ਕਸੂਰ ਦੇ ਨਵਾਬ ਨੂੰ ਸਜ਼ਾ ਦੇਣ ਲਈ ਖਾਲਸਾ ਫੌਜ ਨਗਾਰੇ ਦੀ ਚੋਟ 'ਤੇ ਰਵਾਨਾ ਹੋ ਗਈ। ਰਣਜੀਤ ਸਿੰਘ ਨੂੰ ਜੰਗੀ ਬਾਣੇ ਵਿਚ ਵੇਖ ਕੇ, ਫਕੀਰ ਨੂੰ ਫਿਕਰ ਹੋਇਆ। ਮੌਕਾ ਵੇਖ ਕੇ ਅਰਜ਼ ਕੀਤੀ 'ਸਰਦਾਰ ਅਜੇ ਹਜੂਰ ਨੂੰ ਆਰਾਮ ਕਰਨ ਦੀ ਸਖ਼ਤ ਲੋੜ ਏ। ਪਹਿਲਾਂ ਮਾਲਵੇ ਦੀ ਫੇਰੀ ਔਰ ਫਿਰ ਕਾਂਗੜੇ ਦੀ ਮੁਹਿੰਮ। ਵਾਪਸ ਆ ਕੇ ਸਰਕਾਰ ਨੇ ਬਿਲਕੁਲ ਆਰਾਮ ਨਹੀਂ ਕੀਤਾ। ਅਗਰ ਬੇ-ਆਰਾਮੀ ਵਿਚ ਬੀਮਾਰੀ ਫਿਰ ਜਾਗ ਪਈ ਤਾਂ ਬੜੀ ਮੁਸੀਬਤ ਪੈ ਜਾਏਗੀ। ਕਸੂਰ ਦੀ ਮੁਹਿੰਮ ਪਰ ਸਰਕਾਰ ਨੂੰ ਨਹੀਂ ਜਾਣਾ ਚਾਹੀਦਾ।
-ਮੁਹਿਮਾ ਮੇਰੇ ਲਈ ਦਵਾਈ ਦਾ ਕੰਮ ਕਰਦੀਆਂ ਨੇ ਫ਼ਕੀਰ ਸਾਹਬ । ਜੰਗ ਦੇ ਮੈਦਾਨ ਵਿਚ ਮੈਨੂੰ ਯਾਦ ਹੀ ਨਹੀਂ ਰਹਿੰਦਾ, ਮੈਂ ਬੀਮਾਰੀ ਤਾਂ ਉੱਠਿਆ ਹਾਂ।
-ਇਹ ਸਹੀ ਹੋ ਸਕਦਾ ਏ ਸਰਕਾਰ। ਪਰ, ਜਦ ਹਜੂਰ ਦੇ ਪਾਸ ਫਤੇਹ ਸਿੰਘ ਹੈ, ਹੁਕਮਾ ਸਿੰਘ ਹੈ, ਅਕਾਲੀ ਫੂਲਾ ਸਿੰਘ ਹੈ, ਔਰ ਜਿਸ ਉੱਪਰ ਹਜੂਰ ਨੂੰ ਸਭ ਤੋਂ ਵਧੇਰੇ ਗਰਵ ਹੈ, ਸਰਦਾਰ ਹਰੀ ਸਿੰਘ ਨਲਦਾ ਹੈ। ਇਹਨਾਂ ਦੇ ਹੁੰਦਿਆਂ ਖ਼ੁਦ ਜਾਣਾ, ਇਹਨਾ ਅੰਦਰ ਸੰਦੇਹ ਪੈਦਾ ਕਰ ਸਕਦਾ ਹੈ, ਸ਼ਾਇਦ ਸਿੰਘ ਸਾਹਿਬ ਨੂੰ ਸਾਡੀ ਬਹਾਦਰੀ ਉੱਪਰ ਯਕੀਨ ਨਹੀਂ ਹੈ... ।
ਫਕੀਰ ਅਜ਼ੀਜ਼ਉਦਦੀਨ ਦੀਆਂ ਗੱਲਾਂ ਸੁਣ ਕੇ ਰਣਜੀਤ ਸਿੰਘ ਸੋਚੀ ਪੈ ਗਿਆ। ਸਹੀ ਆਖਦੇ ਨੇ ਫ਼ਕੀਰ ਸਾਹਬ। ਜਹਾਦੀਆਂ ਦੇ ਦੰਦ ਖੱਟੇ ਅਕਾਲੀ ਫੂਲਾ ਸਿੰਘ ਦੀ ਫੌਜੀ ਟੁਕੜੀ ਹੀ ਕਰ ਸਕਦੀ ਹੈ। ਪਰ ਫੌਜ ਦੀ ਅਗਵਾਈ ਤਾਂ ਮੈਂ ਹੀ ਕਰਾਂਗਾ, ਭਾਵੇਂ ਪਿੱਛੇ ਫੌਜ ਲੈ ਕੇ ਰਹਾਂ ਤੇ ਔਖੇ ਵੇਲੇ ਮਦਦ ਕਰਾਂ।...
-ਕੀ ਸੋਚ ਰਹੇ ਨੇ, ਹਜ਼ੂਰ ਤੋਂ' ਰਣਜੀਤ ਸਿੰਘ ਨੂੰ ਚੁੱਪ ਵੇਖ ਕੇ ਵਕੀਰ ਨੇ ਪੁੱਛਿਆ।
-ਸੈਨਾ ਦੀ ਅਗਵਾਈ ਤਾਂ ਮੈਂ ਖ਼ੁਦ ਕਰਾਂਗਾ। ਇਸ ਨਾਲ ਸੈਨਿਕਾਂ ਦਾ ਉਤਸਾਹ ਵਧੇਗਾ| ਅਗਰ ਘੇਰਾ ਪਾਉਣਾ ਪਿਆ ਜਾਂ ਲੰਮਾ ਸਮਾਂ ਘੇਰਾ ਪਾਉਣਾ ਪਿਆ ਤਾਂ ਮੋ ਪਿੱਛੇ ਰਹਿ ਕੇ ਆਪਣੇ ਤੰਬੂ ਵਿਚ ਆਰਾਮ ਕਰਾਂਗਾ। ਰਣਜੀਤ ਸਿੰਘ ਨੇ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ।
ਫਕੀਰ ਅਜ਼ੀਜ਼ਉਦਦੀਨ ਸਮਝ ਗਿਆ। ਬੋਲਿਆ- ਅਗਰ ਜਾਣਾ ਹੀ ਹੈ ਤਾਂ ਇਕ ਵੈਦ, ਹਜੂਰ ਦੇ ਨਾਲ ਜਾਵੇਗਾ।
-ਮੈਂ ਕਦ ਮਨ੍ਹਾ ਕੀਤਾ ਹੈ। ਮਾਲਵੇ ਅਤੇ ਕਾਂਗੜੇ ਦੀ ਮੁਹਿੰਮ ਸਮੇਂ ਵੇਦ ਅਸਾਂ ਦੇ ਨਾਲ ਹੀ ਸੀ। ਹੁਣ ਵੀ ਜ਼ਰੂਰ ਜਾਵੇਗਾ।
ਫਕੀਰ ਦੀ ਤਸੱਲੀ ਹੋ ਗਈ।
ਰਣਜੀਤ ਸਿੰਘ ਦੇ ਮਨ ਵਿਚ ਆਇਆ ਕਸੂਰ ਉੱਪਰ ਹਮਲੇ ਲਈ ਅਕਾਲੀ ਫੂਲਾ ਸਿੰਘ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਉਸ ਨੇ ਵਕੀਰ ਨੂੰ ਕਿਹਾ- ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਕਰੋ, ਸਿੰਘ ਸਾਹਬ ਨੇ ਯਾਦ ਕੀਤਾ ਹੈ।
ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਦਿਆਂ ਹੀ, ਨਿਹੰਗ ਆਪਣੀਆਂ ਤਲਵਾਰਾਂ, ਬਰਛੇ ਅਤੇ ਚੱਕਰ ਮਾਜਣ-ਚਮਕਾਉਣ ਲੱਗ ਪਏ। ਪੱਥਰਾਂ ਨਾਲ ਰਗੜ ਤੇ ਧਾਰਾਂ ਤੇਜ਼ ਕਰਨ ਲੱਗੇ।
ਨਿਹੰਗ ਮੱਛਰੇ ਵੇਖ ਕੇ, ਇਕ ਰਾਹਗੀਰ ਨੇ ਪੁੱਛਿਆ-ਗੁਰੂ ਦੀ ਲਾਡਲੀ ਫੌਜ, ਹਥਿਆਰ ਮਾਂਜਣ ਹੀ ਏ, ਸੁੱਖ ਤਾਂ ਹੈ ?"
-ਹੋਲਾ ਖੇਡਣ* ਚਲੇ ਆ ਗੁਰਮੁਖਾ। ਮੁਰਗੇ" ਝਟਕਾਉਣੇ ਨੇ ਜਾ ਕੇ।"
- ਕੁੱਤਾ ਵੀ ਕਾਬੂ ਕਰਨਾ ਜੇ। ਇਕ ਹੋਰ ਨਿਹੰਗ ਬੋਲਿਆ।
-ਓਥੇ ਹੋਰ ਬਥੇਰੇ ਖੇਤੇ ਹੋਣੇ ਨੇ, ਉਹਨਾਂ ਦਾ ਵੀ ਕੀਰਤਨ ਸੋਹਲਾ ਪੜ੍ਹਨੋ/
-ਓਏ ਤੂੰ ਕੋਈ ਗੱਲ ਬੂੰਦਾ ਈ ਨਹੀਂ ਪਿਆ, ਦੁਬਾਰੇ ਚੜ੍ਹਿਆ' ਹੋਇਆ ? ਸੁੰਨ ਵੱਟਾ ਬਣੇ ਖੜ੍ਹੇ ਇਕ ਨਿਹੰਗ ਨੂੰ ਦੂਸਰੇ ਨੇ ਹੁੱਝ ਮਾਰੀ।
-ਓਏ ਹੋਏ, ਵੱਖੀ 'ਚ ਕਿਉਂ ਮਾਰਦੇ ਸਿੰਘ। ਮਸਾਣੀ ਦਾ ਸੁਰ ਤਾਂ ਪਹਿਲਾਂ ਈ ਢਿੱਲਾ ਜੇ। ਜੇ ਦੁਬਾਰਾ ਏਦਾਂ ਕੀਤਾ, ਕਛਿਹਰਾ ਸਾਹਬ ਪਲੀਤ ਹੋ ਜਾਣਾ ਈ।
-ਚੁਗਲ ਮਲ ਲੈਣੇ ਸੀ ? ਸੂਹੇ ਬੰਦ ਪੱਕੇ। ਭਾਵੇਂ ਹੋਕਰੇ ਦੇਈ ਜਾਈ। ਭਾਵੇਂ ਰੁਹਾਈਆ ਦੇਈ ਜਾਈਂ। ਮਸਾਣੀ ਦੇ ਬੂਹੇ ਨਾ ਖੁੱਲ੍ਹਗੇ ਸਿੰਘਾ।' ਨਿਹੰਗ ਹੱਸਿਆ।
-ਗੁਰੂ ਕੇ ਸਿੰਘ, ਖ਼ਬਰਦਾਰ, ਜੱਥੇਦਾਰ ਆਣ ਰਿਹਾ ਜੇ। ਇਕ ਨਿਹੰਗ ਨੇ ਭਾੜਾ ਛੱਡਣ ਵਾਂਗ ਐਲਾਨ ਕੀਤਾ।
: ਸਾਰੇ ਨਿਹੰਗ ਸਿੰਘ ਸਾਂਤ ਹੋ ਗਏ ਤੇ ਜਲਦੀ ਜਲਦੀ ਹਥਿਆਰ ਮਾਂਜਣ ਲੱਗ ਹੋਏ। ਜਿਵੇਂ ਹੀ ਅਕਾਲੀ ਫੂਲਾ ਸਿੰਘ, ਉਹਨਾਂ ਦੇ ਕੋਲ ਪੁੱਜਿਆ, ਇਕ ਨਿਹੰਗ ਨੇ, ਬਾਹ ਪੂਰੀ ਤਰ੍ਹਾਂ ਉੱਪਰ ਵੱਲ ਸੇਧ ਕੇ ਜੈਕਾਰਾ ਛੱਡਿਆ-ਬੋਲੇ-ਏ-ਏ-ਸੋ ਨਿਹਾਲ'। ਨਿਹੰਗਾਂ ਦੇ ਦਿੱਤੇ ਜਵਾਬ ਨਾਲ ਦਰੱਖਤਾਂ ਉੱਪਰ ਬੈਠੇ ਪਰਿੰਦੇ ਤੱਰਕ ਕੇ ਉੱਡ ਗਏ।
-ਗੁਰੂ ਦੇ ਸਿੰਘ... । ਘੋੜੇ ਉੱਪਰ ਬੇਠਿਆਂ ਹੀ ਅਕਾਲੀ ਫੂਲਾ ਸਿੰਘ ਨੇ ਗਰਜਵੀ ਆਵਾਜ਼ ਵਿਚ ਕਿਹਾ-ਲੱਖ ਨੇਤਰੇ' ਸਿੰਘ ਸਾਹਬ ਨੇ, ਕਸੂਰੀਆਂ ਨਾਲ ਹੋਲਾ ਖੇਡਣ ਜੇ ਵੰਗਾਰ ਪਾਈ ਸੂਪੀ
ਸੁਣਦਿਆਂ ਹੀ, ਹਥਿਆਰ ਮਾਂਜਦੇ, ਦਸਤਾਰਾਂ ਸਜਾਉਂਦੇ, ਮੁੱਛਹਿਰੇ ਖੜ੍ਹੇ ਕਰਦੇ -ਘਾਂ ਦੇ ਹੱਥ ਰੁਕ ਗਏ। ਜੱਥੇਦਾਰ ਦੇ ਸਤਿਕਾਰ ਵਜੋਂ ਸਾਰੇ ਉੱਠ ਖੜ੍ਹੇ ਹੋਏ ਤੇ ਉਸ ਜਾ ਰਹਬਦਾਰ ਚਿਹਰੇ ਵੱਲ ਵੇਖਣ ਲੱਗਾ।
-ਲਾਗਰੇ ਸਿੰਘ ਆਪਣਾ ਬਾਲਣ ਭੱਠੀਆਂ ਸਾਂਭ ਲੈਣ। ਨਿਹੰਗ ਸਿੰਘ ਆਪਣੇ ਆਪਣੇ ਹਥਿਆਰ, ਅਕਲਦਾਨ ਜੋ ਵੀ ਹੋ ਤਿਆਰ ਕਰ ਲੈਣ। ਪ੍ਰਕਾਸ਼ਾ ਸਿੰਘ ਚੜ੍ਹਦਿਆਂ ਹੀ ਗੁਰੂ ਦੀ ਫੌਜ ਕੂਚ ਕਰੇਗੀ। ਯਾਦ ਰਹੇ, ਦਬੁਰਜੀਆਂ ਬੰਨ੍ਹਣ ਵਾਲਿਆਂ ਨੂੰ ਅਸੀਂ ਅਫਗਾਨ ਤੱਕ ਧੱਕ ਕੇ ਆਵਣਾ ਜੇ।
ਜੈਕਾਰੇ ਫੇਰ ਛੱਡੇ ਗਏ। 'ਅਕਾਲ ਸਹਾਇ' ਦੇ ਨਾਅਰੇ ਲਾਏ ਗਏ। ਨਿਹੰਗਾਂ ਦੀ ਛਾਉਣੀ ਵਿਚ ਇਕਦਮ ਹਰਕਤ ਆ ਗਈ।
-ਇਕ ਹੋਰ ਗੱਲ ਚੇਤੇ ਰੱਖਣੀ ਜੇ..' ਅਕਾਲੀ ਫੂਲਾ ਸਿੰਘ ਦੀ ਆਵਾਜ਼ ਸੁਣ ਕੇ ਰੌਲਾ ਵਿਚ ਸ਼ਾਂਤ ਹੋ ਗਿਆ।
-ਏਸ ਵਾਰ, ਲੱਖ ਨੇਤਰਾ ਸਿੰਘ ਸਾਹਬ, ਗੁਰੂ ਦੀ ਫੌਜ ਦੇ ਨਾਲ ਏ। ਗੁਰੂ ਦੀ ਫੌਜ ਨੇ ਦੱਸਣਾ ਏ,... ਜੇ ਗਾਜ਼ੀ ਜਹਾਦੀ ਨੇ ਤਾਂ ਗੁਰੂ ਦੇ ਸਿੰਘ ਜਹਾਦੀਆਂ ਦੇ ਜਹਾਦੀ ਨੇ। ਜੇ ਗਾਜ਼ੀ ਮੈਦਾਨ ਵਿਚੋਂ ਨਰ ਸਿੰਘ" ਵਜਾਉਂਦੇ ਨਾ ਭੇਜੇ ਤਾਂ ਸਾਨੂੰ ਗੁਰੂ ਦੀ ਲਾਡਲੀ ਫੌਜ ਕਿਨ ਆਪਣੇ। ਜੈਕਾਰੇ ਫੇਰ ਸੁਣੇ। ਅਕਾਲੀ ਫੂਲਾ ਸਿੰਘ ਦੀ ਹੱਲਾ ਸ਼ੇਰੀ ਨਾਲ ਨਿਹੰਗਾਂ ਦਾ ਜੋਸ਼ ਠਾਠਾ ਮਾਰਨ ਲੱਗਾ।
ਸੰਨ 1807 ਦਾ ਫਰਵਰੀ ਮਹੀਨਾ। ਨਾ ਬਹੁਤੀ ਠੰਢ ਨਾ ਬਹੁਤੀ ਗਰਮੀ। ਕਸੂਰ ਦੇ ਲਾਗੇ ਜਾ ਕੇ ਖਾਲਸਾ ਭੇਜ ਮੋਰਚੇ ਪੁੱਟਣ ਲੱਗ ਪਈ। ਰਣਜੀਤ ਸਿੰਘ ਦੇ ਲਈ ਹਿਫਾਜ਼ਤੀ ਤੰਬੂ ਤਿਆਰ ਕਰ ਲਿਆ ਗਿਆ। ਨਿਹੰਗ ਸਿੰਘ ਮੋਰਚੇ ਪੁੱਟਣ ਤੋਂ ਅਤ ਗਏ। ਗੱਲ ਮਹਾਰਾਜੇ ਤੱਕ ਪੁੱਜੀ ਤਾਂ ਅਕਾਲੀ ਫੂਲਾ ਸਿੰਘ ਨੂੰ ਤਲਬ ਕਰ ਲਿਆ ਗਿਆ। ਜਦ ਪੁੱਛਿਆ ਗਿਆ ਮੋਰਚੇ ਪੁੱਟਣ ਬਾਰੇ ਤਾਂ ਜੱਥੇਦਾਰ ਨੇ ਗੜ੍ਹਕੇ ਨਾਲ ਕਿਹਾ:
-ਗੁਰੂ ਕੀ ਫੌਜ ਰੜੇ ਮੈਦਾਨ ਲੜਦੀ ਆਈ ਜੇ ਤੇ ਰੜੇ ਮੈਦਾਨ ਲੜੇਗੀ।
-ਵੇਰੀ ਦੇ ਨਿਸ਼ਾਨਿਆਂ ਤੋਂ ਬਚਾ ਲਈ ਮੋਰਚੇ ਬੜੇ ਫਾਇਦੇਮੰਦ ਹੁੰਦੇ ਨੇ ਜੱਥੇਦਾਰ ਸਾਹਬ।' ਰਣਜੀਤ ਸਿੰਘ ਨੇ ਸਮਝਾਇਆ।
-ਗਾਜ਼ੀਆਂ ਦੀ 'ਖੱਸੀ ਫੌਜ ਸਾਡਾ ਕੁਝ ਨਹੀਂ ਵਿਗਾੜੇਗੀ। ਜਿਹਨਾਂ ਨੂੰ ਮੌਤ ਦਾ ਡਰ ਏ, ਉਹ ਮੋਰਚੇ ਪੁੱਟ ਲੈਣ।' ਫੂਲਾ ਸਿੰਘ ਨੇ ਕਿਹਾ ਤੇ ਫਤੇਹ ਬੁਲਾ ਕੇ ਮੁੜ ਪਿਆ।
ਦੂਜੇ ਪਾਸੇ ਅਫਗਾਨੀ, ਕਸੂਰੀ, ਗਾਜ਼ੀ ਵੀ ਆਪਣੇ ਆਪ ਨੂੰ ਸਿੰਘਾਂ ਨਾਲ ਘੱਟ ਨਹੀਂ ਸਨ ਸਮਝਦੇ। ਉਹ ਸਿੰਘਾਂ ਨੂੰ ਵਿਗੜੇ-ਭੂਤਨੇ' ਆਖਦੇ ਸਨ। ਕਸੂਰ ਦੇ ਨਵਾ ਕੁਤਬਦੀਨ ਨੇ ਲੋੜ ਜੱਗਾ ਰਾਸ਼ਨ ਕਿਲ੍ਹੇ ਅੰਦਰ ਜਮ੍ਹਾਂ ਕਰ ਲਿਆ ਸੀ ਤੇ ਉਹ ਖਾਲਸ ਸੈਨਾ ਦੇ ਸਬਰ ਨੂੰ ਪਰਖਣਾ ਚਾਹੁੰਦਾ ਸੀ।
ਰਣਜੀਤ ਸਿੰਘ ਦੇ ਹੁਕਮ ਨਾਲ ਕਿਲ੍ਹੇ ਨੂੰ ਘੇਰਾ ਪਾ ਲਿਆ ਗਿਆ। ਹਰੀ ਸਿੰਘ ਨੂੰ ਹੁਕਮ ਦਿੱਤਾ ਜਦ ਤੱਕ ਚੂਹੇ ਖੁੱਡਾਂ ਵਿਚੋਂ ਬਾਹਰ ਨਹੀਂ ਆਉਂਦੇ, ਘੇਰਾ ਚੁੱਕਣਾ। ਅਗਲੇ ਦਿਨ, ਕੁਤਬਦੀਨ ਦੀ ਸਭ ਤੋਂ ਬਹਾਦਰ ਜਹਾਦੀ ਸੈਨਾ ਟੁਕੜੀ ਕਿਲ੍ਹੇ ਤੋਂ ਬਾਹਰ ਨਿਕਲੀ ਤੇ ਖਾਲਸਾ ਫੌਜ ਦੇ ਇਕ ਹਿੱਸੇ ਦੇ ਸਾਹਮਣੇ ਡੱਟ ਗਈ। ਸਾਰਾ ਦਿਨ ਨਿਕਲ ਗਿਆ। ਉਸ ਤੋਂ ਅਗਲਾ ਦਿਨ ਵੀ ਨਿਕਲ ਗਿਆ। ਕਿਸੇ ਧਿਰ ਨੇ ਵੀ ਹੱਲਾ ਬੋਲਣ ਦੀ ਪਹਿਲ ਨਾ ਕੀਤੀ। ਨਿਹੰਗ ਸਿੰਘਾਂ ਦੇ ਪੈਰਾਂ ਹੇਠ ਅੱਗ ਮੱਚਣ ਲੱਗ ਪਈ। ਰਣਜੀਤ ਸਿੰਘ ਨੇ ਸਿੰਘਾਂ ਦੇ ਤੇਵਰ ਭਾਂਪ ਲਏ ਜੇ ਇਹਨਾਂ ਨੂੰ ਆਹਰ ਨਾ ਲਾਇਆ ਤਾਂ ਆਪਣਾ ਨੁਕਸਾਨ ਹੀ ਨਾ ਕਰ ਬਹੀਏ ਉਸ ਨੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ।
ਨਿਹੰਗ ਤਲਵਾਰਾਂ ਨਾਲ ਗੱਤਕਾ ਖੋਡਦੇ, ਜੈਕਾਰੇ ਛੱਡਦੇ ਪਠਾਣਾਂ ਨੂੰ ਜਾ ਪਏ।
ਜਹਾਦੀ ਘਬਰਾ ਗਏ। ਨਿਹੰਗਾਂ ਦੇ ਲੜਨ ਦਾ ਢੰਗ ਅਨੋਖਾ ਸੀ, ਉਹ ਜਾਨ ਲੈਣ ਲੱਗਿਆਂ ਵੀ ਜੈਕਾਰਾ ਛੱਡਦੇ ਤੇ ਆਪਣੀ ਜਾਨ ਦੇਣ ਲੱਗਿਆ ਵੀ ਜੈਕਾਰਾ ਛੱਕਦੇ।" ਡਰਦੇ ਜਹਾਦੀ ਆਪਣੀਆਂ ਜਾਨਾਂ ਬਚਾਉਣ ਲਈ ਪਿੱਛੇ ਦੌੜੇ ਤੇ ਕਿਲ੍ਹੇ ਅੰਦਰ ਬੰਦ ਹੋ ਗਏ। ਨਿਹੰਗ ਕਿਲ੍ਹੇ ਦੀਆਂ ਕੰਧਾਂ 'ਤੇ ਕਿਰਪਾਨਾਂ ਦੇ ਵਾਰ ਕਰਦੇ ਵਾਪਸ ਮੁੜਦੇ, ਜੈਕਾਰੇ ਛੱਡਦੇ ਆਏ।
ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਸਲਾਹ ਦਿੱਤੀ 'ਘੇਰਾ ਨਹੀਂ ਚੁੱਕਣਾ। ਇਹ ਕਦ ਤੱਕ ਅੰਦਰ ਦੜੇ ਰਹਿਣਗੇ। ਗੁਰੂ ਦੀ ਫੌਜ ਦਾ ਖ਼ਾਸ ਖਿਆਲ ਰੱਖਣਾ। ਇਹਨਾਂ ਨਾਲ ਬਹੁਤੀ ਸਖ਼ਤੀ ਜਾਂ ਰੁੱਖੀ ਭਾਸ਼ਾ ਨਹੀਂ ਵਰਤਣੀ। ਇਹ ਕਈ ਵੇਰ ਆਪਣੇ ਲਈ ਹੀ ਮੁਸੀਬਤ ਪੈਦਾ ਕਰ ਬਹਿੰਦੇ ਨੇ। ਔਰ ਹਾਂ ਫੂਲਾ ਸਿੰਘ ਨੂੰ ਕਦੇ ਨਾਮ ਲੈ ਕੇ ਨਹੀਂ ਬੁਲਾਉਣਾ, 'ਜਥੇਦਾਰ ਜੀ', 'ਸਿੰਘ ਸਾਹਬ ਬਹਾਦਰ ਜੀ' ਵਗੈਰਾ ਆਖ ਕੇ ਗੱਲ ਕਰਨੀ ਹੈ, ਕਾਬੂ ਵਿਚ ਰਹੇਗਾ।
ਤੇ ਰਣਜੀਤ ਸਿੰਘ ਆਪ ਲਾਹੌਰ ਪਰਤ ਗਿਆ।
ਕਸੂਰ ਦੇ ਕਿਲ੍ਹੇ ਨੂੰ ਘੇਰਾ ਪਾਇਆ ਮਹੀਨਾ ਹੋ ਚੱਲਿਆ। ਨਿਹੰਗ ਫਿਰ ਬੇਕਾਬੂ ਹੋਣ ਲੱਗ ਪਏ। ਖਾਲਸਾ ਫੌਜ ਵੱਲੋਂ ਦਾਗੀਆਂ ਤੋਪਾਂ, ਮਜ਼ਬੂਤ ਕਿਲ੍ਹੇ ਦਾ ਕੁਝ ਨਾ ਵਿਗਾੜ ਸਕੀਆਂ। ਹਰੀ ਸਿੰਘ ਨਲੂਆ ਪਰੇਸ਼ਾਨ ਹੋ ਗਿਆ।
ਆਖਰ ਅਕਾਲੀ ਫੂਲਾ ਸਿੰਘ ਦਾ ਸਬਰ ਟੁੱਟ ਗਿਆ। ਉਸ ਨੇ ਕਿਹਾ, 'ਇਹ ਤਾਂ ਗੁਰੂ ਦੀ ਫੌਜ ਦਾ ਨਿਰਾਦਰ ਹੈ। ਜਿਹੜਾ ਕੰਮ ਤੋਪਾਂ ਨਹੀਂ ਕਰ ਸਕੀਆ, ਉਹ ਹੁਣ ਗੁਰੂ ਦੀ ਫੌਜ ਕਰੇਗੀ।
ਉਸ ਨੇ ਆਪਣੇ ਜਾਂਬਾਜ਼ ਨਿਹੰਗ ਸਿੰਘਾਂ ਨੂੰ ਕਿਲ੍ਹੇ ਦੇ ਪੱਛਮੀ ਬੁਰਜ ਤੱਕ ਸੁਰੰਗ ਖੋਦਣ ਲਈ ਹੁਕਮ ਦਿੱਤਾ। ਜਦ ਕੰਮ ਮੁਕੰਮਲ ਹੋ ਗਿਆ ਤਾਂ ਅੱਧੀ ਰਾਤ ਨੂੰ ਬੁਰਜ ਦੀਆਂ ਨੀਹਾਂ ਵਿਚ ਬਾਰੂਦ ਭਰ ਦਿੱਤਾ। ਆਪਣੇ ਜੱਥੇ ਨੂੰ ਅਤੇ ਹਰੀ ਸਿੰਘ ਨਲੂਆ ਨੂੰ ਅਕਾਲੀ ਫੂਲਾ ਸਿੰਘ ਨੇ ਕਿਹਾ ਆਪਣੇ ਸਿਪਾਹੀਆਂ ਨੂੰ ਕਮਰ-ਕੱਸੇ ਕਰ ਲੈਣ ਲਈ ਕਰੋ ਤੇ ਕਿਲ੍ਹੇ ਅੰਦਰ ਦਾਖ਼ਲ ਹੋਣ ਲਈ ਹਥਿਆਰ ਸਾਂਭ ਲਵੇ।
ਗਾਜ਼ੀਆਂ ਨੇ ਅਜੇ ਵਜ਼ਰ ਦੀ ਬਾਗ ਵੀ ਨਹੀਂ ਸੀ ਸੁਣੀ, ਬਰੂਦੀ ਸੁਰੰਗ ਦਾ ਧਮਾਕਾ ਹੋਇਆ, ਕਿਲ੍ਹੇ ਦੀ ਕੰਧ ਵਿਚ ਪਾੜ ਪੈ ਗਿਆ। ਸਿੰਘਾਂ ਨੇ ਜੈਕਾਰਾ ਛੱਡਿਆ ਤੇ ਪਾੜ ਵਿਚੋਂ ਦੀ ਧਾਵਾ ਬੋਲ ਦਿੱਤਾ। ਘਬਰਾਏ ਪਠਾਣਾਂ ਨੂੰ ਨਾ ਹਥਿਆਰ ਲੱਭਣ ਨਾ ਭੱਜਣ ਲਈ ਰਾਹ ਲੱਭੋ। ਕੁਤਬਦੀਨ ਦੇਖਿਆ ਜਾਂਦਾ ਸਿੰਘਾਂ ਨੇ ਫੜ ਲਿਆ ਤੇ ਮੁਸ਼ਕਾਂ ਕੱਸ ਦਿੱਤੀਆਂ।
ਕਸੂਰ ਫਤੇਹ ਕਰਨ ਦੀ ਖ਼ਬਰ ਲਾਹੋਰ ਪੁੱਜ ਗਈ। ਕਿਲ੍ਹੇ ਅੰਦਰ ਤੋਪ ਦੇ ਗੋਲੇ ਦਾਗੇ ਗਏ।
ਅਗਲੇ ਦਿਨ ਦੁਪਿਹਰ ਤੋਂ ਬਾਅਦ, ਅਕਾਲੀ ਫੂਲਾ ਸਿੰਘ ਨੇ, ਹੱਥ ਵਿਚ ਨੰਗੀ ਤਲਵਾਰ ਫੜੀ, ਨਵਾਬ ਕੁਤਬਦੀਨ ਨੂੰ, ਪਹਿਰੇਦਾਰਾਂ ਦੀ ਪਰਵਾਹ ਨਾ ਕਰਦਿਆਂ, ਭਰੇ ਦਰਬਾਰ ਵਿਚ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ। ਕੁਤਬਦੀਨ ਨੇ ਨਮੋਸੀ ਭਰੇ ਚਿਹਰੇ ਨਾਲ ਮਹਾਰਾਜੇ ਨੂੰ ਸਲਾਮ ਕੀਤੀ। ਰਣਜੀਤ ਸਿੰਘ ਕੁਝ ਪਲ ਕੁਤਬਦੀਨ ਦੇ ਚਿਹਰੇ ਉੱਪਰਲੀ ਬੇਬਸੀ ਨੂੰ ਤੱਕਦਾ ਰਿਹਾ। ਫਿਰ ਉਸ ਨੇ ਅਕਾਲੀ ਫੂਲਾ ਸਿੰਘ ਨੂੰ ਵਡਿਆਉਂਦਿਆਂ ਕਿਹਾ- ਸਿੰਘ ਸਾਹਬ ਖਾਲਸਾ ਫੌਜ ਦੀ ਸਾਨ ਹੈ। ਤੂੰ ਗੁਰੂ ਦਾ ਕਿਹਾ ਸੱਚ ਕਰ ਵਿਖਾਇਆ ਜੇ। 'ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ। ਵਾਹ। ਸਿਰੀ ਸਾਹਿਬ ਨੂੰ ਮਿਆਨ ਵਿਚ ਕਰ ਲੈ, ਦਰਬਾਰ ਦੀ ਮਰਿਯਾਦਾ ਹੈ। ਏਥੇ ਸ਼ਸਤਰ ਇਸ ਤਰ੍ਹਾਂ ਨਹੀਂ ਲੈ ਕੇ ਆਈਦਾ।'
ਅਕਾਲੀ ਫੂਲਾ ਸਿੰਘ ਨੇ ਤਲਵਾਰ ਮਿਆਨ ਵਿਚ ਪਾ ਲਈ।
ਰਣਜੀਤ ਸਿੰਘ ਨੇ ਕੁਤਬਦੀਨ ਨੂੰ ਪੁੱਛਿਆ-‘ਪਠਾਣ ਕਹਿੰਦੇ ਨੇ, ਜਿਸ ਰਸਤਿਓਂ, ਪਠਾਣਾਂ ਦੇ ਘੋੜੇ ਲੰਘ ਜਾਣ, ਉਥ ਘਾਹ ਨਹੀਂ ਉੱਗਦਾ। ਸਹੀ ਏ ?'
ਕੁਤਬਦੀਨ ਕੁਝ ਨਹੀਂ ਬੋਲਿਆ।
-ਤੇਰੇ ਪੁਰਖੇ, ਲਾਹੌਰ ਦਾ ਤਖ਼ਤ ਕਬਜ਼ੇ ਵਿਚ ਕਰਦੇ ਕਰਦੇ ਤੁਰ ਗਏ ਤੂੰ ਉਹਨਾਂ ਦੇ ਹਸ਼ਰ ਤੋਂ ਕੁਝ ਨਹੀਂ ਸਿੱਖਿਆ ' ਰਣਜੀਤ ਸਿੰਘ ਨੇ ਫਿਰ ਪੁੱਛਿਆ।
-ਅਗਰ ਆਪ ਰਹਿਮ ਦਿਲ ਹੋ ਤਾਂ ਖਿਮਾ ਕਰ ਦਿਓ। ਮੈਂ ਖਾਲਸਾ ਸਰਕਾਰ ਦੀ ਅਧੀਨਗੀ ਕਬੂਲ ਕਰਦਾ ਹਾਂ, ਜਾਹਾਂ ਪਨਾਹ। ਕੁਤਬਦੀਨ ਪਹਿਲਾਂ ਨਾਲੋਂ ਵੀ ਹੋਰ ਝੁਕਦਾ ਗਿੜਗੜਾਇਆ।
-ਇਸ ਬਾਰੇ ਫੈਸਲਾ ਕੱਲ੍ਹ ਹੋਵੇਗਾ। ਆਖ ਕੇ ਰਣਜੀਤ ਸਿੰਘ ਨੇ ਦਰਬਾਰ ਬਰਖ਼ਾਸਤ ਕਰਨ ਦਾ ਹੁਕਮ ਦਿੱਤਾ।
ਅਗਲੇ ਦਿਨ ਦਰਬਾਰ ਵਿਚ ਆਉਣ ਤੋਂ ਪਹਿਲਾਂ ਰਣਜੀਤ ਸਿੰਘ ਨੇ ਆਪਣੇ ਦਰਬਾਰੀਆਂ ਅਤੇ ਖ਼ਾਸ ਕਰਕੇ ਫਕੀਰ ਅਜੀਜਉਦਦੀਨ ਨਾਲ ਭਰਪੂਰ ਸਲਾਹ- ਮਸ਼ਵਰਾ ਕੀਤਾ। ਕੁਤਬਦੀਨ ਨੂੰ ਦਰਬਾਰ ਵਿਚ ਲਿਆਂਦਾ ਗਿਆ। ਰਣਜੀਤ ਸਿੰਘ ਨੇ ਉਸ ਦੀਆਂ ਗਲਤੀਆਂ ਭੁਲਾ ਕੇ ਸਤਲੁਜ ਤੋਂ ਪਾਰ ਮਮਦਟ ਵਿਚ ਇਕ ਜਾਗੀਰ ਦੇ ਦਿੱਤੀ। ਇਸ ਸ਼ਾਨਦਾਰ ਫਤਹ ਬਦਲੇ ਹਰੀ ਸਿੰਘ ਨਲੂਆ ਨੂੰ ਤੀਹ ਹਜ਼ਾਰ ਸਲਾਨਾ ਦੇ ਜਾਗੀਰ ਬਖਸ਼ੀ ਤੇ ਅਕਾਲੀ ਫੂਲਾ ਸਿੰਘ ਨੂੰ ਅੰਮ੍ਰਿਤਸਰ ਛਾਉਣੀ ਦੇ ਆਸ ਪਾਸ ਦੇ ਪਿੰਡ ਜਾਗੀਰ ਵਜੋਂ ਦੇ ਦਿੱਤੇ।
ਕਸੂਰ, ਖਾਲਸਾ ਰਾਜ ਦਾ ਪੱਕੇ ਤੌਰ 'ਤੇ ਹਿੱਸਾ ਬਣ ਗਿਆ।
ਖਾਲਸਾ ਫੌਜ ਅਜੇ ਕਸੂਰ ਵਿਚ ਹੀ ਟਿਕੀ ਹੋਈ ਸੀ। ਇਸ ਹਮਲੇ ਦੌਰਾਨ ਮੁਲਤਾਨ ਦੇ ਨਵਾਬ ਮੁਜੰਤਰ ਖ਼ਾਨ ਨੇ ਕੁਤਬਦੀਨ ਦੀ ਪੂਰੀ ਸਹਾਇਤਾ ਕੀਤੀ ਸੀ। ਰਣਜੀਤ ਰੋਮ ਨੂੰ ਇਸ ਦੀ ਜਾਣਕਾਰੀ ਸੀ। ਉਸ ਨੇ ਮੁਜੱਗਰ ਖ਼ਾਨ ਨੂੰ ਸਜ਼ਾ ਦੇਣ ਦਾ ਇਰਾਦਾ ਸਤ ਲਿਆ। ਇਸ ਸਮੇਂ ਖਾਲਸਾ ਸੈਨਾ ਪੂਰੀ ਚੜ੍ਹਦੀ ਕਲਾ ਵਿਚ ਸੀ। ਰਣਜੀਤ ਸਿੰਘ ਹਰੀ ਸਿੰਘ ਨਲਵਾ ਨੂੰ ਲਾਹੌਰ ਸੱਦਿਆ ਤੇ ਉਸ ਨੂੰ ਕੁਝ ਹਦਾਇਤਾਂ ਦੇ ਕੇ ਕਸੂਰ ਤੋਂ - ਮੁਲਤਾਨ ਵੱਲ ਕੂਚ ਕਰਨ ਲਈ ਕਿਹਾ।
ਲਾਹੌਰ ਦਰਬਾਰ ਦੀਆਂ ਹਦਾਇਤਾਂ ਅਨੁਸਾਰ ਕਸੂਰ ਦਾ ਪ੍ਰਬੰਧ ਕਰਕੇ ਤੇ ਉਸੇ ਅਮਨ-ਕਾਨੂੰਨ ਬਰਕਰਾਰ ਰੱਖਣ ਜੰਗੀ ਫੌਜ ਛੱਡ ਕੇ, ਬਾਕੀ ਦੀ ਫੌਜ ਨੇ ਕਸੂਰ ਤੋਂ ਜਾਨੇ ਪਾ ਦਿੱਤੇ। ਖਾਲਸਾ ਫੌਜ ਅਜੇ ਰਸਤੇ ਵਿਚ ਹੀ, ਸੂਹੀਆਂ ਰਾਹੀਂ ਮੁਲਤਾਨ ਦੇ ਨਵਾਬ ਨੂੰ ਖ਼ਬਰ ਮਿਲ ਗਈ। ਉਸ ਦੀ ਫੌਜ ਅਤੇ ਇਲਾਕੇ ਵਿਚ ਘਬਰਾਹਟ ਫੈਲ ਗਈ। ਮੁਜੱਫਰ ਖਾਨ ਨੇ ਵੇਰਨ ਆਸ ਪਾਸ ਦੇ ਨਵਾਬਾਂ ਨਾਲ ਹਾਲਾਤ ਨਾਲ ਨਿਪਟਣ ਲਈ ਗੁਫ਼ਤਾਰ ਸਭਾ ਕੀਤੀ।
ਛੋਟੇ ਨਵਾਬ ਕੰਨਾਂ ਨੂੰ ਹੱਥ ਲਾ ਗਏ, 'ਖਾਲਸਾ ਦਲ ਨਾਲ ਜੰਗ-ਤੋਬਾ ਤੋਬਾ। ਹੋਰ ਦੂਸਰੇ 'ਅੱਲਾਹ ਅੱਲਾਹ ਕਰਨ ਲੱਗੇ।
ਮੁਜੱਫਰ ਖਾਨ ਹੁਣ, ਕੁਤਬਦੀਨ ਦੀ ਮਦਦ ਕਰਕੇ ਪਛਤਾਉਣ ਲੱਗਾ। ਮਾਰੇ -- ਕਰਦੀ ਆਉਂਦੀ ਖਾਲਸਾ ਫੌਜ ਨੂੰ ਕਿਵੇਂ ਰੋਕਿਆ ਜਾਵੇ ? ਉਸ ਦੇ ਇਕ ਹੰਢੇ ਵਰਤੇ ਪੁਰਾਣੇ ਦਰਬਾਰੀ ਨੇ ਸਲਾਹ ਦਿੱਤੀ। ਖਾਲਸਾ ਫੌਜ ਨੂੰ ਅੱਗੇ ਵੱਧ ਕੇ ਪਹਿਲਾਂ - ਰੋਕਿਆ ਜਾਵੇ ਤੇ ਜਰਨੈਲ ਨੂੰ ਹਰਜਾਨਾ ਦੇ ਕੇ ਰਸਤੇ ਵਿਚੋਂ ਹੀ ਮੋੜ ਦਿੱਤਾ ਜਾਵੇ |
ਮੁਜੰਤਰ ਖਾਨ ਨੂੰ ਉਵੇਂ ਹੀ ਕਰਨਾ ਪਿਆ। ਉਹ ਵੀਹ ਹਜ਼ਾਰ ਰੁਪਏ ਹਰਜਾ ਅਤੇ ਜਰਨੈਲਾਂ ਨੂੰ ਤੋਹਵੇ ਲੈ ਕੇ, ਖਾਲਸਾ ਫੌਜ ਨੂੰ ਰਸਤੇ ਵਿਚ ਹੀ ਜਾ ਮਿਲਿਆ। ਗੁਰੂਰ ਦੇ ਨਵਾਬ ਦੀ ਮਦਦ ਕਰਨ ਖਿਮਾ ਮੰਗੀ ਤੇ ਅੱਗੇ ਤੋਂ ਲਾਹੌਰ ਦਰਬਾਰ ਦੇ ਰੂਮਾਂ ਦੀ ਅਵੱਗਿਆ ਕਰਨ ਤੋਂ ਤੋਬਾ ਕੀਤੀ।
ਖਾਲਸਾ ਫੌਜ ਦੇ ਸਿਪਾਹੀਆਂ ਦਾ ਮੁਲਤਾਨੀ ਸ਼ਹਿਰੀਆਂ ਦੀ ਲੁੱਟ-ਮਾਰ ਕਰਨ = ਸੁਪਨਾ ਅਧੂਰਾ ਹੀ ਰਹਿ ਗਿਆ। ਪਰ ਬਿਨਾਂ ਲੜਿਆ ਜੇਤੂ ਹੋਈ ਫੌਜ ਨੇ ਲਾਹੌਰ ਕੁੱਲ ਮੋੜੇ ਪਾ ਲਏ।
ਜੇਤੂ ਫੌਜ ਲਾਹੌਰ ਪੁੱਜੀ ਤਾਂ ਸ਼ਹਿਰ ਵਿਚ ਖੁਸ਼ੀਆਂ ਮਨਾਈਆਂ ਗਈਆਂ। ਪਰ ਬਟਾਲੇ ਬੈਠੀ ਸਦਾ ਕੌਰ ਅੰਦਰੇ-ਅੰਦਰ ਤੜਫਦੀ ਰਹੀ। ਰਣਜੀਤ ਸਿੰਘ ਅਜੇ ਵੀ ਆਪਣੇ ਪੁੱਤਰਾਂ ਨੂੰ ਵੇਖਣ ਬਟਾਲੇ ਨਹੀਂ ਸੀ ਆਇਆ। ਜਿਵੇਂ ਜਿਵੇਂ ਉਸ ਦਾ ਜਵਾਈ ਆਪਣੇ ਰਾਜ ਦੀ ਸੀਮਾ ਦਾ ਵਿਸਥਾਰ ਕਰਦਾ ਜਾਂਦਾ ਸੀ, ਸਦਾ ਕੌਰ ਅੰਦਰ ਵੀ ਇਕ ਡਰ ਫੈਲਦਾ ਜਾਂਦਾ ਸੀ। ਜੇ ਉਸ ਨੇ ਆਪਣੇ ਪੁੱਤਰਾਂ, ਸੇਰ ਸਿੰਘ ਅਤੇ ਤਾਰਾ ਸਿੰਘ ਨੂੰ ਪ੍ਰਵਾਨ ਨਾ ਕੀਤਾ, ਫੇਰ ਕੀ ਬਣੇਗਾ ? ਉਸ ਨੇ ਆਪਣਾ ਖ਼ਾਸ ਵਿਸ਼ਵਾਸੀ ਬੰਦਾ ਲਾਹੌਰ ਭੇਜਿਆ। ਜਿਸ ਨੇ ਰਣਜੀਤ ਸਿੰਘ ਤੱਕ ਸੁਨੇਹਾ ਪਹੁੰਚਾਇਆ।
-ਕੁੰਵਰਾਂ ਦੇ ਨਾਮ ਰੱਖ ਦਿੱਤੇ ਗਏ ਹਨ। ਸ਼ੇਰ ਸਿੰਘ ਅਤੇ ਤਾਰਾ ਸਿੰਘ। ਰਾਣੀ ਸਾਹਬਾਂ ਨੇ ਮਹਾਰਾਜਾ ਸਾਹੇਬ ਨੂੰ ਬਟਾਲੇ ਪਧਾਰਨ ਲਈ ਬੇਨਤੀ ਕੀਤੀ ਹੈ।
ਪਰ ਰਣਜੀਤ ਸਿੰਘ ਦੇ ਫਿਕਰ ਵੱਖਰੇ ਸਨ। ਇਸੇ ਦਿਨ ਸ਼ਾਮ ਵਲੋਂ ਵਕੀਰ ਅਜ਼ੀਜ਼ਉਦਦੀਨ ਨੇ ਦੱਸਿਆ-'ਸਰਕਾਰ ਪਟਿਆਲੇ ਤੋਂ ਰਾਣੀ ਆਸ ਕੌਰ ਔਰ ਉਸ ਦੇ ਖਾਵੰਦ ਸਾਹਿਬ ਸਿੰਘ ਵਿਚਕਾਰ ਗੱਦੀ ਨੂੰ ਲੈ ਕੇ ਝਗੜਾ ਹੋ ਗਿਆ ਹੈ। ਹਜੂਰ ਨੂੰ ਸਾਲਸ ਬਣਨ ਲਈ ਅਰਜ਼ ਕੀਤੀ ਏ। ਦੂਤ ਆਇਆ ਹੋਇਆ ਏ। ਉਸ ਨੂੰ ਕੀ ਜਵਾਬ ਦੇਣਾ ਹੈ ?'
ਰਣਜੀਤ ਸਿੰਘ ਕੁਝ ਨਹੀਂ ਬੋਲਿਆ। ਉਸ ਦੀ ਮੋਟੀ ਅੱਖ ਵੀ ਬੰਦ ਹੋ ਗਈ। ਕੁਝ ਪਲ ਸ਼ਾਂਤ ਬੈਠਾ ਰਿਹਾ। ਫ਼ਕੀਰ ਅਜ਼ੀਜਉਦਦੀਨ ਹੈਰਾਨ ਹੋਇਆ। ਪੁੱਛਣ ਦਾ ਹੌਸਲਾ ਨਾ ਹੋਇਆ। ਪਟਿਆਲੇ ਦਾ ਦੂਤ ਬਾਹਰ ਇੰਤਜ਼ਾਰ ਵਿਚ ਸੀ। ਉਸ ਨੇ ਮਹਾਰਾਜ ਵੱਲੋਂ ਹਾਂ ਜਾ ਨਾਂਹ ਦਾ ਫੈਸਲਾ ਸੁਣ ਕੇ ਜਾਣਾ ਸੀ।
-ਫ਼ਕੀਰ ਸਾਹਬ ਮੇਰਾ ਘੋੜਾ ਮੰਗਵਾਓ/ ਰਣਜੀਤ ਸਿੰਘ ਨੇ ਅਚਾਨਕ ਕਿਹਾ। ਹਰ ਸਮੇਂ ਤਿਆਰ ਰਹਿੰਦਾ ਘੋੜਾ ਫੋਰਨ ਲੈ ਆਂਦਾ ਗਿਆ। ਰਣਜੀਤ ਸਿੰਘ ਘੋੜੇ ਉੱਪਰ ਸਵਾਰ ਹੋਇਆ। ਅੰਗ ਰੱਖਿਅਕ ਆ ਗਏ। ਫਿਰ ਬਿਨਾਂ ਕਿਸੇ ਨੂੰ ਕੁਝ ਕਿਹਾ, ਘੋੜ ਸਵਾਰੀ ਲਈ ਨਿਕਲ ਗਿਆ।
ਫਕੀਰ ਨੇ ਦੂਤ ਨੂੰ ਮਹਾਰਾਜੇ ਦੇ ਮੁੜਨ ਤੱਕ ਉਡੀਕ ਕਰਨ ਲਈ ਕਿਹਾ।
ਰਣਜੀਤ ਸਿੰਘ ਦੀ ਇਸ ਆਦਤ ਤੋਂ ਫ਼ਕੀਰ ਅਜ਼ੀਜਉਦਦੀਨ ਵਾਕਤ ਸੀ। ਜਦ ਵੀ ਮਹਾਰਾਜਾ ਦੁਚਿੱਤੀ ਵਿਚ ਹੁੰਦਾ ਸੀ। ਕੋਈ ਅਹਿਮ ਫੈਸਲਾ ਲੈਣਾ ਹੁੰਦਾ ਸੀ। ਉਹ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਓਟ ਲੈਂਦਾ ਸੀ। ਹਾਂ ਜਾਂ ਨਾਂਹ, ਜਾਂ ਕਰਾਂ ਜਾਂ ਨਾ ਕਰਾ ਦੀਆਂ ਪਰਚੀਆਂ ਕਿਸੇ ਅਬੋਧ ਬਾਲਕ ਦੇ ਹੱਥੋਂ ਚੁਕਵਾ ਕੇ ਜਾਂ ਉਹ ਲੰਮੀ ਘੋੜਸਵਾਰੀ ਲਈ ਨਿਕਲ ਪੈਂਦਾ ਸੀ। ਆਪਣੇ ਮਨ ਨਾਲ ਹੀ ਸਵਾਲ ਜਵਾਬ ਕਰਦਾ ਰਹਿੰਦਾ ਸੀ। ਆਪਣੇ ਅੰਗ ਰੱਖਿਅਕਾਂ ਨੂੰ ਬਹੁਤ ਪਿੱਛੇ ਰਹਿਣ ਦਾ ਹੁਕਮ ਦਿੰਦਾ ਸੀ ਤੇ ਆਖਰ ਮਨ ਨਾਲ ਕਈ ਪੱਕਾ ਨਿਰਣਾ ਕਰਕੇ ਮੁੜਦਾ ਸੀ।
ਤ੍ਰਕਾਲਾਂ ਢਲ ਆਈਆਂ। ਸੂਰਜ ਰਾਵੀ ਦੇ ਪਾਣੀਆਂ ਵਿਚ ਆਖਰੀ ਲਿਸਕੋਗ ਛੱਡਦਾ ਹੇਠਾਂ ਬਹਿੰਦਾ ਬਹਿੰਦਾ ਅਲੋਪ ਹੋ ਗਿਆ। ਰਣਜੀਤ ਸਿੰਘ ਕਿਲ੍ਹੇ ਅੰਦਰ ਦਾਖ਼ਲ ਹੋਇਆ। ਸਾਈਸ ਦੌੜਿਆ ਆਇਆ। ਕਿਸੇ ਨੇ ਵਾਗ ਫੜੀ, ਕਿਸੇ ਨੇ ਰਕਾਬ
ਘੋੜੇ ਉੱਪਰ ਉੱਤਰਦਿਆਂ ਹੀ ਰਣਜੀਤ ਸਿੰਘ ਨੇ ਹੁਕਮ ਦਿੱਤਾ :
-ਵਕੀਰ ਸਾਹਿਬ ਨੂੰ ਬੁਲਾਓ।
ਜਦ ਫ਼ਕੀਰ ਅਜ਼ੀਜ਼ਉਦਦੀਨ ਕੁਝ ਕੁਝ ਫਿਕਰਮੰਦ ਜਿਹਾ ਦਿੱਸਦਾ, ਹਾਜ਼ਰ ਹੋਇਆ, ਰਣਜੀਤ ਸਿੰਘ ਨੇ ਉਸ ਦੇ ਚਿਹਰੇ ਵੱਲ ਬਿਨਾਂ ਵੇਖਿਆ ਕਿਹਾ: -ਫ਼ਕੀਰ ਸਾਹਬ, ਫੌਜ-ਏ-ਖ਼ਾਸ ਨੂੰ ਤਿਆਰੀ ਕਰਨ ਲਈ ਕਹੋ ਔਰ ਪਟਿਆਲੇ
ਦੇ ਦੂਤ ਨੂੰ ਕਹਿਣਾ, ਆਪਣੀ ਰਾਣੀ ਨੂੰ ਜਾ ਕਰ ਕਹੇ ', 'ਸਿੰਘ ਸਾਹਬ, ਉਹਨਾਂ ਦਾ
ਝਗੜਾ ਨਬੇੜਨ ਆ ਰਹੇ ਨੇ।
-ਜੋ ਹੁਕਮ ਹਜੂਰ।' ਛਕੀਰ ਨੇ ਸਿਰ ਝੁਕਾਇਆ।
-ਔਰ ਵਤੇਹ ਸਿੰਘ ਕਾਲਿਆਂ ਵਾਲਾ ਨੂੰ ਤਲਬ ਕਰੋ। ਸ਼ਾਇਦ ਇਸ ਵਾਰ ਉਹਨਾਂ ਦੀ ਲੋੜ ਪਵੇ। ਰਣਜੀਤ ਸਿੰਘ ਨੇ ਦੂਰ ਦੀ ਸੋਚਦਿਆਂ ਕਿਹਾ।
-ਸਰਕਾਰ, ਪਟਿਆਲਾ ਰਿਆਸਤ ਦਾ ਝਗੜਾ ਨਬੋੜਨ ਸਮੇਂ ਖਿਆਲ ਰੱਖਣਾ, ਇਕ ਸੂਹ ਲੱਗੀ ਏ, ਸਤਲੁਜ ਪਾਰ ਦੇ ਸਾਰੇ ਰਾਜੇ ਅੰਗਰੇਜਾਂ ਦੀ ਸ਼ਰਨ ਵਿਚ ਜਾਣ ਦੀ ਸੋਚ ਰਹੇ ਨੇਂ। ਹਜੂਰ ਸਮਝਦਾਰ ਨੇ, ਇਹ ਰਾਜੇ ਕਿਤੇ ਲਾਹੌਰ ਦਰਬਾਰ ਨਾਲ ਕੋਈ ਗੁਪਤ ਖੇਡ ਨਾ ਪਾਉਂਦੇ ਪਏ ਹੋਣ। ਫਕੀਰ ਨੇ ਰਣਜੀਤ ਸਿੰਘ ਨੂੰ ਖ਼ਬਰਦਾਰ ਕਰਦਿਆ ਮੌਜੂਦਾ ਅਫਵਾਹਾਂ ਤੋਂ ਜਾਣੂ ਕਰਵਾਇਆ।
-ਇਹਨਾਂ ਰਾਜਿਆਂ ਦਾ ਦੁਹਰਾ ਕਿਰਦਾਰ ਤਾਂ ਮੈਂ ਪਹਿਲੀ ਫੋਰੀ ਵੇਲੇ ਹੀ ਭਾਂਪ
ਲਿਆ ਸੀ, ਜਦ ਸਾਹਿਬ ਸਿੰਘ ਨੇ ਸੱਦਾ ਭੇਜ ਕੇ ਬੁਲਾਇਆ ਸੀ ਤੇ ਕਿਲ੍ਹੇ ਦੇ
ਦਰਵਾਜੇ ਬੰਦ ਕਰਕੇ ਬੈਠ ਗਿਆ ਸੀ। ਤੁਸਾਂ ਏਧਰ ਮੁਲਤਾਨ ਵੱਲ ਚੌਕਸੀ ਰੱਖਣਾ,
ਔਰ ਯਤਨ ਕਰਨਾ, ਮੈਨੂੰ ਖ਼ਬਰ ਪੁੱਜਦੀ ਰਹੇ। -ਏਸ ਤਰ੍ਹਾਂ ਹੀ ਹੋਵੇਗਾ, ਸਰਕਾਰ। ਫਕੀਰ ਨੇ ਸਿਰ ਝੁਕਾਇਆ।
-ਮਹਾਵਤ ਨੂੰ ਕਹਿਣਾ, ਹਾਥੀ ਨੂੰ ਤਿਆਰ ਕੀਤਾ ਜਾਵੇ। ਹੁਕਮ ਦੇ ਕੇ ਰਣਜੀਤ ਸਿੰਘ ਖ਼ੁਦ ਵੀ ਜਾਣ ਦੀ ਤਿਆਰੀ ਕਰਨ ਲਈ ਉੱਠ ਖੜ੍ਹਾ।