ਪੇਸ਼ਾਵਰ ਦੇ ਖੇਤਰ ਵਿਚ, ਹਰੀ ਸਿੰਘ ਨਲਵਾ ਆਪਣੀਆ ਜਿੱਤਾਂ, ਦਰ੍ਹਾ ਮੈਂਬਰ ਤੱਕ ਲੈ ਗਿਆ ਸੀ। ਪੇਸ਼ਾਵਰ ਅਤੇ ਜਮਰੌਦ ਦੇ ਖੇਤਰ ਵਿਚ ਨਲਵੇ ਦੀ ਪੂਰੀ ਦਹਿਸ਼ਤ ਸੀ। ਇਲਾਕਾ ਨਿਵਾਸੀ ਉਸ ਦੇ ਨਾਮ ਤੋਂ ਰਹਿੰਦੇ ਸਨ। ਬਾਗੀਆਂ ਅਤੇ ਸਿੱਖ ਰਾਜ ਦੇ ਵਿਰੋਧੀਆਂ ਲਈ ਤਾਂ ਉਹ ਖੂੰਖਾਰ ਦਰਿੰਦਾ ਸੀ। ਇਹਨਾਂ ਲੋਕਾਂ ਲਈ ਉਹ ਜੰਗਲੀ ਕਨੂੰਨ ਦੀ ਵਰਤੋਂ ਕਰਦਾ ਸੀ। ਕਾਵਰ ਕਹਿਣ ਵਾਲਿਆਂ ਉੱਪਰ ਕਹਿਰ ਬਣਕੇ ਵਰ੍ਹਦਾ ਸੀ। 1837 ਦੇ ਸ਼ੁਰੂ ਵਿਚ ਹੀ ਉਸ ਨੇ, ਬਾਲਾ-ਹਿਸਾਰ ਗੜ੍ਹੀ ਨੂੰ ਵਰ ਕਰ ਲਿਆ ਸੀ। ਇਹ ਗੜ੍ਹੀ ਖੈਬਰ-ਪਾਸ ਦੇ ਮੁਹਾਣੇ ਤੇ ਸਥਿਤ ਸੀ। ਉਸ ਨੇ ਜਮਰੌਦ ਵਿਚ ਵੀ ਇਕ ਸ਼ਕਤੀਸ਼ਾਲੀ ਕਿਲ੍ਹਾ ਉਸਾਰ ਲਿਆ ਸੀ। ਪਠਾਣਾਂ ਅਤੇ ਅਫ਼ਗਾਨੀਆਂ ਲਈ ਹਰੀ ਸਿੰਘ ਨਲਵਾ ਦਾ ਨਾਮ ਇੱਕ 'ਹਊਆ' ਸੀ। ਅਫ਼ਗਾਨੀ ਮਾਵਾਂ ਰੋਂਦੇ ਬੱਚਿਆਂ ਨੂੰ ਚੁੱਪ ਕਰਾਉਣ ਲਈ ਆਖਦੀਆਂ ਸਨ :
-ਚੁੱਪ ਹੋ ਜਾ ਆਂਦਾ ਈ ਹਰੀਆ। (ਹਰੀਆ ਰਾਗਲੇ।
ਪਰ ਇਹਨਾਂ ਦਿਨਾਂ ਵਿਚ ਹਰੀ ਸਿੰਘ ਨਲਵਾ ਬੀਮਾਰ ਸੀ। ਜਦ ਰਣਜੀਤ ਸਿੰਘ ਪੋਤਰੇ ਦੇ ਵਿਆਹ ਦੀਆਂ ਖੁਸ਼ੀਆਂ ਵਿਚ ਖੀਵਾ ਹੋਇਆ ਫਿਰਦਾ ਸੀ। ਉਸ ਸਮੇਂ ਹਰੀ ਸਿੰਘ ਨਲਵਾ, ਪੇਸ਼ਾਵਰ ਦੇ ਕਿਲ੍ਹੇ ਵਿਚ ਤੇਜ਼ ਬੁਖ਼ਾਰ ਨਾਲ ਮੰਜੇ ਉੱਪਰ ਪਿਆ ਸੀ। '... ਜਮਰੌਦ ਵਿਚ ਇਸ ਸਮੇਂ ਮਹਾਂ ਸਿੰਘ ਕੋਲ ਸਿਰਫ 600 ਸੈਨਿਕ ਸਨ। ਦੋਸਤ ਮੁਹੰਮਦ ਦੇ ਜਾਸੂਸਾਂ ਨੇ ਸਹੀ ਸੂਚਨਾ ਦਿੱਤੀ ਸੀ। ਉਹਨਾਂ ਨੇ ਇਹ ਵੀ ਦੱਸਿਆ ਸੀ- ਇਸ ਵਕਤ ਜਮਰੌਦ ਦੇ ਕਿਲ੍ਹੇ ਵਿਚ ਕੁੱਲ 4 ਹਲਕੀਆਂ ਤੋਪਾਂ ਹਨ ਤੇ ਲਾਹੌਰ ਵੱਲੋਂ ਜਲਦੀ ਕੋਈ ਮਦਦ ਨਹੀਂ ਆ ਸਕਣੀ। ਰਣਜੀਤ ਸਿੰਘ ਤਾਂ ਪੋਤਰੇ ਦੀ ਬਰਾਤੇ ਚੜ੍ਹਿਆ ਹੋਇਆ।
ਦੋਸਤ ਮੁਹੰਮਦ ਨੇ ਇਸ ਢੁਕਵੇਂ ਮੌਕੇ ਦਾ ਲਾਹਾ ਲਿਆ। ਉਸ ਨੇ ਆਪਣੇ ਪੁੱਤਰਾਂ, ਅਕਬਰ ਖਾਨ ਅਤੇ ਸਮਦ ਖਾਨ ਦੀ ਕਮਾਨ ਹੇਠ ਲਗਭਗ 25 ਹਜ਼ਾਰ ਸੈਨਿਕ 18 ਭਾਰੀ ਤੋਪਾਂ ਨਾਲ ਜਮਰੌਦ ਉੱਪਰ ਚੜ੍ਹਾਈ ਕਰਨ ਦਾ ਐਲਾਨ ਕਰ ਦਿੱਤਾ। ਯੁੱਧ ਦੀ ਖਬਰ ਸੁਣਦਿਆਂ ਹੀ ਜਹਾਦੀ ਅਤੇ ਸਿੱਖਾਂ ਨੂੰ ਘ੍ਰਿਣਾ ਕਰਨ ਵਾਲੇ ਤਕਰੀਬਨ 20 ਹਜ਼ਾਰ ਪੈਦਲ ਅਤੇ ਘੋੜ ਸਵਾਰ ਦੋਸਤ ਮੁਹੰਮਦ ਨਾਲ ਹੋਰ ਆ ਜੁੜੇ।
ਦਰਾ ਖੈਬਰ ਪਾਰ ਕਰਕੇ ਜਹਾਦੀਆਂ ਨੇ ਜਦ ਜਮਰੌਦ ਦੇ ਕਿਲ੍ਹੇ ਨੂੰ ਘੇਰਾ ਪਾਇਆ,
ਸਿੱਖ ਸਿਪਾਹੀ ਤਾਂ ਜਿਵੇਂ ਉਹਨਾਂ ਨੂੰ ਹੀ ਉਡੀਕ ਰਹੇ ਸਨ। ਤੋਪਾਂ ਦੇ ਗੋਲਿਆਂ ਨਾਲ
ਜਹਾਦੀਆਂ ਦਾ ਸਵਾਗਤ ਕੀਤਾ ਗਿਆ। ਫਿਰ ਦੋਹਾਂ ਪਾਸਿਆਂ ਤੋਂ ਤਿਆਨਕ ਗੋਲਾ ਬਾਰੀ ਹੋਣ ਲੱਗੀ। ਕੁਝ ਹੀ ਦੇਰ ਵਿਚ ਰਵਾਇਤੀ ਹਥਿਆਰਾਂ ਨਾਲ ਘਮਸਾਨ ਦੀ ਲੜਾਈ ਸ਼ੁਰੂ ਹੋ ਗਈ। ਜਹਾਦੀ ਅੱਲਾਹ ਨੂੰ ਪੁਕਾਰਨ ਲੱਗੇ ਤੇ ਸਿੱਖ 'ਅਕਾਲ ਸਹਾਇ' ਦੇ ਜੈਕਾਰੇ ਛੱਡਣ ਲੱਗੇ। ਸਿੱਖ ਗਿਣਤੀ ਵਿਚ ਬੇੜ੍ਹੇ ਸਨ, ਉਹਨਾਂ ਨੂੰ ਜਮਰੌਦ ਹੱਥੋਂ ਜਾਂਦਾ ਦਿੱਸਿਆ। ਅਕਬਰ ਖ਼ਾਨ ਨੇ ਜੰਗੀ ਦਾਅ ਵਰਤਿਆ। ਉਸ ਨੇ ਸੈਨਾ ਦੀ ਇਕ ਟੁਕੜੀ ਸੁਬਕਦਰ ਉੱਪਰ ਹਮਲਾ ਕਰਨ ਲਈ ਭੇਜ ਦਿੱਤੀ। ਸਖ਼ਤ ਹਦਾਇਤ ਕੀਤੀ 'ਉਥੇ ਲਹਿਣਾ ਸਿੰਘ ਸੰਧਾਵਾਲੀਆ ਨੂੰ ਉਲਝਾਈ ਰੱਖਣਾ ਹੈ। ਉਹ ਮਹਾਂ ਸਿੰਘ ਦੀ ਮਦਦ ਲਈ ਜਮਰੌਦ ਨਹੀਂ ਪਹੁੰਚਣਾ ਚਾਹੀਦਾ।
ਦੋਸਤ ਮੁਹੰਮਦ ਖ਼ਾਨ ਦੀਆਂ ਤੋਪਾਂ ਨੇ ਆਖ਼ਰ ਜਮਰੌਦ ਦੇ ਕਿਲ੍ਹੇ ਦੀਆਂ ਕੰਧਾਂ ਵਿਚ ਪਾੜ ਪਾ ਦਿੱਤੇ। ਜਹਾਦੀ-ਯਾ ਅਲੀ ਯਾ ਅਲੀ ਕੂਕ ਉਠੇ।
-ਮੋਰਚੇ ਪੁੱਟ ਲਓ। ਜਹਾਦੀਆਂ ਨੂੰ ਦੱਸ ਦਿਓ : ਧਾਅਰਾ ਵਾਹ ਸਿੰਘਾਂ ਨਾਲ ਪਿਆ ਜੇ। ਮਹਾਂ ਸਿੰਘ ਨੇ ਲਲਕਾਰ ਕੇ ਸਿੰਘਾਂ ਨੂੰ ਕਿਹਾ। ਨਾਲ ਹੀ ਮੌਜੂਦਾ ਹਾਲਾਤ ਬਾਰੇ ਹਰੀ ਸਿੰਘ ਨਲਵੇ ਨੂੰ ਸੰਦੇਸ਼ ਦੇਣ ਲਈ ਤੁਰੰਤ ਘੋੜ ਸਵਾਰ' ਭੇਜ ਦਿੱਤੇ।
ਸੰਦੇਸ਼ਾ ਮਿਲਦਿਆਂ ਹੀ ਬੀਮਾਰ ਹਰੀ ਸਿੰਘ ਨਲਵਾ ਮੇਜੇ ਤੋਂ ਉੱਠ ਬੈਠਾ ਤੇ ਆਪਣੀ ਫੌਜ ਨੂੰ ਫੋਰਨ ਜਮਰੌਦ ਦੇ ਰਾਹ ਪਾ ਲਿਆ। ਜਦ ਅਫ਼ਗਾਨੀ ਫੌਜ ਨੂੰ ਪਤਾ ਲੱਗਾ, ਹਰੀ ਸਿੰਘ ਨਲਵਾ ਛੱਜ ਲੈ ਕੇ ਜਮਰੌਦ ਪੁੱਜ ਗਿਆ ਹੈ, ਅਫਗਾਨੀਆਂ ਵਿਚ ਭਗਦੜ ਮੱਚ ਗਈ। ਦੋਹਾਂ ਧਿਰਾਂ ਵਿਚ ਲਹੂ-ਖੋਲ੍ਹਵੀਂ ਲੜਾਈ ਹੋਈ। ਅਫ਼ਗਾਨੀਆਂ ਦਾ ਘੇਰਾ ਟੁੱਟ ਗਿਆ। ਉਹਨਾਂ ਦੇ ਪੈਰ ਉਖੜ ਗਏ। ਅਫਗਾਨੀ ਅਤੇ ਪਠਾਣ ਮੈਦਾਨ ਛੱਡ ਕੇ ਮੈਂਬਰ ਵਾਦੀ ਵਿਚ ਜਾ ਛੁਪੇ। ਪਿੱਛੇ ਆਪਣੀਆਂ ਗਿਆਰਾ ਤੋਪਾਂ ਵੀ ਛੱਡ ਗਏ। ਹਰੀ ਸਿੰਘ ਨਲਵੇ ਨੂੰ ਅਫ਼ਗਾਨੀਆਂ ਉਪਰ ਵਿਸ਼ਵਾਸ ਨਹੀਂ ਸੀ। ਉਸ ਨੇ ਆਪਣੇ ਮਤਾਹਿਤਾਂ ਨੂੰ ਕਿਹਾ। 'ਉਹ ਵਿਚ ਵਾਪਸ ਆ ਸਕਦੇ ਨੇ ਮੋਰਚੇ ਮੱਲੀ
ਹਰੀ ਸਿੰਘ ਨੇ ਹੋਰ ਸੈਨਿਕ ਸਹਾਇਤਾ ਵਾਸਤੇ ਲਾਹੋਰ ਦੂਤ ਭੇਜੇ। ਫਿਰ ਰਣਨੀਤੀ ਬਦਲਦਿਆਂ ਆਪਣੀ ਫੌਜ ਨੂੰ ਅਫਗਾਨਾਂ ਦਾ ਪਿੱਛਾ ਕਰਨ ਦਾ ਹੁਕਮ ਦਿੱਤਾ। ਬੀਮਾਰ ਹਰੀ ਸਿੰਘ ਨਲਵਾ ਪੂਰੇ ਜਸ ਵਿਚ ਹਾਥੀ ਉਪਰ ਸਵਾਰ ਹੋ ਕੇ ਖੁਦ ਸੈਨਾ ਦੀ ਅਗਵਾਈ ਕਰਨ ਲੱਗਾ। ਉਸ ਨੂੰ ਰੋਹ ਚੜ੍ਹਿਆ ਹੋਇਆ ਸੀ. ਇਹ ਜਹਾਦੀ ਨਾ ਆਪ ਟਿਕਦੇ ਨੇ, ਨਾ ਦੂਸਰਿਆਂ ਨੂੰ ਟਿਕਣ ਦੰਦੇ ਨੇ, ਅੱਜ ਇਹਨਾਂ ਨੂੰ ਕਿਆਮਤ ਦਾ ਦਿਨ ਵਖਾਣਾ ਏ। ਸੋਚਦਾ ਉਹ ਬਿਨਾਂ ਪਰਵਾਹ ਕੀਤੀਆ ਅੱਗੇ ਵਧਦਾ।
ਘਾਟੀ ਉੱਪਰ ਖੜੇ ਮੁਹੰਮਦ ਅਕਬਰ ਖ਼ਾਨ ਦੀ ਨਜ਼ਰ ਅਚਾਨਕ ਹਰੀ ਸਿੰਘ ਨਲਵੇ ਉੱਪਰ ਪਈ। ਠੀਕ ਇਸ ਸਮੇਂ ਅਫਗਾਨੀਆਂ ਦੀ ਮਦਦ ਲਈ, ਸਮਸ਼ਉਦਦੀਨ ਖ਼ਾਨ ਭਾਰੀ ਫੌਜ ਲੈ ਕੇ ਆ ਗਿਆ। ਜੰਗ ਦਾ ਮੈਦਾਨ ਛੱਡ ਕੇ ਭੇਜੇ ਜਬਰ ਖ਼ਾਨ ਤੇ ਸੁਜਾਹ-ਉਲ-ਦੋਲਾ ਵੀ ਪਰਤ ਕੇ ਫਿਰ ਜੰਗ ਵਿਚ ਸ਼ਾਮਲ ਹੋ ਗਏ। ਇਸ ਨਾਲ ਸਿੱਖਾਂ ਦੀ ਬਾਜ਼ੀ ਪੁੱਠੀ ਪੈ ਗਈ। ਬੀਮਾਰ ਹਰੀ ਸਿੰਘ ਨਲਵੇ ਲਈ ਏਡੀ ਭਾਰੀ ਫੌਜ ਨਾਲ ਟੱਕਰ ਲੈਣੀ ਮੁਸ਼ਕਲ ਹੋ ਗਈ। ਪਰ ਉਸਨੇ ਹੌਸਲਾ ਨਾ ਛੱਡਿਆ। ਪੂਰੇ ਜੋਸ਼ ਨਾਲ ਸਿੰਘਾਂ ਦੇ ਹੌਸਲੇ ਵਧਾਉਣ ਲਈ ਲਲਕਾਰਦਾ ਰਿਹਾ।
ਇਸ ਵੇਲੇ ਲਗਭਗ ਡੇਢ ਲੱਖ ਗਾਜ਼ੀ ਇਕੱਤਰ ਹੋ ਗਏ ਸਨ।
ਅਕਬਰ ਖਾਨ ਦੇ ਹੌਸਲੇ ਬੁਲੰਦ ਹੋ ਗਏ। ਉਸ ਨੇ ਦਹਾੜ ਮਾਰੀ। ਘਾਟੀ ਵਿਚ ਛੁਪੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ-ਨਲਵਾ ਬੱਚ ਕੇ ਨਹੀਂ ਜਾਣਾ ਚਾਹੀਦਾ। ਉਸ 'ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿਉ।
ਹੁਣ ਅਫ਼ਗਾਨੀਆਂ ਦਾ ਇਕ ਨਿਸ਼ਾਨਾ, ਹਰੀ ਸਿੰਘ ਨਲਵਾ ਸੀ। ਉਹ ਜ਼ਖਮੀ ਹੋ ਗਿਆ। ਅਫ਼ਗਾਨੀ ਮੁੜ ਸਿੰਘ ਉੱਪਰ ਹਾਵੀ ਹੋ ਗਏ। ਉਹਨਾਂ ਨੇ ਆਪਣੀਆਂ ਤੋਪਾਂ ਉੱਪਰ ਮੁੜ ਕਬਜ਼ਾ ਕਰ ਲਿਆ।
ਜਮਰੌਦ ਤੋਂ ਭੇਜੇ ਦੂਤ ਜਿਵੇਂ ਹੀ ਲਾਹੌਰ ਪੁੱਜੇ, ਰਣਜੀਤ ਸਿੰਘ ਨੇ ਡਾਕਟਰਾਂ ਅਤੇ ਵੈਦਾਂ ਦੇ ਰੋਕਣ ਦੇ ਬਾਵਜੂਦ ਪੂਰੀ ਫੌਜ ਆਪਣੀ ਅਗਵਾਈ ਵਿਚ ਲੈ ਕੇ ਪੇਸ਼ਾਵਰ ਨੂੰ ਤੁਰ ਪਿਆ। ਜਨਰਲ ਐਲਾਰਡ ਵੈਨਟੂਰਾ, ਅਵੀਟਾਸ਼ੀਲ ਅਤੇ ਕੋਰਟ ਨੂੰ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਹਸਤਨਾ ਨਗਰ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਰਣਜੀਤ ਸਿੰਘ ਨਾਲ ਲਗਭਗ 80,000 ਦੀ ਭਾਰੀ ਫੌਜ ਸੀ। ਬਿਨਾਂ ਪੜਾਅ ਕੀਤਿਆਂ ਰਣਜੀਤ ਸਿੰਘ ਤੇ ਉਸ ਦੀ ਫ਼ੌਜ ਚਲਦੀ ਰਹੀ।
ਹਰੀ ਸਿੰਘ ਨਲਵਾ ਇਸ ਸਮੇਂ ਸਖ਼ਤ ਜਖਮੀ ਸੀ। ਅਫਗਾਨੀਆਂ ਨੇ ਉਸਦਾ ਸਰੀਰ, ਗੋਲੀਆਂ ਨਾਲ ਛਾਨਣੀ ਕਰ ਦਿੱਤਾ ਸੀ। ਉਸ ਨੂੰ ਫੋਰਨ ਜਮਰੌਦ ਦੇ ਕਿਲ੍ਹੇ ਵਿਚ ਲੈ ਜਾਇਆ ਗਿਆ। ਖਾਲਸਾ ਫੌਜ ਵਿਚ ਖਲਬਲੀ ਮੱਚ ਗਈ। ਜਖ਼ਮੀ ਹਾਲਤ ਵਿਚ ਹਰੀ ਸਿੰਘ ਨੇ ਟੁੱਟਦੇ ਸਾਹਾ ਨਾਲ ਹੁਕਮ ਦਿੱਤਾ, ਜਦ ਤੱਕ ਅਫਗਾਨਾ ਨੂੰ ਖ਼ੈਬਰ ਦੱਰੂ ਤੱਕ ਖਦੇੜ ਨਹੀਂ ਦਿੰਦੇ, ਅਗਰ ਮੇਰੀ ਮੌਤ ਹੁੰਦੀ ਹੈ ਤਾਂ ਮੇਰੀ ਮੌਤ ਨੂੰ ਨਸ਼ਰ ਨਾ ਕੀਤਾ ਜਾਵੇ।
ਸਿੱਖ ਸੈਨਾ ਕ੍ਰੋਧੀ ਹੋ ਗਈ। ਉਸ ਨੇ ਦੂਣੇ ਜੋਸ਼ ਨਾਲ ਬਦਲਾ ਲੈਣ ਲਈ ਫਿਰ ਹਮਲਾ ਕਰ ਦਿੱਤਾ। ਦੋਸਤ ਮੁਹੰਮਦ ਦੇ ਸੂਹੀਆਂ ਨੇ ਇਹ ਵੀ ਖ਼ਬਰ ਦਿੱਤੀ ਰਣਜੀਤ ਸਿੰਘ ਭਾਰੀ ਸੈਨਾ ਲੈ ਕੇ ਲਾਹੌਰ ਤੋਂ ਚੱਲ ਪਿਆ ਹੈ ਤੇ ਹੁਣ ਪੇਸ਼ਾਵਰ ਦੇ ਲਾਗੇ ਆ ਗਿਆ ਹੈ।
ਅਫ਼ਗਾਨੀ ਫ਼ੌਜ ਦਾ ਪਹਿਲਾਂ ਹੀ ਬਹੁਤ ਜਾਨੀ ਨੁਕਸਾਨ ਹੋ ਚੁੱਕਿਆ ਸੀ। ਗਿਆਰਾਂ ਹਜ਼ਾਰ ਤੋਂ ਵਧੇਰੇ ਲਾਸ਼ਾਂ ਮੈਦਾਨ ਵਿਚ ਖਿੱਲਰੀਆਂ ਪਈਆਂ ਸਨ। ਏਸ ਤੋਂ ਵੀ ਵਧ ਜ਼ਖ਼ਮੀ ਸਨ। ਜਦ ਲਾਹੌਰ ਦਰਬਾਰ ਦੀ ਹੋਰ ਸੈਨਾ ਪਹੁੰਚ ਗਈ ਤਾਂ 7 ਦੋਸਤ ਮੁਹੰਮਦ ਦਾ ਸਭ ਤੋਂ ਵੱਡਾ ਪੁੱਤਰ ਮੁਹੰਮਦ ਅਫ਼ਜ਼ਲ ਜੰਗ 'ਚ ਮਾਰਿਆ ਗਿਆ ਸੀ। ਅਕਬਰ ਖਾਨ ਜਖ਼ਮੀ ਸੀ। ਅਫ਼ਗਾਨ ਸੈਨਾਪਤੀ ਵੀ ਦੁਚਿੱਤੀ ਵਿਚ ਸਨ। ਏਨੇ ਵਿਚ ਹਨੇਰਾ ਹੋ ਗਿਆ।
ਅਗਲੀ ਸਵੇਰ ਜਾਗਦਿਆਂ ਹੀ ਖ਼ਾਲਸਾ ਭੇਜ ਨੇ ਪਹਿਰ ਦੇ ਤੜਕੇ ਅਫਗਾਨੀਆਂ ਉੱਪਰ ਹਮਲਾ ਕਰਨ ਦੀ ਯੋਜਨਾ ਬਣਾਈ। ਜਦ ਉਹ ਮੈਦਾਨ ਵੱਲ ਆਏ, ਵੇਖਿਆ, ਸਾਰੇ ਅਫਗਾਨੀ ਅਤੇ ਗਾਜ਼ੀ ਘੇਰਾ ਚੁੱਕ ਕੇ ਚਲੇ ਗਏ ਸਨ। ਇਕ ਸੈਨਿਕ ਨੇ ਦੱਸਿਆ- 'ਉਹ ਤਾਂ ਅੱਧੀ ਰਾਤ ਨੂੰ ਹੀ ਸਭ ਕੁਝ ਸਮੇਟ ਕੇ ਚਲੇ ਗਏ।
ਹੁਣ ਨਾ ਉਥੇ ਕੋਈ ਤੰਬੂ ਸੀ, ਨਾ ਕੋਈ ਜਿਉਂਦਾ ਅਫਗਾਨੀ। ਮੈਦਾਨ ਵਿਚ ਮਾਰੇ ਗਏ ਅਫ਼ਗਾਨੀ ਅਜੇ ਵੀ ਖੁਲ੍ਹੀਆਂ ਅੱਖਾਂ ਨਾਲ ਉਡੀਕ ਰਹੇ ਜਾਪਦੇ ਸਨ, ਸ਼ਾਇਦ ਉਹਨਾਂ ਲਈ ਕੋਈ ਕਬਰਾਂ ਖੋਦੇ। ਖ਼ਾਲਸਾ ਸੈਨਾ ਦੇ ਜਰਨੈਲਾਂ ਨੂੰ ਸਮਝ ਨਾ ਆਈ। ਇਸ ਤਰ੍ਹਾਂ ਅਫ਼ਗਾਨੀਆਂ ਦਾ ਭੇਦ-ਭਰਿਆ ਚਲਿਆ ਜਾਣਾ । ਉਹ ਆਪਣੀ ਫਤੇਹ ਸਮਝਣ ਜਾਂ ਅਫ਼ਗਾਨੀਆਂ ਦੀ ਯੁੱਧ ਨਹੀਂ ।...
ਪਰ ਉਹਨਾਂ ਨੂੰ ਸਭ ਤੋਂ ਵੱਡਾ ਦੁੱਖ ਸੀ, ਉਹਨਾਂ ਦਾ ਬਹਾਦਰ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜਮਰੌਦ ਦੇ ਕਿਲ੍ਹੇ ਅੰਦਰ ਸਦਾ ਦੀ ਨੀਂਦ ਸੁੱਤਾ ਪਿਆ ਸੀ।
...
ਰਣਜੀਤ ਸਿੰਘ ਦੀ ਫ਼ੌਜ ਅਜੇ ਵੀ ਰਾਹ ਵਿਚ ਸੀ। ਹਰੀ ਸਿੰਘ ਨਲਵੇ ਦੀ ਮੌਤ ਬਾਰੇ ਉਸ ਨੂੰ ਰਸਤੇ ਵਿਚ ਹੀ ਦੱਸਿਆ ਗਿਆ। ਰਣਜੀਤ ਸਿੰਘ ਨੂੰ ਏਨਾ ਸਦਮਾ ਲੱਗਾ, ਉਹ ਹਾਥੀ ਦੇ ਹੁੰਦੇ ਵਿਚ ਹੀ ਡਿੱਗ ਪਿਆ। ਉਸ ਦੀ ਅੱਖ ਭਰ ਆਈ। ਭੇਜ ਨੂੰ ਕੁਝ ਸਮਾਂ ਰੁਕਣ ਦਾ ਹੁਕਮ ਦਿੱਤਾ। ਜਿਵੇਂ ਜਿਵੇਂ ਖ਼ਬਰ ਮਿਲਦੀ ਗਈ, ਪੂਰੀ ਦੀ ਪੂਰੀ ਫੌਜ ਸੋਗ ਵਿੱਚ ਡੁੱਬ ਗਈ।
ਉਧਰ ਜਮਰੌਦ ਵਿਚ ਦੋਵੇਂ ਧਿਰਾਂ ਜਿੱਤ ਦੇ ਦਾਅਵੇ ਕਰਨ ਲੱਗੀਆਂ। ਅਫ਼ਗਾਨੀ ਮੈਦਾਨ ਛੱਡ ਕੇ ਭੱਜ ਗਏ ਸਨ ਤੇ ਕਿਲ੍ਹੇ ਉੱਪਰ ਖ਼ਾਲਸਾ ਫ਼ੌਜ ਦਾ ਕਬਜ਼ਾ ਸੀ। ਦੋਸਤ ਮੁਹੰਮਦ ਜਖਮੀ ਹੋਏ ਅਕਬਰ ਖ਼ਾਨ ਨੂੰ ਮਾਨਾਂ-ਸਨਮਾਨਾਂ ਤੇ ਪਦਵੀਆਂ ਨਾਲ ਨਿਵਾਜਣ ਲੱਗਾ ਹੋਇਆ ਸੀ। ਇਸ ਸਮੇਂ ਮੈਂਬਰ ਦਰੇ ਵਿਚ ਗਾਜ਼ੀਆਂ ਅਤੇ ਅਫ਼ਗਾਨੀਆਂ ਦੀਆ ਬੇਨਾਮੀਆਂ ਰੁਲਦੀਆਂ ਅਣਗਿਣਤ ਲਾਸ਼ਾਂ ਦੇ ਢੇਰਾਂ ਦਾ ਦੋਸਤ ਮੁਹੰਮਦ ਨੂੰ ਨਾ ਚੇਤਾ ਆਇਆ, ਨਾ ਅਫ਼ਸਸ ਹੋਇਆ। ਉਹਨਾਂ ਲਈ ਤਾਂ ਸਭ ਤੋਂ ਵੱਡੀ ਏਹੀ ਖੁਸ਼ੀ ਸੀ, ਕਾਫਰਾਂ ਦਾ ਸਭ ਤੋਂ ਬਹਾਦਰ ਜਰਨੈਲ ਹਰੀ ਸਿੰਘ ਨਲਵਾ ਮਾਰ ਮੁਕਾਇਆ ਸੀ। ਨਾ ਉਹ ਜਮਰੌਦ ਉੱਪਰ ਕਬਜਾ ਕਰ ਸਕੇ, ਨਾ ਪੰਜਾਵਰ ਤੇ ਨਾ ਹੀ ਸਬਕਦਰ ਉਹਨਾਂ ਦੇ ਕਬਜ਼ੇ ਹੇਠ ਆਇਆ।
ਇਹਨਾਂ ਇਲਾਕਿਆਂ ਉੱਪਰ ਖ਼ਾਲਸਾ ਫੌਜ ਨੇ ਆਪਣਾ ਕਬਜਾ ਬਰਕਰਾਰ ਰੱਖਿਆ ਸੀ। ਪਰ ਰਣਜੀਤ ਸਿੰਘ ਲਈ ਇਹ ਖ਼ੁਸ਼ੀ ਦਾ ਮੌਕਾ ਨਹੀਂ ਸੀ। ਉਸਦਾ ਉਮਰ ਭਰ ਦਾ ਸਾਥੀ, ਉਸ ਦੀ ਫੌਜ ਦਾ ਸਭ ਤੋਂ ਵਧੀਆ ਜਰਨੈਲ ਸਦਾ ਲਈ ਉਸਦਾ ਸਾਥ ਛੱਡ ਗਿਆ ਸੀ। ਛੇ ਹਜਾਰ ਤੋਂ ਵਧੇਰੇ ਸੈਨਿਕ ਜਮਰੌਦ ਦੀ ਜੰਗ ਵਿਚ ਮਾਰੇ ਗਏ ਸਨ। ਪੂਰੇ ਲਾਹੌਰ ਵਿਚ ਸੋਗ ਛਾਇਆ ਹੋਇਆ ਸੀ। ਭਾਵੇਂ ਹਰੀ ਸਿੰਘ ਨਲਵੇ ਦੀ ਬਹਾਦਰੀ ਸਦਕਾ ਅੱਜ ਵੀ ਜਮਰੌਦ ਕਿਲ੍ਹੇ ਦੇ ਮਲਬ ਉੱਪਰ, ਪੇਸ਼ਾਵਰ ਵਿਚ ਤੇ ਸਬਕਦਰ ਵਿਚ ਖਾਲਸਾ ਰਾਜ ਦੇ ਝੰਡੇ ਲਹਿਰਾ ਰਹੇ ਸਨ ਤੇ ਨਵਵੇ ਦਾ ਭੂਤ ਅਜੇ ਵੀ ਕਬਾਇਲੀਆਂ ਅਫਗਾਨੀਆਂ ਲਈ ਇਕ 'ਡਰਾਉਣਾ ਸੁਪਨਾ' ਬਣਿਆ ਹੋਇਆ ਸੀ। ਪਰ ਰਣਜੀਤ ਸਿੰਘ ਨੂੰ ਆਉਣ ਵਾਲੇ ਸਮੇਂ ਵਿਚ ਹਨੇਰਾ ਹੀ ਹਨੇਰਾ ਦਿੱਸਦਾ ਸੀ।
ਰਣਜੀਤ ਸਿੰਘ, ਬੇਹੱਦ ਦੁੱਖੀ ਮਨ ਨਾਲ ਆਪਣੀ ਅੱਖ ਬੰਦ ਕਰਕੇ ਆਪਣੇ ਭਰਾਵਾਂ ਵਰਗੇ ਜਰਨੈਲ ਹਰੀ ਸਿੰਘ ਨਲਵਾ ਦਾ ਸਰੂਪ ਚਿਤਵ ਰਿਹਾ ਸੀ ਲੰਬਾ ਕੱਦ, ਫੁਰਤੀਲਾ ਸਰੀਰ, ਸੁਰਖ ਭਖਦਾ ਚਿਹਰਾ, ਅੱਖਾਂ ਵਿਚ ਜਿਵੇਂ ਅੱਗ ਬਲਦੀ ਹੋਵੇ । ਏਨਾ ਬਹਾਦਰ, ਏਨੀ ਸਖਤ ਜਾਨ ਵਾਲਾ ਯੋਧਾ, ਏਨਾ ਕੁਸ਼ਲ ਪ੍ਰਬੰਧਕ, ਨਿੱਤ ਨੇਮ ਦਾ ਪੱਕਾ ਪਾਬੰਦ। ਉਸ ਨੂੰ ਮਹਿਸੂਸ ਹੋਇਆ, ਉਸਦੀਆਂ ਦੋਵੇਂ ਬਾਹਵਾਂ ਹੀ ਭੱਜ ਗਈਆਂ ਨੇ। ਅਫਗਾਨਾਂ ਦੀਆਂ ਗਿਆਰਾਂ ਹਜ਼ਾਰ ਲਾਸ਼ਾਂ ਤੋਂ ਕਿਤੇ ਵਧੇਰੇ ਕੀਮਤੀ ਸੀ ਉਸਦਾ ਜਰਨੈਲ। ਉਸਦਾ ਆਪਣਾ ਗਰਾਈ। ਬੀਮਾਰੀ ਦੀ ਹਾਲਤ ਵਿਚ ਵੀ ਉਸ ਨੇ ਆਪਣੀ ਸੇਹਤ ਦਾ ਨਹੀਂ, ਲਾਹੌਰ ਦਰਬਾਰ ਦੇ ਵੱਕਾਰ ਦਾ ਫ਼ਿਕਰ ਕੀਤਾ। ਰਣਜੀਤ ਸਿੰਘ ਦੀ ਬੰਦ ਅੱਖ ਵਿਚੋਂ ਵੀ ਹੰਝੂ ਬਾਹਰ ਵਗ ਤੁਰਿਆ। ਉਹ ਭੂਰਨ ਲੱਗਾ। ਮੈਨੂੰ ਏਨੀ ਦੇਰੀ ਨਾਲ ਖ਼ਬਰ ਕਿਉਂ ਪਹੁੰਚਾਈ ਗਈ। ਦੂਤ ਤਾਂ ਦੇ ਦਿਨਾਂ ਤੋਂ ਲਾਹੌਰ ਆਇਆ ਬੈਠਾ ਸੀ। ਇਸ ਵਿਚ ਰਾਜਾ ਧਿਆਨ ਸਿੰਘ ਦੀ ਕੋਈ ਚਾਲ ਤਾਂ ਨਹੀਂ ਏ ? ਉਹ ਹਰੀ ਸਿੰਘ ਦੀ ਬਹਾਦਰੀ ਤੋਂ ਚਿੜਦਾ ਵੀ ਰਿਹਾ ਏ। ਫ਼ੌਜ ਦੇ ਕੁਚ ਕਰਨ ਦੀ ਪ੍ਰਵਾਨਗੀ ਉੱਪਰ ਮੇਹਰ ਏਨੀ ਦੇਰ ਕਰਕੇ ਕਿਉਂ ਲਾਈ ਗਈ ? ਇਹ ਜੇਹੇ ਸ਼ੰਕੇ ਉਸਦੇ ਮਨ ਵਿੱਚ ਉਤਰਨ ਲੱਗੇ। ਪਰ ਜੋ ਵੀ ਹੋਇਆ ਹੁਣ ਹਰੀ ਸਿੰਘ ਨਲਵੇ ਨੇ ਜਿੰਦਾ ਨਹੀਂ ਹੋ ਜਾਣਾ। ਹਰ ਕਿਸੇ ਨੇ 'ਨਲਵਾ' ਨਹੀਂ ਬਣ ਜਾਣਾ। ਉਹ ਸ਼ੇਰ ਜਿਧਰ ਵੀ ਹਮਲਾ ਕਰਦਾ ਸੀ। ਵੈਰੀ ਜੇਡਾਂ ਬੱਕਰੀਆਂ ਵਾਂਗ ਅੱਗੇ ਨੱਠ ਤੁਰਦੇ ਹਨ। ਉਸਨੇ ਲੰਮਾ ਹਾਉਕਾ ਲਿਆ। ਅੱਖ ਖੋਹਲੀ। ਇਸ ਵੇਲੇ ਫਕੀਰ ਅਜੀਜਉਦਦੀਨ ਉਸਦੇ ਨਾਲ ਸੀ। ਮਹਾਰਾਜੇ ਦੀ ਸੁਰਖ ਅੱਖ ਵੇਖਕੇ ਉਸ ਨੂੰ ਜਾਪਿਆ, ਅੱਖ ਵਿਚੋਂ ਜਿਵੇਂ ਖੂਨ ਦੇ ਹੰਝੂ ਵਗੇ ਹੋਣ। ਮਹਾਰਾਜੇ ਦੀ
...
ਰਣਜੀਤ ਸਿੰਘ ਨੂੰ ਜਲਦੀ ਹੀ ਇਸ ਮਾਹੌਲ ਵਿਚੋਂ ਨਿਕਲਣਾ ਪਿਆ। ਉਹ ਜਾਣਦਾ ਸੀ ਮੋਇਆ ਦੀ ਯਾਦ ਛਾਤੀ 'ਤੇ ਲੈ ਕੇ ਬੈਠੇ ਰਹਿਣ ਨਾਲ ਸਲਤਨਤਾਂ ਨਹੀਂ ਚਲਦੀਆਂ। ਉਸ ਨੇ ਹਰੀ ਸਿੰਘ ਨਲਵਾਂ ਦੀ ਪੂਰੀ ਜਾਗੀਰ ਅਤੇ ਜਾਇਦਾਦ ਦਾ ਲੇਖਾ ਜੇਖਾ ਕਰਨ ਦਾ ਹੁਕਮ ਦਿੱਤਾ। ਉਸ ਨੂੰ ਦੱਸਿਆ ਗਿਆ। 'ਹਰੀ ਸਿੰਘ ਨਲਵਾ ਅੱਠ ਲੱਖ ਸਲਾਨਾ ਲਾਹੌਰ ਦਰਬਾਰ ਨੂੰ ਅਦਾ ਕਰਦਾ ਰਿਹਾ ਹੈ।
- ਉਸਦੇ ਵਾਰਿਸ ਤਾਂ ਏਡੀ ਜਾਗੀਰ ਸੰਭਾਲਣ ਦੇ ਕਾਬਲ ਨਹੀਂ ਹਨ। ਰਣਜੀਤ ਸਿੰਘ ਨੇ ਓਪਰੇ ਜਿਹੇ ਫਿਕਰ ਨਾਲ ਦਰਬਾਰੀਆਂ ਵਿਚ ਗੱਲ ਕੀਤੀ।
ਵਕੀਰ ਅਜ਼ੀਜ਼ਉਦਦੀਨ ਰਣਜੀਤ ਸਿੰਘ ਦਾ ਇਰਾਦਾ ਸਮਝ ਗਿਆ। ਪਰ ਕੁਝ ਨਾ ਬੋਲਿਆ। ਉਸ ਦੇ ਚਿਹਰੇ ਉਪਰ ਜ਼ਰਾ ਕੁ ਵਿਅੰਗਮਈ ਮੁਸਕਾਣ ਆ ਗਈ। ਰਣਜੀਤ ਸਿੰਘ ਹੈਰਾਨ ਹੋਇਆ, ਦਰਬਾਰੀਆਂ ਨੇ ਕੋਈ ਪ੍ਰਤੀਕਰਮ ਨਾ ਦਿਖਾਇਆ। ਉਸ ਨੇ ਹੁਕਮ ਦਿੱਤਾ।' ਹਰੀ ਸਿੰਘ ਨਲਵਾ ਦੀ ਜਾਗੀਰ ਅਤੇ ਜਾਇਦਾਦ, ਜਿਸ ਬਾਰੇ ਮੈਨੂੰ ਸੂਚਨਾਵਾਂ ਮਿਲਦੀਆਂ ਰਹੀਆਂ ਨੇ ਕਿ ਉਸ ਨੇ ਬੇਈਮਾਨੀ ਨਾਲ ਜਮ੍ਹਾਂ ਕੀਤੀ ਹੈ। ਉਸ ਦੇ ਜੀਂਦੇ ਹੋਏ ਮੈਂ ਚੁੱਪ ਰਿਹਾ। ਹੁਣ ਫੋਰਨ ਜ਼ਬਤ ਕਰ ਲਈ
ਹੁਕਮ ਸੁਣਕੇ ਸਭ ਤੋਂ ਵੱਧ ਦੁੱਖ ਛਕੀਰ ਅਜ਼ੀਜਉਦਦੀਨ ਨੂੰ ਹੋਇਆ। ਸੋਚਣ ਲੱਗਾ, ਰਾਜੇ ਮਹਾਰਾਜੇ, ਆਪਣੇ ਜਰਨੈਲਾਂ ਦੀ ਕੁਰਬਾਨੀ, ਬਹਾਦਰੀ ਆਪਣੇ ਦੋਸਤਾਂ ਮਿੱਤਰਾਂ ਦੀ ਵਫ਼ਾਦਾਰੀ, ਏਨੀ ਜਲਦੀ ਕਿਵੇਂ ਭੁੱਲ ਜਾਂਦੇ ਹਨ ? ਜਾਂ ਉਹ ਜਗੀਰਾ, ਜਾਇਦਾਦਾਂ ਤੋਂ ਅੱਗੇ ਸੱਚਦੇ ਨਹੀ ਨਹੀਂ ।....
ਦੋ ਕੁ ਦਿਨਾਂ ਬਾਅਦ ਕਾਬਲ ਤੇ ਦੋਸਤ ਮੁਹੰਮਦ ਦੇ ਵਕੀਲ ਰਣਜੀਤ ਸਿੰਘ ਲਈ ਇਕ ਖ਼ਤ ਲੈ ਕੇ ਲਾਹੌਰ ਪੁੱਜੇ। ਦਰਬਾਰ ਵਿਚ ਖ਼ਤ ਪੜ੍ਹਿਆ ਗਿਆ।
ਮਹਾਰਾਜੇ ਦੀਆਂ ਸਿਫਤਾਂ ਕਰਨ ਤੋਂ ਬਾਅਦ ਲਿਖਿਆ ਸੀ-'ਅਗਰ ਲਾਹੌਰ ਦਰਬਾਰ ਮੈਨੂੰ ਪੇਸ਼ਾਵਰ ਹਵਾਲੇ ਕਰ ਦੇਵੇ ਤਾਂ ਇਸਦੇ ਬਦਲੇ ਉਹ ਸਲਾਨਾ ਕਰ ਦੇਣ ਲਈ ਰਾਜ਼ੀ ਹੈ। ਅਗਰ ਮੇਰੀ ਪੇਸਕਤ ਮਨਜ਼ੂਰ ਨਹੀਂ ਕੀਤੀ ਜਾਂਦੀ ਤਾਂ ਮੈਂ ਜੰਗ ਜਾਰੀ ਰੱਖਾਂਗਾ। ਇਸ ਲਈ ਮੈਂ ਬਾਹਰੀ ਤਾਕਤਾਂ ਪਾਸੋਂ ਵੀ ਸਹਾਇਤਾ ਲਵਾਂਗਾ।
ਬਾਹਰੀ ਤਾਕਤਾ ਕਿਹੜੀਆ ਹੋ ਸਕਦੀਆਂ ਨੇ ?' ਰਣਜੀਤ ਸਿੰਘ ਨੇ ਛਕੀਰ ਨੂੰ ਪੁੱਛਿਆ।
-'ਫਿਰੰਗੀ ਹੋ ਸਕਦੇ ਨੇ ਸਰਕਾਰ।
-ਸਰਕਾਰ ਇਕ ਹੋਰ ਸੂਹ ਮਿਲੀ ਏਂ-ਕੀਰ ਨੇ ਦੱਸਿਆ- 'ਜਮਰੌਦ ਦੀ ਜੰਗ ਤੋਂ ਫੋਰਨ ਪਿੱਛੋਂ ਰੂਸੀ ਦੂਤ, ਰੂਸ ਦੇ ਬਾਦਸ਼ਾਹ ਅਤੇ ਪਰਸ਼ੀਆ ਦੇ ਸ਼ਾਹ ਵੱਲੋਂ ਦੋਸਤ ਮੁਹੰਮਦ ਦੇ ਨਾਮ ਇਕ ਖ਼ਤ ਲੈ ਕੇ ਆਇਆ ਸੁਣਿਆ ਏ। ਉਹਨਾਂ ਨੇ ਦੋਸਤ ਮੁਹੰਮਦ ਨੂੰ ਸਿੱਖਾਂ ਵਿਰੁਧ ਜੰਗ ਛੇੜਨ ਲਈ ਮਾਲੀ ਅਤੇ ਸੈਨਿਕ ਮਦਦ ਦਾ ਵਚਨ ਦਿੱਤਾ ਏ। ਸ਼ਾਇਦ ਇਸ ਖ਼ਤ ਤੋਂ ਬਾਅਦ ਹੀ ਦੋਸਤ ਫਿਰ ਧਮਕੀਆਂ ਦੇਣ ਲੱਗਾ ਏ। ਇਹਨਾਂ ਤੋਂ ਬਿਨਾਂ ਕੋਈ ਹੋਰ ਬਾਹਰੀ ਮੱਦਦ ਤਾਂ ਕਿਸ ਪਾਸੋਂ ਮਿਲਣੀ ਏ....??
-ਦੋਸਤ ਮੁਹੰਮਦ ਨੂੰ ਲਿਖਿਆ ਜਾਵੇ', ਰਣਜੀਤ ਸਿੰਘ ਨੇ ਕਿਹਾ-'ਅਗਰ ਉਹ ਅਮਨ ਅਮਾਨ ਨਾਲ ਕਾਬਲ ਦੀ ਗੱਦੀ ਉੱਪਰ ਬਣਿਆ ਰਹਿਣਾ ਚਾਹੁੰਦਾ ਹੈ ਤਾਂ ਪੇਸ਼ਾਵਰ ਨੂੰ ਭੁੱਲ ਜਾਵੇ। ਔਰ ਲਾਹੌਰ ਦਰਬਾਰ ਨੂੰ ਵਧੀਆ ਨਸਲ ਦੇ ਘੋੜੇ, ਸੁੱਕੇ ਮੇਵੇ ਤੇ ਖਾਸ ਖ਼ਾਸ ਵਸਤਾਂ ਖਰਾਜ ਵਜੋਂ ਤੁਹਫੇ ਦੇ ਤੌਰ ਤੇ ਭੇਜਦਾ ਰਹੇ।'
ਰਣਜੀਤ ਸਿੰਘ ਨੇ ਦੋਸਤ ਮੁਹੰਮਦ ਨੂੰ ਸਿਰਫ ਖਤ ਭੇਜਕੇ ਸਬਰ ਨਹੀਂ ਕੀਤਾ। ਉਸ ਨੇ ਰਾਜਾ ਧਿਆਨ ਸਿੰਘ ਨੂੰ ਹੁਕਮ ਦਿੱਤਾ-ਦਰਬਾਰ ਦੀ ਸਭ ਤੋਂ ਵਧੀਆ ਫੌਜ ਲੈ ਕੇ ਫੋਰਨ ਜਮਰੌਦ ਨੂੰ ਕੂਚ ਕਰੋ।
ਤੇਜ਼ ਘੋੜ ਸਵਾਰਾਂ ਦੇ ਜੱਥੇ ਰਾਹੀਂ ਜਮਰੌਦ ਦੇ ਕਿਲ੍ਹੇ ਦਾਰ ਨੂੰ ਹੁਕਮ ਭੇਜਿਆ। -ਫ਼ਰਨ ਸੇ ਜਲਦੀ ਜਮਰੌਦ ਕਿਲ੍ਹੇ ਦੀ ਮੁਰੰਮਤ ਅਰੰਭ ਕੀਤੀ ਜਾਵੇ। ਦੋਸਤ ਮੁਹੰਮਦ, ਲਾਹੌਰ ਦਰਬਾਰ ਦੀਆ ਜਰਗਰਮੀਆਂ ਤੋਂ ਬੇ-ਖ਼ਬਰ ਨਹੀਂ ਸੀ। ਅੰਗਰੇਜ਼ ਵੀ ਉਸ ਉਪਰ ਘਾਤ ਲਈ ਬੈਠੇ ਸਨ। ਰਣਜੀਤ ਸਿੰਘ ਪਿੱਛਲੇ ਬਹੁਤ ਸਾਲਾਂ ਤੋਂ ਇਸ ਇਲਾਕੇ ਨੂੰ ਪੱਕੇ ਤੌਰ 'ਤੇ ਆਪਣੇ ਰਾਜ ਵਿਚ ਮਿਲਾਉਣ ਦੀ ਤਾਕ ਵਿਚ ਸੀ ਤੇ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਸੀ। ਅੰਗਰੇਜ਼ੀ ਹਕੂਮਤ ਨੂੰ ਕੋਈ ਭੁਲੇਖਾ ਨਹੀਂ ਸੀ,... ਰਣਜੀਤ ਸਿੰਘ ਦੀ ਫੌਜੀ ਤਾਕਤ, ਦੋਸਤ ਮੁਹੰਮਦ ਦੀ ਫੌਜ ਨਾਲੋਂ ਬਹੁਤ ਬੇਹਤਰ ਹੈ। ਉਹ ਬਿਨਾਂ ਕਿਸੇ ਵੱਡੀ ਰੁਕਾਵਟ ਦੇ ਆਸਾਨੀ ਨਾਲ ਕਾਬਲ ਉਪਰ ਕਬਜ਼ਾ ਕਰਨ ਦੇ ਕਾਬਲ ਹੈ। ਪਰ ਅਫ਼ਗਾਨੀਆਂ ਨੂੰ ਉਹ ਸਿੱਖਾਂ ਨਾਲੋਂ ਵੀ ਵੱਧ ਜਨੂੰਨੀ ਸਮਝਦੇ ਸਨ। ਫਿਰ ਵੀ ਸਦੀਵੀ ਮਿੱਤਰਤਾ ਦੇ ਪੱਖ ਤੋਂ ਰਣਜੀਤ ਸਿੰਘ ਦਾ ਪਲੜਾ ਭਾਰੀ ਸੀ।
ਅਜਿਹੇ ਰਾਜਨੀਤਕ ਮਾਹੌਲ ਵਿਚ, ਗਵਰਨਰ ਜਨਰਲ ਆਕਲੈਂਡ ਨੇ ਬਰਨਜ਼ ਨੂੰ ਦੋਸਤ ਮੁਹੰਮਦ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਅਫਗਾਨਿਸਤਾਨ ਵੱਲ ਤੋਰਦਿਆਂ ਹਦਾਇਤ ਕੀਤੀ ਇਹ ਵੀ ਜ਼ਰੂਰ ਪਤਾ ਕਰਨਾ ਹੈ, ਕੀ ਰੂਸ ਸੱਚਮੁੱਚ ਈਰਾਨ ਅਤੇ ਅਫ਼ਗਾਨਿਸਤਾਨ ਵਿਚ ਘੁੱਸ ਪੇਠ ਕਰ ਰਿਹਾ ਹੈ, ਜਾਂ ਅਫਗਾਨੀਆਂ ਨੇ ਸਿਰਫ਼ ਅਫ਼ਵਾਹਾਂ ਫੈਲਾਈਆਂ ਹਨ।
ਲਾਰਡ ਆਕਲੈਂਡ ਹਰ ਪਾਸਿਓ ਸਾਵਧਾਨ ਸੀ। ਉਸਨੇ ਦੁਸਰਾ ਦੂਤ ਲਾਹੌਰ ਦਰਬਾਰ ਵਿਚ ਆਪਣਾ ਖ਼ਤ ਦੇ ਕੇ ਭੇਜਿਆ।
ਅਲਗਜ਼ੈਂਡਰ ਬਰਨਜ਼ ਦੀ ਟੋਲੀ ਸਿਰਫ਼ ਵਪਾਰਕ ਸੰਭਾਵਨਾਵਾਂ ਦੀ ਖੋਜ ਕਰਨ ਜਾ ਰਹੀ ਹੈ। ਇਸ ਦਾ ਕੋਈ ਦੂਸਰਾ ਮੰਤਵ ਨਾ ਸਮਝਿਆ ਜਾਵੇ। ਪ੍ਰਮਾਤਮਾ ਦੀ ਮੋਹਰਬਾਨੀ ਸਦਕਾ, ਅੰਗਰੇਜਾ ਅਤੇ ਸਿੱਖ ਕੌਮ ਦਾ ਹਸਰ ਤੱਕ ਗਠਜੋੜ ਕਾਇਮ
ਰਣਜੀਤ ਸਿੰਘ, ਅੰਗਰੇਜ਼ਾਂ ਦੀ ਨੀਤੀ ਸਮਝਦਾ ਸੀ। ਉਸ ਨੇ ਕੀਰ ਅਜ਼ੀਜ਼ਉਦਦੀਨ ਨੂੰ ਕਿਹਾ— ਵਿਰੋਗੀ ਜੋ ਪਏ ਕਹੀ ਜਾਣ, ਇਹ ਦੇ ਮੂੰਹੇ ਨੇ। ਇਕ ਵੇਲੇ ਚਿਹਰੇ ਉੱਪਰ ਮਿੱਤਰਤਾ ਜ਼ਾਹਰ ਕਰਦੇ ਨੇ ਤੇ ਮਨ ਅੰਦਰ ਦੁਸ਼ਮਣੀ ਦੀ ਭਾਵਨਾ ਰੱਖਦੇ ਨੇ। ਇਹ ਲੋਕ ਪੇਸ਼ਾਵਰ ਵੱਲ ਜੋ ਵੀ ਹਰਕਤਾਂ ਕਰਦੇ ਨੇ, ਆਪਣੇ ਦੂਤਾਂ ਨੂੰ ਖ਼ਬਰਦਾਰ ਕਰੋ, ਇਹਨਾਂ ਉੱਪਰ ਕਰੜੀ ਨਿਗਾਹ ਰੱਖਣ। ਅੰਦਰਖਾਤੇ, ਸ਼ਾਇਦ, ਫਿਰੰਗੀ, ਦੋਸਤ ਮੁਹੰਮਦ ਨਾਲ ਲਾਹੌਰ ਦਰਬਾਰ ਵਿਰੁਧ ਸੰਧੀ ਕਰਨ ਦੀ ਤਾਕ ਵਿਚ ਹਨ। ਦੋਸਤ ਮੁਹੰਮਦ ਵੱਲੋਂ ਆਈ ਧਮਕੀ ਦਾ ਇਕ ਅਰਥ ਏਹੀ ਸਮਝ ਆਉਂਦਾ ਹੈ।'
-ਸਹੀ ਜੁਰਮਾਇਆ ਹੈ, ਜਹਾਂ ਪਨਾਹ। ਮੈਂ ਆਪਣੇ ਸੂਹੀਆਂ ਨੂੰ ਫੋਰਨ ਸਾਵਧਾਨ ਕਰਦਾ ਹਾਂ, ਔਰ ਇਹਨਾਂ ਵਿਰੋਗੀਆਂ ਦੀਆਂ ਹਰਕਤਾਂ ਉੱਪਰ ਵੀ ਸਾਡੀ ਬਾਜ-ਅੱਖ ਹਰ ਸਮੇਂ ਰਹੇਗੀ। ਵਕੀਰ ਅਜ਼ੀਜਉਦਦੀਨ ਨੇ ਪੂਰੀ ਦ੍ਰਿੜਤਾ ਅਤੇ ਭਰਸੇ ਨਾਲ ਕਿਹਾ।
ਅਜੇ ਦਰਬਾਰ ਬਰਖ਼ਾਸਤ ਨਹੀਂ ਸੀ ਹੋਇਆ। ਕਾਬਲ ਤੋਂ ਦੂਤ ਖ਼ਬਰ ਲੈ ਕੇ ।
-ਵਿਰੰਗੀ ਬਰਨਜ਼ ਅਤੇ ਦੋਸਤ ਮੁੰਹਮਦ ਲਾਹੌਰ ਦਰਬਾਰ ਵਿਰੁਧ ਕੋਈ ਯੋਜਨਾ।'
ਰਣਜੀਤ ਸਿੰਘ, ਫ਼ਕੀਰ ਅਜੀਜਉਦਦੀਨ ਵੱਲ ਝਾਕਿਆ, ਜਿਵੇਂ ਪੁੱਛ ਰਿਹਾ ਹੋਵੇ- ਹੁਣ ਦੱਸ .....