ਵਿਦੇਸ਼ੀ ਸੈਲਾਨੀਆਂ ਦੇ ਪੰਜਾਬ ਵਿਚ ਆਉਣ ਕਾਰਨ ਤੇ ਲਾਹੌਰ ਦਰਬਾਰ ਦੀ ਪ੍ਰਾਹੁਣਚਾਰੀ ਕਾਰਨ, ਰਣਜੀਤ ਸਿੰਘ ਦੇ ਰਾਜ ਦੀ ਜੇਕਾ, ਹਿੰਦੁਸਤਾਨ ਤੋਂ ਬਾਹਰ ਵੀ ਫੈਲ ਗਈ ਸੀ। ਵਿਦੇਸ਼ਾਂ ਦੇ ਰਾਜੇ, ਮਹਾਰਾਜੇ, ਖਾਲਸਾ ਰਾਜ ਦੀਆਂ ਗੱਲਾਂ ਜਾਣਕੇ ਹੋਰਾਨ ਰਹਿ ਜਾਂਦੇ।.... ਪੰਜਾਬ ਉੱਪਰ ਇਕ ਅਜੇਹਾ ਬਾਦਸ਼ਾਹ ਰਾਜ ਕਰਦਾ ਹੈ, ਜਿਥੇ ਹਿੰਦੂਆਂ, ਮੁਸਲਮਾਨਾ ਸਿੱਖਾਂ ਅਤੇ ਇਸਾਈਆਂ ਨੂੰ ਇਕੋ ਜੇਹਾ ਮਾਣ ਹਾਸਲ ਹੈ। ਬਿਨਾਂ ਜਾਤ ਪਾਤ ਦੇ ਅਤੇ ਬਿਨਾ ਜਮਾਤ ਦੇ ਖਾਲਸਾ ਰਾਜ ਵਿਚ ਸਖਸ਼ ਦੀ ਲਿਆਕਤ ਵੇਖੀ ਜਾਂਦੀ ਹੈ ਤੇ ਮਹਾਰਾਜਾ ਉਸਦੀ ਯੋਗਤਾ ਅਨੁਸਾਰ ਉਸਨੂੰ ਪਦਵੀ 'ਤੇ ਨਿਵਾਜਦਾ है।
ਇਹ ਸਭ ਦੇਖਣ ਜਾਨਣ ਲਈ, ਵਿਦੇਸ਼ੀ ਯਾਤਰੂ ਜਦ ਪੰਜਾਬ ਆਉਂਦੇ ਤਾਂ ਮਹਾਰਾਜੇ ਨੂੰ ਮਿਲਣ ਦਾ ਜ਼ਰੂਰ ਯਤਨ ਕਰਦੇ। ਇਸ ਤਰ੍ਹਾਂ ਹਰ ਸਮੇਂ ਕੋਈ ਨਾ ਕੋਈ ਵਿਦੇਬੀ ਪੰਜਾਬ ਵਿਚ ਆਇਆ ਹੀ ਰਹਿੰਦਾ ਸੀ।
ਤੇ ਹੁਣ ਫ਼ਕੀਰ ਅਜ਼ੀਜ਼ਉਦਦੀਨ ਦੇ ਦੱਸਣ 'ਤੇ ਪਤਾ ਲੱਗਿਆ, ਕੋਈ ਵਿਦੇਸ਼ੀ ਕਰਨਲ ਬੇਲਾਸਿਸ ਆਇਆ ਹੋਇਆ ਹੈ।
ਜਦ ਉਸ ਨੂੰ ਦਰਬਾਰ ਵਿਚ ਰਣਜੀਤ ਸਿੰਘ ਅੱਗੇ ਪੇਸ਼ ਕੀਤਾ ਗਿਆ ਤਾਂ ਮਹਾਰਾਜੇ ਨੇ ਉਸਨੂੰ ਸੁਆਲਾ ਵਿਚ ਉਲਝਾ ਲਿਆ।
-ਤੇਰੇ ਵਡੇਰੇ ਕੌਣ ਨੇ.... ?
ਕਰਨਲ ਸੋਚੀਂ ਪੈ ਗਿਆ ਇਸ ਬਾਰੇ ਤਾਂ ਉਸਨੇ ਕਦੇ ਸੋਚਿਆ ਵੀ ਨਹੀਂ ਸੀ. ਮੈਨੂੰ ਅਜੇਹਾ ਸੁਆਲ ਵੀ ਕੀਤਾ ਜਾ ਸਕਦਾ ਹੈ।
ਉਸ ਨੂੰ ਚੁੱਪ ਵੇਖਕੇ ਰਣਜੀਤ ਸਿੰਘ ਨੇ ਪੁਛਿਆ-ਤੇਰਾ ਜਨਮ ਕਿਥੇ ਹੋਇਆ ਏ ?" ਇਸ ਸੁਆਲ ਦਾ ਵੀ ਕਰਨਲ ਤੋਂ ਛੇਤੀ ਉੱਤਰ ਨਾ ਦਿੱਤਾ ਗਿਆ।
-ਤੇਰੀ ਉਮਰ ਕਿੰਨੀ ਹੈ ਏ
-30 ਸਾਲ ਮਹਾਰਾਜ ਕਰਨਲ ਕਾਹਲੀ ਨਾਲ ਬੋਲਿਆ
-ਪੰਜਾਬ 'ਚ ਆਉਣ ਦਾ ਤੇਰਾ ਅਸਲ ਮਕਸਦ ਕੀ ਹੈ? ਰਣਜੀਤ ਸਿੰਘ ਨੇ ਫਿਰ ਪੁੱਛਿਆ।
ਬੇਲਾਸਿਸ ਘਬਰਾ ਗਿਆ। 'ਹਿਜਹਾਈਨੇਸ ਮੈਂ ਨੌਕਰੀ ਦੀ ਤਲਾਸ਼ ਵਿਚ
-ਤੂੰ ਕੀ ਕੀ ਕਰ ਸਕਦਾ ਹੈ ' ਰਣਜੀਤ ਸਿੰਘ ਨੇ ਪੁੱਛਿਆ।
-ਹਿਜਰਾਈਨੇਸ, 'ਮੈਂ' ਆਪ ਦੀ ਹਰ ਤਰ੍ਹਾਂ ਦੀ ਸੇਵਾ ਵਿਚ ਹਾਜ਼ਰ ਹਾਂ। ਹਜ਼ਰੂ ਜੇ ਚਾਹੁਣ ਮੈਂ ਕਰ ਸਕਦਾ ਹਾਂ।
ਇਹ ਜਾਣਕੇ ਰਣਜੀਤ ਸਿੰਘ ਦੇ ਚਿਹਰੇ ਉੱਪਰ ਮੁਸਕਰਾਹਟ ਆ ਗਈ। ਉਸਨੇ ਬਿਨਾਂ ਰੁਕਿਆ, ਬਿਨਾਂ ਸੁਆਲਾਂ ਦੇ ਉੱਤਰ ਉਡੀਕਿਆ, ਸੁਆਲਾ ਨੂੰ ਦਾਗਣਾ ਸ਼ੁਰੂ ਕਰ ਦਿੱਤਾ।
-ਕੀ ਤੂੰ ਕਿਲ੍ਹਾ ਉਸਾਰ ਸਕਦਾ ਏਂ ?
-ਕੀ ਤੂੰ ਕਿਸੇ ਲੰਮੀ ਘਾਤਕ ਬੀਮਾਰੀ ਦਾ ਇਲਾਜ ਕਰ ਸਕਦਾ ਏਂ ?
-वी ने घरव घटर प्रवसा है?
-ਕੀ ਤੂੰ ਘੋੜਿਆਂ ਦੇ ਖੁਰੀਆਂ ਲਾ ਸਕਦਾ ਏਂ ?
-ਕੀ ਤੂੰ ਮੇਰੀ ਘੜੀ ਦੀ ਮੁਰੰਮਤ ਕਰ ਸਕਦਾ ਏਂ: ਜਿਹੜੀ ਖਰਾਬ ਹੋ ਗਈ ਏ ?'
ਮਹਾਰਾਜੇ ਦੇ ਸੁਆਲਾਂ 'ਤੋਂ ਕਰਨਲ ਬਲਾਸਿਸ ਚਕਰਾ ਗਿਆ। ਕਿਸ ਦਾ ਉੱਤਰ ਦੇਵੇ, ਕਿਸ ਦਾ ਛੱਡੇ। ਚਿਹਰੇ ਉਪਰ ਪਸੀਨਾ ਆ ਗਿਆ। ਹੱਥ ਜੋੜ ਕੇ 'ਸੇਰੀ' ਕਹਿ ਕੇ ਦਰਬਾਰ ਵਿਚੋਂ ਬਾਹਰ ਆ ਕੇ, ਉੱਪਰ ਵੱਲ ਮੂੰਹ ਕਰਕੇ ਬੋਲਿਆ।
-ਓ ਗੋਡ, ਮੈਂ ਅਜੇਹਾ ਹਿੰਦੁਸਤਾਨੀ ਰਾਜਾ ਪਹਿਲੀ ਵਾਰ ਵੇਖਿਆ ਹੈ।'
ਰਣਜੀਤ ਸਿੰਘ ਦੇ ਸੁਆਲਾ ਤੋਂ ਡਰਦੇ ਵਿਦੇਸ਼ੀ ਉਸ ਨਾਲ ਮੁਲਾਕਾਤ ਕਰਨ ਤੋਂ ਝਿਜਕਦੇ ਸਨ। ਰਣਜੀਤ ਸਿੰਘ ਦਾ ਆਪਣਾ ਸੂਜਾ ਸੀ। ਉਹ ਇਹਨਾਂ ਵਿਦੇਸ਼ੀਆਂ ਕੋਲੋਂ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਦਾ ਸੀ। ਸੈਨਾ ਬਾਰੇ, ਫੌਜ ਬਾਰੇ, ਰੱਥ ਬਾਰੇ। ਕਈ ਪ੍ਰਸਨ ਤਾਂ ਅਜੇਰੇ ਹੁੰਦੇ ਸਨ, ਜਿਹਨਾਂ ਦਾ ਜਵਾਬ ਦੇਣ ਲਈ ਆਏ ਵਿਦੇਸ਼ੀਆਂ ਦੀਆਂ ਜੀਤਾ ਠਾਕੀਆ ਜਾਂਦੀਆਂ ਹਨ। ਫਿਰ ਵੀ ਵਿਦੇਸ਼ੀ ਅਤੇ ਅੰਗਰੇਜ਼ ਪ੍ਰਤੀਨਿਧ ਮੰਡਲ ਲਗਾਤਾਰ ਲਾਹੌਰ ਆ ਰਹੇ ਸਨ। ਇਸ ਵੇਲੇ ਅਲੈਗਜ਼ੈਂਡਰ ਬਰਨਜ਼ ਸਿੰਧ ਦੇ ਅਮੀਰਾਂ ਤੋਂ ਵਪਾਰਕ ਸੰਧੀ ਉਪਰ ਦਸਤਖਤ ਕਰਵਾਉਣ ਲਈ ਤੇ ਉਹਨਾਂ ਨੂੰ ਬਰਤਾਨੀਆ ਹਕੂਮਤ ਉਪਰ ਭਰੋਸਾ ਰੱਖਣ ਦਾ ਯਕੀਨ ਦੁਆਉਣ ਲਈ ਉਹਨਾਂ ਦੇ ਇਲਾਕੇ ਵਿਚ ਹੀ ਸੀ। ਸੂਹੀਆਂ ਵੱਲੋਂ ਖਬਰ ਮਿਲ ਚੁੱਕੀ ਸੀ, ਬਰਨਜ਼ ਆਪਣੀ ਮੁਹਿੰਮ ਵਿਚ ਸਫਲ ਹੋ ਗਿਆ ਸੀ। ਉਸਨੇ ਹੈਦਰਾਬਾਦ, ਖੈਰਪੁਰ ਅਤੇ ਮੀਰਪੁਰ ਦੇ ਅਮੀਰਾਂ ਤੇ ਦਸਤਖਤ ਕਰਵਾ ਲਏ ਸਨ। ਬਰਨਜ਼ ਨੂੰ ਪੱਕਾ ਵਿਸ਼ਵਾਸ ਸੀ ਤੇ ਉਹ ਆਪਣੇ ਬਰਤਾਨਵੀ ਆਕਿਆ ਨੂੰ ਲਿਖ ਵੀ ਚੁੱਕਾ ਸੀ, 'ਹੁਣ ਰਣਜੀਤ ਸਿੰਘ ਇਸ ਸੰਧੀ ਉੱਪਰ ਦਸਤਖਤ ਕਰਨ ਤੋਂ ਇਨਕਾਰ ਨਹੀਂ ਕਰ ਸਕੇਗਾ।
ਆਖਰ ਬਰਨਜ਼ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ, ਰੋਪੜ ਦੀ ਮੁਲਾਕਾਤ ਬੜੀ ਦੇਰ ਬਾਅਦ ਰੰਗ ਲਿਆਈ। ਜਦ ਕੋਈ ਚਾਰਾ ਨਾ ਰਿਹਾ, ਰਣਜੀਤ ਸਿੰਘ ਨੂੰ ਸੰਧੀ ਉੱਪਰ ਦਸਤਖਤ ਕਰਨੇ ਪਏ। ਇਸ ਦੇ ਨਾਲ ਹੀ ਆਪਣੇ ਰਾਜ ਦੀਆਂ ਸਰਹੱਦਾਂ ਨੂੰ ਵਧਾਉਣ ਦੀਆਂ ਲਾਲਸਾਵਾਂ ਨੂੰ ਨੱਥ ਪੈ ਗਈ। ਪਹਿਲਾਂ ਅੰਮ੍ਰਿਤਸਰ ਦੀ ਸੰਧੀ ਨੇ, ਰਣਜੀਤ ਸਿੰਘ ਦੇ ਪੂਰੇ ਪੰਜਾਬ ਦਾ ਮਹਾਰਾਜਾ ਬਣਨ ਦੇ ਸੁਪਨੇ ਤੋੜੇ ਸਨ। ਹੁਣ ਫਿਰ ਅੰਗਰੇਜ਼ਾਂ ਨੇ ਸਿੰਧ ਵੱਲ ਅੱਗੇ ਵਧਣੇ ਉਸਦੇ ਇਰਾਦਿਆਂ ਦੀਆਂ ਲਗਾਮਾਂ ਖਿੱਚ ਲਈਆਂ। ਉਹ ਦੋਵੇਂ ਸੰਧੀਆਂ ਰਣਜੀਤ ਸਿੰਘ ਦੀ ਅੱਖਾਂ ਵਿਚ ਰੜਕਣ ਲੱਗੀਆਂ। ਹੁਣ ਉਸ ਨੂੰ ਜਾਪਣ ਲੱਗਾ ਸੀ, ਇਹ ਚਿਰੰਗੀ ਬੜੀ ਲੰਮੇ ਸਮੇਂ ਤੋਂ ਉਸ ਨਾਲ 'ਬਹਿ ਔਰ ਮਾਠ' ਦੀ ਖੇਡ ਪਾਉਂਦੇ ਰਹੇ ਨੇ। ਉਸ ਨੇ ਜਦ ਵੀ ਫਿਰੰਗੀਆਂ ਨਾਲ ਦੇ ਹੱਥ ਕਰਨ ਦਾ ਇਰਾਦਾ ਕੀਤਾ ਹੈ, ਫਕੀਰ ਅਜ਼ੀਜ਼ਓਦਦੀਨ ਹਮੇਸ਼ਾ ਉਸ ਨੂੰ ਅਜੇਹਾ ਕਦਮ ਚੁਕਣੇ ਰੋਕਦਾ ਰਿਹਾ ਹੈ। ਪਰ ਰਣਜੀਤ ਸਿੰਘ ਮਹਿਸੂਸ ਕਰਨ ਲੱਗਾ, ਜਿਵੇਂ ਫਿਰੰਗੀ ਉਸਦੇ ਦੁਆਲੇ ਇਕ ਖੁਲ੍ਹਾ ਘੇਰਾ ਪਾਕੇ ਉਸ ਨੂੰ ਹੌਲੀ ਹੌਲੀ ਘੇਰਨ ਦੀ ਲੰਮੀ ਯੋਜਨਾ ਤਹਿਤ ਅਮਲ ਕਰ ਰਹੇ ਹਨ। ਇਸੇ ਕਾਰਨ ਰਣਜੀਤ ਸਿੰਘ ਹਰ ਫਿਰੰਗੀ ਨੂੰ ਸ਼ੱਕ ਅਤੇ ਘ੍ਰਿਣਾ ਦੀ ਨਜ਼ਰ ਨਾਲ ਵੇਖਣ ਲੱਗਾ ਸੀ ਤੇ ਉਹ ਹਰ ਵਿਦੇਸ਼ੀ ਉੱਪਰ ਸੁਆਲਾ ਦੀ ਝੜੀ ਲਾ ਦਿੰਦਾ ਸੀ।
ਅਜਿਹੇ ਸ਼ੱਕੀ ਮਾਹੌਲ ਵਿਚ ਇਕ ਹੋਰ ਵਿਦੇਸ਼ੀ ਬੈਰਨ ਵਾਨ ਹਿਊਗਲ, ਉਸ ਨੂੰ ਮਿਲਣ ਆਇਆ। ਆਪਣੇ ਵੱਲੋਂ ਉਹ ਇਸ ਮੁਲਾਕਾਤ ਦੇ ਬਹਾਨੇ, ਲਾਹੌਰ ਦਰਬਾਰ ਦੀ ਸੈਨਿਕ ਸ਼ਕਤੀ ਦੀ ਸੂਹ ਲੈਣ ਆਇਆ ਸੀ। ਜਦ ਉਸ ਨੂੰ ਰਣਜੀਤ ਸਿੰਘ ਨਾਲ ਮੁਲਾਕਾਤ ਦੀ ਆਗਿਆ ਮਿਲੀ ਤਾਂ ਰਣਜੀਤ ਸਿੰਘ ਨੇ ਪੁੱਛਿਆ।
-'ਆਸਟਰੀਆ ਦੀ ਸੈਨਾ ਕਿਸ ਤਰ੍ਹਾਂ ਦੀ ਹੈ?
-ਫਰਾਂਸ ਦੀ ਸੈਨਾ ਬਾਰੇ ਕੀ ਜਾਣਦਾ ਏਂ ?
-ਬੱਸ ਏਨਾ ਹੀ ਫਰਾਂਸੀਸੀ ਬੜੇ ਬਹਾਦਰ ਸਿਪਾਹੀ ਹੁੰਦੇ ਨੇ। ਹਿਊਗਲ ਨੇ ਦੱਸਿਆ
-'ਬਰਰਾਨੀਆਂ ਕੋਲ ਇਸ ਵਕਤ ਕਿੰਨੀ ਸੈਨਾ ਹੋਏਗੀ '
-'ਇਸ ਬਾਰੇ ਸਹੀ ਜਾਣਕਾਰੀ ਨਹੀਂ ਹੈ, ਮਹਾਰਾਜ।'
- ਤੂੰ ਕਿਸ ਮਕਸਦ ਲਈ ਯਾਤਰਾ ਕਰ ਰਿਹਾ ਏਂ ' ਰਣਜੀਤ ਸਿੰਘ ਨੇ ਪੁੱਛਿਆ।
-ਮੈਂ ਵੱਖ ਵੱਖ ਕੰਮਾਂ ਦੇ ਰਹਿਣ ਸਹਿਣ ਬਾਰੇ ਖੋਜ ਕਰ ਰਿਹਾ ਹਾਂ।
-ਹੁਣ ਤੱਕ ਸਫ਼ਰ ਦੌਰਾਨ ਕੀ ਜਾਣਿਆ ਹੈ.... 7
-ਭਾਰਤ ਅਤੇ ਪੰਜਾਬ ਦੇ ਲੋਕ ਬਹੁਤ ਈਮਾਨਦਾਰ ਨੇ, ਬਹਾਦਰ ਵੀ ਨੇ। ਹਿਊਗਲ के दबिभाटी बोडी।
-ਖ਼ਤਰਿਆਂ ਤੋਂ ਬਚਣ ਲਈ ਤੇਰੇ ਪਾਸ ਜੀਵਨ-ਰੱਖਿਆ ਦੇ ਕੀ ਸਾਧਨ ਨੇ ਏ
-ਮਹਾਰਾਜ ਇਸ ਬਾਰੇ ਕਦੇ ਸੋਚਿਆ ਹੀ ਨਹੀਂ।
ਰਣਜੀਤ ਸਿੰਘ ਸਮਝਦਾ ਸੀ, ਹਿਊਗਲ ਗੋਲ ਮੇਲ ਉੱਤਰ ਦੇ ਰਿਹਾ ਹੈ। ਸਾਰੇ ਵਿਦੇਸ਼ੀ ਹੀ ਅਜੇਹਾ ਕਰਦੇ ਸਨ। ਰਣਜੀਤ ਸਿੰਘ ਨੇ ਉਸ ਨੂੰ ਆਪਣੀ ਫੌਜ ਦੀ ਕਵਾਇਦ ਵਿਖਾ ਕੇ ਪੁੱਛਿਆ। 'ਦਰਬਾਰ ਦੀ ਸੈਨਾ ਬਾਰੇ ਤੇਰੇ ਕੀ ਵਿਚਾਰ ਹਨ "
-ਹਿਜਹਾਈਨੈਂਸ, ਦਰਬਾਰ ਦੀ ਸੈਨਾ. ਏਸ਼ੀਆ ਦੀ ਸਭ ਤੋਂ ਉੱਤਮ ਸੈਨਾ ਹੈ। विष्ट्रगल के दिन धूममा बोडी।
-ਈਸਟ ਇੰਡੀਆ ਦੀ ਸੈਨਾ ਨਾਲ, 'ਖ਼ਾਲਸਾ ਸੈਨਾ ਵਿਚ ਕੀ ਫ਼ਰਕ ਵੇਖਿਆ ਹੈ ? ਇਸ ਦ੍ਰਿਸ਼ਟੀ ਤੋਂ ਮੈਂ ਈਸਟ ਇੰਡੀਆ ਕੰਪਨੀ ਦੀ ਸੈਨਾ ਦਾ ਕਦੇ ਮੁਆਇਨਾ ਨਹੀਂ ਕੀਤਾ, 'ਹਿਜ ਹਾਈਨੇਸ।'
-ਕੀ ਤੂੰ ਸਮਝਦਾ ਏਂ', 'ਮੇਰੀ ਫੌਜ ਰੂਸੀਆਂ ਦੇ ਮੁਕਾਬਲੇ ਪੜ੍ਹ ਸਕਦੀ ਏ '
-'ਦਰਬਾਰ ਦੀ ਸੈਨਾ ਵਿਚ ਇਹ ਦਮ-ਖਮ ਹੈ। ਹਿਊਗਲ ਬੋਲਿਆ।
-ਕੀ ਤੂੰ ਜਾਣਦਾ ਹੈ, 'ਇਕ ਤਬਾਹ ਹੋਏ ਜਾਂ ਸਕਤੀਹੀਣ ਹੋਏ ਦੇਸ਼ ਨੂੰ ਕਿਵੇਂ ਦੁਬਾਰਾ ਰਾਕਤਵਰ ਬਣਾਇਆ ਜਾ ਸਕਦਾ ਹੈ ' ਰਣਜੀਤ ਸਿੰਘ ਉਸ ਦੀ ਹਰ ਪੱਖ ਤੋਂ ਬੁੱਧੀ ਪਰਖਣਾ ਚਾਹੁੰਦਾ ਸੀ।
-'ਇਸ ਬਾਰੇ ਮੇਰਾ ਕੋਈ ਤਜੁਰਬਾ ਨਹੀਂ ਮਹਾਰਾਜ।
-ਕੀ ਤੂੰ ਜਾਣਦਾ ਏ, ਇਕ ਦੇਸ਼ ਦਾ ਰਾਜ ਪ੍ਰਬੰਧ ਕਿਵੇਂ ਚਲਾਈਦਾ ਹੈ ?...
ਰਣਜੀਤ ਸਿੰਘ ਨੂੰ ਵਿਦੇਸ਼ੀ ਦੇ ਚਿਹਰੇ ਤੋਂ ਲੱਗਿਆ ਇਹ ਅੱਕ ਗਿਆ ਹੈ। ਵਿਦੇਸ਼ੀਆਂ ਨੂੰ ਇਸ ਤਰ੍ਹਾਂ ਪਿਤਾ ਕੇ, ਉਸ ਨੂੰ ਬੜਾ ਆਨੰਦ ਆਉਂਦਾ ਸੀ। ਜਦ ਵੀ ਉਹ ਜ਼ਰੂਰੀ ਦਰਬਾਰੀ ਰੁਬਵਿਆ ਤੋਂ ਵਿਹਲਾ ਹੁੰਦਾ ਸੀ ਤਾਂ ਵਿਦੇਸ਼ੀਆਂ ਨਾਲ ਗਲ- ਬਾਤ ਕਰਦਾ ਸੀ, ਭਾਵੇਂ ਬਹੁਤੀ ਵਾਰ ਛਕੀਰ ਅਜੀਜ ਉਦਦੀਨ ਨੂੰ ਸਮਝਣ ਸਮਝਾਉਣ ਵਿਚ ਵਿਚਲੇ ਦੀ ਭੂਮਿਕਾ ਨਿਭਾਉਣੀ ਪੈਂਦੀ ਸੀ।
ਬਾਅਦ ਵਿਚ ਹਿਊਗਲ ਜਿੰਨੇ ਵੀ ਦਿਨ ਲਾਹੌਰ ਰਿਹਾ, ਰਣਜੀਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਕਤਰਾਉਂਦਾ ਰਿਹਾ।
ਰਣਜੀਤ ਸਿੰਘ ਦੀ ਆਪਣੇ ਮੰਤਰੀਆਂ ਨੂੰ ਸਖ਼ਤ ਹਦਾਇਤ ਸੀ, ਜਦ ਵੀ ਕੋਈ ਸੈਨਾਨੀ, ਦਰਬਾਰ ਵਿਚ ਆਉਣ ਦੀ ਖਵਾਹਿਸ਼ ਜ਼ਾਹਰ ਕਰਦਾ ਹੈ, ਤਾਂ ਉਸ ਦੀ ਪੂਰੀ ਤਹਿਕੀਕਾਤ ਕੀਤੀ ਜਾਵੇ। ਵਿਦੇਸ਼ੀਆਂ ਵਿਚ ਰਣਜੀਤ ਸਿੰਘ ਇਕ ਬਹੁਤ ਹੀ ਦਿਲਚਸਪ ਸ਼ਖਸੀਅਤ ਬਣ ਗਿਆ ਸੀ। ਪਿੱਠ ਪਿੱਛੇ ਵੀ ਉਸ ਦੀ ਪ੍ਰਸੰਸਾ ਹੋਣ ਲੱਗੀ। ਅੰਗਰੇਜ਼ ਅਧਿਕਾਰੀ ਅਤੇ ਸੈਲਾਨੀ, ਉਸਨੂੰ ਮਿਲਣ ਦਾ ਬਹਾਨਾ ਉਡਦੇ ਰਹਿੰਦੇ। ਕਿਸੇ ਰਾਜੇ ਦਾ ਅਜਿਹਾ ਜਾਹੋ-ਜਲਾਨ, ਹਿੰਦੁਸਤਾਨ ਵਿਚ ਵਿਦੇਸ਼ੀਆਂ ਦੀ ਨਜ਼ਰ ਵਿਚ ਹੋਰ ਕਿਧਰੇ ਵੀ ਨਹੀਂ ਸੀ। ਭਾਵੇਂ ਵਿਦੇਸ਼ੀ ਰਣਜੀਤ ਸਿੰਘ ਦੇ ਸੁਆਲਾ ਤੋਂ ਘਬਰਾਉਂਦੇ ਸਨ। ਪਰ ਜਦ ਉਸਦੀ ਮਹਿਮਾਨ ਨਿਵਾਜ਼ੀ ਮਾਣ ਕੇ ਚਲੇ ਜਾਂਦੇ, ਫਿਰ ਆਪਸ ਵਿੱਚ ਗੱਲਾਂ ਕਰਦੇ-
-ਤੂੰ ਮਹਾਰਾਜੇ ਦੀ ਸ਼ਰਾਬ ਚੱਖੀ ਸੀ ?'
ਉਹ ਕੀ ਆਖਦੇ ਨੇ ਤਿੱਤਰ-ਸਟੋਰੇ-ਪਾਧੇ ਨੇ ?
-ਉਸ ਦੇ ਤਾਂ ਸ਼ਰਬਤ ਵਿਚ ਵੀ ਨਸ਼ਾ ਏ।
-ਉਸ ਵਿਚ ਰੰਗ ਮਿਲੀ ਹੁੰਦੀ ਏ।
—ਉਹ ਕੀ ਹੁੰਦੀ ਏ "
-ਹਿੰਦੁਸਤਾਨ ਦੀ ਕੋਈ ਜੜ੍ਹੀ-ਸੁਣੀ ਏ। ਪੀ ਕੇ ਬੰਦਾ ਮਸਤ ਹੋ ਜਾਂਦਾ ਹੈ।"
ਰਣਜੀਤ ਸਿੰਘ ਬਾਰੇ ਤਾਂ ਪਿੰਡਾਂ ਦੇ ਲੋਕਾਂ ਨੇ ਆਪਣੇ ਵੱਲੋਂ ਹੀ ਗੱਲਾਂ ਬਣਾ ਬਣਾ ਤੇਰੀਆ ਹੋਇਆ ਸਨ। ਬਿਉਰਾਂ ਦੀਆਂ ਭੱਠੀਆਂ ਉੱਤੇ ਖੂਸ਼ੀਆ ਉੱਤੇ, ਸਾਂਝੇ ਚੜ੍ਹਿਆ ਉੱਤੇ ਤੀਵੀਆਂ ਜੁੜਦੀਆਂ ਤਾਂ ਇਕ ਦੂਜੀ ਨਾਲ ਮੂੰਹ ਜੜ-ਜੜ ਗੱਲਾ ਕਰਦੀਆਂ-
-ਨੀ ਭੈਣਾਂ ਸੁਣਿਆ ਈ ਮਹਾਰਾਜਾ ਇਕ ਹੋਰ ਰੰਨ ਲੈ ਆਇਆ ਜੂ।
-ਲੈ ਦੱਸ, ਇਹ ਕੀ ਸੁਝੀ ਕਾਣੇ ਮਹਾਰਾਜੇ ਨੂੰ ਹੇਅ ?
ਹੁਣ ਲੜਾਈਆਂ ਲੜੇਗਾ ਕਿ ਭਾਈ ਰੰਨਾਂ ਸਾਜਗਾ?' ਇਕ ਹੋਰ ਨੇ ਪੁੱਛਿਆ।
-ਅੜਿਆ, 'ਰੰਨਾ ਨਾ ਆਖ।
-ਹਰ ਕੀ ਆਖਾਂ ਨੀ, ਰੰਨਾ ਨੂੰ ਰੰਨਾਂ ਦੀ ਆਪਣੇ।
-ਬਾਦਸ਼ਾਹਾਂ ਦੀਆਂ ਰੰਨਾਂ ਰਾਣੀਆਂ ਹੁੰਦੀਆਂ ਨੇ।
-ਰਾਣੀਆ ਦੇ ਕਿਹੜਾ ਚਾਰ ਕੰਨ ਹੁੰਦੇ ਨੇ ?"
-ਨੀ ਮੈਂ ਸੁਣਿਆ, 'ਰਾਜ ਨੇ ਮੁਸਲਮਾਨੀਆਂ ਵੀ ਰੱਖੀਆਂ ਹੋਈਆਂ ਸੂ।
-ਸ਼ਾਹਾਂ ਬਾਦਸ਼ਾਹਾਂ ਦੇ ਚੱਜ ਨੇ ਭੈਣੇ। ਸਾਡੇ ਗਰੀਬਾਂ ਦਾ ਹਾਲ ਇਹ ਈ, ਇਕ ਮਰਦ ਦੀ ਤੇ ਉਹ ਵੀ ਮੈਂ ਕੀ ਆਖਾਂ। ਆਪਣਾ ਚਿੱਤ ਥੋੜਾ ਦੀ ਨੰਗਾ ਕਰੀਦੇ।
-'ਮਰਦਾਂ ਦੀ ਮੱਤ ਤਾਂ ਖੋਟੀ ਹੁੰਦੀ ਏ। ਇਕ ਹੋਰ ਬੇਲੀ
-ਕਿਉਂ, 'ਤੂੰ ਵੀ ਡਾਹਢੀ ਦੁੱਖੀ ਜਾਪਦੀ ਏ ਮਰਦ ਹੱਥ । ਦੂਸਰੀ ਨੇ ਛੇੜਿਆ।
-ਆਪ ਤਾਂ ਚਾਹੇ ਚਾਰ ਚਾਰ ਤੀਵੀਆਂ ਨਾਲ ਵਿਆਹ ਕਰ ਲੈਣ ਜੇ ਜਨਾਨੀ ਦੂਜੇ ਮਰਦ ਵੱਲ ਹੱਸ ਕੇ ਵੇਖ ਲਏ, ਸਿਰ ਲਾਹ ਦੇਂਦੇ ਨੇ?
-ਆਹੇ ਮਰਦ ਆਪਣਾ ਈ ਮੌਜ ਮੇਲਾ ਭਾਲਦੇ ਨੇ, 'ਤੀਵੀ ਮੇਜ ਮੇਲਾ ਕਰੇ ਤਾਂ ਇਹਨਾਂ ਦੇ ਢਿੱਡ ਸੂਲ ਹੋਂਦੀ ਏ।
-ਨੀ ਤੂੰ ਹੁਣ ਕੀਹਦੇ ਨਾਲ ਮੇਜ ਮੇਲਾ ਕਰਦੀ ਪਈ ਏਂ ?"
-ਹੱਟ। ਇਕ ਜਨਾਨੀ ਨੇ ਝਿੜਕਿਆ ਤੇ ਖੱਬੇ ਪਾਸੇ ਇਸ਼ਾਰਾ ਕੀਤਾ। ਉਹਨੇ ਚਾਰ ਮਰਦਾਂ ਦਾ ਟੋਲਾ ਇਧਰ ਵੱਲ ਆ ਰਿਹਾ ਸੀ। ਸਾਰੀਆਂ ਸਹਿ ਗਈਆਂ।
ਇਕ ਜੁਮੇ ਦਾ ਦਿਨ ਤੇ ਉਤੋਂ ਏਡਾ ਪ੍ਰੇਮਸ। ਲਾਹੌਰ ਦੇ ਇਕ ਪਿੰਡ ਦੇ ਬਾਹਰ ਬੋਹੜ ਹੇਠਾਂ ਪੁਰਾਣੇ ਬੁਜ਼ੁਰਗਾਂ ਨੇ ਮੇਜੀਆਂ ਲਿਆ ਛਾਹੀਆਂ। ਲੱਕਾਂ ਨਾਲ ਚਾਦਰ ਤੇ ਧੜ ਨੰਗੋ। ਲਾਗੇ ਹੀ ਖੂਹ ਸੀ। ਹਿਮਤ ਵਾਲੇ ਡੋਲ ਨਾਲ ਖੂਹ ਦਾ ਪਾਣੀ ਖਿੱਚਦੇ ਤੇ ਪਿੰਡਾਂ ਗਿੱਲਾ ਕਰਕੇ ਫੇਰ ਮੰਜੀਆਂ ਤੇ ਆ ਬੈਠਦੇ।
-ਤੇਹ ਦੀ ਬੜੀ ਲਗਦੀ ਏ, 'ਭੜਕੀ ਹੀ ਨਹੀਂ ਮਿਟਣ ਡਹੀ। ਇਕ ਬਜ਼ੁਰਗ ਸਾਡੇ ਨਾਲ ਆਪਣੇ ਪਿੰਡ ਨੂੰ ਹਵਾ ਝਲਦਿਆ ਬਲਿਆ।
-ਦੇਖ ਨੇ ਏਨੀ ਗਰਮੀ ਦਾ ਸਾਲ ਈ ਤੇ ਲਹੌਰੋਂ ਫੌਜਾਂ ਚੱਲੀਆਂ ਹੋਈਆਂ ਨੀ ਅਫਗਾਨੀਆਂ ਨਾਲ ਜੰਗ ਲੜਨ।
-ਰਾਜਿਆਂ ਨੂੰ ਸਬਰ ਦੀ ਕਈ ਨੀ। ਕਾ ਅੱਖ ਪਈ ਨਿਕਲਦੀ ਏ ਤੇ ਏਹਨਾ ਮਾਵਾਂ ਦੇ ਪੁੱਤਰ ਰਾਹਾਂ 'ਚ ਝੁਲਸ ਦੇਣੇ ਨੀ?
-'ਆਪ ਤੇ ਰਣਜੀਤ ਸਿੰਹੁ ਠੰਢੇ ਬਾਗਾਂ 'ਚ ਅਰਾਮ ਵਰਮਾਦਾ ਹੋਣਾ। -'ਉਹ ਰਾਜਾ ਜੋ ਹੋਇਆ ਭਰਾ'
-'ਨੇਕਰ ਪੱਖੋਂ ਤੱਲਣ ਨੂੰ
-'ਇਹ ਆਪਣਾ ਚੌਧਰੀ ਵੀ ਤਾਂ ਰਾਜੇ ਦਾ ਖਾਸ ਈ।
-ਆਹੋ, ਮਾਲੀਆ ਉਗਰਾਹ ਕੇ ਜੋ ਦੇਂਦਾ ਈ। ਜਿਹੜਾ ਕੋਈ ਰਾਜੇ ਨੂੰ ਕੁਝ ਦੇਵੇ, ਉਹੀ ਰਾਜੇ ਦਾ ਖਾਸ।
-ਚੌਧਰੀ ਨਾਲ ਮੈਂ ਕੱਲ੍ਹ ਇਕ ਗੋਰਾ ਵੇਖਿਆ ਸਾਈ। ਇਹ ਵਿਰੋਗੀ ਕੀ ਕਰਨ ਆਦੇ ਨੇ ਏਧਰ ?
-ਫਿਰੰਗੀ ਮਹਾਰਾਜੇ ਨੂੰ ਮਿਲਣ ਆਂਦੇ ਹੋਣੇ।
ਉਦੋਂ ਪਿੰਡ ਵੱਲੋਂ ਇਕ ਗੱਭਰੂ ਏਧਰ ਆਇਆ ਤਾਂ ਇਕ ਬਜ਼ੁਰਗ ਨੇ ਪੁੱਛਿਆ-
'ਕੀਹਦਾ ਛੋਹਰ ਏ ਤੂੰ ?"
-ਮੈਂ ਵਤਹ ਅਲੀ ਦਾ ਕਰਮੂ ਆ ਬਾਬਾ/ ਮੁੰਡੇ ਨੇ ਦੱਸਿਆ।
-'ਮੇਰਾ ਜਾਹ ਵਸਦੇ ਘਰ ਘੜੇ 'ਚ ਠੰਡਾ ਪਾਣੀ ਚਾ ਲਿਆ। ਜੀਕ ਤਾਲੁਏ रुरल सँजो पटी है।
ਮੁੰਡਾ ਮੁੜ ਪਿਆ ਤਾਂ ਪਿੱਛੋਂ ਇਕ ਹੋਰ ਬਜ਼ੁਰਗ ਨੇ ਹਾਕ ਦਿੱਤੀ, 'ਜੇ ਘਰ ਗੁੜ ਦੀ ਰੋੜੀ ਹੋਈ ਤਾਂ ਉਹ ਵੀ ਸੁੱਟ ਲਿਆਈ ਵਿਚ।
-ਬਾਬਾ ਗੁੜ ਤਾਂ ਸਾਰਾ ਚੌਧਰੀ ਲੈ ਗਿਆ ਚੁੱਕ ਕੇ, 'ਕਹਿੰਦਾ ਸੀ ਤੁਸਾ ਵੱਲੋਂ ਸਿਰ ਮਾਮਲਾ ਨਹੀਂ ਤਾਰਿਆ।
-ਹੋਰ ਏਹਨਾਂ ਚੌਧਰੀਆ ਕੀ ਕਰਨੈ। ਫੋਕਾ ਪਾਣੀ ਲਈ ਆ ਛੇਤੀ।
ਮੁੰਡਾ ਚਲਿਆ ਗਿਆ।
ਇਕ ਹੋਰ ਬਜ਼ੁਰਗ ਹਿੰਮਤ ਕਰਕੇ ਉਠਿਆ। ਉਸ ਨੇ ਖੂਹੀ ਵਿਚ ਡੋਲ ਲਮਕਾਇਆ। ਫਿਰ ਪਾਣੀ ਖਿੱਚ ਕੇ ਆਪਣਾ ਸਾਜਾ ਉਸ ਵਿਚ ਭਿਉਂ ਕੇ ਆਪਣੇ ਪਿੱਛੇ ਦੁਆਲੇ ਵਲ ਲਿਆ। ਫਿਰ ਉਹ ਬੋਹੜ ਹੇਠ ਬੈਠੇ ਸਭਨਾਂ ਵੱਲ ਝਾਕਿਆ। ਸਭਨਾਂ ਦੇ ਸਰੀਰ ਕਾਲੇ ਅਤੇ ਹੱਡੀਆਂ ਦਾ ਪਿੰਜਰ ਸਨ। ਉਸ ਨੇ ਹੈਰਾਨੀ ਨਾਲ ਪੁੱਛਿਆ, ਭਲਾ ਇਹ ਫਿਰੰਗੀ ਕੀ ਖਾਂਦੇ ਹੋਣੇ ਨੇ, ਏਨੇ ਚਿੱਟੇ ਨੇ. ਉਂਜ ਵੀ ਚੌਧਰੀ ਦੇ ਝੋਣੇ ਅਰਗੇ ਹੁੰਦੇ ਨੇ।
--ਸਾਡਾ ਮੁੰਡਾ ਇਕ ਫੌਜ 'ਚ ਏ। ਉਹ ਦੱਸਦਾ ਹੁੰਦਾ ਏ ਗੋਰਿਆ ਦਾ ਖਾਣ ਪੀਣ। ਮੈਂ ਤਾਂ ਸੁਣਕੇ ਹੱਕਾ ਬੱਕਾ ਹੋ ਗਿਆ। ਇਕ ਬਜ਼ੁਰਗ ਬੋਲਿਆ।
-ਹੁਣ ਜੇ ਤੂੰ ਨਹੀਂ ਦਸੰਗਾਂ ਤਾਂ ਅਸੀਂ ਹੱਕੇ-ਬੱਕੇ ਹੋ ਜਾਣਾ। ਦੂਸਰਾ ਬੋਲਿਆ ਤਾਂ ਸਾਰੇ ਹੱਸਣ ਲੱਗੇ। ਇਕ ਨੂੰ ਖੰਘ ਛਿੜ ਗਈ।
-ਖਾਣ ਪੀਣ ਅੰਗਰੇਜਾਂ ਦਾ ਦੱਸਣ ਲੱਗਿਆ ਦੀ ਤੇ ਖੁਰਕ ਇਹਦੇ ਸੰਘ 'ਚ बिज घटी है।
ਏਨੇ ਵਿਚ ਮੁੰਡਾ ਪਾਣੀ ਦੀ ਝੱਜਰੀ ਭਰ ਲਿਆਇਆ।
-ਪਹਿਲਾਂ ਅਲਾਹ ਦਿੱਤੇ ਨੂੰ ਪਿਆ ਓਬਰਾ, ਇਹਦੀ ਖੰਘ ਹਨ। ਕੁਝ ਦੇਰ ਬਾਅਦ ਫਿਰ ਸਾਰੇ ਆਖਣ ਲੱਗ ਪਏ, 'ਹੁਣ ਕਿਉਂ ਤਰਸਾਨਾਂ ਪਿਐ ਜਣਿਆਂ ਅਸੀਂ ਕਿਹੜਾ ਵਿਰੰਗੀ ਤੋਂ ਖਾਣ ਪੀਣ ਖੋਹਣ ਲੱਗ ਆ।'
-ਮੇਰਾ ਪੁੱਤਰ ਆਖਦਾ ਈ, 'ਇਹ ਵਿਰੰਗੀ ਖਾਂਦੇ ਨੇ ਗਸ਼ਤ ਤਰਕਾਰੀ, ਮੱਛੀ, ਮੁੱਰਗੀਆਂ, ਆਡੇ, ਇਕ ਡਬਲ ਰੋਟੀ, ਪਤਾ ਨੀ ਕੀ ਹੁੰਦੀ ਏ, ਤੇ ਫੇਰ ਸਬਜ਼ੀ, ਫੇਰ .....?"
'ਬੱਲਾ ਬੱਲਾ ਬੱਲਾ...' ਕਈਆ ਦੇ ਮੂੰਹ ਖੁਲ੍ਹੇ ਰਹਿ ਗਏ। ਇਕ ਬਜ਼ੁਰਗ ਦੇ ਮੂੰਹੋਂ 'ਅੱਲਾਹ, ਅੱਲਾਹ ਅੱਲਾਹ ਵੀ ਨਿਕਲਿਆ।
-ਇਹਨਾਂ ਗੋਰਿਆਂ 'ਤੇ ਤਾਂਹੀਓ ਸੂਬਾ ਮਾਂਗਰ ਮਾਸ ਚੜਿਆ ਹੁੰਦਾ ਏ। ਇਕ ਬਜ਼ੁਰਗ ਨੂੰ ਜਿਵੇਂ ਹੁਣ ਅੰਗਰੇਜ਼ਾਂ ਦਾ ਰਾਜ ਸਮਝ ਆਇਆ ਉਹ ਸਿਰ ਮਾਰਦਾ ਆਖੀ ਗਿਆ-'ਤਾਹੀਓ ਤਾਹੀਓ ਤਾਹੀਓ '
ਉਹਨਾਂ ਨੇ ਵੇਖਿਆ, 'ਦੇ ਘੋੜਿਆਂ ਉੱਪਰ ਵਿਰੰਗੀ ਲਾਹੌਰ ਵੱਲ ਜਾ ਰਹੇ ਸਨ ਤੇ ਉਹਨਾਂ ਦੇ ਨਾਲ ਨਾਲ ਦੇ ਨੌਕਰ ਪੈਦਲ ਦੇੜਦੇ ਜਾ ਰਹੇ ਸਨ।
ਸਾਰੇ ਉੱਧਰ ਵੇਖਣ ਲੱਗ ਪਏ ਜਦ ਤੱਕ ਉਹ ਦੱਸਣੇ ਨਹੀਂ ਹਏ।
-ਜਣਿਆਂ ਇੱਕ ਗੱਲ ਸਿਰ ਚ ਨਹੀਂ ਵੜਦੀ ਪਈ- ਬੱਜਰੀ ਦਾ ਪਾਣੀ ਪੀੜ ਸੁਰਤ ਵਿਚ ਆਇਆ ਇਕ ਬਜ਼ੁਰਗ ਬੋਲਿਆ, 'ਏਨੀ ਵਰਦੀ ਅੱਗ, ਏਡਾ ਹੁੰਮਸ. ਇਹ ਰਾਜੇ, ਬਾਦਸ਼ਾਹ ਇਹਨਾਂ ਦੀਆਂ ਬੇਗਮਾਂ ਅਸਾਂ ਵਰਗਾ ਈ ਪਾਣੀ ਪੀਂਦੀਆ ਨੇ fa
-ਚੌਧਰੀਆ ਹੁਣ ਤੈਨੂੰ ਕਹਾਂ ਤੇ ਕੀ ਕਹਾਂ ਕਿਥੇ ਬਾਹ ਬਾਦਸ਼ਾਹ, ਕਿਥੇ ਮਾੜ ਸਾਡਾ ਇਕ ਜਾਣੂ ਮੁਗਲੇਟਿਆਂ ਦੇ ਮਹਿਲਾਂ ਦਾ ਚਾਕਰ ਸੀ। ਉਹ ਆਖਿਆ ਕਰਦਾ ਸੀ,... ਇਹ ਰਾਜ ਬਾਦਸ਼ਾਹ ਜਿਥੇ ਵੀ ਜਾ ਉੱਤਰਨ ਤਕ ਸ਼ਰਬਤ ਗੁਲਾਬ ਅਰ ਨਿੰਬੂਆਂ ਦਾ ਖਸਮਜਾ ਸਰਫ ਨਾਲ ਸਰਦ ਕਰਕੇ ਅੱਗੇ ਰੱਖਣ, ਨੌਕਰ ਚਾਕਤ ਅੱਲਾਹ ਤੇਰਾ ਭਲਾ ਕਰੇ, ਹਾਜਰ ਕਰਨ ਸੇਉ ਅਰ ਹੋਰ ਹਿੰਦਵਾਣੇ ਅਤੇ ਅੰਗੂਰ ਮੇਵ ਕੀ ਕੀ ਦੱਸਾਂ ਤੁਸਾਂ ਨੂੰ ਬਹੁਤੀਆਂ ਨਿਆਮਤਾਂ ਦਾ ਤਾਂ ਨਾਂ ਨਹੀਂ ਆਂਦਾ ਮੈਨੂੰ।
ਹਲਾ, 'ਅੱਲਾਹ ਵੀ ਮੈਂ ਤਾਂ ਆਪਨਾਂ ਦੇ ਨੇ। ਇਕ ਇਹਨਾਂ ਮਹਾਰਾਜਿਆ ਬਾਦਸ਼ਾਹਾਂ ਦਾ, ਇਕ ਆਪਣਾ। ਇਕ ਹੋਰ ਬਜ਼ੁਰਗ ਬੋਲਿਆ।
-ਭਲਾ ਇਹ ਜਿਹੜੇ ਫਿਰੋਗੀ ਲੰਘੇ ਨੇ ਏਧਰ ਲਾਹੌਰ ਵੱਲ ਜਾਂਦੇ, ਇਹਨਾਂ ਨੂੰ ਸਿੱਖਾਂ ਤੋਂ ਤੈਅ ਨਹੀਂ ਆਂਦਾ '' ਪਾਣੀ ਲੈ ਕੇ ਆਉਣ ਵਾਲੇ ਗੱਭਰੂ ਨੇ ਪੁੱਛਿਆ।
-ਡੇਅ ਕਾਹਦਾ ਆਣਾ ਉ ? ਅੱਧਾ ਹਿੰਦ ਤਾਂ ਨੱਪੀ ਬੈਠੇ ਨੇ। ਹੁਣ ਤੋਧਰਾ
ਦੀਆਂ ਸੂਹਾ ਲੈਂਦੇ ਫਿਰਦੇ ਨੇ।
—ਗੱਲਾਂ ਦੌਰਾਨ ਹੀ ਅੱਧਾ ਕੁ ਕੋਹ ਦੀ ਵਿਸ਼ 'ਤੇ ਐਠ ਨੇ ਘੋੜ ਸਵਾਰ ਦ ਘੋੜੇ ਚੌੜਾਈ ਲਾਹੌਰ ਵੱਲ ਜਾਂਦੇ ਦੇਖਕੇ ਬਜ਼ੁਰਗ ਨੇ ਕਿਹਾ।
-ਆਹ ਕੋਈ ਹੋਰ ਆਫ਼ਤ ਆਣ ਲੱਗੀ ਹੋਣੀ ਉ।
ਸਾਰੇ ਜਣੇ ਘੋੜ ਸਵਾਰਾਂ ਵੱਲ ਵੇਖਣ ਲੱਗੇ, ਜਿਹੜੇ ਗੁਰਦੇ-ਗੁਬਾਰ ਕਰਦੇ।