shabd-logo

ਰਣਜੀਤ ਸਿੰਘ ਵਿਰੁੱਧ ਬਗ਼ਾਵਤ

1 January 2024

1 Viewed 1

ਗੁਜਰਾਤ ਦਾ ਸਾਹਬ ਸਿੰਘ ਭੰਗੀ, ਵਜੀਰਾਬਾਦ ਦਾ ਜੋਧ ਸਿੰਘ, ਅੰਮ੍ਰਿਤਸਰ ਦਾ ਗੁਲਾਬ ਸਿੰਘ ਤੇ ਮਿਆਣੀ ਦਾ ਜੱਸਾ ਸਿੰਘ ਰਾਮਗੜੀਆ ਅੰਮ੍ਰਿਤਸਰ ਇਕੱਠੇ ਹੋਏ। ਗੁਪਤ ਸਭਾ ਕੀਤੀ ਗਈ। ਰਣਜੀਤ ਸਿੰਘ ਨੂੰ ਲਾਹੌਰ ਵਿਚੋਂ ਕੱਢਣ ਦਾ ਮਤਾ ਪਾਸ ਕਰ ਲਿਆ। ਜੈਕਾਰੇ ਛੱਡੇ ਗਏ। ਫੌਜਾਂ ਇਕੱਠੀਆਂ ਕਰਨ ਦਾ ਦਿਨ ਤੈਅ ਕਰ ਲਿਆ ਗਿਆ। ਕਸੂਰ ਦੇ ਨਿਜ਼ਾਮਉਦਦੀਨ ਨੂੰ ਹਰ ਸਮੇਂ ਤਿਆਰ ਰਹਿਣ ਲਈ ਦੂਤ ਰਾਹੀਂ ਸੁਨੇਹਾ ਭੇਜ ਦਿੱਤਾ ਗਿਆ।

ਤੈਅ ਕੀਤੇ ਦਿਨ ਤੋਂ ਦੋ ਦਿਨ ਪਹਿਲਾਂ ਗੁਜਰਾਤ ਦੇ ਬੁੱਢੇ ਸੂਰਮੇ ਸਾਹਬ ਸਿੰਘ ਨੇ ਆਪਣੇ ਦੂਤ ਰਾਹੀਂ ਜੱਸਾ ਸਿੰਘ ਰਾਮਗੜ੍ਹੀਏ ਪਾਸ ਇਕ ਪੱਤਰ ਭੇਜਿਆ।

ਸਿੰਘ ਸਾਹਬ, ਵਜੀਰਾਬਾਦ ਦਾ ਜੋਧ ਸਿੰਘ, ਗੁਰੂ ਕੀ ਨਗਰੀ ਦਾ ਗੁਲਾਬ ਸਿੰਘ

ਜਰੂਰ ਦਾ ਨਿਜ਼ਾਮਉਦਦੀਨ ਆਪਣੀਆਂ ਫੌਜਾਂ ਲੈ ਕੇ ਅੰਮ੍ਰਿਤਸਰ ਲਾਗੇ ਇਕੱਠੇ ਹੋਣ

ਗਈ ਚੱਲ ਪਏ ਨੇ | ਮੇਰੀ ਫੌਜ ਵੀ ਤਿਆਰ ਏ। ਸਮੇਂ ਸਿਰ ਫੌਜਾਂ ਨਾਲ ਆ ਮਿਲਣਾ ।

ਜੱਸਾ ਸਿੰਘ ਨੇ ਖ਼ਤ ਪੜ੍ਹਿਆ ਤੇ ਤੁਰੰਤ ਜਵਾਬ ਲਿਖ ਕੇ ਦੂਤ ਦੇ ਸਪੁਰਦ ਕਰ

'ਸਾਹਿਬ ਸਿੰਘ ਜੀਓ। ਮੇਰੀ ਸੇਹਿਤ ਕੁਝ ਢਿੱਲੀ ਏ। ਠੀਕ ਸਮੇਂ ਮੇਰੀ ਫੌਜ ਢੁਕਵੀ ਜਵਾਨ ਉੱਪਰ ਪੁੱਜ ਜਾਵੇਗੀ। ਵੱਲ ਹੁੰਦਿਆਂ ਮੈਂ ਵੀ ਫੋਰਨ ਆ ਮਿਲਾਂਗਾ। ਤੁਸੀਂ ਜਾਹਰ ਵੱਲ ਕੂਚ ਕਰ ਦੇਵਣਾ।

ਫੌਜਾਂ ਅੰਮ੍ਰਿਤਸਰ ਇਕੱਠੀਆਂ ਹੋਣ ਲੱਗੀਆਂ। ਕੋਈ ਸਵੇਰੇ, ਕੋਈ ਸ਼ਾਮੀਂ, ਕੋਈ ਸਤੀ। ਸਾਹਬ ਸਿੰਘ ਪੂਰੀ ਚੜ੍ਹਦੀ ਕਲਾ ਵਿਚ ਸੀ ਉਸ ਨੇ ਸਰਦਾਰਾਂ ਨੂੰ ਦੱਸਿਆ, ਰਣਜੀਤ ਦੇ ਮਾਮੇ ਦਲ ਸਿੰਘ ਨਾਲ ਮੇਰੀ ਗੱਲਬਾਤ ਹੋ ਗਈ ਏ। ਜਿਵੇਂ ਹੀ ਅਸੀਂ ਠਾਹੋਰ ਉੱਪਰ ਹਮਲਾ ਕਰਾਂਗੇ, ਉਹ ਗੁਜਰਾਂਵਾਲੇ ਉੱਪਰ ਚੜ੍ਹਾਈ ਕਰਨ ਲਈ ਰਾਜ਼ੀ ਹੋ ਗਿਆ ਏ। ਪਹਿਲਾਂ ਕੁਝ ਝਿਜਕਦਾ ਸੀ। ਹੁਣ ਉਸ ਨੇ ਆਪਣਾ ਸਾਥ ਦੇਣ ਦਾ ਜਾਂਦਾ ਕਰ ਲਿਆ।

ਇਹ ਸੁਣਦਿਆਂ ਹੀ ਜੈਕਾਰਾ ਛੱਡਿਆ ਗਿਆ।

ਕੂਚ ਕਰਨ ਬਾਰੇ ਸਲਾਹ ਹੋਈ ਤਾਂ, ਜੱਸਾ ਸਿੰਘ ਦੀ ਫੌਜ ਨੂੰ ਉਡੀਕਣ ਲਈ ਤੇ ਪਣੇ ਨਾਲ ਸ਼ਾਮਲ ਕਰਨ ਲਈ ਇਥੇ ਇਕ ਦਿਨ ਹੋਰ ਰੁਕੇ ਰਹਿਣਾ ਹੀ ਠੀਕ -ਜਿਆ ਗਿਆ। ਜੱਸਾ ਸਿੰਘ ਦੀ ਫੌਜ ਕਿੱਥੇ ਕੁ ਪੁੱਜ ਗਈ ਹੈ, ਸੁਹ ਲਾਉਣ ਲਈ ਇਹ ਘੋੜ ਸਵਾਰ ਭੇਜਿਆ ਗਿਆ।

ਇਸ ਸਾਰੀ ਸਾਜ਼ਸ਼ ਦਾ ਰਣਜੀਤ ਸਿੰਘ ਨੂੰ ਪਤਾ ਲੱਗ ਗਿਆ। ਫੌਜੀ ਜੱਥਿਆ ਦੀ ਹਿਲ-ਜੁਲ ਨੇ ਸਾਰੀ ਬਗਾਵਤ ਨਸ਼ਰ ਕਰ ਦਿੱਤੀ। ਗੁਜਰਾਂ ਵਾਲੇ ਤੋਂ ਆਏ ਰਣਜੀਤ ਸਿੰਘ ਦੇ ਇਕ ਵਫ਼ਾਦਾਰ ਨੇ, ਦਲ ਸਿੰਘ ਦੀ ਨੀਅਤ ਬਾਰੇ ਸਾਰੀ ਸੂਹ ਦੇ ਦਿੱਤੀ। ਉਸੇ ਘੜੀ ਰਣਜੀਤ ਸਿੰਘ ਨੇ 10 ਤੇਜ਼ ਘੋੜ ਸਵਾਰ ਦੌੜਾਏ। ਦਲ ਸਿੰਘ ਅਤੇ ਉਸ ਦੇ ਜਰਨੈਲ ਮੁਹਕਮ ਚੰਦ ਨੂੰ ਰਾਮ ਨਗਰ ਤਲਬ ਕਰ ਲਿਆ। ਆਪ ਉਹ ਫੌਜ ਲੈ ਕੇ ਅਕਾਲਗੜ੍ਹ ਜਾ ਬੈਠਾ।

ਜਿਵੇਂ ਹੀ ਦਲ ਸਿੰਘ ਅਤੇ ਮੁਹਕਮ ਚੰਦ ਰਾਮ ਨਗਰ ਪੁੱਜੇ, ਰਣਜੀਤ ਸਿੰਘ ਦੇ ਹੁਕਮ 'ਤੇ ਦਲ ਸਿੰਘ ਨੂੰ ਕੈਦ ਕਰ ਲਿਆ ਗਿਆ । ਰਣਜੀਤ ਸਿੰਘ ਵਿਰੁੱਧ ਜੁੜੀ ਫੌਜ ਦੀ ਖ਼ਬਰ ਸਾਰੇ ਪੰਜਾਬ ਵਿਚ ਫੈਲ ਗਈ ਸੀ। ਸਦਾ ਕੌਰ ਤੁਰੰਤ ਲਾਹੌਰ ਪੁੱਜੀ। ਪਤਾ ਲੱਗਿਆ, ਰਣਜੀਤ ਸਿੰਘ ਅਕਾਲਗੜ੍ਹ ਵਿਚ ਹੈ। ਉਹ ਬਿਨਾਂ ਸਾਹ ਲਿਆ ਅਕਾਲਗੜ੍ਹ ਪਹੁੰਚ ਗਈ।

-ਕਾਕਾ ਜੀ, ਇਹ ਖਤਰੇ ਦੀ ਘੜੀ ਹੈ। ਦੂਸਰਾ ਮੁਹਾਜ ਖੋਲ੍ਹਣਾ ਅਕਲਮੰਦੀ ਨਹੀਂ। ਸਦਾ ਕੌਰ, ਰਣਜੀਤ ਸਿੰਘ ਨੂੰ ਸਮਝਾਉਣ ਲੱਗੀ।

-ਮਾਈ ਜੀ, ਆਪਣੇ ਹੀ ਬੁੱਕਲ ਦੇ ਸੱਪ ਬਣ ਜਾਣ ਤਾਂ ਮੁਹਾਜ ਥੋੜ੍ਹਾ ਈ ਵੇਖੇ ਜਾਂਦੇ ਨੇ ?'

-ਮੌਕਾ ਵਿਚਾਰੇ, ਏਹਨਾਂ ਨਾਲ ਫੇਰ ਸਿੱਝ ਲਵਾਂਗੇ। ਓਧਰ ਸਾਰੇ ਰੰਗੀ, ਰਾਮਗੜ੍ਹੀਏ ਲਾਹੌਰ ਵੱਲ ਕੂਚ ਕਰਨ ਵਾਲੇ ਨੇ, ਕਿਲ੍ਹਾ ਇਕ ਵਾਰ ਹੱਥੋਂ ਨਿਕਲ ਗਿਆ ਕਾਕਾ ਜੀ. ਤਾਂ.... । ਸਦਾ ਕੌਰ ਨੂੰ ਸੁੱਝਿਆ ਨਾ ਕਿਹੜੀ ਸਹੀ ਗੱਲ ਕਹੇ।

-ਆਪਣੇ, ਦੂਸਰਿਆ ਨਾਲੋਂ ਵਧੇਰੇ ਖ਼ਤਰਨਾਕ ਹੁੰਦੇ ਨੇ ਮਾਈ ਜੀ। ਰਣਜੀਤ ਸਿੰਘ ਬੋਲਿਆ।

-ਕਾਕਾ ਜੀ, ਦਲ ਸਿੰਘ ਤੁਸਾਂ ਦਾ ਮਾਮਾ ਏ। ਇਹ ਭੰਗੀ ਸਾਹਬ ਸਿੰਘ ਦੇ ਬਹਿਕਾਵੇ 'ਚ ਆਇਆ ਏ। ਇਕ ਵਾਰ ਖਿਮਾ ਕਰ ਦਿਓ। ਹੁਣ ਆਪਣਿਆਂ ਨਾਲ ਲੜਨ ਦਾ ਸਮਾਂ ਨਹੀਂ ਹੈ।

ਸਦਾ ਕੌਰ ਦੇ ਜ਼ੋਰ ਪਾਉਣ 'ਤੇ ਰਣਜੀਤ ਸਿੰਘ ਨੇ ਦਲ ਸਿੰਘ ਨੂੰ ਰਿਹਾ ਕਰ ਦਿੱਤਾ। ਪਰ ਅਕਾਲਗੜ੍ਹ ਆਪਣੇ ਕਬਜ਼ੇ ਵਿਚ ਲੈ ਲਿਆ। ਰਣਜੀਤ ਸਿੰਘ ਗੁੱਜਰਾਂਵਾਲੇ ਜਾਣਾ ਚਾਹੁੰਦਾ ਸੀ। ਦਲ ਸਿੰਘ ਦੀ ਕਰਤੂਤ ਬਾਰੇ ਆਪਣੀ ਮਾਂ ਨੂੰ ਦੱਸਣਾ ਚਾਹੁੰਦਾ ਸੀ। ਦਾਤਾਰ ਕੌਰ ਵੀ ਗੁੱਜਰਾਂ ਵਾਲੇ ਹੀ ਸੀ। ਉਸ ਨੂੰ ਮਿਲਿਆ ਮਹੀਨੇ ਹੋ ਗਏ ਸਨ। ਪਰ ਇਸ ਵੇਲੇ ਉਸ ਦੀ ਲੋੜ ਲਾਹੌਰ ਵਿਚ ਵਧੇਰੇ ਸੀ।

ਅਗਲੇ ਦਿਨ ਸਦਾ ਕੌਰ ਦੇ ਨਾਲ ਹੀ, ਉਹ ਲਾਹੌਰ ਪਰਤ ਆਇਆ।

...

ਰਣਜੀਤ ਸਿੰਘ ਦੀ ਬੜੀ ਤੀਬਰਤਾ ਨਾਲ ਉਡੀਕ ਹੋ ਰਹੀ ਸੀ। ਲਾਹੋਰ ਪੁੱਜਦਿਆਂ ਹੀ ਉਸ ਦੇ ਖੁਫ਼ੀਆ-ਤੰਤਰ ਨੇ ਖ਼ਬਰ ਦਿੱਤੀ-'ਸਿੰਘ ਸਾਹਬ ਭੰਗੀਆਂ ਦਾ ਗਠਜੋੜ ਭਾਰੀ ਗਿਣਤੀ ਵਿਚ, ਲਾਹੌਰ ਵੱਲ ਵਧਦਾ ਆ ਰਿਹਾ ਏ।

ਰਣਜੀਤ ਸਿੰਘ ਨੇ ਲੱਗੀ ਕਾਠੀ, ਆਪਣੀ ਪੂਰੀ ਫੌਜ ਨੂੰ ਹੁਕਮ ਚਾੜ੍ਹਿਆ- 'ਅੰਮ੍ਰਿਤਸਰ ਵੱਲ ਕੂਚ ਕਰੋ। ਫੌਜ ਦੀ ਅਗਵਾਈ ਉਹ ਖੁਦ ਕਰਨ ਲੱਗਾ। ਲਾਹੌਰ ਤੋਂ ਸੰਤ ਖੇਹ ਬਾਹਰ ਪਿੰਡ ਸੀਨ ਦੇ ਲਾਗੇ ਆ ਕੇ ਉਸਨੇ ਫੌਜ ਨੂੰ ਮੋਰਚੇ ਤਿਆਰ ਕਰਨ ਦਾ ਹੁਕਮ ਦਿੱਤਾ। ਜੱਟ ਤੇਬੂ ਗੱਡੇ ਜਾਣ ਲੱਗੇ। ਵੇਖਦਿਆ ਵੇਖਦਿਆਂ ਸੀਨ ਲਾਗੇ ਜੰਬੂਆਂ ਦਾ ਇਕ ਹੋਰ ਪਿੰਡ ਆ ਵਸਿਆ।

ਦੂਜੇ ਪਾਸੇ ਜਿਸ ਜੋਸ਼ ਨਾਲ ਰੰਗੀਆਂ ਦਾ ਗਠਜੋੜ, ਲਾਹੌਰ ਵੱਲ ਵੱਧ ਰਿਹਾ ਸੀ। ਰਣਜੀਤ ਸਿੰਘ ਦੀ ਫੌਜ ਬਾਰੇ ਸੁਣ ਕੇ ਹੀ ਦਾਲ ਮੰਨੀ ਹੋ ਗਈ। ਜੱਸਾ ਸਿੰਘ ਦੀ ਫੌਜ ਅਜੇ ਵੀ ਉਹਨਾਂ ਵਿਚ ਆ ਕੇ ਸ਼ਾਮਲ ਨਹੀਂ ਸੀ ਹੋਈ। ਥੋੜ੍ਹਾ ਹੋਰ ਅੱਗੇ ਜਾ ਕੇ ਉਹਨਾਂ ਨੇ ਵੀ ਤਮੀਨ ਪਿੰਡ ਨੇੜੇ ਤੰਬੂ ਜਾ ਗਏ।

ਦੋਵੇਂ ਧਿਰਾਂ ਆਹਮੋ ਸਾਹਮਣੇ ਡਟ ਗਈਆਂ।

1800 ਈ. ਦੀ ਬਸੰਤ ਰੁੱਤ | ਮੌਸਮ ਬੇਹੱਦ ਖੁਸ਼ਗਵਾਰ| ਇਹੋ ਜਿਹੇ ਮੌਸਮ ਵਿਚ ਗੁਲਾਬ ਸਿੰਘ ਭੰਗੀ, ਆਪਣੇ ਤੰਬੂ ਵਿਚ ਰੰਗਰਲੀਆਂ ਨਾ ਮਨਾਵੇ ਤਾ ਜੰਗੀ ਕਾਹਦਾ ਹੋਇਆ। ਉਹ ਤਾਂ ਆਪਣੀਆਂ ਨਾਚੀਆਂ ਵੀ ਨਾਲ ਲੈ ਆਇਆ ਸੀ। ਲਾਗੇ ਹੀ ਜੰਗਲ ਸੀ। ਤੁਸੀਨ ਪਿੰਡ ਤੋਂ ਸਿਵਾ ਹੋਰ ਵੀ ਆਸ ਪਾਸ ਪਿੰਡ ਸਨ। ਦੋਹਾਂ ਧਿਰਾਂ ਵਿਚੋਂ ਹਮਲਾ ਕਰਨ ਦੀ ਪਹਿਲ ਕੋਈ ਵੀ ਨਹੀਂ ਸੀ ਕਰ ਰਿਹਾ। ਸਿਪਾਹੀ ਵੀ ਮੌਜ-ਮਸਤੀ ਕਰਨ ਲੱਗੇ

ਜੱਸਾ ਸਿੰਘ ਰਾਮਗੜ੍ਹੀਆ ਅਜੇ ਵੀ ਆ ਕੇ ਭੰਗੀਆਂ ਵਿਚ ਸ਼ਾਮਲ ਨਹੀਂ ਸੀ ਹੋਇਆ। ਉਹਨਾਂ ਨੂੰ ਸ਼ੱਕ ਹੋਇਆ, 'ਕੀ ਪਤਾ ਜੱਸਾ ਸਿੰਘ ਬੀਮਾਰੀ ਦਾ ਬਹਾਨਾ ਬਣਾ ਕੇ ਹੀ ਬੈਠਾ ਹੋਵੇ।

ਤੁਸੀਨ ਅਤੇ ਆਸੇ ਪਾਸੇ ਵਸਦੇ ਲੋਕਾਂ ਦੇ ਸਾਹ ਸੁੱਕੇ ਹੋਏ ਸਨ। ਊਠਾ ਘੋੜਿਆਂ ਨੇ ਫਸਲਾਂ ਬਰਬਾਦ ਕਰ ਦਿੱਤੀਆਂ ਸਨ। ਉਹਨਾਂ ਨੂੰ ਖੇਡਾਂ ਵਿਚੋਂ ਇਕ ਦਾਣਾ ਵੀ ਮਿਲਣ ਦੀ ਆਸ ਨਹੀਂ ਸੀ। ਸਾਰਾ ਚਾਰਾ ਵੀ ਦੋਹਾਂ ਧਿਰਾਂ ਦੇ ਜਾਨਵਰ ਹਜ਼ਮ ਕਰ ਗਏ ਸਨ। ਉਹਨਾਂ ਦੇ ਆਪਣੇ ਪਸ਼ੂ ਖਾਲੀ ਖੁਰਲੀਆਂ 'ਤੇ ਭੁੱਖੋ ਪੜੇ ਰੱਸੇ ਤੁੜਵਾਉਣ ਲੱਗੇ। ਬੱਚੇ ਵਿਲਕਦੇ। ਔਰਤਾਂ ਡਰਦੀਆਂ ਸਾਹਤ ਨਾ ਨਿਕਲਦੀਆਂ। ਪਿੰਡਾਂ ਦੇ ਲੋਕਾਂ ਨੂੰ ਸਮਝ ਨਾ ਆਈ, ਇਹ ਭੇਜ ਏਨੇ ਚਿਰ ਦੀ ਏਥੇ ਕਿਉਂ ਬੈਠੀ ਹੈ। ਲੜਦੀ ਕਿਉਂ ਨਹੀਂ ਜਾਂ ਇਥੋਂ ਹਿੱਲਦੀ ਕਿਉਂ ਨਹੀਂ ? ਡਰਦੇ ਲੋਕ ਘਰਾਂ ਲਈ ਖਾਲਣ ਲੈਣ ਵੀ ਬਾਹਰ ਨਹੀਂ ਸਨ ਨਿਕਲਦੇ। ਬਹੁਤੇ ਘਰਾਂ ਦੇ ਚੁੱਲ੍ਹੇ ਠੰਢੇ ਰਹਿਣ ਲੱਗੇ।

ਪੜਾਅ ਲੰਮਾ ਹੁੰਦਾ ਗਿਆ। ਸਦਾ ਕੌਰ ਨੇ ਅੱਕ ਕੇ ਰਣਜੀਤ ਸਿੰਘ ਨੂੰ ਹਮਲਾ ਕਰਨ ਲਈ ਕਿਹਾ।...

ਨਹੀਂ ਮਾਈ ਜੀ, ਉਹ ਫੌਜ ਲੈ ਕੇ ਚੜ੍ਹੇ ਹਨ | ਪਹਿਲ ਉਹ ਕਰਨਗੇ | ਅਸੀਂ ਰੋਕਾਂਗੇ|

-ਇਸ ਤਰ੍ਹਾਂ ਵਿਹਲਿਆਂ ਬਹਿ ਕੇ ਖਾਣਾ

-ਮਾਈ ਜੀ, ਜੇ ਵੀ ਹੈ -ਰਣਜੀਤ ਸਿੰਘ ਨੇ ਟੇਕਿਆ, 'ਮੈਂ ਪਹਿਲਾਂ ਹਮਲਾ ਨਹੀ ਕਰਾਂਗਾ।

ਸਦਾ ਕੌਰ ਚੁੱਪ ਹੋ ਗਈ ਤੇ ਆਪਣੇ ਤੰਬੂ ਵਿਚ ਚਲੀ ਗਈ।

ਸਿਪਾਹੀ ਤਾਂ ਬੇਚੈਨ ਅਤੇ ਦੁੱਖੀ ਸਨ ਹੀ ਇਹਨਾਂ ਨਾਲੋਂ ਵੀ ਪਿੰਡਾਂ ਦੇ ਲੋਕ ਵਧੇਰੇ ਦੁੱਖੀ ਸਨ। ਕਈ ਘਰਾਂ ਵਿਚ ਤਾਂ ਪਾਣੀ ਵੀ ਨਹੀਂ ਸੀ ਬਚਿਆ। ਸਿਪਾਹੀਆਂ ਨੇ ਖੂਹ ਵੀ ਖ਼ਾਲੀ ਕਰ ਦਿੱਤੇ । ਫਿਰ ਪਿੰਡ ਵਾਸੀਆਂ ਦਾ ਕਦੇ ਕੋਈ ਬੱਕਰਾ ਨਾ ਲੱਭਦਾ, ਕਿਸੇ ਦੇ ਮੁਰਗੇ ਘਰ ਨਾ ਮੁੜਦੇ। ਅਜੀਬ ਜਿਹਾ ਦਹਿਸ਼ਤ ਭਰਿਆ ਮਾਹੌਲ ਬਣ ਗਿਆ।

ਹੁਣ ਨਿਜਾਮਉਦਦੀਨ ਦੀ ਫੌਜ ਵਿਚ ਬੇਚੈਨੀ ਫੈਲਣ ਲੱਗੀ। ਰਾਮਗੜ੍ਹੀਏ ਦੀ ਫੌਜ ਵੀ ਨਹੀਂ ਸੀ ਆਈ। ਸਾਹਬ ਸਿੰਘ ਭੰਗੀ ਵੀ ਪਹਿਲਾਂ ਵਰਗੇ ਦੇਸ਼ ਵਿਚ ਨਹੀਂ ਸੀ। ਗੁਲਾਬ ਸਿੰਘ ਆਪਣੀਆਂ ਰੰਗ-ਰਲੀਆਂ ਵਿਚ ਮਸਤ ਸੀ। ਹਮਲਾ ਹੁੰਦਾ ਹੈ ਜਾ ਨਹੀਂ ਹੁੰਦਾ, ਉਸ ਨੂੰ ਕੋਈ ਫਰਕ ਨਹੀਂ ਸੀ ਪੈਂਦਾ। ਗਠਜੋੜ ਦੀਆਂ ਚੂਲਾਂ ਢਿੱਲੀਆਂ ਹੋਣ ਲੱਗੀਆਂ। ਉਹਨਾਂ ਲਈ ਇਕ ਹੋਰ ਤਿਆਨਕ ਖ਼ਬਰ ਸੀ, ਵਧੇਰੇ ਸ਼ਰਾਬ ਪੀਣ ਨਾਲ ਗੁਲਾਬ ਸਿੰਘ ਭੰਗੀ ਦੀ ਮੌਤ ਹੋ ਗਈ।

ਪਹਿਲਾਂ ਗੁਲਾਬ ਸਿੰਘ ਦੀ ਫੌਜ ਨੇ ਆਪਣੇ ਤੰਬੂ ਪੁੱਟੇ, ਫਿਰ ਨਿਜਾਮਉਦਦੀਨ ਨੇ ਵੀ ਪੜਾਅ ਚੁੱਕਣ ਦਾ ਫੈਸਲਾ ਕਰ ਲਿਆ। ਸਾਹਬ ਸਿੰਘ ਲਾਹੌਰ ਦੇ ਕਿਲ੍ਹੇ ਉੱਪਰ ਕਬਜ਼ਾ ਕਰਨ ਦੇ ਸੁਪਨੇ ਅਧੂਰ ਲੈ ਕੇ ਗੁਜਰਾਤ ਮੁੜ ਗਿਆ।

ਸਾਹਮਣੇ ਮੈਦਾਨ ਉਜੜਿਆ ਵੇਖ ਕੇ ਰਣਜੀਤ ਸਿੰਘ ਦੀ ਫੌਜ ਨੇ, ਹਵਾ ਵਿਚ ਗੋਲੀਆਂ ਚਲਾਈਆਂ। ਜੈਕਾਰੇ ਛੱਡੇ ਤੇ ਲਾਹੌਰ ਨੂੰ ਮੋੜੇ ਪਾ ਲਏ। ਜਿਵੇਂ ਹੀ ਘੋੜੇ ਉੱਪਰ ਸਵਾਰ ਹੋ ਕੇ ਰਣਜੀਤ ਸਿੰਘ ਲਾਹੌਰ ਅੰਦਰ ਦਾਖ਼ਲ ਹੋਇਆ। ਉਸ ਦੀ ਜੋ ਜੇ ਕਾਰ ਹੋਣ ਲੱਗੀ।

ਪਹਿਲਾਂ ਲਾਹੌਰ ਵਾਸੀ ਪੂਰੇ ਘਬਰਾਏ ਹੋਏ ਸਨ। ਪਰ ਵਕਤ ਰਣਜੀਤ ਸਿੰਘ ਦੇ ਨਾਲ ਸੀ। ਦੋ ਮਹੀਨਿਆ ਦੇ ਲੰਮੇ ਪੜਾਅ ਸਮੇਂ ਉਸ ਨੂੰ ਲਾਹੌਰ ਤੋਂ ਹਰ ਲੋੜੀਂਦਾ ਸਮਾਨ ਵੇਲੇ ਸਿਰ ਪਹੁੰਚ ਜਾਂਦਾ ਸੀ। ਕਿਲ੍ਹੇ ਅੰਦਰ ਦਾਖ਼ਲ ਹੁੰਦਿਆਂ ਹੀ, ਬਿਨਾਂ ਲੜਾਈ ਦੇ ਹੋਈ ਫਤੇਹ ਦੀ ਖੁਸ਼ੀ ਵਿਚ ਤੋਪ ਦੇ ਗੋਲੇ ਦਾਗੇ ਗਏ। ਰਣਜੀਤ ਸਿੰਘ ਨੂੰ ਇਕੋ ਫ਼ਿਕਰ ਸੀ-ਸਿਪਾਹੀਆਂ ਨੂੰ ਦੇ ਮਹੀਨੇ ਵਿਹਲੇ ਬਿਠਾ ਕੇ ਖਰਚ ਕਰਨਾ ਪਿਆ ਸੀ ਤੇ ਹੁਣ ਖਜਾਨਾ ਵੀ ਮਸਤਾਨਾ ਸੀ। ਸਿਪਾਹੀਆਂ ਅਤੇ ਕਰਮਚਾਰੀਆਂ ਦੀਆਂ ਤਨਖਾਹਾਂ ਦੇਣ ਲਈ ਕੁਝ ਨਹੀਂ ਸੀ। ਉਸ ਨੇ ਸਿਪਾਹੀਆਂ ਨੂੰ ਆਹਰੇ ਲਾਉਣ ਲਈ, ਜੰਮੂ ਉੱਪਰ ਹਮਲਾ ਕਰਨ ਦਾ ਫੈਸਲਾ ਕਰ ਲਿਆ। ਇਸ ਤਰ੍ਹਾਂ ਲੁੱਟ ਦੇ ਮਾਲ ਦਾ ਲਾਲਚ ਵੀ ਬਣਿਆ ਰਹੇਗਾ ਤੇ ਵਿਹਲਿਆਂ ਵਿਚ ਰੋਸ ਵੀ ਨਹੀਂ ਫੈਲੇਗਾ।

ਆਪਣੇ ਜਰਨੈਲਾਂ ਨਾਲ ਉਸ ਨੇ ਸਲਾਹ ਕੀਤੀ। ਖਜ਼ਾਨੇ ਦੀ ਸਥਿਤੀ ਬਾਰੇ ਵੀ ਦੱਸਿਆ ਪਹਾੜੀਆਂ ਨਾਲ ਪੁਰਾਣਾ ਹਿਸਾਬ ਦੀ ਬਰਾਬਰ ਕਰਨ ਵਾਲਾ ਸੀ । ਅਫ਼ਗਾਨਾਂ ਦੇ ਹਮਲੇ ਵੇਲੇ ਪਹਾੜੀਆਂ ਨੇ ਉਹਨਾਂ ਦਾ ਸਾਥ ਦਿੱਤਾ ਸੀ। ਇਹ ਤਾਂ ਸਾਰੇ ਹਮਲਾ

ਕਰਨ ਦੇ ਬਹਾਨੇ ਸਨ, ਰਣਜੀਤ ਸਿੰਘ ਦੀ ਅੱਖ ਜੰਮੂ ਰਾਜੇ ਦੇ ਖਜਾਨੇ ਉੱਪਰ ਸੀ।

ਭਸੀਨ ਤੋਂ ਦੋ ਮਹੀਨੇ ਵਿਹਲਿਆ ਬਹਿ ਕੇ ਮੁੜੀ ਫੌਜ ਦਾ ਰੁਖ਼ ਜੰਮੂ ਵੱਲ ਮੋੜ ਦਿੱਤਾ। ਹੁਣ, ਰਣਜੀਤ ਸਿੰਘ ਨੂੰ ਨਾ ਸਾਹਬ ਸਿੰਘ ਤੋਂ ਕਈ ਖਤਰਾ ਸੀ, ਨਾ ਹੀ ਜਮਾਨ ਸ਼ਾਹ ਪੰਜਾਬ ਵੱਲ ਆਉਣ ਦਾ ਸਾਹਸ ਕਰ ਸਕਦਾ ਸੀ।

ਇਕ ਨਵੇਂ ਉਤਸ਼ਾਹ ਨਾਲ ਉਹ ਪਹਾੜਾਂ ਨੂੰ ਚੜ੍ਹ ਗਿਆ।

ਹਰ ਰਾਜੇ ਵਾਂਗ, ਜੰਮੂ ਦੇ ਰਾਜੇ ਦਾ ਵੀ ਆਪਣਾ ਹੀ ਖੁਫ਼ੀਆ-ਜਾਲ ਸੀ। ਉਸ ਨੂੰ ਖ਼ਬਰ ਮਿਲ ਗਈ-'ਮਿਸਲਾਂ ਵਿਚ ਤੇਜ਼ੀ ਨਾਲ ਤਾਕਤਵਰ ਹੋ ਰਿਹਾ, ਮਹਾਂ ਸਿੰਘ ਦਾ ਪੁੱਤਰ ਰਣਜੀਤ ਸਿੰਘ ਭਾਰੀ ਸੋਨਾ ਲੈ ਕੇ, ਜੰਮੂ ਉੱਪਰ ਹਮਲਾ ਕਰਨ ਲਈ ਚੱਲ ਪਿਆ ਹੈ। ਸੈਨਾ ਦੀ ਕਮਾਨ ਉਸ ਦੇ ਆਪਣੇ ਹੱਥ 'ਚ ਹੈ। ਉਸ ਨੇ ਨਾਰੋਵਾਲ, ਜਸੋਵਾਲ ਆਪਣੇ ਕਬਜ਼ੇ ਹੇਠ ਕਰ ਲਏ ਹਨ।

ਖਬਰ ਮਿਲਦਿਆਂ ਹੀ ਜੰਮੂ ਦਾ ਰਾਜਾ ਘਬਰਾ ਗਿਆ। ਉਸ ਨੇ ਆਪਣੇ ਮੰਤਰੀਆਂ ਨਾਲ ਸਲਾਹ ਕੀਤੀ। ਸਿੱਖਾਂ ਨਾਲ ਸਿੱਧੀ ਟੱਕਰ ਲੈਣ ਦੇ ਹੱਕ ਵਿਚ ਕੋਈ ਵੀ ਨਹੀਂ ਸੀ। ਸਾਰੇ ਹੀ ਜਾਨੀ ਅਤੇ ਮਾਲੀ ਨੁਕਸਾਨ ਤੋਂ ਡਰਦੇ ਸਨ। ਏਨੇ ਸਮੇਂ ਦੌਰਾਨ ਅਗੇ ਵਧਦੇ ਰਣਜੀਤ ਸਿੰਘ ਨੇ ਜੰਮੂ ਤੋਂ ਸਿਰਫ਼ 3 ਕੋਹ ਦੀ ਵਿੱਥ 'ਤੇ ਫੌਜ ਨੂੰ ਆਰਾਮ ਕਰਨ ਲਈ ਪੜਾਅ ਕਰਨ ਦਾ ਹੁਕਮ ਦਿੱਤਾ।

ਰਸਤੇ ਵਿਚ ਆਉਂਦਿਆਂ, ਛੋਟੇ ਕਸਬਿਆਂ ਦੇ ਮੁੱਖੀਆਂ ਤੋਂ ਓਹਰ ਅਤੇ ਭਾਰੀ ਨਜਰਾਨੇ ਹਾਸਲ ਹੋਏ ਸਨ। ਰਣਜੀਤ ਸਿੰਘ ਪੂਰੀ ਚੜ੍ਹਦੀ ਕਲਾ ਵਿਚ ਸੀ। ਕੁਝ ਘੜੀ ਆਰਾਮ ਕਰਕੇ ਰਣਜੀਤ ਸਿੰਘ ਨੇ ਆਪਣੇ ਦੂਤ ਨੂੰ ਪਰਵਾਨਾ ਦੇ ਕੇ ਜੰਮੂ ਦੇ ਰਾਜੇ ਫੋਨ ਭੇਜਿਆ-'ਜਾਂ ਈਨ ਮੰਨ ਲੈ, ਜਾਂ ਯੁੱਧ ਲਈ ਤਿਆਰ ਹੋ ਜਾ।"

ਮੰਤਰੀਆਂ ਦੀ ਸਲਾਹ ਨਾਲ ਜੰਮੂ ਦਾ ਰਾਜਾ, 20,000/- ਰੁਪਏ, ਕੀਮਤੀ ਵਰਕੇ ਅਤੇ ਇਕ ਹਾਥੀ ਲੈ ਕੇ ਪੇਸ਼ ਹੋ ਗਿਆ। ਹੱਥ ਜੋੜ ਕੇ ਅਰਜ ਕੀਤੀ, 'ਸ਼ਹਿਰ ਦੀ ਸੁੱਟ ਮਾਰ ਨਾ ਕਰਨੀ। ਮੈਂ ਹਰ ਸਾਲ ਮਾਲ ਗੁਜਾਰੀ ਵੀ ਅਦਾ ਕਰਾਂਗਾ '

ਰਣਜੀਤ ਸਿੰਘ ਨੇ ਉਸ ਦੀ ਪੇਸ਼ਕਸ਼ ਮੰਨ ਲਈ। ਰਾਜੇ ਨੇ ਕੁਝ ਦਿਨ ਸ਼ਾਹੀ ਹਿਮਾਨ ਬਣਨ ਦਾ ਨਿਉਤਾ ਦਿੱਤਾ।

ਪਹਾੜਾਂ ਦੀਆਂ ਖੂਬਸੂਰਤ ਵਾਦੀਆਂ। ਨਦੀਆਂ, ਨਾਲੇ, ਕਰਨ। ਖੂਬਸੂਰਤ ਨਜ਼ਰ ਆਉਂਦੇ ਧਾਨ ਦੇ ਖੇਤ। ਚੀਲ ਦੇ ਰੁੱਖ। ਪਹਾੜੀ ਮਹਿਮਾਨ-ਨਿਵਾਜ਼ੀ ਦਾ ਆਨੰਦ ਜਾਣਦਿਆਂ ਰਣਜੀਤ ਸਿੰਘ ਨੇ ਮਨ ਹੀ ਮਨ ਸੱਚਿਆ, ਇਹ ਪੂਰਾ ਪਹਾੜੀ ਇਲਾਕਾ। ਜਮੀਰ ਤੱਕ ਜੇ ਕਬਜ਼ੇ ਹੇਠ ਆ ਜਾਏ। ਇਹਨਾਂ ਪਹਾੜਾਂ ਉੱਪਰ ਖਾਲਸਾ ਫੌਜ ਦੇ ਜਾਨ ਭੂਲਣ। ਉਹ ਖੁੱਲ੍ਹੀ ਅੱਖ ਨਾਲ ਵੱਡੇ ਸੁਪਨੇ ਵੇਖਣ ਲੱਗਾ। ਰਾਜੇ ਦੇ ਸ਼ਾਹੀ ਵਾਤ ਵੇਖ ਕੇ ਵੀ ਉਸ ਦੇ ਅੰਦਰ ਖੁਤਖੁਤੀ ਹੁੰਦੀ ਰਹੀ ਕਦੇ ਮੇਰੀ ਵੀ ਅਜੇਹੀ ਸ਼ਾਨ ਹੋ ਸਕਦੀ ਹੈ ।...

ਵਿਦਾ ਹੋਣ ਵੱਲੇ ਰਾਜੇ ਨੇ ਫਿਰ ਤੋਹੜੇ ਭੇਟ ਕੀਤੇ। ਵਾਪਸ ਮੁੜਦਿਆਂ ਰਣਜੀਤ ਸਿੰਘ ਨੇ ਮੌਸਮ ਦਾ ਰੁਖ ਵੇਖ ਕੇ ਸਿਆਲਕੋਟ ਉੱਪਰ ਹਮਲਾ ਕਰ ਦਿੱਤਾ। ਭਸੀਨ ਪਿੰਡ ਕੋਲ ਫੌਜ ਦੇ ਮਹੀਨੇ ਵਿਹਲੀ ਬੈਠੀ ਰਹੀ ਸੀ। ਹੁਣ ਜੰਮੂ ਵਿਚ ਵੀ ਕੋਈ ਟੱਕਰ ਨਹੀਂ ਹੋਈ। ਸੈਨਾ ਪੂਰੀ ਕਿਸਮੀ ਹੋਈ ਸੀ। ਸਿਆਲਕੋਟ ਵਿਚ ਵਿਰੋਧ ਤਾਂ ਹੋਇਆ। ਟੱਕਰ ਅਸਾਵੀਂ ਸੀ। ਲਾਹੌਰ ਦੀ ਫੌਜ ਜਿੱਤ ਦੇ ਨਸ਼ੇ ਵਿਚ ਸੀ। ਸਿਆਲਕੋਟੀਏ ਡਰੇ ਹੋਏ ਸਨ। ਨਵਾਬ ਨੇ ਦੁਪਹਿਰ ਹੋਣ ਤੋਂ ਪਹਿਲਾਂ ਹੀ ਹਥਿਆਰ ਸੁੱਟ ਦਿੱਤੇ।

1800 ਈ. ਦੇ ਅੰਤਲੇ ਮਹੀਨਿਆ ਵਿਚ ਰਣਜੀਤ ਸਿੰਘ ਜੇਤੂ ਹੋ ਕੇ ਲਾਹੌਰ ਪੁੱਜਾ। ਮਿਸਲਾਂ ਦੇ ਸਰਦਾਰਾਂ ਵਿਚ ਈਰਖਾ ਅਤੇ ਘਬਰਾਹਟ ਫੈਲ ਗਈ। ਪਰ ਲਾਹੌਰ ਵਾਸੀਆਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ।

ਇਕ ਦਿਨ ਲਾਹੌਰ ਠਹਿਤ ਕੇ, ਰਣਜੀਤ ਸਿੰਘ ਆਪਣੇ ਪਰਿਵਾਰ ਨੂੰ ਕਿਲ੍ਹੇ ਅੰਦਰ ਲਿਆਉਣ ਲਈ ਗੁੱਜਰਾਂ ਵਾਲੇ ਨੂੰ ਚੱਲ ਪਿਆ। ਕਿਲ੍ਹੇ ਦੀ ਹਿਫਾਜ਼ਤ ਲਈ ਉਸ ਨੇ ਆਪਣੇ ਭਰੋਸੇਯੋਗ ਸਾਥੀ ਫਤੇਹ ਸਿੰਘ ਨੂੰ ਚੁਣਿਆ।

...

ਰਣਜੀਤ ਸਿੰਘ ਦੀ ਬਹਾਦਰੀ ਦੇ ਚਰਚੇ ਪੰਜਾਬ ਦੀ ਹੱਦ ਤੋਂ ਬਾਹਰ ਫੈਲ ਗਏ। ਜ਼ਮਾਨ ਸ਼ਾਹ ਅਜੇ ਵੀ ਆਪਣੇ ਭਰਾਵਾਂ ਨਾਲ ਉਲਝਿਆ ਹੋਇਆ ਸੀ। ਰਣਜੀਤ ਸਿੰਘ ਦੇ ਸ਼ਕਤੀਸ਼ਾਲੀ ਹੋਣ ਦੀਆਂ ਖ਼ਬਰਾਂ ਉਸ ਤੱਕ ਵੀ ਜਾ ਪਹੁੰਚੀਆਂ।

ਇਧਰ ਸਤਲੁਜ ਦੇ ਆਰ ਅਤੇ ਪਾਰ ਦੋਹੀਂ ਪਾਸੀ ਸਿੱਖ ਸਰਦਾਰਾਂ ਵਿਚ ਆਪਸੀ ਫੁੱਟ ਖੁੱਲ੍ਹ ਕੇ ਉਜਾਗਰ ਹੋਣ ਲੱਗ ਪਈ। ਸਾਹਬ ਸਿੰਘ ਜੰਗੀ ਅਜੇ ਵੀ ਰਣਜੀਤ ਸਿੰਘ ਲਈ ਖ਼ਤਰਾ ਬਣਿਆ ਹੋਇਆ ਸੀ। ਪੰਜਾਬ ਦੇ ਇਹੋ ਜੇਹੇ ਹਾਲਾਤਾਂ ਵਿਚ, ਬਹੁਤ ਹੀ ਸ਼ਾਤਰ, ਮੌਕਾ ਪ੍ਰਸਤ ਅਤੇ ਨਿਡਰ ਅੰਗਰੇਜ਼ ਜਾਰਜ ਥਾਮਸ ਨੇ ਆਪਣੇ ਗਵਰਨਰ ਜਨਰਲ ਨੂੰ ਲਿਖਿਆ, 'ਸਰ ਪੰਜਾਬ ਦੀ ਰਾਜਸੀ ਵਿਵਸਥਾ ਸਥਿਰ ਨਹੀਂ ਹੈ। ਸਿੱਖ ਸਰਦਾਰ ਆਏ ਦਿਨ ਵਫਾਦਾਰੀਆਂ ਬਦਲ ਰਹੇ ਹਨ। ਮੇਰੀ ਇੱਛਾ ਹੈ, ਮੈਂ ਸਿੰਧ ਦਰਿਆ ਦੇ ਕੰਢਿਆਂ ਤੱਕ 'ਯੂਨੀਅਨ ਜੈਕ' ਭੁੱਲਦਾ ਵੇਖਾ। ਇਸ ਮੰਤਵ ਲਈ ਮੇਰੇ ਕੋਲ ਲੋੜ ਜੰਗੀ ਫੌਜੀ ਸ਼ਕਤੀ ਹੈ। ਆਪ ਦੀ ਮੁੱਲਵਾਨ ਰਾਇ ਦੀ ਉਡੀਕ ਹੈ।

ਜਾਰਜ ਥਾਮਸ ਦੇ ਮਨਸੂਬਿਆਂ ਬਾਰੇ ਰਣਜੀਤ ਸਿੰਘ ਨੇ ਜਦ ਸੁਣਿਆ ਤਾਂ ਉਸ ਬਾਰੇ ਸਾਰੇ ਵੇਰਵੇ ਇਕੱਠੇ ਕਰ ਲਏ।

-ਪਹਿਲਾਂ ਜਾਰਜ ਥਾਮਸ ਨੇ ਹਿੰਦੁਸਤਾਨ ਦੇ ਰਾਜਿਆਂ ਦੀ ਨੌਕਰੀ ਕੀਤੀ। ਚੋਣ ਉਸ ਨੇ ਘੋੜ ਸਵਾਰਾਂ ਦਾ ਆਪਣਾ ਜੱਥਾ ਬਣਾ ਲਿਆ। ਹੌਲੀ ਹੌਲੀ ਇਕ ਛੋਟੇ ਜਿਹੇ ਇਲਾਕੇ ਉੱਪਰ ਕਬਜ਼ਾ ਕਰ ਲਿਆ। ਹਾਂਸੀ ਨੂੰ ਆਪਣੀ ਰਾਜਧਾਨੀ ਬਣਾ ਲਿਆ ਆਪਣੇ ਨਾਮ 'ਤੇ ਜਾਰਜਗੜ੍ਹ ਕਿਲ੍ਹਾ ਵੀ ਬਣਾਇਆ ਤੇ ਹਾਕਮ ਬਣ ਬੈਠਾ। ਜੱਦ ਅਤੇ ਪਟਿਆਲੇ ਤੱਕ ਲੁੱਟਾਂ ਮਾਰਾ ਕਰਦਾ ਹੈ ਤੇ ਹੁਣ ਉਸ ਦੀ ਅੱਖ ਲਾਹੌਰ 'ਤੇ ਹੈ ਦੁੱਖੀ ਹੋ ਕੇ ਨਾਭਾ, ਜੀਂਦ ਤੇ ਪਟਿਆਲਾ ਰਿਆਸਤਾਂ ਦੇ ਸਰਦਾਰ ਮਰਹੱਟਿਆ = ਫਰਾਂਸੀਸੀ ਜਰਨੈਲ ਪੈਰ ਕੋਲ, ਅੰਗਰੇਜਾਂ ਵਿਰੁੱਧ ਮਦਦ ਲਈ ਮਿਲਣ ਗਏ ਸਨ।

ਨੇ ਸ਼ਰਤ ਰੱਖੀ, '.. ਏਸ ਮਦਦ ਬਦਲੇ ਰਿਆਸਤਾ ਦਾ ਕੁਝ ਭਾਗ ਦੇਣਾ ਹੋਵੇਗਾ। ਤਾਂ ਸਰਦਾਰ ਮੁੜ ਆਏ। ਹੁਣ ਉਹ ਬਾਬਾ ਸਾਹਬ ਸਿੰਘ ਬੇਦੀ ਕੋਲ ਸਲਾਹ ਲੈਣ ਲਈ ਆਉਣਗੇ।

ਰਣਜੀਤ ਸਿੰਘ ਖ਼ਬਰਦਾਰ ਹੋ ਗਿਆ। ਹਰ ਖ਼ਤਰੇ ਨੂੰ ਉਹ ਪਹਿਲਾਂ ਹੀ ਭਾਂਪ ਲੈਂਦਾ ਸੀ। ਲਾਹੌਰ ਉੱਪਰ ਕਬਜ਼ਾ ਕਰ ਲੈਣ ਪਿੱਛੋਂ ਉਸ ਦੇ ਦੋਸਤ ਘੱਟ ਰਹੇ ਸਨ, ਦੁਸ਼ਮਣ ਵੱਧ ਰਹੇ ਸਨ। ਸਾਹਬ ਸਿੰਘ ਬੇਦੀ ਇਸ ਸਮੇਂ ਮਾਲਵਾ ਖੇਤਰ ਵਿਚ ਆਏ ਹੋਏ ਸਨ। ਉਸ ਨੂੰ ਰਣਜੀਤ ਸਿੰਘ ਅਤੇ ਸਾਹਿਬ ਸਿੰਘ ਕੰਗੀ ਵਿਚਕਾਰ ਪੈਦਾ ਹੋ ਰਹੇ ਲੜਾਈ ਦੇ ਆਸਾਰਾਂ ਬਾਰੇ ਪਤਾ ਲੱਗਾ ਤਾਂ ਉਹ ਗੁਜਰਾਤ ਜਾ ਪੁੱਜਾ। ਇਥੇ ਦੋਹਾਂ ਨੂੰ ਬੁਲਾਇਆ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠਾ ਕੇ ਦੋਹਾਂ ਨੂੰ ਲਾਹਣਤਾਂ ਪਾਈਆਂ। ਪੰਜਾਬ ਦੇ ਹਾਲਾਤ ਬਾਰੇ ਦੱਸਿਆ। ਅੰਗਰੇਜ਼, ਮਰਹੱਟੇ, ਰਾਜਪੂਤ, ਗੋਰਖੇ... ਸਭ ਪੰਜਾਬ ਨੂੰ ਹੜੱਪਣ ਲਈ ਬੇਠੇ ਹਨ। ਆਖ਼ਰ ਵਿਚ ਉਸ ਨੇ ਦੁੱਖੀ ਮਨ ਨਾਲ ਕਿਹਾ-ਗੁਰੂ ਦੇ ਸਿੰਘਾਂ ਨੂੰ ਅਕਲ ਕਦੇ ਆਉ ?

ਰਣਜੀਤ ਸਿੰਘ ਦੀ ਜਮੀਰ ਨੇ ਝੰਜੜਿਆ। ਉਹ ਉੱਠ ਖੜ੍ਹਾ ਹੋਇਆ। ਕਮਰ ਨਾਲੋਂ ਤਲਵਾਰ ਖੋਹਲੀ ਤੇ ਗੁਰੂ ਗ੍ਰੰਥ ਸਾਹਬ ਦੇ ਅੱਗੇ ਧਰ ਦਿੱਤੀ। ਫਿਰ ਸਾਹਬ ਸਿੰਘ ਭੰਗੀ ਉੱਠਿਆ, ਉਸ ਨੇ ਵੀ ਆਪਣੀ ਤਲਵਾਰ ਖੋਹਲ ਕੇ ਧਰ ਦਿੱਤੀ। ਹੋਰ ਇਕੱਠੇ ਹੋਏ ਸਰਦਾਰਾਂ ਨੇ ਵੀ ਅਜਿਹਾ ਹੀ ਕੀਤਾ। ਸੰਗਤ ਵਿਚ ਪੂਰਾ ਸੰਨਾਟਾ ਸੀ। ਕੋਈ ਉੱਚਾ ਸਾਹ ਵੀ ਨਹੀਂ ਸੀ ਲੈ ਰਿਹਾ। ਸਾਹਬ ਸਿੰਘ ਬੇਦੀ, ਅੱਖਾਂ ਬੰਦ ਕਰੀ ਬੈਠੇ ਸਿਮਰਨ ਕਰਨ ਲੱਗੇ। ਕੁਝ ਦੇਰ ਬਾਅਦ ਅੱਖਾਂ ਖੋਹਲੀਆਂ। ਜੁੜੇ ਇਕੱਠ ਵੱਲ ਵੇਖਿਆ। ਫਿਰ ਇਕ ਤਲਵਾਰ ਚੁੱਕੀ। ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਮੱਥਾ ਟੇਕਿਆ। ਰਣਜੀਤ ਸਿੰਘ ਨੂੰ ਬੁਲਾਇਆ ਤੇ ਤਲਵਾਰ ਪਹਿਨਣ ਲਈ ਕਿਹਾ। ਨਾਲ ਹੀ ਹਦਾਇਤ ਕੀਤੀ, 'ਸਾਹਬ ਸਿੰਘ ਭੰਗੀ ਵਿਰੁੱਧ ਕੋਈ ਕਾਰਵਾਈ ਨਹੀਂ ਕਰਨੀ।

ਰਣਜੀਤ ਸਿੰਘ ਨੇ ਸਿਰ ਝੁਕਾ ਕੇ ਸਹਿਮਤੀ ਦਰਸਾਈ। ਸਾਹਿਬ ਸਿੰਘ ਬੇਦੀ ਫਿਰ ਬੋਲੇ :

-'ਕਿਸੇ ਨਾਲ ਧੱਕਾ ਨਹੀਂ ਕਰਨਾ। ਗਰੀਬਾਂ ਉੱਪਰ ਜ਼ੁਲਮ ਨਹੀਂ ਕਰਨਾ। ਥੋੜ੍ਹੇ ਸਮੇਂ ਵਿਚ ਹੀ ਵਿਰੋਧੀਆਂ ਦਾ ਨਾਸ ਹੋ ਜਾਵੇਗਾ। ਪੂਰੇ ਪੰਜਾਬ ਉੱਪਰ ਤੇਰਾ ਰਾਜ ਹੋਵੇਗਾ।

ਬਾਬਾ ਬੇਦੀ ਦੇ ਫੈਸਲੇ ਅਤੇ ਇੱਛਾਵਾਂ ਦਾ ਵਿਰੋਧ ਕਰਨ ਦੀ, ਕਿਸੇ ਵੀ ਸਰਦਾਰ ਵਿਚ ਹਿੰਮਤ ਨਹੀਂ ਸੀ।

ਜਦ ਰਣਜੀਤ ਸਿੰਘ ਇਕ ਨਵੇਂ ਜੋਸ਼ ਨਾਲ ਲਾਹੌਰ ਪੁੱਜਾ, ਜ਼ਮਾਨ ਸ਼ਾਹ ਦੇ ਦੂਤ ਉਸ ਨੂੰ ਬੜੀ ਬੇਸਬਰੀ ਨਾਲ ਉਡੀਕ ਰਹੇ ਸਨ। ਉਸ ਨੇ ਫੋਰਨ ਮਿਲਣੀ ਦਾ ਪ੍ਰਬੰਧ ਕਰਨ ਲਈ ਹੁਕਮ ਦਿੱਤਾ।

ਬਲਦੇਵ ਸਿੰਘ} ਦੁਆਰਾ ਹੋਰ ਕਿਤਾਬਾਂ

75
ਲੇਖ
ਸੂਰਜ ਦੀ ਅੱਖ
0.0
(ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਉੱਪਰ ਆਧਾਰਿਤ ਇਤਿਹਾਸਕ ਨਾਵਲ)
1

ਇਤਿਹਾਸ 'ਤੇ ਪਈ ਗੁਰਦ ਝਾੜਦਿਆਂ.... !

26 December 2023
0
0
0

ਬੜੇ ਸਾਲਾਂ ਬਾਅਦ ਇਕ ਦੋਸਤ ਮਿਲਿਆ। ਉਹ ਪੰਜਾਬ ਤੋਂ ਬਾਹਰ ਦੀ ਇਕ ਯੂਨੀਵਰਸਿਟੀ ਵਿਚ ਹਿਸਟਰੀ ਦਾ ਪ੍ਰੋਫੈਸਰ ਸੀ । ਬੀ.ਏ. ਤੱਕ ਅਸੀਂ ਇਕੱਠੇ ਪੜ੍ਹੇ ਸਾਂ। ਗੱਲਾਂ ਬਾਤਾਂ ਕਰਦਿਆਂ ਉਸ ਨੇ ਪੁੱਛਿਆ, "ਅੱਜਕਲ੍ਹ ਤੇਰੇ ਇਤਿਹਾਸਕ ਨਾਵਲਾਂ ਦੀ ਬੜੀ ਚਰਚਾ ਹ

2

ਭਾਵਨਾ....!

26 December 2023
0
0
0

ਜਦੋਂ ਤੋਂ ਮਨੁੱਖ ਅੰਦਰ, ਮੇਰਾ ਤੇਰਾ ਦੀ ਭਾਵਨਾ ਉਤਪੰਨ ਹੋਈ ਹੈ, ਉਦੋਂ ਤੋਂ ਹੀ ਆਪਣੇ ਤੋਂ ਕਮਜ਼ੋਰ ਨੂੰ ਦਬਾਉਣ ਦੀ ਜਾਂਗਲੀ ਪ੍ਰਵਿਰਤੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਆਦਿ-ਮਾਨਵ ਤੋਂ ਮਾਨਵ ਵਿਚ ਮਨੁੱਖ ਵਿਕਾਸ ਤਾਂ ਕਰਦਾ ਗਿਆ। ਪਰ ਉਹ 'ਬੰਦਾ' ਨਹੀ

3

ਪੂਰਵ ਕਥਾ/ਜੜ੍ਹਾਂ

26 December 2023
0
0
0

ਹਿੰਦੁਸਤਾਨ ਤੇ ਖ਼ਾਸ ਕਰਕੇ ਪੰਜਾਬ ਦੀ ਧਰਤੀ ਹੋਣੀਆਂ ਭਰਪੂਰ ਰਹੀ ਹੈ। ਪੰਜਾਬ ਦੀ ਸਰ-ਜ਼ਮੀਨ, ਨਦੀਆਂ, ਪਹਾੜ ਅਤੇ ਚਰਾਗਾਹਾਂ ਨੇ ਧਾੜਵੀਆਂ ਨੂੰ ਏਧਰ ਆਉਣ ਲਈ ਪ੍ਰੇਰਿਆ। ਕਦੇ ਏਥੇ ਸੱਤ ਦਰਿਆ ਵਗਦੇ ਸਨ। ਸਿੰਧ, ਜਿਹਲਮ, ਚਨਾਬ, ਰਾਵੀ, ਬਿਆਸ, ਸਤਲੁਜ

4

ਤਖ਼ਤੇ ਤੋਂ ਤਖ਼ਤ ਵੱਲ....!

26 December 2023
0
0
0

ਪੰਦਰਵੀਂ ਸਦੀ ਦੀ ਢਲਦੀ ਉਮਰ ਦਾ ਸਮਾਂ। ਤੇ ਹਾੜ ਮਹੀਨੇ ਦੀ ਤਪਦੀ ਹੋਈ ਢਲਦੀ ਇਕ ਦੁਪਿਹਰ। ਹੁਣ ਦੇ ਅੰਮ੍ਰਿਤਸਰ ਤੇ ਉਹਨਾਂ ਵੇਲਿਆਂ ਦੇ ਪਿੰਡ ਤੁੰਗ ਗੁਮਟਾਲਾ* ਤੋਂ ਕੋਈ ਚਾਰ ਕੁ ਕੋਹ ਦੀ ਦੂਰੀ 'ਤੇ ਵਸੇ ਇਕ ਪਿੰਡ ਵੱਲ ਜਾ ਰਿਹਾ ਇਕ ਬੇਲ ਗੱਡਾ। ਗ

5

ਲੱਖਪਤ ਰਾਇ ਦੇ ਜ਼ੁਲਮ, ਕੌੜਾ ਮੱਲ ਤੇ ਮੀਰ ਮੰਨੂ ਦੀ ਦਲੇਰੀ

26 December 2023
0
0
0

ਲੱਖਪਤ ਰਾਇ ਸਿੱਖ-ਧਰਮ ਦਾ ਜਾਣੂ ਸੀ। ਉਸ ਨੇ 'ਗੁੜ' ਸ਼ਬਦ ਕਹਿਣ ਉੱਪਰ ਪਾਬੰਦੀ ਲਾ ਦਿੱਤੀ। ਉਸ ਨੇ ਤਰਕ ਦਿੰਦਿਆਂ ਤਨਜ਼ ਨਾਲ ਕਿਹਾ: 'ਗੁੜ ਕਹੇ ਤੋਂ ਗੁਰੂ ਚੇਤੇ ਆਉਂਦਾ ਹੈ। ਫਿਰ ਗੁਰੂ ਚੇਤੇ ਕਰਕੇ ਜਜ਼ਬਾ ਭੜਕਦਾ ਹੈ। 'ਗੁੜ' ਨੂੰ ਰੋੜੀ ਜਾਂ ਭੇਲੀ

6

ਚੜ੍ਹਤ ਸਿੰਘ ਦੀ ਚੜ੍ਹਤ ਅਤੇ ਮੌਤ

26 December 2023
0
0
0

ਗਰਮੀ ਦਾ ਮੌਸਮ ਸੀ। ਗੁਰਬਖਸ਼ ਸਿੰਘ ਦੇ ਰਿਸ਼ਤੇਦਾਰ ਨੇ ਹਵੇਲੀ ਦੇ ਵਿਹੜੇ ਵਿਚ ਟੱਬਰ ਨਾਲੋਂ ਥੋੜ੍ਹਾ ਹੱਟ ਕੇ ਮੰਜੇ ਡਾਹ ਲਏ। ਖੱਬੀ ਬਾਚੀ ਦੀ ਕੱਚੀ ਕੰਧ ਦੇ ਨਾਲ ਨਾਲ ਬਣਾਈ ਲੰਮੀ ਖੁਰਲੀ 'ਤੇ ਊਠ, ਦੇ ਘੋੜੇ, ਮੱਝਾਂ ਅਤੇ ਬਲਦ ਬੰਨ੍ਹੇ ਹੋਏ ਸਨ। ਖਾ

7

ਚੱਠਿਆਂ ਉੱਪਰ ਚੜ੍ਹਾਈ ਤੇ ਰਣਜੀਤ ਸਿੰਘ ਦਾ ਜਨਮ

26 December 2023
0
0
0

ਮਹਾਂ ਸਿੰਘ ਦੀ ਉਸ ਦੇ ਇਲਾਕੇ ਵਿਚ ਧਾਂਕ ਪੈ ਗਈ। ਰਸੂਲਪੁਰ ਦੇ ਚੱਠੇ ਸ਼ੁਰੂ ਤੋਂ ਹੀ ਸ਼ੁਕਰਚੱਕੀਆਂ ਦੀ ਨੀਂਦ ਹਰਾਮ ਕਰਦੇ ਆ ਰਹੇ ਸਨ। ਮਹਾਂ ਸਿੰਘ ਨੇ ਚੱਠਿਆਂ ਉੱਪਰ ਚੜ੍ਹਾਈ ਕਰਨ ਲਈ ਆਪਣੇ ਸਿਪਾਹੀਆਂ ਨੂੰ ਕਮਰ-ਕੱਸੇ ਕਰਕੇ ਤਿਆਰ ਰਹਿਣ ਦਾ ਹੁਕਮ ਦ

8

ਬਾਲ ਰਣਜੀਤ ਸਿੰਘ ਦਾ ਬੀਮਾਰ ਹੋਣਾ ਤੇ ਗੁਰਬਖਸ਼ ਸਿੰਘ ਦੀ ਮੌਤ

26 December 2023
0
0
0

ਇਹ 1785 ਈ. ਦਾ ਵਰ੍ਹਾ ਸੀ । ਸ਼ੁਕਰਚੱਕੀਆ ਮਿਸਲ ਦਾ ਵਾਰਿਸ ਬੀਮਾਰ ਸੀ। ਮਿਸਲ ਦੀ ਸਾਰੀ ਤਾਕਤ ਮੁਹਿੰਮ ਉੱਪਰ ਸੀ। ਸਥਿਤੀ ਬੜੀ ਚਿੰਤਾ ਵਾਲੀ ਸੀ। ਆਖਰ, ਸਲਾਹੀਂ ਪਏ ਸਰਦਾਰਾਂ ਨੂੰ ਮਹਾਂ ਸਿੰਘ ਨੇ ਰਾਜ਼ੀ ਕਰ ਲਿਆ। 'ਮੁੱਖ ਹਕੀਮ ਲਾਲਾ ਹਾਕਿਮ ਰਾਏ

9

ਸਦਾ ਕੌਰ ਵੱਲੋਂ ਸ਼ੁਕਰਚੱਕੀਆ ਮਿਸਲ ਨਾਲ ਰਿਸ਼ਤੇਦਾਰੀ ਦੀ ਰਾਜਨੀਤੀ

28 December 2023
0
0
0

ਸਾਰੀ ਰਾਤ ਸਦਾ ਕੌਰ ਉੱਸਲਵੱਟੇ ਲੈਂਦੀ ਰਹੀ। ਦੋ ਵਾਰ ਉੱਠ ਕੇ ਪਾਣੀ ਵੀ ਪੀਤਾ, ਚੈਨ ਫਿਰ ਵੀ ਨਾ ਆਈ। ਫਜ਼ਰ ਦੀ ਪਹਿਲੀ ਨਮਾਜ਼ ਦੀ ਆਵਾਜ਼ ਨਾਲ ਉੱਠ ਬੈਠੀ। ਸਿਰ ਭਾਰਾ ਭਾਰਾ ਸੀ। ਹੈਰਾਨ ਹੋਈ... ਸਾਰੀ ਰਾਤ ਅੱਖਾਂ ਵਿਚ ਹੀ ਲੰਘ गष्टी...? ਜਦ ਜੈ

10

ਪਗੜੀ ਦੀ ਰਸਮ ਤੇ ਮਿਸਲਾਂ ਦੇ ਸਰਦਾਰਾਂ ਦੀ ਸ਼ੱਕੀ ਨੀਅਤ

28 December 2023
0
0
0

ਭਰ ਜਵਾਨੀ ਵਿਚ ਮਹਾਂ ਸਿੰਘ ਦੇ ਤੁਰ ਜਾਣ ਦਾ ਸ਼ੁਕਰਚੱਕੀਆ ਮਿਸਲ ਦੇ ਹਮਦਰਦਾਂ ਨੇ ਬਹੁਤ ਸੋਗ ਮਨਾਇਆ। ਇਸ ਮਿਸਲ ਨਾਲ ਖਾਰ ਖਾਣ ਵਾਲੇ ਜੱਥੇਦਾਰ ਵੀ ਸਨ। ਉਹ ਅੰਦਰ-ਖਾਤੇ ਮਹਾਂ ਸਿੰਘ ਦੇ ਇਲਾਕਿਆਂ ਉੱਪਰ ਕਬਜ਼ਾ ਕਰਨ ਲਈ ਆਪਣੀ ਤਿਆਰੀ ਵਿਚ ਰੁੱਝ ਗਏ। ਘ

11

ਪ੍ਰੋਫੈਸਰ ਕੱਤਕੀ ਦਾ ਆਉਣਾ।

28 December 2023
0
0
0

ਮੈਂ ਇਸ ਵੇਲੇ ਅਹਿਮਦਸ਼ਾਹ ਅਬਦਾਲੀ ਦੇ ਪੁੱਤਰ ਤੈਮੂਰ ਸ਼ਾਹ ਦੀ ਮੌਤ ਪਿੱਛੋਂ: ਉਸ ਦੇ ਤਿੰਨ ਪੁੱਤਰਾ, ਹਮਾਯੂੰ, ਜਮਾਨ ਸ਼ਾਹ ਅਤੇ ਸ਼ਾਹ ਜਹਾਨ ਦੇ ਪਰਿਵਾਰਕ ਝਗੜੇ ਦੇ ਅਸਲ ਕਾਰਨਾਂ ਦਾ ਅਧਿਐਨ ਕਰ ਰਿਹਾ ਸਾਂ, ਬਾਹਰਲਾ ਬੂਹਾ ਖੜਕਿਆ। ਅਫਗਾਨਿਸਤਾਨ ਦੇ

12

ਜ਼ਮਾਨ ਸ਼ਾਹ ਦੇ ਹਮਲੇ ਦਾ ਖੌਫ਼

28 December 2023
0
0
0

ਪੰਜਾਬ ਉੱਪਰ ਜੰਗ ਦੇ ਬੱਦਲ ਘਿਰੇ ਆਉਂਦੇ ਵੇਖ ਕੇ ਮਿਸਲਾਂ ਦੇ ਮੁਖੀਆਂ ਨੇ ਨਿੱਜੀ ਰੰਜਸ਼ਾਂ ਭੁਲਾ ਕੇ ਅੰਮ੍ਰਿਤਸਰ ਇਕੱਠ ਕੀਤਾ। ਰਾਮਗੜੀਏ, ਨਕਈ, ਕਨੱਈਏ, ਸ਼ੁੱਕਰਚੱਕੀਏ, ਭੰਗੀ ਸਭ ਹਾਜ਼ਰ ਹੋਏ। ਨਿਸ਼ਾਨ ਵਾਲੀਆ ਮਿਸਲ ਦੇ ਸਿੰਘ ਵੀ ਉਚੇਚਾ ਪੁੱਜੇ, ਭ

13

ਮਿਆਣੀ ਉੱਪਰ ਹਮਲਾ ਤੇ ਰਣਜੀਤ ਸਿੰਘ ਦਾ ਬਿਆਸ ਵਿਚ ਰੁੜਨਾ...

28 December 2023
0
0
0

ਬਟਾਲੇ ਪੁੱਜਣ 'ਤੇ ਰਣਜੀਤ ਸਿੰਘ ਦਾ ਸਵਾਗਤ ਬੜੇ ਜੋਸ਼ ਨਾਲ ਹੋਇਆ। ਹਵਾ ਵਿਚ ਗੋਲੀਆਂ ਚਲਾ ਕੇ ਸਲਾਮੀ ਦਿੱਤੀ ਗਈ। ਹਵੇਲੀ ਦੇ ਅੰਦਰ ਜਾਣ ਸਮੇਂ ਸ਼ਗਨਾਂ ਦਾ ਤੇਲ ਚੋਇਆ ਗਿਆ। ਸਿਪਾਹੀਆਂ ਦੇ ਠਹਿਰਨ ਦਾ ਪ੍ਰਬੰਧ ਵੱਖਰਾ ਕੀਤਾ ਗਿਆ। ਆਉ ਭਗਤ ਅਤੇ ਰਿਸ਼

14

ਜੋਧ ਸਿੰਘ ਦਾ ਸ਼ਿਕਾਰ ਖੇਡਣਾ ਤੇ ਸਦਾ ਕੌਰ ਤੇ ਡੋਰੇ ਪਾਉਣੇ...।

29 December 2023
0
0
0

ਸਦਾ ਕੌਰ ਅਜੇ ਮਿਆਣੀ ਉੱਪਰ ਕੀਤੇ ਹਮਲੇ ਵਿਚ ਨਮੋਸ਼ੀ ਭਰੀ ਹਾਰ ਦੇ ਸੰਤਾਪ ਵਿਚੋਂ ਬਾਹਰ ਨਹੀਂ ਸੀ ਆਈ, ਇਕ ਦਿਨ ਉਸ ਦੀ ਸੀਮਾ ਵਾਲੀ ਚੌਂਕੀ ਤੋਂ ਘੋੜ ਸਵਾਰ ਨੇ ਆ ਕੇ ਖ਼ਬਰ ਦਿੱਤੀ, 'ਰਾਣੀ ਸਾਹਿਬਾਂ, ਵਜ਼ੀਰਾਬਾਦ ਦਾ ਸਰਦਾਰ ਜੋਧ ਸਿੰਘ, ਮਜੀਠੇ ਲਾਗੇ

15

ਜ਼ਮਾਨ ਸ਼ਾਹ ਦਾ ਪੰਜਾਬ ਉੱਪਰ ਫਿਰ ਹਮਲਾ ਤੇ ਚੱਠੇ ਦਾ ਰਣਜੀਤ ਸਿੰਘ ਉੱਪਰ ਵਾਰ...

29 December 2023
0
0
0

ਜ਼ਮਾਨ ਸ਼ਾਹ ਨੂੰ ਆਪਣੇ ਮਤਰੇਏ ਭਰਾ ਸੁਲਤਾਨ ਮਹਿਮੂਦ ਦੀ ਬਗਾਵਤ ਦਬਾਉਂਦਿਆਂ ਬਹੁਤ ਸਮਾਂ ਲੱਗਾ। ਜਿਵੇਂ ਹੀ ਉਹ ਸੁਰਖਰੂ ਹੋਇਆ, 1796 ਵਿਚ ਉਹ ਫਿਰ ਪੰਜਾਬ ਉੱਪਰ ਧਾਵਾ ਕਰਨ ਚੱਲ ਪਿਆ। ਰਸਤੇ ਵਿਚ ਉਹ ਨਵੇਂ ਸਿਪਾਹੀ ਭਰਤੀ ਕਰਦਾ ਆਇਆ ਤੇ ਲੁੱਟ ਮਾਰ ਕ

16

ਰਣਜੀਤ ਸਿੰਘ ਦੀ ਦੂਸਰੀ ਸ਼ਾਦੀ ਤੇ ਲਾਹੌਰ ਕਿਲ੍ਹੇ ਉੱਪਰ ਹਮਲੇ ਦੀ ਤਿਆਰੀ

1 January 2024
0
0
0

ਜਮਾਨ ਸ਼ਾਹ ਨੇ ਆਪਣੇ ਮਤਰੇਏ ਭਰਾ ਸੁਲਤਾਨ ਮਹਿਮੂਦ ਦੀ ਬਗਾਵਤ ਨੂੰ ਕੁਚਲ ਕੇ ਅਜੇ ਸਾਹ ਵੀ ਨਹੀਂ ਸੀ ਲਿਆ। ਉਸ ਨੂੰ ਦੋ ਵੱਡੇ ਸਦਮੇ ਲੱਗ। ਪਹਿਲਾਂ ਅਹਿਮਦ ਖ਼ਾਨ ਹਨਚੀ, ਉਸ ਦੇ ਬਹਾਦਰ ਜਰਨੈਲ ਦੇ ਮਾਰੇ ਜਾਣ ਦੀ ਖ਼ਬਰ ਨੇ ਉਸ ਦੇ ਤੇਵਰ ਬਦਲ ਦਿੱਤੇ ਸਨ

17

ਲਾਹੌਰ ਦੇ ਕਿਲ੍ਹੇ ਉੱਪਰ ਫਤੇਹ ਤੇ ਵਿਰੋਧੀ ਸਰਦਾਰਾਂ ਵੱਲੋਂ ਈਰਖਾ...

1 January 2024
0
0
0

6 ਜੁਲਾਈ 1799 ਦੀ ਰਾਤ ਦਾ ਪਹਿਲਾ ਪਹਿਰ। ਰਣਜੀਤ ਸਿੰਘ ਅਤੇ ਸਦਾ ਕੌਰ ਦੀ ਸਾਂਝੀ ਫੌਜ, ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਲਾਹੌਰ ਦੇ ਰਾਹ ਪੈ ਗਈ। ਰਸਤੇ ਦੇ ਦੋਹੀਂ ਪਾਸੀਂ ਸੰਘਣੇ ਝੋਲਾਂ ਵਿਚ ਖ਼ਤਰੇ ਨੂੰ ਸੁੰਘਦੇ ਘੜੇ ਕਦੇ ਕਦੇ ਹਿਣਕਦੇ ਤਾਂ ਵਤਕੜਾ

18

ਰਣਜੀਤ ਸਿੰਘ ਵਿਰੁੱਧ ਬਗ਼ਾਵਤ

1 January 2024
0
0
0

ਗੁਜਰਾਤ ਦਾ ਸਾਹਬ ਸਿੰਘ ਭੰਗੀ, ਵਜੀਰਾਬਾਦ ਦਾ ਜੋਧ ਸਿੰਘ, ਅੰਮ੍ਰਿਤਸਰ ਦਾ ਗੁਲਾਬ ਸਿੰਘ ਤੇ ਮਿਆਣੀ ਦਾ ਜੱਸਾ ਸਿੰਘ ਰਾਮਗੜੀਆ ਅੰਮ੍ਰਿਤਸਰ ਇਕੱਠੇ ਹੋਏ। ਗੁਪਤ ਸਭਾ ਕੀਤੀ ਗਈ। ਰਣਜੀਤ ਸਿੰਘ ਨੂੰ ਲਾਹੌਰ ਵਿਚੋਂ ਕੱਢਣ ਦਾ ਮਤਾ ਪਾਸ ਕਰ ਲਿਆ। ਜੈਕਾਰੇ ਛ

19

ਜ਼ਮਾਨ ਸ਼ਾਹ ਵੱਲੋਂ ਦੋਸਤੀ ਦਾ ਪੈਗਾਮ ਤੇ ਅੰਗਰੇਜ਼ੀ ਦੂਤ ਦਾ ਅੰਮ੍ਰਿਤਸਰ ਆਉਣਾ...

2 January 2024
0
0
0

ਕੁਝ ਸਰਦਾਰਾਂ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਹਾਜ਼ਰੀ ਵਿਚ ਸਭ ਨਾਲ ਮਿਲ ਕੇ ਚੱਲਣ ਦਾ ਵਚਨ ਤਾਂ ਦਿੱਤਾ ਸੀ। ਪਰ ਉਹਨਾਂ ਦੇ ਅੰਦਰੋਂ ਈਰਖਾ ਨਹੀਂ ਸੀ ਮਰ उगे। ਕੁਝ ਦਿਨਾਂ ਬਾਅਦ ਸਾਹਿਬ ਸਿੰਘ ਭੰਗੀ ਅਤੇ ਜੱਸਾ ਸਿੰਘ ਰਾਮਗੜ੍ਹੀਆ ਇਕੱਠੇ ਹੋਏ। ਦੋਹ

20

ਤਾਜਪੋਸ਼ੀ ਅਤੇ ਮਹਾਰਾਜੇ ਦਾ ਖ਼ਿਤਾਬ

2 January 2024
0
0
0

ਪੰਜਾਬ ਅੰਦਰ ਰਣਜੀਤ ਸਿੰਘ ਦੇ ਮਹਾਰਾਜਾ ਵਜੋਂ ਗੱਦੀ ਉੱਪਰ ਬੈਠਣ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਇਹ ਵੀ ਸੂਹ ਮਿਲ ਗਈ। ਇਕ ਵਿਸਾਖ ਵਾਲੇ ਦਿਨ, ਬਾਬਾ ਸਾਹਿਬ ਸਿੰਘ ਬੇਦੀ, ਰਣਜੀਤ ਸਿੰਘ ਦੇ ਮੱਥੇ ਉੱਪਰ ਕੇਸਰ ਦਾ ਟਿੱਕਾ ਲਗਾ ਕੇ, ਮਹਾਰਾਜਾ ਹ

21

ਫ਼ਕੀਰ ਅਜ਼ੀਜ਼ਉਦਦੀਨ ਦਾ ਲਾਹੌਰ ਦਰਬਾਰ ਆਉਣਾ

2 January 2024
0
0
0

ਅੱਖ ਦੇ ਦਰਦ ਨਾਲ ਰਣਜੀਤ ਸਿੰਘ ਬੇਹਾਲ ਸੀ। ਉਸ ਨੇ ਪਹਿਰੇਦਾਰ ਨੂੰ ਬੁਲਾ ਕੇ ਆਖਿਆ-ਪਤਾ ਕਰੋ ਅਗਰ ਹਕੀਮ ਦੇ ਆਉਣ ਵਿਚ ਦੇਰੀ ਹੋ ਤਾਂ ਅਸੀਂ ਉਸ ਕੋਲ ਜਾ ਸਕਦੇ ਹਾਂ।' ਪਰ ਜਿਵੇਂ ਹੀ ਪਹਿਰੇਦਾਰ ਬਾਹਰ ਆਇਆ, ਉਸ ਨੂੰ ਹਕੀਮ ਗੁਲਾਮ ਮੋਹੀਉਦੀਨ ਕੱਛ ਵਿਚ

22

ਕਾਂਗੜੇ ਉੱਪਰ ਚੜ੍ਹਾਈ... !

6 January 2024
0
0
0

ਸਾਹਿਬ ਸਿੰਘ ਭੰਗੀ ਨੂੰ ਜਦੋਂ ਪਤਾ ਲੱਗਿਆ, ਰਣਜੀਤ ਸਿੰਘ ਅਤੇ ਫਤੇਹ ਸਿੰਘ ਆਹਲੂਵਾਲੀਆ, ਗੁਜਰਾਤ ਉੱਪਰ ਚੜ੍ਹਾਈ ਕਰਨ ਲਈ ਚੱਲ ਪਏ ਹਨ ਤੇ ਗੁਜਰਾਂ ਵਾਲਾ ਲੰਘ ਆਏ ਹਨ, ਉਸ ਦੇ ਹੋਸ਼ ਗੁੰਮ ਹੋ ਗਏ। ਲੜਨ ਲਈ ਤਿਆਰੀ ਤਾਂ ਕੀ ਹੋਣੀ ਸੀ, ਏਨੇ ਸਮੇਂ ਵਿਚ ਤ

23

ਅੰਮ੍ਰਿਤਸਰ ਉੱਪਰ ਚੜ੍ਹਾਈ ਤੇ ਫਤੇਹ... !

6 January 2024
0
0
0

ਸੋਣ ਦਾ ਮਹੀਨਾ। ਕਾਲੇ ਬੱਦਲਾਂ ਨਾਲ ਭਰਿਆ ਹੋਇਆ ਅਸਮਾਨ। ਕਿਲ੍ਹੇ ਦੀ ਸੀਲ ਉੱਪਰੋ ਹੇਠਾਂ ਦਿੱਸਦੀ ਝੰਗ-ਝੰਗ ਹੋਈ ਰਾਵੀ । ਨਾਲ ਖੜ੍ਹੇ ਮੁੱਢਲੇ ਵਰ੍ਹਿਆਂ ਦੇ ਲੰਗੋਟੀਏ ਸਾਥੀ, ਧੰਨਾ ਸਿੰਘ ਮਲਵਈ ਅਤੇ ਜ਼ੋਰਾਵਰ ਸਿੰਘ। ਪਿਛਲੇ ਵਰ੍ਹਿਆਂ ਦਾ ਪੱਗ ਵੱਟ ਭ

24

ਰਣਜੀਤ ਸਿੰਘ ਦਾ ਮੇਰਾਂ ਨਾਲ ਨਿਕਾਹ... !

6 January 2024
0
0
0

ਪੰਡਾਲ ਸਜ ਕੇ ਤਿਆਰ ਹੋ ਗਿਆ। ਪ੍ਰਾਹੁਣੇ ਆਉਣੇ ਸ਼ੁਰੂ ਹੋ ਗਏ। ਫ਼ਕੀਰ ਅਜ਼ੀਜ਼ਉਦਦੀਨ, ਚੁਛੇਏ ਨਿਗਾਹ ਰੱਖ ਰਿਹਾ ਸੀ, ਕਿਧਰੇ ਕੋਈ ਕੋਤਾਹੀ ਤਾਂ ਨਹੀਂ ਹੋ ਰਹੀ। ਪ੍ਰਾਹੁਣਿਆਂ ਨੂੰ ਰੁਤਬਿਆਂ ਅਨੁਸਾਰ ਬਿਠਾਉਣ ਲਈ ਨੌਕਰਾਂ ਨੂੰ ਸਮਝਾਉਣ ਲੱਗਾ ਹੋਇਆ ਸੀ

25

ਮੋਰਾਂ, ਦਰਬਾਰ ਅਤੇ ਜ਼ਿੰਮੇਵਾਰੀਆਂ

6 January 2024
0
0
0

ਪੂਰੇ ਪੰਜ ਦਿਨ ਰਣਜੀਤ ਸਿੰਘ ਆਪਣੀ ਆਰਾਮਗਾਹ ਵਿਚੋਂ ਬਾਹਰ ਨਹੀਂ ਨਿਬਣਿਆ। ਕਿਸੇ ਵੀ ਵਿਅਕਤੀ ਨੂੰ, ਚਾਹੇ ਤਿੰਨੇ ਵੀ ਉੱਚੇ ਰੁਤਬੇ ਵਾਲਾ ਹੋਵੇ, ਉਧਰ ਜਾਣ ਦੀ ਆਗਿਆ ਨਹੀਂ ਸੀ। ਸਿਰਫ ਵਕੀਰ ਅਜ਼ੀਜਉਦਦੀਨ ਦਾ ਛੋਟਾ ਭਰਾ ਨੂਰਉਦਦੀਨ ਜਿਹੜਾ ਰਣਜੀਤ ਸਿੰਘ

26

ਮਹਾਰਾਜਾ, ਮੋਰਾਂ ਅਤੇ ਲਾਹੌਰ ਦਰਬਾਰ ਦੀ ਹੋਲੀ

6 January 2024
0
0
0

ਰਣਜੀਤ ਸਿੰਘ ਦੇ ਫੁਰਮਾਨ ਉੱਪਰ ਕਾਰਵਾਈ ਕਰਦਿਆਂ, ਫਤੇਹ ਸਿੰ ਆਹਲੂਵਾਲੀਆ, ਭਾਰੀ ਫੌਜ ਲੈ ਕੇ ਕਪੂਰਥਲਾ ਤੋਂ ਚੱਲ ਪਿਆ। ਰਸਤੇ ਵਿਚ ਆਏ ਪਿੰਡਾਂ, ਬਸਤੀਆਂ ਦੇ ਭਰੇ ਸਹਿਮੇ ਲੋਕ ਧੂੜ ਉਡਾਉਂਦੇ ਜਾਂਦੇ ਲਸ਼ਕਰ ਨੂੰ ਦੇਖਦੇ। ਡਰ ਨਾਲ ਉਹਨਾਂ ਦੇ ਸਾਹ ਘੁੱਟ

27

ਪ੍ਰੋ. ਕੇਤਕੀ ਦੀਆਂ ਨਸ਼ਤਰਾਂ

9 January 2024
0
0
0

ਪ੍ਰੋ. ਕੇਤਕੀ ਦੇ ਆਉਣ ਨਾਲ ਆਖ਼ਰ ਮੇਰੀ ਉਡੀਕ ਖਤਮ ਹੋਈ। ਉਸ ਦੇ ਚਿਹਰੇ ਉੱਪਰ ਮੰਦ ਮੰਦ ਮੁਸਕਾਨ ਸੀ। ਨਾਵਲ ਦਾ ਅਧੂਰਾ ਖਰੜਾ ਉਸ ਨੇ ਟੇਬਲ ਉੱਪਰ ਰੱਖ ਦਿੱਤਾ ਤੇ ਕੁਝ ਦੇਰ ਅੱਖਾਂ ਬੰਦ ਕਰਕੇ ਬੈਠਾ ਰਿਹਾ। ਮੈਨੂੰ ਉਸ ਦੀਆਂ ਹਰਕਤਾਂ ਦੀ ਸਮਝ ਨਾ ਆਈ।

28

ਫਿਰ ਜੰਗ ਦੇ ਮੈਦਾਨ ਵਿਚ ਤੇ ਮਰਹੱਟੇ ਜਸਵੰਤ ਰਾਏ ਹੋਲਕਰ ਨਾਲ ਮੁਲਾਕਾਤ

9 January 2024
0
0
0

ਹੋਲੀ ਦਾ ਤਿਉਹਾਰ ਲੰਘ ਗਿਆ। ਪਰ ਰਣਜੀਤ ਸਿੰਘ ਅਜੇ ਵੀ ਦਰਬਾਰ ਵਿਚ ਬਕਾਇਦਾ ਨਹੀਂ ਸੀ ਪਧਾਰ ਰਿਹਾ। ਦਰਬਾਰੀ ਫ਼ਿਕਰਮੰਦ ਸਨ। ਮੋਰਾਂ ਦੇ ਆਉਣ ਨਾਲ ਮਹਾਰਾਜੇ ਦੇ ਸੁਭਾਅ ਵਿਚ ਹੈਰਾਨ ਕਰਨ ਵਾਲੀ ਤਬਦੀਲੀ ਆਈ ਸੀ। ਪਹਿਲਾਂ ਉਹ ਰਾਣੀਵਾਸ ਵਿਚ ਬਹੁਤ ਹੀ ਘੱ

29

ਅੰਗਰੇਜ਼ਾਂ ਮਰਹੱਟਿਆਂ ਦੀ ਸੰਧੀ ਤੇ ਰਣਜੀਤ ਸਿੰਘ ਦੀ ਚਿੰਤਾ

9 January 2024
0
0
0

ਸਿੱਖ ਸਰਦਾਰਾਂ ਦਾ ਏਨਾ ਇਕੱਠ ਹੋਣ ਦੀ ਰਣਜੀਤ ਸਿੰਘ ਨੂੰ ਬਿਲਕੁਲ ਹੀ ਆਸ ਨਹੀਂ ਸੀ। ਜਦੋਂ ਇਕੱਠ ਹੋਣ ਦੇ ਕਾਰਨ ਦਾ ਪਤਾ ਲੱਗਿਆ ਤਾਂ ਹਰ ਇਕ ਦੀ ਆਪਣੀ ਆਪਣੀ ਸੁਰ ਸੀ। ਅਕਾਲੀ ਫੂਲਾ ਸਿੰਘ ਨੇ ਗਰਜਵੀਂ ਆਵਾਜ਼ ਵਿਚ ਕਿਹਾ— 'ਬਿਨਾਂ ਪੂਛ ਵਾਲੇ ਬਾਦਰਾਂ

30

ਅਚਾਨਕ ਬੀਮਾਰ ਹੋਣਾ ਤੇ ਸ਼ਾਲਾਮਾਰ ਬਾਗ਼ ਵਿਚ ਆਉਣਾ..

9 January 2024
0
0
0

ਰਣਜੀਤ ਸਿੰਘ ਉਰਜਾ ਨਾਲ ਭਰੇ ਨਵੇਂ ਸੁਪਨੇ ਲੈ ਕੇ ਜਾਗਿਆ। ਉਸ ਦਾ ਦਿਨ, ਇਕ ਉਤਸ਼ਾਹਜਨਕ ਖ਼ਬਰ ਨਾਲ ਚੜ੍ਹਿਆ। ਚਮਿਆਰੀ ਦਾ ਸਰਦਾਰ ਨਾਹਰ ਸਿੰਘ ਅਕਾਲ ਚਲਾਣਾ ਕਰ ਗਿਆ ਹੈ। ਨਾਹਰ ਸਿੰਘ, ਬਾਰੀ ਅਤੇ ਰਚਨਾ ਦੁਆਬਾ ਵਿਚਲੇ ਇਲਾਕੇ ਦਾ ਹਾਕਮ ਸੀ। ਵਰਨ ਕਾਰ

31

ਪਟਿਆਲਾ ਅਤੇ ਨਾਭੇ ਦੇ ਰਾਜਿਆਂ ਵਿਚ ਸੁਲਾਹ ਕਰਵਾਉਣ ਜਾਣਾ...

9 January 2024
0
0
0

ਪਟਿਆਲਾ ਦੇ ਰਾਜਾ ਸਾਹਿਬ ਸਿੰਘ ਨੂੰ ਤੇ ਨਾਭੇ ਦੇ ਰਾਜਾ ਜਸਵੰਤ ਸਿੰਘ ਨੂੰ ਘੋੜ ਸਵਾਰਾਂ ਰਾਹੀਂ ਸੰਦੇਸ਼ ਭਿਜਵਾ ਦਿੱਤਾ, 'ਪੰਜਾਬ ਦੇ ਮਹਾਰਾਜਾ, ਇਕ ਹਫਤੇ ਬਾਅਦ ਪਟਿਆਲੇ ਲਈ ਰਵਾਨਾ ਹੋਵਣਗੇ। ਜਦ, ਜਾਣ ਦੀ ਤਿਆਰੀ ਹੋ ਰਹੀ ਸੀ ਤਾਂ ਵਕੀਰ ਅਜ਼ੀਜ਼ਉਦਦ

32

ਕਾਂਗੜੇ ਉੱਪਰ ਚੜਾਈ ਤੇ ਮਹਿਤਾਬ ਰਾਣੀ ਦੇ ਜੋੜੇ ਪੁੱਤਰਾਂ ਦਾ ਜਨਮ

11 January 2024
0
0
0

ਮਾਲਵੇ ਦੇ ਇਲਾਕੇ ਦੀ ਅਮੀਰੀ ਨੇ ਰਣਜੀਤ ਸਿੰਘ ਅੰਦਰ ਲਾਲਸਾ ਪੈਦਾ ਤਾਂ ਕੀਤੀ ਹੀ ਸੀ, ਦੁਆਬੇ ਦੇ ਜੰਗਲਾਂ ਵਿਚ ਫਿਰਦਿਆਂ, ਸ਼ੇਰ, ਬਘਿਆੜ ਅਤੇ ਚਿੱਛਾ ਦਾ ਸ਼ਿਕਾਰ ਕਰਦਿਆਂ, ਉਸ ਨੂੰ ਇਉਂ ਲੱਗ ਰਿਹਾ ਸੀ ਜਿਵੇਂ ਉਹ ਮਾਲਵੇ ਦੇ ਸਰਦਾਰਾਂ ਪਿੱਛੇ ਲੱਗਿਆ

33

ਕਸੂਰ ਉੱਪਰ ਫਤੇਹ ਤੇ ਫਿਰ ਸਤਲੁਜ ਪਾਰ ਦੀ ਤਿਆਰੀ

11 January 2024
0
0
0

ਕਸੂਰ ਦੇ ਨਵਾਬ ਨੂੰ ਸਜ਼ਾ ਦੇਣ ਲਈ ਖਾਲਸਾ ਫੌਜ ਨਗਾਰੇ ਦੀ ਚੋਟ 'ਤੇ ਰਵਾਨਾ ਹੋ ਗਈ। ਰਣਜੀਤ ਸਿੰਘ ਨੂੰ ਜੰਗੀ ਬਾਣੇ ਵਿਚ ਵੇਖ ਕੇ, ਫਕੀਰ ਨੂੰ ਫਿਕਰ ਹੋਇਆ। ਮੌਕਾ ਵੇਖ ਕੇ ਅਰਜ਼ ਕੀਤੀ 'ਸਰਦਾਰ ਅਜੇ ਹਜੂਰ ਨੂੰ ਆਰਾਮ ਕਰਨ ਦੀ ਸਖ਼ਤ ਲੋੜ ਏ। ਪਹਿਲਾਂ ਮ

34

ਫਿਰ ਸਤਲੁਜ ਪਾਰ ਵੱਲ ਤੇ ਫਤੇਹ ਸਿੰਘ ਕਾਲਿਆਂ ਵਾਲਾ ਦੀ ਮੌਤ

12 January 2024
0
0
0

ਪੰਜਾਬ ਦੇ ਮਹਾਰਾਜੇ ਦੀ ਫੌਜ-ਏ-ਖ਼ਾਸ ਆਪਣੀ ਪੂਰੀ ਸ਼ਾਨੋ-ਸ਼ੌਕਤ ਨਾਲ ਲਾਹੌਰ ਦੇ ਬਜ਼ਾਰਾਂ ਵਿਚੋਂ ਦੀ ਨਿਕਲੀ ਤਾਂ ਲੋਕ ਘਰਾਂ ਦੀਆ ਛੱਤਾਂ ਉੱਪਰ ਅਤੇ ਰਸਤਿਆਂ ਦੇ ਦੋਹੀਂ ਪਾਸੀਂ ਖੜ੍ਹੇ ਅਚੰਭਤ ਹੋਏ ਦੇਖਣ ਲੱਗੇ। ਸਿਪਾਹੀਆਂ ਦੀਆਂ ਵਰਦੀਆਂ। ਸਿਰਾਂ ਉੱ

35

ਸਿਆਲਕੋਟ ਉੱਪਰ ਫਤੇਹ ਤੇ ਅੰਗਰੇਜ਼ੀ ਸਰਕਾਰ ਦਾ ਫ਼ਿਕਰ

12 January 2024
0
0
0

ਇਹਨਾਂ ਦਿਨਾਂ ਵਿਚ, ਸਤਲੁਜ ਪਾਰ ਦੇ ਸਿੱਖ ਹਾਕਮਾਂ ਵਿਚ ਦਹਿਸ਼ਤ ਦਾ ਮਾਹੌਲ ਸੀ। ਰਣਜੀਤ ਸਿੰਘ ਦੀ ਫੌਜੀ ਤਾਕਤ ਅਤੇ ਬੇਮਿਸਾਲ ਹੌਸਲੇ ਅੱਗ ਉਹ ਨਿਉਂ ਜਾਂਦੇ ਸਨ। ਉਸ ਦੀ ਆਉ ਭਗਤ ਕਰਦੇ ਸਨ। ਤੋਹਫ਼ੇ ਅਤੇ ਨਜ਼ਰਾਨੇ ਭੇਂਟ ਕਰਦੇ ਸਨ। ਵਫ਼ਾਦਾਰੀ ਦਾ ਭਰੋ

36

ਅੰਗਰੇਜ਼ੀ ਦੂਤ ਮੈਟਕਾਫ਼ ਦੀ ਰਣਜੀਤ ਸਿੰਘ ਨਾਲ ਮੁਲਾਕਾਤ

12 January 2024
0
0
0

ਰਣਜੀਤ ਸਿੰਘ ਸਚਮੁੱਚ ਹੋਰਾਨ ਸੀ, ਉਸ ਨੇ ਲਾਰਡ ਲੋਕ ਦੇ ਸਤਲੁਜ ਦੀ ਹੱਦਬੰਦੀ ਵਾਲੇ ਸੁਝਾਅ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ? ਇਹ ਫਿਰੋਗੀ ਏਨੀ ਦੂਰ ਤੱਕ ਦੀਆਂ ਯੋਜਨਾਵਾਂ ਤਿਆਰ ਕਰ ਲੈਂਦੇ ਹਨ ? ਪਰ ਰਣਜੀਤ ਸਿੰਘ ਨੂੰ ਇਹ ਨਹੀਂ ਸੀ ਜਾਣਕਾਰੀ, ਇ

37

ਅੰਗਰੇਜ਼ੀ ਸਰਕਾਰ ਨਾਲ ਤਣਾਅ ਤੇ ਯੁੱਧ ਦੇ ਆਸਾਰ

13 January 2024
0
0
0

ਰਣਜੀਤ ਸਿੰਘ ਦੇ ਲਾਮ ਲਸ਼ਕਰ ਨੂੰ ਤੰਬੂ ਸਮੇਟਦਿਆਂ ਅਤੇ ਚਾਲੇ ਪਾਉਂਦਿਆ ਵੇਖ ਕੇ, ਚਾਰਲਸ ਮੈਟਕਾ ਬੜਾ ਹੈਰਾਨ ਹੋਇਆ। ਉਸ ਨੇ ਆਪਣਾ ਇਕ ਨੁਮਾਇੰਦਾ ਤੁਰੰਤ ਇਹ ਪੁੱਛਣ ਲਈ ਭੇਜਿਆ-'ਕੀ ਮਹਾਰਾਜ ਲਾਹੌਰ ਵਾਪਸ ਜਾ ਰਹੇ ਹਨ -ਮਹਾਰਾਜ ਆਪਣੀ ਸੈਨਾ ਲੈ ਕੇ ਸ

38

ਜਰਨੈਲਾਂ, ਸੈਨਾਪਤੀਆਂ ਨੂੰ ਮੁਹਿੰਮਾਂ ਤੇ ਤੋਰਨ ਦੀ ਕੂਟਨੀਤੀ

13 January 2024
0
0
0

ਲਾਹੌਰ ਦੇ ਕਿਲ੍ਹੇ ਵਿਚੋਂ ਰਣਜੀਤ ਸਿੰਘ ਪੂਰੇ ਸਜੇ ਹੋਏ ਹਾਥੀ ਉੱਪਰ ਬਾਹਰ ਨਿਕਲਿਆ। ਉਸ ਦੇ ਕੁਝ ਅੱਗੇ ਤੇ ਕੁਝ ਪਿੱਛੇ ਸ਼ਿੰਗਾਰੇ ਘੋੜਿਆਂ ਉੱਪਰ ਸੈਨਿਕ ਅਤੇ ਸੇਵਕ ਸਨ। ਸਭ ਤੋਂ ਅੱਗੇ ਨਗਾਰਾ ਅਤੇ ਢੋਲ ਵਜਾਉਣ ਵਾਲੇ ਸਨ। ਲਾਹੌਰ ਵਾਸੀ ਅਜੇਹਾ ਜਲੂਸ

39

ਅੰਗਰੇਜਾਂ ਨਾਲ ਸੰਧੀ ਦਾ ਅਸਰ ਤੇ ਡੋਗਰਿਆਂ ਦਾ ਦਰਬਾਰ ਵਿਚ ਆਗਮਨ

14 January 2024
0
0
0

ਰਣਜੀਤ ਸਿੰਘ ਨੇ, ਫ਼ਕੀਰ ਅਜ਼ੀਜ਼ਉਦਦੀਨ ਨੂੰ ਜੰਗ ਰੋਕੇ ਜਾਣ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਕਿਹਾ ਗਿਆ ਸੀ। ਕੁਝ ਹੀ ਦਿਨਾਂ 'ਚ ਵਕੀਰ ਨੇ ਸਾਰੇ ਵੇਰਵੇ ਹਾਸਲ ਕਰ ਲਏ। ਦਰਬਾਰ ਵਿਚ ਇਹਨਾਂ ਬਾਰੇ ਜਾਣਕਾਰੀ ਦਿੰਦਿਆਂ ਵਕੀਰ ਨੇ ਦੱਸਿਆ: -ਸਰਕਾਰ,

40

ਮੁਲਤਾਨ ਉੱਪਰ ਚੜ੍ਹਾਈ

14 January 2024
0
0
0

ਅੰਗਰੇਜ਼ੀ ਹਕੂਮਤ ਨਾਲ ਕੀਤੀ ਮਿੱਤਰਤਾ ਦੀ ਇਕ ਤਰਫਾ ਸੰਧੀ ਕਾਰਨ ਚੜ੍ਹੇ ਗੁੱਸੇ ਨੂੰ ਸ਼ਾਂਤ ਕਰਨ ਲਈ, ਰਣਜੀਤ ਸਿੰਘ ਨੇ ਆਪਣੀ ਪੂਰੀ ਸੈਨਿਕ ਸ਼ਕਤੀ ਵੱਖ- ਵੱਖ ਇਲਾਕਿਆਂ ਵਿਚ ਝੋਕ ਦਿੱਤੀ ਸੀ। ਉਹ ਖੁਦ ਵੀ ਮੁਹਿੰਮ ਲੈ ਕੇ ਚੜਿਆ ਹੋਇਆ ਸੀ। ਹਰ ਪਾਸਿਉ

41

ਸ਼ਾਹੀ ਦਰਬਾਲ ਵਿਚ ਅਮੀਰਾਂ-ਜਗੀਰਦਾਰਾਂ ਨਾਲ ਮੁਲਾਕਾਤ

14 January 2024
0
0
0

ਮੁਲਤਾਨ ਤੋਂ ਵਾਪਸ ਮੁੜੀ ਫੌਜ ਦੇ ਘੋੜਿਆਂ ਦੀਆਂ ਪੌੜਾਂ ਦੇ ਖੜਾਕ ਨੇ, ਅੱਧੀ ਰਾਤ ਵੇਲੇ ਸੁੱਤੇ ਪਏ ਲਾਹੌਰ ਨੂੰ ਜਗਾ ਦਿੱਤਾ। ਇਹ ਸਮਾਂ 1811 ਈਸਵੀ ਦਾ ਸੀ। ਲਾਹੌਰ ਪੁੱਜਦਿਆਂ ਹੀ, ਉਸ ਨੇ ਆਪਣੇ ਜਰਨੈਲਾਂ ਨੂੰ ਹੁਕਮ ਦਿੱਤਾ, 'ਜਿਸ ਇਲਾਕੇ ਵਿਚ ਬਗਾ

42

ਸ਼ਾਹੀ ਵਿਆਹ ਤੇ ਅੰਗਰੇਜ਼ ਪ੍ਰਤੀਨਿਧਾਂ ਨੂੰ ਕਿਲ੍ਹੇ ਵਿਖਾਉਣਾ

14 January 2024
0
0
0

ਜੰਗਾਂ, ਮਾਲ ਗੁਜ਼ਾਰੀਆਂ, ਉਗਰਾਹੀਆਂ, ਕਬਜ਼ੇ ਭੁੱਲ ਕੇ ਰਣਜੀਤ ਸਿੰਘ ਖ਼ਾਲਸਾ ਰਾਜ ਦੇ ਪਹਿਲੇ ਸ਼ਹਿਜ਼ਾਦੇ ਦੇ ਵਿਆਹ ਦੀ ਸ਼ਾਨਦਾਰ ਤਿਆਰੀ ਵਿਚ ਮਸ਼ਰੂਫ਼ ਹੋ ਗਿਆ। ਪੰਜਾਬ ਦੇ ਲੋਕ, ਖ਼ਾਸ ਕਰਕੇ ਅੰਮ੍ਰਿਤਸਰ ਅਤੇ ਲਾਹੌਰ ਦੇ ਵਸਨੀਕ ਇਸ ਸ਼ਾਹੀ ਵਿਆਹ

43

ਦੋ ਸ਼ਕਤੀਆਂ ਵੱਲੋਂ ਸ਼ਹਿ-ਮਾਤ ਦੀ ਖੇਡ ਤੇ ਕੋਹੇਨੂਰ ਹੀਰੇ ਦਾ ਤਲਿਸਮ

15 January 2024
0
0
0

ਕੁੰਵਰ ਖੜਕ ਸਿੰਘ ਅਜੇ ਬਾਲਗ ਨਹੀਂ ਹੋਇਆ ਤੇ ਵਿਆਹ ਹੋ ਗਿਆ ਹੈ...। ਰਣਜੀਤ ਸਿੰਘ ਡੂੰਘੀ ਸੋਚ ਵਿਚ ਸੀ। ਫ਼ਿਕਰਮੰਦ ਵੀ ਸੀ। ਮਹਾਰਾਜਾ ਹੋਣ ਦੇ ਨਾਲ ਨਾਲ ਉਹ ਇਕ ਬਾਪ ਵੀ ਸੀ। ਖੜਕ ਸਿੰਘ ਦੀਆਂ ਹਰਕਤਾਂ, ਉਸ ਦੇ ਬੋਲਣ ਦਾ ਢੰਗ, ਉਸ ਦੀ ਚਾਲ-ਢਾਲ, ਪਹਿ

44

ਕੋਹੇਨੂਰ ਹੀਰਾ ਰਣਜੀਤ ਸਿੰਘ ਦੀ ਮਲਕੀਅਤ ਬਣਿਆ

15 January 2024
0
0
0

ਇਹਨਾਂ ਦਿਨਾਂ ਵਿਚ ਰਣਜੀਤ ਸਿੰਘ ਕਸ਼ਮੀਰ ਉੱਪਰ ਹਮਲੇ ਨੂੰ ਭੁਲਾ ਕੇ ਤੇ ਦਰਬਾਰੀ ਵਿਕਰਾਂ ਤੋਂ ਸੁਰਖਰੂ ਹੋ ਕੇ ਠੰਢੀਆਂ ਤ੍ਰਿਕਾਲਾਂ ਵੇਲੇ ਖੁਬਸੂਰਤ ਨਾਚੀਆਂ: ਦੀਆਂ ਅਦਾਵਾਂ ਵਿਚ ਮਸਤ ਹੁੰਦਿਆਂ ਤੇ ਰਾਤਾਂ, ਮੇਰਾਂ ਦੇ ਪਹਿਲੂ ਵਿਚ ਖੀਵ ਹੁੰਦਿਆਂ ਗੁਜ

45

ਸ਼ਾਹ ਪਰਿਵਾਰ ਦਾ ਮੁਬਾਰਕ ਹਵੇਲੀ ਵਿਚੋਂ ਫਰਾਰ ਹੋਣਾ ਤੇ ਅਟਕ ਉੱਪਰ ਚੜ੍ਹਾਈ

15 January 2024
0
0
0

ਮਹਾਰਾਜਾ ਰਣਜੀਤ ਸਿੰਘ ਜਿਵੇਂ ਹੀ ਮੁਬਾਰਕ ਹਵੇਲੀ ਵਿਚੋਂ ਬਾਹਰ ਨਿਕਲਿਆ ਸ਼ਾਹ ਸੁਜਾਹ ਹੀਰਾ ਖੁਹਾ ਲੈਣ ਦੇ ਸੋਗ ਵਿਚ ਜ਼ਮੀਨ ਉੱਪਰ ਮੁਰਦਿਆਂ ਵਾਂਗ ਡਿੱਗ ਪਿਆ। ਉਸ ਨੂੰ ਜਾਪਿਆ ਲਾਹੌਰ ਦਾ ਇਹ ਕਾਫ਼ਰ ਮਹਾਰਾਜਾ ਉਸ ਦੇ ਸ਼ਾਹ ਖ਼ਾਨਦਾਨ ਦੀ ਅਣਖ, ਗੌਰਵ,

46

ਪ੍ਰੋ. ਕੌਤਕੀ ਦਾ ਅਚਾਨਕ ਆਉਣਾ

16 January 2024
0
0
0

ਮੈਂ ਰਣਜੀਤ ਸਿੰਘ ਦੇ ਦਰਬਾਰ ਲਗਾਉਣ ਬਾਰੇ ਵੇਰਵੇ ਖੋਜਣ ਲੱਗਾ ਹੋਇਆ ਸਾਂ, ਮੈਨੂੰ ਦਿੱਲੀ ਤੋਂ ਸੱਦਾ ਆ ਗਿਆ। ਮਈ ਦੇ ਪਹਿਲੇ ਹਫ਼ਤੇ ਸਾਹਿਤ ਅਕਾਦਮੀ ਦੇ ਸਲਾਹਕਾਰ ਬੋਰਡ ਦੀ ਮੀਟਿੰਗ ਮੁੰਬਈ ਰੱਖੀ ਹੈ। ਮੈਂ ਆਪਣੇ ਮਿੱਤਰ ਪ੍ਰੋ. ਕੋਤਕੀ ਨੂੰ ਫੋਨ ਕੀਤਾ

47

ਮਹਾਂ ਦਰਬਾਰ ਅਤੇ ਕਸ਼ਮੀਰ ਉੱਪਰ ਚੜ੍ਹਾਈ

16 January 2024
0
0
0

ਅਟਕ ਤੋਂ ਜੇਤੂ ਹੋ ਕੇ ਪਰਤੇ ਫਕੀਰ ਅਜ਼ੀਜ਼ਉਦਦੀਨ ਨੇ ਫਿਰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ। ਰਣਜੀਤ ਸਿੰਘ ਨੇ ਕੋਹੇਨੂਰ ਹੀਰੇ ਨੂੰ ਪ੍ਰਾਪਤ ਕਰਨ ਦੀ ਮੁਹਿੰਮ ਅਤੇ ਸ਼ਾਹ ਪਰਿਵਾਰ ਦੇ ਫਰਾਰ ਹੋਣ ਦੀ ਘਟਨਾ ਬਾਰੇ ਫ਼ਕੀਰ ਨੂੰ ਪੂਰੀ ਜਾਣਕਾਰੀ ਦੇਣ

48

ਕਸ਼ਮੀਰ ਵਿਚ ਹਾਰ ਤੇ ਖਾਲਸਾ ਫੌਜ ਦਾ ਭਾਰੀ ਨੁਕਸਾਨ- ਰਣਜੀਤ ਸਿੰਘ ਚਿੰਤਤ

16 January 2024
0
0
0

ਰਣਜੀਤ ਸਿੰਘ ਨੇ ਪਹਿਲਾ ਪੜਾਅ ਸਿਆਲਕੋਟ ਵਿਚ ਕੀਤਾ। ਆਪਣੇ ਅਧੀਨ ਇਲਾਕਿਆ ਵਿਚੋਂ ਲੰਘਦਿਆਂ, ਜਗੀਰਦਾਰਾਂ, ਨਵਾਬਾਂ ਅਤੇ ਸਰਦਾਰਾਂ ਨੇ ਉਸ ਦਾ ਤੁਹਫਿਆਂ ਨਾਲ ਸਵਾਗਤ ਕੀਤਾ। ਉਹ ਆਪਣੀਆਂ ਸੈਨਾ ਟੁਕੜੀਆਂ ਲੇ ਕੇ ਮਹਾਰਾਜੇ ਦੀ ਇਸ ਮੁਹਿੰਮ ਵਿਚ ਸ਼ਾਮਲ ਹੋ

49

ਖੜਕ ਸਿੰਘ ਦੀ ਮਾਤਾ ਰਾਜ ਕੌਰ ਦਾ ਦੇਹਾਂਤ ਤੇ ਪਿਸ਼ਾਵਰ ਤੇ ਹਮਲਾ

16 January 2024
0
0
0

ਅਕਾਲੀ ਫੂਲਾ ਸਿੰਘ ਨੇ ਦਰਬਾਰ ਵਿਚ ਆਉਂਦਿਆਂ ਹੀ ਫਤੇਹ ਗਜਾਈ, ਫਤੇਹ ਦਾ ਜਵਾਬ ਦੇ ਕੇ ਰਣਜੀਤ ਸਿੰਘ ਨੇ ਕਿਹਾ-'ਖ਼ਾਲਸਾ ਜੀਓ, ਕਮਰ-ਕੱਸੇ -ਕਮਰ ਕੱਸੇ ਤਾਂ ਕੀਤੇ ਹੋਏ ਜੋ, ਵੇਖਦੇ ਨਹੀਂ ਪਏ?" ਅਕਾਲੀ ਫੂਲਾ ਸਿੰਘ ਨੇ ਟੋਕਿਆ। -ਸਹੀ ਏ, ਮੇਰੀ ਗੱਲ ਧ

50

ਮੁਲਤਾਨ ਉੱਪਰ ਫਤੇਹ ਦਾ ਡੰਕਾ

16 January 2024
0
0
0

ਰਾਣੀ ਸਦਾ ਕੌਰ, ਪੰਜਾਬ ਦੇ ਮਹਾਰਾਜੇ ਦੀ ਸੱਸ ਹੋਣ ਦੇ ਅਧਿਕਾਰ ਨਾਲ ਉਸ ਦੇ ਸਾਹਮਣੇ ਗਈ। ਉਸ ਦੇ ਮਨ ਵਿਚ ਇਹ ਵੀ ਸੀ ਕਿ ਇਥੋਂ ਤੱਕ ਰਣਜੀਤ ਸਿੰਘ ਨੂੰ ਪਹੁੰਚਾਉਣ ਲਈ, ਉਸ ਦਾ ਵੱਡਾ ਯੋਗਦਾਨ ਸੀ ਤੇ ਉਹ ਖ਼ੁਦ ਆਪਣੀ ਫੌਜ ਦੀ ਅਗਵਾਈ ਕਰਦੀ ਲਾਹੌਰ ਅੰਦਰ

51

ਰਣਜੀਤ ਸਿੰਘ ਦਾ ਦਰਿਆ ਵਿਚ ਰੁੜ ਜਾਣਾ... ਕੁੰਵਰ ਖੜਕ ਸਿੰਘ ਵੱਲੋਂ ਨਿਰਾਸ਼ ਹੋਣਾ

17 January 2024
0
0
0

ਬਰਸਾਤਾਂ ਦਾ ਮੌਸਮ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ । ਵਰੁਦੇ ਮੀਂਹ ਵਿਚ ਲੰਮੀ ਘੋੜ ਸਵਾਰੀ ਉਸ ਦਾ ਸ਼ੌਕ ਸੀ। ਅਜਿਹੇ ਸਮੇਂ ਪਹਾੜਾਂ ਵੱਲੋਂ ਆਉਂਦੇ ਮਿੱਟੀ ਰੰਗੇ ਪਾਣੀ ਨਾਲ ਆਪੇ ਤੋਂ ਬਾਹਰ ਹੋਏ ਠਾਠਾਂ ਮਾਰਦੇ ਦਰਿਆਵਾਂ ਵਿਤ ਠਿੱਲ੍ਹਣ ਤ

52

ਕਸ਼ਮੀਰ ਉੱਪਰ ਫਤੇਹ ਤੇ ਕੁੰਵਰ ਸ਼ੇਰ ਸਿੰਘ ਨੂੰ ਦੇਸ ਨਿਕਾਲਾ

17 January 2024
0
0
0

ਰਣਜੀਤ ਸਿੰਘ ਨੇ ਆਪਣੇ ਅਧੀਨ ਪੂਰੇ ਰਾਜ ਦਾ ਦੌਰਾ ਕਰਨ ਲਈ ਹੁਕਮ ਜਾਰੀ ਕਰ ਦਿੱਤਾ। ਉਸ ਨਾਲ ਕਿਹੜੇ ਕਿਹੜੇ ਮੰਤਰੀ ਜਾਣਗੇ। ਕਿੰਨੀ ਫੌਜ ਜਾਏਗੀ। ਪਹਿਲਾਂ ਕਿਹੜੇ ਇਲਾਕੇ ਤੋਂ ਦੌਰਾ ਸ਼ੁਰੂ ਕੀਤਾ ਜਾਏਗਾ। ਕਿਥੇ ਕਿਥੇ ਪੜਾਅ ਕਰਨੇ ਹਨ, ਇਹਨਾਂ ਦੀ ਸਾਰੀ

53

ਅੰਗਰੇਜ਼ ਸੈਲਾਨੀ ਦਰਬਾਰ ਵਿਚ ਤੇ ਰਾਣੀ ਸਦਾ ਕੌਰ ਕਿਲ੍ਹੇ ਵਿਚ ਨਜ਼ਰਬੰਦ

17 January 2024
0
0
0

ਇਕ ਦਿਨ ਵਿਚ ਹੀ ਵਕੀਰ ਅਜ਼ੀਜਉਦਦੀਨ ਨੇ ਮੁਰਕਰਾਫਟ ਬਾਰੇ ਜੇ ਕੁਝ ਜਾਣਿਆ ਸੀ, ਮਹਾਰਾਜੇ ਪਾਸ ਸਾਰੀ ਜਾਣਕਾਰੀ ਪਹੁੰਚਾ ਦਿੱਤੀ। ਹੁਣ ਅੰਗਰੇਜ਼ ਨੂੰ ਦਰਬਾਰ ਵਿਚ ਪੇਸ਼ ਹੋਣ ਦੀ ਆਗਿਆ ਮਿਲ ਗਈ। ਦੇਹਾਂ ਛਕੀਰ ਭਰਾਵਾਂ ਨੇ ਅੰਗਰੇਜ਼ ਦਾ ਸਵਾਗਤ ਕੀਤਾ।

54

ਵਿਦੇਸ਼ੀਆਂ ਨਾਲ ਮੁਲਾਕਾਤ ਤੇ ਪੇਸ਼ਾਵਰ ਉੱਪਰ ਮੁੜ ਹਮਲਾ

18 January 2024
0
0
0

ਸੰਨ 1822 ਮਾਰਚ ਦਾ ਮਹੀਨਾ। ਮੌਸਮ ਵਿਚ ਅਜੇ ਏਨੀ ਗਰਮੀ ਨਹੀਂ ਸੀ। ਆਈ। ਟਾਵੇਂ ਟਾਵੇਂ ਲੋਕ ਘਰਾਂ ਦੀਆਂ ਛੱਤਾਂ ਉੱਪਰ ਅਤੇ ਵਿਹੜਿਆਂ ਵਿਚ ਸੋਣ ਲੱਗ ਪਏ ਸਨ। ਸਵੇਰੇ ਸਵੇਰੇ ਮੌਸਮ ਬਹੁਤ ਸੁਹਾਵਣਾ ਹੁੰਦਾ ਸੀ। ਅਜਿਹੇ ਇਕ ਖੂਬਸੂਰਤ ਦਿਨ ਮਹਾਰਾਜਾ ਰਣਜੀ

55

ਪੇਸ਼ਾਵਰ ਖਾਲਸਾ ਰਾਜ ਵਿਚ ਸ਼ਾਮਲ ਤੇ ਅਕਾਲੀ ਫੂਲਾ ਸਿੰਘ ਦੀ ਜੰਗ ਦੇ ਮੈਦਾਨ ਵਿਚ ਮੌਤ

18 January 2024
0
0
0

ਕਦੇ ਅੱਧੀ ਰਾਤ ਵੇਲੇ, ਕਦੇ ਪਹਿਰ ਦੇ ਤੜਕੇ, ਲਾਹੌਰ ਵਾਸੀਆਂ ਨੂੰ ਘੋੜਿਆ ਦੇ ਪੌੜਾਂ ਦੀਆਂ ਅਵਾਜ਼ਾਂ ਸੁਣਦੀਆਂ। ਇਹਨਾਂ ਆਵਾਜ਼ਾਂ ਦੇ ਉਹ ਚਿਰਾਂ ਤੋਂ ਆਦੀ ਹੋ ਗਏ ਸਨ। ਜਾਣਦੇ ਸਨ, ਕਿਸੇ ਨਾ ਕਿਸੇ ਮੁਹਿੰਮ ਤੋਂ ਕਾਸਦ ਫਤੇਹ ਜਾਂ ਹਾਰ ਦੇ ਸੁਨੇਹੇ ਦੇਣ

56

ਜੰਗ ਤੋਂ ਉਚਾਟ ਮਨ ਤੇ ਨਾਚ-ਮਹਿਫਲਾਂ

18 January 2024
0
0
0

ਪੇਸ਼ਾਵਰ ਅੰਦਰ ਸਾਰੇ ਪ੍ਰਬੰਧ ਮੁਕੰਮਲ ਕਰਕੇ ਅਤੇ ਜ਼ਿੰਮੇਵਾਰੀਆਂ ਤੈਅ ਕਰਕੇ, ਰਣਜੀਤ ਸਿੰਘ ਨੇ ਲਾਹੌਰ ਨੂੰ ਮੋੜਾ ਪਾ ਲਿਆ। ਹੁਣ ਉਸ ਨੂੰ ਰਾਣੀਵਾਸ, ਸਾਲਾਮਾਰ ਬਾਗ ਤੇ ਖੂਬਸੂਰਤ ਨਾਚੀਆਂ ਆਵਾਜ਼ਾਂ ਮਾਰ ਰਹੀਆਂ ਸੁਣਨ ਲੱਗੀਆਂ ਸਨ। ਔਸ਼ਧੀਆਂ ਅਤੇ ਮੇਤ

57

ਰਣਜੀਤ ਸਿੰਘ ਦਾ ਬੀਮਾਰ ਹੋਣਾ ਤੇ ਵਿਦੇਸ਼ੀਆਂ ਬਾਰੇ ਜਾਸੂਸੀ

18 January 2024
0
0
0

ਰਣਜੀਤ ਸਿੰਘ ਚਾਰਾਂ ਦਿਸ਼ਾਵਾਂ ਵੱਲ ਘੋੜਾ ਚੜਾਉਂਦਾ ਇਸ ਤਰ੍ਹਾਂ ਭਟਕ ਰਿਹਾ ਸੀ। ਜਿਵੇਂ ਵਕਤ ਪਾਸ ਕਰ ਰਿਹਾ ਹੋਵੇ। ਅੱਗ ਰੱਖਿਅਕ ਚੇਰਾਨ ਸਨ। ਸਵੇਰ ਦੇ ਸਮੇਂ ਭਾਵੇਂ ਏਨੀ ਗਰਮੀ ਨਹੀਂ ਸੀ, ਪਰ ਹੁਣ ਸਿਖ਼ਰ 'ਤੇ ਆਇਆ ਸੂਰਜ ਪਿੰਡਾ ਸਾੜਨ ਲੱਗਾ। ਘੋੜੇ

58

ਅੰਗਰੇਜ਼ੀ ਵਫ਼ਦਾਂ ਦੀਆਂ ਲਾਹੌਰ ਦਰਬਾਰ ਫੇਰੀਆਂ ਤੇ ਰਾਜ ਵਿਚ ਗੜਬੜਾਂ

18 January 2024
0
0
0

ਗਵਰਨਰ ਜਨਰਲ ਲਈ ਸਵਾਗਤੀ ਪੱਤਰ ਤਿਆਰ ਕਰ ਲਿਆ ਗਿਆ। ਰਣਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਲਿਖਿਆ ਗਿਆ-ਡਾ. ਮੇਰੇ ਅਗਰ ਮੈਨੂੰ ਲੰਮਾ ਸਫਰ ਕਰਨ ਤੋਂ ਮਨ੍ਹਾਂ ਨਾ ਕਰਦਾ ਤਾਂ ਮੈਂ ਖ਼ੁਦ ਆਪ ਦੇ ਸਵਾਗਤ ਲਈ ਹਾਜ਼ਰ ਹੋਣਾ ਸੀ। ਇਸ ਵਕਤ ਮੇਰੇ ਦੋਨੋਂ ਸ਼ਹਿ

59

ਅੰਗਰੇਜ਼ੀ ਵਫ਼ਦਾਂ ਦੀਆਂ ਲਾਹੌਰ ਦਰਬਾਰ ਫੇਰੀਆਂ ਤੇ ਰਾਜ ਵਿਚ ਗੜਬੜਾਂ

20 January 2024
0
0
0

ਗਵਰਨਰ ਜਨਰਲ ਲਈ ਸਵਾਗਤੀ ਪੱਤਰ ਤਿਆਰ ਕਰ ਲਿਆ ਗਿਆ। ਰਣਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਲਿਖਿਆ ਗਿਆ-'ਡਾ. ਮੇਰੇ ਅਗਰ ਮੈਨੂੰ ਲੰਮਾ ਸਫ਼ਰ ਕਰਨ ਤੋਂ ਮਨ੍ਹਾਂ ਨਾ ਕਰਦਾ ਤਾਂ ਮੈਂ ਖ਼ੁਦ ਆਪ ਦੇ ਸਵਾਗਤ ਲਈ ਹਾਜ਼ਰ ਹੋਣਾ ਸੀ। ਇਸ ਵਕਤ ਮੇਰੇ ਦੋਨੋਂ ਸ਼

60

ਰਾਜ ਪ੍ਰਬੰਧ ਦੀ ਕਾਰਗੁਜ਼ਾਰੀ ਤੇ ਪਹਾੜਨਾਂ ਮਹਾਰਾਜੇ ਦੇ ਰਾਣੀਵਾਸ ਵਿਚ

20 January 2024
0
0
0

ਰਣਜੀਤ ਸਿੰਘ ਲਾਹੌਰ ਪੁੱਜਾ ਤਾਂ ਉਸ ਦੀ ਸੇਹਿਤ ਠੀਕ ਨਹੀਂ ਸੀ। ਕੁਝ ਬੀਮਾਰੀ ਕਾਰਨ ਤੇ ਕੁਝ ਸ਼ਰਾਬ ਤੋਂ ਪਰਹੇਜ਼ ਨਾ ਰੱਖਣ ਕਾਰਨ ਸੇਹਿਤ ਫਿਰ ਵਿਗੜ ਗਈ। ਦੂਸਰੀ ਚਿੰਤਾ ਸਯੀਅਦ ਅਹਿਮਦ ਦੇ ਅਹਿਦ ਵਾਲੀ ਸੀ, ਜਿਹੜਾ ਕੁਝ ਸਮਾਂ ਪਹਿਲਾਂ, ਹੱਜ ਕਰਨ ਗਿਆ,

61

ਪ੍ਰੋ. ਕੌਤਕੀ ਵੱਲੋਂ ਨਵੀਆਂ ਜਾਣਕਾਰੀਆਂ ਤੇ ਵਿਦੇਸ਼ੀਆਂ ਦਾ ਕਿਰਦਾਰ

20 January 2024
0
0
0

ਮੈਂ ਅਜੇ ਲੈਫਟੀਨੈਂਟ ਬਰਨਜ਼ ਵੱਲੋਂ ਲੈ ਕੇ ਆਂਦੇ ਤਹਫਿਆਂ ਦਾ ਵੇਰਵਾ ਲੱਭਣ ਵਿਚ ਰੁੱਝਿਆ ਹੋਇਆ ਸੀ, ਜਿਹੜੇ ਇੰਗਲੈਂਡ ਦੇ ਬਾਦਸ਼ਾਹ ਵੱਲੋਂ ਭੇਜੇ ਗਏ ਸਨ। ਮੇਰੇ ਫੋਨ ਦੀ ਘੰਟੀ ਵੱਜੀ। ਅਗਿਓ ਮੇਰੇ ਦੋਸਤ ਪ੍ਰੋ. ਕੋਤਕੀ ਦੀ ਆਵਾਜ਼ ਆਈ- 'ਮਹਾਰਾਜੇ ਦਾ

62

ਵਿਦੇਸ਼ੀ ਦੂਤ ਸੈਲਾਨੀਆਂ ਦੇ ਭੇਸ ਵਿਚ ਤੇ ਚੋਪੜ ਸੰਧੀ ਲਈ ਤਿਆਰੀਆਂ

20 January 2024
0
0
0

ਪਿਛਲੇ ਦੇ ਸਾਲਾਂ ਤੋਂ ਅੰਗਰੇਜ਼ਾਂ ਨੇ ਸੈਲਾਨੀਆ ਦੇ ਭੇਸ ਵਿਚ ਪੂਰੇ ਸਿੰਧ ਦੇ ਇਲਾਕੇ ਦਾ ਅਤੇ ਦਰਿਆ ਦਾ ਸਰਵੇਖਣ ਕਰ ਲਿਆ ਹੋਇਆ ਸੀ। ਪਹਿਲਾਂ ਲੇਫਟੀਨੈਂਟ ਅਲੈਗਜੈਂਡਰ ਬਰਨਚ ਸੈਲਾਨੀ ਬਣ ਕੇ ਘੁੰਮਿਆ ਤੇ ਫਿਰ ਫਰਾਂਸੀਸੀ ਜੈਕਮਾਉਣ ਯਾਤਰੀ ਬਣ ਕੇ ਆਇਆ।

63

ਲਾਰਡ ਬੈਂਟਿਕ ਨਾਲ ਰੋਪੜ ਦੀ ਸੰਧੀ ਤੇ ਮਹਾਰਾਜੇ ਦੀ ਨਿਰਾਸ਼ਾ

20 January 2024
0
0
0

25 ਅਕਤੂਬਰ 1831 ਨੂੰ ਰਣਜੀਤ ਸਿੰਘ ਆਪਣੇ 16 ਹਜ਼ਾਰ ਘੋੜਸਵਾਰਾਂ ਅਤੇ ਲਾਮ-ਲਸ਼ਕਰ ਨਾਲ ਰੋਪੜ ਪੁੱਜ ਗਿਆ। ਇਕ ਉੱਚੇ ਟਿੱਲੇ ਉੱਪਰ ਮੁਲਾਕਾਤ ਲਈ ਜਗਾਹ ਦੀ ਚੋਣ ਕੀਤੀ ਗਈ ਸੀ। ਚਾਂਦੀ ਦਾ ਮੰਡਪ ਆਪਣੀ ਅਨੋਖੀ ਆਤਾ ਨਾਲ ਚਮਕ ਰਿਹਾ ਸੀ। ਸ਼ਾਹੀ ਤੰਬੂ ਦੇ

64

ਵਿਦੇਸ਼ੀਆਂ ਦਾ ਆਉਣ ਜਾਣ ਤੇ ਰਣਜੀਤ ਸਿੰਘ ਦਾ ਗੁਲ ਬੇਗ਼ਮ ਨੂੰ ਵਿਆਹ ਕੇ ਲਿਆਉਣਾ

20 January 2024
0
0
0

ਰਣਜੀਤ ਸਿੰਘ ਦਾ ਖਾਲਸਾ ਰਾਜ ਸੱਚਮੁਚ ਹੀ ਵਿਦੇਸ਼ੀਆਂ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਇਹਨਾਂ ਵਿਚੋਂ ਬਹੁਤੇ ਬਰਤਾਨੀਆ ਸਰਕਾਰ ਦੇ ਜਾਸੂਸ ਸਨ, ਜਿਹੜੇ ਸੈਲਾਨੀ ਬਣ ਕੇ ਜਾਂ ਵਿਗਿਆਨੀ ਬਣ ਕੇ ਆਉਂਦੇ ਸਨ। ਇਹਨਾਂ ਦਿਨਾਂ ਵਿਚ ਇਕ ਹੋਰ ਵਰਾਂਸੀਸੀ ਲਾਹੌਰ

65

ਵਿਦੇਸ਼ੀਆਂ ਦੀਆਂ ਲਗਾਤਾਰ ਫੇਰੀਆਂ ਤੇ ਪੇਂਡੂ ਵਸੇਬ

23 January 2024
0
0
0

ਵਿਦੇਸ਼ੀ ਸੈਲਾਨੀਆਂ ਦੇ ਪੰਜਾਬ ਵਿਚ ਆਉਣ ਕਾਰਨ ਤੇ ਲਾਹੌਰ ਦਰਬਾਰ ਦੀ ਪ੍ਰਾਹੁਣਚਾਰੀ ਕਾਰਨ, ਰਣਜੀਤ ਸਿੰਘ ਦੇ ਰਾਜ ਦੀ ਜੇਕਾ, ਹਿੰਦੁਸਤਾਨ ਤੋਂ ਬਾਹਰ ਵੀ ਫੈਲ ਗਈ ਸੀ। ਵਿਦੇਸ਼ਾਂ ਦੇ ਰਾਜੇ, ਮਹਾਰਾਜੇ, ਖਾਲਸਾ ਰਾਜ ਦੀਆਂ ਗੱਲਾਂ ਜਾਣਕੇ ਹੋਰਾਨ ਰਹਿ ਜ

66

ਵਿਦੇਸ਼ੀਆਂ ਨਾਲ ਸ਼ਿਕਾਰ ਦੀ ਮੁਹਿੰਮ ਤੇ ਸ਼ੇਰਨੀ ਦਾ ਬੱਚਾ ਜਾਲ ਵਿਚ

23 January 2024
0
0
0

ਮਨ ਦੀ ਢਹਿੰਦੀ ਕਲਾ ਤੇ ਪਰੇਸ਼ਾਨੀਆਂ ਵਿਚੋਂ ਬਾਹਰ ਨਿਕਲਣ ਲਈ ਰਣਜੀਤ ਸਿੰਘ ਪਾਸ ਮਿਕਾਰ ਖੇਡਣ ਦਾ ਹਥਿਆਰ ਸਭ ਤੋਂ ਕਾਰਗਰ ਸੀ। ਅੱਜ ਬੱਲ ਵਿਦੇਸ਼ੀਆਂ ਦੀ ਆਮਦ ਨਾਲ ਭਾਵੇਂ ਉਸਦਾ ਜੀ ਪਰਚਿਆ ਹੋਇਆ ਸੀ। ਪਰ ਸਿੱਧ ਵੱਲ ਜਾਣ ਤੋਂ ਜਾਂ ਆਪਣੇ ਰਾਜ ਦੀ ਹੱਦ

67

ਲਾਹੌਰ ਦਰਬਾਰ ਦੀਆਂ ਰੌਣਕਾਂ ਪਰਤੀਆਂ ਤੇ ਪੇਸ਼ਾਵਰ ਖ਼ਾਲਸਾ ਰਾਜ ਵਿੱਚ ਸ਼ਾਮਲ

23 January 2024
0
0
0

ਬਹੁਤ ਦੇਰ ਬਾਅਦ ਲਾਹੌਰ ਦਰਬਾਰ ਦੀ ਰੋਣਕ ਪਰਤ ਆਈ। ਇਸ ਸਮੇਂ ਜਮਾਂਦਾਰ ਖੁਸ਼ਹਾਲ ਸਿੰਘ, ਕਸ਼ਮੀਰ ਦੇ ਮਾਮਲਿਆਂ ਦਾ ਪ੍ਰਬੰਧਕ ਸੀ। ਰਣਜੀਤ ਸਿੰਘ ਨੂੰ ਪਤਾ ਲੱਗਿਆ, ਉਹ ਸਾਲ ਦੇ ਸ਼ੁਰੂ ਵਿਚ ਹੀ, ਕਸ਼ਮੀਰੀਆਂ ਤੋਂ ਆਸ ਨਾਲੋਂ ਵੱਧ ਕਰ ਉਗਰਾਹ ਕੇ ਲੈ ਆਇਆ

68

ਰਣਜੀਤ ਸਿੰਘ ਨੂੰ ਅਧਰੰਗ ਦਾ ਪਹਿਲਾ ਦੌਰਾ ਤੇ ਕੁੰਵਰ ਨੋਨਿਹਾਲ ਦੀ ਸ਼ਾਦੀ ਦੀਆਂ ਤਿਆਰੀਆਂ

23 January 2024
0
0
0

ਰਣਜੀਤ ਸਿੰਘ ਜਦ ਇਸ ਤਰ੍ਹਾਂ ਸ਼ਰਾਬ ਦੀ ਵਰਤੋਂ ਕਰਦਾ ਤੇ ਰਾਤ ਦੀਆਂ ਮਹਿਫਲਾਂ ਦੇਰ ਤੱਕ ਮਾਣਦਾ ਤਾਂ ਸਭ ਤੋਂ ਵਧੇਰੇ ਵਿਕਰਮੰਦ, ਫਕੀਰ ਅਜੀਜਉਦਦੀਨ ਰਹਿੰਦਾ। ਦਰਬਾਰ ਦੇ ਕਾਰਜਾਂ ਵਿਚ ਰੁਕਾਵਟ ਤਾਂ ਪੈਂਦੀ ਹੀ ਸੀ। ਰਣਜੀਤ ਸਿੰਘ ਦੀ ਸੇਹਿਤ ਵੀ ਹੁਣ ਪਹ

69

ਨੋਨਿਹਾਲ ਦਾ ਸ਼ਾਹੀ ਵਿਆਹ ਤੇ ਪੇਸ਼ਾਵਰ ਵਿੱਚ ਫਿਰ ਬਗਾਵਤ

23 January 2024
0
0
0

ਕੁਵਰ ਨੌਨਿਹਾਲ ਸਿੰਘ ਦੀ ਸ਼ਾਦੀ। ਰਣਜੀਤ ਸਿੰਘ ਲਈ ਜਿਵੇਂ ਖੁਸ਼ੀਆਂ-ਖੇੜਿਆਂ ਦੇ ਦਿਨ ਪਰਤ ਆਏ। ਇਸ ਵਿਆਹ ਵਿਚ ਸ਼ਾਮਲ ਹੋਣ ਵਾਲੇ ਸ਼ਾਹੀ ਪ੍ਰਾਹਣਿਆ ਬਰਾਤੀਆਂ ਦੀ ਚੋਣ ਉਸ ਨੇ ਆਪ ਕੀਤੀ। ਦਿਲਕਸ਼ ਅਤੇ ਦਿਲ ਨੂੰ ਧੂ ਪਾਉਣ ਵਾਲੇ 'ਸੱਦਾ ਪੱਤਰ' ਭੇਜਣ

70

ਹਰੀ ਸਿੰਘ ਨਲਵੇ ਦਾ ਜੰਗ ਦੇ ਮੈਦਾਨ ਵਿਚ ਮਾਰਿਆ ਜਾਣਾ

23 January 2024
0
0
0

ਪੇਸ਼ਾਵਰ ਦੇ ਖੇਤਰ ਵਿਚ, ਹਰੀ ਸਿੰਘ ਨਲਵਾ ਆਪਣੀਆ ਜਿੱਤਾਂ, ਦਰ੍ਹਾ ਮੈਂਬਰ ਤੱਕ ਲੈ ਗਿਆ ਸੀ। ਪੇਸ਼ਾਵਰ ਅਤੇ ਜਮਰੌਦ ਦੇ ਖੇਤਰ ਵਿਚ ਨਲਵੇ ਦੀ ਪੂਰੀ ਦਹਿਸ਼ਤ ਸੀ। ਇਲਾਕਾ ਨਿਵਾਸੀ ਉਸ ਦੇ ਨਾਮ ਤੋਂ ਰਹਿੰਦੇ ਸਨ। ਬਾਗੀਆਂ ਅਤੇ ਸਿੱਖ ਰਾਜ ਦੇ ਵਿਰੋਧੀਆਂ

71

ਅੰਗਰੇਜ਼, ਅਫ਼ਗਾਨ ਅਤੇ ਲਾਹੌਰ ਦਰਬਾਰਾਂ ਦੀ ਕੂਟਨੀਤੀ

23 January 2024
0
0
0

ਰਣਜੀਤ ਸਿੰਘ ਦੀ ਖਾਲਸਾ ਰਾਜ ਦੇ ਵਿਸਥਾਰ ਕਰਨ ਦੀ ਨੀਤੀ ਵਿਚ ਅੰਗਰੇਜ਼ ਅਤੇ ਅਫ਼ਗਾਨ ਸਦਾ ਕਬਾਬ ਵਿਚ ਹੱਡੀ ਬਣੇ ਰਹੇ। ਜਦੋਂ ਵੀ ਦਰਬਾਰ ਵਿਚ ਕਦੇ ਖੁਸ਼ੀ ਦਾ ਮੌਕਾ ਆਇਆ, ਇਹ ਦੇ ਗੁਆਢੀ, ਰਣਜੀਤ ਸਿੰਘ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਬਣਕੇ ਚਿੰਬੜਦੇ ਰਹ

72

ਸ਼ਾਹ ਸੁਜਾਨ ਨੂੰ ਗੱਦੀ ਤੇ ਬਿਠਾਉਣ ਲਈ ਤਿੰਨ ਧਿਰੀ ਸੰਧੀ ਸ਼ਹਿ ਔਰ ਮਾਤ ਦੀ ਖੇਡ

24 January 2024
0
0
0

ਸ਼ਾਹ ਸੁਜਾਨ ਨੂੰ ਗੱਦੀ ਤੇ ਬਿਠਾਉਣ ਲਈ ਤਿੰਨ ਧਿਰੀ ਸੰਧੀ ਸ਼ਹਿ ਔਰ ਮਾਤ ਦੀ ਖੇਡ ਆਪਣੀ ਰਹਾਇਸ਼ ਉੱਪਰ ਪਹੁੰਚ ਕੇ ਵਿਦੇਸ਼ੀਆਂ ਨੇ ਪਹਿਲਾਂ ਵਾਂਗ ਇਕ ਦੂਸਰੇ ਨੂੰ ਮਜ਼ਾਕ ਨਹੀਂ ਕੀਤੇ ਨਾ ਹੀ ਰਣਜੀਤ ਸਿੰਘ ਬਾਰੇ ਟਿੱਪਣੀਆਂ ਕੀਤੀਆਂ। ਸਾਰੇ ਚੁੱਪ ਸਨ

73

ਲਾਰਡ ਆਕਲੈਂਡ ਨਾਲ ਮੁਲਾਕਾਤ ਤੇ ਰਣਜੀਤ ਸਿੰਘ ਨੂੰ ਅਧਰੰਗ ਦਾ ਫਿਰ ਦੌਰਾ

24 January 2024
0
0
0

ਲਾਰਡ ਆਕਲੈਂਡ ਨਾਲ ਮੁਲਾਕਾਤ ਤੇ ਰਣਜੀਤ ਸਿੰਘ ਨੂੰ ਅਧਰੰਗ ਦਾ ਫਿਰ ਦੌਰਾ ਲਾਰਡ ਆਕਲੈਂਡ ਦਾ ਦੂਤ ਲਾਹੌਰ ਦਰਬਾਰ ਵਿਚ ਮਹਾਰਾਜੇ ਨੂੰ ਮਿਲ ਕੇ ਚਲਿਆ ਗਿਆ ਸੀ। ਰਣਜੀਤ ਸਿੰਘ ਇਸ ਹੋਣ ਵਾਲੀ ਮੁਲਾਕਾਤ ਨੂੰ ਯਾਦਗਾਰੀ ਬਨਾਉਣਾ ਚਾਹੁੰਦਾ ਸੀ। ਭਾਵੇਂ ਉਹ,

74

ਪੰਜਾਬ ਦੇ ਮਹਾਰਾਜੇ ਦੀ ਮੌਤ

24 January 2024
0
0
0

ਕਿਲ੍ਹੇ ਦੇ ਅੰਦਰ ਮਹਾਰਾਜੇ ਦੇ ਮਹਿਲ ਉਦਾਸ ਸਨ। ਜਦ ਤੋਂ ਉਹਨਾਂ ਦਾ ਮਹਾਰਾਜਾ, ਉਹਨਾਂ ਦੀ ਸਰਕਾਰ, ਬੀਮਾਰ ਸੀ, ਰਾਣੀਵਾਸ ਵਿਚ ਪਹਿਲਾਂ ਵਰਗੀ ਖੁਸ਼ੀ ਅਤੇ ਹੁਲਾਸ ਕੁਝ ਦਿਨਾਂ ਤੋਂ ਨਹੀਂ ਸੀ ਸੁਣਿਆ। ਦਾਸੀਆਂ ਦਾ ਹਾਸਾ-ਠੱਠਾ ਅਤੇ ਚੋਹਲ-ਮੋਹਲ ਗਾਇਬ ਸ

75

ਪ੍ਰੋ. ਕੌਤਕੀ ਦੇ ਘਰ ਵਿਚ

24 January 2024
0
0
0

ਜਦੋਂ ਮੈਂ ਪ੍ਰੋ. ਕੇਤਕੀ ਦੇ ਘਰ ਪੁੱਜਾ, ਉਹ ਪੱਸਲੀਆਂ ਉੱਪਰ ਪੱਟਾ ਲਗਾਈ ਆਰਾਮ ਕੁਰਸੀ ਉੱਪਰ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਮੈਨੂੰ ਵੇਖਦਿਆਂ ਹੀ ਬੋਲਿਆ, 'ਆਜਾ ਆਜਾ' ਤੇ ਅਖ਼ਬਾਰ ਇਕ ਪਾਸੇ ਰੱਖ ਦਿੱਤਾ। ਮੈਂ ਕੁਝ ਬੋਲਣ ਲੱਗਿਆ ਤਾਂ ਉਸ ਨੇ ਹੱਥ ਦ

---