ਸਾਰੀ ਰਾਤ ਸਦਾ ਕੌਰ ਉੱਸਲਵੱਟੇ ਲੈਂਦੀ ਰਹੀ। ਦੋ ਵਾਰ ਉੱਠ ਕੇ ਪਾਣੀ ਵੀ ਪੀਤਾ, ਚੈਨ ਫਿਰ ਵੀ ਨਾ ਆਈ। ਫਜ਼ਰ ਦੀ ਪਹਿਲੀ ਨਮਾਜ਼ ਦੀ ਆਵਾਜ਼ ਨਾਲ ਉੱਠ ਬੈਠੀ। ਸਿਰ ਭਾਰਾ ਭਾਰਾ ਸੀ। ਹੈਰਾਨ ਹੋਈ... ਸਾਰੀ ਰਾਤ ਅੱਖਾਂ ਵਿਚ ਹੀ ਲੰਘ गष्टी...?
ਜਦ ਜੈ ਸਿੰਘ, ਨਿਤ-ਕ੍ਰਮ ਅਤੇ ਪਾਠ ਕਰਨ ਤੋਂ ਵਿਹਲਾ ਹੋਇਆ, ਉਸ ਨੇ ਸਦਾ ਕੌਰ ਨੂੰ ਆਪਣੇ ਪਾਸ ਬੁਲਾਇਆ। ਕੁਝ ਦੇਰ ਨੀਵੀਂ ਪਾਈ ਬੈਠਾ ਸੋਚਦਾ ਰਿਹਾ। ਉਸ ਦੇ ਅੰਦਰ ਘੋਲ ਚੱਲ ਰਿਹਾ ਸੀ। ਸਦਾ ਕੌਰ ਜੇ ਸਿੰਘ ਦੇ ਚਿਹਰੇ ਉੱਪਰ ਆਉਂਦੇ ਹਾਵ-ਭਾਵ ਤਾੜ ਰਹੀ ਸੀ। ਜੋ ਸਿੰਘ ਨੇ ਸਿਰ ਉੱਪਰ ਚੁੱਕਿਆ, ਫਿਰ ਜੇਰਾ ਕਰਕੇ ਪੁੱਛਿਆ-'ਕੀ ਸੋਚਿਆ ਸੁ ਧੀਏ ?'
ਸਦਾ ਕੌਰ ਬੋਲੀ, 'ਪਤਾ ਨਹੀਂ, ਬਾਪੂ ਜੀ ਤੁਸਾਂ ਨੂੰ ਕਿੱਦਾਂ ਲੱਗੇਗਾ। ਮੈਂ ਸਾਰੀ ਰਾਤ ਸੁੱਤੀ ਨਹੀਂ। ਮੈਨੂੰ ਤਾਂ ਇਕੋ ਹੀ ਹੱਲ ਲੱਭਾ ਜੇ।
ਜੋ ਸਿੰਘ ਚੁੱਪ ਬੈਠਾ ਸਦਾ ਕੌਰ ਵੱਲ ਵੇਖਦਾ ਅਗਲੀ ਗੱਲ ਦੀ ਉਡੀਕ ਕਰਨ ਲੱਗਾ।
-ਬਾਪੂ ਜੀ, ਮੈਂ ਸੋਚਿਆ ਏ-ਜੇ ਅਸੀਂ ਆਪਣੀ ਪੁੱਤਰੀ ਮਹਿਤਾਬ ਦੀ ਮੰਗਣੀ ਮਹਾਂ ਸਿੰਘ ਦੇ ਪੁੱਤਰ ਨਾਲ ਕਰ ਦੇਈਏ...?'
ਟੇਕਿਆ ਜੋ ਸਿੰਘ ਨੇ ਕੀ ਆਖਦੀ ਏ ਧੀਏ-ਤੇਰੀ ਬਾਲੜੀ ਏਨੀ ਸੁੰਦਰ ਤੇ ਮਹਾਂ ਸਿੰਘ ਦੇ ਪੁੱਤਰ ਨੂੰ ਵੱਡੀ ਮਾਤਾ ਨਿਕਲੀ ਸਾਈ, ਸੁਣਿਐ ਇਕ ਅੱਖ ਵੀ ਚਲੀ ਗਈ ਸੂ।... ਕੀ ਆਖਣਗੇ ਸਰਦਾਰ। ਇਕ ਤਾਂ ਕਾਤਲ ਦਾ ਪੁੱਤਰ ਤੇ ਉੱਪਰੋਂ ਏਨਾ ਬਦਸ਼ਕਲ ।'ਜੇ ਸਿੰਘ ਅਸਹਿਮਤੀ ਵਿਚ ਸਿਰ ਮਾਰਨ ਲੱਗਾ।
--ਸਰਦਾਰ ਮੂੰਹ ਦੀ ਭਕਾਈ ਮਾਰ ਕੇ ਚੁੱਪ ਹੋ ਜਾਣਗੇ ਬਾਪੂ ਜੀ। ਜੇ ਆਪਣੇ ਉੱਪਰ ਮਹਾਂ ਸਿੰਘ ਨੇ ਹਮਲਾ ਨਾ ਵੀ ਕੀਤਾ ਤਾਂ ਕੋਈ ਦੂਸਰਾ ਭੰਗੀ ਜਾਂ ਆਹਲੂਵਾਲੀਆ ਕਰ ਸਕਦਾ ਏ। ਏਸ ਉਮਰ 'ਚ ਤੁਸੀਂ ਕਿਥੇ ਰਹਿ ਗਏ ਜੰਗ ਵਿਚ ਟਾਕਰਾ ਕਰਨ ਵਾਲੇ।... ਮੇਰੇ ਸੁਪਨੇ ਤਾਂ ਗੁਰਬਖਸ਼ ਸਿੰਘ ਨਾਲ ਹੀ ਮਰ ਗਏ' ਉਸ ਦੇ ਹੰਝੂ ਵਹਿ ਤੁਰੇ। ਫਿਰ ਸੰਭਲ ਕੇ ਬੋਲੀ-ਸ਼ੁਕਰਚੱਕੀਆਂ ਤੋਂ ਬਦਲਾ ਲੈਣ ਦਾ ਏਹੀ ਢੰਗ ਲੱਭਾ ਏ। ਉਸ ਦੇ ਪੁੱਤਰ ਨੂੰ ਮਾਂ-ਬਾਪ ਤੋਂ ਮਹਿਤਾਬ ਅਲੱਗ ਕਰੇਗੀ ਤੇ ਉਹ ਜਦ ਆਪਣੀ ਜਾਗੀਰ ਸੰਭਾਲੇਗਾ, ਸਾਡੀ ਧਿਰ ਬਣੇਗਾ।...
ਮਹਾਂ ਸਿੰਘ ਪਸੀਜ ਗਿਆ। ਭਰ ਆਈਆਂ ਅੱਖਾਂ ਪੂੰਝੀਆਂ। ਬੇਦਿਲੀ ਜਿਹੀ ਨਾਲ ਪੁੱਛਿਆ: 'ਮਹਾਂ ਸਿੰਘ ਮੰਨ ਜਾਏਗਾ ?'
-ਪੁੱਛ ਵੇਖਨੇ ਆਂ। ਦੁਸ਼ਮਣੀ ਵਧਾਣ ਨਾਲੋਂ ਰਿਸ਼ਤੇਦਾਰੀ ਪਾ ਕੇ ਆਪਣਾ ਬਚਾ ਤਾਂ ਕਰੀਏ। ਦੁਸ਼ਮਣੀ ਪਾ ਕੇ ਸਭ ਤੋਂ ਕੀਮਤੀ ਜੇ-ਦਾਤ ਗੁਆ ਲਈ ਬਾਪੂ ਜੀ।- ਸਦਾ ਕੌਰ ਨੇ ਅੱਖਾਂ ਪੂੰਝੀਆਂ।
-ਧੀਏ ਮਹਿਤਾਬ ਦੇ ਲਾਇਕ ਤਾਂ ਨਹੀਂ ਹੋਗਾ ਉਹ। ਸੁਣਿਐ, ਕੱਦ ਕਾਠ ਵੱਲੋਂ ਵੀ ਘਾਟੇ ਦਾ ਈ ਏ ਤੇ ਸ਼ਕਲੋਂ ਵੀ। ਮੂੰਹ ਮਾਤਾ ਦੇ ਦਾਗਾਂ ਨਾਲ ਭਰਿਆ ਹੋਇਆ ਤੇ ਰੰਗ ਕਾਲਾ।
-ਬਾਪੂ ਜੀ ! ਬਹਾਦਰਾਂ ਅਤੇ ਡਾਢਿਆਂ ਦੇ ਖੂਨ ਦੀ ਸ਼ਕਲ-ਸੂਰਤ ਕੌਣ ਪਰਖਦਾ ਹੈ। ਅਸੀਂ ਕਨ੍ਹਈਆ ਮਿਸਲ ਤੇ ਸ਼ੁਕਰਚੱਕੀਆ ਮਿਸਲ 'ਚ ਰਿਸ਼ਤੇਦਾਰੀ ਜੋੜਨੀ ਐਂ। ਸਰਦਾਰ ਤਾਂ ਤਾਕਤ ਵਧਾਉਣ ਲਈ, ਆਪਣੇ ਕੁੱਤੇ ਬਿੱਲਿਆਂ ਨਾਲ ਧੀਆਂ ਵਿਆਹ ਛੱਡਦੇ ਨੇ। ਨਾਲੇ, ਭੰਗੀ, ਫੈਜ਼ਲਪੁਰੀਏ, ਰਾਮਗੜ੍ਹੀਏ, ਕਰੋੜ ਸਿੰਘੀਏ, ਏਥੇ ਕੋਈ ਇਕ ਨੇਂ। ਅੱਜ ਮਿੱਤਰ ਬਣਦੇ ਨੇ, ਕੱਲ੍ਹ ਉਹੀ ਹਥਿਆਰ ਚੁੱਕ ਕੇ ਸਾਹਮਣੇ ਆ ਖੜ੍ਹਦੇ ਨੇ। ਤੁਸਾਂ ਦੀ ਉਮਰ ਹੁਣ ਇਹਨਾਂ ਨਾਲ ਮੱਥਾ ਲਾਉਣ ਦੀ ਨਹੀਂ ਰਹੀ। ਮੈਂ ਆਪਣਾ ਤੇ ਮੇਰੀ ਬੱਚੀ ਦਾ ਭਵਿੱਖ ਵੇਖ ਕੇ ਈ ਆਖਨੀ ਵਾਂ। ਲੜਕੀ ਤਾਂ ਆਖ਼ਰ ਇਕ ਦਿਨ ਤੋਰਨੀ ਹੀ ਪੈਣੀ ਉ। ਮੈਨੂੰ ਸ਼ੁਕਰਚੱਕੀਆ 'ਚ ਦਮ ਲਗਦਾ ਏ, ਭਾਵੇਂ ਏਸ ਘੜੀ ਆਪਣਾ ਦੁਸ਼ਮਣ ਬਣਿਆ ਹੋਇਆ, ਮੈਨੂੰ ਲਗਦੇ ਆਵਣ ਵਾਲੇ ਸਮੇਂ 'ਚ ਇਹਨਾਂ ਪੰਜਾਬ 'ਤੇ ਰਾਜ ਕਰਨਾ। ਸੋਚ ਲਓ ਬਾਪੂ ਜੀ ਅਜੇ ਵੇਲਾ ਹੋਗਾ ਈ। ਜੇ ਕੱਲ੍ਹ ਨੂੰ ਕੋਈ ਹੋਰ ਪਹਿਲ ਕਰ ਗਿਆ, ਫਿਰ ਆਪਾਂ ਨੂੰ ਆਪਣੀ ਮਿਲਖ ਬਚਾਉਣ ਲਈ, ਮੈਂ ਹੁਣ ਵੀ ਆਖਾਂ। ਜੇ ਸ਼ੁੱਕਰਚੱਕੀਏ ਰਿਸ਼ਤੇਦਾਰੀ ਪਾਉਣ ਲਈ ਰਾਜ਼ੀ ਹੋ ਜਾਂਦੇ ਨੇ ਤਾਂ ਆਪਣੇ ਉੱਪਰ ਹਮਲਾ ਕਰਨ ਲਈ ਦੂਸਰਾ ਵੀਹ ਵਾਰ ਸੋਚੇਗਾ।'
ਸਦਾ ਕੌਰ ਦੀਆਂ ਖ਼ਰੀਆਂ ਗੱਲਾਂ ਸੁਣ ਕੇ ਜੈ ਸਿੰਘ ਸੋਚੀਂ ਪੈ ਗਿਆ। ਗੱਲਾਂ ਸੁੱਟ ਪਾਉਣ ਵਾਲੀਆਂ ਤਾਂ ਨਹੀਂ ਸਨ। ਰਾਮਗੜ੍ਹੀਆ ਦੀ ਨੀਯਤ ਵੀ ਸਾਫ਼ ਨਹੀਂ ਸੀ। ਅਫਗਾਨ ਤਾਂ ਚੁੱਪ-ਚੁਪੀਤੇ ਸਿਰਾਂ 'ਤੇ ਆ ਖੜ੍ਹਦੇ ਨੇ। ਆਪਣੀ ਹੋਂਦ ਬਚਾਉਣ ਲਈ ਕਿਸੇ ਧਿਰ ਨਾਲ ਤਾਂ ਖੜ੍ਹਨਾ ਹੀ ਪਵੇਗਾ। ਹੁਣ ਗੁਰਬਖਸ਼ ਸਿੰਘ ਦਾ ਸਾਥ ਵੀ ਨਹੀਂ ਹੋਗਾ ਤੇ ਮੇਰੀ ਉਮਰ ਹੁਣ ਤਲਵਾਰ ਚੁੱਕਣ ਨਾਲੋਂ ਮਾਲਾ ਫੜਨ ਦੇ ਵਧੇਰੇ ਯੋਗ ਹੈ।... ਉਸ ਨੇ ਧੀਮੀ ਸੁਰ ਵਿਚ ਕਿਹਾ, 'ਪੁੱਤਰ ਜੀ ਜ਼ਰਾ ਮਹਿਤਾਬ ਬੱਚੀ ਨਾਲ ਗੱਲ ਕਰ ਹੈ।
..ਓਹਨੇ ਕੀ ਆਖਣੇ ਬਾਪੂ ਜੀ, ਬੱਚੀ ਐ, ਅਜੇ ਏਨੀ ਸਮਝ ਕਿੱਥੇ...।' ਸਦਾ ਕੌਰ ਨੇ ਹਾਉਕਾ ਲਿਆ।
-ਕੀ ਕਰੀਏ ਪੁੱਤਰ | ਦੁਨੀਆਂਦਾਰੀ ਤਾਂ ਚਲਦੀ ਰੱਖਣੀ ਏ। ਆਪਣੇ ਜੀਂਦੇ ਜੀ, ਤੁਸਾਂ ਦੀ ਹਿਫਾਜ਼ਤ ਕਰ ਜਾਵਾਂ, ਏਹੀ ਏ ਮਨ ਵਿਚ। ਵਾਹਿਗੁਰੂ ਤੇਰਾ ਭਾਣਾ। ਕਰਦਿਆਂ ਜੇ ਸਿੰਘ ਗੋਡਿਆ ਉੱਪਰ ਭਾਰ ਪਾ ਕੇ ਉੱਠ ਖੜ੍ਹਾ ਤੇ ਲੰਮਾ ਸਾਹ ਲਿਆ ।
ਸਦਾ ਕੌਰ ਉੱਥੇ ਹੀ ਬੈਠੀ ਸੋਚਾ ਵਿਚ ਘਿਰ ਗਈ।.. ਰਣਜੀਤ ਤਾਂ ਕੱਲ੍ਹ ਦਾ ਛੋਹਰ ਐ। ਜੇ ਉਸ ਦੀ ਮਾਂ ਇਸ ਰਿਸ਼ਤੇ ਲਈ ਰਾਜ਼ੀ ਹੋ ਗਈ, ਫੇਰ ਮੈਂ ਰਣਜੀਤ ਨੂੰ ਆਪਣੀ ਮਰਜ਼ੀ ਅਨੁਸਾਰ ਤੇਰ ਸਕਦੀ ਆ। ਵਾਹਿਗੁਰੂ ਨੇ ਚਾਹਿਆ ਤਾਂ ਪੂਰਾ ਪੰਜਾਬ ਮੇਰੇ ਅਧੀਨ ਹੋ ਸਕਦਾ ਹੈ। ਫੇਰ ਤਾਂ ਮੈਂ ਆਪਣੇ ਪਤੀ ਦੀ ਮੌਤ ਦਾ ਬਦਲਾ ਵੀ ਲੈ ਸਕਦੀ ਹਾਂ....
ਵਿਧਵਾ ਹੋਣ ਪਿਛੋਂ, ਉਸ ਨੇ ਆਪਣਾ ਸਾਰਾ ਹਾਰ ਸ਼ਿੰਗਾਰ, ਹੀਰੇ ਮੋਤੀ, ਛਾਪਾ
ਛੱਲੇ, ਰਾਣੀ ਹਾਰ, ਡੱਬਿਆਂ ਵਿਚ ਬੰਦ ਕਰ ਦਿੱਤੇ ਸਨ ਤੇ ਸਿੱਖ ਸਿਪਾਹੀਆਂ ਵਾਂਗ,
ਕਮਰਕੱਸਾ ਕਰ ਲਿਆ ਸੀ। ਮਹਿਕਾਂ ਛੱਡਦੇ ਵਾਲਾਂ ਦਾ ਚੂੜਾ ਕਰਕੇ ਪੱਗ ਬੰਨ੍ਹਣ ਲੱਗ ਪਈ ਸੀ। ਇਹ ਸਭ ਕੁਝ ਉਸ ਅੰਦਰ ਦ੍ਰਿੜ੍ਹ ਸੰਕਲਪ ਅਤੇ ਬਦਲੇ ਦੀ ਭਾਵਨਾ ਨੂੰ ਉਜਾਗਰ ਕਰਦਾ ਸੀ। ਮਹਾਂ ਸਿੰਘ ਪ੍ਰਤੀ ਉਸ ਦੇ ਮਨ ਵਿਚ ਘੋਰ ਨਵਰਤ ਸੀ। ਆਪਣੇ ਪਤੀ ਦੀ ਮੌਤ ਦਾ ਜ਼ਿੰਮੇਵਾਰ ਉਹ ਮਹਾਂ ਸਿੰਘ ਨੂੰ ਹੀ ਸਮਝਦੀ ਸੀ। ਇਹੀ ਕੁਝ ਉਸ ਨੇ ਆਪਣੀ ਪੁੱਤਰ ਮਹਿਤਾਬ ਕੌਰ ਨੂੰ ਦੱਸਿਆ ਸੀ । ਜਦ ਉਸ ਨੂੰ ਗੁਰਬਖਸ਼ ਸਿੰਘ ਦੇ ਮੈਦਾਨ ਵਿਚ ਮਾਰੇ ਜਾਣ ਦੀ ਖ਼ਬਰ ਮਿਲੀ ਸੀ, ਉਸੇ ਵੇਲੇ ਹਾਰ-ਸ਼ਿੰਗਾਰ ਲਾਹ ਕੇ ਆਪਣੀ ਧੀ ਨੂੰ
ਕਿਹਾ ਸੀ-'ਇਹ ਸ਼ੁਕਰਚੱਕ ਦੇ ਲੁਟੇਰੇ ਹੁਣ ਕਿਸੇ ਦੇ ਕਾਬੂ ਆਉਣ ਵਾਲੇ ਨਹੀਂ। ਪਰ
ਮੈਂ ਅੱਜ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਜਾਣ ਕੇ ਪ੍ਰਣ ਕਰਦੀ ਆਂ, ਤੇਰੇ ਪਿਤਾ ਦੀ ਮੌਤ
ਦਾ ਬਦਲਾ ਲਵਾਂਗੀ ਤੇ ਉਸ ਦਾ ਖੁਸਿਆ ਇਲਾਕਾ ਵਾਪਸ ਲਵਾਂਗੀ। ਜਿਹਨਾਂ ਨੇ
ਮੇਰੀ ਜੁਆਨੀ ਨੂੰ ਰੰਡੀ ਕੀਤਾ ਹੈ, ਉਹਨਾਂ ਨੂੰ ਵੀ ਸੁੱਖ ਨਾਲ ਵੱਸਣ ਨਹੀਂ ਦਿਆਂਗੀ।'
ਉਸ ਅੰਦਰ ਇਸੇ ਨਵੀਂ ਸੋਚ ਨੇ ਜਨਮ ਲਿਆ ਸੀ। ਉਸ ਨੇ ਆਪਣੇ ਸਹੁਰੇ ਜੋ
ਸਿੰਘ ਕਿਹਾ, 'ਬਾਪੂ ਜੀ, ਤੁਸਾ ਰਾਜ਼ੀ ਹੋ ਗਏ ਤੇ ਮੈਂ ਵੀ ਆਪਣੀ ਅਣਖ ਨੂੰ ਮਾਰ
ਲਿਆ ਜੇ।
ਜੇ ਸਿੰਘ ਸਮਝ ਗਿਆ। ਸਦਾ ਕੌਰ ਨੇ ਆਪਣੇ ਪਤੀ ਦੇ ਕਾਤਲ ਦੇ ਪੁੱਤਰ ਨਾਲ ਆਪਣੀ ਧੀ ਦਾ ਰਿਸ਼ਤਾ ਕਰਨਾ ਤੈਅ ਕਰ ਲਿਆ ਹੈ।
...
ਨਾਬਾਲਗ ਰਣਜੀਤ ਸਿੰਘ ਦੀ ਮੰਗਣੀ ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋ ਗਈ। ਮਹਾਂ ਸਿੰਘ ਕਨੱਈਆ ਮਿਸਲ ਵੱਲੋਂ ਸੁਰਖੁਰੂ ਹੋ ਗਿਆ। ਜੀਂਦ ਰਿਆਸਤ ਦਾ ਹੱਥ ਤਾਂ ਪਹਿਲਾਂ ਹੀ ਉਸ ਦੀ ਪਿੱਠ ਉੱਪਰ ਸੀ।
ਰਣਜੀਤ ਸਿੰਘ ਦੀ ਉਮਰ ਅਜੇ ਛੋਟੀ ਸੀ। ਪਰ ਇਕ ਦਿਨ ਰਾਜ ਕੌਰ ਨੇ, ਮਹਾਂ ਸਿੰਘ ਨੂੰ ਕਿਹਾ, 'ਕਾਕਾ ਜੀ ਉੱਪਰ ਕੋਈ ਜ਼ਿੰਮੇਵਾਰੀ ਪਾਓ। ਸਾਰਾ ਦਿਨ ਦਰਿਆ ਕੰਢੇ ਲਫੰਗਿਆ ਨਾਲ ਖੇਡਣ ਤੋਂ ਸਿਵਾ ਇਹ ਨੂੰ ਕੋਈ ਕੰਮ ਨਹੀਂ। ਨਾ ਮੌਲਵੀ ਪਾਸ ਪੜ੍ਹਨ ਬੇਠਦਾ ਹੈ, ਨਾ ਬਾਬਾ ਜੀ ਤੋਂ ਗੁਰਮੁਖੀ ਸਿੱਖਦਾ ਹੈ। ਦਰਿਆ ਦੇ ਝੱਲਾਂ ਵਿਚ ਤਿੱਤਰਾਂ ਬਟੇਰਾਂ ਪਿੱਛੇ ਦੌੜਦਾ ਫਿਰਦੇ। ਏਸ ਤਰ੍ਹਾਂ ਬਣੇਗਾ ਇਹ ਮਿਸਲ ਦਾ ਸਰਦਾਰ? ਇਹ ਨੂੰ ਲਗਾਮ ਮਾਰੋ।
-ਮਲਵੈਣੇ ਸਰਦਾਰ ਬਣਨ 'ਚ ਅਜੇ ਬੜਾ ਵਕਤ ਪਿਆ ਜੇ। ਖੇਡਣ ਦੇ ਇਹ ਨੂੰ। ਬੀਮਾਰੀ ਤੋਂ ਪਿੱਛੋਂ ਅਜੇ ਸਰੀਰ ਵੀ ਤਾਂ ਨਹੀਂ ਭਰਿਆ। ਮਹਾਂ ਸਿੰਘ ਨੇ ਰਣਜੀਤ ਦਾ ਪੱਖ ਪੂਰਿਆ।
-ਤੁਸਾਂ ਨੂੰ ਕੀ ਪਤਾ, ਇਹ ਤਾਂ ਹੁਣੇ ਤੋਂ ਘੋੜੇ ਦੀ ਸਵਾਰੀ ਕਰਦਾ ਏ। ਤੇ ਮੁੰਡਿਆਂ ਨਾਲ ਝੂਠੀਆ ਜੰਗਾ ਪਿਆ ਲੜਦੇ। ਮੌਲਵੀ ਤੇ ਬਾਬਾ ਜੀ ਤਾਂ ਇਹ ਨੂੰ 'ਵਾਜਾਂ ਦਿੰਦੇ ਈ ਰਹਿ ਜਾਂਦੇ ਨੇ।
-ਹਲਾ। ਇਹ ਗੱਲ ਈ। ਫੇਰ ਤਾਂ ਇਸ ਵਾਰ ਇਹ ਨੂੰ ਮੁਹਿੰਮ 'ਤੇ ਨਾਲ ਈ ਖੜਨਾ ਪੈਣਾ।
ਅਗਲੇ ਦਿਨ ਮਹਾਂ ਸਿੰਘ ਨੇ ਆਪਣਾ ਲਹਾਰ ਸੱਦਿਆ ਤੇ ਉਸ ਨੂੰ ਰਣਜੀਤ ਸਿੰਘ ਦੇ ਮੈਚੇ ਦੀ ਸੰਜੋਅ ਅਤੇ ਤਲਵਾਰ ਤਿਆਰ ਕਰਨ ਲਈ ਕਿਹਾ।
ਗੁਜਰਾਤ ਵਾਲਾ ਭਣਵਈਆ ਸਾਹਬ ਸਿੰਘ, ਮਹਾਂ ਸਿੰਘ ਤੋਂ ਕਾਫ਼ੀ ਦੇਰ ਪਹਿਲਾ ਦਾ ਬਾਗੀ ਹੋ ਗਿਆ ਸੀ। ਜੇ ਸਿੰਘ ਨਾਲ ਉਲਝੇ ਹੋਏ ਹੋਣ ਕਾਰਨ, ਮਹਾਂ ਸਿੰਘ ਨੇ ਇਸ ਪਾਸੇ ਇਕ ਹੋਰ ਮੋਰਚਾ ਖੋਹਲਣਾ ਮੁਨਾਸਬ ਨਾ ਸਮਝਿਆ। ਰਣਜੀਤ ਸਿੰਘ ਦੀ ਬੀਮਾਰੀ ਨੇ ਵੀ ਚਿੰਤਾ ਵਿਚ ਪਾਈ ਰੱਖਿਆ ਸੀ। ਹੁਣ ਉਹ ਇਸ ਵੇਲੇ ਦੋਹਾਂ ਸਮੱਸਿਆਵਾਂ ਤੋਂ ਮੁਕਤ ਸੀ। ਸਾਹਬ ਸਿੰਘ ਵੱਲੋਂ, ਦਲ ਸਿੰਘ ਅਤੇ ਜੋਧ ਸਿੰਘ ਨਾਲ ਕੀਤੀਆਂ ਮੁਲਾਕਾਤਾਂ ਨੇ ਮਹਾਂ ਸਿੰਘ ਨੂੰ ਫਿਕਰਾਂ ਵਿਚ ਪਾ ਦਿੱਤਾ। ਉਸ ਨੂੰ ਆਪਣੇ ਮਾਮੇ ਦਲ ਸਿੰਘ ਉੱਪਰ ਪੂਰਾ ਭਰੋਸਾ ਸੀ, ਉਹ ਸਾਹਬ ਸਿੰਘ ਦਾ ਸਾਥ ਨਹੀਂ ਦੇਵੇਗਾ। ਸਾਹਬ ਸਿੰਘ ਦੀ ਭੈਣ ਚਨਿਓਟ ਦੇ ਸਰਦਾਰ ਕਰਮ ਸਿੰਘ ਦੁਲੂ ਦੇ ਪੁੱਤਰ ਜੱਸਾ ਸਿੰਘ ਨਾਲ ਵਿਆਹੀ ਹੋਈ ਸੀ। ਕਰਮ ਸਿੰਘ ਵੀ ਸਾਹਬ ਸਿੰਘ ਦੀ ਮਦਦ ਲਈ ਚਲਾ ਗਿਆ ਤਾਂ ਸਥਿਤੀ ਗੰਭੀਰ ਬਣ ਗਈ।
ਮਹਾਂ ਸਿੰਘ ਨੇ ਸਾਹਬ ਸਿੰਘ ਨਾਲ ਸਿੱਧੀ ਟੱਕਰ ਲੈਣ ਦਾ ਫੈਸਲਾ ਕਰ ਲਿਆ। ਰਣਜੀਤ ਸਿੰਘ ਉਸ ਦੇ ਨਾਲ ਸੀ। ਉਸ ਨੂੰ ਅਸਲੀ ਜੰਗ ਵੇਖਣ ਦਾ ਚਾਅ ਬੜਾ ਸੀ। ਮਹਾਂ ਸਿੰਘ ਨੇ ਸੋਹਦਰਾ ਦਾ ਕਿਲ੍ਹਾ ਜਾ ਘੇਰਿਆ। ਅੱਗ ਕੋਈ ਮੋੜਵੀਂ ਹਰਕਤ ਨਾ ਹੋਈ। ਇਕ ਦਿਨ, ਦੋ ਦਿਨ, ਪੰਜ ਦਿਨ ਛੋਟੀ ਉਮਰ ਦੇ ਰਣਜੀਤ ਸਿੰਘ ਨੇ ਸੋਚਿਆ, ਦੇਸ ਤਰ੍ਹਾਂ ਘੇਰਾ ਪਾ ਕੇ ਬੈਠਣ ਨੂੰ ਹੀ ਜੰਗ ਆਖਦੇ ਨੇ ਕੀ ? ਨਾ ਬਾਹਰੋਂ ਕੋਈ ਹਮਲਾ। ਨਾ ਕਿਲ੍ਹੇ ਅੰਦਰੋਂ ਕੋਈ ਹਮਲਾ। ਵਿਹਲੇ ਬੈਠੇ ਸਿਪਾਹੀ ਅੰਨ ਖਾਈ ਜਾਂਦੇ ਐ। ਏਹੀ ਹੁੰਦੀ ਹੈ ਜੰਗ ? ਉਸ ਨੇ ਆਪਣੇ ਬਾਪ ਮਹਾਂ ਸਿੰਘ ਪੁੱਛਿਆ।
-ਇਹ ਜੰਗੀ ਦਾਅ-ਪੇਚ ਨੇ ਪੁੱਤਰ ਜੀ। ਜੇ ਦੁਸ਼ਮਣ ਚਲਾਕੀ ਨਾਲ ਅੰਦਰ ਛਹਿ ਜਾਵੇ ਤਾਂ ਬਾਹਰੋਂ ਰਾਸ਼ਨ-ਪਾਣੀ ਅੰਦਰ ਜਾਣੋ ਰੋਕ ਦੇਈਦਾ ਐ। ਵੈਰੀ ਕੁੱਖਾ ਮਰੇਗਾ ਜਾ ਲੜੇਗਾ ਜਾਂ ਹਥਿਆਰ ਲੁੱਟ ਕੇ ਹਾਰ ਮੰਨੇਗਾ।' ਮਹਾਂ ਸਿੰਘ ਨੇ ਜੰਗ ਬਾਰੇ ਪਹਿਲਾ ਸਬਕ ਦਿੱਤਾ।
ਘੇਰਾ ਲੰਮਾ ਹੁੰਦਾ ਗਿਆ। ਗਲਤ ਖਾਣ ਨਾਲ ਜਾਂ ਪੀਣ ਨਾਲ ਮਹਾਂ ਸਿੰਘ ਬੀਮਾਰ ਹੋ ਗਿਆ। ਦਸਤ ਲੱਗ ਗਏ। ਮੌਕੇ ਨਾਲ ਢੰਗ ਦਾ ਇਲਾਜ ਵੀ ਨਹੀਂ ਹੋ ਸਕਿਆ। ਏਨੀ ਕਮਜ਼ੋਰੀ ਹੋ ਗਈ, ਚੱਲਣਾ ਫਿਰਨਾ ਤਾਂ ਇਕ ਪਾਸੇ, ਉੱਠ ਕੇ ਬੈਠਣਾ ਵੀ ਮੁਹਾਲ ਹੋ ਗਿਆ। ਮਹਾਂ ਸਿੰਘ ਨੇ ਉੱਥੇ ਹੀ, ਸੋਹਦਰਾ ਕਿਲ੍ਹੇ ਦੇ ਬਾਹਰ, ਆਪਣੀ ਸਾਰੀ ਸੈਨਾ ਦੇ ਸਾਹਮਣੇ, ਰਣਜੀਤ ਸਿੰਘ ਦੇ ਮੱਥੇ ਉੱਪਰ ਕੇਸਰ ਦਾ ਟਿੱਕਾ ਲਗਾ ਕੇ ਸ਼ੁੱਕਰਚਕੀਆ ਮਿਸਲ ਦਾ ਸਰਦਾਰ ਐਲਾਨ ਕਰ ਦਿੱਤਾ। ਫਿਰ ਕਿਲ੍ਹੇ ਦੁਆਲੇ ਘੇਰਾ ਬਣਾਈ ਰੱਖਣ ਦਾ ਹੁਕਮ ਦੇ ਕੇ, ਗੁਜਰਾਂ ਵਾਲੇ ਨੂੰ ਮੋੜਾ ਪਾ ਲਿਆ।
...
ਭੰਗੀਆਂ ਦੇ ਇਕ ਸੂਹੀਏ ਨੇ ਲਾਹੌਰ ਵਿਚ ਲਹਿਣਾ ਸਿੰਘ ਨੂੰ ਜਾ ਖ਼ਬਰ ਦਿੱਤੀ: 'ਸ਼ੁਕਰਚੱਕੀਏ ਮਹਾਂ ਸਿੰਘ ਨੂੰ ਕੋਈ ਬੀਮਾਰੀ ਏ ਵੱਡੀ। ਉਹ ਆਪਣੇ 10-11 ਕੁ ਸਾਲਾਂ ਦੇ ਲੱਖ ਨੇਤਰੇ (ਕਾਣੇ) ਪੁੱਤਰ ਨੂੰ ਕਮਾਨ ਸੰਭਾਲ ਕੇ ਗੁਜਰਾਂ ਵਾਲੇ ਨੂੰ ਮੁੜ ਪਿਆ ਜੇ। ਮੌਕਾ ਬੜਾ ਢੁੱਕਵਾਂ ਜੇ।
ਭੰਗੀਆਂ ਨੇ ਸਲਾਹ ਕਰਕੇ, ਭੱਟ ਦੇ ਘੋੜ ਸਵਾਰ ਸਾਹਬ ਸਿੰਘ ਵੱਲ ਦੋੜਾਏ। ਪਰਵਾਨਾ ਲਿਖ ਕੇ ਭੇਜਿਆ, 'ਤਕੜਾ ਰਹੀ। ਸਮਝੌਤਾ ਕੋਈ ਨਹੀਂ, ਜੇ ਕਰਨਾ। ਸਹਾਇਤਾ ਲਈ ਸਾਡੀ ਫੌਜ ਚੱਲ ਪਈ ਉ। ਇਹਨਾਂ ਸ਼ੁਕਰਚੱਕੀਆਂ ਤੇ ਕਨੱਈਆਂ ਦੀ ਫੂਕ ਕੱਢਣੀ ਏ ਏਸ ਵਾਰ।'
ਸ਼ੁਕਰਚੱਕੀਆ ਦੇ ਬੰਦਿਆਂ ਰਣਜੀਤ ਸਿੰਘ ਨੂੰ ਖ਼ਬਰ ਆ ਦਿੱਤੀ :
'ਸਾਹਬ ਸਿੰਘ ਦੀ ਮਦਦ ਲਈ, ਲਹੌਰ ਭੰਗੀਆਂ ਦੀ ਫੌਜ ਚੱਲ ਪਈ ਏ?
ਰਣਜੀਤ ਸਿੰਘ ਘਬਰਾ ਗਿਆ। ਛੋਟੀ ਉਮਰ। ਜੰਗ ਦਾ ਕੋਈ ਤਜੁਰਬਾ ਨਹੀਂ ਸੀ। ਪਿਤਾ ਨੇ ਪਹਿਲੀ ਵਾਰ ਜ਼ਿੰਮੇਵਾਰੀ ਪਾਈ ਸੀ । ਹੁਣ ਪਿਤਾ ਵੀ ਕੋਲ ਨਹੀਂ ਸੀ। ਜੇ ਭੰਗੀਆਂ ਦੀ ਸੇਨਾ, ਕਿਲ੍ਹੇ ਵਾਲਿਆਂ ਨਾਲ ਆ ਰਲੀ, ਫੇਰ ਅਸੀਂ ਸਾਰੇ ਮਾਰੇ ਜਾਵਾਂਗੇ। ਮੈਂ ਵੀ। ਉਸ ਨੇ ਸੋਚਿਆ, ਫਿਰ ਆਪਣੇ ਸੈਨਾਪਤੀ ਨੂੰ ਕਿਹਾ, 'ਜੇ ਆਪਾ ਰਾਤੋਂ-ਰਾਤ ਅੱਧੀ ਫੌਜ ਲੈ ਕੇ, ਭੰਗੀਆਂ ਦੀ ਫੌਜ ਨੂੰ ਜਾ ਪਈਏ, ਫੇਰ ਕਿਲ੍ਹੇ ਵਾਲਿਆਂ ਦੀ ਮੱਦਦ ਕੌਣ ਕਰੂ ?"
ਸੈਨਾਪਤੀ ਬਾਲਕ ਰਣਜੀਤ ਦੇ ਮੂੰਹ ਵੱਲ ਤੱਕਣ ਲੱਗਾ। ਉਸ ਦੀ ਸੱਜੀ ਅੱਖ ਉਸ ਉੱਪਰ ਟਿਕੀ ਹੋਈ ਸੀ। ਚਾਲ ਕਾਰਗਰ ਹੋ ਸਕਦੀ ਹੈ। ਉਸ ਨੇ ਤੁਰੰਤ ਫੈਸਲਾ ਲਿਆ ਤੇ ਰਾਤ ਦੇ ਹਨੇਰੇ ਵਿਚ ਅੱਧੇ ਸਿਪਾਹੀਆਂ ਨੂੰ ਚੁਪੀਤੇ-ਚੁਪੀਤੇ ਲਾਹੌਰ ਵੱਲ ਕੂਚ ਕਰਨ ਦਾ ਹੁਕਮ ਦਿੱਤਾ।
ਜਦ ਸ਼ੁਕਰਚੱਕੀਏ ਅਚਾਨਕ ਜਾ ਪਏ, ਉਦੋਂ ਭੰਗੀਆਂ ਦੀ ਫੌਜ ਬੇਫ਼ਿਕਰ ਹੋਈ ਸੁੱਤੀ ਪਈ ਸੀ। ਭਗਦੜ ਮੱਚ ਗਈ। ਕਿਸੇ ਨੂੰ ਤਲਵਾਰ ਨਾ ਲੱਭੀ, ਕਿਸੇ ਨੂੰ ਨੇਜਾ। ਭੰਗੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕਰਵਾ ਕੇ ਪਿੱਛੇ ਮੁੜ ਗਏ।
ਭੰਗੀਆਂ ਦੇ ਹਾਰਨ ਦੀ ਖ਼ਬਰ ਜਦ ਸਾਹਬ ਸਿੰਘ ਨੂੰ ਮਿਲੀ, ਉਹ ਦਿਲ ਛੱਡ ਗਿਆ। ਉਸ ਦੇ ਹਿਮੋਤੀ ਵੀ ਖਿਸਕਣ ਲੱਗੇ। ਕਿਲ੍ਹੇ ਦੇ ਗੁਪਤ ਦਰਵਾਜ਼ੇ ਰਾਹੀਂ ਸਾਹਬ ਸਿੰਘ ਵੀ ਆਪਣੇ ਸਾਥੀਆਂ ਨਾਲ ਕਿਲ੍ਹਾ ਛੱਡ ਗਿਆ। ਜੋ ਕਾਰੇ ਮਾਰਦੇ ਸ਼ੁਕਰਚੱਕੀਆਂ ਨੇ ਸੌਹਦਰਾ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ।
ਰਣਜੀਤ ਸਿੰਘ ਦੀ ਇਹ ਪਹਿਲੀ ਫਤੇਹ ਸੀ।
ਗੁੱਜਰਾਂ ਵਾਲੇ ਪਹੁੰਚ ਕੇ ਵੀ ਮਹਾਂ ਸਿੰਘ ਨੂੰ ਬੀਮਾਰੀ ਤੋਂ ਕੋਈ ਮੋੜ ਨਾ ਪਿਆ। ਜਿੱਤ ਦੀ ਖ਼ਬਰ ਉਸ ਨੂੰ ਮਿਲੀ ਜ਼ਰੂਰ ਪਰ ਪੁੱਤਰ ਦੀ ਪਹਿਲੀ ਫਤੇਹ ਨੂੰ ਮਨਾਉਣ ਲਈ ਉਹ ਜਿੰਦਾ ਨਾ ਰਿਹਾ। ਲਗਾਤਾਰ ਦਸਤਾਂ ਨੇ ਉਸ ਨੂੰ ਏਨਾ ਨਚੋੜ ਕੇ ਰੱਖ ਦਿੱਤਾ, ਸਿਰਫ 27 ਸਾਲਾਂ ਦੀ ਭਰ ਜੁਆਨ ਉਮਰ ਵਿਚ ਉਸ ਨੇ ਪ੍ਰਾਣ ਤਿਆਗ ਦਿੱਤੇ।
ਉਸ ਵੇਲੇ ਬਾਲਕ ਰਣਜੀਤ ਸਿੰਘ ਪਿਤਾ ਨੂੰ ਫਤੇਹ ਦੀ ਖ਼ਬਰ ਸੁਨਾਉਣ ਲਈ ਆਪਣੇ ਸਾਥੀਆਂ ਸਮੇਤ ਸਰਪਟ ਘੋੜਾ ਦੋੜਾਈ ਗੁੱਜਰਾਂਵਾਲੇ ਦੇ ਰਾਹ ਪਿਆ ਹੋਇਆ मी।