ਪੇਸ਼ਾਵਰ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰਕੇ ਅਤੇ ਜ਼ਿੰਮੇਵਾਰੀਆਂ ਤੈਅ ਕਰਕੇ, ਰਣਜੀਤ ਸਿੰਘ ਨੇ ਲਾਹੌਰ ਨੂੰ ਮੋੜਾ ਪਾ ਲਿਆ। ਹੁਣ ਉਸ ਨੂੰ ਰਾਣੀਵਾਸ, ਸਾਲਾਮਾਰ ਬਾਗ ਤੇ ਖੂਬਸੂਰਤ ਨਾਚੀਆਂ ਆਵਾਜ਼ਾਂ ਮਾਰ ਰਹੀਆਂ ਸੁਣਨ ਲੱਗੀਆਂ ਸਨ। ਔਸ਼ਧੀਆਂ ਅਤੇ ਮੇਤੀ ਪਾ ਕੇ ਕਸੀਦ ਕੀਤੀ ਸ਼ਰਾਬ ਉਡੀਕ ਰਹੀ ਸੀ।
ਆਪਣੀ ਫੌਜ ਨੂੰ ਕੂਚ ਦਾ ਹੁਕਮ ਦੇ ਕੇ, ਉਹ ਆਪਣੇ ਚਹੇਤੇ ਘੋੜੇ ਉੱਪਰ ਸਵਾਰ ਹੋਇਆ ਤੇ ਆਪਣੇ ਅੰਗ ਰੱਖਿਅਕਾਂ ਅਤੇ ਖ਼ਾਸ ਸੈਨਾ ਟੁਕੜੀ ਨਾਲ ਅਟਕ ਦਰਿਆ ਦੇ ਕਿਨਾਰੇ ਕਿਨਾਰੇ ਚੱਲਣ ਲੱਗਾ। ਇਕ ਜਗਾਹ 'ਤੇ ਆ ਕੇ ਅਚਾਨਕ ਰੁਕ ਗਿਆ। ਕੁਝ ਪਲ ਠਾਠਾ ਮਾਰਦੇ ਦਰਿਆ ਵੱਲ ਵੇਖਦਾ ਰਿਹਾ। ਉਸ ਦੇ ਅੰਗ ਰੱਖਿਅਕਾਂ ਨੇ ਘੇਰਾ ਪਾ ਲਿਆ ਤੇ ਪੂਰੇ ਸਾਵਧਾਨ ਹੋ ਗਏ।
ਇਸ ਵੇਲੇ ਸੂਰਜ ਉਦੇ ਹੋ ਰਿਹਾ ਸੀ। ਰਣਜੀਤ ਸਿੰਘ ਨੇ ਵੇਖਿਆ, ਉਸ ਦੀਆਂ ਕਿਰਨਾਂ ਨੇ ਅਟਕ ਦੇ ਪਾਣੀ ਨੂੰ ਢਲੇ ਹੋਏ ਸੋਨੇ ਵਾਂਗ ਬਣਾ ਦਿੱਤਾ। ਕਿਨਾਰਿਆਂ ਉੱਪਰ ਜੰਗਲੀ ਫੁੱਲ ਖਿੜੇ ਹੋਏ ਸਨ। ਰਣਜੀਤ ਸਿੰਘ ਸੋਚਣ ਲੱਗਾ, ਦਿਨ ਢਲਦਿਆਂ ਹੀ ਇਹ ਫੁੱਲ ਮੁਰਝਾ ਜਾਣਗੇ। ਕੀ ਬੰਦੇ ਦਾ ਜੀਵਨ ਵੀ ਇਸ ਤਰ੍ਹਾਂ ਦਾ ਹੀ ਹੈ ? ਉਸ ਨੇ ਲੰਮਾ ਸਾਹ ਛੱਡਿਆ। ਸੋਚਿਆ ਆਪਣੇ ਰਾਜ ਨੂੰ, ਆਪਣੇ ਤਖ਼ਤ ਨੂੰ ਬਚਾਉਣ ਲਈ, ਦੂਸਰੇ ਦੇ ਤਖ਼ਤ ਨੂੰ ਤਬਾਹ ਕਰਨਾ ਜ਼ਰੂਰੀ ਹੋ ਜਾਂਦਾ ਏ।... ਖ਼ੁਦ ਜਿਉਂਦਾ ਰਹਿਣ ਲਈ, ਦੂਸਰੇ ਨੂੰ ਮਾਰਨਾ ਜਰੂਰੀ ਏ। ਉਹ ਹੌਲੀ ਹੌਲੀ ਅੱਗੇ ਤੁਰ ਪਿਆ। ਅੰਗ ਰੱਖਿਅਕ ਵੀ ਥੋੜ੍ਹੀ ਵਿੱਥ ਨਾਲ ਪਿੱਛੇ ਤੁਰ ਪਏ। ਕਿਸੇ ਜਗਾਹ ਕੋਈ ਟਾਵਾ ਹੀ ਦਰਮਿਆਨਾ ਜਿਹਾ ਦਰੱਖਤ ਸੀ । ਦੂਰ ਤੱਕ ਰੋਹੀ-ਬੀਆਬਾਨ ਜਾਂ ਖੜ-ਸੁੱਕ ਜਿਹੀਆਂ ਕੰਡਿਆਲੀਆਂ ਝਾੜੀਆਂ ਸਨ।
ਇਕ ਪਿੰਡ ਦੇ ਲਾਗਿਓਂ ਦੀ ਲੰਘਦਿਆਂ, ਰਣਜੀਤ ਸਿੰਘ ਨੇ ਘੜੇ ਦੀਆਂ ਵਾਂਗਾਂ ਖਿੱਚ ਲਈਆਂ। ਉਸ ਨਾਲ ਜਾ ਰਹੀ ਸੈਨਾ ਟੁਕੜੀ ਅਤੇ ਅੰਗ ਰੱਖਿਅਕ ਵੀ ਰੁਕ ਗਏ। ਰਣਜੀਤ ਸਿੰਘ ਹੈਰਾਨੀ ਨਾਲ ਪਿੰਡ ਵੱਲ ਵੇਖਣ ਲੱਗਾ। ਇਕ ਵੀ ਘਰ ਸਾਬਤ ਨਹੀਂ ਸੀ, ਜਿਵੇਂ ਅੰਬਰੇ ਹਾਥੀਆਂ ਦੇ ਝੁੰਡ ਨੇ ਸਾਰਾ ਪਿੰਡ ਹੀ ਥੇਹ ਬਣਾ ਦਿੱਤਾ ਹੋਵੇ। ਪੂਰਾ ਪਿੰਡ ਹੀ ਕਬਰਸਤਾਨ ਬਣਿਆ ਹੋਇਆ ਸੀ। ਕਿਥੇ ਗਏ ਪਿੰਡ ਦੇ ਲੋਕ ? ਪਿੰਡ ਦੇ ਪਸੂ, ਮੱਝਾਂ ਗਾਵਾਂ ਬੱਕਰੀਆਂ? ਉਠ ਘੋੜੇ ? ਪਿੰਡ ਦੇ ਕੁੱਤੇ ਤੱਕ ਵੀ ਨਜ਼ਰ ਨਹੀਂ ਸੀ ਆ ਰਹੇ। ਰਣਜੀਤ ਸਿੰਘ ਉਦਾਸ ਹੋ ਗਿਆ। ਇਹ ਪਿੰਡ ਘੁੱਗ ਵਸਦਾ ਹੋਏਗਾ। ਜੰਗ ਏਨੀ ਤਬਾਹੀ ਲਿਆਉਂਦੀ ਹੈ ? ਉਹ ਆਪਣੇ ਅੰਗ ਰੱਖਿਅਕਾਂ ਵੱਲ ਵਾਕਿਆ। ਮਹਾਰਾਜੇ ਦਾ ਭਾਵ ਸਮਝ ਕੇ, ਇਕ ਸਿਪਾਹੀ ਨੇ ਦੱਸਿਆ, 'ਮਹਾਰਾਜ, ਇਹ ਜ਼ੁਲਮ ਆਜ਼ਮ ਖ਼ਾਨ ਦੇ ਸੈਨਿਕਾਂ ਨੇ ਕੀਤਾ ਹੋਇਆ ਸੂ।
ਸਾਰੇ ਘਰ ਟੁੱਟੇ ਪਏ ਸਨ। ਕਿਸੇ ਦਾ ਦਰਵਾਜਾ ਨਹੀਂ ਸੀ, ਕਿਸੇ ਦੀ ਛੱਤ। ਏਡਾ ਵੱਡਾ ਪਿੰਡ, ਕੋਈ ਮੁਰਗਾ ਤਾਂ ਕੀ, ਕੋਈ ਪੰਛੀ ਵੀ ਨਹੀਂ ਸੀ ਨਜ਼ਰ ਆਉਂਦਾ। ਉੱਪਰ ਅਸਮਾਨ ਵਿਚ ਗਿਰਝਾਂ ਉੱਡ ਰਹੀਆਂ ਸਨ। ਰਣਜੀਤ ਸਿੰਘ ਦਾ ਮਨ ਦੁੱਖੀ ਹੋ ਗਿਆ। ਉਹ ਅੱਗੇ ਤੁਰ ਪਿਆ। ਅਜੇ ਉਹ ਬਹੁਤੀ ਦੂਰ ਨਹੀਂ ਸਨ ਗਏ, ਕੁਝ ਬੰਦੇ ਨਜ਼ਰ ਆਏ। ਬੱਚੇ ਅਤੇ ਔਰਤਾਂ ਵੀ ਸਨ।... ਸਿਪਾਹੀਆਂ ਨੂੰ ਵੇਖਦਿਆਂ ਹੀ ਉਹ ਚੀਕਾਂ ਮਾਰਦੇ ਰੋਂਦੇ ਕੁਰਲਾਉਂਦੇ ਉੱਠ ਕੇ ਭੱਜ ਤੁਰੇ। ਉਸ ਜਗਾਹ 'ਤੇ ਜਾ ਕੇ ਵੇਖਿਆ, ਪੱਥਰ ਦੇ ਚੁਲ੍ਹੇ ਵਿਚ ਲੱਕੜਾਂ ਬਾਲ ਕੇ ਉਹ ਖਾਣਾ ਬਣਾ ਰਹੇ ਸਨ। ਰਣਜੀਤ ਸਿੰਘ ਨੇ ਫੋਰਨ ਦੇ ਘੋੜ ਸਵਾਰਾਂ ਨੂੰ ਉਹਨਾਂ ਦੇ ਪਿੱਛੇ ਦੌੜਾ ਕੇ ਰੋਕਣ ਲਈ ਕਿਹਾ।
ਉਹ ਰੋਕ ਲਏ ਗਏ। ਹੱਥ ਜੋੜ ਕੇ ਜਾਨ ਬਖਸ਼ਣ ਲਈ ਗਿੜਗੜਾਏ। ਘੋੜ ਸਵਾਰਾਂ ਨੇ ਕਿਹਾ, 'ਅਸਾਂ ਪਾਸੋਂ ਡਰਨਾ ਨਹੀਂ ਅਸੀਂ ਖਾਲਸਾ ਸੈਨਾ ਦੇ ਸਿਪਾਹੀ ਹਾਂ।' ਫਿਰ ਉਹਨਾਂ ਨੇ ਪਿੱਛੇ ਖੜ੍ਹੇ ਰਣਜੀਤ ਸਿੰਘ ਵੱਲ ਇਸ਼ਾਰਾ ਕਰਕੇ ਦੱਸਿਆ-'ਔਹ ਪੰਜਾਬ ਦੇ ਮਹਾਰਾਜਾ ਖੜ੍ਹੇ ਹਨ।
ਜਦ ਫਿਰ ਉਹਨਾਂ ਨੂੰ ਖਾਣਾ ਬਨਾਉਣ ਵਾਲੀ ਥਾਂ 'ਤੇ ਲਿਆਂਦਾ ਗਿਆ, ਉਹਨਾਂ ਨੇ ਅੱਥਰੂ ਕੇਰਦਿਆਂ ਦੱਸਿਆ, 'ਗਾਜ਼ੀ ਸਾਡੀਆਂ ਮੱਝਾਂ, ਗਾਵਾਂ, ਪਸ਼ੂ ਸਭ ਲੈ ਗਏ। ਪਹਿਲਾ ਉਹਨਾਂ ਨਾਲ ਮਾਲ-ਅਸਬਾਬ ਢੋਵਣਗੇ, ਫੇਰ ਉਹਨਾਂ ਦਾ ਗੋਸ਼ਤ ਖਾਵਣਗੇ। ਸਾਰੀਆਂ ਕੁੜੀਆਂ ਨੂੰ ਵੀ ਲੈ ਗਏ।'
ਰਣਜੀਤ ਸਿੰਘ ਨੇ ਵੇਖਿਆ ਉਹਨਾਂ ਦੇ ਕੱਪੜੇ ਫਟੇ ਹੋਏ ਸਨ। ਸਿਰਾਂ ਦੇ ਵਾਲ ਭੁੱਖੇ ਸਨ, ਅਣਵਾਹੇ ਸਨ ਤੇ ਜੁਡੇ ਬਣ ਗਏ ਸਨ। ਅੱਖਾਂ ਜੋਤ-ਹੀਣ ਸਨ ਜਿਵੇਂ। ਰਣਜੀਤ ਸਿੰਘ ਨੇ ਹਮਦਰਦੀ ਕਰਦਿਆਂ ਕੁਝ ਰੁਪਏ ਉਹਨਾਂ ਵੱਲ ਸੁੱਟੇ।
ਬਜ਼ੁਰਗ ਜ਼ਮੀਨ ਉੱਪਰ ਸੁੱਟੇ ਸਿੱਕਿਆ ਵੱਲ ਵੇਖਣ ਲੱਗਾ। ਫਿਰ ਹੱਥ ਜੋੜ ਕੇ ਫੋਲਿਆ, 'ਏਥੇ ਰੋਹੀ 'ਚ ਤੇਰੇ ਇਹ ਸਿੱਕੇ ਖਾਧੇ ਨਹੀਂ ਜਾਣੇ। ਸਾਨੂੰ ਅੰਨ ਦੀ ਲੋੜ ਏ। ਸੁਣ ਕੇ ਰਣਜੀਤ ਸਿੰਘ ਦੇ ਜਿਹਨ ਵਿਚੋਂ ਪੇਸ਼ਾਵਰ ਦੀ ਫਤੇਹ ਦਾ ਨਸ਼ਾ ਕਾਵੂਰ উরিপা।
ਰਸਤੇ ਵਿਚ ਤਬਾਹ ਹੋਇਆ ਇਕ ਪਿੰਡ ਵੇਖ ਕੇ ਤੇ ਰੁੱਖ ਨਾਲ ਵਿਲਕਦੇ ਕੁਝ ਯੋਗਾਂ ਨੂੰ ਮਿਲ ਕੇ, ਲਾਹੌਰ ਮੁੜ ਕੇ ਆਏ ਰਣਜੀਤ ਸਿੰਘ ਦਾ ਮਨ ਨਾ ਸ਼ਰਾਬ ਦੇ ਨਸ਼ੇ ਜਾਤ ਗੋਇਆ, ਨਾ ਹੁਸੀਨ ਨਾਚੀਆਂ ਉਸ ਦਾ ਦਿਲ ਬਹਿਲਾ ਸਕੀਆਂ। ਰਾਤ ਨੂੰ ਸਤੇ ਵਿਚ ਵੀ, ਉਸ ਨੂੰ ਜੰਗ ਕਾਰਨ ਬਰਬਾਦ ਹੋਇਆ ਪਿੰਡ ਦਿੱਸਣ ਲੱਗਾ। ਭਾਵੇਂ ਜਾਕਰ ਵੱਲੋਂ ਕੁਝ ਚੰਗੀਆਂ ਖ਼ਬਰਾਂ ਵੀ ਮਿਲੀਆ। 'ਹਰੀ ਸਿੰਘ ਨਲਵਾ ਵੱਲੋਂ ਫੋਆ ਸਿੰਧ ਦੇ ਪੂਰਬ ਵੱਲ ਹਜ਼ਾਰਾ ਜਿਲ੍ਹੇ ਵਿਚ ਇਕ ਮਜ਼ਬੂਤ ਕਿਲ੍ਹਾ ਤਿਆਰ ਕਰਵਾਇਆ ਜਾ ਰਿਹਾ ਹੈ। ਇਸ ਜਗਾਹ ਦਾ ਨਾਅ ਉਸ ਨੇ ਆਪਣੇ ਨਾਮ 'ਤੇ ਹਰੀ ਪੁਰ ਰੱਖਿਆ ਹੈ।
ਇਕ ਹੋਰ ਚੰਗੀ ਖ਼ਬਰ ਲਾਹੌਰ ਦਰਬਾਰ ਲਈ ਮਿਲੀ-'ਆਜ਼ਮ ਖ਼ਾਨ ਪੇਸ਼ਾਵਰ ਤੋਂ ਦੌੜ ਕੇ ਸਹੀ ਸਲਾਮਤ ਜਲਾਲਾਬਾਦ ਪੁੱਜ ਗਿਆ ਸੀ। ਪਰ ਸਿੱਖ ਫੌਜਾਂ ਤੋਂ ਹਾਰ ਜਾਣ ਲਈ ਏਨਾ ਲੱਜਿਤ ਸੀ, ਉਸ ਦਾ ਦਿਲ ਟੁੱਟ ਗਿਆ। ਉਸ ਦੀ ਦਿਮਾਗੀ ਹਾਲਤ ਵਿਗੜ ਗਈ। ਉਹ ਬੀਮਾਰ ਰਹਿਣ ਲੱਗਾ। ਫਿਰ ਜਲਾਲਾਬਾਦ ਵਿਖੇ ਹੀ ਉਸ ਦੀ ਮੌਤ ਹੋ ਗਈ।'
ਇਹ ਖ਼ਬਰਾਂ ਰਣਜੀਤ ਸਿੰਘ ਦੇ ਮਿਜਾਜ਼ ਨੂੰ ਚੜ੍ਹਦੀ ਕਲਾ ਵਿਚ ਲਿਆਉਣ ਲਈ ਬੜੀਆਂ ਅਸਰਦਾਰ ਸਨ। ਉਹ ਹੁਣ ਕੁਝ ਸਮਾਂ ਐਸ਼-ਆਰਾਮ ਕਰਨ ਵਿਚ ਬਿਤਾਉਣਾ ਚਾਹੁੰਦਾ ਸੀ। ਪਰ ਇਕ ਹੋਰ ਅੰਦਰੂਨੀ ਸਮੱਸਿਆ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ। ਉੱਤਰ-ਪੱਛਮੀ ਸੀਮਾ 'ਤੇ ਲਗਾਤਾਰ ਜੰਗਾਂ ਦੌਰਾਨ ਭਾਰੀ ਖਰਚ ਭੁੱਲਣਾ ਪਿਆ। ਸ਼ਾਹੀ ਖਜਾਨਾ ਬਿਲਕੁਲ ਖਾਲੀ ਹੋ ਗਿਆ। ਨੂਰਉਦਦੀਨ ਨੇ ਦੱਸਿਆ, ਕੁਝ ਮਹੀਨਿਆਂ ਤੋਂ ਸੈਨਾ ਨੂੰ ਤਨਖ਼ਾਹ ਵੀ ਨਹੀਂ ਦਿੱਤੀ ਜਾ ਸਕੀ। ਇਸ ਨਵੀਂ ਚਿੰਤਾ ਨੇ ਰਣਜੀਤ ਸਿੰਘ ਦੀ ਨੀਂਦ ਉਡਾ ਦਿੱਤੀ।
ਲਗਾਤਾਰ ਮੁਹਿੰਮਾਂ ਕਾਰਨ ਰਣਜੀਤ ਸਿੰਘ ਦੀ ਸੇਹਿਤ ਵੀ ਵਿਗੜ ਗਈ। ਬਕਾਵਟ ਅਤੇ ਬੇ-ਆਰਾਮੀ ਕਾਰਨ ਹਲਕਾ ਬੁਖ਼ਾਰ ਹੋ ਗਿਆ। ਬੁਖ਼ਾਰ ਨਾਲ ਵੀ ਰਾਜ ਦੇ ਖ਼ਾਲੀ ਖ਼ਜ਼ਾਨੇ ਦੀ ਚਿੰਤਾ ਵਧੇਰੇ ਸੀ। ਫ਼ਕੀਰ ਭਰਾਵਾਂ ਨਾਲ ਮਸ਼ਵਰਾ ਕੀਤਾ। ਜੰਗਾਂ ਉੱਪਰ ਬੇਹਿਸਾਬ ਖਰਚ ਕਾਰਨ ਫ਼ਿਕਰਮੰਦ ਤਾਂ ਉਹ ਵੀ ਸਨ, ਪਰ ਖ਼ਜ਼ਾਨਾ ਕਿਵੇਂ ਭਰਿਆ ਜਾਵੇ ?
ਸ਼ਾਹੀ ਦਰਬਾਰ ਨਾਲ ਜਿੰਨੇ ਸ਼ਾਹੂਕਾਰ ਜੁੜੇ ਸਨ, ਸਭ ਨੂੰ ਤਲਬ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਕੁਝ ਚਾਲਾਕ ਸ਼ਾਹੂਕਾਰ ਆਪਣੇ ਆਪ ਨੂੰ ਦਵਾਲੀਆ ਐਲਾਨ ਕਰਕੇ ਸੁਰਖਰੂ ਹੋ ਗਏ। ਵਕੀਰ ਅਜ਼ੀਜ਼ਉਦਦੀਨ ਨੇ ਯਾਦ ਕਰਵਾਇਆ, 'ਸਰਕਾਰ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਦੇ ਰਾਮਾਨੰਦ ਸ਼ਾਹੂਕਾਰ ਦੀ ਮੌਤ ਹੋ ਗਈ ਸੀ। ਉਸ ਦਾ ਵਾਰਸ ਵੀ ਕੋਈ ਨਹੀਂ ਤੇ ਉਹ ਕੋਈ ਵਸੀਅਤ ਵੀ ਨਹੀਂ ਸੀ ਕਰ ਕੇ ਗਿਆ। ਉਸ ਦੀ ਜਾਇਦਾਦ ਤਕਰੀਬਨ 20 ਲੱਖ ਦੀ ਹੋਵੇਗੀ।'
ਰਾਮਾਨੰਦ ਸ਼ਾਹੂਕਾਰ ਦੀ ਜਾਇਦਾਦ ਜ਼ਬਤ ਕਰ ਲਈ ਗਈ। ਪਰ 20 ਲੱਖ ਨਾਲ ਤਾਂ ਸਾਰੀਆਂ ਦੇਣਦਾਰੀਆਂ ਨਹੀਂ ਸਨ ਉੱਤਰਨੀਆਂ। ਰਣਜੀਤ ਸਿੰਘ ਨੇ ਵੱਡੇ ਫੌਜੀ ਅਫ਼ਸਰਾਂ ਦੀਆਂ ਦੇ ਦੋ ਮਹੀਨਿਆਂ ਦੀਆਂ ਤਨਖ਼ਾਹਾਂ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਨ ਦਾ ਹੁਕਮ ਦੇ ਦਿੱਤਾ।
ਸੈਨਿਕਾਂ ਅਤੇ ਅਫਸਰਾਂ ਨੂੰ ਪਹਿਲਾਂ ਹੀ ਦੋ ਮਹੀਨਿਆਂ ਤੇ ਤਨਖਾਹਾਂ ਨਹੀਂ ਸਨ ਮਿਲੀਆਂ ਤੇ ਉੱਪਰੋਂ ਹੋਰ ਦੇ ਮਹੀਨਿਆਂ ਦੀ ਤਨਖ਼ਾਹ ਕੱਟਣ ਦਾ ਸ਼ਾਹੀ ਫੁਰਮਾਨ ਆ ਗਿਆ। ਵੱਡੇ ਅਫਸਰਾਂ ਵਿਚ ਕਾਨਾ-ਵਸੀ ਸ਼ੁਰੂ ਹੋ ਗਈ। ਸ਼ਾਹੀ ਖਜ਼ਾਨੇ ਨੂੰ ਭਰਨ ਲਈ ਦਰਬਾਰ ਵਿਚ ਵਿਚਾਰਾਂ ਹੋਣ ਲੱਗੀਆਂ। ਦੋਵੇਂ ਫਕੀਰ ਕਰਾ, ਹਿੰਮਤ ਸਿੰਘ, ਫਤੇਰ ਸਿੰਘ ਆਹਲੂਵਾਲੀਆ ਅਤੇ ਧਿਆਨ ਸਿੰਘ ਡੋਗਰਾ ਦਰਬਾਰ ਵਿਚ ਹਾਜ਼ਰ ਸਨ। ਧਿਆਨ ਸਿੰਘ ਦਾ ਪੁੱਤਰ ਹੀਰਾ ਸਿੰਘ, ਜਿਸ ਦੀ ਸਰੀਰਕ ਬਣਤਰ ਅਤੇ ਨੈਣ-ਨਕਸ਼ ਖੂਬਸੂਰਤ ਲੜਕੀ ਵਾਂਗ ਦਿਲ-ਖਿਚਵੇਂ ਸਨ, ਉਹ ਸਦਾ ਵਾਂਗ ਮਹਾਰਾਜੇ ਦੀ ਬਗ਼ਲ ਵਿਚ ਬੈਠਾ ਸੀ। ਧਿਆਨ ਸਿੰਘ, ਰਣਜੀਤ ਸਿੰਘ ਦੇ ਪਿੱਛੇ ਪੂਰਾ ਸਾਵਧਾਨ ਹੋਇਆ ਖੜ੍ਹਾ ਸੀ। ਖ਼ਾਲੀ ਖਜਾਨੇ ਨੂੰ ਲੈ ਕੇ ਬੜੀ ਗੰਭੀਰ ਸਮੱਸਿਆ ਬਣੀ ਹੋਈ ਸੀ। ਜਨਰਲ ਐਲਾਰਡ ਅਤੇ ਜਨਰਲ ਵੈਨਤੂਰਾ ਨੇ ਆਪਣੀਆਂ ਦੇ ਮਹੀਨਿਆਂ ਦੀਆਂ ਤਨਖਾਹਾਂ ਕਟਵਾਉਣ ਤੋਂ ਕੋਰਾ ਜਵਾਬ ਦੇ ਕੇ। ਰਣਜੀਤ ਸਿੰਘ ਦੀਆਂ ਪਰੇਸ਼ਾਨੀਆਂ ਵਿਚ ਹੋਰ ਵਾਧਾ ਕਰ ਦਿੱਤਾ ਸੀ। ਅੱਜ ਦੋਹਾਂ ਵਿਦੇਸ਼ੀਆਂ ਨੂੰ ਦਰਬਾਰ ਵਿਚ ਤਲਬ ਕੀਤਾ ਸੀ।
ਜਦ ਐਲਾਰਡ ਅਤੇ ਵੈਨਤੂਰਾ ਦਰਬਾਰ ਵਿਚ ਪੇਸ਼ ਹੋਏ ਤਾਂ ਉਹਨਾਂ ਨੂੰ ਵੇਖਦਿਆਂ ਹੀ, ਰਣਜੀਤ ਸਿੰਘ ਦਾ ਪਾਰਾ ਚੜ੍ਹ ਗਿਆ। ਮੁੱਛਾਂ ਫਰਕਣ ਲੱਗੀਆਂ ਤੇ ਉਸ ਨੇ ਤਲਵਾਰ ਮਿਆਨ ਵਿਚੋਂ ਧੂਅ ਕੇ ਸ਼ੇਰ ਵਾਂਗ ਦਹਾੜ ਮਾਰੀ ਧਾਅਡੀ ਦੇਨੀ ਜੁਅਰਤ ?
ਦਰਬਾਰੀ ਇਕਦਮ ਘਬਰਾ ਗਏ। ਜੇ ਹਿੰਮਤ ਕਰਕੇ ਹਿੰਮਤ ਸਿੰਘ ਅਤੇ ਦੂਸਰੇ ਅਫ਼ਸਰ ਮਹਾਰਾਜੇ ਨੂੰ ਨਾ ਰੋਕਦੇ ਤੇ ਉਸ ਦੇ ਹੱਥੋਂ ਤਲਵਾਰ ਨਾ ਵੜਦੇ ਤਾਂ ਦਰਬਾਰ ਵਿਚ ਭਾਣਾ ਵਰਤ ਜਾਣਾ ਸੀ। ਰਣਜੀਤ ਸਿੰਘ ਦਰਬਾਰ ਦੀ ਸਾਰੀ ਮਰਿਯਾਦਾ ਭੁੱਲ ਕੇ, ਉਹਨਾਂ ਨੂੰ ਮਾਵਾ-ਭੈਣਾਂ ਗਾਲ੍ਹਾਂ ਕੱਢਣ ਲੱਗਾ। ਇਕ ਵਾਰ ਫਿਰ ਖੰਜਰ ਲੈ ਕੇ ਉਹਨਾਂ ਉੱਪਰ ਝਪਟਿਆ।
ਫਰਾਂਸੀਸੀ ਡਰ ਨਾਲ ਪੀਲੇ ਪੈ ਗਏ। ਮਹਾਰਾਜੇ ਦਾ ਇਹ ਰੂਪ ਉਹਨਾਂ ਨੇ ਪਹਿਲੀ ਵਾਰ ਵੇਖਿਆ ਸੀ। ਉਹਨਾਂ ਹੱਥ ਜੋੜ ਕੇ ਜ਼ਮੀਨ ਉੱਪਰ ਗੋਡੇ ਟੇਕ ਲਏ। ਮਾਛੀਆਂ ਮੰਗਣ ਲੱਗਾ। ਦੋ ਮਹੀਨਿਆਂ ਦੀ ਤਨਖਾਹ ਖਜ਼ਾਨੇ ਵਿਚ ਜਮ੍ਹਾਂ ਕਰਵਾਉਣ ਲਈ ਤੁਰੰਤ ਸਹਿਮਤ ਹੋ ਗਏ ਤੇ ਅੱਗੇ ਤੋਂ ਕਦੇ ਵੀ ਹੁਕਮ ਅਦੂਲੀ ਕਰਨ ਤੋਂ ਤੋਬਾ ਕੀਤੀ। ਰਣਜੀਤ ਸਿੰਘ ਦਾ ਗੁੱਸਾ ਅਜੇ ਵੀ ਠੰਢਾ ਨਹੀਂ ਸੀ ਹੋਇਆ। ਉਸ ਨੇ ਲਲਕਾਰ ਕੇ ਘ੍ਰਿਣਾ ਨਾਲ ਕਿਹਾ—ਇਹ ਜਰਮਨ, ਫਰਾਂਸੀਸੀ, ਫਿਰੰਗੀ ਸਭ ਇਕੋ ਜੇਹੇ ਹਰਾਮਜਾਦੇ ਹਨ।
ਇਸ ਤੋਂ ਪਿੱਛੋਂ ਸਭ ਦਰਬਾਰੀਆਂ ਨੂੰ ਹੇਰਾਨੀ ਵਿਚ ਪਾ ਕੇ ਉਸ ਨੇ ਆਪਣਾ ਘੋੜਾ ਮੰਗਵਾਇਆ ਤੇ ਲੰਮੀ ਘੋੜ ਸਵਾਰੀ ਲਈ ਨਿਕਲ ਗਿਆ।
ਸੂਰਜ ਢਲੇ ਰਣਜੀਤ ਸਿੰਘ ਵਾਪਸ ਮੁੜਿਆ ਤਾਂ ਉਹ ਚਿਹਰੇ ਤੋਂ ਸ਼ਾਂਤ ਨਜ਼ਰ ਆ ਰਿਹਾ ਸੀ। ਉਸ ਨੇ ਵਕੀਰ ਅਜ਼ੀਜ਼ਉਦਦੀਨ ਨੂੰ ਬੁਲਾ ਕੇ ਕਿਹਾ-'ਇਹਨਾਂ ਫਿਰੰਗੀਆਂ ਦੇ ਰਹਿਣ ਸਹਿਣ ਅਤੇ ਆਉਣ ਜਾਣ ਉੱਪਰ ਪੂਰੀ ਨਿਗਾਹ ਰੱਖੀ ਜਾਵੇ। ਜਿਹੜੀ ਰਹਾਇਸ਼ ਇਹਨਾਂ ਨੂੰ ਦਿੱਤੀ ਗਈ ਏ, ਤਫਤੀਸ ਕਰਕੇ ਮੈਨੂੰ ਦੱਸਿਆ ਜਾਏ; ਇਹ ਵਾਕਿਆ ਹੀ ਉਥੇ ਰਹਿੰਦੇ ਨੇ ਜਾਂ ਇਹਨਾਂ ਨੇ ਕੋਈ ਹੋਰ ਗੁਪਤ ਅੱਡਾ ਵੀ ਸਥਾਪਿਤ ਕੀਤਾ ਹੋਇਆ ਏ। ਇਹਨਾਂ ਨੂੰ ਕੋਈ ਹੋਰ ਵਿਦੇਸ਼ੀ ਵੀ ਮਿਲਣ ਆਉਂਦੇ ਨੇ ?'
-ਮੈਂ ਅੱਜ ਤੋਂ ਹੀ ਇਹਨਾਂ ਬਾਰੇ ਦਿਨ ਰਾਤ ਦੀ ਸੂਹ ਲੈਣ ਦਾ ਪ੍ਰਬੰਧ ਕਰਦਾ ਹਾਂ, ਸਰਕਾਰ।
-ਫ਼ਕੀਰ ਸਾਹਬ ਆਪ ਨੂੰ ਖ਼ਬਰ ਹੋ ਫਿਰੰਗੀ ਸਰਕਾਰ ਇਸ ਸਮੇਂ ਬਰਮਾ ਦੇ ਮੁਹਾਜ 'ਤੇ ਰੁੱਝੀ ਹੋਈ ਏ ?' ਰਣਜੀਤ ਸਿੰਘ ਨੇ ਪੁੱਛਿਆ।
-ਇਸ ਬਾਰੇ ਜਾਣਕਾਰੀ ਹੈ, ਮਹਾਰਾਜ। ਇਹ ਅੰਗਰੇਜ਼ ਪੂਰੇ ਜਹਾਨ ਉੱਪਰ ਕਬਜ਼ਾ ਕਰਨ ਦੇ ਮਨਸੂਬੇ ਘੜਦੇ ਰਹਿੰਦੇ ਨੇ।
-ਕੀ ਖ਼ਾਲਸਾ ਫੌਜ ਨੂੰ ਅਫ਼ਗਾਨਿਸਤਾਨ ਵੱਲ ਅੱਗੇ ਵਧਣ ਦਾ ਕੋਈ ਲਾਭ ਹੋ
-ਪਹਿਲੀ ਤਾਂ ਗੱਲ ਇਹ ਹੈ, ਮਹਾਰਾਜ, ਖਜ਼ਾਨੇ ਦੀ ਹਾਲਤ ਬੜੀ ਮੁਸ਼ਕਲ ਨਾਲ ਠੀਕ ਹੋਣ ਲੱਗੀ ਏ। ਦੂਸਰੀ ਗੱਲ, ਅਫ਼ਗਾਨਿਸਤਾਨ ਵੱਲ ਪਹਾੜ ਔਰ ਬੇਕਾਰ ਇਲਾਕੇ ਹਨ। ਕੋਈ ਫ਼ਾਇਦਾ ਨਹੀਂ ਹੋਣਾ। ਨੁਕਸਾਨ ਵਧੇਰੇ ਹੋ ਸਕਦਾ ਏ।"
-ਅੰਗਰੇਜ਼ਾਂ ਨਾਲ ਮਿੱਤਰਤਾ ਦੀ ਸੰਧੀ ਕਾਰਨ ਅਸੀਂ ਸਤਲੁਜ ਤੋਂ ਪਾਰ ਵੀ ਤਾਂ ਨਹੀਂ ਜਾ ਸਕਦੇ। ਫੌਜਾਂ ਨੂੰ ਖ਼ਾਲੀ ਰੱਖਣਾ ਵੀ ਖ਼ਤਰਨਾਕ ਹੈ। ਰਣਜੀਤ ਸਿੰਘ ਨੂੰ ਇਹ ਫਿਕਰ ਵਧੇਰੇ ਸੀ।
-ਅਸੀਂ ਸਿੰਧ ਵੱਲ ਕਾਰਵਾਈ ਕਰ ਸਕਦੇ ਆ ਮਹਾਰਾਜ। ਪਰ ਸਿੰਧ ਵੱਲ ਕਦਮ ਚੁੱਕਣ ਤੋਂ ਪਹਿਲਾਂ ਬੜਾ ਚੌਕਸ ਰਹਿਣਾ ਪਏਗਾ। ਹਜੂਰ ਨੂੰ ਇਲਮ ਹੈ, ਅੰਗਰੇਜ਼ ਪਹਿਲਾਂ ਹੀ ਸਿੰਧ ਦੇ ਅਮੀਰਾਂ ਕੋਲ ਆਪਣੇ ਦੂਤ ਭੇਜ ਚੁੱਕੇ ਨੇ। ਇਹ ਫਿਰੰਗੀ ਬੜੇ ਸਾਤਰ ਨੇ। ਉਹ ਵਪਾਰ ਦੇ ਬਹਾਨੇ, ਸਿੱਧੀਆਂ ਨਾਲ ਕੋਈ ਸੰਧੀ ਕਰਨ ਦੀ ਤਾਕ ਵਿਚ ਹਨ। ਵਕੀਰ ਬਾਹਰੀ ਮਾਮਲਿਆਂ ਦਾ ਮੰਤਰੀ ਸੀ ਤੇ ਉਹ ਚੁਫੇਰੇ ਸਰਹੱਦਾਂ ਤੋਂ ਪਾਰ ਕੀ ਵਾਪਰਦਾ ਹੈ, ਇਸ ਦੀ ਪੂਰੀ ਜਾਣਕਾਰੀ ਰੱਖਦਾ ਸੀ।
-ਫ਼ਕੀਰ ਸਾਹਬ, ਸਮਝ ਨਹੀਂ ਆਉਂਦੀ। ਇਹ ਵਿਰੰਗੀ ਕੌਮ ਸੱਤ ਸਮੁੰਦਰੋਂ ਪਾਰ ਬੇਗਾਨੀਆਂ ਧਰਤੀਆਂ ਉੱਪਰ ਕਿਸ ਨੀਯਤ ਨਾਲ ਕਬਜ਼ੇ ਕਰਦੀ ਹੈ ?''
-ਅਸੀਂ ਹਿੰਦੁਸਤਾਨ ਵਾਲੇ ਵੀ ਤਾਂ ਏਹੀ ਕਰਦੇ ਹਾਂ, ਸਰਕਾਰ। ਫਕੀਰ ਬੋਲਿਆ: -ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਅਸੀਂ ਹਮੇਸ਼ਾ ਵਿਦੇਸ਼ੀ ਹਮਲਾਵਰਾਂ ਨੂੰ ਏਧਰ ਆਉਣ ਤੋਂ ਰੋਕਣ ਲਈ ਜੰਗ ਕਰਦੇ ਆਂ। ਪੇਸ਼ਾਵਰ ਤੋਂ ਵਾਪਸ ਮੁੜਦਿਆਂ ਮੈਂ ਪਹਿਲੀ ਵਾਰ ਇਕ ਉਜੜਿਆ, ਤਬਾਹ ਹੋਇਆ ਪਿੰਡ ਵੇਖਿਆ ਸੀ। ਪਿੰਡ ਦੇ ਬੇਕਸੂਰ ਲੋਕਾਂ ਨੇ ਕਿਸ ਜੁਰਮ ਦੀ ਸਜ਼ਾ ਭਗਤੀ । ਸਮਝ ਨਹੀਂ ਆਉਂਦੀ। ਰਸਤੇ ਵਿਚ ਪਥਰੀਲੀ ਜ਼ਮੀਨ, ਕਦੇ ਰੇਤਲੀ ਜਮੀਨ ਕਦੇ ਬੰਜਰ ਭੀੜੇ ਤੰਗ ਰਸਤੇ, ਪਾਸੀ ਕਿੱਕਰਾਂ ਦੇ ਉਡ। ਬੇਅਬਾਦ ਇਲਾਕਾ। ਕੋਹਾਂ ਦੂਰ, ਕੋਈ ਟਾਵਾਂ ਟਾਵਾਂ ਪਿੰਡ। ਕਿਧਰੇ ਇਕ ਅੱਧ ਕੱਚੀ ਗੜ੍ਹੀ, ਜਿਵੇਂ ਕਈ ਬਣਾਉਂਦਾ ਬਣਾਉਂਦਾ ਛੱਡ ਕੇ ਦੌੜ ਗਿਆ ਹੋਵੇ ਜਾਂ ਕਿਸੇ ਹਮਲਾਵਰ ਨੇ ਤਬਾਹ ਕਰ ਦਿੱਤੀ ਹੋਵੇ। ਫਕੀਰ ਸਾਹਬ, ਅਜੇਹੇ ਇਲਾਕੇ ਉੱਪਰ ਕਬਜ਼ਾ ਕਰਨ ਲਈ ਦੋਹਾਂ ਧਿਰਾਂ ਦੇ ਹਜ਼ਾਰਾਂ ਸੈਨਿਕ ਮਾਰੇ ਗਏ ਹੋਣਗੇ।... ਇਸ ਵਾਰ ਇਹ ਸਭ ਵੇਖ ਕੇ ਮਨ ਬਹੁਤ ਦੁੱਖੀ ਹੋਇਆ।...
-ਮਹਾਰਾਜ, ਆਪ ਹੀ ਕਿਹਾ ਕਰਦੇ ਹੋ, ਹਮਦਰਦੀਆਂ ਅਤੇ ਕੋਮਲ ਭਾਵਨਾਵਾਂ ਨਾਲ ਬਾਦਸ਼ਾਹੀਆਂ ਨਹੀਂ ਚਲਦੀਆਂ। ਅਸੀਂ ਪਹਿਲ ਨਹੀਂ ਕਰਾਂਗੇ ਤਾਂ ਦੂਸਰੇ ਕਰਨਗੇ। ਹਜੂਰ ਜਾਣਦੇ ਨੇ, ਲੜਾਈ ਵਿਚ ਜਿੰਦਾ ਰਹਿਣ ਲਈ ਦੂਸਰੇ ਵਿਰੋਧੀ ਨੂੰ ਮਾਰਨਾ ਲਾਜ਼ਮੀ ਹੋ ਜਾਂਦਾ ਏ। ਤਖ਼ਤ ਨੂੰ ਸਲਾਮਤ ਰੱਖਣ ਲਈ, ਦੂਸਰੇ ਤਖ਼ਤ ਨੂੰ ਅਧੀਨ ਕਰਨਾ ਜਾਂ ਤਬਾਹ ਕਰਨਾ ਜ਼ਰੂਰੀ ਏ। ਹਕੂਮਤ ਕਰਨ ਦੀ ਇਹੀ ਰਵਾਇਤ ਹੈ ਸਰਕਾਰ। ਇਸ ਦੁਨੀਆਂ ਵਿਚ ਕੋਈ ਵੀ, ਕਿਸੇ ਨੂੰ ਨਹੀਂ ਬਖਸ਼ਦਾ। ਆਪ ਕਿਸੇ ਉੱਪਰ ਗੋਲੀ ਨਹੀਂ ਚਲਾਓਗੇ ਤਾਂ ਕੋਈ ਦੂਸਰਾ ਤੁਹਾਡੇ ਉੱਪਰ ਚਲਾਏਗਾ। ਜੋ ਪਹਿਲ ਕਰੇਗਾ. ਓਹੀ ਜਿੱਤੇਗਾ, ਉਸ ਦੀ ਹੀ ਫਤੇਹ ਹੋਵੇਗੀ।
ਰਣਜੀਤ ਸਿੰਘ ਜਾਣਦਾ ਸੀ, ਫ਼ਕੀਰ ਗੁਣਾਂ ਅਤੇ ਸਿਆਣਪਾਂ ਦਾ ਖਜ਼ਾਨਾ ਹੈ। ਜੀਵਨ ਦੀਆਂ ਅਜੇਹੀਆਂ ਹਕੀਕਤਾਂ ਬਾਰੇ ਅਨੇਕਾਂ ਬਾਰ ਉਹਨਾਂ ਦੀ ਗੁਫ਼ਤਗੂ ਹੁੰਦੀ ਰਹੀ ਹੈ। ਪਰ ਅੱਜ ਰਣਜੀਤ ਸਿੰਘ ਦੇ ਮਨ ਦਾ ਮਿਜਾਜ਼ ਠੀਕ ਨਹੀਂ ਸੀ। ਉਸ ਨੇ ਸੋਚਿਆ, ਪੂਰਾ ਮਾਹੌਲ ਬਦਲਣਾ ਹੋਵੇਗਾ। ਜਿੱਤਾਂ ਹਾਰਾਂ ਅਤੇ ਹਥਿਆਰਾਂ ਦੀਆਂ ਗੱਲਾਂ ਕਰਨ ਦੀ ਥਾਵੇਂ ਸੰਮਨ ਬੁਰਜ ਦੇ ਸਾਹਮਣੇ, ਤਲਾਬ ਦੇ ਪਾਸ ਮਹਿਫ਼ਲ ਸਜਾਈ ਜਾਏਗੀ ਤੇ ਦੀਵਾਨ ਹਾਫਜ਼ ਦੀਆਂ ਗਜ਼ਲਾਂ ਦਾ ਆਨੰਦ ਮਾਣਿਆ ਜਾਏਗਾ।
-ਬਿੱਲੋ ਔਰ ਸਾਜਿੰਦਿਆਂ ਨੂੰ ਤਲਬ ਕੀਤਾ ਜਾਏ। ਉਸ ਨੇ ਹੁਕਮ ਦਿੱਤਾ। ਫਕੀਰ ਅਜ਼ੀਜ਼ਉਦਦੀਨ ਸਮਝਦਾ ਸੀ। ਉਸ ਨੇ ਫੋਰਨ ਸੰਮਨ ਬੁਰਜ ਦੇ ਸਾਹਮਣੇ ਦੀ ਜਗਾਹ ਸਜਾਉਣ ਲਈ ਮਾਹਰ ਕਰਮਚਾਰੀਆਂ ਨੂੰ ਸੁਨੇਹੇ ਭੇਜ ਦਿੱਤੇ।
ਰਾਣੀਵਾਸ ਅਤੇ ਸੰਮਨ ਬੁਰਜ ਦੇ ਵਿਚਕਾਰਲੀ ਸਰਜਮੀਨ ਉੱਪਰ ਕਸ਼ਮੀਰੀ ਗਲੀਚੇ ਵਿਛਾ ਦਿੱਤੇ ਗਏ। ਰਣਜੀਤ ਸਿੰਘ ਦੇ ਆਰਾਮ ਨੂੰ ਧਿਆਨ ਵਿਚ ਰੱਖਦਿਆਂ ਬੈਠਣ ਲਈ ਪੂਰੇ ਉਚੇਚ ਨਾਲ ਤਿਆਰ ਕੀਤੇ ਆਸਣ ਦੇ ਲਾਗੇ ਚਾਂਦੀ ਦੀ ਤਿਪਾਈ ਉੱਪਰ ਸ਼ਰਾਬ ਅਤੇ ਖਾਣ ਲਈ ਸੁੱਕੇ ਮੇਵੇ ਤੇ ਤਾਜ਼ੇ ਫਲ ਸਜਾ ਦਿੱਤੇ ਗਏ। ਇਸ ਮੌਕੇ, ਮਹਾਰਾਜੇ ਦੀ ਸੇਵਾ ਲਈ ਬੇਹੱਦ ਖੂਬਸੂਰਤ ਅਤੇ ਦਿਲਕਸ਼ ਅੰਦਾਜ਼ ਵਾਲੀਆਂ ਦਾਸੀਆਂ ਸੱਜ ਧਜ ਕੇ ਆ ਗਈਆਂ। ਸਾਜਿੰਦਿਆਂ ਨੇ ਆਪਣੇ ਸਾਜ਼ਾਂ ਨੂੰ ਸੁਰ ਵਿਚ ਕਰ ਲਿਆ। ਪੇਸ਼ਵਰ ਖ਼ਾਨਦਾਨਾਂ ਦੀਆਂ ਹੁਸੀਨ ਨਾਚੀਆਂ ਵੀ ਆ ਹਾਜ਼ਰ ਹੋਈਆਂ। ਅੱਜ ਉਹਨਾਂ ਦਾ ਪਹਿਰਾਵਾ ਅਤੇ ਹਾਰ ਸ਼ਿੰਗਾਰ ਵੇਖਣ ਵਾਲਾ ਸੀ। ਪਹਿਰੇਦਾਰ ਅਤੇ ਹੋਰ ਅਧਿਕਾਰੀ ਤਿਰਛੀਆਂ ਅੱਖਾਂ ਨਾਲ ਉਹਨਾਂ ਵੱਲ ਤੱਕਣ ਲੱਗਾ। ਸਕਨਾਂ ਨਾਚੀਆਂ ਦੇ ਸਿਰਾਂ ਉੱਪਰ ਬਸੰਤੀ ਰੰਗੀ ਪਗੜੀ, ਜਿਸ ਵਿਚ ਮੋਤੀਆਂ ਦੀਆਂ ਲੜੀਆਂ ਟੰਗੀਆਂ ਹੋਈਆਂ ਸਨ, ਇਸ ਢੰਗ ਨਾਲ ਬੰਨ੍ਹੀ ਹੋਈ ਸੀ. ਉਹਨਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲੱਗ ਗਏ ਸਨ। ਗੂੜ੍ਹੇ ਹਰੇ ਰੰਗ ਦੀਆਂ ਕੁੜਤੀਆਂ, ਨੀਲੀ ਸਾਟਨ ਦਾ ਚੰਗਾ, ਉੱਪਰ ਜ਼ਰੀ ਦੀ ਖੋਟੀ। ਸੁਰਖ-ਲਾਲ ਘੁਟਵੀਆਂ ਪੰਜਾਮੀਆਂ ਵਿਚ ਉਹਨਾਂ ਦੇ ਸਤੋਲ ਪੱਟ ਵੇਖਣ ਵਾਲੇ ਦਾ ਕਾਲਜਾ ਧੂ ਲੈਂਦੇ ਜਾਪਦੇ ਸਨ। ਜ਼ਰੀ ਦੀ ਕਢਾਈ ਵਾਲੀਆਂ ਨੋਕਦਾਰ ਕਸੂਰੀ ਜੁੱਤੀਆਂ, ਕੰਨਾਂ ਵਿਚ ਸੋਨੇ ਦੇ ਬੂੰਦੇ। ਨੱਕ ਵਿਚ ਹੀਰੇ ਜੜੇ ਲੱਗ।.. ਵਾਹ। ਏਨਾ ਨਿਖਰਿਆ ਤੇ ਲਿਸਕਿਆ ਹੁਸਨ ਤੇ ਇਹਨਾਂ ਸਭਨਾਂ ਰਿਸ਼ਟ-ਪੁਸ਼ਟ ਸਰੀਰਾਂ ਵਾਲੀਆਂ, ਤਿੱਖੇ ਨੈਣ-ਨਕਸ਼ਾ ਵਾਲੀਆਂ ਨਾਚੀਆਂ ਦੀ ਮੁੜੇਲਣ, ਬਸ਼ੀਰਾਂ ਨੇ ਜਿਵੇਂ ਹੀ ਵੇਖਿਆ-ਮਹਾਰਾਜ ਤਸ਼ਰੀਫ਼ ਲੈ ਆ ਰਹੇ ਹਨ। ਉਸ ਦੇ ਇਸ਼ਾਰੇ 'ਤੇ ਸਾਜਿਂਦੇ ਨੇ ਸਾਰੰਗੀ ਉੱਪਰ ਗਜ਼ ਫੇਰਿਆ..'
-ਇਕ ਸੁਰੀਲੀ ਹੁਕ ਲਹਿਰਾਂ ਵਾਂਗ ਵਿਜ਼ਾ ਵਿਚ ਸੁਣਾਈ ਦਿੱਤੀ। ਨਾਚੀਆਂ ਨੇ ਇਕ ਖ਼ਾਸ ਲੁਭਾਉਣੀ ਅਦਾ ਨਾਲ ਮਹਾਰਾਜੇ ਨੂੰ ਸਲਾਮ ਭੇਟ ਕੀਤੀ ਤੇ ਨਾਲ ਹੀ, ਉਹਨਾਂ ਦੇ ਪੈਰਾਂ 'ਚ ਬੱਧੇ ਘੁੰਗਰੂ ਛਣਕ ਪਏ। ਨਾਲ ਹੀ ਸੰਤੂਰ ਵਾਦਕ ਨੇ ਤਾਰਾਂ ਨੂੰ ਟੁਣਕਾਇਆ| ਫਿਰ ਬਸ਼ੀਰਾਂ ਦਾ ਅਲਾਪ ਸੁਣਿਆ, ਜਿਵੇਂ ਕਿਧਰ ਕੋਇਲ ਕੁਕ ਰਹੀ।...
ਫਿਰ ਅਨੇਕਾਂ ਪੈਰ ਬਿਰਕਣ ਲੱਗੇ ਤੇ ਘੁੰਘਰੂ ਛਣਕਣ ਲੱਗੇ- ਇਸ਼ਕ ਨੇ ਖੁਦ ਪਾ ਲੀਆ ਆਪਨਾ ਮੁਕਾਮ, ਉਨ ਕੀ ਪਹਿਲੀ ਨਜ਼ਰ ਕੋ ਕਿਆ ਕਹੀਏ...
ਮਹਾਰਾਜੇ ਦੀ ਅੱਖ ਨਾਲ ਅਨੇਕਾਂ ਅੱਖਾਂ ਮਿਲੀਆਂ। ਮਹਿਫ਼ਲ ਵਿਚ ਅਜੀਬ ਤਰ੍ਹਾਂ ਤਰ੍ਹਾਂ ਦਾ ਜਾਦੂ ਛਾ ਗਿਆ। ਵਾਹ ਵਾਹ-ਵਾਹ।। ਕਦੇ ਗਲੇ ਦਾ ਹਾਰ ਕਿਸੇ ਨਾਚੀ ਵੱਲ ਸੁੱਟਿਆ ਜਾਂਦਾ, ਕਦੇ ਘੁੰਗਰੂਆਂ ਦੇ ਨਾਲ ਰਣਜੀਤ ਸਿੰਘ ਵੱਲੋਂ ਸੁੱਟੀਆਂ ਮੋਹਰਾਂ ਛਣਕਦੀਆਂ। ਹਿਰਨ ਦਾ ਭੁੰਨਿਆ ਗੋਸ਼ਤ, ਤਿੱਤਰ-ਬਟੇਰਾਂ ਦੇ ਸੀਖ਼ ਕਬਾਬਾ ਦਾ ਲੁੱਤਫ਼ ਲੈਂਦਾ ਰਣਜੀਤ ਸਿੰਘ ਸਭ ਸੰਕਟ, ਸਭ ਪਰੇਸ਼ਾਨੀਆਂ, ਭੁੱਲ ਗਿਆ। ਬਿੱਲ ਬਾਰ ਬਾਰ ਮਹਾਰਾਜੇ ਦੇ ਸਾਹਮਣੇ ਆਣ ਕੇ ਅਨੋਖੇ ਨਖ਼ਰਿਆਂ ਨਾਲ ਉਸ ਦਾ ਦਿਲ ਲੁਕਾਉਣ ਲੱਗੀ। ਗ਼ਜ਼ਲ ਦੇ ਹਰ ਸ਼ੇਅਰ ਉੱਪਰ ਰਣਜੀਤ ਸਿੰਘ ਦਾਦ ਦੇ ਰਿਹਾ ਸੀ। ਮਸਤੀ ਦੇ ਆਲਮ ਵਿਚ ਉਸ ਨੇ ਬਿੱਲੇ ਨੂੰ ਆਪਣੇ ਪਾਸ ਬੁਲਾਇਆ। ਸੰਗੀਤ ਦੇ ਸੁਰ ਧੀਮੇ ਹੋ ਗਏ, ਪਰ ਲਗਾਤਾਰ ਵਜਦੇ ਰਹੇ। ਰਣਜੀਤ ਸਿੰਘ ਨੇ ਸੋਨੇ ਦੇ ਪਿਆਲੇ ਵਿਚੋਂ ਸ਼ਰਾਬ ਦੀ ਘੁੱਟ ਭਰੀ। ਬਿੱਲ ਹੋਰ ਨੇੜੇ ਹੋ ਗਈ।
-ਅਗਰ ਤੂੰ ਛਕੀਰ ਸਾਹਬ ਨੂੰ ਆਪਣੇ ਨੈਣਾਂ ਦੇ ਤੀਰਾਂ ਨਾਲ ਜ਼ਖ਼ਮੀ ਕਰ ਸਕੇ ।' ਮਹਾਰਾਜ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਬਿੱਲੇ ਨੇ ਦੋਵੇਂ ਕੰਨ ਫੜ ਲਏ।
-ਬਾਂਦੀ ਨੂੰ ਖਿਮਾ ਕਰਨਾ ਮਹਾਰਾਜ, ਓਹ ਵਕੀਰ ਇਕ ਪਾਕ ਰੂਹ... ਮੈਂ... ।
-ਤੇਰੇ ਲਈ ਪੰਦਰਾਂ ਹਜ਼ਾਰ ਦੇ ਗਹਿਣੇ। ਚਾਰ ਹਜ਼ਾਰ ਦੀ ਇਕ ਹੋਰ ਜਾਗੀਰ...1 ਨਸ਼ੇ ਦੇ ਆਲਮ ਵਿਚ ਰਣਜੀਤ ਸਿੰਘ ਨੇ ਲਾਲਚ ਦਿੱਤਾ ਤੇ ਉਸ ਦੀ ਅੱਖ ਵਿਚ ਸ਼ਰਾਰਤ ਸੀ।
-ਹਜੂਰ ਨੇ ਪਹਿਲਾਂ ਹੀ ਨਾ ਚੀਜ਼ ਨੂੰ ਅੱਠ ਹਜ਼ਾਰ ਦੀ ਜਾਗੀਰ ਦਿੱਤੀ ਹੋਈ ਏ ਮਹਾਰਾਜ। ਮੈਨੂੰ ਕੋਈ ਲਾਲਚ ਨਹੀਂ। ਬਿਲੇ ਨੇ ਅਜੇ ਵੀ ਕੰਨ ਫੜੇ ਹੋਏ ਸਨ। -ਮੋਤੀ, ਗਹਿਣੇ ਜੇ ਤੂੰ ਚਾਹੇ। ਰਣਜੀਤ ਸਿੰਘ ਅੱਜ ਪੂਰੇ ਰੰਗ ਵਿਚ ਸੀ ਤੇ ਉਹ ਛਕੀਰ ਦੇ ਈਮਾਨ ਨੂੰ ਪਰਖਣਾ ਚਾਹੁੰਦਾ ਸੀ।
-ਮਹਾਰਾਜ ਐਸੇ ਪਾਕ-ਪਵਿੱਤਰ ਅੱਲਾਹ ਦੇ ਬੰਦੇ ਨੂੰ ਅਗਰ ਮੈਂ ਪਾਪ ਭਰੀਆਂ ਅੱਖਾਂ ਨਾਲ ਵੇਖਾਂ ਤਾਂ ਅੰਨ੍ਹੀ ਹੋ ਜਾਵਾਂ। ਆਖ ਕੇ ਬਿੱਲੇ ਨਖਰੇ ਜਿਹੇ ਨਾਲ ਪਿੱਛੇ ਹਟਦੀ ਫਿਰ ਨੱਚਣ ਲੱਗੀ, ਸਜਿੰਦੇ ਸੁਰ ਵਿਚ ਹੋ ਗਏ।
ਰਣਜੀਤ ਸਿੰਘ ਹੱਸਣ ਲੱਗਾ। ਦੇਰ ਤੱਕ ਹੱਸਦਾ ਰਿਹਾ, ਜਿਵੇਂ ਸੋਚ ਰਿਹਾ ਹੋਵੇ, ਅਜੇਹੀ ਸ਼ਰਾਰਤ ਕਰਨੀ, ਮੇਰੇ ਲਈ ਕੋਈ ਔਖੀ ਗੱਲ ਨਹੀਂ ਹੈ।
ਇਕ ਹੋਰ ਦਿਨ ਦੀ ਸੰਧੂਰੀ ਸ਼ਾਮ। ਸਾਰਾ ਆਲਮ ਹੀ ਜਿਵੇਂ ਨਸ਼ੇ ਵਿਚ ਸੀ। ਮਹਾਰਾਜੇ ਦੀ ਚਹੇਤੀ ਬਿੱਲੇ ਪੂਰੇ ਵਜਦ ਵਿਚ ਸੀ। ਮਹਾਰਾਜਾ ਖ਼ੁਦ ਵੀ ਸੰਗੀਤ, ਅਲਾਪ ਅਤੇ ਨਾਚ ਦੇ ਤਿਲਸਮੀ ਸੰਸਾਰ ਵਿਚ ਗੁਆਚਿਆ ਹੋਇਆ ਸੀ। ਅਜਿਹੇ ਮਾਹੌਲ ਵਿਚ ਇਕ ਅਤਿ ਜ਼ਰੂਰੀ ਦਰਬਾਰੀ ਕੰਮ ਲਈ ਫ਼ਕੀਰ ਅਜ਼ੀਜ਼ਉਦਦੀਨ ਨੂੰ ਰਣਜੀਤ ਸਿੰਘ ਪਾਸ ਜਾਣਾ ਪਿਆ। ਉਸ ਵੇਲੇ ਨਾ ਨੱਚਣ ਵਾਲੀਆਂ ਨੂੰ ਹੋਸ਼ ਸੀ, ਨਾ ਗਾਉਣ ਵਾਲੀ ਨੂੰ ਤੇ ਨਾ ਹੀ ਰਣਜੀਤ ਸਿੰਘ ਨੂੰ। ਸੰਗੀਤ ਅਤੇ ਨਾਚ ਦਾ ਜਾਦੂ ਸਕਨਾਂ ਦੇ ਸਿਰ ਚੜ੍ਹਿਆ ਹੋਇਆ ਸੀ। ਨਾਚ ਦੇ ਸਮਾਪਤ ਹੋਣ ਦੀ ਉਡੀਕ ਵਿਚ ਫਕੀਰ ਇਕ ਪਾਸੇ ਹੋ ਕੇ ਤਲਾਬ ਦੇ ਕਿਨਾਰੇ ਬੈਠ ਗਿਆ। ਕਦੇ ਕਦੇ ਉਸ ਦੀਆਂ ਅੱਖਾਂ ਬੇ-ਵਾਹਰੀਆਂ ਹੋ ਕੇ ਨਰਤਕੀਆਂ ਵੱਲ ਉੱਠਦੀਆਂ ਤਾਂ ਉਸ ਦੇ ਮੂੰਹ ਆਪ- ਮੁਹਾਰੇ 'ਲਾਹੌਲ-ਵਿਲਾ-ਕੁੱਵਤ' ਨਿਕਲ ਜਾਂਦਾ। ਇਕ ਵਾਰ ਤਾਂ ਉਸ ਨੇ ਦੋਵੇਂ ਕੰਨ ਫੜੇ ਤੇ ਮੂੰਹ ਫੇਰ ਕੇ ਬੈਠ ਗਿਆ। ਬਿੱਲ (ਬਸੀਰਾ) ਇਸ ਸਮੇਂ ਦੀਵਾਨ ਹਾਵਜ਼ ਵਿਚੋਂ ਇਕ ਉਮਦਾ ਗ਼ਜਲ ਗਾ ਰਹੀ ਸੀ । ਸੁਰ-ਤਾਲ, ਲੈਅ ਅਤੇ ਨਾਚ ਦੇ ਰਿਦਮ ਨੇ ਫ਼ਕੀਰ ਨੂੰ ਕੀਲ ਕੇ ਰੱਖ ਦਿੱਤਾ। ਇਕ-ਅੱਧ ਵਾਰ, ਉਸ ਦੇ ਮੂੰਹੋਂ ਦੱਬਵੀਂ ਸੁਰ ਵਿਚ, 'ਸੁਬਹਾਨ- ਅੱਲਾਹ ਵੀ ਨਿਕਲਿਆ। ਗ਼ਜ਼ਲ ਦੇ ਆਖ਼ਰੀ ਬੋਲਾਂ ਨੇ ਉਸ ਉੱਪਰ ਅਜੇਹਾ ਜਾਦੂ ਕੀਤਾ, ਸਭ ਬੰਦਸ਼ਾਂ ਟੁੱਟ ਗਈਆਂ। ਉਹ ਭੂਮਣ ਲੱਗਾ। ਪਰ ਇਕਦਮ ਉਹ ਸੰਭਲਿਆ। ਸਭ ਉਸ ਵੱਲ ਵੇਖ ਰਹੇ ਸਨ। 'ਅੱਲਾਹ ਅੱਲਾਹ.. ' ਉਹ ਬੜਾ ਸਰਮਸਾਰ ਹੋਇਆ। ਉਸ ਦੇ ਮੂੰਹੋਂ ਨਿਕਲਿਆ.. 'ਅੱਲਾਹ-ਹੂ-ਅਕਬਰ' ਤੇ ਉਸ ਨੇ ਬਿਨਾਂ ਸੋਚਿਆਂ ਠੰਢੇ ਤਲਾਬ ਵਿਚ ਛਾਲ ਮਾਰ ਦਿੱਤੀ।
ਸਭ ਘਬਰਾ ਗਏ। ਨਾਚ ਰੁਕ ਗਿਆ। ਪਹਿਰੇ ਉੱਪਰ ਖੜ੍ਹੇ ਸਿਪਾਹੀਆਂ ਨੇ ਫ਼ਕੀਰ ਸਾਹਬ ਨੂੰ ਫੋਰਨ ਤਲਾਬ ਵਿਚੋਂ ਬਾਹਰ ਕੱਢਿਆ। ਤੁਰੰਤ ਸ਼ਾਹੀ ਹਕੀਮ ਆ ਗਏ। ਕਾਫ਼ੀ ਯਤਨਾਂ ਪਿਛ ਛਕੀਰ ਨੂੰ ਹੋਸ਼ ਵਿਚ ਲਿਆਂਦਾ ਗਿਆ।
ਇਸ ਘਟਨਾ ਤੋਂ ਪਿੱਛੋਂ, ਰਣਜੀਤ ਸਿੰਘ ਨੇ ਸਜਿੰਦਿਆਂ ਅਤੇ ਨਾਚੀਆਂ ਨੂੰ ਸਖ਼ਤ ਹਦਾਇਤ ਕੀਤੀ... 'ਜਦ ਵੀ ਫ਼ਕੀਰ ਸਾਹਬ ਅਜੇਹੇ ਸਮੇਂ ਆਉਣ ਤਾੜੀ ਮਾਰ ਕੇ ਫੋਰਨ ਸਭ ਕੁਝ ਰੋਕ ਦਿੱਤਾ ਜਾਵੇ। ਨਾ ਨਾਚ, ਨਾ ਸਾਜ਼, ਨਾ ਗਾਣਾ। ਤੇ ਸੱਚ ਹੀ, ਇਕ ਵਾਰ ਫਿਰ ਫ਼ਕੀਰ ਅਜੀਜਉਦਦੀਨ ਭੁਲੇਖੇ ਨਾਲ ਇਹੋ ਜੇਹੀ ਮਹਿਫ਼ਲ ਵਿਚ ਆਣ ਵੜੇ ਤਾਂ ਰਣਜੀਤ ਸਿੰਘ ਨੇ ਸਾਜਿੰਦਿਆ ਨੂੰ ਕਿਹਾ: -ਦੌੜ ਜਾਓ ਭੜਿਓ, ਸਾਡੇ ਵਕੀਰ ਸਾਹਬ ਆ ਰਹੇ ਨੇ।
ਦਰਬਾਰ ਵਿਚ ਜਦ ਕੋਈ ਗੰਭੀਰ ਚਰਚਾ ਨਾ ਹੋ ਰਹੀ ਹੁੰਦੀ ਤਾਂ ਰਣਜੀਤ ਸਿੰਘ ਮਜ਼ਾਕ ਕਰਨ ਲਈ ਫ਼ਕੀਰ ਅਜ਼ੀਜ਼ਉਦਦੀਨ ਨੂੰ ਤਲਾਬ ਵਾਲੀ ਘਟਨਾ ਯਾਦ ਕਰਵਾਉਂਦਾ ਤਾਂ ਫ਼ਕੀਰ ਦੋਵੇਂ ਕੰਨ ਫੜ ਕੇ 'ਅੱਲਾਹ ਅੱਲਾਹ' ਕਰਨ ਲੱਗਦਾ।
ਰਾਜ ਦੀ ਮਾਲੀ ਹਾਲਤ ਸੁਧਰ ਰਹੀ ਸੀ। ਪੇਸ਼ਾਵਰ, ਮੁਲਤਾਨ ਵੱਲ ਹਾਲ ਦੀ ਘੜੀ ਅਮਨ-ਅਮਾਨ ਸੀ। ਨਾਚ-ਗਾਣਿਆਂ ਦੀਆਂ ਮਹਿਫਲਾਂ ਤੋਂ ਰਣਜੀਤ ਸਿੰਘ ਉੱਥ ਗਿਆ ਤਾਂ ਉਸ ਨੇ ਸ਼ਿਕਾਰ ਖੇਡਣ ਦਾ ਇਰਾਦਾ ਕੀਤਾ। ਪਰ ਅਤਿ ਦੀ ਗਰਮੀ ਦਾ ਮੌਸਮ ਸੀ। ਇਸ ਤਰ੍ਹਾਂ ਦੇ ਮੌਸਮ ਵਿਚ ਰਾਣੀਵਾਸ ਅੰਦਰ ਵੀ ਮਨ ਨਾ ਪਰਚਦਾ। ਇਕ ਹੁੰਮਸ ਭਰੇ ਦਿਨ, ਉਹ ਆਪਣੀ ਆਦਤ ਅਨੁਸਾਰ ਲੰਮੀ-ਘੋੜ ਸਵਾਰੀ ਲਈ ਨਿਕਲ ਗਿਆ। ਉਹ ਇਸ ਗੱਲ ਤੋਂ ਬਿਲਕੁਲ ਅਨਜਾਣ ਸੀ. ਅਜਿਹੇ ਮੌਸਮ ਵਿਚ ਦਿਨ ਭਰ ਦੀ ਘੋੜ ਸਵਾਰੀ, ਉਸ ਦੀ ਸੇਹਿਤ ਲਈ ਕਿੰਨੀ ਘਾਤਕ ਹੋਵੇਗੀ।