ਹੋਲੀ ਦਾ ਤਿਉਹਾਰ ਲੰਘ ਗਿਆ। ਪਰ ਰਣਜੀਤ ਸਿੰਘ ਅਜੇ ਵੀ ਦਰਬਾਰ ਵਿਚ ਬਕਾਇਦਾ ਨਹੀਂ ਸੀ ਪਧਾਰ ਰਿਹਾ। ਦਰਬਾਰੀ ਫ਼ਿਕਰਮੰਦ ਸਨ। ਮੋਰਾਂ ਦੇ ਆਉਣ ਨਾਲ ਮਹਾਰਾਜੇ ਦੇ ਸੁਭਾਅ ਵਿਚ ਹੈਰਾਨ ਕਰਨ ਵਾਲੀ ਤਬਦੀਲੀ ਆਈ ਸੀ। ਪਹਿਲਾਂ ਉਹ ਰਾਣੀਵਾਸ ਵਿਚ ਬਹੁਤ ਹੀ ਘੱਟ ਦਿਲਚਸਪੀ ਲੈਂਦਾ ਸੀ, ਹੁਣ ਉਹ ਬਹੁਤ ਹੀ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲਦਾ ਸੀ। ਉਸ ਦਾ ਸਖ਼ਤ ਹੁਕਮ ਸੀ... 'ਏਧਰ ਕਿਸੇ ਨੂੰ ਵੀ ਆਉਣ ਦੀ ਆਗਿਆ ਨਹੀਂ ਹੈ।
ਇਕ ਦਿਨ ਲਹਿਣਾ ਸਿੰਘ ਮਿਲਣ ਆਇਆ ਤਾਂ ਪਤਾ ਲੱਗਿਆ, ਰਣਜੀਤ ਸਿੰਘ ਦੇ ਦਿਨਾਂ ਤੋਂ ਦਰਬਾਰ ਵਿਚ ਨਹੀਂ ਆਇਆ। ਫਕੀਰ ਅਜੀਜਉਦਦੀਨ ਨੇ ਉਸ ਦਾ ਸਵਾਗਤ ਕੀਤਾ। ਉਸ ਨੂੰ ਸਰਦਾਰ ਦੀ ਮਹਾਰਾਜੇ ਨਾਲ ਨੇੜਤਾ ਬਾਰੇ ਜਾਣਕਾਈ ਸੀ। ਲਹਿਣਾ ਸਿੰਘ ਨੂੰ ਰਣਜੀਤ ਸਿੰਘ ਦੀ ਲਾਪਰਵਾਹੀ ਖਟਕੀ। ਉਸ ਨੇ ਕਿਹਾ, ਵਿਕੀਰ ਸਾਹਥ, ਲਗਦਾ ਏ, ਸਰਕਾਰ ਦੀ ਰਾਜ ਭਾਗ ਦੇ ਕੰਮਾਂ ਵਿਚ ਦਿਲਚਸਪੀ ਰਹੀ ਨਹੀਂ। ਮੈਂ ਸੁਣਿਆ ਵੇ, ਮੋਰਾਂ ਤੇ ਸਰਾਬ, ਸਰਾਬ ਤੇ ਮੇਰਾ। ਇਹ ਖ਼ਬਰਾਂ ਦੁਸ਼ਮਣਾਂ ਤੱਕ ਪੁੱਜ ਗਈਆਂ ਤਾਂ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਨੇ।
-ਸਿੰਘ ਸਾਹਬ। ਫਕੀਰ ਅਜੀਜ਼ਉਦਦੀਨ ਨਿਮਰਤਾ ਨਾਲ ਬੋਲਿਆ- 'ਮਹਾਰਾਜਾ ਬਾਰੇ ਇਸ ਤਰ੍ਹਾਂ ਦਾ ਖਿਆਲ, ਵਾਜਬ ਨਹੀਂ ਹੈ ਨਾ ਹੀ ਕਿਸੇ ਦੀ ਜੁਅਰਤ ਹੈ, ਉਹ ਸਰਕਾਰ ਵਿਰੁੱਧ ਸੈਨਿਕ ਹਮਲਾ ਕਰਨ ਦਾ ਇਰਾਦਾ ਰੱਖੋ। ਮੌਜੂਦਾ ਹਾਲਾਤ ਇਸ ਤਰ੍ਹਾਂ ਦੇ ਨੇ, ਸਿੰਘ ਸਾਹਬ ਦੀ ਸ਼ੇਰਾ, ਅੰਗਰੇਜਾਂ ਤੱਕ, ਅਵਗਾਨਾਂ ਤੱਕ ਔਰ ਪਹਾੜੀ ਰਾਜਪੂਤਾਂ ਤੱਕ ਫੈਲ ਚੁੱਕੀ ਹੈ। ਦਰਅਸਲ ਗੱਲ ਇਹ ਹੈ, ਜਦ ਤੋਂ ਅੰਮ੍ਰਿਤਸਰ, ਝੰਗ ਤੇ ਮੁਲਤਾਨ ਤਰਫ ਦੇ ਇਲਾਕਾਤ ਲਾਹੌਰ ਦਰਬਾਰ ਦੇ ਅਧੀਨ ਹੋਏ ਨੇ, ਆਸ ਪਾਸ ਦੇ ਦੂਸਰੇ ਹਾਕਮਾਂ ਨਵਾਬਾਂ ਦੇ ਮਨਾਂ ਅੰਦਰ ਖ਼ੌਫ ਪੈਦਾ ਹੋ ਗਿਆ ਏ, ਕੀ ਪਰਾ ਕਦ ਰਣਜੀਤ ਸਿੰਘ ਮਹਾਰਾਜਾ ਦੀ ਫੌਜ ਉਹਨਾਂ ਦੇ ਇਲਾਕੇ ਉੱਪਰ ਧਾਵਾ ਬੋਲ ਦੇਵ। ਸਿੰਘ ਜੀ, ਆਪ ਅੰਦਾਜਾ ਲਾ ਸਕਦੇ ਹੋ, ਅੰਗਰੇਜ਼ ਅਫ਼ਸਰ ਸਿੰਘ ਸਾਹਬ ਪਾਸ ਨੌਕਰੀ ਹਾਸਲ ਕਰਨ ਲਈ ਆਉਣ ਲੱਗ ਨੇ। ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੀ ਫੌਜ ਦੇ ਭਗੌੜੇ ਅੰਗਰੇਜ਼, ਮਹਾਰਾਜਾ ਸਾਹਿਬ ਦੀ ਫੌਜ ਵਿਚ ਭਰਤੀ ਹੋਣ ਆਏ ਨੇ, ਉਹਨਾਂ ਨੂੰ ਸਿੰਘ ਸਾਹਬ ਅੱਗੇ ਪੇਸ਼ ਕਰਨਾ ਹੈ। ਸੂਹੀਆਂ ਨੇ ਦੱਸਿਆ ਏ, ਗੋਰਖੇ, ਪਹਾੜੀਏ, ਅਫਗਾਨਿਸਤਾਨ ਦੇ ਰਸਤਿਓ, ਕੋਈ ਰੂਸ ਵੱਲੋਂ, ਕੋਈ ਪਰਸ਼ੀਆ ਤੋਂ ਆਉਣ ਵਾਲੇ ਪੰਜਾਬ ਦੇ ਮਹਾਰਾਜੇ ਨੂੰ ਮਿਲਣ ਲਈ ਉਤਸੁਕ ਨੇ। ਆਪ ਜਾਣ ਸਕਦੇ ਹੋ, ਮਹਾਰਾਜਾ ਸਾਹਬ ਦੀ ਪ੍ਰਸਿੱਧੀ ਕਿਥੋਂ ਤੱਕ ਫੈਲ ਗਈ ਹੈ।
-ਫ਼ਕੀਰ ਸਾਹਬ ਏਸ ਪ੍ਰਸਿੱਧੀ ਨੂੰ ਅਗਰ ਬਰਕਰਾਰ ਰੱਖਣਾ ਹੈ ਤਾਂ ਮਹਾਰਾਜੇ ਨੂੰ ਏਸ ਤਰ੍ਹਾਂ ਬੇਖ਼ਬਰ ਨਹੀਂ ਹੋਣਾ ਚਾਹੀਦਾ। ਲਹਿਣਾ ਸਿੰਘ ਨੇ ਕਿਹਾ।
-ਆਪ ਦਾ ਵਿਕਰ ਸਹੀ ਹੋ ਸਕਦਾ ਹੈ, ਸਿੰਘ ਬਹਾਦਰ। ਪਰ ਬਾਦਸ਼ਾਹ ਨੂੰ
ਆਪਣੀ ਪੂਰੀ ਰਿਆਇਆ ਦਾ ਫ਼ਿਕਰ ਹੁੰਦਾ ਏ। ਹਰ ਸਮੇਂ ਮਾਸਪੇਸ਼ੀਆਂ ਤਣਾਅ
ਵਿਚ ਰਹਿੰਦੀਆਂ ਨੇ। ਉਹਨਾਂ ਨੂੰ ਰਵਾਂ ਕਰਨ ਲਈ, ਇਹ ਮੇਅ-ਕਸ਼ੀ ਦਵਾਈ ਦਾ
ਕੰਮ ਕਰਦੀ ਏ। ਵੇਖਣਾ ਇਹ ਇਕ-ਦੋ ਦਿਨ ਦੀ ਘੇਸਲ ਏ, ਸਿੰਘ ਸਾਹਬ ਨੇ ਫਿਰ...
ਪਹਿਲਾਂ ਵਾਂਗ । ਮੈਨੂੰ ਇਲਮ ਹੈ, ਰਾਜਿਆਂ ਮਹਾਰਾਜਿਆਂ ਦੇ ਜੀਣ ਦੇ ਆਪਣੇ ਢੰਗ
ਹੁੰਦੇ ਨੇਂ। ਸੂਰਜ ਚੜ੍ਹਦਾ ਏ, ਹਰ ਥਾਂ ਆਪਣੀ ਰੌਸ਼ਨੀ ਬਖੇਰਦਾ ਹੈ। ਕਦੀ ਕਦੀ, ਕਿਧਰੇ ਕਿਧਰੇ ਅਚਾਨਕ ਬੱਦਲ ਛਾ ਜਾਂਦੇ ਨੇ ਪਰ ਉਹ ਬਹੁਤੀ ਦੇਰ ਨਹੀਂ ਰਹਿੰਦੇ। ਫਿਰ ਉਹੀ ਸਿਲਸਿਲਾ ਸ਼ੁਰੂ ਹੋ ਜਾਏਗਾ, ਹਮਲੇ, ਚੜਾਈਆਂ, ਵੈਰੀ ਦਾ ਖ਼ਾਤਮਾ, ਕਦੇ ਸ਼ਿਕਸਤ, ਕਦੇ ਫਤੇਹ।....
-ਹਾਂ ਫਕੀਰ ਸਾਹਸ, ਤਖ਼ਤ ਸਲਾਮਤ ਰੱਖਣਾ ਹੈ, ਤਾਂ ਇਹ ਸਭ ਕਰਨਾ ਲਾਜ਼ਮੀ ਹੈ। ਜਿਸ ਬਾਦਸ਼ਾਹ ਅੰਦਰ, ਵੈਰੀ ਨੂੰ ਖ਼ਤਮ ਕਰਨ ਦੀ ਤਾਕਤ ਨਹੀਂ ਹੈ, ਫੌਜ ਰਾਹੀਂ ਵਿਰੋਧੀ ਫੌਜ ਨੂੰ ਤਬਾਹ ਕਰਨ ਦਾ ਜਸ਼ ਨਹੀਂ ਹੈ। ਜਾਂ ਉਹ ਦੁਸ਼ਮਣ ਨੂੰ ਜਿੰਦਗੀ ਭਰ ਕੈਦ ਵਿਚ ਰੱਖਣ ਦਾ ਖਵਾਬ ਨਹੀਂ ਦੇਖਦਾ, ਉਹ ਬਾਦਸ਼ਾਹ, ਕਦੇ ਵੀ ਲੰਮਾ ਸਮਾਂ ਤਖਤ ਉੱਪਰ ਬੈਠਾ ਨਹੀ ਰਹਿ ਸਕਦਾ। ਮੈਂ ਚੱਲਦਾ ਹਾਂ ਵਕੀਰ ਸਾਹਬ, ਸਿੰਘ ਸਾਹਬ ਨੂੰ ਮਿਲਣ ਕਦੇ ਫੇਰ ਆਵਾਂਗਾ।' ਆਖ ਕੇ ਲਹਿਣਾ ਸਿੰਘ ਚਲਿਆ ਗਿਆ।
ਸੂਰਜ ਅਜੇ ਢਲਣ ਦੇ ਰਾਹ ਨਹੀਂ ਸੀ ਤੁਰਿਆ। ਸ਼ੀਸ਼ ਮਹੱਲ ਵੱਲੋਂ ਡਿਉਢੀਦਾਰ ਦੇ ਇਕ ਮਾਤਾਹਿਤ ਨੇ ਆ ਕੇ ਵਕੀਰ ਸਾਹਬ ਨੂੰ ਦੱਸਿਆ, 'ਮਹਾਰਾਜਾ ਸਾਹਬ ਬਹਾਦਰ ਕਾਰ ਪਰ ਨਿਕਲਣਗੇ, ਫੋਰਨ ਪ੍ਰਬੰਧ ਕਰਨ ਲਈ ਹੁਕਮ ਹੈ।
ਇਕ ਦਮ ਸਭਨਾਂ ਨੂੰ ਹਫੜਾ-ਦਫੜੀ ਪੈ ਗਈ। ਸ਼ਿਕਾਰੀ ਕੁੱਤਿਆਂ ਦੇ ਸੰਗਲੀਆਂ + ਲਈਆਂ ਗਈਆਂ। ਘੋੜ ਸਵਾਰਾਂ ਨੂੰ ਹੁਕਮ ਭੇਜਿਆ ਗਿਆ। ਸਿੰਘ ਸਾਹਬ ਦਾ ਬੜਾ ਉਸ ਦੇ ਖ਼ਾਸ ਸ਼ਾਹੀ ਤਬੇਲੇ ਵਿਚ ਬਾਹਰ ਲੈ ਆਦਾ।
...
ਰਣਜੀਤ ਸਿੰਘ ਦਾ ਸ਼ਿਕਾਰੀ ਟੋਲਾ ਰਾਵੀ ਦਰਿਆ ਦੇ ਕੰਢੇ ਕੰਢੇ ਜਾ ਰਿਹਾ ਸੀ। ਗੁਰ ਪਾਸੇ ਖੜ੍ਹੇ ਦੇ ਬਜ਼ੁਰਗ ਅੱਖਾਂ ਉੱਪਰ ਹੱਥ ਦਾ ਛੱਜਾ ਬਣਾ ਕੇ ਉਹਨਾਂ ਵੱਲ ਚਰਣ ਲੱਗੇ ਹੋਏ ਸਨ। ਇਕ ਬਜ਼ੁਰਗ ਨੇ ਦੂਸਰ ਨੂੰ ਪੁੱਛਿਆ, 'ਹਾਜੀ ਮੀਆਂ, ਇਹ ਬਾਦਸ਼ਾਹ ਪੂਰੀ ਹਯਾਤੀ ਲੜਾਈਆਂ-ਯੁੱਧਾਂ ਵਿਚ ਏਨੋ ਆਦਮੀਆਂ ਦਾ ਸ਼ਿਕਾਰ ਕਰਦੇ ਹਨ, ਇਹਨਾਂ ਦਾ ਜੀ ਨਹੀਂ ਕਰਦਾ ? ਵਿਹਲੇ ਹੁੰਦੇ ਨੇ ਤਾਂ ਪੱਛੀਆਂ ਜਾਨਵਰਾਂ ਜਾ ਤਿਕਾਰ ਕਰਨ ਤੁਰ ਪੈਂਦੇ ਨੇ।
-ਕੀ ਆਖ ਸਕਦੇ ਹਾਂ ਆਪਾਂ ਭਾਈ ਜਾਨ। ਇਹਨਾਂ ਰਾਜਿਆਂ ਦਾ ਜ਼ੋਰ, ਪੰਛੀਆਂ, ਜਾਨਵਰਾਂ ਔਰ ਗਰੀਬਾਂ ਉੱਪਰ ਹੀ ਵਧੇਰੇ ਚੱਲਦਾ ਈ। ਹਾਜੀ ਮੀਆਂ ਸ਼ਿਕਾਰੀ ਟੋਲੇ ਵੱਲ ਰਾਕਦਾ ਬੋਲਿਆ।
-ਹਾਜੀ ਮੀਆਂ ਪੰਛੀ ਪਰਿੰਦੇ ਔਰ ਗਰੀਬ ਹੁੰਦੇ ਵੀ ਤਾਂ ਇਕੋ ਜੇਹੇ ਹਨ ਨਾ, ਦੋਹਾਂ ਦੇ ਘਰ ਕੱਖਾਂ ਦੇ ਬਣੇ ਹੁੰਦੇ ਨੇ। ਮੇਰੀ ਤਾਂ ਨਿਗਾਹ ਬਹੁਤਾ ਕੰਮ ਨਹੀਂ ਕਰਦੀ, ਕਲਾ ਦੱਸੀ ਖਾਂ, ਉਹਨਾ ਵਿਚ ਰਣਜੀਤ ਸਿੰਘ ਮਹਾਰਾਜਾ ਕਿਹੜਾ ਵੇ। ਅਸੀਂ ਵੀ ਆਖਣ ਜੋਗੇ ਹੋਈਏ,... ਮਹਾਰਾਜੇ ਨੂੰ ਵੇਖਿਆ ਹੋਇਆ ਅਸਾਂ ਵੀ'
-ਓਹ ਜਿਹੜਾ ਸਭਨਾਂ ਦੇ ਵਿਚਕਾਰ ਕਰਕੇ ਘੋੜੇ ਉੱਪਰ ਏ। ਹੁਣ ਇਹ ਜੰਗਲ ਵਿਚ ਜਾਣਗੇ। ਪਹਿਲੋਂ, ਜੰਗਲਾਂ ਵਿਚ ਸ਼ੇਰ ਦਹਾੜਿਆ ਕਰਦੇ ਸਨ, ਹੁਣ ਇਹਨਾਂ ਦੀਆਂ ਬੰਦੂਕਾਂ। ਮਾਰੂ ਜਾਨਵਰ ਇਹਨਾਂ ਤੋਂ ਡਰਦੇ, ਰੁੱਖ, ਘੁਰਨਿਆ 'ਚ ਲੁਕੇ ਰਹਿੰਦੇ ਨੇ।... ਸੋਚਦੇ ਹੋਣੇ ਸਾਡੇ ਨਾਲੋਂ ਵੀ ਖੂੰਖਾਰ ਜਾਨਵਰ ਜੰਗਲ 'ਚ ਆ ਗਏ ਨੇ ( ਹਾਜੀ ਤ੍ਰਿਸਕਾਰੀ ਹਾਸੀ ਹੱਸਿਆ।
ਸ਼ਿਕਾਰੀ ਟੋਲਾ ਹੌਲੀ ਹੌਲੀ ਉਹਨਾਂ ਤੋਂ ਦੂਰ ਹੁੰਦਾ ਗਿਆ।
ਰਣਜੀਤ ਸਿੰਘ ਅਜੇ ਸ਼ਿਕਾਰ ਤੋਂ ਮੁੜਿਆ ਨਹੀਂ ਸੀ। ਇਸ ਵੇਲੇ ਕਿਲ੍ਹੇ ਦੇ ਮੁੱਖ ਦੁਆਰ ਦੇ ਪਹਿਰੇਦਾਰਾਂ ਨੂੰ ਡੰਗ ਵੱਲੋਂ ਆਏ ਇਕ ਕਾਸਦ ਨੇ, ਇਹ ਕਹਿ ਕੇ ਅੰਦਰ ਜਾਣ ਦੀ ਆਗਿਆ ਮੰਗੀ ਕਿ ਉਸ ਨੇ ਭੰਗ ਦੇ ਨਵਾਬ ਬਾਰੇ ਮਹਾਰਾਜਾ ਹਜੂਰ ਤੱਕ ਖਬਰ ਪਹੁੰਚਾਉਣੀ ਹੈ।
-ਜਦ ਤੱਕ ਮਹਾਰਾਜ ਕਿਲ੍ਹੇ ਅੰਦਰ ਤਸ਼ਰੀ ਨਹੀਂ ਲੈ ਆਉਂਦੇ, ਤੈਨੂੰ ਚੁੱਕਣਾ ਪਏਗਾ।' ਪਹਿਰੇਦਾਰ ਨੇ ਕਿਹਾ।
ਕਾਸਦ ਢੁਕਵੀਂ ਜਗਾਹ ਵੇਖ ਕੇ ਬੈਠ ਗਿਆ ਤੇ ਰਣਜੀਤ ਸਿੰਘ ਨੂੰ ਉਡੀਕਣ ਲੱਗਾ।
ਸ਼ਿਕਾਰ ਤੇ ਪਰਤ ਆਉਣ ਅਤੇ ਕੁਝ ਸਮਾ ਆਰਾਮ ਕਰਨ ਤੋਂ ਬਾਅਦ ਜਦ ਰਣਜੀਤ ਸਿੰਘ ਸਾਹਮਣੇ ਕਾਸਦ ਨੂੰ ਪੇਸ਼ ਕੀਤਾ ਗਿਆ ਤਾਂ ਸਾਰੇ ਹਾਲਾਤ ਜਾਣ ਕੇ ਉਸ ਨੇ, ਝੰਗ ਦੇ ਨਵਾਬ ਨਾਲ ਇਸ ਵਾਰ ਖੁਦ ਨਜਿੱਠਣ ਦਾ ਫੈਸਲਾ ਕਰ ਲਿਆ।
-ਸਰਕਾਰ ਗੁਸਤਾਖੀ ਮੁਆਫ-ਕੀਰ ਅਜੀਜਉਦਦੀਨ ਨੇ ਕਿਹਾ-'ਜਦ ਹਜੂਰ ਪਾਸ, ਫਤੇਹ ਸਿੰਘ ਕਾਲਿਆਂ ਵਾਲਾ, ਹਰੀ ਸਿੰਘ ਮਾਨ ਔਰ ਅਕਾਲੀ ਫੂਲਾ ਸਿੰਘ ਜਿਹੇ ਸੂਰਬੀਰ ਯੋਧੇ ਸਰਦਾਰ ਹੈਗੇ ਨੇ, ਫਿਰ ਖ਼ੁਦ ਸਰਕਾਰ ਨੂੰ ਇਕ ਮਮੂਲੀ ਨਵਾਬ ਵਿਰੁੱਧ ਜੰਗ-ਏ-ਮੈਦਾਨ ਵਿਚ ਜਾਣ ਦੀ ਕੀ ਲੋੜ ਏ ?
-ਓਹ ਘੁਮੰਡੀ ਵੀ ਕਸੂਰ ਦੇ ਨਵਾਬ ਵਰਗਾ ਦਿੰਦੀ ਹੈ। ਉਸ ਨੇ ਅਜੇ ਤੱਕ ਮੇਰੇ ਸੈਨਾਪਤੀਆਂ ਦੇ ਹੱਥ ਈ ਵੇਖੇ ਨੇ, ਮੇਰੇ ਨਹੀਂ ਦੇਖੋ / ਰਣਜੀਤ ਸਿੰਘ ਦੇ ਤੇਵਰ ਬਦਲੇ ਹੋਏ ਸਨ।
-ਸਰਕਾਰ, ਹਕੂਮਤ ਚਲਾਉਣ ਲਈ ਔਰ ਆਪਣੀ ਰਿਆਇਆ ਦੀਆਂ ਮੁਸ਼ਕਲਾਂ ਹੱਲ ਕਰਨ ਲਈ, ਹਜੂਰ ਦੀ ਹਾਜ਼ਰੀ ਦਰਬਾਰ ਵਿਚ ਜਰੂਰੀ ਏ। ਬਾਦਸ਼ਾਹ ਆਉਂਦੇ ਨੇ ਚਲੇ ਜਾਂਦੇ ਨੇ, ਇਹ ਦੁਨੀਆਂ ਦਾ ਦਸਤੂਰ ਏ ਸਰਕਾਰ। ਮੁਗਲਾਂ ਦੀ ਏਨੀ ਫੈਲੀ ਹੋਈ ਸਲਤਨਤ ਹੁਣ ਕਿੱਥੇ ਹੈ ? ਯਾਦ ਰਹਿੰਦੇ ਨੇ ਤਾਂ ਉਹਨਾਂ ਦੇ ਕੰਮ। ਸ਼ੇਰ ਸ਼ਾਹ ਸੂਰੀ ਦੀ ਮਿਸਾਲ ਹਜੂਰ ਦੇ ਸਾਹਮਣੇ ਹੈ। ਸੜਕਾਂ ਸਰਾਵਾਂ ਖੂਹ, ਕਿਲ੍ਹੇ ਇਹ ਅੱਜ ਵੀ ਮੌਜੂਦ ਨੇ। ਕਈ ਸਦੀਆਂ ਤੱਕ ਮੌਜੂਦ ਰਹਿਣਗੇ। ਗੁਜ਼ਾਰਿਸ਼ ਇਹੀ ਹੈ. ਸਰਕਾਰ, ਖ਼ੁਦ ਜੰਗ ਵਿਚ ਜਾਣ ਤੋਂ ਗੁਰੇਜ਼ ਕਰੋ। ਅਸਾਂ ਨੂੰ ਆਪਣੀ ਸੀਮਾ ਅੰਦਰ ਪਰਜਾ ਦੀ ਕਲਾਈ ਲਈ ਕਾਰਜ ਸ਼ੁਰੂ ਕਰਨੇ ਚਾਹੀਦੇ ਨੇ। ਹਜੂਰ ਦੀ ਸ਼ਾਨ ਵਿਚ ਅਗਰ ਜਿਆਦਾ ਬੋਲ ਗਿਆ ਹੋਵਾ ਤਾਂ ਖਿਮਾ ਕਰਨਾ।
-ਫਕੀਰ ਸਾਹਬ, ਇਹਨਾ ਸਮਝਣਾ ਮੈਂ ਕੁਝ ਦਿਨ ਦਰਬਾਰ ਵਿਚ ਨਹੀਂ ਆਇਆ ਤਾਂ ਮੈਨੂੰ ਰਾਜ ਵਿਚ ਹੋ ਰਹੀਆਂ ਘਟਨਾਵਾਂ ਦੀ ਜਾਣਕਾਰੀ ਨਹੀਂ। ਝੰਗ, ਮੁਲਤਾਨ ਵਲੋਂ ਤਾਂ ਖ਼ਬਰਾਂ ਹੁਣ ਆਈਆਂ ਨੇ। ਹਰ ਪਾਸੇ ਬਗਾਵਤੀ ਸੁਰਾ ਸੁਣਾਈ ਦੇਣ ਲੱਗੀਆਂ ਹਨ। ਕਾਂਗੜੇ ਦਾ ਸੰਸਾਰ ਚੰਦ, ਰਜਰੀ, ਕੋਟਲਾ, ਭੀਬਰ। ਗੋਰਖੇ ਪਹਾੜੀਏ ਮਿਲ ਕੇ ਪੰਜਾਬ ਉੱਪਰ ਹਮਲਾ ਕਰਨ ਦੀਆਂ ਸਾਜਬਾਂ ਰਚ ਰਹੇ ਨੇ। ਆਪ ਦੀ ਚਿੰਤਾ ਵੀ ਵਾਜਬ ਹੈ। ਪਰ ਜੇ ਹਕੂਮਤ ਦੀ ਉਮਰ ਲੰਮੀ ਕਰਨੀ ਹੈ ਤਾਂ ਹਰ ਸਮੇਂ ਯੁੱਧ ਲਈ ਤਿਆਰ ਰਹਿਣਾ ਪਵੇਗਾ। ਤਿਆਰ ਹੀ ਨਹੀਂ ਰਹਿਣਾ ਪਵੇਗਾ ਯੁੱਧ ਕਰਨੇ ਵੀ ਪੈਣਗੇ। ਅਸੀਂ ਨਹੀਂ ਕਰਾਂਗ, ਕੋਈ ਦੂਸਰਾ ਸਾਡੇ ਉੱਪਰ ਹਮਲਾ ਕਰੇਗਾ। ਇਹ ਦਸਤੂਰ
-ਦਰੁਸਤ ਫਰਮਾਉਂਦੇ ਹੋ ਸਰਕਾਰ। ਮੈਂ ਯੁੱਧ ਤੋਂ ਨਹੀਂ ਰੋਕ ਰਿਹਾ। ਮੈਂ ਹਜੂਰ ਨੂੰ ਖੁਦ ਯੁੱਧ ਦੀ ਕਮਾਨ ਸੰਭਾਲਣ ਤੋਂ ਖ਼ਬਰਦਾਰ ਕਰ ਰਿਹਾ ਹਾਂ। ਕਿਸੇ ਤੀਰ, ਕਿਸੇ ਬਦੂਕ ਦੀ ਗੋਲੀ ਜਾਂ ਤੋਪ ਦੇ ਗੋਲੇ ਨੂੰ ਇਹ ਸਮਝ ਨਹੀਂ ਹੁੰਦੀ, ਉਸ ਨੇ ਕਿਸ ਨੂੰ ਜ਼ਖ਼ਮੀ ਕਰਨਾ ਹੈ ਜਾਂ ਕਿਸ ਨੂੰ ਨਹੀਂ ਕਰਨਾ। ਵਕੀਰ ਨੇ ਬੜੀ ਹਲੀਮੀ ਨਾਲ ਕਿਹਾ।
--ਮੈਂ ਤੁਸਾਂ ਦਾ ਇਸ਼ਾਰਾ ਸਮਝ ਰਿਹਾ। ਪਰ ਜੰਗ ਦੇ ਮੈਦਾਨ ਵਿਚ, ਜਰਨੈਲਾ ਜਾ ਜਿਪਾਹੀਆਂ ਦਾ ਖੂਨ ਗਰਮਾਉਣ ਲਈ ਹੇਠਾਂ ਅੱਗ ਬਾਲਣੀ ਪੈਂਦੀ ਹੈ। ਇਕ ਵਾਰ ਅੱਗ ਲੱਗ ਕੇ, ਘੋੜੇ ਉੱਪਰ ਸਵਾਰ ਹੋ ਕੇ, ਜੰਗੀ ਲਿਬਾਸ ਪਹਿਨ ਕੇ, ਹੱਥ ਵਿਚ ਜਲਵਾਰ ਲਹਿਰਾਉਂਦੇ ਹੋਏ ਜਦ ਰਾਜਾ ਜਾ ਬਾਦਸ਼ਾਹ ਖ਼ੁਦ ਲਲਕਾਰਦਾ ਹੈ ਤਾਂ ਫੌਜ ਦਾ ਜੋਸ਼ ਅਤੇ ਜਨੂੰਨ ਵੇਖਣ ਵਾਲਾ ਹੁੰਦਾ ਹੈ। ਹਰ ਸਿਪਾਹੀ ਸੋਚਦਾ ਹੈ, ਮਹਾਰਾਜਾ ਵੀ -- ਵਾਂਗ ਹੀ ਜੰਗ ਦੇ ਮੈਦਾਨ ਵਿਚ ਹੈ। ਜਿਵੇਂ ਆਪ ਨੇ ਕਿਹਾ ਹੈ, ਤੀਰ, ਗੋਲੀ ਜਾਂ ਰੋਪ ਦੇ ਗੋਲੇ ਨੂੰ ਸਮਝ ਨਹੀ ਹੁੰਦੀ, ਕਿਸ ਨੂੰ ਜ਼ਖ਼ਮੀ ਕਰਨਾ ਹੈ। ਪਰ ਰਾਜੇ ਨੂੰ ਇਹ ਪਤਾ ਹੋਣਾ ਚਾਹੀਦਾ ਹੈ, ਉਸ ਨੇ ਆਪਣਾ ਨਿਸ਼ਾਨਾ ਕਿਸ ਵੱਲ ਸੇਧਿਆ ਹੈ।
ਰਣਜੀਤ ਸਿੰਘ ਦੀਆਂ ਗੱਲਾਂ ਸੁਣ ਕੇ, ਵਕੀਰ ਅਜੀਜਉਦਦੀਨ ਦੰਗ ਰਹਿ ਤਿਆ। ਫੌਜ ਦਾ ਹੌਸਲਾ ਵਧਾਉਣ ਲਈ, ਫੌਜੀਆਂ ਦੀ ਮਾਨਸਿਕਤਾ ਨੂੰ ਸਿੰਘ ਸਾਹਬ ਬਿਨਾ ਸਮਝਦੇ ਹਨ।
-ਫ਼ਕੀਰ ਸਾਹਬ ਇਕ ਹੋਰ ਗੱਲ ਸਪੱਸ਼ਟ ਕਰ ਦਿਆਂ ਰਣਜੀਤ ਸਿੰਘ ਫਿਰ ਬੋਲਿਆ, 'ਹੋ ਸਕਦਾ ਹੈ, ਮੇਰੇ ਬਾਰੇ ਦਰਬਾਰੀ ਜਾਂ ਸਰਦਾਰ ਕੀ ਸੋਚਦੇ ਹੋਣ। ਪਰ ਮੈਂ ਇਕ ਸਿਪਾਹੀ ਦਾ ਕਿੱਤਾ ਅਪਣਾਇਆ ਹੋਇਐ। ਜੰਗ ਦੇ ਮੈਦਾਨ 'ਚ ਲੜਨਾ ਮੇਰਾ ਧਰਮ ਏ। ਮੈਦਾਨ ਵਿਚ ਫਤੇਹ ਹਾਸਲ ਕਰਨ ਤੋਂ ਸਿਵਾ ਮੇਰਾ ਕੋਈ ਹੋਰ ਸ਼ੁਗਲ ਨਹੀਂ। ਅਗਰ ਹੈ ਵੀ ਤਾਂ ਉਹ ਮੇਰੇ ਉੱਪਰ ਕਦੇ ਹਾਵੀ ਨਹੀਂ ਹੁੰਦਾ।
-ਆਵਰੀਨ। ਖੁਸ਼ ਹੋਏ ਵਕੀਰ ਦੇ ਮੂੰਹ ਸਹਿਜ ਹੀ ਨਿਕਲ ਗਿਆ ਤੇ ਉਸ ਨੇ ਦੋਵੇਂ ਹੱਥ ਅਸਮਾਨ ਵੱਲ ਉਠਾਏ।
-ਫਕੀਰ ਸਾਹਬ ਯਾਦ ਰੱਖਣਾ, ਇਕ ਸਲਤਨਤ, ਉਦੋਂ ਤੱਕ ਫਤਹ ਹਾਸਲ ਕਰਦੀ ਜਾਂਦੀ ਹੈ ਜਦੋਂ ਤੱਕ ਇਹ, ਉਸ ਸਰਹੱਦ 'ਤੇ ਨਹੀਂ ਪਹੁੰਚ ਜਾਂਦੀ ਜਿੱਥੇ ਕੋਈ ਦੂਸਰੀ ਸਲਤਨਤ ਇਸ 'ਤੇ ਜਿਆਦਾ ਦਬਾਅ ਪਾ ਸਕਦੀ ਹੈ। ਉਹ ਆਖ਼ਰੀ ਸਰਹੱਦ ਦੇਖਣ ਦੀ ਮੇਰੀ ਖਵਾਹਿਸ਼ ਹੈ।
-ਮਾਸਾ-ਅੱਲਾਹ। ਵਕੀਰ ਨੇ ਫਿਰ ਦੋਵੇਂ ਹੱਥ ਉੱਪਰ ਉਠਾਏ।
...
ਫੌਜ ਨੂੰ ਅਜੇ ਕੂਚ ਦਾ ਹੁਕਮ ਨਹੀਂ ਸੀ ਹੋਇਆ। ਘੋੜੇ, ਊਠਾਂ, ਹਾਥੀਆਂ ਅਤੇ ਸੈਨਿਕਾਂ ਦਾ ਰਸਦ ਪਾਣੀ ਲੱਦ ਲਿਆ ਗਿਆ ਸੀ । ਕੁਝ ਸਿਪਾਹੀ ਲੁੱਟ-ਮਾਰ ਕਰਨ ਦੇ ਹੌਸਲੇ ਵਿਚ ਇਕ ਦੂਸਰੇ ਨਾਲ ਖਰਮਸਤੀਆਂ ਕਰਨ ਲੱਗੇ ਹੋਏ ਸਨ। ਇਸ ਵੇਲੇ ਮੁਲਤਾਨ ਤੋਂ ਖ਼ਬਰ ਆਈ, ' ਨਵਾਬ ਲਗਾਨ ਦੇਣੋਂ ਮੁਨਕਰ ਹੈ।"
ਸੁਣਦਿਆਂ ਹੀ ਰਣਜੀਤ ਸਿੰਘ ਦਾ ਹੱਥ ਤਲਵਾਰ ਦੀ ਮੁੱਠ ਨੂੰ ਜਾ ਪਿਆ। ਕੋਲ ਖੜ੍ਹੇ ਫਤੇਹ ਸਿੰਘ ਆਹਲੂਵਾਲੀਆ ਨੂੰ ਕਿਹਾ- ਇਹ ਅਫਗਾਨੀ ਕਿਸ ਮਿੱਟੀ ਦੇ ਬਣੇ ਹੋਏ ਨੇ ? ਇਹਨਾਂ ਦਾ ਕੋਈ ਦੀਨ-ਧਰਮ ਹੀ ਨਹੀਂ। ਜੰਗ ਦੇ ਮੈਦਾਨ ਵਿਚ ਚੂਹਿਆ ਵਾਂਗ ਦੌੜ ਜਾਂਦੇ ਨੇ। ਫਿਰ ਪੇਸ਼ ਹੋ ਕੇ ਮਾਫੀ ਮੰਗ ਲੈਂਦੇ ਨੇ। ਚਾਰ ਹਫ਼ਤੇ ਨਹੀਂ ਪੈਣ ਦਿੰਦੇ, ਫਿਰ ਅੱਗ ਘੁਰਨ ਲੱਗਦੇ ਨੇ।
-ਭਾਈ ਸਾਹਬ, ਏਸ ਵਾਰ ਮੈਂ ਅਫਗਾਨਾਂ ਨੂੰ ਮਾਫੀ ਮੰਗਣ ਲਾਇਕ ਹੀ ਨਹੀਂ ਛੱਡਣਾ। ਅਜੇ ਦੋ ਮਹੀਨੇ ਨਹੀਂ ਹੋਏ, ਇਹ ਗਿੱਦੜ ਹਥਿਆਰ ਸੁੱਟ ਕੇ ਮੈਦਾਨ ਛੱਡ वाटे मल।'
-ਫਤੇਹ ਸਿੰਘ ਇਸ ਵਾਰ ਮੈਂ ਖੁਦ ਨਾਲ ਜਾ ਰਿਹਾ।'
-ਭਾਈ ਸਾਹਬ, ਇਹਨਾਂ ਗੱਦਾਰਾਂ ਨੂੰ ਏਨਾ ਉੱਪਰ ਨਾ ਚੜਾਓ। ਹੁਣ ਉਹਨਾਂ ਨੇ ਪੰਜਾਬ ਦੇ ਮਹਾਰਾਜੇ ਸਾਹਮਣੇ ਹੋਣ ਦੀ ਔਕਾਤ ਗੁਆ ਲਈ ਏ। ਤੁਸੀਂ ਕੁਝ ਦਿਨ ਉਡੀਕ ਕਰੋ ਤੇ ਲਾਹੌਰ ਵਾਲਿਆਂ ਨੂੰ ਫਤਹ ਦੀ ਖ਼ਬਰ ਦੇਣ ਲਈ ਤੋਪ ਦੇ ਗੋਲ ਦਾਗਣ ਵਾਸਤੇ ਤਿਆਰ ਰਹੇ।
-ਆਪਾ ਦੋਨ ਸਾਥ ਸਾਥ ਆ ਕੇ ਫਤੇਹ ਦਾ ਜਸ਼ਨ ਮਨਾਵਾਂਗੇ। ਮੈਂ ਫੈਸਲਾ ਕਰੋ ਲਿਆ ਏ ਫਤੇਹ ਸਿੰਘ।
ਆਹਲੂਵਾਲੀਆ ਜਾਣਦਾ ਸੀ, ਜੇ ਰਣਜੀਤ ਸਿੰਘ ਨੇ ਫੈਸਲਾ ਕਰ ਹੀ ਲਿਆ ਹੈ ਤਾਂ ਕੋਈ ਉਸ ਨੂੰ ਰੋਕ ਨਹੀਂ ਸਕਦਾ। ਉਹ ਰਸਤੇ ਵਿਚੋਂ ਭਾਵੇਂ ਪਰਤ ਆਵੇ ਪਰ ਇਕ ਵਾਰ ਜਾਏਗਾ ਜਰੂਰ।
ਰਣਜੀਤ ਸਿੰਘ ਜੰਗੀ ਲਿਬਾਸ ਪਹਿਨੀ ਘੋੜੇ ਉੱਪਰ ਤਿਆਰ ਸੀ। ਉਸ ਦੀ ਘੋੜ ਚੜ੍ਹਾ-ਏ-ਖਾਸ ਦੇ ਸਭ ਤੋਂ ਬਹਾਦਰ ਸਿਪਾਹੀ, ਉਸ ਦੇ ਅੰਗ ਰੱਖਿਅਕ ਦੁਆਲੇ ਖੜ੍ਹੇ मਨ ।
ਇਸ ਵੇਲੇ ਸਤਲੁਜ ਪਾਰ ਤੋਂ ਖ਼ਬਰ ਆਈ, 'ਮਰਹੱਟਿਆਂ ਅਤੇ ਅੰਗਰੇਜ਼ਾਂ ਵਿਚਕਾਰ ਤਲਖ਼ੀ ਵੱਧ ਗਈ ਹੈ। ਉਹਨਾਂ ਵਿਚ ਕਿਸੇ ਵੇਲੇ ਵੀ ਜੰਗ ਛਿੜ ਸਕਦੀ ਹੈ।
ਫਕੀਰ ਅਜੀਜ਼ਉਦੀਨ, ਜੰਗ ਦੀ ਮਰਿਯਾਦਾ ਸਮਝਦਾ ਸੀ। ਕੂਚ ਸਮੇਂ ਰੁੱਕਣ ਲਈ ਕਹਿਣਾ ਅਪ-ਬਗਨ ਮੰਨਿਆ ਜਾਂਦਾ ਸੀ । ਰਣਜੀਤ ਸਿੰਘ ਭਾਂਪ ਗਿਆ, ਖ਼ਬਰ ਚੰਗੀ ਨਹੀਂ। ਉਹ ਘੋੜੇ ਉੱਪਰ ਹੀ ਛਕੀਰ ਪਾਸ ਆਇਆ। ਪੁੱਛਿਆ। ਪਤਾ ਲੱਗਣ 'ਤੇ ਕਿਹਾ, 'ਕੀਰ ਸਾਹਬ ਫ਼ੌਰਨ ਸਥਿਤੀ ਦਾ ਜਾਇਜ਼ਾ ਲਓ। ਉਦੋਂ ਤੱਕ ਅਸੀਂ ਮੁਲਤਾਨ ਅਤੇ ਝੰਗ ਨੂੰ ਉਹਨਾਂ ਦੀ ਔਕਾਤ ਦੱਸ ਆਈਏ। ਹਾਂ, ਖਾਸ ਕਰਕੇ, ਕੇਬਲ ਦੇ ਲਾਲ ਸਿੰਘ, ਜੀਂਦ ਰਿਆਸਤ ਦੇ ਭਾਗ ਸਿੰਘ, ਔਰ ਥਾਨੇਸਰ ਦੇ ਭੰਗਾ ਸਿੰਘ ਬਾਰੇ ਸੂਹ ਕੱਢਣੀ, ਉਹ ਕਿਸ ਧਰ ਨਾਲ ਜਾਣਗੇ।
-ਪਿੱਛੇ ਦਾ ਫਿਕਰ ਨਾ ਕਰਨਾ ਸਿੰਘ ਸਾਹਬ। ਖਾਲਸਾ ਦਰਬਾਰ ਦਾ ਫਕੀਰ ਹਰ ਮਰਜ਼ ਦੀ ਦਵਾ ਜਾਣਦਾ ਹੈ, ਅੱਲਾਹ ਦੀ ਮੇਹਰ ਹੈ। ਮਰਹੱਟੇ ਹੋਣ ਜਾਂ ਅੰਗਰੇਜ਼। ਉਹਨਾਂ ਦੀ ਅਹਿਮੀਅਤ, ਸਰਕਾਰ ਨਾਲੋਂ ਵਧੇਰੇ ਨਹੀਂ ਹੋ ਸਕਦੀ। ਅਗਰ ਜ਼ਰੂਰਤ ਪਈ ਮੈਂ ਖੁਦ ਸਤਲੁਜ ਪਾਰ ਜਾਵਾਂਗਾ।
-ਮੈਨੂੰ ਤੁਸਾਂ ਦੀ ਕਾਬਲੀਅਤ ਉੱਪਰ ਭਰੋਸਾ ਹੈ। ਰਣਜੀਤ ਸਿੰਘ ਦੀ ਅੱਖ ਵਿਚ ਪ੍ਰਸੰਸਾ ਸੀ।
-ਸ਼ੁਕਰੀਆ ਹਜੂਰ / ਵਕੀਰ ਨੇ ਝੁਕਦਿਆਂ ਸਲਾਮ ਕੀਤੀ। ਨਾਲ ਹੀ ਪਹਿਰੇਦਾਰ ਨੂੰ ਕਿਹਾ-'ਨਗਾਰਚੀ ਨੂੰ ਕਹੋ, ਐਲਾਨ ਕਰੇ, ਮਹਾਰਾਜਾ ਸਾਹਿਬ ਬਹਾਦਰ ਕੂਚ ਕਰ ਰਹੇ ਹਨ।'
ਛਕੀਰ ਅਜੀਜਉਦਦੀਨ ਕੋਲ, ਜਦ ਤੋਂ ਬਾਹਰੀ ਮਾਮਲਿਆ ਉੱਪਰ ਨਿਗਰਾਨੀ ਦੀ ਜ਼ਿੰਮੇਵਾਰੀ ਆਈ ਸੀ, ਉਸ ਕੋਲ ਸਤਲੁਜ ਪਾਰ ਦੀਆਂ ਰਿਆਸਤਾਂ ਬਾਰੇ ਲੋੜੀਂਦੇ ਵੇਰਵੇ ਪ੍ਰਾਪਤ ਸਨ। ਪਰ ਹੁਣ ਬਦਲੀ ਸਥਿਤੀ ਦਾ ਜਾਇਜ਼ਾ ਲੈਣਾ ਵੀ ਲਾਜ਼ਮੀ ਸੀ। ਜੀਦ ਦਾ ਹਾਕਮ, ਰਣਜੀਤ ਸਿੰਘ ਦਾ ਮਾਮਾ ਭਾਗ ਸਿੰਘ ਸੀ। ਸਤਲੁਜ ਪਾਰ ਦੇ ਹਾਕਮ ਮੌਕਾ-ਪ੍ਰਸਤ ਸਨ ਤੇ ਝੱਟ ਵਫਾਦਾਰੀਆਂ ਬਦਲ ਲੈਂਦੇ ਸਨ। ਕਦੇ ਮਰਹੱਟਿਆਂ ਵੱਲ, ਕਦੇ ਅੰਗਰੇਜ਼ਾਂ ਵੱਲ। ਭਾਗ ਸਿੰਘ ਨੇ ਇਕ ਵਾਰ ਰਣਜੀਤ ਸਿੰਘ ਨੂੰ ਨਸੀਹਤ ਕੀਤੀ ਸੀ-'ਬਰਖੁਰਦਾਰ, ਹਕੂਮਤ ਕਰਨ ਲਈ ਬਾਦਸ਼ਾਹ ਨੂੰ ਸੌਣ ਵੇਲੇ ਵੀ ਅੱਖਾਂ ਅਤੇ ਕੰਨ ਖੁੱਲ੍ਹੇ ਰੱਖਣੇ ਪੈਂਦੇ ਹਨ। ਏਥੇ ਦਸਤੂਰ ਹੈ, ਜਿਸ ਪਹਿਲ ਕਰ ਲਈ, ਉਸੇ ਦਾ ਤਖ਼ਤ ਸਲਾਮਤ ਰਹਿੰਦਾ ਹੈ।
ਫ਼ਕੀਰ ਅਜੀਜਉਦਦੀਨ ਨੇ ਜਾਣਿਆ-ਏਥੇ ਜਾਰਜ ਥਾਮਸ ਵੀ ਆਪਣਾ ਸਿੱਕਾ ਚਲਾ ਗਿਆ ਤੇ ਮਰਾਠਿਆਂ ਲਈ ਵੱਡੀ ਚੁਣੌਤੀ ਬਣਿਆ ਰਿਹਾ। ਈਸਟ ਇੰਡੀਆ ਕੰਪਨੀ ਨੇ ਮਰਾਠਿਆਂ ਅਤੇ ਸਿੱਖਾਂ ਨੂੰ ਕਦੇ ਵੀ ਇਕ ਜੁੱਟ ਨਾ ਹੋਣ ਦਿੱਤਾ। ਲਾਰਡ ਲੋਕ ਨੇ ਆਪਣੇ ਜਰਨੈਲਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸਨ, 'ਜੇ ਮਰਾਠਿਆਂ ਅਤੇ ਸਿੱਖਾਂ ਦੀ ਸੰਧੀ ਹੋ ਗਈ ਤਾਂ ਉਹ ਏਨੇ ਸ਼ਕਤੀਸ਼ਾਲੀ ਬਣ ਜਾਣਗੇ, ਸਾਨੂੰ ਇੰਡੀਆ ਵਿਚੋਂ ਬੇਰੀਆ-ਬਿਸਤਰਾ ਗੋਲ ਕਰਨਾ ਹੋਵੇਗਾ। ਇਹ ਵੀ ਹੋ ਸਕਦਾ ਹੈ, ਸਾਡੀਆਂ ਕਬਰਾਂ ਵੀ ਏਥੇ ਹੀ ਖੋਦੀਆਂ ਜਾਣ।"
ਡਕੀਰ ਅਜ਼ੀਜ਼ਉਦਦੀਨ ਆਪਣੀ ਅੰਦਰੂਨੀ ਅਤੇ ਬਾਹਰੀ ਨੀਤੀ ਵਿਚ ਬਹੁਤ ਨਿਪੁੰਨ ਸੀ। ਉਸ ਨੇ ਮਹਿਸੂਸ ਕੀਤਾ, ਜੀਂਦ, ਕੈਥਲ ਅਤੇ ਨਾਭੇ ਦੇ ਸਰਦਾਰ, ਮਰਹੱਟੇ ਜਸਵੰਤ ਰਾਓ ਹੋਲਕਰ ਵੱਲੋਂ ਅੱਖਾਂ ਫੇਰ ਕੇ ਅੰਗਰੇਜਾਂ ਵੱਲ ਝੁਕੇ ਹੋਏ ਨੇ। ਉਹ ਹੈਰਾਨ ਹੋਇਆ ਇਕ ਸਮਾਂ ਸੀ, ਹੋਲਕਰ, ਅਫ਼ਗਾਨਿਸਤਾਨ ਤੱਕ ਆਪਣੇ ਝੰਡੇ ਲਹਿਰਾਉਣ ਨੂੰ ਫਿਰਦਾ ਸੀ। ਲਾਡਵਾ ਦਾ ਗੁਰਦਿੱਤ ਸਿੰਘ ਆਪਣੇ ਅਸੂਲਾਂ ਉੱਪਰ ਅੜਿਆ ਹੋਇਆ ਸੀ। ਭਾਗ ਸਿੰਘ ਦੇ ਕਹਿਣ 'ਤੇ ਵੀ ਉਸ ਨੇ ਅੰਗਰੇਜ਼ਾਂ ਦਾ ਸਾਥ ਨਹੀਂ ਦਿੱਤਾ। ਗੁਰਦਿੱਤ ਸਿੰਘ ਨੂੰ ਇਸ ਬਗਾਵਤ ਦੀ ਸਜ਼ਾ ਵੀ ਭੁਗਤਣੀ ਪਈ। ਕਰਨਲ ਬਰਨ ਨੇ ਉਸ ਦੇ ਇਲਾਕੇ ਉੱਪਰ ਧਾਵਾ ਕਰਕੇ ਦੁਆਬੇ ਦੇ ਕੁਝ ਇਲਾਕੇ ਉੱਪਰ ਕਬਜ਼ਾ ਕਰ ਲਿਆ। ਸਿੱਖ ਸਰਦਾਰਾਂ ਨੇ ਉਸ ਦਾ ਸਾਥ ਦੇਣ ਦੀ ਬਜਾਏ, ਉਲਟਾ ਖੁਸ਼ੀ ਮਨਾਈ।
ਫਕੀਰ ਅਜੀਜਉਦਦੀਨ ਦਾ ਖਿਆਲ ਪਿੱਛੇ ਵੀ ਸੀ। ਉਸ ਨੇ ਅਜੇਹਾ ਪ੍ਰਬੰਧ ਕੀਤਾ ਸੀ। ਰਣਜੀਤ ਸਿੰਘ ਦੀ ਮੁਹਿੰਮ ਦੀ ਖ਼ਬਰ ਹਰ ਰੋਚ ਉਸ ਨੂੰ ਮਿਲਦੀ ਸੀ। ਬੰਗ ਦੇ ਅਹਿਮਦ ਖ਼ਾਨ ਨੇ ਫਿਰ ਅਧੀਨਗੀ ਕਬੂਲ ਕਰ ਲਈ ਸੀ ਤੇ ਇਕ ਲੱਖ ਵੀਹ ਹਜ਼ਾਰ ਰੁਪਏ ਕਰ ਵੀ ਅਦਾ ਕੀਤਾ ਸੀ। ਉਸ ਨੇ ਰਣਜੀਤ ਸਿੰਘ ਦੀ ਇਕ ਹੋਰ ਸ਼ਰਤ ਵੀ ਮੰਨ ਲਈ ਹਰ ਸਾਲ ਵਧੀਆ ਨਸਲ ਦੇ ਘੋੜੇ ਵੀ ਲਾਹੌਰ ਦਰਬਾਰ ਨੂੰ ਦੇਵੇਗਾ ਤੇ ਉਸ ਦੀ ਭੇਜ, ਖਾਲਸਾ ਫੌਜ ਨਾਲ ਰਲ ਕੇ ਦੁਸ਼ਮਣ ਨਾਲ ਲੜੇਗੀ ਵੀ। ਇਹ ਵੀ ਖ਼ਬਰ ਆਈ, ਰਣਜੀਤ ਸਿੰਘ ਅਤੇ ਫਤੇਹ ਸਿੰਘ ਆਹਲੂਵਾਲੀਆ ਨੇ ਰਚਨਾ ਦੁਆਬ ਦੇ ਹੇਠਲੇ ਖੇਤਰਾਂ ਦੇ ਬਾਗ਼ੀ ਸਰਦਾਰਾਂ ਨੂੰ ਵੀ ਕਰ ਅਦਾ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਦਿਧਰ ਲਾਰਡ ਲੇਕ, ਜਸਵੰਤ ਰਾਏ ਹੋਲਕਰ ਅਤੇ ਉਸ ਦੇ ਪੱਕੇ ਮਿੱਤਰ ਅਮੀਰ: ਖ਼ਾਨ ਦੇ ਪਿੱਛੇ ਲੱਗਾ ਹੋਇਆ ਸੀ। ਰਣਜੀਤ ਸਿੰਘ ਤੋਂ ਮਦਦ ਦੀ ਆਸ ਵਿਚ ਹੋਲਕਰ ਨੇ ਪੰਜਾਬ ਅੰਦਰ ਦਾਖ਼ਲ ਹੋ ਕੇ ਅੰਮ੍ਰਿਤਸਰ ਵਿਚ ਪਨਾਹ ਲੈ ਲਈ। ਲਾਰਡ ਲੋਕ ਉਸ ਦਾ ਪਿੱਛਾ ਕਰਦਾ ਦਰਿਆ ਬਿਆਸ ਤੱਕ ਆ ਗਿਆ।
ਹੁਣ ਫਕੀਰ ਅਜ਼ੀਜ਼ਉਦਦੀਨ ਨੂੰ ਮਜ਼ਬੂਰਨ, ਮਹਾਰਾਜੇ ਨੂੰ ਫੋਰਨ ਲਾਹੌਰ ਪੁੱਜਣ ਲਈ ਦਾ ਸੰਦੇਸ਼ ਦੇ ਕੇ ਘੋੜਸਵਾਰ ਭੇਜਣਾ ਪਿਆ।
ਇਸ ਤੋਂ ਪਹਿਲਾਂ ਬੜਾ ਕੁਝ ਹੋ ਚੁੱਕਿਆ ਸੀ। ਜਿਸ ਦੀ ਥੋੜ੍ਹੀ ਬਹੁਤ ਜਾਣਕਾਰੀ ਰਣਜੀਤ ਸਿੰਘ ਨੂੰ ਵੀ ਸੀ। ਫਰਾਂਸੀਸੀ ਪੈਰੋਂ ਨੇ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਦੀ ਕੂਟਨੀਤੀ ਬਾਰੇ ਕੁਝ ਖਤਾਂ ਰਾਹੀਂ ਸਾਵਧਾਨ ਕੀਤਾ ਸੀ। ਇਹ ਖ਼ਤ ਫ਼ਕੀਰ ਅਜੀਚਉਦਦੀਨ ਕੋਲ ਸੁਰੱਖਿਅਤ ਸਨ। ਇਕ ਹੋਰ ਖ਼ਤ ਰਣਜੀਤ ਸਿੰਘ ਦੇ ਮਾਮਾ जन्ता मिथ बैल बी भी।
"ਇਹ ਅੰਗਰੇਜ਼ਾਂ ਦਾ ਪੱਕਾ ਦਸਤੂਰ ਹੈ ਕਿ ਉਹ ਪਹਿਲਾਂ ਸਹਾਇਤਾ ਦਾ ਇਕਰਾਰ ਕਰਦੇ ਹਨ ਜਾਂ ਚਾਪਲੂਸੀ ਨਾਲ ਅੱਡਾ ਪ੍ਰਾਪਤ ਕਰਦੇ ਹਨ ਤੇ ਫਿਰ ਸਮਾਂ ਪਾ ਕੇ ਮੁਲਕ 'ਤੇ ਕਾਬਜ ਹੋਣ ਲਈ ਕਦਮ ਉਠਾਉਂਦੇ ਹਨ। ਜਿਵੇਂ ਉਹਨਾਂ ਨੇ ਟੀਪੂ ਸੁਲਤਾਨ, ਨਵਾਬ ਕਾਸਿਮ ਅਲੀ ਅਤੇ ਹੋਰਾਂ ਨਾਲ ਕੀਤਾ ਹੈ।"
ਇਸ ਸਮੇਂ ਫਕੀਰ ਕੋਲ ਜੀਂਦ ਦੇ ਭਾਗ ਸਿੰਘ ਦਾ ਇਕ ਦੂਤ ਸੰਦੇਸ਼ ਲੈ ਕੇ ਆਇਆ।
ਹੋਲਕਰ ਅੰਮ੍ਰਿਤਸਰ ਆਣ ਬੈਠਾ ਹੈ ਤੇ ਲੋਕ ਬਿਆਸ ਕੰਢੇ ਆਪਣੀ ਫੌਜ ਲੈ ਆਇਆ ਹੈ। ਕਿਸੇ ਸ਼ਰਤ 'ਤੇ ਵੀ ਅੰਗਰੇਜ਼ਾਂ ਦਾ ਸਾਥ ਨਹੀਂ ਦੇਣਾ। ਨਾ ਹੀ ਅੰਗਰੇਜ਼ਾਂ ਨਾਲ ਕੋਈ ਸੰਧੀ ਕਰਨੀ ਹੈ।
ਵਕੀਰ ਅਜੀਜ਼ਉਦਦੀਨ ਨੂੰ ਯਾਦ ਸੀ, ਜਦ ਅੰਗਰੇਜ਼ਾਂ ਨੇ ਆਪਣਾ ਸਭ ਤੋਂ ਤੇਜ਼ ਬੁੱਧੀ ਵਾਲਾ ਨੁਮਾਇੰਦਾ ਮੀਰ ਯੂਸਫ ਅਲੀ ਭੇਜਿਆ ਸੀ ਤੇ ਉਹ ਮਹਾਰਾਜੇ ਦੇ ਕਿਸੇ ਵੀ ਸਵਾਲ ਦਾ ਉੱਤਰ ਇਹ ਕਹਿ ਕੇ ਟਾਲਦਾ ਰਿਹਾ ਸੀ, 'ਇਹ ਸਭ ਦੱਸਣ ਦਾ ਮੈਨੂੰ ਅਧਿਕਾਰ ਨਹੀਂ ਹੈ। ਸਿੰਘ ਸਾਹਬ ਤਾਂ ਅੰਗਰੇਜ਼ਾਂ ਦੀ ਨੀਯਤ ਅਤੇ ਨੀਤੀ ਉਦੋਂ ਹੀ ਸਮਝ ਗਏ ਸਨ ਜਦ ਉਹਨਾਂ ਕਿਹਾ ਸੀ- ਸਮਝੌਤਾ ਭਾਵੇਂ ਅੰਗਰੇਜ਼ਾਂ ਨਾਲ ਹੋਵੇ, ਭਾਵੇਂ ਅਫਗਾਨਾਂ ਨਾਲ ਹੋਵੇ ਭਾਵੇਂ ਮਰਹੱਟਿਆਂ ਨਾਲ ਹੋਵੇ, ਭਾਵੇਂ ਫਰਾਂਸੀਸੀਆਂ ਨਾਲ ਹੋਵੇ ਤੇ ਭਾਵੇਂ ਸਿੱਧੀਆਂ ਨਾਲ ਹੋਵੇ ਸਭਨਾ ਦਾ ਮੰਤਵ ਪੰਜਾਬ ਉੱਪਰ ਕਬਜਾ ਕਰਨ ਦਾ ਹੈ। ਇਸ ਪੱਖ ਤੋਂ ਸਿੰਘ ਸਾਹਬ ਬਹੁਤ ਦੂਰ-ਅੰਦੇਸ਼ੀ ਹਨ।
ਇਹ ਘਟਨਾਵਾਂ ਤਾਂ ਨੇ ਪਹਿਲਾਂ ਦੀਆਂ ਹਨ। ਪਰ ਵਕੀਰ ਅਜੀਉਦਦੀਨ ਇਹਨਾਂ ਨੂੰ ਮੌਜੂਦਾ ਸਮੇਂ ਨਾਲ ਜੋੜ ਕੇ ਵੇਖ ਰਿਹਾ ਸੀ ਤੇ ਨਵੀਂ ਸਥਿਤੀ ਦਾ ਜਾਇਜ਼ਾ ਵੀ ਲੈ ਰਿਹਾ ਸੀ। ਸਿੱਧੀਆ ਦੀ ਹੁਣ ਪਹਿਲਾਂ ਵਰਗੀ ਤਾਕਤ ਨਹੀਂ ਸੀ ਰਹੀ। ਅੰਗਰੇਜ਼ ਹੁਣ ਦਿੱਲੀ ਤੇ ਆਗਰਾ ਦੇ ਨਾਲ ਨਾਲ ਮੁਗਲ ਸਮਰਾਟ ਦੇ ਵੀ ਮਾਲਕ ਬਣ ਗਏ ਸਨ। ਹੁਣ ਉਹਨਾਂ ਦੇ ਲੁਕਵੇਂ ਸੁਪਨੇ ਪੰਜਾਬ ਨੂੰ ਅਧੀਨ ਕਰਨ ਦੇ ਸਨ। ਪੰਜਾਬ ਦੇ ਵਿਚਕਾਰ, ਮਰਹੱਟਾ ਹੋਲਕਰ ਅਤੇ ਸਿੱਖ ਸਰਦਾਰ ਹੀ ਬਚੇ ਹੋਏ ਸਨ। ਲਾਰਡ ਲੋਕ ਨੇ ਦਿੱਲੀ ਨੂੰ ਲਿਖਿਆ, 'ਹੁਣ ਰਣਜੀਤ ਸਿੰਘ ਦੇ ਅਸੀਂ ਬਹੁਤ ਨੇੜੇ ਹਾਂ। ਡਕੀਰ ਅਜ਼ੀਜਉਦਦੀਨ ਦੀ ਅੰਗਰੇਜ਼ਾਂ ਅਤੇ ਮਰਹੱਟਿਆਂ ਦੀ ਇਕ ਇਕ ਹਰਕਤ ਉੱਪਰ ਤਿੱਖੀ ਨਜ਼ਰ ਸੀ। ਉਸ ਨੂੰ ਦੁੱਖ ਵੀ ਸੀ, ਸਤਲੁਜ ਪਾਰ ਦੇ ਸਰਦਾਰ ਲਾਰਡ ਲੋਕ ਦੀ ਮਦਦ ਕਰ ਰਹੇ ਹਨ। ਪਰ ਬਿਆਸ ਦੇ ਕੰਢੇ ਫੌਜ ਲੈ ਆਉਣੀ। ਪੰਜਾਬ ਲਈ ਖ਼ਤਰਾ ਹੋ ਸਕਦੀ ਸੀ।
ਜਿਵੇਂ ਹੀ ਰਣਜੀਤ ਸਿੰਘ ਨੂੰ ਲਾਹੌਰ ਤੋਂ ਖਬਰ ਮਿਲੀ, ਉਸ ਨੇ ਮੁਹਿੰਮ ਦੀ ਪੂਰੀ ਜ਼ਿੰਮੇਵਾਰੀ, ਫਤੇਹ ਸਿੰਘ ਦੇ ਸਪੁਰਦ ਕਰਕੇ, ਫੋਰਨ ਵਾਪਸੀ ਕਰ ਲਈ। ਰਸਤੇ ਵਿਚ ਉਹ ਗੁਜਰਾਤ ਲਾਗੇ ਇਕ ਪਿੰਡ ਕੁੰਜਾਹ ਵਿਚ ਆਰਾਮ ਕਰਨ ਲਈ ਰੁਕਿਆ। ਉੱਥੇ ਪਿੰਡ ਦੇ ਸੇਠ ਵਿਸਾਖੀ ਮੱਲ ਅਤੇ ਉਸ ਦੇ ਪੁੱਤਰ ਮੇਹਕਮ ਚੰਦ ਨੇ ਰਣਜੀਤ ਸਿੰਘ ਦੀ ਖੂਬ ਸੇਵਾ ਕੀਤੀ। ਰਣਜੀਤ ਸਿੰਘ ਦੀ ਪਾਰਖੂ ਅੱਖ ਨੇ ਮੋਹਕਮ ਚੰਦ ਦੇ ਅੰਦਰਲੀ
ਸਿਆਣਪ ਤਾੜ ਲਈ ਤੇ ਉਸ ਦੇ ਪਿਤਾ ਨੂੰ ਕਿਹਾ।
-ਇਹ ਲੜਕਾ ਖਾਲਸਾ ਦਰਬਾਰ ਦੀ ਸੇਵਾ ਵਿਚ ਦਿੱਤਾ ਜਾਵੇ।
-ਗਲਤੀ ਮਾਫ਼ ਸਰਕਾਰ, ਅਸੀਂ ਬਾਣੀਆਂ ਲੋਕ ਹਾਂ। ਵਣਜ ਕਰਦੇ ਹਾਂ। ਕਦੇ ਹਥਿਆਰ, ਸਸਤਰ ਵੇਖੋ ਤੱਕ ਨਹੀਂ। ਡਰਪੋਕ ਸੁਭਾ ਦਾ ਲੜਕਾ ਹੈ। ਹਨੇਰੇ ਵਿਚ ਕਿਸੇ ਨੂੰ ਨਾਲ ਲਏ ਬਿਨਾਂ ਘਰੋਂ ਬਾਹਰ ਨਹੀਂ ਨਿਕਲਦਾ। ਗੁਜਰਾਤ ਦੇ ਸਾਹਬ ਸਿੰਘ ਕੋਲ ਉਸ ਦਾ ਲੇਖਾ ਜੋਖਾ ਵੇਖ ਛੱਡਦਾ ਹੈ। ਵਿਸਾਖੀ ਮੱਲ ਜਿੰਨੀ ਦੇਰ ਬੋਲਦਾ ਰਿਹਾ, ਹੱਥ नेत्री उध।
ਰਣਜੀਤ ਸਿੰਘ ਹੱਸਣ ਲੱਗਾ, 'ਸ਼ਾਹ ਜੀ ਅਸੀਂ ਤੇਰਾ ਬਰਖੁਰਦਾਰ ਪਰਖ ਲਿਆ ਹੈ। ਤੂੰ ਇਸ ਨੂੰ ਲਾਹੌਰ ਦਰਬਾਰ ਦੀ ਸੇਵਾ ਵਿਚ ਦੇ ਛੱਡ, ਬੱਸ।
ਵਿਸਾਖੀ ਮੱਲ ਨੇ ਸਿਰ ਝੁਕਾ ਦਿੱਤਾ। ਨਾਂਹ ਵੀ ਕਰਾਂਗਾ ਤਾਂ ਪੰਜਾਬ ਦਾ ਬਾਦਸ਼ਾਹ ਹੈ। ਧੱਕੇ ਨਾਲ ਵੀ ਲੈ ਜਾਏਗਾ ਤਾਂ ਕੀ ਕਰੇਂਗਾ ?
ਕੁੰਜਾਹ ਪਿੰਡ ਤੋਂ ਚੱਲੇ ਤਾਂ ਮੋਹਕਮ ਚੰਦ ਨਾਲ ਸੀ। ਰਸਤੇ ਵਿਚ ਉਸ ਨੇ ਦੱਸਿਆ: 'ਜੇ ਵਕਤ ਮਿਲਦਾ ਸੀ ਤਾਂ ਪਿਤਾ ਜੀ ਨਾਲ ਦੁਕਾਨਦਾਰੀ ਵਿਚ ਵੀ ਹੱਥ ਵਟਾਉਂਦਾ ਸੀ ਤੇ ਪਿਤਾ ਦਾ ਸ਼ਾਹੂਕਾਰਾਂ ਵੀ ਦੇਖਦਾ ਸੀ।'
ਲਾਹੌਰ ਪਹੁੰਚਦਿਆਂ ਹੀ ਰਣਜੀਤ ਸਿੰਘ ਨੇ ਸਾਂਝੀ ਰਾਇ ਬਨਾਉਣ ਲਈ, ਆਪਣੇ ਅਧੀਨ, ਨਗਰਾਂ ਅਤੇ ਕਸਬਿਆਂ ਦੇ ਸਰਦਾਰਾਂ ਨੂੰ ਤੁਰੰਤ ਅੰਮ੍ਰਿਤਸਰ ਇਕੱਠੇ ਹੋਣ ਲਈ, ਆਪਣੇ ਏਲਚੀ ਭੇਜਣ ਦਾ ਹੁਕਮ ਦਿੱਤਾ। ਸਾਹਿਬ ਸਿੰਘ ਬੇਦੀ ਅਤੇ ਅਕਾਲੀ ਫੂਲਾ ਸਿੰਘ ਤੱਕ ਖ਼ੁਦ ਪਹੁੰਚ ਕੀਤੀ। ਸਾਰੀ ਸਥਿਤੀ ਸਮਝਾਈ। ਉਹਨਾਂ ਨੇ ਸਰਬੱਤ ਖਾਲਸਾ' ਸੱਦਣ ਦੀ ਸਲਾਹ ਦਿੱਤੀ।
ਰਣਜੀਤ ਸਿੰਘ ਨੇ, ਜਸਵੰਤ ਰਾਏ ਹੋਲਕਰ ਨੂੰ ਆਪਣੀ ਸੈਨਿਕ-ਸ਼ਕਤੀ ਦਿਖਾਉਣ ਲਈ, ਆਪਣੇ ਜਰਨੈਲਾਂ ਨੂੰ ਸਭ ਤੋਂ ਸ਼ਾਨਦਾਰ ਘੋੜਸਵਾਰਾਂ ਨਾਲ ਗੁਰੂ ਕੀ ਨਗਰੀ ਪੁੱਜਣ ਦਾ ਹੁਕਮ ਦਿੱਤਾ।
ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਪਹਿਲਾਂ ਅੰਮ੍ਰਿਤਸਰ ਪਹੁੰਚ ਗਏ ਤੇ ਉਹਨਾਂ ਹੋਲਕਰ ਨੂੰ ਜਾ ਕੇ ਦੱਸਿਆ ਜਲਦੀ ਹੀ ਮਹਾਰਾਜਾ ਸਾਹਬ ਆ ਰਹੇ ਹਨ।
ਹੋਲਕਰ ਤੁਰੰਤ ਤਿਆਰ ਹੋ ਕੇ, ਰਣਜੀਤ ਸਿੰਘ ਦੇ ਸਵਾਗਤ ਲਈ ਖੜ੍ਹ ਗਿਆ।
ਜਦ ਦੋਹਾਂ ਦਾ ਆਹਮੋ-ਸਾਹਮਣਾ ਹੋਇਆ, ਇਕ ਦੇ ਚਿਹਰੇ ਉੱਪਰ ਜੇਤੂ ਮੁਸਕਾਣ ਸੀ ਤੇ ਦੂਸਰੇ ਦੇ ਚਿਹਰੇ ਉੱਪਰ, ਮਦਦ ਦੀ ਆਸ ਵਿਚ ਖੜ੍ਹੇ ਇਕ ਰਫਿਊਜੀ ਵਾਲੇ ਪ੍ਰਭਾਵ ਸਨ। ਰਣਜੀਤ ਸਿੰਘ ਦੇ ਵਤੀਰੇ ਵਿਚ ਮਿੱਤਰਤਾ ਅਤੇ ਹਮਦਰਦੀ ਸੀ।
ਰਸਮੀ ਹਾਲ ਚਾਲ ਪੁੱਛਣ ਪਿਛੋਂ ਰਣਜੀਤ ਸਿੰਘ ਨੇ ਪੁੱਛਿਆ:
-ਕਿੰਨੀ ਫੌਜ ਏ ਹੁਣ ਤੇਰੇ ਪਾਸ ?"
-ਇਸ ਬਾਰੇ ਨਾ ਪੁੱਛੇ ਤਾਂ ਚੰਗਾ ਹੈ। ਹੋਲਕਰ ਦੇ ਚਿਹਰੇ ਉੱਪਰ ਪੀੜ ਉੱਭਰ ਆਈ।
-ਜਦ ਤੋਂ ਅੰਗਰੇਜ਼ਾਂ ਨਾਲ ਦੁਸ਼ਮਣਈ ਪਈ ਏ, ਫੌਜ ਦੇ ਖਰਚੇ ਤੇ ਹੋਰ ਗੋਲੀ ਸਿੱਕੇ ਦਾ ਪ੍ਰਬੰਧ ਕਿਵੇਂ ਹੁੰਦਾ ਹੈ ?"
-ਵਰਤਮਾਨ ਸਮੇਂ ਦੇ ਪ੍ਰਬੰਧ ਬਾਰੇ ਤਾਂ ਮੈਂ ਕੁਝ ਵੀ ਦੱਸਣ ਦੇ ਕਾਬਲ ਨਹੀਂ ਹਾਂ।
-ਪਹਿਲਾਂ ਬਾਰੇ ਦੱਸ ਸਕਦਾ ਏਂ ? ਫੌਜੀ ਟੁਕੜੀਆਂ, ਤੋਪਖਾਨਾ,ਘੋੜ ਸਵਾਰ,ਨਿੱਜੀ ਸੈਨਾ
-ਹੁਣ ਸਭ ਵਿਅਰਥ ਹੈ। ਮੈਂ ਤੁਹਾਡੇ ਪਾਸੋਂ ਮਦਦ ਦੀ ਵੱਡੀ ਆਸ ਲੈ ਕੇ ਏਧਰ ਆਇਆ ਹਾਂ। ਅੰਗਰੇਜ਼ ਕੌਮ ਬਹੁਤ ਚਲਾਕ ਅਤੇ ਬੇਈਮਾਨ ਹੈ। ਇਹ ਮਿੱਤਰ ਬਣਾ ਕੇ ਵੀ ਵਾਰ ਕਰਦੇ ਹਨ, ਵੇਰੀ ਬਣਾ ਕੇ ਤਾਂ ਕਰਦੇ ਹੀ ਕਰਦੇ ਹਨ। ਹੋਲਕਰ ਬਹੁਤ ਦੁੱਖ ਵਿਚੋਂ ਬੋਲਿਆ। ਫਿਰ ਰੋਸ ਵਜੋਂ ਕਿਹਾ ਜੇ ਆਪ ਮੇਰੀ ਮਦਦ ਤੋਂ ਇਨਕਾਰ ਕਰੋਗੇ ਤਾਂ ਮੈਂ ਅਫ਼ਗਾਨਾਂ ਪਾਸ ਜਾਣ ਲਈ ਮਜਬੂਰ ਹੋਵਾਂਗਾ, ਪਰ ਇਹਨਾਂ ਵਿਦੇਸ਼ੀਆਂ
ਅੱਗੇ ਝੁਕਾਂਗਾ ਨਹੀਂ। -ਤੈਨੂੰ ਇਸ ਤਰ੍ਹਾਂ ਮੇਰੇ ਨਾਲ ਗੱਲ ਨਹੀਂ ਕਰਨੀ ਚਾਹੀਦੀ। ਮੈਂ ਸੁਣਿਆ ਹੈ, ਤੇਰੇ ਪਾਸ ਇਕ ਲੱਖ ਫੌਜ ਸੀ ਔਰ ਤੂੰ ਅੰਗਰੇਜ਼ਾਂ ਦੀ ਪੰਜ ਹਜ਼ਾਰ ਫੌਜ ਦੇ ਅੱਗੇ ਲੱਗਿਆ ਫਿਰਦਾ ਏ 1' ਗੱਲ ਕਰਦਿਆਂ ਰਣਜੀਤ ਸਿੰਘ ਦੇ ਤਵਰ ਬਦਲ ਗਏ।
ਹੋਲਕਰ ਚੁੱਪ ਰਿਹਾ।
-ਨਿਰਾਸ਼ ਨਹੀਂ ਹੋਣਾ, ਆਪਾਂ ਇਸ ਬਾਰੇ ਵਿਚਾਰ ਕਰਾਗੇ। ਆਓ ਪਹਿਲਾਂ ਸਾਡੇ ਸਭ ਤੋਂ ਪਾਕ ਅਸਥਾਨ ਹਰਿਮੰਦਰ ਸਾਹਬ ਦੇ ਦਰਸ਼ਨ ਕਰ ਲਈਏ।
ਤੇ ਰਣਜੀਤ ਸਿੰਘ ਹੋਲਕਰ ਨੂੰ ਲੈ ਕੇ ਹਰਿਮੰਦਰ ਸਾਹਬ ਵੱਲ ਚੱਲ ਪਏ। ਰਸਤੇ ਵਿਚ ਹੀ ਰਣਜੀਤ ਸਿੰਘ ਨੂੰ ਦੱਸਿਆ, ਉਮੀਦ ਤੋਂ ਵੱਧ ਸਿੱਖ ਸਰਦਾਰ ਅੰਮ੍ਰਿਤਸਰ ਇਕੱਠੇ ਹੋ ਰਹੇ ਹਨ।