(ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉੱਪਰ ਆਧਾਰਿਤ ਇਤਿਹਾਸਕ ਨਾਵਲ)
0.0(0)
0 ਫਾਲੋਅਰਜ਼
2 Books
ਬੜੇ ਸਾਲਾਂ ਬਾਅਦ ਇਕ ਦੋਸਤ ਮਿਲਿਆ। ਉਹ ਪੰਜਾਬ ਤੋਂ ਬਾਹਰ ਦੀ ਇਕ ਯੂਨੀਵਰਸਿਟੀ ਵਿਚ ਹਿਸਟਰੀ ਦਾ ਪ੍ਰੋਫੈਸਰ ਸੀ । ਬੀ.ਏ. ਤੱਕ ਅਸੀਂ ਇਕੱਠੇ ਪੜ੍ਹੇ ਸਾਂ। ਗੱਲਾਂ ਬਾਤਾਂ ਕਰਦਿਆਂ ਉਸ ਨੇ ਪੁੱਛਿਆ, "ਅੱਜਕਲ੍ਹ ਤੇਰੇ ਇਤਿਹਾਸਕ ਨਾਵਲਾਂ ਦੀ ਬੜੀ ਚਰਚਾ ਹ
ਜਦੋਂ ਤੋਂ ਮਨੁੱਖ ਅੰਦਰ, ਮੇਰਾ ਤੇਰਾ ਦੀ ਭਾਵਨਾ ਉਤਪੰਨ ਹੋਈ ਹੈ, ਉਦੋਂ ਤੋਂ ਹੀ ਆਪਣੇ ਤੋਂ ਕਮਜ਼ੋਰ ਨੂੰ ਦਬਾਉਣ ਦੀ ਜਾਂਗਲੀ ਪ੍ਰਵਿਰਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਆਦਿ-ਮਾਨਵ ਤੋਂ ਮਾਨਵ ਵਿਚ ਮਨੁੱਖ ਵਿਕਾਸ ਤਾਂ ਕਰਦਾ ਗਿਆ। ਪਰ ਉਹ 'ਬੰਦਾ' ਨਹੀ
ਹਿੰਦੁਸਤਾਨ ਤੇ ਖ਼ਾਸ ਕਰਕੇ ਪੰਜਾਬ ਦੀ ਧਰਤੀ ਹੋਣੀਆਂ ਭਰਪੂਰ ਰਹੀ ਹੈ। ਪੰਜਾਬ ਦੀ ਸਰ-ਜ਼ਮੀਨ, ਨਦੀਆਂ, ਪਹਾੜ ਅਤੇ ਚਰਾਗਾਹਾਂ ਨੇ ਧਾੜਵੀਆਂ ਨੂੰ ਏਧਰ ਆਉਣ ਲਈ ਪ੍ਰੇਰਿਆ। ਕਦੇ ਏਥੇ ਸੱਤ ਦਰਿਆ ਵਗਦੇ ਸਨ। ਸਿੰਧ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ
ਪੰਦਰਵੀਂ ਸਦੀ ਦੀ ਢਲਦੀ ਉਮਰ ਦਾ ਸਮਾਂ। ਤੇ ਹਾੜ ਮਹੀਨੇ ਦੀ ਤਪਦੀ ਹੋਈ ਢਲਦੀ ਇਕ ਦੁਪਿਹਰ। ਹੁਣ ਦੇ ਅੰਮ੍ਰਿਤਸਰ ਤੇ ਉਹਨਾਂ ਵੇਲਿਆਂ ਦੇ ਪਿੰਡ ਤੁੰਗ ਗੁਮਟਾਲਾ* ਤੋਂ ਕੋਈ ਚਾਰ ਕੁ ਕੋਹ ਦੀ ਦੂਰੀ 'ਤੇ ਵਸੇ ਇਕ ਪਿੰਡ ਵੱਲ ਜਾ ਰਿਹਾ ਇਕ ਬੇਲ ਗੱਡਾ। ਗ
ਲੱਖਪਤ ਰਾਇ ਸਿੱਖ-ਧਰਮ ਦਾ ਜਾਣੂ ਸੀ। ਉਸ ਨੇ 'ਗੁੜ' ਸ਼ਬਦ ਕਹਿਣ ਉੱਪਰ ਪਾਬੰਦੀ ਲਾ ਦਿੱਤੀ। ਉਸ ਨੇ ਤਰਕ ਦਿੰਦਿਆਂ ਤਨਜ਼ ਨਾਲ ਕਿਹਾ: 'ਗੁੜ ਕਹੇ ਤੋਂ ਗੁਰੂ ਚੇਤੇ ਆਉਂਦਾ ਹੈ। ਫਿਰ ਗੁਰੂ ਚੇਤੇ ਕਰਕੇ ਜਜ਼ਬਾ ਭੜਕਦਾ ਹੈ। 'ਗੁੜ' ਨੂੰ ਰੋੜੀ ਜਾਂ ਭੇਲੀ
ਗਰਮੀ ਦਾ ਮੌਸਮ ਸੀ। ਗੁਰਬਖਸ਼ ਸਿੰਘ ਦੇ ਰਿਸ਼ਤੇਦਾਰ ਨੇ ਹਵੇਲੀ ਦੇ ਵਿਹੜੇ ਵਿਚ ਟੱਬਰ ਨਾਲੋਂ ਥੋੜ੍ਹਾ ਹੱਟ ਕੇ ਮੰਜੇ ਡਾਹ ਲਏ। ਖੱਬੀ ਬਾਚੀ ਦੀ ਕੱਚੀ ਕੰਧ ਦੇ ਨਾਲ ਨਾਲ ਬਣਾਈ ਲੰਮੀ ਖੁਰਲੀ 'ਤੇ ਊਠ, ਦੇ ਘੋੜੇ, ਮੱਝਾਂ ਅਤੇ ਬਲਦ ਬੰਨ੍ਹੇ ਹੋਏ ਸਨ। ਖਾ
ਮਹਾਂ ਸਿੰਘ ਦੀ ਉਸ ਦੇ ਇਲਾਕੇ ਵਿਚ ਧਾਂਕ ਪੈ ਗਈ। ਰਸੂਲਪੁਰ ਦੇ ਚੱਠੇ ਸ਼ੁਰੂ ਤੋਂ ਹੀ ਸ਼ੁਕਰਚੱਕੀਆਂ ਦੀ ਨੀਂਦ ਹਰਾਮ ਕਰਦੇ ਆ ਰਹੇ ਸਨ। ਮਹਾਂ ਸਿੰਘ ਨੇ ਚੱਠਿਆਂ ਉੱਪਰ ਚੜ੍ਹਾਈ ਕਰਨ ਲਈ ਆਪਣੇ ਸਿਪਾਹੀਆਂ ਨੂੰ ਕਮਰ-ਕੱਸੇ ਕਰਕੇ ਤਿਆਰ ਰਹਿਣ ਦਾ ਹੁਕਮ ਦ
ਇਹ 1785 ਈ. ਦਾ ਵਰ੍ਹਾ ਸੀ । ਸ਼ੁਕਰਚੱਕੀਆ ਮਿਸਲ ਦਾ ਵਾਰਿਸ ਬੀਮਾਰ ਸੀ। ਮਿਸਲ ਦੀ ਸਾਰੀ ਤਾਕਤ ਮੁਹਿੰਮ ਉੱਪਰ ਸੀ। ਸਥਿਤੀ ਬੜੀ ਚਿੰਤਾ ਵਾਲੀ ਸੀ। ਆਖਰ, ਸਲਾਹੀਂ ਪਏ ਸਰਦਾਰਾਂ ਨੂੰ ਮਹਾਂ ਸਿੰਘ ਨੇ ਰਾਜ਼ੀ ਕਰ ਲਿਆ। 'ਮੁੱਖ ਹਕੀਮ ਲਾਲਾ ਹਾਕਿਮ ਰਾਏ
ਸਾਰੀ ਰਾਤ ਸਦਾ ਕੌਰ ਉੱਸਲਵੱਟੇ ਲੈਂਦੀ ਰਹੀ। ਦੋ ਵਾਰ ਉੱਠ ਕੇ ਪਾਣੀ ਵੀ ਪੀਤਾ, ਚੈਨ ਫਿਰ ਵੀ ਨਾ ਆਈ। ਫਜ਼ਰ ਦੀ ਪਹਿਲੀ ਨਮਾਜ਼ ਦੀ ਆਵਾਜ਼ ਨਾਲ ਉੱਠ ਬੈਠੀ। ਸਿਰ ਭਾਰਾ ਭਾਰਾ ਸੀ। ਹੈਰਾਨ ਹੋਈ... ਸਾਰੀ ਰਾਤ ਅੱਖਾਂ ਵਿਚ ਹੀ ਲੰਘ गष्टी...? ਜਦ ਜੈ
ਭਰ ਜਵਾਨੀ ਵਿਚ ਮਹਾਂ ਸਿੰਘ ਦੇ ਤੁਰ ਜਾਣ ਦਾ ਸ਼ੁਕਰਚੱਕੀਆ ਮਿਸਲ ਦੇ ਹਮਦਰਦਾਂ ਨੇ ਬਹੁਤ ਸੋਗ ਮਨਾਇਆ। ਇਸ ਮਿਸਲ ਨਾਲ ਖਾਰ ਖਾਣ ਵਾਲੇ ਜੱਥੇਦਾਰ ਵੀ ਸਨ। ਉਹ ਅੰਦਰ-ਖਾਤੇ ਮਹਾਂ ਸਿੰਘ ਦੇ ਇਲਾਕਿਆਂ ਉੱਪਰ ਕਬਜ਼ਾ ਕਰਨ ਲਈ ਆਪਣੀ ਤਿਆਰੀ ਵਿਚ ਰੁੱਝ ਗਏ। ਘ
ਮੈਂ ਇਸ ਵੇਲੇ ਅਹਿਮਦਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਦੀ ਮੌਤ ਪਿੱਛੋਂ: ਉਸ ਦੇ ਤਿੰਨ ਪੁੱਤਰਾ, ਹਮਾਯੂੰ, ਜਮਾਨ ਸ਼ਾਹ ਅਤੇ ਸ਼ਾਹ ਜਹਾਨ ਦੇ ਪਰਿਵਾਰਕ ਝਗੜੇ ਦੇ ਅਸਲ ਕਾਰਨਾਂ ਦਾ ਅਧਿਐਨ ਕਰ ਰਿਹਾ ਸਾਂ, ਬਾਹਰਲਾ ਬੂਹਾ ਖੜਕਿਆ। ਅਫਗਾਨਿਸਤਾਨ ਦੇ
ਪੰਜਾਬ ਉੱਪਰ ਜੰਗ ਦੇ ਬੱਦਲ ਘਿਰੇ ਆਉਂਦੇ ਵੇਖ ਕੇ ਮਿਸਲਾਂ ਦੇ ਮੁਖੀਆਂ ਨੇ ਨਿੱਜੀ ਰੰਜਸ਼ਾਂ ਭੁਲਾ ਕੇ ਅੰਮ੍ਰਿਤਸਰ ਇਕੱਠ ਕੀਤਾ। ਰਾਮਗੜੀਏ, ਨਕਈ, ਕਨੱਈਏ, ਸ਼ੁੱਕਰਚੱਕੀਏ, ਭੰਗੀ ਸਭ ਹਾਜ਼ਰ ਹੋਏ। ਨਿਸ਼ਾਨ ਵਾਲੀਆ ਮਿਸਲ ਦੇ ਸਿੰਘ ਵੀ ਉਚੇਚਾ ਪੁੱਜੇ, ਭ
ਬਟਾਲੇ ਪੁੱਜਣ 'ਤੇ ਰਣਜੀਤ ਸਿੰਘ ਦਾ ਸਵਾਗਤ ਬੜੇ ਜੋਸ਼ ਨਾਲ ਹੋਇਆ। ਹਵਾ ਵਿਚ ਗੋਲੀਆਂ ਚਲਾ ਕੇ ਸਲਾਮੀ ਦਿੱਤੀ ਗਈ। ਹਵੇਲੀ ਦੇ ਅੰਦਰ ਜਾਣ ਸਮੇਂ ਸ਼ਗਨਾਂ ਦਾ ਤੇਲ ਚੋਇਆ ਗਿਆ। ਸਿਪਾਹੀਆਂ ਦੇ ਠਹਿਰਨ ਦਾ ਪ੍ਰਬੰਧ ਵੱਖਰਾ ਕੀਤਾ ਗਿਆ। ਆਉ ਭਗਤ ਅਤੇ ਰਿਸ਼
ਸਦਾ ਕੌਰ ਅਜੇ ਮਿਆਣੀ ਉੱਪਰ ਕੀਤੇ ਹਮਲੇ ਵਿਚ ਨਮੋਸ਼ੀ ਭਰੀ ਹਾਰ ਦੇ ਸੰਤਾਪ ਵਿਚੋਂ ਬਾਹਰ ਨਹੀਂ ਸੀ ਆਈ, ਇਕ ਦਿਨ ਉਸ ਦੀ ਸੀਮਾ ਵਾਲੀ ਚੌਂਕੀ ਤੋਂ ਘੋੜ ਸਵਾਰ ਨੇ ਆ ਕੇ ਖ਼ਬਰ ਦਿੱਤੀ, 'ਰਾਣੀ ਸਾਹਿਬਾਂ, ਵਜ਼ੀਰਾਬਾਦ ਦਾ ਸਰਦਾਰ ਜੋਧ ਸਿੰਘ, ਮਜੀਠੇ ਲਾਗੇ
ਜ਼ਮਾਨ ਸ਼ਾਹ ਨੂੰ ਆਪਣੇ ਮਤਰੇਏ ਭਰਾ ਸੁਲਤਾਨ ਮਹਿਮੂਦ ਦੀ ਬਗਾਵਤ ਦਬਾਉਂਦਿਆਂ ਬਹੁਤ ਸਮਾਂ ਲੱਗਾ। ਜਿਵੇਂ ਹੀ ਉਹ ਸੁਰਖਰੂ ਹੋਇਆ, 1796 ਵਿਚ ਉਹ ਫਿਰ ਪੰਜਾਬ ਉੱਪਰ ਧਾਵਾ ਕਰਨ ਚੱਲ ਪਿਆ। ਰਸਤੇ ਵਿਚ ਉਹ ਨਵੇਂ ਸਿਪਾਹੀ ਭਰਤੀ ਕਰਦਾ ਆਇਆ ਤੇ ਲੁੱਟ ਮਾਰ ਕ
ਜਮਾਨ ਸ਼ਾਹ ਨੇ ਆਪਣੇ ਮਤਰੇਏ ਭਰਾ ਸੁਲਤਾਨ ਮਹਿਮੂਦ ਦੀ ਬਗਾਵਤ ਨੂੰ ਕੁਚਲ ਕੇ ਅਜੇ ਸਾਹ ਵੀ ਨਹੀਂ ਸੀ ਲਿਆ। ਉਸ ਨੂੰ ਦੋ ਵੱਡੇ ਸਦਮੇ ਲੱਗ। ਪਹਿਲਾਂ ਅਹਿਮਦ ਖ਼ਾਨ ਹਨਚੀ, ਉਸ ਦੇ ਬਹਾਦਰ ਜਰਨੈਲ ਦੇ ਮਾਰੇ ਜਾਣ ਦੀ ਖ਼ਬਰ ਨੇ ਉਸ ਦੇ ਤੇਵਰ ਬਦਲ ਦਿੱਤੇ ਸਨ
6 ਜੁਲਾਈ 1799 ਦੀ ਰਾਤ ਦਾ ਪਹਿਲਾ ਪਹਿਰ। ਰਣਜੀਤ ਸਿੰਘ ਅਤੇ ਸਦਾ ਕੌਰ ਦੀ ਸਾਂਝੀ ਫੌਜ, ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਲਾਹੌਰ ਦੇ ਰਾਹ ਪੈ ਗਈ। ਰਸਤੇ ਦੇ ਦੋਹੀਂ ਪਾਸੀਂ ਸੰਘਣੇ ਝੋਲਾਂ ਵਿਚ ਖ਼ਤਰੇ ਨੂੰ ਸੁੰਘਦੇ ਘੜੇ ਕਦੇ ਕਦੇ ਹਿਣਕਦੇ ਤਾਂ ਵਤਕੜਾ
ਗੁਜਰਾਤ ਦਾ ਸਾਹਬ ਸਿੰਘ ਭੰਗੀ, ਵਜੀਰਾਬਾਦ ਦਾ ਜੋਧ ਸਿੰਘ, ਅੰਮ੍ਰਿਤਸਰ ਦਾ ਗੁਲਾਬ ਸਿੰਘ ਤੇ ਮਿਆਣੀ ਦਾ ਜੱਸਾ ਸਿੰਘ ਰਾਮਗੜੀਆ ਅੰਮ੍ਰਿਤਸਰ ਇਕੱਠੇ ਹੋਏ। ਗੁਪਤ ਸਭਾ ਕੀਤੀ ਗਈ। ਰਣਜੀਤ ਸਿੰਘ ਨੂੰ ਲਾਹੌਰ ਵਿਚੋਂ ਕੱਢਣ ਦਾ ਮਤਾ ਪਾਸ ਕਰ ਲਿਆ। ਜੈਕਾਰੇ ਛ
ਕੁਝ ਸਰਦਾਰਾਂ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਹਾਜ਼ਰੀ ਵਿਚ ਸਭ ਨਾਲ ਮਿਲ ਕੇ ਚੱਲਣ ਦਾ ਵਚਨ ਤਾਂ ਦਿੱਤਾ ਸੀ। ਪਰ ਉਹਨਾਂ ਦੇ ਅੰਦਰੋਂ ਈਰਖਾ ਨਹੀਂ ਸੀ ਮਰ उगे। ਕੁਝ ਦਿਨਾਂ ਬਾਅਦ ਸਾਹਿਬ ਸਿੰਘ ਭੰਗੀ ਅਤੇ ਜੱਸਾ ਸਿੰਘ ਰਾਮਗੜ੍ਹੀਆ ਇਕੱਠੇ ਹੋਏ। ਦੋਹ
ਪੰਜਾਬ ਅੰਦਰ ਰਣਜੀਤ ਸਿੰਘ ਦੇ ਮਹਾਰਾਜਾ ਵਜੋਂ ਗੱਦੀ ਉੱਪਰ ਬੈਠਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਵੀ ਸੂਹ ਮਿਲ ਗਈ। ਇਕ ਵਿਸਾਖ ਵਾਲੇ ਦਿਨ, ਬਾਬਾ ਸਾਹਿਬ ਸਿੰਘ ਬੇਦੀ, ਰਣਜੀਤ ਸਿੰਘ ਦੇ ਮੱਥੇ ਉੱਪਰ ਕੇਸਰ ਦਾ ਟਿੱਕਾ ਲਗਾ ਕੇ, ਮਹਾਰਾਜਾ ਹ
ਅੱਖ ਦੇ ਦਰਦ ਨਾਲ ਰਣਜੀਤ ਸਿੰਘ ਬੇਹਾਲ ਸੀ। ਉਸ ਨੇ ਪਹਿਰੇਦਾਰ ਨੂੰ ਬੁਲਾ ਕੇ ਆਖਿਆ-ਪਤਾ ਕਰੋ ਅਗਰ ਹਕੀਮ ਦੇ ਆਉਣ ਵਿਚ ਦੇਰੀ ਹੋ ਤਾਂ ਅਸੀਂ ਉਸ ਕੋਲ ਜਾ ਸਕਦੇ ਹਾਂ।' ਪਰ ਜਿਵੇਂ ਹੀ ਪਹਿਰੇਦਾਰ ਬਾਹਰ ਆਇਆ, ਉਸ ਨੂੰ ਹਕੀਮ ਗੁਲਾਮ ਮੋਹੀਉਦੀਨ ਕੱਛ ਵਿਚ
ਸਾਹਿਬ ਸਿੰਘ ਭੰਗੀ ਨੂੰ ਜਦੋਂ ਪਤਾ ਲੱਗਿਆ, ਰਣਜੀਤ ਸਿੰਘ ਅਤੇ ਫਤੇਹ ਸਿੰਘ ਆਹਲੂਵਾਲੀਆ, ਗੁਜਰਾਤ ਉੱਪਰ ਚੜ੍ਹਾਈ ਕਰਨ ਲਈ ਚੱਲ ਪਏ ਹਨ ਤੇ ਗੁਜਰਾਂ ਵਾਲਾ ਲੰਘ ਆਏ ਹਨ, ਉਸ ਦੇ ਹੋਸ਼ ਗੁੰਮ ਹੋ ਗਏ। ਲੜਨ ਲਈ ਤਿਆਰੀ ਤਾਂ ਕੀ ਹੋਣੀ ਸੀ, ਏਨੇ ਸਮੇਂ ਵਿਚ ਤ
ਸੋਣ ਦਾ ਮਹੀਨਾ। ਕਾਲੇ ਬੱਦਲਾਂ ਨਾਲ ਭਰਿਆ ਹੋਇਆ ਅਸਮਾਨ। ਕਿਲ੍ਹੇ ਦੀ ਸੀਲ ਉੱਪਰੋ ਹੇਠਾਂ ਦਿੱਸਦੀ ਝੰਗ-ਝੰਗ ਹੋਈ ਰਾਵੀ । ਨਾਲ ਖੜ੍ਹੇ ਮੁੱਢਲੇ ਵਰ੍ਹਿਆਂ ਦੇ ਲੰਗੋਟੀਏ ਸਾਥੀ, ਧੰਨਾ ਸਿੰਘ ਮਲਵਈ ਅਤੇ ਜ਼ੋਰਾਵਰ ਸਿੰਘ। ਪਿਛਲੇ ਵਰ੍ਹਿਆਂ ਦਾ ਪੱਗ ਵੱਟ ਭ
ਪੰਡਾਲ ਸਜ ਕੇ ਤਿਆਰ ਹੋ ਗਿਆ। ਪ੍ਰਾਹੁਣੇ ਆਉਣੇ ਸ਼ੁਰੂ ਹੋ ਗਏ। ਫ਼ਕੀਰ ਅਜ਼ੀਜ਼ਉਦਦੀਨ, ਚੁਛੇਏ ਨਿਗਾਹ ਰੱਖ ਰਿਹਾ ਸੀ, ਕਿਧਰੇ ਕੋਈ ਕੋਤਾਹੀ ਤਾਂ ਨਹੀਂ ਹੋ ਰਹੀ। ਪ੍ਰਾਹੁਣਿਆਂ ਨੂੰ ਰੁਤਬਿਆਂ ਅਨੁਸਾਰ ਬਿਠਾਉਣ ਲਈ ਨੌਕਰਾਂ ਨੂੰ ਸਮਝਾਉਣ ਲੱਗਾ ਹੋਇਆ ਸੀ
ਪੂਰੇ ਪੰਜ ਦਿਨ ਰਣਜੀਤ ਸਿੰਘ ਆਪਣੀ ਆਰਾਮਗਾਹ ਵਿਚੋਂ ਬਾਹਰ ਨਹੀਂ ਨਿਬਣਿਆ। ਕਿਸੇ ਵੀ ਵਿਅਕਤੀ ਨੂੰ, ਚਾਹੇ ਤਿੰਨੇ ਵੀ ਉੱਚੇ ਰੁਤਬੇ ਵਾਲਾ ਹੋਵੇ, ਉਧਰ ਜਾਣ ਦੀ ਆਗਿਆ ਨਹੀਂ ਸੀ। ਸਿਰਫ ਵਕੀਰ ਅਜ਼ੀਜਉਦਦੀਨ ਦਾ ਛੋਟਾ ਭਰਾ ਨੂਰਉਦਦੀਨ ਜਿਹੜਾ ਰਣਜੀਤ ਸਿੰਘ
ਰਣਜੀਤ ਸਿੰਘ ਦੇ ਫੁਰਮਾਨ ਉੱਪਰ ਕਾਰਵਾਈ ਕਰਦਿਆਂ, ਫਤੇਹ ਸਿੰ ਆਹਲੂਵਾਲੀਆ, ਭਾਰੀ ਫੌਜ ਲੈ ਕੇ ਕਪੂਰਥਲਾ ਤੋਂ ਚੱਲ ਪਿਆ। ਰਸਤੇ ਵਿਚ ਆਏ ਪਿੰਡਾਂ, ਬਸਤੀਆਂ ਦੇ ਭਰੇ ਸਹਿਮੇ ਲੋਕ ਧੂੜ ਉਡਾਉਂਦੇ ਜਾਂਦੇ ਲਸ਼ਕਰ ਨੂੰ ਦੇਖਦੇ। ਡਰ ਨਾਲ ਉਹਨਾਂ ਦੇ ਸਾਹ ਘੁੱਟ
ਪ੍ਰੋ. ਕੇਤਕੀ ਦੇ ਆਉਣ ਨਾਲ ਆਖ਼ਰ ਮੇਰੀ ਉਡੀਕ ਖਤਮ ਹੋਈ। ਉਸ ਦੇ ਚਿਹਰੇ ਉੱਪਰ ਮੰਦ ਮੰਦ ਮੁਸਕਾਨ ਸੀ। ਨਾਵਲ ਦਾ ਅਧੂਰਾ ਖਰੜਾ ਉਸ ਨੇ ਟੇਬਲ ਉੱਪਰ ਰੱਖ ਦਿੱਤਾ ਤੇ ਕੁਝ ਦੇਰ ਅੱਖਾਂ ਬੰਦ ਕਰਕੇ ਬੈਠਾ ਰਿਹਾ। ਮੈਨੂੰ ਉਸ ਦੀਆਂ ਹਰਕਤਾਂ ਦੀ ਸਮਝ ਨਾ ਆਈ।
ਹੋਲੀ ਦਾ ਤਿਉਹਾਰ ਲੰਘ ਗਿਆ। ਪਰ ਰਣਜੀਤ ਸਿੰਘ ਅਜੇ ਵੀ ਦਰਬਾਰ ਵਿਚ ਬਕਾਇਦਾ ਨਹੀਂ ਸੀ ਪਧਾਰ ਰਿਹਾ। ਦਰਬਾਰੀ ਫ਼ਿਕਰਮੰਦ ਸਨ। ਮੋਰਾਂ ਦੇ ਆਉਣ ਨਾਲ ਮਹਾਰਾਜੇ ਦੇ ਸੁਭਾਅ ਵਿਚ ਹੈਰਾਨ ਕਰਨ ਵਾਲੀ ਤਬਦੀਲੀ ਆਈ ਸੀ। ਪਹਿਲਾਂ ਉਹ ਰਾਣੀਵਾਸ ਵਿਚ ਬਹੁਤ ਹੀ ਘੱ
ਸਿੱਖ ਸਰਦਾਰਾਂ ਦਾ ਏਨਾ ਇਕੱਠ ਹੋਣ ਦੀ ਰਣਜੀਤ ਸਿੰਘ ਨੂੰ ਬਿਲਕੁਲ ਹੀ ਆਸ ਨਹੀਂ ਸੀ। ਜਦੋਂ ਇਕੱਠ ਹੋਣ ਦੇ ਕਾਰਨ ਦਾ ਪਤਾ ਲੱਗਿਆ ਤਾਂ ਹਰ ਇਕ ਦੀ ਆਪਣੀ ਆਪਣੀ ਸੁਰ ਸੀ। ਅਕਾਲੀ ਫੂਲਾ ਸਿੰਘ ਨੇ ਗਰਜਵੀਂ ਆਵਾਜ਼ ਵਿਚ ਕਿਹਾ— 'ਬਿਨਾਂ ਪੂਛ ਵਾਲੇ ਬਾਦਰਾਂ
ਰਣਜੀਤ ਸਿੰਘ ਉਰਜਾ ਨਾਲ ਭਰੇ ਨਵੇਂ ਸੁਪਨੇ ਲੈ ਕੇ ਜਾਗਿਆ। ਉਸ ਦਾ ਦਿਨ, ਇਕ ਉਤਸ਼ਾਹਜਨਕ ਖ਼ਬਰ ਨਾਲ ਚੜ੍ਹਿਆ। ਚਮਿਆਰੀ ਦਾ ਸਰਦਾਰ ਨਾਹਰ ਸਿੰਘ ਅਕਾਲ ਚਲਾਣਾ ਕਰ ਗਿਆ ਹੈ। ਨਾਹਰ ਸਿੰਘ, ਬਾਰੀ ਅਤੇ ਰਚਨਾ ਦੁਆਬਾ ਵਿਚਲੇ ਇਲਾਕੇ ਦਾ ਹਾਕਮ ਸੀ। ਵਰਨ ਕਾਰ
ਪਟਿਆਲਾ ਦੇ ਰਾਜਾ ਸਾਹਿਬ ਸਿੰਘ ਨੂੰ ਤੇ ਨਾਭੇ ਦੇ ਰਾਜਾ ਜਸਵੰਤ ਸਿੰਘ ਨੂੰ ਘੋੜ ਸਵਾਰਾਂ ਰਾਹੀਂ ਸੰਦੇਸ਼ ਭਿਜਵਾ ਦਿੱਤਾ, 'ਪੰਜਾਬ ਦੇ ਮਹਾਰਾਜਾ, ਇਕ ਹਫਤੇ ਬਾਅਦ ਪਟਿਆਲੇ ਲਈ ਰਵਾਨਾ ਹੋਵਣਗੇ। ਜਦ, ਜਾਣ ਦੀ ਤਿਆਰੀ ਹੋ ਰਹੀ ਸੀ ਤਾਂ ਵਕੀਰ ਅਜ਼ੀਜ਼ਉਦਦ
ਮਾਲਵੇ ਦੇ ਇਲਾਕੇ ਦੀ ਅਮੀਰੀ ਨੇ ਰਣਜੀਤ ਸਿੰਘ ਅੰਦਰ ਲਾਲਸਾ ਪੈਦਾ ਤਾਂ ਕੀਤੀ ਹੀ ਸੀ, ਦੁਆਬੇ ਦੇ ਜੰਗਲਾਂ ਵਿਚ ਫਿਰਦਿਆਂ, ਸ਼ੇਰ, ਬਘਿਆੜ ਅਤੇ ਚਿੱਛਾ ਦਾ ਸ਼ਿਕਾਰ ਕਰਦਿਆਂ, ਉਸ ਨੂੰ ਇਉਂ ਲੱਗ ਰਿਹਾ ਸੀ ਜਿਵੇਂ ਉਹ ਮਾਲਵੇ ਦੇ ਸਰਦਾਰਾਂ ਪਿੱਛੇ ਲੱਗਿਆ
ਕਸੂਰ ਦੇ ਨਵਾਬ ਨੂੰ ਸਜ਼ਾ ਦੇਣ ਲਈ ਖਾਲਸਾ ਫੌਜ ਨਗਾਰੇ ਦੀ ਚੋਟ 'ਤੇ ਰਵਾਨਾ ਹੋ ਗਈ। ਰਣਜੀਤ ਸਿੰਘ ਨੂੰ ਜੰਗੀ ਬਾਣੇ ਵਿਚ ਵੇਖ ਕੇ, ਫਕੀਰ ਨੂੰ ਫਿਕਰ ਹੋਇਆ। ਮੌਕਾ ਵੇਖ ਕੇ ਅਰਜ਼ ਕੀਤੀ 'ਸਰਦਾਰ ਅਜੇ ਹਜੂਰ ਨੂੰ ਆਰਾਮ ਕਰਨ ਦੀ ਸਖ਼ਤ ਲੋੜ ਏ। ਪਹਿਲਾਂ ਮ
ਪੰਜਾਬ ਦੇ ਮਹਾਰਾਜੇ ਦੀ ਫੌਜ-ਏ-ਖ਼ਾਸ ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਲਾਹੌਰ ਦੇ ਬਜ਼ਾਰਾਂ ਵਿਚੋਂ ਦੀ ਨਿਕਲੀ ਤਾਂ ਲੋਕ ਘਰਾਂ ਦੀਆ ਛੱਤਾਂ ਉੱਪਰ ਅਤੇ ਰਸਤਿਆਂ ਦੇ ਦੋਹੀਂ ਪਾਸੀਂ ਖੜ੍ਹੇ ਅਚੰਭਤ ਹੋਏ ਦੇਖਣ ਲੱਗੇ। ਸਿਪਾਹੀਆਂ ਦੀਆਂ ਵਰਦੀਆਂ। ਸਿਰਾਂ ਉੱ
ਇਹਨਾਂ ਦਿਨਾਂ ਵਿਚ, ਸਤਲੁਜ ਪਾਰ ਦੇ ਸਿੱਖ ਹਾਕਮਾਂ ਵਿਚ ਦਹਿਸ਼ਤ ਦਾ ਮਾਹੌਲ ਸੀ। ਰਣਜੀਤ ਸਿੰਘ ਦੀ ਫੌਜੀ ਤਾਕਤ ਅਤੇ ਬੇਮਿਸਾਲ ਹੌਸਲੇ ਅੱਗ ਉਹ ਨਿਉਂ ਜਾਂਦੇ ਸਨ। ਉਸ ਦੀ ਆਉ ਭਗਤ ਕਰਦੇ ਸਨ। ਤੋਹਫ਼ੇ ਅਤੇ ਨਜ਼ਰਾਨੇ ਭੇਂਟ ਕਰਦੇ ਸਨ। ਵਫ਼ਾਦਾਰੀ ਦਾ ਭਰੋ
ਰਣਜੀਤ ਸਿੰਘ ਸਚਮੁੱਚ ਹੋਰਾਨ ਸੀ, ਉਸ ਨੇ ਲਾਰਡ ਲੋਕ ਦੇ ਸਤਲੁਜ ਦੀ ਹੱਦਬੰਦੀ ਵਾਲੇ ਸੁਝਾਅ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ? ਇਹ ਫਿਰੋਗੀ ਏਨੀ ਦੂਰ ਤੱਕ ਦੀਆਂ ਯੋਜਨਾਵਾਂ ਤਿਆਰ ਕਰ ਲੈਂਦੇ ਹਨ ? ਪਰ ਰਣਜੀਤ ਸਿੰਘ ਨੂੰ ਇਹ ਨਹੀਂ ਸੀ ਜਾਣਕਾਰੀ, ਇ
ਰਣਜੀਤ ਸਿੰਘ ਦੇ ਲਾਮ ਲਸ਼ਕਰ ਨੂੰ ਤੰਬੂ ਸਮੇਟਦਿਆਂ ਅਤੇ ਚਾਲੇ ਪਾਉਂਦਿਆ ਵੇਖ ਕੇ, ਚਾਰਲਸ ਮੈਟਕਾ ਬੜਾ ਹੈਰਾਨ ਹੋਇਆ। ਉਸ ਨੇ ਆਪਣਾ ਇਕ ਨੁਮਾਇੰਦਾ ਤੁਰੰਤ ਇਹ ਪੁੱਛਣ ਲਈ ਭੇਜਿਆ-'ਕੀ ਮਹਾਰਾਜ ਲਾਹੌਰ ਵਾਪਸ ਜਾ ਰਹੇ ਹਨ -ਮਹਾਰਾਜ ਆਪਣੀ ਸੈਨਾ ਲੈ ਕੇ ਸ
ਲਾਹੌਰ ਦੇ ਕਿਲ੍ਹੇ ਵਿਚੋਂ ਰਣਜੀਤ ਸਿੰਘ ਪੂਰੇ ਸਜੇ ਹੋਏ ਹਾਥੀ ਉੱਪਰ ਬਾਹਰ ਨਿਕਲਿਆ। ਉਸ ਦੇ ਕੁਝ ਅੱਗੇ ਤੇ ਕੁਝ ਪਿੱਛੇ ਸ਼ਿੰਗਾਰੇ ਘੋੜਿਆਂ ਉੱਪਰ ਸੈਨਿਕ ਅਤੇ ਸੇਵਕ ਸਨ। ਸਭ ਤੋਂ ਅੱਗੇ ਨਗਾਰਾ ਅਤੇ ਢੋਲ ਵਜਾਉਣ ਵਾਲੇ ਸਨ। ਲਾਹੌਰ ਵਾਸੀ ਅਜੇਹਾ ਜਲੂਸ
ਰਣਜੀਤ ਸਿੰਘ ਨੇ, ਫ਼ਕੀਰ ਅਜ਼ੀਜ਼ਉਦਦੀਨ ਨੂੰ ਜੰਗ ਰੋਕੇ ਜਾਣ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਕਿਹਾ ਗਿਆ ਸੀ। ਕੁਝ ਹੀ ਦਿਨਾਂ 'ਚ ਵਕੀਰ ਨੇ ਸਾਰੇ ਵੇਰਵੇ ਹਾਸਲ ਕਰ ਲਏ। ਦਰਬਾਰ ਵਿਚ ਇਹਨਾਂ ਬਾਰੇ ਜਾਣਕਾਰੀ ਦਿੰਦਿਆਂ ਵਕੀਰ ਨੇ ਦੱਸਿਆ: -ਸਰਕਾਰ,
ਅੰਗਰੇਜ਼ੀ ਹਕੂਮਤ ਨਾਲ ਕੀਤੀ ਮਿੱਤਰਤਾ ਦੀ ਇਕ ਤਰਫਾ ਸੰਧੀ ਕਾਰਨ ਚੜ੍ਹੇ ਗੁੱਸੇ ਨੂੰ ਸ਼ਾਂਤ ਕਰਨ ਲਈ, ਰਣਜੀਤ ਸਿੰਘ ਨੇ ਆਪਣੀ ਪੂਰੀ ਸੈਨਿਕ ਸ਼ਕਤੀ ਵੱਖ- ਵੱਖ ਇਲਾਕਿਆਂ ਵਿਚ ਝੋਕ ਦਿੱਤੀ ਸੀ। ਉਹ ਖੁਦ ਵੀ ਮੁਹਿੰਮ ਲੈ ਕੇ ਚੜਿਆ ਹੋਇਆ ਸੀ। ਹਰ ਪਾਸਿਉ
ਮੁਲਤਾਨ ਤੋਂ ਵਾਪਸ ਮੁੜੀ ਫੌਜ ਦੇ ਘੋੜਿਆਂ ਦੀਆਂ ਪੌੜਾਂ ਦੇ ਖੜਾਕ ਨੇ, ਅੱਧੀ ਰਾਤ ਵੇਲੇ ਸੁੱਤੇ ਪਏ ਲਾਹੌਰ ਨੂੰ ਜਗਾ ਦਿੱਤਾ। ਇਹ ਸਮਾਂ 1811 ਈਸਵੀ ਦਾ ਸੀ। ਲਾਹੌਰ ਪੁੱਜਦਿਆਂ ਹੀ, ਉਸ ਨੇ ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ, 'ਜਿਸ ਇਲਾਕੇ ਵਿਚ ਬਗਾ
ਜੰਗਾਂ, ਮਾਲ ਗੁਜ਼ਾਰੀਆਂ, ਉਗਰਾਹੀਆਂ, ਕਬਜ਼ੇ ਭੁੱਲ ਕੇ ਰਣਜੀਤ ਸਿੰਘ ਖ਼ਾਲਸਾ ਰਾਜ ਦੇ ਪਹਿਲੇ ਸ਼ਹਿਜ਼ਾਦੇ ਦੇ ਵਿਆਹ ਦੀ ਸ਼ਾਨਦਾਰ ਤਿਆਰੀ ਵਿਚ ਮਸ਼ਰੂਫ਼ ਹੋ ਗਿਆ। ਪੰਜਾਬ ਦੇ ਲੋਕ, ਖ਼ਾਸ ਕਰਕੇ ਅੰਮ੍ਰਿਤਸਰ ਅਤੇ ਲਾਹੌਰ ਦੇ ਵਸਨੀਕ ਇਸ ਸ਼ਾਹੀ ਵਿਆਹ
ਕੁੰਵਰ ਖੜਕ ਸਿੰਘ ਅਜੇ ਬਾਲਗ ਨਹੀਂ ਹੋਇਆ ਤੇ ਵਿਆਹ ਹੋ ਗਿਆ ਹੈ...। ਰਣਜੀਤ ਸਿੰਘ ਡੂੰਘੀ ਸੋਚ ਵਿਚ ਸੀ। ਫ਼ਿਕਰਮੰਦ ਵੀ ਸੀ। ਮਹਾਰਾਜਾ ਹੋਣ ਦੇ ਨਾਲ ਨਾਲ ਉਹ ਇਕ ਬਾਪ ਵੀ ਸੀ। ਖੜਕ ਸਿੰਘ ਦੀਆਂ ਹਰਕਤਾਂ, ਉਸ ਦੇ ਬੋਲਣ ਦਾ ਢੰਗ, ਉਸ ਦੀ ਚਾਲ-ਢਾਲ, ਪਹਿ
ਇਹਨਾਂ ਦਿਨਾਂ ਵਿਚ ਰਣਜੀਤ ਸਿੰਘ ਕਸ਼ਮੀਰ ਉੱਪਰ ਹਮਲੇ ਨੂੰ ਭੁਲਾ ਕੇ ਤੇ ਦਰਬਾਰੀ ਵਿਕਰਾਂ ਤੋਂ ਸੁਰਖਰੂ ਹੋ ਕੇ ਠੰਢੀਆਂ ਤ੍ਰਿਕਾਲਾਂ ਵੇਲੇ ਖੁਬਸੂਰਤ ਨਾਚੀਆਂ: ਦੀਆਂ ਅਦਾਵਾਂ ਵਿਚ ਮਸਤ ਹੁੰਦਿਆਂ ਤੇ ਰਾਤਾਂ, ਮੇਰਾਂ ਦੇ ਪਹਿਲੂ ਵਿਚ ਖੀਵ ਹੁੰਦਿਆਂ ਗੁਜ
ਮਹਾਰਾਜਾ ਰਣਜੀਤ ਸਿੰਘ ਜਿਵੇਂ ਹੀ ਮੁਬਾਰਕ ਹਵੇਲੀ ਵਿਚੋਂ ਬਾਹਰ ਨਿਕਲਿਆ ਸ਼ਾਹ ਸੁਜਾਹ ਹੀਰਾ ਖੁਹਾ ਲੈਣ ਦੇ ਸੋਗ ਵਿਚ ਜ਼ਮੀਨ ਉੱਪਰ ਮੁਰਦਿਆਂ ਵਾਂਗ ਡਿੱਗ ਪਿਆ। ਉਸ ਨੂੰ ਜਾਪਿਆ ਲਾਹੌਰ ਦਾ ਇਹ ਕਾਫ਼ਰ ਮਹਾਰਾਜਾ ਉਸ ਦੇ ਸ਼ਾਹ ਖ਼ਾਨਦਾਨ ਦੀ ਅਣਖ, ਗੌਰਵ,
ਮੈਂ ਰਣਜੀਤ ਸਿੰਘ ਦੇ ਦਰਬਾਰ ਲਗਾਉਣ ਬਾਰੇ ਵੇਰਵੇ ਖੋਜਣ ਲੱਗਾ ਹੋਇਆ ਸਾਂ, ਮੈਨੂੰ ਦਿੱਲੀ ਤੋਂ ਸੱਦਾ ਆ ਗਿਆ। ਮਈ ਦੇ ਪਹਿਲੇ ਹਫ਼ਤੇ ਸਾਹਿਤ ਅਕਾਦਮੀ ਦੇ ਸਲਾਹਕਾਰ ਬੋਰਡ ਦੀ ਮੀਟਿੰਗ ਮੁੰਬਈ ਰੱਖੀ ਹੈ। ਮੈਂ ਆਪਣੇ ਮਿੱਤਰ ਪ੍ਰੋ. ਕੋਤਕੀ ਨੂੰ ਫੋਨ ਕੀਤਾ
ਅਟਕ ਤੋਂ ਜੇਤੂ ਹੋ ਕੇ ਪਰਤੇ ਫਕੀਰ ਅਜ਼ੀਜ਼ਉਦਦੀਨ ਨੇ ਫਿਰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ। ਰਣਜੀਤ ਸਿੰਘ ਨੇ ਕੋਹੇਨੂਰ ਹੀਰੇ ਨੂੰ ਪ੍ਰਾਪਤ ਕਰਨ ਦੀ ਮੁਹਿੰਮ ਅਤੇ ਸ਼ਾਹ ਪਰਿਵਾਰ ਦੇ ਫਰਾਰ ਹੋਣ ਦੀ ਘਟਨਾ ਬਾਰੇ ਫ਼ਕੀਰ ਨੂੰ ਪੂਰੀ ਜਾਣਕਾਰੀ ਦੇਣ
ਰਣਜੀਤ ਸਿੰਘ ਨੇ ਪਹਿਲਾ ਪੜਾਅ ਸਿਆਲਕੋਟ ਵਿਚ ਕੀਤਾ। ਆਪਣੇ ਅਧੀਨ ਇਲਾਕਿਆ ਵਿਚੋਂ ਲੰਘਦਿਆਂ, ਜਗੀਰਦਾਰਾਂ, ਨਵਾਬਾਂ ਅਤੇ ਸਰਦਾਰਾਂ ਨੇ ਉਸ ਦਾ ਤੁਹਫਿਆਂ ਨਾਲ ਸਵਾਗਤ ਕੀਤਾ। ਉਹ ਆਪਣੀਆਂ ਸੈਨਾ ਟੁਕੜੀਆਂ ਲੇ ਕੇ ਮਹਾਰਾਜੇ ਦੀ ਇਸ ਮੁਹਿੰਮ ਵਿਚ ਸ਼ਾਮਲ ਹੋ
ਅਕਾਲੀ ਫੂਲਾ ਸਿੰਘ ਨੇ ਦਰਬਾਰ ਵਿਚ ਆਉਂਦਿਆਂ ਹੀ ਫਤੇਹ ਗਜਾਈ, ਫਤੇਹ ਦਾ ਜਵਾਬ ਦੇ ਕੇ ਰਣਜੀਤ ਸਿੰਘ ਨੇ ਕਿਹਾ-'ਖ਼ਾਲਸਾ ਜੀਓ, ਕਮਰ-ਕੱਸੇ -ਕਮਰ ਕੱਸੇ ਤਾਂ ਕੀਤੇ ਹੋਏ ਜੋ, ਵੇਖਦੇ ਨਹੀਂ ਪਏ?" ਅਕਾਲੀ ਫੂਲਾ ਸਿੰਘ ਨੇ ਟੋਕਿਆ। -ਸਹੀ ਏ, ਮੇਰੀ ਗੱਲ ਧ
ਰਾਣੀ ਸਦਾ ਕੌਰ, ਪੰਜਾਬ ਦੇ ਮਹਾਰਾਜੇ ਦੀ ਸੱਸ ਹੋਣ ਦੇ ਅਧਿਕਾਰ ਨਾਲ ਉਸ ਦੇ ਸਾਹਮਣੇ ਗਈ। ਉਸ ਦੇ ਮਨ ਵਿਚ ਇਹ ਵੀ ਸੀ ਕਿ ਇਥੋਂ ਤੱਕ ਰਣਜੀਤ ਸਿੰਘ ਨੂੰ ਪਹੁੰਚਾਉਣ ਲਈ, ਉਸ ਦਾ ਵੱਡਾ ਯੋਗਦਾਨ ਸੀ ਤੇ ਉਹ ਖ਼ੁਦ ਆਪਣੀ ਫੌਜ ਦੀ ਅਗਵਾਈ ਕਰਦੀ ਲਾਹੌਰ ਅੰਦਰ
ਬਰਸਾਤਾਂ ਦਾ ਮੌਸਮ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ । ਵਰੁਦੇ ਮੀਂਹ ਵਿਚ ਲੰਮੀ ਘੋੜ ਸਵਾਰੀ ਉਸ ਦਾ ਸ਼ੌਕ ਸੀ। ਅਜਿਹੇ ਸਮੇਂ ਪਹਾੜਾਂ ਵੱਲੋਂ ਆਉਂਦੇ ਮਿੱਟੀ ਰੰਗੇ ਪਾਣੀ ਨਾਲ ਆਪੇ ਤੋਂ ਬਾਹਰ ਹੋਏ ਠਾਠਾਂ ਮਾਰਦੇ ਦਰਿਆਵਾਂ ਵਿਤ ਠਿੱਲ੍ਹਣ ਤ
ਰਣਜੀਤ ਸਿੰਘ ਨੇ ਆਪਣੇ ਅਧੀਨ ਪੂਰੇ ਰਾਜ ਦਾ ਦੌਰਾ ਕਰਨ ਲਈ ਹੁਕਮ ਜਾਰੀ ਕਰ ਦਿੱਤਾ। ਉਸ ਨਾਲ ਕਿਹੜੇ ਕਿਹੜੇ ਮੰਤਰੀ ਜਾਣਗੇ। ਕਿੰਨੀ ਫੌਜ ਜਾਏਗੀ। ਪਹਿਲਾਂ ਕਿਹੜੇ ਇਲਾਕੇ ਤੋਂ ਦੌਰਾ ਸ਼ੁਰੂ ਕੀਤਾ ਜਾਏਗਾ। ਕਿਥੇ ਕਿਥੇ ਪੜਾਅ ਕਰਨੇ ਹਨ, ਇਹਨਾਂ ਦੀ ਸਾਰੀ
ਇਕ ਦਿਨ ਵਿਚ ਹੀ ਵਕੀਰ ਅਜ਼ੀਜਉਦਦੀਨ ਨੇ ਮੁਰਕਰਾਫਟ ਬਾਰੇ ਜੇ ਕੁਝ ਜਾਣਿਆ ਸੀ, ਮਹਾਰਾਜੇ ਪਾਸ ਸਾਰੀ ਜਾਣਕਾਰੀ ਪਹੁੰਚਾ ਦਿੱਤੀ। ਹੁਣ ਅੰਗਰੇਜ਼ ਨੂੰ ਦਰਬਾਰ ਵਿਚ ਪੇਸ਼ ਹੋਣ ਦੀ ਆਗਿਆ ਮਿਲ ਗਈ। ਦੇਹਾਂ ਛਕੀਰ ਭਰਾਵਾਂ ਨੇ ਅੰਗਰੇਜ਼ ਦਾ ਸਵਾਗਤ ਕੀਤਾ।
ਸੰਨ 1822 ਮਾਰਚ ਦਾ ਮਹੀਨਾ। ਮੌਸਮ ਵਿਚ ਅਜੇ ਏਨੀ ਗਰਮੀ ਨਹੀਂ ਸੀ। ਆਈ। ਟਾਵੇਂ ਟਾਵੇਂ ਲੋਕ ਘਰਾਂ ਦੀਆਂ ਛੱਤਾਂ ਉੱਪਰ ਅਤੇ ਵਿਹੜਿਆਂ ਵਿਚ ਸੋਣ ਲੱਗ ਪਏ ਸਨ। ਸਵੇਰੇ ਸਵੇਰੇ ਮੌਸਮ ਬਹੁਤ ਸੁਹਾਵਣਾ ਹੁੰਦਾ ਸੀ। ਅਜਿਹੇ ਇਕ ਖੂਬਸੂਰਤ ਦਿਨ ਮਹਾਰਾਜਾ ਰਣਜੀ
ਕਦੇ ਅੱਧੀ ਰਾਤ ਵੇਲੇ, ਕਦੇ ਪਹਿਰ ਦੇ ਤੜਕੇ, ਲਾਹੌਰ ਵਾਸੀਆਂ ਨੂੰ ਘੋੜਿਆ ਦੇ ਪੌੜਾਂ ਦੀਆਂ ਅਵਾਜ਼ਾਂ ਸੁਣਦੀਆਂ। ਇਹਨਾਂ ਆਵਾਜ਼ਾਂ ਦੇ ਉਹ ਚਿਰਾਂ ਤੋਂ ਆਦੀ ਹੋ ਗਏ ਸਨ। ਜਾਣਦੇ ਸਨ, ਕਿਸੇ ਨਾ ਕਿਸੇ ਮੁਹਿੰਮ ਤੋਂ ਕਾਸਦ ਫਤੇਹ ਜਾਂ ਹਾਰ ਦੇ ਸੁਨੇਹੇ ਦੇਣ
ਪੇਸ਼ਾਵਰ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰਕੇ ਅਤੇ ਜ਼ਿੰਮੇਵਾਰੀਆਂ ਤੈਅ ਕਰਕੇ, ਰਣਜੀਤ ਸਿੰਘ ਨੇ ਲਾਹੌਰ ਨੂੰ ਮੋੜਾ ਪਾ ਲਿਆ। ਹੁਣ ਉਸ ਨੂੰ ਰਾਣੀਵਾਸ, ਸਾਲਾਮਾਰ ਬਾਗ ਤੇ ਖੂਬਸੂਰਤ ਨਾਚੀਆਂ ਆਵਾਜ਼ਾਂ ਮਾਰ ਰਹੀਆਂ ਸੁਣਨ ਲੱਗੀਆਂ ਸਨ। ਔਸ਼ਧੀਆਂ ਅਤੇ ਮੇਤ
ਰਣਜੀਤ ਸਿੰਘ ਚਾਰਾਂ ਦਿਸ਼ਾਵਾਂ ਵੱਲ ਘੋੜਾ ਚੜਾਉਂਦਾ ਇਸ ਤਰ੍ਹਾਂ ਭਟਕ ਰਿਹਾ ਸੀ। ਜਿਵੇਂ ਵਕਤ ਪਾਸ ਕਰ ਰਿਹਾ ਹੋਵੇ। ਅੱਗ ਰੱਖਿਅਕ ਚੇਰਾਨ ਸਨ। ਸਵੇਰ ਦੇ ਸਮੇਂ ਭਾਵੇਂ ਏਨੀ ਗਰਮੀ ਨਹੀਂ ਸੀ, ਪਰ ਹੁਣ ਸਿਖ਼ਰ 'ਤੇ ਆਇਆ ਸੂਰਜ ਪਿੰਡਾ ਸਾੜਨ ਲੱਗਾ। ਘੋੜੇ
ਗਵਰਨਰ ਜਨਰਲ ਲਈ ਸਵਾਗਤੀ ਪੱਤਰ ਤਿਆਰ ਕਰ ਲਿਆ ਗਿਆ। ਰਣਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਲਿਖਿਆ ਗਿਆ-ਡਾ. ਮੇਰੇ ਅਗਰ ਮੈਨੂੰ ਲੰਮਾ ਸਫਰ ਕਰਨ ਤੋਂ ਮਨ੍ਹਾਂ ਨਾ ਕਰਦਾ ਤਾਂ ਮੈਂ ਖ਼ੁਦ ਆਪ ਦੇ ਸਵਾਗਤ ਲਈ ਹਾਜ਼ਰ ਹੋਣਾ ਸੀ। ਇਸ ਵਕਤ ਮੇਰੇ ਦੋਨੋਂ ਸ਼ਹਿ
ਗਵਰਨਰ ਜਨਰਲ ਲਈ ਸਵਾਗਤੀ ਪੱਤਰ ਤਿਆਰ ਕਰ ਲਿਆ ਗਿਆ। ਰਣਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਲਿਖਿਆ ਗਿਆ-'ਡਾ. ਮੇਰੇ ਅਗਰ ਮੈਨੂੰ ਲੰਮਾ ਸਫ਼ਰ ਕਰਨ ਤੋਂ ਮਨ੍ਹਾਂ ਨਾ ਕਰਦਾ ਤਾਂ ਮੈਂ ਖ਼ੁਦ ਆਪ ਦੇ ਸਵਾਗਤ ਲਈ ਹਾਜ਼ਰ ਹੋਣਾ ਸੀ। ਇਸ ਵਕਤ ਮੇਰੇ ਦੋਨੋਂ ਸ਼
ਰਣਜੀਤ ਸਿੰਘ ਲਾਹੌਰ ਪੁੱਜਾ ਤਾਂ ਉਸ ਦੀ ਸੇਹਿਤ ਠੀਕ ਨਹੀਂ ਸੀ। ਕੁਝ ਬੀਮਾਰੀ ਕਾਰਨ ਤੇ ਕੁਝ ਸ਼ਰਾਬ ਤੋਂ ਪਰਹੇਜ਼ ਨਾ ਰੱਖਣ ਕਾਰਨ ਸੇਹਿਤ ਫਿਰ ਵਿਗੜ ਗਈ। ਦੂਸਰੀ ਚਿੰਤਾ ਸਯੀਅਦ ਅਹਿਮਦ ਦੇ ਅਹਿਦ ਵਾਲੀ ਸੀ, ਜਿਹੜਾ ਕੁਝ ਸਮਾਂ ਪਹਿਲਾਂ, ਹੱਜ ਕਰਨ ਗਿਆ,
ਮੈਂ ਅਜੇ ਲੈਫਟੀਨੈਂਟ ਬਰਨਜ਼ ਵੱਲੋਂ ਲੈ ਕੇ ਆਂਦੇ ਤਹਫਿਆਂ ਦਾ ਵੇਰਵਾ ਲੱਭਣ ਵਿਚ ਰੁੱਝਿਆ ਹੋਇਆ ਸੀ, ਜਿਹੜੇ ਇੰਗਲੈਂਡ ਦੇ ਬਾਦਸ਼ਾਹ ਵੱਲੋਂ ਭੇਜੇ ਗਏ ਸਨ। ਮੇਰੇ ਫੋਨ ਦੀ ਘੰਟੀ ਵੱਜੀ। ਅਗਿਓ ਮੇਰੇ ਦੋਸਤ ਪ੍ਰੋ. ਕੋਤਕੀ ਦੀ ਆਵਾਜ਼ ਆਈ- 'ਮਹਾਰਾਜੇ ਦਾ
ਪਿਛਲੇ ਦੇ ਸਾਲਾਂ ਤੋਂ ਅੰਗਰੇਜ਼ਾਂ ਨੇ ਸੈਲਾਨੀਆ ਦੇ ਭੇਸ ਵਿਚ ਪੂਰੇ ਸਿੰਧ ਦੇ ਇਲਾਕੇ ਦਾ ਅਤੇ ਦਰਿਆ ਦਾ ਸਰਵੇਖਣ ਕਰ ਲਿਆ ਹੋਇਆ ਸੀ। ਪਹਿਲਾਂ ਲੇਫਟੀਨੈਂਟ ਅਲੈਗਜੈਂਡਰ ਬਰਨਚ ਸੈਲਾਨੀ ਬਣ ਕੇ ਘੁੰਮਿਆ ਤੇ ਫਿਰ ਫਰਾਂਸੀਸੀ ਜੈਕਮਾਉਣ ਯਾਤਰੀ ਬਣ ਕੇ ਆਇਆ।
25 ਅਕਤੂਬਰ 1831 ਨੂੰ ਰਣਜੀਤ ਸਿੰਘ ਆਪਣੇ 16 ਹਜ਼ਾਰ ਘੋੜਸਵਾਰਾਂ ਅਤੇ ਲਾਮ-ਲਸ਼ਕਰ ਨਾਲ ਰੋਪੜ ਪੁੱਜ ਗਿਆ। ਇਕ ਉੱਚੇ ਟਿੱਲੇ ਉੱਪਰ ਮੁਲਾਕਾਤ ਲਈ ਜਗਾਹ ਦੀ ਚੋਣ ਕੀਤੀ ਗਈ ਸੀ। ਚਾਂਦੀ ਦਾ ਮੰਡਪ ਆਪਣੀ ਅਨੋਖੀ ਆਤਾ ਨਾਲ ਚਮਕ ਰਿਹਾ ਸੀ। ਸ਼ਾਹੀ ਤੰਬੂ ਦੇ
ਰਣਜੀਤ ਸਿੰਘ ਦਾ ਖਾਲਸਾ ਰਾਜ ਸੱਚਮੁਚ ਹੀ ਵਿਦੇਸ਼ੀਆਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਇਹਨਾਂ ਵਿਚੋਂ ਬਹੁਤੇ ਬਰਤਾਨੀਆ ਸਰਕਾਰ ਦੇ ਜਾਸੂਸ ਸਨ, ਜਿਹੜੇ ਸੈਲਾਨੀ ਬਣ ਕੇ ਜਾਂ ਵਿਗਿਆਨੀ ਬਣ ਕੇ ਆਉਂਦੇ ਸਨ। ਇਹਨਾਂ ਦਿਨਾਂ ਵਿਚ ਇਕ ਹੋਰ ਵਰਾਂਸੀਸੀ ਲਾਹੌਰ
ਵਿਦੇਸ਼ੀ ਸੈਲਾਨੀਆਂ ਦੇ ਪੰਜਾਬ ਵਿਚ ਆਉਣ ਕਾਰਨ ਤੇ ਲਾਹੌਰ ਦਰਬਾਰ ਦੀ ਪ੍ਰਾਹੁਣਚਾਰੀ ਕਾਰਨ, ਰਣਜੀਤ ਸਿੰਘ ਦੇ ਰਾਜ ਦੀ ਜੇਕਾ, ਹਿੰਦੁਸਤਾਨ ਤੋਂ ਬਾਹਰ ਵੀ ਫੈਲ ਗਈ ਸੀ। ਵਿਦੇਸ਼ਾਂ ਦੇ ਰਾਜੇ, ਮਹਾਰਾਜੇ, ਖਾਲਸਾ ਰਾਜ ਦੀਆਂ ਗੱਲਾਂ ਜਾਣਕੇ ਹੋਰਾਨ ਰਹਿ ਜ
ਮਨ ਦੀ ਢਹਿੰਦੀ ਕਲਾ ਤੇ ਪਰੇਸ਼ਾਨੀਆਂ ਵਿਚੋਂ ਬਾਹਰ ਨਿਕਲਣ ਲਈ ਰਣਜੀਤ ਸਿੰਘ ਪਾਸ ਮਿਕਾਰ ਖੇਡਣ ਦਾ ਹਥਿਆਰ ਸਭ ਤੋਂ ਕਾਰਗਰ ਸੀ। ਅੱਜ ਬੱਲ ਵਿਦੇਸ਼ੀਆਂ ਦੀ ਆਮਦ ਨਾਲ ਭਾਵੇਂ ਉਸਦਾ ਜੀ ਪਰਚਿਆ ਹੋਇਆ ਸੀ। ਪਰ ਸਿੱਧ ਵੱਲ ਜਾਣ ਤੋਂ ਜਾਂ ਆਪਣੇ ਰਾਜ ਦੀ ਹੱਦ
ਬਹੁਤ ਦੇਰ ਬਾਅਦ ਲਾਹੌਰ ਦਰਬਾਰ ਦੀ ਰੋਣਕ ਪਰਤ ਆਈ। ਇਸ ਸਮੇਂ ਜਮਾਂਦਾਰ ਖੁਸ਼ਹਾਲ ਸਿੰਘ, ਕਸ਼ਮੀਰ ਦੇ ਮਾਮਲਿਆਂ ਦਾ ਪ੍ਰਬੰਧਕ ਸੀ। ਰਣਜੀਤ ਸਿੰਘ ਨੂੰ ਪਤਾ ਲੱਗਿਆ, ਉਹ ਸਾਲ ਦੇ ਸ਼ੁਰੂ ਵਿਚ ਹੀ, ਕਸ਼ਮੀਰੀਆਂ ਤੋਂ ਆਸ ਨਾਲੋਂ ਵੱਧ ਕਰ ਉਗਰਾਹ ਕੇ ਲੈ ਆਇਆ
ਰਣਜੀਤ ਸਿੰਘ ਜਦ ਇਸ ਤਰ੍ਹਾਂ ਸ਼ਰਾਬ ਦੀ ਵਰਤੋਂ ਕਰਦਾ ਤੇ ਰਾਤ ਦੀਆਂ ਮਹਿਫਲਾਂ ਦੇਰ ਤੱਕ ਮਾਣਦਾ ਤਾਂ ਸਭ ਤੋਂ ਵਧੇਰੇ ਵਿਕਰਮੰਦ, ਫਕੀਰ ਅਜੀਜਉਦਦੀਨ ਰਹਿੰਦਾ। ਦਰਬਾਰ ਦੇ ਕਾਰਜਾਂ ਵਿਚ ਰੁਕਾਵਟ ਤਾਂ ਪੈਂਦੀ ਹੀ ਸੀ। ਰਣਜੀਤ ਸਿੰਘ ਦੀ ਸੇਹਿਤ ਵੀ ਹੁਣ ਪਹ
ਕੁਵਰ ਨੌਨਿਹਾਲ ਸਿੰਘ ਦੀ ਸ਼ਾਦੀ। ਰਣਜੀਤ ਸਿੰਘ ਲਈ ਜਿਵੇਂ ਖੁਸ਼ੀਆਂ-ਖੇੜਿਆਂ ਦੇ ਦਿਨ ਪਰਤ ਆਏ। ਇਸ ਵਿਆਹ ਵਿਚ ਸ਼ਾਮਲ ਹੋਣ ਵਾਲੇ ਸ਼ਾਹੀ ਪ੍ਰਾਹਣਿਆ ਬਰਾਤੀਆਂ ਦੀ ਚੋਣ ਉਸ ਨੇ ਆਪ ਕੀਤੀ। ਦਿਲਕਸ਼ ਅਤੇ ਦਿਲ ਨੂੰ ਧੂ ਪਾਉਣ ਵਾਲੇ 'ਸੱਦਾ ਪੱਤਰ' ਭੇਜਣ
ਪੇਸ਼ਾਵਰ ਦੇ ਖੇਤਰ ਵਿਚ, ਹਰੀ ਸਿੰਘ ਨਲਵਾ ਆਪਣੀਆ ਜਿੱਤਾਂ, ਦਰ੍ਹਾ ਮੈਂਬਰ ਤੱਕ ਲੈ ਗਿਆ ਸੀ। ਪੇਸ਼ਾਵਰ ਅਤੇ ਜਮਰੌਦ ਦੇ ਖੇਤਰ ਵਿਚ ਨਲਵੇ ਦੀ ਪੂਰੀ ਦਹਿਸ਼ਤ ਸੀ। ਇਲਾਕਾ ਨਿਵਾਸੀ ਉਸ ਦੇ ਨਾਮ ਤੋਂ ਰਹਿੰਦੇ ਸਨ। ਬਾਗੀਆਂ ਅਤੇ ਸਿੱਖ ਰਾਜ ਦੇ ਵਿਰੋਧੀਆਂ
ਰਣਜੀਤ ਸਿੰਘ ਦੀ ਖਾਲਸਾ ਰਾਜ ਦੇ ਵਿਸਥਾਰ ਕਰਨ ਦੀ ਨੀਤੀ ਵਿਚ ਅੰਗਰੇਜ਼ ਅਤੇ ਅਫ਼ਗਾਨ ਸਦਾ ਕਬਾਬ ਵਿਚ ਹੱਡੀ ਬਣੇ ਰਹੇ। ਜਦੋਂ ਵੀ ਦਰਬਾਰ ਵਿਚ ਕਦੇ ਖੁਸ਼ੀ ਦਾ ਮੌਕਾ ਆਇਆ, ਇਹ ਦੇ ਗੁਆਢੀ, ਰਣਜੀਤ ਸਿੰਘ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਬਣਕੇ ਚਿੰਬੜਦੇ ਰਹ
ਸ਼ਾਹ ਸੁਜਾਨ ਨੂੰ ਗੱਦੀ ਤੇ ਬਿਠਾਉਣ ਲਈ ਤਿੰਨ ਧਿਰੀ ਸੰਧੀ ਸ਼ਹਿ ਔਰ ਮਾਤ ਦੀ ਖੇਡ ਆਪਣੀ ਰਹਾਇਸ਼ ਉੱਪਰ ਪਹੁੰਚ ਕੇ ਵਿਦੇਸ਼ੀਆਂ ਨੇ ਪਹਿਲਾਂ ਵਾਂਗ ਇਕ ਦੂਸਰੇ ਨੂੰ ਮਜ਼ਾਕ ਨਹੀਂ ਕੀਤੇ ਨਾ ਹੀ ਰਣਜੀਤ ਸਿੰਘ ਬਾਰੇ ਟਿੱਪਣੀਆਂ ਕੀਤੀਆਂ। ਸਾਰੇ ਚੁੱਪ ਸਨ
ਲਾਰਡ ਆਕਲੈਂਡ ਨਾਲ ਮੁਲਾਕਾਤ ਤੇ ਰਣਜੀਤ ਸਿੰਘ ਨੂੰ ਅਧਰੰਗ ਦਾ ਫਿਰ ਦੌਰਾ ਲਾਰਡ ਆਕਲੈਂਡ ਦਾ ਦੂਤ ਲਾਹੌਰ ਦਰਬਾਰ ਵਿਚ ਮਹਾਰਾਜੇ ਨੂੰ ਮਿਲ ਕੇ ਚਲਿਆ ਗਿਆ ਸੀ। ਰਣਜੀਤ ਸਿੰਘ ਇਸ ਹੋਣ ਵਾਲੀ ਮੁਲਾਕਾਤ ਨੂੰ ਯਾਦਗਾਰੀ ਬਨਾਉਣਾ ਚਾਹੁੰਦਾ ਸੀ। ਭਾਵੇਂ ਉਹ,
ਕਿਲ੍ਹੇ ਦੇ ਅੰਦਰ ਮਹਾਰਾਜੇ ਦੇ ਮਹਿਲ ਉਦਾਸ ਸਨ। ਜਦ ਤੋਂ ਉਹਨਾਂ ਦਾ ਮਹਾਰਾਜਾ, ਉਹਨਾਂ ਦੀ ਸਰਕਾਰ, ਬੀਮਾਰ ਸੀ, ਰਾਣੀਵਾਸ ਵਿਚ ਪਹਿਲਾਂ ਵਰਗੀ ਖੁਸ਼ੀ ਅਤੇ ਹੁਲਾਸ ਕੁਝ ਦਿਨਾਂ ਤੋਂ ਨਹੀਂ ਸੀ ਸੁਣਿਆ। ਦਾਸੀਆਂ ਦਾ ਹਾਸਾ-ਠੱਠਾ ਅਤੇ ਚੋਹਲ-ਮੋਹਲ ਗਾਇਬ ਸ
ਜਦੋਂ ਮੈਂ ਪ੍ਰੋ. ਕੇਤਕੀ ਦੇ ਘਰ ਪੁੱਜਾ, ਉਹ ਪੱਸਲੀਆਂ ਉੱਪਰ ਪੱਟਾ ਲਗਾਈ ਆਰਾਮ ਕੁਰਸੀ ਉੱਪਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਮੈਨੂੰ ਵੇਖਦਿਆਂ ਹੀ ਬੋਲਿਆ, 'ਆਜਾ ਆਜਾ' ਤੇ ਅਖ਼ਬਾਰ ਇਕ ਪਾਸੇ ਰੱਖ ਦਿੱਤਾ। ਮੈਂ ਕੁਝ ਬੋਲਣ ਲੱਗਿਆ ਤਾਂ ਉਸ ਨੇ ਹੱਥ ਦ