ਮੁਲਤਾਨ ਤੋਂ ਵਾਪਸ ਮੁੜੀ ਫੌਜ ਦੇ ਘੋੜਿਆਂ ਦੀਆਂ ਪੌੜਾਂ ਦੇ ਖੜਾਕ ਨੇ, ਅੱਧੀ ਰਾਤ ਵੇਲੇ ਸੁੱਤੇ ਪਏ ਲਾਹੌਰ ਨੂੰ ਜਗਾ ਦਿੱਤਾ।
ਇਹ ਸਮਾਂ 1811 ਈਸਵੀ ਦਾ ਸੀ। ਲਾਹੌਰ ਪੁੱਜਦਿਆਂ ਹੀ, ਉਸ ਨੇ ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ, 'ਜਿਸ ਇਲਾਕੇ ਵਿਚ ਬਗਾਵਤ ਦੀ ਜਰਾ ਵੀ ਭਿਣਕ ਪੈਂਦੀ ਹੈ, ਜਾਂ ਕੋਈ ਲਗਾਨ ਦੇਣ ਤੋਂ ਇਨਕਾਰੀ ਹੁੰਦਾ ਹੈ, ਫੋਰਨ ਉਸ ਦੀ ਜਾਗੀਰ ਆਪਣੇ ਕਬਜ਼ੇ ਹੇਠ ਕਰ ਲਓ।...
ਹੁਕਮ ਮਿਲਦਿਆਂ ਹੀ, ਰਣਜੀਤ ਸਿੰਘ ਦੀ ਖਾਲਸਾ ਭੇਜ ਦੀਆਂ ਟੁਕੜੀਆਂ.. ਅਜਿਹੇ ਇਲਾਕਿਆਂ ਵਿਚ ਆਹਣ ਵਾਂਗ ਫੈਲ ਗਈਆਂ।
ਸ਼ਾਮ ਦੇ ਵਕਤ, ਕਿਲ੍ਹੇ ਦੀ ਫਸੀਲ ਲਾਗੇ ਖੜ੍ਹਾ ਰਣਜੀਤ ਸਿੰਘ, ਹੇਠਾਂ ਵਗਦੀ ਰਾਵੀ ਵੱਲ ਅਤੇ ਲਗਾਤਾਰ ਬਾਹਰ ਵੱਲ ਫੈਲਦੇ ਜਾ ਰਹੇ ਲਾਹੌਰ ਸ਼ਹਿਰ ਵੱਲ ਬੜੀ ਨੀਝ ਨਾਲ ਤੱਕਦਾ ਸੋਚ ਰਿਹਾ ਸੀ, ਜਿਵੇਂ ਰਾਵੀ ਦਾ ਹੜ੍ਹ ਆਇਆ ਪਾਣੀ, ਹਰ ਕੱਖ-ਕਾਨ ਆਪਣੇ ਵਹਾ ਨਾਲ ਰੋੜ ਕੇ ਲੈ ਜਾ ਰਿਹਾ ਹੈ ਔਰ ਜਿਵੇਂ ਲਾਹੌਰ ਸ਼ਹਿਰ ਫੈਲ ਰਿਹਾ ਹੈ,.. ਏਵੇਂ ਲਾਹੌਰ ਦਰਬਾਰ ਦੀ ਸੈਨਿਕ-ਸ਼ਕਤੀ ਹਰ ਛੋਟੇ-ਮੋਟੇ ਰਾਜ ਨੂੰ ਆਪਣੇ ਵਿਚ ਜ਼ਜ਼ਬ ਕਰਦੀ ਜਾ ਰਹੀ ਹੈ। ਇਹ ਅਤਿ ਦੀ ਗਰਮੀ ਦਾ ਮੌਸਮ ਸੀ। ਹੁਮਸ ਤੇ ਹੁੱਸੜ। ਉਸ ਦੇ ਮਨ ਵਿਚ ਆਇਆ ਕੁਝ ਸਮਾਂ ਆਰਾਮ ਕਰਨਾ ਚਾਹੀਦਾ ਹੈ। ਮੁਲਤਾਨ ਦੀ ਮੁਹਿੰਮ ਦਾ ਥਕੇਵਾਂ ਅਜੇ ਲੱਥਾ ਨਹੀਂ ਸੀ। ਉਸ ਨੇ ਹੁਕਮ ਦਿੱਤਾ- 'ਸ਼ਾਲਾਬਾਗ ਦੀ ਸਫ਼ਾਈ ਕਰਕੇ ਸਿੰਗਾਰਿਆ ਜਾਵੇ।'
ਜਿਵੇਂ ਹੀ ਬਾਗ਼ ਦੀ ਮੁਕੰਮਲ ਸਫ਼ਾਈ ਹੋਣ ਦਾ ਸੰਦੇਸ਼ ਮਿਲਿਆ, ਰਣਜੀਤ ਸਿੰਘ, ਕਿਲ੍ਹੇ ਦੀ ਪੂਰੀ ਜ਼ਿੰਮੇਵਾਰੀ ਫ਼ਕੀਰ ਅਜ਼ੀਜ਼ਉਦਦੀਨ ਦੇ ਸਪੁਰਦ ਕਰਕੇ ਆਪਣੀ ਸਭ ਤੋਂ ਚਹੇਤੀ ਰਾਣੀ ਮੇਰਾ ਸਰਕਾਰ, ਕੁਝ ਹੁਸੀਨ ਦਾਸੀਆਂ ਅਤੇ ਨੱਚਣ ਵਾਲੀਆਂ ਲੜਕੀਆਂ ਦੀ ਟੋਲੀ ਲੈ ਕੇ, ਸਾਲਾਬਾਗ ਵਿਚ ਆਰਾਮ ਕਰਨ ਲਈ ਚਲਿਆ ਗਿਆ। ਬਾਗ਼ ਨੂੰ ਵੇਖਦਿਆਂ ਹੀ ਰਣਜੀਤ ਸਿੰਘ ਖਿੜ ਉੱਠਿਆ। ਸੁੱਕੇ ਪੱਤੇ ਹੂੰਝ ਦਿੱਤੇ ਗਏ ਸਨ। ਕਿਆਰੀਆਂ ਵਿਚ ਪਾਣੀ ਛੱਡਿਆ ਗਿਆ ਸੀ। ਮਾਲੀਆਂ ਨੇ ਗੁਡਾਈ ਕਰਕੇ ਨਦੀਨ ਕੱਢ ਦਿੱਤੇ ਸਨ। ਬਿਨਾਂ ਦੇਖਭਾਲ ਤੋਂ ਮੁਰਝਾਏ ਫੁੱਲ ਹਟਾ ਦਿੱਤੇ ਗਏ ਸਨ। ਬੰਦ ਹੋਏ ਫੁਹਾਰੇ ਚਾਲੂ ਹੋ ਗਏ ਸਨ। ਮਹਾਰਾਜੇ ਦੇ ਸਵਾਗਤ ਲਈ, ਪੂਰਾ ਬਾਗ ਹੀ ਟਹਿਕ ਪਿਆ ਸੀ। ਧਰਤੀ ਦੀ ਸੋਂਧੀ ਸੋਧੀ ਮਹਿਕ ਅਤੇ ਫੁੱਲਾਂ ਦੀ ਖੁਸ਼ਬੂ ਨੇ ਵਾਤਾਵਰਣ ਕੋਸਾ ਕੇਸਾ ਵਿਸਮਾਦੀ ਜਿਹਾ ਬਣਾ ਦਿੱਤਾ ਸੀ।
-ਮਾਸ਼ਾ-ਅੱਲਾਹ... ।' ਚਹਿਕ ਉੱਠੀ ਮੇਰਾਂ ਦੇ ਮੂੰਹੋਂ ਸੁਭਾਵਕ ਨਿਕਲ ਗਿਆ। ਲੰਮੇ ਅਰਸੇ ਬਾਅਦ, ਉਹ ਪੰਜਾਬ ਦੀ ਸਭ ਤੋਂ ਵੱਡੀ ਹਸਤੀ ਦੇ ਏਨਾ ਕਰੀਬ ਹੋਏਗੀ, ਸੋਚ ਕੇ ਉਹ ਪੂਰੀ ਰੁਮਾਂਚਿਤ ਅਤੇ ਮੱਛਰੀ ਹੋਈ ਸੀ। ਮਹਾਰਾਜੇ ਅਤੇ ਮੋਰਾਂ ਦੀ ਛੇੜਛਾੜ ਤੇ ਦਾਸੀਆਂ ਵੀ ਬਾਰਾਂਦਰੀ ਦੇ ਥੰਮ੍ਹਾਂ ਓਹਲੇ ਹੋ ਕੇ ਇਕ ਦੂਸਰੀ ਨਾਲ ਚੁਟਕੀਆਂ ਲੈਂਦੀਆਂ ਮਸਤੀਆਂ ਹੋਈਆਂ ਸਨ। ਇਹਨਾਂ ਨੂੰ ਵੀ ਲੰਮੇ ਸਮੇਂ ਤੋਂ ਅਜੇਹੇ ਪਲ ਨਸੀਬ ਹੋਏ ਸਨ।
ਅਜਿਹੇ ਪਲਾਂ ਦੀ ਇਕ ਹੁਸੀਨ ਸੰਧਿਆ ਵੇਲੇ, ਫ਼ਕੀਰ ਅਜ਼ੀਜ਼ਉਦਦੀਨ ਨੇ ਮੁਲਾਕਾਤ ਦੀ ਆਗਿਆ ਲੈਣ ਲਈ ਇਕ ਦਾਸੀ ਨੂੰ ਭੇਜਿਆ। ਰਣਜੀਤ ਸਿੰਘ, ਫ਼ਕੀਰ ਦੇ ਆਉਣ ਬਾਰੇ ਸੁਣਦਿਆਂ ਹੀ, ਸੁਪਨ-ਨਗਰੀ ਵਿਚੋਂ ਨਿਕਲ ਕੇ ਹਕੀਕਤ ਦੀ ਧਰਤੀ ਉੱਪਰ ਆ ਗਿਆ। ਉਹ ਖੁਦ ਹੀ ਮਹਿਮਾਨ ਖ਼ਾਨੇ ਵੱਲ ਤੁਰ ਪਿਆ।
ਮਹਾਰਾਜੇ ਨੂੰ ਵੇਖਦਿਆਂ ਹੀ, ਫ਼ਕੀਰ ਨੇ ਅੱਧਾ ਝੁਕਦਿਆਂ ਤਿੰਨ ਵਾਰ ਕੋਰਨਿਸ਼ ਕੀਤਾ। ਫਿਰ ਕਿਹਾ-‘ਗੁਸਤਾਖੀ ਮੁਆਫ਼ ਹਜੂਰ, ਆਪ ਦੇ ਆਰਾਮ ਵਿਚ ਵਿਘਨ ਪਾਵਨ ਦਾ ਇਰਾਦਾ ਕਤੱਈ ਨਹੀਂ ਸੀ। ਪਰ ਮੌਜੂਦਾ ਬਦਲਦੇ ਹਾਲਾਤਾਂ ਦੇ ਮੱਦੋ- ਨਜ਼ਰ, ਹਜੂਰ ਨੂੰ ਵਾਕਫ਼ ਕਰਵਾਣਾ ਮੇਰਾ ਫਰਜ਼ ਏ।
-ਕਹੋ, ਫ਼ਕੀਰ ਸਾਹਬ, ਦਰਬਾਰ ਦੀ ਮਰਿਯਾਦਾ ਦਰਬਾਰ ਤੱਕ ਹੀ ਰਹੇ, ਕਾਫ਼ੀ ਹੈ। ਰਣਜੀਤ ਸਿੰਘ ਬਦਲਦੇ ਹਾਲਾਤਾਂ ਬਾਰੇ ਜਾਨਣ ਲਈ ਕਾਹਲਾ ਸੀ।
-ਖ਼ਬਰ ਹੈ ਹਜੂਰ, ਰਾਵਲਪਿੰਡੀ ਵਿਖੇ ਮਹਾਰਾਜ ਦੇ ਰਹਿਮੋ-ਕਰਮ 'ਤੇ ਪਨਾਹ ਲੈ ਰਿਹਾ ਸ਼ਾਹ ਜ਼ਮਾਨ ਕਾਬਲ ਦੇ ਤਖ਼ਤ ਉੱਪਰ ਫਿਰ ਤੋਂ ਕਾਬਜ਼ ਹੋਣ ਲਈ, ਅੰਗਰੇਜ਼ੀ ਸਰਕਾਰ ਕੋਲ ਆਪਣੇ ਦੂਤ ਭੇਜ ਰਿਹਾ ਹੈ। ਇਹ ਅਫ਼ਗਾਨੀ ਲਾਹੌਰ ਦਰਬਾਰ ਲਈ ਮੁਸੀਬਤਾਂ ਖੜ੍ਹੀਆਂ ਕਰ ਸਕਦਾ ਹੈ। ਇਸ ਦਾ ਇਲਾਜ ਫੋਰਨ ਕਰਨ ਦੀ ਲੋੜ ਹੈ।
-ਫ਼ਕੀਰ ਸਾਹਬ...' ਆਖ ਕੇ ਰਣਜੀਤ ਸਿੰਘ ਨੇ ਕੁਝ ਪਲ ਸੋਚਿਆ। ਫਿਰ ਜਿਵੇਂ ਹੁਕਮ ਸੁਣਾਇਆ-'ਫੋਰਨ ਇਕ ਸੈਨਿਕ ਟੁਕੜੀ ਰਾਵਲਪਿੰਡੀ ਰਵਾਨਾ ਕਰੋ। ਲੋੜ ਪਈ ਤਾਂ ਰਸਤੇ ਵਿਚੋਂ, ਹੋਰ ਮਦਦ ਲੈ ਲਈ ਜਾਵੇ। ਸ਼ਾਹ ਜਮਾਨ ਨੂੰ ਕਿਹਾ ਜਾਵੇ,... ਰਾਵਲਪਿੰਡੀ ਨਾਲੋਂ, ਲਾਹੌਰ ਵਿਚ ਉਸ ਦੀ ਵਧੇਰੇ ਹਿਫਾਜ਼ਤ ਹੋਵੇਗੀ। ਨਹੀਂ ਆਉਣਾ ਚਾਹੇ ਤਾਂ ਧੱਕੇ ਨਾਲ ਲੈ ਆਓ। ਏਥੇ ਲਾਹੌਰ ਵਿਚ ਅਸੀਂ ਉਸ ਦਾ ਸ਼ਾਹੀ ਸਵਾਗਤ ਕਰਨ ਦਾ ਢੰਗ ਕਰਾਂਗੇ ਤੇ ਉਹ ਲਾਹੌਰ ਦਰਬਾਰ ਦੀ ਕਰੜੀ ਨਿਗਰਾਨੀ ਵਿਚ ਰਹੇਗਾ। ਇਸ ਦੀ ਫੋਰਨ ਤਾਮੀਲ ਹੋਵੇ।
-ਜੋ ਹੁਕਮ ਸਰਕਾਰ। ਅਗਰ ਇਜਾਜ਼ਤ ਹੋਵੇ ਤਾਂ ਕੁਝ ਹੋਰ ਵਾਕਿਆਤ ਵੀ ਬੜੇ ਜ਼ਰੂਰੀ ਨੇ ਹਜ਼ੂਰ...|
-ਕਰੋ ਕਰੋ। ਰਣਜੀਤ ਸਿੰਘ ਨੇ ਕਾਹਲੀ ਨਾਲ ਕਿਹਾ। -ਸਰਕਾਰ, ਸ਼ਾਹ ਜ਼ਮਾਨ ਦਾ ਭਰਾ ਸ਼ਾਹ ਬੁਜਾਹ, ਕਸ਼ਮੀਰ ਵਿਚ ਅਤਾ ਮੁਹੰਮਦ ਦੀ ਕੈਦ ਵਿਚ ਏ।
—ਉਹ ਤਾਂ ਲਾਹੌਰ ਤੋਂ ਪੇਸ਼ਾਵਰ ਵੱਲ ਚੱਲਿਆ ਗਿਆ ਸੀ, ਕਸ਼ਮੀਰ ਕਿਵੇਂ ਪੁੱਜ ਗਿਆ ? ਰਣਜੀਤ ਸਿੰਘ ਨੇ ਹੈਰਾਨੀ ਨਾਲ ਪੁੱਛਿਆ।
-ਗੱਲ ਇਹ ਵੇ ਮਹਾਰਾਜ, ਲਾਹੌਰ ਤੋਂ ਨਿਕਲ ਕੇ ਸ਼ਾਹ ਸੁਜਾਹ ਨੇ ਅਟਕ ਦੇ ਗਵਰਨਰ ਜਹਾਂਦਾਦ ਖਾਨ ਪਾਸ ਪਨਾਹ ਲੈ ਲਈ। ਹਜੂਰ ਨੂੰ ਯਾਦ ਹੋਵੇਗਾ, ਮਹਿਮੂਦ ਨੂੰ ਮੁੜ ਤਖ਼ਤ ਉੱਪਰ ਬਿਠਾਉਣ ਲਈ ਫਤੇਹ ਖ਼ਾਨ ਨੇ ਇਮਦਾਦ ਕੀਤੀ ਸੀ। ਸ਼ਾਹ ਸ਼ੁਜਾਹ ਨੇ ਫਤੇਹਖ਼ਾਨ ਨੂੰ ਆਪਣੇ ਪੱਖ ਵਿਚ ਕਰਨ ਲਈ ਸੋਦੇਬਾਜ਼ੀ ਸ਼ੁਰੂ ਕਰ ਦਿੱਤੀ। ਜਹਾਂਦਾਦ ਖ਼ਾਨ ਸੁਜਾਹ ਦੀ ਇਸ ਹਰਕਤ ਦਾ ਬੁਰਾ ਮੰਨ ਗਿਆ। ਉਸ ਨੇ ਸ਼ਾਹ ਨੂੰ ਕੈਦ ਕਰਕੇ, ਆਪਣੇ ਭਰਾ ਅਤਾ ਮੁਹੰਮਦ ਕੋਲ ਕਸ਼ਮੀਰ ਭੇਜ ਦਿੱਤਾ। ਤੇ ਹੁਣ ਏਧਰ ਸ਼ਾਹ ਜ਼ਮਾਨ ਵੀ ਆਪਣੀ ਪਨਾਹ ਵਿਚ ਬੈਠਾ ਸਾਜ਼ਸ਼ਾਂ ਘੜਨ ਲੱਗਾ ਹੋਇਆ ਏ।
ਰਣਜੀਤ ਸਿੰਘ ਇਸ ਤਰ੍ਹਾਂ ਸਿਰ ਹਿਲਾਉਂਦਾ ਰਿਹਾ ਜਿਵੇਂ ਫ਼ਕੀਰ ਦੀ ਹਰ ਗੱਲ
ਉਸ ਦੀ ਸਮਝ ਵਿਚ ਪੈ ਰਹੀ ਹੋਵੇ। ਉਸ ਨੇ ਝੱਟ ਕਿਹਾ, 'ਸ਼ਾਹ ਜ਼ਮਾਨ ਨੂੰ ਲਾਹੌਰ ਲੈ ਆਣਾ ਬਿਲਕੁਲ ਸਹੀ ਏ ਫਿਰ ਤਾਂ ?"
-ਬਿਲਕੁਲ ਸਹੀ ਏ, ਸਰਕਾਰ। ਫ਼ਕੀਰ ਨੇ ਸਿਰ ਝੁਕਾਇਆ।
—ਹੋ ਸਕੇ ਤਾਂ ਅੱਜ ਹੀ ਰਾਵਲਪਿੰਡੀ ਨੂੰ ਸੈਨਾ ਰਵਾਨਾ ਕਰੋ।
ਛਕੀਰ ਅਜ਼ੀਜ਼ਉਦਦੀਨ ਉੱਠ ਖੜ੍ਹਾ ਹੋਇਆ। ਜਾਣ ਦੀ ਆਗਿਆ ਮੰਗੀ। ਕੁਝ ਕਦਮ ਪਿੱਛੇ ਵੱਲ ਪੁੱਟੇ, ਫਿਰ ਘੁੰਮ ਕੇ ਕਾਹਲੀ ਨਾਲ ਮਹਿਮਾਨਖਾਨੇ ਵਿਚੋਂ ਬਾਹਰ ਨਿਕਲ ਗਿਆ।
ਦੀਵਾਲੀ ਦਾ ਤਿਉਹਾਰ ਨੇੜੇ ਹੀ ਸੀ। ਰਣਜੀਤ ਸਿੰਘ ਨੇ ਅਮੀਰਾਂ, ਉਮਰਾਵਾ, ਮਨਸਬਦਾਰਾਂ, ਜਗੀਰਦਾਰਾਂ ਅਤੇ ਫਨਕਾਰਾਂ ਨੂੰ ਇਸ ਮੌਕੇ ਇਕੱਠੇ ਹੋਣ ਲਈ ਤਲਬ ਕੀਤਾ। ਸਿੱਖਾਂ ਦੀ ਬਹੁਤ ਹੀ ਪੂਜਣਯੋਗ ਹਸਤੀ ਸਾਹਿਬ ਸਿੰਘ ਬੇਦੀ ਨੂੰ ਵੀ ਸ਼ਾਹੀ ਦਰਬਾਰ ਵੱਲੋਂ ਸੱਦਾ ਭੇਜਿਆ ਗਿਆ।
ਸੰਮਨ ਬੁਰਜ ਦੇ ਸਾਹਮਣੇ ਦਰਸ਼ਨੀ ਦਰਬਾਰ ਸਜਾਇਆ ਗਿਆ। ਠੀਕ ਦਿਨ ਸਾਰੇ ਅਮੀਰ ਵਜ਼ੀਰ ਦਰਬਾਰੀ ਕੀਮਤੀ ਪੁਸ਼ਾਕਾਂ, ਗਲਿਆਂ, ਬਾਜੂਆਂ ਵਿਚ ਮੋਤੀ ਮਾਣਕਾਂ ਦੀਆਂ ਲੜੀਆਂ ਸਜਾਈ ਪਹੁੰਚਣ ਲੱਗੇ। ਮੌਸਮ ਪੂਰਾ ਖੁਸ਼ਗਵਾਰ ਸੀ। ਗਰਮੀ ਦੀ ਰੁੱਤ ਨੇ ਕੰਡ ਮੋੜ ਲਈ ਸੀ। ਠੰਢ ਅਜੇ ਏਨੀ ਨਹੀਂ ਸੀ ਉੱਤਰੀ। ਅਸਮਾਨ ਵਿਚ ਫਿਰਦੇ ਟਾਵੇਂ ਟਾਵੇਂ ਬੱਦਲ ਜਦ ਸੂਰਜ ਨੂੰ ਢਕ ਲੈਂਦੇ ਤਾਂ ਕਿਲ੍ਹੇ ਦੀ ਵੱਖੀ ਨਾਲ ਵਗਦਾ ਰਾਵੀ ਦਰਿਆ ਦਾ ਪਾਣੀ ਕਦੇ ਨੀਲੀ ਭਾਅ ਮਾਰਦਾ, ਕਦੇ ਸਬਜ਼ਰੰਗਾ ਹੋ ਜਾਂਦਾ । ਦਰਬਾਰ ਵਿਚ ਰੌਣਕ ਵਧਦੀ ਗਈ। ਫਿਰ ਡਿਉਢੀਦਾਰ ਦੀ ਅਚਾਨਕ ਗਰਜਵੀ ਚੇਤਾਵਨੀ ਸੁਣ ਕੇ ਸਾਰੇ ਸਾਵਧਾਨ ਹੋ ਗਏ।
: ਮਹਾਰਾਜਾ ਰਣਜੀਤ ਸਿੰਘ ਦਰਬਾਰ ਵਿਚ ਪਧਾਰ ਰਹੇ ਸਨ। ਆਦਰ ਵਜੋਂ ਸਾਰੇ ਉੱਠ ਕੇ ਖੜ੍ਹੇ ਹੋ ਗਏ। ਮਹਾਰਾਜਾ ਹੋਣ ਦੇ ਜਲੇਅ ਨਾਲ ਚਮਕਦੀ ਮੋਟੀ ਅੱਖ, ਪੱਕਾ ਦਾਖੀ ਰੰਗ, ਚਿਹਰੇ ਉੱਪਰ ਚਮਕਦੇ ਮਾਤਾ ਦੇ ਦਾਗ਼, ਤੰਗ ਮੂਹਰੀ ਦਾ ਪਜਾਮਾ, ਸਿਰ ਉੱਪਰ ਨਿੱਕੀ ਜੇਹੀ ਬਿਨਾ ਕਲਗੀ ਤੋਂ ਪਗੜੀ, ਫਿਰੋਜ਼ੀ ਰੰਗਾ ਖੁੱਲ੍ਹਾ ਕੁੜਤਾ, ਕਸੂਰੀ ਜੁੱਤੀ, ਸੋਨੇ ਦੀਆਂ ਤਾਰਾਂ ਨਾਲ ਕੱਢੀ ਹੋਈ। ਗਲੇ ਵਿਚ ਦਰਮਿਆਨੇ ਆਕਾਰ ਦੇ ਸੁੱਚੇ ਮੋਤੀਆਂ ਦੀ ਮਾਲਾ। ਲੱਕ ਨਾਲ ਕਮਰਬੰਧ। ਹੱਥ ਵਿਚ ਸੋਨੇ ਦੀ ਮੁੱਠ ਵਾਲੀ ਤਲਵਾਰ। ਰਣਜੀਤ ਸਿੰਘ ਨੇ ਸਭਨਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ, ਖ਼ੁਦ ਖੜ੍ਹਾ ਰਿਹਾ। ਕੁਝ ਪਲ ਸਭਨਾਂ ਦੇ ਚਿਹਰਿਆਂ ਵੱਲ ਤੱਕਿਆ, ਫਿਰ ਆਪਣੀ ਕੁਰਸੀ ਉੱਪਰ ਬੈਠ ਗਿਆ। ਸੱਜੀ ਲੱਤ ਦੂਸਰੀ ਲੱਤ ਦੇ ਗੋਡੇ ਉੱਪਰ ਰੱਖ ਲਈ ਤੇ ਅਜ਼ੀਜ਼ਉਦਦੀਨ ਵੱਲ ਤੱਕਿਆ।
ਇਸ਼ਾਰਾ ਸਮਝਦਿਆਂ ਹੀ ਫ਼ਕੀਰ ਉੱਠ ਖੜ੍ਹਾ। ਜ਼ਰਾ ਕੁ ਸਿਰ ਝੁਕਾ ਕੇ ਕਿਹਾ- ਆਲਮ ਪਨਾਹ...!
ਹੱਥ ਖੜ੍ਹਾ ਕਰਕੇ ਟੋਕਿਆ ਰਣਜੀਤ ਸਿੰਘ ਨੇ... 'ਨਹੀਂ'
ਫਕੀਰ ਅਜ਼ੀਜ਼ਉਦਦੀਨ ਦੇ ਚਿਹਰੇ ਉੱਪਰ ਘਬਰਾਹਟ ਦਿਸੀ।
-ਭਾਈ ਸਾਹਬ ਕਰੋ ਸਰਕਾਰ ਕਹੋ, ਸਿੰਘ ਸਾਹਬ ਕਹੋ, ਆਲਮ ਪਨਾਹ ਨਹੀਂ...।' ਰਣਜੀਤ ਸਿੰਘ ਨੇ ਦਰੁਸਤ ਕੀਤਾ।
-ਖਿਮਾ ਹਜ਼ੂਰ। ਅਰਜ਼ ਹੈ ਸਰਕਾਰ, ਫਿਰੰਗੀ ਫੌਜ ਦੇ ਭਗੌੜੇ ਸੈਨਿਕ ਕਾਫ਼ੀ ਗਿਣਤੀ ਵਿਚ ਲਾਹੌਰ ਆਏ ਹੋਏ ਨੇ। ਉਹ ਖ਼ਾਲਸਾ ਫੌਜ ਵਿਚ ਭਰਤੀ ਹੋਣ ਦੇ ਇੱਛੁਕ ਨੇ। ਛਕੀਰ ਨੇ ਦੱਸਿਆ।
—ਉਹਨਾਂ ਬਾਰੇ ਤਹਿਕੀਕਾਤ ਕਰਾ ਲਈ ਏ ? ਰਣਜੀਤ ਸਿੰਘ ਨੇ ਪੁੱਛਿਆ।
-ਅਜੇ ਨਹੀਂ ਹਜੂਰ। ਪਹਿਲਾਂ ਦਰਬਾਰ ਵਿਚ ਪੇਸ਼ ਕਰਨਾ ਹੋਏਗਾ ਹਜ਼ੂਰ ਦੇ ਸਾਹਮਣੇ।
—ਉਹ ਜਿੰਨੇ ਵੀ ਨੇ। ਉਹਨਾਂ ਵਿਚੋਂ ਤੰਦਰੁਸਤ, ਚੁਸਤ, ਫੁਰਤ ਔਰ ਜੰਗ ਵਿਚ ਮਾਹਰ ਨੌਜਵਾਨਾਂ ਦੀ ਛਾਂਟੀ ਕਰਕੇ ਪੇਸ਼ ਕੀਤਾ ਜਾਵੇ। ਪੂਰੀ ਜਾਣਕਾਰੀ ਹਾਸਲ ਕਰੋ, ਉਹ ਅੰਗਰੇਜ਼ਾਂ ਵੱਲੋਂ ਜਾਸੂਸ ਬਣਾ ਕੇ ਤਾਂ ਨਹੀਂ ਭੇਜੇ ਗਏ ?' ਰਣਜੀਤ ਸਿੰਘ ਨੇ ਖ਼ਬਰਦਾਰ ਕਰਦਿਆਂ ਕਿਹਾ।
ਰਣਜੀਤ ਸਿੰਘ ਦੇ ਖੱਬੇ ਹੱਥ, ਆਪਣੇ ਅੱਗੇ ਇਕ ਨਿੱਕੀ ਜਿਹੀ ਚੌਕੀ ਰੱਖੀ, ਸਰਕਾਰੀ ਵਾਕਿਆ ਨਵੀਸ, ਦਰਬਾਰ ਦੀ ਕਾਰਵਾਈ ਲਿਖਦਾ ਜਾ ਰਿਹਾ ਸੀ।
ਆਗਿਆ ਲੈ ਕੇ ਦੀਵਾਨ ਮੋਹਕਮ ਚੰਦ ਖੜ੍ਹਾ ਹੋ ਗਿਆ।
-ਸਰਕਾਰ, ਮੁਜੱਫਰਖ਼ਾਨ ਤੋਂ ਮੁਲਤਾਨ ਦੀ ਸਿਰਫ਼ ਮਾਲ-ਗੁਜ਼ਾਰੀ ਲੈਣਾ ਕਾਫ਼ੀ ਨਹੀਂ ਹੈ। ਮੁਲਤਾਨ ਪੰਜਾਬ ਦਾ ਹਿੱਸਾ ਰਿਹਾ ਹੈ।
-ਮੁਲਤਾਨ ਪੰਜਾਬ ਦਾ ਹੀ ਹਿੱਸਾ ਹੋਏਗਾ।' ਰਣਜੀਤ ਸਿੰਘ ਨੇ ਮੁੱਛਾਂ ਉੱਪਰ ਹੱਕ ਵੇਰਦਿਆਂ ਕਿਹਾ।... 'ਅਫ਼ਗਾਨੀਆਂ ਨੂੰ ਦੱਸਣਾ ਪਏਗਾ, ਉਹ ਦੋ ਵਾਰ ਨਹੀ ਜੰਮੇ | ਫਿਰ ਅੱਜ ਦੇ ਦਿਨ ਉਚੇਚਾ ਚੱਲ ਕੇ ਆਏ ਅਮੀਰ, ਵਜ਼ੀਰ ਵਾਰੀ ਵਾਰੀ, ਆਪਣੇ ਇਲਾਕੇ ਦੇ ਅਮਨ-ਚੈਨ ਬਾਰੇ ਜਾਣਕਾਰੀ ਦੇਣ ਲੱਗੇ।
-ਜਾਗੀਰਾਂ ਦਾ ਉਗਰਾਹਿਆ ਮਾਮਲਾ ਜਮ੍ਹਾ ਕਰਵਾ ਦਿੱਤਾ ਹੈ ਹਜ਼ੂਰ।'
-ਇਲਾਕੇ ਵਿਚ ਪੂਰਾ ਅਮਨ-ਅਮਾਨ ਹੈ।'
-ਵਪਾਰੀ ਕਾਫ਼ਲੇ ਬੇਖੌਫ ਰਾਤ ਦਿਨ ਸਫਰ ਕਰਦੇ ਹਨ।
-ਇਲਾਕੇ ਵਿਚ ਚੋਰੀਆਂ ਬਿਲਕੁਲ ਬੰਦ ਹਨ।
-ਮੇਰੇ ਇਲਾਕੇ ਵਿਚ ਪਿਛਲੇ ਛੇ ਮਹੀਨਿਆਂ ਤੋਂ ਕੋਈ ਮਾੜੀ ਵਾਰਦਾਤ ਨਹੀਂ ਹੋਈ।
ਰਣਜੀਤ ਸਿੰਘ ਨੇ ਸਭ ਨੂੰ ਸੁਣਿਆ। ਉਹਨਾਂ ਦੀ ਵਡਿਆਈ ਕੀਤੀ। ਵਧੇਰੇ ਸਰਦਾਰ ਤੋਹਫੇ ਲੈਕੇ ਆਏ ਸਨ। ਰਣਜੀਤ ਸਿੰਘ ਨੂੰ ਮੁਲਤਾਨ ਦਾ ਕਿਲ੍ਹਾ ਫਤੇਹ ਨਾ ਕਰ ਸਕਣ ਕਾਰਨ ਭਾਵੇਂ ਪਰੇਸ਼ਾਨੀ ਸੀ, ਪਰ ਬਾਕੀ ਉਸ ਦੇ ਅਧੀਨ ਸਭ ਥਾਵਾਂ ਉੱਪਰ ਖੁਸ਼ਹਾਲੀ ਸੀ।
ਰਾਵਲਪਿੰਡੀ ਤੋਂ ਸ਼ਾਹ ਜਮਾਨ ਨੂੰ ਲੈਣ ਗਈ ਸੈਨਿਕ ਟੁਕੜੀਆਂ ਲਾਹੋਰ ਨਹੀਂ ਸੀ यूँनी।
ਦਰਬਾਰ ਵੱਲੋਂ ਆਏ ਸਭ ਅਮੀਰਾਂ-ਵਜ਼ੀਰਾਂ-ਸਰਦਾਰਾਂ ਲਈ ਬਾਹੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ।
ਅਜੇ ਸਰਦਾਰ, ਜਗੀਰਦਾਰ, ਮਹਾਰਾਜੇ ਤੋਂ ਵਿਦਾ ਲੈ ਹੀ ਰਹੇ ਸਨ, ਖ਼ਬਰ ਮਿਲੀ, ਆਪਣੇ ਭਰਾ ਮਹਿਮੂਦ ਵੱਲੋਂ ਅੰਨ੍ਹਾ ਕੀਤਾ ਅਫਗਾਨਿਸਤਾਨ ਦਾ ਬਾਦਸ਼ਾਹ ਸ਼ਾਹ ਜ਼ਮਾਨ ਪਰਿਵਾਰ ਸਮੇਤ ਲਾਹੌਰ ਦੀ ਜੂਹ ਵਿਚ ਦਾਖ਼ਲ ਹੋ ਗਿਆ ਹੈ।
ਉਸ ਦੇ ਸਵਾਗਤ ਲਈ ਰਣਜੀਤ ਸਿੰਘ ਨੇ ਖ਼ੁਦ ਪਹੁੰਚਣ ਦਾ ਫੈਸਲਾ ਕਰ ਲਿਆ।
ਨਵੰਬਰ ਦਾ ਮਹੀਨਾ ਸੀ। ਠੰਢ ਪਹਿਲਾਂ ਨਾਲੋਂ ਕਾਫ਼ੀ ਵਧ ਗਈ ਸੀ। ਕਿਸਾਨਾਂ ਨੇ ਆਪਣੀਆਂ ਫਸਲਾਂ ਸਾਂਭ ਲਈਆਂ ਸਨ। ਕਣਕ ਦੀ ਬਿਜਾਈ ਵੀ ਹੋ ਚੁੱਕੀ ਸੀ। ਸ਼ਾਹੀ ਕਰਿੰਦਿਆਂ ਨੇ ਲਾਹੌਰ ਦਰਬਾਰ ਦਾ ਬਣਦਾ ਹਿੱਸਾ ਉਗਰਾਹ ਲਿਆ ਸੀ। ਹਰ ਪਾਸਿਉਂ ਆਉਂਦੀ ਉਗਰਾਹੀ ਨਾਲ ਖਜ਼ਾਨਾ ਅਤੇ ਅੰਨ ਦੇ ਭੰਡਾਰ ਭਰੇ ਜਾਣ ਲੱਗੇ। ਰਣਜੀਤ ਸਿੰਘ ਜਦ ਸ਼ਾਹ ਜਮਾਨ ਦੇ ਸਵਾਗਤ ਲਈ ਤਿਆਰ ਹੋ ਰਿਹਾ ਸੀ.... ਉਸ ਦੇ ਚਿਹਰੇ ਉੱਪਰ ਅਨੋਖੀ ਆਕਾ ਸੀ। ਉਸ ਨੂੰ ਪੁਰਾਣਾ ਵਕਤ ਯਾਦ ਆ ਰਿਹਾ ਸੀ ਤੇ ਉਹ ਹੈਰਾਨ ਸੀ...
-ਇਹ ਵਕਤ ਕਿਵੇਂ ਕਰਵਟ ਲੈਂਦਾ ਹੈ।...
-ਅਜੇ ਬਹੁਤ ਸਾਲ ਨਹੀਂ ਹੋਏ, ਅਫ਼ਗਾਨ ਦਾ ਇਹ ਬਾਦਸ਼ਾਹ, ਸੰਮਨ ਬੁਰਜ ਵਿਚ ਦਰਬਾਰ ਲਗਾਈ ਬੈਠਾ ਸੀ ਤੇ ਰਣਜੀਤ ਸਿੰਘ ਨੇ ਰਾਵੀ ਦੇ ਕੰਢੇ 'ਤੇ ਖੜ੍ਹੇ ਹੋ ਕੇ ਇਸ ਨੂੰ ਲਲਕਾਰਿਆ ਸੀ... 'ਓ ਅਬਦਾਲੀ ਦੇ ਪੋਤਰੇ, ਬਾਹਰ ਨਿਕਲ ਤੇ ਚੜ੍ਹਤ ਸਿੰਘ ਦੇ ਪੋਤਰੇ ਨਾਲ ਦੇ ਹੱਥ ਕਰਕੇ ਵੇਖ..।' ਅੱਜ ਓਹੀ ਬਾਦਸ਼ਾਹ, ਮੇਰੇ ਕੋਲ ਭਿਖਾਰੀਆਂ ਵਾਂਗ ਪਨਾਹ ਲੈਣ ਆ ਰਿਹਾ ਹੈ।..
ਕੁਝ ਵੀ ਸੀ, ਸ਼ਾਹ ਜਮਾਨ ਦੇ ਠਹਿਰਨ ਲਈ ਵਿਸ਼ੇਸ਼ ਮਹਿਲ ਚੁਣਿਆ ਗਿਆ ਤੇ ਉਸ ਦਾ ਸਵਾਗਤ ਕਰਨ ਲਈ ਰਣਜੀਤ ਸਿੰਘ ਖ਼ੁਦ ਪਹੁੰਚਿਆ। ਸ਼ਾਹ ਨੂੰ ਇਕ ਹਜ਼ਾਰ ਰੁਪਿਆ ਭੇਟ ਕੀਤਾ। ਉਸ ਦੇ ਰੁਤਬੇ ਅਨੁਸਾਰ ਮਹਿਲ ਵਿਚ ਸੁੱਖ-ਸਹੂਲਤਾਂ ਮੁਹੱਈਆ ਕਰਵਾਈਆਂ।
ਮਹਾਰਾਜਾ ਹੈਰਾਨ ਸੀ, ਇਹ ਬਾਦਸ਼ਾਹ ਤਖ਼ਤੋਂ ਲਾਹੇ ਵੀ ਆਪਣਾ ਪੂਰਾ ਹਰਮ ਨਾਲ ਹੀ ਚੁੱਕੀ ਫਿਰਦੇ ਨੇ। ਆਏ ਪਨਾਹ ਲੈਣ ਜੋ ਆਪਣੇ ਸਭ ਧੀਆਂ ਪੁੱਤਰ-ਰੰਨਾਂ ਦਾ ਇੱਜੜ, ਆਪਣੇ ਅੰਗ ਰੱਖਿਅਕ ਨਾਲ ਦੀ ਘੜੀਸੀ ਵਿਰਦੇ ਨੇ.' ਸੋਚਦਿਆਂ ਮਹਾਰਾਜਾ ਹੱਸਿਆ.. 'ਵਾਹ। ਇਹ ਹੋਈ ਨਾ ਬਾਦਸ਼ਾਹੀ
...
ਭਾਵੇਂ ਮੁਲਤਾਨ ਫਤੇਹ ਨਾ ਕਰ ਸਕਣ ਦਾ ਰਣਜੀਤ ਸਿੰਘ ਨੂੰ ਦੁੱਖ ਸੀ। ਪਰ 1811 ਈਸਵੀ ਦਾ ਵਰ੍ਹਾ ਉਸ ਲਈ ਬਹੁਤ ਸ਼ੁਭ ਰਿਹਾ।
ਚੜ੍ਹਦੇ ਸਾਲ ਹੀ, ਜੈਮਲ ਸਿੰਘ ਕਨ੍ਹਈਆ ਨੂੰ ਕੁੰਵਰ ਖੜਕ ਸਿੰਘ ਦੇ ਵਿਆਹ ਦਾ ਦਿਨ ਪੱਕਾ ਕਰਨ ਲਈ ਸ਼ਾਹੀ ਪ੍ਰੋਹਿਤਾਂ ਨੂੰ ਲਾਹੋਰ ਭੇਜਿਆ ਸਾਹੇ ਦੀ ਚਿੱਠੀ ਬਾਰੇ ਪਤਾ ਲੱਗਦਿਆਂ ਹੀ, ਦਰਬਾਰ, ਮਹਿਲਾਂ ਅਤੇ ਕਿਲ੍ਹੇ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਲਾਲ ਗੁਥਲੀ ਵਿਚੋਂ ਗਿਰੀ-ਛੁਹਾਰੇ ਅਤੇ ਮਖਾਣੇ ਕੱਢ ਕੇ ਦਰਬਾਰੀਆਂ ਨੂੰ ਵੰਡੇ ਤਾਂ ਸਾਰੇ ਵਧਾਈਆਂ ਦੇਣ ਲੱਗੇ। ਪ੍ਰਹਿਤਾਂ ਨੂੰ ਮਹਿੰਗੇ ਵਸਤਰ ਅਤੇ ਸੋਨੇ ਦੀਆਂ ਮੋਹਰਾਂ ਦੇ ਕੇ ਵਿਦਾ ਕੀਤਾ। ਬਹਿਜ਼ਾਦੇ ਦੀ ਬਾਦੀ ਦਾ ਦਿਨ ਤਹਿ ਹੋ ਗਿਆ।ਰਣਜੀਤ ਸਿੰਘ ਨੇ ਹੁਣ ਤੋਂ ਹੀ ਤਿਆਰੀਆਂ ਵਿੱਢਣ ਦਾ ਹੁਕਮ ਦਿੱਤਾ।
-ਦੂਰ ਦੂਰ ਤੱਕ ਬਾਦਸ਼ਾਹੀਆਂ ਵਿਚ, ਖ਼ਾਨਦਾਨੀ ਰਈਸਾਂ ਨੂੰ, ਅੰਗਰੇਜ਼ ਪ੍ਰਤੀਨਿਧਾਂ ਨੂੰ, ਗਵਰਨਰ ਜਨਰਲ ਨੂੰ ਸੱਦੇ ਪੱਤਰ ਭੇਜੇ ਜਾਣ।
-ਪੂਰੇ ਹਿੰਦੁਸਤਾਨ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ, ਪੰਜਾਬ ਦਾ ਮਹਾਰਾਜਾ ਆਪਣੇ ਸ਼ਹਿਜ਼ਾਦੇ ਦਾ ਵਿਆਹ ਕਿਵੇਂ ਕਰਦਾ ਹੈ।
-ਮੀਰਜ਼ਾਦਿਆਂ, ਜਾਦੂਗਰਾਂ, ਫਨਕਾਰਾਂ, ਨਾਚੀਆਂ ਨੂੰ ਤਲਬ ਕਰੋ...।
ਠੀਕ ਇਸ ਸਮੇਂ ਵਕੀਰ ਅਜ਼ੀਜ਼ਉਦਦੀਨ ਨੇ ਦੱਸਿਆ-ਕਾਬਲ ਤੋਂ ਫਤੇਹ ਖਾਨ ਕੇ ਦੂਤ ਭੇਜਿਆ ਹੈ। ਉਹ ਕਸ਼ਮੀਰ ਵਿਚ ਕੈਦ ਸ਼ਾਹ ਸੁਜਾਹ ਨੂੰ, ਲਾਹੋਰ ਦਰਬਾਰ ਦੀ ਮਦਦ ਨਾਲ ਫਿਰ ਤੋਂ ਆਪਣੇ ਕਬਜ਼ੇ ਵਿਚ ਰੱਖਣਾ ਚਾਹੁੰਦਾ ਹੈ।'
ਸੁਣਦਿਆਂ ਹੀ ਰਣਜੀਤ ਸਿੰਘ ਨੂੰ ਝਟਕਾ ਲੱਗਾ। ਉਸ ਨੇ ਕਿਹਾ, 'ਦੂਤ ਨੂੰ ਰਹਿਣਾ, ਵਿਆਹ ਤੋਂ ਬਾਅਦ ਹੀ ਇਸ ਬਾਰੇ ਵਿਚਾਰ ਕੀਤਾ ਜਾਏਗਾ।