ਰਣਜੀਤ ਸਿੰਘ ਦੇ ਫੁਰਮਾਨ ਉੱਪਰ ਕਾਰਵਾਈ ਕਰਦਿਆਂ, ਫਤੇਹ ਸਿੰ ਆਹਲੂਵਾਲੀਆ, ਭਾਰੀ ਫੌਜ ਲੈ ਕੇ ਕਪੂਰਥਲਾ ਤੋਂ ਚੱਲ ਪਿਆ। ਰਸਤੇ ਵਿਚ ਆਏ ਪਿੰਡਾਂ, ਬਸਤੀਆਂ ਦੇ ਭਰੇ ਸਹਿਮੇ ਲੋਕ ਧੂੜ ਉਡਾਉਂਦੇ ਜਾਂਦੇ ਲਸ਼ਕਰ ਨੂੰ ਦੇਖਦੇ। ਡਰ ਨਾਲ ਉਹਨਾਂ ਦੇ ਸਾਹ ਘੁੱਟੇ ਗਏ। ਇਹਨਾਂ ਦਾ ਬੀ ਭਰੇਸਾ, ਕਦ ਘਰਾਂ 'ਚ ਆ ਵੜਨ ਤੇ ਸਾਲਾਂ ਦੇ ਹੱਥ ਟੁੱਕਰ ਖੋਹ ਕੇ ਲੈ ਜਾਣ।
ਅਣਗਿਣਤ ਪੈੜਾਂ ਦੇ ਨਿਸ਼ਾਨ ਛੱਕਦੀ ਫੌਜ ਅੱਗੇ ਲੰਘ ਗਈ। ਪਿੰਡ ਦੇ ਰਤਿਰੂ, बंचे, बसुवा, धस पह हुछ ऐसी मा को बैंस हूँ बेथट हंगे।
-ਕਾਸ਼ਨ ਨੂੰ ਜਾਣਗੇ ? ਕਿਸੇ ਨੇ ਪੁੱਛਿਆ।
-ਬੀ ਪਤਾ ਕਿਸ ਦੇ ਨਸੀਬ ਖੋਟ ਨੇ ' ਇਕ ਬਜ਼ੁਰਗ ਬਲਿਆ।
-ਇਹ ਹੁਣ ਪਠਾਣਾ ਨੂੰ ਕਾਬੂ ਕਰਨ ਚੱਲੇ ਨੇ ! ਇਕ ਹੋਰ ਨੇ ਪੁੱਛਿਆ।
-ਪੁੱਤਰਾ, ਇਹਨਾਂ ਫੌਜੀ ਪਲਟਰਾਂ ਦੇ ਜੇ ਕੰਸ ਹੋਵੇ ਨਾਂ ਤਾਂ ਪਠਾਣ ਬੀ. ਦੁਸ਼ਮਣ ਕੀ ਇਹ ਤਾਂ ਸਮੇਂ ਨੂੰ ਕਾਬੂ ਕਰ ਲੈਣ । ਬਜ਼ੁਰਗ ਵਿਅੰਗ ਨਾਲ ਹੱਸਿਆ।
ਏਨੇ ਵਿਚ ਇਕ ਸਾਹੋ-ਸਾਹ ਹੋਇਆ ਗੱਬਰੂ ਆਇਆ, 'ਭੇਜ ਲੰਘ ਗਈ ਜੇ '
-ਫੋਲੇ ਨਾਲ ਆਉਣਆ ਸੀ ਚਬਰਾ ਉਹ ਤੇ ਮੁਲਤਾਨ ਪਹੁੰਚਣ ਵਾਲੇ ਹੋਏ
-ਮੰਜੀ ਦੀ ਚੂਲ ਹਿੱਲੀ ਹੋਈ ਸੀ। ਮੈਂ ਠੇਕਣ ਰਿਹਾ ਸੀ, 'ਫੇਰ ਏਧਰ ਦੌੜਿਆ। ਫੌਜ ਵੇਖਣ। ਰਜਿਰੂ ਦਾ ਸਾਹ ਅਜੇ ਵੀ ਸਾਵਾ ਨਹੀਂ ਸੀ ਹੋਇਆ।
-ਹਿੱਕ ਕੰਮ ਦੀ ਹੋਣਾ ਏ, ਜਾਂ ।
-ਬਾਬਾ ਜੀ ਬਖਸ਼ ਦਿਓ ਉਸ ਨੂੰ ਸੋਗ ਆਣ ਲੱਗ ਪਈ ਏ। ਇਕ ਨੇ ਬਜ਼ੁਰਗ ਨੂੰ ਟੇਕਿਆ ਤਾਂ ਭੀੜ ਨਿੱਕਾ ਨਿੱਕਾ ਹੱਸਣ ਲੱਗ ਪਈ।
ਸਿਪਾਹੀਆਂ ਦੀ ਉਚਾਈ ਧੂੜ ਹੋਲੀ ਹੋਲੀ ਹੇਠਾਂ ਬੈਠਣ ਲੱਗ ਪਈ।
-ਮੀਆਂ ਜੀ, ਇਹ ਰਾਜੇ ਏਨੇ ਲਾਮ ਲਸ਼ਕਰ ਨੂੰ ਖਾਣ ਲਈ ਕਿਥੋਂ ਦੇਂਦੇ ਨੇ ' ਇਕ ਹੋਰ ਗੱਭਰੂ ਨੇ ਪੁੱਛਿਆ।
-ਦੇਖਦਾ ਨਹੀਂ ਪਿਆ, ਇਹ ਹੁਣ ਖਾਣ-ਪੀਣ ਦਾ ਜੁਗਾੜ ਕਰਨ ਹੀ ਨਿਕਲੇ ਹੋਏ ਨੇ। ਬੰਦਿਆਂ ਨੇ ਘਰਾਂ ਨੂੰ ਪੈ ਜਾਣੇ, ਔਰ ਹਾਥੀ, ਘੋੜਿਆ, ਉਠਾਂ ਨੇ ਖੇਤਾ ਨੂੰ ਵੱਡੇ ਲੋਕਾਂ ਦੇ ਵੱਡੇ ਮੂੰਹ। ਸਰਦਾਰਾਂ ਨੇ, ਨਵਾੜਾ ਦੇ ਖਜਾਨੇ ਲੁੱਟਣੇ ਨੇ ਬੰਦੇ ਨੂੰ ਚਾਹੀਦਾ ਕੀ ਏ, ਵਸੇਬ ਲਈ ਕੁੱਲੀ, ਉੱਤੇ ਲੈਣ ਨੂੰ ਜੁੱਲੀ ਔਰ ਖਾਣ ਨੂੰ ਗੁੱਲੀ। - ਪੁੱਤਰਾ, ਇਹ ਮਹਿਲ, ਇਹ ਕਿਲ੍ਹੇ, ਇਹ ਵੇਜਾਂ, ਸਭ ਗਰੀਬਾਂ ਤੋਂ, ਧੁਨੀਆਂ. ਜੁੱਲੀਆਂ, ਗੁੱਲੀਆਂ ਖੋਹ ਕੇ ਹੀ ਬਣੇ ਨੇ।
-ਅਸੀਂ ਰੋਕ ਨਹੀਂ ਸਕਦੇ ਮੀਆਂ ਜੀ ?"
-ਰੋਕ ਸਕਨੇ ਹਾਂ ਪੁੱਤਰਾ। ਜੁਲਾਰੀ ਤਾਂ ਫੋਕਾਰੀ ਨਾ ? ਹਿੱਕ ਗੱਲ ਹੋਰ ਵੀ ਏ, ਹਰ ਰੋਜ ਦਾ ਸੂਰਜ ਸਿਖਰ 'ਤੇ ਆ ਕੇ ਆਪਣੇ ਆਧਣ ਵੇਲੇ ਆਪ ਹੀ ਦਲ ਜਾਂਦਾ ਹੈ। ਇਹਨਾਂ ਰਾਜਿਆਂ-ਮਹਾਰਾਜਿਆਂ-ਬਾਦਸ਼ਾਹਾ ਦੀ ਦੋਵੇਂ ਚਲੇ ਜਾਣੇ ਇਕ ਦਿਨ। ਮੀਆਂ ਜੀ ਨੇ ਜਿਵੇਂ ਬਦਅਸੀਸ ਦਿੱਤੀ ਹੋਵੇ।
ਫੌਜ ਦੂਰ ਨਿਕਲ ਗਈ ਸੀ| ਪਿੰਡ ਵਾਸੀ ਖਿੱਲਰਨ ਲੱਗੇ ਤੇ ਫੇਰ ਆਪਣੇ ਕੰਮਾਂ ਵਿਚ ਰੁਝ ਗਏ|
ਫਤੇਹ ਸਿੰਘ ਆਹਲੂਵਾਲੀਆ ਨੂੰ ਗਏ ਹਫਤੇ ਭਰ ਤੋਂ ਉੱਪਰ ਦਿਨ ਹੋ ਗਏ ਸਨ। ਰਣਜੀਤ ਸਿੰਘ ਤੀਬਰਤਾ ਨਾਲ ਉਧਰੋਂ ਆਉਣ ਵਾਲੀਆ ਖ਼ਬਰਾਂ ਦੀ ਉਡੀਕ ਵਿਚ ਸੀ। ਇਸ ਉਡੀਕ ਵਿਚ ਉਸ ਦੇ ਮਿਜਾਜ ਵਿਚ ਵੀ ਕਾਫ਼ੀ ਵਰਕ ਆਇਆ ਹੋਇ ਸੀ। ਉਂਜ ਦਰਬਾਰ ਵਿਚ ਲਗਾਤਾਰ ਸਥਾਨ ਪੁੱਛਦੇ ਰਹਿਣ ਦੇ ਉਸ ਦੇ ਸੁਭਾਅ ਤੇ ਸਾਰੇ ਜਾਣੂ ਸਨ। ਸਮਝਦਾਰ ਦਰਬਾਰੀ ਵਧੇਰੇ ਨੇੜੇ ਆਉਣ ਤੋਂ ਝਿਜਕਦੇ ਰਹਿੰਦੇ ਸਨ। ਇਸ ਦਿਨ ਵੀ ਕੋਈ ਸੂਚਨਾ ਨਾ ਆਈ ਤਾਂ ਰਣਜੀਤ ਸਿੰਘ ਨੇ ਆਪਣਾ ਘੋੜਾ ਮੰਗਵਾਇਆ ਤੇ ਘੋੜਸਵਾਰੀ ਲਈ ਨਿਕਲ ਗਿਆ। ਫਕੀਰ ਅਜੀਜਉਦਦੀਨ ਨੂੰ ਪਤਾ ਸੀ, ਹੁਣ ਮਹਾਰਾਜਾ ਸੂਰਜ ਢਲੇ ਤੋਂ ਪਹਿਲਾਂ ਨਹੀਂ ਮੁੜਨ ਲੱਗਾ। ਪਰੇਸ਼ਾਨੀ ਦੀ ਹਾਲਤ ਵਿਚ ਉਹ ਅਕਸਰ ਦੇਵੇਂ ਕਰਿਆ ਕਰਦਾ ਸੀ।
ਹਨੇਰਾ ਹੋਏ ਤੋਂ ਰਣਜੀਤ ਸਿੰਘ ਵਾਪਸ ਮੁੜਿਆ। ਅੰਗ ਰੱਖਿਅਕ ਸੰਮਨ ਬੁਰਜ ਤੱਕ ਸਾਥ ਆਏ। ਰਾਤ ਸਮੇਂ ਵੀ ਉਹ ਰਾਣੀਵਾਸ ਵਿਚ ਪਹਿਲਾਂ ਵਾਂਗ ਹੁਲਾਸ ਵਿਚ ਨਹੀਂ ਸੀ। ਉਹ ਚਿੰਤਤ ਸੀ, ਝੰਗ ਵੱਲੋਂ, ਮੁਲਤਾਨ ਵਲੋਂ ਕੋਈ ਸੂਚਨਾ ਕਿਉਂ ਨਹੀਂ ਆ ਰਹੀ। ਪਰ ਅਗਲਾ ਦਿਨ, ਉਸ ਲਈ ਖੁਸ਼ੀਆਂ ਲੈਕੇ ਚੜਿਆ। ਭੰਗ ਤੋਂ ਦੂਤ ਚੰਗੀਆਂ ਖਬਰਾਂ ਲੈ ਕੇ ਆਇਆ। ਉਸ ਨੇ ਦੱਸਿਆ, 'ਸਰਦਾਰ ਤੇਰ ਸਿੰਘ ਨੇ ਪੂਰੇ ਤਿੰਨ ਦਿਨ ਰੰਗ ਨੂੰ ਘੇਰਾ ਪਾਈ ਰੱਖਿਆ। ਅਹਿਮਦ ਖ਼ਾਨ ਸਿਆਲ ਨੇ ਮੁਸਲਮਾਨ ਜਹਾਦੀਆ ਦੇ ਟੋਲੇ ਭਾਰੀ ਗਿਣਤੀ ਵਿਚ ਜਮ੍ਹਾਂ ਕਰ ਰੱਖੇ ਸਨ। ਦੇ ਦਿਨ ਰੁਕ ਰੁਕ ਕੇ ਖੂਨੀ ਝੜਪਾਂ ਵੀ ਹੋਈਆਂ। ਕੱਲ੍ਹ ਅਹਿਮਦਖ਼ਾਨ ਭੱਜ ਕੇ ਮੁਲਤਾਨ ਜਾ ਵਡਿਆ ਹੈ। ਝੰਗ ਉਪਰ ਖਾਲਸੇ ਦੀਆਂ ਫੌਜਾਂ ਨੇ ਕਬਜ਼ਾ ਕਰ ਲਿਆ ਹੈ। ਹੁਣ ਸਰਦਾਨ ਵਜੇਹ ਸਿੰਘ ਅਹਿਮਦ
ਖਾਨ ਨੂੰ ਕਾਬੂ ਕਰਨ ਲਈ ਮੁਲਤਾਨ ਵੱਲ ਵੱਧ ਰਿਹਾ ਹੈ। ਰਣਜੀਤ ਸਿੰਘ ਦਾ ਸਾਰਾ ਤਣਾਅ ਦੂਰ ਹੋ ਗਿਆ। ਦੂਤ ਨੂੰ ਉਸ ਨੇ 101 ਰੁਪਏ ਨਾਮ ਦਿੱਤਾ। ਦਰਬਾਰੀਆਂ ਨੂੰ ਕਿਹਾ-ਹੁਣ ਆਏਗਾ ਹੋਲੀ ਦਾ ਤਿਉਹਾਰ ਮਨਾਉਣ ਇਸੇ ਦਿਨ ਬਾਅਦ ਦੁਪਿਹਰ, ਅਹਿਮਦ ਖ਼ਾਨ ਸਿਆਲ, ਮਹਾਰਾਜੇ ਅੱਗੇ ਪੇਸ਼ ਹੋਇਆ।ਸਲਾਨਾ 60,000/- ਰੁਪਏ ਲਗਾਨ ਦੇਣ ਦੀ ਪੇਸ਼ਕਸ ਕਰਦਿਆਂ, ਅਧੀਨਗੀ ਕਬੂਲ ਕਰ ਲਈ। ਰਣਜੀਤ ਸਿੰਘ ਨੇ ਉਸ ਨੂੰ ਖਿਮਾ ਕਰ ਦਿੱਤਾ। ਅੱਧੀ ਰਕਮ ਪੇਸ਼ਗੀ ਦੇਣ ਦੀ ਸ਼ਰਤ ਉੱਪਰ, ਝੰਗ ਦਾ ਪ੍ਰਬੰਧ ਉਸ ਦੇ ਹਵਾਲੇ ਕਰ ਦਿੱਤਾ।
ਅਹਿਮਦ ਖ਼ਾਨ ਦੇ ਚਲੇ ਜਾਣ ਤੋਂ ਬਾਅਦ ਫ਼ਕੀਰ ਅਜੀਜ਼ਉਦਦੀਨ ਨੇ ਹੱਸਦਿਆਂ ਕਿਹਾ, 'ਸਿਆਲਾਂ ਦੇ ਖ਼ਾਨ ਅੱਧੇ ਮੂਰਖ ਨੇ। ਸੋ ਛਿੱਤਰ ਵੀ ਖਾ ਲਏ, ਸੌ ਗੰਢੇ ਵੀ ਖਾ ਲਏ।'
ਰਣਜੀਤ ਸਿੰਘ ਦੱਸਣ ਲੱਗਾ ਤੇ ਹੱਸਦਾ ਦੀ ਗਿਆ। ਫ਼ਕੀਰ ਨੇ ਤਿੰਨ ਚਾਰ ਦਿਨਾਂ ਬਾਅਦ ਮਹਾਰਾਜੇ ਨੂੰ ਏਨਾ ਖੁਸ਼ ਵੇਖਿਆ। ਇਸੇ ਮਾਹੌਲ ਵਿਚ ਰਣਜੀਤ ਸਿੰਘ ਨੇ ਕਿਹਾ-ਫ਼ਕੀਰ ਸਾਹਬ, ਇਸ ਵਾਰ ਹੋਲੀ ਮਨਾਉਣ ਲਈ ਖ਼ਾਸ ਪ੍ਰਬੰਧ ਕੀਤੇ ਜਾਣ। ਤਮਾਮ ਸਰਦਾਰਾਂ ਅਤੇ ਲਾਹੌਰ ਦੇ ਮੁਹਤਬਰਾਂ ਨੂੰ ਸੱਦੇ ਭੇਜੇ ਜਾਣ। ਰੰਗਾਂ ਦਾ, ਪਿਚਕਾਰੀਆਂ ਦਾ ਪ੍ਰਬੰਧ ਕੀਤਾ ਜਾਵੇ। ਫੌਜ ਨੂੰ ਦੇ ਦਿਨ ਦੀ ਛੁੱਟੀ ਕਰ ਦਿਉ। ਇਕ ਦਿਨ ਹੋਲੀ ਖੇਡਣ ਲਈ ਔਰ ਇਕ ਦਿਨ ਆਪਣੇ ਕੱਪੜੇ ਧੋਣ ਲਈ, ਕਹਿਣਾ, ਠੀਕ ਦੇ ਦਿਨਾਂ ਬਾਅਦ, ਮਹਾਰਾਜਾ ਵੱਲ ਖ਼ੁਦ ਪਰੇਡ ਦਾ ਮੁਆਇਨਾ ਕੀਤਾ ਜਾਏਗਾ। ਇਕ ਹਾਥੀ ਨੂੰ ਪੂਰਾ ਸਜਾ ਕੇ ਤਿਆਰ ਕੀਤਾ ਜਾਏ। ਅਸੀਂ ਉਸ ਉੱਪਰ ਲਾਹੌਰ ਦੇ ਬਾਜ਼ਾਰਾਂ ਦਾ ਚੱਕਰ ਲਾਵਾਂਗੇ। ਫੀਲਬਾਨ" ਨੂੰ ਕਹੋ, ਸਭ ਤੋਂ ਵਧੇਰੇ ਹੁਕਮ ਬਰਦਾਰ ਹਾਥੀ ਛਾਂਟ ਲਿਆ ਜਾਵੇ। ਗੜਵਈ-ਖਾਨੇ ਵਿਚ ਵਿਸ਼ੇਸ਼ ਭੋਜਨ ਤਿਆਰ ਕਰਨ ਲਈ ਕਿਹਾ ਜਾਵੇ। ਲਾਗਰੀ-ਏ-ਖਾਸ ਨੂੰ ਅੱਜ ਹੀ ਹਦਾਇਤ ਕਰ ਦਿੱਤੀ ਜਾਵੇ। ਮਹਿਮਾਨਾਂ ਦੀ ਖ਼ਾਤਰ-ਦਾਰੀ ਦਾ ਵਿਸ਼ੇਸ਼ ਪ੍ਰਬੰਧ ਹੋਵੇ। ਹੌਲੀ ਦੇ ਦਿਨ ਲਾਹੌਰ ਦੇ ਬਾਜ਼ਾਰਾਂ ਵਿਚ ਪੂਰੀ ਮੁਸਤੈਦੀ ਨਾਲ ਨਿਗਰਾਨੀ ਰੱਖੀ ਜਾਵੇ। ਕਿਸੇ ਵੀ ਲਾਹੌਰ ਵਾਸੀ ਨੂੰ ਜਾਂ ਬਾਹਰੋਂ ਆਏ ਸ਼ਖਸ ਉੱਪਰ ਉਸ ਦੀ ਮਰਜੀ ਤੋਂ ਬਿਨਾਂ ਖਲਾਸ਼-ਓ-ਤਕਲੀਫ਼ ਨਾ ਹੋਵੇ। ਲਾਹੌਰ ਦੇ ਕਾਰਦਾਰ ਨੂੰ ਹੁਕਮ ਕੀਤਾ ਜਾਏ, ਸ਼ਹਿਰ ਦਾ ਅਮਨ ਭੰਗ ਨਾ ਹੋਣ ਦਿੱਤਾ ਜਾਏ। ਇਸ ਦੁਰਮਾਨ 'ਤੇ ਸਖ਼ਤੀ ਨਾਲ ਅਮਲ ਕੀਤਾ ਜਾਏ।'
—ਇਸ ਤਰ੍ਹਾਂ ਹੀ ਹੋਵੇਗਾ ਸਰਕਾਰ। ਛਕੀਰ ਨੇ ਸਿਰ ਝੁਕਾਇਆ।
-ਇਹ ਵੀ ਐਲਾਨ ਕੀਤਾ ਜਾਏ, ਸ਼ਾਹੀ ਦਰਬਾਰੀਆਂ ਨੂੰ ਸੋਨੇ ਦੀਆਂ ਪਿਚਕਾਰੀਆਂ ਦਿੱਤੀਆਂ ਜਾਣਗੀਆਂ। ਗੁਲਾਲ ਵੀ ਮਿਲੇਗਾ ਔਰ ਲਾਹੌਰ ਦਰਬਾਰ ਜ਼ੋਰ-ਸ਼ੋਰ ਨਾਲ ਹੋਲੀ ਮਨਾਏਗਾ।'
ਹੋਲੀ ਦਾ ਦਿਨ ਆ ਗਿਆ।
ਜਿਸ ਸਮੇਂ ਲਾਹੌਰ ਰੰਗ-ਬਰੰਗੇ ਪਾਣੀਆਂ ਨਾਲ ਗੜੁੱਚ ਹੋਇਆ ਪਿਆ ਸੀ, ਫਤੇਹ ਸਿੰਘ ਆਪਣੀ ਫੌਜ ਲੈ ਕੇ ਲਾਹੌਰ ਵੱਲ ਪਰਤ ਰਿਹਾ ਸੀ। ਉਸ ਸਮੇਂ ਪੰਜਾਬ ਦਾ ਮਹਾਰਾਜਾ ਆਪਣੇ ਦਰਬਾਰੀਆਂ ਨਾਲ ਹੋਲੀ ਖੇਡਦਾ ਗੁੱਥਮ-ਗੁੱਥਾ ਹੋ ਰਿਹਾ ਸੀ। ਸੋਨੇ ਦੀਆਂ ਪਿਚਕਾਰੀਆਂ ਇਕ ਦੂਸਰੇ ਉੱਪਰ, ਰੰਗਲੇ ਪਾਣੀ ਨਾਲ ਭਰੀਆਂ ਖ਼ਾਲੀ ਹੈ ਰਹੀਆ ਸਨ। ਹਵਾ ਵਿਚ ਗੁਲਾਲ ਉਡ ਰਿਹਾ ਸੀ। ਸਰਦਾਰਾਂ ਦੀਆਂ ਪੱਗਾਂ ਗਲਾਂ 'ਚ ਆ ਪਈਆਂ ਸਨ। ਦਾੜੀਆਂ ਖਿੱਲਰ ਗਈਆਂ ਸਨ। ਬਹੁਤੇ ਸਰਦਾਰ ਤਾਂ ਪਹਿਚਾਣੇ ਨਹੀਂ ਸਨ ਜਾਂਦੇ। ਭੰਗ ਤੇ ਸ਼ਰਾਬ ਦੇ ਨਸ਼ੇ ਵਿਚ ਇਕ ਦੂਸਰੇ ਉੱਪਰ ਜੁੱਤੀਆਂ ਸੁੱਟੀਆਂ ਜਾਣ ਲੱਗੀਆਂ। ਨਾਚ ਕਰਨ ਵਾਲੀਆਂ ਕੁੜੀਆਂ ਦੀ ਟੋਲੀ ਮਨੋਰੰਜਨ ਲਈ ਨੱਚ ਤੇ ਗਾ ਰਹੀ ਸੀ। ਉਹਨਾਂ ਦੇ ਕੱਪੜੇ ਵੀ ਰੰਗੇ ਗਏ ਸਨ। ਰਣਜੀਤ ਸਿੰਘ ਨੇ ਸ਼ਾਹੀ ਅੰਗ ਰੱਖਿਅਕਾਂ ਨੂੰ ਵੀ ਹੋਲੀ ਵਿਚ ਸ਼ਾਮਲ ਹੋਣ ਦਾ ਹੁਕਮ ਦਿੱਤਾ। ਸਾਰੇ ਮਸਤੀ ਵਿਚ ਆਏ, ਇਕ ਦੂਸਰੇ ਵੱਲ ਛੋਟੇ ਛੋਟੇ ਪੱਥਰ ਮਾਰਨ ਦੀ ਖੇਡ ਖੇਡਣ ਲੱਗੇ। ਇਕ ਪੱਥਰ ਰਣਜੀਤ ਸਿੰਘ ਦੇ ਚਿਹਰੇ ਉੱਪਰ ਆ ਲੱਗਾ। ਕਿਸੇ ਹੋਰ ਨੇ ਉਸ ਦੀ ਪਿੱਠ ਉੱਪਰ ਤਿੰਨ ਚਾਰ ਵਾਰ ਜੁੱਤੀਆਂ ਵੀ ਮਾਰੀਆ।" ਕੌਣ ਕਿਸ ਦੇ ਮਾਰ ਗਿਆ. ਕਿਸੇ ਦਾ ਧਿਆਨ ਨਹੀਂ ਸੀ। ਅੱਖਾਂ ਵਿਚ, ਕੰਨਾ ਵਿਚ, ਵਾਲਾ ਵਿਚ ਰੰਗ ਅਤੇ ਗੁਲਾਲ ਪੈ ਰਿਹਾ ਸੀ। ਅਜਿਹੀ ਮਸਤੀ ਦੇ ਆਲਮ ਵਿਚ ਰਣਜੀਤ ਸਿੰਘ ਨੇ ਆਪਣਾ ਸਿੰਗਾਰਿਆ ਹਾਥੀ ਮੰਗਵਾਇਆ। ਲੀਸ ਮਹੱਲ ਵਿਚੋਂ ਮੇਰਾਂ ਨੂੰ ਸਦਵਾਇਆ ਤੇ ਦੋਵੇਂ ਹਾਥੀ ਦੇ ਹੋਦੇ ਵਿਚ ਜਾ ਬੈਠੇ।
ਜਿਵੇਂ ਹੀ ਹਾਥੀ ਕਿਲ੍ਹੇ ਵਿਚੋਂ ਬਾਹਰ ਨਿਕਲਿਆ। ਅੰਗ ਰੱਖਿਅਕ ਘੋੜ ਸਵਾਰ ਅੱਗੇ, ਪਿੱਛ, ਸੱਜੇ ਖੱਬੇ ਨਾਲ ਚੱਲ ਪਏ। ਕੁਝ ਦਰਬਾਰੀ ਅਤੇ ਸ਼ਹਿਰ ਦੇ ਪਤਵੰਤੇ ਘੋੜਿਆਂ ਉੱਪਰ ਪਿੱਛੇ ਤੁਰ ਪਏ। ਬਾਜ਼ਾਰਾਂ ਦੇ ਦੋਹੀਂ ਪਾਸੀ, ਮਹਾਰਾਜੇ ਦੀ ਇਕ ਝਲਕ ਪਾਉਣ ਲਈ ਜੁੜੀ ਭੀੜ ਉੱਪਰ, ਰਣਜੀਤ ਸਿੰਘ ਰੁਪਈਆਂ ਅਤੇ ਮੋਹਰਾਂ ਦਾ ਮੀਂਹ ਵਰ੍ਹਾਉਣ ਲੱਗਾ। ਇਕ ਬਾਜ਼ਾਰ ਵਿਚ ਸ਼ਾਹੀ ਸਵਾਰੀ ਅੱਗ ਲੰਘ ਗਈ ਤਾਂ ਭੀੜ ਵਿਚ ਖੜ੍ਹਾ ਇਕ ਗੱਭਰੂ, ਕੋਲ ਖੜ੍ਹੇ ਅੱਧਖੜ ਬੰਦੇ ਦੇ ਕੰਨ ਕੋਲ ਮੂੰਹ ਕਰਕੇ ਉਸਵਸਾਇਆ: ਹੁੰਦੇ ਵਿਚ ਕੀ ਵੇਖਿਆ ਈ ?
-ਮਹਾਰਾਜਾ ਅਤੇ ਰਾਣੀ ਮੋਰਾਂ..?" ਅੱਧਖੜ ਬੰਦੇ ਨੇ ਹੱਥ ਆਈ ਮੋਹਰ ਬੜੇ ਵਿਚ ਪਾਉਂਦਿਆਂ ਕਿਹਾ।
ਓਹ ਤੇ ਬੈਠੇ ਈ ਹੋਏ ਨੇ, ਕੁਝ ਹੋਰ ਵੀ ਵੇਖਿਆ ਈ ?' ਪਹਿਲੇ ਨੇ ਸ਼ਰਾਰਤ ਨਾਲ ਪੁੱਛਿਆ।
-ਨਾ, ਹੋਰ ਤੇ ਕੁਝ ਨਹੀਂ ਵੇਖਿਆ।
-ਏਦਾਂ ਨਹੀਂ ਜਾਪਣ ਡਿਹਾ, ਜਿੱਦਾ ਕਾਣਾ ਦਿਉ, ਜਨਤ ਦੀ ਹੁਰ ਕਾਬੂ ਕਰੀ बल्ल से?' ताँबतु डी-डी वठवे भिभा घंटा सिए।
ਸੁਣਨ ਵਾਲਾ ਘਬਰਾ ਗਿਆ। ਡਰ ਕੇ ਇਧਰ ਉਧਰ ਡਾਕਿਆ-'ਅਗਰ ਕਿਸੇ ਸੂਹੀਏ ਸੁਣ ਲਿਆ ਤਾਂ । ਉਸ ਨੂੰ ਸਮਝ ਨਾ ਆਈ ਅੱਗੇ ਕੀ ਕਹੇ ਤੇ ਉਹ ਝੱਟ ਸੰਤ 'ਚ ਗੁੰਮ ਹੋ ਗਿਆ।
ਸ਼ਾਹੀ ਕਾਵਲਾ ਤੁਰਦਾ ਗਿਆ। ਲਾਹੌਰ ਦੇ ਬਾਜ਼ਾਰਾਂ ਵਿਚ ਛੱਜਿਆਂ ਉੱਪਰ ਖੜ੍ਹੇ ਲੋਕ, ਹਾਥੀ ਉੱਪਰ ਬੈਠੇ ਮਹਾਰਾਜੇ ਨੂੰ ਛੂਹਣ ਦਾ ਯਤਨ ਕਰਦੇ। ਉਸ ਦੇ ਰੰਗ ਚਿਹਰੇ ਨੂੰ ਵੇਖ ਕੇ ਹੱਸਦੇ। ਖੁਸ਼ੀ ਵਿਚ ਲਲਕਾਰੇ ਮਾਰਦੇ। ਮਹਾਰਾਜੇ ਦੀ ਜੇ ਦੋ ਨਾਅਰੇ ਲਾਉਂਦੇ। ਰਣਜੀਤ ਸਿੰਘ ਹੋਦੇ ਵਿਚ ਰੱਖਿਆ ਗੁਲਾਲ ਲੋਕਾਂ ਉੱਪਰ ਸੁੱਟਦਾ ਜਾਂਦਾ।
ਬੁੱਢੀਆਂ ਤੀਵੀਆਂ ਮਹਾਰਾਜੇ ਨੂੰ ਅਸੀਸਾਂ ਦੇਣ ਲੱਗੀਆਂ। ਬੜੇ ਸਾਲਾਂ ਬਾਅਦ ਲਾਹੌਰ ਨੇ ਇਸ ਤਰ੍ਹਾਂ ਖੁਸ਼ੀਆਂ ਮਨਾਈਆਂ ਹਨ। ਨਹੀਂ ਤਾਂ ਹਰ ਸਮੇਂ, ਕਦੇ ਅਫਗਾਨੀਆਂ ਤੋਂ, ਕਦੇ ਦੁਰਾਨੀਆਂ ਤੋਂ, ਕਦੇ ਸਿੱਖਾਂ ਤੋਂ, ਉਹਨਾਂ ਨੂੰ ਲੁੱਟੇ ਜਾਣ ਤੇ ਕੋਹੇ ਜਾਣ ਦਾ ਡਰ ਈ ਖਾਈ ਜਾਂਦਾ ਰਹਿੰਦਾ ਸੀ, ਹੁਣ ਚਾਰ ਪੰਜ ਵਰ੍ਹਿਆਂ ਤੋਂ ਸਹੀ ਮਾਅਨਿਆ ਵਿਚ ਲਾਹੌਰ ਘੁੱਗ ਵਸਣ ਲੱਗਾ ਹੈ।...
ਇਕ ਜਗਾਹ ਭੀੜ ਨੇ ਹਾਥੀ ਘੇਰ ਲਿਆ। ਰਣਜੀਤ ਸਿੰਘ ਨੇ ਰੁਪਈਆ ਦੀ ਮੁੱਠ ਭੀੜ ਵੱਲ ਸੁੱਟੀ। ਕੁਝ ਔਰਤਾਂ ਰੁਪਈਆਂ ਦੀ ਪਰਵਾਹ ਨਾ ਕਰਦਿਆਂ ਹਾਥੀ ਦੇ ਹੋਰ ਨੇੜੇ ਆਈਆਂ। ਉੱਪਰ ਵੱਲ ਮੂੰਹ ਕਰਕੇ ਇਕ ਸਾਥ ਬੋਲੀਆਂ:
'ਲੰਮੀ ਉਮਰ ਜੀਵੇ। ਬਾਦਸ਼ਾਹੀਆਂ ਬਣੀਆਂ ਰਹਿਣ। ਹਾਥੀ ਝੂਲਦੇ ਰਹਿਣ...। ਖੈਰਾਂ-ਮੁਬਾਰਕਾਂ ਹੋਣ। ਅੱਲਾਹ ਤੰਦਰੁਸਤੀ ਦੇਵੇ...।'
ਜਦ ਹਾਥੀ ਕਿਲ੍ਹੇ ਅੰਦਰ ਵਾਪਸ ਆਇਆ, ਸੂਰਜ ਕਦੇ ਦਾ ਹੇਠਾਂ ਲੱਥ ਚੁੱਕਾ ਸੀ। ਲਾਹੌਰ ਹੁਣ ਬੱਕਿਆ ਥੱਕਿਆ ਜਾਪਣ ਲੱਗ ਪਿਆ ਸੀ।
ਡਿਉਢੀਦਾਰ ਤੋਂ ਖ਼ਬਰ ਮਿਲੀ, 'ਮਾਈ ਸਦਾ ਕੌਰ ਆਈ ਹੋਈ ਹੈ। ਨਾਲ ਮਹਾਰਾਣੀ ਮਹਿਤਾਬ ਕੌਰ ਵੀ ਏ।
—ਉਹਨਾਂ ਨੂੰ ਆਖਣਾ, ਅੱਜ 'ਕਾਕਾ ਜੀ' ਮਸ਼ਰੂਫ਼ ਨੇ ਕੱਲ੍ਹ ਮਿਲਣਗੇ। ਤੇ ਉਹ ਰੰਗ ਬਰੰਗੀ ਹੋਈ ਮੇਰਾਂ ਨੂੰ ਲੈ ਕੇ ਆਪਣੀ ਰਹਾਇਸ਼ਗਾਹ ਵੱਲ ਜਾਂਦਾ, ਹੁਕਮ ਕਰ ਗਿਆ-'ਕਿਸੇ ਨੂੰ ਵੀ ਸਵੇਰ ਤੱਕ ਏਧਰ ਆਉਣ ਦੀ ਆਗਿਆ ਨਾ ਦਿੱਤੀ ਜਾਵੇ।
-ਜੋ ਹੁਕਮ ਸਰਕਾਰ। ਡਿਉਢੀਦਾਰ ਅੱਧਾ ਝੁਕ ਗਿਆ। ਫਿਰ ਬਾਹਰ ਆ ਕੇ ਪੂਰੀ ਮੁਸਤੈਦੀ ਨਾਲ ਆਸ ਪਾਸ ਨਿਗਰਾਨੀ ਕਰਨ ਲੱਗਾ।
ਇਹ ਕਾਂਡ ਖਤਮ ਕਰਨ ਲਈ ਮੈਂ ਅੱਖਾਂ ਬੰਦ ਕਰੀ ਅਜੇ ਸੋਚ ਰਿਹਾ ਸਾਂ। ਕੱਲ੍ਹ ਜਦੋਂ ਸਵੇਰੇ ਰਣਜੀਤ ਸਿੰਘ, ਮਹਿਤਾਬ ਅਤੇ ਸਦਾ ਕੌਰ ਦੇ ਸਾਹਮਣੇ ਆਏਗਾ, ਕੀ ਗੱਲਾਂ ਹੋਣਗੀਆਂ ਮੇਰੇ ਫੋਨ ਦੀ ਘੰਟੀ ਵੱਜੀ, ਮੈਂ ਭਕਿਆ। ਔਨ ਕਰਕੇ ਹੋਲੇ ਕਿਹਾ-ਉਧਰੋਂ ਮੇਰਾ ਮਿੱਤਰ ਪ੍ਰੋ. ਕੰਤਕੀ ਬੋਲਿਆ-ਕਿਥੇ ਕੁ ਪਹੁੰਚਿਆ ਏਂ ?
-ਰਣਜੀਤ ਸਿੰਘ ਨੂੰ ਹੋਲੀ ਖਿਡਾ ਕੇ ਹਟਿਆ। ਅਜੇ ਉਵੇਂ ਹੀ ਲਿਬੜਿਆ ਹੋਇਐ। ਮੈਂ ਹੱਸਿਆ।
-ਮੇਰਾਂ ਵਿਆਹ ਲਿਆਦੀ ? ਮੈਂ 'ਹਾਂ' ਕਿਹਾ ਤਾਂ ਉਸ ਨੇ ਕਿਹਾ, 'ਮੈਂ ਆਉਨੇ-ਜਿੰਨਾ ਲਿਖਿਆ ਹੈ... ਮੈਂ ਪੜ੍ਹਨਾਂ ਚਾਹੁੰਨਾ। ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਉਸ ਨੇ ਫੋਨ ਕੱਟ ਦਿੱਤਾ।
ਜਦ ਉਹ 23 ਕਾਂਡ ਚੁੱਕ ਕੇ ਲੈ ਗਿਆ। ਮੇਰਾ ਅੱਗੇ ਲਿਖਣ ਨੂੰ ਮਨ ਨਾ ਕੀਤਾ। ਦੇਖਾਂ ਕੰਤਕੀ ਆਪਣੀ ਵਿਦਵਤਾ ਦੇ ਕਿਹੜੇ ਕੋਤਕ ਵਿਖਾਉਂਦਾ ਹੈ।
ਜਿਵੇਂ ਰਣਜੀਤ ਸਿੰਘ ਝੰਗ ਤੋਂ ਕੋਈ ਸੂਚਨਾ ਨਾ ਆਉਣ ਕਾਰਨ ਪਰੇਸ਼ਾਨ ਸੀ, ਚਾਰ ਕੁ ਦਿਨਾਂ ਬਾਅਦ, ਮੇਰੀ ਹਾਲਤ ਵੀ ਉਸ ਵਰਗੀ ਹੋ ਗਈ। ਪ੍ਰੋ. ਕੌਤਕੀ ਨਾ ਆਪ ਆਇਆ ਨਾ ਕੋਈ ਫੋਨ ਆਇਆ।