ਰਣਜੀਤ ਸਿੰਘ ਜਦ ਇਸ ਤਰ੍ਹਾਂ ਸ਼ਰਾਬ ਦੀ ਵਰਤੋਂ ਕਰਦਾ ਤੇ ਰਾਤ ਦੀਆਂ ਮਹਿਫਲਾਂ ਦੇਰ ਤੱਕ ਮਾਣਦਾ ਤਾਂ ਸਭ ਤੋਂ ਵਧੇਰੇ ਵਿਕਰਮੰਦ, ਫਕੀਰ ਅਜੀਜਉਦਦੀਨ ਰਹਿੰਦਾ। ਦਰਬਾਰ ਦੇ ਕਾਰਜਾਂ ਵਿਚ ਰੁਕਾਵਟ ਤਾਂ ਪੈਂਦੀ ਹੀ ਸੀ। ਰਣਜੀਤ ਸਿੰਘ ਦੀ ਸੇਹਿਤ ਵੀ ਹੁਣ ਪਹਿਲਾਂ ਵਰਗੀ ਨਹੀਂ ਸੀ। ਵੇਦਾਂ ਅਤੇ ਡਾਕਟਰਾਂ ਨੇ ਤਾਂ ਉਸਨੂੰ ਸ਼ਰਾਬ ਪੀਣ ਤੋਂ ਸਖ਼ਤ ਮਨਾਹੀ ਕੀਤੀ ਹੋਈ ਸੀ।
ਅੰਗਰੇਜ਼ਾਂ ਦੀ ਨੀਤੀ, ਅਫਗਾਨੀਆਂ ਵੱਲੋਂ ਹਰ ਸਮੇਂ ਬਾਗੀ ਕਾਰਵਾਈਆਂ, ਸਭ ਤੋਂ ਵਧੇਰੇ, ਉਸਦੇ ਆਪਣੇ ਸ਼ਾਹੀ ਪਰਿਵਾਰ ਵਿਚ ਯੋਗ ਵਾਰਸਾਂ ਦੀ ਘਾਟ ਕਾਰਨ ਉਹ ਦੁੱਖੀ ਰਹਿਣ ਲੱਗਾ। ਮਹਾਰਾਜੇ ਦੀ ਵਧਦੀ ਉਮਰ ਤੇ ਸਰੀਰਕ ਕਮਜੋਰੀ ਉਸ ਨੂੰ ਹੋਰ ਖਿੱਡ ਚੜ੍ਹਾਈ ਰੱਖਦੀ। ਖੜਕ ਸਿੰਘ ਦੀ ਬੁੱਧੀ ਅਤੇ ਬਹਾਦਰੀ ਬਾਰੇ ਉਸਨੂੰ ਕੋਈ ਭੁਲੇਖਾ ਨਹੀਂ ਸੀ। ਕੁੰਵਰ ਸ਼ੇਰ ਸਿੰਘ ਬਹਾਦਰ ਤਾਂ ਸੀ। ਸੈਨਾ ਵਿਚ ਵੀ ਹਰਮਨ ਪਿਆਰਾ ਸੀ। ਪਰ ਉਹ ਵੀ ਸ਼ਰਾਬ ਦੇ ਨਸ਼ੇ ਵਿਚ ਮਸਤ ਰਹਿਣ ਲੱਗਾ। ਖੜਕ ਸਿੰਘ ਦੇ ਸਹਿਜ਼ਾਦੇ ਨੋਨਿਹਾਲ ਸਿੰਘ ਵਿਚ ਬਾਹੀ ਖ਼ਾਨਦਾਨੀ ਗੁਣ ਸਨ। ਉਹ ਯੋਗ ਵਾਰਿਸ ਸਾਬਤ ਹੋ ਸਕਦਾ ਹੈ। ਸਾਹਿਬ ਸਿੰਘ ਭੰਗੀ ਦੀ ਵਿਧਵਾ ਰਾਣੀ ਰਤਨ ਕੌਰ ਦਾ ਪੁੱਤਰ ਮੁਲਤਾਨ ਸਿੰਘ ਤੇ ਦਇਆ ਕੌਰ ਦੇ ਦੋ ਪੁੱਤਰ, ਕਸ਼ਮੀਰ ਸਿੰਘ ਤੇ ਪਿਸੇਰਾ ਸਿੰਘ, ਉੱਪਰ ਵੀ ਬਹੁਤਾ ਭਰੋਸਾ ਨਹੀਂ ਕੀਤਾ ਜਾ ਸਕਦਾ। ਰਾਣੀਵਾਸ ਦੀਆਂ ਰਾਣੀਆਂ ਨੂੰ ਦਰਬਾਰ ਦੇ ਕੰਮਾਂ ਵਿਚ ਕੋਈ ਦਿਲਚਸਪੀ ਨਹੀਂ ਹੈ। ਉਹ ਤਾਂ ਹਰਮ ਵਿਚੋਂ ਹੀ ਬਾਹਰ ਨਹੀਂ ਆਉਂਦੀਆਂ।...
ਮਹਾਰਾਜੇ ਦੀ ਨਜ਼ਰ ਵਿਚ, ਉਸਦੇ ਵਿਸ਼ਾਲ ਸਾਮਰਾਜ ਨੂੰ ਸੰਭਾਲਣ ਵਾਲਾ ਕੋਈ ਯੋਗ ਉਤਰਾਧਿਕਾਰੀ ਨਹੀਂ ਸੀ। ਇਸੇ ਨਿਰਾਸ਼ਾ ਵਿਚ ਉਹ ਸ਼ਰਾਬ ਦਾ ਵਧੇਰੇ ਸਹਾਰਾ ਲੈਣ ਲੱਗਾ। ਦੂਜੇ ਪਾਸਿਉ ਅੰਗਰੇਜ਼, ਉਸਨੂੰ ਹਰ ਪਾਸਿਓਂ ਘੇਰਨ ਦੀਆਂ ਯੋਜਨਾਵਾਂ ਬਣਾਈ ਬੈਠੇ ਸਨ। ਉਹ ਇਸ ਪਾਸਿਓਂ ਅਵੇਸਲਾ ਤਾਂ ਨਹੀਂ ਸੀ। ਪਰ ਬੇਬਸ ਸੀ। ਅਰਬ ਸਾਗਰ ਤੱਕ ਆਪਣੇ ਰਾਜ ਦੀ ਸੀਮਾ ਵਧਾਉਣ ਦੀਆਂ ਲਾਲਸਾਵਾਂ ਉਸਦੇ ਅੰਦਰ ਹੀ ਦੱਬ ਗਈਆਂ ਸਨ। ਰਣਜੀਤ ਸਿੰਘ ਜਾਣਦਾ ਸੀ। ਉਸ ਦੇ ਦੋਵੇਂ ਗੁਆਂਢੀ ਖ਼ਤਰਨਾਕ ਸੱਪ ਹਨ। ਇਕ ਪਾਸੇ ਮੁਸ਼ਲਮਾਨ ਅਫਗਾਨੀ, ਦੁਸਰੇ ਪਾਸ ਅੰਗਰੇਜ਼ ਮਨ ਦੀ ਅਜਿਹੀ ਅਵਸਥਾ ਵਿਚ ਪਹਾੜਨ ਗੁੱਡਾ, ਗੁਲਬਹਾਰ ਬੇਗਮ ਜਾਂ ਕੋਈ ਹੋਰ ਉਸਦਾ ਦਿਲ ਨਾ ਬਹਿਲਾ ਸਕਦੀਆਂ। ਇਸ ਸਮੇਂ ਅੰਗਰੇਜ਼ ਲਗਭਗ ਸਾਰੇ ਭਾਰਤ ਦੇ ਹਾਕਮ ਬਣ ਚੁੱਕੇ ਸਨ। ਹੁਣ ਪੰਜਾਬ ਅਤੇ ਉਸਦਾ ਮਹਾਰਾਜਾ, ਉਹਨਾਂ ਦੀਆਂ ਅੱਖਾਂ ਵਿਚ ਰੜਕ ਰਿਹਾ ਸੀ। ਅੰਗਰੇਜ਼ੀ ਹਕੂਮਤ ਨੇ ਲੰਡਨ ਤੋਂ ਆਈਆਂ ਹਦਾਇਤਾਂ ਅਨੁਸਾਰ, ਇਹ ਕੰਡਾ ਕੱਢਣ ਦਾ ਵੀ ਫੈਸਲਾ ਕਰ ਲਿਆ। 1809 ਦੀ ਮਿੱਤਰਤਾ ਦੀ ਸੰਧੀ ਦੀ ਪਰਵਾਹ ਨਾ ਕਰਦਿਆਂ, ਅੰਗਰੇਜ਼ਾਂ ਨੇ ਰਣਜੀਤ ਸਿੰਘ ਪ੍ਰਤੀ ਆਪਣਾ ਰਵੱਈਆ ਬਦਲ ਲਿਆ। ਗਵਰਨਰ ਜਨਰਲ ਨੇ ਆਪਣੇ ਮਤਾਹਿਤ ਅਫਸਰਾਂ ਨੂੰ ਗੁਪਤ ਸੁਨੇਹੇ ਭੇਜੋ- 'ਹਰ ਕੀਮਤ' ਤੇ ਪੰਜਾਬ ਨੂੰ ਘੇਰਨ ਦੀਆਂ ਯੋਜਨਾਵਾਂ ਤਿਆਰ ਕਰੋ। ਏਸ ਅੱਥਰੇ ਘੋੜੇ ਨੂੰ ਚੁਣ ਲਗਾਮ ਪਾਉਣ ਦੀ ਲੋੜ ਹੈ।
ਰਣਜੀਤ ਸਿੰਘ ਦਿਨ ਰਾਤ ਸਿੰਧ ਦੇ ਸੁਪਨੇ ਵੇਖਦਾ ਸੀ। ਉਸਨੂੰ ਸਿੰਧ ਦੇ ਸੋਨੇ ਨਾਲ ਭਰੇ ਖਜ਼ਾਨੇ ਆਪਣੇ ਵੱਲ ਖਿੱਚਦੇ ਸਨ। ਭਾਵੇਂ ਉਸਨੇ ਸਿੰਧ ਦਰਿਆ ਵਿਚ ਵਪਾਰਕ ਸੰਧੀ ਉੱਪਰ ਦਸਤਖਤ ਕਰ ਦਿੱਤੇ ਸਨ। ਪਰ ਉਹ ਸਿੰਧ ਅਤੇ ਸ਼ਿਕਾਰਪੁਰ ਨੂੰ ਆਪਣੇ ਅਧੀਨ ਕਰਨ ਦੀ ਲਾਲਸਾ ਦਾ ਤਿਆਗ ਨਹੀਂ ਸੀ ਕਰ ਸਕਿਆ। ਉਸਨੂੰ ਜਾਣਕਾਰੀ ਮਿਲੀ ਸੀ, ਸਿੰਧ ਦੇ ਅਮੀਰ, ਅੰਗਰੇਜ਼ਾਂ ਨਾਲ ਸੰਧੀ ਕਰਕੇ ਪਛਤਾ ਰਹੇ ਸਨ। ਸ਼ਿਕਾਰਪੁਰ, ਵਪਾਰ ਦਾ ਬਹੁਤ ਵੱਡਾ ਕੇਂਦਰ ਸੀ। ਇਥੋਂ ਬਲੋਚਿਸਤਾਨ, ਅਫ਼ਗਾਨਿਸਤਾਨ, ਪਰਸੀਆ ਤੇ ਮਧ-ਏਸ਼ੀਆ ਤੱਕ ਵਪਾਰ ਹੁੰਦਾ ਸੀ। ਨਿਰੀ ਦੌਲਤ ਦਾ ਭੰਡਾਰ। ਸੈਨਿਕ ਪੱਖ ਵੀ ਸ਼ਿਕਾਰਪੁਰ ਦੀ ਬੜੀ ਮੱਹਤਤਾ ਸੀ। ਇਸ ਦੇ ਮੈਦਾਨਾਂ ਤੇ ਖ਼ਾਲਸਾ ਸਰਕਾਰ ਦੀ ਫ਼ੌਜ ਕੰਧਾਰ ਅਤੇ ਗਜਨੀ ਉੱਪਰ ਸਿੱਖਿਆ ਹੀ ਹਮਲੇ ਕਰ ਸਕਦੀ ਸੀ।
ਅੰਗਰੇਜ਼ ਇਸ ਬਾਰੇ ਬੇਖ਼ਬਰ ਨਹੀਂ ਸਨ। ਆਪਣੇ ਜਾਸੂਸਾਂ ਰਹੀ, ਉਹਨਾਂ ਨੇ ਹਰ ਚੀਜ਼ ਬਾਰੇ ਜਾਣਕਾਰੀ ਹਾਸਲ ਕਰ ਲਈ ਸੀ। ਇਸ ਲਈ ਉਹ ਕਿਸੇ ਵੀ ਹਾਲਤ ਵਿਚ ਰਣਜੀਤ ਸਿੰਘ ਨੂੰ ਏਧਰ ਵਧਣ ਨਹੀਂ ਦੇਣਗੇ। ਇਹ ਇਰਾਦਾ ਉਹਨਾਂ ਨੇ ਕਰ ਲਿਆ ਹੋਇਆ ਸੀ।
ਸ਼ਾਹ ਸੁਜਾਹ ਇਸ ਵੇਲੇ ਲੁਧਿਆਣੇ ਅੰਗਰੇਜ਼ਾਂ ਦੀ ਪਨਾਹ ਵਿਚ ਸੀ। ਰਣਜੀਤ ਸਿੰਘ ਨੇ ਆਪਣੇ ਦੂਤ ਉਸ ਕੋਲ ਭੇਜੇ-
"ਅਗਰ ਸ਼ਾਹ ਸੁਜਾਹ, ਪੇਸ਼ਾਵਰ ਅਤੇ ਸ਼ਿਕਾਰਪੁਰ ਉੱਪਰ ਸਦਾ ਲਈ ਖਾਲਸਾ ਸਰਕਾਰ ਦਾ ਹੱਕ ਮੰਨ ਲਵੇ ਤਾਂ ਉਸ ਨੂੰ ਕਾਰਨ ਦਾ ਤਖ਼ਤ ਮੁੜ ਹਾਸਲ ਕਰਨ ਵਿਚ ਖਾਲਸਾ ਸੈਨਾ ਪੂਰੀ ਮਦਦ ਕਰੇਗੀ।
ਲਾਹੌਰ ਦਰਬਾਰ ਵੱਲੋਂ ਆਈ ਪੇਜਾਬਸ ਨੇ ਲੰਮੇ ਵਰ੍ਹਿਆਂ ਬਾਅਦ ਸ਼ਾਹ ਸੁਜਾਹ ਅੰਦਰ, ਕਾਬਲ ਦਾ ਫਿਰ ਬਾਦਸ਼ਾਹ ਬਣਨ ਦੇ ਸੁਪਨੇ ਜਗਾ ਦਿੱਤੇ।
ਲਾਹੌਰ ਦਰਬਾਰ ਦੀ ਸ਼ਾਹ ਸੁਜਾਹ ਨਾਲ ਰਾਬਤੇ ਦੀ ਸੂਚਨਾ ਅੰਗਰੇਜ਼ਾਂ ਨੂੰ ਮਿਲ ਗਈ ਤਾਂ ਉਹਨਾਂ ਨੂੰ ਪੱਕਾ ਯਕੀਨ ਹੋ ਗਿਆ। ਰਣਜੀਤ ਸਿੰਘ ਸਿੰਧ ਉੱਪਰ ਹਮਲਾ ਜਰੂਰ ਕਰੇਗਾ ਤੇ ਉਹ ਇਸ ਲਈ ਯੋਜਨਾ ਬਣਾ ਰਿਹਾ ਹੈ। ਅੰਗਰੇਜ਼ਾਂ ਨੇ ਆਪਣਾ ਦੂਤ ਸੀ ਐਮ ਵੰਡ ਗਵਰਨਰ ਜਨਰਲ ਦਾ ਪੱਤਰ ਦੇ ਕੇ ਲਾਹੌਰ ਦਰਬਾਰ ਭੇਜਿਆ।
ਇਹ ਪੱਤਰ ਪੜ੍ਹਕੇ ਰਣਜੀਤ ਸਿੰਘ ਨੂੰ ਸੁਣਾਇਆ ਗਿਆ।
-ਰਣਜੀਤ ਸਿੰਘ, 'ਸਿੰਧ ਦਰਿਆ ਦੇ ਕੰਢੇ ਆਪਣੇ ਰਾਜ ਦਾ ਵਿਸਥਾਰ ਨਹੀਂ वर भवसर।
ਹੋਰ ਵੀ ਬੜੀਆਂ ਹਦਾਇਤਾਂ ਸਨ। ਰਣਜੀਤ ਸਿੰਘ ਨੇ ਕ੍ਰੋਧ ਵਿਚ ਆਕੇ ਦੂਤ ਨੂੰ ਪੁੱਛਿਆ :
-ਇਹ ਸੁਝਾ ਹੈ ਜਾਂ ਅੰਗਰੇਜ਼ੀ ਹਕੂਮਤ ਦੀ ਧਮਕੀ ਹੈ।"
-ਇਸ ਬਾਰੇ ਮੈਨੂੰ ਕੁਝ ਵੀ ਕਹਿਣ ਦੀ ਹਦਾਇਤ ਨਹੀਂ ਹੈ, 'ਹਿਜ਼ ਹਾਈਨੈਂਸ' ਵੰਡ ਨੇ ਮੱਕਾਰੀ ਨਾਲ ਕਿਹਾ।
- ਕੀ ਅੰਗਰੇਜ਼ਾਂ ਨੂੰ ਇਹ ਵੀ ਸਮਝਾਉਣਾ ਪਏਗਾ, ਸ਼ਿਕਾਰਪੁਰ ਦਾ ਇਲਾਕਾ ਸਤਲੁਜ ਦੇ ਦੱਖਣ ਵੱਲ ਹੈ ? 1809 ਦੀ ਸੰਧੀ ਅਨੁਸਾਰ, ਇਸ ਪਾਸੇ ਖਾਲਸਾ ਸਰਕਾਰ ਜੋ ਚਾਹੇ ਕਰ ਸਕਦੀ ਹੈ। ਰਣਜੀਤ ਸਿੰਘ ਨੇ ਰੋਹਬ ਨਾਲ ਕਿਹਾ।
-ਇਸ ਤਰ੍ਹਾਂ ਕਰਨ ਨਾਲ ਅੰਗਰੇਜ਼ੀ ਸਰਕਾਰ ਦੇ ਵਪਾਰਕ ਹਿੱਤਾਂ ਨੂੰ ਹਾਨੀ ਪੁੱਜੇਗੀ। ਵੰਡ ਨੇ ਪਹਿਲਾਂ ਵਾਲਾ ਹੀ ਲਹਿਜਾ ਰੱਖਿਆ।
—ਇਸ ਤਰ੍ਹਾਂ ਨਾ ਕਰਨ ਨਾਲ ਮਾਲਸਾ ਰਾਜ ਦੇ ਹਿੱਤਾਂ ਦੀ ਹਾਨੀ ਨਹੀਂ ਹੋਵੇਗੀ?' ਗੁੱਸੇ ਵਿਚ ਆਇਆ ਰਣਜੀਤ ਸਿੰਘ ਰੁਮਾਲ ਨਾਲ ਚਿਹਰੇ ਨੂੰ ਹਵਾ ਝੱਲਣ ਲੱਗਾ।
-ਮੈਨੂੰ ਜੇ ਕਹਿਣ ਲਈ ਭੇਜਿਆ ਗਿਆ ਸੀ, ਮੈਂ ਆਖ ਦਿੱਤਾ ਹੈ, ਹਿਜ ਚਾਈਨੈਂਸ 'ਆਖ ਕੇ ਵੰਡ ਰਣਜੀਤ ਸਿੰਘ ਦੇ ਚਿਹਰੇ ਉੱਪਰ ਆਏ ਤਣਾਅ ਅਤੇ ਗੁੱਸੇ ਨੂੰ ਤਾਪਣ ਲੱਗਾ।
ਰਣਜੀਤ ਸਿੰਘ ਦਾ ਮਨ ਕਰਦਾ ਸੀ, ਤਲਵਾਰ ਨਾਲ ਮੈਂ ਵੰਡ ਦਾ ਸਿਰ ਲਾਹ ਦਿਆ ਤੇ ਫਿਰ ਤਸਤਰੀ ਵਿਚ ਰੱਖ ਕੇ ਅੰਗਰੇਜ਼ੀ ਸਰਕਾਰ ਕੋਲ ਭੇਜਾਂ ਤੇ ਕਹਾਂ'ਆਹ ਨੇ ਆਪਣੇ ਵਪਾਰਕ ਹਿੱਤ
ਡਕੀਰ ਅਜ਼ੀਜ਼ਉਦਦੀਨ ਨੇ ਸਥਿਤੀ ਸੰਭਾਲਣ ਦਾ ਯਤਨ ਕੀਤਾ। ਦੂਤ ਨੂੰ 1809 ਦੀ ਮਿੱਤਰਤਾ ਦੀ ਸੰਧੀ ਦਾ ਚੇਤਾ ਕਰਵਾਇਆ। ਵੰਡ ਉਸਦੀ ਹਰ ਗੱਲ ਟਾਲਦਾ ਰਿਹਾ। ਰਣਜੀਤ ਸਿੰਘ ਸਮਝ ਗਿਆ। ਅੰਗਰੇਜ਼ ਹੁਣ ਵੱਡੀ ਤਾਕਤ ਬਣ ਗਏ ਹਨ। ਉਹ ਕੁਝ ਵੀ ਕਰ ਸਕਦੇ ਹਨ। ਉਸ ਨੇ ਸ਼ਿਕਾਰਪੁਰ ਉੱਪਰ ਆਪਣਾ ਦਾਅਵਾ ਛੱਡਣ ਦਾ ਮਨ ਬਣਾ ਲਿਆ।
ਪਤਾ ਲੱਗਦਿਆਂ ਹੀ ਰਾਜਾ ਧਿਆਨ ਸਿੰਘ ਡੰਗਰੇ ਨੇ ਗੁੱਸੇ ਵਿਚ ਆਕੇ ਤਲਵਾਰ ਖਿੱਚ ਲਈ-'ਮਹਾਰਾਜ ਇਹਨਾਂ ਗੋਰਿਆ ਨਾਲ ਦੇ ਹੱਥ ਕਰਨੇ ਹੀ ਪੈਣਗੇ। ਇਹ ਹਰ ਸੰਧੀ ਵਿਚ ਆਪਣੀ ਮਰਜੀ ਸਾਡੇ ਉੱਪਰ ਜਪਦੇ ਹਨ।
ਰਣਜੀਤ ਸਿੰਘ ਨੇ ਕੋਈ ਪ੍ਰਤੀਕਰਮ ਨਾ ਵਿਖਾਇਆ। ਲਾਚਾਰ ਜਿਹਾ ਹੋਇਆ. ਉਹ ਰਾਜਾ ਧਿਆਨ ਸਿੰਘ ਵੱਲ ਵੇਖਣ ਲੱਗਾ। ਉਸਨੇ ਆਪਣਾ ਘੋੜਾ ਮੰਗਵਾਇਆ ਤੇ ਵੰਡ ਨੂੰ ਦਰਬਾਰ ਵਿਚ ਹੀ ਬੈਠਿਆਂ ਛੱਡ ਕੇ ਲੰਮੀ ਘੋੜ ਸਵਾਰੀ ਲਈ ਨਿਕਲ ਗਿਆ।
ਕਾਫ਼ੀ ਲੰਮੇ ਸਮੇਂ ਤੋਂ ਅੰਗਰੇਜ਼ੀ ਸਰਕਾਰ ਵਧੀਕੀਆ ਕਰਦੀ ਆ ਰਹੀ ਹੈ। ਆਖ਼ਰ ਉਹ ਆਪਣੀ ਗੱਲ ਮਨਾਉਣ ਵਿਚ ਸਫਲ ਹੋ ਜਾਂਦੀ ਹੈ। ਇਸ ਤਰ੍ਹਾਂ ਲਾਹੌਰ ਦਰਬਾਰ ਦੇ ਗੋਰਵ ਨੂੰ ਸੱਟ ਵਜਦੀ ਹੈ। ਪੰਜਾਬ ਦੀ ਸਾਰੀ ਸਰਹੱਦ ਦੇ ਨਾਲ ਨਾਲ ਇਹ ਫਿਰੰਗੀ ਕਿਲ੍ਹੇ ਉਸਾਰ ਰਹੇ ਨੇ। ਮੈਂ ਫਹ ਸਿੰਘ ਨੂੰ ਅਪਣੇ ਪੱਗ-ਵੱਟ ਭਰਾ ਨੂੰ ਆਪਣੇ ਰਾਜ ਵਿਚ ਕਿਲ੍ਹਾ ਉਸਾਰਨ ਤੋਂ ਰੋਕ ਦਿੱਤਾ ਸੀ। ਪਰ ਇਹਨਾਂ ਵਿਰੋਗੀਆਂ ਨੂੰ ਕਿਵੇਂ ਰੋਕਾਂ ? ਇਕ ਦਿਨ ਇਹ ਪੂਰੇ ਪੰਜਾਬ ਨੂੰ ਘੇਰਾ ਪਾ ਸਕਦੇ ਨੇ। ਹੁਣ ਇਹ ਵੀਰੋਜ਼ਪੁਰ ਉੱਪਰ ਵੀ ਆਪਣਾ ਹੱਕ ਜਤਾ ਰਹੇ ਹਨ। ਮੇਰੇ ਵਿਰੋਧ ਦੀ ਉਹ ਉੱਕਾ ਹੀ ਪਰਵਾਹ ਨਹੀਂ ਕਰਦੇ। ਕੀ ਮੈਂ ਕਮਜ਼ੋਰ ਹੋ ਰਿਹਾ ਹਾਂ ? ਬੁੱਢਾ ਹੋ ਰਿਹਾ ਹਾਂ ? ਜਾਂ ਉਹ ਖਾਲਸਾ ਫ਼ੌਜ ਦੀ ਸ਼ਕਤੀ ਤੋਂ ਭੈਅ ਨਹੀਂ ਖਾਂਦੇ। ਰਹੇ ਨੇ। ਲਾਹੌਰ ਤੋਂ ਸਿਰਫ 40 ਮੀਲ ਦੂਰ ਉਹ ਹਰ ਰੇਂਜ ਨੇੜੇ ਹੋਰ ਨੇੜੇ ਆ ਮੇਰੀ ਖ਼ਾਲਸਾ ਫ਼ੌਜ ਨੇ ਕਸੂਰ ਲਾਗੇ ਛਾਉਣੀ ਸਥਾਪਤ ਕਰਕੇ ਮੋਰਚਾ ਬੰਦੀ ਕਰ ਲਈ ਏ। ਪਰ ਕੀ ਏਨਾ ਕਾਫ਼ੀ ਹੈ? ਇਹ ਵਿਰੰਗੀ ਸਰਾਨ ਵਾਂਗ ਹੋਲੀ ਹੋਲੀ ਅੱਗੇ ਸਰਕਦੇ ਆ ਰਹੇ ਨੇ। ਕੀ ਸਚਮੁੱਚ ਇਹ ਪੰਜਾਬ ਨੂੰ ਨਿਗਲ ਜਾਣਗੇ? ਅਜਿਹੀਆਂ ਸੋਚਾਂ ਵਿਚ, ਅਜਿਹੀਆਂ ਪਰੇਸ਼ਾਨੀਆਂ ਵਿਚ ਘਿਰਿਆ ਰਣਜੀਤ ਸਿੰਘ ਸ਼ਾਮ ਢਲੇ ਤੱਕ ਘੋੜ ਸਵਾਰੀ ਕਰਦਾ ਰਿਹਾ। ਉਸ ਦੇ ਅੰਗ ਰੱਖਿਅਕ ਹੇਰਾਨ ਵੀ ਸਨ ਤੇ ਦੁੱਖੀ ਵੀ। ਮਹਾਰਾਜੇ ਨੇ ਨਾ ਭੋਜਨ ਦੀ ਪਰਵਾਹ ਕੀਤੀ ਨਾ ਖਾਣ ਪੀਣ ਦੀ। ਇਕ ਜਗਾਹ ਤਰਬੂਜ਼ ਮਿਲਿਆ, ਜਿੰਨਾ ਖਾਧਾ ਜਾ ਸਕਦਾ ਸੀ, ਰੱਜਕੇ ਖਾਧਾ, ਫਿਰ ਘੋੜੇ 'ਤੇ ਸਵਾਰ ਹੋ ਗਿਆ।
ਅਚਾਨਕ ਮੌਸਮ ਖਰਾਬ ਹੋਣ ਲੱਗਾ। ਪਹਿਲਾਂ ਝੱਖੜ ਝੁਲਿਆ। ਬੱਦਲ ਗਰਜੇ 'ਕਰੜ ਕਰੜ' ਬਿਜਲੀ ਗੜ੍ਹਕੀ ਜਿਵੇਂ ਅਸਮਾਨ ਪਾਟਣ ਲੱਗਾ ਹੋਵੇ। ਫਿਰ ਮੀਂਹ ਵਰੁਨ ਲੱਗ ਪਿਆ। ਰਣਜੀਤ ਸਿੰਘ ਪਹਿਲਾ, ਗਰਮੀ ਅਤੇ ਹੁੰਮਸ ਕਾਰਨ ਮੁੜਕੇ ਨਾਲ ਪੂਰਾ ਭਿੱਜਿਆ ਹੋਇਆ ਸੀ। ਚਿੱਤ ਅਕਲਕਾਣ ਸੀ । ਪਰ ਹੁਣ ਤੇਜ਼ ਵਰਦੇ ਮੀਂਹ ਵਿਚ ਲਗਾਤਾਰ ਭਿੱਜਦਾ ਰਿਹਾ। ਘੋੜਾ ਦੜਾਉਂਦਾ ਰਿਹਾ। ਕਿਧਰੇ ਵੀ ਠਹਿਰਨ ਦੀ ਜਗਾਹ ਨਹੀਂ ਸੀ। ਆਖ਼ਰ ਅੰਗ ਰੱਖਿਅਕਾਂ ਨੇ ਜੰਗਲ ਵਿਚ ਇਕ ਝੁੱਗੀ ਵੇਖੀ। ਮਹਾਰਾਜੇ ਨੂੰ ਉਥੇ ਰੁਕਣ ਲਈ ਰਾਜ਼ੀ ਕਰ ਲਿਆ। ਝੁੱਗੀ ਵਿਚ ਵੀ ਵਾਹੜ ਅਤੇ ਤੇਜ ਹਵਾਵਾਂ ਨੇ ਰਣਜੀਤ ਸਿੰਘ ਨੂੰ ਰੱਬ ਦਿੱਤਾ। ਉਹ ਕੰਬਣ ਲੱਗਾ। ਉਥੇ ਨਾ ਦਵਾਈ ਦਾ ਪ੍ਰਬੰਧ ਸੀ, ਨਾ ਅੰਗ ਬਾਲੀ ਜਾ ਸਕਦੀ ਸੀ। ਉਸ ਦੇ ਦੰਦ ਵੱਜਣ ਲੱਗ। ਮਹਿਸੂਸ ਹੋਇਆ ਜਿਵੇਂ ਜ਼ਬਾਨ ਰੁਕ ਰਹੀ ਹੋਵੇ । ਗੱਲ ਨਹੀਂ ਸੀ ਹੋ ਪਾ ਰਹੀ। ਖੱਬਾ ਹੱਥ ਵੀ ਏਨਾ ਸੁੰਨ ਹੋ ਗਿਆ, ਉਹ ਕੋਈ ਵੀ ਹਰਕਤ ਕਰਨ ਤੋਂ ਅਸਮਰਥ ਹੋ ਗਿਆ। ਸ਼ਾਹ ਵਿਚ ਨਾ ਸਹਿਣਯੋਗ ਪੀੜ ਹੋਣ ਲੱਗੀ। ਅੰਗ ਰੱਖਿਅਕਾਂ ਨੇ ਬੜੀ ਮੁਸ਼ਕਲ ਨਾਲ ਮਹਾਰਾਜੇ ਨੂੰ ਹੋਰ ਲਿਆਂਦਾ। ਉਸ ਵੇਲੇ ਉਹ ਨਗਭਗ ਬੇਸੂਰਤ ਸੀ। ਛਕੀਰ ਅਜ਼ੀਜਉਦਦੀਨ ਨੂੰ ਇਕ ਘੋੜ ਸਵਾਰ ਰਾਹੀਂ ਮਹਾਰਾਜੇ ਦੀ ਹਾਲਤ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਸੀ। ਪਰ ਉਹ ਏਨਾ ਗੰਭੀਰ ਹੋਏਗਾ, ਦੇਖਕ ਫ਼ਕੀਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮਹਾਰਾਜੇ ਦੀ ਜੀਭ ਠਾਕੀ ਹੋਈ ਸੀ। ਚਿਹਰਾ ਕੁਝ ਚਿੰਗਾ ਹੋ ਗਿਆ ਸੀ। ਫੋਰਨ ਉਸਦੇ ਕਪੜੇ ਬਦਲੇ ਗਏ ਤੇ ਨਿਘਾ ਕਰਨ ਲਈ ਅੱਗ ਬਾਲੀ ਗਈ। ਬਕੀਰ ਨੇ ਮਹਾਰਾਜੇ ਨੂੰ ਦਵਾਈ ਦਿੰਦਿਆਂ, ਆਪਣੇ ਭਰਾ ਨੂਰਉਦਦੀਨ ਤੇ ਇਕ ਹੋਰ ਵੇਦ ਨੂੰ ਦੱਸਿਆ 'ਸਰਕਾਰ ਨੂੰ ਅਧਰੰਗ ਦਾ ਹਲਕਾ ਜਿਹਾ ਦੋਰਾ ਪਿਆ ਹੈ। ਜਲਦੀ ਠੀਕ ਹੋ ਜਾਣਗੇ। ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।
ਪਰ ਵੇਖਣ ਵਾਲੇ ਸਮਝਦੇ ਸਨ, ਫ਼ਕੀਰ ਖੁਦ ਘਬਰਾਇਆ ਹੋਇਆ ਸੀ। ਲੁਧਿਆਣੇ ਤੋਂ ਡਾਕਟਰ ਮੈਕਗਰੇਗਰ ਨੂੰ ਸੱਦਣ ਲਈ ਦੇ ਤੇਜ਼ ਘੋੜ ਸਵਾਰ ਫੋਰਨ ਰਵਾਨਾ ਕਰ ਦਿੱਤੇ।
ਡਾਕਟਰ ਮੈਕਗਰੇਗਰ ਦੇ ਇਲਾਜ ਨਾਲ ਰਣਜੀਤ ਸਿੰਘ ਜਲਦੀ ਠੀਕ ਹੋਣ ਲੱਗਾ। ਉਹ ਕੁਝ ਸ਼ਬਦ ਵੀ ਅਟਕ ਅਟਕ ਕੇ ਬੋਲਣ ਯੋਗ ਹੋ ਗਿਆ। ਫ਼ਕੀਰ ਨੂਰਉਦਦੀਨ ਸਮਝਦਾ ਸੀ। ਮਹਾਰਾਜੇ ਦੀ ਸਿਹਤ ਦੇਸੀ ਜੜ੍ਹੀ-ਬੂਟੀਆਂ ਅਤੇ ਕੇਸਰ ਦੇਣ ਨਾਲ ਠੀਕ ਦੇ ਰਹੀ ਹੈ। ਡਾ. ਮੈਕਗਰੇਗਰ ਨੂੰ ਜਾਣਕਾਰੀ ਸੀ, ਰਣਜੀਤ ਸਿੰਘ ਵਿਦੇਸ਼ੀ ਡਾਕਟਰਾਂ ਦੀ ਦਵਾਈ ਉੱਪਰ ਭਰੋਸਾ ਨਹੀਂ ਕਰਦਾ। ਉਹ ਸਲਾਹ ਜ਼ਰੂਰ ਲੈ ਲੈਂਦਾ ਹੈ, ਪਰ ਦਵਾਈ ਫ਼ਕੀਰ ਭਰਾਵਾਂ ਦੀ ਵਰਤਦਾ ਹੈ। ਕੁਝ ਸਾਲ ਪਹਿਲਾਂ ਡਾਕਟਰ ਮੇਰੇ ਨੇ ਰਣਜੀਤ ਸਿੰਘ ਦਾ ਇਲਾਜ ਕੀਤਾ ਸੀ। ਉਸ ਨੇ ਰਣਜੀਤ ਸਿੰਘ ਦੇ ਸੁਭਾਅ ਬਾਰੇ ਅਤੇ ਸ਼ੱਕੀ-ਅੰਦਾਜ ਬਾਰੇ ਆਪਣੇ ਅੰਗਰੇਜ਼ ਅਧਿਕਾਰੀਆਂ ਨੂੰ ਦੱਸਿਆ ਹੋਇਆ ਸੀ।... ਮਹਾਰਾਜਾ ਆਪਣੀ ਹਾਜਰੀ ਵਿਚ, ਦਰਬਾਰ ਦੇ ਮੰਤਰੀਆਂ ਜਾਂ ਹੋਰ ਕਰਮਚਾਰੀਆ ਨੂੰ ਦਵਾਈ ਖਾਣ ਲਈ ਮਜ਼ਬੂਰ ਕਰਦਾ ਸੀ। ਫਿਰ ਦਵਾਈ ਦਾ ਅਸਰ ਪਰਖਦਾ ਸੀ। ਜੇ ਸਭ ਠੀਕ-ਠਾਕ ਰਿਹਾ ਤਾਂ ਹੀ ਵਿਦੇਸ਼ੀ ਡਾਕਟਰਾਂ ਦੀ ਦਵਾਈ ਵਰਤਦਾ ਸੀ।
ਹੁਣ ਰਣਜੀਤ ਸਿੰਘ ਦੀ ਹਾਲਤ ਪਹਿਲਾਂ ਨਾਲੋਂ ਕਾਫੀ ਬੇਹਤਰ ਹੋ ਗਈ ਸੀ। ਪਰ ਉਸਦੀ ਨਿਗਾਹ ਘੱਟ ਗਈ ਸੀ। ਬੋਲਣ ਵਿਚ ਅਜੇ ਵੀ ਤਕਲੀਫ ਸੀ। ਕਿਸੇ ਦੇ ਸਹਾਰੇ ਤੋਂ ਬਿਨਾਂ ਤੁਰ ਨਹੀਂ ਸੀ ਸਕਦਾ। ਘੋੜੇ ਉੱਪਰ ਸਵਾਰੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਸੀ, ਭਾਵੇਂ ਉਹ ਜਿੱਦ ਕਰਦਾ ਰਹਿੰਦਾ ਸੀ, ਉਸ ਨੂੰ ਘੋੜੇ ਉੱਪਰ ਬਿਠਾਇਆ ਜਾਵੇ। ਪਰ ਵਕੀਰ ਭਰਾਵਾਂ ਨੇ ਉਸਨੂੰ ਮੁਕੰਮਲ ਆਰਾਮ ਕਰਨ ਲਈ ਕਿਹਾ ਤੇ ਡਰਾਇਆ ਵੀ, ਬੇਅਰਾਮੀ ਨਾਲ ਅਧਰੰਗ ਦੇ ਫਿਰ ਹਮਲੇ ਦਾ ਖ਼ਤਰਾ ਹੈ।'
ਡਾ. ਮੈਕਗਰੇਗਰ ਨੂੰ ਪਤਾ ਸੀ, ਰਣਜੀਤ ਸਿੰਘ ਸਰਾਬ ਦੀ ਵਰਤੋਂ ਕੁਝ ਵਧੇਰੇ ਹੀ ਕਰਦਾ ਹੈ। ਉਸ ਨੇ ਮਹਾਰਾਜੇ ਨੂੰ ਸਮਝਾਇਆ- 'ਜਲਦੀ ਤੰਦਰੁਸਤ ਹੋਣ ਲਈ ਕੁਝ ਸਮੇਂ ਲਈ ਸ਼ਰਾਬ ਦੀ ਵਰਤੋਂ ਬਿਲਕੁਲ ਬੰਦ ਕਰਨੀ ਹੋਵੇਗੀ। ਲਾਹੌਰ ਆਉਣ ਤੋਂ ਪਹਿਲਾਂ ਡਾ. ਮੇਰੇ ਨੇ, ਮੈਕਗਰੇਗਰ ਨੂੰ ਸਾਵਧਾਨ ਕਰ ਦਿੱਤਾ ਸੀ। ਇਲਾ ਖਿਆਲ ਰੱਖਣਾ, ਵਧੇਰੇ ਤੇਜ ਸਰਾਬ ਪੀਣ ਕਾਰਨ ਤੇ ਔਰਤਾਂ ਨਾਲ ਅਨਿਯਮਤ ਸਹਿਵਾਸ ਕਾਰਨ ਮਹਾਰਾਜਾ ਪਹਿਲਾਂ ਹੀ ਨਿਪੁੰਸਕ ਹੋ ਚੁੱਕਾ ਹੈ। ਮੇਰੇ ਨਾਲ ਵਿਕਟਰ ਜੇਕਮਾਊਂਟ ਨੇ ਵੀ ਇਸ ਸਬੰਧ ਵਿਚ ਵਿਚਾਰ ਸਾਂਝੇ ਕੀਤੇ ਸਨ। ਇਹ ਸਾਇਦ 1532 ਦੇ ਨੇੜੇ ਤੇੜੇ ਦੀ ਗੱਲ ਹੋਏਗੀ। ਮਹਾਰਾਜੇ ਦਾ ਮਿਹਦਾ ਅਤੇ ਜਿਗਰ ਨਸ਼ਟ ਹੋਣ ਵੱਲ ਵਧ ਰਹੇ ਸਨ ਤੇ ਹੁਣ ਤਾਂ ਇਸ ਗੱਲ ਨੂੰ ਦੇਰ ਹੋ ਗਈ ਹੈ। ਹਾਲਤ ਹੋਰ ਵੀ ਮਾੜੀ ਹੋਏਗੀ। ਉਹ ਕਿਸੇ ਵੀ ਰੂਪ ਵਿਚ ਲਿੰਗਕ ਸਬੰਧਾਂ ਦੇ ਯੋਗ ਨਹੀਂ ਰਿਹਾ।
ਡਾ. ਮੈਕਗਰੇਗਰ ਦੇ ਧਿਆਨ ਵਿਚ ਇਹ ਸਾਰੀ ਜਾਣਕਾਰੀ ਸੀ। ਇਸੇ ਕਾਰਨ ਹੀ ਉਸ ਨੇ ਸ਼ਰਾਬ ਦੀ ਵਰਤੋਂ ਕਰਨ ਤੋਂ ਮਨਾਹੀ ਕੀਤੀ ਸੀ। ਪਰ ਨਸ਼ੇ ਤੋਂ ਬਿਨਾਂ ਰਣਜੀਤ ਸਿੰਘ ਬਹੁਤ ਹੀ ਬੇਚੈਨੀ ਅਤੇ ਛਟਪਟਾਹਟ ਮਹਿਸੂਸ ਕਰਨ ਲੱਗਾ। ਪੂਰੇ ਸਰੀਰ ਵਿਚੋਂ ਉਠਦੀਆਂ ਪੀੜਾਂ ਨਾਲ ਉਹ ਬੇਹਾਲ ਹੋ ਗਿਆ। ਫਿਰ ਫ਼ਕੀਰ ਅਜ਼ੀਜ਼ ਉਦਦੀਨ ਦੀ ਸਲਾਹ ਨਾਲ ਅਫ਼ੀਮ ਦੀ ਮਾਤਰਾ ਵਿਚ ਕੁਝ ਵਾਧਾ ਕਰ ਦਿੱਤਾ ਗਿਆ।
ਡਾ. ਮੈਕਗਰੇਗਰ ਨੇ ਰਣਜੀਤ ਸਿੰਘ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋਣ ਲਈ, ਬਿਜਲਈ ਝਟਕੇ ਲੈਣ ਦੀ ਸਲਾਹ ਦਿੱਤੀ। ਰਣਜੀਤ ਸਿੰਘ ਨੂੰ ਯਾਦ ਆਇਆ ਕੁਝ ਸਾਲ ਪਹਿਲਾਂ ਉਸ ਨੇ ਡਾ. ਜੱਸੀਆ ਹਰਲਾ (ਯੋਕੀ ਭੂਡਲ) ਕੋਲੋਂ ਵੀ ਇਸ ਤਰ੍ਹਾਂ ਇਲਾਜ ਕਰਵਾਉਣ ਬਾਰੇ ਸੋਚਿਆ ਸੀ। ਉਸ ਨੇ ਇਲਾਜ ਲਈ ਇਕ ਲੱਖ ਰੁਪਏ ਪੇਸ਼ਗੀ ਮੰਗ ਸਨ। ਗੁੱਸੇ ਵਿਚ ਰਣਜੀਤ ਸਿੰਘ ਨੇ ਉਸ ਨੂੰ ਆਪਣੇ ਰਾਜ ਵਿਚੋਂ ਬਾਹਰ ਕੱਢ ਦਿੱਤਾ ਸੀ। ਹੁਣ ਡਾ. ਮੈਕਗਰੇਗਜ਼ ਬਿਜਲਈ ਇਲਾਜ ਕਰਨ ਲਈ ਲੋੜੀਂਦੇ ਯੰਤਰ ਆਗਰਾ ਡੀਪੂ ਤੋਂ ਜਾਰੀ ਕਰਵਾਕੇ ਲੈ ਆਇਆ ਸੀ। ਜਦ ਤੈਅ ਕੀਤੇ ਦਿਨ ਰਣਜੀਤ ਸਿੰਘ ਨੂੰ ਝਟਕੇ ਦਿੱਤੇ ਜਾਣੇ ਸਨ ਤਾਂ ਰਣਜੀਤ ਸਿੰਘ ਅੰਦਰ ਡਰ ਪੈਦਾ ਹੋ ਗਿਆ- 'ਬਿਜਲਈ ਝਟਕੇ ਜੋ ਘਾਤਕ ਸਾਬਤ ਹੋਏ ਤਾਂ ? ਉਸਨੇ ਇਲਾਜ ਕਰਵਾਉਣਾ ਨਾਂਹ ਕਰ ਦਿੱਤੀ। ਮਹਾਰਾਜੇ ਦੀ ਤਸੱਲੀ ਕਰਵਾਉਣ ਲਈ ਅਤੇ ਵਿਸ਼ਵਾਸ ਦਵਾਉਣ ਲਈ ਉਸਦੇ ਚਹੇਤੇ ਮੰਤਰੀਆ, ਰਾਜਾ ਧਿਆਨ ਸਿੰਘ ਤੇ ਜਮਾਂਦਾਰ ਖੁਸ਼ਹਾਲ ਸਿੰਘ ਉੱਪਰ, ਉਸਦੇ ਸਾਹਮਣੇ ਤਜ਼ਰਬੇ ਦੇ ਤੌਰ ਤੇ ਝਟਕੇ ਦਿੱਤੇ ਗਏ। ਰਣਜੀਤ ਸਿੰਘ ਫਿਰ ਅਣਮੰਨੇ ਜਿਹੇ ਮਨ ਨਾਲ ਰਾਜ਼ੀ ਹੋ ਗਿਆ। ਇਸ ਤੋਂ ਪਹਿਲਾਂ ਕਿ ਕੁਝ ਦਿਨਾਂ ਦੇ ਅਜਿਹੇ ਝਟਕਿਆ ਨਾਲ ਉਸਦਾ ਨਿਰਬਲ ਹੋਇਆ ਨਮ-ਤੰਤਰ ਪੂਰੀ ਤਰ੍ਹਾਂ ਹਰਕਤ ਵਿਚ ਆਉਂਦਾ, ਉਸ ਦਾ ਇਲਾਜ ਉੱਪਰ ਵਿਸ਼ਵਾਸ ਉਂਠ ਗਿਆ। ਸੱਚੀ ਜਾਂ ਸਹੀ ਗੱਲ ਉੱਪਰ ਵੀ ਸ਼ੱਕ ਕਰਨ ਦੇ ਉਸਦੇ ਸੁਭਾਅ ਕਾਰਨ ਇਲਾਜ ਵਿਚੋਂ ਹੀ ਛੱਡਣਾ ਪਿਆ। ਏਨਾ ਜਰੂਰ ਹੋ ਗਿਆ, ਹੁਣ ਉਹ ਆਪਣੇ ਅੰਗ ਰੱਖਿਅਕਾਂ ਦੀ ਸਹਾਇਤਾ ਨਾਲ ਘੋੜੇ ਉੱਪਰ ਬੈਠ ਜਾਂਦਾ ਸੀ ਤੇ ਘੋੜ ਸਵਾਰੀ ਲਈ ਨਿਕਲ ਜਾਂਦਾ ਸੀ।
ਡਾ. ਮੈਕਗਰੇਗਰ ਨੇ ਫ਼ਕੀਰ ਅਜੀਜਉਦਦੀਨ ਨੂੰ ਖ਼ਬਰਦਾਰ ਕੀਤਾ- 'ਜੋ ਮਹਾਰਾਜੇ ਨੇ ਮੁਕੰਮਲ ਪਰਹੇਜ਼ ਨਾ ਕੀਤਾ ਤਾਂ ਅਧਰੰਗ ਦਾ ਫਿਰ ਦੌਰਾ ਪਵੇਗਾ। ਉਹ ਦੇਰਾ ਇਸ ਦੌਰੇ ਨਾਲ ਵੀ ਖ਼ਤਰਨਾਕ ਹੋਵੇਗਾ। ਮੋਹਦਾ ਅਤੇ ਜਿਗਰ ਦੋਵੇਂ ਆਪਣੀ ਕੁਦਰਤੀ ਹਾਲਤ ਵਿਚ ਨਹੀਂ ਹਨ। ਅਜਿਹੀ ਹਾਲਤ ਵਿਚ ਸ਼ਰਾਬ ਬਿਲਕੁਲ ਨਹੀਂ ਵਰਤਣੀ। ਤੇਜ਼ ਮਸਾਲਿਆਂ ਵਾਲਾ ਭੋਜਨ ਜਾਂ ਦੇਰ ਨਾਲ ਹਜ਼ਮ ਹੋਣ ਵਾਲਾ ਭੋਜਨ ਮਹਾਰਾਜ ਦੀ ਸਿਹਤ ਲਈ ਚੰਗੇ ਨਹੀਂ ਹਨ।
ਛਖੀਰ ਅਜ਼ੀਜਉਦਦੀਨ ਲਈ ਇਹ ਕੋਈ ਨਵੀਂ ਜਾਣਕਾਰੀ ਨਹੀਂ ਸੀ। ਉਹ ਚੁੱਪਚਾਪ ਸੁਣਦਾ ਰਿਹਾ। ਇਸ ਵੱਲੋਂ ਉਸ ਨੂੰ ਇਕ ਹੋਰ ਫ਼ਿਕਰ ਨੇ ਘੇਰਿਆ ਹੋਇਆ ਸੀ। ਸਿੰਧ ਅਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਵਿਚੋਂ ਵਿਚ ਗਡਬਤ ਦੀਆਂ ਖ਼ਬਰਾਂ ਆਈਆਂ ਸਨ। ਮਹਾਰਾਜੇ ਦੀ ਸਿਹਤ ਦਾ ਖ਼ਿਆਲ ਰੱਖਦਿਆਂ, ਇਹ ਖ਼ਬਰਾਂ ਉਸਨੂੰ ਦੱਸੀਆਂ ਨਹੀਂ ਸਨ ਜਾ ਸਕਦੀਆਂ। ਫਿਰ ਵੀ ਵਿਦੇਸ਼ੀ ਮਾਮਲਿਆਂ ਦਾ ਮੰਤਰੀ ਹੋਣ ਦੇ ਨਾਰੇ ਉਸ ਨੇ ਕੁਮਰ ਖੜਕ ਸਿੰਘ ਦੀ ਅਗਵਾਈ ਵਿਚ ਫੌਜ ਦੇ ਕੇ ਬਗਾਵਤ ਰੋਕਣ ਲਈ ਭੇਜ ਦਿੱਤਾ।
ਬਹਾਰ ਦੀ ਰੁੱਤ ਆ ਗਈ। ਰਣਜੀਤ ਸਿੰਘ ਇਸ ਸਮੇਂ ਸ਼ਾਲਮਾਰ ਬਾਗ਼ ਵਿਚ ਸੋਹਤ-ਯਾਬ ਹੋ ਰਿਹਾ ਸੀ। ਗੁਲਬਹਾਰ ਬੇਗਮ ਉਸ ਦੇ ਨਾਲ ਸੀ। ਬੀਮਾਰ ਹੋਣ ਤੋਂ ਪਹਿਲਾਂ ਮੇਰਾਂ ਨੂੰ ਪਠਾਣਕੋਟ ਦੇ ਲਾਗੇ ਜਾਗੀਰ ਦੇ ਦਿੱਤੀ ਸੀ ਤੇ ਹੁਣ ਉਹ ਆਪਣੀ ਜਾਗੀਰ ਦੀ ਦੇਖਭਾਲ ਲਈ ਗਈ ਹੋਈ ਸੀ। ਦਿਨ ਬੜਾ ਹੀ ਸੁਹਾਵਣਾ ਸੀ। ਧੁੱਪਾ ਖਿੜੀ ਹੋਈ ਸੀ। ਕੁਝ ਸਮਾਂ ਪਹਿਲਾਂ, ਮਾਲਸੀਆਂ ਨੇ, ਮਹਾਰਾਜੇ ਦੀਆਂ ਲੱਤਾਂ, ਬਾਹਾਂ ਉੱਪਰ ਛਕੀਰਅਜੀਜਦੀਨ ਵੱਲੋਂ ਤਿਆਰ ਕਰਵਾਏ ਤੇਲ ਦੀ ਮਾਲਸ਼ ਕਰਕੇ, ਉਸ ਨੂੰ ਕੇਸੀ ਇਸ਼ਨਾਨ ਕਰਵਾਇਆ ਸੀ। ਇਸ ਸਮੇਂ ਉਹ ਕੁਝ ਚੰਗਾ ਚੰਗਾ ਮਹਿਸੂਸ ਕਰ ਰਿਹਾ ਸੀ। ਭਾਵੇਂ ਉਹ ਜਾਣ ਗਿਆ ਸੀ, ਹੁਣ ਸਰੀਰ ਪਹਿਲਾਂ ਵਰਗੀ ਤਾਬ ਵਿਚ ਨਹੀਂ ਆਏਗਾ। ਉਸ ਨੇ ਲਾਚਾਰ ਜਿਹੀਆਂ ਨਜ਼ਰਾਂ ਨਾਲ ਗੁਲਬਹਾਰ ਬੇਗਮ ਵੱਲ, ਉਸ ਦੀ ਜਵਾਨੀ ਵੱਲ, ਉਸਦੀ ਸੁੰਦਰਤਾ ਵੱਲ ਲਗਾਤਾਰ ਵੇਖਦਿਆਂ ਕਿਹਾ—
-ਜਿੰਦਾ ਰਹਿਣ ਵਿਚ ਕਿੰਨਾ ਆਨੰਦ ਹੈ. ਗੁਲ ਬਹਾਰ।
-ਹਾਂ ਜਹਾਂ ਪਨਾਹ, ਜਿੰਦਾ ਰਹਿਣ ਦੇ ਨਾਲ ਨਾਲ ਜੇ ਤੰਦਰੁਸਤੀ ਵੀ ਹੋਵੇ ਤਾਂ ਹਰ ਸੁੱਖ ਮਾਨਣ ਦਾ ਅਨੋਖਾ ਹੀ ਮਜ਼ਾ ਹੈ। ਗੁਲਬਹਾਰ ਮਹਾਰਾਜੇ ਦੀ ਸੋਹਤ ਬਾਰੇ ਚਿੰਤਤ ਸੀ।
-ਰਾਜ ਭੋਗਣ ਵਿਚ ਕਿੰਨਾ ਸੁੱਖ ਹੈ। ਸ਼ਹਿਜ਼ਾਦੇ ਖੜਕ ਸਿੰਘ, ਸ਼ੇਰ ਸਿੰਘ ਵਰਗੇ ਪੁੱਤਰ ਨੌਨਿਹਾਲ ਸਿੰਘ ਵਰਗੇ ਪੋਤਰੇ, ਹਰੀ ਸਿੰਘ ਨਲਵਾ, ਜਰਾਬਰ ਸਿੰਘ, ਵਰਗੇ ਬਹਾਦਰ ਜਰਨੈਲ, ਵਕੀਰ ਭਰਾਵਾਂ ਵਰਗੇ ਗੁਣਾ ਨਾਲ ਭਰਪੂਰ ਮੰਤਰੀ, ਫਿਰੰਗੀ ਜਰਨੈਲ ਵਾਹ। ਵਾਹ! ਤੇ ਸਭ ਤੇ ਖੁਬਸੂਰਤ ਗੁਲਬਹਾਰ ਜਿਹੀ ਮਸੂਕਾ ਤੇ ਪੰਜਾਬ ਦੀ ਬਾਦਸ਼ਾਹੀ। ਜਦ ਸ਼ਿਕਾਰ ਵੇਲੇ ਜੰਗਲੀ ਸੂਰਾਂ ਪਿੱਛੇ ਸ਼ਿਕਾਰੀ ਕੁੱਤਿਆ ਦੀਆਂ ਦੌੜਾਂ ਲਗਦੀਆ ਨੇ, ਉਹ ਮੇਜਰ ਦੱਖਣ ਵਾਲਾ ਹੁੰਦਾ ਏ ਗੁਲਬਹਾਰ। ਆਪਣੇ ਮਾਤਾਹਿਤ ਦਰਬਾਰੀਆਂ ਨੂੰ ਜਰਨੈਲਾ ਨੂੰ ਹੁਕਮ ਦੇਣ ਵਿਚ ਕਿੰਨਾ ਅਨੰਦ ਮਿਲਦਾ ਹੈ, ਤੂੰ ਸਮਝ ਸਕਦੀ ਏ ਨਾ ਗੁਲਬਹਾਰ -ਜਿਆਦਾ ਤਾਂ ਨਹੀਂ ਸਮਝ ਸਕਦੀ ਹਜੂਰੇ-ਵਾਲਾ, ਪਰ ਇਨਾ ਕੁ ਜਰੂਰ ਜਾਨਣ ਲੱਗੀ ਹਾਂ, ਮਹਾਰਾਜੇ ਦੇ ਇਸ਼ਾਰੇ 'ਤੇ ਲਾਹੌਰ ਦੀ ਹਰ ਹਰਕਤ ਰੁਕ ਜਾਂਦੀ ਹੈ। ਗੁਲਬਹਾਰ ਨੇ ਉਸਦੇ ਹੋਰ ਨੇੜੇ ਹੁੰਦਿਆਂ ਕਿਹਾ।
-ਵਾਹ! ਗੁਲਬਹਾਰ ਤੂੰ ਬਹੁਤ ਸਮਝਦਾਰ ਹੈ। ਡਾਕਟਰ ਨੇ ਸ਼ਰਾਬ ਪੀਣ ਤੋਂ ਰੋਕ ਦਿੱਤਾ ਹੈ। ਪਰ ਤੂੰ ਹੀ ਦੱਸ, ਬਰਾਬ ਬਿਨਾਂ ਜੀਣ ਦਾ ਕੀ ਆਨੰਦ। ਅਫੀਮ ਖਾ ਕੇ ਮਸਤ ਹੋ ਕੇ ਸੁੱਤੇ ਰਹੇ। ਇਹ ਵੀ ਕੋਈ ਜੀਣ ਏ ? ਕਾਬਲ ਕੰਧਾਰ ਦੇ ਅਨਾਰਾਂ ਦਾ, ਅੰਗੂਰਾ ਦਾ ਸਵਾਦੀ ਰਸ ਤੂੰ ਤਾਂ ਚੱਖਿਆ ਏ ਨਾ। ਪਰ ਡਾਕਟਰਾਂ ਨੇ ਉਹ ਸਾਰੇ ਸਵਾਦ ਮੇਰੇ ਪਾਸੋਂ ਖੋਹ ਲਏ ਨੇ । ਤੈਨੂੰ ਪਤਾ ਹੈ ਗੁਲਬਹਾਰ, ਦੁਸ਼ਮਣ ਉੱਪਰ ਫਤਹ ਹਾਸਲ ਕਰਕੇ ਜਾਂ ਉਸ ਦਾ ਖਾਤਮਾ ਕਰਕੇ ਕਿੰਨੀ ਖੁਸ਼ੀ ਹਾਸਲ ਹੁੰਦੀ ਹੈ..?
ਗੁਲਬਹਾਰ ਬੇਗਮ ਹੈਰਾਨ ਸੀ, ਮਹਾਰਾਜ ਅੱਜ ਕਿਸ ਤਰ੍ਹਾ ਦੀਆਂ ਗੱਲਾਂ ਕਰਨ ਲੱਗ ਪਏ। ਉਸਨੇ ਹੋਲੀ ਜਿਹੀ ਕਿਹਾ— 'ਮੇਰੇ ਚੰਗੇ ਨਸੀਬ, ਹਜੂਰ ਦੀ ਨਿਗਾਹ ਵਿਚ ਪ੍ਰਵਾਨ ਚੜ੍ਹੀ।
-ਗੁਲਬਹਾਰ, ਖ਼ੁਦਾ ਤੋਂ, ਵਾਹਿਗੁਰੂ ਤੋਂ ਅਜਿਹੀ ਜਿੰਦਗੀ ਪਾਕੇ ਇਕੇ ਹੀ ਦੁਆ ਮੰਗਦਾ ਹਾਂ। ਮੈਨੂੰ ਸਹੀ ਸਲਾਮਤ ਰੱਖੋ। ਅਸ਼ੀਰਵਾਦ ਦੇਵੇ, ਮੈਂ ਹਜ਼ਾਰ ਵਰ੍ਹੇ ਜੀਵਾਂ। ਕਦੇ ਬੁੱਢਾ ਨਾ ਹੋਵਾਂ। ਗੁਲਬਹਾਰ, ਮੈਂ ਕਦੇ ਬੁੱਢਾ ਨਹੀਂ ਹੋਣਾ ਚਾਹੁੰਦਾ। ਮੈਂ ਮਰਨਾ ਨਹੀਂ ਚਾਹੁੰਦਾ। ਖ਼ੁਦਾ ਤੋਂ ਮੰਗਦਾ ਹਾਂ. ਅਧਵਾਏ ਮੇਰੇ ਪਾਸੋਂ ਕੁਝ ਨਾ ਪੁੱਛਣਾ। ਕਿਆਮਤ ਦੇ ਦਿਨ ਹੀ ਹਰ ਚੀਜ਼ ਦਾ ਹਿਸਾਬ ਮੰਗਣਾ...'
ਗੁਲਬਹਾਰ ਵੇਖਣ ਲੱਗੀ, ਰਣਜੀਤ ਸਿੰਘ ਦੇ ਹੱਥ ਧੀਮੀ ਗਤੀ ਨਾਲ ਕੰਬ ਰਹੇ ਹਨ। ਸਿਰ ਵੀ ਜ਼ਰਾ ਜਰਾ ਹਿੱਲਣ ਲੱਗਾ ਹੈ। ਚਿਹਰੇ ਦਾ ਵਿਗਾਪਣ ਕੁਝ ਕੁਝ ਠੀਕ ਤਾਂ ਹੋ ਰਿਹਾ ਹੈ, ਪਰ ਅਜੇ ਵੀ ਅਧਰੰਗ ਦਾ ਪ੍ਰਭਾਵ ਚਿਹਰੇ ਉੱਪਰ ਅਟਕਿਆ ਪ੍ਰਤੱਖ ਦਿੱਸਦਾ ਹੈ।
ਰਣਜੀਤ ਸਿੰਘ ਨੇ ਇਸ ਤਰ੍ਹਾਂ ਸਾਹ ਲਿਆ, ਜਿਵੇਂ ਬੇਬਸ ਹੋਵੇ, ਗੁਲਬਹਾਰ ਕੁਝ ਕੁਝ ਉਦਾਸ ਹੋ ਗਈ। ਆਸ ਪਾਸ ਤਕਦਿਆਂ ਉਸ ਨੇ ਰਣਜੀਤ ਸਿੰਘ ਦਾ ਕੰਬਦਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ ਤੇ ਹੱਥ ਨੂੰ ਹੌਲੀ ਹੌਲੀ ਸਹਿਲਾਉਣ ਲੱਗ ਪਈ। ਗੁਲਬਹਾਰ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਮਹਾਰਾਜੇ ਦੀ ਅੱਖ ਵਿਚ ਜਿਵੇਂ ਪਾਣੀ ਹੋਵੇ।
ਇਸ ਵੇਲੇ ਪੇਸ਼ਾਵਰ ਤੋਂ ਆਏ ਇਕ ਦੂਤ ਨੇ ਮਿਲਣ ਦੀ ਆਗਿਆ ਮੰਗੀ। ਗੁਲਬਹਾਰ ਬੇਗਮ ਉਠ ਕੇ ਜਾਣ ਲੱਗੀ ਤਾਂ ਰਣਜੀਤ ਸਿੰਘ ਨੇ ਬੈਠੇ ਰਹਿਣ ਦਾ ਇਸ਼ਾਰਾ ਕੀਤਾ।
ਦੂਤ ਨੇ ਪੇਸ਼ ਹੋ ਕੇ ਖੁਸ਼ਖਬਰੀ ਸੁਣਾਈ, 'ਮਹਾਰਾਜ ਕੁੰਵਰ ਖੜਕ ਸਿੰਘ ਨੇ ਮਿਠਨਕੋਟ ਅਤੇ ਚੇਡਨ ਉੱਪਰ ਕਬਜਾ ਕਰ ਲਿਆ ਹੈ। ਹੁਣ ਉਸਨੇ ਸ਼ਿਕਾਰਪੁਰ ਉੱਪਰ ਹਮਲਾ ਕਰਨ ਦੀ ਆਗਿਆ ਮੰਗੀ ਹੈ।ਰਣਜੀਤ ਸਿੰਘ ਨੇ ਆਪਣੇ ਗਲੇ ਵਿੱਚੋਂ ਮੋਤੀਆਂ ਦੀ ਮਾਲਾ ਲਾਹ ਕੇ ਦੂਤ ਨੂੰ ਭੇਟ ਕੀਤੀ। ਉਹ ਖੁਸ਼ ਹੋ ਗਿਆ। ਉਦਾਸੀ ਕੁਝ ਘਟ ਗਈ। ਸ਼ਿਕਾਰਪੁਰ ਉੱਪਰ ਹਮਲਾ ਕਰਨ ਬਾਰੇ ਉਹ ਵਕੀਰ ਅਜ਼ੀਜਉਦਦੀਨ ਨਾਲ ਸਲਾਹ ਕਰਨੀ ਚਾਹੁੰਦਾ ਸੀ। ਉਸ ਨੇ ਦੂਤ ਨੂੰ ਕੱਲ੍ਹ ਤੱਕ ਇੰਤਜ਼ਾਰ ਕਰਨ ਲਈ ਕਿਹਾ।
..
ਰਣਜੀਤ ਸਿੰਘ ਬੀਮਾਰੀ ਤੇ ਉਤਰ ਰਿਹਾ ਸੀ। ਅਧਰੰਗ ਦੇ ਹਮਲੇ ਨੇ ਉਸਦੇ ਜਿਸਮ ਦਾ ਇਕ ਹਿੱਸਾ ਪੂਰਾ ਅਪਾਹਜ ਤਾਂ ਨਹੀਂ ਕੀਤਾ ਸੀ। ਪਰ ਹੁਣ ਉਹ ਪਹਿਲਾਂ ਵਾਂਗ ਫੁਰਤੀਲਾ ਨਹੀਂ ਸੀ ਰਿਹਾ। ਤਣਜੀਤ ਸਿੰਘ ਜਦ ਕਦੇ ਸਸਤਾ ਜਿਹਾ ਮਨ ਪਰਚਾਵਾ ਕਰਨਾ ਹੁੰਦਾ ਤਾਂ ਗੁੱਜਰਾਂ ਵਾਲੇ ਦੇ ਸਰਦਾਰ ਮੰਨਾ ਸਿੰਘ ਔਲਖ ਨੂੰ ਸੱਦ ਲਿਆ ਕਰਦਾ ਸੀ। ਮੰਨਾ ਸਿੰਘ ਔਲਖ, ਰਣਜੀਤ ਸਿੰਘ ਦੇ ਸ਼ਿਕਾਰੀ ਕੁੱਤਿਆਂ ਦੀ ਨਿਗਰਾਨੀ ਕਰਦਾ ਸੀ ਤੇ ਅਸਲੀਲ ਲਤੀਫੇ ਸਨਾਉਣ ਵਿਚ ਮਾਹਰ ਸੀ। ਜਦ ਰਣਜੀਤ ਸਿੰਘ ਕਿਸੇ ਮੁਹਿੰਮ ਤੇ ਜਾਂ ਲਾਹੌਰ ਤੋਂ ਬਾਹਰ ਹੁੰਦਾ ਤਾਂ ਮੰਨਾ ਸਿੰਘ ਔਲਖ, ਰਾਣੀਵਾਸ ਅੰਦਰ ਜਾ ਕੇ ਵੀ ਅਜੇਹੇ ਲਤੀਏ ਸੁਣਾ ਆਉਂਦਾ। ਮੰਨਾ ਸਿੰਘ ਔਲਖ ਜਦ ਵੀ ਮੌਕਾ ਮਿਲਦਾ, ਉਹ ਆਪਣੀ ਲੜਕੀ ਜਿੰਦਾਂ ਦੀ ਖੂਬਸੂਰਤੀ ਦਾ ਰਾਗ ਅਲਾਪਣਾ ਸ਼ੁਰੂ ਕਰ ਦਿੰਦਾ 'ਸਰਕਾਰ, ਉਹ ਕਿਆ ਨੱਚਦੀ ਹੈ। ਸਰਕਾਰ ਉਹ ਕਿਆ ਸੁੰਦਰ ਹੈ। ਸਰਕਾਰ ਉਸ ਅੰਦਰ ਕਿਆ ਸਿਆਣਪ ਹੈ। ਇਸ ਦੌਰਾਨ ਜਦ ਰਣਜੀਤ ਸਿੰਘ, ਅੰਮ੍ਰਿਤਸਰ ਤੋਂ 'ਗੁਲਬਹਾਰ' ਨੂੰ ਵਿਆਹ ਲਿਆਇਆ ਤਾਂ ਮੰਨਾ ਸਿੰਘ ਐਲਖ ਬਹੁਤ ਦੁੱਖੀ ਹੋਇਆ ਸੀ। ਉਹ ਚਾਹੁੰਦਾ ਸੀ, ਉਸਦੀ ਧੀ ਕਿਵੇਂ ਨਾ ਕਿਵੇਂ ਰਾਣੀਵਾਸ ਵਿਚ ਆ ਜਾਵੇ।
ਹੁਣ ਜਦ ਰਣਜੀਤ ਸਿੰਘ ਦੀ ਸੇਹਤ ਵਿਚ ਕੁਝ ਸੁਧਾਰ ਹੋਣ ਲੱਗਾ ਤਾਂ ਮੰਨਾ ਸਿੰਘ ਦੀ ਲਾਲਸਾ ਫਿਰ ਜਾਗ ਪਈ ਤੇ ਉਸ ਨੇ ਫਿਰ ਆਪਣੀ ਧੀ ਜਿੰਦਾਂ ਦੀਆਂ ਸਿਫਤਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਆਖਰ ਮੰਨਾ ਸਿੰਘ ਔਲਖ ਦੀਆ ਕੋਸਿਸਾ ਨੂੰ ਬੂਰ ਪਿਆ। ਜਿੰਦਾਂ' ਰਣਜੀਤ ਸਿੰਘ ਦੀ ਆਖਰੀ ਪਤਨੀ ਬਣਕੇ ਰਾਣੀਵਾਸ ਵਿਚ ਆ ਗਈ। (ਇਹ ਸ਼ਾਦੀ 1835 ਵਿਚ ਹੋਈ। ਅੰਗਰੇਜ਼ ਹਾਕਮਾਂ ਦੀ ਨਜ਼ਰ ਵਿਚ, ਰਣਜੀਤ ਸਿੰਘ ਹੁਣ ਬੁੱਢਾ ਅਤੇ ਬੀਮਾਰ ਸ਼ੇਰ ਵਰਗਾ ਸੀ। ਉਹ ਮਹਾਰਾਜੇ ਵੱਲੋਂ ਕਰਵਾਏ ਇਕ ਹੋਰ ਵਿਆਹ ਉੱਪਰ ਵੀ ਹੈਰਾਨ ਸਨ ਤੇ ਆਪਸ ਵਿਚ ਤਰ੍ਹਾਂ ਤਰ੍ਹਾਂ ਦੇ ਮਜਾਕ ਕਰਦੇ ਸਨ। ਰਣਜੀਤ ਸਿੰਘ ਦੀ ਅਜੇਹੀ ਸਰੀਰਕ ਅਤੇ ਮਾਨਸਿਕ ਅਵਸਥਾ ਦਾ ਲਾਭ ਉਠਾਉਣ ਲਈ, 1836 ਦੇ ਅਗਸਤ ਮਹੀਨੇ ਵਿਚ ਨਵੇਂ ਗਵਰਨਰ ਜਨਰਲ ਆਕਲੈਂਡ ਨੇ ਕੈਪਟਨ ਵੰਡ ਨੂੰ ਕੁਝ ਹਦਾਇਤਾਂ ਦੇ ਕੇ ਲਾਹੌਰ ਭੇਜਿਆ।
ਫ਼ਕੀਰ ਅਜ਼ੀਜ਼ ਉਦਦੀਨ ਨਹੀਂ ਸੀ ਚਾਹੁੰਦਾ, ਵੇਡ ਮਹਾਰਾਜੇ ਨੂੰ ਮਿਲੇ। ਉਸਨੂੰ ਪਤਾ ਸੀ, ਅੰਗਰੇਜ਼ੀ ਹਕੂਮਤ ਤਮਾਮ ਸੋਗੰਧਾ, ਸੰਧੀਆਂ ਤੇ ਵਾਅਦੇ ਸਿਰਫ ਆਪਣੇ ਹਿੱਤਾਂ ਲਈ ਕਰਦੀ ਹੈ। ਉਸ ਦੀ ਅੰਦਰਲੀ ਨੀਤੀ ਪੰਜਾਬ ਨੂੰ ਆਪਣੇ ਅਧੀਨ ਕਰਨ ਦੀ ਹੈ।
ਕੈਪਟਨ ਵੰਡ ਗਵਰਨਰ ਜਨਰਲ ਵੱਲੋਂ ਧਮਕੀ ਵਰਗਾ ਸੁਝਾ ਲੈ ਕੇ ਆਇਆ ਸੀ, 'ਰਣਜੀਤ ਸਿੰਘ ਦੀ ਸੈਨਾ ਸਿੰਧ ਵੱਲ ਅੱਗੇ ਨਾ ਵਧੇ। ਕਿਉਂਕਿ ਸਿੰਘ ਦੇ ਅਮੀਰ ਅੰਗਰੇਜ਼ੀ ਹਕੂਮਤ ਦੀ ਸੁਰੱਖਿਆ ਹੇਠ ਹਨ।
ਇਹ ਨਿਰਾ ਝੂਠ ਹੈ' ਛਕੀਰ ਨੇ ਸਪੱਸ਼ਟ ਕਿਹਾ।
ਪਤਾ ਲੱਗਣ 'ਤੇ ਰਣਜੀਤ ਸਿੰਘ ਖੁਦ ਗੁੱਸੇ ਵਿਚ ਆ ਗਿਆ। ਰਾਜਾ ਧਿਆਨ ਸਿੰਘ ਡੋਗਰਾ ਤਾਂ ਪੂਰਾ ਜੜਕ ਗਿਆ। ਕੁਝ ਜਰਨੈਲ ਅੰਗਰੇਜਾਂ ਨੂੰ ਮਜ਼ਾ ਚਖਾਉਣ ਦੇ ਰਉ ਵਿਚ ਹੋ ਗਏ। ਪਰ ਰਣਜੀਤ ਸਿੰਘ ਚੁੱਪ ਰਿਹਾ। ਗੁੱਸੇ ਅਤੇ ਬੇਬਸੀ ਭਰੀ ਚੁੱਪ। ਸੋਚਣ ਲੱਗਾ, ਹੁਣ ਉਹ ਪਹਿਲਾਂ ਵਰਗਾ ਬਾਹੂ ਬਲੀ ਨਹੀਂ ਹੈ। ਅਧਰੰਗ ਦੇ ਦੂਸਰੇ ਹਮਲੇ ਨੇ ਸਰੀਰ ਨਿਤਣਾ ਕਰ ਦਿੱਤਾ ਹੈ। ਜਦ ਗੁੱਸੇ ਵਿਚ ਆਏ ਮੰਤਰੀਆਂ ਨੇ ਗੋਰਿਆਂ ਨਾਲ ਜੰਗ ਦਾ ਐਲਾਨ ਕਰਨ ਬਾਰੇ ਕਿਹਾ, ਤਾਂ ਰਣਜੀਤ ਸਿੰਘ ਨੇ ਜਮਾਂਦਾਰ ਖੁਸ਼ਹਾਲ ਸਿੰਘ ਤੇ ਹੋਰਾਂ ਨੂੰ ਪੁੱਛਿਆ।
-ਮਰਹੱਟਿਆਂ ਕੋਲ ਦੇ ਲੱਖ ਸ਼ਕਤੀਸ਼ਾਲੀ ਭੇਜ ਸੀ। ਲੜਾਈ ਵਿਚ ਮਾਹਰ।
ਉਹਨਾਂ ਨੇ ਵੀ ਅੰਗਰੇਜ਼ਾਂ ਵਿਰੁੱਧ ਜੰਗ ਲੜੀ ਸੀ। ਮਰਹੱਟਿਆਂ ਦਾ ਵੀ ਹਸਰ ਹੋਇਆ? ਮੰਤਰੀ ਅਤੇ ਜਰਨੈਲ ਸਮਝ ਗਏ, ਮਹਾਰਾਜਾ ਅੰਗਰੇਜ਼ਾਂ ਨਾਲ ਜੰਗ ਲੜਨ ਤੋਂ ਸਦਾ ਹੀ ਕਤਰਾਉਂਦਾ ਰਿਹਾ ਹੈ। ਇਸ ਵਾਰ ਵੀ ਜੰਗ ਨਹੀਂ ਲੜੇਗਾ।
ਰਣਜੀਤ ਸਿੰਘ ਨੇ ਕੈਪਟਨ ਵੇਡ ਨੂੰ ਕਿਹਾ— 'ਮੈਂ ਗਵਰਨਰ ਜਨਰਲ ਆਕਲੈਂਡ ਨਾਲ ਨਿੱਜੀ ਮੁਲਾਕਾਤ ਕਰਕੇ ਸਿੰਧ ਬਾਰੇ ਗੱਲ ਕਰਨ ਦਾ ਚਾਹਵਾਨ ਹਾਂ।
-ਮੁਲਾਕਾਤ ਤੋਂ ਬਾਅਦ ਵੀ ਬਰਿਟਿਸ਼ ਹਕੂਮਤ ਦੀ ਅਮਨ ਕਾਇਮ ਕਰਨ ਅਤੇ ਸਭਿਅਤਾ ਦੇ ਪਾਸਾਰ ਦੀ ਨੀਤੀ ਇਹੀ ਰਹੇਗੀ, ਹਿਜ ਹਾਈਨੇਸ।ਵੰਡ ਨੇ ਆਪਣੇ ਇਰਾਦਿਆਂ ਤੋਂ ਜਾਣੂ ਕਰਵਾਇਆ।
-ਸਭਿਅਤਾ ਦੇ ਪਾਸਾਰ ਦੀ ਬਜਾਏ, ਇਲਾਕੇ ਦੇ ਪਾਸਾਰ ਦੀ ਨੀਤੀ ਉੱਪਰ ਤੇਰੀ ਸਰਕਾਰ ਵਧੇਰੇ ਚੱਲ ਰਹੀ ਹੈ। ਮੇਰੇ ਦਰਬਾਰੀ ਆਖਦੇ ਨੇ ਇਹ ਵਿਰੋਗੀ ਜਦ ਇਕ ਇਲਾਕੇ ਉੱਪਰ ਕਬਜ਼ਾ ਕਰ ਲੈਂਦੇ ਨੇ, ਫਿਰ ਦੂਸਰੇ ਇਲਾਕੇ ਦੀ ਹੱਦ ਬੰਦੀ ਤੈਅ ਕਰਨ ਲਗਦੇ ਨੇ। ਇਹੀ ਹੈ ਨਾਂ ਫਿਰੰਗੀ ਹਕੂਮਤ ਦੀ ਸਭਿਅਤਾ ਦੇ ਪਾਸਾਰ ਦੀ ਨੀਤੀ ' ਰਣਜੀਤ ਸਿੰਘ ਨੇ ਗੁੱਸੇ ਰਲੇ ਵਿਅੰਗ ਨਾਲ ਪੁੱਛਿਆ।
ਕੈਪਟਨ ਵੰਡ ਨੇ ਕੋਈ ਉੱਤਰ ਨਾ ਦਿੱਤਾ। ਉਸ ਨੇ ਵੇਖਿਆ। ਇਸ ਵੇਲੇ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜਉਦਦੀਨ ਦਾ ਹੱਥ ਫੜਿਆ ਹੋਇਆ ਸੀ ਤੇ ਉਹ ਬੇਚੈਨੀ ਅਤੇ ਬੇਬਸੀ ਨਾਲ ਫਕੀਰ ਦਾ ਹੱਥ ਆਪਣੀ ਹਥੇਲੀ ਉੱਪਰ ਮਾਰ ਰਿਹਾ ਸੀ। ਫਿਰ ਰਣਜੀਤ ਸਿੰਘ ਨੇ ਅਚਨਾਕ ਕਿਹਾ- 'ਹੁਣ ਅਸੀਂ ਸਿੰਧ ਬਾਰੇ ਹੋਈ ਗੱਲਬਾਤ ਨਹੀਂ ਕਰਾਂਗੇ ' ਉਸ ਨੇ ਹੋਰ ਵੀ ਸਖ਼ਤ ਸ਼ਬਦਾਂ ਵਿਚ ਕਿਹਾ- 'ਲਾਹੌਰ ਦਰਬਾਰ ਹੋਰ ਕੋਈ ਸੰਧੀ ਨਾਮਾ ਨਹੀਂ ਕਰੇਗਾ। ਨਾਂ ਹੀ ਰੋਝਨ ਅਤੇ ਮਿਠਨਕੋਟ ਤੋਂ ਆਪਣੀ ਸੈਨਿਕ ਚੌਕੀਆਂ ਉਠਾਏਗਾ। ਰਣਜੀਤ ਸਿੰਘ ਹੁਣ ਬਕਾਵਟ ਮਹਿਸੂਸ ਕਰਨ ਲੱਗਾ। ਉਹ ਜਾਣ ਲਈ ਉੱਠ ਖੜ੍ਹਾ ਹੋਇਆ।
ਕੈਪਟਨ ਵੰਡ ਭਾਵੇਂ ਰਣਜੀਤ ਸਿੰਘ ਨੂੰ ਮਨਾਉਣ ਵਿਚ ਰਾਜੀ ਨਹੀਂ ਸੀ ਹੋਇਆ। ਪਰ ਉਹ ਆਪਣੇ ਮਕਸਦ ਵਿਚ ਸਫਲ ਰਿਹਾ। ਉਸਨੇ ਰਣਜੀਤ ਸਿੰਘ ਨੂੰ ਇਹ ਜਰੂਰ ਜਤਾ ਦਿੱਤਾ, ਬਰਤਾਨੀਆ ਹਕੂਮਤ ਦੇ ਭਵਿੱਖ ਵਿਚ ਕੀ ਇਰਾਦੇ ਹਨ।
ਵਕੀਰ ਅਜ਼ੀਜ਼ਉਦਦੀਨ ਨੂੰ ਛਿਕਰ ਹੋਇਆ, ਅਜੇਹੀਆ, ਮੁਲਾਕਾਤਾਂ, ਮਹਾਰਾਜੇ ਦੀ ਸੋਹਤ ਲਈ ਠੀਕ ਨਹੀਂ ਹਨ। ਪਰ ਪੰਜਾਵਰ ਤੋਂ ਆਈ ਇਕ ਹੋਰ ਖ਼ਬਰ ਨੇ ਲਾਹੌਰ ਦਰਬਾਰ ਦੀਆਂ ਪਰੇਸ਼ਾਨੀਆ ਵਿਚ ਹੋਰ ਵਾਧਾ ਕਰ ਦਿੱਤਾ। ਰਣਜੀਤ ਸਿੰਘ ਤੱਕ ਇਹ ਖਬਰ ਪਹੁੰਚਾਉਣੀ ਜਰੂਰੀ ਸੀ।
-ਦੋਸਤ ਮੁਹੰਮਦ ਫਿਰ ਤੋਂ ਖਾਲਸਾ ਸਰਕਾਰ ਦੀ ਫ਼ੌਜਨਾਲ ਲੋਹਾ ਲੈਣ ਲਈ ਜਹਾਦੀਆਂ ਨੂੰ ਭੜਕਾ ਰਿਹਾ ਹੈ ਤੇ ਉਹ ਅੰਗਰੇਜ਼ਾਂ ਤੋਂ ਮਦਦ ਲੈਣ ਲਈ ਆਪਣੇ ਦੂਤ ਉਹਨਾਂ ਪਾਸ ਭੇਜ ਰਿਹਾ ਹੈ।
ਰਣਜੀਤ ਸਿੰਘ ਨੂੰ ਪੱਕਾ ਯਕੀਨ ਹੋ ਗਿਆ. ਅੰਗਰੇਜ਼ੀ ਹਕੂਮਤ ਉਸਨੂੰ ਹਰ ਪਾਸ ਤੋਂ ਘੇਰਨ ਦੀ ਨੀਤੀ ਉਪਰ ਚੱਲ ਰਹੀ ਹੈ। ਉਹ ਉਦਾਸ ਹੋ ਗਿਆ। ਦਰਬਾਰੀ ਕੰਮਾਂ ਵਿਚ ਰੁਚੀ ਘਟ ਗਈ। ਇਕ ਤਰ੍ਹਾਂ ਨਾਲ ਉਸ ਦਾ ਮਨੋਬਲ ਹੀ ਕਮਜ਼ੋਰ ਹੋ ਗਿਆ।
ਇਹਨਾਂ ਦਿਨਾਂ ਵਿਚ ਰਣਜੀਤ ਸਿੰਘ ਦਾ ਧਿਆਨ ਹੋਰ ਪਾਸੇ ਪਾਉਣ ਲਈ, ਇਕ ਖੁਸਖਬਰੀ ਬੜੀ ਕਾਰਗਰ ਸਾਬਤ ਹੋਈ। ਕੁੰਵਰ ਨੌਨਿਹਾਲ ਸਿੰਘ ਦੀ ਮੰਗਣੀ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਦੀ ਪੁੱਤਰੀ ਨਾਲ ਹੋਈ ਸੀ। ਉਹਨਾਂ ਵੱਲੋਂ ਸੁਨੇਹਾ ਮਿਲਿਆ, 'ਕੁੰਦਰ ਨੋਨਿਹਾਲ ਸਿੰਘ ਦੀ ਸ਼ਾਦੀ ਦਾ ਸ਼ੁਭ ਮਹੂਰਤ ਕਢਵਾਇਆ ਜਾਏ।' ਦਰਬਾਰ ਅੰਦਰ ਤੇ ਪੂਰੇ ਹਾਣੀ ਮਹਿਲ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਰਣਜੀਤ ਸਿੰਘ ਭਾਵੇਂ ਅਜੇ ਬਹੁਤ ਕਮਜੋਰੀ ਮਹਿਸੂਸ ਕਰ ਰਿਹਾ ਸੀ, ਪਰ ਆਪਣੇ ਪੋਤਰੇ ਦੀ ਬਾਦੀ ਦੇ ਜਸ਼ਨ ਅਤੇ ਸ਼ਗਨ ਵੇਖਣ ਲਈ ਫਿਰ ਚੜ੍ਹਦੀ ਕਲਾ ਵਿਚ ਆ ਗਿਆ। ਉਸ ਨੇ ਵੇਰਨ ਮਿਸਰ ਬੇਲੀ ਰਾਮ ਤੇ ਸਰਦਾਰ ਅਤਰ ਸਿੰਘ ਨੂੰ ਹੁਕਮ ਦਿੱਤਾ:
-ਸ਼ਹਿਜ਼ਾਦਾ ਨੰਨਿਹਾਲ ਸਿੰਘ ਤੇ ਕੁੰਦਰ ਖੜਕ ਸਿੰਘ ਨਾਲ ਮਸ਼ਵਰਾ ਕਰਕੇ ਬਾਦੀ ਦਾ ਬੁਲ ਮਹੂਰਤ ਕਢਵਾਇਆ ਜਾਵੇ। ਇਸਦੀ ਜਾਣਕਾਰੀ ਸ. ਸ਼ਾਮ ਸਿੰਘ ਨੂੰ ਅਟਾਰੀ ਪਹੁੰਚਾਈ ਜਾਵੇ।
ਇਸ ਰਸਮ ਬਾਰੇ ਜੇ ਦਾਨ ਪੁੰਨ ਕਰਨਾ ਹੈ, ਉਹ ਮਿਸਰ ਲਾਲ ਸਿੰਘ ਪਾਸੇ ਮੋਦੀਖਾਨੇ ਤੋਂ ਲੈ ਲਿਆ ਜਾਵੇ।
ਠੀਕ ਇਸ ਸਮੇਂ ਦੂਸਰੇ ਪਾਸੇ ਦੋਸਤ ਮੁਹੰਮਦ ਦੇ ਸੂਹੀਆਂ ਨੇ ਉਸ ਨੂੰ ਖ਼ਬਰ ਦਿੱਤੀ: -ਲਾਹੌਰ ਦਰਬਾਰ ਇਸ ਵੇਲੇ ਕੁੰਵਰ ਨੌਨਿਹਾਲ ਸਿੰਘ ਦੀ ਸ਼ਾਦੀ ਵਿਚ ਰੁੱਏ ਗਿਆ ਹੈ। ਜਰਨੈਲ ਹਰੀ ਸਿੰਘ ਨਲਵਾ ਪੇਸ਼ਾਵਰ ਵਿਚ ਬੀਮਾਰ ਪਿਆ ਹੈ। ਰਣਜੀਤ ਸਿੰਘ ਆਪ ਹੁਣ ਜੰਗ ਦੇ ਮੈਦਾਨ ਵਿਚ ਆਉਣ ਜੋਗਾ ਨਹੀਂ ਰਿਹਾ।"
ਸੁਣਦਿਆਂ ਹੀ ਦੋਸਤ ਮੁਹੰਮਦ ਖ਼ਾਨ ਬਾਗੋ-ਬਾਗ ਹੋ ਗਿਆ। ਉਸ ਨੇ ਫੋਰਨ ਆਪਣੇ ਸਹਿਜ਼ਾਦੇ ਅਕਬਰ ਖ਼ਾਨ ਅਤੇ ਸਮਦਖ਼ਾਨ ਨੂੰ ਕਿਹਾ— 'ਕਾਫ਼ਰਾਂ ਦੀ ਸੰਘੀ ਨੱਪਣ ਦਾ ਤੇ ਜਮਰੌਦ ਤੋਂ ਖਦੇੜਨ ਦਾ ਏਹੀ ਸਭ ਤੋਂ ਵਧੀਆ ਮੌਕਾ ਹੈ।
ਦੋਨੋਂ ਪਾਸੇ ਤਿਆਰੀਆਂ ਹੋਣ ਲੱਗੀਆਂ। ਇਕ ਪਾਸੇ ਹਥਿਆਰ ਇੱਕਠੇ ਹੋਣ ਲੱਗੇ। ਦੂਸਰੇ ਪਾਸੇ ਲਾਹੌਰ ਵਿਚ ਸ਼ਗਨਾਂ ਦੀਆਂ ਮਹਿੰਦੀਆਂ ਮਹਿਕਮ ਲੱਗੀਆਂ। ਹਲਵਾਈਆ ਨੇ ਵੰਨ-ਸੁਵੰਨੀਆਂ ਮਠਿਆਈਆਂ ਲਈ ਕੜਾਹੀਆਂ ਚਾੜ੍ਹ ਦਿੱਤੀਆਂ।
ਇਕ ਪਾਸੇ ਜਹਾਦੀਆਂ ਨੂੰ ਸਵਰਗ ਵਿੱਚ ਹੂਰਾਂ ਮਿਲਣ ਦਾ ਲਾਲਚ ਦਿੱਤਾ ਜਾਣ ਲੱਗਾ । ਦੂਸਰੇ ਪਾਸੇ ਆਪਣੇ ਪੋਤਰੇ ਦੀ ਸ਼ਾਦੀ ਨੂੰ ਯਾਦਗਾਰੀ ਬਨਾਉਣ ਲਈ, ਰਣਜੀਤ ਸਿੰਘ ਨੇ ਸਾਰੀ ਖਜਾਨੇ ਦਾ ਮੂੰਹ ਖੋਹਲ ਦਿੱਤਾ।