ਮਨ ਦੀ ਢਹਿੰਦੀ ਕਲਾ ਤੇ ਪਰੇਸ਼ਾਨੀਆਂ ਵਿਚੋਂ ਬਾਹਰ ਨਿਕਲਣ ਲਈ ਰਣਜੀਤ ਸਿੰਘ ਪਾਸ ਮਿਕਾਰ ਖੇਡਣ ਦਾ ਹਥਿਆਰ ਸਭ ਤੋਂ ਕਾਰਗਰ ਸੀ। ਅੱਜ ਬੱਲ ਵਿਦੇਸ਼ੀਆਂ ਦੀ ਆਮਦ ਨਾਲ ਭਾਵੇਂ ਉਸਦਾ ਜੀ ਪਰਚਿਆ ਹੋਇਆ ਸੀ। ਪਰ ਸਿੱਧ ਵੱਲ ਜਾਣ ਤੋਂ ਜਾਂ ਆਪਣੇ ਰਾਜ ਦੀ ਹੱਦ ਦਾ ਵਿਸਥਾਰ ਕਰਨ ਤੋਂ, ਅੰਗਰੇਜ਼ਾਂ ਵੱਲੋਂ ਕੀਤੀ ਨਾਕਾਬੰਦੀ ਕਾਰਨ ਕਾਫੀ ਦੁੱਖੀ ਸੀ। ਅਜਿਹੇ ਸਮੇਂ ਜਾਂ ਉਹ ਲੰਮੀ ਘੋੜ ਸਵਾਰੀ ਲਈ ਨਿਕਲ ਜਾਂਦਾ ਜਾਂ ਸ਼ਿਕਾਰ ਖੇਡਦਾ ਸੀ। ਸ਼ਾਹੀ ਢੰਗ ਨਾਲ ਪੂਰੇ ਨਾਮ-ਲਬਕਰ ਸਮੇਤ। ਉਸਦੇ ਮਨ ਅੰਦਰ ਇਹ ਵੀ ਭਾਵਨਾ ਹੁੰਦੀ ਸੀ, ਸ਼ਿਕਾਰ ਦੇ ਬਹਾਨੇ, ਵਿਦੇਸ਼ੀ ਵੇਖਣ ਪੰਜਾਬ ਦੇ ਮਹਾਰਾਜ ਦੀ ਸ਼ਾਨ। ਉਹ ਆਪਣੇ ਮੁਲਕ ਵਿਚ ਜਾ ਕੇ ਦੱਸਣ, 'ਸ਼ਿਕਾਰ ਤਾਂ ਅਸੀ ਵੀ ਖੋੜਦੇ ਹਾਂ, ਪਰ ਪੰਜਾਬ ਦੇ ਮਹਾਰਾਜ ਦਾ ਇਸ ਮੁਕਾਬਲੇ ਵਿਚ ਕੋਈ ਸਾਨੀ ਨਹੀਂ।
ਅੱਜ ਵੀ ਮਨ ਵਿਚ ਅਜਿਹੀਆ ਹੀ ਭਾਵਨਾਵਾਂ ਸਨ। ਸਬੰਧਤ ਕਰਮਚਾਰੀਆਂ, ਸੇਵਾਦਾਰਾਂ, ਢੋਲਚੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ। ਰਾਵੀ ਦਰਿਆ ਤੋਂ ਪਾਰ ਜੰਗਲ ਵਿਚ ਸ਼ਿਕਾਰ ਖੇਡਣ ਦਾ ਫੈਸਲਾ ਹੋ ਗਿਆ। ਮਹਾਰਾਜੇ ਦਾ ਹਾਥੀ ਇਸ ਵਿਸ਼ੇਸ਼ ਕਾਰਜ ਲਈ ਸਜਾਇਆ ਜਾਣ ਲੱਗਾ। ਸ਼ਿਕਾਰੀ ਕੁੱਤਿਆਂ ਨੂੰ ਤਿਆਰ ਕਰ ਲਿਆ ਗਿਆ। ਤਿੰਨੋਂ ਵਿਦੇਸ਼ੀ ਵੀ ਆ ਗਏ। ਉਹਨਾਂ ਦੇ ਮਨਾਂ ਵਿਚ ਤੀਬਰ ਜਗਿਆਸਾ ਸੀ। ਸ਼ਿਕਾਰ ਖੇਡਣ ਇਸ ਤਰ੍ਹਾਂ ਜਾਣਾ, ਉਹਨਾਂ ਦਾ ਪਹਿਲ ਅਨੁਭਵ ਸੀ।
ਜਦ ਸ਼ਿਕਾਰ ਵਿਚ ਮਾਹਰ ਘੋੜ ਸਵਾਰ ਆ ਗਏ। ਰਣਜੀਤ ਸਿੰਘ ਹਾਥੀ ਉੱਪਰ ਬਿਰਾਜਮਾਨ ਹੋ ਗਿਆ। ਸਭ ਹੈਰਾਨ ਰਹਿ ਗਏ। ਏਨੇ ਵਿਚ ਇਕ ਹੋਰ ਸਜਿਆ ਹਾਥੀ ਆਣ ਖੜ੍ਹਾ। ਵੇਖਦਿਆਂ ਹੀ ਸਭਨਾਂ ਨੇ ਸੀਸ ਝੁਕਾਏ। ਇਸ ਹਾਥੀ ਉੱਪਰ 'ਗੁਰੂ ਗ੍ਰੰਥ ਸਾਹਿਬ' ਜੀ ਦੀ ਸਵਾਰੀ ਸੀ। ਰਾਣੀਵਾਸ ਦੀਆਂ ਖਿੜਕੀਆਂ ਵਿਚੋਂ ਦੀ ਕੁਰ ਰਾਣੀਆਂ ਕੇਹਨ ਨਾਲ ਇਹ ਸਭ ਵੇਖ ਰਹੀਆਂ ਸਨ।
ਹਰ ਤਰ੍ਹਾਂ ਨਾਲ ਲੈਸ ਹੋਕ, ਆਖਰ ਸ਼ਿਕਾਰੀ ਸ਼ਾਹੀ ਕਾਫਲਾ ਕਿਲ੍ਹੇ ਵਿਚੋਂ ਬਾਹਰ ਨਿਕਲਿਆ। ਘੋੜ ਸਵਾਰ, ਹਾਥੀ, ਰੱਖਿਆ ਲਈ ਜੰਗੀ ਤੇਪ। ਤੋਹਵੇ ਵਿਚ ਮਿਲੀ ਘੋੜਾ ਬੱਘੀ, ਜਿਸ ਅੱਗੇ ਸ਼ਾਨਦਾਰ ਘੋੜੇ ਜੁੜੇ ਹੋਏ ਸਨ।
ਲਾਹੌਰ ਵਾਸੀ ਇਸ ਅਨੋਖੇ ਜਲੂਸ ਨੂੰ ਹੈਰਾਨੀ ਨਾਲ ਵੇਖਣ ਲੱਗੇ। ਰਸਤੇ ਵਿਚ ਆਪਣੀ ਆਦਤ ਅਨੁਸਾਰ ਰਣਜੀਤ ਸਿੰਘ ਨੇ ਔਸਬਰਨ ਨੂੰ ,
-'ਅੰਗਰੇਜ਼ ਬਾਦਸ਼ਾਹ ਸ਼ਿਕਾਰ ਖੇਡਦਾ ਹੈ?'
ਐਸਬਰਨ ਘਬਰਾ ਗਿਆ। ਹੁਣ ਸੁਆਲਾਂ ਦਾ ਸਿਲਸਲਾ ਸ਼ੁਰੂ ਹੋ ਜਾਏਗਾ। ਜਵਾਬ ਦੇਵੇ ਜਾਂ ਨਾ ਦੇਵੇ, ਉਹ ਦੁਚਿੱਤੀ ਵਿਚ ਵਸ ਗਿਆ। ਜੇ ਕਿਹਾ-ਸ਼ਿਕਾਰ ਖੇਡਦਾ ਹੈ, ਫੇਰ ਮਹਾਰਾਜੇ ਨੇ ਪੁੱਛਣਾ-ਫੇਰ ਬਰਤਾਨੀਆਂ ਦੇ ਬਾਦਸ਼ਾਹ ਅਤੇ ਪੰਜਾਬ ਦੇ ਮਹਾਰਾਜੇ ਵਿਚ ਕੀ ਫਰਕ ਹੋਇਆ ? ਜੇ ਕਿਹਾ-ਬਾਦਸ਼ਾਹ ਸ਼ਿਕਾਰ ਨਹੀਂ ਖੇਡਦਾ ਤਾਂ ਕੀ ਪਤਾ ਮਹਾਰਾਜਾ ਕਹੇ ਬਹੁਤੇ ਬਾਦਸ਼ਾਹਾਂ ਨੂੰ ਸ਼ਿਕਾਰ ਖੇਡਣਾ ਆਉਂਦਾ ਹੀ ਨਹੀਂ। ਪਰ ਉਦੋਂ ਹੀ ਰਣਜੀਤ ਸਿੰਘ ਨੇ ਦੂਸਰਾ ਸੁਆਲ ਦਾ ਦਿੱਤਾ-
-ਅੰਗਰੇਜ਼ ਜਰਨੈਲ, 'ਆਪਣੀ ਸੈਨਾ ਨੂੰ ਵੰਸ ਵਿਚ ਕਿਵੇਂ ਰੱਖਦੇ ਹਨ?"
ਐਸਬਰਨ ਲਈ ਇਹ ਹੋਰ ਵੀ ਉਲਝਣ ਭਰਿਆ ਸੁਆਲ ਸੀ। ਉਹ ਬਹਾਨੇ ਨਾਲ ਆਪਣਾ ਘੋੜਾ ਰਣਜੀਤ ਸਿੰਘ ਤੋਂ ਪਿੱਛੇ ਲੈ ਗਿਆ।
ਠਹਿਰਨ ਦਾ ਪੜਾਅ ਬੜਾ ਹੀ ਸ਼ਾਨਦਾਰ ਅਤੇ ਸਹਾਨਾ ਸੀ। ਆਪਣੇ ਤੰਬੂ ਅੰਦਰ ਦਾਮਲ ਹੁੰਦਿਆਂ ਹੀ ਰਣਜੀਤ ਸਿੰਘ ਨੇ ਵਿਦੇਸ਼ੀਆਂ ਵੱਲ ਤੱਕ ਕੇ ਕਮਰ ਕਸੇ ਵਿਚ ਤਲਵਾਰ ਇਕ ਪਾਸੇ ਰੱਖਦਿਆਂ ਕਿਹਾ-ਸ਼ਿਕਾਰ ਲਈ ਘਣਾ ਜੰਗਲ ਕੁਝ ਕਦਮਾਂ ਦੀ ਵਿੱਥ 'ਤੇ ਹੋਵੇ, ਨਾਲ ਤੁਹਾਡੇ ਸ਼ਿਕਾਰੀ ਕੁੱਤੇ ਹੋਣ, ਹਾਥੀ, ਘੋੜੇ, ਸੈਨਿਕ, ਨੌਕਰ- ਚਾਕਰ, ਤੁਹਾਈ ਹਜ਼ੂਰੀ ਵਿਚ ਹੱਥ ਜੋੜੀ ਖੜ੍ਹੇ ਹੋਣ। ਤੁਹਾਡੇ ਆਲੇ-ਦੁਆਲੇ ਹੁਸੀਨ ਦਾਸੀਆ ਦਾ ਕੁੰਡ ਹੋਵੇ, ਅਜੇਹੇ ਸੰਧੂਰੀ ਮੌਸਮ ਵਿਚ ਸ਼ਾਹੀ ਤੰਬੂ ਅੰਦਰ ਸ਼ਰਾਬ ਪੀਣ ਦਾ ਆਨੰਦ ਹੀ ਵੱਖਰਾ ਹੈ। ਮੈਂ ਠੀਕ ਕਿਹਾ ਹੈ ਨਾ ?' ਰਣਜੀਤ ਸਿੰਘ ਵਿਦੇਸ਼ੀਆਂ ਵੱਲ ਝਾਕਿਆ।
-'ਸਹੀ ਕਰਮਾਉਂਦੇ ਹੋ ਮਹਾਰਾਜ । ਲਾਹੌਰ ਤੋਂ ਬਾਹਰ ਆ ਕੇ, ਕੁਦਰਤ ਦੇ ਸੁੰਦਰ ਨਜ਼ਾਰੇ ਵੇਖਕੇ ਸਾਰੇ ਖੁਸ ਸਨ।
-ਅੱਛਾ, ਇਹ ਦੱਸ, 'ਮੈਨੂੰ ਇਸ ਬਾਰੇ ਸਹੀ ਜਾਣਕਾਰੀ ਨਹੀਂ ਹੈ। ਸਰਾਬ ਭੋਜਨ ਤੋਂ ਪਹਿਲਾਂ ਪੀਣੀ ਚੰਗੀ ਹੈ ਜਾਂ ਭੋਜਨ ਖਾਣ ਤੋਂ ਬਾਅਦ ਵਿਚ / ਰਣਜੀਤ ਸਿੰਘ ਨੇ ਵਿਦੇਸ਼ੀਆਂ ਦਾ ਗਿਆਨ ਪਰਖਣ ਲਈ ਪੁੱਛਿਆ।
-ਇਸ ਬਾਰੇ ਇਹਨਾਂ ਦਾ ਨਿੱਜੀ ਤਜੁਰਬਾ ਹੈ। ਕੰਪਟਨ ਵੇਡ ਨੇ ਮੈਕਨਾਟਨ ਵੱਲ ਇਸ਼ਾਰਾ ਕਰਦਿਆਂ, ਮੈਕਨਾਟਨ ਨੂੰ ਅੱਖ ਦੱਬੀ।
ਮੈਕਨਾਟਨ ਸਮਝ ਗਿਆ। ਉਸਨੇ ਤੁਰਤ ਉੱਤਰ ਦਿੱਤਾ-ਹਿਜ ਹਾਈਨੇਸ, ਜਿਹੜੇ ਵਿਅਕਤੀ ਮੁਲਕਾਂ ਦੇ ਬਾਦਸ਼ਾਹ ਹੁੰਦੇ ਨੇ, ਉਹਨਾਂ ਲਈ, ਦੋਹਾਂ ਹਾਲਤਾਂ ਵਿਚ ਪੀਣੀ ਠੀਕ ਹੈ।
ਰਣਜੀਤ ਸਿੰਘ ਵਿਦੇਸ਼ੀ ਦੀ ਚਤੁਰਾਈ ਉੱਪਰ ਖੁਲ੍ਹ ਕੇ ਹੱਸਣ ਲੱਗਾ।
ਸ਼ਾਹੀ ਰਸੋਈਆਂ ਨੇ ਰਾਤ ਦੇ ਭੋਜਨ ਲਈ ਦੇਗਾਂ ਚਾੜ੍ਹ ਦਿੱਤੀਆਂ। ਸੈਨਿਕਾਂ ਨੇ ਮਹਾਰਾਜੇ ਦੇ ਤੰਬੂ ਦੁਆਲੇ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ। ਰਣਜੀਤ ਸਿੰਘ ਅਤੇ ਵਿਦੇਸ਼ੀਆਂ ਦੇ ਠਹਾਕੇ ਦੇਰ ਰਾਤ ਤੱਕ ਜੰਗਲ ਦੀ ਸੁੰਨੀ ਫਿਜ਼ਾ ਵਿਚ ਗੂੰਜਦੇ ਰਹੇ।
ਸਵੇਰ ਦਾ ਮੌਸਮ ਬੜਾ ਸੁਹਾਵਣਾ ਸੀ। ਅਸਮਾਨ ਗੁੜ੍ਹੀ ਨੀਲੀ ਭਾਅ ਮਾਰਦਾ ਸਾਫ ਅਤੇ ਲਿਸ਼ਕਾਂ ਮਾਰ ਰਿਹਾ ਸੀ । ਰਣਜੀਤ ਸਿੰਘ ਪੂਰੀ ਚੜ੍ਹਦੀ ਕਲਾ ਵਿਚ ਸੀ। ਤਿੰਨੋਂ ਵਿਦੇਸ਼ੀ ਆਪਣੇ ਸਿਰ ਫੜੀ ਫਿਰਦੇ ਸਨ। ਮੈਕਨਾਟਕ ਨੇ ਕਿਹਾ, 'ਮੈਨੂੰ ਤਾਂ ਅਜੇ ਵੀ ਰਾਤ ਜਿੰਨਾ ਹੀ ਨਸ਼ਾ ਹੈ। ਓ ਗੋਡ ਮੈਂ ਇਸ ਨੂੰ ਆਪਣੇ ਸਿਰ ਵਿਚੋਂ ਕਿਵੇਂ ਬਾਹਰ
ਜਦ ਰਣਜੀਤ ਸਿੰਘ ਨੂੰ ਵਿਦੇਸ਼ੀਆਂ ਦੀ ਹਾਲਤ ਬਾਰੇ ਦੱਸਿਆ ਗਿਆ ਤਾਂ ਉਸਨੇ ਕਿਹਾ, 'ਇਕ ਪਿਆਲਾ ਹੋਰ ਖਿੱਚ ਲਓ, ਮਿਜਾਜ ਖਿੜ ਜਾਏਗਾ।
-ਫਿਰ ਸਾਨੂੰ ਲੰਡਨ ਦੀਆਂ ਗਲੀਆਂ ਬਜ਼ਾਰ ਮੁੜ ਵੇਖਣੇ ਨਸੀਬ ਨਹੀਂ ਹੋਣੇ ਮੈਕਨਾਟਨ ਨੇ ਕੰਨਾਂ ਨੂੰ ਹੱਥ ਲਾਉਂਦਿਆਂ ਕਿਹਾ ਤੇ ਰਾਤ ਵੇਲੇ ਪੀਤੀ ਮਤਵਾਲੇ ਕਰਨ ਵਾਲੀ ਸ਼ਰਾਬ ਨੂੰ ਚੇਤੇ ਕਰਦਿਆਂ ਧੁੜਧੜੀ ਲਈ।
ਕੁਝ ਦੇਰ ਬਾਅਦ ਵਿਦੇਸ਼ੀ ਤਿੱਕੜੀ ਤਿਆਰ ਹੋ ਗਈ। ਰਣਜੀਤ ਸਿੰਘ ਆਪਣੇ ਮਨਪਸੰਦ ਗੁਰੂ ਸਾਰੇ ਚੰਗ ਵਿਚ ਕੁਮੇਤ ਘੋੜੇ ਉੱਪਰ ਸਵਾਰ ਹੋਇਆ। ਉਸ ਦੇ ਕਮਰਕਸ ਵਿਚ ਤਲਵਾਰ ਦਾ ਮਿਆਨ ਅਤੇ ਹੀਰੇ ਮੋਤੀਆਂ ਨਾਲ ਜੜੀ ਤਲਵਾਰ ਦੀ ਮੁੱਠੇ ਲਿਸ਼ਕਾਂ ਮਾਰ ਰਹੀ ਸੀ।
ਘੋੜ ਸਵਾਰ ਸੈਨਿਕਾਂ ਨੇ ਮਹਾਰਾਜ ਦੇ ਇਸ਼ਾਰੇ 'ਤੇ ਘੋੜਿਆਂ ਨੂੰ ਅੱਡੀ ਲਈ। ਕੁਝ ਘੋੜ ਸਵਾਰਾਂ ਦੀਆਂ ਕਲਾਈਆਂ ਉੱਪਰ ਬੱਧ ਬਾਜ ਵੀ ਸ਼ਿਕਾਰ ਉਪਰ ਝਪਟਣ ਲਈ ਆਪਣੇ ਖੰਭ ਫੜਫੜਾਉਂਦੇ ਉਤਾਵਲੇ ਦਿੱਸ ਰਹੇ ਸਨ। ਇਕ ਨਗਾਰਚੀ ਤੇ ਉਸਦੇ ਨਾਲ 'ਹਾਤ-ਹੂਤ' ਕਰਨ ਵਾਲੇ ਬਾੜੀਆਂ ਵਿਚ ਛੁਪੇ ਜਾਨਵਰਾਂ ਨੂੰ ਬਾਹਰ ਕੱਢਣ ਲਈ, ਜੰਗਲ ਵਿਚ ਵੜਦਿਆਂ ਹੀ ਰੋਕਰ ਮਾਰਨ ਲੱਗੇ। ਉਸ ਟੋਲੀ ਦੇ ਪਿੱਛੇ ਮਹਾਰਾਜਾ ਤੇ ਉਸਦੇ ਵਿਦੇਸ਼ੀ ਮਹਿਮਾਨ ਇਸ ਖੂਬਸੂਰਤ ਤੇ ਰੁਮਾਂਚਿਤ ਕਰਨ ਵਾਲੀ ਮੁਹਿੰਮ ਦਾ ਅਨੰਦ ਮਾਣਦੇ, ਚੱਲਣ ਲੱਗੇ।
ਅਚਾਨਕ ਸੰਘਣੀਆਂ ਝਾੜੀਆਂ ਵਿਚ ਛੱਪੇ ਹਿਰਨਾਂ ਦੇ ਜੋੜੇ ਨੇ ਚੁੰਗੀਆਂ ਭਰੀਆਂ। ਸ਼ਿਕਾਰੀ ਕੁੱਤੇ ਅਜ਼ਾਦ ਕਰ ਦਿੱਤੇ ਗਏ। ਬਾਜਾਂ ਦੀਆਂ ਰੱਸੀਆਂ ਛੱਡ ਦਿੱਤੀਆਂ। ਇਕ ਘੋੜ ਸਵਾਰ ਦੀ ਬੰਦੂਕ ਵਿਚੋਂ ਗੋਲੀ ਨਿਕਲੀ। ਜੰਗਲ ਵਿਚ ਕੁਰਲਾਹਟ ਮੈਚ ਗਈ। ਫਿਰ ਲਾਲਾ ਲਾਲਾ ਗਿਆ ਅੰਹ ਗਿਆ ਏਧਰ ਖੱਬੇ,
-ਦਕੋਚ ਲਿਆ, ਸੁੱਟ ਲਿਆ। ਇਕ ਹੋਰ, ਏਧਰ ਦੇ ਹੋਰ ਚੀਕਾਂ- ਲਲਕਾਰੇ..... ਵਿਦੇਸ਼ੀਆਂ ਨੇ ਰਣਜੀਤ ਸਿੰਘ ਦੇ ਲਲਕਾਰੇ ਵੀ ਸੁਣੇ। ਇਹ ਵੱਖਰਾ ਅਨੁਭਵ ਸੀ। ਮਹਾਰਾਜਾ ਆਮ ਸ਼ਿਕਾਰੀਆਂ ਵਾਂਗ ਖਰੂਦ ਕਰਦਾ ਹੋਲਾ ਪਾਉਂਦਾ ਉਹਨਾਂ ਨੂੰ ਚੰਗਾ ਲੱਗਿਆ।
ਦੁਪਿਹਰ ਢਲਣ ਤੱਕ ਏਹੀ ਕੁਝ ਹੁੰਦਾ ਰਿਹਾ। ਉਹਨਾਂ ਨੇ ਅੱਧਾ ਜੰਗਲ ਖਾਣ ਦਿੱਤਾ। ਹੁਣ ਤੱਕ ਉਹਨਾਂ ਨੇ, ਹਿਰਨ, ਖਰਗੋਸ਼, ਜੰਗਲੀ ਸੂਤ, ਨੀਲ ਗਾਏ ਤੇ ਦੇ
ਰਿੱਛਾਂ ਦਾ ਸ਼ਿਕਾਰ ਕਰ ਲਿਆ ਸੀ। ਜਾਲ ਵਿਚ ਅਨੇਕ ਤਰ੍ਹਾਂ ਦੇ ਪੰਛੀ ਵੀ ਵੜ ਲਏ
ਸਨ। ਆਪਣੇ ਟਿਕਾਣੇ 'ਤੇ ਪੁੱਜਣ ਤੱਕ ਸਭ ਧੱਕੇ ਹੋਏ ਸਨ। ਰਣਜੀਤ ਸਿੰਘ ਨੇ ਘੋਖ
ਕੀਤੀ ਇਕ ਸੈਨਿਕ ਨਹੀਂ ਸੀ। ਸਾਥੀਆਂ ਨੇ ਦੱਸਿਆ, ਜੰਗਲ ਦੇ ਹੋਰ ਅੰਦਰ ਇੱਕ
ਜਾਲ ਲਾਇਆ ਹੋਇਆ ਸੀ। ਉਹ ਲੈਣ ਚਲਿਆ ਗਿਆ। ਜਲਦੀ ਹੀ ਪਹੁੰਚਣ
ਵਾਲਾ ਹੋਏਗਾ।
ਥੋੜੀ ਦੇਰ ਵਿਚ ਹੀ ਭੱਠੀਆਂ ਬਲਣ ਲੱਗ ਪਈਆਂ। ਤਾਜਾ ਗੋਸ਼ਤ ਪਕਾਇਆ ਜਾਣ ਲੱਗਾ। ਰਣਜੀਤ ਸਿੰਘ ਦੇ ਸੇਵਾਦਾਰ, ਫਿਰ ਮਹਿਮਾਨਾਂ ਦੀ ਸੇਵਾ ਵਿਚ ਰੁੱਝ कसे।
ਅੱਜ ਵਿਦੇਸ਼ੀ ਸੰਭਲ ਕੇ ਪੀਣ ਲੱਗੇ। ਉਹ ਕੱਲ੍ਹ ਦੇ ਡਰੇ ਹੋਏ ਸਨ। ਰਣਜੀਤ ਸਿੰਘ ਨੇ ਆਪਣਾ ਪਿਆਲਾ ਇਕਦਮ ਖਾਲੀ ਕਰਦਿਆਂ ਕਿਹਾ-ਇਸ ਤਰ੍ਹਾਂ ਪੀਓ ਪੰਜਾਬੀਆਂ ਵਾਂਗ।
-ਸਿੱਖ ਲੜਨ ਵਿਚ ਵੀ ਬਹਾਦਰ ਨੇ, ਸ਼ਿਕਾਰ ਖੇਡਣ ਵਿਚ ਵੀ ਤੇ ਏਸ ਤਰ੍ਹਾਂ
ਦੀ ਸ਼ਰਾਬ ਪੀਣ ਵਿਚ ਵੀ ਪੰਜਾਬੀਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।। ਮੈਕਨਾਟਨ ਸਚਮੁੱਚ ਪੰਜਾਬੀਆਂ ਦੀ ਜਿੰਦਾ ਦਿਲੀ ਦਾ ਕਾਇਲ ਹੋ ਗਿਆ ਸੀ।
ਉਸ ਵੇਲੇ, ਜੰਗਲ ਵਿਚ ਪਿੱਛੇ ਰਹਿ ਗਏ ਇਕ ਘੋੜ ਸਵਾਰ ਨੇ ਆ ਕੇ ਦੱਸਿਆ, -ਮਹਾਰਾਜ, 'ਆਪਣੇ ਇਕ ਜਾਲ ਵਿਚ ਸੋਰਨੀ ਦਾ ਬੱਚਾ ਪਕੜਿਆ ਗਿਆ ਹੈ।
ਸਭਾ ਖੂਬਸੂਰਤ ਹੈ।
- 'ਅਸੀਂ ਵੇਖਣਾ ਚਾਹਾਂਗੇ। ਰਣਜੀਤ ਸਿੰਘ ਨੇ ਮਹਿਮਾਨਾਂ ਵੱਲ ਵੇਖਦਿਆਂ . ਕਿਹਾ।
ਕੁਝ ਦੇਰ ਬਾਅਦ ਮੋਰਨੀ ਦਾ ਸੱਚਾ, ਤੰਬੂ ਵਿਚ ਲੈ ਆਂਦਾ। ਰਣਜੀਤ ਸਿੰਘ ਨੇ ਉਸਨੂੰ ਹੱਥਾਂ ਵਿਚ ਲੈ ਕੇ ਪਲੇਸਿਆ। ਉਸ ਦੀ ਕੋਮਲ ਜੰਤ ਬਹੁਤ ਪਿਆਰੀ ਲੱਗ ਰਹੀ ਸੀ। ਉਹ ਕੁਝ ਘਬਰਾਇਆ ਹੋਇਆ ਤੇ ਅਜੀਬ ਜਿਹੀ ਆਵਾਜ਼ ਕੱਢਦਾ ਸੀ।
-ਹਰ ਬੱਚਾ ਮਾਸੂਮ ਹੁੰਦਾ ਹੈ, ਇਸ ਤਰ੍ਹਾਂ। ਰਣਜੀਤ ਸਿੰਘ ਨੇ ਬੱਚੇ ਵੱਲ ਇਸਾਰਾ ਕੀਤਾ। "ਪਰ ਉਹ ਵੱਡਾ ਹੋ ਕੇ ਖੂੰਖਾਰ ਬਣ ਜਾਂਦਾ ਹੈ, ਸਾਡੀ ਤਰ੍ਹਾਂ ਉਹ ਵਿਦੇਸ਼ੀਆਂ ਵੱਲ ਝਾਕ ਕੇ ਵਿੱਕਾ ਜਿਹਾ ਹੱਸਿਆ। ਉਸਨੇ ਹੁਕਮ ਦਿੱਤਾ-'ਇਸ ਬੱਚੇ ਨੂੰ ਸੰਭਾਲ ਕੇ ਲੈ ਜਾਉ। ਪੂਰੀ ਦੇਖ ਭਾਲ ਕਰੋ। ਅਸੀਂ ਇਸ ਨੂੰ ਲਾਹੌਰ ਕਿਲ੍ਹੇ ਵਿਚ ਰੱਖਕੇ ਪਾਲਤੂ
ਸ਼ੇਰ ਬਣਾਵਾਂਗੇ'
ਫਿਰ ਰਣਜੀਤ ਸਿੰਘ, ਆਪਣੇ ਸ਼ੇਰਾਂ ਵਰਗੇ ਜਰਨੈਲਾ ਦੀਆਂ ਗੱਲਾਂ ਕਰਨ ਲੱਗਾ। ਅਕਾਲੀ ਫੂਲਾ ਸਿੰਘ, ਫਤੇਹ ਸਿੰਘ ਕਾਲਿਆਂ ਵਾਲਾ, ਸੰਧਾਂਵਾਲੀਆ, ਮਿਸਾਰ ਦੀਵਾਨ ਚੰਦ, ਮੋਹਕਮ ਚੰਦ, ਫਤਹ ਸਿੰਘ, ਹਰੀ ਸਿੰਘ ਨਲੂਆ ਵਿਦੇਸ਼ੀ ਜਰਨੈਲਾ ਐਲਾਰਡ ਅਤੇ ਵੈਨਤੂਰਾ ਦੀ ਬਹਾਦਰੀ ਦੀਆ ਸਿਫਤਾਂ ਕਰਨ ਲੱਗਾ।
ਦੇਰ ਰਾਤ ਤੱਕ ਜਸਨ ਚਲਦਾ ਰਿਹਾ। ਭਾਵੇਂ ਵਿਦੇਸ਼ੀ ਬੜੇ ਇਹਤਿਆਤ ਨਾਲ ਪੀ ਰਹੇ ਸਨ, ਫਿਰ ਵੀ ਰਣਜੀਤ ਸਿੰਘ ਦੀ ਸ਼ਰਾਬ ਨੇ ਉਹਨਾਂ ਦੇ ਤੌਰ ਚੱਕ ਦਿੱਤੇ। ਉਹਨਾਂ ਨੂੰ ਇਹ ਵੀ ਹੋਸ ਨਾ ਰਹੀ. .. ਰਾਤ ਦਾ ਭੋਜਨ ਕੀਤਾ ਸੀ ਜਾਂ ਨਹੀਂ ਕੀਤਾ। ਆਪਣੇ ਤੰਬੂ ਵਿਚ ਕਦੇ ਆਏ ? ਕਦੇ ਸੁੱਤੇ ?
ਅੱਧੀ ਰਾਤ ਤੋਂ ਵਧੇਰੇ ਦਾ ਸਮਾਂ ਹੋਵੇਗਾ। ਜੰਗਲ ਇਕ ਦਮ ਸ਼ਾਂਤ ਸੀ। ਪਸ਼ੂ, ਪਰਿੰਦੇ, ਮਾਨਵਜਾਤੀ, ਬਨਸਪਤੀ ਨਦੀਆਂ ਨਾਲੇ ਸਭ ਜਿਵੇਂ ਸੋ ਰਹੇ ਸਨ। ਅਜਿਹੀ ਚੁੱਪ ਵਿਚ ਤੰਬੂਆਂ ਦੇ ਲਾਗਿਉਂ ਹੀ ਇਕ ਅਜੀਬ ਤਰ੍ਹਾਂ ਦੀ ਆਵਾਜ ਸੁਣੀ। ਜਿਵੇਂ ਬਿੱਲੀ ਵਾਂਗ ਕੋਈ ਹੋ ਰਿਹਾ ਹੋਵੇ। ਰਣਜੀਤ ਸਿੰਘ ਦੀ ਅੱਖ ਖੁਲ੍ਹ ਗਈ। ਉਹ ਪੂਰੇ ਧਿਆਨ ਨਾਲ ਸੁਣਨ ਲੱਗਾ। ਕਿਸੇ ਜਾਨਵਰ ਦੀ ਆਵਾਜ਼ ਜਾਪਦੀ ਸੀ। ਔਰਤ ਜਾਂ ਮਰਦ ਤਾਂ ਇਸ ਤਰ੍ਹਾਂ ਰੋਂਦੇ ਕੁਰਲਾਉਂਦੇ ਨਹੀਂ। ਮਹਾਰਾਜੇ ਨੇ ਤਾੜੀ ਮਾਰੀ। ਭੱਟ ਰਾਤ ਦੇ ਪਹਿਰੇਦਾਰ ਹਾਜ਼ਰ ਹੋ ਗਏ।
ਸੈਨਿਕਾਂ ਨੂੰ ਜਗਾਇਆ ਗਿਆ। ਸਭ ਇਧਰ ਉਧਰ ਦੌੜੇ। ਜਿਧਰੋਂ ਆਵਾਜ਼ ਆ ਰਹੀ ਸੀ। ਸ਼ਹਿ ਕੇ ਹੋਲੀ ਹੋਲੀ ਉੱਪਰ ਵੱਲ ਗਏ। ਦੇਖਿਆ, ਬਚੇਨ ਹੋਈ ਇਕ ਸ਼ੇਰਨੀ, ਕਦੇ ਏਧਰ ਕਦੇ ਓਧਰ ਭਟਕ ਰਹੀ ਹੈ। ਉਸ ਦੇ ਮੂੰਹ ਵਿਚ ਇਹ ਅਜੀਬ ਰੋਦੀਆਂ ਆਵਾਜ਼ਾ ਨਿਕਲ ਰਹੀਆ ਹਨ। ਮਾਹਤ ਸ਼ਿਕਾਰੀ ਤੱਟ ਸਮਝ ਗਏ। ਮੇਰਨੀ ਦਾ ਜਿਹੜਾ ਬੱਚਾ ਜਾਲ ਵਿੱਚ ਫਸਿਆ ਹੈ, ਇਹ ਉਸ ਸੱਚੇ ਦੀ ਮਾਂ ਹੋਵੇਗੀ। ਸੈਨਿਕਾ ਦੀਆਂ ਅੱਖਾ ਚਮਕ ਉੱਠੀਆਂ। ਹੁਣ ਇਸਦਾ ਸ਼ਿਕਾਰ ਕਰਨਾ ਵੀ ਕੋਈ ਮੁਸ਼ਕਲ ਨਹੀਂ ਹੋਵੇਗਾ। ਇਸ ਵਾਰ ਦੀ ਸ਼ਿਕਾਰ ਮੁਹਿੰਮ ਯਾਦਗਾਰੀ ਹੋਵੇਗੀ। ਉਹਨਾਂ ਵਿਚ ਇਕ ਦੇੜਿਆ ਦੇੜਿਆ ਮਹਾਰਾਜੇ ਕੋਲ ਆਇਆ। ਤੰਬੂਆਂ ਵਿਚ ਰਾਤ ਵੱਲੋਂ ਰੋਲਾ ਸੁਣ ਦੇ ਵਿਦੇਸ਼ੀ ਵੀ ਜਾਗ ਚੁੱਕੇ ਸਨ ਤੇ ਇਹ ਅਜੀਬ ਆਵਾਜ਼ਾ ਉਹਨਾਂ ਨੇ ਵੀ ਸੁਣੀਆਂ ਸਨ।
ਸੈਨਿਕ ਨੇ ਦੱਸਿਆ- ਜਿਹੜਾ ਬੱਚਾ ਅਸੀਂ ਪਕੜਿਆ ਹੈ, ਇਹ ਕਦੀ ਆ ਇਸ ਬੱਚੇ ਦੀ ਮਾ ਦੀ ਹੈ।
-ਔਹ। ਇਸ ਬੱਚੇ ਦੀ ਮਾਂ... ? ਰਣਜੀਤ ਸਿੰਘ ਦੇ ਮੂੰਹ ਨਿਕਲਿਆ।
-ਹਾਂ ਮਹਾਰਾਜ, 'ਏਧਰ ਓਧਰ ਭਟਕ ਰਹੀ ਹੈ ਤੇ ਕੁਰਲਾ ਰਹੀ ਹੈ।
-ਆਖਰ ਮਾਂ ਹੈ ਨਾ। ਬੱਚੇ ਲਈ ਤੜਪ ਰਹੀ ਹੈ। ਰਣਜੀਤ ਸਿੰਘ ਨੇ ਜਿਵੇਂ ਆਪਣੇ ਅੰਦਰਲੇ ਨੂੰ ਕਿਹਾ। ਫਿਰ ਬੋਲਿਆ, 'ਸੱਚੇ ਨੂੰ ਲੈ ਜਾਓ ਤੇ ਇਸ ਦੀ ਮਾਂ ਦੇ ਲਾਗੇ ਲੈ ਜਾ ਕੇ ਛੱਡ ਦਿਓ।
--ਮਹਾਰਾਜ ਖਿਮਾ ਕਰਨਾ ਇਹ ਮੌਕਾ ਹੈ, 'ਮਾਂ ਬੱਚੇ ਦੇ ਕੋਲ ਆਵੇਗੀ ਤਾਂ ਅਸੀਂ ਉਸਨੂੰ ਵੀ ਕਾਬੂ ਕਰ ਲਵਾਂਗੇ ।
ਰਣਜੀਤ ਸਿੰਘ ਕੰਧਿਤ ਨਜ਼ਰਾਂ ਨਾਲ ਇਸ ਤਰ੍ਹਾਂ ਸੈਨਿਕ ਵੱਲ ਤਾਕਿਆ, ਡਰੇ ਨਾਲ ਉਸਦਾ ਚਿਹਰਾ ਤੱਕ ਹੋ ਗਿਆ। ਕੁਝ ਬੋਲਣ ਦਾ ਹੌਸਲਾ ਤਾਂ ਕੀ ਕਰਨਾ ਸੀ। ਅੱਧਾ ਝੁਕਦਾ, ਖਿਮਾ ਮੰਗਦਾ ਪਿੱਛੇ ਮੁੜਿਆ ਤੇ ਜਾਕੇ ਬੱਚੇ ਨੂੰ ਸ਼ੇਰਨੀ ਦੇ ਲਾਗੇ ਲੈ ਜਾ ਕੇ ਛੱਡ ਦਿੱਤਾ।ਰਣਜੀਤ ਸਿੰਘ ਦਾ ਇਹ ਰੂਪ ਵੇਖਕੇ ਵਿਦੇਸ਼ੀ ਬੋਲੇ ਤਾ ਕੁਝ ਨਾ, ਪਰ ਅੰਦਰ ਅੰਦਰ ਉਸਦੇ ਦਿਆਲੂ ਸੁਭਾਅ ਦੀ ਪ੍ਰਸੰਸਾ ਕਰਨ ਲੱਗੇ।
ਸ਼ਾਹੀ ਖਾਣ ਪੀਣ ਅਤੇ ਹਰ ਰਾਤ ਬਰਾਬ ਤੇ ਹੁਣ ਵਿਦੇਸ਼ੀਆਂ ਦਾ ਜੀ ਭਰ ਗਿਆ ਸੀ। ਉਹਨਾਂ ਨੇ ਇਕ ਦਿਨ ਮਹਾਰਾਜੇ ਦਾ ਮਿਜ਼ਾਜ ਵੇਖ ਕੇ ਕਿਹਾ— 'ਹਿਜ ਹਾਈਨੈਂਸ, ਹੁਣ ਅਸੀ ਬਲਖ਼-ਬੁਖਾਰੇ ਵੱਲ ਜਾਣ ਲਈ ਹਜੂਰ ਪਾਸੋਂ ਵਿਦਾ ਲੈਣਾ ਚਾਹੁੰਦੇ ਹਾਂ।
-ਬਸੰਤ ਦਾ ਤਿਉਹਾਰ ਆਉਣ ਵਾਲਾ ਏ, ਕੁਝ ਦਿਨ ਹੋਰ ਰੁਕੋ। ਰਣਜੀਤ ਸਿੰਘ ਨੇ ਜ਼ੋਰ ਪਾ ਕੇ ਕਿਹਾ 'ਇਹ ਤਿਉਹਾਰ ਵੇਖਣ ਵਾਲਾ ਹੁੰਦਾ ਏ।
ਪਰ ਵਿਦੇਸ਼ੀ ਹੁਣ ਅੱਜ ਚੁੱਕੇ ਸਨ। ਉਹਨਾਂ ਦੇ ਗੁਪਤ ਮਕਸਦ ਲਗਭਗ ਹੱਲ ਹੋ ਚੁੱਕੇ ਸਨ। ਉਹਨਾਂ ਨੇ ਜਾਣ ਲਿਆ, ਰਣਜੀਤ ਸਿੰਘ ਏਨਾ ਚਤੁਰ ਹੈ, ਉਹ ਕਿੰਨਾ ਵੀ ਸ਼ਰਾਬੀ ਹੋਵੇ, ਜਿੰਨਾ ਉਹ ਖੁਲ੍ਹ ਚੁੱਕਿਆ ਹੈ। ਇਸ ਤੋਂ ਵਧੇਰੇ ਨਹੀਂ ਖੁਲ੍ਹੇਗਾ।
ਮਹਿਮਾਨਾਂ ਦਾ ਇਰਾਦਾ ਵੇਖਕੇ ਰਣਜੀਤ ਸਿੰਘ ਨੇ ਉਹਨਾਂ ਨੂੰ ਤੋਹਫੇ ਦੇ ਕੇ ਵਿਦਾ ਕਰ ਦਿੱਤਾ।
ਬਲਖ-ਬੁਖਾਰੇ ਵੱਲ ਸਫਰ ਕਰਦਿਆਂ, ਰਸਤੇ ਵਿਚ ਇਕ ਪੜਾਅ 'ਤੇ ਇਕ ਵਿਦੇਸ਼ੀ ਨੇ ਆਪਣੀ ਡਾਇਰੀ ਵਿਚ ਲਿਖਿਆ।
'ਮੈਂ ਕਦੇ ਵੀ, ਏਸ਼ੀਆਂ ਦੇ ਕਿਸੇ ਮੂਲ-ਵਾਸੀ ਦਾ ਏਨਾ ਚੰਗਾ ਪ੍ਰਭਾਵ ਲੈ ਕੇ ਉਸ ਕੋਲੋਂ ਵਿਦਾ ਨਹੀਂ ਹੋਇਆ। ਰਣਜੀਤ ਸਿੰਘ ਬਿਨਾਂ ਕਿਸੇ ਵਿੱਦਿਆ ਦੇ ਬਿਨਾਂ ਕਿਸੇ ਦੀ ਅਗਵਾਈ ਦੇ, ਆਪਣੇ ਰਾਜ ਦੇ ਸਾਰੇ ਕਾਰ ਵਿਹਾਰ, ਅਸੀਮ ਤਾਕਤ ਨਾਲ ਕਰਦਾ ਹੈ। ਪਰ ਉਹ ਆਪਣੀ ਤਾਕਤ ਦੀ ਵਰਤੋਂ ਏਨੇ ਖ਼ਿਆਲ ਨਾਲ ਕਰਦਾ ਹੈ, ਪੂਰਬੀ ਰਾਜੇ ਵਿਚ ਇਹ ਇਕ ਅਨੋਖੀ ਅਤੇ ਨਿਵੇਕਲੀ ਮਿਸਾਲ ਹੈ।"
...
ਵਿਦੇਸ਼ੀ ਪ੍ਰਾਹੁਣਿਆਂ 'ਚ ਪਰਚਿਆ, ਰਣਜੀਤ ਸਿੰਘ, ਕਾਫੀ ਸਮਾਂ ਰਾਜ-ਭਾਗ ਦੇ ਕੰਮਾਂ ਵੱਲੋਂ ਬੇਫਿਕਰ ਹੀ ਰਿਹਾ। ਉਹਨਾਂ ਦੇ ਚਲੇ ਜਾਣ ਪਿੱਛੋਂ, ਉਸ ਨੂੰ ਦਰਬਾਰ ਲਗਾਉਣ ਦਾ ਖਿਆਲ ਆਇਆ। ਓ. ਹੇ ਗੁਲ ਬਹਾਰ ਬੇਗਮ ਵੀ ਪੂਰੀ ਨਰਾਜ਼ ਹੋਵੇਗੀ। ਪੰਜ ਛੇ ਰਣਜੀਤ ਸਿੰਘ ਚਾਹੀਦੇ ਨੇ, ਮੈਂ ਕੱਲਾ ਸਭ ਨੂੰ ਕਿਵ ਪਰਚਾਵਾਂ ? ਬੱਸ ਸਰਾਬ ਤੇ ਨਾਚ ਮਹਿਫਲਾਂ ਹੀ ਮਨ ਨੂੰ ਸਕੂਨ ਦਿੰਦੀਆਂ ਨੇ ਸੋਚਦਿਆਂ। ਉਸਨੇ ਕੱਲ੍ਹ ਤੋਂ ਬਕਾਇਦਾ ਦਰਬਾਰ ਲਗਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ।