ਇਹਨਾਂ ਦਿਨਾਂ ਵਿਚ, ਸਤਲੁਜ ਪਾਰ ਦੇ ਸਿੱਖ ਹਾਕਮਾਂ ਵਿਚ ਦਹਿਸ਼ਤ ਦਾ ਮਾਹੌਲ ਸੀ। ਰਣਜੀਤ ਸਿੰਘ ਦੀ ਫੌਜੀ ਤਾਕਤ ਅਤੇ ਬੇਮਿਸਾਲ ਹੌਸਲੇ ਅੱਗ ਉਹ ਨਿਉਂ ਜਾਂਦੇ ਸਨ। ਉਸ ਦੀ ਆਉ ਭਗਤ ਕਰਦੇ ਸਨ। ਤੋਹਫ਼ੇ ਅਤੇ ਨਜ਼ਰਾਨੇ ਭੇਂਟ ਕਰਦੇ ਸਨ। ਵਫ਼ਾਦਾਰੀ ਦਾ ਭਰੋਸਾ ਦਿੰਦੇ ਸਨ। ਪਰ ਜਿਵੇਂ ਹੀ ਰਣਜੀਤ ਸਿੰਘ ਲਾਹੌਰ ਵੱਲ ਮੂੰਹ ਕਰਦਾ ਸੀ, ਸਾਰੇ ਸਿੱਖ ਰਾਜੇ ਇਕੱਠੇ ਹੁੰਦੇ ਸਨ ਤੇ ਰਣਜੀਤ ਸਿੰਘ ਦੀ ਆਫਤ ਤੋਂ ਨਿਜਾਤ ਪਾਉਣ ਦੇ ਮਨਸੂਬੇ ਘੜਦੇ ਸਨ।
ਫੂਲਕੀਆ ਰਿਆਸਤ ਦਾ ਮੁਖੀਆ ਤਾਂ ਕੁਝ ਵਧੇਰੇ ਹੀ ਡਰਿਆ ਹੋਇਆ ਸੀ। ਉਸ ਨੇ ਇਕੱਠੇ ਹੋਏ ਸਰਦਾਰਾਂ ਨੂੰ ਕਿਹਾ-ਇਕ ਦਿਨ ਅਜੇਹਾ ਆਏਗਾ, ਰਣਜੀਤ ਸਿੰਘ ਸਾਡੀਆਂ ਰਿਆਸਤਾਂ ਨੂੰ ਹੜੱਪ ਜਾਏਗਾ ਤੇ ਮਾਲਵਾ ਖੇਤਰ ਵੀ ਖਾਲਸਾ ਸਰਕਾਰ ਵਿਚ ਸ਼ਾਮਲ ਹੋ ਜਾਏਗਾ।
ਇਸ ਭੈਅ ਨੇ ਸਾਰੇ ਸਿੱਖ ਸਰਦਾਰਾਂ ਨੂੰ ਇਕ ਜੁੱਟ ਹੋਣ ਲਈ ਮਜਬੂਰ ਕਰ ਦਿੱਤਾ। ਸਭਨਾਂ ਨੇ ਸਮਾਣਾ ਵਿਖੇ ਗੁਪਤ-ਬੈਠਕ ਕੀਤੀ। ਜੀਂਦ ਦਾ ਰਾਜਾ ਭਾਗ ਸਿੰਘ, ਕੈਥਲ ਦਾ ਰਾਜਾ ਭਾਈ ਲਾਲ ਸਿੰਘ, ਪਟਿਆਲਾ ਦਾ ਸਾਹਬ ਸਿੰਘ, ਅੰਬਾਲਾ ਦੀ ਰਾਣੀ, ਜਗਾਧਰੀ ਦਾ ਹਾਕਮ, ਲਾਡਵਾ ਦਾ ਗੁਰਦਿੱਤ ਸਿੰਘ ਨੇ ਇਕ ਮੁੱਠ ਹੋ ਕੇ ਕਸਮਾਂ ਖਾਧੀਆਂ ਤੇ ਦਿੱਲੀ ਅੰਗਰੇਜਾਂ ਦੀ ਪਨਾਹ ਵਿਚ ਜਾਣ ਦਾ ਫੈਸਲਾ ਕਰ ਲਿਆ।
ਅੰਗਰੇਜ਼ ਹਕੂਮਤ ਦਾ ਪ੍ਰਤੀਨਿਧ ਮਿਸਟਰ ਸੈਟਨ, ਦਿੱਲੀ ਵਿਖੇ ਤੈਨਾਤ ਸੀ। ਸਿੱਖ ਰਾਜੇ ਦਿੱਲੀ ਪਹੁੰਚੇ ਤਾਂ ਸੈਟਨ ਅੰਦਰੋਂ ਤਾਂ ਪੂਰਾ ਖੁਸ਼ ਹੋਇਆ। ਉਸ ਨੇ ਇਹ ਵੀ ਜਾਣਕਾਰੀ ਲਈ, ਪਟਿਆਲਾ, ਥਾਨੇਸਰ ਅਤੇ ਬੱਸੀਆ ਦੇ ਰਾਜਿਆਂ ਨੇ ਆਪਣੇ ਵਕੀਲ ਹੀ ਭੇਜੇ ਹਨ। ਉਹਨਾਂ ਨੂੰ ਸੁਣ ਕੇ ਅਤੇ ਸਾਰੀ ਸਥਿਤੀ ਸਮਝ ਕੇ ਸੈਟਨ ਨੇ ਕਿਹਾ-'ਮੇਰੀ ਸਰਕਾਰ ਵੱਲੋਂ, ਇਸ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਹੈ ਕਿ ਮੈਂ ਬਿਨਾਂ ਕਾਰਨ ਤੋਂ ਰਣਜੀਤ ਸਿੰਘ ਵਿਰੁੱਧ ਕੋਈ ਕਦਮ ਉਠਾਵਾਂ। ਆਪ ਸਭ ਦਾ ਡਰ ਨਿਰਮੂਲ ਹੈ। ਇਹ ਸੰਭਵ ਨਹੀਂ ਹੈ, ਲਾਹੌਰ ਦਾ 'ਹਿਜ਼ ਹਾਈਨੈਂਸ' ਆਪ ਦੇ ਇਲਾਕੇ ਉੱਪਰ ਕਬਜ਼ਾ ਕਰਨ ਦੀ ਨੀਯਤ ਰੱਖਦਾ ਹੈ।
ਰਾਜਿਆਂ ਦਾ ਵਫਦ ਸੈਟਨ ਦੀ ਬੇਰੁਖੀ ਤੇ ਬੜਾ ਮਾਯੂਸ ਹੋਇਆ। ਉਹਨਾਂ ਨੂੰ ਫਿਕਰ ਹੋਇਆ, ਜੋ ਇਸ ਹਰਕਤ ਦੀ ਭਿਣਕ ਲਾਹੌਰ ਪੁੱਜ ਗਈ ਤਾਂ ਰਣਜੀਤ ਸਿੰਘ ਖਫਾ ਹੋ ਸਕਦਾ ਹੈ। ਉਹਨਾਂ ਦਿੱਲੀ ਤੋਂ ਵਾਪਸ ਆਉਂਦਿਆਂ ਹੀ, ਲਾਹੌਰ ਜਾ ਕੇ ਰਣਜੀਤ ਸਿੰਘ ਨੂੰ ਆਪਣੀ ਵਫ਼ਾਦਾਰੀ ਦਿਖਾਉਣ ਦਾ ਇਰਾਦਾ ਬਣਾ ਲਿਆ। ਪਰ ਰਣਜੀਤ ਸਿੰਘ ਨੂੰ, ਉਹਨਾਂ ਦੀ ਦੋਗਲੀ ਨੀਤੀ ਬਾਰੇ ਸੂਚਨਾ ਪਹਿਲਾਂ ਹੀ ਮਿਲ ਗਈ ਸੀ। ਹੁਣ ਸਹੀ ਮਾਅਨਿਆਂ ਵਿਚ ਆਪਣੀ ਸ਼ਕਤੀ ਦਿਖਾਉਣ ਲਈ, ਰਣਜੀਤ ਸਿੰਘ ਨੇ ਤੀਸਰੀ ਵਾਰ ਸਤਲੁਜ ਪਾਰ ਕਰਨ ਦਾ ਫੈਸਲਾ ਕਰ ਲਿਆ।
ਜਦ ਫ਼ਕੀਰ ਅਜੀਜ਼ਉਦਦੀਨ ਨੂੰ ਪੱਕੀ ਤਸੱਲੀ ਹੋ ਗਈ, ਮਹਾਰਾਜਾ, ਸਤਲੁਜ ਪਾਰ ਦੇ ਰਾਜਿਆਂ ਉੱਪਰ ਚੜ੍ਹਾਈ ਕਰੇਗਾ, ਉਸ ਨੇ ਕੁਝ ਕਹਿਣ ਦੀ ਇਜਾਜ਼ਤ ਮੰਗੀ। ਰਣਜੀਤ ਸਿੰਘ ਕੋਲੋਂ ਸਹਿਮਤੀ ਮਿਲਦਿਆਂ, ਉਸ ਨੇ ਕਿਹਾ, 'ਸਰਕਾਰ, ਪਿਛਲੇ ਦੋ ਸਾਲਾਂ ਦੌਰਾਨ, ਖਾਲਸਾ ਰਾਜ ਵਿਚ ਬਹੁਤ ਨਵੇਂ ਇਲਾਕੇ ਸ਼ਾਮਲ ਹੋਏ ਨੇ। ਉਹਨਾਂ ਦਾ ਪ੍ਰਬੰਧ ਪੁਰਾਣੇ ਢੰਗ ਨਾਲ ਹੀ ਚੱਲ ਰਿਹਾ ਹੈ। ਸਾਨੂੰ ਨਵੇਂ ਸਿਰੇ ਤੋਂ ਹੱਦ-ਬੰਦੀਆਂ ਕਰਨ ਦੀ ਲੋੜ ਹੈ। ਰਾਜ ਦੀ ਮਾਇਕ ਹਾਲਤ ਬਾਰੇ ਵੀ ਸੋਚ ਵਿਚਾਰ ਕਰਨੀ ਹੈ। ਹਜੂਰ ਦਾ ਲਾਹੌਰ ਵਿਚ ਰਹਿਣਾ ਜਰੂਰੀ ਹੈ।
-ਵਕੀਰ ਸਾਹਥ, ਮਾਇਕ ਪ੍ਰਬੰਧ ਮੈਂ ਪਹਿਲਾਂ ਕਦੋਂ ਦੇਖਦਾ ਹਾਂ। ਸਭ ਲੇਖਾ ਰਾਮਾਨੰਦ ਸ਼ਾਹੂਕਾਰ ਪਾਸ ਹੈ। ਉਸ ਨੂੰ ਬੁਲਵਾ ਲੈਣਾ। ਅਗਰ ਕੋਈ ਗੜਬੜ ਨਜ਼ਰ ਆਂਵਦੀ ਏ ਤਾਂ ਅਸੀਂ ਸ਼ਾਹ ਜਮਾਨ ਦੇ ਲੇਖਾਕਾਰ, ਭਵਾਨੀ ਦਾਸ ਨੂੰ ਮੁਨੀਮ ਅ ਕੀਤਾ ਹੋਇਆ ਏ, ਉਸ ਕੋਲੋਂ ਸਭ ਸਮਝ ਲੈਣਾ।
-ਖਿਮਾ ਕਰਨਾ ਸਰਕਾਰ, ਭਵਾਨੀ ਦਾਸ ਦੀ ਈਮਾਨਦਾਰੀ ਉੱਪਰ ਮੈਂ ਸ਼ੱਕ ਤਾਂ ਨਹੀਂ ਕਰਦਾ, ਪਰ ਉਸ ਦੀ ਚਤੁਰਾਈ ਤੋਂ ਭਲੀ-ਭਾਂਤ ਵਾਕਫ ਹਾਂ। ਸਾਨੂੰ ਬੜੀ ਚੌਕਸੀ ਰੱਖਣੀ ਪਵੇਗੀ'...
ਰਣਜੀਤ ਸਿੰਘ, ਛਕੀਰ ਅਜੀਚਉਦਦੀਨ ਦਾ ਇਸ਼ਾਰਾ ਸਮਝਦਿਆਂ ਬੋਲਿਆਂ- 'ਕੁੱਬਾ ਹੈ ਨਾ, ਕੁੱਬੇ ਦੀ ਇਕ ਰੰਗ ਵਾਧੂ ਹੁੰਦੀ ਹੈ। ਤੇ ਹੱਸਣ ਲੱਗਾ।
ਅਜ਼ੀਜਉਦਦੀਨ ਮਹਾਰਾਜ ਦਾ ਭੇਤੀ ਸੀ। ਉਸ ਨੂੰ ਪਤਾ ਸੀ, ਇਹ ਹਾਸਾ ਗੱਲ। ਟਾਲਣ ਵਾਲਾ ਨਹੀਂ ਸੀ । ਕੁਝ ਰੁਕ ਕੇ ਰਣਜੀਤ ਸਿੰਘ ਨੇ ਕਿਹਾ-'ਵਕੀਰ ਸਾਹਬ, ਭਵਾਨੀ ਦਾਸ ਵਿਚ ਨੁਕਸ ਹੋ ਸਕਦੇ ਨੇ, ਪਰ ਬਾਦਸ਼ਾਹਤ ਦਾ ਸ਼ਾਹੀ ਲੇਖਾ ਰੱਖਣ ਦਾ ਕੰਮ ਸਿਰਫ਼ ਭਵਾਨੀ ਦਾਸ ਹੀ ਕਰ ਸਕਦਾ ਹੈ। ਬੇਸ਼ਕ ਅਸਾਂ ਦਾ 'ਸ਼ਰਿਸ਼ਤਾ-ਏ-ਹਜ਼ੂਰ' ਪਹਿਲਾਂ ਵੀ ਮੌਜੂਦ ਹੈ। ਅਸੀਂ ਜਲਦੀ ਹੀ 'ਦਫ਼ਤਰ-ਏ-ਮੁਅੱਲਾ' ਸਥਾਪਤ ਕਰਾਂਗੇ।'
-ਮੈਂ ਖ਼ੁਦ ਅਜੇਹੇ ਦਫ਼ਤਰ ਬਾਰੇ ਵਿਚਾਰ ਕਰ ਰਿਹਾ ਸਾਂ, ਸਰਕਾਰ। ਰਿਆਸਤਾਂ ਔਰ ਤਾਲੁਕਿਆਤ ਦੇ ਪ੍ਰਬੰਧਾਂ ਦਾ ਪੂਰਾ ਹਿਸਾਬ 'ਦਫਤਰ-ਏ-ਮੁਅੱਲਾ' ਵਿਚ ਹੋਣਾ ਲਾਜ਼ਮੀ ਹੈ। ਫ਼ਕੀਰ ਨੇ ਰਣਜੀਤ ਸਿੰਘ ਦੀ ਸੋਚ ਨੂੰ ਵਡਿਆਉਂਦਿਆਂ ਕਿਹਾ।
-ਪਰ ਇਸ ਸਮੇਂ 'ਦਫ਼ਤਰ-ਏ-ਮੁਅੱਲਾ' ਤੋਂ ਵੀ ਜ਼ਰੂਰੀ ਏ, ਖਾਲਸਾ ਫੌਜ ਇਕ ਵਾਰ ਫਿਰ ਸਤਲੁਜ ਪਾਰ ਕਰੋ। ਫਰੀਦਕੋਟ, ਮਲੇਰਕੋਟਲਾ, ਅੰਬਾਲਾ ਐਰ ਕੰਪਲ
ਦੀਆਂ ਬਾਗੀ ਸੁਰਾਂ ਦੀ ਸੰਘੀ, ਨੱਪਣੀ ਤਾਂ ਪਵੇਗੀ ਹੀ ਫ਼ਕੀਰ ਸਾਹਬ। ਆਪ ਹੀ
ਆਖਦੇ ਹੋ, ਤਖ਼ਤ ਦੀ ਸਲਾਮਤੀ ਲਈ ਹਮਲਾਵਰ ਹੋਣਾ ਲਾਜ਼ਮੀ ਏ। ਰਣਜੀਤ ਸਿੰਘ ਦੀ ਅੱਖ ਵਕੀਰ ਦੇ ਚਿਹਰੇ ਉੱਪਰ ਟਿਕੀ ਹੋਈ ਸੀ।
-ਬੇਸਕ ਹਮਲਾਵਰ ਹੋਣਾ ਲਾਜ਼ਮੀ ਏ ਸਰਕਾਰ, ਪਰ ਬੇਹੱਦ ਇਹਤਿਆਤ ਰੱਖਣੀ ਪਵੇਗੀ। ਖ਼ਬਰ ਇਹ ਵੀ ਹੈ, ਮਾਲਵਾ ਦੇ ਸਰਦਾਰ, ਜਗੀਰਦਾਰ, ਹਾਕਮ, ਰਾਜੇ ਸਭ ਡਰੇ ਹੋਏ ਨੇ। ਜਦ ਤੋਂ ਤਾਰਾ ਸਿੰਘ ਘੇਬਾ ਦਾ ਇਲਾਕਾ ਖਾਲਸਾ ਸਰਕਾਰ ਦੇ ਕਬਜ਼ੇ ਹੇਠ ਆਇਆ ਹੈ। ਔਰ ਦੀਵਾਨ ਮੋਹਕਮ ਚੰਦ ਨੇ ਮਾਖੋਵਾਲ, ਵੱਧਣੀ ਤੇ ਹੋਰ ਚੰਦਾਂ- ਪੰਦਰਾਂ ਪਿੰਡਾਂ ਨੂੰ ਭਾਜੜਾਂ ਪਾਈਆਂ ਨੇ। ਹਜੂਰ ਨੂੰ ਇਲਮ ਹੋ ਡਰੇ ਹੋਏ ਸਰਦਾਰ, ਅੰਗਰੇਜ਼ ਦੀ ਸ਼ਰਨ ਵਿਚ ਗਏ ਸਨ, ਪਰ ਵਿਰੋਗੀ ਸੇਟਨ ਨੇ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ। ਸਰਕਾਰ ਆਪ ਨੂੰ ਵਿਰੰਗੀਆਂ ਦੀ ਨੀਅਤ ਬਾਰੇ ਵੀ ਜਾਣਕਾਰੀ ਹੈ, ਖ਼ੁਦ ਦੇ ਫਾਇਦੇ ਲਈ, ਉਹ ਕਿਸੇ ਤਰ੍ਹਾਂ ਦੀ ਹੱਦ ਪਾਰ ਕਰ ਸਕਦੇ ਨੇ, 'ਕਮੀਨੇ' ਲਫਜ਼ ਤਾਂ ਉਹਨਾਂ ਲਈ ਬੜਾ ਛੋਟਾ ਹੈ।
ਰਣਜੀਤ ਸਿੰਘ ਕੁਝ ਪਲ ਖਾਮੋਸ਼ ਰਿਹਾ। ਉਸ ਦੀ ਅੱਖ ਵਿਚ ਬੇਚੈਨੀ ਜਿਹੀ ਦਿਸੀ। ਪਰ ਉਸ ਨੇ ਝੱਟ ਹੀ ਕਿਹਾ-'ਫਕੀਰ ਸਾਹਬ, ਜਦ ਘੋੜਾ ਤਿਆਰ ਹੋਵੇ, ਹੱਥ ਵਿਚ ਤਲਵਾਰ ਹੋਵੇ, ਜੰਗ ਦਾ ਅਸੂਲ ਹੈ, ਸਿਪਾਹੀ ਨੂੰ ਜੰਗ ਦੇ ਮੈਦਾਨ ਵੱਲ ਜਾਣਾ ਚਾਹੀਦਾ ਹੈ। ਹੁਣ ਸਤਲੁਜ ਪਾਰ ਜਾਣਾ ਜਰੂਰੀ ਹੋ ਗਿਆ ਏ। ਇਹ ਮੁਹਿੰਮ ਸ਼ਾਇਦ ਬਹੁਤੀ ਲੰਮੀ ਨਹੀਂ ਹੋਏਗੀ। ਆਪ ਦੇ ਲਾਹੌਰ ਹੁੰਦਿਆਂ, ਅਸੀਂ ਪਿੱਛੇ ਦੇ ਹਰ ਤਰ੍ਹਾਂ ਦੇ ਖਤਰਿਆਂ ਤੋਂ ਬੇਫਿਕਰ ਹਾਂ। ਦੁਆ ਕਰੋ ਮੁਹਿੰਮ ਸਫਲ ਹੋਵੇ।
ਫਕੀਰ ਨੇ ਰਣਜੀਤ ਸਿੰਘ ਦਾ ਇਰਾਦਾ ਵੇਖ ਕੇ, ਦੋਵੇਂ ਹੱਥ ਉੱਪਰ ਵੱਲ ਉਠਾ ਕੇ ਕਿਹਾ, 'ਫਤਹ ਨਸੀਬ ਹੋਵੇ ਆਮੀਨ।
ਰਣਜੀਤ ਸਿੰਘ ਨੇ, ਫੌਜ ਦੀ ਅਗਵਾਈ ਖ਼ੁਦ ਕਰਨ ਦਾ ਨਿਰਣਾ ਲਿਆ ਸੀ। ਘੋੜਸਵਾਰ, ਤੋਪਖਾਨਾ ਅਤੇ ਪੈਦਲ ਸੈਨਾ ਦੇ ਨਾਲ, ਇਸ ਵਾਰ ਫਿਰ ਅਕਾਲੀ ਫੂਲਾ ਸਿੰਘ ਦੀ 'ਗੁਰੂ ਦੀ ਲਾਡਲੀ ਫੌਜ' ਵੀ ਸ਼ਾਮਲ ਸੀ।
ਘੋੜਿਆ, ਉਠਾ, ਗੱਡਿਆਂ ਉੱਪਰ ਜਾਂਦੀ ਹਥਿਆਰਾਂ ਨਾਲ ਲੈਸ ਵਹੀਰ ਵੇਖ ਕੇ ਮਾਲਵੇ ਦੇ ਪਿੰਡਾਂ ਵਿਚ ਸਹਿਮ ਛਾ ਗਿਆ। ਪਹਿਲਾ ਪੜਾਅ ਫਰੀਦਕੋਟ ਦੀ ਜੂਹ ਵਿਚ ਜਾ ਕੀਤਾ। ਰਣਜੀਤ ਸਿੰਘ ਨੇ ਆਪਣੇ ਜਰਨੈਲਾ ਨੂੰ ਸਖ਼ਤ ਤਾੜਨਾ ਕੀਤੀ- ਕੋਈ ਵੀ ਸਿਪਾਹੀ, ਪੇਂਡੂ ਅਤੇ ਸ਼ਹਿਰੀ ਲੋਕਾਂ ਦੀ ਲੁੱਟ-ਮਾਰ ਨਹੀਂ ਕਰੇਗਾ। ਹੁਕਮ ਅਦੂਲੀ ਕਰਨ ਵਾਲੇ ਨੂੰ ਸਖ਼ਤ ਸਜਾ ਦਿੱਤੀ ਜਾਏਗੀ।'
ਫਰੀਦਕੋਟ ਦਾ ਰਾਜਾ ਏਨਾ ਡਰਪੋਕ ਨਿਕਲਿਆ। ਉਸ ਨੇ ਖ਼ੁਦ ਰਣਜੀਤ ਸਿੰਘ ਦੇ ਪੜਾਅ 'ਤੇ ਆ ਕੇ ਅਧੀਨਗੀ ਮੰਨ ਲਈ। ਪੜਾ ਦੇ ਲਾਗੇ ਪਿੰਡਾਂ ਦੇ ਕਿਸਾਨ ਕੱਠੇ ਹੋ ਕੇ ਆਏ, ਤੇ ਚੀਮ ਪੁਕਾਰ ਕਰਨ ਲੱਗਾ-'ਦੁਹਾਈ ਹੈ ਸਰਕਾਰ, ਅਸੀਂ ਬਰਬਾਦ ਹੋ ਗਏ ਸਰਕਾਰ।
ਪੁੱਛਣ 'ਤੇ ਪਤਾ ਲੱਗਿਆ, ਘੋੜਿਆਂ, ਊਠਾਂ ਨੇ ਕਿਸਾਨਾਂ ਦੀਆਂ ਖੜ੍ਹੀਆਂ ਫਸਲਾਂ ਤਬਾਹ ਕਰ ਦਿੱਤੀਆਂ ਹਨ।
ਰਣਜੀਤ ਸਿੰਘ ਨੇ ਕਿਸਾਨਾਂ ਨੂੰ ਸ਼ਾਂਤ ਕਰਦਿਆਂ ਕਿਹਾ, 'ਵਾਪਸੀ ਉੱਪਰ, ਜਿਸ ਦਾ ਜੋ ਨੁਕਸਾਨ ਹੋਇਆ, ਮੁਆਵਜ਼ਾ ਮਿਲੇਗਾ।'
ਫ਼ਰੀਦਕੋਟ ਦਾ ਪ੍ਰਬੰਧ ਰਾਣੀ ਸਦਾ ਕੌਰ ਦੇ ਹਵਾਲੇ ਕਰਕੇ, ਰਣਜੀਤ ਸਿੰਘ ਨੇ ਅੱਗੇ ਚਾਲੇ ਪਾ ਦਿੱਤੇ। ਖਾਲਸਾ ਫੌਜ ਅਜੇ ਅਗਲੇ ਪੜਾਅ ਉੱਪਰ ਪਹੁੰਚੀ ਵੀ ਨਾ ਹੁੰਦੀ, ਸਰਦਾਰਾ ਜਗੀਰਦਾਰਾਂ ਦੇ ਸਾਹ ਪਹਿਲਾਂ ਸੁੱਕ ਜਾਂਦੇ। ਕੁਝ ਛੋਟੇ ਰਾਜਿਆ ਨੇ ਮਿਲ ਕੇ ਰਣਜੀਤ ਸਿੰਘ ਨਾਲ ਟੱਕਰ ਲੈਣ ਦੀ ਯੋਜਨਾ ਬਣਾਈ, ਪਰ ਜਿਵੇਂ ਹੀ ਖ਼ਾਲਸਾ ਫੌਜ ਵੇਖੀ, ਸਾਹਮਣਾ ਕਰਨ ਦਾ ਸਾਹਸ ਨਾ ਹੋਇਆ।
ਬਿਨਾਂ ਜੰਗ ਕੀਤਿਆ, ਇਲਾਕੇ ਨੂੰ ਆਪਣੇ ਅਧੀਨ ਕਰਦਾ ਰਣਜੀਤ ਸਿੰਘ, ਜਦ ਮਲੇਰਕੋਟਲਾ ਪੁੱਜਾ ਤਾਂ ਨਵਾਬ ਨੇ ਲਾਹੌਰ ਦਰਬਾਰ ਨੂੰ ਸਲਾਨਾ ਖਰਾਜ ਦੇਣਾ ਮੰਨ ਲਿਆ। ਪਰ ਰਣਜੀਤ ਸਿੰਘ, ਇਸ ਵਾਰ ਏਨੇ ਨਾਲ ਸੰਤੁਸ਼ਟ ਹੋਣ ਵਾਲਾ ਨਹੀਂ ਸੀ। ਉਹ ਮਨ ਵਿਚ ਬੜਾ ਕੁਝ ਧਾਰ ਕੇ ਆਇਆ ਸੀ। ਉਸ ਨੇ ਮਲੇਰਕੋਟਲੇ ਦਾ ਪ੍ਰਬੰਧ, ਨਾਭੇ ਅਤੇ ਕੈਥਲ ਦੇ ਰਾਜਿਆਂ ਹਵਾਲੇ ਕਰ ਦਿੱਤਾ। ਸ਼ਾਹਬਾਦ ਅਤੇ ਥਾਨੇਸਰ ਵੀ ਰਣਜੀਤ ਸਿੰਘ ਨੂੰ ਸਲਾਨਾ ਲਗਾਨ ਦੇਣਾ ਮੰਨ ਗਏ।
ਅਜੇ ਤੱਕ ਇਕ ਵੀ ਝੜਪ ਨਹੀਂ ਸੀ ਹੋਈ। ਨਿਹੰਗ ਸਿੰਘ ਪੂਰੇ ਮੱਛਰੇ ਹੋਏ ਸਨ। ਜਿਥੇ ਵੀ ਪੜਾਅ ਹੁੰਦਾ, ਉਹ ਨੰਗੀਆਂ ਤਲਵਾਰਾਂ ਨਾਲ ਆਪਸ ਵਿਚ ਗੱਤਕਾ ਖੇਡਣ ਲੱਗ ਪੈਂਦੇ। ਬਿਨਾਂ ਮਤਲਬ ਤੋਂ ਘੋੜਿਆਂ ਦੀਆ ਦੌੜਾਂ ਲਾਉਂਦੇ ਜਾਂ ਭੱਜੇ ਜਾਂਦੇ ਘੋੜਿਆਂ ਉੱਪਰ ਬੈਠੇ ਨਿਸ਼ਾਨੇ ਲਾਉਂਦੇ। ਰਣਜੀਤ ਸਿੰਘ ਕੋਲ ਉਹਨਾਂ ਦੀਆਂ ਸ਼ਕਾਇਤਾਂ ਵੀ ਹੋਈਆਂ, ਉਹ ਸੁਣ ਲੈਂਦਾ, ਪਰ ਕਾਰਵਾਈ ਕੋਈ ਨਾ ਕਰਦਾ, ਉਹ ਇਹਨਾਂ ਨੂੰ ਛੇੜ ਕੇ ਕੋਈ ਹੋਰ ਮੁਸੀਬਤ ਨਹੀਂ ਸੀ ਖੜ੍ਹੀ ਕਰਨੀ ਚਾਹੁੰਦਾ।
ਤੇ ਹੁਣ ਖਾਲਸਾ ਫੌਜ ਨੇ ਪਟਿਆਲੇ ਆ ਪੜਾਅ ਕੀਤਾ। ਇਥੇ ਸਾਹਬ ਸਿੰਘ ਅਤੇ ਰਾਣੀ ਆਸ ਕੌਰ ਦੇਵੇਂ ਉਸ ਦੇ ਰਿਣੀ ਸਨ। ਰਣਜੀਤ ਸਿੰਘ ਨੇ ਸਾਹਬ ਸਿੰਘ ਨੂੰ ਆਪਣੇ ਪੜਾਅ ਉੱਪਰ ਸੱਦਿਆ। ਉਹ ਭਾਰੀ ਤੋਹਵੇ ਲੈ ਕੇ ਪੇਸ਼ ਹੋਇਆ।
-ਸਾਹਿਬ ਸਿੰਘ, ਮੈਂ ਪਿਛਲੇ ਕੁਝ ਸਮੇਂ ਤੋਂ ਸੋਚ ਰਿਹਾ ਹਾਂ, ਅਸੀਂ ਆਪਸ ਵਿਚ ਪਗੜੀਆਂ ਤਬਦੀਲ ਕਰ ਲਈਏ ਤੇ ਇਕ ਦੂਸਰੇ ਨੂੰ ਭਰਾਵਾਂ ਦਾ ਮਾਣ ਦੇਈਏ। ਤੇਰਾ ਕੀ ਵਿਚਾਰ ਹੈ ?
-ਸਿੰਘ ਸਾਹਬ, ਮੇਰੇ ਲਈ ਇਸ ਤੋਂ ਵੱਡਾ ਮਾਣ ਹੋਰ ਕੀ ਹੋਵੇਗਾ, ਕਿ ਮੈਂ ਪੰਜਾਬ ਦੇ ਮਹਾਰਾਜੇ ਦਾ ਪੱਗ-ਵੱਟ ਭਰਾ ਕਹਿਲਾਵਾਂ।' ਸਾਹਿਬ ਸਿੰਘ ਨੇ ਗਦਗਦ ਹੁੰਦਿਆਂ ਕਿਹਾ।
ਰਣਜੀਤ ਸਿੰਘ ਇਹ ਸੁਣ ਕੇ ਖੁਸ਼ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਦੋਹਾਂ ਨੇ ਆਪਣੀਆਂ ਪਗੜੀਆਂ ਵਟਾ ਲਈਆਂ। ਉਸ ਸਮੇਂ ਹਾਜ਼ਰ ਸਰਦਾਰਾਂ ਦੀ ਹਜ਼ੂਰੀ ਵਿਚ ਰਣਜੀਤ ਸਿੰਘ ਨੇ ਕਿਹਾ, 'ਸਾਹਿਬ ਸਿੰਘ ਹੁਣ ਤੂੰ ਮੇਰਾ ਭਰਾ ਏ, ਅੱਜ ਤੋਂ ਮੇਰੇ ਮਿੱਤਰ, ਤੇਰੇ ਮਿੱਤਰ, ਮੇਰੇ ਦੁਸ਼ਮਣ ਤੇਰੇ ਦੁਸ਼ਮਣ ਹੋਣਗੇ, ਏਸੇ ਤਰ੍ਹਾਂ ਮੈਂ ਵੀ ਤੇਰੇ ਮਿੱਤਰਾਂ ਨੂੰ ਆਪਣੇ ਮਿੱਤਰ ਅਤੇ ਤੇਰ ਦੁਸ਼ਮਣਾਂ ਨੂੰ ਆਪਣੇ ਦੁਸ਼ਮਣ ਸਮਝਾਂਗਾ
ਆਸ ਕੌਰ ਸਮਝ ਗਈ, ਰਣਜੀਤ ਸਿੰਘ ਨੇ ਇਹ ਕੂਟਨੀਤਕ ਚਾਲ ਚੱਲੀ ਹੈ, ਪਰ ਦੇਹ ਚੁੱਪ ਰਹੀ। ਪਟਿਆਲੇ ਦੀਆਂ ਸ਼ਾਹੀ ਦਾਅਵਤਾਂ ਦਾ ਅਨੰਦ ਮਾਣ ਕੇ ਰਣਜੀਤ ਸਿੰਘ ਨੇ ਲਾਹੌਰ ਵੱਲ ਚਾਲੇ ਪਾ ਦਿੱਤੇ।
ਲਾਹੌਰ ਵਿਚ ਰਣਜੀਤ ਸਿੰਘ ਜੇਤੂ ਮਹਾਰਾਜੇ ਦੇ ਰੂਪ ਵਿਚ ਦਾਖ਼ਲ ਹੋਇਆ। ਹੁਣ ਸਾਰੇ ਪੰਜਾਬ ਵਿਚ ਉਸ ਨੂੰ ਚੁਣੌਤੀ ਦੇਣ ਵਾਲਾ ਇਕ ਵੀ ਰਾਜਾ ਨਹੀਂ ਸੀ। ਸਤਲੁਜ ਅਤੇ ਜਮਨਾ ਦੇ ਵਿਚਕਾਰਲੇ ਇਲਾਕੇ ਦੀਆਂ ਮਿਸਲਾਂ ਨੇ ਵੀ ਉਸ ਦੀ ਅਧੀਨਗੀ ਪ੍ਰਵਾਨ ਕਰ ਲਈ ਸੀ।
ਮੁਸ਼ਕਲ ਨਾਲ ਇਕ ਦਿਨ ਆਰਾਮ ਕੀਤਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਅੰਮ੍ਰਿਤਸਰ ਰਵਾਨਾ ਹੋ ਗਿਆ। ਹਰਿਮੰਦਰ ਸਾਹਿਬ ਦਿਲ ਖੋਲ੍ਹ ਕੇ ਚੜ੍ਹਾਵਾ ਚੜ੍ਹਾਇਆ। ਮੰਦਰਾਂ, ਮਸਜਿਦਾਂ ਨੂੰ ਦਾਨ ਦਿੱਤਾ ਤੇ ਵਾਪਸ ਲਾਹੌਰ ਪੁੱਜਦਿਆਂ ਹੀ ਮਹਾਂ ਦਰਬਾਰ ਲਗਾਉਣ ਦਾ ਐਲਾਨ ਕਰ ਦਿੱਤਾ। ਫ਼ਕੀਰ ਅਜ਼ੀਜ਼ਉਦਦੀਨ ਨੂੰ ਕਿਹਾ-ਰਾਜ ਦੇ ਤਮਾਮ, ਅਮੀਰਾਂ, ਸਰਦਾਰਾਂ, ਜਗੀਰਦਾਰਾਂ, ਰਾਜਿਆ ਨਵਾਬਾਂ ਨੂੰ ਪ੍ਰਵਾਨੇ ਭੇਜੇ ਜਾਣ।'
ਫੁਰਮਾਨ ਉੱਪਰ ਫੋਰਨ ਅਮਲ ਸ਼ੁਰੂ ਹੋ ਗਿਆ।
ਲਾਹੌਰ ਵਿਚ ਰੌਣਕਾਂ ਲੱਗ ਗਈਆਂ। ਰੰਗ ਬਰੰਗੇ, ਅਮੀਰ-ਵਜ਼ੀਰ-ਰਾਜੇ ਤੇ ਉਸੇ ਤਰ੍ਹਾਂ ਦੇ ਹੀ ਉਹਨਾਂ ਦੇ ਅੰਗ ਰੱਖਿਅਕ। ਵੰਨ-ਸੁਵੰਨੇ ਚੌਧਰੀ ਤੇ ਵੰਨ-ਸੁਵੰਨੀਆਂ ਵਰਦੀਆਂ। ਨਿਸ਼ਚਤ ਦਿਨ 'ਤੇ ਕਿਲ੍ਹੇ ਦਾ ਸੰਮਨ ਬੁਰਜ ਇਉਂ ਸੱਜ ਗਿਆ ਜਿਵੇਂ ਕਿਸੇ ਚਿੱਤਰਕਾਰ ਨੇ ਗੂੜ੍ਹੇ ਰੰਗਾਂ ਦੀ ਤਸਵੀਰ ਬਣਾਈ ਹੋਵੇ। ਹਰ ਕੋਈ ਆਪਣੀ ਹੁੰਚ ਅਤੇ ਹੈਸੀਅਤ ਅਨੁਸਾਰ ਤੋਹਰੇ ਨਜ਼ਰਾਨੇ ਲੈ ਕੇ ਪੁੱਜਾ। ਘੋੜੇ, ਹਾਥੀ, ਹਥਿਆਰ, ਨਕਦੀ ਦੀਆਂ ਥੈਲੀਆਂ, ਸ਼ਿਕਾਰੀ ਕੁੱਤੇ, ਜੰਗਲੀ ਰਿੱਛ, ਹਿਰਨ। ਦੇਖਣ ਵਾਲੇ ਲੋਕ ਵਾਹ। ਵਾਹ! ਕਰ ਉੱਠੇ, ਦੰਗ ਰਹਿ ਗਏ। ਦਰਬਾਰ ਵਿਚ ਪਹੁੰਚਣ ਵਾਲੇ ਮਹਿਮਾਨਾਂ ਦੀ ਗਿਣਤੀ ਏਨੀ ਵੱਧ ਗਈ, ਕੁਝ ਲੋਕਾਂ ਨੂੰ ਨੁੱਕਰਾਂ ਵਿਚ ਖੜ੍ਹੇ ਹੋਣਾ ਪਿਆ। ਇਸ ਸਮੇਂ ਰਣਜੀਤ ਸਿੰਘ ਦੇ ਦਰਬਾਰੀ ਸਭ ਤੋਂ ਵੱਧ ਰੁੱਝੇ ਹੋਏ ਵਿਅਕਤੀ ਸਨ। ਉਹ ਮਹਿਮਾਨਾਂ ਦਾ ਸਵਾਗਤ ਤਾਂ ਕਰ ਹੀ ਰਹੇ ਸਨ, ਉਹਨਾਂ ਦੇ ਰੁਤਬੇ ਅਨੁਸਾਰ ਬੈਠਣ ਦਾ ਪ੍ਰਬੰਧ ਵੀ ਕਰਦੇ ਸਨ।
ਹਰ ਮਹਿਮਾਨ ਰਣਜੀਤ ਸਿੰਘ ਦੇ ਸਾਹਮਣੇ ਹੋ ਕੇ, ਆਪਣੀ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਨ ਲੱਗਾ। ਆਪਣੇ ਵੱਲੋਂ ਲਿਆਂਦੇ ਤੋਹਵੇ, ਉਸ ਦੀ ਨਜ਼ਰ ਸਾਹਮਣੇ ਰੱਖਣ ਲਈ ਢੁੱਕਵੀਂ ਜਗਾਹ ਲੱਭਣ ਲੱਗਾ। ਭੀੜ ਏਨੀ ਹੋ ਗਈ, ਧੱਕਮ-ਧੱਕਾ ਹੋਣ ਲੱਗਾ। ਹਰ ਸਰਦਾਰ ਦੂਸਰੇ ਤੋਂ ਅੱਗੇ ਹੋਣ ਦੀ ਕੋਸ਼ਿਸ਼ ਕਰਨ ਲੱਗਾ। ਮਹਿਮਾਨਾ ਦੀ ਸੇਵਾ ਵਿਚ ਵਿਘਨ ਪੈ ਗਿਆ। ਕਿਸੇ ਉੱਪਰ ਸ਼ਰਬਤ ਭੁਲਿਆ, ਕਿਸੇ ਉੱਪਰ ਲੱਸੀ। ਦਿਨ ਢਲੇ ਤੱਕ ਦਰਬਾਰ ਮੇਲਾ ਬਣਿਆ ਰਿਹਾ। ਫਿਰ ਜਿਵੇਂ ਜਿਵੇਂ ਮਹਿਮਾਨ ਆਗਿਆ ਲੈ ਕੇ ਰਵਾਨਾ ਹੋਏ, ਦਰਬਾਰੀਆਂ ਨੇ ਸੁੱਖ ਦਾ ਸਾਹ ਲਿਆ।
ਰਣਜੀਤ ਸਿੰਘ ਭਾਵੇਂ ਥੱਕਿਆ ਹੋਇਆ ਸੀ, ਅਗਲੇ ਦਿਨ, ਫਿਰ ਦਰਬਾਰ ਵਿਚ ਠੀਕ ਸਮੇਂ ਸਿਰ ਪੁੱਜ ਗਿਆ। ਮਹਿਮਾਨਾਂ ਦੇ ਵਿਵਹਾਰ ਬਾਰੇ ਤਬਸਰਾ ਹੋਣ ਲੱਗਾ। ਫਕੀਰ ਅਜੀਜਉਦਦੀਨ ਨੇ ਕਿਹਾ, 'ਸਰਕਾਰ, ਅੱਲਾਹ ਦੀ ਮੇਹਰ ਨਾਲ, ਦਰਬਾਰ ਦੇ ਰੁਝੇਵੇਂ ਬਹੁਤ ਵੱਧ ਗਏ ਹਨ। ਹਜੂਰ ਦੀ ਬੁਲੰਦੀ ਦਾ ਡੰਕਾ, ਜੰਮੂ ਦੀਆਂ ਪਹਾੜੀਆਂ ਤੋਂ ਲੈ ਕੇ ਜਮਨਾ ਦਰਿਆ ਦੇ ਕੰਢਿਆਂ ਤੱਕ ਸੁਣਾਈ ਦੇਣ ਲੱਗਾ ਹੈ। ਹੁਣ ਦਰਬਾਰ ਵਿਚ ਦੂਸਰੇ ਰਾਜਾਂ ਦੇ ਮਹਿਮਾਨ ਅਤੇ ਦੂਤ ਆਏ ਹੀ ਰਹਿੰਦੇ ਨੇ। ਇਕ ਡਿਉਢੀਦਾਰ ਦੀ ਤੈਨਾਤੀ ਕਰਨ ਦੀ ਲੋੜ ਏ।
-ਜਕੀਰ ਸਾਹਬ, ਖ਼ਿਆਲ ਰਹੇ, ਡਿਉਢੀਦਾਰ, ਦੇਖਣ ਵਿਚ ਸੁੰਦਰ ਔਰ ਲਿਆਕਤ ਵਿਚ ਗੁਣੀ ਹੋਣਾ ਚਾਹੀਦਾ ਹੈ। ਰਣਜੀਤ ਸਿੰਘ ਨੇ ਸਹਿਮਤ ਹੁੰਦਿਆ ਸ਼ਰਤ ਰੱਖੀ।
ਫਕੀਰ ਅਜੀਜਉਦਦੀਨ ਕੁਝ ਦੇਰ ਆਪਣੀ ਦਿੱਬ-ਦ੍ਰਿਸ਼ਟੀ ਨਾਲ ਯੋਗ ਵਿਅਕਤੀ ਦੀ ਖੋਜ ਕਰਦਾ ਰਿਹਾ। ਫਿਰ ਬੋਲਿਆ-'ਅਰਜ ਕਰਦਾ ਹਾਂ ਹਜੂਰ, ਪੈਦਲ ਸੈਨਾ ਵਿਚ ਮੇਰਠ ਦਾ ਇਕ ਬ੍ਰਾਹਮਣ ਲੜਕਾ ਖੁਸ਼ਹਾਲ ਚੰਦ" ਹਜੂਰ ਨੇ ਭਰਤੀ ਕੀਤਾ ਹੈ। ਸ਼ਕਲ-ਸੂਰਤ ਅੱਛੀ ਹੈ। ਗੱਲ ਕਰਨ ਦਾ ਸਲੀਕਾ ਵੀ ਜਾਣਦਾ ਹੈ। ਅਗਰ ਹਜ਼ੂਰ ਦੀ ਆਗਿਆ ਹੋਵੇ ਤਾਂ ਪਰਖਿਆ ਜਾ ਸਕਦਾ ਹੈ।'
-ਮੇਰਠ ਦੇ ਬ੍ਰਾਹਮਣ ਲੜਕੇ ਨੂੰ ਤਲਬ ਕਰੋ। ਰਣਜੀਤ ਸਿੰਘ ਨੇ ਹੁਕਮ ਦਿੱਤਾ।
ਅਗਲੇ ਦਿਨ, ਦਰਬਾਰ ਵਿਚ ਇਕ ਖੂਬਸੂਰਤ ਬ੍ਰਾਹਮਣ ਲੜਕਾ ਬੇਹੱਦ ਡਰਿਆ ਹੋਇਆ, ਰਣਜੀਤ ਸਿੰਘ ਦੇ ਸਾਹਮਣੇ, ਹੱਥ ਜੋੜੀ ਪੇਸ਼ ਹੋਇਆ। ਉਸ ਸਮੇਂ ਦਰਬਾਰ ਵਿਚ ਫਤੇਹ ਸਿੰਘ ਆਹਲੂਵਾਲੀਆ, ਧੰਨਾ ਸਿੰਘ ਮਲਵਈ ਤੇ ਫ਼ਕੀਰ ਭਰਾਵਾਂ ਤੋਂ ਬਿਨਾਂ ਹੁਕਮ ਸਿੰਘ ਵੀ ਹਾਜ਼ਰ ਸਨ। ਖੁਸ਼ਹਾਲ ਚੰਦ ਬ੍ਰਾਹਮਣ ਨੂੰ ਵੇਖ ਕੇ, ਫਤੇਹ ਸਿੰਘ ਨੇ ਆਪਣੇ ਨਾਲ ਬੈਠੇ ਹੁਕਮ ਸਿੰਘ ਦੇ ਕੰਨ ਵਿਚ ਕਿਹਾ, 'ਜੇ ਏਸ ਬ੍ਰਾਹਮਣ ਦੇ ਜਨਾਨੀਆਂ ਵਾਲੇ ਕੱਪੜੇ ਪੁਆ ਦਿੱਤੇ ਜਾਣ, ਇਹਦੇ ਸਾਹਮਣੇ ਮੇਰਾਂ ਵੀ ਫਿੱਕੀ ਲੱਗ।
ਧੰਨਾ ਸਿੰਘ ਨੇ ਅਹਿਸਤਾ ਜਿਹੇ ਅਗਾਹ ਖਿਸਕਦਿਆਂ ਪੁੱਛਿਆ, 'ਮਹਾਰਾਜੇ ਨੇ ਇਹ ਨੂੰ ਸੱਦਿਆ ਕਿਉਂ ਐ ?"
ਉਦੋਂ ਹੀ ਰਣਜੀਤ ਸਿੰਘ ਦਾ ਇਸ਼ਾਰਾ ਪਾ ਕੇ ਨੂਰਉਦਦੀਨ ਨੇ ਉੱਠ ਕੇ ਕਿਹਾ। 'ਮਹਾਰਾਜਾ ਦੇ ਹੁਕਮ ਅਨੁਸਾਰ, ਖੁਸ਼ਹਾਲ ਚੰਦ ਨੂੰ ਡਿਉਢੀਦਾਰ ਨਿਯੁਕਤ ਕੀਤਾ ਜਾਂਦਾ ਹੈ। ਦਰਬਾਰ ਅੰਦਰ ਦਾਖਲ ਹੋਣ ਲਈ, ਖੁਸਹਾਲ ਚੰਦ ਨੂੰ ਇਤਲਾਹ ਦੇਣੀ ਤਾਜ਼ਮੀ ਹੋਵੇਗੀ।
ਦਰਬਾਰੀ ਹੈਰਾਨ ਰਹਿ ਗਏ। ਫਤੇਹ ਸਿੰਘ ਆਹਲੂਵਾਲੀਆ ਮੁੱਛਾਂ ਵਿਚ ਹੀ ਮੁਸਕਰਾਇਆ। ਹੁਕਮ ਸਿੰਘ ਨੇ ਚੁਟਕੀ ਲਈ... 'ਚਲੋ ਹੁਣ ਆਪਣੇ ਮਹਾਰਾਜੇ ਦਾ ਦਰਬਾਰ ਵਿਚ ਵੀ ਜੀ ਲੱਗਿਆ ਰਿਹਾ ਕਰੇਗਾ।
ਰਣਜੀਤ ਸਿੰਘ ਖੱਬੇ ਪਾਸੇ ਹੁੰਦੀ ਘੁਸਰ-ਮੁਸਰ ਸੁਣ ਕੇ, ਪੂਰਾ ਸਿਰ ਘੁੰਮਾ ਕੇ ਵਾਕਿਆ ਤਾਂ ਫਤੇਹ ਸਿੰਘ ਨੇ ਹੱਸਦਿਆਂ ਕਿਹਾ, 'ਭਾਈ ਸਾਹਬ, ਦਰਬਾਰ ਵਿਚੋਂ ਜਾਣ ਲਈ ਵੀ ਡਿਉਢੀਦਾਰ ਨੂੰ ਪੁੱਛਣਾ ਪਏਗਾ ?
ਜਵਾਬ ਦੇਣ ਦੀ ਬਜਾਏ, ਰਣਜੀਤ ਸਿੰਘ ਹੱਸਣ ਲੱਗਾ। ਸਭਨਾਂ ਨੇ ਵੇਖਿਆ, ਰਣਜੀਤ ਸਿੰਘ ਦੀ ਮੋਟੀ ਅੱਖ, ਮਲੂਕ ਜਿਹੇ ਬ੍ਰਾਹਮਣ ਖੁਸ਼ਹਾਲ ਚੰਦ ਨੂੰ ਨਿਹਾਰ ਰਹੀ ਸੀ ਤੇ ਉਹ ਲੜਕੀਆਂ ਵਾਂਗ ਸ਼ਰਮਾਉਂਦਾ ਨੀਵੀਂ ਪਾਈ ਖੜ੍ਹਾ ਸੀ।
ਤਿੰਨ ਕੁ ਦਿਨਾਂ ਬਾਅਦ, ਰਣਜੀਤ ਸਿੰਘ ਨੇ ਆਪਣੇ ਦੀਵਾਨ ਭਵਾਨੀ ਦਾਸ ਨੂੰ ਪੁੱਛਿਆ-'ਲਾਹੌਰ ਦਰਬਾਰ ਅਧੀਨ ਮਾਲ ਗੁਜਾਰੀ ਦੇਣ ਵਾਲੇ ਕਿਹੜੇ ਕਿਹੜੇ ਸਰਦਾਰ, ਮਹਾਂ ਦਰਬਾਰ ਸਮੇਂ ਹਾਜ਼ਰੀ ਭਰਨ ਨਹੀਂ ਆਏ।'
-ਹਜ਼ੂਰ-ਏ-ਅਨਵਰ, ਸਿਆਲਕੋਟ ਅਤੇ ਗੁਜਰਾਤ ਦੇ ਰਈਸ ਨਹੀਂ ਆਏ। ਪਠਾਨਕੋਟ, ਚੰਬਾ, ਬਸੌਲੀ ਤੱਕ ਆ ਗਏ ਸਨ। ਭਵਾਨੀ ਦਾਸ ਨੇ ਦੱਸਿਆ।
-ਹੁਕਮ ਸਿੰਘ ਨੂੰ ਬੁਲਾਓ। ਰਣਜੀਤ ਸਿੰਘ ਨੇ ਹੁਕਮ ਦਿੱਤਾ।
ਜਦ ਹੁਕਮ ਸਿੰਘ ਰਣਜੀਤ ਸਿੰਘ ਅੱਗੇ ਪੇਸ਼ ਹੋਇਆ, ਤਾਂ ਉਸ ਨੂੰ ਕਿਹਾ- ਫੋਰਨ ਸਿਆਲਕੋਟ ਉੱਪਰ ਚੜ੍ਹਾਈ ਕਰੋ। ਪਤਾ ਕਰ ਲਿਆ ਜਾਵੇ ਇਸ ਸਮੇਂ ਸਿਆਲਕੋਟ ਦੇ ਰਾਕਮ ਪਾਸ ਕਿੰਨੀ ਸੈਨਾ ਹੈ। ਉਸ ਤੋਂ ਦੁਗਣੀ ਗਿਣਤੀ ਨਾਲ ਹਮਲਾ ਕਰੋ... ।
...
ਸਿਆਲਕੋਟ ਦੇ ਹਾਕਮ ਨੂੰ ਸੂਹੀਆਂ ਰਾਹੀਂ ਪਤਾ ਲੱਗਿਆ, 'ਖਾਲਸਾ ਫੌਜ ਹਮਲਾ ਕਰਨ ਆ ਰਹੀ ਹੈ, ਉਹ ਸਿੰਘਾਂ ਨਾਲ ਦੇ-ਹੱਥ ਕਰਨ ਲਈ ਤਿਆਰ ਹੋ ਗਿਆ।'
ਸਿਆਲਕੋਟ ਪਹੁੰਚਦਿਆਂ ਹੀ. ਦੋਵੇਂ ਫੌਜਾਂ ਆਹਮੋ-ਸਾਹਮਣੇ ਡੱਟ ਗਈਆਂ। ਸਿਆਲਕੋਟ ਦੇ ਕਿਲ੍ਹੇ ਅੰਦਰ, ਗਲੀਆਂ, ਤੀਰ, ਵੱਡੀਆਂ ਗੁਲੇਲਾਂ ਨਾਲ ਪੱਥਰ ਖਾਲਸਾ ਫੌਜ ਉੱਪਰ ਵਰਨ ਲੱਗੇ। ਅੱਠ ਦਿਨਾਂ ਤੱਕ ਏਸ ਤਰ੍ਹਾਂ ਹੀ ਲੜਾਈ ਹੁੰਦੀ ਰਹੀ। ਸਿੱਖਾਂ ਦਾ ਜਾਨੀ ਨੁਕਸਾਨ ਹੋ ਰਿਹਾ ਸੀ, ਸਿਆਲਕੋਟੀਏ ਪੂਰੀ ਹਿਫਾਜ਼ਤ ਵਿਚ ਸਨ। ਹੁਕਮ ਸਿੰਘ ਅੱਕ ਗਿਆ, ਉਸ ਨੇ ਹੁਕਮ ਦਿੱਤਾ, 'ਪੌੜੀਆਂ ਲਾ ਕੇ ਕਿਲ੍ਹੇ ਅੰਦਰ ਉੱਤਰ ਜਾਓ।
ਬਹੁਤ ਸਿੰਘ ਕਿਲ੍ਹੇ ਦੀਆਂ ਕੰਧਾਂ ਉਪਰ ਚੜ੍ਹਦੇ ਹੀ ਮਾਰੇ ਗਏ। ਜਿਹੜੇ ਹੇਠਾਂ ਉੱਤਰਨ ਵਿਚ ਸਫਲ ਹੋ ਗਏ, ਕਿਲ੍ਹੇ ਅੰਦਰ ਗਹਿ-ਗੱਚ, ਖੂਨ-ਡੋਲ੍ਹਵੀਂ ਲੜਾਈ ਹੋਈ, ਤਲਵਾਰਾਂ ਚੱਲੀਆਂ। ਢਾਲਾ ਖੜਕੀਆਂ। ਹੱਥ ਪਾਈ ਵੀ ਹੋਈ। ਹੁਕਮ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਸੂਰਜ ਛਿਪ ਗਿਆ। ਸਿਆਲਕੋਟੀਏ ਚਾਹੁੰਦੇ ਸਨ, ਲੜਾਈ ਰੋਕ ਦਿੱਤੀ ਗਈ। ਹੁਕਮ ਸਿੰਘ ਨੇ ਹੁਕਮ ਦਿੱਤਾ, 'ਅਸੀਂ ਕਿਲ੍ਹੇ ਦੇ ਅੰਦਰ ਹਾਂ, ਲੜਾਈ ਬੰਦ ਹੋ ਗਈ ਤਾਂ ਬੰਦੀ ਬਣਾ ਲਏ ਜਾਵਾਂਗੇ। ਬੱਸ ਆਖਰੀ ਹੱਲਾ, ਜਾਂ ਫ਼ਤੇਹ ਜਾਂ ਸ਼ਹੀਦੀ...|'
ਬਚੇ ਸਿੰਘਾਂ 'ਚ ਜਿਵੇਂ ਓਪਰੀ ਪੌਣ ਆ ਵੜੀ ਹੋਵੇ। ਸਿਆਲਕੋਟੀਆਂ ਦੇ ਸਿੰਘਾਂ ਨੇ ਲੰਗਾਰ ਕਰ ਦਿੱਤੇ। ਸਿਆਲਕੋਟ ਕਿਲ੍ਹੇ ਉੱਪਰ ਸਿੰਘਾਂ ਦਾ ਕਬਜ਼ਾ ਹੋ ਗਿਆ। ਜ਼ਖ਼ਮੀ ਅਤੇ ਸਾਹੋ-ਸਾਹ ਸਿੰਘਾਂ ਨੇ ਜੈਕਾਰੇ ਛੱਡੇ। ਬੱਚੇ ਖੁਚੇ ਸਿਆਲਕੋਟੀਏ ਕਿਲ੍ਹਾ ਛੱਡ ਕੇ ਦੌੜ ਗਏ, ਬਾਕੀ ਬੰਦੀ ਬਣਾ ਲਏ ਗਏ।
ਸਿਆਲਕੋਟ ਉੱਪਰ ਫਤੇਹ ਅਤੇ ਹੁਕਮ ਸਿੰਘ ਦੇ ਜ਼ਖ਼ਮੀ ਹੋਣ ਦੀ ਖ਼ਬਰ ਲਾਹੌਰ ਪਹੁੰਚੀ ਤਾਂ ਰਣਜੀਤ ਸਿੰਘ ਨੇ, ਹੁਕਮ ਦਿੱਤਾ, ਹੁਕਮ ਸਿੰਘ ਨੂੰ ਤੁਰੰਤ ਲਾਹੌਰ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਔਰ ਲਾਹੌਰ ਤੋਂ ਇਕ ਵੈਦ ਰਵਾਨਾ ਕੀਤਾ ਜਾਵੇ।
ਲਾਹੌਰ ਪੁੱਜਣ ਤੋਂ ਬਾਅਦ ਅਤੇ ਮੱਲ੍ਹਮ ਪੱਟੀ ਕਰਨ ਤੋਂ ਬਾਅਦ, ਜ਼ਖ਼ਮੀ ਹੁਕਮ ਸਿੰਘ ਨੂੰ ਭਰੇ ਦਰਬਾਰ ਵਿਚ ਸਨਮਾਨਿਤ ਕੀਤਾ ਗਿਆ। ਖੁਸ਼ ਹੋ ਕੇ ਰਣਜੀਤ ਸਿੰਘ ਨੇ ਕਿਹਾ, 'ਇਹ ਤਾਂ ਮੇਰਾ ਚਿਮਨਾ' ਸਰਦਾਰ ਹੈ।
ਦਰਬਾਰ ਵਿਚ ਉਸ ਦੀ ਬਹਾਦਰੀ ਦੇ ਕਈ ਦਿਨ ਚਰਚੇ ਹੁੰਦੇ ਰਹੇ।
ਰਣਜੀਤ ਸਿੰਘ ਇਹਨਾਂ ਦਿਨਾਂ ਵਿਚ ਪੂਰੀ ਚੜ੍ਹਦੀ ਕਲਾ ਵਿਚ ਸੀ। ਉਸ ਨੇ ਸ਼ਿਕਾਰ ਖੇਡਣ ਦਾ ਮਨ ਬਣਾਇਆ। ਪੂਰੇ ਇਕ ਸਮੇਂ ਬਾਅਦ ਉਹ ਏਨੇ ਹੁਲਾਸ ਵਿਚ ਸੀ। ਹਰ ਪਾਸੇ ਦੇ ਬਗਾਵਤੀ ਚਿੱਤ ਕਰ ਦਿੱਤੇ ਸਨ। ਪਰ ਕੁਦਰਤ ਨੂੰ ਸ਼ਾਇਦ ਖੁਸ਼ੀ ਦੇ ਇਹ ਪਲ ਲੰਮੇ ਸਮੇਂ ਲਈ ਮਨਜ਼ੂਰ ਨਹੀਂ ਸਨ। ਫਕੀਰ ਅਜ਼ੀਜ਼ਉਦਦੀਨ ਨੇ ਇਕ ਦਿਨ ਬਾਅਦ ਦੁਪਿਹਰ ਰਣਜੀਤ ਸਿੰਘ ਨੂੰ ਦੱਸਿਆ 'ਸਰਕਾਰ ਖ਼ਬਰ ਚੰਗੀ ਨਹੀਂ ਹੈ। ਵਿਰੰਗੀ ਸਰਕਾਰ ਨੂੰ ਖਾਲਸਾ ਸਰਕਾਰ ਦੀ ਬੇਹਰਤ ਹਜ਼ਮ ਨਹੀਂ ਹੋ ਰਹੀ। ਸ਼ਾਇਦ ਉਹ ਹਜੂਰ ਪਾਸ ਭੈਅ ਖਾਣ ਲੱਗੇ ਹਨ। ਪਤਾ ਲੱਗਾ ਹੈ, ਉਹ ਜਮਨਾ ਦੀ ਹੱਦ ਨੂੰ ਅੱਗੇ ਤੱਕ ਲੈ ਆਉਣਾ ਚਾਹੁੰਦੇ ਹਨ। ਕੋਈ ਰੂਸੀਆਂ, ਫਰਾਂਸੀਸੀਆਂ ਦੇ ਹਮਲੇ ਦੇ ਡਰ ਦੀ ਅਫਵਾਹ ਹੈ। ਫਿਰੰਗੀ ਆਪਣਾ ਨੁਮਾਇੰਦਾ ਇਸ ਸੰਬੰਧ 'ਚ ਕੀ ਨਾਂ ਹੈ ... ਮੈਟਕਾਰ ਨੂੰ ਲਾਹੌਰ ਭੇਜਣ ਲੱਗੇ ਹਨ। ਅਸਾਂ ਨੂੰ ਖ਼ਬਰਦਾਰ ਰਹਿਣਾ ਹੋਵੇਗਾ...।' ਫਕੀਰ ਅਜ਼ੀਜ਼ਉਦਦੀਨ ਦੀ ਚਿੰਤਾ, ਖਾਲਸਾ ਸਰਕਾਰ ਦੀ ਚਿੰਤਾ ਬਣ ਗਈ। ਰਣਜੀਤ ਸਿੰਘ ਨੇ ਸ਼ਿਕਾਰ ਉੱਪਰ ਜਾਣ ਦਾ ਇਰਾਦਾ ਤਿਆਗ ਦਿੱਤਾ।
...