ਲਾਰਡ ਆਕਲੈਂਡ ਨਾਲ ਮੁਲਾਕਾਤ ਤੇ ਰਣਜੀਤ ਸਿੰਘ ਨੂੰ ਅਧਰੰਗ ਦਾ ਫਿਰ ਦੌਰਾ
ਲਾਰਡ ਆਕਲੈਂਡ ਦਾ ਦੂਤ ਲਾਹੌਰ ਦਰਬਾਰ ਵਿਚ ਮਹਾਰਾਜੇ ਨੂੰ ਮਿਲ ਕੇ ਚਲਿਆ ਗਿਆ ਸੀ। ਰਣਜੀਤ ਸਿੰਘ ਇਸ ਹੋਣ ਵਾਲੀ ਮੁਲਾਕਾਤ ਨੂੰ ਯਾਦਗਾਰੀ ਬਨਾਉਣਾ ਚਾਹੁੰਦਾ ਸੀ। ਭਾਵੇਂ ਉਹ, ਵਿਲੀਅਮ ਬੇਟਿਕ ਨਾਲ, ਮੁਲਾਕਾਤ ਦੇ ਸਮੇਂ ਵਰਗਾ ਜੋਸ਼ੀਲਾ ਨਹੀਂ ਸੀ ਰਿਹਾ ਪਰ ਸੈਨਿਕ ਸ਼ਕਤੀ ਵਾਲੇ ਪਾਸਿਓਂ ਹਰ ਪੱਖ ਤੋਂ ਪਹਿਲਾਂ ਨਾਲੋਂ ਵਧੇਰੇ ਤਾਕਤਵਰ ਸੀ। ਉਸ ਨੇ ਫਕੀਰ ਅਜ਼ੀਜ਼ਉਦਦੀਨ ਨੂੰ ਕਿਹਾ— ਲਾਰਡ ਆਕਲੈਂਡ ਨਾਲ ਮੁਲਾਕਾਤ ਪੂਰੇ ਸ਼ਾਹੀ ਸ਼ਾਨੋ-ਸ਼ੌਕਤ ਨਾਲ ਯਾਦਗਾਰੀ ਹੋਵੇ। ਤਿਆਰੀ ਲਈ ਹੁਣ ਤੋਂ ਵੀ ਪ੍ਰਬੰਧ ਸ਼ੁਰੂ ਕਰ ਦਿੱਤੇ ਜਾਣ।
-ਬੇਫਿਕਰ ਰਹੇ, ਸਰਕਾਰ। ਫਿਰੰਗੀ ਇਸ ਮੁਲਾਕਾਤ ਨੂੰ ਵੀ ਯਾਦ ਕਰਨਗੇ। ਫ਼ਕੀਰ ਨੇ ਪੂਰੇ ਭਰੋਸੇ ਨਾਲ ਕਿਹਾ।
-ਵਾਹ! 'ਆਖ਼ਰ ਲਾਰਡ ਨੂੰ ਮੁਲਾਕਾਤ ਦੀ ਲੋੜ ਪੈ ਹੀ ਗਈ। ਰਣਜੀਤ ਸਿੰਘ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ।
ਫ਼ਕੀਰ ਅਜੀਜ਼ਉਦਦੀਨ ਨੇ ਵੇਖਿਆ, ਰਣਜੀਤ ਸਿੰਘ ਹੁਣ ਪਹਿਲਾਂ ਨਾਲੋਂ ਵਧੇਰੇ ਤੰਦਰੁਸਤ ਜਾਪ ਰਿਹਾ ਸੀ।
ਰਣਜੀਤ ਸਿੰਘ ਹੁਣ ਫਿਰ ਬਕਾਇਦਾ ਦਰਬਾਰ ਵਿਚ ਆਉਣ ਲੱਗਾ। ਭਾਦੇ - ਦਾ ਮਹੀਨਾ ਸੀ। ਅਜੇ ਗਰਮੀ ਵੀ ਸੀ ਤੇ ਹੁੰਮਸ ਵੀ। ਸਾਰੇ ਦਰਬਾਰੀ ਹਾਜ਼ਰ ਸਨ। ਅਚਾਨਕ ਮਹਿਲਾਂ ਵੱਲੋਂ ਇਕ ਦਾਸੀ ਆਪ-ਮੁਹਾਰੀ ਹੋਈ ਦੌੜੀ ਆਈ ਤੇ ਬਿਨਾਂ ਆਗਿਆ ਲਏ ਤੋਂ ਦਰਬਾਰ ਵਿਚ ਆ ਗਈ। ਡਿਉਢੀਦਾਰ ਪਹਿਰੇਦਾਰ, ਦਰਬਾਰੀ ਸਾਰੇ ਸਤੰਭ ਰਹਿ ਗਏ। ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਦਾਸੀ ਨੇ ਚਹਿਕਦਿਆਂ ਕਿਹਾ-'ਜਹਾਂਪਨਾਹ ਨੂੰ ਮੁਬਾਰਕਾਂ ਹੋਣ। ਚਾਂਦੀ ਅਰਜ ਕਰਦੀ ਹੈ, ਮਹਾਰਾਣੀ ਜਿੰਦਾਂ ਕੌਰ ਨੇ ਸਹਿਜ਼ਾਦੇ' ਨੂੰ ਜਨਮ ਦਿੱਤਾ ਏ।
ਪਹਿਲਾਂ ਰਣਜੀਤ ਸਿੰਘ ਨੇ ਇਸ ਤਰ੍ਹਾਂ ਦਿਖਾਵਾ ਕੀਤਾ ਜਿਵੇਂ ਉਸ ਨੂੰ ਕੁਝ ਸਮਝ ਨਾ ਆਇਆ ਹੋਵੇ। ਜਦ ਦਰਬਾਰੀ, ਵਧਾਈਆਂ ਤੇ ਮੁਬਾਰਕਾ ਦੇਣ ਲੱਗੇ ਤਾਂ ਉਸਦੀ ਅੱਖ ਬੇਚੈਨੀ ਨਾਲ ਸੱਜੇ ਖੱਬੇ ਘੁੰਮੀ। ਉਹ ਜਲਦੀ ਸੰਭਲ ਗਿਆ। ਉਸ ਨੇ ਆਪਣੇ ਗਲੇ ਵਿਚੋਂ ਮੋਤੀਆਂ ਦੀ ਮਾਲਾ ਲਾਹ ਕੇ ਦਾਸੀ ਵੱਲ ਇਨਾਮ ਵਜੋਂ ਸੁੱਟੀ। ਦਾਸੀ ਨੇ ਮਾਲਾ ਨੂੰ ਲੂੰਬੜੀ ਵਾਂਗ ਹਵਾ ਵਿਚੋਂ ਹੀ ਬੋਚ ਲਿਆ।
ਇਸ ਖੁਸ਼ੀ ਨੂੰ ਸਰਕਾਰੀ ਬਨਾਉਣ ਲਈ, ਰਣਜੀਤ ਸਿੰਘ ਨੇ ਲਾਹੌਰ ਕਿਲ੍ਹੇ ਤੋਂ ਤੋਪਾਂ ਦਾਗਣ ਦਾ ਹੁਕਮ ਦਿੱਤਾ।
ਕੁਝ ਦਿਨਾਂ ਬਾਅਦ ਰਣਜੀਤ ਸਿੰਘ ਨੂੰ ਦੱਸਿਆ ਗਿਆ-'ਸ਼ਹਿਜਾਦਾ ਕੁੰਭ ਰਾਸ਼ੀ ਅਤੇ ਮੀਨ ਰਾਸ਼ੀ ਦੇ ਪ੍ਰਭਾਵ ਹੇਠ ਪੈਦਾ ਹੋਇਆ ਹੈ। ਜੋਤਸ਼ੀਆਂ ਦੀ ਸਲਾਹ ਨਾਲ ਸ਼ਹਿਜ਼ਾਦੇ ਦਾ ਨਾਮ 'ਦਲੀਪ ਸਿੰਘ' ਰੱਖਿਆ ਹੈ।
ਰਣਜੀਤ ਸਿੰਘ ਨੇ ਕੋਈ ਖ਼ਾਸ ਪ੍ਰਤੀਕਰਮ ਨਾ ਜ਼ਾਹਰ ਕੀਤਾ। ਜਿਵੇਂ ਹੁਣ ਅਜੇਹੇ ਦੁਨਿਆਵੀ ਵਿਵਹਾਰਾਂ ਵਿਚ ਨਾ ਉਸਦੀ ਕੋਈ ਰੁਚੀ ਹੋਵੇ ਨਾ ਲਗਾਓ ਹੋਵੇ।
ਅੱਧੀ ਰਾਤ। ਸੰਘਣਾ ਹਨੇਰਾ। ਕਿਲ੍ਹੇ ਦੀ ਫਸੀਲ ਦੇ ਨਾਲ ਨਾਲ ਪਹਿਰੇਦਾਰ ਪੂਰੀ ਮੁਸਤੈਦੀ ਨਾਲ ਪਹਿਰੇ ਉੱਪਰ ਹਨ। ਕੋਈ ਪੰਛੀ ਵੀ ਉੱਪਰ ਦੀ ਉੱਡਦਾ ਹੈ ਤਾਂ ਉਹ ਸੱਤਰਕ ਹੋ ਜਾਂਦੇ ਹਨ। ਹਨੇਰੇ ਵਿਚ ਉਹ ਫਸਫਸਾਉਣ ਲੱਗੇ।
ਇਕ - ਮਹਾਰਾਜੇ ਦੇ ਮਹਿਲੀ ਸ਼ਹਿਜ਼ਾਦਾ ਜੰਮਿਆ ਈ।'
ਦੋ- ਮੁਬਾਰਕਾਂ ਦੇ ਆਣੀਆਂ ਸੀ.....
ਇਕ - ਸੁਣਿਆ ਏ ਸਹਿਜ਼ਾਦੇ ਦੀ ਸ਼ਕਲ ਗੁਲੂ ਵਰਗੀ ਏ।
ਦੋ- ਗੁਲੂ ਕੋਣ ?' ਡਰ ਕੇ ਏਧਰ ਉਧਰ ਵੇਖਦਾ ਹੈ।
ਇਕ - ਉਹੀ ਮਾਸ਼ਕੀ ਜੀਹਦੇ ਪੱਟਾਂ 'ਤੇ ਮੱਛਲੀਆਂ ਬਣਦੀਆਂ ਨੇ, ਹੋਰ ਕੀਹਦੀ ਹਿੰਮਤ ਏ, ਮਹਿਲੀ ਵੜ ਜਾਏ ?" - ਹੌਲੀ ਬੋਲ ਜਣਿਆ ਕੰਧਾਂ ਦੇ ਵੀ ਕੰਨ ਹੁੰਦੇ ਨੇ।
ਇਕ - ਆਹੇ ਰਾਜਿਆਂ ਦੀਆਂ ਕੰਧਾਂ ਦੇ ਕੰਨ ਤਾਂ ਕੁਝ ਵਧੇਰੇ ਈ ਵੱਡੇ ਹੁੰਦੇ ਨੇ। ਵਧੇਰੇ ਕੱਚੇ ਵੀ ਹੁੰਦੇ ਨੇ।
ਦੋ- ਭਲਾ ਸੱਚੀ ਗੱਲ ਏ, ਬਹਿਜਾਦਾ ਗੁਲੂ ਵਰਗਾ ਏ ?'
ਇਕ - ਮੈਂ ਕੀ ਜਾਣਾ। ਦਾਈ ਨੂੰ ਪਤਾ ਹੋਣਾ। ਮੈਂ ਤਾਂ ਉੱਡਦੀ ਗੱਲ ਫੜੀ ਏ।
ਦੋ- ਇਨਾਮ ਪਾਣਾ ਈ ਤਾਂ ਮਹਾਰਾਜੇ ਨੂੰ ਜਾ ਕੇ ਪੁੱਛ ਲੈ..... ।
सिव - (ਫਿਕਾ ਜਿਹਾ ਹੱਸ ਕੇ) ਆਪਾਂ ਕੀ ਲੈਣਾਂ ਭਰਾ। ਮਹਿਲਾਂ ਦੀਆਂ ਮਹਿਲਾਂ ਵਾਲੇ, ਜਾਨਣ। ਆਪਾਂ ਤਾਂ ਜਾਗਦੇ ਰਹਿਣਾ ਤੇ ਇਹਨਾਂ ਵੱਡੇ ਲੋਕਾਂ ਸੁੱਤੇ ਰਹਿਣਾ।"
ਦੋ - ਆਪੇ ਇਹ ਸੁੱਤੇ ਰਹਿੰਦੇ ਨੇ ਤਾਂ ਹੀ ਮਹਿਲਾਂ 'ਚ ਜੰਮਣ ਵਾਲਿਆਂ ਦੇ ਚਿਹਰੇ ਮੋਹਰੇ ਜਾਗਣ ਵਾਲਿਆਂ ਜਹੇ ਹੋ ਜਾਂਦੇ ਨੇ। .....ਉਹਨਾਂ ਦੋਹਾਂ ਨੂੰ ਲੱਗਿਆ, ਕੋਈ ਆ ਰਿਹਾ ਏ ’ਤੇ ਉਹ ਇਕ ਦੂਸਰੇ ਦੀ ਵਿਰੋਧੀ ਦਿਸ਼ਾ ਵੱਲ ਤੁਰ ਪਏ।
ਰਾਣੀਵਾਸ ਅੰਦਰ, ਕਿਲ੍ਹੇ ਅੰਦਰ, ਜਾਂ ਸ਼ਾਹੀ ਪਰਿਵਾਰ ਵਿਚ ਬਹਿਜ਼ਾਦੇ ਦੇ ਨੈਣ ਨਕਸ਼ ਕਿਸ ਨਾਲ ਮਿਲਦੇ ਹਨ ਜਾਂ ਨਹੀਂ ਮਿਲਦੇ, ਇਹ ਫਿਕਰ ਹੋਵੇਗਾ। ਪਰ ਇਸ ਵੇਲੇ ਰਣਜੀਤ ਸਿੰਘ ਨੂੰ ਸਭ ਤੋਂ ਵੱਡਾ ਫਿਕਰ ਲਾਰਡ ਆਕਲੈਂਡ ਨਾਲ ਮੁਲਾਕਾਤ ਕਰਨ ਦਾ ਸੀ। ਜਦ ਉਸ ਨੇ ਤਿਆਰੀ ਦੇ ਵੇਰਵੇ ਮੰਗੇ ਤਾਂ ਜ਼ਿਮੇਵਾਰ ਪ੍ਰਬੰਧਕਾਂ ਨੇ ਦੱਸਿਆ :
-ਮਹਾਰਾਜ, ਇਕ ਲੱਖ ਮੁਰਗੇ, 20 ਹਜ਼ਾਰ ਮਣ ਕਣਕ, 700 ਮਣ ਸ਼ਰਾਬ, ਆਮ ਹਾਜ਼ਰੀਨ ਲਈ। ਗਵਰਨਰ ਜਨਰਲ ਲਾਰਡ ਆਕਲੈਂਡ ਲਈ ਤੇ ਉਸ ਦੇ ਦਲ ਲਈ ਚਾਰ ਹਜ਼ਾਰ ਮੁਰਗੇ, 15000 ਅੰਡੇ ਪ੍ਰਤੀਦਿਨ ਦੇ ਹਿਸਾਬ ਨਾਲ ਭੰਡਾਰ ਕਰ ਲਿਆ ਹੈ"
-'ਔਰ ਮਨੋਰੰਜਨ ਲਈ ? ਰਣਜੀਤ ਸਿੰਘ ਨੇ ਫਿਕਰ ਨਾਲ ਪੁੱਥਿਆ।
-'ਅੰਮ੍ਰਿਤਸਰ ਅਤੇ ਲਾਹੌਰ ਦੀਆਂ ਨਾਚੀਆਂ ਨੂੰ ਹਜੂਰ ਦੇ ਨਾਮ ਹੇਠ ਸ਼ਾਹੀ ਫੁਰਮਾਨ ਭੇਜ ਦਿੱਤਾ ਹੈ। ਠੀਕ ਵਕਤ ਪਰ ਸਭ ਪਹੁੰਚ ਜਾਣਗੀਆਂ।
ਓਹ ਕੀ ਨਾਮ ਹੈ ਯਾਦ ਨਹੀਂ ਆ ਰਿਹਾ. ਰਣਜੀਤ ਸਿੰਘ ਅੱਖ ਬੰਦ ਕਰਕੇ ਯਾਦ ਕਰਨ ਲੱਗਾ ਤੇ ਆਪਣੀ ਸੱਜੀ ਪੁੜਪੜੀ ਨੂੰ ਹੱਥ ਦੀ ਉਂਗਲ ਨਾਲ ਪੋਲਾ ਪੋਲਾ ਠੋਕਰਨ ਲੱਗਾ।..... 'ਹਾਂ ਆਂ। ਉਸਦੇ ਬੀਮਾਰ ਚਿਹਰੇ ਉੱਪਰ ਰੌਣਕ ਆ ਗਈ.... ‘ਖੈਰਾਂ, ਪਾਰੋ ਔਰ ਕੋਲਾਂ, ਉਹ ਜ਼ਰੂਰ ਨਾਚ ਟੈਲੀ ਵਿਚ ਹੋਣੀਆਂ ਚਾਹੀਦੀਆਂ ਨੇ। ਆਖਣਾ ਮਹਾਰਾਜੇ ਦਾ ਹੁਕਮ ਏ।
-ਉਹ ਜ਼ਰੂਰ ਆਉਣਗੀਆਂ ਹਜ਼ਰੂ।' ਪ੍ਰਬੰਧਕ ਨੇ ਕਿਹਾ।
ਇਸ ਸਮੇਂ ਫ਼ਕੀਰ ਅਜ਼ੀਚਉਦਦੀਨ ਨੇ ਆਣ ਕੇ ਪੁੱਛਿਆ-'ਸਰਕਾਰ ਅਗਰ ਆਗਿਆ ਹੋਵੇ ਤਾਂ ਕੁਝ ਨਵੀਆਂ ਸੂਚਨਾਵਾਂ ਦੇਣੀਆਂ ਚਾਹੁੰਦਾ ਹਾਂ।'
-ਵਕੀਰ ਸਾਹਬ ਅਸੀਂ ਕਿੰਨੇ ਵਾਰ ਸਮਝਾਇਆ ਹੈ, ਆਪ ਨੂੰ ਕੁਝ ਕਹਿਣ ਲਈ ਆਗਿਆ ਮੰਗਣ ਦੀ ਲੋੜ ਨਹੀਂ ਹੈ। ਕਰੋ ਕੀ ਆਖਣ ਆਏ ਜੇ ?'
-ਸਰਕਾਰ ਲਾਰਡ ਆਕਲੈਂਡ ਨਾਲ ਮੁਲਾਕਾਤ ਨਵੰਬਰ ਦੇ ਆਖ਼ਰੀ ਹਫ਼ਤੇ
ਫੀਰੋਜ਼ਪੁਰ ਵਿਖੇ ਤੈਅ ਹੋਈ ਏ। ਪਰ ਤਾਜਾ ਸਥਿਤੀ ਬਾਰੇ ਜਾਣਕੇ ਮੁਲਾਕਾਤ ਕਰਨ ਦਾ ਕੋਈ ਮਾਅਨਾ ਨਹੀਂ ਰਹਿ ਜਾਂਦਾ।"
-ਇਸ ਤਰ੍ਹਾਂ ਦਾ ਕੀ ਵਾਪਰ ਗਿਆ ?' ਰਣਜੀਤ ਸਿੰਘ ਹੇਰਾਨ ਹੋਇਆ।
- ਸਰਕਾਰ, 'ਈਰਾਨੀਆਂ ਨੇ ਹੈਰਾਤ ਦੀ ਘੇਰਾ-ਬੰਦੀ ਚੁੱਕ ਲਈ ਏ। ਹੁਣ ਰੂਸ ਵੱਲੋਂ ਕਿਸੇ ਹਮਲੇ ਦਾ ਖ਼ਤਰਾ ਨਹੀਂ ਰਿਹਾ।
-ਫ਼ਕੀਰ ਸਾਹਬ, ਅਹਿਦਨਾਮੇ ਮੁਤਾਬਕ, ਸ਼ਾਹ ਨੂੰ ਕਾਬਲ ਦੀ ਗੱਦੀ ਉੱਪਰ ਬਿਠਾਣਾ ਹੈ। ਮੁਲਾਕਾਤ ਇਸ ਲਈ ਵੀ ਜਰੂਰੀ ਏ। ਰਣਜੀਤ ਨੇ ਸੰਧੀ ਦੀਆਂ ਸ਼ਰਤਾਂ ਬਾਰੇ ਵਕੀਰ ਨੂੰ ਯਾਦ ਕਰਵਾਇਆ।
-ਬਿਲਕੁਲ ਸਹੀ ਫੁਰਮਾਉਂਦੇ ਹੋ ਹਜੂਰ। ਦਰਅਸਲ ਅੰਗਰੇਜ਼ਾਂ ਦੀ ਗੁਪਤਨੀਤੀ ਇਹ ਹੈ, 'ਉਹ ਅਫ਼ਗਾਨਿਸਤਾਨ ਉੱਪਰ ਹਮਲਾ ਕਰਨ ਲਈ ਢੁਕਵੇਂ ਮੌਕੇ ਦੀ ਤਲਾਸ਼ ਵਿਚ ਹੈਨ। ਸਾਨੂੰ ਵੀ ਆਪਣੀ ਨੀਤੀ ਬਦਲ ਲੈਣੀ ਚਾਹੀਦੀ ਹੈ।' ਫ਼ਕੀਰ ਚਾਹੁੰਦਾ ਸੀ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਵਰਗੀ ਨੀਤੀ ਨਾਲ ਹੀ ਮਾਤ ਦਿੱਤੀ ਜਾਵੇ।
-ਇਸ ਪੜਾਅ 'ਤੇ ਆ ਕੇ ਲਾਹੌਰ ਦਰਬਾਰ ਸੰਧੀ ਤੋਂ ਪਿੱਛੇ ਨਹੀਂ ਹਟੇਗਾ।' ਰਣਜੀਤ ਸਿੰਘ ਨੇ ਦ੍ਰਿੜਤਾ ਨਾਲ ਆਪਣਾ ਇਰਾਦਾ ਜ਼ਾਹਰ ਕੀਤਾ।
-ਸਰਕਾਰ, 'ਅਗਰ ਅੰਗਰੇਜ਼ਾਂ ਨੇ ਕੋਈ ਛਲ-ਕਪਟ ਕੀਤਾ ?
-ਫੇਰ ਉਹਨਾਂ ਨਾਲ ਨਿਪਟ ਲਵਾਂਗੇ। ਸੇਰ ਨੂੰ ਸਵਾ ਸੇਰ ਹੋ ਕੇ ਟੱਕਰਾਂਗੇ। ਫ਼ਿਲਹਾਲ ਤਿਆਰੀ ਜਾਰੀ ਰੱਖੋ।
-ਸਰਕਾਰ, ਲਾਰਡ ਆਕਲੈਂਡ ਵੱਲੋਂ ਮੁਲਾਕਾਤ ਦਾ ਮੰਤਵ ਔਰ ਹੋਰ ਵੇਰਵੇ ਭੇਜੇ ਹਨ। ਬਰਤਾਨੀਆਂ ਸਰਕਾਰ ਚਾਹੁੰਦੀ ਹੈ, ਇਸ ਮੁਲਾਕਾਤ ਵਿਚ, ਅੰਗਰੇਜ਼ੀ ਸੈਨਾ ਵੱਲੋਂ ਪੰਜਾਬ ਵਿਚੋਂ ਦੀ ਲੰਘਣ ਦਾ ਰਸਤਾ ਤਹਿ ਕਰਨਾ ਹੈ। ਇਸ ਸਮੇਂ ਲਾਰਡ ਦਰਬਾਰ ਦੀ ਸੈਨਾ ਦਾ ਮੁਆਇਨਾ ਕਰੇਗਾ ਔਰ ਮਹਾਰਾਜਾ ਪੰਜਾਬ ਬਰਤਾਨੀਆਂ ਦੀ ਸੈਨਾ ਦਾ ਮੁਆਇਨਾ ਕਰੇਗਾ।
ਮੁਲਾਕਾਤ ਦੇ ਵੇਰਵੇ ਰਣਜੀਤ ਸਿੰਘ ਨੇ ਪੂਰੇ ਧਿਆਨ ਨਾਲ ਸੁਣੇ। ਫਿਰ ਕੁਝ ਹੀ ਦਿਨਾਂ ਵਿਚ, ਫੀਰੋਜਪੁਰ ਦੇ ਲਾਗੇ, ਸਤਲੁਜ ਦਰਿਆ ਦੇ ਦੋਹਾ ਕੰਢਿਆਂ ਉੱਪਰ, ਤੰਬੂਆਂ ਦੀ ਬਸਤੀ ਉਸਰਨ ਲੱਗੀ। ਇਸ ਵਿਚ ਪੰਜਾਬ ਦੇ ਮਹਾਰਾਜੇ ਦਾ ਸ਼ਾਹੀ ਤੰਬੂ ਅਨੋਖੀ ਆਭਾ ਨਾਲ ਚਮਕਣ ਲੱਗਾ।
ਮੁਲਾਕਾਤ ਦਾ ਦਿਨ 29 ਨਵੰਬਰ 1838 ਤੈਅ ਕੀਤਾ ਗਿਆ।*
...
ਗਵਰਨਰ ਜਨਰਲ ਦੇ ਨਾਲ ਉਸ ਦੀ ਭੈਣ ਐਮਿਲੀ ਈਡਨ, ਜਿਹੜੀ ਲੇਖਿਕਾ ਅਤੇ ਚਿਤਰਕਾਰ ਸੀ, ਉਹ ਵੀ ਪੰਜਾਬ ਵੇਖਣ ਆਈ। ਉਹਨਾਂ ਦੇ ਸਵਾਗਤ ਲਈ ਫ਼ਕੀਰ ਅਜੀਜ਼ਉਦਦੀਨ ਦੀ ਅਗਵਾਈ ਵਿਚ ਦਰਬਾਰੀ ਅਤੇ ਅਮੀਰ ਭੇਜੇ ਗਏ।
ਫੀਰੋਜ਼ਪੁਰ ਪੁੱਜਣ ਤੋਂ ਪਹਿਲਾਂ ਲਾਰਡ ਆਕਲੈਂਡ ਦੀ ਟੋਲੀ, ਲੁਧਿਆਣੇ ਰੁਕੀ ਸੀ। ਉਹਨਾਂ ਨੇ ਦੂਰਮਾਰ ਕਰਨ ਵਾਲੀਆਂ, ਉਹਨਾਂ ਤੋਪਾਂ ਦਾ ਨਿਰੀਖਣ ਕਰਨਾ ਸੀ। ਜਿਹੜੀਆ ਮੁਲਾਕਾਤ ਸਮੇਂ ਪੰਜਾਬ ਦੇ ਮਹਾਰਾਜੇ ਨੂੰ ਭੇਟ ਕੀਤੀਆਂ ਜਾਣੀਆਂ ਸਨ। ਉਸ ਸਮੇਂ ਐਮਿਲੀ ਨੇ ਆਪਣੇ ਲਾਰਡ ਭਰਾ ਨੂੰ ਅਚੰਭਿਤ ਹੁੰਦਿਆ ਪੁੱਛਿਆ-‘ਤੋਪਾ . ਉੱਪਰ ਮਹਾਰਾਜੇ ਦੀ ਤਸਵੀਰ ਉੱਕਰੀ ਹੋਈ ਹੋ ਕਿਉਂ ?"
-ਮਹਾਰਾਜੇ ਨੂੰ ਅੱਛਾ ਲਗੇਗਾ ਇਸ ਲਈ। ਆਕਲੈਂਡ ਮੁਸਕਰਾਇਆ। -ਪਰ ਮੈਂ ਵੇਖਿਆ ਹੈ, ਕੁਝ ਸਿੱਖ ਸਿਪਾਹੀਆਂ ਨੇ ਜਦ ਮਹਾਰਾਜੇ ਦੀ ਤਸਵੀਰ ਵੇਖੀ ਤਾਂ ਉਹਨਾਂ ਨੇ ਤਸਵੀਰ ਨੂੰ ਇਸ ਤਰ੍ਹਾਂ ਸਾਲੂਟ ਕੀਤਾ, 'ਜਿਵੇਂ ਮਹਾਰਾਜ ਉਹਨਾਂ ਦੇ ਸਾਹਮਣੇ ਖੜ੍ਹਾ ਹੋਵੇ ?
ਲਾਰਡ ਨੇ ਵੇਖਿਆ, 'ਐਮਿਲੀ ਦੇ ਚਿਹਰੇ ਉੱਪਰ ਇਕ ਵੱਖਰੀ ਤਰ੍ਹਾਂ ਦੀ ਹੈਰਾਨੀ ਭਰੀ ਖੁਸ਼ੀ ਸੀ। ਲਾਰਡ ਵੀ ਮੁਸਕਰਾਉਣ ਲੱਗਾ। ਫਿਰ ਬੋਲਿਆ-'ਏਹੀ ਸਭ ਤਾਂ ਵੇਖਣ ਜਾ ਰਹੇ ਆ। ਉਸਦੀ ਪਰਜਾ ਉਸ ਨੂੰ ਬਹੁਤ ਪਿਆਰ ਕਰਦੀ ਹੈ।
ਤੇ ਹੁਣ ਜਦ ਲਾਰਡ ਆਕਲੈਂਡ ਨੇ ਫ਼ਕੀਰ ਅਜ਼ੀਜ਼ਉਦਦੀਨ ਨੂੰ ਕਿਹਾ: -ਅਸੀਂ ਭੈਣ ਭਰਾ, 'ਮਹਾਰਾਜੇ ਨਾਲ ਮੁਲਾਕਾਤ ਕਰਨ ਲਈ ਬੜੇ ਉਤਸੁਕ ਹਾਂ। ਫ਼ਕੀਰ ਨੇ ਬਹੁਤ ਹੀ ਖੂਬਸੂਰਤ ਲਫਜ਼ਾਂ ਵਿਚ ਜਵਾਬ ਦਿੱਤਾ-'ਇਨਸਾ-ਅੱਲਾਹ ਜਲਦੀ ਹੀ ਮੁਲਾਕਾਤ ਹੋਵੇਗੀ। ਸਾਡੀ ਦੁਮੇਲ ਤੇ ਇਕ ਸੂਰਜ ਤਾਂ ਪਹਿਲਾਂ ਹੀ ਬੜੀ ਆਭਾ ਨਾਲ ਲੰਮੇ ਸਮੇਂ ਤੋਂ ਚਮਕ ਰਿਹਾ ਹੈ। ਹੁਣ ਦੇ ਸੂਰਜ ਇਕੱਠੇ ਹੋਣਗੇ ਤਾਂ ਇਹਨਾਂ ਦਾ ਤੇਜ਼ ਹਰ ਪਾਸੇ ਛਾ ਜਾਏਗਾ।'
ਫ਼ਕੀਰ ਦੇ ਬੋਲਣ ਦਾ ਸਲੀਕਾ ਅਤੇ ਲਫਜਾਂ ਦੀ ਚੋਣ ਵੇਖ ਸੁਣ ਕੇ ਲਾਰਡ ਖੁਸ਼ ਹੋ ਗਿਆ।
ਜਦ ਲਾਰਡ ਆਪਣੀ ਭੈਣ ਨਾਲ ਆਪਣੇ ਕੈਂਪ ਵਿਚ ਮੁੜ ਗਿਆ ਤਾਂ ਮੈਕਨਾਟਨ ਨੇ ਪੁੱਛਿਆ: 'ਸਰ, ਕੀ ਮਹਾਰਾਜੇ ਦਾ ਕੋਈ ਅਧਿਕਾਰੀ ਜਾਣ ਤਾਂ ਨਹੀਂ ਗਿਆ, ਇਹ ਤਿੰਨ ਧਿਰੀ ਸੰਧੀ, ਸਿਆਸੀ ਨੁਕਤੇ ਤੋਂ ਕਿਸੇ ਤਰ੍ਹਾਂ ਵੀ ਯੋਗ ਨਹੀਂ ਹੈ ?"
-'ਜੇ ਕਿਸੇ ਨੇ ਜਾਣਿਆ ਹੁੰਦਾ ਤਾਂ ਮੁਲਾਕਾਤ ਲਈ ਏਨੀ ਸ਼ਾਨੋ-ਸ਼ੌਕਤ ਨਾਲ ਦਰਿਆ ਕੰਢੇ ਆਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ ।' ਆਕਲੈਂਡ ਬੋਲਿਆ।
-ਕੀ ਕਹਿ ਸਕਦੇ ਹਾਂ ਸਭ। 'ਮਹਾਰਾਜਾ ਆਪਣੀ ਅੰਦਰਲੀ ਗੱਲ ਕਦੇ ਬਾਹਰ ਨਹੀਂ ਆਉਣ ਦਿੰਦਾ। ਮੈਕਨਾਟਨ ਮਹਾਰਾਜੇ ਦੇ ਸੁਭਾਅ ਤੋਂ ਕੁਝ ਭੇਤੀ ਹੋ ਗਿਆ ती।
- ਪਰ ਅਸੀਂ, 'ਮਹਾਰਾਜੇ ਨੂੰ ਇਹ ਜਾਣਕਾਰੀ ਤਾਂ ਦੇ ਹੀ ਦਿੱਤੀ ਹੈ ਕਿ ਅਫ਼ਗਾਨਿਸਤਾਨ ਉੱਪਰ ਫੌਜੀ ਕਾਰਵਾਈ ਵਿਚ ਦਰਬਾਰ ਦੀ ਸੋਨਾ ਬਿਲਕੁਲ ਹਿੱਸਾ ਨਹੀਂ ਲਵੇਗੀ। ਲਾਰਡ ਆਕਲੈਂਡ ਨੇ ਪੁੱਛਿਆ?
-ਹਾਂ, ਬਿਲਕੁਲ। 'ਇਸ ਸ਼ਰਤ ਬਾਰੇ, ਮਹਾਰਾਜੇ ਨੂੰ ਦੱਸ ਦਿੱਤਾ ਹੈ।
-ਦਰਾ ਖੈਬਰ ਤੋਂ ਉਹ ਅੱਗੇ ਨਹੀਂ ਵਧਣਗੇ।' ਲਾਰਡ ਨੇ ਤਸੱਲੀ ਕਰਨੀ ਚਾਹੀ।
-'ਬਿਲਕੁਲ ਨਹੀਂ ਵਧਣਗੇ।' ਮੈਕਨਾਟਨ ਨੇ ਭਰੋਸਾ ਦੁਆਇਆ।
-ਫਿਰ ਵੀ ਸਾਨੂੰ ਸਾਵਧਾਨ ਰਹਿਣਾ ਪਵੇਗਾ।
-ਹਾਂ ਸਰ, 'ਜੇ ਬੁੱਢਾ ਸ਼ੇਰ ਵਿਗੜ ਗਿਆ ਤਾਂ ਖ਼ਤਰਨਾਕ ਹੋ ਸਕਦਾ ਹੈ। ਮੋਕਨਾਟਨ ਨੇ ਕਿਸੇ ਭਾਵੀ ਖ਼ਤਰੇ ਤੋਂ ਖ਼ਬਰਦਾਰ ਕੀਤਾ।-'ਇਸ ਮੁਕਾਮ ਤੱਕ ਆ ਕੇ ਅਸੀਂ ਆਪਣਾ ਕਦਮ ਪਿੱਛੇ ਵੀ ਤਾਂ ਨਹੀਂ ਖਿੱਚ ਸਕਦੇ।' ਆਕਲੈਂਡ ਬੋਲਿਆ।
-ਸਰ, 'ਸਾਨੂੰ ਕੱਲ੍ਹ ਹੋਣ ਵਾਲੀ ਮੁਲਾਕਾਤ ਦੀ ਉਡੀਕ ਕਰਨੀ ਚਾਹੀਦੀ ਹੈ।
--ਯਕੀਨਨ ਲਾਰਡ ਆਕਲੈਂਡ ਕਹਿਕੇ ਆਪਣੇ ਤੰਬੂ ਅੰਦਰ ਚਲਿਆ ਗਿਆ।
29 ਨਵੰਬਰ 1838 ਈਸਵੀ ਦਾ ਦਿਨ ਆਮ ਦਿਨਾਂ ਵਾਂਗ ਚੜ੍ਹਿਆ। ਰਣਜੀਤ ਸਿੰਘ ਅੱਜ ਸਵੇਰੇ ਜਲਦੀ ਉੱਠ ਬੈਠਾ। ਉਸ ਨੇ ਇਸ਼ਨਾਨ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੇ ਤੰਬੂ ਅੰਦਰ ਜਾ ਕੇ ਮੱਥਾ ਟੇਕਿਆ। ਫ਼ਕੀਰ ਨੂਰਉਦਦੀਨ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਹਲਕਾ ਨਾਸ਼ਤਾ ਕੀਤਾ। ਏਨੇ ਵਿਚ ਹੀ ਥਕਾਵਟ ਮਹਿਸੂਸ ਹੋਈ। ਕੁਝ ਸਮਾਂ ਆਰਾਮ ਕਰਨਾ ਪਿਆ।
ਜਦ ਉਹ ਤਿਆਰ ਹੋ ਕੇ ਆਪਣੇ ਤੰਬੂ ਵਿਚੋਂ ਬਾਹਰ ਨਿਕਲਿਆ ਤਾਂ ਸਜਾਏ ਹੋਏ ਹਾਥੀਆਂ ਉੱਤੇ ਬਿਗਲ ਵੱਜ ਉੱਠੇ। ਨਗਾਰੇ ਵੱਜਣ ਲੱਗੇ। ਚਿਹਰਾ ਭਾਵੇਂ ਕਾਫ਼ੀ ਕਮਜ਼ੋਰ ਅਤੇ ਥੱਕਿਆ ਥੱਕਿਆ ਲੱਗ ਰਿਹਾ ਸੀ, ਪਰ ਬਿਗਲਾਂ ਅਤੇ ਨਗਾਰਿਆਂ ਦੀ ਆਵਾਜ਼ ਨੇ ਉਸ ਅੰਦਰ ਊਰਜਾ ਭਰ ਦਿੱਤੀ । ਲਾਰਡ ਨਾਲ ਮੁਲਾਕਾਤ ਕਰਨ ਲਈ ਉਤਸ਼ਾਹ ਵੀ ਸੀ। ਆਸ ਪਾਸ ਦੇ ਪਿੰਡਾਂ ਤੋਂ ਬਿਨ ਬੁਲਾਏ ਪੇਂਡੂ ਲੋਕਾਂ ਦੀ ਭਾਰੀ ਭੀੜ ਜਮ੍ਹਾਂ ਹੋ ਗਈ। ਉਹ ਸਮਝਦੇ ਸਨ, ਏਥੇ ਕੋਈ ਤਮਾਸ਼ਾ ਹੋਣ ਵਾਲਾ ਹੈ ।
ਜਦ ਰਣਜੀਤ ਸਿੰਘ ਦਾ ਹਾਥੀ ਤੇ ਉਸਦੇ ਪਿੱਛੇ ਉਸਦੀ 20 ਹਜ਼ਾਰ ਤੋਂ ਵਧੇਰੇ ਸੈਨਾ ਤੁਰੀ ਤਾਂ ਤੋਪ ਦੇ ਗੋਲੇ ਚਲਾਏ ਗਏ। ਅਚਾਨਕ ਚੱਲੇ ਗੋਲਿਆਂ ਨਾਲ ਪੇਂਡੂ ਲੋਕ ਡਰ ਗਏ ਤੇ ਘਬਰਾ ਕੇ ਇਧਰ ਉਧਰ ਦੌੜਨ ਲੱਗੇ। ਜਦ ਕਾਫਲਾ ਗਵਰਨਰ ਜਨਰਲ ਆਕਲੈਂਡ ਦੇ ਖੇਤਰ ਵਿਚ ਦਾਖ਼ਲ ਹੋਇਆ ਤਾਂ, ਹਾਥੀਆਂ ਉੱਪਰ ਚੜ੍ਹੇ ਸੈਨਿਕ, ਅਮੀਰ, ਵਜ਼ੀਰ, ਦਰਬਾਰੀ, ਅਧਿਕਾਰੀ ਕਾਹਲੀ ਕਾਹਲੀ ਉੱਤਰਨ ਲੱਗੇ। ਭਗਦੜ ਵਰਗਾ ਮਾਹੌਲ ਪੈਦਾ ਹੋ ਗਿਆ ਹਰ ਕੋਈ ਇਕ ਦੂਸਰੇ ਨੂੰ ਧੱਕਮ-ਧੱਕਾ ਕਰਕੇ, ਲਾਰਡ ਆਕਲੈਂਡ ਅਤੇ ਮਹਾਰਾਜੇ ਦੇ ਕੋਲ ਪਹੁੰਚਣ ਦਾ ਯਤਨ ਕਰਨ ਲੱਗਾ। ਲਾਰਡ ਆਕਲੈਂਡ ਇਹ ਸਭ ਵੇਖਕੇ ਹੈਰਾਨ ਰਹਿ ਗਿਆ। ਉਸ ਨੇ ਆਪਣੇ ਸੈਨਿਕਾਂ ਨੂੰ ਹੁਕਮ ਦੇ ਕੇ ਮਹੱਤਵਪੂਰਨ ਵਿਅਕਤੀਆਂ ਨੂੰ ਸੁਰੱਖਿਆ ਦੇ ਘੇਰੇ ਵਿਚ ਲੈ ਲਿਆ। ਇਹਨਾਂ ਵਿਅਕਤੀਆਂ ਵਿਚ ਸਰ ਹੈਨਰੀ ਫੋਨ ਵੀ ਸੀ। ਜਿਹੜਾ ਪਹਿਲਾ ਹੀ ਲਾਹੌਰ ਵਿਚ ਰਣਜੀਤ ਸਿੰਘ ਨੂੰ ਮਿਲ ਚੁੱਕਿਆ ਸੀ।
ਦੇ ਹਕੂਮਤਾਂ ਆਹਮੋ ਸਾਹਮਣੇ ਸਨ। ਚਿਹਰਿਆਂ ਉੱਪਰ ਮੁਸਕਰਾਹਟ ਸੀ। ਪਰ ਦੋਹਾਂ ਦੇ ਅੰਦਰ ਆਪਣੀ ਆਪਣੀ ਸ਼ਕਤੀ ਦਾ ਗਰੂਰ ਸੀ। ਲਾਰਡ ਆਕਲੈਂਡ ਨੇ ਮਹਾਰਾਜੇ ਦੀ ਚੰਗੀ ਸੇਹਿਤ ਦੀ ਕਾਮਨਾ ਕੀਤੀ। ਐਮਲੀ ਈਡਨ, ਪੰਜਾਬ ਦੇ ਰਾਜੇ ਨੂੰ ਪਹਿਲੀ ਨਜ਼ਰੇ ਵੇਖ ਕੇ ਹੈਰਾਨ ਰਹਿ ਗਈ। ਕਿ ਇਹ ਉਹੀ ਰਣਜੀਤ ਸਿੰਘ ਹੈ ਜਿਸਦੀ ਬਹਾਦਰੀ ਦੇ ਚਰਚੇ ਲੰਡਨ ਤੱਕ ਸੁਣਾਈ ਦਿੰਦੇ ਹਨ? ਇਸ ਰਣਜੀਤ ਸਿੰਘ ਨੂੰ ਮੇਰਾ ਭਰਾ ਲਾਰਡ ਮਿਲਣ ਲਈ ਏਨਾ ਉਤਸਕ ਸੀ? ਉਹ ਹੈਰਾਨ ਹੋਈ ਇਸ ਮਹਾਰਾਜੇ ਨੂੰ ਲਗਾਤਾਰ ਤੱਕੀ ਜਾ ਰਹੀ ਸੀ।
ਸੇਹਿਤ ਬਾਰੇ ਰਸਮੀ ਪੁਛ ਗਿੱਛ ਤੋਂ ਬਾਅਦ, ਰਣਜੀਤ ਸਿੰਘ ਫ਼ੌਜ ਬਾਰੇ, ਸੰਧੀ ਬਾਰੇ, ਸਾਂਝੀ ਕਾਰਵਾਈ ਬਾਰੇ, ਅਨੇਕਾਂ ਸੁਆਲ ਪੁੱਛਣ ਲੱਗਾ। ਲਾਰਡ ਆਕਲੈਂਡ ਏਨੀ ਜਲਦੀ ਮੁਲਾਕਾਤ ਦੇ ਅਸਲ ਮੰਤਵ ਨੂੰ ਨਹੀਂ ਸੀ ਛੇੜਨਾ ਚਾਹੁੰਦਾ। ਉਸ ਨੇ ਆਪਣੀ ਬੁੱਧੀ ਵਰਤਦਿਆਂ, ਮਹਾਰਾਜੇ ਨੂੰ ਤੋਹਫ਼ੇ ਦਿਖਾਉਣ ਵਿਚ ਰੁਝਾ ਲਿਆ। ਬੰਦੂਕਾਂ, ਪਿਸਤੌਲ, ਤਲਵਾਰਾਂ ਉੱਪਰ ਸਫਾਈ ਅਤੇ ਚਮਕ ਵੇਖਕੇ ਰਣਜੀਤ ਸਿੰਘ ਨੇ ਬਨਾਉਣ ਵਾਲੇ ਕਾਰੀਗਰਾਂ ਦੀ ਬਹੁਤ ਤਾਰੀਫ਼ ਕੀਤੀ, ਤਪਾਂ ਦੇ ਸ਼ਮਿਆਨੇ 'ਚ ਜਾ ਕੇ ਤਾਂ ਉਹ ਹਰ ਤੋਪ ਨੂੰ ਪੂਰੀ ਰੀਝ ਨਾਲ ਵੇਖਣ ਲੱਗਾ। ਲਾਰਡ ਦੀ ਭੈਣ ਦਾ ਧਿਆਨ ਹਰ ਸਮੇਂ ਮਹਾਰਾਜੇ ਵਿਚ ਸੀ। ਉਸ ਦੀ ਹਰ ਹਰਕਤ ਨੂੰ ਜਗਿਆਸਾ ਨਾਲ ਵੇਖ ਰਹੀ ਸੀ। ਉਹ ਕਿਵੇਂ ਤੁਰਦਾ ਹੈ ? ਉਹ ਕਿਵੇਂ ਗੱਲ ਕਰਦਾ ਹੈ ? ਉਹ ਕਿਵੇਂ ਹੱਸਦਾ ਹੈ ?
ਤੋਹਫ਼ਿਆਂ ਦਾ ਨਿਰੀਖਣ ਕਰਦਿਆਂ, ਰਣਜੀਤ ਸਿੰਘ ਥਕਾਵਟ ਮਹਿਸੂਸ ਕਰਨ ਲੱਗਾ ਤੇ ਕਮਜ਼ੋਰੀ ਕਾਰਨ ਉਹ ਲੜਖੜਾ ਕੇ ਲਗਭਗ ਡਿੱਗ ਹੀ ਪਿਆ ਸੀ। ਉਸ ਨੂੰ ਝੱਟ ਸੰਭਾਲ ਲਿਆ ਗਿਆ। ਕੁਰਸੀ ਉੱਪਰ ਬਿਠਾਇਆ ਗਿਆ। ਕੁਝ ਸਮਾਂ ਆਰਾਮ ਕਰਨ ਬਾਅਦ ਉਹ ਠੀਕ ਹੋ ਗਿਆ ਤੇ ਉਸ ਨੇ ਫਿਰ ਤਹਫ਼ਿਆਂ ਦਾ ਨਿਰੀਖਣ ਕਰਨ ਦੀ ਇੱਛਾ ਦੱਸੀ। ਘਬਰਾਏ ਵਿਦੇਸ਼ੀਆਂ ਨੇ ਸੁੱਖ ਦਾ ਸਾਹ ਲਿਆ। ਮਹਾਰਾਜੇ ਦੀ ਇਹ ਹਾਲਤ ਵੇਖ ਕੇ ਐਮਿਲੀ ਤਾਂ ਕੁਝ ਵਧੇਰੇ ਹੀ ਘਬਰਾ ਗਈ ਸੀ। ਆਪਣੇ ਕੈਂਪ ਵਿਚ ਜਾਕੇ ਐਮਿਲੀ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਆਪਣੇ ਪਹਿਲੇ ਪ੍ਰਭਾਵ ਡਾਇਰੀ ਵਿਚ ਲਿਖੇ :
"ਉਹ ਇਨ ਬਿੰਨ ਚਿੱਟੀਆਂ ਗਲ-ਮੁੱਛਾਂ ਵਾਲਾ ਕਾਣਾ, ਬੁੱਢਾ ਚੂਹਾ ਲਗਦਾ ਸੀ। ਉਹ ਉੱਕਾ ਹੀ ਕੋਈ ਗਹਿਣੇ ਨਹੀਂ ਸੀ ਪਾਉਂਦਾ। ਇਸ ਸਮੇਂ ਉਸਦਾ ਲਿਬਾਸ ਲਾਲ ਰੰਗਾ ਸਧਾਰਨ ਰੇਸ਼ਮੀ ਸੀ। ਉਸ ਨੇ ਲੰਮੀਆਂ ਜਰਾਬਾਂ ਪਹਿਨੀਆਂ ਹੋਈਆਂ ਸਨ। ਸ਼ਾਇਦ ਉਸ ਦੇ ਇਕ ਪੈਰ 'ਤੇ ਗੰਠੀਆ ਸੀ। ਉਸਨੇ ਜੁਰਾਬ ਉਤਾਰ ਕੇ ਉਸ ਪੈਰ ਨੂੰ ਦੂਸਰੀ ਲੱਤ ਦੇ ਗੋਡੇ ਉੱਪਰ ਰੱਖਿਆ ਤੇ ਸਹਿਲਾਉਣ ਲੱਗਾ।"
...
ਦੂਸਰੇ ਦਿਨ ਲਾਰਡ ਆਕਲੈਂਡ, ਮਹਾਰਾਜੇ ਦੇ ਪੜਾਣ 'ਤੇ ਆਇਆ। ਤੋਪਾਂ ਦੀ ਸਲਾਮੀ ਨਾਲ ਲਾਰਡ ਦਾ ਸਵਾਗਤ ਕੀਤਾ ਗਿਆ। ਉਸਨੂੰ ਹਾਥੀ, ਘੋੜ ਅਤੇ ਹੀਰਿਆਂ ਦੇ ਤੋਹਫ਼ੇ ਭੇਂਟ ਕੀਤੇ ਗਏ। ਸ਼ਾਹ ਸੁਜਾਹ ਨੂੰ ਗੱਦੀ ਉਪਰ ਬਿਠਾਉਣ ਲਈ ਤੇ ਸਾਂਝੀ ਮੁਹਿੰਮ ਬਾਰੇ ਚਰਚਾ ਕਰਨ ਲਈ ਬਾਅਦ ਦੁਪਿਹਰ ਦਾ ਸਮਾਂ ਤੈਅ ਕਰ ਲਿਆ। ਲਾਰਡ ਦੀ ਧਿਰ ਨੇ ਸਾਰਾ ਨਕਸ਼ਾ ਤਾਂ ਪਹਿਲਾਂ ਹੀ ਤਿਆਰ ਕੀਤਾ ਹੋਇਆ ਸੀ। ਰਣਜੀਤ ਸਿੰਘ ਨੂੰ ਤਾਂ ਸਿਰਫ਼ ਜਾਣਕਾਰੀ ਦੇਣੀ ਸੀ। ਆਖ਼ਰ ਗੱਲਬਾਤ ਕਰਨ ਦਾ ਸਮਾਂ ਆ ਗਿਆ। ਲਾਰਡ ਆਕਲੈਂਡ ਨੇ ਕਿਹਾ:
-ਮੈਨੂੰ ਡਰ ਹੈ, 'ਸਿੱਖ ਫੌਜਾਂ ਅਤੇ ਬਰਿਟਿਸ਼ ਫ਼ੌਜਾਂ ਆਪਸ ਵਿਚ ਨਾ ਟਕਰਾ ਪੈਣ। ਇਸ ਲਈ ਸਾਂਝੀ ਕਮਾਨ ਦੀ ਲੋੜ ਪਵੇਗੀ। ਖ਼ਾਲਸਾ ਫੌਜ ਅੰਗਰੇਜ਼ੀ ਸੈਨਿਕ ਸਕੱਤਰ ਦੀ ਸਲਾਹ ਬਿਨਾਂ ਕੋਈ ਕਾਰਵਾਈ ਨਹੀਂ ਕਰੇਗੀ।'
ਰਣਜੀਤ ਸਿੰਘ ਦੇ ਮੱਥੇ ਉੱਪਰ ਤਿਉੜੀਆਂ ਉੱਭਰ ਆਈਆਂ। ਸੇਹਿਤ ਕਮਜ਼ੋਰ ਹੋਣ ਦੇ ਬਾਵਜੂਦ ਮੁੱਛਾ ਫਰਕਣ ਲੱਗੀਆਂ। ਫਿਰ ਗੁੱਸੇ ਨਾਲ ਕਿਹਾ:
-ਲਾਰਡ ਨੂੰ ਯਾਦ ਰੱਖਣਾ ਪਵੇਗਾ, ਇਹ ਸ਼ਰਤਾਂ ਸਿਰਫ਼ ਸ਼ਾਹ ਨੂੰ ਗੱਦੀ ਉੱਪਰ ਬਿਠਾਉਣ ਤੱਕ ਲਾਗੂ ਰਹਿਣਗੀਆਂ। ਔਰ ਅੰਗਰੇਜ਼ੀ ਫੌਜ ਵਾਪਸੀ ਤੋਂ ਬਾਅਦ ਭਵਿੱਖ ਵਿਚ ਕਦੇ ਵੀ ਇਸ ਰਸਤੇ ਦੀ ਵਰਤੋਂ ਨਹੀਂ ਕਰੇਗੀ।
ਲਾਰਡ ਆਕਲੈਂਡ ਵਿਅੰਗਮਈ ਮੁਸਕਰਾਇਆ, ਪਰ ਮਹਾਰਾਜੇ ਨਾਲ ਸਹਿਮਤ ਹੋ ਗਿਆ। ਰਣਜੀਤ ਸਿੰਘ ਦੇ ਚਿਹਰੇ ਦਾ ਤਣਾਅ ਕੁਝ ਘੱਟ ਗਿਆ। ਉਸਦਾ ਮਿਜ਼ਾਜ਼ ਠੀਕ ਵੇਖ ਕੇ ਲਾਰਡ ਆਕਲੈਂਡ ਨੇ ਇਕ ਹੋਰ ਤੀਰ ਛੱਡਿਆ:
-ਬਰਿਟਿਸ਼ ਸਰਕਾਰ ਦੀ ਇੱਛਾ ਹੈ, ਲਾਹੌਰ ਦਰਬਾਰ ਵਿਚ, ਅੰਗਰੇਜ਼ੀ ਹਕੂਮਤ ਦਾ ਇਕ ਪ੍ਰਤੀਨਿਧ ਰਹੇਗਾ। ਇਸ ਨਾਲ ਆਪਸੀ ਸਬੰਧ ਹੋਰ ਗੂੜੇ ਹੋਣਗੇ।
-'ਲਾਹੌਰ ਦਰਬਾਰ ਇਹ ਕਦੀ ਨਹੀਂ ਮਨਜੂਰ ਕਰੇਗਾ। ਰਣਜੀਤ ਸਿੰਘ ਫਿਰ ਗੁੱਸੇ ਨਾਲ ਬੋਲਿਆ-'ਪਹਿਲਾਂ ਵੀ ਸਾਡੇ ਆਪਸੀ ਸਬੰਧ ਬਿਨਾਂ ਅੰਗਰੇਜ਼ੀ ਦੂਤ ਤੋਂ ਬਹੁਤ ਚੰਗੇ ਰਹੇ ਨੇ। ਹੁਣ ਵੀ ਰਹਿਣਗੇ।'
ਜੈਕ ਮਾਊਂਟ ਕੈਪਟਨ ਵੇਡ ਅਤੇ ਸਰ ਹੈਨਰੀ ਫੋਨ ਨੇ ਲਾਰਡ ਨੂੰ ਵੱਖ ਕਰਕੇ ਸੁਝਾ ਦਿੱਤਾ- 'ਸਾਨੂੰ ਬੁੱਢੇ ਸ਼ੇਰ ਨੂੰ ਨਰਾਜ਼ ਨਹੀਂ ਕਰਨਾ ਚਾਹੀਦਾ। ਉਹ ਜਿਵੇਂ ਰਾਜੀ ਹੋ ਉਵੇਂ ਠੀਕ ਹੈ।
ਫਿਰ ਲਾਰਡ ਨੇ ਇਸ ਗੱਲ ਉੱਪਰ ਵਧੇਰੇ ਜ਼ੋਰ ਨਾ ਦਿੱਤਾ। ਏਨੇ ਵਿਚ ਸੂਰਜ ਢਲ ਗਿਆ। ਕੁਝ ਕੁਝ ਹਨੇਰਾ ਹੋਣ ਲੱਗਾ। ਨਾਚ-ਗਾਣੇ ਅਤੇ ਸ਼ਰਾਬ ਦਾ ਦੌਰ ਜੋ ਰਣਜੀਤ ਸਿੰਘ ਦਾ ਸਭ ਤੋਂ ਪਸੰਦੀਦਾ ਦੌਰ ਸੀ, ਸ਼ੁਰੂ ਹੋ ਗਿਆ। ਵਕੀਰ ਅਜ਼ੀਜ਼ਉਦਦੀਨ ਅਤੇ ਉਸਦੇ ਡਾਕਟਰਾਂ ਨੇ ਮਹਾਰਾਜੇ ਨੂੰ ਸ਼ਰਾਬ ਪੀਣ ਤੋਂ ਖ਼ਬਰਦਾਰ ਕੀਤਾ। ਉਸ ਨੇ ਕਿਹਾ ; ਉਹ ਸਿਰਫ਼ ਸਾਥ ਦੇਣ ਲਈ ਬੈਠਾ ਹੈ। ਪਰ ਹੌਲੀ ਹੌਲੀ ਮਹਿਫ਼ਲ ਰੰਗੀਨ ਅਤੇ ਮਤਵਾਲੀ ਹੁੰਦੀ ਗਈ। ਰਣਜੀਤ ਸਿੰਘ ਇਸ ਸਮੇਂ ਵੀ ਬੇਪਰਵਾਹ ਹੋ ਕੇ ਵਿਦੇਸ਼ੀ ਮਹਿਮਾਨਾਂ ਨੂੰ ਸੁਆਲ ਕਰਦਾ ਰਿਹਾ।
ਜਦ ਇਕ ਹੁਸੀਨ ਨਾਚੀ ਲਾਰਡ ਆਕਲੈਂਡ ਕੋਲ ਸ਼ਰਾਬ ਦਾ ਪਿਆਲਾ ਲੇ ਕੇ ਆਈ ਤਾਂ ਲਾਰਡ ਨੇ ਸਿਰ ਫੇਰਿਆ ਨੇ ਨੇ ।
ਰਣਜੀਤ ਸਿੰਘ ਨੇ ਆਪਣੀ ਖ਼ਾਸ ਸ਼ਰਾਬ ਦੀ ਸਿਫ਼ਤ ਕਰਦਿਆਂ ਕਿਹਾ-'ਲਾਰਡ ਸਾਹਬ, ਹਾਜ਼ਮੇ ਲਈ ਇਹ ਬਹੁਤ ਵਧੀਆ ਹੈ। ਇਹ ਸ਼ਕਤੀ ਵਧਾਉ ਹੈ। ਅੰਗੂਰਾਂ, ਸੰਗਤਰਿਆਂ ਔਰ ਅਨੇਕਾਂ ਮੇਵਿਆਂ ਤੋਂ ਤਿਆਰ ਕੀਤੀ ਹੈ।ਮਹਾਰਾਜੇ ਤੋਂ ਸ਼ਰਾਬ ਦੀ ਸਿਫ਼ਤ ਸੁਣ ਕੇ, ਐਮਿਲੀ ਈਡਨ ਨੇ ਵੀ ਪਿਆਲਾ ਫੜ ਲਿਆ। ਪਹਿਲਾਂ ਸੁਘਿਆ। ਪੂਰੇ ਸਰੀਰ 'ਚ ਝਰਨਾਹਟ ਫਿਰ ਗਈ। ਫਿਰ ਇਜਕਦਿਆਂ ਪਿਆਲਾ ਬੁਲ੍ਹਾਂ ਨੂੰ ਛੁਹਾਇਆ-'ਓ ਮਾਈ ਗੌਡ । ਕੁਸੈਲਾ ਜਿਹਾ ਮੂੰਹ ਬਣਾਉਂਦੀ, ਉਹ ਆਪਣੇ ਭਰਾ ਵੱਲ ਝਾਕੀ- 'ਇਹ ਤਾਂ ਨਿਰੀ ਅੱਗ ਹੈ, ਇਸ ਨੇ ਤਾਂ ਮੇਰੇ ਬੁਲ੍ਹ ਹੀ ਸਾੜ ਦਿੱਤੇ।
ਆਪਣੀ ਸ਼ਰਾਬ ਦੀ ਅਜੇਹੀ ਤਾਰੀਫ ਸੁਣਕੇ ਰਣਜੀਤ ਸਿੰਘ ਖੁਲ੍ਹ ਕੇ ਹੱਸਿਆ। ਫਿਰ ਦੱਸਣ ਲੱਗਾ ਇਸ ਨੂੰ ਕਸ਼ੀਦ ਕਰਦਿਆਂ, ਕਿੰਨੇ ਜਾਨਵਰਾਂ ਦਾ ਗੋਸ਼ਤ ਇਸਤੇਮਾਲ ਕੀਤਾ ਹੈ, ਕਿਹੜੇ ਕਿਹੜੇ ਮੋਤੀ ਪੀਸ ਕੇ ਪਾਏ ਹਨ, ਕਿਹੜੀਆਂ ਜੜ੍ਹੀ
ਐਮਿਲੀ ਈਡਨ ਰਣਜੀਤ ਸਿੰਘ ਦੇ ਖੱਬੇ ਪਾਸੇ ਬੈਠੀ ਸੀ। ਇਧਰ ਝਾਕਣ ਲਈ ਰਣਜੀਤ ਸਿੰਘ ਨੂੰ ਪੂਰੀ ਧੌਣ ਘੁੰਮਾ ਕੇ ਉਚੇਚਾ ਯਤਨ ਕਰਨਾ ਪੈਂਦਾ ਸੀ। ਜਦ ਮਹਾਰਾਜਾ ਸ਼ਰਾਬ ਦੀਆਂ ਸਿਫ਼ਤਾਂ ਕਰਨ ਲੱਗਾ ਹੋਇਆ ਸੀ ਉਸ ਨੇ ਮੌਕਾ ਵੇਖ ਕੇ ਸ਼ਰਾਬ ਦਾ ਪਿਆਲਾ ਕੋਲ ਸਜਾਏ ਫੁੱਲਦਾਨ ਵਿਚ ਉਲੱਦ ਦਿੱਤਾ। ਐਮਿਲੀ ਦਾ ਖ਼ਾਲੀ ਪਿਆਲਾ ਵੇਖ ਕੇ ਰਣਜੀਤ ਸਿੰਘ ਨੇ ਚਹਿਕਦਿਆਂ ਕਿਹਾ-'ਵਾਹ! ਮੈਂ ਇਸ ਨੂੰ ਪਸੰਦ ਕਰਦਾ ਹਾਂ। ਤੇ ਉਸ ਨੇ ਫਿਰ ਪਿਆਲਾ ਭਰਨ ਦਾ ਇਸ਼ਾਰਾ ਕੀਤਾ। ਇਸ ਤਰ੍ਹਾਂ ਦੇ ਵਾਰ ਫਿਰ ਹੋਇਆ।
ਰਣਜੀਤ ਸਿੰਘ ਕਦੇ ਘੋੜਿਆਂ ਦੀਆਂ ਨਸਲਾਂ ਬਾਰੇ, ਕਦੇ ਸ਼ਰਾਬਾਂ ਦੀਆਂ ਕਿਸਮਾਂ ਬਾਰੇ ਆਪਣੇ ਸੁਭਾਅ ਅਨੁਸਾਰ ਸਵਾਲ ਕਰਦਾ ਰਿਹਾ। ਵਿਦਾ ਹੋਣ ਵੇਲੇ ਰਣਜੀਤ ਸਿੰਘ ਨੇ ਲਾਰਡ ਆਕਲੈਂਡ, ਉਸ ਦੀ ਭੈਣ ਅਤੇ ਬਾਕੀ ਸਾਥੀਆਂ ਨੂੰ ਲਾਹੌਰ ਅਤੇ ਅੰਮ੍ਰਿਤਸਰ ਦੀ ਯਾਤਰਾ ਕਰਨ ਦਾ ਸੱਦਾ ਦਿੱਤਾ।
ਬਾਅਦ ਵਿਚ ਰਣਜੀਤ ਸਿੰਘ ਨੇ ਆਪਣੇ ਦਰਬਾਰੀਆਂ ਸਾਹਮਣੇ ਕਿਹਾ-ਮੈਂ ਹੈਰਾਨ ਹਾਂ, ਫਿਰੰਗੀ ਔਰਤ ਦੇਸੀ ਸ਼ਰਾਬ ਪੀਣ ਦੀ ਬੜੀ ਸ਼ੌਕੀਨ ਨਿਕਲੀ।'
ਲਾਰਡ ਆਕਲੈਂਡ, ਉਸ ਦੀ ਭੈਣ ਐਮਿਲੀ ਤੇ ਉਸ ਦੇ ਅਧਿਕਾਰੀ ਅੰਮ੍ਰਿਤਸਰ ਪਹੁੰਚ ਗਏ। ਰਣਜੀਤ ਸਿੰਘ ਨੇ ਹਾਥੀਆਂ ਉੱਪਰ ਸਵਾਰ ਹੋ ਕੇ, ਅੰਮ੍ਰਿਤਸਰ ਦੇ ਬਜ਼ਾਰਾਂ ਵਿਚੋਂ ਦੀ ਲੰਘਦਿਆਂ, ਹਰਿਮੰਦਰ ਸਾਹਬ ਵਿਖੇ ਪੁੱਜਣ ਦਾ ਪ੍ਰਬੰਧ ਕੀਤਾ। ਰਸਤੇ ਦੇ ਦੋਹੀਂ ਪਾਸੀ ਅਤੇ ਘਰਾਂ-ਦੁਕਾਨਾਂ ਦੇ ਛੱਜਿਆਂ ਉੱਪਰ ਖੜ੍ਹੇ ਲੋਕਾਂ ਦੀ ਜਗਿਆਸਾ ਵੇਖ ਕੇ ਐਮਿਲੀ ਈਡਨ ਹੈਰਾਨ ਹੋ ਗਈ। ਲੋਕ ਕਿਸ ਤਰ੍ਹਾਂ ਮਹਾਰਾਜੇ ਨੂੰ ਨੇੜੇ ਹੋ ਕੇ ਵੇਖਣਾ ਚਾਹੁੰਦੇ ਸਨ ਜਾਂ ਛੂਹਣਾ ਚਾਹੁੰਦੇ ਸਨ। ਮਹਾਰਾਜੇ ਦੀ ਜੇ ਜੇ ਬੋਲ ਰਹੇ ਸਨ।ਲੰਡਨ ਵਿਚ ਕਿਸੇ ਰਾਜੇ ਜਾਂ ਰਾਣੀ ਨੂੰ ਇਸ ਤਰ੍ਹਾਂ ਦਾ ਪਿਆਰ ਨਸੀਬ ਨਹੀਂ ਹੁੰਦਾ।..... ਉਹ ਇਕ ਟੱਕ ਰਣਜੀਤ ਸਿੰਘ ਦੀਆਂ ਹਰਕਤਾਂ ਤੱਕਦੀ ਰਹਿੰਦੀ। ਬਹੁਤ ਹੀ ਕਮਜ਼ੋਰ, ਬੀਮਾਰ ਅਤੇ ਲਾਚਾਰ ਨਜ਼ਰ ਆ ਰਹੇ ਬੇਹੱਦ ਕਰੂਪ, ਉਮਰ ਪਹਿਲਾਂ ਹੀ ਬੁੱਢੇ ਹੋ ਗਏ, ਇਸ ਵਿਅਕਤੀ ਵਿਚ ਅਜੇਹਾ ਕੀ ਹੈ ? ਵੱਡੇ ਕੱਦਾਵਾਰ ਵੇਖਣ ਨੂੰ ਬੇਹੱਦ ਖੂਬਸੂਰਤ ਬਾਹੂਬਲੀ, ਉਸ ਦੇ ਸਾਹਮਣੇ ਸਿਰ ਝੁਕਾ ਕੇ ਇਸ ਤਰ੍ਹਾਂ ਉਸ ਦਾ ਹੁਕਮ ਮੰਨਦੇ ਹਨ, ਸ਼ਾਇਦ ਇਸ ਦੀ ਮਿਸਾਲ ਕਿਧਰੇ ਵੀ ਨਾ ਮਿਲੇ। ਨੇ ਸੋਚਿਆ।
ਅੰਮ੍ਰਿਤਸਰ ਤੋਂ ਲਾਹੌਰ ਆ ਕੇ ਰਾਤ ਵੇਲੇ ਐਮਿਲੀ ਨੇ ਆਪਣੀ ਡਾਇਰੀ ਵਿਚ ਲਿਖਿਆ:
"ਉਸ ਨੇ ਆਪਣੇ ਆਪ ਨੂੰ ਇਕ ਮਹਾਨ ਬਾਦਸ਼ਾਹ ਬਣਾ ਲਿਆ ਹੈ। ਉਸ ਨੇ ਬਹੁਤ ਸਾਰੇ ਮਹਾਂਬਲੀ ਦੁਸ਼ਮਣਾਂ ਨੂੰ ਜਿੱਤਿਆ ਹੈ। ਉਸ ਦੀ ਸਰਕਾਰ ਬੇਹੱਦ ਨਿਆਂਕਾਰ ਹੈ। ਉਸ ਨੇ ਇਕ ਵੱਡੀ ਸ਼ਕਤੀਸ਼ਾਲੀ ਸੋਨਾ ਨੂੰ ਨਿਯਮ-ਬੱਧ ਕੀਤਾ ਹੈ। ਉਹ ਕਦੀ ਕਿਸੇ ਦੀ ਜਾਨ ਨਹੀਂ ਲੈਂਦਾ। ਇਕ ਖ਼ੁਦਮੁਖ਼ਤਾਰ ਹਾਕਮ ਵਿਚ ਇਹਨਾਂ ਗੁਣਾਂ ਦਾ ਹੋਣਾ ਅਚੰਭੇ ਦੀ ਗੱਲ ਹੈ ਅਤੇ ਸਭ ਤੋਂ ਵੱਧ, ਉਸਦੀ ਪਰਜਾ ਉਸ ਨੂੰ ਅਤਿਅੰਤ ਪਿਆਰ ਕਰਦੀ ਹੈ।"
ਲਾਹੌਰ ਵਿਚ ਹਰ ਰੋਜ਼ ਜਸ਼ਨ ਅਤੇ ਮੁਲਾਕਾਤਾਂ ਹੋਣ ਲੱਗੀਆ। ਦੂਸਰੇ ਪਾਸੇ ਸੰਧੀ ਅਨੁਸਾਰ ਦੋਵੇਂ ਸੈਨਾਵਾਂ ਨੇ ਪੇਸ਼ਾਵਰ ਵੱਲ ਚਾਲੇ ਪਾ ਦਿੱਤੇ। ਸੈਨਾਪਤੀਆਂ ਨੂੰ ਸਖ਼ਤ ਹਦਾਇਤ ਸੀ : 'ਕਾਹਲੀ ਨਹੀਂ ਕਰਨੀ। ਰਸਤੇ ਵਿਚ ਵਪਾਰੀ ਕਾਡਲਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਣਾ। ਕਿਸਾਨਾਂ ਦੀਆਂ ਫਸਲਾਂ, ਜਿਥੋਂ ਤੱਕ ਹੋ ਸਕਦਾ ਹੈ, ਘੋੜਿਆ, ਉਠਾਂ ਤੋਂ ਬਚਾਉਣੀਆਂ ਹਨ।
ਪਰ ਲੋਕਾਂ ਨੇ ਵੇਖਿਆ, ਜਿਹਨਾਂ ਰਸਤਿਆਂ ਤੋਂ ਫ਼ੌਜਾ ਲੰਘੀਆਂ, ਰਸਤੇ ਦੇ ਦੋਹੀਂ ਪਾਸੀਂ ਖੇਤ ਅਤੇ ਰੁੱਖ ਰੁੰਡ ਮਰੁੰਡ ਹੋ ਗਏ ਸਨ।
ਐਮਿਲੀ ਨੂੰ ਜਾਪਿਆ, ਮਹਾਰਾਜ ਦਿਨ ਬਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ। ਡਾਕਟਰਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਹਰ ਰੋਜ਼ ਸ਼ਰਾਬ ਦੇ ਦੌਰ ਚਲਦੇ ਰਹੇ। ਇਕ ਰਾਤ ਰਣਜੀਤ ਸਿੰਘ ਸ਼ਰਾਬ ਦੇ ਨਸ਼ੇ ਵਿਚ ਜ਼ਿੱਦ ਕਰ ਲੱਗਾ। ਲਾਰਡ ਉਸ ਦੇ ਬਰਾਬਰ ਸ਼ਰਾਬ ਦਾ ਗਲਾਸ ਖ਼ਾਲੀ ਕਰੇ।
-ਇੰਨੀ ਤੇਜ਼ ਸ਼ਰਾਬ ਮੈਂ ਵਧੇਰੇ ਨਹੀਂ ਪੀ ਸਕਾਂਗਾ। ਲਾਰਡ ਆਕਲੈਂਡ ਨੇ ਮੁਆਫ਼ੀ ਮੰਗਦਿਆਂ ਕਿਹਾ।
ਫ਼ਕੀਰ ਅਜ਼ੀਜ਼ਉਦਦੀਨ ਨੇ ਫਿਰ ਮਹਾਰਾਜੇ ਨੂੰ ਇਸ ਤਰ੍ਹਾਂ ਸ਼ਰਾਬ ਨਾ ਪੀਣ ਲਈ ਬੇਨਤੀ ਕੀਤੀ। ਪਰ ਰਣਜੀਤ ਸਿੰਘ ਨਸ਼ੇ ਦੇ ਪ੍ਰਭਾਵ ਹੇਠ ਸੀ। ਉਸ ਰਾਤ ਉਸ ਨੂੰ ਫਿਰ ਅਧਰੰਗ ਦਾ ਘਾਤਕ ਦੌਰਾ ਪਿਆ। ਉਹ ਡਿੱਗਿਆ ਤੇ ਬੇਹੋਸ਼ ਹੋ ਗਿਆ। ਚਾਰ ਪੰਜ ਦਿਨ ਉਹ ਲਗਾਤਾਰ ਬੇਹੋਸ਼ ਰਿਹਾ। ਉਸ ਦੀ ਬੋਲਣ ਦੀ ਸ਼ਕਤੀ ਚਲੀ ਗਈ। ਅੱਖ ਦੀ ਰੋਸ਼ਨੀ ਮੱਧਮ ਹੋ ਗਈ। ਜਦ ਉਸ ਨੂੰ ਹੋਸ਼ ਆਈ, ਉਹ ਇਸ਼ਾਰਿਆਂ ਨਾਲ ਆਪਣੀ ਗੱਲ ਸਮਝਾਉਣ ਦਾ ਯਤਨ ਕਰਨ ਲੱਗਾ।
ਮਹਾਰਾਜੇ ਦੀ ਹਾਲਤ ਵੇਖਕੇ ਲਾਰਡ ਆਕਲੈਂਡ ਅਤੇ ਐਮਿਲੀ ਬੜੇ ਦੁੱਖੀ ਹੋਏ। ਉਹ ਸਮਝਦੇ ਸਨ, ਸ਼ਾਇਦ ਸਾਡੇ ਕਾਰਨ ਹੀ ਵਧੇਰੇ ਸ਼ਰਾਬ ਪੀਕੇ ਉਹ ਬੀਮਾਰ ਹੋਇਆ ਹੈ। ਉਹ ਮਹਾਰਾਜੇ ਕੋਲੋਂ ਵਿਦਾ ਲੈਣਾ ਚਾਹੁੰਦੇ ਸਨ। ਪਰ ਰਣਜੀਤ ਸਿੰਘ ਇਸ ਹਾਲਤ ਵਿਚ ਨਹੀਂ ਸੀ। ਐਮਿਲੀ ਨੇ ਦੁੱਖੀ ਮਨ ਨਾਲ ਆਪਣੀ ਡਾਇਰੀ ਵਿਚ :
"ਮਹਾਰਾਜਾ ਬੀਮਾਰ ਹੈ। ਉਸ ਨੂੰ ਬੁਖਾਰ ਹੈ। ਸਰਦੀ ਵੀ ਲੱਗੀ ਹੋਈ ਹੈ। ਸਾਰੇ ਸਮਾਰੋਹ ਰੱਦ ਕਰ ਦਿੱਤੇ ਗਏ ਹਨ। ਉਸ ਦੀ ਹਾਲਤ ਬਹੁਤ ਖ਼ਰਾਬ ਹੈ। ਉਹ ਜੋ ਬੋਲਦਾ ਹੈ, ਉਸਦੀ ਸਮਝ ਨਹੀਂ ਪੈਂਦੀ। ਸੁਣਿਆ ਹੈ, ਉਸ ਨੂੰ ਅਧਰੰਗ ਦਾ ਤੀਸਰਾ ਦੌਰਾ ਪਿਆ ਹੈ।"
ਅਗਲੇ ਦੇ ਕੁ ਦਿਨਾਂ 'ਚ ਰਣਜੀਤ ਸਿੰਘ ਦੀ ਸੇਹਿਤ ਵਿਚ ਕੁਝ ਸੁਧਾਰ ਹੋਇਆ। ਸੁਣਦਿਆਂ ਹੀ, ਲਾਰਡ ਅਤੇ ਐਮਿਲੀ 28 ਦਸੰਬਰ 1838 ਨੂੰ ਮਹਾਰਾਜੇ ਪਾਸੋਂ ਵਿਦਾਈ ਲੈਣ ਗਏ। ਰਣਜੀਤ ਸਿੰਘ ਨੇ ਇਸ਼ਾਰੇ ਨਾਲ ਸਮਝਾਇਆ, ਉਸ ਨੂੰ ਖੜ੍ਹਾ ਕੀਤਾ ਜਾਵੇ। ਰਾਜਾ ਧਿਆਨ ਸਿੰਘ ਅਤੇ ਵਕੀਰ ਅਜ਼ੀਜ਼ਉਦਦੀਨ ਨੇ ਮਿਲਕੇ ਜਦ ਰਣਜੀਤ ਸਿੰਘ ਨੂੰ ਖੜ੍ਹਾ ਕੀਤਾ ਤਾਂ ਉਸ ਨੇ ਲਾਰਡ ਆਕਲੈਂਡ ਵੱਲ ਬਾਹਾਂ ਵਧਾਈਆਂ।ਆਕਲੈਂਡ ਖੁਦ ਹੀ ਉਸ ਦੇ ਨੇੜੇ ਹੋ ਗਿਆ। ਮਹਾਰਾਜੇ ਨੇ ਢਿੱਲੀ ਜਿਹੀ ਗਲਵਕੜੀ ਪਾਈ ਤੇ ਫਿਰ ਫ਼ਕੀਰ ਵੱਲ ਝਾਕ ਕੇ ਤੋਹਫ਼ੇ ਦੇਣ ਲਈ ਇਸਾਰਾ ਕੀਤਾ।
ਸਾਰਾ ਕੁਝ ਜਿਵੇਂ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਹੋਇਆ ਸੀ । ਹੀਰੇ ਜੜਿਆ ਕਮਰ-ਬੰਦ, ਤਲਵਾਰ, ਤੋਬਦਾਰ ਬੰਦੂਕ, ਰੇਸ਼ਮੀ ਸ਼ਾਲਾਂ ਆਦਿ, ਲਾਰਡ ਨੂੰ ਭੇਟ ਕੀਤੀਆਂ ਗਈਆਂ।
ਲਾਰਡ ਨੇ ਆਪਣੇ ਵੱਲੋਂ ਮਹਾਰਾਜੇ ਨੂੰ ਹੀਰੇ ਜੜੀ ਮੁੰਦਰੀ ਭੇਟ ਕਰਦਿਆਂ ਕਿਹਾ- 'ਇਸ ਮੁੰਦਰੀ ਨੂੰ ਕਦੀ ਕਦੀ ਜ਼ਰੂਰ ਪਹਿਨ ਲਿਆ ਕਰਨਾ।'
ਰਣਜੀਤ ਸਿੰਘ ਦੇ ਚਿਹਰੇ ਉਪਰ ਜ਼ਰਾ ਕੁ ਫਿੱਕੀ ਜਿਹੀ ਮੁਸਕਰਾਹਟ ਆਈ। ਉਹਨਾਂ ਇਕ ਵਾਰ ਫਿਰ ਲਾਰਡ ਨੂੰ ਕਲਾਵੇ ਵਿਚ ਲੈਣਾ ਚਾਹਿਆ ਪਰ ਬਾਹਾਂ ਨੇ ਸਾਥ ਨਹੀਂ ਦਿੱਤਾ। ' ਸੱਬਾ ਖ਼ੈਰ । ਕਹਿਣ ਵਰਗੇ ਭਾਵ ਅੱਖ ਵਿਚ ਦਿੱਸੇ। ਪਰ ਜਲਦੀ ਹੀ ਉਹ ਥੱਕ ਗਿਆ । ਉਸ ਨੂੰ ਫੜਕੇ ਬਿਸਤਰੇ ਉੱਪਰ ਬਿਠਾ ਦਿੱਤਾ ਗਿਆ।
-ਅਸੀਂ ਮਹਾਰਾਜੇ ਦੀ ਚੰਗੀ ਸੇਹਿਤ ਦੀ ਕਾਮਨਾ ਕਰਦੇ ਹਾਂ। 'ਖੁਦਾ ਨੇ ਚਾਹਿਆ ਅਸੀਂ ਫਿਰ ਮਿਲਾਂਗੇ।' ਆਖਕੇ ਭੈਣ ਭਰਾ ਨੇ ਵਿਦਾ ਲੈ ਲਈ।
ਉਹਨਾਂ ਦੇ ਚਲੇ ਜਾਣ ਤੋਂ ਬਾਅਦ, ਰਣਜੀਤ ਸਿੰਘ ਨੇ ਫਕੀਰ ਅਜ਼ੀਜ਼ਉਦਦੀਨ ਨੂੰ ਇਸਾਰੇ ਨਾਲ ਆਪਣੇ ਕੋਲ ਸੱਦਿਆ। ਕੁਝ ਬੋਲਣ ਦਾ ਯਤਨ ਕੀਤਾ ਤੇ ਨਾਲ ਹੀ ਦੱਖਣ ਵੱਲ ਬਾਂਹ ਕੀਤੀ। ਫ਼ਕੀਰ ਨੇ ਇਸਾਰੇ ਨਾਲ ਸਮਝਾਇਆ ਜਿਵੇਂ ਕਿਹਾ... '
ਕੁਝ ਦੇਰ ਬਾਅਦ ਰਾਜਾ ਧਿਆਨ ਸਿੰਘ ਨੇ ਪੁੱਛਿਆ-'ਮਹਾਰਾਜ ਕੀ ਆਖਣਾ ਚਾਹੁੰਦੇ ਸਨ ?"
ਫਕੀਰ ਨੇ ਦੁੱਖੀ ਮਨ ਨਾਲ ਦੱਸਿਆ-'ਮਹਾਰਾਜਾ ਪੇਸ਼ਾਵਰ ਵੱਲ ਅੰਗਰੇਜ਼ੀ ਫ਼ੌਜ ਬਾਰੇ ਪੁੱਛਣਾ ਚਾਹੁੰਦੇ ਸਨ।ਮਹਾਰਾਜੇ ਦੇ ਇਸ਼ਾਰੇ ਅਤੇ ਅਸ਼ਪਸ਼ਟ ਜਬਾਨ ਨੂੰ ਸਭ ਤੋਂ ਵੱਧ ਫ਼ਕੀਰ ਅਜ਼ੀਜ਼ਉਦਦੀਨ ਹੀ ਸਮਝਦਾ ਸੀ ਜਾਂ ਭਈਆ ਰਾਮ ਸਿੰਘ ਅਟਕਲਾਂ ਲਗਾ ਲੈਂਦਾ ਸੀ। ਬੀਮਾਰੀ ਦੀ ਅਜਿਹੀ ਹਾਲਤ ਵਿਚ ਵੀ, ਸਿੱਖ ਫ਼ੌਜਾਂ ਦੀ ਕਾਰਵਾਈ ਬਾਰੇ ਅਤੇ ਅਫ਼ਗਾਨਾ ਬਾਰੇ ਜਾਨਣਾ ਚਾਹੁੰਦਾ ਸੀ ਮਹਾਰਾਜਾ। ਉਹ ਅੰਗਰੇਜ਼ੀ ਸੈਨਾ ਬਾਰੇ ਵੀ ਇਸਾਰਿਆ ਨਾਲ ਪੁੱਛਦਾ ਸੀ। ਮਹਾਰਾਜੇ ਨੂੰ ਆਪਣੇ ਰਾਜ ਦਾ, ਸੈਨਾ ਦਾ ਕਿੰਨਾ ਫ਼ਿਕਰ ਹੈ, -ਸੋਚਕੇ, ਲਾਚਾਰ ਅਤੇ ਬੇਬਸ ਪਏ ਰਣਜੀਤ ਸਿੰਘ ਵੱਲ ਵੇਖ ਕੇ, ਫ਼ਕੀਰ ਦੇ ਹੰਝੂ ਨਿਕਲ ਆਏ।
ਕਿਸੇ ਨੇ ਰਾਣੀਵਾਸ ਵਿਚ ਅਫ਼ਵਾਹ ਵੇਲਾ ਦਿੱਤੀ। 'ਮਹਾਰਾਜਾ ਸਖ਼ਤ ਬੀਮਾਰ ਹਨ ਤੇ ਕਿਸੇ ਸਮੇਂ ਵੀ ਉਹਨਾਂ ਦੇ ਸਵਰਗਵਾਸ ਹੋਣ ਦੀ ਖ਼ਬਰ ਆ ਸਕਦੀ ।'
ਪੂਰਾ ਰਾਣੀਵਾਸ ਉਦਾਸ ਹੋ ਗਿਆ।