ਗਰਮੀ ਦਾ ਮੌਸਮ ਸੀ। ਗੁਰਬਖਸ਼ ਸਿੰਘ ਦੇ ਰਿਸ਼ਤੇਦਾਰ ਨੇ ਹਵੇਲੀ ਦੇ ਵਿਹੜੇ ਵਿਚ ਟੱਬਰ ਨਾਲੋਂ ਥੋੜ੍ਹਾ ਹੱਟ ਕੇ ਮੰਜੇ ਡਾਹ ਲਏ। ਖੱਬੀ ਬਾਚੀ ਦੀ ਕੱਚੀ ਕੰਧ ਦੇ ਨਾਲ ਨਾਲ ਬਣਾਈ ਲੰਮੀ ਖੁਰਲੀ 'ਤੇ ਊਠ, ਦੇ ਘੋੜੇ, ਮੱਝਾਂ ਅਤੇ ਬਲਦ ਬੰਨ੍ਹੇ ਹੋਏ ਸਨ। ਖਾਣ ਪੀਣ ਤੋਂ ਵਿਹਲੇ ਹੋ ਕੇ, ਗੁਰਬਖਸ਼ ਸਿੰਘ ਨੇ ਮੇਜਾ ਖਿੱਚ ਕੇ ਰਿਸ਼ਤੇਦਾਰ ਦੇ ਹੋਰ ਨੇੜੇ ਕਰ ਲਿਆ।
-ਹੁਣ ਕੋਈ ਡਰ ਨਹੀਂ, ਹੁਣ ਖੁੱਲ੍ਹ ਕੇ ਗੱਲ ਕਰ ਸਕਨੇਂ। ਰਿਸ਼ਤੇਦਾਰ ਬੋਲਿਆ।
-ਨੌਧ ਸਿੰਘ ਸ਼ੁਕਰਚੱਕੀਏ ਦਾ ਚੜ੍ਹਤਾ ਕੁਝ ਵਧੇਰੇ ਹੀ ਹਮਲਾਵਰ ਹੁੰਦਾ ਜਾ ਰਿਹੈ।
-ਨੌਜਵਾਨ ਲਹੂ ਐ। ਉਥਾਲਾ ਮਾਰ ਜਾਂਦੇ।
-ਮੌਤ ਦਾ ਡਰ-ਖੌਫ ਈ ਨਹੀਂ ਹੈਗਾ। ਅਬਦਾਲੀ ਦੇ ਪਿਛਲੇ ਹਮਲੇ 'ਚ ਜੇਹਲਮ ਤੱਕ ਉਹਦਾ ਪਿੱਛਾ ਕੀਤਾ। ਰਿਸ਼ਤੇਦਾਰ ਨੂੰ ਅਜੇ ਤੱਕ ਸਮਝ ਨਹੀਂ ਸੀ ਆਈ ਗੁਰਬਖਸ ਉਸ ਦੀ ਵਡਿਆਈ ਕਰ ਰਿਹਾ ਹੈ ਜਾਂ ਉਸ ਦੇ ਵਿਰੁੱਧ ਕੋਈ ਪੈਂਤੜਾ ਘੜਨ ਆਇਐ।
ਜਦ ਰਿਸ਼ਤੇਦਾਰ ਨੇ ਕੋਈ ਹੁੰਗਾਰਾ ਨਾ ਦਿੱਤਾ ਤਾਂ ਗੁਰਬਖਸ਼ ਸਿੰਘ ਨੇ ਆਪਣੇ ਅੰਦਰਲਾ ਡਰ ਜਾਹਰ ਕੀਤਾ-'ਆਪਣੇ ਇਲਾਕੇ 'ਤੇ ਵੀ ਧਾਵਾ ਬੋਲ ਸਕਦੇ।
-ਮੈਨੂੰ ਤਾਂ ਨੀ ਲੱਗਦਾ, ਕੱਲ੍ਹ ਦਾ ਛੋਹਰ ਆਪਣੇ ਬੰਦਿਆਂ 'ਤੇ ਹਮਲਾ ਕਰੂ।
-ਏਹੋ ਜੇਹੇ ਮੁੰਡਿਆਂ ਦਾ ਵਸਾਹ ਵੀ ਕੋਈ ਨਹੀਂ।'
-ਜੇ ਏਨਾ ਈ ਡਰ ਐ ਤਾਂ ਪਹਿਲਾਂ ਆਪਾ ਹੀ ਧਾਵਾ ਕਰ ਦਿੰਨੇ ਐ। ਰਿਸ਼ਤੇਦਾਰ ਨੇ ਸੁਝਾ ਦਿੱਤਾ।
-ਮੈਂ ਤਾਂ ਧਾਅਨੂੰ ਆਉਣ ਵਾਲੇ ਖ਼ਤਰਿਆਂ ਤੋਂ ਜਾਣੂ ਕਰਵਾਇਆ। ਧਾਵਾ ਕਰਨ ਲਈ ਨਹੀਂ ਆਖਿਆ। ਗੁਰਬਖਸ਼ ਸਿੰਘ ਨੇ ਗੱਲ ਸਾਫ ਕੀਤੀ।
ਰਿਸ਼ਤੇਦਾਰ ਸੋਚੀ ਪੈ ਗਿਆ। ਜਦ ਕੁਝ ਦੇਰ ਨਾ ਬੋਲਿਆ ਤਾਂ ਗੁਰਬਖਸ਼ ਸਿੰਘ ਨੇ ਕਿਹਾ-'ਮੈਂ ਸੋਚਦਾਂ, ਜੇ ਆਪਾਂ ਚੜ੍ਹਤ ਸਿੰਘ ਨੂੰ ਆਪਣੇ ਨਾਲ ਮਿਲਾ ਲਈਏ ਜਾਂ ਉਹਦੇ ਨਾਲ ਮਿਲ ਜਾਈਏ, ਫੇਰ ਆਪਾਂ ਦੇ ਤਿੰਨ ਮਿਸਲਾਂ 'ਤੇ ਰਾਤੋਂ-ਰਾਤ ਕਬਜਾ ਕਰ ਸਕਦੇ ਆਂ।
-ਜਿਹੜਾ ਵੀ ਪਹਿਲਾਂ ਮਿਲਣ ਜਾਉ, ਆਪਣੇ ਆਪ ਨੂੰ ਨੀਵਾਂ ਕਰਕੇ ਈ ਜਾਊ। ਰਿਸ਼ਤੇਦਾਰ ਬੋਲਿਆ।
-ਮੈਂ ਕੁਝ ਹੋਰ ਵੀ ਸੋਚਨਾਂ। ਚੜ੍ਹਤ ਸਿੰਘ ਦੀ ਚੜ੍ਹਦੀ ਉਮਰ ਜੇ। ਮੂੰਹ ਮੱਥੇ ਵੀ ਲਗਦਾ ਜੇ। ਜੰਗ-ਜੂ ਵੀ ਹੇਗਾ । ਜੇ ਮੈਂ ਆਪਣੀ ਲੜਕੀ ਦੇ ਵਿਆਹ ਦੀ ਗੱਲ ਤੇਰਾ। ਵਿਆਹ ਤਾਂ ਕਰਨਾ ਈ ਏ ਆਖ਼ਰ। ਆਪਣੀ ਤਾਕਤ ਦੁਣੀ ਹੋ ਜਾਣੀ। ਬਾਹਰਲਾ ਕੋਈ ਖ਼ਤਰਾ ਵੀ ਨਹੀਂ ਰਹਿਣਾ। ਮੈਂ ਤਾਂ ਏਹੀ ਸਲਾਹ ਕਰਨ ਆਇਆ ਵਾ ਤੇਰੇ ਕੋਲ। ਗੁਰਬਖਸ਼ ਸਿੰਘ ਨੇ ਅੰਦਰਲੀ ਘੁੰਡੀ ਖੋਹਲੀ।
ਦਲੀਲ ਤਕੜੀ ਸੀ। ਰਿਸ਼ਤੇਦਾਰ ਨੂੰ ਰਲ ਜਚ ਗਈ। ਅਗਲੇ ਦਿਨਾਂ ਵਿਚ ਰਿਸ਼ਤੇਦਾਰ ਹੀ ਚੜ੍ਹਤ ਸਿੰਘ ਕੋਲ ਵਿਆਹ ਦਾ ਪ੍ਰਸਤਾਵ ਲੈ ਕੇ ਗਿਆ। ਤੇ ਗੁਰਬਖਸ਼ ਸਿੰਘ ਦੀ ਪੁੱਤਰੀ ਦੇਸਾਂ ਦੀ ਸ਼ਾਦੀ ਚੜ੍ਹਤ ਸਿੰਘ ਨਾਲ ਹੋ ਗਈ।
...
ਚੜ੍ਹਤ ਸਿੰਘ ਦੀ ਤਾਕਤ ਦੁੱਗਣੀ ਹੋ ਗਈ। ਉਸ ਨੇ ਸ਼ੁੱਕਰਚੱਕ ਦੀ ਥਾਂ ਗੁੱਜਰਾਂਵਾਲਾ ਨੂੰ ਮਜਬੂਤ ਕਰਨ ਲਈ ਤਰਜੀਹ ਦਿੱਤੀ। ਨਗਰ ਦੇ ਚਾਰੇ ਪਾਸੇ ਮਜਬੂਤ ਕੰਧ ਉਸਾਰਨੀ ਸ਼ੁਰੂ ਕਰ ਦਿੱਤੀ। ਜਦ ਲਾਹੌਰ ਦੇ ਸੂਬੇਦਾਰ ਖਵਾਜਾ ਉਬੰਦਖ਼ਾਨ ਨੂੰ ਸੂਹ ਲੱਗੀ ਤਾਂ ਉਸ ਨੇ ਗੁਜਰਾਂ ਵਾਲਾ ਉੱਪਰ ਚੜ੍ਹਾਈ ਕਰ ਦਿੱਤੀ। ਸਿੰਘਾਂ ਦੇ ਜੋਸ਼ ਅੱਗੇ ਅਫਗਾਨ ਅੜ ਨਾ ਸਕੇ, ਮੈਦਾਨ ਛੱਡ ਕੇ ਭੱਜ ਗਏ। ਚੜ੍ਹਤ ਸਿੰਘ ਦੇ ਹੱਥ ਸੂਬੇਦਾਰ ਦੀਆਂ ਤੋਪਾਂ ਅਤੇ ਅਨਾਜ ਦੇ ਭੰਡਾਰ ਆਏ। ਉਸ ਦੇ ਹੌਸਲੇ ਬੁਲੰਦ ਹੋ। ਗਏ। ਇਸ ਸਮੇਂ ਚੜ੍ਹਤ ਸਿੰਘ ਦਾ ਸਭ ਤੋਂ ਭਰੋਸੇਮੰਦ ਦੋਸਤ ਗੁੱਜਰ ਸਿੰਘ ਸੀ। ਦੋਹਾਂ ਨੇ ਰਲ ਕੇ ਸਿੰਧ ਸਾਗਰ ਦੁਆਬ ਦੇ ਇਲਾਕੇ ਉੱਪਰ ਹਮਲੇ ਕੀਤੇ। ਪੋਠੋਹਾਰ ਤੇ ਧੰਨੀ ਦਾ ਇਲਾਕਾ ਆਪਸ ਵਿਚ ਵੰਡ ਲਿਆ।
ਕੁਝ ਦਿਨਾਂ ਬਾਅਦ ਐਮਨਾਬਾਦ ਦੇ ਹਿੰਦੂ ਚੜ੍ਹਤ ਸਿੰਘ ਕੋਲ ਫਰਿਆਦ ਲੈ ਕੇ ਆਏ।".. ਖਾਲਸਾ ਜੀ ਦੁਹਾਈ ਐ। ਅਸਾਂ ਨੂੰ ਫੌਜਦਾਰ ਦੇ ਜ਼ੁਲਮਾਂ ਤੋਂ ਬਚਾਓ।
ਪੁੱਛਣ ਤੇ ਜਦ ਚਲਮਾਂ ਦੀ ਤਸੀਲ ਦੱਸੀ, ਕਿਵੇਂ ਉਹ ਜ਼ਬਰੀ ਲਗਾਨ ਉਗਰਾਹੁੰਦਾ ਹੈ, ਕਿਵੇਂ ਧੱਕੇ ਨਾਲ ਜਵਾਨ ਬਹੂ-ਬੇਟੀਆਂ ਨੂੰ ਚੁੱਕ ਕੇ ਆਪਣੀ ਹਵੇਲੀ ਵਿਚ ਲੈ ਜਾਂਦਾ ਹੈ, ਸੁਣ ਕੇ ਚੜ੍ਹਤ ਸਿੰਘ ਦੇ ਲੂ-ਕੰਡੇ ਖੜ੍ਹੇ ਹੋ ਗਏ। ਹਿੰਦੂਆਂ ਦੀਆਂ ਅੱਖਾਂ ਵਿਚ ਅੱਥਰੂ ਸਨ ਤੇ ਚੜ੍ਹਤ ਸਿੰਘ ਦੀਆਂ ਅੱਖਾਂ ਵਿਚ ਲਹੂ।
ਐਮਨਾਬਾਦ ਉੱਪਰ ਅਚਾਨਕ ਹਮਲਾ ਕੀਤਾ। ਅਫ਼ਗਾਨ ਫੌਜਦਾਰ ਨੂੰ ਬੰਦੀ ਬਣਾ ਕੇ ਕਤਲ ਕਰ ਦਿੱਤਾ। ਚੜਤ ਸਿੰਘ ਦਾ ਅਜੇ ਵੀ ਕਰੋਧ ਸ਼ਾਂਤ ਨਾ ਹੋਇਆ, ਉਸ ਨੇ ਤੱਤੇ-ਘਾਅ ਵਜੀਰਾਬਾਦ, ਅਹਿਮਦਾਬਾਦ ਅਤੇ ਰੁਹਤਾਸ ਵਤੇਹ ਕਰਕੇ ਆਪਣੀ ਮਿਸਲ ਦੀਆਂ ਹੱਦਾਂ ਫੈਲਾ ਦਿੱਤੀਆਂ।
ਲਾਹੌਰ ਦੇ ਹਾਕਮ ਨੂੰ ਚੜ੍ਹਤ ਸਿੰਘ ਦੀ ਵਧਦੀ ਤਾਕਤ ਨੇ ਪਰੇਸ਼ਾਨ ਕਰ ਦਿੱਤਾ। ਅੰਦਰਖਾਤੇ ਦੂਸਰੀਆਂ ਮਿਸਲਾਂ ਵਾਲੇ ਵੀ ਚੜਤ ਸਿੰਘ ਨਾਲ ਖਾਰ ਖਾਣ ਲੱਗੇ। ਇਸ ਸਮੇਂ ਭੰਗੀ ਮਿਸਲ ਅਤੇ ਕਨੱਈਆ ਮਿਸਲ ਵੀ ਪੂਰੀ ਤਾਕਤ ਵਿਚ ਸਨ। ਚੜ੍ਹਤ ਸਿੰਘ ਨੇ ਹਿਫਾਜ਼ਤ ਲਈ ਗੁੱਜਰਾਂ ਵਾਲੇ ਇਕ ਗੜ੍ਹੀ ਉਸਾਰ ਲਈ। ਆਪਣੇ ਇਲਾਕੇ ਦੇ ਵਾਸੀਆਂ ਤੋਂ, ਉਹਨਾਂ ਦੀ ਰੱਖਿਆ ਕਰਨ ਬਦਲੇ ਪੈਦਾਵਾਰ ਵਿਚੋਂ ਬਕਾਇਦਾ ਹਿੱਸਾ ਲੈਣ ਲੱਗਾ।
ਬੁੱਢੇ ਹੋ ਚੁੱਕੇ ਅਹਿਮਦ ਸ਼ਾਹ ਨੇ ਆਪਣੇ ਜਰਨੈਲ ਜਹਾਨ ਖ਼ਾਨ ਨੂੰ ਚੜ੍ਹਤ ਸਿੰਘ ਵਿਰੁੱਧ ਫੌਜ ਦੇ ਕੇ ਭੇਜਿਆ। ਗੁੱਜਰ ਸਿੰਘ ਅਤੇ ਚੜ੍ਹਤ ਸਿੰਘ ਨੇ ਜਹਾਨ ਖ਼ਾਨ ਨੂੰ ਹਰਾ ਦਿੱਤਾ। ਗੁੱਸੇ ਵਿਚ ਅਬਦਾਲੀ ਨੇ ਆਪਣੇ ਚਾਚੇ ਸਰਬੁਲੰਦ ਖ਼ਾਨ ਨੂੰ, ਜਿਹੜਾ ਕਸ਼ਮੀਰ ਦਾ ਸੂਬੇਦਾਰ ਸੀ, ਪੰਜਾਬ ਨੂੰ ਫਤਹ ਕਰਨ ਘੱਲਿਆ। ਇਕ ਖੂਨੀ ਝੜਪ ਪਿਛੋਂ ਚੜ੍ਹਤ ਸਿੰਘ ਨੇ ਸਰਬੁਲੰਦ ਖ਼ਾਨ ਨੂੰ ਰੋਹਤਾਸ ਦੇ ਕਿਲ੍ਹੇ ਵਿਚ ਕੈਦ ਕਰ ਲਿਆ। ਅਬਦਾਲੀ ਨੇ ਦੇ ਲੱਖ ਰੁਪਏ ਦੇ ਕੇ ਆਪਣੇ ਚਾਚੇ ਨੂੰ ਛੁਡਵਾਇਆ। ਚੜ੍ਹਤ ਸਿੰਘ ਦੀ ਹਰ ਪਾਸੇ एब पे गी।
ਗੁੱਜਰ ਸਿੰਘ ਨਾਲ ਦੋਸਤੀ ਹੋਰ ਪੱਕੀ ਕਰਨ ਲਈ ਚੜ੍ਹਤ ਸਿੰਘ ਨੇ ਆਪਣੀ ਧੀ ਦਾ ਰਿਸ਼ਤਾ, ਉਸ ਦੇ ਪੁੱਤਰ ਨਾਲ ਕਰ ਦਿੱਤਾ।
ਹੁਣ ਅਬਦਾਲੀ ਖ਼ੁਦ ਗੁੱਸੇ ਨਾਲ ਭਾਰੀ ਫੌਜ ਲੈ ਕੇ ਝੱਖੜ ਵਾਂਗ ਪੰਜਾਬ ਉੱਪਰ ਚੜ੍ਹ ਆਇਆ। ਰਸਤੇ ਵਿਚ ਉਸਨੇ ਤਮਾਮ ਗੜੀਆਂ, ਨਾਕ, ਚੌਂਕੀਆਂ, ਰੋਕਾਂ ਮਲੀਆ-ਮੇਟ ਕਰ ਦਿੱਤੀਆਂ। ਦੁਸ਼ਮਣ ਦੀਆਂ ਫੌਜਾਂ ਦਾ ਤੇਵਰ ਵੇਖ ਕੇ ਚੜ੍ਹਤ ਸਿੰਘ ਜੰਗੀ ਚਤੁਰਾਈ ਨਾਲ ਦਾਅ ਖੇਡਦਾ, ਆਪਣਾ ਪਰਿਵਾਰ ਅਤੇ ਕੀਮਤੀ ਸਮਾਨ ਲੈ ਕੇ ਜੰਮੂ ਵੱਲ ਪਹਾੜੀ ਜਾ ਚੜ੍ਹਿਆ। ਆਪਣੇ ਇਲਾਕੇ ਦੇ ਲੋਕਾਂ ਨੂੰ, ਜਿਹਨਾਂ ਤੋਂ ਉਹ ਸੁਰੱਖਿਆ ਬਦਲੇ ਪੈਦਾਵਾਰ ਦਾ ਹਿੱਸਾ ਉਗਰਾਹੁੰਦਾ ਸੀ, ਅਬਦਾਲੀ ਦੇ ਰਹਿਮੋ-ਕਰਮ ਆਸਰੇ ਛੱਡ ਗਿਆ। ਅਬਦਾਲੀ ਦੀ ਸੈਨਾ ਨੇ ਗੁੱਜਰਾਂ ਵਾਲੇ ਦੀ ਗੜ੍ਹੀ ਤਹਿਸ- ਨਹਿਸ ਕਰ ਦਿੱਤੀ ਤੇ ਇਲਾਕੇ ਦੇ ਲੋਕਾਂ ਨੂੰ ਰੱਜ ਕੇ ਲੁੱਟਿਆ।
ਜਿਵੇਂ ਹੀ ਚੜ੍ਹਤ ਸਿੰਘ ਨੂੰ ਸੂਹੀਆਂ ਨੇ ਅਬਦਾਲੀ ਦੀ ਵਾਪਸੀ ਬਾਰੇ ਦੱਸਿਆ, ਉਹ ਜੰਗਲਾਂ ਵਿਚੋਂ ਨਿਕਲ ਆਇਆ। ਆਪਣੇ ਸਾਥੀ ਅਤੇ ਸਿਪਾਹੀ ਇਕੱਠੇ ਕੀਤੇ ਤੋਂ ਵਾਪਸ ਮੁੜਦੀ ਅਬਦਾਲੀ ਦੀ ਫੌਜ ਦੇ ਆਪਰੀ ਹਿੱਸੇ ਨੂੰ ਜਾ ਪਿਆ। ਲੁੱਟ ਦਾ ਕੁਝ ਮਾਲ ਅਤੇ ਹਥਿਆਰ ਖੋਹ ਕੇ ਉਸ ਨੇ ਹਿਸਾਬ ਕੁਝ ਨਾ ਕੁਝ ਬਰਾਬਰ ਕੀਤਾ। ਫਿਰ ਬਰਬਾਦ ਕੀਤੀ ਗੜ੍ਹੀ ਦੀ ਮੁਰੰਮਤ ਵਿਚ ਰੁੱਝ ਗਿਆ।
ਲੁੱਟ ਦਾ ਅੱਧਾ ਮਾਲ ਖੁਹਾ ਕੇ ਜਦ ਅਬਦਾਲੀ ਨੇ ਫਿਰ ਪੰਜਾਬ ਨੂੰ ਧੂੜ ਵਿਚ ਮਿਲਾਉਣ ਦੀ ਸਹੁੰ ਖਾਧੀ ਤਾਂ ਕਾਜ਼ੀ ਨੂਰ ਮੁਹੰਮਦ ਨੇ ਬੜੇ ਦੁੱਖ ਨਾਲ ਕਿਹਾ, 'ਸ਼ਾਹ ਜੀ, ਹੁਣ ਜ਼ਰਾ ਸੋਚ ਕੇ ਪੰਜਾਬ ਵੱਲ ਜਾਣਾ। ਇਹਨਾਂ ਕਾਫਰ ਕੁੱਤਿਆਂ ਨੇ ਸਰਹੰਦ ਤੋਂ ਲੈ ਕੇ ਲਾਹੌਰ, ਮੁਲਤਾਨ ਔਰ ਡੇਰਾਜਾਨ ਤੱਕ ਸਾਰੇ ਇਲਾਕੇ ਨੂੰ ਆਪਸ ਵਿਚ ਤਕਸੀਮ ਕਰ ਲਿਆ ਹੋਇਆ। ਹੁਣ ਇਹ ਕਿਸੇ ਤੋਂ ਨਹੀਂ ਭੈਅ ਖਾਂਦੇ।'
ਅਹਿਮਦ ਸ਼ਾਹ ਸਿੱਖਾਂ ਨਾਲ ਸਿੱਧੀ ਟੱਕਰ ਤੋਂ ਡਰ ਗਿਆ। ਪਰ ਉਹ ਆਪਣਾ ਰੋਹਬ ਨਹੀਂ ਸੀ ਗਵਾਉਣਾ ਚਾਹੁੰਦਾ। ਉਸ ਨੇ ਨਿਰਾਸ਼ਾ ਵਿਚ ਕਿਹਾ, 'ਮੁੱਲਾ ਜੀ, ਸੱਪ ਵਾਂਗ ਦੂਰੋਂ ਫੁੰਕਾਰਾ ਮਾਰਨ 'ਚ ਤਾਂ ਕੋਈ ਖ਼ਤਰਾ ਨਹੀਂ ਹੈ।'
ਇਹ ਉਹ ਸਮਾਂ ਸੀ, ਜਦ ਲਹਿਣਾ ਸਿੰਘ ਅਤੇ ਗੁੱਜਰ ਸਿੰਘ ਭੰਗੀ ਨੇ ਸੋਭਾ ਸਿੰਘ ਦੀ ਸਹਾਇਤਾ ਨਾਲ ਲਾਹੌਰ ਕਿਲ੍ਹੇ ਉੱਪਰ ਕਬਜ਼ਾ ਕੀਤਾ ਹੋਇਆ ਸੀ। ਸੋਭਾ ਸਿੰਘ ਨੂੰ ਲਾਹੌਰ ਦਾ ਦੱਖਣੀ ਹਿੱਸਾ ਤੇ ਰਾਵੀ ਦੇ ਕੰਢੇ ਸ਼ਹਿਰ ਤੋਂ 8 ਕੋਹ ਦਾ ਇਲਾਕਾ ਦਿੱਤਾ ਹੋਇਆ ਸੀ। ਗੁੱਜਰ ਸਿੰਘ ਨੂੰ ਕਾਬਲੀ ਮੱਲ ਦੀ ਹਵੇਲੀ ਤੋਂ ਲੈ ਕੇ, ਸ਼ਾਲੀਮਾਰ ਬਾਗ ਤੇ ਸ਼ਹਿਰ ਦਾ ਪੂਰਬੀ ਹਿੱਸਾ ਮਿਲਿਆ। ਬਾਕੀ ਦਾ ਸਭ ਲਹਿਣਾ ਸਿੰਘ ਦੇ ਹਿੱਸੇ সাহিঙ্গা।
ਜਦ ਚੜ੍ਹਤ ਸਿੰਘ ਨੂੰ ਸੂਹੀਆਂ ਨੇ ਗੁਜਰਾਂਵਾਲੇ ਖ਼ਬਰ ਦਿੱਤੀ-'ਸਿੰਘ ਸਾਹਬ, ਲਾਹੌਰ 'ਤੇ ਲਹਿਣਾ ਸਿੰਘ ਹੋਰਾਂ ਕਬਜ਼ਾ ਕਰ ਲਿਆ ਸੁ।
ਸੁਣਦਿਆਂ ਹੀ ਚੜ੍ਹਤ ਸਿੰਘ ਆਪਣੇ ਘੋੜਸਵਾਰ ਲੈ ਕੇ ਲਾਹੌਰ ਆ ਵੜਿਆ ਤੇ ਲਾਹੌਰ ਦੀ ਲੁੱਟ ਮਾਰ ਵਿਚੋਂ ਹਿੱਸਾ ਮੰਗਿਆ। ਲਹਿਣਾ ਸਿੰਘ ਤੇ ਗੁੱਜਰ ਸਿੰਘ ਭੰਗੀ ਨੇ ਸਲਾਹ ਕੀਤੀ। 'ਚੜ੍ਹਤ ਸਿੰਘ ਨੂੰ ਘੇਰ ਲਈਏ।
-ਅਸੀਂ ਅਜੇ ਜੰਗ ਕਰਨ ਦੇ ਕਾਬਲ ਨਹੀਂ ਹੋਗੇ। ਲਾਹੌਰ ਵਾਸੀ ਵੀ ਅਜੇ ਵਫ਼ਾਦਾਰ ਨਹੀਂ ਤੇ ਅਫ਼ਗਾਨਾਂ ਦਾ ਵੀ ਕੋਈ ਭਰੋਸਾ ਨਹੀਂ ਕਦ ਆ ਪੈਣ। ਗੁੱਜਰ ਸਿੰਘ ਨੇ ਸਮਝਾਇਆ, 'ਭਲਾ ਇਹਦੇ 'ਚ ਈ ਏ, ਇਹਦੇ ਨਾਲ ਬਣਾ ਕੇ ਰੱਖੀਏ। ਕਦੀ ਕੰਮ ਆਏਗਾ।
ਫਿਰ ਉਹਨਾਂ ਚੜ੍ਹਤ ਸਿੰਘ ਨੂੰ ਲੁੱਟ ਵਿਚੋਂ ਕੁਝ ਹਿੱਸਾ ਦੇਣਾ ਮੰਨ ਲਿਆ ਤੇ ਅੱਗੇ ਤੋਂ ਦੋਸਤੀ ਨਿਭਾਉਣ ਦਾ ਵਾਅਦਾ ਕੀਤਾ।
ਅਫ਼ਗਾਨਾਂ ਦੇ ਹਮਲਿਆਂ ਤੋਂ ਡਰਦੇ, ਮਿਸਲਾਂ ਦੇ ਬਹੁਤੇ ਸ਼ਾਹੂਕਾਰ ਅਤੇ ਅਮੀਰ ਪਹਾੜਾਂ ਵਿਚ ਜਾ ਬੈਠੇ ਸਨ। ਚੜ੍ਹਤ ਸਿੰਘ ਨੇ ਆਪਣੇ ਸਾਥੀਆਂ ਨਾਲ ਜੰਮੂ ਉੱਪਰ ਚੜ੍ਹਾਈ ਕਰਨ ਦੀ ਵਿਉਂਤ ਬਣਾਈ, 'ਜੇ ਹਮਲਾ ਕਰੀਏ ਤਾਂ ਲੁੱਟ ਦਾ ਚੋਖਾ ਮਾਲ ਹੱਥ ਲੱਗ ਸਕਦਾ ਹੈ। ਸਾਥੀਆਂ ਨੂੰ ਇਹ ਸਲਾਹ ਪਸੰਦ ਆਈ। ਉਹਨਾਂ ਆਪਣੀ ਸ਼ਕਤੀ ਦਾ ਲੇਖਾ ਜੋਖਾ ਕੀਤਾ। ਹਥਿਆਰ ਜਮ੍ਹਾ ਕੀਤੇ। ਇਸ ਵੇਲੇ ਉਹਨਾਂ ਪਾਸ 10,000 ਤੋਂ ਵਧੇਰੇ ਘੋੜ ਸਵਾਰ ਸਨ। ਅਜੇ ਉਹ ਜੰਗ ਦੀ ਤਿਆਰੀ ਵਿਚ ਰੁੱਝੇ ਹੋਏ ਸਨ, ਜੰਮੂ ਦੇ ਰਾਜੇ ਰਣਜੀਤ ਦੇਓ ਦੇ ਵੱਡੇ ਭਰਾ ਬਰਿਜ ਰਾਜ ਦੇਓ ਨੇ ਆਪਣੇ ਭਰਾ ਵਿਰੁੱਧ ਬਗਾਵਤ ਕਰ ਦਿੱਤੀ। ਉਸ ਨੇ ਮਦਦ ਲਈ ਚੜ੍ਹਤ ਸਿੰਘ ਕੋਲ ਆਪਣਾ ਦੂਤ ਭੇਜਿਆ। ਚੜ੍ਹਤ ਸਿੰਘ ਨੇ ਆਪਣੇ ਸਾਥੀਆਂ ਨੂੰ ਖੁਸ਼ ਹੁੰਦਿਆਂ ਕਿਹਾ, 'ਵਾਹ! ਪ੍ਰਮਾਤਮਾ ਨੇ ਹਮਲਾ ਕਰਨ ਦਾ ਖੂਬ ਬਹਾਨਾ ਦਿੱਤਾ ਹੈ।
ਰਣਜੀਤ ਦੇਓ ਬੜਾ ਕਮਜ਼ੋਰ ਰਾਜਾ ਸੀ। ਰਾਜ ਵਿਚ ਹਫੜਾ-ਦਫੜੀ ਪਈ ਹੋਈ ਸੀ। ਬਰਿਜ ਰਾਜ ਦੇਓ ਅਤੇ ਸਭ ਤੋਂ ਛੋਟੇ ਦਲੇਲ ਸਿੰਘ ਦਾ ਗੱਦੀ ਲਈ ਘਰੇਲੂ ਭਗੜਾ ਹੱਲ ਕਰਨ ਲਈ, ਭੰਗੀ ਮਿਸਲ, ਰਾਜਾ ਰਣਜੀਤ ਦੇਓ ਵੱਲੋਂ ਦਖ਼ਲ ਅੰਦਾਜ਼ੀ ਕਰ ਰਹੀ ਸੀ। ਸਾਵੀਂ ਟੱਕਰ ਦੇਣ ਲਈ ਚੜ੍ਹਤ ਸਿੰਘ ਨੇ ਕੰਨ੍ਹਈਆ ਮਿਸਲ ਦੇ ਜੇ ਸਿੰਘ ਨੂੰ ਆਪਣੇ ਨਾਲ ਜੋੜ ਕੇ ਜੰਮੂ ਉੱਪਰ ਹਮਲਾ ਕਰ ਦਿੱਤਾ। ਭੰਗੀ ਮਿਸਲ ਵਾਲਿਆਂ, ਇਸ ਕਾਰਵਾਈ ਦਾ ਸਖ਼ਤ ਇਤਰਾਜ ਕੀਤਾ। ਪਹਾੜੀ ਰਾਜਿਆਂ ਦਾ ਘਰੇਲੂ ਮਸਲਾ, ਸ਼ੁਕਰਚੱਕੀਆ ਅਤੇ ਚੰਗੀਆਂ ਵਿਚ ਜੰਗੀ ਰੂਪ ਲੈ ਗਿਆ। ਭੰਗੀ ਅਤੇ ਪਹਾੜੀ ਰਾਜੇ ਵਿਰੋਧੀ ਧਿਰ ਬਣ ਗਏ। ਖੂਨ ਡੋਹਲਵੀਂ ਗਹਿ-ਗੱਚ ਲੜਾਈ ਹੋਈ। ਸਿੰਘ, ਸਿੰਘਾਂ ਨਾਲ ਭਿੜੇ। ਸ਼ੁਕਰਚੱਕੀਆਂ ਉੱਪਰ ਜਿਵੇਂ ਅਚਾਨਕ ਬਿਜਲੀ ਡਿੱਗੀ। ਚੜ੍ਹਤ ਸਿੰਘ ਬੰਦੂਕ ਦੀ ਨਾਲੀ ਫੱਟਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਤੇ ਜੰਗ ਦੇ ਮੈਦਾਨ ਵਿਚ ਹੀ ਪ੍ਰਾਣ ਤਿਆਗ ਦਿੱਤੇ। ਪਹਾੜੀ ਰਾਜਿਆਂ ਦੇ ਘਰੇਲੂ ਮਸਲੇ ਦਾ ਹੱਲ ਵਿਚੇ ਰਹਿ ਗਿਆ। ਭੰਗੀਆਂ ਅਤੇ ਸ਼ੁੱਕਰਚੱਕੀਆਂ ਦੀ ਦੁਸ਼ਮਣੀ ਹੋਰ ਗਹਿਰੀ ਹੋ ਗਈ। ਲੜਾਈ ਅਜੇ ਬੰਦ ਨਹੀਂ ਸੀ ਹੋਈ। ਮਰਨ ਤੋਂ ਪਹਿਲਾਂ ਜ਼ਖਮੀ ਚੜ੍ਹਤ ਸਿੰਘ ਨੇ ਜੰਗ ਦੇ ਮੈਦਾਨ ਵਿਚ ਹੀ ਆਪਣੇ 12 ਸਾਲਾਂ ਦੇ ਪੁੱਤਰ ਮਹਾਂ ਸਿੰਘ ਨੂੰ ਸ਼ੁਕਰਚੱਕੀਆ ਮਿਸਲ ਦਾ ਜਾਨਸ਼ੀਨ ਐਲਾਨ ਕਰ ਦਿੱਤਾ।
ਇਸ ਸਮੇਂ ਮਾਈ ਦੇਸਾਂ ਦੇ ਭਰਾ ਦਲ ਸਿੰਘ ਨੂੰ ਸ਼ੱਕ ਪਿਆ, ਲੜਦੇ ਸਮੇਂ ਇਕ ਓਪਰਾ ਬੰਦਾ ਚੜ੍ਹਤ ਸਿੰਘ ਨੂੰ ਨਵੀਂ ਬੰਦੂਕ ਦੇਣ ਆਇਆ ਸੀ। ਉਹ ਝੰਡਾ ਸਿੰਘ ਭੰਗੀ ਨੇ ਭੇਜੀ ਸੀ। ਗੁੱਜਰ ਸਿੰਘ ਨੇ ਵੀ ਕਿਹਾ, 'ਇਹ ਬੰਦਾ ਆਪਣਾ ਸਿਪਾਹੀ ਨਹੀਂ ਸੀ। ਉਹਨਾਂ ਨੇ ਆਪਣਾ ਇਕ ਭਰਸੇਮੰਦ ਬੰਦਾ ਬੁਲਾਇਆ। ਉਸ ਨੂੰ ਸਮਝਾਇਆ- 'ਝੰਡਾ ਸਿੰਘ ਦੇ ਤੰਬੂ 'ਚ ਜਾਕੇ ਅਚਾਨਕ ਗੋਲੀ ਮਾਰ ਦੇਵੇ। ਜੇ ਫਿਰ ਵੀ ਬਚ ਜਾਵੇ ਤਾਂ ਤਲਵਾਰ ਨਾਲ ਸਿਰ ਲਾਹ ਦੇਵੇ।
ਜੰਗ ਦੇ ਮਾਹੌਲ ਵਿਚ, ਭੰਗੀਆਂ ਦੇ ਕਿਸੇ ਵੀ ਸਿਪਾਹੀ ਨੇ ਓਪਰੇ ਬੰਦੇ ਵੱਲ ਬਹੁਤਾ ਧਿਆਨ ਨਹੀਂ ਦਿੱਤਾ। ਜਦ ਬੰਦਾ ਧੋਖੇ ਨਾਲ ਝੰਡਾ ਸਿੰਘ ਦੇ ਤੰਬੂ ਅੰਦਰ ਗਿਆ, ਉਦੋਂ ਝੰਡਾ ਸਿੰਘ ਕਮਰਕੱਚਾ ਖੋਲ੍ਹ ਰਿਹਾ ਸੀ। ਚੜ੍ਹਤ ਸਿੰਘ ਦੇ ਬੰਦੇ ਨੇ ਝੱਟ ਕਾਰਵਾਈ ਕਰ ਦਿੱਤੀ। ਝੰਡਾ ਸਿੰਘ ਨੂੰ ਸੰਭਲਣ ਅਤੇ ਮਦਦ ਲਈ ਕਿਸੇ ਨੂੰ ਬੁਲਾਉਣ ਦਾ ਮੌਕਾ ਹੀ ਨਹੀਂ ਮਿਲਿਆ। ਤਲਵਾਰ ਦੇ ਇਕ ਭਰਵੇਂ ਵਾਰ ਨੇ ਉਸ ਦੀ ਗਰਦਨ ਹੜ ਨਾਲੋਂ ਅਲੱਗ ਕਰ ਦਿੱਤੀ।
ਜਦ ਨੂੰ ਝੰਡਾ ਸਿੰਘ ਦੇ ਕਤਲ ਦਾ ਰੋਲਾ ਪਿਆ, ਬੰਦਾ ਤਾਂ ਕਦੇ ਦਾ ਰਫੂ-ਚੱਕਰ ਹੋ ਗਿਆ ਸੀ।
ਰੰਗੀਆਂ ਨੇ ਲੜਾਈ ਬੰਦ ਕਰ ਦਿੱਤੀ।
...
1770 ਵਿਚ ਮਰਨ ਸਮੇਂ ਚੜ੍ਹਤ ਸਿੰਘ ਦੀ ਉਮਰ ਸਿਰਫ 45 ਸਾਲਾਂ ਦੀ ਸੀ। ਉਸ ਦਾ ਵੱਡਾ ਪੁੱਤਰ ਮਹਾਂ ਸਿੰਘ ਅਜੇ 12 ਸਾਲਾਂ ਦਾ ਸੀ। ਉਸ ਨੂੰ ਨਾਬਾਲਗ ਜਾਣ ਕੇ ਭੰਗੀ ਮਿਸਲ ਦੇ ਨਵੇਂ ਬਣੇ ਸਰਦਾਰ ਨੇ ਪੁਰਾਣਾ ਹਿਸਾਬ ਬਰਾਬਰ ਕਰਨ ਦੀ ਕਿਉਂਤ ਘੜੀ। ਮਹਾਂ ਸਿੰਘ ਦੀ ਮਾਂ ਮਾਈ ਦੇਸਾਂ ਬੜੀ ਧੜੱਲੇਦਾਰ ਅਤੇ ਦ੍ਰਿੜ ਇਰਾਦੇ ਵਾਲੀ ਔਰਤ ਸੀ। ਉਸ ਨੇ ਗੁੱਜਰਾਂ ਵਾਲੇ ਦੀ ਗੜ੍ਹੀ ਨੂੰ ਹੋਰ ਮਜਬੂਤ ਕੀਤਾ ਤੇ ਮਿਸਲ ਦਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ।
ਭੰਗੀ, ਰਾਮਗੜ੍ਹੀਆ, ਆਹਲੂਵਾਲੀਆ ਅਤੇ ਕਨ੍ਹਈਆ ਮਿਸਲ ਦੇ ਸਰਦਾਰਾਂ ਨੇ ਗੁਪਤ ਸਭਾ ਕੀਤੀ।
-ਮਾਈ ਦੇਸਾਂ ਨੂੰ ਜੰਗ ਦੇ ਮੈਦਾਨ ਵਿਚ ਟੱਕਰੀਏ ਕਿ ਕੋਈ ਹੋਰ ਦਾਅ ਵਰਤੀਏ।
ਭੰਗੀ ਮਿਸਲ ਦੇ ਨਵ ਜੱਥੇਦਾਰ ਨੇ ਸਰਦਾਰਾਂ ਅੱਗੇ ਮਸਲਾ ਰੱਖਿਆ।
ਜੇ ਸਿੰਘ ਕਨ੍ਹਈਆ ਨੇ ਟੇਕਿਆ-'ਏਨਾ ਸੌਖਾ ਨਹੀਂ ਹੋਣਾ। ਦੇਸਾਂ ਦਾ ਪੱਕਾ ਵਫਾਦਾਰ" ਪੰਡਤ ਜੇ ਰਾਮ ਮਿਸਲ ਦਾ ਪ੍ਰਬੰਧ ਦੇਖਦਾ ਜੇ। ਮੈਂ ਸੂਹ ਕੱਢ ਲਈ ਹੋਈ ਏ. ਬਾਹਰੀ ਹਮਲੇ ਨੂੰ ਰੋਕਣ ਲਈ ਦੇਸਾਂ ਪੂਰੀ ਤਿਆਰੀ ਕਰੀ ਬੈਠੀ ਏ।
-ਆਰੇ।' ਆਹਲੂਵਾਲੀਆ ਮਿਸਲ ਦਾ ਸਰਦਾਰ ਬੋਲਿਆ-ਜਿਹੜਾ ਵੀ ਪੈਰ ਪੁੱਟਣਾ ਈ, ਸੋਚ ਵਿਚਾਰ ਕਰਕੇ। ਮਹਾਂ ਸਿੰਘ ਉਮਰ 'ਚ ਈ ਛੋਟਾ ਸੂ, ਲਹੂ ਤਾਂ ਓਹਦੇ ਅੰਦਰ ਵੀ ਧਾੜਵੀਆਂ ਤੇ ਲੁਟੇਰਿਆਂ ਦਾ ਈ। ਨਾਲੇ ਵਿਗੜੀ ਰੰਨ ਦਾ ਕੋਈ ਦੀਨ- ਇਮਾਨ 'ਤੇ ਹੁੰਦਾ ਨਹੀਂ। ਬਹੁਤੀ ਵਾਰ ਹੱਥਾਂ ਨਾਲ ਗੰਢਾ ਮਾਰ ਤਾਂ ਲੇਨੇ ਆ, ਪਰ ਖੁੱਲ੍ਹਦੀਆਂ ਦੰਦਾਂ ਨਾਲ ਵੀ ਨਹੀਂ ਹੁੰਦੀਆਂ।
-ਜੱਥੇਦਾਰਾ ਸਾਨੂੰ ਮਸ਼ਵਰਾ ਦੇ ਰਿਹਾ ਕਿ ਡਰਾ ਰਿਹਾ ?' ਪਹਿਲੇ ਨੇ ਹੱਸਦਿਆਂ ਕਿਹਾ।
—ਡਰਾ ਨਹੀਂ ਰਿਹਾ, ਹਕੀਕਤ ਤੋਂ ਜਾਣੂ ਕਰਾਨਾਂ ਪਿਆਵਾਂ। ਜੇ ਮਾਈ ਦੇਸਾਂ ਟੱਕਰ ਲੈਣ ਦੀ ਦਲੇਰੀ ਕਰ ਸਕਦੀ ਏ ਤਾਂ ਅਸੀਂ ਵੀ ਆਪਣੇ ਵੱਲੋਂ ਤਿਆਰੀ ਰੱਖੀਏ ਤੇ ਗੜ੍ਹੀਆਂ ਦੀ ਮੁਰੰਮਤ ਕਰਾਈਏ। ਅਵਗਾਨਾਂ ਚੁੱਪ ਕਰਕੇ ਤਾਂ ਬਹਿਣਾ ਨਹੀਂ। ਸਾਹਬ ਸਿੰਘ ਬੇਦੀ ਨੇ ਸਰਬਤ ਖਾਲਸਾ ਮੌਕੇ ਵੀ ਸਲਾਹ ਦਿੱਤੀ ਸਾਈ, ਆਪਸ ਵਿਚ ਲੜਕੇ ਕਮਜ਼ੋਰ ਹੋਣ ਨਾਲ, ਬਾਹਰੀ ਹਮਲਿਆਂ ਵਿਰੁੱਧ ਇਕ-ਜੁੱਟ ਹੋਵੇ| ਮਾਈ ਦੇਸਾਂ ਦਾ ਕੀ ਏ। ਘੜੇ ਦੀ ਮੱਛੀ ਏ। ਜਦ ਪੱਕਾ ਫੈਸਲਾ ਕਰ ਲਿਆ ਜਾ ਦਬੋਚਾਂਗੇ।
ਗੱਲ ਸੁਣ ਕੇ ਜੇ ਸਿੰਘ ਕਨੱਈਏ ਨੇ ਭੰਗੀ ਸਰਦਾਰ ਵੱਲ ਵੇਖ ਕੇ ਅੱਖ ਦੱਬੀ। ਪਰ ਜੱਥੇਦਾਰਾਂ ਦੇ ਮਨਸੂਬੇ ਸਿਰੇ ਨਾ ਚੜ੍ਹ ਸਕੇ। ਕੁਝ ਸਮੇਂ ਬਾਅਦ ਜੀਂਦ ਰਿਆਸਤ ਦੇ ਰਾਜਾ ਗਜਪਤ ਸਿੰਘ ਨੇ ਆਪਣੀ ਪੁੱਤਰੀ ਰਾਜ ਕੌਰ ਦਾ ਰਿਸ਼ਤਾ ਕਰਨ ਦੀ ਇੱਛਾ ਨਾਲ ਗੁੱਜਰਾਂ ਵਾਲੇ ਵੇਰੀ ਪਾਈ। ਮਹਾ ਸਿੰਘ ਅਜੇ ਪੰਦਰਾਂ ਸਾਲਾਂ ਦਾ ਵੀ ਨਹੀਂ ਸੀ ਹੋਇਆ। ਦੇਸਾਂ ਨੇ ਇਹ ਮੌਕਾ ਹੱਥੋਂ ਜਾਣ ਨਾ ਦਿੱਤਾ। ਸਮਾਂ ਅਤੇ ਹਾਲਾਤ ਵੇਖ ਕੇ ਰਿਸ਼ਤਾ ਸਿਰੇ ਚੜ੍ਹ ਗਿਆ। ਸ਼ੁਕਰਚੱਕੀਆ ਮਿਸਲ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ।
...
ਇਸ ਸਮੇਂ ਅਹਿਮਦ ਸ਼ਾਹ ਅਬਦਾਲੀ ਦੀ ਮੌਤ ਹੋ ਗਈ। ਸਿੱਖ ਮਿਸਲਾਂ ਨੇ ਪੂਰੇ ਪੰਜਾਬ ਨੂੰ ਆਪਣੇ ਅਧੀਨ ਕੀਤਾ ਹੋਇਆ ਸੀ। ਅਹਿਮਦ ਸ਼ਾਹ ਦਾ ਪੁੱਤਰ ਤੈਮੂਰ ਸ਼ਾਹ 1773 ਈ. ਨੂੰ ਤਖ਼ਤ ਉੱਪਰ ਬੈਠਾ ਤੈਮੂਰ ਨੇ ਆਪਣੇ ਅੱਬਾ ਨਾਲ ਹਮਲਿਆਂ ਦੌਰਾਨ ਪੰਜਾਬ ਦੇ ਸਿੱਖਾਂ ਨੂੰ ਪਰਖ ਲਿਆ ਸੀ। ਉਸ ਦਾ ਅੱਬਾ ਮੱਤ ਵੀ ਦੇ ਗਿਆ ਸੀ, 'ਸਿੱਖਾਂ ਨਾਲ ਕੋਈ ਪੰਗਾ ਨਾ ਲਵੀ। ਕਾਜ਼ੀ ਫੈਜ਼ਲ ਖਾਨ ਜਨੂੰਨੀ ਅਤੇ ਜਹਾਦੀ ਸੀ। ਉਸ ਨੇ ਤੈਮੂਰ ਨੂੰ ਬੁਜ਼ਦਿਲ ਹੁਕਮਰਾਨ ਦੱਸ ਕੇ ਲੋਕਾਂ ਨੂੰ ਤੈਮੂਰ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਅਫਗਾਨੀਆਂ ਨੂੰ ਕਿਹਾ, 'ਕਾਫ਼ਰਾਂ ਨੂੰ ਖ਼ਤਮ ਕਰਨਾ ਇਲਾਹੀ ਫੁਰਮਾਨ ਹੈ। ਜਹਾਦੀ ਉਸ ਦੁਆਲੇ ਜਮ੍ਹਾ ਹੋਣ ਲੱਗੇ। ਤੈਮੂਰ ਕੁਝ ਸਮਾਂ ਫੈਜ਼ਲ ਖਾਨ ਦਾ ਤਮਾਸ਼ਾ ਵੇਖਦਾ ਰਿਹਾ। ਫਿਰ ਤੈਮੂਰ ਨੇ ਆਪਣਾ ਅਸਲੀ ਰੰਗ ਵਿਖਾਇਆ। ਉਸ ਨੇ ਇਕ ਸਾਜ਼ਸ਼ੀ ਫੜ ਲਿਆ ਤੇ ਉਸ ਕਲ ਸਾਰਾ ਭੇਦ ਉਗਲਵਾ ਲਿਆ। ਕਾਜੀ ਤੈਮੂਰ ਨੂੰ ਗੱਦੀ ਤੋਂ ਲਾਂਭੇ ਕਰਨ ਦੇ ਮੌਕੇ ਦੀ ਤਲਾਸ਼ ਵਿਚ ਸੀ। ਕਾਜੀ ਨੂੰ ਫੜ ਕੇ ਤੈਮੂਰ ਅੱਗੇ ਪੇਸ਼ ਕੀਤਾ ਗਿਆ।
ਤੈਮੂਰ : ਰਮਜ਼ਾਨ ਦੇ ਮਹੀਨੇ ਤੂੰ ਰੱਬ ਦੇ ਬੰਦਿਆਂ ਨੂੰ ਜਹਾਦ ਲਈ ਗੁੰਮਰਾਹ ਕਰ ਰਿਹਾ ਹੈ। ਸਾਹੀ ਫੁਰਮਾਨ ਮੰਨਣ ਤੋਂ ਇਨਕਾਰੀ ਹੈ। ਮੇਰੇ ਅੱਬਾ ਨੇ ਸਿੱਖਾਂ ਨਾਲ ਲੜ ਕੇ ਕੀ ਖੱਟਿਆ ?'
ਉਸ ਨੂੰ ਆਪਣੇ ਅੱਬਾ ਦੀਆਂ ਮਰਨ ਸਮੇਂ ਦੀਆਂ ਨਸੀਹਤਾਂ ਯਾਦ ਆਈਆਂ- ਤੈਮੂਰ ਇਹ ਸਿੱਖ ਵੱਖਰੀ ਮਿੱਟੀ ਦੇ ਬਣੇ ਨੇ। ਇਹਨਾਂ ਨੂੰ ਨਾ ਖਾਣ ਪੀਣ ਦਾ ਚਾਅ ਏ ਨਾ ਪਹਿਨਣ ਦਾ। ਪਰ ਆਪਣੀ ਜ਼ਮੀਨ 'ਤੇ ਚੜ੍ਹ ਆਏ ਹਮਲਾਵਰ ਨੂੰ ਯਮਦੂਤ ਬਣ ਕੇ ਟੱਕਰਦੇ ਨੇ। ਇਹਨਾਂ ਨੂੰ ਈਨ ਤਸਲੀਮ ਕਰਾਉਂਦਾ ਕਰਾਉਂਦਾ ਮੈਂ ਤਾਂ ਥੱਕ ਗਿਆ। ਤੂੰ ਇਹਨਾਂ ਕਾਵਰਾਂ ਤੋਂ ਖ਼ਬਰਦਾਰ ਰਹੀ। ਇਹ ਨਾ ਦਿਨ ਵੇਖਦੇ ਨੇ, ਨਾ ਰਾਤ ਵੇਖਦੇ ਹੈ। ਲੜਨ ਦਾ ਇਹਨਾਂ ਦਾ ਆਪਣਾ ਈ ਅਸੂਲ ਏ। ਜੰਗ ਦੇ ਮੈਦਾਨ 'ਚ ਇਸ ਤਰ੍ਹਾਂ ਸਾਹਮਣੇ ਆ ਖੜ੍ਹਦੇ ਨੇ, ਜਿਵੇਂ ਜ਼ਮੀਨ 'ਚੋਂ ਉੱਗ ਪਏ ਹੋਣ। ਖ਼ੁਦ ਮਰਨ ਤੋਂ ਖੌਫ ਖਾਂਦੇ ਨਹੀਂ, ਦੂਸਰੇ ਦਾ ਤਰਾਹ ਪਹਿਲਾਂ ਕੱਢ ਦਿੰਦੇ ਨੇ। ਬੁਜਦਿਲ ਸਿਪਾਹੀ ਤਾਂ ਇਹਨਾਂ ਨੂੰ ਵਹਦਿਆਂ ਹੀ ਹਥਿਆਰ ਸੁੱਟ ਕੇ ਅੱਲਾਰ ਨੂੰ ਪੁਕਾਰਦਾ ਨੱਠ ਤੁਰਦਾ ਹੈ..'
ਕਾਜੀ ਦੀਆਂ ਅੱਖਾਂ ਵਿਚ ਵੇਖਦੇ ਤੈਮੂਰ ਨੇ ਚੁੱਪ ਖੜ੍ਹੇ ਕਾਜ਼ੀ ਨੂੰ ਫਿਰ ਪੁੱਛਿਆ- ਰੋਲਦਾ ਕਿਉਂ ਨਹੀਂ ?
ਕਾਜੀ : ਕਾਫਰਾਂ ਨੂੰ ਗੁਲਾਮ ਬਨਾਉਣਾ ਜਹਾਦ ਦਾ ਮਕਸਦ ਹੈ ਔਰ ਅੱਲਾਹ ਦਾ ਫੁਰਮਾਨ ਹੈ।
ਤੈਮੂਰ : ਤੂੰ ਸ਼ਰੀਅਤ ਦੇ ਖਿਲਾਫ਼ ਜਾ ਰਿਹੈ।
ਕਾਜੀ : ਮੈਨੂੰ ਇਲਮ ਹੈ, ਬਾਦਸ਼ਾਹ ਕਾਫਰਾਂ ਤੋਂ ਐਫਜ਼ਦਾ ਹੈ।
ਤੈਮੂਰ : ਸਾਨੂੰ ਤੇਰੇ ਅੰਦਰੋਂ ਬਗਾਵਤ ਦੀ ਬੂ ਆ ਰਹੀ ਹੈ। ਕਾਜੀ ਕੁਰਆਨ ਪੜ੍ਹਦਾ ਏਂ ਤਾਂ ਉਸ ਦੇ ਅਰਥ ਸਮਝ। ਅੱਲਾਹ ਤੋਂ ਸੋਚ-ਵਿਚਾਰ ਕਰਨ ਦੀ ਤਵੀਕ ਮੰਗ।
ਕਾਜੀ : ਵਿਅੰਗ ਨਾਲ ਹੱਸਦਾ ਹੈ। ਬਾਦਸ਼ਾਹ ਨੇ ਤਿਲਵਤ ਜਾਣ ਲਈ ਹੈ ਤਾਂ ਫੁਰਮਾਨ ਦੇਣ।
ਤੈਮੂਰ : ਮੂਰਖ ਕਾਜ਼ੀ, ਜਦ ਬੰਦਾ ਕੁਰਆਨ ਨੂੰ ਸਮਝ ਕੇ ਪੜ੍ਹਦਾ ਹੈ ਤਾਂ ਅੱਖਾਂ ਵੇਖਦੀਆਂ ਹਨ, ਉਸ ਦੀ ਜ਼ੁਬਾਨ ਸ਼ਬਦਾਂ ਨੂੰ ਅਦਾ ਕਰਦੀ ਹੈ। ਕੰਨ ਸੁਣਦੇ ਹਨ, ਜ਼ਹਿਨ ਗੌਰ ਕਰਦਾ ਹੈ ਔਰ ਦਿਲ ਹਦਾਇਤ ਕਬੂਲ ਕਰਦਾ वे।'
ਕਾਜੀ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਇੰਨੇ ਵਿਚ ਤੈਮੂਰ ਦੇ ਇਸ਼ਾਰੇ 'ਤੇ ਸਾਰੇ ਸਾਜ਼ਸ਼ੀ ਪੇਸ਼ ਕੀਤੇ ਗਏ। ਕਾਜ਼ੀ ਦਾ ਅਸਲ ਮਕਸਦ ਜਾਹਰ ਹੋ ਗਿਆ।
—ਇਸ ਨਾਮਾਕੂਲ ਨੂੰ ਪਕੜ ਕੇ ਲੈ ਜਾਓ ਤੇ ਸਿਰ ਕਲਮ ਕਰ ਦਿਓ। ਤੈਮੂਰ ਗਰਜਿਆ ਤੇ ਕਾਜ਼ੀ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਕਿਹਾ-'ਇਹ ਵੀ ਇਲਾਹੀ ਫੁਰਮਾਨ ਹੈ।
ਕਾਜ਼ੀ ਦੇ ਨਾਲ ਉਸ ਦੇ ਹਜ਼ਾਰਾਂ ਦੀ ਗਿਣਤੀ ਵਿਚ ਜਹਾਦੀ ਮੌਤ ਦੇ ਘਾਟ ਉਤਾਰ ਦਿੱਤੇ ਗਏ।
ਇਸ ਘਟਨਾ ਤੋਂ ਬਾਅਦ ਤੈਮੂਰ ਉੱਪਰ ਇੰਨਾ ਕੁ ਅਸਰ ਜ਼ਰੂਰ ਹੋਇਆ, ਉਸ ਨੇ ਪੰਜਾਬ ਉੱਪਰ ਹਮਲਾ ਕਰਨ ਦੀ ਨੀਤੀ ਅਪਣਾ ਲਈ ਤੇ ਉਸ ਲਈ ਪੂਰੇ ਜ਼ੋਰ-ਸ਼ੋਰ ਨਾਲ ਤਿਆਰੀ ਕਰਨ ਲੱਗਾ।
...
ਉਧਰ ਮਹਾਂ ਸਿੰਘ ਨੂੰ ਨਾਬਾਲਗ ਜਾਣ ਕੇ, ਉਸ ਦੇ ਅਧੀਨ ਨਗਰਾਂ ਦੇ ਹੁਕਮਰਾਨ ਬਾਗੀ ਹੋਣ ਲੱਗੇ। ਚੜ੍ਹਤ ਸਿੰਘ, ਮਹਾਂ ਸਿੰਘ ਲਈ ਬੜਾ ਕੁਝ ਛੱਡ ਗਿਆ ਸੀ। ਮਹਾਂ ਸਿੰਘ ਨੇ ਆਪਣੀ ਮਾਂ ਅਤੇ ਜੀਂਦ ਰਿਆਸਤ ਦੀ ਮਦਦ ਨਾਲ, ਪਿਤਾ ਦੀ ਰਿਆਸਤ ਵਿਚ ਵਾਧਾ ਕਰਨਾ ਅਰੰਭਿਆ। ਪਹਿਲਾਂ ਉਸਨੇ ਗੁਜਰਾਂਵਾਲੇ ਦੀ ਚਾਰਦੀਵਾਰੀ ਦੀ ਮੁਰੰਮਤ ਕਰਵਾਈ। ਕਿਲ੍ਹੇ ਦਾ ਨਾਮ 'ਗੜ੍ਹੀ ਮਹਾਂ ਸਿੰਘ' ਰੱਖਿਆ। ਘੋੜਸਵਾਰਾਂ ਦੀ ਗਿਣਤੀ ਦੁਗਣੀ ਕਰ ਦਿੱਤੀ। ਚੜ੍ਹਦੀ ਜਵਾਨੀ ਦਾ ਠਾਠਾਂ ਮਾਰਦਾ ਲਹੂ, ਬਾਪ ਦੀ ਵੱਡੀ ਜਾਇਦਾਦ ਦਾ ਵਾਰਿਸ। ਉਸ ਨੇ ਆਪਣੇ ਇਲਾਕੇ ਵਿਚ ਝੰਡਾ ਮਾਰਚ ਕੀਤਾ ਤੇ ਵਸਦੇ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ। ਫਿਰ ਬਾਗੀਆਂ ਨੂੰ ਸੋਧਣ ਦਾ ਫੈਸਲਾ ਕਰ ਲਿਆ।
ਬਾਕੀ ਮਿਸਲਾਂ ਦੀ ਛਾਤੀ ਉੱਪਰ ਸੱਪ ਮੇਲ੍ਹਣ ਲੱਗਾ। ਉਹਨਾਂ ਨੇ ਇਕੱਠੇ ਹੋ ਕੇ ਸ਼ੁਕਰਚੱਕੀਆ ਮਿਸਲ ਦਾ ਬੀਜ ਨਾਸ ਕਰਨ ਲਈ, ਮਹਾਂ ਸਿੰਘ ਉੱਪਰ ਧਾਵਾ ਕਰਨ ਦਾ ਇਰਾਦਾ ਕਰ ਲਿਆ ਤੇ ਦੂਰ ਦੂਰ ਤੱਕ ਆਪਣੇ ਹਮਾਇਤੀਆਂ ਨੂੰ ਸੁਨੇਹੇ ਭੇਜਣ ਲੱਗੇ।