ਪੰਡਾਲ ਸਜ ਕੇ ਤਿਆਰ ਹੋ ਗਿਆ। ਪ੍ਰਾਹੁਣੇ ਆਉਣੇ ਸ਼ੁਰੂ ਹੋ ਗਏ। ਫ਼ਕੀਰ ਅਜ਼ੀਜ਼ਉਦਦੀਨ, ਚੁਛੇਏ ਨਿਗਾਹ ਰੱਖ ਰਿਹਾ ਸੀ, ਕਿਧਰੇ ਕੋਈ ਕੋਤਾਹੀ ਤਾਂ ਨਹੀਂ ਹੋ ਰਹੀ। ਪ੍ਰਾਹੁਣਿਆਂ ਨੂੰ ਰੁਤਬਿਆਂ ਅਨੁਸਾਰ ਬਿਠਾਉਣ ਲਈ ਨੌਕਰਾਂ ਨੂੰ ਸਮਝਾਉਣ ਲੱਗਾ ਹੋਇਆ ਸੀ।
ਰਣਜੀਤ ਸਿੰਘ ਅੱਜ ਉਚੇਚਾ ਸਜਿਆ ਹੋਇਆ ਸੀ। ਅੱਜ ਉਸ ਨੂੰ ਦੂਹਰੀ ਖੁਸ਼ੀ ਹੈ। ਯੁਵਰਾਜ ਦੀ ਮੰਗਣੀ ਪੱਕੀ ਹੋ ਜਾਣ ਦਾ ਜਸ਼ਨ ਤੇ ਅੰਮ੍ਰਿਤਸਰ ਉੱਪਰ ਫਤੇਹ ਦਾ ਜੋਸ਼। ਕੁਝ ਆਏ ਮਹਿਮਾਨ ਵੇਖ ਰਹੇ ਹਨ, ਖੜਕ ਸਿੰਘ ਨੂੰ ਸਹਿਜ਼ਾਦੇ ਵਾਂਗ ਸਜਾ ਕੇ, ਰਾਣੀ ਦਾਤਾਰ ਕੌਰ, ਬਾਂਦੀਆਂ ਦੇ ਨਾਲ ਆ ਕੇ ਪੰਡਾਲ ਵਿਚ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਦੀ ਉਂਗਲੀ ਫੜਾ ਗਈ ਹੈ। ਪੰਡਾਲ ਦੀ ਚਹਿਲ ਪਹਿਲ ਨੂੰ ਬਾਲਕ ਖੜਕ ਸਿੰਘ ਹੈਰਾਨ ਹੋਇਆ ਤੱਕਣ ਲੱਗਾ ਹੈ।
ਮਹਾਰਾਜੇ ਦੀ ਤਾਜਪੋਸ਼ੀ ਤੋਂ ਬਾਅਦ ਇਸ ਤਰ੍ਹਾਂ ਦਾ ਜਸ਼ਨ ਪਹਿਲੀ ਵਾਰ ਹੋਣ ਲੱਗਾ ਹੈ। ਖੂਬਸੂਰਤ ਮੁਟਿਆਰਾਂ ਦੇ ਨਾਚ ਤੋਂ ਸਿਵਾ ਹੋਰ ਕਿਸੇ ਵੀ ਢੰਗ ਨਾਲ ਇਹ ਖੁਸੀ ਮਨਾਈ ਨਹੀਂ ਜਾ ਸਕਦੀ। ਨਾਚ ਵੀ ਅਜਿਹਾ, ਜਿਸ ਵਿਚ ਮੇਰਾ ਨੇ ਨੱਚਣਾ ਹੋਵੇ। ਰਣਜੀਤ ਸਿੰਘ ਨੇ ਉਸ ਦਾ ਨਾਮ ਹੀ ਸੁਣਿਆ ਹੈ। ਉਸ ਨੂੰ ਵੇਖਣਾ ਅੱਜ ਪਹਿਲੀ ਵਾਰ ਹੈ। ਸਿਰਫ਼ ਦੇਖਣਾ ਹੀ ਨਹੀਂ, ਨੱਚਦੀ ਨੂੰ ਵੇਖਣਾ ਹੈ। ਉਹ ਆਪਣੇ ਅੰਦਰ ਇਕ ਅਜੀਬ ਜਿਹੀ ਤਾਂਘ ਮਹਿਸੂਸ ਕਰ ਰਿਹਾ ਹੈ। ਉਸ ਨੂੰ ਸਮਝ ਨਹੀਂ ਆ ਨਹੀ, ਇਹ ਸਭ ਕੀ ਹੈ ?
ਬਾਹਰ ਹਨੇਰਾ ਹੋਣ ਲੱਗਾ ਹੈ। ਪੰਡਾਲ ਅੰਦਰ ਕੀਤੀ ਰੋਸ਼ਨੀ ਆਪਣੇ ਰੰਗ ਬਖੋਰਨ ਲੱਗੀ ਹੈ। ਇਕ ਇਕ ਕਰਕੇ ਸਜਿਦੇ ਆਉਣ ਲੱਗ ਪਏ। ਆਪਣੇ ਸਾਜ਼ਾਂ ਨੂੰ ਸੁਰ ਵਿਚ ਗਰਨ ਲੱਗੇ। ਪੰਡਾਲ ਵਿਚ ਪੂਰੀ ਰੌਣਕ ਹੋ ਗਈ। ਰਣਜੀਤ ਸਿੰਘ ਸਭਨਾਂ ਦੀਆਂ ਜਨਾਮਾਂ ਅਤੇ ਫਤਹ ਦਾ ਜਵਾਬ ਦਿੰਦਾ, ਕੁਝ ਨਾਲ ਗਲੇ ਮਿਲ ਰਿਹਾ ਹੈ। ਫ਼ਕੀਰ ਅਜੀਜ਼ਉਦਦੀਨ ਨੇ ਵਧੇਰੇ ਨੇੜੇ ਹੁੰਦਿਆ, ਹੌਲੀ ਜਿਹੀ ਕਿਹਾ, 'ਸਿੰਘ ਸਾਹਬ, ਆਪ ਆਸਣ ਉੱਪਰ ਸਜੇ, ਮਹਿਮਾਨ ਨਿਵਾਜ਼ੀ ਲਈ ਅਸੀਂ ਹੈਗੇ ਆਂ।
-ਮੀਆਂ ਜੀ, ਅੱਜ ਕੋਈ ਦਰਬਾਰੀ ਮਰਿਯਾਦਾ ਨਹੀਂ। ਖ਼ੁਸ਼ੀ ਦਾ ਮਾਹੌਲ ਹੈ। ਇਥੇ ਦਾ ਮੈਂ ਸਰਕਾਰ ਹਾਂ, ਨਾ ਮਹਾਰਾਜਾ। ਅਮੀਰਾਂ ਵਜ਼ੀਰਾਂ, ਸਰਦਾਰਾਂ ਵਾਂਗ, ਮੈਂ ਵੀ ਜਰਾ ਵੇਖਣ ਵਾਲਾ ਹਾਂ। ਖ਼ਬਰ ਲਓ, ਨਾਚ ਵਿਚ ਕਿੰਨੀ ਦੇਰੀ ਏ ਹਾਲੇ ?
ਫਕੀਰ ਨੇ ਭੱਟ ਇਕ ਪਹਿਰੇਦਾਰ ਨੂੰ ਦੌੜਾਇਆ, ਜਿਧਰ ਨਾਚੀਆਂ ਤਿਆਰ ਹੋ ਰਹੀਆਂ मਨ।
ਪੰਡਾਲ ਵਿਚ ਆਏ ਮਹਿਮਾਨਾਂ ਲਈ. ਨੌਕਰ ਦਾਸੀਆਂ, ਤਸਤਰੀਆਂ ਵਿਚ ਸੁਗੰਧਤ ਪਾਨ-ਸੁਪਾਰੀਆਂ ਲੋਚੀਆਂ ਲੈ ਕੇ ਘੁੰਮ ਰਹੇ ਹਨ। ਸਰਾਬ ਵਰਤਾਈ ਜਾ ਰਹੀ ਹੈ। ਸ਼ਰਾਬ ਅਤੇ ਖਾਣ-ਪੀਣ ਦੀ ਜ਼ਿੰਮੇਵਾਰੀ, ਸਰਦਾਰ ਰਵੇਲ ਸਿੰਘ ਨੂੰ ਸੌਂਪੀ ਹੋਈ ਹੈ। ਉਹ ਤੇ ਉਸਦੇ ਮਾਤਾਹਿਤ ਸੇਵਾਦਾਰ ਹਰ ਪਾਸੇ ਨਿਗਾਹ ਰੱਖ ਰਹੇ ਹਨ। ਜਿਸ ਦਾ ਪਿਆਲਾ ਖ਼ਾਲੀ ਹੁੰਦਾ ਹੈ, ਫੋਰਨ ਭਰ ਦਿੰਦੇ ਹਨ।
ਇਸ ਸ਼ੁਭ ਮੌਕੇ 'ਤੇ ਰਣਜੀਤ ਸਿੰਘ ਨੇ ਆਪਣੇ ਇਕ ਹੋਰ ਖ਼ਾਸ ਮਿੱਤਰ ਸਰਦਾਰ ਲਹਿਣਾ ਸਿੰਘ ਨੂੰ ਵੀ ਸੱਦਿਆ ਹੈ। ਉਹ ਕੁਝ ਦੇਰ ਤਾਂ ਪੰਡਾਲ ਵਿਚ ਬੇਠਾ ਰਿਹਾ। ਫਿਰ ਮਹਿਫਲ ਦਾ ਬਦਲਦਾ ਰੰਗ ਵੇਖ ਕੇ, ਪੰਡਾਲ ਦੇ ਬਾਹਰ ਆ ਕੇ ਘੁੰਮਣ ਲੱਗਾ।
ਜਿਵੇਂ ਹੀ ਸਜਿਦੇ ਨੇ ਸੁਰੇਗੀ ਉੱਪਰ ਗਜ਼ ਫੇਰਿਆ, ਆਪਣੇ ਕੰਮਲ ਜਿਸਮਾਂ ਨੂੰ ਲਹਿਰਾਉਂਦਿਆਂ ਨਾਚੀਆਂ ਪੰਡਾਲ ਵਿਚ ਆਉਣ ਲੱਗੀਆਂ। ਸਭ ਤੋਂ ਪਿੱਛੋਂ ਆਈ ਮੋਰਾਂ। ਸਭਨਾਂ ਨੇ ਝੁਕ ਕੇ ਮਹਿਮਾਨਾਂ ਨੂੰ ਸਲਾਮ ਕਹੀ। ਮੇਰਾਂ ਕੁਝ ਹੋਸਲਾ ਕਰਕੇ, ਰਣਜੀਤ ਸਿੰਘ ਵੱਲ ਵਧੀ। ਸਿੱਧਾ ਉਸ ਦੀ ਅੱਖ ਵਿਚ ਤਾਕੀ।
-ਬਾਂਦੀ ਦਾ ਸਲਾਮ ਕਬੂਲ ਕਰੋ ਸਰਕਾਰ।'
ਪਰ ਸਰਕਾਰ ਤਾਂ ਉਸ ਨੂੰ ਪਹਿਲੀ ਨਜ਼ਰ ਵੇਖਦਿਆਂ ਹੀ ਆਪਣੀ ਸੁੱਧ-ਬੁੱਧ ਖੋਹ ਚੁੱਕੀ ਸੀ। ਮੇਰਾਂ ਦੀ ਸਲਾਮ ਕਹਿਣ ਦੀ ਅਦਾ। ਏਨਾ ਨੇੜੇ ਆ ਕੇ ਉਸ ਨੂੰ ਤੱਕਣ ਦੀ ਜੁਅਰਤ। ਉਸ ਦੀ ਤਰ। ਲੱਕ ਨੂੰ ਹੁਲਾਰਾ ਦੇ ਕੇ ਭੁਕਣ ਦਾ ਅੰਦਾਜ਼। ਸਰਕਾਰ ਨੂੰ ਸਮਝ ਨਾ ਆਈ,... ਮੇਰਾ ਬੋਲੀ ਸੀ ਜਾਂ ਸਰੰਗੀ ਵਿਚੋਂ ਕੋਈ ਆਵਾਜ਼ ਨਿਕਲੀ ਸੀ। ਮੇਰਾਂ ਇਕ ਵਾਰ ਫਿਰ ਤੁਕੀ। ਪਰ ਸਰਕਾਰ ਨੇ ਅੱਖ ਨਹੀਂ ਤਮਕੀ। ਅਮੀਰ, ਵਜੀਰ, ਦਰਬਾਰੀ ਸਭ ਹੈਰਾਨ।
ਰਣਜੀਤ ਸਿੰਘ ਖ਼ੁਦ ਵੀ ਹੈਰਾਨ, ਉਸ ਦੇ ਸਾਹਮਣੇ ਹੁਣੇ-ਹੁਣੇ ਸਲਾਮ ਕਰਕੇ ਮੁੜੀ ਲੜਕੀ ਹੱਡ-ਮਾਸ ਦੀ ਹੈ ਜਾਂ ਕੋਈ ਅਰਸੇ ਉੱਤਰੀ ਪਰੀ। ਮੇਰੇ ਰਾਜ ਵਿਚ ਇਹ ਸੁੰਦਰੀ ਵਸਦੀ ਹੈ ਤੇ ਮੈਨੂੰ ਪਤਾ ਨਹੀਂ। ਉਹ ਕਦੋਂ ਨੱਚੀ, ਕਿਵੇਂ ਨੱਚੀ, ਕਿੰਨਾ ਕੁ ਨੱਚੀ, ਰਣਜੀਤ ਸਿੰਘ ਨੂੰ ਕੋਈ ਯਾਦ ਨਾ ਰਿਹਾ। ਦਿੱਸਦਾ ਰਿਹਾ, ਸਿਰਫ਼ ਉਸ ਦਾ ਜਿਸਮ। ਜਿਸ ਵਿਚ ਕਦੇ ਇਕਦਮ ਤੂਫਾਨੀ ਨਦੀ ਵਾਂਗ ਲੱਕ ਅਤੇ ਨਿਰੰਤ ਤਾਂਡਵ ਕਰਨ ਲੱਗਦੇ, ਕਦੇ ਮੈਦਾਨੀ ਨਦੀ ਵਾਂਗ ਲਹਿਰਾਂ ਸ਼ਾਂਤ ਹੋ ਜਾਂਦੀਆਂ।
ਮੋਰਾ ਦੇ ਨਾਲ ਆਈ ਉਸ ਦੀ ਅੰਮੀ ਦੀ ਅੱਖ, ਪੰਜਾਬ ਦੇ ਸਭ ਤੋਂ ਸ਼ਕਤੀਸ਼ਾਲੀ ਮਨੁੱਖ ਵੱਲ ਲਗਾਤਾਰ ਤੱਕ ਰਹੀ ਸੀ। ਆਪਣੀ ਧੀ ਉੱਪਰ ਉਹ ਬਲਿਹਾਰੇ ਜਾ ਰਹੀ ਸੀ। ਉਸ ਨੂੰ ਮਹਿਸੂਸ ਹੋਇਆ, ਲਾਹੌਰ ਦੀ ਸਰਕਾਰ ਤਾਂ ਆਪਣੇ ਕੰਮ ਗਈ। ਚੌਖੀ ਬਖਸ਼ੀਸ਼ ਮਿਲਣ ਦੀ ਆਸ ਵਿਚ ਉਹ ਪੂਰੀ ਖੁਸ਼ ਹੈ।
ਜਿਵੇਂ ਹੀ ਸਾਜ਼ ਰੁੱਕੇ, ਨਾਚ ਰੁਕਿਆ। ਪ੍ਰਾਹੁਣੇ ਉੱਠਣ ਲੱਗੇ।
ਰਣਜੀਤ ਸਿੰਘ ਨੂੰ ਕਿਸੇ ਨੇ ਸਵਰਗ ਵਿਚੋਂ ਧੱਕਾ ਦੇ ਕੇ ਜਿਵੇਂ ਬਾਹਰ ਸੁੱਟ ਦਿੱਤਾ ਹੋਵੇ।... 'ਮੁਜਰਾ ਖ਼ਤਮ ਹੋ ਗਿਆ ਕੀ ?' ਹੈਰਾਨ ਹੋ ਕੇ ਉਸ ਨੇ ਆਪਣੀ ਅੱਖ ਇਧਰ ਉਧਰ ਘੁੰਮਾਈ। ਹੁਣ ਉਸ ਨੂੰ ਯਕੀਨ ਹੋ ਗਿਆ। ਮਹਿਮਾਨ ਉਸ ਦੇ ਕੋਲ ਆਉਂਦੇ।
ਅੱਧਾ ਭੁਕਦੇ, ਸਲਾਮ ਕਰਦੇ ਤੇ ਬਾਹਰ ਵੱਲ ਤੁਰ ਪੈਂਦੇ। ਰਣਜੀਤ ਸਿੰਘ ਨੇ ਕਲ ਪਿਆ ਅੱਧਾ ਖ਼ਾਲੀ ਪਿਆਲਾ ਚੁੱਕਿਆ। ਮੂੰਹ ਨੂੰ ਲਾਉਣ ਲੱਗਿਆ ਤਾਂ ਉਸ ਵਿਚ ਮੋਰਾਂ ਦਿਸੀ। ਵਲ ਖਾਂਦਾ ਲੱਕ, ਸੁਰਾਹੀ ਵਰਗੀ ਧੌਣ, ਮੂਨ ਵਰਗੀਆਂ ਅੱਖਾਂ...। ਅਜੀਜ਼ਉਦਦੀਨ ਇਕ ਪਾਸੇ ਖੜ੍ਹਾ ਮਹਾਰਾਜੇ ਦੀ ਹਾਲਤ ਵੇਖ ਰਿਹਾ ਸੀ। ਉਸ ਨੂੰ ਵਿਕਰ ਹੋਇਆ। ਕੋਲ ਆ ਕੇ ਅਰਜ਼ ਕੀਤੀ-ਬਹੁਤ ਰਾਤ ਹੋ ਗਈ ਹੈ, ਸਿੰਘ ਸਾਹਬ। ਹੁਣ ਆਰਾਮ ਫਰਮਾਓ। ਚੈਨ ਦੀ ਨੀਂਦਰ ਲਓ।
-ਚੈਨ ਤਾਂ ਮੇਰਾਂ ਲੈ ਗਈ ਹੈ, ਮੀਆਂ ਜੀ। ਰਣਜੀਤ ਸਿੰਘ ਦੇ ਮੂੰਹ ਸੁਭਾਵਕ ਨਿਕਲ ਗਿਆ। ਹੁਣ ਲਫ਼ਜ਼ ਪਿੱਛੇ ਨਹੀਂ ਸਨ ਮੁੜ ਸਕਦੇ। ਅੱਜ ਉਹ ਕੁਝ ਵਧੇਰੇ ਨਸ਼ੇ ਵਿੱਚ ਸੀ।
ਫਕੀਰ ਅਜ਼ੀਜ਼ਉਦਦੀਨ ਨੇ ਕੁਝ ਪਹਿਰੇਦਾਰ ਬੁਲਾਏ ਤੇ ਮਹਾਰਾਜੇ ਨੂੰ ਸਹਾਰਾ ਦੇ ਕੇ ਉਸ ਦੀ ਰਹਾਇਸ਼ਗਾਹ ਵੱਲ ਲੈ ਗਏ।
ਮੇਰਾਂ ਆਈ। ਸੱਪਣੀ ਵਾਂਗ ਮੇਲ੍ਹਦੀ। ਸਾਹਮਣੇ ਆ ਖੜ੍ਹੀ। ਅੱਧਾ ਤੁਕੀ-ਬਾਦੀ ਦਾ ਸਲਾਮ ਕਬੂਲ ਕਰੋ ਸਰਕਾਰ।' ਪਟੱਕ ਅੱਖ ਖੁੱਲ੍ਹ ਗਈ। ਕਿੱਥੇ ਹੈ ਮੇਰਾ ? ਅੱਖ ਬੰਦ ਹੋਵੇ ਤਾਂ ਮੋਰਾਂ ਸਾਹਮਣੇ, ਅੱਖ ਖੁੱਲ੍ਹੇ ਤਾਂ ਮੇਰਾ ਛਾਈ ਮਾਈ। ਸਵੇਰ ਤੱਕ ਅਜੀਬ ਠੁਕਣ-ਛਿਪੀ ਦੀ ਖੇਡ ਖੇਡਦੀ ਰਹੀ ਮੇਰਾਂ। ਉਹ ਹੇਰਾਨ ਹੋਇਆ, ਇਹ ਕੀ ਹੋ ਗਿਆ
ਸਵੇਰੇ ਉੱਠਿਆ। ਸਿਰ ਭਾਰੀ ਸੀ। ਖੱਬੀ ਅੱਖ ਵਿਚ ਮਿੰਨਾ ਮਿੰਨਾ ਦਰਦ ਸੀ। ਉਸ ਨੇ ਤਾੜੀ ਮਾਰੀ। ਝੱਟ ਇਕ ਸੇਵਾਦਾਰ ਨੇ ਆ ਕੇ ਸਿਰ ਝੁਕਾ ਦਿੱਤਾ।
-ਸਰਦਾਰ ਰਵੇਲ ਸਿੰਘ ਨੂੰ ਆਖ ਫੋਰਨ ਆ ਕੇ ਮਿਲੇ।
ਸੇਵਾਦਾਰ ਖੜ੍ਹਾ ਹੀ ਪੈਰਾਂ 'ਤੇ ਘੁੰਮ ਕੇ ਦੌੜ ਗਿਆ।
ਉਵੇਂ ਹੀ ਅੱਧ-ਪਚੱਧ ਤਿਆਰ ਹੁੰਦਾ ਦੌੜਦਾ ਆਇਆ ਰਵੇਲ ਸਿੰਘ। ਚੜ੍ਹੇ ਸਚ ਫਤੇਹ ਬੁਲਾਉਂਦਿਆਂ ਪੁੱਛਿਆ-ਹੁਕਮ ਸਰਕਾਰ ?' ਨਾਲ ਹੀ ਉਸ ਨੇ ਰਣਜੀਤ ਘ ਦੇ ਚਿਹਰੇ ਵੱਲ ਤੱਕਣ ਦੀ ਜੁਅਰਤ ਕੀਤੀ-ਮੈਨੂੰ ਸਰਕਾਰ ਦੀ ਤਬੀਅਤ ਅਜੇ ਨਹੀਂ ਜਾਪਣ ਡਹੀ।
-ਸਾਰੀ ਰਾਤ ਮੈਂ ਸੋ ਨਹੀਂ ਸਕਿਆ, ਰਵੇਲ ਸਿੰਘ।
-ਸਾਰੀ ਰਾਤ ਨਾ ਕਰੋ ਹਜੂਰ ਇਕ ਪਹਿਰ ਕਹੋ। ਸਵੇਰ ਦਾ ਤਾਰਾ ਨਿਕਲਣ - ਤੱਕ ਤਾਂ ਮੇਰਾਂ ਦੇ ਘੁੰਗਰੂ ਛਣਕਦੇ ਰਹੇ ਪੰਡਾਲ ਵਿਚ।
-ਤੇ ਬਾਕੀ ਦਾ ਇਕ ਪਹਿਰ, ਮੇਰੇ ਸਿਰ ਵਿਚ ਛਣਕਦੇ ਰਹੇ। ਰਣਜੀਤ ਸਿੰਘ -ਤਪੜੀਆਂ ਦਬਾਉਂਦਿਆਂ ਕਿਹਾ।
-ਦੱਸੋ ਕੀ ਖ਼ਿਦਮਤ ਕਰਾਂ ਸਰਕਾਰ ? ਇਸ਼ਨਾਨ ਦਾ ਪ੍ਰਬੰਧ ਕਰਵਾਵਾਂ ਜਾਂ ਤੇਲ ਮਾਲਕ ਦਾ 7 ਖੁਸ਼ਬੂਦਾਰ ਜਲ ਨਾਲ ਨਹਾ ਕੇ ਤਬੀਅਤ ਖੁਸ਼ ਹੋ ਜਾਏਗੀ।
-ਨਹੀਂ ਰਵੇਲ ਸਿੰਘ, ਹੁਣ ਤਬੀਅਤ ਕਿਸੇ ਦਵਾ ਬੂਟੀ ਨਾਲ ਵੱਲ ਨਹੀਂ ਹੋਣ ਲੱਗੀ। ਝਬਦੇ ਜਾਹ ਤੇ ਮੇਰਾਂ ਨੂੰ ਗਰਜਪੁਰੇ ਜਾਣ ਤੋਂ ਰੋਕ। ਅਗਰ ਨਹੀਂ ਰੁੱਕਦੀ ਤਾਂ ਸਾਨੂੰ ਗਰਜ਼ਪੁਰੇ ਜਾਣਾ ਪਏਗਾ।
ਰਵੇਲ ਸਿੰਘ ਕੁਝ ਆਖਣਾ ਚਾਹੁੰਦਾ ਸੀ। ਪਰ ਰਣਜੀਤ ਸਿੰਘ ਦੇ ਚਿਹਰੇ ਵੱਲ ਵੇਖ ਕੇ ਸਮਝ ਗਿਆ, ਮਾਮਲਾ ਕੁਝ ਵਧੇਰੇ ਹੀ ਗੋਭੀਰ ਜਾਪਦਾ ਹੈ। ਚੁੱਪ ਰਿਹਾ ਤੇ ਆਗਿਆ ਲੈ ਕੇ ਬਾਹਰ ਆ ਗਿਆ।
ਰਣਜੀਤ ਸਿੰਘ ਬੇਚੈਨੀ ਵਿਚ ਟਹਿਲਣ ਲੱਗਾ। ਰਾਵੀ ਦਰਿਆ ਵੱਲੋਂ ਆਉਂਦੀ ਠੰਢੀ ਹਵਾ ਵੀ ਹਿਰਦੇ ਵਿਚ ਸੁਲਘ ਉੱਠੀ ਅਗਨੀ ਨੂੰ ਸ਼ਾਂਤ ਨਾ ਕਰ ਸਕੀ। ਆਪਣੇ ਨਿੱਜੀ ਰਸੋਈਏ ਵੱਲੋਂ ਲਿਆਂਦਾ ਦੁੱਧ ਅਤੇ ਮੇਵਿਆਂ ਦਾ ਨਾਸ਼ਤਾ ਵੀ ਮੋੜ ਦਿੱਤਾ। ਰਵੇਲ ਸਿੰਘ ਨੂੰ ਉਡੀਕਦਿਆਂ, ਇਕ ਇਕ ਪਲ ਸਾਲ ਵਾਂਗ ਗੁਜ਼ਰਿਆ। ਉਹ ਖ਼ੁਦ ਹੈਰਾਨ ਹੋਇਆ... ਕੀ ਹੈ ਮੇਰਾਂ ਵਿਚ ? ਜਿਹੜਾ ਮੈਨੂੰ ਮਹਿਤਾਬ ਕੋਲੋਂ ਨਹੀਂ ਮਿਲਿਆ, ਨਾ ਹੀ ਦਾਤਾਰ ਕੌਰ ਏਵੇਂ ਦੀ ਹੋ ਕੇ ਮਿਲੀ। ਏਨੇ ਵਰ੍ਹੇ ਹੋ ਗਏ, ਮੈਂ ਉਹਨਾਂ ਵਿਚਲੇ ਔਰਤ ਦੇ ਜਿਸਮ ਨੂੰ ਕਿਉਂ ਨਹੀਂ ਮਹਿਸੂਸ ਕਰ ਸਕਿਆ ?...
ਰਵੇਲ ਸਿੰਘ ਨੇ ਆ ਕੇ ਫਿਰ ਫਤੇਹ ਬੁਲਾਈ-'ਮਹਾਰਾਜ ਮੇਰਾਂ ਦਾ ਟੋਲਾ ਲਾਹੌਰ ਦੀ ਜੂਹ ਛੱਡ ਗਿਆ ਸੀ। ਪਿੱਛੇ ਜਾਣਾ ਪਿਆ।"
-ਵਾਪਸ ਲੈ ਆਦਾ ਈ ? ਰਣਜੀਤ ਸਿੰਘ ਨੇ ਕਾਹਲਾ ਪੈਂਦਿਆਂ ਪੁੱਛਿਆ।
-ਨਹੀਂ ਸਰਕਾਰ, ਮੇਰਾਂ ਦੀ ਮਾਂ ਬੜੀ ਕੁੱਤੀ ਸ਼ੋਅ ਆ। ਜਦ ਮੈਂ ਧਮਕੀ ਦਿੱਤੀ। ਸਰਕਾਰ ਦੀ ਮਰਜ਼ੀ ਨਹੀਂ ਹੁਕਮ ਏ। ਆਹਦੀ ਇਕ ਵਾਰ ਤਾਂ ਗਰਜਪੁਰੇ ਜਾਵਾਂਗੀ। ਇਹ ਮਸਲਾ ਮੇਰਾ ਨਹੀਂ, ਬਰਾਦਰੀ ਦਾ ਏ। ਧਰਮ ਦਾ ਏ। ਉਹ ਬੜੀ ਟੇਢੀ ਰੰਨ ਏ ਸਰਕਾਰ।
-ਇਸ ਦਾ ਮਤਲਬ ਏ, ਸਾਨੂੰ ਗਰਜ਼ਪੁਰੇ ਜਾਣਾ ਪਏਗਾ।'
-ਲੱਗਦਾ ਤਾਂ ਏਹੀ ਹੈ ਹਜੂਰ। ਰਵੇਲ ਸਿੰਘ ਉੱਪਰ ਤਾਂ ਢਿੱਲਾ ਜਿਹਾ ਬੋਲਿਆ, ਜਿਵੇਂ ਉਸ ਨੂੰ ਰਣਜੀਤ ਸਿੰਘ ਨਾਲ ਹਮਦਰਦੀ ਹੋਵੇ। ਪਰ ਅੰਦਰੋਂ ਉਸ ਦੀ ਬੇਚੈਨੀ, ਤੜਪ ਅਤੇ ਬੇਬਸੀ ਵੇਖ ਕੇ ਪੂਰਾ ਖੁਸ਼ ਹੋ ਰਿਹਾ ਸੀ। ਹਸ਼ਮਤ ਚੱਠੇ ਜਿਹੇ ਸੂਰਬੀਰ ਨੂੰ ਤਲਵਾਰ ਦੇ ਇਕੋ ਵਾਰ ਨਾਲ ਚਿੱਤ ਕਰਨ ਵਾਲਾ, ਮੇਰਾ ਕੰਜਰੀ ਦੀ ਤੱਕਣੀ ਦੇ ਵਾਰ ਨਾਲ ਜ਼ਖ਼ਮੀ ਪੰਛੀ ਵਾਂਗ ਤੜਪ ਰਿਹਾ ਸੀ।
ਮੁਆਫ਼ੀ ਮੰਗਦਿਆਂ ਰਵੇਲ ਸਿੰਘ ਨੇ ਕਿਹਾ, 'ਸਰਕਾਰ ਰਾਤ ਵਾਲੇ ਮੰਡਪ ਨੂੰ ਸਮੇਟਣਾ ਹੈ। ਹੋਰ ਵੀ ਕੰਮ ਨੇ, ਆਗਿਆ ਹੈ
ਰਣਜੀਤ ਸਿੰਘ ਨੇ ਅਣਮੰਨੇ ਜਿਹੇ ਮਨ ਨਾਲ ਸਿਰ ਹਿਲਾਇਆ। ਰਵੇਲ ਸਿੰਘ ਚਲਿਆ ਗਿਆ। ਰਣਜੀਤ ਸਿੰਘ ਨੂੰ ਇਕਦਮ ਲਹਿਣਾ ਸਿੰਘ ਦਾ ਖਿਆਲ ਆਇਆ। ਇਹ ਕੰਮ ਉਹੀ ਕਰ ਸਕਦਾ ਹੈ। ਉਹ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਦੇ ਕਾਬਲ ਹੈ। ਪਹਿਲਾਂ ਉਸੇ ਨੂੰ ਹੀ ਭੇਜਣਾ ਚਾਹੀਦਾ ਸੀ, ਰਣਜੀਤ ਸਿੰਘ ਨੂੰ ਅਫਸੋਸ ਹੋਇਆ। ਉਸ ਨੂੰ ਮੋਰਾਂ ਦੀ ਮਾਂ ਉੱਪਰ ਵੀ ਗੁੱਸਾ ਆਇਆ, ਆਉਣ ਤੋਂ ਨਾਂਹ ਕਰਕੇ ਉਸ ਨੇ ਮੇਰੀ ਤੌਹੀਨ ਕੀਤੀ ਹੈ। ਦਸ ਸਿਪਾਹੀ ਭੇਜ ਦਿਆਂ, ਰਾਤ ਪੈਣ ਤੋਂ ਪਹਿਲਾਂ ਪਹਿਲਾਂ ਮੋਰਾਂ ਮੇਰੀ ਗੋਦ ਵਿਚ ਆ ਡਿੱਗੇਗੀ। ਪਰ ਫਿਰ ਰੂਹ ਦਾ ਰਿਸ਼ਤਾ ਕਿਵੇਂ ਬਣੇਗਾ ? ਐਸੇ ਰਿਸ਼ਤੇ ਲਈ ਤਾਂ ਮੈਂ ਤਰਸ ਰਿਹਾਂ। ਐਸਾ ਰਿਸ਼ਤਾ ਨਾ ਮਹਿਤਾਬ ਨਾਲ ਬਣ ਸਕਿਆ ਨਾ ਦਾਤਾਰ ਕੌਰ ਨਾਲ। ਬੇਹਤਰ ਤਾਂ ਇਹੀ ਹੈ, ਮੋਰਾਂ ਖ਼ੁਦ ਆਉਣ ਲਈ ਰਾਜ਼ੀ ਹੋਵੇ....
ਰਣਜੀਤ ਸਿੰਘ ਦਾ ਅੱਜ ਦਰਬਾਰ ਵਿਚ ਆਉਣ ਲਈ ਦਿਲ ਨਹੀਂ ਮੰਨਿਆ। ਫਕੀਰ ਅਜੀਜਉਦਦੀਨ ਨੇ ਸਮਝਿਆ, ਸ਼ਾਇਦ ਸਿੰਘ ਸਾਹਬ ਰਾਤੀ ਵਧੇਰੇ ਮਾਤਰਾ 'ਚ ਸ਼ਰਾਬਨੋਸ਼ੀ ਕਾਰਨ ਤੰਦਰੁਸਤ ਨਹੀਂ ਹੋਣਗੇ। ਉਹ ਸੋਚ ਵੀ ਨਹੀਂ ਸੀ ਸਕਦਾ, ਸਿੰਘ ਸਾਹਬ ਦੀ ਬੀਮਾਰੀ ਦਾ ਅਸਲ ਕਾਰਨ ਤਾਂ ਹੁਣ ਮੋਰਾਂ ਹੈ।...
ਦੁਪਹਿਰ ਤੋਂ ਬਾਅਦ ਫ਼ਕੀਰ ਅਜ਼ੀਜ਼ਉਦਦੀਨ, ਪਹਿਰੇਦਾਰਾਂ ਤੋਂ ਪਤਾ ਕਰਕੇ ਰਣਜੀਤ ਸਿੰਘ ਨੂੰ ਮਿਲਣ ਗਿਆ। ਪਹਿਲਾਂ ਤਬੀਅਤ ਬਾਰੇ ਪੁੱਛਿਆ। ਫਿਰ ਦੱਸਣ ਲੱਗਾ, 'ਸਿੰਘ ਸਾਹਬ, ਜਸੂਸਾਂ ਨੇ ਖਬਰ ਦਿੱਤੀ ਹੈ, ਕੁਝ ਮਿਸਲਦਾਰ ਬਗਾਵਤ ਕਰਨ ਲਈ ਸਾਜ਼ਸ਼ਾਂ ਗੁੰਦਦੇ ਪਏ ਨੇ। ਉਹ ਸਰਕਾਰ ਨੂੰ 'ਮਹਾਰਾਜਾ' ਮੰਨਣ ਲਈ ਤਿਆਰ -ਨਹੀਂ ਹਨ।
ਰਣਜੀਤ ਸਿੰਘ ਤਾਂ ਇਸ ਸਮੇਂ ਲਹਿਣਾ ਸਿੰਘ ਦੀ ਉਡੀਕ ਵਿਚ ਬੇਹਾਲ ਹੋ ਰਿਹਾ ਸੀ। ਉਸ ਨੇ ਲਾਪਰਵਾਹੀ ਨਾਲ ਕਿਹਾ, 'ਮਿਸਲਾ ਵਾਲੇ ਅਜੇਹਾ ਸੋਚ ਸਕਦੇ ਨੇ । ਜੇ ਮੈਂ ਉਹਨਾਂ ਦੀ ਜਗਾਹ ਹੁੰਦਾ ਤਾਂ ਮੇਰੀ ਹਾਲਤ ਵੀ ਉਹਨਾਂ ਵਰਗੀ ਹੁੰਦੀ। ਮੈਂ ਵੀ ਛੇਤੀ ਕੀਤੇ ਕਿਸੇ ਨੂੰ 'ਮਹਾਰਾਜਾ' ਬਰਦਾਸ਼ਤ ਨਾ ਕਰਦਾ।
ਫਕੀਰ ਅਜ਼ੀਜ਼ਉਦਦੀਨ ਕੁਝ ਕਦਮ ਪਿੱਛੇ ਮੁੜਦਾ, ਪਰੇਸ਼ਾਨ ਜਿਹਾ ਹੋਇਆ, ਮੁੜ ਆਇਆ।
ਸੂਰਜ ਅਜੇ ਛਿਪਿਆ ਨਹੀਂ ਸੀ, ਲਹਿਣਾ ਸਿੰਘ ਨੇ ਆ ਫਤੇਹ ਬੁਲਾਈ। ਰਣਜੀਤ ਸਿੰਘ ਅੰਦਰੋਂ ਭਰਿਆ ਪਿਆ ਸੀ। ਆਪਣੀ ਹਾਲਤ ਦੱਸਣ ਲਈ ਬੇਤਾਬ ਸੀ। ਉਸ ਨੂੰ ਕੋਲ ਬਿਠਾਉਂਦਿਆਂ ਬੋਲਿਆ-'ਲਹਿਣਾ ਸਿੰਘਾ ਰਾਤ ਏਥੇ ਮੁਜਰਾ ਹੋਇਆ ਸੀ।'
-ਮੈਨੂੰ ਪਤਾ ਹੈ। ਮੈਂ ਆਇਆ ਵੀ ਸੀ, ਪਰ ਅੰਦਰਲਾ ਰੰਗ ਢੰਗ ਵੇਖ ਕੇ ਚਲਾ ਗਿਆ ਸਾਂ। ਲਹਿਣਾ ਸਿੰਘ ਨੇ ਦੱਸਿਆ।
-ਤੇਰੇ ਨਸੀਬਾਂ ਵਿਚ ਨਹੀਂ ਸੀ ਮੁਜਰਾ ਵੇਖਣਾ, ਮੇਰੀ ਗੱਲ ਧਿਆਨ ਨਾਲ ਸੁਣ-ਰਣਜੀਤ ਸਿੰਘ ਨੇ ਕਿਹਾ, 'ਮੁਜਰੇ ਵਿਚ, ਅੰਮ੍ਰਿਤਸਰ ਦੇ ਲਾਗੇ ਗਰਜ਼ਪੁਰੇ ਦੀ ਮੇਰਾਂ ਨੱਚੀ ਸੀ। ਮੈਂ ਰਾਤ ਭਰ ਨਹੀਂ ਸੁੱਤਾ। ਮੇਰੇ ਲਈ ਤਾਂ, ਮੇਰਾ ਬਿਨਾਂ ਹੁਣ ਲਾਹੌਰ ਵਸਦਾ ਨਹੀਂ।
-ਸਰਕਾਰ ਕੀ ਆਖਣ ਡਹੋ ਜੇ ?" ਲਹਿਣਾ ਸਿੰਘ ਸਤੰਭ ਰਹਿ ਗਿਆ-'ਕਿੱਥੇ ਇਕ ਕੰਜਰੀ, ਕਿਥੇ ਪੰਜਾਬ ਦਾ ਮਹਾਰਾਜਾ।
-ਲਹਿਣਾ ਸਿੰਘ, ਉਹ ਗੈਰਾਂ ਲਈ ਕੰਜਰੀ ਹੋ ਸਕਦੀ ਏ। ਪਰ ਮੈਂ ਓਦੇ ਬਿਨਾਂ... --ਮੁਆਡ ਕਰਨਾ ਸਰਕਾਰ-ਲਹਿਣਾ ਸਿੰਘ ਨੇ ਰੋਕਿਆ-'ਮੈਂ ਨਹੀਂ ਜਾਣਦਾ ਤੁਸਾਂ ਕੀ ਸੋਚ ਕੇ ਇਹ ਇਰਾਦਾ ਬਣਾਇਆ ਏ। ਪਰ ਕੀ ਆਖਣਗੇ ਪੰਜਾਬ ਦੇ ਲੋਕ, ਕੀ ਆਖਣਗੇ ਮਿਸਲਾਂ ਦੇ ਸਰਦਾਰ ਤੋਂ ਅਮੀਰ ਵਜ਼ੀਰ ਬਾਬਾ ਸਾਹਥ ਸਿੰਘ ਬੇਦੀ ਵਰਗੇ ਮਹਾਂਪੁਰਖ ? ਲਾਹੌਰ ਦਰਬਾਰ ਦੇ ਅਧੀਨ ਰਾਜੇ, ਨਵਾਬ, ਜਿਹੜੇ ਲਗਾਨ ਪਏ ਦਿੰਦੇ ਨੇ ? ਏਹੀ ਆਖਣਗੇ, ਪੰਜਾਬ ਦਾ ਮਹਾਰਾਜਾ ਇਕ ਕੰਜਰੀ ਲਈ ਬੇਸਬਰਾ ਹੋ ਗਿਐ...।
-ਇਸ ਬਾਰੇ ਮੈਂ ਕੁਝ ਨਹੀਂ ਸੁਣਨਾ ਚਾਹੁੰਦਾ, ਲਹਿਣਾ ਸਿੰਘ।
-ਇਹ ਪਾਗਲਪਣ ਹੈ ਹਜ਼ੂਰ। ਅਕਾਲੀ ਜੱਥੇ ਤੁਸਾਂ ਨੂੰ ਮਾਫ ਨਹੀਂ ਕਰਨਗੇ '
-ਮੈਨੂੰ ਕਿਸੇ ਦੀ ਪਰਵਾਹ ਨਹੀਂ। ਰਣਜੀਤ ਸਿੰਘ ਨੇ ਆਪਣਾ ਇਰਾਦਾ ਸਾਫ਼ ਕਰ ਦਿੱਤਾ।
-ਸਾਹਬ ਸਿੰਘ ਬੇਦੀ ਔਰ ਅਕਾਲੀ ਫੂਲਾ ਸਿੰਘ ਦੀ ਵੀ ਪਰਵਾਹ ਨਹੀਂ ?'
-ਕਿਸੇ ਦੀ ਵੀ ਨਹੀਂ। ਰਣਜੀਤ ਸਿੰਘ ਦੀਆਂ ਮੁੱਛਾਂ ਫਰਕਣ ਲੱਗੀਆਂ।
ਲਹਿਣਾ ਸਿੰਘ ਢਿੱਲਾ ਪੈ ਗਿਆ। ਚਿਹਰੇ ਉੱਪਰ ਗੰਭੀਰਤਾ ਆ ਗਈ। ਹੁਣ ਉਸ ਨੂੰ ਡਿਕਰ ਹੋਇਆ। ਕੁਝ ਕਰਨਾ ਪਏਗਾ। ਫਿਰ ਵੀ ਉਹ ਦੁਚਿੱਤੀ ਵਿਚ ਬੈਠਾ ਸੀ, ਇਕ ਪਾਸੇ ਕੰਜਰੀ, ਦੂਜੇ ਪਾਸੇ ਮਹਾਰਾਜਾ ਉਸ ਨੂੰ ਕੁਝ ਵੀ ਸਾਵਾ ਨਹੀਂ ਸੀ ਦਿਸ ਰਿਹਾ। ਅੱਜ ਰਣਜੀਤ ਸਿੰਘ ਦੀ ਹਰ ਪਾਸੇ ਜੇ ਜੇ ਕਾਰ ਹੈ। ਕਲ਼ ਨੂੰ ਬੁ ਬੂ ਹੋਵੇਗੀ। ਕਿਸ ਹੈਸੀਅਤ ਵਿਚ ਜਾ ਕੇ ਮੇਰਾ ਨੂੰ ਜਾ ਉਸ ਦੇ ਰਿਸ਼ਤੇਦਾਰਾਂ ਨੂੰ ਮਹਾਰਾਜੇ ਦੀ ਇੱਛਾ ਦੱਸਾਂਗਾ। ਅੱਜ ਤੱਕ ਜੋ ਕੀਤਾ ਹੈ, ਤਲਵਾਰ ਦੇ ਜ਼ੋਰ ਨਾਲ ਕੀਤਾ ਹੈ। ਜੇ ਦੋ ਟਕੇ ਦੀ ਨਾਚੀ ਨੇ ਨਾਂਹ ਕਰ ਦਿੱਤੀ, ਕੀ ਮੂੰਹ ਲੈ ਕੇ ਲਾਹੌਰ ਮੁੜਾਂਗਾ। ਇਹ ਤਾਂ ਪੱਕਾ ਹੈ, ਰਣਜੀਤ ਸਿੰਘ ਹੁਣ ਪਿੱਛੇ ਨਹੀਂ ਮੁੜੇਗਾ। ਜਿੱਦੀ ਵੀ ਹੈ। ਆਰ ਜਾਂ ਪਾਰ। ਹੁਣ ਇਸ ਕੋਲ ਸਭ ਕੁਝ ਹੈ। ਤਾਕਤਵਰ ਬੰਦੇ ਦੀ ਜਿੰਦ ਵੀ ਖ਼ਤਰਨਾਕ ਹੁੰਦੀ ਹੈ।...
-ਕਿਹੜੀਆਂ ਗਿਣਤੀਆਂ 'ਚ ਪੈ ਗਿਆ ਏ ਲਹਿਣਾ ਸਿੰਘ ?' ਉਸ ਨੂੰ ਸੋਚੀਂ ਪਿਆ ਵੇਖ ਕੇ ਰਣਜੀਤ ਸਿੰਘ ਨੇ ਕਿਹਾ ਇਹ ਵੀ ਇਕ ਜੰਗ ਹੈ। ਇਹ ਹਥਿਆਰਾਂ ਨਾਲ ਨਹੀਂ ਲੜੀ ਜਾਣੀ, ਬੋਲਾਂ ਦੀ ਨੀਤੀ ਨਾਲ ਲੜਨੀ ਪਏਗੀ। ਏਸ ਕੰਮ ਲਈ ਤੇਰੇ ਨਾਲੋਂ ਬੇਹਤਰ ਪੂਰੇ ਰਾਜ ਵਿਚ ਹੋਰ ਕੋਈ ਨਹੀਂ। ਇਹ ਮਸਲਾ ਤੂੰ ਹੀ ਹੱਲ ਕਰ ਸਕਦਾ ਏ। ਘੋੜਾ ਤਿਆਰ ਹੈ, ਸਿਪਾਹੀ ਤਿਆਰ ਨੇ। ਗਰਜ਼ਪੁਰਾ ਬਹੁਤੀ ਦੂਰੀ ਨਹੀਂ।'...
ਲਹਿਣਾ ਸਿੰਘ ਨੇ ਸੋਚਿਆ, ਇਹ ਸਲਾਹ ਹੋ ਕਿ ਹੁਕਮ ? ਉਸ ਨੇ ਰਣਜੀਤ ਸਿੰਘ ਦਾ ਇਰਾਦਾ ਤਾਂਪ ਲਿਆ ਤੇ ਉੱਠ ਖੜ੍ਹਾ। ਉਸ ਦੇ ਚਿਹਰੇ ਉੱਪਰ ਪਰੇਸ਼ਾਨੀ ਵੇਖ ਕੇ ਰਣਜੀਤ ਸਿੰਘ ਨੇ ਬੈਠਣ ਲਈ ਕਿਹਾ।
-ਤੇਰੇ ਅੰਦਰ ਕੀ ਚੱਲ ਰਿਹਾ ਹੈ, ਇਸ ਦਾ ਅੰਦਾਜ਼ਾ ਮੈਂ ਲਾ ਸਕਦਾ ਹਾਂ ਲਹਿਣਾ ਸਿੰਘ। ਸੋਚਦਾ ਹੋਏਗਾ, ਇਹ ਬੰਦਾ ਅਜੀਬ ਹੈ। ਦੋ ਰੰਨਾਂ ਪਹਿਲਾਂ ਹੰਢਾ ਰਿਹੈ। ਹੁਣ ਤੀਜੀ ਲਿਆਉਣ ਲਈ ਛਟਪਟਾ ਰਿਹਾ ਹੈ। ਸੁਣ, ਬਟਾਲੇ ਵਾਲੀ ਬਹੁਤਾ ਆਪਣੀ ਮਾਂ ਨਾਲ ਹੀ ਰਹਿੰਦੀ ਹੈ। ਜਦ ਵੀ ਮੈਂ ਉਸ ਨਾਲ ਸੰਬੰਧ ਬਨਾਉਣ ਦਾ ਯਤਨ ਕੀਤਾ ਹੈ, ਉਸ ਨੇ ਇਹੀ ਸਮਝਿਆ ਹੈ, ਮੈਂ ਉਸ ਦੇ ਬਾਪ ਦਾ ਕਾਤਲ ਹਾਂ। ਉਹ ਇਸ ਤਰ੍ਹਾਂ ਠੰਢੀ ਹੋ ਜਾਂਦੀ ਹੈ, ਜਿਵੇਂ ਲਾਸ਼ ਹੋਵੇ। ਆਹ ਦੂਜੀ: ਖੜਕ ਸਿੰਘ ਦੀ ਮਾਂ, ਸ਼ਰੇਆਮ ਆਖਦੀ ਹੈ.. ਜੇ ਮੈਨੂੰ ਤੇਰੀ ਸ਼ਕਲ-ਸੂਰਤ ਬਾਰੇ ਕੋਈ ਜ਼ਰਾ ਵੀ ਸੂਹ ਦੇ ਦਿੰਦਾ, ਮੈਂ ਮਹੁਰਾ ਚੱਟ ਕੇ ਜਾਨ ਦੇ ਦਿੰਦੀ, ਵਿਆਹ ਲਈ ਰਾਜ਼ੀ ਕਦੇ ਨਾ ਹੁੰਦੀ। ਤੂੰ ਦੱਸ, ਇਹਦੇ 'ਚ ਮੇਰਾ ਕੀ ਕਸੂਰ ਹੈ ? ਰੱਬ ਨੇ ਜਦ ਸੂਰਤ ਹੀ ਅਜੇਹੀ ਬਣਾਈ ਹੈ। ਕੀ ਬਦਸੂਰਤ ਸਰੀਰ ਵਿਚ ਵਲਵਲੇ ਨਹੀਂ ਉੱਠਦੇ ? ਮੇਰਾ ਵੀ ਜੀ ਕਰਦੇ, ਰੂਹ ਦੇ ਰੱਜ ਨਾਲ ਕਿਸੇ ਔਰਤ ਨੂੰ ਚਾਹਾਂ, ਉਹ ਮੈਨੂੰ ਚਾਹੇ। ਤਲਵਾਰ ਨਾਲ ਮੈਂ ਜਿਸਦਾ ਚਾਹਾਂ, ਜਿਸਮ ਹਾਸਲ ਕਰ ਸਕਦਾ, ਮਨ ਨਹੀਂ ਹਾਸਲ ਕਰ ਸਕਦਾ।... ਇਹ ਤੇਰਾ ਇਮਤਿਹਾਨ ਹੈ ਲਹਿਣਾ ਸਿੰਘ, ਮੇਰਾ ਮੇਰੀ ਰੂਹ ਦਾ ਹੱਜ ਬਣ ਸਕਦੀ ਹੈ।...
ਚੁੱਪ ਬੈਠਾ ਸੁਣਦਾ ਲਹਿਣਾ ਸਿੰਘ, ਅੱਜ ਰਣਜੀਤ ਸਿੰਘ ਦੇ ਧੁਰ ਅੰਦਰ ਝਾਕ ਰਿਹਾ ਸੀ। ਉਸ ਨੂੰ ਅੱਜ ਦਾ ਰਣਜੀਤ ਸਿੰਘ ਬਿਲਕੁਲ ਵੱਖਰਾ ਲੱਗਾ। ਉਸ ਨੇ ਆਪਣੀ ਦਾੜ੍ਹੀ ਨੂੰ ਦੋਹਾਂ ਹੱਥਾਂ ਵਿਚ ਲੈ ਕੇ ਪਲੋਸਿਆ। ਮੁੱਛਾ ਉੱਪਰ ਹੱਥ ਭਰੇ। ਚਿਹਰੇ ਉੱਪਰ ਜਰਾ ਕੁ ਮੁਸਕਰਾਹਟ ਆਈ। ਬੋਲਿਆ-'ਸਰਕਾਰ ਦੀ ਗਰਜ ਲਈ ਮੈਂ ਗਰਜਪੁਰੇ ਜਾ ਰਿਹਾਂ। ਤੇ ਉੱਠ ਕੇ ਖੜ੍ਹਾ ਹੋ ਗਿਆ।
-ਜਦ ਤੱਕ ਮੁੜੇਗਾ ਨਹੀਂ ਲਹਿਣਾ ਸਿੰਘ, ਮੇਰਾ ਖਾਣਾ ਪੀਣਾ ਸਭ ਹਰਾਮ ਹੈ। ਲਹਿਣਾ ਸਿੰਘ ਮੁੜਿਆ।
-ਹੋਰ ਸੁਣ: ਰਣਜੀਤ ਸਿੰਘ ਨੇ ਰੋਕਿਆ ਤੈਨੂੰ ਮੇਰੇ ਵੱਲੋਂ ਪੂਰੀ ਖੁੱਲ੍ਹ ਹੈ। ਕਿਸੇ ਤਰ੍ਹਾਂ ਦਾ ਵੀ ਵਚਨ ਦੇ ਸਕਦਾ ਏਂ. ਜੇ ਗੱਲ ਆਪਣੇ ਹੱਕ ਵੱਲ ਮੁੜਦੀ ਹੋਵੇ। ਇਹ ਵੀ ਨਾ ਭੁੱਲਣਾ, ਉਹ ਤਵਾਇਫਾਂ ਦਾ ਅੱਡਾ ਏ। ਸੋਦੇਬਾਜ਼ੀ ਵੀ ਹੋ ਸਕਦੀ ਏ। ਕੋਈ ਵੀ ਗੱਲ, ਕੱਲ੍ਹ 'ਤੇ ਨਹੀਂ ਛੱਡ ਕੇ ਆਵਣੀ। ਉਸ ਦੀ ਮਾਂ ਬੜੀ ਲਾਲਚੀ ਏ। ਲਾਲਚੀ ਰੰਨ ਨੂੰ ਕਾਬੂ ਕਰਨਾ ਬਹੁਤਾ ਔਖਾ ਨਹੀਂ ਹੁੰਦਾ। ਇਸ ਵਾਰ ਰਣਜੀਤ ਸਿੰਘ ਚੰਗੇ ਰੇਅ ਵਿਚ ਦਿਸਿਆ।
ਲਹਿਣਾ ਸਿੰਘ ਨੇ ਫਤੇਹ ਬੁਲਾ ਕੇ ਕਿਹਾ-'ਜੋ ਅਕਾਲ ਪੁਰਖ ਦਾ ਭਾਣਾ-ਤੇ ਜਾਣ ਦੀ ਆਗਿਆ ਮੰਗੀ।
...
ਰਾਤ ਪੈ ਗਈ। ਅਗਲਾ ਦਿਨ ਚੜਿਆ। ਦੁਪਿਹਰ ਹੋਈ, ਢਲ ਵੀ ਗਈ। ਰਾਤ ਪੈ ਗਈ। ਲਹਿਣਾ ਸਿੰਘ ਨਹੀਂ ਆਇਆ। ਰਣਜੀਤ ਸਿੰਘ ਦੀ ਬੇਚੈਨੀ ਵਧਦੀ ਗਈ। ਦਰਬਾਰ ਵਿਚ ਅੱਜ ਵੀ ਸਾਰਾ ਦਿਨ ਗੈਰ-ਹਾਜਰੀ ਰਹੀ।
ਦੇਰ ਰਾਤ ਜਦ ਲਹਿਣਾ ਸਿੰਘ ਮੁੜਿਆ, ਉਸ ਵਕਤ ਪਹਿਰੇਦਾਰ ਜਾਗ ਰਹੇ ਸਨ ਜਾ ਪੰਜਾਬ ਦਾ ਮਹਾਰਾਜਾ ਜਾਗ ਰਿਹਾ ਸੀ। ਡਿਉਦੀਦਾਰ ਨੇ ਜਿਵੇਂ ਹੀ ਆ ਕੇ ਤਹਿਣਾ ਸਿੰਘ ਦੇ ਆਉਣ ਦੀ ਖ਼ਬਰ ਦਿੱਤੀ। ਰਣਜੀਤ ਸਿੰਘ ਸੌਣ ਵਾਲੇ ਪਹਿਰਾਵੇ ਵਿਚ ਹੀ ਮਿਲਣ ਵਾਲੇ ਕਮਰੇ ਵੱਲ ਚੱਲ ਪਏ।
ਕੁਝ ਪਲ ਦੋਵੇਂ ਚੁੱਪ ਬੈਠੇ ਰਹੇ। ਰਣਜੀਤ ਸਿੰਘ ਨੂੰ ਸਮਝ ਨਹੀਂ ਸੀ ਆ ਰਹੀ ਕਿਵੇਂ ਪੁੱਛਾਂ ?' ਲਹਿਣਾ ਸਿੰਘ ਫੈਸਲਾ ਨਹੀਂ ਸੀ ਕਰ ਪਾ ਰਿਹਾ, 'ਗੱਲ ਕਿੱਥੋਂ ਸ਼ੁਰੂ ਕਰਾਂ।
ਰਣਜੀਤ ਸਿੰਘ ਨੇ ਅੱਜ ਪਹਿਲੀ ਵਾਰ ਮਹਿਸੂਸ ਕੀਤਾ, ਉਸ ਦੇ ਦਿਲ ਦੀ ਧੜਕਣ, ਉਸ ਨੂੰ ਖ਼ੁਦ ਸੁਣਾਈ ਦੇ ਰਹੀ ਹੈ। ਆਖ਼ਰ, ਕਮਰੇ ਦੀ ਚੁੱਪ ਨੂੰ ਲਹਿਣਾ ਸਿੰਘ ਦੇ ਬੋਲਾਂ ਨੇ ਤੋੜਿਆ-ਘੀ ਟੇਢੀ ਉਂਗਲੀ ਨਾਲ ਹੀ ਕੱਢਣਾ ਪਏਗਾ ਸਰਕਾਰ।
-ਅਸੀਂ ਤੈਨੂੰ ਪੂਰੇ ਅਧਿਕਾਰ ਦੇ ਕੇ ਤੋਰਿਆ ਸੀ ਲਹਿਣਾ ਸਿੰਘ।
—ਉਸ ਦੀ ਮਾਂ ਜਬੰਦਾ ਖ਼ਾਨਮ ਬੜੀ ਲਾਲਚੀ ਤੀਵੀਂ ਹੋ ਸਰਕਾਰ। ਇਕ ਪਾਸੇ ਸੋਚਦੀ ਹੈ, ਆਪਣੀ ਧੀ ਦਾ ਮੁੱਲ ਵੱਟਣ ਲਈ, ਇਸ ਤੋਂ ਵਧੀਆ ਮੌਕਾ ਹੋਰ ਨਹੀਂ। ਦੂਜੇ ਪਾਸੇ, ਉਹ ਪੰਜਾਬ ਦੀ ਸਭ ਤੋਂ ਆਖਰੀ ਅਦਾਲਤ ਨਾਲ ਮੱਥਾ ਲਾਉਣ ਤੋਂ ਡਰਦੀ ਵੀ ਹੈ। ਮੈਂ ਉਸ ਨੂੰ ਪੂਰੀ ਤਸੱਲੀ ਦਿੱਤੀ। ਆਖਦੀ ਸੀ, 'ਮੈਂ ਦੁਨੀਆਂ ਵੇਖੀ ਹੋਈ ਜੇ ਸਿੰਘ ਜੀ। ਡਰਦੀ ਆ ਹਰ ਚਮਕਦੇ ਸ਼ੀਸ਼ੇ ਦਾ ਪੁੱਠਾ ਪਾਸਾ ਸਦਾ ਕਾਲਾ ਹੁੰਦਾ है।'
—ਇਹ ਗੱਲਾਂ ਛੱਡ ਲਹਿਣਾ ਸਿੰਘ। ਇਹ ਦੱਸ ਗੱਲ ਨਿਬੜ ਗਈ ਜੇ ?'
-ਸਰਕਾਰ ਜਦ ਮੇਰੇ ਕੋਲ ਹੋਰ ਕੋਈ ਰਾਹ ਨਾ ਬਚਿਆ, ਮੈਂ ਆਖਿਆ, 'ਜਥੇਦਾ ਖਾਨਮ ਤੂੰ ਓਸ ਔਰਤ ਦੀ ਮਾਂ ਏ, ਜਿਸ ਉੱਪਰ, ਸਰਕਾਰ ਦਾ ਦਿਲ ਆ ਗਿਆ। ਨਸੀਬ ਦੀ ਗੱਲ ਏ। ਯਾਦ ਰੱਖਣਾ, ਬਾਦਸ਼ਾਹੀ ਸੰਸਾਰ ਦੇ ਦੇ ਬਹਿਜਾਦੇ ਹੁੰਦੇ ਨੇ। ਨਸੀਬ ਔਰ ਤਾਕਤ। ਇਕ ਦਾ ਕੰਮ ਜੇ, ਸਭ ਕੁਝ ਦੇਖੋ, ਖੁਸ਼ ਰਹੋ ਤੇ ਜ਼ਿੰਦਗੀ ਮਾਣੋ। ਦੂਜੇ ਦਾ ਕੰਮ ਜੇ, ਤਾਕਤ ਦੇ ਜੋਰ ਨਾਲ, ਜੇ ਚਾਹਿਆ ਹੈ, ਹਾਸਲ ਕਰੋ। ਦੁਨੀਆਂ ਉੱਪਰ ਕਬਜ਼ਾ ਕਰੋ। ਆਪਣੇ ਆਸਪਾਸ ਜੋ ਵੀ ਸੁੰਦਰ ਚੀਜ਼ ਦਿੱਸਦੀ ਹੈ, ਉਹ ਕਿਸੇ ਹੋਰ ਪਾਸ ਚਲੀ ਜਾਵੇ, ਤਾਕਤ ਇਹ ਕਰਦਾਸ਼ਤ ਨਹੀਂ ਕਰਦੀ। ਤਾਕਤ ਚਾਹੁੰਦੀ ਹੈ, ਸਭ ਕੁਝ ਉਸੇ ਦਾ ਹੋਵੇ ਤੇ ਹੋ ਵੀ ਜਾਂਦਾ ਹੈ। ਅਗਰ ਰਜ਼ਾਮੰਦੀ ਹੋ ਜਾਵੇ ਤਾਂ ਫੇਰ ਤਾਂ ਸਰਕਾਰ ਅੱਗੇ ਉਸ ਨੇ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਝੱਟ ਮੀਆਂ ਸਮਦ ਨੂੰ ਸੱਦਿਆ। ਸਮਦੂ ਨੇ ਵੀ ਮੰਨ ਲਿਆ ਏ ਤੇ ਆਖਿਆ ਏ, 'ਸਰਕਾਰ ਆਵੇ ਤੇ ਨਿਕਾਹ वठवे ले नाहे।'
ਸਾਹ-ਸੱਤ ਹੀਣ ਹੋਏ ਰਣਜੀਤ ਸਿੰਘ ਦਾ ਚਿਹਰਾ ਖਿੜ ਗਿਆ। ਮੁੱਛਾਂ ਉੱਪਰ ਹੱਥ ਫੇਰਿਆ। ਉੱਠ ਕੇ ਲਹਿਣਾ ਸਿੰਘ ਨੂੰ ਜੱਫੀ 'ਚ ਲੈ ਲਿਆ। ਲਹਿਣਾ ਸਿੰਘਾ ਤੂੰ ਮੈਨੂੰ ਜੀਂਦਿਆਂ 'ਚ ਕਰ ਦਿੱਤਾ ਏ।
-ਨਿਕਾਹ ਵੀ ਮੀਆਂ ਸਮਦ ਦੇ ਘਰ ਹੋਏਗਾ ਸਰਕਾਰ। ਉਹ ਮੋਰਾਂ ਦਾ ਧਰਮ- ਪਿਤਾ ਬਣਿਆ ਹੋਇਆ ਜੇ ?
-ਲਹਿਣਾ ਸਿੰਘ, ਵਿਆਹ ਉਸ ਦੇ ਘਰ ਹੋਏਗਾ ਜਾਂ ਬਾਹਰ ਹੋਏਗਾ, ਇਹ ਕੋਈ ਫਰਕ ਨਹੀਂ ਪੈਂਦਾ। ਮੇਰਾ ਮਹਿਲਾਂ 'ਚ ਆਉਣੀ ਚਾਹੀਦੀ ਏ-ਬੱਸ।
ਲਹਿਣਾ ਸਿੰਘ ਨੇ ਵੇਖਿਆ, ਰਣਜੀਤ ਸਿੰਘ ਦਾ ਸੁਸਤ ਜਿਹਾ ਦਿੱਸਦਾ ਚਿਹਰਾ ਅਚਾਨਕ ਦਗਣ ਲੱਗਾ। ਮਸ਼ਾਲਾਂ ਦੀ ਬੁੱਝ ਰਹੀ ਰੋਸ਼ਨੀ ਵਿਚ ਉਸ ਦੀ ਅੱਖ ਸੂਰਜ
ਵਾਂਗ ਚਮਕ ਉੱਠੀ।
-ਇਕ ਕੰਮ ਹੋਰ ਕਰਨਾ ਏ ਲਹਿਣਾ ਸਿੰਘ। ਰਣਜੀਤ ਸਿੰਘ ਚੜ੍ਹਦੀ ਕਲਾ 'ਚ ਬੋਲਿਆ : 'ਕੱਲ੍ਹ ਜਾ ਕੇ ਆਖ, ਸਿੰਘ ਸਾਹਬ ਬਾਰਾਤ ਲੈ ਕੇ ਢੁੱਕ ਰਿਹਾ ਏ।
-ਸਰਕਾਰ ਆਖੋ ਤਾਂ ਏਹਨੀ ਪੈਰੀਂ ਜਾ ਕਹਵਾਂ ?' ਲਹਿਣਾ ਸਿੰਘ ਦੇ ਚਿਹਰੇ ਉੱਪਰ ਮਸ਼ਕਰੀ ਦਿਸੀ।
ਹੁਣ ਤੂੰ ਜੋ ਆਖ ਲਹਿਣਾ ਸਿੰਘ। ਤੈਨੂੰ ਸਭ ਮਾਫ਼। ਤੇਰੇ ਸੋ ਗੁਨਾਹ ਮਾਫ। ਲਹਿਣਾ ਸਿੰਘ ਹੱਸਣ ਲੱਗਾ।
...
ਮੇਰਾਂ ਨੂੰ ਵਿਆਹੁਣ ਲਈ ਸ਼ਾਹੀ ਬਾਰਾਤ ਬੜੀ ਧੂਮਧਾਮ ਨਾਲ ਨਿਕਲੀ। ਹਾਥੀ, ਘੋੜੇ, ਊਠ ਪਾਲਕੀਆਂ, ਰੱਥ, ਪੈਦਲ, ਬਾਰਾਤੀਆਂ ਦਾ ਜਲੂਸ ਅੰਮ੍ਰਿਤਸਰ ਲਈ ਰਵਾਨਾ ਹੋਇਆ। ਲਾਹੌਰ ਵਾਲਿਆਂ ਅਤੇ ਅੰਮ੍ਰਿਤਸਰੀਆਂ ਨੇ ਕਿਸੇ ਮਹਾਰਾਜੇ ਦੀ ਬਰਾਤ ਪਹਿਲੀ ਵਾਰ ਵੇਖੀ। ਲਾੜਾ ਬਣੇ ਮਹਾਰਾਜੇ ਨੇ ਲੋਕਾਂ ਉੱਪਰ ਰੁਪਈਆਂ ਦੀ ਖੁੱਲ੍ਹੇ-ਹੱਥੀਂ ਬਾਰਸ਼ ਕੀਤੀ।
ਬਰਾਤੀਆਂ ਨੇ ਵਾਪਸ ਮੁੜ ਕੇ ਦੱਸਿਆ, ਮੇਰਾਂ ਨੂੰ ਇਕ ਸ਼ਹਿਜ਼ਾਦੀ ਵਾਂਗ ਭਾਰੀ ਦਾਜ ਦੇ ਕੇ ਵਿਦਾ ਕੀਤਾ ਗਿਆ।
ਤੇ ਮੇਰਾਂ, ਮੇਰਾਂ ਕੰਜਰੀ ਤੋਂ ਮੇਰਾ ਸਰਕਾਰ ਬਣ ਗਈ।
ਇਸ ਵੇਲੇ ਸੂਹੀਆਂ ਨੇ ਖਬਰ ਦਿੱਤੀ-'ਮੁਲਤਾਨ ਦਾ ਹਾਕਮ, ਅਫ਼ਗਾਨਾਂ ਨਾਲ ਗੱਠਜੋੜ ਕਰ ਰਿਹਾ ਹੈ ਤੇ ਲਾਹੌਰ ਦਰਬਾਰ ਦੀ ਅਧੀਨਗੀ ਮੰਨਣ ਤੋਂ ਇਨਕਾਰੀ ਹੈ।
ਫ਼ਕੀਰ ਅਜ਼ੀਜ਼ਉਦਦੀਨ ਨੂੰ ਫਿਕਰ ਹੋਇਆ, ਇਹ ਖ਼ਬਰ ਸਿੰਘ ਸਾਹਬ ਨੂੰ ਕਿਵੇਂ ਦਿੱਤੀ ਜਾਏ। ਉਸ ਨੇ ਕਿਸੇ ਨੂੰ ਵੀ ਮਿਲਣ ਤੋਂ ਮਨ੍ਹਾ ਕੀਤਾ ਹੋਇਆ ਹੈ। ਫ਼ਕੀਰ ਇਸੇ ਚਿੰਤਾ ਵਿਚ ਸੀ, ਇਕ ਹੋਰ ਸੂਹੀਆ ਖ਼ਬਰ ਲੈ ਆਇਆ-ਚਨਿਓਟ ਦਾ ਜੱਸਾ ਸਿੰਘ ਦੂਜੇ ਵੀ ਅੱਖਾਂ ਵਿਖਾਉਣ ਲੱਗਾ ਹੈ ਤੇ ਕਰ ਦੇਣ ਤੋਂ ਇਨਕਾਰੀ ਹੈ।...
ਫ਼ਕੀਰ ਅਜੀਜ਼ਉਦਦੀਨ ਨੇ ਸੋਚਿਆ, ਦਰਬਾਰ ਦੇ ਹਿੱਤਾਂ ਲਈ ਹੁਣ ਤਾਂ ਮਹਾਰਾਜਾ ਨੂੰ ਇਹ ਸੂਚਨਾਵਾਂ ਦੇਣੀਆਂ ਹੀ ਪੈਣਗੀਆਂ-ਤੇ ਉਹ ਕੋਈ ਤਰਕੀਬ ਸੋਚਣ ਲੱਗਾ।