ਇਹਨਾਂ ਦਿਨਾਂ ਵਿਚ ਰਣਜੀਤ ਸਿੰਘ ਕਸ਼ਮੀਰ ਉੱਪਰ ਹਮਲੇ ਨੂੰ ਭੁਲਾ ਕੇ ਤੇ ਦਰਬਾਰੀ ਵਿਕਰਾਂ ਤੋਂ ਸੁਰਖਰੂ ਹੋ ਕੇ ਠੰਢੀਆਂ ਤ੍ਰਿਕਾਲਾਂ ਵੇਲੇ ਖੁਬਸੂਰਤ ਨਾਚੀਆਂ: ਦੀਆਂ ਅਦਾਵਾਂ ਵਿਚ ਮਸਤ ਹੁੰਦਿਆਂ ਤੇ ਰਾਤਾਂ, ਮੇਰਾਂ ਦੇ ਪਹਿਲੂ ਵਿਚ ਖੀਵ ਹੁੰਦਿਆਂ ਗੁਜ਼ਾਰਨ ਲੱਗਾ। ਰੰਗ ਵਿਚ ਭੰਗ ਉਸ ਵੇਲੇ ਪਿਆ, ਜਦ ਕਸ਼ਮੀਰ ਤੇ ਆਏ ਦੇ ਘੋੜ ਸਵਾਰਾਂ ਨੇ, ਦੀਵਾਨ ਮੋਹਕਮ ਚੰਦ ਵੱਲੋਂ, ਵਹ ਖਾਨ ਦੇ ਕੀਤੇ ਧੋਖੇ ਬਾਰੇ ਪੂਰੇ ਵੇਰਵੇ ਸਹਿਤ ਖ਼ਬਰ ਭੇਜੀ।
ਰਣਜੀਤ ਸਿੰਘ ਦੀ ਹਾਜ਼ਰੀ ਵਿਚ, ਫ਼ਕੀਰ ਅਜੀਜਉਦਦੀਨ ਜਿਵੇਂ ਜਿਵੇਂ ਪੱਤਰ ਪੜ੍ਹਦਾ ਗਿਆ, ਰਣਜੀਤ ਸਿੰਘ ਦੇ ਮੱਥੇ ਵਿਚ ਵੱਟ ਪੈਂਦੇ ਗਏ।
-"ਮਹਾਰਾਜ, ਸਾਨੂੰ ਫਤੇਹ ਖ਼ਾਨ ਨੇ ਕਿਰਦਾਰ ਬਾਰੇ ਸ਼ੱਕ ਤਾਂ ਪਹਿਲਾਂ ਹੀ ਸੀ। ਹਜੂਰ ਨੂੰ ਦੱਸਿਆ ਵੀ ਸੀ, ਇਹ ਸ਼ਖਸ ਭਰੋਸੇਯੋਗ ਨਹੀਂ ਹੈ। ਜਦ ਭਾਰੀ ਬਰਫਬਾਰੀ ਦੇ ਬਾਵਜੂਦ ਫਤਹ ਖ਼ਾਨ ਦੀ ਫੌਜ, ਖਾਲਸਾ ਫੌਜ ਨਾਲ ਬਿਨਾਂ ਸਲਾਹ ਕੀਤਿਆ ਅੱਗੇ ਵਧਦੀ ਗਈ। ਸਾਨੂੰ ਉਸ ਦੀ ਨੀਅਤ ਦਾ ਪਤਾ ਚੱਲ ਗਿਆ। ਉਸ ਦੇ ਸੈਨਿਕ ਬਰਡ ਵਿਚ ਚੱਲਣ ਦੇ ਮਾਹਰ ਹਨ। ਹਜੂਰ ਦਾ ਸੰਦੇਰ ਦਰੁਸਤ ਸੀ, ਉਹ ਸ਼ੋਰਗੜ੍ਹ ਕਿਲ੍ਹੇ ਵਿਚ ਪਹਿਲਾਂ ਪਹੁੰਚ ਕੇ, ਸ਼ਾਹ ਸੁਜਾਹ ਨੂੰ ਆਪਣਾ ਬੰਦੀ ਬਨਾਉਣਾ ਚਾਹੁੰਦੇ ਸਨ। ਪ੍ਰਮਾਤਮਾ ਦੀ ਮੇਹਰ ਨਾਲ, ਰਜੌਰੀ ਦੇ ਜਗੀਰਦਾਰ ਨੇ ਸਾਨੂੰ ਇਕ ਹੋਰ ਰਸਤੇ ਬਾਰੇ ਜਾਣਕਾਰੀ ਦਿੱਤੀ। ਇਹ ਰਸਤਾ ਕਠਿਨ ਤਾਂ ਸੀ ਪਰ ਘੱਟ ਦੂਰੀ ਵਾਲਾ ਸੀ। ਇਸ ਭਾਰੀ ਅਸੀਂ ਫਤੇਹ ਖ਼ਾਨ ਦੀ ਫੌਜ ਨਾਲ ਸਮੇਂ ਸਿਰ ਮਿਲ ਸਕਦੇ ਸਾਂ। ਉਹੀ ਹੋਇਆ. ਅਸੀਂ ਇਕੋ ਸਮੇਂ ਕਸ਼ਮੀਰ ਵਿਚ ਦਾਖਲ ਹੋਏ। ਫਤੇਹ ਖਾਨ ਖਾਲਸਾ ਫੌਜ ਵੇਖ ਕੇ ਥੱਪਲਾ ਲਿਆ। ਉਸ ਨੇ ਜਾਂਦਿਆ ਹੀ ਲੁੱਟ ਮਾਰ ਸ਼ੁਰੂ ਕਰ ਦਿੱਤੀ। ਅਤਾ ਮੁਹੰਮਦ ਦੇ ਪੁੜਾਂ ਵਿਚ ਫਸਿਆ ਹੋਇਆ ਸੀ। ਅਸੀ ਇਸ ਹਫੜਾ-ਦਫੜੀ ਦਾ ਫਾਇਦਾ ਉਠਾਇਆ ਤੇ ਸ਼ੇਰ ਗੜ੍ਹ ਕਿਲ੍ਹੇ ਵਿਚੋਂ ਸਾਹ ਸੁਜਾਹ ਨੂੰ ਆਪਣੀ ਸੁਰੱਖਿਆ ਵਿਚ ਲੈ ਲਿਆ। ਪਤਾ ਲੱਗਿਆ ਹੈ, ਅਤਾ ਮੁਹੰਮਦ ਤਾਂ ਸ਼ਾਹ ਨੂੰ ਬਾਦਸ਼ਾਹ ਸਵੀਕਾਰ ਕਰਨ ਲਈ ਰਾਜੀ ਸੀ, ਪਰ ਫਤੇਹ ਖਾਨ, ਸ਼ਾਹ ਨੂੰ ਕਤਲ ਕਰਨ ਦਾ ਇਰਾਦਾ ਰੱਖਦਾ ਸੀ। ਫਤੇਹ ਖ਼ਾਨ ਨੇ ਸਾਨੂੰ ਸ਼ਾਹ ਬੁਜਾਹ ਹਵਾਲੇ ਕਰਨ ਲਈ ਕਿਹਾ। ਅਸੀਂ ਸਾਭ ਨਾਂਹ ਕਰ ਦਿੱਤੀ। ਇਕ ਮੋਕ ਤਾਂ ਦੋਹਾਂ ਧਿਰਾਂ ਵਿਚ ਜੰਗ ਦੇ ਹਾਲਾਤ ਬਣ ਗਏ ਸਨ। ਮੈਂ ਸੁਝਾਅ ਦਿੱਤਾ, 'ਸ਼ਾਹ ਸੁਜਾਹ ਦੀ ਮਰਜ਼ੀ ਪੁੱਛ ਲਈ ਜਾਏ, ਉਹ ਜਿਧਰ ਜਾਣਾ ਚਾਹੁੰਦਾ ਹੋ ਜਾਵੇ। ਸਾਹ ਨੂੰ ਪੁੱਛਿਆ ਗਿਆ ਤਾਂ ਉਸ ਨੇ ਖ਼ਾਲਸਾ ਫੌਜ ਨਾਲ ਲਾਹੌਰ ਜਾਣ ਦੀ ਖਵਾਹਿਸ਼ ਦੱਸੀ। ਖਿੱਝ ਅਤੇ ਕ੍ਰੋਧ ਵਿਚ ਫਤੇਹ ਖ਼ਾਨ ਨੇ ਸ਼ੇਰਗੜ੍ਹ ਅਤੇ ਹਰੀ ਪਰਬਤ ਘਾਟੀ ਉੱਪਰ ਕਬਜ਼ਾ ਕਰ ਲਿਆ। ਭਾਰੀ ਲੁੱਟਮਾਰ ਕੀਤੀ। ਜਦ ਮੈਂ ਉਸ ਨੂੰ ਦਰਬਾਰ ਦੀਆਂ ਸ਼ਰਤਾਂ ਅਨੁਸਾਰ, ਲੁੱਟ ਦੇ ਮਾਲ ਵਿਚੋਂ ਹਿੱਸਾ ਅਤੇ ਨੇ ਲੱਖ ਰੁਪਏ ਦੀ ਮੰਗ ਕੀਤੀ ਤਾਂ ਉਹ ਮੁੱਕਰ ਗਿਆ। ਉਸ ਨੇ ਕਿਹਾ, 'ਦਰਬਾਰ ਦੀ ਫੌਜ ਨੇ ਕੁਝ ਨਹੀਂ ਕੀਤਾ। ਇਹ ਝਗੜਾ ਅਜੇ ਚੱਲਦਾ ਹੀ ਸੀ, ਅਤਾ ਮੁਹੰਮਦ ਨੂੰ ਭੱਜਣ ਦਾ ਮੌਕਾ ਮਿਲ ਗਿਆ। ਹਜ਼ੂਰ, ਸਾਨੂੰ ਏਲਚੀ ਰਾਹੀਂ ਦੱਸਿਆ ਜਾਵੇ ਅੱਗੇ ਕੀ ਹੁਕਮ ਹੈ ? ਸ਼ਾਹ ਬੁਜਾਹ ਖਾਲਸਾ ਫੌਜ ਕੋਲ ਪੂਰੀ ਤਰ੍ਹਾਂ ਸੁਰੱਖਿਅਤ ਹੈ।...
ਰਣਜੀਤ ਸਿੰਘ ਦੀਆਂ ਮੁੱਛਾਂ ਤਾਂ ਪੱਤਰ ਪੜ੍ਹਦਿਆਂ ਦੌਰਾਨ ਹੀ ਵਰਕਣ ਲੱਗ ਪਈਆਂ ਸਨ। ਹੁਣ ਉਹ ਹੱਥ ਵਿਚ ਵੜੇ ਰੁਮਾਲ ਨਾਲ ਠੰਢੇ ਮੌਸਮ ਦੇ ਬਾਵਜੂਦ ਚਿਹਰੇ ਨੂੰ ਹਵਾ ਝੱਲਣ ਲੱਗਾ। ਉਸ ਨੇ ਫ਼ਕੀਰ ਅਜ਼ੀਜ਼ਉਦਦੀਨ ਨੂੰ ਕਿਹਾ :
-ਫੁਰਮਾਨ ਜਾਰੀ ਕਰਕੇ ਦੂਤਾਂ ਨੂੰ ਫੋਰਨ ਰਵਾਨਾ ਕਰੋ। ਸੂਚਨਾ ਮਿਲਦਿਆਂ ਹੀ ਅਟਕ ਪਰ ਚੜ੍ਹਾਈ ਕਰਕੇ ਕਬਜ਼ੇ ਹੇਠ ਲਓ। ਦੀਵਾਨ ਮੋਹਕਮ ਚੰਦ ਦੀ ਮਦਦ ਲਈ ਲਾਹੌਰ ਤੋਂ ਅੱਜ ਹੀ ਅਟਕ ਲਈ ਫੌਜ ਭੇਜ। ਫੌਜ ਦੀ ਅਗਵਾਈ ਕਰਨ ਦੀ ਜਿਮੇਵਾਰੀ ਖੁਦ ਸੰਭਾਲੇ।
-ਜੋ ਹੁਕਮ ਸਰਕਾਰ। ਫਕੀਰ ਨੇ ਸਿਰ ਝੁਕਾਇਆ। ਫਿਰ ਉਹ ਸ਼ਾਹੀ ਫੁਰਮਾਨ ਤਿਆਰ ਕਰਨ ਲੱਗਾ।
...
ਲਾਹੌਰ ਦਰਬਾਰ ਦੀਆਂ ਰਾਖਵੀਆਂ ਸੈਨਿਕ ਟੁਕੜੀਆਂ ਅਟਕ ਉੱਪਰ ਚੜ੍ਹਾਈ ਕਰਨ ਲਈ ਫੋਰਨ ਤਿਆਰੀ ਵਿਚ ਜੁੱਟ ਗਈਆਂ। ਰਣਜੀਤ ਸਿੰਘ ਨੇ ਦਿਖਾਵੇ ਵਜੇ ਕਸ਼ਮੀਰ ਤੋਂ ਲਿਆਂਦੇ ਜਾ ਰਹੇ ਸ਼ਾਹ ਸੁਜਾਹ ਦਾ ਸਵਾਗਤ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ। ਕੁੰਵਰ ਖੜਕ ਸਿੰਘ ਲਾਹੌਰ ਪਹਿਲਾਂ ਪੁੱਜ ਗਿਆ। ਰਣਜੀਤ ਸਿੰਘ ਨੇ ਕੁੰਵਰ ਅਤੇ ਉਸ ਦੇ ਨਿੱਜੀ ਉਸਤਾਦ ਭਈਆ ਰਾਮ ਸਿੰਘ ਦੀ ਅਗਵਾਈ ਵਿਚ ਫੌਜ-ਏ-ਖ਼ਾਸ ਦੀ ਇਕ ਟੁਕੜੀ ਨੂੰ ਸਲਾਮੀ ਦੇਣ ਵਾਸਤੇ ਤਿਆਰ ਰਹਿਣ ਲਈ ਕਿਹਾ। ਜਿਵੇਂ ਹੀ ਸ਼ਾਹ ਸੁਜਾਹ ਨੂੰ ਲੈ ਕੇ ਖਾਲਸਾ ਫੌਜ ਲਾਹੌਰ ਅੰਦਰ ਦਾਖ਼ਲ ਹੋਈ, ਉਸ ਨੂੰ ਸ਼ਾਹੀ ਆਦਰ ਨਾਲ ਜਹਾਂਗੀਰ ਦੇ ਮਕਬਰੇ ਤੋਂ ਮੁਬਾਰਕ ਹਵੇਲੀ' ਤੱਕ ਲੈ ਕੇ, ਉਸ ਦੀ ਪਟਰਾਣੀ ਵਲਾ ਬੇਗਮ ਦੇ ਹਵਾਲੇ ਕਰ ਦਿੱਤਾ।
ਇਸ ਵੇਲੇ ਸ਼ਾਹ ਸੁਜਾਹ ਦੀ ਅਜੀਬ ਮਾਨਸਿਕ ਸਥਿਤੀ ਸੀ। ਮੁਸ਼ਾਰਕ ਹਵੇਲੀ ਅੰਦਰ ਪੈਰ ਰੱਖਦਿਆਂ, ਉਹ ਆਪਣੇ ਅੰਨ੍ਹੇ ਭਰਾ ਸ਼ਾਹ ਜਮਾਨ ਦਾ ਕਿਵੇਂ ਸਾਹਮਣਾ ਕਰੋਗਾ। ਉਹ ਜੋ ਕਦੇ ਖ਼ੁਦ ਬਾਦਸ਼ਾਹ ਸੀ। ਪੰਜਾਬ ਉੱਪਰ ਰਾਜ ਕਰਨ ਦੇ ਸੁਪਨੇ ਲੈਂਦਾ ਸੀ। ਅੱਜ ਉਸੇ ਪੰਜਾਬ ਦੀ ਰਾਜਧਾਨੀ ਵਿਚ ਪਨਾਹ ਲਈ ਬੈਠਾ ਦਿਨ ਗੁਜ਼ਾਰ ਰਿਹਾ ਹੈ। ਆਖ਼ਰ ਜਦ ਦੇਵੇਂ ਭਰਾ ਬਗਲਗੀਰ ਹੋਏ ਤਾਂ ਸ਼ਾਹ ਸੁਜਾਹ ਦੀ ਵੇਦਨਾ ਸੁਣ ਕੇ ਸ਼ਾਹ ਜਮਾਨ ਕੇ ਕਿਹਾ -ਏਨਾ ਫਿਕਰ ਨਾ ਕਰੋ, ਭਾਈ ਜਾਨ। ਹੁਣ ਮੈਂ ਪਹਿਲਾਂ ਤੋਂ ਵੀ ਜਿਆਦਾ ਵੇਖ ਰਿਹਾ ਹਾਂ। ਸਭ ਕੁਝ ਦੇਖ ਸਕਦਾ ਹਾਂ। ਤੁਸੀਂ ਮੇਰੇ ਨਾਲ ਖੜ੍ਹੇ ਹੋ। ਮੈਨੂੰ ਤਾਂ ਆਪਣੇ ਪਿਛੋਂ ਵੀ ਸਭ ਕੁਝ ਦਿਖਾਈ ਦੇਣ ਲੱਗਾ ਹੈ। ਮੈਂ ਤਾਂ ਹੁਣ ਪਿਛਲੇ-ਯੁੱਗ ਵੀ ਵੇਖਣ ਦੇ ਕਾਬਲ ਹੋ ਗਿਆ ਹਾਂ ਔਰ ਮੈਨੂੰ ਆਉਣ ਵਾਲੇ ਯੁੱਗ ਵੀ ਦਿਖਾਈ ਦਿੰਦੇ ਨੇ। ਮਹਿਮੂਦ ਨੇ ਅੱਖਾਂ ਕੱਢ ਲਈਆਂ ਤਾਂ ਕੀ ਹੋਇਆ। ਅੱਲਾਹ ਜਦ ਨਿਗਾਹ ਦੇ ਦਰਵਾਜ਼ੇ ਬੰਦ ਕਰ ਦਿੰਦਾ ਹੈ ਤਾਂ ਰੂਹਾਨੀ ਨਿਗਾਹ ਦੇ ਦਰਵਾਜ਼ੇ ਆਪਣੇ-ਆਪਣ ਖੁੱਲ੍ਹ ਜਾਂਦੇ ਨੇ ਭਾਈ ਜਾਨ। ਮੇਰਾ ਫਿਕਰ ਨਾ ਕਰੋ। ਤਖ਼ਤ ਫਿਰ ਕਿਵੇਂ ਹਾਸਲ ਕਰਨਾ ਹੈ ਔਰ ਇਸ ਕਾਡਰ ਰਾਜੇ ਦੀ ਪਨਾਹ ਵਿਚੋਂ ਕਿਸ ਤਰ੍ਹਾਂ ਨਿਕਲਣਾ ਹੈ, ਇਸ ਬਾਰੇ ਜ਼ਿਕਰ ਕਰੋ...।
ਸ਼ਾਹ ਸੁਜਾਹ, ਆਪਣੇ ਭਰਾ ਦੀ ਹਸਰਤ ਸੁਣ ਕੇ ਦੰਗ ਰਹਿ ਗਿਆ।
-ਭਾਈ ਜਾਨ ਹੈਰਾਨ ਹੋ ਰਹੇ ਹੋ ? ਸ਼ਾਹ ਜਮਾਨ ਬੋਲਿਆ ਤਾਂ ਸ਼ਾਹ ਸੁਜਾਹ ਤ੍ਰਭਕਿਆ।
-ਕੀ ਸੱਚਮੁਚ ਕੋਈ ਰੂਹਾਨੀ ਨਿਗਾਹ ਹੁੰਦੀ ਹੈ ?
ਸ਼ਾਹ ਜ਼ਮਾਨ ਬੋਲਦਾ ਗਿਆ, 'ਹਰ ਕੋਈ ਤਖ਼ਤ ਦਾ ਚਾਹਵਾਨ ਹੁੰਦਾ ਹੈ। ਹਰ ਕੋਈ ਦੂਸਰੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ। ਪਿਉ, ਪੁੱਤਰ ਨੂੰ, ਭਰਾ ਭਰਾ ਨੂੰ। ਤਖ਼ਤ ਦੇ ਸਾਹਮਣੇ ਤਮਾਮ ਰਿਸ਼ਤੇ ਦੂਸਰੇ ਥਾਂ ਉੱਪਰ ਖਿਸਕ ਜਾਂਦੇ ਨੇ। ਹਰ ਕੋਈ ਆਪਣੇ ਆਪ ਨੂੰ ਤਖ਼ਤ ਦਾ ਦਾਅਵੇਦਾਰ ਸਮਝਦਾ ਹੈ। ਇਸੇ ਲਈ ਮੈਨੂੰ ਅੱਖਾਂ ਗਵਾਉਣੀਆਂ ਪਈਆਂ, ਉਹ ਵੀ ਕਿਸੇ ਬਾਦਸ਼ਾਹ ਦੇ ਹੁਕਮ ਨਾਲ ਨਹੀਂ, ਆਪਣੇ ਭਰਾ ਦੇ ਹੁਕਮ ਨਾਲ। ਇਕ ਭਰਾ ਹੀ ਆਪਣੇ ਭਰਾ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦਾ ਹੈ, ਇਹ ਗੱਲ ਬਹੁਤ ਤਕਲੀਫ ਦਿੰਦੀ ਹੈ ਭਾਈ ਜਾਨ ।...
-ਹੁਣ ਮੈਂ ਆ ਗਿਆ ਹਾਂ। ਇਨਸ਼ਾ ਅੱਲਾਹ ਅਸੀਂ ਦੁੱਖਾਂ ਵਿਚੋਂ ਨਿਕਲਾਂਗੇ। ਆਪਣੇ ਮੁਲਕ ਦੇ ਫਿਰ ਮਾਲਕ ਬਣਾਂਗੇ। ਸ਼ਾਹ ਸੁਜਾਹ ਨੇ ਆਪਣੇ ਅੰਨ੍ਹੇ ਭਰਾ ਦੇ ਮੋਢੇ ਹਪਥਪਾਏ। ਕੋਲੀ ਥੋੜ੍ਹੀ ਵਫ਼ਾ ਬੇਗਮ ਨੇ ਭਰ ਆਈਆਂ ਅੱਖਾਂ ਪੂੰਝੀਆਂ।
-ਮੇਰੇ ਲਈ ਤਾਂ ਹਰ ਥਾਂ ਇਕੋ ਜੇਹੀ ਹੈ, ਭਾਈ ਜਾਨ। ਹਰ ਥਾਂ ਹਨੇਰਾ ਹੈ। ਇਸ ਹਨੇਰੇ ਦਾ ਕੋਈ ਅੰਤ ਨਹੀਂ ਹੈ। ਮੈਂ ਹੁਣ ਦੇਖਣ ਨਾਲੋਂ, ਮਹਿਸੂਸ ਵਧੇਰੇ ਕਰਨ ਲੱਗਾ ਦਾ। ਪਰ ਇਹ ਸਭ ਅੱਲਾਹ ਦੀ ਰਜਾ ਸੀ। ਮੈਂ ਉਸ ਦੀ ਇਬਾਦਤ ਵਿਚ ਹਾਂ '
ਸ਼ਾਹ ਜ਼ਮਾਨ ਦੀਆਂ ਗੱਲਾਂ ਸੁਣ ਕੇ, ਹਵੇਲੀ ਅੰਦਰ ਪਰਿਵਾਰ ਦੇ ਸਾਰੇ ਜੀ ਉਦਾਸ ਹੋ ਗਏ।
ਵਫ਼ਾ ਬੇਗਮ ਨੂੰ ਇਕਦਮ ਮਹਾਰਾਜੇ ਦਾ ਖਿਆਲ ਆਇਆ। ਉਸ ਦੇ ਸ਼ਾਹ ਪਰਿਵਾਰ ਵੱਲੋਂ ਮਹਾਰਾਜੇ ਦਾ ਤਹਿ ਦਿਲੋਂ 'ਸ਼ੁਕਰੀਆ' ਦੇ ਦੂਤ ਰਾਹੀਂ ਸੰਦੇਸ਼ ਭੇਜੇ ਤੇ ਇਕ ਅਹਿਸਾਨ ਬਦਲੇ ਤਾ-ਉਮਰ ਖਾਲਸਾ ਸਰਕਾਰ ਦੀ ਕਰਜਦਾਰ ਹੋ ਜਾਣ ਦੀ बगे।
ਰਣਜੀਤ ਸਿੰਘ ਤਾਂ ਕਿਸੇ ਹੋਰ ਬਹੁਤ ਵੱਡੇ ਸੁਨੇਹੇ ਦੀ ਉਡੀਕ ਵਿਚ ਸੀ।
-ਹੁਣ ਵੱਡਾ ਬੇਗਮ ਵਾਅਦੇ ਅਨੁਸਾਰ ਕੋਹੇਨੂਰ ਹੀਰਾ' ਸਪੁਰਦ ਕਰਨ ਲਈ ਬੁਲਾਵਾ ਭੇਜੇਗੀ। ਇਹ ਅਹਿਸਾਨ ਉਸ ਨੇ ਕੇਵਲ 'ਸ਼ੁਕਰੀਆ' ਸ਼ਬਦ ਸੁਣਨ ਲਈ ਨਹੀਂ ਸੀ ਕੀਤਾ। ਉਹ ਅੰਦਰੇ ਅੰਦਰ ਖਿੱਝਿਆ ਤੇ ਅਗਲੀ ਰਣਨੀਤੀ ਦੀ ਯੋਜਨਾ ਘੜਨ ਲੱਗਾ। ਹੁਣ ਉਹ ਉੱਠਦਿਆਂ, ਬੈਠਦਿਆਂ, ਸੱਦਿਆ 'ਕੋਹੇਨੂਰ ਹੀਰੇ' ਦੇ ਖਵਾਬ ਦੇਖਣ ਲੱਗ ਪਿਆ ਸੀ।
ਅਟਕ ਦੇ ਗਵਰਨਰ ਜਹਾਂਦਾਦ ਖ਼ਾਨ ਨੂੰ ਸੂਹੀਆਂ ਵੱਲੋਂ ਖਬਰ ਮਿਲੀ, -ਖਾਲਸਾ ਸੈਨਾ ਨੇ ਅਟਕ ਪਰ ਚੜ੍ਹਾਈ ਕਰ ਦਿੱਤੀ ਹੈ ਔਰ ਫੌਜ ਮਾਰੋ-ਮਾਰ ਕਰਦੀ ਆ ਰਹੀ ਏ।
ਜਹਾਂਦਾਦ ਖ਼ਾਨ ਦੇ ਹੱਥ ਪੈਰ ਫੁੱਲ ਗਏ। ਉਸ ਨੇ ਫਤੇਹ ਖ਼ਾਨ ਨਾਲ ਪਹਿਲਾਂ ਹੀ ਵਿਗਾੜ ਲਈ ਸੀ। ਅਤਾ ਮੁਹੰਮਦ ਖ਼ਾਨ ਨੂੰ ਕਸ਼ਮੀਰ ਵਿਚੋਂ ਬੇਦਖ਼ਲ ਕਰ ਦਿੱਤਾ ਗਿਆ ਸੀ। ਹੁਣ ਉਹ ਇਕੱਲਾ ਪੰਜਾਬ ਦੇ ਮਹਾਰਾਜੇ ਨਾਲ ਤੇ ਫਤੇਹ ਖਾਨ ਨਾਲ ਕਿਵੇਂ ਲੜੇ ? ਉਹ ਡਰ ਗਿਆ, ਜੇ ਮੈਂ ਫਤੇਹ ਖ਼ਾਨ ਦੇ ਕਾਬੂ ਆ ਗਿਆ ਤਾਂ ਹੋ ਸਕਦਾ ਹੈ ਉਹ ਮੇਰਾ ਕਤਲ ਕਰ ਦੇਵੇ ਜਾਂ ਸ਼ਾਹ ਵਾਂਗ ਮੈਨੂੰ ਅੰਨਾ ਕਰ ਦਿੱਤਾ ਜਾਏ। ਉਸ ਨੇ ਲਾਹੌਰ ਦਰਬਾਰ ਦੀ ਅਧੀਨਗੀ ਕਬੂਲਣ ਦਾ ਫੈਸਲਾ ਕਰ ਲਿਆ।
ਇਹ ਖ਼ਬਰਾਂ ਫਤੇਹ ਖ਼ਾਨ ਕੋਲ ਵੀ ਪੁੱਜ ਗਈਆਂ। ਉਹ ਹਤਾਸ਼ ਰਹਿ ਗਿਆ। ਆਪਣੇ ਸਿਪਾਹ-ਸਲਾਰਾਂ ਨਾਲ ਉਸ ਨੇ ਮਸ਼ਵਰਾ ਕੀਤਾ। ਇਹ ਤਾਂ 'ਅੱਗ ਦੌੜ ਪਿੱਛੇ ਚੌੜ ਵਾਲੀ ਗੱਲ ਬਣ ਗਈ। ਉਸ ਨੇ ਕਸ਼ਮੀਰ ਆਪਣੇ ਭਰਾ ਮੁਹੰਮਦ ਅਜ਼ੀਮ ਖ਼ਾਨ ਦੇ ਹਵਾਲੇ ਕੀਤਾ ਤੇ ਖੁਦ ਖਾਲਸਾ ਫੌਜ ਨਾਲ ਟੱਕਰ ਲੈਣ ਲਈ ਅਤੇ ਜਹਾਂਦਾਦ ਖ਼ਾਨ ਨੂੰ ਕਾਬੂ ਕਰਨ ਲਈ, ਅਟਕ ਨੂੰ ਮੋੜਾ ਪਾ ਲਿਆ।
ਉਸ ਨੇ ਆਪਣਾ ਇਕ ਦੂਤ ਇਸ ਧੋਖੇ ਬਾਰੇ ਔਰ ਅਟਕ ਤੋਂ ਆਪਣੀ ਫੌਜ ਤੁਰੇਤ ਵਾਪਸ ਬੁਲਾਉਣ ਦਾ ਸੁਨੇਹਾ ਦੇ ਕੇ ਰਣਜੀਤ ਸਿੰਘ ਪਾਸ ਭੇਜਿਆ। ਰਣਜੀਤ ਸਿੰਘ ਨੇ ਪਹਿਲਾਂ ਹੀ ਵਕੀਰ ਅਜੀਜ਼ਉਦਦੀਨ ਅਤੇ ਦੀਵਾਨ ਦੇਵੀ ਦਾਸ ਦੀ ਅਗਵਾਈ ਵਿਚ ਭਾਰੀ ਫੌਜ ਰਵਾਨਾ ਕਰ ਦਿੱਤੀ ਸੀ ਤੇ ਉਹਨਾਂ ਨੂੰ ਹਦਾਇਤ ਸੀ, ਜਿਵੇਂ ਵੀ ਹੋਵੇ, ਅਟਕ ਦੇ ਕਿਲ੍ਹੇ ਉੱਪਰ ਕਬਜਾ ਕਰਨਾ ਹੈ।
ਇਧਰ ਇਸ ਵਕਤ ਲਾਹੌਰ ਦੀ ਮੁਬਾਰਕ ਹਵੇਲੀ ਵਿਚ ਸੋਗ ਪਿਆ ਹੋਇਆ ਸੀ। ਸ਼ਾਹ ਸੁਜਾਹ, ਵਫਾ ਬੇਗਮ, ਸ਼ਾਹ ਜਮਾਨ, ਉਹਨਾਂ ਦੇ ਪਰਿਵਾਰ, ਭਾਵੇਂ ਪੂਰੀ ਤਰ੍ਹਾਂ ਸੁਰੱਖਿਅਤ ਸਨ ਪਰ ਉਹ ਸਾਰੇ ਰਣਜੀਤ ਸਿੰਘ ਦੀ ਵਧ ਰਹੀ ਤਾਕਤ ਤੋਂ ਡਰੇ ਹੋਏ ਸਨ। ਸ਼ਾਹ ਸੁਜਾਹ ਨੇ ਆਪਣੀ ਬੇਗਮ ਨੂੰ ਜਿਹੜੀ ਬੇਹੱਦ ਖੌਫਜ਼ਦਾ ਸੀ, ਕਿਹਾ:
-ਬੇਗਮ ਅਗਰ ਮਹਾਰਾਜਾ ਕਿਸੇ ਵੀ ਗੱਲ ਸਾਡੇ ਨਾਲ ਖਫ਼ਾ ਹੋ ਗਿਆ ਤਾਂ ਅਸੀਂ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕਾਂਗੇ।
-ਏਨਾ ਕਿਉਂ ਘਬਰਾਵਦੇ ਹੋ। ਅੱਲਾਹ ਸਾਡੇ ਨਾਲ ਏ। ਜਿੰਦਾਂ ਕਸ਼ਮੀਰ ਵਿਚੋਂ ਸਹੀ ਸਲਾਮਤ ਨਿਕਲ ਆਏ ਹੋ, ਇਨਸ਼ਾ ਅੱਲਾਹ, ਏਥੋਂ ਵੀ ਕੋਈ ਰਸਤਾ ਮਿਲ ਜਾਏਗਾ। ਵਫਾ ਬੇਗਮ ਨੇ ਸ਼ਾਹ ਨੂੰ ਧੀਰਜ ਦਿੱਤਾ ਭਾਵੇਂ ਉਹ ਖ਼ੁਦ ਵੀ ਘਬਰਾਈ ਹੋਈ ਸੀ।
-ਤਖ਼ਤ ਔਰ ਪੈਸਾ, ਐਸਾ ਹੈ ਬੇਗਮ, ਇਸ ਨੂੰ ਹਾਸਲ ਕਰਨ ਲਈ, ਸਭ ਵਾਅਦੇ, ਸਭ ਵਫ਼ਾਦਾਰੀਆਂ ਜੜਾ ਹੋ ਜਾਂਦੀਆਂ ਨੇ। ਸ਼ਾਹ ਸੁਜਾਹ ਉਦਾਸ ਹੋ ਗਿਆ।
-ਮਰਨ ਤੋਂ ਪਹਿਲਾਂ ਹੀ ਕਿਉਂ ਮਰਨ ਲੱਗੇ ਓ ? ਸਭ ਅੱਲਾਹ ਉੱਪਰ ਛੱਡ ਦਿਓ। ਜਿਸ ਤਰ੍ਹਾਂ ਦੇ ਵੀ ਹਾਲਾਤ ਹੋਏ ਅਸੀਂ ਉਸ ਮੁਤਾਬਕ ਖ਼ੁਦ ਨੂੰ ਢਾਲ ਲਵਾਂਗੇ।
ਸ਼ਾਹ ਸੁਜਾਹ ਨੇ ਲੰਮਾ ਸਾਹ ਭਰਿਆ। ਬੇਗਮ ਦੀਆਂ ਉਤਸ਼ਾਹਜਨਕ ਗੱਲਾਂ ਦੇ ਬਾਵਜੂਦ, ਸ਼ਾਹ ਦੇ ਅੰਦਰੋਂ ਫ਼ਿਕਰ ਨਹੀਂ ਗਏ। ਇਥੋਂ ਨਿਕਲਣ ਲਈ ਉਹ ਆਪਣੇ ਭਰਾ ਸਾਹ ਜਮਾਨ ਨਾਲ ਜਾ ਕੇ ਰਣਨੀਤੀਆਂ ਘੜਨ ਲੱਗਾ।
ਹਵੇਲੀ ਦੇ ਬਾਹਰ ਰਣਜੀਤ ਸਿੰਘ ਦਾ ਇਕ ਬਹੁਤ ਹੀ ਭਰੋਸੇਯੋਗ ਦਰਬਾਰੀ ਪੰਜ ਹਥਿਆਰ ਬੰਦ ਸੈਨਿਕ ਲੈ ਕੇ ਆਣ ਖੜ੍ਹਾ। ਹਵੇਲੀ ਵਿਚ ਸਹਿਮ ਛਾ ਗਿਆ। ਦਰਬਾਰੀ ਨੇ, ਹਵੇਲੀ ਦੇ ਨੌਕਰ ਨੂੰ ਮਹਾਰਾਜੇ ਦਾ ਸੁਨੇਹਾ ਦੇ ਕੇ ਅੰਦਰ ਭੇਜਿਆ।
-ਆਲਮਪਨਾਹ, ਸ਼ਾਹ ਬੁਜਾਹ ਦੇ ਨੌਕਰ ਨੇ ਕਿਹਾ-ਮਹਾਰਾਜੇ ਨੇ 'ਕੇਹੇਨੂਰ ਹੀਰਾ ਦਰਬਾਰੀ ਦੇ ਸਪੁਰਦ ਕਰਨ ਲਈ ਹੁਕਮ ਦਿੱਤਾ ਹੈ।
ਸੁਣਦਿਆਂ ਹੀ ਸਭਨਾਂ ਦੇ ਚਿਹਰੇ ਫੱਕ ਹੋ ਗਏ।
ਸਾਹ ਸੁਜਾਹ ਅਤੇ ਵਡਾ ਬੇਗਮ ਦੇਵ ਹੀ ਕਹੇਨੂਰ ਹੀਰਾ ਦੇਣਾ ਨਹੀਂ ਸਨ ਚਾਹੁੰਦੇ। ਉਹਨਾਂ ਨੇ ਰਣਜੀਤ ਸਿੰਘ ਦੇ ਦਰਬਾਰੀ ਨੂੰ ਇਕ ਪੱਤਰ ਦਿੱਤਾ। 'ਕੋਹੇਨੂਰ ਹੀਰਾ ਉਹਨਾਂ ਪਾਸ ਨਹੀਂ ਹੈ। ਕੰਧਾਰ ਦੇ ਇਕ ਸਾਹੂਕਾਰ ਕੋਲ ਗਿਰਵੀ ਪਿਆ ਹੈ।"
ਦਰਬਾਰੀ ਪੱਤਰ ਲੈ ਕੇ ਵਾਪਸ ਆ ਗਿਆ। ਜਦ ਰਣਜੀਤ ਸਿੰਘ ਨੂੰ ਦੱਸਿਆ ਗਿਆ, ਉਸ ਨੂੰ ਅੱਗ ਲੱਗ ਗਈ ਕੋਹੇਨੂਰ ਹੀਰਾ ਪ੍ਰਾਪਤ ਕਰਨ ਲਈ ਲਾਹੌਰ ਦਰਬਾਰ ਨੇ ਖਾਲਸਾ ਫੌਜ ਕਿੰਨੇ ਵੱਡੇ ਖ਼ਤਰੇ ਵਿਚ ਪਾਈ ਸੀ। ਭਾਰੀ ਬਰਫ਼ਬਾਰੀ ਵਿਚ ਕਿੰਨੇ ਸੈਨਿਕ ਮਾਰੇ ਗਏ ਨੇ। ਫਤੇਰ ਖ਼ਾਨ ਨੇ ਲੁੱਟ ਦੇ ਮਾਲ ਵਿਚੋਂ ਹਿੱਸਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਦਰਕਾਰ ਦੇ ਖਜਾਨੇ ਦਾ ਭਾਰੀ ਖ਼ਰਚ ਹੋਇਆ ਏ। ਚੰਗਾ ਹੁੰਦਾ, ਮੈਂ ਸ਼ਾਹ ਸੁਜਾਹ ਨੂੰ ਕਿਲ੍ਹੇ ਵਿਚ ਕੈਦ ਰੱਖਦਾ। ਏਹੀ ਵਛਾ ਬੇਗਮ ਜਿਹੜੀ ਹੁਣ ਬੇਵਡਾ ਬੇਗਮ ਬਣਦੀ ਏ, ਮੇਰੇ ਕੋਲ ਆ ਕੇ ਘੁਟਨੇ ਟੇਕਦੀ, ਤਰਲੇ ਪਾਉਂਦੀ, ਗਿੜਗੜਾਉਂਦੀ ਸੀ। ਕੋਹੇਨੂਰ ਤਾਂ ਕੀ ਆਪਣੇ ਖਸਮ ਨੂੰ ਬਚਾਉਣ ਲਈ, ਮੈਨੂੰ ਖਸਮ ਬਨਾਉਣ ਲਈ ਰਾਜ਼ੀ ਹੋ ਜਾਂਦੀ। ਇਸ ਦਾ ਮਤਲਬ ਹੈ, ਘੀ ਸਿੱਧੀ ਉਂਗਲੀ ਨਾਲ ਨਹੀਂ ਨਿਕਲੇਗਾ। ਅਵਗਾਨੀਆਂ ਨੂੰ ਦੱਸਣਾ ਪਏਗਾ. ਹੁਣ ਪੰਗਾ ਪੰਜਾਬੀਆ ਨਾਲ ਪਿਆ ਜੇ। ਖੈਰ ਅਜੇ ਇਕ ਮੌਕਾ ਹੋਰ ਦਿਆਂਗਾ।
ਅਗਲੇ ਦਿਨ ਰਣਜੀਤ ਸਿੰਘ ਨੇ ਕੋਹੇਨੂਰ ਬਦਲੇ 3 ਲੱਖ ਰੁਪਈਆ ਤੇ 50 ਹਜ਼ਾਰ ਦੀ ਸਲਾਨਾ ਜਾਗੀਰ ਦੇਣ ਦੀ ਪੇਸ਼ਕਸ ਦਾ ਪਰਵਾਨਾ ਦੇ ਕੇ ਆਪਣਾ ਦਰਬਾਰੀ ਭੇਜਿਆ। ਨਾਲ ਹੀ ਧਮਕੀ ਦਿੱਤੀ-'ਫੈਸਲਾ ਕਰਨ ਲਈ 50 ਦਿਨਾਂ ਦਾ ਵਕਤ ਦਿੱਤਾ ਜਾਂਦਾ ਹੈ।
ਪਰਵਾਨਾ ਪੜ੍ਹਦਿਆਂ ਹੀ ਸ਼ਾਹ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰਾਮ ਵਿਚ ਸ਼ਾਹ ਨੇ ਤਾਂ ਖਾਣਾ ਪੀਣਾ ਤਿਆਗ ਦਿੱਤਾ। ਸ਼ਾਹ ਜ਼ਮਾਨ ਨੇ ਆਪਣੇ ਭਰਾ ਨੂੰ ਫੈਸਲਾ ਰੱਖਣ ਲਈ ਕਿਹਾ, ਪਰ ਉਹ ਤਾਂ ਜਿਵੇਂ ਢੇਰੀ ਢਾਹ ਕੇ ਬਹਿ ਗਿਆ। ਜਿਵੇਂ ਜਿਵੇਂ ਦਿਨ ਗੁਜ਼ਰਨ ਲੱਗੇ, ਮੁਬਾਰਕ ਹਵੇਲੀ ਅੰਦਰ ਸੋਗ ਵਧਦਾ ਗਿਆ। ਨੌਕਰ ਅਤੇ ਦਾਸੀਆ ਵੀ ਆਪਣੇ ਮਾਲਕਾਂ ਦੇ ਗਮ ਵਿਚ ਸ਼ਰੀਕ ਸਨ। ਹਰ ਚੜ੍ਹਦਾ ਦਿਨ ਉਹਨਾਂ ਲਈ ਭਿਆਨਕ ਹੋਣੀ ਨੂੰ ਹੋਰ ਨੇੜੇ ਲਈ ਆ ਰਿਹਾ ਸੀ।
ਪੰਜਾਹ ਦਿਨ ਪੂਰ ਹੋਣ ਪਿੱਛੋਂ, ਰਣਜੀਤ ਸਿੰਘ ਨੇ 1 ਜੂਨ 1813 ਨੂੰ ਕਾਈ ਗੁਰਬਖਸ਼ ਸਿੰਘ ਅਤੇ ਜਮਾਂਦਾਰ ਖੁਸ਼ਹਾਲ ਸਿੰਘ ਨੂੰ ਪਤਾ ਕਰਨ ਲਈ ਭੇਜਿਆ, ਸ਼ਾਹ ਸੁਜਾਹ ਅਤੇ ਵਛਾ ਬੇਗ਼ਮ 'ਕੋਹੇਨੂਰ ਹੀਰਾ' ਸਪੁਰਦ ਕਰਨ ਲਈ ਰਾਜੀ ਹੋਏ ਹਨ ਜਾਂ ਨਹੀਂ ? ਉਹਨਾਂ ਨੂੰ ਇਹ ਵੀ ਦੱਸਿਆ ਜਾਵੇ, ਕਿ 'ਕੋਹੇਨੂਰ ਹੀਰੇ' ਬਦਲੇ ਲਾਹੌਰ ਦਰਬਾਰ ਨੇ ਆਪਣੇ ਹਜ਼ਾਰਾ ਸੈਨਿਕਾਂ ਦੀ ਬਲੀ ਦਿੱਤੀ ਹੈ। ਕੀ ਉਹਨਾਂ ਦੀਆਂ ਜਾਨਾ ਨਾਲ 'ਕੋਹੇਨੂਰ ਹੀਰਾ ਵਧੇਰੇ ਕੀਮਤੀ ਹੈ ?
ਵਫ਼ਦ ਖਾਲੀ ਹੱਥ ਮੁੜ ਆਇਆ, 'ਸਰਕਾਰ ਵਛਾ ਬੇਰਾਮ 'ਹੀਰਾ' ਸਪੁਰਦ ਕਰਨ ਲਈ ਰਾਜ਼ੀ ਨਹੀਂ ਹੈ।
ਰਣਜੀਤ ਸਿੰਘ ਨੇ ਗੁੱਸ ਵਿਚ ਤਰੰਤ ਹੁਕਮ ਦਿੱਤਾ। 'ਮੁਬਾਰਕ ਹਵੇਲੀ ਘੋਰ ਲਓ। ਕੋਈ ਵੀ ਬਾਹਰੇ ਅੰਦਰ, ਔਰ ਅੰਦਰੋਂ ਬਾਹਰ ਨਾ ਜਾਵੇ। ਹਵੇਲੀ ਦੇ ਰਾਸ਼ਨ ਵਿਚ ਕਟੌਤੀ ਕਰ ਦਿੱਤੀ ਜਾਵੇ।'
ਉਸੇ ਵੇਲੇ ਕੋਤਵਾਲ ਨੂੰ ਤਲਬ ਕਰਕੇ ਹੁਕਮ ਦਿੱਤਾ, 'ਮੁਬਾਰਕ ਹਵੇਲੀ ਵਿਚ ਠਹਿਰੇ ਪਨਾਹਗੀਰਾਂ ਨਾਲ ਕੈਦੀਆਂ ਵਾਲਾ ਸਲੂਕ ਕੀਤਾ ਜਾਵੇ।
ਸ਼ਾਹੀ ਪਰਿਵਾਰ ਦੇ ਹੋਸ਼ ਵਾਖ਼ਤਾ ਹੋ ਗਏ। ਵਫ਼ਾ ਬੇਗਮ, 'ਕੋਹੇਨੂਰ ਹੀਰੇ' ਦੇ ਲਾਲਚ ਵਿਚ ਆ ਕੇ ਮਹਾਰਾਜੇ ਨਾਲ ਵਿਗਾੜ ਪਾ ਕੇ ਪਛਤਾਉਣ ਲੱਗੀ। ਜੇ ਕੋਹੇਨੂਰ ਹੀਰਾ ਦੇਣਾ ਹੀ ਪਿਆ ਤਾਂ ਇਹ ਪਹਿਲਾਂ ਹੀ ਦੇ ਦਿੱਤਾ ਜਾਂਦਾ, ਮਹਾਰਾਜੇ ਨਾਲ ਮਿੱਤਰਤਾ ਵੀ ਬਣੀ ਰਹਿੰਦੀ ਤੇ ਅਹਿਸਾਨ ਵੀ ਹੁੰਦਾ। ਪਰ ਹੁਣ ਉਹ ਮੌਕਾ ਹੱਥ ਨਹੀਂ ਸੀ ਆ ਰਿਹਾ। ਉਹਨਾਂ ਨੂੰ ਡਰ ਪੈ ਗਿਆ, ਜੋ ਪੂਰੇ ਪਰਿਵਾਰ ਨੂੰ ਕਿਲ੍ਹੇ ਦੇ ਕਿਸੇ ਤਹਿਖਾਨੇ ਵਿਚ ਸੁੱਟ ਦਿੱਤਾ ਗਿਆ ਤਾਂ ਜੀਂਦੇ ਜੀ ਉਥੋਂ ਬਾਹਰ ਨਹੀਂ ਨਿਕਲ ਸਕਣਗੇ। ਜਦੋਂ ਕਿ ਹਰ ਤਰਫ਼ ਦੁਸ਼ਮਣਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ।..
ਆਖ਼ਰ ਸ਼ਾਹ ਪਰਿਵਾਰ ਨੇ 'ਕੋਹੇਨੂਰ ਹੀਰਾ' ਮਹਾਰਾਜਾ ਨੂੰ ਦੇਣ ਦਾ ਮਨ ਬਣਾ ਲਿਆ। ਉਹਨਾਂ ਆਪਣਾ ਇਕ ਖ਼ਾਸ ਬੰਦਾ ਰਣਜੀਤ ਸਿੰਘ ਕੋਲ ਭੇਜਿਆ, 'ਅਗਰ ਮਹਾਰਾਜਾ, ਖ਼ੁਦ ਆਉਣ ਤਾਂ ਹੀਰਾ ਦੇ ਦਿੱਤਾ ਜਾਵੇਗਾ। 1813 ਦਾ ਜੂਨ ਮਹੀਨੇ ਦਾ ਇਹ ਬੇਹੱਦ ਗਰਮ ਦਿਨ ਸੀ। ਰਣਜੀਤ ਸਿੰ ਜਾਰੀ ਗਰਮੀ ਦੀ ਪਰਵਾਹ ਨਾ ਕਰਦਿਆਂ, 600 ਘੋੜ ਸਵਾਰ ਲੈ ਕੇ ਮੁਬਾਰਕ ਹਵੇਲੀ ਜਾ ਪੁੱਜਾ। ਉਸ ਦੇ ਨਾਲ ਭਵਾਨੀ ਦਾਸ ਵੀ ਸੀ। ਸ਼ਾਹ ਸੁਜਾਹ ਨੇ ਬੜੇ ਦੇਸ਼ ਨਾਲ ਰਣਜੀਤ ਸਿੰਘ ਦਾ ਸਵਾਗਤ ਕੀਤਾ। ਉਸ ਨੇ ਤਿੰਨ ਵਾਰ, 'ਖੁਸ਼ਆਮਦੀਦ, ਖੁਸ਼ਆਮਦੀਦ, ਖੁਸ਼ਆਮਦੀਦ' ਕਿਹਾ। ਦੋਹਾਂ ਨੇ ਇਕ ਦੂਸਰੇ ਨੂੰ ਗਲਵਕੜੀ ਵਿਚ ਲੈ ਕੇ ਦੋਸਤ ਹੋਣ ਦੀ ਰਸਮ ਨਿਭਾਈ। ਫਿਰ ਆਹਮੋ ਸਾਹਮਣੇ ਬੈਠ ਗਏ। ਮੁਥਾਰਕ ਹਵੇਲੀ ਅੰਦਰ ਬਿਲਕੁਲ ਚੁੱਪ ਛਾਈ ਹੋਈ ਸੀ। ਪੂਰਾ ਸੱਨਾਟਾ। ਰਣਜੀਤ ਸਿੰਘ ਦੀ ਅੱਖ ਬੇਚੈਨ ਹੋ ਉੱਠੀ। ਖੱਬੇ ਵੱਲ ਤੱਕਣ ਲਈ ਉਸ ਨੂੰ ਵਧੇੜੇ ਗਰਦਨ ਘੁਮਾਉਣੀ ਪੈਂਦੀ ਸੀ। ਜਦ ਕਾਫੀ ਸਮਾਂ ਸ਼ਾਹ ਵੱਲੋਂ ਨਾ ਕੋਈ ਗੱਲਬਾਤ ਕੀਤੀ ਗਈ ਨਾ ਕੋਈ ਹਰਕਤ ਹੋਈ ਤਾਂ ਰਣਜੀਤ ਸਿੰਘ ਨੇ ਆਪਣੇ ਨਾਲ ਆਏ ਰਈਆ ਰਾਮ ਸਿੰਘ ਨੂੰ ਕਿਹਾ, 'ਸ਼ਾਹ ਸਾਹਬ ਨੂੰ ਯਾਦ ਕਰਵਾਇਆ ਜਾਏ, ਅਸੀਂ ਏਥੇ ਕਿਸ ਕੰਮ ਲਈ ਆਏ ਹਾਂ।"
ਰਾਮ ਸਿੰਘ ਦੇ ਕਹਿਣ ਪਿੱਛੇ, ਸ਼ਾਹ ਨੇ ਆਪਣੇ ਇਕ ਸੇਵਕ ਨੂੰ ਇਸ਼ਾਰੇ ਨਾਲ ਬੁਲਾਇਆ ਤੇ ਹੁਕਮ ਦਿੱਤਾ, 'ਜਨਾਨਖਾਨੇ ਵਿਚ ਜਾ ਕੇ ਬੇਗਮ ਪਾਸੋਂ ਕੋਹੇਨੂਰ ਹੀਰਾ ਲੈ ਕੇ ਆਓ।
ਨੰਕਰ ਦੇ ਚਲੇ ਜਾਣ ਪਿਛੋਂ ਸਾਰੇ ਸਾਵਧਾਨ ਹੋ ਗਏ। ਕੁਝ ਦੇਰ ਬਾਅਦ ਸੇਵਕ ਇਕ ਰੋਸਮੀ ਬੋਲੀ ਲੈ ਕੇ ਆਇਆ ਤੇ ਸ਼ਾਹ ਸੁਜਾਹ ਦੇ ਹਵਾਲੇ ਕਰ ਦਿੱਤੀ। ਸਾਹ ਕੁਝ ਪਲ ਬੇਲੀ ਨੂੰ ਦੋਹਾਂ ਹੱਥਾਂ ਵਿਚ ਲੈ ਕੇ, ਉਸ ਵੱਲ ਤੱਕਦਾ ਰਿਹਾ। ਫਿਰ ਉਸ ਨੇ ਇਬਾਦਤ ਕਰਨ ਵਾਂਗ ਦੋਵੇਂ ਹੱਥ ਉੱਪਰ ਵੱਲ ਉਠਾ ਕੇ ਜ਼ਮੀਨ 'ਤੇ ਗੋਡੇ ਟੇਕ ਲਏ। ਉਸ ਦੇ ਪਰਿਵਾਰ ਵਾਲੇ ਸਾਰੇ ਅਤੇ ਸੇਵਕ ਆਦਰ ਵਜੋਂ ਉੱਠ ਕੇ ਖੜ੍ਹੇ ਹੋ ਗਏ। ਫਿਰ ਸ਼ਾਹ ਨੇ ਥੈਲੀ ਖੋਲ੍ਹੀ। ਉਸ ਵਿਚੋਂ ਹੀਰਾ ਕੱਢਿਆ ਤੇ ਰਣਜੀਤ ਸਿੰਘ ਅੱਗੇ ਦੋਵੇਂ ਹੱਥ ਕਰਕੇ ਭੇਂਟ ਕਰ ਦਿੱਤਾ।
ਰਣਜੀਤ ਸਿੰਘ ਨੇ 'ਕੋਹੇਨੂਰ ਹੀਰਾ' ਹੱਥਾਂ ਵਿਚ ਲਿਆ। ਆਪਣੀ ਅੱਖ ਦੇ ਸਾਹਮਣੇ ਘੁੰਮਾ ਫਿਰਾ ਕੇ ਦੇਖਿਆ। ਸ਼ਾਹ ਪਰਿਵਾਰ ਨੇ ਮਹਿਸੂਸ ਕੀਤਾ, ਹੀਰੇ ਵਾਂਗ ਹੀ ਰਣਜੀਤ ਸਿੰਘ ਦੀ ਅੱਖ ਚਮਕ ਪਈ। ਭਵਾਨੀ ਦਾਸ ਮਹਾਰਾਜੇ ਦੇ ਪਿੱਛੇ ਅੰਗ ਰੱਖਿਅਕ ਵਾਂਗ ਖੜ੍ਹਾ ਸੀ। ਰਣਜੀਤ ਸਿੰਘ ਨੇ ਉਸ ਵੱਲ ਤੱਕਿਆ। ਭਵਾਨੀ ਦਾਸ ਭੱਟ ਸਮਝ ਗਿਆ। ਉਸ ਨੇ ਇਹ ਹੀਰਾ, ਪਹਿਲਾਂ ਵੀ ਜਾਹ ਪਰਿਵਾਰ ਕੋਲ ਦੇ ਵਾਰ ਵੇਖਿਆ ਸੀ। ਭਵਾਨੀ ਦਾਸ ਨੇ ਹੀਰੇ ਦੇ ਅਸਲੀ ਹੋਣ ਦਾ ਇਸ਼ਾਰਾ ਕੀਤਾ। ਇਸ ਪਿੱਛੇ ਹੀਰੇ ਨੂੰ ਫਿਰ ਥੈਲੀ ਵਿਚ ਸੰਭਾਲ ਲਿਆ ਗਿਆ।
ਰਣਜੀਤ ਸਿੰਘ ਦੇ ਅੰਦਰਲਾ ਸਾਰਾ ਤਣਾਅ ਖ਼ਤਮ ਹੋ ਗਿਆ। ਉਹ ਭੁੱਲ ਗਿਆ, ਇਸ ਹੀਰੇ ਕਾਰਨ ਕਿੰਨੇ ਹਜ਼ਾਰਾਂ ਸਿਪਾਹੀ, ਕਸ਼ਮੀਰ ਹਮਲੇ ਸਮੇਂ ਮਾਰੇ ਗਏ ਸਨ। ਉਹ ਭੁੱਲ ਗਿਆ, ਭਾਰੀ ਬਰਫਬਾਰੀ ਕਾਰਨ ਸਿਪਾਹੀਆਂ ਦੀਆਂ ਅੰਤਮ-ਰਸਮਾਂ ਵੀ ਨਹੀਂ ਸਨ ਹੋ ਸਕੀਆਂ। ਹੁਣ ਖੁਸ਼ੀ ਵਿਚ ਉਸ ਦੀ ਅੱਖ ਡਲ੍ਹਕਾਂ ਮਾਰ ਰਹੀ ਸੀ। ਮੁਬਾਰਕ ਹਵੇਲੀ ਦੁਆਲਿਓਂ ਪਹਿਰਾ ਹਟਾ ਲਿਆ ਗਿਆ।
ਰਣਜੀਤ ਸਿੰਘ 'ਸ਼ੁਕਰੀਆ' ਕਹਿ ਕੇ ਉੱਠ ਖੜ੍ਹਾ, ਫਿਰ ਸ਼ਾਹ ਦੀ ਮਹਿਮਾਨ ਨਿਵਾਜ਼ੀ ਠੁਕਰਾ ਕੇ, ਉਹ ਕਾਹਲੀ ਨਾਲ ਮੁਬਾਰਕ ਹਵੇਲੀ ਵਿਚੋਂ ਬਾਹਰ ਆ ਗਿਆ।
...
ਠੀਕ ਇਸ ਸਮੇਂ ਛਕੀਰ ਅਜ਼ੀਜ਼ਉਦਦੀਨ ਦੀ ਅਗਵਾਈ ਵਿਚ ਖ਼ਾਲਸਾ ਫੌਜ ਅਟਕ ਵੱਲ ਵਧਦੀ ਗਰਦੋ-ਗੁਬਾਰ ਕਰਦੀ ਜਾ ਰਹੀ ਸੀ। ਬੱਚਿਆਂ ਕਠਿਆਂ ਉੱਪਰ ਖੜ੍ਹੇ ਲੋਕਾਂ ਦੇ ਚਿਹਰਿਆਂ ਉੱਪਰ ਡਰ ਅਤੇ ਦਹਿਸ਼ਤ ਸੀ। ਰਸਤੇ ਵਿਚ ਪੈਂਦੇ ਪਿੰਡਾਂ ਦੇ ਲੋਕ ਜਦੋਂ ਹੀ ਦੂਰੋਂ ਉੱਡਦੀ ਧੂੜ ਵੇਖਦੇ ਤਾਂ ਰੌਲਾ ਪਾ ਕੇ ਮੁਹੱਲਿਆਂ ਦੇ ਲੋਕਾਂ ਨੂੰ ਇਕੱਠਾ ਕਰ ਲੈਂਦੇ ਤੇ ਫੌਜ ਨੂੰ ਵੇਖਣ ਲਈ ਪਿੰਡ ਤੋਂ ਬਾਹਰ ਆ ਖੜ੍ਹਦੇ। ਹੁਣ ਵੀ ਜਦ ਇਕ ਪਿੰਡ ਦੇ ਵਾਸੀਆਂ ਨੇ ਧੂੜ ਦੇ ਬੱਦਲਾਂ ਵਿਚ ਜੈਕਾਰੇ ਸੁਣੇ ਤਾਂ ਪਿੰਡ ਤੋਂ ਬਾਹਰ ਆ ਖੜ੍ਹੇ। ਹੌਲੀ ਹੌਲੀ ਘੋੜ ਸਵਾਰ, ਪੈਦਲ, ਉਨਾਂ ਉੱਪਰ ਲੱਦੀਆਂ ਤੋਪਾਂ, ਬੋਲ ਗੱਡੀਆਂ ਉਹਨਾਂ ਦੇ ਨੇੜੇ ਹੋਰ ਨੇੜੇ ਆਉਂਦੀਆਂ ਗਈਆਂ। ਲੋਕਾਂ ਨੇ ਵੇਖਿਆ, ਸੈਨਿਕਾਂ ਦੇ ਹੱਥਾਂ ਵਿਚ ਲੰਮੇ ਬਰਛੇ, ਬੰਦੂਕਾ ਅਤੇ ਤੀਰ ਕਮਾਨ ਫੜੇ ਹੋਏ ਸਨ। ਰੋਜੀਆਂ ਦੇ ਮੂੰਹ-ਸਿਰ ਧੂੜ ਤੇ ਗਰਦ ਨਾਲ ਬਦਸ਼ਕਲ ਹੋਏ ਹੋਏ ਸਨ। ਦਾੜ੍ਹੀਆਂ ਵਿਚ ਵੀ ਮਿੱਟੀ ਸੀ। ਉਹਨਾਂ ਨੂੰ ਵੇਖ ਕੇ ਡਰ ਆਉਂਦਾ ਸੀ। ਉਹਨਾਂ ਨੂੰ ਵੇਖਣ ਲਈ, ਖੇਤਾਂ ਵਿਚੋਂ ਲੋਕ ਰਾਹ ਵੱਲ ਦੇੜੋ ਆਉਂਦੇ ਸਨ। ਬੱਚੇ ਪੂਰੇ ਸਹਿਮੇ ਹੋਏ ਵੱਡਿਆ ਦੇ ਪਿੱਛੇ ਲੁਕਣ ਲੱਗ ਪਏ। ਉਹ ਖੁਲ੍ਹੇ ਮੂੰਹਾਂ ਅਤੇ ਟੱਡੀਆਂ ਅੱਖਾਂ ਨਾਲ ਜਾਂਦੇ ਸੈਨਿਕਾਂ ਨੂੰ ਵੇਖਣ ਲੱਗਾ। ਘਰਾਂ ਦੀਆਂ ਛੱਤਾਂ ਉੱਪਰ ਖੜ੍ਹੀਆਂ ਔਰਤਾਂ ਆਪਣੇ ਧੜਕਦੇ ਕਲੇਜਿਆ ਨੂੰ ਦੋਹਾਂ ਹੱਥਾਂ ਨਾਲ ਦਬਾਉਣ ਲੱਗੀਆਂ। ਪਰ ਜਦ ਸੈਨਿਕ ਆਪਸ ਵਿਚ ਹਾਸਾ- ਠੱਠਾ ਕਰਦੇ ਜਾਂ ਔਰਤਾਂ ਵੱਲ ਵੇਖ ਕੇ ਇਕ ਦੂਸਰੇ ਨੂੰ ਇਸ਼ਾਰੇ ਕਰਦੇ ਤਾਂ ਉਹ ਹੈਰਾਨ ਹੁੰਦੀਆਂ, ਇਕ ਦੂਸਰੀ ਵੱਲ ਝਾਕਦੀਆਂ। ਉਹਨਾਂ ਨੇ ਮੁਟਿਆਰ ਕੁੜੀਆਂ ਨੂੰ ਦਬਕਾ ਮਾਰ ਕੇ ਛੱਤਾਂ ਤੋਂ ਉੱਤਰ ਜਾਣ ਲਈ ਕਿਹਾ।
-ਹਰਾਂਬੜੋ ਹੇਠਾਂ ਨੱਠ ਜਾਓ, ਸਿਪਾਹੀਆਂ ਨੇ ਖੜਾ ਵੇਖਣੇ।
-ਇਹ ਕੋਈ ਮੁਗਲੇਟੇ ਨੇ ? ਇਕ ਅੱਲੜ ਨੇ ਜਿਰਾਹ ਕੀਤੀ।
-ਸਾਰੇ ਸਪਾਹੀ ਇਕੋ ਜੇਹੇ ਹੋਂਦੇ ਨੇ, ਜਾਓ ਮਰ ਹੇਠਾ ।' ਇਕ ਬਜ਼ੁਰਗ ਤੀਵੀਂ ਦੀ ਘੁਰਕੀ ਸੁਣ ਕੇ ਮੁਟਿਆਰਾਂ ਛੱਤ ਤੋਂ ਉੱਤਰ ਗਈਆਂ।
ਭੀੜ ਵਿਚ ਖੜ੍ਹੇ ਏਕ ਪੇਂਡੂ ਨੇ ਦੂਸਰੇ ਨੂੰ ਪੁੱਛਿਆ:
-ਇਹ ਲੜਨ ਚੱਲੇ ਨੇ ?
ਹੋਰ ਏਹ ਜੰਞ ਚੜ੍ਹਨ ਚੱਲੇ ਨੇ '' ਦੂਸਰਾ ਬੋਲਿਆ, 'ਵੇਖਦਾ ਨਹੀਂ ਪਿਆ- ਹੱਥਾਂ 'ਚ ਸੇਲੇ ਪਕੜੇ ਹੋਏ ਨੇਂ। ਇਹਨਾਂ ਕੋਲ ਤਾਂ ਬੰਦੂਕਾਂ ਵੀ ਨੇ..'
-ਇਹਨਾਂ ਨੂੰ ਮਰਨ ਤੋਂ ਡਰ ਨਹੀਂ ਲੱਗਦਾ ?"
-ਡਰ ਕਿਉਂ ਲੱਗੇਗਾ ਭਰਾ ? ਮਰਨ ਦੇ ਪੈਸੇ ਜੋ ਮਿਲਦੇ ਨੇ। ਹਰ ਮਹੀਨੇ ਤਨਖਾਹ ਪਾਂਦੇ ਨੇ। ਜੰਗ ਲੱਗੀ ਹੋਵੇ, ਚਾਹੇ ਨਾ ਲੱਗੀ ਹੋਵੇ। ਸਾਡੇ ਪਿੰਡ ਦਾ ਇਕ ਫੌਜੀ ਏ, ਉਹ ਦੱਸਦਾ ਹੁੰਦਾ ਏ, ਛਾਉਣੀਆਂ ਵਿਚ ਪੂਰੀ ਐਸ਼ ਹੋਂਦੀ ਏ ਤੇ ਵੰਨਾ- ਵੰਨੀ ਦਾ ਖਾਵਣ ਪੀਵਣ ।
-ਹੱਲਾ, ਵੇਰ ਤਾਂ ਠੀਕ ਜੇ। ਤਾਹੀਓ ਹਾਸਾ-ਠੱਠਾ ਕਰਨ ਡਹੇ ਨੇ। ਏਥੇ ਤਾਂ ਭੁੱਖ ਨਾਲ ਈ ਮਰੀ ਜਾਂਦੇ ਨੇ ਜਣੇ। ਭੁੱਖ ਨਾਲ ਮਰਨ ਨਾਲ ਰੱਜੇ ਢਿੱਡੀ ਮਰਨਾ ਚੰਗਾ ਏ। ਪਹਿਲਾ ਬੋਲਿਆ ਤੇ ਉਸ ਨੇ ਕੋਲੋਂ ਲੰਘ ਰਹੇ ਰੱਜੇ ਪੁੱਜੇ ਸੈਨਿਕਾਂ ਨੂੰ ਰਸ਼ਕ ਨਾਲ ਵੇਖਿਆ। ਫਿਰ ਉੱਡਦੀ ਧੂੜ ਨੂੰ ਮੂੰਹ ਤੇ ਨਾਸਾਂ ਵਿਚ ਜਾਣੇ ਰੋਕਣ ਲਈ ਪਗੜੀ ਦੇ ਲੰਮੇ ਲੜ ਨਾਲ ਮੂੰਹ ਢੱਕ ਲਿਆ।
ਭੀੜ ਵਿਚੋਂ ਇਕ ਹੋਰ ਬਿਰਧ ਆਦਮੀ ਬੋਲਿਆ, ਏਨੇ ਸਾਰੇ ਸਿਪਾਹੀ, ਏਨੇ ਘੋੜੇ, ਊਠ, ਹਾਥੀ, ਤੋਪਾਂ, ਹਥਿਆਰ ਲੈ ਕੇ, ਜੰਗ ਜਿੱਤਣ ਜਾਂ ਹਾਰਨ ਨਾਲ ਕੀ ਹਾਸਲ ਹੁੰਦਾ ਹੋਣਾ? ਕਿਨੇ ਸਿਪਾਹੀ ਮਰਦੇ ਨੇ। ਲੋਥਾਂ ਕਿੰਨੇ ਕਿੰਨੇ ਦਿਨ ਜੰਗ ਦੇ ਮੈਦਾਨ ਵਿਚ ਪਈਆਂ ਰੁਲਦੀਆਂ ਨੇ, ਸੜ ਜਾਂਦੀਆਂ ਨੇ। ਕਿਨੇ ਜ਼ਖ਼ਮੀ ਹੁੰਦੇ ਨੇ ਸਿਪਾਹੀ, ਕਿਸੇ ਦੀ ਥਾਂਹ ਵੱਢੀ ਜਾਦੀ ਏ, ਕਿਸੇ ਦੀ ਲੱਭ ਨਹੀਂ ਰਹਿੰਦੀ। ਇਹ ਸਾਰਾ ਕੁਝ, ਇਕ ਰਾਜੇ ਲਈ ਕਰਦੇ ਨੇ ਸਿਪਾਹੀ। ਰਾਜਾ ਮਹਿਲਾਂ 'ਚ ਮਸਤੀ ਕਰਦਾ ਏ। ਇਹਨਾਂ ਨਾਲ ਤਾਂ ਰੁੱਖ ਚੰਗੇ ਨੇ, ਆਹ ਝਾੜੀਆਂ ਬੂਟੇ ਚੰਗੇ ਨੇ, ਉੱਪਰ ਦਿੱਸਦਾ ਅਸਮਾਨ ਚੰਗਾ ਏ। ਇਹ ਸਾਰੇ ਇਕ ਦੂਸਰੇ ਨੂੰ ਵੱਢਦੇ ਤਾਂ ਨਹੀਂ।
ਉਸ ਵੇਲੇ, ਨਹਿੰਗਾਂ ਦਾ ਇਕ ਜੱਥਾ ਹਵਾ ਵਿਚ ਤਲਵਾਰਾਂ ਲਹਿਰਾਉਂਦਾ ਕਲ ਦੀ ਲੰਘਣ ਲੱਗਾ। ਵੱਡੇ ਨੀਲੇ ਪੱਗੜ, ਨੀਲੇ ਚੋਲੇ, ਲੱਕਾਂ ਨਾਲ ਕੇਸਰੀ ਕਮਰਕੱਸੇ। ਪਿੱਠ ਪਿੱਛੇ ਢਾਲਾਂ ਬੰਨ੍ਹੀਆਂ ਹੋਈਆਂ। ਇਕ ਨਿਹੰਗ ਨੇ ਜੈਕਾਰਾ ਛੱਡਿਆ ਬੋਲੇ...ਸੋ ਨਿਹਾਲ
ਜੈਕਾਰੇ ਦੇ ਜਵਾਬ ਵਿਚ ਨਿਹੰਗਾਂ ਦੀਆਂ ਬਾਹਵਾਂ ਉੱਪਰ ਵੱਲ ਤਣ ਗਈਆ।
ਕੁਝ ਹੀ ਦੇਰ ਬਾਅਦ ਮੁਸਲਮਾਨ ਸਿਪਾਹੀਆਂ ਦੀ ਲੰਘ ਰਹੀ ਟੁਕੜੀ ਨੰ ਅੱਲਾਹ ਹੂ ਅਕਬਰ' ਦਾ ਨਾਅਰਾ ਲਾਇਆ।
-ਇਹ ਲੋਕ ਅੱਲਾਹ ਵਾਹਿਗੁਰੂ ਨੂੰ ਬੜਾ ਯਾਦ ਕਰਦੇ ਜਾਂਦੇ ਨੇ। ਇਕ ਪੇਂਡੂ ਨੇ ਹੈਰਾਨੀ ਨਾਲ ਪੁੱਛਿਆ।
ਪਹਿਲਾ ਬਜ਼ੁਰਗ ਫਿਰ ਬੋਲਿਆ-ਹਰ ਕੋਈ ਆਪਣੀ ਲੋੜ ਮੁਤਾਬਕ ਵਾਹਿਗੁਰੂ, ਅੱਲਾਹ, ਪ੍ਰਮਾਤਮਾ ਨੂੰ ਆਵਾਜ਼ਾ ਦਿੰਦਾ ਪਿਐ। ਇਹ ਲੋਕ ਆਪਣੀ ਜਾਨ ਦੀ ਹਿਫਾਜ਼ਤ ਮੰਗਦੇ ਪਏ ਨੇ ਤੇ ਵੈਰੀਆ ਲਈ ਮੌਤ ਮੰਗਦੇ ਪਏ ਨੇ। ਇਹ ਅਲਾਹ, ਵਾਹਿਗੁਰੂ, ਪ੍ਰਮਾਤਮਾ ਵੀ ਅਜੀਬ ਨੇ ਇਕ ਦੀ ਜਾਨ ਬਖ਼ਸ਼ਦੇ ਨੇ, ਦੂਜੇ ਦੀ ਜਾਨ ਲੈਂਦੇ ਨੇ।
ਇਕ ਪਾਸੇ ਰਣਜੀਤ ਸਿੰਘ ਦੀ ਖਾਲਸਾ ਸੈਨਾ ਅਟਕ 'ਤੇ ਚੜ੍ਹਾਈ ਕਰਨ ਜਾ ਰਹੀ ਸੀ। ਦੂਜੇ ਪਾਸੇ 'ਕੋਹੇਨੂਰ ਹੀਰਾ ਹਾਸਲ ਕਰਨ ਤੇ ਰਣਜੀਤ ਸਿੰਘ ਨੂੰ ਮੁਬਾਰਕਾਂ ਮਿਲ ਰਹੀਆਂ ਸਨ। ਤੀਸਰੇ ਪਾਸੇ ਸ਼ਾਹ ਸੁਜਾਹ ਮੁਬਾਰਕ ਹਵੇਲੀ ਵਿਚੋਂ ਨੱਠਣ ਲਈ ਹੱਥ ਪੈਰ ਮਾਰਨ ਲੱਗਾ ਹੋਇਆ ਸੀ।