ਸੋਣ ਦਾ ਮਹੀਨਾ। ਕਾਲੇ ਬੱਦਲਾਂ ਨਾਲ ਭਰਿਆ ਹੋਇਆ ਅਸਮਾਨ। ਕਿਲ੍ਹੇ ਦੀ ਸੀਲ ਉੱਪਰੋ ਹੇਠਾਂ ਦਿੱਸਦੀ ਝੰਗ-ਝੰਗ ਹੋਈ ਰਾਵੀ । ਨਾਲ ਖੜ੍ਹੇ ਮੁੱਢਲੇ ਵਰ੍ਹਿਆਂ ਦੇ ਲੰਗੋਟੀਏ ਸਾਥੀ, ਧੰਨਾ ਸਿੰਘ ਮਲਵਈ ਅਤੇ ਜ਼ੋਰਾਵਰ ਸਿੰਘ। ਪਿਛਲੇ ਵਰ੍ਹਿਆਂ ਦਾ ਪੱਗ ਵੱਟ ਭਰਾ ਫਤੇਹ ਸਿੰਘ ਆਹਲੂਵਾਲੀਆ। ਲਗਾਤਾਰ ਹੋ ਰਹੀਆਂ ਜਿੱਤਾਂ ਦਾ ਨਸ਼ਾ ਅੰਦਰ ਗਈ ਹੋਈ ਖਾਸ ਤੌਰ 'ਤੇ ਕਸ਼ੀਦ ਕੀਤੀ ਗਈ ਸ਼ਰਾਬ ਦੇ ਨਸ਼ੇ ਨਾਲੋਂ ਵੀ ਵਧੇਰੇ ਸੀ। ਰਣਜੀਤ ਸਿੰਘ ਅੰਦਰੋਂ ਬਾਹਰੋਂ ਆਨੰਦ ਨਾਲ ਭਰਿਆ ਖੜ੍ਹਾ ਸੀ। ਇਸ ਸਮੇਂ ਵਕੀਰ ਅਜ਼ੀਜ਼ਉਦਦੀਨ ਸੰਮਨ ਬੁਰਜ ਦੇ ਇਕ ਕੋਨੇ ਵਿਚ ਬੈਠਾ ਜਾਰੀ ਕਰਨ ਵਾਲੇ ਫੁਰਮਾਨ ਘੋਖ ਰਿਹਾ ਸੀ।
ਰਣਜੀਤ ਸਿੰਘ ਨੇ ਇਕ ਵਾਰ ਉੱਪਰ ਅਸਮਾਨ ਵੱਲ ਤੱਕਿਆ। ਫਿਰ ਪੂਰੀ ਧੌਣ ਘੁੰਮਾ ਕੇ ਖੱਬੇ ਪਾਸੇ ਖੜ੍ਹੇ ਤੇਹ ਸਿੰਘ ਵੱਲ ਵੇਖਦਿਆਂ ਕਿਹਾ।
-ਫਤੇਹ ਸਿੰਘ ਅੱਜ ਸ਼ਿਕਾਰ ਨੂੰ ਚੜ੍ਹਿਆ ਜਾਵੇ।
-ਭਾਈ ਸਾਹਬ ਮੌਸਮ ' ਫਤੇਹ ਸਿੰਘ ਨੇ ਪਲ ਪਲ ਕਾਲੇ ਹੁੰਦੇ ਜਾ ਰਹੇ ਅਸਮਾਨ ਵੱਲ ਵੇਖਿਆ।
-ਐਸੇ ਮੌਸਮ ਵਿਚ ਹੀ ਤਾਂ ਸ਼ਿਕਾਰ ਖੇਡਣ ਦਾ ਮਜ਼ਾ ਆਏਗਾ। ਕਿਉਂ ਧੰਨਾ ਸਿੰਘ ਮਲਵਈਆ ?' ਰਣਜੀਤ ਸਿੰਘ ਅੱਜ ਮਸਤੀ ਕਰਨ ਦੇ ਰੋਅ ਵਿਚ ਸੀ।
ਧੰਨਾ ਸਿੰਘ ਖੁਸ਼ ਹੋ ਗਿਆ। ਉਹ ਤਿੰਨ ਕੁ ਵਰ੍ਹਿਆਂ ਤੋਂ ਹੀ ਰਣਜੀਤ ਸਿੰਘ ਦੀ ਫੌਜ ਵਿਚ ਆਇਆ ਸੀ। ਉਸ ਦੀ ਵਰਤੀ ਅਤੇ ਦਲੇਰੀ ਤੇ ਰਣਜੀਤ ਸਿੰਘ ਬਹੁਤ ਪ੍ਰਭਾਵਿਤ ਸੀ।
-ਹਾਥੀ ਤਿਲਕ ਸਕਦੇ ਨੇ ਸਿੰਘ ਸਾਹਬ। ਜੋਰਾਵਰ ਸਿੰਘ ਨੇ ਖਦਸ਼ਾ ਪ੍ਰਗਟ ਕੀਤਾ।
-ਘੋੜੇ ਕਾਹਦੇ ਲਈ ਨੇ ?'
ਸਭ ਜਾਣਦੇ ਸਨ, ਰਣਜੀਤ ਸਿੰਘ ਹੁਣ ਪਿੱਛੇ ਹਟਣ ਵਾਲਾ ਨਹੀਂ। ਹੁਕਮ ਜਾਰੀ ਹੋ ਗਿਆ। ਨੌਕਰ, ਸਾਈਸ ਤਿਆਰੀ ਵਿਚ ਰੁੱਝ ਗਏ। ਕੁਝ ਹੀ ਸਮੇਂ ਵਿਚ ਸ਼ਿਕਾਰ ਖੇਡਣ ਦੇ ਮਾਹਰ ਸਿਪਾਹੀ ਵੀ ਆਪਣੇ ਘੋੜੇ ਅਤੇ ਸ਼ਿਕਾਰੀ ਕੁੱਤੇ ਲੈ ਕੇ ਹਾਜ਼ਰ ਹੋ ਗਏ।
ਸਭਨਾਂ ਵੱਲ ਤਿੱਖੀ ਨਿਗਾਹ ਨਾਲ ਘੋਖ ਕਰਦਿਆਂ, ਰਣਜੀਤ ਸਿੰਘ ਨੇ ਪੁੱਛਿਆ- -ਹਰੀ ਸਿੰਘ ਕਿਉਂ ਨਹੀਂ ਆਇਆ ?'
—ਉਸ ਨੂੰ ਕਿਹਾ ਹੀ ਨਹੀਂ ਗਿਆ ਹਜ਼ੂਰ। ਇਕ ਸਿਪਾਹੀ ਨੇ ਦੱਸਿਆ।
-ਓਹ ਗੁੱਜਰਾਂਵਾਲੀਆ.." ਧੰਨਾ ਸਿੰਘ ਨੇ ਹੈਰਾਨੀ ਨਾਲ ਪੁੱਛਿਆ।
-ਹਾਂ ਓਹੀ।
-ਉਹ ਤਾਂ ਅਜੇ ਬੱਚਾ ਹੈ ਸਿੰਘ ਸਾਹਬ।'
ਰਣਜੀਤ ਸਿੰਘ ਆਪਣੇ ਘੋੜੇ ਦੀ ਕੰਡ ਪਲੱਸਦਾ ਹੱਸਿਆ। 'ਉਹ ਵੇਖਣ ਨੂੰ ਹੀ ਬੱਚਾ ਹੈ। ਉਹ ਬੱਚਾ, ਮੇਰੀ ਬੱਚਾ ਪਲਟਨ ਦਾ ਸਰਦਾਰ ਰਿਹਾ ਏ। ਜ਼ੋਰਾਵਰ ਸਿੰਘ ਉਸ ਨੂੰ ਜਾਣਦਾ ਏ ਚੰਗੀ ਤਰ੍ਹਾਂ। ਉਸ ਦਾ ਪੈਂਤੜਾ ਔਰ ਹਮਲਾ ਕਰਨ ਦੀ ਫੁਰਤੀ ਹੰਢੇ ਵਰਤੇ ਸਿਪਾਹੀਆਂ ਨੂੰ ਵੀ ਚਕਿਤ ਕਰ ਦਿੰਦੀ ਹੈ, ਧੰਨਾ ਸਿੰਘ/ ਰਣਜੀਤ ਸਿੰਘ ਨੇ ਹਰੀ ਸਿੰਘ ਦੀ ਵਡਿਆਈ ਕੀਤੀ।
ਇਕ ਸਿਪਾਹੀ ਉਸ ਨੂੰ ਸੱਦਣ ਲਈ ਤੁਰੰਤ ਚਲਿਆ ਗਿਆ।
ਜਦ ਪੂਰਾ ਕਾਫ਼ਲਾ ਤਿਆਰ ਹੋ ਕੇ ਕਿਲ੍ਹੇ ਵਿਚੋਂ ਨਿਕਲਿਆ, ਉਸ ਸਮੇਂ ਨਿੱਕਾ ਨਿੱਕਾ ਮੀਂਹ ਪੈਣਾ ਸ਼ੁਰੂ ਹੋ ਗਿਆ। ਫਤੇਹ ਸਿੰਘ ਤੇ ਹੋਰ ਮੁੜਨਾ ਚਾਹੁੰਦੇ ਸਨ ਪਰ ਰਣਜੀਤ ਸਿੰਘ ਦਾ ਇਰਾਦਾ ਵੇਖ ਕੇ ਤੁਰਦੇ ਗਏ।
ਫਤੇਹ ਸਿੰਘ ਆਹਲੂਵਾਲੀਆ ਤੋਂ ਅੱਗੇ ਘੋੜ ਸਵਾਰ ਸਿਪਾਹੀ ਹਨ। ਵਿਚਕਾਰ ਘੋੜੇ ਉੱਪਰ ਰਣਜੀਤ ਸਿੰਘ ਹੈ। ਉਸ ਦੇ ਖੱਬੇ ਪਾਸੇ ਗੱਭਰੂ ਹੋ ਰਿਹਾ ਹਰੀ ਸਿੰਘ, ਰਣਜੀਤ ਸਿੰਘ ਦਾ ਗਰਾਈ ਹੈ। ਅੱਗ ਫਰਕ ਰਹੇ ਹਨ। ਡੋਲਿਆਂ ਵਿਚ ਮੱਛਲੀਆਂ ਦਾ ਭਰੂਣ ਪੈਦਾ ਹੋਣ ਲੱਗਾ ਹੈ। ਰਣਜੀਤ ਸਿੰਘ ਨੂੰ ਉਸ ਨਾਲ ਖ਼ਾਸ ਮੋਹ ਹੈ। ਸੱਜੇ ਪਾਸੇ ਜੋਰਾਵਰ ਸਿੰਘ ਹੈ। ਕਾਂਗੜੇ ਜਿਲ੍ਹੇ ਵਿਚੋਂ ਆਇਆ ਹੈ। ਪਿੱਛੇ ਹੋਰ ਚਾਰ ਘੋੜ ਸਵਾਰ ਹਨ |
ਜਿਵੇਂ ਹੀ ਰਾਵੀ ਪਾਰ ਦਾ ਜੰਗਲ ਸ਼ੁਰੂ ਹੋਇਆ, ਸ਼ਿਕਾਰੀ ਕੁੱਤੇ ਝਾੜੀਆਂ ਸੁੰਘਦੇ ਗਲੀਆਂ ਤੜਾਉਣ ਲਈ ਜ਼ੋਰ ਮਾਰਨ ਲੱਗ। ਮੀਂਹ ਅਜੇ ਵੀ ਵਰੀ ਜਾ ਰਿਹਾ ਹੈ। ਨਿੱਕਾ ਨਿੱਕਾ ਬੜੀ ਵਾਂਗ।
ਮੀਂਹ ਤੋਂ ਦੁਬਕੇ ਬੈਠੇ ਖਰਗੋਸ਼ ਗਿੱਦੜ ਜਾਨ ਬਚਾਉਣ ਲਈ ਇਧਰ ਉੱਧਰ ਭੱਜਣ ਲੱਗੇ। ਫਤੇਹ ਸਿੰਘ ਹੱਸਿਆ-'ਭਾਈ ਸਾਹਬ ਅਜੇ ਤਾਂ ਆਪਾਂ ਮੋਰਚੇ ਨਹੀਂ ਤਾਲੇ, ਇਹ ਪਠਾਣਾਂ ਆਂਗੂ ਪਹਿਲਾਂ ਹੀ ਮੋਰਚੇ ਛੱਡ ਕੇ ਨੱਸਣ ਲੱਗੇ ਨੇ।
ਅੱਗੇ ਸੰਘਣਾ ਜੰਗਲ ਹੈ। ਮੀਂਹ ਰੁੱਕ ਗਿਆ। ਹੇਠਾਂ ਗੋਡਿਆਂ ਤੱਕ ਉੱਚਾ ਘਾਹ। ਫਰੇ ਸੰਘਣੀਆਂ ਕੰਡਿਆਲੀਆਂ ਝਾੜੀਆਂ। ਵੰਨਾ ਵੰਨੀ ਦੇ ਭਾਰੇ ਰੁੱਖ। ਰੁੱਖਾਂ ਤੋਂ ਟਪਕਦਾ ਪਾਣੀ, ਭਾਰੇ ਤਣਿਆਂ ਨਾਲ ਲਟਕਦੀਆਂ ਵੇਲਾਂ । ਸੰਘਣੇ ਪੱਤਿਆਂ 'ਚ ਬੈਠੇ ਕਰੋਦੇ, ਟਾਹਣੀਆਂ ਉੱਪਰ ਕੁੱਦਦੇ ਚਿਚਲਾਹਟ ਕਰਦੇ ਬਾਂਦਰ, ਲੰਗੂਰ। ਅਚਾਨਕ ਰੱਬ ਪਾਸਿਉਂ ਸ਼ੇਰ ਦੀ ਭਿਆਨਕ ਦਹਾੜ ਸੁਣੀ। ਘੋੜੇ ਤਰਿਹ ਗਏ।
ਫਤੇਹ ਸਿੰਘ ਨੇ ਝੱਟ ਹੁਕਮ ਦਿੱਤਾ... 'ਭਾਈ ਸਾਹਬ ਨੂੰ ਘੇਰੇ ਵਿਚ ਲੈ ਲਓ। ਫੋਰਨ ਸਭ ਨੇ ਤਲਵਾਰਾਂ ਖਿੱਚ ਲਈਆਂ। ਖੱਬੇ ਪਾਸੇ ਝਾੜੀਆਂ ਹਿੱਲੀਆਂ। ਜੋਰਾਵਰ ਸਿੰਘ ਨੇ ਧੀਮੀ ਆਵਾਜ਼ ਵਿਚ ਕਿਹਾ, 'ਓਹ ਏਧਰ ਹੀ ਆ ਰਿਹੈ।
ਦੇ ਸਿਪਾਹੀਆਂ ਨੇ ਬਰਜੇ ਉੱਧਰ ਸੋਧ ਲਏ।
ਰਣਜੀਤ ਸਿੰਘ ਨੂੰ ਸਿਪਾਹੀਆਂ ਨੇ ਘੇਰਿਆ ਹੋਇਆ ਸੀ। ਉਸ ਦੀ ਅੱਖ ਇਸ ਤਰ੍ਹਾਂ ਝਾੜੀਆਂ ਵੱਲ ਟਿਕੀ ਹੋਈ ਸੀ, ਜਿਵੇਂ ਨਿਗਾਹ ਨਾਲ ਹੀ ਸ਼ੇਰ ਨੂੰ ਚਿੰਨ੍ਹ ਦੇਵੇਗਾ।
ਹਰੀ ਸਿੰਘ ਹੱਥ ਵਿਚ ਤਲਵਾਰ ਫੜੀ, ਪੂਰੀ ਮੁਸਤੈਦੀ ਨਾਲ ਹਿਲਦੀਆਂ ਝਾਤੀਆਂ ਵੱਲ ਵੇਖ ਰਿਹਾ ਸੀ, ਝਾੜੀਆਂ ਵਿਚੋਂ ਪਹਿਲਾਂ ਸ਼ੇਰ ਦਾ ਮੂੰਹ ਦੱਸਿਆ, ਫਿਰ ਹੌਲੀ ਹੌਲੀ ਧੜ ਬਾਹਰ ਆ ਗਿਆ। ਸਿਪਾਹੀਆਂ ਦੇ ਨੂੰ ਕੰਡੇ ਖੜ੍ਹੇ ਹੋ ਗਏ। ਸ਼ੇਰ ਹਰੀ ਸਿੰਘ ਤੋਂ ਸਿਰਫ਼ ਚਾਰ ਕੁ ਗਜ਼ ਦੀ ਦੂਰੀ ਉੱਪਰ ਸੀ। ਹੁਣ ਪਿੱਛੇ ਨਹੀਂ ਸੀ ਹਟਿਆ ਜਾ ਸਕਦਾ। ਸ਼ੇਰ ਨੂੰ ਘੇਰਾ ਵੀ ਨਹੀਂ ਸੀ ਪਾਇਆ ਜਾ ਸਕਦਾ।... ਸ਼ਿਕਾਰੀ ਕੁੱਤੇ ਦੁਬਕ ਗਏ। ਘੋੜਿਆਂ ਨੇ ਕੰਨ ਚੁੱਕ ਲਏ।
ਸ਼ੇਰ ਦੀਆਂ ਅੱਖਾਂ ਹਰੀ ਸਿੰਘ ਦੀਆਂ ਅੱਖਾਂ ਨਾਲ ਮਿਲੀਆਂ ਹੋਈਆਂ ਸਨ। ਬਾਂਦਰ, ਲੰਗੂਰ ਡਰਾਉਣੀਆਂ ਆਵਾਜ਼ਾਂ ਕੱਢਣ ਲੱਗਾ। ਸੇਰ ਵਿਚਕਾਰ ਲਿਫ ਗਿਆ। ਇਹੀ ਮੌਕਾ ਸੀ, ਇਸ ਤੋਂ ਪਹਿਲਾਂ ਕਿ ਸ਼ੇਰ ਉਸ ਉੱਪਰ ਝਪਣੇ ਹਰੀ ਸਿੰਘ ਨੇ ਬਿਨਾ ਸੋਚਿਆਂ, ਬਿਜਲੀ ਦੀ ਫੁਰਤੀ ਨਾਲ ਛਲਾਂਗ ਲਗਾਈ। ਸ਼ੇਰ ਨੇ ਅਜੇ ਅਗਲੀਆਂ ਲੱਤਾਂ ਅੱਧੀਆਂ ਕੁ ਉੱਪਰ ਚੁੱਕੀਆਂ ਸਨ, ਹਰੀ ਸਿੰਘ ਨੇ ਇਕ ਭਰਵੇਂ ਵਾਰ ਨਾਲ ਸ਼ੇਰ ਦੀ ਧੌਣ ਅੱਧੀ ਚੀਰ ਸੁੱਟੀ।
-ਵਾਹ। ਆਫਰੀਨ, ਮਾਸਾ-ਅਲਾਹ।' ਰਣਜੀਤ ਸਿੰਘ ਦੇ ਮੂੰਹ ਨਿਕਲਿਆ। ਉਹ ਛਾਲ ਮਾਰ ਕੇ ਘੋੜੇ ਉੱਪਰ ਉੱਤਰਿਆ ਤੇ ਹਰੀ ਸਿੰਘ ਨੂੰ ਕਲਾਵੇ ਵਿਚ ਲੈ ਲਿਆ।
ਸ਼ੇਰ ਕੁਝ ਦੇਰ ਤੜਪਿਆ। ਫਿਰ ਠੰਢਾ ਹੋ ਗਿਆ।
-ਇਸ ਨੂੰ ਕਿਲ੍ਹੇ ਅੰਦਰ ਲੈ ਕੇ ਚੱਲਣਾ ਹੈ। ਰਣਜੀਤ ਸਿੰਘ ਨੇ ਖੁਸ਼ ਹੁੰਦਿਆਂ ਕਿਹਾ। ਫਤੇਹ ਸਿੰਘ, ਧੰਨਾ ਸਿੰਘ ਤੇ ਜ਼ੋਰਾਵਰ ਸਿੰਘ ਤਾਂ ਹੈਰਾਨ ਸਨ ਹੀ। ਸਿਪਾਹੀਆਂ ਨੂੰ ਯਕੀਨ ਨਹੀਂ ਸੀ ਆ ਰਿਹਾ, ਇਹ ਕਿਵੇਂ ਹੋ ਗਿਆ । ਭਾਵੇਂ ਸਾਰਾ ਕੁਝ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਪਰਿਆ ਸੀ। ਏਨੀ ਛੋਟੀ ਉਮਰ, ਏਨਾ ਸਾਹਸ। ਮੀਂਹ ਫਿਰ ਸ਼ੁਰੂ ਹੋ ਗਿਆ।
-ਭਾਈ ਸਾਹਬ ਸਾਨੂੰ ਚੱਲਣਾ ਚਾਹੀਦਾ ਹੈ। ਫਤੇਹ ਸਿੰਘ ਨੇ, ਮੌਸਮ ਦਾ ਮਿਜ਼ਾਜ ਅਤੇ ਢਲਦਾ ਸੂਰਜ ਵੇਖ ਕੇ ਕਿਹਾ।
ਅਗਲੇ ਦਿਨ ਭਰੇ ਦਰਬਾਰ ਵਿਚ, ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਸਰਦਾਰ ਦੀ ਪਦਵੀ ਦਿੰਦਿਆ ਕਿਹਾ-ਇਹ ਤਾਂ ਮੇਰਾ ਨਲੂਆ ਸਰਦਾਰ ਐ ਤੇ 500 ਘੋੜ ਸਵਾਰਾਂ ਦਾ ਮੁੱਖੀਆ ਬਣਾ ਦਿੱਤਾ।
...ਪੂਰੇ ਸੱਤ ਦਿਨ ਝੜੀ ਲੱਗੀ ਰਹੀ। ਠਾਠਾਂ ਮਾਰਦੀ ਰਾਵੀ ਦੀਆਂ ਛੱਲਾ ਕਿਲ੍ਹੇ ਦੀ ਬਜ਼ਬੂਤ ਕੰਧ ਨਾਲ ਟਕਰਾ ਕੇ ਭਿਆਨਕ ਸ਼ੋਰ ਪੈਦਾ ਕਰਦੀਆਂ। ਮੀਂਹ ਰੋਕਣ ਲਈ ਕਿਸਾਨਾਂ ਨੇ ਖੇਤਾਂ ਵਿਚ ਹਲ ਪੁੱਠੇ ਕਰਕੇ ਖੜ੍ਹੇ ਕੀਤੇ। ਤੀਵੀਆਂ ਨੇ ਘਰਾਂ ਦੇ ਵਰਨਾਲਿਆਂ ਹੇਠ ਜੋ ਅਤੇ ਮਾਂਹ ਦੱਬੇ। ਰੱਬ ਨੇ ਕਿਸੇ ਦੀ ਅਰਦਾਸ ਕਬੂਲ ਨਾ ਕੀਤੀ। ਜਦ ਉਹ ਆਪ ਹੀ ਥੱਕ-ਹਾਰ ਗਿਆ, ਪਹਿਲਾਂ ਮੀਂਹ ਕੁਝ ਮੱਠਾ ਹੋਇਆ, ਫਿਰ ਘੱਟਦਾ ਘੱਟਦਾ ਘੱਟ ਗਿਆ। ਬੱਦਲ ਪਾਟਣ ਲੱਗ ਪਏ। ਏਨੇ ਦਿਨਾਂ ਬਾਅਦ ਨਜ਼ਰ ਮਾਇਆ ਸੂਰਜ ਨਿਆਮਤ ਲੱਗਣ ਲੱਗਾ।
ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼ਉਦਦੀਨ ਨੂੰ ਦਰਬਾਰ ਲਗਾਉਣ ਲਈ ਕਿਹਾ ਤੇ ਇਸ ਵਾਰ ਸ਼ਹਿਰੀਆਂ ਦੀਆਂ ਮੁਸੀਬਤਾਂ ਜਾਨਣ ਲਈ ਇਲਾਕੇ ਦੇ ਮੁਖੀਆਂ ਅਤੇ ਧਰੀਆਂ ਨੂੰ ਸੱਦਾ ਭੇਜਣ ਲਈ ਵੀ ਹੁਕਮ ਦਿੱਤਾ।
ਛਕੀਰ ਅਜ਼ੀਜ਼ਉਦਦੀਨ ਨੇ ਸਿਰ ਝੁਕਾਇਆ ਤੇ ਫਿਰ ਹੁਕਮ ਦੀ ਤਾਮੀਲ ਲਈ ਵੱਖ-ਵੱਖ ਇਲਾਕਿਆਂ ਵਿਚ ਘੋੜਸਵਾਰ ਭੇਜਣ ਦੇ ਪ੍ਰਬੰਧ ਵਿਚ ਜੁਟ ਗਿਆ।
ਜਿਵੇਂ ਜਿਵੇਂ ਸੰਦੇਸ਼ ਮਿਲਦੇ ਗਏ, ਸੰਮਨ ਬੁਰਜ ਅੰਦਰ ਦਰਬਾਰ ਦੀ ਗਹਿਮਾ ਗਹਿਮੀ ਵਧਦੀ ਗਈ। ਰੰਗ ਬਰੰਗੀਆਂ ਪੁਸ਼ਾਕਾਂ ਅਤੇ ਪਗੜੀਆਂ ਨਾਲ ਦਰਬਾਰ ਖੜ ਗਿਆ। ਲਾਹੌਰ ਪੁਲੀਸ ਦਾ ਮੁੱਖੀਆ ਇਮਾਮ ਬਖਸ਼, ਕਾਜ਼ੀ ਸਦਰ, ਨਜ਼ਾਮਉਦਦੀਨ ਗੁਪਤਚਰ ਵਿਭਾਗ ਦਾ ਮੁੱਖੀ, ਸਬੱਬ ਨਾਲ ਅੰਮ੍ਰਿਤਸਰ ਤੋਂ ਆਇਆ ਇਕ ਸ਼ਾਹੂਕਾਰ ਨਾਰੂੜ ਮੱਲ, ਫਤੇਹ ਸਿੰਘ ਆਹਲੂਵਾਲੀਆਂ ਤੇ ਕਾਲਿਆਂ ਵਾਲਾ ਫਕੀਰ ਅਜੀਜਉਦਦੀਨ, ਦਰਬਾਰ ਦੇ ਪੱਕੇ ਕਰਮਚਾਰੀ, ਅਹਿਲਕਾਰ, ਖ਼ਬਰ ਨਵੀਸ, ਅਰਜ਼ੀ ਨਵੀਸ ਤੇ ਹੋਰ ਵੀ ਅਮੀਰ, ਜਗੀਰਦਾਰ, ਜਿਹੜੇ ਸਿਰਫ਼ ਰਣਜੀਤ ਸਿੰਘ ਨੂੰ ਵਫਾਦਾਰੀਆਂ ਦਿਖਾਉਣ ਦੇ ਮਕਸਦ ਨਾਲ ਹੀ ਆਉਂਦੇ ਸਨ, ਸਭ ਆਪਣੇ ਆਪਣੇ ਸਥਾਨਾਂ ਉੱਪਰ ਸੱਜੇ ਬੈਠੇ ਸਨ। ਏਨੇ ਵਿਚ ਪਹਿਰੇਦਾਰ ਨੇ ਸਭਨਾਂ ਨੂੰ ਸਾਵਧਾਨ ਕਰਨ ਲਈ ਕਿਹਾ, 'ਹੋਸ਼ਿਆਰ, ਮਹਾਰਾਜਾ ਸਾਹਿਬ ਪਧਾਰ ਰਹੇ ਹਨ... ।
ਦਰਬਾਰ ਵਿਚ ਹਾਜ਼ਰ ਸਭ ਉੱਠ ਕੇ ਖੜ੍ਹੇ ਹੋ ਗਏ। ਸਾਦੇ ਜਿਹੇ ਪਹਿਰਾਵੇ ਵਿਚ, ਹੱਥ ਵਿਚ ਕਿਰਪਾਨ ਫੜੀ ਰਣਜੀਤ ਸਿੰਘ ਆਪਣੀ ਕੁਰਸੀ ਵੱਲ ਵਧਿਆ। ਉਸ ਦੇ ਦੋਹੀਂ ਪਾਸੀਂ ਖੜ੍ਹੇ ਮੁਹਤਬਰ ਸਿਰ ਝੁਕਾਈ ਇਉਂ ਖੜ੍ਹੇ ਸਨ, ਜਿਵੇਂ ਸਾਰਾ ਲਾਹੌਰ ਤੁਕਿਆ ਖੜ੍ਹਾ ਹੋਵੇ। ਕੁਰਸੀ ਉੱਪਰ ਬੈਠਦਿਆਂ ਹੀ, ਉਸ ਦੀ ਅੱਖ ਪੂਰੇ ਚੌਗਿਰਦੇ ਉੱਪਰ ਘੁੰਮ ਕੇ ਫ਼ਕੀਰ ਅਜੀਜਉਦਦੀਨ ਉੱਪਰ ਆ ਟਿਕੀ। ਫ਼ਕੀਰ ਹੁਣ ਪੰਜਾਬ ਤੋਂ ਵਾਹਰ ਮਾਮਲਿਆਂ ਦੀ ਨਿਗਰਾਨੀ ਵੀ ਰੱਖਦਾ ਹੈ। ਅੰਦਰੂਨੀ ਮਾਮਲਿਆਂ ਦੀ ਜ਼ਿੰਮੇਵਾਰੀ ਉਸ ਦੇ ਭਰਾ ਨੂਰਉਦਦੀਨ ਨੂੰ ਸੌਂਪੀ ਗਈ ਹੈ। ਮਹਾਰਾਜੇ ਦਾ ਇਸ਼ਾਰਾ ਸਮਝਦਿਆਂ, ਫਕੀਰ ਅਜ਼ੀਜਉਦਦੀਨ ਨੇ ਗੁਪਤਚਰ ਵਿਭਾਗ ਦੇ ਮੁੱਖੀ ਨੂੰ ਬਾਹਰੀ ਸੂਚਨਾਵਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ:
-ਹਜੂਰ-ਏ-ਅਨਵਰ; ਮੁੱਖੀ ਸੂਹੀਏ ਨੇ ਅੱਧਾ ਤੁਕਦਿਆਂ ਫਿਰ ਸਲਾਮ ਕੀਤੀ।
-ਫਿਲਹਾਲ ਅਵਗਾਨਾ ਵੱਲੋਂ ਕੋਈ ਖ਼ਤਰਾ ਨਹੀਂ ਹੈ। ਦੁਰਾਨੀ ਭਰਾ ਆਪਸ ਵਿਚ ਉਲਝੇ ਹੋਏ ਹਨ। ਆਉਣ ਵਾਲੇ ਸਮੇਂ 'ਚ ਕਾਂਗੜਾ ਵੱਲੋਂ ਵੀ ਕਿਸੇ ਤਰ੍ਹਾਂ ਦੀ ਜੰਗੀ ਹਰਕਤ ਹੋਣ ਦੀ ਸੰਭਾਵਨਾ ਨਹੀਂ ਏ। ਸਤਲੁਜ ਪਾਰ ਕੁਝ ਗੜਬੜ ਹੋ ਰਹੀ ਏ। ਪਟਿਆਲਾ ਔਰ ਜੀਂਦ ਦੀਆਂ ਰਿਆਸਤਾਂ ਨੂੰ ਲੈ ਕੇ ਬਦ-ਅਮਨੀ ਏ। ਖ਼ਬਰ ਏ, ਉਹਨਾਂ ਵੱਲੋਂ ਸਰਕਾਰ-ਏ-ਵੱਲਾ ਨੂੰ ਸਾਲਸੀ ਬਨਾਉਣ ਦੀ ਤਜਵੀਜ਼ ਏ।
ਸੂਹੀਆ ਮੁੱਖੀ ਆਗਿਆ ਲੈ ਕੇ ਬੈਠ ਗਿਆ ਤਾਂ, ਅੰਮ੍ਰਿਤਸਰ ਦੇ ਸ਼ਾਹੂਕਾਰ ਨੂੰ ਆਪਣੀ ਗੱਲ ਕਹਿਣ ਦੀ ਇਜਾਜ਼ਤ ਮਿਲੀ। ਅਰੂੜ ਮੱਲ ਨੇ ਦੋਵੇਂ ਹੱਥ ਜੋੜ ਕੇ ਰਣਜੀਤ ਸਿੰਘ ਨੂੰ ਪ੍ਰਣਾਮ ਕੀਤਾ।
-ਮੇਂ ਅੰਮ੍ਰਿਤਸਰ ਦੇ ਸ਼ਹਿਰੀਆਂ ਵੱਲੋਂ ਹਜੂਰ ਪਾਸ ਬੇਨਤੀ ਕਰਨ ਆਇਆ ਹਾਂ ਸਰਕਾਰ) ਅੰਮ੍ਰਿਤਸਰ ਦੇ ਹਾਲਾਤ ਠੀਕ ਨਹੀਂ ਹਨ।
-ਕੀ ਹੋਇਆ ਅੰਮ੍ਰਿਤਸਰ ਨੂੰ ? ਰਣਜੀਤ ਸਿੰਘ ਨੇ ਪੁੱਛਿਆ।
-ਹਜੂਰ ਨੂੰ ਜਾਣਕਾਰੀ ਹੋਏਗੀ, ਹੁਣ ਗੁਰੂ ਦੀ ਨਗਰੀ ਦਾ ਇਕ ਮਾਲਕ ਨਹੀਂ ਹੈ |
ਰਣਜੀਤ ਸਿੰਘ ਦੀ ਅੱਖ ਅਰੂੜ ਮੱਲ ਦੇ ਚਿਹਰੇ ਉੱਪਰ ਟਿਕ ਗਈ। ਅਰੂੜ ਮੱਲ, ਸੂਰਜ ਵਾਂਗ ਲਿਸ਼ਕਦੀ ਅੱਖ ਦਾ ਤੇਜ ਝੱਲ ਨਾ ਸਕਿਆ। ਨੀਵੀਂ ਪਾ ਕੇ ਬੋਲਿਆ- 'ਹੁਣ ਗੁਰੂ ਦੀ ਨਗਰੀ ਦੇ ਅਨੇਕਾਂ ਮਾਲਕ ਨੇ ਹਜੂਰ। ਹਰ ਇਲਾਕੇ 'ਚ ਇਹਨਾਂ ਆਪਣੀਆਂ ਆਪਣੀਆਂ ਗੜ੍ਹੀਆਂ ਉਸਾਰ ਲਈਆਂ ਨੇ । ਹਥਿਆਰ ਬੰਦ ਨੌਕਰ ਰੱਖੋ ਹੋਏ ਨੇ। ਜ਼ਬਰਦਸਤੀ ਕਰ ਵਸੂਲਦੇ ਨੇ ਹਜੂਰ। ਸਾਹੂਕਾਰਾ ਤਬਾਹ ਹੋ ਗਿਆ ਏ। ਉਗਰਾਹੀ ਕਰਨ ਸਮੇਂ ਅਕਸਰ ਝਗੜੇ ਹੁੰਦੇ ਨੇ। ਭੰਗੀ ਸਰਦਾਰ ਦੀ ਵਿਧਵਾ ਮਾਈ ਸੁੱਖਾਂ ਦਾ ਕਿਲ੍ਹੇ ਉੱਪਰ ਕਬਜਾ ਏ। ਉਸ ਦਾ ਹੁਕਮ ਕੋਈ ਨਹੀਂ ਮੰਨਦਾ। ਨਗਰੀ 'ਚ ਆਪਾ ਧਾਪੀ ਪਈ ਹੋਈ ਸੂ। ਸ਼ਹਿਰੀਆਂ ਵੱਲੋਂ ਮੈਂ ਫਰਿਆਦ ਲੈ ਕੇ ਆਇਆ ਦਾ ਗੁਰੂ ਕੀ ਨਗਰੀ ਨੂੰ ਆਪਣੇ ਅਧਿਕਾਰ ਹੇਠ ਲੈ ਕੇ ਸ਼ਹਿਰੀਆਂ ਦੀ ਰੱਖਿਆ ਕਰੋ । ਗੱਲ ਖਤਮ ਕਰਕੇ, ਅਰੂੜ ਮੱਲ ਨੇ ਫਿਰ ਅੱਧਾ ਝੁਕ ਕੇ ਹੱਥ ਜੋੜੇ।
ਰਣਜੀਤ ਸਿੰਘ, ਫ਼ਕੀਰ ਅਜੀਜਉਦਦੀਨ ਵੱਲ ਝਾਕਿਆ। ਦਰਬਾਰ ਵਿਚ ਹਾਜ਼ਰ ਸਭ ਚੁੱਪ ਬੈਠੇ ਹੋਏ ਸਨ। ਇਸ ਬਾਰੇ ਸਾਨੂੰ ਅਲੱਗ ਵਿਚਾਰ ਕਰਨ ਦੀ ਲੋੜ ਹੈ। ਇਹ ਮਸਲਾ ਦੂਸਰ ਸਰਦਾਰਾਂ ਨਾਲ ਸੰਬੰਧ ਰੱਖਦਾ ਹੈ। ਫ਼ਕੀਰ ਨੇ ਸੂਬਾ ਦਿੱਤਾ।
-ਇਸ ਮਸਲੇ ਦਾ ਅਸੀਂ ਜਲਦੀ ਹੱਲ ਕਰਾਂਗੇ।' ਰਣਜੀਤ ਸਿੰਘ ਨੇ ਸ਼ਾਹੂਕਾਰ ਨਾਲ ਵਾਅਦਾ ਕੀਤਾ।
ਬਾਹੂਕਾਰ ਦੇ ਚਲੇ ਜਾਣ ਤੋਂ ਬਾਅਦ ਸੂਹੀਏ ਮੁੱਖੀ ਨੇ ਕੁਝ ਕਹਿਣ ਦੀ ਇਜਾਜ਼ਤ ਮੰਗੀ। ਰਣਜੀਤ ਸਿੰਘ ਵੱਲੋਂ ਸਹਿਮਤੀ ਮਿਲਣ ਤੋਂ ਬਾਅਦ ਉਹ ਬੋਲਿਆ- ਹਜ਼ੂਰ, ਅੰਮ੍ਰਿਤਸਰ ਸ਼ਹਿਰ ਦੀ ਵਿਚਲੀ ਗੱਲ ਦਰਅਸਲ ਹੋਰ ਏ। ਮਾਈ ਸੁੱਖਾਂ ਦੇ ਡਿਉਢੀਦਾਰ ਸ਼ੇਖ ਕਮਾਲੁਦੀਨ ਔਰ ਉਹਨਾਂ ਦੇ ਮੁਖ਼ਾਤਰ-ਏ-ਕਾਰ ਸੰਤੋਖ ਸਿੰਘ ਦੀ ਆਪਸ ਵਿਚ ਵਿਗੜੀ ਹੋਈ ਏ। ਕਰ ਉਗਰਾਹੁਣ ਵਿਚ ਬੇਈਮਾਨੀ ਹੁੰਦੀ ਏ। ਮਾਈ ਦੀ ਮਾਲੀ ਹਾਲਤ ਏਨੀ ਚੰਗੀ ਨਹੀਂ। ਉਸ ਨੇ ਭੰਗੀਆਂ ਦੇ ਕੱਟੜੇ ਵਿਚ ਰਹਿੰਦੇ ਏਸ ਸ਼ਾਹੂਕਾਰ ਨੂੰ ਨਜ਼ਰਾਨਾ ਅਦਾ ਕਰਨ ਲਈ ਆਖਿਆ ਤਾਂ ਏਹ ਸ਼ਾਹੂਕਾਰ ਅਦਾਇਗੀ ਤੋਂ ਬਚਣ ਲਈ, ਕਨੱਈਆਂ ਦੇ ਕੱਟੜੇ 'ਚ ਜਾ ਵਸਿਆ। ਫਿਰ ਉਸ ਨੇ ਸ਼ੇਖ ਕਮਾਲੁਦੀਨ ਨਾਲ ਸਾਜਸ਼ ਰਚ ਕੇ, ਹਜੂਰ ਨੂੰ ਅੰਮ੍ਰਿਤਸਰ ਆਪਣੇ ਅਧੀਨ ਕਰਨ ਲਈ ਸੱਦਾ ਦੇਣ ਦੀ ਯੋਜਨਾ ਬਣਾਈ। ਸਾਰਾ ਕਿੱਸਾ ਇਹ ਵੇ ਹਜੂਰ।
-ਮਾਈ ਸੁੱਖਾਂ ਦਾ ਇਕ ਪੁੱਤਰ ਵੀ ਏ। ਕਿੰਨੀ ਕੁ ਉਮਰ ਦਾ ਏ ?' ਰਣਜੀਤ ਸਿੰਘ ਨੇ ਪੁੱਛਿਆ।
-ਓਹ ਤਾਂ ਅਜੇ ਬਾਲਕ ਦੇ ਹਜੂਰ।
ਸੁਣ ਕੇ ਰਣਜੀਤ ਸਿੰਘ ਸੋਚੀਂ ਪੈ ਗਿਆ। ਕੁਝ ਦੇਰ ਬਾਅਦ ਫਤੇਹ ਸਿੰਘ ਆਹਲੂਵਾਲੀਆ ਨੂੰ ਕਿਹਾ-ਫਤੇਹ ਸਿੰਘ, ਦੋ ਪਰਚੀਆਂ ਬਣਾਓ। ਇਕ ਉੱਪਰ ਲਿਖੋ, ਹਮਲਾ ਕਰਨਾ ਹੈਂ, ਦੂਸਰੀ ਉੱਪਰ ਲਿਖੋ, ਹਮਲਾ ਨਹੀਂ ਕਰਨਾ ਹੈ। ਦੋਨੋਂ ਪਰਚੀਆਂ, ਗੁਰੂ ਗ੍ਰੰਥ ਸਾਹਬ ਉੱਪਰ ਰੱਖੋ। ਇਕ ਸੱਚੇ ਨੂੰ ਬੁਲਾ ਕੇ ਇਕ ਪਰਚੀ ਚੁੱਕਣ ਲਈ ਕਹੋ। ਅਕਾਲ ਪੁਰਖ ਦਾ ਜੇ ਹੁਕਮ ਹੋਇਆ, ਅਸੀਂ ਮਨਾਗੇ।'
ਕਾਰਵਾਈ ਹੋਣ ਲੱਗੀ। ਦਰਬਾਰੀ ਉਤਸਕਤਾ ਨਾਲ ਉਡੀਕਣ ਲੱਗੇ। ਬੱਚੇ ਨੇ ਗੁਰੂ ਗ੍ਰੰਥ ਸਾਹਿਬ ਉੱਪਰ ਜਿਹੜੀ ਪਰਚੀ ਚੁੱਕੀ, ਉਸ ਉੱਪਰ ਲਿਖਿਆ ਹੋਇਆ ਸੀ... ਹਮਲਾ ਕਰਨਾ ਹੈ।
-ਫਤੇਹ ਸਿੰਘ ?' ਰਣਜੀਤ ਸਿੰਘ ਉਸ ਵੱਲ ਅਨੋਖੀ ਤਰ੍ਹਾਂ ਡਾਕਿਆ।
-ਮੈਂ ਤਿਆਰ ਹਾਂ ਭਾਈ ਸਾਹਬ। ਫਤੇਹ ਸਿੰਘ ਨੇ ਚੜ੍ਹਦੀ ਕਲਾ 'ਚ ਜਵਾਬ ਦਿੱਤਾ।
-ਫ਼ਕੀਰ ਸਾਹਬ, ਸਦਾ ਕੌਰ ਨੂੰ ਬਟਾਲੇ ਸੁਨੇਹਾ ਭੇਜਿਆ ਜਾਏ... 'ਫੌਜ ਲੈ ਕੇ ਗੁਰੂ ਕੀ ਨਗਰੀ ਵੱਲ ਚਾਲੇ ਪਾ ਦੇਵੇ।
ਦਰਬਾਰ ਬਰਖ਼ਾਸਤ ਹੋ ਗਿਆ।
...
ਬਿਨਾਂ ਸ਼ੋਰ ਸ਼ਰਾਬੇ ਤੋਂ ਰਣਜੀਤ ਸਿੰਘ, ਫਤੇਹ ਸਿੰਘ ਅਤੇ ਰਾਣੀ ਸਦਾ ਕੌਰ ਦੀਆਂ ਫੌਜਾਂ ਨੇ ਅੰਮ੍ਰਿਤਸਰ ਦੁਆਲੇ ਘੇਰਾ ਆ ਪਾਇਆ। ਪਤਾ ਲੱਗਦਿਆਂ ਹੀ ਤਹਿਰ ਵਿਚ ਹਫੜਾ-ਦਫੜੀ ਪੈ ਗਈ। ਸ਼ਾਹੂਕਾਰ ਆਪਣੀ ਸੰਪਤੀ ਸਾਂਭਣ ਲੱਗੇ। ਘਰਾਂ ਅੰਦਰ ਨਿਸ਼ਾਨੀਆਂ ਲਗਾ ਲਗਾ ਕੇ, ਮੋਹਰਾਂ, ਸਿੱਕੇ ਦਬਾਉਣ ਲੱਗਾ। ਸਰਦਾਰਾਂ ਨੇ ਆਪਣੀਆਂ ਗੜ੍ਹੀਆਂ ਅੰਦਰ ਹਥਿਆਰ ਜਮ੍ਹਾਂ ਕਰ ਲਏ। ਗੁਲਾਬ ਸਿੰਘ ਭੰਗੀ ਦੀ ਵਿਧਵਾ ਮਾਈ ਸੁੱਖਾਂ ਨੇ ਵੀ ਲੜਨ ਦਾ ਫੈਸਲਾ ਕਰ ਲਿਆ।
ਆਥਣ ਦਾ ਸਮਾਂ। ਸੂਰਜ ਅੰਮ੍ਰਿਤਸਰ ਸ਼ਹਿਰ ਉੱਪਰ ਹੇਠਾਂ ਲਹਿ ਗਿਆ ਸੀ। ਰਣਜੀਤ ਸਿੰਘ ਇਸ ਵੇਲੇ ਆਪਣੇ ਤੰਬੂ ਵਿਚ ਸੀ। ਚੁਫੇਰੇ ਸਖ਼ਤ ਪਹਿਰਾ ਸੀ। ਇਕ ਸਿਪਾਹੀ ਨੇ ਆਣ ਕੇ ਪੂਰਾ ਝੁਕਦਿਆਂ ਕਿਹਾ, 'ਸਰਕਾਰ ਇਕ ਨਿਹੰਗ ਸਿੰਘ ਮਿਲਣ ਦੀ ਆਗਿਆ ਮੰਗਦਾ ਪਿਐ।'
—ਉਸ ਦਾ ਨਾਮ ਪੁੱਛਿਐ ?
-ਫੂਲਾ ਸਿੰਘ ਆਖਦਾ ਏ, ਸਰਕਾਰ। ਸਿਪਾਹੀ ਨੇ ਦੱਸਿਆ। 'ਫੂਲਾ ਸਿੰਘ ਅਕਾਲੀ'।
ਰਣਜੀਤ ਸਿੰਘ ਦੇ ਚਿਹਰੇ ਉੱਪਰ ਮੁਸਕਰਾਹਟ ਫੈਲ ਗਈ। ਪੁੱਛਿਆ-'ਸਵਾ ਲੱਖ ਏ ਜਾ....
-ਕਿੱਲਾ ਈ ਏ ਹਜੂਰ।
ਗੱਲਾ ਕਰਦਿਆਂ ਤੇ ਹੀ ਫਤੇਹ ਸਿੰਘ ਆਹਲੂਵਾਲੀਆ ਆ ਗਿਆ। ਰਣਜੀਤ ਸਿੰਘ ਨੇ ਕਿਹਾ, 'ਭੇਜ ਦੇ ਉਸ ਨੂੰ।
ਨਿਹੰਗ ਨੇ ਤੰਬੂ ਅੰਦਰ ਕਦਮ ਰੱਖਦਿਆਂ ਹੀ ਜੈਕਾਰਾ ਛੱਡਿਆ। ਰਣਜੀਤ ਸਿੰਘ ਅਤੇ ਫਤੇਹ ਸਿੰਘ ਨੇ ਜਵਾਬ ਮੋੜਿਆ।
-ਗੁਰੂ ਦੀ ਮੋਹਰ ਨਾਲ ਤੂੰ ਆਗਿਆ ਏ... । ਰਣਜੀਤ ਸਿੰਘ ਵੱਲ ਝਾਕਦਿਆ ਨਿਹੰਗ ਬੋਲਿਆ-ਚੰਗਾ ਕੀਤੇਸ। ਗੁਰੂ ਦੀ ਫੌਜ ਤੇਰੇ ਨਾਲ ਈ। ਗੁਰੂ ਦੀ ਨਗਰੀ ਨੂੰ ਮਲੇਸ਼ਾਂ ਪਲੀਤ ਕਰ ਦਿੱਤਾ ਏ। ਸਫਾਈ ਕਰਨੀ ਪਏਗੀ।
ਰਣਜੀਤ ਸਿੰਘ ਨੇ ਨਿਹੰਗ ਨੂੰ ਧਿਆਨ ਨਾਲ ਵੇਖਿਆ। ਮੇਟਾ ਖੱਦਰ ਦਾ ਕੁੜਤਾ। ਗੋਡਿਆਂ ਤੱਕ ਨੀਵਾਂ। ਪਿੰਜਣੀਆਂ ਉੱਪਰ ਬੱਧੀਆਂ ਪੱਟੀਆਂ। ਧੌੜੀ ਦੀ ਜੁੱਤੀ। ਲੱਕ ਨਾਲ ਕਮਰਕੱਸੇ ਵਿਚ ਸੱਜੇ ਖੱਬੇ ਦੋ ਤਲਵਾਰਾਂ ਹੱਥ ਵਿਚ ਲੰਮਾ ਬਰਛਾ। ਸਿਰ ਉੱਪਰ ਨੀਲੀ ਪਗੜੀ, ਉੱਪਰ ਵੱਲ ਨੂੰ ਉੱਠਦੀ ਹੋਈ। ਪਗੜੀ ਦੁਆਲੇ ਲੋਹੇ ਦੇ ਲਿਸ਼ਕਦੇ ਚੱਕਰ।
-ਖਾਲਸਾ ਤਿਆਰ-ਬਰ-ਤਿਆਰ ਏ ?' ਰਣਜੀਤ ਸਿੰਘ ਦੇ ਚਿਹਰੇ ਉੱਪਰ ਅਜੇ ਵੀ ਮੁਸਕਰਾਹਟ ਠਹਿਰੀ ਹੋਈ ਸੀ।
-ਹਾਂ, ਗੁਰੂ ਦਾ ਖਾਲਸਾ, ਹਰ ਸਮੇਂ ਤਿਆਰ ਰਹਿੰਦਾ ਏ। ਅਸੀਂ ਗੁਰੂ ਦੀ ਲਾਡਲੀ ਫੌਜ ਆਂ।
-ਹੁਕਮ ਕਰੋ ਖਾਲਸਾ ਜੀ...? ਫਤੇਹ ਸਿੰਘ ਬੋਲਿਆ।
-ਗੁਰੂ ਦੀ ਨਗਰੀ ਸਾਂਭਣੀ ਏ ਤਾਂ ਗੁਰੂ ਦੀ ਫੌਜ ਤੇਰੀ- ਫੂਲਾ ਸਿੰਘ ਨੇ ਐਲਾਨ ਕਰਨ ਵਾਂਗ ਕਿਹਾ ਤੇ ਰਣਜੀਤ ਸਿੰਘ ਵੱਲ ਝਾਕਿਆ-'ਨਹੀਂ ਤਾਂ ਅੰਮ੍ਰਿਤਸਰ ਦੇ ਸਰਦਾਰਾਂ ਨਾਲ ਟੱਕਰ ਲੈਣ ਤੋਂ ਪਹਿਲਾਂ ਗੁਰੂ ਦੀ ਫੌਜ ਨਾਲ ਯੁੱਧ ਕਰਨਾ ਪਏਗਾ।
ਰਣਜੀਤ ਸਿੰਘ ਅਤੇ ਫਤੇਹ ਸਿੰਘ ਇਕ ਦੂਸਰੇ ਵੱਲ ਝਾਕੇ। ਰਣਜੀਤ ਸਿੰਘ ਨੇ ਮੌਕਾ ਸੰਭਾਲਦਿਆਂ ਕਿਹਾ-'ਅਸੀਂ ਗੁਰੂ ਦੇ, ਗੁਰੂ ਦੀ ਫੌਜ ਅਸਾਂ ਦੀ।
ਅਕਾਲੀ ਫੂਲਾ ਸਿੰਘ ਨੇ ਫਿਰ ਜੈਕਾਰਾ ਛੱਡਿਆ-ਹੁਣ ਇਹ ਯੁੱਧ ਤੇਰਾ ਨਹੀਂ, ਗੁਰੂ ਦੀ ਫੌਜ ਦਾ ਏ' ਆਖ ਕੇ ਭੱਟ ਤੰਬੂ ਵਿਚੋਂ ਬਾਹਰ ਚਲਿਆ ਗਿਆ।
ਦੋਵੇਂ ਹੈਰਾਨ ਹਿ ਗਏ। ਫਤੇਹ ਸਿੰਘ ਨੇ ਕਿਹਾ-'ਇਸ ਨੂੰ ਛੇੜ ਕੇ ਕੋਈ ਪੰਗਾ ਨਾ ਪਾ ਬਹੀਏ। ਇਹ ਅੜਬਾਂ ਦਾ ਟੋਲਾ ਏ। ਗੁਰੂ ਤੋਂ ਬਿਨਾਂ ਕਿਸੇ ਦੀ ਈਨ ਨਹੀਂ ਮੰਨਦੇ।'
-ਜੇ ਹੁਣ ਜਵਾਬ ਦੇਵਾਂਗੇ ਤਾਂ ਏਥੇ ਦੇ ਜੰਗਾਂ ਲੜਨੀਆਂ ਪੈ ਸਕਦੀਆਂ। ਰਣਜੀਤ ਸਿੰਘ ਨੇ ਦੂਰ ਦੀ ਸੋਚਦਿਆਂ ਕਿਹਾ। ਫਿਰ ਦੋਵੇਂ ਅਗਲੀ ਕਾਰਵਾਈ ਬਾਰੇ ਸਲਾਹਾਂ ਕਰਨ ਲੱਗੇ।
...
ਮਾਈ ਸੁੱਖਾਂ ਨੇ ਰਣਜੀਤ ਸਿੰਘ ਨਾਲ ਟੱਕਰ ਲੈਣ ਲਈ, ਜੱਸਾ ਸਿੰਘ ਰਾਮਗੜੀਆ ਦੇ ਜਾਨਸ਼ੀਨ ਸਰਦਾਰ ਜੋਧ ਸਿੰਘ ਨੂੰ ਮਦਦ ਲਈ ਬੁਲਾਵਾ ਦਿੱਤਾ। ਉਸ ਦੇ ਦੂਤ ਨੇ ਆ ਕੇ ਦੱਸਿਆ-'ਸਿੰਘ ਸਾਹਬ ਨੇ ਕਿਹਾ ਹੈ, ਕਿਲ੍ਹਾ ਛੱਡ ਦੇਣ ਵਿਚ ਹੀ ਭਲਾਈ
ਮਾਈ ਸੁੱਖਾਂ ਹਤਾਸ ਰਹਿ ਗਈ, ਜੱਸਾ ਸਿੰਘ ਨੇ ਮਦਦ ਤਾਂ ਕੀ ਕਰਨੀ ਸੀ, ਉਲਟਾ ਕਿਲ੍ਹਾ ਛੱਡਣ ਦੇ ਮਸ਼ਵਰੇ ਦੇਣ ਡਿਹਾ ਹੋਇਐ । ਉਸ ਨੇ ਬਿਨਾਂ ਲੜਿਆ ਹੀ ਹਾਰ ਮੰਨ ਲਈ। ਉਧਰ ਸ਼ਾਹੂਕਾਰ ਅਰੂੜ ਮੱਲ ਅਤੇ ਸ਼ੇਖ ਕਮਾਲੁਦੀਨ ਦੀ ਰਣਾਈ ਯੋਜਨਾ ਅਨੁਸਾਰ, ਜਦੋਂ ਰਣਜੀਤ ਸਿੰਘ ਦੀ ਫੌਜ ਨੇ ਕਿਲ੍ਹੇ ਨੂੰ ਘੇਰਾ ਪਾਇਆ ਤਾਂ ਡਿਉਢੀ ਦਾ ਦਰਵਾਜ਼ਾ ਖੋਲ੍ਹ ਦਿੱਤਾ ਗਿਆ।
ਨਿਹੰਗਾਂ ਦਾ ਜੱਥਾ ਜੈਕਾਰੇ ਛੱਡਦਾ ਕਿਲ੍ਹੇ ਅੰਦਰ ਦਾਖ਼ਲ ਹੋ ਗਿਆ। ਇਸ ਸਮੇਂ ਬਾਬਾ ਸਾਹਬ ਸਿੰਘ ਬੇਦੀ ਦਾ ਇਕ ਨਿੱਜੀ ਸੇਵਾਦਾਰ, ਰਣਜੀਤ ਸਿੰਘ ਕੋਲ ਆਇਆ-ਬਾਬਾ ਜੀ ਨੇ ਆਪਸ ਵਿਚ ਨਾ ਉਲਝਣ ਲਈ ਆਖਿਆ ਏ। ਮਾਈ ਸੁੱਖਾਂ ਵੱਲ ਵੀ ਇਕ ਸੇਵਾਦਾਰ ਘੱਲਿਆ ਏ।
ਰਣਜੀਤ ਸਿੰਘ ਦੁਚਿੱਤੀ ਵਿਚ ਪੈ ਗਿਆ। ਲਾਹੌਰ ਤੇ ਚੱਲ ਕੇ ਆਏ ਹਾਂ। ਫੌਜ ਨੂੰ ਇਸ ਤਰ੍ਹਾਂ ਵਾਪਸ ਲੈ ਜਾਣਾ ਤਾਂ ਉਹਨਾਂ ਦਾ ਮਨੋਬਲ ਤੋੜੇਗਾ। ਆਉਣ ਵਾਲੇ ਸਮੇਂ ਦੀਆਂ ਮੁਹਿੰਮਾਂ 'ਤੇ ਇਸ ਦਾ ਅਸਰ ਪਏਗਾ।....
ਅਜੇ ਰਣਜੀਤ ਸਿੰਘ, ਫਤੋਰ ਸਿੰਘ ਨਾਲ ਇਸ ਬਾਰੇ ਸਲਾਹਾਂ ਕਰਨ ਲੱਗਾ ਹੋਇਆ ਸੀ, ਖ਼ਬਰ ਆਈ-'ਮਾਈ ਸੁੱਖਾਂ ਨੇ ਕਿਲ੍ਹਾ ਛੱਡ ਕੇ ਆਪਣੇ ਨਬਾਲਗ ਪੁੱਤਰ ਗੁਰਦਿੱਤ ਸਿੰਘ ਨਾਲ, ਰਾਮਗੜ੍ਹੀਆ ਦੇ ਬੁੰਗੇ ਵਿਚ ਪਨਾਹ ਲੈ ਲਈ ਹੈ।
ਰਣਜੀਤ ਸਿੰਘ ਨੇ ਕਿਲ੍ਹੇ ਉੱਪਰ ਕਬਜਾ ਕਰ ਲਿਆ। ਸ਼ਹਿਰ ਦੇ ਵੱਖ-ਵੱਖ ਦੱਸਿਆਂ ਉੱਪਰ ਕਾਬਜ਼ ਸਰਦਾਰਾਂ ਨੇ ਖ਼ੁਦ ਹੀ ਪੇਸ਼ ਹੋ ਕੇ ਰਣਜੀਤ ਸਿੰਘ ਦੀ ਅਧੀਨਗੀ ਪ੍ਰਵਾਨ ਕਰ ਲਈ।
ਘੋੜੇ ਉੱਪਰ ਸਵਾਰ ਰਣਜੀਤ ਸਿੰਘ ਨੇ ਪੂਰੇ ਕਿਲ੍ਹੇ ਦੀ ਪਰਕਰਮਾ ਕੀਤੀ। ਫਤੇਹ ਸਿੰਘ ਵੀ ਨਾਲ ਨਾਲ ਚੱਲਦਾ, ਇਕ ਇਕ ਚੀਜ਼ ਨੂੰ ਘੋਖ ਰਿਹਾ ਸੀ। ਕਿਲ੍ਹੇ ਅੰਦਰ ਹਥਿਆਰਾਂ ਦਾ ਭੰਡਾਰ ਵੇਖ ਕੇ ਫਤੇਹ ਸਿੰਘ ਹੈਰਾਨ ਸੀ, ਮਾਰੀ ਤਾਂ ਲੜ ਸਕਦੀ ਸੀ, ਫਿਰ ਕਿਲ੍ਹਾ ਛੱਡਣ ਦੀ ਕੀ ਵਜਾਹ ਹੋਈ ?
ਕਿਲ੍ਹੇ ਅੰਦਰ ਪੰਜ ਤੋਪਾਂ ਵੀ ਸਨ ਤੇ ਇਕ ਸਭ ਤੋਂ ਵੱਡੀ ਤਪ, ਅਹਿਮਦ ਸ਼ਾਹ ਅਬਦਾਲੀ ਦੀ, ਤਾਂਬੇ ਅਤੇ ਪਿੱਤਲ ਦੀ ਧਾਤ ਤੋਂ ਬਣਾਈ ਹੋਈ-'ਜਮਜਮਾ ਤੋਪ ਵੀ मी।
-ਏਸੇ ਤੋਪ ਨੂੰ ਭੰਗੀਆਂ ਦੀ ਤੋਪ ਆਖਦੇ ਹਨ ਨਾ.. ?' ਖੁਸ਼ ਹੋਈ ਸਦਾ ਕੌਰ ਨੇ ਤੋਪ ਦੀ ਨਾਲੀ ਉੱਪਰ ਹੱਥ ਫੇਰਦਿਆਂ ਪੁੱਛਿਆ।
ਹੁਣ ਫਤੇਹ ਸਿੰਘ ਵੀ ਤੋਪ ਨੂੰ ਘੁੰਮ ਕੇ ਵੇਖਣ ਲੱਗਾ-ਭਾਈ ਸਾਹਬ, ਏਸੇ ਤੋਪ ਨੇ ਪਾਣੀਪਤ ਦੀ ਲੜਾਈ ਵਿਚ ਮਰਹੱਟਿਆਂ ਦੀ ਤਬਾਹੀ ਕੀਤੀ ਸੀ।
ਰਣਜੀਤ ਸਿੰਘ ਹੱਸਿਆ। ਮੁੱਛਾਂ ਦੇ ਕੂੰਦਾਂ ਨੂੰ ਰੁੱਖ ਸਿਰ ਕਰਦਿਆਂ ਮਰੋੜਾ ਦਿੱਤਾ- 'ਹੁਣ ਇਸ ਦੀ ਅਜਮਾਇਸ਼ ਦੁਰਾਨੀਆਂ ਔਰ ਪਹਾੜੀਆਂ ਉੱਪਰ ਕਰਾਂਗੇ।
ਜਿੱਤ ਦੀ ਖੁਸ਼ੀ ਵਿਚ ਰਣਜੀਤ ਸਿੰਘ ਨੇ ਦਰਬਾਰ ਸਾਹਬ ਜਾ ਕੇ ਮੱਥਾ ਟੇਕਣ ਦਾ ਅਤੇ ਗੁਰੂ ' ਪਾਸੋਂ ਅਸ਼ੀਰਵਾਦ ਲੈਣ ਦਾ ਮਨ ਬਣਾਇਆ। ਉਸ ਨੇ ਗੋਬਿੰਦਗੜ੍ਹ ਕਿਲ੍ਹੇ ਤੋਂ ਦਰਬਾਰ ਸਾਰਬ ਤੱਕ ਹਾਥੀ ਉੱਪਰ ਚੜ੍ਹ ਕੇ, ਪੂਰੀ ਆਨ-ਸ਼ਾਨ ਨਾਲ ਜਾਣ ਦਾ ਫੈਸਲਾ ਕੀਤਾ ਤੇ ਇਸ ਲਈ ਹਾਥੀ ਨੂੰ ਸਜਾਉਣ ਦਾ ਹੁਕਮ ਦਿੱਤਾ।
ਅਗਲੇ ਦਿਨ, ਨਗਾਰੇ ਦੀ ਚੋਟ 'ਤੇ, ਰਣਜੀਤ ਸਿੰਘ ਦਾ ਸ਼ਾਹੀ ਕਾਬਲਾ ਕਿਲ੍ਹੇ ਵਿਚੋਂ ਨਿਕਲਿਆ। ਉਸ ਦੇ ਨਾਲ ਘੋੜ ਸਵਾਰ, ਪੈਦਲ ਅਤੇ ਰਾਹ ਵਿਚੋਂ ਹਜੂਮ ਨਾਲ ਰਲਦਾ ਗਿਆ। ਜਲੂਸ ਦੇ ਨਾਲ-ਨਾਲ ਉਸ ਦੀ ਭੇਜ ਦੋਹੀਂ ਪਾਸੀਂ ਚੱਲ ਰਹੀ ਸੀ। ਵੱਡੀ ਗਿਣਤੀ ਵਿਚ ਨਿਹੰਗ ਵੀ ਇਸ ਜਲੂਸ ਵਿਚ ਸ਼ਾਮਲ ਸਨ। ਰਣਜੀਤ ਸਿੰਘ ਹੈਰਾਨ ਸੀ ਅਕਾਲੀ ਫੂਲਾ ਸਿੰਘ ਨਿਹੰਗਾਂ ਦਾ ਆਗੂ ਕਿਧਰੇ ਨਜ਼ਰ ਨਹੀਂ ਸੀ ਆ ਰਿਹਾ।
ਜੋਸ਼ ਵਿਚ ਆਏ ਨਿਹੰਗ ਨੰਗੀਆਂ ਤਲਵਾਰਾਂ ਨਾਲ ਕਰਤੱਬ ਵਿਖਾ ਰਹੇ ਸਨ। ਕੁਝ ਗੱਤਕਾ ਖੇਡਦੇ ਚੱਲ ਰਹੇ ਸਨ। ਰਣਜੀਤ ਸਿੰਘ ਦਾ ਹੁਕਮ ਸੀ, ਇਹਨਾਂ ਨੂੰ ਰੋਕਣਾ ਟੋਕਣਾ ਨਹੀਂ। ਰਣਜੀਤ ਸਿੰਘ ਇਕ ਵੱਡੇ ਹਾਥੀ ਉੱਪਰ ਸਜਾਏ ਹੋਏ ਹੋਏ ਵਿਚ ਬੈਠਾ ਸੀ। ਅੰਮ੍ਰਿਤਸਰ ਉੱਪਰ ਜਿੱਤ ਦੀ ਖੁਸ਼ੀ ਵਿਚ ਉਹ ਆਪਣੇ ਖੱਬੇ ਸੱਜੇ ਰੁਪਈਆਂ ਦੀ ਸੋਟ ਕਰ ਰਿਹਾ ਸੀ। ਉਸ ਨੇ ਵੇਖਿਆ, ਅਕਾਲੀ ਫੂਲਾ ਸਿੰਘ, ਇਕ ਮਕਾਨ ਦੇ ਛੱਜੇ ਉੱਪਰ ਖੜ੍ਹਾ ਜਲੂਸ ਦਾ ਨਜ਼ਾਰਾ ਵੇਖ ਰਿਹਾ ਹੈ। ਹਾਥੀ ਉੱਪਰ ਬੈਠਣਾ, ਰੁਪਏ ਸੁੱਟਣਾ, ਲੋਕਾਂ ਦੀ ਭੀੜ, ਫੌਜ, ਫੂਲਾ ਸਿੰਘ ਨੂੰ ਇਹ ਸਭ ਅਜੀਬ ਜਿਹਾ ਲੱਗਿਆ। ਜਿਵੇਂ ਹੀ ਰਣਜੀਤ ਸਿੰਘ ਦਾ ਹਾਥੀ ਛੱਜੇ ਦੇ ਲਾਗੇ ਗਿਆ, ਰਣਜੀਤ ਸਿੰਘ ਨੇ ਮਹਾਵਤ ਨੂੰ ਆਖ ਕੇ ਹਾਥੀ ਰੁਕਵਾ ਲਿਆ। ਅਕਾਲੀ ਫੂਲਾ ਸਿੰਘ ਅੱਗੇ ਨੂੰ ਝੁਕ ਕੇ ਖਿੜ-ਖੜਾ ਕੇ ਹੱਸਿਆ, ਹਾਥੀ ਵੱਲ ਚੰਗੀ ਤਰ੍ਹਾਂ ਵੇਖ ਕੇ ਪੁੱਛਿਆ- ਉਏ ਲੱਖ-ਨੰਤਰਿਆ, ਸਵਾਰੀ ਕਰਨ ਲਈ ਇਹ ਝੋਟਾ ਕਿਹੜੇ ਚੜਏ ਨੇ ਦਿੱਤਾ ਜੇ ?
ਸੁਣਦਿਆਂ ਹੀ ਰਣਜੀਤ ਸਿੰਘ ਨੂੰ ਝਟਕਾ ਲੱਗਾ। ਅੰਦਰੋਂ ਗੁੱਸਾ ਉੱਠਿਆ, ਪਰ ਨਿਹੰਗਾਂ ਦੇ ਸੁਭਾਅ ਨੂੰ ਜਾਣ ਕੇ ਭੱਟ ਸੰਭਲ ਕੇ ਬੋਲਿਆ, 'ਖਾਲਸਾ ਜੀਓ, ਇਹ ਝੋਟਾ ਤਾਂ ਆਪ ਜੀ ਦੀ ਬਖਸ਼ਿਸ਼ ਹੀ ਹੈ।
-ਚੰਗਾ ਏ, ਚੰਗਾ ਏ... । ਫੂਲਾ ਸਿੰਘ ਨੇ ਕੁਝ ਕੁਝ ਲੱਜਿਤ ਹੁੰਦਿਆਂ ਕਿਹਾ। ਰਣਜੀਤ ਸਿੰਘ ਦੀ ਜੇਤੂ ਅੱਖ ਵਧੇਰੇ ਚਮਕ ਉੱਠੀ ਤੇ ਇਕ ਵਾਰ ਉਹ ਵੀ ਫੂਲਾ ਸਿੰਘ ਵਾਂਗ ਖੁੱਲ੍ਹ ਕੇ ਹੱਸਿਆ।
ਅੰਮ੍ਰਿਤਸਰ ਦੇ ਸ਼ਹਿਰੀਆਂ ਨੇ, ਰਣਜੀਤ ਸਿੰਘ ਦਾ ਗੱਜ-ਵੱਜ ਕੇ ਸਵਾਗਤ ਕੀਤਾ। ਹਰਮੰਦਿਰ ਸਾਹਬ ਲਈ ਖੁੱਲ੍ਹ ਕੇ ਦਾਨ ਦਿੱਤਾ। ਜਦ ਕਾਫਲਾ ਵਾਪਸ ਕਿਲ੍ਹੇ ਅੰਦਰ ਪੁੱਜਾ ਤਾਂ ਉਤਸ਼ਾਹ ਅਤੇ ਮਾਣ ਨਾਲ ਭਰੀ ਹੋਈ ਸਦਾ ਕੌਰ ਨੇ ਕਿਹਾ-'ਕਾਕਾ ਜੀ, ਹੁਣ ਤਾਂ ਮੇਰਾ ਜੀ ਵੀ ਕਰਦਾ ਏ-ਤੈਨੂੰ ਸਰਕਾਰ ਆਖਿਆ ਕਰਾਂ।'
ਰਣਜੀਤ ਸਿੰਘ ਮੁਸਕਰਾਉਣ ਲੱਗਾ ਤੇ ਜਮਜਮਾ ਤੋਪ ਕੋਲ ਜਾ ਖੜ੍ਹਾ।
-ਕਾਕਾ ਜੀ, ਜੋਧ ਸਿੰਘ ਰਾਮਗੜ੍ਹੀਆ, ਸੱਤਘਰਾ ਦੇ ਨੱਕਈ, ਆਹਲੂਵਾਲੀਆ ਤਾਂ ਪੱਗ-ਵੱਟ ਭਰਾ ਬਣਿਆ ਹੀ ਹੋਇਆ ਜੇ। ਬੱਸ ਭੰਗੀਆਂ ਦਾ ਸਾਹਬ ਸਿੰਘ ਹੀ ਨੇਤਾ ਅੜਾਈ ਬੈਠਾ ਏ।
-ਮਾਈ ਜੀ, ਬੁੱਢੀਆਂ ਲੱਤਾਂ ਹੁਣ ਬਹੁਤੀ ਦੇਰ ਨਹੀਂ ਅੜਨ ਲੱਗੀਆਂ। ਰਣਜੀਤ ਸਿੰਘ ਨੇ ਬੇਫ਼ਿਕਰੀ ਨਾਲ ਕਿਹਾ।
-ਸਾਡਾ ਮਹਾਰਾਜਾ ਹੁਣ ਪੰਜਾਬ ਦੇ ਪੰਜ ਦੁਆਬਿਆਂ ਦਾ ਹੁਕਮਰਾਨ ਏ।' ਕੋਲ ਅ ਖੜ੍ਹੇ ਫਤੇਹ ਸਿੰਘ ਆਹਲੂਵਾਲੀਆ ਨੇ ਗਰਵ ਨਾਲ ਕਿਹਾ।
-ਫਤੇਹ ਸਿੰਘ, ਮਹਾਰਾਜਾ ਜਾਂ ਸਰਦਾਰ ਮੈਂ ਹੋਰਾਂ ਲਈ ਆਂ। ਤੇਰਾ ਭਰਾ ਵਾਂ। ਤੇਰੇ ਵੱਲੋਂ 'ਭਾਈ ਸਾਹਬ' ਆਖਣਾ ਮੈਨੂੰ ਚੰਗਾ ਲੱਗਦਾ ਹੈ। ਇਹਦੇ 'ਚ ਮੋਹ ਏ। ਰਣਜੀਤ ਸਿੰਘ ਨੇ ਫਤੇਹ ਸਿੰਘ ਦਾ ਹੱਥ ਆਪਣੇ ਹੱਥ 'ਚ ਲੈਂਦਿਆਂ ਕਿਹਾ।
ਇਸ ਵੇਲੇ ਫ਼ਕੀਰ ਅਜ਼ੀਜ਼ਉਦਦੀਨ ਲਾਹੌਰ ਵਿਚ ਸੀ । ਗੋਬਿੰਦਗੜ੍ਹ ਕਿਲ੍ਹੇ ਦਾ ਬੱਧ ਭਰੋਸੇਮੰਦ ਵਿਅਕਤੀਆਂ ਦੇ ਹਵਾਲੇ ਕਰਨਾ ਸੀ। ਸ਼ਹਿਰ ਅੰਦਰ ਆਪਣੇ ਥਾਣੇ ਜਵਾਪਿਤ ਕਰਨੇ ਸਨ। ਰਣਜੀਤ ਸਿੰਘ ਪੂਰੇ ਦੇ ਦਿਨ ਰੁੱਝਿਆ ਰਿਹਾ। ਮਾਈ ਸੁੱਖਾਂ ਅਤੇ ਉਸ ਦੇ ਨਬਾਲਗ ਪੁੱਤਰ ਦੇ ਗੁਜ਼ਾਰੇ ਲਈ ਕੁਝ ਪਿੰਡਾਂ ਦੀ ਜਾਗੀਰ ਉਸ ਦੇ ਨਾਮ ਬੀਤੀ ਤੇ ਅੰਦਰੋਂ ਬਾਹਰ ਨਵੀਆਂ ਖਾਹਸ਼ਾ ਨਾਲ ਭਰੇ ਹੋਏ ਰਣਜੀਤ ਸਿੰਘ ਨੇ ਲਾਹੌਰ ਤ ਚਾਲੇ ਪਾ ਦਿੱਤੇ।
ਪੂਰਾ ਲਾਹੋਰ ਰਣਜੀਤ ਸਿੰਘ ਦੇ ਸਵਾਗਤ ਵਿਚ ਖੜ੍ਹਾ ਸੀ। ਕਨ੍ਹਈਆ ਮਿਸਲ ਦਾ ਜੈਮਲ ਸਿੰਘ ਬੇਸਬਰੀ ਨਾਲ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਉਹ ਆਪਣੀ ਲੜਕੀ ਦਾ ਰਿਸ਼ਤਾ ਯੁਵਰਾਜ ਖੜਕ ਸਿੰਘ ਨਾਲ ਕਰਨ ਦੀ ਖਾਹਿਸ਼ ਲੈ ਕੇ ਆਇਆ ਸੀ। ਰਣਜੀਤ ਸਿੰਘ ਨੇ ਮੰਗਣੀ ਲਈ ਹਾਂ ਕਰ ਦਿੱਤੀ। ਨਾਲ ਹੀ, ਅੰਮ੍ਰਿਤਸਰ ਉੱਪਰ ਫਤੇਹ ਅਤੇ ਮੰਗਣੀ ਤੇਅ ਹੋਣ ਦਾ ਜਸ਼ਨ ਮਨਾਉਣ ਲਈ, ਨਾਚ ਗਾਣੇ ਅਤੇ ਮੁਜਰੇ ਦਾ ਪ੍ਰਬੰਧ ਕਰਨ ਦਾ ਹੁਕਮ ਦਿੱਤਾ।
ਦਰਬਾਰ ਅਤੇ ਨੌਕਰ ਚਾਕਰ ਤਿਆਰੀ ਵਿਚ ਲੱਗ ਗਏ।
ਇਸ ਵੇਲੇ ਦੀ ਪ੍ਰਸਿੱਧ ਨਾਚੀ ਮੇਰਾਂ ਨੂੰ ਮਹਿਫ਼ਲ ਦਾ ਸ਼ਿੰਗਾਰ ਬਨਆਉਣ ਲਈ ਕੁਝ ਬਾ-ਰਸੂਖ ਵਿਅਕਤੀ, ਅੰਮ੍ਰਿਤਸਰ ਰਵਾਨਾ ਕਰ ਦਿੱਤੇ ਗਏ।
ਫੁਰਮਾਨ ਜਾਰੀ ਕਰਕੇ, ਰਣਜੀਤ ਸਿੰਘ ਲੰਮੀ ਘੋੜ ਸਵਾਰੀ ਲਈ ਨਿਕਲ ਗਿਆ।