6 ਜੁਲਾਈ 1799 ਦੀ ਰਾਤ ਦਾ ਪਹਿਲਾ ਪਹਿਰ।
ਰਣਜੀਤ ਸਿੰਘ ਅਤੇ ਸਦਾ ਕੌਰ ਦੀ ਸਾਂਝੀ ਫੌਜ, ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਲਾਹੌਰ ਦੇ ਰਾਹ ਪੈ ਗਈ। ਰਸਤੇ ਦੇ ਦੋਹੀਂ ਪਾਸੀਂ ਸੰਘਣੇ ਝੋਲਾਂ ਵਿਚ ਖ਼ਤਰੇ ਨੂੰ ਸੁੰਘਦੇ ਘੜੇ ਕਦੇ ਕਦੇ ਹਿਣਕਦੇ ਤਾਂ ਵਤਕੜਾ ਜਿਹਾ ਮਾਰਦੇ। ਹਨੇਰਿਆਂ ਵਿਚ ਤੁਰਨ ਦੇ ਆਦੀ, ਊਠ, ਖੱਚਰਾਂ ਚੁੱਪਚਾਪ ਸੀਲ ਪਸੂਆਂ ਵਾਂਗ ਆਗਿਆ ਮੰਨਦੇ ਸਵਾਰ ਜਿੱਧਰ ਮੋੜਦੇ, ਮੁੜ ਜਾਂਦੇ।
ਅਜੇ ਮੌਲਾਟਿਆ ਨੇ ਵਜਰ ਦੀ ਨਮਾਜ਼ ਲਈ, ਬਾਗਾਂ ਦੇਣੀਆਂ ਸਨ, ਲਾਹੌਰ ਦੇ ਮੀਨਾਰ ਨਜ਼ਰ ਆਉਣ ਲੱਗ ਪਏ।
ਮੁਹੱਰਮ ਮਨਾ ਕੇ ਥੱਕੇ ਲੋਕ ਲਾਹੌਰ ਦੇ ਘਰਾਂ ਦੀਆਂ ਛੱਤਾਂ ਉੱਪਰ ਮੁਰਦਿਆਂ ਵਾਂਗ ਪਏ ਹੋਏ ਸਨ। ਫੌਜ ਨੇ ਵੇਲੇ ਨਾਲ ਹੀ ਲਾਹੌਰ ਸ਼ਹਿਰ ਨੂੰ ਘੇਰ ਵਿਚ ਲੈ ਲਿਆ। ਸਦਾ ਕੌਰ ਨੇ ਜੰਗੀ ਸੂਭ ਨਾਲ, ਹਰ ਬਹਾਦਰ ਸਿਪਾਹੀ ਨੂੰ ਹਥਿਆਰ ਦੇ ਕੇ ਸਹੀ ਜਗਾਹ ਉੱਪਰ ਖੜ੍ਹਾ ਦਿੱਤਾ। ਰਣਜੀਤ ਸਿੰਘ ਨੇ ਘੋੜੇ ਉੱਪਰ ਜਾ ਕੇ ਸ਼ਹਿਰ ਦੀ ਦੀਵਾਰ ਦਾ ਨਿਰੀਖਣ ਕੀਤਾ। ਜਿੱਥੇ ਉਸ ਨੂੰ ਦੀਵਾਰ ਖਸਤਾ ਲੱਗੀ, ਉੱਥੇ ਬਾਰੂਦੀ ਸੁਰੰਗਾਂ ਵਿਛਾ ਦਿੱਤੀਆਂ। ਇੰਨੇ ਵਿਚ ਉਸ ਨੂੰ ਸ਼ਹਿਰ ਦੇ ਆਗੂ ਆ ਮਿਲੇ ਤੇ ਸਭ- ਹਵਾ' ਦਾ ਸੰਕੇਤ ਦਿੱਤਾ। ਅਜੇ ਤੱਕ ਕਿਸੇ ਪਾਸਿਓਂ ਵੀ ਕੋਈ ਵਿਰੋਧ ਨਹੀਂ ਸੀ ਹੋਇਆ।
ਸਭ ਤਿਆਰੀ ਹੋ ਗਈ। ਹੁਣ ਸਿਪਾਹੀਆਂ ਨੂੰ ਅਗਲੇ ਹੁਕਮ ਦੀ ਉਡੀਕ ਸੀ। ਜਿਵੇਂ ਹੀ ਬਰੂਦੀ ਸੁਰੰਗਾਂ ਨੂੰ ਪਲੀਤਾ ਲਾਇਆ, ਵਿਸਫੋਟ ਹੋਇਆ। ਸ਼ਹਿਰ ਦੀ ਦੀਵਾਰ ਵਿਚ ਦੇ ਥਾਂਈਂ ਪਾੜ ਪੈ ਗਿਆ। ਖਾਲਸਾ ਫੌਜ ਸ਼ਹਿਰ ਅੰਦਰ ਦਾਖ਼ਲ ਹੋ ਗਈ।
7 ਜੁਲਾਈ 1799 ਦਾ ਦਿਨ ਚੜ੍ਹਿਆ। ਰਣਜੀਤ ਸਿੰਘ ਲਾਹੌਰ ਸ਼ਹਿਰ ਵਿਚ ਦਾਖਲ ਹੋਇਆ। ਉਸ ਦੀ ਫੌਜ ਲਈ ਲਾਹੌਰੀ ਦਰਵਾਜ਼ਾ ਅਤੇ ਸ਼ਾਹ ਆਲਮੀ ਦਰਵਾਜ਼ਾ ਖੋਹਲ ਦਿੱਤੇ ਗਏ। ਇਕ ਹਜ਼ਾਰ ਪੈਦਲ ਸਿਪਾਹੀ ਲਾਹੌਰੀ ਦਰਵਾਜੇ ਰਾਹੀਂ ਦਾਖਲ ਹੋਏ। ਤਿੰਨ ਹਜ਼ਾਰ ਸਿਪਾਹੀ ਸ਼ਾਹ ਆਲਮੀ ਦਰਵਾਜ਼ੇ ਰਾਹੀਂ ਅੰਦਰ ਗਏ।
ਰਣਜੀਤ ਸਿੰਘ ਦੇ ਦਾਖਲੇ ਸਮੇਂ ਤੋਪਾਂ ਦੀ ਸਲਾਮੀ ਦਿੱਤੀ ਗਈ। ਸ਼ਹਿਰ ਵਿਚ ਨਗਾਰੇ ਵਜਾਏ ਗਏ। ਸੁੱਤਾ ਪਿਆ ਲਾਹੌਰ ਜਾਗ ਉੱਠਿਆ ਤੇ ਭੇ-ਭੀਤ ਹੋ ਗਿਆ।
ਰਣਜੀਤ ਸਿੰਘ ਨੇ ਆਪਣੇ ਸਿਪਾਹੀਆਂ ਨੂੰ ਸਖ਼ਤ ਹੁਕਮ ਦਿੱਤਾ, 'ਅਗਰ ਕੋਈ ਸਿਪਾਹੀ ਲੁੱਟ ਮਾਰ ਕਰਦਾ ਪਕੜਿਆ ਗਿਆ, ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਮੀਆਂ ਮੋਹਕਮਦੀਨ ਨੇ ਨਗਾਰੇ ਦੀ ਚੋਟ 'ਤੇ ਐਲਾਨ ਕਰਵਾਇਆ, 'ਸ਼ਹਿਰ ਦਾ ਪ੍ਰਬੰਧ ਸਿੰਘ ਸਾਹਬ ਨੇ ਆਪਣੇ ਹੱਥਾਂ 'ਚ ਲੈ ਲਿਆ ਹੈ।
ਰਣਜੀਤ ਸਿੰਘ ਹੈਰਾਨ ਸੀ, ਚੇਤ ਸਿੰਘ ਅਤੇ ਮੋਹਰ ਸਿੰਘ ਭੰਗੀ ਸਰਦਾਰ ਕਿਥੇ ਨੇ ? ਉਹਨਾਂ ਟੱਕਰ ਕਿਉਂ ਨਹੀਂ ਲਈ ?
ਮੋਹਰ ਸਿੰਘ ਅਤੇ ਸਾਹਿਬ ਸਿੰਘ ਦੇ ਪਰਿਵਾਰਾਂ ਨੇ, ਸਹੀ ਸਲਾਮਤ ਕਿਲ੍ਹੇ ਵਿਚੋ ਬਾਹਰ ਜਾਣ ਲਈ ਬੇਨਤੀ ਕੀਤੀ। ਰਣਜੀਤ ਸਿੰਘ ਨੇ ਦੂਰ ਦੀ ਸੋਚਦਿਆਂ ਹੁਕਮ ਦਿੱਤਾ-'ਕੋਈ ਵੀ ਉਹਨਾਂ ਦਾ ਰਸਤਾ ਨਹੀਂ ਰੋਕੇਗਾ।
ਭੰਗੀ ਚੇਤ ਸਿੰਘ ਨੇ ਆਪਣੇ ਆਪ ਨੂੰ ਕਿਲ੍ਹੇ ਦੇ ਹਜ਼ੂਰੀ ਬਾਗ਼ ਅੰਦਰ ਬੰਦ ਕਰ ਲਿਆ। ਸਿਪਾਹੀਆਂ ਨੇ ਬਾਗ਼ ਨੂੰ ਘੇਰਾ ਪਾ ਲਿਆ ਤੇ ਹਥਿਆਰ ਸੁੱਟਣ ਲਈ ਕਿਹਾ। ਭੰਗੀ ਸਰਦਾਰ ਅਜ ਗਿਆ।
-ਸਿੰਘ ਸਾਹਬ, ਹੁਕਮ ਹੋਵੇ ਤਾਂ ਤੋਪਾਂ ਨਾਲ ਹਜੂਰੀ ਬਾਗ ਉੜਾ ਦੇਈਏ ?' ਸਿਪਾਹੀ ਫੌਜੀ ਕਾਰਵਾਈ ਕਰਨ ਦੇ ਰੇਅ ਵਿਚ ਸਨ।
-ਨਹੀਂ ਇਸ ਦੀ ਲੋੜ ਨਹੀਂ ਪੈਣੀ। ਹਜੂਰੀ ਬਾਗ਼ ਪੰਜਾਬ ਦੀ ਵਿਰਾਸਤ ਏ। ਏਦਾਂ ਕਰੋ, ਏਥੇ ਨਾਕਾ ਲਾ ਲਓ। ਬਾਗ਼ ਅੰਦਰ ਅੰਨ ਪਾਣੀ ਕੁਝ ਨਹੀਂ ਜਾਣਾ ਚਾਹੀਦਾ। ਭੁੱਖਾ ਮਰਦਾ ਚੇਤ ਸਿੰਘ ਖੁਦ ਹੀ ਬਾਹਰ ਆਏਗਾ।
ਰਣਜੀਤ ਸਿੰਘ ਨੂੰ ਵਧੇਰੇ ਉਡੀਕ ਨਾ ਕਰਨੀ ਪਈ। ਦੂਸਰੇ ਦਿਨ ਚੇਤ ਸਿੰਘ ਨੇ ਆਪਣੇ ਹਮਾਇਤੀ ਰਣਜੀਤ ਸਿੰਘ ਕੋਲ ਭੇਜੇ। ਸਿੰਘ ਸਾਹਬ ਅਗਰ ਜਾਨ ਬਖਸ਼ੀ ਜਾਏ ਔਰ ਪੂਰੀ ਹਿਫਾਜ਼ਤ ਨਾਲ ਕਿਲ੍ਹੇ ਵਿਚੋਂ ਜਾਣ ਦਿੱਤਾ ਜਾਏ ਤਾਂ ਮੈਂ ਬਾਹਰ ਆ ਸਕਦਾ ਹਾਂ। ਭੰਗੀ ਸਰਦਾਰ ਦੀ ਇਹ ਸ਼ਰਤ ਹੈ।
ਰਣਜੀਤ ਸਿੰਘ, ਸਦਾ ਕੌਰ ਕੋਲ ਗਿਆ। ਚੇਤ ਸਿੰਘ ਭੰਗੀ ਦੀ ਪੇਸ਼ਕਸ਼ ਦੱਸੀ। ਨਾਲ ਹੀ ਸਲਾਹ ਦਿੱਤੀ-'ਮਾਈ ਜੀ, ਅਜੇ ਚਾਰ ਚੁਫੇਰੇ ਦੁਸ਼ਮਣ ਨੇ। ਆਪਣਿਆਂ ਤੋਂ ਵਧੇਰੇ ਖ਼ਤਰਾ ਹੈ। ਜੇ ਦੇ ਚਾਰ ਮਿੱਤਰ ਬਣਾ ਲਈਏ ਤਾਂ ਮੁਸ਼ਕਲਾ ਘੱਟ ਸਕਦੀਆਂ ਨੇ।
ਸਦਾ ਕੌਰ ਨੇ ਵੀ ਉਦਾਰਤਾ ਵਿਖਾਉਂਦਿਆਂ, ਸਹਿਮਤੀ ਪ੍ਰਗਟਾਈ ਤੇ ਚੇਤ ਸਿੰਘ ਨੂੰ ਮਾਫ਼ ਕਰ ਦੇਣ ਲਈ ਕਿਹਾ।
ਚੇਤ ਸਿੰਘ ਭੰਗੀ ਗਲ ਵਿਚ ਪੈਲਾ ਪਾ ਕੇ ਪੇਸ਼ ਹੋਇਆ। ਰਣਜੀਤ ਸਿੰਘ ਨੇ ਉੱਠ ਕੇ ਉਸ ਨੂੰ ਗਲਵਕੜੀ ਪਾਈ ਤੇ ਗੁਜ਼ਾਰੇ ਲਈ ਕੁਝ ਪਿੰਡਾਂ ਦੀ ਜਾਗੀਰ ਬਖਸ਼ ਦਿੱਤੀ। ਚੇਤ ਸਿੰਘ ਬਾਰ ਬਾਰ ਮਾਫੀਆਂ ਮੰਗਦਾ ਰਿਹਾ ਤੇ ਜ਼ਿੰਦਗੀ ਭਰ ਵਫਾਦਾਰ ਰਹਿਣ ਦੀਆਂ ਸਹੁੰਆਂ ਖਾਂਦਾ ਰਿਹਾ।
ਚੇਤ ਸਿੰਘ ਅਤੇ ਮੇਹਰ ਸਿੰਘ ਦਾ ਤੀਜਾ ਭਾਈਵਾਲ ਸਾਹਿਬ ਸਿੰਘ ਭੋਗੀ ਹਮਲੇ ਵੇਲੇ ਗੁਜਰਾਤ ਵਿਚ ਸੀ। ਜਦ ਉਸ ਨੂੰ ਲਾਹੌਰ ਦੀਆਂ ਖ਼ਬਰਾਂ ਮਿਲੀਆਂ, ਗੁੱਸੇ ਨਾਲ ਉਸ ਦਾ ਹੱਥ ਤਲਵਾਰ ਨੂੰ ਜਾ ਪਿਆ। ਉਸ ਨੇ ਉਸੇ ਪਲ ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਵੱਲ ਤੇ ਜੱਸਾ ਸਿੰਘ ਰਾਮਗੜੀਆ ਵੱਲ ਦੂਤ ਭੇਜੇ। ਪਰ ਉਸ ਦਾ ਮਨ ਨਾ ਖੜ੍ਹਿਆ, ਉਹ ਖ਼ੁਦ ਹੀ ਜੱਸਾ ਸਿੰਘ ਕੋਲ ਮਿਆਣੀ ਜਾ ਪੁੱਜਾ। ਉਸ ਨੂੰ ਇਹ ਗੱਲ ਹਜ਼ਮ ਹੀ ਨਹੀਂ ਸੀ ਹੋ ਰਹੀ, ਚੇਤ ਸਿੰਘ ਅਤੇ ਮੋਹਰ ਸਿੰਘ ਪਰਿਵਾਰਾਂ ਸਮੇਤ ਕਿਲ੍ਹਾ ਛੱਡ ਕੇ ਦੌੜ ਗਏ।
ਜੱਸਾ ਸਿੰਘ ਨੇ, ਸਾਹਿਬ ਸਿੰਘ ਨੂੰ ਅਜੇ 'ਜੀ ਆਇਆਂ ਨੂੰ' ਵੀ ਨਹੀਂ ਸੀ ਕਿਹਾ, ਉਹ ਆਉਂਦਾ ਹੀ ਉਧੜਨ ਲੱਗਾ-'ਸ਼ੁਕਰਚੱਕੀਆ ਕਾਣਾ, ਕੱਲ੍ਹ ਦਾ ਛੋਹਰ, ਲਾਹੌਰ ਦਾ ਕਿਲ੍ਹਾ ਦੱਬ ਕੇ ਬਹਿ ਗਿਐ। ਸੁਣਿਆ ਈ, ਮੇਰੇ ਵਾਲੇ ਹਿੱਸੇ ਉੱਪਰ ਵੀ ਕਬਜ਼ਾ ਕਰ ਲਿਐ। ਚੇਤ ਸਿੰਘ ਤੇ ਮੋਹਰ ਸਿੰਘ ਤਾਂ ਆਪਣੀਆਂ ਜਾਨਾਂ ਬਚਾ ਕੇ ਨੱਸ ਆਏ ਨੇ, ਡਰਪੋਕ ਚੂਹੇ। ਖਾਲਸਾ ਜੀ, ਅਸਾਂ ਨੂੰ ਤਾਂ ਦੱਸਣਾ ਪਏਗਾ, ਭੰਗੀ ਸਰਦਾਰ ਅਜੇ ਏਨੇ ਕਾਇਰ ਨਹੀਂ ਹੋਏ। ਕਾਣੇ ਨੂੰ ਲਾਹੌਰ 'ਚੋਂ ਬਾਹਰ ਕੱਢ ਕੇ ਸੁੱਟਣਾ ਪੈਣਾ।'
ਜੱਸਾ ਸਿੰਘ ਰਾਮਗੜ੍ਹੀਏ ਨੇ ਤਮਤਮਾਏ ਅਤੇ ਆਪੇ ਤੋਂ ਬਾਹਰ ਹੋਏ ਸਾਹਿਬ 5ਸਿੰਘ ਦੀਆਂ ਗੱਲਾਂ ਧੀਰਜ ਨਾਲ ਸੁਣੀਆਂ। ਫਿਰ ਬੋਲਿਆ, 'ਗੁੱਸੇ ਨਾਲ ਕਦੇ ਹੱਲ ਨਹੀਂ ਹੋਏ ਮਸਲੇ। ਠੰਡੇ ਮਨ ਨਾਲ ਵਿਚਾਰ ਕਰਨੇ ਆਂ। ਜੇ ਉਹ ਸੱਸ ਤੇ ਜੁਆਈ ਮਿਲ ਕੇ ਪੰਜਾਬ ਦੇ ਮਾਲਕ ਬਣਨ ਦੇ ਸੁਪਨੇ ਵੇਖਣ ਡਹੇ ਨੇ, ਅਸੀਂ ਕਿਹੜਾ ਚੂੜੀਆਂ ਪਾ ਕੇ ਬੈਠੇ ਆਂ। ਮਿਆਣੀ ਉੱਪਰ ਉਹਨਾਂ ਧਾਵਾ ਕਰਕੇ ਵੇਖ ਲਿਐ, ਐਸੇ ਦੰਦ ਖੱਟੇ ਕੀਤੇ ਨੰ. ਉਮਰ ਭਰ ਏਧਰ ਮੂੰਹ ਨਹੀਂ ਕਰਨਗੇ। ਉਹ ਰੁਕਿਆ। ਆਪਣੇ ਨੰਕਰ ਨੂੰ ਆਵਾਜ਼ ਦਿੱਤੀ, 'ਗਰਮੀ ਬੜੀ ਏ। ਠੰਡਾ ਸ਼ਰਬਤ ਲੈ ਆ। ਲੱਸੀ ਹੋਈ ਤਾਂ ਓਹ ਵੀ ਲੈਂਦਾ ਆਵੀਂ। ਪਹਿਲਾਂ ਸਾਨੂੰ ਘੜੇ ਦਾ ਪਾਣੀ ਪਿਲਾ ਜਾਵੀ
ਦੇਰ ਤੱਕ ਦੋਵੇਂ ਸਰਦਾਰ ਵਿਚਾਰਾਂ ਕਰਦੇ ਰਹੇ। ਆਖ਼ਰ ਜੱਸਾ ਸਿੰਘ ਨੇ ਰਾਇ ਦਿੱਤੀ-'ਕਸੂਰ ਦਾ ਨਿਜ਼ਾਮ-ਦੀਨ, ਕਾਣੇ ਨਾਲ ਪੂਰਾ ਵੈਰ ਰੱਖਦਾ ਏ। ਜ਼ਮਾਨ ਸ਼ਾਹ ਵੀ. ਇਸ ਨਾਲ ਦੁਸ਼ਮਣੀ ਪਾਲੀ ਬੈਠਾ। ਅਸੀਂ ਜੇ ਇਹਨਾਂ ਅਫ਼ਗਾਨਾਂ ਨੂੰ ਆਪਣੇ ਨਾਲ ਜੋੜ ਲਈਏ ਤਾਂ ਰਣਜੀਤ ਕਿਹੜੇ ਬਾਗ ਦੀ ਮੂਲੀ ਏ ਭਲਾ। ਇਹ ਹੈ ਕੀ ਚੀਜ਼। ਜਨੀ ਇਹ ਦੀ ਉਮਰ ਏ, ਏਸ ਨਾਲੋਂ ਵੱਡੇ ਤਾਂ ਸਾਡੇ ਪੁੱਤ-ਪੋਤਰੇ ਨੇ। ਤੂੰ ਆਖਦਾ ਏਂ ਇਹ ਨੂੰ ਲਾਹੌਰ 'ਚੋਂ ਕੱਢਣਾ ਪਏਗਾ। ਆਪਾਂ ਮਿਲ ਕੇ ਏਸ ਨੂੰ ਐਸਾ ਖਦੇੜਾਂਗੇ ਇਹ ਪੰਜਾਬ ਵੱਲ ਮੂੰਹ ਕਰਨ ਬਾਰੇ ਸੋ ਵਾਰ ਸੋਚੇਗਾ।
ਜੱਸਾ ਸਿੰਘ ਰਾਮਗੜ੍ਹੀਏ ਦੀਆਂ ਗੱਲਾਂ ਸੁਣ ਕੇ, ਸਾਹਿਬ ਸਿੰਘ ਦੇ ਚਿਹਰੇ ਦਾ ਬਣਾਅ ਕੁਝ ਢਿੱਲਾ ਹੋਇਆ।
-ਖਾਲਸਾ ਜੀ ਮੁਹਿੰਮ ਜਲਦੀ ਛੇੜਨੀ ਪੈਣੀ ਉ। ਹੁਣ ਲੋਹਾ ਗਰਮ ਜੋ। ਜੇ ਗੁਣ ਨੇ ਪੈਰ ਜਮਾ ਲਏ, ਫਿਰ ਉਲਟਾ ਸਾਨੂੰ ਵਖ਼ਤ ਪੈ ਸਕਦਾ ਜੇ। ਇਹ ਸੋਚਿਆ ਸੱਚਮੁਚ ਜੱਸਾ ਸਿੰਘ ਨੇ ਇਸ ਬਾਰੇ ਨਹੀਂ ਸੀ ਸੱਚਿਆ। ਬਾਜੀ ਕਿਹੜੇ ਵੇਲੇ ਪੁੱਠੀ ਪੈ ਜਾਏ, ਕੀ ਪਤਾ। ਉਸ ਨੇ ਸਾਹਿਬ ਸਿੰਘ ਵੱਲ ਤੱਕਿਆ। ਉਸ ਨੂੰ ਹੋਸਲਾ ਦੇਣ ਲਈ ਕਿਹਾ, 'ਦੇਰ ਕਿਉਂ ਕਰਾਂਗੇ। ਤੂੰ ਅੰਮ੍ਰਿਤਸਰ ਜਾ ਕੇ ਗੁਲਾਬ ਸਿੰਘ ਭੰਗੀ ਨੂੰ ਤਿਆਰ ਕਰ। ਮੈਂ ਕਸੂਰ ਦੇ ਨਵਾਬ ਵੱਲ ਆਪਣਾ ਦੂਤ ਭੇਜਦਾ ਵਾਂ। ਕਾਬਲ ਤੱਕ ਪਹੁੰਚ ਵੀ ਕਰਕੇ ਵੇਖਨੇ ਆਂ।
-ਖਾਲਸਾ ਜੀ ਮੈਨੂੰ ਇਹ ਵੀ ਪਤਾ ਲੱਗਾ ਹੈ, ਕਾਣਾ ਆਪਣੇ ਮਾਮੇ ਦਲ ਸਿੰਘ ਨਾਲ ਵੀ ਨਰਾਜ਼ ਹੈ। ਜੋ ਆਪਾ ਏਧਰ ਲਾਹੌਰ ਨੂੰ ਪੈ ਜਾਈਏ ਤੇ ਓਧਰ ਦਲ ਸਿੰਘ ਗੁਜਰਾਂ ਵਾਲਾ 'ਤੇ ਚੜਾਈ ਕਰ ਦਏ। ਇਹ 'ਰਣ ਜੀਤ ਤਾਂ ਕਿਧਰੇ ਲੱਭਣਾ ਈ ਨਈਂ ਕਿਥੇ ਗਿਆ। ਸਾਹਿਬ ਨੇ ਇਕ ਹੋਰ ਭੇਦ ਦੱਸਿਆ।
-ਅਫਵਾਹ ਤਾਂ ਮੈਂ ਵੀ ਸੁਣੀ ਹੋਈ ਸੁ। ਪਰ ਇਹ ਸੱਚ ਏ, ਇਹ ਅੱਜ ਪਤਾ ਚੱਲਿਐ। ਫਿਰ ਤਾਂ ਆਪਣਾ ਕੰਮ ਹੋਰ ਵੀ ਸੌਖਾ ਏ। ਤੂੰ ਅੰਮ੍ਰਿਤਸਰ ਜਾ ਕੇ ਗੁਲਾਬ ਸਿੰਘ ਨੂੰ ਰਾਜ਼ੀ ਕਰ। ਬਾਕੀ ਮੈਂ ਸੰਭਾਲ ਲਵਾਂਗਾ।'
ਕੁਝ ਦੇਰ ਬਾਅਦ ਸਾਹਬ ਸਿੰਘ ਅੰਮ੍ਰਿਤਸਰ ਨੂੰ ਜਾ ਰਿਹਾ ਸੀ।
ਦੁਪਿਹਰ ਤੋਂ ਬਾਅਦ ਸੂਰਜ ਹੇਠਾਂ ਲਹਿੰਦਾ ਲਹਿੰਦਾ ਲਹਿ ਗਿਆ। ਜਦ ਸਾਹਿਬ ਸਿੰਘ ਨੇ ਗੁਲਾਬ ਸਿੰਘ ਭੰਗੀ ਨੂੰ ਜਾ ਕੇ ਫਤੇਹ ਬੁਲਾਈ, ਗੁਲਾਬ ਸਿੰਘ ਪੂਰਾ ਸ਼ਰਾਬੀ ਹੋਇਆ ਬੈਠਾ ਸੀ। ਉਸ ਨੇ ਆਪਣੀ ਨੌਕਰਾਣੀ ਨੂੰ ਇਕ ਹੋਰ ਪਿਆਲਾ ਲੈ ਕੇ ਆਉਣ ਲਈ ਕਿਹਾ ਤਾਂ ਸਾਹਬ ਸਿੰਘ ਨੇ ਹੱਥ ਜੋੜ ਕੇ ਕਿਹਾ, 'ਮੈਂ ਇਸ ਦੀ ਵਰਤੋਂ
ਫਿਰ ਸਾਹਿਬ ਸਿੰਘ ਨੇ ਲਾਹੌਰ ਵਾਲੀ ਘਟਨਾ ਹੋਰ ਵੀ ਵਧਾ ਚੜ੍ਹਾ ਕੇ ਸੁਣਾਈ। ਗੁਲਾਬ ਸਿੰਘ ਨੂੰ ਭੜਕਾਉਣ ਲਈ ਕਿਹਾ, ਰਣਜੀਤ ਕਾਣਾ ਕਹਿੰਦਾ ਹੈ-'ਭੰਗੀਆ 'ਚ ਹੁਣ ਦਮ ਨਹੀ ਰਿਹਾ। ਭੰਗੀਆਂ ਦੀ ਅਣਕ ਮਰ ਚੁੱਕੀ ਹੈ।
ਸੁਣ ਕੇ ਗੁਲਾਬ ਸਿੰਘ ਸਚਮੁੱਚ ਹੀ ਭੜਕ ਉੱਠਿਆ। ਸ਼ਰਾਬ ਦੇ ਨਸ਼ੇ ਵਿਚ ਬੋਲਿਆ, 'ਓਹਦੀ ਆਪਣੀ ਮਾਂ ਯਾਰ ਹੰਢਾਂਦੀ ਏ ਤੇ ਸਾਡੀ ਅਣਖ ਪਰਖਦਾ ਪਿਐ ? ਗੁਲਾਬ ਸਿੰਘ ਅਜੇ ਜੀਦਾ ਏ ਸਾਹਬ ਸਿੰਘਾ। ਕਿਹੜੀਆਂ ਗੱਲਾ ਕਰਦਾ ਏਂ ਤੂੰ ਲਾਹੌਰ ਦਾ ਕਿਲ੍ਹਾ ਕੀ ਸ਼ੈਅ ਆ। ਤੂੰ ਕਹਿ ਆਪਾਂ ਦਿੱਲੀ ਦੇ ਕਿਲ੍ਹੇ ਨੂੰ ਹੱਥ ਜਾ ਪਾਈਏ। ਮੈਂ ਤੇ ਮੇਰੀ ਸਾਰੀ ਫੌਜ ਤੇਰੀ। ਬਿਗਲ ਦੱਸ ਕਿਸ ਦਿਨ ਵਜਾਣਾ ਈ। ਮੈਂ ਓਸ ਕਾਣੇ ਦੀ ਦੂਜੀ ਅੱਖ ਵੀ ਭੰਨਣੀ ਏ। ਜੇ ਨਾ ਭੰਨੀ ਤਾਂ ਮੈਨੂੰ ਭੰਗੀ ਹੋਣ ਦਾ ਮਿਹਣਾ ਈ। ਉਸ ਨੇ ਬੜ੍ਹਕ ਮਾਰਨੀ ਚਾਹੀ, ਪਰ ਵਧੇਰੇ ਸ਼ਰਾਬੀ ਹੋਏ ਤੋਂ ਮਾਰੀ ਨਾ ਗਈ।
ਸਾਹਿਬ ਸਿੰਘ ਅੰਮ੍ਰਿਤਸਰ ਵਿਚ ਹੀ ਕੁਝ ਹੋਰ ਸਰਦਾਰਾਂ ਨੂੰ ਮਿਲ ਕੇ, ਗੁਜਰਾਤ ਮੁੜ ਗਿਆ ਤੇ ਲਾਹੌਰ ਉੱਪਰ ਹਮਲਾ ਕਰਨ ਦੀ ਤਿਆਰੀ ਕਰਨ ਲੱਗਾ।