ਰਾਣੀ ਸਦਾ ਕੌਰ, ਪੰਜਾਬ ਦੇ ਮਹਾਰਾਜੇ ਦੀ ਸੱਸ ਹੋਣ ਦੇ ਅਧਿਕਾਰ ਨਾਲ ਉਸ ਦੇ ਸਾਹਮਣੇ ਗਈ। ਉਸ ਦੇ ਮਨ ਵਿਚ ਇਹ ਵੀ ਸੀ ਕਿ ਇਥੋਂ ਤੱਕ ਰਣਜੀਤ ਸਿੰਘ ਨੂੰ ਪਹੁੰਚਾਉਣ ਲਈ, ਉਸ ਦਾ ਵੱਡਾ ਯੋਗਦਾਨ ਸੀ ਤੇ ਉਹ ਖ਼ੁਦ ਆਪਣੀ ਫੌਜ ਦੀ ਅਗਵਾਈ ਕਰਦੀ ਲਾਹੌਰ ਅੰਦਰ ਦਾਖ਼ਲ ਹੋਈ ਸੀ। ਸਦਾ ਕੌਰ ਨੇ ਮਿਲਦਿਆਂ ਹੀ ਰਣਜੀਤ ਸਿੰਘ ਦੇ ਮੋਢੇ ਨੂੰ ਪਲੋਸਦਿਆਂ ਪਿਆਰ ਦਿੱਤਾ।
-ਮਾਈ ਜੀ ਨੂੰ ਕਿਵੇਂ ਕਸ਼ਟ ਕਰਨਾ ਪਿਆ ?' ਰਣਜੀਤ ਸਿੰਘ ਨੇ ਵਿਅੰਗ ਨਾਲ ਪੁੱਛਿਆ।
-ਕਾਕਾ ਜੀ, ਕੁੰਵਰ ਸ਼ੇਰ ਸਿੰਘ ਤੇ ਕੁੰਵਰ ਤਾਰਾ ਸਿੰਘ ਜਵਾਨ ਹੋ ਰਹੇ ਨੇ। ਵਾਹਿਗੁਰੂ ਦੀ ਮੇਹਰ ਨਾਲ ਉਹ ਬਹਾਦਰ ਵੀ ਨੇ ਤੇ ਜੰਗੀ ਹੁਨਰ ਦੇ ਮਾਹਰ ਵੀ ਨੇ। ਤੁਸਾਂ ਨੇ ਕੁੰਵਰ ਖੜਕ ਸਿੰਘ ਨੂੰ ਜਾਗੀਰ ਦਿੱਤੀ ਹੋਈ ਏ। ਆਪਣੇ ਇਹਨਾਂ ਸਹਿਜਾਦਿਆਂ ਦੇ ਨਾਮ ਵੀ ਜਗੀਰਾਂ ਦਾ ਐਲਾਨ ਕਰ ਦੇਣਾ ਚਾਹੀਦਾ ਏ।... ਉਹਨਾਂ ਉੱਪਰ ਜਿੰਮੇਵਾਰੀ ਪਾਣੀ ਚਾਹੀਦੀ ਏ। ਆਖ ਕੇ ਸਦਾ ਕੌਰ ਆਪਣੇ ਜਵਾਈ ਦੇ ਚਿਹਰੇ ਵੱਲ ਘੋਖਵੀਂ ਨਜ਼ਰ ਝਾਕੀ।
ਰਣਜੀਤ ਸਿੰਘ ਨੂੰ ਸਦਾ ਕੌਰ ਤੋਂ ਅਜੇਹੀ ਆਸ ਨਹੀਂ ਸੀ। ਉਸ ਨੇ ਸੋਚ ਰੱਖਿਆ ਸੀ, ਦਰਬਾਰ ਦੇ ਤਮਾਮ ਮਸਲਿਆਂ ਤੋਂ ਛੁੱਟੀ ਲੈ ਕੇ ਕੁਝ ਦਿਨ ਆਰਾਮ ਕਰਾਂਗਾ। ਜ ਨੇ ਤਾਂ ਅਜੀਬ ਸੰਕਟ ਵਿਚ ਪਾ ਦਿੱਤਾ। ਸੱਸ ਦੇ ਮਨ ਵਿਚ ਇਹ ਖਿਆਲ ਆਇਆ ਕਿਵੇਂ...? ਉਸ ਨੇ ਆਪਣੇ ਅੰਦਰਲੇ ਭਾਵਾਂ ਉੱਪਰ ਕਾਬੂ ਪਾਉਂਦਿਆਂ ਕਿਹਾ:
-ਮਾਈ ਜੀ, ਆਪ ਵੱਡੇ ਹੋ। ਸ਼ਹਿਜ਼ਾਦੇ ਆਪਣੇ ਦੋਹਤੇ ਵੀ ਹਨ। ਆਪ ਦੀ ਮਿਸਲ ਔਰ ਜਾਗੀਰਾ ਆਖਰ ਉਹਨਾਂ ਨੂੰ ਹੀ ਜਾਣੀਆਂ ਹਨ। ਉਹ ਆਪ ਦੇ ਵਾਰਸ ਹਨ। ਉਹਨਾਂ ਦਾ ਏਨਾ ਫ਼ਿਕਰ ਕਿਉਂ ਕਰਦੇ ਜੇ ? ਕੁੰਵਰ ਸ਼ੇਰ ਸਿੰਘ ਬਹਾਦਰ ਸਿਪਾਈ ਏ। ਉਸ ਨੂੰ ਆਉਣ ਵਾਲੀਆਂ ਮੁਹਿੰਮਾਂ ਵਿਚ ਫੌਜ ਦੀ ਕਮਾਨ ਦੇ ਕੇ ਭੇਜਣ ਦਾ ਫੈਸਲਾ ਕੀਤਾ ਹੋਇਆ ਜੇ। ਆਪ ਜਾਗੀਰਾਂ ਦਾ ਫਿਕਰ ਨਾ ਕਰੋ। ਭਜਨ ਬੰਦਗੀ ਹਨ ਆਪ ਦੀ ਉਮਰ ਵਡੇਰੀ ਹੋ ਗਈ ਏ। ਬਹੁਤੀ ਚਿੰਤਾ ਠੀਕ ਨਹੀਂ। ਹੁਣ ਆਪ ਨੂੰ ਆਰਾਮ ਦੀ ਲੋੜ ਏ। ਅਜੇ ਉਹਨਾਂ ਨੂੰ ਜਾਗੀਰਾਂ ਦੇਣ ਦਾ ਵਕਤ ਨਹੀਂ ਆਇਆ ਤੁਸੀਂ ਆਪਣੀ ਜਾਗੀਰ ਦੇ ਪ੍ਰਬੰਧ ਦਾ ਵਿਕਰ ਕਰੋ।...
ਸਦਾ ਕੌਰ ਦੇ ਮੱਥੇ ਵਿਚ ਵੱਟ ਪੈ ਗਏ। ਗੁੱਸੇ ਵਿਚ ਪੈਰ ਪਟਕਦੀ ਉਹ ਲ ਗਈ। ਉਸ ਦੇ ਜਾਣ ਤੋਂ ਬਾਅਦ ਰਣਜੀਤ ਸਿੰਘ ਨੇ ਆਪਣਾ ਬਹੁਤ ਹੀ ਭਰੋਸ ਜਾਸੂਸ ਬੁਲਾਇਆ। ਉਸ ਨੂੰ ਹਦਾਇਤ ਕੀਤੀ-ਹਰ ਸਮੇਂ ਰਾਣੀ ਸਦਾ ਕੌਰ ਉੱਪਰ ਨਜ਼ਰ ਰੱਖੀ ਜਾਵੇ। ਉਹ ਕਿਥੇ ਜਾਂਦੀ ਹੈ। ਕਿਸ ਨੂੰ ਮਿਲਦੀ ਹੈ। ਇਸ ਦੀ ਸੂਚਨਾ ਹਰ ਰੋਜ਼ ਮਿਲਣੀ ਚਾਹੀਦੀ ਹੈ।
ਰਣਜੀਤ ਸਿੰਘ ਨੂੰ ਸਹਿਜ ਹੋਣ ਲਈ ਵਕਤ ਲੱਗਾ। ਉਂਜ ਉਸ ਨੂੰ ਪਤਾ ਸੀ, ਖੜਕ ਸਿੰਘ ਦੇ ਮੁਕਾਬਲੇ ਸ਼ੇਰ ਸਿੰਘ ਤੇਜ਼ ਬੁੱਧੀ ਵਾਲਾ ਹੈ। ਖਾਲਸਾ ਫੌਜ ਵਿਚ ਵੀ ਉਹ ਹਰਮਨ ਪਿਆਰਾ ਹੋ ਰਿਹਾ ਹੈ। ਪਰ ਮਾਈ ਸਦਾ ਕੌਰ ਦਾ ਵੀ ਕੋਈ ਹੱਲ ਕੱਢਣਾ ਪਵੇਗਾ। ਇਹ ਔਰਤ ਆਉਣ ਵਾਲੇ ਸਮੇਂ ਵਿਚ ਨਵੀਆਂ ਮੁਸੀਬਤਾਂ ਲੈ ਕੇ ਆਵੇਗੀ। ਇਸ ਸਮੱਸਿਆ ਨੇ ਉਸ ਨੂੰ ਫ਼ਿਕਰਾਂ ਵਿਚ ਪਾ ਦਿੱਤਾ। ਮੁਲਤਾਨ ਵੱਲੋਂ ਆ ਰਹੀਆਂ ਬਗਾਵਤੀ ਖ਼ਬਰਾਂ ਨੇ ਰਣਜੀਤ ਸਿੰਘ ਦੀ ਰੋਸ਼ਾਨੀ ਹੋਰ ਵਧਾ ਦਿੱਤੀ । 'ਮੁਜੱਫਰ ਖਾਨ ਅਤੇ ਦੱਖਣ ਵੱਲ ਦੇ ਜਗੀਰਦਾਰ ਨਵਾਬ ਸਲਾਨਾ ਮਾਲ ਗੁਜ਼ਾਰੀ ਭੇਜਣ ਵਿਚ ਕੁਤਾਹੀ ਕਰ ਰਹੇ ਨੇ।... ਇਕ ਹੋਰ ਸੂਹੀਆ ਨਵੀਂ ਖ਼ਬਰ ਲੈ ਕੇ ਆਇਆ:
-ਮੁਜੱਵਰ ਖ਼ਾਨ ਲਾਹੌਰ ਦਰਬਾਰ ਨਾਲ ਜੰਗ ਲੜਨ ਦੀ ਵੀ ਤਿਆਰੀ ਕਰ ਰਿਹਾ
ਰਣਜੀਤ ਸਿੰਘ ਨੇ ਸੋਚਿਆ, ਇਕ ਪਾਸੇ ਕਸ਼ਮੀਰ ਦੀ ਹਾਰ, ਦੂਜੇ ਪਾਸੇ ਮਾਈ ਸਦਾ ਕੌਰ ਤੇ ਉਧਰ ਮੁਲਤਾਨ ਵੱਲ ਬਗਾਵਤ, ਮੁਜੱਫਰ ਖਾਨ ਤਾਂ ਸਦਾ ਲਾਹੌਰ ਦਰਬਾਰ ਲਈ ਸਿਰਦਰਦੀ ਬਣਿਆ ਰਿਹੈ ਇਹ ਕੰਡੇ ਸਦਾ ਲਈ ਕੱਢਣੇ ਪੈਣਗੇ। ਉਸ ਨੇ ਮਿਸਰ ਦੀਵਾਨ ਚੰਦ ਨੂੰ ਤਲਬ ਕੀਤਾ।
-ਮੇਰੀ ਖਵਾਹਿਸ਼ ਸੀ ਇਹ ਮੌਸਮ ਕਸ਼ਮੀਰ ਉੱਪਰ ਹਮਲਾ ਕਰਨ ਲਈ ਬੜੀ ਢੁਕਵਾਂ ਏ ਪਰ ਲੱਗਦਾ ਏ ਕਸ਼ਮੀਰ ਤੋਂ ਪਹਿਲਾਂ ਮੁਜੱਫਰ ਖ਼ਾਨ ਦੇ ਦੰਦ ਭੰਨਣੇ ਪੈਣੇ ਨੇ
-ਮਹਾਰਾਜ ਫੁਰਮਾਓ, ਸਾਡੇ ਲਈ ਕੀ ਹੁਕਮ ਏ ?' ਦੀਵਾਨ ਚੰਦ ਨੇ ਆਖਦਿਆਂ ਸਿਰ ਝੁਕਾਇਆ।
-ਮੁਲਤਾਨ ਫਿਰ ਸਿਰ ਚੁੱਕ ਰਿਹਾ ਏ। ਇਸ ਸਮੇਂ ਅਫਗਾਨੀ ਈਰਾਨੀਆਂ ਨਾਲ ਵਿਚ ਫਸੇ ਹੋਏ ਨੇ। ਪੱਕੀ ਖ਼ਬਰ ਆਈ ਏ, ਖੁਰਾਸਾਨ ਦੇ ਮੈਦਾਨਾਂ ਵਿਚ ਝੜਪਾਂ ਹੈ ਦੀਆਂ ਨੇਂ। ਫਤੇਹ ਖ਼ਾਨ ਬਾਰੇ ਤਾਜ਼ਾ ਖ਼ਬਰ ਇਹ ਵੇ, ਕਾਮਰਾਨ ਨੇ ਉਸ ਨੂੰ ਅੰਨ੍ਹਾ ਬਰਕੇ ਕਤਲ ਕਰ ਸੁੱਟਿਆ ਏ।.
-ਮਹਾਰਾਜ ਫਿਰ ਤਾਂ ਸਾਨੂੰ ਮੁਲਤਾਨ ਉੱਪਰ ਵੇਰਨ ਚੜ੍ਹਾਈ ਕਰਨੀ ਚਾਹੀਦੀ ਏ।...
-ਦੀਵਾਨ ਸਾਹਬ, ਕਸ਼ਮੀਰ ਵਿਚ ਅਸੀਂ ਮੌਸਮ ਦੀ ਵਜਾਹ ਨਾਲ ਹਾਰ ਖਾ ਗਏ ਜਾਂ ਲੰਧਰ ਮੁਲਤਾਨ ਵੱਲ ਅਤਿ ਦੀ ਗਰਮੀ, ਲੁਆਂ ਦੇ ਨਾਲ ਨਾਲ ਮਾਰੂਥਲਾ ਦੀਆਂ ਹਨੇਰੀਆਂ।. ਸਾਨੂੰ ਮੌਸਮ ਦਾ ਖ਼ਿਆਲ ਰੱਖਣਾ ਹੋਵੇਗਾ।' ਰਣਜੀਤ ਸਿੰਘ ਨੇ ਜੀਵਨ ਨੂੰ ਖ਼ਬਰਦਾਰ ਕੀਤਾ।
ਮਹਾਰਾਜ ਮੌਸਮ ਬੇਸ਼ਕ ਸਾਡੇ ਪੱਖ ਵਿਚ ਨਾ ਹੋਵੇ, ਪਰ ਸਿਆਸੀ ਹਾਲਾਤ ਗਤੀ ਪੱਖ ਵਿਚ ਨੇ।
-ਸੋਚ ਲਓ, ਅਫ਼ਗਾਨੀ ਹਰ ਜੰਗ ਨੂੰ ਜਹਾਦ ਦਾ ਨਾਮ ਦੇ ਕੇ ਲੜਦੇ ਨੇ।
-ਸਰਕਾਰ ਉਹਨਾਂ ਦਾ ਟਾਕਰਾ ਕਰਨ ਲਈ ਨਿਹੰਗ ਸਿੰਘਾਂ ਦੇ ਜੱਥੇ ਤੋਂ ਵਧੇਰੇ ਹੋਰ ਕੌਣ ਕਾਰਗਰ ਹੋਵੇਗਾ ?'
-ਅਸੀਂ ਅਕਾਲੀ ਫੂਲਾ ਸਿੰਘ ਨੂੰ ਤਿਆਰੀ ਕਰਨ ਲਈ ਆਖਿਆ ਹੋਇਆ ਜੇ।
-ਠੀਕ ਏ ਸਰਕਾਰ, ਜੇ ਅਕਾਲੀ ਫੂਲਾ ਸਿੰਘ ਸਾਡੇ ਨਾਲ ਨੇ ਤਾਂ ਅਸੀਂ ਹਮਲੇ ਲਈ ਤਿਆਰ ਆਂ। ਕੂਚ ਕਰਨ ਦਾ ਆਦੇਸ਼ ਦਿਓ । ਮੌਸਮ ਸਾਡੇ ਲਈ ਰੁਕਾਵਟ ਨਹੀਂ ਬਣੇਗਾ। ਦੀਵਾਨ ਚੰਦ ਨੇ ਜੋਸ਼ ਨਾਲ ਕਿਹਾ।
ਰਣਜੀਤ ਸਿੰਘ ਦੀ ਅੱਖ ਪਹਿਲਾ ਨਾਲ ਵਧੇਰੇ ਚਮਕਣ ਲੱਗੀ।... 'ਵਾਹ। ਇਲਾਹੀ ਬਖ਼ਸ਼ ਤੋਪਖ਼ਾਨੇ ਦੀ ਕਮਾਨ ਸੰਭਾਲੇਗਾ। ਇਕ ਗੱਲ ਨਾ ਭੁੱਲਣਾ, ਮੁਲਤਾਨ ਦੀ ਫਤੇਹ ਲਈ ਦਰਬਾਰ ਆਪਣਾ ਸਭ ਕੁਝ ਦਾਅ ਉੱਪਰ ਲਾ ਰਿਹਾ ਏ। ਖਾਲਸਾ ਫੌਜ ਲੜੇਗੀ ਤਾਂ ਸਿਰਫ ਫਤੇਹ ਲਈ ਲੜੇਗੀ।
--ਬੇਫਿਕਰ ਹੋ ਜਾਓ ਸਰਕਾਰ ਦੀਵਾਨ ਚੰਦ ਹਜ਼ੂਰ ਨੂੰ ਬੇ-ਆਸ ਨਹੀਂ ਕਰੇਗਾ।' ਜਰਨੈਲ ਨੇ ਪੂਰੇ ਭਰੋਸੇ ਨਾਲ ਕਿਹਾ।
-ਵਕੀਰ ਸਾਹਬ ਦੀ ਗੱਲ ਯਾਦ ਰੱਖਣਾ, ਮੁਲਤਾਨ, ਗਰਦ ਗੁਬਾਰ, ਹਨੇਰੀਆਂ ਔਰ ਕਬਰਾਂ ਲਈ ਜਾਣਿਆ ਜਾਂਦਾ ਹੈ। ਰਣਜੀਤ ਸਿੰਘ ਨੇ ਦੀਵਾਨ ਨੂੰ ਹਰ ਪਾਸਿਓਂ ਪੱਕਾ ਕਰਨਾ ਚਾਹਿਆ।
-ਮਹਾਰਾਜ ਸਮੇਂ ਸਿਰ ਗੋਲਾ ਬਾਰੂਦ ਪੁੱਜਦਾ ਰਹੇ। ਸੈਨਿਕਾ ਦੇ ਰਸਦ-ਪਾਣੀ ਵਿਚ ਰੁਕਾਵਟ ਨਾ ਪਏ। ਇਸ ਵਾਰ ਕਬਰਾਂ ਮੁਲਤਾਨੀਆਂ ਲਈ ਅਸੀ ਖੋਦਾਂਗੇ। ਦੀਵਾਨ ਚੰਦ ਨੇ ਤਲਵਾਰ ਦੇ ਦਸਤੇ ਨੂੰ ਮਜ਼ਬੂਤੀ ਨਾਲ ਫੜਦਿਆਂ ਕਿਹਾ।
-ਰਸਦ ਪਾਣੀ ਪਹੁੰਚਾਣਾ ਦਰਬਾਰ ਦੀ ਚਿੰਤਾ ਹੈ। ਬੇੜੀਆਂ ਦੇ ਮਲਾਹਾਂ ਨੂੰ ਹਰ ਸਮੇਂ ਹਾਜ਼ਰ ਰਹਿਣ ਲਈ ਹੁਕਮ ਜਾਰੀ ਕਰ ਦਿੱਤੇ ਹਨ। ਜਮਾਜ਼ਮਾ ਤੋਪ ਮੁਲਤਾਨ ਵੱਲ ਤੇਰ ਦਿੱਤੀ ਏ। ਹਰ ਰੋਜ਼ ਦੀ ਸਥਿਤੀ ਜਾਨਣ ਲਈ, ਹਰ ਤੀਸਰੇ ਕੋਹ 'ਤੇ ਘੋੜਸਵਾਰ ਤੈਨਾਤ ਕਰ ਦਿੱਤੇ ਹਨ।...
ਏਨੀ ਤਿਆਰੀ ਬਾਰੇ ਜਾਣ ਕੇ ਦੀਵਾਨ ਚੰਦ ਦੇ ਚਿਹਰੇ ਉੱਪਰ ਇਸ ਤਰ੍ਹਾਂ ਦੇ ਭਾਵ ਆਏ... ਜਿਵੇਂ ਸੋਚ ਰਿਹਾ ਹੋਵੇ, ਹੁਣ ਸਾਡੀ ਫਤਹ ਯਕੀਨੀ ਹੈ।
ਉਧਰ ਮੁਜੱਫਰ ਖ਼ਾਨ ਨੂੰ ਗੁਪਤ ਸੂਚਨਾ ਮਿਲ ਗਈ। ਲਾਹੌਰ ਤੋਂ ਖਾਲਸਾ ਫੌਜ ਤੁਰ ਪਈ ਹੈ ਤੇ ਇਸ ਵਾਰ ਟੱਕਰ ਗਿਆਨਕ ਹੋਵੇਗੀ। ਉਸ ਨੇ ਜਹਾਦ ਦਾ ਐਲਾਨ ਕਰਕੇ ਭਾਰੀ ਗਿਣਤੀ ਵਿਚ ਗਾਜ਼ੀ ਆਪਣੇ ਨਾਲ ਜੋੜ ਲਏ। ਉਹ ਰਵਾਇਤੀ ਹਥਿਆਰ ਲੈ ਕੇ 'ਅੱਲਾਹ-ਹੂ-ਅਕਬਰ' ਦੇ ਨਾਅਰੇ ਮਾਰਦੇ ਮੈਦਾਨ ਵਿਚ ਆਣ ਗਜੇ।
ਮਿਸਰ ਦੀਵਾਨ ਚੰਦ ਫੌਜ ਲੈ ਕੇ ਬਹਾਵਲਪੁਰ ਵੱਲ ਵਧ ਰਿਹਾ ਸੀ। ਬਹਾਵਲਪੁਰ ਦੇ ਨਵਾਬ ਨੇ ਪਹਿਲਾਂ ਹੀ ਹਥਿਆਰ ਸੁੱਟ ਕੇ ਦਰਬਾਰ ਦੀ ਅਧੀਨਗੀ ਕਬੂਲ ਕਰ ਲਈ। ਹੁਣ ਖਾਲਸਾ ਫੌਜ ਮੁਲਤਾਨ ਵੱਲ ਅੱਗੇ ਵਧੀ। ਅੱਗੋਂ ਜਹਾਦੀ ਪੂਰੇ ਤਿਆਰ ਸਨ। ਦੋਵੇਂ ਧਿਰਾਂ ਇਕ ਦੂਸਰੇ ਨੂੰ ਜੈਕਾਰਿਆਂ ਅਤੇ ਨਾਅਰਿਆ ਨਾਲ ਡਰਾਉਣ ਲੱਗੀਆਂ। ਦੀਵਾਨ ਚੰਦ ਨੇ ਸਿੱਖ ਸੈਨਿਕਾਂ ਨੂੰ ਧਰਮ ਯੁੱਧ ਦੇ ਨਾਮ 'ਤੇ ਅੱਗੇ ਵਧਣ ਦਾ ਹੁਕਮ ਦਿੱਤਾ। ਪਰ ਅਚਾਨਕ ਚੱਲੀ ਮਾਰੂਥਲ ਦੀ ਹਨੇਰੀ ਨੇ ਦੋਹਾਂ ਪਾਸਿਆਂ ਦੀ ਫੌਜ ਨੂੰ ਅਜੀਬ ਸੰਕਟ ਵਿਚ ਪਾ ਦਿੱਤਾ। ਇਕ ਸਮੇਂ ਉਹ ਦੁਸ਼ਮਣ ਨਾਲ ਵੀ ਲੜ ਰਹੇ ਸਨ ਤੇ ਕੁਦਰਤ ਨਾਲ ਵੀ ਲੜ ਰਹੇ ਸਨ। ਢਾਲਾਂ ਅਤੇ ਤਲਵਾਰਾਂ ਦੀ ਖਣਕਾਰ, ਗੁਰਦੇ- ਗੁਬਾਰ ਵਿਚ ਚਲਦੀਆਂ ਗੋਲੀਆਂ ਦੀ ਬੌਛਾੜ ਵਿਚ ਪਤਾ ਹੀ ਨਹੀਂ ਸੀ ਲੱਗ ਰਿਹਾ, ਕੌਣ, ਕਿਸ ਨੂੰ ਮਾਰ ਰਿਹਾ ਹੈ ? ਸੈਨਿਕ ਗਰਮੀ ਨਾਲ ਬੇਹੋਸ਼ ਹੋਣ ਲੱਗੇ। ਮੋਏ ਅਤੇ ਜ਼ਖ਼ਮੀ ਸਿਪਾਹੀਆਂ ਦੇ ਉੱਪਰੋਂ ਦੀ ਲੰਘਦੇ, ਮਿੱਧਦੇ ਸੈਨਿਕ ਆਪਣੇ ਆਪਣੇ ਹਾਕਮਾਂ ਲਈ, ਇਕ ਦੂਸਰੇ ਉੱਪਰ ਟੁੱਟ ਪਏ। ਖੂਨ ਉਹਨਾਂ ਦੇ ਦਿਮਾਗ ਨੂੰ ਚੜ੍ਹ ਗਿਆ ਸੀ। ਨਿਹੰਗਾਂ ਵਿਚ ਤਾਂ ਜਿਵੇਂ ਪ੍ਰੇਤ-ਆਤਮਾਵਾਂ ਪ੍ਰਵੇਸ਼ ਕਰ ਗਈਆਂ ਹੋਣ। ਉਹ ਵਾਹਿਗੁਰੂ ਦਾ ਜੈਕਾਰਾ ਵੀ, ਸ਼ੇਰ ਦੀ ਦਹਾੜ ਵਾਂਗ ਛੱਡਦੇ।...
ਆਖਰ ਅਫਗਾਨੀ ਅੱਗੇ ਨੱਠ ਤੁਰੇ ਤੇ ਮੁਜੱਫਰ ਖ਼ਾਨ ਦੀ ਪਹਿਲਾਂ ਤੋਂ ਸੋਚੀ ਰਣਨੀਤੀ ਅਨੁਸਾਰ, ਸ਼ਹਿਰ ਦੀਆਂ ਕੰਧਾਂ ਪਿੱਛੇ ਜਾ ਕੇ ਮੋਰਚੇ ਮੱਲ ਲਏ। ਦਰਬਾਰ ਦੀ ਫੌਜ ਨੂੰ ਦੀਵਾਨ ਚੰਦ ਨੇ ਹੁਕਮ ਦਿੱਤਾ-ਕੰਧਾ ਉੱਪਰ ਗੋਲੀਬਾਰੀ ਕੀਤੀ ਜਾਵੇ।
ਮੁਲਤਾਨ ਦੀਆਂ ਕੰਧਾਂ ਵਿਚ ਪਾੜ ਪੈ ਗਏ। ਖਾਲਸਾ ਫੌਜ ਜੈਕਾਰੇ ਛੱਡਦੀ ਸ਼ਹਿਰ ਵਿਚ ਦਾਖ਼ਲ ਹੋ ਗਈ। ਅਫ਼ਗਾਨੀ ਕਿਲ੍ਹੇ ਅੰਦਰ ਜਾ ਛੱਪੇ। ਦਰਵਾਜ਼ੇ ਬੰਦ ਕਰ ਲਏ ਗਏ। ਖਾਲਸਾ ਫੌਜ ਨੇ ਕਿਲ੍ਹੇ ਨੂੰ ਘੇਰਾ ਪਾ ਲਿਆ। ਸ਼ਹਿਰ ਦੇ ਬਾਜ਼ਾਰ ਅਤੇ ਘਰਾਂ ਦੇ ਦਰਵਾਜ਼ੇ ਤਾਂ ਪਹਿਲਾਂ ਹੀ ਬੰਦ ਹੋ ਗਏ ਸਨ। ਬਜ਼ਾਰ ਸੁੰਨੇ ਸਨ। ਘਰਾਂ ਦੇ ਝਰੋਖਿਆਂ ਵਿਚੋਂ ਦੀ, ਡਰੇ ਹੋਏ ਲੋਕ ਬਾਹਰ ਦੇ ਭਿਆਨਕ ਦ੍ਰਿਸ਼ ਵੇਖਣ ਲੱਗੇ।
ਦੁਪਿਹਰ ਤੱਕ ਕਿਲ੍ਹੇ ਅੰਦਰ ਕੋਈ ਹਰਕਤ ਨਾ ਹੋਈ।
ਦੀਵਾਨ ਚੰਦ ਨੇ ਇਲਾਹੀ ਬਖਸ਼ ਨੂੰ ਕਿਲ੍ਹੇ ਉੱਪਰ ਤੋਪ ਦੇ ਗੋਲੇ ਦਾਗਣ ਦਾ ਜੁਰਮ ਦਿੱਤਾ। ਕਾਰਵਾਈ ਸ਼ੁਰੂ ਹੋ ਗਈ। ਇਲਾਹੀ ਬਖਸ਼ ਹੈਰਾਨ ਸੀ, ਕੱਚੀਆਂ ਇੱਟਾਂ-ਗਾਰੇ ਦੀਆਂ ਮੋਟੀਆਂ ਕੰਧਾਂ ਉੱਪਰ ਗੋਲਿਆਂ ਦਾ ਅਸਰ ਨਹੀਂ ਸੀ ਹੋ ਰਿਹਾ। ਹੁਣ ਪਿੱਛੇ ਨਹੀਂ ਸੀ ਹਟਿਆ ਜਾ ਸਕਦਾ। ਖਾਲਸਾ ਫੌਜ ਦਾ ਭਾਰੀ ਜਾਨੀ ਨੁਕਸਾਨ ਹੋਇਆ ਸੀ। ਦੀਵਾਨ ਚੰਦ ਨੇ ਖਿੱਝ ਅਤੇ ਗੁੱਸੇ ਨਾਲ ਕਿਹਾ-'ਅਸੀਂ ਮਹਾਰਾਜੇ ਨੂੰ ਕੀ ਖੂਹ ਵਿਖਾਵਾਂਗੇ ? ਮੁਲਤਾਨ ਨਾਲ ਇਹ ਸਾਡੀ ਆਖਰੀ ਲੜਾਈ ਏ। ਮਹਾਰਾਜੇ ਨੇ - ਮੁਹਿੰਮ ਵਿਚ ਬੇ-ਹਿਸਾਬ ਖਰਚ ਕੀਤਾ ਹੈ। ਫਤੇਹ ਨਾ ਹੋਈ ਤਾਂ ਇਸ ਤੋਂ ਵੱਡੀ ਸਮੇਸ਼ੀ ਅਤੇ ਅਪਮਾਨ ਹੋਰ ਕੋਈ ਨਹੀਂ ਹੋਵੇਗਾ।'
ਜਰਨੈਲ ਜਾਣਦੇ ਸਨ, ਦੀਵਾਨ ਚੰਦ ਦਾ ਫ਼ਿਕਰ ਸਹੀ ਹੈ। ਪਰ ਕਿਲ੍ਹੇ ਅੰਦਰ ਤਾਨੀ ਚੁੱਪ ਬੈਠੇ ਸਨ। ਅਪ੍ਰੈਲ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਜਮਜਮਾ ਤੋਪ ਹੁੰਚ ਗਈ। ਤੋਪ ਨੂੰ ਵੇਖਦਿਆਂ ਹੀ ਨਿਹੰਗਾਂ ਨੇ ਜੈਕਾਰੇ ਛੱਡੇ। ਜਦੋਂ ਤੋਪਚੀ ਹੀ ਬਖਸ਼ ਨੇ 80 ਪੌਂਡ ਦਾ ਪਹਿਲਾ ਗੋਲਾ ਦਾਗਿਆ, ਮੁਲਤਾਨ ਦਾ ਠੋਸ ਕਾਲਾ ਭੁਚਾਲ ਆਉਣ ਵਾਂਗ ਕੰਬਿਆ। ਤੋਪਚੀਆਂ ਨੇ 'ਅੱਲਾਹ-ਹੂ-ਅਕਬਰ' ਦਾ ਅਰਾ ਲਾ ਕੇ ਦੂਜਾ ਗੋਲਾ ਦਾਗਿਆ, ਕਿਲ੍ਹੇ ਦੀ ਦੀਵਾਰ ਦੇ ਪਰਖਚੇ ਉੱਡ ਗਏ। ਜ਼ੋਰਦਾਰ ਝਟਕਾ ਲੱਗਣ ਕਾਰਨ, ਤੋਪ ਦਾ ਇਕ ਪਹੀਆ ਲੱਥ ਗਿਆ। ਅੰਨ੍ਹੇ ਜੋਸ਼ ਵਿਚ ਆਏ ਸੈਨਿਕਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਤੋਪ ਦਾ ਸੰਤੁਲਨ ਬਣਾਈ ਰੱਖਿਆ। ਰਾਤ ਦੇ ਹਨੇਰੇ ਦਾ ਲਾਭ ਲੈਂਦਿਆਂ, ਨਿਹੰਗਾਂ ਨੇ ਇਕ ਖਾਈ ਵਿਚੋਂ ਦੀ ਸਰਕ ਕੇ ਕਿਲ੍ਹੇ ਦੇ ਪੂਰਬ ਦੀ ਬਾਹੀ ਵਿਚ ਕੰਧ ਦੇ ਇਕ ਹਿੱਸੇ ਨੂੰ ਬਾਰੂਦ ਨਾਲ ਉੜਾ ਦਿੱਤਾ।
ਜੈਕਾਰੇ ਛੱਡਦੀ ਖਾਲਸਾ ਫੌਜ ਕਿਲ੍ਹੇ ਅੰਦਰ ਦਾਖ਼ਲ ਹੋ ਗਈ। ਮੁਜੱਫਰ ਖ਼ਾਨ ਨੂੰ ਹੁਣ ਆਪਣੀ ਜਾਨ ਦਾ ਫਿਕਰ ਪਿਆ। ਉਸ ਨੇ ਸੁਲਾਹ ਲਈ, ਫੋਰਨ ਆਪਣਾ ਦੂਤ ਭੇਜਿਆ ਤੇ ਦਰਬਾਰ ਦੀ ਹਰ ਸ਼ਰਤ ਪ੍ਰਵਾਨ ਕਰ ਲੈਣ ਦੀ ਸਹਿਮਤੀ ਦਰਸਾਈ।
ਪੜਾਅ-ਦਰ-ਪੜਾਅ ਸਫ਼ਰ ਕਰਦੀ, ਮੁਲਤਾਨ ਫਤੇਹ ਦੀ ਖ਼ਬਰ, ਲਾਹੋਰ ਪੁੱਜੀ ਤਾਂ ਰਣਜੀਤ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਕਿਲ੍ਹੇ ਦੀ ਫਸੀਲ ਤੋਂ ਤੋਪ ਦੇ ਗੋਲੇ ਦਾਗੇ ਗਏ।
ਰਾਤ ਵੇਲੇ ਲਾਹੌਰ ਵਿਚ ਦੀਪਮਾਲਾ ਕੀਤੀ ਗਈ।
ਮੁਲਤਾਨ ਫਤੇਹ ਦੀ ਖੁਸ਼ੀ ਬਹੁਤੇ ਦਿਨ ਨਾ ਰਹੀ। ਉਧਰੋਂ ਆਈ ਇਕ ਖ਼ਬਰ ਨੇ ਮਹਾਰਾਜੇ ਦਾ ਮਿਜਾਜ ਵਿਗਾੜ ਦਿੱਤਾ।
ਲਾਹੌਰ ਦਰਬਾਰ ਵੱਲੋਂ ਤਿਆਰ ਕੀਤਾ ਸੰਧੀ ਦਾ ਖਰੜਾ ਮੁਜੱਫਰ ਖ਼ਾਨ ਸਾਹਮਣ ਪੇਸ਼ ਹੋਇਆ ਤਾਂ ਉਸ ਦੇ ਫਰਜੰਦਾਂ ਅਤੇ ਸੈਨਾਪਤੀ ਨੇ ਸੰਧੀ ਉੱਪਰ ਦਸਤਖ਼ਤ ਕਰਨ ਤੋਂ ਨਾਂਹ ਕਰ ਦਿੱਤੀ। ਉਸ ਦੇ ਵੱਡੇ ਪੁੱਤਰ ਨੇ ਕਿਹਾ, 'ਅੱਬਾ ਜਾਨ ਇਸ ਤਰ੍ਹਾਂ ਦੀ ਹੜ ਰੋਜ਼ ਬੇਇਜ਼ਤੀ ਦੀ ਮੌਤ ਮਰਨ ਨਾਲ, ਇਕ ਵਾਰ ਅਣਖ ਦੀ ਮੌਤ ਮਰਨਾ ਬੇਹਤਰ ਹੈ।
ਅਸੀਂ ਕਾਫ਼ਰਾਂ ਨਾਲ ਆਖਰੀ ਸਾਹ ਤੱਕ ਲੜਾਂਗੇ।' ਮਾਹੌਲ ਇਕ ਦਮ ਤਣਾਅ-ਗ੍ਰਸਤ ਹੋ ਗਿਆ। ਮੁਜੱਫਰ ਖ਼ਾਨ ਬੇਬਸ ਸੀ। ਫੋਰਨ ਲਾਹੌਰ ਭੇਜੀ ਗਈ। ਤੇ ਹੁਣ ਰਣਜੀਤ ਸਿੰਘ ਪੂਰਾ ਭੜਕਿਆ ਹੋਇਆ ਫਕੀਰ ਅਜ਼ੀਜ਼ਉਦਦੀਨ ਅਤੇ ਜਮਾਂਦਾਰ ਖੁਸ਼ਹਾਲ ਸਿੰਘ ਨੂੰ ਸੱਦ ਕੇ ਹੁਕਮ ਜਾਰੀ ਕੀਤਾ |
-ਬੌਰਨ ਸੇ ਜਲਦੀ ਘੋੜਸਵਾਰ ਦੇੜਾਓ। ਮਿਸਰ ਦੀਵਾਨ ਚੰਦ ਔਫ ਦੂਜ ਜਰਨੈਲਾਂ ਨੂੰ ਹੁਕਮ ਹੈ, ਅਗਰ ਕੁਝ ਦਿਨਾਂ 'ਚ ਮੁਲਤਾਨ ਮੁਕੰਮਲ ਰੂਪ ਵਿਚ ਵਰਗਾ ਕੀਤਾ ਗਿਆ ਤਾਂ ਮੈਂ ਉਹ ਕਾਰਨ ਜਾਨਣਾ ਚਾਹਾਂਗਾ ਐਰ ਇਕ ਇਕ ਜਰਨੈਲ ਦੀ ਕਾਰਗੁਜ਼ਾਰੀ ਤੇ ਬਹਾਦਰੀ ਦੇ ਵੇਰਵੇ ਵੀ ਜਾਨਣਾ ਚਾਹਾਂਗਾ।
ਇਹ ਪਰਵਾਨਾ ਲੈ ਕੇ, ਘੋੜਸਵਾਰ ਜਦ ਮੁਲਤਾਨ ਪੁੱਜੇ, ਇਹ ਲਈ ਵੰਗਾਰ ਵੀ ਸੀ ਤੇ ਤੋਹੀਨ ਵੀ। ਉਹ ਸਾਰੇ ਏਨੇ ਗੁੱਸੇ ਵਿਚ ਆ ਗਏ ਹ ਗੋਲਾਬਾਰੀ ਸ਼ੁਰੂ ਹੋ ਗਈ। ਅਕਾਲੀ ਫੂਲਾ ਸਿੰਘ ਤਾਂ ਕੁਝ ਵਧੇਰੇ ਹੀ ਆਪ ਤੋਂ ਹੋ ਗਿਆ। ਰੋਕਦਿਆਂ ਰੋਕਦਿਆਂ ਵੀ, ਉਹ ਆਪਣੇ ਜੱਥੇ ਨਾਲ ਜੈਕਾਰੇ ਫ ਮੁਜੱਫਰ ਖ਼ਾਨ ਦੇ ਅੰਗ ਰੱਖਿਅਕਾਂ ਨਾਲ ਜਾ ਚਿੜਿਆ। ਨਿਹੰਗ ਅ ਕੱਟ-ਵੱਢ ਕਰਕੇ ਮਹੱਲ ਦੀਆਂ ਪੌੜੀਆਂ ਜਾ ਚੜ੍ਹੇ। ਇਸ ਵੇਲੇ ਮੁਜੱਫਰ ਖ਼ਾਨ ਤੇ ਉਸ ਦੇ ਸਾਰੇ ਪੁੱਤਰ ਪਹਿਲਾਂ ਹੀ ਹਰੇ ਬਾਣੇ ਪਹਿਨ 1. ਆਪਣੇ ਕੱਪੜਿਆਂ ਅਤੇ ਦਾੜੀਆਂ ਉੱਪਰ ਇੱਤਰ ਲਗਾ ਕੇ, ਹਥਿਆਰਬੰਦ ਦਾ ਸਵਰਗ ਜਾਣ ਲਈ ਤਿਆਰ ਖੜ੍ਹੇ ਸਨ। ਨਿਹੰਗ ਸਿੱਧੇ ਜਾ ਭਿੜੇ। ਮੁਜੱਫਰ ਖਾਨ ਦੇ ਦੋ ਪੁੱਤਰ ਅਤੇ ਇਕ ਭਤੀਜਾ ਮਾਰੇ ਗਏ। ਦੋ ਛੋਟੇ ਪੁੱਤਰ ਜਿਉਂਦੇ ਕਾਬੂ ਕਰ ਲਏ ਗਏ।
ਇਹ ਇਤਿਹਾਸਕ ਘਟਨਾ ਦੇ ਜੂਨ 1818 ਨੂੰ ਵਾਪਰੀ।
ਜਦ ਤਿੰਨ ਦਿਨਾਂ ਬਾਅਦ ਫਤੇਹ ਦੀ ਖਬਰ ਦੁਬਾਰਾ ਲਾਹੌਰ ਪੁੱਜੀ ਤਾਂ ਰਣਜੀਤ ਜ ਨੂੰ ਪਹਿਲਾਂ ਵਰਗੀ ਖੁਸ਼ੀ ਨਾ ਹੋਈ। ਪਰ ਉਸ ਨੇ ਖ਼ਬਰ ਲੈ ਕੇ ਆਉਣ ਵੇਲੇ ਬਾਲਦ ਨੂੰ ਸੋਨੇ ਦੇ ਕੜਿਆ ਦਾ ਤੋਹਫ਼ਾ ਦਿੱਤਾ ਤੇ ਮਿਸਰ ਦੀਵਾਨ ਚੰਦ ਨੂੰ 'ਜਫਰ - ਬਹਾਦਰ' ਦੀ ਉਪਾਧੀ ਨਾਲ ਸਨਮਾਨਣ ਦਾ ਐਲਾਨ ਕੀਤਾ।
ਕਾਲਾਂ ਵੇਲੇ ਮੁਲਤਾਨ ਤੋਂ ਇਕ ਖ਼ਬਰ ਹੋਰ ਆਈ:
-ਬੁੱਢੇ ਨਵਾਬ ਮੁਜੱਦਰ ਖ਼ਾਨ ਦੇ ਦੇ ਪੁੱਤਰਾਂ ਨੂੰ ਬੰਦੀ ਬਣਾ ਕੇ ਬਹਾਦਰ ਸੈਨਾਪਤੀ ਮਿਸਰ ਦੀਵਾਨ ਚੰਦ ਲਾਹੌਰ ਲੈ ਕੇ ਆ ਰਹੇ ਹਨ।
-ਲੜਕਿਆਂ ਦੀ ਸ਼ਾਨ ਵਿਚ, ਕੋਈ ਵੀ ਦਰਬਾਰੀ, ਉਹਨਾਂ ਨੂੰ ਅਪਮਾਨਿਤ ਕਰਨ ਦੀ ਗੁਸਤਾਖ਼ੀ ਨਾ ਕਰੋ। ਇਹ ਖ਼ਿਆਲ ਰਹੇ, ਉਹ ਇਕ ਬਹਾਦਰ ਜਾਂ ਬਾਜ ਨਵਾਰ ਦੇ ਪੁੱਤਰ ਨੇ। ਜੰਗ ਵਿਚ ਫਤੇਹ ਔਰ ਸਿਕਸਤ ਬਣੀ ਰਹਿੰਦੀ ਹੈ। ਰਣਜੀਤ ਸਿੰਘ ਨੇ ਨਵਾਬ ਦੇ ਪੁੱਤਰਾਂ ਪ੍ਰਤੀ ਆਪਣਾ ਇਰਾਦਾ ਸਾਫ ਕਰ ਦਿੱਤਾ।
ਲਾਹੌਰ ਪੁੱਜਣ 'ਤੇ ਦਰਬਾਰ ਵਿਚ ਪਹਿਲਾਂ ਇਕ ਲੜਕਾ ਪੇਸ਼ ਕੀਤਾ ਗਿਆ। ਗੁਲਜੀਤ ਸਿੰਘ ਨੇ ਆਪਣੀ ਕੁਰਸੀ ਉੱਪਰ ਉੱਠ ਕੇ ਲੜਕੇ ਨੂੰ ਬੁੱਕਲ ਵਿਚ ਲਿਆ ਤੋਂ ਆਪਣੇ ਕੋਲ ਬਿਠਾਇਆ।
ਦੇ ਦਿਨਾਂ ਬਾਅਦ ਜਦ ਦੂਸਰਾ ਲੜਕਾ ਪੇਸ਼ ਕੀਤਾ ਗਿਆ, ਉਸ ਦਾ ਵੀ ਪਹਿਲੇ ਜਾਤ ਹੀ ਸਵਾਗਤ ਹੋਇਆ। ਦਰਬਾਰੀ ਹੈਰਾਨ ਸਨ, ਆਪਣੇ ਪੱਕੇ ਵੈਰੀਆਂ ਨਾਲ ਵੀ ਪੰਜਾਰਾਜਾ ਕਿਸ ਤਰ੍ਹਾਂ ਦਾ ਸਲੂਕ ਕਰ ਰਿਹਾ ਹੈ।
ਰਣਜੀਤ ਸਿੰਘ ਇਸ ਵੇਲੇ ਸੋਚ ਰਿਹਾ ਸੀ 'ਹੁਣ ਅਸੀਂ ਬੇਫ਼ਿਕਰ ਹੋ ਕੇ ਕਸ਼ਮੀਰ ਛੱਤ ਚੜ੍ਹਾਈ ਕਰਾਂਗੇ ।
ਕੇ ਉਹ ਇਸ ਉੱਪਰ ਗੰਭੀਰਤਾ ਨਾਲ ਵਿਚਾਰ ਕਰਨ ਲਈ ਲੰਮੀ ਘੋੜ ਸਵਾਰੀ ਦੀ ਨਿਕਲ ਗਿਆ।