ਰਣਜੀਤ ਸਿੰਘ ਨੇ, ਫ਼ਕੀਰ ਅਜ਼ੀਜ਼ਉਦਦੀਨ ਨੂੰ ਜੰਗ ਰੋਕੇ ਜਾਣ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਕਿਹਾ ਗਿਆ ਸੀ। ਕੁਝ ਹੀ ਦਿਨਾਂ 'ਚ ਵਕੀਰ ਨੇ ਸਾਰੇ ਵੇਰਵੇ ਹਾਸਲ ਕਰ ਲਏ। ਦਰਬਾਰ ਵਿਚ ਇਹਨਾਂ ਬਾਰੇ ਜਾਣਕਾਰੀ ਦਿੰਦਿਆਂ ਵਕੀਰ ਨੇ ਦੱਸਿਆ:
-ਸਰਕਾਰ, ਦਰਅਸਲ ਗੱਲ ਇਹ ਹੈ, ਸਪੇਨ ਉੱਪਰ ਹਮਲਾ ਕਰਨ ਸਦਕਾ ਨਾਪੋਲੀਅਨ ਦੀਆਂ ਫੌਜਾਂ ਯੂਰਪ ਵਿਚ ਫਸ ਗਈਆਂ ਹਨ। ਹੁਣ ਸ਼ਾਇਦ ਕਈ ਸਾਲਾਂ ਤੱਕ ਨਪੋਲੀਅਨ, ਈਰਾਨ, ਅਫ਼ਗਾਨਿਸਤਾਨ ਰਸਤੇ ਆ ਕੇ ਭਾਰਤ ਉੱਪਰ ਹਮਲਾ ਨਾ ਕਰ ਸਕੇ। ਹੁਣ ਨਪੋਲੀਅਨ ਉੱਧਰ ਹੀ ਰੁੱਝਿਆ ਰਹੇਗਾ। ਸੂਹ ਹੋਰ ਵੀ ਲੱਗੀ ਹੈ ਮਹਾਰਾਜ, ਮੈਟਕਾਫ਼ ਅਜੇ ਵੀ ਖ਼ਾਲਸਾ ਫੌਜ ਨਾਲ ਲੜਨ ਦਾ ਇਰਾਦਾ ਰੱਖਦਾ ਹੈ। ਪਰ ਵਿਰੰਗੀ ਸਰਕਾਰ, ਬਿਨਾਂ ਵਜਾਹ ਕੰਪਨੀ ਦੇ ਖਜ਼ਾਨੇ ਉੱਪਰ ਬੋਝ ਨਹੀਂ ਪਾਉਣਾ ਚਾਹੁੰਦੀ। ਉਸ ਨੇ ਸਖ਼ਤ ਤਾੜਨਾ ਕੀਤੀ, ਲਾਹੌਰ ਦਰਬਾਰ ਪ੍ਰਤੀ ਆਪਣਾ ਵਿਹਾਰ ਬਦਲੇ, ਔਰ ਮਿੱਤਰਤਾ ਵਧਾਉਣ ਦੇ ਮੌਕੇ ਪੈਦਾ ਕਰੇ।
-ਇਹਨਾਂ ਦਿਨਾਂ 'ਚ ਉਹ ਫਿਰੰਗੀ ਹੈ ਕਿੱਥੇ ? ਰਣਜੀਤ ਸਿੰਘ ਨੇ ਪੁੱਛਿਆ।
-ਅਜੇ ਅੰਮ੍ਰਿਤਸਰ ਵਿਚ ਹੀ ਟਿਕਿਆ ਹੋਇਐ, ਸਰਕਾਰ, ਉਸ ਦੀ ਬੇਗ਼ਮ ਜਾਂ ਰਖੇਲ ਜੋ ਵੀ ਹੈ, ਉਸ ਦੇ ਨਾਲ ਏ।
—ਉਸ ਉੱਪਰ ਕਰੜੀ ਨਜ਼ਰ ਰੱਖੀ ਜਾਏ। ਰਣਜੀਤ ਸਿੰਘ ਨੇ ਹੁਕਮ ਸੁਣਾਇਆ।
-ਦਰਬਾਰ ਦੇ ਤਿੰਨ ਸੁਹੀਏ, ਹਰ ਸਮੇਂ ਉਸ ਦੇ ਦੁਆਲੇ ਰਹਿੰਦੇ ਨੇ ਹਜ਼ੂਰ।' ਫਕੀਰ ਅਜ਼ੀਜ਼ਉਦਦੀਨ ਨੇ ਦੱਸਿਆ।
ਮੋਹਕਮ ਚੰਦ ਨੂੰ ਜਦ ਪਤਾ ਲੱਗਿਆ, ਅੰਗਰੇਜ਼ਾਂ ਨਾਲ ਜੰਗ ਕਰਨ ਦੀ ਸੰਭਾਵਨਾ ਨਹੀਂ ਹੈ। ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਬਲਦੀ ਅੱਗ ਉੱਪਰ ਕਿਸੇ ਨੇ ਅਚਾਨਕ ਪਾਣੀ ਡੋਲ੍ਹ ਦਿੱਤਾ ਹੋਵੇ। ਉਹ ਅੰਗਰੇਜ਼ਾਂ ਨੂੰ ਖਾਲਸਾ ਫੌਜ ਦੇ ਜੌਹਰ ਦਿਖਾਉਣਾ ਚਾਹੁੰਦਾ ਸੀ।
ਇਸ ਦੌਰਾਨ ਰਣਜੀਤ ਸਿੰਘ ਨਾਲ ਮਿੱਤਰਤਾ ਦੀ ਸੰਧੀ ਲਈ, ਕਲਕੱਤੇ ਤੋਂ ਦੇ ਖਰੜੇ ਭੇਜੇ ਗਏ। ਲਾਹੌਰ ਦਰਬਾਰ ਵਿਚ ਦਰਬਾਰੀਆਂ ਦੀ ਹਾਜ਼ਰੀ ਵਿਚ ਇਹਨਾਂ ਨੂੰ ਪੜ੍ਹਿਆ ਗਿਆ।
-ਬ੍ਰਿਟਿਸ਼ ਸਰਕਾਰ, ਖਾਲਸਾ ਸਰਕਾਰ ਨਾਲ ਸਥਾਈ ਮਿੱਤਰਤਾ ਚਾਹੁੰਦੀ ਹੈ।
-ਸਤਲੁਜ ਦਰਿਆ ਦੇ ਉੱਤਰ ਵੱਲ, ਖਾਲਸਾ ਸਰਕਾਰ ਨੂੰ ਬ੍ਰਿਟਿਸ਼ ਸਰਕਾਰ
ਵੱਲੋਂ ਮੁਕੰਮਲ ਮਾਣਤਾ ਦਿੱਤੀ ਜਾਵੇਗੀ। -ਸਤਲੁਜ ਦਰਿਆ ਦੇ ਦੱਖਣ ਵੱਲ ਰਣਜੀਤ ਸਿੰਘ ਨੂੰ ਆਪਣੇ ਅਧਿਕਾਰ ਹੇਠ ਖੇਤਰ ਦੀ ਨਿਗਰਾਨੀ ਲਈ ਫੌਜ ਰੱਖਣ ਦੀ ਆਗਿਆ ਹੋਵੇਗੀ।
-ਰਣਜੀਤ ਸਿੰਘ, ਮਾਲਵਾ ਖੇਤਰ ਦੇ ਸਿੱਖ ਰਾਜਿਆਂ ਉੱਪਰ ਆਪਣੇ ਅਧਿਕਾਰ ਦਾ ਦਾਅਵਾ ਨਹੀਂ ਕਰੇਗਾ।
-ਖਾਲਸਾ ਸਰਕਾਰ, ਸਤਲੁਜ ਪਾਰ ਦੇ ਰਾਜਿਆਂ ਦੇ ਮਾਮਲਿਆਂ ਵਿਚ ਕਿਸੇ ਵੀ ਤਰ੍ਹਾਂ ਦਾ ਦਖ਼ਲ ਨਹੀਂ ਦੇਵੇਗੀ।
ਸ਼ਰਤਾਂ ਸੁਣਦਿਆਂ ਹੀ ਰਣਜੀਤ ਸਿੰਘ ਨੇ ਗੁੱਸੇ ਵਿਚ ਕਿਹਾ, 'ਇਹ ਵਿਰੰਗੀ ਕੌਣ ਹੁੰਦੇ ਨੇ, ਮੈਨੂੰ ਆਗਿਆ ਦੇਣ ਵਾਲੇ ? ਸਾਨੂੰ ਅਜੇਹੀ ਕਿਸੇ ਦੋਸਤੀ ਦੀ ਲੋੜ ਨਹੀਂ ਹੈ, ਜਦ ਤੱਕ ਫ਼ਿਰੰਗੀ ਸਰਕਾਰ, ਪੂਰੇ ਸਿੱਖ ਸਰਦਾਰਾਂ ਦੇ ਇਲਾਕੇ ਸਮੇਤ, ਲਾਹੌਰ ਦਰਬਾਰ ਦੀ ਸਰਦਾਰੀ ਪ੍ਰਵਾਨ ਨਹੀਂ ਕਰਦੀ।
ਬਰਤਾਨੀਆਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਮੋਟਕਾਫ਼ ਹੁਣ ਚਾਪਲੂਸੀ ਦਾ ਹਥਿਆਰ ਵਰਤਣ ਲੱਗਾ। ਦੋਹਾਂ ਧਿਰਾਂ ਵਿਚ ਚੂਹੇ-ਬਿੱਲੀ ਦੀ ਖੇਡ ਜਾਰੀ ਰਹੀ।
ਮੈਟਕਾਫ਼ ਦੀ ਲਾਹੌਰ ਵਿਚ ਮੌਜੂਦਗੀ ਤੋਂ ਦੀਵਾਨ ਮੋਹਕਮ ਚੰਦ ਅਤੇ ਅਕਾਲੀ ਫੂਲਾ ਸਿੰਘ ਪੂਰੇ ਖਿੱਝੇ ਹੋਏ ਸਨ। ਸੰਧੀ ਦੇ ਖਰੜੇ ਵਿਚ ਹਰ ਰੋਜ ਕੁਝ ਨਾ ਕੁਝ ਜੋੜਿਆ ਜਾਂਦਾ, ਕੁਝ ਰੱਦ ਕਰ ਦਿੱਤਾ ਜਾਂਦਾ। ਅੰਗਰੇਜ਼ੀ ਫੌਜ ਅਜੇ ਵੀ ਸਤਲੁਜ ਦੇ ਕੰਢੇ ਲਾਗੇ ਬੈਠੀ ਕਿਸੇ ਅਗਲੇ ਹੁਕਮ ਦੀ ਉਡੀਕ ਵਿਚ ਸੀ। ਆਖ਼ਰ ਦੋਵੇਂ ਧਿਰਾਂ ਨਵੀਂਆਂ ਸ਼ਰਤਾਂ ਉੱਪਰ ਕੁਝ ਨਾ ਕੁਝ ਸਹਿਮਤ ਹੋ ਗਈਆਂ।
-ਖ਼ਾਲਸਾ ਸਰਕਾਰ ਦਾ, ਉਹਨਾਂ ਸਾਰੇ ਖੇਤਰਾਂ ਉੱਪਰ, ਜਿਹੜੇ ਉਸ ਨੇ ਮੈਟਕਾਫ਼ ਦੇ ਆਉਣ ਤੋਂ ਪਹਿਲਾਂ ਅਧੀਨ ਕੀਤੇ ਸਨ, ਉਹਨਾਂ ਉੱਪਰ ਕਬਜਾ ਰਹੇਗਾ।
-ਖ਼ਾਲਸਾ ਸਰਕਾਰ ਨੂੰ ਹੁਣੇ ਹੁਣੇ ਆਪਣੇ ਅਧਿਕਾਰ ਹੇਠ ਲਿਆਂਦਾ ਇਲਾਕਾ ਛੱਡਣਾ ਪਵੇਗਾ।
-ਸਲਤੁਜ ਪਾਰ ਦੇ ਖੇਤਰਾਂ ਵਿਚ ਰਣਜੀਤ ਸਿੰਘ, ਉਂਨੀ ਕੁ ਸੈਨਾ ਰੱਖ ਸਕੇਗਾ ਜਿੰਨੀ ਸਥਾਨਕ ਪ੍ਰਬੰਧ ਲਈ ਲੋੜੀਂਦੀ ਹੋਵੇਗੀ।
-ਸਤਲੁਜ ਦਰਿਆ ਨੂੰ ਦੋਹਾ ਸਰਕਾਰਾਂ ਦੀ ਸਰਹੱਦ ਮੰਨਿਆ ਜਾਵੇਗਾ।
-ਮਾਲਵਾ ਖੇਤਰ ਦੇ ਰਾਜਿਆਂ ਉੱਪਰ ਬ੍ਰਿਟਿਸ਼ ਸਰਕਾਰ ਦੀ ਪ੍ਰਭੂਸੱਤਾ ਪ੍ਰਵਾਨ ਕਰਨੀ ਹੋਵੇਗੀ।
-ਇਹਨਾਂ ਸ਼ਰਤਾਂ ਨੂੰ ਭੰਗ ਕਰਨ 'ਤੇ ਇਸ ਸੰਧੀ ਨੂੰ ਰੱਦ ਸਮਝਿਆ ਜਾਵੇਗਾ।
25 ਅਪ੍ਰੈਲ 1809 ਨੂੰ ਇਸ ਅੰਮ੍ਰਿਤਸਰ ਸੰਧੀ ਉੱਪਰ ਦੋਹਾਂ ਧਿਰਾਂ ਨੇ ਦਸਤਖ਼ਤ ਕਰ ਦਿੱਤੇ। ਇਸ ਸਮੇਂ ਰਣਜੀਤ ਸਿੰਘ ਦੇ ਚਿਹਰੇ ਉੱਪਰ ਨਿਰਾਸ਼ਾ ਸਪੱਸ਼ਟ ਝਲਕਦੀ ਸੀ। ਉਸ ਨੇ ਸੋਚਿਆ-ਜਮਨਾ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਉੱਪਰ ਮੁਕੰਮਲ ਸਰਦਾਰੀ ਕਾਇਮ ਕਰਨ ਦੇ, ਅਤੇ ਪੂਰੀ ਸਿੱਖ ਕੌਮ ਦਾ ਮਹਾਰਾਜਾ ਬਣਨ ਦੇ ਮੇਰੇ ਸੁਪਨੇ ਚਕਨਾਚੂਰ ਹੋ ਗਏ।.. ਉਸ ਨੇ ਛਕੀਰ ਅਜ਼ੀਜ਼ਉਦਦੀਨ ਨੂੰ ਕਿਹਾ, 'ਫ਼ਕੀਰ ਸਾਹਬ, ਇਹ ਸੰਧੀ ਮੇਰੇ ਹਜ਼ਮ ਨਹੀਂ ਹੋ ਰਹੀ। ਫਿਰੰਗੀ ਖ਼ੁਦ ਤਾਂ ਇਕੋ ਛੜੱਪਾ ਮਾਰ ਕੇ ਜਮਨਾ ਤੋਂ ਸਤਲੁਜ ਦਰਿਆ ਤੱਕ ਕਾਬਜ਼ ਹੋ ਗਏ ਔਰ ਲਾਹੌਰ ਦਰਬਾਰ ਦੀ ਸੀਮਾਂ ਤੈਅ ਕਰਕੇ ਸਾਨੂੰ ਕੁਝ ਵੀ ਕਰਨ ਤੋਂ ਰੋਕ ਦਿੱਤਾ ਹੈ।
-ਸਰਕਾਰ, ਮੈਂ ਹਜ਼ੂਰ ਦੀ ਮਾਨਸਿਕ ਹਾਲਤ ਸਮਝਦਾ ਹਾਂ। ਇਸ ਵਿਚ ਅਸੀਂ ਬੇਬਸ ਸਾਂ। ਮਾਲਵਾ ਦੇ ਸਰਦਾਰਾਂ ਦੀ ਨੀਯਤ ਔਰ ਨੀਤੀ ਤੋਂ ਹਜੂਰ ਭਲੀ-ਭਾਂਤ ਵਾਕਫ ਹਨ। ਇਹ ਚੰਗਾ ਹੀ ਹੋਇਆ, ਬਿੱਲੀ ਥੈਲੇ ਵਿਚੋਂ ਬਾਹਰ ਆ ਗਈ। ਅਗਰ ਜੰਗ ਸ਼ੁਰੂ ਹੋ ਜਾਂਦੀ: ਮਾਲਵਾ ਸਰਕਾਰਾਂ ਨੇ ਤਾਂ ਦੰਗਾ ਦੇਣਾ ਹੀ ਸੀ । ਖ਼ਾਲਸਾ ਫੌਜ ਦਾ ਬਹੁਤ ਨੁਕਸਾਨ ਹੁੰਦਾ। ਅੱਲਾਹ ਜੋ ਕਰਦਾ ਹੈ, ਚੰਗਾ ਹੀ ਕਰਦਾ ਹੈ। ਹੁਣ ਅਸੀਂ ਵਿਰੰਗੀਆਂ ਵੱਲੋਂ ਬੇਫ਼ਿਕਰ ਹੋ ਕੇ, ਪਹਾੜੀ ਇਲਾਕੇ ਔਰ ਮੁਲਤਾਨ ਵੱਲ ਖਾਲਸਾ ਰਾਜ ਫੈਲਾ ਸਕਾਂਗੇ। ਅੰਗਰੇਜ਼ ਪਿਛਲੇ ਦਸਾਂ ਸਾਲਾਂ ਤੋਂ ਸਾਜ਼ਸ਼ਾ ਰਚਦੇ ਆਏ ਸਨ ਤੇ ਆਖ਼ਰ ਉਹ ਕਾਮਯਾਬ ਹੋ ਗਏ। ਹਜੂਰ ਹੁਣ ਸੱਪ ਲੰਘ ਗਿਆ ਹੈ। ਲਕੀਰ ਨੂੰ ਪਿੱਟਣ ਨਾਲ ਕੁਝ ਹਾਸਲ ਨਹੀਂ ਹੋਣਾ। ਸੈਨਿਕ-ਬਲ ਸਾਡੇ ਪਾਸ ਹੈ। ਫਤੇਹ ਕਰਨ ਲਈ ਪੂਰਾ ਜਹਾਂ ਪਿਆ ਹੈ।
ਫਕੀਰ ਅਜ਼ੀਜ਼ਉਦਦੀਨ ਦੀਆਂ ਗੱਲਾਂ ਸੁਣ ਕੇ, ਰਣਜੀਤ ਸਿੰਘ ਨੇ ਆਪਣੇ ਆਪ ਨੂੰ ਸੰਭਾਲਿਆ।
-ਹਜੂਰ ਵਿਰੰਗੀ ਮੈਟਕਾਫ਼ ਨੂੰ ਵਿਦਾ ਵੀ ਕਰਨਾ ਪਏਗਾ, ਦਰਬਾਰ ਦੀ ਮਰਿਯਾਦਾ ਹੈ। ਡਕੀਰ ਨੇ ਪੁੱਛਿਆ।
-ਜੋ ਕਰ ਸਕਦੇ ਹੋ ਕਰੋ। ਰਣਜੀਤ ਸਿੰਘ ਦੇ ਬੋਲ ਉਦਾਸੀ ਭਰੇ ਸਨ। ਫ਼ਕੀਰ ਨੇ ਰੱਖਿਆ-ਮਹਾਰਾਜਾ ਗਹਿਰ ਗੰਭੀਰ ਬਹੁਤ ਹੀ ਸੁਸਤ-ਚਾਲ, ਰਾਣੀਵਾਸ ਵੱਲ ਤੁਰ ਪਿਆ।
ਇਸ ਸੰਧੀ ਉੱਪਰ, ਅਕਾਲੀ ਫੂਲਾ ਸਿੰਘ ਅਤੇ ਦੀਵਾਨ ਮੋਹਕਮ ਚੰਦ ਸਖ਼ਤ ਗਰਾਜ ਹੋ ਗਏ। ਦੀਵਾਨ ਮੋਹਕਮ ਚੰਦ ਨੇ ਗੁੱਸੇ ਨਾਲ ਕਿਹਾ: 'ਅਜੇ ਕੁਝ ਨਹੀਂ ਵਿਗੜਿਆ। ਮਹਾਰਾਜੇ ਨੂੰ ਇਹ ਸੰਧੀ ਪਾੜ ਦੇਣੀ ਚਾਹੀਦੀ ਹੈ। ਮੈਟਕਾਫ਼ ਨੂੰ ਬੇਇਜ਼ਤ ਕੇ ਦਰਬਾਰ ਵਿਚ ਕੱਢ ਦੇਣਾ ਚਾਹੀਦਾ ਹੈ।
ਸਾਰੀ ਰਾਤ ਮੋਹਕਮ ਚੰਦ ਗੁੱਸੇ ਕਾਰਨ ਸੋ ਨਾ ਸਕਿਆ। ਅਗਲੇ ਦਿਨ ਭਰੇ ਜਰਬਾਰ ਵਿਚ ਉਸ ਨੇ ਰਣਜੀਤ ਸਿੰਘ ਨੂੰ ਕਿਹਾ, 'ਮਹਾਰਾਜ ਮੇਰੀ ਅਰਜ਼ ਹੈ...।'
-ਕਰੋ ਮੋਹਕਮ ਚੰਦ। ਰਣਜੀਤ ਸਿੰਘ ਦੇ ਚਿਹਰੇ ਉੱਪਰ ਵੀ ਪਹਿਲਾਂ ਵਰਗਾ
ਲੋਕ ਨਹੀਂ ਸੀ। ਲੱਗਦਾ ਸੀ. ਜਿਵੇਂ ਉਹ ਵੀ ਸਾਰੀ ਰਾਤ ਬੇਚੈਨ ਰਿਹਾ ਹੋਵੇਗਾ।'
-ਮੇਰੀ ਖਵਾਹਿਸ਼ ਹੈ ਮਹਾਰਾਜ, ਅਸੀਂ ਮਰਾਠਿਆਂ ਨਾਲ, ਰੁਹੇਲਿਆਂ ਨਾਲ ਅਤੇ ਸਮਰੂ ਬੇਗਮ ਨਾਲ ਮਿਲ ਕੇ, ਅੰਗਰੇਜ਼ਾਂ ਨੂੰ ਮਾਲਵਾ ਖੇਤਰ ਵਿਚੋਂ ਧੂ ਕੇ ਬਾਹਰ ਸੁੱਟ ਦੇਈਏ।
-'ਕੱਲੇ ਮਾਲਵਾ ਵਿਚੋਂ ਹੀ ਕਿਉਂ ?' ਅਕਾਲੀ ਫੂਲਾ ਸਿੰਘ ਗਰਜਿਆ-'ਅਸੀਂ ਗੋਰਿਆ ਨੂੰ ਪੂਰੇ ਹਿੰਦੁਸਤਾਨ ਵਿਚੋਂ ਬਾਹਰ ਸੁੱਟ ਦੇਵਾਂਗੇ। ਤੇ ਉਸ ਨੇ ਗੁੱਸੇ ਨਾਲ ਤਲਵਾਰ ਮਿਆਨ ਵਿਚੋਂ ਧੂਅ ਲਈ।
ਰਣਜੀਤ ਸਿੰਘ ਅੰਦਰ ਜੋਸ਼ ਆ ਗਿਆ। ਉਸ ਦੀਆਂ ਮੁੱਛਾਂ ਫਰਕਣ ਲੱਗੀਆਂ। ਉਹ ਫ਼ਕੀਰ ਅਜ਼ੀਜ਼ਉਦਦੀਨ ਵੱਲ ਝਾਕਿਆ।
ਫ਼ਕੀਰ ਸ਼ਾਂਤ ਰਿਹਾ।
ਦਰਬਾਰ ਦੀਆਂ ਇਹ ਘਟਨਾਵਾਂ ਮੈਟਕਾਫ਼ ਤੱਕ ਪੁੱਜੀਆਂ ਤੇ ਫਿਰ ਅੱਗੇ ਦਿੱਲੀ ਤੱਕ ਤੇ ਅੱਗੇ ਕਲਕੱਤੇ ਤੱਕ। ਦੋਹਾਂ ਧਿਰਾਂ ਵਿਚ ਤਣਾਅ ਅਜੇ ਵੀ ਬਰਕਰਾਰ ਸੀ। ਅੰਗਰੇਜ਼ਾਂ ਨੂੰ ਜਾਣਕਾਰੀ ਮਿਲ ਗਈ, ਦੀਵਾਨ ਮੋਹਕਮ ਚੰਦ ਨੇ ਮਰਹੱਟਿਆਂ ਨਾਲ ਤਾਲ-ਮੇਲ ਬਣਾਇਆ ਹੋਇਆ ਹੈ। ਅੰਗਰੇਜ਼ ਪੂਰੀ ਤਰ੍ਹਾਂ ਬੇਫ਼ਿਕਰ ਨਹੀਂ ਸਨ। ਉਹਨਾਂ ਨੂੰ ਸ਼ੱਕ ਸੀ, ਸੰਧੀ ਦੀਆਂ ਸ਼ਰਤਾਂ ਉੱਪਰ ਸਹੀ ਤਰ੍ਹਾਂ ਅਮਲ ਹੋਵੇਗਾ।
ਪਰ ਸਮਾਂ ਲੰਘਣ ਲੱਗਾ। ਤਣਾਅ ਘਟਣ ਲੱਗਾ। ਮਾਹੌਲ ਹੌਲੀ ਹੌਲੀ ਸ਼ਾਂਤ ਹੋਣ ਲੱਗਾ। ਪਰ ਦੀਵਾਨ ਮੋਹਕਮ ਚੰਦ ਅਜੇ ਵੀ ਸਮਝਦਾ ਸੀ, ਅੰਗਰੇਜ਼ੀ ਹਕੂਮਤ ਨੇ ਮਿੱਤਰਤਾ ਦੀ ਸੰਧੀ ਦੇ ਬਹਾਨੇ, ਲਾਹੌਰ ਦਰਬਾਰ ਨਾਲ ਧੋਖਾ ਕਰਕੇ ਮਹਾਰਾਜੇ ਦੀ ਬੇਇਜ਼ਤੀ ਕੀਤੀ ਹੈ।
ਸਿੱਖ ਜਰਨੈਲ ਅਤੇ ਕੁਝ ਦਰਬਾਰੀ ਪੂਰੇ ਕ੍ਰੋਧ ਵਿਚ ਸਨ । ਫਕੀਰ ਅਜੀਜ਼ਉਦਦੀਨ, ਉਹਨਾਂ ਦੇ ਕ੍ਰੋਧ ਨੂੰ ਸ਼ਾਂਤ ਰੱਖਣ ਲਈ ਉਚੇਚੇ ਯਤਨ ਕਰਨ ਲੱਗਾ। ਉਹ ਮਿੱਤਰਤਾ ਦੀ ਸੰਧੀ ਦੇ ਫਾਇਦੇ ਅਤੇ ਦੁਸ਼ਮਣੀ ਜਾਂ ਅੰਗਰੇਜ਼ਾਂ ਨਾਲ ਜੰਗ ਦੇ ਨੁਕਸਾਨਾਂ ਤੋਂ ਜਾਣੂ ਕਰਵਾਉਣ ਲੱਗਾ। ਜਦ ਉਹ ਆਤਮ-ਚਿੰਤਨ ਕਰਦਾ ਤਾਂ ਉਹ ਦੁੱਖੀ ਵੀ ਹੁੰਦਾ. ਉਹ ਸਮਝਦਾ ਸੀ, ਅੰਗਰੇਜ਼ਾਂ ਨੇ 1801 ਅਤੇ 1806 ਵਿਚ ਖੁਦ ਖਾਲਸਾ ਸਰਕਾਰ ਅਤੇ ਬਰਤਾਨੀਆਂ ਸਰਕਾਰ ਵਿਚਕਾਰ ਜਮਨਾ ਦਰਿਆ ਨੂੰ ਹੱਦ ਸਵੀਕਾਰ ਕੀਤਾ ਸੀ ਤੇ ਹੁਣ ਫਿਰੰਗੀਆਂ ਨੇ ਖ਼ਾਲਸਾ ਸਰਕਾਰ ਨਾਲ ਬਹੁਤ ਵਧੀਕੀ ਕੀਤੀ ਹੈ। ਪਰ ਇਸ ਸੱਚਾਈ ਨੂੰ ਜ਼ਾਹਰ ਕਰਕੇ ਉਹ ਸਿੱਖ ਜਰਨੈਲਾਂ ਅਤੇ ਖਾਲਸਾ ਫੌਜ ਨੂੰ ਭੜਕਾਉਣਾ ਨਹੀਂ ਸੀ ਚਾਹੁੰਦਾ।
ਇਸ ਗੱਲ ਨੂੰ ਅੰਗਰੇਜ਼ ਵੀ ਸਮਝਦੇ ਸਨ। ਪਰ ਹੁਣ ਤੀਰ ਕਮਾਨ ਵਿਚੋਂ ਨਿਕਲ ਚੁੱਕਿਆ ਸੀ। ਉਹ ਆਪਣੇ ਇਹ ਗੁਨਾਹ ਭਰੇ ਧੱਕੇ ਨੂੰ ਘਟਾਉਣ ਲਈ, ਰਣਜੀਤ ਸਿੰਘ ਨਾਲ ਦੋਸਤੀ ਦੀ ਇਸ ਸੰਧੀ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਲੱਗ ਪਏ।
ਜਿਵੇਂ ਹੀ ਮੌਸਮ ਬਦਲਿਆ, ਰਣਜੀਤ ਸਿੰਘ ਦਾ ਮਿਜਾਜ਼ ਵੀ ਬਦਲ ਗਿਆ। ਉਸ ਨੇ ਸੋਚਿਆ, 'ਨਮੋਸ਼ੀਆਂ ਨੂੰ ਗਲੇ ਲਗਾ ਕੇ ਬਾਦਸ਼ਾਹੀਆਂ ਨਹੀਂ ਮਾਣੀਆਂ ਜਾ ਸਕਦੀਆਂ।... ਮੈਂ ਅੰਗਰੇਜ਼ਾਂ ਨਾਲ ਸ਼ਤਰੰਜ ਦੀ ਰਾਜਨੀਤਕ ਖੇਡ ਖੇਡੀ, ਮੈਨੂੰ ਇਸ ਵਿਚ ਮਾਤ ਹੋਈ। ਕਦੇ ਮੈਂ ਫਿਰੰਗੀਆਂ ਨੂੰ ਵੀ ਕਹਾਂਗਾ ਸ਼ਹਿ ਔਰ ਮਾਤ। ਉਹ ਨਿਰਾਸ਼ਾ ਵਿਚੋਂ ਉੱਤਰਿਆ। ਉਸਨੇ ਇਰਾਦਾ ਕਰ ਲਿਆ, ਖਾਲਸਾ ਫੌਜ ਦਾ ਰੁਖ ਹੁਣ ਪਹਾੜਾਂ ਵੱਲ ਮੋਡਾਂਗਾ।.. ਵਿਹਲੀ ਫੌਜ ਵਿਚ ਕਈ ਤਰ੍ਹਾਂ ਦੇ ਵੱਕਾਰ ਆਉਣਗੇ, ਅਫਵਾਹਾਂ ਉੱਡਣਗੀਆਂ, ਰੋਸ ਪ੍ਰਗਟ ਹੋਣਗੇ, ਬਗਾਵਤ ਵੀ ਹੋ ਸਕਦੀ ਹੈ।... ਇਹਨਾਂ ਨੂੰ ਇਥੋਂ ਤੱਕ ਜਾਣ ਦਾ ਜਾਂ ਸੋਚਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ.., ਵਾਹ! ਹੁਣ ਮੇਰੇ ਸਾਹਮਣੇ ਜਿੱਤਣ ਲਈ ਚੀਨ ਦੀ ਹੱਦ ਤੱਕ ਖੁਲ੍ਹ ਹੀ ਖੁਲ੍ਹ ਹੈ। ਫ਼ਕੀਰ ਨੇ ਵੀ ਕਿਹਾ... ਫਤੇਹ ਕਰਨ ਲਈ ਸਾਰਾ ਜਹਾਂ ਖ਼ਾਲੀ ਹੈ... ।'
ਉਹ ਪਹਿਲਾਂ ਵਾਲੇ ਰੰਗ ਵਿਚ ਆ ਗਿਆ। ਨਵੇਂ ਉਤਸ਼ਾਹ ਅਤੇ ਜੋਸ਼ ਨਾਲ ਭਰ ਗਿਆ। ਉਸ ਨੇ ਐਲਾਨ ਕੀਤਾ 'ਕੱਲ ਅਸੀਂ ਸ਼ਿਕਾਰ ਖੇਡਣ ਦਾ ਆਨੰਦ ਲਵਾਂਗੇ।' ਮਹਾਰਾਜੇ ਦੇ ਬਦਲੇ ਮਿਜ਼ਾਜ਼ ਨੂੰ ਵੇਖ ਕੇ ਛਕੀਰ ਅਜ਼ੀਜ਼ਉਦਦੀਨ ਨੇ ਅੰਦਰੋਂ ਖੁਸ਼ੀ ਮਹਿਸੂਸ ਕਰਦਿਆਂ ਕਿਹਾ, 'ਆਮੀਨ।'
ਇਸ ਤੋਂ ਪਹਿਲਾਂ ਲਾਹੌਰ ਆਉਂਦਿਆਂ ਹੀ ਰਣਜੀਤ ਸਿੰਘ ਨੇ ਮੀਆਂ ਮੋਤਾ ਨੂੰ ਤਲਬ ਕੀਤਾ। ਉਸ ਨੇ ਜੰਮੂ ਦੀ ਇਕ ਝੜਪ ਵਿਚ ਬਗਾਵਤ ਰੋਕਣ ਸਮੇਂ ਕਿਸ਼ੋਰਾ ਸਿੰਘ ਅਤੇ ਉਸ ਦੇ ਪੁੱਤਰਾਂ ਗੁਲਾਬ ਸਿੰਘ ਅਤੇ ਧਿਆਨ ਸਿੰਘ ਦੀ ਬਹਾਦਰੀ ਦੀਆਂ ਸਿਫ਼ਤਾਂ ਕੀਤੀਆਂ। ਜਦ ਉਹਨਾਂ ਨੂੰ ਮਹਾਰਾਜੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਰਣਜੀਤ ਸਿੰਘ, ਉਹਨਾਂ ਦੀ ਖੂਬਸੂਰਤੀ ਦੇਖ ਕੇ ਦੰਗ ਰਹਿ ਗਿਆ। ਉਸ ਦੇ ਮੂੰਹੋਂ ਅਚਾਨਕ ਨਿਕਲਿਆ, 'ਵਾਹ' ਉਸ ਨੇ ਗੁਲਾਬ ਸਿੰਘ ਅਤੇ ਧਿਆਨ ਸਿੰਘ ਨੂੰ ਦੋ ਰੁਪਏ ਰੋਜ਼ਾਨਾ ਉੱਪਰ ਤੁਰੰਤ ਭਰਤੀ ਕਰਨ ਦਾ ਹੁਕਮ ਦੇ ਦਿੱਤਾ ਸੀ ਤੇ ਸੋਚਿਆ ਸੀ, ਇਹ ਪਹਾੜੀਏ ਲਾਹੌਰ ਦਰਬਾਰ ਦੀ ਸੋਭਾ ਵਧਾਉਣ ਦੇ ਕੰਮ ਆ ਸਕਦੇ ਨੇ।