ਜੰਗਾਂ, ਮਾਲ ਗੁਜ਼ਾਰੀਆਂ, ਉਗਰਾਹੀਆਂ, ਕਬਜ਼ੇ ਭੁੱਲ ਕੇ ਰਣਜੀਤ ਸਿੰਘ ਖ਼ਾਲਸਾ ਰਾਜ ਦੇ ਪਹਿਲੇ ਸ਼ਹਿਜ਼ਾਦੇ ਦੇ ਵਿਆਹ ਦੀ ਸ਼ਾਨਦਾਰ ਤਿਆਰੀ ਵਿਚ ਮਸ਼ਰੂਫ਼ ਹੋ ਗਿਆ।
ਪੰਜਾਬ ਦੇ ਲੋਕ, ਖ਼ਾਸ ਕਰਕੇ ਅੰਮ੍ਰਿਤਸਰ ਅਤੇ ਲਾਹੌਰ ਦੇ ਵਸਨੀਕ ਇਸ ਸ਼ਾਹੀ ਵਿਆਹ ਨੂੰ ਵੇਖਣ ਲਈ ਉਤਾਵਲੇ ਹੋਏ ਫਿਰਨ ਲੱਗੇ। ਵਿਆਹ ਦੇ ਦਿਨ ਨੂੰ ਇਹ ਲੋਕ ਕਿਸੇ ਤਿਉਹਾਰ ਵਾਂਗ ਉਡੀਕਣ ਲੱਗੇ।
ਉਧਰ, ਜੈਮਲ ਸਿੰਘ ਕਨੱਈਆ ਦੇ ਘਰ ਲਾਹੌਰ ਤੋਂ ਪ੍ਰਹਿਤਾਂ ਦੇ ਮੁੜਦਿਆਂ ਅਤੇ ਖੁਸ਼ਖ਼ਬਰੀ ਦਿੰਦਿਆਂ ਹੀ ਹਵੇਲੀ ਵਿਚ ਸੁਹਾਗ ਦੇ ਸ਼ਗਣੀ-ਸੁਰ ਗੂੰਜਣ ਲੱਗ ਪਏ।
ਮਾਂ ਪਿਉ ਤੋਂ ਵਿਛੜਨ ਬਾਰੇ ਸੋਚ ਕੇ ਹੀ ਲੜਕੀ ਚੰਦ ਕੌਰ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ। ਇਕ ਬਿਰਧ ਔਰਤ ਨੇ ਚੰਦ ਕੁਰ ਦਾ ਸਿਰ ਆਪਣੀ ਛਾਤੀ ਨਾਲ ਘੁੱਟਦਿਆਂ ਕਿਹਾ, 'ਰੋਣਾ ਨਹੀਂ ਪੁੱਤਰ, ਧੀਆਂ ਢਿੱਡ 'ਚ ਤਾਂ ਸਮਾ ਜਾਂਦੀਆਂ ਨੇ, ਪਰ ਤੌਣ 'ਚ ਨਹੀਂ ਸਮਾਂਦੀਆਂ। ਧੀਆਂ ਦਾ ਅੰਨ-ਜਲ ਤਾਂ ਨਿਖੜਨਾ ਹੀ ਲਿਖਿਆ ਹੋਇਆ ਜੇ ਧੀਏ।'
1. ਅਗਲੇ ਦਿਨਾਂ ਵਿਚ ਹਵੇਲੀ ਦੇ ਇਕ ਪਾਸੇ ਭੱਠੀਆਂ ਉੱਪਰ ਕੜਾਹੀਆਂ ਚੜ੍ਹ ਗਈਆਂ। ਰਿਸ਼ਤੇਦਾਰਾਂ, ਸੰਬੰਧੀਆਂ ਦਾ ਮੇਲ ਆਉਣਾ ਸ਼ੁਰੂ ਹੋ ਗਿਆ। ਆਪਣੇ ਤੋਂ ਵਡੇਰੀਆਂ ਕੋਲੋਂ ਸ਼ਰਮਾਉਂਦੀ ਚੰਦ ਕੌਰ ਦਾ ਰੰਗ ਸੂਹਾ ਹੋ ਜਾਂਦਾ ਤਾਂ ਸਹੇਲੀਆਂ ਛੇੜਨ ਲੱਗਦੀਆਂ। ਜਦ ਉਸ ਨੂੰ ਕੁਝ ਵਧੇਰੇ ਤੰਗ ਕਰਨ ਲੱਗੀਆਂ ਤਾਂ ਚੰਦ ਕੌਰ ਦੀ ਇਕ ਮਾਮੀ ਉਸ ਦੀ ਮਦਦ ਲਈ ਆਈ.. 'ਹਟੋ ਨੀ, ਤੰਗ ਨਾ ਕਰੋ ਕੁੜੀ ਨੂੰ, ਇਹ ਦਿਨ ਬਾਅਡੇ 'ਤੇ ਵੀ ਆਣੇ ਨੇ। ਅਜੇ ਤਾਂ ਕੁੜੀ ਨੂੰ ਸੱਤ ਸੁਹਾਗਣਾਂ ਵੱਟਣਾ ਮਲਣਾ ਏ ਸ਼ਗਨਾਂ ਨਾਲ, ਫੇਰ ਵੇਖਣਾ ਮੇਰੀ ਲਾਡੇ ਦਾ ਰੂਪ। ਸੁਣੇ, ਮਾਪੇ ਦਿੰਦੇ ਨੇ ਜਨਮ, ਤੇ ਰੱਬ ਦਿੰਦਾ ਏ ਰੂਪ।... ਉਸ ਨੇ ਚੰਦ ਕੁਰ ਦਾ ਹੱਥ ਫੜਿਆ, ਫਿਰ ਉਸ ਦੀ ਹਥੇਲੀ ਵਿਚ ਨਿੱਕਾ ਜਿਹਾ ਬੁੱਕਿਆ-'ਵਾਹਿਗੁਰੂ ਮੇਰੀ ਧੀ ਨੂੰ ਨਜ਼ਰ ਤੋਂ ਬਚਾਵੇ।
ਮਾਮੀ ਦੀ ਇਸ ਹਰਕਤ ਤੋਂ ਕੁੜੀਆਂ ਹੱਸਣ ਲੱਗੀਆਂ। ਜਦ ਮਾਮੀ ਚਲੀ ਗਈ। ਇਕ ਸਹੇਲੀ ਨੇ ਛੇੜਿਆ 'ਨੀ ਚੰਦ, ਸੁਣਿਆ ਏ ਤੇਰਾ ਸੁਹਰਾ ਕਾਣਾ ਏ। ਉਂਜ ਵੀ ਠੱਗਣਾ ਜਿਹਾ ਏ।
ਚੰਦ ਕੌਰ ਕੁਝ ਨਾ ਬੋਲੀ।
-ਨੀ ਏਹਦਾ ਲਾੜਾ ਵੀ ਤਾਂ ਅਜੇ ਗਿਆਰਾਂ-ਬਾਰ੍ਹਾਂ ਵਰ੍ਹਿਆਂ ਦਾ ਏ... -ਹਾਏ, ਏਨਾ ਨਿੱਕਾ.., ਮੈਂ ਜਾਣਿਆਂ ਉਹ ਤਾਂ ਨਾਲਾ ਵੀ ਬੰਨ੍ਹਣ ਨਹੀਂ ਜਾਣਦਾ, ਉਹਦੀ ਮਾਂ ਬੰਨ੍ਹਦੀ ਉ...।
ਚੰਦ ਕੌਰ ਨੇ ਉਹਦੀ ਪਿੱਠ ਵਿਚ ਮੁੱਕਾ ਮਾਰਿਆ।
-ਸਾਡੀ ਚੰਦ ਸਿਖਾ ਦਏਗੀ ਨਾ ਹੁਣ । ਇਕ ਹੋਰ ਨੇ ਛੇੜਿਆ।
-ਮੈਂ ਹੁਣ ਰੋਣ ਲੱਗ ਪੈਣਾ ।' ਚੰਦ ਕੌਰ ਨੇ ਹੇਠਲਾ ਬੁੱਲ੍ਹ ਬਾਹਰ ਕੱਢ ਲਿਆ।...
-ਹਾਏ ਤੇਰੇ ਨਖਰੇ। ਬੰਨਾ ਕਿਵੇਂ ਸਮਝੋਗਾ । ਸਾਰੀਆਂ ਮੱਛਰੀਆਂ ਹੋਈਆਂ ਸਨ।
ਮਾਮੀ ਨੇ ਫਿਰ ਆ ਕੇ ਦਬਕਾ ਮਾਰਿਆ 'ਹਟੇ ਨੀ, ਮਾਈਆਂ ਦੇ ਸ਼ਗਨ ਕਰਨੇ ਨੇ।
...
ਲਾਹੌਰ ਦਰਬਾਰ ਵੱਲੋਂ ਸ਼ਾਹੀ ਬਰਾਤੀਆਂ ਨੂੰ 'ਸੱਦਾ-ਪੱਤਰ' ਭੇਜੇ ਜਾਣ ਲੱਗੇ। ਦਰਬਾਰੀ, ਕਰਮਚਾਰੀ, ਦਾਸ, ਦਾਸੀਆਂ ਸਭ ਕੁੰਵਰ ਦੇ ਵਿਆਹ ਵਿਚ ਖੀਵੇ ਹੋਏ ਫਿਰਦੇ ਸਨ। ਮਾਈਆਂ ਦੀ ਰਸਮ ਤੋਂ ਪਹਿਲਾਂ ਰਾਜ ਕੌਰ ਨਕੋਣ ਖੜਕ ਸਿੰਘ ਨੂੰ ਲੈ ਕੇ ਪੂਰੇ ਸ਼ਾਹੀ ਤਾਮ-ਝਾਮ ਨਾਲ ਲਾਹੌਰ* ਪੁੱਜ ਗਈ। ਰਣਜੀਤ ਸਿੰਘ ਨੇ ਉਸ ਦਾ ਪੂਰੇ ਜੋਸ਼ ਨਾਲ ਸਵਾਗਤ ਕੀਤਾ।
ਜਦ ਪੂਰਾ ਸ਼ਾਹੀ ਪਰਿਵਾਰ ਵਿਆਹ ਦੇ ਜਸ਼ਨ ਅਤੇ ਸ਼ਗਨ ਮਨਾਉਣ ਲੱਗਾ ਹੋਇਆ ਸੀ। ਲਾਹੌਰ ਦਰਬਾਰ ਦੀ ਪਨਾਹ ਵਿਚ ਰਹਿ ਰਹੇ ਸ਼ਾਹ ਜ਼ਮਾਨ ਨੂੰ ਕਾਬਲ ਦੇ ਫਤੇਹ ਖ਼ਾਨ ਦੀ ਨੀਯਤ ਬਾਰੇ ਸੂਹ ਲੱਗ ਗਈ। ਸ਼ਾਹ ਬੁਜਾਹ ਦੀ ਪਤਨੀ ਵਫ਼ਾ ਬੇਗਮ ਘਬਰਾ ਗਈ। ਉਸ ਨੇ ਸ਼ਾਹ ਜਮਾਨ ਨੂੰ ਕਿਹਾ, 'ਅਗਰ ਮੇਰਾ ਖਾਵੰਦ, ਫਤੇਹ ਖ਼ਾਨ ਦੇ ਹੱਥ ਆ ਗਿਆ, ਉਹ ਉਸ ਨੂੰ ਜਿੰਦਾ ਨਹੀਂ ਛੱਡੇਗਾ। ਮਹਾਰਾਜੇ ਨੂੰ ਫਤੇਹ ਖ਼ਾਨ ਦੀ ਮਦਦ ਕਰਨ ਤੋਂ ਰੋਕਣਾ ਹੋਵੇਗਾ।
-ਬੇਗਮ, ਮਹਾਰਾਜਾ ਤਾਂ ਇਸ ਵਕਤ ਸ਼ਹਿਜ਼ਾਦੇ ਦੇ ਨਿਕਾਹ 'ਚ ਰੁੱਝਿਆ ਹੋਇਆ ਏ। ਸ਼ਾਹ ਜਮਾਨ ਨੇ ਫਿਕਰ ਨਾਲ ਕਿਹਾ।
-ਸਾਨੂੰ ਜ਼ਰੂਰ ਮਹਾਰਾਜਾ ਪਾਸ ਅਰਜ਼ ਕਰਨੀ ਚਾਹੀਦੀ ਏ, ਉਹਨਾਂ ਨੂੰ ਫਤੇਹ ਖ਼ਾਨ ਦੀ ਮਦਦ ਕਰਨ ਤੋਂ ਰੋਕਣਾ ਪਏਗਾ, ਚਾਹੇ ਸਾਨੂੰ ਸੈਨਾ ਦਾ ਖਰਚ ਝੱਲਣਾ ਪਏ।
-ਪਰ ਬੇਗ਼ਮ ਹੁਣ ਤਾਂ ਮਹਾਰਾਜਾ ਆਪਣੇ...'
-ਮੈਂ ਸਮਝਦੀ ਹਾਂ। ਅਗਰ ਫਤੇਹ ਖਾਨ ਨੇ ਪਹਿਲਾਂ ਹੀ ਕਸ਼ਮੀਰ ਪਰ ਚੜ੍ਹਾਈ ਕਰ ਦਿੱਤੀ ਤਾਂ...?' ਵਫਾ ਬੇਗਮ ਨੇ ਫਿਕਰ ਨਾਲ ਕਿਹਾ।
-ਅਗਰ ਉਹ ਏਸ ਕਾਬਲ ਹੁੰਦਾ ਤਾਂ ਖਾਲਸਾ ਰਾਜ ਤੋਂ ਇਮਦਾਦ ਲੈਣ ਲਈ ਆਪਣਾ ਦੂਤ ਕਿਉਂ ਭੇਜਦਾ ? ਖਾਲਸਾ ਸੈਨਾ ਦੀ ਇਮਦਾਦ ਬਿਨਾਂ ਉਹ ਕੁਝ ਨਹੀਂ ਕਰ ਸਕੇਗਾ। ਜਿਵੇਂ ਹੀ ਮਹਾਰਾਜਾ ਨਿਕਾਹ ਤੋਂ ਵਿਹਲਾ ਹੋਏਗਾ, ਹਾਂਅ, ਅਸੀਂ, ਫਕੀਰ ਅਜ਼ੀਜ਼ਉਦਦੀਨ ਨੂੰ ਸਾਰੀ ਸਥਿਤੀ ਬਾਰੇ ਔਰ ਸ਼ਾਹ ਦੀ ਰਿਹਾਈ ਕਰਵਾਉਣ ਬਾਰੇ ਜ਼ਰੂਰ ਅਰਜ਼ ਕਰਾਂਗੇ ਕਿ ਉਹ ਮਹਾਰਾਜੇ ਨੂੰ ਰਾਜ਼ੀ ਕਰਨ ਲਈ ਸਾਡੀ ਇਮਦਾਦ ਕਰੇ।'
ਇਸੇ ਸਾਲ ਦੇ ਆਖਰੀ ਦਿਨ ਬਰਤਾਨਵੀ ਗਵਰਨਰ ਜਨਰਲ ਨੇ, ਰਣਜੀਤ ਸਿੰਘ ਨਾਲ ਸਦੀਵੀ ਦੋਸਤੀ ਹੋਰ ਪੱਕੀ ਕਰਨ ਲਈ ਆਪਣਾ ਦੂਤ ਅਲੀ ਖ਼ਾਨ ਤੋਹਫੇ ਦੇ ਕੇ ਲਾਹੌਰ ਭੇਜਿਆ।... ਇਕ ਅੰਗਰੇਜ਼ ਬੱਘੀ, ਜਿਸ ਅੱਗੇ ਚਾਰ ਘੋੜੇ ਜੋੜੇ ਜਾਂਦੇ ਸਨ। ਇਕ ਸੋਨੇ ਦੀ ਮੁੱਠ ਵਾਲਾ ਪਿਸਤੌਲ, ਹੋਰ ਵੀ ਬੜਾ ਕੁਝ ਸੀ। ਵਿਆਹ ਦੇ ਸ਼ਗਨਾਂ ਭਰੇ ਇਹਨਾਂ ਦਿਨਾਂ ਵਿਚ ਰਣਜੀਤ ਸਿੰਘ ਦਾ ਚਾਅ ਅਤੇ ਉਤਸ਼ਾਹ ਦੂਣਾ ਹੈ ਗਿਆ। ਉਸ ਨੇ ਹੁਕਮ ਸਿੰਘ ਚਿਮਨੀ ਨੂੰ ਫ਼ੌਰਨ ਦਰਬਾਰ ਵਿਚ ਹਾਜ਼ਰ ਹੋਣ ਲਈ ਹੁਕਮ ਦਿੱਤਾ।
ਉੱਪਰੋਂ ਸਹਿਜ ਪਰ ਅੰਦਰੋਂ ਘਬਰਾਇਆ ਹੋਇਆ, ਹੁਕਮ ਸਿੰਘ ਦਰਬਾਰ ਵਿਚ ਹਾਜ਼ਰ ਹੋ ਕੇ, ਫਤੇਹ ਬੁਲਾ ਕੇ, ਹੱਥ ਬੰਨ੍ਹ ਕੇ ਖੜ੍ਹ ਗਿਆ-'ਹੁਕਮ ਸਰਕਾਰ। ਰਣਜੀਤ ਸਿੰਘ ਦੇ ਚਿਹਰੇ ਉੱਪਰ ਖੇੜਾ ਸੀ। ਜਦ ਉਸ ਨੇ ਹੁਕਮ ਸਿੰਘ ਨੂੰ ਵਡਿਆਉਂਦਿਆਂ ਕਿਹਾ, 'ਮੇਰਾ ਚਿਮਨੀ ਸਰਦਾਰ।'
ਹੁਕਮ ਸਿੰਘ ਦਾ ਡਰ ਜਾਂਦਾ ਰਿਹਾ। ਉਸ ਨੇ ਉਸੇ ਲਹਿਜੇ ਵਿਚ ਕਿਹਾ:
-ਹੁਕਮ ਸਿੰਘ ਨੂੰ ਹੁਕਮ ਕਰੋ ਸਰਕਾਰ।
-ਕੁੰਵਰ ਦੇ ਵਿਆਹ ਉੱਪਰ ਰਾਜੇ, ਨਵਾਬ, ਅਮੀਰ ਵਜ਼ੀਰ, ਅੰਗਰੇਜ਼ ਸਭ ਪਹੁੰਚ ਰਹੇ ਨੇ। ਉਹਨਾਂ ਦੀ ਟਹਿਲ ਸੇਵਾ ਤੇਰੇ ਜ਼ਿੰਮੇ ਆ। ਸੇਵਾ ਵਿਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਔਰ ਕੋਈ ਉਲ੍ਹਾਭਾ ਨਹੀਂ। ਅਸੀਂ ਨੂਰਉਦਦੀਨ ਨੂੰ ਹੁਕਮ ਦਿੱਤਾ ਹੋਇਆ ਜੇ, ਜਿੰਨੀ ਰਕਮ ਲੋੜੀਂਦੀ ਏ, ਕੱਢਵਾ ਲੈਣਾ। ਮਹਿਮਾਨਾਂ ਨੂੰ ਲੰਮੇ ਸਮੇਂ ਤੱਕ ਯਾਦ ਰਹੇ, ਉਹ ਸ਼ਹਿਜ਼ਾਦਾ ਖੜਕ ਸਿੰਘ ਦੇ ਵਿਆਹ ਉੱਪਰ ਗਏ ਸਨ।
-ਬੇਫ਼ਿਕਰ ਹੋ ਜਾਓ ਸਰਕਾਰ। ਖਾਣ-ਪੀਣ ਮਹਾਰਾਜੇ ਦਾ, ਟਹਿਲ ਸੇਵਾ ਵਿਚ ਸੇਵਾਦਾਰ ਦੀ। ਹਰ ਇਕ ਦੇ ਮੂੰਹੋਂ ਮਹਾਰਾਜੇ ਦੀ ਜੈ ਜੈ ਕਾਰ ਸੁਣੇਗੀ। ' ਹੁਕਮ ਸਿੰਘ ਨੇ ਫਿਰ ਨਿਮਰਤਾ ਨਾਲ ਹੱਥ ਜੋੜੇ।
-ਵਾਹ। ਮੇਰਾ ਚਿਮਨੀ ਸਰਦਾਰ। ਆਪਣੀ ਜ਼ਿੰਮੇਵਾਰੀ ਸੰਭਾਲ।'
ਹੁਕਮ ਸਿੰਘ ਫਤੇਹ ਬੁਲਾ ਕੇ ਚਲਿਆ ਗਿਆ।
ਮੁਗਲਸ਼ਾਹੀ ਚਕਾਚੌਧ ਦਾ ਜਮਾਨਾ ਬੀਤ ਗਿਆ ਸੀ। ਪੰਜਾਬ ਅਤੇ ਹਿੰਦੋਸਤਾਨ ਦੇ ਲੋਕ ਉਹਨਾਂ ਦੀਆਂ ਅਯਾਸ਼ੀਆ ਅਤੇ ਅਤਿਆਚਾਰਾਂ ਨੂੰ ਭੁੱਲਣ ਲੱਗ ਪਏ ਸਨ। ਪਰ ਹੁਣ ਲਾਹੌਰ ਵਾਸੀਆਂ ਨੂੰ ਰੰਗ-ਬਰੰਗੇ ਸ਼ਾਹੀ ਜਲੋਅ ਬੜੇ ਸਮੇਂ ਬਾਅਦ ਵੇਖਣ ਨੂੰ ਮਿਲੇ। ਅਫਗਾਨਿਸਤਾਨ, ਮੁਲਤਾਨ, ਕਾਬਲ ਦੇ ਨਵਾਬ ਜਾਂ ਕਿਸੇ ਦਾ ਪ੍ਰਤੀਨਿਧ, ਸ਼ਾਹੀ ਪਰਿਵਾਰਾਂ ਦੇ ਮੁਖੀ, ਬਰਤਾਨੀਆ ਹਕੂਮਤ ਵੱਲੋਂ ਕਰਨਲ ਆਕਟਰਲੋਨੀ, ਪਟਿਆਲਾ, ਨਾਭਾ, ਜੀਂਦ, ਕੈਥਲ ਦੇ ਰਾਜੇ, ਕਾਂਗੜੇ ਦੇ ਰਾਜਾ ਸੰਸਾਰ ਚੰਦ, ਯੁਵਰਾਜ ਅਨੀਰੁਧ ਚੰਦ, ਹੋਰ ਅਮੀਰ ਜਗੀਰਦਾਰ, ਦਰਬਾਰੀ ਸਭ ਆਪਣੀ ਪੂਰੀ ਸ਼ਾਨ ਨਾਲ ਲਾਹੌਰ ਪੁੱਜਣ ਲੱਗ ਪਏ। ਸੋਨੇ ਦੇ ਮੁੱਠਿਆਂ ਵਾਲੀਆਂ ਤਲਵਾਰਾਂ, ਮੋਤੀ, ਹੀਰੇ ਜੜੀਆਂ ਕਲਗੀਆ, ਗਲਿਆਂ 'ਚ ਹਾਰ, ਬਾਜੂਆਂ 'ਚ ਭਾਗੋ ਕੜੇ, ਅਜਿਹੇ ਸ਼ਾਹੀ ਪ੍ਰਾਹੁਣਿਆਂ ਨੂੰ ਵੇਖਦੇ ਲਾਹੌਰ ਵਾਸੀ, ਅਚੰਭਿਤ ਹੋਣ ਲੱਗੇ। ਹੇਰਾਨ ਹੁੰਦੇ ਇਹ ਕਿਹੜੇ ਗ੍ਰਹਿ ਦੇ ਵਾਸੀ ਹਨ ?
ਲਾਹੌਰ ਕਿਲ੍ਹੇ ਦੇ ਅੰਦਰ ਅਤੇ ਬਾਹਰ ਹਰ ਪਾਸੇ, ਖੁਸ਼ੀਆਂ, ਖੇੜੇ ਅਤੇ ਕਹਿਕਦੇ ਸਨ। ਜਿਸ ਨੂੰ ਵੀ ਸੱਦਾ ਪੱਤਰ ਭੇਜਿਆ ਗਿਆ ਸੀ, ਉਹ ਹੁੰਮ-ਹੁੰਮਾ ਕੇ ਪੁੱਜਾ। ਸਭ ਕੁਝ ਠੀਕ ਚੱਲ ਰਿਹਾ ਸੀ। ਸਿਰਫ਼ ਰਾਣੀ ਸਦਾ ਕੌਰ ਨੇ ਸ਼ਾਹੀ ਵਿਆਹ ਵਿਚ ਬੀਜ ਦਾ ਲੇਖਾ ਪਾ ਦਿੱਤਾ। ਉਸ ਨੇ ਆਪਣੀ ਧੀ ਦੇ ਸ਼ਰੀਕ ਦੀ ਬਾਦੀ ਵਿਚ ਸ਼ਾਮਲ ਹੋਣੇ ਸਾਫ਼ ਨਾਂਹ ਕਰ ਦਿੱਤੀ-'ਮਹਿਤਾਬ ਕੁਰ ਦੇ ਪੁੱਤਰਾਂ ਸ਼ੇਰ ਸਿੰਘ ਅਤੇ ਤਾਰਾ ਸਿੰਘ ਨੂੰ ਪੂਰੇ ਆਦਰ ਨਾਲ ਸੱਦਾ ਪੱਤਰ ਕਿਉਂ ਨਹੀਂ ਭੇਜਿਆ ਗਿਆ ? ਰਣਜੀਤ ਸਿੰਘ ਉਹਨਾਂ ਨੂੰ ਖੜਕ ਸਿੰਘ ਵਾਂਗ ਸ਼ਹਿਜ਼ਾਦੇ ਹੋਣ ਦਾ ਮਾਣ ਕਿਉਂ ਨਹੀਂ ਦਿੰਦਾ ?" ਉਸ ਨੇ ਇਤਰਾਜ਼ ਕੀਤਾ।
ਲਾਹੌਰ ਦਰਬਾਰ ਦੀ ਇਹ ਪਹਿਲੀ ਸ਼ਾਦੀ ਸੀ। ਅਜੇਹੇ ਮੌਕਿਆਂ ਨਾਲ ਨਿਪਟਣ ਵਿਚ ਰਣਜੀਤ ਸਿੰਘ ਪੂਰਾ ਮਾਹਰ ਸੀ। ਉਸ ਨੇ ਫੋਰਨ ਪੰਜ ਘੋੜਸਵਾਰ ਦੌੜਾਏ। ਸੱਦਾ ਪੱਤਰ ਵੀ ਭੇਜਿਆ ਗਿਆ ਤੇ ਸ਼ਗਨ ਵੀ। ਰੁਝੇਵਿਆਂ ਕਾਰਨ ਦੇਰੀ ਲਈ ਅਫਸੋਸ ਵੀ ਜ਼ਾਹਰ ਕੀਤਾ। ਸਦਾ ਕੌਰ ਦੀਆਂ ਤਿਉੜੀਆਂ ਢਿੱਲੀਆਂ ਪੈ ਗਈਆਂ। ਛੋਟੇ ਯੁਵਰਾਜਾਂ ਨੂੰ ਵੀ ਖੜਕ ਸਿੰਘ ਵਾਂਗ ਹੀ ਸਜਾਇਆ ਗਿਆ। ਬਰਾਤ ਵਿਚ ਸ਼ਾਮਲ ਹੋਣ ਲਈ ਉਹਨਾਂ ਵਾਸਤੇ ਵੱਖਰਾ ਰੱਥ ਸਜਾਇਆ ਗਿਆ। ਸ਼ਾਹੀ ਪਰਿਵਾਰ ਦੇ ਵਿਸ਼ੇਸ਼ ਵਿਅਕਤੀਆਂ ਵਾਂਗ, ਉਹਨਾਂ ਲਈ ਅੰਗ-ਰੱਖਿਅਕ ਤੇਨਾਤ ਕੀਤੇ ਗਏ। ਤਾਂ ਕਿਤੇ ਜਾ ਕੇ ਸਦਾ ਕੌਰ ਵਿਆਹ ਦੀਆਂ ਰਸਮਾਂ ਵਿਚ ਸ਼ਾਮਲ ਹੋਣ ਲਈ ਰਾਜ਼ੀ ਹੋਈ।
...
ਪ੍ਰੋਹਿਤਾਂ ਵੱਲ ਦਿੱਤੇ ਸਮੇਂ ਅਨੁਸਾਰ ਗਾਜਿਆਂ ਵਾਜਿਆਂ ਨਾਲ ਸਿੱਖ ਯੁਵਰਾਜ ਦੇ ਰਾਹੀ ਬਾਰਾਤ ਕਿਲ੍ਹੇ ਦੇ ਦਰਵਾਜ਼ੇ ਵਿਚੋਂ ਬਾਹਰ ਨਿਕਲੀ। ਲੋਕਾਂ ਨੂੰ ਉਮੀਦ ਤਾਂ ਜੇ. ਬੜੇ ਲੁਭਾਵਣੇ ਅਤੇ ਵਿਲੱਖਣ ਨਜ਼ਾਰੇ ਵੇਖਣ ਨੂੰ ਮਿਲਣਗੇ। ਪਰ ਏਨੀ ਸ਼ਾਨਦਾਰ ਅਤੇ ਰੰਗ-ਬਰੰਗੀ ਬਰਾਤ, ਉਹਨਾਂ ਨੇ ਕਿਸੇ ਵੀ ਮੁਗਲ ਰਾਜੇ ਜਾਂ ਉਸ ਦੇ ਸ਼ਹਿਜ਼ਾਦੇ ਦੀ ਨਹੀਂ ਸੀ ਵੇਖੀ। ਰੇਸ਼ਮੀ ਅਤੇ ਚਮਕਦਾਰ ਫੁੱਲਾਂ ਨਾਲ ਸਜਾਏ ਹਾਥੀ, ਉਠ, ਘੋੜੇ, . ਬੈਲਗੱਡੀਆਂ, ਡੋਲੀਆਂ ਤੇ ਉਹਨਾਂ ਦੇ ਨਾਲ ਚੱਲ ਰਹੇ ਸਜੇ ਹੋਏ ਸੈਨਿਕ, ਫੌਜ- --ਵਾਸ ਦੇ ਸਿਪਾਹੀ। ਰਣਜੀਤ ਸਿੰਘ ਦਾ ਹਾਥੀ ਤਾਂ ਵਿਸ਼ੇਸ਼ ਤੌਰ 'ਤੇ ਸਜਾਇਆ ਹੋਇਆ ਸੀ। ਹਾਥੀ ਦੇ ਪੈਰਾਂ ਵਿਚ ਸੋਨੇ ਦੇ ਕੜੇ। ਮੋਤੀਆਂ ਨਾਲ ਪਰੋਈਆਂ ਡਾਲਰਾਂ। ਜਾਤ ਸੁਨਿਹਰੀ ਹੁੰਦਾ, ਵਿਚ ਨਰਮ ਗੱਦੇ। ਕੀਮਤੀ ਸ਼ਰਾਬਾਂ ਦੀਆਂ ਸੁਰਾਹੀਆਂ। ਕੋਲ ਦੋਹੀਂ ਪਾਸੀ ਰੱਖੀਆਂ, ਚਾਂਦੀ ਦੇ ਸਿੱਕਿਆ ਦੀਆਂ ਭਰੀਆਂ ਬੇਲੀਆਂ। ਸਭ ਤੋਂ ਅੱਗੇ, ਖਾਲਸਾ ਸੈਨਾ ਦਾ ਫੌਜੀ ਬੈਂਡ। ਭਾਵੇਂ ਸਰਦੀ ਦਾ ਮੌਸਮ ਸੀ, ਪਰ ਅਨੋਖੇ ਬਰਾਤੀਆਂ ਦੇ ਜਿਸਮਾਂ ਅੰਦਰ ਗਰਮੀ ਅਤੇ ਚਾਅ ਸੀ। ਧੂੜ ਤੋਂ ਬਚਣ ਲਈ, ਮਾਸ਼ਕੀ ਅੱਗੇ ਅੱਗੇ ਮਸ਼ਕਾਂ ਨਾਲ ਛਿੜਕਾ ਕਰਦੇ ਚੱਲ ਰਹੇ ਸਨ।
ਜੈਮਲ ਸਿੰਘ ਕਨ੍ਹਈਆ ਨੇ ਬਰਾਤ ਦੇ ਸਵਾਗਤ ਲਈ ਰਸਤੇ ਵਿਚ ਥਾਂ-ਥਾਂ ਤੰਬੂ ਲਗਾ ਕੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ। ਉਸ ਨੇ ਬਰਾਤ ਦੇ ਰਸਤੇ ਦੇ ਖਰਚੇ ਲਈ, ਰਣਜੀਤ ਸਿੰਘ ਨੂੰ 50,000/-ਰੁਪਏ ਅਲੱਗ ਦਿੱਤੇ ਸਨ ਤੇ ਬਰਾਤ ਦੀ ਸੇਵਾ ਲਈ ਹਰ ਦਿਨ 15000/- ਖਰਚ ਕੀਤਾ। ਅੰਗਰੇਜ਼ ਅਧਿਕਾਰੀਆਂ ਲਈ. ਅਫ਼ਗਾਨੀਆਂ ਅਤੇ ਪਹਾੜੀ ਰਾਜਿਆਂ ਲਈ, ਸਿੱਖ ਸ਼ਹਿਜ਼ਾਦੇ ਦੀ ਬਰਾਤ, ਅਨੇਖਾ ਅਤੇ ਹੈਰਾਨ ਕਰਨ ਵਾਲਾ ਅਨੁਭਵ ਸੀ। ਬਰਾਤ ਦੇ ਮਨੋਰੰਜਨ ਲਈ, ਪੇਸ਼ੇਵਰ ਨਾਚੀਆਂ, ਮਿਰਾਸੀਆਂ ਅਤੇ ਤਮਾਸ਼ਾ ਦਿਖਾਉਣ ਵਾਲੇ ਫਨਕਾਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਰਸਤੇ ਵਿਚ ਹਰ ਪੜਾਅ ਉੱਪਰ ਇਹ ਫ਼ਨਕਾਰ ਆਪਣੀ ਕਲਾ ਦੇ ਜੌਹਰ ਵਿਖਾਉਣ ਲੱਗਦੇ ਸਨ ਤੇ ਅਮੀਰ, ਵਜ਼ੀਰ, ਸਰਦਾਰ, ਰਾਜੇ ਉਹਨਾਂ ਨੂੰ ਸਿੱਕਿਆਂ ਦੀ ਬਖ਼ਸ਼ੀਸ਼ ਦਿੰਦੇ। ਸੂਰਜ ਛਿਪਣ ਦੇ ਨਾਲ ਹੀ ਬਰਾਤ ਗੁਰਦਾਸਪੁਰ ਪਰਗਨੇ ਦੇ ਪਿੰਡ ਫਤੇਹਗੜ੍ਹ ਜਾ ਪਹੁੰਚੀ।
ਬਰਾਤੀ ਵੇਖਦਿਆਂ ਹੀ ਸਹੁਰਿਆਂ ਦੇ ਮਿਰਾਸੀਆਂ ਨੇ ਸੋਹਲੇ ਗਾਉਣੇ ਸ਼ੁਰੂ ਕਰ ਦਿੱਤੇ। ਡਫਲੀਆਂ ਵੱਜ ਉੱਠੀਆਂ।
-ਰਾਜਿਆਂ ਦੀਆਂ ਚੜ੍ਹਤਲਾਂ ....
-ਧੜੱਲੇਦਾਰ...
-ਇਹਨਾਂ ਦੇ ਨਾਂ ਉੱਚੇ....
-ਇਹਨਾਂ ਦੇ ਸਿਰਫ ਵੱਡੇ....
—ਇਹਨਾਂ ਦੀਆਂ ਸੋਹਣੀਆਂ ਪੱਗਾਂ...
—ਇਹਨਾਂ ਦੀਆਂ ਉੱਚੀਆਂ ਕਲਗੀਆਂ...
-ਦਰਬਾਰ ਉੱਚੇ...
ਇਕ ਮਿਰਾਸੀ ਬੋਲਿਆ, 'ਇਹਨਾਂ ਦੀਆਂ ਗੁਥਲੀਆਂ ਖਾਲੀ.. '
ਫਿਰ ਬਗਲਾਂ 'ਚ ਪਟਾਕੇ ਵੱਜੇ। ਸ਼ਾਹੀ ਬਰਾਤੀ ਹੱਸ ਹੱਸ ਲੈਟ ਪੇਟ ਹੋ ਗਏ। ਕੁਝ ਸਰਦਾਰਾਂ ਨੇ ਗੁਥਲੀਆਂ ਦੇ ਮੂੰਹ ਖੋਲ੍ਹੇ।...
ਦੂਸਰਾ ਮਿਰਾਸੀ ਬੋਲਿਆ...
-ਸਾਡਾ ਰਾਜਾ
-ਸਾਡਾ ਮਹਾਰਾਜਾ...!
—ਏਹਦੀ ਅੱਖ ਸੁਲੱਖਣੀ...'
-ਫਿਰ ਡਬਲੀ ਤੇ ਸਾਰੇ ਰਲਕੇ ਗਾਉਣ ਲੱਗੇ...
ਹਿੱਕ ਅੱਖ ਸੁਲੱਖਣੀ ਪਈ ਡਲਕਾਂ ਮਾਰੇ... ਝੁਕ ਝੁਕ ਕਰਨ ਸਲਾਮਾਂ, ਦੋ ਅੱਖੀਆਂ ਵਾਲੇ.
. ਚਲੋਂ ਬਈ ਚਲੋ। ਫਿਰ ਆਉਣਾ ਪ੍ਰਾਹੁਣਿਆਂ ਨੂੰ ਖਾਣ ਪੀਣ ਦਿਓ... ਲੜਕੀ ਵਾਲਿਆਂ ਨੇ ਮਿਰਾਸੀਆਂ ਨੂੰ ਸ਼ਿਸ਼ਕਰ ਦਿੱਤਾ।
ਫਿਰ ਬਰਾਤੀਆਂ ਨੂੰ ਸ਼ਰਬਤ ਵਰਤਾਇਆ ਜਾਣ ਲੱਗਾ। ਬਦਾਮਾਂ, ਪਿਸਤਿਆਂ ਅਤੇ ਕੇਸਰ ਵਾਲਾ ਕਾਹਵਾ, ਮਠਿਆਈਆਂ, ਖਤਾਈਆਂ।.. ਖਾਂਦਿਆਂ ਤੋਂ ਹੀ ਥੱਕੇ ਪ੍ਰਾਹੁਣਿਆਂ ਦੀ ਸੇਵਾ ਵਿਚ ਨੌਕਰ-ਚਾਕਰ ਸੇਵਾਦਾਰ ਆ ਗਏ। ਕੋਈ ਬਰਾਤੀ ਪੈਰ ਦਬਵਾਉਣ ਲੱਗਾ, ਕੋਈ ਮਾਲਸ਼ ਕਰਵਾਉਣ ਲੱਗਾ। ਨਾਈ ਕੈਂਚੀਆਂ ਉਸਤਰੇ ਨੇਰਨੇ ਲੈ ਕੇ ਨਹੁੰ ਕੱਟਣ, ਕਿਸੇ ਦੇ ਖ਼ਤ ਕੱਢਣ, ਕਿਸੇ ਦੀਆਂ ਕਲਮਾਂ ਬਨਵਾਉਣ ਤੇ ਕਿਸੇ ਦੀਆਂ ਸੇਲ੍ਹੀਆਂ ਤਰਾਸ਼ਣ ਵਿਚ ਰੁੱਝ ਗਏ।
ਸ਼ਹਿਜ਼ਾਦਾ ਖੜਕ ਸਿੰਘ ਲਾੜਾ ਬਣਿਆ ਹੈਰਾਨੀ ਨਾਲ ਚੁਫ਼ੇਰੇ ਤੱਕ ਰਿਹਾ ਸੀ। ਮੋਤੀਆਂ ਨਾਲ ਗੁੰਦੇ ਸਿਹਰੇ ਦੀਆਂ ਲੰਮੀਆਂ ਲੜੀਆਂ ਉਸ ਨੂੰ ਪਰੇਸ਼ਾਨ ਕਰ ਰਹੀਆਂ ਸਨ। ਉਹ ਜਿਹੜੇ ਸਜਾਏ ਰੱਥ ਉੱਪਰ ਆਇਆ ਸੀ, ਉਸ ਦੇ ਅੱਗੇ ਜੁੜੇ ਨਗੋਰੀ ਬਲਦਾਂ ਦੇ ਸਿੰਗਾਂ ਉੱਪਰ ਸੋਨੇ ਦੇ ਖੇਲ ਚੜ੍ਹੇ ਹੋਏ ਸਨ। ਰਸਤੇ ਵਿਚ ਰਣਜੀਤ ਸਿੰਘ, ਬਰਾਤ ਵੇਖਣ ਵਾਲੇ ਲੋਕਾਂ ਉੱਪਰ ਸਿੱਕਿਆਂ ਦਾ ਮੀਂਹ ਵਰ੍ਹਾਉਂਦਾ ਆਇਆ ਸੀ। ਜਿਹਰਿਆਂ ਦੀਆਂ ਲੜੀਆਂ ਵਿਚੋਂ ਦੀ ਭਥੰਤਰੇ ਹੋਏ ਖੜਕ ਸਿੰਘ ਨੇ ਆਪਣੀ ਨਿਗਰਾਨੀ ਕਰ ਰਹੇ ਅੰਗ ਰੱਖਿਅਕ ਨੂੰ ਪੁੱਛਿਆ, 'ਇਹ ਸਾਰੇ ਸਰਦਾਰ ਏਨੀ ਦੂਰ ਕਿਉਂ ਆਏ से?
--ਹਜ਼ੂਰ ਧਾਅੜਾ ਵਿਆਹ ਹੋਣ ਲੱਗਾ ਜੇ।
-ਏਨੇ ਤੰਬੂ ਕਿਉਂ ਲਾਏ ਨੇ ? ਚੁਫੇਰੇ ਏਨੇ ਸਿਪਾਹੀ ਕਿਉਂ ਖੜ੍ਹੇ ਨੇ ?'
-ਰਾਜਿਆ ਮਹਾਰਾਜਿਆਂ ਦੇ ਵਿਆਹ ਏਦਾਂ ਹੀ ਹੁੰਦੇ ਨੇ...'
-ਪਗੜੀ ਬੜੀ ਭਾਰੀ ਏ, ਕੰਨ ਦੁੱਖਣ ਲੱਗ ਪਏ ਨੇ। ਉਤਾਰ ਦਿਆਂ...? ਖੜਕ ਸਿੰਘ ਨੇ ਪਗੜੀ ਨੂੰ ਹੱਥ ਪਾ ਲਿਆ।
ਉਦੋਂ ਹੀ ਸੁਨੇਹਾ ਆ ਗਿਆ, 'ਲਾੜੇ ਨੂੰ ਸ਼ਗਨਾਂ ਲਈ ਅੰਦਰ ਖੜਨਾ ਏ।
ਸਭ ਕਾਰਜ ਨਿਰਵਿਘਨ ਪੂਰੇ ਹੋ ਗਏ। ਜੈਮਲ ਸਿੰਘ ਕਨੱਈਏ ਨੇ ਵਿਦਾਈ ਵਲੋਂ ਹਰ ਬਰਾਤੀ ਨੂੰ ਮਹਿੰਗੇ ਕੱਪੜੇ, ਗਹਿਣੇ ਅਤੇ ਤੋਹਫੇ ਭੇਟ ਕੀਤੇ। ਜਿਸ ਜਲੋਅ ਜਾਨ ਲਾਹੌਰ ਤੋਂ ਬਰਾਤ ਰਵਾਨਾ ਹੋਈ ਸੀ, ਉਸੇ ਜਲੋਅ ਨਾਲ ਵਿਦਾ ਹੋਈ। ਜੈਮਲ ਸਿੱਖ ਨੇ ਪਿੰਡ ਤੋਂ ਬਾਹਰ ਤੱਕ, ਬਰਾਤ ਨੂੰ ਵਿਦਾ ਕਰਨ ਲਈ ਅਗਵਾਈ ਕੀਤੀ। ਮ੍ਰਿਤਸਰ ਪਹੁੰਚ ਕੇ ਬਰਾਤ ਨੇ ਕੁਝ ਸਮਾਂ ਆਰਾਮ ਕਰਨਾ ਸੀ। ਏਥੇ ਖਾਣ ਪੀਣ ਅਤੇ ਨੋਰੰਜਨ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਇਥੋਂ ਲਾਹੌਰ ਨੂੰ ਰਵਾਨਾ ਹੋਣ ਤੋਂ ਧਲਾ, ਰਣਜੀਤ ਸਿੰਘ ਨੇ ਸ਼ਾਹੀ ਮਹਿਮਾਨਾਂ ਨੂੰ ਲਾਹੌਰ ਤੱਕ ਸਾਥ ਚੱਲਣ ਲਈ
- ਕੁਝ ਅਮੀਰ-ਵਜ਼ੀਰ, ਸਰਦਾਰ ਤਾਂ ਫਤੇਹਗੜ੍ਹ ਤੋਂ ਹੀ ਆਪਣੇ ਆਪਣੇ ਇਲਾਕਿਆਂ ਵੱਲ ਚਲੇ ਗਏ ਸਨ। ਕਾਬਲ, ਮੁਲਤਾਨ ਜਾਣ ਵਾਲੇ, ਲੰਮੇ ਸਫ਼ਰ ਦਾ ਖ਼ਿਆਲ ਕਰਦੇ, ਅੰਮ੍ਰਿਤਸਰ ਤੋਂ ਵਿਦਾ ਲੈ ਗਏ। ਕਰਨਲ ਆਕਟਰਲੋਨੀ, ਰਣਜੀਤ ਸਿੰਘ ਦੇ ਮਾਮਾ ਭਾਗ ਸਿੰਘ, ਕਾਂਗੜੇ ਦੇ ਰਾਜਾ ਸੰਸਾਰ ਚੰਦ ਅਤੇ ਕੋਬਲ ਦੇ ਰਾਜਾ ਭਾਈ ਲਾਲ ਸਿੰਘ ਨੇ ਰਣਜੀਤ ਸਿੰਘ ਦਾ ਸੱਦਾ ਪ੍ਰਵਾਨ ਕਰ ਲਿਆ।
ਆਕਟਰਲੋਨੀ ਨੇ ਆਪਣੇ ਸਹਾਇਕ ਦੇ ਕੰਨ ਵਿਚ ਸਰਗੋਸ਼ੀ ਕੀਤੀ 'ਇਸ ਬਹਾਨੇ, ਰਣਜੀਤ ਸਿੰਘ ਦੀ ਹਕੂਮਤ ਦੇ ਅੰਦਰੂਨੀ ਰਾਜ ਪ੍ਰਬੰਧ ਨੂੰ ਵੇਖਣ ਦਾ ਅਵਸਰ ਮਿਲੇਗਾ। ਸ਼ਾਹੀ ਮਹਿਮਾਨ ਨਿਵਾਜ਼ੀ, ਇਕ ਦੋ ਦਿਨ ਹੋਰ, ਬਰਤਾਨੀਆਂ ਸਰਕਾਰ ਲਈ ਛਾਇਦੇਮੰਦ ਰਹੇਗੀ।'
ਦੀਵਾਨ ਮੋਹਕਮ ਚੰਦ ਇਸ ਸੱਦੇ ਦੇ ਹੱਕ ਵਿਚ ਨਹੀਂ ਸੀ। ਉਸ ਨੇ ਰਣਜੀਤ ਸਿੰਘ ਦੇ ਸੱਜੇ ਪਾਸੇ ਜ਼ਰਾ ਕੁ ਝੁਕਦਿਆਂ ਕਿਹਾ, 'ਖਿਮਾ ਕਰਨਾ ਮਹਾਰਾਜ, ਇਹਨਾਂ ਫਿਰੰਗੀਆਂ ਨੂੰ ਆਪਣਾ ਕਿਲ੍ਹਾ ਵਿਖਾਉਣਾ, ਮੈਂ ਸਮਝਦਾ ਹਾਂ, ਸੁਰੱਖਿਆ ਪੱਖੋਂ ਜਾਇਜ਼ ਨਹੀਂ ਹੈ।
-ਅਸੀਂ ਦੋਵੇਂ ਸਰਕਾਰਾਂ ਇਕ ਦੂਸਰੇ ਦੀਆਂ ਮਿੱਤਰ ਹਾਂ। ਮਿੱਤਰਤਾ ਤਾਂ ਹੀ ਪੱਕੀ ਹੁੰਦੀ ਹੈ, ਅਗਰ ਦੋਹਾਂ ਧਿਰਾਂ ਵਿਚ ਵਿਸ਼ਵਾਸ ਹੈ। ਇਸ ਲਈ ਕੁਝ ਵੀ ਗੈਰ-ਮੁਨਾਸਿਬ ਨਹੀਂ ਹੈ। ਰਣਜੀਤ ਸਿੰਘ ਨੇ ਦ੍ਰਿੜਤਾ ਨਾਲ ਕਿਹਾ।
ਦੀਵਾਨ ਮੋਹਕਮ ਚੰਦ ਦੀ ਨਰਾਜਗੀ ਅੱਖੋਂ-ਪਰੋਖੇ ਕਰਕੇ ਰਣਜੀਤ ਸਿੰਘ ਨੇ ਆਕਟਰਲੋਨੀ ਨੂੰ ਕਿਲ੍ਹੇ ਅੰਦਰ ਰਿਆਸਤ ਦੇ ਖਜ਼ਾਨੇ ਵਾਲੀ ਉਹ ਥਾਂ ਵੀ ਵਿਖਾਈ, ਜਿਥੇ ਬੇ-ਹੱਦ ਭਰੋਸੇਮੰਦ ਅਧਿਕਾਰੀਆਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਜਾਂਦੀ ਸੀ। ਕਿਲ੍ਹੇ ਦੀ ਪੂਰੀ ਪ੍ਰੀਕਰਮਾ ਕਰਕੇ ਅਤੇ ਅੰਮ੍ਰਿਤਸਰ ਦੇ ਬਜਾਰਾਂ ਵਿਚੋਂ ਦੀ ਲੰਘ ਕੇ ਸ਼ਾਹੀ ਮਹਿਮਾਨ ਲਾਹੌਰ ਵੱਲ ਰਵਾਨਾ ਹੋ ਗਏ।
ਹੁਣ ਤਾਂ ਦੀਵਾਨ ਮੋਹਕਮ ਚੰਦ ਸੜ-ਬਲ ਹੀ ਗਿਆ। ਉਹ ਨਹੀਂ ਸੀ ਚਾਹੁੰਦਾ, ਆਕਟਰਲੋਨੀ ਨੂੰ ਲਾਹੌਰ ਦਾ ਕਿਲ੍ਹਾ ਵਿਖਾਇਆ ਜਾਵੇ। ਪਰ ਉਹ ਮਹਾਰਾਜਾ ਅੱਗੇ ਬੇਬਸ ਸੀ। ਸ਼ਾਹੀ ਕਾਫ਼ਲਾ ਜਦ ਕਿਲ੍ਹੇ ਦੇ ਨੇੜੇ ਪੁੱਜਾ ਤਾਂ ਮੋਹਕਮ ਚੰਦ ਨੇ ਤੇਜ਼ੀ ਨਾਲ ਅੱਗੇ ਜਾ ਕੇ ਕਿਲ੍ਹੇ ਦਾ ਦਰਵਾਜ਼ਾ ਬੰਦ ਕਰਵਾ ਦਿੱਤਾ। ਆਪ ਨੰਗੀ ਤਲਵਾਰ ਲੈ ਕੇ ਬਾਹਰ ਖੜ੍ਹ ਗਿਆ।
ਇਹ, ਪੰਜਾਬ ਦੀ ਸਭ ਤੋਂ ਵੱਡੀ ਹਸਤੀ ਦੇ ਸਾਹਮਣੇ ਬਹੁਤ ਵੱਡੀ ਗੁਸਤਾਖੀ ਸੀ। ਰਣਜੀਤ ਸਿੰਘ ਹੈਰਾਨ ਰਹਿ ਗਿਆ। ਅੰਗਰੇਜ਼ ਅਧਿਕਾਰੀ ਸਾਹਮਣੇ ਇਹ ਨਾ- ਮੁਆਫ਼ੀ ਯੋਗ ਹਰਕਤ ਸੀ। ਪਰ ਸਮੇਂ ਦੀ ਨਜਾਕਤ ਵੇਖਦਿਆਂ, ਰਣਜੀਤ ਸਿੰਘ ਨੇ ਮੋਹਕਮ ਚੰਦ ਨੂੰ ਦਰਵਾਜ਼ਾ ਖੁੱਲ੍ਹਵਾਣ ਲਈ ਹੁਕਮ ਦਿੱਤਾ।
ਦੀਵਾਨ ਮੋਹਕਮ ਚੰਦ ਨੇ ਮਿਆਨ ਵਿਚੋਂ ਕੱਢੀ ਤਲਵਾਰ ਦੋਹਾਂ ਹੱਥ ਉੱਪਰ ਰੱਖ ਕੇ, ਗੋਡਿਆਂ ਭਾਰ ਹੋ ਕੇ, ਰਣਜੀਤ ਸਿੰਘ ਨੂੰ ਦੁੱਖੀ ਮਨ ਨਾਲ ਕਿਹਾ :
-ਮਹਾਰਾਜ, ਇਹਨਾਂ ਵਿਰੰਗੀਆਂ 'ਤੇ ਵਿਸ਼ਵਾਸ ਕਰਨਾ ਉਚਿਤ ਨਹੀਂ ਹੈ। ਮੇਰੇ
ਜੀਂਦੇ ਜੀ, ਇਹ ਫਿਰੇਗੀ ਕਿਲ੍ਹੇ ਅੰਦਰ ਪੈਰ ਨਹੀਂ ਰੱਖ ਸਕਦੇ। ਜੇ ਤੁਸੀਂ ਇਹਨਾਂ ਗੋਰਿਆਂ ਨੂੰ ਕਿਲ੍ਹੇ ਅੰਦਰ ਲੈ ਜਾਣਾ ਚਾਹੁੰਦੇ ਹੋ, ਤਾਂ ਪਹਿਲਾਂ ਮੇਰਾ ਸਿਰ ਤਲਵਾਰ ਨਾਲ ਕੱਟ ਦਿਓ, ਫਿਰ ਇਹਨਾਂ ਨੂੰ ਅੰਦਰ ਲੈ ਜਾਣਾ।'
ਸਥਿਤੀ ਬੜੀ ਨਾਜ਼ੁਕ ਸੀ। ਆਕਟਰਲੋਨੀ ਅਤੇ ਉਸ ਦਾ ਸਹਾਇਕ ਹੈਰਾਨ ਸਨ। ਇਹ ਸਭ ਕੀ ਹੋ ਰਿਹਾ ਹੈ ? ਜਰਨੈਲ ਇਸ ਤਰ੍ਹਾਂ ਘੁਟਨੇ ਟੇਕ ਕੇ ਕਿਉਂ ਬੈਠਾ ਹੈ ? ਕਿਲ੍ਹੇ ਦੇ ਦਰਵਾਜ਼ੇ ਕਿਉਂ ਬੰਦ ਹਨ ?
ਰਣਜੀਤ ਸਿੰਘ ਅੱਗੇ ਵਧਿਆ। ਉਸ ਨੇ ਮੋਚਕਮ ਚੰਦ ਦੇ ਹੱਥਾਂ ਉੱਪਰ ਤਲਵਾਰ ਚੁੱਕ ਲਈ। ਉਸ ਨੇ ਉੱਠਣ ਲਈ ਕਿਹਾ। ਫਿਰ ਖ਼ੁਦ ਹੀ ਤਲਵਾਰ ਉਸ ਦੀ ਮਿਆਨ ਵਿਚ ਪਾ ਕੇ, ਉਸ ਦੇ ਮੋਢੇ ਉੱਪਰ ਹੱਥ ਰੱਖਦਿਆਂ ਕਿਹਾ, 'ਦੀਵਾਨ, ਤੇਰੇ ਜਿਹੀ ਭਾਵਨਾ ਮੇਰੇ ਅੰਦਰ ਵੀ ਹੈ। ਇਹ ਸਭ ਮੈਂ ਕਿਉਂ ਕਰ ਰਿਹਾ ਹਾਂ, ਤੈਨੂੰ ਬਾਅਦ ਵਿਚ ਦੱਸਾਂਗਾ। ਅਸੀਂ ਇਹਨਾਂ ਨਾਲ ਮਿੱਤਰਤਾ ਦੀ ਸੰਧੀ ਕੀਤੀ ਹੈ । ਹੁਣ ਤੂੰ ਕਿਲ੍ਹੇ ਅੰਦਰ ਸਾਡੀ ਅਗਵਾਈ ਕਰੇਗਾ।'
ਇਹ ਹੁਕਮ ਸੀ। ਦੀਵਾਨ ਮੋਹਕਮ ਚੰਦ ਇਕ ਪਾਸੇ ਹੱਟ ਗਿਆ। ਕਿਲ੍ਹੇ ਦਾ ਦਰਵਾਜ਼ਾ ਖੁੱਲ੍ਹ ਗਿਆ। ਜਦ ਰਣਜੀਤ ਸਿੰਘ, ਆਕਟਰਲੋਨੀ ਦਾ ਹੱਥ ਫੜ ਕੇ, ਕਿਲ੍ਹੇ ਦਾ ਗੇੜਾ ਲਗਵਾ ਰਿਹਾ ਸੀ, ਉਸ ਸਮੇਂ, ਦੁੱਖ ਅਤੇ ਗੁੱਸੇ ਨੂੰ ਜ਼ਬਤ ਕਰਦਿਆਂ, ਮੋਹਕਮ ਚੰਦ ਦੀਆਂ ਅੱਖਾਂ ਵਿਚ ਅੱਥਰੂ ਸਨ। ਅੰਗਰੇਜ਼ੀ ਮਹਿਮਾਨ ਨੂੰ ਸਭ ਕੁਝ ਦਿਖਾਇਆ ਗਿਆ, ਕਿੱਥੇ ਤੋਪਾਂ ਬੀੜੀਆਂ ਜਾਂਦੀਆਂ ਨੇ, ਕਿਥੇ ਗੁਪਤ ਰਸਤੇ ਹਨ, ਕਿਥੇ ਤਹਿਖ਼ਾਨੇ ਹਨ।
ਸ਼ਰਾਬ ਅਤੇ ਨਾਚ-ਗਾਣੇ ਨਾਲ ਦੇਰ ਤੱਕ ਮਹਿਮਾਨਾਂ ਦੀ ਖ਼ਾਤਰਦਾਰੀ ਹੁੰਦੀ ਰਹੀ। ਆਕਟਰਲੋਨੀ ਨੂੰ ਖੁਸ਼ ਮਿਜ਼ਾਜ ਵੇਖ ਕੇ ਰਣਜੀਤ ਸਿੰਘ ਨੇ ਪੁੱਛਿਆ:
-ਤੇਰੀ ਬਰਤਾਨੀਆ ਹਕੂਮਤ ਆਉਣ ਵਾਲੇ ਸਮੇਂ 'ਚ ਕਿਹੜੇ ਕਿਹੜੇ ਇਲਾਕਿਆਂ ਉੱਪਰ ਕਬਜ਼ਾ ਕਰਨ ਦੀ ਇੱਛਾ ਰੱਖਦੀ ਹੈ ?'
ਅਚਾਨਕ ਅਜੇਹੇ ਸਵਾਲ ਉੱਪਰ ਆਕਟਰਲੇਨੀ ਹੇਰਾਨ ਹੋਇਆ। ਬੋਲਿਆ:
-ਅਜੇ ਕੋਈ ਪਲੇਨ ਨਹੀਂ ਹੈ ਹਿਜ਼ ਹਾਈਨੇਸ।'
-ਕਦ ਪਲੰਨ ਬਣੇਗੀ ?' ਰਣਜੀਤ ਸਿੰਘ ਨੇ ਫਿਰ ਪੁੱਛਿਆ।
-ਓ...।' ਆਕਟਰਲੋਨੀ ਗੰਭੀਰ ਹੋ ਗਿਆ-ਇਹ ਦੱਸਣਾ ਮੇਰੇ ਅਧਿਕਾਰ ਵਿਚ ਨਹੀਂ ਹੈ।
-ਕੀ ਕੀ ਦੱਸਣਾ ਤੇਰੇ ਅਧਿਕਾਰ ਵਿਚ ਹੈ ?' ਰਣਜੀਤ ਸਿੰਘ ਉਸ ਦੀਆਂ ਅੱਖਾਂ ਵਿਚ ਝਾਕਿਆ।
ਆਕਟਰਲੋਨੀ ਸੋਚਾਂ ਵਿਚ ਪੈ ਗਿਆ। ਅਜੀਬ ਸੁਆਲ ਸੀ। ਉਹ ਕੀ ਜਵਾਬ ਦੇਵੇ। ਉਹ ਸਿਰਫ਼ ਮੁਸਕਰਾਇਆ।
-ਲਾਹੌਰ ਦਰਬਾਰ ਦੀ ਇੱਛਾ ਹੈ, ਅਸੀਂ ਜਲਦੀ ਹੀ ਕਸ਼ਮੀਰ ਅਫਗਾਨੀਆਂ ਤੋਂ ਖੋਹ ਕੇ ਆਪਣੇ ਕਬਜ਼ੇ ਹੇਠ ਕਰ ਲੈਣਾ ਹੈ। ਮੁੱਛਾਂ ਉੱਪਰ ਹੱਥ ਫੇਰਦਿਆਂ ਰਣਜੀਤ ਸਿੰਘ ਨੇ ਕਿਹਾ। --ਖਾਲਸਾ ਸੈਨਾ ਤੋਂ ਮੁਲਤਾਨ ਉੱਪਰ ਕਬਜ਼ਾ ਕਿਉਂ ਨੀ ਹੋ ਸਕਿਆ ?? ਆਕਟਰਲੋਨੀ ਨੂੰ ਗੱਲ ਕਰਨ ਦਾ ਸੂਤਰ ਮਿਲ ਗਿਆ।
-ਖਾਲਸਾ ਸੈਨਾ ਦੀ ਤਿਆਰੀ ਪੂਰੀ ਨਹੀਂ ਸੀ। ਮੌਸਮ ਸਾਡੇ ਪੱਖ ਵਿਚ ਨਹੀਂ ਸੀ। ਹਨੇਰੀਆਂ, ਤੂਫਾਨਾਂ ਨੇ ਸਾਡੀ ਪੇਸ਼ ਨਾ ਚੱਲਣ ਦਿੱਤੀ। ਕਿਲ੍ਹੇ ਦੀਆਂ ਕੰਧਾਂ ਵੀ ਸਾਡੀ ਆਸ ਤੋਂ ਵੱਧ ਮਜ਼ਬੂਤ ਸਨ। ਰਣਜੀਤ ਸਿੰਘ ਨੇ ਸਾਫ਼-ਗੋਈ ਨਾਲ ਦੱਸਿਆ। ਪਰ ਮੈਂ ਸੋਚਦਾਂ, ਅਗਰ ਬਰਤਾਨੀਆਂ ਸਰਕਾਰ ਔਰ ਖਾਲਸਾ ਸਰਕਾਰ ਮਿਲ ਕੇ ਹਮਲਾ ਕਰਨ ਤਾਂ ਅਸੀਂ ਈਰਾਨ ਤੱਕ ਫਤੇਹ ਦੇ ਝੰਡੇ ਲਹਿਰਾ ਸਕਦੇ ਹਾਂ।'
-ਹਾਂ, ਜੋ ਅਜੇਹਾ ਸੰਭਵ ਹੋ ਸਕੇ। ਆਕਟਰਲੋਨੀ ਨੇ ਬੇਦਿਲੀ ਜਿਹੀ ਨਾਲ ਕਿਹਾ।
-ਫਿਰ ਤੋਰੀ ਸਰਕਾਰ ਨੂੰ ਫਰਾਂਸੀਸੀਆਂ ਦੇ ਹਮਲੇ ਦਾ ਡਰ ਵੀ ਨਹੀਂ ਰਹੇਗਾ।'
ਕਹਿੰਦਿਆਂ ਰਣਜੀਤ ਸਿੰਘ ਦੀ ਅੱਖ ਆਕਟਰਲੋਨੀ ਦੇ ਚਿਹਰੇ ਉੱਪਰ ਜੰਮ ਗਈ।
-ਹਿਜ਼ ਹਾਈਨੈਂਸ ਦੀ ਤਜਵੀਜ਼ ਸਹੀ ਹੈ। ਮੈਂ ਗਵਰਨਰ ਜਨਰਲ ਨੂੰ ਲਿਖਾਂਗਾ।
ਅਗਲੇ ਦਿਨ ਤੋਹਫਿਆਂ ਨਾਲ ਲੱਦ ਕੇ ਵਿਦੇਸ਼ੀ ਪ੍ਰਾਹੁਣੇ ਵਿਦਾ ਕਰ ਦਿੱਤੇ ਗਏ।
ਕੁਝ ਹੀ ਦਿਨਾਂ ਵਿਚ ਰਣਜੀਤ ਸਿੰਘ ਨੂੰ ਬਰਤਾਨੀਆਂ ਸਰਕਾਰ ਵੱਲ ਇਕ ਜਾਣਕਾਰੀ ਮਿਲੀ। ਗਵਰਨਰ ਜਨਰਲ ਦੀ ਮੁਲਤਾਨ ਅਤੇ ਕਸ਼ਮੀਰ ਦੀਆਂ ਮੁਹਿੰਮਾਂ ਵਿਚ ਖ਼ਾਲਸਾ ਸਰਕਾਰ ਨਾਲ ਸ਼ਾਮਲ ਹੋਣ ਦੀ ਕੋਈ ਦਿਲਚਸਪੀ ਨਹੀਂ ਹੈ। ਅਗਰ ਰਣਜੀਤ ਸਿੰਘ ਆਪਣੀ ਸੈਨਾ ਦੇ ਭਰੋਸੇ 'ਤੇ ਅਜੇਹਾ ਕਰਦਾ ਹੈ ਤਾਂ ਬਰਤਾਨੀਆਂ ਹਕੂਮਤ ਕੋਈ ਦਖ਼ਲ ਅੰਦਾਜ਼ੀ ਨਹੀਂ ਕਰੇਗੀ।'
ਰਣਜੀਤ ਸਿੰਘ ਖੁਸ਼ ਹੋ ਗਿਆ। ਉਸ ਨੇ ਫ਼ਕੀਰ ਅਜ਼ੀਜ਼ਉਦਦੀਨ ਨੂੰ ਕਿਹਾ : —ਏਹੀ ਤਾਂ ਲਾਹੌਰ ਦਰਬਾਰ ਚਾਹੁੰਦਾ ਸੀ। ਗੋਰਿਆਂ ਦੀ ਨੀਯਤ ਸਾਫ਼ ਹੋ ਜਾਵੇ। ਹੁਣ ਅਸੀਂ ਮੁਲਤਾਨ ਅਤੇ ਕਸ਼ਮੀਰ ਦੀਆਂ ਮੁਹਿੰਮਾਂ ਸ਼ੁਰੂ ਕਰਾਂਗੇ।'
-ਸਰਕਾਰ, ਫਤੇਹ ਖ਼ਾਨ ਦਾ ਦੂਤ ਕੁਝ ਦਿਨਾਂ ਤੋਂ ਹਜੂਰ ਨਾਲ ਮੁਲਾਕਾਤ ਲਈ ਬੈਠਾ ਹੈ। ਮੈਂ ਉਸ ਨੂੰ ਭਰੋਸਾ ਦਿੱਤਾ ਸੀ, ਕੁੰਵਰ ਜੀ ਦੇ ਵਿਆਹ ਤੋਂ ਬਾਅਦ ਮੁਲਾਕਾਤ ਹੋ ਸਕਦੀ ਹੈ। ਉਸ ਨੂੰ ਕੀ ਆਖਿਆ ਜਾਵੇ " ਫ਼ਕੀਰ ਨੇ ਪੁੱਛਿਆ।
--ਹਾਂ। ਰਣਜੀਤ ਸਿੰਘ ਨੇ ਖੜਕ ਸਿੰਘ ਦੇ ਵਿਆਹ ਦੀਆਂ ਸ਼ਹਿਨਬਾਈਆਂ ਦੀ ਗੂੰਜ ਆਪਣੇ ਸਿਰ ਵਿਚੋਂ ਕੱਢਦਿਆਂ ਕਿਹਾ, 'ਕੱਲ੍ਹ ਉਸ ਨੂੰ ਦਰਬਾਰ ਵਿਚ ਮਿਲਣ ਲਈ ਆਖਣਾ। ਸ਼ਾਇਦ ਵਫ਼ਾ ਬੇਗਮ ਨੇ ਵੀ ਕੋਈ ਸੁਨੇਹਾ ਭੇਜਿਆ ਏ। ਇਹਨਾਂ ਅਫ਼ਗਾਨੀ ਪਰਿਵਾਰਾਂ ਦੀ ਆਪਣੀ ਸਮੱਸਿਆ ਏ।' ਆਖ ਕੇ ਰਣਜੀਤ ਸਿੰਘ ਆਪਣੀ ਰਹਾਇਸ਼ ਗਾਹ ਵੱਲ ਜਾਣ ਲਈ ਉੱਠ ਖੜ੍ਹਾ ਹੋਇਆ।