ਲਾਹੌਰ ਦੇ ਕਿਲ੍ਹੇ ਵਿਚੋਂ ਰਣਜੀਤ ਸਿੰਘ ਪੂਰੇ ਸਜੇ ਹੋਏ ਹਾਥੀ ਉੱਪਰ ਬਾਹਰ ਨਿਕਲਿਆ। ਉਸ ਦੇ ਕੁਝ ਅੱਗੇ ਤੇ ਕੁਝ ਪਿੱਛੇ ਸ਼ਿੰਗਾਰੇ ਘੋੜਿਆਂ ਉੱਪਰ ਸੈਨਿਕ ਅਤੇ ਸੇਵਕ ਸਨ। ਸਭ ਤੋਂ ਅੱਗੇ ਨਗਾਰਾ ਅਤੇ ਢੋਲ ਵਜਾਉਣ ਵਾਲੇ ਸਨ। ਲਾਹੌਰ ਵਾਸੀ ਅਜੇਹਾ ਜਲੂਸ ਵੇਖਣ ਦੇ ਆਦੀ ਸਨ। ਉਹ ਜਾਣਦੇ ਸਨ, ਮਹਾਰਾਜਾ ਹੁਣ ਸ਼ਿਕਾਰ ਖੇਡਣ ਜਾ ਰਿਹਾ ਹੈ। ਸ਼ਹਿਰ ਵਿਚੋਂ ਦੀ ਲੰਘਦਿਆਂ, ਮਹਾਰਾਜੇ ਨੇ ਸ਼ਰਧਾ ਨਾਲ ਝੁਕਦੇ ਅਤੇ ਸਲਾਮਾਂ ਕਰਦੇ ਲੋਕਾਂ ਉੱਪਰ ਸਿੱਕਿਆ ਦੀ ਸੋਟ ਕੀਤੀ। ਭੀੜ ਵਿਚੋਂ 'ਮਹਾਰਾਜੇ ਕੀ ਜੈ' ਦੇ ਜੈਕਾਰੇ ਸੁਣੇ। 'ਦੁਹਾਈ ਹੈ ਸਰਕਾਰ', 'ਵਰਿਯਾਦ ਹੈ ਸਰਕਾਰ' ਦੀਆਂ ਆਵਾਜ਼ਾਂ ਲੋਕਾਂ ਦੇ ਰੌਲੇ-ਰੱਪੇ ਵਿਚ ਗੁੰਮ ਹੋ ਗਈਆਂ। ਸ਼ਾਹੀ ਸ਼ਿਕਾਰੀ ਕਾਫਲਾ ਅੱਗੇ ਵਧਦਾ ਗਿਆ।
ਥੋੜ੍ਹੀ ਦੂਰ ਤੱਕ, ਲੋਕਾਂ ਦੀ ਭੀੜ ਰੁਪਏ ਲੁੱਟਣ ਦੇ ਲਾਲਚ ਵਿਚ ਕਾਫ਼ਲੇ ਦੇ ਮਗਰ ਮਗਰ ਗਈ, ਪਰ ਜਿਵੇਂ ਹੀ ਕਾਢਲਾ ਸ਼ਹਿਰੋਂ ਬਾਹਰ ਜੰਗਲੀ ਇਲਾਕੇ ਵੱਲ ਸਿੱਧਾ ਹੋਇਆ, ਲੋਕ ਪਿੱਛੇ ਮੁੜਨ ਲੱਗੇ। ਕੁਝ ਮਹਾਰਾਜੇ ਦੇ ਮੁੜਨ ਦੀ ਝਾਕ ਵਿਚ ਉੱਧਰ ਹੀ ਬੇਲਗਾਮ ਜਿਹੇ ਘੁੰਮਣ ਲੱਗੇ।
ਸੂਰਜ ਸਿਖਰ 'ਤੇ ਆਇਆ ਤੇ ਢਲਣ ਦੇ ਰਾਹ ਪੈ ਗਿਆ।
ਰਾਵੀ ਦਰਿਆ ਦਾ ਇਕ ਨਿਵੇਕਲਾ ਜਿਹਾ ਕੰਢਾ ਜਿੱਧਰ ਆਮ ਲੋਕਾਂ ਨੂੰ ਜਾਣ ਤੋਂ ਮਨਾਹੀ ਸੀ। ਮਹਾਰਾਜੇ ਦੀ ਸ਼ਿਕਾਰਗਾਹ। ਸੇਵਕਾਂ ਅਤੇ ਕਰਮਚਾਰੀਆ ਨੇ ਪਹਿਲਾਂ ਹੀ ਤਿਆਰ ਕਰ ਦਿੱਤੇ ਸ਼ਾਹੀ ਤੰਬੂ ਵਿਚ ਸਭ ਸੁੱਖ-ਸਹੂਲਤਾਂ ਜਮ੍ਹਾਂ ਕਰ ਦਿੱਤੀਆਂ ਸਨ। ਸ਼ਿਕਾਰ ਖੇਡ ਕੇ ਆਇਆ ਕਾਫਲਾ ਪੂਰੇ ਉਤਸ਼ਾਹ ਵਿਚ ਸੀ। ਆਸ ਤੋਂ ਵੱਧ ਸ਼ਿਕਾਰ ਹੱਥ ਲੱਗਾ ਸੀ। ਥੋੜ੍ਹੀ ਦੇਰ ਬਾਅਦ ਹੀ ਮਹਾਰਾਜੇ ਲਈ, ਮੁਰਗਾਬੀਆਂ, ਬੱਤਖਾਂ, ਤਿੱਤਰ ਭੁੰਨੇ ਜਾਣ ਲੱਗ।
ਆਪਣੇ ਤੰਬੂ ਅੰਦਰ ਰਣਜੀਤ ਸਿੰਘ ਸ਼ਰਾਬ ਦੇ ਨਸ਼ੇ ਵਿਚ ਹੋਣ ਦੇ ਬਾਵਜੂਦ ਵੀ ਚੜ੍ਹਦੀ ਕਲਾ ਵਿਚ ਨਹੀਂ ਸੀ ਆ ਰਿਹਾ। ਭਾਵੇਂ ਕਈ ਮਹੀਨਿਆਂ ਬਾਅਦ ਉਹ ਇਸ ਤਰ੍ਹਾਂ ਬਾਹਰ ਆਇਆ ਸੀ। ਅੰਗਰੇਜ਼ਾਂ ਨਾਲ ਕੀਤੀ ਸੰਧੀ, ਉਸ ਦੀ ਹਰ ਖੁਸ਼ੀ ਉੱਪਰ ਗ੍ਰਹਿਣ ਵਾਂਗ ਚਿਪਕੀ ਹੋਈ ਸੀ। ਰਹਿ ਰਹਿ ਕੇ ਉਸ ਨੂੰ ਮੈਟਕਾਫ਼ ਦਾ ਵਿਵਹਾਰ ਖਿੱਝ ਚਾੜ੍ਹ ਰਿਹਾ ਸੀ। ਹੱਥ ਵਿਚ ਫੜੇ ਚਾਂਦੀ ਦੇ ਗਲਾਸ ਦੀ ਨੱਕਾਸ਼ੀ ਨਿਹਾਰਦਿਆਂ ਉਸ ਨੂੰ ਪਿਛਲੇ ਦਿਨਾਂ ਦਾ ਸਭ ਕੁਝ ਯਾਦ ਆਉਣ ਲੱਗਾ। ਤੰਬੂ ਦੀ ਥੰਮ੍ਹੀ ਨਾਲ ਬੱਧੀ ਬਲਦੀ ਮਸਾਲ ਦੀ ਅੱਗ ਵਾਂਗ ਹੀ ਉਸ ਦੇ ਅੰਦਰ, ਸ਼ਰਾਬ ਨੇ ਅੱਗ ਬਾਲੀ ਹੋਈ ਸੀ। ਗਲਾਸ ਵਿਚ ਬਾਕੀ ਬਚੀ ਸ਼ਰਾਬ ਇਕੇ ਸਾਰੇ ਆਪਣੇ ਅੰਦਰ ਸੁੱਟ ਕੇ ਉਸ ਨੇ ਮੁੱਛਾਂ ਪੂੰਝੀਆਂ ਤੇ ਆਪ-ਮੁਹਾਰੇ ਉਸ ਦੇ ਮੂੰਹੋਂ ਨਿਕਲਿਆ ਹਰਾਮਜ਼ਾਦਾ, ਕਮੀਨਾ, ਪਬੀਸ, ਦੋਸਤ ਬਣਨ ਦਾ ਢੰਗ ਕਰਦਾ ਰਿਹਾ ਕੁੱਤਾ। ਉਸ ਦੇ ਮੂੰਹੋਂ ਏਨਾ ਉੱਚੀ ਬੋਲਿਆ ਗਿਆ, ਜਿਵੇਂ ਮੈਟਕਾਫ਼ ਉਸ ਦੇ ਸਾਹਮਣੇ ਖੜ੍ਹਾ ਹੋਵੇ।
ਬਾਹਰ ਖੜ੍ਹੇ ਪਹਿਰੇਦਾਰ ਅਤੇ ਸੁਰੱਖਿਆ ਸੈਨਿਕ ਤੰਬੂ ਅੰਦਰ ਹੈਰਾਨੀ ਨਾਲ ਝਾਕੇ। ਫਿਰ ਦੋਹਾਂ ਦੀਆਂ ਆਪਸ ਵਿਚ ਨਜ਼ਰਾਂ ਮਿਲੀਆਂ ਤੇ ਬੁੱਲ੍ਹਾ ਉੱਪਰ ਮੁਸਕਰਾਹਟ ਆ ਗਈ। ਮਹਾਰਾਜੇ ਦੀਆਂ ਇਹਨਾਂ ਆਦਤਾਂ ਤੋਂ ਉਹ ਵਾਕਤ ਸਨ।
ਆਗਿਆ ਲੈ ਕੇ ਇਕ ਸੇਵਕ ਅੰਦਰ ਆਇਆ। ਤਸ਼ਤਰੀ ਵਿਚ ਤਿੱਤਰ ਅਤੇ ਭੁੰਨੀ ਮੁਰਗਾਬੀ ਰੱਖ ਕੇ ਉਹ ਮੁੜਨ ਲੱਗਾ ਤਾਂ ਰਣਜੀਤ ਸਿੰਘ ਨੇ ਤਾੜੀ ਮਾਰ ਕੇ ਉਸ ਦਾ ਧਿਆਨ ਖਿੱਚਿਆ। ਸੇਵਕ ਡਰ ਗਿਆ, ਸ਼ਾਇਦ ਕੋਈ ਗੁਸਤਾਖ਼ੀ ਜਾਂ ਅਵੱਗਿਆ ਹੋ ਗਈ ਹੈ। ਪਰ ਮਹਾਰਾਜੇ ਨੇ ਸ਼ਰਾਬ ਦੀ ਸੁਰਾਹੀ ਵੱਲ ਇਸ਼ਾਰਾ ਕੀਤਾ। ਸੇਵਕ ਨੇ ਖਾਲੀ ਗਲਾਸ ਫਿਰ ਕਰ ਦਿੱਤਾ ਤੇ ਸਲਾਮ ਕਰਦਾ, ਪਿੱਛਲ ਕੁਰੀ ਮੁੜਦਾ ਤੰਬੂ ਵਿਚੋਂ ਬਾਹਰ ਨਿਕਲ ਗਿਆ।
ਸ਼ਾਹੀ ਪੜਾਅ ਤੋਂ ਕੁਝ ਦੂਰੀ 'ਤੇ ਲਾਗੇ ਪਿੰਡ ਦੇ ਕੁਝ ਲੋਕ ਲੰਘ ਰਹੇ ਸਨ। ਤੰਬੂ ਲੱਗੇ ਵੇਖ ਕੇ ਉਹ ਹੈਰਾਨ ਹੋਏ। ਬਾਹਰ ਪਹਿਰੇ ਉੱਪਰ ਹੱਥਾਂ ਵਿਚ ਹਥਿਆਰ ਲਈ ਖੜ੍ਹੇ ਸਿਪਾਹੀਆਂ ਨੂੰ ਵੇਖ ਕੇ ਉਹ ਡਰ ਗਏ ਤੇ ਰਾਹ ਛੱਡ ਕੇ ਪੈਲੀਆਂ ਵਿਚੋਂ ਦੀ ਚੱਲਣ हंगे।
-ਏਸ ਵੇਲੇ ਮਹਾਰਾਜਾ ਏਥੇ ਕੀ ਕਰਦਾ ਹੈ ?' ਇਕ ਨੇ ਪੁੱਛਿਆ।
-ਸ਼ਿਕਾਰ ਖੇਡਣ ਆਇਆ ਹੈ। ਦੁਸਰੇ ਨੇ ਦੱਸਿਆ, ਉਹ ਕੁਝ ਜਾਣਕਾਰੀ ਰੱਖਦਾ ਸੀ |।
-ਪਹਿਲਾਂ ਏਹ ਲੜਾਈਆਂ 'ਚ ਬੰਦੇ ਮਾਰਦੇ ਨੇ, ਵਿਹਲੇ ਹੁੰਦੇ ਨੇ ਤਾਂ ਚਿੜੀਆਂ ਜਾਨਵਰਾਂ ਨੂੰ ਮਾਰਨ ਲੱਗਦੇ ਨੇ। ਏਹ ਕੇਹੋ ਜੇ ਬੰਦੇ ਨੇ '' ਤੀਸਰੇ ਨੇ ਹੈਰਾਨੀ ਨਾਲ ਪੁੱਛਿਆ।
-ਮੈਨੂੰ ਤਾਂ ਲੱਗਦਾ ਐ, ਇਹ ਲੜਦੇ ਲੜਦੇ ਆਪ ਵੀ ਜਾਨਵਰਾਂ ਵਰਗੇ ਈ ਬਣ ਜਾਂਦੇ ਹੋਣਗੇ ਤਾਂ ਹੀ ਤਾਂ, ਚੌਥਾ ਹੱਸਣ ਲੱਗਾ।
-ਆਹੋ, ਅੱਲਾਹ ਲਈ ਤਾਂ ਬੰਦਾ ਵੀ ਜਾਨਵਰ ਈ ਹੁੰਦਾ ਏ ਕਿ । ਇਕ ਹੋਰ ਬੋਲਿਆ।
-ਹੌਲੀ ਬੋਲ ਜਣਿਆ, 'ਵਾਜ ਬਾਦਸ਼ਾਹ ਦੇ ਕੰਨੀਂ ਪੇ ਗਈ ਤਾਂ ਓਹਨੇ ਫਾਹੇ ਟੰਗ ਦੇਣਾ ਉ।
ਗੱਲਾਂ ਕਰਦੇ ਉਹ ਸ਼ਾਹੀ ਪੜਾਅ ਤੋਂ ਦੂਰ ਨਿਕਲ ਗਏ। ਪਰ ਅਜੇ ਵੀ ਪਿੱਛੇ ਤੋਂ ਵੇਖਦੇ ਜਾਂਦੇ ਸਨ।
...
ਚੁਫੇਰੇ ਹਨੇਰਾ ਸੰਘਣਾ ਹੋਣ ਲੱਗਾ। ਹੁਣ ਰਣਜੀਤ ਸਿੰਘ ਉੱਪਰ ਨਸ਼ਾ ਹਾਵੀ ਸੀ। ਬਾਹਰ ਦੇ ਹਨੇਰੇ ਵਾਂਗ ਹੀ, ਉਸ ਨੂੰ ਆਪਣਾ ਭਵਿੱਖ ਵੀ ਹਨੇਰਾ ਜਾਪਿਆ। ਉਹ ਆਪਣੇ ਪੁੱਤਰਾਂ ਬਾਰੇ ਸੋਚਣ ਲੱਗਾ। ਖੜਕ ਸਿੰਘ ਅੱਠ ਨੇ ਸਾਲਾਂ ਦਾ ਹੋ ਚੁੱਕਾ ਹੈ। ਉਹ ਅਜੇਹਾ ਬਾਲਕ ਨਹੀਂ ਹੈ, ਮਹਿਲਾਂ 'ਚ ਹਰ ਕੋਈ ਉਸ ਨੂੰ ਪਿਆਰ ਕਰੋ। ਏਨੀ ਸਧਾਰਨ ਬੁੱਧੀ ਵਾਲਾ ਬੱਚਾ ਕਿਵੇਂ ਰਾਜ-ਭਾਗ ਸੰਭਾਲੇਗਾ ? ਕਈ ਵਾਰ ਤਾਂ ਨੌਕਰ-ਚਾਕਰ ਵੀ ਉਸ ਨਾਲ ਛੇੜਖਾਨੀਆਂ ਕਰ ਜਾਂਦੇ ਨੇ ਤੇ ਉਹ ਅੱਗੋਂ ਬੁੱਧੂਆਂ ਵਾਂਗ ਹੱਸਣ ਲੱਗਦਾ ਹੈ। ਵੇਖਣ ਨੂੰ, ਕਿਸੇ ਪਾਸਿਓ ਵੀ ਯੁਵਰਾਜ ਨਹੀਂ ਲੱਗਦਾ।... ਕੀ ਮਹਾਰਾਜੇ ਦਾ ਪੁੱਤਰ ਹੋਣਾ ਹੀ ਕਾਫ਼ੀ ਹੈ ?... ਸੋਚਦਾ ਰਣਜੀਤ ਸਿੰਘ ਦੁੱਖੀ ਹੋ ਗਿਆ।... ਮੈਂ ਜੰਗਾਂ ਲੜਦਾ ਹਾਂ। ਉੱਥੇ ਕੁਝ ਵੀ ਹੋ ਸਕਦਾ ਹੈ। ਕਿਸੇ ਮੈਦਾਨ ਵਿਚ ਮਾਰਿਆ ਵੀ ਜਾ ਸਕਦਾ ਹਾਂ। ਜੇ ਖੜਕ ਸਿੰਘ ਤੇਜ਼ ਬੁੱਧੀ ਵਾਲਾ ਬਾਲਕ ਹੁੰਦਾ,.. ਮੈਨੂੰ ਕੋਈ ਫ਼ਿਕਰ ਨਹੀਂ ਸੀ। ਸਿੱਖ ਸਰਦਾਰ ਤਾਂ ਰਾਤੋ-ਰਾਤ ਧਰਤੀ ਵਿਚੋਂ ਉੱਗ ਪੈਣਗੇ। ਖੜਕ ਸਿੰਘ ਜਿਹੇ ਬਾਲਕ ਦੀ ਕਿਸਨੇ ਪਰਵਾਹ ਕਰਨੀ ਹੈ
...ਪੰਡਤ, ਮੌਲਵੀ ਗ੍ਰੰਥੀ ਸਿੰਘ ਕੋਈ ਵੀ ਉਸ ਨੂੰ ਤਾਲੀਮ ਨਹੀਂ ਦੇ ਸਕਿਆ। ਘੋੜ ਸਵਾਰੀ ਦਾ ਉਸ ਨੂੰ ਸ਼ੌਂਕ ਨਹੀਂ ਹੈ। ਤਲਵਾਰਬਾਜ਼ੀ ਤੋਂ ਉਹ ਘਬਰਾਉਂਦਾ ਹੈ। ਤਖ਼ਤ ਸਾਂਭਣ ਲਈ ਏਸ ਉਮਰ ਤੋਂ ਹੀ ਮਾਹਰ ਬਣਨ ਦੀ ਲੋੜ ਹੁੰਦੀ ਏ। ਏਸ ਉਮਰ ਵਿਚ ਤਾਂ ਮੈਂ ਤੈਰ ਕੇ ਦਰਿਆ ਪਾਰ ਕਰ ਜਾਂਦਾ ਸਾਂ। ਅਕਾਲ ਪੁਰਖ ਨੇ ਮੇਰੇ ਨਾਲ ਬੇਇਨਸਾਫੀ ਤਾਂ ਨਹੀਂ ਕੀਤੀ ? ਦਾਈ ਨੇ ਜਿਸ ਦਿਨ ਇਸ ਦੇ ਪੈਦਾ ਹੋਣ ਦੀ ਖ਼ਬਰ ਸੁਣਾਈ ਸੀ, ਮੈਂ ਸਿੱਕਿਆਂ ਦਾ ਭਰਿਆ ਥਾਲ ਉਸ ਦੀ ਝੋਲੀ ਪਾਇਆ ਸੀ। ਜਦ ਪਹਿਲੀ ਵਾਰ ਬਹਿਜ਼ਾਦੇ ਦਾ ਮੁੱਖ ਵੇਖਣ ਗਿਆ ਸਾਂ, ਰਾਜ ਕੌਰ ਨੇ ਕਿੰਨੇ ਗਰਵ ਨਾਲ ਕਿਹਾ ਸੀ, 'ਦੇਖਣਾ ਇਕ ਦਿਨ ਸ਼ਹਿਜ਼ਾਦੇ ਦੀ ਮਰਜ਼ੀ ਹੀ ਪੂਰੇ ਪੰਜਾਬ ਦੀ ਮਰਜ਼ੀ ਹੋਏਗੀ। ਮੈਂ ਦੁਆ ਦੇਣ ਵਾਂਗ ਕਿਹਾ ਸੀ, 'ਮੈਂ ਤਾਂ ਚਾਹੁੰਨਾ ਸਹਿਜ਼ਾਦੇ ਦੀ ਮਰਜ਼ੀ ਪੂਰੇ ਹਿੰਦੁਸਤਾਨ ਦੀ ਮਰਜ਼ੀ ਹੋਵੇ। ਪਰ ਮੈਨੂੰ ਹੁਣ ਲੱਗਦਾ ਏ, ਕਿਲ੍ਹੇ ਦੇ ਅੰਦਰ ਅੰਦਰ ਵੀ ਓਹਦੀ ਮਰਜ਼ੀ ਨਹੀਂ ਪੁੱਗਣ ਲੱਗੀ।...
. ਤੇ ਉਹ ਪਹਿਲੀ ਬਟਾਲੇ ਵਾਲੀ ਮਹਿਤਾਬ ਰਾਣੀ ਯਾਦ ਕਰਦਿਆਂ ਹੀ ਰਣਜੀਤ ਸਿੰਘ ਵਿਅੰਗ ਨਾਲ ਹੱਸਿਆ ਸ਼ੇਰ ਸਿੰਘ ਤੇ ਤਾਰਾ ਸਿੰਘ ਮੇਰੇ ਮੱਥੇ ਮੜ ਦਿੱਤੇ ਨੇ। ਇਸ ਤਰ੍ਹਾਂ ਦੇ ਹੁੰਦੇ ਨੇ ਜੋੜੇ ਭਰਾ ? ਨਾ ਉਹ ਸ਼ਕਲ ਤੋਂ ਇਕ ਦੂਸਰੇ ਨਾਲ ਮਿਲਦੇ ਨੇ, ਨਾ ਰੰਗ-ਰੂਪ ਤੋਂ। ਆਪਣੀ ਧੀ ਦੇ ਪੁੱਤਰਾਂ ਨੂੰ ਤਖ਼ਤ ਦਾ ਵਾਰਿਸ ਬਨਾਉਣ ਲਈ ਸਦਾ ਕੌਰ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਦਾਤਾਰ ਕੌਰ ਤੇ ਖੜਕ ਸਿੰਘ ਏਨੀ ਜੋਗੇ ਕਿੱਥੇ ਨੇ, ਉਸ ਦੇ ਹੱਥ-ਕੰਢੇ ਸਮਝ ਲੈਣ।...
ਸ਼ਰਾਬ ਦਾ ਨਸ਼ਾ ਜਿਵੇਂ ਜਿਵੇਂ ਚੜ੍ਹਦਾ ਗਿਆ, ਰਣਜੀਤ ਸਿੰਘ ਆਪਣੇ ਅਧੀਨ ਸਰਦਾਰਾ ਬਾਰੇ, ਆਪਣੇ ਮਿੱਤਰ ਪੱਗ-ਵੱਟ ਭਰਾ ਫਤੇਹ ਸਿੰਘ ਆਹਲੂਵਾਲੀਆ ਬਾਰੇ, ਜਰਨੈਲਾ ਬਾਰੇ, ਦੀਵਾਨ ਮੋਹਕਮ ਚੰਦ, ਭਵਾਨੀ ਦਾਸ, ਵਕੀਰ ਅਜੀਜਉਦਦੀਨ ਦੇਸਾ ਸਿੰਘ ਮਜੀਠੀਆ, ਮੀਆਂ ਗੋਸਾ, ਨਕਈ, ਕਨੱਈਏ ਬਾਰੇ ਸੋਚਣ ਲੱਗਾ। ਜੋ ਇਹ ਸਾਰੇ, ਮੇਰੇ ਵਿਰੁੱਧ ਇਕ ਜੁੱਟ ਹੋ ਜਾਣ ? ਉਸ ਨੂੰ ਆਪਣੀ ਬਣਾਈ ਸਲਤਨਤ ਦਾ ਭਵਿੱਖ ਹਨੇਰਾ ਜਾਪਿਆ। ਉਸ ਨੇ ਕਿਸੇ ਭਾਵੀ ਖ਼ਤਰੇ ਤੋਂ ਬਚਣ ਲਈ ਸਭਨਾਂ ਨੂੰ ਅੱਡ ਅੱਡ ਜ਼ਿੰਮੇਵਾਰੀਆਂ ਵਿਚ ਪਾਉਣ ਦਾ ਫੈਸਲਾ ਕਰ ਲਿਆ। ਇਹਨਾਂ ਨੂੰ ਵਿਹਲ ਨਹੀਂ ਰਹਿਣ ਦੇਣਾ, ਨਾ ਹੀ ਇਕੱਠੇ ਹੋਣ ਦੇਣਾ ਹੈ। ਸ਼ਿਕਾਰ ਖੇਡਣ ਦੀ ਖੁਸ਼ੀ ਅਤੇ ਨਸ਼ਾ ਕਾਫੂਰ ਹੋ ਗਏ। ਅਚਾਨਕ ਮੇਰਾਂ ਦੀ ਯਾਦ ਆਈ। ਜਦੋਂ ਤੋਂ ਮੈਟਕਾਫ਼ ਆਇਆ ਸੀ, ਇਕ ਰਾਤ ਵੀ ਉਹ ਚੇਨ ਨਾਲ ਨਹੀਂ ਸੀ ਸੁੱਤਾ। ਮੇਰਾਂ ਦਾ ਸਾਥ ਹੀ ਸਕੂਨ ਦੇਵੇਗਾ।... ਸੋਚਦਿਆਂ ਉਸ ਨੇ ਤੁਰੰਤ ਚੱਲਣ ਦਾ ਹੁਕਮ ਦਿੱਤਾ।
...
ਅਗਲੇ ਦਿਨ ਦਰਬਾਰ ਵਿਚ ਆਉਂਦਿਆਂ ਹੀ, ਰਣਜੀਤ ਸਿੰਘ ਨੇ ਸੈਨਾ ਦੇ ਜਰਨੈਲਾਂ ਨੂੰ ਅਤੇ ਆਪਣੇ ਅਧੀਨ ਸਰਦਾਰਾਂ ਨੂੰ ਤਲਬ ਕੀਤਾ। ਜਦ ਕੋਈ ਅੱਗੇ, ਕਈ ਪਿੱਛੇ ਸਾਰੇ ਜਰਨੈਲ ਅਤੇ ਸਰਦਾਰ ਪਹੁੰਚ ਗਏ ਤਾਂ ਰਣਜੀਤ ਸਿੰਘ ਨੇ, ਫ਼ਕੀਰ ਅਜ਼ੀਜ਼ਉਦਦੀਨ ਨੂੰ ਅਗਲੀ ਕਾਰਵਾਈ ਬਾਰੇ ਸੂਚਿਤ ਕਰਨ ਲਈ ਕਿਹਾ, ਜਿਸ ਨੂੰ ਦਰਬਾਰ ਵਿਚ ਆਉਣ ਤੋਂ ਪਹਿਲਾਂ ਹੀ ਤਿਆਰ ਕਰ ਲਿਆ ਗਿਆ ਸੀ।
ਫ਼ਕੀਰ ਅਜ਼ੀਜ਼ਉਦਦੀਨ ਉੱਠਿਆ। ਰਣਜੀਤ ਸਿੰਘ ਅੱਗੇ ਭੁਕਿਆ। ਹਾਜ਼ਰ ਸਰਦਾਰਾਂ ਅਤੇ ਜਰਨੈਲਾਂ ਵੱਲ ਵੇਖਦਾ ਬੋਲਿਆ, 'ਮਹਾਰਾਜਾ ਸਾਹਬ ਵੱਲੋਂ ਜਾਰੀ ਹੋਏ ਤਾਜ਼ਾ ਫੁਰਮਾਨ ਮੁਤਾਬਕ ਦੀਵਾਨ ਮੋਹਕਮ ਚੰਦ ਨੂੰ ਫੈਜ਼ਲਪੁਰੀਆ ਮਿਸਲ ਉੱਪਰ ਕਬਜ਼ਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਯਾਦ ਰਹੇ ਇਸ ਦਾ ਮੁੱਖ ਸ਼ਹਿਰ ਜਲੰਧਰ ਹੈ। ਦੀਵਾਨ ਭਵਾਨੀ ਦਾਸ, ਜੰਮੂ ਦੇ ਆਸ ਪਾਸ ਦੇ ਇਲਾਕੇ ਉੱਪਰ ਚੜ੍ਹਾਈ ਕਰਨ ਲਈ ਰਵਾਨਾ ਹੋਵੇਗਾ। ਸਰਦਾਰ ਦੇਸਾ ਸਿੰਘ ਮਜੀਠਿਆ ਨੂੰ ਹੁਕਮ ਹੈ. ਉਹ ਮੰਡੀ ਅਤੇ ਸੁਕੇਤ ਦੇ ਖੇਤਰ ਨੂੰ ਖਾਲਸਾ ਰਾਜ ਵਿਚ ਸ਼ਾਮਲ ਕਰੋ। ਮੀਆਂ ਗੁੱਸਾ, ਪੱਟੀ ਦੇ ਇਲਾਕੇ ਉੱਪਰ ਹਮਲਾ ਕਰੇਗਾ।...' ਵਕੀਰ ਸਾਹਿਬ ਜਿਵੇਂ ਫੁਰਮਾਨ ਪੜ੍ਹਦਾ ਗਿਆ, ਰਣਜੀਤ ਸਿੰਘ ਸਰਦਾਰਾਂ ਦੇ ਜਿਹਰਿਆਂ ਨੂੰ ਪੂਰੇ ਧਿਆਨ ਨਾਲ ਨਿਰਖਦਾ ਰਿਹਾ। ਫਿਰ ਉਸ ਨੇ ਕਿਹਾ, 'ਅਜੇ ਦੇ ਫੁਰਮਾਨ ਬਾਕੀ ਹਨ। ਵਕੀਰ ਸਾਹਬ ਨੇ ਗੁਜਰਾਤ ਉੱਪਰ ਹਮਲਾ ਕਰਨਾ ਹੋ ਔਰ ਮੈਂ ਦ. ਇਸਲਾਮਗੜ੍ਹ, ਜਲਾਲਪੁਰ, ਖੁਸ਼ਾਥ, ਸ਼ਾਹੀਵਾਲ ਅਤੇ ਕੁਸ਼ਕ ਸਰਦਾਰਾਂ ਅਤੇ ਜਵਾਬਾਂ ਨੂੰ ਖਾਲਸਾ ਸਰਕਾਰ ਅਧੀਨ ਕਰਾਂਗਾ। ਕਿਸੇ ਸਰਦਾਰ ਨੇ, ਕਿਸੇ ਸੇਨਾਪਤੀ ਹੈ. ਕਿਸੇ ਮੰਤਰੀ ਨੇ ਕੁਝ ਆਖਣਾ ਏ ਤਾਂ ਆਪਣੇ ਮਨ ਦੀ ਗੱਲ ਆਖ ਸਕਦਾ ਹੈ ?'
ਦੀਆਂ ਗੋਸਾ ਨੇ ਉੱਠ ਕੇ ਸਿਰ ਝੁਕਾਇਆ-'ਮਹਾਰਾਜ ਦਾ ਇਕਬਾਲ ਬੁਲੰਦ
ਹਨ ਤਿਆਰੀ ਲਈ ਕੁਝ ਦਿਨ ਦਿੱਤੇ ਜਾਣ। ਹਮਲਾ ਕਰਨ ਲਈ ਅਸੀਂ ਤਿਆਰ
-ਤਿੰਨ ਦਿਨ ਕਾਫ਼ੀ ਹੋਣਗੇ ?' ਰਣਜੀਤ ਸਿੰਘ ਨੇ ਪੁੱਛਿਆ।
-ਦਾਰ ਪੰਜ ਦਿਨ ਬਹੁਤ ਨੇ ਹਜੂਰ।
-ਚਾਰ ਕਿ ਪੰਜ ? ਰਣਜੀਤ ਸਿੰਘ ਦੀ ਅੱਖ ਮੀਆ ਗੁੱਸਾ ਉੱਪਰ ਟਿਕ ਗਈ।
ਘਬਰਾਹਟ ਵਿਚ ਮੀਆਂ ਗੋਸਾਂ ਦੀ ਜ਼ਬਾਨ ਬਬਲਾ ਗਈ... 'ਚਾਰ ਹਜੂਰ।' -ਤਿਆਰੀ ਲਈ ਪੂਰੇ ਪੰਜ ਦਿਨ। ਜੇ ਲੋੜ ਹੈ, ਨੂਰਉਦਦੀਨ ਨੂੰ ਮਿਲੋ, ਦੀਵਾਨ ਨੂੰ ਮਿਲੇ।... ਛੇਵੇਂ ਦਿਨ ਕੂਚ ਦਾ ਬਿਗਲ ਵੱਜੇਗਾ।'
ਦਰਬਾਰ ਬਰਖ਼ਾਸਤ ਹੋ ਗਿਆ। ਸਰਦਾਰ ਅਤੇ ਜਰਨੈਲ ਆਪਣੀਆਂ ਆਪਣੀਆ ਸੈਨਿਕ ਟੁਕੜੀਆਂ ਨੂੰ ਖ਼ਬਰਦਾਰ ਕਰਨ ਲਈ, ਇਕ ਦੂਸਰੇ ਤੋਂ ਮੋਹਰੀ ਹੋਣ ਲਈ ਹਰਕਤ ਵਿਚ ਆ ਗਏ।
ਫ਼ਕੀਰ ਅਜ਼ੀਜ਼ਉਦਦੀਨ ਆਗਿਆ ਲੈ ਕੇ ਜਾਣ ਲੱਗਾ ਤਾਂ ਰਣਜੀਤ ਸਿੰਘ ਨੇ ਉਸ ਨੂੰ ਰੋਕ ਲਿਆ, 'ਵਕੀਰ ਸਾਹਬ ਗੁਜਰਾਤ ਉੱਪਰ ਹਮਲਾ ਕਰਨ ਤੋਂ ਪਹਿਲਾਂ ਇਕ ਹੋਰ ਫੁਰਮਾਨ ਤਿਆਰ ਕਰੋ।
-ਹੁਕਮ ਸਰਕਾਰ। ਆਖ ਕੇ ਫ਼ਕੀਰ ਰੋਜ਼ਨਾਮਚਾ ਲਿਖਣ ਵਾਲੇ ਮੁਨਸ਼ੀ ਵੱਲ ਵਾਕਿਆ, ਜਿਸਨੇ ਆਪਣੀਆਂ ਵਹੀਆਂ ਸਮੇਟ ਲਈਆਂ ਸਨ। ਭਾਵ ਸਮਝਦਿਆਂ ਉਹ ਫੋਰਨ ਬਸਤਾ ਖੋਹਲਣ ਲੱਗਾ।
-ਫੁਰਮਾਓ ਹਜ਼ੂਰ। ਫ਼ਕੀਰ ਅਜ਼ੀਜ਼ਉਦਦੀਨ ਨੇ ਕਿਹਾ:
'ਜਦ ਵੀ ਕੋਈ ਮਿਸਲਦਾਰ ਜਾਂ ਜਗੀਰਦਾਰ ਛੱਤ ਹੋ ਜਾਵੇ ਜਾਂ ਜੰਗ ਦੇ ਮੈਦਾਨ ਵਿਚ ਮਾਰਿਆ ਜਾਵੇ ਤਾਂ ਉਸ ਦੇ ਵਾਰਿਸ ਨੂੰ ਤਦ ਹੀ ਲਾਹੌਰ ਦਰਬਾਰ ਤੋਂ ਪ੍ਰਵਾਨਗੀ ਹਾਸਲ ਹੋਵੇਗੀ, ਅਗਰ ਉਹ ਆਪਣਾ ਕਿਲ੍ਹਾ ਗੜ੍ਹੀ ਜਾਂ ਜਾਗੀਰ ਔਰ ਆਪਣੀ ਸੈਨਾ ਲਾਹੌਰ ਦਰਬਾਰ ਦੇ ਹਵਾਲੇ ਕਰਦਾ ਹੈ ਔਰ ਦਰਬਾਰ ਦਾ ਜਾਗੀਰਦਾਰ ਬਣਨਾ ਪ੍ਰਵਾਨ ਕਰਦਾ ਹੈ। ਅਗਰ ਉਹ ਅਜੇਹਾ ਨਹੀਂ ਕਰਦਾ, ਉਸ ਦੀ ਜਾਗੀਰ ਜਾਂ ਇਲਾਕਾ ਜ਼ਬਤ ਕਰ ਲਿਆ ਜਾਵੇਗਾ ਔਰ ਉਸ ਨੂੰ ਸਜ਼ਾ ਵੀ ਦਿੱਤੀ ਜਾ मवरी चे ?
ਫਕੀਰ ਅਜ਼ੀਜ਼ਉਦਦੀਨ, ਰਣਜੀਤ ਸਿੰਘ ਵੱਲ ਪ੍ਰਸ਼ੰਸਾ ਨਾਲ ਤਕਦਿਆਂ ਬੋਲਿਆ : 'ਫੁਰਮਾਨ ਅੱਜ ਹੀ ਤਿਆਰ ਹੋ ਜਾਵੇਗਾ ਸਰਕਾਰ, ਆਗਿਆ ਦਿਓ, ਮੈਂ ਵੀ ਗੁਜਰਾਤ ਉੱਪਰ ਹਮਲੇ ਲਈ ਤਿਆਰੀ ਕਰਨੀ ਹੈ।'
ਅਗਲੇ ਦਿਨਾਂ ਵਿਚ ਲਾਹੌਰ ਦਰਬਾਰ ਦੀਆਂ ਖਾਲਸਾ ਫੌਜਾਂ, ਆਪਣੇ ਆਪਣੇ ਮੁੱਖੀਆਂ ਅਤੇ ਜਰਨੈਲਾ ਦੀ ਕਮਾਨ ਹੇਠ ਰਣਜੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਦਿਸ਼ਾਵਾਂ ਵਿਚ ਫੈਲ ਗਈਆਂ। ਕੱਚੇ ਰਸਤਿਆਂ ਉੱਪਰ ਧੂੜ ਦੇ ਬੱਦਲ ਅਸਮਾਨੀ ਚੜ੍ਹਨ ਲੱਗੇ। ਸੈਨਿਕ ਬੇ-ਲਗਾਮ ਹੋਏ ਘੋੜਿਆ ਨੂੰ ਕਾਬੂ ਕਰਦੇ ਦਿੱਸਦੇ। ਪਿੰਡਾਂ ਦੇ ਭੇ-ਭੀਤ ਹੋਏ ਲੋਕ ਆਪਣੀ ਪੂੰਜੀ ਅਤੇ ਅਨਾਜ ਵਗੈਰਾ ਲੁਕਾਉਣ ਲੱਗ। ਕਦੇ ਦੱਖਣ ਵੱਲ, ਕਦੇ ਉੱਤਰ ਵੱਲੋਂ ਕਦੇ ਪੱਛਮ ਵੱਲੋਂ ਆਏ ਲੋਕ, ਕਾਫਲੇ, ਜੰਗ ਦੀਆਂ ਖ਼ਬਰਾਂ ਵਧਾ ਚੜਾ ਕੇ ਸੁਣਾਉਣ ਲੱਗਾ। ਲੋਕਾਂ ਵਿਚ ਸਹਿਮ ਛਾ ਗਿਆ। ਮਾਵਾਂ ਨੇ ਛੋਟੇ ਬੱਚਿਆਂ ਨੂੰ ਬਾਹਰ ਨਿਕਲਣ ਤੋਂ ਵਰਜ ਦਿੱਤਾ। ਮੁਟਿਆਰ ਕੁੜੀਆਂ ਦਾ ਛੱਪੜਾਂ-ਟਥਿਆ ਉੱਪਰ ਜਾਣਾ ਰੋਕ ਦਿੱਤਾ। ਵਡੇਰੀ ਉਮਰ ਦੇ ਲੋਕ ਵੀ ਵੇਲੇ ਨਾਲ ਹੀ ਸੱਥਾਂ ਸੁੰਨੀਆਂ ਕਰਨ ਲੱਗੇ।
ਅਜਿਹੇ ਮਾਹੌਲ ਦੇ ਦਿਨਾਂ ਵਿਚ, ਸਤਘਰਾ ਦੇ ਲਾਗਿਓ ਖਾਲਸਾ ਸੈਨਾ ਲੰਘੀ ਤਾਂ ਇਕ ਪਿੰਡ ਵਾਸੀ ਨੇ ਸਿਆਣੇ ਦਿੱਸਦੇ ਬਜ਼ੁਰਗ ਨੂੰ ਪੁੱਛਿਆ:
-ਬਾਬਾ, ਇਹ ਫੌਜੀ ਕਿਉਂ ਲੜਨ ਡਹੇ ਜੇ ?
-ਅਸੀਂ ਘਰਾਂ 'ਚ ਕਿਉਂ ਲੜਨੇ ਆ ਜੁਆਨਾ ?' ਗੱਭਰੂ ਦੇ ਅਨਜਾਣਪੁਣੇ
ਉੱਪਰ ਹੱਸਦਿਆਂ ਬਜ਼ੁਰਗ ਨੇ ਉਲਟਾ ਪੁੱਛਿਆ-
-ਅਸਾਂ ਤੇ ਲੜਨੇ ਆਂ, ਆਪਣੀ ਚੌਧਰ ਲਈ, ਆਪਣੀਆਂ ਥਾਵਾਂ ਲਈ, ਨਹੀਂ ਤੇ ਕਿਸੇ ਹੋਰ ਦੀ ਥਾਂ ਨੱਪਣ ਲਈ ਹੋਰ ਕੀ ।' ਗੱਭਰੂ ਨੇ ਆਪਣੀ ਸਮਝ ਮੁਤਾਬਕ ਦੱਸਿਆ।
-ਬੱਸ... ਬੱਸ, ਏਹੀਓ ਗੱਲ ਇਹਨਾਂ ਸਰਦਾਰਾਂ ਅਤੇ ਰਾਜਿਆਂ ਦੀ ਵੇ। ਇਹ ਹੁਣ ਚੱਲ ਕੇ ਕਿਸੇ ਦੀ ਜਗੀਰ ਨੱਪਣ ਜਾਂ ਫਿਰ ਕਿਸੇ ਦਾ ਰਾਜ ਨੱਪਣ। ਜਿਹੜਾ ਤੱਕੜਾ ਹੁੰਦਾ ਏ ਨਾ, ਉਹ ਮਾੜੇ 'ਤੇ ਕਾਬੂ ਪਾ ਬਹਿੰਦਾ। ਬਜ਼ੁਰਗ ਨੇ ਸਮਝਾਇਆ।
ਗੱਲਾਂ ਕਰਦਿਆਂ ਤੋਂ ਅੱਗੇ ਵੱਧ ਰਹੀ ਸੈਨਾ ਵਿਚੋਂ ਨਿਖੜ ਕੇ ਦੇ ਸੈਨਿਕ ਖੜ੍ਹੇ ਖੇਤੂਆਂ ਵੱਲ ਆ ਗਏ। ਉਹਨਾਂ ਦੀ ਵਰਦੀ, ਉਹਨਾਂ ਦੇ ਹੱਥਾਂ ਵਿਚ ਫੜੇ ਹਥਿਆਰ, ਕਮਰਕੱਸਿਆਂ ਵਿਚ ਤਲਵਾਰਾਂ ਨੂੰ ਪੇਂਡੂ ਹੈਰਾਨੀ ਨਾਲ ਵੇਖਣ ਲੱਗੇ। ਸੈਨਿਕਾਂ ਦੇ ਚਿਹਰੇ ਧੂੜ ਨਾਲ ਅੱਟੇ ਹੋਏ ਸਨ। ਬੁੱਲ੍ਹ ਸੁੱਕ ਗਏ ਸਨ। ਇਕ ਸੈਨਿਕ ਨੇ ਬਰਛਾ ਜਮੀਨ ਉੱਪਰ ਟੇਕਦਿਆਂ ਪੁੱਛਿਆ, 'ਕੁਝ ਖਾਣ ਲਈ ਹੋਗਾ ਏ ਭਰਾਵੋ ?'
-ਬਾਅਡਾ ਬਾਦਸ਼ਾਹ ਨਹੀਂ ਦੇਂਦਾ ਖਾਣ ਨੂੰ ? ਬਜ਼ੁਰਗ ਬੋਲਿਆ।
-ਦੋਦਾ ਕਿਉਂ ਨੀ, ਦੇਂਦਾ ਏ। ਜਿੱਥੇ ਜਾ ਕੇ ਪੜਾਅ ਕਰਾਂਗੇ, ਉੱਥੇ ਦੀ ਮਿਲੇਗਾ। ਨਾ। ਸਵੇਰ ਦੇ ਟੁਰਨ ਡਹੇ ਆਂ। ਭੁੱਖ ਤਾਂ ਲੱਗਣੀ ਹੋਈ। ਟੁਰਦਿਆਂ ਤੁਰਦਿਆਂ ਤਾਂ ਵਗਰ ਤਿਆਰ ਹੋਣਾ ਨਈ। ਦੂਸਰੇ ਸੈਨਿਕ ਨੇ ਦੱਸਿਆ।
-ਕਿਨ੍ਹਾਂ ਨਾਲ ਲੜਨ ਚੱਲੇ ਓ...? ਗੱਭਰੂ ਨੇ ਪੁੱਛਿਆ।
-ਮਹਾਰਾਜਾ ਜੀਹਦੇ ਨਾਲ ਆਖੇਗਾ, ਲੜ ਪਵਾਂਗ' ਸੈਨਿਕ ਵਿੱਕਾ ਜਿਹਾ
-ਰਾਜਾ ਆਖਦਾ ਏ ਤੇ ਤੁਸੀਂ ਲੜ ਪੈਂਦੇ ਓ...? ਗੱਭਰੂ ਹੈਰਾਨ ਹੋਇਆ।
-ਲੜਨਾ ਪੈਂਦੇ ਏ ਬਿਰਾਵਾ, ਤਨਖ਼ਾਹ ਮਿਲਦੀ ਏ ਲੜਨ ਦੀ।
-ਲੜਾਈ ਵਿਚ ਮਾਰੇ ਗਏ ਤਾਂ...?
-ਮਾਰੇ ਗਏ ਤਾਂ...।' ਸੈਨਿਕ ਸੋਚੀ ਪੈ ਗਿਆ। ਫਿਰ ਸ਼ਾਇਦ ਕਬਰ ਵੀ ਲੱਤ ਨਹੀਂ ਹੋਈ। ਕੁੱਤੇ, ਗਿੱਦੜ, ਗਿਰਝਾਂ ਖਾਣਗੇ...।
-ਕਿੰਨੀ ਤਨਖ਼ਾਹ ਮਿਲਦੀ ਏ ?'
-ਪੰਜ ਰੁਪਈਏ ਮਹੀਨੇ ਦੇ। ਉਹਦੇ ਨਾਲ ਈ ਜਿਉਂਦੇ ਆਂ। ਟੱਬਰ ਪਾਲਦੇ ਪਏ ਆ। ਜਿੱਤ ਗਏ ਤਾਂ ਰਾਜੇ ਦੀਆਂ ਹੱਦਾਂ ਹੋਰ ਅੱਗੇ ਤੱਕ ਲੈ ਜਾਂਦੇ ਆਂ.. ।' ਸੇਨਿਕ ਨੇ ਸੁੱਕੇ ਬੁੱਲ੍ਹਾਂ ਉੱਪਰ ਜੀਭ ਫੇਰੀ।
ਪੰਜ ਰੁਪਏ ਪਿੱਛੇ ਮਰਨ ਮਾਰਨ ਡੇ ਜੈ
-ਹੋਰ ਕਰੀਏ ਕੀ ਕੁਝ ਕਰਨਾ ਆਂਦਾ ਈ ਨਈਂ। ਨਾ ਪੈਲੀ ਏ ਕੋਈ, ਨਾ ਕੋਈ ਧੰਦਾ ਏ, ਨਾ ਕੋਈ ਹੁਨਰ ਏ। ਬੱਸ ਮਰਨ ਮਾਰਨ ਦਾ ਕੰਮ ਈ ਏ। ਆਪ ਜਿਉਂਦੇ ਰਹਿਣ ਲਈ, ਦੂਸਰੇ ਨੂੰ ਮਾਰਨਾ ਪੈਂਦਾ ਈ। ਸਾਰੇ ਏਦਾਂ ਈ ਸੋਚਦੇ ਨੇ। ਹੁਣ ਜੰਗ 'ਤੇ ਚੱਲੇ ਆਂ, ਕੀ ਪਤਾ ਓਧਰੋਂ ਮੁੜਨਾ ਵੀ ਹੈ ਕਿ ਨਈ। ਆਖ ਕੇ ਸੈਨਿਕ ਉਦਾਸ ਹੋ ਗਿਆ।
-ਜਾ ਉਏ ਜਣਿਆ, ਘਰ 'ਚ ਕੁਝ ਰਿੱਧਾ ਪੱਕਾ ਈ ਤਾਂ ਖੜ ਲਿਆ। ਹੋਰ ਕੁਝ ਨੀ ਆਪਾਂ ਕਰ ਸਕਦੇ ਤਾਂ ਜੰਗ 'ਚ ਏਦਾਂ ਈ ਹਿੱਸਾ ਪਾਈਏ। ਬਜ਼ੁਰਗ ਨੇ ਭੀੜ ਵਿਚੋਂ ਇਕ ਨੂੰ ਕਿਹਾ।
-ਹਿੱਸਾ ਤਾਂ ਪਾ ਦਿਨੇ ਆ ਮੀਆਂ ਜੀ, ਪਰ ਇਹ ਰਾਜਾ ਸਾਡੇ ਲਈ ਕਰਦਾ ਕੀ ਏ ? ਜੰਗ ਵੇਲੇ ਤਾਂ ਸਾਡੇ ਘਰਾਂ ਦੀਆਂ ਛੱਤਾਂ ਵੀ ਧਾੜਵੀ ਉਧੜ ਕੇ ਲੈ ਵੇਵਦੇ ਨੇ। ਜਣਾ ਗੁੱਸੇ ਨਾਲ ਬੋਲਿਆ।
-ਉਏ। ਰਾਜਿਆਂ ਦੇ ਸਿਰ ਵੱਡੇ ਹੁੰਦੇ ਨੇਂ। ਵੱਡਿਆਂ ਸਿਰਾਂ ਨੂੰ ਸੋ ਪੀੜਾਂ ਹੁੰਦੀਆਂ ਨੇ। ਉਹਨਾਂ ਨੂੰ ਹੋਰ ਵੱਡੇ ਕੰਮ ਨੇ। ਵੇਖਿਆ ਨਹੀਂ ਜਦ ਲਾਹੌਰ ਗਿਆ ਸੈਂ ? ਹਾਥੀ 'ਤੇ ਚੜ੍ਹਿਆ ਹੋਇਆ ਸੀ ਰਾਜਾ। ਨਾਲ ਬੈਠੀਆਂ ਹੋਈਆਂ ਸੀ ਰੇਨਾਂ ਤੇ ਬਜ਼ਾਰਾ 'ਚ ਖੜ੍ਹੀ ਸੀ ਭੀੜ। ਦੋਹਾਂ ਹੱਥਾਂ ਨਾਲ ਰਾਜਾ ਮੁੱਠਾ ਭਰ ਭਰ ਸੁੱਟਦਾ ਪਿਆ ਸੀ ਚਾਂਦੀ ਦੇ ਟਣਕਦੇ ਰੁਪਈਏ...।
-ਆਹੋ, ਆਹ, ਵੇਖਿਆ ਸੀ ਮੀਆ ਜੀ। ਆ ਗਿਆ ਈ ਯਾਦ। ਸਾਨੂੰ ਤਾਂ ਆਪਣਾ ਈ ਫ਼ਿਕਰ ਜੇ ਤੇ ਰਾਜੇ ਨੂੰ ਆਪਣੇ ਲੱਖਾਂ ਲੋਕਾਂ ਦਾ ਫਿਕਰ ਈ। ਰਾਜੇ ਨੂੰ ਤਾਂ ਰੰਨਾਂ ਦਾ ਵੀ ਫ਼ਿਕਰ ਏ ਮੀਆਂ ਜੀ । ਤਾਹੀਓਂ ਤਾਂ ਉਹ ਦੂਸਰੇ ਰਾਜਿਆਂ ਉੱਪਰ ਹਮਲੇ ਕਰਦੇ ਰਹਿੰਦੇ ਨੇ, ਉਹਨਾਂ ਦੇ ਖਜ਼ਾਨੇ ਲੁੱਟਣੇ ਹੁੰਦੇ ਨੇ। ਖ਼ਜ਼ਾਨੇ ਲੁੱਟਣਗੇ ਤਾਂ ਹੀ ਤਾਂ ਮੁੱਨਾਂ ਭਰ ਕਰ ਲੋਕਾਂ ਉੱਪਰ ਸੁੱਟਣਗੇ ਨਾਂ
-ਹੁਣ ਤੂੰ ਡਾਹਢਾ ਸਿਆਣਾ ਹੁੰਦਾ ਜਾਨਾਂ ਵੇ। ਜਾਹ ਦੇੜ ਜਾ ਘਰ ਨੂੰ। ਕੁਝ ਖਾਣ ਲਈ ਲੈ ਆ, ਨਹੀਂ ਤਾਂ ਇਹਨਾਂ ਦੀ ਵਹੀਰ ਦੂਰ ਨਿਕਲ ਜਾਣੀ ਏ...। ਗੱਭਰੂ ਫੋਰਨ ਆਪਣੇ ਘਰ ਵੱਲ ਦੌੜ ਗਿਆ।
ਰਣਜੀਤ ਸਿੰਘ ਇਸ ਸਮੇਂ ਖੁਸਾਬ ਦੇ ਇਲਾਕੇ ਵਿਚ ਸੀ । ਉਸ ਨੂੰ ਖ਼ਬਰ ਮਿਲੀ, ਅਫ਼ਗਾਨਿਸਤਾਨ ਤੋਂ ਜ਼ਮਾਨ ਸ਼ਾਹ ਦਾ ਭਰਾ ਸ਼ਾਹ ਸੁਜਾਹ ਮੁਲਾਕਾਤ ਕਰਨ ਲਈ ਲਾਹੌਰ ਬੈਠਾ ਉਡੀਕ ਰਿਹਾ ਹੈ। ਅਬਦਾਲੀ ਦੇ ਪੋਤਰਿਆਂ ਨੂੰ ਵੀ ਚੈਨ ਨਸੀਬ ਨਹੀਂ,... ਸੋਚਦਿਆਂ, ਉਸ ਦੀ ਅੱਖ ਚਮਕ ਉੱਠੀ।