ਮਹਾਂ ਸਿੰਘ ਦੀ ਉਸ ਦੇ ਇਲਾਕੇ ਵਿਚ ਧਾਂਕ ਪੈ ਗਈ। ਰਸੂਲਪੁਰ ਦੇ ਚੱਠੇ ਸ਼ੁਰੂ ਤੋਂ ਹੀ ਸ਼ੁਕਰਚੱਕੀਆਂ ਦੀ ਨੀਂਦ ਹਰਾਮ ਕਰਦੇ ਆ ਰਹੇ ਸਨ। ਮਹਾਂ ਸਿੰਘ ਨੇ ਚੱਠਿਆਂ ਉੱਪਰ ਚੜ੍ਹਾਈ ਕਰਨ ਲਈ ਆਪਣੇ ਸਿਪਾਹੀਆਂ ਨੂੰ ਕਮਰ-ਕੱਸੇ ਕਰਕੇ ਤਿਆਰ ਰਹਿਣ ਦਾ ਹੁਕਮ ਦਿੱਤਾ। ਪਰ ਰੋਹਤਾਸ ਦਾ ਕਿਲ੍ਹੇਦਾਰ ਨੂਰ ਖ਼ਾਨ ਉਸ ਦਾ ਪਹਿਲਾ ਤਿਕਾਰ ਬਣਿਆ। ਨੂਰ ਖ਼ਾਨ ਨੂੰ ਆਸ ਹੀ ਨਹੀਂ ਸੀ, 'ਸਿੰਘ ਏਸ ਤਰ੍ਹਾਂ ਲੜਨਗੇ। ਭਾਰੀ ਗਿਣਤੀ ਵਿਚ ਉਸ ਦੇ ਸਿਪਾਹੀ ਮਾਰੇ ਗਏ। ਨੂਰ ਖ਼ਾਨ ਨੂੰ ਬੰਦੀ ਬਣਾ ਲਿਆ भिर।'
ਮਹਾਂ ਸਿੰਘ ਦੇ ਜੱਥੇ ਜੋਸ਼ ਵਿਚ ਸਨ। ਲੁੱਟ ਦਾ ਮਾਲ ਵੀ ਕਾਫੀ ਹੱਥ ਲੱਗਿਆ ਸੀ। ਮਹਾਂ ਸਿੰਘ ਨੇ ਸਿਆਲਕੋਟ ਦੇ ਨੇੜੇ ਪਿੰਡ ਕੋਟਲੀ ਲੁਹਾਰਾਂ ਉੱਪਰ ਹੱਲਾ ਬੋਲ ਦਿੱਤਾ। ਇਹ ਪਿੰਡ, ਜੰਗੀ ਹੁਕਮਰਾਨਾ, ਸੂਬੇਦਾਰਾਂ ਅਤੇ ਸਿਪਾਹੀਆਂ ਵਿਚ ਬੜਾ ਪ੍ਰਸਿੱਧ ਸੀ। ਏਥੇ ਉੱਚ ਦਰਜੇ ਦੀਆਂ ਤੋੜੇਦਾਰ ਬੰਦੂਕਾਂ ਬਣਦੀਆਂ ਸਨ। ਇਸ ਪਿੰਡ ਉੱਪਰ ਕਬਜ਼ਾ ਕਰਨਾ, ਮਹਾਂ ਸਿੰਘ ਲਈ ਬਹੁਤ ਹੀ ਲਾਹੇਵੰਦ ਸੀ। ਮਮੂਲੀ ਝੜਪ ਪਿਛੋਂ, ਪਿੰਡ ਉੱਪਰ ਕਬਜ਼ਾ ਹੋ ਗਿਆ। ਹੁਣ ਹਥਿਆਰਾਂ ਵੱਲੋਂ ਕੋਈ ਘਾਟ ਨਾ ਰਹੀ। ਉਸ ਨੇ ਪੂਰੇ ਉਤਸ਼ਾਹ ਨਾਲ ਤਲਵਾਰ ਲਹਿਰਾ ਕੇ ਕਿਹਾ, 'ਹੁਣ ਚੱਠਿਆਂ ਦੇ ਸਿਰ देउटे है।'
ਇਸ ਦੌਰਾਨ ਇਕ ਘਰੇਲੂ ਸਮੱਸਿਆ ਨੇ ਉਸ ਨੂੰ ਸੈਕਟ ਵਿਚ ਪਾ ਦਿੱਤਾ। ਉਸ ਨੂੰ ਆਪਣੀ ਮਾਂ ਦੇਸਾਂ ਅਤੇ ਦੀਵਾਨ ਜੈ ਰਾਮ ਦੀ ਗੁਫ਼ਤਗੂ ਸਖਾਉਂਦੀ ਨਹੀਂ ਸੀ। ਉਹਨਾਂ ਦੇ ਸੰਬੰਧਾਂ ਬਾਰੇ ਕੁਝ ਅਫਵਾਹਾਂ ਵੀ ਉੱਡੀਆਂ ਹੋਈਆਂ ਸਨ। ਮਹਾਂ ਸਿੰਘ ਨੂੰ ਸ਼ੱਕ ਪਿਆ, ਜਿਵੇਂ ਉਸ ਵਿਰੁੱਧ, ਹਵੇਲੀ ਦੇ ਅੰਦਰ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ। ਉਹ ਭਾਵਧਾਨ ਹੋ ਗਿਆ ਤੇ ਮਿਸਲ ਦਾ ਪੂਰਾ ਪ੍ਰਬੰਧ ਆਪਣੇ ਹੱਥਾਂ 'ਚ ਕਰ ਲਿਆ।
ਇਸ ਦੌਰਾਨ 1778 ਵਿਚ ਭੰਗੀ ਮਿਸਲ ਨੇ ਮੁਲਤਾਨ ਉੱਪਰ ਕਬਜ਼ਾ ਕਰ ਤਿਆ। ਤੈਮੂਰ ਦੀ ਅਣਖ ਨੇ ਲਾਹਣਤ ਪਾਈ। ਜੰਗ ਲਈ ਉਸ ਨੇ ਕਾਜ਼ੀ ਵਾਲਾ ਹਥਿਆਰ ਵਰਤਿਆ। ਜਹਾਦ ਲਈ ਸੱਦਾ ਦੇ ਕੇ ਅਫ਼ਗਾਨੀਆਂ ਦੇ ਲਹੂ ਨੂੰ ਗਰਮਾਇਆ, ਅਣਖ ਨੂੰ ਵੰਗਾਰਿਆ। ਮੁਗਲ ਵੀ ਤੈਮੂਰ ਨਾਲ ਰਲ ਗਏ। ਉਹਨਾਂ ਇਕ ਦੂਸਰੇ ਨੂੰ ਹਲਾ ਮੇਰੀ ਦਿੰਦਿਆਂ ਕਿਹਾ, 'ਪੰਜਾਬ ਦੇ ਅਮੀਰਾਂ ਔਰ ਕਾਫ਼ਰਾਂ ਨੂੰ ਲੁੱਟਣ ਦਾ ਏਹੀ ਮੌਕਾ ਹੈ। ਜੰਗੀ ਖ਼ਾਨ ਦੁਰਾਨੀ ਨੂੰ ਫੌਜ ਦਾ ਸੈਨਾਪਤੀ ਬਣਾਇਆ ਗਿਆ ਤੇ 'ਅੱਲਾਹ- ਰੂ-ਅਕਬਰ' ਦੇ ਨਾਅਰਿਆਂ ਨਾਲ ਜਹਾਦੀਆਂ ਨੇ ਮੁਲਤਾਨ ਵੱਲ ਕੂਚ ਕਰ ਦਿੱਤਾ।
ਮੁਲਤਾਨ ਉੱਪਰ ਕਬਜ਼ਾ ਕਰਕੇ ਸਿੱਖ ਬੇਖ਼ਬਰ ਸਨ। ਸੂਹੀਏ ਵੀ ਆਪਣੀ ਘਰੀਂ ਆਰਾਮ ਕਰਨ ਚਲੇ ਗਏ ਸਨ। ਤੈਮੂਰ ਦੀਆਂ ਫੌਜਾਂ ਸਰਾਲ ਵਾਂਗ ਚੁੱਪ ਚਾਪ ਅੱਗੇ ਵਧਦੀਆਂ ਗਈਆ। ਭੰਗੀਆਂ ਨੂੰ ਜਦ ਖ਼ਬਰ ਮਿਲੀ, ਤੈਮੂਰ ਦੀਆਂ ਫੌਜਾਂ ਜਾਣੋ ਸਿਰ 'ਤੇ ਆ ਖੜ੍ਹੀਆਂ। ਚੰਗੀਆਂ ਦੇ ਹੋਸ਼ ਵਾਖ਼ਤਾ ਹੋ ਗਏ। ਭਾਜੜਾ ਪੈ ਗਈਆਂ। ਲੜੇ ਬਿਨਾਂ ਕਿਲ੍ਹੇ ਨੂੰ ਛੱਡਣਾ ਵੀ ਹੇਠੀ ਸੀ। ਮਰਦੇ ਭੰਗੀਆਂ ਨੂੰ ਅੱਕ ਚੱਬਣਾ ਪੈ ਗਿਆ। ਦਿਨ ਭਰ ਲੜਾਈ ਹੁੰਦੀ ਰਹੀ। ਤਲਵਾਰਾਂ ਚਿੜੀਆਂ, ਢਾਲਾ ਖੜਕੀਆਂ। ਤੋੜੇਦਾਰ ਬੰਦੂਕਾਂ ਚੱਲੀਆਂ। ਬਰਛੇ ਵੈਰੀਆਂ ਦੇ ਸਰੀਰਾਂ ਵਿਚ ਆਰ-ਪਾਰ ਹੋਏ। ਅਫ਼ਗਾਨੀ ਇਸ ਵਾਰ, 'ਫਤੇਹ ਜਾਂ ਮੌਤ' ਦੇ ਜਨੂੰਨ ਨਾਲ ਆਏ ਸਨ। ਭੰਗੀ ਹਾਰ ਗਏ। ਕਿਲ੍ਹਾ ਤਾਂ ਹੱਥੋਂ ਚਲਿਆ ਹੀ ਗਿਆ। ਇਕ ਹਜ਼ਾਰ ਤੋਂ ਵਧੇਰੇ ਸਿੰਘਾਂ ਦੀਆਂ ਲਾਸ਼ਾਂ ਮੈਦਾਨ ਵਿਚ ਪਈਆਂ ਵੇਖ ਕੇ ਭੰਗੀ ਹਤਾਸ਼ ਹੋਏ, ਜਾਨਾਂ ਬਚਾਉਂਦੇ ਲਾਹੌਰ ਵੱਲ ਭੱਜ ਤੁਰੇ। ਤੈਮੂਰ ਨੇ ਮੁਲਤਾਨ ਦੇ ਆਸ ਪਾਸ ਦੇ ਇਲਾਕੇ ਵੀ ਆਪਣੇ ਕਬਜ਼ੇ ਹੇਠ ਕਰ ਲਏ। ਸੁਜਾਹ ਖ਼ਾਨ ਸਦਜ਼ਈ ਨੂੰ ਮੁਲਤਾਨ ਦਾ ਗਵਰਨਰ ਥਾਪ ਦਿੱਤਾ।
ਮੁਲਤਾਨ ਖੁੱਸ ਜਾਣ ਨਾਲ ਚੰਗੀਆਂ ਦਾ ਪਤਨ ਸ਼ੁਰੂ ਹੋ ਗਿਆ। ਉਧਰ ਗੁਜਰਾਤ ਵਿਚ ਸਾਹਬ ਸਿੰਘ ਦੇ ਆਪਣੇ ਭਰਾ ਨਾਲ ਮੱਤਭੇਦ ਪੈਦਾ ਹੋ ਗਏ। ਮਹਾਂ ਸਿੰਘ ਨੇ ਸਾਹਬ ਸਿੰਘ ਨੂੰ ਮਦਦ ਦਾ ਭਰੋਸਾ ਦੇ ਕੇ ਝਗੜੇ ਨੂੰ ਹੋਰ ਵਧਾ ਦਿੱਤਾ। ਜਦ ਲਾਹੌਰ ਦੇ ਇਕ ਹਿੱਸੇ ਉੱਪਰ ਕਾਬਜ ਗੁੱਜਰ ਸਿੰਘ ਨੂੰ ਆਪਣੇ ਪੁੱਤਰਾਂ ਵਿਚ ਦੁਸ਼ਮਣੀ ਦਾ ਪਤਾ ਲੱਗਾ ਤਾਂ ਉਸ ਨੇ ਲਾਹੌਰ ਤੋਂ ਆ ਕੇ ਦੋਹਾਂ ਵਿਚ ਸੁਲਹ ਕਰਵਾ ਦਿੱਤੀ। ਗੁਜਰਾਤ ਤੋਂ ਵਾਪਸ ਮੁੜਦੇ ਮਹਾਂ ਸਿੰਘ ਨੇ ਰਸੂਲਪੁਰ ਉੱਪਰ ਚੜ੍ਹਾਈ ਕਰਕੇ ਚੱਠਿਆਂ ਨੂੰ ਹਰਾ ਦਿੱਤਾ। ਫਿਰ ਦੁੱਲੇ ਭੱਟੀ ਵਾਲੀ ਪਿੰਡੀ ਭੱਟੀਆਂ ਅਤੇ ਸਿਆਲਕੋਟ 'ਤੇ ਕਬਜ਼ਾ ਕਰ ਲਿਆ। ਹੁਣ ਮਹਾਂ ਸਿੰਘ ਦੀ ਛੋਟੀ ਜਿਹੀ ਸਲਤਨਤ ਵਿਚ ਗੁਜਰਾਂ ਵਾਲਾ, ਐਮਨਾਬਾਦ, ਰੋਹਤਾਸ, ਚੱਕਵਾਲ, ਜਲਾਲਪੁਰ, ਪਿੰਡ ਦਾਦਾ ਖ਼ਾਨ ਤੇ ਰਸੂਲਪੁਰ ਸ਼ਾਮਲ ਹੋ ਗਏ। ਉਸ ਦੀ ਸਲਾਨਾ ਮਾਲਗੁਜਾਰੀ ਤਿੰਨ ਲੱਖ ਦੇ ਨੇੜੇ ਪੁੱਜ ਗਈ।
ਮਹਾਂ ਸਿੰਘ ਬਾਕੀ ਮਿਸਲਾਂ ਦੀਆਂ ਅੱਖਾਂ ਵਿਚ ਰੜਕਣ ਲੱਗਾ। ਪਰ ਮਹਾਂ ਸਿੰਘ ਦੋ ਇਰਾਦੇ ਹੋਰ ਬੁਲੰਦ ਹੋ ਗਏ। ਆਪਣੇ ਬਾਪ ਦੀ ਮੌਤ ਦਾ ਬਦਲਾ ਲੈਣ ਲਈ, ਉਸ ਨੇ ਜੰਮੂ ਉੱਪਰ ਚੜ੍ਹਾਈ ਕਰ ਦਿੱਤੀ। ਜੇ ਸਿੰਘ ਗਰਮ ਤਵੇ ਉੱਪਰ ਪਏ ਪਾਣੀ ਵਾਂਗ ਰਿੱਝਿਆ। ਡੋਗਰਾ ਰਾਜਾ ਜੰਗ ਦੇ ਮੈਦਾਨ ਵਿਚ ਆਉਣ ਤੋਂ ਪਹਿਲਾਂ ਹੀ ਆਪਣੇ ਪਰਿਵਾਰ ਸਮੇਤ ਪਹਾੜਾਂ ਵਿਚ ਜਾ ਛੁਪਿਆ। ਮਹਾਂ ਸਿੰਘ ਦੇ ਸਿਪਾਹੀਆਂ ਨੇ ਦਿਲ ਖੋਹਲ ਕੇ ਜੰਮੂ ਦੀ ਲੁੱਟ ਕੀਤੀ। ਵਾਪਸੀ ਉੱਪਰ ਜੋ ਸਿੰਘ ਕਨੱਈਆ ਨੇ ਆਪਣੇ ਪੁੱਤਰ ਗੁਰਬਖਸ਼ ਸਿੰਘ ਨਾਲ ਮਿਲ ਕੇ ਮਹਾਂ ਸਿੰਘ ਦੀ ਵਹੀਰ ਨੂੰ ਘੇਰ ਕੇ, ਜੰਮੂ ਉੱਪਰ ਹਮਲੇ ਦਾ ਵਿਰੋਧ ਕੀਤਾ ਤੇ ਲੁੱਟ ਵਿਚੋਂ ਹਿੱਸਾ ਮੰਗਿਆ।
ਮਹਾਂ ਸਿੰਘ ਨੇ ਹੈਰਾਨ ਹੋ ਕੇ ਪੁੱਛਿਆ, 'ਜਦ ਤੂੰ 'ਤੇ ਤੇਰੀ ਫੌਜ ਇਸ ਹਮਲੇ ਵਿਚ ਮੇਰੇ ਨਾਲ ਹੀ ਨਹੀਂ ਸਨ. ਫੇਰ ਹਿੱਸਾ ਕੇਹਾ ?'
ਜੇ ਸਿੰਘ ਨੇ ਵੇਖਿਆ, 'ਮਹਾਂ ਸਿੰਘ ਦੇ ਸਿਪਾਹੀ ਚੜ੍ਹਦੀ ਕਲਾ ਵਿਚ ਹਨ। ਉਹ ਜਿੱਤ ਦੇ ਜੈਕਾਰੇ ਛੱਡ ਰਹੇ ਸਨ। ਜੇ ਸਿੰਘ ਨੇ ਮਸਲਾ ਸਰਬਤ ਖਾਲਸਾ ਵੇਲੇ ਉਠਾਉਣ ਦੀ ਧਮਕੀ ਦੇ ਕੇ, ਮੋੜਾ ਪਾ ਲਿਆ।"
ਚੱਠੇ ਫੇਰ ਬਾਗ਼ੀ ਹੋ ਗਏ। ਮਹਾਂ ਸਿੰਘ ਦੇ ਸਿਪਾਹੀਆਂ ਦਾ ਲਹੂ ਅਜੇ ਗਰਮ ਹੀ ਸੀ। ਮਹਾਂ ਸਿੰਘ ਨੇ ਫੌਰਨ ਕੂਚ ਕਰਨ ਲਈ ਹੁਕਮ ਦਿੱਤਾ। ਪੀਰ ਮੁਹੰਮਦ ਚੱਠਾ ਇਸ ਵਾਰ 'ਕਰੋ ਜਾਂ ਮਰੋ' ਦੀ ਨੀਤੀ ਉੱਪਰ ਸੀ। ਚਨਾਬ ਦਰਿਆ ਦੇ ਕਿਨਾਰੇ ਖੂਨੀ ਮੁੱਠ ਭੇੜ ਹੋ ਗਈ। ਚੱਠੇ ਮੈਦਾਨ ਛੱਡ ਕੇ ਭੱਜ ਗਏ। ਮਹਾਂ ਸਿੰਘ ਦੇ ਸਿਪਾਹੀ ਜੈਕਾਰੇ ਛੱਡਦੇ ਉਹਨਾਂ ਦੇ ਮਗਰ ਲੱਗ ਗਏ। ਚੱਠਿਆਂ ਦੇ ਬਹੁਤੇ ਸਿਪਾਹੀ, ਸਿੱਖਾਂ ਤੋਂ ਡਰਦੇ ਦਰਿਆ ਵਿਚ ਛਾਲਾ ਮਾਰ ਗਏ। ਸਿੱਖ ਉਹਨਾਂ ਦੇ ਘਰ-ਬਾਰ ਲੁੱਟਣ ਪੈ ਗਏ। ਰਸੂਲ ਨਗਰ ਕਿਲ੍ਹੇ ਉੱਪਰ ਮਹਾਂ ਸਿੰਘ ਦਾ ਕਬਜ਼ਾ ਹੋ ਗਿਆ। ਉਸ ਨੇ ਕਿਲ੍ਹੇ ਦਾ ਨਾਮ ਬਦਲ ਕੇ 'ਰਾਮ ਨਗਰ' ਰੱਖ ਦਿੱਤਾ। ਸਰਦਾਰ ਦਲ ਸਿੰਘ ਇਸ ਦਾ ਸੂਬੇਦਾਰ ਬਣਾ ਦਿੱਤਾ। ਅਹਿਮਦ ਸ਼ਾਹ ਅਬਦਾਲੀ ਦੀ ਜਮ ਜਮਾ ਤੋਪ, ਜਿਹੜੀ ਭੰਗੀਆਂ ਦੀ ਤੋਪ ਕਰਕੇ ਪ੍ਰਸਿੱਧ ਹੋ ਗਈ ਸੀ, ਹੁਣ ਮਹਾਂ ਸਿੰਘ ਦੇ ਕਬਜ਼ੇ ਵਿਚ ਸੀ। ਪੀਰ ਮੁਹੰਮਦ ਚੱਠੇ ਨੇ ਇਸ ਕਰਤ ਉੱਪਰ ਆਤਮ-ਸਮਰਪਣ ਕਰ ਦਿੱਤਾ ਕਿ ਉਸ ਨਾਲ ਚੰਗਾ ਸਲੂਕ ਹੋਵੇ। ਪਰ ਮਹਾਂ ਸਿੰਘ ਨੇ ਉਸ ਨੂੰ ਸੰਗਲਾਂ ਨਾਲ ਜਕੜ ਲਿਆ ਤੇ ਉਸ ਦੇ ਪੁੱਤਰ ਸਮੇਤ ਤੋਪ ਦੇ ਮੂੰਹ ਅੱਗੇ ਬੰਨ੍ਹ ਕੇ ਉੜਾ ਦਿੱਤਾ।
ਕਿਲ੍ਹੇ ਅੰਦਰ ਅਜੇ ਫਤੇਹ ਦੇ ਜਸ਼ਨ ਮਨਾਏ ਜਾ ਰਹੇ ਸਨ। ਗੁਜਰਾਂਵਾਲੇ ਪਾਸਿਓਂ, ਇਕ ਘੋੜ ਸਵਾਰ ਨੇ ਝੱਗ-ਲੱਗ ਹੋਏ ਘੋੜੇ ਉੱਪਰ ਉੱਤਰ ਕੇ ਮਹਾਂ ਸਿੰਘ ਨੂੰ ਖ਼ਬਰ ਦਿੱਤੀ, 'ਸਿੰਘ ਸਾਹਬ ਦੇ ਘਰ ਛੋਟਾ ਸਿੰਘ ਸਾਹਬ ਪੈਦਾ ਹੋਇਆ ਹੈ, ਮੁਬਾਰਕਾਂ ਹੋਣ। ਹਰ ਸਿਪਾਹੀ ਨੇ ਮਹਾਂ ਸਿੰਘ ਨੂੰ ਵਧਾਈਆਂ ਦਿੱਤੀਆਂ। ਜੈਕਾਰੇ ਛੱਡੇ। ਹਵਾ ਵਿਚ ਗੋਲੀਆਂ ਚਲਾਈਆਂ। ਚੱਠਿਆਂ ਉੱਪਰ ਫਤੇਹ ਦਾ ਨਸ਼ਾ ਦੂਣਾ ਹੋ ਗਿਆ।
-ਭੁਚੰਗੀ ਦਾ ਨਾਮ ਕੀ ਰੱਖਿਆ ਜੇ ?' ਲਹੂ ਭਿੱਜੀ ਤਲਵਾਰ ਨੂੰ ਰੇਤ ਨਾਲ ਸਾਫ ਕਰਕੇ ਮਿਆਨ ਵਿਚ ਪਾਉਂਦਿਆ ਮਹਾਂ ਸਿੰਘ ਨੇ ਪੁੱਛਿਆ।
-ਬੁੱਧਾ... ਬੁੱਧ ਸਿੰਘ ਨਾਮ ਰੱਖਿਐ, ਸਿੰਘ ਸਾਹਬ ।' ਘੋੜ ਸਵਾਰ ਨੇ ਦੱਸਿਆ। ਮੁੱਛਾਂ ਦੇ ਕੁੱਢਾਂ ਨੂੰ ਰੁਖ਼ ਸਿਰ ਕਰਦਿਆਂ, ਮਹਾਂ ਸਿੰਘ ਦਰਿਆ ਕਿਨਾਰੇ ਜੰਗ ਦੇ ਮੈਦਾਨ ਵੱਲ ਝਾਕਿਆ। ਚੱਠਿਆਂ ਦੇ ਸਿਪਾਹੀਆਂ ਦੀਆਂ ਲੋਥਾਂ ਅਜੇ ਵੀ ਮੈਦਾਨ ਵਿਚ ਪਈਆਂ ਸਨ।
-ਅਸੀਂ ਹੁਣੇ ਹੁਣੇ ਰਣ ਜਿੱਤਿਆ ਹੈ' ਮਹਾਂ ਸਿੰਘ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ। ਫਿਰ ਬੁਲੰਦ ਆਵਾਜ਼ ਵਿਚ ਐਲਾਨ ਕੀਤਾ, 'ਗੁਰੂਆਂ ਦੀ ਮੋਹਰ ਨਾਲ ਅਸੀਂ ਰਣ ਜਿੱਤਿਆ ਹੈ। ਭੁਚੰਗੀ ਦਾ ਨਾਮ ਅਸੀਂ ਰਣਜੀਤ ਸਿੰਘ ਪੁਕਾਰਾਂਗੇ।' ਚੁਫੇਰਿਓਂ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰੇ ਗੂੰਜ ਉੱਠੇ।
ਇਹ 13 ਨਵੰਬਰ 1780, ਬੁੱਧਵਾਰ ਦਾ ਦਿਨ ਸੀ। ਬੁੱਧ ਸਿੰਘ ਉਰਵ ਰਣਜੀਤ ਸਿੰਘ ਦਾ ਜਨਮ ਗੁੱਜਰਾਂਵਾਲੇ' ਵਿਚ ਹੋਇਆ। ਖੁਸ਼ੀ ਵਿਚ ਖੀਵਾ ਹੋਇਆ ਮਹਾਂ ਸਿੰਘ, ਕੁਝ ਦੇਰ ਘੋੜੇ ਦੀਆਂ ਰਕਾਬਾਂ ਵਿਚ ਪੈਰ ਰੱਖੀ ਬੈਠਾ ਰਿਹਾ। ਆਪਣੇ ਨਾਲ ਜਾਣ ਲਈ ਚੁਣਵੇਂ ਸੌ ਘੋੜ ਸਵਾਰ ਤਿਆਰ ਕਰ ਲਏ। ਰਾਮਗੜ੍ਹ ਦੀ ਨਿਗਰਾਨੀ ਅਤੇ ਹਿਫਾਜ਼ਤ ਲਈ ਇਕ ਵੱਡਾ ਜੱਥਾ ਤੈਨਾਤ ਕਰਕੇ, ਉਸ ਨੇ ਗੁੱਜਰਾਂਵਾਲੇ ਨੂੰ ਘੋੜੇ ਦੌੜਾ ਲਏ।
...
ਧੂੜਾਂ ਪੱਟੀ ਆਉਂਦੀ ਵਹੀਰ ਵੇਖ ਕੇ, ਪਿੰਡਾਂ ਦੇ ਲੋਕ ਤਰਿਹ ਗਏ ਤੇ ਆਪਣੇ ਘਰਾਂ ਵੱਲ ਦੌੜੇ। ਪਰ ਜਿਵੇਂ ਹੀ ਉਹਨਾਂ ਸਿੰਘਾਂ ਨੂੰ ਪਛਾਣਿਆਂ, ਘਰਾਂ ਵਿਚੋਂ ਬੇਫ਼ਿਕਰ ਹੋ ਕੇ ਬਾਹਰ ਨਿਕਲ ਆਏ। ਹੋਰ ਨੇੜੇ ਆਉਣ 'ਤੇ ਜੈਕਾਰੇ ਛੱਡੇ।
ਮਹਾਂ ਸਿੰਘ ਨੇ ਗੁੱਜਰਾਂ ਵਾਲੇ ਪਹੁੰਚ ਕੇ ਹੀ ਸਾਹ ਲਿਆ। ਉਨੀਂ ਵੀਹ ਸਾਲਾਂ ਦੀ ਚੜ੍ਹਦੀ ਜਵਾਨੀ। ਚੱਠਿਆਂ ਉੱਪਰ ਜਿੱਤ ਦਾ ਜਲੋਅ ਚਿਹਰੇ ਉੱਪਰ। ਪੁੱਤਰ ਦਾ ਬਾਪ ਬਣਨ ਦੀ ਖੁਸ਼ੀ ਤੇ ਗੁੱਜਰਾਂ ਵਾਲੇ ਦੇ ਆਸ ਪਾਸ ਪੂਰੀ ਫੈਲੀ ਸ਼ੁੱਕਰਚੱਕੀਆ ਮਿਸਲ ਦੀ ਸਲਤਨਤ। ਮਹਾਂ ਸਿੰਘ ਛਾਲ ਮਾਰ ਕੇ ਘੋੜੇ ਉੱਪਰੋਂ ਉਤਰਿਆ ਤੇ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਸਿੱਧਾ ਪ੍ਰਸੂਤੀ ਵਾਲੇ ਕਮਰੇ ਵਿਚ ਜਾਣ ਲੱਗਾ ਤਾਂ ਮਾਈ ਦੇਸਾਂ
ਨੇ ਬੂਹਾ ਰੋਕ ਲਿਆ : -ਪੁੱਤਰ ਬਾਵਲਾ ਹੋ ਗਿਆ ? ਵਧਾਈਆਂ ਹੋਣ। ਜਾਹ ਮੇਰਾ ਸ਼ੇਰ ਪਹਿਲਾਂ ਸੁੱਚਾ उ प्ले।'
ਜਦ ਮਹਾਂ ਸਿੰਘ ਮਾਂ ਦੇ ਕਹੇ ਅਨੁਸਾਰ ਹੱਥ ਮੂੰਹ ਧੋ ਕੇ ਆਇਆ ਤਾਂ ਪਹਿਲਾਂ ਨਾਲ ਚਿਹਰਾ ਲਿਸ਼ਕਿਆ ਹੋਇਆ ਸੀ। ਮਾਂ, ਪੁੱਤਰ ਨੂੰ ਅੰਦਰ ਲੈ ਗਈ।
-ਕਿੱਦਾਂ ਉ ਮਲਵੈਣੇ। ਭੁਚੰਗੀ ਤਾਂ ਵਿਖਾ। ਮਹਾਂ ਸਿੰਘ ਦੇ ਕਹਿਣ 'ਤੇ ਰਾਜ ਕੌਰ ਸ਼ਰਮਾ ਗਈ। ਪੁੱਤਰ ਜਨਣ ਕਰਕੇ ਮਾਣ ਨਾਲ ਉਸਦਾ ਚਿਹਰਾ ਸੁਰਖ ਭਾਅ ਮਾਰਦਾ ਸੀ। ਪਰ ਮਹਾਂ ਸਿੰਘ ਦੀ ਖੱਬੀ ਬਾਂਹ ਉੱਪਰ ਬੱਧੀ ਪੱਟੀ 'ਤੇ ਸਿੱਮਿਆ ਲਹੂ ਵੇਖ ਕੇ ਘਬਰਾ ਗਈ।'. ਆਹ ਕੀ ?
-ਮਲਵੈਣ, ਜੰਗ ਵਿਚ ਫੁੱਲਾਂ ਦੇ ਹਾਰ ਥੋੜਾ ਈ ਪੈਣੇ ਨੇ। ਐਵੇਂ ਮਮੂਲੀ ਜਿਹਾ ਚੀਰ ਆਇਆ ਈ।' ਮਹਾਂ ਸਿੰਘ ਲਾਪਰਵਾਹੀ ਨਾਲ ਹੱਸਿਆ।
-ਫੱਟ ਡੂੰਘਾ ਤਾਂ ਨਹੀਂ ?' ਰਾਜ ਕੌਰ ਨੇ ਫਿਕਰ ਨਾਲ ਪੁੱਛਿਆ।
-ਛੱਡ ਪਰ੍ਹਾਂ, ਝੀਲਾਂ ਵਿਚੋਂ ਦੀ ਲੰਘਦਿਆਂ ਏਹੋ ਜੇਹੇ ਵੀਹ ਚੀਰ ਆ ਜਾਂਦੇ ਨੇ। ਪੁੱਤਰ ਨੂੰ ਵੇਖਣ ਦੇਹ ਮੈਨੂੰ ।
ਮਾਈ ਦੇਸਾਂ ਨੇ ਪੋਤੜੇ ਵਿਚ ਲਪੇਟਿਆ ਬਾਲ, ਮਹਾਂ ਸਿੰਘ ਦੇ ਮਜ਼ਬੂਤ ਹੱਥਾਂ ਵਿਚ ਦਿੰਦਿਆਂ ਹਦਾਇਤ ਕੀਤੀ-ਨਰਮੀ ਨਾਲ ਪਕੜੀ ਸੂ।
ਮਹਾਂ ਸਿੰਘ ਨਿੱਕੇ ਬਾਲ ਵੱਲ ਵੇਖਣ ਲੱਗਾ। ਅੱਖਾਂ ਬੰਦ ਸਨ। ਮੁੱਠਾਂ ਘੁੱਟ ਕੇ ਮੀਟੀਆ ਹੋਈਆਂ ਸਨ। ਬੋਲਿਆ-'ਅਸੀਂ ਤਾਂ ਇਹਦਾ ਨਾਂ ਰਣਜੀਤ ਸਿੰਘ ਰੱਖਿਆ
-ਮੈਂ ਤਾਂ ਬੁੱਧ ਸਿੰਘ ਈ ਆਖਾਂਗੀ।' ਰਾਜ ਕੌਰ ਹੌਲੀ ਜਿਹੀ ਬੋਲੀ।
-ਵਾਹ।' ਮਹਾਂ ਸਿੰਘ ਖੁਸ਼ ਹੋਇਆ।-ਮਲਵੈਣ ਦਾ ਬੁੱਧ ਸਿੰਘ, ਮਝੈਲ ਦਾ ਰਣਜੀਤ ਸਿੰਘ। ਜਦ ਖ਼ਬਰ ਮਿਲੀ ਸੀ, ਅਸੀਂ ਚੱਠਿਆ ਉੱਪਰ ਜਿੱਤ ਹਾਸਲ ਕੀਤੀ ਸੀ। ਆਖ ਕੇ ਮਹਾਂ ਸਿੰਘ ਬਾਲ ਦੇ ਕੁਤਕਤਾੜੀਆਂ ਕੱਢਣ ਲੱਗਾ।
-ਇੰਜ ਨਾ ਕਰੋ, ਅਜੇ ਇੰਵਾਣਾ ਏ। ਰਾਜ ਕੌਰ ਨੇ ਕਾਹਲੀ ਨਾਲ ਕਿਹਾ।
-ਕੀ ਆਖਦੀ ਏਂ ਮਲਵੈਣੇ। ਇਹਦੇ ਅੰਦਰ ਬਹਾਦਰਾਂ ਦਾ ਲਹੂ ਏ। ਵੇਖਦੀ ਜਾ ਹੋਰ ਚਹੁੰ ਮਹੀਨਿਆਂ ਨੂੰ, ਮੈਂ ਇਹ ਨੂੰ ਤਲਵਾਰ ਫੜਾ ਛੱਡਣੀ ਸੂ। ਮਹਾਂ ਸਿੰਘ ਹੱਸਣ
ਸੁਣ ਕੇ ਮਾਈ ਦੇਸਾਂ ਵੀ ਹੱਸ ਪਈ ਤੇ ਮਹਾਂ ਸਿੰਘ ਦੇ ਖੁਰਦਰੇ ਹੱਥਾਂ ਵਿਚੋਂ ਬਾਲ ਫੜ ਕੇ, ਮਲਕੜੇ ਜਿਹੇ ਰਾਜ ਕੌਰ ਦੀ ਵੱਖੀ ਨਾਲ ਲਿਟਾ ਦਿੱਤਾ।
ਮਹਾਂ ਸਿੰਘ ਨੇ ਅਜੇ ਚੱਠਿਆਂ ਨਾਲ ਹੋਈ ਜੰਗ ਦਾ ਥਕੇਵਾਂ ਨਹੀਂ ਸੀ ਲਾਹਿਆ। ਨਾ ਹੀ ਢੰਗ ਨਾਲ ਰਣਜੀਤ ਸਿੰਘ ਦੇ ਜਨਮ ਦੀਆਂ ਖੁਸ਼ੀਆਂ ਮਨਾਈਆਂ ਗਈਆਂ ਸਨ। ਸੂਹੀਆਂ ਨੇ ਖ਼ਬਰ ਆ ਦਿੱਤੀ-'ਮੁਲਤਾਨ ਦੀ ਫਤੇਹ ਤੋਂ ਬਾਅਦ ਤੈਮੂਰ ਹੁਣ ਪੰਜਾਬ ਉੱਪਰ ਹਮਲਾ ਕਰਨ ਵਾਲਾ ਹੈ।
ਇਸ ਵੇਲੇ ਮਹਾਂ ਸਿੰਘ, ਚੱਠਿਆਂ ਉੱਪਰ ਇਕ ਹੋਰ ਵੱਡਾ ਹਮਲਾ ਕਰਕੇ, ਪੂਰੀ -ਰੂ ਉਹਨਾਂ ਦਾ ਨਾਸ ਕਰਨ ਦੀਆਂ ਗੋਦਾਂ ਗੁੰਦ ਰਿਹਾ ਸੀ। ਉਸ ਨੂੰ ਜਾਣਕਾਰੀ ਮਿਲ ਗਈ ਸੀ, ਚੱਠੇ ਫਿਰ ਸੁਰ ਚੁੱਕ ਰਹੇ ਨੇ ਤੇ ਇਕੱਠੇ ਹੋ ਰਹੇ ਨੇ। ਨੂਰ ਖ਼ਾਨ ਚੱਠੇ ਨੇ ਤਾਂ ਇਕ ਗੜ੍ਹੀ ਉਸਾਰਨੀ ਵੀ ਸ਼ੁਰੂ ਕਰ ਦਿੱਤੀ ਸੀ।
ਪੰਜਾਬ ਵਿਚ ਮਿਸਲਾਂ ਅੰਦਰ, ਮਹਾਂ ਸਿੰਘ ਵਿਰੁੱਧ ਵੀ ਸਾਜ਼ਸ਼ਾਂ ਘੜੀਆਂ ਜਾਣ ਲੱਗੀਆਂ ਸਨ। ਮੁਲਤਾਨ ਖੁਹਾ ਲੈਣ ਨਾਲ ਭੰਗੀਆਂ ਦਾ ਭਾਵੇਂ ਪਤਨ ਸ਼ੁਰੂ ਹੋ ਗਿਆ ਹੈ ਤੇ ਜੇ ਸਿੰਘ ਕਨੱਈਆ ਜੰਮੂ ਵਾਲੀ ਰੜਕ ਵੀ ਅਜੇ ਨਹੀਂ ਸੀ ਭੁੱਲਿਆ। ਉਸ ਨੇ ਤੋਹਗੜ੍ਹ ਦੇ ਜੱਥੇਦਾਰ ਹਕੀਕਤ ਸਿੰਘ ਨੂੰ, ਲਾਹੌਰ ਦੇ ਮੌਜੂਦਾ ਹਾਕਮ ਲਹਿਣਾ ਸਿੰਘ: ਨੂੰ ਆਪਣੇ ਨਾਲ ਜੋੜ ਕੇ, ਮੁਲਤਾਨ ਉੱਪਰ ਚੜ੍ਹਾਈ ਕਰਨ ਦੀ ਤਿਆਰੀ ਕਰ ਲਈ। ਸਬਦਾਰਾਂ ਨੇ ਸਿਰ ਜੋੜੋ, ਜੇ ਸਿੰਘ ਨੇ ਕਿਹਾ-'ਇਹ ਸ਼ੁਕਰਚੱਕੀਆ ਵੀ ਸਾਡੇ ਲਈ ਅਫਤ ਬਣਦਾ ਜਾ ਰਿਹੈ।
-ਪਹਿਲਾਂ ਆਪਣਾ ਘਰ ਈ ਨਾ ਸਾਫ ਕਰ ਲਈਏ। ਉਹਨਾਂ ਨਾਲ ਜੁੜੇ ਭਾਗ ਸਿੰਘ ਆਹਲੂਵਾਲੀਆ ਨੂੰ ਵੀ ਮਹਾਂ ਸਿੰਘ ਦੀ ਵਧਦੀ ਤਾਕਤ ਨਾਲ ਈਰਖਾ ਸੀ।
ਉਧਰ ਤੈਮੂਰ ਸਿੱਧ ਦੇ ਅਮੀਰਾਂ ਨੂੰ ਆਪਣੇ ਅਧੀਨ ਕਰਨ ਲਈ ਚੜ੍ਹਿਆ ਹੋਇਆ ਸੀ। ਹਰ ਪਾਸੇ ਸ਼ਕਤੀਸ਼ਾਲੀ, ਕਮਜ਼ੋਰਾਂ ਉੱਪਰ ਧੱਸ ਜਮਾਉਣ ਦੇ ਰੌਂਅ ਵਿਚ ਸਨ। ਅਜਿਹੇ ਸਮੇਂ ਦੀਵਾਲੀ ਦੇ ਤਿਉਹਾਰ ਮੌਕੇ, ਆਪਸੀ ਰੰਜਸਾਂ ਨੂੰ ਮਿਟਾਉਣ ਲਈ ਅਤੇ ਸਾਂਝਾਂ ਵਧਾਉਣ ਲਈ, ਅੰਮ੍ਰਿਤਸਰ ਸਰਬਤ ਖਾਲਸੇ ਦਾ ਇਕੱਠ ਕਰਨ ਲਈ ਗੁਰਮੱਤਾ ਪਾਸ ਹੋ ਗਿਆ।
ਸਬੱਬ ਨਾਲ ਜੇ ਸਿੰਘ ਕਨੱਈਆ ਅਤੇ ਮਹਾਂ ਸਿੰਘ ਆਹਮੋ-ਸਾਹਮਣੇ ਹੋ ਗਏ। ਦੋਹਾਂ ਦੇ ਮੂੰਹ ਵਿੱਟਰੇ ਹੋਏ ਸਨ। ਜੇ ਸਿੰਘ ਨੂੰ ਜੰਮੂ ਵਾਲੀ ਲੁੱਟ ਵੇਲੇ ਦਿੱਤੀ ਧਮਕੀ ਯਾਦ ਆ ਗਈ। ਉਸ ਨੇ ਇਕੱਠ ਵਿਚ ਆਪਣਾ ਮਸਲਾ ਚੁੱਕ ਲਿਆ। ਮਹਾਂ ਸਿੰਘ ਨੂੰ ਜਾਣਕਾਰੀ ਸੀ, ਕੁਝ ਸਰਦਾਰ ਰਲ ਕੇ ਮੁਲਤਾਨ ਉੱਪਰ ਧਾਵਾ ਕਰਨ ਚੜ੍ਹੇ ਸਨ ਪਰ ਤੈਮੂਰ ਦੀਆਂ ਫੌਜਾਂ ਤੋਂ ਡਰਦੇ ਰਾਹ ਵਿਚੋਂ ਹੀ ਪਰਤ ਆਏ ਸਨ। ਮਹਾਂ ਸਿੰਘ ਨੇ ਵਿਅੰਗ ਦਾ ਬਾਣ ਕੱਸਿਆ:
-ਸੁਣਿਆ ਈ, ਗੁਰੂ ਦੀਆਂ ਫੌਜਾਂ ਮੁਲਤਾਨ ਦੇ ਰਾਹ ਵਿਚੋਂ ਹੀ ਮੁੜ ਆਈਆਂ।
-ਠੀਕ ਹੀ ਸੁਣਿਆ ਜੇ। ਤੂੰ ਏਧਰ ਲੁੱਟ ਦੇ ਮਾਲ ਨਾਲ ਭੜੋਲੇ ਭਰੀ ਜਾਏਂ ਤੇ ਓਧਰ ਅਸੀਂ ਤੇਮੂਰਾਂ ਨਾਲ ਲੜਦੇ ਭੜੋਲੇ ਖਾਲੀ ਕਰੀ ਜਾਈਏ। ਇਹ ਕਿਧਰ ਦਾ ਅਸੂਲ ਏ ਸ਼ੁੱਕਰਚੱਕੀਆ ਸਰਦਾਰਾ ?' ਜੈ ਸਿੰਘ ਨੇ ਆਪਣੇ ਅੰਦਰਲੀ ਭੜਾਸ ਕੱਢੀ।
-ਜੰਗ 'ਚ ਕਿਹੜਾ ਅਸੂਲ ਹੁੰਦਾ ਏ ? ਹੱਥ ਵਿਚ ਫੜੀ ਤਲਵਾਰ ਈ ਫੈਸਲੇ ਕਰਦੀ ਜੇ।' ਮਹਾਂ ਸਿੰਘ, ਜੈ ਸਿੰਘ ਦੇ ਗੁੱਸੇ ਨਾਲ ਕਠੋਰ ਹੋਏ ਚਿਹਰੇ ਵੱਲ ਡਾਕਿਆ।
-ਤੂੰ ਜੰਮੂ ਦੇ ਇਲਾਕੇ 'ਚੋਂ ਜਿਹੜੀ ਲੁੱਟ ਹਜ਼ਮ ਕਰੀ ਬੈਠੇ, ਉਹ ਮੇਰੇ ਪ੍ਰਭਾਵ ਦਾ ਖੇਤਰ ਸੀ। ਅਸੂਲਨ ਓਹਦੇ 'ਚ ਮੇਰਾ ਵੀ ਹਿੱਸਾ ਬਣਦਾ ਸੀ।'
-ਹਾਂਅ, ਅਸਲ ਗੱਲ ਤਾਂ ਇਹ ਵੇ। ਅਸੂਲ ਦੀ ਗੱਲ ਤਾਂ ਐਵੇਂ ਵਾਧੂ ਈ ਵਿਚ ਘਸੇੜੀ ਸੁ ਜੱਥੇਦਾਰਾ।' ਮਹਾਂ ਸਿੰਘ ਰੁੱਖਾ ਜਿਹਾ ਹੱਸਿਆ।
-ਚਾਹੇ ਅਸੂਲ ਆਖ, ਚਾਹੇ ਅਸਲ ਆਖ। ਮੈਂ ਆਪਣਾ ਹਿੱਸਾ ਲੈ ਕੇ ਹੀ ਦਮ ਲਵਾਂਗਾ ?' ਜੇ ਸਿੰਘ ਨੇ ਧਮਕੀ ਦਿੱਤੀ।
-ਮੈਂ ਉਦੋਂ ਵੀ ਕਿਹਾ ਸੀ, ਹੁਣ ਵੀ ਕਹਿੰਨਾ। ਜਦ ਹਮਲੇ ਵੇਲੇ ਤੂੰ ਮੇਰੇ ਨਾਲ ਹੀ ਨਹੀਂ ਸੀ, ਨਾ ਤੇਰਾ ਕੋਈ ਸਿਪਾਹੀ, ਫੇਰ ਹਿੱਸਾ ਕਾਹਦਾ ?'
-ਕਨੱਈਏ ਹਿੱਸਾ ਲੈਣਾ ਜਾਣਦੇ ਨੇ। ਜੈ ਸਿੰਘ ਦੇ ਤੇਵਰ ਬਦਲ ਗਏ।
ਕੁਝ ਸਰਦਾਰਾਂ ਨੇ ਉਹਨਾਂ ਨੂੰ ਅਲੱਗ ਕਰ ਦਿੱਤਾ। ਮਹਾਂ ਸਿੰਘ ਏਥੇ ਉਲਝਣਾਂ ਵੀ ਨਹੀਂ ਸੀ ਚਾਹੁੰਦਾ। ਝਗੜਾ ਵੱਧਣ ਦੇ ਡਰੋਂ ਉਹ ਆਪਣੇ ਬੰਦਿਆਂ ਨਾਲ ਮਜੀਠੇ ਚਲਿਆ ਗਿਆ। ਜੇ ਸਿੰਘ ਤਾਂ ਗੱਲ ਨੂੰ ਇਕ ਬੰਨੇ ਲਾਉਣ 'ਤੇ ਤੁਲਿਆ ਹੋਇਆ ਸੀ। ਉਸ ਨੇ ਮਹਾਂ ਸਿੰਘ ਨੂੰ ਘੇਰਨ ਦੀ ਨੀਯਤ ਨਾਲ, ਆਪਣੇ ਸਿਪਾਹੀ ਲੈ ਕੇ ਸੋਹੀਆਂ ਜਾ ਡੇਰੇ ਲਾਏ।
ਮਹਾਂ ਸਿੰਘ ਨੇ ਦੂਰ ਦੀ ਸੋਚੀ। ਗੁੱਜਰਾਂਵਾਲਾ ਏਥੋਂ ਨੇੜੇ ਨਹੀਂ ਸੀ। ਇਸ ਵੇਲੇ ਉਸ ਕੋਲ ਸਿਪਾਹੀ ਵੀ ਘੱਟ ਸਨ। ਉਸ ਨੇ ਆਪਣੇ ਮਿੱਤਰ ਅਮਰ ਸਿੰਘ ਤੋਂ ਮਦਦ ਲੈਣ ਲਈ, ਸੁਜਾਨਪੁਰ ਸੁਨੇਹਾ ਦੇਣ ਵਾਸਤੇ ਇਕ ਘੋੜ ਸਵਾਰ ਭੇਜਿਆ। ਸੁਨੇਹਾ ਮਿਲਦਿਆਂ ਹੀ ਅਮਰ ਸਿੰਘ ਇਕ ਤਕੜਾ ਜੱਥਾ ਲੈ ਕੇ ਮਹਾਂ ਸਿੰਘ ਨਾਲ ਆ ਰਲਿਆ। ਜੇ ਸਿੰਘ ਢਿੱਲਾ ਪੈ ਗਿਆ ਤੇ ਸਿੱਧੀ ਟੱਕਰ ਹੁੰਦੀ ਹੁੰਦੀ ਬਚ ਗਈ।
...
ਇਹ 1783 ਈ. (ਸੰਮਤ 1840) ਦਾ ਵਰ੍ਹਾ ਸੀ। ਕਹਿਣ ਨੂੰ ਤਾਂ ਸਾਰੇ ਪੰਜਾਬ ਉੱਪਰ 12 ਸਰਦਾਰਾਂ ਦਾ ਜਾਂ ਜਾਗੀਰਦਾਰਾਂ ਦਾ ਕਬਜ਼ਾ ਸੀ। ਇਕ ਤਰ੍ਹਾਂ ਨਾਲ ਪੰਜਾਬ 12 ਟੁਕੜਿਆਂ ਵਿਚ ਵੰਡਿਆ ਹੋਇਆ ਸੀ। ਕੇਂਦਰ ਦੀ ਕੋਈ ਵੀ ਤਾਕਤ ਨਹੀਂ ਸੀ। ਸਾਲ ਵਿਚ ਦੋ ਵਾਰ, ਸਿੱਖ ਸਰਬਤ ਖਾਲਸਾ ਦੇ ਨਾਮ ਹੇਠ ਅੰਮ੍ਰਿਤਸਰ ਜੁੜਦੇ ਸਨ। ਪਹਿਲਾਂ ਪਹਿਲਾਂ ਅਜੇਹੇ ਮੌਕਿਆਂ ਉੱਪਰ ਮਰਿਯਾਦਾ ਦਾ ਪਾਲਣ ਵੀ ਹੁੰਦਾ ਸੀ। ਗੁਰਮੱਤਿਆ 'ਤੇ ਅਮਲ ਵੀ ਹੁੰਦਾ ਸੀ। ਪਰ ਹੁਣ ਅਜਿਹੇ ਇਕੱਠ ਰੌਲਾ-ਰੱਪਾ ਬਣ ਕੇ ਰਹਿ ਗਏ।
ਇਸ ਵਾਰ ਵਿਸਾਖੀ ਦੇ ਤਿਉਹਾਰ ਮੌਕੇ, ਜੱਸਾ ਸਿੰਘ ਆਹਲੂਵਾਲੀਆ ਨੇ ਫੈਜ਼ਲਪੁਰੀਆ ਮਿਸਲ ਦੇ ਖੁਸ਼ਹਾਲ ਸਿੰਘ ਨਾਲ ਸਲਾਹ ਕਰਦਿਆਂ ਪੁੱਛਿਆ-'ਗੁਰੂ ਦੀ ਨਗਰੀ ਫੇਰਾ ਪਾ ਆਈਏ ?' ਦੋਵੇਂ ਹੀ ਹੁਣ ਬਿਰਧ ਅਵਸਥਾ ਵਿਚ ਸਨ। ਜੱਸਾ ਸਿੰਘ ਨੇ ਬੜਾ ਸ਼ਾਹੀ ਜੀਵਨ ਗੁਜ਼ਾਰਿਆ ਸੀ। ਜਿਹੜਾ ਕੱਪੜਾ ਇਕ ਵਾਰ ਪਹਿਨ ਲਿਆ, ਦੁਬਾਰਾ ਨਹੀਂ ਸੀ ਪਹਿਨਦਾ। ਖ਼ੁਰਾਕ ਬੜੀ ਸੀ। ਅੱਧਾ ਬੱਕਰਾ ਹਜ਼ਮ ਕਰ ਜਾਂਦਾ ਸੀ। ਸੇਰ ਪੱਕਾ ਮੱਖਣ ਤੇ ਪਾਈਆ ਮਿਸ਼ਰੀ ਤਾਂ ਉਹ ਗੱਲਾਂ ਕਰਦਾ ਹੀ ਛਕ ਜਾਂਦਾ ਸੀ। ਉਸ ਦੀ ਗੱਲ ਸੁਣ ਕੇ ਖੁਸ਼ਹਾਲ ਸਿੰਘ ਨੇ ਕਿਹਾ-ਕੀ ਕਰਾਂਗੇ ਗੁਰੂ ਦੀ ਨਗਰੀ ਜਾ ਕੇ। ਹੁਣ ਸਰਦਾਰਾਂ ਨੂੰ ਨਾ ਗੁਰੂਆਂ ਦਾ ਭੈਅ ਆ, ਨਾ ਉਹ ਬਜ਼ੁਰਗਾਂ ਦਾ ਆਦਰ ਕਰਨ ਜਾਣਦੇ ਨੇ। ਜ਼ਰਾ ਜਿੰਨੀ ਗੱਲ 'ਤੇ ਤਲਵਾਰਾਂ ਖਿੱਚ ਲੈਂਦੇ ਐ। ਓਥੇ ਜਾ ਕੇ ਮਨ ਵਧੇਰੇ ਦੁਖੀ ਹੋਵੇਗਾ।
-ਗੱਲ ਤਾਂ ਤੇਰੀ ਖਰੀ ਐ ਜੱਥੇਦਾਰਾ। ਜੈ ਸਿੰਘ ਤੇ ਮਹਾਂ ਸਿੰਘ ਦਾ ਹਾਲ ਈ ਵੇਖ ਲੈ। ਕੱਲ੍ਹ ਦਾ ਛੋਹਰ ਐ। ਬੋਲਣ ਲੱਗਿਆ ਅੱਗਾ ਪਿੱਛਾ ਈ ਨੀ ਵੇਖਦਾ। ਜੱਸਾ ਸਿੰਘ ਨੇ ਦੁਖੀ ਮਨ ਨਾਲ ਕਿਹਾ।
ਬਹੁਤੇ ਸਰਦਾਰਾਂ ਦੇ ਮਨਾਂ ਵਿਚ ਸਰਬਤ ਖਾਲਸਾ ਦਾ ਸਤਿਕਾਰ ਨਾ ਰਿਹਾ। ਗੁਰਮਤਿਆਂ ਦੀ ਉਲੰਘਣਾ ਹੋਣ ਲੱਗੀ। ਜੱਥੇਦਾਰਾਂ ਵਿਚ ਈਰਖਾ ਅਤੇ ਸਾੜਾ ਵੱਧ ਗਿਆ। ਕੋਈ ਵੀ ਕਿਸੇ ਦੂਸਰੇ ਨੂੰ ਆਪਣਾ ਸਰਦਾਰ ਜਾਂ ਹਾਕਮ ਮੰਨਣ ਲਈ ਰਾਜੀ ਨਹੀਂ ਸੀ। ਜੱਥੇਦਾਰ ਹੁਣ ਅਕਾਲ ਪੁਰਖ ਜਾਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਮਾਲਕ ਮੰਨਣ ਲੱਗ। ਅਜਿਹੇ ਸਮੇਂ ਵਿਚ ਅੰਗਰੇਜ਼ ਯਾਤਰੀ ਫੋਰਸਟਰ ਪੰਜਾਬ ਵਿਚ ਘੁੰਮਣ ਆਇਆ। ਪੰਜਾਬ ਅੰਦਰ ਜਗੀਰਦਾਰੀ ਨਿਜ਼ਾਮ ਵੇਖ ਕੇ ਹੈਰਾਨ ਹੋਇਆ। ਉਸ ਨੇ ਇਕ ਘੋੜ ਸਵਾਰ ਕੋਲੋਂ ਸੁਭਾਵਕ ਹੀ ਪੁੱਛਿਆ, 'ਤੂੰ ਕਿਸ ਦਾ ਨੌਕਰ ਹੋ ? ਤੇਰਾ ਮਾਲਕ ਕੌਣ ਹੈ ?'
ਸਿੱਖ ਘੋੜਸਵਾਰ ਦਾ ਮੂੰਹ ਗੁੱਸੇ ਨਾਲ ਲਾਲ ਹੋ ਗਿਆ। ਤਲਵਾਰ ਦੇ ਮੁੱਠੇ ਨੂੰ ਹੱਥ ਪਾ ਲਿਆ ਤੇ ਦੂਸਰੇ ਹੱਥ ਨਾਲ ਉਂਗਲੀ ਅਸਮਾਨ ਵੱਲ ਸੇਧੀ-ਮੇਂ ਅਕਾਲ ਪੁਰਖ ਦਾ ਨੌਕਰ ਹਾਂ ਤੇ ਓਹੀ ਮੇਰਾ ਮਾਲਕ ਹੈ।
ਘੋੜਸਵਾਰ ਦੇ ਤੇਵਰ ਵੇਖ ਫੋਰਸਟਰ ਡਰ ਗਿਆ। ਉਸ ਨੂੰ ਕੋਈ ਹੋਰ ਸਵਾਲ ਕਰਨ ਦੀ ਜੁਅਰਤ ਨਾ ਪਈ। ਕਾਫ਼ੀ ਸਮਾਂ ਉਹ ਪੰਜਾਬ ਅੰਦਰ ਘੁੰਮਦਾ ਰਿਹਾ। ਮਿਸਲਾਂ ਦੇ ਆਪਸੀ ਝਗੜੇ, ਅਤੇ ਇਕ ਦੂਸਰੇ ਨਾਲੋਂ ਅੱਗੇ ਲੰਘਣ ਦੀ ਹੋੜ ਬਾਰੇ ਉਸ ਨੂੰ ਪੂਰੀ ਜਾਣਕਾਰੀ ਹੋ ਗਈ।
ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਟਿੱਪਣੀ ਕਰਦਿਆਂ ਉਸ ਨੇ ਲਿਖਿਆ-
'ਜੇ ਆਉਣ ਵਾਲੇ ਸਮੇਂ ਵਿਚ, ਸਿੱਖਾਂ ਨੂੰ ਆਪਣੇ ਰਾਜ ਅਤੇ ਧਰਮ ਨੂੰ ਪੱਕਾ ਕਰਨ ਲਈ, ਸਾਂਝੇ ਯਤਨਾਂ ਅਤੇ ਮੁਹਿੰਮਾਂ ਦੀ ਲੋੜ ਪਈ ਤਾਂ ਸੰਭਵ ਹੈ, ਅਸੀਂ ਕੋਈ ਅਜੇਹਾ ਜਾਂਬਾਜ਼ ਤਕੜੇ ਮਨਸੂਬਿਆਂ ਵਾਲਾ ਸਰਦਾਰ ਵੇਖੀਏ, ਜੋ ਬਾਕੀ ਦੇ ਸਰਦਾਰਾਂ ਦੀ ਸ਼ਕਤੀ ਖ਼ਤਮ ਕਰਕੇ, ਆਪਣੀ ਬਹਾਦਰੀ, ਲਿਆਕਤ ਅਤੇ ਸਫਲਤਾ ਰਾਹੀਂ ਸਿੱਖ-ਸੰਘ ਦੇ ਮਲਬੇ ਉੱਪਰ, ਵੱਡੀ ਮਜ਼ਬੂਤ ਸਲਤਨਤ ਖੜ੍ਹੀ ਕਰ ਲਵੇ।
ਫੋਰਸਟਰ ਨੇ ਜਿਸ ਬਹਾਦਰ ਯੋਧ ਬਾਰੇ ਇਹ ਭਵਿੱਖਬਾਣੀ ਕੀਤੀ ਸੀ, ਉਹ ਯੋਧਾ ਉਸ ਸਮੇਂ ਸਿਰਫ਼ ਤਿੰਨਾਂ ਸਾਲਾਂ ਦਾ ਸੀ ਤੇ ਉਹ ਮਹਾਂ ਸਿੰਘ ਦਾ ਪੁੱਤਰ ਰਣਜੀਤ ਸਿੰਘ ਸੀ ਜਿਸ ਨੇ ਪੰਜਾਬ ਦੀ ਤਕਦੀਰ ਹੀ ਨਹੀਂ ਸੀ ਬਦਲਣੀ ਤੇ ਇਸ ਦਾ ਸਿਰਫ਼ ਸਾਨਾ ਮੱਤਾ ਇਤਿਹਾਸ ਹੀ ਨਹੀਂ ਬਣਨਾ ਸੀ, ਸਗੋਂ ਪੰਜਾਬ ਦਾ ਇਤਿਹਾਸ ਬਦਲ ਵੀ ਦੇਣਾ ਸੀ। ਸਮਾਂ ਲੰਘਦਾ ਗਿਆ।
ਮਹਾਂ ਸਿੰਘ ਇਕ ਸਮੇਂ ਕਈ ਸਰਦਾਰਾਂ ਅਤੇ ਪਹਾੜੀਆਂ ਵੱਲੋਂ ਪਾਈ ਭਾਜੀ ਮੋੜਨ ਲਈ, ਜੰਮੂ ਉੱਪਰ ਆਪਣੀ ਫੌਜ ਲੈ ਕੇ ਚੜ੍ਹਿਆ ਹੋਇਆ ਸੀ। ਫੌਜ ਅਜੇ ਰਸਤੇ ਵਿਚ ਹੀ ਸੀ। ਗੁੱਜਰਾਂਵਾਲੇ ਤੋਂ ਦੇ ਘੋੜਸਵਾਰ ਘਬਰਾਏ ਹੋਏ ਆਏ।
-ਸਿੰਘ ਸਾਹਬ, ਛੋਟਾ ਸਿੰਘ ਬੀਮਾਰ ਹੈ। ਮਾਤਾ ਨਿਕਲ ਆਈ ਸੂ। ਮਾਈ ਜੀ ਚਿੰਤਾ ਵਿਚ ਨੇ। ਧਾਅਨੂੰ ਵਾਪਸ ਬੁਲਾਇਆ ਜੇ।'
ਸੁਣਦਿਆਂ ਹੀ ਸਾਰਾ ਜੋਸ਼ ਮੱਠਾ ਪੈ ਗਿਆ। ਕੋਈ ਢੁੱਕਵੀਂ ਜਗਾਹ ਵੇਖ ਕੇ ਫੌਜ ਨੂੰ ਪੜਾਅ ਕਰਨ ਲਈ ਕਿਹਾ। ਫਿਰ ਸਰਦਾਰਾਂ ਨਾਲ ਸਲਾਹ-ਮਸ਼ਵਰਾ ਕੀਤਾ। ਉਹਨਾਂ ਕਿਹਾ-'ਸਿੰਘ ਸਾਹਬ ਗੁੱਜਰਾਂ ਵਾਲੇ ਜਾਓ, ਓਥੇ ਧਾਅਡੀ ਲੋੜ ਜੇ।
-ਮੁਹਿੰਮ ਤੋਂ ਵਾਪਸ ਨਹੀਂ ਪਰਤਿਆ ਜਾ ਸਕਦਾ। ਮਹਾਂ ਸਿੰਘ ਨੇ ਦ੍ਰਿੜ੍ਹਤਾ ਨਾਲ ਕਿਹਾ।
-'ਕਈ ਹੋਰ ਰਾਹ ਲੱਭੋ ।
ਮਹਾਂ ਸਿੰਘ ਦੀ ਗੱਲ ਸੁਣ ਕੇ ਸਰਦਾਰ ਸੋਚੀਂ ਪੈ ਗਏ।