ਪਿਛਲੇ ਦੇ ਸਾਲਾਂ ਤੋਂ ਅੰਗਰੇਜ਼ਾਂ ਨੇ ਸੈਲਾਨੀਆ ਦੇ ਭੇਸ ਵਿਚ ਪੂਰੇ ਸਿੰਧ ਦੇ ਇਲਾਕੇ ਦਾ ਅਤੇ ਦਰਿਆ ਦਾ ਸਰਵੇਖਣ ਕਰ ਲਿਆ ਹੋਇਆ ਸੀ। ਪਹਿਲਾਂ ਲੇਫਟੀਨੈਂਟ ਅਲੈਗਜੈਂਡਰ ਬਰਨਚ ਸੈਲਾਨੀ ਬਣ ਕੇ ਘੁੰਮਿਆ ਤੇ ਫਿਰ ਫਰਾਂਸੀਸੀ ਜੈਕਮਾਉਣ ਯਾਤਰੀ ਬਣ ਕੇ ਆਇਆ। ਸਿੰਧ ਦਰਿਆ ਵਿਚ ਪਾਣੀ ਦੀ ਗਹਿਰਾਈ, ਧਾਰਾ ਦੀ ਦਿਸ਼ਾ, ਚੌੜਾਈ ਅਤੇ ਵਹਾ ਦੀ ਗਤੀ। ਭਾ ਦੁਆਰਾ ਚੱਲਣ ਵਾਲੇ ਸਮੁੰਦਰੀ ਜਹਾਜਾ ਲਈ ਉਪਸਬਧ ਸਹੂਲਤਾਂ ਦਰਿਆ ਦੇ ਕਿਨਾਰਿਆਂ ਤੋਂ ਜਹਾਜਾ ਲਈ ਬਾਲਣ ਦੀ ਪੂਰਤੀ। ਸਰਹੱਦਾਂ ਦੇ ਨਾਲ ਲਗਦੇ ਇਲਾਕਿਆ ਉੱਪਰ ਕਾਬਜ ਹਾਕਮਾਂ ਦਾ ਵਤੀਰਾ ਤੇ ਆਮ ਲੋਕਾਂ ਦਾ ਰਹਿਣ ਸਹਿਣ ਆਦਿ ਦੀ ਤਮਾਮ ਜਾਣਕਾਰੀ ਬਰਤਾਨੀਆ ਹਕੂਮਤ ਕੋਲ ਪੁੱਜ ਚੁੱਕੀ ਸੀ। ਤੇ ਹੁਣ ਬਰਨਜ਼ ਦੀ ਟੋਲੀ ਅਗਲਾ ਕਦਮ ਪੁੱਟਣ ਦੇ ਮੰਤਵ ਨਾਲ, ਪੰਜਾਬ ਦੇ ਮਹਾਰਾਜੇ ਲਈ ਕੀਮਤੀ ਤੋਹਵੇ ਲੈ ਕੇ ਪੁੱਜ ਗਈ ਸੀ।
ਅੰਗਰੇਜ਼ਾਂ ਨੂੰ ਜਾਣਕਾਰੀ ਸੀ, ਰਣਜੀਤ ਸਿੰਘ ਦੀ ਅੱਖ ਸਿੰਧ ਦੇ ਇਲਾਕੇ ਉੱਪਰ ਹੈ। ਅੰਗਰੇਜ਼ੀ ਸਰਕਾਰ ਦੀ ਨੀਤੀ ਵੀ ਸਿੰਧ ਉੱਪਰ ਕਾਬਜ ਹੋਣ ਦੀ ਸੀ। ਜਦ ਸੈਲਾਨੀਆਂ ਦੇ ਭੇਸ ਵਿਚ ਜਾਸੂਸ ਸਿੰਧ ਦੇ ਇਲਾਕੇ ਵਿਚ ਘੁੰਮ ਰਹੇ ਸਨ। ਸਿੰਧ ਦੇ ਅਮੀਰਾਂ ਨੇ ਸਖ਼ਤ ਇਤਰਾਜ ਕੀਤਾ ਸੀ ਤੇ ਉਹਨਾਂ ਦੇ ਇਲਾਕੇ ਵਿਚੋਂ ਤੁਰੰਤ ਨਿਕਲ ਜਾਣ ਲਈ ਕਿਹਾ ਸੀ। ਬਰਨਜ਼ ਨੇ ਬਹਾਨੇ ਘੜਦਿਆਂ ਕਿਹਾ ਸੀ. 'ਇੰਗਲੈਂਡ ਦੇ ਬਾਦਸ਼ਾਹ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੰਜ ਘੋੜੇ ਅਤੇ ਇਕ ਬੱਘੀ ਤੋਰਦੇ ਵਜੋਂ ਭੇਜਦੇ ਹਨ। ਅਸੀਂ ਇਹ ਤੇਹਵੇ ਸਿੰਧ ਦਰਿਆ ਰਾਹੀਂ ਲੈ ਆਉਣ ਦੀ ਸੰਭਾਵਨਾ ਖੋਜ ਰਹੇ ਹਾਂ।
ਜਦ ਇਹ ਖ਼ਬਰਾਂ ਸੂਹੀਆਂ ਰਾਹੀਂ ਰਣਜੀਤ ਸਿੰਘ ਤੱਕ ਪੁੱਜੀਆਂ ਸਨ ਤਾਂ ਉਸ ਨੇ ਵਿਗਿਆਨੀ ਅਤੇ ਤਕਨੀਕੀ ਰੁਚੀ ਦੇ ਸਖਸ਼ ਲਹਿਣਾ ਸਿੰਘ ਨਾਲ ਸਲਾਹ ਕੀਤੀ। ਫਕੀਰ ਅਜ਼ੀਜਉਦਦੀਨ ਪਾਸੋਂ ਵੀ ਰਾਇ ਮੰਗੀ ਸੀ।
-ਮਹਾਰਾਜ, ਇਹ ਫਿਰੰਗੀ ਜੇ ਪਦੇ ਕਹਿਣ ਉਹਨਾਂ ਦੀ ਨੀਯਤ ਕਦੇ ਵੀ ਸਾਵ ਨਹੀਂ ਰਹੀ। ਉਹ ਸਿੰਧ ਦੇ ਇਲਾਕੇ ਔਰ ਦਰਿਆ ਦੀ ਘੋਖ ਕਰ ਰਹੇ ਨੇ। ਇਸ ਵਿਚ ਉਹਨਾਂ ਦੇ ਸਿਆਸੀ ਅਤੇ ਵਪਾਰਕ ਹਿੱਤ ਨੇ। ਘੋੜੀ ਐਰ ਬੱਘੀ ਦੇ ਤਹਵੇ, ਇਸ ਲਈ ਵਰਤੇ ਜਾ ਰਹੇ ਨੇ ਤਾਂ ਕਿ ਸਿੰਧ ਦੇ ਅਮੀਰਾਂ ਨੂੰ ਕਈ ਸ਼ੱਕ ਨਾ ਪਵੇ। ਹਜੂਰ ਜਾਣਦੇ ਈ ਨੇ, ਉਹਨਾਂ ਦੀ ਹਰ ਕਾਰਵਾਈ ਪਿੱਛ ਮੱਕਾਰੀ ਹੁੰਦੀ ਦੇ। ਖ਼ਬਤ ਸੀ, ਉਹ ਚੇਤਰ ਦੇ ਮਹੀਨੇ ਤੇ ਹੀ ਦਰਿਆ ਦੇ ਉਲਟੇ ਰੁਖ ਬੇੜੀਆਂ ਦੇ ਕਾਫਲੇ ਨਾਲ ਚੱਲੇ ਹੋਏ ਸਨ। ਕਈ ਫਿਰੰਗੀ ਬਰਨਜ਼ ਉਹਨਾਂ ਦਾ ਮੁਖੀਆ ਏ ਤੇ ਸਾਰੀਆਂ ਦਰਿਆਈ ਸੰਭਾਵਨਾਵਾਂ ਦੀ ਦੇਹ ਲੈਣ ਵਾਲਾ ਇਕ 'ਲੋਕੀ' ਨਾਮ ਦਾ ਮਾਹਰ ਵੀ ਉਹਨਾਂ ਦੇ ਨਾਲ ਏ। ਜਾਹਰ ਹੈ, ਉਹਨਾਂ ਕੋਲ ਹਰ ਚੀਜ਼ ਦੀ ਪੜਤਾਲ ਲਈ ਮੰਤਰ ਵੀ ਹੋਣਗੇ। ਪਤਾ ਤਾਂ ਇਹ ਵੀ ਲੱਗਿਆ ਹੈ, ਮਹਾਰਾਜ, ਅੰਗਰੇਜ਼ੀ ਸਰਕਾਰ ਨੂੰ, ਲਾਹੌਣ ਦਰਬਾਰ ਦੇ ਸਿੰਧ ਬਾਰੇ ਮਨਸੂਬਿਆਂ ਦੀ ਸੂਚਨਾ ਮਿਲੀ ਹੋਈ ਏ। ਹੁਣ ਉਹ ਸਿੰਧ ਦੇ ਅਮੀਰਾਂ ਨੂੰ ਕਰਮਾਉਣ ਲੱਗੇ ਹੋਏ ਨੇ। ਸਿੰਧ ਦੇ ਅਮੀਰਾਂ ਵਿਚ ਵੀ ਫੁੱਟ ਪੈ ਗਈ ਏ ਜਾਂ ਇਹਨਾਂ ਫਿਰੰਗੀਆਂ ਨੇ. ਪਾ ਦਿੱਤੀ ਏ।... ਫਿਰੰਗੀ ਇਹਦਾ ਲਾਭ ਜ਼ਰੂਰ ਉਠਾਉਣਗੇ। ਹਰ ਜਗਾਹ ਉਹ ਏਹੀ ਨੀਤੀ ਵਰਤਦੇ ਨੇਂ। ਅਮੀਰਾਂ ਦਾ ਇਕ ਹਿੱਸਾ ਸੱਚ ਰਿਹਾ ਏ, ਜੇ ਅੰਗਰੇਜ਼ਾਂ ਨੇ ਇਕ ਵਾਰ ਸਿੰਧ ਵਿਚ ਪੈਰ ਟਿਕਾਣ ਦੀ ਜਗਾਹ ਬਣਾ ਲਈ ਤਾਂ ਉਹ ਵਧਦੇ ਵਧਦੇ ਪੂਰੇ ਸਿੱਧ ਨੂੰ ਗੁਲਾਮ ਬਣਾ ਲੈਣਗੇ। ਤਾਜੀ ਖ਼ਬਰ ਇਹ ਹੈ, ਮਹਾਰਾਜ, ਅਮੀਰਾ ਦੇ ਇਸ ਧੜੇ ਨੇ ਸ਼ਾਹ ਸੁਜਾਹ ਨੂੰ ਆਪਣਾ ਬਾਦਸ਼ਾਹ ਪ੍ਰਵਾਨ ਕਰ ਲਿਆ ਹੈ। ਹੁਣ ਸ਼ਾਹ ਬੁਜਾਹ ਮਦਦ ਲਈ ਲਾਹੌਰ ਦਰਬਾਰ ਵੱਲ ਆਸ ਲਾਈ ਬੈਠਾ ਹੈ। ਪਰ ਮਹਾਰਾਜ, ਵਿਰੋਗੀ ਸਰਕਾਰ ਕਦੇ ਵੀ ਨੀ ਚਾਹੇਗੀ, ਮਾਲਸਾ ਵੇਜ ਸ਼ਾਹ ਬੁਜਾਹ ਦੀ ਮਦਦ ਕਰੋ .... ਰਣਜੀਤ ਸਿੰਘ ਨੇ ਵਕੀਰ ਸਾਹਬ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ। ਅੰਗਰੇਜਾ ਦੀ ਲੁਕਵੀਂ ਨੀਯਤ ਬਾਰੇ ਕੋਈ ਭੁਲੇਖਾ ਨਾ ਰਿਹਾ। ਉਸ ਨੇ ਵਿਰੰਗੀ ਦੂਤਾਂ ਦੀਆ ਹਰਕਤਾਂ ਉੱਪਰ ਤਿੱਖੀ ਨਜ਼ਰ ਰੱਖਣ ਦਾ ਹੁਕਮ ਦਿੱਤਾ।
ਅਪ੍ਰੈਲ ਮਹੀਨਾ ਲੰਘ ਗਿਆ। ਮਈ ਦੇ ਮਹੀਨੇ ਗਰਮੀ ਪੈਣ ਲੱਗੀ। ਮਹਾਰਾਜਾ ਨੇ ਆਪਣਾ ਦਰਬਾਰ ਸ਼ਾਲਾਮਾਰ ਬਾਗ ਵਿਚ ਤਬਦੀਲ ਕਰ ਲਿਆ। ਜੂਨ ਮਹੀਨੇ ਦੇ ਪਹਿਲੇ ਹਫਤੇ ਅਲੈਗਜੈਬਰ ਬਰਨਜ਼ ਤੇ ਉਸ ਦੇ ਸਾਥੀ ਖਾਲਸਾ ਰਾਜ ਦੇ ਇਲਾਕੇ ਵਿਚ ਦਾਖਲ ਹੋ ਗਏ। ਸੂਹੀਆਂ ਬਾਹੀਂ ਇਹ ਖਬਰ ਵੰਡਨ ਦਰਬਾਰ ਵਿਚ ਪੁੱਜ ਗਈ। ਰਣਜੀਤ ਸਿੰਘ ਨੇ ਸਭ ਕੁਝ ਸਮਝਦੇ ਹੋਏ ਦਰਬਾਰ ਵੱਲ ਸਰਦਾਰ ਲਹਿਣਾ ਸਿੰਘ ਨੂੰ ਉਹਨਾਂ ਦਾ ਸਵਾਗਤ ਕਰਨ ਲਈ ਭੇਜਿਆ।
ਲਹਿਣਾ ਸਿੰਘ ਨੇ ਆਪਣਾ ਵਿਸ਼ੇਸ਼ ਦਰਬਾਰ ਲਗਾ ਕੇ, ਬਰਨਜ਼, ਲੋਕੀ, ਇਕ ਪਾਰਸੀ ਡਾਕਟਰ ਤੇ ਹੋਰ ਸਾਥੀਆਂ ਨੂੰ, ਮਹਾਰਾਜਾ ਵੱਲੋਂ 'ਖੁਸ਼ਆਮਦੀਦ ਕਹਿੰਦਿਆ, ਮਖ਼ਮਲ ਦੇ ਕੱਪੜੇ ਵਿਚ ਲਿਪਟਿਆ 'ਸਵਾਗਤੀ ਪੱਤਰ ਭੇਟ ਕੀਤਾ। ਫਿਰ ਤੋਪਾਂ ਦੀ ਸਲਾਮੀ ਦਿੱਤੀ। ਵਿਦੇਸ਼ੀਆਂ ਦੀਆਂ ਅੱਖਾਂ ਚੁੰਧਿਆਂ ਗਈਆਂ। ਨਾਲ ਹੀ ਲਹਿਣਾ ਸਿੰਘ ਨੇ ਖਰਚ ਲਈ ਉਹਨਾਂ ਨੂੰ 1400 ਨਾਨਕਸ਼ਾਹੀ ਸਿੱਕੇ ਭੇਟ ਕੀਤੇ।
ਬਰਨਜ਼ ਸਿੱਖਾਂ ਦੀ ਬਹਾਦਰੀ ਤੋਂ ਪਹਿਲਾਂ ਹੀ ਪ੍ਰਭਾਵਿਤ ਸੀ। ਲਹਿਣਾ ਸਿੰਘ ਦੀ ਸਿਆਣਪ, ਗਿਆਨ ਅਤੇ ਸਲੀਕੇ ਨੇ, ਸਿੱਖਾਂ ਬਾਰੇ ਉਸ ਦੀ ਸੋਚ ਹੀ ਬਦਲ ਦਿੱਤੀ। ਪਹਿਲਾਂ ਉਹ ਸੋਚਦਾ ਆਇਆ ਸੀ, ਸਿੱਖ ਕੇਚਲ ਹਲ ਵਾਹ ਸਕਦੇ ਹਨ ਜਾ ਲਭ ਸਕਦੇ ਹਨ। ਹੁਣ ਸਿੱਖਾਂ ਦੀ ਵਡਿਆਈ ਕਰਦਿਆਂ, ਬਨਰਜ ਨੇ ਲਹਿਣਾ ਸਿੰਘ ਨੂੰ ਦੱਸਿਆ-'ਜਦ ਮੈਂ ਵਹਿਣ ਦੇ ਉਲਟੇ-ਤਖ਼ ਦਰਿਆ ਸਿੰਧ ਵਿਚ ਸਾਂ, ਇਕ ਜਗਾਹ
ਆਰਾਮ ਕਰਨ ਲਈ ਅਸੀਂ ਰੁਕੇ। ਬੇੜੀਆਂ ਨੂੰ ਖਿੱਚ ਕੇ ਕੰਢਿਆਂ ਵੱਲ ਲੈ ਆਂਦਾ, ਅਜੇ
ਅਸੀਂ ਸਾਰੇ ਖੇੜੀਆਂ ਵਿਚ ਉੱਤਰੇ ਨਹੀਂ ਸਾਂ, ਲਾਗੇ ਹੀ ਸੰਘਣੀਆਂ ਝਾੜੀਆਂ ਵਿਚੋਂ,
ਇਕ ਬਘਿਆੜ ਨੇ ਸਾਡੇ ਮਜਦੂਰਾਂ ਉੱਪਰ ਹਮਲਾ ਕਰ ਦਿੱਤਾ। ਮਜ਼ਦੂਰ 10 ਫੁੱਟ
ਲੰਮੇ ਤਾਕਤਵਰ ਬਾਘ ਨੂੰ ਵੇਖ ਕੇ ਘਬਰਾ ਗਏ। ਕੁਝ ਘੋੜ ਸਵਾਰ ਕਰਦੇ ਦੇਖ ਗਏ।
ਪਰ ਮੈਂ ਦੰਗ ਰਹਿ ਗਿਆ, ਕੁਝ ਸਿੱਖਾਂ ਨੇ ਤਲਵਾਰਾਂ ਲੈ ਕੇ ਬਾਘ ਉੱਪਰ ਧਾਵਾ ਬੋਲ
ਦਿੱਤਾ। ਬਾਘ ਵੀ ਸਿੱਖਾਂ ਉੱਪਰ ਝਪਟਿਆ। ਸਿੱਖ ਜਖ਼ਮੀ ਤਾਂ ਹੋ ਗਏ, ਪਜ ਬਾਘ
ਉਹਨਾਂ ਨੇ ਮਾਰ ਲਿਆ। ਇਹ ਸਭ ਕੁਝ ਮੇਰੇ ਸਾਹਮਣੇ ਵਾਪਰਿਆ। ਮੈਂ ਸੱਚ ਆਖਦਾ
ਹਾਂ, ਅੱਖੀਂ ਵੇਖ ਕੇ ਵੀ ਮੈਨੂੰ ਯਕੀਨ ਨਹੀਂ ਆ ਰਿਹਾ, ਚਾਰ ਕੁ ਸਿੱਖਾਂ ਨੇ ਏਡਾ
ਸ਼ਕਤੀਸ਼ਾਲੀ ਖੂੰਖਾਰ ਬਾਘ ਕਿਵੇਂ ਚਿੱਤ ਕਰ ਦਿੱਤਾ।
-ਸਾਹਬ ਕੀ ਗੱਲਾਂ ਕਰਦੇ ਪਏ ਜੇ ਲਹਿਣਾ ਸਿੰਘ ਨੇ ਕਿਹਾ-'ਉਹ ਤਾਂ ਚਾਰ ਸਿੱਖ ਸਨ, ਸਾਡੇ ਮਹਾਰਾਜ ਨੇ ਇਕੱਲਿਆ ਹੀ ਸ਼ੇਰ ਮਾਰ ਸੁੱਟਿਆ ਸੀ। ਸੈਰ ਜਿਸ ਨੂੰ ਤੁਸੀਂ ਲੋਕ 'ਲਾਇਨ' ਆਖਦੇ ਓ। ਸਾਡੇ ਦਸਵੇਂ ਗੁਰੂ ਗੋਬਿੰਦ ਸਿੰਘ ਹੋਰਾਂ ਵੀ ਖੁਦ ਸ਼ੇਰ ਦਾ ਸ਼ਿਕਾਰ ਕੀਤਾ ਸੀ ਔਰ ਸਾਡਾ ਇਕ ਬਹਾਦਰ ਜਰਨੈਲ ਹਰੀ ਸਿੰਘ ਨਲਵਾ ਵੀ ਸੋਰ ਦਾ ਸਿਕਾਰ ਕਰ ਚੁੱਕਿਆ ਏ। ਅਜੇਹੀਆਂ ਘਟਨਾਵਾਂ ਨਾਲ ਤਾਂ ਸਿੱਖਾਂ ਦਾ ਇਤਿਹਾਸ ਭਰਿਆ ਪਿਆ ਹੈ। ਜਿਸ ਨੂੰ ਤੁਸੀਂ 'ਹਿਸਟਰੀ ਆਖਦੇ ਓ ।' ਲਹਿਣਾ ਸਿੰਘ ਦਾ ਚਿਹਰਾ ਜੋਸ਼ ਨਾਲ ਕਖਣ ਲੱਗਾ।
ਉਸੇ ਦਿਨ ਸ਼ਾਮ ਵੇਲੇ ਬਰਨਜ਼ ਨੇ ਆਪਣੀ ਡਾਇਰੀ ਵਿਚ ਲਿਖਿਆ:
"ਸਿੱਖ ਵਰਤਮਾਨ ਭਾਰਤ ਵਿਚ ਬਿਨਾਂ ਸੱਕ ਸਭ ਤੋਂ ਸ਼ਕਤੀਸ਼ਾਲੀ ਕੌਮ ਹੈ। ਭਾਵੇਂ ਚਾਰ ਸਦੀਆਂ ਪਹਿਲਾਂ ਉਹਨਾਂ ਨੂੰ ਕੋਈ ਬਹੁਤਾ ਨਹੀਂ ਸੀ ਜਾਣਦਾ। ਸੜੇ ਸਮੇਂ ਵਿਚ ਹੀ ਕੁਝ ਕੁ ਲੱਖ ਲੋਕਾਂ ਨੇ, ਇਜਰਾਈਲੀਆਂ ਵਾਂਗ ਇਕ ਤਾਕਤਵਰ ਕੌਮ ਖੜ੍ਹੀ ਕਰ ਲਈ ਹੈ। ਇਹ ਇਕ ਚਮਤਕਾਰ ਹੈ।"
ਅੱਧ ਜੁਲਾਈ 1831 ਨੂੰ ਬਰਨਜ਼ ਦੀ ਟੋਲੀ ਲਾਹੌਰ ਪੁੱਜ ਗਈ। ਵਕੀਰ ਅਜੀਜਉਦਦੀਨ ਅਤੇ ਰਾਜਾ ਗੁਲਾਬ ਸਿੰਘ ਨੇ ਦਰਬਾਰ ਵੱਲੋਂ ਉਹਨਾਂ ਨੂੰ 'ਜੀ ਆਇਆ ਨੂੰ ਆਖਿਆ ਗਿਆ ਤੇ ਉਹਨਾਂ ਦੇ ਠਹਿਰਨ ਦਾ ਪ੍ਰਬੰਧ ਜਨਰਲ ਐਲਾਰਡ ਦੇ ਨਿਵਾਸ ਅਸਥਾਨ 'ਤੇ ਕੀਤਾ ਗਿਆ।
ਵਿਦੇਸ਼ੀਆਂ ਦਾ ਇਸ ਤਰ੍ਹਾਂ ਸਵਾਗਤ ਕਰਨ 'ਤੇ ਨਿਹੰਗ ਸਿੰਘਾਂ ਦਾ ਜੱਥਾ ਅੰਦਰ-ਅੰਦਰ ਖਰਾ ਹੋ ਗਿਆ। ਇਕ ਨਿਹੰਗ ਤਾਂ ਕੁਝ ਵਧੇਰੇ ਹੀ ਆਪੇ ਤੋਂ ਬਾਹਰ ਹੋ ਕੇ ਬੋਲਣ ਲੱਗਾ-'ਅਸੀਂ ਇਹਨਾਂ ਗਰਿਆ ਦੀਆ ਧੌਣਾਂ ਲਾਹ ਛੱਡਣੀਆਂ ਨੇ। ਇਹ ਲੱਖ ਨੇਤਰਾ ਕਰਨ ਕੀ ਕਿਹਾ ਜੇ ? ਵਿਰੋਗੀ ਤਾਂ ਸਾਡੇ ਵੰਗੇ ਨੇ। ਇਹਨਾਂ ਨੂੰ ਤੋਪਾਂ ਦੀਆਂ ਸਲਾਮੀਆਂ ਦੇਣ ਰਿਹਾ ਜੋ। ਇਹਨਾਂ ਨੂੰ ਤਾਂ ਤੋਪਾਂ ਦੇ ਗੋਲਿਆਂ ਨਾਲ ਤੂੰਬਾ ਤੂੰਬਾ ਕਰ ਛੱਡਣਾ ਚਾਹੀਦਾ ਏ। -ਜੇ ਕੋਈ ਗੋਰਾ ਮੇਰੇ ਗੇੜ 'ਚ ਆ ਗਿਆ, ਮੈਂ ਤਾਂ ਸੋਧਾ ਲਾ ਛੱਡਣੇ। ਇਕ ਹੋਰ ਨਿਹੰਗ ਬੇਲਿਆ।
ਇਕ ਪਾਸੇ ਨਿਹੰਗ ਸਿੰਘ ਆਪਣੀ ਭੜਾਸ ਕੱਢਦੇ ਰਹੇ। ਦੂਜੇ ਪਾਸੇ ਕਰਨਜ਼ ਦੀ ਟੋਲੀ ਪੂਰੀ ਸ਼ਾਨ ਨਾਲ ਲਾਹੌਰ ਵਿਚ ਦਾਖਲ ਹੋਈ। ਰਣਜੀਤ ਸਿੰਘ ਨੂੰ ਦੇਣ ਵਾਲੇ ਘੋੜ, ਸ਼ਾਨਦਾਰ ਡੂੰਘੀ। ਲੁਧਿਆਣੇ ਤੇ ਕੋਪਟਰਨ ਵੇਡ ਦੀ ਪਲਟਨ ਦੇ ਵਰਦੀ ਵਿਚ ਸਜੇ ਸਿਪਾਹੀ, ਦੋਹੀਂ ਪਾਸੀ ਕਤਾਰਾਂ ਬਣਾ ਕੇ ਖੜ੍ਹੇ ਬਰਨਜ਼ ਤੇ ਉਸ ਦੇ ਸਾਥੀਆਂ ਦੀ ਅਗਵਾਈ ਕਰਨ ਪੁੱਜੇ ਹੋਏ ਸਨ। ਬਰਨਜ਼ ਹਾਥੀ ਉੱਪਰ ਸਵਾਰ ਸੀ।
ਰਣਜੀਤ ਸਿੰਘ ਨੇ ਫਿਰੰਗੀ ਟੋਲੀ ਦਾ ਸਵਾਗਤ ਕਰਨ ਲਈ ਉਚੇਚਾ ਦਰਬਾਰ ਸਜਾਇਆ ਹੋਇਆ ਸੀ। ਪਰ ਉਹ ਬਹੁਤ ਸਾਵਧਾਨ ਸੀ। ਕੁਝ ਸਮਾਂ ਪਹਿਲਾਂ ਭਾਰਤ ਦੇ ਪਹਾੜੀ ਖੇਤਰ ਵਿਚ, ਕੁਦਰਤੀ ਜੜ੍ਹੀ-ਬੂਟੀਆਂ ਬਾਰੇ ਖੋਜ ਕਰਨ ਦੇ ਬਹਾਨੇ ਆਏ ਜੈਕਮਾਊਂਟ ਨਾਲ ਹੋਈ ਗੱਲਬਾਤ ਉਸ ਨੂੰ ਭੁੱਲੀ ਨਹੀਂ ਸੀ। ਫਿਰੰਗੀ ਦੇ ਮਨ ਦੀ ਟੋਹ ਲੈਣ ਬਾਰੇ ਰਣਜੀਤ ਸਿੰਘ ਨੇ ਪੁੱਛਿਆ ਸੀ:
--ਮੈਨੂੰ ਫਤੇਹ ਕਰਨ ਲਈ ਹੁਣ ਕਿਹੜੇ ਮੁਲਕ 'ਤੇ ਪਹਿਲਾ ਹਮਲਾ ਕਰਨਾ
ਚਾਹੀਦਾ ਹੈ ?
--ਤਿੱਬਤ ਉੱਪਰ ਹਮਲਾ ਕਰਨਾ ਚਾਹੀਦਾ ਹੈ। ਜੇਕਮਾਉਟ ਨੇ ਜਵਾਬ ਦਿੱਤਾ मी।
-ਕੀ ਤੂੰ ਕਦੀ ਤਿੱਬਤ ਗਿਆ ਏ / ਰਣਜੀਤ ਸਿੰਘ ਨੇ ਪੁੱਛਿਆ ਸੀ।
-ਜਹਾਂ-ਪਨਾਹ, ਉੱਥੇ ਸੈਨਾ ਦੀ ਇਕ ਪਲਟਨ ਭੇਜਣ ਦੀ ਲੋੜ ਏ। ਨਾ ਉਹਨਾਂ ਕੋਲ ਖਾਣ ਲਈ ਅਨਾਜ ਹੈ, ਨਾ ਲੜਨ ਲਈ ਹਥਿਆਰ ਹਨ। ਤਿੱਬਤ ਉੱਪਰ ਖਾਲਸਾ ਸਰਕਾਰ ਦਾ ਸਿੱਖਿਆ ਹੀ ਕਬਜਾ ਹੋ ਜਾਏਗਾ।
ਜਦ ਜੈਕਮਾਊਂਟ ਇਹ ਆਪ ਰਿਹਾ ਸੀ ਤਾਂ ਰਣਜੀਤ ਸਿੰਘ ਦੀ ਅੱਖ ਜੈਕਮਾਊਂਟ ਦੇ ਚਿਹਰੇ ਉੱਪਰ ਗੱਡੀ ਹੋਈ ਸੀ। ਫਿਰੰਗੀ ਅੱਖ ਦੇ ਤੇਜ ਨੂੰ ਸਹਾਰ ਨਾ ਸਕਿਆ। ਫਿਰ ਉਸ ਨੂੰ ਮਹਾਰਾਜੇ ਦੇ ਬੋਲ ਸੁਣੇ ਸਨ-ਏਹੋ ਜੇਹੇ ਗਰੀਬ ਮੁਲਕ ਨੂੰ ਹਾਸਲ ਕਰਕੇ, ਮੈਨੂੰ ਕੀ ਮਿਲੇਗਾ ? ਮੈਂ ਕਿਸੇ ਅਮੀਰ ਮੁਲਕ ਦੀ ਭਾਲ ਵਿਚ ਹਾਂ। ਕੀ ਮੈਨੂੰ ਸਿੰਧ ਉੱਪਰ ਹਮਲਾ ਨਹੀਂ ਕਰਨਾ ਚਾਹੀਦਾ ? ਸੁਣਿਆ ਏ, ਸਿੰਧ ਬਹੁਤ ਹੀ ਅਮੀਰ ਦੇ।.. ਪਰ ਤੇਰੀ ਅੰਗਰੇਜ਼ੀ ਸਰਕਾਰ ਇਸ ਬਾਰੇ ਕੀ ਕਹਿੰਦੀ ਏ, ਜਾਨਣਾ ਹੋਵੇਗਾ। ਇਸ ਬਾਰੇ ਕੋਈ ਗੱਲ ਦੱਸਣ ਦਾ, ਤੇਰੀ ਸਰਕਾਰ ਨੇ ਤੇਨੂੰ ਅਧਿਕਾਰ ਦਿੱਤਾ ਹੋਇਆ ਏ ਜਾਂ ਨਹੀਂ ?' ਬਣਜੀਤ ਸਿੰਘ ਨੇ ਬੜੇ ਕੁਟਨੀਤਕ ਢੰਗ ਨਾਲ ਆਪਣਾ ਇਰਾਦਾ ਦੱਸਿਆ ਸੀ ਤੇ ਨਾਲ ਹੀ ਵਿਅੰਗ ਵੀ ਕੀਤਾ ਸੀ। ਤਕਰੀਬਨ ਸਾਰੇ ਫਿਰੰਗੀ ਹੀ ਇਹ ਆਖ ਕੇ ਟਾਲਾ ਵੱਟ ਜਾਂਦੇ ਸਨ. ਸਾਨੂੰ ਇਸ ਬਾਰੇ ਕੁਝ ਕਹਿਣ ਦਾ ਅਧਿਕਾਰ ਨਹੀਂ ਹੈ।
ਜੇਕਮਾਉਟ ਨੇ ਕੋਈ ਵੀ ਉੱਤਰ ਨਹੀਂ ਸੀ ਦਿੱਤਾ। ਉਹ ਰਣਜੀਤ ਸਿੰਘ ਦਾ ਧਿਆਨ ਹੋਰ ਪਾਸੇ ਪਾਉਣ ਲਈ, ਜੜੀ-ਬੂਟੀਆਂ ਦੇ ਕੁਦਰਤੀ ਗੁਣਾਂ ਬਾਰੇ ਗੱਲਾਂ ਗੱਲਾਂ ਕਰਨ ਲੱਗ ਪਿਆ ਸੀ। ਤੇ ਅੱਜ ਰਣਜੀਤ ਸਿੰਘ, ਫਿਰ ਇਕ ਹੋਰ ਵਿਰੋਗੀ ਟੈਲੀ ਦੇ ਸਵਾਗਤ ਦੀ ਉਡੀਕ ਵਿੱਚ ਸੀ।
ਜਦ ਵਿਰੋਗੀਆ ਦੇ ਵਫਦ ਦਾ ਜਲੂਸ ਦਰਬਾਰ ਦੇ ਸਵਾਗਤੀ ਦਰਵਾਜ਼ੇ 'ਤੇ ਪੁੱਜਾ, ਰਣਜੀਤ ਸਿੰਘ ਨੇ ਵਫਦ ਦੇ ਆਗੂ ਅਲੈਗਜ਼ੈਂਡਰ ਬਰਨਜ਼ ਨੂੰ ਗਲਵਕੜੀ ਪਾ ਲਈ। ਫਿਰ ਲੋਕੀ ਦਾ ਵੀ ਉਸੇ ਢੰਗ ਨਾਲ ਸਵਾਗਤ ਕੀਤਾ। ਜਦ ਸਾਰੇ ਆਪਣੇ ਆਪਣੇ ਸਥਾਨਾਂ ਉੱਪਰ ਬੈਠ ਗਏ ਤਾਂ ਰਣਜੀਤ ਸਿੰਘ ਨੇ ਸਭਨਾ ਦੀ ਸੇਹਿਤ ਬਾਰੇ ਰਸਮੀ ਤੌਰ 'ਤੇ ਪੁੱਛਿਆ। ਫਿਰ ਆਪਣੀ ਆਦਤ ਅਨੁਸਾਰ ਰਣਜੀਤ ਸਿੰਘ ਨੇ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰ ਲਿਆ:
-ਕਿੰਨੇ ਦਿਨ ਦਰਿਆ ਸਿੰਧ ਦਾ ਸਫ਼ਰ ਕੀਤਾ
ਬਰਨਜ਼ ਅਨੁਮਾਨ ਲਾਉਣ ਲਈ ਗਿਣਤੀ-ਮਿਣਤੀ ਕਰਨ ਲੱਗਾ। ਰਣਜੀਤ ਸਿੰਘ ਨੇ ਅਗਲਾ ਸੁਆਲ ਦਾਗ ਦਿੱਤਾ :
-ਇਕ ਦਿਨ ਵਿਚ ਕਿੰਨੇ ਕੋਹ ਸਫਰ ਕਰ ਲੈਂਦੇ ਸੀ ?'
ਇਸ ਸਾਰੇ ਕੁਝ ਸਾਰੇ ਤਾਂ ਉਹਨਾਂ ਨੇ ਸੋਚਿਆ ਹੀ ਨਹੀਂ ਸੀ।
-ਸਾਬਾ ਦਰਿਆ, ਜਹਾਜਰਾਨੀ ਕਰਨ ਦੇ ਯੋਗ ਹੈ ?' ਫਿਰ ਸੁਆਲ ਹੋਣ ਲੱਗੇ।
-ਜਾਰਾ ਮਾਲ ਲੈ ਕੇ ਬੇੜੀਆ ਦਰਿਆ 'ਚ ਵਸ ਤਾਂ ਨਹੀਂ ਜਾਣਗੀਆਂ '
-ਦਰਿਆ ਦੇ ਨਾਤੀ ਵਸਦੇ ਲੋਕਾਂ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੈ ?
-ਦਰਿਆ ਰਾਹੀਂ ਯਾਤਰਾ ਕਰਨ ਦਾ ਮਕਸਦ ਸਿਰਫ਼ ਵਪਾਰ ਹੈ ਜਾਂ ਕਈ ਹੋਰ
-ਘੋੜੇ ਅਤੇ ਬੰਘੀ, ਖੁਸ਼ਕੀ ਦੇ ਰਸਤੇ ਰਾਹੀਂ ਵੀ ਆ ਸਕਦੇ ਸਨ. ਉਸ ਰਸਤੇ ਕਿਉਂ ਨਹੀਂ ਲੈ ਕੇ ਆਏ '
-ਇੰਗਲੈਂਡ ਵਿਚ ਸਾਰੇ ਘੋੜੇ ਏਸੇ ਨਸਲ ਦੇ ਹਨ ਜਾਂ ਹੋਰ ਨਸਲਾਂ ਵੀ ਹਨ ਬਰਨਜ਼ ਹਰ ਸੁਆਲ ਦਾ ਜਵਾਬ ਗੋਲ-ਮੇਲ ਜਿਹਾ ਦਿੰਦਾ ਰਿਹਾ। ਲੰਮੇ ਸਫਰ ਕਾਰਨ ਉਹ ਬੱਬਿਆ ਹੋਇਆ ਵੀ ਮਹਿਸੂਸ ਕਰ ਰਿਹਾ ਸੀ। ਪਰ ਹੁਣ ਸਗਾਤਾਰ ਹੁੰਦੇ ਸੁਆਲਾ ਤੋਂ ਉਕਤਾ ਗਿਆ। ਉਸ ਨੇ ਆਪਣੇ ਬਚਾ ਲਈ ਕਿਹਾ।
-ਕੀ ਹਿਚ-ਹਾਈਨੈਂਸ ਘੜਿਆ ਨੂੰ ਵੇਖਣਾ ਨਹੀਂ ਚਾਹੁਣਗੇ ?
-ਜਰੂਰ ਵੇਖਣਾ ਚਾਹੁਣਗੇ। ਰਣਜੀਤ ਸਿੰਘ ਨੇ ਹੁਲਾਸ ਵਿਚ ਆ ਕੇ ਉਸ ਅੰਦਾਜ ਨਾਲ ਕਿਹਾ ਤੇ ਉਠ ਪੜ੍ਹਾ ਹੋਇਆ। ਤੁਰੰਤ ਸਾਰੇ ਦਰਬਾਰੀ ਅਤੇ ਕਰਮਚਾਰੀ ਸਾਵਧਾਨ ਹੋ ਕੇ ਖੜ ਗਏ। ਦਰਬਾਰ ਦਾ ਇਹ ਸਲੀਕਾ ਵੇਖ ਕੇ ਬਰਨ ਹੈਰਾਨ ਰਹਿ विभ।
ਜਦ ਰਣਜੀਤ ਸਿੰਘ ਨੇ ਘੋੜਿਆਂ ਨੂੰ ਵੇਖਿਆ ਉਸ ਦੇ ਮੂੰਹੋਂ ਆਪ-ਮੁਹਾਰ ਨਿਕਲ ਗਿਆ-"ਵਾਹ। ਇਹ ਤਾਂ ਛੋਟੇ ਹਾਥੀ ਜਾਪਦੇ ਨੇ। ਫਿਰ ਉਸ ਨੇ ਬੱ ਦੁਆਲੇ ਚੱਕਰ ਲਾਇਆ। ਦਰਬਾਰੀ ਵੀ ਲਿਸ ਲਿਸ਼ ਕਰਦੇ ਘੋੜਿਆਂ ਨੂੰ ਦੇਖ ਚਕਿੱਟ ਰਹਿ ਗਏ। ਰਣਜੀਤ ਸਿੰਘ ਨੇ ਵਿਦੇਸ਼ੀ ਮਹਿਮਾਨਾਂ ਨੂੰ ਆਪਣੇ ਘੋੜੇ ਵੀ ਵਿਖਾਏ। 'ਲੇਲੀ ਘੋੜਾ' ਅੱਜ ਦੇ ਦਿਨ ਲਈ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਸੀ। ਬਰਨਜ਼ ਅਤੇ ਉਸ ਦੇ ਸਾਥੀ ਲੈਲੀ ਘੋੜੇ ਦੀ ਸ਼ਾਨ, ਡੀਲ-ਡੋਲ ਅਤੇ ਮੜਕ ਤੋਂ ਬਹੁਤ ਪ੍ਰਭਾਵਿਤ ਹੋਏ।
ਉਸੇ ਦਿਨ ਮਹਾਰਾਜ ਦੀ ਮਹਿਮਾਨ ਨਿਵਾਜ਼ੀ ਤੇ ਜਦ ਬਰਨਜ਼ ਵਿਹਲਾ ਹੋਇਆ ਤਾਂ ਆਰਾਮ ਕਰਦਿਆਂ ਉਸ ਨੇ ਆਪਣੀ ਡਾਇਰੀ ਵਿਚ ਲਿਖਿਆ:
ਕੁਦਰਤ ਨੇ ਇਸ ਵਿਅਕਤੀ ਨੂੰ ਬੜੀ ਕੰਜੂਸੀ ਨਾਲ ਦਾਤਾਂ ਬਖਸ਼ੀਆਂ ਨੇ ਤੇ ਇਹ ਦਾਤਾਂ ਦੇਣ ਸਮੇਂ ਜ਼ਰੂਰ ਹੀ ਜਿਸਮ ਅਤੇ ਬੁੱਧੀ ਵਿਚਕਾਰ ਝਗੜਾ ਹੋਇਆ ਹੋਵੇਗਾ। ਉਸ ਦੀ ਇਕ ਅੱਖ ਹੈ। ਚਿਹਰਾ ਮਾਤਾ ਦੇ ਦਾਗਾਂ ਨਾਲ ਭਰਿਆ ਹੋਇਆ ਹੈ। ਉਸ ਦਾ ਕੱਦ ਯਕੀਨਨ ਪੰਜ ਫੁੱਟ ਤਿੰਨ ਇੰਚ ਤੋਂ ਵੱਧ ਨਹੀਂ ਹੈ। ਉਹ ਵਿਖਾਵੇ ਤੋਂ ਪੂਰੀ ਤਰ੍ਹਾਂ ਮੁਕਤ ਹੈ ਤੇ ਤੜਕ-ਭੜਕ ਤੋਂ ਬੇ-ਨਿਆਜ਼ ਹੈ। ਫਿਰ ਵੀ ਉਸ ਦੇ ਦਰਬਾਰ ਦੀ ਉਚੇਰੀ ਸ਼ਾਨ ਅਤੇ ਮਾਣ-ਮਰਿਯਾਦਾ ਲਾ-ਮਿਸਾਲ ਹੈ। ਇਕ ਵੀ ਸਖ਼ਸ ਉਸ ਦੇ ਇਸ਼ਾਰੇ ਤੋਂ ਬਿਨਾਂ ਨਹੀਂ ਬੋਲਦਾ ਸੀ। ਭਾਵੇਂ ਇਹਨਾਂ ਸਮਿਆ ਵਿਚ ਗੱਦੀ 'ਤੇ ਬੈਠਣ ਵਾਲੇ ਪਹਿਲੇ ਸਥਾਨਕ ਮਹਾਰਾਜਿਆਂ ਦੇ ਦਰਬਾਰ ਵਿਚ ਇਕ ਬਜਾਬ ਵਾਂਗ ਭੀੜ ਭੜੱਕਾ ਹੁੰਦਾ ਸੀ।"
ਬਰਨਜ਼ ਸਵੇਰੇ ਉਠਿਆ ਤਾਂ ਮਹਾਰਾਜੇ ਦੀ ਮਹਿਮਾਨ ਨਿਵਾਜ਼ੀ ਕਾਰਨ ਸਿਰ ਪਾਟ ਰਿਹਾ ਸੀ। ਉਸ ਨੇ ਆਪਣੇ ਸਾਥੀ ਲੋਕੀ ਨੂੰ ਕਿਹਾ-'ਪਤਾ ਨਹੀਂ ਰਾਤ ਕਿਹੜੀ ਅੰਗ ਪੀਂਦੇ ਰਹੇ। ਮੇਰਾ ਤਾਂ ਅਜੇ ਤੱਕ ਅੰਦਰ ਬਲੀ ਜਾ ਰਿਹੈ। ਜੇ ਇਹ ਰਾਤ ਵਰਗੀ ਸ਼ਰਾਬ ਪੀਣੀ ਪਈ ਤਾਂ ਸਾਡੀਆਂ ਕਬਰਾਂ ਲਾਹੌਰ ਵਿਚ ਹੀ ਬਣਨਗੀਆਂ।
ਲੋਕੀ ਕੁਝ ਨਾ ਬੋਲਿਆ। ਉਹ ਵੀ ਦੋਹਾਂ ਹੱਥਾਂ ਨਾਲ ਆਪਣਾ ਸਿਰ ਘੁੱਟੀ ਪਿਆ ਸੀ।
ਰਣਜੀਤ ਸਿੰਘ ਨੇ ਵਿਦੇਸ਼ੀਆਂ ਨੂੰ ਪਰਚਾਉਣ ਲਈ ਕਈ ਢੰਗ ਵਰਤੇ। ਉਹਨਾਂ ਨੂੰ ਨੱਚਣ ਵਾਲੀਆਂ ਦੀ ਪਲਟਨ ਵਿਖਾਈ, ਜਿਹੜੀਆਂ ਖ਼ਾਸ ਪੁਸ਼ਾਕਾ ਵਿਚ, ਤੀਰ- ਕਮਾਨਾਂ ਨਾਲ ਲੈਸ ਹੋ ਕੇ, ਮਹਿਮਾਨਾਂ ਸਾਹਮਣੇ ਆਈਆ ਤੇ ਆਪਣੇ ਕਰਤਬ ਵਿਖਾਏ। ਵਿਚ ਘੋੜਿਆਂ ਦੀਆਂ ਦੌੜਾਂ ਦਿਖਾਈਆਂ ਤੇ ਉਹਨਾਂ ਸਾਹਮਣੇ ਸੈਨਿਕਾਂ ਦੀ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਕਰਵਾਏ।
ਇਕ ਦੁਪਿਹਰ ਖਾਣਾ ਖਾਣ ਤੋਂ ਬਾਅਦ, ਰਣਜੀਤ ਸਿੰਘ ਨੇ ਬਰਨਜ਼ ਨਾਲ ਇਕੱਲਿਆਂ ਮੁਲਾਕਾਤ ਕਰਕੇ ਸਿੱਧਾ ਪੁੱਛਿਆ-ਸਿੰਧ ਬਾਰੇ ਸ਼ਰਤਾਨੀਆਂ ਸਰਕਾਰ ਦੀ ਨੀਤੀ ਕੀ ਹੈ
ਅਚਾਨਕ ਸਵਾਲ ਤੋਂ ਕਰਨਜ ਘਬਰਾ ਗਿਆ। ਮੈਨੂੰ ਇਸ ਬਾਰੇ ਕੋਈ ਵੀ ਰਾਇ ਦੇਣ ਦਾ ਅਧਿਕਾਰ ਨਹੀਂ ਹੈ। ਕਹਿ ਕੇ ਟਾਲ ਗਿਆ।
ਪਰ ਉਹ ਪਹਿਲਾਂ ਹੀ ਗਵਰਨਰ ਜਨਰਲ ਵਿਲੀਅਮ ਬੇਟਿਕ ਨੂੰ ਸੂਚਨਾ ਭੇਜ ਚੁੱਕਿਆ ਸੀ ਕਿ 'ਸਿੰਧ ਦਰਿਆ ਦਾ ਜਲਮਾਰਗ ਪੂਰੀਆਂ ਸੰਭਾਵਨਾਵਾਂ ਭਰਪੂਰ ਹੈ। ਪਾਣੀ ਅੰਦਰ ਗਹਿਰਾਈ ਹੈ। ਸਿੰਧ ਦੇ ਅਮੀਰ, ਮਹਾਰਾਜਾ ਰਣਜੀਤ ਸਿੰਘ ਤੋਂ ਭੇਅ ਖਾਂਦੇ ਹਨ। ਬ੍ਰਿਟਿਸ਼ ਹਕੂਮਤ ਨੂੰ ਲਾਂਘਾ ਦੇਣ ਬਾਰੇ ਰਜ਼ਾਮੰਦ ਹੋ ਸਕਦੇ ਹਨ ਜੇ ਉਹਨਾਂ ਨੂੰ ਰਣਜੀਤ ਸਿੰਘ ਦੇ ਡਰ ਤੋਂ ਸੁਰੱਖਿਆ ਦੀ ਜਾਮਨੀ ਦਿੱਤੀ ਜਾਵੇ। ਪਰ ਪੱਕਾ ਸੰਦੇਹ ਹੈ, ਰਣਜੀਤ ਸਿੰਘ, ਸਿੰਧ ਨੂੰ ਆਪਣੇ ਅਧੀਨ ਕਰਨ ਲਈ ਮੌਕੇ ਦੀ ਤਾਕ ਵਿਚ ਹੈ।
ਰਣਜੀਤ ਸਿੰਘ ਕੁਝ ਪਲ ਬਰਨਜ਼ ਦੇ ਚਿਹਰੇ ਉੱਪਰਲੇ ਪ੍ਰਭਾਵ ਤਾੜਦਾ ਰਿਹਾ। ਫਿਰ ਐਲਾਨ ਕਰਨ ਵਾਂਗ ਕਿਹਾ-'ਖ਼ਾਲਸਾ ਸਰਕਾਰ ਸਿੰਧ ਨੂੰ ਹਾਸਲ ਕਰਨ ਵਿਚ ਰੁਚੀ ਰੱਖਦੀ ਹੈ।
ਬਰਨਜ਼ ਨੇ ਜਦ ਕੋਈ ਪ੍ਰਤੀਕਰਮ ਨਾ ਵਿਖਾਇਆ ਤਾਂ ਰਣਜੀਤ ਸਿੰਘ ਆਪਣੇ ਅਸਲੀ ਰੂਪ ਵਿਚ ਆ ਗਿਆ, -'ਬਰਤਾਨੀਆ ਹਕੂਮਤ ਨੂੰ ਇਹ ਜਾਣ ਲੈਣਾ ਚਾਹੀਦਾ ਹੈ, ਮੇਰੀ ਸ਼ਕਤੀ, ਉਸ ਨਾਲ ਦੋਸਤੀ ਕਰਕੇ ਨਹੀਂ ਹੈ। ਸਗੋਂ ਤਾਕਤਵਰ ਖਾਲਸਾ ਫੌਜ ਕਰਕੇ ਹੈ। ਖ਼ਾਲਸਾ ਫੌਜ ਦੀ ਬਹਾਦਰੀ ਦੀ ਮਿਸਾਲ ਕਿਧਰੇ ਨਹੀਂ ਹੈ। ਲੋੜ ਪੈਣ ਸਮੇਂ ਪਾਣੀ ਪੀਣ ਲਈ ਖੂਹ ਵੀ ਪੁੱਟ ਸਕਦੇ ਹਨ। ਅਗਰ ਹਾਲਾਤ ਅਜੇਹੇ ਬਣ ਜਾਣ ਤਾਂ ਕਿਲ੍ਹੇ ਵੀ ਉਸਾਰ ਸਕਦੇ ਹਨ।
ਬਰਨਜ਼ ਚੁੱਪ ਰਿਹਾ। ਉਸ ਨੇ ਇਸ ਦੇ ਪ੍ਰਮਾਣ ਸਿੱਧ ਦਰਿਆ ਵਿਚ ਸਫ਼ਰ ਕਰਦਿਆਂ ਵੇਖ ਲਏ ਸਨ। ਉਹ ਜਾਣ ਗਿਆ ਸੀ, ਸੱਚ ਹੀ ਖ਼ਾਲਸਾ ਸੈਨਾ ਦਾ ਮੁਕਾਬਲਾ ਕਿਧਰੇ ਨਹੀਂ ਕੀਤਾ ਜਾ ਸਕਦਾ। ਉਸ ਨੇ ਰਣਜੀਤ ਸਿੰਘ ਬਾਰੇ ਜੋ ਸੁਣਿਆ ਸੀ, ਉਸ ਨਾਲ ਕਿਤੇ ਵੱਧ ਉਸ ਨੇ ਵੇਖਿਆ ਤੇ ਮਹਿਸੂਸ ਕੀਤਾ।
ਇਕ ਦਿਨ ਰਣਜੀਤ ਸਿੰਘ ਨੇ ਬਰਨਜ਼ ਨੂੰ ਹੀਰੇ ਜਵਾਹਰਾਤ ਅਤੇ ਕੋਹੇਨੂਰ ਹੀਰੇ ਦੇ ਦਰਸ਼ਨ ਵੀ ਕਰਾਏ। ਤੋਹਫੇ ਵਜੋਂ ਬਰਨਜ਼ ਦੀਆਂ ਉਂਗਲੀਆਂ ਵਿਚ ਹੀਰੇ ਜੜੀਆ ਦੇ ਮੁੰਦਰੀਆਂ ਪਾ ਦਿੱਤੀਆਂ। ਉਸ ਨੂੰ ਇਕ ਵਧੀਆ ਘੋੜਾ ਭੇਂਟ ਕੀਤਾ ਤੇ ਖ਼ਿਲਅਤ ਬਖਸ਼ੀ। ਵਦਾਇਗੀ ਸਮੇਂ ਇੰਗਲੈਂਡ ਦੇ ਬਾਦਸ਼ਾਹ ਲਈ ਪ੍ਰਸੰਸਾ ਭਰਿਆ ਪੱਤਰ ਭੇਜਿਆ। ਵਾਪਸੀ ਸਮੇਂ ਬਰਨਜ਼ ਤੇ ਉਸ ਦੇ ਸਾਥੀ ਅੰਮ੍ਰਿਤਸਰ ਸਵਰਨ ਮੰਦਰ ਵਿਚ ਸੀਸ ਝੁਕਾਉਣ ਗਏ। ਉਥੋਂ ਉਹ ਸਰਦਾਰ ਫਤੇਹ ਸਿੰਘ ਆਹਲੂਵਾਲੀਆ ਦੇ ਸੱਦੇ ਤੇ ਕਪੂਰਥਲਾ ਰਿਆਸਤ ਦੇ ਮਹਿਮਾਨ ਬਣ ਕੇ ਕੁਝ ਦਿਨ ਰਹੇ। ਫਿਰ ਫਿਲੌਰ ਜਾ ਕੇ ਬਰਤਾਨੀਆ ਹਕੂਮਤ ਦੇ ਇਲਾਕੇ ਵਿਚ ਦਾਖ਼ਲ ਹੋ ਗਏ। ਉਥੇ ਜਾ ਕੇ ਬਰਨਜ਼ ਨੇ ਰਣਜੀਤ ਸਿੰਘ ਬਾਰੇ ਆਪਣੇ ਪ੍ਰਭਾਵ ਫਿਰ ਲਿਖੋ:
"ਰਣਜੀਤ ਸਿੰਘ ਹਰ ਪੱਖ ਤੋਂ ਵਿਲੱਖਣ ਸ਼ਖਸੀਅਤ ਹੈ। ਮੈਂ ਉਸ ਦੀਆਂ ਫੌਜਾ ਦੀ ਕਵਾਇਦ ਵੇਖੀ ਹੈ ਤੇ ਫਰਾਂਸੀਸੀ ਜਰਨੈਲਾਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਕੁਸਤਨਤੁਨੀਆਂ ਤੋਂ ਲੈ ਕੇ ਭਾਰਤ ਤੱਕ, ਕੋਈ ਉਸਦੇ ਮੁਕਾਬਲੇ ਦਾ ਨਹੀਂ ਹੈ। ਉਹਨਾਂ ਨੇ ਇਹਨਾਂ ਸਭ ਮੁਲਕਾਂ ਦੇ ਦਰਬਾਰ ਤੱਕੇ ਹੋਏ ਹਨ। ਰਣਜੀਤ ਸਿੰਘ ਦੇ ਚਰਿੱਤਰ ਦਾ ਸਭ ਤੋਂ ਉੱਘਾ ਗੁਣ ਉਸ ਦਾ ਦਿਆਲ ਤੇ ਮਿਲਣਸਾਰ ਸੁਭਾਅ ਹੈ। ਜਦ ਤੋਂ ਉਸ ਨੇ ਤਾਕਤ ਸੰਭਾਲੀ ਹੈ, ਉਸ ਨੇ ਇਕ ਵੀ ਮੁਜਰਮ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਸਮਝੌਤਾ ਤੇ ਮੱਕਾਰੀ ਉਸ ਦੀ ਕੁਟਨੀਤੀ ਦੇ ਦੋ ਵੱਡੇ ਹਥਿਆਰ ਹਨ।...
. ਮੈਂ ਬੜਾ ਹੈਰਾਨ ਹਾਂ, ਇਸ ਮੁਲਕ ਵਿਚ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ, ਜਿੱਥੇ ਉਹ ਰਾਜ ਕਰਦੇ ਹਨ। ਜਿਹਲਮ ਤੋਂ ਲੈ ਕੇ ਦੱਖਣ ਵੱਲ ਕੋਈ ਵੀ ਸਿੱਖ ਨਹੀਂ ਹੈ। ਲਾਹੌਰ ਤੋਂ ਪੂਰਬ ਵੱਲ ਜਿੱਥੇ ਸਿੱਖਾਂ ਦਾ ਵਧੇਰੇ ਜ਼ੋਰ ਹੈ, ਉਥੇ ਉਹ ਵਸੋਂ ਦਾ ਸਿਰਫ਼ ਤੀਸਰਾ ਹਿੱਸਾ ਹੀ ਹਨ। ਵਿਸ਼ਵ ਦੇ ਇਤਿਹਾਸ ਵਿਚ ਇਹ ਵਿਲੱਖਣ ਘਟਨਾ ਹੈ।'
ਇਸ ਟਿੱਪਣੀ ਤੋਂ ਇਲਾਵਾ ਬਰਨਜ਼ ਨੇ ਵਿਲੀਅਮ ਬੈਂਟਿਕ ਨੂੰ ਹੋਰ ਮਹੱਤਵਪੂਰਣ ਜਾਣਕਾਰੀਆਂ ਭੇਜੀਆਂ
"ਇਸ ਸਮੇਂ ਖ਼ਾਲਸਾ ਫੌਜ ਦੀ ਸੰਖਿਆ ਲਗਭਗ 90,000 ਹੋਵੇਗੀ। ਰਣਜੀਤ ਸਿੰਘ ਨੇ, ਸਰਕਾਰ ਅਤੇ ਪ੍ਰਸ਼ਾਸਨ ਦਾ ਇਕ ਪ੍ਰੇਮ-ਬੱਧ ਸਥਾਈ ਪ੍ਰਬੰਧ ਵਿਕਸਤ ਕਰ ਲਿਆ ਹੈ। ਲਾਹੌਰ ਦੇ ਕੇਂਦਰੀ ਦਫ਼ਤਰ ਵਿਚ, ਹਰ ਤਰ੍ਹਾਂ ਦੇ ਸਰਕਾਰੀ ਰੀਕਾਰਡ, ਹਰ ਤਰ੍ਹਾਂ ਦੀ ਲਿਖਤ-ਪੜ੍ਹਤ, ਸੁਰੱਖਿਅਤ ਰੱਖੇ ਜਾਂਦੇ ਹਨ। ਇਸ ਨੂੰ ਇਹ 'ਦਫਤਰ-ਏ- ਮੁਅੱਲਾ' ਆਖਦੇ ਹਨ। ਮੈਂ ਇਹ ਵੀ ਜਾਣਿਆ ਹੈ, ਮਹਾਰਾਜੇ ਦੇ ਆਪਣੇ ਢਲਾਈ ਦੇ ਕਾਰਖ਼ਾਨੇ ਹਨ। ਇਹਨਾਂ ਵਿਚ ਹਰ ਕਿਸਮ ਦੇ ਹਥਿਆਰ, ਗੋਲਾ-ਬਾਰੂਦ ਤਾਂ ਬਣਦਾ ਹੀ ਹੈ, ਤੋਪਾਂ ਵੀ ਢਾਲੀਆਂ ਜਾਂਦੀਆਂ ਹਨ। ਕੱਪੜਾ ਅਤੇ ਚਮੜੇ ਦੇ ਕਾਰਖ਼ਾਨੇ ਵੀ ਹਨ। ਰਣਜੀਤ ਸਿੰਘ ਦਾ ਰਾਜ ਪੂਰਾ ਖੁਸ਼ਹਾਲ ਹੈ। ਉਸ ਦੀਆਂ ਅਫਗਾਨਿਸਤਾਨ ਅਤੇ ਮਧ-ਏਸ਼ੀਆ ਤੱਕ ਵਪਾਰਕ ਸੰਧੀਆਂ ਹਨ। ਲੂਣ ਤੋਂ ਲੈ ਕੇ ਸੋਨੇ ਚਾਂਦੀ ਤੱਕ ਦਾ ਵਪਾਰ ਹੁੰਦਾ ਹੈ। ਦੋਆ-ਢੁਆਈ ਦੇ ਸਾਧਨ ਰਵਾਇਤੀ ਹਨ। ਘੋੜੇ, ਗਧੇ, ਖੱਚਰਾਂ, ਬੇਲਗੱਡੀਆਂ, ਊਠ ਤੇ ਬੋੜੀਆਂ ਆਦਿ ਵਰਤੇ ਜਾਂਦੇ ਹਨ। ਵਪਾਰੀਆਂ ਦੀ ਪੂਰੀ ਹਿਫਾਜ਼ਤ ਹੁੰਦੀ ਹੈ। ਮੈਂ ਸਮਝਦਾ ਹਾਂ ਮੁਗਲਾਂ ਦੇ ਸਮੇਂ ਦੀ ਆਰਥਿਕਤਾ ਦੇ ਮੁਕਾਬਲੇ, ਰਣਜੀਤ ਸਿੰਘ ਦਾ ਅਰਥਚਾਰਾ ਬਹੁਤ ਵਧੀਆ ਹੈ।"
ਬਰਨਜ਼ ਵਲੋਂ ਭੇਜੀਆਂ ਜਾਣਕਾਰੀਆਂ ਨੇ ਲਾਰਡ ਵਿਲੀਅਮ ਬੇਟਿਕ ਦੀ ਰਣਜੀਤ ਸਿੰਘ ਨਾਲ ਮੁਲਾਕਾਤ ਕਰਨ ਦੀ ਲਾਲਸਾ ਤੇਜ਼ ਕਰ ਦਿੱਤੀ। ਉਸ ਨੇ ਆਪਣੇ ਮਾਤਹਿਤਾਂ ਨਾਲ ਸਲਾਹ ਕੀਤੀ: 'ਰਣਜੀਤ ਸਿੰਘ ਨੂੰ ਸਿੰਧ ਬਾਰੇ ਆਪਣੇ ਇਰਾਦੇ ਤਿਆਗਣ ਲਈ ਕਿਵੇਂ ਕਿਹਾ ਜਾਵੇ ? ਆਖਰ ਉਸ ਨੇ ਫੈਸਲਾ ਕਰ ਲਿਆ। 'ਇਹ ਮਸਲਾ ਮੈਂ ਆਪਣੇ ਹੱਥਾਂ ਵਿਚ ਲਵਾਂਗਾ।'
ਆਪਣੀ ਵਿਉਂਤ ਨੂੰ ਅਮਲੀ ਰੂਪ ਦੇਣ ਲਈ, ਵਿਲੀਅਮ ਬੇਟਿਕ ਨੇ ਆਪਣੇ ਭਰੋਸੇਮੰਦ ਕੈਪਟਨ ਵੇਡ ਨੂੰ ਚੁਣਿਆ। ਉਸ ਨੂੰ ਹਦਾਇਤ ਕੀਤੀ। 'ਲਾਹੌਰ ਜਾ ਕੇ ਪੰਜਾਬ ਦੇ ਮਹਾਰਾਜੇ ਨਾਲ ਮੁਲਾਕਾਤ ਕਰਕੇ ਉਸ ਨੂੰ ਇਹ ਪ੍ਰਭਾਵ ਦੇਵੇ ਕਿ ਲਾਹੌਰ ਦਰਬਾਰ ਦੇ ਮੰਤਰੀਆਂ ਦੀ ਮੁਲਾਕਾਤ ਬਦਲੇ, ਲਾਰਡ ਵਿਲੀਅਮ ਬੈਂਟਿਕ ਨੇ ਆਪਣਾ ਪ੍ਰਤੀਨਿਧ ਮੰਡਲ ਭੇਜਣ ਦੀ ਥਾਂ ਖ਼ੁਦ ਮਹਾਰਾਜੇ ਨੂੰ ਮਿਲਣ ਦਾ ਇਰਾਦਾ ਬਣਾਇਆ ਹੋਇਆ ਹੈ। ਪਰ ਸ਼ਰਤ ਇਹ ਹੈ, ਅਗਰ ਮੁਲਾਕਾਤ ਲਈ ਸੱਦਾ ਪੱਤਰ ਮਹਾਰਾਜੇ ਵੱਲੋਂ ਭੇਜਿਆ ਜਾਵੇ ਤਾਂ।
ਇਸ ਸੰਬੰਧ ਵਿਚ, 22 ਮਈ ਨੂੰ ਵੰਡ ਨੇ ਅਦੀਨਾ ਨਗਰ ਵਿਖੇ, ਮਹਾਰਾਜੇ ਨਾਲ ਮੁਲਾਕਾਤ ਕਰਨ ਦੀ ਆਗਿਆ ਮੰਗੀ। ਰਣਜੀਤ ਸਿੰਘ ਏਥੇ ਇਲਾਕੇ ਦਾ ਦੌਰਾ ਕਰਨ ਪੁੱਜਾ ਹੋਇਆ ਸੀ।
ਜਦ ਵਿਲੀਅਮ ਬੈਂਟਿਕ ਦੀ ਸ਼ਰਤ ਬਾਰੇ ਵਿਚਾਰਿਆ ਗਿਆ ਤਾਂ ਫ਼ਕੀਰ ਅਜੀਜਉਦਦੀਨ ਨੇ ਕਿਹਾ। 'ਸਰਕਾਰ, ਇਹ ਵਿਰੰਗੀ ਹਾਕਮ ਬੜੇ ਮੱਕਾਰ ਔਰ ਚਾਲਬਾਜ਼ ਨੇ। ਹਜੂਰ ਵੱਲੋਂ ਸੱਦਾ ਪੱਤਰ ਦੇਣ ਨਾਲ ਇਹ ਪ੍ਰਭਾਵ ਜਾਏਗਾ, ਜੈਸੇ ਮਹਾਰਾਜਾ ਪੰਜਾਬ ਹੀ ਫਿਰੰਗੀ ਗਵਰਨਰ ਜਨਰਲ ਨੂੰ ਮਿਲਣ ਲਈ ਵਧੇਰੇ ਚਾਹਵਾਨ ਹੈ। ਔਰ ਦੂਸਰੀ ਗੱਲ ਇਹ ਸ਼ਾਹੀ ਦਰਬਾਰ ਦੀ ਮਰਿਯਾਦਾ ਵੀ ਨਹੀਂ ਹੈ। ਮਹਾਰਾਜ ਨੂੰ ਸਿਰਫ਼ ਇੰਗਲੈਂਡ ਦੇ ਬਾਦਸ਼ਾਹ ਨੂੰ ਸਿੱਧਾ ਮਿਲਣਾ ਚਾਹੀਦਾ ਹੈ, ਉਸ ਦੇ ਕਿਸੇ ਅਫਸਰ ਜਾਂ ਨੌਕਰ ਨੂੰ ਨਹੀਂ। ਗਵਰਨਰ ਜਨਰਲ ਬਾਦਸ਼ਾਹ ਦਾ ਨੌਕਰ ਹੈ।
-ਫ਼ਕੀਰ ਸਾਹਬ ਮੈਂ ਆਪ ਦੀਆਂ ਭਾਵਨਾਵਾਂ ਸਮਝਦਾ ਹਾਂ ਔਰ ਦਰਬਾਰ ਦੀ ਮਰਿਯਾਦਾ ਦਾ ਵੀ ਮੈਨੂੰ ਖ਼ਿਆਲ ਹੈ। ਪਰ ਮੇਰੀ ਦਿਲੀ ਇੱਛਾ ਹੈ, ਮੈਂ ਬੇਟਿਕ ਨਾਲ ਮੁਲਾਕਾਤ ਕਰਾਂ। ਇਹ ਜਾਣਾ, ਸਿੰਧ ਬਾਰੇ ਫਿਰੰਗੀ ਹਕੂਮਤ ਦੇ ਕੀ ਇਰਾਦੇ ਹਨ। ਸੱਦਾ ਪੱਤਰ ਲਿਖੇ ਤਾਂ ਅਲਫਾਜ ਬੇਹੱਦ ਖੁਸਬਿਆਨੀ ਵਾਲੇ ਹੋਣ।'
ਵਕੀਰ ਅਜੀਜਉਦਦੀਨ ਸਮਝ ਗਿਆ। ਇਹ ਇਕ ਤਰ੍ਹਾਂ ਦਾ ਹੁਕਮ ਹੀ ਸੀ। ਨਾ ਚਾਹੁੰਦਿਆਂ ਹੋਇਆਂ ਵੀ, ਫ਼ਕੀਰ ਅਜ਼ੀਜ਼ਉਦਦੀਨ ਨੂੰ ਮਹਾਰਾਜੇ ਵੱਲੋਂ 'ਸੱਦਾ ਪੱਤਰ' ਲਿਖਣਾ ਪਿਆ। ਸੱਦਾ ਪੱਤਰ ਵਿਚ ਇਹ ਵੀ ਲਿਖਿਆ :
'ਉਹ ਬੜੀ ਤੀਬਰਤਾ ਨਾਲ, ਦੋਸਤੀ ਦੇ ਪੌਦੇ ਨੂੰ, ਫੁੱਲਾਂ ਪੱਤੀਆਂ ਨਾਲ ਵਧਦਾ ਦੇਖਣ ਲਈ ਪਾਣੀ ਦਿੰਦਾ ਰਿਹਾ ਹੈ।'
ਵਿਲੀਅਮ ਬੈਂਟਿਕ ਤਾਂ ਅਜੇਹੇ 'ਸੱਦਾ ਪੱਤਰ' ਨੂੰ ਉਡੀਕ ਰਿਹਾ ਸੀ। ਉਸਨੇ ਸੱਦਾ ਕਬੂਲ ਕਰਨ ਦਾ ਉਤਸ਼ਾਹ ਵਿਖਾਇਆ। ਫਿਰ ਆਪਸੀ ਗੱਲਬਾਤ ਰਾਹੀਂ 26 ਅਕਤੂਬਰ 1831 ਨੂੰ ਰੋਪੜ ਦੇ ਅਸਥਾਨ 'ਤੇ ਮੁਲਾਕਾਤ ਕਰਨਾ ਤੈਅ ਕਰ ਲਿਆ।
ਲਾਹੌਰ ਦਰਬਾਰ ਦੇ ਮੰਤਰੀ, ਖ਼ਾਸ ਕਰਕੇ ਮੁੱਖ ਮੰਤਰੀ ਰਾਜਾ ਧਿਆਨ ਸਿੰਘ ਡੋਗਰਾ, ਜਿਸ ਨੂੰ ਕੁਝ ਸਮਾਂ ਪਹਿਲਾਂ, ਰਣਜੀਤ ਸਿੰਘ ਨੇ 'ਰਾਜਾ-ਏ-ਕਲਾਂ' ਦੀ ਪਦਵੀ ਨਾਲ ਨਿਵਾਜਿਆ ਸੀ, ਮਹਾਰਾਜੇ ਦੀ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਦੇ ਹੱਕ ਵਿਚ ਨਹੀਂ ਸੀ। ਨਿਹੰਗ ਸਿੰਘਾਂ ਦੀ ਸੈਨਿਕ ਟੁਕੜੀ ਵਿਚੋਂ ਵੀ, ਨਰਾਜਗੀ ਦੀ ਗੰਧ ਆਉਣ ਲੱਗ ਪਈ ਸੀ। ਉਹ ਸ਼ਰੇਆਮ ਕਹਿਣ ਲੱਗ ਪਏ, 'ਸਾਡਾ ਮਹਾਰਾਜਾ ਫਿਰੰਗੀਆਂ ਨੂੰ ਮਿਲਣ ਕਿਉਂ ਜਾਵੇ ?'
ਰਣਜੀਤ ਸਿੰਘ ਦੀ ਆਪਣੀ ਜ਼ਿੱਦ ਸੀ। ਉਸ ਨੇ ਸਿੰਧ ਦੇ ਖੇਤਰ ਸ਼ਿਕਾਰਪੁਰ ਉੱਪਰ ਹਮਲਾ ਕਰਨ ਲਈ ਪੂਰੀ ਤਿਆਰੀ ਕਰ ਲਈ ਸੀ ਤੇ ਹੁਣ ਇਸ ਮੁਲਾਕਾਤ ਰਾਹੀਂ ਉਹ ਲਾਰਡ ਵਿਲੀਅਮ ਬੈਂਟਿਕ ਤੇ ਉਸ ਦੀ ਸਰਕਾਰ ਦੀਆਂ ਅਗਲੀਆਂ ਚਾਲਾਂ ਜਾਨਣੀਆਂ ਚਾਹੁੰਦਾ ਸੀ। 1831 ਦੇ ਸ਼ੁਰੂ ਵਿਚ ਉਸ ਨੇ ਵਕੀਰ ਅਜੀਜਉਦਦੀਨ, ਦੀਵਾਨ ਮੋਤੀ ਰਾਮ ਅਤੇ ਸਰਦਾਰ ਹਰੀ ਸਿੰਘ ਨਲਵਾ ਨੂੰ ਤੋਹਫੇ ਦੇ ਕੇ ਇਸੇ ਗੁਪਤ ਮਕਸਦ ਲਈ ਸਿਮਲੇ ਭੇਜਿਆ ਸੀ। ਜ਼ਾਹਰ ਇਹ ਕਰਨਾ ਸੀ, ਲਾਹੌਰ ਦਰਬਾਰ ਗਵਰਨਰ ਜਨਰਲ ਦਾ ਸਵਾਗਤ ਕਰਦਾ ਹੈ। ਸਿੰਧ ਇਲਾਕੇ ਬਾਰੇ ਉਹਨਾਂ ਦੇ ਮਨਸੂਬਿਆਂ ਦੀ ਸੂਹ ਵੀ ਕੱਢਣੀ ਸੀ। ਰਣਜੀਤ ਸਿੰਘ ਵਿਲੀਅਮ ਬੈਂਟਿਕ ਦਾ ਉਹ ਵਿਅੰਗ ਨਹੀਂ ਭੁੱਲਿਆ ਸੀ।
ਵਕੀਰ ਅਜ਼ੀਜ਼ਉਦਦੀਨ ਦੇ ਸ਼ਾਨਦਾਰ ਅਲਫਾਜ਼ਾਂ ਨੇ ਬੈਂਟਿਕ ਨੂੰ ਬੇਹੱਦ ਪ੍ਰਭਾਵਿਤ ਕੀਤਾ ਸੀ।
ਮੋਹ ਅਤੇ ਪਿਆਰ ਦੀ ਵਾਦੀ ਵਿਚ ਬੁਲਬਲਾਂ ਆਦਰ, ਸਨਮਾਨ ਦੇ ਗੀਤ ਗਾਉਂਦੀਆਂ ਹਨ।..
ਉਸ ਸਮੇਂ ਬੇਟਿਕ ਨੇ ਤਨਜ਼ ਨਾਲ ਵਕੀਰ ਤੋਂ ਪੁੱਛਿਆ ਸੀ-'ਤੇਰਾ ਮਹਾਰਾਜਾ ਕਿਹੜੀ ਅੱਖ ਤੇ ਕਾਣਾ ਹੈ। ਖੱਬੀ ਜਾਂ ਸੱਜੀ ?'
ਫ਼ਕੀਰ ਨੇ ਜਵਾਬ ਦਿੱਤਾ ਸੀ, 'ਮਹਾਰਾਜੇ ਦੇ ਚਿਹਰੇ ਦਾ ਤੇਜ਼ ਪ੍ਰਤਾਪ ਹੀ ਏਨਾ ਜ਼ਿਆਦਾ ਹੈ, ਉਸ ਵੱਲ ਝਾਕਣ ਦਾ ਕਦੇ ਹੌਂਸਲਾ ਹੀ ਨਹੀਂ ਪਿਆ।'
ਜਦ ਇਹ ਗੱਲ ਰਣਜੀਤ ਸਿੰਘ ਨੂੰ ਦੱਸੀ ਗਈ ਸੀ ਤਾਂ ਆਪਣੇ ਸੁਭਾਅ ਦੇ ਉਲਟ ਉਸ ਨੇ ਹੱਸ ਕੇ ਟਾਲ ਦਿੱਤਾ ਸੀ ਤੇ ਫ਼ਕੀਰ ਦੀ ਸਿਆਣਪ ਦਾ ਕਾਇਲ ਹੋਇਆ ਸੀ। ਪਰ ਹੁਣ ਉਹ ਬਜਿੱਦ ਸੀ, ਇਹਨਾਂ ਬਿਨਾ ਪੂਛਾ ਵਾਲਿਆਂ ਬਿੱਲਿਆਂ ਨੂੰ ਖ਼ਾਲਸਾ ਰਾਜ ਦੀ ਸਹੀ ਤਾਕਤ ਦਿਖਾਉਣੀ ਹੀ ਪਵੇਗੀ।
ਬਰਤਾਨੀਆਂ ਸਰਕਾਰ ਅਤੇ ਖ਼ਾਲਸਾ ਸਰਕਾਰ ਵਿਚਕਾਰ ਮੁਲਾਕਾਤ ਲਈ ਦਰਿਆ ਸਤਲੁਜ ਦੇ ਕਿਨਾਰੇ ਇਕ ਮੈਦਾਨ ਤਿਆਰ ਕੀਤਾ ਜਾਣ ਲੱਗਾ। ਦੂਜੇ ਪਾਸੇ ਰਣਨੀਤਕ ਦਾਅ ਪੇਚ ਲਈ ਰਣਜੀਤ ਸਿੰਘ ਦੇ ਜਰਨਲ ਵੈਨਤੂਰਾ ਦੀ ਕਮਾਨ ਹੇਠ 'ਦਾਉਦ ਪੋਤਾ' ਦੇ ਪੂਰੇ ਇਲਾਕੇ ਉੱਪਰ ਕਬਜ਼ਾ ਕਰ ਲਿਆ ਤੇ ਹੁਣ ਵੈਨਤੂਰਾ ਸਿੰਧ ਉੱਪਰ ਹਮਲਾ ਕਰਨ ਲਈ, ਇੰਦੁਸ ਦਰਿਆ ਦੇ ਪੱਛਮੀ ਕਿਨਾਰੇ ਉੱਪਰ ਫੌਜ ਲੈ ਆਇਆ। ਘੱਟ ਵਿਲੀਅਮ ਬੇਟਿਕ ਵੀ ਨਹੀਂ ਸੀ। ਉਸ ਨੇ ਕੱਛ ਵਿਚ ਅੰਗਰੇਜ਼ੀ ਸਰਕਾਰ ਦੇ ਪ੍ਰਤੀਨਿਧ ਹੈਨਰੀ ਪੇਟਿੰਜਰ ਨੂੰ ਹਦਾਇਤਾਂ ਭੇਜੀਆਂ ਕਿ ਉਹ ਸਿੰਧ ਦੇ ਅਮੀਰਾਂ ਨਾਲ ਵਪਾਰਕ ਸੰਧੀ ਬਾਰੇ ਗੱਲਬਾਤ ਜਾਰੀ ਰੱਖੋ। ਬੇਟਿਕ ਨੇ ਪੇਟਿੰਜਰ ਨੂੰ ਏਸ ਗੱਲੋਂ ਸਾਵਧਾਨ ਕੀਤਾ, ' ਹੈਦਰਾਬਾਦ ਦੇ ਨਵਾਬ ਮੁਰਾਦ ਅਲੀ ਦੇ ਦੂਸਰੇ ਬੇਟੇ ਦੀ ਸ਼ਾਦੀ ਪਰਸ਼ੀਆ ਦੀ ਰਾਜਕੁਮਾਰੀ ਨਾਲ ਹੋਈ ਹੈ। ਇਹ ਸ਼ਾਦੀ ਭਾਰਤ ਵਿਚ ਬਰਤਾਨੀਆਂ ਹਕੂਮਤ ਲਈ ਖ਼ਤਰੇ ਦੀ ਘੰਟੀ ਹੈ। ਇਸ ਨਾਲ ਭਾਰਤ ਅੰਦਰ ਰੂਸੀ ਘੁਸਪੈਠ ਦੀਆਂ ਸੰਭਾਵਨਾਵਾਂ ਵਧਣ ਦਾ ਡਰ ਹੈ। ਬੇਹੱਦ ਚੌਕਸੀ ਦੀ ਲੜ ਹੈ।
ਲਾਰਡ ਵਿਲੀਅਮ ਬੈਂਟਿਕ ਨੇ, ਇੰਗਲੈਂਡ ਦੇ ਬਾਦਸ਼ਾਹ ਨੂੰ ਸੂਚਨਾ ਭੇਜੀ :
-ਭਾਰਤ ਵਿਚ ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਸਿੰਧ ਦਰਿਆ ਵਿਚ ਵਪਾਰਕ ਜਹਾਜ਼ਰਾਨੀ ਲਈ, ਸਿੰਧ ਦੇ ਅਮੀਰਾਂ, ਬਹਾਵਲਪੁਰ ਦੇ ਨਵਾਬ ਅਤੇ ਖ਼ਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕਰਨੀ ਜਰੂਰੀ ਹੋਵੇਗੀ।
ਦੋਨੋਂ ਧਿਰਾਂ ਆਪਣੇ ਆਪਣੇ ਦਾਅ ਉੱਪਰ ਸਨ। 26 ਅਕਤੂਬਰ ਦਾ ਦਿਨ ਨੇੜੇ ਆ ਰਿਹਾ ਸੀ। ਰਣਜੀਤ ਸਿੰਘ ਨੇ ਲਾਹੌਰ ਦਰਬਾਰ ਦੀ ਸ਼ਕਤੀ ਅਤੇ ਚਕਾਚੌਂਧ ਦਿਖਾਉਣ ਲਈ ਚਾਂਦੀ ਦਾ ਮੰਡਪ ਤਿਆਰ ਕਰਵਾ ਲਿਆ। 24 ਅਕਤੂਬਰ ਨੂੰ ਹੀ ਪੂਰੀ ਤਿਆਰੀ ਕਰ ਲਈ। ਅਮੀਰਾਂ-ਜਗੀਰਦਾਰਾਂ ਨੂੰ ਸੱਦੇ ਪਹਿਲਾਂ ਹੀ ਭੇਜ ਦਿੱਤੇ ਗਏ ਸਨ। ਸਭਨਾਂ ਨੂੰ ਹਦਾਇਤ ਸੀ, ਵਿਰੰਗੀਆਂ ਨੂੰ ਖ਼ਾਲਸਾ ਰਾਜ ਦਾ ਜਲੇਅ ਦਿਖਾਉਣਾ ਹੈ ਤੇ ਉਹ ਪੂਰੀ ਸਜ-ਧੱਜ ਨਾਲ ਆਉਣ।
ਰੋਪੜ ਦੇ ਸਥਾਨ ਉੱਪਰ ਪੂਰੀ ਤਿਆਰੀ ਕਰਨ ਲਈ ਦਰਬਾਰ ਦੇ ਕਰਮਚਾਰੀ ਪਹਿਲਾਂ ਹੀ ਭੇਜੋ ਜਾ ਚੁੱਕੇ ਸਨ।...
ਕੁਝ ਦਰਬਾਰੀਆਂ ਅਤੇ ਨਿਹੰਗਾਂ ਦੇ ਜੱਥੇ ਤੋਂ ਬਿਨਾਂ, ਲਾਰਡ ਬੇਟਿਕ ਨਾਲ ਮੁਲਾਕਾਤ ਲਈ ਸਾਰਾ ਲਾਹੌਰ ਹੀ ਜਿਵੇਂ ਪੱਥਾਂ ਭਾਰ ਹੋਇਆ ਫਿਰਦਾ ਸੀ।