ਸ਼ਾਹ ਸੁਜਾਨ ਨੂੰ ਗੱਦੀ ਤੇ ਬਿਠਾਉਣ ਲਈ ਤਿੰਨ ਧਿਰੀ ਸੰਧੀ ਸ਼ਹਿ ਔਰ ਮਾਤ ਦੀ ਖੇਡ
ਆਪਣੀ ਰਹਾਇਸ਼ ਉੱਪਰ ਪਹੁੰਚ ਕੇ ਵਿਦੇਸ਼ੀਆਂ ਨੇ ਪਹਿਲਾਂ ਵਾਂਗ ਇਕ ਦੂਸਰੇ ਨੂੰ ਮਜ਼ਾਕ ਨਹੀਂ ਕੀਤੇ ਨਾ ਹੀ ਰਣਜੀਤ ਸਿੰਘ ਬਾਰੇ ਟਿੱਪਣੀਆਂ ਕੀਤੀਆਂ। ਸਾਰੇ ਚੁੱਪ ਸਨ ਤੇ ਇਕ ਦੂਸਰੇ ਨਾਲ ਗੱਲ ਕਰਨ ਤੋਂ ਝਿਜਕਦੇ ਸਨ। ਆਪਣੇ ਕੈਂਪ 'ਤੇ ਪਹੁੰਚਣ ਤੋਂ ਪਹਿਲਾਂ ਫ਼ਕੀਰ ਅਜ਼ੀਜ਼ਉਦਦੀਨ ਨੇ ਉਹਨਾਂ ਨੂੰ ਮਹਾਰਾਜੇ ਦੀ ਵਿਗੜਦੀ ਸੇਹਿਤ ਕਾਰਨ ਸੁਭਾਅ ਵਿਚ ਆਈ ਤਬਦੀਲੀ ਬਾਰੇ ਦੱਸਣਾ ਚਾਹਿਆ ਸੀ, ਪਰ ਉਹਨਾਂ ਸੁਣੀ। ਫਿਰ ਗੱਲ ਕਰਾਂਗੇ ਅਜੇ ਮੂਡ ਨਹੀਂ ਹੋ ਆਖਕੇ ਉਸਦੀ ਗੱਲ ਨਹੀਂ ਸੀ
ਹੁਣ ਸਾਰੇ ਨੀਵੀਆਂ ਪਾਈ ਬੈਠੇ ਸਨ। ਕੁਝ ਦੇਰ ਬਾਅਦ ਮੈਕਨਾਟਨ ਨੇ ਨਿਰਾਸ਼ਾ ਨਾਲ ਕਿਹਾ-'ਮੈਨੂੰ ਨਹੀਂ ਯਕੀਨ ਬਰਿਟਿਸ਼ ਹਕੂਮਤ, ਲਾਹੌਰ ਦਰਬਾਰ ਦੀਆਂ ਸ਼ਰਤਾਂ ਨਾਲ ਸਹਿਮਤ ਹੋਵੇਗੀ।
-ਮੈਂ ਸੋਚਦਾ ਸਾਨੂੰ ਵਾਪਸ ਚਲੇ ਜਾਣਾ ਚਾਹੀਦੇ।' ਕੈਪਟਨ ਮੈਕਗਰੇਗਰ, ਜਿਸ ਤਰ੍ਹਾਂ ਮਹਾਰਾਜੇ ਨੇ ਕਿਹਾ ਸੀ.... ਆਪਣੀ ਬੇਇਜ਼ਤੀ ਮਹਿਸੂਸ ਕਰ ਰਿਹਾ ਸੀ।
-ਏਨੇ ਦਿਨ ਨਸ਼ਟ ਕਰ ਦਿੱਤੀ। ਲਾਰਡ ਆਕਲੈਂਡ ਕੋਲ ਕਿਹੜਾ ਮੂੰਹ ਲੈ ਕੇ ਜਾਵਾਂਗੇ?' ਮੈਕਨਾਟਨ ਵਫ਼ਦ ਦਾ ਮੁੱਖੀ ਸੀ। ਉਸਦੀ ਜ਼ਿੰਮੇਵਾਰੀ ਵੀ ਵਧੇਰੇ ਸੀ ਤੇ ਉਹ ਹੁਣ ਫ਼ਿਕਰ ਮੰਦ ਵੀ ਸੀ। ਉਸ ਨੇ ਫਿਰ ਦ੍ਰਿੜਤਾ ਨਾਲ ਕਿਹਾ-'ਜੋ ਵੀ ਹੋ ਜਾਏ। ਮਹਾਰਾਜਾ ਜੋ ਵੀ ਆਖੇ ਅਸੀਂ ਇਸ ਸੰਧੀ ਨੂੰ ਸਿਰੇ ਚੜਾਏ ਬਿਨਾਂ ਵਾਪਸ ਨਹੀਂ ਮੁੜਾਂਗੇ।
ਤੇ ਫਿਰ ਦੋਹਾਂ ਧਿਰਾਂ ਵਲੋਂ ਆਪਣੇ ਆਪਣੇ ਹਿਤਾਂ ਲਈ ਅੜਦਿਆਂ, ਕਦੇ ਮਹਾਰਾਜੇ ਦੀ ਚਾਪਲੂਸੀ ਕਰਦਿਆਂ ਦੇ ਦਿਨ ਹੋਰ ਲੰਘ ਗਏ।
ਗਰਮੀ ਹੋਰ ਵਧ ਗਈ। ਵਕੀਰ ਅਜ਼ੀਜ਼ਉਦਦੀਨ ਨੂੰ ਮਹਾਰਾਜੇ ਦੀ ਸੋਹਿਤ ਦਾ ਫ਼ਿਕਰ ਸੀ। ਸੰਧੀ ਦੀ ਗੱਲਬਾਤ ਵਿਚੇ ਹੀ ਛੱਡਕੇ 20 ਜੂਨ 1838 ਨੂੰ ਰਣਜੀਤ ਸਿੰਘ ਲਾਹੌਰ ਪਰਤ ਆਇਆ।
ਅੰਗਰੇਜ਼ ਪ੍ਰਤੀਨਿਧ ਮੰਡਲ ਨੂੰ ਰਣਜੀਤ ਸਿੰਘ ਦੇ ਪਿੱਛੇ, ਲਾਹੌਰ ਆਉਣਾ ਪਿਆ। ਇਥੇ ਲਾਹੌਰ ਉਹਨਾਂ ਨਾਲ ਬਰਨਜ਼ ਅਤੇ ਡਾ. ਫੋਰਡ ਵੀ ਆ ਮਿਲੇ। ਉਹ
ਕਾਬਲ ਵੱਲੋਂ ਆਏ ਸਨ।
ਦੋ ਦਿਨ ਦੇ ਮੁਕੰਮਲ ਆਰਾਮ ਪਿੱਛੋਂ ਸ਼ਾਲਾਮਾਰ ਬਾਗ਼ ਦੇ ਅੰਦਰ ਦਰਬਾਰ ਵਿਚ ਗੱਲਬਾਤ ਫਿਰ ਸ਼ੁਰੂ ਹੋਈ ਤਾਂ ਰਣਜੀਤ ਸਿੰਘ ਨੇ ਇਕ ਹੋਰ ਸ਼ਰਤ ਰੱਖ ਦਿੱਤੀ:
-'ਜਲਾਵਤਨ ਸ਼ਾਹ ਸੁਜਾਹ ਨੂੰ ਕਾਬਲ ਦੀ ਗੱਦੀ ਉੱਪਰ ਬਿਠਾਉਣਾ ਹੈ ਤਾਂ ਜਲਾਲਾਬਾਦ ਅਤੇ ਸ਼ਿਕਾਰਪੁਰ, ਲਾਹੌਰ ਦਰਬਾਰ ਦੇ ਹਵਾਲੇ ਕਰਨ ਲਈ ਬਰਤਾਨੀਆਂ ਸਰਕਾਰ ਨੂੰ ਰਾਜ਼ੀ ਹੋਣਾ ਪਵੇਗਾ।
ਗੱਲਬਾਤ ਹੋਣ ਉਲਝ ਗਈ। ਸ਼ਹਿ ਔਰ ਮਾਤ ਦੀ ਖੇਡ ਖੇਡੀ ਜਾਣ ਲੱਗੀ ।
ਦੂਸਰੇ ਦਿਨ, ਕਾਬਲ ਤੋਂ ਆਏ ਅਲੈਗਜ਼ੈਂਡਰ ਬਰਨਜ਼ ਨੇ ਇਕ ਹੋਰ ਚਾਲ ਚੱਲੀ। ਉਸ ਨੇ ਬੜੀ ਸ਼ਾਤਰਤਾ ਨਾਲ ਖਿਮਾ ਮੰਗਦਿਆਂ ਕਿਹਾ— ਹਿਜ਼ ਹਾਈਨੇਸ, ਦੋਸਤ ਮੁਹੰਮਦ ਹਜੂਰ ਦੇ ਵਿਰੁਧ ਬੜੇ ਤਲਖ਼ ਅਤੇ ਭੱਦੇ ਸ਼ਬਦ ਵਰਤਦਾ ਹੈ। ਉਹ ਆਖਦਾ ਹੈ, 'ਮੈਂ ਉਸ ਕਾਫ਼ਰ ਦਰਿੰਦੇ ਦਾ ਭਾਵ ਕੁਝ ਨਹੀਂ ਵਿਗਾੜ ਸਕਿਆ। ਪਰ ਉਸਨੂੰ ਤਬਾਹ ਕਰਨ ਤੋਂ ਪਹਿਲਾਂ ਮੈਂ ਬਹੁਤ ਅਜ਼ਾਬ ਦਿਆਂਗਾ।'
-'ਆਖ਼ਰ ਉਹ ਮੈਥੋਂ ਡਰਦਾ ਹੈ। ਰਣਜੀਤ ਸਿੰਘ ਵਿਅੰਗ ਨਾਲ ਹੱਸਿਆ। ਪਰ ਅਗਲੇ ਪਲ ਹੀ ਕਿਹਾ ਉਸਤੋਂ ਵੀ ਪਹਿਲਾਂ ਖ਼ਾਲਸਾ ਫ਼ੌਜ ਹੀ ਉਸ ਨੂੰ ਨੇਸਤੋ- ਨਾਬੂਦ ਕਰ ਦਏਗੀ।
ਵਿਦੇਸ਼ੀਆਂ ਦੇ ਚਲੇ ਜਾਣ ਤੋਂ ਬਾਅਦ ਰਾਜਾ ਧਿਆਨ ਸਿੰਘ ਨੇ ਕਿਹਾ- 'ਮਹਾਰਾਜ ਕਾਹਲੀ ਅਤੇ ਗੁੱਸੇ ਨਾਲ ਕੋਈ ਫੈਸਲਾ ਨਾ ਕਰਨਾ। ਇਹ ਵਿਰੰਗੀ ਮੱਕਾਰ ਨੇ ਝੂਠ ਵੀ ਬੋਲ ਸਕਦੇ ਨੇ। ਇਹਨਾਂ ਦੀਆਂ ਗੱਲਾਂ ਵਿਚ ਆਕੇ ਸੰਧੀ ਨਹੀਂ ਕਰਨੀ ਚਾਹੀਦੀ, ਇਹ ਦਰਬਾਰ ਦੇ ਹਿੱਤ ਵਿਚ ਨਹੀਂ ਹੋਵੇਗੀ।'
ਮੈਕਨਾਟਨ, ਐਸਥਰਨ ਤੇ ਉਹਨਾਂ ਦੇ ਸਾਥੀ ਆਪਣੀ ਰਹਾਇਸ਼ 'ਤੇ ਜਾਂਦਿਆਂ ਹੀ ਸੰਧੀ ਦੇ ਕਾਗਜ਼ ਜਲਦੀ ਤਿਆਰ ਕਰਨ ਵਿਚ ਰੁੱਝ ਗਏ।
ਰਣਜੀਤ ਸਿੰਘ ਸੇਹਿਤ ਪੱਖੋਂ ਕਾਫ਼ੀ ਕਮਜ਼ੋਰੀ ਮਹਿਸੂਸ ਕਰ ਰਿਹਾ ਸੀ। ਫੈਸਲੇ ਲੈਣ ਲਈ ਵੀ ਆਪਣੇ ਆਪ ਨੂੰ ਬੇਬਸ ਸਮਝਦਾ ਸੀ। ਉਸ ਨੇ ਹਵਾ ਖੋਰੀ ਲਈ ਬਾਹਰ ਜਾਣਾ ਚਾਹਿਆ ਤਾਂ ਫ਼ਕੀਰ ਨੇ ਉਸ ਦੀ ਸੇਹਿਤ ਵੇਖ ਕੇ ਨਾ ਜਾਣ ਦੀ ਸਲਾਹ ਦਿੱਤੀ। ਪਰ ਰਣਜੀਤ ਸਿੰਘ ਨੇ ਜਿੱਦ ਨਾ ਛੱਡੀ। ਉਸ ਨੂੰ ਹਾਥੀ ਉੱਪਰ ਸ਼ੀਸ਼ਿਆਂ ਵਾਲੀ ਪਾਲਕੀ ਵਿਚ ਰਿਠਾਇਆ ਗਿਆ। ਜਦ ਕਾਰਲਾ ਰਾਵੀ ਦਰਿਆ ਕੋਲ ਪੁੱਜਾ ਤਾਂ ਬਦ ਕਿਸਮਤੀ ਨਾਲ ਇਕ ਖ਼ਤਰਨਾਕ ਘਟਨਾ ਵਾਪਰ ਗਈ। ਇਕ ਪਾਗਲ ਹਾਥੀ ਨੇ, ਰਣਜੀਤ ਸਿੰਘ ਦੇ ਹਾਥੀ ਉੱਪਰ ਹਮਲਾ ਕਰ ਦਿੱਤਾ। ਅੱਗ ਰੱਖਿਅਕਾਂ ਵੱਲੋਂ ਰੋਕਣ ਦੇ ਬਾਵਜੂਦ, ਹਾਥੀ ਨੇ ਰਣਜੀਤ ਸਿੰਘ ਦੀ ਪਾਲਕੀ ਦੇ ਸ਼ੀਸ਼ੇ ਤੋੜ ਦਿੱਤੇ। ਰਣਜੀਤ ਸਿੰਘ ਏਨਾ ਕਮਜ਼ੋਰ ਸੀ ਆਪਣੀ ਰੱਖਿਆ ਲਈ ਉਹ ਕੁਝ ਵੀ ਕਰਨ ਜੋਗਾ ਨਹੀਂ ਸੀ। ਸਬੱਬ ਨਾਲ ਉਸ ਸਮੇਂ ਅੰਤਰ ਸਿੰਘ ਸੰਧਾਵਾਲੀਆ ਆਪਣੇ ਸਿਪਾਹੀਆਂ ਸਮੇਤ ਉਧਰ ਆ ਨਿਕਲਿਆ। ਉਹਨਾਂ ਨੇ ਰਲਕੇ ਪਾਗਲ ਹਾਣੀ ਉੱਪਰ ਤਲਵਾਰਾਂ ਨਾਲ ਹਮਲਾ ਕਰਕੇ ਹਾਥੀ ਦਾ ਧਿਆਨ ਮੋੜਿਆ। ਅੰਗ ਰੱਖਿਅੜਾ ਨੇ ਤੇਜ਼ੀ ਨਾਲ ਮਹਾਰਾਜੇ ਨੂੰ ਪਾਲਕੀ ਵਿਚੋਂ ਕੱਢਿਆ ਤੇ ਸੁਰੱਖਿਅਤ ਜਗਾਹ ਨੇ ਗਏ।
ਸਭ ਨੇ ਵਾਹਿਗੁਰੂ ਦਾ ਧੰਨਵਾਦ ਕੀਤਾ, ਰਣਜੀਤ ਸਿੰਘ ਸਹੀ ਸਲਾਮਤ ਸੀ। ਸ਼ਾਮ ਵੇਲੇ ਐਸਬਰਨ ਨੇ ਮਹਾਰਾਜੇ ਨੂੰ ਮਿਲਣ ਦੀ ਆਗਿਆ ਮੰਗੀ ਤਾਂ ਮਹਾਰਾਜੇ ਨੇ ਸਾਫ਼ ਇਨਕਾਰ ਕਰ ਦਿੱਤਾ। ਉਸਨੇ ਇਹ ਵੀ ਕਿਹਾ-ਸੰਧੀ ਉਪਰ ਦਸਤਖਤ ਲਈ ਆਉਣਾ ਹੈ ਤਾਂ ਦਰਬਾਰ ਦੀਆਂ ਸ਼ਰਤਾਂ ਮੁਤਾਬਕ ਹੋਵੇਗੀ।
ਵਫਦ ਬੇਆਸ ਹੋ ਕੇ ਆਪਣੇ ਪੜਾਅ ਉੱਪਰ ਮੁੜ ਆਇਆ। ਔਸਬਰਨ ਨੇ ਆਪਣੀ ਡਾਇਰੀ ਵਿਚ ਲਿਖਿਆ:
'ਬੁੱਢਾ ਸ਼ੇਰ ਉਦਾਸ ਹੈ। ਉਹ ਰੁੱਸ ਗਿਆ ਹੈ। ਉਸ ਨੇ ਸੰਧੀ ਉੱਪਰ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹ ਅਜਿਹੀਆਂ ਸ਼ਰਤਾਂ ਰੱਖਦਾ ਹੈ ਜਿਹੜੀਆਂ ਮੰਨੀਆਂ ਨਹੀਂ ਜਾ ਸਕਦੀਆਂ। ਸਾਡੇ ਮਨਾਂ 'ਚ ਖਿੱਝ ਅਤੇ ਗੁੱਸਾ ਹੈ।
ਰਾਜਾ ਧਿਆਨ ਸਿੰਘ ਖੁਸ਼ ਸੀ, ਰਣਜੀਤ ਸਿੰਘ ਨੇ ਸੰਧੀ ਉਪਰ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰ ਵਕੀਰ ਅਜ਼ੀਜਉਦਦੀਨ ਅਤੇ ਭਈਆ ਰਾਮ ਸਿੰਘ ਵੱਖਰੀ ਤਰ੍ਹਾਂ ਸੋਚਦੇ ਸਨ। ਉਹਨਾਂ ਨੇ ਮੌਕਾ ਮਿਲਦਿਆਂ ਹੀ, ਰਣਜੀਤ ਸਿੰਘ ਨੂੰ
ਸਮਝਾਇਆ :
-ਮਹਾਰਾਜ ਇਸ ਸਮੇਂ ਅਗਰ ਅਸੀਂ ਅੰਗਰੇਜ਼ੀ ਪ੍ਰਤੀਨਿਧ ਮੰਡਲ ਨਾਲ ਸਹਿਮਤ ਨਹੀਂ ਹੁੰਦੇ ਤਾਂ ਅੰਗਰੇਜ਼ੀ ਫ਼ੌਜ ਕਾਬਲ ਉੱਪਰ ਇੱਕਲਿਆਂ ਹੀ ਹਮਲਾ ਕਰ ਦੇਵੇਗੀ। ਅਗਰ ਉਹ ਸ਼ਾਹ ਸੁਜਾਨ ਨੂੰ ਕਾਬਲ ਦੀ ਗੱਦੀ ਉਪਰ ਬਿਠਾਉਣ ਵਿਚ ਸਫਲ ਹੋ ਗਏ ਤਾਂ ਸ਼ਾਹ ਸੁਜਾਹ ਸਿਰਫ ਅੰਗਰੇਜ਼ਾਂ ਪ੍ਰਤੀ ਵਫ਼ਾਦਰ ਰਹੇਗਾ। ਅੰਗਰੇਜ਼ ਔਰ ਸ਼ਾਹ ਦੋਨ ਸਾਡੀ ਪੱਛਮੀ ਸਰਹੱਦ ਉੱਪਰ ਤਾਕਤਵਰ ਦੁਸ਼ਮਣ ਬਣ ਜਾਣਗੇ। ਦਰਬਾਰ ਲਈ ਇਹ ਸਹੀ ਨਹੀਂ ਹੋਵੇਗਾ। ਸਾਡੀ ਅਰਜ਼ ਹੈ, ਹਜੂਰ ਆਪਣੇ ਫੈਸਲੇ ਉੱਪਰ ਫਿਰ ਹੋਰ ਫ਼ਰਮਾਓ।'
ਰਣਜੀਤ ਸਿੰਘ ਫਿਰ ਦੁਬਿਧਾ ਵਿਚ ਪੈ ਗਿਆ। ਸੇਹਿਤ ਠੀਕ ਹੁੰਦੀ ਤਾਂ ਉਸ ਨੇ ਅਜਿਹੀ ਮਾਨਸਿਕ ਅਵਸਥਾ ਵਿਚ ਲੰਮੀ ਘੋੜ ਸਵਾਰੀ ਲਈ ਨਿਕਲ ਜਾਣਾ ਸੀ। ਪਰ ਹੁਣ ਤਾਂ ਅਜੇ ਵੀ ਉਸਦੇ ਸਿਰ ਵਿਚ ਪਾਗਲ ਹਾਥੀ ਦੀਆਂ ਚੰਗਿਆੜਾਂ ਖੋਰੂ ਪਾ ਰਹੀਆਂ ਸਨ। ਰਾਤ ਭਰ ਉਹ ਸੰਧੀ ਬਾਰੇ, ਫ਼ਕੀਰ ਸਾਹਬ ਅਤੇ ਰਾਜ ਧਿਆਨ ਸਿੰਘ ਹੋਰਾਂ ਦੇ ਮਸ਼ਵਰਿਆਂ ਬਾਰੇ ਸੋਚਦਾ ਰਿਹਾ।
ਦਿਨ ਚੜਦਿਆਂ, 'ਉਹ ਹਰ ਤਰ੍ਹਾਂ ਦੀ ਉਲਝਣ ਵਿਚੋਂ ਬਾਹਰ ਨਿਕਲ ਆਇਆ। ਉਹ ਤਰੇ ਤਾਜਾ ਉੱਠਿਆ। ਸ਼ਾਲਾਮਾਰ ਬਾਗ਼ ਦੇ ਖਿੜੇ ਫੁੱਲਾਂ ਨੂੰ ਨਿਹਾਰਦਿਆਂ ਉਸਨੂੰ ਸਕੂਨ ਮਿਲਿਆ। ਉਸਨੇ ਵਕੀਰ ਨੂੰ ਫੋਰਨ ਮਿਲਣ ਲਈ ਤਲਬ ਕੀਤਾ।
ਫ਼ਕੀਰ ਅਜ਼ੀਜ਼ਉਦਦੀਨ ਚਿਹਰੇ ਉੱਪਰ ਫਿਕਰ ਲਈ ਸ਼ਾਲਾਮਾਰ ਬਾਗ ਵਿਚ ਆਇਆ। ਪਰ ਰਣਜੀਤ ਸਿੰਘ ਦਾ ਮਿਜ਼ਾਜ ਵੇਖ ਕੇ ਖੁਸ਼ ਹੋ ਗਿਆ। -ਸਰਕਾਰ ਚੰਗਾ ਮਹਿਸੂਸ ਕਰ ਰਹੇ ਨੇ, ਅੱਲਾਹ ਦਾ ਸ਼ੁਕਰ ਹੈ। ਫ਼ਕੀਰ ਨੇ ਦੁਆ ਕੀਤੀ।
-ਹਾਂ ਫ਼ਕੀਰ ਸਾਹਬ। 'ਮੈਂ ਸੰਧੀ ਉਪਰ ਦਸਤਖ਼ਤ ਕਰਨ ਦਾ ਫੈਸਲਾ ਕਰ ਲਿਆ ਹੈ।
ਸੁਣਕੇ ਫ਼ਕੀਰ ਦਾ ਚਿਹਰਾ ਖਿੜ ਗਿਆ। ਰਣਜੀਤ ਸਿੰਘ ਤੋਂ ਆਗਿਆ ਲੈ ਕੇ ਉਹ ਅੰਗਰੇਜ਼ੀ ਪ੍ਰਤੀਨਿਧ ਮੰਡਲ ਦੇ ਪੜਾਅ 'ਤੇ ਗਿਆ। ਵਿਦੇਸ਼ੀ ਉਦਾਸ ਜਿਹੇ ਬੈਠੇ मरु।
-ਮਬਾਰਕਾਂ ਹੋਣ।' ਫ਼ਕੀਰ ਨੇ ਖੁਸ਼ ਹੁੰਦਿਆਂ ਕਿਹਾ।
ਸਾਰੇ ਵਿਦੇਸ਼ੀ ਹੈਰਾਨ ਹੋਏ ਵਕੀਰ ਦੇ ਮੂੰਹ ਵੱਲ ਤੱਕਣ ਲੱਗਾ। ਫਕੀਰ ਕੁਝ ਪਲ ਉਹਨਾਂ ਵੱਲ ਵੇਖ ਵੇਖ ਮੁਸਕਰਾਉਂਦਾ ਰਿਹਾ, ਫਿਰ ਬੋਲਿਆ-'ਆਪ ਸ਼ਿਮਲੇ ਜਾਣ ਦੀ ਤਿਆਰੀ ਕਰ ਸਕਦੇ ਹੋ। ਮਹਾਰਾਜੇ ਨੇ ਸੰਧੀ ਉੱਪਰ ਦਸਤਖ਼ਤ ਕਰਨ ਦਾ ਮਨ ਬਣਾ ਲਿਆ ਹੈ।
ਵਿਦੇਸ਼ੀ ਖੁਸ਼ ਹੋ ਗਏ। ਉਦਾਸੀ ਉੱਡ ਗਈ। ਉਹ ਇਕ ਦੂਸਰੇ ਨੂੰ ਜੱਫੀਆਂ ਪਾ ਕੇ ਵਧਾਈਆਂ ਦੇਣ ਲੱਗੇ। ਉਹਨਾਂ ਵਕੀਰ ਅਜ਼ੀਜਉਦਦੀਨ ਦਾ ਧੰਨਵਾਦ ਕੀਤਾ। ਆਖ਼ਰ ਪ੍ਰਤੀਨਿਧ ਮੰਡਲ ਦੀਆਂ ਲਗਾਤਾਰ ਕੋਸ਼ਿਸ਼ਾਂ ਰੰਗ ਲਿਆਈਆਂ।
26 ਜੂਨ 1838 ਨੂੰ ਰਣਜੀਤ ਸਿੰਘ ਅਤੇ ਸ਼ਾਹ ਸੁਜਾਹ ਵਿਚ ਪਰਸਪਰ ਮਿੱਤਰਤਾ ਦੀ ਸੰਧੀ ਹੋ ਗਈ। ਅੰਗਰੇਜ਼ੀ ਸਰਕਾਰ ਨੇ ਤੀਜੀ ਧਿਰ ਵਜੋਂ ਦਸਤਖ਼ਤ ਕੀਤੇ। ਮਹਾਰਾਜੇ ਪਾਸੋਂ ਸਹਿਮਤੀ ਮਿਲਦਿਆਂ ਹੀ, ਮੈਕਨਾਟਨ ਸ਼ਾਹ ਸੁਜਾਹ ਕੋਲੋਂ ਸੰਧੀ ਉੱਪਰ ਦਸਤਖ਼ਤ ਕਰਵਾਉਣ ਲੁਧਿਆਣੇ ਚਲਿਆ ਗਿਆ ਸੀ। ਉਸ ਨੇ ਬੜੀ ਮੁਸ਼ਕਲ ਨਾਲ ਸ਼ਾਹ ਸੁਜਾਹ ਨੂੰ ਭਰੋਸੇ ਵਿਚ ਲਿਆ। ਸ਼ਾਹ ਸੁਜਾਹ ਰਣਜੀਤ ਸਿੰਘ ਤੋਂ ਬਹੁਤ ਹੀ ਡਰਿਆ ਹੋਇਆ ਸੀ। ਉਹ ਹਰ ਮਦ ਉਪਰ ਅੰਗਰੇਜ਼ੀ ਸਰਕਾਰ ਦੀ ਜਾਮਨੀ ਚਾਹੁੰਦਾ ਸੀ। ਆਖਰ ਸ਼ਾਹ ਸੁਜਾਹ ਨੂੰ ਮੰਨਣਾ ਪਿਆ, ਉਹ ਅੰਗਰੇਜ਼ੀ ਸਰਕਾਰ ਦੀ ਪਨਾਹ ਵਿਚ ਸੀ। ਬਹੁਤਾ ਚਿਰ ਅੜੀ ਨਹੀਂ ਸੀ ਕਰ ਸਕਦਾ।
ਅਹਿਦਨਾਮੇ ਅਨੁਸਾਰ, ਰਣਜੀਤ ਸਿੰਘ ਨੂੰ ਸਿੰਧ ਪਾਰਲੇ ਉਸਦੇ ਸਾਰੇ ਇਲਾਕੇ ਦਾ ਜਾਇਜ਼ ਹੁਕਮਰਾਨ ਮੰਨਿਆ ਗਿਆ। ਹੇਰਾਤ ਦੇ ਇਲਾਕੇ ਨੂੰ ਛੱਡ ਕੇ, ਬਾਕੀ ਸਾਰੇ ਅਫ਼ਗਾਨਿਸਤਾਨ ਉੱਪਰ ਸ਼ਾਹ ਸੁਜਾਹ ਦੀ ਹਕੂਮਤ ਹੋਵੇਗੀ। ਇਸ ਲਈ ਤਿੰਨੋਂ ਧਿਰਾਂ ਰਲਕੇ ਕਾਰਵਾਈ ਕਰਨਗੀਆਂ। ਰਣਜੀਤ ਸਿੰਘ ਨੇ ਲੁੱਟ ਦੇ ਹਿੱਸੇ ਵਜੋਂ ਜਲਾਲਾਬਾਦ ਮੰਗਿਆ ਸੀ। ਇਸ ਬਦਲੇ ਸ਼ਾਹ ਸੁਜਾਹ ਹਰ ਸਾਲ ਅਫ਼ਗਾਨਿਸਤਾਨ ਦੇ ਸਭ ਤੋਂ ਵਧੀਆ ਨਸਲ ਦੇ 55 ਘੋੜੇ ਦੇਵੇਗਾ'
ਅੰਗਰੇਜ਼ ਵੀ ਜਾਣਦੇ ਸਨ ਤੇ ਸ਼ਾਹ ਵੀ ਜਾਣਦਾ ਸੀ, ਵਧੀਆ ਨਸਲ ਦੇ ਘੋੜੇ, ਰਣਜੀਤ ਸਿੰਘ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਤਾਂ ਹੀ ਰਣਜੀਤ ਸਿੰਘ ਨੇ ਇਸ ਪੇਸ਼ਕਸ਼ ਨੂੰ ਪ੍ਰਵਾਨ ਕਰ ਲਿਆ ਸੀ।
ਅੰਗਰੇਜ਼ ਜਾਣਦੇ ਸਨ, ਰੋਪੜ ਵਿਖੇ ਲਾਰਡ ਬੇਟਿਕ ਨਾਲ ਮੁਲਾਕਾਤ ਵੇਲੇ ਨਾਲੋਂ ਹੁਣ ਰਣਜੀਤ ਸਿੰਘ ਦੀ ਫ਼ੌਜ ਕਿਤੇ ਵੱਧ ਸ਼ਕਤੀਸ਼ਾਲੀ ਸੀ। ਫੌਜ-ਏ-ਖਾਸ ਦੇ ਨਮੂਨੇ ਉੱਪਰ, ਪੂਰੀ ਫ਼ੌਜ ਕਈ ਬ੍ਰਗੇਡਾਂ ਵਿਚ ਜੱਥੇ ਬੰਦ ਕੀਤੀ ਗਈ ਸੀ। ਬਕਾਇਦਾ ਪੈਦਲ ਸੈਨਾ, ਘੋੜਸਵਾਰ, ਤੋਪਖਾਨਾ, ਸਭ ਆਹਲਾ ਅਤੇ ਪੂਰੇ ਸਿਖਿਅਤ ਸਨ। ਪੈਦਲ ਸੈਨਾਂ ਦੀਆਂ ਬਟਾਲੀਅਨਾਂ ਦੀ ਗਿਣਤੀ 31 ਹਜ਼ਾਰ ਤੀਕਰ ਵੱਧ ਗਈ ਸੀ। ਪੱਕੀ ਅਈਨੀ ਫ਼ੌਜ ਦੀ ਗਿਣਤੀ 40 ਹਜ਼ਾਰ ਤੋਂ ਵੱਧ ਸੀ। ਮਹਾਰਾਜੇ ਦੀ ਹਥਿਆਰਬੰਦ ਫੌਜ ਵਿਚ ਤਕਰੀਬਨ ਇਕ ਲੱਖ ਸਿਪਾਹੀ ਸਨ। ਇਹ ਸਾਰੀ ਸੂਚਨਾ ਗਵਰਨਰ ਜਨਰਲ ਲਾਰਡ ਆਕਲੈਂਡ ਪਾਸ ਵਫ਼ਦ ਨੇ ਪਹੁੰਚਾ ਦਿੱਤੀ ਹੋਈ ਸੀ। ਅਜਿਹੀ ਸ਼ਕਤੀ ਨਾਲ ਸੰਧੀ ਕਰਕੇ, ਲਾਰਡ ਅਕਲੈਂਡ ਇਸ ਨੂੰ ਬਹੁਤ ਵੱਡੀ ਕੂਟਨੀਤਕ ਕਾਮਯਾਬੀ ਸਮਝਦਾ ਸੀ । ਸ਼ਾਹ ਸੁਜਾਹ ਤਾਂ ਕਨ-ਪੁਤਲੀ ਸੀ। ਜਿਸ ਨੂੰ ਕਿਸੇ ਵੀ ਵਿਦੇਸ਼ੀ ਹੁਕਮਰਾਨ ਨਾਲ ਕੋਈ ਵੀ ਗੱਲਬਾਤ ਕਰਨ ਲਈ, ਬਰਤਾਨੀਆਂ ਸਰਕਾਰ ਅਤੇ ਖ਼ਾਲਸਾ ਸਰਕਾਰ ਦੀ ਸਹਿਮਤੀ ਲੈਣੀ ਜ਼ਰੂਰੀ ਸੀ।
ਜਿਵੇਂ ਲਾਰਡ ਆਕਲੈਂਡ ਨੂੰ ਖ਼ਬਰਾਂ ਮਿਲ ਰਹੀਆਂ ਸਨ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਮਹਾਰਾਜੇ ਦੀ ਸੇਹਿਤ ਠੀਕ ਨਹੀਂ ਹੈ। ਉਹ ਲਗਾਤਾਰ ਬੀਮਾਰ ਹੈ।' ਆਕਲੈਂਡ ਹੈਰਾਨ ਸੀ, ਬੀਮਾਰੀ ਦੀ ਹਾਲਤ ਵਿਚ ਵੀ ਮਹਾਰਾਜ ਆਪਣੇ ਰਾਜਸੀ ਹਿਤਾਂ ਲਈ ਕਿੰਨਾ ਫ਼ਿਕਰਮੰਦ ਸੀ। ਆਖ਼ਰ ਉਹ ਆਪਣੀ ਜ਼ਿੱਦ ਪੁਗਾਉਣ ਵਿਚ ਸਫ਼ਲ ਵੀ ਹੋ ਗਿਆ। ਰਣਜੀਤ ਸਿੰਘ ਪ੍ਰਤੀ ਉਸ ਦੇ ਮਨ ਵਿਚ ਸਤਿਕਾਰ ਦੀ ਭਾਵਨਾ ਪੈਦਾ ਹੋ ਗਈ। ਹੁਣ ਮਹਾਰਾਜੇ ਨੂੰ ਮਿਲਣ ਲਈ ਵਧੇਰੇ ਇੱਛੁਕ ਹੋ ਗਿਆ। ਉਸ ਨੇ ਲੰਡਨ ਦੀ ਗੁਪਤ ਏਜੰਸੀ ਨੂੰ ਆਪਣੀ ਇਸ ਸ਼ਾਨਦਾਰ ਪ੍ਰਾਪਤੀ ਬਾਰੇ 13 ਅਸਗਤ 1838 ਨੂੰ ਸੂਚਨਾ ਭੇਜੀ।
'ਜਦ ਮੈਂ ਸ਼ਾਹ ਸੁਜਾਹ ਉਲ ਮੁਲਕ ਨੂੰ ਦੁਬਾਰਾ ਕਾਬਲ ਦੇ ਤਖ਼ਤ ਉੱਪਰ ਬਿਠਾਉਣ ਦੇ ਸਬੰਧ ਵਿਚ ਮਹਾਰਾਜਾ ਰਣਜੀਤ ਸਿੰਘ ਨਾਲ ਵਿਵਹਾਰਕ ਸ਼ਰਤਾਂ ਤਹਿ ਕੀਤੀਆਂ। ਸਭ ਕੁਝ ਤਸੱਲੀ ਬਖਸ਼ ਰਿਹਾ। ਬਿਨਾਂ ਸ਼ੱਕ ਅਸੀਂ ਹਰ ਪਾਸਿਓ ਬਹਿਰੂਪੀਏ ਦੁਸ਼ਮਣਾਂ ਅਤੇ ਸ਼ੱਕੀ ਦੋਸਤਾਂ ਵਿਚ ਘਿਰੇ ਹੋਏ ਹਾਂ। ਫਿਰ ਵੀ ਇਹ ਸੰਧੀ ਪੰਜਾਬ ਦੇ ਮਾਮਲਿਆਂ ਵਿਚ ਬਰਤਾਨੀਆ ਸਰਕਾਰ ਲਈ ਕਾਫ਼ੀ ਲਾਭਦਾਇਕ ਸਾਬਤ ਹੋਵੇਗੀ। ਇਸ ਵਿਚ ਭਾਵੇਂ ਕੁਝ ਸ਼ਰਤਾਂ ਇਤਰਾਜ਼ ਯੋਗ ਹਨ। ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਹਾਰਾਜਾ ਬਹੁਤ ਬੀਮਾਰ ਹੈ ਔਰ ਸ਼ਾਇਦ ਮਰ ਰਿਹਾ ਹੈ ਅਤੇ ਇਹ ਅਨਹੋਣੀ ਨਹੀਂ ਹੋਵੇਗੀ। ਉਸ ਦੀ ਮੌਤ ਤੋਂ ਬਾਅਦ ਕੋਈ ਅਜੇਹਾ ਕਾਬਲ ਵਿਅਕਤੀ ਨਜ਼ਰ ਨਹੀਂ ਆਉਂਦਾ ਜਿਹੜਾ ਉਸ ਦੀ ਸਲਤਨਤ ਸੰਭਾਲਣ ਦੇ ਯੋਗ ਹੋਵੇ। ਕੁਝ ਵੀ ਸੀ, ਆਕਲੈਂਡ ਜਿੰਨਾਂ ਇਸ ਸੰਧੀ ਉੱਪਰ ਗਰਵ ਕਰ ਰਿਹਾ ਸੀ। ਉਨਾਂ ਹੀ ਫਿਕਰਮੰਦ ਵੀ ਸੀ। ਉਸ ਨੂੰ ਪਤਾ ਸੀ, ਸਿੱਖਾਂ ਦੀ ਭੇਜੀ ਤਾਕਤ ਬਹੁਤ ਵਧੇਰੇ ਹੈ। ਉਹ ਸ਼ਾਹ ਸੁਜਾਹ ਨੂੰ ਸਿੱਖਾਂ ਦੀ ਕਠ-ਪੁਤਲੀ ਨਹੀਂ ਸੀ ਬਣਨ ਦੇਣਾ ਚਾਹੁੰਦਾ। ਉਸਨੇ ਫੈਸਲਾ ਕੀਤਾ.... ਸਿੱਖ ਫ਼ੌਜਾਂ ਨੂੰ ਖ਼ੈਬਰ ਤੋਂ ਅੱਗੇ ਨਹੀਂ ਜਾਣ ਦੇਣਾ ਚਾਹੀਦਾ। ਜਾਹਨ ਕੀਨ ਦੀ ਅਗਵਾਈ ਵਿਚ, ਮੁੱਖ ਫ਼ੌਜ ਸ਼ਿਕਾਰਪੁਰ ਦੇ ਰਸਤੇ ਕੰਧਾਰ ਨੂੰ ਜਾਏਗੀ। ਉਸ ਨੇ ਪੂਰੀ ਜੰਗੀ ਰੂਪ ਰੇਖਾ ਬਣਾ ਲਈ, ਕਿ ਕਿਸੇ ਵੀ ਸੂਰਤ ਵਿਚ ਸ਼ਾਹ ਸੁਜਾਹ ਦੀ ਫ਼ੌਜ ਨੂੰ ਸਿੱਖਾਂ ਦੀ ਫ਼ੌਜ ਨਾਲ ਮਿਲਣ ਨਾ ਦਿੱਤਾ ਜਾਵੇ। ਇਸ ਸਬੰਧ ਵਿਚ ਉਸ ਨੇ ਆਪਣੇ ਜਨਰਲਾ ਨੂੰ ਹੁਕਮ ਜਾਰੀ ਕਰ ਦਿੱਤੇ।
ਇਸ ਦੇ ਨਾਲ ਹੀ, ਉਸ ਨੇ 1838 ਦੇ ਨਵੰਬਰ ਮਹੀਨੇ ਵਿਚ ਰਣਜੀਤ ਸਿੰਘ ਨਾਲ ਨਿੱਜੀ ਮੁਲਾਕਾਤ ਤਹਿ ਕਰਨ ਲਈ ਆਪਣਾ ਦੂਤ ਲਾਹੌਰ ਨੂੰ ਰਵਾਨਾ ਕਰ ਦਿੱਤਾ।