ਮਹਾਰਾਜਾ ਰਣਜੀਤ ਸਿੰਘ ਜਿਵੇਂ ਹੀ ਮੁਬਾਰਕ ਹਵੇਲੀ ਵਿਚੋਂ ਬਾਹਰ ਨਿਕਲਿਆ ਸ਼ਾਹ ਸੁਜਾਹ ਹੀਰਾ ਖੁਹਾ ਲੈਣ ਦੇ ਸੋਗ ਵਿਚ ਜ਼ਮੀਨ ਉੱਪਰ ਮੁਰਦਿਆਂ ਵਾਂਗ ਡਿੱਗ ਪਿਆ। ਉਸ ਨੂੰ ਜਾਪਿਆ ਲਾਹੌਰ ਦਾ ਇਹ ਕਾਫ਼ਰ ਮਹਾਰਾਜਾ ਉਸ ਦੇ ਸ਼ਾਹ ਖ਼ਾਨਦਾਨ ਦੀ ਅਣਖ, ਗੌਰਵ, ਮਰਿਯਾਦਾ ਸਭ ਖੋਹ ਕੇ ਲੈ ਗਿਆ ਹੈ। ਦਿਨ ਇਸ ਤਰ੍ਹਾਂ ਵੀ ਫਿਰ ਸਕਦੇ ਸਨ, ਉਸ ਨੂੰ ਯਕੀਨ ਨਹੀਂ ਸੀ ਆ ਰਿਹਾ। ਫਰਸ਼ 'ਤੇ ਪਿਆ ਉਹ ਆਪਣੇ ਹੱਥਾਂ ਵੱਲ ਵੇਖਣ ਲੱਗਾ। ਇਹਨਾਂ ਹੱਥਾਂ ਨਾਲ ਮੈਂ ਖੁਦ ਸ਼ਾਹੀ ਖ਼ਾਨਦਾਨ ਦੀ ਏਨੀ ਕੀਮਤੀ ਅਮਾਨਤ ਓਸ ਕਾਫ਼ਰ ਨੂੰ ਦੇਣ ਲਈ ਕਿਵੇਂ ਰਾਜ਼ੀ ਹੋ ਗਿਆ। ਮੈਨੂੰ ਮੌਤ ਕਿਉਂ ਨਹੀਂ ਆ ਗਈ, ਮੈਂ ਆਪਣੇ ਭਾਈ ਜਾਨ ਵਾਂਗ ਅੰਨ੍ਹਾ ਕਿਉਂ ਨਹੀਂ ਹੋ ਗਿਆ..? ਉਹ ਬਾਲਾਂ ਵਾਂਗ ਵਿਲਕਣ ਲੱਗਾ। ਉਸ ਨੂੰ ਵੇਖ ਕੇ ਵਫਾ ਬੇਗਮ ਤੇ ਪਰਿਵਾਰ ਦੇ ਹੋਰ ਮੈਂਬਰ ਵੀ ਰੋਣ ਲੱਗ ਪਏ।...
ਬੜੀ ਮੁਸ਼ਕਲ ਨਾਲ ਸ਼ਾਹ ਜਮਾਨ ਨੇ ਉਹਨਾਂ ਨੂੰ ਚੁੱਪ ਕਰਾਇਆ ਤੇ ਫਿਰ ਆਖਿਆ, 'ਕੋਹੇਨੂਰ ਨਾਲੋਂ ਵੀ ਕੀਮਤੀ ਤੁਹਾਡੀਆਂ ਹਯਾਤੀਆਂ ਨੇ, ਇਹਨਾਂ ਨੂੰ ਬਚਾਉਣ ਦਾ ਫ਼ਿਕਰ ਕਰੋ। ਜਿੰਦਾ ਰਹੇ ਤਾਂ ਕੋਹੇਨੂਰ ਫਿਰ ਹਾਸਲ ਕਰਨਾ ਨਾ ਮੁਮਕਿਨ ਨਹੀਂ ਹੈ। ਅੱਜ ਉਹ ਕਾਫ਼ਰ ਤਾਕਤਵਰ ਹੈ, ਕੱਲ੍ਹ ਅਸੀਂ ਹੋ ਸਕਦੇ ਹਾਂ। ਸਭ ਤੋਂ ਜ਼ਰੂਰੀ ਏ, ਜ਼ਿੰਦਾ ਰਹਿਣਾ ਤੇ ਏਥੋਂ ਬੱਚ ਨਿਕਲਣਾ।'
-ਕੀ ਮਤਲਬ ਹੈ ਤੁਸਾਂ ਦਾ...? ਬੇਗਮ ਨੇ ਅੱਖਾਂ ਪੂੰਝਦਿਆਂ ਪੁੱਛਿਆ।
-ਇਹ ਕਾਫ਼ਰ ਰਾਜਾ ਸਾਨੂੰ ਮਰਵਾ ਸਕਦਾ ਏ। ਇਸ ਦੇ ਤੇਵਰ ਚੰਗੇ ਨਹੀਂ ਜਾਪਦੇ। ਏਥੋਂ ਨਿਕਲਣ ਦਾ ਰਸਤਾ ਖੋਜਣਾ ਹੋਵੇਗਾ।
ਪਹਿਲਾਂ ਸਾਰੇ ਕਹੇਨੂਰ ਹੀਰੇ ਲਈ ਫਿਕਰਮੰਦ ਸਨ, ਹੁਣ ਏਥੋਂ ਜਿਉਂਦੇ ਬਚ ਨਿਕਲਣ ਲਈ ਫ਼ਿਕਰਮੰਦ ਹੋਣ ਲੱਗੇ। ਹਰ ਸਮੇਂ ਸਲਾਹ ਮਸ਼ਵਰਾ ਹੋਣ ਲੱਗਾ। ਸ਼ਾਹ ਜ਼ਮਾਨ ਚਾਹੁੰਦਾ ਸੀ, ਫਤੇਹ ਖਾਨ ਨੂੰ ਮਦਦ ਲਈ ਕਿਹਾ ਜਾਵੇ।
-ਭਾਈ ਜਾਨ ਉਹ ਤਾਂ ਆਪਣਾ ਪੱਕਾ ਦੁਸ਼ਮਣ ਏ।' ਸ਼ਾਹ ਸੁਜਾਹ ਨੇ ਹੋਰਾਨ ਹੁੰਦਿਆਂ ਕਿਹਾ।
-ਉਹ ਰਣਜੀਤ ਸਿੰਘ ਦਾ ਵੀ ਦੁਸ਼ਮਣ ਹੈ ਤੇ ਦੁਸ਼ਮਣ ਦਾ ਦੁਸ਼ਮਣ ਦੋਸਤ ਬਣਾਇਆ ਜਾ ਸਕਦਾ ਹੈ। ਅਸੀਂ ਉਸ ਨੂੰ ਉਸ ਦੀ ਪਸੰਦ ਦਾ ਇਲਾਕਾ ਦੇਣ ਦਾ ਲਾਲਚ ਦੇ ਸਕਦੇ ਆਂ, ਜੇ ਉਹ ਮਦਦ ਲਈ ਰਾਜ਼ੀ ਹੋਏ ਤਾਂ। ਫਿਰ ਸ਼ਾਹ ਸੁਜਾਹ ਨੇ ਵਫ਼ਾ ਬੇਗਮ, ਤੋਂ ਸ਼ਾਹ ਜਮਾਨ ਦੀ ਸਲਾਹ ਨਾਲ ਆਪਣੇ ਪੱਕੇ ਦੁਸ਼ਮਣ ਫਤੇਹ ਖਾਨ ਨੂੰ ਖਤ ਲਿਖਿਆ:
'ਇਸ ਵਕਤ ਮਹਾਰਾਜਾ ਲਾਹੌਰ ਵਿਚ ਇਕੱਲਾ ਹੈ। ਉਸ ਕੋਲ ਬਹੁਤੀ ਫੌਜ ਵੀ ਨਹੀਂ ਹੈ।ਅਗਰ ਸੈਨਾ ਨਾਲ ਚੜਾਈ ਕਰ ਦਿੱਤੀ ਜਾਵੇ, ਲਾਹੌਰ ਉੱਪਰ ਅਸਾਨੀ ਨਾਲ ਫਤੇਹ ਹਾਸਲ ਕੀਤੀ ਜਾ ਸਕਦੀ ਹੈ। ਮਹਾਰਾਜੇ ਨੂੰ ਬੰਦੀ ਬਣਾ ਲੈਣਾ ਵੀ ਕੋਈ ਮੁਸ਼ਕਲ ਨਹੀਂ ਹੋਵੇਗਾ।
ਪਰ ਇਸ ਨੂੰ ਰਣਜੀਤ ਸਿੰਘ ਦੀ ਚੰਗੀ ਕਿਸਮਤ ਕਿਹਾ ਜਾਵੇ, ਜਾਂ ਉਸ ਦੇ ਸਿਤਾਰੇ ਇਸ ਸਮੇਂ ਬੁਲੰਦੀ ਪਰ ਕਿਹਾ ਜਾਵੇ ਜਾਂ ਉਸ ਦੇ ਪ੍ਰਬੰਧ ਦੀ ਸਾਵਧਾਨੀ ਅਤੇ ਕੁਸ਼ਲਤਾ ਕਿਹਾ ਜਾਵੇ, ਸ਼ਾਹ ਸੁਜਾਹ ਦਾ ਖ਼ਤ ਲੈ ਕੇ ਜਾ ਰਹੇ, ਕਾਸਦ ਕਾਜੀ ਸ਼ੇਰ ਮੁਹੰਮਦ ਖ਼ਾਨ ਅਤੇ ਮੁੱਲਾਂ ਹਸਨ, ਇਕ ਪੁਲੀਸ ਚੌਕੀ ਦੇ ਸਹਾਇਕ ਕੋਤਵਾਲ ਪੀਰ ਬਾਤਸ਼ ਨੇ ਪਕੜ ਲਏ ਤੇ ਦਰਬਾਰ ਵਿਚ ਪੇਸ਼ ਕੀਤੇ ਗਏ।
ਪਤ ਦਾ ਹਵਾਲਾ ਜਾਣਦਿਆਂ ਹੀ ਰਣਜੀਤ ਸਿੰਘ ਦੀਆਂ ਮੁੱਡਾ ਫਰਕਣ ਲੱਗੀਆਂ। ਉਸ ਨੇ ਫੋਰਨ ਕੁੰਵਰ ਖੜਕ ਸਿੰਘ ਨੂੰ ਹੁਕਮ ਦਿੱਤਾ, 'ਆਪਣੇ ਨਿੱਜੀ ਅੰਗ ਰੱਖਿਅਕਾ ਨੂੰ ਲੈ ਜਾਓ ਔਰ ਸ਼ਾਹ ਸੁਜਾਹ ਨੂੰ ਦਰਬਾਰ ਵਿਚ ਪੇਸ਼ ਕਰੋ। ਕਹਿਣਾ ਸਿੰਘ ਸਾਹਬ ਨੇ ਸ਼ਾਹ ਨਾਲ ਕੁਝ ਜਰੂਰੀ ਸਲਾਹ-ਮਸ਼ਵਰਾ ਕਰਨਾ ਹੈ।
ਜਦ ਸ਼ਾਹ ਬੁਜਾਹ ਨੂੰ ਦਰਬਾਰ ਵਿਚ ਲੈ ਆਂਦਾ ਗਿਆ। ਉਸ ਨੂੰ ਰੁਤਬੇ ਅਨੁਸਾਰ ਆਸਣ ਵੀ ਗ੍ਰਹਿਣ ਕਰਵਾਇਆ। ਫਿਰ ਫ਼ਕੀਰ ਸਾਹਬ ਨੂੰ, ਉਹ ਖ਼ਤ ਸ਼ਾਹ ਨੂੰ ਦੇਣ ਲਈ ਕਿਹਾ।
ਖ਼ਤ ਵੇਖਦਿਆਂ ਹੀ ਸ਼ਾਹ ਦਾ ਰੰਗ ਉੱਡ ਗਿਆ। ਉਸ ਨੇ ਆਪਣਾ ਬਚਾ ਕਰਦਿਆਂ, ਫੋਰਨ ਕਿਹਾ, 'ਮੈਨੂੰ ਇਸ ਖ਼ਤ ਬਾਰੇ ਕੋਈ ਜਾਣਕਾਰੀ ਨਹੀਂ ਹੈ, ਮਹਾਰਾਜਾ ਹਜੂਰ, ਇਹਨਾਂ ਦੋਸ਼ੀਆਂ ਨੂੰ ਜੇ ਚਾਹੁਣ ਸਜ਼ਾ ਦੇਣ।
ਰਣਜੀਤ ਸਿੰਘ ਸਮਝਦਾ ਸੀ, ਸ਼ਾਹ ਝੂਠ ਕੋਲ ਰਿਹਾ ਹੈ। ਕੁਝ ਪਲ ਉਹ ਚੁੱਪ ਰਿਹਾ। ਜਾਂ ਉਹ ਗੁੱਸੇ ਵਿਚ ਆਉਂਦਾ ਨਹੀਂ ਸੀ, ਜਾਂ ਇਕਦਮ ਬੇ-ਕਾਬੂ ਹੋ ਜਾਂਦਾ ਸੀ। ਉਸ ਨੇ ਕਿਹਾ, 'ਲਾਹੌਰ ਦਰਬਾਰ ਦੀ ਅਦਾਲਤ ਦੀਆਂ ਸਜ਼ਾਵਾਂ ਬਾਰੇ ਸ਼ਾਹ ਨੂੰ ਸ਼ਾਇਦ ਜਾਣਕਾਰੀ ਨਹੀਂ ਹੈ। ਝੂਠ ਬੋਲਣ ਵਾਲੇ ਦੀ ਜ਼ੁਬਾਨ ਕਲਮ ਕਰ ਦਿੱਤੀ ਜਾਂਦੀ ਹੈ। ਚੋਰੀ ਕਰਨ ਵਾਲੇ ਦੇ ਹੱਥ ਕੱਟ ਦਿੱਤੇ ਜਾਂਦੇ ਹਨ। ਦਰਬਾਰ ਵਿਰੁੱਧ ਸਾਜਿਸ਼ ਰਚਣ ਵਾਲੇ ਨੂੰ ਉਮਰ ਭਰ ਤਹਿਖ਼ਾਨੇ ਵਿਚ ਸੁੱਟ ਦਿੱਤਾ ਜਾਂਦਾ ਹੈ।
ਸਾਹ ਚੁੱਪਚਾਪ ਖੜ੍ਹਾ ਸੁਣਦਾ ਰਿਹਾ, ਕੋਈ ਪ੍ਰਤੀਕਰਮ ਨਾ ਵਿਖਾਇਆ।
ਫਿਰ ਰਣਜੀਤ ਨੇ ਦੋਸ਼ੀਆਂ ਨੂੰ ਕੇਤਖਾਲ ਦੇ ਹਵਾਲੇ ਕਰਕੇ, ਸ਼ਾਹ ਨੂੰ ਪੁੱਛਿਆ- ਕੀ ਇਹ ਸੱਚ ਹੈ ਤੇਰੇ ਪਾਸ ਅਜੇ ਵੀ ਹੀਰਿਆਂ ਦਾ ਵੱਡਾ ਭੰਡਾਰ ਹੈ ? ਇਸ ਨੂੰ ਬਾਹਰ ਲੇ ਜਾਣ ਲਈ ਹਵੇਲੀ ਅੰਦਰ ਸਾਜ਼ਸ਼ਾਂ ਹੋ ਰਹੀਆਂ ਹਨ ? —ਇਹ ਸੱਚ ਨਹੀਂ ਹੈ, ਜਹਾਂਪਨਾਹ ਸ਼ਾਹ ਨੇ ਸੱਚਾ ਹੋਣ ਲਈ ਕੁਝ ਵਧੇਰੇ ਉੱਚੀ ਆਵਾਜ਼ ਵਿਚ ਕਿਹਾ।
-ਸ਼ਾਹ ਸਾਹਬ ਤੁਸੀਂ ਸ਼ਰਨ ਵਿਚ ਆਏ ਸ਼ਖਸ ਦੇ ਅਸੂਲਾਂ ਨੂੰ ਤੋੜਿਆ ਹੈ। ਇਸ ਲਈ ਮੁਬਾਰਕ ਹਵੇਲੀ ਵਿਚ ਤੇਰੇ ਹਰਮ ਦੀ ਤਲਾਸ਼ੀ ਲਈ ਜਾਏਗੀ । ਰਣਜੀਤ ਨੇ ਸਖ਼ਤੀ ਨਾਲ ਕਿਹਾ ਤੇ ਉਸੇ ਸਮੇਂ ਮੁਬਾਰਕ ਹਵੇਲੀ ਦੁਆਲੇ ਸਪਤ ਪਹਿਰਾ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ।
ਰਣਜੀਤ ਸਿੰਘ ਨੇ ਆਪਣੀਆਂ ਸਭ ਤੋਂ ਚੁਸਤ ਨੌਕਰਾਣੀਆਂ ਦੀ ਚੋਣ ਕਰਕੇ, ਦਰਬਾਰ ਦੇ ਆਹਲਾ ਮਾਮਲਿਆਂ ਦੀ ਦੇਖਭਾਲ ਕਰਨ ਵਾਲੇ ਰਾਮ ਸਿੰਘ ਦੀ ਅਗਵਾਈ ਵਿਚ, ਮੁਬਾਰਕ ਹਵੇਲੀ ਦੇ ਜਨਾਨਖਾਨੇ ਦੀ ਤਲਾਸ਼ੀ ਲੈਣ ਲਈ ਭੇਜਿਆ। ਜਦ ਰਾਮ ਸਿੰਘ ਨੇ ਮੁਬਾਰਕ ਹਵੇਲੀ ਵਿਚ ਇਸ ਖੋਜੀ ਟੋਲੀ ਦੇ ਆਉਣ ਦਾ ਮਕਸਦ ਦੱਸਿਆ ਤਾਂ ਬਾਹ ਸੁਜਾਹ ਆਪਣੇ ਸਿਰ ਦੇ ਵਾਲ ਨੋਚਦਾ ਚੀਪਿਆ-ਕਿਸ ਦੀ ਜੁਅਰਤ ਸੀ, ਉਹ ਮੇਰੇ ਸਾਹਮਣੇ ਆ ਕੇ ਅਜੇਹੀ ਬੇਹੂਦਾ ਹਰਕਤ ਕਰੋ, ਔਰ ਹਮਾਕਤ ਨਾਲ ਗੱਲ ਕਰੋ। ਪਰ ਮੈਂ ਅੱਲਾਹ ਦੀ ਰਜ਼ਾ ਵਿਚ ਰੋਕ ਨਹੀਂ ਪਾ ਸਕਦਾ। ਤੇ ਉਹ ਪਲੰਘ 'ਤੇ ਢਹਿ ਪਿਆ।
ਠੀਕ ਉਸ ਵੱਲੋਂ ਕਿਲ੍ਹੇ ਵਿਚੋਂ ਇਕ ਹੋਰ ਸਿਪਾਹੀ ਮਹਾਰਾਜੇ ਦਾ ਨਵਾਂ ਫੁਰਮਾਨ ਲੈ ਕੇ ਪੁੱਜਾ, 'ਅਗਰ ਸ਼ਾਹ ਸੁਜਾਹ ਔਰ ਵਡਾ ਬੇਗਮ ਹਰਮ ਵਿਚ ਛੁਪਾਇਆ ਮਾਲ ਦੇਣ ਤੋਂ ਆਨਾ-ਕਾਨੀ ਕਰਦੇ ਹਨ ਤਾਂ ਮੁਬਾਰਕ ਹਵੇਲੀ ਨੂੰ ਤੋਪ ਨਾਲ ਉੜਾ ਦਿੱਤਾ ਜਾਵੇ।
ਸ਼ਾਹ ਪਰਿਵਾਰ ਵਿਚ ਹਾਲ ਦੁਹਾਈ ਮੱਚ ਗਈ। ਦਰਬਾਰ ਦੀਆਂ ਨੌਕਰਾਣੀਆਂ ਸ਼ਾਹ ਦੇ ਹਰਮ ਵਿਚ ਤਲਾਸ਼ੀ ਲੈਣ ਲੱਗ ਪਈਆਂ। ਦੁੱਖੀ ਅਤੇ ਬੇਬਸ ਸ਼ਾਹ, ਰਣਜੀਤ ਸਿੰਘ ਨੂੰ ਗਾਲੀ-ਗਲੋਚ ਅਤੇ ਬਦ-ਦੁਆਵਾਂ ਦੇਣ ਲੱਗਾ। ਉਸ ਨੇ ਆਪਣੇ ਭਰਾ ਸ਼ਾਹ ਜਮਾਨ ਵਫ਼ਾ ਬੇਗਮ ਅਤੇ ਪਰਿਵਾਰ ਦੇ ਜੀਆਂ ਨੂੰ ਕਿਹਾ, 'ਹੁਣ ਅਸੀਂ ਏਥੇ ਮਹਿਫੂਜ਼ ਨਹੀਂ ਹਾਂ। ਸਾਨੂੰ ਕੁਝ ਕਰਨਾ ਪਏਗਾ। ਸਿੱਖਾਂ ਦਾ ਇਹ ਕਾਫ਼ਰ ਮਹਾਰਾਜਾ ਸਾਨੂੰ ਕਦੇ ਵੀ ਮੌਤ ਦੇ ਘਾਟ ਉਤਰਵਾ ਸਕਦਾ ਹੈ।...
ਰਾਮ ਸਿੰਘ ਅਤੇ ਨੌਕਰਾਣੀਆਂ ਆਪਣਾ ਕੰਮ ਕਰਦੀਆਂ ਰਹੀਆਂ। ਬੇਗਮ ਦੇ ਹੋਣ ਕੁਰਲਾਉਣ ਦਾ ਉਹਨਾਂ ਉੱਪਰ ਕੋਈ ਅਸਰ ਨਾ ਹੋਇਆ। ਆਪਣਾ ਕੰਮ ਖ਼ਤਮ ਕਰਕੇ ਤੇ ਹੱਥ ਲੱਗਿਆ ਕੀਮਤੀ ਸਮਾਨ ਸੰਭਾਲ ਕੇ ਉਹ ਸ਼ਾਹ ਨੂੰ ਸਲਾਮ ਕਹਿੰਦੇ ਅਤੇ ਸ਼ੁਕਰੀਆ ਅਦਾ ਕਰਦੇ ਹਵੇਲੀ ਵਿਚੋਂ ਨਿਕਲ ਗਏ।
ਤਲਾਸ਼ੀ ਵਿਚ ਹਾਸਲ ਕੀਤੇ ਜੇਵਰਾਤ ਹੀਰੇ-ਪੰਨੇ ਅਤੇ ਮੋਤੀਆਂ ਦਾ ਢੇਰ ਜਦ ਮਹਾਰਾਜਾ ਦੇ ਸਾਹਮਣੇ ਜਾ ਕੇ ਰੱਖਿਆ ਗਿਆ ਤਾਂ ਉਸ ਦੇ ਮੂੰਹੋਂ ਸੁਭਾਵਕ ਨਿਕਲਿਆ- 'ਵਾਹ! ਤਾਂ ਇਹ ਦੇ ਸ਼ਾਹ ਦੀ ਹਕੀਕਤ। ਉਸ ਨੇ ਰਾਮ ਸਿੰਘ ਅਤੇ ਨੌਕਰਾਣੀਆਂ ਨੂੰ ਇਨਾਮਾਂ ਨਾਲ ਨਿਵਾਜਿਆ ਤੇ ਮੁਬਾਰਕ ਹਵੇਲੀ ਦੁਆਲਿਓ ਪਹਿਰਾ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ।
ਸ਼ਾਹ ਬੁਜਾਹ ਇਹਨਾਂ ਦਿਨਾਂ ਵਿਚ ਬੇਹੱਦ ਡਰਿਆ ਹੋਇਆ ਸੀ। ਲਾਹੌਰ ਦਰਬਾਰ, ਵਿਰੁੱਧ ਉਸ ਦੀ ਸਾਜ਼ਿਸ਼ ਪਕੜੇ ਜਾਣ ਤੋਂ ਪਿੱਛ, ਉਹ ਰਣਜੀਤ ਸਿੰਘ ਦਾ ਭਰੋਸਾ ਗੁਆ ਚੁੱਕਿਆ ਸੀ। ਉਸ ਨੂੰ ਸੰਦੇਹ ਸੀ. ਯਕੀਨਨ ਸਾਰੇ ਸ਼ਾਹੀ ਪਰਿਵਾਰ ਨੂੰ ਇਕ ਦਿਨ ਕਤਲ ਕਰ ਦਿੱਤਾ ਜਾਏਗਾ। ਉਸ ਨੇ ਬਰਤਾਨੀਆਂ ਦੇ ਕਰਨਲ ਆਕਟਰਲੋਨੀ ਤੋਂ ਮਦਦ ਲੈਣ ਬਾਰੇ ਸੋਚਿਆ। ਕਿਸੇ ਤਰ੍ਹਾਂ ਦੇ ਵੀ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਉਸ ਨੇ ਕਰਨਲ ਨੂੰ ਖ਼ਤ ਲਿਖਿਆ:
-ਮੈਂ ਆਪਣੇ ਮੇਜ਼ਬਾਨ ਨਾਲ ਵਿਸ਼ਵਾਸਘਾਤ ਕੀਤਾ ਤੇ ਆਪਣੇ ਪੱਕੇ ਵੇਰੀ ਵਜ਼ੀਰ ਫਤੇਹ ਖ਼ਾਨ ਨੂੰ ਪੰਜਾਬ ਉੱਪਰ ਹਮਲਾ ਕਰਨ ਲਈ ਸੱਦਾ ਭੇਜਿਆ ਪਰ ਇਹ ਗੁਪਤ ਖ਼ਤ ਪਕੜਿਆ ਗਿਆ। ਹੁਣ ਮੇਰੇ ਬੰਦ ਮਹਾਰਾਜ ਦੀ ਕੈਦ ਵਿਚ ਹਨ।
ਸ਼ਾਹ ਸੁਜਾਹ ਨੂੰ ਇਲਮ ਨਹੀਂ ਸੀ ਹਵੇਲੀ ਉੱਪਰ ਬਹੁਤ ਸਖ਼ਤ ਨਜ਼ਰ ਰੱਖੀ ਜਾ ਰਹੀ ਸੀ। ਦਰਬਾਰ ਦੇ ਸੂਹੀਆ ਨੇ ਹੋਰ ਵੀ ਸਨਸਨੀ ਖੋਜ ਸੂਚਨਾਵਾਂ ਹਾਸਲ ਕੀਤੀਆਂ।
ਵਜ਼ੀਰ ਫਤੇਹ ਖਾਨ ਅਤੇ ਸ਼ਾਹ ਸੁਜਾਹ, ਅੰਗਰੇਜਾਂ ਨਾਲ, ਪੰਜਾਬ ਉੱਪਰ ਹਮਲੇ ਕਰਨ ਦੀਆਂ ਗੇਂਦਾਂ ਗੁੰਦ ਰਹੇ ਹਨ। ਸ਼ਾਹ ਨੇ, ਪੰਜਾਬ ਉੱਪਰ ਕਬਜਾ ਹੋਣ ਪਿਛੋਂ, ਪੰਜਾਬ ਨੂੰ ਆਪਸ ਵਿਚ ਵੰਡ ਲੈਣ ਦਾ ਲਾਲਚ ਦਿੱਤਾ ਹੈ। ਇਕ ਹੋਰ ਖਤ ਪਕੜਿਆ ਗਿਆ, ਇਸ ਵਿਚ ਆਕਟਰਲੋਨੀ ਨੂੰ ਲਿਖਿਆ ਸੀ 'ਸਾਡੀ ਰਣਜੀਤ ਸਿੰਘ ਨਾਲ ਕੋਈ ਪੱਕੀ ਸੰਧੀ ਨਹੀਂ ਹੋਈ ਹੈ। ਪਰ ਅਸੀਂ ਉਸ ਕਾਵਰ ਮਹਾਰਾਜ ਦੇ ਰਾਜ ਵਿਚ ਪਨਾਹ ਲਈ ਹੋਈ ਹੈ। ਉਸ ਨੇ ਫ਼ਤੇਹ ਖ਼ਾਨ ਦੇ ਪੁੱਤਰਾ ਪਾਸੇ ਮੇਰੀ ਸਪੁਰਦਗੀ ਹਾਸਲ ਕਰ ਲਈ। ਮੇਰਾ ਇਰਾਦਾ ਪੱਕਾ ਹੈ। ਅਗਰ ਅੰਗਰੇਜ਼ੀ ਸਰਕਾਰ ਦੀ ਇਮਦਾਦ ਮਿਲ ਗਈ ਤਾਂ ਮੇਰੇ ਮਨਸੂਬੇ ਸਿਰੇ ਚੜ੍ਹਨਗੇ।
ਅਜਿਹੀਆਂ ਖ਼ਬਰਾਂ ਮਿਲਣ 'ਤੇ ਰਣਜੀਤ ਸਿੰਘ ਦੇ ਸਬਰ ਦਾ ਪਿਆਲਾ ਭਰ ਗਿਆ। ਇਹ ਅਫਗਾਨੀ ਕੀ ਚੀਜ ਹੈ ? ਜਿਹੜਾ ਇਕ ਕੈਦੀ ਵਾਂਗ ਰਹਿੰਦਾ ਵੀ ਦਰਬਾਰ ਦੇ ਕਹਿਰ ਦੀ ਪਰਵਾਹ ਨਹੀਂ ਕਰਦਾ। ਇਸ ਤੋਂ ਪਹਿਲਾਂ ਕਿ ਸ਼ਾਹ ਸੁਜਾਹ ਸੱਚਮੁਚ ਕੋਈ ਖ਼ਤਰਨਾਕ ਕਦਮ ਚੁੱਕੇ, ਉਸ ਦਾ ਪੱਕਾ ਹੱਲ ਕਰਨਾ ਜ਼ਰੂਰੀ ਹੈ।
ਮੁਬਾਰਕ ਹਵੇਲੀ ਉੱਪਰ ਪਹਿਰਾ ਹੋਰ ਸਖ਼ਤ ਕਰ ਦਿੱਤਾ ਗਿਆ। ਰੋਜ਼ਾਨਾ ਮਿਲਦੇ ਰਾਸ਼ਨ ਵਿਚ ਹੋਰ ਕਟੌਤੀ ਕਰ ਦਿੱਤੀ ਗਈ।
ਹੁਣ ਦੋਹਾਂ ਧਿਰਾਂ ਵਿਚ ਬੇਭਰੋਸਗੀ ਹੋਰ ਵਧ ਗਈ। ਸ਼ਾਹ ਅਤੇ ਵਛਾ ਬੇਗਮ ਹਰ ਵਕਤ ਹਵੇਲੀ ਵਿਚੋਂ ਭੱਜਣ ਦੀਆਂ ਵਿਉਂਤਾਂ ਘੜਦੇ ਰਹਿੰਦੇ। ਆਖ਼ਰ ਉਹ ਕਾਮਯਾਬ ਹੋ ਗਏ। ਸੰਨ 1814 ਦੇ ਨਵੰਬਰ ਮਹੀਨੇ ਦੀ ਇਕ ਰਾਤ ਨੂੰ ਅੰਮ੍ਰਿਤਸਰ ਦੇ ਇਕ ਵਪਾਰੀ ਬਾਲਕ ਰਾਮ ਦੀ ਸਹਾਇਤਾ ਨਾਲ ਵਛਾ ਬੇਗਮ ਅਤੇ ਹਵੇਲੀ ਦੀਆਂ ਹੋਰ ਔਰਤਾਂ ਹਵੇਲੀ ਵਿਚ ਫਰਾਰ ਹੋ ਗਈਆਂ। ਉਸੇ ਦਿਨ ਤੋਂ ਸ਼ਾਹ ਨੇ ਆਪਣੇ ਅਮਲੇ ਨੂੰ ਹਵੇਲੀ ਦੇ ਪਿਛਲੇ ਹਿੱਸੇ ਵਿਚ ਸੁਰੰਗ ਖੋਦਣ ਲਈ ਕਿਹਾ। ਉਹ ਦਿਨ ਰਾਤ ਇਸ ਕੰਮ ਵਿਚ ਜੁਟ ਗਏ।
ਰਣਜੀਤ ਸਿੰਘ ਮੁਸ਼ਾਰਕ ਹਵੇਲੀ ਵੱਲੋਂ ਬੇਫਿਕਰ ਹੋ ਗਿਆ। ਉਸ ਨੇ ਸੋਚਿਆ, ਹਵੇਲੀ ਦੁਆਲੇ ਸਖ਼ਤ ਪਹਿਰਾ ਹੈ, ਹੁਣ ਸਾਹ ਕੋਈ ਹਰਕਤ ਨਹੀਂ ਕਰੇਗਾ। ਉਸ ਨੇ ਇਕ ਦਿਨ ਦਰਬਾਰ ਅਤੇ ਰਾਜ ਦੇ ਅੰਦਰੂਨੀ ਮਸਲਿਆਂ ਬਾਰੇ ਜਾਣਕਾਰੀ ਲਈ ਨੂਰਉਦਦੀਨ ਨੂੰ ਤਮਾਮ ਜਾਣਕਾਰੀ ਦੇਣ ਲਈ ਕਿਹਾ ਤੇ ਨਾਲ ਹੀ ਹੁਕਮ ਦਿੱਤਾ, 'ਸੈਨਾ ਦੀਆਂ ਮਸ਼ਕਾਂ ਬਾਰੇ ਜਾਣਕਾਰੀ ਦੇਣ ਲਈ ਤੇਜ ਸਿੰਘ ਨੂੰ ਦਰਬਾਰ ਵਿਚ ਸੱਦਿਆ ਜਾਵੇ।
ਫਕੀਰ ਨੂਰਉਦਦੀਨ ਨੇ ਸਰਕਾਰੀ ਵਾਕਿਆ ਨਵੀਸ ਨੂੰ ਫੋਰਨ ਹੁਕਮਨਾਮਾ ਲਿਖਵਾਇਆ:
"ਉਜਲ ਦੀਦਾਰ, ਨਿਰਮਲ ਬੁੱਧ ਸਰਦਾਰ ਤੇਜ ਸਿੰਘ ਰਾਜੀ ਖੁਸ਼ੀ ਰਹੇ। ਹੁਣ ਪ੍ਰਤਿਸ਼ਨਤ ਹੁਕਮਨਾਮਾ ਤੁਹਾਡੇ ਨਾਂ ਜਾਰੀ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ ਕਿ ਫੋਰਨ ਮਹਾਰਾਜ ਹਜੂਰ ਦੇ ਦਰਬਾਰ ਵਿਚ ਪੇਸ਼ ਹੋ ਕੇ ਫੌਜਾਂ ਦੀ ਕਵਾਇਦ ਬਾਰੇ ਜਾਣਕਾਰੀ ਦਿਓ।"
ਦਰਬਾਰ (ਲਾਹੌਰ) ਵਿਖੇ ਮਹਾਰਾਜਾ ਹਜੂਰ ਦੀ ਪ੍ਰਵਾਨਗੀ ਅਨੁਸਾਰ ਜਾਰੀ ਕੀਤਾ ਗਿਆ।
ਦੇ ਦਿਨਾਂ ਬਾਅਦ ਤੇਜ ਸਿੰਘ ਨੇ ਦਰਬਾਰ ਵਿਚ ਪੇਸ਼ ਹੋ ਕੇ, ਫੌਜ ਦੀ ਮੌਜੂਦਾ ਸਥਿਤੀ ਬਾਰੇ ਸਾਰੀ ਜਾਣਕਾਰੀ ਦਿੱਤੀ। ਰਣਜੀਤ ਸਿੰਘ ਪੂਰੇ ਧਿਆਨ ਨਾਲ ਸੁਣਦਾ ਰਿਹਾ, ਫਿਰ ਉਸ ਨੇ ਹਦਾਇਤ ਕੀਤੀ।
'ਸਖ਼ਤ ਸਰਦੀ ਜਾਂ ਭਾਰੀ ਵਰਖਾ ਕਾਰਨ ਹੀ ਮਸ਼ਕ ਰੋਕਣੀ ਹੈ। ਅਕਾਲ ਸੈਨਾ ਨੂੰ ਕਿਸੇ ਵੀ ਹਾਲਤ ਵਿਚ ਮਸ਼ਕਾਂ ਕਰਨ ਤੋਂ ਬੇਧਿਆਨ ਨਹੀਂ ਹੋਣ ਦੇਣਾ। ਮੈਂ ਕਿਸੇ ਵਕਤ ਵੀ ਸੈਨਿਕਾਂ ਦੀਆਂ ਵਰਦੀਆਂ ਔਰ ਹਥਿਆਰਾਂ ਦਾ ਮੁਆਇਨਾ ਕਰਾਂਗਾ। ਘੋੜਿਆ ਦੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਸੈਨਿਕਾਂ ਨੂੰ ਕਹੋ, ਬੰਦੂਕ ਦੀ ਨਿਸ਼ਾਨੇਬਾਜ਼ੀ ਔਰ ਤੀਰ-ਅੰਦਾਜ਼ੀ ਦੀ ਪਰਖ ਹੋਣ ਵਾਲੀ ਹੈ। ਬੇਹਤਰ ਕਾਰਗੁਜਾਰੀ ਵਾਲੇ ਸੈਨਿਕਾਂ ਨੂੰ ਇਨਾਮ ਦਿੱਤੇ ਜਾਣਗੇ। ਮੇਰੇ ਪਹੁੰਚਣ 'ਤੇ ਕਾਮਪੁ-ਏ-ਮੁਅੱਲਾ, ਤੋਪਾਂ ਦੀ ਸਲਾਮੀ ਦਾ ਪ੍ਰਬੰਧ ਕਰੇਗਾ।'
-ਹਜੂਰ ਦੇ ਹੁਕਮ ਦੀ ਹੂ-ਬ-ਹੂ ਤਾਮੀਲ ਹੋਵੇਗੀ ਮਹਾਰਾਜ। ਤੇਜ ਸਿੰਘ ਨੇ ਸਿਰ ਝੁਕਾਇਆ ਫਤੇਹ ਬੁਲਾਈ ਤੇ ਜਾਣ ਦੀ ਆਗਿਆ ਮੰਗੀ।
ਉਸ ਵੇਲੇ ਮੁਬਾਰਕ ਹਵੇਲੀ ਦੀ ਨਿਗਰਾਨੀ ਲਈ ਚੈਨਾਤ ਕੀਤੇ ਇਕ ਸੈਨਿਕ ਨੰ, ਦਰਬਾਰ ਵਿਚ, ਹਵੇਲੀ ਅੰਦਰ ਹੋਏ ਵਾਕਿਆ ਦੀ ਖਬਰ ਦੇਣ ਲਈ ਅਰਜ ਕੀਤੀ। ਸੈਨਿਕ ਨੂੰ ਪੇਸ਼ ਕੀਤਾ ਗਿਆ। ਮਹਾਰਾਜੇ ਨੂੰ ਸਲਾਮ ਕਰਨ ਲੱਗਾ ਉਹ ਕਮਾਨ ਵਾਂਗ ਝੁਕ ਗਿਆ। ਰਣਜੀਤ ਸਿੰਘ ਨੇ ਉਸ ਦੇ ਚਿਹਰੇ ਨੂੰ ਘੋਖਿਆ। ਉਸ ਦਾ ਰੰਗ ਉੱਡਿਆ ਹੋਇਆ ਸੀ।..
-ਮਹਾਰਾਜ, ਹਵੇਲੀ ਦਾ ਸ਼ਾਹ ਸੁਰੰਗ ਖੋਦ ਕੇ ਫਰਾਰ ਹੋ ਗਿਆ ਏ।
ਰਣਜੀਤ ਸਿੰਘ ਆਪਣੀ ਕੁਰਸੀ ਤੋਂ ਉੱਠ ਕੇ ਖੜ੍ਹਾ ਹੋ ਗਿਆ । ਦਰਬਾਰੀ ਵੀ ਹੇਰਾਨ ਰਹਿ ਗਏ। ਏਨੇ ਸਖ਼ਤ ਪਹਿਰੇ ਹੇਠ ? ਰਣਜੀਤ ਸਿੰਘ ਨੇ ਜਲਦੀ ਆਪਣੇ ਉੱਪਰ ਕਾਬੂ ਪਾ ਲਿਆ। ਉਸ ਨੇ ਫ਼ਕੀਰ ਨੂਰਉਦਦੀਨ ਨੂੰ ਪੂਰੀ ਘਟਨਾ ਦੀ ਤਫਸੀਲ ਜਾਨਣ ਲਈ ਕਿਹਾ।
ਅਗਲੇ ਦਿਨ, ਦਰਬਾਰ ਵਿਚ, ਫ਼ਕੀਰ ਨੂਰਉਦਦੀਨ ਨੇ ਘਟਨਾ ਦਾ ਵੇਰਵਾ ਬਿਆਨ ਕਰਦਿਆ ਦੱਸਿਆ, ਸਰਕਾਰ ਮੁਬਾਰਕ ਹਵੇਲੀ ਦੇ ਪਿਛਵਾੜੇ ਕੁਝ ਮਹੀਨਿਆਂ ਤੋਂ ਸੁਰੰਗ ਖੋਦੀ ਜਾ ਰਹੀ ਸੀ। ਜਦ ਹਜੂਰ 'ਕਹੇਨੂਰ ਹੀਰਾ ਪ੍ਰਾਪਤ ਕਰਨ ਗਏ ਸਨ. ਉਸ ਵਕਤ ਵੀ ਸੁਰੰਗ ਦਾ ਕੁਝ ਹਿੱਸਾ ਖੋਚਿਆ ਜਾ ਚੁੱਕਾ ਸੀ। ਉਸੇ ਸੁਰੰਗ ਰਾਹੀਂ ਸ਼ਾਹ ਆਪਣੇ ਦੇ ਪੁੱਤਰਾਂ ਅਤੇ ਹੋਰ ਅਮਲੇ ਸਮੇਤ, ਹਵੇਲੀ ਵਿਚੋਂ ਬਾਹਰ ਨਿਕਲਿਆ ਤੇ ਪੱਕੀ ਖ਼ਬਰ ਹੈ, ਉਹ ਰਾਤਾਂ ਨੂੰ ਸਫਰ ਕਰਦਾ, ਸਿਆਲਕੋਟ ਰਾਹੀਂ ਕਸ਼ਮੀਰ, ਫਿਰ ਪਹਾੜਾ ਵਿਚੋਂ ਦੀ ਅੱਗੇ ਕੁੱਲ ਤੇ ਬਰਤਾਨੀਆਂ ਦੇ ਕਬਜ਼ੇ ਹੇਠ ਇਲਾਕੇ ਸਿਮਲਾ ਪੁੱਜ ਗਿਆ ਹੈ।
ਸੁਣ ਕੇ ਰਣਜੀਤ ਸਿੰਘ ਨੂੰ ਦੁੱਖ ਤਾਂ ਹੋਇਆ, ਪਰ ਸ਼ਾਹ ਦੇ ਸਥਰ ਅਤੇ ਬਹਾਦਰੀ ਦਾ ਕਾਇਲ ਹੋ ਗਿਆ। 'ਵਾਹ' ਉਸ ਦੇ ਮੂੰਹੋਂ ਨਿਕਲਿਆ, 'ਉਸ ਵਿਚ ਇਕ ਬਾਦਸ਼ਾਹ ਦੇ ਸਾਰੇ ਗੁਣ ਹਨ। ਆਪਣੀ ਕਿਸਮਤ ਉੱਪਰ ਰੋਣ ਦੀ ਬਜਾਏ, ਉਸ ਵਿਚ ਆਖਰੀ ਸਾਹ ਤੱਕ ਲੜਨ ਦੀ ਹਿੰਮਤ ਹੈ ਤੇ ਉਹ ਲੜਿਆ। ਸਫਲ ਹੋਇਆ।
ਰਣਜੀਤ ਸਿੰਘ ਦੇ ਵਿਚਾਰ ਜਾਣ ਕੇ, ਦਰਬਾਰੀ ਹੈਰਾਨ ਰਹਿ ਗਏ। ਇਸ ਵੇਲੇ ਵਕੀਰ ਅਜ਼ੀਜ਼ਉਦਦੀਨ ਅਟਕ ਉੱਪਰ ਮੁਹਿੰਮ ਲੈ ਕੇ ਗਿਆ ਹੋਇਆ ਸੀ। ਰਣਜੀਤ ਸਿੰਘ ਨੂੰ ਉਸ ਦੀ ਸਖ਼ਤ ਘਾਟ ਮਹਿਸੂਸ ਹੋਈ। ਉਸ ਨੇ ਪਰਵਾਨਾ ਦੇ ਕੇ ਦੇ ਘੋੜ ਸਵਾਰਾਂ ਨੂੰ ਅਟਕ ਵੱਲ ਭੇਜਣ ਦਾ ਹੁਕਮ ਦਿੱਤਾ ਤੇ ਵਕੀਰ ਅਜੀਜਉਦਦੀਨ ਨੂੰ ਫੋਰਨ ਲਾਹੌਰ ਪੁੱਜਣ ਲਈ ਕਿਹਾ।
ਹੁਕਮ ਮਿਲਦਿਆਂ ਹੀ ਘੋੜ ਸਵਾਰ ਰਵਾਨਾ ਹੋ ਗਏ। ਰਣਜੀਤ ਸਿੰਘ ਸੋਚਣ ਤੰਗਾ, ਜੇ ਵਕੀਰ ਇਹਨਾਂ ਦਿਨਾਂ ਵਿਚ ਲਾਹੌਰ ਹੁੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਉਹ ਵਕੀਰ ਦੀ ਸੂਝ ਅਤੇ ਦੂਰ ਅੰਦੇਸ਼ੀ ਤੋਂ ਕਾਇਲ ਸੀ। ਉਹ ਫੈਸਲਾ ਨਹੀਂ ਸੀ ਕਰਪਾ ਰਿਹਾ, ਸੈਨਾ ਦੀ ਟੁਕੜੀ ਭੇਜ ਕੇ ਫਰਾਰ ਹੋਏ ਸ਼ਾਹ ਪਰਿਵਾਰ ਦਾ ਪਿੱਛਾ ਕੀਤਾ ਜਾਵੇ ਕਿ ਨਾ। ਵਕੀਰ ਦੇ ਦਰਬਾਰ ਵਿਚ ਹੁੰਦਿਆਂ ਰਣਜੀਤ ਸਿੰਘ ਕਦੇ ਵੀ ਇਸ ਤਰ੍ਹਾਂ ਦੀ ਦੁਚਿੱਤੀ ਵਿਚ ਨਹੀਂ ਸੀ ਪਿਆ। ਇਕ ਹੋਰ ਚਿੰਤਾ ਇਹ ਵੀ ਸੀ.ਅਟਕ ਵਲੋਂ ਕੋਈ ਖ਼ਬਰ ਨਹੀਂ ਸੀ ਮਿਲ ਰਹੀ। ਹੁਣ ਤੱਕ ਤਾਂ ਮੋਹਕਮ ਚੰਦ ਨੂੰ ਵੀ ਵਕੀਰ ਦੇ ਨਾਲ ਮਿਲ ਜਾਣਾ ਚਾਹੀਦਾ ਸੀ । ਰਣਜੀਤ ਸਿੰਘ ਨੂੰ ਵਕੀਰ ਅਜੀਜਉਦਦੀਨ ਦੀ ਦਰਬਾਰ ਵਿਚ ਗੈਰ-ਹਾਜ਼ਰੀ ਖਟਕ ਰਹੀ ਸੀ। ਕਦੇ ਘੋੜ ਸਵਾਰ ਅਟਕ ਪਹੁੰਚੇ, ਕਦੋਂ ਉਹ ਫ਼ਕੀਰ ਅਜੀਜਉਦਦੀਨ ਨੂੰ ਸੁਨੇਹਾ ਪਹੁੰਚਾਉਣਗੇ। ਜੇ ਜੰਗੀ ਹਾਲਾਤਾਂ ਨੇ ਉਸ ਨੂੰ ਰੋਕੀ ਰੱਖਿਆ, ਸੋਚਦਿਆਂ ਰਣਜੀਤ ਸਿੰਘ ਨੇ ਅਫ਼ਗਾਨੀ ਸ਼ਾਹਾਂ ਦਾ ਪਿੱਛਾ ਕਰਨ ਦਾ ਜਾ ਵਿਰੋਧ ਕਰਨ ਦਾ ਇਰਾਦਾ ਛੱਡ ਦਿੱਤਾ। ਕੋਹੇਨੂਰ ਹੀਰਾ' ਤੇ ਹੋਰ ਹੀਰੇ, ਪੰਨੇ, ਮੋਤੀ, ਜਵਾਹਰਾਤ ਉਸ ਨੇ ਹਾਸਲ ਕਰ ਲਏ ਸਨ। ਉਸ ਨੂੰ ਇਕ ਚਿੰਤਾ ਸੀ। ਅਗਰ ਸ਼ਾਹ ਆਪਣੇ ਪੱਕੇ ਦੁਸ਼ਮਣ ਫਤੇਹ ਖਾਨ ਨਾਲ ਜਾ ਮਿਲਦਾ ਹੈ ਤਾਂ ਪੰਜਾਬ ਉੱਪਰ ਖ਼ਤਰਾ ਪੈਦਾ ਹੋ ਸਕਦਾ ਹੈ। ਅਫਗਾਨਾ ਵੱਲੋਂ ਹਮਲੇ ਦਾ ਖ਼ਤਰਾ ਸੀ। ਉਸ ਨੂੰ ਰੋਕਣ ਲਈ ਅਟਕ ਉੱਪਰ ਪਹਿਲਾਂ ਹੀ ਚੜ੍ਹਾਈ ਕੀਤੀ ਹੋਈ ਹੈ। ਫਿਰ ਵੀ ਉਹ ਪਰੇਸ਼ਾਨ ਸੀ। ਉਸ ਨੇ ਆਪਣਾ ਮਨ ਭਾਉਂਦਾ ਘੋੜਾ ਮੰਗਵਾਇਆ ਤੇ ਲੰਮੀ ਸਵਾਰੀ ਲਈ ਨਿਕਲ ਗਿਆ। ਅਜੀਬ ਅਜੀਬ ਖਿਆਲ ਉਸ ਦੇ ਮਨ ਵਿਚ ਆਉਂਦੇ ਜਾਦੇ ਰਹੇ। ਉਹ ਹੈਰਾਨ ਸੀ ਏਨੇ ਸਖਤ ਪਹਿਰੇ ਵਿਚ ਸ਼ਾਹ ਵਰਾਰ ਕਿਵੇਂ ਹੋ ਗਿਆ ?
ਰਣਜੀਤ ਸਿੰਘ ਨੂੰ ਸਭ ਤੋਂ ਵਧੇਰੇ ਚਿੰਤਾ ਇਸ ਗੱਲ ਦੀ ਸੀ, ਸ਼ਾਹ ਬੁਜਾਹ, ਮੁਬਾਰਕ ਹਵੇਲੀ ਵਿਚੋਂ ਫਰਾਰ ਹੋ ਕੇ ਚੁੱਪ ਬੈਠਣ ਵਾਲਾ ਨਹੀਂ। ਉਹ ਹਰ ਹਾਲਤ ਵਿਚ ਫਤੇਹ ਖਾਨ ਨੂੰ ਮਿਲਣ ਦਾ ਯਤਨ ਕਰੇਗਾ। ਅਟਕ ਭਾਵੇਂ ਲਾਹੌਰ ਦਰਬਾਰ ਦੇ ਅਧੀਨ ਹੋਣ ਦੀ ਸੰਭਾਵਨਾ ਹੈ; ਪਰ ਉਥੇ ਅਫ਼ਗਾਨਾ ਵਲੋਂ ਵਿਦਰੋਹ ਦੀ ਸਥਿਤੀ ਹਰ ਸਮੇਂ ਬਣੀ ਰਹਿੰਦੀ ਸੀ। ਰਣਜੀਤ ਸਿੰਘ, ਇਹਨਾਂ ਫਿਕਰਾਂ ਬਾਰੇ ਹਰ ਸਮੇਂ ਵਕੀਰ ਅਜ਼ੀਜ਼ਉਦਦੀਨ ਨਾਲ ਗੱਲਬਾਤ ਕਰਦਾ ਰਹਿੰਦਾ ਸੀ । ਵਕੀਰ ਨੂੰ ਮਹਾਰਾਜੇ ਦਾ ਦਿਨ ਰਾਤ ਇਸ ਤਰ੍ਹਾਂ ਸੋਚਦੇ ਰਹਿਣਾ ਖਟਕਣ ਲੱਗਾ ਸੀ। ਉਹ ਸਮਝਦਾ ਤਾਂ ਸੀ ਕਿ ਇਕ ਬਾਦਸ਼ਾਹ ਦਾ ਆਪਣੀਆਂ ਸਰਹੱਦਾ ਫੈਲਾਉਣ ਅਤੇ ਪੱਕੀਆਂ ਕਰਨ ਲਈ ਵਿਕਰਮੰਦ ਰਹਿਣਾ ਕੋਈ ਅਨੋਖੀ ਗੱਲ ਨਹੀਂ ਹੈ। ਉਹ ਮਹਿਸੂਸ ਕਰਨ ਲੱਗਾ, ਬੇਹਿਸਾਬ ਤਾਕਤ ਸੁਖਦ ਵੀ ਹੈ, ਪਰ ਇਹ ਦੁੱਖੀ ਵੀ ਕਰਦੀ ਹੈ। ਦਰਬਾਰ ਵਿਚ ਅਮੀਰ, ਉਮਰਾਵ, ਮਨਸਬਦਾਰ, ਜਗੀਰਦਾਰ, ਛੋਟੇ ਰਾਜੇ, ਸਰਦਾਰ, ਵਿਦੇਸ਼ੀ ਮਹਿਮਾਨ, ਜਨਕਾਰ, ਸਭ ਹਰ ਰੋਜ਼ ਮਹਾਰਾਜੇ ਅੱਗੇ ਝੁਕਦੇ ਹਨ, ਸਲਾਮਾਂ ਕਰਦੇ ਹਨ, ਫਤੇਰ ਬੁਲਾਉਂਦੇ ਹਨ। ਪਰ ਮੈਂ ਸਮਝ ਜਾਂਦਾ ਹਾਂ, ਦਰਬਾਰ ਵਿਚ ਬੈਠਿਆਂ ਵੀ ਮਹਾਰਾਜਾ ਜਿਹਨੀ ਤੌਰ 'ਤੇ ਕਿਸੇ ਨਾ ਕਿਸੇ ਸਰਹੱਦ 'ਤੇ ਯੁੱਧ ਕਰ ਰਹੇ ਹੁੰਦੇ ਨੇ। ਮੈਂ ਤਾਂ ਇਕ ਦਿਨ ਕਿਹਾ ਵੀ ਸੀ... 'ਮਹਾਰਾਜ ਸਮੇਂ ਦੀ ਮਾਰ ਜਾ ਤਾਂ ਸਾਮਰਾਜ ਦੀ ਸੀਮਾ ਛੋਟੀ ਕਰ ਦਿੰਦੀ ਹੈ। ਜਾਂ ਹਾਲਾਤ ਹੀ ਅਜਿਹੇ ਬਣਦੇ ਹਨ ਸਰਹੱਦਾਂ ਫੈਲ ਜਾਂਦੀਆ ਹਨ। ਇਸ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਹੈ। ਇਤਿਹਾਸ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨੀਆਂ ਜ਼ਰੂਰੀ ਹੁੰਦੀਆਂ ਹਨ, ਕਿਉਂਕੇ ਇਹ ਇਤਿਹਾਸ ਦੀ ਲੋੜ ਹੈ। ਵਕੀਰ ਅਜੀਜ਼ਉਦਦੀਨ ਦੇ ਮਨ ਵਿਚ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਰਹਿੰਦੇ ਸਨ। ਹਰ ਬਾਦਸ਼ਾਹ ਇਸ ਤਰ੍ਹਾਂ ਕਿਉਂ ਕਰਦਾ ਹੈ, ਜਦ ਸਭ ਜਾਣਦੇ ਹਨ, ਤਖ਼ਤ ਉੱਪਰ ਸੇਠ ਰਹਿਣਾ ਸਦੀਵੀਂ ਨਹੀਂ ਹੁੰਦਾ। ਇਕ ਦਿਨ ਉਸ ਨੇ ਰਣਜੀਤ ਸਿੰਘ ਨੂੰ ਕਿਹਾ-ਸਰਕਾਰ ਤਮਾਮ ਵਿਕਰ ਛੱਡ ਕੇ, ਆਪ ਰਾਜ-ਭਾਗ ਦਾ ਸੁੱਖ ਮਾਣੇ।
ਸੁਣ ਕੇ ਰਣਜੀਤ ਸਿੰਘ ਹੱਸ ਪਿਆ। ਬੋਲਿਆ, ਵਿਕੀਰ ਸਾਹਬ ਹਰ ਰਾਜ ਭਾਗ ਦੇ ਆਪਣੇ ਫਿਕਰ ਹੁੰਦੇ ਨੇ। ਵਿਰੰਗੀ ਕਿਥੋਂ ਚੱਲ ਕੇ ਆਏ ਨੇ, ਵੇਖਦਾ ਈ ਪਿਐ ਇਹ ਵੀ ਜਾਣਦਾ ਏ, ਤੇਰ ਖ਼ਾਨ ਧਮਕੀ-ਭਰੀਆਂ ਚਿੱਠੀਆਂ ਭੇਜ ਰਿਹਾ ਏ। ਇਹਨਾਂ ਦਾ ਉੱਤਰ ਤਾਂ ਦੇਣਾ ਬਣਦਾ ਹੀ ਏ। ਸਹੀ ਉੱਤਰ ਏਹੀ ਏ, ਦੀਵਾਨ ਮੋਹਕਮ ਚੰਦ ਦੇ ਨਾਮ ਫੁਰਮਾਨ ਜਾਰੀ ਕੀਤਾ ਜਾਵੇ ਔਰ ਅਟਕ ਉੱਪਰ ਚੜ੍ਹਾਈ ਦੀ ਪੂਰੀ ਜ਼ਿੰਮੇਵਾਰੀ ਦੀਵਾਨ ਦੇ ਸਪੁਰਦ ਕਰ ਦਿੱਤੀ ਜਾਵੇ। ਅਟਕ ਦੇ ਭੂਤ ਹੁਣ ਖਤਾਂ ਨਾਲ ਮੰਨਣ ਵਾਲੇ ਨਹੀਂ ਹਨ। ਅਜੇਹੇ ਹਾਲਾਤਾ ਵਿਚ ਬੇਫ਼ਿਕਰ ਕਿਵੇਂ ਹੋਇਆ ਜਾ ਸਕਦਾ ਹੈ ?' ਰਣਜੀਤ ਸਿੰਘ, ਵਕੀਰ ਦੇ ਚਿਹਰੇ ਵੱਲ ਤੱਕਣ ਲੱਗਾ ਸੀ।
-ਹਜੂਰ ਅੱਗੇ ਗਰਮੀ ਦਾ ਮੌਸਮ ਆਉਣ ਵਾਲਾ ਹੈ। ਇਹ ਸਮਾਂ ਹਮਲੇ ਲਈ
ਢੁਕਵਾਂ ਨਹੀਂ ਹੈ। ਹਜੂਰ ਨੂੰ ਯਾਦ ਹੋਵੇਗਾ, ਪਿਛਲੇ ਹਮਲੇ ਸਮੇਂ ਵੀ ਹਨੇਰੀਆਂ ਤੁਫਾਨਾਂ ਨੇ ਸਾਡੀ ਫੌਜ ਦਾ ਬਹੁਤ ਨੁਕਸਾਨ ਕੀਤਾ ਸੀ।' ਫ਼ਕੀਰ ਨੇ ਕਿਹਾ ਸੀ।
-ਮੈਂ ਸਮਝਦਾ ਹਾਂ, ਮੌਸਮ ਢੁਕਵਾਂ ਨਹੀਂ ਹੈ, ਪਰ ਇਸ ਵਜਾਹ ਨਾਲ ਮੁਹਿੰਮਾ ਨਹੀਂ ਰੋਕੀਆਂ ਜਾ ਸਕਦੀਆਂ। ਫਤਹ ਖ਼ਾਨ ਨੇ ਲਾਹੌਰ ਦਰਬਾਰ ਨਾਲ ਵਾਅਦਾ ਕੀਤਾ ਸੀ, ਅਗਰ ਅਟਕ ਉਸਦੇ ਹਵਾਲੇ ਕਰ ਤਾਂ ਮੁਲਤਾਨ ਦੀ ਮੁਹਿੰਮ ਵਿਚ ਉਹ ਖ਼ਾਲਸਾ ਫੌਜ ਦੀ ਮਦਦ ਕਰੇਗਾ। ਹੁਣ ਅਸੀਂ ਅਫ਼ਗਾਨਾ ਨਾਲ ਉਦੋਂ ਤੀਕਰ ਕੋਈ ਗੱਲ ਨਹੀਂ ਕਰਾਂਗੇ, ਜਦ ਤੀਕਰ ਉਹ ਮੁਲਤਾਨ ਤੋਹ ਕਰਕੇ ਲਾਹੌਰ ਦਰਬਾਰ ਦੇ ਹਵਾਲੇ ਨਹੀਂ ਕਰਦਾ। ਇਹ ਗੱਲਾਂ ਤਾਂ ਬਹੁਤ ਪਹਿਲਾਂ ਦੀਆ ਹਨ। ਹੁਣ ਵਕੀਰ ਅਤੇ ਮੋਹਕਮ ਚੰਦ ਫਤੇਹ ਖ਼ਾਨ ਨੂੰ ਖਾਲਸਾ ਸੈਨਾ ਦੇ ਜੌਹਰ ਦਿਖਾਉਣ ਗਏ ਹੋਏ ਨੇ। ਝੰਗ-ਝੱਗ ਹੋਏ ਘੋੜੇ ਉੱਪਰ ਸਵਾਰੀ ਕਰਦਾ ਰਣਜੀਤ ਸਿੰਘ ਮਨ ਹੀ ਮਨ ਵਿਚ ਬੀਤੇ ਸਮੇਂ ਦਾ ਮੰਥਨ ਕਰ ਰਿਹਾ ਸੀ।ਅਜੇ ਵੀ ਉਸ ਨੂੰ ਸ਼ਾਹ ਪਰਿਵਾਰ ਦੇ ਫਰਾਰ ਹੋ ਜਾਣ ਦੀ ਘਟਨਾ ਹਜ਼ਮ ਨਹੀਂ ਸੀ ਹੋ ਰਹੀ, ਨਾ ਹੀ ਅੰਦਰ ਫਿਕਰ ਨਿਕਲ ਰਹੇ ਸਨ। ਜੇ ਉਹ ਏਨੀ ਜੁਅਰਤ ਕਰ ਸਕਦਾ ਹੈ ਤਾਂ ਜਰੂਰ ਹੀ ਅੰਗਰੇਜ਼ਾਂ ਨਾਲ ਮਿਲ ਕੇ ਜਾ ਅਫਗਾਨਾਂ ਦੀ ਮਦਦ ਲੈ ਕੇ ਲਾਹੌਰ ਉੱਪਰ ਹਮਲਾ ਕਰਨ ਦੀ ਸਾਜਸ਼ ਰਚ ਸਕਦਾ ਹੈ। ਅਜੀਬ ਸੀ, ਲੰਮੀ ਘੋੜਸਵਾਰੀ ਬਾਅਦ ਵੀ ਮਨ ਸ਼ਾਂਤ ਨਹੀਂ ਸੀ ਹੋ ਰਿਹਾ। ਮੇਰਾਂ ਦਾ ਸਾਥ ਹੀ ਸਕੂਨ ਦੇ ਸਕਦਾ ਹੈ. ਸੋਚ ਕੇ ਉਸ ਨੇ ਘੋੜੇ ਦੀਆਂ ਵਾਗਾਂ ਖਿੱਚ ਲਈਆਂ ਤੇ ਮੋੜ ਪਾ ਲਿਆ। ਅਟਕ ਵੱਲੋਂ ਕਿਸੇ ਤਰ੍ਹਾਂ ਦੀ ਵੀ ਖ਼ਬਰ ਨਾ ਆਉਣ ਕਾਰਨ ਭਾਵੇਂ ਰਣਜੀਤ ਸਿੰਘ ਡਾਹਢਾ ਪਰੇਸ਼ਾਨ ਸੀ, ਪਰ ਸਾਲਾ ਬਾਗ ਵਿਚ ਆ ਕੇ ਤੇ ਮੇਰਾਂ ਨੂੰ ਵੇਖ ਕੇ ਉਸ ਦਾ ਮਨ ਅਤੇ ਸਰੀਰ ਬਾਗ਼ ਵਿਚ ਖਿੜੇ ਫੁੱਲਾਂ ਵਾਂਗ ਹੀ ਟਹਿਕ ਪਿਆ। ਸਾਈਸ ਮਹਾਰਾਜੇ ਦਾ ਘੋੜਾ ਤਬੇਲੇ ਵੱਲ ਲੈ ਗਿਆ ਬਕਾਵਟ ਦੂਰ ਕਰਨ ਲਈ, ਪਹਿਲਾਂ ਉਸ ਨੇ ਇਸ਼ਨਾਨ ਕਰਨ ਦਾ ਮਨ ਬਣਾਇਆ। ਵਰਨ ਤਿਆਰੀਆਂ ਹੋਣ ਲੱਗੀਆਂ। ਨਹਾਉਣ ਵਾਲੇ ਪਾਣੀ ਵਿਚ ਗੁਲਾਬ ਜਲ ਮਿਲਾ ਕੇ ਸੁਰੀਧਿਤ ਕੀਤਾ ਗਿਆ। ਉਧਰ ਮੇਰਾਂ ਵੀ ਮਹਿਕਣ ਅਤੇ ਹਾਰ-ਸਿੰਗਾਰ ਕਰਨ ਲੱਗੀ। ਇਸ਼ਨਾਨ ਕਰਨ ਤੋਂ ਬਾਅਦ ਰਣਜੀਤ ਸਿੰਘ ਨੇ ਆਪਣੇ-ਆਪ ਨੂੰ ਹਲਕਾ ਹਲਕਾ ਮਹਿਸੂਸ ਕੀਤਾ। ਤਣਾਅ ਘੱਟ ਗਿਆ। ਅਟਕ ਉੱਪਰ ਹਮਲੇ ਨੂੰ ਭੁਲਾ ਕੇ ਮਹਾਰਾਜੇ ਨੇ ਬਦਲ ਰਹੀ ਰੁੱਤ ਦਾ ਆਨੰਦ ਮਾਨਣ ਲਈ ਨੱਚਣ ਵਾਲੀਆਂ ਲੜਕੀਆਂ ਦੀ ਵੱਡੀ ਟੈਲੀ ਨੂੰ ਸਾਲਬਾਗ਼ ਵਿਚ ਪਹੁੰਚਣ ਲਈ ਹੁਕਮ ਜਾਰੀ ਕਰ ਦਿੱਤਾ।
ਮਾਲੀਆਂ ਅਤੇ ਕਰਮਚਾਰੀਆਂ ਨੇ ਮਹਾਰਾਜੇ ਦੀ ਸਹੂਲਤ ਦਾ ਖਿਆਲ ਰੱਖਦਿਆਂ, ਬਾਗ ਨੂੰ ਹਰ ਪੱਖ ਤੋਂ ਸਜਾਇਆ, ਮਹਿਕਾਇਆ ਹੋਇਆ ਸੀ।
ਇਹ ਉਹ ਦਿਨ ਸਨ. ਧੁੱਪ ਵਿਚ ਬੈਠਿਆਂ ਗਰਮੀ ਮਹਿਸੂਸ ਹੁੰਦੀ ਸੀ ਤੇ ਛਾਵੇਂ ਬੈਠਿਆਂ ਠੰਢ ਲੱਗਦੀ ਸੀ।
ਡੂੰਘੀ ਸ਼ਾਮ ਵੇਲੇ ਜੜ੍ਹੀ-ਬੂਟੀਆਂ ਪਾ ਕੇ ਕਸ਼ੀਦ ਕੀਤੀ ਸ਼ਰਾਬ ਦੀ ਚੁਸਕੀ ਲੈਂਦਿਆਂ, ਰਣਜੀਤ ਸਿੰਘ ਨੇ ਮੇਰਾ ਨੂੰ ਕਿਹਾ 'ਜਦ ਮੈਂ ਧੁੱਪ ਵਿਚ ਹੋਵਾ, ਮੇਰੇ ਲਾਗੇ ਲਾਗੇ ਰਿਹਾ ਕਰ।
-ਮੈਂ ਤਾਂ ਲਾਰੀ ਤੋਂ ਵੀ ਅਗਾਂਹ ਹੁੰਨੀ ਆਂ ਸਰਕਾਰ।' ਮੇਰਾਂ ਨੇ ਚਹਿਕਦਿਆਂ ਸਰਾਰਤ ਨਾਲ ਕਿਹਾ। ਪਰ ਹੁਣ ਤਾਂ ਧੁੱਪ ਨਹੀਂ ਹੋ ਸਰਕਾਰ।
-ਚੋਰ ਲਾਗੇ ਰਿਹਾ ਕਰ। ਧੁੱਪ ਹੋਵੇ ਭਾਵੇਂ ਛਾਂ ਹੋਵੇ।
-ਹਾਏ ਅੱਲਾਹ, ਦਿਨ ਵੇਲੇ ਵੀ ? ਐਸੀ ਕੀ ਗੱਲ ਏ ਮੇਰੇ ਹਜੂਰ ?" ਮੋਰਾਂ ਨੇ ਅੱਖਾਂ ਨਚਾਈਆ।
-ਤੂੰ ਲਾਗੇ ਚੁੰਨੀ ਏ ਤਾਂ ਧੁੱਪ ਚੁੱਭਦੀ ਨਹੀਂ। ਤੇਰੇ ਕੋਲੋਂ ਹੋਰ ਈ ਤਰ੍ਹਾਂ ਦੀ ਕਦੇ ਕੁਲੀ ਕੁਲੀ, ਕਦੇ ਕੋਸੀ ਕੋਸੀ ਠੰਢੀ 'ਵਾ ਆਉਣ ਲੱਗਦੀ ਏ। ਹੁਣ ਰਣਜੀਤ ਸਿੰਘ ਦੀ ਅੱਖ ਵਿਚ ਸਰਾਰਤ ਤੇ ਅਗਾਂਹ ਬੜਾ ਕੁਝ ਸੀ।
-ਜੇ ਛਾਵੇਂ ਹੋਵੇ ਤਾਂ...? ਮੇਰਾਂ ਨੇ ਪੁੱਛਿਆ।
-ਛਾਵੇਂ ਹੋਵੇ ਤਾਂ, ਤੇਰੇ ਜਿਸਮ ਦਾ ਨਿੱਘ ਦੀ ਕਾਫੀ ਏ...।'
-ਹਾਏ ਅੱਲਾਹ-ਮੇਰਾ ਸ਼ਰਮਾਉਂਦੀ ਮੁਸਕਰਾਉਣ ਲੱਗੀ ਸੂਹੀ ਹੋ ਗਈ।
ਰਾਤ ਦੇ ਸਮੇਂ ਜਿਸ ਵੇਲੇ ਰਣਜੀਤ ਸਿੰਘ ਹੁਸੀਨ ਲੜਕੀਆਂ ਦਾ ਨਾਚ ਵੇਖਣ ਵਿਚ ਮਸਤ ਸੀ। ਉਸ ਵੇਲੇ ਦੀਵਾਨ ਮੋਹਕਮ ਚੰਦ ਨੇ, ਜਰਨੈਲ ਹਰੀ ਸਿੰਘ ਨਲਵਾ ਅਤੇ ਤੋਪਖਾਨੇ ਦੇ ਸਭ ਤੋਂ ਮਾਹਰ ਨਿਸ਼ਾਨਚੀਆਂ ਨੂੰ ਦਰਿਆ ਅਟਕ ਪਾਰ ਕਰਨ ਦਾ ਹੁਕਮ ਦਿੱਤਾ। ਨਾਲ ਹੀ ਕਿਹਾ-'ਫ਼ਤੇਹ ਖਾਨ ਨੇ ਖਾਲਸਾ ਫੌਜ ਨਾਲ ਟੱਕਰ ਲੈਣ ਦੀ ਪੂਰੀ ਤਿਆਰੀ ਕੀਤੀ ਹੋਵੇਗੀ। ਖ਼ਬਰਦਾਰ ਰਹਿਣਾ।
ਇਹ ਅੰਦਾਜ਼ਾ ਸਹੀ ਵੀ ਸੀ। ਫਤੇਹ ਖ਼ਾਨ ਨੇ ਆਪਣੇ ਸੈਨਿਕਾਂ ਨੂੰ ਕਿਹਾ ਸੀ।... 'ਇਸ ਵਾਰ ਅਸੀਂ ਜਹਾਦੀਆਂ ਵਾਂਗ ਲੜਾਗੇ। ਬਾਤਰਾਂ ਨੂੰ ਮੌਤ ਦੇ ਘਾਟ ਉਤਾਰਦਿਆਂ, ਜਾਨ ਵੀ ਗਵਾਉਣੀ ਪਈ ਤਾਂ ਜੱਨਤ ਵਿਚ ਹੁਰਾਂ, ਆਪ ਦੇ ਸਵਾਗਤ ਲਈ ਉਡੀਕ ਕਰਦੀਆਂ ਹੋਣਗੀਆਂ। ਖ਼ੁਦਾ ਆਪ ਉੱਪਰ ਮੋਹਰਬਾਨ ਹੋਏਗਾ। ਅਟਕ ਦੀ ਜ਼ਮੀਨ, ਅਟਕ ਦਰਿਆ ਦਾ ਪਾਣੀ ਕਾਫ਼ਰਾਂ ਦੇ ਲਹੂ ਨਾਲ ਲਾਲ ਕਰ ਦਿਓ। ਕਾਫਰਾਂ ਨੂੰ ਮੋਢਿਆਂ ਦੇ ਉੱਪਰੋਂ ਉੱਪਰੋਂ ਛਾਂਗ ਦਿਓ।
ਅਟਕ ਦਰਿਆ ਪਾਰ ਕਰਦਿਆਂ ਹੀ, ਦੋਵੇਂ ਫੌਜਾਂ ਦੀ ਆਹਮੋ-ਸਾਹਮਣੇ ਦੀ ਟੱਕਰ ਦੇ ਆਸਾਰ ਬਣ ਗਏ। ਪਰ ਕਾਫਰਾਂ ਨੂੰ ਛਾਂਗਣ ਤੇ ਉਹਨਾਂ ਦੇ ਲਹੂ ਨਾਲ ਅਟਕ ਦੀ ਜ਼ਮੀਨ ਲਾਲ ਕਰਨ ਦੇ ਜਨੂੰਨ ਨਾਲ ਭਰੇ ਅਫਗਾਨੀਆਂ ਦਾ ਅੱਗੇ ਵੱਧ ਕੇ ਕਾਫ਼ਰਾਂ ਦੀ ਫੌਜ ਨਾਲ ਟੱਕਰ ਲੈਣ ਦਾ ਹੋਸਲਾ ਨਾ ਪਿਆ। ਰਸੋਈਏ ਭੋਜਨ ਪਕਾਉਂਦੇ, ਗੋਸ਼ਤ ਰਿੱਝਦੇ, ਦੋਹੀਂ ਪਾਸੀਂ ਹਥਿਆਰਾਂ ਨੂੰ ਮਾਂਜਿਆ ਜਾਂਦਾ, ਤੀਰ ਕਮਾਨ ਪਰਖੇ ਜਾਂਦੇ, ਪਰ ਇਕ ਦੂਸਰੇ ਵੱਲ ਚਲਾਏ ਨਾ ਗਏ। ਊਠਾਂ, ਘੋੜਿਆਂ, ਬਲਦਾ ਨੇ ਚਾਰੇ ਪਾਸੇ ਗਰੀਬ ਕਿਸਾਨਾਂ ਦੇ ਖੇਤ ਉਜਾੜ ਦਿੱਤੇ। ਰੁੱਖ ਰੁੰਡ-ਮਰੁੰਡ ਹੋ ਗਏ। ਪਿੰਡਾਂ ਵਿਚ ਹਾਹਾਕਾਰ ਮੱਚ ਗਈ। ਘਰਾਂ ਦੀਆਂ ਸੁਆਣੀਆਂ, ਕਦੇ ਸਿੱਖਾਂ ਨੂੰ ਤੇ ਕਦੇ ਅਫਗਾਨੀਆਂ ਨੂੰ ਗਾਲ੍ਹਾਂ ਕੱਢਣ ਲੱਗੀਆਂ। ਘਰਾਂ ਵਿਚ ਰੱਖਿਆ ਅਨਾਜ ਮੁੱਕਣ ਲੱਗਾ, ਕੁਝ ਘਰਾਂ ਦਾ ਮੁੱਕ ਵੀ ਗਿਆ।
ਦੋਵੇਂ ਧਿਰਾਂ ਦੀਆਂ ਫੌਜਾਂ ਦੇ ਪੜਾਅ ਉੱਪਰ ਸਨੇਹਾਦ ਉੱਤਰੀ ਹੋਈ ਸੀ। ਵੇਰੀ ਤੋਂ ਡਰਦੇ ਸਿਪਾਹੀ ਹਨੇਰੇ ਵਿਚ ਨੇੜੇ ਹੀ ਰਫਾ-ਦਫਾ ਹੋ ਕੇ ਮੁੜ ਆਉਂਦੇ। ਪਾਣੀ ਦੀ ਵੀ ਘਾਟ ਹੋ ਗਈ। ਆਹਮੋ-ਸਾਹਮਣੇ ਡਟੀਆਂ ਫੌਜਾਂ ਨੂੰ ਤਿੰਨ ਮਹੀਨੇ ਹੋ ਗਏ। ਸੈਨਿਕ ਬੀਮਾਰ ਹੋਣ ਲੱਗ ਪਏ। ਬਹੁਤਿਆਂ ਨੂੰ ਪੇਟ ਦੀ ਬੀਮਾਰੀ ਹੋ ਗਈ। ਉਲਟੀਆਂ-ਦਸਤ ਲੱਗ ਗਏ। ਜਰਨੈਲਾ ਨੂੰ ਫਿਕਰ ਪੈ ਗਿਆ।
ਪਿੱਛੇ ਲਾਹੌਰ ਵਿਚ, ਸ਼ਾਲਾਬਾਗ ਵਿਚ ਰੰਗਰਲੀਆਂ ਅਤੇ ਨਾਚ-ਮੁਜਚਿਆਂ ਦਾ ਅਨੰਦ ਮਾਣਦਾ, ਰਣਜੀਤ ਸਿੰਘ ਹਰ ਰੋਜ਼ ਅਟਕ ਵੱਲੋਂ ਕਿਸੇ ਚੰਗੇ ਸੁਨੇਹੇ ਦੀ ਉਡੀਕ ਕਰਦਾ। ਪਰ ਹੁਣ ਤੱਕ ਵੀ ਕੋਈ ਖ਼ਬਰ ਨਾ ਮਿਲੀ ਤਾਂ ਉਸ ਨੂੰ ਛਿਕਰ ਹੋਇਆ। ਐਸੇ- ਇਸ਼ਰਤ ਵਿਚ ਰੁਚੀ ਘੱਟ ਗਈ। ਉਸ ਨੇ ਕਿਲ੍ਹੇ ਅੰਦਰ ਜਾਣ ਦਾ ਫੈਸਲਾ ਕਰ ਲਿਆ। ਮੌਸਮ ਵੀ ਬਦਲ ਰਿਹਾ ਸੀ। ਦਿਨ ਵੇਲੇ ਗਰਮੀ ਵਧੇਰੇ ਪੈਣ ਲੱਗ ਪਈ ਸੀ।ਉਧਰ, ਦੀਵਾਨ ਮੋਹਕਮ ਚੰਦ ਨੇ ਚੂਰ-ਅੰਦੇਸ਼ੀ ਵਰਤਦਿਆਂ, ਦਰਬਾਰ ਦੀ ਫੌਜ ਨੂੰ ਅੱਗੇ ਵਧਣ ਦਾ ਹੁਕਮ ਦਿੱਤਾ ਤੇ ਅਫ਼ਗਾਨਾਂ ਅਤੇ ਦਰਿਆ ਵਿਚਕਾਰ ਮੋਰਚਾ ਲਾਉਣ ਲਈ ਕਿਹਾ। ਫਿਰ ਉਸ ਨੇ ਆਪਣਾ ਸਭ ਤੋਂ ਤੇਜ਼ ਘੋੜਸਵਾਰ ਪਰਵਾਨਾ ਦੇ ਕੇ ਲਾਹੌਰ ਰਣਜੀਤ ਸਿੰਘ ਪਾਸ ਭੇਜਿਆ-ਮਹਾਰਾਜ ਗਰਮੀ ਦਾ ਮੌਸਮ ਵੇਖ ਕੇ ਅਸੀਂ ਦਰਿਆ ਨੂੰ ਸੁਰੱਖਿਅਤ ਕਰ ਲਿਆ ਹੈ। ਹਮਲਾ ਕਰਨ ਦੀ ਆਗਿਆ ਦਿੱਤੀ
ਮੋਹਕਮ ਚੰਦ ਦੀ ਰਣਨੀਤੀ ਸਮਝ ਕੇ ਅਫਗਾਨੀ ਬੋਖਲਾ ਗਏ। ਪਾਣੀ ਦੀ ਵਰਤੋਂ ਦਾ ਇਕੋ ਇਕ ਸਾਧਨ ਦਰਿਆ ਸੀ। ਹੁਣ ਦਰਿਆ ਤੱਕ ਪੁੱਜਣ ਲਈ ਖਾਲਸਾ ਸੈਨਾ ਨਾਲ ਜੰਗ ਲੜਨੀ ਹੋਵੇਗੀ। ਅਜੇ, ਲਾਹੌਰ ਦਰਬਾਰ ਤੋਂ, ਹਮਲਾ ਕਰਨ ਲਈ ਕੋਈ ਹੁਕਮ ਨਹੀਂ ਸੀ ਆਇਆ। ਦਰਿਆ ਉੱਪਰ ਕਬਜ਼ਾ ਕਰਨ ਲਈ ਫਤੇਹ ਖ਼ਾਨ ਨੇ ਹਮਲਾ ਕਰਨ ਦਾ ਬਿਗਲ ਵਜਾ ਦਿੱਤਾ।
ਦੀਵਾਨ ਮੋਹਕਮ ਚੰਦ ਨੂੰ ਫਤੋਹ ਖ਼ਾਨ ਦੀ ਨੀਅਤ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਕ ਦਿਨ ਪਹਿਲਾਂ ਹੀ ਅਫਗਾਨੀਆਂ ਵਿਚ ਹਲਚਲ ਸ਼ੁਰੂ ਹੋ ਗਈ ਸੀ। ਉਸ ਨੇ ਦਰਿਆ ਵੱਲ ਉਹਨਾਂ ਨੂੰ ਵਧਣ ਤੋਂ ਰੋਕਣ ਲਈ ਜੰਗੀ ਹਾਸ਼ੀਆਂ ਦੀ ਕਤਾਰ ਬਣਾ ਕੇ ਸਭ ਦੀਆਂ ਲੱਤਾਂ, ਸੰਗਲਾਂ ਨਾਲ ਨੂੜ ਕੇ ਐਸੀ ਕੰਧ ਬਣਾ ਦਿੱਤੀ ਸੀ, ਵੱਡੀ ਤੋਂ ਵੱਡੀ ਤਾਕਤ ਵੀ ਹਾਥੀਆਂ ਨੂੰ ਹਿਲਾ ਨਹੀਂ ਸੀ ਸਕਦੀ। ਦੋਹਾਂ ਧਿਰਾਂ ਵਿਚ ਲਹੂ ਡੋਲ੍ਹਵੀਂ ਟੱਕਰ ਹੋਈ। ਜੰਗ ਦਾ ਮੈਦਾਨ ਲਹੂ ਵਿਚ ਰੰਗਿਆ ਗਿਆ। ਦੋਹਾਂ ਧਿਰਾਂ ਦਾ ਭਾਰੀ ਜਾਨੀ ਨੁਕਸਾਨ ਹੋ ਰਿਹਾ ਸੀ, ਅਰਗਾਨੀਆਂ ਨੇ ਜਹਾਦ ਦਾ ਨਾਅਰਾ ਲਾ ਕੇ ਸਿੱਖ ਸਿਪਾਰੀਆਂ ਦੇ ਆਹੂ ਲਾਹ ਦਿੱਤੇ। ਜਰਨੈਲ ਘਬਰਾ ਗਏ, ਪਰ ਉਹਨਾਂ ਹੌਸਲਾ ਨਾ ਛੱਡਿਆ।
ਤਿੱਖੜ ਦੁਪਿਹਰ ਵੇਲੇ ਜਿਵੇਂ ਹੀ ਸੂਰਜ ਸਿਰ ਉੱਪਰ ਆਇਆ, ਗਰਮੀ ਵੱਧ ਗਈ। ਅਫਗਾਨੀਆਂ ਦੇ ਸੰਘ ਸੁੱਕਣ ਲੱਗ ਪਏ। ਉੱਪਰ ਘੋੜਿਆ ਅਤੇ ਸੈਨਿਕਾਂ ਦੀ ਉਡਾਈ ਧੂੜ, ਮਿੱਟੀ ਨੇ ਗਲਾ ਹੋਰ ਖੁਸ਼ਕ ਕਰ ਦਿੱਤਾ। ਦਰਿਆ ਤੱਕ ਪਾਣੀ ਲਈ ਕੋਈ ਰਸਤਾ ਲੱਭਣ ਲਈ ਜੂਝਦੇ ਅਫ਼ਗਾਨੀ ਮੁੜ੍ਹਕੇ ਨਾਲ ਭਿੱਜੇ, ਅਕਲਕਾਣ ਹੋਏ, ਖਾਲਸਾ ਸਰਕਾਰ ਦੀ ਸੈਨਾ ਨਾਲ ਤਾਂ ਲੜ ਸਕਦੇ ਹਨ। ਪਰ ਪਿਆਸ ਨਾਲ ਕਿਵੇਂ ਲੜਨ ? ਫ਼ਤੇਹ ਖ਼ਾਨ ਨੇ ਜਹਾਦ ਦਾ ਹੋਕਾ ਦਿੰਦਿਆਂ ਫਤੇਹ ਜਾ ਮੌਤ ਨਾਅਰਾ ਲਾਇਆ। ਪਰ ਅਫਗਾਨੀ ਲੜਨ ਤੋਂ ਪਹਿਲਾਂ ਹੀ ਬੇਹੋਸ਼ ਹੋ ਕੇ ਡਿੱਗਣ ਲੱਗ ਪਏ। ਦਰਬਾਰ ਦੀ ਫੌਜ ਲਗਾਤਾਰ ਗੋਲਾਬਾਰੀ ਕਰਕੇ ਅਫ਼ਗਾਨੀਆਂ ਦਾ ਭਾਰੀ ਜਾਨੀ ਨੁਕਸਾਨ ਕਰਨ ਲੱਗੀ। ਸਿੰਘਾਂ ਨੂੰ ਜਦ ਪਿਆਸ ਲੱਗਦੀ ਉਹ ਦਰਿਆ ਤੋਂ ਪਾਣੀ ਪੀਂਦੇ। ਕਈ ਤਾਂ ਸਣੇ ਵਰਦੀ ਦਰਿਆ ਵਿਚ ਡੁਬਕੀ ਲਗਾਉਂਦੇ ਤੇ ਝੱਟ ਮੈਦਾਨ ਵਿਚ ਆ ਡਟਦੇ।
ਜਦ ਤੱਕ ਫਤੇਹ ਖ਼ਾਨ ਨੂੰ ਇਲਮ ਹੋਇਆ, 'ਕਾਫ਼ਰਾਂ ਦੀ ਫੌਜ ਨੇ ਬੜੀ ਸੈਤਾਨੀ ਨਾਲ ਖਤਰਨਾਕ ਠੱਗੀ ਮਾਰੀ ਹੈ। ਉਦੋਂ ਤੱਕ ਤਾਂ ਅਫ਼ਗਾਨੀ ਜਹਾਦੀਆਂ ਦੇ ਹੌਸਲੇ ਪਸਤ ਹੋ ਗਏ ਸਨ। ਪਾਣੀ ਲੱਭਦੇ ਉਹ ਇਧਰ ਉੱਧਰ ਦੌੜਨ ਲੱਗੇ। ਫੌਜ ਉੱਖੜ
ਗਈ। ਕਤਾਰਾਂ ਟੁੱਟ ਗਈਆਂ। ਉਹ ਆਪਣੇ ਹਥਿਆਰ, ਤੋਪਾਂ ਅਤੇ ਹੋਰ ਜੰਗੀ ਸਮਾਨ ਛੱਡ ਕੇ ਮੈਦਾਨ ਵਿਚੋਂ ਦੌੜ ਗਏ। ਜੇਤੂ ਖਾਲਸਾ ਫੌਜ ਨੇ ਜੈਕਾਰੇ ਛੱਡੇ, ਨਾਅਰੇ ਲਾਏ। ਜਦ ਵਕੀਰ ਅਜ਼ੀਜਉਦਦੀਨ ਅਟਕ ਦੀ ਸੀਮਾ ਵਿਚ ਦਾਖ਼ਲ ਹੋਇਆ ਤਾਂ ਜਹਾਂਦਾਦ ਖ਼ਾਨ ਨੇ ਉਸ ਦਾ ਸਵਾਗਤ ਕਰਨ ਲਈ ਆਪਣਾ ਮੰਤਰੀ ਭੇਜਿਆ। ਉਸ ਨੇ ਅਟਕ ਦਾ ਕਿਲ੍ਹਾ ਨਵਾਬ ਵਲੋਂ ਫਕੀਰ ਸਾਹਬ ਦੇ ਸਪੁਰਦ ਕਰਨ ਦੀ ਪੇਸ਼ਕਸ਼ ਕੀਤੀ । ਹੁਣ ਫਤੇਹ ਖਾਨ, ਖ਼ੁਦ ਦੇ ਘਿਰ ਜਾਣ ਤੋਂ ਘਬਰਾ ਗਿਆ ਤੇ ਆਪਣੀ ਸੈਨਾ ਲੈ ਕੇ ਕਾਬਲ ਨੂੰ ਦੌੜ ਗਿਆ।
ਅਟਕ ਉੱਪਰ ਖ਼ਾਲਸਾ ਫੌਜ ਦਾ ਕਬਜਾ ਹੋ ਗਿਆ। ਅਟਕ ਦੇ ਕਿਲ੍ਹੇ ਅੰਦਰ ਦਾਖ਼ਲ ਹੁੰਦਿਆਂ ਹੀ ਜੇਤੂ ਗੋਲੇ ਦਾਗੇ ਗਏ। ਅਫਗਾਨੀਆਂ ਅਤੇ ਖ਼ਾਲਸਾ ਫੌਜ ਦੇ ਸਿਪਾਹੀਆਂ ਦੀਆਂ ਮੈਦਾਨ ਵਿਚ ਖਿਲਰੀਆਂ ਅਣਗਿਣਤ ਲਾਸ਼ਾਂ ਉੱਪਰ, ਜੰਤੂ ਸਿਪਾਹੀ ਖੁਸ਼ੀ ਵਿਚ ਬੱਕਰੇ ਬਲਾਉਣ ਲੱਗੇ, ਕਿਲਕਾਰੀਆਂ ਮਾਰਨ ਲੱਗ। ਮੇਏ ਸਿਪਾਹੀਆਂ ਦੀਆਂ ਖੁੱਲ੍ਹੀਆਂ ਅੱਖਾਂ ਇਸ ਤਰ੍ਹਾਂ ਜਾਪਦੀਆਂ ਸਨ, ਜਿਵੇਂ ਖੁਸ਼ੀਆਂ ਮਨਾਉਂਦੇ ਆਪਣੇ ਸਾਥੀਆਂ ਨੂੰ ਕਹਿ ਰਹੀਆਂ ਹੋਣ ਵਧੇਰੇ ਖੁਸ਼ ਨਾ ਹੋਵੇ ਕਿਸੇ ਆਉਣ ਵਾਲੇ ਕੱਲ੍ਹ ਤੁਸੀਂ ਵੀ ਸਾਡੀ ਜਗ੍ਹਾ ਹੋਵੇਗੇ। ਠੀਕ ਇਸ ਸਮੇਂ ਲਾਹੌਰ ਤੋਂ ਆਏ ਦੇ ਘੋੜ ਸਵਾਰਾਂ ਨੇ ਵਕੀਰ ਸਾਹਬ ਨੂੰ ਮਹਾਰਾਜਾ ਦਾ ਫੁਰਮਾਨ ਸਪੁਰਦ ਕੀਤੀ ।
ਉਦੋਂ ਤੱਕ ਅਟਕ ਉੱਪਰ ਫਤੇਹ ਦੀ ਚਿੱਠੀ ਲੈ ਕੇ ਦੋ ਘੋੜਸਵਾਰ ਲਾਹੌਰ ਪੁੱਜ ਗਏ ਸਨ। ਗੁਰੂ ਦੀ ਮੇਹਰ ਨਾਲ ਸਰਕਾਰ ਖਾਲਸਾ ਨੇ ਅਟਕ ਉੱਪਰ ਫਤੇਹ ਹਾਸਲ ਕਰ ਲਈ ਹੈ। ਫਤਹ ਖ਼ਾਨ ਆਪਣੀ ਜਾਨ ਬਚਾ ਕੇ ਦੌੜ ਗਿਆ ਹੈ। ਅਟਕ ਦਾ ਕਿਲ੍ਹਾ' ਹੁਣ ਸਰਕਾਰ ਖਾਲਸਾ ਅਤੇ ਉਸ ਦੀ ਸੋਨਾ ਦੀ ਮਲਕੀਅਤ ਹੈ। ਇਹ ਕਿਲ੍ਹਾ ਪੰਜਾਬ ਦੇ ਪਹਿਰੇਦਾਰ ਦਾ ਕੰਮ ਕਰੇਗਾ। ਸਰਕਾਰ ਨੂੰ ਫਤੋਹ ਦੀ ਵਧਾਈ ਹੋਵੇ। ਅਫ਼ਗਾਨਾਂ ਦੇ ਜਾਨੀ ਨੁਕਸਾਨ ਨਾਲੋਂ ਖਾਲਸਾ ਫੌਜ ਦਾ ਜਾਨੀ ਨੁਕਸਾਨ ਬਹੁਤ ਘੱਟ ਹੋਇਆ ਹੈ।"
ਖ਼ਤ ਸੁਣਦਿਆਂ ਰਣਜੀਤ ਸਿੰਘ ਨੇ ਮੁੱਛਾਂ ਨੂੰ ਤਾਅ ਦਿੱਤਾ। ਫ਼ਕੀਰ ਅਜ਼ੀਜ਼ਉਦਦੀਨ ਦੀਵਾਨ ਮੋਹਕਮ ਚੰਦ ਅਤੇ ਹੋਰ ਜਰਨੈਲਾਂ ਨੂੰ ਸਨਮਾਨ ਦੇਣ ਦਾ ਐਲਾਨ ਕੀਤਾ। ਫਤੇਹ ਦੀ ਖੁਸ਼ੀ ਵਿਚ ਤਪ ਦੇ ਗੋਲੇ ਦਾਗੇ ਗਏ ਤੇ ਹਾਥੀ ਉੱਪਰ ਸਵਾਰ ਹੋ ਕੇ ਲਾਹੌਰ ਸ਼ਹਿਰ ਦਾ ਚੱਕਰ ਲਾਉਣ ਲੱਗਾ। ਉਸ ਨੂੰ ਵੇਖਣ ਆਏ ਲੋਕਾਂ ਉੱਪਰ ਰੁਪਏ ਸੁੱਟ ਗਏ। ਰਾਤ ਸਮੇਂ ਪੂਰੇ ਲਾਹੌਰ ਵਿਚ ਦੀਪਮਾਲਾ ਕੀਤੀ ਗਈ। ਕਿਲ੍ਹੇ ਅੰਦਰ ਦਾਖਲ ਹੁੰਦਿਆ ਹੀ, ਰਣਜੀਤ ਸਿੰਘ ਨੇ ਜੁਲਾਈ ਦੇ ਮਹੀਨੇ ਵੱਡਾ ਦਰਬਾਰ ਲਗਾਉਣ ਦਾ ਐਲਾਨ ਕੀਤਾ ਤੇ ਅਮੀਰਾਂ ਵਜੀਰਾ, ਨਵਾਬਾਂ, ਗਵਰਨਰਾਂ ਨੂੰ ਸੱਦੇ-ਪੱਤਰ ਭੇਜਣ ਦਾ ਹੁਕਮ ਦਿੱਤਾ। ਰਣਜੀਤ ਸਿੰਘ ਹੁਣ ਬਾਗੋ-ਬਾਗ ਸੀ।
ਕੁਝ ਦਿਨਾਂ ਬਾਅਦ ਰਣਜੀਤ ਸਿੰਘ ਨੂੰ ਕਰਨਲ ਮੈਟਕਾਫ਼ ਦਾ ਪੱਤਰ ਮਿਲਿਆ:
"ਹਿਜ਼ ਹਾਈਨੈਂਸ ਅਟਕ ਕਿਲ੍ਹੇ ਉੱਪਰ ਫਤੇਹ ਦੀਆਂ ਮੁਬਾਰਕਾਂ। ਇਹ ਕਿਲ੍ਹਾ ਭਵਿੱਖ ਵਿਚ ਕਦੀ ਵੀ ਨਾ ਛੱਡਣਾ। ਇਹ ਖ਼ਾਲਸਾ ਰਾਜ ਅਤੇ ਬਰਤਾਨੀਆਂ ਰਾਜ ਦੋਹਾਂ ਦੇ ਫ਼ਾਇਦੇ ਵਿਚ ਹੈ। ਹੁਣ ਵਿਦੇਸ਼ੀ ਹਮਲੇ ਦਾ ਖ਼ਤਰਾ ਨਹੀਂ ਰਹੇਗਾ। ਜੇ ਕਿਲ੍ਹੇ ਉੱਪਰ ਕਬਜ਼ਾ ਬਣਾਈ ਰੱਖਣ ਲਈ ਕਿਸੇ ਤਰ੍ਹਾਂ ਦੀ ਵੀ ਸਹਾਇਤਾ ਦੀ ਲੋੜ ਪਈ ਤਾਂ ਬਰਤਾਨੀਆਂ ਸਰਕਾਰ, ਖਾਲਸਾ ਸਰਕਾਰ ਦਾ ਸਾਥ ਦੇਵੇਗੀ।'
ਰਣਜੀਤ ਸਿੰਘ ਲਈ ਭਾਵੇਂ ਇਹ ਖੁਸ਼ਖਬਰੀ ਸੀ, ਪਰ ਅੰਗਰੇਜ਼ਾਂ ਦੀ ਨੀਤੀ ਬਾਰੇ ਸੋਚਦਿਆਂ ਉਸ ਦੇ ਮੂੰਹੋਂ ਮੱਧਮ ਜਿਹਾ ਨਿਕਲਿਆ-ਹਰਾਮਜਾਦਾ।' ਵਿਚ ਉਸ ਨੇ ਦਰਬਾਰ ਦੇ ਸੂਹੀਏ ਬੁਲਾ ਕੇ ਹੁਕਮ ਦਿੱਤਾ-ਫੋਰਨ ਪਤਾ ਕਰੋ ਸ਼ਾਹ ਨੇ ਕਿੱਥੇ ਪਨਾਹ ਲਈ ਹੋਈ ਏ।