ਮਾਲਵੇ ਦੇ ਇਲਾਕੇ ਦੀ ਅਮੀਰੀ ਨੇ ਰਣਜੀਤ ਸਿੰਘ ਅੰਦਰ ਲਾਲਸਾ ਪੈਦਾ ਤਾਂ ਕੀਤੀ ਹੀ ਸੀ, ਦੁਆਬੇ ਦੇ ਜੰਗਲਾਂ ਵਿਚ ਫਿਰਦਿਆਂ, ਸ਼ੇਰ, ਬਘਿਆੜ ਅਤੇ ਚਿੱਛਾ ਦਾ ਸ਼ਿਕਾਰ ਕਰਦਿਆਂ, ਉਸ ਨੂੰ ਇਉਂ ਲੱਗ ਰਿਹਾ ਸੀ ਜਿਵੇਂ ਉਹ ਮਾਲਵੇ ਦੇ ਸਰਦਾਰਾਂ ਪਿੱਛੇ ਲੱਗਿਆ ਫਿਰਦਾ ਹੋਵੇ। ਉਸ ਨੇ ਫਤੇਹ ਸਿੰਘ ਕੋਲ ਆਪਣੇ ਮਨ ਦੀਆਂ ਭਾਵਨਾਵਾਂ ਉਜਾਗਰ ਕਰ ਵੀ ਦਿੱਤੀਆਂ-'ਮਾਲਵੇ ਦਾ ਇਹ ਪੂਰਾ ਇਲਾਕਾ, ਲਾਹੌਰ ਦਰਬਾਰ ਦੇ ਅਧੀਨ ਹੋਣਾ ਚਾਹੀਦਾ ਹੈ..।
-ਭਾਈ ਸਾਹਿਬ, ਜੇ ਇਹ ਰਾਜੇ ਸਿਰਫ਼ ਇਕ ਪਿੰਡ ਦੀ ਮਾਲਕੀ ਪਿੱਛੇ ਏਨਾ
ਲੜਦੇ ਰਹੇ ਤੇ ਲਾਹੌਰ ਦਰਬਾਰ ਇਹਨਾਂ ਵਿਚ ਸੁਲਾਹ ਕਰਵਾਉਂਦਾ ਰਿਹਾ ਤਾਂ ਉਸ
ਨੇ ਸਾਹਮਣੇ ਸ਼ਿਕਾਰ ਕੀਤੇ ਪਏ ਰਿੰਡ ਵੱਲ ਇਸ਼ਾਰਾ ਕਰਦਿਆਂ ਕਿਹਾ, 'ਮਾਲਵੇ ਦੇ
ਰਾਜਿਆਂ ਦਾ ਹਸਰ ਵੀ ਏਸ ਰਿੱਛ ਵਰਗਾ ਹੀ ਹੋਵੇਗਾ।'
ਰਣਜੀਤ ਸਿੰਘ ਦੀ ਅੱਖ ਵਿਚ ਨਵੇਂ ਸੁਪਨੇ ਉੱਤਰ ਆਏ। ਮਾਲਵੇ ਦੇ ਹਰ ਛੋਟੇ ਵੱਡੇ ਸਰਦਾਰ ਨੇ, ਉਸ ਦੀ ਤਾਕਤ ਨੂੰ ਪ੍ਰਵਾਨ ਕੀਤਾ ਸੀ। ਉਸ ਨੇ ਕਿਹਾ, ਵਿਰੋਧ ਸਿੰਘ, ਅਕਾਲ ਪੁਰਖ ਦੀ ਮੇਹਰ ਹੋਈ ਤਾਂ ਜਮਨਾ ਦਰਿਆ ਤੱਕ ਖਾਲਸਾ ਰਾਜ ਦਾ ਝੰਡਾ ਲਹਿਰਾਏਗਾ। ਸਾਨੂੰ ਵਿਰੰਗੀਆਂ ਉੱਪਰ ਵੀ ਕਰੜੀ ਨਜ਼ਰ ਰੱਖਣੀ ਪਵੇਗੀ।
ਰਣਜੀਤ ਸਿੰਘ ਅੰਦਰ ਜਵਾਨੀ ਦਾ ਜੋਸ਼ ਠਾਠਾਂ ਮਾਰ ਰਿਹਾ ਸੀ। ਇਸ ਸਮੇਂ ਆਪਣੇ ਅਧੀਨ ਇਲਾਕਿਆ ਉੱਪਰ ਉਸ ਦੀ ਪਾਕ ਤਾਂ ਸੀ ਹੀ। ਉਸ ਦੇ ਗੁਆਂਢੀ ਹਾਕਮ ਵੀ ਉਸ ਦੇ ਨਾਮ ਤੋਂ ਭਰਨ ਲੱਗੇ। ਸਤਲੁਜ ਪਾਰ ਦੇ ਇਲਾਕਿਆਂ ਵਿਚ ਵਿਰਦਿਆਂ, ਲਾਹੌਰ ਦਰਬਾਰ ਵੱਲੋਂ ਉਸ ਨੂੰ ਖ਼ਬਰ ਮਿਲੀ, 'ਗੋਰਖਾ ਅਮਰ ਸਿੰਘ ਥਾਪਾ ਕਾਂਗੜੇ ਉੱਪਰ ਕਬਜ਼ਾ ਕਰਨ ਦੀ ਨੀਯਤ ਨਾਲ ਅੱਗੇ ਵੱਧ ਰਿਹਾ ਹੈ। ਪਹਾੜੀ ਪਿੰਤਾ ਨੂੰ ਲੁੱਟ ਰਿਹਾ ਹੈ। ਪਹਾੜੀ ਰਾਜੇ ਸੰਸਾਰ ਚੰਦ ਦਾ ਭਰਾ ਫਤਹ ਚੰਦ, ਸੇਨਿਕ ਮਦਦ ਲਈ ਬੇਨਤੀ ਕਰਨ ਲਾਹੌਰ ਆਇਆ ਹੈ। ਹਜੂਰ ਦੀ ਲਾਹੌਰ ਵਿਚ ਬੜੀ ਲੋੜ ਹੈ। ਰਣਜੀਤ ਸਿੰਘ ਨੇ ਲਾਹੌਰ ਵੱਲ ਮੋੜਾ ਪਾ ਲਿਆ।
ਲਾਹੌਰ ਪੁੱਜਣ ਤੇ, ਕੁਝ ਦੇਰ ਆਰਾਮ ਕਰਨ ਤੋਂ ਬਾਅਦ, ਫਤੇਹ ਚੰਦ ਨੂੰ ਮਹਾਰਾਜ ਸਾਹਮਣੇ ਪੇਸ਼ ਕੀਤਾ ਗਿਆ।
--ਗੁਰਖਾ ਫੌਜ ਗਿਣਤੀ ਵਿਚ ਕਿੰਨੀ ਹੈ ? ਰਣਜੀਤ ਸਿੰਘ ਨੇ ਪੁੱਛਿਆ।
-ਬੀਸ ਹਜਾਰ ਤੇ ਵਧੇਰੇ ਹੋ ਸਕਦੀ ਹੈ, ਮਹਾਰਾਜ।' ਫਤੇਹ ਚੰਦ ਬੋਲਿਆ।
-ਸੰਸਾਰ ਚੰਦ ਕੋਲ ਕਿੰਨੀ ਫੌਜ ਹੈ ?
-ਕਿਲ੍ਹੇ ਦੇ ਅੰਦਰ ਅਤੇ ਕਿਲ੍ਹੇ ਦੇ ਬਾਹਰ 14-15 ਹਜਾਰ ਹੈ, ਹਜੂਰ।
-14 ਹਜ਼ਾਰ ਕਿ 15 ਹਜਾਰ ? ਰਣਜੀਤ ਸਿੰਘ ਨੇ ਰੋਹਬ ਨਾਲ ਪੁੱਛਿਆ।
ਫਤੇਹ ਚੰਦ ਘਬਰਾ ਗਿਆ। ਸਹੀ ਗਿਣਤੀ ਦਾ ਉਸ ਨੂੰ ਪਤਾ ਨਹੀਂ ਸੀ। ਪਰ ਸਥਿਤੀ ਨੂੰ ਸੰਭਾਲਦਿਆਂ, ਲੜਖੜਾਂਦੀ ਆਵਾਜ਼ ਵਿਚ ਕਿਹਾ- 14 ਹਜ਼ਾਰ 400 ਹਜ਼ੂਰ।
-ਸੰਸਾਰ ਚੰਦ ਦੇ ਪੁੱਤਰ ਦਾ ਕੀ ਨਾਂ ਹੈ ?"
-ਅਨੁਰਧ ਚੰਦ, ਹਜੂਰ।'
-ਮਦਦ ਕਰਨ ਦੇ ਇਵਜਾਨੇ ਵਜੋਂ, ਸੰਸਾਰ ਚੰਦ ਦਾ ਪੁੱਤਰ, ਸਾਡੇ ਪਾਸ ਮਹਿਮਾਨ ਬਣ ਕੇ ਰਹੇਗਾ। ਰਣਜੀਤ ਸਿੰਘ ਨੇ ਸ਼ਰਤ ਰੱਖੀ।
-ਮੈਂ ਮਹਾਰਾਜਾ ਹਜੂਰ ਦਾ ਨਿਸ਼ਾਨਾ ਨਹੀਂ ਸਮਝਿਆ।'
-ਕੁਝ ਗੱਲਾਂ, ਨਿਸ਼ਾਨਾ ਲਾਉਣ ਲਈ ਹੀ ਹੁੰਦੀਆਂ ਨੇ, ਉਹਨਾਂ ਨੂੰ ਸਮਝਣ ਦੀ ਤੋੜ ਨਹੀਂ ਹੁੰਦੀ। ਰਣਜੀਤ ਸਿੰਘ ਕੂਟਨੀਤਕ ਹਾਸੀ ਹੱਸਿਆ।
-ਇਸ ਬਾਰੇ ਮੈਂ ਆਪਣੇ ਰਾਜਾ ਸਾਹੇਬ ਨਾਲ ਗੱਲ ਕਰਾਂਗਾ।
-ਠੀਕ ਹੈ, ਜਦ ਗੱਲ ਹੋ ਜਾਏ ਫਿਰ ਅਸਾ ਪਾਸ ਆਣਾ। ਇਹ ਸ਼ਰਤ ਮਨਜ਼ੂਰ ਹੈ ਕਈ ਤਾਂ ਅਸੀਂ ਗੋਰਖਿਆ ਵਿਰੁੱਧ ਫੌਜ ਲੈ ਆਵਾਂਗੇ।' ਰਣਜੀਤ ਸਿੰਘ ਨੇ ਫੈਸਲਾ ਸੁਣਾਇਆ। ਨਾਲ ਹੀ ਆਪਣੇ ਇਕ ਕਰਮਚਾਰੀ ਨੂੰ ਕਿਹਾ, 'ਫਤੇਹ ਚੰਦ ਨੂੰ ਮਹਿਮਾਨ ਖਾਨੇ ਵਿਚ ਲੈ ਜਾਓ। ਟਹਿਲ ਸੇਵਾ ਤੋਂ ਬਿਨਾਂ ਜਾਵਣ ਨਹੀਂ ਦੇਣਾ।"
ਫਤਹ ਚੰਦ ਅੱਧਾ ਝੁਕਦਾ ਬਾਹਰ ਨਿਕਲ ਗਿਆ।
ਰਣਜੀਤ ਸਿੰਘ, ਇਸ ਸਮੇਂ ਫ਼ਕੀਰ ਭਰਾਵਾਂ ਨਾਲ ਰਾਜ ਦੇ ਅੰਦਰੂਨੀ ਅਤੇ ਬਾਹਰੀ ਮਾਮਲਿਆਂ ਬਾਰੇ ਕੁਝ ਮਸ਼ਵਰੇ ਕਰਨਾ ਚਾਹੁੰਦਾ ਸੀ। ਅਜੇ ਉਹਨਾਂ ਨੇ ਗੱਲਬਾਤ ਕਰੂ ਨਹੀਂ ਸੀ ਕੀਤੀ, ਪਹਿਰੇਦਾਰ ਨੇ ਆ ਕੇ ਦੱਸਿਆ, 'ਜਹਾਂ ਪਨਾਹ, ਬਟਾਲੇ ਤੋਂ ਰਾਣੀ ਸਾਹਿਬਾਂ ਆਏ ਨੇ। ਮਿਲਣਾ ਚਾਹੁੰਦੇ ਨੇ।
-ਇਹ ਨੂੰ ਕੀ ਮੁਸੀਬਤ ਪੈ ਗਈ ? ਰਣਜੀਤ ਸਿੰਘ ਨੇ ਮਨ ਹੀ ਮਨ ਕਿਹਾ ਤੇ ਦੇਸ ਨੂੰ ਮਿਲਣ ਲਈ ਉੱਠ ਕੇ ਚਲਿਆ ਗਿਆ।
...
ਰਾਣੀ ਸਦਾ ਕੌਰ ਹਰ ਵਾਰ, ਸਿਰਫ਼ ਰਣਜੀਤ ਸਿੰਘ ਨੂੰ ਮਿਲ ਕੇ ਵਾਪਸ ਚਲੀ ਜਾਂਦੀ ਸੀ। ਰਾਣੀਵਾਸ ਵੱਲ ਜਾਂ ਸ਼ੀਸ਼ ਮਹੱਲ ਵੱਲ ਕਦੇ ਨਹੀਂ ਸੀ ਗਈ। ਜਦ ਤੋਂ ਮੇਰਾ ਜਾਰੀ ਕਿਲ੍ਹੇ ਵਿਚ ਆਈ ਸੀ, ਸਦਾ ਕੌਰ ਦੇ ਕਦੇ ਮਨ ਵਿਚ ਨਹੀਂ ਆਇਆ, ਉਸ ਨੂੰ ਓਝਾ, ਇਕ ਵਾਰ ਮਿਲਾਂ, ਦਾਤਾਰ ਕੌਰ ਨੂੰ ਵੀ ਉਸ ਨੇ ਕਦੇ ਮਿਲਣ ਦੀ ਤਾਂਘ ਜ਼ਾਹਰ ਹੀ ਸੀ ਕੀਤੀ। ਇਹਨਾਂ ਦਿਨਾਂ ਵਿਚ ਦਾਤਾਰ ਕੌਰ ਰਾਣੀਵਾਸ ਵਿਚ ਰਹਿੰਦੀ ਵੀ ਹੀ ਸੀ। ਉਹ ਕੁਝ ਮਹੀਨਿਆਂ ਤੋਂ ਆਪਣੀ ਜਾਗੀਰ ਸੇਖੂਪੁਰੇ ਜਾ ਕੇ ਰਹਿਣ ਲੱਗੀ ਸੀ। ਮਹਿਤਾਬ ਕੌਰ ਤਾਂ ਪਹਿਲਾਂ ਹੀ ਰਣਜੀਤ ਸਿੰਘ ਨੂੰ ਮਨ ਸਵੀਕਾਰ ਨਹੀਂ ਸੀ ਕਰ ਸਕੀ। ਉਹ ਆਪਣੀ ਮਾਂ ਕੋਲ ਬਟਾਲੇ ਹੀ ਰਹਿੰਦੀ ਸੀ।
ਸ੍ਰਿਸ਼ਟਾਚਾਰ ਵਜੇ ਰਣਜੀਤ ਸਿੰਘ, ਆਪਣੀ ਸੱਸ ਨੂੰ ਪਹਿਲਾਂ ਵਾਂਗ ਹੀ ਮਿਲਿਆ। ਸਦਾ ਕੌਰ ਨੂੰ ਗਿਲਾ ਸੀ, ਹੁਣ 'ਕਾਕਾ ਜੀ ਉਸ ਦੀ ਕੋਈ ਰਾਇ ਨਹੀਂ ਲੈਂਦਾ, ਨਾ ਹੀ ਭੇਦ ਦੀ ਕੋਈ ਗੱਲ ਦੱਸਦਾ ਹੈ। ਜਦ ਦਾ ਦਾਤਾਰ ਕੌਰ ਦੀ ਕੁੱਖ ਖੜਕ ਸਿੰਘ ਨੇ ਜਨਮ ਲਿਆ ਹੈ, ਸਦਾ ਕੌਰ ਅੰਦਰੇ ਅੰਦਰ ਦੁਖੀ ਹੈ। ਉਹ ਆਪਣੇ ਮਨ ਨਾਲ ਗੱਲਾਂ ਕਰਦੀ ਰਹਿੰਦੀ ਹੈ-'ਮੇਰੀ ਪੁੱਤਰੀ ਦਾ ਭਵਿੱਖ ਕੀ ਹੋਵੇਗਾ। ਕਾਕਾ ਜੀ ਉਸ ਦੀ ਕੋਈ ਪਰਵਾਹ ਨਹੀਂ ਕਰਦਾ। ਜੇ ਪਹਿਲਾ ਪੁੱਤਰ ਮਹਿਤਾਬ ਦੇ ਪੈਦਾ ਹੋਇਆ ਹੁੰਦਾ, ਰਾਣੀਵਾਸ ਵਿਚ ਮਹਿਤਾਬ ਦੀ ਇੱਜਤ ਹੋਰ ਹੀ ਹੋਣੀ ਸੀ। ਉਸ ਦੇ ਪੁੱਤਰ ਨੇ ਤਖ਼ਤ ਦਾ ਵਾਰਿਸ ਹੋਣਾ ਸੀ। ਹੁਣ ਦੂਜੇ ਥਾਂ 'ਤੇ ਵਿਆਹ ਕੇ ਲਿਆਂਦੀ ਰਾਜ ਕੌਰ ਦਾ ਪੁੱਤਰ ਗੱਦੀ ਦਾ ਵਾਰਿਸ ਬਣੇਗਾ। ਮਹਿਤਾਬ ਕੌਰ ਨੇ ਤਾਂ ਪੰਜਾਬ ਦੀ ਮਹਾਰਾਣੀ ਬਣਨਾ ਸੀ । ਹੁਣ ਉਸ ਦੀ ਹੈਸੀਅਤ ਸ਼ਾਹੀ ਮਹੱਲ ਵਿਚ ਦਾਸੀਆਂ ਵਾਲੀ ਵੀ ਨਹੀਂ ਹੋਵੇਗੀ। ਕੁਝ ਕਰਨਾ ਹੋਵੇਗਾ। ਇਸ ਲਈ ਭਾਵੇਂ ਕੋਈ ਵੀ ਹੱਦ ਪਾਰ ਕਰਨੀ ਪਵੇ। ਉਹ ਆਪਣੇ ਮਨ ਨਾਲ ਹੀ ਕਈ ਤਰ੍ਹਾਂ ਦੇ ਸੰਕਲਪ ਕਰਦੀ ਰਹਿੰਦੀ ਸੀ।
ਸਦਾ ਕੌਰ ਨੇ ਆਪਣੇ ਅੰਦਰਲੇ ਸਾਰੇ ਮਨੋਭਾਵ ਛੁਪਾ ਕੇ ਰਣਜੀਤ ਸਿੰਘ ਨੂੰ ਵਿਅੰਗ ਜਿਹੇ ਨਾਲ ਪੁੱਛਿਆ- ਲਗਦਾ ਹੈ ਮਹਾਰਾਜ ਕਿਸੇ ਇਲਾਕੇ ਉੱਪਰ ਹਮਲੇ ਦੀ ਤਿਆਰੀ ਵਿਚ ਨੇ '
-ਹਾਂ ਮਾਈ, ਮਹਾਰਾਜਾ ਬਣੇ ਰਹਿਣ ਲਈ, ਹਮਲੇ ਵੀ ਉਸ ਦੇ ਜੀਵਨ ਦਾ ਇਕ ਹਿੱਸਾ ਹੁੰਦੇ ਨੇ। ਗੋਰਖਾ ਅਮਰ ਸਿੰਘ ਥਾਪਾ ਕਾਂਗੜੇ ਦੇ ਰਾਜ ਸੰਸਾਰ ਚੰਦ ਨੂੰ ਧਮਕੀਆਂ ਦਿੰਦਾ ਰਿਹੇ, ਔਰ ਹੁਣ ਫੌਜ ਲੈ ਕੇ ਕਾਂਗੜੇ ਉੱਪਰ ਹਮਲਾ ਕਰਨ ਲਈ ਆ ਰਿਹਾ ਹੈ। ਸੰਸਾਰ ਚੰਦ ਨੇ ਮਦਦ ਲਈ ਗੁਹਾਰ ਲਗਾਈ ਏ। ਮਦਦ ਲਈ ਤਾਂ ਜਾਣਾ ਹੀ ਪਏਗਾ। ਅਗਰ ਉਹ ਮੇਰੀ ਸ਼ਰਤ ਮੰਨ ਲੈਂਦਾ ਹੈ।
-ਕਾਕਾ ਜੀ, ਮੈਂ ਕਹਿਣ ਆਈ ਸੀ. ਇਹਨਾਂ ਦਿਨਾਂ ਵਿਚ ਤੁਸਾਂ ਦੀ ਬਟਾਲੇ ਬੜੀ ਲੋੜ ਹੈ।
-ਕੀ ਹੋਇਆ ਬਟਾਲੇ ਨੂੰ ' ਰਣਜੀਤ ਸਿੰਘ ਨੇ ਫਿਕਰ ਨਾਲ ਪੁੱਛਿਆ।
-ਬਟਾਲਾ ਤਾਂ ਠੀਕ ਏ ਕਾਕਾ ਜੀ, ਪੁੱਤਰੀ ਮਹਿਤਾਬ ਕੌਰ ਦੀ ਤਬੀਅਤ ਠੀਕ ਨਹੀਂ।
-ਕਿਸੇ ਚੰਗੇ ਵੈਦ ਨੂੰ ਦਿਖਾਣਾ ਸੀ ? ਕਰੋ ਤਾਂ ਵਕੀਰ ਸਾਰਥ ਨੂੰ ਬਟਾਲੇ ਭੇਜਦਿਆਂ ' ਨਹੀਂ ਕਾਕਾ ਜੀ, ਇਸ ਵਾਰ ਤਾਂ ਬੜੀ ਖੁਸ਼ੀ ਵਾਲੀ ਗੱਲ ਏ। ਪੁੱਤਰੀ ਮਹਿਤਾਬ ਦੇ ਪੈਰ ਭਾਰੀ ਨੇ, ਅਕਾਲ ਪੁਰਖ ਦੀ ਮੇਹਰ ਹੋਈ ਏ, ਖੈਰਾਂ ਮੁਬਾਰਕਾਂ ਹੋਣ। ਸਦਾ ਕੌਰ ਨੇ ਖੁਸ ਹੁੰਦਿਆਂ ਕਿਹਾ।
-ਵਾਹ! ਵਾਹ!। ਸੱਚਮੁਦ ਹੀ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਹੋਣਾ ਬਣਦਾ ਰਣਜੀਤ ਸਿੰਘ ਦੇ ਚਿਹਰੇ ਉੱਪਰ ਹਲਕਾ ਜਿਹਾ ਵਿਅੰਗ ਸੀ। 'ਹੁਣ ਤਾਂ ਫੌਜ ਨੂੰ ਤਿਆਰੀ ਕਰਨ ਦਾ ਹੁਕਮ ਦੇ ਦਿੱਤਾ ਹੈ ਮਾਈ ਜੀ। ਮੁਮਕਿਨ ਹੋਇਆ, ਵਾਪਸੀ ਉਪਰ ਬਟਾਲੇ ਜਰੂਰ ਰੁਕਾਂਗਾ। ਰਣਜੀਤ ਸਿੰਘ ਨੇ ਬੇਦਿਲੀ ਜਿਹੀ ਨਾਲ ਕਿਹਾ।
ਸਦਾ ਕੌਰ ਨੇ ਦੁਨੀਆਂ ਵੇਖੀ ਹੋਈ ਸੀ, ਉਸ ਨੇ ਤਾਂਪ ਲਿਆ, ਇਹ ਖ਼ਬਰ ਸੁਣ ਕੇ ਰਣਜੀਤ ਸਿੰਘ ਖੁਸ਼ ਨਹੀਂ ਹੋਇਆ। ਪਰ ਉਹ ਜਿਸ ਮਕਸਦ ਨਾਲ ਲਾਹੌਰ ਆਈ ਸੀ, ਉਹ ਪੂਰਾ ਹੋ ਗਿਆ ਸੀ। ਫਿਰ ਉਸ ਨੇ ਰਾਜ ਧਰਮ ਨਿਭਾਉਂਦਿਆਂ ਕਿਹਾ:
--ਅਗਰ ਮਦਦ ਦੀ ਲੋੜ ਪਈ ਤਾਂ ਮੈਂ ਆਪਣੀ ਫੌਜ ਨੂੰ ਪੂਰੀ ਤਿਆਰੀ ਰੱਖਣ ਲਈ ਕਹਾਂਗੀ।
-ਲੋੜ ਪੈ ਸਕਦੀ ਹੈ ਮਾਈ ਜੀ। ਗੋਰਖੋ ਆਪਣੇ ਆਪ ਨੂੰ ਸਭ ਤੋਂ ਸ਼ਕਤੀਸ਼ਾਲੀ ਸਮਝਦੇ ਹਨ। ਉਹਨਾਂ ਦੇ ਘੁਮੰਡ ਨੂੰ ਤੋੜਨਾ ਪਏਗਾ। ਪਹਾੜੀ ਖੇਤਰ ਵਿਚ ਉਹਨਾਂ ਦੀ ਪੂਰੀ ਦਹਿਸ਼ਤ ਏ, ਹੁਣ ਉਹਨਾਂ ਨੇ ਮੈਦਾਨੀ ਇਲਾਕੇ ਉੱਪਰ ਨਜ਼ਰ ਰੱਖੀ ਹੋਈ ਏ।
-ਕਾਕਾ ਜੀ, ਮੈਨੂੰ ਤੁਰੰਤ ਬਟਾਲੇ ਮੁੜਨਾ ਪੈਣਾ ਜੇ। ਸਦਾ ਕੌਰ ਨੇ ਚਿਹਰੇ ਉੱਪਰ ਬਨਾਵਟੀ ਜਿਹੀ ਚਿੰਤਾ ਪ੍ਰਗਟ ਕਰਦਿਆਂ ਕਿਹਾ।
-ਮਾਈ ਜੀ ਕੁਝ ਸਮਾਂ ਰੁਕੇ ਆਰਾਮ ਕਰੋ। ਟਹਿਲ-ਸੇਵਾ ਲਈ ਦਾਸੀਆ ਹਨ। ਮੈਂ ਤਾਂ ਹੁਣ ਫੌਜ ਦੀ ਕਵਾਇਦ ਵੇਖਣੀ ਏ।
-ਨਹੀਂ ਕਾਕਾ ਜੀ, ਬਟਾਲੇ ਮੇਰੀ ਬੜੀ ਲੋੜ ਏ। ਤੁਸਾਂ ਨੂੰ ਇਹ ਖੁਸ਼ੀ ਦੀ ਖ਼ਬਰ ਦੇਣ ਲਈ ਬਟਾਲੇ ਆਣਾ ਪਿਆ, ਨਹੀਂ ਤਾਂ ਮੈਂ ਮਹਿਤਾਸ ਪੁੱਤਰੀ ਤੋਂ ਇਕ ਪਲ ਵੀ ਪਾਸੇ ਨਹੀਂ ਹੁੰਦੀ। ਕੀ ਪਤਾ ਕਦ ਦਾਈ ਨੂੰ ਬੁਲਾਣਾ ਪੈ ਜਾਵੇ। ਆਖ ਕੇ ਸਦਾ ਕੌਰ ਨੇ ਆਪਣੇ ਅੰਗ ਰੱਖਿਅਕਾਂ ਨੂੰ ਇਸ਼ਾਰਾ ਕੀਤਾ ਤੇ ਘੋੜੇ ਉੱਪਰ ਸਵਾਰ ਹੋ ਗਈ।
...
ਜਦ ਵਕੀਰ ਅਜੀਜਉਦਦੀਨ ਨੂੰ ਪੱਕਾ ਯਕੀਨ ਹੋ ਗਿਆ, ਸਿੰਘ ਸਾਹਬ ਨੇ ਪਹਾੜੀ ਰਾਜੇ ਦੀ ਇਮਦਾਦ ਕਰਨ ਦਾ ਇਰਾਦਾ ਕਰ ਲਿਆ ਹੈ ਤਾਂ ਉਸ ਨੇ ਰਣਜੀਤ ਸਿੰਘ ਨੂੰ ਯਾਦ ਕਰਵਾਉਂਦਿਆ ਕਿਹਾ, 'ਸਰਕਾਰ, ਇਹ ਓਹੀ ਸੰਸਾਰ ਚੰਦ ਹੈ ਜਿਸ ਨੇ ਖਾਲਸਾ ਫੌਜ ਵਿਰੁੱਧ ਅਫਗਾਨਾਂ ਦਾ ਸਾਥ ਦਿੱਤਾ ਸੀ ਔਰ ਸ਼ਾਇਦ ਹਜੂਰ ਨੂੰ ਯਾਦ: ਹੋਵੇ ਪੰਜਾਬ ਦੇ ਖੇਤਰ ਉੱਪਰ ਵੀ ਇਸ ਨੇ ਦੇ ਵਾਰ ਹਮਲਾ ਕੀਤਾ ਸੀ।
-ਪਰ ਹੁਣ ਤਾਂ ਉਹ ਅਸਾਂ ਤੋਂ ਮਦਦ ਮੰਗ ਰਿਹਾ ਏ।
-ਸਹੀ ਫੁਰਮਾਉਂਦੇ ਹੋ ਹਜੂਰ। ਸਾਨੂੰ ਮਦਦ ਏਸ ਲਈ ਕਰਨੀ ਚਾਹੀਦੀ ਹੈ, ਅਗਰ ਗੁਰਖੇ, ਕਾਂਗੜੇ ਉੱਪਰ ਕਾਬਜ ਹੋ ਗਏ ਤਾਂ ਵੱਡੀ ਸ਼ਕਤੀ ਬਣ ਸਕਦੇ ਨੇ। ਤਾਕਤਵਰ ਪੜੇਸੀ, ਲਾਹੌਰ ਦਰਬਾਰ ਲਈ ਖਤਰਾ ਹੋਵੇਗਾ। ਇਕ ਹੋਰ ਵੀ ਖਦਸ਼ਾ ਹੋ ਡਕਾਰ, ਅਗਰ ਲਾਹੌਰ ਦਰਬਾਰ ਨੇ ਸੰਸਾਰ ਚੰਦ ਦੀ ਮਦਦ ਨਾ ਕੀਤੀ ਤਾਂ ਉਹ ਮਦਦ ਲਈ ਅੰਗਰੇਜ਼ਾਂ ਪਾਸ ਜਾ ਸਕਦਾ ਹੈ; ਇਹ ਸਾਡੇ ਹਿੱਤ ਵਿਚ ਨਹੀਂ ਹੋਵੇਗਾ।
-ਅਸੀਂ ਫੈਸਲਾ ਕਰ ਲਿਆ ਏ, ਵਕੀਰ ਸਾਹਿਬ, ਖਾਲਸਾ ਸਰਕਾਰ ਪਹਾੜੀ ਰਾਜੇ ਦੀ ਮਦਦ ਕਰੇਗੀ / ਰਣਜੀਤ ਸਿੰਘ ਨੇ ਕਿਹਾ, 'ਫੌਜ ਨੂੰ ਖੁਰਮਾਨ ਜਾਰੀ ਕਰੇ, ਤਿਆਰੀ ਕਰਕੇ ਫੋਰਨ ਹਿਮਾਲਾ ਵੱਲ ਕੂਚ ਕੀਤਾ ਜਾਵੇ। ਉਸ ਦੇ ਚਿਹਰੇ ਉੱਪਰ ਮਾਲਵਾ ਮੁਹਿੰਮ ਦੀ ਥਕਾਨ ਉੱਡ-ਪੁੱਡ ਗਈ।
...
ਜਦ ਗੁਰਖਿਆ ਦੇ ਸੂਹੀਆਂ ਨੇ, ਖਾਲਸਾ ਫੌਜ ਵੱਲੋਂ ਕਾਂਗੜੇ ਵੱਲ ਕੂਚ ਕਰਨ ਦੀ ਖ਼ਬਰ ਦਿੱਤੀ ਤਾਂ ਗੋਰਖਿਆਂ ਵਿਚ ਹਫੜਾ-ਦਫੜੀ ਪੈ ਗਈ। ਪਰ ਅਮਰ ਸਿੰਘ ਥਾਪਾ ਨੇ ਕਾਂਗੜੇ ਦੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ। ਗੋਰਖਾ ਫੌਜ ਧੱਕੀ ਹੋਈ ਸੀ, ਖਿੱਠੀ ਹੋਈ ਸੀ। ਰਾਸ਼ਨ ਦੀ ਘਾਟ ਵੀ ਸੀ ਤੇ ਮੌਸਮ ਵੀ ਉਹਨਾਂ ਦੇ ਅਨੁਕੂਲ ਨਹੀਂ ਸੀ।
ਦੂਜੇ ਪਾਸੇ ਖਾਲਸਾ ਫੌਜ ਤਰੋ-ਤਾਜਾ ਸੀ। ਉਸ ਦੇ ਨਾਲ ਫਤੇਹ ਸਿੰਘ ਆਹਲੂਵਾਲੀਆ ਅਤੇ ਸਦਾ ਕੌਰ ਦੀ ਫੌਜ ਵੀ ਸ਼ਾਮਲ ਸੀ। ਅਮਰ ਸਿੰਘ ਥਾਪਾ ਨੇ, ਰਣਜੀਤ ਸਿੰਘ ਨਾਲ ਮਿੱਤਰਤਾ ਕਰਨ ਲਈ, ਭਾਰੀ ਰੁਪਿਆ ਦੀ ਪੇਸ਼ਕਸ਼ ਵਾਲੇ ਸੰਦੇਸ਼ ਦੇ ਕੇ ਆਪਣੇ ਦੂਤ ਭੇਜੇ। ਨਾਲ ਹੀ ਬੇਨਤੀ ਕੀਤੀ-'ਮਹਾਰਾਜਾ ਕਿਸੇ ਵੀ ਧਿਰ ਦਾ ਪੱਖ ਨਾ ਲਵੋ।
ਰਣਜੀਤ ਸਿੰਘ ਨੇ ਆਪਣੇ ਸੈਨਾਪਤੀਆਂ ਤੋਂ ਸਲਾਹ ਪੁੱਛੀ।
ਹਜੂਰ, ਲਾਹੌਰ ਤੋਂ ਏਨੀ ਦੂਰ ਫੌਜ ਲੈ ਕੇ ਕੀ ਅਸੀਂ ਮਿੱਤਰਤਾ ਦੀ ਸੰਧੀ ਕਰਨ ਆਏ ਹਾਂ ?
--ਅਸੀਂ ਵੀ ਏਹੀ ਚਾਹੁੰਦੇ ਹਾਂ-ਰਣਜੀਤ ਸਿੰਘ ਨੇ ਕਿਹਾ, 'ਕਾਂਗੜੇ ਦਾ ਕਿਲਾ ਬੜਾ ਸ਼ਕਤੀਸ਼ਾਲੀ ਹੈ। ਇਸ ਉੱਪਰ ਗੋਰਖੇ ਕਾਬਜ਼ ਨਹੀਂ ਹੋਵਣ ਦੇਣੇ '
-ਭਾਈ ਸਾਹਬ, ਮੈਂ ਤਾਂ ਚਾਹੁੰਨਾਂ ਗੋਰਖਿਆਂ ਅਤੇ ਪਹਾੜੀਆਂ ਦਾ ਕੰਡਾ ਇਕ ਸਾਥ ਹੀ ਕੱਢ ਦੇਈਏ। ਏਹ ਪਹਾੜੀਏ, ਆਪਣੇ ਗੁਰੂ ਦੇ ਮਿੱਤਰ ਨਹੀਂ ਬਣੇ, ਆਪਣੇ ਕੀ ਬਣਨਗੇ ? ਫਤੇਹ ਸਿੰਘ ਨੇ ਕਿਹਾ।
-ਸਹੀ ਹੈ। ਅਜੇ ਤੱਕ ਨਾ ਗੋਰਖਿਆਂ ਨੇ ਸਿੱਖਾਂ ਦੇ ਹੱਥ ਵੇਖੇ ਨਾ, ਨਾ ਹੀ ਚੱਜ ਨਾਲ ਪਹਾੜੀਆਂ ਨੇ। ਇਹਨਾਂ ਨੂੰ ਵਿਖਾ ਹੀ ਦੇਣੇ ਚਾਹੀਦੇ ਨੇ। ਕਹਿੰਦਿਆਂ ਰਣਜੀਤ ਸਿੰਘ ਨੇ ਮੁੱਛ ਨੂੰ ਮਰੋੜਾ ਦਿੱਤਾ।
ਅਮਰ ਸਿੰਘ ਥਾਪਾ ਦੇ ਦੂਤਾ ਨੂੰ ਇਹ ਆਖ ਕੇ ਮੋੜ ਦਿੱਤਾ-ਕੋਈ ਮਿੱਤਰਤਾ ਨਹੀਂ ਹੋਵੇਗੀ। ਸਿਰਫ ਯੁੱਧ ਹੋਵੇਗਾ। ਤਿਆਰ ਰਹੇ।
ਤੇ ਰਣਜੀਤ ਸਿੰਘ ਨੇ ਫੌਜ ਨੂੰ ਜਵਾਲਾਮੁਖੀ ਦੇ ਨੇੜੇ ਪੜਾਅ ਕਰਨ ਦਾ ਹੁਕਮ ਦਿੱਤਾ।
ਪਹਾੜੀ ਭਾੜੀਆਂ ਰੁੱਖਾਂ ਤੇ ਚੀਨਾ ਦੇ ਜੰਗਲ ਵਿਚ, ਤੰਬੂਆਂ ਦਾ ਜੰਗਲ ਉਂਗ ਆਇਆ। ਇਹਨਾਂ ਤੰਬੂਆ ਵਿਚ, ਮਹਾਰਾਜਾ ਰਣਜੀਤ ਸਿੰਘ ਦਾ ਤੱਬੂ, ਜਵਾਲਾਮੁਖੀ ਮੰਦਰ ਦੇ ਕਲਸਾਂ ਵਾਂਗ ਵੱਖਰੀ ਹੀ ਆਭਾ ਨਾਲ ਚਮਕਣ ਲੱਗਾ।
ਰਣਜੀਤ ਸਿੰਘ ਨੇ ਛੋਟੇ ਪਹਾੜੀ ਰਾਜਿਆਂ ਨੂੰ ਹੁਕਮ ਦਿੱਤਾ। 'ਉਹ ਗੋਰਖਿਆਂ ਨੂੰ ਰਸਦ ਪਾਣੀ ਵੇਚਣਾ ਤੁਰੰਤ ਬੰਦ ਕਰ ਦੇਣ ਅਤੇ ਕਿਸੇ ਤਰ੍ਹਾਂ ਦੀ ਵੀ ਮਦਦ ਨਾ ਕਰਨ।
ਆਪਣੀ ਰਣਨੀਤੀ ਉੱਪਰ ਚਲਦਿਆਂ ਰਣਜੀਤ ਸਿੰਘ ਨੇ, ਸੰਸਾਰ ਚੰਦ ਕੋਲ ਆਪਣਾ ਦੂਰ ਭੇਜਿਆ, 'ਪੁੱਤਰ ਅਨੀਰੁੱਧ ਚੰਦ ਨੂੰ ਖਾਲਸਾ ਕੈਂਪ ਵਿਚ ਮਹਿਮਾਨ ਵਜ ਭੇਜਿਆ ਜਾਵੇ।
ਉੱਧਰ ਗੁਰਖਾ ਭੇਜ ਦਾ ਰਸਦ ਪਾਣੀ ਬੰਦ ਹੋ ਜਾਣ ਕਾਰਨ ਗੋਰਖਾ ਫੌਜ ਭੁੱਖੀ ਮਰਨ ਲੱਗੀ। ਉਹਨਾਂ ਘੇਰਾ ਛੱਡ ਕੇ ਪਿੱਛੇ ਹੱਟਣ ਦਾ ਫੈਸਲਾ ਕਰ ਲਿਆ। ਗਰਮੀ ਕਾਰਨ, ਹੋਜਾ ਫੈਲਣ ਕਾਰਨ ਗੋਰਖਾ ਫੌਜ ਵਿਚ ਹੋਰ ਵੀ ਘਬਰਾਹਟ ਪੈਦਾ ਹੋ ਗਈ।
ਜਿਵੇਂ ਹੀ ਸੰਸਾਰ ਚੰਦ ਦਾ ਪੁੱਤਰ, ਰਣਜੀਤ ਸਿੰਘ ਦੇ ਕੈਂਪ ਵਿਚ ਪੁੱਜਾ, ਪਹਾੜੀਆਂ ਅਤੇ ਗੋਰਖਿਆਂ ਨੂੰ ਕਾਰਗੁਜ਼ਾਰੀ ਦਿਖਾਉਣ ਲਈ, ਖਾਲਸਾ ਫੌਜ ਨੂੰ ਗੋਲੇ ਦਾਗਣ ਦਾ ਹੁਕਮ ਦੇ ਦਿੱਤਾ।
ਗੋਰਖਿਆਂ ਲਈ ਹੋਰ ਆਫ਼ਤ ਆ ਗਈ। ਉਹ ਤਾਂ ਘੇਰਾ ਉਠਾਉਣ ਲਈ ਆਪਣਾ ਰੰਗ-ਪੈੜਾ ਸਮੇਟਣ ਲੱਗੇ ਹੋਏ ਸਨ। ਅਚਾਨਕ ਲੱਗੇ ਗੋਲਿਆਂ ਨੇ ਉਹਨਾਂ ਦਾ ਭਾਰੀ ਨੁਕਸਾਨ ਕੀਤਾ। ਅਮਰ ਸਿੰਘ ਬਾਪਾ ਨੇ ਫੋਰਨ ਦੂਤ ਭੇਜੇ।
'ਗੋਰਖਾ ਭੇਜ ਨੇਪਾਲ ਵਾਪਸ ਜਾਣ ਲੱਗੀ ਹੈ। ਹਿਫਾਜ਼ਤੀ ਲਾਘਾ ਦੇਣ ਲਈ ਬੇਨਤੀ ਹੈ।
ਰਣਜੀਤ ਸਿੰਘ ਨੇ ਤੁਰੰਤ ਹੁਕਮ ਜਾਰੀ ਕੀਤਾ-'ਗੋਰਖਿਆਂ ਨੂੰ ਕੁਝ ਨਾ ਆਖਣਾ ਉਹਨਾਂ ਨੂੰ ਆਪਣੇ ਸਮਾਨ ਸਮੇਤ ਇਥੋਂ ਚਲੇ ਜਾਣ ਦੇਣ।
ਭਾਵੇਂ ਅਮਰ ਸਿੰਘ ਥਾਪਾ ਨੇ ਰਣਜੀਤ ਸਿੰਘ ਕੋਲ ਰਹਿਮ ਦੀ ਦੁਆ ਕੀਤੀ ਸੀ ਪਰ ਉਹ ਅੰਦਰੋਂ ਪੂਰਾ ਖਿੱਝਿਆ ਹੋਇਆ ਸੀ। ਉਸ ਦੇ ਅਹਿਮ ਨੂੰ ਬਹੁਤ ਭਾਰੀ ਸੱਟ ਲੱਗੀ ਸੀ। ਉਹ ਰਣਜੀਤ ਸਿੰਘ ਤੋਂ ਬਦਲਾ ਲੈਣ ਦਾ ਪ੍ਰਣ ਕਰਦਾ, ਬਚੀ-ਖੁਚੀ ਫੌਜ ਲੈ ਕੇ ਮੰਡੀ ਸਕੇਤ ਵੱਲ ਚਲਿਆ ਗਿਆ।
ਸੰਸਾਰ ਚੰਦ, ਰਣਜੀਤ ਸਿੰਘ ਦਾ ਧੰਨਵਾਦ ਕਰਨ ਲਈ, ਭਾਰੀ ਨਜ਼ਰਾਨਾ ਲੈ ਕੇ ਜਵਾਲਾਮੁਖੀ ਆਇਆ। ਗਲੇ ਮਿਲਦਿਆਂ ਤੇ ਸੰਸਾਰਚੰਦ ਨੂੰ ਖਿਲਤ ਭੇਟ ਕਰਦਿਆਂ, ਰਣਜੀਤ ਸਿੰਘ ਨੇ ਕਿਹਾ-'ਰਾਜਾ ਸਾਹਬ ਹੁਣ ਖਾਲਸਾ ਫੌਜ ਲਈ ਕਿਲ੍ਹੇ ਦਾ ਦਰਵਾਜਾ ਖੋਹਲ ਦਿੱਤਾ ਜਾਵੇ।!
-ਸ਼ਰਤ ਅਨੁਸਾਰ ਕਿਲ੍ਹਾ ਆਪ ਦਾ ਮਹਾਰਾਜ । ਸੰਸਾਰ ਚੰਦ ਨੇ ਅਧੀਨਗੀ ਨਾਲ ਦੋਵੇਂ ਹੱਥ ਜੋੜੇ।
-ਫੋਰਨ ਜਾਓ ਯਾ ਆਪਣਾ ਨੁੰਮਾਇਦਾ ਭੇਜੋ। ਕਿਲ੍ਹੇ ਦੇ ਦੁਆਰ ਖੋਲ੍ਹੇ ਜਾਣ।
-ਮੈਂ ਹੁਣੇ ਪਰਤਦਾ ਹਾਂ/ ਸੰਸਾਰ ਚੰਦ ਨੇ ਕਿਹਾ। ਸਾਥ ਹੀ ਬੋਲਿਆ-'ਆਪਣੇ ਪੁੱਤਰ ਅਨੀਰੁੱਧ ਨੂੰ ਲੈ ਚੱਲਿਆ ਹਾਂ, ਮੈਂ।
-ਇਸ ਦਾ ਫਿਕਰ ਨਾ ਕਰ। ਇਹ ਮੇਰੀ ਹਿਫ਼ਾਜ਼ਤ ਵਿਚ ਹੈ। ਗੋਰਖੇ ਅਜੇ ਬਹੁਤੀ ਦੂਰ ਨਹੀਂ ਗਏ। ਇਸ ਨੂੰ ਅਸੀਂ ਆਪਣੇ ਨਾਲ ਹੀ ਕਿਲ੍ਹੇ 'ਚ ਲੈ ਕੇ ਆਵਾਂਗੇ।
ਰਣਜੀਤ ਸਿੰਘ ਨੇ ਸੰਸਾਰ ਚੰਦ ਦੀਆਂ ਅੱਖਾਂ ਵਿਚ ਝਾਕਦਿਆਂ, ਇਹ ਦੱਸਣ ਦਾ ਯਤਨ ਕੀਤਾ, ਕਿ ਮੈਂ ਤੇਰੇ ਅੰਦਰ ਛੁਪੀ ਮੱਕਾਰੀ ਨੂੰ ਪਹਿਚਾਣਦਾ ਹਾਂ।
ਸੰਸਾਰ ਚੰਦ, ਰਣਜੀਤ ਸਿੰਘ ਦੀ ਅੱਖ ਦਾ ਤੇਜ਼ ਝੱਲ ਨਾ ਸਕਿਆ। ਨੀਵੀ ਪਾ ਲਈ ਤੇ ਜਾਣ ਦੀ ਆਗਿਆ ਕੀਤੀ।
ਸੰਸਾਰ ਚੰਦ ਨੂੰ ਹੁਣ ਗੋਰਖਿਆਂ ਦਾ ਖ਼ਤਰਾ ਨਹੀਂ ਸੀ। ਉਸ ਨੇ ਕਾਂਗੜੇ ਪਹੁੰਚ ਕੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰ ਲਏ। ਲੰਮੇ ਸਮੇਂ ਲਈ ਰਸਦ-ਪਾਣੀ ਤਾਂ ਅੰਦਰ ਪਹਿਲਾਂ ਹੀ ਜਮ੍ਹਾਂ ਸੀ। ਜਦ ਰਣਜੀਤ ਸਿੰਘ ਫੌਜ ਲੈ ਕੇ ਕਾਂਗੜੇ ਪੁੱਜਾ ਤਾਂ ਸੰਸਾਰ ਚੰਦ ਨੇ ਕਿਲ੍ਹੇ ਦਾ ਦਰਵਾਜ਼ਾ ਖੋਹਲਣ ਤੋਂ ਨਾਂਹ ਕਰ ਦਿੱਤੀ। ਉਸ ਨੂੰ ਪਹਾੜੀ ਰਾਜਿਆਂ ਨੇ ਖ਼ਬਰਦਾਰ ਕਰ ਦਿੱਤਾ ਸੀ-ਰਣਜੀਤ ਸਿੰਘ ਜਿਸ ਦੀ ਵੀ ਮਦਦ ਕਰਦਾ ਹੈ, ਉਸ ਦੇ ਰਾਜ ਨੂੰ ਖਾਲਸਾ ਰਾਜ ਵਿਚ ਮਿਲਾ ਲੈਂਦਾ ਹੈ।
ਰਣਜੀਤ ਸਿੰਘ ਹੈਰਾਨ ਹੋਇਆ, 'ਆਪਣੇ ਪੁੱਤਰ ਦੇ ਜੀਵਨ ਨਾਲ ਸੰਸਾਰ ਚੰਦ ਨੂੰ ਕਿਲ੍ਹੇ ਦੀ ਮਾਲਕੀ ਵਧੇਰੇ ਪਿਆਰੀ ਹੈ। ਉਸ ਨੇ ਅਨੀਰੁਧ ਚੰਦ ਨੂੰ ਧਮਕੀ ਦਿੱਤੀ। 'ਅਗਰ ਹੋਰ ਜੀਣ ਦੀ ਇੱਛਾ ਹੈ ਤਾਂ ਕਿਲ੍ਹੇ ਅੰਦਰ ਆਪਣੇ ਬੰਦਿਆਂ ਨੂੰ ਦੁਆਰ ਖੋਲ੍ਹਣ ਲਈ ਆਖ। ਥੋੜ੍ਹੀ ਨਾਂਹ-ਨੁੱਕਰ ਪਿੱਛੋਂ ਅਨੀਰੁਧ ਚੰਦ ਨੇ ਦਰਵਾਜਾ ਖੁੱਲ੍ਹਵਾ ਲਿਆ। ਖਾਲਸਾ ਫੌਜ ਜੈਕਾਰੇ ਛੱਡਦੀ ਕਿਲ੍ਹੇ ਦੇ ਅੰਦਰ ਦਾਖਲ ਹੋ ਗਈ।
ਤਮਾਮ ਪਹਾੜੀ ਰਾਜੇ ਸ਼ਾਇਦ ਇਸ ਘੜੀ ਦੀ ਇਤਜ਼ਾਰ ਵਿਚ ਬੈਠੇ ਸਨ। ਨੂਰਪੁਰ, ਕੁੱਲੂ, ਦਾਤਾਰਪੁਰ, ਚੰਬਾ, ਸਰਕਾਘਾਟ, ਰਾਣੀਖੇਤ ਤੱਕ ਦੇ ਛੋਟੇ ਵੱਡੇ ਰਾਜੇ। ਰਣਜੀਤ ਸਿੰਘ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਣ ਲਈ, ਨਜ਼ਰਾਨੇ ਭੇਟ ਕਰਨ ਆਏ।
ਰਣਜੀਤ ਸਿੰਘ ਨੂੰ ਉਹਨਾਂ ਨੇ ਆਪਣਾ ਮਹਾਰਾਜਾ ਸਵੀਕਾਰ ਕਰ ਲਿਆ।
ਪਹਾੜੀ ਰਾਜਿਆ ਦੇ ਦਰਬਾਰਾਂ ਵਿਚ ਆਪਣੇ ਦੂਤ ਕਾਇਮ ਕਰਕੇ ਰਣਜੀਤ ਸਿੰਘ ਨੇ, ਫੌਜ ਨੂੰ ਪਹਾੜਾਂ ਵਿਚ ਨਿਕਲ ਕੇ ਲਾਹੌਰ ਪੁੱਜਣ ਦਾ ਹੁਕਮ ਦਿੱਤਾ।
ਛਾਉਣੀਆਂ ਪੁੱਟੀਆਂ ਜਾਣ ਲੱਗੀਆਂ। ਇਸ ਸਮੇਂ ਬਟਾਲੇ ਤੋਂ ਆਏ ਦੇ ਘੋੜਸਵਾਰਾ ਨੇ ਮਹਾਰਾਜੇ ਤੱਕ ਖੁਸ਼ਖਬਰੀ ਪਹੁੰਚਾਈ-ਰਾਣੀ ਮਹਿਤਾਬ ਕੌਰ ਨੇ ਜੋੜੇ ਪੁੱਤਰਾਂ ਨੂੰ ਜਨਮ ਦਿੱਤਾ ਹੈ। ਰਾਣੀ ਸਦਾ ਕੌਰ ਨੇ ਵਧਾਈਆਂ ਦੇ ਸੰਦੇਸ਼ ਭੇਜੇ ਹਨ।
ਸਰਦਾਰਾਂ ਅਤੇ ਜਰਨੈਲਾ ਵਿਚ ਘਿਰੇ ਰਣਜੀਤ ਸਿੰਘ ਦੇ ਚਿਹਰੇ ਉੱਪਰ ਵਿਕੀ ਜਿਹੀ ਖੁਸ਼ੀ ਆਈ। ਸਿੰਘਾਂ ਨੇ ਜੈਕਾਰੇ ਛੱਡ ਤੇ ਜਿਵੇਂ ਜਿਵੇਂ ਫੌਜ ਵਿਚ ਇਹ ਖੁਸਖਬਰੀ ਫੈਲਦੀ ਗਈ, ਜੈਕਾਰਿਆ ਦੀ ਗੂੰਜ ਨਾਲ ਪਹਾੜੀ ਚੰਗਿਰਦਾ ਗੂੰਜ ਉੱਠਿਆ। ਰਣਜੀਤ ਸਿੰਘ ਨੇ ਵਧਾਈ ਦੀ ਖ਼ਬਰ ਲੈ ਕੇ ਆਏ ਘੜ ਸਵਾਰਾਂ ਨੂੰ ਨਕਦੀ ਅਤੇ ਤੋਹਫੇ ਦੇ ਕੇ ਵਿਦਾ ਕੀਤਾ।
ਵਾਪਸੀ ਸਮੇਂ ਰਣਜੀਤ ਸਿੰਘ ਨੇ ਸਦਾ ਕੌਰ ਨੂੰ ਬਟਾਲੇ ਰੁਕਣ ਲਈ ਕਿਹਾ ਹੋਇਆ ਸੀ। ਪਰ ਹੁਣ ਉਸ ਨੇ ਸਿੱਧਾ ਲਾਹੌਰ ਜਾਣ ਦਾ ਮਨ ਬਣਾ ਲਿਆ।
ਅਫਵਾਹਾਂ, ਸ਼ਾਹੀ ਕਿਲ੍ਹੇ ਤੋਂ ਭਾਵੇਂ ਕਿੰਨੀਆਂ ਵੀ ਡਰਦੀਆਂ ਹੋਣ, ਫਿਰ ਵੀ ਬੰਧਾਂ ਦੇ ਕੰਨ ਸਾਜਬਾਂ ਨੂੰ ਅੰਜਾਮ ਦੇ ਦਿੰਦੇ ਹਨ। ਅਜੇਹੀਆਂ ਹੀ ਹਵਾ ਵਿਚ ਉੱਡਦੀਆਂ ਸਰਗੇਸ਼ੀਆਂ, ਲਾਹੋਰ ਪੁੱਜਦਿਆਂ, ਰਣਜੀਤ ਸਿੰਘ ਸਿੰਘ ਦੇ ਮੱਥੇ ਉੱਪਰ ਗ ਵਾਂਗ ਵੱਜੀਆਂ.. 'ਜੋੜੇ ਬੱਚੇ ਮਹਿਤਾਬ ਕੌਰ ਦੇ ਨਹੀਂ ਹਨ। ਇਹ ਮਾਈ ਸਦਾ ਰੋਗ ਦੀ ਸੋਚੀ ਤੇ ਸਮਝ ਕੇ ਘੜੀ ਵਿਉਂਤ ਹੈ। ਇਕ ਲੜਕਾ ਧੋਬੀ ਦਾ ਹੈ ਤੇ ਦੂਸਰਾ ਸੜਕਾ ਸਦਾ ਕੌਰ ਦੀ ਇਕ ਨੌਕਰਾਣੀ ਦਾ ਹੈ।..."
ਰਣਜੀਤ ਸਿੰਘ ਨੇ ਨਮੋਸੀ ਤੋਂ ਬਚਣ ਲਈ ਤੇ ਅਫਵਾਰਾਂ ਨੂੰ ਠੱਲ੍ਹ ਪਾਉਣ ਲਈ, ਜਿਨ੍ਹੇ ਅੰਦਰ ਯੁਵਰਾਜਾਂ ਦੇ ਪੈਦਾ ਹੋਣ ਦੀ ਖੁਸ਼ੀ ਮਨਾਉਣ ਦਾ ਹੁਕਮ ਦਿੱਤਾ। ਲਾਹੌਰ ਸ਼ਹਿਰ ਵਿਚ ਦੀਪਮਾਲਾ ਕੀਤੀ ਗਈ।
ਅਗਲੇ ਦਿਨ ਖ਼ਬਰ ਮਿਲੀ : 'ਕਸੂਰ ਦੇ ਨਵਾਬ ਕੁਤਬਦੀਨ ਨੇ ਬਗਾਵਤ ਕਰ ਦਿੱਤੀ ਹੈ। ਉਹ ਲਗਾਨ ਦੇਣ ਤੋਂ ਇਨਕਾਰੀ ਹੈ। ਉਸ ਨੇ ਖਾਲਸਾ ਰਾਜ ਦੇ ਠਾਣਿਆਂ ਪਰ ਕਬਜ਼ਾ ਕਰ ਲਿਆ ਹੈ।
ਕਾਂਗੜੇ ਤੋਂ ਮੁੜੀ ਫੌਜ ਨੇ ਅਜੇ ਕਮਰਕੱਸੇ ਨਹੀਂ ਸਨ ਖੋਹਲੇ। ਘੋੜਿਆਂ ਦੀਆਂ ਕਾਠੀਆਂ ਵੀ ਨਹੀਂ ਸਨ ਲਾਹੀਆਂ। ਰਣਜੀਤ ਸਿੰਘ ਨੇ, 'ਕਸੂਰ ਉੱਪਰ ਹਮਲਾ ਕਰਨ = ਐਲਾਨ ਕਰ ਦਿੱਤਾ।
ਜਿਸ ਵਕਤ, ਸਦਾ ਕੌਰ ਮਾਈ, ਆਪਣੇ ਜਵਾਈ ਨੂੰ ਸਟਾਲੇ ਉਡੀਕ ਰਹੀ ਸੀ ਤੇ ਹੁਣ ਉਹ ਹੋਰ ਵੱਡੇ ਸੁਪਨੇ ਵੇਖਣ ਲੱਗੀ ਸੀ। ਖਾਲਸਾ ਫੌਜ, ਕਸੂਰ ਵੱਲ ਕੂਚ ਕਰਨ ਕਰੋ ਜੰਗੀ ਪੋਤੜੇ ਤੋਂ ਹਾਥੀ ਘੋੜੇ ਤਿਆਰ ਕਰਨ ਲੱਗੀ।
ਤੇ ਕਸੂਰ ਉੱਪਰ ਸੈਨਿਕ ਹਮਲੇ ਦੀ ਖ਼ੁਦ ਅਗਵਾਈ ਕਰਨ ਦਾ ਪੱਕਾ ਇਰਾਦਾ ਗੁਰ ਕੇ, ਰਣਜੀਤ ਸਿੰਘ ਆਪਣੀ ਚਹੇਤੀ ਰਾਣੀ ਮੇਰਾਂ ਦੇ ਨਿਵਾਸ ਵੱਲ ਚਲਿਆ ਗਿਆ |