ਰਣਜੀਤ ਸਿੰਘ ਦਾ ਖਾਲਸਾ ਰਾਜ ਸੱਚਮੁਚ ਹੀ ਵਿਦੇਸ਼ੀਆਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਇਹਨਾਂ ਵਿਚੋਂ ਬਹੁਤੇ ਬਰਤਾਨੀਆ ਸਰਕਾਰ ਦੇ ਜਾਸੂਸ ਸਨ, ਜਿਹੜੇ ਸੈਲਾਨੀ ਬਣ ਕੇ ਜਾਂ ਵਿਗਿਆਨੀ ਬਣ ਕੇ ਆਉਂਦੇ ਸਨ। ਇਹਨਾਂ ਦਿਨਾਂ ਵਿਚ ਇਕ ਹੋਰ ਵਰਾਂਸੀਸੀ ਲਾਹੌਰ ਆਇਆ। ਉਸ ਬਾਰੇ ਸਾਰੀ ਜਾਣਕਾਰੀ ਰਣਜੀਤ ਸਿੰਘ ਤੱਕ ਪਹੁੰਚਾਈ ਗਈ।
'ਇਕ ਫਰਾਂਸੀਸੀ ਆਇਆ ਹੈ। ਉਸ ਦਾ ਨਾਮ ਜੈਕਮਾਉਂਟ ਹੈ। ਆਪਣੇ ਆਪ ਨੂੰ ਬਨਸਪਤੀ ਦਾ ਵਿਗਿਆਨੀ ਦੱਸਦਾ ਹੈ। ਉਹ ਕਸ਼ਮੀਰ ਜਾ ਕੇ ਆਪਣੀ ਖੋਜ ਕਰਨਾ ਚਾਹੁੰਦਾ ਹੈ। ਮਹਾਰਾਜੇ ਨਾਲ ਮੁਲਾਕਾਤ ਕਰਨ ਲਈ ਲਾਹੌਰ ਰੁਕਿਆ ਹੈ। ਉਹ ਪੂਰਬੀਆਂ ਨੂੰ ਸਖ਼ਤ ਨਫਰਤ ਕਰਦਾ ਹੈ। ਅੰਗਰੇਜਾਂ ਦਾ ਬਹੁਤ ਪ੍ਰਸੰਸਕ ਹੈ।
ਜੈਕਮਾਊਂਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਲਿਆਂ ਨੂੰ ਇਹ ਨਹੀਂ ਸੀ ਪਤਾ, ਖਾਲਸਾ ਰਾਜ ਦੀ ਸੀਮਾਂ ਅੰਦਰ ਦਾਖਲ ਹੋਣ ਤੋਂ ਪਹਿਲਾਂ, ਅੰਗਰੇਜ਼ ਅਫਸਰਾਂ ਨੇ ਚੰਗੀ ਤਰ੍ਹਾਂ ਉਸ ਦੇ ਕੰਨ ਕਰੇ ਸਨ;
"ਇਕ ਅੱਖ ਵਾਲਾ ਬੁੱਢਾ ਮਹਾਰਾਜਾ ਬੜਾ ਚਾਲਬਾਜ ਹੈ। ਪੂਰਾ ਚਲਾਕ ਲੂੰਬੜ ਹੈ। ਏਨੇ ਵਿਸ਼ਾਲ ਇਲਾਕੇ ਉੱਪਰ, ਉਸ ਨੇ ਆਪਣੀ ਸੈਨਿਕ ਸ਼ਕਤੀ ਕਰਕੇ ਨਹੀਂ ਕਬਜ਼ਾ ਜਮਾਇਆ ਹੋਇਆ, ਬਲਕਿ ਆਪਣੀਆਂ ਸ਼ਾਤਰ ਚਾਲਾ ਨਾਲ ਰਾਜ ਕਰ ਰਿਹਾ ਹੈ। ਸਾਡੇ ਅੰਗਰੇਜ਼ ਦੂਤ ਤਾਂ ਉਸ ਮਹਾਰਾਜੇ ਸਾਹਮਣੇ ਪੂਰੇ ਬੁੱਧੂ ਹਨ। ਮੁਲਾਕਾਰ ਕਰਨ ਗਏ ਸ਼ਖਸ ਉੱਪਰ ਉਹ ਸਵਾਲਾ ਦੀ ਅਜੇਹੀ ਬਰਪਾ ਕਰਦਾ ਹੈ, ਬੰਦਾ ਬਦਲ ਜਾਂਦਾ ਹੈ ਤੇ ਉਥੋਂ ਭੱਜ ਜਾਣਾ ਚਾਹੁੰਦਾ ਹੈ।
ਰਣਜੀਤ ਸਿੰਘ ਬਾਰੇ ਇਸ ਤਰ੍ਹਾਂ ਦੀ ਧਾਰਨਾ ਲੈ ਕੇ ਉਹ ਲਾਹੌਰ ਪੁੱਜਾ ਸੀ। ਰਣਜੀਤ ਸਿੰਘ ਨੇ ਉਸ ਨੂੰ ਮਿਲਣ ਦੀ ਆਗਿਆ ਦੇ ਦਿੱਤੀ। ਉਂਜ ਵੀ ਉਹ ਅੰਗਰੇਜ਼ਾ ਨਾਲੋਂ ਵਰਾਂਸੀਸੀਆਂ ਨੂੰ ਘੱਟ ਨਵਰਤ ਕਰਦਾ ਸੀ।
ਦਰਬਾਰੀਆਂ ਨੇ ਵੇਖਿਆ, ਜੇਕਮਾਉਟ ਲੰਮੇ ਕੱਦ ਦਾ ਕਬੜੇ ਜੁੱਸੇ ਦਾ ਸੀ। ਮਹਿੰਦੀ ਰੰਗੀ ਲੰਮੀ ਦਾੜ੍ਹੀ ਸੀ। ਰੰਗ ਗੋਰਾ ਸੀ। ਚਮੜੀ ਉੱਪਰ ਇੱਕ ਤੁਰੇ ਫਿਰ ਸਨ। ਉਹ 45 ਜਾਂ 50 ਕੁ ਸਾਲਾਂ ਦੀ ਉਮਰ ਦਾ ਜਾਪਦਾ ਸੀ।
ਜੈਕਮਾਉਂਟ ਨੇ ਮਹਾਰਾਜੇ ਦੇ ਸਤਿਕਾਰ ਵਿਚ ਕੁਝ ਸ਼ਬਦ ਕਹੋ। ਆਪਣੇ ਹੀ ਅੰਦਾਜ਼ ਨਾਲ ਝੁਕਿਆ। ਰਣਜੀਤ ਸਿੰਘ ਨੇ ਉਸ ਦੀ ਬੋਲਚਾਲ ਅਤੇ ਵਿਵਹਾਰ ਤੋਂ ਜਾਣ ਲਿਆ, ਉਹ ਅੰਗਰੇਜ ਨਹੀਂ ਹੈ। ਅੰਗਰੇਜਾ ਦੀਆਂ ਆਦਤਾਂ ਅਤੇ ਗੱਲ ਕਰਨ ਦੇ ਲਹਿਜੇ ਨੂੰ ਰਣਜੀਤ ਸਿੰਘ ਭਲੀ-ਭਾਂਤ ਜਾਣਦਾ ਸੀ।
ਪਹਿਲੀ ਮੁਲਾਕਾਤ ਵਿਚ ਹੀ ਜੈਕਮਾਊਂਟ ਨੇ ਫੜ੍ਹਾਂ ਮਾਰੀਆਂ, ਉਹ ਜੜ੍ਹੀ- ਬੂਟੀਆਂ ਬਾਰੇ, ਗ੍ਰਹਾਂ ਬਾਰੇ, ਤਾਰਿਆ ਬਾਰੇ, ਚੰਦਰਮਾ ਤੇ ਸੂਰਜ ਬਾਰੇ, ਧਰਤੀ ਬਾਰੇ ਸਭ ਗਿਆਨ ਰੱਖਦਾ ਹੈ। ਰਣਜੀਤ ਸਿੰਘ ਨੇ ਖੁਸ਼ ਹੁੰਦਿਆਂ-ਵਾਹ ਵਾਹ। ਤੂੰ ਤਾਂ ਅਫ਼ਲਾਤੂਨ ਏ।
ਰਲਾਂ ਰਲਾ ਵਿਚ ਹੀ ਰਣਜੀਤ ਸਿੰਘ ਨੂੰ ਪਤਾ ਲੱਗਿਆ, ਇਹ ਫਰਾਂਸੀਸੀ ਕੁਝ ਰਸੀਆ ਵੀ ਹੈ। ਮੌਜ-ਮੇਲਾ ਵੀ ਕਰਦਾ ਹੈ। ਰਣਜੀਤ ਸਿੰਘ ਨੇ ਉਸ ਦੇ ਮਨੋਰੰਜਨ ਲਈ ਵਿਸ਼ੇਸ਼ ਤੌਰ ਤੇ ਨਾਚ ਗਾਣੇ ਦਾ ਪ੍ਰਬੰਧ ਕੀਤਾ। ਅੰਮ੍ਰਿਤਸਰ ਤੋਂ ਨਾਚੀਆਂ ਬੁਲਵਾਈਆਂ ਗਈਆਂ। ਸ਼ਰਾਬ ਦੇ ਦੋਰ ਚੱਲੇ। ਉਹਨਾਂ ਨਾਚੀਆਂ ਵਿਚ ਇਕ ਨਾਚੀ ਦੀਆਂ ਅਦਾਵਾਂ ਨੇ ਰਣਜੀਤ ਸਿੰਘ ਉੱਪਰ ਜਾਦੂ ਕਰ ਦਿੱਤਾ। ਉਸ ਦੀ ਅੱਖ ਨਾਚੀ ਦੇ ਜਿਸਮ ਦੀਆਂ ਗੁਲਾਈਆਂ 'ਤੇ ਅਟਕੀ ਰਹਿ ਗਈ। ਕਦੇ ਹਾਰ, ਕਦੇ ਮੋਹਰਾਂ, ਕਦੇ ਸਿੱਕੇ, ਉਸ ਉੱਪਰ ਵਾਰਨ ਦੇ ਬਹਾਨੇ ਮਹਾਰਾਜਾ ਉਸ ਨੂੰ ਆਪਣੇ ਕੋਲ ਇਸਾਰੇ ਨਾਲ ਸੱਚ ਲੈਂਦਾ।
ਇਕ ਦਿਲਕਸ਼ ਅਦਾ 'ਤੇ ਸੋਨੇ ਦੀਆਂ ਮੋਹਰਾਂ ਵਾਰਦਿਆਂ ਮਹਾਰਾਜੇ ਨੇ ਪੁੱਛਿਆ-
-ਬਾਂਦੀ ਦਾ ਨਾਮ ਗੁਲ ਬੇਗਮ।' ਆਖ ਕੇ ਨਾਚੀ ਜ਼ਰਾ ਕੁ ਮੁਸਕਰਾਈ।
-ਵਾਹ। ਜੈਸਾ ਨਾਮ, ਤੈਸਾ ਬਦਨ। ਤੂੰ ਸਚਮੁੱਚ ਖਿੜਿਆ ਗੁਲਾਬ ਏ । ਰਣਜੀਤ ਸਿੰਘ ਜਿਵੇਂ ਉਸ ਦੇ ਹੁਸਨ 'ਤੇ ਲੱਟੂ ਹੋ ਗਿਆ।
ਜੈਕਮਾਉਂਟ ਮਸਤੀ ਵਿਚ ਮਹਾਰਾਜੇ ਦੀਆਂ ਤਾਰੀਫ਼ਾਂ ਕਰਨ ਲੱਗਾ। ਅਜੇਹੇ ਮਨੋਰੰਜਨ ਲਈ ਉਸ ਦਾ ਸ਼ੁਕਰੀਆ ਅਦਾ ਕਰਨ ਲੱਗਾ।..
ਰਣਜੀਤ ਸਿੰਘ ਨੇ ਮਨ ਵਿਚ ਹੀ ਕਿਹਾ, ਅਜੇ ਤੂੰ ਮਹਾਰਾਜੇ ਦਾ ਵੇਖਿਆ ਹੀ ਕੀ
...
ਅੰਗਰੇਜ਼ਾਂ ਨੇ ਜੈਕਮਾਊਂਟ ਨੂੰ ਜਿਹੜੀ ਪੱਟੀ ਪੜ੍ਹਾਈ ਸੀ, ਕੁਝ ਹੀ ਦਿਨਾਂ 'ਚ ਖਾਲਸਾ ਰਾਜ ਬਾਰੇ, ਮਹਾਰਾਜਾ ਰਣਜੀਤ ਸਿੰਘ ਬਾਰੇ, ਉਸ ਦੇ ਵਿਚਾਰ ਹੀ ਬਦਲ ਗਏ। ਅੰਗਰੇਜ਼ਾਂ ਨੇ ਕਿਹਾ ਸੀ, ਉਹ ਬੜਾ ਸ਼ਾਤਰ ਹੈ, ਚਲਾਕ ਲੂੰਬੜ ਹੈ। ਇਹ ਮਹਾਰਾਜਾ ਤਾਂ ਦਿਲਚਸਪ ਹੀ ਬੜਾ ਹੈ। ਲਾਹੌਰ ਉਸ ਨੂੰ ਚੰਗਾ ਚੰਗਾ ਲੱਗਣ ਲੱਗਾ। ਉਸ ਨੇ ਆਪਣੀ ਡਾਇਰੀ ਵਿਚ ਲਿਖਿਆ
'ਰਣਜੀਤ ਸਿੰਘ ਨਾਲ ਗੱਲਬਾਤ ਕਰਨਾ, ਭਾਵ ਸੈਕਟ ਸਹੇੜਨ ਵਾਂਗ ਹੈ। ਪਰ ਉਹ ਕਮਾਲ ਦਾ ਭਾਰਤੀ ਹੈ। ਹਰ ਗੱਲ ਜਾਨਣੀ ਚਾਹੁੰਦਾ ਹੈ। ਉਹ ਹੈਰਾਨ ਕਰਨ ਵਾਲੇ ਸੁਆਲ ਪੁੱਛਦਾ ਹੈ। ਅੰਗਰੇਜ਼ਾਂ ਬਾਰੇ, ਨਪੋਲੀਅਨ ਬਾਰੇ, ਰੂਸ ਬਾਰੇ, ਯੂਰਪ ਬਾਰੇ, ਇਸ ਸੰਸਾਰ ਬਾਰੇ, ਅਗਲੀ ਦੁਨੀਆ ਬਾਰੇ, ਸਵਰਗ ਬਾਰੇ, ਨਰਕ ਬਾਰੇ, ਰੱਬ ਬਾਰੇ, ਸੈਤਾਨ ਬਾਰੇ।.. ਓ ਗੈਡ, ਅਜੇਹੇ ਬੰਦੇ ਕੋਲ ਇਕ ਘੜੀ ਵੀ ਠਹਿਰਨਾ ਔਖਾ ।
ਫਿਰ ਵੀ ਜੈਕਮਾਊਂਟ ਸੱਤ ਮਹੀਨੇ ਰਣਜੀਤ ਸਿੰਘ ਦਾ ਮਹਿਮਾਨ ਬਣ ਕੇ ਰਿਹਾ। ਜਦ ਇਕੱਲਾ ਹੁੰਦਾ, ਉਸ ਦੇ ਮਨ ਵਿਚ ਈਰਖਾ ਜਾਗਦੀ। ਉਹ ਹੋਰਾਨ ਹੁੰਦਾ ਏਨਾ ਬਦਸ਼ਕਲ ਹੋਣ ਦੇ ਬਾਵਜੂਦ, ਉਸ ਕੋਲ ਸੁੰਦਰ ਕਸ਼ਮੀਰਨਾ ਦੀ ਭੀੜ ਕਿਉਂ ਹੈ ? ਉਸ ਨੇ ਨੱਚਣ ਵਾਲੀਆਂ ਦੀ ਸੈਨਿਕ-ਟੁਕੜੀ ਕਿਉਂ ਬਣਾਈ ਹੈ ? ਏਨੀਆਂ ਰੰਗਰਲੀਆਂ, ਮਸਤੀਆਂ ਦੇ ਬਾਵਜੂਦ, ਏਨਾ ਸ਼ਕਤੀਸ਼ਾਲੀ ਰਾਜਾ ਕਿਵੇਂ ਬਣਿਆ ਹੋਇਆ ਹੈ ? ਉਹ ਏਨਾ ਸ਼ੱਕੀ ਤੇ ਵਹਿਮੀ ਕਿਉਂ ਹੈ ? ਜ਼ਰਾ ਕੁ ਬੀਮਾਰ ਹੁੰਦਾ ਹੈ, ਤੁਰੰਤ ਗੁਰੂ ਦੇ ਦਰਬਾਰ ਅੰਮ੍ਰਿਤਸਰ ਕਿਉਂ ਜਾਂਦਾ ਹੈ ? ਭਾਰੀ ਭੇਟਾਵਾਂ ਕਿਉਂ ਚੜ੍ਹਾਉਂਦਾ ਹੈ ? ਮੁਸਲਮਾਨਾਂ ਦੀਆਂ ਦਰਗਾਹਾਂ ਉੱਪਰ ਸਿੱਜਦਾ ਕਰਦਾ ਹੈ। ਹਿੰਦੂਆਂ ਦੇ ਮੰਦਰਾਂ 'ਚ ਪੂਜਾ ਕਰਦਾ ਹੈ। ਇਸ ਪਿੱਛੇ ਕੀ ਰਾਜ ਹੈ ?.. ਜੈਕਮਾਊਂਟ ਸੋਚਦਾ ਰਹਿੰਦਾ, ਪਰ ਉਸ ਨੇ ਕਦੇ ਵੀ ਆਪਣੇ ਮਨ ਦੇ ਭਾਵ ਜ਼ਾਹਰ ਨਾ ਹੋਣ ਦਿੱਤੇ।
ਜਦ ਵਾਪਸ ਪਰਤਣ ਲਈ ਉਸ ਨੇ ਰਣਜੀਤ ਸਿੰਘ ਤੋਂ ਆਗਿਆ ਲਈ, ਸੇਹਿਤ ਪੱਖੋਂ ਉਹ ਠੀਕ ਨਹੀਂ ਸੀ।"
ਜੇਕਮਾਉਂਟ ਚਲਿਆ ਗਿਆ। ਰਣਜੀਤ ਸਿੰਘ ਨੂੰ ਗਲ ਬੇਗਮ ਦੀ ਯਾਦ ਆ ਗਈ। ਅੰਦਰ ਇਕ ਲਹਿਰ ਉੱਠੀ, ਗੁਲ ਬੇਗਮ ਦਾ ਨਾਚ ਵਿਰ ਦੇਖਿਆ ਜਾਏ। ਇਸ ਲਈ ਉਹ ਲਾਹੌਰ ਨਹੀਂ ਆਏਗੀ, ਮੈਂ ਅੰਮ੍ਰਿਤਸਰ ਜਾਵਾਂਗਾ। ਮਨ ਵਿਚ ਇਹ ਵਿਚਾਰ ਆਇਆ ਹੀ ਸੀ, ਡਾ. ਜੋਗੀਆ ਹਰਲਾਂ ਜਿਸ ਨੂੰ ਪੰਜਾਬੀ 'ਯਕੀ ਡੂਡਲ' ਆਖਦੇ ਸਨ ਤੇ ਰਣਜੀਤ ਸਿੰਘ ਨੇ ਉਸ ਨੂੰ ਖਾਲਸਾ ਰਾਜ ਵਿਚੋਂ ਬਾਹਰ ਕੱਢ ਦਿੱਤਾ ਸੀ, ਬਾਰੇ ਜਾਸੂਸਾਂ ਨੇ ਦੱਸਿਆ: 'ਯਕੀ ਡੁਡਲ, ਅਵਗਾਨੀਆਂ ਨਾਲ ਮਿਲ ਕੇ, ਲਾਹੌਰ ਦਰਬਾਰ ਵਿਰੁੱਧ ਸਾਜ਼ਸ਼ਾਂ ਕਰਨ ਲੱਗਾ ਹੋਇਆ ਏ।
ਇਸ ਸਮੇਂ ਛਕੀਰ ਅਜੀਜਉਦਦੀਨ ਦਰਬਾਰ ਵਿਚ ਸੀ। ਉਸ ਨੇ ਕਿਹਾ 'ਸਰਕਾਰ, ਉਸ ਬਾਰੇ ਪੁਖ਼ਤਾ ਸਬੂਤ ਨੇ, ਉਹ ਅੰਗਰੇਜ਼ੀ ਸਰਕਾਰ ਦਾ ਗੁਪਤ ਜਾਸੂਸ ਏ, ਪਹਿਲਾਂ ਵੀ ਕਾਬਲ ਵਿਚ ਅੰਗਰੇਜ਼ਾਂ ਲਈ ਜਾਸੂਸੀ ਕਰਦਾ ਰਿਹਾ ਏ।
ਰਣਜੀਤ ਸਿੰਘ ਨੇ ਇਹਨਾਂ ਗੱਲਾਂ ਵੱਲ ਕੋਈ ਖ਼ਾਸ ਧਿਆਨ ਨਾ ਦਿੱਤਾ। ਇਸ ਵੇਲੇ ਉਸ ਦੇ ਦਿਲ-ਦਿਮਾਗ ਉੱਪਰ ਨੱਚਣ ਵਾਲੀ ਗੁਲ ਬੇਗਮ ਛਾਈ ਹੋਈ ਸੀ। ਉਹ ਹਰ ਕਿਸੇ ਦੀ ਸਲਾਹ ਨੂੰ ਨਕਾਰ ਕੇ, ਪੂਰੇ ਤਾਮ-ਰਾਮ ਨਾਲ ਅੰਮ੍ਰਿਤਸਰ ਨੂੰ
ਰਵਾਨਾ ਹੋ ਗਿਆ। ਆਪਣੀ ਰਹਾਇਸ਼ 'ਤੇ ਪੁੱਜਦਿਆਂ ਹੀ ਗੁਲ ਬੇਗਮ ਨੂੰ ਹੁਕਮ ਭੇਜਿਆ ਗਿਆ-'ਮਹਾਰਾਜਾ ਉਸ ਦਾ ਨਾਚ ਅਤੇ ਠੁਮਰੀ ਸੁਣਨ ਲਈ ਪਧਾਰ ਰਹੇ ਹਨ।
ਸਜਿੰਦੇ ਫੋਰਨ ਆਪਣੇ ਪਹਿਰਾਵੇ ਨੂੰ, ਟੋਪੀਆਂ ਨੂੰ ਧੋਣ ਸੰਵਾਰਨ ਲੱਗੇ। ਸਾਜ ਲਿਸਕਾਏ ਜਾਣ ਲੱਗੇ। ਢਿੱਲੀਆਂ ਤਾਰਾਂ ਦੀ ਪਰਖ ਕੀਤੀ ਗਈ। ਮਹਾਰਾਜੇ ਦੀ ਉਤਸੁਕਤਾ ਦੇਖਣ ਵਾਲੀ ਸੀ। ਉਹ ਨਿਰਧਾਰਤ ਸਮੇਂ ਤੋਂ ਕੁਝ ਪਹਿਲਾਂ ਹੀ ਪਹੁੰਚ ਗਿਆ। ਸਵਾਗਤ ਕਰਨ ਵਾਲੇ ਹੱਥਾਂ-ਪੈਰਾਂ 'ਚ ਆ ਗਏ। ਮਹਿਕਲ ਦਾ ਰੰਗ ਹੀ ਨਿਰਾਲਾ ਸੀ।
ਕੁਝ ਦੇਰ ਬਾਅਦ ਗੁਲ ਬੇਗਮ ਪੁਰੀ ਸਜ ਧੱਜ ਨਾਲ ਮਹਿਫ਼ਲ 'ਚ ਸ਼ਾਮਲ ਹੋਈ। ਸਜਿਦਿਆਂ ਨੇ ਸੁਰ ਛੇੜ ਲਏ।
ਰਣਜੀਤ ਸਿੰਘ ਦੀ ਉਮਰ ਇਸ ਵੇਲੇ 50 ਸਾਲਾਂ ਤੋਂ ਉੱਪਰ ਸੀ। ਵਧੇਰੇ ਸ਼ਰਾਬ ਪੀਣ ਕਾਰਨ ਤੇ ਨਿਯਮਬੰਧ ਨਾ ਖਾਣ ਦੀ ਵਜਾਹ ਨਾਲ ਉਹ ਆਪਣੀ ਉਮਰ ਤੋਂ ਕਾਫ਼ੀ ਵਡੇਰਾ ਜਾਪਦਾ ਸੀ। ਦਾੜੀ ਲਗਭਗ ਸਫੈਦ ਹੋ ਗਈ ਸੀ। ਚਿਹਰ ਉੱਪਰ ਮਾਤਾ ਦੇ ਦਾਗ਼ ਹੋਰ ਡੂੰਘੇ ਹੋ ਗਏ ਸਨ। ਪਰ ਖੂਬਸੂਰਤ ਮਹਿਫਲਾਂ ਦਾ ਆਨੰਦ ਮਾਨਣ ਲਈ ਉਸ ਦੀ ਚਾਹਤ ਵਿਚ ਕੋਈ ਖਾਸ ਫਰਕ ਨਹੀਂ ਸੀ ਆਇਆ।
ਗੁਲ ਬੇਗਮ ਨੇ ਆਉਂਦਿਆਂ ਹੀ ਪੂਰਾ ਅੱਧਾ ਝੁਕਦਿਆ ਕਿਹਾ, 'ਬਾਂਦੀ ਸਲਾਮ ਕਰਦੀ ਹੈ ਜਹਾਂ ਪਨਾਹ। ਰਣਜੀਤ ਸਿੰਘ ਦੀ ਅੱਖ ਝਮਕਣਾਂ ਭੁੱਲ ਗਈ। ਗੁਲ ਬੇਗਮ ਦੇ ਖੂਬਸੂਰਤ ਜਿਸਮ ਨੇ ਰਣਜੀਤ ਸਿੰਘ ਦੇ ਹੋਸ਼ ਗੁੰਮ ਕਰ ਦਿੱਤੇ। ਉਸ ਨੂੰ ਜਾਪਿਆ ਸੰਸਾਰ ਦਾ ਸਾਰਾ ਹੁਸਨ ਅੱਲਾਹ ਨੇ ਗੁਲ ਬੇਗਮ ਦੇ ਦਾਮਨ ਵਿਚ ਭਰ ਦਿੱਤਾ ਹੈ। ਉਹ ਕਦੇ ਉਸ ਦੀਆਂ ਅੱਖਾਂ ਵੱਲ ਕਦੇ ਗੁਲਾਬ ਦੀਆਂ ਪੱਤੀਆਂ ਵਰਗੇ ਬੁੱਲ੍ਹਾ ਵੱਲ, ਕਦੇ ਵਲ ਖਾਂਦੀ ਕਮਰ ਵੱਲ, ਕਦੇ ਉਸ ਦੀਆਂ ਅਦਾਵਾਂ ਵੱਲ ਉਹ ਕਿਹੜੇ ਕਿਹੜੇ ਅੱਗ ਵੱਲ ਵੇਖੋ। ਇਕ ਥਾਂ ਨਜ਼ਰ ਠਹਿਰਦੀ ਹੀ ਨਹੀਂ ਸੀ । ਰਣਜੀਤ ਸਿੰਘ ਨੂੰ ਜਾਪਿਆ.. ਉਸ ਦੇ ਸਾਹਮਣੇ ਜਿਵੇਂ ਅੱਗ ਨੱਚ ਰਹੀ ਹੋਵੇ। ਮਨ ਅੰਦਰ ਅਜੇਹੀ ਹਲਚਲ ਤਾਂ ਮੇਰਾ ਨੂੰ ਵੇਖ ਕੇ ਵੀ ਨਹੀਂ ਸੀ ਹੋਈ। ਕੀ ਹੋ ਗੁਲ ਬੇਗਮ ਵਿਚ ?...
ਨਾਚ ਖ਼ਤਮ ਹੋਇਆ। ਸਜਿੰਦਿਆਂ ਦੇ ਹੱਥ ਰੁਕ ਗਏ। ਰਣਜੀਤ ਸਿੰਘ ਦੇ ਐਲਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ, 'ਮੇਂ ਗੁਲ ਬੇਗਮ ਨਾਲ ਸ਼ਾਦੀ ਕਰਾਂਗਾ, ਇਸ ਨੂੰ ਆਪਣੀ ਰਾਣੀ ਦਾ ਰੁਤਬਾ ਦਿਆਂਗਾ। ਅੱਜ ਤੋਂ ਹੀ ਗੁਲ ਬੇਗਮ ਨਾਲ ਰਾਣੀਆਂ ਵਾਂਗ ਵਰਤਾਓ ਕੀਤਾ ਜਾਵੇ।
ਸੁਣਦਿਆਂ ਹੀ ਗੁਲ ਬੇਗਮ ਸੁੰਨ ਹੋ ਗਈ। ਮਾਮੂਲੀ ਜਿਹੀ ਖੁਸ਼ੀ... ਮੈਂ ਰਾਣੀ ਬਣਾਂਗੀ। ਦੁੱਖ ਵਧੇਰੇ ਇਕ ਅੱਖ ਵਾਲਾ, ਮਾਤਾ ਦੇ ਦਾਗਾਂ ਨਾਲ ਭਰੇ ਚਿਹਰੇ ਵਾਲਾ, ਸਫੈਦ ਹੋ ਰਹੀ ਦਾੜ੍ਹੀ ਵਾਲਾ ਬੁੱਢਾ ਬਾਦਸ਼ਾਹ ਦੇਖਣ ਨੂੰ ਠੰਡਾ ਜਿਹਾ ਤੇ ਮੈਂ ਸਿਖਰ ਦੁਪਿਹਰ ਦੇ ਸੂਰਜ ਵਾਂਗ ਭਖਦੀ। ਕੀ ਸੁੱਖ ਦੇਵੇਗਾ ਇਹ ਮੈਨੂੰ ?.
ਪਤਾ ਲੱਗਦਿਆਂ ਹੀ, ਕੁਝ ਸਿੰਘਾਂ ਨੇ ਰਣਜੀਤ ਸਿੰਘ ਦੇ ਇਸ ਫੈਸਲੇ ਦਾ ਵਿਰੋਧ ਕੀਤਾ। ਰਣਜੀਤ ਸਿੰਘ ਅਰਦਾਸ ਕਰਨ ਅਤੇ ਸਿਰ ਝੁਕਾਉਣ ਲਈ ਹਰਿਮੰਦਰ ਸਾਹਬ ਗਿਆ। ਇਕ ਹਜ਼ਾਰ ਸੋਨੇ ਦੀਆਂ ਮੋਹਰਾਂ ਦਾ ਚੜਾਵਾ ਦਿੱਤਾ। ਕਰਨ ਵਾਲੀਆਂ ਕੁੱਲਾਂ ਬਖ਼ਸ਼ ਦੇਣ ਲਈ ਅਰਜੋਈ ਕੀਤੀ। ਫਿਰ ਆ ਕੇ ਵਿਆਹ ਦੀਆਂ ਰਸਮਾਂ ਵਿਚ ਰੁੱਝ ਗਿਆ।
ਉਚੇਚਾ ਮੰਡਪ ਤਿਆਰ ਕੀਤਾ ਗਿਆ। ਰਣਜੀਤ ਸਿੰਘ ਨੇ ਕੇਸਰੀ ਰੰਗ ਦੇ ਕੱਪੜੇ ਪਹਿਨੇ। ਬਾਜੂਆਂ ਵਿਚ ਸੋਨੇ ਦੇ ਕੜੇ। ਗਲੇ ਵਿਚ ਮਾਲਾਵਾ ਪਹਿਨੀਆਂ। ਗੁਲ ਬੇਗਮ ਨੂੰ ਪੀਲੇ ਰੰਗ ਦੇ ਲਹਿੰਗੇ ਵਿਚ ਸਜਾਇਆ ਗਿਆ। ਹੱਥਾਂ ਨੂੰ ਮਹਿੰਦੀ, ਪੈਚਾਂ ਨੂੰ ਮਹਿੰਦੀ। ਬੁੱਲ੍ਹਾ ਉੱਪਰ ਦੰਦਾਸਾ। ਰਣਜੀਤ ਸਿੰਘ ਵਲੋਂ ਭੇਟ ਕੀਤੀ, ਹੀਰੇ ਮੋਤੀਆਂ ਦੀਆਂ ਲੜੀਆਂ ਨਾਲ ਢਕਿਆ ਹੋਇਆ ਪੂਰਾ ਜਿਸਮ। ਨੱਕ 'ਚ ਸੋਨੇ ਦੀ ਦੁਪਿਹਰ ਤੋਂ ਬਾਅਦ ਗੋਲੀ ਵਿਦਾ ਹੋਈ। ਲਾੜੀ ਰੱਖ ਵਿਚ ਸਵਾਰ ਤੇ ਲਾੜਾ ਘੋੜੇ ਉੱਪਰ। ਅੱਗੇ ਪਿੱਛੇ ਅੰਗ ਰੱਖਿਅਕ ਤੇ ਫੌਜ-ਏ-ਖ਼ਾਸ ਦੀ ਇਕ ਪਲਟਣ। ਲਾਹੌਰ ਪੁੱਜਦਿਆਂ ਹੀ ਨਵੀਂ ਦੁਲਹਨ ਨੂੰ 'ਸਲਾਮੀ-ਇ-ਬਲਕ'' ਦਿੱਤੀ ਗਈ ਤੇ ਕਿਲ੍ਹੇ ਅੰਦਰ ਪ੍ਰਵੇਸ਼ ਕਰਨ ਵੇਲੇ 'ਸਲਾਮੀ-ਇ-ਰੁੱਥਰ" ਨਾਲ ਗੁਲ ਬੇਗਮ ਦਾ ਸਵਾਗਤ ਕੀਤਾ ਗਿਆ।
ਰਾਣੀਵਾਸ ਵਿਚ ਕੁਝ ਰਾਣੀਆਂ ਦੇ ਚਿਹਰੇ ਉਦਾਸੇ ਗਏ। ਕੁਝ ਗੁਲ ਬੇਰਾਮ ਅਤੇ ਮਹਾਰਾਜੇ ਦੀ ਉਮਰ ਦਾ ਫਰਕ ਵੇਖ ਕੇ ਵਿਅੰਗ ਨਾਲ ਹੱਸੀਆਂ। ਕੁਝ ਉੱਪਰ ਤੇਰਾ ਵੀ ਅਸਰ ਨਾ ਹੋਇਆ। ਇਕ ਨੇ ਤਾਂ ਦੂਸਰੀ ਨੂੰ ਕਿਹਾ ਵੀ, 'ਸਾਡਾ ਜਾਣਦਾ ਏ ਠੱਗਾ । ਉਸ ਨੇ ਆਪਣਾ ਅੰਗੂਠਾ ਦਿਖਾਇਆ, ਫਿਰ ਕਿਹਾ-'ਸਾਡੇ ਵੱਲੋਂ ਤਾਂ ਭਾਵੇਂ ਦਸ ਹੋਰ ਲੈ ਆਏ ਮਹਾਰਾਜਾ। ਬਥੇਰੇ ਨੌਕਰ-ਚਾਕਰ ਹੈਗੇ ਨੇ ਜੀ ਪਰਚਾਉਣ ਨੂੰ।
ਰਣਜੀਤ ਸਿੰਘ ਨੂੰ ਕਿਸੇ ਦੀ ਪਰਵਾਹ ਨਹੀਂ ਸੀ। ਉਸ ਨੇ ਗੁਲ ਬੇਗਮ ਦੇ ਹਰਮ ਵਿਚ ਆਉਂਦਿਆਂ ਹੀ, ਪਿਘਲੇ ਜਜਬਾਤਾਂ ਵਿਚ ਉਸ ਦਾ ਨਾਮ ਗੁਲ ਬਹਾਰ ਬੇਗਮ ਪਰ ਦਿੱਤਾ।
ਵਕੀਰ ਭਰਾ ਮਹਾਰਾਜੇ ਦੀ ਨਿੱਜੀ ਜ਼ਿੰਦਗੀ ਵਿਚ ਬਿਲਕੁਲ ਦਖਲ ਨਹੀਂ ਸਨ ਦਿੰਦੇ। ਨਾ ਹੀ ਕਿੰਤੂ ਪ੍ਰੰਤੂ ਕਰਦੇ ਸਨ । ਪਰ ਦਰਬਾਰੀ ਕੰਮਾਂ ਵਿਚ, ਰਣਜੀਤ ਸਿੰਘ ਨੂੰ ਜਾਣੂ ਕਰਵਾਈ ਰੱਖਣਾ ਆਪਣਾ ਵਰਜ਼ ਸਮਝਦੇ ਸਨ। ਇਸ ਵਾਰ ਜਦ ਰਣਜੀਤ ਸਿੰਘ ਦਰਬਾਰ ਵਿਚ ਆਇਆ ਵਕੀਰ ਅਜੀਉਦਦੀਨ ਨੇ ਦੱਸਿਆ-ਸਰਕਾਰ, ਇਕ ਵਿਦੇਸ਼ੀ ਆਪਣੇ ਆਪ ਨੂੰ ਕਰਨਲ ਬੇਲਾਸਿਸ ਆਖਦਾ ਹੈ। ਬਹੁਤ ਦਿਨਾਂ ਤੋਂ ਹਜੂਰ ਨਾਲ ਮੁਲਾਕਾਤ ਕਰਨ ਲਈ ਬੈਠਾ ਹੈ। ਫੌਜ ਵਿਚ ਨੌਕਰੀ ਦੀ ਖਵਾਹਿਸ਼ ਰੱਖਦਾ ਹੈ!
ਰਣਜੀਤ ਸਿੰਘ ਨੇ ਕੁਝ ਸੋਚਦਿਆਂ ਹੁਕਮ ਦਿੱਤਾ। --ਵਿਦੇਸ਼ੀ ਨੂੰ ਕੱਲ੍ਹ ਦਰਬਾਰ ਵਿਚ ਪੇਸ਼ ਕਰਨਾ।'