ਪੰਦਰਵੀਂ ਸਦੀ ਦੀ ਢਲਦੀ ਉਮਰ ਦਾ ਸਮਾਂ।
ਤੇ ਹਾੜ ਮਹੀਨੇ ਦੀ ਤਪਦੀ ਹੋਈ ਢਲਦੀ ਇਕ ਦੁਪਿਹਰ।
ਹੁਣ ਦੇ ਅੰਮ੍ਰਿਤਸਰ ਤੇ ਉਹਨਾਂ ਵੇਲਿਆਂ ਦੇ ਪਿੰਡ ਤੁੰਗ ਗੁਮਟਾਲਾ* ਤੋਂ ਕੋਈ ਚਾਰ ਕੁ ਕੋਹ ਦੀ ਦੂਰੀ 'ਤੇ ਵਸੇ ਇਕ ਪਿੰਡ ਵੱਲ ਜਾ ਰਿਹਾ ਇਕ ਬੇਲ ਗੱਡਾ। ਗੱਡਾ ਹੱਕ ਰਹੇ ਜਣੇ ਨੇ ਖੱਦਰ ਦੇ ਮੈਲੇ ਜਿਹੇ ਕੱਪੜੇ ਨਾਲ ਮੁੜ੍ਹਕਾ ਪੂੰਝਦਿਆਂ, ਲਿਸ਼ਕੋਰਾਂ ਮਾਰਦੇ ਅਸਮਾਨ ਵੱਲ ਤੱਕਿਆ। ਸੂਰਜ ਅਜੇ ਤਿੰਨ ਕੁ ਹੱਥ ਖੜ੍ਹਾ ਸੀ। ਪਿੰਡ ਤੋਂ ਥੋੜ੍ਹੀ ਵਿੱਥ 'ਤੇ ਉਸ ਨੇ ਗੱਡਾ ਰੋਕ ਲਿਆ। ਲਾਗੇ ਦੇ ਸੁੰਨੇ ਵਾਹਣ ਵਿਚੋਂ ਇਕ ਵਾ-ਵਰੋਲਾ ਉੱਠਿਆ ਤੇ ਕੱਖ-ਕਾਨ ਨੂੰ ਆਪਣੇ ਵਿਚ ਸਮੇਟਦਾ ਉੱਪਰ ਵੱਲ ਚੱਕਰ ਖਾਂਦਾ ਫੋਲ ਗਿਆ। ਗੱਡੇ ਵਿਚ ਬੈਠੇ ਬੱਚੇ ਡਰ ਗਏ ਤੇ ਗੱਡੇ ਵਿਚ ਬੈਠੀ ਤੀਵੀਂ ਵੱਲ ਝਾਕਣ ਲੱਗੇ। ਉਸ ਨੇ ਦੋਹਾਂ ਬੱਚਿਆਂ ਨੂੰ ਬੁੱਕਲ ਵਿਚ ਲੈ ਲਿਆ।
ਪਿੰਡ ਵੱਲੋਂ ਕੋਈ ਆਉਂਦਾ ਦਿੱਸਿਆ। ਤੀਵੀਂ ਨੇ ਘੁੰਡ ਨੀਵਾਂ ਕਰ ਲਿਆ। ਨੇੜੇ ਆਉਣ ਤੇ ਗੱਡੇ ਵਾਲੇ ਨੇ ਸਲਾਮ ਕਰਨ ਵਾਂਗ ਹੱਥ ਚੁੱਕਿਆ ਤਾਂ ਪਿੰਡ ਵਾਲਾ ਖੜ੍ਹ ਗਿਆ। ਗੱਡੇ ਵਿਚ ਬੈਠੀ ਤੀਵੀਂ ਅਤੇ ਬੱਚਿਆਂ ਵੱਲ ਝਾਕਿਆ। ਗੱਡੇ ਵਿਚ ਲੱਦੇ ਸੰਦੂਕ, ਮੰਜੇ ਤੇ ਹੋਰ ਨਿਕ-ਸੁੱਕ ਵੇਖ ਕੇ ਪੁੱਛਿਆ:
-ਕਿੱਧਰੋਂ ਮਾਰ ਮਾਰੀ ਉ ਕਿ ਸਹੇ ਆਂਗੂ ਆਪਣਾ ਈ ਗੋਸ਼ਤ ਬਚਾਂਦਾ ਫਿਰਦਾ ਏਂ ਜਣਿਆਂ ?'
ਪਿੰਡ ਵਾਲੇ ਦੇ ਸਵਾਲ ਦਾ ਉੱਤਰ ਨਾ ਦੇ ਕੇ ਗੱਡੇ ਵਾਲੇ ਨੇ ਪੁੱਛਿਆ, 'ਕਿਹੜਾ ਪਿੰਡ ਈ ਭਾਊ ?' ਹੱਥ ਵਿਚ ਫੜੀ ਪਰਾਣੀ ਉਸ ਨੇ ਪਿੰਡ ਵੱਲ ਸੇਧੀ।
ਪਿੰਡ ਵਾਲਾ ਹੱਸਣ ਲੱਗਾ।
ਗੱਡੇ ਵਾਲਾ ਹੈਰਾਨ ਹੋਇਆ, 'ਮੇਰੀ ਗੱਲ ਨਹੀਂ ਸਮਝ ਪਈ ਕਿ... -ਸਮਝ ਤਾਂ ਪੈ ਗਈ ਉ ਜਣਿਆ, ਤੂੰ ਪੁੱਛ ਕਿਹਨਾਂ ਦਾ ਪਿੰਡ ਈ।' ਪਿੰਡ ਵਾਲਾ ਫੇਰ ਹੱਸਣ ਲੱਗਾ।
-ਚੱਲ ਏਹੀਓ ਦੱਸ ਦੇ ਭਰਾ।'
-ਇਹ ਪਿੰਡ ਈ ਧਾੜਵੀਆਂ ਦਾ ਰਾਹ ਮਾਰਾਂ ਦਾ, ਚੋਰਾਂ ਦਾ, ਠੱਗਾਂ ਦਾ,
* ਇਤਿਹਾਸਕਾਰਾਂ ਦੀ ਖੋਜ ਅਨੁਸਾਰ ਗੁਰੂ ਰਾਮਦਾਸ ਨੇ ਸੰਮਤ 1621 ਵਿਚ ਤੁੰਗ ਪਿੰਡ ਦੇ ਵਸਨੀਕਾਂ ਤੋਂ 700 ਰੁਪਏ ਵਿਚ ਜਗ੍ਹਾ ਖਰੀਦੀ ਤੇ ਇਸ ਦਾ ਪਹਿਲਾ ਨਾਮ 'ਗੁਰੂ ਕਾ ਚੱਕ' ਰੱਖਿਆ। ਫਿਰ ਇਸ ਦਾ ਨਾਮ ਗੁਰ ਰਾਮ ਦਾਸ ਪੁਰ ਵੀ ਰਿਹਾ। ਸੰਮਤ 1643 ਵਿਚ ਸਰੋਵਰ ਨੂੰ ਪੱਕਾ ਕਰਨਾ ਆਰੰਭਿਆ ਤੇ ਇਸ ਦਾ ਨਾਮ 'ਅੰਮ੍ਰਿਤਸਰ' ਰੱਖਿਆ।
ਡਾਕੂਆਂ ਦਾ, ਕਾਤਲਾਂ ਦਾ ਤੇ ਮੁਖਬਰਾਂ ਦਾ ਵੀ ਏ। ਏਨੇ ਨਾਲ ਈ ਸਰ ਜਾਊ ਕਿ ਅੱਗੇ ਹੋਰ ਵੀ ਦੱਸਾਂ ?' ਆਖ ਕੇ, ਪਿੰਡ ਵਾਲਾ ਗੱਡੇ ਵਾਲੇ ਵੱਲ ਬਦਮਾਸ਼ੀ ਤੱਕਣੀ ਨਾਲ ਝਾਕਿਆ ਤੇ ਸਿਰ ਵਾਲਾ ਮੜਾਸਾ ਰੁਖ਼-ਸਿਰ ਕਰਨ ਲੱਗਾ।
-ਕੋਈ ਨਾਂ ਵੀ ਤਾਂ ਹੋਣਾ ਈ ਪਿੰਡ ਦਾ ?" ਗੱਡ ਵਾਲਾ ਢਿੱਲਾ ਜਿਹਾ ਬੋਲਿਆ।
-ਆਪਣਾ ਨਾਂ ਪਤਾ ਦੱਸ ਖਾਂ ਪਹਿਲਾਂ।' ਪਿੰਡ ਵਾਲਾ ਉਸ ਵੱਲ ਸ਼ੱਕੀ ਤਾਕਿਆ।
-ਮੇਰਾ ਨਾਂ ਕਾਲੂ ਈ ਸੱਜਣਾ। ਵੜੈਚ ਜੱਟ ਤੇ ਆਹ ਮੇਰਾ ਘਰ-ਟੱਬਰ ਈ।' ਉਸ ਨੇ ਗੱਡੇ ਵਿਚ ਬੈਠੇ ਜੀਆਂ ਅਤੇ ਸਮਾਨ ਵੱਲ ਇਸ਼ਾਰਾ ਕੀਤਾ।
-ਭਾਜੜਾਂ ਪਈਆਂ ਨੇ ਕਿ ਅੱਗੇ ਵਾਂਢੇ ਚੱਲਿਆ ?' ਪਿੰਡ ਵਾਲਾ ਫਿਰ ਹੱਸਿਆ।
-ਅਜੇ ਤੱਕ ਤਾਂ ਭਾਜੜਾਂ ਈ ਜਾਣ ਲੈ। ਕਿਧਰੇ ਠਾਹਰ ਲੱਭਦਾ ਫਿਰਦਾ ਪੱਕੀ।'
ਕਾਲੂ ਵੜੈਚ ਨੇ ਆਪਣਾ ਇਰਾਦਾ ਦੱਸਿਆ।
-ਧਾੜਵੀਆਂ ਰਾਹਮਾਰਾਂ 'ਚ ਕੱਟ ਲਏਗਾ ਤਾਂ...।'
-ਪਿੱਛੇ ਏਹੀਓ ਕੁਝ ਕਰਦਾ ਆਇਆ।' ਵੜੈਚ ਬੋਲਿਆ।
-ਲੱਗਦਾ ਤਾਂ ਨਹੀਂ । ਪਿੰਡ ਵਾਲਾ ਲੱਦੇ ਗੱਡੇ ਵੱਲ ਵੇਖ ਕੇ ਪਹਿਲਾਂ ਘੁੰਡ ਕੱਢੀ ਬੈਠੀ ਰੰਨ ਵੱਲ ਝਾਕਿਆ, ਫਿਰ ਵੜੈਚ ਦੇ ਚਿਹਰੇ ਵੱਲ ਤੱਕਣ ਲੱਗਾ।
-ਓਥੇ ਇਕ ਟੋਲੇ ਨਾਲ ਖੜਕ ਪਈ। ਤੀਵੀਂ ਤੇ ਬੱਚੇ ਵੇਖ ਕੇ ਕਿਨਾਰਾ ਕਰ लिभा, तीं डो वॅटा-बँटी
ਪਿੰਡ ਵਾਲੇ ਨੇ ਟੋਕਿਆ-ਉਹਨਾਂ ਦੀ ਰੰਨ ਲੈ ਕੇ ਭੱਜਿਆ ਏਂ ਕਿ ਆਪਣੀ ਉ?' ਤੇ ਨਾਲ ਹੀ ਨਜ਼ਰਾਂ ਦੀ ਬਰਛੀ ਫਿਰ ਤੀਵੀਂ ਵੱਲ ਸੇਧੀ। ਉਸ ਨੇ ਘੁੰਡ ਹੋਰ ਨੀਵਾਂ ਕਰ ਲਿਆ।
-ਰੰਨ ਤਾਂ ਆਪਣੀਓ ਈ ਭਾਅ।' ਕਾਲੂ ਕੁਝ ਸਹਿਜ ਹੋ ਗਿਆ। ਚਿਹਰੇ ਉੱਪਰ ਪਹਿਲਾਂ ਵਰਗਾ ਫ਼ਿਕਰ ਨਾ ਰਿਹਾ। ਪੁੱਛਿਆ-'ਮੈਂ ਪਿੰਡ ਦਾ ਨਾਓਂ ਪੁੱਛਿਆ ਸੀ ਭਰਾ
-ਸਾਹਸੀ ਆਖਦੇ ਨੇ ਏਸ ਪਿੰਡ ਨੂੰ। ਏਥੇ ਵੱਸਣ ਵਾਲੇ ਵੀ ਪੂਰੇ ਸਾਹਸੀ ਨੇ। ਹਨੇ ਜਾਂ ਬੰਨੇ। ਵਿਚ-ਵਿਚਾਲੇ ਵਾਲਾ ਤਾਂ ਮਸਲਾ ਈ ਨੀ ਕੋਈ ਰਹਿਣ ਦਿੰਦੇ। ਵਸੇਬਾ ਕਰ ਸਕਨਾ ਏ ਤਾਂ ਕੋਈ ਵਿਹਲੀ ਥਾਂ ਵੇਖ ਕੇ ਗੱਡਾ ਡਹੀਆਂ 'ਤੇ ਕਰਦੇ। ਪਸ਼ੂਆਂ ਜੋਗਾ ਘਾਹ-ਪੱਠਾ ਵਾਧੂ। ਅੱਗੇ ਅੱਲਾਹ ਬੇਲੀ । ਬਾਹ ਖੜ੍ਹੀ ਕਰਕੇ ਪਿੰਡ ਵਾਲਾ ਤੁਰ ਗਿਆ।
ਤੀਵੀਂ ਨੇ ਘੁੰਡ ਚੁੱਕ ਦਿੱਤਾ। ਘਰ ਵਾਲੇ ਵੱਲ ਝਾਕੀ, ਜਿਵੇਂ ਆਖ ਰਹੀ ਹੋਵੇ ਏਥੇ ਈ ਟਿਕ ਜਾਈਏ। ਬੱਚੇ ਭੁੱਖੇ ਨੇ। ਕੁਝ ਰਿੰਨੀਏ, ਕੁਝ ਪਕਾਈਏ।...
ਕਾਲੂ ਵੜੈਚ ਨੇ ਗੱਡਾ ਰੋਕਿਆ ਤੇ ਫਿਰ ਆਸੇ ਪਾਸੇ ਢੁਕਵੀਂ ਥਾਂ ਲੱਭਦਾ, ਇਕ ਢਾਬ ਲਾਗੇ ਜਾ ਖੜ੍ਹਾ। ਫਿਰ ਉਹ ਤੇ ਉਸ ਦੀ ਤੀਵੀਂ ਰਲ ਕੇ ਗੱਡੇ ਤੋਂ ਸਮਾਨ ਲਾਹੁਣ ਲੱਗ ਪਏ।
...
ਸਾਂਹਸੀ ਪਿੰਡ ਰਹਿੰਦਿਆਂ ਬਹੁਤਾ ਲੰਮਾ ਸਮਾਂ ਨਹੀਂ ਸੀ ਹੋਇਆ। ਕਾਲੂ ਵੜੈਚ ਨੂੰ ਮਹਿਸੂਸ ਹੋਇਆ-ਏਸ ਪਿੰਡ 'ਚ ਦਾਲ ਗਲਣੀ ਨਹੀਂ। ਕੁਝ ਲੱਠ ਮਾਰ ਵੇਲੇ ਕੁਵੇਲੇ ਉਸ ਦੇ ਡੇਰੇ ਲਾਗੇ ਗੇੜੇ ਕੱਢਣ ਲੱਗੇ ਸਨ। ਇਕ ਵਾਰ ਤਾਂ ਇਸ ਤਰ੍ਹਾਂ ਖੰਘੂਰੇ ਮਾਰੇ ਜਿਵੇਂ ਚਿਤਾਵਣੀ ਦੇ ਰਹੇ ਹੋਣ। ਕਾਲੂ ਦੇ ਅਜੇ ਪੈਰ ਨਹੀਂ ਸਨ ਜੇਮੇ ਤੇ ਪੰਗਾ ਵੀ ਕੋਈ ਨਹੀਂ ਸੀ ਲੈਣਾ ਚਾਹੁੰਦਾ। ਉਂਜ ਹਥਿਆਰ ਤਾਂ ਉਸ ਨੇ ਵੀ ਰੇਤ ਲਏ ਸਨ। ਇਕ ਦਿਨ ਪਹਿਰ ਦੇ ਤੜਕੇ ਉਸ ਨੇ ਗੱਡੇ ਉੱਪਰ ਫਿਰ ਆਪਣਾ ਘਰ ਬਾਰ ਲੱਦ ਲਿਆ ਤੇ ਸੂਰਜ ਦੀ ਟਿੱਕੀ ਨਿਕਲਦਿਆਂ ਗੁਆਂਢ ਪਿੰਡ ਜਾ ਰਿਹਾ।
ਇਸ ਪਿੰਡ ਰਹਿੰਦਿਆਂ 1488 ਈ. ਵਿਚ ਕਾਲੂ ਵੜੈਚ ਦੀ ਮੌਤ ਹੋ ਗਈ। ਉਸ
ਦਾ ਪੁੱਤਰ ਜਾਦੋਮਨ ਹੁਣ ਗੱਭਰੂ ਸੀ। ਉਹ ਪਿਉ ਨਾਲੋਂ ਵੱਧ ਮਾਰਖੋਰਾ ਨਿਕਲਿਆ। ਪਿੰਡ ਦੀ ਜੂਹ ਵਿਚ ਜਾਂ ਆਸ ਪਾਸ ਕੋਈ ਰਾਹਗੀਰ ਜਾਂ ਕਾਫਲਾ ਲੁੱਟਿਆ ਜਾਣਾ ਜਾਂ ਕੋਈ ਡਾਕਾ ਪੈਣਾ ਤਾਂ ਲੋਕਾਂ ਨੇ ਆਖਣਾ-"ਜਾਦੋ ਧਾੜਵੀ ਦੀ ਕਰਤੂਤ ਹੋਣੀ ਏ।" ਇਕ ਵਾਰ ਡਾਕੇ ਸਮੇਂ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਜਣੇ ਵੀ ਧੜੀ ਅੰਨ ਖਾਂਦੇ ਸਨ। (ਲੋਕ ਇਵੇਂ ਬੋਲਦੇ ਸਨ)। ਜਾਦੇ ਇਸ ਡਾਕੇ ਵਿਚ ਜ਼ਖ਼ਮੀ ਹੋ ਗਿਆ ਤੇ ਕੁਝ ਦਿਨਾਂ 'ਚ ਮਰ ਗਿਆ। ਜਾਦੋਮਨ ਵਾਲਾ ਕਿੱਤਾ ਹੀ ਉਸ ਦੇ ਪੁੱਤਰ ਗੁਲਾਬੇ ਨੇ ਸੰਭਾਲਿਆ। ਪਿਉ ਵਾਲੇ ਕਾਰਨਾਮੇ ਕਰਦਾ ਉਹ ਵੀ ਉਸੇ ਰਾਹ ਤੁਰ ਗਿਆ। ਉਸ ਦਾ ਪੁੱਤਰ ਕਿੱਡੋ ਅਜੇ ਗੱਭਰੂ ਨਹੀਂ ਸੀ ਹੋਇਆ। ਈ: 1555 ਵਿਚ ਉਸ ਨੇ ਇਹ ਪਿੰਡ ਛੱਡ ਕੇ ਗੁੱਜਰਾਂ ਵਾਲਾ ਤੋਂ ਦੋ ਕੋਹ ਦੀ ਵਿੱਥ 'ਤੇ ਇਕ ਛੋਟੇ ਜਿਹੇ ਪਿੰਡ ਆਣ ਵਸੇਬਾ ਕੀਤਾ।
ਅਜੀਬ ਇਤਫ਼ਾਕ ਸੀ, ਇਕ ਪਾਸੇ ਗੁਰੂ-ਵੰਸ਼ ਪਰੰਪਰਾ ਭਗਤੀ, ਅਰਾਧਨਾ ਅਤੇ ਦਸਾਂ ਨਹੁੰਆਂ ਦੀ ਕਿਰਤ ਦਾ ਸੁਨੇਹਾ ਲੈ ਕੇ ਮਾਨਵ ਜਾਤੀ ਦੇ ਕਲਿਆਣ ਦਾ ਸੰਕਲਪ ਲੈ ਕੇ ਅੱਗੇ ਤੁਰੀ। ਦੂਜੀ ਧਿਰ ਵਿਚ ਧਾੜਵੀਆਂ ਅਤੇ ਰਾਹਮਾਰਾਂ ਦਾ ਭਜਾਇਆ ਕਾਲੂ ਵੜੈਚ ਜੱਟ ਦਾ ਵੰਸ਼ ਸਾਹਸੀ ਪਿੰਡ ਤੋਂ ਚੱਲਿਆ। ਇਕ ਤੀਜੀ ਧਿਰ ਸੀ ਮੁਗਲ ਸਲਤਨਤ, ਜਿਸ ਦੀ ਭਾਰਤ ਵਿਚ ਮੋਹੜੀ ਗੱਡਣ ਲਈ ਤੇ ਆਪਣੀ ਕਿਸਮਤ ਅਜ਼ਮਾਉਣ ਲਈ ਬਾਬਰ 1525 ਈ. ਨੂੰ ਦਿੱਲੀ ਵੱਲ ਵੱਧ ਰਿਹਾ ਸੀ।
ਕਹਿੰਦੇ ਨੇ ਪੰਜਾਬ ਦੇ ਇਕ ਛੋਟੇ ਜਿਹੇ ਨਗਰ ਐਮਨਾਬਾਦ ਵਿਚ ਬਾਬਰ ਦੀਆਂ ਫੌਜਾਂ ਨੇ ਪੜਾਅ ਕੀਤਾ ਸੀ। ਬਾਬਰ ਦੇ ਸਾਹਮਣੇ ਕੁਝ ਸਥਾਨਕ ਬਸ਼ਿੰਦੇ ਪੇਸ਼ ਕੀਤੇ ਗਏ। ਇਹ ਸਾਰੇ ਕੈਦੀ ਸਨ। ਇਕ ਕੈਦੀ ਨੂੰ ਵੇਖ ਕੇ ਬਾਬਰ ਅਚਾਨਕ ਆਪਣੀ ਜਗਾਹ ਤੋਂ ਉੱਠਿਆ। ਆਪਣੇ ਇਕ ਸਿਪਾਹ ਸਾਲਾਰ ਨੂੰ ਪੁੱਛਿਆ-"ਇਹ ਕੀ ਮੈਂ ਏਥੇ ਲਹੂ-ਮਾਸ ਦਾ ਇਕ ਰੂਹਾਨੀ ਬੰਦਾ ਵੇਖ ਰਿਹਾ ਹਾਂ। ਇਹ ਗਜ਼ਨੀ ਵਿਚ ਮੇਰੇ ਸੁਪਨੇ 'ਚ ਆਇਆ ਤੇ ਇਸ ਨੇ ਮੇਰੀ ਫਤੇਹ ਲਈ ਦੁਆ ਕੀਤੀ। ਬਾਬਰ ਨੇ ਉਸ ਨੂੰ ਬੜੀ
ਹਲੀਮੀ ਨਾਲ ਪੁੱਛਿਆ, 'ਆਪਣੀ ਕੋਈ ਖਵਾਹਿਸ਼ ਦੱਸ ਜੋ ਮੈਂ ਪੂਰੀ ਕਰ ਸਕਾਂ।' -ਸਾਰੇ ਕੈਦੀ ਰਿਹਾ ਕਰ ਦੇਵੋ।' ਉਸ ਪੁਰਸ ਨੇ ਕਿਹਾ ਤੇ ਅਸ਼ੀਰਵਾਦ ਦਿੱਤੀ- 'ਜੇ ਉਹ ਨਿਆਂ ਦਾ ਰਾਜ ਕਰੇਗਾ। ਜਾਤੀ ਅਤੇ ਧਰਮ ਵਿਚ ਭੇਦ-ਭਾਵ ਨਹੀਂ ਕਰੇਗਾ। ਹਿੰਦ ਉੱਪਰ ਸਦੀਆਂ ਤੱਕ ਉਸ ਦਾ ਵੰਸ਼ਰਾਜ ਕਰੇਗਾ।*
ਕਿੱਡੋ ਨੇ ਆਪਣੀ ਤਕਦੀਰ ਸ਼ੁਕਰਚੱਕ ਪਿੰਡ ਨਾਲ ਜੋੜ ਲਈ। ਉਸ ਨੇ ਪਿਉ ਦਾਦੇ ਦਾ ਮਾਰਗ ਛੱਡਣਾ ਚਾਹਿਆ। ਸੁਭਾਅ ਪੱਖ ਕਿੱਡੋ ਸਾਊ ਅਤੇ ਧਾਰਮਿਕ ਸੀ। ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਪਰ ਇਸ ਸਮੇਂ ਸਿੱਖਾਂ ਦੇ ਤੀਸਰੇ ਗੁਰੂ ਅਮਰਦਾਸ ਜੀ ਬੈਠੇ ਸਨ। ਇਕ ਦਿਨ ਕਿੱਡ ਦੇ ਪਿਉ ਦੇ ਟੋਲੇ ਵਿਚੋਂ ਕੁਝ ਬੰਦੇ ਲੱਭਦੇ-ਲੁਤਾਉਂਦੇ ਸ਼ੁਕਰਚੱਕ ਆਏ। ਕਮਰਕੱਸਿਆਂ ਵਿਚ ਤਲਵਾਰਾਂ, ਹੱਥਾਂ ਵਿਚ ਤੇਲ ਨਾਲ ਚੋਪੜੀਆਂ ਡਾਂਗਾਂ। ਮੂੰਹ-ਸਿਰ ਪੈਰ ਧੂੜ ਮਿੱਟੀ ਨਾਲ ਭਰੇ ਹੋਏ। ਖਿੱਲਰੇ ਦਾਹੜੇ। ਡਰਾਉਣੀਆਂ ਸ਼ਕਲਾਂ ਵੇਖ ਕੇ ਲਾਗੇ ਖੇਡਦੇ ਬੱਚੇ ਡਰ ਨਾਲ ਚੀਕਾਂ ਮਾਰਦੇ ਘਰਾਂ 'ਚ ਜਾ ਲੁਕੇ। ਕਿੱਡੋ ਇਕ ਜਣੇ ਨੂੰ ਪਛਾਣਦਾ ਸੀ। ਜਣਾ ਕਿੱਡ ਨੂੰ ਵੇਖਦਾ ਪਹਿਲਾਂ ਡਰਾਉਣੀ ਹਾਸੀ ਹੱਸਿਆ, ਫਿਰ ਡਾਂਗ ਇਕ ਹੱਥ ਵਿਚੋਂ ਦੂਜੀ ਵਿਚ ਫੜਦਿਆਂ ਬੋਲਿਆ-ਅਸੀਂ ਤੈਨੂੰ ਲੈਣ ਆਏ ਆ ਵੜੇਚਾ। ਹਥਿਆਰ ਚੁੱਕ ਲੈ।
-ਕਿਧਰ ਵੰਞਣਾ ਈ ?' ਕਿੱਡ ਨੇ ਹੈਰਾਨੀ ਨਾਲ ਪੁੱਛਿਆ।
-ਜਿਧਰ ਪਿਉ ਦਾਦੇ ਜਾਂਦੇ ਸੈਣ।' ਇਸ ਵਾਰ ਇਕ ਦੂਸਰਾ ਦਾਹੜੀ ਖੁਰਕਦਾ ਬੋਲਿਆ।
-ਮੈਂ ਧਾੜੇ ਨੀ ਮਾਰਨੇ ਬੇਲੀਓ( ਕਿੱਡ ਸਿੱਧਾ ਬੋਲਿਆ।
-ਤੇਰੇ 'ਚ ਧਾੜਵੀਆਂ ਦਾ ਲਹੂ ਐ ਜਣਿਆ।' ਇਕ ਹੋਰ ਨੇ ਕਿਹਾ।
-ਮੈਂ ਹੁਣ ਗੁਰੂ ਦਾ ਪੱਲਾ ਫੜ ਲਿਆ।
-ਪਿਉ ਦਾਦੇ ਆਲਾ ਕਿੱਤਾ ਕਿਵੇਂ ਛੱਡ ਸਕਨੋਂ ?' ਆਏ ਬੰਦਿਆਂ 'ਚੋਂ ਇਕ ਰੁੱਖਾ ਬੋਲਿਆ।
-ਛੱਡ ਸਕਨੈਂ ਕੀ ? ਛੱਡ ਦਿੱਤਾ ਸੂ। ਕਿੱਡੋ ਦ੍ਰਿੜਤਾ ਨਾਲ ਕਹਿਣ ਵਾਲੇ ਦੀਆਂ ਅੱਖਾਂ ਵਿਚ ਸਿੱਧਾ ਝਾਕਿਆ।
-ਕਰੇਂਗਾ ਕੀ ਮੂਰਖਾ ? ਕਿੱਡੋ ਨੂੰ ਪਛਾਣਦੇ ਬੰਦੇ ਦੇ ਬੋਲਾਂ ਵਿਚ ਹੁਣ ਕੁਝ ਨਰਮੀ ਸੀ।
-ਹੱਥੀ ਕਿਰਤ ਕਰੂੰਗਾ ਦਸਾਂ ਨਹੁੰਆਂ ਦੀ। ਜਿਵੇਂ ਗੁਰੂ ਆਖਦੇ ਹਨ।
-ਭੁੱਖਾ ਮਰਨ ਦਾ ਸਮਾਨ ਕਰੀ ਜਾਨੇ ਜਣਿਆਂ।'
-ਖੰਨੀ ਖਾ ਲਊਂਗਾ। ਉਹ ਵੀ ਨਾ ਮਿਲੀ, ਭੁੱਖਾ ਰਹਿ ਲਊਂਗਾ। ਪਰ...। ਕਿੱਡੋ ਨੇ ਸਭਨਾਂ ਦੇ ਸਾਹਮਣੇ ਹੱਥ ਜੋੜ ਦਿੱਤੇ।
-ਫੈਸਲਾ ਕਰ ਲਿਆ ਈ, ਕਿ...।
ਪੱਕੀ ਲਕੀਰ ਈ....| '
-ਏਦਾਂ ਲੱਕੜ ਆਂਗੂ ਤਾਂ ਨਾ ਟੁੱਟ...।
-ਅਜੇ ਤੱਕ ਤਾਂ ਮੈਨੂੰ ਏਹੀ ਚੰਗਾ ਲਗਦੇ। ਤੁਸੀਂ ਪੈਂਡਾ ਮਾਰ ਕੇ ਆਏ ਓ...। ਥੱਕੇ ਵੀ ਓ। ਦੁੱਧ, ਲੱਸੀ ਜੇ ਚਾਹਵੇ ਛਕੇ। ਆਰਾਮ ਕਰੋ, ਜਿੰਨਾ ਕਰ ਸਕਦੇ ਜੇ। ਗੁਰੂ ਦੇ ਸਿੱਖ ਨੂੰ ਸੇਵਾ ਦਾ ਮੌਕਾ ਦਿਉ। ਬਾਕੀ ਸਭ ਕੰਮਾਂ ਤੋਂ ਖਿਮਾ। ਕਿੱਡ ਨੇ ਫਿਰ ਹੱਥ ਜੋੜੇ।
ਆਏ ਬੰਦੇ ਬਸ਼ੋਪੰਜ ਵਿਚ ਪੈ ਗਏ। ਕਿੱਡ ਦੇ ਵਿਵਹਾਰ ਨੂੰ ਵੇਖ ਕੇ ਸਮਝ ਗਏ। ਹੁੰਦੇ-ਵਰਤੇ ਸਨ। ਸੋਚਿਆ-ਜੇ ਧੱਕਾ ਕਰਾਂਗੇ, ਨਾਲ ਇਸ ਨੇ ਤਾਂ ਵੀ ਨਹੀਂ ਜਾਣਾ।
ਉਹਨਾਂ ਜਿੱਦ ਕਰਨੀ ਜਾਇਜ਼ ਨਾ ਸਮਝੀ। ਦੁੱਧ ਦਾ ਛੰਨਾ ਛੰਨਾ ਪੀ ਕੇ, ਕੁਝ ਆਰਾਮ ਕਰਕੇ- ਤੇਰੀ ਰਜ਼ਾ ਸੋਹਣਿਆਂ।' ਆਖ ਕੇ ਵਾਪਸ ਮੁੜ ਗਏ।
...
1570 ਈ. ਵਿਚ ਕਿੱਡ ਚੜ੍ਹਾਈ ਕਰ ਗਿਆ। ਉਸ ਨੇ ਸਚਮੁੱਚ ਹੀ ਬਾਪ ਦਾਦੇ ਦੀ ਬਦਨਾਮੀ ਦੇ ਵਹਿਣ ਨੂੰ ਮੋੜਾ ਦੇ ਦਿੱਤਾ। ਕਿੱਡੋ ਦੇ ਦੇ ਪੁੱਤਰ ਸਨ। ਰਾਜਦੇਵ ਅਤੇ ਪ੍ਰੇਮੂ। ਰਾਜਦੇਵ ਆਪਣੇ ਬਾਪ ਵਾਂਗ ਹੀ ਧਾਰਮਿਕ ਬਿਰਤੀ ਦਾ ਸੀ। ਪ੍ਰੇਮੂ ਅੱਥਰਾ ਸੀ। ਉਸ ਦੇ ਲਹੂ ਵਿਚ ਕਦੇ ਕਦੇ ਦਾਦੇ ਪੜਦਾਦੇ ਵਾਲੇ ਕੀੜੇ ਜਾਗ ਉੱਠਦੇ। ਰਾਜਦੇਵ ਦੇ ਤਿੰਨ ਪੁੱਤਰ ਹੋਏ। ਨੀਲੂ, ਤੇਲੂ ਅਤੇ ਤਖ਼ਤ ਮੱਲ। ਪਹਿਲੇ ਦੋਵੇਂ ਛੋਟੀ ਉਮਰ ਵਿਚ ਹੀ ਕਿਸੇ ਨਾ-ਮਾਲੂਮ ਬੀਮਾਰੀ ਕਾਰਨ ਮਰ ਗਏ। ਤਖ਼ਤ ਮੱਲ ਨੇ ਆਪਣੇ ਬਾਪ ਦਾ ਕਾਰੋਬਾਰ ਖੂਬ ਫੈਲਾਇਆ। ਸ਼ੁਕਰਚੱਕ ਦੇ ਆਸ ਪਾਸ ਕਾਫ਼ੀ ਕੋਇ ਖ਼ਰੀਦ ਲਈ ਤੇ ਵੱਡਾ ਸ਼ਾਹੂਕਾਰ ਬਣ ਗਿਆ। ਤਖ਼ਤ ਮੱਲ ਦੇ ਅੱਗੇ ਦੇ ਪੁੱਤਰ ਸਨ। ਬੱਲੂ ਅਤੇ ਬਾਰਾ। ਬਾਰਾ ਆਪਣੇ ਦਾਦੇ ਵਾਂਗ ਧਾਰਮਿਕ ਬਿਰਤੀ ਦਾ ਸੀ। ਉਸ ਦੀ ਇੱਛਾ ਸੀ ਆਪਣੇ ਜੀਵਨ ਵਿਚ ਇਕ ਵਾਰ ਅੰਮ੍ਰਿਤਸਰ ਜਾ ਕੇ ਗੁਰੂ ਦੇ ਦਰਸ਼ਨ ਜਰੂਰ ਕਰੇ।
ਵੜੈਚ ਵੰਸ਼ ਵਾਂਗ, ਗੁਰੂ ਗੱਦੀ ਵੀ ਅੱਗੇ ਵਧਦੀ ਗਈ। ਆਪਣੇ ਜੀਵਨ ਵਿਚ ਬਾਰਾ, ਗੁਰੂ ਤੇਗ ਬਹਾਦਰ ਦੇ ਦਰਸ਼ਨ ਕਰਨ ਲਈ ਆਨੰਦਪੁਰ ਜਾਣ ਬਾਰੇ ਲੋਚਦਾ ਰਿਹਾ। ਪਰ ਕਦੇ ਮੌਕਾ ਨਾ ਮਿਲਿਆ। ਅੰਮ੍ਰਿਤਸਰ ਵੀ ਨਾ ਜਾ ਸਕਿਆ। ਬਾਰੇ ਦਾ ਇਕੋ ਇਕ ਪੁੱਤਰ ਸੀ, ਬੁੱਧਾ। ਆਖ਼ਰੀ ਉਮਰ ਵਿਚ ਜਦ ਬਾਰਾ ਮਰਨ ਕਿਨਾਰੇ ਸੀ, ਉਸ ਨੇ ਆਪਣੇ ਨੌਂ ਸਾਲਾਂ ਦੇ ਪੁੱਤਰ ਨੂੰ ਆਪਣੇ ਪਾਸ ਬੁਲਾ ਕੇ ਕਿਹਾ-'ਪੁੱਤਰਾ, ਮੈਂ ਸਾਰੀ ਹਯਾਤੀ ਗੁਰੂ ਦੀ ਨਗਰੀ ਤੇ ਅਨੰਦਪੁਰ ਜਾਣ ਲਈ ਤਰਸਦਾ ਰਿਹਾ। ਇੱਛਾ ਸੀ, ਗੁਰੂ ਘਰ ਅਤੇ ਗੁਰੂਆਂ ਦੇ ਦਰਸ਼ਨ ਕਰਕੇ ਸਿੱਖੀ ਦੀ ਦਾਤ ਪ੍ਰਾਪਤ ਕਰਾਂ। ਪਰ ਮੇਰੇ ਨਸੀਬਾਂ 'ਚ ਨਹੀਂ ਸੀ । ਹੁਣ ਮੈਂ ਤੈਨੂੰ ਆਖਦਾਂ ਪੁੱਤਰਾ, ਵੱਡਾ ਹੋ ਕੇ ਗੁਰੂ ਘਰ ਜਾਵੀਂ ਤੇ ਬਰ ਜ਼ਰੂਰ ਗੁਰੂ ਵਾਲਾ ਬਣੀ।
1679 ਵਿਚ ਬਾਰੇ ਦੀ ਮ੍ਰਿਤੂ ਹੋ ਗਈ।
ਆਪਣੇ ਪਿਉ ਦੀ ਮ੍ਰਿਤੂ ਤੋਂ ਤੇਰਾਂ ਸਾਲਾਂ ਬਾਅਦ 1692 ਵਿਚ ਬੁੱਧੇ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਜਾ ਕੇ ਗੁਰੂ ਘਰ ਦੇ ਦਰਸ਼ਨ ਕੀਤੇ। ਫਿਰ ਜਦ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਰਾਇ ਨੇ ਖਾਲਸਾ ਪੰਥ ਸਾਜਿਆ, ਬੁੱਧਾ ਗੁਰੂ ਪਾਸੋਂ ਅੰਮ੍ਰਿਤ ਛਕ ਕੇ ਬੁੱਧ ਸਿੰਘ ਬਣ ਗਿਆ। ਇਸੇ ਸਮੇਂ ਗੁਰੂ ਗੋਬਿੰਦ ਰਾਇ ਵੀ ਪੰਜਾ ਪਿਆਰਿਆਂ ਤੋਂ ਅੰਮ੍ਰਿਤ ਛਕ ਕੇ ਗੁਰੂ ਗੋਬਿੰਦ ਸਿੰਘ ਬਣ ਗਏ।
ਬੁੱਧ ਸਿੰਘ ਆਪਣੇ ਪੁਰਖਿਆਂ ਵਾਂਗ ਧਾੜਵੀ ਅਤੇ ਦਲੇਰ ਸੀ। ਉਸ ਨੇ ਅੰਦਰ ਪਏ ਜੰਗ ਲੱਗਾ ਹਥਿਆਰਾਂ ਨੂੰ ਮਾਂਜਿਆ, ਲਿਸ਼ਕਾਇਆ, ਤਿੱਖਾ ਕੀਤਾ ਤੇ ਆਪਣੇ ਵਰਗੇ ਜਝਾਰੂ ਬੰਦੇ ਇਕੱਠੇ ਕਰਕੇ ਇਕ ਜੱਥਾ ਬਣਾ ਲਿਆ। ਉਸ ਦੌਰ ਵਿਚ ਹਰ ਪਾਸੇ ਲੱਠਮਾਰਾਂ ਦਾ ਦਬਦਬਾ ਸੀ। ਬੁੱਧ ਸਿੰਘ ਦਾ ਜੱਥਾ ਵੀ ਧਾੜੇ ਮਾਰਨ ਲੱਗਾ। ਸ਼ੁਕਰਚੱਕ ਦੇ ਆਸੇ ਪਾਸੇ ਕਮਜ਼ੋਰ ਪਿੰਡ ਉਹਨਾਂ ਨੇ ਆਪਣੇ ਕਬਜ਼ੇ ਹੇਠ ਕਰ ਲਏ। ਦੂਰ ਦੂਰ ਤੱਕ ਬੁੱਧ ਸਿੰਘ ਧਾੜਵੀ ਪ੍ਰਸਿੱਧ ਹੋ ਗਿਆ। ਉਸ ਨੇ ਦਸਵੇਂ ਗੁਰੂ ਅਤੇ ਮੁਗਲਾਂ ਵਿਚਕਾਰ ਹੁੰਦੀਆਂ ਜੰਗਾਂ ਬਾਰੇ ਸੁਣਿਆ। ਪਹਾੜੀ ਰਾਜਿਆਂ ਦੀ ਗੱਦਾਰੀ ਬਾਰੇ ਖ਼ਬਰਾਂ ਸ਼ੁਕਰਚੱਕ ਤੱਕ ਵੀ ਪੁੱਜੀਆਂ। ਬੁੱਧ ਸਿੰਘ ਨੇ ਆਪਣਾ ਜੱਥਾ ਲੈ ਕੇ ਸਿੰਘਾਂ ਦੀ ਫੌਜ ਵਿਚ ਜਾਣ ਦੀ ਤਿਆਰੀ ਕਰ ਲਈ। ਫਿਰ ਪਤਾ ਲੱਗਿਆ, ਗੁਰੂ ਕਿਸੇ ਪਰਦੇਸ ਵੱਲ (ਨਾਂਦੇੜ) ਚਲੇ ਗਏ ਹਨ।
1716 ਦੇ ਵਰ੍ਹੇ, ਬਾਬਾ ਬੰਦਾ ਸਿੰਘ ਬਹਾਦਰ ਨੂੰ ਮੁਗਲ ਹਾਕਮ ਫਰੁਖ਼ਸੀਅਰ ਨੇ ਦਿੱਲੀ ਵਿਚ ਸ਼ਹੀਦ ਕਰ ਦਿੱਤਾ। ਇਸ ਤੋਂ ਦੋ ਵਰ੍ਹੇ ਪਿੱਛੋਂ ਇਕ ਧਾੜਵੀ ਮੁਹਿੰਮ ਵਿਚ, ਖੂਨੀ ਟੱਕਰ ਕਾਰਨ ਬੁੱਧ ਸਿੰਘ ਦੀ ਮੌਤ ਹੋ ਗਈ। ਮੌਤ ਸਮੇਂ ਉਸ ਦਾ ਸਰੀਰ, ਤਲਵਾਰਾਂ ਦੇ ਜ਼ਖ਼ਮਾਂ ਨਾਲ ਅਤੇ ਬੰਦੂਕ ਦੀਆਂ ਗੋਲੀਆ ਨਾਲ ਛਾਣਨੀ ਛਾਣਨੀ ਹੋਇਆ धिभा मी।
ਬੁੱਧ ਸਿੰਘ ਦੇ ਦੋ ਪੁੱਤਰ ਸਨ-ਨੌਧ ਸਿੰਘ ਤੇ ਚੰਦਾ ਸਿੰਘ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਪੰਜਾਬ ਵਾਸੀਆਂ ਅਤੇ ਖਾਸ ਕਰਕੇ ਸਿੱਖਾਂ ਦੇ ਮੂੰਹ ਨੂੰ 'ਰਾਜ ਕਰਨ ਦਾ ਲਹੂ' ਲੱਗ ਚੁੱਕਾ ਸੀ। ਮੁਗ਼ਲਾਂ ਦਾ ਹਿੰਦੁਸਤਾਨ ਦੀ ਪਰਜਾ ਵਿਚ ਆਧਾਰ ਖ਼ਤਮ ਹੁੰਦਾ ਜਾ ਰਿਹਾ ਸੀ। ਅਯਾਸ਼ੀਆਂ ਅਤੇ ਭਰਾ ਮਾਰੂ ਜੰਗ ਕਾਰਨ ਮੁਗਲ ਕਮਜ਼ੋਰ ਹੋਣ ਲੱਗੇ। ਹਰ ਪਾਸੇ ਆਪਾ-ਧਾਪੀ ਦਾ ਮਾਹੌਲ ਬਣ ਗਿਆ। ਡਾਹਢੇ ਮਨ ਆਈਆਂ ਕਰਨ ਲੱਗੇ। ਕਮਜ਼ੋਰ ਬੰਦੇ ਜਾਂ ਮਾੜੇ ਆਪ ਹੀ ਤਕੜੇ ਦੀ ਸ਼ਰਨ ਵਿਚ ਜਾਣ ਲੱਗੇ ਤੇ ਆਪਣੀ ਹਿਫਾਜ਼ਤ ਲਈ ਵਾਹੀ-ਬੀਜੀ ਵਿਚੋਂ ਕੁਝ ਹਿੱਸਾ ਵੀ ਦੇਣ ਲੱਗੇ।
...
ਪੰਜਾਬ ਵਿਚ ਮਿਸਲਾਂ ਬਣਨ ਦੀ ਜ਼ਮੀਨ ਤਾਂ ਬੰਦਾ ਸਿੰਘ ਬਹਾਦਰ ਨੇ ਹੀ ਤਿਆਰ ਕਰ ਦਿੱਤੀ ਸੀ। ਹੁਣ ਸਰਦਾਰਾਂ ਦੇ ਬੀਜੇ ਬੀਜ ਵੀ ਉੱਗਣ ਲੱਗ ਪਏ। ਸਿੱਖਾਂ ਉੱਤੇ ਜ਼ੁਲਮ ਦੀ ਨੀਤੀ ਨੇ ਸਿੱਖ ਕੌਮ ਨੂੰ ਢਾਲਣ ਵਿਚ ਬੜੀ ਮਦਦ ਕੀਤੀ। ਮੁਗਲ- ਸ਼ਾਹੀ ਹਕੂਮਤ ਦੀ ਕਮਜ਼ੋਰੀ ਨੇ ਸਿੱਖ ਯੋਧਿਆਂ ਨੂੰ ਉਤਸਾਹਿਤ ਕੀਤਾ ਤੇ ਉਹਨਾਂ ਨੇ ਆਪਣੇ ਆਪ ਨੂੰ ਛੋਟੇ-ਛੋਟੇ ਜੱਥਿਆਂ 'ਚ ਵੰਡ ਦਿੱਤਾ।
ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦਿੱਲੀ, ਪੰਜਾਬ ਨੂੰ ਲੁੱਟਦੇ ਤੇ ਜੰਗਾ
ਕਰਦੇ ਕਰਦੇ ਜਹਾਨੋਂ ਕੂਚ ਕਰ ਗਏ ਸਨ। ਤੈਮੂਰ ਦੇ ਦੰਦ ਵੀ ਸਿੰਘਾਂ ਨੇ ਖੱਟੇ ਕਰ
ਦਿੱਤੇ ਸਨ ਤੇ ਹੁਣ ਉਸ ਦੇ ਪੁੱਤਰ ਜ਼ਮਾਨ ਸ਼ਾਹ ਵਿਚ ਅਬਦਾਲੀ ਦੀ ਰੂਹ ਪ੍ਰਵੇਸ਼ ਕਰ
ਗਈ ਲੱਗਦੀ ਸੀ। ਆਏ ਦਿਨ ਕੋਈ ਨਾ ਕੋਈ ਮੁਹਿੰਮ ਪੰਜਾਬ ਉੱਪਰ ਚੜ੍ਹੀ ਰਹਿੰਦੀ
ਸੀ। ਆਪਣੇ ਲੋਕਾਂ ਦੀ ਸੁਰੱਖਿਆ ਲਈ ਨੋਧ ਸਿੰਘ ਨੇ ਬੁਕਰਚੱਕ ਦੀ ਕਿਲ੍ਹਾ ਬੰਦੀ
ਕਰ ਲਈ। ਅਫਗਾਨਾਂ ਨਾਲ ਇਕ ਮੁੱਠਭੇੜ ਵਿਚ, ਨੋਧ ਸਿੰਘ ਜ਼ਖ਼ਮੀ ਹੋ ਗਿਆ। ਪੰਜ
ਸਾਲ ਉਹ ਗੰਭੀਰ ਜ਼ਖ਼ਮਾਂ ਦੀ ਤਾਬ ਝਲਦਾ ਰਿਹਾ। ਅੰਤ 1752 ਈ. ਵਿਚ ਉਹ
ਅਕਾਲ ਚਲਾਣਾ ਕਰ ਗਿਆ। ਨੌਧ ਸਿੰਘ ਦੇ ਚਾਰ ਪੁੱਤਰ ਸਨ। ਚੜ੍ਹਤ ਸਿੰਘ, ਦਲ
ਸਿੰਘ, ਚੇਤ ਸਿੰਘ ਅਤੇ ਮੰਗੀ ਸਿੰਘ।
ਪੰਜਾਬ ਵਿਚ ਮਿਸਲਾਂ ਦੀ ਹੋਂਦ ਨੇ, ਸਰਦਾਰਾਂ ਵਿਚ ਆਪਸੀ ਈਰਖਾ ਨੂੰ ਜਨਮ ਤਾਂ ਦਿੱਤਾ ਸੀ, ਇਹਨਾਂ ਕਾਰਨ ਬੰਦਾ ਸਿੰਘ ਬਹਾਦਰ ਦਾ ਤਬਾਹ ਕੀਤਾ ਜਗੀਰਦਾਰੀ ਨਿਜਾਮ ਫਿਰ ਸਿਰ ਚੁੱਕਣ ਲੱਗਾ। ਦੇ ਦੋ ਜਾਂ ਇਸ ਤੋਂ ਵਧੀਕ ਪਿੰਡਾਂ ਉੱਪਰ ਕਾਬਜ਼ ਹੋਏ ਬੈਠੇ ਸਰਦਾਰ ਆਪਣੇ ਆਪ ਨੂੰ ਰਾਜੇ ਸਮਝਣ ਲੱਗ ਪਏ। ਉਹਨਾਂ ਨੇ ਤਨਖ਼ਾਹਦਾਰ ਸਿਪਾਹੀ ਵੀ ਭਰਤੀ ਕਰ ਲਏ। ਵੇਖਾ ਵੇਖੀ ਚੜ੍ਹਤ ਸਿੰਘ ਨੇ ਵੀ ਸ਼ੁਕਰਚੱਕ ਦੇ ਲਾਗੇ ਲਾਗੇ ਕਾਫ਼ੀ ਤਾਕਤ ਹਾਸਲ ਕਰ ਲਈ।
ਜੱਦੀ-ਪੁਸ਼ਤੀ ਰਜਵਾੜੇ, ਜਿਹੜੇ ਬੰਦਾ ਸਿੰਘ ਬਹਾਦਰ ਵੇਲੇ ਮਾਰੇ ਗਏ ਸਨ ਜਾਂ ਉਹਨਾਂ ਦੀਆਂ ਜਾਗੀਰਾਂ ਖੋਹ ਕੇ ਆਮ ਕਿਰਸਾਨਾਂ ਅਤੇ ਕਾਮਿਆਂ ਵਿਚ ਵੰਡ ਦਿੱਤੀਆਂ ਗਈਆਂ ਸਨ। ਹੁਣ ਉਹਨਾਂ ਦੇ ਸਿਰਾਂ ਅੰਦਰਲੇ ਸਿੰਗ ਫਿਰ ਉੱਗਣੇ ਸ਼ੁਰੂ ਹੋ ਗਏ। ਉਹਨਾਂ ਦੀਆਂ ਗੁਪਤ ਬੈਠਕਾਂ ਹੋਣ ਲੱਗੀਆਂ ਤੇ ਇਹਨਾਂ ਵਿਚ ਸਿੱਖਾਂ ਨੂੰ ਨਿੰਦਣ ਤੋਂ ਬਿਨਾਂ ਹੋਰ ਕੋਈ ਮਸਲਾ ਨਾ ਹੁੰਦਾ।
-ਪੋਤੇ ਰਾਜ ਕਰਨ ਲੱਗੇ ਨੇ ਮੁਲਕ ਤੇ। ਅਮੀਰ ਵਜ਼ੀਰ ਤਾਂ ਗੁੰਮ ਈ ਹੋ ਗਏ ਨੇ। ਸਾਰਾ ਪ੍ਰਬੰਧ ਦੀ ਉਖਾੜ ਦਿੱਤਾ ਚੰਡਾਲਾਂ ਨੇ। ਜਿਹਨਾਂ ਦੇ ਪਰਛਾਵੇਂ ਵੀ ਮਨਹੂਸ ਸਨ, ਉਹ ਹਾਕਮ ਬਣ ਬੈਠੇ ਨੀ। ਨੀਚਾਂ ਨੂੰ ਵੱਡੇ-ਵੱਡੇ ਅਹੁਦਿਆਂ 'ਤੇ ਬਿਠਾ ਛੱਡਿਆ ਸੂ ਏਸ ਬੰਦੇ ਨੇ। ਬੰਦਾ ਕਾਹਦਾ ਸੀ, ਇਹ ਕੁੱਬਦਾ ਈ ਸੀ ਸਾਡੇ ਲਈ। ਅਮੀਰਾਂ ਦਾ ਤਾਂ ਖੁਰਾ ਖੋਜ ਈ ਮਿਟਾ ਛੋੜਿਐ। ਕਦੇ ਰਾਹਕ ਵੀ ਮਾਲਕ ਬਣੇ ਨੇ ਜ਼ਮੀਨਾਂ ਦੇ। ਜਿਹਨਾਂ ਨੂੰ ਕੋਈ ਭੀਖ ਨਹੀਂ ਸੀ ਦਿੰਦਾ, ਮੰਗਿਆ, ਉਹ ਵੀ ਪਗੜੀ ਬੰਨ੍ਹ ਕੇ ਦਾੜ੍ਹੀ ਰੱਖ ਕੇ ਸਰਦਾਰ ਅਖਵਾਣ ਲੱਗੇ ਈ। ਹੁਣ ਤਾਂ ਬਾਣੀਏ, ਖੱਤਰੀ ਵੀ ਆਪਣੇ ਟੱਬਰਾਂ 'ਚ ਇਕ ਜਾਂ ਦੇ ਸਿੰਘ ਬਨਾਣ ਲੱਗ ਪਏ ਨੀ। ਪਤਾ ਈ ਨੀ ਲੱਗਦਾ, ਕੌਣ ਅਸਲੀ ਏ ਤੇ ਕੌਣ ਨਕਲੀ ਏ। ਹਰ ਪਾਸੇ ਖਾਲਸੇ ਦੀ ਖਾਲਸੇ ਨਜ਼ਰ ਆਂਦੇ ਪਏ ਨੀ।
-ਮੈਂ ਤਾਂ ਆਖਨਾ, ਪੰਜਾਬ ਉੱਪਰ ਹੁਣ ਤਰਖਾਣਾਂ, ਲੁਹਾਰਾ, ਚਮਾਰਾਂ ਔਰ ਜੱਟਾਂ ਜਿਹੀਆਂ ਨੀਵੀਆਂ ਜਾਤਾਂ ਵਿਚੋਂ ਈ ਹਾਕਮ ਬਣੇ ਨੇ।'
-ਹਾਕਮ ਨਾ ਆਖ, ਨਵੇਂ ਜਗੀਰਦਾਰ ਆਖ।'
ਇਕ ਮੁਸਲਮਾਨ ਆਪਣੀ ਦੇ ਹਜ਼ਾਰ ਏਕੜ ਭੋਇ ਬੰਦਾ ਸਿੰਘ ਤੋਂ ਖੂਹਾ ਚੁੱਕਿਆ ਸੀ ਤੇ ਉਸ ਨੇ ਆਪ ਭੱਜ ਕੇ ਜਾਨ ਬਚਾਈ ਸੀ : ਬੋਲਿਆ।
-ਇਹਨਾਂ ਨੀਚਾਂ, ਤਾਕਤ ਆਪਣੇ ਹੱਥਾਂ 'ਚ ਲੈ ਲਈ ਏ। ਅਸ਼ਰਾਫ ਔਰ ਵਿਰਕਾ-ਏ-ਸਿਪਾਹੀ ਨੂੰ ਖਿੰਡਾ ਛੱਡਿਅੇ ਔਰ ਰਈਅਤ ਤੇ ਆਹਲੇ ਹਰਫਾ"" ਦੀ ਰਸਾਈ ਕੀਤੀ ਸੂ। ਇਹ ਬੰਦਾ, ਜੀਹਨੂੰ ਤੁਸੀਂ ਬੰਦਾ ਬਹਾਦਰ ਆਖਣ ਡਹੋ ਜੇ, ਕੋਮ- ਏ-ਅਰਾਜੀਲ ਨੂੰ ਉੱਪਰ ਚੁੱਕਣਾ ਚਾਹਵਦਾ ਸੀ ਤੇ ਉਹਨੇ ਚੁੱਕ ਦਿੱਤਾ। ਉਹ ਤਾਂ ਅਮੀਰਾਂ ਨੂੰ ਕੁਚਲਣ ਲਈ ਬੇਤਾਬ ਸੀ। —ਇਹ ਗੱਲਾਂ ਤੇ ਬੰਦੇ ਨਾਲੋਂ ਵੀ ਢੇਰ ਪਹਿਲੋਂ ਦੀਆਂ ਹੋਣ ਡਹੀਆਂ ਨੇ। ਹੁਣ ਦੁਸਰਾ ਬੋਲਿਆ: 'ਅਕਬਰ ਬਾਦਸ਼ਾਹ ਵੇਲੇ ਸੁਣਿਆ ਦੀ ਨਾ, ਪਿੰਡੀ ਭੱਟੀਆਂ ਦਾ ਦੁੱਲਾ ਨਾਬਰੀ ਦੇ ਬੀਜ ਓਹੀ ਖਿੰਡਾ ਗਿਆ ਏਥੇ। ਆਂਹਦਾ ਸੀ ਅਕਬਰ ਦੀ ਧੱਸ ਨਹੀਂ ਝੱਲਣੀ। ਅਕਬਰ ਨੂੰ ਕਮੀਨਾ ਬਾਦਸ਼ਾਹ ਈ ਆਹਦਾ ਸੀ। ਕੰਮੀ ਕਮੀਣ ਉਹਨੇ ਵੀ ਬੜੇ ਜੋੜੇ ਸਨ। ਗਮੰਤਰੀ ਤਾਂ ਹੁਣ ਵੀ ਦੁੱਲੇ ਦੀਆਂ ਵਾਰਾਂ ਗਾਂਦੇ ਨੇ। ਉਹ ਨੂੰ ਬੰਗੇ ਸ਼ੇਰ ਦਾ ਪੁੱਤਰ ਦੱਸਦੇ ਨੇ। ਦੁੱਲੇ ਦੇ ਬੰਦਿਆਂ, ਅਕਬਰ ਦੀਆਂ ਫੌਜਾਂ ਨੂੰ ਭਾਜੜਾਂ ਪਾ ਛੱਡੀਆਂ ਸਨ। ਪਤਾ ਨੀ ਸੱਚ ਏ ਕਿ ਗੱਪ ਈ ਨੇ ਨਿਰੇ।
-ਇਹਨਾਂ ਸਿੱਖਾਂ ਨੂੰ ਅੱਲਾਹ ਦੀ ਮਾਰ ਵਗਣੀ ਏਂ। ਵੇਖਦਾ ਜਾਈਂ। ਦੁੱਲੇ ਨੂੰ ਸੂਲੀ ਚਾੜ੍ਹਿਆ ਸੀ ਨਾ। ਇਹਨਾਂ ਨਾਲ ਵੀ ਉਵੇਂ ਹੋਣੀ ਏ। ਦਿੱਲੀ ਨੂੰ ਜ਼ਰਾ ਸਾਹ ਲੈਣ ਦੇਹ। ਫੇਰ ਵੇਖੀਂ ਕਿਵੇਂ ਝੰਡ ਲੱਬਦੀ ਏ।
-ਝੰਡ ਕੀ ਲੱਥਣੀ ਏਂ। ਦਿੱਲੀ ਤਾਂ ਆਪ ਖੂਨੋ-ਖੂਨ ਹੁੰਦੀ ਪਈ ਸੂ। ਪਹਿਲਾਂ
ਉਹਨਾਂ ਕੀ ਨਾਂ ਸੀ ਫ਼ਰੁਖਸੀਅਰ ਉਹਨੂੰ ਅੰਨ੍ਹਾ ਦਾ ਕੀਤਾ ਤੇ ਫਿਰ ਕਤਲ ਕਰ ਦਿਤਾ।
ਫਿਰ ਤਾਂ ਭਰਾਵਾਂ ਹੱਥੋਂ ਭਰਾ ਮਰਦੇ ਪਏ ਨੇ। ਮੁਗਲਾਂ ਦੀ ਮੱਤ ਦੀ ਮਾਰੀ ਗਈ ਸੂ।
ਨਾਦਰ ਸ਼ਾਹ ਆਉਂਦਾ ਹੁੰਦਾ ਸੀ, ਮਾਰੋ ਮਾਰ ਕਰਦਾ, ਇਹਨਾਂ ਕਾਫਰਾਂ ਨੇ ਓਹਦੇ ਨੱਕ
'ਚ ਵੀ ਦਮ ਕਰ ਛੱਡਿਆ। ਉਹ ਹਿੰਦੀਆਂ ਨੂੰ ਲੁੱਟਦਾ ਸੀ ਤੇ ਇਹ ਸਿੱਖੜੇ ਨਾਦਰ
ਸ਼ਾਹ ਨੂੰ ਈ ਲੁੱਟਣ ਪੈ ਜਾਂਦੇ ਸਨ।
-ਏਸੇ ਗੱਲ ਨੂੰ ਤਾਂ ਭਰਾਵਾ ਆਖਦੇ ਨੇ, ਚੋਰਾਂ ਨੂੰ ਮੋਰ ਪੈ ਗਏ। ਕਹਿਣ ਵਾਲਾ
ਹੱਸਿਆ।
—ਇਹ ਹੱਸਣ ਦੀ ਗੱਲ ਨਹੀਂ ਭਾਈ ਜਾਨ ਇਹ ਤਾਂ ਦੁਹਾਈਆਂ ਪਾਉਣ ਦੀ ਗੱਲ ਈ। ਸਿੱਖਾਂ ਨੂੰ ਲੁੱਟ ਦੇ ਮਾਲ ਦਾ ਚਸਕਾ ਪੈ ਗਿਆ ਤੇ ਇਹ ਬੜੀ ਮਾੜੀ ਗੱਲ ਜੇ।' ਸਿੱਖ ਮੁਸਲਮਾਨਾਂ ਲਈ ਹਊਆ ਬਣ ਗਏ ਸਨ। ਨਾਦਰ ਸ਼ਾਹ ਵਰਗੇ ਧਾੜਵੀ ਵੀ ਇਹਨਾਂ ਦੇ ਜਨੂੰਨ ਅਤੇ ਦਲੇਰੀ ਤੋਂ ਹੈਰਾਨ ਸਨ। ਜਦ ਨਾਦਰ ਸ਼ਾਹ ਨੂੰ ਸਿੱਖਾਂ ਦੇ ਭੇਤੀਆਂ ਨੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਤਾਂ ਉਸ ਨੇ ਆਖਿਆ ਸੀ: "ਅਜੀ ਕੌਮ ਬੂਏ ਬਾਦਸ਼ਾਹੀ ਮੇਂ ਆਇਦ"। (ਇਸ ਕੰਮ ਕੋਲੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ।
ਸਿੱਖਾਂ ਦੀ ਬਹਾਦਰੀ ਦੇ ਇਮਤਿਹਾਨ ਤਾਂ ਅਜੇ ਬੜੇ ਬਾਕੀ ਸਨ। ਹਰਿਮੰਦਰ ਸਾਹਬ ਦੀ ਬੇਅਦਬੀ ਕਰਨ ਵਾਲੇ ਮੱਸਾ ਰੰਘੜ ਦਾ ਮਹਿਤਾਬ ਸਿੰਘ ਅਤੇ ਸੁੱਖਾ ਸਿੰਘ ਨੇ ਸਿਰ ਲਾਹਿਆ। ਭਾਈ ਤਾਰੂ ਸਿੰਘ ਨੂੰ ਖੋਪਰੀ ਲਾਹ ਕੇ ਸ਼ਹੀਦ ਕੀਤਾ ਗਿਆ। ਹਜਰਤ ਮੁਹੰਮਦ ਦੀ ਬੇਅਦਬੀ ਦਾ ਬਹਾਨਾ ਬਣਾ ਕੇ ਹਕੀਕਤ ਰਾਇ ਨੂੰ ਕਤਲ ਕੀਤਾ নিম্পো।
ਜੁਲਾਈ 1745 ਨੂੰ ਜ਼ਕਰੀਆ ਖ਼ਾਨ ਦੀ ਮੌਤ ਹੋ ਗਈ। ਉਸ ਦੇ ਤਿੰਨ ਪੁੱਤਰਾਂ ਵਿਚ ਨਵਾਥੀ ਨੂੰ ਲੈ ਕੇ ਝਗੜਾ ਹੋ ਗਿਆ। ਪੰਜਾਬ ਦੇ ਹਾਲਾਤ ਵੇਖ ਕੇ ਨਵਾਬ ਕਪੂਰ ਸਿੰਘ ਨੇ ਆਪਣੇ ਜੱਥੇ ਤੋਂ ਇਲਾਵਾ 24 ਹੋਰ ਜੱਥੇਦਾਰ ਨਿਯੁਕਤ ਕਰ ਦਿੱਤੇ। ਇਸ ਸਮੇਂ ਯਹੀਆ ਖ਼ਾਨ ਲਾਹੌਰ ਦਾ ਹਾਕਮ ਬਣਿਆ ਤੇ ਸਿੱਖਾਂ ਦਾ ਕੱਟੜ ਵੈਰੀ ਲੱਖਪਤ ਰਾਇ ਉਸ ਦਾ ਦੀਵਾਨ ਬਣਿਆ। ਐਮਨਾਬਾਦ ਵਿਚ ਲੱਖਪਤ ਰਾਇ ਦਾ ਭਰਾ ਜਸਪਤ ਰਾਇ ਫੌਜਦਾਰ ਸੀ। ਸਿੱਖਾਂ ਨਾਲ ਇਕ ਝੜਪ ਵਿਚ ਉਹ ਮਾਰਿਆ ਗਿਆ। ਲੱਖਪਤ ਰਾਇ ਨੇ ਪਾਨ ਦਾ ਬੀੜਾ ਚੁੱਕ ਕੇ ਸਹੁੰ ਖਾਧੀ :
'ਸਿੱਖੀ ਇਕ ਖੱਤਰੀ (ਗੁਰੂ ਨਾਨਕ ਦੇਵ) ਨੇ ਸ਼ੁਰੂ ਕੀਤੀ ਸੀ। ਹੁਣ ਇਕ ਖੱਤਰੀ ਹੀ ਇਸ ਦਾ ਨਾਸ ਕਰੇਗਾ।'
ਉਸ ਨੇ ਐਲਾਨ ਕਰ ਦਿੱਤਾ-'ਜਿੱਥੇ ਵੀ ਕਿਧਰੇ ਸਿੱਖ ਦਿੱਸਦਾ ਹੈ, ਉਸ ਨੂੰ ਵੇਰਨ ਕੈਦ ਕਰ ਲਿਆ ਜਾਵੇ। ਹੁਕਮ ਦੀ ਸਖ਼ਤੀ ਨਾਲ ਤਾਮੀਲ ਹੋਵੇ।
ਹੁਕਮ ਮਿਲਦਿਆਂ ਹੀ ਯਹੀਆ ਖ਼ਾਨ ਦੇ ਸਿਪਾਹੀ ਸਿੱਖਾਂ ਦੇ ਸ਼ਿਕਾਰ ਲਈ ਨਿਕਲ ਪਏ।