ਬਟਾਲੇ ਪੁੱਜਣ 'ਤੇ ਰਣਜੀਤ ਸਿੰਘ ਦਾ ਸਵਾਗਤ ਬੜੇ ਜੋਸ਼ ਨਾਲ ਹੋਇਆ। ਹਵਾ ਵਿਚ ਗੋਲੀਆਂ ਚਲਾ ਕੇ ਸਲਾਮੀ ਦਿੱਤੀ ਗਈ। ਹਵੇਲੀ ਦੇ ਅੰਦਰ ਜਾਣ ਸਮੇਂ ਸ਼ਗਨਾਂ ਦਾ ਤੇਲ ਚੋਇਆ ਗਿਆ। ਸਿਪਾਹੀਆਂ ਦੇ ਠਹਿਰਨ ਦਾ ਪ੍ਰਬੰਧ ਵੱਖਰਾ ਕੀਤਾ ਗਿਆ।
ਆਉ ਭਗਤ ਅਤੇ ਰਿਸ਼ਤੇਦਾਰਾਂ ਦੀ ਰਸਮੀ ਮਿਲਣੀ ਤੋਂ ਬਾਅਦ ਸਦਾ ਕੌਰ ਨੇ ਅੱਥਰੂ ਕਰਦਿਆਂ ਕਿਹਾ-ਕਾਕਾ ਜੀ, ਮੇਂ ਪ੍ਰਤਿਗਿਆ ਕੀਤੀ ਹੋਈ ਸੁ, ਆਪਣੇ ਇਲਾਕੇ ਦੀਆਂ ਹੱਦਾ, ਮਹਿਤਾਬ ਦੇ ਪਿਤਾ ਦੀ ਰੀਤ ਅਨੁਸਾਰ ਬਰਕਰਾਰ ਰੱਖਣੀਆਂ ਹਨ। ਮਿਆਣੀ ਦਾ ਕਿਲ੍ਹਾ ਹਰ ਸਮੇਂ ਮੈਨੂੰ ਮੂੰਹ ਚਿੜਾਉਂਦਾ ਜਾਪਦੇ।
-ਮਾਈ ਸਾਹਬਾਂ, ਸੂਹੀਆਂ ਨੇ ਦੱਸਿਆ, ਕਿਲ੍ਹੇ ਅੰਦਰ ਰਾਮਗੜੀਆ ਨੇ ਖੂਬ ਤਿਆਰੀ ਕੀਤੀ ਹੋਈ ਏ। ਜੱਸਾ ਸਿੰਘ ਤੇ ਓਹਦਾ ਪੁੱਤਰ ਜੋਧ ਸਿੰਘ ਹਰ ਸਮੇਂ ਕਿਲ੍ਹੇ ਦੇ ਅੰਦਰ ਰਹਿੰਦੇ ਨੇ । ਹਮਲਾ ਸੋਚ ਵਿਚਾਰ ਕੇ ਕਰਨਾ ਪਏਗਾ। ਇਹ ਨਾ ਹੋਵੇ, ਮਿਆਣੀ 'ਤੇ ਕਬਜ਼ਾ ਕਰਦੇ ਕਰਦੇ ਬਟਾਲਾ ਵੀ ਖੂਹਾ ਬਹੀਏ।
--ਕਾਕਾ ਜੀ, ਤੁਸਾਂ ਹੌਸਲਾ ਕੀ ਦੇਣਾ ਸੀ, ਡਰਾਵਣ ਲੱਗੇ ਓ। ਅਸਾਂ, ਤੁਸਾਂ ਦੇ ਆਸਰੇ ਤਾਂ ਹਮਲਾ ਕਰਨ ਦੀ ਜੁਅਰਤ ਕੀਤੀ ਸੂ।' ਸਦਾ ਕੌਰ ਦੇ ਬਲਾ ਵਿਚ ਨਿਰਾਸ਼ਾ मी।
-ਮਾਈ ਜੀ ਮੈਂ ਡਰਾਵਣ ਨਹੀਂ ਲੱਗਿਆ, ਹਕੀਕਤ ਦੱਸੀ ਏ। ਰਾਮਗੜ੍ਹੀਆਂ ਨਾਲ ਤਾਂ ਆਪਣੇ ਪਿਤਾ ਵਾਲਾ ਲੇਖਾ ਵੀ ਬਰਾਬਰ ਕਰਨ ਵਾਲਾ ਏ। ਹਮਲਾ ਕਰੀਏ ਤਾਂ ਪੂਰੀ ਤਿਆਰੀ ਨਾਲ ਕਰੀਏ। ਅਸੀਂ ਅਚਾਨਕ ਧਾਵਾ ਕਰਾਂਗੇ, ਚੁੱਪ-ਚਾਪ। ਇਕ ਗੱਲ ਹੋਰ ਵੀ ਏ, ਸੂਹੀਆਂ ਖ਼ਬਰ ਦਿੱਤੀ ਏ, ਜ਼ਮਾਨ ਸ਼ਾਹ ਨੇ ਪੇਸ਼ਾਵਰ ਡੇਰੇ ਲਾ ਲਏ ਨੇ, ਉਹ ਪੰਜਾਬ ਉੱਪਰ ਵੀ ਹਮਲਾ ਕਰੇਗਾ। ਅਸੀਂ ਏਧਰ ਮਿਆਣੀ 'ਚ ਫਸੇ ਹੋਈਏ ਤੇ ਓਧਰ ਜ਼ਮਾਨ ਸ਼ਾਹ ਵਿਆਹ 'ਚ ਬੀਅ ਦਾ ਲੇਖਾ ਪਾ ਦਏ। ਮੈਂ ਗੁਜਰਾਂ ਵਾਲੇ ਜਾ ਕੇ ਪੂਰੀ ਤਿਆਰੀ ਕਰ ਲਵਾਂ, ਫਿਰ ਸੁਨੇਹਾ ਭੇਜ ਦਿਆਂਗਾ।'
ਰਣਜੀਤ ਸਿੰਘ ਦੀਆਂ ਗੱਲਾਂ ਸੁਣ ਕੇ ਸਦਾ ਕੌਰ ਹੌਸਲੇ ਵਿਚ ਹੋ ਗਈ। ਉਸ ਨੂੰ ਇਹ ਵੀ ਇਲਮ ਹੋ ਗਿਆ, ਜਵਾਈ ਏਨਾ ਅੰਞਾਣਾ ਨਹੀਂ, ਸਮਝਦਾਰ ਹੈ।
ਸਦਾ ਕੌਰ ਨੂੰ ਚੁੱਪ ਵੇਖ ਕੇ ਰਣਜੀਤ ਸਿੰਘ ਬੋਲਿਆ, 'ਮਾਈ ਜੀ, ਜਦ ਮੈਂ ਏਧਰ ਬਟਾਲੇ ਵੱਲ ਤੁਰਿਆ ਸਾਂ। ਲਾਹੌਰ ਪੁੱਜਾ ਤਾਂ ਲਹਿਣਾ ਸਿੰਘ ਅਤੇ ਸੋਭਾ ਸਿੰਘ ਦੇ ਜਾਨਸ਼ੀਨ ਲਾਹੌਰ ਦੇ ਕਿਲ੍ਹੇ ਅੰਦਰ ਸਨ, ਚੇਤ ਸਿੰਘ ਤੇ ਮੋਹਰ ਸਿੰਘ। ਉਹਨਾਂ ਮੇਰਾ ਸਵਾਗਤ ਕੀਤਾ ਤੇ ਕਿਲ੍ਹੇ ਅੰਦਰ ਆਉਣ ਦੀ ਦਾਅਵਤ ਦਿੱਤੀ। ਪਹਿਲੀ ਵਾਰ ਮੇਂ ਕਿਲ੍ਹੇ ਨੂੰ ਅੰਦਰੋਂ ਵੇਖਿਆ। ਮੈਂ ਤਾਂ ਹੇਰਾਨ ਰਹਿ ਗਿਆ। ਬਿਆ ਠਾਠ ਹੈ। ਗੁੱਜਰਾਂਵਾਲੇ ਦੀ ਗੜ੍ਹੀ ਦਾ ਕੀ ਮੁਕਾਬਲਾ ਓਹਦੇ ਨਾਲ। ਮੈਨੂੰ ਤਾਂ ਚੇਤ ਸਿੰਘ ਔਰ ਮੋਹਰ ਸਿੰਘ ਦੀ ਤਕਰੀਰ ਨਾਲ ਈਰਖਾ ਜਾਗ ਪਈ। ਅਜੇ ਵੀ ਸੋਚਦਾ ਪਿਆ-ਜੇ ਮੈਂ ਐਸੇ ਕਿਲ੍ਹੇ ਦਾ ਮਾਲਕ ਹੋਵਾਂ...।'
ਜਵਾਈ ਦੇ ਵੱਡੇ ਸੁਪਨੇ ਸੁਣ ਕੇ, ਸਦਾ ਕੌਰ ਉਸ ਵੱਲ ਗਰਵ ਨਾਲ ਝਾਕੀ। -ਕਾਕਾ ਜੀ, ਅਕਾਲ ਪੁਰਖ ਨੇ ਚਾਹਿਆ ਤਾਂ ਲਾਹੌਰ ਦਾ ਕਿਲ੍ਹਾ ਸਾਡਾ ਵੀ ਹੋ ਸਕਦਾ ਹੈ। ਮੇਰੀ ਸਾਰੀ ਫੌਜ, ਸਾਰੀ ਤਾਕਤ ਤੁਸਾਂ ਦੀ ਹੋ ਕਾਕਾ ਜੀ ਆਖ ਕੇ ਸਦਾ ਕੌਰ, ਰਣਜੀਤ ਸਿੰਘ ਦੀ ਖ਼ਾਤਰਦਾਰੀ ਵਿਚ ਰੁੱਝ ਗਈ।
ਇਕ ਦਿਨ ਹੋਰ ਬਟਾਲੇ ਰਹਿ ਕੇ, ਰਣਜੀਤ ਸਿੰਘ ਗੁਜਰਾਂ ਵਾਲੇ ਪਰਤ ਆਇਆ।
ਜ਼ਮਾਨ ਸ਼ਾਹ ਆਪਣੀ ਸੈਨਾ ਨਾਲ ਅਜੇ ਪੇਸ਼ਾਵਰ ਤੰਬੂ ਗੱਡੀ ਬੈਠਾ ਸੀ। ਪੰਜਾਬ ਉੱਪਰ ਫੇਰੀ ਹਮਲੇ ਦਾ ਕੋਈ ਡਰ ਨਹੀਂ ਸੀ। ਬਟਾਲੇ ਤੋਂ ਆਇਆ ਦਸ-ਬਾਰਾ ਦਿਨ ਹੀ ਲੰਘੇ ਸਨ, ਮਾਈ ਸਦਾ ਕੌਰ ਵੱਲੋਂ ਸੱਦਾ ਫੇਰ ਆ ਗਿਆ। ਰਣਜੀਤ ਸਿੰਘ ਨੇ ਬਦਿਲੀ ਜਿਹੀ ਨਾਲ ਮਾਮੇ ਦਲ ਸਿੰਘ ਨੂੰ ਮਿਆਣੀ ਉੱਪਰ ਚੜ੍ਹਾਈ ਕਰਨ ਲਈ ਪੁੱਛਿਆ। ਉਹ ਰਣਜੀਤ ਸਿੰਘ ਦੀ ਸੋਚ ਉੱਪਰ ਹੈਰਾਨ ਹੋਇਆ, 'ਏਸ ਰੁੱਤ ਵਿਚ ਤਾਂ ਕੋਈ ਮੂਰਖ ਵੀ ਹਮਲਾ ਕਰਨ ਬਾਰੇ ਸੋਚ ਨਹੀਂ ਸਕਦਾ। ਸੌਣ ਮਹੀਨੇ 'ਚ ਦਰਿਆਵਾਂ ਵਿਚ ਹੜ੍ਹਾਂ ਵਰਗੀ ਹਾਲਤ ਹੁੰਦੀ ਹੈ, ਅਗਰ ਉੱਤੋਂ ਲਗਾਤਾਰ ਮੀਂਹ ਵਰ ਪਏ ਫੇਰ...?'
ਰਣਜੀਤ ਸਿੰਘ ਨੇ ਕੁਝ ਉੱਤਰ ਨਾ ਦਿੱਤਾ। ਆਪਣੇ ਮਨ ਨਾਲ ਉਹ ਫੈਸਲਾ ਕਰੀ ਬੈਠਾ ਸੀ। ਮਾਂ, ਮਾਮੇ ਅਤੇ ਦੀਵਾਨ ਦੀ ਸਹਿਮਤੀ ਤੋਂ ਬਿਨਾਂ ਹੀ, ਜਿੰਨੀ ਫੌਜ ਉਸ ਦੇ ਨਾਲ ਤੁਰੀ, ਉਹ ਬਟਾਲੇ ਨੂੰ ਰਵਾਨਾ ਹੋ ਗਿਆ।
ਜਦ ਜੱਸਾ ਸਿੰਘ ਨੂੰ ਖ਼ਬਰ ਮਿਲੀ, ਕਨੱਈਆਂ ਅਤੇ ਸ਼ੁਕਰਚੱਕੀਆਂ ਦੀ ਫੌਜ ਮਿਆਣੀ ਉੱਪਰ ਹਮਲਾ ਕਰਨ ਆ ਰਹੀ ਹੈ, ਉਸ ਨੇ ਆਪਣੇ ਸਿਪਾਹੀਆਂ ਨੂੰ ਸਖ਼ਤ ਹਦਾਇਤ ਕਰ ਦਿੱਤੀ-'ਜਿੰਨੀ ਦੇਰ ਅਸੀਂ ਇਸ਼ਾਰਾ ਨਾ ਕਰੀਏ, ਕਿਸੇ ਸਿਪਾਹੀ ਨੇ ਗੋਲੀ ਨੀ ਚਲਾਉਣੀ, ਤੋਪ ਨਹੀਂ ਦਾਗਣੀ। ਉਹਨਾਂ ਨੂੰ ਕਿਲ੍ਹੇ ਦੇ ਲਾਗੇ ਆਉਣ ਦਿਉ। ਜਦ ਆਪਣੀ ਮਾਰ ਹੇਠ ਆ ਗਏ ਤਾਂ ਵੀ ਕਈ ਗੋਲੀ ਕੋਈ ਤੀਰ ਨਾ ਛੱਡਿਆ ਜਾਵੇ। ਜਦ ਕਿਲ੍ਹੇ ਦੀਆਂ ਕੰਧਾਂ ਹੇਠ ਆ ਜਾਣ, ਫੇਰ ਧਾਅਨੂੰ ਪਤਾ ਹੈ, ਅਸੀਂ ਪਹਿਲਾਂ ਕਿਹੜੇ ਹਥਿਆਰ ਵਰਤਣੇ ਨੇ। ਤਿਆਰੀ ਕਰੋ।
ਸਦਾ ਕੌਰ ਅਤੇ ਰਣਜੀਤ ਸਿੰਘ ਦੀ ਸਾਂਝੀ ਫੌਜ ਨੇ ਕਿਲ੍ਹੇ ਤੋਂ ਇਕ ਵਿੱਥ ਰੱਖ ਕੇ ਮੋਰਚੇ ਮੱਲ ਲਏ। ਇਕ ਦਿਨ, ਦੇ ਦਿਨ, ਤਿੰਨ ਦਿਨ, ਕਿਲ੍ਹੇ ਅੰਦਰੋਂ ਕੋਈ ਵੀ ਹਰਕਤ ਨਾ ਹੋਈ। ਸਦਾ ਕੌਰ ਹੈਰਾਨ ਸੀ 'ਕਾਕਾ ਜੀ ਰਾਮਗੜ੍ਹੀਏ ਡਰਦੇ ਕਿਲ੍ਹਾ ਖਾਲੀ ਤਾਂ ਨਹੀਂ ਕਰ ਗਏ ?
-ਕੋਈ ਕੋਈ ਸਿਰ ਤਾਂ ਨਜ਼ਰ ਆਂਵਦੇ। ਰਣਜੀਤ ਸਿੰਘ ਨੇ ਕਿਹਾ।
ਅਸਮਾਨ ਸੰਘਣੇ ਕਾਲੇ ਬੱਦਲਾਂ ਨਾਲ ਭਰਿਆ ਹੋਇਆ ਸੀ। ਬਿਜਲੀ ਲਿਸ਼ਕਦੀ ਨਾਲ ਹੀ ਕਰੜ-ਕਰੜ ਦੀ ਆਵਾਜ਼ ਆਉਂਦੀ ਜਿਵੇਂ ਅਸਮਾਨ ਪਾਟਣ ਲੱਗਿਆ ਹੋਵੇ।
ਸਦਾ ਕੋਰ ਨੇ ਰਾਇ ਦਿੱਤੀ-'ਸਿਪਾਹੀ ਖਿੱਝੇ ਪਏ ਨੇ, ਇਹਨਾਂ ਨੂੰ ਅੱਗੇ ਵਧਣ ਲਈ ਹੁਕਮ ਦੇਈਏ।
ਰਣਜੀਤ ਸਿੰਘ ਨੇ ਉੱਪਰ ਅਸਮਾਨ ਵੱਲ ਤੱਕਿਆ। ਕੋਈ ਕੋਈ ਕਣੀ ਡਿੱਗਣ ਲੱਗ ਪਈ। ਮਾਮੇ ਦਲ ਸਿੰਘ ਦੀ ਕਹੀ ਗੱਲ ਯਾਦ ਆਈ-'ਏਸ ਰੁੱਤ ਤਾਂ ਕੋਈ ਮੂਰਖ ਵੀ ਹਮਲਾ ਕਰਨ ਬਾਰੇ ਨਹੀਂ ਸੋਚਦਾ।
ਦੁਚਿੱਤੀ ਜਿਹੀ ਵਿਚ ਪਏ ਰਣਜੀਤ ਸਿੰਘ ਦੀ ਪਰਵਾਹ ਨਾ ਕਰਦਿਆਂ, ਸਦਾ ਕੌਰ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ-'ਅੱਗੇ ਵਧੋ। ਪੌੜੀਆਂ ਚੁੱਕ ਲਓ ਤੇ ਕਿਲ੍ਹੇ ਅੰਦਰ ਦਾਖ਼ਲ ਹੋਣ ਲਈ ਸੁਰੰਗਾਂ ਪੁੱਟੋ।
ਰਣਜੀਤ ਸਿੰਘ ਅਤੇ ਸਦਾ ਕੌਰ ਦੀ ਅਗਵਾਈ ਵਿਚ ਸੈਨਿਕ ਪੌੜੀਆਂ, ਰੱਸ ਗੋਤੀਆਂ ਅਤੇ ਹਥਿਆਰ ਲੈ ਕੇ ਅੱਗੇ ਵਧਣ ਲੱਗਾ। ਕਿਲ੍ਹੇ ਦੀ ਫਸੀਲ ਉੱਪਰੋਂ ਫਿਰ ਕੁਝ ਸਿਰ ਦਿਸੇ। ਸਿਪਾਹੀ ਅੱਗੇ ਵਧਦੇ ਗਏ। ਕਿਲ੍ਹੇ ਦੇ ਲਾਗੇ ਪੁੱਜ ਗਏ। ਕਿਲ੍ਹੇ ਅੰਦਰ ਅਜੇ ਵੀ ਸਾਜ਼ਸ਼ੀ ਖਾਮੋਸ਼ੀ ਤੋਂ ਸਾਰੇ ਹੈਰਾਨ ਸਨ। ਹੁਣ ਮੀਂਹ ਵਰ੍ਹਨ ਲੱਗ ਪਿਆ। ਸਦਾ ਕੌਰ ਨੇ ਕਿਲ੍ਹੇ ਦੇ ਹੋਰ ਲਾਗੇ ਜਾ ਕੇ ਕੰਧਾਂ ਨੂੰ ਪੌੜੀਆਂ ਲਾਉਣ ਦਾ ਹੁਕਮ ਦਿੱਤਾ। ਜਿਵੇਂ ਹੀ ਹੇਠਾਂ ਸਿਪਾਹੀ ਕਿਲ੍ਹੇ ਅੰਦਰ ਵਾਲਿਆਂ ਦੀ ਮਾਰ ਹੇਠ ਆ ਗਏ, ਉੱਪਰ ਅਚਾਨਕ ਅੱਗ ਦੀਆਂ ਹਾਂਡੀਆਂ ਉਹਨਾਂ ਦੇ ਸਿਰਾਂ ਉੱਪਰ ਪੈਣ ਲੱਗੀਆਂ। ਫੇਰ ਗਰਮ ਤੇਲ ਸੁੱਟਿਆ ਜਾਣ ਲੱਗਾ। ਤੇਲ ਮੁੱਕਿਆ ਤਾਂ ਉਬਲਦੇ ਪਾਣੀ ਦਾ ਮੀਂਹ ਵਰੁ ਪਿਆ।
ਸਿਪਾਹੀ ਕੁਰਲਾਉਂਦੇ ਸੜਦੇ ਸਭ ਕੁਝ ਛੱਡ ਕੇ ਪਿੱਛੇ ਵੱਲ ਭੱਜੇ। ਮੀਂਹ ਹੁਣ ਹੋਰ ਤੇਜ਼ ਹੋ ਗਿਆ। ਹੇਠਾਂ ਬਿਆਸ ਦਰਿਆ ਉਛਾਲੇ ਮਾਰ ਰਿਹਾ ਸੀ। ਉਸ ਸਮੇਂ ਅਚਾਨਕ ਹੜ੍ਹ ਵਰਗੀ ਸਥਿਤੀ ਬਣ ਗਈ। ਸਿਪਾਹੀ ਦਰਿਆ ਵਿਚ ਰੁੜ੍ਹਨ ਲੱਗੇ। ਉੱਪਰੋਂ ਮੀਂਹ, ਹੇਠਾਂ ਹੜ੍ਹ। ਝੰਗ-ਭੱਗ ਹੋਇਆ ਦਰਿਆ। 'ਬਚਾਓ ਬਚਾਓ ਦਾ ਕੁਰਲਾਹਟ ਪੇ विभा।...
ਸਦਾ ਕੌਰ ਦਾ ਬਾਰੂਦ ਸਿੱਕਾ ਸਭ ਭਿੱਜ ਗਿਆ, ਜੇ ਕੁਝ ਬਚਿਆ ਵੀ ਸੀ, ਉਹ ਰੁੜ੍ਹ ਗਿਆ। ਜੰਗੀ ਮਾਲ ਅਸਬਾਬ, ਘੋੜੇ, ਸਭ ਹੜ੍ਹ ਦੀ ਲਪੇਟ ਵਿਚ ਆ ਗਏ। ਘਬਰਾਈ ਸਦਾ ਕੌਰ ਨੂੰ ਏਸ ਹਫੜਾ-ਦਫੜੀ ਵਿਚ ਰਣਜੀਤ ਸਿੰਘ ਕਿਧਰੇ ਨਹੀਂ ਦਿਸਿਆ।
--ਕਾਕਾ ਜੀ ਕਿਥੇ ਨੇ ' ਸਦਾਕੌਰ ਨੇ ਪੁੱਛਿਆ।
ਸਿਪਾਹੀਆਂ ਨੂੰ ਕੁਝ ਨਹੀਂ ਸੀ ਪਤਾ। ਇਕ ਸਿਪਾਹੀ ਨੇ ਦੱਸਿਆ, 'ਉਸ ਨੇ ਸਿੰਘ ਸਾਹਬ ਨੂੰ ਘੋੜੇ ਉੱਪਰ ਦਰਿਆ 'ਚ ਇਕ ਵਾਰ ਵੇਖਿਆ ਸੀ, ਫੇਰ ਪਤਾ ਨਹੀਂ...
ਬਿਨਾਂ ਸੋਚਿਆ ਸਦਾ ਕੌਰ ਨੇ ਦਰਿਆ ਵਿਚ ਘੋੜਾ ਠੱਲ੍ਹ ਦਿੱਤਾ।
-ਮਾਈ ਜੀ, ਮਾਈ ਜੀ...। ਬੜਾ ਭਿਆਨਕ ਹੜ੍ਹ ਜੇ ।' ਸਿਪਾਹੀ ਕਹਿੰਦੇ ਰਹਿ ਗਏ।
ਸੈਨਾਪਤੀ ਨੇ ਜਾਨ ਦੀ ਪਰਵਾਹ ਨਾ ਕਰਦਿਆਂ, ਹੜ੍ਹ ਦੀ ਲਪੇਟ ਵਿਚ ਆ ਚੱਲੀ ਸਦਾ ਕੌਰ ਨੂੰ ਮੁਸ਼ਕਲ ਨਾਲ ਦਰਿਆ ਵਿਚੋਂ ਕੱਢਿਆ।
--ਕਾਕਾ ਜੀ ਕਿੱਥੇ ਨੇ ਲੱਭੋ ' ਪਾਣੀ ਨਾਲ ਗੜੁੱਚ ਹੋਈ ਖੜ੍ਹੀ ਸਦਾ ਕੁਰ ਨੇ ਕੁਝ ਸੰਭਲਦਿਆਂ ਹੀ ਹੁਕਮ ਦਿੱਤਾ।
-ਵਾਹਿਗੁਰੂ 'ਤੇ ਭਰੋਸਾ ਰੱਖੋ ਮਾਈ ਜੀ । ਸਿੰਘ ਸਾਹਬ ਸਹੀ ਸਲਾਮਤ ਹੋਣਗੇ। ਸੈਨਾਪਤੀ ਨੇ ਹੌਸਲਾ ਦਿੱਤਾ। ਪਰ ਸਦਾ ਕੌਰ ਨੂੰ ਚੈਨ ਨਹੀਂ ਸੀ ਆ ਰਿਹਾ। ਥੋੜ੍ਹੀ ਦੇਰ ਬਾਅਦ ਕੁਝ ਸਿਪਾਹੀ ਦਰਿਆ ਦੇ ਵਹਿਣ ਵਾਲੇ ਪਾਸਿਓਂ ਆਉਂਦੇ ਦਿਸੇ। ਮੀਂਹ ਅਜੇ ਵੀ ਪੈ ਰਿਹਾ ਸੀ। ਸਿਪਾਹੀਆਂ ਨੂੰ ਵੇਖ ਕੇ ਸੈਨਾਪਤੀ ਖੁਸ਼ ਹੋ ਗਿਆ।
-ਮਾਈ ਜੀ ਛੋਟੀ ਸਰਕਾਰ ਦੇ ਸਿਪਾਹੀ ਆਉਂਦੇ ਪਏ ਨੇ ?
ਜਿਵੇਂ ਹੀ ਸਿਪਾਹੀ ਨੇੜੇ ਆਏ, ਉਹਨਾਂ ਵੱਲੋਂ ਫਤੇਹ ਬੁਲਾਉਣ ਤੋਂ ਪਹਿਲਾਂ ਹੀ ਸਦਾ ਕੌਰ ਨੇ ਪੁੱਛਿਆ-'ਕਾਕਾ ਜੀ ਕਿੱਥੇ ਨੇ ?'
—ਉਹ ਠੀਕ ਨੇ। ਉਹਨਾਂ ਦਾ ਘੋੜਾ ਦਰਿਆ 'ਚ ਰੁੜ੍ਹ ਗਿਆ।'
ਸਦਾ ਕੌਰ ਨੇ ਅੱਖਾਂ ਮੀਟ ਕੇ ਦੋਵੇਂ ਹੱਥ ਜੋੜੇਵਾਹਿਗੁਰੂ ਤੇਰਾ ਲੱਖ ਲੱਖ ਕੁਕਰਾਨਾ।
ਮੀਂਹ ਕੁਝ ਰੁਕਿਆ। ਜੱਸਾ ਸਿੰਘ ਅਤੇ ਉਸ ਦਾ ਪੁੱਤਰ ਜੋਧ ਸਿੰਘ ਕਿਲ੍ਹੇ ਦੀ ਫਸੀਲ ਲਾਗੇ ਆਏ। ਬਾਹਰ ਪੂਰੀ ਤਰ੍ਹਾਂ ਸ਼ਾਂਤੀ ਸੀ । ਥੋੜ੍ਹੀ ਦੂਰ ਸਦਾ ਕੌਰ ਦੇ ਤੰਬੂਆਂ ਦਾ ਸਮਾਨ ਪਾਟੇ ਬਾਦਬਾਨਾਂ ਵਾਂਗ ਖਿੱਲਰਿਆ ਪਿਆ ਸੀ। ਜੱਸਾ ਸਿੰਘ ਹੱਸਿਆ- 'ਜੋਧ ਸਿੰਘ ਵੇਖਦਾ ਪਿਐ, ਅਕਾਲ ਪੁਰਖ ਵੀ ਆਪਣੇ ਨਾਲ ਹੈ ਤੇ ਕੁਦਰਤ ਵੀ ਹੁਣ ਕਨੱਈਆਂ ਦੀ ਕਮਰ ਤਾਂ ਟੁੱਟ ਗਈ ਉ। ਸ਼ੁਕਰਚੱਕੀਆਂ ਨਾਲ ਵੀ ਪਾਵਾਂਗੇ ਖੇਡ ਇਕ ਦਿਨ।
ਮੀਹ ਫਿਰ ਵਰਨ ਲੱਗ ਪਿਆ। ਕੱਪੜਿਆਂ ਵਿਚ ਭਿੱਜੀ ਸਦਾ ਕੌਰ ਨੇ ਸਹੀ ਕਲਾਮਤ ਕੋਲ ਖੜ੍ਹੇ ਜਵਾਈ ਨੂੰ ਵੇਖ ਕੇ ਸੁੱਖ ਦਾ ਸਾਹ ਲਿਆ। ਉਹ ਮਿਆਣੀ ਦੇ ਕਿਲ੍ਹੇ ਵੱਲ ਝਾਕੀ। ਫ਼ਸੀਲ ਲਾਗੇ ਖੜ੍ਹੇ ਉਸ ਨੂੰ ਦੇ ਸਿਰ ਨਜ਼ਰ ਆਏ। ਉਸ ਨੇ ਤਲਕਾਰ ਨੇ ਕਿਹਾ-'ਜੱਸਾ ਸਿੰਘ ਗੁਮਾਨ ਨਾ ਕਰੀਂ। ਕੁਦਰਤ ਸਦਾ ਸਾਥ ਨਹੀਂ ਦਿੰਦੀ। ਅਸੀਂ ਤੈਨੂੰ ਫੇਰ ਟੱਕਰਾਂਗੇ।
ਪਤਾ ਨਹੀਂ ਏਨੀ ਦੂਰੋਂ ਸਦਾ ਕੌਰ ਦੀ ਲਲਕਾਰ ਮੀਂਹ ਦੇ ਸ਼ੇਰ ਵਿਚ ਹੀ ਗੁੰਮ ਹੋ ਗਈ। ਪਰ ਫਸੀਲ ਲਾਗਿਓਂ ਦੇ ਸਿਰ ਅਲੋਪ ਹੋ ਗਏ।
ਬਿਨਾਂ ਜੰਗ ਲੜੇ, ਭਾਰੀ ਜਾਨੀ ਮਾਲੀ ਨੁਕਸਾਨ ਕਰਵਾ ਕੇ, ਸਦਾ ਕੌਰ ਬਟਾਲੇ ਆ ਗਈ। ਰਣਜੀਤ ਸਿੰਘ ਵੀ ਕੁਝ ਕੁਝ ਨਿਰਾਸ਼ ਗੁੱਜਰਾਂ ਵਾਲੇ ਨੂੰ ਚੱਲ ਪਿਆ। ਰਸਤੇ ਵਿਚ ਹੀ ਗੁੱਜਰਾਂ ਵਾਲੇ ਤੇ ਆਏ ਘੋੜਸਵਾਰਾਂ ਨੇ ਦੱਸਿਆ:
-ਜਮਾਨ ਸ਼ਾਹ ਪੰਜਾਬ ਉੱਪਰ ਹਮਲਾ ਕਰਨ ਲਈ ਚੱਲ ਪਿਆ ਹੈ।
ਗੁੱਜਰਾਂਵਾਲੇ ਪਹੁੰਚ ਕੇ ਰਣਜੀਤ ਸਿੰਘ ਨੇ ਵੇਖਿਆ, ਉਸ ਦੀ ਇਸ ਆਪ ਹੁਦਰੀ ਮੁਹਿੰਮ ਕਾਰਨ, ਮਾਮਾ, ਮਾਂ ਅਤੇ ਦੀਵਾਨ ਲੱਖਪਤ ਰਾਇ ਕੁਝ ਵਧੇਰੇ ਹੀ ਨਰਾਜ਼ ਸਨ। ਲੱਖਪਤ ਰਾਇ ਮਿਸਲ ਦਾ ਨੌਕਰ ਹੋਣ ਦੇ ਬਾਵਜੂਦ ਮਾਲਕ ਵਾਂਗ ਵਿਵਹਾਰ ਕਰਦਾ ਸੀ। ਰਣਜੀਤ ਸਿੰਘ ਨੂੰ ਇਹ ਵੀ ਬਹੁਤ ਅੱਖਰਦਾ ਸੀ। ਰਾਜ ਕੌਰ ਵੱਲੋਂ ਉਸ ਦਾ ਪੱਖ ਲਿਆ ਜਾਣਾ ਵੀ ਉਸ ਨੂੰ ਸੁਖਾਉਂਦਾ ਨਹੀਂ ਸੀ। ਉਸ ਨੇ ਮਿਸਲ ਦਾ ਪ੍ਰਬੰਧ ਆਪਣੇ ਹੱਥ ਵਿਚ ਲੈਣ ਲਈ ਅਜਮਾਇਸ਼ ਵਜੋਂ ਲੱਖਪਤ ਨੂੰ ਧੰਨੀ ਇਲਾਕੇ ਦਾ ਮਲੀਆ ਉਗਰਾਹੁਣ ਲਈ ਕਿਹਾ ਤਾਂ ਲੱਖਪਤ ਹੈਰਾਨ ਹੋਇਆ। ਉਸ ਨੇ ਰਾਜ ਕੌਰ ਨੂੰ ਪੁੱਛਿਆ, ਅਜੇਹਾ ਕਰਨ ਲਈ ਤੁਸੀਂ ਕਿਹਾ ਜੇ ?'
-ਮੈਂ ਕਿਉਂ ਕਹੂੰਗੀ ਭਲਾ ' ਰਾਜ ਕੌਰ ਵੀ ਹੇਰਾਨ ਹੋਈ। ਫਿਰ ਦੂਰ ਦੀ ਸੋਚਦਿਆਂ ਬੋਲੀ, 'ਜੇ ਕਿਹਾ ਹੀ ਹੈ ਤਾਂ ਚਲਾ ਜਾ। ਜਵਾਬ ਦਿੱਤਾ ਵੀ ਠੀਕ ਨਹੀਂ ਹੋਣਾ।"
-ਧੰਨੀ ਦੇ ਜਗੀਰਦਾਰ ਬੜੇ ਅਵੈੜੇ ਨੇ । ਲੱਖਪਤ ਅੰਦਰੋਂ ਜਾਣਾ ਨਹੀਂ ਸੀ ਚਾਹੁੰਦਾ। ਪਰ ਰਾਜ ਕੌਰ ਦੇ ਸਮਝਾਉਣ 'ਤੇ ਉਹ ਚਲਿਆ ਗਿਆ।
ਦੀਵਾਨ ਲੱਖਪਤ ਰਾਇ ਨੂੰ ਧੰਨੀ ਦੇ ਇਲਾਕੇ ਵਿਚ ਗਿਆ ਅਜੇ ਹਫਤਾ ਕੁ ਹੀ ਸ਼ੀਤਿਆ ਸੀ, ਇਕ ਘੋੜ ਸਵਾਰ ਨੇ ਆਣ ਕੇ ਦੁੱਖਦਾਈ ਖ਼ਬਰ ਸੁਣਾਈ, 'ਦੀਵਾਨ ਜੀ ਨੂੰ ਜਗੀਰਦਾਰਾਂ ਰਲ ਕੇ ਮਾਰ ਦਿੱਤਾ ਸੂ।
ਗੁੱਜਰਾਂਵਾਲਾ ਦੀ ਹਵੇਲੀ ਅੰਦਰ ਇਹ ਬਹੁਤ ਵੱਡੀ ਖ਼ਬਰ ਸੀ। ਰਣਜੀਤ ਸਿੰਘ ਨੂੰ ਇਹ ਸੁਣ ਕੇ ਬਹੁਤੀ ਹੈਰਾਨੀ ਨਾ ਹੋਈ। ਉਸ ਦੇ ਚਿਹਰੇ ਉੱਪਰ ਭੇਦਭਰੀ ਮੁਸਕਾਣ ਆਈ। ਉਸ ਨੇ ਸੋਚਿਆ, ਮਿਸਲ ਦਾ ਪ੍ਰਬੰਧ ਆਪਣੇ ਹੱਥ ਵਿਚ ਲੈਣ ਲਈ ਇਕ ਵੱਡੀ ਰੁਕਾਵਟ ਦੂਰ ਹੋ ਗਈ ਹੈ।
ਪਰ ਮਾਤਾ ਰਾਜ ਕੌਰ ਵੱਲ, ਦੀਵਾਨ ਦੇ ਮਾਰੇ ਜਾਣ 'ਤੇ ਕੀਤਾ ਜਾ ਰਿਹਾ ਸੋਗ, ਰਣਜੀਤ ਸਿੰਘ ਨੂੰ ਚਿੰਤਾ ਵਿਚ ਪਾ ਰਿਹਾ ਸੀ।