shabd-logo

ਪ੍ਰੋ. ਕੌਤਕੀ ਦੇ ਘਰ ਵਿਚ

24 January 2024

0 Viewed 0

ਜਦੋਂ ਮੈਂ ਪ੍ਰੋ. ਕੇਤਕੀ ਦੇ ਘਰ ਪੁੱਜਾ, ਉਹ ਪੱਸਲੀਆਂ ਉੱਪਰ ਪੱਟਾ ਲਗਾਈ ਆਰਾਮ ਕੁਰਸੀ ਉੱਪਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਮੈਨੂੰ ਵੇਖਦਿਆਂ ਹੀ ਬੋਲਿਆ, 'ਆਜਾ ਆਜਾ' ਤੇ ਅਖ਼ਬਾਰ ਇਕ ਪਾਸੇ ਰੱਖ ਦਿੱਤਾ।

ਮੈਂ ਕੁਝ ਬੋਲਣ ਲੱਗਿਆ ਤਾਂ ਉਸ ਨੇ ਹੱਥ ਦੇ ਇਸ਼ਾਰੇ ਨਾਲ ਰੋਕਦਿਆਂ ਕਿਹਾ— 'ਤੂੰ ਅੱਜ ਸਿਰਫ਼ ਮੈਨੂੰ ਸੁਣਨੈ।" ਫਿਰ ਮੇਰੇ ਹੱਥ ਵਿਚ ਕੁਝ ਦਸਤਾਵੇਜ਼ ਦੇਖਕੇ ਬੋਲਿਆ- 'ਇਹਨਾਂ ਦੀ ਕੋਈ ਲੋੜ ਨੀ ਹੈ। ਮੈਂ ਪੜ੍ਹੇ ਨੇ ਸਾਰੇ। ਪਰ 'ਤੂੰ ਬਹੁਤੀ ਚਿੰਤਾ ਨਾ ਕਰ। ਪਹਿਲਾਂ ਦੱਸ, ਠੰਢਾ, ਤੱਤਾ ਕੀ ਪੀਣੇ ?

ਕੰਤਕੀ ਮੇਰੀ ਹਾਲਤ ਦਾ ਜਿਵੇਂ ਆਨੰਦ ਲੈ ਰਿਹਾ ਸੀ। ਉਸ ਦੇ ਚਿਹਰੇ ਉੱਪਰ ਹਲਕੀ ਜਿਹੀ ਮੁਸਕਰਾਹਟ ਸੀ। ਮੈਂ ਕਿਹਾ-'ਕੁਝ ਨਹੀਂ ਖਾਣਾ ਪੀਣਾ, ਪਹਿਲਾਂ ਮੇਰੀ ਚਿੰਤਾ ਦੂਰ ਕਰ।

'ਕਾਹਲਾ ਨਾ ਪੈ।' ਕੇਤਕੀ ਹੱਸਿਆ-'ਇਹ ਬਿਲਕੁਲ ਸਹੀ ਹੈ, ਤੇਰਾ ਮਹਾਰਾਜਾ ਰਣਜੀਤ ਸਿੰਘ ਸਰੀਰਕ ਤੋਰ 'ਤੇ ਜਹਾਨ ਤੋਂ ਕੂਚ ਕਰ ਗਿਆ। ਪਰ ਕੋਈ ਰਾਜਾ ਮਹਾਰਾਜਾ, ਨਾਇਕ, ਲੋਕ ਨਾਇਕ ਅਸਲ ਵਿਚ ਕਦੇ ਮਰਦਾ ਹੈ, ਮੈਂ ਤੈਨੂੰ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦੇ ਕੁਝ ਵਰ੍ਹਿਆਂ ਦੀ ਜਾਣਕਾਰੀ ਦੇਣੀ ਹੈ। ਧਿਆਨ ਨਾਲ ਸੁਣੀ, ਟੋਕੀ ਨਾ, ਸੁਆਲ ਨਾ ਕਰੀਂ, ਫੇਰ ਮੈਂ ਉੱਖੜ ਜਾਣੇ। ਇਹ ਗੱਲਾ ਮੈਂ ਹਰ ਕਿਸੇ ਨਾਲ ਨਹੀਂ ਕਰਦਾ, ਨਾ ਕਰ ਸਕਦੇ।

ਪਲ ਕੁ ਭਰ ਲਈ ਉਸਨੇ ਅੱਖਾ ਮੀਚ ਲਈਆਂ, ਜਿਵੇਂ ਬੀਤੇ ਸਮੇਂ ਨੂੰ ਫੜ ਰਿਹਾ ਹੋਵੇ। ਫਿਰ ਅੱਖਾਂ ਬੰਦ ਕਰੀ ਹੀ ਧੀਮੀ ਸੁਰ 'ਚ ਮੈਨੂੰ ਕੌਤਕੀ ਦੇ ਬੋਲ ਸੁਣੇ : ..... 27 ਜੂਨ 1839 ਨੂੰ ਗਵਰਨਰ ਜਨਰਲ ਲਾਰਡ ਆਕਲੈਂਡ ਦੇ ਸੈਨਿਕ ਸਕੱਤਰ ਨੇ ਦੇਰ ਰਾਤ ਆਪਣੇ ਜਨਰਲ ਨੂੰ ਲਿਖਿਆ

"ਰਣਜੀਤ ਸਿੰਘ ਆਖ਼ਰ ਮਰ ਗਿਆ ਹੈ ਵਿਚਾਰਾ। ਉਹ ਬੁੱਢੇ ਸ਼ੇਰ ਵਾਂਗ ਮਰਿਆ ਹੈ, ਜਿਵੇਂ ਸਾਰੀ ਉਮਰ ਉਹ ਜੀਵਿਆ ਸੀ। ਉਸ ਦੇ ਹੋਸ਼ ਹਵਾਸ ਆਖਰੀ ਦਮ ਤੱਕ ਸਹੀ ਸਲਾਮਤ ਸਨ। ਉਸ ਦੇ ਸਾਰੇ ਸਰਦਾਰ ਅਤੇ ਮੰਤਰੀ ਆਖੀਰ ਤੱਕ ਉਸਦਾ ਹੁਕਮ ਮੰਨਦੇ ਰਹੇ। ਜਿਹੜਾ ਆਮ ਤੌਰ ਤੇ ਇਥੋਂ ਦੇ ਰਾਜਿਆਂ ਦੇ ਸਬੰਧ ਵਿਚ ਅਨੋਖਾ ਲਗਦਾ ਹੈ।"

ਵਿਦੇਸ਼ੀ ਸੈਲਾਨੀ, ਵਿਦੇਸ਼ੀ ਦੂਤ, ਸੂਹੀਏ, ਗਵਰਨਰ ਜਨਰਲ, ਕੈਪਟਨ, ਡਾਕਟਰ ਜਿਹੜੇ ਵੀ ਸਮੇਂ ਸਮੇਂ, ਰਣਜੀਤ ਸਿੰਘ ਨੂੰ ਮਿਲਦੇ ਰਹੇ, ਉਸ ਦੀ ਸਖਸ਼ੀਅਤ ਤੋਂ ਪ੍ਰਭਾਵਿਤ ਹੁੰਦੇ ਰਹੇ। ਅਲੈਗਜੈਂਡਰ ਬਰਨਜ਼ ਨੇ ਹਿੰਦੁਸਤਾਨ ਵਿਚ, ਰਣਜੀਤ ਸਿੰਘ ਵਰਗਾ ਕੋਈ ਵੀ ਭਾਰਤੀ ਹੁਕਮਰਾਨ ਨਹੀਂ ਵੇਖਿਆ।

ਗਾਰਡਨਰ ਦਾ ਵਿਚਾਰ ਸੀ, ਮਹਾਰਾਜਾ ਉਹਨਾ ਮਹਾਨ ਕਾਬਲ ਵਿਅਕਤੀਆਂ ਵਿਚੋਂ ਸੀ, ਜਿਨ੍ਹਾਂ ਨੂੰ ਸੰਸਾਰ ਦੀ ਰੂਪ-ਰੇਖਾ ਬਦਲਣ ਲਈ ਕੇਵਲ ਮੌਕਾ ਚਾਹੀਦਾ ਹੁੰਦਾ ਹੈ।

ਜਾਹਨ ਗਾਰਡਨ ਨੂੰ ਉਹ ਸਾਦੇ ਪਹਿਰਾਵੇ ਵਿਚ ਏਨਾ ਪ੍ਰਭਾਵਿਤ ਕਰਦਾ ਸੀ ਕਿ ਰਣਜੀਤ ਸਿੰਘ ਉਸ ਨੂੰ ਖ਼ਾਸਾਂ ਵਿਚੋਂ ਖ਼ਾਸ ਲਗਦਾ ਸੀ।

ਵਿਕਟਰ ਯਾਕਮੈਂਟ, ਰਣਜੀਤ ਸਿੰਘ ਦੇ ਲਗਾਤਾਰ ਸਵਾਲ ਪੁੱਛਣ ਦੀ ਆਦਤ ਤੇ ਏਨਾ ਘਬਰਾਉਂਦਾ ਸੀ ਉਸ ਨੂੰ ਮਹਾਰਾਜੇ ਦੀ ਗੱਲਬਾਤ ਡਰਾਉਣੇ ਸੁਪਨੇ ਵਾਂਗ ਲਗਦੀ ਸੀ ਤੇ ਉਹ ਸਮਝਦਾ ਸੀ, ਸਾਡੇ ਸਿਆਣੇ ਤੋਂ ਸਿਆਣੇ ਨੀਤੀ ਨੇਤਾ ਵੀ ਉਸਦੇ ਮੁਕਾਬਲੇ ਬਿਲਕੁਲ ਸਧਾਰਨ ਜਾਪਦੇ ਹਨ।

ਕੋਈ ਉਸ ਨੂੰ ਸਧਾਰਨ ਮਨੁੱਖ ਨਹੀਂ ਸੀ ਸਮਝਦਾ। ਕਿਸੇ ਦੀਆਂ ਨਜ਼ਰਾਂ ਵਿਚ ਉਹ ਅਸਧਾਰਨ ਸ਼ਕਤੀਆਂ ਦਾ ਮਾਲਕ ਸੀ। ਕੈਪਟਨ ਮੇਰੇ ਵਰਗੇ ਉਸਦੀ ਤੁਲਨਾ ਮੁੰਹਮਦ ਅਲੀ ਅਤੇ ਨਪੋਲੀਅਨ ਨਾਲ ਕਰਦੇ ਸਨ।

ਜੋ ਵੀ ਸੀ, ਉਸ ਦੇ ਮਰਨ ਤੋਂ ਬਾਅਦ ਸਿਰਫ 9-10 ਸਾਲਾਂ ਵਿਚ ਸਮੁੱਚਾ ਪੰਜਾਬ ਅੰਗਰੇਜ਼ਾਂ ਦੇ ਅਧੀਨ ਚਲਿਆ ਗਿਆ। ਅਮੀਰ, ਵਜ਼ੀਰ, ਸਰਦਾਰ, ਮੰਤਰੀ, ਸੈਨਾਪਤੀ, ਸਹਿਜ਼ਾਦੇ ਜਿਹੜੇ ਰਣਜੀਤ ਸਿੰਘ ਦੇ ਜਿਉਂਦਿਆਂ, ਇੱਕ ਗੱਠ ਵਿਚ ਬੱਝੇ ਹੋਏ ਦਿੱਸਦੇ ਸਨ, ਉਸ ਦੇ ਜਹਾਨ ਤੋਂ ਕੂਚ ਕਰਦਿਆਂ ਹੀ, ਵਗਦੇ ਦਰਿਆ ਵਿਚ ਖੁਲ੍ਹ ਗਈ ਤੂੜੀ ਦੀ ਪੰਡ ਵਾਂਗ ਖਿੱਲਰ ਗਏ, ਜਿਹਨਾਂ ਨੂੰ ਹੁਣ ਇੱਕਠਿਆ ਕਰਨਾ ਕਿਸੇ ਦੇ ਵੀ ਵੱਸ ਨਾ ਰਿਹਾ।

ਲਾਹੌਰ ਦਰਬਾਰ ਨਾਲ ਜੁੜੇ ਬਹੁਤੇ ਸਰਦਾਰ, ਰਾਜਾ ਧਿਆਨ ਸਿੰਘ ਡੋਗਰੇ ਦਾ ਰਣਜੀਤ ਸਿੰਘ ਦੀ ਜਲਦੀ ਚਿਖਾ ਵਿਚ ਜਿਉਂਦਿਆਂ ਹੀ ਸੜ ਮਰਨ ਲਈ ਬਾਤ ਬਾਰ ਯਤਨ ਕਰਨਾ ਇਕ ਸਿਆਸੀ ਪਾਖੰਡ ਹੀ ਸਮਝਦੇ ਸਨ। ਸਮਾਂ ਪਾ ਕੇ ਇਹਨਾਂ ਡੋਗਰੇ ਭਰਾਵਾਂ ਦੇ ਅਸਲੀ ਚਿਹਰੇ ਵੀ ਜੱਗ-ਜਾਹਰ ਹੋ ਗਏ।

ਗੱਦੀ ਉੱਪਰ ਬੈਠਦਿਆਂ ਹੀ ਸਹਿਜਾਦਾ ਖੜਕ ਸਿੰਘ ਚੇਤ ਸਿੰਘ ਬਾਜਵਾ ਦੇ ਅਜਿਹੇ ਪ੍ਰਭਾਵ ਹੇਠਾ ਆਇਆ, ਉਸ ਨੇ ਰਣਜੀਤ ਸਿੰਘ ਦੇ ਲਾਡਲੇ ਧਿਆਨ ਸਿੰਘ ਅਤੇ ਹੀਰਾ ਸਿੰਘ ਦੀ ਲਾਹੌਰ ਦਰਬਾਰ ਵਿਚ ਦਖ਼ਲ ਅੰਦਾਜ਼ੀ ਘੱਟ ਕਰ ਦਿੱਤੀ। ਇਹ ਦਿਨ ਚੇਤ ਸਿੰਘ ਨੇ ਤਾਂ ਰਾਜਾ ਧਿਆਨ ਸਿੰਘ ਨੂੰ ਧਮਕੀ ਵੀ ਦੇ ਦਿੱਤੀ-ਤੇਰੇ ਦਿਨ ਹੁਣ ਖਤਮ ਹੋਣ ਵਾਲੇ ਹਨ।

ਖੜਕ ਸਿੰਘ ਦੀ ਸ਼ਹਿ ਉੱਪਰ ਚੇਤ ਸਿੰਘ ਨੇ ਧਿਆਨ ਸਿੰਘ ਅਤੇ ਹੀਰਾ ਸਿੰਘ ਨੂ ਜਨਾਨਾ ਮਹੱਲਾਂ ਵਿਚ ਜਾਣੇ ਮਨ੍ਹਾਂ ਕਰ ਦਿੱਤਾ। ਹਾਲਾਤ ਆਪਣੇ ਵਿਰੁਧ ਜਾਂਦੇ ਦੇਖ ਕੇ ਰਾਜਾ ਧਿਆਨ ਸਿੰਘ ਨੇ ਕੁੰਵਰ ਨੌਨਿਹਾਲ ਨੂੰ ਪੇਸ਼ਾਵਰ ਤੋਂ ਬੁਲਾਇਆ। ਚੇਤਾ ਸਿੰਘ ਅਤੇ ਖੜਕ ਸਿੰਘ ਵਿਰੁੱਧ ਨੌਨਿਹਾਲ ਸਿੰਘ ਦੇ ਕੰਨ ਭਰਨ ਲਈ, ਗੁਲਾਬ ਸਿੰਘ ਨੂੰ ਕੁੰਵਰ ਦੇ ਸਵਾਗਤ ਲਈ ਭੇਜਿਆ। ਉਸ ਨੇ ਨੋਨਿਹਾਲ ਸਿੰਘ ਨੂੰ ਖੜਕ ਸਿੰਘ ਵੱਲੋਂ ਅੰਗਰੇਜ਼ਾਂ ਨੂੰ ਲਿੱਖੀਆਂ ਚਿੱਠੀਆਂ ਦਿਖਾਈਆਂ, ਜਿਹੜੀਆਂ ਉਸ ਨੇ ਜਾਹਲੀ ਬਣਵਾਈਆਂ ਸਨ। ਅਲ੍ਹੜ ਉਮਰ ਦਾ ਨੌਨਿਹਾਲ ਸਿੰਘ, ਡੋਗਰੇ ਭਰਾਵਾਂ ਦੇ ਬਹਿਕਾਵੇ ਵਿਚ ਆ ਗਿਆ। ਉਹਨਾਂ ਨੇ ਚੇਤ ਸਿੰਘ ਨੂੰ ਮਾਰਨ ਦੀ ਸਾਜ਼ਸ਼ ਰਚ ਲਈ। ਖੜਕ ਸਿੰਘ ਨੂੰ ਲਾਂਭੇ ਕਰਕੇ ਨੋਨਿਹਾਲ ਸਿੰਘ ਨੂੰ ਮਹਾਰਾਜਾ ਬਨਾਉਣ ਦਾ ਲਾਲਚ ਦਿੱਤਾ ਗਿਆ।

ਡੋਗਰੇ ਭਰਾਵਾਂ ਦੀਆਂ ਚਾਲਾਂ ਨਾਲ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਗਿਆ। ਮਹਾਰਾਜਾ ਖੜਕ ਸਿੰਘ ਨੂੰ ਹਵੇਲੀ ਵਿੱਚ ਬੰਦੀ ਬਣਾ ਲਿਆ ਗਿਆ ਤੇ 18 ਸਾਲਾਂ ਦੇ ਨੋਨਿਹਾਲ ਸਿੰਘ ਨੂੰ ਰਾਜ-ਤਿਲਕ ਲਗਾ ਕੇ ਮਹਾਰਾਜਾ ਬਣਾ ਦਿੱਤਾ ਗਿਆ। ਬੇਦੀ ਦੌਰਾਨ ਖੜਕ ਸਿੰਘ ਨੂੰ ਨੰਨਿਹਾਲ ਸਿੰਘ ਤੋਂ ਚੋਰੀ ਹੌਲੀ ਹੌਲੀ ਅਸਰ ਕਰਨ ਵਾਲੀ ਜ਼ਹਿਰ ਦਿੱਤੀ ਜਾਂਦੀ ਰਹੀ। ਆਖਰ ਉਹ ਆਪਣੇ ਪੁੱਤਰ ਨੂੰ ਵੇਖਣ ਅਤੇ ਮਿਲਣ ਲਈ ਤੜਪਦਾ ਮਰ ਗਿਆ।

ਡੋਗਰੇ ਭਰਾਵਾਂ ਨੇ ਬੜੀ ਦੂਰ ਦੀ ਸੋਚੀ ਹੋਈ ਸੀ। ਰਣਜੀਤ ਸਿੰਘ ਦੇ ਸਮੇਂ ਵਾਲੀ ਠਾਠ ਅਤੇ ਸ਼ਾਨ ਹਾਸਲ ਕਰਨ ਲਈ, ਉਹ ਕਿਸੇ ਵੀ ਹੱਦ ਤੱਕ ਜਾਣਗੇ। ਖੜਕ ਸਿੰਘ ਦੇ ਅੰਤਮ ਸੰਸਕਾਰ ਸਮੇਂ, ਉਸ ਨੂੰ 180 ਬੰਦੂਕਾਂ ਦੀ ਸਲਾਮੀ ਦਿੱਤੀ ਗਈ ਤੇ ਉਸ ਨਾਲ ਦੋ ਬੀਵੀਆਂ ਅਤੇ ਗਿਆਰਾਂ ਦਾਸੀਆਂ ਸਤੀ ਹੋਈਆਂ। ਸਸਕਾਰ ਤੋਂ ਵਾਪਸ ਮੁੜਦਿਆਂ ਪਹਿਲਾਂ ਤੋਂ ਹੀ ਗੁਪਤ ਵਿਉਂਤ ਉਪਰ ਅਮਲ ਕਰਦਿਆਂ, ਹਜੂਰੀਬਾਗ਼ ਦਾ ਛੋਟਾ ਦਰਵਾਜ਼ਾ, ਨੋਨਿਹਾਲ ਸਿੰਘ ਅਤੇ ਰਾਜਾ ਗੁਲਾਬ ਸਿੰਘ ਦੇ ਪੁੱਤਰ ਊਧਮ ਸਿੰਘ ਉੱਪਰ ਆ ਡਿੱਗਿਆ। ਊਧਮ ਸਿੰਘ ਤਾਂ ਥਾਂ ਉੱਪਰ ਹੀ ਮਾਰਿਆ ਗਿਆ : ਨੋਨਿਹਾਲ ਸਿੰਘ ਦੇ ਸਿਰ ਵਿਚ ਮਮੂਲੀ ਚੈਟ ਆਈ।

ਨੋਨਿਹਾਲ ਸਿੰਘ ਨੂੰ ਫੋਰਨ ਚੁੱਕ ਕੇ ਕਿਲ੍ਹੇ ਦੇ ਅੰਦਰ ਲੈ ਜਾਇਆ ਗਿਆ ਤੇ ਕਿਲ੍ਹੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਕਿਲ੍ਹੇ ਅੰਦਰ ਮਹੱਲ ਦੇ ਇਕ ਕਮਰੇ ਵਿਚ ਲੈ ਜਾ ਕੇ ਬੂਹੇ ਬੰਦ ਕਰ ਲਏ ਗਏ। ਨਾ ਉਸ ਦੀ ਮਾਤਾ ਚੰਦ ਕੌਰ ਨੂੰ ਤੇ ਨਾ ਹੀ ਨੋਨਿਹਾਲ ਸਿੰਘ ਦੀ ਪਤਨੀ ਨੂੰ ਮਿਲਣ ਦੀ ਆਗਿਆ ਦਿੱਤੀ। ਉਹ ਰੋਦੀਆਂ ਦਰਵਾਜ਼ਿਆਂ ਨਾਲ ਟੱਕਰਾਂ ਮਾਰਦੀਆਂ ਰਹੀਆਂ। ਆਖਰ ਦੇ ਘੰਟਿਆ ਬਾਅਦ ਦਰਵਾਜ਼ਾ ਖੋਹਲਿਆ ਤੇ ਨੋਨਿਹਾਲ ਸਿੰਘ ਦੀ ਮੌਤ ਦੀ ਖ਼ਬਰ ਸੁਣਾਈ ਗਈ।

ਪੂਰੇ ਲਾਹੌਰ ਵਿਚ ਮਾਤਮ ਸੀ। ਪਰ ਡੋਗਰੇ ਭਰਾ ਆਪਣੀਆਂ ਲਾਲਸਾਵਾਂ ਵਿਚ ਸਰਗਰਮ ਸਨ। ਇਕ ਪਾਸੇ ਉਹਨਾਂ ਨੇ ਚੰਦ ਕੌਰ ਨੂੰ ਗੱਦੀ ਸੰਭਾਲਣ ਲਈ ਕਿਹਾ। ਦੂਸਰੇ ਪਾਸੇ ਕੁੰਵਰ ਸ਼ੇਰ ਸਿੰਘ ਵੱਲ ਘੋੜ ਸਵਾਰ ਭੇਜੇ, ਕਿ ਵਜ਼ੀਰ ਧਿਆਨ ਸਿੰਘ ਉਸ ਨੂੰ ਮਹਾਰਾਜਾ ਬਨਾਉਣਾ ਚਾਹੁੰਦਾ ਹੈ। ਧਿਆਨ ਸਿੰਘ ਨੇ ਆਪਣੇ ਭਰਾ ਗੁਲਾਬ ਸਿੰਘ ਨੂੰ ਸਮਝਾਇਆ, 'ਉਹ ਚੰਦ ਕੌਰ ਦੀ ਹਮਾਇਤ ਕਰੇ, ਤੇ ਆਪ ਉਹ ਸ਼ੇਰ ਸਿੰਘ ਦੀ ਹਮਾਇਤ ਕਰੇਗਾ। ਫ਼ੌਜ ਜਿਸਦਾ ਵੀ ਪੱਖ ਪੂਰੇਗੀ, ਸਾਡੀ ਦਰਬਾਰ ਵਿਚ ਹਾਜ਼ਰੀ ਬਣੀ ਰਹੇਗੀ। ਅੱਗੇ ਚੱਲ ਕੇ ਦੇਖਾਂਗੇ ਹਾਲਾਤ ਕੀ ਮੋੜ ਕੱਟਦੇ ਹਨ। ਕਨਿੰਘਮ ਨੇ ਲਿਖਿਆ: "ਨੋਨਿਹਾਲ ਸਿੰਘ ਲਾਇਕ ਸੀ। ਜੇ ਉਸ ਦੀ ਜ਼ਿੰਦਗੀ ਬਚ ਜਾਂਦੀ, ਉਹ ਜ਼ਬਰਦਸਤ ਹਾਕਮ ਹੁੰਦਾ। ਉਸ ਉੱਪਰ ਆਸ ਸੀ, ਉਸ ਕੋਲ ਸਿੰਧ, ਅਫ਼ਗਾਨਿਸਤਾਨ ਤੇ ਹਿੰਦੂਕੁਸ਼ ਤੋਂ ਪਾਰ ਆਪਣਾ ਰਾਜ ਵਧਾਉਣ ਦਾ ਕਾਫ਼ੀ ਮੈਦਾਨ ਸੀ। ਸ਼ਾਇਦ ਉਹ ਇਸ ਗੱਲ ਨੂੰ ਵਖਰ ਨਾਲ ਕਹਿੰਦਾ: ਕਿ ਮਹਿਮੂਦ ਅਤੇ ਤੇਮੂਰ ਦੇ ਹਮਲਿਆ ਦਾ ਹਿੰਦ ਦੇ ਜਾਗੇ ਹੋਏ ਜੱਟਾਂ ਨੇ ਪੂਰਾ ਬਦਲਾ ਲੈ ਗਿਆ ਹੈ।"

ਪਰ ਹੋਣੀ ਨੂੰ ਕੁਝ ਹੋਰ ਹੀ ਮਨਜੂਰ ਸੀ। ਦੋਵੇਂ ਡੋਗਰੇ ਭਰਾ ਚਾਲ ਨਾਲ ਇਕ ਚੰਦ ਕੌਰ ਵੱਲ ਤੇ ਦੂਸਰਾ ਸ਼ੇਰ ਸਿੰਘ ਵੱਲ ਹੋ ਗਏ। ਨਾਲ ਹੀ ਉਸ ਨੇ ਗੁਲਾਬ ਸਿੰਘ ਨੂੰ ਸਾਵਧਾਨ ਕੀਤਾ-ਸੰਧਾਵਾਲੀਏ ਸ਼ੇਰ ਸਿੰਘ ਨਾਲ ਖਾਰ ਖਾਂਦੇ ਹਨ ਤੇ ਆਪਣੇ ਵੀ ਉਹ ਸਕੇ ਨਹੀਂ ਹਨ। ਉਹਨਾਂ ਤੋਂ ਹਰ ਸਮੇਂ ਖ਼ਬਰਦਾਰ ਰਹਿਣਾ।

ਹੁਣ ਧਿਆਨ ਸਿੰਘ ਨੇ ਤਖ਼ਤ ਦੇ ਵਾਰਿਸ ਬਾਰੇ ਭੰਬਲਭੂਸਾ ਪਾਉਣ ਲਈ ਇਕ ਹੋਰ ਚਾਲ ਚੱਲੀ। ਅੰਦਰਖ਼ਾਤੇ ਉਹ ਸਹਿਜ਼ਾਦਾ ਸ਼ੇਰ ਸਿੰਘ ਦੀ ਬਹਾਦਰੀ ਅਤੇ ਭੇਜ ਵਿਚ ਉਸ ਦੇ ਪ੍ਰਭਾਵ ਤੋਂ ਡਰਦਾ ਸੀ। ਉਸਨੇ ਬਰਤਾਨੀਆਂ ਸਰਕਾਰ ਕੋਲ ਆਪਣਾ ਇਕ ਭਰੋਸੇ ਮੰਦ ਬੰਦਾ ਭੇਜਿਆ, ਇਹ ਦੱਸਣ ਲਈ... ਕਿ ਰਣਜੀਤ ਸਿੰਘ ਦੀ ਆਖ਼ਰੀ ਮਹਾਰਾਣੀ ਜਿੰਦਾਂ ਨੇ ਪੁੱਤਰ ਦਲੀਪ ਸਿੰਘ ਨੂੰ 6 ਸਤੰਬਰ 1838 ਨੂੰ ਜਨਮ ਦਿੱਤਾ ਸੀ। ਜਿਸਨੂੰ ਅਸੀਂ ਹਿਫਾਜ਼ਤ ਵੱਜੋਂ ਜੰਮੂ ਵਿਚ ਰੱਖਿਆ ਹੋਇਆ ਹੈ ਤੇ ਸਾਡੀ ਨਿਗਰਾਨੀ ਹੇਠ ਪਲ ਰਿਹਾ ਹੈ। ਇਹ ਮਹਾਰਾਜੇ ਦੀ ਆਖਰੀ ਸੰਤਾਨ ਹੈ। ਲਾਹੌਰ ਤਖ਼ਤ ਦੇ ਵਾਰਿਸ ਵਜੋਂ ਇਸ ਨੂੰ ਧਿਆਨ ਵਿਚ ਰੱਖਿਆ ਜਾਵੇ।"

ਸੰਧਾਵਾਲੀਏ ਰਾਣੀ ਚੰਦ ਕੌਰ ਦੀ ਪਿੱਠ 'ਤੇ ਸਨ। ਚੰਦ ਕੌਰ ਨੂੰ ਗੱਦੀ ਸੰਭਾਲ ਦਿੱਤੀ ਗਈ। ਰਾਣੀ ਨੇ ਸੰਧਾ ਵਾਲੀਆਂ ਨੂੰ ਆਪਣੇ ਨਾਲ ਰਲਾ ਲਿਆ। ਡੋਗਰਿਆ ਲਈ ਇਹ ਗੱਠ-ਜੋੜ ਬੜਾ ਘਾਤਕ ਸੀ। ਉਹਨਾਂ ਨੇ ਫ਼ੌਜ ਨੂੰ ਅਤੇ ਜਰਨੈਲਾਂ ਨੂੰ ਰਾਣੀ ਚੰਦ ਕੌਰ ਵਿਰੁੱਧ ਭੜਕਾਇਆ। ਦੂਜੇ ਪਾਸੇ ਸ਼ੇਰ ਸਿੰਘ ਨੂੰ ਕਿਹਾ, ਇਹ ਸਹੀ ਮੌਕਾ ਹੈ. ਲਾਹੌਰ ਉੱਪਰ ਹਮਲਾ ਕਰਨ ਦਾ ਅਸੀਂ ਪਰਦੇ ਪਿੱਛੇ ਰਹਿਕੇ ਮਦਦ ਕਰਾਂਗੇ। ਇਸ ਦੇ ਨਾਲ ਹੀ ਉਹਨਾਂ ਨੇ ਰਾਣੀ ਜਿੰਦਾਂ ਨੂੰ ਜੰਮੂ ਸੁਨੇਹਾ ਭੇਜ ਦਿੱਤਾ-'ਸਹਿਜ਼ਾਦਾ ਦਲੀਪ ਸਿੰਘ ਨੂੰ ਲੈ ਕੇ ਆਪਣੇ ਅੰਗ ਰੱਖਿਆਕਾਂ ਨਾਲ ਫੋਰਨ ਲਾਹੌਰ ਪੁੱਜੇ। ਰਹਾਇਸ਼ ਅਤੇ ਹਿਫਾਜ਼ਤ ਦੀ ਜ਼ਿੰਮੇਵਾਰੀ ਸਾਡੀ ਹੈ।

ਕੁੰਵਰ ਸ਼ੇਰ ਸਿੰਘ ਡੋਗਰਿਆਂ ਦੀ ਚਾਲ ਵਿਚ ਫਸ ਗਿਆ। ਉਹ 14 ਜਨਵਰੀ 1841 ਨੂੰ 'ਬੁੱਧੂ ਕਾ ਆਵਾ' ਪਹੁੰਚ ਗਿਆ। ਫੌਜ ਨੇ ਸ਼ੇਰ ਸਿੰਘ ਨੂੰ ਮਹਾਰਾਜਾ ਐਲਾਨ ਕਰ ਦਿੱਤਾ। ਚੰਦ ਕੌਰ ਨੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ। ਉਸ ਨੇ ਤੁਰੰਤ ਦਰਬਾਰ ਲਗਾਇਆ। ਰਾਜਾ ਗੁਲਾਬ ਸਿੰਘ, ਜਮਾਂਦਾਰ ਖੁਸ਼ਹਾਲ ਸਿੰਘ, ਉਸ ਦਾ ਭਤੀਜਾ ਤੇਜ ਸਿੰਘ ਤੇ ਸੰਧਾਵਾਲੀਏ ਸਹਾਦਰਾਂ ਨੇ ਸ਼ੇਰ ਸਿੰਘ ਦੀ ਫੌਜ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਧਿਆਨ ਸਿੰਘ ਡੋਗਰਾ ਪਾਸੇ ਹੀ ਰਿਹਾ। ਉਸਨੇ ਆਪਣੇ ਤੀਜੇ ਭਰਾ ਸੁਚੇਤ ਸਿੰਘ ਨੂੰ ਸ਼ੇਰ ਸਿੰਘ ਨਾਲ ਮਿਲਕੇ ਚੱਲਣ ਦੀ ਚਾਲ ਖੇਡੀ।

ਸ਼ੇਰ ਸਿੰਘ ਨੇ ਰਾਤ ਵੇਲੇ 70 ਹਜ਼ਾਰ ਸੈਨਕਾਂ ਨਾਲ ਕਿਲ੍ਹੇ ਉੱਪਰ ਚੜ੍ਹਾਈ ਕਰ ਦਿੱਤੀ ਤੇ ਦਿਨ ਚੜ੍ਹਦੇ ਨੂੰ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ। ਲਾਹੌਰ ਸ਼ਹਿਰ ਵਿਚ ਸੈਨਿਕਾਂ ਨੇ ਲੁੱਟ ਮਾਰ ਕੀਤੀ। ਕਈ ਥਾਈਂ ਅੱਗਾਂ ਲੱਗੀਆਂ। ਧਿਆਨ ਸਿੰਘ ਆਪਣੇ ਦਾਅ ਉੱਪਰ ਸੀ। ਆਖ਼ਰ ਉਸ ਦੀ ਮਰਜ਼ੀ ਅਨੁਸਾਰ ਸੰਧੀ ਕਰ ਲਈ ਗਈ। ਸ਼ਰਤਾਂ ਤੈਅ ਕਰ ਲਈਆਂ। ਚੰਦ ਕੌਰ, ਲਾਹੌਰ ਦਾ ਕਿਲ੍ਹਾ ਸ਼ੇਰ ਸਿੰਘ ਦਾ ਹਵਾਲੇ ਕਰੇਗੀ। ਸ਼ੇਰ ਸਿੰਘ ਰਾਣੀ ਨੂੰ ਜੰਮੂ ਲਾਗੇ 9 ਲੱਖ ਦੀ ਸਲਾਨਾ ਜਾਗੀਰ ਦੇਵੇਗਾ। ਜਾਗੀਰ ਦਾ ਪ੍ਰਬੰਧ ਰਾਜਾ ਗੁਲਾਬ ਸਿੰਘ ਕਰੇਗਾ। ਸ਼ੇਰ ਸਿੰਘ ਰਾਣੀ ਚੰਦ ਕੌਰ ਨਾਲ ਵਿਆਹ ਨਹੀਂ ਕਰਵਾਏਗਾ (ਇਹ ਅਫ਼ਵਾਹ ਸੀ, ਸ਼ੇਰ ਸਿੰਘ ਨੇ ਰਾਣੀ ਚੰਦ ਕੌਰ ਨਾਲ ਵਿਆਹ ਕਰਵਾਉਣ ਦੀ ਇੱਛਾ ਦੱਸੀ ਸੀ। ਰਾਣੀ ਚੰਦ ਕੌਰ ਦੁਚਿੱਤੀ ਵਿਚ ਸੀ। ਪਰ ਇਹ ਵਿਆਹ ਡੋਗਰੇ ਭਰਾਵਾਂ ਨੂੰ ਕਤੱਈ ਰਾਸ ਨਹੀਂ ਸੀ ਬੈਠਦਾ। ਜੇ ਇਹ ਹੋ ਜਾਂਦਾ ਤਾਂ ਸ਼ਾਇਦ ਪੰਜਾਬ ਦਾ ਇਤਿਹਾਸ ਹੋਰ ਤਰ੍ਹਾਂ ਲਿਖਿਆ ਜਾਂਦਾ) ਤੇ ਡੰਗਰਿਆ ਨੂੰ ਬਿਨਾਂ ਕਿਸੇ ਜਾਨੀ-ਮਾਲੀ ਨੁਕਸਾਨ ਦੇ ਕਿਲ੍ਹੇ ਵਿਚੋਂ ਨਿਕਲਣ ਦਿੱਤਾ ਜਾਵੇਗਾ।

ਸਮਝੌਤੇ ਤੋਂ ਠੀਕ ਇਕ ਦਿਨ ਪਹਿਲਾਂ ਰਾਤ ਵੇਲੇ ਗੁਲਾਬ ਸਿੰਘ ਨੇ ਰਾਣੀ ਚੰਦ ਕੌਰ ਤੋਂ ਜੇਵਰਾਤ ਅਤੇ ਗਹਿਣੇ, ਹਿਫਾਜ਼ਤ ਲਈ ਉਸ ਪਾਸੋਂ ਲੈ ਲਏ। ਫਿਰ ਚੁੱਪ- ਚੁਪੀਤੇ ਖ਼ਜ਼ਾਨੇ ਵਿਚੋਂ ਸਭ ਕੁਝ ਕੱਢ ਲਿਆ ਤੇ 16 ਗੱਡਿਆਂ ਉੱਪਰ ਸੋਨੇ ਚਾਂਦੀ ਦੀਆਂ ਮੋਹਰਾਂ ਲੱਦ ਕੇ ਲੈ ਗਿਆ। ਹੋਰ ਸਮਾਨ, ਪਸ਼ਮੀਨੇ, ਦੁਸ਼ਾਲੇ, ਰਣਜੀਤ ਸਿੰਘ ਦੇ ਖ਼ਾਸ ਘੋੜੇ ਅਤੇ ਮਹਾਰਾਜੇ ਦੀਆਂ ਕੀਮਤੀ ਪੁਸ਼ਾਕਾਂ ਵੀ ਲੈ ਗਿਆ।

18 ਜਨਵਰੀ 1841 ਨੂੰ ਸ਼ੇਰ ਸਿੰਘ ਲਾਹੌਰ ਦੇ ਤਖ਼ਤ 'ਤੇ ਬੈਠ ਗਿਆ। ਜਾਂਦਾ ਹੋਇਆ ਗੁਲਾਬ ਸਿੰਘ, ਸ਼ੇਰ ਸਿੰਘ ਨੂੰ ਕੋਹੇਨੂਰ ਹੀਰਾ' ਸੋਪ ਗਿਆ, ਕਿ ਉਹ ਸ਼ੇਰ ਸਿੰਘ ਦੀਆਂ ਨਜ਼ਰਾਂ ਵਿੱਚ ਦਿਆਨਤਦਾਰ ਬਣਿਆ ਰਹੇ। ਸੇਰ ਸਿੰਘ ਨੇ ਖੁਸ਼ ਹੋ ਕੇ, ਤਿੱਥਰ ਇਲਾਕੇ ਦੇ 20 ਪਿੰਡ ਗੁਲਾਬ ਸਿੰਘ ਦੇ ਨਾਮ ਕਰ ਦਿੱਤੇ। ਧਿਆਨ ਸਿੰਘ ਫਿਰ ਵਜ਼ੀਰ ਬਣ ਗਿਆ। ਸੰਧਾਵਾਲੀਏ ਦਿਲੋਂ ਬਹੁਤ ਖਫ਼ਾ ਸਨ। ਸ਼ੇਰ ਸਿੰਘ ਨੇ ਸਭਨਾਂ ਦੀਆਂ ਜਾਗੀਰਾਂ ਜ਼ਬਤ ਗ੍ਰਿਫ਼ਤਾਰ ਕਰਨ ਦਾ ਹੁਕਮ ਦੇ ਦਿੱਤਾ। ਧਿਆਨ ਸਿੰਘ ਦੀਆਂ ਚਾਲਾਂ ਨਾਲ ਬੇਰ ਸਿੰਘ ਅਤੇ ਰਾਣੀ ਚੰਦ ਕੌਰ ਵਿਚਕਾਰ ਸਖਤ ਵਿਰੋਧ ਹੋ ਗਿਆ। ਫਿਰ ਧਿਆਨ ਸਿੰਘ ਨੇ ਦਾਸੀਆਂ ਰਾਹੀਂ, ਚੰਦ ਕੌਰ ਨੂੰ ਵੀ ਮਰਵਾ ਦਿੱਤਾ।

ਸ਼ੇਰ ਸਿੰਘ ਸ਼ਿਕਾਰ ਖੇਡਣ, ਸ਼ਰਾਬ ਦੀਆਂ ਮਹਿਫਲਾਂ ਸਜਾਉਣ ਅਤੇ ਰਖੇਲਾਂ ਵਿਚ ਸਮਾਂ ਬਿਤਾਉਣ ਦਾ ਆਦੀ ਸੀ। ਜਦ ਧਿਆਨ ਸਿੰਘ ਦਰਬਾਰ ਦੇ ਮਾਮਲਿਆ ਵਿਚ ਕੁਝ ਵਧੇਰੇ ਹੀ ਦਖਲ-ਅੰਦਾਜ਼ੀ ਅਤੇ ਮਨਮਾਨੀ ਕਰਨ ਲੱਗਾ ਤਾਂ ਸ਼ੇਰ ਸਿੰਘ ਦੇ ਉਸ ਨਾਲ ਸਬੰਧ ਵਿਗੜ ਗਏ। ਇਹ ਗੱਲ ਸੰਧਾਵਾਲੀਆਂ ਨੂੰ ਰਾਸ ਆਉਂਦੀ ਸੀ। ਉਹਨਾਂ ਨੇ ਮੌਕਾ ਵੇਖਕੇ ਸ਼ੇਰ ਸਿੰਘ ਨੂੰ ਕਿਹਾ, 'ਧਿਆਨ ਸਿੰਘ ਡੋਗਰੇ ਨੇ ਮਹਾਰਾਜੇ ਨੂੰ ਮਾਰਨ ਲਈ 60 ਲੱਖ ਰੁਪਏ ਦਿੱਤੇ ਹਨ। ਸ਼ੇਰ ਸਿੰਘ ਨੇ ਯਕੀਨ ਕਰ ਲਿਆ। ਉਸ ਨੇ ਅਜੀਤ ਸਿੰਘ ਅਤੇ ਲਹਿਣਾ ਸਿੰਘ ਨੂੰ ਹੁਕਮ ਦਿੱਤਾ-ਧਿਆਨ ਸਿੰਘ ਡੋਗਰੇ ਨੂੰ ਖ਼ਤਮ ਕਰ ਦਿਉਂ।

ਸੰਧਾਂਵਾਲੀਆਂ ਨੇ ਸ਼ੇਰ ਸਿੰਘ ਤੇ ਬਦਲਾ ਲੈਣ ਦੀ ਚਾਲ ਖੇਡੀ। ਉਹਨਾਂ ਨੇ ਧਿਆਨ ਸਿੰਘ ਨੂੰ ਸ਼ੇਰ ਸਿੰਘ ਦਾ ਫੁਰਮਾਨ ਵਿਖਾ ਦਿੱਤਾ। ਜਦ ਧਿਆਨ ਸਿੰਘ ਨੂੰ ਸ਼ੇਰ ਸਿੰਘ ਦੀ ਨੀਯਤ ਉੱਪਰ ਵਿਸ਼ਵਾਸ ਨਾ ਆਇਆ ਤਾਂ ਸੰਧਾਂਵਾਲੀਆਂ ਨੇ ਕਿਹਾ-'ਅਸੀਂ ਵੀ ਸ਼ੇਰ ਸਿੰਘ ਨੂੰ ਲਾਂਭੇ ਕਰਨਾ ਚਾਹੁੰਦੇ ਹਾਂ। ਤਾਂ ਧਿਆਨ ਸਿੰਘ ਨੇ ਇਸ ਸਾਜ਼ਸ਼ ਵਿਚ ਉਹਨਾਂ ਦਾ ਪੂਰਾ ਸਾਥ ਦੇਣ ਦਾ ਵਚਨ ਦਿੱਤਾ।

ਅਗਲੇ ਦਿਨ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋ ਰਹੀਆਂ ਸਨ। ਸ਼ੇਰ ਸਿੰਘ ਬਾਰਾਂਦਰੀ ਵਿਚ ਬੈਠਾ ਪਹਿਲਵਾਨਾਂ ਦੇ ਜੌਹਰ ਵੇਖ ਰਿਹਾ ਸੀ। ਅਜੀਤ ਸਿੰਘ ਸੰਧਾਵਾਲੀਆ, ਸ਼ੇਰ ਸਿੰਘ ਨੂੰ ਇਕ ਨਵੀਂ ਬੰਦੂਕ ਦੇਣ ਦੇ ਬਹਾਨੇ ਆਇਆ ਤੇ ਉਥੇ ਹੀ ਛਾਤੀ ਵਿਚ ਗੋਲੀਆਂ ਦਾਗ ਦਿੱਤੀਆਂ। ਕੋਲ ਹੀ ਸ਼ੇਰ ਸਿੰਘ ਦਾ ਪੁੱਤਰ ਪਰਤਾਪ ਸਿੰਘ ਖੜ੍ਹਾ ਸੀ। ਲਹਿਣਾ ਸਿੰਘ ਨੇ ਉਸਦਾ ਵੀ ਕਤਲ ਕਰ ਦਿੱਤਾ। ਅਜੀਤ ਸਿੰਘ ਦੀ ਤਸੱਲੀ ਨਾ ਹੋਈ, ਉਸ ਨੇ ਸ਼ੇਰ ਸਿੰਘ ਦਾ ਸਿਰ ਤਲਵਾਰ ਨਾਲ ਲਾਹ ਦਿੱਤਾ' ਅਜੇ ਵੀ ਸੰਧਾਵਾਲੀਆਂ ਦਾ ਗੁੱਸਾ ਸ਼ਾਂਤ ਨਹੀਂ ਸੀ ਹੋਇਆ। ਉਹ ਉਸੇ ਕ੍ਰੋਧ ਨਾਲ ਧਿਆਨ ਸਿੰਘ ਕੋਲ ਆਏ।

ਪੁੱਛਿਆ- ਅਸੀ ਸ਼ੇਰ ਸਿੰਘ ਨੂੰ ਖ਼ਤਮ ਕਰ ਆਏ ਹਾਂ, ਹੁਣ ਅਗਲਾ ਮਹਾਰਾਜਾ ਕੋਣ ਹੋਵੇਗਾ '

-'ਦਲੀਪ ਸਿੰਘ।' ਪਹਿਲਾਂ ਤੋਂ ਹੀ ਤਿਆਰ ਕੀਤੀ ਯੋਜਨਾ ਅਨੁਸਾਰ ਧਿਆਨ ਸਿੰਘ ਨੇ ਕਿਹਾ।

-ਤੇ ਤੂੰ ਹੋਵੇਂਗਾ ਉਸ ਦਾ ਵਜ਼ੀਰ, ਏਹੀ ਨਾ ? ਸਾਨੂੰ ਕੀ ਮਿਲਿਆ ?" ਅਜੀਤ ਸਿੰਘ ਨੇ ਬੰਦੂਕ ਉਸ ਵੱਲ ਸਿੱਧੀ ਕਰ ਦਿੱਤੀ। ਲਹਿਣਾ ਸਿੰਘ ਨੇ ਤਲਵਾਰ ਮਿਆਨ ਚੋਂ ਧੂ ਲਈ।

ਧਿਆਨ ਸਿੰਘ ਨੇ ਉਸ ਭੱਜਣ ਦਾ ਯਤਨ ਕੀਤਾ ਤਾਂ ਗੋਲੀ ਉਸ ਦੀ ਗਿੱਚੀ ਵਿਚ ਵੱਜੀ। ਉਹ ਥਾਂਏ ਡਿੱਗ ਪਿਆ। 'ਆਹ ਲੈ ਵਜ਼ੀਰੀ' ਕਹਿੰਦਿਆਂ, ਸੰਧਾ ਵਾਲੀਆਂ ਨੇ ਤੜਪਦੇ ਧਿਆਨ ਸਿੰਘ ਉੱਪਰ ਥੁੱਕਿਆ। ਰਾਣੀ ਜਿੰਦਾ ਕਤਲਾ ਦੀ ਖ਼ਬਰ ਸੁਣ ਕੇ ਸਕਤੇ ਵਿਚ ਆ ਗਈ। ਉਸ ਨੂੰ ਦਲੀਪ ਸਿੰਘ ਦਾ ਫਿਕਰ ਹੋਇਆ। ਸੰਧਾਵਾਲੀਆ ਨੇ ਜਿੰਦਾਂ ਨੂੰ ਭਰੋਸਾ ਦਿੱਤਾ-'ਅਸੀਂ ਦਲੀਪ ਸਿੰਘ ਨੂੰ ਮਹਾਰਾਜਾ ਬਣਾਵਾਂਗੇ। ਲਹਿਣਾ ਸਿੰਘ ਵਜ਼ੀਰ ਹੋਵੇਗਾ ਸਭ ਕੁਝ ਪਹਿਲਾਂ ਵਾਂਗ ਹੀ ਚੱਲੇਗਾ। ਪੰਜਾਬ ਦੇ ਦੋਖੀਆਂ ਦਾ ਨਾਸ ਹੋ ਗਿਆ ਹੈ।

ਪਰ ਅਜੇ ਬੜਾ ਕੁਝ ਹੋਰ ਵਾਪਰਨਾ ਸੀ। ਸ਼ਾਹ ਮੁਹੰਮਦ ਤਾਂ ਤੂੰ ਪੜਿਆ ਹੀ ਹੋਣੇ ਅੱਗੇ ਰਾਜ ਆਇਆ ਹੱਥ ਬਰਛਿਆਂ ਦੇ।

ਪਈ ਖੜਕਦੀ ਨਿੱਤ ਤਲਵਾਰ ਮੀਆਂ।ਹੱਡਾ ਰੋੜੀ ਦੀ ਗਿਰਝ ਵਾਂਗ, ਅੰਗਰੇਜ਼ੀ ਹਕੂਮਤ ਦੀ ਅੱਖ ਪੰਜਾਬ ਉੱਪਰ ਸੀ। ਉਹਨਾਂ ਅੰਦਰ ਖੁਸ਼ੀ ਦੀ ਲਹਿਰ ਸੀ। ਸਿੱਖ ਸਰਦਾਰ ਆਪ ਹੀ ਉਹਨਾਂ ਦਾ ਕੰਮ ਆਸਾਨ ਕਰ ਰਹੇ ਸਨ। ਬੱਸ ਲਾਹੌਰ ਦਰਬਾਰ ਵਿਚ ਉਹਨਾਂ ਨੇ ਆਪਣੇ ਮੋਹਰੇ ਫਿੱਟ।

ਹੀਰਾ ਸਿੰਘ ਨੇ ਜਦ ਸੁਣਿਆ, ਸੰਧਾਵਾਲੀਆਂ ਨੇ ਉਸ ਦੇ ਪਿਤਾ ਦਾ ਕਤਲ ਕਰ

ਦਿੱਤਾ ਹੈ, ਉਹ ਉਸੇ ਘੜੀ ਆਪਣੇ ਚਾਚੇ ਸੁਚੇਤ ਸਿੰਘ ਨੂੰ ਨਾਲ ਲੈ ਕੇ ਜਨਰਲ

ਅਵੀਟਾਬੀਲ ਨੂੰ ਮਿਲਿਆ ਤੇ ਫੌਜ ਨੂੰ ਲਾਲਚ ਦੇ ਕੇ 100 ਤੋਪਾਂ ਨਾਲ ਲਾਹੌਰ ਕਿਲ੍ਹੇ

ਉਪਰ ਹਮਲਾ ਕਰ ਦਿੱਤਾ। ਸੰਧਾਂਵਾਲੀਆਂ ਨੂੰ ਆਸ ਨਹੀਂ ਸੀ, ਹੀਰਾ ਸਿੰਘ ਏਡਾ ਵੱਡਾ

ਕਦਮ ਚੁੱਕੇਗਾ। ਉਹਨਾਂ ਨੇ ਕਿਲ੍ਹੇ ਦੇ ਦਰਵਾਜ਼ੇ ਬੰਦ ਕਰਵਾ ਦਿੱਤੇ। ਪਰ ਤੋਪਾਂ ਦੇ

ਗੋਲਿਆਂ ਨੇ ਦਰਵਾਜ਼ੇ ਤੋੜ ਦਿੱਤੇ। ਅਜੀਤ ਸਿੰਘ ਕਿਲ੍ਹੇ ਦੀ ਕੰਧ ਚੜ੍ਹਕੇ ਭੱਜਣ

ਲੱਗਾ, ਫੜਕੇ ਕਤਲ ਕਰ ਦਿੱਤਾ। ਲਹਿਣਾ ਸਿੰਘ ਨੂੰ ਇਕ ਕਮਰੇ ਵਿਚੋਂ ਲੱਭ ਲਿਆ।

ਫਿਰ ਸੰਧਾਂਵਾਲੀਆਂ ਦੇ ਸਾਰੇ ਨਜ਼ਦੀਕੀ ਲੱਭ ਲੱਭ ਕੇ ਮਾਰ ਦਿੱਤੇ, ਜਗੀਰਾਂ ਉੱਪਰ

ਕਬਜ਼ਾ ਕਰ ਲਿਆ।

ਅੰਗਰੇਜ਼ਾਂ ਨੂੰ ਇਹ ਸੁਣ ਕੇ ਬੜਾ ਸਦਮਾ ਲੱਗਾ। ਸੰਧਾਂਵਾਲੀਏ, ਲਾਹੌਰ ਦਰਬਾਰ ਵਿਚ ਉਹਨਾਂ ਦੇ ਵੱਡੇ ਜਾਸੂਸ ਅਤੇ ਹਿਮੋਤੀ ਸਨ। ਹੁਣ ਜਰੂਰੀ ਸੀ, ਉਹਨਾਂ ਦੇ ਭਰਾ, ਜਿਨ੍ਹਾਂ ਨੇ ਅੰਗਰੇਜ਼ੀ ਇਲਾਕੇ ਵਿਚ ਪਨਾਹ ਲਈ ਹੋਈ ਸੀ। ਉਹਨਾਂ ਨੂੰ ਪੰਜਾਬ ਭੇਜਿਆ ਜਾਵੇ।

ਆਖ਼ਰ ਨਾਬਾਲਗ ਦਲੀਪ ਸਿੰਘ ਨੂੰ, ਪੰਜਾਬ ਦਾ ਮਹਾਰਾਜਾ ਐਲਾਨ ਕਰ ਦਿੱਤਾ ਗਿਆ। ਹੀਰਾ ਸਿੰਘ ਵਜ਼ੀਰ ਬਣਿਆ। ਲਾਹੌਰ ਵਿਚ, ਅਮੀਰਾਂ, ਵਜ਼ੀਰਾਂ ਵਿਚ ਤੇ ਹੱਟੀਆਂ-ਭੱਠੀਆਂ ਉੱਪਰ ਵਿਅੰਗ ਬਣ ਕੱਸੇ ਜਾਣ ਲੱਗੇ। 'ਮਹਾਰਾਜਾ ਪੰਜ ਸਾਲਾਂ ਦਾ ਤੇ ਵਜ਼ੀਰ ਪੱਚੀ ਸਾਲਾਂ ਦਾ।' ਸਹਾਇਕ ਵਜ਼ੀਰ ਮਿਸਰ ਜੱਲਾ ਨੂੰ ਬਣਾਇਆ ਗਿਆ। ਜੱਲ੍ਹਾ ਪਹਿਲਾਂ ਹੀ ਕਾਫ਼ੀ ਬਦਨਾਮ ਸੀ। ਰਾਣੀ ਜਿੰਦਾਂ ਦਾ ਭਰਾ ਜਵਾਹਰ ਸਿੰਘ, ਹੀਰਾ ਸਿੰਘ ਤੇ ਡੋਗਰਿਆਂ ਦਾ ਦੁਸ਼ਮਣ ਸੀ। ਹੀਰਾ ਸਿੰਘ ਦਾ ਚਾਚਾ ਸੁਚੇਤ ਸਿੰਘ ਚਾਹੁੰਦਾ ਸੀ, ਉਹ ਆਪ ਵਜ਼ੀਰ ਬਣੇ। ਜੰਮੂ ਦਾ ਰਾਜਾ ਗੁਲਾਬ ਸਿੰਘ ਡੋਗਰਿਆਂ ਦਾ ਵੱਡਾ ਭਰਾ ਲਾਹੌਰ ਦਰਬਾਰ ਦੇ ਛੜਯੰਤਰਾਂ ਨੂੰ ਤਿੱਖੀ ਨਜ਼ਰ ਨਾਲ ਵੇਖ ਰਿਹਾ ਸੀ। ਉਸ ਨੇ ਅੰਗਰੇਜ਼ਾਂ ਨਾਲ ਵੀ ਪੂਰਾ ਰਾਬਤਾ ਬਣਾਇਆ ਹੋਇਆ ਸੀ। ਜਵਾਹਰ ਸਿੰਘ ਨੇ ਛਾਉਣੀ ਵਿਚ ਜਾ ਕੇ ਦਰਬਾਰ ਵਿਚ ਹੁੰਦੀਆਂ ਸਾਜ਼ਸ਼ਾਂ ਬਾਰੇ ਦੱਸਣਾ ਚਾਹਿਆ। ਪਰ ਹੀਰਾ ਸਿੰਘ ਨੇ ਪੰਚਾਂ ਨੂੰ ਆਪਣੇ ਪੱਖ ਵਿਚ ਕੀਤਾ ਹੋਇਆ ਸੀ। ਜਵਾਹਰ ਸਿੰਘ ਦੀ ਕਿਸੇ ਨੇ ਨਾ ਸੁਣੀ। ਮਿਸਰ ਜੋਧਾ ਰਾਮ ਨੇ ਤਾਂ ਉਸ ਨੂੰ ਛਿੱਤਰ ਵੀ ਵਿਖਾਇਆ ਅਤੇ ਹੀਰਾ ਸਿੰਘ ਤੇ ਜੱਲੇ ਦੇ ਹੁਕਮ ਨਾਲ ਉਲਟਾ ਜਵਾਹਰ ਸਿੰਘ ਨੂੰ ਕੈਦ ਕਰ ਲਿਆ। 2 ਫਰਵਰੀ 1844 ਨੂੰ ਸਹਿਜ਼ਾਦਾ ਦਲੀਪ ਸਿੰਘ ਦੀ ਤਾਜਪੋਸ਼ੀ ਦੀ ਰਸਮ ਹੋਣੀ ਸੀ। ਰਾਣੀ ਜਿੰਦਾਂ ਨੇ ਧਮਕੀ ਦਿੱਤੀ, ਜਦ ਤੱਕ ਮੇਰੇ ਭਰਾ ਜਵਾਹਰ ਸਿੰਘ ਨੂੰ ਰਿਹਾ ਨਹੀਂ ਕੀਤਾ ਜਾਂਦਾ, ਤਾਜਪੋਸ਼ੀ ਨਹੀਂ ਹੋਵੇਗੀ। ਹੀਰਾ ਸਿੰਘ ਨੇ ਮਹਾਰਾਣੀ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ। ਪਰ ਰਾਣੀ ਨਹੀਂ ਮੰਨੀ, ਆਖ਼ਰ ਜਵਾਹਰ ਸਿੰਘ ਨੂੰ ਰਿਹਾ ਕਰਨਾ ਪਿਆ।

ਅਗਲੇ ਦਿਨਾਂ ਵਿਚ ਅਤਰ ਸਿੰਘ ਸੰਧਾਂਵਾਲੀਆ ਦਾ ਵੀ ਕਤਲ ਕਰ ਦਿੱਤਾ ਗਿਆ। ਮਿਸਰ ਜੱਲੇ ਦੀਆਂ ਵਧੀਕੀਆਂ ਬਹੁਤ ਵਧ ਗਈਆਂ। ਇਕ ਵਾਰ ਤਾਂ ਉਸ ਨੇ ਮਹਾਰਾਣੀ ਜਿੰਦਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਪੁੰਨ-ਦਾਨ ਕਰਨ ਤੋਂ ਵੀ ਰੋਕਿਆ ਤੇ ਨਜ਼ਰਬੰਦ ਕਰਨ ਦੀ ਧਮਕੀ ਦਿੱਤੀ। ਜਿੰਦਾ ਲਈ ਇਹ ਬਹੁਤ ਵੱਡਾ ਅਪਮਾਨ ਸੀ। ਜੱਲੇ ਨੇ ਜਿੰਦਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਮਹਾਰਾਣੀ ਜਿੰਦਾਂ ਨੇ ਦੁੱਖੀ ਹੋਕੇ ਫੌਜ ਕੋਲ ਸ਼ਕਾਇਤ ਕੀਤੀ ਕਿ ਅਸੀਂ ਇਕ ਤਰ੍ਹਾਂ ਨਾਲ ਡੋਗਰਿਆਂ ਦੇ ਕੈਦੀ ਹਾਂ। ਉਸ ਨੇ ਭਾਵੁਕ ਹੋ ਕੇ ਕਿਹਾ-ਫੌਜ ਜਾਂ ਉਸ ਦੇ ਪੁੱਤਰ ਦਲੀਪ ਸਿੰਘ ਨੂੰ ਚੁਣ ਲਵੋ ਜਾਂ ਹੀਰਾ ਸਿੰਘ ਤੇ ਜੱਲੇ ਨੂੰ। ਫੌਜ ਨੂੰ ਪਤਾ ਸੀ, ਪੰਡਤ ਜੱਲੇ ਦੀਆਂ ਮਨਮਾਨੀਆਂ ਬਹੁਤ ਵਧ ਗਈਆਂ ਹਨ। ਉਸ ਨੇ ਸਾਜ਼ਸ਼ ਨਾਲ ਆਪਣੇ ਲਈ ਖ਼ਤਰਾ ਬਣ ਰਹੇ ਸੁਚੇਤ ਸਿੰਘ ਨੂੰ ਮਰਵਾ ਦਿੱਤਾ। ਹੁਣ ਲਾਹੌਰ ਵਿਚ ਜੱਲੇ ਦੇ ਅਤਿਆਚਾਰ ਹੋਰ ਵੀ ਵਧ ਗਏ। ਲੋਕਾਂ ਅਖਾਣ ਬਣਾ ਲਏ। ''धर भेलाउ, उठा ला....।

ਪਰ ਜਿਵੇਂ ਜਿਵੇਂ ਹੀਰਾ ਸਿੰਘ ਅਤੇ ਜੱਲੇ ਦੀਆਂ ਬਦਤਮੀਜੀਆਂ ਵਧਦੀਆਂ ਗਈਆਂ, ਫੌਜ ਅਤੇ ਸਰਦਾਰ ਉਹਨਾਂ ਦੇ ਵਿਰੋਧੀ ਹੁੰਦੇ ਗਏ। ਰਾਣੀ ਜਿੰਦਾ ਤਾਂ ਪਹਿਲਾਂ ਹੀ ਖਫ਼ਾ ਸੀ। ਹਾਲਾਤ ਅਣਸੁਖਾਵੇਂ ਦੇਖ ਕੇ ਹੀਰਾ ਸਿੰਘ ਅਤੇ ਜੱਲੇ ਨੇ ਸ਼ਾਹੀ ਖਜ਼ਾਨਾ ਕਾਬੂ ਕਰਕੇ, ਜੰਮੂ ਵੱਲ ਨਿਕਲ ਜਾਣ ਦੀ ਗੋਦ ਗੁੰਦ ਲਈ। ਪੋਹ ਮਹੀਨੇ ਦੀ ਇਕ ਠੰਢੀ ਰਾਤ, ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ, ਖਜਾਨਚੀ ਤੋਂ ਜ਼ਬਰਦਸਤੀ ਖਜਾਨਾ ਖੁਲਵਾ ਕੇ ਸਭ ਕੁਝ ਹਾਥੀਆਂ, ਘੋੜਿਆਂ ਉਪਰ ਲਦਵਾ ਲਿਆ ਤੇ ਚੁੱਪ ਚਪੀਤੇ ਜੰਮੂ ਦੇ ਰਾਹ ਪੈ ਗਏ।

ਜਦ ਇਹ ਖ਼ਬਰ ਜਵਾਹਰ ਸਿੰਘ ਨੂੰ ਮਿਲੀ, ਉਸ ਨੇ ਸ਼ਾਮ ਸਿੰਘ ਅਟਾਰੀਵਾਲਾ ਅਤੇ ਅਤਰ ਸਿੰਘ ਕਾਲਿਆਂ ਵਾਲਾ ਦੀ ਫੌਜ ਨਾਲ ਉਹਨਾਂ ਨੂੰ 10 ਕੋਹ ਵੀ ਨਾ ਜਾਣ ਦਿੱਤਾ। ਹੀਰਾ ਸਿੰਘ ਪਾਸ ਆਪਣੀ ਨਿੱਜੀ ਫ਼ੌਜ ਸੀ। ਉਥੇ ਗਹਿ-ਗੱਚ ਲੜਾਈ ਹੋਈ। ਹੀਰਾ ਸਿੰਘ, ਅਤਰ ਸਿੰਘ ਦੇ ਹੱਥੋਂ ਮਾਰਿਆ ਗਿਆ। ਭੱਜੇ ਜਾਂਦੇ ਜੱਲੋ ਪੰਡਤ ਨੂੰ ਵੀ ਫੜ ਕੇ ਕਤਲ ਕਰ ਦਿੱਤਾ ਗਿਆ। ਅਗਲੇ ਦਿਨ ਸਵੇਰੇ ਹੀਰਾ ਸਿੰਘ ਦਾ ਸਿਰ ਲਾਹੌਰੀ ਦਰਵਾਜ਼ੇ ਵਿਚ ਟੰਗਿਆ ਗਿਆ। ਜੱਲੇ ਦਾ ਸਿਰ ਨਿਹੰਗਾਂ ਦੇ ਹੱਥ ਆ ਗਿਆ। ਉਹ ਲਾਹੌਰ ਦੇ ਬਜ਼ਾਰਾਂ ਵਿਚ ਉਸ ਨੂੰ ਵੇਚਣ ਦਾ ਹੋਕਾ ਦੇਣ ਲੱਗੇ 'ਕੌੜੀ ਦਿਉ, ਜੱਲਾ ਲਓ। 2 ਫਰਵਰੀ 1844 ਨੂੰ ਸਹਿਜ਼ਾਦਾ ਦਲੀਪ ਸਿੰਘ ਦੀ ਤਾਜਪੋਸ਼ੀ ਦੀ ਰਸਮ ਹੋਣੀ ਸੀ। ਰਾਣੀ ਜਿੰਦਾਂ ਨੇ ਧਮਕੀ ਦਿੱਤੀ, ਜਦ ਤੱਕ ਮੇਰੇ ਭਰਾ ਜਵਾਹਰ ਸਿੰਘ ਨੂੰ ਰਿਹਾ ਨਹੀਂ ਕੀਤਾ ਜਾਂਦਾ, ਤਾਜਪੋਸ਼ੀ ਨਹੀਂ ਹੋਵੇਗੀ। ਹੀਰਾ ਸਿੰਘ ਨੇ ਮਹਾਰਾਣੀ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ। ਪਰ ਰਾਣੀ ਨਹੀਂ ਮੰਨੀ, ਆਖ਼ਰ ਜਵਾਹਰ ਸਿੰਘ ਨੂੰ ਰਿਹਾ ਕਰਨਾ ਪਿਆ।

ਅਗਲੇ ਦਿਨਾਂ ਵਿਚ ਅਤਰ ਸਿੰਘ ਸੰਧਾਂਵਾਲੀਆ ਦਾ ਵੀ ਕਤਲ ਕਰ ਦਿੱਤਾ ਗਿਆ। ਮਿਸਰ ਜੱਲੇ ਦੀਆਂ ਵਧੀਕੀਆਂ ਬਹੁਤ ਵਧ ਗਈਆਂ। ਇਕ ਵਾਰ ਤਾਂ ਉਸ ਨੇ ਮਹਾਰਾਣੀ ਜਿੰਦਾਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਪੁੰਨ-ਦਾਨ ਕਰਨ ਤੋਂ ਵੀ ਰੋਕਿਆ ਤੇ ਨਜ਼ਰਬੰਦ ਕਰਨ ਦੀ ਧਮਕੀ ਦਿੱਤੀ। ਜਿੰਦਾ ਲਈ ਇਹ ਬਹੁਤ ਵੱਡਾ ਅਪਮਾਨ ਸੀ। ਜੱਲੇ ਨੇ ਜਿੰਦਾਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਮਹਾਰਾਣੀ ਜਿੰਦਾਂ ਨੇ ਦੁੱਖੀ ਹੋਕੇ ਫੌਜ ਕੋਲ ਸ਼ਕਾਇਤ ਕੀਤੀ ਕਿ ਅਸੀਂ ਇਕ ਤਰ੍ਹਾਂ ਨਾਲ ਡੋਗਰਿਆਂ ਦੇ ਕੈਦੀ ਹਾਂ। ਉਸ ਨੇ ਭਾਵੁਕ ਹੋ ਕੇ ਕਿਹਾ-ਫੌਜ ਜਾਂ ਉਸ ਦੇ ਪੁੱਤਰ ਦਲੀਪ ਸਿੰਘ ਨੂੰ ਚੁਣ ਲਵੋ ਜਾਂ ਹੀਰਾ ਸਿੰਘ ਤੇ ਜੱਲੇ ਨੂੰ। ਫੌਜ ਨੂੰ ਪਤਾ ਸੀ, ਪੰਡਤ ਜੱਲੇ ਦੀਆਂ ਮਨਮਾਨੀਆਂ ਬਹੁਤ ਵਧ ਗਈਆਂ ਹਨ। ਉਸ ਨੇ ਸਾਜ਼ਸ਼ ਨਾਲ ਆਪਣੇ ਲਈ ਖ਼ਤਰਾ ਬਣ ਰਹੇ ਸੁਚੇਤ ਸਿੰਘ ਨੂੰ ਮਰਵਾ ਦਿੱਤਾ। ਹੁਣ ਲਾਹੌਰ ਵਿਚ ਜੱਲੇ ਦੇ ਅਤਿਆਚਾਰ ਹੋਰ ਵੀ ਵਧ ਗਏ। ਲੋਕਾਂ ਅਖਾਣ ਬਣਾ ਲਏ। 

ਪਰ ਜਿਵੇਂ ਜਿਵੇਂ ਹੀਰਾ ਸਿੰਘ ਅਤੇ ਜੱਲੇ ਦੀਆਂ ਬਦਤਮੀਜੀਆਂ ਵਧਦੀਆਂ ਗਈਆਂ, ਫੌਜ ਅਤੇ ਸਰਦਾਰ ਉਹਨਾਂ ਦੇ ਵਿਰੋਧੀ ਹੁੰਦੇ ਗਏ। ਰਾਣੀ ਜਿੰਦਾ ਤਾਂ ਪਹਿਲਾਂ ਹੀ ਖਫ਼ਾ ਸੀ। ਹਾਲਾਤ ਅਣਸੁਖਾਵੇਂ ਦੇਖ ਕੇ ਹੀਰਾ ਸਿੰਘ ਅਤੇ ਜੱਲੇ ਨੇ ਸ਼ਾਹੀ ਖਜ਼ਾਨਾ ਕਾਬੂ ਕਰਕੇ, ਜੰਮੂ ਵੱਲ ਨਿਕਲ ਜਾਣ ਦੀ ਗੋਦ ਗੁੰਦ ਲਈ। ਪੋਹ ਮਹੀਨੇ ਦੀ ਇਕ ਠੰਢੀ ਰਾਤ, ਪਹਿਰੇਦਾਰਾਂ ਨੂੰ ਰਿਸ਼ਵਤ ਦੇ ਕੇ, ਖਜਾਨਚੀ ਤੋਂ ਜ਼ਬਰਦਸਤੀ ਖਜਾਨਾ ਖੁਲਵਾ ਕੇ ਸਭ ਕੁਝ ਹਾਥੀਆਂ, ਘੋੜਿਆਂ ਉਪਰ ਲਦਵਾ ਲਿਆ ਤੇ ਚੁੱਪ ਚਪੀਤੇ ਜੰਮੂ ਦੇ ਰਾਹ ਪੈ ਗਏ।

ਜਦ ਇਹ ਖ਼ਬਰ ਜਵਾਹਰ ਸਿੰਘ ਨੂੰ ਮਿਲੀ, ਉਸ ਨੇ ਸ਼ਾਮ ਸਿੰਘ ਅਟਾਰੀਵਾਲਾ ਅਤੇ ਅਤਰ ਸਿੰਘ ਕਾਲਿਆਂ ਵਾਲਾ ਦੀ ਫੌਜ ਨਾਲ ਉਹਨਾਂ ਨੂੰ 10 ਕੋਹ ਵੀ ਨਾ ਜਾਣ ਦਿੱਤਾ। ਹੀਰਾ ਸਿੰਘ ਪਾਸ ਆਪਣੀ ਨਿੱਜੀ ਫ਼ੌਜ ਸੀ। ਉਥੇ ਗਹਿ-ਗੱਚ ਲੜਾਈ ਹੋਈ। ਹੀਰਾ ਸਿੰਘ, ਅਤਰ ਸਿੰਘ ਦੇ ਹੱਥੋਂ ਮਾਰਿਆ ਗਿਆ। ਭੱਜੇ ਜਾਂਦੇ ਜੱਲੋ ਪੰਡਤ ਨੂੰ ਵੀ ਫੜ ਕੇ ਕਤਲ ਕਰ ਦਿੱਤਾ ਗਿਆ। ਅਗਲੇ ਦਿਨ ਸਵੇਰੇ ਹੀਰਾ ਸਿੰਘ ਦਾ ਸਿਰ ਲਾਹੌਰੀ ਦਰਵਾਜ਼ੇ ਵਿਚ ਟੰਗਿਆ ਗਿਆ। ਜੱਲੇ ਦਾ ਸਿਰ ਨਿਹੰਗਾਂ ਦੇ ਹੱਥ ਆ ਗਿਆ। ਉਹ ਲਾਹੌਰ ਦੇ ਬਜ਼ਾਰਾਂ ਵਿਚ ਉਸ ਨੂੰ ਵੇਚਣ ਦਾ ਹੋਕਾ ਦੇਣ ਲੱਗੇ 'ਕੌੜੀ ਦਿਉ, ਜੱਲਾ ਲਓ। ਸਾਜਿਸ਼ ਨਾਲ ਅੰਗਰੇਜ਼ਾਂ ਵਿਰੁੱਧ ਜੰਗ ਲੜਨ ਦੇ ਇੱਛੁਕ ਸਨ। 30 ਸਤੰਬਰ 1845 ਨੂੰ ਲਾਰਡ ਹਾਰਡਿੰਗ ਨੇ ਇੰਗਲੈਂਡ ਨੂੰ ਪੱਤਰ ਲਿਖਿਆ- ਸਿੱਖ ਆਰਮੀ ਤਾਂ ਅਮਨ ਚਾਹੁੰਦੀ ਹੈ ਪਰ ਮਿਸਰ ਲਾਲ ਸਿੰਘ ਅਤੇ ਕਮਾਂਡਰ-ਇਨ-ਚੀਫ ਤੇਜ ਸਿੰਘ ਉਸ ਨੂੰ ਜੰਗ ਵਾਸਤੇ ਉਕਸਾ ਰਹੇ ਹਨ।

ਇਸ ਦੌਰਾਨ ਰਾਣੀ ਜਿੰਦਾਂ ਅਤੇ ਰਾਜਾ ਲਾਲ ਸਿੰਘ ਵਿਚਕਾਰ ਆਸ਼ਕੀ ਦੀਆਂ ਅਫ਼ਵਾਹਾਂ ਉੱਡੀਆਂ। ਪੰਜਾਬ ਦੀ ਬਦਕਿਸਮਤੀ ਵਿਚ ਹੋਰ ਵਾਧਾ ਕਰਨ ਲਈ ਰਾਣੀ ਜਿੰਦਾ ਬਾਰੇ ਇਕ ਖ਼ਬਰ ਇਹ ਵੀ ਫੈਲ ਗਈ ਕਿ ਉਹ ਅੰਗਰੇਜ਼ਾਂ ਨੂੰ ਪੰਜਾਬ ਉੱਪਰ ਹਮਲਾ ਕਰਨ ਲਈ ਉਕਸਾ ਰਹੀ ਹੈ ਤੇ ਫੌਜ ਕੋਲੋਂ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣਾ ਚਾਹੁੰਦੀ ਹੈ। ਰਣਜੀਤ ਸਿੰਘ ਸਮੇਂ ਅੰਗਰੇਜ਼ਾਂ ਨਾਲ ਕੀਤੀਆਂ ਮਿੱਤਰਤਾ ਦੀਆਂ ਸੰਧੀਆਂ ਨੂੰ ਭੁਲਾ ਕੇ, ਖ਼ਾਲਸਾ ਫੌਜ ਨੇ ਅੰਗਰੇਜ਼ਾਂ ਨਾਲ ਜੰਗ ਲੜਨ ਦਾ ਫੈਸਲਾ ਕਰ ਲਿਆ।

ਗਵਰਨਰ ਜਨਰਲ ਨੇ ਵੀ 13 ਦਸੰਬਰ 1845 ਨੂੰ ਲਾਹੌਰ ਦਰਬਾਰ ਨਾਲ ਜੰਗ ਦਾ ਐਲਾਨ ਕਰ ਦਿੱਤਾ।

ਲੋਕ ਭਾਖਿਆ ਸੀ, ਰਾਣੀ ਜਿੰਦਾਂ ਦੀਆਂ ਆਪਣੀ ਜਿੱਦਾਂ ਸਨ। ਉਸ ਦੇ ਆਪਣੇ ਮਨਸੂਬੇ ਸਨ। ਸ਼ਾਹ ਮੁਹੰਮਦ ਸ਼ਾਇਦ ਝੂਠ ਨਾ ਬੋਲਦਾ ਹੋਵੇ :

ਜਿਨ੍ਹਾਂ ਕੋਹ ਕੇ ਮਾਰਿਆ ਵੀਰ ਮੇਰਾ, ਮੈਂ ਤਾਂ ਖੁਹਾਉਗੀ ਉਹਨਾਂ ਦੀਆਂ ਜੁਡੀਆਂ ,

ਧਾਕਾਂ ਜਾਣ ਵਲਾਇਤੀ ਦੇਸ਼ ਸਾਰੇ, ਪਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ, ਚੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ, ਨੱਥ ਚੌਕ ਤੇ ਵਾਲੀਆ ਡੰਡੀਆਂ ਨੀ. ਸ਼ਾਹ ਮੁਹੰਮਦਾ ਪੈਣਗੇ ਵੈਣ ਡੂੰਘੇ, ਜਦੋਂ ਹੋਣ ਪੰਜਾਬਣਾਂ ਰੰਡੀਆਂ ਨੀ।*

ਆਖ਼ਰ ਖ਼ਾਲਸਾ ਫੌਜ ਅਤੇ ਵਿਰੰਗੀ ਫੌਜ 18 ਦਸੰਬਰ 1845 ਨੂੰ ਮੁਦਕੀ ਦੇ ਮੈਦਾਨ ਵਿਚ ਆਹਮੋ-ਸਾਹਮਣੇ ਆ ਖੜ੍ਹੀਆਂ। ਜੰਗ ਵਿਚ ਦੋਹਾਂ ਧਿਰਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ। ਲਾਲ ਸਿੰਘ ਅਤੇ ਤੇਜ ਸਿੰਘ ਦੀ ਗੱਦਾਰੀ ਦੇ ਬਾਵਜੂਦ ਖ਼ਾਲਸਾ ਫੌਜ ਨੇ ਵਿਰੰਗੀਆਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ। ਅੰਗਰੇਜ਼ਾਂ ਦੇ ਕਈ ਵੱਡੇ ਅਫਸਰ ਮਾਰੇ ਗਏ। ਮੈਦਾਨ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ। 21 ਦਸੰਬਰ ਨੂੰ ਵੀਰੋਜ਼ਸ਼ਾਹ ਦੇ ਮੈਦਾਨ ਵਿਚ ਫਿਰ ਸਿੰਘਾਂ ਅਤੇ ਅੰਗਰੇਜ਼ਾਂ ਦੀ ਟੱਕਰ ਹੋਈ। ਹਨੇਰਾ ਪੈਣ ਤੱਕ ਲੜਾਈ ਜਾਰੀ ਰਹੀ। ਸਿੰਘਾਂ ਦੇ ਜਨੂੰਨ ਅੱਗੇ, ਅੰਗਰੇਜ਼ ਸੈਨਿਕ ਅਤੇ ਜਰਨੈਲ ਬੇਬਸ ਹੋ ਗਏ।

ਜਦ ਉਹਨਾਂ ਨੂੰ ਯਕੀਨ ਹੋ ਗਿਆ, ਹਾਰ ਅਵੱਸ਼ ਹੋਏਗੀ ਤਾਂ ਲਾਰਡ ਹਾਰਡਿੰਗ ਨੇ ਆਪਣੇ ਪੁੱਤਰ ਨੂੰ ਕਿਹਾ-'ਤੁਰੰਤ ਮੁਦਕੀ ਜਾ ਕੇ ਗੁਪਤ ਦਸਤਾਵੇਜ ਸਾੜ ਦਿੱਤੇ ਜਾਣ। ਗਵਰਨਰ ਜਨਰਲ ਦਾ ਸੰਦੇਸ਼ ਪੁੱਜਾ ਅਗਰ ਸਾਡੀਆਂ ਫੌਜਾ ਸਵੇਰ ਨੂੰ ਵੀ ਹਾਰ ਜਾਂਦੀਆਂ ਹਨ ਤਾਂ ਜ਼ਖਮੀਆਂ ਨੂੰ ਬਚਾਉਣ ਲਈ ਬਿਨਾਂ ਸ਼ਰਤ ਆਤਮ- ਸਮੱਰਪਣ ਕਰਨਾ ਹੋਏਗਾ।'

ਅਗਲੀ ਸਵੇਰ ਬਰਤਾਨੀਆਂ ਫ਼ੌਜ ਬੜੇ ਮੰਦੇ ਹਾਲ ਵਿਚ ਸੀ। ਤੇਜ ਸਿੰਘ ਕੋਲ ਆਪਣੀ ਤਾਜ਼ਾਦਮ ਫੌਜ ਸੀ। ਉਸ ਨੇ ਬਿਨਾਂ ਲੜਨ ਤੋਂ ਫੌਜ ਨੂੰ ਵਾਪਸ ਮੁੜਨ ਦਾ ਹੁਕਮ ਦੇ ਦਿੱਤਾ। ਇਹ ਉਸ ਵੱਲੋਂ ਅੰਗਰੇਜ਼ੀ ਹਾਕਮਾਂ ਨਾਲ ਕੀਤੀ ਗੁਪਤ ਸੰਧੀ ਅਨੁਸਾਰ ਸੀ ਤੇ ਸਿੱਖ ਫੌਜ ਨਾਲ ਤੇ ਪੰਜਾਬ ਨਾਲ, ਪੰਜਾਬ ਦੇ ਲੋਕਾਂ ਨਾਲ ਗੱਦਾਰੀ। ਬੱਕੀ ਤੇ ਜ਼ਖਮੀ ਬਰਤਾਨੀਆਂ ਫੌਜ ਨੇ ਤੋਪਾਂ ਦੇ ਕੁਝ ਗੋਲੇ ਦਾਗੇ ਤੇ ਮੈਦਾਨ ਉਹਨਾਂ ਦੇ ਹੱਥ ਆ ਗਿਆ। ਇਸ ਵਿਚ ਗੱਦਾਰ ਪਹਾੜਾ ਸਿੰਘ ਦਾ ਵੀ ਹੱਥ ਸੀ।

ਫਿਰ ਜੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸਭਰਾਵਾਂ, ਆਲੀਵਾਲ ਦੀਆਂ ਜੰਗਾਂ ਵਿਚ, ਗੱਦਾਰ ਜਰਨੈਲਾਂ ਨੇ ਹਜ਼ਾਰਾਂ ਸਿੱਖ ਸੈਨਿਕ ਮਰਵਾਏ। ਬਦਕਿਸਮਤੀ ਨਾਲ ਰਾਜਾ ਗੁਲਾਬ ਸਿੰਘ ਨੂੰ ਲਾਹੌਰ ਦਰਬਾਰ ਦਾ ਵਜ਼ੀਰ ਬਣਾ ਦਿੱਤਾ ਗਿਆ। 14 ਜਨਵਰੀ ਨੂੰ ਲਾਰਡ ਹਾਰਡਿੰਗ ਨੇ ਆਪਣੇ ਹਾਕਮਾਂ ਨੂੰ ਸੂਚਨਾ ਭੇਜੀ :

'ਸਤਲੁਜ ਦੇ ਖੱਬੇ ਪਾਸਿਓਂ ਸਿੱਖ ਫੌਜ ਭਜਾ ਦਿੱਤੀ ਹੈ। 220 ਤੋਂ ਵੱਧ ਜੰਗੀ ਤੋਪਾਂ ਖੋਹ ਲਈਆਂ ਹਨ। ਬਰਿਟਿਸ਼ ਸੈਨਾ ਪੰਜਾਬ ਅੰਦਰ ਦਾਖ਼ਲ ਹੋ ਗਈ ਹੈ।

ਗੁਲਾਬ ਸਿੰਘ ਆਪਣੀ ਖੇਡ ਪਾਉਂਦਾ ਰਿਹਾ। ਉਹ ਰਾਣੀ ਜਿੰਦਾਂ ਅਤੇ ਅੰਗੇਰਜ਼ਾਂ ਵਿਚਕਾਰ ਦਲਾਲ ਬਣਿਆ ਰਿਹਾ। ਲਾਹੌਰ ਦਰਬਾਰ ਨੂੰ ਜੰਗ ਦੇ ਹਰਜਾਨੇ ਵਜੋਂ ਡੇਢ ਕਰੋੜ ਦੇਣ ਲਈ ਕਿਹਾ ਗਿਆ। ਨਾਲ ਹੀ ਅੰਗਰੇਜ਼ਾਂ ਨੇ ਆਪਣਾ ਇਕ ਦੂਤ ਲਾਹੌਰ ਦਰਬਾਰ ਵਿਚ ਨਿਯੁਕਤ ਕਰ ਦਿੱਤਾ। ਜਿੰਦਾਂ ਨੂੰ ਗੋਜੇਂਟ ਬਣਾ ਦਿੱਤਾ ਤੇ ਲਾਲ ਸਿੰਘ ਨੂੰ ਗੱਦਾਰੀ ਦੇ ਇਨਾਮ ਵਜੋਂ ਵਜ਼ੀਰ ਬਣਾ ਦਿੱਤਾ ਗਿਆ। ਗੁਲਾਬ ਸਿੰਘ ਨੂੰ ਜੰਮੂ ਅਤੇ ਕਸ਼ਮੀਰ 75 ਲੱਖ ਰੁਪਏ ਵਿਚ ਵੇਚ ਦਿੱਤੇ।

ਅਗਲਾ ਸਿੱਖ ਇਤਿਹਾਸ ਹੋਰ ਵੀ ਘਟਨਾਵਾਂ ਨਾਲ ਭਰਿਆ ਹੋਇਆ ਹੈ। ਅੰਗਰੇਜ਼ ਨਾਬਾਲਗ ਦਲੀਪ ਸਿੰਘ ਦੇ ਗਾਰਡੀਅਨ ਬਣ ਗਏ। ਰਾਣੀ ਜਿੰਦਾਂ ਦੇ ਕੁਝ ਕੁਝ ਬਗਾਵਤੀ ਸੁਰ ਵੇਖਕੇ ਉਸ ਨੂੰ ਸੰਮਨ ਬੁਰਜ ਵਿਚ ਬੰਦੀ ਬਣਾ ਲਿਆ ਗਿਆ। ਫਿਰ ਕੁਝ ਸਮੇਂ ਬਾਅਦ ਸ਼ੇਖੂਪੁਰੇ ਕਿਲ੍ਹੇ ਵਿਚ ਕੈਦ ਕਰ ਦਿੱਤਾ। ਜਿੰਦਾਂ ਮੁਲਤਾਨ ਦੇ ਗਵਰਨਰ ਮੂਲ ਰਾਜ ਨੂੰ ਆਪਣੀ ਦਾਸੀ ਰਾਹੀਂ ਬਗਾਵਤ ਲਈ ਖ਼ਤ ਲਿਖਦੀ ਰਹੀ। ਪਤਾ ਲੱਗਣ 'ਤੇ ਰਾਣੀ ਜਿੰਦਾਂ ਨੂੰ ਜਲਾਵਤਨ ਕਰਕੇ, 15 ਮਈ 1848 ਨੂੰ ਬਨਾਰਸ ਭੇਜ ਦਿੱਤਾ ਗਿਆ। ਮੈਕਗਰੇਗਰ ਲਿਖਦਾ ਹੈ: "ਲਾਹੌਰ ਦੀ ਸਿੱਖ ਹਕੂਮਤ ਅਸਲੀ ਅਰਥਾਂ ਵਿਚ ਮੁੱਕ ਚੁੱਕੀ ਹੈ। ਵਿਖਾਵੇ ਮਾਤਰ ਉਸ ਵਿਚ ਇਕ ਬਾਦਸ਼ਾਹ ਹੈ, ਇਕ ਵਜ਼ੀਰ ਹੈ ਤੇ ਇਕ ਫੌਜ ਹੈ। ਅਗਰ ਸਾਰੇ ਦੇ ਸਾਰੇ ਭਾਵੇਂ ਮਹਾਰਾਜਾ ਕਠਪੁਤਲੀਆਂ ਹਨ, ਜਿਹਨਾਂ ਦੀ ਅਸਲੀ ਅਰਥਾਂ ਵਿਚ ਕੋਈ ਤਾਕਤ ਨਹੀਂ ਹੈ। ਸਹੀ ਅਰਥਾਂ ਵਿਚ ਇਸ ਵੇਲੇ ਅੰਗਰੇਜ਼ ਪੰਜਾਬ ਦੇ ਹਾਕਮ ਹਨ।"ਲਾਹੌਰ ਦਰਬਾਰ ਨਾਲ ਗੱਦਾਰੀ ਬਦਲੇ ਤੇਜ ਸਿੰਘ ਨੂੰ ਰਾਜੇ ਦੇ ਖਿਤਾਬ ਨਾਲ ਨਿਵਾਜਿਆ ਗਿਆ।

ਮੁਲਤਾਨ ਦਾ ਗਵਰਨਰ ਮੁਲਰਾਜ ਅਜੇ ਵੀ ਅੰਗਰੇਜ਼ਾਂ ਨੂੰ ਆਪਣਾ ਹਾਕਮ ਨਹੀਂ ਸੀ ਕਬੂਲ ਰਿਹਾ। ਲਾਰਡ ਡਲਹੌਜੀ ਰਣਜੀਤ ਸਿੰਘ ਅਧੀਨ ਸੁਮੱਚੇ ਇਲਾਕੇ ਨੂੰ ਆਪਣੇ ਕਬਜ਼ੇ ਹੇਠ ਕਰਨ ਲਈ ਕਾਹਲਾ ਸੀ। ਲਾਹੌਰ ਦੀ ਕੌਂਸਲ ਆਫ਼, ਰੀਜੈਂਸੀ ਦਾ ਮੁੱਖੀ ਹੇਨਰੀ ਲਾਰੰਸ ਸੀ। ਰੀਜੈਂਸੀ ਦੇ ਮੈਂਬਰ, ਭਾਈ ਰਾਮ ਸਿੰਘ, ਲਾਲ ਸਿੰਘ ਰਾਜਾ ਤੇਜ ਸਿੰਘ, ਸਰਦਾਰ ਚਤਰ ਸਿੰਘ ਅਟਾਰੀਵਾਲਾ (ਇਸ ਦੀ ਧੀ ਮਹਾਰਾਜਾ ਦਲੀਪ ਸਿੰਘ ਨਾਲ ਮੈਗੀ ਹੋਈ ਸੀ), ਰਣਜੋਧ ਸਿੰਘ ਮਜੀਠੀਆ, ਦੀਵਾਨ ਦੀਨਾ ਨਾਥ ਅਤੇ ਵਕੀਰ ਨੂਰਉਦਦੀਨ ਸਨ।

ਦੀਵਾਨ ਮੂਲ ਰਾਜ ਲਾਹੌਰ ਦਰਬਾਰ ਤੋਂ ਆਕੀ ਹੋ ਗਿਆ। ਅੰਗਰੇਜ਼ੀ ਜਰਨੈਲਾਂ ਨੇ ਮੁਲਤਾਨ ਉੱਪਰ ਹਮਲਾ ਕਰਨ ਦਾ ਫੈਸਲਾ ਕਰ ਲਿਆ। ਦੋਹਾਂ ਪਾਸਿਆਂ ਤੋਂ ਤਿਆਰੀ ਸ਼ੁਰੂ ਹੋ ਗਈ। ਗਰਮੀ ਦਾ ਮੌਸਮ ਵੀ ਮਾਰੋਮਾਰ ਕਰਦਾ ਆ ਰਿਹਾ ਸੀ। ਅੰਗਰੇਜ਼ਾਂ ਲਈ ਇਹ ਮੌਸਮ ਸਹਿਣ ਕਰਨਾ ਬੜਾ ਔਖਾ ਸੀ। ਇਕ ਪਾਸੇ ਸਾਰੇ ਹਿੰਦੁਸਤਾਨ ਦੀ ਫੌਜ, ਦੁਸਰੇ ਪਾਸੇ ਮੁਲਤਾਨ ਰਿਆਸਤ ਦੀ ਸੈਨਾ। ਉਹਦੇ ਵਿਚੋਂ ਵੀ ਕੁਝ ਬਾਗੀ ਕੁਝ ਗੱਦਾਰ। ਫਿਰ ਵੀ ਪੰਜਾਬ ਦੀ ਫੌਜ ਨੇ ਪੂਰੇ 27 ਦਿਨ ਅੰਗਰੇਜ਼ੀ ਸੈਨਾ ਨੂੰ ਕਿਲ੍ਹੇ ਦੇ ਲਾਗੇ ਨਹੀਂ ਫਟਕਣ ਦਿੱਤਾ। ਆਖ਼ਰ ਹਰ ਪਾਸਿਓਂ ਨਿਰਾਸ਼ਾ ਅਤੇ ਬੇਬਸ ਹੋ ਕੇ ਮੁਲਰਾਜ ਨੇ ਆਤਮ ਸਮਰਪਣ ਕਰ ਦਿੱਤਾ ਉਸ ਨੂੰ ਜਲਾਵਤਨ ਕਰਕੇ ਸਮੁੰਦਰੋਂ ਪਾਰ ਪੇਨੰਗ ਭੇਜ ਦਿੱਤਾ ਗਿਆ।

ਅਜੇ ਵੀ ਅਣਖੀ ਸਿੰਘ, ਅੰਗਰੇਜ਼ਾਂ ਦੀ ਅਧੀਨਗੀ ਕਬੂਲਣ ਤੋਂ ਬਾਗ਼ੀ ਸਨ। ਚਤਰ ਸਿੰਘ ਅਟਾਰੀਵਾਲਾ ਤੇ ਉਸਦਾ ਪੁੱਤਰ ਸ਼ੇਰ ਸਿੰਘ ਅੰਗਰੇਜ਼ਾਂ ਨੂੰ ਸਖ਼ਤ ਘ੍ਰਿਣਾ ਕਰਦੇ ਸਨ। ਅੰਗਰੇਜ਼ਾਂ ਨੇ ਰਾਣੀ ਜ਼ਿੰਦਾਂ ਉਪਰ ਬਗਾਵਤ ਦਾ ਇਲਜ਼ਾਮ ਲਾ ਕੇ ਉਸ ਦੇ ਸਭ ਗਹਿਣੇ ਅਤੇ ਨਕਦੀ ਜ਼ਬਤ ਕਰ ਲਏ ਗਏ। ਚਤਰ ਸਿੰਘ ਮੁਲਤਾਨ ਵਿਚ ਸੀ। ਉਸ ਦਾ ਪੁੱਤਰ ਸ਼ੇਰ ਸਿੰਘ ਲਾਹੌਰ ਦੀ ਕੌਂਸਲ ਆਫ ਰੀਜੇਂਸੀ ਦਾ ਮੈਂਬਰ तो।

4 ਅਗਸਤ 1848 ਨੂੰ ਚਤਰ ਸਿੰਘ ਨੇ ਖਾਲਸਾ ਫੌਜ ਨੂੰ ਲਾਹੌਰ ਉੱਪਰ ਹਮਲਾ ਕਰਨ ਦਾ ਹੁਕਮ ਦਿੱਤਾ। ਨਾਲ ਹੀ ਉਸ ਨੇ ਆਪਣੇ ਪੁੱਤਰ ਸ਼ੇਰ ਸਿੰਘ ਨੂੰ ਸਾਥ ਰਲਣ ਲਈ, ਦੂਤ ਰਾਹੀਂ ਸੰਦੇਸ਼ ਭੇਜਿਆ। ਪਹਿਲਾਂ ਰਾਮ ਨਗਰ ਅਤੇ ਸਦੂਲਪੁਰ ਅੰਗਰੇਜ਼ਾਂ ਨਾਲ ਝੜਪਾਂ ਹੋਈਆਂ। ਫਿਰ ਚਿੱਲੀਆਂ ਵਾਲਾ ਦੇ ਸਥਾਨ ਤੇ ਗਹਿ-ਗੱਚ ਖੂਨ-ਡੋਲ੍ਹਵੀ ਜੰਗ ਹੋਈ। ਚਿੱਲੀਆਂ ਵਾਲਾ ਦਾ ਮੈਦਾਨ ਲਾਸਾਂ ਨਾਲ ਕਰ ਗਿਆ। ਅੰਗਰੇਜ਼ਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ। ਸਾਰੇ ਹਿੰਦੁਸਤਾਨ ਵਿਚ ਉਹਨਾਂ ਦੀ ਕਿਸੇ ਵੀ ਫ਼ੌਜ ਨਾਲ ਇਸ ਤਰ੍ਹਾਂ ਟੱਕਰ ਨਹੀਂ ਸੀ ਹੋਈ।

13 ਜਨਵਰੀ 1849 ਦੀ ਇਹ ਜੰਗ ਵੇਖ ਕੇ ਇਕ ਅੰਗਰੇਜ਼ ਨੇ ਲਿਖਿਆ:

"ਸਿੱਖ ਮਰਦੇ ਮਰਦੇ ਵੀ ਦੈਤਾਂ ਵਾਂਗ ਲੜੇ। ਉਹ ਸ਼ੇਰਾ ਵਾਂਗ ਦਹਾੜਦੇ ਸਨ। ਮੈਂ ਅਜਿਹੇ ਬੰਦੇ ਕਦੇ ਨਹੀਂ ਵੇਖੇ।"ਉਸੇ ਰਾਤ ਜਨਰਲ ਥੈਕਵੈਲ ਨੇ ਲਿਖਿਆ, "ਸਾਡੀ ਫ਼ੌਜ ਨੂੰ ਸਾਰੀ ਰਾਤ ਏਹੀ ਡਰ ਰਿਹਾ। ਸਿੱਖ ਰਾਤ ਨੂੰ ਸਾਡੇ ਉੱਪਰ ਹਮਲਾ ਕਰਨਗੇ। ਜੇ ਉਹ ਅਜੇਹਾ ਕਰਦੇ।"

21 ਫਰਵਰੀ 1849 ਨੂੰ ਗੁਜਰਾਤ ਦੀ ਜੰਗ ਹੋਈ। ਸ਼ੇਰ ਸਿੰਘ ਨੇ ਗੁਜਰਾਤ ਅਤੇ ਚੇਨਾਬ ਦਰਿਆ ਦੇ ਵਿਚਕਾਰ ਮੋਰਚੇ ਬਣਾ ਲਏ। ਪਰ ਅੰਗਰੇਜ਼ੀ ਫੌਜ ਅੱਗੇ ਤੇ ਉਹਨਾਂ ਦੀਆਂ ਚਾਲਾਂ ਅੱਗੇ ਬਹੁਤੀ ਦੇਰ ਟਿਕ ਨਾ ਸਕੇ। ਆਖ਼ਰ 11 ਮਾਰਚ 1849 ਨੂੰ ਜਿਹੜੇ ਬਚੇ ਸਨ, ਉਹ ਘੇਰੇ ਵਿਚ ਆ ਗਏ। ਚਤਰ ਸਿੰਘ ਅਤੇ ਸ਼ੇਰ ਸਿੰਘ ਨੂੰ ਕੈਦ ਕਰ ਲਿਆ ਗਿਆ। ਰਾਵਲ ਪਿੰਡੀ ਦੇ ਨੇੜੇ ਮੇਜਰ ਗਿਲਬਰਟ ਅੱਗੇ ਉਹਨਾਂ ਹਥਿਆਰ ਸੁੱਟ ਦਿੱਤੇ। ਜਨਰਲ ਬੇਕਵੇਲ ਮੌਕੇ ਉੱਪਰ ਹਾਜ਼ਰ ਸੀ। ਉਸ ਨੇ ਲਿਖਿਆ

'ਕੁਝ ਹੰਢੇ ਤਜ਼ਰਬੇਕਾਰ ਖਾਲਸੇ ਹਥਿਆਰ ਛੱਡਣ ਲਈ ਰਾਜ਼ੀ ਨਹੀਂ ਸਨ। ਕੁਝ ਤਾਂ ਆਪਣੇ ਹੰਝੂਆਂ ਉੱਪਰ ਕਾਬੂ ਨਾ ਰੱਖ ਸਕੇ। ਕੁਝ ਦੇ ਚਿਹਰੇ ਘ੍ਰਿਣਾ ਨਫ਼ਰਤ ਅਤੇ ਗੁੱਸੇ ਨਾਲ ਭਖ ਰਹੇ ਸਨ। ਇਕ ਪ੍ਰੋੜ ਖਾਲਸੇ ਨੇ ਹਥਿਆਰ ਰਖਦਿਆਂ ਕਿਹਾ :

-ਅੱਜ ਰਣਜੀਤ ਸਿੰਘ ਮਰ ਗਿਆ।"

ਪ੍ਰੋ. ਕੋਤਕੀ ਨੇ ਅੱਖਾਂ ਖੋਹਲੀਆਂ-'ਐਥੇ ਮਰਦੇ ਰਣਜੀਤ ਸਿੰਘ ਅਸਲ 'ਚ ਲੇਖਕ ਸਾਹਬ। ਮੈਂ ਦੇਖਿਆ, ਉਸ ਦੀਆਂ ਅੱਖਾਂ ਗਿੱਲੀਆਂ ਸਨ। ਬੈਠੀ ਜਿਹੀ ਆਵਾਜ਼ ਵਿਚ ਉਹ ਫਿਰ ਬੋਲਿਆ।

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

ਕਾਰਪੋਰੇਟ ਰਾਈਡਰ ਨੇ ਲਿਖਿਆ:

"ਅਸੀਂ, ਆਤਮ ਸਮੱਰਪਣ ਕੀਤੇ ਕੁਝ ਸਿੱਖ ਸੈਨਿਕਾਂ ਨੂੰ ਪੁੱਛਿਆ, 'ਹੁਣ ਹੋਰ ਤਾਂ ਨਹੀਂ ਲੜਗੇ ਸਾਡੇ ਨਾਲ ? ਉਹਨਾਂ ਪੂਰੇ ਜੋਸ਼ ਨਾਲ ਕਿਹਾ, ਜ਼ਰੂਰ ਲੜਾਗੇ, ਜੇ ਤੁਸੀਂ ਕਾਇਦੇ ਕਨੂੰਨ ਨਾਲ ਲੜੇ, ਤਾਂ ਅਸੀਂ ਜਿੱਤਾਂਗੇ ਵੀ ਜ਼ਰੂਰ। ਇਹ ਕਹਿੰਦਿਆਂ ਕੌਤਕੀ ਦਾ ਗਲਾ ਭਰ ਗਿਆ।

30 ਮਾਰਚ 1849 ਨੂੰ ਅੰਗਰੇਜ਼ਾਂ ਨੇ ਪੰਜਾਬ ਉੱਪਰ ਕਬਜ਼ੇ ਦਾ ਐਲਾਨ ਕਰ ਦਿੱਤਾ। ਕਿਲ੍ਹੇ ਉੱਪਰ ਖ਼ਾਲਸਾ ਰਾਜ ਦਾ ਝੰਡਾ ਉਤਾਰ ਕੇ 'ਯੂਨੀਅਨ ਜੋਕ' ਲਹਿਰਾ ਦਿੱਤਾ ਗਿਆ।

ਰਾਣੀ ਜਿੰਦਾਂ 2 ਅਗਸਤ 1848 ਨੂੰ ਸ਼ੇਖੂਪੁਰੇ ਤੋਂ ਬਨਾਰਸ ਮੇਜਰ ਮੈਕਗਰੇਗਰ ਦੇ ਸਪੁਰਦ ਕਰ ਦਿੱਤੀ ਗਈ ਸੀ। ਉਸ ਦੇ ਨਾਲ ਗਿਆਰਾ ਨੌਕਰ ਸਨ। ਭਾਰੀ ਪਹਿਰੇ ਹੇਠ ਉਸ ਨੂੰ ਚੁਨਾਰ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ ਗਿਆ। ਪਰ ਉਹ ਨੌਕਰਾਣੀ ਦੇ ਭੇਸ ਵਿਚ 15 ਅਪਰੈਲ 1849 ਨੂੰ ਕਿਲ੍ਹੇ ਵਿਚੋਂ ਫਰਾਰ ਹੋ ਗਈ ਤੇ ਇਕ ਸਾਧਣੀ ਦੇ ਭੇਸ ਵਿਚ 21 ਮਈ 1849 ਨੂੰ ਨੇਪਾਲ ਪਹੁੰਚ ਗਈ। ਵਜ਼ੀਰ ਰਾਣਾ ਜੰਗ ਬਹਾਦਰ, ਜਿਹੜਾ ਰਣਜੀਤ ਸਿੰਘ ਦਾ ਪ੍ਰਸੰਸਕ ਸੀ, ਨੇ ਰਾਣੀ ਜਿੰਦਾ ਨੂੰ ਪਨਾਹ ਦਿੱਤੀ।ਪੰਜਾਬ ਉੱਪਰ ਪੂਰੀ ਤਰ੍ਹਾਂ ਕਾਬਜ਼ ਹੋਣ ਪਿੱਛੋਂ, ਹੁਣ ਦਲੀਪ ਸਿੰਘ ਨੂੰ ਪੰਜਾਬ ਤੋਂ ਨਿਖੇੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਹਿਲਾਂ ਦਲੀਪ ਸਿੰਘ ਨੂੰ 1850 ਵਿਚ ਉੱਤਰ ਪਰਦੇਸ਼ ਦੇ ਇਕ ਨਗਰ ਫਤੇਹਗੜ੍ਹ ਲੈ ਜਾਇਆ ਗਿਆ। ਇਥੇ ਉਸ ਨੂੰ ਇਸਾਈ ਬਣਾ ਕੇ, ਦੇਸ਼ ਵਿਚ ਪੱਕੇ ਤੌਰ 'ਤੇ ਜਲਾਵਤਨ ਕਰਨ ਦੇ ਇਰਾਦੇ ਨਾਲ 1854 ਦੇ ਅਪਰੈਲ ਮਹੀਨੇ, ਇੰਗਲੈਂਡ ਲਈ ਸਮੁੰਦਰੀ ਜਹਾਜ਼ ਵਿਚ ਰਵਾਨਾ ਕਰ ਦਿੱਤਾ।

ਸੱਤ ਸਾਲਾਂ ਬਾਅਦ ਕਿਸੇ ਬਹਾਨੇ ਦਲੀਪ ਸਿੰਘ 1861 ਵਿਚ ਕਲੱਕਤੇ ਪੁੱਜਿਆ ਉਸ ਨੂੰ 21 ਬੰਦੂਕਾਂ ਦੀ ਸਲਾਮੀ ਵੀ ਦਿੱਤੀ ਗਈ। ਪਰ ਉਸ ਨੂੰ ਪੰਜਾਬ ਜਾਣ ਦੀ ਆਗਿਆ ਨਾ ਮਿਲੀ। ਉਸ ਨੇ ਨੇਪਾਲ ਵਿਚ ਆਪਣੀ ਮਾਂ ਰਾਣੀ ਜਿੰਦਾਂ ਨੂੰ ਮਿਲਣ ਦੀ ਬੇਨਤੀ ਕੀਤੀ। ਕਲੱਕਤੇ ਦੇ ਸਪੈਂਸ ਹੋਟਲ ਵਿਚ 16 ਜਨਵਰੀ 1847 ਦੇ ਵਿਛੜੇ ਸਿੱਖ ਰਾਜ ਘਰਾਣੇ ਦੇ ਇਹ ਮਾਂ ਪੁੱਤ 14 ਸਾਲਾਂ ਬਾਅਦ ਆਪਸ ਵਿਚ ਮਿਲੇ। ਇਥੇ ਹੀ ਦਲੀਪ ਸਿੰਘ ਨੇ ਆਪਣੀ ਮਾਂ ਨੂੰ ਇੰਗਲੈਂਡ ਲੈ ਜਾਣ ਦਾ ਫ਼ੈਸਲਾ ਕੀਤਾ।

1 ਅਗਸਤ 1863 ਨੂੰ ਰਾਣੀ ਜਿੰਦਾਂ ਆਪਣੇ ਵਤਨ ਦੀ ਮਿੱਟੀ ਨੂੰ ਤਰਸਦੀ ਇੰਗਲੈਂਡ ਵਿਚ ਮਰ ਗਈ। ਉਸ ਦੀਆਂ ਅਸਥੀਆਂ ਵੀ ਪੰਜਾਬ ਨਾ ਆ ਸਕੀਆਂ। ਦਲੀਪ ਸਿੰਘ ਨੇ ਇੰਗਲੈਂਡ ਰਹਿੰਦਿਆ ਇਕ ਤੋਂ ਇਕ ਬਾਅਦ ਤਿੰਨ ਵਿਆਹ ਕਰਵਾਏ। ਉਸ ਦੀਆਂ ਪਤਨੀਆਂ ਤੋਂ 9 ਬੱਚੇ ਪੈਦਾ ਹੋਏ। ਚਾਰ ਪੁੱਤਰ, ਪੰਜ ਧੀਆਂ।

ਅੱਜ ਸ਼ੁਕਰਚੱਕੀਆ ਵੰਸ਼ ਦਾ ਇਕ ਵੀ ਵਾਰਿਸ ਨਹੀਂ ਬਚਿਆ। ਉਹ ਰਣਜੀਤ  1801 - 1839  ਕੀਤੀ ਸੀ। ਸ਼ੇਰੇ-ਪੰਜਾਬ ਅਤੇ ਮਹਾਂਬਲੀ ਕਹਿਲਾਇਆ ਸੀ।

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ।

ਮੁਲਤਾਨ, ਕਸ਼ਮੀਰ ਪਸ਼ੌਰ ਚੰਬਾ, ਜੰਮੂ ਕਾਂਗੜਾ ਕੋਟ ਨਿਵਾਇ ਗਿਆ।

ਹੋਰ ਦੇਸ਼ ਲੱਦਾਖ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਇ ਗਿਆ। ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ ਅੱਛਾ ਰੱਜ ਕੇ ਰਾਜ ਕਮਾਇ ਗਿਆ। ਇਹਨਾਂ ਵਰ੍ਹਿਆਂ ਵਿਚ ਆਪਣਿਆ ਦੀ ਗੱਦਾਰੀ ਕਾਰਨ ਪੂਰੀ ਸਿੱਖ ਫ਼ੌਜ ਖੇਰੂੰ ਖੇਰੂੰ ਹੋ ਗਈ। ਜਿਹਨਾਂ ਬਾਰੇ, ਇਸਲਾਮੀ ਇਤਿਹਾਸ, ਇਮਾਮ-ਉਸ-ਸਾਦਤ ਨੇ ਕਿਹਾ ਸੀ :

ਵਿਲਾਇਤੀ ਕਿਰਚਾਂ ਦੇ ਟਾਕਰੇ ਉੱਤੇ ਸਿੰਘਾਂ ਦੀਆਂ ਜੰਘਾਂ ਵਿਚ ਸ਼ੇਰਾਂ ਵਰਗਾ ਬਲ ਅਤੇ ਸ਼ਕਤੀ ਸੀ। ਉਹ 900 ਕਦਮਾਂ ਤੱਕ ਆਪਣੀਆਂ ਬੰਦੂਕਾਂ ਦੇ ਤੋੜੇ ਦਾਗ ਸਕਦੇ ਸਨ ਤੇ ਹਰ ਕੋਈ 200 ਕੋਹ ਤੱਕ ਘੋੜ ਸਵਾਰੀ ਕਰ ਸਕਦਾ ਸੀ।'

ਜਾਰਜ ਥਾਮਸ ਲਿਖਦਾ ਹੈ :

-'ਸਾਰੇ ਹਿੰਦੁਸਤਾਨ ਵਿਚ ਉਹਨਾਂ ਵਰਗਾ ਕੋਈ ਘੋੜ ਸਵਾਰ ਨਹੀਂ ਸੀ ਜਾ ਨੰਗੇ ਪਿੰਡੇ ਤੇ ਚਮਕਦੇ ਸ਼ਸ਼ਤਰਾਂ ਨਾਲ ਅਨੁੱਖੀ ਸ਼ਾਨ ਵਿਚ ਘੁੰਮਦੇ ਸਨ।ਸਚਮੁੱਚ ਹੀ, ਪੂਰੀ ਇਕ ਸਦੀ ਦੀ ਅਣਥੱਕ ਘਾਲਣਾ ਅਤੇ ਰਣਤੱਤ ਸੰਗਰਾਮਾ, ਸੰਘਰਸ਼ਾਂ ਅਤੇ ਜੰਗਾਂ ਦੁਆਰਾ ਸਥਾਪਿਤ ਕੀਤੇ ਸਿੱਖ ਰਾਜ ਜਾਂ ਖਾਲਸਾ ਰਾਜ ਦਾ ਇਕ ਦਹਾਕੇ ਤੋਂ ਵੀ ਘੱਟ ਸਮੇਂ ਵਿਚ ਬਰਤਾਨੀਆਂ ਸਾਮਰਾਜ ਦਾ ਗੁਲਾਮ ਹੋ ਜਾਣਾ, ਇਕ ਬਹੁਤ ਵੱਡਾ ਕੌਮੀ ਇਤਿਹਾਸਕ ਦੁਖਾਂਤ ਹੈ। ਰਣਜੀਤ ਸਿੰਘ ਦੇ ਰਾਜ ਦਾ ਕੁਲ ਖੇਤਰਫਲ ਇਕ ਲੱਖ ਵਰਗ ਮੀਲ ਤੋਂ ਵੀ ਵੱਧ ਸੀ ਤੇ ਉਸ ਦੀ ਸਲਾਨਾ ਆਮਦਨ 3,02,27,762 ਰੁਪਏ ਸਨ।

ਸਿੱਖ ਰਾਜ ਦੇ ਏਨੀ ਜਲਦੀ ਖੁੱਸ ਜਾਣ ਦੇ ਬਹੁਤ ਕਾਰਨ ਸਨ। ਸਮੇਂ ਦੀਆਂ ਘਟਨਾਵਾਂ ਉੱਪਰ ਤਿੱਖੀ ਨਜ਼ਰ ਰੱਖਣ ਵਾਲੇ ਇਤਿਹਾਸਕਾਰਾਂ ਦੀਆਂ ਟਿੱਪਣੀਆਂ ਬਹੁਤ ਮਹੱਤਵ ਪੂਰਣ ਹਨ। ਤੂੰ ਮੇਰਾ ਮਿੱਤਰ ਹੈ: ਤੈਨੂੰ ਇਹਨਾਂ ਦਾ ਜਿਕਰ ਕਰਨਾ ਚਾਹੀਦਾ ਹੈ।

'ਜੇ ਮਹਾਰਾਜਾ ਰਣਜੀਤ ਸਿੰਘ ਆਪਣੇ ਨਿੱਜੀ ਜੀਵਨ ਵਿਚ ਸੰਜਮ ਅਤੇ ਸਵੈ-ਕਾਬੂ ਵੱਲ ਵਧੇਰੇ ਸੁਚੇਤ ਰਹਿੰਦਾ ਤੇ ਆਪਣੀਆਂ ਇਤਹਾਸਕ ਜਿਮੇਵਾਰੀਆਂ ਵੱਲ ਉਚੇਚਾ ਧਿਆਨ ਦਿੰਦਾ ਤਾਂ ਸ਼ਾਇਦ ਇਸ ਇਤਿਹਾਸਕ ਕੌਮੀ ਦੁਖਾਂਤ ਤੋਂ ਅਤੇ ਰਾਜਨੀਤਕ ਹਾਰ ਤੋਂ ਬੱਚਿਆ ना मवसा मौ।

'ਆਪਣੇ ਜੀਵਨ ਕਾਲ ਵਿਚ ਮਹਾਰਾਜੇ ਨੇ ਆਪਣੇ ਆਪ ਨੂੰ ਕੰਮ ਅਤੇ ਪਰਜਾ ਦਾ ਸੇਵਕ ਸਮਝਿਆ, ਪਰ ਉਸ ਨੇ ਰਾਜਨੀਤਕ ਆਦਰਸ਼ਾਂ ਵਿਚ ਉਸ ਖ਼ਾਲਸਾਈ-ਤੰਤਰ ਨੂੰ ਸਨਮੁੱਖ ਰੱਖਣ ਦਾ ਵਿਖਾਵਾ ਤਾਂ ਕੀਤਾ, ਪਰ ਉਸ ਦੇ ਨਿੱਗਰ ਤੇ ਸਥਾਈ ਅੰਸ਼ਾਂ ਵੱਲੋਂ ਅੱਖਾਂ ਮੁੰਦ ਲਈਆਂ। ਨਾ ਗੁਰਮਤੀ ਵਾਲੀ, ਨਾ ਸਾਂਝੀਵਾਲਤਾ ਵਾਲੀ ਪ੍ਰੰਪਰਾ ਕਾਇਮ ਰਹੀ, ਨਾ ਹੀ ਸਿੱਖ ਮਿਸ਼ਨ ਕਾਲ ਦੇ ਰਾਸ਼ਟਰ ਮੰਡਲ ਵਾਲੀ ਸਮੂਹਕ ਭਰਾਤਰੀ ਭਾਵਨਾ ਅੱਗੇ ਤੁਰ ਸਕੀ। ਇਸ ਦੀ ਜਗ੍ਹਾ ਸਮਰਾਟ ਦੇ ਨਿੱਜੀ ਜੀਵਨ ਉੱਤੇ ਸਭ ਸ਼ਕਤੀਆਂ ਕੇਂਦਰਿਤ ਹੋ ਗਈਆਂ ਤੇ ਖ਼ਾਲਸਾ ਰਾਜ ਇਕ ਪੁਰਖੀ ਨਿਰੰਕੁਸ਼ ਰਾਜ-ਤੰਤਰ ਦਾ ਰੂਪ ਧਾਰਨ ਕਰ ਗਿਆ। ਰਣਜੀਤ ਸਿੰਘ ਨੇ ਖ਼ਾਲਸਾ ਆਦਰਸ਼ਾਂ ਦੀ ਥਾਂ ਮੁਗਲ ਬਾਦਸ਼ਾਹਾਂ ਵਾਲੀਆਂ ਨੀਤੀਆਂ ਨੂੰ ਹੀ ਸਾਹਮਣੇ ਰੱਖਿਆ।"

1831 ਵਿਚ ਰਣਜੀਤ ਸਿੰਘ ਨੇ ਲਾਰਡ ਵਿਲੀਅਮ ਬੇਟਿੰਕ ਨਾਲ ਮੁਲਾਕਾਤ ਸਮੇਂ ਬੇਲੋੜਾ ਸ਼ਾਹੀ ਜਾਹੋ-ਜਲਾਲ ਵਿਖਾਇਆ। 1837 ਵਿਚ ਜਦ ਪੋਤਰੇ ਨੌਨਿਹਾਲ ਦੀ ਸ਼ਾਦੀ ਹੋਈ ਤਾਂ ਸ਼ਾਹੀ ਖਜ਼ਾਨੇ ਵਿਚੋਂ ਪੈਸਾ ਪਾਣੀ ਵਾਂਗ ਵਹਾਇਆ। ਇਹ ਸਾਰਾ ਅਡੰਬਰ ਸਿੱਖੀ ਜਾਂ ਖ਼ਾਲਸਾਈ ਸਿਧਾਂਤਾਂ ਦੇ ਉਲਟ ਸੀ। ਭਾਵੇਂ ਉਹ ਮੁਗਲ-ਤਖ਼ਤ ਉੱਪਰ ਨਹੀਂ ਸੀ ਬੈਠਿਆ, ਪਰ ਰਣਜੀਤ ਸਿੰਘ ਦੇ ਦਰਬਾਰ ਦੀ ਸ਼ਾਨ ਮੁਗ਼ਲਾਂ ਦੇ ਦਰਬਾਰ ਨੂੰ ਵੀ ਮਾਤ ਪਾਉਂਦੀ ਸੀ ਰਾਗ-ਰੰਗ, ਨਾਚੀਆਂ ਦੀ ਫੌਜ ਸ਼ਰਾਬ ਦੀਆਂ ਮਹਿਫਲਾ। ਹਰਮ ਵਿਚ ਪਤਨੀਆਂ ਤੇ ਰਖੇਲਾਂ ਦੀ ਭੀੜ। ... ਇਸ ਵਿਚ ਖ਼ਾਲਸਾ ਸਰਕਾਰ ਦੀ ਥਾਵੇਂ ਮੁਗਲਈ ਅਤੇ ਸਾਮੰਤਵਾਦੀ ਸ਼ਾਨ ਵਧੇਰੇ ਝਲਕਦੀ ਸੀ। ਰਣਜੀਤ ਸਿੰਘ ਦਾ ਸਮੁੱਚਾ ਚਰਿਤਰ ਵਿਰੋਧਾਭਾਸੀ ਗੁਣਾਂ-ਦੋਸ਼ਾਂ ਦਾ ਜਟਿਲ ਸਮੂਹ ਸੀ। ਖੁਲ੍ਹ ਕੇ ਸ਼ਰਾਬ ਦੀ ਵਰਤੋਂ ਕਰਨਾ। ਅਫੀਮ ਵਰਗੇ ਨਸ਼ੇ ਕਰਨਾ। ਫਿਰ ਸ਼ਰਾਬੀ ਹੋ ਕੇ ਹਾਥੀ ਉੱਪਰ ਚੜ੍ਹਕੇ, ਆਪਣੇ ਨਾਲ ਮੇਰਾਂ ਜਾਂ ਗੁਲਬਹਾਰ ਬੇਗਮ ਤੇ ਨਾਚੀਆਂ ਨੂੰ ਬਿਠਾ ਕੇ ਸ਼ਰੇਆਮ ਲਾਹੌਰ ਦੇ ਬਾਜ਼ਾਰਾਂ ਵਿਚ ਘੁੰਮਣਾ।

ਰਣਜੀਤ ਸਿੰਘ ਦੇ ਰਾਜਕਾਲ ਦੀ ਸਭ ਤੋਂ ਵੱਡੀ ਊਣਤਾਈ ਹੈ, ਉਸ ਨੇ ਆਪਣੇ ਯੋਗ ਉੱਤਰਾ-ਧਿਕਾਰੀ ਬਨਾਉਣ ਵੱਲ ਉਚੇਚਾ ਧਿਆਨ ਹੀ ਨਹੀਂ ਦਿੱਤਾ। ਉਹ ਆਪਣੇ ਕਿਸੇ ਵੀ ਵਾਰਿਸ ਨੂੰ ਰਾਜ ਪ੍ਰਬੰਧ ਦੇ ਕਾਰਜ ਵਿਚ ਪ੍ਰਬੀਨ ਨਾ ਕਰ ਸਕਿਆ। ਖੜਕ ਸਿੰਘ ਸਿੱਧ-ਪੱਧਰੇ ਸੁਭਾਅ ਦਾ ਤੇ ਅਫ਼ੀਮਚੀ ਸੀ। ਸ਼ੇਰ ਸਿੰਘ ਰੰਗ- ਰਲੀਆਂ ਵਿਚ ਮਸਤ ਰਹਿੰਦਾ ਸੀ। ਬਾਕੀ ਸ਼ਹਿਜ਼ਾਦਿਆਂ ਦੀ ਵੀ ਕੋਈ ਖ਼ਾਸ ਪੁੱਛ ਦੱਸ ਨਹੀਂ ਸੀ। ਇਹਨਾਂ ਸਹਿਜ਼ਾਦਿਆਂ ਨੂੰ ਬਕਾਇਦਾ ਸਿੱਖਿਆ ਦੇਣ ਦੀ ਬਜਾਇ, ਰਣਜੀਤ ਸਿੰਘ ਦੇ ਨਿੱਜੀ ਸ਼ੌਕ ਵਧੇਰੇ ਸਨ ਤੇ ਉਹ ਦੁਰਲੱਭ ਵਸਤਾਂ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਸੀ। 'ਲੋਲੀ ਘੋੜੀ' ਹਾਸਲ ਕਰਨ ਲਈ ਉਸ ਨੇ ਸ਼ਾਹੀ ਖਜ਼ਾਨੇ ਦੇ 60 ਲੱਖ ਰੁਪਏ ਖਰਚ ਦਿੱਤੇ ਤੇ ਆਪਣੇ ਫੌਜ ਦੇ 12000 ਸਿਪਾਹੀ ਮਰਵਾ ਲਏ। 'ਕੋਹੇਨੂਰ ਹੀਰਾ' ਪ੍ਰਾਪਤ ਕਰਨ ਦੀ ਕਹਾਣੀ ਵੀ ਇਸੇ ਤਰਾਂ ਦੀ ਹੈ। ਆਪਣੀ ਨਿੱਜੀ ਵਰਤੋਂ ਲਈ, ਉਸ ਕੋਲ 1000 ਘੋੜੇ ਸਨ ਤੇ ਬਹੁਤਿਆਂ ਦਾ ਸਾਜੋ ਸਮਾਨ ਸੋਨੇ ਦਾ ਸੀ। ਸ਼ਿਕਾਰ ਖੇਡਣ ਸਮੇਂ ਵੀ ਉਸ ਦੀ ਚੜ੍ਹਾਈ ਵੇਖਣ ਵਾਲੀ ਹੁੰਦੀ ਸੀ। ਇਹਨਾਂ ਰੰਗ-ਤਮਾਸ਼ਿਆਂ ਅਤੇ ਲਾਲਸਾਵਾਂ ਵਿਚ ਰੁੱਝਿਆ ਰਣਜੀਤ ਸਿੰਘ ਆਪਣੀ ਸੰਤਾਨ ਨੂੰ ਇਕ ਸੂਤਰ ਵਿਚ ਪਰੋ ਕੇ ਰੱਖਣ ਲਈ ਅਸਮਰਥ ਸੀ। ਉਸ ਨੇ ਕਦੇ ਨਹੀਂ ਸੋਚਿਆ, ਮੇਰੀ ਮੌਤ ਪਿੱਛੋਂ ਸਿੱਖ ਰਾਜ ਦਾ ਕੀ ਬਣੇਗਾ ? ਏਨੇ ਵਿਸ਼ਾਲ ਰਾਜ ਦਾ ਉੱਤਰਾ-ਧਿਕਾਰੀ ਕੌਣ ਹੋਵੇਗਾ, ਇਸ ਪਾਸੇ ਉਸ ਨੇ ਕਦੇ ਧਿਆਨ ਹੀ ਨਹੀਂ ਸੀ ਦਿੱਤਾ।

ਰਣਜੀਤ ਸਿੰਘ ਦੇ ਕਾਲਵਾਸ ਹੋਣ ਸਮੇਂ ਤੱਕ ਉਸ ਦੇ ਸੱਤ ਪੁੱਤਰ ਜੀਵਤ ਸਨ। ਸਭ ਦੇ ਮੂੰਹ ਅਤੇ ਨਿੱਜੀ ਹਿੱਤ ਵੱਖਰੇ ਵੱਖਰੇ ਸਨ। ਉਹ ਵੱਖਰੀਆਂ ਵੱਖਰੀਆਂ ਮਾਤਾਵਾਂ ਤੋਂ ਜਨਮੇ ਸਨ। ਨਿਰਸੰਦੇਹ ਮਾਵਾ ਦੀਆਂ ਵੀ ਆਪਣੀਆਂ ਲਾਲਸਾਵਾਂ ਸਨ। ਪੁੱਤਰਾਂ ਵਿਚ ਭਰੱਪਣ ਦਾ ਜਜ਼ਬਾ ਨਹੀਂ ਸੀ। ਇਸ ਦਾ ਦੋਸ਼ੀ ਵੀ ਮਹਾਰਾਜਾ ਰਣਜੀਤ ਸਿੰਘ ਹੀ ਸੀ। ਜੇ ਉਹ ਆਪਣੇ ਪੁੱਤਰਾਂ ਵਿਚ ਕੰਮੀ ਜਜ਼ਬਾ ਪੈਦਾ ਕਰ ਦਿੰਦਾ ਤਾਂ ਸ਼ਾਇਦ ਉਹ ਇਸ ਵਿਸ਼ਾਲ ਰਾਜ ਦੇ ਬਚਾ ਲਈ ਜੁਬਦੇ ਤੇ ਇਹ ਵੱਡਾ ਕੌਮੀ, ਇਤਿਹਾਸਕ ਦੁਖਾਂਤ ਨਾ ਵਾਪਰਦਾ।

ਸਰ ਲੇਪਲ ਗਰਿਫਿਨ, ਰਣਜੀਤ ਸਿੰਘ ਦੇ ਰਾਜ ਉੱਪਰ ਟਿੱਪਣੀ ਕਰਦਿਆ ਲਿਖਦਾ ਹੈ :

ਰਣਜੀਤ ਸਿੰਘ ਨੇ ਜਿਸ ਤਰ੍ਹਾਂ ਦਾ ਬੀਜ ਬੀਜਿਆ, ਉਹੋ ਜੇਹੀ ਫਸਲ ਉੱਗੀ। ਪਿਤਾ ਨੇ ਖੱਟੇ ਅੰਗੂਰ ਖਾਧੇ, ਦੰਦ ਖੱਟੇ ਉਸ ਦੀ ਔਲਾਦ ਦੇ ਹੋਏ। ਸਾਰੀਆਂ ਕੋਸ਼ਿਸ਼ਾਂ ਰਾਜ ਦੀਆਂ ਹੱਦਾਂ ਅਤੇ ਫੌਜੀ ਤਾਕਤ ਵਧਾਉਣ ਵੱਲ ਲੱਗੀਆਂ ਰਹੀਆਂ। ਪਰ ਕੰਮ ਦੀ ਵਿਤਰਤ

ਅਤੇ ਇਖ਼ਲਾਕ ਨੂੰ ਸੁਧਾਰਨ ਵੱਲ ਕੋਈ ਧਿਆਨ ਨਾ ਦਿੱਤਾ। -ਆਖ਼ਰੀ ਗੰਨ,-'ਕੌਤਕੀ ਮੇਰੇ ਵੱਲ ਗਹੁ ਨਾਲ ਡਾਕਿਆ-'ਅੱਜ ਕੱਲ ਸ਼ਾਇਦ ਕਿਸੇ ਅਜੇਹੀ ਭਿਆਨਕ ਹੋਣੀ ਅਤੇ ਇਤਿਹਾਸਕ ਦੁਖਾਂਤ ਤੋਂ ਡਰਦੇ ਸਾਡੇ ਰਹਿਬਰ ਸਾਡੇ ਰਾਜਨੀਤਕ ਨੇਤਾ ਸਿਰਫ਼ ਆਪਣੇ ਪੁੱਤਰਾਂ-ਧੀਆਂ ਅਤੇ ਪਰਿਵਾਰਾਂ ਨੂੰ ਹੀ ਭਵਿੱਖ ਦੇ ਨੇਤਾਵਾਂ ਵਜੋਂ ਉਭਾਰਨ ਲੱਗੇ ਹੋਏ ਨੇ। ਉਹਨਾਂ ਲਈ ਨਾ ਦੇਸ਼ ਕੋਈ ਮੱਹਤਵ ਰੱਖਦਾ ਹੈ, ਨਾ ਦੇਸ਼ ਦੇ ਲੋਕ ਕੋਈ ਮੱਹਤਵ ਰੱਖਦੇ ਹਨ।

ਮਹਾਂਭਾਰਤ ਦੀ ਫਿਲਾਸਵੀ ਹੈ-ਜਦ ਤੱਕ ਵਿਅਕਤੀ ਦਾ ਆਪਣੇ ਨਿੱਜ ਨਾਲ ਰਿਸ਼ਤਾ ਸਹੀ ਨਹੀਂ ਹੁੰਦਾ, ਤਦ ਤੱਕ, ਕਿਸੇ ਦੂਸਰੇ ਨਾਲ ਵੀ ਉਸ ਦਾ ਰਿਸ਼ਤਾ ਸਹੀ ਨਹੀਂ ਹੋ ਸਕਦਾ। ਮਹਾਂਭਾਰਤ ਇਕ ਹੋਰ ਵੀ ਗੱਲ ਕਹਿੰਦਾ ਹੈ, ਸਾਰੇ ਕਾਰਜਾਂ ਵਿਚ ਸਾਰੀ ਪ੍ਰਸ਼ਾਸਨਿਕ ਤਾਕਤ ਧਰਮ ਦੇ ਅਧੀਨ ਹੋਣੀ ਚਾਹੀਦੀ ਹੈ ਤੇ ਧਰਮ ਰਾਜਿਆਂ ਬਾਦਸ਼ਾਹਾਂ ਅਤੇ ਮਹਾਰਾਜਿਆਂ ਤੋਂ ਵੱਡਾ ਹੈ। ਪਰ ਏਥੇ ਕੀ ਹੁੰਦੇ, ਰਾਜੇ, ਮਹਾਰਾਜੇ ਸਾਡੇ ਨੇਤਾ ਧਰਮਾ ਨੂੰ ਘੋੜੀ ਬਣਾਈ ਫਿਰਦੇ ਹਨ। ਇਹਨਾਂ ਨੇ ਤਾਂ ਸਾਡਾ ਸ਼ਾਨਦਾਰ ਵਿਰਸਾ ਵੀ ਤਬਾਹ ਕਰ ਦਿੱਤਾ। ਮਹਾਭਾਰਤ ਵਿਚ ਤਿੰਨ ਸ਼ਬਦ ਬੜੇ ਮਹੱਤਵਪੂਰਨ ਹਨ। 'ਅਹਿੰਸਾ-ਪਰਮੇ-ਧਰਮੇਂ । ਹਿੱਸਾ ਨਾ ਕਰਨਾ ਸਭ ਤੋਂ ਵੱਡਾ ਧਰਮ ਹੈ। ਪਰ ਸਾਰਾ ਮਹਾਂਭਾਰਤ ਜੰਗ, ਛੜਯੰਤਰ, ਠੱਗੀ ਅਤੇ ਧੋਖੇ ਨਾਲ ਭਰਿਆ ਪਿਆ ਹੈ। ਕੋਈ ਵੀ ਸਲਤਨਤ ਯੁੱਧ ਬਿਨਾ ਆਪਣਾ ਵਜੂਦ ਕਾਇਮ ਰੱਖ ਹੀ ਨਹੀਂ ਸਕਦੀ। ਸਾਡਾ ਮਹਾਰਾਜਾ-ਧਰਮੀ ਰਾਜਾ ਵਜੋਂ ਜਾਣਿਆ ਜਾਂਦਾ ਹੈ। ਆਪਣੇ ਕਾਰਜ ਕਾਲ ਵਿਚ ਉਸ ਨੇ ਕਿਸੇ ਨੂੰ ਵੀ ਮੌਤ ਦੀ ਸਜ਼ੀ ਨਹੀਂ ਦਿੱਤੀ। ਪਰ ਇਕ ਲੈਲੀ ਘੋੜੀ ਪਿੱਛੇ ਤੇ 'ਕੋਹੇਨੂਰ' ਪਿੱਛੇ ਉਸ ਨੇ ਹਜ਼ਾਰਾਂ ਸੈਨਕ ਮਰਵਾ ਦਿੱਤੇ..।' ਆਖਕ ਪ੍ਰੋ. ਕੰਤਕੀ ਚੁੱਪ ਹੋ ਗਿਆ। ਅੱਖਾਂ ਬੰਦ ਕਰਕੇ ਲੰਮਾ ਸਾਹ ਲਿਆ। ਫਿਰ ਝੱਟ, ਮੇਰਾ ਪ੍ਰਤੀਕਰਮ ਜਾਨਣ ਲਈ ਮੇਰੇ ਵੱਲ ਵੇਖਣ ਲੱਗਾ। ਮੈਂ ਉਸ ਦੇ ਗਿਆਨ ਦਾ, ਖਾਸ ਕਰਕੇ ਇਤਿਹਾਸਕ ਗਿਆਨ ਦਾ ਬੜਾ ਕਾਇਲ ਸਾਂ। ਮੇਰੀਆਂ ਅੱਖਾਂ ਵਿੱਚ ਉਸਨੇ ਪ੍ਰਸੰਸਾ ਪੜ੍ਹ ਲਈ ਹੋਵੇਗੀ। ਮੈਨੂੰ ਉਹ ਬੜਾ ਥੱਕਿਆ ਥੱਕਿਆ ਜਿਹਾ ਲੱਗਾ।

ਮੈਂ ਫਿਕਰ ਨਾਲ ਕਿਹਾ-'ਮੈਂ' ਤਾਂ ਬਾਕੀ ਦਾ ਨਾਵਲ ਵੀ ਤੈਨੂੰ ਪੜ੍ਹਾਉਣਾ ਚਾਹੁੰਦਾ ਸੀ?

-ਪੜ੍ਹ ਲੈਣਗ ਪਾਠਕ| ਹੁਣ ਪਾਠਕ ਬਹੁਤ ਸਿਆਣੇ ਨੇ। ਕੁਝ ਲੇਖਕਾਂ ਨਾਲੋਂ ਵੀ ਸਿਆਣੇ ਨੇ' ਕੋਰਤੀ ਸੁਸਤ ਜਿਹਾ ਮੁਸਕਰਾਇਆ- ਕੁਝ ਅਲੋਚਕਾਂ ਨਾਲੋ ਵੀ ਸਿਆਣੇ ਨੇ।

-'ਪਾਠਕਾਂ ਨੇ ਪ੍ਰੋ. ਕੌਤਕੀ ਸੋਨਾ ਈ ਬਣ ਜਾਣੈ।

-ਸੰਸਾ ਨਾ ਕਰ। ਹੁਣ ਹਰ ਕੋਈ ਆਪਣੇ ਆਪਨੂੰ ਕੋਤਕੀ ਦਾ ਪਿਓ ਸਮਝਦੇ। ਮੈਨੂੰ ਆਸ ਹੋ ਤੂੰ ਚੰਗਾ ਈ ਕੀਤਾ ਹੋਣੇ। ਮੇਰੇ ਨਾਲ ਕੀਤੀਆਂ ਮੁਲਾਕਾਤਾਂ ਨੇ बैठूं ਥੋੜਾ ਬਹੁਤ ਸਿਆਣਾ ਤਾਂ ਬਣਾ ਈ ਦਿੱਤਾ ਹੋਣੇ। ਇਸ ਵਾਰ ਕੋਰਕੀ ਦੇ ਚਿਹਰੇ ਉੱਪਰ ਵਿਅੰਗ ਸੀ। ਉਸ ਦਾ ਹੱਥ ਫਿਰ ਪੱਸਲੀਆਂ ਉੱਪਰ ਚਲਿਆ ਗਿਆ। ਫਿਰ ਥੋੜਾ ਸਾਹ ਲੈ ਕੇ ਬੋਲਿਆ:

ਤੂੰ ਇਹ ਕੋਈ ਆਖ਼ਰੀ ਨਾਵਲ ਨਹੀਂ ਲਿਖ ਰਿਹਾ, ਰਣਜੀਤ ਸਿੰਘ ਬਾਰੇ। ਨਾਲੇ ਤੈਨੂੰ ਦੱਸ ਦਿਆਂ ਕੋਈ ਵੀ ਚੀਜ਼ ਆਖ਼ਰੀ ਨਹੀਂ ਹੁੰਦੀ ਨਾ ਹੀ ਨਾਵਲ ਸਮਾਪਤ ਹੋ ਕੇ ਵੀ ਸਮਾਪਤ ਹੁੰਦਾ ਹੈ। ਉਸ ਵਿਚ ਦਰਜ ਸਮੱਸਿਆਵਾਂ ਵੀ ਹੱਲ ਨਹੀਂ ਹੁੰਦੀਆਂ। ਲੇਖਕ ਇਕ-ਅੱਧ ਸਮੱਸਿਆ ਨੂੰ ਹੱਲ ਕਰਕੇ ਸਮਾਪਤੀ ਦਾ ਅਹਿਸਾਸ ਕਰਵਾਉਂਦਾ ਹੈ। ਇਤਿਹਾਸਕ ਦੀ ਤਾਂ ਹੋਰ ਵੀ ਸਮੱਸਿਆ ਹੈ। ਕਿਉਂ ਕਿ ਇਤਿਹਾਸ ਕਦੇ ਵੀ ਖੜੋਤ ਵਿਚ ਨਹੀਂ ਹੁੰਦਾ। ਜੇ ਸੂਖ਼ਮ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਨਾਵਲ ਵਿਚ ਪੇਸ਼ ਕੀਤਾ ਜੀਵਨ-ਪ੍ਰਵਾਹ ਨਾਵਲ ਸਮਾਪਤ ਹੋਣ 'ਤੇ ਵੀ ਵਹਿੰਦਾ ਰਹਿੰਦਾ ਹੈ। ਹਰ ਨਾਵਲ ਦਾ ਬਾਕੀ ਜਾਂ ਅਗਲਾ ਭਾਗ ਤਾਂ ਰਹਿੰਦਾ ਹੀ ਹੈ। ਤੈਨੂੰ ਵੀ ਪਾਠਕ ਪੁੱਛਦੇ ਹੋਣਗੇ? ਫਲਾਨੇ ਨਾਵਲ ਦਾ ਦੂਸਰਾ ਭਾਗ ਕਦੋਂ ਛਪੇਗਾ? ਪੁੱਛਦੇ ਹਨ ਨਾ? ਕੌਣ ਜਾਣਦਾ ਹੈ ਇਸ ਨਾਵਲ ਦੇ ਗਰਭ ਵਿਚ ਵੀ ਅਨੇਕਾਂ ਨਾਵਲ ਹੋ ਸਕਦੇ ਹਨ। ਮੈਂ ਠੀਕ ਆਖਦਾ ਹਾਂ ਨਾ?"

ਮੈਂ ਸਿਰ ਹਿਲਾ ਕੇ ਸਹਿਮਤੀ ਜ਼ਾਹਰ ਕੀਤੀ।

ਮੈਂ ਚਲਾ ਆਇਆ। ਜਿੰਹਨ ਵਿਚ ਪ੍ਰੋ. ਕੰਤਕੀ ਦੀਆਂ ਗੱਲਾਂ ਘੁੰਮ ਰਹੀਆਂ ਸਨ। ਸੱਚ ਹੀ, ਅਜੋਕੇ ਦੌਰ ਦੇ ਪਾਠਕ ਬਹੁਤ ਜਾਗਰੂਕ ਅਤੇ ਸਿਆਣੇ ਨੇ। ਮਹਾਰਾਜਾ ਰਣਜੀਤ ਸਿੰਘ, ਮੁਕੰਮਲ ਰੂਪ ਵਿਚ ਮੇਰੇ ਸਾਹਮਣੇ ਪਿਆ ਹੈ। ਇਸ ਵਿਚ ਮੇਰੇ ਕੋਲੋਂ ਬੜਾ ਕੁਝ ਅਣਛੋਹਿਆ ਰਹਿ ਗਿਆ ਹੋਵੇਗਾ। ਫਿਰ ਵੀ ਰਚਨਾ ਕਰਦਿਆਂ, ਮੈਂ ਆਪਣੇ ਪਾਤਰਾਂ ਨਾਲ ਗੱਲਾਂ ਕਰਦਾ ਰਿਹਾ ਹਾਂ। ਇਤਿਹਾਸ, ਰਾਤ ਵੇਲੇ ਇਕ ਪੁਰਾਣੀ ਹਵੇਲੀ ਵਰਗਾ ਹੁੰਦਾ ਹੈ, ਜਿਸ ਦੀਆਂ ਸਾਰੀਆਂ ਬੱਤੀਆਂ ਮੱਧਮ ਜਿਹੀਆਂ ਜਗਦੀਆਂ ਹੋਣ ਤੇ ਉਸ ਅੰਦਰ ਪੁਰਖੇ ਫੁਸਫਸਾ ਰਹੇ ਹੋਣ। ਨਗਰ ਵਸਦੇ ਉਜੜਦੇ ਰਹਿੰਦੇ ਨੇ। ਰਾਜਾ ਤੇ ਰਾਸ਼ਟਰਾਂ ਦੇ ਨਾਮ ਨਿਸ਼ਾਨ ਮਿਟ ਜਾਂਦੇ ਨੇ। ਸਿਰਫ਼ ਵੀਰਤਾ ਦੇ ਮਹਾਂ-ਕਾਰਜ ਸਦਾ ਯਾਦ ਰਹਿੰਦੇ ਨੇ। ਕਿਸੇ ਵੀ ਰਾਜ ਦਾ ਕਿਸੇ ਵੀ ਸਭਿਅਤਾ ਦਾ ਅਖੀਰ ਕਹਿਣਾ ਸੌਖਾ ਹੈ, ਪਰ ਆਸ਼ੀਰ ਵੇਖਣਾ ਬਹੁਤ ਔਖਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ, ਅੰਤ ਵੀ ਬਹੁਤ ਦੁਖਦਾਈ ਸੀ। ਬੀਤ ਗਈਆਂ ਨੂੰ ਕੁਝ ਚਿਰ ਢਕਿਆ ਤਾਂ ਜਾ ਸਕਦਾ ਹੈ, ਪਰ ਇਤਿਹਾਸ ਜਾਂ ਜੀਵਨ ਵਿੱਚੋਂ ਕੱਢ ਕੇ ਵੱਖ ਨਹੀਂ ਕੀਤਾ ਜਾ ਸਕਦਾ। ਰਣਜੀਤ ਸਿੰਘ ਸੂਰਜ ਵਾਂਗ ਚਮਕਿਆ। ਸ਼ੁਹਰਤ ਦੀ ਸਿਖਰ ਵੇਲੇ ਉਸ ਵੱਲ ਖੁਲ੍ਹੀਆਂ ਅੱਖਾਂ ਨਾਲ ਨਹੀਂ ਸੀ ਦੇਖਿਆ ਜਾ ਸਕਦਾ। ਉਹੀ ਸੂਰਜ ਆਥਣ ਹੁੰਦਿਆਂ, ਆਪਣੇ ਆਪ ਢਲ ਗਿਆ।

ਕੀ. ਅਜਿਹੇ ਇਤਿਹਾਸ ਤੋਂ, ਸਾਡੇ ਰਹਿਬਰ, ਸਾਡੇ ਆਗੂ ਸਾਡੇ ਨੇਤਾ ਕੋਈ ਸਬਕ ਨਹੀਂ ਸਿਖਣਗੇ ? ਜਦੋਂ ਕਿ ਉਹਨਾਂ ਨੂੰ ਪਤਾ ਹੈ, ਕੁਝ ਵੀ ਸਥਾਈ ਨਹੀਂ, ਸਿਰਫ ਲੋਕਾਂ ਲਈ ਕੀਤੇ ਮਹਾਂ-ਕਾਰਜ ਹੀ ਸਦਾ ਯਾਦ ਰਹਿੰਦੇ ਹਨ।

ਕੀ ਅਜਿਹੇ ਸੁਆਲ ਤੁਹਾਡੇ ਮਨਾਂ ਵਿਚ ਨਹੀਂ ਉਪਜਦੇ ?

ਬਲਦੇਵ ਸਿੰਘ} ਦੁਆਰਾ ਹੋਰ ਕਿਤਾਬਾਂ

75
ਲੇਖ
ਸੂਰਜ ਦੀ ਅੱਖ
0.0
(ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉੱਪਰ ਆਧਾਰਿਤ ਇਤਿਹਾਸਕ ਨਾਵਲ)
1

ਇਤਿਹਾਸ 'ਤੇ ਪਈ ਗੁਰਦ ਝਾੜਦਿਆਂ.... !

26 December 2023
0
0
0

ਬੜੇ ਸਾਲਾਂ ਬਾਅਦ ਇਕ ਦੋਸਤ ਮਿਲਿਆ। ਉਹ ਪੰਜਾਬ ਤੋਂ ਬਾਹਰ ਦੀ ਇਕ ਯੂਨੀਵਰਸਿਟੀ ਵਿਚ ਹਿਸਟਰੀ ਦਾ ਪ੍ਰੋਫੈਸਰ ਸੀ । ਬੀ.ਏ. ਤੱਕ ਅਸੀਂ ਇਕੱਠੇ ਪੜ੍ਹੇ ਸਾਂ। ਗੱਲਾਂ ਬਾਤਾਂ ਕਰਦਿਆਂ ਉਸ ਨੇ ਪੁੱਛਿਆ, "ਅੱਜਕਲ੍ਹ ਤੇਰੇ ਇਤਿਹਾਸਕ ਨਾਵਲਾਂ ਦੀ ਬੜੀ ਚਰਚਾ ਹ

2

ਭਾਵਨਾ....!

26 December 2023
0
0
0

ਜਦੋਂ ਤੋਂ ਮਨੁੱਖ ਅੰਦਰ, ਮੇਰਾ ਤੇਰਾ ਦੀ ਭਾਵਨਾ ਉਤਪੰਨ ਹੋਈ ਹੈ, ਉਦੋਂ ਤੋਂ ਹੀ ਆਪਣੇ ਤੋਂ ਕਮਜ਼ੋਰ ਨੂੰ ਦਬਾਉਣ ਦੀ ਜਾਂਗਲੀ ਪ੍ਰਵਿਰਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਆਦਿ-ਮਾਨਵ ਤੋਂ ਮਾਨਵ ਵਿਚ ਮਨੁੱਖ ਵਿਕਾਸ ਤਾਂ ਕਰਦਾ ਗਿਆ। ਪਰ ਉਹ 'ਬੰਦਾ' ਨਹੀ

3

ਪੂਰਵ ਕਥਾ/ਜੜ੍ਹਾਂ

26 December 2023
0
0
0

ਹਿੰਦੁਸਤਾਨ ਤੇ ਖ਼ਾਸ ਕਰਕੇ ਪੰਜਾਬ ਦੀ ਧਰਤੀ ਹੋਣੀਆਂ ਭਰਪੂਰ ਰਹੀ ਹੈ। ਪੰਜਾਬ ਦੀ ਸਰ-ਜ਼ਮੀਨ, ਨਦੀਆਂ, ਪਹਾੜ ਅਤੇ ਚਰਾਗਾਹਾਂ ਨੇ ਧਾੜਵੀਆਂ ਨੂੰ ਏਧਰ ਆਉਣ ਲਈ ਪ੍ਰੇਰਿਆ। ਕਦੇ ਏਥੇ ਸੱਤ ਦਰਿਆ ਵਗਦੇ ਸਨ। ਸਿੰਧ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ

4

ਤਖ਼ਤੇ ਤੋਂ ਤਖ਼ਤ ਵੱਲ....!

26 December 2023
0
0
0

ਪੰਦਰਵੀਂ ਸਦੀ ਦੀ ਢਲਦੀ ਉਮਰ ਦਾ ਸਮਾਂ। ਤੇ ਹਾੜ ਮਹੀਨੇ ਦੀ ਤਪਦੀ ਹੋਈ ਢਲਦੀ ਇਕ ਦੁਪਿਹਰ। ਹੁਣ ਦੇ ਅੰਮ੍ਰਿਤਸਰ ਤੇ ਉਹਨਾਂ ਵੇਲਿਆਂ ਦੇ ਪਿੰਡ ਤੁੰਗ ਗੁਮਟਾਲਾ* ਤੋਂ ਕੋਈ ਚਾਰ ਕੁ ਕੋਹ ਦੀ ਦੂਰੀ 'ਤੇ ਵਸੇ ਇਕ ਪਿੰਡ ਵੱਲ ਜਾ ਰਿਹਾ ਇਕ ਬੇਲ ਗੱਡਾ। ਗ

5

ਲੱਖਪਤ ਰਾਇ ਦੇ ਜ਼ੁਲਮ, ਕੌੜਾ ਮੱਲ ਤੇ ਮੀਰ ਮੰਨੂ ਦੀ ਦਲੇਰੀ

26 December 2023
0
0
0

ਲੱਖਪਤ ਰਾਇ ਸਿੱਖ-ਧਰਮ ਦਾ ਜਾਣੂ ਸੀ। ਉਸ ਨੇ 'ਗੁੜ' ਸ਼ਬਦ ਕਹਿਣ ਉੱਪਰ ਪਾਬੰਦੀ ਲਾ ਦਿੱਤੀ। ਉਸ ਨੇ ਤਰਕ ਦਿੰਦਿਆਂ ਤਨਜ਼ ਨਾਲ ਕਿਹਾ: 'ਗੁੜ ਕਹੇ ਤੋਂ ਗੁਰੂ ਚੇਤੇ ਆਉਂਦਾ ਹੈ। ਫਿਰ ਗੁਰੂ ਚੇਤੇ ਕਰਕੇ ਜਜ਼ਬਾ ਭੜਕਦਾ ਹੈ। 'ਗੁੜ' ਨੂੰ ਰੋੜੀ ਜਾਂ ਭੇਲੀ

6

ਚੜ੍ਹਤ ਸਿੰਘ ਦੀ ਚੜ੍ਹਤ ਅਤੇ ਮੌਤ

26 December 2023
0
0
0

ਗਰਮੀ ਦਾ ਮੌਸਮ ਸੀ। ਗੁਰਬਖਸ਼ ਸਿੰਘ ਦੇ ਰਿਸ਼ਤੇਦਾਰ ਨੇ ਹਵੇਲੀ ਦੇ ਵਿਹੜੇ ਵਿਚ ਟੱਬਰ ਨਾਲੋਂ ਥੋੜ੍ਹਾ ਹੱਟ ਕੇ ਮੰਜੇ ਡਾਹ ਲਏ। ਖੱਬੀ ਬਾਚੀ ਦੀ ਕੱਚੀ ਕੰਧ ਦੇ ਨਾਲ ਨਾਲ ਬਣਾਈ ਲੰਮੀ ਖੁਰਲੀ 'ਤੇ ਊਠ, ਦੇ ਘੋੜੇ, ਮੱਝਾਂ ਅਤੇ ਬਲਦ ਬੰਨ੍ਹੇ ਹੋਏ ਸਨ। ਖਾ

7

ਚੱਠਿਆਂ ਉੱਪਰ ਚੜ੍ਹਾਈ ਤੇ ਰਣਜੀਤ ਸਿੰਘ ਦਾ ਜਨਮ

26 December 2023
0
0
0

ਮਹਾਂ ਸਿੰਘ ਦੀ ਉਸ ਦੇ ਇਲਾਕੇ ਵਿਚ ਧਾਂਕ ਪੈ ਗਈ। ਰਸੂਲਪੁਰ ਦੇ ਚੱਠੇ ਸ਼ੁਰੂ ਤੋਂ ਹੀ ਸ਼ੁਕਰਚੱਕੀਆਂ ਦੀ ਨੀਂਦ ਹਰਾਮ ਕਰਦੇ ਆ ਰਹੇ ਸਨ। ਮਹਾਂ ਸਿੰਘ ਨੇ ਚੱਠਿਆਂ ਉੱਪਰ ਚੜ੍ਹਾਈ ਕਰਨ ਲਈ ਆਪਣੇ ਸਿਪਾਹੀਆਂ ਨੂੰ ਕਮਰ-ਕੱਸੇ ਕਰਕੇ ਤਿਆਰ ਰਹਿਣ ਦਾ ਹੁਕਮ ਦ

8

ਬਾਲ ਰਣਜੀਤ ਸਿੰਘ ਦਾ ਬੀਮਾਰ ਹੋਣਾ ਤੇ ਗੁਰਬਖਸ਼ ਸਿੰਘ ਦੀ ਮੌਤ

26 December 2023
0
0
0

ਇਹ 1785 ਈ. ਦਾ ਵਰ੍ਹਾ ਸੀ । ਸ਼ੁਕਰਚੱਕੀਆ ਮਿਸਲ ਦਾ ਵਾਰਿਸ ਬੀਮਾਰ ਸੀ। ਮਿਸਲ ਦੀ ਸਾਰੀ ਤਾਕਤ ਮੁਹਿੰਮ ਉੱਪਰ ਸੀ। ਸਥਿਤੀ ਬੜੀ ਚਿੰਤਾ ਵਾਲੀ ਸੀ। ਆਖਰ, ਸਲਾਹੀਂ ਪਏ ਸਰਦਾਰਾਂ ਨੂੰ ਮਹਾਂ ਸਿੰਘ ਨੇ ਰਾਜ਼ੀ ਕਰ ਲਿਆ। 'ਮੁੱਖ ਹਕੀਮ ਲਾਲਾ ਹਾਕਿਮ ਰਾਏ

9

ਸਦਾ ਕੌਰ ਵੱਲੋਂ ਸ਼ੁਕਰਚੱਕੀਆ ਮਿਸਲ ਨਾਲ ਰਿਸ਼ਤੇਦਾਰੀ ਦੀ ਰਾਜਨੀਤੀ

28 December 2023
0
0
0

ਸਾਰੀ ਰਾਤ ਸਦਾ ਕੌਰ ਉੱਸਲਵੱਟੇ ਲੈਂਦੀ ਰਹੀ। ਦੋ ਵਾਰ ਉੱਠ ਕੇ ਪਾਣੀ ਵੀ ਪੀਤਾ, ਚੈਨ ਫਿਰ ਵੀ ਨਾ ਆਈ। ਫਜ਼ਰ ਦੀ ਪਹਿਲੀ ਨਮਾਜ਼ ਦੀ ਆਵਾਜ਼ ਨਾਲ ਉੱਠ ਬੈਠੀ। ਸਿਰ ਭਾਰਾ ਭਾਰਾ ਸੀ। ਹੈਰਾਨ ਹੋਈ... ਸਾਰੀ ਰਾਤ ਅੱਖਾਂ ਵਿਚ ਹੀ ਲੰਘ गष्टी...? ਜਦ ਜੈ

10

ਪਗੜੀ ਦੀ ਰਸਮ ਤੇ ਮਿਸਲਾਂ ਦੇ ਸਰਦਾਰਾਂ ਦੀ ਸ਼ੱਕੀ ਨੀਅਤ

28 December 2023
0
0
0

ਭਰ ਜਵਾਨੀ ਵਿਚ ਮਹਾਂ ਸਿੰਘ ਦੇ ਤੁਰ ਜਾਣ ਦਾ ਸ਼ੁਕਰਚੱਕੀਆ ਮਿਸਲ ਦੇ ਹਮਦਰਦਾਂ ਨੇ ਬਹੁਤ ਸੋਗ ਮਨਾਇਆ। ਇਸ ਮਿਸਲ ਨਾਲ ਖਾਰ ਖਾਣ ਵਾਲੇ ਜੱਥੇਦਾਰ ਵੀ ਸਨ। ਉਹ ਅੰਦਰ-ਖਾਤੇ ਮਹਾਂ ਸਿੰਘ ਦੇ ਇਲਾਕਿਆਂ ਉੱਪਰ ਕਬਜ਼ਾ ਕਰਨ ਲਈ ਆਪਣੀ ਤਿਆਰੀ ਵਿਚ ਰੁੱਝ ਗਏ। ਘ

11

ਪ੍ਰੋਫੈਸਰ ਕੱਤਕੀ ਦਾ ਆਉਣਾ।

28 December 2023
0
0
0

ਮੈਂ ਇਸ ਵੇਲੇ ਅਹਿਮਦਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਦੀ ਮੌਤ ਪਿੱਛੋਂ: ਉਸ ਦੇ ਤਿੰਨ ਪੁੱਤਰਾ, ਹਮਾਯੂੰ, ਜਮਾਨ ਸ਼ਾਹ ਅਤੇ ਸ਼ਾਹ ਜਹਾਨ ਦੇ ਪਰਿਵਾਰਕ ਝਗੜੇ ਦੇ ਅਸਲ ਕਾਰਨਾਂ ਦਾ ਅਧਿਐਨ ਕਰ ਰਿਹਾ ਸਾਂ, ਬਾਹਰਲਾ ਬੂਹਾ ਖੜਕਿਆ। ਅਫਗਾਨਿਸਤਾਨ ਦੇ

12

ਜ਼ਮਾਨ ਸ਼ਾਹ ਦੇ ਹਮਲੇ ਦਾ ਖੌਫ਼

28 December 2023
0
0
0

ਪੰਜਾਬ ਉੱਪਰ ਜੰਗ ਦੇ ਬੱਦਲ ਘਿਰੇ ਆਉਂਦੇ ਵੇਖ ਕੇ ਮਿਸਲਾਂ ਦੇ ਮੁਖੀਆਂ ਨੇ ਨਿੱਜੀ ਰੰਜਸ਼ਾਂ ਭੁਲਾ ਕੇ ਅੰਮ੍ਰਿਤਸਰ ਇਕੱਠ ਕੀਤਾ। ਰਾਮਗੜੀਏ, ਨਕਈ, ਕਨੱਈਏ, ਸ਼ੁੱਕਰਚੱਕੀਏ, ਭੰਗੀ ਸਭ ਹਾਜ਼ਰ ਹੋਏ। ਨਿਸ਼ਾਨ ਵਾਲੀਆ ਮਿਸਲ ਦੇ ਸਿੰਘ ਵੀ ਉਚੇਚਾ ਪੁੱਜੇ, ਭ

13

ਮਿਆਣੀ ਉੱਪਰ ਹਮਲਾ ਤੇ ਰਣਜੀਤ ਸਿੰਘ ਦਾ ਬਿਆਸ ਵਿਚ ਰੁੜਨਾ...

28 December 2023
0
0
0

ਬਟਾਲੇ ਪੁੱਜਣ 'ਤੇ ਰਣਜੀਤ ਸਿੰਘ ਦਾ ਸਵਾਗਤ ਬੜੇ ਜੋਸ਼ ਨਾਲ ਹੋਇਆ। ਹਵਾ ਵਿਚ ਗੋਲੀਆਂ ਚਲਾ ਕੇ ਸਲਾਮੀ ਦਿੱਤੀ ਗਈ। ਹਵੇਲੀ ਦੇ ਅੰਦਰ ਜਾਣ ਸਮੇਂ ਸ਼ਗਨਾਂ ਦਾ ਤੇਲ ਚੋਇਆ ਗਿਆ। ਸਿਪਾਹੀਆਂ ਦੇ ਠਹਿਰਨ ਦਾ ਪ੍ਰਬੰਧ ਵੱਖਰਾ ਕੀਤਾ ਗਿਆ। ਆਉ ਭਗਤ ਅਤੇ ਰਿਸ਼

14

ਜੋਧ ਸਿੰਘ ਦਾ ਸ਼ਿਕਾਰ ਖੇਡਣਾ ਤੇ ਸਦਾ ਕੌਰ ਤੇ ਡੋਰੇ ਪਾਉਣੇ...।

29 December 2023
0
0
0

ਸਦਾ ਕੌਰ ਅਜੇ ਮਿਆਣੀ ਉੱਪਰ ਕੀਤੇ ਹਮਲੇ ਵਿਚ ਨਮੋਸ਼ੀ ਭਰੀ ਹਾਰ ਦੇ ਸੰਤਾਪ ਵਿਚੋਂ ਬਾਹਰ ਨਹੀਂ ਸੀ ਆਈ, ਇਕ ਦਿਨ ਉਸ ਦੀ ਸੀਮਾ ਵਾਲੀ ਚੌਂਕੀ ਤੋਂ ਘੋੜ ਸਵਾਰ ਨੇ ਆ ਕੇ ਖ਼ਬਰ ਦਿੱਤੀ, 'ਰਾਣੀ ਸਾਹਿਬਾਂ, ਵਜ਼ੀਰਾਬਾਦ ਦਾ ਸਰਦਾਰ ਜੋਧ ਸਿੰਘ, ਮਜੀਠੇ ਲਾਗੇ

15

ਜ਼ਮਾਨ ਸ਼ਾਹ ਦਾ ਪੰਜਾਬ ਉੱਪਰ ਫਿਰ ਹਮਲਾ ਤੇ ਚੱਠੇ ਦਾ ਰਣਜੀਤ ਸਿੰਘ ਉੱਪਰ ਵਾਰ...

29 December 2023
0
0
0

ਜ਼ਮਾਨ ਸ਼ਾਹ ਨੂੰ ਆਪਣੇ ਮਤਰੇਏ ਭਰਾ ਸੁਲਤਾਨ ਮਹਿਮੂਦ ਦੀ ਬਗਾਵਤ ਦਬਾਉਂਦਿਆਂ ਬਹੁਤ ਸਮਾਂ ਲੱਗਾ। ਜਿਵੇਂ ਹੀ ਉਹ ਸੁਰਖਰੂ ਹੋਇਆ, 1796 ਵਿਚ ਉਹ ਫਿਰ ਪੰਜਾਬ ਉੱਪਰ ਧਾਵਾ ਕਰਨ ਚੱਲ ਪਿਆ। ਰਸਤੇ ਵਿਚ ਉਹ ਨਵੇਂ ਸਿਪਾਹੀ ਭਰਤੀ ਕਰਦਾ ਆਇਆ ਤੇ ਲੁੱਟ ਮਾਰ ਕ

16

ਰਣਜੀਤ ਸਿੰਘ ਦੀ ਦੂਸਰੀ ਸ਼ਾਦੀ ਤੇ ਲਾਹੌਰ ਕਿਲ੍ਹੇ ਉੱਪਰ ਹਮਲੇ ਦੀ ਤਿਆਰੀ

1 January 2024
0
0
0

ਜਮਾਨ ਸ਼ਾਹ ਨੇ ਆਪਣੇ ਮਤਰੇਏ ਭਰਾ ਸੁਲਤਾਨ ਮਹਿਮੂਦ ਦੀ ਬਗਾਵਤ ਨੂੰ ਕੁਚਲ ਕੇ ਅਜੇ ਸਾਹ ਵੀ ਨਹੀਂ ਸੀ ਲਿਆ। ਉਸ ਨੂੰ ਦੋ ਵੱਡੇ ਸਦਮੇ ਲੱਗ। ਪਹਿਲਾਂ ਅਹਿਮਦ ਖ਼ਾਨ ਹਨਚੀ, ਉਸ ਦੇ ਬਹਾਦਰ ਜਰਨੈਲ ਦੇ ਮਾਰੇ ਜਾਣ ਦੀ ਖ਼ਬਰ ਨੇ ਉਸ ਦੇ ਤੇਵਰ ਬਦਲ ਦਿੱਤੇ ਸਨ

17

ਲਾਹੌਰ ਦੇ ਕਿਲ੍ਹੇ ਉੱਪਰ ਫਤੇਹ ਤੇ ਵਿਰੋਧੀ ਸਰਦਾਰਾਂ ਵੱਲੋਂ ਈਰਖਾ...

1 January 2024
0
0
0

6 ਜੁਲਾਈ 1799 ਦੀ ਰਾਤ ਦਾ ਪਹਿਲਾ ਪਹਿਰ। ਰਣਜੀਤ ਸਿੰਘ ਅਤੇ ਸਦਾ ਕੌਰ ਦੀ ਸਾਂਝੀ ਫੌਜ, ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਲਾਹੌਰ ਦੇ ਰਾਹ ਪੈ ਗਈ। ਰਸਤੇ ਦੇ ਦੋਹੀਂ ਪਾਸੀਂ ਸੰਘਣੇ ਝੋਲਾਂ ਵਿਚ ਖ਼ਤਰੇ ਨੂੰ ਸੁੰਘਦੇ ਘੜੇ ਕਦੇ ਕਦੇ ਹਿਣਕਦੇ ਤਾਂ ਵਤਕੜਾ

18

ਰਣਜੀਤ ਸਿੰਘ ਵਿਰੁੱਧ ਬਗ਼ਾਵਤ

1 January 2024
0
0
0

ਗੁਜਰਾਤ ਦਾ ਸਾਹਬ ਸਿੰਘ ਭੰਗੀ, ਵਜੀਰਾਬਾਦ ਦਾ ਜੋਧ ਸਿੰਘ, ਅੰਮ੍ਰਿਤਸਰ ਦਾ ਗੁਲਾਬ ਸਿੰਘ ਤੇ ਮਿਆਣੀ ਦਾ ਜੱਸਾ ਸਿੰਘ ਰਾਮਗੜੀਆ ਅੰਮ੍ਰਿਤਸਰ ਇਕੱਠੇ ਹੋਏ। ਗੁਪਤ ਸਭਾ ਕੀਤੀ ਗਈ। ਰਣਜੀਤ ਸਿੰਘ ਨੂੰ ਲਾਹੌਰ ਵਿਚੋਂ ਕੱਢਣ ਦਾ ਮਤਾ ਪਾਸ ਕਰ ਲਿਆ। ਜੈਕਾਰੇ ਛ

19

ਜ਼ਮਾਨ ਸ਼ਾਹ ਵੱਲੋਂ ਦੋਸਤੀ ਦਾ ਪੈਗਾਮ ਤੇ ਅੰਗਰੇਜ਼ੀ ਦੂਤ ਦਾ ਅੰਮ੍ਰਿਤਸਰ ਆਉਣਾ...

2 January 2024
0
0
0

ਕੁਝ ਸਰਦਾਰਾਂ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਹਾਜ਼ਰੀ ਵਿਚ ਸਭ ਨਾਲ ਮਿਲ ਕੇ ਚੱਲਣ ਦਾ ਵਚਨ ਤਾਂ ਦਿੱਤਾ ਸੀ। ਪਰ ਉਹਨਾਂ ਦੇ ਅੰਦਰੋਂ ਈਰਖਾ ਨਹੀਂ ਸੀ ਮਰ उगे। ਕੁਝ ਦਿਨਾਂ ਬਾਅਦ ਸਾਹਿਬ ਸਿੰਘ ਭੰਗੀ ਅਤੇ ਜੱਸਾ ਸਿੰਘ ਰਾਮਗੜ੍ਹੀਆ ਇਕੱਠੇ ਹੋਏ। ਦੋਹ

20

ਤਾਜਪੋਸ਼ੀ ਅਤੇ ਮਹਾਰਾਜੇ ਦਾ ਖ਼ਿਤਾਬ

2 January 2024
0
0
0

ਪੰਜਾਬ ਅੰਦਰ ਰਣਜੀਤ ਸਿੰਘ ਦੇ ਮਹਾਰਾਜਾ ਵਜੋਂ ਗੱਦੀ ਉੱਪਰ ਬੈਠਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਵੀ ਸੂਹ ਮਿਲ ਗਈ। ਇਕ ਵਿਸਾਖ ਵਾਲੇ ਦਿਨ, ਬਾਬਾ ਸਾਹਿਬ ਸਿੰਘ ਬੇਦੀ, ਰਣਜੀਤ ਸਿੰਘ ਦੇ ਮੱਥੇ ਉੱਪਰ ਕੇਸਰ ਦਾ ਟਿੱਕਾ ਲਗਾ ਕੇ, ਮਹਾਰਾਜਾ ਹ

21

ਫ਼ਕੀਰ ਅਜ਼ੀਜ਼ਉਦਦੀਨ ਦਾ ਲਾਹੌਰ ਦਰਬਾਰ ਆਉਣਾ

2 January 2024
0
0
0

ਅੱਖ ਦੇ ਦਰਦ ਨਾਲ ਰਣਜੀਤ ਸਿੰਘ ਬੇਹਾਲ ਸੀ। ਉਸ ਨੇ ਪਹਿਰੇਦਾਰ ਨੂੰ ਬੁਲਾ ਕੇ ਆਖਿਆ-ਪਤਾ ਕਰੋ ਅਗਰ ਹਕੀਮ ਦੇ ਆਉਣ ਵਿਚ ਦੇਰੀ ਹੋ ਤਾਂ ਅਸੀਂ ਉਸ ਕੋਲ ਜਾ ਸਕਦੇ ਹਾਂ।' ਪਰ ਜਿਵੇਂ ਹੀ ਪਹਿਰੇਦਾਰ ਬਾਹਰ ਆਇਆ, ਉਸ ਨੂੰ ਹਕੀਮ ਗੁਲਾਮ ਮੋਹੀਉਦੀਨ ਕੱਛ ਵਿਚ

22

ਕਾਂਗੜੇ ਉੱਪਰ ਚੜ੍ਹਾਈ... !

6 January 2024
0
0
0

ਸਾਹਿਬ ਸਿੰਘ ਭੰਗੀ ਨੂੰ ਜਦੋਂ ਪਤਾ ਲੱਗਿਆ, ਰਣਜੀਤ ਸਿੰਘ ਅਤੇ ਫਤੇਹ ਸਿੰਘ ਆਹਲੂਵਾਲੀਆ, ਗੁਜਰਾਤ ਉੱਪਰ ਚੜ੍ਹਾਈ ਕਰਨ ਲਈ ਚੱਲ ਪਏ ਹਨ ਤੇ ਗੁਜਰਾਂ ਵਾਲਾ ਲੰਘ ਆਏ ਹਨ, ਉਸ ਦੇ ਹੋਸ਼ ਗੁੰਮ ਹੋ ਗਏ। ਲੜਨ ਲਈ ਤਿਆਰੀ ਤਾਂ ਕੀ ਹੋਣੀ ਸੀ, ਏਨੇ ਸਮੇਂ ਵਿਚ ਤ

23

ਅੰਮ੍ਰਿਤਸਰ ਉੱਪਰ ਚੜ੍ਹਾਈ ਤੇ ਫਤੇਹ... !

6 January 2024
0
0
0

ਸੋਣ ਦਾ ਮਹੀਨਾ। ਕਾਲੇ ਬੱਦਲਾਂ ਨਾਲ ਭਰਿਆ ਹੋਇਆ ਅਸਮਾਨ। ਕਿਲ੍ਹੇ ਦੀ ਸੀਲ ਉੱਪਰੋ ਹੇਠਾਂ ਦਿੱਸਦੀ ਝੰਗ-ਝੰਗ ਹੋਈ ਰਾਵੀ । ਨਾਲ ਖੜ੍ਹੇ ਮੁੱਢਲੇ ਵਰ੍ਹਿਆਂ ਦੇ ਲੰਗੋਟੀਏ ਸਾਥੀ, ਧੰਨਾ ਸਿੰਘ ਮਲਵਈ ਅਤੇ ਜ਼ੋਰਾਵਰ ਸਿੰਘ। ਪਿਛਲੇ ਵਰ੍ਹਿਆਂ ਦਾ ਪੱਗ ਵੱਟ ਭ

24

ਰਣਜੀਤ ਸਿੰਘ ਦਾ ਮੇਰਾਂ ਨਾਲ ਨਿਕਾਹ... !

6 January 2024
0
0
0

ਪੰਡਾਲ ਸਜ ਕੇ ਤਿਆਰ ਹੋ ਗਿਆ। ਪ੍ਰਾਹੁਣੇ ਆਉਣੇ ਸ਼ੁਰੂ ਹੋ ਗਏ। ਫ਼ਕੀਰ ਅਜ਼ੀਜ਼ਉਦਦੀਨ, ਚੁਛੇਏ ਨਿਗਾਹ ਰੱਖ ਰਿਹਾ ਸੀ, ਕਿਧਰੇ ਕੋਈ ਕੋਤਾਹੀ ਤਾਂ ਨਹੀਂ ਹੋ ਰਹੀ। ਪ੍ਰਾਹੁਣਿਆਂ ਨੂੰ ਰੁਤਬਿਆਂ ਅਨੁਸਾਰ ਬਿਠਾਉਣ ਲਈ ਨੌਕਰਾਂ ਨੂੰ ਸਮਝਾਉਣ ਲੱਗਾ ਹੋਇਆ ਸੀ

25

ਮੋਰਾਂ, ਦਰਬਾਰ ਅਤੇ ਜ਼ਿੰਮੇਵਾਰੀਆਂ

6 January 2024
0
0
0

ਪੂਰੇ ਪੰਜ ਦਿਨ ਰਣਜੀਤ ਸਿੰਘ ਆਪਣੀ ਆਰਾਮਗਾਹ ਵਿਚੋਂ ਬਾਹਰ ਨਹੀਂ ਨਿਬਣਿਆ। ਕਿਸੇ ਵੀ ਵਿਅਕਤੀ ਨੂੰ, ਚਾਹੇ ਤਿੰਨੇ ਵੀ ਉੱਚੇ ਰੁਤਬੇ ਵਾਲਾ ਹੋਵੇ, ਉਧਰ ਜਾਣ ਦੀ ਆਗਿਆ ਨਹੀਂ ਸੀ। ਸਿਰਫ ਵਕੀਰ ਅਜ਼ੀਜਉਦਦੀਨ ਦਾ ਛੋਟਾ ਭਰਾ ਨੂਰਉਦਦੀਨ ਜਿਹੜਾ ਰਣਜੀਤ ਸਿੰਘ

26

ਮਹਾਰਾਜਾ, ਮੋਰਾਂ ਅਤੇ ਲਾਹੌਰ ਦਰਬਾਰ ਦੀ ਹੋਲੀ

6 January 2024
0
0
0

ਰਣਜੀਤ ਸਿੰਘ ਦੇ ਫੁਰਮਾਨ ਉੱਪਰ ਕਾਰਵਾਈ ਕਰਦਿਆਂ, ਫਤੇਹ ਸਿੰ ਆਹਲੂਵਾਲੀਆ, ਭਾਰੀ ਫੌਜ ਲੈ ਕੇ ਕਪੂਰਥਲਾ ਤੋਂ ਚੱਲ ਪਿਆ। ਰਸਤੇ ਵਿਚ ਆਏ ਪਿੰਡਾਂ, ਬਸਤੀਆਂ ਦੇ ਭਰੇ ਸਹਿਮੇ ਲੋਕ ਧੂੜ ਉਡਾਉਂਦੇ ਜਾਂਦੇ ਲਸ਼ਕਰ ਨੂੰ ਦੇਖਦੇ। ਡਰ ਨਾਲ ਉਹਨਾਂ ਦੇ ਸਾਹ ਘੁੱਟ

27

ਪ੍ਰੋ. ਕੇਤਕੀ ਦੀਆਂ ਨਸ਼ਤਰਾਂ

9 January 2024
0
0
0

ਪ੍ਰੋ. ਕੇਤਕੀ ਦੇ ਆਉਣ ਨਾਲ ਆਖ਼ਰ ਮੇਰੀ ਉਡੀਕ ਖਤਮ ਹੋਈ। ਉਸ ਦੇ ਚਿਹਰੇ ਉੱਪਰ ਮੰਦ ਮੰਦ ਮੁਸਕਾਨ ਸੀ। ਨਾਵਲ ਦਾ ਅਧੂਰਾ ਖਰੜਾ ਉਸ ਨੇ ਟੇਬਲ ਉੱਪਰ ਰੱਖ ਦਿੱਤਾ ਤੇ ਕੁਝ ਦੇਰ ਅੱਖਾਂ ਬੰਦ ਕਰਕੇ ਬੈਠਾ ਰਿਹਾ। ਮੈਨੂੰ ਉਸ ਦੀਆਂ ਹਰਕਤਾਂ ਦੀ ਸਮਝ ਨਾ ਆਈ।

28

ਫਿਰ ਜੰਗ ਦੇ ਮੈਦਾਨ ਵਿਚ ਤੇ ਮਰਹੱਟੇ ਜਸਵੰਤ ਰਾਏ ਹੋਲਕਰ ਨਾਲ ਮੁਲਾਕਾਤ

9 January 2024
0
0
0

ਹੋਲੀ ਦਾ ਤਿਉਹਾਰ ਲੰਘ ਗਿਆ। ਪਰ ਰਣਜੀਤ ਸਿੰਘ ਅਜੇ ਵੀ ਦਰਬਾਰ ਵਿਚ ਬਕਾਇਦਾ ਨਹੀਂ ਸੀ ਪਧਾਰ ਰਿਹਾ। ਦਰਬਾਰੀ ਫ਼ਿਕਰਮੰਦ ਸਨ। ਮੋਰਾਂ ਦੇ ਆਉਣ ਨਾਲ ਮਹਾਰਾਜੇ ਦੇ ਸੁਭਾਅ ਵਿਚ ਹੈਰਾਨ ਕਰਨ ਵਾਲੀ ਤਬਦੀਲੀ ਆਈ ਸੀ। ਪਹਿਲਾਂ ਉਹ ਰਾਣੀਵਾਸ ਵਿਚ ਬਹੁਤ ਹੀ ਘੱ

29

ਅੰਗਰੇਜ਼ਾਂ ਮਰਹੱਟਿਆਂ ਦੀ ਸੰਧੀ ਤੇ ਰਣਜੀਤ ਸਿੰਘ ਦੀ ਚਿੰਤਾ

9 January 2024
0
0
0

ਸਿੱਖ ਸਰਦਾਰਾਂ ਦਾ ਏਨਾ ਇਕੱਠ ਹੋਣ ਦੀ ਰਣਜੀਤ ਸਿੰਘ ਨੂੰ ਬਿਲਕੁਲ ਹੀ ਆਸ ਨਹੀਂ ਸੀ। ਜਦੋਂ ਇਕੱਠ ਹੋਣ ਦੇ ਕਾਰਨ ਦਾ ਪਤਾ ਲੱਗਿਆ ਤਾਂ ਹਰ ਇਕ ਦੀ ਆਪਣੀ ਆਪਣੀ ਸੁਰ ਸੀ। ਅਕਾਲੀ ਫੂਲਾ ਸਿੰਘ ਨੇ ਗਰਜਵੀਂ ਆਵਾਜ਼ ਵਿਚ ਕਿਹਾ— 'ਬਿਨਾਂ ਪੂਛ ਵਾਲੇ ਬਾਦਰਾਂ

30

ਅਚਾਨਕ ਬੀਮਾਰ ਹੋਣਾ ਤੇ ਸ਼ਾਲਾਮਾਰ ਬਾਗ਼ ਵਿਚ ਆਉਣਾ..

9 January 2024
0
0
0

ਰਣਜੀਤ ਸਿੰਘ ਉਰਜਾ ਨਾਲ ਭਰੇ ਨਵੇਂ ਸੁਪਨੇ ਲੈ ਕੇ ਜਾਗਿਆ। ਉਸ ਦਾ ਦਿਨ, ਇਕ ਉਤਸ਼ਾਹਜਨਕ ਖ਼ਬਰ ਨਾਲ ਚੜ੍ਹਿਆ। ਚਮਿਆਰੀ ਦਾ ਸਰਦਾਰ ਨਾਹਰ ਸਿੰਘ ਅਕਾਲ ਚਲਾਣਾ ਕਰ ਗਿਆ ਹੈ। ਨਾਹਰ ਸਿੰਘ, ਬਾਰੀ ਅਤੇ ਰਚਨਾ ਦੁਆਬਾ ਵਿਚਲੇ ਇਲਾਕੇ ਦਾ ਹਾਕਮ ਸੀ। ਵਰਨ ਕਾਰ

31

ਪਟਿਆਲਾ ਅਤੇ ਨਾਭੇ ਦੇ ਰਾਜਿਆਂ ਵਿਚ ਸੁਲਾਹ ਕਰਵਾਉਣ ਜਾਣਾ...

9 January 2024
0
0
0

ਪਟਿਆਲਾ ਦੇ ਰਾਜਾ ਸਾਹਿਬ ਸਿੰਘ ਨੂੰ ਤੇ ਨਾਭੇ ਦੇ ਰਾਜਾ ਜਸਵੰਤ ਸਿੰਘ ਨੂੰ ਘੋੜ ਸਵਾਰਾਂ ਰਾਹੀਂ ਸੰਦੇਸ਼ ਭਿਜਵਾ ਦਿੱਤਾ, 'ਪੰਜਾਬ ਦੇ ਮਹਾਰਾਜਾ, ਇਕ ਹਫਤੇ ਬਾਅਦ ਪਟਿਆਲੇ ਲਈ ਰਵਾਨਾ ਹੋਵਣਗੇ। ਜਦ, ਜਾਣ ਦੀ ਤਿਆਰੀ ਹੋ ਰਹੀ ਸੀ ਤਾਂ ਵਕੀਰ ਅਜ਼ੀਜ਼ਉਦਦ

32

ਕਾਂਗੜੇ ਉੱਪਰ ਚੜਾਈ ਤੇ ਮਹਿਤਾਬ ਰਾਣੀ ਦੇ ਜੋੜੇ ਪੁੱਤਰਾਂ ਦਾ ਜਨਮ

11 January 2024
0
0
0

ਮਾਲਵੇ ਦੇ ਇਲਾਕੇ ਦੀ ਅਮੀਰੀ ਨੇ ਰਣਜੀਤ ਸਿੰਘ ਅੰਦਰ ਲਾਲਸਾ ਪੈਦਾ ਤਾਂ ਕੀਤੀ ਹੀ ਸੀ, ਦੁਆਬੇ ਦੇ ਜੰਗਲਾਂ ਵਿਚ ਫਿਰਦਿਆਂ, ਸ਼ੇਰ, ਬਘਿਆੜ ਅਤੇ ਚਿੱਛਾ ਦਾ ਸ਼ਿਕਾਰ ਕਰਦਿਆਂ, ਉਸ ਨੂੰ ਇਉਂ ਲੱਗ ਰਿਹਾ ਸੀ ਜਿਵੇਂ ਉਹ ਮਾਲਵੇ ਦੇ ਸਰਦਾਰਾਂ ਪਿੱਛੇ ਲੱਗਿਆ

33

ਕਸੂਰ ਉੱਪਰ ਫਤੇਹ ਤੇ ਫਿਰ ਸਤਲੁਜ ਪਾਰ ਦੀ ਤਿਆਰੀ

11 January 2024
0
0
0

ਕਸੂਰ ਦੇ ਨਵਾਬ ਨੂੰ ਸਜ਼ਾ ਦੇਣ ਲਈ ਖਾਲਸਾ ਫੌਜ ਨਗਾਰੇ ਦੀ ਚੋਟ 'ਤੇ ਰਵਾਨਾ ਹੋ ਗਈ। ਰਣਜੀਤ ਸਿੰਘ ਨੂੰ ਜੰਗੀ ਬਾਣੇ ਵਿਚ ਵੇਖ ਕੇ, ਫਕੀਰ ਨੂੰ ਫਿਕਰ ਹੋਇਆ। ਮੌਕਾ ਵੇਖ ਕੇ ਅਰਜ਼ ਕੀਤੀ 'ਸਰਦਾਰ ਅਜੇ ਹਜੂਰ ਨੂੰ ਆਰਾਮ ਕਰਨ ਦੀ ਸਖ਼ਤ ਲੋੜ ਏ। ਪਹਿਲਾਂ ਮ

34

ਫਿਰ ਸਤਲੁਜ ਪਾਰ ਵੱਲ ਤੇ ਫਤੇਹ ਸਿੰਘ ਕਾਲਿਆਂ ਵਾਲਾ ਦੀ ਮੌਤ

12 January 2024
0
0
0

ਪੰਜਾਬ ਦੇ ਮਹਾਰਾਜੇ ਦੀ ਫੌਜ-ਏ-ਖ਼ਾਸ ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਲਾਹੌਰ ਦੇ ਬਜ਼ਾਰਾਂ ਵਿਚੋਂ ਦੀ ਨਿਕਲੀ ਤਾਂ ਲੋਕ ਘਰਾਂ ਦੀਆ ਛੱਤਾਂ ਉੱਪਰ ਅਤੇ ਰਸਤਿਆਂ ਦੇ ਦੋਹੀਂ ਪਾਸੀਂ ਖੜ੍ਹੇ ਅਚੰਭਤ ਹੋਏ ਦੇਖਣ ਲੱਗੇ। ਸਿਪਾਹੀਆਂ ਦੀਆਂ ਵਰਦੀਆਂ। ਸਿਰਾਂ ਉੱ

35

ਸਿਆਲਕੋਟ ਉੱਪਰ ਫਤੇਹ ਤੇ ਅੰਗਰੇਜ਼ੀ ਸਰਕਾਰ ਦਾ ਫ਼ਿਕਰ

12 January 2024
0
0
0

ਇਹਨਾਂ ਦਿਨਾਂ ਵਿਚ, ਸਤਲੁਜ ਪਾਰ ਦੇ ਸਿੱਖ ਹਾਕਮਾਂ ਵਿਚ ਦਹਿਸ਼ਤ ਦਾ ਮਾਹੌਲ ਸੀ। ਰਣਜੀਤ ਸਿੰਘ ਦੀ ਫੌਜੀ ਤਾਕਤ ਅਤੇ ਬੇਮਿਸਾਲ ਹੌਸਲੇ ਅੱਗ ਉਹ ਨਿਉਂ ਜਾਂਦੇ ਸਨ। ਉਸ ਦੀ ਆਉ ਭਗਤ ਕਰਦੇ ਸਨ। ਤੋਹਫ਼ੇ ਅਤੇ ਨਜ਼ਰਾਨੇ ਭੇਂਟ ਕਰਦੇ ਸਨ। ਵਫ਼ਾਦਾਰੀ ਦਾ ਭਰੋ

36

ਅੰਗਰੇਜ਼ੀ ਦੂਤ ਮੈਟਕਾਫ਼ ਦੀ ਰਣਜੀਤ ਸਿੰਘ ਨਾਲ ਮੁਲਾਕਾਤ

12 January 2024
0
0
0

ਰਣਜੀਤ ਸਿੰਘ ਸਚਮੁੱਚ ਹੋਰਾਨ ਸੀ, ਉਸ ਨੇ ਲਾਰਡ ਲੋਕ ਦੇ ਸਤਲੁਜ ਦੀ ਹੱਦਬੰਦੀ ਵਾਲੇ ਸੁਝਾਅ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ? ਇਹ ਫਿਰੋਗੀ ਏਨੀ ਦੂਰ ਤੱਕ ਦੀਆਂ ਯੋਜਨਾਵਾਂ ਤਿਆਰ ਕਰ ਲੈਂਦੇ ਹਨ ? ਪਰ ਰਣਜੀਤ ਸਿੰਘ ਨੂੰ ਇਹ ਨਹੀਂ ਸੀ ਜਾਣਕਾਰੀ, ਇ

37

ਅੰਗਰੇਜ਼ੀ ਸਰਕਾਰ ਨਾਲ ਤਣਾਅ ਤੇ ਯੁੱਧ ਦੇ ਆਸਾਰ

13 January 2024
0
0
0

ਰਣਜੀਤ ਸਿੰਘ ਦੇ ਲਾਮ ਲਸ਼ਕਰ ਨੂੰ ਤੰਬੂ ਸਮੇਟਦਿਆਂ ਅਤੇ ਚਾਲੇ ਪਾਉਂਦਿਆ ਵੇਖ ਕੇ, ਚਾਰਲਸ ਮੈਟਕਾ ਬੜਾ ਹੈਰਾਨ ਹੋਇਆ। ਉਸ ਨੇ ਆਪਣਾ ਇਕ ਨੁਮਾਇੰਦਾ ਤੁਰੰਤ ਇਹ ਪੁੱਛਣ ਲਈ ਭੇਜਿਆ-'ਕੀ ਮਹਾਰਾਜ ਲਾਹੌਰ ਵਾਪਸ ਜਾ ਰਹੇ ਹਨ -ਮਹਾਰਾਜ ਆਪਣੀ ਸੈਨਾ ਲੈ ਕੇ ਸ

38

ਜਰਨੈਲਾਂ, ਸੈਨਾਪਤੀਆਂ ਨੂੰ ਮੁਹਿੰਮਾਂ ਤੇ ਤੋਰਨ ਦੀ ਕੂਟਨੀਤੀ

13 January 2024
0
0
0

ਲਾਹੌਰ ਦੇ ਕਿਲ੍ਹੇ ਵਿਚੋਂ ਰਣਜੀਤ ਸਿੰਘ ਪੂਰੇ ਸਜੇ ਹੋਏ ਹਾਥੀ ਉੱਪਰ ਬਾਹਰ ਨਿਕਲਿਆ। ਉਸ ਦੇ ਕੁਝ ਅੱਗੇ ਤੇ ਕੁਝ ਪਿੱਛੇ ਸ਼ਿੰਗਾਰੇ ਘੋੜਿਆਂ ਉੱਪਰ ਸੈਨਿਕ ਅਤੇ ਸੇਵਕ ਸਨ। ਸਭ ਤੋਂ ਅੱਗੇ ਨਗਾਰਾ ਅਤੇ ਢੋਲ ਵਜਾਉਣ ਵਾਲੇ ਸਨ। ਲਾਹੌਰ ਵਾਸੀ ਅਜੇਹਾ ਜਲੂਸ

39

ਅੰਗਰੇਜਾਂ ਨਾਲ ਸੰਧੀ ਦਾ ਅਸਰ ਤੇ ਡੋਗਰਿਆਂ ਦਾ ਦਰਬਾਰ ਵਿਚ ਆਗਮਨ

14 January 2024
0
0
0

ਰਣਜੀਤ ਸਿੰਘ ਨੇ, ਫ਼ਕੀਰ ਅਜ਼ੀਜ਼ਉਦਦੀਨ ਨੂੰ ਜੰਗ ਰੋਕੇ ਜਾਣ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਕਿਹਾ ਗਿਆ ਸੀ। ਕੁਝ ਹੀ ਦਿਨਾਂ 'ਚ ਵਕੀਰ ਨੇ ਸਾਰੇ ਵੇਰਵੇ ਹਾਸਲ ਕਰ ਲਏ। ਦਰਬਾਰ ਵਿਚ ਇਹਨਾਂ ਬਾਰੇ ਜਾਣਕਾਰੀ ਦਿੰਦਿਆਂ ਵਕੀਰ ਨੇ ਦੱਸਿਆ: -ਸਰਕਾਰ,

40

ਮੁਲਤਾਨ ਉੱਪਰ ਚੜ੍ਹਾਈ

14 January 2024
0
0
0

ਅੰਗਰੇਜ਼ੀ ਹਕੂਮਤ ਨਾਲ ਕੀਤੀ ਮਿੱਤਰਤਾ ਦੀ ਇਕ ਤਰਫਾ ਸੰਧੀ ਕਾਰਨ ਚੜ੍ਹੇ ਗੁੱਸੇ ਨੂੰ ਸ਼ਾਂਤ ਕਰਨ ਲਈ, ਰਣਜੀਤ ਸਿੰਘ ਨੇ ਆਪਣੀ ਪੂਰੀ ਸੈਨਿਕ ਸ਼ਕਤੀ ਵੱਖ- ਵੱਖ ਇਲਾਕਿਆਂ ਵਿਚ ਝੋਕ ਦਿੱਤੀ ਸੀ। ਉਹ ਖੁਦ ਵੀ ਮੁਹਿੰਮ ਲੈ ਕੇ ਚੜਿਆ ਹੋਇਆ ਸੀ। ਹਰ ਪਾਸਿਉ

41

ਸ਼ਾਹੀ ਦਰਬਾਲ ਵਿਚ ਅਮੀਰਾਂ-ਜਗੀਰਦਾਰਾਂ ਨਾਲ ਮੁਲਾਕਾਤ

14 January 2024
0
0
0

ਮੁਲਤਾਨ ਤੋਂ ਵਾਪਸ ਮੁੜੀ ਫੌਜ ਦੇ ਘੋੜਿਆਂ ਦੀਆਂ ਪੌੜਾਂ ਦੇ ਖੜਾਕ ਨੇ, ਅੱਧੀ ਰਾਤ ਵੇਲੇ ਸੁੱਤੇ ਪਏ ਲਾਹੌਰ ਨੂੰ ਜਗਾ ਦਿੱਤਾ। ਇਹ ਸਮਾਂ 1811 ਈਸਵੀ ਦਾ ਸੀ। ਲਾਹੌਰ ਪੁੱਜਦਿਆਂ ਹੀ, ਉਸ ਨੇ ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ, 'ਜਿਸ ਇਲਾਕੇ ਵਿਚ ਬਗਾ

42

ਸ਼ਾਹੀ ਵਿਆਹ ਤੇ ਅੰਗਰੇਜ਼ ਪ੍ਰਤੀਨਿਧਾਂ ਨੂੰ ਕਿਲ੍ਹੇ ਵਿਖਾਉਣਾ

14 January 2024
0
0
0

ਜੰਗਾਂ, ਮਾਲ ਗੁਜ਼ਾਰੀਆਂ, ਉਗਰਾਹੀਆਂ, ਕਬਜ਼ੇ ਭੁੱਲ ਕੇ ਰਣਜੀਤ ਸਿੰਘ ਖ਼ਾਲਸਾ ਰਾਜ ਦੇ ਪਹਿਲੇ ਸ਼ਹਿਜ਼ਾਦੇ ਦੇ ਵਿਆਹ ਦੀ ਸ਼ਾਨਦਾਰ ਤਿਆਰੀ ਵਿਚ ਮਸ਼ਰੂਫ਼ ਹੋ ਗਿਆ। ਪੰਜਾਬ ਦੇ ਲੋਕ, ਖ਼ਾਸ ਕਰਕੇ ਅੰਮ੍ਰਿਤਸਰ ਅਤੇ ਲਾਹੌਰ ਦੇ ਵਸਨੀਕ ਇਸ ਸ਼ਾਹੀ ਵਿਆਹ

43

ਦੋ ਸ਼ਕਤੀਆਂ ਵੱਲੋਂ ਸ਼ਹਿ-ਮਾਤ ਦੀ ਖੇਡ ਤੇ ਕੋਹੇਨੂਰ ਹੀਰੇ ਦਾ ਤਲਿਸਮ

15 January 2024
0
0
0

ਕੁੰਵਰ ਖੜਕ ਸਿੰਘ ਅਜੇ ਬਾਲਗ ਨਹੀਂ ਹੋਇਆ ਤੇ ਵਿਆਹ ਹੋ ਗਿਆ ਹੈ...। ਰਣਜੀਤ ਸਿੰਘ ਡੂੰਘੀ ਸੋਚ ਵਿਚ ਸੀ। ਫ਼ਿਕਰਮੰਦ ਵੀ ਸੀ। ਮਹਾਰਾਜਾ ਹੋਣ ਦੇ ਨਾਲ ਨਾਲ ਉਹ ਇਕ ਬਾਪ ਵੀ ਸੀ। ਖੜਕ ਸਿੰਘ ਦੀਆਂ ਹਰਕਤਾਂ, ਉਸ ਦੇ ਬੋਲਣ ਦਾ ਢੰਗ, ਉਸ ਦੀ ਚਾਲ-ਢਾਲ, ਪਹਿ

44

ਕੋਹੇਨੂਰ ਹੀਰਾ ਰਣਜੀਤ ਸਿੰਘ ਦੀ ਮਲਕੀਅਤ ਬਣਿਆ

15 January 2024
0
0
0

ਇਹਨਾਂ ਦਿਨਾਂ ਵਿਚ ਰਣਜੀਤ ਸਿੰਘ ਕਸ਼ਮੀਰ ਉੱਪਰ ਹਮਲੇ ਨੂੰ ਭੁਲਾ ਕੇ ਤੇ ਦਰਬਾਰੀ ਵਿਕਰਾਂ ਤੋਂ ਸੁਰਖਰੂ ਹੋ ਕੇ ਠੰਢੀਆਂ ਤ੍ਰਿਕਾਲਾਂ ਵੇਲੇ ਖੁਬਸੂਰਤ ਨਾਚੀਆਂ: ਦੀਆਂ ਅਦਾਵਾਂ ਵਿਚ ਮਸਤ ਹੁੰਦਿਆਂ ਤੇ ਰਾਤਾਂ, ਮੇਰਾਂ ਦੇ ਪਹਿਲੂ ਵਿਚ ਖੀਵ ਹੁੰਦਿਆਂ ਗੁਜ

45

ਸ਼ਾਹ ਪਰਿਵਾਰ ਦਾ ਮੁਬਾਰਕ ਹਵੇਲੀ ਵਿਚੋਂ ਫਰਾਰ ਹੋਣਾ ਤੇ ਅਟਕ ਉੱਪਰ ਚੜ੍ਹਾਈ

15 January 2024
0
0
0

ਮਹਾਰਾਜਾ ਰਣਜੀਤ ਸਿੰਘ ਜਿਵੇਂ ਹੀ ਮੁਬਾਰਕ ਹਵੇਲੀ ਵਿਚੋਂ ਬਾਹਰ ਨਿਕਲਿਆ ਸ਼ਾਹ ਸੁਜਾਹ ਹੀਰਾ ਖੁਹਾ ਲੈਣ ਦੇ ਸੋਗ ਵਿਚ ਜ਼ਮੀਨ ਉੱਪਰ ਮੁਰਦਿਆਂ ਵਾਂਗ ਡਿੱਗ ਪਿਆ। ਉਸ ਨੂੰ ਜਾਪਿਆ ਲਾਹੌਰ ਦਾ ਇਹ ਕਾਫ਼ਰ ਮਹਾਰਾਜਾ ਉਸ ਦੇ ਸ਼ਾਹ ਖ਼ਾਨਦਾਨ ਦੀ ਅਣਖ, ਗੌਰਵ,

46

ਪ੍ਰੋ. ਕੌਤਕੀ ਦਾ ਅਚਾਨਕ ਆਉਣਾ

16 January 2024
0
0
0

ਮੈਂ ਰਣਜੀਤ ਸਿੰਘ ਦੇ ਦਰਬਾਰ ਲਗਾਉਣ ਬਾਰੇ ਵੇਰਵੇ ਖੋਜਣ ਲੱਗਾ ਹੋਇਆ ਸਾਂ, ਮੈਨੂੰ ਦਿੱਲੀ ਤੋਂ ਸੱਦਾ ਆ ਗਿਆ। ਮਈ ਦੇ ਪਹਿਲੇ ਹਫ਼ਤੇ ਸਾਹਿਤ ਅਕਾਦਮੀ ਦੇ ਸਲਾਹਕਾਰ ਬੋਰਡ ਦੀ ਮੀਟਿੰਗ ਮੁੰਬਈ ਰੱਖੀ ਹੈ। ਮੈਂ ਆਪਣੇ ਮਿੱਤਰ ਪ੍ਰੋ. ਕੋਤਕੀ ਨੂੰ ਫੋਨ ਕੀਤਾ

47

ਮਹਾਂ ਦਰਬਾਰ ਅਤੇ ਕਸ਼ਮੀਰ ਉੱਪਰ ਚੜ੍ਹਾਈ

16 January 2024
0
0
0

ਅਟਕ ਤੋਂ ਜੇਤੂ ਹੋ ਕੇ ਪਰਤੇ ਫਕੀਰ ਅਜ਼ੀਜ਼ਉਦਦੀਨ ਨੇ ਫਿਰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ। ਰਣਜੀਤ ਸਿੰਘ ਨੇ ਕੋਹੇਨੂਰ ਹੀਰੇ ਨੂੰ ਪ੍ਰਾਪਤ ਕਰਨ ਦੀ ਮੁਹਿੰਮ ਅਤੇ ਸ਼ਾਹ ਪਰਿਵਾਰ ਦੇ ਫਰਾਰ ਹੋਣ ਦੀ ਘਟਨਾ ਬਾਰੇ ਫ਼ਕੀਰ ਨੂੰ ਪੂਰੀ ਜਾਣਕਾਰੀ ਦੇਣ

48

ਕਸ਼ਮੀਰ ਵਿਚ ਹਾਰ ਤੇ ਖਾਲਸਾ ਫੌਜ ਦਾ ਭਾਰੀ ਨੁਕਸਾਨ- ਰਣਜੀਤ ਸਿੰਘ ਚਿੰਤਤ

16 January 2024
0
0
0

ਰਣਜੀਤ ਸਿੰਘ ਨੇ ਪਹਿਲਾ ਪੜਾਅ ਸਿਆਲਕੋਟ ਵਿਚ ਕੀਤਾ। ਆਪਣੇ ਅਧੀਨ ਇਲਾਕਿਆ ਵਿਚੋਂ ਲੰਘਦਿਆਂ, ਜਗੀਰਦਾਰਾਂ, ਨਵਾਬਾਂ ਅਤੇ ਸਰਦਾਰਾਂ ਨੇ ਉਸ ਦਾ ਤੁਹਫਿਆਂ ਨਾਲ ਸਵਾਗਤ ਕੀਤਾ। ਉਹ ਆਪਣੀਆਂ ਸੈਨਾ ਟੁਕੜੀਆਂ ਲੇ ਕੇ ਮਹਾਰਾਜੇ ਦੀ ਇਸ ਮੁਹਿੰਮ ਵਿਚ ਸ਼ਾਮਲ ਹੋ

49

ਖੜਕ ਸਿੰਘ ਦੀ ਮਾਤਾ ਰਾਜ ਕੌਰ ਦਾ ਦੇਹਾਂਤ ਤੇ ਪਿਸ਼ਾਵਰ ਤੇ ਹਮਲਾ

16 January 2024
0
0
0

ਅਕਾਲੀ ਫੂਲਾ ਸਿੰਘ ਨੇ ਦਰਬਾਰ ਵਿਚ ਆਉਂਦਿਆਂ ਹੀ ਫਤੇਹ ਗਜਾਈ, ਫਤੇਹ ਦਾ ਜਵਾਬ ਦੇ ਕੇ ਰਣਜੀਤ ਸਿੰਘ ਨੇ ਕਿਹਾ-'ਖ਼ਾਲਸਾ ਜੀਓ, ਕਮਰ-ਕੱਸੇ -ਕਮਰ ਕੱਸੇ ਤਾਂ ਕੀਤੇ ਹੋਏ ਜੋ, ਵੇਖਦੇ ਨਹੀਂ ਪਏ?" ਅਕਾਲੀ ਫੂਲਾ ਸਿੰਘ ਨੇ ਟੋਕਿਆ। -ਸਹੀ ਏ, ਮੇਰੀ ਗੱਲ ਧ

50

ਮੁਲਤਾਨ ਉੱਪਰ ਫਤੇਹ ਦਾ ਡੰਕਾ

16 January 2024
0
0
0

ਰਾਣੀ ਸਦਾ ਕੌਰ, ਪੰਜਾਬ ਦੇ ਮਹਾਰਾਜੇ ਦੀ ਸੱਸ ਹੋਣ ਦੇ ਅਧਿਕਾਰ ਨਾਲ ਉਸ ਦੇ ਸਾਹਮਣੇ ਗਈ। ਉਸ ਦੇ ਮਨ ਵਿਚ ਇਹ ਵੀ ਸੀ ਕਿ ਇਥੋਂ ਤੱਕ ਰਣਜੀਤ ਸਿੰਘ ਨੂੰ ਪਹੁੰਚਾਉਣ ਲਈ, ਉਸ ਦਾ ਵੱਡਾ ਯੋਗਦਾਨ ਸੀ ਤੇ ਉਹ ਖ਼ੁਦ ਆਪਣੀ ਫੌਜ ਦੀ ਅਗਵਾਈ ਕਰਦੀ ਲਾਹੌਰ ਅੰਦਰ

51

ਰਣਜੀਤ ਸਿੰਘ ਦਾ ਦਰਿਆ ਵਿਚ ਰੁੜ ਜਾਣਾ... ਕੁੰਵਰ ਖੜਕ ਸਿੰਘ ਵੱਲੋਂ ਨਿਰਾਸ਼ ਹੋਣਾ

17 January 2024
0
0
0

ਬਰਸਾਤਾਂ ਦਾ ਮੌਸਮ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ । ਵਰੁਦੇ ਮੀਂਹ ਵਿਚ ਲੰਮੀ ਘੋੜ ਸਵਾਰੀ ਉਸ ਦਾ ਸ਼ੌਕ ਸੀ। ਅਜਿਹੇ ਸਮੇਂ ਪਹਾੜਾਂ ਵੱਲੋਂ ਆਉਂਦੇ ਮਿੱਟੀ ਰੰਗੇ ਪਾਣੀ ਨਾਲ ਆਪੇ ਤੋਂ ਬਾਹਰ ਹੋਏ ਠਾਠਾਂ ਮਾਰਦੇ ਦਰਿਆਵਾਂ ਵਿਤ ਠਿੱਲ੍ਹਣ ਤ

52

ਕਸ਼ਮੀਰ ਉੱਪਰ ਫਤੇਹ ਤੇ ਕੁੰਵਰ ਸ਼ੇਰ ਸਿੰਘ ਨੂੰ ਦੇਸ ਨਿਕਾਲਾ

17 January 2024
0
0
0

ਰਣਜੀਤ ਸਿੰਘ ਨੇ ਆਪਣੇ ਅਧੀਨ ਪੂਰੇ ਰਾਜ ਦਾ ਦੌਰਾ ਕਰਨ ਲਈ ਹੁਕਮ ਜਾਰੀ ਕਰ ਦਿੱਤਾ। ਉਸ ਨਾਲ ਕਿਹੜੇ ਕਿਹੜੇ ਮੰਤਰੀ ਜਾਣਗੇ। ਕਿੰਨੀ ਫੌਜ ਜਾਏਗੀ। ਪਹਿਲਾਂ ਕਿਹੜੇ ਇਲਾਕੇ ਤੋਂ ਦੌਰਾ ਸ਼ੁਰੂ ਕੀਤਾ ਜਾਏਗਾ। ਕਿਥੇ ਕਿਥੇ ਪੜਾਅ ਕਰਨੇ ਹਨ, ਇਹਨਾਂ ਦੀ ਸਾਰੀ

53

ਅੰਗਰੇਜ਼ ਸੈਲਾਨੀ ਦਰਬਾਰ ਵਿਚ ਤੇ ਰਾਣੀ ਸਦਾ ਕੌਰ ਕਿਲ੍ਹੇ ਵਿਚ ਨਜ਼ਰਬੰਦ

17 January 2024
0
0
0

ਇਕ ਦਿਨ ਵਿਚ ਹੀ ਵਕੀਰ ਅਜ਼ੀਜਉਦਦੀਨ ਨੇ ਮੁਰਕਰਾਫਟ ਬਾਰੇ ਜੇ ਕੁਝ ਜਾਣਿਆ ਸੀ, ਮਹਾਰਾਜੇ ਪਾਸ ਸਾਰੀ ਜਾਣਕਾਰੀ ਪਹੁੰਚਾ ਦਿੱਤੀ। ਹੁਣ ਅੰਗਰੇਜ਼ ਨੂੰ ਦਰਬਾਰ ਵਿਚ ਪੇਸ਼ ਹੋਣ ਦੀ ਆਗਿਆ ਮਿਲ ਗਈ। ਦੇਹਾਂ ਛਕੀਰ ਭਰਾਵਾਂ ਨੇ ਅੰਗਰੇਜ਼ ਦਾ ਸਵਾਗਤ ਕੀਤਾ।

54

ਵਿਦੇਸ਼ੀਆਂ ਨਾਲ ਮੁਲਾਕਾਤ ਤੇ ਪੇਸ਼ਾਵਰ ਉੱਪਰ ਮੁੜ ਹਮਲਾ

18 January 2024
0
0
0

ਸੰਨ 1822 ਮਾਰਚ ਦਾ ਮਹੀਨਾ। ਮੌਸਮ ਵਿਚ ਅਜੇ ਏਨੀ ਗਰਮੀ ਨਹੀਂ ਸੀ। ਆਈ। ਟਾਵੇਂ ਟਾਵੇਂ ਲੋਕ ਘਰਾਂ ਦੀਆਂ ਛੱਤਾਂ ਉੱਪਰ ਅਤੇ ਵਿਹੜਿਆਂ ਵਿਚ ਸੋਣ ਲੱਗ ਪਏ ਸਨ। ਸਵੇਰੇ ਸਵੇਰੇ ਮੌਸਮ ਬਹੁਤ ਸੁਹਾਵਣਾ ਹੁੰਦਾ ਸੀ। ਅਜਿਹੇ ਇਕ ਖੂਬਸੂਰਤ ਦਿਨ ਮਹਾਰਾਜਾ ਰਣਜੀ

55

ਪੇਸ਼ਾਵਰ ਖਾਲਸਾ ਰਾਜ ਵਿਚ ਸ਼ਾਮਲ ਤੇ ਅਕਾਲੀ ਫੂਲਾ ਸਿੰਘ ਦੀ ਜੰਗ ਦੇ ਮੈਦਾਨ ਵਿਚ ਮੌਤ

18 January 2024
0
0
0

ਕਦੇ ਅੱਧੀ ਰਾਤ ਵੇਲੇ, ਕਦੇ ਪਹਿਰ ਦੇ ਤੜਕੇ, ਲਾਹੌਰ ਵਾਸੀਆਂ ਨੂੰ ਘੋੜਿਆ ਦੇ ਪੌੜਾਂ ਦੀਆਂ ਅਵਾਜ਼ਾਂ ਸੁਣਦੀਆਂ। ਇਹਨਾਂ ਆਵਾਜ਼ਾਂ ਦੇ ਉਹ ਚਿਰਾਂ ਤੋਂ ਆਦੀ ਹੋ ਗਏ ਸਨ। ਜਾਣਦੇ ਸਨ, ਕਿਸੇ ਨਾ ਕਿਸੇ ਮੁਹਿੰਮ ਤੋਂ ਕਾਸਦ ਫਤੇਹ ਜਾਂ ਹਾਰ ਦੇ ਸੁਨੇਹੇ ਦੇਣ

56

ਜੰਗ ਤੋਂ ਉਚਾਟ ਮਨ ਤੇ ਨਾਚ-ਮਹਿਫਲਾਂ

18 January 2024
0
0
0

ਪੇਸ਼ਾਵਰ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰਕੇ ਅਤੇ ਜ਼ਿੰਮੇਵਾਰੀਆਂ ਤੈਅ ਕਰਕੇ, ਰਣਜੀਤ ਸਿੰਘ ਨੇ ਲਾਹੌਰ ਨੂੰ ਮੋੜਾ ਪਾ ਲਿਆ। ਹੁਣ ਉਸ ਨੂੰ ਰਾਣੀਵਾਸ, ਸਾਲਾਮਾਰ ਬਾਗ ਤੇ ਖੂਬਸੂਰਤ ਨਾਚੀਆਂ ਆਵਾਜ਼ਾਂ ਮਾਰ ਰਹੀਆਂ ਸੁਣਨ ਲੱਗੀਆਂ ਸਨ। ਔਸ਼ਧੀਆਂ ਅਤੇ ਮੇਤ

57

ਰਣਜੀਤ ਸਿੰਘ ਦਾ ਬੀਮਾਰ ਹੋਣਾ ਤੇ ਵਿਦੇਸ਼ੀਆਂ ਬਾਰੇ ਜਾਸੂਸੀ

18 January 2024
0
0
0

ਰਣਜੀਤ ਸਿੰਘ ਚਾਰਾਂ ਦਿਸ਼ਾਵਾਂ ਵੱਲ ਘੋੜਾ ਚੜਾਉਂਦਾ ਇਸ ਤਰ੍ਹਾਂ ਭਟਕ ਰਿਹਾ ਸੀ। ਜਿਵੇਂ ਵਕਤ ਪਾਸ ਕਰ ਰਿਹਾ ਹੋਵੇ। ਅੱਗ ਰੱਖਿਅਕ ਚੇਰਾਨ ਸਨ। ਸਵੇਰ ਦੇ ਸਮੇਂ ਭਾਵੇਂ ਏਨੀ ਗਰਮੀ ਨਹੀਂ ਸੀ, ਪਰ ਹੁਣ ਸਿਖ਼ਰ 'ਤੇ ਆਇਆ ਸੂਰਜ ਪਿੰਡਾ ਸਾੜਨ ਲੱਗਾ। ਘੋੜੇ

58

ਅੰਗਰੇਜ਼ੀ ਵਫ਼ਦਾਂ ਦੀਆਂ ਲਾਹੌਰ ਦਰਬਾਰ ਫੇਰੀਆਂ ਤੇ ਰਾਜ ਵਿਚ ਗੜਬੜਾਂ

18 January 2024
0
0
0

ਗਵਰਨਰ ਜਨਰਲ ਲਈ ਸਵਾਗਤੀ ਪੱਤਰ ਤਿਆਰ ਕਰ ਲਿਆ ਗਿਆ। ਰਣਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਲਿਖਿਆ ਗਿਆ-ਡਾ. ਮੇਰੇ ਅਗਰ ਮੈਨੂੰ ਲੰਮਾ ਸਫਰ ਕਰਨ ਤੋਂ ਮਨ੍ਹਾਂ ਨਾ ਕਰਦਾ ਤਾਂ ਮੈਂ ਖ਼ੁਦ ਆਪ ਦੇ ਸਵਾਗਤ ਲਈ ਹਾਜ਼ਰ ਹੋਣਾ ਸੀ। ਇਸ ਵਕਤ ਮੇਰੇ ਦੋਨੋਂ ਸ਼ਹਿ

59

ਅੰਗਰੇਜ਼ੀ ਵਫ਼ਦਾਂ ਦੀਆਂ ਲਾਹੌਰ ਦਰਬਾਰ ਫੇਰੀਆਂ ਤੇ ਰਾਜ ਵਿਚ ਗੜਬੜਾਂ

20 January 2024
0
0
0

ਗਵਰਨਰ ਜਨਰਲ ਲਈ ਸਵਾਗਤੀ ਪੱਤਰ ਤਿਆਰ ਕਰ ਲਿਆ ਗਿਆ। ਰਣਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਲਿਖਿਆ ਗਿਆ-'ਡਾ. ਮੇਰੇ ਅਗਰ ਮੈਨੂੰ ਲੰਮਾ ਸਫ਼ਰ ਕਰਨ ਤੋਂ ਮਨ੍ਹਾਂ ਨਾ ਕਰਦਾ ਤਾਂ ਮੈਂ ਖ਼ੁਦ ਆਪ ਦੇ ਸਵਾਗਤ ਲਈ ਹਾਜ਼ਰ ਹੋਣਾ ਸੀ। ਇਸ ਵਕਤ ਮੇਰੇ ਦੋਨੋਂ ਸ਼

60

ਰਾਜ ਪ੍ਰਬੰਧ ਦੀ ਕਾਰਗੁਜ਼ਾਰੀ ਤੇ ਪਹਾੜਨਾਂ ਮਹਾਰਾਜੇ ਦੇ ਰਾਣੀਵਾਸ ਵਿਚ

20 January 2024
0
0
0

ਰਣਜੀਤ ਸਿੰਘ ਲਾਹੌਰ ਪੁੱਜਾ ਤਾਂ ਉਸ ਦੀ ਸੇਹਿਤ ਠੀਕ ਨਹੀਂ ਸੀ। ਕੁਝ ਬੀਮਾਰੀ ਕਾਰਨ ਤੇ ਕੁਝ ਸ਼ਰਾਬ ਤੋਂ ਪਰਹੇਜ਼ ਨਾ ਰੱਖਣ ਕਾਰਨ ਸੇਹਿਤ ਫਿਰ ਵਿਗੜ ਗਈ। ਦੂਸਰੀ ਚਿੰਤਾ ਸਯੀਅਦ ਅਹਿਮਦ ਦੇ ਅਹਿਦ ਵਾਲੀ ਸੀ, ਜਿਹੜਾ ਕੁਝ ਸਮਾਂ ਪਹਿਲਾਂ, ਹੱਜ ਕਰਨ ਗਿਆ,

61

ਪ੍ਰੋ. ਕੌਤਕੀ ਵੱਲੋਂ ਨਵੀਆਂ ਜਾਣਕਾਰੀਆਂ ਤੇ ਵਿਦੇਸ਼ੀਆਂ ਦਾ ਕਿਰਦਾਰ

20 January 2024
0
0
0

ਮੈਂ ਅਜੇ ਲੈਫਟੀਨੈਂਟ ਬਰਨਜ਼ ਵੱਲੋਂ ਲੈ ਕੇ ਆਂਦੇ ਤਹਫਿਆਂ ਦਾ ਵੇਰਵਾ ਲੱਭਣ ਵਿਚ ਰੁੱਝਿਆ ਹੋਇਆ ਸੀ, ਜਿਹੜੇ ਇੰਗਲੈਂਡ ਦੇ ਬਾਦਸ਼ਾਹ ਵੱਲੋਂ ਭੇਜੇ ਗਏ ਸਨ। ਮੇਰੇ ਫੋਨ ਦੀ ਘੰਟੀ ਵੱਜੀ। ਅਗਿਓ ਮੇਰੇ ਦੋਸਤ ਪ੍ਰੋ. ਕੋਤਕੀ ਦੀ ਆਵਾਜ਼ ਆਈ- 'ਮਹਾਰਾਜੇ ਦਾ

62

ਵਿਦੇਸ਼ੀ ਦੂਤ ਸੈਲਾਨੀਆਂ ਦੇ ਭੇਸ ਵਿਚ ਤੇ ਚੋਪੜ ਸੰਧੀ ਲਈ ਤਿਆਰੀਆਂ

20 January 2024
0
0
0

ਪਿਛਲੇ ਦੇ ਸਾਲਾਂ ਤੋਂ ਅੰਗਰੇਜ਼ਾਂ ਨੇ ਸੈਲਾਨੀਆ ਦੇ ਭੇਸ ਵਿਚ ਪੂਰੇ ਸਿੰਧ ਦੇ ਇਲਾਕੇ ਦਾ ਅਤੇ ਦਰਿਆ ਦਾ ਸਰਵੇਖਣ ਕਰ ਲਿਆ ਹੋਇਆ ਸੀ। ਪਹਿਲਾਂ ਲੇਫਟੀਨੈਂਟ ਅਲੈਗਜੈਂਡਰ ਬਰਨਚ ਸੈਲਾਨੀ ਬਣ ਕੇ ਘੁੰਮਿਆ ਤੇ ਫਿਰ ਫਰਾਂਸੀਸੀ ਜੈਕਮਾਉਣ ਯਾਤਰੀ ਬਣ ਕੇ ਆਇਆ।

63

ਲਾਰਡ ਬੈਂਟਿਕ ਨਾਲ ਰੋਪੜ ਦੀ ਸੰਧੀ ਤੇ ਮਹਾਰਾਜੇ ਦੀ ਨਿਰਾਸ਼ਾ

20 January 2024
0
0
0

25 ਅਕਤੂਬਰ 1831 ਨੂੰ ਰਣਜੀਤ ਸਿੰਘ ਆਪਣੇ 16 ਹਜ਼ਾਰ ਘੋੜਸਵਾਰਾਂ ਅਤੇ ਲਾਮ-ਲਸ਼ਕਰ ਨਾਲ ਰੋਪੜ ਪੁੱਜ ਗਿਆ। ਇਕ ਉੱਚੇ ਟਿੱਲੇ ਉੱਪਰ ਮੁਲਾਕਾਤ ਲਈ ਜਗਾਹ ਦੀ ਚੋਣ ਕੀਤੀ ਗਈ ਸੀ। ਚਾਂਦੀ ਦਾ ਮੰਡਪ ਆਪਣੀ ਅਨੋਖੀ ਆਤਾ ਨਾਲ ਚਮਕ ਰਿਹਾ ਸੀ। ਸ਼ਾਹੀ ਤੰਬੂ ਦੇ

64

ਵਿਦੇਸ਼ੀਆਂ ਦਾ ਆਉਣ ਜਾਣ ਤੇ ਰਣਜੀਤ ਸਿੰਘ ਦਾ ਗੁਲ ਬੇਗ਼ਮ ਨੂੰ ਵਿਆਹ ਕੇ ਲਿਆਉਣਾ

20 January 2024
0
0
0

ਰਣਜੀਤ ਸਿੰਘ ਦਾ ਖਾਲਸਾ ਰਾਜ ਸੱਚਮੁਚ ਹੀ ਵਿਦੇਸ਼ੀਆਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਇਹਨਾਂ ਵਿਚੋਂ ਬਹੁਤੇ ਬਰਤਾਨੀਆ ਸਰਕਾਰ ਦੇ ਜਾਸੂਸ ਸਨ, ਜਿਹੜੇ ਸੈਲਾਨੀ ਬਣ ਕੇ ਜਾਂ ਵਿਗਿਆਨੀ ਬਣ ਕੇ ਆਉਂਦੇ ਸਨ। ਇਹਨਾਂ ਦਿਨਾਂ ਵਿਚ ਇਕ ਹੋਰ ਵਰਾਂਸੀਸੀ ਲਾਹੌਰ

65

ਵਿਦੇਸ਼ੀਆਂ ਦੀਆਂ ਲਗਾਤਾਰ ਫੇਰੀਆਂ ਤੇ ਪੇਂਡੂ ਵਸੇਬ

23 January 2024
0
0
0

ਵਿਦੇਸ਼ੀ ਸੈਲਾਨੀਆਂ ਦੇ ਪੰਜਾਬ ਵਿਚ ਆਉਣ ਕਾਰਨ ਤੇ ਲਾਹੌਰ ਦਰਬਾਰ ਦੀ ਪ੍ਰਾਹੁਣਚਾਰੀ ਕਾਰਨ, ਰਣਜੀਤ ਸਿੰਘ ਦੇ ਰਾਜ ਦੀ ਜੇਕਾ, ਹਿੰਦੁਸਤਾਨ ਤੋਂ ਬਾਹਰ ਵੀ ਫੈਲ ਗਈ ਸੀ। ਵਿਦੇਸ਼ਾਂ ਦੇ ਰਾਜੇ, ਮਹਾਰਾਜੇ, ਖਾਲਸਾ ਰਾਜ ਦੀਆਂ ਗੱਲਾਂ ਜਾਣਕੇ ਹੋਰਾਨ ਰਹਿ ਜ

66

ਵਿਦੇਸ਼ੀਆਂ ਨਾਲ ਸ਼ਿਕਾਰ ਦੀ ਮੁਹਿੰਮ ਤੇ ਸ਼ੇਰਨੀ ਦਾ ਬੱਚਾ ਜਾਲ ਵਿਚ

23 January 2024
0
0
0

ਮਨ ਦੀ ਢਹਿੰਦੀ ਕਲਾ ਤੇ ਪਰੇਸ਼ਾਨੀਆਂ ਵਿਚੋਂ ਬਾਹਰ ਨਿਕਲਣ ਲਈ ਰਣਜੀਤ ਸਿੰਘ ਪਾਸ ਮਿਕਾਰ ਖੇਡਣ ਦਾ ਹਥਿਆਰ ਸਭ ਤੋਂ ਕਾਰਗਰ ਸੀ। ਅੱਜ ਬੱਲ ਵਿਦੇਸ਼ੀਆਂ ਦੀ ਆਮਦ ਨਾਲ ਭਾਵੇਂ ਉਸਦਾ ਜੀ ਪਰਚਿਆ ਹੋਇਆ ਸੀ। ਪਰ ਸਿੱਧ ਵੱਲ ਜਾਣ ਤੋਂ ਜਾਂ ਆਪਣੇ ਰਾਜ ਦੀ ਹੱਦ

67

ਲਾਹੌਰ ਦਰਬਾਰ ਦੀਆਂ ਰੌਣਕਾਂ ਪਰਤੀਆਂ ਤੇ ਪੇਸ਼ਾਵਰ ਖ਼ਾਲਸਾ ਰਾਜ ਵਿੱਚ ਸ਼ਾਮਲ

23 January 2024
0
0
0

ਬਹੁਤ ਦੇਰ ਬਾਅਦ ਲਾਹੌਰ ਦਰਬਾਰ ਦੀ ਰੋਣਕ ਪਰਤ ਆਈ। ਇਸ ਸਮੇਂ ਜਮਾਂਦਾਰ ਖੁਸ਼ਹਾਲ ਸਿੰਘ, ਕਸ਼ਮੀਰ ਦੇ ਮਾਮਲਿਆਂ ਦਾ ਪ੍ਰਬੰਧਕ ਸੀ। ਰਣਜੀਤ ਸਿੰਘ ਨੂੰ ਪਤਾ ਲੱਗਿਆ, ਉਹ ਸਾਲ ਦੇ ਸ਼ੁਰੂ ਵਿਚ ਹੀ, ਕਸ਼ਮੀਰੀਆਂ ਤੋਂ ਆਸ ਨਾਲੋਂ ਵੱਧ ਕਰ ਉਗਰਾਹ ਕੇ ਲੈ ਆਇਆ

68

ਰਣਜੀਤ ਸਿੰਘ ਨੂੰ ਅਧਰੰਗ ਦਾ ਪਹਿਲਾ ਦੌਰਾ ਤੇ ਕੁੰਵਰ ਨੋਨਿਹਾਲ ਦੀ ਸ਼ਾਦੀ ਦੀਆਂ ਤਿਆਰੀਆਂ

23 January 2024
0
0
0

ਰਣਜੀਤ ਸਿੰਘ ਜਦ ਇਸ ਤਰ੍ਹਾਂ ਸ਼ਰਾਬ ਦੀ ਵਰਤੋਂ ਕਰਦਾ ਤੇ ਰਾਤ ਦੀਆਂ ਮਹਿਫਲਾਂ ਦੇਰ ਤੱਕ ਮਾਣਦਾ ਤਾਂ ਸਭ ਤੋਂ ਵਧੇਰੇ ਵਿਕਰਮੰਦ, ਫਕੀਰ ਅਜੀਜਉਦਦੀਨ ਰਹਿੰਦਾ। ਦਰਬਾਰ ਦੇ ਕਾਰਜਾਂ ਵਿਚ ਰੁਕਾਵਟ ਤਾਂ ਪੈਂਦੀ ਹੀ ਸੀ। ਰਣਜੀਤ ਸਿੰਘ ਦੀ ਸੇਹਿਤ ਵੀ ਹੁਣ ਪਹ

69

ਨੋਨਿਹਾਲ ਦਾ ਸ਼ਾਹੀ ਵਿਆਹ ਤੇ ਪੇਸ਼ਾਵਰ ਵਿੱਚ ਫਿਰ ਬਗਾਵਤ

23 January 2024
0
0
0

ਕੁਵਰ ਨੌਨਿਹਾਲ ਸਿੰਘ ਦੀ ਸ਼ਾਦੀ। ਰਣਜੀਤ ਸਿੰਘ ਲਈ ਜਿਵੇਂ ਖੁਸ਼ੀਆਂ-ਖੇੜਿਆਂ ਦੇ ਦਿਨ ਪਰਤ ਆਏ। ਇਸ ਵਿਆਹ ਵਿਚ ਸ਼ਾਮਲ ਹੋਣ ਵਾਲੇ ਸ਼ਾਹੀ ਪ੍ਰਾਹਣਿਆ ਬਰਾਤੀਆਂ ਦੀ ਚੋਣ ਉਸ ਨੇ ਆਪ ਕੀਤੀ। ਦਿਲਕਸ਼ ਅਤੇ ਦਿਲ ਨੂੰ ਧੂ ਪਾਉਣ ਵਾਲੇ 'ਸੱਦਾ ਪੱਤਰ' ਭੇਜਣ

70

ਹਰੀ ਸਿੰਘ ਨਲਵੇ ਦਾ ਜੰਗ ਦੇ ਮੈਦਾਨ ਵਿਚ ਮਾਰਿਆ ਜਾਣਾ

23 January 2024
0
0
0

ਪੇਸ਼ਾਵਰ ਦੇ ਖੇਤਰ ਵਿਚ, ਹਰੀ ਸਿੰਘ ਨਲਵਾ ਆਪਣੀਆ ਜਿੱਤਾਂ, ਦਰ੍ਹਾ ਮੈਂਬਰ ਤੱਕ ਲੈ ਗਿਆ ਸੀ। ਪੇਸ਼ਾਵਰ ਅਤੇ ਜਮਰੌਦ ਦੇ ਖੇਤਰ ਵਿਚ ਨਲਵੇ ਦੀ ਪੂਰੀ ਦਹਿਸ਼ਤ ਸੀ। ਇਲਾਕਾ ਨਿਵਾਸੀ ਉਸ ਦੇ ਨਾਮ ਤੋਂ ਰਹਿੰਦੇ ਸਨ। ਬਾਗੀਆਂ ਅਤੇ ਸਿੱਖ ਰਾਜ ਦੇ ਵਿਰੋਧੀਆਂ

71

ਅੰਗਰੇਜ਼, ਅਫ਼ਗਾਨ ਅਤੇ ਲਾਹੌਰ ਦਰਬਾਰਾਂ ਦੀ ਕੂਟਨੀਤੀ

23 January 2024
0
0
0

ਰਣਜੀਤ ਸਿੰਘ ਦੀ ਖਾਲਸਾ ਰਾਜ ਦੇ ਵਿਸਥਾਰ ਕਰਨ ਦੀ ਨੀਤੀ ਵਿਚ ਅੰਗਰੇਜ਼ ਅਤੇ ਅਫ਼ਗਾਨ ਸਦਾ ਕਬਾਬ ਵਿਚ ਹੱਡੀ ਬਣੇ ਰਹੇ। ਜਦੋਂ ਵੀ ਦਰਬਾਰ ਵਿਚ ਕਦੇ ਖੁਸ਼ੀ ਦਾ ਮੌਕਾ ਆਇਆ, ਇਹ ਦੇ ਗੁਆਢੀ, ਰਣਜੀਤ ਸਿੰਘ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਬਣਕੇ ਚਿੰਬੜਦੇ ਰਹ

72

ਸ਼ਾਹ ਸੁਜਾਨ ਨੂੰ ਗੱਦੀ ਤੇ ਬਿਠਾਉਣ ਲਈ ਤਿੰਨ ਧਿਰੀ ਸੰਧੀ ਸ਼ਹਿ ਔਰ ਮਾਤ ਦੀ ਖੇਡ

24 January 2024
0
0
0

ਸ਼ਾਹ ਸੁਜਾਨ ਨੂੰ ਗੱਦੀ ਤੇ ਬਿਠਾਉਣ ਲਈ ਤਿੰਨ ਧਿਰੀ ਸੰਧੀ ਸ਼ਹਿ ਔਰ ਮਾਤ ਦੀ ਖੇਡ ਆਪਣੀ ਰਹਾਇਸ਼ ਉੱਪਰ ਪਹੁੰਚ ਕੇ ਵਿਦੇਸ਼ੀਆਂ ਨੇ ਪਹਿਲਾਂ ਵਾਂਗ ਇਕ ਦੂਸਰੇ ਨੂੰ ਮਜ਼ਾਕ ਨਹੀਂ ਕੀਤੇ ਨਾ ਹੀ ਰਣਜੀਤ ਸਿੰਘ ਬਾਰੇ ਟਿੱਪਣੀਆਂ ਕੀਤੀਆਂ। ਸਾਰੇ ਚੁੱਪ ਸਨ

73

ਲਾਰਡ ਆਕਲੈਂਡ ਨਾਲ ਮੁਲਾਕਾਤ ਤੇ ਰਣਜੀਤ ਸਿੰਘ ਨੂੰ ਅਧਰੰਗ ਦਾ ਫਿਰ ਦੌਰਾ

24 January 2024
0
0
0

ਲਾਰਡ ਆਕਲੈਂਡ ਨਾਲ ਮੁਲਾਕਾਤ ਤੇ ਰਣਜੀਤ ਸਿੰਘ ਨੂੰ ਅਧਰੰਗ ਦਾ ਫਿਰ ਦੌਰਾ ਲਾਰਡ ਆਕਲੈਂਡ ਦਾ ਦੂਤ ਲਾਹੌਰ ਦਰਬਾਰ ਵਿਚ ਮਹਾਰਾਜੇ ਨੂੰ ਮਿਲ ਕੇ ਚਲਿਆ ਗਿਆ ਸੀ। ਰਣਜੀਤ ਸਿੰਘ ਇਸ ਹੋਣ ਵਾਲੀ ਮੁਲਾਕਾਤ ਨੂੰ ਯਾਦਗਾਰੀ ਬਨਾਉਣਾ ਚਾਹੁੰਦਾ ਸੀ। ਭਾਵੇਂ ਉਹ,

74

ਪੰਜਾਬ ਦੇ ਮਹਾਰਾਜੇ ਦੀ ਮੌਤ

24 January 2024
0
0
0

ਕਿਲ੍ਹੇ ਦੇ ਅੰਦਰ ਮਹਾਰਾਜੇ ਦੇ ਮਹਿਲ ਉਦਾਸ ਸਨ। ਜਦ ਤੋਂ ਉਹਨਾਂ ਦਾ ਮਹਾਰਾਜਾ, ਉਹਨਾਂ ਦੀ ਸਰਕਾਰ, ਬੀਮਾਰ ਸੀ, ਰਾਣੀਵਾਸ ਵਿਚ ਪਹਿਲਾਂ ਵਰਗੀ ਖੁਸ਼ੀ ਅਤੇ ਹੁਲਾਸ ਕੁਝ ਦਿਨਾਂ ਤੋਂ ਨਹੀਂ ਸੀ ਸੁਣਿਆ। ਦਾਸੀਆਂ ਦਾ ਹਾਸਾ-ਠੱਠਾ ਅਤੇ ਚੋਹਲ-ਮੋਹਲ ਗਾਇਬ ਸ

75

ਪ੍ਰੋ. ਕੌਤਕੀ ਦੇ ਘਰ ਵਿਚ

24 January 2024
0
0
0

ਜਦੋਂ ਮੈਂ ਪ੍ਰੋ. ਕੇਤਕੀ ਦੇ ਘਰ ਪੁੱਜਾ, ਉਹ ਪੱਸਲੀਆਂ ਉੱਪਰ ਪੱਟਾ ਲਗਾਈ ਆਰਾਮ ਕੁਰਸੀ ਉੱਪਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਮੈਨੂੰ ਵੇਖਦਿਆਂ ਹੀ ਬੋਲਿਆ, 'ਆਜਾ ਆਜਾ' ਤੇ ਅਖ਼ਬਾਰ ਇਕ ਪਾਸੇ ਰੱਖ ਦਿੱਤਾ। ਮੈਂ ਕੁਝ ਬੋਲਣ ਲੱਗਿਆ ਤਾਂ ਉਸ ਨੇ ਹੱਥ ਦ

---