ਪਟਿਆਲਾ ਦੇ ਰਾਜਾ ਸਾਹਿਬ ਸਿੰਘ ਨੂੰ ਤੇ ਨਾਭੇ ਦੇ ਰਾਜਾ ਜਸਵੰਤ ਸਿੰਘ ਨੂੰ ਘੋੜ ਸਵਾਰਾਂ ਰਾਹੀਂ ਸੰਦੇਸ਼ ਭਿਜਵਾ ਦਿੱਤਾ, 'ਪੰਜਾਬ ਦੇ ਮਹਾਰਾਜਾ, ਇਕ ਹਫਤੇ ਬਾਅਦ ਪਟਿਆਲੇ ਲਈ ਰਵਾਨਾ ਹੋਵਣਗੇ।
ਜਦ, ਜਾਣ ਦੀ ਤਿਆਰੀ ਹੋ ਰਹੀ ਸੀ ਤਾਂ ਵਕੀਰ ਅਜ਼ੀਜ਼ਉਦਦੀਨ ਦੇ ਚਿਹਰ ਉੱਪਰ ਤਿਕਰ ਵੇਖ ਕੇ ਰਣਜੀਤ ਸਿੰਘ ਨੇ ਕਿਹਾ, 'ਅਸੀਂ ਜੰਗ ਦੇ ਮੈਦਾਨ ਵਿਚ ਨਹੀਂ ਜਾ ਰਹੇ, ਪ੍ਰਾਹੁਣਚਾਰੀ ਕਰਵਾਉਣ ਜਾ ਰਹੇ ਹਾਂ। ਰਸਤੇ ਵਿਚ ਪੜਾਅ ਕਰਦੇ ਜਾਵਾਂਗੇ। ਇਕ ਗੱਲ ਜੋ ਮੈਂ ਆਪਣਾ ਚਾਹੁੰਨਾਂ, ਇਹ ਸਰੀਰ ਏਨਾ ਲੰਮਾ ਵਕਤ ਪਲੰਘ ਉੱਪਰ ਆਰਾਮ ਕਰਨ ਲਈ ਜਾਂ ਸੌਣ ਲਈ ਨਹੀਂ ਬਣਿਆ। ਤੁਸਾਂ ਘੋੜੇ ਪਰ ਸਵਾਰੀ ਕਰਨ ਤੋਂ ਰੋਕਿਆ ਨਾ ਹੁੰਦਾ ਤਾਂ ਘੋੜੇ ਦੀ ਪਿੱਠ 'ਤੇ ਬੈਠਦਿਆਂ ਹੀ, ਅੱਧੀ ਬੀਮਾਰੀ ਕਾਵੂਰ ਦੇ ਜਾਣੀ ਸੀ। ਜੇ ਮੈਨੂੰ ਪਹਿਲਾਂ ਸਤਲੁਜ ਪਾਰ ਜਾਣ ਲੱਗਿਆ, ਰਾਹ ਵਿਚੋਂ ਨਾ ਪਰਤਣਾ ਪੈਂਦਾ ਤਾਂ ਮੈਂ ਸ਼ਾਇਦ ਬੀਮਾਰ ਹੀ ਨਾ ਹੁੰਦਾ।
-ਸਿੰਘ ਸਾਹਬ ਰਸਤੇ ਵਿਚ ਖਾਣ-ਪੀਣ ਵੱਲ ਪੂਰੀ ਇਹਤਿਆਤ ਰੱਖਣੀ ਪਵੇਗੀ। ਬੀਮਾਰੀ ਸਰੀਰ ਵਿਚੋਂ ਅਜੇ ਗਈ ਨਹੀਂ। ਫ਼ਕੀਰ ਨੇ ਸਾਵਧਾਨ ਕਰਦਿਆਂ ਕਿਹਾ।
-ਮੇਰੇ ਨਾਲ ਜਾ ਰਹੇ ਵੇਦ ਨੂੰ ਸਮਝਾ ਦੇਣਾ, ਖਾਣ ਪੀਣ ਉਸ ਦੀ ਸਹਿਮਤੀ ਤੋਂ ਬਿਨਾਂ ਨਹੀਂ ਹੋਵੇਗਾ।
ਇਸ ਦੌਰਾਨ ਸੂਚਨਾ ਆ ਗਈ। 'ਫੌਜ-ਏ-ਖ਼ਾਸ' ਹਰ ਤਰ੍ਹਾਂ ਨਾਲ ਲੈਸ ਹੋ ਕੇ ਹੁਕਮ ਦੀ ਉਡੀਕ ਵਿਚ ਹੈ। ਮਹਾਰਾਜਾ ਸਾਹਿਬ ਦਾ ਮਨ ਭਾਉਂਦਾ ਹਾਥੀ ਪੂਰੀ ਤਰ੍ਹਾਂ ਸ਼ਿਗਾਰ ਦਿੱਤਾ ਗਿਆ ਹੈ। ਦੋ ਘੋੜਿਆ ਨੂੰ ਵੀ ਸਾਜ-ਸਮਾਨ ਸਮੇਤ ਰਾਖਵੇਂ ਕਰ ਲਿਆ ਗਿਆ ਹੈ।"
ਨਗਾਰੇ ਦੀ ਚੋਟ 'ਤੇ ਕਾਫਲਾ ਰਵਾਨਾ ਹੋ ਗਿਆ। ਲਾਹੌਰ ਦਰਬਾਰ ਦੇ ਪ੍ਰਬੰਧ ਦੀ ਸਾਰੀ ਜਿੰਮੇਵਾਰੀ ਫ਼ਕੀਰ ਅਜ਼ੀਜਉਦਦੀਨ ਨੂੰ ਸਪੁਰਦ ਕਰ ਦਿੱਤੀ ਗਈ।
ਮਹੀਨਾ ਭਰ ਦੀ ਮਾਲਵਾ ਮੁਹਿੰਮ ਤੋਂ ਮੋੜਾ ਜਦ ਲਾਹੌਰ ਵੱਲ ਨੂੰ ਪਿਆ ਤਾਂ ਰਣਜੀਤ ਸਿੰਘ ਪੂਰੀ ਚੜ੍ਹਦੀ ਕਲਾ ਵਿਚ ਸੀ। ਹਰ ਪਿੰਡ, ਕਸਬੇ, ਸ਼ਹਿਰ ਵਿਚੋਂ ਦੀ ਲੰਘਦਿਆਂ, ਉਸ ਦੀ ਜੈ ਜੈ ਕਾਰ ਹੋਣ ਲੱਗਦੀ। ਉਹ ਆਪਣੀ ਬੀਮਾਰੀ ਪੂਰੀ ਤਰ੍ਹਾਂ ਭੁੱਲ ਗਿਆ। ਰਸਤੇ ਵਿਚ ਵਹ ਸਿੰਘ ਨਾਲ ਸਫਰ ਕਰਦਿਆਂ, ਸ਼ਿਕਾਰ ਖੇਡਣ ਦੇ ਲਾਲਚ ਨਾਲ, ਇਕ ਜੰਗਲ ਲਾਗੇ ਪੜਾਅ ਕਰ ਲਿਆ।
ਤੰਬੂ ਗੱਡੇ ਜਾਣ ਲੱਗੇ। ਸ਼ਿਕਾਰ 'ਤੇ ਜਾਣ ਲਈ, ਰਣਜੀਤ ਸਿੰਘ ਨੂੰ ਆਪਣਾ ਘੋੜਾ ਤਿਆਰ ਕਰਨ ਦਾ ਹੁਕਮ ਦਿੱਤਾ।
-ਫਤੇਹ ਸਿੰਘ ਜੇ ਆਪਾਂ ਫੌਜ ਦੇ ਇਕ ਹਿੱਸੇ ਨੂੰ ਲਾਹੌਰ ਪੁੱਜ ਕੇ ਆਰਾਮ ਕਰਨ ਦੇਈਏ ' ਰਣਜੀਤ ਸਿੰਘ ਨੇ ਰਸਤੇ ਦਾ ਖਰਚ ਘਟਾਉਣ ਦੇ ਇਰਾਦੇ ਨਾਲ ਪੁੱਛਿਆ।
-ਤੁਸੀ ਸਹੀ ਸੋਚਿਆ ਹੈ, ਭਾਈ ਸਾਹਬ। ਆਪਾਂ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦੇ
-ਤੁਸੀਂ ਅੱਧੀ ਫੌਜ ਨੂੰ ਰਵਾਨਾ ਕਰੋ। ਮੈਨੂੰ ਵੇਦ ਕੁਝ ਸਮਾਂ ਆਰਾਮ ਕਰਨ ਲਈ ਆਖ ਰਿਹਾ ਹੈ। ਉਸ ਦੀ ਨਸੀਹਤ ਮੰਨਣੀ ਪਵੇਗੀ। ਦੁਪਿਹਰ ਢੱਲਦਿਆਂ ਹੀ ਆਪਾਂ ਸ਼ਿਕਾਰ ਲਈ ਨਿਕਲਾਂਗੇ।' ਆਖ ਕੇ ਰਣਜੀਤ ਸਿੰਘ ਆਪਣੇ ਤੰਬੂ ਵਿਚ ਆ ਗਿਆ। ਪਹਿਰੇ ਉੱਪਰ ਖੜ੍ਹੇ ਸਿਪਾਹੀ ਪੂਰੇ ਚੁਕੰਨੇ ਹੋ ਗਏ।
ਵੱਡੇ ਗੋਲ ਸਿਰਹਾਣੇ ਦੀ ਢੋਅ ਲਈ, ਅਧ-ਲੇਟਿਆ ਰਣਜੀਤ ਸਿੰਘ ਆਪਣੀ ਚਮਕਦੀ ਅੱਖ ਨਾਲ ਕਦੇ ਤੰਬੂ ਦੇ ਚਾਂਦੀ ਦੇ ਪੈਲਾਂ ਵੱਲ, ਕਦੇ ਹੇਠਾਂ ਵਿਛੇ ਕੀਮਤੀ ਗਲੀਚਿਆਂ ਵੱਲ ਵੇਖਦਾ, ਦੂਰ ਪਿੱਛੇ ਆਪਣੇ ਬਚਪਨ ਵੱਲ ਮੁੜ ਗਿਆ...
-ਦਰਿਆ ਵਿਚ ਤੈਰਦਾ ਮੈਂ ਆਪਣੇ ਹਾਣੀਆਂ ਨਾਲੋਂ ਬਹੁਤ ਅੱਗੇ ਨਿਕਲ ਜਾਂਦਾ ਹੁੰਦਾ ਸਾਂ। ਕਿੰਨਾ ਖੁਸ਼ ਹੁੰਦਾ ਸਾਂ ਦਰਿਆ ਦੇ ਕੰਢੇ ਖੇਡਦਿਆਂ। ਆਪਣੇ ਹਾਣੀਆ ਨਾਲ ਖੇਡਣ ਦਾ ਮਜ਼ਾ ਹੀ ਹੋਰ ਸੀ। ਗੁੱਜਰਾ ਵਾਲੇ ਦੇ ਆੜੀ ਤਾਂ ਹੁਣ ਵੀ ਮੇਰੇ ਨਾਲ ਨੇ। ਹਰੀ ਸਿੰਘ, ਹੁਕਮਾ ਸਿੰਘ ਪਰ ਹੁਣ ਉਹ ਪਹਿਲਾਂ ਵਾਂਗ ਮੇਰੇ ਨਾਲ ਖਰਮਸਤੀਆ ਨਹੀਂ ਕਰ ਸਕਦੇ। ਉਦੋਂ ਸਦਾ ਕੌਰ ਮਾਈ, ਕਿੰਨਾ ਕਲਪਦੀ ਹੁੰਦੀ ਸੀ, ਮੈਨੂੰ ਆਪਣੇ ਹਾਣੀਆਂ ਨਾਲ ਖੇੜਦੇ ਵੇਖ ਕੇ, ਸ਼ਿਕਾਰ 'ਤੇ ਜਾਂਦੇ ਨੂੰ, ਦਰਿਆ 'ਚ ਤੈਰਦੇ ਨੂੰ ਸੁਣ ਕੇ ਇਕ ਦਿਨ ਆਖਿਆ ਸੀ, 'ਕਾਕਾ ਜੀ ਇਹ ਸਭ ਠੀਕ ਨਹੀਂ ਹੈ, ਤੁਸੀਂ ਵੱਡੀ ਜਾਗੀਰ ਦੇ ਹਾਕਮ ਬਣਨਾ ਏ।...
ਮੈਂ ਕਿਹਾ ਸੀ... ਮੈਂ ਤਾਂ ਜਿਵੇਂ ਦਾ ਹਾਂ, ਏਵੇਂ ਠੀਕ ਹਾਂ। ਕਹਿੰਦੀ ਸੀ ਏਸ ਤਰ੍ਹਾਂ ਦੀ ਛੋਟੀ ਗੱਲ ਨਾ ਕਰੋ ਕਾਕਾ ਜੀ। ਤੁਸੀਂ ਵੱਡੇ ਸੁਪਨੇ ਲਓ.. ਪੰਜਾਬ ਦੇ ਹਾਕਮ ਬਣਨ ਦ ਮੇਂ ਉਂਜ ਹੀ, ਮਹਿਤਾਬ ਦਾ ਹੱਥ ਤੇਰੇ ਹੱਥ ਵਿਚ ਨਹੀਂ ਦਿੱਤਾ। ਰਣਜੀਤ ਸਿੰਘ ਦੇ ਚਿਹਰੇ ਉੱਪਰ ਵਿਅੰਗ-ਭਰੀ ਮੁਸਕਰਾਹਟ ਆ ਗਈ। ਆਪਣੇ ਹੱਥ ਵੇਖਣ ਲੱਗਾ: ਰੱਖੇ ਹੈ ਉਸ ਦਾ ਹੱਥ ਮੇਰੇ ਹੱਥ ਵਿਚ? ਉਹ ਤਾਂ ਬਹੁਤਾ ਬਟਾਲੇ ਹੀ ਰਹੀ। ਹੁਣ ਵੀ ਰੱਖੋ ਈ ਏ। ਇਕ ਦਿਨ ਮੈਨੂੰ ਆਖਦੀ ਸੀ, ਜਦ ਗੁੱਜਰਾਂ ਵਾਲੇ ਸਾਂ ਹਨੇਰੇ 'ਚ ਮੈਨੂੰ ਡਰ ਲੱਗਦਾ ਹੈ। ਏਦਾ ਜਾਪਦੈ, ਜਿਵੇਂ ਮੇਰੇ ਜਿਸਮ 'ਤੇ ਕੋਈ ਸੱਪ ਰੀਗਦਾ ਏ। ਮੈਨੂੰ ਦੀ ਸੱਪ ਆਖਦੀ ਹੋਣੀ ਏ। ਉਸ ਨੇ ਮੇਰਾ ਚਿਹਰਾ ਹੀ ਦੇਖਿਆ, ਮੇਰੇ ਅੰਦਰ ਡਾਕ ਕੇ ਕਦੀ ਨਹੀਂ ਦੇਖਿਆ। ਅੰਦਰ ਤਾਂ ਮੇਰਾ ਬਾਕਦੀ ਏ। ਮੈਂ ਵੀ ਉਸ ਨੂੰ ਆਰ ਪਾਰ ਤੋਂ ਸਾਰੀ ਦੀ ਸਾਰੀ ਵੇਖ ਸਕਦਾ ਵਾਂ। ਮਹਿਤਾਬ ਨੇ ਤਾਂ ਆਪਣੇ ਜਿਸਮ ਤੇ ਕੁੰਜ ਹੀ ਨਾ ਲਾਰੀ। ਦਾਤਾਰ ਕੌਰ ਕਿਹੜਾ ਮੇਰੇ ਮੋਹ ਵਿਚ ਭਿੱਜੀ, ਨਾ ਕਦੀ ਮੋਨੂੰ ਭਿੱਜਣ ਦਿੱਤਾ।... ਹੁਣ ਸਦਾ ਕੌਰ ਆਣ ਕੇ ਆਖ ਦਿੰਦੀ ਏ, ਮਹਿਤਾਬ ਦਿਲ ਦੀ ਮਾੜੀ ਨਹੀਂ। ਮੈਂ ਕੀ ਜਾਣਾ । ਮੇਰੇ ਅੰਦਰਲਾ ਦਰਦ ਕੌਣ ਜਾਣੇਗਾ? ਰਣਜੀਤ ਸਿੰਘ ਨੇ ਡੂੰਘਾ ਸਾਹ ਭਰਿਆ।...
..ਖੜਕ ਸਿੰਘ ਛੇ-ਸੱਤ ਸਾਲਾਂ ਦਾ ਹੋ ਗਿਆ। ਮੈਨੂੰ ਉਹ ਬਾਲ ਚੁਸਤ ਨਹੀਂ ਜਾਪਣ ਰਿਹਾ। ਆਖ਼ਰ ਉਸ ਨੇ ਗੱਦੀ ਦਾ ਵਾਰਿਸ ਬਣਨਾ ਏ। ਏਡੀ ਵੱਡੀ ਸਲਤਨਤ ਦਾ ਵਾਰਿਸ। ਦਰਬਾਰ ਵਿਚ ਆਉਂਦਾ ਵੀ ਹੈ ਤਾਂ ਇਕ ਬੁੱਧੂ ਬਾਲਕ ਵਾਂਗ। ਉਹਦੇ 'ਚ ਸ਼ਹਿਨਸ਼ਾਹੀ ਖੂਨ ਦੌੜਦਾ ਏ। ਚਾਲ ਵਿਚ ਰੋਹਬ ਅਤੇ ਮੜਕ ਹੋਣੀ ਚਾਹੀਦੀ ਏ।... ਪੰਜਾਬ ਦੇ ਸਾਰੇ ਸਰਦਾਰ, ਜਾਗੀਰਦਾਰ, ਰਾਜੇ ਮੈਨੂੰ ਸਲਾਮਾਂ ਕਰਦੇ ਨੇ। ਕੀ ਇਹ ਸਲਾਮਾਂ ਮੇਰੇ ਤੱਕ ਹੀ ਸੀਮਤ ਰਹਿ ਜਾਣਗੀਆਂ ?... ਪਟਿਆਲੇ ਜਾਂਦਿਆਂ, ਰਸਤੇ ਵਿਚ ਕਿਵੇਂ ਰੋਕ ਰੋਕ ਕੇ ਸਰਦਾਰ ਨਜ਼ਰਾਨ ਭੇਟ ਕਰਦੇ ਸਨ। ਕੋਈ ਘੋੜ, ਕੋਈ ਨਕਦੀ, ਕੋਈ ਹਥਿਆਰ, ਕੋਈ ਹਾਥੀ। ਕਰਤਾਰਪੁਰ ਦੇ ਸੋਢੀ, ਫੈਜ਼ਲਪੁਰੀਏ. ਡੱਲੇਵਾਲੀਏ, ਲੁਧਿਆਣੇ, ਜਗਰਾਓ ਦੇ ਹਾਕਮ ਸਭ ਦੇ ਸਭ।.
. ਪਟਿਆਲਾ ਦੇ ਸਾਹਿਬ ਸਿੰਘ ਨੇ, ਪਹਿਲਾਂ ਤਾਂ ਆਪਣੇ ਆਪ ਨੂੰ ਕਿਲ੍ਹੇ ਵਿਚ ਬੰਦ ਕਰ ਲਿਆ ਸੀ। ਸੱਦਾ ਵੀ ਉਸੇ ਨੇ ਭੇਜਿਆ ਸੀ। ਇਕ ਪਿੰਡ ਦੀ ਮਾਲਕੀ ਪਿੱਛੇ, ਕਿੰਨਾ ਨੁਕਸਾਨ ਕੀਤਾ.. ਦੋਹਾ ਨੇ ਕਿਹੜਾ ਪਿੰਡ ਸੀ... ?' ਰਣਜੀਤ ਸਿੰਘ ਯਾਦ ਕਰਨ ਲੱਗਾ ਹਾਂ, 'ਦੁਲਾਧੀ, ਕੋਈ ਏਹੋ ਜੇਹਾ ਹੀ ਨਾਮ ਸੀ। ਝਗੜਾ ਵੀ ਹੋਇਆ ਤੇ ਕਤਲ ਵੀ ਹੋਏ। ਮੇਰੇ ਪਾਸ ਤਾਂ ਮਗਰੋਂ ਪਹੁੰਚ ਕੀਤੀ। ਦੋਹਾਂ ਵਿਚ ਸੁਲਾਹ ਕਰਵਾਉਣ ਆਇਆ ਤਾਂ ਕਿਲ੍ਹੇ ਦੇ ਦਰਵਾਜੇ ਬੰਦੇ ਕਰ ਲਏ।. ਇਹ ਤਾਂ ਹੱਤਕ ਸੀ, ਪੰਜਾਬ ਦੇ ਮਹਾਰਾਜੇ ਦੀ ਨਾਭੇ ਦੇ ਜਸਵੰਤ ਸਿੰਘ ਨੇ ਕਿਹਾ ਸੀ, ਸਾਹਿਬ ਸਿੰਘ ਇਉ ਮੰਨਣ ਵਾਲਾ ਨਹੀਂ ਮਹਾਰਾਜਾ ਸਾਹਿਬ, ਕਿਲ੍ਹੇ ਉੱਪਰ ਹਮਲਾ ਕਰਨਾ ਪਏਗਾ।' ਜਦ ਤੋਪ ਦੇ ਗੋਲੇ ਦਾਗੇ ਫੋਰਨ ਚਿੱਟਾ ਝੰਡਾ ਲਹਿਰਾ ਕੇ ਦਰਵਾਜ਼ੇ ਖੋਲ੍ਹ ਦਿੱਤੇ ਬਾਹਰ ਆ ਗਿਆ, ਸਵਾਗਤ ਕਰਨ ਲਈ।..
-ਸਵਾਗਤ ਕਰਨ ਦਾ ਇਹ ਵਧੀਆ ਢੰਗ ਹੈ ਮਾਲਵੇ ਵਾਲਿਆਂ ਦਾ ਸਾਹੇਬ ਸਿੰਘ ' ਪਹਿਲਾਂ ਕਿਲ੍ਹੇ ਦੇ ਦਰਵਾਜ਼ੇ ਬੰਦ ਕਰ ਲਓ ਫੇਰ...।'
-ਮਹਾਰਾਜਾ ਸਾਹਬ, ਮੈਂ ਡਰ ਗਿਆ ਸਾਂ। ਹਜੂਰ ਦੀ ਸੈਨਾ ਵੇਖ ਕੇ ਘਬਰਾ ਗਿਆ ਸਾਂ...।' ਫੇਰ ਤਾਂ ਸਾਹਿਬ ਸਿੰਘ ਹੱਥ ਜੋੜੀ ਖੜ੍ਹਾ ਰਿਹਾ।
-ਅਸੀਂ ਏਥੇ ਜੰਗ ਕਰਨ ਨਹੀਂ ਆਏ ਤੁਹਾਡੇ ਵਿਚ ਸਮਝੌਤਾ ਕਰਵਾਉਣ ਆਏ गं...।'ਹਾਂ....। ਮੈਂ ਕਿਹਾ ਸੀ।।
ਸਾਹਿਬ ਸਿੰਘ ਨੇ ਕਿਹਾ ਸੀ 'ਨਾਭੇ ਦੇ ਜਸਵੰਤ ਸਿੰਘ ਨੇ ਮੇਰੇ ਨਾਲ ਬਹੁਤ ਭੇੜਾ ਵਰਤਾਓ ਕੀਤਾ ਹੇ ਸਿੰਘ ਸਾਹਬ ।
-ਸਾਹੇਬ ਸਿੰਘ, ਉਹ ਤੇਰਾ ਭਰਾ ਏ। ਮੇਰੇ ਲਈ ਤੁਸੀਂ ਦੋਵੇਂ ਬਰਾਬਰ ਹੈ। ਏਥੇ ਮੈਂ ਤੁਹਾਡਾ ਝਗੜਾ ਨਬੇੜਨ ਆਇਆ ਹਾਂ...।
ਮੇਰੀ ਗੱਲ ਸੁਣ ਕੇ ਸਾਹਿਬ ਸਿੰਘ ਬੋਲਿਆ, 'ਜੇ ਤੁਸੀਂ ਭਗੜਾ ਨਬੇੜ ਕੇ ਸਮਝੌਤਾ ਕਰਾਉਣ ਆਏ ਓ ਤੇ ਮੈਨੂੰ ਜਸਵੰਤ ਸਿੰਘ ਵਾਂਗ ਹੀ ਸਮਝਦੇ ਓ ਤਾਂ ਕਿਲ੍ਹੇ ਉੱਪਰ ਤੋਪ ਦੇ ਗੋਲੇ ਨਾ ਦਾਗਦੇ।
-ਵਾਹ।' ਉਸ ਦੀ ਜੁਅਰਤ 'ਤੇ ਮੈਂ ਹੈਰਾਨ ਹੋਇਆ ਸਾਂ ਤੇ ਕਿਹਾ-ਇਹ ਕਾਰਵਾਈ ਅਸੀਂ ਤੇਰੇ ਭਰਾ ਔਰ ਤੇਰੇ ਚਾਚੇ ਦੀ ਬੇਨਤੀ ਉੱਪਰ ਕੀਤੀ ਏ। ਉਹਨਾਂ ਆਖਿਆ ਸੀ, ਏਸ ਤੋਂ ਬਿਨਾਂ ਸਾਹਿਬ ਸਿੰਘ ਕਿਲ੍ਹੇ ਦਾ ਦਰਵਾਜ਼ਾ ਨਹੀਂ ਖੋਹਲੇਗਾ। ਆਖਦਿਆ ਜਦ ਮੈਂ ਪਿੱਛੇ ਬੈਠੇ ਕੈਥਲ ਦੇ ਲਾਲ ਸਿੰਘ ਵੱਲ ਤੱਕਿਆ ਸੀ ਤਾਂ ਉਹ ਬੋਲਿਆ-'ਮਹਾਰਾਜ, ਤੁਸੀਂ ਸਾਡੀ ਕੌਮ ਦੇ ਹੀਰੇ ਹੋ ਤੇ ਨੂਰ ਹੋ। ਤੁਸੀਂ ਮਾਲਵੇ 'ਚ ਆਏ ਹੋ। ਤੁਸੀਂ ਆਪਣੀ ਨੇਕੀ ਅਤੇ ਚੰਗਿਆਈ ਲਈ ਜਾਣੇ ਜਾਂਦੇ ਹੋ।
.ਮੈਨੂੰ ਲੱਗਦਾ ਸੀ, ਸਾਹਿਬ ਸਿੰਘ ਅੰਦਰੋਂ ਖੋਟਾ ਹੈ, ਉੱਪਰ ਮੀਸਣਾ ਬਣ ਰਿਹਾ ਹੈ। ਤਾਂ ਹੀ ਤਾਂ ਮੈਂ ਫਤੇਹ ਸਿੰਘ ਨਾਲ ਸਲਾਹ ਕਰਕੇ, ਨਾਭੇ ਦੇ ਜਸਵੰਤ ਸਿੰਘ ਨੂੰ ਪਟਿਆਲੇ ਦੇ ਇਕ ਸਰਦਾਰ ਦੇ ਕਤਲ ਦੇ ਦੋਸ਼ ਤੋਂ ਬਰੀ ਕਰ ਦਿੱਤਾ। ਪਟਿਆਲਾ ਨੂੰ, ਬੱਸੀ, ਤਲਵੰਡੀ, ਜਗਰਾਵਾਂ ਤੇ ਆਲੇ ਦੁਆਲੇ ਦੇ ਪਿੰਡ ਮੁਆਵਜ਼ੇ ਵਜੋਂ ਦਵਾ ਦਿੱਤੇ। ਜੀਂਦ ਦੇ ਰਾਜੇ ਨੂੰ ਲੁਧਿਆਣਾ ਤੇ ਬਾਕੀ ਪਿੰਡ ਫਤੇਹ ਸਿੰਘ ਨੂੰ ਸੰਭਾਲ ਦਿੱਤੇ। ਮੇਰੇ ਸਾਹਮਣੇ ਤਾਂ ਸਾਰਿਆਂ ਨੇ ਲਾਹੌਰ ਦਰਬਾਰ ਪ੍ਰਤੀ ਵਫਾਦਾਰ ਰਹਿਣ ਦਾ ਵਾਅਦਾ ਕਰ ਲਿਆ। ਪਰ ਰਸਤੇ ਵਿਚ ਵਤਹ ਸਿੰਘ ਨੇ ਦੱਸਿਆ 'ਸਾਹਿਬ ਸਿੰਘ ਦੀ ਨੀਤ ਅਜੇ ਵੀ ਸਾਭ ਨਹੀਂ ਲੱਗਦੀ। ਪਟਿਆਲੇ ਵਿਚ ਹੀ ਸੂਹ ਮਿਲ ਗਈ ਸੀ, ਫੈਸਲੇ ਤੋਂ ਬਾਅਦ ਸਾਹਿਬ ਸਿੰਘ ਨੇ ਆਪਣੀ ਰਾਣੀ ਨੂੰ ਕਿਹਾ ਸੀ... 'ਇਹ ਰਣਜੀਤ ਸਿੰਘ ਬਹੁਤ ਵੱਡਾ ਬਦਮਾਸ਼ ਹੈ।...
ਸੋਚਦਿਆਂ ਰਣਜੀਤ ਸਿੰਘ ਦਾ ਆਪ ਮੁਹਾਰੇ ਹਾਸਾ ਨਿਕਲ ਗਿਆ। ਮਨ ਦੀ ਉਦਾਸੀ ਦੂਰ ਹੋ ਗਈ। ਸੋਚਿਆ ਜੇ ਇਸ ਸਮੇਂ ਮੇਰਾ ਮੇਰੇ ਨਾਲ ਹੁੰਦੀ । ਸਤਲੁਜ ਪਾਰ ਦੀ ਇਸ ਫੇਰੀ ਦਾ ਮਜ਼ਾ ਆ ਜਾਂਦਾ।...
ਲਾਹੌਰ ਜਾ ਕੇ ਨਾਚ ਗਾਣੇ ਦਾ ਪ੍ਰਬੰਧ ਕਰਨਾ ਪਏਗਾ ਸਾਲਾਬਾਗ਼ ਵਿਚ। ਲਹੌਰੀਏ ਤਾਂ ਉਸ ਨੂੰ 'ਸ਼ਾਲਾਮਾਰ' ਆਪਦੇ ਨੇ।..
ਬਾਹਰ ਖੜ੍ਹੇ ਪਹਿਰੇਦਾਰ ਨੂੰ ਆਣ ਕੇ ਕਿਹਾ, 'ਹਜੂਰ, ਸਰਦਾਰ ਬਹਾਦਰ ਵਤੇਹ ਸਿੰਘ ਆਹਲੂਵਾਲੀਆ ਆ ਰਹੇ ਹਨ।
ਰਣਜੀਤ ਸਿੰਘ ਨੇ ਸਿਰ ਝਟਕਿਆ। ਯਾਦਾਂ ਦੇ ਝੁੰਡ ਬਿਖਰ ਗਏ। ਉਹ ਉੱਠਿਆ ਤੇ ਸ਼ਿਕਾਰ 'ਤੇ ਜਾਣ ਲਈ ਤਿਆਰ ਹੋਣ ਲੱਗਾ।