ਰਣਜੀਤ ਸਿੰਘ ਚਾਰਾਂ ਦਿਸ਼ਾਵਾਂ ਵੱਲ ਘੋੜਾ ਚੜਾਉਂਦਾ ਇਸ ਤਰ੍ਹਾਂ ਭਟਕ ਰਿਹਾ ਸੀ। ਜਿਵੇਂ ਵਕਤ ਪਾਸ ਕਰ ਰਿਹਾ ਹੋਵੇ। ਅੱਗ ਰੱਖਿਅਕ ਚੇਰਾਨ ਸਨ। ਸਵੇਰ ਦੇ ਸਮੇਂ ਭਾਵੇਂ ਏਨੀ ਗਰਮੀ ਨਹੀਂ ਸੀ, ਪਰ ਹੁਣ ਸਿਖ਼ਰ 'ਤੇ ਆਇਆ ਸੂਰਜ ਪਿੰਡਾ ਸਾੜਨ ਲੱਗਾ। ਘੋੜੇ ਹੇਕਣ ਲੱਗੇ। ਲਾਹੌਰ ਤੋਂ ਉਹ ਬਹੁਤ ਦੂਰ ਨਿਕਲ ਆਏ ਸਨ। ਅਤਿ ਗਰਮੀ ਭਰੀ ਦੁਪਿਹਰ ਵਿਚ ਦੱਖਣ ਦੀ ਵੱਖੀ ਵਿਚ ਇਕ ਕਾਲੀ ਘਟਾ ਉੱਪਰ ਵੱਲ ਉੱਠਦੀ ਸਭਨਾਂ ਨੇ ਵੇਖੀ। ਤੇਜ਼ੀ ਨਾਲ ਘਟਾ ਫੈਲਣ ਲੱਗੀ। ਫਿਰ ਅਚਾਨਕ ਤੱਖੜ ਭੁੱਲ ਪਿਆ। ਕਾਲੀ ਸੰਘਣੀ ਘਟਾ ਨੇ ਪੂਰਾ ਅਸਮਾਨ ਢੱਕ ਲਿਆ। ਸ਼ੀਸ਼ੇ ਵਾਂਗ ਲਿਸ਼ਕਰਾਂ ਮਾਰਦੀ ਦੁਪਿਤਰ, ਪਲਾਂ ਵਿਚ ਹੀ ਮੱਸਿਆ ਦੀ ਰਾਤ ਵਿਚ ਤਬਦੀਲ ਗਈ।... ਮੋਟੀਆਂ ਕਣੀਆਂ ਡਿੱਗਣ ਲੱਗੀਆਂ ਤੇ ਫਿਰ ਵੇਖਦਿਆਂ ਵੇਖਦਿਆਂ ਤੇਜ਼ ਮੀਂਹ ਵਰਨ ਲੱਗਾ। ਰਣਜੀਤ ਸਿੰਘ ਦਾ ਚਿਹਰਾ ਖਿੜ ਉੱਠਿਆ 'ਵਾਹ ਕੁਦਰਤ'। ਉਸ ਦੇ ਮੂੰਹੋਂ ਨਿਕਲਿਆ। ਤਪਦੇ ਪਿੰਡ ਨੂੰ ਮੀਂਹ ਵਿਚ ਭਿੱਜਣ ਦਾ ਆਨੰਦ ਆਉਣ ਲੱਗਾ। ਮੀਂਹ ਲਗਾਤਾਰ ਵਰਦਾ ਰਿਹਾ। ਰਣਜੀਤ ਸਿੰਘ ਵਰਦੇ ਮੀਂਹ ਵਿਚ ਘੋੜਾ ਭਜਾਉਂਦਾ ਰਿਹਾ। ਖੜ੍ਹੇ ਪਾਣੀ ਵਿਚੋਂ ਦੀ ਜਦ ਘੋੜਾ ਲੰਘਦਾ, ਪੌੜਾਂ ਨਾਲ ਪਾਣੀ ਉਛਾਲਦਾ,... ਰਣਜੀਤ ਸਿੰਘ ਬੱਚਿਆਂ ਵਾਂਗ ਖਰੂਦ ਕਰਨ ਲੱਗਦਾ।...
ਲਗਾਤਾਰ ਭਿੱਜਦੇ ਰਹਿਣ ਨਾਲ ਰਣਜੀਤ ਸਿੰਘ ਨੂੰ ਪਹਿਲਾਂ ਠੰਢ ਮਹਿਸੂਸ ਹੋਈ। ਫਿਰ ਕਾਂਬਾ ਛਿੜ ਗਿਆ। ਉਸ ਨੂੰ ਘੋੜੇ ਉੱਪਰ ਬੈਠਣਾ ਮੁਸ਼ਕਲ ਹੋ ਗਿਆ। ਅੰਗ ਰੱਖਿਅਕ ਜਦ ਉਸ ਨੂੰ ਕਿਲ੍ਹੇ ਅੰਦਰ ਲੈ ਕੇ ਆਏ ਤਾਂ ਰਣਜੀਤ ਸਿੰਘ ਦਾ ਸਰੀਰ ਤੁਰੀ ਤਰ੍ਹਾਂ ਕੰਬ ਰਿਹਾ ਸੀ। ਮਹਾਰਾਜੇ ਦੀ ਹਾਲਤ ਵੇਖ ਕੇ ਚਕੀਰ ਨੂਰਉਦਦੀਨ ਘਬਰਾ ਗਿਆ। ਦੇਸੀ ਦੁਸ਼ਾਂਦੇ ਉਬਾਲ ਕੇ ਦਿੱਤੇ ਗਏ। ਨਾਲ ਹੀ ਤੇਜ਼ ਬੁਖ਼ਾਰ ਹੋ ਗਿਆ। ਬੁਖ਼ਾਰ ਦੀ ਬੇਹੋਸ਼ੀ ਵਿਚ ਰਣਜੀਤ ਸਿੰਘ ਅਸ਼ਪੱਸ਼ਟ ਭਾਸ਼ਾ ਜਿਹੀ ਵਿਚ ਬੁੜਬੁੜਾਉਣ ਲੱਗਾ।
ਫਕੀਰ ਅਜੀਜ਼ਉਦਦੀਨ ਨੇ, ਲੁਧਿਆਣੇ ਤੋਂ ਅੰਗਰੇਜੀ ਡਾਕਟਰ ਮੇਰੇ ਨੂੰ ਲੈ ਕੇ ਆਉਣ ਲਈ ਫੌਰਨ ਤੇਜ਼ ਘੋੜ ਸਵਾਰ ਭੇਜੇ ਗਏ। ਜਦ ਤੱਕ ਡਾ. ਮੇਰੇ ਨਹੀਂ ਪੁੱਜਾ, ਦੋਸੀ ਇਲਾਜ ਜਾਰੀ ਰਿਹਾ।
ਤੀਸਰੇ ਦਿਨ ਡਾਕਟਰ ਮੇਰੇ ਲਾਹੌਰ ਪੁੱਜ ਗਿਆ। ਸੂਰਜ ਢਲ ਚੁੱਕਿਆ ਸੀ। ਮਹਾਰਾਜੇ ਦੀ ਹਾਲਤ ਵੇਖ ਕੇ ਡਾ. ਮੇਰੇ ਨੇ ਪੂਰੇ ਭਰੋਸੇ ਨਾਲ ਕਿਹਾ। 'ਹਿਜ਼ ਹਾਈਨੇਸ ਉੱਪਰ ਨਮੂਨੀਏ ਦਾ ਘਾਤਕ ਹਮਲਾ ਹੋਇਆ ਹੈ। ਡਾ. ਮੇਰੇ ਨੇ ਇਲਾਜ ਸ਼ੁਰੂ ਕਰ ਦਿੱਤਾ। ਮਹਾਰਾਜੇ ਦੇ ਖਾਣ ਪੀਣ ਅਤੇ ਜੀਵਨ- ਢੰਗ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ, ਉਸ ਨੇ ਫਕੀਰ ਅਜ਼ੀਜ਼ਉਦਦੀਨ ਨਾਲ ਅਲੱਗ ਮੁਲਾਕਾਤ ਕੀਤੀ।
ਫਕੀਰ ਨੇ ਰਣਜੀਤ ਸਿੰਘ ਦੀ ਸਿਫ਼ਤ ਕਰਦਿਆਂ ਡਾ. ਮੇਰੇ ਨੂੰ ਦੱਸਿਆ:
-ਜਨਾਬ, ਮਹਾਰਾਜਾ ਇਕ ਬੇਦਾਗ਼ ਹੀਰਾ ਹਨ। ਹਰ ਰੋਜ਼ ਬਕਾਇਦਾ ਕਸਰਤ ਕਰਦੇ ਹਨ। ਸਮੇਂ ਸਿਰ ਦਰਬਾਰ ਲਗਾਉਂਦੇ ਹਨ। ਪੂਰੇ ਰਾਜ ਵਿਚੋਂ ਆਈਆਂ ਖ਼ਬਰਾਂ ਦੀ ਪਰਖ-ਜਾਂਚ ਖ਼ੁਦ ਕਰਦੇ ਹਨ। ਸਵੇਰ ਸ਼ਾਮ ਘੋੜ ਸਵਾਰੀ ਕਰਨਾ ਇਹਨਾਂ ਦਾ ਸ਼ੌਕ
-ਜੇ ਆਪ ਦੱਸ ਰਹੇ ਹੋ, ਅਗਰ ਇਹ ਸਭ ਸਹੀ ਹੈ ਮਾਫ਼ ਕਰਨਾ, ਫਿਰ ਬੀਮਾਰ ਹੋਣ ਦੀ ਕੋਈ ਵਜਾਹ ਤਾਂ ਨਹੀਂ ਲਗਦੀ। ਮੈਨੂੰ ਸ਼ੱਕ ਹੈ, ਹਿਜ਼ ਹਾਈਨੇਸ ਦੇ ਜਿਗਰ ਵਿਚ ਕੋਈ ਨੁਕਸ ਹੋ ਸਕਦਾ ਹੈ। ਕੀ ਹਿਜ਼ ਹਾਈਨੈਂਸ, ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦਾ ਸੇਵਨ ਕਰਦੇ ਹਨ ?' ਡਾ. ਮਰੇ ਨੇ ਝੁਕਦਿਆਂ ਝਕਦਿਆਂ ਪੁੱਛਿਆ।
-ਕਿਉਂਕੇ ਇਹ ਮਸਲਾ ਮਹਾਰਾਜੇ ਦੀ ਸੇਹਿਤ ਨਾਲ ਜੁੜਿਆ ਹੋਇਆ ਏ, ਏਸ ਲਈ ਆਪ ਨੂੰ ਇਸ ਬਾਰੇ ਜਾਣਕਾਰੀ ਦੇਣੀ ਜਰੂਰੀ ਏ। ਫ਼ਕੀਰ ਨੇ ਲੰਮਾ ਸਾਹ ਖਿੱਚ ਕੇ ਛੱਡਦਿਆਂ ਕਿਹਾ-'ਮਨੋਰੰਜਨ ਲਈ ਮਹਾਰਾਜ ਸ਼ਰਾਬ ਦੀ ਵਰਤੋਂ ਕਰਦੇ ਹਨ। ਕਦੇ ਅਫੀਮ ਵੀ ਖਾ ਲੈਂਦੇ ਹਨ।
-ਤੇਰੇ ਮਹਾਰਾਜ ਕਿਸ ਤਰ੍ਹਾਂ ਦੀ ਸ਼ਰਾਬ ਪੀਂਦੇ ਨੇ ? ਮੇਰੇ ਨੇ ਪੁੱਛਿਆ।
-ਮਹਾਰਾਜ ਲਈ ਸ਼ਰਾਬ, ਖ਼ਾਸ ਵਿਅਕਤੀਆਂ ਦੀ ਨਿਗਰਾਨੀ ਹੇਠ ਤਿਆਰ ਕਰਵਾਈ ਜਾਂਦੀ ਹੈ। ਇਸ ਵਿਚ ਗਉ ਦੇ ਮਾਸ ਤੋਂ ਬਿਨਾਂ, ਹਰ ਜਾਨਵਰ ਦਾ ਮਾਸ, ਮੁਰਗਾ, ਚਿੱਤਰ-ਬਟੇਰ-ਹਿਰਨ, ਬੱਤਖ ਆਦਿ ਦੇ ਨਾਲ ਮੋਤੀ, ਕਸਤੂਰੀ, ਅਫੀਮ ਔਰ ਅਨੇਕਾਂ ਜੜ੍ਹੀ ਬੂਟੀਆਂ, ਮਸਾਲੇ ਮਿਲਾ ਕੇ, ਕਸ਼ੀਦ ਕੀਤੀ ਜਾਂਦੀ ਏ।' ਫ਼ਕੀਰ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
-ਦੇਖੋ, ਅਜੇਹੀ ਸ਼ਰਾਬ ਨਿਰੀ ਜ਼ਹਿਰ ਹੈ। ਹਿਜ਼ ਹਾਈਨੈਂਸ ਦੀ ਸਰੀਰਕ ਸ਼ਕਤੀ, ਹੁਣ ਕਿਸੇ ਬੀਮਾਰੀ ਨੂੰ ਰੋਕ ਪਾਉਣ ਲਈ ਬਹੁਤ ਕਮਜ਼ੋਰ ਹੋ ਗਈ ਹੈ। ਜਿਗਰ ਤੋਂ ਬਾਅਦ ਗੁਰਦਿਆਂ ਉੱਪਰ ਮਾਰੂ ਅਸਰ ਹੋਣ ਦੀ ਸੰਭਾਵਨਾ ਹੈ| ਅਗਰ ਸਾਵਧਾਨੀ ਨਾ ਵਰਤੀ ਗਈ। ਸ਼ਰਾਬ ਦੀ ਵਰਤੋਂ ਬੰਦ ਕਰਨੀ ਹੋਵੇਗੀ। ਅਗਰ ਆਦਤ ਬਣ ਗਈ ਹੋ ਤਾਂ ਇਸ ਦੀ ਮਾਤਰਾ ਬਹੁਤ ਹੀ ਘੱਟ ਕਰਨੀ ਹੋਵੇਗੀ, ਜੇ ਹਿਜ਼ ਹਾਈਨੇਸ ਆਪਣੀ ਉਮਰ ਲੰਮੇਰੀ ਕਰਨਾ ਚਾਹੁੰਦੇ ਹਨ। ਇਹ ਕਹਿੰਦਿਆਂ ਮੈਨੂੰ ਅਫਸੋਸ ਹੈ। ਡਾ. ਮੇਰੇ ਫਕੀਰ ਵੱਲ ਤੱਕਣ ਲੱਗਾ।
-ਡਾਕਟਰ ਸਾਹਿਬ ਆਪ ਇਲਾਜ ਜਾਰੀ ਰੱਖੋ। ਮਹਾਰਾਜ ਦਾ ਖਾਣ-ਪੀਣ ਆਪ ਦੀਆਂ ਹਦਾਇਤਾਂ ਅਨੁਸਾਰ ਹੋਵੇਗਾ। ਵਕੀਰ ਨੇ ਵਿਸ਼ਵਾਸ ਦੁਆਇਆ।
ਡਾ. ਮੇਰੇ ਇਲਾਜ ਕਰਦਾ ਰਿਹਾ। ਫਕੀਰ ਭਰਾਵਾਂ ਦੇ ਦੇਸੀ ਦੁਸ਼ਾਂਦੇ ਵੀ ਨਾਲ ਨਾਲ ਚਲਦੇ ਰਹੇ। ਰਣਜੀਤ ਸਿੰਘ ਦਾ ਬੁਖ਼ਾਰ ਉਤਰਨ ਲੱਗਾ। ਮੂੰਹ ਦਾ ਸਵਾਦ ਫਿਰ ਪਹਿਲਾਂ ਵਾਂਗ ਹੋਣ ਲੱਗਾ। ਹਲਕਾ ਖਾਧਾ ਪੀਤਾ ਵੀ ਹਜ਼ਮ ਹੋਣ ਲੱਗ ਪਿਆ। ਰਣਜੀਤ ਸਿੰਘ ਦੇ ਚਿਹਰੇ ਉੱਪਰ ਰੌਣਕ ਫਿਰ ਪਰਤਣ ਲੱਗ ਪਈ। ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਰਣਜੀਤ ਸਿੰਘ ਆਪਣੇ ਆਪ ਨੂੰ ਪੂਰਾ ਤੰਦਰੁਸਤ ਮਹਿਸੂਸ ਕਰਨ ਲੱਗਾ। ਡਾਕਟਰ ਮੇਰੇ ਦੀ ਸਲਾਹ ਨਾਲ ਥੋੜ੍ਹੇ ਸਮੇਂ ਲਈ ਘੋੜ ਸਵਾਰੀ ਕਰਨ ਦੇ ਵੀ ਯੋਗ ਹੋ ਗਿਆ।
ਰਣਜੀਤ ਸਿੰਘ ਡਾ. ਮੇਰੇ ਉੱਪਰ ਬਹੁਤ ਮੇਹਰਬਾਨ ਹੋ ਗਿਆ। ਉਸ ਦਾ ਧੰਨਵਾਦ ਕਰਦਿਆਂ, ਵਿਦਾ ਕਰਨ ਵੇਲੇ ਉਸ ਨੂੰ ਕੀਮਤੀ ਤੋਹਫਿਆ ਨਾਲ ਲੱਦ ਦਿੱਤਾ।
ਵਿਦਾ ਹੋਣ ਤੋਂ ਪਹਿਲਾਂ ਡਾ. ਮੇਰੇ ਨੇ ਸਖ਼ਤ ਹਦਾਇਤ ਕੀਤੀ, 'ਹਿਜ਼ ਹਾਈਨੇਸ, ਜਲਦੀ ਸੇਹਿਤਯਾਬ ਹੋਣ ਲਈ ਜ਼ਰੂਰੀ ਹੈ, ਕੁਝ ਮਹੀਨੇ ਸ਼ਾਲਾਮਾਰ ਬਾਗ਼ ਵਿਚ ਗੁਜ਼ਾਰੇ ਜਾਣ ਔਰ ਸ਼ਰਾਬ ਦੀ ਵਰਤੋਂ ਤੋਂ ਜਿੰਨਾ ਪਰਹੇਜ਼ ਹੋ ਸਕੇ ਉਨਾਂ ਹੀ ਆਪ ਦੀ ਸੇਹਿਤ ਲਈ ਅੱਛਾ ਹੈ।
ਰਣਜੀਤ ਸਿੰਘ ਨੇ ਡਾ. ਮੇਰੇ ਦੀ ਸਲਾਹ ਮੰਨ ਲਈ ਤੇ ਹੁਣ ਉਹ ਆਪਣਾ ਸਰਕਾਰੀ ਕੰਮ-ਕਾਜ ਸ਼ਾਲਾਮਾਰ ਬਾਗ ਤੋਂ ਚਲਾਉਣ ਲੱਗਾ। ਬਾਗ਼ ਦੇ ਵਾਤਾਵਰਣ ਅਤੇ ਫੁੱਲਾਂ ਦੀ ਬਹਾਰ ਵਿਚ ਰਣਜੀਤ ਸਿੰਘ ਦਾ ਮੁਰਝਾਇਆ ਮਨ ਟਹਿਕ ਉੱਠਿਆ। ਦੋ ਕੁ ਦਿਨਾਂ ਬਾਅਦ ਉਸ ਨੇ ਛਕੀਰ ਅਜ਼ੀਜ਼ਉਦਦੀਨ ਨੂੰ ਸ਼ਾਲਾਮਾਰ ਬਾਗ ਬੁਲਾ ਕੇ ਪੁੱਛਿਆ-'ਵਕੀਰ ਸਾਹਬ ਲਾਹੌਰ ਵਿਚ ਰਹਿੰਦੇ ਵਿਦੇਸ਼ੀਆਂ ਬਾਰੇ ਕਿੰਨੀ ਕੁ ਜਾਣਕਾਰੀ ਹਾਸਲ ਹੋਈ ਏ ? ਯਾਦ ਏ ਨਾ ?'
-ਸਭ ਦੇ ਪਿੱਛੇ ਦਰਬਾਰ ਦੇ ਖ਼ਾਸ ਸੂਹੀਏ ਲਗਾਏ ਹੋਏ ਨੇ ਮਹਾਰਾਜ। ਮੈਂ ਅੱਜ ਹੀ ਪੂਰੀ ਜਾਣਕਾਰੀ ਲੈ ਕੇ ਹਜੂਰ ਦੇ ਅੱਗੇ ਪੇਸ਼ ਹੋਵਾਂਗਾ। ਫਕੀਰ ਨੇ ਕਿਹਾ ਤੇ ਆਗਿਆ ਲੈ ਕੇ ਚਲਾ ਆਇਆ।
...
ਛਕੀਰ ਅਜ਼ੀਜ਼ਉਦਦੀਨ ਨੇ ਜਨਰਲ ਐਲਾਰਡ ਅਤੇ ਵੈਨਤੂਰਾ ਦੇ ਰਹਿਣ ਸਹਿਣ ਬਾਰੇ, ਉਹਨਾਂ ਦੇ ਦੋਸਤਾਂ ਬਾਰੇ, ਰਹਾਇਸ਼ ਬਾਰੇ, ਆਦਤਾਂ ਬਾਰੇ, ਪੂਰੇ ਵੇਰਵੇ ਇਕੱਤਰ ਕਰ ਲਏ ਸਨ। ਇਹਨਾਂ ਤੋਂ ਬਿਨਾਂ ਹੋਰ ਵਿਦੇਸ਼ੀਆਂ ਅਤੇ ਸੈਲਾਨੀਆਂ ਬਾਰੇ ਵੀ ਉਸ ਨੂੰ ਪੂਰੀ ਜਾਣਕਾਰੀ ਸੀ। ਜਦ ਉਹ ਇਹ ਸਭ ਕੁਝ ਤਫ਼ਸੀਲ ਨਾਲ ਦੱਸਣ ਲਈ ਸ਼ਾਲਾਮਾਰ ਬਾਗ਼ ਪੁੱਜਾ, ਤਾਂ ਉਸ ਵੇਲੇ ਧਿਆਨ ਸਿੰਘ ਡੋਗਰਾ, ਜਿਸ ਨੂੰ ਮਹਾਰਾਜੇ ਦੀਆਂ ਮੋਹਰਬਾਨੀਆਂ ਨਾਲ ਹੁਣ ਰਾਜੇ ਦਾ ਖਿਤਾਬ ਮਿਲਿਆ ਹੋਇਆ ਸੀ, ਨੇ ਫ਼ਕੀਰ ਦੀ ਅਗਵਾਈ ਕੀਤੀ ਤੇ ਸਦਾ ਵਾਂਗ ਮਹਾਰਾਜੇ ਦੀ ਕੁਰਸੀ ਦੇ ਪਿੱਛੇ ਜਾ ਖੜ੍ਹਾ। ਧਿਆਨ ਸਿੰਘ ਨੂੰ ਏਥੇ ਹਾਜ਼ਰ ਵੇਖ ਕੇ ਫ਼ਕੀਰ ਦਾ ਮਿਜਾਜ਼ ਖਰਾਬ ਹੋ ਗਿਆ, ਪਰ ਉਸ ਨੇ ਜ਼ਾਹਰ ਨਾ ਹੋਣ ਦਿੱਤਾ।
ਗੁਲਾਬ ਸਿੰਘ, ਧਿਆਨ ਸਿੰਘ ਅਤੇ ਸੁਚੇਤ ਸਿੰਘ ਤਿੰਨੋਂ ਡਗਰੇ ਭਰਾਵਾਂ ਦੇ ਕਿਰਦਾਰ ਤੋਂ ਅਤੇ ਮੋਮੋਠਗਣੇ ਵਿਵਹਾਰ ਤੋਂ, ਫ਼ਕੀਰ ਭਲੀ ਭਾਂਤ ਜਾਣੂ ਸੀ। ਇਸ ਚਾਪਲੂਸੀ ਭਰੀ ਜੀ ਹਜੂਰੀ ਨਾਲ ਇਹਨਾਂ ਡੋਗਰਿਆਂ ਨੇ ਬੜਾ ਕੁਝ ਹਾਸਲ ਕੀਤਾ ਸੀ। ਗੁਲਾਬ ਸਿੰਘ ਨੂੰ ਜੰਮੂ ਦੇ ਰਾਜੇ ਵਜੋਂ ਮਾਨਤਾ ਮਿਲੀ ਹੋਈ ਸੀ। ਜਦੋਂ ਦਾ ਧਿਆਨ ਸਿੰਘ, 'ਰਾਜਾ ਧਿਆਨ ਸਿੰਘ' ਅਤੇ 'ਡਿਉਢੀਦਾਰ' ਨਿਯੁਕਤ ਹੋਇਆ ਸੀ, ਉਸ ਦੀ ਮਰਜ਼ੀ ਬਿਨਾਂ ਲਾਹੌਰ ਦਰਬਾਰ ਦਾ ਪੱਤਾ ਵੀ ਨਹੀਂ ਸੀ ਹਿੱਲਦਾ। ਦਰਬਾਰ ਵਿਚ ਅਸਰ-ਰਸੂਖ ਰੱਖਣ ਵਾਲੇ ਦਰਬਾਰੀ ਅਤੇ ਜਰਨਲ ਜਾਣਦੇ ਸਨ, ਡੋਗਰੇ ਭਰਾਵਾਂ ਨੂੰ ਇਹ ਸ਼ਕਤੀ ਉਹਨਾਂ ਦੇ ਚੰਗੇ ਗੁਣਾ ਜਾਂ ਬਹਾਦਰੀ ਕਰਕੇ ਸਨਮਾਨਯੋਗ ਰਸਤੇ ਰਾਹੀਂ ਨਹੀਂ ਸੀ ਹਾਸਲ ਹੋਈ। ਉਹਨਾਂ ਨੂੰ ਮਹਾਰਾਜੇ ਦੀ ਵਿਲਾਸਤਾ ਦੇ ਮੰਤਰੀ ਕਿਹਾ ਜਾਂਦਾ ਸੀ। ਲਾਹੌਰ ਵਿਚ ਵੀ ਅਜੇਹੀਆਂ ਅਫਵਾਹਾਂ, ਅਮੀਰਾਂ ਵਜ਼ੀਰਾਂ ਵਿਚੋਂ ਦੀ ਹੁੰਦੀਆਂ ਆਮ ਲੋਕਾਂ ਤੱਕ ਪੁੱਜ ਗਈਆਂ ਸਨ।
.. ਇਕ ਵਾਰ ਦਰਬਾਰ ਵਿਚ ਹਾਸੇ ਠੱਠੇ ਦੇ ਮਾਹੌਲ ਵਿਚ ਇਕ ਮੰਤਰੀ ਨੇ ਮਹਾਰਾਜਾ ਨੂੰ ਪੁੱਛਿਆ... ਹਜੂਰ ਰਾਜਾ ਧਿਆਨ ਸਿੰਘ, ਖੁਸ਼ਹਾਲ ਸਿੰਘ ਜਮਾਂਦਾਰ ਔਰ ਹੀਰਾ ਸਿੰਘ ਵਿਚ ਸਚਮੁਚ ਏਨੀ ਯੋਗਤਾ ਹੈ ਵੇ, ਹਜੂਰ ਨੇ ਉਹਨਾਂ ਨੂੰ ਏਨੀਆਂ ਰਿਆਇਤਾਂ, ਏਨੀ ਸਕਤੀਆ ਔਰ ਏਨੀਆਂ ਜਾਗੀਰਾਂ ਸ਼ਖ਼ਸ਼ੀਆਂ ਹੋਈਆਂ ਨੇ ?" ਮਹਾਰਾਜੇ ਨੇ ਹਾਸੇ ਦੇ ਅੰਦਾਜ਼ ਵਿਚ ਆਖਿਆ, 'ਕਿਉਂ ਨਹੀਂ ਹੋਗੀਆਂ ਯੋਗਤਾਵਾਂ, ਉਹ ਏਹਨਾਂ ਰਿਆਇਤਾਂ ਦੇ ਸਹੀ ਹੱਕਦਾਰ ਨੇ। ਮੈਂ ਆਪਣਾ ਆਪ ਔਰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਦਾ ਭਾਰ ਉਹਨਾਂ ਉੱਪਰ ਸੁੱਟ ਦਿੰਦਾ ਹਾਂ। ਇਹ ਮੇਰੇ ਭਾਗ ਨੇ।"... ਤੇ ਗੱਲ ਕਰਨ ਵਾਲਾ ਹੋਰ ਵੀ ਹੱਸ ਕੇ ਆਖਦਾ 'ਮਹਾਰਾਜਾ ਕਿਹੜੀਆਂ ਜ਼ਿੰਮੇਵਾਰੀਆਂ ਦਾ ਭਾਰ ਉਹਨਾਂ ਉੱਪਰ ਪਾਂਦਾ ਏ ਉਹ ਮਹਾਰਾਜਾ ਈ ਜਾਣਦਾ ਏ।
ਇਹ ਗੱਲਾਂ ਚੇਤੇ ਕਰਦਿਆਂ ਫ਼ਕੀਰ ਦੇ ਚਿਹਰੇ ਉੱਪਰ ਕਟਾਖਸ਼ ਭਰੀ ਮੁਸਕਰਾਹਟ ਆਈ ਤੇ ਉਸ ਨੇ ਝੁਕਦਿਆਂ ਮਹਾਰਾਜਾ ਰਣਜੀਤ ਸਿੰਘ ਨੂੰ ਸਲਾਮ ਆਖੀ।
-ਆਓ ਫ਼ਕੀਰ ਸਾਹਬ ਬੈਠੇ। ਰਣਜੀਤ ਸਿੰਘ ਨੇ ਆਪਣੇ ਸਾਹਮਣੇ ਵੱਲ ਇਸ਼ਾਰਾ ਕਰਦਿਆਂ ਕਿਹਾ। 'ਵਿਰੰਗੀਆਂ ਦੇ ਲੱਛਣਾਂ ਬਾਰੇ ਕੀ ਪਤਾ ਏ ??
--ਸਰਕਾਰ' ਆਖਦਿਆ ਵਕੀਰ ਨੇ ਗਲਾ ਸਾਫ਼ ਕੀਤਾ-'ਮੇਰੇ ਪਾਸ ਅਜੇਹੀ ਕੋਈ ਸੂਚਨਾ ਨਹੀਂ ਆਈ, ਜਿਹੜੀ ਉਹਨਾਂ ਬਾਰੇ ਸ਼ੱਕੀ ਹੋਵੇ। ਉਹਨਾਂ ਦੇ ਸੁਭਾਅ ਔਰ ਸ਼ੌਕਾਂ ਬਾਰੇ ਜ਼ਰੂਰ ਜਾਣਕਾਰੀ ਹੱਥ ਲੱਗੀ ਏ। ਐਲਾਰਡ ਨੇ ਆਪਣਾ ਦਫਤਰ ਖੂਬ ਸਜਾਇਆ ਹੋਇਆ ਜੇ। ਉਸ ਦਾ ਦਫ਼ਤਰੀ ਅਮਲਾ ਸ਼ਾਨਦਾਰ ਵਰਦੀ ਪਹਿਨਦਾ ਏ। ਉਸ ਨੇ ਆਪਣਾ ਸਾਰਾ ਧਨ ਸਤਲੁਜ ਪਾਰ ਦੇ ਇਕ ਅੰਗਰੇਜ਼ੀ ਬੈਂਕ ਵਿਚ ਜਮ੍ਹਾ ਰੱਖਿਆ ਹੋਇਆ ਏ। ਇਹ ਵੀ ਸੂਹ ਮਿਲੀ ਏ, ਉਹ ਜਲਦੀ ਹੀ ਹਜ਼ੂਰ ਦੇ ਪੇਸ਼ ਹੋ ਕੇ ਲੰਮੀ ਛੁੱਟੀ ਲਈ ਦਰਖ਼ਾਸਤ ਕਰੇਗਾ।'
-ਹਾਂਅ.. ।' ਕੁਝ ਕੁਝ ਸਮਝਦਿਆਂ ਰਣਜੀਤ ਸਿੰਘ ਨੇ ਸਿਰ ਹਿਲਾਇਆ... 'ਲੰਮੀ ਛੁੱਟੀ ਔਰ ਅੰਗਰੇਜ਼ੀ ਬੈਂਕ ਵਿਚੋਂ ਆਪਣਾ ਬਨ ਲੈ ਕੇ ਫਰਾਂਸ ਚਲਾ ਜਾਏਗਾ ਤੇ ਫਿਰ ਕਦੇ ਵਾਪਸ ਨਹੀਂ ਆਏਗਾ। ਉਸ ਨੂੰ ਹਰਗਿਜ਼ ਛੁੱਟੀ ਨਹੀਂ ਦਿੱਤੀ ਜਾਏਗੀ।'ਰਣਜੀਤ ਸਿੰਘ ਇਸ ਤਰ੍ਹਾਂ ਹੁਕਮ ਦੇਣ ਵਾਂਗ ਬਲਿਆ, ਜਿਵੇਂ ਔਲਾਰਡ ਉਸ ਦੇ ਸਾਹਮਣੇ ਖੜ੍ਹਾ ਹੋਵੇ।
-ਸਰਕਾਰ, ਇਸ ਵਿਚ ਕੋਈ ਸ਼ੱਕ ਨਹੀਂ, ਐਲਾਰਡ ਬਹਾਦਰ ਹੈ। ਖ਼ਾਲਸਾ ਸਰਕਾਰ ਦਾ ਵਫ਼ਾਦਾਰ ਹੈ ਔਰ ਹਜ਼ੂਰ ਨੂੰ ਸੱਚੇ ਦਿਲੋਂ ਪਸੰਦ ਕਰਦਾ ਹੈ। ਮੈਂ ਇਹਨਾਂ ਗੱਲਾਂ ਬਾਰੇ ਵੀ ਸੂਹ ਕੱਢ ਲਈ ਏ। ਵਕੀਰ ਨੇ ਦੱਸਿਆ।
-ਫ਼ਕੀਰ ਸਾਹਬ, ਏਸੇ ਲਈ ਤਾਂ ਉਸ ਨੂੰ 'ਸੈਨਾ ਦਲ ਦੇ ਸਰਦਾਰ' ਦਾ ਖਿਤਾਬ ਦਿੱਤਾ ਹੋਇਆ ਏ। ਰਣਜੀਤ ਸਿੰਘ ਨੇ ਖੁਸ਼ ਹੁੰਦਿਆਂ ਕਿਹਾ, 'ਔਰ ਉਹ ਦੂਸਰਾ, ...?"
-ਮਹਾਰਾਜ ਇਹ ਵੈਨਤੂਰਾ ਲੁਧਿਆਣੇ ਦੀ ਇਕ ਅਮਰੀਕਨ ਖਾਤੂਨ ਨਾਲ ਨਿਕਾਹ ਕਰਨ ਦੇ ਚੱਕਰ ਵਿਚ ਹੈ। 'ਉਹ ਵੀ ਹਜੂਰ ਪਾਸ ਨਿਕਾਹ ਕਰਨ ਦੀ ਆਗਿਆ ਲਈ ਜਲਦੀ ਹੀ ਦਰਖ਼ਾਸਤ ਕਰੇਗਾ।'
-ਵੈਨਤੂਰਾ ਪਾਸ ਤਾਂ ਪਹਿਲਾਂ ਹੀ ਕਸ਼ਮੀਰੀ ਔਰ ਪੰਜਾਬੀ ਰੰਨਾਂ ਦਾ ਹਰਮ ਹੈ.. ' ਰਣਜੀਤ ਸਿੰਘ ਨੇ ਹੈਰਾਨੀ ਨਾਲ ਪੁੱਛਿਆ।
-ਸਰਕਾਰ, ਉਹ ਆਖਦਾ ਏ, ਰਖੇਲਾ ਕਦੇ ਵੀ ਬੇਗਮਾਂ ਨਹੀਂ ਬਣਦੀਆਂ।'
-ਇਹ ਤਾਂ ਸਹੀ ਆਖਦਾ ਏ ਰਣਜੀਤ ਸਿੰਘ ਹੱਸਣ ਲੱਗਾ ਇਹ ਰੰਗੀਲਾ ਫਰਾਂਸੀਸੀ ਮੈਨੂੰ ਕੁਝ ਟੇਢਾ ਲੱਗਦਾ ਏ। ਇਹ ਹਰਾਮੀ ਆਪਣੀਆਂ ਫਰਾਂਸ ਦੀਆਂ ਰੰਨਾ ਨੂੰ ਏਧਰ ਨਹੀਂ ਲੈ ਕੇ ਆਉਂਦੇ। ਦੂਸਰੇ ਮੁਲਕ ਦੀਆਂ ਤੀਵੀਆਂ ਨਾਲ ਮੌਜ-ਮਸਤੀ ਕਰਦੇ ਹਨ।
ਛਕੀਰ ਕੁਝ ਨਹੀਂ ਬੋਲਿਆ, ਇਨਾ ਹੀ ਕਿਹਾ—ਇਹ ਵੈਨਤੂਰਾ ਕੁੰਵਰ ਸ਼ੇਰ ਸਿੰਘ ਦਾ ਬਹੁਤ ਗੂੜਾ ਮਿੱਤਰ ਏ। ਹਜੂਰ ਨੂੰ ਜਾਣਕਾਰੀ ਹੋਏਗੀ, ਵੈਨਤੂਰਾ ਨੇ ਗੋਰਖਾ ਦੀ ਪਿਆਦਾ ਫੌਜ ਨੂੰ ਸਭ ਤੋਂ ਵਧੀਆ ਸਿਖਲਾਈ ਦਿੱਤੀ ਏ ਔਰ ਉਹਨਾਂ ਦੀ ਵਰਦੀ ਏਨੀ ਸ਼ਾਨਦਾਰ ਤਿਆਰ ਕਰਵਾਈ ਏ, ਅੰਗਰੇਜ਼ੀ ਸੈਨਾ ਉਸ ਵਰਦੀ ਦੀ ਨਕਲ ਕਰਨ।
-ਇਹ ਫਰਾਂਸੀਸੀ ਕਦੇ ਕਦੇ ਚੰਗਾ ਕੰਮ ਵੀ ਕਰਦੇ ਨੇ। ਰਣਜੀਤ ਸਿੰਘ ਨੇ ਵਿਅੰਗ ਨਾਲ ਕਿਹਾ ਤੇ ਹੱਸਣ ਲੱਗਾ।
-ਸਹੀ ਫੁਰਮਾਉਂਦੇ ਹੋ, ਹਜੂਰ। ਮੇਰੇ ਪਾਸ ਇਕ ਨਵੀਂ ਸੂਚਨਾ ਏ, ਸਰਕਾਰ। ਦੋ ਹੋਰ ਵਿਦੇਸ਼ੀ ਕਾਫ਼ੀ ਸਮੇਂ ਤੋਂ ਲਾਹੌਰ ਵਿਚ ਰਹਿ ਰਹੇ ਨੇ ਔਰ ਲਾਹੌਰ ਦਰਬਾਰ ਦੀ ਨੌਕਰੀ ਹਾਸਲ ਕਰਨ ਲਈ ਹਜ਼ੂਰ ਨਾਲ ਮੁਲਾਕਾਤ ਕਰਨੀ ਚਾਹੁੰਦੇ ਨੇ।
-ਕਿਹੜੇ ਮੁਲਕ ਤੋਂ ਆਏ ਨੇ ' ਰਣਜੀਤ ਸਿੰਘ ਨੇ ਪੁੱਛਿਆ।
-ਹਜੂਰ, ਇਕ ਇਤਾਲਵੀ ਏ ਤੇ ਦੂਸਰਾ ਫਰਾਂਸ ਤੋਂ ਏ।
-ਉਹਨਾਂ ਦਾ ਅੱਗਾ-ਪਿੱਛਾ ਮਾਲੂਮ ਕੀਤਾ ਏ "
-ਕੀਤਾ ਏ ਹਜ਼ੂਰ। ਹੈਨਰੀ ਕੋਰਟ ਨਾਮ ਦਾ ਵਿਦੇਸ਼ੀ ਫਰਾਂਸੀਸੀ ਏ। ਇਸ ਨੇ ਸੈਨਿਕ ਪਾਠਸ਼ਾਲਾ ਵਿਚ ਤਾਲੀਮ ਹਾਸਲ ਕੀਤੀ ਹੋਈ ਏ। ਸੁਭਾ ਦਾ ਸ਼ਾਂਤ ਏ ਔਰ ਮਿਲਣਸਾਰ ਵੀ ਏ। ਦੂਸਰਾ ਇਤਾਲਵੀ ਅਵੀਟਾਬੇਲ ਏ। ਖਿਮਾ ਕਰਨਾ ਹਜ਼ੂਰ, ਥੋੜ੍ਹਾ ਹਰਾਮੀ ਜਾਪਦਾ ਏ ਤੇ ਸੁਭਾ ਦਾ ਵੀ ਕੁਝ ਕੌੜਾ ਏ। ਉਹ ਬੜੇ ਠਾਠ-ਬਾਠ ਨਾਲ ਰਹਿਣਾ ਪਸੰਦ ਕਰਦਾ ਏ। ਉਸ ਪਾਸ ਨਕਲੀ ਗਹਿਣੇ, ਨਕਲੀ ਘੜੀਆਂ ਔਰ ਅਜੇਹਾ ਕੁਝ ਹੀ ਵੇਖਿਆ ਗਿਆ ਏ। ਇਹ ਚੀਜਾਂ ਉਹ ਭੋਲੇ-ਭਾਲੇ ਲੋਕਾਂ ਨੂੰ ਵੇਚ ਕੇ ਆਪਣੀ ਮਸਤੀ ਕਰਦਾ ਏ। ਉਸ ਇਤਾਲਵੀ ਬਾਰੇ ਇਕ ਹੋਰ ਵੀ ਜਾਣਕਾਰੀ ਏ, ਸਮਝ ਨਹੀਂ ਆਉਂਦੀ ਇਸ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਣਾ ਜਾਇਜ਼ ਹੋ ਜਾਂ ਨਹੀਂ ?' ਵਕੀਰ ਦੱਸਣ ਤੋਂ ਸੰਕੋਚ ਕਰ ਰਿਹਾ ਸੀ।
-ਇਹਨਾਂ ਵਿਦੇਸ਼ੀਆਂ ਬਾਰੇ ਏਨਾ ਸੋਚਣ ਦੀ ਲੋੜ ਨਹੀਂ ਏ ਫ਼ਕੀਰ ਸਾਹਬ ਰਣਜੀਤ ਸਿੰਘ ਨੇ ਉਸ ਦਾ ਹੌਸਲਾ ਵਧਾਇਆ।
ਹਜ਼ੂਰ ਮੈਨੂੰ ਇਤਾਲਵੀ ਦਾ ਸੌਣ ਕਮਰਾ ਵੇਖਣ ਦਾ ਮੌਕਾ ਮਿਲਿਆ। ਸਾਰੀਆਂ ਦੀਵਾਰਾਂ ਨੰਗੀਆਂ ਔਰਤਾਂ ਦੀਆਂ ਤਸਵੀਰਾਂ ਨਾਲ ਭਰੀਆਂ ਹੋਈਆਂ ਨੇ। ਮੈਂ ਤਾਂ ਫੋਰਨ ਬਾਹਰ ਨਿਕਲ ਆਇਆ ਤੋਬਾ ਤੋਬਾ ' ਫ਼ਕੀਰ ਨੇ ਦੋਵੇਂ ਕੰਨ ਛੁਹੇ। ਫਿਰ ਹੋਲੀ ਜਿਹੀ ਕਿਹਾ 'ਏਹੋ ਜੇਹੀਆਂ ਸ਼ੈਤਾਨੀ ਤਸਵੀਰਾਂ ਵਿਚਕਾਰ ਇਹ ਵਿਦੇਸ਼ੀ ਸੌਂਦਾ ਕਿਵੇਂ ਹੋਵੇਗਾ, ਹਜੂਰ ?
ਰਣਜੀਤ ਸਿੰਘ ਹੱਸਿਆ, 'ਇਸ ਬਾਰੇ ਦੱਸਣ ਲਈ ਮੈਨੂੰ ਇਤਾਲਵੀ ਦਾ ਸੈਣ ਵਾਲਾ ਕਮਰਾ ਖੁਦ ਵੇਖਣਾ ਪਏਗਾ।
ਅਜਿਹੇ ਮੌਕੇ ਫਕੀਰ ਕੋਈ ਪ੍ਰਤੀਕਰਮ ਨਹੀਂ ਸੀ ਦਿੰਦਾ। ਉਹ ਚੁੱਪ ਰਿਹਾ। ਠੀਕ ਇਸ ਸਮੇਂ ਸ਼ਾਹੀ ਡਾਕੀਆ, ਇਕ ਮਹੱਤਵਪੂਰਣ ਖ਼ਬਰ ਲੈ ਕੇ ਆਇਆ। .. ਅੰਗਰੇਜ਼ੀ ਹਕੂਮਤ ਦਾ ਗਵਰਨਰ ਜਨਰਲ ਲਾਰਡ ਐਹਮਰਸਟ ਕਲਕੱਤੇ ਤੋਂ ਤੁਰ ਪਿਆ ਹੈ। ਗਰਮੀਆਂ ਬਿਤਾਉਣ ਲਈ ਉਹ ਸਿਮਲੇ ਆ ਰਿਹਾ ਹੈ।...
ਰਣਜੀਤ ਸਿੰਘ ਨੇ ਫਿਰੇਗੀ ਜਨਰਲ ਦਾ ਲਾਹੌਰ ਦਰਬਾਰ ਵੱਲੋਂ ਸਵਾਗਤ ਕਰਨ ਦਾ ਕੂਟਨੀਤੀ ਭਰਿਆ ਫ਼ੈਸਲਾ ਕੀਤਾ। ਉਸ ਦੀ ਇਸ ਫੇਰੀ ਦੇ ਅਰਥ ਜਾਨਣ ਲਈ. ਪੰਜਾਬ ਦੀ ਸਰਹੱਦ ਨੇੜੇ ਸਥਾਨ ਦੀ ਚੋਣ ਕੀਤੀ ਗਈ। ਇਸ ਸੰਬੰਧ ਵਿਚ ਵਕੀਰ ਅਜ਼ੀਜ਼ਉਦਦੀਨ ਨੂੰ ਖੂਬਸੂਰਤ ਲਫਜ਼ਾਂ ਵਿਚ ਸਵਾਗਤੀ-ਪੱਤਰ ਲਿਖਣ ਲਈ ਕਿਹਾ।
ਗਵਰਨਰ ਜਨਰਲ ਅਜੇ ਰਸਤੇ ਵਿਚ ਹੀ ਕਿਧਰੇ ਸੀ, ਕਾਂਗੜੇ ਦੇ ਰਾਜੇ ਸੰਸਾਰ ਚੰਦ ਦੇ ਅਕਾਲ ਚਲਾਣੇ ਦੀ ਖ਼ਬਰ ਲਾਹੌਰ ਦਰਬਾਰ ਪੁੱਜੀ। ਦੁੱਖ ਜਾਂ ਅਫਸੋਸ ਹੋਣ ਦੀ ਬਜਾਏ, ਰਣਜੀਤ ਸਿੰਘ ਦੀ ਅੱਖ ਚਮਕ ਉੱਠੀ। ਉਹ ਆਪਣੀ ਬੀਮਾਰੀ ਭੁੱਲ ਗਿਆ ਤੇ ਕਮਜ਼ੋਰ ਸੇਹਿਤ ਹੋਣ ਦੇ ਬਾਵਜੂਦ ਆਪਣੇ ਅੰਤਰ-ਮਨ ਨਾਲ ਫੈਸਲਾ ਲੈਣ ਲਈ ਘੋੜ ਸਵਾਰੀ ਲਈ ਨਿਕਲ ਗਿਆ।