ਕਿਲ੍ਹੇ ਦੇ ਅੰਦਰ ਮਹਾਰਾਜੇ ਦੇ ਮਹਿਲ ਉਦਾਸ ਸਨ। ਜਦ ਤੋਂ ਉਹਨਾਂ ਦਾ ਮਹਾਰਾਜਾ, ਉਹਨਾਂ ਦੀ ਸਰਕਾਰ, ਬੀਮਾਰ ਸੀ, ਰਾਣੀਵਾਸ ਵਿਚ ਪਹਿਲਾਂ ਵਰਗੀ ਖੁਸ਼ੀ ਅਤੇ ਹੁਲਾਸ ਕੁਝ ਦਿਨਾਂ ਤੋਂ ਨਹੀਂ ਸੀ ਸੁਣਿਆ। ਦਾਸੀਆਂ ਦਾ ਹਾਸਾ-ਠੱਠਾ ਅਤੇ ਚੋਹਲ-ਮੋਹਲ ਗਾਇਬ ਸਨ। ਕਦੇ ਕਦੇ ਰਾਣੀ ਜਿੰਦਾਂ ਵਾਲੇ ਪਾਸਿਓ, ਨਿੱਕੇ ਬਹਿਜ਼ਾਦੇ ਦਲੀਪ ਸਿੰਘ ਨੂੰ ਲੋਰੀਆ ਦੇਣ ਦੀ ਆਵਾਜ਼ ਸੁਣਦੀ ਸੀ। ਕਟੋਚ ਰਾਣੀ ਗੁੱਡਾਂ, ਰਾਣੀ ਹਰਦੇਵੀ, ਰਾਣੀ ਰਾਜ ਕੰਵਰ, ਰਾਣੀ ਬੇਨਾਲੀ ਦੇ ਮਹਿਲ ਉਦਾਸ ਸਨ। ਉਦਾਸ ਤਾਂ ਇਹ ਪਿਛਲੇ ਚਾਰ ਪੰਜ ਸਾਲਾਂ ਤੋਂ ਹੀ ਸਨ ਜਦ ਰਣਜੀਤ ਸਿੰਘ ਨੂੰ ਪਹਿਲਾ ਅਧਰੰਗ ਦਾ ਦੌਰਾ ਪਿਆ ਸੀ। ਫਿਰ ਵੀ ਜਦ ਮਹਾਰਾਜਾ ਤੁਰਨ ਫਿਰਨ ਦੇ ਯੋਗ ਹੁੰਦਾ ਸੀ ਤੇ ਚੰਗਾ ਚੰਗਾ ਮਹਿਸੂਸ ਕਰਦਾ ਸੀ, ਉਹ ਦਿਲ ਬਹਿਲਾਉਣ ਲਈ ਰਾਣੀਵਾਸ ਵਿਚ ਆ ਜਾਇਆ ਕਰਦਾ ਸੀ। ਪਰ ਹੁਣ ਤਾਂ ਇਹ ਆਸ ਵੀ ਨਹੀਂ ਸੀ ਰਹੀ।
ਕਟੇਚ ਰਾਣੀ ਗੁੱਤਾਂ ਨੇ ਬੜੇ ਦੁੱਖ ਨਾਲ ਆਪਣੀ ਦਾਸੀ ਨੂੰ ਪੁੱਛਿਆ-ਸੁਣਿਆ ਏ ਮਹਾਰਾਜ ਨਾ ਕੁਝ ਬੋਲ ਸਕਦੇ ਨੇ, ਨਾ ਹੱਥ ਪੈਰ ਹਿਲਾ ਸਕਦੇ ਨੇ....?"
-ਹਾਂ ਰਾਣੀ ਸਾਹਿਬਾਂ, ਸਹੀ ਸੁਣਿਆ ਜੇ। ਕੱਲ ਗੱਲੂ ਘੜੇ ਭਰਨ ਆਇਆ। ਸੀ, ਉਹ ਵੀ ਏਹੀ ਆਖਦਾ ਪਿਆ ਸੀ। ਮਹਾਰਾਜ ਕੁਝ ਜ਼ਿਆਦਾ ਈ ਢਿੱਲੇ ਹੋ ਗਏ ਨੇ। ਦਾਸੀ ਦੇ ਬੋਲਾਂ ਵਿਚ ਵੀ ਉਦਾਸੀ ਸੀ।
-ਮਹਾਰਾਜਾ ਦੀ ਏਨੀ ਉਮਰ ਵੀ ਨਹੀਂ ਹੋਗੀ ਵਡੇਰੀ, ਪਰ ਤਕਦੀਰ ਅੱਗੇ ਤਾਂ ਮਾਹਣੁ ਹਾਰ ਜਾਂਦਾ ਏ ਨਾ। ਗੁੱਡਾਂ ਰਾਣੀ ਨੇ ਆਪਦਿਆਂ ਹਾਉਕਾ ਲਿਆ ਫਿਰ ਜਿਵੇਂ ਉਸਦੇ ਧੁਰ ਅੰਦਰੋਂ ਇਕ ਚੀਸ ਉੱਠੀ, ਬੋਲੀ 'ਅਸੀਂ ਤਾਂ ਮਹਿਲਾਂ 'ਚ ਆ ਕੇ ਵੀ ਸੁਹਾਗਣਾਂ ਵਾਲੇ ਸੁੱਖ ਨਾ ਮਾਣੇ। ਸਾਡੇ ਸਰੀਰ ਦੀ ਮਿੱਟੀ ਬੰਜਰ ਹੋਈ ਗਈ।' ਦਾਸੀ ਚੁੱਪ ਚਾਪ ਰਾਣੀ ਗੁੱਡਾ ਦੇ ਉਦਾਸ ਚਿਹਰੇ ਵੱਲ ਵੇਖਦੀ ਰਹੀ।
ਪਰ ਰਣਜੀਤ ਸਿੰਘ ਨੂੰ ਆਪਣੀ ਸੇਹਿਤ ਜਾਂ ਬੀਮਾਰੀਆਂ ਦਾ ਫ਼ਿਕਰ ਬਹੁਤ ਘੱਟ ਸੀ। ਉਹ ਜਾਨਣਾ ਚਾਹੁੰਦਾ ਸੀ, ਕਾਬਲ ਉੱਪਰ ਸਾਂਝੀ ਫ਼ੌਜ ਦੇ ਹਮਲੇ ਦਾ ਕੀ ਬਣਿਆ ? ਉਸ ਦੇ ਇਸ਼ਾਰਿਆਂ ਦਾ ਮਤਲਬ ਸਮਝ ਕੇ ਜਾਂ ਲੱਖਣ ਲਾ ਕੇ ਫ਼ਕੀਰ ਅਜ਼ੀਜ਼ਉਦਦੀਨ ਜਾਣਕਾਰੀਆਂ ਦੇ ਦਿੰਦਾ। ਹੁਣ ਵੀ ਵਕੀਰ ਦੱਸ ਰਿਹਾ ਸੀ ;
-ਸਰਕਾਰ ਜਨਵਰੀ ਦੇ ਪਹਿਲੇ ਹਫਤੇ ਸ਼ਾਹ ਸੁਜਾਹ ਦੀ ਫ਼ੌਜ, ਜਿਸਦੀ ਅਗਵਾਈ, ਉਸ ਦਾ ਪੁੱਤਰ ਤੈਮੂਰ ਕਰ ਰਿਹਾ ਏ, ਉਸ ਦੇ ਨਾਲ ਕੈਪਟਨ ਵੇਡ ਵੀ ਹੈ ਤੇ ਹੋਰ ਅੰਗਰੇਜ਼ੀ ਵੱਡੇ ਅਫ਼ਸਰ ਵੀ ਨੇ। ਉਹ ਲਾਹੌਰ ਪਹੁੰਚ ਗਏ ਸਨ ਤੇ ਹੁਣ ਉਹ ਪੇਸ਼ਾਵਰ ਵੱਲ ਚੱਲੇ ਹੋਏ ਨੇ।'
ਰਣਜੀਤ ਸਿੰਘ ਨੇ ਫਿਰ ਕੁਝ ਪੁੱਛਣਾ ਚਾਹਿਆ। ਵਕੀਰ ਅਤੇ ਭਈਆ ਰਾਮ ਸਿੰਘ ਉਸ ਦੇ ਉੱਪਰ ਝੁਕ ਗਏ। ਕੰਨ ਮੂੰਹ ਲਾਗੇ ਕਰ ਲਏ। ਸਿਰਫ਼ ਕੰਨ ਨਹੀਂ, ਪੂਰੇ ਜਿਸਮ ਹੀ ਜਿਵੇਂ ਕੰਨ ਬਣ ਗਏ। ਮਹਾਰਾਜੇ ਦੇ ਇਸ਼ਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਫ਼ਕੀਰ ਅਤੇ ਭਈਆ ਰਾਮ ਸਿੰਘ ਇਕ ਦੂਸਰੇ ਵੱਲ ਝਾਕੇ। ਆਪਸ ਵਿਚ ਇਸ਼ਾਰਿਆਂ ਦਾ ਅਰਥ ਕੱਢਿਆ। ਫਿਰ ਵਕੀਰ ਨੇ ਕਿਹਾ-'ਹਾਂ ਸਰਕਾਰ ਕੈਪਟਨ ਵੇਡ ਹੀ ਸੈਨਿਕ ਕਾਰਵਾਈ ਦੀ ਅਗਵਾਈ ਕਰੇਗਾ।' ਵਿਚ ਰਣਜੀਤ ਸਿੰਘ ਇਸ਼ਾਰੇ ਕਰਦਾ ਰਿਹਾ। ਅਸਪਸ਼ਟ ਜਿਹੇ ਸ਼ਬਦ ਬੋਲਦਾ ਰਿਹਾ ਤੇ ਵਕੀਰ ਅਤੇ ਰਾਮ ਸਿੰਘ ਅਰਥ ਕਢਦੇ ਰਹੇ।'
. ਕੁੰਵਰ ਖੜਕ ਸਿੰਘ, ਰਾਜਾ ਧਿਆਨ ਸਿੰਘ ਅਤੇ ਜਮਾਦਾਰ ਖੁਸ਼ਹਾਲ ਸਿੰਘ ਪੇਸ਼ਾਵਰ ਵਿਚ ਕੈਪਟਨ ਵੇਡ ਦੀ ਮਦਦ ਲਈ ਜਾਣਗੇ। ਤੇਜ ਸਿੰਘ ਤੋਪ ਖ਼ਾਨਾ ਲੈ ਕੇ ਦੱਖਣ ਵੱਲ ਜਾਏਗਾ। ਗੁਲਾਬ ਸਿੰਘ ਜੰਮੂ ਤੋਂ ਆਉਂਦਿਆਂ ਹੀ ਪੇਸ਼ਾਵਰ ਨੂੰ ਰਵਾਨਾ ਹੋ ਜਾਏਗਾ। ਕਸੂਰ ਦੇ ਫਤੇਹ ਉਦਦੀਨ ਖ਼ਾਨ ਆਪਣੀ ਸੈਨਾ ਲੈ ਕੇ ਕੁੰਵਰ ਖੜਕ ਸਿੰਘ ਨਾਲ ਜਾ ਕੇ ਮਿਲੇਗਾ।
1839 ਦੇ ਜਨਵਰੀ ਮਹੀਨੇ ਲਾਹੌਰ ਦਰਬਾਰ ਇਕ ਦੁਖਦਾਈ ਖ਼ਬਰ ਪੁੱਜੀ, - ਜਨਰਲ ਐਲਾਰਡ ਦੀ ਪੇਸ਼ਾਵਰ ਵਿਚ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ ਹੈ।
ਬੀਮਾਰ ਰਣਜੀਤ ਸਿੰਘ ਨੂੰ ਇਸ ਖ਼ਬਰ ਨੇ ਬਹੁਤ ਸਦਮਾ ਪਹੁੰਚਾਇਆ। ਰਣਜੀਤ ਸਿੰਘ ਨੇ ਉਸ ਦੀ ਮ੍ਰਿਤਕ ਦੇਹ ਨੂੰ ਲਾਹੋਰ ਲਿਆਉਣ ਦਾ ਹੁਕਮ ਦਿੱਤਾ। ਉਸਨੇ ਫਕੀਰ ਨੂੰ ਸਮਝਾਇਆ-'ਪੂਰੇ ਸਰਕਾਰੀ ਸਨਮਾਨਾਂ ਨਾਲ ਜਰਨਲ ਨੂੰ ਦਫ਼ਨਾਇਆ साहे।'
ਪੇਸ਼ਾਵਰ ਵਿਚ ਤਾਬੂਤ ਅੰਦਰ, ਐਲਾਰਡ ਦੀ ਮ੍ਰਿਤਕ ਦੇਹ ਰੱਖਣ ਤੋਂ ਪਹਿਲਾਂ, ਉਸ ਉੱਪਰ ਸੁਗੰਧੀਆਂ ਨਾਲ ਲੇਪ ਕੀਤੇ ਗਏ। ਜਿਵੇਂ ਹੀ ਮ੍ਰਿਤਕ ਦੇਹ ਲਾਹੌਰ ਦੀ ਜੂਹ ਵਿਚ ਪੁੱਜੀ, ਰਸਤੇ ਦੇ ਦੋਹੀਂ ਪਾਸੀ ਸੈਨਿਕ ਕਤਾਰਾਂ ਵਿਚ ਸਿਰ ਝੁਕਾਈ ਖੜ੍ਹੇ ਸਨ। ਤੋਪਾਂ ਦੀ ਸਲਾਮੀ ਦੇ ਕੇ ਮ੍ਰਿਤਕ ਐਲਾਰਡ ਨੂੰ ਸਰਧਾਂਜਲੀ ਦਿੱਤੀ ਗਈ। ਰਣਜੀਤ ਸਿੰਘ ਵੱਲੋਂ ਉਸ ਨੂੰ "ਪੰਜਾਬ ਦੀ ਖੁਸ਼ਹਾਲੀ ਦਾ ਸਿਤਾਰਾ" ਦੀ ਉਪਾਧੀ ਦਿੱਤੀ ਗਈ मी।
ਰਣਜੀਤ ਸਿੰਘ ਦੀ ਸੋਹਿਤ ਵਿਚ ਪਹਿਲਾਂ ਨਾਲ ਕੁਝ ਕੁਝ ਸੁਧਾਰ ਹੋ ਰਿਹਾ ਸੀ। ਪਰ ਐਲਾਰਡ ਦੀ ਮੌਤ ਨੇ ਉਸ ਨੂੰ ਫਿਰ ਤੋੜ ਦਿੱਤਾ। ਉਸ ਨੂੰ ਬੁਖਾਰ ਹੋ ਗਿਆ। ਉਹ ਬੇਹੋਸ਼ੀ ਵਿਚ ਬੁੜਬੜਾਉਣ ਲੱਗ ਪਿਆ। ਜਦ ਮਹਾਰਾਜੇ ਦੇ ਫਿਰ ਬੀਮਾਰ ਹੋ ਜਾਣ ਦੀਆਂ ਖ਼ਬਰਾਂ ਕਿਲ੍ਹੇ ਤੋਂ ਬਾਹਰ ਨਿਕਲੀਆਂ ਤਾਂ ਲਾਹੌਰ ਵਾਸੀ, ਮੰਦਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਵਿਚ ਮਹਾਰਾਜੇ ਦੀ ਤੰਦਰੁਸਤੀ ਲਈ ਦੁਆਵਾਂ ਅਤੇ ਅਰਦਾਸਾਂ।
ਦੂਤਾਂ ਅਤੇ ਸੂਹੀਆਂ ਰਾਹੀਂ ਮਿਲੀਆਂ ਤਾਜੀਆਂ ਖ਼ਬਰਾਂ ਨੇ ਅੰਗਰੇਜ਼ ਜਰਨੈਲਾਂ ਨੂੰ ਵਖ਼ਤ ਪਾ ਦਿੱਤਾ। ..... ਇਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਨੋਨਿਹਾਲ ਸਿੰਘ, ਆਪਣੀ ਸੇਨਾ ਲੈ ਕੇ ਸ਼ਹਿਜ਼ਾਦਾ ਤੈਮੂਰ ਦੀ ਸਹਾਇਤਾ ਲਈ ਅੱਗੇ ਵੱਧ ਰਿਹਾ ਹੈ।
ਇਹ ਸੁਣ ਕੇ ਕੈਪਟਨ ਵੰਡ ਘਬਰਾ ਗਿਆ। ਉਸ ਨੇ ਬੇਖਲਾਹਟ ਵਿਚ ਤੁਰੰਤ ਮੰਗ ਕੀਤੀ.... 'ਨੌਨਿਹਾਲ ਸਿੰਘ ਅਟਕ ਤੋਂ ਅਗਾਂਹ ਫੌਜ ਲੈ ਕੇ ਨਹੀਂ ਆਏਗਾ। ਉਸ ਨੇ ਫੋਰਨ ਦੂਸਰਾ ਸੰਦੇਸ਼ ਗਵਰਨਰ ਜਨਰਲ ਨੂੰ ਭੇਜਿਆ।
"ਗਿਣਤੀ ਦੇ ਪੱਖ ਤੋਂ ਸਿੱਖ ਫ਼ੌਜਾਂ ਬਹੁਤ ਭਾਰੀ ਹਨ। ਇਹਨਾਂ ਉੱਪਰ ਕੋਈ ਭਰੋਸਾ ਨਹੀਂ। ਅਫ਼ਗਾਨੀਆਂ ਅਤੇ ਬਰਿਟਿਸ਼ ਦੀ ਫ਼ੌਜ ਉੱਪਰ ਸਿੱਖ ਫ਼ੌਜਾਂ ਭਾਰੀ ਪੈਣਗੀਆਂ। ਇਹਨਾਂ ਨੂੰ ਹਰ ਹਾਲਤ ਵਿਚ ਕਾਬਲ ਤੋਂ ਦੂਰ ਰੱਖਣਾ ਪਵੇਗਾ।
ਗਵਰਨਰ ਜਨਰਲ, ਕੈਪਟਨ ਵੰਡ ਦੀ ਰਾਇ ਨਾਲ ਸਹਿਮਤ ਨਹੀਂ ਸੀ। ਉਹ ਸਿੱਖ ਸੈਨਾ ਦੀ ਸ਼ਕਤੀ ਬਾਰੇ ਜਾਣਦਾ ਸੀ। ਉਸ ਨੇ ਮੋੜਵਾਂ ਸੰਦੇਸ਼ ਭੇਜਿਆ :
'ਸਿੱਖ ਸੈਨਾ ਦੇ ਸਹਿਯੋਗ ਤੇ ਬਿਨਾਂ, ਅਸੀਂ ਆਪਣੇ ਮਕਸਦ ਨੂੰ ਹਾਸਲ ਕਰਨ ਵਿਚ ਕਾਮਯਾਬ ਨਹੀਂ ਹੋਵਾਂਗੇ । ਨਾ ਹੀ ਅਸੀਂ ਸ਼ਾਹ ਨੂੰ ਕਾਬਲ ਦੀ ਗੱਦੀ ਉੱਪਰ ਬਿਠਾ ਸਕਾਗੇ। ਇਸ ਦਾ ਧਿਆਨ ਰੱਖਿਆ ਜਾਵੇ। ਭਾਵੇਂ ਅੰਦਰੂਨੀ ਤੌਰ ਤੇ ਸਾਰੀਆਂ ਧਿਰਾਂ ਦੀਆਂ ਫ਼ੌਜਾਂ ਇਕ ਦੂਸਰੀ ਨੂੰ ਬੇਹੱਦ ਘ੍ਰਿਣਾ ਕਰਦੀਆਂ ਸਨ, ਫਿਰ ਵੀ ਸਾਂਝੀ ਮੁਹਿੰਮ ਨੇ ਅਵਗਾਨੀਆਂ ਦੇ ਹੌਸਲੇ ਪਸਤ ਕਰ ਦਿੱਤੇ। ਜੋ ਵੀ ਸੀ, ਕੈਪਟਨ ਵੰਡ, ਨੌਜਵਾਨ ਸਹਿਜ਼ਾਦੇ, ਕੁੰਵਰ ਨੌਨਿਹਾਲ ਸਿੰਘ ਦੇ ਜੋਸ਼, ਉਤਸ਼ਾਹ, ਸੈਨਿਕ ਸੂਝ ਤੇ ਆਪਣੀ ਫੌਜ ਨੂੰ ਨਿਯੰਤਰਣ ਵਿਚ ਰੱਖਣ ਤੋਂ ਬਹੁਤ।
ਲਾਹੌਰ ਵਿਚ ਰਣਜੀਤ ਸਿੰਘ ਦੀ ਸੇਹਿਤ ਦਿਨੋ ਦਿਨ ਡਿੱਗਦੀ ਜਾ ਰਹੀ ਸੀ। ਉਪਰ ਸਰਦੀ ਜਾਨ-ਲੇਵਾ ਸਾਬਤ ਹੋ ਰਹੀ ਸੀ। ਉਸ ਦੇ ਕਮਰੇ ਨੂੰ ਗਰਮ ਰੱਖਿਆ ਜਾਣ ਲੱਗਾ। ਦੇਸੀ ਹਕੀਮ, ਵੈਦ ਅਤੇ ਸ਼ਾਹੀ ਵੈਦ ਫ਼ਕੀਰ ਨੂਰਉਦਦੀਨ ਹਰ ਸਮੇਂ ਰਣਜੀਤ ਸਿੰਘ ਦੇ ਦੁਆਲੇ ਹੋਏ ਰਹਿੰਦੇ। ਦੁਸ਼ਾਂਦੇ ਉਬਾਲ ਕੇ ਦਿੱਤੇ ਜਾਂਦੇ। ਲੱਤਾਂ- ਬਾਹਾ ਉੱਪਰ ਮਾਲਮ ਕੀਤੀ ਜਾਦੀ। ਗਲੇ ਕਬੂਤਰ ਭੁੰਨ ਕੇ ਖਾਣ ਲਈ ਦਿੱਤੇ ਜਾਂਦੇ। ਪਰ ਰਣਜੀਤ ਸਿੰਘ ਦਾ ਕੁਝ ਵੀ ਖਾਣ ਨੂੰ ਜਾਂ ਪੀਣ ਨੂੰ ਜੀ ਨਹੀਂ ਸੀ ਕਰਦਾ। ਇਕ ਮੁਸੀਬਤ ਹੋਰ ਆਣ ਪਈ, ਉਸ ਦਾ ਜੁਕਾਮ ਵੀ ਵਿਗੜ ਗਿਆ। ਉਸ ਵਿਚ ਏਨੀ ਹਿਮਤ ਵੀ ਨਹੀਂ ਸੀ, ਆਪਣਾ ਹੱਥ ਨੱਕ ਤਕਲ ਜਾਵ। ਉਪਰੋਂ ਖੰਘ ਸ਼ੁਰੂ ਹੋ ਗਈ। ਜਨਵਰੀ ਦਾ ਮਹੀਨਾ ਲੰਘ ਗਿਆ। ਰਣਜੀਤ ਸਿੰਘ ਦਾ ਸਭ ਤੋਂ ਚਹੇਤਾ ਮੌਸਮ 'ਬਸੰਤ-ਰੁੱਤ' ਆਉਣ ਨਾਲ ਉਹ ਥੋੜਾ ਚਹਿਕ ਪਿਆ। ਹਕੀਮਾਂ ਵੈਦਾਂ ਦੇ ਲਗਾਤਾਰ ਯਤਨਾਂ ਦਾ ਵੀ ਅਸਰ ਸੀ। ਉਸ ਦੀਆਂ ਆਖੀਆਂ ਗੱਲਾਂ ਕੁਝ ਕੁਝ ਸਪੱਸ਼ਟ ਹੋਣ ਲੱਗੀਆਂ। ਸਿਰਹਾਣਿਆਂ ਦੀ ਢੋਅ ਦੇ ਸਹਾਰੇ ਨਾਲ, ਉਹ ਕੁਝ ਸਮਾਂ ਬੈਠਣ ਲੱਗ ਪਿਆ। ਇਕ ਦਿਨ ਉਸ ਨੇ ਗਰਮ ਪਾਣੀ ਨਾਲ ਨਹਾਉਣ ਦੀ ਇੱਛਾ ਜ਼ਾਹਰ ਕੀਤੀ। ਨਹਾਉਣ ਤੋਂ ਬਾਅਦ ਉਸਨੂੰ ਆਪਣਾ ਸਰੀਰ ਹੋਲਾ ਹੋਲਾ ਮਹਿਸੂਸ ਹੋਇਆ। ਚਿਹਰੇ ਉੱਪਰ ਵੀ ਜ਼ਰਾ ਕੁ ਰੌਣਕ ਪਰਤ ਆਈ। ਉਸ ਨੇ ਹੁਕਮ ਦਿੱਤਾ-'ਦਰਬਾਰ ਲਗਾਓ.....
ਕੁਝ ਦੇਰ ਬਾਅਦ, ਉਸੇ ਕਮਰੇ ਨੇ ਆਰਜ਼ੀ ਦਰਬਾਰ ਦਾ ਰੂਪ ਲੈ ਲਿਆ। ਦਰਬਾਰੀ ਬੜੇ ਉਤਸ਼ਾਹ ਨਾਲ ਰਣਜੀਤ ਸਿੰਘ ਨੂੰ ਮਿਲਣ ਆਏ। ਉਸ ਦੀ ਸੇਹਿਤ ਵਿਚ ਜਲਦੀ ਸੁਧਾਰ ਲਈ ਅਰਦਾਸਾਂ ਕੀਤੀਆ। ਰਣਜੀਤ ਸਿੰਘ ਨੇ ਕਦੇ ਇਸ਼ਾਰਿਆਂ ਨਾਲ ਕਦੇ ਕੁਝ ਬੋਲ ਕੇ ਸਭਨਾਂ ਦਾ ਹਾਲ-ਚਾਲ ਪੁੱਛਿਆ। ਪਰ ਏਨੇ ਵਿਚ ਹੀ ਉਹ ਥਕਾਵਟ ਮਹਿਸੂਸ ਕਰਨ ਲੱਗਾ। ਦਰਬਾਰੀ ਦੁੱਖੀ ਸਨ, ਮਹਾਰਾਜੇ ਦਾ ਇਹ ਹਾਲ, ਏਨੀ ਕਮਜ਼ੋਰੀ, ਏਨੀ ਬੇਬਸੀ, ਉਹਨਾਂ ਨੇ ਪਹਿਲੀ ਵਾਰ ਵੇਖੀ ਸੀ। ਜਿਵੇਂ ਉਹ ਇਕ ਇਕ ਕਰਕੇ ਆਏ ਸਨ, ਉਵੇਂ ਚਲੇ ਗਏ।
ਇਸ ਸਮੇਂ ਪੇਸ਼ਾਵਰ ਅਤੇ ਕੰਧਾਰ ਵਿਚ ਸਾਂਝੀਆਂ ਫ਼ੌਜਾਂ ਵੱਲੋਂ ਸੈਨਿਕ ਕਾਰਵਾਈ ਜਾਰੀ ਸੀ। ਰਣਜੀਤ ਸਿੰਘ ਨੇ ਵਕੀਰ ਨੂੰ ਕਿਹਾ, 'ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਮੈਨੂੰ ਗੁਰੂ ਕੀ ਨਗਰੀ, ਅੰਮ੍ਰਿਤਸਰ ਲੈ ਚੱਲੋ।
ਉਸੇ ਦਿਨ ਅੰਮ੍ਰਿਤਸਰ ਜਾਣ ਲਈ ਤਿਆਰੀ ਹੋਣ ਲੱਗ ਪਈ। ਮਹਾਰਾਜੇ ਦੀ ਸੇਹਿਤ ਦਾ ਖ਼ਿਆਲ ਰੱਖਦਿਆਂ, ਹਾਥੀ ਦੇ ਹੋਦੇ ਵਿਚ ਨਰਮ ਗੱਦੇ ਵਿਛਾਏ ਗਏ। ਜਦ ਰਣਜੀਤ ਸਿੰਘ ਹਾਥੀ ਉੱਪਰ ਸਵਾਰ ਹੋਣ ਲੱਗਾ, ਚਾਰ ਜਣਿਆਂ ਨੇ ਉਸ ਦੀ ਸਹਾਇਤਾ ਕੀਤੀ। ਉਸ ਦੇ ਚਿਹਰੇ ਉੱਪਰ ਮੌਤ ਦੇ ਪਰਛਾਵੇਂ ਦੀ ਝਲਕ ਸੀ। ਇਸ ਤਰ੍ਹਾਂ ਜਾਪਦਾ ਸੀ, ਜਿਵੇਂ ਰਣਜੀਤ ਸਿੰਘ ਮੌਤ ਤੋਂ ਬਹੁਤ ਡਰਿਆ ਹੋਇਆ ਹੈ। ਹਾਥੀ ਦੇ ਹੁੰਦੇ ਵਿਚ ਨਰਮ ਗੱਦੇ ਉੱਪਰ ਬੈਠਾ ਉਹ ਸੋਚਣ ਲੱਗਾ ਏਨੇ ਹਮਲੇ, ਚੜ੍ਹਾਈਆਂ, ਝੂਠ ਫਰੇਬ, ਜਾਹਲ-ਸਾਜੀਆਂ, ਮੈਂ ਕਿੰਨ੍ਹਾਂ ਲਈ ਕਰਦਾ ਰਿਹਾ ? ਏਨੇ ਗੁਲਾਮ ਬਾਦੀਆਂ, ਦਾਸ, ਦਾਸੀਆਂ, ਰਖੇਲਾਂ, ਥੀਵੀਆਂ ਸਭ ਇਕ ਇਕ ਕਰਕੇ ਯਾਦ ਆਉਣ ਲੱਗੇ। ਮਹਿਤਾਬ ਕੌਰ, ਰਾਜ ਕੌਰ, ਰੂਪ ਕੋਰ, ਲੱਛਮੀ, ਗੁੱਡਾਂ, ਰਾਜ ਬੰਸੋ, ਮੇਰਾ, ਗੁਲਬਹਾਰ ਬੇਗਮ, ਸੰਮਨ ਕੌਰ, ਗੁਲਾਬ ਕੌਰ. ਅਨੇਕਾਂ ਹੋਰ,... ਮੈਨੂੰ ਤਾਂ ਨਾਮ ਅਤੇ ਚਿਹਰੇ ਵੀ ਯਾਦ ਨਹੀਂ" ਤੇ ਹੁਣ ਆਹ ਜਿੰਦਾਂ ਸਹਿਜ਼ਾਦਾ ਜੰਮਿਆ ਏ रलीध मिथ। ਕਿਹੋ ਜੇਹਾ ਹੋਵੇਗਾ ਉਹ ? ਕਿਸਦੇ ਵਰਗਾ ਹੋਏਗਾ ? ਸਭ ਕੋਈ ਮੈਥੋਂ ਏਨੇ ਦੂਰ ਦੂਰ ਕਿਉਂ ਹੁੰਦੇ ਜਾ ਰਹੇ ਨੇ ? ਮੇਰੇ ਦਰਬਾਰੀ, ਮੇਰੇ ਸੈਨਾਪਤੀ, ਮੇਰੇ ਜਰਨੈਲ ਮੇਰੇ ਸਹਿਜਾਦੇ ਔਹ ਚਿਹਰੇ ਉੱਪਰ ਵਿਕੀ ਜਿਹੀ ਮੁਸਕਣ ਆਈ ,...... ਸਹਿਜ਼ਾਦੇ ਏਸ ਵੇਲੇ ਪੇਸ਼ਾਵਰ ਵਿਚ ਜੰਗ ਲੜ ਰਹੇ ਨੇ, ਤੇ ਮੈਂ ਏਧਰ ਮੌਤ ਨਾਲ ਲੜ ਰਿਹਾਂ। ਇਹ ਸਾਰੇ ਇਕ ਤਰ੍ਹਾਂ ਨਾਲ ਸ਼ਾਹੀ ਜ਼ਖਮ ਹਨ, ਸ਼ਾਹੀ ਛੇੜੇ ਹਨ। ਇਹ ਜ਼ਖਮ ਠੀਕ ਹੋਣ ਵਾਲੇ ਨਹੀਂ। ਹੋਣੀ ਅੰਦਰ ਹੀ ਅੰਦਰ ਸੁਰੰਗ ਖੋਦਦੀ ਜਾ ਰਹੀ ਹੈ। ਕੀ ਪ੍ਰਮਾਤਮਾ ਮੈਨੂੰ ਸਹੀ ਸਲਾਮਤ ਨਹੀਂ ਰੱਖ ਸਕਦਾ ? ਮੇਰੀਆਂ ਅਰਦਾਸਾਂ, ਮੇਰਾ ਦਾਨ-ਪੁੰਨ, ਮੇਰੀਆ ਭੇਟਾਵਾਂ ਸਭ ਬੇਕਾਰ ਜਾਣਗੀਆਂ ? ਕੀ ਇਹ ਰਾਜ ਇਸੇ ਤਰ੍ਹਾਂ ਬਣਿਆ ਰਹਿ ਸਕੇਗਾ । ਵਕੀਰ ਨੇ ਤਾਂ ਇਕ ਵਾਰ ਆਖਿਆ मी, 'ਬਾਦਸ਼ਾਹ ਆਉਂਦੇ ਜਾਂਦੇ ਰਹਿੰਦੇ ਨੇ, ਪਰ ਹਕੂਮਤ ਬਣੀ ਰਹਿੰਦੀ ਹੈ। ਗੱਦੀ ਆਪਣੀ ਜਗਾਹ ਬਰਕਰਾਰ ਰਹਿੰਦੀ ਹੈ। ਇਹ ਸਹੀ ਹੈ ਕੀ ? ਮੈਨੂੰ ਫਿਰ ਬਹੁਤਾ ਫ਼ਿਕਰ ਨਹੀਂ ਕਰਨਾ ਚਾਹੀਦਾ ।
ਹਾਥੀ ਝੂਲਦਾ ਤੁਰਿਆ ਜਾ ਰਿਹਾ ਸੀ ਮਸਤ ਚਾਲ ਤੇ ਨਾਲ ਨਾਲ ਰਣਜੀਤ ਸਿੰਘ ਬੀਮਾਰ ਅਤੇ ਥੱਕੇ ਜਿਹੇ ਚਿਹਰੇ ਨਾਲ ਖਿਆਲਾਂ ਵਿਚ ਡੁੱਬਾ ਹੋਇਆ ਸੀ। ... ਭਾਵੇਂ ਅਜੇ ਵੀ ਉਸ ਦੇ ਹੁਕਮ ਬਿਨਾਂ ਪੱਤਾ ਤੱਕ ਨਹੀਂ ਸੀ ਹਿਲਦਾ। ਤੇ ਉਹ ਕਿਸੇ ਦੇ ਸਹਾਰੇ ਬਿਨਾਂ ਦੇ ਕਦਮ ਵੀ ਨਹੀਂ ਸੀ ਪੁੱਟ ਸਕਦਾ। ਜਦ ਕਾਫ਼ਲਾ ਅੰਮ੍ਰਿਤਸਰ ਦੀ ਜੂਹ ਵਿਚ ਦਾਖ਼ਲ ਹੋਇਆ। ਉਸ ਦੇ ਸਾਹਮਣੇ ਸੂਰਜ ਹੌਲੀ ਹੌਲੀ ਡੁੱਬਦਾ ਜਾ ਰਿਹਾ ਸੀ।
.ਮੈਂ ਏਸੇ ਭਰਮ 'ਚ ਰਿਹਾ, ਖ਼ਾਲਸਾ ਸਰਕਾਰ ਇਨਸਾਫ਼ ਦੇ ਬਲਬੂਤੇ ਤੇ ਖੜ੍ਹੀ ਹੈ।... ਲਾਹੌਰ ਬੇਇਨਸਾਫ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ। ਆਪਣੇ ਮੁਲਕ, ਆਪਣੀ ਮਿੱਟੀ ਦੀ ਮਰਿਯਾਦਾ ਤੋਂ ਵੱਧ ਕੇ ਹੋਰ ਕੋਈ ਚੀਜ਼ ਨਹੀਂ। ਅਗਰ ਕੋਈ 50 ਸਾਲ ਪੁਰਾਣੀ ਹਕੂਮਤ ਨੂੰ ਮਾੜੀਆਂ ਨਜ਼ਰਾਂ ਨਾਲ ਵੇਖੇਗਾ ਜਾਂ ਇਸ ਨੂੰ ਜੜ੍ਹੋਂ ਪੁੱਟਣ ਦੀ ਕੋਸ਼ਿਸ਼ ਕਰੇਗਾ, ਚਾਹੇ ਉਹ ਅੰਗਰੇਜ਼ ਹੋਣ, ਚਾਹੇ ਅਫ਼ਗਾਨੀ ਹੋਣ, ਚਾਹੇ ਗੋਰਖੇ ਜਾਂ ਪਹਾੜੀ ਹੋਣ, ਖਾਲਸਾ ਫ਼ੌਜ ਉਹਨਾਂ ਦੇ ਇਰਾਦੇ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ।..... ਸੋਚਦਿਆਂ ਰਣਜੀਤ ਸਿੰਘ ਦੇ ਚਿਹਰੇ ਉੱਪਰ ਫਿਰ ਵਿਅੰਗ ਮਈ ਮੁਸਕਾਣ ਆ ਗਈ.... ਮੈਂ ਇਸ ਤਰ੍ਹਾਂ ਦੇ ਸੁਪਨੇ ਕਿਉਂ ਵੇਖੋ ? ਉਸ ਦਾ ਮਨ ਕਰੁਣਾ ਨਾਲ ਭਰ ਗਿਆ। ਉੱਪਰ ਅਸਮਾਨ ਵੱਲ ਤੱਕਿਆ ਹਵਾ, ਬੱਦਲ, ਰੌਸ਼ਨੀ, ਪਰਛਾਵੇਂ ਤਰ੍ਹਾਂ ਤਰ੍ਹਾਂ ਦੀ ਚਿਤਰਕਾਰੀ ਬਣਾ ਰਹੇ ਸਨ। ਇਕ ਤਸਵੀਰ ਬਣਦੀ, ਅਗਲੇ ਪਲ ਟੁੱਟ ਜਾਂਦੀ, ਫਿਰ ਕੋਈ ਹੋਰ ਤਸਵੀਰ ਬਣਦੀ ਫਿਰ ਹੋਰ। ਕੋਈ ਵੀ ਤਸਵੀਰ ਬਹੁਤੀ ਦੇਰ ਤੱਕ ਸਥਾਈ ਨਹੀਂ ਸੀ। ਰਣਜੀਤ ਸਿੰਘ ਨੇ ਸੋਚਿਆ,
'ਸ਼ਾਇਦ ਬਾਦਸ਼ਾਹੀਆਂ ਦੀ ਹਾਲਤ ਵੀ ਇਹੀ ਹੈ। ਸਭ ਕੁਝ ਬਦਲਦਾ ਰਹਿੰਦਾ ਹੈ। ਤਖਤ ਦੇ ਹੇਠਾਂ ਇਕ ਤੋਂ ਬਾਅਦ ਇਕ ਹਕੂਮਤ ਦਫ਼ਨ ਹੁੰਦੀ ਜਾਂਦੀ ਹੈ। ਕਿਧਰ ਗਏ, ਗੁਪਤ, ਮੋਰੀਆ, ਖਿਲਜੀ, ਲੋਧੀ, ਤੈਮੂਰ, ਮੁਗਲ ਜਿਵੇਂ ਆਏ, ਉਸੇ ਤਰ੍ਹਾਂ ਚਲੇ ਵੀ ਗਏ। ਸ਼ਾਇਦ ਖ਼ਾਲਸਾ ਵੀ ਇਕ ਦਿਨ ਮੁਲਕ ਦਾ ਇਤਿਹਾਸ ਬਣ ਜਾਏਗੀ।... ਕੀ ਪਤਾ ਅੰਗਰੇਜ਼ ਵੀ ਆਪਣਾ ਬੋਰੀਆ ਬਿਸਤਰਾ ਸਮੇਟ ਕੇ ਚਲੇ ਜਾਣਗੇ ਕਿਸੇ ਦਿਨ, ਉਸ ਨੇ ਚਿਹਰੇ ਉੱਪਰ ਹੱਥ ਫੇਰਨ ਲਈ, ਹੱਥ ਉਠਾਉਣਾ ਚਾਹਿਆ, ਪਰ ਹੱਥ ਨੇ ਕਹਿਣਾ ਨਾ ਮੰਨਿਆ। ਨਗਾਰੇ ਦੀ ਅਚਾਨਕ ਚੈਟ ਤੋਂ ਉਹ ਤ੍ਰਿਭਕ ਗਿਆ। ਪਤਾ ਲੱਗਿਆ ਉਹ ਅੰਮ੍ਰਿਤਸਰ ਸ਼ਹਿਰ ਵਿਚ ਦਾਖ਼ਲ ਹੋ ਗਿਆ ਹੈ।
...
ਜਦ ਰਣਜੀਤ ਸਿੰਘ ਨੂੰ ਸਹਾਰਾ ਦੇ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਲੈ ਜਾਇਆ ਜਾ ਰਿਹਾ ਸੀ, ਉਸ ਵੇਲੇ ਅੰਮ੍ਰਿਤਸਰ ਦੇ ਲੋਕ ਹੈਰਾਨ ਸਨ। ਕੁਝ ਦੁੱਖੀ ਵੀ ਸਨ। ਆਪਣੇ ਮਹਾਰਾਜੇ ਨੂੰ ਉਹਨਾਂ ਨੇ ਏਨੀ ਢਹਿੰਦੀ ਕਲਾ ਵਿਚ ਕਦੇ ਨਹੀਂ ਸੀ ਵੇਖਿਆ। ਉਹ ਇਕ ਦੂਸਰੇ ਨੂੰ ਪੁੱਛਣ ਲੱਗੇ ਮਹਾਰਾਜੇ ਨੂੰ ਕੋਈ ਘਾਤਕ ਬੀਮਾਰੀ ਹੈ ?"
-ਮਹਾਰਾਜੇ ਉੱਪਰ ਕਿਸੇ ਨੇ ਟੂਣਾ ਕੀਤਾ ਏ...?'-'ਮੁਸਲਮਾਨ ਕਬਰਾਂ 'ਚੋਂ ਰੂਹਾਂ ਜਗਾ ਕੇ ਮਗਰ ਲਾ ਦਿੰਦੇ ਨੇ। ਜਿੰਨੇ ਮੂੰਹ ਉਨੀਆਂ ਗੱਲਾਂ।
ਮਹਾਰਾਜੇ ਨੇ ਦਰਬਾਰ ਸਾਹਿਬ ਮੱਥਾ ਟੇਕਿਆ। ਉਸਦੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ। ਕੁਝ ਸਮਾਂ ਉਸਨੇ ਕੀਰਤਨ ਸੁਣਿਆ। ਫਿਰ ਉਸ ਨੇ ਬ੍ਰਾਹਮਣਾਂ ਨੂੰ, ਮੁਸਲਮਾਨਾਂ ਨੂੰ ਅਤੇ ਦਰਬਾਰ ਸਾਹਿਬ ਨੂੰ ਬਹੁਤ ਧਨ ਅਤੇ ਵਸਤੂਆਂ ਖੁਲ੍ਹੇ ਦਿਲ ਨਾਲ ਦਾਨ ਕੀਤੀਆਂ। ਸੋਨੇ ਦੀ ਝਾਲ ਫਿਰੇ ਸਿੰਗਾਂ ਵਾਲੀਆਂ ਗਾਵਾਂ, ਹਾਥੀ ਸੋਨੇ ਚਾਂਦੀ ਦੀਆਂ ਮੂਰਤੀਆਂ, ਹਰ ਧਾਰਮਿਕ ਸਥਾਨ ਉੱਪਰ ਰਣਜੀਤ ਸਿੰਘ ਦੀ ਜਲਦੀ ਤੋਂ ਜਲਦੀ ਸਿਹਤਯਾਬੀ ਲਈ ਦੁਆਵਾਂ ਹੋਈਆਂ। ਸੇਹਿਤ ਦੀ ਕਮਜ਼ੋਰੀ ਦੇ ਕਾਰਨ ਪੂਰਾ ਹਫਤਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਹੀ ਰੁਕਣਾ ਪਿਆ। ਵੈਦਾਂ ਨੇ ਸਲਾਹ ਦਿੱਤੀ ਸੀ,-'ਜਦ ਤੱਕ ਮਹਾਰਾਜਾ ਲਾਹੌਰ ਤੱਕ ਸਫਰ ਦੇ ਕਾਬਲ ਨਹੀਂ : ਇਥੇ ਹੀ ਰੁਕਣਾ ਹੋਵੇਗਾ। ਮਹਾਰਾਜੇ ਦਾ ਸਰੀਰ ਸਫ਼ਰ ਦੇ ਹਚਕੋਲੇ ਸਹਿਣ ਯੋਗ ਨਹੀਂ ਹੈ।
ਪਰ ਕੁਝ ਦਿਨਾਂ ਬਾਅਦ ਰਣਜੀਤ ਸਿੰਘ ਪਹਿਲਾਂ ਨਾਲੋਂ ਕੁਝ ਚੰਗਾ ਮਹਿਸੂਸ ਕਰਨ ਲੱਗਾ। ਉਸ ਨੇ ਕਿਹਾ-ਕੁਝ ਖਾਣ ਦੀ ਇੱਛਾ ਹੈ।
ਵੈਦਾਂ ਦੀ ਸਲਾਹ ਅਨੁਸਾਰ, ਰਣਜੀਤ ਸਿੰਘ ਨੂੰ ਸਿਰਫ਼ ਅੰਗੂਰਾਂ ਅਤੇ ਸੰਗਤਰ ਦਾ ਰਸ ਕੱਢ ਕੇ ਦਿੱਤਾ ਗਿਆ। ਮੌਸਮ ਠੀਕ ਵੇਖ ਕੇ ਇਕ ਦਿਨ ਲਾਹੌਰ ਲਈ ਸ਼ਾਹੀ ਕਾਫਲਾ ਤੁਰ ਪਿਆ। ਗਰਮੀ ਦਿਨੋ-ਦਿਨ ਵਧਦੀ ਜਾ ਰਹੀ ਸੀ। ਲਾਹੌਰ ਆ ਕੇ ਰਣਜੀਤ ਸਿੰਘ ਘੁਟਣ ਮਹਿਸੂਸ ਕਰਨ ਲੱਗਾ। ਡਾ. ਮੇਰੇ ਰਣਜੀਤ ਸਿੰਘ ਦੀ ਦੇਖ ਭਾਲ ਲਈ ਲਾਹੌਰ ਹੀ ਠਹਿਰਿਆ ਹੋਇਆ ਸੀ। ਡਾਕਟਰ ਹੇਰਾਨ ਸੀ, ਰਣਜੀਤ ਸਿੰਘ.. ਜੇ ਅੱਜ ਵਧੇਰੇ ਢਿੱਲਾ ਹੈ-ਤਾਂ ਸਵੇਰ ਨੂੰ ਉਹ ਤੰਦਰੁਸਤ ਜਾਪਦਾ ਸੀ । ਜੇ ਸਵੇਰ ਵੇਲੇ ਲਗਦਾ, ਮਹਾਰਾਜਾ ਅੱਜ ਬਹੁਤ ਔਖ ਮਹਿਸੂਸ ਕਰਦਾ ਹੈ. ਤੇ ਸ਼ਾਮ ਵੱਲੋਂ ਕੁਝ ਸਹੀ ਲੱਗਣ ਲਗਦਾ ਸੀ । ਇਸ ਤਰ੍ਹਾਂ ਮਾਰਚ ਦਾ ਮਹੀਨਾ, ਉਸ ਦੀ ਚੰਗੀ ਸੇਹਿਤ ਲਈ ਅਰਦਾਸਾਂ ਕਰਦਿਆਂ ਲੰਘ ਗਿਆ।
ਜਿਸ ਮੁਹਿੰਮ ਦੇ ਫਿਕਰਾਂ ਨੇ ਅਤੇ ਉਸ ਵਿਚ ਖ਼ੁਦ ਸ਼ਾਮਲ ਨਾ ਹੋ ਸਕਣ ਦੀ ਬੇਬਸੀ ਨੇ ਰਣਜੀਤ ਸਿੰਘ ਨੂੰ ਵਧੇਰੇ ਦੁੱਖ ਪਹੁੰਚਾਇਆ ਸੀ। ਉਧਰ ਵੱਲੋਂ ਇਕ ਖੁਸ਼ਗਵਾਰ ਖ਼ਬਰ ਕੀ ਆਈ ਜਾਣੀ ਤਪਸ਼ ਵਿਚ ਠੰਢੀ ਹਵਾ ਦਾ ਬੁੱਲਾ ਆ ਗਿਆ।
-'ਅੰਗਰੇਜ਼ੀ ਫ਼ੌਜ ਅਤੇ ਖਾਲਸਾ ਫੌਜ ਨੇ ਅਪਰੈਲ ਮਹੀਨੇ ਵਿਚ ਕੰਧਾਰ ਉੱਪਰ ਕਬਜ਼ਾ ਕਰ ਲਿਆ ਹੈ।'
ਸੁਣਦਿਆਂ ਹੀ ਰਣਜੀਤ ਸਿੰਘ ਦਾ ਚਿਹਰਾ ਟਹਿਕ ਪਿਆ। ਉਸ ਨੇ ਬਿਠਾਉਣ ਲਈ ਕਿਹਾ ਤਾਂ ਸਹਾਰਾ ਦੇ ਕੇ ਪਿੱਛੇ ਸਿਰਹਾਣੇ ਲਾ ਕੇ ਬਿਠਾਇਆ ਗਿਆ। ਕੰਧਾਰ ਫਤੇਹ ਦੀ ਖੁਸ਼ੀ ਵਿਚ ਕਿਲ੍ਹੇ ਅੰਦਰੋਂ ਤੋਪਾਂ ਦੇ ਗੋਲੇ ਦਾਗਣ ਦਾ ਹੁਕਮ ਦਿੱਤਾ। ਫਿਰ ਉਸਨੇ ਇਕ ਹੋਰ ਹੁਕਮ ਦਿੱਤਾ।... 'ਮੈਨੂੰ ਇਕ ਗਲਾਸ ਸ਼ਰਾਬ ਦਾ ਦਿੱਤਾ ਜਾਵੇ।'
-ਸਰਕਾਰ ਇਹ ਹਜੂਰ ਲਈ ਜ਼ਹਿਰ ਸਾਬਤ ਹੋਵੇਗੀ। ਸਾਨੂੰ ਡਰ ਹੈ, ਮਹਾਰਾਜ ਫਤੇਹ ਦਾ ਜਸ਼ਨ ਨਹੀਂ ਮਨਾ ਸਕਣਗੇ। ਵਕੀਰ ਨੂਰਉਦਦੀਨ ਨੇ ਵਿਕਰ ਨਾਲ ਕਿਹਾ।
ਡਾ. ਮੇਰੇ ਨੇ ਵੀ ਸਖ਼ਤੀ ਨਾਲ ਸ਼ਰਾਬ ਪੀਣ ਤੋਂ ਵਰਜਿਆ।
ਰਣਜੀਤ ਸਿੰਘ ਨਾ ਪੀਣ ਲਈ ਸਹਿਮਤ ਹੋ ਗਿਆ। ਪਰ ਉਸ ਦੇ ਚਿਹਰੇ ਉੱਪਰ ... ਬੱਚਿਆਂ ਵਾਂਗ ਤਰਸੇਵਾਂ ਝਲਕਦਾ ਸੀ, ਜਿਹਨਾਂ ਨੂੰ ਮਨਚਾਹੀ ਚੀਜ਼ ਪੀਣ ਤੇ ਵਰਜਿਆ ਹੋਵੇ।
ਡਾ. ਮੇਰੇ ਹੈਰਾਨ ਸੀ। ਉਸਨੇ ਆਪਣੀ ਰਹਾਇਸ਼ ਉੱਪਰ ਆ ਕੇ ਗਵਰਨਰ ਜਨਰਲ ਨੂੰ ਲਿਖਿਆ :
"ਮਹਾਰਾਜੇ ਵਿਚ ਆਪਣੇ ਆਪ ਨੂੰ ਫਿਰ ਤੋਂ ਨਵਾਂ ਨਰੋਆ ਬਨਾਉਣ ਦੀਆਂ ਸ਼ਕਤੀਆਂ ਹੈਰਾਨ ਕਰਨ ਵਾਲੀਆਂ ਹਨ। ਅਜੇਹਾ ਉਹਨਾਂ ਦੀ ਜ਼ਿੰਦਗੀ ਵਿਚ ਅਨੇਕਾਂ ਬਾਰ ਹੋਇਆ ਹੈ। ਦੇਖਣ ਨੂੰ ਲਗਦਾ ਹੈ, ਮਹਾਰਾਜਾ ਹੁਣ ਜਲਦੀ ਆਪਣੇ ਦਰਬਾਰ ਵਿਚ ਜਾਣ-ਯੋਗ ਹੈ ਜਾਏਗਾ।"
ਅਪਰੈਲ ਮਹੀਨਾ ਵੀ ਲੰਘ ਗਿਆ। ਰਣਜੀਤ ਸਿੰਘ ਪਹਿਲਾਂ ਵਾਂਗ ਬੀਮਾਰ ਤਾਂ ਨਹੀਂ ਸੀ, ਪਰ ਤੰਦਰੁਸਤ ਵੀ ਨਹੀਂ ਸੀ। ਉਸ ਨੂੰ ਹੋਰ ਚੜ੍ਹਦੀ ਕਲਾ ਵਿਚ ਲਿਆਉਣ ਲਈ ਕੰਧਾਰ ਵੱਲੋਂ ਇਕ ਹੋਰ ਖ਼ਬਰ ਆਈ।
"8 ਮਈ 1839 ਨੂੰ ਸ਼ਾਹ ਸੁਜਾਹ ਨੂੰ ਕਾਬਲ ਦੇ ਤਖ਼ਤ ਉੱਪਰ ਬਿਠਾ ਦਿੱਤਾ ਹੈ।" ਰਣਜੀਤ ਸਿੰਘ ਦਾ ਸਰੀਰ ਹੁਣ ਬਹੁਤੀ ਖੁਸ਼ੀ ਝੱਲਣ ਵਾਲਾ ਵੀ ਨਾ ਰਿਹਾ। ਡਾ. ਮੱਰ, ਅਤੇ ਵੈਦ ਦਿਨ ਰਾਤ ਮਹਾਰਾਜੇ ਨੂੰ ਫਿਰ ਪਹਿਲਾਂ ਵਾਂਗ ਸਹੀ ਸਲਾਮਤ ਸੋਹਿਤ ਮੰਦ ਕਰਨ ਦੇ ਯਤਨਾਂ ਵਿਚ ਲਗਾਤਾਰ ਲੱਗੇ ਹੋਏ ਸਨ। ਮਈ ਮਹੀਨੇ ਦੇ ਆਖ਼ਰੀ ਹਫ਼ਤੇ, ਵਿਦੇਸ਼ੀ ਜਾਰਜ ਰਸਲ ਕਲਾਰਕ ਜਦ ਰਣਜੀਤ ਸਿੰਘ ਨੂੰ ਮਿਲਣ ਦੀ ਇੱਛਾ ਨਾਲ ਆਇਆ, ਉਸ ਸਮੇਂ ਮਹਾਰਾਜਾ, ਉੱਠਣ-ਬੈਠਣ ਅਤੇ ਬੋਲਣ ਤੋਂ ਅਸਮਰਥ मो।
ਲਾਹੌਰ ਸ਼ਹਿਰ ਦੇ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਵਿਚ ਦੁਆਵਾਂ ਹੁੰਦੀਆ ਰਹਿੰਦੀਆਂ। ਹੁਣ ਵਕੀਰ ਅਜ਼ੀਜ਼ਉਦਦੀਨ ਅਤੇ ਹੋਰ ਦਰਬਾਰੀਆਂ ਨੂੰ ਛਿਕਰ ਹੋਇਆ. ਉਹਨਾਂ ਨੇ, ਮਹਾਰਾਜੇ ਦੀ ਬੀਮਾਰੀ ਦੀਆਂ ਖ਼ਬਰਾਂ ਬਾਹਰ ਜਾਣ ਤੋਂ ਰੋਕਣ ਲਈ ਫੋਰਨ ਕਦਮ ਚੁੱਕੇ। ਕਿਸੇ ਨੂੰ ਵੀ ਮਹਾਰਾਜੇ ਨਾਲ ਮਿਲਣ ਦੀ ਆਗਿਆ ਨਹੀਂ ਹੈ, ਚਾਹੇ ਕਿੱਤੇ ਵੀ ਵੱਡੇ ਰੁਤਬੇ ਵਾਲਾ ਹੋਵੇ। ਰਣਜੀਤ ਸਿੰਘ ਦੇ ਦੁਆਲੇ ਹਰ ਸਮੇਂ ਸਖਤ ਪਹਿਰਾ ਕਰ ਦਿੱਤਾ ਗਿਆ।
ਕਿਲ੍ਹੇ ਦੇ ਅੰਦਰ ਕਾਨਾਫੂਸੀਆਂ ਅਤੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ। ਇਕ ਅਫਵਾਹ ਤਾਂ ਇਹ ਵੀ ਫੈਲੀ-'ਮਹਾਰਾਜਾ ਮਰ ਗਿਆ ਹੈ, ਜਦ ਤੱਕ ਸਹਿਜ਼ਾਦੇ ਕਾਬਲ ਵੱਲੋਂ ਲਾਹੌਰ ਨਹੀਂ ਪਰਤ ਆਉਂਦੇ ਉਦੋਂ ਤੱਕ ਐਲਾਨ ਨਹੀਂ ਕੀਤਾ ਜਾਵੇਗਾ। ਪਰ ਇਕ ਖ਼ਬਰ ਸਹੀ ਸੀ, ਅਗਲੇ ਦੋ ਦਿਨਾਂ ਬਾਅਦ ਰਣਜੀਤ ਸਿੰਘ ਨੂੰ ਤੇਜ਼ ਬੁਖਾਰ ਹੋ ਗਿਆ। ਉਸ ਨੂੰ ਕਾਂਬਾ ਛਿੜ ਪਿਆ। ਗਰਮੀ ਦੇ ਦਿਨਾਂ ਵਿਚ ਅਜਿਹੀ ਹਾਲਤ ਵੇਖ ਕੇ ਵੈਦ ਪਰੇਸ਼ਾਨ ਤਾਂ ਸਨ ਹੀ, ਹੁਣ ਘਬਰਾ ਵੀ ਗਏ। ਇਸੇ ਤਰ੍ਹਾਂ ਹੀ ਹਰ ਦਿਨ ਰਣਜੀਤ ਸਿੰਘ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਉਸ ਨੂੰ ਅਜਿਹੇ ਦੌਰੇ ਪੈਣ ਲੱਗੇ, ਹੋਸ਼ ਹੀ ਨਾ ਰਹਿੰਦੀ। ਉਸ ਦੀ ਦੇਖ ਭਾਲ ਕਰਨ ਵਾਲਿਆਂ ਦੀ ਜਾਨ ਮੁੱਠੀ ਵਿਚ ਆਈ ਹੋਈ ਸੀ।
22 ਜੂਨ 1839 ਨੂੰ ਦੁਪਿਹਰ ਵੇਲੇ ਮਹਾਰਾਜੇ ਨੂੰ ਅਧਰੰਗ ਦਾ ਇਕ ਹੋਰ ਦੌਰਾ ਪੈ ਗਿਆ। ਨਕਸੀਰ ਫੁੱਟ ਗਈ। ਨੱਕ ਵਿਚੋਂ ਲਹੂ ਵਗਣ ਲੱਗਾ। ਡਾ. ਮੇਰੇ ਨੇ ਕਿਹਾ- 'ਮਹਾਰਾਜੇ ਦੇ ਦਿਮਾਗ ਦੀ ਨਾੜੀ ਫਟ ਗਈ ਹੈ। ਹੁਣ ਕੁਝ ਨਹੀਂ ਹੋ ਸਕਦਾ।' ਪਰ ਫ਼ਕੀਰ ਨੂਰਉਦਦੀਨ ਦੇ ਯਤਨਾਂ ਨਾਲ ਜਦ ਨੱਕ ਵਿਚੋਂ ਖੂਨ ਵਗਣਾ ਬੰਦ ਹੋ ਗਿਆ ਤਾਂ ਪਤਾ ਲੱਗਿਆ, ਨਕਸੀਰ ਫੁੱਟ ਗਈ ਸੀ। ਕਮਜ਼ੋਰੀ ਕਾਰਨ ਰਣਜੀਤ ਸਿੰਘ ਬੇਸੁੱਧ मी।
ਫ਼ਕੀਰ ਅਜ਼ੀਜ਼ਉਦਦੀਨ ਅਤੇ ਰਾਜਾ ਧਿਆਨ ਸਿੰਘ ਨੇ, ਲੁਧਿਆਣੇ ਤੋਂ ਅੰਗਰੇਜ਼ ਡਾ. ਸਟੀਲ ਨੂੰ ਲਿਆਉਣ ਦਾ ਹੰਗਾਮੀ ਪ੍ਰਬੰਧ ਕੀਤਾ। ਪਰ ਬੜੀ ਮੁਸ਼ਕਲ ਨਾਲ ਡਾ. ਸਟੀਲ ਅਗਲੇ ਦਿਨ ਹੀ ਪਹੁੰਚ ਸਕਿਆ। ਰਣਜੀਤ ਸਿੰਘ ਦੀ ਬਹੁਤ ਹੀ ਖ਼ਤਰਨਾਕ ਹਾਲਤ ਦੇਖ ਕੇ ਡਾਕਟਰ ਘਬਰਾ ਗਿਆ। ਮੁਆਇਨਾ ਕਰਦਿਆਂ, ਉਸ ਨੇ ਜਿਵੇਂ ਆਪਣੇ ਆਪ ਨੂੰ ਹੀ ਕਿਹਾ-ਸ਼ਾਇਦ ਮਹਾਰਾਜਾ ਮਰ ਰਿਹਾ ਹੈ।
-ਹਜੂਰੀ ਬਾਗ ਅਤੇ ਕਿਲ੍ਹੇ ਦੇ ਦਰਵਾਜ਼ੇ ਫੋਰਨ ਬੰਦ ਕਰ ਦਿੱਤੇ ਜਾਣ' ਰਾਜਾ ਧਿਆਨ ਸਿੰਘ ਨੇ ਸਿਪਾਹੀਆਂ ਨੂੰ ਜ਼ੁਕਮ ਦਿੱਤਾ।
ਦੋ ਤੇਜ਼ ਘੋੜ ਸਵਾਰਾਂ ਰਾਹੀਂ ਇਕ ਹੋਰ ਫੁਰਮਾਨ ਫੋਰਨ ਅੰਮ੍ਰਿਤਸਰ ਦੇ ਕਿਲ੍ਹੇ ਗੋਬਿੰਦਗੜ ਦੇ ਕਿਲ੍ਹੇਦਾਰ ਨੂੰ ਪਹੁੰਚਾਇਆ ਗਿਆ। ਜਿਥੇ ਬਾਹੀ ਖਜਾਨਾ ਅਤੇ ਹੋਰ ਸੋਨਾ-ਚਾਂਦੀ ਅਤੇ ਹੀਰਿਆਂ ਦੇ ਭੰਡਾਰ ਸਨ।
"ਕਿਲ੍ਹੇ ਦੁਆਲੇ ਸਖ਼ਤ ਪਹਿਰਾ ਕਰ ਦਿੱਤਾ ਜਾਏ। ਕਿਸੇ ਨੂੰ ਵੀ ਕਿਲ੍ਹੇ ਅੰਦਰ ਦਾਖ਼ਲ ਨਾ ਹੋਣ ਦਿੱਤਾ ਜਾਏ। ਖਜ਼ਾਨੇ ਦੀ ਹਿਫਾਜ਼ਤ ਪੂਰੀ ਸਾਵਧਾਨੀ ਨਾਲ ਕੀਤੀ ।"ਇਕ ਹੋਰ ਹੁਕਮ ਅਨੁਸਾਰ ਰਣਜੀਤ ਸਿੰਘ ਦੀ ਆਖਰੀ ਯਾਤਰਾ ਲਈ ਅਰਥੀ ਸਜਾਉਣ ਲਈ ਕਿਹਾ ਗਿਆ। ਇਸ ਉੱਪਰ ਘੱਟੋ-ਘੱਟ ਦਸ ਲੱਖ ਰੁਪਏ ਖਰਚ ਕੀਤੇ ਜਾਣ। ਅਰਥੀ ਦੀ ਸ਼ਾਨ ਨਿਰਾਲੀ ਅਤੇ ਵਿਲੱਖਣ ਹੋਵੇ।
ਕਿਲ੍ਹੇ ਦੇ ਅੰਦਰ ਮਾਤਮ ਛਾ ਗਿਆ। ਨੀਵੇਂ ਤੋਂ ਨੀਵੇਂ ਨੌਕਰ ਤੋਂ ਲੈ ਕੇ, ਉੱਚੀ ਚੋਂ ਉੱਚੀ ਪਦਵੀ ਵਾਲੇ ਸਭ ਸੋਗ ਵਿਚ ਸਨ। ਰਾਣੀਵਾਸ ਵਿਚ ਕਮਜ਼ੋਰ ਦਿਲ ਰਾਣੀਆਂ ਅਤੇ ਦਾਸੀਆਂ ਤਾਂ ਰੋਣ ਲੱਗ ਪਈਆਂ।
23 ਜੂਨ ਦੀ ਸਵੇਰ ਨੂੰ ਡਾਕਟਰਾਂ ਅਤੇ ਵੈਦਾਂ ਨੇ ਵੇਖਿਆ : ਰਣਜੀਤ ਸਿੰਘ ਕੁਝ ਕੁਝ ਠੀਕ ਜਾਪ ਰਿਹਾ ਸੀ। ਉਹ ਬੋਲਣ ਲੱਗਾ। ਪੂਰੀ ਤਰ੍ਹਾਂ ਹੋਸ਼ ਵਿਚ ਆ ਗਿਆ। ਉਸ ਨੇ ਹੁਕਮ ਦਿੱਤਾ-ਬ੍ਰਾਹਮਣਾਂ ਅਤੇ ਗਰੀਬ ਲੋਕਾਂ ਵਿਚ 20 ਲੱਖ ਰੁਪਈਆ ਦਾਨ ਕਰ ਦਿੱਤਾ ਜਾਵੇ।
ਡਾਕਟਰ ਹੈਰਾਨ ਸਨ ਇਹ ਚਮਤਕਾਰ ਕਿਵੇਂ ਹੋ ਗਿਆ ? ਰਣਜੀਤ ਸਿੰਘ ਨੇ ਲੋੜ ਵੰਦਾ ਨੂੰ ਅਨਾਜ, ਦਾਲਾਂ ਅਤੇ ਕਪੜੇ ਵੰਡਣ ਲਈ ਵੀ ਹੁਕਮ ਦਿੱਤਾ। ਫਿਰ ਉਸ ਨੇ ਆਪਣੇ ਕਮਰੇ ਵਿਚ ਮੰਤਰੀਆਂ ਨੂੰ ਬੁਲਾਕੇ ਦਰਬਾਰ ਦਾ ਪ੍ਰਬੰਧ ਕਰਨ ਲਈ ਕਿਹਾ।
ਇਸ ਸਮੇਂ ਕੁੰਵਰ ਨੌਨਿਹਾਲ ਸਿੰਘ, ਰਾਜਾ ਗੁਲਾਬ ਸਿੰਘ ਅਤੇ ਹੋਰ ਜਰਨੈਲ ਅਜੇ ਪੇਸ਼ਾਵਰ ਵਿਚ ਅੰਗਰੇਜ਼ਾਂ ਨਾਲ ਰਲ ਕੇ ਅਫ਼ਗਾਨਿਸਤਾਨ ਦੀ ਮੁਹਿੰਮ ਉੱਪਰ ਹੀ ਸਨ। ਕੁੰਵਰ ਖੜਕ ਸਿੰਘ ਵਾਪਸ ਪਰਤ ਆਇਆ ਸੀ। ਉਸ ਨੂੰ ਹਰ ਸਮੇਂ ਰਣਜੀਤ ਸਿੰਘ ਦੇ ਲਾਗੇ ਰਹਿਣ ਲਈ ਕਿਹਾ ਗਿਆ। ਕੁੰਵਰ ਸ਼ੇਰ ਸਿੰਘ ਪੇਸ਼ਾਵਰ ਤੋਂ ਆ ਕੇ ਸਿੱਧਾ ਬਟਾਲੇ ਚਲਿਆ ਗਿਆ ਸੀ। ਉਸ ਦੇ ਸੁਹੀਏ, ਸ਼ੇਰ ਸਿੰਘ ਨੂੰ ਇਕ ਇਕ ਪਲ ਦੀ ਖ਼ਬਰ ਪਹੁੰਚਾ ਰਹੇ ਸਨ।
ਜਦ ਸਭ ਦਰਬਾਰੀ, ਪਲੰਘ ਉੱਪਰ ਨਿਤਾਣੇ ਪਏ ਰਣਜੀਤ ਸਿੰਘ ਦੇ ਦੁਆਲੇ ਹਾਜ਼ਰ ਹੋ ਗਏ ਤਾਂ ਫ਼ਕੀਰ ਰਾਹੀਂ ਇਸ਼ਾਰਿਆਂ ਨਾਲ ਮਹਾਰਾਜੇ ਨੇ ਸਮਝਾਇਆ ਫਕੀਰ ਅਜ਼ੀਜ਼ਉਦਦੀਨ ਨੇ ਕਿਹਾ:
-ਮਹਾਰਾਜਾ ਚਾਹੁੰਦੇ ਹਨ, ਸਾਰੇ ਦਰਬਾਰੀਆਂ ਵੱਲੋਂ ਉਹਨਾਂ ਦੇ ਸਾਹਮਣੇ ਸਹੁੰ ਚੁੱਕੀ ਜਾਵੇ, 'ਕਿ ਉਹ ਸਹਿਜ਼ਾਦਾ ਖੜਕ ਸਿੰਘ ਪ੍ਰਤੀ ਵਫ਼ਾਦਾਰ ਰਹਿਣਗੇ।'
ਸਾਰੇ ਦਰਬਾਰੀਆਂ ਅਤੇ ਸਰਦਾਰਾਂ ਨੇ ਆਪਣੇ ਆਪਣੇ ਵਾਹਿਗੁਰੂ, ਅੱਲਾਹ ਅਤੇ ਪ੍ਰਮਾਤਮਾ ਦਾ ਨਾਮ ਲੈ ਕੇ, ਕੁੰਵਰ ਖੜਕ ਸਿੰਘ ਪ੍ਰਤੀ ਵਫ਼ਾਦਾਰ ਰਹਿਣ ਦਾ ਪ੍ਰਣ ਕੀਤਾ। ਸਭਨਾਂ ਨੇ ਮਹਾਰਾਜ ਦੇ ਇਸ ਫੈਸਲੇ ਦਾ ਸਵਾਗਤ ਵੀ ਕੀਤਾ।
ਅਗਲੇ ਦਿਨ ਖੜਕ ਸਿੰਘ ਨੇ ਫ਼ੌਜ ਦੀ ਪਰੇਡ ਦਾ ਮੁਆਇਨਾ ਕੀਤਾ। ਮੰਤਰੀਆਂ ਅਤੇ ਜਰਨੈਲਾਂ ਨੇ ਉਸ ਨੂੰ ਤੋਹਫੇ ਭੇਂਟ ਕੀਤੇ। ਰਣਜੀਤ ਸਿੰਘ ਦੀ ਇੱਛਾ ਅਤੇ ਫ਼ਕੀਰ ਅਜ਼ੀਜ਼ਉਦਦੀਨ ਦੀ ਸਹਿਮਤੀ ਨਾਲ, ਰਾਜਾ ਧਿਆਨ ਸਿੰਘ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ।
ਦਿਨ ਵੇਲੇ ਕੁੰਵਰ ਖੜਕ ਸਿੰਘ ਨੇ ਸੰਮਨ ਬੁਰਜ ਵਿਚ ਦਰਬਾਰ ਲਗਾਇਆ। ਫ਼ਕੀਰ ਅਜ਼ੀਜ਼ ਉਦਦੀਨ ਵੱਲੋਂ ਤਿਆਰ ਕੀਤਾ ਐਲਾਨ ਨਾਮਾ ਪੜਿਆ ਗਿਆ। ਰਾਜਾ ਧਿਆਨ ਸਿੰਘ ਨੂੰ-ਨਾਇਬ-ਉਲ-ਸਲਤਨਤ', 'ਖੈਰ ਖਵਾਹਿ ਸੁਮੀਮਿ ਕੁਥਰਾ,' 'ਵਜ਼ੀਰ ਅਜ਼ਰ ਮੁਖਤਾਰ-ਕੁਲ ਦੀਆਂ ਉਪਾਧੀਆਂ ਦਿੱਤੀਆਂ ਗਈਆਂ। ਜੋਤਸ਼ੀਆਂ ਦੀ ਸਲਾਹ ਨਾਲ ਸਾਰੇ ਗ੍ਰਹਿ ਵਿਚਾਰ ਕੇ ਠੀਕ ਸ਼ੁਭ ਘੜੀ ਸਮੇਂ ਖੜਕ ਸਿੰਘ ਦੀ 'ਗੱਦੀ-ਨਸ਼ੀਨੀ' ਦੀ ਰਸਮ ਪੂਰੀ ਕੀਤੀ ਗਈ।
ਭਾਵੇਂ ਸਾਰੀ ਕਾਰਵਾਈ, ਰਣਜੀਤ ਸਿੰਘ ਦੀ ਇੱਛਾ ਅਨੁਸਾਰ ਸਭ ਕੁਝ ਠੀਕ ਅਤੇ ਸਮੇਂ ਸਿਰ ਪੂਰੀ ਹੋ ਗਈ। ਕਿਸੇ ਪਾਸਿਓਂ ਵਿਰੋਧ ਨਹੀਂ ਹੋਇਆ। ਫਿਰ ਵੀ ਸਹਾਰੇ ਨਾਲ ਕੁਰਸੀ ਉੱਪਰ ਬੈਠਾ ਰਣਜੀਤ ਸਿੰਘ ਬੇਆਰਾਮੀ, ਅਤੇ ਬੇਚੈਨੀ ਮਹਿਸੂਸ ਕਰਨ ਲੱਗਾ। ਉਸ ਨੂੰ ਚੱਕਰ ਆ ਗਿਆ। ਉਹ ਦਰਬਾਰ ਵਿਚ ਹੀ ਡਿੱਗ ਪਿਆ। ਉਸ ਨੂੰ ਫੋਰਨ ਪਾਲਕੀ ਵਿੱਚ ਇਥੋਂ ਲੈ ਜਾਇਆ ਗਿਆ। ਇਲਾਜ ਵਿਚ ਸ਼ੁਰੂ ਹੋ ਗਿਆ। ਦਵਾਈਆਂ, ਦੁਸ਼ਾਦਿਆਂ ਅਤੇ ਉਪਚਾਰ ਦੇ ਬਾਵਜੂਦ, ਰਾਤ ਭਰ ਉਸ ਨੂੰ ਨੀਂਦ ਨਹੀਂ ਆਈ।
24 ਜੂਨ ਦੀ ਸਵੇਰ ਨੂੰ ਅਧਰੰਗ ਦੇ ਇਕ ਦੌਰੇ ਨੇ ਰਣਜੀਤ ਸਿੰਘ ਦਾ ਰਹਿੰਦਾ। ਸਾਹ-ਸੱਤ ਵੀ ਕੱਢ ਦਿੱਤਾ। ਉਸ ਨੇ ਇਕ ਵਾਰ ਅੱਖ ਪੁੱਟ ਕੇ ਆਪਣੇ ਆਲੇ ਦੁਆਲੇ ਵੇਖਣ ਦਾ ਯਤਨ ਕੀਤਾ। ਕਮਰੇ ਵਿਚ ਮੰਤਰੀਆਂ ਅਤੇ ਸਰਦਾਰਾਂ ਦੀ ਭੀੜ ਸੀ। ਫ਼ਕੀਰ ਅਜ਼ੀਜ਼ਉਦਦੀਨ ਨੇ ਲਗਾਤਾਰ ਮਹਾਰਾਜੇ ਵੱਲ ਵੇਖਦਿਆਂ, ਉਸ ਦੀ ਜਗਿਆਸਾ ਨੂੰ ਕੁਝ ਕੁਝ ਸਮਝਦਿਆਂ, ਬਿਲਕੁਲ ਉਸ ਉੱਪਰ ਝੁਕਦਿਆਂ ਦੱਸਿਆ-ਸਰਕਾਰ, ਸਭ ਦਰਬਾਰੀ, ਹਜੂਰ ਦੀ ਤਾਬਿਆ ਵਿਚ ਖੜ੍ਹੇ ਨੇ। ਭਾਈ ਰਾਮ ਸਿੰਘ, ਗੁਰਮੁਖ ਸਿੰਘ, ਗੋਬਿੰਦ ਰਾਮ, ਰਾਜਾ ਧਿਆਨ ਸਿੰਘ, ਰਾਜਾ ਹੀਰਾ ਸਿੰਘ, ਮਿਸਰ ਬੇਲੀ ਰਾਮ, ਰਾਜਾ ਦੀਨਾ ਨਾਥ, ਜਮਾਦਾਰ ਖ਼ੁਸ਼ਹਾਲ ਸਿੰਘ, ਕੁੰਵਰ ਖੜਕ ਸਿੰਘ, ਅਸੀਂ.. ' ਫ਼ਕੀਰ ਨੇ ਆਪਣੀ ਛਾਤੀ ਉੱਪਰ ਹੱਥ ਰੱਖ ਕੇ ਨੂਰਉਦਦੀਨ ਵੱਲ ਵੇਖਿਆ।
ਰਣਜੀਤ ਸਿੰਘ ਨੇ ਇਕ ਵਾਰ ਫਿਰ ਸਭਨਾਂ ਵੱਲ ਵੇਖਣ ਦਾ ਯਤਨ ਕੀਤਾ। ਸਾਰੇ ਮੰਤਰੀ ਸਾਵਧਾਨ ਹੋ ਗਏ ਫਿਰ ਮਹਾਰਾਜੇ ਦੇ ਸਾਹਮਣੇ ਝੁਕ ਗਏ।
ਡਾ. ਮੇਰੇ ਅਤੇ ਡਾ. ਸਟੀਲ ਇਹ ਸਭ ਵੇਖਕੇ ਹਤਾਸ ਰਹਿ ਗਏ ਤੇ ਇਕ ਦੂਸਰੇ ਵੱਲ ਹੈਰਾਨੀ ਨਾਲ ਝਾਕੇ।
ਲਾਹੌਰ ਵਿਚ ਜਿਸ ਵੇਲੇ, ਰਣਜੀਤ ਸਿੰਘ ਦੀ ਮੌਤ ਦੀਆਂ ਆਖਰੀ ਘੜੀਆਂ ਗਿਣੀਆਂ ਜਾ ਰਹੀਆਂ ਸਨ, ਉਸ ਵੇਲੇ ਬਟਾਲੇ ਵਿਚ ਸਹਿਜ਼ਾਦਾ ਸ਼ੇਰ ਸਿੰਘ ਆਪਣੇ ਮਹਿਲ ਦੇ ਸਾਹਮਣੇ ਦੀ ਬੀਲ ਅੰਦਰ ਆਯਾਸ਼ੀ ਲਈ ਬਣਾਈ ਅਰਾਮ-ਗਾਹ ਵਿਚ ਹੁਸੀਨ ਰਖੇਲਾ ਨਾਲ ਸ਼ਰਾਬੀ ਹੋਇਆ, ਰੰਗ ਰਲੀਆਂ ਵਿਚ ਮਸਤ ਸੀ। ਲਾਹੌਰ ਵਿਚ ਹਾਲਾਤਾਂ ਦੇ ਮੱਦੇ-ਨਜ਼ਰ ਉਸ ਨੇ ਆਪਣੇ ਸਭ ਤੋਂ ਵਧ ਵਫ਼ਾਦਾਰ 200 ਘੋੜ ਸਵਾਰਾਂ ਨੂੰ ਹਰ ਸਮੇਂ ਤਿਆਰ ਰਹਿਣ ਦਾ ਹੁਕਮ ਦਿੱਤਾ ਹੋਇਆ ਸੀ।
ਦੁਪਿਹਰ ਤੋਂ ਬਾਅਦ ਸਹਿਜ਼ਾਦਾ ਸ਼ੇਰ ਸਿੰਘ ਨੂੰ ਸੂਹੀਆ ਨੇ ਦੱਸਿਆ-'ਮਹਾਰਾਜ ਦੀ ਮੌਤ ਕਿਸੇ ਵੇਲੇ ਵੀ ਹੋ ਸਕਦੀ ਹੈ। ਉਸ ਨੇ ਆਪਣੇ ਘੋੜ ਸਵਾਰਾਂ ਨਾਲ, ਸੂਰਜ ਢਲਦਿਆਂ ਹੀ, ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲ੍ਹੇ ਅੰਦਰ ਬਾਹੀ ਖਜ਼ਾਨੇ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਚਾਲੇ ਪਾ ਦਿੱਤੇ। ਘੋੜ ਸਵਾਰਾਂ ਨੂੰ ਭਾਰੀ ਲਾਲਚ ਦੇ ਕੇ ਹੁਕਮ ਦਿੱਤਾ-'ਇਹ ਸਾਡੀ ਗੁਪਤ ਕਾਰਵਾਈ ਹੈ। ਇਸ ਦਾ ਕਿਧਰੇ ਵੀ ਜ਼ਿਕਰ ਨਹੀਂ ਕੀਤਾ ਜਾਵੇਗਾ।
ਹਨੇਰਾ ਹੋਏ ਜਦ ਇਹ ਧਾੜ ਗੋਬਿੰਦਗੜ੍ਹ ਕਿਲ੍ਹੇ ਲਾਗੇ ਪਹੁੰਚੀ, ਸਾਰੇ ਚੱਕ ਰਹਿ ਗਏ। ਕਿਲ੍ਹੇ ਦੁਆਲੇ ਤਾਂ ਭਾਰੀ ਸੈਨਾ ਭੇਨਾਤ ਸੀ। ਉਹ ਨਿਰਾਸ਼ ਹੋ ਕੇ ਫੋਰਨ ਬਟਾਲੇ ਨੂੰ ਵਾਪਸ ਮੁੜ ਪਏ।
ਅਗਲੇ ਦਿਨ ਖੜਕ ਸਿੰਘ ਨੇ, ਮਹਾਰਾਜੇ ਦੇ ਸਖ਼ਤ ਬੀਮਾਰ ਹੋਣ ਦੇ ਸਬੰਧ ਵਿਚ ਸ਼ੇਰ ਸਿੰਘ ਨੂੰ ਫੋਰਨ ਲਾਹੌਰ ਆਉਣ ਬਾਰੇ ਸੱਦਾ ਭੇਜਿਆ। ਸ਼ੇਰ ਸਿੰਘ ਡਰ ਗਿਆ। ਮਹਾਰਾਜ ਤਾਂ ਕਦੋਂ ਦਾ ਬੀਮਾਰ ਹੈ, ਇਹ ਸੱਦਾ ਪਹਿਲਾਂ ਕਿਉਂ ਨਹੀਂ ਆਇਆ ? ਕੀ ਪਤਾ ਉਸ ਦੀ ਗੋਬਿੰਦਗੜ੍ਹ ਕਿਲ੍ਹੇ ਵਾਲੀ ਕਾਰਵਾਈ, ਕਿਸੇ ਸੈਨਿਕ ਨੇ ਵੇਖ ਲਈ ਹੋਵੇ।.... ਫੇਰ ਤਾਂ ਲਾਹੌਰ ਜਾਣ 'ਤੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਆਪਣੇ ਮਰ ਰਹੇ ਥਾਪ ਮਹਾਰਾਜਾ ਰਣਜੀਤ ਸਿੰਘ ਨੂੰ ਵੇਖਣ ਜਾਂ ਮਿਲਣ ਦੀ ਬਜਾਏ, ਉਸ ਨੇ ਬਟਾਲੇ ਰਹਿਣਾ ਹੀ ਸੁਰੱਖਿਅਤ ਸਮਝਿਆ।
25 ਜੂਨ ਨੂੰ ਰਣਜੀਤ ਸਿੰਘ ਦੀ ਹਾਲਤ ਹੋਰ ਵਿਗੜ ਗਈ। ਡਾ. ਸਟੀਲ ਨੇ ਸਲਾਹ ਦਿੱਤੀ-'ਇਸ ਕਮਰੇ 'ਚ ਹੁੰਮਸ ਹੈ, ਗਰਮੀ ਹੈ। ਇਥੇ ਤਾਂ ਚੰਗਾ ਭਲਾ ਬੰਦਾ ਬੀਮਾਰ ਹੋ ਜਾਏਗਾ। ਮਹਾਰਾਜੇ ਨੂੰ ਕਿਸੇ ਹਵਾਦਾਰ, ਖਿੜਕੀਆਂ ਵਾਲੇ ਕਮਰੇ ਵਿਚ ਤਬਦੀਲ ਕਰਨਾ ਠੀਕ ਹੋਵੇਗਾ।
ਰਣਜੀਤ ਸਿੰਘ ਨੂੰ ਹਵਾਦਾਰ ਕਮਰੇ ਵਿਚ ਲੈ ਜਾਇਆ ਗਿਆ। ਇਥੇ ਡਾ. ਸਟੀਲ ਨੇ ਮਹਾਰਾਜੇ ਨੂੰ ਪੂਰੀ ਗੰਭੀਰਤਾ ਅਤੇ ਫਿਕਰ ਨਾਲ ਫਿਰ ਨਿਰੀਖਣ ਕੀਤਾ। ਹਰ ਅੰਗ ਦਾ ਮੁਆਇਨਾ ਕਰਦਿਆਂ ਉਸ ਦਾ ਨਿਰਾਸ਼ਾ ਵਿਚ ਹਿਲਦਾ ਸਿਰ, ਦਰਬਾਰੀਆ ਅਤੇ ਵੈਦਾਂ ਅੰਦਰ ਘਬਰਾਹਟ ਪੈਦਾ ਕਰ ਰਿਹਾ ਸੀ। ਨਜੂਮੀ ਅਤੇ ਗ੍ਰਹਿ ਸ਼ਾਸਤਰੀ ਲਗਾਤਾਰ ਆਪਣੀਆਂ ਪੱਤਰੀਆਂ ਵਾਚ ਰਹੇ ਸਨ।
ਕੁਝ ਦਿਨ ਪਹਿਲਾਂ ਕਹਿਰ ਦਾ ਝੱਖੜ ਝੁਲਿਆ ਸੀ। ਇਸ ਝੱਖੜ ਨੇ ਸਦੀਆਂ ਪੁਰਾਣੇ ਭਾਰੇ ਦਰੱਖਤ ਜੜ੍ਹੋਂ ਉਖਾੜ ਦਿੱਤੇ ਸਨ। ਲਾਹੌਰ ਸ਼ਹਿਰ ਦੁਆਲੇ ਦੀਵਾਰ ਦੇ ਮੁੱਖ ਦਰਵਾਜ਼ੇ ਟੁੱਟ ਗਏ ਸਨ ਤੇ ਕਿਲ੍ਹੇ ਦਾ ਇਕ ਮਜ਼ਬੂਤ ਭਾਰੀ ਦਰਵਾਜਾ ਚੂਥੀਆਂ ਤੇ ਪੁੱਟਿਆ ਗਿਆ ਸੀ। ਜਤਸ਼ੀਆਂ ਅਨੁਸਾਰ ਏਨੀ ਤਬਾਹੀ, ਮਹਾਰਾਜੇ ਲਈ ਆਉਣ ਵਾਲੇ ਬੁਰੇ ਵਕਤ ਅਤੇ ਅਪ ਸ਼ਗਨ ਦੀਆਂ ਨਿਸ਼ਾਨੀਆਂ ਸਨ।
ਰਣਜੀਤ ਸਿੰਘ ਨੂੰ ਅਚਾਨਕ ਫਿਰ ਤੇਜ਼ ਬੁਖ਼ਾਰ ਹੋ ਗਿਆ। ਨਾਲ ਹੀ ਖੂਨੀ ਦਸਤ ਲੱਗ ਗਏ। ਵੇਦਾਂ ਅਤੇ ਡਾਕਟਰਾਂ ਦੇ ਕੁਝ ਹੱਥ-ਵਸ ਨਾ ਰਿਹਾ। ਦੁੱਖੀ ਮਨ ਨਾਲ, ਸੋਨੇ ਦੇ ਸਿੰਘਾਸਨ ਉੱਪਰ ਬੈਠਣ ਵਾਲੇ ਮਹਾਰਾਜੇ ਨੂੰ, ਰਵਾਇਤ ਅਨੁਸਾਰ ਜ਼ਮੀਨ ਉੱਪਰ ਲਿਟਾ ਦਿੱਤਾ ਗਿਆ। ਪਰ ਉਹ ਅਜੇ ਵੀ ਪੂਰੀ ਤਰ੍ਹਾਂ ਬੇਸੁੱਧ ਨਹੀਂ ਸੀ।ਉਹ ਕਦੇ ਕਦੇ ਹੱਥ ਹਿਲਾ ਕੇ ਕੁਝ ਕਹਿਣ ਦਾ ਯਤਨ ਕਰਦਾ ਜਾਪਦਾ ਸੀ। ਮਹਾਰਾਜੇ ਦੀ ਇੱਛਾ ਸ਼ਕਤੀ ਸਭ ਨੂੰ ਹੈਰਾਨ ਕਰਨ ਵਾਲੀ ਸੀ। ਦੁਪਿਹਰ ਤੱਕ ਉਸ ਦੀ ਸੋਹਿਤ ਠੀਕ ਜਾਪੀ ਤਾਂ ਉਸ ਨੂੰ ਫਿਰ ਪਲੰਘ ਉੱਪਰ ਲਿਟਾ ਦਿੱਤਾ ਗਿਆ। ਸ਼ਾਮ ਤੱਕ ਉਹ ਕੁਝ ਠੀਕ ਰਿਹਾ। ਪਰ ਪੂਰੀ ਰਾਤ ਉਸਨੇ ਬੈਚੇਨੀ ਵਿਚ ਲੰਘਾਈ। ਉਹ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝਦਾ ਰਿਹਾ। ਸਵੇਰ ਵੇਲੇ ਉਸ ਦੀ ਸੋਹਿਤ ਫਿਰ ਕੁਝ ਬੇਹਤਰ ਹੋ ਗਈ। ਉਸ ਨੇ ਰੁਸਫਸਾ ਕੇ ਕਿਹਾ-'ਸ਼ਾਹੀ ਖਜ਼ਾਨਾ ਦਾਨ ਕਰ ਦਿਓ। ਕੋਹੇਨੂਰ ਹੀਰਾ ਜਗਨਨਾਥ ਪੁਰੀ ਦੇ ਮੰਦਰ ਨੂੰ ਦਾਨ ਕਰ ਦਿੱਤਾ ਜਾਵੇ। ਸੋਨੇ ਦੇ ਹੋਦਿਆਂ ਵਾਲੇ ਹਾਥੀ, ਸੋਨੇ ਦੀਆਂ ਰਕਾਬਾਂ ਵਾਲੇ ਘੋੜੇ, ਗਉਆਂ ਸਭ ਦਾਨ
ਸਭ ਹੈਰਾਨ ਰਹਿ ਗਏ। ਮਹਾਰਾਜਾ ਇਹ ਕੀ ਕਰ ਰਿਹਾ ਹੈ ? ਸਭ ਕੁਝ ਹੀ ਦਾਨ ਕਰ ਦਿੱਤਾ ਗਿਆ ਤਾਂ ਕਿਵੇਂ ਚੱਲੇਗਾ ਰਾਜਪ੍ਰਬੰਧ ?.. ਏਨੀ ਸ਼ਕਤੀਸ਼ਾਲੀ ਫ਼ੌਜ, ਏਨੀਆ ਤਮਖਾਹਾਂ...। ਸਭ ਆਪਣੇ ਉੱਪਰ ਜ਼ਿਮੇਵਾਰੀ ਲੈਣ ਤੋਂ ਕਤਰਾਉਣ ਲੱਗੇ। ਭਾਈ ਗੋਬਿੰਦ ਰਾਮ ਨੇ ਕਿਹਾ-ਸਰਕਾਰ ਨੇ ਰਾਜਾ ਧਿਆਨ ਸਿੰਘ ਨੂੰ ਹੁਕਮ ਦਿੱਤਾ ਹੈ।
ਰਾਜਾ ਧਿਆਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ-'ਇਹ ਅਧਿਕਾਰ ਹੁਣ ਕੁੰਵਰ ਖੜਕ ਸਿੰਘ ਦੇ ਪਾਸ ਹੈ?
ਜਦ ਖੜਕ ਸਿੰਘ ਕੋਲ 'ਕੋਹੇਨੂਰ ਹੀਰੇ' ਬਾਰੇ ਪਹੁੰਚ ਕੀਤੀ ਤਾਂ ਉਸ ਨੇ ਕਿਹਾ- 'ਮਿਸਰ ਬੋਲੀ ਰਾਮ ਪਾਸ ਕੋਹੇਨੂਰ ਹੈ।
ਜਮਾਂਦਾਰ ਖੁਸ਼ਹਾਲ ਸਿੰਘ ਨੇ ਮਿਸਰ ਬੇਲੀ ਰਾਮ ਨੂੰ ਫੋਰਨ 'ਕੋਹੇਨੂਰ ਹੀਰਾ' ਮਹਾਰਾਜੇ ਦੇ ਪਾਸ ਲਿਆਉਣ ਲਈ ਕਿਹਾ। ਇਹ ਵੀ ਕਿਹਾ, ਇਹ ਮਹਾਰਾਜੇ ਦਾ ਸ਼ਾਇਦ ਆਖ਼ਰੀ ਹੁਕਮ ਹੈ।'
ਮਿਸਰ ਬੇਲੀ ਰਾਮ ਨੇ ਬਹਾਨੇਬਾਜ਼ੀ ਕਰਦਿਆਂ ਕਿਹਾ-ਇਸ ਵਕਤ 'ਕੋਹੇਨੂਰ ਹੀਰਾ' ਅੰਮ੍ਰਿਤਸਰ ਗੋਬਿੰਦਗੜ੍ਹ ਕਿਲ੍ਹੇ ਵਿਚ ਹੈ।
ਜਮਾਂਦਾਰ ਖੁਸ਼ਹਾਲ ਸਿੰਘ ਨੇ ਜਦ 'ਕੋਹੇਨੂਰ ਹੀਰੋ' ਬਾਰੇ ਮਹਾਰਾਜੇ ਨੂੰ ਦੱਸਿਆ ਤਾਂ ਮਰ ਰਹੇ ਰਣਜੀਤ ਸਿੰਘ ਦੇ ਮੱਥੇ ਉੱਪਰ ਜ਼ਰਾ ਕੁ ਤਿਉੜੀ ਉੱਭਰ ਆਈ। ਇਸ ਸਮੇਂ ਉਹ ਏਨਾ ਬੇਬਸ ਸੀ, ਉਸ ਨੇ ਸੁਣਿਆ, 'ਮਹਾਰਾਜ ਹੁਣ ਖ਼ਾਲਸਾ ਰਾਜ ਦੀ ਸਾਰੀ ਜਾਇਦਾਦ, ਨਕਦੀ, ਖਜ਼ਾਨਾ, ਸਹਿਜਾਦਾ ਖੜਕ ਸਿੰਘ ਦੇ ਅਧੀਨ ਹੈ।
ਤਾਂ ਉਸ ਦੀ ਅੱਖ ਵਿਚੋਂ ਇਕ ਹੰਝੂ ਨਿਕਲਿਆ ਤੇ ਸਫੇਦ ਦਾੜ੍ਹੀ ਵਿਚ ਸਮਾ ਗਿਆ। ਉਸ ਨੇ ਅੱਖ ਬੰਦ ਕਰ ਲਈ। ਸਰੀਰ ਏਨਾ ਕਮਜ਼ਰ ਹੋ ਗਿਆ ਸੀ, ਜਿਸਦੇ ਨਾਮ ਤੋਂ ਕਾਬਲ ਅਤੇ ਕੰਧਾਰ ਤੱਕ ਲੋਕ ਕੰਬ ਉੱਠਦੇ ਸਨ, ਹੁਣ ਪਲੰਘ ਉੱਪਰ ਪਿਆ ਵੀ ਨਜ਼ਰ ਨਹੀਂ ਸੀ ਆ ਰਿਹਾ।
26 ਜੂਨ ਦਾ ਸਾਰਾ ਦਿਨ, ਸਵੇਰ, ਦੁਪਿਹਰ ਅਤੇ ਸ਼ਾਮ ਤੱਕ, ਰਣਜੀਤ ਸਿੰਘ ਦੀ ਇੱਛਾ 'ਤੇ ਦਾਨ-ਪੁੰਨ ਕੀਤਾ ਜਾਂਦਾ ਰਿਹਾ। ਹੁਣ ਤੱਕ ਇਕ ਕਰੋੜ ਰੁਪਿਆ ਵੰਡਿਆ ਜਾ ਚੁੱਕਾ ਸੀ। ਧਾਰਮਿਕ ਸਥਾਨਾਂ ਨੂੰ ਜਾਗੀਰਾਂ ਦਾਨ ਕੀਤੀਆਂ ਗਈਆਂ। 27 ਜੂਨ ਨੂੰ ਖੁਲ੍ਹੇ ਹੱਥੀ, ਗਰੀਬਾਂ, ਬ੍ਰਾਹਮਣਾਂ ਅਤੇ ਧਾਰਮਿਕ ਸਥਾਨਾਂ ਨੂੰ ਖਜਾਨਾ ਵੰਡਿਆ ਗਿਆ। ਦੁਪਿਹਰ ਵੇਲੇ ਰਣਜੀਤ ਸਿੰਘ ਨੂੰ ਫਿਰ ਬੇਹੋਸ਼ੀ ਦਾ ਦੌਰਾ ਪੈ ਗਿਆ। ਉਸ ਦੇ ਹੱਥ ਪੈਰ ਠੰਢੇ ਹੋ ਗਏ। ਅੱਖਾਂ ਚੜ੍ਹ ਗਈਆਂ। ਪਲੰਘ ਉੱਪਰ ਪੰਜਾਬ ਦਾ ਮਹਾਰਾਜਾ ਬੇਸੁੱਧ ਪਿਆ ਸੀ।
ਪਿਛਲੇ ਤਿੰਨ ਦਿਨਾਂ ਤੋਂ ਰਾਣੀਵਾਸ ਵਿਚ ਰਸੋਈ ਨਹੀਂ ਸੀ ਬਣੀ। ਕਿਸੇ ਰਾਣੀ ਨੇ ਵੀ ਅੰਨ ਦੀ ਗਰਾਹੀ ਤੱਕ ਮੂੰਹ ਨਾ ਲਾਈ। ਰਣਜੀਤ ਸਿੰਘ ਦੁਆਲੇ ਸਹਿਜ਼ਾਦਾ ਖੜਕ ਸਿੰਘ, ਰਾਜਾ ਧਿਆਨ ਸਿੰਘ, ਜਮਾਂਦਾਰ ਖੁਸ਼ਹਾਲ ਸਿੰਘ, ਰਾਜਾ ਸੁਚੇਤ ਸਿੰਘ, ਅਜੀਤ ਸਿੰਘ ਸੰਧਾਂਵਾਲੀਆ, ਦੀਵਾਨ ਦੀਨਾ ਨਾਥ ਅਤੇ ਫ਼ਕੀਰ ਭਰਾਵਾਂ ਤੋਂ ਬਿਨਾਂ ਦੋਵੇਂ ਵਿਦੇਸ਼ੀ ਡਾਕਟਰ ਸੋਗੀ ਚਿਹਰੇ ਲਈ ਖੜ੍ਹੇ ਸਨ। ਵੈਦ ਹਾਲੇ ਵੀ ਕੁਝ ਨਾ ਕੁਝ ਓਹੜ-ਪੋਹੜ ਕਰਨ ਲੱਗੇ ਹੋਏ ਸਨ, ਵਿਦੇਸ਼ੀਆਂ ਨੇ ਤਾਂ ਲਗਦਾ ਸੀ ਆਪਣੀਆ ਕੋਸ਼ਿਸ਼ਾਂ ਛੱਡ ਦਿੱਤੀਆਂ ਸਨ। ਅੱਜ ਸ਼ਾਮ ਤੱਕ 45 ਲੱਖ ਰੁਪਏ ਹੋਰ ਦਾਨ ਕਰ ਦਿੱਤੇ।
ਇਕ ਵੈਦ, ਰਣਜੀਤ ਸਿੰਘ ਦੀ ਨਬਜ਼ ਉੱਪਰ ਆਪਣਾ ਹੱਥ ਰੱਖੀ ਗਤੀ ਜਾਂਚ ਰਿਹਾ ਸੀ। ਅਚਾਨਕ ਵੈਦ ਨੇ ਸਿਰ ਫੇਰਿਆ। ਉਸ ਨੇ ਮਹਾਰਾਜੇ ਦਾ ਹੱਥ ਛੱਡ ਕੇ ਸਿਰ ਝੁਕਾ ਲਿਆ। ਇਸ ਸਮੇਂ ਹੰਝੂ ਕੇਰਦੇ ਭਾਈ ਗੋਬਿੰਦ ਰਾਮ ਨੇ ਰਣਜੀਤ ਸਿੰਘ ਦੇ ਕੰਨ ਕੋਲ ਮੂੰਹ ਕਰਕੇ ਤਿੰਨ ਵਾਰ ਕਿਹਾ- ਰਾਮ, ਰਾਮ, ਰਾਮ।
ਰਣਜੀਤ ਸਿੰਘ ਦੇ ਬੁਲ੍ਹ ਜ਼ਰਾ ਕੇ ਹਿੱਲੇ, ਨਾ ਬੁਲ੍ਹ ਹਿੱਲੇ, ਨਾ ਅੱਖ ਹਿੱਲੀ। ਪਰ ਆਵਾਜ਼ ਨਹੀਂ ਨਿਕਲੀ। ਫਿਰ
ਮਹਾਰਾਜੇ ਦਾ ਅੱਤ ਜਾਣਕੇ, ਖੜਕ ਸਿੰਘ, ਧਿਆਨ ਸਿੰਘ ਅਤੇ ਹੋਰ ਭੁੱਬਾਂ ਮਾਰ ਕੇ ਰੋਣ ਲੱਗੇ। ਜਦ ਖ਼ਬਰ ਰਾਣੀ-ਵਾਸ ਵਿਚ ਪਹੁੰਚੀ ਤਾਂ ਰਾਣੀਆਂ ਸਿਰ ਦੇ ਵਾਲ ਖੇਹ ਖੋਹ ਕੇ ਪਿੱਟਣ ਲੱਗੀਆਂ। ਰੋਂਦੇ ਧਿਆਨ ਸਿੰਘ ਨੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰਨ ਦਾ ਹੁਕਮ ਦਿੱਤਾ। ਨਾਲ ਹੀ ਉਸ ਨੇ ਸਖ਼ਤ ਤਾੜਨਾ ਕੀਤੀ :
-'ਜਦ ਤੱਕ ਮਹਾਰਾਜੇ ਦੇ ਸਸਕਾਰ ਦੀਆਂ ਤਿਆਰੀਆਂ ਮੁਕੰਮਲ ਨਹੀਂ ਕਰ ਲਈਆਂ ਜਾਂਦੀਆਂ, ਇਸ ਖ਼ਬਰ ਨੂੰ ਜਨਤਕ ਨਹੀਂ ਕੀਤਾ ਜਾਵੇਗਾ।'
ਫ਼ਕੀਰ ਅਜ਼ੀਜ਼ ਉਦਦੀਨ ਨੇ ਇਸ ਸਮੇਂ ਸਭ ਅਧਿਕਾਰੀਆਂ ਨੂੰ ਸਾਵਧਾਨ ਕਰਦਿਆ ਕਿਹਾ : 'ਰਾਜ ਅੰਦਰ ਅੰਦਰੂਨੀ ਗੜਬੜ ਜਾਂ ਕਿਸੇ ਬਾਹਰੀ ਹਮਲੇ ਦਾ ਖ਼ਤਰਾ ਹੋ ਸਕਦਾ ਹੈ। ਲਾਹੌਰ ਦੁਆਲੇ ਸੈਨਾ ਤੈਨਾਤ ਕਰ ਦਿੱਤੀ ਜਾਵੇ ਔਰ ਗੋਬਿੰਦਗੜ੍ਹ ਕਿਲ੍ਹੇ ਦੀ ਹਿਫਾਜ਼ਤ ਲਈ ਭਾਰੀ ਸੈਨਾ ਫੋਰਨ ਰਵਾਨਾ ਕੀਤੀ ਜਾਵੇ ' ਸਤਲੁਜ ਦਰਿਆ ਦੇ ਸਰਹੱਦੀ ਕਿਨਾਰਿਆਂ ਉੱਪਰ ਖ਼ਾਸ ਨਿਗਰਾਨੀ ਰੱਖੀ ਜਾਵੇ। ਉਥੇ ਵੀ ਢੁਕਵੀਂ ਸੈਨਿਕ ਟੁਕੜੀ ਤੈਨਾਤ ਕਰ ਦਿੱਤੀ ਜਾਵੇ।
ਇਸ ਹੁਕਮ ਉੱਪਰ ਤੁਰੰਤ ਅਮਲ ਸ਼ੁਰੂ ਹੋ ਗਿਆ। ਸਮਨ ਬੁਰਜ ਦੇ ਬਾਹਰ ਬ੍ਰਾਹਮਣਾਂ ਦੀ ਇਕ ਟੋਲੀ ਮੰਤਰਾਂ ਦਾ ਜਾਪ ਕਰਨ ਲੱਗ ਪਈ। ਗ੍ਰੰਥੀ ਸਿੰਘ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਲੱਗ ਪਏ। ਇਧਰ ਮਹਾਰਾਜੇ ਦੀ ਆਤਮਾ ਦੀ ਸ਼ਾਂਤੀ ਲਈ ਪੂਜਾ ਪਾਠ ਸ਼ੁਰੂ ਹੋ ਗਿਆ। ਉਧਰ ਦੂਸਰੇ ਪਾਸੇ ਸਰਦਾਰਾਂ ਅਤੇ ਮੰਤਰੀਆਂ ਵਿਚਕਾਰ ਖਿੱਚੋਤਾਣ ਸ਼ੁਰੂ ਹੋ ਗਈ। ਰਣਜੀਤ ਸਿੰਘ ਨੂੰ ਜ਼ਮੀਨ ਉੱਪਰ ਲੇਟਾਇਆ ਹੋਇਆ ਸੀ। ਚਿਹਰੇ ਉੱਪਰ ਸਦੀਵੀ ਸ਼ਾਂਤੀ ਸੀ। ਹੁਣ ਨਾ ਕਿਸੇ ਇਲਾਕੇ ਉੱਪਰ ਹਮਲਾ ਕਰਨ ਦਾ ਫ਼ਿਕਰ ਸੀ, ਨਾ ਕਿਸੇ ਦੀ ਜਾਗੀਰ ਉੱਪਰ ਕਬਜ਼ਾ ਕਰਨ ਦੀ ਲਾਲਸਾ ਸੀ। ਉਸ ਦੁਆਲੇ ਸਾਰੀ ਰਾਤ ਸੋਨੇ ਦੇ ਦੀਵੇ ਜਗਦੇ ਰਹੇ। ਭਾਵੇਂ ਨਾਲ ਨਾਲ ਰੋਣਾ ਪਿੱਟਣਾ ਤੇ ਵਿਖਾਵੇ ਦਾ ਵਿਰਲਾਪ ਵੀ ਹੁੰਦਾ ਰਿਹਾ।
ਦੇਰ ਰਾਤੀ, ਸਰਦਾਰਾਂ, ਗਵਰਨਰਾਂ, ਸੂਬੇਦਾਰਾਂ ਅਤੇ ਕੁਝ ਦਰਬਾਰੀਆਂ ਦੀ ਬੈਠਕ ਹੋਈ। ਇਸ ਵਿਚ ਮਤਾ ਪਾਸ ਕੀਤਾ ਗਿਆ-'ਜੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਿੱਤੀਆਂ ਗਈਆਂ ਪਦਵੀਆਂ ਅਤੇ ਜਗੀਰਾਂ ਨੂੰ ਖੜਕ ਸਿੰਘ ਇਨ ਬਿਨ ਸਵੀਕਾਰ ਨਹੀਂ ਕਰਦਾ ਤਾਂ ਮਹਾਰਾਜੇ ਦੇ ਰੂਪ ਵਿਚ ਖੜਕ ਸਿੰਘ ਸਾਨੂੰ ਪ੍ਰਵਾਨ ਨਹੀਂ।'
ਉਸ ਵੇਲੇ ਰਾਜਾ ਧਿਆਨ ਸਿੰਘ ਇਕ ਪਾਸੇ ਖੜ੍ਹੇ ਮੰਤਰੀਆਂ ਅਤੇ ਸਰਦਾਰਾਂ ਦੀ ਸਾਰੀ ਕਾਰਵਾਈ ਵੇਖਦਾ ਰਿਹਾ ਸੀ। 28 ਜੂਨ ਦਾ ਦਿਨ ਚੜ੍ਹਦਿਆਂ ਹੀ ਉਸ ਨੇ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ... 'ਮੈਂ ਆਪਣੇ ਆਪ ਨੂੰ ਸਦਾ ਲਈ ਵਿਛੜ ਗਏ ਮਹਾਰਾਜੇ ਦੇ ਨਾਲ ਹੀ ਜਿੰਦਾ ਜਲਾ ਲਵਾਂਗਾ।'
ਕੁੰਵਰ ਖੜਕ ਸਿੰਘ ਅਤੇ ਹੋਰ ਸਰਦਾਰ ਘਬਰਾ ਗਏ। ਉਸ ਨੂੰ ਅਜੇਹਾ ਨਾ ਕਰਨ ਲਈ ਮਨਾਉਣ ਲੱਗੇ। ਇਕ ਸਰਦਾਰ ਨੇ ਤਾਂ ਆਪਣੀ ਪਗੜੀ ਲਾਹ ਕੇ ਧਿਆਨ ਸਿੰਘ ਦੇ ਪੈਰਾਂ ਵਿਚ ਰੱਖ ਦਿੱਤੀ ਤੇ ਕਿਹਾ-'ਰਾਜਾ ਜੀ ਆਪਣਾ ਫੈਸਲਾ ਵਾਪਸ ਲਓ। ਇਕ ਹੋਰ ਸਰਦਾਰ ਨੇ ਬੇਨਤੀ ਕੀਤੀ-'ਰਾਜਾ ਸਾਹਬ, ਤੁਸਾਂ ਤੋਂ ਬਿਨਾਂ ਰਾਜ ਦਾ ਪ੍ਰਬੰਧ ਅਸਤ-ਵਿਅਸਤ ਹੋ ਜਾਏਗਾ।
ਰਾਜਾ ਧਿਆਨ ਸਿੰਘ ਨੂੰ ਜਾਪਿਆ, ਉਹ ਆਪਣੇ ਮਕਸਦ ਵਿਚ ਕਾਮਯਾਬ ਹੋ ਜਾਏਗਾ। ਉਸ ਨੇ ਕਿਹਾ- ਜਦ ਤੱਕ ਤੁਸੀਂ ਸਾਰੇ ਰਾਤ ਸਮੇਂ ਪਾਸ ਕੀਤਾ ਮਤਾ ਵਾਪਸ ਨਹੀਂ ਲੈਂਦੇ, ਅਤੇ ਕੁੰਵਰ ਖੜਕ ਸਿੰਘ ਨੂੰ ਆਪਣਾ ਮਹਾਰਾਜ ਸਵੀਕਾਰ ਨਹੀਂ ਕਰਦੇ ਤਾਂ ਮੈਂ ਮਹਾਰਾਜੇ ਨਾਲ ਆਤਮ ਦਾਹ ਕਰਨ ਦਾ ਫੈਸਲਾ ਵਾਪਸ ਨਹੀਂ ਲਵਾਂਗਾ।
ਸਾਰੇ ਸਰਦਾਰ, ਜਗੀਰਦਾਰ ਅਤੇ ਮੰਤਰੀ ਚੱਕਰ ਵਿਚ ਪੈ ਗਏ। ਰਾਜਾ ਧਿਆਨ ਸਿੰਘ ਨੇ ਉਹਨਾਂ ਨੂੰ ਭਰੋਸਾ ਦੁਆਇਆ-'ਜਿਹੜੀਆਂ ਰਿਆਇਤਾਂ ਉਹਨਾਂ ਨੂੰ ਮਹਾਰਾਜ ਸਮੇਂ ਮਿਲਦੀਆਂ ਰਹੀਆਂ ਨੇ, ਉਹ ਮਿਲਦੀਆਂ ਰਹਿਣਗੀਆਂ।'
ਸਾਰੇ ਸਹਿਮਤ ਹੋ ਗਏ। ਸਭਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸਹੁੰ ਚੁਕਾਈ ਗਈ..... ਉਹ ਖੜਕ ਸਿੰਘ ਪ੍ਰਤੀ ਵਫ਼ਾਦਾਰ ਰਹਿਣਗੇ। ਆਪਣਾ ਮਹਾਰਾਜਾ ਪ੍ਰਵਾਨ ਕਰਨਗੇ। ਰਾਜਾ ਧਿਆਨ ਸਿੰਘ ਨੇ ਆਪਣਾ ਇਰਾਦਾ ਬਦਲ ਲਿਆ। ਫਕੀਰ ਅਜ਼ੀਜ਼ਉਦਦੀਨ ਨੂੰ ਮਹਿਸੂਸ ਹੋਇਆ.. ..ਰਾਜਾ ਧਿਆਨ ਸਿੰਘ ਸਭ ਵਿਖਾਵਾ ਕਰ ਰਿਹਾ ਹੈ, ਅੰਦਰ ਉਸ ਦੇ ਕੁਝ ਹੋਰ ਚੱਲ ਰਿਹਾ ਹੈ।ਹੁਣ ਸਾਰੇ ਆਪਣੀ ਆਪਣੀ ਜਗਾਹ ਸੰਤੁਸਟ ਸਨ।
ਰਣਜੀਤ ਸਿੰਘ ਦੇ ਅੰਤਮ ਸੰਸਕਾਰ ਦੀ ਤਿਆਰੀ ਹੋਣ ਲੱਗੀ। ਦੇ ਵਿਦੇਸ਼ੀ ਡਾ. ਮਾਰਟਨ ਹੋਨੀ ਬਰਗਰ ਅਤੇ ਕਰਨਲ ਸਟੇਨਬੈਕ, ਮਹਾਰਾਜੇ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋਏ। ਸਬੱਬ ਨਾਲ ਉਹ ਲਾਹੌਰ ਵਿਚ ਸਨ।
ਰਣਜੀਤ ਸਿੰਘ ਦੀ ਮ੍ਰਿਤਕ ਦੇਹ ਉੱਪਰ ਪਹਿਲਾਂ ਦਹੀਂ ਮਲਿਆ ਗਿਆ। ਫਿਰ ਗੰਗਾ ਜਲ ਵਿਚ ਸੁਗੰਧਿਤ ਅਤਰ ਨਾਲ ਨੁਹਾਇਆ ਗਿਆ। ਰੇਸ਼ਮੀ ਕਪੜੇ ਪਹਿਨਾ ਕੇ, ਹੀਰੇ, ਜਵਾਹਰਾਤ ਅਤੇ ਗਹਿਣਿਆਂ ਨਾਲ ਸਜਾਇਆ ਗਿਆ। ਸੰਦਲ ਦੀ ਲਕੜੀ ਨਾਲ ਤਿਆਰ ਕੀਤੇ, ਸੋਨੇ, ਚਾਂਦੀ ਦੀਆਂ ਮੇਖਾਂ ਜੁੜੇ ਜਹਾਜ਼ ਦੀ ਸ਼ਕਲ ਦੇ ਬਬਾਨ*
ਵਿਚ ਮਹਾਰਾਜੇ ਦੀ ਮ੍ਰਿਤਕ ਦੇਹ ਨੂੰ ਲਿਟਾ ਦਿੱਤਾ ਗਿਆ। ਤੋਸ਼ੇਖਾਨੇ ਵਿਚੋਂ ਇਕ ਕੀਮਤੀ ਦੁਸ਼ਾਲਾ ਲਿਆ ਕੇ ਰਣਜੀਤ ਸਿੰਘ ਦੀ ਮ੍ਰਿਤਕ ਦੇਹ ਉੱਪਰ ਪਾਇਆ ਗਿਆ। ਫਿਰ ਸਰਦਾਰ, ਮੰਤਰੀ ਅਤੇ ਜਗੀਰਦਾਰ ਮ੍ਰਿਤਕ ਦੇਹ ਉਪਰ ਦੁਸ਼ਾਲੇ ਪਾਉਣ ਲੱਗੇ।
ਇਸ ਸਮੇਂ ਰਾਣੀਵਾਸ ਵਿਚੋਂ ਖ਼ਬਰ ਆਈ, ਮਹਾਰਾਜੇ ਨਾਲ ਸਤੀ ਹੋਣ ਵਾਲੀਆਂ ਰਾਣੀਆਂ ਨੇ ਆਪਣੀਆਂ ਜਾਗੀਰਾਂ ਦਾਨ ਕਰ ਦਿੱਤੀਆਂ ਹਨ। ਆਖ਼ਰੀ ਯਾਤਰਾ ਲਈ ਉਹ ਆਪਣੀਆਂ ਸੱਤ ਦਾਸੀਆਂ' ਨਾਲ ਰਾਣੀਵਾਸ ਵਿਚੋਂ ਨਿਕਲ ਆਈਆਂ ਹਨ।
ਜਦ ਸਭ ਰਸਮਾਂ ਪੂਰੀਆਂ ਹੋ ਗਈਆਂ ਤਾਂ ਸੁੰਦਰ ਵਰਦੀ ਵਿਚ ਸਜੇ ਹੋਏ ਸੈਨਿਕਾਂ ਨੇ, ਬ੍ਰਾਹਮਣਾਂ ਦੇ ਦੱਸੇ ਵਕਤ ਅਨੁਸਾਰ, ਬਥਾਨ ਨੂੰ ਆਪਣੇ ਕੰਧਿਆਂ ਉੱਪਰ ਚੁੱਕ ਲਿਆ। ਬਬਾਨ ਦੇ ਪਿੱਛੇ, ਪੰਡਤ, ਮੁੱਲਾਂ ਅਤੇ ਗ੍ਰੰਥੀ, ਆਪਣੀ ਆਪਣੀ ਰਵਾਇਤ ਅਨੁਸਾਰ ਕੁਝ ਉਚਾਰਨ ਲੱਗੇ। ਪਿੱਛੇ ਅਮੀਰ-ਵਜ਼ੀਰ-ਸਰਦਾਰ- ਮੰਤਰੀਆਂ ਅਤੇ ਰਾਜ ਦੇ ਅਧਿਕਾਰੀਆਂ ਦਾ ਸੋਗੀ ਕਾਫਲਾ ਤੁਰ ਪਿਆ। ਇਸ ਵੇਲੇ ਰਾਜਾ ਧਿਆਨ ਸਿੰਘ, ਹੀਰੇ, ਜਵਾਹਰਾਤਾਂ ਅਤੇ ਗਹਿਣਿਆਂ ਨਾਲ ਸਜ ਕੇ ਆਇਆ ਸੀ। ਖੜਕ ਸਿੰਘ ਸਫੈਦ ਕਪੜਿਆਂ ਵਿਚ ਕੁਝ ਵਧੇਰੇ ਹੀ ਉਦਾਸ ਦੱਸਦਾ ਸੀ।
ਸਭਨਾਂ ਤੋਂ ਪਿੱਛੇ ਚਾਰ ਰਾਣੀਆਂ, ਰਾਣੀ ਗੁੱਡਾ, ਰਾਣੀ ਹਰਦੇਵੀ, ਰਾਣੀ ਰਾਜ ਕੁੰਵਰ ਅਤੇ ਰਾਣੀ ਬਨਾਲੀ, ਆਪਣੀਆਂ ਦਾਸੀਆਂ ਨਾਲ ਪੈਦਲ ਹੀ ਚੱਲ ਰਹੀਆਂ ਸਨ। ਉਹਨਾਂ ਨੇ ਪਰਦਾ ਨਹੀਂ ਸੀ ਕੀਤਾ ਹੋਇਆ। ਉਹ ਦੁਲਹਨਾਂ ਵਾਂਗ ਸਜੀਆਂ ਹੋਈਆਂ ਸਨ ਕਿਲ੍ਹੇ ਦੇ ਬਾਹਰ ਰਸਤੇ ਦੇ ਦੋਹੀਂ ਪਾਸੀ ਲੋਕਾਂ ਦੀ ਭੀੜ ਜੁੜ ਗਈ ਸੀ। ਰਾਣੀਆਂ ਆਪਣੇ ਗਹਿਣੇ ਅਤੇ ਮੋਤੀਆਂ ਦੀਆਂ ਮਾਲਾਵਾਂ ਲਾਹ ਕੇ ਲੋਕਾਂ ਵੱਲ ਸੁੱਟਣ लॅगीঙ্গা।
ਜਿਵੇਂ ਜਿਵੇਂ ਇਹ ਖ਼ਬਰ ਕਿਲ੍ਹੇ ਤੋਂ ਬਾਹਰ ਨਿਕਲੀ, ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਲੋਕ ਵਹੀਰਾ ਘੱਤ ਕੇ ਕਿਲ੍ਹੇ ਵੱਲ ਤੁਰ ਪਏ। ਲਾਹੌਰ ਦੇ ਬਜ਼ਾਰਾਂ ਵਿਚ ਕੁਝ ਲੋਕ ਤਾਂ ਰੋਂਦੇ ਵੀ ਵੇਖੇ ਗਏ। ਮਹਾਰਾਜੇ ਦੀ ਮ੍ਰਿਤਕ ਦੇਹ, ਹਜੂਰੀਬਾਗ ਵਿਚ ਲੋਕਾਂ ਦੇ ਆਖ਼ਰੀ ਦਰਸ਼ਨਾਂ ਲਈ ਰੱਖੀ ਗਈ। ਇਥੇ ਫਿਰ ਮੰਤਰ ਉਚਾਰੇ ਜਾਣ ਲੱਗਾ। ਦੁਆਵਾਂ ਹੋਣ ਲੱਗੀਆਂ ਗੁਰਬਾਣੀ ਦਾ ਪਾਠ ਕੀਤਾ ਜਾਣ ਲੱਗਾ।
ਰਾਣੀ ਗੁੱਡਾ ਨੇ ਢੁਕਵਾਂ ਸਮਾਂ ਵੇਖਕੇ, ਸਭ ਅਮੀਰਾਂ ਵਜ਼ੀਰਾ, ਮੰਤਰੀਆਂ ਦੇ ਸਾਹਮਣੇ ਸਜੇ-ਧਜੇ ਤੋ ਵਿਰਲਾਪ ਕਰ ਰਹੇ ਰਾਜਾ ਧਿਆਨ ਸਿੰਘ ਦਾ ਹੱਥ ਫੜਕੇ, ਮਹਾਰਾਜੇ ਦੀ ਮ੍ਰਿਤਕ ਦੇਹ ਉੱਪਰ ਰਖਾ ਕੇ ਉਸ ਨੂੰ ਸਹੁੰ ਚੁਕਾਈ-'ਮੈਂ ਕਦੇ ਵੀ ਕੁੰਵਰ ਖੜਕ ਸਿੰਘ ਜਾਂ ਕੁੰਵਰ ਨੌਨਿਹਾਲ ਸਿੰਘ ਨਾਲ ਰਾਜ-ਧ੍ਰੋਹ ਨਹੀਂ ਕਰਾਂਗਾ ਅਤੇ ਸਦਾ ਰਿਆਸਤ ਦੀ ਭਲਾਈ ਲਈ ਕੰਮ ਕਰਾਂਗਾ।
ਬ੍ਰਾਹਮਣਾਂ ਨੇ ਮਹਾਰਾਜੇ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਕਰਨ ਦਾ ਵਕਤ ਠੀਕ 10 ਵਜੇ ਸਵੇਰ ਸਮੇਂ ਦਾ ਤੈਅ ਕੀਤਾ ਸੀ। ਸੰਦਲ ਦੀ ਚਿਖ਼ਾ ਤਿਆਰ ਹੋ ਗਈ। ਦੇਹ ਨੂੰ ਚਿਖ਼ਾ ਦੇ ਵਿਚਕਾਰ ਟਿਕਾਇਆ ਗਿਆ। ਇਸ ਸਮੇਂ ਸੈਨਿਕਾਂ ਵੱਲੋਂ ਬਿਗਲ ਦੀ ਸੋਗੀ ਧੁਨ ਲਗਾਤਾਰ ਵਜਾਈ ਜਾ ਰਹੀ ਸੀ। ਫਿਰ ਰਾਣੀ ਗੁੱਡਾਂ ਨੇ ਚਿਖਾ ਉਪਰ ਬੈਠ ਕੇ ਰਣਜੀਤ ਸਿੰਘ ਦਾ ਸਿਰ ਆਪਣੀ ਗੋਦੀ ਵਿਚ ਰੱਖ ਲਿਆ। ਦੂਸਰੀਆਂ ਰਾਣੀਆਂ ਵੀ ਰਣਜੀਤ ਸਿੰਘ ਦੇ ਸਿਰ ਵਾਲੇ ਪਾਸੇ ਆ ਕੇ ਬੈਠ ਗਈਆਂ। ਸੱਤ ਦਾਸੀਆ ਮਹਾਰਾਜੇ ਦੇ ਪੈਰਾਂ ਵੱਲ ਬੈਠੀਆਂ। ਦਾਸੀਆਂ ਦੇ ਚਿਹਰਿਆਂ ਉੱਪਰ ਕੁਝ ਕੁਝ ਘਬਰਾਹਟ ਨਜ਼ਰ ਆ ਰਹੀ ਸੀ। ਫਿਰ ਸਭਨਾਂ ਨੂੰ ਇਕ ਮੋਟੀ ਸਫ਼ ਨਾਲ ਢਕ ਦਿੱਤਾ ਗਿਆ। ਪਾਸੀਂ ਖੜ੍ਹੀ ਭੀੜ ਅੰਤਮ ਰਸਮਾਂ ਸਾਹ ਰੋਕੀ ਵੇਖ ਰਹੀ ਸੀ। ਫਿਰ ਸਣ ਉੱਪਰ ਦੇਸੀ ਘਿਉ ਅਤੇ ਸੁਗੰਧਿਤ ਤੇਲ ਪਾਇਆ ਗਿਆ। ਮੰਤਰ ਅਤੇ ਜਾਪ ਲਗਾਤਾਰ ਜਾਰੀ ਸਨ। ਮੁੱਲਾਂ ਅਸਮਾਨ ਵੱਲ ਹੱਥ ਉਠਾ ਕੇ ਦੁਆਵਾਂ ਕਰ ਰਹੇ ਸਨ।
ਬ੍ਰਾਹਮਣਾਂ ਦੇ ਇਸ਼ਾਰੇ ਉੱਤੇ ਸਹਿਜ਼ਾਦਾ ਖੜਕ ਸਿੰਘ ਅੱਗੇ ਆਇਆ। ਉਸ ਦੇ ਹੱਥ ਵਿਚ ਬਲਦੀ ਮਸ਼ਾਲ ਫੜਾਈ ਗਈ ਤੇ ਉਸ ਨੂੰ ਚਿਖ਼ਾ ਦੇ ਹਰ ਕੋਨੇ ਤੋਂ ਅੱਗ ਦੇਣ ਲਈ ਕਿਹਾ ਗਿਆ।
ਠੀਕ ਇਸ ਸਮੇਂ, ਪੰਜਾਬ ਦੇ ਮਹਾਰਾਜੇ ਨੂੰ ਕਿਲ੍ਹੇ ਅੰਦਰੋਂ ਇੱਕੀ ਤੋਪਾਂ ਦਾਗ ਕੇ ਆਖ਼ਰੀ ਸਲਾਮੀ ਦਿੱਤੀ ਗਈ।
ਜਿਵੇਂ ਹੀ ਚਿਖਾ ਨੂੰ ਅੱਗ ਛੁਹਾਈ ਗਈ, ਦੇਖਦੇ ਦੇਖਦੇ ਪਲਾਂ ਵਿਚ ਹੀ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ। ਬਲਦੀ ਚਿਖਾ ਦੇਖਕੇ, ਧਾਹਾਂ ਮਾਰਦੇ ਰਾਜਾ ਧਿਆਨ ਸਿੰਘ ਨੇ ਚਿਖਾ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਉਸ ਨੂੰ ਫੜ ਲਿਆ ਗਿਆ। ਆਪਣੇ ਆਪ ਨੂੰ ਛੁਡਾ ਕੇ ਉਹ ਪਹਿਲਾਂ ਵਾਂਗ ਹੀ ਰੋਦਿਆਂ ਕੁਰਲਾਉਂਦਿਆਂ ਫੇਰ ਚਿਖਾ ਵੱਲ ਲਪਕਿਆ। ਇਸ ਤਰ੍ਹਾਂ ਉਸ ਨੇ ਚਾਰ ਵਾਰ ਚਿਖਾ ਵਿਚ ਛਾਲ ਮਾਰਨ ਦਾ ਯਤਨ ਕੀਤਾ ਤੇ ਉਹ ਲਗਾਤਾਰ ਧਾਹਾਂ ਮਾਰ ਮਾਰ ਰੋਂਦਾ ਰਿਹਾ। ਕੁਝ ਸਰਦਾਰ ਅਤੇ ਮੰਤਰੀ ਸਮਝਦੇ ਸਨ, ਧਿਆਨ ਸਿੰਘ ਸਿਰਫ ਪਾਖੰਡ ਕਰ ਰਿਹਾ ਹੈ। ਭੀੜ ਵਿੱਚ ਵੀ ਰੋਲਾ ਪੈਣ ਲੱਗਾ। ਬਹੁਤ ਲੋਕ ਰੋਂਦੇ ਵੇਖੇ ਗਏ।
ਪਰ ਲਗਾਤਾਰ ਵੱਜ ਦੇ ਨਗਾਰੇ ਦੀ ਆਵਾਜ਼ ਵਿਚ ਸਭ ਕੁਝ ਗੁੰਮ ਹੋ ਗਿਆ। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ: 'ਉਹਨਾਂ ਨੇ ਚਿਖਾ ਵਿਚੋਂ ਚੀਕਾਂ ਦੀਆਂ ਅਵਾਜਾਂ ਸੁਣੀਆਂ ਹਨ।
ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ, ਜਿਹੜਾ ਅਕਸਰ ਕਿਹਾ ਕਰਦਾ ਸੀ, 'ਮੈਂ ਮਰਨਾ ਨਹੀਂ ਚਾਹੁੰਦਾ। ਮੈਂ ਬੁੱਢਾ ਹੋਣਾ ਨਹੀਂ ਚਾਹੁੰਦਾ। ਬੱਸ, ਕਿਆਮਤ ਦੇ ਦਿਨ ਹੀ ਮੇਰੇ ਕੋਲੋਂ ਹਰ ਚੀਜ਼ ਦਾ ਹਿਸਾਬ ਮੰਗਣਾ। ਉਹ ਮਹਾਰਾਜਾ ਜਿਹੜਾ ਜਦ ਵੀ ਹਾਥੀ ਉੱਪਰ ਸਵਾਰ ਹੋ ਕੇ ਲਾਹੌਰ ਜਾਂ ਅੰਮ੍ਰਿਤਸਰ ਦੇ ਬਜ਼ਾਰਾਂ ਵਿਚੋਂ ਦੀ ਲੰਘਦਾ ਸੀ ਉਸ ਨੂੰ ਵੇਖਣ ਆਏ ਲੋਕਾਂ ਉੱਪਰ ਚਾਂਦੀ ਦੇ ਰੁਪਿਆ ਦਾ ਮੀਂਹ ਵਰ੍ਹਾ ਦਿਆ ਕਰਦਾ ਸੀ। ਅੱਜ ਆਪਣੀਆਂ ਚਾਰ ਰਾਣੀਆਂ ਅਤੇ ਸੱਤ ਦਾਸੀਆਂ ਦੇ ਨਾਲ, ਲਾਹੌਰ ਵਾਸੀਆਂ ਦੀਆਂ ਅੱਖਾਂ ਦੇ ਸਾਹਮਣੇ, ਹੌਲੀ ਹੌਲੀ ਰਾਖ ਦੀ ਢੇਰੀ ਬਣ ਗਿਆ।
ਸਭ ਨੂੰ ਯਕੀਨ ਸੀ, ਕੱਲ੍ਹ ਦਾ ਸੂਰਜ ਆਪਣੇ ਨਿਯਮ ਅਨੁਸਾਰ ਪਹਿਲਾਂ ਵਾਂਗ ਹੀ ਚੜ੍ਹਗਾ। ਸਿਰਫ਼ ਸੂਰਜ ਦੀ ਇਕੋ ਅੱਖ ਵਾਲਾ ਰਣਜੀਤ ਸਿੰਘ ਨਹੀਂ ਹੋਵੇਗਾ।
ਆਪਣੇ ਵੱਲੋਂ ਲਿਖਤ ਮੁਕੰਮਲ ਕਰਕੇ ਮੈਂ ਆਪਣੇ ਮਿੱਤਰ ਪ੍ਰੋ. ਕੋਤਕੀ ਨੂੰ ਯਾਦ ਕੀਤਾ। ਮੈਂ ਉਸ ਨੂੰ ਸਰਪਰਾਈਜ਼ ਦੇਣਾ ਚਾਹੁੰਦਾ ਸਾਂ। ਉਸ ਨੂੰ ਫੋਨ ਮਿਲਾਇਆ ਦੂਸਰੇ ਪਾਸਿਓਂ ਕਿਸੇ ਹੋਰ ਦੀ ਆਵਾਜ਼ ਆਈ:
-'ਭਾਅ ਜੀ ਪ੍ਰੋਫੈਸਰ ਸਾਹਬ ਤਾਂ ਹਸਪਤਾਲ ਵਿਚ ਨੇ।
-'ਕੀ ਹੋਇਆ'-ਮੈਂ ਘਬਰਾ ਕੇ ਪੁੱਛਿਆ।
-ਐਕਸੀਡੈਂਟ ਹੋ ਗਿਆ ਸੀ ਦੇ ਪੱਸਲੀਆਂ ਟੁੱਟ ਗੀਆਂ'
ਹਸਪਤਾਲ ਦਾ ਨਾਮ ਪੁੱਛ ਕੇ ਮੈਂ ਪਤਾ ਲੈਣ ਗਿਆ। ਮੈਨੂੰ ਵੇਖਕੇ ਕੋਤਕੀ ਉਦਾਸ ਜਿਹਾ ਮੁਸਕਰਾਇਆ।
-'ਇਹ ਕਿਵੇਂ ਹੋ ਗਿਆ? ਤੂੰ ਤਾਂ ਯਾਰ ਬੜੀ ਸਿਆਣਪ ਨਾਲ.....।
-'ਬਹੁਤੀ ਸਿਆਣਪ ਨੇ ਹੀ ਮਾਰਤਾ। ਕਹਿੰਦੇ ਹੁੰਦੇ ਨੇ ਨਾ ਹਰ ਚੀਜ਼ ਵਧੇਰੇ ਮਾੜੀ ਹੁੰਦੀ ਐ। ਆਖਦਿਆਂ ਉਸ ਨੇ ਕਚੀਸ ਵੱਟੀ। ਫਿਰ ਪੱਸਲੀਆਂ ਉੱਪਰ ਪੈਲਾ ਜਿਹਾ ਹੱਥ ਰੱਖ ਕੇ ਕਿਹਾ-ਬੋਲੇ ਤੋਂ ਐਥੇ ਦਰਦ ਹੁੰਦੇ। ਮੇਰਾ ਅਸੂਲ ਹੁੰਦੇ। ਪਹਿਲਾਂ ਦੂਸਰੇ ਨੂੰ ਲੰਘ ਜਾਣ ਦਿਓ। ਇਹ ਸੋਚਕੇ ਖੱਬੇ ਪਾਸਿਓ ਆਉਂਦੇ ਸਕੂਟਰ ਵਾਲੇ ਨੂੰ ਰਾਹ ਦੇਣ ਲਈ ਮੈਂ ਜ਼ਰਾ ਕੁ ਬਰੇਕ ਮਾਰੇ। ਪਿੱਛੋਂ ਕੋਈ ਬਹੁਤਾ ਹੀ ਕਾਹਲਾ ਆਉਂਦਾ ਸੀ, ਉਸ ਨੇ ਕਾਰ ਮੇਰੇ ਉਪਰ ਚਾੜ੍ਹਤੀ। ਸਕੂਟਰ ਦੇ ਹੈਂਡਲ ਨੇ ਹੀ ਦੋ ਪੱਸਲੀਆਂ ਭੰਨਤੀਆਂ। ਕੋਤਕੀ ਨੂੰ ਕੋਤਕ ਦਿਖਾ ਕੇ ਫੁਰਨ ਹੋ ਗਿਆ, ਰੁਕਿਆ ਨੀ, ਨਾ ਪਿੱਛੇ ਭੋਅ ਕੇ ਵੇਖਿਆ।' ਕੇਤਕੀ ਨੇ ਪਹਿਲਾਂ ਵਾਂਗ ਹੀ ਮੁਸਕਰਾਉਣ ਦੀ ਕੋਸ਼ਿਸ਼ ਕੀਤੀ, ਫਿਰ
ਪਸਲੀਆਂ 'ਤੇ ਹੱਥ ਰੱਖਦਿਆਂ ਪੁੱਛਿਆ-ਕਿਵੇਂ ਐਂ ਤੇਰਾ ਮਹਾਰਾਜਾ।'
-ਮਹਾਰਾਜੇ ਨੂੰ ਆਖ਼ਰੀ ਯਾਤਰਾ 'ਤੇ ਤੋਰ ਆਇਐ। 27 ਜੂਨ 1839 ਨੂੰ ਉਸ ਨੇ ਆਖ਼ਰੀ ਸਾਹ ਲਿਆ।
-ਕੌਣ ਕਹਿੰਦੇ, ਉਸ ਨੇ ਆਖ਼ਰੀ ਸਾਹ ਲਿਆ ?' ਪੀੜ ਦੇ ਬਾਵਜੂਦ ਕੌਤਕੀ ਇਕ ਦਮ ਭੜਕ ਪਿਆ।
-ਇਤਿਹਾਸ ਕਹਿੰਦਾ ਹੈ। ਇਤਿਹਾਸਕਾਰ ਕਹਿੰਦੇ ਨੇ। ਮਹਾਰਾਜੇ ਦੇ ਸਮਕਾਲੀ।'
-ਤੇਰੀ ਅਕਲ ਘਾਹ ਚਰਨ ਤਾਂ ਨਹੀਂ ਚਲੀ ਗਈ ? ਮੈਂ ਦੱਸਾਂਗਾ ਤੈਨੂੰ ਰਣਜੀਤ ਸਿੰਘ ਕਦੇ ਮਰਿਆ।' ਪ੍ਰੋ. ਕੌਤਕੀ ਦਾਅਵੇ ਨਾਲ ਬੋਲਿਆ।
-ਬਲਣ ਦੇ ਇਤਿਹਾਸਕਾਰਾਂ ਨੂੰ। ਕੌਤਕੀ ਨੇ ਮੈਨੂੰ ਟੋਕਿਆ-'ਇਤਿਹਾਸਕਾਰਾਂ ਨੇ ਰਣਜੀਤ ਸਿੰਘ ਮਾਰਤਾ ਹੋਏਗਾ, ਪਰ ਭਰਾ ਮੇਰਿਆ, ਮਹਾਰਾਜ 27 ਜੂਨ 1839 ਨੂੰ ਨਹੀਂ ਮਰਿਆ, ਮੈਂ ਤੈਨੂੰ ਪ੍ਰਮਾਣ ਦਿਆਂਗਾ। ਮੈਨੂੰ ਠੀਕ ਹੋ ਲੈਣ ਦੇ ਇਕ ਦੋ ਦਿਨਾਂ ਵਿਚ।
ਮੈਨੂੰ ਅੱਚਵੀ ਲੱਗ ਗਈ। ਪ੍ਰੋ. ਕੋਤਕੀ ਕੋਲੋਂ ਚਲਾ ਤਾਂ ਆਇਆ। ਪਰ ਮੇਰੀ ਨੀਂਦ ਉੱਡ ਗਈ। ਹਰ ਸਮੇਂ ਏਹੀ ਸੋਚ ਲੱਗੀ ਰਹਿੰਦੀ ਇਤਿਹਾਸਕਾਰ ਏਡੀ ਭੁੱਲ ਕਿਵੇਂ ਕਰ ਸਕਦੇ ਐ ? ਆਪਣੀ ਤਸੱਲੀ ਕਰਨ ਲਈ ਮੈਂ ਫਿਰ ਵੱਖ ਵੱਖ ਇਤਿਹਾਸਕਾਰਾਂ ਦੀਆਂ ਪੁਸਤਕਾਂ ਫਰੋਲੀਆਂ। ਮਹਾਰਾਜੇ ਦੀ ਆਖ਼ਰੀ ਤਾਰੀਖ਼ ਬਾਰੇ ਸਭਨਾਂ ਦਾ ਇਕ ਮੱਤ ਸੀ। ਫਿਰ ਪ੍ਰੋ. ਕੇਤਕੀ ਨੂੰ ਕੀ ਹੋ ਗਿਆ। ਉਹ ਜਾਣ ਬੁਝ ਕੇ ਮੇਰਾ ਇਮਤਿਹਾਨ ਤਾਂ ਨਹੀਂ ਲੈ ਰਿਹਾ? ਇਸੇ ਪਰੇਸ਼ਾਨੀ ਵਿਚ ਤਿੰਨ ਦਿਨ ਲੰਘ ਗਏ। ਪ੍ਰੋ. ਕੱਤਕੀ ਦਾ ਫੋਨ ਆਇਆ- 'ਮੈਂ ਹਸਪਤਾਲੇ ਘਰ ਆ ਗਿਆ ਆ ਸਕਦਾ ਐ ਤਾਂ ਆ ਜਾ, ਤੇਰੇ ਦਿਮਾਗ ਦੇ ਜਾਲੇ ਸਾਵ ਕਰਾਂ, ਨਾਲੇ ਦੱਸਾਂ, ਇਤਿਹਾਸ 'ਚ ਬੰਦਾ ਮਰਦਾ ਕਦੋਂ ਐਂ ?"
ਮੈਂ ਤਾਂ ਇਸ ਸੱਦੇ ਨੂੰ ਉਡੀਕਦਾ ਸਾਂ। ਆਪਣੇ ਵੱਲੋਂ ਪੂਰੀ ਤਿਆਰੀ ਕਰਕੇ, ਮਹਾਰਾਜੇ ਦੀ ਮੌਤ ਦੇ ਪ੍ਰਮਾਣ ਲੈ ਕੇ, ਮੈਂ ਪ੍ਰੋ. ਕੌਤਕੀ ਨੂੰ ਮਿਲਣ ਲਈ ਚੱਲ ਪਿਆ।