ਮੈਂ ਇਸ ਵੇਲੇ ਅਹਿਮਦਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਦੀ ਮੌਤ ਪਿੱਛੋਂ: ਉਸ ਦੇ ਤਿੰਨ ਪੁੱਤਰਾ, ਹਮਾਯੂੰ, ਜਮਾਨ ਸ਼ਾਹ ਅਤੇ ਸ਼ਾਹ ਜਹਾਨ ਦੇ ਪਰਿਵਾਰਕ ਝਗੜੇ ਦੇ ਅਸਲ ਕਾਰਨਾਂ ਦਾ ਅਧਿਐਨ ਕਰ ਰਿਹਾ ਸਾਂ, ਬਾਹਰਲਾ ਬੂਹਾ ਖੜਕਿਆ। ਅਫਗਾਨਿਸਤਾਨ ਦੇ ਮਾਰੂਥਲਾਂ 'ਚ ਮੈਂ ਮੰਗ ਦੀ ਧਰਤੀ ਉੱਪਰ ਆ ਉੱਤਰਿਆ। ਅਣਮੰਨੇ ਜਿਹੇ ਮਨ ਨਾਲ ਬੂਹਾ ਜਾ ਕੇ ਖੋਹਲਿਆ। ਸਾਹਮਣੇ ਮੇਰਾ ਮਿੱਤਰ ਪ੍ਰੋਫੈਸਰ ਕੱਤਕੀ ਖੜ੍ਹਾ ਸੀ। ਹੇਲੇ ਹੋਲੇ ਮਗਰੋਂ ਜਦ ਅਸੀਂ ਅੰਦਰ ਆ ਗਏ ਤਾਂ ਮੈਂ ਪੁੱਛਿਆ, 'ਚਾਹ ਚੱਲੂ ਕਿ ਕਾਫ਼ੀ ?'
-ਇਹ ਤਾਂ ਚਲਦੀ ਰਹੁ ਤੂੰ ਕੰਮ ਦੱਸ ਕਿੰਨਾ ਕੁ ਨਬੜਿਐ ਕਿ ਅਜੇ ਸ਼ੁਰੂ ਹੀ ਨਹੀਂ ਕੀਤਾ ?' ਬੰਤਕੀ ਨੇ ਮੇਰੇ ਆਰ ਲਾਈ।
-ਅਜੇ ਤਾਂ ਮਹਾਂ ਸਿੰਘ ਦਾ ਭੋਗ ਪਾਇਐ।
-ਮੈਂ ਤਾਂ ਸੋਚਦਾ ਸੀ ਤੂੰ ਮਹਾਰਾਜੇ ਦੀ ਮੇਰਾ ਦਾ ਨਾਚ ਵੇਖਦਾ ਹੋਵੇਗਾ...?' बेडवी गमभा।
-ਕਿੱਥੇ ਯਾਰ, ਔਖਾ ਕੰਮ ਐ। ਇਤਿਹਾਸਕਾਰ ਕਿਹੜਾ ਇਕ ਮੰਚ ਨੇ। ਸਾਰੇ ਆਪਣੀ ਆਪਣੀ ਭਰਲੀ ਵਜਾਉਂਦੇ ਐ।
-ਤੂੰ ਜਿੰਨਾ ਕੁ ਲਿਖਿਐ। ਉਹ ਮੈਨੂੰ ਫੜਾ ਤੇ ਆਪ ਜਾ ਕੇ ਕਾਫ਼ੀ ਬਣਾ। ਪਤਾ ਤੈਨੂੰ ਹੋਗਾ ਮੈਂ ਫਿੱਕੀ ਪੀਨਾਂ।
ਕਾਫੀ ਪੀ ਕੇ ਉਸ ਨੇ ਮੇਰਾ ਕੀਤਾ ਕੰਮ ਕੱਛ ਵਿਚ ਲੈ ਲਿਆ ਤੇ ਉੱਠ ਖੜ੍ਹਾ।
-ਆਪਾਂ ਏਥੇ ਈ ਪੜ੍ਹ ਲੇਨੇ ਆਂ। ਮੈਨੂੰ ਡਰ ਸੀ ਇਹ ਕਿਤੇ ਏਧਰ ਓਧਰ ਰੱਖ ਕੇ ਫੁੱਲ ਨਾ ਜਾਵੇ। ਮੈਂ ਦਿਨ ਰਾਤ ਮੇਹਨਤ ਕੀਤੀ ਸੀ।
-ਮੈਂ ਲੈ ਕੇ ਨੀ ਭੱਜਦਾ। ਨਾ ਇਹ ਨੂੰ ਆਪਣੇ ਨਾਮ ਥੱਲੇ ਛਪਾਉਣ ਦਾ ਲਾਲਚ ਐ। ਚਾਲੀ ਪੰਜਾਹ ਤਾਂ ਸਫੇ ਐ। ਆਇਆ ਕੱਲ੍ਹ ਨੂੰ ਫੇਰ ਆਖ ਕੇ ਉਹ ਤੁਰ ਗਿਆ। ਮੈਂ ਬਹੁਤ ਦੇਰ ਉਥੇ ਬੈਠਾ ਰਿਹਾ। ਇਹ ਪਹਿਲੀ ਵਾਰ ਸੀ, ਮੇਰੀ ਰਚਨਾ ਛਪਣ ਤੋਂ ਪਹਿਲਾਂ, ਕੋਈ ਦੂਸਰਾ ਪੜ੍ਹ ਰਿਹਾ ਸੀ। ਮੇਰਾ ਮੱਤ ਹੈ ਇਸ ਤਰ੍ਹਾਂ ਰਾਵਾਂ ਲੈ ਲੈ ਕੇ ਸਿਰਜਣਾ ਕਰਨ ਨਾਲ ਤਾਂ ਮੌਲਿਕਤਾ ਹੀ ਨਹੀਂ ਰਹਿੰਦੀ। ਪਰ ਕੇਤਕੀ ਨਾਲ ਵਾਅਦਾ ਕੀਤਾ ਸੀ ਤੇ ਉਹ ਆਪਣੇ ਆਪ ਨੂੰ ਇਤਿਹਾਸ ਦਾ ਵਿਸ਼ੇਸ਼ੱਗ ਸਮਝਦਾ ਸੀ।
ਮੇਰਾ ਅੱਗੇ ਲਿਖਣ ਨੂੰ ਜੀ ਨਹੀਂ ਕੀਤਾ। ਦੇਖ ਲਵਾਂ ਕੋਰਕੀ ਕੀ ਆਖਦਾ ਹੈ। ਮੈਂ ਆਪਣੇ ਇਕ ਮਿੱਤਰ ਦਾ ਨਾਵਲ ਪੜ੍ਹਨ ਲੱਗਾ।
ਅਗਲੇ ਦਿਨ ਸ਼ਾਮ ਵੇਲੇ ਮੈਂ ਉਸ ਨੂੰ ਉਡੀਕਣ ਲੱਗਾ। ਹਨੇਹਾ ਹੋ ਗਿਆ, ਉਹ ਨਾ ਆਇਆ। ਸੱਚਿਆ, ਕਿਸੇ ਯਾਤਰਾ ’ਤੇ ਨਾ ਚੜ੍ਹ ਗਿਆ ਹੋਵੇ। ਹੋਰ ਤਾਂ ਉਸ ਨੇ ਮਹੀਨਾ ਨੀ ਮੁੜਨਾ। ਮੈਂ ਅੱਗੇ ਕਿਵੇਂ ਤੁਰਾਂਗਾ। ਸਿਰਜਣਾ ਕਰਦਿਆਂ ਲੰਮੀ ਖੜੋਤ ਵਿਚਕਾਰ ਆ ਜਾਵੇ ਤਾਂ ਸਾਰੀ ਹੀਰ ਮੁੱਢ ਪੜ੍ਹਨੀ ਪੈਂਦੀ ਹੈ। ਪਰ ਪ੍ਰੋ ਕੋਤਕੀ ਤੀਸਰੇ ਦਿਨ ਦੁਪਿਹਰੇ ਆ ਗਿਆ। ਪਹਿਲਾਂ ਬੁੱਲ੍ਹ ਸੁਕੇੜ ਕੇ ਸਿਰ ਫੇਰਿਆ। ਫਿਰ ਕਿਹਾ— 'ਸੰਣ ਮੈਂ ਤੈਨੂੰ ਵੀ ਨਹੀਂ ਦੇਣਾ ਦੁਪਿਹਰੇ, ਨਾ ਮੈਂ ਆਪ ਸੁੱਤਾ। ਇਤਿਹਾਸ ਦੀਆਂ ਕਿਤਾਬਾਂ ਈ ਫਰੋਲਦਾਂ ਰਿਹਾ।
-ਅਸਲ ਗੱਲ ਵੱਲ ਆ।' ਮੈਂ ਉਸ ਦੀ ਰਾਇ ਸੁਣਨ ਲਈ ਕਾਹਲਾ ਸੀ।
-ਅਸਲ ਗੱਲ ਤਾਂ ਇਹ ਹੈ ਮਿੱਤਰਾ, ਜਿਸ ਨੂੰ ਤੂੰ ਇਤਿਹਾਸ ਦੀ ਪੁਨਰ ਸਿਰਜਣਾ ਕਰਨਾ ਆਖਦਾ ਐ, ਇਹ ਸਾਰਾ ਕੁਝ ਤਾਂ ਕਿਤਾਬਾਂ 'ਚ ਬਥੇਰਾ ਲਿਖਿਆ ਗਿਆ। ਸੋਹਣ ਲਾਲ ਸੂਰੀ ਪੜ੍ਹ ਲੈ, ਕਨ੍ਹਈਆ ਲਾਲ ਪੜ੍ਹ ਨੇ। ਸੋਹਣ ਸਿੰਘ ਸੀਤਲ ਪੜ੍ਹ ਲਾ, ਸਤਿਬੀਰ ਸਿੰਘ ਪੜ੍ਹ ਲਾ। ਹੋਰ ਬਹੁਤ ਨੇ। ਗੱਲ ਹੈ, ਅਸਲ ਸੱਚ ਤੋਂ ਪਰਦਾ ਚੁੱਕਣ रो।'
-ਕੈਤਕੀ ਸਾਹਬ, ਅਸਲ ਸੱਚ ਵਾਲੀ ਗੱਲ ਮੈਂ ਸਮਝਿਆ ਨੀਂ।
-ਦੇਖ ਮਹਾਂ ਸਿੰਘ ਬਾਰੇ ਤੂੰ ਬੜਾ ਕੁਝ ਦੱਸਿਆ। ਬਹਾਦਰ ਸੀ, ਯੋਧਾ ਸੀ, ਨਿਤਰ ਸੀ। ਉਹ ਹੋਰ ਵੀ ਬੜਾ ਕੁਝ ਸੀ। ਜਾਂ ਤੇਰੀ ਖੋਜ ਅਧੂਰੀ ਹੈ ਜਾਂ ਤੂੰ ਉਸ ਬਾਰੇ ਲਿਖਣ ਤੋਂ ਕਰਦੇ।
-ਮਤਲਬ ? ਮੈਂ ਹੈਰਾਨ ਹੋਇਆ।
-ਮਤਲਬ ਸਾਫ਼ ਹੈ, ਤੂੰ ਇਹ ਕਿਤੇ ਨਹੀਂ ਦੱਸਿਆ, ਲੜਾਈ ਮੌਕੇ ਲੁੱਟ ਦਾ ਜਿੰਨਾ ਵੀ ਮਾਲ ਹੱਥ ਲੱਗਦਾ ਸੀ, ਸਾਰੇ ਦਾ ਸਾਰਾ ਮਹਾਂ ਸਿੰਘ ਕੋਲ ਜਮ੍ਹਾਂ ਕਰਵਾਉਣਾ ਹੁੰਦਾ ਸੀ। ਸਾਰੇ ਟੈਕਸ, ਜੁਰਮਾਨੇ, ਮਹਾਂ ਸਿੰਘ ਦੇ ਨਾਮ 'ਤੇ ਹੀ ਲਏ ਜਾਦੇ ਸਨ। ਤੂੰ ਇਸ ਬਾਰੇ ਵੀ ਗੱਲ ਨਹੀਂ ਕੀਤੀ, ਇਹ ਮਹਾਂ ਸਿੰਘ ਹੀ ਸੀ, ਜਿਸਨੇ ਲੋਕ ਰਾਜ ਦੇ ਮੁੱਢ ਦਾ ਗਲਾ ਘੁੱਟਿਆ। ਇਕ ਪੁਰਖੇ ਰਾਜ ਦੀ ਨੀਂਹ ਰੱਖੀ। ਸਾਡੇ ਕੁਝ ਇਤਿਹਾਸਕਾਰ ਮਹਾਂ ਸਿੰਘ ਨੂੰ ਮਾਝੇ ਖੇਤਰ ਦਾ 'ਬਹੁਮੁੱਲਾ ਹੀਰਾ' ਆਖਦੇ ਨੇ, ਤੈਨੂੰ ਪਤੇ, ਉਸ ਨੇ ਆਪਣੀ ਹੀ ਮਾਂ ਦਾ ਕਤਲ ਕੀਤਾ ਸੀ ?' ਪ੍ਰੋਫੈਸਰ ਮੇਰੇ ਚਿਹਰੇ ਦਾ ਪ੍ਰਤੀਕਰਮ ਜਾਨਣ ਲਈ ਬਾਕਿਆ। ਮੈਂ ਚੁੱਪ ਰਿਹਾ। ਸ਼ਾਇਦ ਉਸ ਨੇ ਸੋਚਿਆ ਸੀ, ਮੈਂ ਕੁਝ ਕਹਾਂਗਾ ਜਾਂ ਹੈਰਾਨ ਹੋਵਾਂਗਾ। ਫਿਰ ਉਹ ਮੈਨੂੰ ਉਕਸਾਉਣ ਲਈ ਬੋਲਿਆ:
-ਇਸ ਤਰ੍ਹਾਂ ਨਾਸਮਝਾਂ ਵਾਂਗ ਝਾਕਣ ਨਾਲ ਕੁਝ ਨਹੀਂ ਹੋਣਾ। ਖੋਜ ਕਰਨੀ ਪਏਗੀ। ਜੇ ਖੋਜ ਕੀਤੀ ਵੀ ਹੈ ਤਾਂ ਬੇਲਡ ਹੋ ਕੇ ਜਿਕਰ ਕਰਨਾ ਪਵੇਗਾ। ਵਕਤ ਦੇ ਪਰਦਿਆਂ ਹੇਠ ਦੱਬੀਆਂ ਘਟਨਾਵਾਂ ਨੂੰ ਉਜਾਗਰ ਕਰਨਾ ਪਵੇਗਾ। ਇਤਿਹਾਸ ਦੀ ਸੁਆਹ ਹੇਠ ਬੜਾ ਕੁਝ ਦੱਬਿਆ ਪਿਆ ਹੈ। ਉਸ ਨੂੰ ਕੋਣ ਵਰਲੱਗਾ ? ਮੈਂ ਵੇਖਿਆ ਪ੍ਰੋ. ਕੇਤਕੀ ਦੀਆਂ ਅੱਖਾਂ ਵਿਚ ਵੰਗਾਰ ਸੀ। ਉਹ ਉਸ ਜਸ ਵਿਚ ਬੋਲਿਆ, 'ਤੈਨੂੰ ਪੜੇ, ਮਹਾਂ ਸਿੰਘ ਦੀ ਮਾਂ ਦਾ ਇਕ ਸਿੰਘ ਹਕੀਕਤ ਸਿੰਘ ਨਾਲ ਨਜਾਇਜ਼ ਮੇਲਜੋਲ ਸੀ ...?
-ਇਤਿਹਾਸਕਾਰਾਂ ਦੀ ਇਸ ਬਾਰੇ ਇਕ ਮੱਤ ਨਹੀਂ। ਮੈਂ ਕਿਹਾ-'ਇਹ ਸਿਰਫ਼ ਬਦਨਾਮੀ...|'
-'ਸਿਰਫ ਬਦਨਾਮੀ ਲਈ ਨਹੀਂ ਕੌਤਕੀ ਨੇ ਟੇਕਿਆ।
-ਭਾਈ ਸਾਹਬ, ਜੋ ਖੰਡ ਹੁੰਦੇ ਨੇ ਤਾਂ ਹੀ ਡਾਰਾਂ ਬਣਦੀਆਂ ਨੇਂ। ਇਸ ਤਰ੍ਹਾਂ ਹੋਏਗੀ ਤੇਰੀ ਇਤਿਹਾਸ ਦੀ ਪੁਨਰ ਸਿਰਜਣਾ ” ਉਸ ਨੇ ਮੇਹਣਾ ਦੇਣ ਵਾਂਗ ਕਿਹਾ।
-ਤੈਨੂੰ ਸਾਰੀ ਘਟਨਾ ਬਾਰੇ ਦੱਸਦੇ। ਜਲਾਲਾਬਾਦ ਦੇ ਨੇੜੇ ਇਕ ਅਫਗਾਨੀ ਖੁਦਾਦਾਦ ਖ਼ਾਨ ਨੇ ਮਹਾਂ ਸਿੰਘ ਨੂੰ ਟਾਂਚ ਮਾਰੀ, ਕਿ ਉਸ ਦੀ ਮਾਂ ਦਾ ਕਿਸੇ ਹੀਰ ਨਾਲ ਨਜਾਇਜ਼ ਸੰਬੰਧ ਸਨ। ਉਸ ਨੇ ਆਪਣੀ ਮਾਂ ਦਾ ਸਿਰ ਕਲਮ ਕਰ ਦਿੱਤਾ। ਮਹਾਂ ਸਿੰਘ ਨੇ ਬੇਇਜ਼ਤੀ ਮਹਿਸੂਸ ਕੀਤੀ. ਉਸ ਦੀ ਮਾਂ ਬਾਰੇ ਵੀ ਗਲਤ ਅਫ਼ਵਾਹਾਂ ਉੱਡੀਆਂ ਹੋਈਆਂ ਸਨ। ਮਹਾਂ ਸਿੰਘ ਨੇ ਮਨ 'ਚ ਸਹੁੰ ਖਾ ਲਈ-ਛੱਡਣੀ ਮੈਂ ਆਪਣੀ ਮਾਂ ਵੀ ਨਹੀਂ। ਇਕ ਦਿਨ ਮਾਈ ਦੇਸਾਂ, ਹਕੀਕਤ ਸਿੰਘ ਤੇ ਹੋਰ ਸਰਦਾਰਾਂ ਨਾਲ ਬੈਠੀ ਸ਼ਰਾਬ ਪੀ ਰਹੀ ਸੀ। ਮਹਾਂ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਬੰਦੂਕ ਲੈ ਕੇ ਆ ਗਿਆ। ਠੀਕ ਪਹਿਲਾਂ ਕਿਸੇ ਨੇ ਮੁਖਬਰੀ ਕਰ ਦਿੱਤੀ ਸੀ। ਸਰਦਾਰ ਤਾਂ ਸਾਰੇ ਤਿੱਤਰ ਹੋਗੇ.. ਮਾਈ ਦੋਸਾ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਆਹ ਦੀ ਗੱਲ। ਲਤੀਫ ਪੜ੍ਹ, ਪ੍ਰਿਸੰਪ ਪੜ੍ਹ, ਲੈਪਲ ਗ੍ਰਿਫਨ ਪੜ੍ਹ, ਜੇ ਇਤਿਹਾਸ ਨੂੰ ਸਹੀ ਜਾਨਣਾ ਐ ਤਾਂ। ਸਾਡੇ ਇਤਿਹਾਸਕਾਰ ਤਾਂ ਰਾਜਿਆਂ ਮਹਾਰਾਜਿਆ ਦੇ ਕਸੀਦ ਪੜ੍ਹਨ ਵਾਲੇ ਐ। ਇਕ ਗੱਲ ਹੋਰ ਦੱਸਾਂ, ਅਜੇ ਤੂੰ ਰਣਜੀਤ ਸਿੰਘ ਤੱਕ ਪਹੁੰਚਿਆ ਨੀ। ਘੱਟ ਉਹ ਵੀ ਨਹੀਂ ਸੀ। ਆਪਣੇ ਪਿਉ ਵਾਂਗ ਉਸ ਨੇ ਵੀ ਆਪਣੀ ਮਾਂ ਮਾਈ ਮਲਵੈਣ ਦਾ ਕਤਲ ਕੀਤਾ ਸੀ। ਵਿਸਥਾਰ ਕਦੇ ਫੇਰ ਸਹੀ। ਹੁਣ ਇਹਨਾਂ ਗੱਲਾਂ ਨੂੰ ਅਫਵਾਹਾਂ ਕਹੋ, ਸੱਚ ਕਹੋ, ਆਪਣੀ ਆਪਣੀ ਸਮਝ ਹੈ। ਗੱਲਾਂ ਵੱਡੇ ਲੋਕਾਂ ਨਾਲ ਜੁੜੀਆ ਹੋਣ ਤਾਂ ਅਫਵਾਹਾਂ ਕਹਿ ਕੇ ਟਾਲ ਦਿੱਤਾ ਜਾਂਦਾ ਹੈ। ਏਹੀ ਗੱਲਾਂ ਜਦੋਂ ਆਮ ਬੰਦੇ ਬਾਰੇ ਹੋਣ ਸੱਚ ਮੰਨ ਲਈਆਂ ਜਾਂਦੀਆਂ ਨੇ। ਆਖ ਕੇ ਕੋਤਕੀ ਉਠ ਖੜ੍ਹਾ।
-ਕੀ ਗੱਲ ਅੱਜ ਚਾਹ ਨਹੀਂ ਪੀਣੀ ?
-ਪਹਿਲਾਂ ਸੱਚ ਦੱਸ ਮੇਰੀਆਂ ਰਲਾਂ ਕਾਰਨ ਗੁੱਸੇ ਤਾਂ ਨੀ ?
-ਨਾ ਨਾ ਤੂੰ ਤਾਂ ਸਗੋਂ ਨਵੀਆਂ ਜਾਣਕਾਰੀਆਂ ਦਿੱਤੀਆਂ ਨੇ। ਮੈਂ ਹੱਸਦਿਆਂ ਵਿਅੰਗ ਨਾਲ ਕਿਹਾ।
-ਮੈਂ ਇਹ ਨੀ ਕਹਿੰਦਾ ਤੂੰ ਇਹਨਾਂ ਗੱਲਾਂ ਦਾ ਜਿਕਰ ਕਰ। ਤੇਰੀ ਆਪਣੀ ਰਚਨਾ ਹੈ। ਮੈਂ ਤੈਨੂੰ ਦੱਸਦਾ ਜਰੂਰ ਰਹਾਂਗਾ। ਤੇਰੀ ਲਿਖਤ ਵਿਚ ਕਿਥੇ ਕਿਥੇ ਖੱਪੇ ਪਏ ਹੋਏ ਨੇ। ਅਜੇਰੀ ਇਤਿਹਾਸਕ ਰਚਨਾ ਪੜ੍ਹਦਿਆਂ, ਪਾਠਕਾਂ ਦੀ ਆਪਣੀ ਤਵੱਕੋ ਹੁੰਦੀ ਹੈ, ਜਿਹੜਾ ਕੁਝ ਉਹ ਜਾਣਦੇ ਹਨ, ਉਸ ਤੋਂ ਵਧੇਰ ਇਸ ਵਿਚ ਨਵਾਂ ਕੀ ਹੈ। ਉਹ ਪਾਠਕਾਂ ਨੂੰ ਮਿਲਣਾ ਚਾਹੀਦਾ ਹੈ, ਨਹੀਂ ਤਾਂ ਪਾਠਕ ਲਿਖਤ ਨੂੰ ਨਕਾਰ ਦਿੰਦੇ ਨੇ। ਅਜੇ ਤਾਂ ਅਲੋਚਕਾਂ ਨੇ ਤੇਰੀ ਖੱਲ ਖਿੱਚਣੀ ਐ। ਬੜੇ ਪ੍ਰਸ਼ਨ ਹੁੰਦੇ ਨੇ ਉਹਨਾਂ ਕੋਲ। ਇਤਿਹਾਸਕ ਨਾਵਲਾਂ 'ਚ ਰੇਖਾਵਾਂ ਹੁੰਦੀਆਂ ਨੇ, ਕੁਝ ਸਰਲ, ਕੁਝ ਟੇਢੀਆਂ। ਉਹਨਾਂ ਦਾ ਵਪਾਰ ਹੀ ਸੂਖਮ ਅਲੋਚਨਾ-ਬੱਧ ਸਹਾਰੇ ਚੱਲਦਾ ਹੈ, ਕੀ ਜਵਾਬ ਦੇਵੇਗਾ..? ਨਾਵਲ ਦੇ ਸਟਰਕਚਰ ਬਾਰੇ, ਗਤੀ ਬਾਰੇ, ਰਿਦਮ ਬਾਰੇ ਉਹਨਾਂ ਨੂੰ ਲੇਖਕ ਤੋਂ ਵੀ ਵਧੇਰੇ ਚਿੰਤਾ ਹੁੰਦੀ ਹੈ, ਪਤਾ ਹੈ ਨਾ...?
ਮੈਂ ਕੀ ਬੋਲਦਾ, ਕੌੜੀ ਦੇ ਮੂੰਹ ਵੱਲ ਵੇਖਣ ਲੱਗਾ। ਉਹ ਹੱਸਿਆ-ਡਰ ਗਿਆ 7... ਮੇਰੀ ਇੱਛਾ ਜ਼ਰੂਰ ਰਹੇਗੀ ਤੂੰ ਰਣਜੀਤ ਸਿੰਘ ਦੀ ਅਸਲੀ ਤਸਵੀਰ ਪੇਸ਼ ਕਰੇਂ। ਉਸ ਸਮੇਂ ਦੇ ਸਮਾਜਕ ਹਾਲਤਾ ਨੂੰ ਸਮਝੇ। ਚੰਗਾ ਹੁਣ ਮੈਂ ਚੱਲਦੇ ਰਾਜਿਸਥਾਨ ਘੁੰਮਣ ਜਾ ਰਿਹਾ। ਪੰਦਰਾਂ ਵੀਹ ਦਿਨਾਂ ਤੱਕ ਆਉਂਗਾ। ਉਦੋਂ ਤੱਕ ਤੇ ਕਾਫੀ ਕੰਮ ਨਬੇੜ ਲਵੇਗਾ।
ਪ੍ਰੋ. ਕੋਰਕੀ ਚਲਿਆ ਗਿਆ। ਮੈਂ ਉਹਨਾਂ ਘਟਨਾਵਾਂ ਬਾਰੇ ਸੋਚਣ ਲੱਗਾ। ਜੇ ਇਤਿਹਾਸਕਾਰਾਂ ਨੇ ਇਹਨਾਂ ਦਾ ਜਿਕਰ ਕੀਤਾ ਹੈ ਤਾਂ ਕਿਸੇ ਹੱਦ ਤੱਕ ਸੱਚ ਵੀ ਹੈ ਸਕਦੀਆਂ ਨੇ। ਕੇਤਕੀ ਦੇ ਇਤਿਹਾਸਕ ਗਿਆਨ ਦਾ ਕਾਇਲ ਤਾਂ ਮੈਂ ਪਹਿਲਾਂ ਹੀ ਸਾਂ। ਇਹਨਾਂ ਬਾਰੇ ਪੜ੍ਹਿਆ ਵੀ ਸੀ ਪਰ ਇਹਨਾਂ ਦੀ ਪ੍ਰਮਾਣਿਕਤਾ ਬਾਰੇ ਸੰਦੇਹ ਸੀ।... ਸਚਦਿਆਂ ਮੈਂ ਆਪਣੀ ਛੱਡੀ ਤੰਦ ਫਿਰ ਫੜ ਲਈ। ਇਸ ਸਮੇਂ ਤੈਮੂਰ ਸ਼ਾਹ ਦੇ ਪੁੱਤਰਾਂ ਵਿਚ ਗੱਦੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਏਧਰ ਪੰਜਾਬ ਵਿਚ ਮਿਸਲਾਂ ਦੇ ਜੱਥੇਦਾਰ ਵੀ ਆਪਣੀ ਆਪਣੀ ਤਾਕਤ ਵਧਾਉਣ ਦੀ ਹੋੜ ਵਿਚ ਸਨ।
ਅਜੇ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਰਣਜੀਤ ਸਿੰਘ ਦਾ ਵਿਆਹ ਨਹੀਂ ਸੀ ਹੋਇਆ। ਸਤਲੁਜ ਦੇ ਇਧਰ ਤੇ ਸਤਲੁਜ ਤੋਂ ਪਾਰ, ਪੰਜਾਬ ਦੇ ਵੱਖ-ਵੱਖ ਇਲਾਕਿਆ ਉੱਪਰ ਆਪਣਾ ਹੱਕ ਕਾਇਮ ਰੱਖਣ ਲਈ ਸਰਦਾਰਾਂ ਦੀ ਖਾਨਾ ਜੰਗੀ ਖੁੱਲ੍ਹ ਕੇ ਬਾਹਰ ਨਹੀਂ ਸੀ ਆਈ। ਫੂਲਕੀਆ ਮਿਸਲ, ਪਟਿਆਲਾ, ਨਾਭਾ, ਜੀਂਦ ਅਤੇ ਕੇਬਲ ਉੱਪਰ ਵੱਡੀ ਸਿਆਸੀ ਤਾਕਤ ਵਜੋਂ ਕਾਬਜ ਸੀ। ਇਸ ਦੇ ਨਾਲ ਨਾਲ ਛੋਟੀਆਂ ਰਿਆਸਤਾਂ ਦੀ ਅਹਿਮੀਅਤ ਵੀ ਘੱਟ ਨਹੀਂ ਸੀ । ਕਰਨਾਲ, ਗਜਪਤ ਸਿੰਘ ਦੇ ਅਧੀਨ ਸੀ। ਥਾਨੇਸਰ, ਬੰਗਾ ਸਿੰਘ ਦੇ ਕਬਜ਼ੇ ਵਿਚ ਸੀ। ਸਰਹੰਦ ਉੱਪਰ ਜੱਸਾ ਸਿੰਘ ਆਪਣਾ ਹੱਕ ਜਮਾਈ ਬੈਠਾ ਸੀ। ਸ਼ਾਹਬਾਦ ਕਰਮ ਸਿੰਘ ਕੋਲ ਸੀ। ਖੰਨੇ ਦਾ ਮਾਲਕ ਜੱਧ ਸਿੰਘ ਬਣਿਆ ਹੋਇਆ ਸੀ। ਬੂੜੀਆ ਹਰੀ ਸਿੰਘ ਕੋਲ ਸੀ। ਸਿਕੰਦਰਾਂ ਉੱਪਰ ਦੀਵਾਨ ਸਿੰਘ ਦਾ ਕਬਜ਼ਾ ਸੀ। ਹਕੂਮਤ ਸਿੰਘ ਨੇ ਗੜ੍ਹੀ ਕੋਠਾ ਸਾਜਿਆ ਹੋਇਆ ਸੀ। ਧੰਨਾ ਸਿੰਘ 1500 ਘੋੜ ਸਵਾਰਾਂ ਨਾਲ ਖਰੜ ਮੇਲੀ ਬੈਠਾ ਸੀ। ਫਤਹਬਾਦ, ਸਾਹਬ ਸਿੰਘ ਕੋਲ ਸੀ। ਨੂਰਮਹਿਲ ਉੱਪਰ ਬਘੇਲ ਸਿੰਘ ਦਾ ਕਬਜਾ ਸੀ। ਨਕੋਦਰ ਉੱਪਰ ਤਾਰਾ ਸਿੰਘ ਦਾ ਹੱਕ ਸੀ। ਕਸੇਲ ਸਿੰਘ ਗੜਸ਼ੰਕਰ ਨੇਪੀ ਬੈਠਾ ਸੀ। ਸਤਲੁਜ ਪਾਰ ਛੋਟੀਆਂ ਵੱਡੀਆਂ 40 ਤੋਂ ਵਧੇਰੇ ਰਿਆਸਤਾਂ ਸਨ। ਇਹਨਾਂ ਵਿਚੋਂ ਪਟਿਆਲਾ ਸਭ ਤੋਂ ਵੱਡੀ ਰਿਆਸਤ ਸੀ। ਇਸ ਦੀ ਨਾਭਾ, ਜੀਂਦ ਅਤੇ ਕੈਥਲ ਨਾਲ ਹਰ ਸਮੇਂ ਆਪਸੀ ਤਣਾ- ਤਣੀ ਬਣੀ ਰਹਿੰਦੀ ਸੀ...
ਉੱਧਰ ਮਰਹੱਟੇ ਦਿੱਲੀ ਉੱਪਰ ਕਾਬਜ ਹੋਣ ਲਈ ਹੱਥ ਪੈਰ ਮਾਰ ਰਹੇ ਸਨ। ਅੰਗਰੇਜ਼ ਸਾਮਰਾਜ, ਈਸਟ ਇੰਡੀਆ ਕੰਪਨੀ ਰਾਹੀਂ ਆਪਣਾ ਜਾਲ ਵੀ ਵਿਛਾ ਰਿਹਾ ਸੀ। ਬੰਗਾਲ ਉੱਪਰ ਤਾਂ ਉਹਨਾਂ ਆਪਣਾ ਝੰਡਾ ਝੁਲਾ ਹੀ ਦਿੱਤਾ ਸੀ।
...
ਅਠਾਰ੍ਹਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ ਸਤਲੁਜ ਪਾਰ ਦੇ ਇਲਾਕੇ ਉੱਪਰ ਦੇ ਸ਼ਕਤੀਆਂ ਦੀ ਅੱਖ ਸੀ। ਮਰਹੱਟਿਆਂ ਨੇ ਜਮਨਾ ਪਾਰ ਦੇ ਖੇਤਰ ਉੱਪਰ ਆਪਣਾ ਪ੍ਰਭਾਵ ਕਾਇਮ ਕਰਨ ਦਾ ਪੱਕਾ ਇਰਾਦਾ ਬਣਾਇਆ ਹੋਇਆ ਸੀ। ਸਤਲੁਜ ਪਾਰ ਦੇ ਰਜਵਾੜੇ, ਜਿਹਨਾਂ ਨੂੰ ਅੰਗਰੇਜ਼ ਜਾਰਜ ਥਾਮਸ ਲਗਾਤਾਰ ਤੰਗ ਕਰਦਾ ਆ ਰਿਹਾ ਸੀ। ਉਹ ਕਦੇ ਦਿੱਲੀ ਪੀਰ ਵੱਲ ਤੱਕਦੇ ਸਨ ਤੇ ਕਦੇ ਮਰਹੱਟਿਆਂ ਤੋਂ ਮਦਦ ਮੰਗਦੇ ਸਨ। ਗੱਲ ਕੋਈ ਵੀ ਸਿਰੇ ਨਾ ਚੜ੍ਹੀ।
ਇਸ ਸਮੇਂ ਪੰਜਾਬ ਦੀ ਸਮਾਜਿਕ ਅਤੇ ਰਾਜਨੀਤਕ ਅਜੀਬ ਵਿਵਸਥਾ ਸੀ। ਜਮਾਨ ਸ਼ਾਹ ਪੰਜਾਬ ਉੱਪਰ ਚੜ੍ਹਾਈ ਕਰਨ ਦਾ ਇਰਾਦਾ ਕਰੀ ਬੈਠਾ ਸੀ। ਸਦਾ ਕੌਰ ਜੱਸਾ ਸਿੰਘ ਰਾਮਗੜ੍ਹੀਏ ਨਾਲ ਪਿਛਲਾ ਹਿਸਾਬ ਕਿਤਾਬ ਬਰਾਬਰ ਕਰਨ ਲਈ, ਮਿਆਣੀ ਉੱਪਰ ਧਾਵਾ ਬੋਲਣ ਦੀ ਤਾਕ ਵਿਚ ਸੀ। ਗੁਰਬਖਸ਼ ਸਿੰਘ ਦੀ ਮੌਤ ਪਿੱਛੋਂ, ਜੈ ਸਿੰਘ ਮਾਨਸਿਕ ਤੌਰ 'ਤੇ ਟੁੱਟ ਗਿਆ ਸੀ। ਕੁਝ ਦਿਨ ਬੀਮਾਰ ਰਹਿ ਕੇ ਉਸ ਦੀ ਮੌਤ रेगी।
ਹੁਣ ਸਦਾ ਕੌਰ ਆਪਣੇ ਆਪ ਨੂੰ ਨਿਆਸਰੀ ਸਮਝਣ ਲੱਗੀ। ਆਪਣੀ ਧਿਰ ਪੱਕੀ ਕਰਨ ਲਈ ਉਸ ਨੇ ਮਹਿਤਾਬ ਦੀ ਸ਼ਾਦੀ ਕਰਨ ਦਾ ਫੈਸਲਾ ਕਰ ਲਿਆ। ਗੁਜਰਾਂਵਾਲੇ ਸੁਨੇਹਾ ਭੇਜਿਆ। ਜਦੋਂ ਰਾਜ ਕੌਰ ਜੈ ਸਿੰਘ ਦੀ ਮੌਤ ਦਾ ਅਫਸੋਸ ਕਰਨ ਆਈ ਸੀ, ਉਦੋਂ ਵੀ ਰਣਜੀਤ ਸਿੰਘ ਦੇ ਵਿਆਹ ਦੀ ਗੱਲ ਤੋਰੀ ਸੀ। ਗੁਜਰਾਂਵਾਲਾ ਤੋਂ ਸਹਿਮਤੀ ਮਿਲਣ ਨਾਲ ਪੰਰਤ ਤੋਂ ਵਿਆਹ ਦਾ ਇਨ ਕਢਵਾ ਲਿਆ। ਤਿਆਰੀਆਂ ਹੋਣ ਲੱਗ ਪਈਆਂ ਬਟਾਲੇ ਵੀ ਤੇ ਗੁਜਰਾਂਵਾਲੇ ਵੀ।
ਮਿਸਲਾਂ ਦੇ ਮੋਢੀ ਸਰਦਾਰ, ਜਗੀਰਦਾਰ ਤੇ ਹੋਰ ਮੁਹਤਬਰ ਬੰਦੇ ਬਰਾਤ ਵਿਚ ਕਾਮਲ ਹੋਏ। ਕੁੜੀਆਂ ਦੇ ਕੁੰਡ ਵਿਚ ਬੈਠੀ ਮਹਿਤਾਬ ਨੇ ਜਦ ਰਣਜੀਤ ਸਿੰਘ ਨੂੰ ਵਖਿਆ, ਉਸ ਦਾ ਦਿਲ ਬੈਠ ਗਿਆ। ਏਹਦੀ ਖਾਤਰ ਮਾਂ ਏਨੇ ਕਰਲੇ ਲੈਂਦੀ ਸੀ ? ਕੱਦ ਕਾਠ ਵੱਲਾ, ਸ਼ਕਲ-ਸੂਰਤ ਵੱਲਾ, ਮਹਿਤਾਬ ਦੀਆਂ ਸਹੇਲੀਆਂ ਉਸ ਨੂੰ ਛੜਨ ਤੰਗੀਆਂ:
-ਨੀ ਏਹ ਤਾਂ ਸਾਡੇ ਚੰਦ ਨੂੰ ਗ੍ਰਿਹਣ ਲੱਗਿਆ ਵੇ।
-ਕੁੜੇ ਤੂੰ ਮੂੰਹ ਵੇਖਿਆ ਈ ਲਾੜੇ ਦਾ ?
-ਇਕ ਅੱਖ ਨਾਲ ਕਿੰਨਾ ਡਰਾਵਣਾ ਲਗਦਾ। ਏਹੋ ਜੇਹਾ ਬੰਦਾ ਨੇਰੇ ਕਮਰੇ 'ਚ ਆ ਜੋ ਮੇਰੀ ਤਾਂ ਜਾਨ ਦੀ ਨਿਕਲ ਜਾਏ।' ਇਕ ਹੋਰ ਬੋਲੀ।
-ਮਹਿਤਾਓ ਭੈਣਾਂ ਤੂੰ ਤੇ ਲਾੜੇ ਨੂੰ ਗੋਦੀ ਚੁੱਕ ਸਕਨੀ ਏਂ।
ਸਹੇਲੀਆਂ ਛੇੜਦੀਆਂ ਰਹੀਆਂ, ਹੱਸਦੀਆਂ ਰਹੀਆਂ, ਮਹਿਤਾਬ ਰਦੀ ਰਹੀ।
ਸਾਰੇ ਕਾਰਜ ਖੁਸ਼ੀ ਦੇ ਮਾਹੌਲ ਵਿਚ ਪੂਰੇ ਹੋ ਗਏ। ਧੀ ਨੂੰ ਵਿਦਾ ਕਰਨ ਤੋਂ ਪਹਿਲਾਂ ਸਦਾ ਕੌਰ ਅੰਦਰ ਗਈ ਤੇ ਗੁਰਬਖਸ਼ ਸਿੰਘ ਦੀ ਢਾਲ ਅਤੇ ਤਲਵਾਰ ਕੋਲ ਖੜ੍ਹ ਕੇ ਹਿੱਸ ਪਈ।.. 'ਅੱਜ ਤੁਸਾਂ ਦੀ ਬੜੀ ਲੋੜ ਸਾਈ। ਤੁਸੀਂ ਹੁੰਦੇ ਤਾਂ ਕੀ ਪਤਾ ਇਸ ਰਿਸ਼ਤੇ ਲਈ ਹਾਂ ਵੀ ਨਾ ਕਰਦੇ। ਕਿਸੇ ਵੀ ਪੱਖ ਇਹ ਮੁੰਡਾ ਆਪਣੀ ਧੀ ਦੇ ਲਾਇਕ ਨਹੀਂ। ਮੈਨੂੰ ਮਜਬੂਰਨ ਮੁਹਰਾ ਚੱਟਣਾ ਪਿਐ, ਮੇਰੇ ਸਿਰ ਦੇ ਸਾਈਆਂ।... ਉਸ ਨੇ ਅੱਥਰੂ ਪੂੰਝੇ।... ਆਪਣੀ ਧੀ ਦੇ ਸਿਰ ਉੱਪਰ ਹੱਥ ਰੱਖਣਾ। ਤੁਸਾਂ ਦੀ ਮੌਤ ਦਾ ਮੈਂ ਬਦਲਾ ਜ਼ਰੂਰ ਲਵਾਂਗੀ। ਸਾਰੀ ਉਮਰ ਨਾ ਮੈਂ ਰਾਮਗੜ੍ਹੀਆਂ ਨੂੰ ਮਾਫ਼ ਕਰਾਂਗੀ ਨਾ ਸ਼ੁਕਰਚੱਕੀਆ ਨੂੰ। ਰਣਜੀਤ ਅਜੇ ਨਾ ਸਮਝ ਹੈ। ਮੈਂ ਵੇਖ ਆਈ ਆ, ਉਸ ਦੀ ਮਾਂ ਆਪਣੇ ਯਾਰਾਂ ਨਾਲ ਗੁਫਤਗੂਆਂ ਕਰਦੀ ਏ। ਕੀ ਸੱਦਦੇ ਨੇ ਉਸ ਨੂੰ ਮਲਵੈਣ । ਤੁਸਾਂ ਦੇ ਸੁਪਨੇ ਮੈਂ ਪੂਰੇ ਕਰਾਂਗੀ। ਪੰਜਾਬ ਉੱਪਰ ਕਨੱਈਆ ਦਾ ਰਾਜ ਹੋਵੇਗਾ। ' ਸਦਾ ਕੌਰ ਦੇ ਫਿਰ ਹੰਝੂ ਵਹਿ ਤੁਰੇ। ਗੋਲੀਆਂ ਉਸ ਨੂੰ ਲੱਭਦੀਆਂ ਏਸ ਪਾਸੇ ਆਈਆਂ। ਉਸ ਨੇ ਤੁਰੰਤ ਅੱਥਰੂ ਪੂੰਝੇ ਤੇ ਬਾਹਰ ਆ ਗਈ।
ਫਿਰ ਡੋਲੀ ਤੋਰਨ ਦੀਆਂ ਤਿਆਰੀਆਂ ਹੋਣ ਲੱਗੀਆਂ।
ਠੀਕ ਇਸ ਸਮੇਂ, ਤਖ਼ਤ ਨੂੰ ਲੈ ਕੇ ਤੈਮੂਰ ਕਰਾਵਾਂ ਵਿਚ ਝਗੜਾ ਚਰਮ ਸੀਮਾ ਤੱਕ ਪੁੱਜ ਗਿਆ। ਤਖ਼ਤ ਉੱਪਰ ਹਮਾਯੂੰ ਦਾ ਹੱਕ ਸੀ। ਫੌਜ ਜ਼ਮਾਨ ਸ਼ਾਹ ਦੀ ਅਗਵਾਈ ਵਿਚ ਆਪਣਾ ਭਵਿੱਖ ਸੁਰੱਖਿਅਤ ਵੇਖਦੀ ਸੀ। ਇਕ ਦਿਨ ਫੌਜ ਦਾ ਸਿਪਾਹ ਸਾਲਾਰ ਅਹਿਮਦ ਸ਼ਾਹਨਚੀ ਜ਼ਮਾਨ ਬਾਹ ਕੋਲ ਆਇਆ:
-ਅਸੀਂ ਆਪ ਦੇ ਵੱਡੇ ਭਰਾ ਨੂੰ ਆਪਣਾ ਬਾਦਸ਼ਾਹ ਕਬੂਲ ਨਹੀਂ ਕਰਾਂਗੇ।
-ਅਸੂਲਨ ਉਸ ਦਾ ਹੱਕ ਬਣਦਾ ਏ। ਜ਼ਮਾਨ ਸ਼ਾਹ ਨੇ ਕਿਹਾ।
-ਚੱਕ ਕਾਬਲੀਅਤ ਨਾਲ ਹਾਸਲ ਹੁੰਦਾ ਏ ਤੇ ਉਹ ਸਾਨੂੰ ਕਾਬਲ ਨਹੀਂ ਜਾਪਦਾ। ਸਾਰੀ ਫੌਜ ਹਜੂਰ ਨੂੰ ਬਾਦਸ਼ਾਹ ਵੀ ਮੰਨਦੀ ਹੈ ਤੇ ਜਰਨੈਲ ਵੀ ਮੈਂ ਫੌਜ ਦੀ ਮਰਜ਼ੀ ਦੱਸਣ ਆਦਿਆਂ।
-ਠੀਕ ਏ, ਅਗਰ ਅਵਾਮ ਦੀ ਔਰ ਸੈਨਾ ਦੀ ਏਹੀ ਖਵਾਹਿਸ਼ ਏ ਤਾਂ ਮੈਂ ਤਖ਼ਤ ਉੱਪਰ ਬੈਠਦਿਆਂ ਹੀ ਪੰਜਾਬ ਉੱਪਰ ਹਮਲਾ ਕਰਾਂਗਾ। ਪੰਜਾਬ ਅਫਗਾਨੀਆਂ ਦਾ ਏ ਤੇ ਏਸ ਵੇਲੇ ਸਿੱਖ ਕਾਫਰਾਂ ਦੇ ਕਬਜ਼ੇ ਹੇਠ ਏ। ਇਹ ਅਫਗਾਨਾਂ ਦੀ ਗ਼ੈਰਤ ਨੂੰ ਵੰਗਾਰ ਏ। ਜਿਹੜਾ ਵੀ ਰਸਤੇ ਵਿਚ ਆਇਆ ਮੈਂ ਨੇਸਤੋ-ਨਾਬੂਦ ਕਰ ਦਿਆਂਗਾ । ਜ਼ਮਾਨ ਸ਼ਾਹ ਨੇ ਗੁਰਜਦਿਆਂ ਕਿਹਾ।
ਤੇ ਜਿਵੇਂ ਹੀ ਜ਼ਮਾਨ ਸ਼ਾਹ ਤਖ਼ਤ ਉੱਪਰ ਬੈਠਣ ਲਈ ਰਾਜ਼ੀ ਹੋਇਆ, ਹਮਾਯੂੰ ਆਪਣੀ ਜਾਨ ਬਚਾਉਣ ਲਈ ਅੱਧੀ ਰਾਤ ਨੂੰ ਨੱਸ ਗਿਆ।
ਜ਼ਮਾਨ ਸ਼ਾਹ ਦੇ ਸੈਨਾਪਤੀ ਬਹਾਦਰ ਖ਼ਾਨ ਮੁਹੰਮਦ ਜਈ ਨੇ ਇਕ ਹੋਰ ਖ਼ਬਰ ਦਿੱਤੀ, 'ਜਹਾਂਪਨਾਹ, ਪਹਿਲਾ ਹਮਲਾ ਅਸੀਂ ਰੁਹਤਾਸ ਦੇ ਕਿਲ੍ਹੇ ਉੱਪਰ ਕਰਾਂਗੇ। ਕਿਲ੍ਹੇ ਦਾ ਆਗੂ ਮਹਾਂ ਸਿੰਘ ਫੋਤ ਹੋ ਗਿਆ ਏ ਤੇ ਜਾਨਸ਼ੀਨ ਨਾਬਾਲਗ ਏ। ਸੁਣਿਆ ਤਾਂ ਇਹ ਵੀ ਹੈ, ਉਸ ਦਾ ਇਹਨਾਂ ਦਿਨਾਂ 'ਚ ਨਿਕਾਹ ਹੋਇਆ ਏ ਜਾਂ ਹੋਣਾ ਏ। ਕਿਲ੍ਹਾ ਆਸਾਨੀ ਨਾਲ ਸਾਡੇ ਹੱਥ ਲੱਗੇਗਾ।'
ਸੁਣ ਕੇ ਜ਼ਮਾਨ ਸ਼ਾਹ ਦਾ ਜੋਸ਼ ਦੁੱਗਣਾ ਹੋ ਗਿਆ।
ਇਧਰ ਮਹਿਤਾਬ ਕੌਰ ਦੀ ਡੋਲੀ ਗੁਜਰਾਂਵਾਲੇ ਪਹੁੰਚੀ, ਉੱਧਰ ਜ਼ਮਾਨ ਸ਼ਾਹ ਨੇ ਹਿੰਦੁਸਤਾਨ ਉੱਪਰ ਹਮਲੇ ਦਾ ਐਲਾਨ ਕਰ ਦਿੱਤਾ।