ਸੰਨ 1822 ਮਾਰਚ ਦਾ ਮਹੀਨਾ। ਮੌਸਮ ਵਿਚ ਅਜੇ ਏਨੀ ਗਰਮੀ ਨਹੀਂ ਸੀ। ਆਈ। ਟਾਵੇਂ ਟਾਵੇਂ ਲੋਕ ਘਰਾਂ ਦੀਆਂ ਛੱਤਾਂ ਉੱਪਰ ਅਤੇ ਵਿਹੜਿਆਂ ਵਿਚ ਸੋਣ ਲੱਗ ਪਏ ਸਨ। ਸਵੇਰੇ ਸਵੇਰੇ ਮੌਸਮ ਬਹੁਤ ਸੁਹਾਵਣਾ ਹੁੰਦਾ ਸੀ। ਅਜਿਹੇ ਇਕ ਖੂਬਸੂਰਤ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਸਜਿਆ ਹੋਇਆ ਸੀ। ਫਰਸ਼ ਉੱਪਰ ਸ਼ਾਨਦਾਰ ਕੀਮਤੀ ਗਲੀਚਿਆਂ ਉੱਪਰ ਸ਼ਾਹੀ ਖ਼ਾਨਦਾਨ ਨਾਲ ਸੰਬੰਧ ਰੱਖਦੇ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੇ ਬੱਚੇ ਖੇਡ ਰਹੇ ਸਨ। ਇਹਨਾਂ ਬੱਚਿਆਂ ਵਿਚ ਸਭ ਤੋਂ ਸੁੰਦਰ ਧਿਆਨ ਸਿੰਘ ਡੋਗਰੇ ਦਾ ਪੁੱਤਰ ਹੀਰਾ ਸਿੰਘ ਸੀ। ਇਸ ਵੇਲੇ ਉਸ ਦੀ ਉਮਰ ਪੰਜ ਕੁ ਵਰ੍ਹਿਆਂ ਦੀ ਸੀ। ਰਣਜੀਤ ਸਿੰਘ ਦਾ ਉਹ ਸਭ ਤੋਂ ਚਹੇਤਾ ਬੱਚਾ ਸੀ। ਉਂਜ ਰਣਜੀਤ ਸਿੰਘ ਨੂੰ ਹਰ ਖੂਬਸੂਰਤ ਸ਼ੈਅ ਨਾਲ ਕੁਝ ਵਧੇਰੇ ਹੀ ਲਗਾਓ ਸੀ। ਕੁਝ ਬੱਚੇ ਏਨੇ ਛੋਟੇ ਸਨ, ਗਲੀਚਿਆਂ ਉੱਪਰ ਰਿੜ੍ਹੇ ਫਿਰਦੇ ਸਨ।
ਮਹਾਰਾਜੇ ਦੀ ਪਿੱਠ ਪਿੱਛੇ, ਕੁਝ ਦਰਬਾਰੀ ਅਤੇ ਸਰਦਾਰ, ਉਸ ਦੀ ਇਸ ਖੁੱਲ੍ਹ ਦਿਲੀ ਦੀ ਨਿੰਦਿਆ ਕਰਦੇ ਸਨ। ਉਹ ਸਮਝਦੇ ਸਨ, ਇਸ ਤਰ੍ਹਾਂ ਦਰਬਾਰ ਦੀ ਮਰਿਯਾਦਾ ਨੂੰ ਠੇਸ ਲੱਗਦੀ ਹੈ। ਕੁਝ ਦਰਬਾਰੀ ਇਸ ਨੂੰ ਮਹਾਰਾਜੇ ਦੀ ਦਰਿਆ-ਦਿਲੀ ਸਮਝਦੇ ਸਨ। ਫ਼ਕੀਰ ਅਜ਼ੀਜ਼ਉਦਦੀਨ ਤਾਂ ਅਕਸਰ ਕਿਹਾ ਕਰਦਾ ਸੀ, 'ਮਹਾਰਾਜ ਸਾਹਿਬ ਬਹਾਦਰ ਦੇ ਅੰਦਰ ਅਜੇ ਵੀ ਇਕ ਛੋਟਾ ਮਾਸੂਮ ਬੱਚਾ ਵਾਸ ਕਰਦਾ ਹੈ।
ਰਣਜੀਤ ਸਿੰਘ ਨੂੰ ਬੱਚਿਆਂ ਨਾਲ ਏਨਾ ਲਗਾਓ ਸੀ, ਉਸ ਨੇ, ਉਹਨਾਂ ਦੇ ਖੋਲ੍ਹਣ ਲਈ ਪਹੀਆਂ ਵਾਲਾ ਇਕ ਬੰਗਲਾ ਤਿਆਰ ਕਰਵਾਇਆ ਸੀ । ਬੰਗਲੇ ਨੂੰ ਬੱਚਿਆਂ ਦੀ ਰੁਚੀ ਅਨੁਸਾਰ ਹੀ ਰੰਗ-ਬਰੰਗੇ ਪਰਦਿਆਂ ਨਾਲ ਅਤੇ ਗਲੀਚਿਆਂ ਨਾਲ ਸਜਾਇਆ ਗਿਆ ਸੀ। ਇਸ ਬੰਗਲ ਨੂੰ ਅੱਠ ਹਾਥੀ ਖਿੱਚਦੇ ਸਨ ਤੇ ਇਹ ਜ਼ਮੀਨ ਤੋਂ ਕਾਫ਼ੀ ਉੱਚਾ ਸੀ । ਰਣਜੀਤ ਸਿੰਘ ਵਿਹਲੇ ਸਮੇਂ ਜਾਂ ਜਦ ਉਹ ਬਹੁਤ ਹੀ ਰੰਗੀਨ ਮਿਜਾਜ਼ ਵਿਚ ਹੁੰਦਾ। ਇਸ ਬੰਗਲੇ ਵਿਚ ਬੱਚਿਆਂ ਨਾਲ ਖੇਡਦਾ, ਬੱਚਾ ਹੀ ਬਣ ਜਾਂਦਾ।
ਦਰਬਾਰ ਵਿਚ ਕੋਈ ਗੰਭੀਰ ਗੁਫ਼ਤਗੂ ਨਹੀਂ ਸੀ ਹੋ ਰਹੀ। ਰਣਜੀਤ ਸਿੰਘ, ਬੀਮਾਰੀ ਤੋਂ ਹੁਣ ਲਗਭਗ ਰਾਜੀ ਸੀ। ਖਾਲਸਾ ਰਾਜ ਅਧੀਨ ਇਲਾਕਿਆਂ ਵੱਲੋਂ, ਸਭ ਹੱਛਾ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਅਚਾਨਕ ਰਣਜੀਤ ਸਿੰਘ ਦਾ ਮਿਜ਼ਾਜ ਵਿਗੜ ਗਿਆ, ਜਦ ਉਸ ਨੂੰ ਖ਼ਾਲਸਾ ਰਾਜ ਦੀ ਸੀਮਾ ਅੰਦਰ ਲੰਘ ਆਏ ਦੇ ਫਿਰੰਗੀਆਂ ਦੀ ਯਾਦ ਆ ਗਈ। ਉਸ ਨੇ ਫ਼ਕੀਰ ਅਜੀਜਉਦਦੀਨ ਨੂੰ ਪੁੱਛਿਆ,—ਉਹ ਦੇ ਫਿਰੰਗੀ ਕਿਥੇ ਨੇ, ਜਿਹੜੇ ਸੀਮਾ ਲੰਘ ਕੇ ਲਾਹੌਰ ਤੱਕ ਆਣ ਪੁੱਜੇ ?'
-ਸਰਕਾਰ ਇਹ ਕੋਈ ਪਹਿਲੇ ਫਿਰੰਗੀ ਤਾਂ ਹਨ ਨਹੀਂ, ਅੱਗੇ ਵੀ ਤਾਂ ਚਿੱਟੀ ਚਮੜੀ ਦੇ ਵਿਦੇਸ਼ੀ ਆਉਂਦੇ ਰਹੇ ਨੇ। ਹਜੂਰ ਨੂੰ ਯਾਦ ਹੋਵੇਗਾ, ਵਿਲੀਅਮ ਲੋਕ ਆਇਆ, ਜਾਰਜ ਸਮਿੱਥ ਆਇਆ। ਕਾਂਗੜੇ ਦੇ ਰਾਜੇ ਸੰਸਾਰ ਚੰਦ ਦੀ ਫੌਜ ਵਿਚ ਤਾਂ ਇਹ ਫਿਰੰਗੀ ਉੱਚੇ ਅਹੁਦਿਆਂ 'ਤੇ ਰਹੇ ਨੇ। ਖਾਲਸਾ ਫੌਜ ਵਿਚ ਵੀ ਤਾਂ ਆਕਟਰਲੋਨੀ ਦੀ ਸੈਨਾ ਦਾ ਭਗੌੜਾ ਪਰਾਈਸ ਨੌਕਰੀ ਕਰਦਾ ਹੈ। ਇਕ ਵਾਨਕੋਰਟ ਲੈਂਡ ਹੈ ਔਰ ਇਕ ਰਾਬਰਟ ਡਿੱਕ ਦਾ ਪੁੱਤਰ ਵੀ ਹੈ। ਫ਼ਕੀਰ ਸਮਝਦਾ ਸੀ... ਇਹ ਕੋਈ ਗੰਭੀਰ ਮਸਲਾ ਨਹੀਂ ਹੈ।
-ਫ਼ਕੀਰ ਸਾਹਬ, ਵਿਰੰਗੀਆਂ ਨੂੰ ਏਧਰ ਭੇਜਣ ਦੀ, ਅੰਗਰੇਜ਼ੀ ਸਰਕਾਰ ਦੀ ਸਾਜ਼ਸ਼ ਵੀ ਹੋ ਸਕਦੀ ਹੈ। ਨੌਕਰੀ ਕਰਨ ਦੇ ਬਹਾਨੇ ਉਹ ਦਰਬਾਰ ਦੀਆਂ ਤਮਾਮ ਫੌਜੀ ਕਾਰਵਾਈਆਂ ਔਰ ਫੌਜੀ-ਸ਼ਕਤੀ ਦੀਆਂ ਸੂਚਨਾਵਾਂ, ਉਹਨਾਂ ਨੂੰ ਭੇਜਦੇ ਰਹਿਣ।' ਜਿਹੜੇ ਵਿਦੇਸ਼ੀ ਖਾਲਸਾ ਫੌਜ ਵਿਚ ਨੌਕਰੀ ਕਰਦੇ ਸਨ, ਉਹਨਾਂ ਬਾਰੇ ਦਰਬਾਰ ਨੂੰ ਪੂਰੀ ਜਾਣਕਾਰੀ ਹੈ। ਉਹ ਇਹਨਾਂ ਫਿਰੰਗੀਆਂ ਵਾਂਗ ਚੁਪ-ਚੁਪੀਤੇ ਤੇ ਨਹੀਂ ਸਨ ਆਏ। ਉਹ ਇਸ ਸਮੇਂ ਕਿੱਥੇ ਨੇ ?"
-ਹਜ਼ੂਰ, ਉਹ ਆਪ ਨਾਲ ਮੁਲਾਕਾਤ ਕਰਨੀ ਚਾਹੁੰਦੇ ਹਨ। ਦਰਬਾਰ ਦੀ ਰਵਾਇਤ ਹੈ, ਅਸੀਂ ਵਿਦੇਸ਼ੀ ਮਹਿਮਾਨਾਂ ਦਾ ਸਵਾਗਤ ਕਰਦੇ ਹਾਂ' ਫ਼ਕੀਰ ਨੇ ਕਿਹਾ।
-ਸਵਾਗਤ ਹੋਣਾ ਚਾਹੀਦਾ ਹੈ, ਔਰ ਨਾਲ ਨਾਲ ਸਾਵਧਾਨੀ ਰੱਖਣ ਦੀ ਵੀ ਲੋੜ ਏ। ਪਹਿਲਾਂ ਉਹਨਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਜਾਵੇ, ਉਹ ਕਿਸ ਮਕਸਦ ਨਾਲ ਪੰਜਾਬ ਅੰਦਰ ਦਾਖ਼ਲ ਹੋਏ ਹਨ। ਫਿਰ ਦਰਬਾਰ ਵਿਚ ਪੇਸ਼ ਕੀਤਾ नादे।
-ਏਵੇਂ ਹੀ ਹੋਵੇਗਾ ਮਹਾਰਾਜ ਔਰ ਇਸ ਤਰ੍ਹਾਂ ਹੀ ਹੁੰਦਾ ਹੈ। ਵਕੀਰ ਨੇ ਸਿਰ ਝੁਕਾਇਆ।
ਦੋਵੇਂ ਫਿਰੋਗੀ ਰਣਜੀਤ ਸਿੰਘ ਅੱਗੇ ਦਰਬਾਰ ਵਿਚ ਪੇਸ਼ ਕੀਤੇ ਗਏ। ਰਣਜੀਤ ਸਿੰਘ ਗਾਓ-ਤੱਕੀਏ ਦੇ ਸਹਾਰੇ ਨਰਮ ਗਲੀਚੇ ਉੱਪਰ ਆਰਾਮ ਨਾਲ ਬੈਠਿਆ ਹੋਇਆ ਸੀ। ਆਪਣੇ ਢੰਗ ਨਾਲ ਵਿਦੇਸ਼ੀਆਂ ਨੇ ਮਹਾਰਾਜੇ ਨੂੰ ਨਮਸਕਾਰ ਕਹੀ। ਵਿਦੇਸ਼ੀਆਂ ਦੀ ਭਾਸ਼ਾ ਸਮਝਣ ਵਾਲਾ ਦੁਭਾਸ਼ੀਆ ਪਹਿਲਾਂ ਹੀ ਬੁਲਾਇਆ ਹੋਇਆ ਸੀ।
-ਬਿਨਾਂ ਆਗਿਆ, ਖ਼ਾਲਸਾ ਰਾਜ ਅੰਦਰ ਦਾਖ਼ਲ ਹੋਣ ਵਾਲੇ ਮਹਿਮਾਨਾਂ ਦਾ ਨਾਮ ਕੀ ਹੈ ? ਰਣਜੀਤ ਸਿੰਘ ਨੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦਿਆਂ ਪੁੱਛਿਆ।
-ਹਿਜ਼ ਹਾਈਨੈਂਸ, ਮੈਂ ਜੀਨ ਫਰੋਕੇ ਐਲਾਰਡ ਹਾਂ।' ਇਕ ਬੋਲਿਆ।
-ਕਿਸ ਮੁਲਕ ਤੋਂ ਆਇਆ ?
-ਹਿਜ ਹਾਈਨੈਂਸ, ਮੈਂ ਫਰਾਂਸੀਸੀ ਹਾਂ ਅਤੇ ਮੇਰਾ ਦੋਸਤ ਜੀਨ ਬੈਪਟਿਸਟੇ ਵੈਨਤੂਰਾ ਵੀ ਫ਼ਰਾਂਸੀਸੀ ਹੈ।-ਸਿਰਫ਼ ਆਪਣੇ ਬਾਰੇ ਗੱਲ ਕਰੋ। ਤੇਰਾ ਦੋਸਤ ਆਪਣੇ ਬਾਰੇ ਖੁਦ ਦੱਸੇਗਾ। ਰਣਜੀਤ ਸਿੰਘ ਨੇ ਸਖ਼ਤੀ ਨਾਲ ਹਦਾਇਤ ਕੀਤੀ।
-ਸੋਰੀ, ਸਰ। ਐਲਾਰਡ ਜ਼ਰਾ ਕੁ ਝੁਕਿਆ।
-ਫਰਾਂਸ ਵਿਚ ਕੀ ਕੰਮ ਕਰਦਾ ਸੋ ?"
-ਮਹਾਰਾਜ, ਮੈਂ ਇਟਲੀ ਅਤੇ ਸਪੇਨ ਵਿਚ 1814 ਤੱਕ ਨਪੋਲੀਅਨ ਬੋਨਾਪਾਰਟ ਦੀ ਸੈਨਾ ਵਿਚ ਘੋੜ ਸਵਾਰਾਂ ਦੀ ਟੁਕੜੀ ਦਾ ਅਫਸਰ ਸਾਂ । ਐਲਾਰਡ ਬੋਲਿਆ।
ਰਣਜੀਤ ਸਿੰਘ, ਦੂਸਰੇ ਵਿਦੇਸ਼ੀ ਵੱਲ ਝਾਕਿਆ।
-ਹਿਜ਼ ਹਾਈਨੇਸ ਮੈਂ ਨਪੋਲੀਅਨ ਦੇ ਅਧੀਨ ਪੈਦਲ ਸੈਨਾ ਦਾ ਕਰਨਲ ਸਾਂ।' ਵੈਨਤੂਰਾ ਨੇ ਪੂਰਾ ਸਾਵਧਾਨ ਹੋ ਕੇ ਦੱਸਿਆ।
-ਉਧਰੋਂ ਆਉਣ ਦਾ ਕੀ ਕਾਰਨ ਹੈ ?' ਰਣਜੀਤ ਨੇ ਦੋਹਾਂ ਵੱਲ ਤੱਕਿਆ।
-ਨਪੋਲੀਅਨ ਦੀ ਹਾਰ ਤੋਂ ਬਾਅਦ ਅਸੀਂ ਫਰਾਂਸ ਵਿਚੋਂ ਦੌੜ ਆਏ। ਰਹਿਰਾਨ ਆ ਗਏ। ਉਥੇ ਸ਼ਾਹ ਅੱਬਾਸ ਦੀ ਸੈਨਾ ਵਿਚ ਨੌਕਰੀ ਕੀਤੀ। ਏਥੇ ਹੀ ਮੇਰੀ ਮੁਲਾਕਾਤ ਕਰਨਲ ਵੈਨਤੂਰਾ ਨਾਲ ਹੋਈ। ਆਖਦਿਆਂ ਐਲਾਰਡ ਨੇ ਵੈਨਤੂਰਾ ਵੱਲ ਇਸ਼ਾਰਾ बोउ।
-ਪੂਰੀ ਘਟਨਾ ਵੇਰਵੇ ਨਾਲ ਕਹੋ। ਰਣਜੀਤ ਸਿੰਘ ਨੇ ਹੁਕਮ ਦੇਣ ਵਾਂਗ ਕਿਹਾ।
-ਇਸ ਵਾਰ ਵੈਨਤੂਰਾ ਬੋਲਿਆ, 'ਸਰ, ਉੱਥੇ ਅਸੀਂ ਪਰਸੀਆ ਵਿਚ ਨੋਕਰੀ ਹਾਸਲ ਕਰਨ ਵਿਚ ਕਾਮਯਾਬ ਨਹੀਂ ਹੋਏ। ਫਿਰ ਵਪਾਰੀ ਬਣ ਕੇ ਕੰਧਾਰ ਆ ਗਏ।'
-ਅੱਗੇ ਕੀ ਹੋਇਆ ? ਰਣਜੀਤ ਸਿੰਘ ਨੇ ਪੁੱਛਿਆ। ਦਰਬਾਰੀ ਬੜੇ ਧਿਆਨ ਅਤੇ ਦਿਲਚਸਪੀ ਨਾਲ ਇਹ ਵਾਰਤਾ ਸੁਣ ਰਹੇ ਸਨ।
-ਅੱਗੇ-ਅੱਗੇ.. ਹੁਣ ਮਹਾਰਾਜਾ ਪੰਜਾਬ ਦੇ ਅੱਗੇ ਪੇਸ਼ੀ ਭੁਗਤ ਰਹੇ ਹਾਂ। ਐਲਾਰਡ ਨੇ ਜ਼ਰਾ ਕੁ ਮੁਸਕਰਾਹਟ ਚਿਹਰੇ ਉੱਪਰ ਲਿਆਉਂਦਿਆਂ ਕਿਹਾ।
ਨਪੋਲੀਅਨ ਪਾਸ ਕਿੰਨੀ ਫੌਜ ਸੀ?
-ਗਿਣਤੀ ਨਹੀਂ ਹੋ ਸਕਦੀ ਹਿਜ਼ ਹਾਈਨੈਂਸ। ਸ਼ਾਇਦ ਦੇ ਲੱਖ ਤੋਂ ਵੀ ਵਧੇਰੇ। ਐਲਾਰਡ ਨੇ ਦੱਸਿਆ।
-ਏਨੀ ਫੌਜ ਨਾਲ ਉਸ ਨੂੰ ਹਾਰ ਕਿਉਂ ਹੋਈ ? ਰਣਜੀਤ ਸਿੰਘ ਨੇ ਪੁੱਛਿਆ।
-ਤਕਦੀਰ, ਵਕਤ ਔਰ ਜੀਸਸ, ਉਸ ਵੱਲ ਨਹੀਂ ਸੀ। ਵੈਨਤੂਰਾ ਨੇ ਕਿਹਾ।
-ਫਰਾਂਸੀਸੀ, ਸੈਨਿਕ ਕਿਨੇ ਕੁ ਬਹਾਦਰ ਨੇ, ਅਗਰ ਅੰਗਰੇਜ਼ਾਂ ਨਾਲ ਜੰਗ ਲੜਨੀ ਪਵੇ ਤਾਂ...? ਰਣਜੀਤ ਸਿੰਘ ਨੇ ਚਤੁਰਾਈ ਨਾਲ ਪੁੱਛਿਆ।
-ਪੰਜ ਅੰਗਰੇਜ਼ਾਂ ਲਈ ਇਕ ਫਰਾਂਸੀਸੀ ਕਾਫੀ ਹੈ। ਐਲਾਰਡ ਬੋਲਿਆ।
-ਸਿੱਖ ਸੈਨਿਕਾਂ ਨੂੰ ਕਦੀ ਲੜਦਿਆਂ ਵੇਖਿਆ ਏ ?'
-ਵੇਖਿਆ ਨਹੀਂ ਮਹਾਰਾਜ ਪਰ ਸੁਣਿਆ ਹੈ। ਸਿੱਖ ਬਹੁਤ ਬਹਾਦਰ ਨੇ। ਉਹ ਇਸ ਤਰ੍ਹਾਂ ਲੜਦੇ ਨੇ, ਜਿਵੇਂ ਜ਼ਿੰਦਗੀ ਦੀ ਆਖ਼ਰੀ ਜੰਗ ਲੜ ਰਹੇ ਹੋਣ। ਵੈਨਤੂਰਾ ਨੇ ਚਾਪਲੂਸੀ ਕਰਦਿਆਂ ਵਡਿਆਇਆ।
-ਏਧਰ ਪੰਜਾਬ ਵੱਲ ਕੀ ਕਰਨ ਆਏ ਹੋ ?
-ਅਸੀਂ ਨੌਕਰੀ ਦੀ ਭਾਲ ਵਿਚ ਨਹੀਂ ਹਾਂ, ਮਹਾਰਾਜ। ਏਧਰ ਗਰਮੀ ਦੀ ਰੁੱਤ ਗੁਜ਼ਾਰਨੀ ਹੈ। ਹੋ ਸਕਦਾ ਹੈ ਹੋਰ ਅੱਗੇ ਪਹਾੜਾਂ ਵੱਲ ਜਾਈਏ। ਭਵਿੱਖ ਬਾਰੇ ਕੁਝ ਕਹਿ ਵੀ ਨਹੀਂ ਸਕਦੇ, ਕਿਸਮਤ ਦਾ ਚੱਕਰ ਸਾਨੂੰ ਕਿਸ ਪਾਸੇ ਲੈ ਕੇ ਜਾਂਦਾ ਹੈ। ਵੈਨਤੂਰਾ ਨੇ ਸਿਆਣਪ ਅਤੇ ਚਲਾਕੀ ਵਰਤਦਿਆਂ ਕਿਹਾ।
-ਖਾਲਸਾ ਫੌਜ ਦੀ ਕਵਾਇਦ ਵੇਖਣ ਦੀ ਸਲਾਹ ਹੈ ? ਰਣਜੀਤ ਸਿੰਘ ਨੇ ਅਚਾਨਕ ਵਿਸ਼ਾ ਬਦਲ ਦਿੱਤਾ।
-ਹਿਜ਼ ਹਾਈਨੈਂਸ ਦੀ ਖੁਸ਼ੀ ਲਈ ਜ਼ਰੂਰ ਵੇਖਾਂਗੇ।
-ਨਪੋਲੀਅਨ ਦੀ ਫੌਜ ਵਿਚ ਕਿੰਨੀ ਤਨਖ਼ਾਹ ਮਿਲਦੀ ਸੀ '
-ਹਰ ਰੋਜ਼ 50 ਸੋਨੇ ਦੀਆਂ ਮੋਹਰਾਂ' ਵੈਨਤੂਰਾ ਬੋਲਿਆ।
-ਦਰਬਾਰ ਦੀ ਸੈਨਾ ਵਿਚ ਨੌਕਰੀ ਕਰਨ ਦੀ ਇੱਛਾ ਹੈ ?' ਰਣਜੀਤ ਸਿੰਘ ਨੇ ਪੁੱਛਿਆ।
-ਅਗਰ ਸਨਮਾਨ-ਯੋਗ ਵੇਤਨ ਮਿਲ ਜਾਵੇ ਤਾਂ ਸੋਚਿਆ ਜਾ ਸਕਦਾ ਹੈ। ਆਖਦਿਆਂ ਐਲਾਰਡ ਨੇ ਪੈਰ ਰੱਖੇ।
-10 ਮੋਹਰਾਂ ਰੋਜ਼ਾਨਾ। ਪਰ ਨੌਕਰੀ ਲਈ ਦਰਖਾਸਤ ਸਿਰਫ਼ ਫਰਾਂਸੀਸੀ ਵਿਚ ਲਿਖਣੀ ਹੋਵੇਗੀ। ਜਦ ਤੱਕ ਨੌਕਰੀ ਉੱਪਰ ਨਿਯੁਕਤ ਨਹੀਂ ਕੀਤਾ ਜਾਂਦਾ, ਤਦ ਤੱਕ ਲਾਹੌਰ ਦਰਬਾਰ ਦੇ ਮਹਿਮਾਨ ਰਹੋਗੇ।
ਦੋਵੇਂ ਵਿਦੇਸ਼ੀ, ਫਰਾਂਸੀਸੀ ਵਿਚ ਨੌਕਰੀ ਲਈ ਬੇਨਤੀ ਪੱਤਰ ਲਿਖਣ ਲਈ ਰਜਾਮੰਦ ਹੋ ਗਏ।
ਰਣਜੀਤ ਸਿੰਘ ਨੇ ਫਰਾਂਸੀਸੀ ਵਿਚ ਲਿਖੇ ਬੇਨਤੀ ਪੱਤਰਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਵਾਉਣ ਲਈ ਦਿੱਲੀ ਭੇਜ ਦਿੱਤੇ। ਨਾਲ ਹੀ, ਇਹ ਹਦਾਇਤ ਕੀਤੀ 'ਇਹ ਵੀ ਦੱਸਿਆ ਜਾਵੇ ਤੇ ਪਰਖ ਕੀਤੀ ਜਾਵੇ, ਪੱਤਰਾਂ ਦੀ ਅਜਿਹੀ ਭਾਸ਼ਾ ਸਿਰਫ਼ ਫਰਾਂਸੀਸੀ ਹੀ ਲਿਖ ਸਕਦੇ ਹਨ।
ਕੁਝ ਦਿਨਾਂ ਬਾਅਦ ਜਦ ਇਹ ਸਾਬਤ ਹੋ ਗਿਆ ਕਿ ਅਜਿਹੀ ਭਾਸ਼ਾ ਕੇਵਲ ਫਰਾਂਸੀਸੀ ਹੀ ਲਿਖ ਸਕਦੇ ਹਨ ਤਾਂ ਰਣਜੀਤ ਸਿੰਘ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਵਿਦੇਸ਼ੀ, ਫਰਾਂਸੀਸੀਆਂ ਦੇ ਭੇਸ ਵਿਚ ਅੰਗਰੇਜ਼ ਨਹੀਂ ਹਨ। ਭਾਵੇਂ ਅੰਗਰੇਜ਼ ਸਰਕਾਰ ਨਾਲ ਖਾਲਸਾ ਸਰਕਾਰ ਦੀ ਮਿੱਤਰਤਾ-ਸੰਧੀ ਹੋਈ ਸੀ, ਪਰ ਰਣਜੀਤ ਸਿੰਘ ਦਿਲੋਂ ਉਹਨਾਂ ਨੂੰ ਘ੍ਰਿਣਾ ਕਰਦਾ ਸੀ। ਹੁਣ ਇਹਨਾਂ ਵਰਾਂਸੀਸੀਆਂ ਨੂੰ ਨੌਕਰੀ ਦੇਣ ਸੰਬੰਧੀ ਗੱਲਬਾਤ ਚੱਲ ਪਈ। ਫੌਜੀ ਕਾਰਵਾਈਆਂ ਦੀ ਮਹਾਰਤ ਬਾਰੇ ਰਣਜੀਤ ਸਿੰਘ ਨੇ ਪੂਰੀ ਪਰਖ ਕੀਤੀ। ਆਖ਼ਰ ਰਣਜੀਤ ਸਿੰਘ ਨੇ ਦਰਬਾਰ ਦੀ ਨੌਕਰੀ ਕਰਨ ਲਈ ਸ਼ਰਤਾਂ ਬਾਰੇ ਦੱਸਿਆ:
-ਖੁੱਲ੍ਹੇ-ਆਮ ਤਮਾਕੂ ਪੀਣ ਦੀ ਮਨਾਹੀ ਹੈ।'
-ਅਸੀਂ ਇਸ ਦਾ ਪਾਲਣ ਕਰਾਂਗੇ। ਦੋਵੇਂ ਵਿਦੇਸ਼ੀ ਇਕ ਸਾਥ ਬੋਲੇ।
-ਨੌਕਰੀ ਦੌਰਾਨ ਗਊ ਦਾ ਮਾਸ ਖਾਣ ਦੀ ਮਨਾਹੀ ਹੈ।'
-ਸਾਨੂੰ ਮਨਜੂਰ ਹੈ। ਵੈਨਤੂਰਾ ਨੇ ਕਿਹਾ-
-ਜਦ ਤੱਕ ਦਰਬਾਰ ਦੀ ਨੌਕਰੀ ਵਿਚ ਹੋ, ਦਾੜ੍ਹੀ ਔਰ ਸਿਰ ਦੇ ਵਾਲ ਨਹੀਂ ਕੱਟਣੇ ਹੋਣਗੇ ਤੇ ਖ਼ਾਸ ਸਮਾਰੋਹਾਂ ਵਿਚ ਪਗੜੀ ਬੰਨ੍ਹਣੀ ਪਵੇਗੀ।
ਇਹ ਸ਼ਰਤ ਸੁਣ ਕੇ, ਐਲਾਰਡ ਅਤੇ ਵੈਨਤੂਰਾ ਇਕ ਦੂਸਰੇ ਵੱਲ ਝਾਕੇ। ਫਿਰ ਇਹ ਸ਼ਰਤ ਵੀ ਦੋਹਾਂ ਨੇ ਪ੍ਰਵਾਨ ਕਰ ਲਈ।
—ਹਲਫ਼ੀਆ ਬਿਆਨ ਦੇਣਾ ਹੋਵੇਗਾ, ਇਸ ਮੁਲਕ ਵਿਚ ਹੀ ਵਿਆਹ ਕਰਵਾ ਕੇ ਪੱਕੇ ਤੌਰ 'ਤੇ ਵੱਸ ਜਾਵਾਂਗੇ ਤੇ ਲਾਹੌਰ ਦਰਬਾਰ ਦੀ ਆਗਿਆ ਤੋਂ ਬਿਨਾਂ ਨਾ ਨੌਕਰੀ ਛੱਡਾਂਗੇ ਨਾ ਆਪਣੇ ਜੱਦੀ ਮੁਲਕ ਜਾਵਾਂਗੇ।
ਇਸ ਸ਼ਰਤ ਨਾਲ ਵੀ ਦੋਵੇਂ ਸਹਿਮਤ ਹੋ ਗਏ।
-ਇਹ ਵੀ ਲਿਖ ਕੇ ਦੇਣਾ ਹੋਵੇਗਾ, ਅਗਰ ਖ਼ਾਲਸਾ ਸਰਕਾਰ ਕਿਸੇ ਅਜੇਹੇ ਮੁਲਕ ਉੱਪਰ ਹਮਲਾ ਕਰਦੀ ਹੈ, ਚਾਹੇ ਉਹ ਮੁਲਕ ਵਿਦੇਸ਼ੀਆਂ ਦਾ ਕਿਉਂ ਨਾ ਹੋਵੇ ਉਸ ਲੜਾਈ ਵਿਚ ਲਾਹੌਰ ਦਰਬਾਰ ਦੀਆਂ ਫੌਜਾਂ ਵੱਲੋਂ ਲੜਨਗੇ।
ਵਿਦੇਸ਼ੀਆਂ ਨੇ ਸਾਰੀਆਂ ਸ਼ਰਤਾਂ ਮਨਜ਼ੂਰ ਕਰ ਲਈਆਂ। ਜਦ ਫ਼ਕੀਰ ਅਜ਼ੀਜ਼ਉਦਦੀਨ ਨੇ ਦੱਸਿਆ-ਸਰਕਾਰ ਲਿਖਤੀ ਕਾਰਵਾਈ ਪੂਰੀ ਕਰ ਲਈ ਗਈ ਹੈ।... ਤਾਂ ਰਣਜੀਤ ਸਿੰਘ ਨੇ, ਐਲਾਰਡ ਨੂੰ ਘੋੜਸਵਾਰ ਸੈਨਾ ਦੀ ਸਿਖਲਾਈ ਲਈ ਅਤੇ ਵੈਨਤੂਰਾ ਨੂੰ ਪਿਆਦਾ ਸੈਨਾ, ਫਰਾਂਸੀਸੀ ਸੈਨਾ ਦੀ ਤਰਜ਼ ਉੱਪਰ ਤਿਆਰ ਕਰਨ ਲਈ ਨਿਯੁਕਤੀ ਦੇ ਦਿੱਤੀ।
ਵਿਦੇਸ਼ੀਆਂ ਪ੍ਰਤੀ ਰਣਜੀਤ ਸਿੰਘ ਦੀ ਵਿਸ਼ੇਸ਼ ਖਿੱਚ ਸੀ। ਪੰਜਾਬ ਦੇ ਸੈਨਿਕਾਂ ਅਤੇ ਉੱਚ ਪਦਵੀ ਉੱਪਰ ਤੈਨਾਤ ਸੈਨਾਪਤੀਆਂ ਨਾਲੋਂ ਵਿਦੇਸ਼ੀਆਂ ਦੀਆਂ ਤਨਖਾਹਾਂ ਕਈ ਗੁਣਾ ਵਧੇਰੇ ਸਨ। ਕੁਝ ਦਰਬਾਰੀ ਅਤੇ ਜਰਨੈਲ ਮਹਾਰਾਜੇ ਦੀ ਇਸ ਨੀਤੀ ਦੇ ਵਿਰੁੱਧ ਸਨ ਪਰ ਖੁੱਲ੍ਹ ਕੇ ਰੋਸ ਨਹੀਂ ਸਨ ਪ੍ਰਗਟ ਕਰਦੇ। ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਵੀ ਸੀ, ਪਰ ਉਸ ਨੇ ਇਸ ਦੀ ਕਦੇ ਵੀ ਪਰਵਾਹ ਨਹੀਂ ਸੀ ਕੀਤੀ। ਨਾ ਹੀ ਵਿਦੇਸ਼ੀਆਂ ਪ੍ਰਤੀ ਉਸ ਦੀ ਨੀਤੀ ਵਿਚ ਕੋਈ ਬਦਲਾਵ ਆਇਆ। ਸਗੋਂ ਆਉਣ ਵਾਲੇ ਮਹੀਨਿਆਂ ਵਿਚ, ਅੰਗਰੇਜ਼, ਇਤਾਲਵੀ, ਸਪੇਨੀ, ਯੂਨਾਨੀ, ਅਮਰੀਕੀ ਆਦਿ ਸੈਲਾਨੀਆਂ ਅਤੇ ਲਾਹੌਰ ਦਰਬਾਰ ਦੀ ਨੌਕਰੀ ਹਾਸਲ ਕਰਨ ਦੀ ਇੱਛਾ ਰੱਖਣ ਵਾਲਿਆਂ ਵਿਚ ਚੋਖਾ ਵਾਧਾ ਹੋਇਆ।
ਅਕਾਲੀ ਫੂਲਾ ਸਿੰਘ ਅਤੇ ਉਸ ਦੇ ਸਾਥੀ ਨਿਹੰਗ ਇਹਨਾਂ ਗੋਰੀ ਚਮੜੀ ਵਾਲੇ ਵਿਦੇਸ਼ੀਆਂ ਨੂੰ ਸਖਤ ਨਫ਼ਰਤ ਕਰਦੇ ਸਨ। ਇਕ ਦੋ ਵਾਰ ਤਾਂ ਅਕਾਲੀ ਫੂਲਾ ਸਿੰਘ ਦੀ ਰਣਜੀਤ ਸਿੰਘ ਨਾਲ ਗਰਮਾ ਗਰਮੀ ਵੀ ਹੋ ਗਈ। ਫ਼ਕੀਰ ਅਜੀਜ਼ਉਦਦੀਨ ਵੀ ਬਹੁਤੀ ਗਿਣਤੀ ਵਿਚ ਵਿਦੇਸ਼ੀਆਂ ਨੂੰ ਭਰਤੀ ਕਰਨ ਦੇ ਹੱਕ ਵਿਚ ਨਹੀਂ ਸੀ। ਉਹ ਅਕਸਰ ਕਿਹਾ ਕਰਦਾ ਸੀ, 'ਇਹ ਫਿਰੰਗੀ ਕਦੇ ਵੀ ਸਾਡੇ ਵਫ਼ਾਦਾਰ ਨਹੀਂ ਹੋ ਸਕਦੇ।
ਇਕ ਦਿਨ ਰਣਜੀਤ ਸਿੰਘ ਨੇ ਫਕੀਰ ਨੂੰ ਸਪੱਸ਼ਟ ਕਰਦਿਆਂ ਕਿਹਾ:
-ਅਸੀਂ ਵਿਦੇਸ਼ੀਆਂ ਨੂੰ ਉੱਚੇ ਅਹੁਦਿਆਂ ਉੱਪਰ ਤੈਨਾਤ ਜ਼ਰੂਰ ਕੀਤਾ ਹੈ। ਉਹਨਾਂ ਦੀ ਤਨਖ਼ਾਹ ਵੀ ਦੂਸਰੇ ਸੈਨਿਕਾਂ ਨਾਲ ਵਧੇਰੇ ਹੈ। ਪਰ ਮੇਰੀ ਨਜ਼ਰ ਵਿਚ ਉਹਨਾਂ ਦੀ ਹੈਸੀਅਤ ਇਕ ਸਿਪਾਹੀ ਤੋਂ ਵੱਧ ਨਹੀਂ ਹੈ। ਫੌਜ ਵਿਚ ਉਹ ਚੰਗੀ ਕਾਰਗੁਜ਼ਾਰੀ ਦਿਖਾ ਰਹੇ ਨੇ। ਸੈਨਿਕਾ ਨੂੰ ਕਵਾਇਦ ਔਰ ਆਪਣੀ ਰੱਖਿਆ ਕਰਕੇ, ਵੈਰੀ ਉੱਪਰ ਕੈਸੇ ਝਪਟਣਾ ਹੈ, ਐਸੇ ਦਾਅ-ਪੇਚ ਸਿਖਾ ਰਹੇ ਨੇ। ਵਰਦੀ ਵਿਚ ਕਾਫ਼ੀ ਸੁਧਾਰ ਹੋਇਆ ਏ। ਲਾਹੌਰ ਦਰਬਾਰ ਕਦੇ ਵੀ ਇਹਨਾਂ ਵਿਦੇਸ਼ੀਆਂ ਨੂੰ ਪੂਰੀ ਤਰ੍ਹਾਂ ਕਿਸੇ ਪਲਟਨ ਦਾ ਪ੍ਰਬੰਧ ਸਪੁਰਦ ਨਹੀਂ ਕਰਦਾ। ਸੈਨਾ ਦੇ ਅਸਲ ਸੈਨਾਪਤੀ, ਲਾਹੌਰ ਦਰਬਾਰ ਦੀ ਫੌਜ ਦੇ ਹੀ ਹੋਣਗੇ। ਫ਼ਕੀਰ ਸਾਹਬ ਇਕ ਗੱਲ ਹੋਰ, ਇਹਨਾਂ ਵਿਰੰਗੀਆਂ ਨੂੰ ਲਾਹੌਰ ਦਰਬਾਰ ਦੇ ਕਨੂੰਨੀ ਔਰ ਸਮਾਜਕ ਮਸਲਿਆਂ ਵਿਚ ਹਿੱਸਾ ਲੈਣ ਦਾ ਹੱਕ ਬਿਲਕੁਲ ਨਹੀਂ ਹੈ। ਆਪ ਬੇਫ਼ਿਕਰ ਰਹੇ, ਲਾਹੌਰ ਦਰਬਾਰ, ਅੰਗਰੇਜ਼ੀ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦਾ ਹੈ, ਅਗਰ ਉਹਨਾਂ ਦੀ ਸੈਨਾ ਅਨੁਸ਼ਾਸਨ ਵਿਚ ਹੋ ਔਰ ਲੜਨ ਦੇ ਢੰਗਾਂ ਵਿਚ ਮਾਹਰ ਹੈ, ਤਾਂ ਖ਼ਾਲਸਾ ਫੌਜ ਹਰ ਪੱਖ ਤੋਂ, ਉਹਨਾਂ ਦੀ ਸੈਨਾ ਨਾਲੋਂ ਬੇਹਤਰ ਹੈ ।...
ਮਹਾਰਾਜੇ ਦੀ ਸੋਚ ਅਤੇ ਗੁਪਤ-ਨੀਤੀ ਜਾਣ ਕੇ ਫ਼ਕੀਰ ਨੂੰ ਤਸੱਲੀ ਹੋ ਗਈ। ਉਹ ਰਣਜੀਤ ਸਿੰਘ ਦੀ ਕੂਟਨੀਤੀ ਜਾਣ ਕੇ ਦੰਗ ਰਹਿ ਗਿਆ। ਅਜੇ ਉਹ ਦੋਵੇਂ ਗੱਲਾ ਕਰ ਹੀ ਰਹੇ ਸਨ, ਸ਼ਾਹੀ ਦੀਵਾਨ ਨੇ ਆ ਕੇ ਦੱਸਿਆ:
-ਮਹਾਰਾਜ, ਗੱਲਬਾਤ ਵਿਚ ਵਿਘਨ ਲਈ ਖਿਮਾ ਕਰਨਾ। ਉੱਤਰ-ਪੱਛਮੀ ਇਲਾਕੇ ਵੱਲੋਂ ਅਜੇ ਤੱਕ ਮਾਮਲਾ ਨਹੀਂ ਪਹੁੰਚਿਆ। ਅਗਰ ਢਿੱਲ ਵਰਤੀ ਗਈ ਤਾਂ ਹੋਰ ਇਲਾਕਿਆਂ ਉੱਪਰ ਇਸ ਦਾ ਅਸਰ ਪਵੇਗਾ।'
-ਫ਼ਕੀਰ ਸਾਹਬ, ਇਹ ਪਠਾਣ, ਅਵਗਾਨ ਕੁੱਤੇ ਦੀ ਪੂਛ ਨੇ। ਤਿਆਰੀ ਕਰੋ। ਜਿੰਨੀ ਲੋੜ ਹੈ, ਖ਼ੁਦ ਸੈਨਾ ਲੈ ਕੇ ਜਾਓ, ਔਰ ਮਾਮਲਾ ਉਗਰਾਹ ਕੇ ਮੁੜ। ਤਾਕਤ ਦੀ ਵਰਤੋਂ ਕਰਨੀ ਪਈ, ਗੁਰੇਜ਼ ਨਹੀਂ ਕਰਨਾ ਔਰ ਹਰ ਰੋਜ਼ ਦੀ ਖ਼ਬਰ ਲਾਹੌਰ ਪੁੱਜਦੀ ਕਰਨੀ ਹੈ।
-ਜੋ ਹੁਕਮ ਸਰਕਾਰ। ਫ਼ਕੀਰ ਅਜ਼ੀਜਉਦਦੀਨ ਨੇ ਹੁਕਮ ਮੰਨਦਿਆਂ ਕਿਹਾ ਤੇ ਪੇਸ਼ਾਵਰ ਵੱਲ ਕੂਚ ਕਰਨ ਦੀ ਤਿਆਰੀ ਵਿਚ ਜੁਟ ਗਿਆ।
ਪੇਸ਼ਾਵਰ ਦਾ ਗਵਰਨਰ ਇਸ ਸਮੇਂ ਯਾਰ ਮੁਹੰਮਦ ਖ਼ਾਨ ਸੀ। ਪੇਸ਼ਾਵਰ ਵੱਲ ਫੌਜ ਲੈ ਕੇ ਜਾ ਰਿਹਾ ਫ਼ਕੀਰ ਅਜ਼ੀਜ਼ਉਦਦੀਨ ਰਸਤੇ ਵਿਚ ਸੋਚ ਰਿਹਾ ਸੀ, ਯਾਰ ਮੁਹੰਮਦ ਦਾ ਭਰਾ ਦੋਸਤ ਮੁਹੰਮਦ ਤਾਂ ਪਹਿਲਾਂ ਹੀ ਲਾਹੌਰ ਦਰਬਾਰ ਦੇ ਅਧੀਨ ਹੈ ਤੇ ਬਕਾਇਦਾ ਲਗਾਨ ਅਦਾ ਕਰਦਾ ਸੀ। ਫਿਰ ਹਾਲਾਤ ਕਿਸ ਤਰ੍ਹਾਂ ਬਦਲ ਗਏ। ਮਹਾਰਾਜਾ ਦੇ ਕਹਿਣ ਵਾਂਗ ਇਹ ਅਫ਼ਗਾਨ ਸਚਮੁਚ ਹੀ ਕੁੱਤ ਦੀ ਪੂਛ ਹਨ। ਚੈਨ ਨਾਲ ਬੈਠਿਆਂ ਬੈਠਿਆਂ ਨੂੰ ਮੁਸੀਬਤ ਪਾ ਦਿੰਦੇ ਹਨ।
ਜਦ ਫਕੀਰ ਪੇਸ਼ਾਵਰ ਪੁੱਜਿਆ। ਉਸ ਦੀ ਆਸ ਦੇ ਉਲਟ, ਉਸ ਦੇ ਸਵਾਗਤ ਲਈ ਪੇਸ਼ਾਵਰ ਦੇ ਬਾਜ਼ਾਰਾਂ ਵਿਚ ਤੇ ਘਰਾਂ ਵਿਚ ਦੀਪ ਮਾਲਾ ਕੀਤੀ ਗਈ। ਫ਼ਕੀਰ ਸਾਹਬ ਨੂੰ ਸ਼ਾਹੀ ਮਹਿਮਾਨ ਵਜੋਂ ਖੁਸ਼ਆਮਦੀਦ ਕਿਹਾ। ਮਾਮਲੇ ਦੀ ਅਦਾਇਗੀ ਵਿਚ ਹੋਈ ਦੇਰੀ ਲਈ ਖਿਮਾ ਮੰਗੀ। 40 ਹਜ਼ਾਰ ਰੁਪਿਆ ਨਕਦ ਮਾਮਲਾ ਅਦਾ ਕਰਕੇ ਅਤੇ ਵਧੀਆ ਨਸਲ ਦੇ ਕੁਝ ਘੋੜੇ ਦੇ ਕੇ, ਦੋਹਾਂ ਭਰਾਵਾਂ ਨੇ ਲਾਹੌਰ ਦਰਬਾਰ ਪ੍ਰਤੀ ਆਪਣੀ ਵਫ਼ਾਦਾਰੀ ਨਿਭਾਉਂਦੇ ਰਹਿਣ ਦਾ ਵਾਅਦਾ ਕੀਤਾ ਤੇ 20 ਹਜ਼ਾਰ ਰੁਪਏ ਹੋਰ ਜਲਦੀ ਭੇਜਣ ਦਾ ਅਹਿਦ ਕਰਕੇ ਫ਼ਕੀਰ ਅਜੀਜ਼ਉਦਦੀਨ ਨੂੰ ਵਿਦਾ ਕੀਤਾ।
ਲਾਹੌਰ ਪੁੱਜ ਕੇ ਫਕੀਰ ਨੇ ਦੋਹਾਂ ਭਰਾਵਾਂ ਦੇ ਵਿਹਾਰ ਦੀ ਬਹੁਤ ਪ੍ਰਸੰਸਾ ਕੀਤੀ। ਰਣਜੀਤ ਸਿੰਘ ਵੀ ਬੇਹੱਦ ਖੁਸ਼ ਹੋਇਆ। ਵਕੀਰ ਨੇ ਦੋਸਤ ਮੁਹੰਮਦ ਵੱਲੋਂ ਵਿਖਾਈ ਵਫ਼ਾਦਾਰੀ ਅਤੇ ਸਵਾਗਤ ਦੀਆਂ ਤਾਰੀਫ਼ਾਂ ਦਾ ਜ਼ਿਕਰ ਇਸ ਢੰਗ ਨਾਲ ਕੀਤਾ, ਰਣਜੀਤ ਸਿੰਘ ਨੇ ਫ਼ਕੀਰ ਨੂੰ ਕੀਮਤੀ ਤੁਹਫ਼ਿਆਂ ਨਾਲ ਮਾਲਾਮਾਲ ਕਰ ਦਿੱਤਾ। ਪਰ ਇਹ ਖੁਸ਼ੀ ਵਧੇਰੇ ਦਿਨ ਨਾ ਰਹੀ। ਪੇਸ਼ਾਵਰ ਤੋਂ ਮੁੜਿਆ ਅਜੇ ਕੁਝ ਦਿਨ ਹੀ ਹੋਏ ਸਨ, ਸੂਹੀਆਂ ਵੱਲੋਂ ਭੇਜੀਆਂ ਸੂਚਨਾਵਾਂ ਕਾਰਨ ਰਣਜੀਤ ਸਿੰਘ ਫਿਰ ਭੜਕ ਉੱਠਿਆ।
'. ਖ਼ਾਨਾਂ ਦੇ ਭਰਾ ਆਜ਼ਮ ਖ਼ਾਨ ਨੇ ਪਠਾਨ ਕਬੀਲਿਆਂ ਨੂੰ ਭੜਕਾ ਕੇ ਯਾਰ ਮੁਹੰਮਦ ਖ਼ਾਨ ਵਿਰੁੱਧ ਬਗ਼ਾਵਤ ਕਰ ਦਿੱਤੀ ਹੈ। ਉਸ ਨੇ ਕਾਫ਼ਰਾਂ ਦੀ ਗੁਲਾਮੀ ਵਿਰੁੱਧ ਜਹਾਦ ਦਾ ਨਾਅਰਾ ਦੇ ਕੇ 25 ਹਜ਼ਾਰ ਤੋਂ ਵਧੇਰੇ ਜਹਾਦੀਆਂ ਨਾਲ 27 ਜਨਵਰੀ 1823 ਨੂੰ ਪੇਸ਼ਾਵਰ ਉੱਪਰ ਹਮਲਾ ਕਰ ਦਿੱਤਾ ਹੈ। ਉਸ ਨੇ ਲਾਹੌਰ ਦਰਬਾਰ ਦੇ ਭਗੌੜੇ ਸਰਦਾਰ ਜੈ ਸਿੰਘ ਅਟਾਰੀ ਵਾਲੇ ਨੂੰ ਆਪਣੇ ਨਾਲ ਮਿਲਾ ਕੇ ਪੇਸ਼ਾਵਰ ਉੱਪਰ ਕਬਜ਼ਾ ਕਰ ਲਿਆ ਹੈ। ਹਜ਼ਾਰਾਂ ਅਫਗਾਨੀ ਲੁੱਟ ਮਾਰ ਕਰਨ ਲਈ, ਜਹਾਦੀਆਂ ਨਾਲ ਰਲ ਗਏ ਹਨ। ਫਤੇਹ ਜਾਂ ਸਵਰਗ ਵਿਚ ਹੁਰਾਂ ਦਾ ਲਾਲਚ ਦੇ ਕੇ ਉਸ ਨੇ ਪਠਾਨ ਕਬੀਲਿਆਂ ਨੂੰ ਆਪਣੇ ਮਗਰ ਲਾਇਆ ਹੋਇਆ ਹੈ। ਯਾਰ ਮੁਹੰਮਦ ਖ਼ਾਨ ਲੜਾਈ ਤੋਂ ਡਰਦਾ, ਆਪਣੀ ਜਾਨ ਬਚਾ ਕੇ, ਪੇਸ਼ਾਵਰ ਛੱਡ ਕੇ ਯੂਸਫਜ਼ਈਆਂ ਦੇ ਪਹਾੜੀ ਖੇਤਰ ਵਿਚ ਜਾ ਕੇ ਵੱਪ ਗਿਆ ਹੈ। ਯਾਰ ਮੁਹੰਮਦ ਦੀ ਨੀਯਤ ਉੱਪਰ ਸ਼ੱਕ ਹੈ। ਜੇ ਉਹ ਸਚਮੁੱਚ ਲਾਹੌਰ ਦਰਬਾਰ ਪ੍ਰਤੀ ਵਫਾਦਾਰ ਹੁੰਦਾ ਤਾਂ ਪਨਾਹ ਲੈਣ ਲਈ ਲਾਹੌਰ ਦਰਬਾਰ ਆਉਂਦਾ।'
ਰਣਜੀਤ ਸਿੰਘ ਲਈ ਇਹ ਖ਼ਬਰਾਂ ਸੱਚਮੁਚ ਖ਼ਤਰਨਾਥ ਸਨ। ਉਸ ਨੇ ਤੁਰੰਤ ਰਣਨੀਤੀ ਤੈਅ ਕੀਤੀ। ਦੋ ਤਰਫਾ ਤੋਂ ਖਾਲਸਾ ਫੌਜ ਦੀ ਰਵਾਨਗੀ ਦਾ ਹੁਕਮ ਜਾਰੀ ਰ ਦਿੱਤਾ ਗਿਆ। ਕੁੰਵਰ ਸ਼ੇਰ ਸਿੰਘ ਨੂੰ ਹੁਕਮ ਦਿੱਤਾ:
-ਫੋਰਨ ਸੇ ਜਲਦੀ ਅਟਕ ਪਾਰ ਕਰਕੇ ਮੋਰਚਾ ਬੰਦੀ ਕੀਤੀ ਜਾਵੇ।
ਉਸ ਦੀ ਸਹਾਇਤਾ ਲਈ ਦੂਸਰੀ ਫੌਜ, ਦੀਵਾਨ ਕਿਰਪਾ ਰਾਮ, ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਅਤਰ ਸਿੰਘ ਤੇ ਸਰਦਾਰ ਧਰਮ ਸਿੰਘ ਨੂੰ ਹੁਕਮ ਦਿੱਤਾ : 'ਪਹਿਲਾਂ ਕਿਲ੍ਹਾ ਜਹਾਂਗੀਰ ਉੱਪਰ ਹਮਲਾ ਕੀਤਾ ਜਾਵੇ। ਔਰ, ਇਹਨਾਂ ਦੇ ਨਾਲ ਐਲਾਰਡ ਤੇ ਵੈਨਤੂਰਾ ਆਪਣੀਆਂ ਤਿਆਰ ਕੀਤੀਆਂ ਪਲਟਣਾਂ ਨਾਲ ਸ਼ਾਮਲ ਹੋਣ।
--ਮਹਾਰਾਜ ਹੁਣ ਬਲਭੱਦਰ ਗੋਰਖਾ ਵੀ ਤਾਂ ਖਾਲਸਾ ਫੌਜ ਦਾ ਭਰੋਸੇਯੋਗ ਅਫ਼ਸਰ ਹੈ। ਉਸ ਦੀ ਪਰਖ ਕਰਨ ਦਾ ਵਧੀਆ ਮੌਕਾ ਹੈ। ਫਕੀਰ ਨੇ ਯਾਦ ਕਰਵਾਇਆ। ਬਲਭੱਦਰ ਨੂੰ ਪਿਛਲੇ ਕੁਝ ਸਮੇਂ ਤੋਂ ਖਾਲਸਾ ਫੌਜ ਵਿਚ ਸ਼ਾਮਲ ਕੀਤਾ ਸੀ ਤੇ ਉਸ ਨੇ ਗੋਰਖਿਆਂ ਦੀ ਸੈਨਾ ਟੁਕੜੀ ਤਿਆਰ ਕਰ ਲਈ ਸੀ।
-ਹਾਂ ਹਾਂ, ਬਲਜੱਦਰ ਨੂੰ ਹੁਕਮ ਜਾਰੀ ਕਰੋ, ਉਹ ਆਪਣੀ ਸੈਨਿਕ ਟੁਕੜੀ ਨਾਲ ਖ਼ਾਲਸਾ ਫੌਜ ਦਾ ਸਾਥ ਦੇਵੇਂ ਔਰ ਪੇਸ਼ਾਵਰ ਵੱਲ ਕੂਚ ਕਰੋ।
ਆਪਣੇ ਆਪਣੇ ਝੰਡੇ ਅਤੇ ਨਿਸ਼ਾਨ ਸਾਹਿਬ ਲੈ ਕੇ ਲਾਹੌਰ ਦਰਬਾਰ ਦੀ ਸ਼ਾਹੀ ਫੌਜ ਨੇ ਲਾਹੌਰ ਛੱਡ ਦਿੱਤਾ। ਸੈਨਿਕਾਂ ਲਈ ਹੁਣ ਇਹ ਆਮ ਜਿਹੀ ਗੱਲ ਸੀ। ਉਹ ਇਹ ਵੀ ਜਾਣਦੇ ਸਨ, ਪਤਾ ਨਹੀਂ ਵਾਪਸ ਮੁੜਨ ਤੱਕ ਸਾਡੇ ਵਿਚੋਂ ਕਿੰਨੇ ਸਾਥੀਆਂ ਨੂੰ ਜੰਗ ਨੇ ਨਿਗਲ ਜਾਣਾ ਹੈ। ਉਹ ਇਹ ਵੀ ਜਾਣਦੇ ਸਨ, ਅਜੇਹੀਆ ਸੋਚਾਂ ਨਾਲ ਵੇਰੀ ਉੱਪਰ ਜਿੱਤ ਨਹੀਂ ਹਾਸਲ ਹੋਣੀ। ਆਪਣੀ ਹੋਣੀ ਭੁੱਲ ਕੇ ਸਾਰੇ ਹੀ ਚੜ੍ਹਦੀ ਕਲਾ ਵਿਚ ਸਨ ਤੇ ਇਕ ਦੂਸਰੇ ਨਾਲ ਹਾਸਾ-ਠੱਠਾ ਕਰਦੇ, ਆਉਣ ਵਾਲੀ ਮੌਤ ਨੂੰ ਮੂੰਹ ਚਿੜਾਉਂਦੇ ਸਨ।
ਰਣਜੀਤ ਸਿੰਘ ਨੇ ਲਾਹੌਰ ਵਿਚ ਹੀ ਰਹਿਣ ਦਾ ਨਿਰਣਾ ਲਿਆ। ਪਰ ਉਸ ਨੇ ਹੁਕਮ ਦਿੱਤਾ, 'ਹਰ ਰੋਜ਼ ਦੀਆਂ ਘਟਨਾਵਾਂ ਦੀ ਖ਼ਬਰ ਲਾਹੌਰ ਦਰਬਾਰ ਪੁੱਜਣੀ ਚਾਹੀਦੀ ਹੈ ।