ਪੰਜਾਬ ਅੰਦਰ ਰਣਜੀਤ ਸਿੰਘ ਦੇ ਮਹਾਰਾਜਾ ਵਜੋਂ ਗੱਦੀ ਉੱਪਰ ਬੈਠਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਵੀ ਸੂਹ ਮਿਲ ਗਈ। ਇਕ ਵਿਸਾਖ ਵਾਲੇ ਦਿਨ, ਬਾਬਾ ਸਾਹਿਬ ਸਿੰਘ ਬੇਦੀ, ਰਣਜੀਤ ਸਿੰਘ ਦੇ ਮੱਥੇ ਉੱਪਰ ਕੇਸਰ ਦਾ ਟਿੱਕਾ ਲਗਾ ਕੇ, ਮਹਾਰਾਜਾ ਹੋਣ ਦਾ ਐਲਾਨ ਕਰਨਗੇ।
ਪੰਜਾਬ ਦੇ ਆਮ ਵਾਸੀਆਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਪਰ ਵਿਰੋਧੀ ਤਿਲਮਲਾਏ। ਜੱਸਾ ਸਿੰਘ ਰਾਮਗੜੀਆ ਅੰਮ੍ਰਿਤਸਰ ਆਇਆ। ਦੂਸਰੇ ਸਰਦਾਰਾਂ ਨੂੰ ਮਿਲਿਆ: 'ਛਾਤੀ ਉੱਪਰ ਬੈਠਾ ਸੱਪ ਮੈਂ ਕਦੇ ਬਰਦਾਸ਼ਤ ਨਹੀਂ ਕਰਾਂਗਾ। ਜੇ ਅਸੀਂ ਹੁਣ ਵੀ ਸਿਰ ਨਾ ਜੋੜੇ ਤਾਂ ਇਹ 'ਇਕ ਅੱਖਾ' ਸਾਡੇ ਸਿਰ ਲਾਹ ਵੀ ਸਕਦਾ ਏ। ਮੈਨੂੰ ਤਾ ਸਮਝ ਨਹੀਂ ਆਉਂਦੀ, ਅਜੇਹੀਆਂ ਖ਼ਬਰਾਂ ਸੁਣ ਕੇ ਧਾਅਡੇ ਸੰਘ ਬੁਰਕੀ ਕਿਵੇਂ ਲੰਘਦੀ ਏ। ਮੇਰਾ ਤਾਂ ਅੰਨ-ਜਲ ਫੁੱਟ ਗਿਆ ਏ।
ਮਾਈ ਸੁੱਖਾਂ, ਜੱਸਾ ਸਿੰਘ ਨਾਲੋਂ ਵੀ ਦੁੱਖੀ ਸੀ, ਉਸ ਨੂੰ ਭਸੀਨ ਪਿੰਡ ਲਾਗੇ ਬੈਠੀ ਫੌਜ ਦਾ ਸਮਾਂ ਨਹੀਂ ਭੁੱਲਦਾ, ਜਦ ਉਸ ਦਾ ਪਤੀ ਗੁਲਾਬ ਸਿੰਘ ਭੰਗੀ ਵਧੇਰੇ ਸ਼ਰਾਬ ਪੀਣ ਕਾਰਨ ਮਰ ਗਿਆ ਸੀ। ਬੋਲੀ-ਸ਼ੁਕਰਚੱਕੀਆ ਤਾਂ ਸਭ ਹੱਦਾਂ-ਬੰਨੇ ਪਾਰ ਕਰ ਗਿਆ ਏ। ਮੇਰੇ ਪੈਰਾਂ ਥੱਲੇ ਤਾਂ ਅੱਗ ਬਲਦੀ ਪਈ ਏ। ਮੈਂ ਤਾਂ ਅੱਜ ਹੀ ਲਾਹੌਰ 'ਤੇ ਜਾ ਚੜ੍ਹਾਂ, ਪਰ ਉਹ ਸ਼ਾਤਰ ਬੜਾ ਏ। ਆਖਦੇ ਹੁੰਦੇ ਨੇ, ਕਾਣੇ-ਮੀਣੇ ਦੀ ਇਕ ਰਜ਼ਾ ਵਾਧੂ ਹੁੰਦੀ ਏ।' ਮਾਈ ਸੁੱਖਾਂ ਦੇ ਬੋਲਾਂ ਵਿਚ ਬੇਬਸੀ ਨਜ਼ਰ ਆਉਂਦੀ ਸੀ।
ਸਾਹਬ ਸਿੰਘ ਭੰਗੀ ਸਬੱਬ ਨਾਲ ਅੰਮ੍ਰਿਤਸਰ ਆਇਆ ਹੋਈਆ ਸੀ। ਉਸ ਨੇ ਵਜ਼ੀਰਾਬਾਦ ਦੇ ਜੋਧ ਸਿੰਘ ਨੂੰ ਬੁਲਾਉਣ ਲਈ ਇਕ ਘੋੜ ਸਵਾਰ ਭੇਜਿਆ ਹੋਇਆ ਸੀ। ਜੱਸਾ ਸਿੰਘ ਆਪਣੀ ਭੜਾਸ ਕੱਢ ਕੇ ਨੀਵੀਂ ਪਾਈ ਬੈਠਾ ਸੀ। ਸਾਹਿਬ ਸਿੰਘ ਭੰਗੀ ਵੀ ਚੁੱਪ ਸੀ। ਮਾਈ ਸੁੱਖਾਂ ਨੇ ਖਿੱਡ ਕੇ ਕਿਹਾ:
-ਏਦਾਂ ਚੁੱਪ ਬੇਠ ਕੇ ਤਾਂ ਕੁਝ ਨਹੀਂ ਹੋਣਾ।
-ਚੁੱਪ ਹੀ ਬੈਠਣ ਜੋਗੇ ਆਂ ਮਾਈ। ਸਾਹਬ ਸਿੰਘ ਡੂੰਘੀ ਉਦਾਸੀ ਵਿਚੋਂ ਬਲਿਆ। ਮੈਨੂੰ ਤਾਂ ਲੱਗਦਾ ਈ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਇਲਾਕੇ ਵੀ ਖੂਹਾ ਬਹਿਣ ਨੇ। ਕਿਧਰੇ ਕੱਲ੍ਹ ਦੇ ਛੋਕਰੇ ਦੀ ਅਧੀਨਗੀ ਨਾ ਕਬੂਲ ਕਰਨੀ ਪਵੇ। ਅੱਖੀਂ ਵੇਖ ਕੇ ਮੱਖੀ ਖਾਣੀ ਪੈਣੀ ਉ।
-ਜੇ ਇਸ ਤਰ੍ਹਾਂ ਹੀ ਹਥਿਆਰ ਸੁੱਟ ਕੇ ਬਹਿ ਗਏ, ਫੇਰ ਤਾਂ ਹੋਰ ਵੀ ਬੜਾ ਕੁਝ ਸਹਿਣਾ ਪੈਣਾ।
ਮਾਈ ਸੁੱਖਾਂ ਦੀਆਂ ਚੰਭਾਂ ਦਾ ਸਰਦਾਰਾਂ ਉੱਪਰ ਕੋਈ ਖ਼ਾਸ ਅਸਰ ਨਾ ਹੋਇਆ। ਜੱਸਾ ਸਿੰਘ ਨੇ ਕਿਹਾ, 'ਵਜ਼ੀਰਾਬਾਦੀਏ ਸਰਦਾਰ ਨੂੰ ਆ ਲੈਣ ਦਈਏ। ਕੋਈ ਰਣਨੀਤੀ ਤਾਂ ਘੜਨੀ ਹੀ ਪਵੇਗੀ। ਉਸ ਨੂੰ ਸਿੱਧੀ ਟੱਕਰ ਤਾਂ ਦੇ ਨਹੀਂ ਸਕਦੇ।
-ਦੁਰਾਨੀ ਨਾਲ ਸਾਂਝ ਪਾ ਕੇ ਉਹ ਕੋਈ ਅਹਿਮਦ ਸ਼ਾਹ ਨਹੀਂ ਬਣ ਗਿਆ।' ਮਾਈ ਸੁੱਖਾਂ ਬੋਲੀ।
-ਮਾਈ, ਉਸ ਕੋਲ ਸਾਡੇ ਸਭਨਾਂ ਨਾਲੋਂ ਵਧੇਰੇ ਭੇਜ ਹੈ ਏਸ ਵੇਲੇ।
ਮਾਈ ਸੁੱਖਾਂ ਕੁਝ ਨਹੀਂ ਬੋਲੀ। ਪਰ ਉਹ ਜਾਣ ਗਈ, ਸਰਦਾਰ ਉਸ ਨਾਲ ਮੱਥਾ ਲਾਉਣ ਤੋਂ ਡਰਦੇ ਨੇ। ਅਜਿਹੀ ਹਾਰ ਤਾਂ ਜੰਗ ਦੇ ਮੈਦਾਨ ਵਿਚ ਹੋਈ ਹਾਰ ਨਾਲੋਂ ਵੀ ਨਮੋਸ਼ੀ ਭਰੀ ਹੁੰਦੀ ਹੈ।
...
ਲਾਹੌਰ ਦੇ ਕਿਲ੍ਹੇ ਅੰਦਰ ਤਖ਼ਤ-ਨਸ਼ੀਨੀ ਦੀ ਰਸਮ ਦੀਆਂ ਤਿਆਰੀਆਂ ਜ਼ੋਰਾਂ- ਡੋਰਾਂ ਨਾਲ ਹੋਣ ਲੱਗੀਆਂ। ਮਸਜਿਦਾਂ ਵਿਚ ਦੁਆਵਾਂ, ਗੁਰਦੁਆਰਿਆਂ ਵਿਚ ਅਰਦਾਸਾਂ, ਮੰਦਰਾਂ ਵਿਚ ਪੂਜਾ ਪਾਠ ਤੇ ਹਵਨ ਹੋਣ ਲੱਗ। ਅੰਮ੍ਰਿਤਸਰ ਵਿਚ ਹੋ ਰਹੀਆਂ ਸਾਜ਼ਸ਼ਾਂ ਦੀ ਖ਼ਬਰ ਨੂੰ ਨਿਗੂਣਾ ਸਮਝਦਿਆਂ, ਸਦਾ ਕੌਰ ਨੇ ਘੁਮੰਡ ਨਾਲ ਕਿਹਾ-'ਕਦੇ ਗਿੱਦੜਾਂ ਨੇ ਵੀ ਸ਼ੇਰ ਮਾਰੇ ਨੇ ?
1801 ਈ. ਵਿਸਾਖ ਮਹੀਨੇ ਦਾ ਪਹਿਲਾ ਦਿਨ। ਪੰਜਾਬੀਆਂ ਦਾ ਨਵਾਂ ਸਾਲ। ਬਸਲਾਂ ਦੀ ਰਾਖੀ ਤੇ ਕਿਸਾਨ ਵਿਹਲੇ। ਭੜੋਲਿਆਂ ਵਿਚ ਅਨਾਜ ਕਰਨ ਦੀ ਆਸ। ਸੰਮਨ ਬੁਰਜ 'ਤੇ ਸਰਦਾਰਾਂ, ਜਗੀਰਦਾਰਾਂ, ਨਵਾਬਾਂ, ਜਰਨੈਲਾਂ ਅਤੇ ਲਾਹੌਰ ਦੇ ਜ-ਰਸੂਖ ਵਿਅਕਤੀਆਂ ਦਾ ਇਕੱਠ। ਕਿਲ੍ਹੇ ਅੰਦਰ ਪੂਰੀ ਚਹਿਲ ਪਹਿਲ। ਨਵੀਂ ਨਵੇਲੀ ਦੁਲਹਨ ਵਾਂਗ ਸਜੀ ਦਾਤਾਰ ਕੌਰ। ਉਸ ਦਾ ਪਰਛਾਵਾਂ ਬਣੀ, ਚਹੇਤੀ ਦਾਸੀ ਫੋਲ ਚੁੱਕਿਆ ਹੋਇਆ ਬਾਲ ਖੜਕ ਸਿੰਘ।
ਰਣਜੀਤ ਸਿੰਘ, ਆਮ ਨਾਲੋਂ ਅੱਜ ਕੁਝ ਚੰਗੇ ਪਹਿਰਾਵੇ ਵਿਚ ਸਜਿਆ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਆ ਕੇ ਖੜ੍ਹਾ ਹੋ ਗਿਆ। ਪਹਿਲਾਂ ਕਮਰ ਦੀ ਤਲਵਾਰ ਬੋਹਲ ਕੇ ਬੜੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਅੱਗੇ ਰੱਖੀ। ਕੁਝ ਪਲ ਹੱਥ ਜੋੜੀ ਪੜ੍ਹਾ ਰਿਹਾ। ਫਿਰ ਮੱਥਾ ਟੇਕਿਆ। ਖੜ੍ਹਾ ਹੋ ਕੇ ਸੰਗਤ ਵੱਲ ਸਿਰ ਝੁਕਾਇਆ ਤੇ ਸਾਹਬ ਸਿੰਘ ਬੇਦੀ ਦੇ ਖੱਬੇ ਪਾਸੇ ਜਾ ਕੇ ਬੈਠ ਗਿਆ। ਦਰਮਿਆਨਾ ਕੱਦ। ਇੱਕੀ ਸਾਲ ਦਾ ਗੱਭਰੂ | ਚਿਹਰੇ ਉੱਪਰ ਮਾਣਮੱਤੀ ਇਜਕ। ਜਵਾਨੀ ਦੇ ਜੋਸ਼ ਨਾਲ ਦਗਦੇ ਚਿਹਰੇ ਉੱਪਰ ਤਾਂਬੇ ਰੰਗੀ ਭਾਅ। ਬੇਚੈਨੀ ਨਾਲ ਸਿਰ ਘੁੰਮਾ ਘੁੰਮਾ ਹਰ ਪਾਸੇ ਵੇਖਦੀ ਮੋਟੀ ਅੱਖ। ਹਰ ਇਕ ਦੀ ਨਿਗਾਹ ਰਣਜੀਤ ਸਿੰਘ ਉੱਪਰ ਟਿਕੀ ਹੋਈ ਸੀ।
ਅਨੰਦ ਸਾਹਿਬ ਦਾ ਪਾਠ ਹੋਣ ਲੱਗਾ। ਫਿਰ ਅਰਦਾਸ ਹੋਈ। ਪੰਜ ਜੈਕਾਰੇ ਛੱਡੋ ਗਏ। ਵਾਕ ਲਿਆ ਗਿਆ। ਹੁਣ ਸਾਹਬ ਸਿੰਘ ਬੇਦੀ ਉੱਠ ਕੇ ਖੜ੍ਹਾ ਹੋ ਗਿਆ। ਮੱਥਾ ਟੋਕ ਕੇ ਗੁਰੂਬਾਣੀ ਦੀ ਓਟ ਲਈ। ਫਿਰ ਸਾਹਿਬ ਸਿੰਘ ਬੇਦੀ ਨੇ ਜੁੜੀ ਸੰਗਤ ਤੋਂ ਆਗਿਆ ਲੈ ਕੇ, ਰਣਜੀਤ ਸਿੰਘ ਦੇ ਮੱਥੇ ਉੱਪਰ ਕੇਸਰ ਦਾ ਟਿੱਕਾ ਲਗਾ ਕੇ, ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਇਸ ਵਾਰ ਜੈਕਾਰਾ ਸੰਗਤ ਵੱਲੋਂ ਛੱਡਿਆ ਗਿਆ।
ਠੀਕ ਇਸ ਸਮੇਂ ਕਿਲ੍ਹੇ ਦੇ ਅੰਦਰੋਂ ਤੋਪਾਂ ਚਲਾ ਕੇ ਰਣਜੀਤ ਸਿੰਘ ਨੂੰ ਸ਼ਾਹੀ ਸਲਾਮੀ ਦੇ ਕੇ ਫੌਜ ਨੇ ਵੀ ਉਸ ਨੂੰ ਮਹਾਰਾਜਾ ਪ੍ਰਵਾਨ ਕਰ ਲਿਆ। ਜਿਵੇਂ ਹੀ ਲਾਹੌਰ ਵਾਸੀਆਂ ਤੋਪਾਂ ਦੀ ਆਵਾਜ਼ ਸੁਣੀ ਤੇ ਰਣਜੀਤ ਸਿੰਘ ਦੇ ਮਹਾਰਾਜਾ ਬਣਨ ਦੇ ਐਲਾਨ ਦਾ ਪਤਾ ਲੱਗਿਆ, ਲਹੌਰੀਏ ਬਜਾਰਾਂ ਵਿਚ ਨਿਕਲ ਆਏ। ਮੰਦਰਾਂ ਵਿਚ ਟੱਲ ਖੜਕਣ ਲੱਗੇ। ਗੁਰਦੁਆਰੇ ਵਿਚੋਂ ਜੈਕਾਰਿਆਂ ਦੀ ਗੂੰਜ ਸੁਣੀ। ਮਸਜਿਦਾਂ ਵਿਚ ਦੁਆਵਾਂ ਹੋਣ ਲੱਗੀਆਂ।
ਤਾਜ ਪੇਸ਼ੀ ਦੀ ਰਸਮ ਪੂਰੀ ਹੋ ਗਈ। ਬਾਬਾ ਸਾਹਬ ਸਿੰਘ ਬੇਦੀ ਨੇ ਸੰਮਨ ਬੁਰਜ ਅੰਦਰ ਪਏ ਮੁਗਲਾਂ ਦੇ ਤਖ਼ਤ ਉੱਪਰ ਰਣਜੀਤ ਸਿੰਘ ਨੂੰ ਬਿਰਾਜਮਾਨ ਹੋਣ ਲਈ ਕਿਹਾ।
-ਬਾਬਾ ਜੀ, ਖਿਮਾ ਕਰਨਾ, ਮੈਂ ਇਸ ਤਖ਼ਤ ਉੱਪਰ ਕਦੇ ਨਹੀਂ ਬੈਠਾਂਗਾ।' ਰਣਜੀਤ ਨੇ ਦ੍ਰਿੜ੍ਹਤਾ ਨਾਲ ਕਿਹਾ।
ਸਾਹਿਬ ਸਿੰਘ ਬੇਦੀ ਨੇ ਹੈਰਾਨ ਹੋ ਕੇ ਰਣਜੀਤ ਸਿੰਘ ਵੱਲ ਤੱਕਿਆ, 'ਹੁਣ ਤੂੰ ਪੰਜਾਬ ਦਾ ਮਹਾਰਾਜਾ ਏਂ। ਇਸ ਤਖ਼ਤ ਉੱਪਰ ਬੈਠਣ ਦਾ ਤੂੰ ਹੱਕਦਾਰ ਹੈ।
-ਬਾਬਾ ਜੀ, ਤੁਸਾਂ ਮੇਰੇ ਨਾਲੋਂ ਵਧੇਰੇ ਦੁਨੀਆਂ ਵੇਖੀਏ। ਮੁਗ਼ਲ ਬਾਦਸ਼ਾਹੀ ਇਕ ਗੱਲ ਲਈ ਮਸ਼ਹੂਰ ਰਹੀ ਹੈ, 'ਜਾਂ ਤਖ਼ਤ ਜਾਂ ਤਾਬੂਤ।' ਮੈਂ ਉਸ ਤਰ੍ਹਾਂ ਦੀ ਹਕੂਮਤ ਨਹੀਂ ਕਰਾਂਗਾ।
-ਹਕੂਮਤ ਕਰਨੀ ਹੈ ਤਾਂ ਇਹ ਸਭ ਕਰਨਾ ਪਏਗਾ ਰਣਜੀਤ ਸਿੰਘ। ਕਿਸੇ ਦਾ
ਸਿਰ ਤਾਂ ਵੱਢਿਆ ਹੀ ਜਾਂਦਾ ਹੈ। ਇਕ ਸਮੇਂ ਤਖਤ ਉੱਪਰ ਇਕ ਸਿਰ ਹੀ ਬੈਠ ਸਕਦਾ ਹੈ। ਬਾਬਾ ਬੇਦੀ ਨੇ ਰਾਜਨੀਤੀ ਸਮਝਾਈ।
-ਮੈਂ ਇਕ ਸਿਰ ਨਾਲ ਨਹੀਂ, ਵਧੇਰੇ ਸਿਰਾਂ ਨਾਲ ਹਕੂਮਤ ਕਰਾਂਗਾ ਬਾਬਾ ਜੀ।
-ਇਸ ਤਰ੍ਹਾਂ ਕਿਉਂ ਸੋਚਦਾ ਹੈ। ਇਹ ਤਾਂ ਇਕ ਕੁਰਸੀ ਏ। ਇਹ ਸਿੰਘਾਸਨ ਉਦੋਂ ਬਣਦੀ ਏ, ਜਦ ਇਸ ਉੱਪਰ ਬੈਠ ਕੇ ਤੂੰ ਹੁਕਮ ਚਲਾਉਣਾ ਏ। ਆਪਣੀ ਤਾਕਤ ਅਤੇ ਸ਼ਾਨ ਦਿਖਾਉਣੀ ਹੈ। ਅਸਲ ਵਿਚ ਆਪਣੀ ਤਾਕਤ ਦਿਖਾ ਕੇ, ਆਪਣੀ ਸ਼ਾਨ ਦਿਖਾ ਕੇ ਬੰਦਾ, ਬੰਦੇ ਤੋਂ ਬਾਦਸ਼ਾਹ ਬਣਦਾ ਹੈ। ਬਾਬਾ ਬੇਦੀ, ਆਪਣੀ ਉਮਰ ਦੇ ਤਜੁਰਬੇ ਵਿਚੋਂ ਬੋਲਿਆ।
-ਬਾਬਾ ਜੀ, ਫਿਰ ਵੀ ਮੈਂ ਇਸ ਤਖ਼ਤ ਉੱਪਰ ਨਹੀਂ ਬੈਠ ਸਕਦਾ। ਮੈਨੂੰ ਇਸ ਤਖ਼ਤ ਵਿਚੋਂ, ਲੱਖਾਂ ਪੰਜਾਬੀ ਮਰਦ, ਔਰਤਾਂ, ਬੱਚਿਆਂ ਦੀਆਂ ਚੀਖਾਂ ਕੁਰਲਾਹਟਾਂ ਸੁਣਦੀਆਂ ਹਨ। ਲਹੂ ਰਿਸਦਾ ਦਿੱਸਦਾ ਹੈ। ਰਣਜੀਤ ਸਿੰਘ ਨੇ ਤਖ਼ਤ ਵੱਲੋਂ ਮੂੰਹ ਘੁੰਮਾ ਲਿਆ, ਜਿਵੇਂ ਆਪਣਾ ਆਖਰੀ ਫੈਸਲਾ ਦੱਸਿਆ ਹੋਵੇ।
-ਇਹ ਤੇਰਾ ਵਡੱਪਣ ਹੋ ਰਣਜੀਤ ਸਿੰਘ, ਪਰ ਮਹਾਰਾਜੇ ਦਾ ਚਿੰਨ੍ਹ 'ਤਾਜ' ਤਾਂ ਪਹਿਨ ਸਕਦਾ ਏਂ।'
-ਸਿੰਘ ਸਾਹਬ ਜੀ, ਮੈਨੂੰ ਫਿਰ ਖਿਮਾ ਕਰਨਾ। ਮੈਂ ਤਾਜ ਨਹੀਂ ਪਹਿਨਾਂਗਾ। ਨਾ ਹੀ ਤਾਜ ਪਹਿਨ ਕੇ ਮੈਨੂੰ 'ਮਹਾਰਾਜਾ' ਅਖਵਾਉਣ ਦਾ ਸ਼ੌਕ ਹੈ। ਮੇਰੀ ਤਲਵਾਰ ਹੀ ਮੈਨੂੰ ਇਹ ਰੁਤਬਾ ਬਖਸ਼ਦੀ ਹੈ। ਬਾਹਰੀ ਵਿਖਾਵਿਆਂ ਦੀ ਮੈਨੂੰ ਕੋਈ ਲੋੜ ਨਹੀਂ ਹੈ। ਲੋਕਾਂ ਵੱਲੋਂ 'ਸਿੰਘ ਸਾਹਬ ਅਖਵਾ ਕੇ ਮੈਂ ਵਧੇਰੇ ਖੁਸ਼ ਹੋਵਾਂਗਾ।
ਸਾਹਿਬ ਸਿੰਘ ਬੇਦੀ ਅਚੰਭਤ ਹੋਇਆ ਰਣਜੀਤ ਸਿੰਘ ਦੇ ਚਿਹਰੇ ਵੱਲ ਵੇਖਣ ਲੱਗਾ। ਬਾਹਰੋਂ ਉਹ ਪੂਰਾ ਗੰਭੀਰ ਸੀ, ਪਰ ਅੰਦਰੋਂ, ਰਣਜੀਤ ਸਿੰਘ ਦੀ ਸੋਚ ਅਤੇ ਸਮਝ ਬਾਰੇ ਜਾਣ ਕੇ ਮਾਣ ਨਾਲ ਭਰਿਆ ਹੋਇਆ ਸੀ।
ਹੁਣ ਵਾਰੀ ਆਈ, ਜਗੀਰਦਾਰਾਂ, ਸਰਦਾਰਾ ਅਤੇ ਅਮੀਰਾਂ ਦੀ ਜਿਹੜੇ ਇਸ ਵਿਸ਼ੇਸ਼ ਸਮੇਂ ਰਣਜੀਤ ਸਿੰਘ ਲਈ ਤੋਹਫੇ ਅਤੇ ਹੋਰ ਸੰਗਾਤਾਂ ਲੈ ਕੇ ਆਏ ਸਨ। ਇਹਨਾਂ ਵਿਚ ਹਥਿਆਰ ਘੋੜੇ ਅਤੇ ਹਾਥੀ ਵੀ ਸਨ।
...
ਉੱਧਰ ਅੰਮ੍ਰਿਤਸਰ, ਮਾਈ ਸੁੱਖਾਂ ਦੇ ਘਰ ਇਕੱਠੇ ਹੋਏ ਸਰਦਾਰਾਂ ਵਿਚ ਸੋਗ ਪਿਆ ਹੋਇਆ ਸੀ। ਪਰ ਲਾਹੌਰ ਦੇ ਕਿਲ੍ਹੇ ਅੰਦਰ ਦਿਨ ਢਲੇ ਤੱਕ ਜਸ਼ਨ ਹੁੰਦੇ ਰਹੇ। ਸ਼ਾਮ ਵੇਲੇ ਮਹਾਰਾਜਾ ਬਣਿਆ ਰਣਜੀਤ ਸਿੰਘ ਆਪਣੇ ਪੂਰੇ ਅਮਲੇ-ਫੈਲੇ ਨਾਲ, ਹਾਥੀ ਉੱਪਰ ਚੜ੍ਹ ਕੇ, ਖੁਸ਼ੀ ਮਨਾ ਰਹੇ ਲਾਹੌਰ ਵਾਸੀਆਂ ਨੂੰ ਮਿਲਣ ਲਈ, ਬਜ਼ਾਰਾਂ ਵਿਚ ਨਿਕਲ ਆਇਆ। ਉਸਨੇ ਖੁਸ਼ੀਆਂ ਮਨਾਉਂਦੇ ਅਤੇ 'ਮਹਾਰਾਜੇ ਦੀ ਜੈ' ਕਰਦੇ ਲੋਕਾਂ ਉੱਪਰ ਸੋਨੇ ਚਾਂਦੀ ਦੇ ਸਿੱਕਿਆਂ ਦਾ ਮੀਂਹ ਵਰ੍ਹਾ ਦਿੱਤਾ।
ਰਾਤ ਵੇਲੇ ਪੂਰੇ ਸ਼ਹਿਰ ਵਿਚ ਦੀਪਮਾਲਾ ਕੀਤੀ ਗਈ ਤੇ ਆਤਿਸ਼ਬਾਜ਼ੀ ਚਲਾਈ ਗਈ।
ਸਦਾ ਕੌਰ ਅਜੇ ਬਟਾਲੇ ਨਹੀਂ ਸੀ ਗਈ। ਰਣਜੀਤ ਸਿੰਘ ਨੂੰ ਇਥੋਂ ਤੱਕ ਪੁੱਜਦਾ ਕਰਨ ਵਿਚ ਉਸ ਦਾ ਬਹੁਤ ਵੱਡਾ ਯੋਗਦਾਨ ਸੀ। ਜਸ਼ਨਾਂ ਤੋਂ ਵਿਹਲੇ ਹੁੰਦਿਆਂ ਹੀ, ਉਸ ਨੇ ਰਣਜੀਤ ਸਿੰਘ ਨੂੰ ਕਿਹਾ, 'ਕਾਕਾ ਜੀ ਪ੍ਰਮਾਤਮਾ ਨੇ ਸਾਡੇ ਉੱਪਰ ਬੜੀ ਮੇਹਰ ਕੀਤੀ ਹੈ। ਜਿਹੜਾ ਕਿਲ੍ਹਾ ਸਿੱਖਾਂ ਲਈ ਹਊਆ ਬਣਿਆ ਹੋਇਆ ਸੀ, ਉਸ ਉੱਪਰ ਹੁਣ ਸਾਡਾ ਕਬਜ਼ਾ ਏ। ਹੁਣ ਸਾਨੂੰ ਇਸ ਦੀ ਰਾਖੀ ਲਈ ਪਹਿਲਾਂ ਨਾਲੋਂ ਵੀ ਚੌਕੰਨੇ ਰਹਿਣਾ ਪਏਗਾ। ਕਸੂਰ ਦਾ ਨਿਜਾਮਉਦਦੀਨ ਸੁਣਿਆ ਏ, ਜੰਗ ਦਾ ਮਾਹੌਲ ਬਣਾ ਰਿਹਾ ਏ ਤੇ ਕਾਂਗੜੇ ਦੇ ਸੰਸਾਰ ਚੰਦ ਨੂੰ ਵੀ, ਧਾਅਰਾ ਮਹਾਰਾਜਾ ਬਣਨਾ ਗਵਾਰਾ ਨਹੀਂ ਹੋਇਆ। ਉਹ ਵੀ ਯੁੱਧ ਦੀ ਤਿਆਰੀ ਜ਼ਰੂਰ ਕਰੇਗਾ।'
-ਅਸੀਂ ਅਵੇਸਲੇ ਨਹੀਂ ਹਾਂ ਮਾਈ ਜੀ। ਪਹਿਲਾਂ ਲਾਹੌਰ ਦਾ ਗੰਦ ਸਾਫ਼ ਕਰਨਾ ਹੈ। ਜਿਹਨਾਂ ਲੋਕਾਂ ਨੇ ਕਿਲ੍ਹੇ ਅੰਦਰ ਦਾਖ਼ਲ ਹੋਣ ਲਈ ਸਾਡੀ ਮਦਦ ਕੀਤੀ ਹੈ, ਉਹਨਾਂ ਨਾਲ ਮੁਲਾਕਾਤ ਕਰਕੇ, ਸ਼ਹਿਰ ਦੇ ਹਾਲਾਤ ਜਾਣ ਲਈਏ, ਫੇਰ ਬਾਹਰ ਵਾਲਿਆ ਨਾਲ ਵੀ ਸਿੱਝ ਲਵਾਂਗੇ।'
ਸਦਾ ਕੌਰ ਇਕ ਦਿਨ ਹੋਰ ਠਹਿਰ ਕੇ, ਬਟਾਲੇ ਰਵਾਨਾ ਹੋ ਗਈ। ਰਸਤੇ ਵਿਚ ਉਹ ਸੋਚਦੀ ਗਈ, 'ਹੁਣ ਮਹਿਤਾਬ ਨੂੰ ਲਾਹੌਰ ਆਉਣ ਲਈ ਰਾਜ਼ੀ ਕਰਨਾ ਹੀ ਪਵੇਗਾ।'
ਰਣਜੀਤ ਸਿੰਘ ਨੇ ਰਾਜਿਆਂ ਵਾਂਗ ਬਕਾਇਦਾ ਦਰਬਾਰ ਲਗਾਇਆ। ਇਸ ਦਿਨ ਆਪਣੇ ਮਿੱਤਰ ਫਤੇਹ ਸਿੰਘ ਆਹਲੂਵਾਲੀਆ ਨੂੰ ਸੱਦਾ ਭੇਜ ਕੇ ਬੁਲਵਾਇਆ। ਲਾਹੌਰ ਦੇ ਮੁਹਤਬਰ ਆਗੂ, ਮੋਹਕਮਦੀਨ ਅਤੇ ਆਸ਼ਕ ਮੁਹੰਮਦ ਵੀ ਪੁੱਜ ਗਏ। ਜਦ ਰਣਜੀਤ ਸਿੰਘ ਨੇ ਉਹਨਾਂ ਨੂੰ ਸ਼ਹਿਰ ਦੀ ਅੰਦਰੂਨੀ ਹਾਲਤ ਬਾਰੇ ਪੁੱਛਿਆ ਤਾਂ ਆਸ਼ਕ ਮੁਹੰਮਦ ਨੇ ਕਿਹਾ, 'ਗੁਸਤਾਖੀ ਮਾਫ ਸਿੰਘ ਸਾਹਬ ਪਿਛਲੇ 50 ਵਰ੍ਹਿਆਂ ਤੋਂ ਲਾਹੌਰ ਨੂੰ ਉਜਾੜਨ ਵਾਲੇ, ਲੁੱਟਣ ਵਾਲੇ, ਰਾਜ ਕਰਨ ਵਾਲੇ ਤਾਂ ਬਹੁਤ ਆਉਂਦੇ ਰਹੇ ਨੇ। ਪਰ ਏਸ ਬਦਕਿਸਮਤ ਸ਼ਹਿਰ ਦੀ ਹਿਫਾਜ਼ਤ ਕਰਨ ਵਾਲਾ, ਇਸ ਦੀ ਮੁਰੰਮਤ ਕਰਾਉਣ ਵਾਲਾ ਇਕ ਵੀ ਨਹੀਂ ਆਇਆ।
ਰਣਜੀਤ ਸਿੰਘ ਨੇ ਆਪਣੀ ਅੱਖ, ਆਸ਼ਕ ਮੁਹੰਮਦ ਦੇ ਚਿਹਰੇ ਉੱਪਰ ਗੱਡਦਿਆਂ ਕਿਹਾ- ਹੁਣ ਇਕ ਆਇਆ ਹੋਇਐ। ਤੇ ਮੁਸਕਰਾ ਪਿਆ।
-ਲਾਹੌਰ ਵਾਸੀਆਂ ਦੇ ਚੰਗੇ ਨਸੀਬ ਨੇ, ਜਾਂ ਆਖ ਸਕਦੇ ਓ ਲਾਹੌਰ ਦੇ ਚੰਗੇ ਨਸੀਬ ਨੇ। ਨਹੀਂ ਤਾਂ ਸਿੰਘ ਸਾਹਬ, ਲਾਹੌਰ ਦੇ ਦਰਵਾਜ਼ੇ, ਲਾਹੌਰ ਦੀਆਂ ਕੰਧਾਂ, ਲਾਹੌਰ ਦੇ ਬਾਗ਼, ਨਾਲੇ, ਸਭ ਉੱਜੜ ਗਏ ਨੇ। ਖੰਡਰ ਬਣੇ ਹੋਏ ਨੇ। ਬਾਗਾਂ ਨੂੰ ਪਾਣੀ ਦੇਂਦੇ, ਖਾਲ, ਨਾਲੇ ਸਭ ਬੜੇ ਸਮਿਆਂ ਤੋਂ ਸੁੱਕੇ ਹੋਏ ਨੇ।'
ਸ਼ਹਿਰ ਬਾਰੇ, ਹੋਰ ਪਤਵੰਤਿਆਂ ਦੀਆਂ ਸ਼ਕਾਇਤਾਂ ਸੁਣੀਆਂ। ਉਹਨਾਂ ਦੇ ਸੁਝਾਅ ਲਏ। ਫਿਰ ਹੁਕਮ ਜਾਰੀ ਕੀਤਾ: 'ਲਾਹੌਰ ਸ਼ਹਿਰ ਦੀਆਂ ਦੀਵਾਰਾਂ ਦੀ, ਤਮਾਮ ਦਰਵਾਜ਼ਿਆਂ ਦੀ ਫੋਰਨ ਮੁਰੰਮਤ ਕਰਵਾਈ ਜਾਏ। ਜਿੱਥੇ ਨਵੀਂ ਉਸਾਰੀ ਦੀ ਲੋੜ ਹੈ, ਨਵੀਂ ਉਸਾਰੀ ਕਰਵਾਈ ਜਾਏ। ਸੁੱਕੇ ਨਾਲਿਆਂ ਦੀ ਸਫਾਈ ਕਰਕੇ ਉਹਨਾਂ ਵਿਚ ਪਾਣੀ ਛੱਡਣ ਦਾ ਪ੍ਰਬੰਧ ਕੀਤਾ ਜਾਏ। ਗਲੀਆਂ, ਬਜ਼ਾਰਾਂ ਦੀ ਹਰ ਰੋਜ਼ ਸਫਾਈ ਕੀਤੀ ਜਾਏ ਤੇ ਪਾਣੀ ਦਾ ਛਿੜਕਾ ਕੀਤਾ ਜਾਏ।'
ਮਹਿਰੇ, ਮਾਸ਼ਕੀ, ਮਿਸਤਰੀ ਤੁਰੰਤ ਹਰਕਤ ਵਿਚ ਆ ਗਏ।
ਰਣਜੀਤ ਸਿੰਘ ਨੇ ਮੋਹਕਮਦੀਨ ਹੋਰਾਂ ਨਾਲ ਇਕ ਵੱਖਰੀ ਮੁਲਾਕਾਤ ਕੀਤੀ। ਉਹਨਾਂ ਦੀ ਰਾਇ ਨਾਲ, ਮੁੱਲਾਂ ਨਿਜਾਮਉਦਦੀਨ ਨੂੰ ਸਦਰ ਕਾਜ਼ੀ ਨਿਯੁਕਤ ਕਰ ਦਿੱਤਾ ਗਿਆ। ਉਸ ਦੀ ਮਦਦ ਲਈ ਦੇ ਸਹਾਇਕ, ਮੁਹੰਮਦ ਸ਼ਾਹ ਪੁਰੀ ਤੇ ਸੈਦੁਲਾ ਚਿਸ਼ਤੀ ਨੂੰ ਲਗਾ ਦਿੱਤਾ ਗਿਆ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ਾਹੀ ਦਵਾਖ਼ਾਨੇ ਖੋਲ੍ਹਣ ਦਾ ਹੁਕਮ ਜਾਰੀ ਕੀਤਾ ਤੇ ਮਰੀਜ਼ਾਂ ਨੂੰ ਮੁਫਤ ਦਵਾਈ ਦੇਣ ਦੇ ਪ੍ਰਬੰਧ ਕਰ ਦਿੱਤੇ।
ਲਾਹੌਰ ਦੇ ਵਾਸੀ ਧੰਨ ਧੰਨ ਹੋ ਗਏ। ਹਰ ਪਾਸੇ ਰਣਜੀਤ ਸਿੰਘ ਦੀਆਂ ਸਿਫ਼ਤਾਂ ਹੋਣ ਲੱਗੀਆਂ, ਸ਼ਹਿਰ ਵਿਚ ਚੋਰੀਆਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਘੱਟ ਗਈਆਂ।
ਹਨੇਰੇ ਸਵੇਰੇ ਰਣਜੀਤ ਸਿਕੰਘ ਖ਼ੁਦ ਵੀ ਲਾਹੌਰ ਦੇ ਬਜਾਰਾਂ ਵਿਚ ਨਿਕਲਦਾ। ਜਿਥੇ ਕੁਝ ਗਲਤ ਦੇਖਦਾ, ਮੌਕੇ ਉੱਪਰ ਹੀ ਸਜ਼ਾ ਸੁਣਾਉਂਦਾ। ਸਿਆਣੇ ਲੋਕਾਂ ਨੇ ਮਹਿਸੂਸ ਕੀਤਾ, ਬੇਤਰਤੀਬਾ ਅਤੇ ਆਪਾ-ਧਾਪੀ ਵਿਚ ਡੁੱਬਿਆ ਸ਼ਹਿਰ ਹੋਲੀ ਹੋਲੀ ਆਪਣੀ ਪੁਰਾਣੀ ਮਾਣਮੱਤੀ ਮਰਿਯਾਦਾ ਅਖ਼ਤਿਆਰ ਕਰਨ ਲੱਗਾ।
ਇਕ ਦਿਨ ਰਣਜੀਤ ਸਿੰਘ ਨੂੰ ਫਤੇਹ ਸਿੰਘ ਮਿਲਣ ਆਇਆ। ਦੋਵੇਂ ਮਿੱਤਰ ਤਰਨ-ਤਾਰਨ ਗਏ। ਹੁਣ ਮਹਾਰਾਜੇ ਦੀ ਹਿਫਾਜ਼ਤ ਲਈ ਹਰ ਸਮੇਂ ਪੰਜ-ਛੇ ਸੋ ਘੋੜ ਸਵਾਰ ਸਾਥ ਚੱਲਦੇ ਸਨ।
ਕਿਲ੍ਹੇ ਦੇ ਸ਼ਾਹ ਬੁਰਜ ਦੀ ਮੁਰੰਮਤ ਕਰਵਾਉਣੀ ਸੀ। ਰਣਜੀਤ ਸਿੰਘ ਨੇ ਪੂਰੇ ਕਿਲ੍ਹੇ ਦਾ ਨਿਰੀਖਣ ਕੀਤਾ। ਤੋਸ਼ੇਖਾਨੇ, ਤਹਿਖਾਨੇ ਵੇਖਦਿਆਂ ਇਕ ਦਿਨ ਅਚਾਨਕ ਉਸ ਦੀ ਖੱਬੀ ਅੱਖ ਵਿਚ ਦਰਦ ਹੋਣ ਲੱਗਾ। ਗੁਜਰਾ ਵਾਲੇ ਉਸ ਦਾ ਆਪਣਾ ਵੈਦ ਸੀ ਪਰ ਉਹ ਇਸ ਵੇਲੇ ਦੂਰ ਸੀ। ਦਰਦ ਉਸ ਕੋਲੋਂ ਸਹਿ ਨਹੀਂ ਸੀ ਹੋ ਰਿਹਾ। ਉਸ ਨੇ ਲਾਹੌਰ ਵਿਚੋਂ ਕਿਸੇ ਚੰਗੇ ਹਕੀਮ ਬਾਰੇ ਪੁੱਛਿਆ। ਬਹੁਤ ਲੰਮੇ ਸਮੇਂ ਤੋਂ ਕਿਲ੍ਹੇ ਅੰਦਰ ਰਹਿੰਦੇ ਇਕ ਨੌਕਰ ਨੇ ਦੱਸਿਆ, ਹਜੂਰ, ਲਾਹੌਰ ਵਿਚ ਗੁਲਾਮ ਮੋਹੀਉਦੀਨ ਇਕ ਹਕੀਮ ਹੈਗਾ ਵੇ। ਉਸ ਵਿਚ ਬੜਾ ਹੱਥ-ਜੱਸ ਏ। ਪੀਰਾਂ ਫਕੀਰਾਂ ਦਾ ਥਾਪੜਾ ਏ। ਪਹੁੰਚੀ ਹੋਈ ਰੂਹ ਏ। ਦੇਸੀ ਦਵਾ ਦਾਰੂ 'ਚ ਬੜਾ ਪ੍ਰਵੀਨ ਏ। ਹੁਕਮ ਹੋਵੇ ਤਾਂ ਉਸ ਨੂੰ ਬਲਾਵਣ ਲਈ ਕੋਈ ਸਿਪਾਹੀ ਭੇਜ ਦੇਨੇ ਆ।
ਰਣਜੀਤ ਸਿੰਘ ਨੇ ਆਪਣਾ ਖੱਬਾ ਹੱਥ ਆਪਣੀ ਅੱਖ ਉੱਪਰ ਰੱਖਿਆ ਹੋਇਆ ਸੀ ਤੇ ਉਹ ਬੜੀ ਤਕਲੀਫ਼ ਵਿਚ ਸੀ। ਉਸ ਨੇ ਹਕੀਮ ਨੂੰ ਫੋਰਨ ਲੈ ਕੇ ਆਉਣ ਲਈ ਹੁਕਮ ਦਿੱਤਾ। ਨਾਲ ਇਹ ਵੀ ਹਦਾਇਤ ਕੀਤੀ-ਪੂਰੀ ਇੱਜ਼ਤ ਨਾਲ ਲੈ ਕੇ ਆਉਣਾ ਹੈ ਔਰ ਹਕੀਮ ਨੂੰ ਰਸਤੇ ਵਿਚ ਕੋਈ ਤਕਲੀਫ਼ ਨਹੀਂ ਹੋਣੀ ਚਾਹੀਦੀ।
ਹੁਕਮ ਮਿਲਦਿਆਂ ਹੀ ਇਕ ਘੋੜਸਵਾਰ, ਕਿਲ੍ਹੇ ਵਿਚੋਂ ਸ਼ਹਿਰ ਵੱਲ ਨਿਕਲ ਗਿਆ। ਪਹਿਲਾਂ ਰਣਜੀਤ ਸਿੰਘ ਨੇ ਸੋਚਿਆ ਰਾਣੀਵਾਸ ਵੱਲ ਰਹਾਇਸ਼ 'ਤੇ ਜਾ ਕੇ ਆਰਾਮ ਕਰਾਂ। ਪਰ ਹਕੀਮ ਕਦੋਂ ਵੀ ਆ ਸਕਦਾ ਸੀ, ਸੋਚ ਕੇ ਸੋਮਨ ਬੁਰਜ ਵੱਲ ਤੁਰ
ਰਣਜੀਤ ਸਿੰਘ ਨੂੰ ਵੇਖਦਿਆਂ ਹੀ, ਸੰਮਨ ਬੁਰਜ ਲਾਗੇ ਪਹਿਰਾ ਦੇ ਰਹੇ ਸਿਪਾਹੀ ਜਾਵਧਾਨ ਹੋ ਗਏ।