ਬਰਸਾਤਾਂ ਦਾ ਮੌਸਮ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ । ਵਰੁਦੇ ਮੀਂਹ ਵਿਚ ਲੰਮੀ ਘੋੜ ਸਵਾਰੀ ਉਸ ਦਾ ਸ਼ੌਕ ਸੀ। ਅਜਿਹੇ ਸਮੇਂ ਪਹਾੜਾਂ ਵੱਲੋਂ ਆਉਂਦੇ ਮਿੱਟੀ ਰੰਗੇ ਪਾਣੀ ਨਾਲ ਆਪੇ ਤੋਂ ਬਾਹਰ ਹੋਏ ਠਾਠਾਂ ਮਾਰਦੇ ਦਰਿਆਵਾਂ ਵਿਤ ਠਿੱਲ੍ਹਣ ਤੋਂ ਉਹ ਆਪਣੇ ਆਪ ਨੂੰ ਰੋਕ ਨਹੀਂ ਸੀ ਸਕਦਾ। ਉਸ ਦੇ ਅੰਦਰ, ਕੁਦਰਤ ਨਾਲ ਵੀ ਮੱਥਾ ਲਾਉਣ ਦੇ ਮਨੋਭਾਵਾਂ ਦਾ ਹੜ੍ਹ ਆ ਜਾਂਦਾ ਸੀ। ਫਿਰ ਪੱਕ ਕੇ ਉਹ ਆਪਣੇ ਲਈ ਤਿਆਰ ਕੀਤੀ, ਮੋਤੀ ਪੀਸ ਕੇ ਕਸ਼ੀਦ ਕੀਤੀ ਵਿਸ਼ੇਸ਼ ਸ਼ਰਾਬ ਦੇ ਨਜ਼ ਵਿਚ ਹੁਸੀਨ ਕੁੜੀਆਂ ਦਾ ਨਾਚ ਵੇਖਦਾ। ਕਦੇ ਉਸ ਨੂੰ ਉਥੇ ਹੀ ਨੀਂਦ ਆ ਜਾਂਦਾ ਉਹ ਮੇਰਾਂ ਨੂੰ ਵੀ ਭੁੱਲ ਜਾਂਦਾ।
ਜਾਂ ਉਹ ਵਰਦੇ ਮੀਂਹ ਵਿਚ ਮਹਿਲ ਦੀਆਂ ਬੁਰਜੀਆਂ ਹੇਠ ਖੜ੍ਹਾ ਹੇਠਾਂ ਵ ਰਾਵੀ ਵੱਲ ਤੱਕਦਾ ਆਪਣੇ ਸਭ ਤੋਂ ਚਹੇਤੇ ਬੰਸਰੀ ਵਾਦਕ ਅਤਰ ਖ਼ਾਨ ਨੂੰ ਤ ਕਰਦਾ। ਅਤਰ ਖ਼ਾਨ ਨੂੰ ਮਹਾਰਾਜੇ ਦੇ ਮਿਜ਼ਾਜ਼ ਦੀ ਸਮਝ ਸੀ। ਉਹ ਅਜੇਹੀ ਸੁਰ ਛੇੜਦਾ,,, ਰਣਜੀਤ ਸਿੰਘ ਦੇ ਧੁਰ ਅੰਦਰ ਤੱਕ ਲਹਿ ਜਾਂਦੀ। ਉਸ ਦਾ ਇਹ ਰੂਪ ਦੇਖ ਕੇ, ਦਰਬਾਰੀ ਹੈਰਾਨ ਹੁੰਦੇ।, ਏਨੇ ਬਹਾਦਰ ਲੜਾਕੂ ਅੰਦਰ ਏਨਾ ਕੈਮਲ ਦਿਨ ਵੀ
. ਇਹਨਾਂ ਦਿਨਾਂ ਵਿਚ ਫਿਰ ਬਰਸਾਤ ਦਾ ਮੌਸਮ ਸੀ। ਸਾਉਣ ਦੀਆਂ ਘਟਾਵਾ ਜਿਵੇਂ ਰਾਵੀ ਵਿਚ ਉੱਤਰ ਆਈਆਂ ਹੋਣ। ਪਹਿਲਾਂ ਕਿਣ-ਮਿਣ ਸ਼ੁਰੂ ਹੋਈ। ਫਿਰ ਬਾਰਸ਼ ਕੁਝ ਤੇਜ਼ ਹੋ ਗਈ,, ਫਿਰ ਮੋਹਲੇਧਾਰ ਮੀਂਹ ਲਹਿ ਪਿਆ। ਰਣਜੀਤ ਸਿੰਘ ਆਪਣਾ ਘੋੜਾ ਲਿਆਉਣ ਲਈ ਹੁਕਮ ਦਿੱਤਾ।
ਘੋੜਾ ਆ ਗਿਆ ਤੇ ਨੂਰਉਦਦੀਨ ਦੇ ਰੋਕਦਿਆਂ ਰੋਕਦਿਆਂ ਰਣਜੀਤ ਸਵਾਰ ਹੋ ਕੇ ਕਿਲ੍ਹੇ ਤੋਂ ਬਾਹਰ ਨਿਕਲ ਗਿਆ। ਵਰਦੇ ਮੀਂਹ ਵਿਚ ਅੱਗ ਰੱਖਿਆਣਾ ਵੀ ਪਿੱਛੇ ਘੋੜੇ ਦੌੜਾ ਲਏ। ਰਾਵੀ ਦੇ ਕੰਢੇ ਕੰਢੇ ਜਾਂਦਿਆਂ, ਤੇਜ ਹਵਾ ਅ ਕਾਰਨ ਉੱਠਦੀਆਂ ਛੱਲਾਂ ਨੇ ਰਣਜੀਤ ਸਿੰਘ ਦੇ ਮਨ ਨੂੰ ਬੇਕਾਬੂ ਕਰ ਦਿੱਤਾ। ਜਿ.. ਆਉਂਦੇ ਅੰਗ ਰੱਖਿਅਕ ਉਦੋਂ ਭੈ-ਭੀਤ ਹੋ ਗਏ, ਜਦ ਮਹਾਰਾਜੇ ਨੇ ਅਚਾਨਕ ਦੀਆਂ ਵਾਗਾਂ ਦਰਿਆ ਦੇ ਵਹਿਣ ਵੱਲ ਮੋੜ ਦਿੱਤੀਆਂ। ਆਗਿਆਕਾਰ ਘੋੜਾ ਵਾਈ ਵਿਚ ਠਿਲ੍ਹ ਪਿਆ। ਛੱਲਾ ਮੂੰਹ-ਜ਼ੋਰ ਸਨ ਤੇ ਪਾਣੀ ਦਾ ਅੱਥਰਾ ਵੰਡਾ ਘੋੜੇ ਅਤੇ ਵਾਰ ਨੂੰ ਧੱਕ ਕ ਦਰਿਆ ਦੇ ਵਿਚਕਾਰ ਲੈ ਗਿਆ। ਘੜਾ ਲਭਧ ਗਿਆ। ਰਣਜੀਤ ਜ ਨੇ ਫੁਰਤੀ ਨਾਲ ਰਕਾਬਾ ਵਿਚ ਪੈਰ ਖਿੱਚ ਤੇ ਦਰਿਆ ਦੇ ਵਹਿਣ ਵੱਲ ਤੋਰਨ ਲੱਗਾ ਰਾਵੀ ਦਾ ਤੇਜ਼ ਵਹਾ ਘੋੜੇ ਨੂੰ ਵਹਾ ਕੇ ਲੈ ਗਿਆ।
ਬਿਨਾਰੇ ਲੱਗਿਆ, ਰਣਜੀਤ ਸਿੰਘ ਹੱਕਾ-ਬੱਕਾ ਰਹਿ ਗਿਆ। ਅੰਦਰੋਂ ਉਹ ਮੁੱਦ ਹੀ ਭਰਿਆ ਹੋਇਆ ਸੀ। ਇਹ ਕੀ ਭਾਣਾ ਵਾਪਰ ਗਿਆ। ਕਿਨਾਰੇ ਉੱਪਰ ਦਾ ਲੋਕ ਅਚੇਤੇ ਨਾਲ ਇਹ ਸਭ ਵੇਖ ਰਹੇ ਸਨ। ਅੰਗ ਰੱਖਿਅਕ ਵੀ ਭੇ-ਰੀਤ . ਰਣਜੀਤ ਸਿੰਘ ਨੇ ਸਾਰੀ ਘਟਨਾ ਫਿਰ ਯਾਦ ਕੀਤੀ। ਰਾਵੀ ਦੇ ਪਾਣੀ ਵੱਲ ਜਾਣ ਲੱਗਾ। ਉਸ ਨੂੰ ਆਪਣਾ ਵਧੀਆ ਨਸਲ ਦਾ ਘੋੜਾ ਗੁਆ ਲੈਣ ਦਾ ਦੁੱਖ ਹਗਿਆ। ਜਦ ਇਸ ਘਟਨਾ ਦਾ ਲਾਹੌਰ ਵਾਸੀਆਂ ਨੂੰ ਪਤਾ ਲੱਗਾ... 'ਮਹਾਰਾਜੇ ਨੂੰ ਮਾਤਮਾ ਨੇ ਹੱਥ ਦੇ ਕੇ ਬਚਾ ਲਿਆ ਹੈ। ਉਹਨਾਂ ਨੇ, ਮੰਦਰਾਂ, ਮਸਜਿਦਾਂ ਅਤੇ ਗੁਰਦੁਆਰਿਆਂ ਵਿਚ, ਅੱਲਾਹ, ਵਾਹਿਗੁਰੂ, ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਭਾਰਤ ਦੀ ਲੰਮੀ ਆਯੂ ਲਈ ਅਰਦਾਸਾਂ, ਦੁਆਵਾਂ ਕੀਤੀਆ।
ਗਬੀਰ ਭਰਾਵਾਂ ਨੇ ਅਰਜ ਕੀਤੀ ਮਹਾਰਾਜ ਕੁਝ ਆਰਾਮ ਕਰੋ' ਹੁਣ ਬਰਸਾਤਾਂ -ਮ ਵਿਚ ਬਾਹਰ ਨਿਕਲਣਾ ਸੇਹਿਤ ਜਾ ਵਿਚ ਰਹੇ, ਚਾਹੇ ਮਹੱਲ ਵਿਚ ਆਪਣੇ ਸਿਰ ਲਵਾਂਗੇ।' ਲਈ ਵੀ ਨੁਕਸਾਨਦੇਹ ਹੈ। ਹਜੂਰ ਸ਼ਾਲਾਮਾਰ ਦਰਬਾਰ ਦੇ ਹਰ ਮਾਮਲੇ ਦਾ ਫਿਕਰ ਅਸੀਂ
ਰਣਜੀਤ ਸਿੰਘ ਸਾਲਮਾਰ ਬਾਗ ਵਿਚ ਜਾਣ ਲਈ ਰਾਜੀ ਹੋ ਗਿਆ। ਪਰ ਉਸ ਤ ਰੱਖੀ.. ਅਗਰ ਆਪ ਘਰੇਲੂ ਮਾਮਲਿਆਂ ਬਾਰੇ ਆਈਆਂ ਸਕਾਇਤਾਂ ਬਾਰੇ ਜਾਣਕਾਰੀ ਦੇ ਸਕੇਰੀ ਤਾਂ ਅੱਰ ਆਰਾਮ ਸਮੇਂ ਸਕਾਇਹਾਂ ਦਾ ਨਿਪਟਾਰਾ ਵੀ
ਰਣਜੀਤ ਸਿੰਘ ਦਾ ਆਰਜ਼ੀ ਦਫਤਰ ਸਾਲਾਮਾਰ ਬਾਗ ਵਿਚ ਤਬਦੀਲ ਹੋ ਜੂਆ ਦਰਬਾਰ ਅਜੇ ਲਗਾਉਣਾ ਸੀ। ਸ਼ਕਾਇਤਾਂ ਦਾ ਸਿਲਸਿਲਾ ਸ਼ੁਰੂ ਹੋਣਾ ਸੀ। ਬਲਜੀਤ ਸਿੰਘ ਨੂੰ ਸੂਚਨਾ ਮਿਲੀ, ਕਸ਼ਮੀਰ ਤੋਂ ਆਜ਼ਮ ਖ਼ਾਨ ਦਾ ਇਕ ਜਗੀਰਦਾਰ ਗੁਰੂ ਨਾਲ ਮੁਲਾਕਾਤ ਕਰਨਾ ਚਾਹੁੰਦਾ ਹੈ।
ਰਣਜੀਤ ਸਿੰਘ ਦੇ ਜਿਹਨ ਵਿਚ ਇਕ ਦਮ ਕਸ਼ਮੀਰ ਘੁੰਮ ਗਿਆ। ਸ਼ਾਇਦ ਅਕਖਾਨ ਦੇ ਗੁਪਤ-ਭੇਦ ਦੱਸਣ ਆਇਆ ਹੋਵੇ। ਉਸ ਨੇ ਹੁਕਮ ਦਿੱਤਾ 'ਮਹਿਮਾਨ ਵਰਨ ਹਵੇਲੀ ਵਿਚ ਠਹਿਰਾਇਆ ਜਾਏ। ਉਸ ਦਾ ਖਾਣ-ਪੀਣ ਸ਼ਾਹੀ ਖਜ਼ਾਨੇ
ਅਜੇ ਜਗੀਰਦਾਰ, ਮੁਬਾਰਕ ਹਵੇਲੀ ਦੇ ਰਸਤੇ ਵਿਚ ਸੀ। ਪਿਛੋਂ ਆਏ ਇਕ ਘੋੜ ਕਾਰ ਨੇ ਕਿਹਾ, 'ਕਸ਼ਮੀਰ ਤੇ ਆਏ ਮਹਿਮਾਨ ਨੂੰ ਮਹਾਰਾਜ ਨੇ ਪੇਸ਼ ਹੋਣ ਲਈ ਕਿਹਾ ਜਗੀਰਦਾਰ ਦੇ ਚਿਹਰੇ ਉੱਪਰ, ਸੁਣਦਿਆਂ ਹੀ ਘਬਰਾਹਟ ਆ ਗਈ।... ਕੀ ਪਤਾ ਮਹਾਰਾਜਾ ਮੈਨੂੰ ਕੈਦ ਵਿਚ ਹੀ ਨਾ ਸੁੱਟ ਦਏ। ਇਹਨਾਂ ਰਾਜਿਆਂ ਨਵਾਬਾਂ ਦੇ ਕੰਨ ਬੜੇ ਕੱਚੇ ਹੁੰਦੇ ਨੇ। ਕਿਸੇ ਨੇ ਆਖ ਦਿੱਤਾ ਹੋਣੇ, ਆਜ਼ਮ ਖ਼ਾਨ ਦਾ ਮੁਖਬਰ ਏ। ਸੋਚਦਾ ਉਹ ਡਰਦਾ ਡਰਦਾ ਅੱਧਾ ਝੁਕਿਆ, ਰਣਜੀਤ ਸਿੰਘ ਅੱਗੇ ਜਾ ਪੇਸ਼ ਹੋਇਆ।
ਰਣਜੀਤ ਸਿੰਘ ਦੇ ਚਿਹਰੇ ਉੱਪਰ ਮੁਸਕਰਾਹਟ ਵੇਖ ਕੇ, ਜਗੀਰਦਾਰ ਨੂੰ ਕੁਝ ਕੁਝ ਰਾਹਤ ਮਹਿਸੂਸ ਹੋਈ।
--ਤੇਰੇ ਨਵਾਬ ਦੀ ਖੈਰੀਅਤ ਤਾਂ ਜਾਣੀ ਨਹੀਂ ?' ਰਣਜੀਤ ਸਿੰਘ ਨੇ ਪੁੱਛਿਆ।
-ਮਹਾਰਾਜ, ਉਹ ਪੂਰੇ ਤੰਦਰੁਸਤ ਨੇਂ।
-ਨਵਾਧ ਦੇ ਹਰਮ ਵਿਚ ਕਿੰਨੀਆਂ ਬੇਗਮਾਂ ਨੇ ' ਪੁੱਛ ਕੇ ਰਣਜੀਤ ਸਿੰਘ ਨੇ ਜਗੀਰਦਾਰ ਨੂੰ ਹੈਰਾਨ ਕਰ ਦਿੱਤਾ।
-ਮੈਨੂੰ ਹਵੇਲੀ ਦੇ ਓਸ ਪਾਸੇ ਜਾਣ ਦਾ ਹੁਕਮ ਨਹੀਂ ਹੈ, ਮਹਾਰਾਜ।
-ਸੁਣਿਆ ਸੁਣਾਇਆ ਹੋਵੇਗਾ''
-ਸੁਣਿਆ ਦੇ ਦੇ ਸੈਂਕੜਿਆ ਤੋਂ ਉੱਪਰ ਦੀ ਹੋਣੀਆਂ ਨੇ।
-ਨਵਾਬ ਸਾਹਬ ਵਧੇਰੇ ਸਮਾਂ ਹਰਮ 'ਚ ਗੁਜਾਰਦੇ ਹਨ ਜਾਂ ਦਰਬਾਰ ਵਿਚ ਏ
-ਖਿਮਾ ਕਰਨਾ ਹਜੂਰ, ਖਾਨ ਸਾਹਸ਼ ਵਧੇਰੇ ਸਮਾਂ ਖੂਬਸੂਰਤ ਲੰਡਿਆਂ ਵਿਚਕਾਰ ਘਿਰੇ ਰਹਿੰਦੇ ਨੇਂ।
ਰਣਜੀਤ ਸਿੰਘ ਦੇ ਚਿਹਰੇ ਉੱਪਰ ਸ਼ਰਾਰਤ ਆ ਗਈ... ਇਹ ਖ਼ਾਨ, ਅਫਗਾਨ, ਪਠਾਣ, ਲੰਡੇ ਬੜੇ ਸ਼ੌਕ ਨਾਲ ਪਾਲਦੇ ਨੇ। ਕੀ ਵਜਾਹ ਹੈ ?"
-ਮੁੱਠੀ ਚਾਪੀ ਕਰਵਾਂਦੇ ਰਹਿੰਦੇ ਨੇ ਹਜੂਰ।
--ਏਨੀਆਂ ਬੇਗਮਾ ਨੰ. ਦੇ ਸੈਂਕੜਿਆਂ ਤੋਂ ਉੱਪਰ। ਉਹ ਮੁੱਠੀ ਚਾਪੀ ਨਹੀਂ ਕਰਦੀਆਂ ' ਰਣਜੀਤ ਸਿੰਘ ਦਾ ਅੰਦਾਜ਼ ਅਜੇ ਵੀ ਸ਼ਰਾਰਤੀ ਸੀ।
-ਛੋਟਾ ਮੂੰਹ, ਬੜੀ ਬਾਤ। ਮੁਆਫ਼ੀ ਚਾਹੁੰਦਾ ਹਾਂ ਮਹਾਰਾਜ। ਮੈਂ ਕੀ ਆਖ ਸਕਦਾ
-ਨਵਾਬ ਸਾਹਬ ਸ਼ਰਾਬ ਪੀਂਦੇ ਨੇ ?'
-ਪੀਦੇ ਹੋਣੇ ਨੇ ਹਜੂਰ।
-ਇਸ ਵਕਤ ਕਿਥੇ ਨੇ ਨਵਾਬ '
-ਮਹਾਰਾਜ ਉਹ ਫੌਜ ਲੈ ਕੇ ਕਾਬਲ ਵੱਲ ਜਾ ਰਿਹਾ ਏ। ਸਾਰਾ ਇਲਾਕਾ ਉਸ ਦੇ ਜ਼ੁਲਮਾਂ ਤੋਂ ਦੁੱਖੀ ਏ। ਮੈਂ ਏਹੀ ਕਹਿਣ ਆਇਆ। ਏਸ ਵਕਤ ਕਸ਼ਮੀਰ ਉੱਪਰ ਹਮਲਾ ਹੋ ਸਕਦਾ ਏ, ਫਤੇਹ ਹੋਏਗੀ। ਆਸਪਾਸ ਦੇ ਜਗੀਰਦਾਰ ਖ਼ਾਲਸਾ ਫੌਜ ਦੀ ਸਹਾਇਤਾ ਕਰਨਗੇ।
-ਠੀਕ ਏ। ਹਵੇਲੀ 'ਚ ਆਰਾਮ ਕਰ। ਇਸ ਬਾਰੇ ਹੋਰ ਬੜਾ ਕੁਝ ਜਾਨਣਾ ਏ।। ਜਗੀਰਦਾਰ ਸਲਾਮ ਬੁਲਾ ਕੇ ਚਲਾ ਆਇਆ। ਰਣਜੀਤ ਸਿੰਘ ਸਮਝ ਗਿਆ ਸੀ, ਇਹ ਹੋਰ ਵਧੇਰੇ ਨਹੀਂ ਖੁੱਲ੍ਹੇਗਾ। ਅਜੇ ਇਸ ਬਾਰੇ ਪੂਰੀ ਜਾਣਕਾਰੀ ਲੈਣੀ ਪਏਗੀ।ਸੂਹ ਦੇਣ ਆਇਆ, ਸੂਹ ਲੈਣ ਨਾ ਆਇਆ ਹੋਵੇ। ਪਰ ਇਹ ਲੋਡਿਆ ਵਾਲੀ ਗੱਲ ਖੂਬ ਦੱਸੀ ਏ ਉਸਨੇ। ਸੁੰਦਰ ਡੋਗਰੇ ਕਰਾ ਤਾਂ ਮੇਰੇ ਪਾਸ ਵੀ ਨੌਕਰ ਹੈਗੇ ਨੇ। ਕਦੇ ਏਸ ਪਾਸੇ ਧਿਆਨ ਹੀ ਨਹੀਂ ਗਿਆ। ਮੁੱਠੀ-ਚਾਪੀ ਤਾਂ ਉਹ ਵੀ ਖੂਬ ਕਰ ਸਕਦੇ ਨੇ। ਸੁਚੇਤ ਸਿੰਘ ਤਾਂ ਔਰਤਾਂ ਵਰਗਾ ਮੁਲਾਇਮ ਹੈ। ਉਸ ਨੇ ਆਪਣਾ ਸਿਰ ਝਟਕਿਆ ਤੇ ਕੱਲ੍ਹ ਲੱਗਣ ਵਾਲੇ ਦਰਬਾਰ ਬਾਰੇ ਸੋਚਣ ਲੱਗਾ।
...
ਬਾਲਮਾਰ ਬਾਗ ਦੇ ਦਰਬਾਰ ਵਿਚ ਬਹੁਤਾ ਭੀੜ ਭੜੱਕਾ ਨਹੀਂ ਸੀ। ਸਿਰਫ ਉਹਨਾਂ ਨੂੰ ਸੱਦਿਆ ਗਿਆ ਸੀ, ਜਿਹਨਾਂ ਬਾਰੇ ਸ਼ਕਾਇਤਾਂ ਸਨ।
ਕੁਝ ਸ਼ਕਾਇਤਾਂ ਮਮੂਲੀ ਸਨ। ਰਣਜੀਤ ਸਿੰਘ ਨੇ ਉਹਨਾਂ ਬਾਰੇ ਕੋਈ ਖ਼ਾਸ ਤਵੱਜੋ ਨਾ ਦਿੱਤੀ। ਦੇ ਸ਼ਕਾਇਤਾਂ ਬਹੁਤ ਅਹਿਮ ਸਨ।
'ਡਵਾਨੀ ਦਾਸ ਨੇ ਮੁਲਤਾਨ ਉੱਪਰ ਹਮਲੇ ਸਮੇਂ ਕਿਲ੍ਹੇ ਦੀ ਘੇਰਾ ਬੰਦੀ ਚੁੱਕਣ ਬਦਲੇ ਮੁੱਕਰ ਖ਼ਾਨ ਤੋਂ ਚੋਖੀ ਰਕਮ ਬਟੇਰੀ ਹੈ।
ਇਹ ਸ਼ਕਾਇਤ ਪਹਿਲਾਂ ਵੀ ਰਣਜੀਤ ਸਿੰਘ ਦੇ ਪਾਸ ਆਈ ਸੀ। ਉਸਨੇ ਸਕਾਇਤ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ। ਪਰ ਹੁਣ ਮਜੱਬਰ ਖ਼ਾਨ ਦੇ ਦੇ ਪੁੱਤਰ ਲਾਹੋਰ ਕਿਲ੍ਹੇ 'ਚ ਬੰਦੀ ਸਨ। ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ। ਰਣਜੀਤ ਸਿੰਘ ਭਵਾਨੀ ਦਾਸ ਪ੍ਰਤੀ ਬੇਹੱਦ ਖਫਾ ਹੋ ਗਿਆ। ਉਸ ਨੇ ਫੋਰਨ ਹੁਕਮ ਜਾਰੀ ਕਰਨ ਲਈ ਕਿਹਾ--ਕੁੱਬੇ ਭਵਾਨੀ ਦਾਸ ਨੂੰ ਫੋਰਨ ਬਰਖ਼ਾਸਤ ਕਰ ਦਿੱਤਾ ਜਾਏ।
ਦੁਸਰੀ ਸ਼ਕਾਇਤ ਜਮਾਂਦਾਰ ਖੁਸ਼ਹਾਲ ਸਿੰਘ ਵਿਰੁੱਧ ਸੀ।
'ਜਮਾਂਦਾਰ ਖੁਸ਼ਹਾਲ ਸਿੰਘ ਦੇ ਅੱਖੜ ਅਤੇ ਕੁਧੀ ਵਿਵਹਾਰ ਤੇ ਦਰਬਾਰੀ ਅਤੇ ਹੋਰ ਕਰਮਚਾਰੀ ਬਹੁਤ ਦੁੱਖੀ ਹਨ।
ਰਣਜੀਤ ਸਿੰਘ ਸੋਚੀ ਪੈ ਗਿਆ। ਖੁਸ਼ਹਾਲ ਸਿੰਘ ਦੀ ਥਾਂ ਕਿਸ ਨੂੰ ਨਿਯੁਕਤ ਕੀਤਾ ਜਾਵੇ ? ਇਕਦਮ ਰਣਜੀਤ ਸਿੰਘ ਦਾ ਧਿਆਨ ਭਗਤੇ ਭਰਾਵਾਂ ਵੱਲ ਗਿਆ। ਧਿਆਨ ਸਿੰਘ ਬੇਹੱਦ ਖੂਬਸੂਰਤ ਨੌਜਵਾਨ ਸੀ। ਸੁਚੇਤ ਸਿੰਘ ਤਾਂ ਸੀ ਹੀ ਲੜਕੀਆਂ ਵਰਗਾ ਸੁੰਦਰ। ਜਦੋਂ ਦਾ ਕਸ਼ਮੀਰੀ ਜਗੀਰਦਾਰ, ਖਾਨਾ ਦੇ ਲੋਡਿਆਂ ਵਾਲੇ ਸ਼ੱਕ ਬਾਰੇ ਦੱਸ ਕੇ ਗਿਆ ਸੀ, ਉਦੋਂ ਦਾ ਹੀ ਰਣਜੀਤ ਸਿੰਘ ਡੋਗਰੇ ਭਰਾਵਾਂ ਬਾਰੇ ਸੋਚਣ ਲੱਗਾ ਹੋਇਆ ਸੀ। ਉਸ ਨੇ ਹੁਕਮ ਦਿੱਤਾ-'ਖੁਸ਼ਹਾਲ ਸਿੰਘ ਨੂੰ ਡਿਉਢੀਦਾਰ ਦੀ ਪਦਵੀ ਤੋਂ ਹਟਾ ਦਿੱਤਾ ਜਾਵੇ ਤੇ ਉਸ ਦੀ ਥਾਂ ਧਿਆਨ ਸਿੰਘ ਨੂੰ ਡਿਉਢੀਦਾਰ ਨਿਯੁਕਤ ਕਰ
ਤੀਸਰੀ ਸਕਾਇਤ ਕੁੰਵਰ ਖੜਕ ਸਿੰਘ ਦੇ ਉਸਤਾਦ ਕਈਆ ਰਾਮ ਸਿੰਘ ਵਿਰੁੱਧ
ਭਈਆ ਰਾਮ ਸਿੰਘ, ਕੁੰਦਰ ਦੀ ਜਗੀਰ ਦੇ ਹਿਸਾਬ-ਕਿਤਾਬ ਵਿਚ ਹੇਰਾ-ਫੇਰੀ ਰ ਰਿਹਾ ਹੈ। ਉਸ ਨੇ ਗੁਪਤ ਰੂਪ ਵਿਚ ਬਹੁਤ ਧਨ ਜਮ੍ਹਾ ਕਰ ਲਿਆ ਹੈ।ਰਣਜੀਤ ਸਿੰਘ ਇਹ ਤਾਂ ਜਾਣਦਾ ਸੀ, ਕੁੰਵਰ ਖੜਕ ਸਿੰਘ ਸਧਾਰਨ ਬੁੱਧੀ ਵਾਲਾ ਹੈ। ਰਾਜ ਪ੍ਰਬੰਧ ਵਿਚ ਬਹੁਤਾ ਸ਼ਾਤਰ ਨਹੀਂ ਹੈ। ਸਾਊ ਸੁਭਾਅ ਦਾ ਹੈ। ਭਜਨ- ਬੰਦਗੀ ਵਿਚ ਲੱਗਿਆ ਰਹਿੰਦਾ ਹੈ। ਏਸੇ ਕਰਕੇ ਭਈਆ ਰਾਮ ਨੂੰ ਉਸ ਦੀ ਜਾਗੀਰ ਦਾ ਪ੍ਰਬੰਧਕ ਵੀ ਬਣਾਇਆ ਸੀ ਤੇ ਉਹ ਖੜਕ ਸਿੰਘ ਦਾ ਉਸਤਾਦ ਵੀ ਸੀ।
ਰਣਜੀਤ ਸਿੰਘ ਨੂੰ ਛੇਤੀ ਕੀਤਿਆਂ ਗੁੱਸਾ ਨਹੀਂ ਸੀ ਆਉਂਦਾ। ਜਦ ਆਉਂਦਾ ਸੀ ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦਾ ਸੀ। ਜਦ ਉਹ ਰੁਮਾਲ ਨਾਲ ਚਿਹਰੇ ਨੂੰ ਹਵਾ ਦੇਣ ਲੱਗ ਪਏ ਤਾਂ ਗੁੱਸਾ ਚਰਮ ਸੀਮਾ ਉੱਪਰ ਹੁੰਦਾ ਸੀ। ਅਜਿਹੀ ਮਨੋਦਸ਼ਾ ਵਿਚ ਖੜਕ ਸਿੰਘ ਅਤੇ ਭਈਆ ਰਾਮ ਸਿੰਘ ਨੂੰ ਪੇਸ਼ ਹੋਣ ਲਈ ਕਿਹਾ ਗਿਆ। ਉਹਨਾਂ ਨੂੰ ਪਹਿਲਾਂ ਹੀ ਇਤਲਾਹ ਕੀਤੀ ਹੋਈ ਸੀ ਤੇ ਉਹ ਉਡੀਕ ਵਿਚ ਬੈਠੇ ਸਨ।
ਜਦ ਦੋਵੇਂ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਹੋਏ, ਰਣਜੀਤ ਸਿੰਘ ਨੇ ਭਈਆ ਰਾਮ ਸਿੰਘ ਨੂੰ ਜਾਗੀਰ ਦੇ ਖਾਤੇ ਦਿਖਾਉਣ ਲਈ ਕਿਹਾ।
ਬਾਰੀ ਲੇਖਾਕਾਰ ਪੰਡਤ ਦੀਨਾ ਨਾਥ ਨੇ ਘੋਖ ਪੜਤਾਲ ਕਰਦਿਆਂ, ਵਹੀ ਖਾਤਿਆ ਵਿਚ ਕੁਝ ਰਕਮਾਂ ਬਾਰੇ ਪੁੱਛਿਆ ਤਾਂ ਕਈਆ ਰਾਮ ਸਿੰਘ ਕੋਈ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ। -ਕੁੰਵਰ ਇਸ ਬਾਰੇ ਕੀ ਆਖਣਾ ਚਾਹੁੰਦਾ ਏ ?' ਰਣਜੀਤ ਸਿੰਘ ਨੇ ਪੁੱਛਿਆ।
-ਵਹੀ-ਖਾਤਿਆਂ ਦੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਖੜਕ ਸਿੰਘ ਨੇ ਕਿਹਾ।
ਗੁੱਸੇ ਵਿਚ ਰਣਜੀਤ ਸਿੰਘ ਦਾ ਚਿਹਰਾ ਤਾਂਬੇ ਰੰਗਾ ਹੋ ਗਿਆ। ਅੱਖ ਪਹਿਲਾਂ ਨਾਲ ਹੋਰ ਵੱਡੀ ਅਤੇ ਡਰਾਉਣੀ ਲੱਗਣ ਲੱਗੀ। ਉਸ ਨੇ ਖੜਕ ਸਿੰਘ ਵੱਲ ਵੇਖਦਿਆਂ ਕਿਹਾ, 'ਆਪਣੇ ਨਿੱਜੀ ਮਾਮਲਿਆਂ ਦੀ ਦੇਖ-ਭਾਲ ਕਰਨ ਦੀ ਜਾਚ ਨਹੀਂ ਸਿੱਖਾਂਗਾ ਤਾਂ ਮੇਰੇ ਬਾਅਦ ਤਖ਼ਤ ਉੱਪਰ ਬੈਠਣ ਦੇ ਯੋਗ ਨਹੀਂ ਹੋਵੇਗਾ ?
-ਜਿਹੜਾ ਯੋਗ ਹੋਵੇਗਾ, ਉਹ ਤਖ਼ਤ ਉੱਪਰ ਬੈਠ ਜਾਏਗਾ। ਖੜਕ ਸਿੰਘ ਨੇ ਸਹਿਜ ਨਾਲ ਕਿਹਾ।
-ਮੇਰੀ ਧੌਲੀ ਦਾਹੜੀ ਵੱਲ ਵੇਖ ? ਰਣਜੀਤ ਸਿੰਘ ਨੇ ਖਿੱਝ ਨਾਲ ਕਿਹਾ। ਖੜਕ ਸਿੰਘ ਏਨਾ ਭੋਲਾ ਸੀ। ਉਠ ਕੇ ਅੱਗੇ ਵਧਿਆ। ਰਣਜੀਤ ਸਿੰਘ ਦੀ ਦਾੜ੍ਹੀ ਨੂੰ ਹੱਥ ਵਿਚ ਲੈ ਕੇ ਕੁਝ ਪਲ ਧਿਆਨ ਨਾਲ ਵੇਖਦਾ ਰਿਹਾ, ਫਿਰ ਬੋਲਿਆ:
-ਵਾਹਿਗੁਰੂ ਦੀ ਸੋਹ, ਮਹਾਰਾਜ ਦੀ ਦਾੜ੍ਹੀ ਤਾਂ ਚਿੱਟੀ ਹੋਣ ਲੱਗੀ ਸੂ। ਇਕ ਗਰਜਵੀਂ ਆਵਾਜ਼ ਸੁਣੀ ਖੜਕ ਸਿੰਘ ਨੂੰ ਦੂਰ ਹੋ ਜਾ ਮੇਰੀਆਂ ਨਜ਼ਰਾ
ਖੜਕ ਸਿੰਘ ਕੇਂਚੱਕਾ ਰਹਿ ਗਿਆ । ਦਰਬਾਰੀ ਸੁੰਨ ਹੋ ਗਏ। ਉਹਨਾਂ ਨੇ ਵੇਖਿਆ- ਰਣਜੀਤ ਸਿੰਘ ਦੇ ਚਿਹਰੇ ਉੱਪਰ ਦੁੱਖ ਅਤੇ ਨਿਰਾਸ਼ਾ ਸੀ।
ਕੁੰਦਰ ਖੜਕ ਸਿੰਘ ਬਾਹਰ ਆ ਗਿਆ। ਕਈਆ ਰਾਮ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਹੋਇਆ। ਉਸ ਨੂੰ ਕੈਦ ਕਰ ਲਿਆ ਗਿਆ। ਉਸ ਉੱਪਰ ਭਾਰੀ ਗਬਨ ਦਾ ਦੇਸ਼ ਲੱਗਾ। ਖੜਕ ਸਿੰਘ ਦੀ ਜਾਗੀਰ ਦੇ ਪ੍ਰਬੰਧ ਲਈ, ਦਰਬਾਰ ਦੇ ਇਕ ਹੋਰ
ਕਰਮਚਾਰੀ ਰਾਧਾ ਰਾਮ ਨੂੰ ਨਿਯੁਕਤ ਕਰ ਦਿੱਤਾ।
ਫਕੀਰ ਅਜੀਜਉਦਦੀਨ ਨੇ ਮਾਹਲ ਨੂੰ ਸੁਖਾਵਾਂ ਬਨਾਉਣ ਲਈ ਕਿਹਾ:
-ਮਹਾਰਾਜ, ਕੁੰਦਰ ਸਾਹਬ ਅੰਦਰ ਸੰਸਾਰੀ ਲਾਲਸਾਵਾਂ ਨਹੀਂ ਹਨ। ਉਹ ਬੰਦਗੀ ਕਰਨ ਵਾਲਾ ਅਤੇ ਪੀਰਾਂ-ਫਕੀਰਾਂ ਦੀ ਸੰਗਤ ਮਾਨਣ ਵਾਲਾ ਏ। ਉਸ ਪ੍ਰਤੀ ਏਨਾ ਨਿਰਦਈ ਹੋਣਾ ਠੀਕ ਨਹੀਂ ਹੈ, ਹਜੂਰ।
-ਫ਼ਕੀਰ ਸਾਹਬ, ਰਾਜ ਪ੍ਰਬੰਧ ਬੰਦਗੀ ਕਰਨ ਨਾਲ ਨਹੀਂ ਚਲਦੇ। ਦਸਵੇਂ ਗੁਰੂ ਸਾਹਬ ਨੇ ਭਗਤੀ ਦੇ ਨਾਲ ਸ਼ਕਤੀ ਨੂੰ ਵੀ ਓਨੀ ਹੀ ਤਰਜੀਹ ਦਿੱਤੀ ਹੈ।
-ਖਿਮਾ ਚਾਹੂੰਗਾ ਮਹਾਰਾਜ, ਕੁੰਵਰ ਬਹੁਤ ਹੀ ਸਰਲ ਸੁਭਾਅ ਦਾ ਹੈ। ਇਕ ਦਿਨ ਦਾ ਵਾਕਿਆ ਹਜੂਰ ਨੂੰ ਦੱਸਣਾ ਚਾਹਾਂਗਾ। ਸ਼ਾਹੀ ਅਸਤਬਲ ਵਿਚ ਇਕ ਦਿਨ ਕੁੰਵਰ ਸਾਹਬ ਮੁਆਇਨਾ ਕਰ ਰਹੇ ਸਨ। ਹਜੂਰ ਦੇ ਹੁਕਮ ਅਨੁਸਾਰ ਮੈਂ ਉਸ ਦੇ ਨਾਲ ਸਾਂ। ਇਕ ਘੋੜਾ ਕੋਲ ਦੀ ਲੰਘਿਆ। ਕੁੰਵਰ ਸਾਹਬ ਨੇ ਇਕ ਸਾਈਸ ਨੂੰ ਪੁੱਛਿਆ ਇਹ ਓਹੀ ਘੋੜਾ ਤਾਂ ਨਹੀਂ ਹੈ, ਜੋ ਨਸਿਹਰੇ ਦੀ ਜੰਗ ਵਿਚ ਮਾਰਿਆ ਗਿਆ ਸੀ ' ਸਾਈਸ ਮੇਰੇ ਵੱਲ ਬਾਕਿਆ। ਮੈਂ ਸਿਰ ਹਿਲਾ ਕੇ ਸਹਿਮਤੀ ਦਿੱਤੀ ਤਾਂ ਸਾਈਸ ਨੇ ਕਿਹਾ ਹਾਂ ਸਰਕਾਰ, ਇਹ ਓਹੀ ਘੋੜਾ ਹੈ।' ਅਜੇਹੀ ਰੱਬੀ ਰੂਹ ਨਾਲ ਨਾਰਾਜ਼ ਹੋਣਾ ਜਾਇਜ਼ ਨਹੀਂ ਹੇ ਸਰਕਾਰ
ਰਣਜੀਤ ਸਿੰਘ ਨੇ ਘੋਰ ਨਿਰਾਸ਼ਾ ਵਿਚ ਲੰਮਾ ਸਾਹ ਖਿੱਚ ਕੇ ਛੱਡਿਆ।
ਕੁੰਵਰ ਖੜਕ ਸਿੰਘ ਨੇ ਦਰਬਾਰ ਵਿਚ ਆਉਣਾ ਛੱਡ ਦਿੱਤਾ।
ਇਸ ਖਿੱਝ ਭਰੀ ਸਥਿਤੀ ਅਤੇ ਨਿਰਾਸ਼ਾ ਵਿਚੋਂ ਨਿਕਲਣ ਲਈ ਰਣਜੀਤ ਸਿੰਘ ਨੇ ਕਸ਼ਮੀਰ ਉੱਪਰ ਫਿਰ ਚੜ੍ਹਾਈ ਕਰਨ ਦਾ ਇਰਾਦਾ ਕਰ ਲਿਆ। ਫਕੀਰ ਨੂਰਉਦਦੀਨ ਨੂੰ ਮਹਾਰਾਜੇ ਦੀ ਸੋਹਿਤ ਦਾ ਫ਼ਿਕਰ ਸੀ। ਅਜੇ ਮੌਸਮ ਵੀ ਸਾਫ਼ ਨਹੀਂ ਸੀ ਹੋਇਆ। ਉਹ ਮਹਾਰਾਜੇ ਨੂੰ ਹਰ ਹਾਲਤ ਵਿਚ ਮਹੀਨਾ ਡੇਢ ਮਹੀਨਾ ਅਟਕਾਉਣਾ ਚਾਹੁੰਦਾ ਸੀ। ਉਸ ਨੇ ਰਣਜੀਤ ਸਿੰਘ ਦਾ ਮਿਜਾਜ਼ ਵੇਖ ਕੇ ਕਿਹਾ-'ਮਹਾਰਾਜ ਇਸ ਸਾਲ ਹਜੂਤ ਨੇ ਆਪਣੇ ਰਾਜ ਦਾ ਦੌਰਾ ਨਹੀਂ ਕੀਤਾ। ਰਿਆਇਆ ਦਾ ਹਾਲ ਹਜੂਰ ਨੂੰ ਆਪਣੀ ਅੱਖੀਂ ਦੇਖਣਾ ਚਾਹੀਦਾ ਏ।
-ਕਸ਼ਮੀਰ ਤੋਂ ਵਾਪਸ ਮੁੜਦਿਆ ਹੀ ਅਸੀਂ ਖਾਲਸਾ ਰਾਜ ਦੇ ਪੂਰੇ ਇਲਾਕੇ ਦਾ ਦੇਰਾ ਕਰਾਂਗੇ।'
-ਸਰਦੀ ਦਾ ਮੌਸਮ ਉੱਤਰ ਆਏਗਾ ਹਜ਼ੂਰ। ਇਹ ਸਮਾਂ ਬੜਾ ਠੀਕ ਏ। ਦੌਰੇ ਤੋਂ ਆਉਂਦਿਆਂ ਹੀ, ਕਸ਼ਮੀਰ ਉੱਪਰ ਹਮਲੇ ਲਈ ਸਭ ਪ੍ਰਬੰਧ ਹੋ ਜਾਣਗੇ। ਮੁਲਤਾਨ ਤੇ ਜੁਤੀ ਫੌਜ ਨੂੰ ਵੀ ਆਰਾਮ ਲਈ ਕੁਝ ਸਮਾਂ ਮਿਲ ਜਾਏਗਾ।ਰਣਜੀਤ ਸਿੰਘ ਕੁਝ ਦੇਰ ਸੋਚੀਂ ਪਿਆ ਰਿਹਾ। ਫਿਰ ਉਸ ਨੇ ਕਿਹਾ, 'ਠੀਕ ਹੈ ਇਸ ਬਾਰੇ ਦੇ ਚਾਰ ਦਿਨਾਂ 'ਚ ਫੈਸਲਾ ਕਰਦੇ ਆਂ'
-ਸੁਕਰੀਆ ਹਜੂਰ, ਖ਼ੁਦ ਵੀ ਕੁਝ ਦਿਨ ਆਰਾਮ ਕਰੋ। ਅਗਰ ਦੌਰੇ ਪਰ ਜਾਣਾ ਹੈ ਤਾਂ ਸਿਰਫ਼ ਹਾਥੀ ਦੀ ਸਵਾਰੀ ਹਜ਼ੂਰ ਲਈ ਠੀਕ ਰਹੇਗੀ।
ਰਣਜੀਤ ਸਿੰਘ ਦੀ ਅੱਖ ਵਿਚ ਫ਼ਕੀਰ ਨੂਰਉਦਦੀਨ ਲਈ ਧੰਨਵਾਦ ਸੀ ਤੇ ਚਿਹਰੇ ਉੱਪਰ ਕੁਲੀ ਜਿਹੀ ਮੁਸਕਰਾਹਟ।