ਮੈਂ ਰਣਜੀਤ ਸਿੰਘ ਦੇ ਦਰਬਾਰ ਲਗਾਉਣ ਬਾਰੇ ਵੇਰਵੇ ਖੋਜਣ ਲੱਗਾ ਹੋਇਆ ਸਾਂ, ਮੈਨੂੰ ਦਿੱਲੀ ਤੋਂ ਸੱਦਾ ਆ ਗਿਆ। ਮਈ ਦੇ ਪਹਿਲੇ ਹਫ਼ਤੇ ਸਾਹਿਤ ਅਕਾਦਮੀ ਦੇ ਸਲਾਹਕਾਰ ਬੋਰਡ ਦੀ ਮੀਟਿੰਗ ਮੁੰਬਈ ਰੱਖੀ ਹੈ। ਮੈਂ ਆਪਣੇ ਮਿੱਤਰ ਪ੍ਰੋ. ਕੋਤਕੀ ਨੂੰ ਫੋਨ ਕੀਤਾ : 'ਜੇ ਸ਼ਹਿਰ ਵਿਚ ਹੀ ਹੈਂ ਤਾਂ ਹੁਣ ਤੱਕ ਮੈਂ ਜੋ ਲਿਖਿਆ ਹੈ, ਉਸ ਦੀ ਪੁਣ-ਛਾਣ ਕਰਨ ਲਈ ਲੈ ਜਾ। ਮੈਂ ਇਕ ਹਫ਼ਤਾ ਬਾਹਰ ਜਾ ਰਿਹਾ।'
-ਮੱਲ-ਮੱਲੀ ਬਲਾ ਗਲ ਪੁਆਉਣ ਲੱਗੋਂ ਮੈਥੋਂ ਡਰ ਨਹੀਂ ਲੱਗਦਾ ?" ਦੂਜੇ ਪਾਸਿਓਂ ਕੰਤਕੀ ਹੱਸਿਆ।
-ਡਰ ਤਾਂ ਲਗਦੇ, ਪਰ ਇਹ ਦੀ ਲੋੜ ਵੀ ਹੈ। ਹੁਣ ਤੂੰ ਕੱਲੇ ਨੇ ਪੜ੍ਹਨੇ, ਫੇਰ ਸੈਂਕੜੇ, ਹਜ਼ਾਰਾਂ ਪਾਠਕ ਪੜ੍ਹਨਗੇ। ਇਕ ਦੀਆਂ ਗਾਲ੍ਹਾਂ ਚੰਗੀਆਂ ਨੇ ਕਿ ਸਾਰਿਆਂ सीभां ?'
-ਤੂੰ ਸਮਝਦਾਰ ਹੋ ਗਿਆ...।
-ਕੌਤਕੀ ਵਰਗੇ ਮਿੱਤਰ ਐ ਨਾ ਮੇਰੇ । ਮੈਂ ਉਸ ਨੂੰ ਵਡਿਆਇਆ।
-ਸ਼ਾਮ ਨੂੰ ਆਊਂਗਾ...।' ਕੌਤਕੀ ਨੇ ਕਿਹਾ।
ਪ੍ਰੋ. ਕੌਤਕੀ ਸ਼ਾਮ ਵੇਲੇ ਆਇਆ। ਉਹ ਕਾਹਲ ਵਿਚ ਸੀ। ਆਉਂਦਾ ਹੀ ਕਹਿੰਦਾ, ਅੱਜ ਤਾਂ ਪਾਣੀ ਵੀ ਨਹੀਂ ਪੀਣਾ। ਜਦ ਮੁੰਬਈ ਤੋਂ ਮੁੜ ਆਇਆ, ਉਦੋਂ ਚਾਹ, ਕਾਫ਼ੀ, ਪਾਣੀ ਜੋ ਜੀ ਕਰੇ ਪਿਆਈ।'
ਤੇ ਉਹ ਜੋ ਲਿਖਿਆ ਸੀ, ਲੈ ਕੇ ਚਲਿਆ ਗਿਆ।
ਮੈਂ ਮੁੰਬਈ ਜਾਣ ਦੀ ਤਿਆਰੀ ਕਰਨ ਲੱਗਾ। ਉਥੇ ਜਾ ਕੇ ਵੀ ਮੇਰਾ ਧਿਆਨ ਪ੍ਰੋ. ਕੱਤਕੀ ਵੱਲ ਸੀ। ਹੁਣ ਪੜ੍ਹ ਰਿਹਾ ਹੋਵੇਗਾ ਪਤਾ ਨਹੀਂ ਉਸ ਦੇ ਮਾਪਦੰਡਾਂ 'ਤੇ ਮੇਰੀ ਮੋਹਨਤ ਖਰੀ ਉਤਰੇਗੀ ਵੀ ਜਾਂ ਨਹੀਂ। ਆਪਣੇ ਵੱਲੋਂ ਮੈਂ ਰਣਜੀਤ ਸਿੰਘ ਦੇ ਜੀਵਨ ਬਾਰੇ ਸਹੀ ਤੱਥ ਖੋਜਣ ਲਈ ਦਿਨ-ਰਾਤ ਇਕ ਕੀਤੀ ਹੋਈ ਹੈ। ਉਸ ਨੇ ਢਿੱਲੇ ਜਿਹੇ ਮੂੰਹ ਨਾਲ ਆਖ ਦੇਣੇ 'ਇਹ ਕਿਹੜਾ ਔਖਾ ਕੰਮ ਹੈ।
ਮੁੰਬਈ ਤੋਂ ਵਾਪਸ ਆਣ ਕੇ ਮੈਂ ਇਕ ਦਿਨ ਆਰਾਮ ਕਰਕੇ, ਉਸ ਨੂੰ ਦੱਸਿਆ- ਮੈਂ ਮੁੰਬਈ ਤੋਂ ਮੁੜ ਆਇਆ।
ਜਿੰਨੀ ਦੇਰ ਉਹ ਆਉਂਦਾ ਨਹੀਂ, ਮੇਰਾ ਅੱਗ ਲਿਖਣ ਦਾ ਮਨ ਨਹੀਂ। ਉਹ ਉਸ ਦਿਨ ਨਾ ਆਇਆ। ਅਗਲੇ ਦਿਨ ਵੀ ਨਾ ਆਇਆ। ਬੇਦਿਲੀ ਜਿਹੀ ਨਾਲ ਮੈਂ ਲੈਪਲ ਗ੍ਰਿਫ਼ਿਨ ਦੀ ਰਣਜੀਤ ਸਿੰਘ ਪੜ੍ਹਨ ਬੈਠ ਗਿਆ। ਮਨ ਖੁੱਤ ਨਹੀਂ ਸੀ ਰਿਹਾ। ਵਿਦੇਸ਼ੀ ਇਤਿਹਾਸਕਾਰਾਂ ਦੀ ਮਾਨਸਿਕਤਾ ਵੀ ਅਜੀਬ ਸੀ, ਉਹ ਭਾਰਤ ਦੇ ਹੁਕਮਰਾਨਾਂ ਦੀ ਨਿੰਦਿਆ ਬਹੁਤ ਕਰਦੇ ਹਨ। ਕਿਸੇ ਨੂੰ ਫਰੇਬੀ, ਕਿਸੇ ਨੂੰ ਆਯਾਸ਼, ਕਿਸੇ ਨੂੰ ਜ਼ਾਲਮ, ਕਿਸੇ ਨੂੰ ਲਾਲਚੀ। ਲੈਪਲ ਦਾ ਵੀ ਇਹੀ ਵਤੀਰਾ ਸੀ।
ਮੈਂ ਸੋਚੀਂ ਪਿਆ ਹੋਇਆ ਸਾਂ। ਆਪਣਾ ਮੱਥਾ ਹੱਥ ਦੀ ਤਲੀ ਨਾਲ ਮਸਲ ਰਿਹਾ ਸਾਂ। ਸਿਰ ਭਾਰਾ ਭਾਰਾ ਸੀ, ਮੈਂ ਦੋਹਾਂ ਹੱਥਾਂ ਨਾਲ ਸਿਰ ਘੁੱਟਣ ਲੱਗਾ। ਅਚਾਨਕ ਆਵਾਜ਼ ਸੁਣੀ...
-ਮੈਨੂੰ ਲਗਦੇ, ਤੂੰ ਰਣਜੀਤ ਸਿੰਘ ਨਾਲੋਂ ਵੀ ਅੱਖੋਂ।
ਮੈਂ ਤ੍ਰਭਕਿਆ। ਪ੍ਰੋ. ਕੰਤਕੀ ਮੇਰੇ ਸਿਰ ਉੱਪਰ ਆਇਆ ਖੜ੍ਹਾ ਸੀ। ਮੈਂ ਭਉਂ ਕੇ ਵੇਖਿਆ...
-ਖੁੱਲ੍ਹਾ ਸੀ ਬੂਹਾ... ।' ਮੇਰਾ ਭਾਵ ਸਮਝ ਕੇ ਕੇਤਕੀ ਹੱਸਿਆ। 'ਮੇਰੀ ਗੱਲ ਦਾ ਜਵਾਬ ਨੀ ਦਿੱਤਾ ?'
-ਔਖਾ ਤਾਂ ਹੋਗਾ ਈ ਆ। ਰਣਜੀਤ ਸਿੰਘ ਹਥਿਆਰਾਂ ਨਾਲ ਲੜਦਾ ਸੀ ਜਾਂ ਦੂਸਰਿਆਂ ਨੂੰ ਲੜਾਉਂਦਾ ਸੀ।.. ਮੈਨੂੰ ਕਲਮ ਦੇ ਹਥਿਆਰ ਰਾਹੀਂ ਲੜਨਾ ਪੈਂਦੇ।
ਦੋਸਤ ਮੇਰੇ ਦੁਆਲੇ ਪਈਆਂ ਪੁਸਤਕਾਂ ਵੇਖ ਕੇ ਹੱਸਿਆ। ਫਿਰ ਖਰੜਾ ਮੇਰੇ ਕੋਲ ਰੱਖ ਕੇ ਹਲਕਾ ਜਿਹਾ ਹੱਸਿਆ। ਮੈਨੂੰ ਉਸ ਦੇ ਚਿਹਰੇ ਉੱਪਰ ਵਿਅੰਗ ਜਿਹੇ ਦਾ ਭੁਲੇਖਾ ਪਿਆ। ਮੈਂ ਹੈਰਾਨ ਹੋ ਕੇ ਉਸ ਵੱਲ ਤੱਕਿਆ।
-ਇਸ ਤਰ੍ਹਾਂ ਕਿਉਂ ਵੇਖਦੇ ? ਤੇਰੇ ਰਣਜੀਤ ਸਿੰਘ ਉੱਪਰ ਹੱਸ ਰਿਹੈ, ਕਿਰ ਪੰਨਿਆਂ 'ਚੋਂ ਬਾਹਰ ਨਿਕਲ ਕੇ ਮੇਰੇ ਨਾਲ ਲੜ, ਹੀ ਨਾ ਪਵੇ। ਕੋਰਕੀ ਹੱਸਿਆ। ਹੋਰ ਵੀ ਕਈ ਪਾਤਰ ਨੇ।
ਮੈਨੂੰ ਕੌਤਕੀ ਦੀ ਗੰਭੀਰਤਾ ਉੱਪਰ ਸ਼ੱਕ ਹੋਈ। ਪੁੱਛਿਆ-'ਮੈਂ ਤੇਰਾ ਮਤਲਬ ਨਹੀਂ ਸਮਝਿਆ।
-ਕੁਝ ਪਾਤਰ ਤੇਰੇ ਨਾਲ ਵੀ ਲੜਨ ਲਈ ਉੱਠ ਸਕਦੇ ਨੇ।
-ਕਿਉਂ ?' ਮੈਂ ਹੈਰਾਨ ਹੋਇਆ।
-ਕਈਆਂ ਪਾਤਰਾਂ ਦਾ ਤੂੰ ਜ਼ਿਕਰ ਨਹੀਂ ਕੀਤਾ। ਕੁਝ ਪਾਤਰਾਂ ਬਾਰੇ ਅਸਲ ਤੱਥਾਂ ਨੂੰ ਛੁਪਾ ਗਿਆ। ਰਣਜੀਤ ਸਿੰਘ ਮਹਾਰਾਜੇ ਤੋਂ ਬਿਨਾਂ, ਹੋਰ ਵੀ ਬੜਾ ਕੁਝ ਸੀ। ਤੂੰ ਇਹ ਨਹੀਂ ਦੱਸਿਆ, ਗੋਰਖਿਆਂ ਨੇ, ਪਹਾੜੀ ਖੇਤਰ ਪੂਰਾ ਤਬਾਹ ਕਰ ਦਿੱਤਾ ਸੀ। ਛੋਟੇ ਪਹਾੜੀ ਰਾਜੇ ਤਾਂ ਡਰਦੇ, ਪਹਾੜਾਂ ਦੀਆਂ ਖੁੱਡਾਂ 'ਚ ਜਾ ਛੁਪੇ ਸਨ। ਪਹਾੜੀਏ ਗੋਰਖਿਆ ਤੋਂ ਡਰਦੇ, ਖੇਤਾਂ ਵਿਚ ਨਹੀਂ ਜਾਂਦੇ ਸਨ । ਬਜ਼ਾਰਾਂ ਗਲੀਆਂ ਵਿਚ ਘਾਹ ਉੱਗ ਆਇਆ ਸੀ। ਤਾਂ ਹੀ ਸੰਸਾਰ ਚੰਦ ਨੇ ਰਣਜੀਤ ਸਿੰਘ ਨੂੰ ਮਦਦ ਦੀ ਗੁਹਾਰ ਲਗਾਈ ਸੀ। ਇਕ ਗੱਲ ਹੋਰ ਸੰਸਾਰ ਚੰਦ ਜਿੰਨਾ ਮਤਲਬੀ ਅਤੇ ਸ਼ੈਤਾਨ ਸੀ, ਰਣਜੀਤ ਸਿੰਘ ਵੀ ਉਸ ਤੋਂ ਘੱਟ ਨਹੀਂ ਸੀ। ਦੋਵੇਂ ਸੱਪ ਸਨ। ਸੰਸਾਰ ਚੰਦ ਚਾਹੁੰਦਾ ਸੀ, ਗੋਰਖੇ ਅਤੇ ਸਿੱਖ ਆਪਸ ਵਿਚ ਲੜ ਪੈਣ ਤੇ ਉਹ ਕੋਟ-ਕਾਂਗੜੇ ਦੇ ਕਿਲ੍ਹੇ ਵਿਚ ਸੁਰੱਖਿਅਤ ਰਹੇ।'...
-ਕੌਤਕੀ ਸਾਹਬ, ਇਹਨਾਂ ਗੱਲਾਂ ਦਾ ਜ਼ਿਕਰ ਹੋਇਆ ਤਾਂ ਹੈ, ਪਰ ਮੈਂ ਆਪਣੇ ਢੰਗ ਨਾਲ ਕੀਤੇ..
-ਇਹ ਤੂੰ ਕਿਥੇ ਲਿਖਿਐ। ਜਦ ਸੰਸਾਰ ਚੰਦ ਨੂੰ ਮਜਬੂਰਨ ਕਿਲ੍ਹਾ ਰਣਜੀਤ ਸਿੰਘ ਦੇ ਹਵਾਲੇ ਕਰਨਾ ਪਿਆ, ਉਸ ਸਮੇਂ ਸੰਸਾਰ ਚੰਦ ਨੇ ਰਣਜੀਤ ਸਿੰਘ ਦੇ ਸਵਾਗਤ ਵਿਚ ਸ਼ਾਹੀ ਦਾਅਵਤ ਦਿੱਤੀ ਸੀ। ਦਾਅਵਤ ਸਮੇਂ ਸੰਸਾਰ ਚੰਦ ਦਾ ਪੂਰਾ ਪਰਿਵਾਰ ਹਾਜ਼ਰ ਸੀ। ਰਣਜੀਤ ਸਿੰਘ ਸੰਸਾਰ ਚੰਦ ਦੀਆਂ ਦੋਹਾ ਧੀਆਂ ਦੀ ਖੂਬਸੂਰਤੀ ਉੱਪਰ ਮੋਹਿਤ ਹੋ ਗਿਆ ਸੀ। ਲਾਹੌਰ ਵਾਪਸ ਆ ਕੇ ਮੋਰਾਂ ਨਾਲ ਸੁੱਤਾ ਪਿਆ ਵੀ ਪਹਾੜਨਾਂ ਦੇ ਸਪਨੇ ਵੇਖਣ ਲੱਗਾ ਸੀ ? ਇਹ ਸਭ ਕਿੱਥੇ ਹੋ ?' ਕੱਤਕੀ ਮੇਰੇ ਵੱਲ ਵੰਗਾਰ ਨਾਲ ਝਾਕਿਆ।
-ਕੁਝ ਇਤਿਹਾਸਕਾਰਾਂ ਨੇ, ਅਜੇਹੀ ਕਿਸੇ ਦਾਅਵਤ ਦਾ ਜਿਕਰ ਨਹੀਂ ਕੀਤਾ। ਮੈਂ ਸਫ਼ਾਈ ਦੇਣੀ ਚਾਹੀਦਾ।
-ਗੱਲ ਏਥੇ ਹੀ ਨਹੀਂ ਮੁੱਕਦੀ, ਘਟਨਾਵਾਂ ਦੇ ਹੋਰ ਵੀ ਖੱਪੇ ਨੇ। ਮਿਸਾਲ ਦੇ ਤੌਰ 'ਤੇ ਇਤਿਹਾਸ ਦੱਸਦਾ ਹੈ, ਸੰਨ 1806 ਦੇ ਆਸ ਪਾਸ ਜੰਮੂ ਰਿਆਸਤ ਵਿਚ ਪੂਰੀ ਬੁਰਛਾਗਰਦੀ ਵੇਲੀ ਹੋਈ ਸੀ। ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਸੀ। ਜੰਮੂ ਉੱਪਰ ਕਬਜ਼ਾ ਕਰਨ ਲਈ ਰਣਜੀਤ ਸਿੰਘ ਨੇ ਹਥਿਆਰ ਬੰਦ ਫੌਜ ਭੇਜੀ ਸੀ। ਫੌਜ ਪਹਾੜੀ ਰਾਜਿਆਂ ਤੋਂ ਨਜ਼ਰਾਨੇ ਲੈ ਕੇ ਵਾਪਸ ਆ ਗਈ ਸੀ। ਰਣਜੀਤ ਸਿੰਘ ਦੀ ਏਨੇ ਨਾਲ ਤਸੱਲੀ ਨਹੀਂ ਸੀ ਹੋਈ, ਉਸ ਨੇ 1807 ਵਿਚ ਮਿਸਰ ਦੀਵਾਨ ਚੰਦ ਦੀ ਕਮਾਂਡ ਹੇਠ ਜੰਮੂ ਉੱਪਰ ਚੜ੍ਹਾਈ ਕਰ ਦਿੱਤੀ ਸੀ।...
ਮੈਂ ਚੁੱਪ ਬੈਠਾ ਸੋਚ ਰਿਹਾ ਸੀ, ਉਸ ਵੇਲੇ ਦੀ ਇਕ ਇਕ ਘਟਨਾ ਦਾ ਜ਼ਿਕਰ ਕਰਨਾ ਕੀ ਸੰਭਵ ਹੈ ?
ਫਿਰ ਕੋਤਕੀ ਨੇ ਮੇਰੇ ਵੱਲ ਵੇਖਦਿਆਂ ਖਰੜੇ ਵਾਲੇ ਲਫ਼ਾਡੇ ਵਿਚੋਂ ਇਕ ਕਾਗਜ਼ ਕੱਢਿਆ, ਉਸ ਨੂੰ ਗਹੁ ਨਾਲ ਪੜ੍ਹਦਿਆਂ ਬੋਲਿਆ, 'ਤੱਥ ਤਾਂ ਹੋਰ ਵੀ ਬਥੇਰੇ ਮਹੱਤਵਪੂਰਣ ਨੇ ਜਿਹਨਾਂ ਦਾ ਤੂੰ ਜਿਕਰ ਨਹੀਂ ਕੀਤਾ। ਤੈਨੂੰ ਯਾਦ ਹੋਣਾ, ਜਦ ਰਣਜੀਤ ਸਿੰਘ ਮਾਲਵਾ ਖੇਤਰ ਵਿਚ ਸਾਹਬ ਸਿੰਘ ਅਤੇ ਰਾਣੀ ਆਸ ਕੌਰ ਦਾ ਝਗੜਾ ਨਬੇੜਨ ਗਿਆ ਸੀ। ਵਾਪਸੀ ਸਮੇਂ ਨਰਾਇਣਗੜ੍ਹ ਦੀ ਲੜਾਈ ਵਿਚ ਫਤੇਹ ਸਿੰਘ ਕਾਲਿਆਂ ਵਾਲਾ ਮਾਰਿਆ ਗਿਆ ਸੀ।...
-ਹਾਂ ਯਾਦ ਹੈ, ਇਸ ਦਾ ਜ਼ਿਕਰ ਤਾਂ ਹੈਂ, ਆਪਣਾ ਬਚਾਅ ਕਰਦਿਆਂ ਮੈਂ ਕਾਹਲੀ ਨਾਲ ਕਿਹਾ।
-ਇਹ ਤਾਂ ਹੈਗਾ, ਏਸੇ ਸਮੇਂ ਉਸ ਨੂੰ, ਉਸ ਨੂੰ ਮਾਅਨੇ ਰਣਜੀਤ ਸਿੰਘ ਨੂੰ ਖ਼ਬਰ ਮਲੀ, ਡੱਲੇ-ਵਾਲੀਆ ਮਿਸਲ ਦਾ ਮੁੱਖੀ ਤਾਰਾ ਸਿੰਘ ਘੇਬਾ ਦੀ ਮੌਤ ਹੋ ਗਈ। ਏਥੇ ਏਸ ਧਰਮੀ ਅਤੇ ਪਰਕਰਮੀ ਰਾਜੇ ਦਾ ਚਰਿੱਤਰ ਅਤੇ ਕਿਰਦਾਰ ਵੇਖਣ ਵਾਲਾ ਹੈ। ਤਾਰਾ ਸਿੰਘ ਘੇਬਾ ਰਾਜੇ ਦਾ ਮਿੱਤਰ ਵੀ ਸੀ ਤੇ ਸਹਿਯੋਗੀ ਵੀ। ਇਸ ਦੁੱਖ ਦੀ ਘੜੀ ਵਿਚ ਉਸ ਦੇ ਪਰਿਵਾਰ ਨਾਲ ਖੜ੍ਹਨ ਦੀ ਬਜਾਏ ਜਾਂ ਹਮਦਰਦੀ ਦਿਖਾਉਣ ਦੀ ਬਜਾਏ ਕੀਤਾ ਕੀ ? ਅਫਸੋਸ ਕਰਨ ਜਾਣ ਦੇ ਬਹਾਨੇ ਡੱਲੇਵਾਲੀਆ ਮਿਸਲ ਦੇ ਪੂਰੇ ਇਲਾਕੇ ਉੱਪਰ ਕਬਜਾ ਕਰ ਲਿਆ। ਤਾਰਾ ਸਿੰਘ ਦੀ ਵਿਧਵਾ ਨੂੰ ਮਮੂਲੀ ਜਿਹੀ ਪੈਨਸ਼ਨ ਲਗਾ ਦਿੱਤੀ। ਉਸ ਰਿਆਸਤ ਦੀ ਸਲਾਨਾ ਆਮਦਨ ਸੱਤ ਲੱਖ ਸੀ। ਦੇਖਿਆ ਮਿੱਤਰਤਾਈ ?' ਆਖ ਕੇ ਕੋਤਕੀ ਹੱਸ ਪਿਆ।
-ਕੋਰਕੀ ਸਾਹਬ ਪਾਣੀ ਪੀ. ਚਾਹ ਪੀ ਕੁਝ ਠੰਢਾ ਹੋ ਯਾਰ, ਤੂੰ ਤਾਂ ਆਉਂਦਾ ...?"
-ਮੇਰੀਆਂ ਗੱਲਾਂ ਕੌੜੀਆਂ ਲੱਗਦੀ ਆ..? ਜਾਂ ਦੱਸ ਇਹ ਗਲਤ ਨੇ ?' ਉਸ ਨੇ ਫਿਰ ਮੈਨੂੰ ਚੁਣੌਤੀ ਦਿੱਤੀ। ਪਰ ਜਦੇ ਹੀ ਬੋਲਿਆ, 'ਚਾਹ ਵੀ ਪੀਆਂਗਾ, ਪਾਣੀ ਵੀ ਪੀਆਂਗਾ, ਤੈਨੂੰ ਪਤਾ ਤਾਂ ਹੈ—ਹੋਰ ਮੈਂ ਕੁਝ ਪੀਂਦਾ ਨਹੀਂ। ਨਿਗਾਹ ਉਸ ਦੀ ਕਾਗਜ਼ ਉੱਪਰ ਹੀ ਸੀ, ਬੋਲਿਆ: 'ਤੂੰ ਇਸ ਗੱਲ ਦਾ ਵੀ ਬਹੁਤ ਘੱਟ ਜ਼ਿਕਰ ਕੀਤਾ ਏ, ਰਾਜ ਦਾ ਵਿਸਥਾਰ ਕਰਨ ਦੀ ਲਾਲਸਾ ਵਿਚ ਨਾ ਉਸ ਨੇ ਆਪਣੇ ਮਿੱਤਰਾਂ ਨੂੰ ਬਖ਼ਸ਼ਿਆ ਨਾ ਆਪਣੇ ਰਿਸ਼ਤੇਦਾਰਾਂ ਨੂੰ। ਕਨ੍ਹਈਏ ਉਸ ਦੇ ਕੁੜਮ ਸਨ। ਉਸ ਦੀ ਪੁੱਤਰੀ ਖੜਕ ਸਿੰਘ ਨੂੰ ਮੰਗੀ ਹੋਈ ਸੀ। ਉਸ ਨੂੰ ਵੀ ਰਣਜੀਤ ਸਿੰਘ ਨੂੰ ਨਜ਼ਰਾਨਾ ਦੇਣਾ ਪਿਆ ਤੇ ਆਪਣੇ ਇਲਾਕੇ ਤੋਂ ਹੱਥ ਧੋਣੇ ਪਏ। ਗੁਜਰਾਤ ਦੇ ਸਾਹਬ ਸਿੰਘ ਭੰਗੀ ਨੂੰ ਮਾਫ਼ੀ ਮੰਗਣ ਦੇ ਬਾਵਜੂਦ ਨਹੀਂ ਬਖ਼ਸ਼ਿਆ। ਤੂੰ ਅੱਗੇ ਜਾ ਕੇ ਵੇਖੇਂਗਾ, ਉਸ ਨੇ ਤਾਂ ਆਪਣੀ ਸੱਸ ਨਾਲ ਵੀ ਜੱਗੋਂ ਤੇਰ੍ਹਵੀਂ ਕੀਤੀ। ਉਸ ਦਾ ਵਿਸਥਾਰ ਮੈਂ ਹੁਣ ਨਹੀਂ ਦੱਸਦਾ।'
-ਮੈਂ ਕੁਝ ਹੋਰ ਮਹੱਤਵਪੂਰਣ ਤੱਥ ਖੋਜਦਾ ਰਿਹਾ।' ਮੈਂ ਇਨਾ ਹੀ ਕਿਹਾ।
-ਤੂੰ ਅਜੇ ਵੀ ਇਹਨਾਂ ਨੂੰ ਮਹੱਤਵਪੂਰਣ ਨਹੀਂ ਸਮਝਦਾ ? ਕਮਾਲ ਹੈ। ਮੈਨੂੰ ਤਾਂ ਲਗਦੇ, ਤੂੰ ਡਰਦਾ ਐਂ, ਇਹਨਾਂ ਗੱਲਾਂ ਦਾ ਜ਼ਿਕਰ ਕਰਨ ਨਾਲ ਰਣਜੀਤ ਸਿੰਘ ਦਾ ਅਸਲ ਚਿਹਰਾ ਉਜਾਗਰ ਹੋ ਜਾਏਗਾ।'
—ਇਹ ਗੱਲ ਨਹੀਂ ਹੈ, ਬਹੁਤ ਥਾਈ ਰਣਜੀਤ ਸਿੰਘ ਦਾ ਅਸਲ ਚਿਹਰਾ ਨੰਗਾ ਹੁੰਦਾ ਹੈ।
-ਲੇਖਕ ਦੀ ਇਮਾਨਦਾਰੀ ਏਹੀ ਹੈ, ਸਭ ਤੱਥਾਂ ਨੂੰ ਉਜਾਗਰ ਕਰੋ, ਚਾਹੇ ਉਹ ਕਿਸੇ ਦੇ ਹੱਕ ਵਿਚ ਜਾਣ ਜਾਂ ਵਿਰੋਧ ਵਿਚ। ਉਹ ਕਿੱਡੇ ਵੀ ਉੱਚੇ ਰੁੱਤਬੇ ਵਾਲਾ ਕਿਉਂ ਨਾ ਹੋਵੇ। ਲੇਖਕ ਦਾ ਧਰਮ ਹੈ, ਅਫਵਾਹਾਂ ਅਤੇ ਇਤਿਹਾਸਕ ਵੇਰਵਿਆਂ ਨੂੰ ਰਿੜਕ ਕੇ ਸੱਚ ਦੀ ਖੋਜ ਕਰਨਾ?
-ਕੇਤਕੀ ਸਾਹਬ, ਮੇਰਾ ਯਤਨ ਤਾਂ ਏਹੀ ਰਿਹਾ ਹੈ। ਰਣਜੀਤ ਸਿੰਘ ਬਾਰੇ ਬਥੇਰਾ ਕੁਝ ਲਿਖਿਆ ਮਿਲਦੇ, ਸੱਚਾ, ਝੂਠਾ। ਮੈਂ ਕੁਝ ਵੱਖਰਾ ਕਰਾਂ।'
-ਸਾਨੂੰ ਤੇਰੇ ਕੋਲ ਆਸ ਵੀ ਏਹੀ ਹੈ। ਤੇਰੇ ਇਸ ਕੰਮ ਲਈ ਮੈਂ ਤਾਂ ਹੀ ਫ਼ਿਕਰਮੰਦ ਹਾਂ, ਜਿਹੜਾ ਕੁਝ ਤੈਨੂੰ ਨਹੀਂ ਲੱਭਦਾ, ਤੇਰੇ ਲਈ ਲੱਭ ਕੇ ਲਿਆਉਂਦਾ ਹਾਂ। ਹੁਣ ਵੀ ਲਿਆਇਆ ਹਾਂ। ਉਸ ਦੇ ਚਿਹਰੇ ਉੱਪਰ ਗੰਭੀਰਤਾ ਸੀ।
-ਮੈਨੂੰ ਮਾਣ ਹੈ, ਮੈਂ ਤੇਰਾ ਦੋਸਤ ਹਾਂ। ਕੌਤਕੀ ਤੇਰਾ ਇਸ ਨਾਵਲ ਨੂੰ ਪੜ੍ਹਣਾ, ਗਲਤੀਆਂ ਬਾਰੇ ਦੱਸਣਾ, ਸੁਝਾਅ ਦੇਣੇ, ਮੈਨੂੰ ਚੰਗਾ ਲੱਗ ਰਿਹਾ ਹੈ। ਜੇ ਇਹ ਨਾਵਲ ਪੜ੍ਹਨਯੋਗ ਅਤੇ ਇਤਿਹਾਸਕ ਤੱਥਾਂ ਉੱਪਰ ਖਰਾ ਉਤਰੇਗਾ ਤਾਂ ਇਸ ਵਿਚ ਸਭ ਤੋਂ ਵੱਡਾ ਸਹਿਯੋਗ ਤੇਰਾ ਹੋਵੇਗਾ। ਜਿਹੜੀ ਸਮੱਗਰੀ ਲਿਆਇਆ ਏਂ, ਉਹਦੇ ਬਾਰੇ ਦੱਸ। ਮੈਂ ਖੁਸ਼ ਹੋ ਗਿਆ।
—ਏਨੀ ਕਾਹਲੀ ਨਾ ਕਰ। ਪਹਿਲਾਂ ਤੇਰੀ ਚਾਹ ਕਾਫ਼ੀ ਪੀ ਲਈਏ। ਫੇਰ ਆਪਾਂ ਏਸ ਕੰਮ ਤੇ ਹਾਂ। ਆਖ ਕੇ ਕੋਤਕੀ ਨੇ ਲੱਤਾਂ ਪਸਾਰ ਲਈਆਂ।
ਕਾਫ਼ੀ ਪੀਂਦਿਆਂ ਮੈਂ ਪ੍ਰੋ. ਕੰਤਕੀ ਨੂੰ ਕਿਹਾ, 'ਤੇਰੇ ਪਾਸ ਏਨਾਂ ਭੰਡਾਰ ਹੈ। ਏਨੀ ਵਸੀਹ ਜਾਣਕਾਰੀ ਹੈ, ਜੇ ਤੂੰ ਇਤਿਹਾਸ ਦੇ ਇਹਨਾਂ ਨਾਇਕਾਂ ਬਾਰੇ ਲਿਖੇ ਤਾਂ ਸਚਮੁੱਚ ਹੀ ਇਕ ਕਲਾਸੀਕਲ ਰਚਨਾ ਬਣ ਸਕਦੀ ਹੈ।
ਕੋਤਕੀ ਹੱਸ ਪਿਆ, 'ਮੈਨੂੰ ਸ਼ਬਦ ਯਾਦ ਆ ਰਹੇ ਨੇ, ਪਤਾ ਨਹੀਂ ਫ਼ਕੀਰ ਅਜ਼ੀਜ਼ਉਦਦੀਨ ਨੇ ਕਹੇ ਸਨ ਜਾਂ ਕਿਸੇ ਵਿਲਾਸਫਰ ਨੇ। ਉਹ ਕਹਿੰਦਾ ਹੈ 'ਲਿਖਣ ਦੀ ਕਲਾ ਕਿਸੇ ਵਿਰਲੇ ਦਾ ਨਸੀਬ ਬਣਦੀ ਹੈ। ਨਦੀ ਵਿਚ ਤੈਰਦੀਆਂ ਖ਼ੁਬਸੂਰਤ ਮੱਛੀਆਂ ਦਾ ਸ਼ਿਕਾਰ ਕੋਈ ਹੰਢਿਆ ਮਛੇਰਾ ਹੀ ਕਰ ਸਕਦਾ ਹੈ। ਵਧੇਰੇ ਲੋਕ ਤਾਂ ਕਿਨਾਰੇ ਖੜ੍ਹੇ ਉਹਨਾਂ ਨੂੰ ਵੇਖਣਾ ਹੀ ਪਸੰਦ ਕਰਦੇ ਹਨ, ਸ਼ਾਇਦ ਮੇਰੇ ਵਰਗੇ। ਆਖ ਕੇ ਉਹ ਫੇਰ ਹੱਸਣ ਲੱਗਾ।
-ਹੁਣ ਮੈਂ ਤੇਰੇ ਨਾਲ ਓਸ ਸਮੇਂ ਦੇ ਆਮ ਲੋਕਾਂ ਦੇ ਜੀਵਨ ਬਾਰੇ ਸੰਖੇਪ ਜਿਹੀ ਗੱਲ ਕਰਾਂਗਾ। ਅਜੇ ਤੱਕ ਤੂੰ ਸਧਾਰਨ ਲੋਕਾਂ ਦੀ ਜ਼ਿੰਦਗੀ ਜਾਂ ਕਹਿ ਸਕਦਾ ਏਂ ਉਹਨਾਂ ਦੇ ਰਹਿਣ-ਸਹਿਣ ਦਾ, ਵਸੇਬ ਦਾ ਜ਼ਿਕਰ ਨਹੀਂ ਕੀਤਾ। ਉਹਨਾਂ ਵੇਲਿਆਂ ਵਿਚ ਲੋਕਾਂ ਦੀ ਸਮਾਜਕ ਹਾਲਤ ਕਿਹੋ ਜੇਹੀ ਸੀ, ਪਤਾ ਹੋ ? ਕੇਤਕੀ ਦਾ ਸਾਰਾ ਵਜੂਦ ਜਿਵੇਂ ਸਵਾਲ ਬਣਿਆ ਹੋਇਆ ਸੀ।
ਮੈਂ ਚੁੱਪ ਰਿਹਾ। ਚਾਹੁੰਦਾ ਸਾਂ ਭੌਤਕੀ ਹੀ ਵੱਧ ਤੋਂ ਵੱਧ ਬੋਲੇ।
-ਦੇਖ, ਰਣਜੀਤ ਸਿੰਘ ਦਾ ਚਰਿੱਤਰ ਜਿਵੇਂ ਦਾ ਵੀ ਸੀ, ਪਰ ਇਕ ਬਹੁਤ ਹੀ ਖਾਸ ਗੱਲ ਵੱਲ ਧਿਆਨ ਜ਼ਰੂਰ ਦੇਣਾ, ਉਸ ਦੇ ਰਾਜ ਵਿਚ ਹਰ ਧਰਮ ਨੂੰ ਮੰਨਣ ਦੀ ਪੂਰੀ ਆਜਾਦੀ ਸੀ। ਨਾਜ਼ਮਾਂ, ਦੀਵਾਨਾਂ, ਕੋਤਵਾਲਾ, ਥਾਣੇਦਾਰਾਂ, ਕਾਰਦਾਰਾਂ, ਕਾਨੂੰਨਗੋਆਂ, ਪਟਵਾਰੀਆ ਤੇ ਕਾਜ਼ੀਆਂ ਦੁਆਰਾ ਚਲਾਈ ਜਾ ਰਹੀ ਸਮਾਜਕ ਵਿਵਸਥਾ ਵਿਚ ਕਿਸੇ ਨਾਲ ਵੀ ਧੱਕਾ ਨਹੀਂ ਸੀ ਕੀਤਾ ਜਾਂਦਾ। ਸੰਨਿਆਸੀ, ਜੋਗੀ, ਬੈਰਾਗੀ, ਸ਼ੇਖ, ਮੁੱਲਾ, ਸੱਯਦਾਂ ਨੂੰ ਹਰ ਤਰ੍ਹਾਂ ਦੀ ਖੁੱਲ੍ਹ ਸੀ। ਇਥੋਂ ਤੱਕ ਕਿ ਸਿੰਧ ਦਰਿਆ ਦੇ ਪੱਛਮ ਵੱਲ ਬਲੋਚਾਂ ਨੇ ਆਪਣੀ ਕਬਾਇਲੀ ਬੋਲੀ ਅਤੇ ਭਾਈਚਾਰੇ ਨੂੰ ਕਾਇਮ ਰੱਖਿਆ ਹੋਇਆ ਸੀ। ਉਸ ਵੇਲੇ ਦੇ ਹਾਕਮ ਦੀ ਸੋਚ ਵੱਖ ਲੇ ਤੇ ਅੱਜ ਦੇ ਹਾਕਮਾਂ ਦੀ ਸੋਚ ਵੇਖ ਲੈ ਅਸੀਂ ਕਿੰਨਾ ਕੁ ਵਿਕਾਸ ਕੀਤਾ ਹੈ।
ਉਸ ਦੇ ਸਮੇਂ ਵਿਚ ਝੰਗ ਦਾ ਇਲਾਕਾ 'ਖੋਖਰ' ਜਾਤੀ ਦੇ ਜੱਟਾਂ ਨੇ ਮੱਲਿਆ ਹੋਇਆ ਸੀ। ਇਸ ਇਲਾਕੇ ਵਿਚ 'ਸਿਆਲਾਂ' ਦਾ ਵੀ ਦਬਦਬਾ ਸੀ। 'ਹੀਰ' ਇਹਨਾਂ ਦੀ ਬਰਾਦਰੀ ਵਿਚੋਂ ਹੀ ਸੀ। ਮਿੰਟਗੁਮਰੀ ਵਿਚ 'ਖਰਲ' ਜਾਤੀ ਦੇ ਬਹੁਤ ਲੋਕ ਸਨ। ਮਲਸੀਆਂ ਅਤੇ ਨਕੋਦਰ ਦੇ ਇਲਾਕੇ ਵਿਚ ਮੰਝ ਰਾਜਪੂਤ ਸਨ। ਕਪੂਰਥਲਾ ਦੇ ਆਸ ਪਾਸ ਭੱਟੀ ਰਾਜਪੂਤ ਸਨ ਤੇ ਸਮਝ ਲੈ ਸਤਲੁਜ ਤੋਂ ਜੇਹਲਮ ਤੱਕ ਰਾਜਪੂਤ ਫੈਲੇ ਹੋਏ ਸਨ। ਸਮਾਜ ਵਿਚ ਤਿੰਨ ਵਰਗਾਂ ਦੇ ਲੋਕ ਸਨ, ਭੂਮੀ-ਪਤੀ (ਵੱਡੇ ਜਗੀਰਦਾਰ), ਕਾਸ਼ਤਕਾਰ ਜਾਂ ਮੁਜਾਰੇ, ਅਤੇ ਉਹ ਲੋਕ ਜਿਹੜੇ ਜ਼ਮੀਨ ਵਾਹੀ ਤੋਂ ਬਿਨਾਂ ਹੋਰ ਧੰਦੇ ਕਰਦੇ ਸਨ। ਆਜੜੀ ਜਾਂ ਪਸ਼ੂ ਪਾਲਕ, ਇਹ ਲੋਕ ਗੁੱਜਰ ਅਖਵਾਉਂਦੇ ਸਨ। ਹੋਰ ਵੀ ਸਨ, ਬੁਣਕਰ, ਲੁਹਾਰ, ਤਰਖਾਣ, ਚਮਾਰ, ਸੁਨਿਆਰ। ਕਈ ਇਲਾਕੇ ਤਾਂ ਪੇਸ਼ੇਵਰ ਲੋਕਾਂ ਕਾਰਨ ਹੀ ਪ੍ਰਸਿੱਧ ਹੋਏ, ਜਿਵੇਂ ਗੁੱਜਰਾਂ ਵਾਲਾ, ਗੁੱਜਰ ਖਾਨ। ਵਪਾਰੀਆਂ ਅਤੇ ਸ਼ਾਹੂਕਾਰਾਂ ਦੀ ਵੀ ਆਪਣੀ ਬਰਾਦਰੀ ਸੀ। ਇਹ ਖੱਤਰੀ ਅਤੇ ਅਰੋੜੇ ਸਨ। ਖੋਜੇ ਅਤੇ ਪਰਾਚੇ ਜਾਤੀ ਵਿਚੋਂ ਵੀ ਮੁਸਲਿਮ ਵਪਾਰੀ ਸਨ। ਵਿਆਹ ਅਤੇ ਹੋਰ ਤਿਉਹਾਰਾਂ ਵਿਚ ਨਾਈ ਜਾਤੀ ਦੇ ਲੋਕਾਂ ਦਾ ਬੜਾ ਮਹੱਤਵ ਸੀ। ਅਮੀਰ ਲੋਕਾਂ ਜਾਂ ਰਾਜਿਆ ਦਰਬਾਰੀਆਂ ਦੇ ਨਹੁੰ ਕੱਟਣੇ, ਵਾਲ ਕੱਟਣੇ, ਦਾੜ੍ਹੀ ਦੀ ਹਜਾਮਤ ਕਰਨੀ, ਇਹ ਸਭ ਨਾਈਆਂ ਦਾ ਕੰਮ ਸੀ।
ਰਣਜੀਤ ਸਿੰਘ, ਖਾਨਗਾਹਾਂ, ਤਕੀਏ, ਮਜਾਰਾ, ਸਿਵਾਲੇ, ਠਾਕੁਰ ਦੁਆਰੇ ਅਤੇ ਸਿੱਖਾਂ ਦੇ ਗੁਰਦੁਆਰਿਆਂ ਨੂੰ ਖੁੱਲ੍ਹ ਕੇ ਦਾਨ ਦਿੰਦਾ ਸੀ । ਰਣਜੀਤ ਸਿੰਘ ਦੇ ਰਾਜ ਤੋਂ ਪਹਿਲਾਂ ਸਮੁੱਚੇ ਖਿੱਤੇ ਵਿਚ ਇਕ ਵੀ ਪਿੰਡ ਅਜੇਹਾ ਨਹੀਂ ਸੀ, ਜਿਥੇ ਸਾਰੀ ਵਸੋਂ ਸਿੱਖਾ ਜਾਂ ਖ਼ਾਲਸਿਆਂ ਦੀ ਹੋਵੇ । ਪਰ ਉਸ ਨੇ ਰਾਜ ਵਿਚ ਸਿੱਖਾਂ ਦੀ ਆਬਾਦੀ ਵਾਲੇ ਸੈਂਕੜੇ ਪਿੰਡ ਵਸੇ। ਰਣਜੀਤ ਸਿੰਘ ਦੇ ਰਾਜ ਵਿਚ ਹੋਰ ਜਾਤੀਆਂ ਦੇ ਲੋਕਾਂ ਵਿਚ ਸਿੱਖ ਬਣਨ ਦਾ ਰੁਝਾਨ ਵੀ ਬਹੁਤ ਹੋ ਗਿਆ ਸੀ।. ਮਿਸਾਲ ਦੇ ਤੌਰ 'ਤੇ ਖੱਤਰੀ, ਅਰੋੜੇ, ਕੰਬੋ, ਸੈਣੀ ਆਦਿ ਜਾਤਾਂ ਦੇ ਬਹੁਤੇ ਲੋਕ ਸਿੱਖੀ ਬਾਣੇ ਵਿਚ ਆਏ।
ਰਣਜੀਤ ਸਿੰਘ ਦੀ ਧਰਮ ਬਾਰੇ ਨੀਤੀ ਦੀ ਇਕ ਹੋਰ ਮਿਸਾਲ ਵੀ ਮਿਲਦੀ ਹੈ, ਉਸ ਨੇ ਜਿਸ ਵੀ ਧਰਮ ਨੂੰ ਜ਼ਮੀਨ ਦਿੱਤੀ ਜਾਂ ਗਰਾਂਟ ਦਿੱਤੀ, ਇਹਨਾਂ ਤੋਂ ਉਹ ਮਾਲੀਆ ਨਹੀਂ ਸੀ, ਉਗਰਾਹੁੰਦਾ। ਖ਼ਾਸ ਗੱਲ ਨੋਟ ਕਰਨ ਵਾਲੀ ਇਹ ਹੈ... ਉਸ ਦਾ ਸਾਰਾ ਰਾਜਕੀ-ਪ੍ਰਬੰਧ 'ਵਿਊਡਲ' ਸੀ ਤੇ ਏਨਾ ਵਿਸ਼ਾਲ ਇਲਾਕਾ ਸਾਂਭਣ ਲਈ ਉਸ ਨੂੰ ਅਜੇਹੇ ਪ੍ਰਬੰਧ ਦੀ ਬੜੀ ਲੋੜ ਸੀ...
ਕੰਤਕੀ ਬੇਲਦਾ ਬੋਲਦਾ ਅਚਾਨਕ ਚੁੱਪ ਕਰ ਗਿਆ। ਲੰਮਾ ਸਾਹ ਲਿਆ। ਫਿਰ ਬੋਲਿਆ, 'ਅੱਜ ਏਨਾ ਈ ਕਾਫ਼ੀ ਹੈ। ਇਹ ਗੱਲਾਂ ਤੇਰੇ ਨਾਲ ਸ਼ੇਅਰ ਕਰਨੀਆਂ ਬਹੁਤ ਜ਼ਰੂਰੀ ਸਨ। ਜਦ ਅਸੀਂ ਕਿਸੇ ਸਦੀ ਦਾ ਇਤਿਹਾਸ ਲਿਖਣਾ ਹੋਵੇ ਤਾਂ ਉਸ ਵੇਲੇ ਦੀ ਸਮਾਜਕ ਵਿਵਸਥਾ, ਲੋਕਾਂ ਦਾ ਰਹਿਣ ਸਹਿਣ, ਕਿੱਤੇ, ਖੁਸ਼ਹਾਲੀ ਜਾਂ ਬਦਹਾਲੀ ਦਾ ਜ਼ਿਕਰ ਨਾ ਕਰੀਏ, ਤਾਂ ਹਾਕਮਾਂ ਨਾਲ ਤਾਂ ਸਹੀ ਇਨਸਾਫ਼ ਹੋ ਜਾਂਦਾ ਹੈ, ਲੋਕਾਂ ਨਾਲ ਇਨਸਾਫ ਨਹੀਂ ਹੁੰਦਾ। ਇਹਨਾਂ ਬਾਰੇ ਜਾਣਕਾਰੀ ਦੇਣੀ ਵੀ ਜ਼ਰੂਰੀ ਹੈ। ਮੈਨੂੰ ਪਤਾ ਸੀ, ਤੂੰ ਮੈਨੂੰ ਉਡੀਕਦਾ ਰਿਹਾ ਹੋਵੇਗਾ ਕਿਉਂਕਿ ਤੇਰਾ ਰਣਜੀਤ ਸਿੰਘ ਮਹਾਂ-ਦਰਬਾਰ ਲਗਾਉਣ ਲਈ ਕਾਹਲਾ ਹੈ। ਉਸ ਦੇ ਰਾਜ ਦੀ ਆਰਥਿਕ ਵਿਵਸਥਾ ਅਤੇ ਸੈਨਿਕ ਮਸਲਿਆਂ ਬਾਰੇ ਆਪਾਂ ਫੇਰ ਕਦੇ ਗੱਲ ਕਰਾਂਗੇ।... ਮੈਂ ਚਾਹੁੰਦਾ ਹਾਂ, ਅੱਗੇ ਲਿਖਣ ਲੱਗਿਆ, ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੀ।
-ਇਹ ਵੀ ਤੇਰਾ, ਰਣਜੀਤ ਸਿੰਘ ਵਰਗਾ ਹੀ ਹੁਕਮ ਹੈ।' ਮੈਂ ਹੱਸਿਆ।
-ਤਾਮੀਲ ਕਰੇਂਗਾ ਤਾਂ ਹੀ ਹੁਕਮ ਹੈ, ਨਹੀਂ ਤਾਂ ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ।' ਆਖ ਕੇ ਕੋਤਕੀ ਹੱਸਿਆ ਤੇ ਉੱਠ ਖੜ੍ਹਾ। ਖੜ੍ਹਾ ਖੜ੍ਹਾ ਹੀ ਬੋਲਿਆ-ਦੇਖ ਉਹ ਇਕ ਮਨੁੱਖ ਵਜੋਂ ਕਿਸੇ ਤਰ੍ਹਾਂ ਦਾ ਵੀ ਹੋ ਸਕਦਾ ਹੈ, ਪਰ ਇਕ ਮਹਾਰਾਜੇ ਦੇ ਤੌਰ 'ਤੇ ਜਾਂ ਇਕ ਪ੍ਰਸ਼ਾਸਕ ਵਜੋਂ ਉਸ ਦਾ ਕੋਈ ਮੁਕਾਬਲਾ ਨਹੀਂ ਸੀ। ਇਕ ਪ੍ਰਸ਼ਾਸਕ ਵਜੋਂ ਉਸ ਨੇ ਹਮੇਸ਼ਾ ਨਿੱਜ ਨੂੰ ਪਿੱਛੇ ਰੱਖਿਆ। ਸਦਾ ਲੋਕਾਂ ਨੂੰ, ਦੇਸ਼ ਨੂੰ ਤੇ ਜਨ-ਹਿੱਤ ਨੂੰ ਤਰਜੀਹ ਦਿੱਤੀ। ਆਪਣੇ ਦਰਬਾਰ ਵਿਚ ਉਸ ਨੇ ਕਦੇ ਜਾਤੀਵਾਦ ਨੂੰ ਨਹੀਂ ਉਭਾਰਿਆ। ਮੁਸਲਮਾਨ, ਹਿੰਦੂ, ਬ੍ਰਾਹਮਣ ਜਾਂ ਸਿੱਖਾਂ ਨੂੰ ਬਰਾਬਰ ਦੇ ਰੁਤਬੇ ਦਿੱਤੇ। ਇਸ ਮਾਮਲੇ ਵਿਚ ਰਣਜੀਤ ਸਿੰਘ ਸੰਕੀਰਣ ਨਹੀਂ ਸੀ। ਮੈਂ ਉਸ ਨੂੰ ਕਿਸਮਤ ਦਾ ਧਨੀ ਸਮਝਦਾ ਹਾਂ। ਵਕਤ ਵੀ ਉਹਦੇ ਨਾਲ ਸੀ। ਜਦੋਂ ਉਹ ਜੁਆਨ ਹੋਇਆ, ਉਦੋਂ ਵਧੇਰੇ ਮਿਸਲਾਂ ਦੇ ਸਰਦਾਰ ਬੁੱਢੇ ਹੋ ਚੁੱਕੇ ਸਨ। ਇਕ ਪਾਸੇ ਢਲਦਾ ਸੂਰਜ, ਦੂਜੇ ਪਾਸੇ ਚੜ੍ਹਦਾ ਸੂਰਜ। ਫਿਰ ਉਸ ਵਿਚ ਆਉਣ ਵਾਲੇ ਸਮੇਂ ਨੂੰ ਜਾਨਣ ਦੀ ਕਾਬਲੀਅਤ ਸੀ। ਦੂਰਦਰਸ਼ਤਾ ਬੜੀ ਸੀ। ਉਸ ਨੂੰ ਇਕ ਵਾਰ ਉਹ ਨਕਸ਼ਾ ਵਿਖਾਇਆ ਗਿਆ, ਜਿਸ ਵਿਚ ਲਾਲ ਨਿਸ਼ਾਨ ਲਗਾ ਕੇ ਅੰਗਰੇਜ਼ੀ ਹਕੂਮਤ ਵਾਲੇ ਖੇਤਰਾਂ ਨੂੰ ਦਿਖਾਇਆ ਗਿਆ ਸੀ। ਨਕਸ਼ਾ ਵੇਖ ਕੇ ਰਣਜੀਤ ਸਿੰਘ ਨੇ ਕਿਹਾ, 'ਹੌਲੀ ਹੌਲੀ ਸਭ ਲਾਲ ਹੋ ਜਾਏਗਾ' ਤੇ ਉਸ ਦੀ ਭਵਿੱਖਬਾਣੀ ਸੱਚ ਹੋਈ। ਇਕ ਗੱਲ.. ।
-ਕੌਤਕੀ ਸਾਹਬ ਉਸ ਵਿਚ 'ਕੱਲੀ ਦੁਰਦਰਸ਼ਤਾ ਨਹੀਂ ਸੀ, ਰਾਜਨੀਤਕ ਸਮਝਦਾਰੀ ਵੀ ਸੀ। ਉਹ ਮੁਗਲਾਂ ਦੇ ਤਖ਼ਤ ਉੱਪਰ ਨਹੀਂ ਬੇਠਿਆ, ਰਣਜੀਤ ਸਿੰਘ ਸਰਕਾਰ ਦੀ ਥਾਵੇਂ 'ਖਾਲਸਾ ਸਰਕਾਰ' ਜਾਂ 'ਸਰਕਾਰ-ਏ-ਖਾਲਸਾ' ਕਹਾਉਣਾ ਉਹ ਵਧੇਰੇ ਪਸੰਦ ਕਰਦਾ ਸੀ। ਖ਼ੁਦ ਨੂੰ 'ਸਿੰਘ ਸਾਹਬ' ਜਾਂ 'ਭਾਈ ਸਾਹਬ' ਕਹਾ ਕੇ ਖੁਸ਼ ਹੁੰਦਾ ਸੀ।... ਮੈਂ ਇਹਨਾਂ ਦਾ ਜ਼ਿਕਰ ਕੀਤਾ ਹੈ, ਤੂੰ ਉਸ ਦੀ ਪ੍ਰਸ਼ੰਸਾ ਨਹੀਂ ਕੀਤੀ... ਮੈਂ ਉਸ ਨੂੰ ਟੋਕਦਿਆਂ ਕਿਹਾ।
ਕੋਤਕੀ ਫਿਕਾ ਜਿਹਾ ਹੱਸਿਆ'ਜਦੋਂ ਪ੍ਰਸ਼ੰਸਾ ਕਰਨ ਦਾ ਵੇਲਾ ਆਇਆ, ਜ਼ਰੂਰ ਕਰੂੰਗਾ, ਅਜੇ ਤੇਰੇ ਕਰਨ ਵਾਲਾ ਬਹੁਤ ਕੰਮ ਪਿਆ ਹੈ। ਇਕ ਗੱਲ ਤੇਰੇ ਨੋਟ ਕਰਨ ਵਾਲੀ ਹੈ। ਚੰਗੇ ਰਾਜ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਨੇ। ਲੋਕ ਜਾਂ ਦਰਬਾਰੀ ਹੁਕਮਰਾਨ ਦੀ ਗੱਲ ਸੁਣਨ। ਦੂਸਰਾ ਉਸ ਸਮੇਂ ਮੁਸਲਮਾਨਾਂ ਦੀ ਗਿਣਤੀ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਕਿੰਨੀ ਕੁ ਸੀ..? ਸਿਰਫ਼ ਸੱਤ ਪਰਸੈਂਟ ਤੇ ਸਾਮਰਾਜ ਏਨਾ ਵਿਸ਼ਾਲ ਖੜ੍ਹਾ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ, ਉਸ ਦੇ ਕਾਰਜਕਾਲ ਵਿਚ ਰਾਜ ਦੇ ਵਿਰੁੱਧ ਇਕ ਵੀ ਵਿਦਰੋਹ ਨਹੀਂ ਹੋਇਆ... ਜਾਤੀ ਦੇ ਨਾਮ ਤੇ। ਇਕ ਵੀ ਅਜੇਹੀ ਘਟਨਾ ਨਹੀਂ ਮੁਸਲਮਾਨਾਂ ਨੇ ਕਿਹਾ ਹੋਵੇ, ਸਾਨੂੰ ਸਿੱਖ ਮਹਾਰਾਜਾ ਮਨਜ਼ੂਰ ਨਹੀਂ। ਪੂਰੇ 40 ਸਾਲ ਮਨਾਰਟੀ ਰਾਜ ਕਰਦੀ ਰਹੀ। ਇਹ ਅਚੰਭਾ ਨਹੀਂ ? ਇਹ ਰਣਜੀਤ ਸਿੰਘ ਦੀ ਸ਼ਖਸੀਅਤ ਹੀ ਸੀ, ਅਜੇਹਾ ਸੰਭਵ ਹੋ ਸਕਿਆ। ਉਸ ਨੇ ਬਿਨਾਂ ਜਾਤੀ ਭੇਦ-ਭਾਵ ਦੇ ਕਿਸੇ ਦੀ ਵੀ ਕਾਬਲੀਅਤ ਨੂੰ ਇਗਨੋਰ ਨਹੀਂ ਕੀਤਾ। ਚਾਹੇ ਉਹ ਮੁਸਲਮਾਨ ਹੈ. ਜਾਂ ਅੰਗਰੇਜ਼ ਹੈ, ਜਾਂ ਹਿੰਦੂ ਹੈ। ਯੋਗ ਵਿਅਕਤੀ ਨੂੰ ਅੱਗ ਲਿਆਂਦਾ। ਤੂੰ ਸੋਚ ਸਕੇਗਾ ਸਾਡੇ ਅੱਜ ਦੇ ਲੀਡਰ ਅਜੇਹਾ ਕਰ ਸਕਣਗੇ ਜਾਂ ਕਰਦੇ ਹਨ ? ਏਥੇ ਪਰਿਵਾਰ ਦੀ ਚਾਰਦੀਵਾਰੀ ਤੋਂ ਅੱਗੇ ਕੁਝ ਵੀ ਨਹੀਂ ਦਿੱਸਦਾ। ਯੋਗ ਵਿਅਕਤੀਆਂ ਨੂੰ ਤਾਂ ਇਹ ਚਿਮਟੀ ਨਾਲ ਛੁਹਣ ਨੂੰ ਤਿਆਰ ਨਹੀਂ ਹਨ। ਹੋਰ ਦੇਖ, ਰਣਜੀਤ ਸਿੰਘ ਦੇ ਸਮੇਂ ਖੇਤੀ ਦਾ ਮਾਡਲ ਓਹੀ ਪੁਰਾਣਾ, ਉਸ ਦੇ ਥਾਪ, ਦਾਦੇ, ਪੜਦਾਦੇ ਵਾਲਾ, ਖਜ਼ਾਨੇ ਫਿਰ ਵੀ ਭਰੇ ਹੁੰਦੇ ਸਨ। ਇਹ ਕਿਧਰੇ ਨਹੀਂ ਪੜ੍ਹਨ ਨੂੰ ਮਿਲਦਾ, ਉਸ ਦੇ ਰਾਜ ਵਿਚ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਸਨ। ਅੱਜ ਖੇਤੀ ਲਈ ਹਰ ਆਧੁਨਿਕ ਤਕਨੀਕ ਮੁਹੱਈਆ ਹੈ। ਅਨਾਜ ਏਨਾ ਹੁੰਦਾ ਹੈ, ਨਾ ਮੰਡੀਆਂ ਤੋਂ ਸਾਂਭਿਆ ਜਾਂਦਾ ਹੈ ਨਾ ਸਰਕਾਰੀ ਗੋਦਾਮਾਂ ਤੋਂ, ਪਰ ਖਜ਼ਾਨੇ ਖਾਲੀ ਛੇ-ਛੇ ਮਹੀਨੇ ਕਰਮਚਾਰੀਆਂ ਨੂੰ ਤਨਖ਼ਾਹਾਂ ਨਹੀਂ ਮਿਲਦੀਆਂ। ਦਾਅਵਾ ਇਹ ਕੀਤਾ ਜਾਂਦਾ ਹੈ. ਰਣਜੀਤ ਸਿੰਘ ਵਰਗਾ ਰਾਜ।' ਕੌਤਕੀ ਵਿਅੰਗ ਨਾਲ ਹੱਸਿਆ। ਤੇ ਇਕ ਹੋਰ ਗੱਲ, ਤੂੰ ਆਲੋਚਕਾਂ ਦੀਆਂ ਨਸ਼ਤਰਾਂ ਵੀ ਝੱਲਣੀਆਂ ਨੇ। ਤੈਨੂੰ ਪਤੇ ਅਲਚੌਕਾਂ ਕੋਲ ਕਿਹੋ ਜੇਹੇ ਤਿੱਖੇ ਹਥਿਆਰ ਨੇ, ਦੰਦਿਆਂ ਵਾਲੇ? ਕੌਤਕੀ ਫਿਰ ਮੁਸਕਰਾਇਆ, ਜਿਵੇਂ ਉਸ ਨੇ ਮੇਰੇ ਅੰਦਰਲਾ ਕੰਤੂਹਲ ਜਾਣ ਲਿਆ ਹੋਵੇ।
-ਆਖਣਗੇ, ਇਤਿਹਾਸਕ ਸ਼ਖਸੀਅਤ ਨੂੰ ਗਲਪ-ਬਿੰਬ ਵਿਚ ਢਾਲਣਾ ਆਸਾਨ ਨਹੀਂ ਹੁੰਦਾ।
-ਆਖਣਗੇ, ਲੇਖਕ ਦਾ ਨਾਵਲ ਵਿਚ ਇਤਿਹਾਸਕ ਦੌਰ ਦੀ ਪੇਸ਼ਕਾਰੀ ਕਰਨ ਦਾ ਵਿਸ਼ੇਸ਼ ਮਨੋਰਥ ਹੈ।
-ਫੇਰ ਦੂਸ਼ਣ ਲਾਉਣਗੇ-ਲੇਖਕ ਦਾ ਸਮੁੱਚਾ ਪ੍ਰਾਪਤ ਕੀਤਾ ਗਿਆਨ, ਸਿਰਜਣਾਤਮਕ ਅਮਲ ਦਾ ਹਿੱਸਾ ਬਣਨ ਤੋਂ ਖੁੰਝ ਗਿਆ ਪ੍ਰਤੀਤ ਹੁੰਦਾ ਹੈ। ਕਿਵੇਂ ? ਇਹ ਨਹੀਂ ਦੱਸਣਗੇ।
-ਬਿਨਾਂ ਮਤਲਬ ਤੋਂ ਕਹਿਣਗੇ, ਨਾਵਲ ਵਿਚ ਵਾਧੂ ਵੇਰਵੇ ਹਨ..., ਹੋਰ ਬੜਾ ਕੁਝ ਹੁੰਦਾ ਹੈ, ਆਲੋਚਕਾਂ ਕੋਲ...। ਪਾਠਕ ਹੁਣ ਬਹੁਤ ਜਾਗਰੂਕ ਹਨ। ਕੁਝ ਤਾਂ ਪਾਠਕਾਂ ਦੀ ਕਲਪਨਾ ਸ਼ਕਤੀ 'ਤੇ ਛੱਡ ਦੇਣਾ ਚਾਹੀਦੇ। ਕੋਈ ਇਕ ਪੰਗਾ ਹੈ?" ... ਆਖ ਕੇ ਕੋਤਕੀ ਹੱਸਿਆ।
ਮੈਂ ਟੇਕਿਆ-'ਆਪਾਂ ਬੈਠ ਜਾਈਏ। ਮੈਂ ਕੰਤਕੀ ਨੂੰ ਹੋਰ ਸੁਣਨਾ ਚਾਹੁੰਦਾ ਸੀ। -ਮੈਂ ਹੁਣ ਜਾਣੇ। ਮੈਨੂੰ ਪਤੇ, ਜੋ ਮੈਂ ਤੈਨੂੰ ਆਖਿਐ, ਇਹ ਗੱਲਾਂ ਤੂੰ ਲਿਖਣੀਆਂ ਨਹੀਂ।'
ਮੈਂ ਚੁੱਪ ਉਸ ਵੱਲ ਦੇਖਣ ਲੱਗਾ।
ਪ੍ਰੋ. ਕੇਤਕੀ ਫੇਰ ਹੱਸਿਆ, 'ਮੈਂ ਗਲਤ ਤਾਂ ਨੀ ਕਿਹਾ ? ਮਹਾਰਾਜੇ ਵਜੋਂ ਰਣਜੀਤ ਸਿੰਘ ਦਾ ਕੋਈ ਸਾਨੀ ਨਹੀਂ ਸੀ, ਪਰ ਇਕ ਮਨੁੱਖ ਰਣਜੀਤ ਸਿੰਘ ਬਾਰੇ ਮੇਰੇ ਵਿਚਾਰ ਚੰਗੇ ਨਹੀਂ ਹਨ। ਉਸ ਦੀਆਂ ਅੱਖਾਂ ਵਿਚ ਵੰਗਾਰ ਸੀ। ਉਹ ਜ਼ਰਾ ਕੁ ਮੁਸਕਰਾਇਆ ਤੇ ਚਲਿਆ ਗਿਆ।
ਮੈਂ ਡੂੰਘੀਆਂ ਸੋਚਾਂ ਵਿਚ ਲਹਿ ਗਿਆ। ਅਜੇ ਤਾਂ ਰਣਜੀਤ ਸਿੰਘ ਵੱਲੋਂ 'ਵੱਡੇ ਦਰਬਾਰ' ਦਾ ਪ੍ਰਬੰਧ ਕਰਨ ਦੇ ਹੁਕਮ ਦੀ ਤਾਮੀਲ ਹੋਣੀ ਸੀ। ਫ਼ਕੀਰ ਅਜ਼ੀਜ਼ਉਦਦੀਨ ਦੋ ਅਤੇ ਮੇਰੇ ਫ਼ਿਕਰ ਇਕੋ ਜੇਹੇ ਸਨ। ਕੁਝ ਦੇਰ ਮੈਂ ਦੋਵੇਂ ਹੱਥ ਅੱਖਾਂ ਉੱਪਰ ਰੱਖ ਕੇ ਬੈਠਾ ਰਿਹਾ ਤੇ ਫਿਰ ਕਲਪਨਾ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਦਰਬਾਰ ਵਿਚ ਜਾ ਖੜ੍ਹਾ।