ਰਣਜੀਤ ਸਿੰਘ ਲਾਹੌਰ ਪੁੱਜਾ ਤਾਂ ਉਸ ਦੀ ਸੇਹਿਤ ਠੀਕ ਨਹੀਂ ਸੀ। ਕੁਝ ਬੀਮਾਰੀ ਕਾਰਨ ਤੇ ਕੁਝ ਸ਼ਰਾਬ ਤੋਂ ਪਰਹੇਜ਼ ਨਾ ਰੱਖਣ ਕਾਰਨ ਸੇਹਿਤ ਫਿਰ ਵਿਗੜ ਗਈ। ਦੂਸਰੀ ਚਿੰਤਾ ਸਯੀਅਦ ਅਹਿਮਦ ਦੇ ਅਹਿਦ ਵਾਲੀ ਸੀ, ਜਿਹੜਾ ਕੁਝ ਸਮਾਂ ਪਹਿਲਾਂ, ਹੱਜ ਕਰਨ ਗਿਆ, ਇਸਲਾਮ ਨੂੰ ਫੈਲਾਉਣ ਅਤੇ ਸਿੱਖ ਕਾਫਰਾਂ ਨੂੰ ਸਜ਼ਾ ਦੇਣ ਲਈ ਦੁਆ ਕਰਕੇ ਪਰਤਿਆ ਸੀ।
ਜਦ ਰਣਜੀਤ ਸਿੰਘ ਨੇ ਖ਼ੁਦ ਸਯੀਅਦ ਨਾਲ ਦੇ ਹੱਥ ਕਰਨ ਦਾ ਫੈਸਲਾ ਕੀਤਾ ਤਾਂ ਫ਼ਕੀਰ ਭਰਾਵਾਂ ਨੇ ਉਸ ਦੀ ਵਿਗੜ ਰਹੀ ਸੇਹਿਤ ਦਾ ਵਾਸਤਾ ਪਾ ਕੇ ਕਿਹਾ— 'ਸਰਕਾਰ ਜਦ ਆਪ ਦੇ ਪਾਸ ਕਾਬਲ ਜਰਨੈਲ ਔਰ ਬਹਾਦਰ ਸੈਨਾ ਹੇ, ਹਜ਼ੂਰ ਨੂੰ ਇਹਨਾਂ ਉੱਪਰ ਭਰੋਸਾ ਕਰਨਾ ਚਾਹੀਦਾ ਏ ਔਰ ਮਹਾਰਾਜ, ਹੁਣ ਆਪ ਨੂੰ ਰਾਜ ਭਲਾਈ ਦੇ ਕੰਮਾਂ ਵਿਚ ਵੀ ਸਮਾਂ ਲੱਗਣਾ ਚਾਹੀਦਾ ਏ।'
-ਕਸ਼ਮੀਰ ਵਿਚ ਹੈਜ਼ੇ ਦੀ ਬੀਮਾਰੀ ਫੈਲੀ ਹੋਈ ਏ। ਕਾਂਗੜੇ ਵੱਲੋਂ ਵੀ ਸਮੇਂ ਸਿਰ ਮਾਲੀਆ ਨਹੀਂ ਪੁੱਜ ਰਿਹਾ। ਰਣਜੀਤ ਸਿੰਘ ਨੇ ਰਾਜ ਦੀ ਵਿਗੜ ਰਹੀ ਹਾਲਤ ਬਾਰੇ ਦੱਸਿਆ।
-ਮਹਾਰਾਜ ਆਪ ਬੇਫਿਕਰ ਰਹੋ। ਸੇਹਿਤ ਵੱਲ ਧਿਆਨ ਦਿਓ। ਸਭ ਮੁਸ਼ਕਲਾਂ ਦਾ ਹੱਲ ਨਿਕਲ ਆਏਗਾ।'
ਰਣਜੀਤ ਸਿੰਘ ਨੇ ਫ਼ਕੀਰ ਭਰਾਵਾਂ ਦੀ ਸਲਾਹ ਮੰਨ ਲਈ ਤੇ ਅਗਲੇ ਦਿਨ ਦਰਬਾਰ ਲਗਾਉਣ ਲਈ ਫੁਰਮਾਨ ਜਾਰੀ ਕਰ ਦਿੱਤਾ। ਇਹ ਵੀ ਹੁਕਮ ਦਿੱਤਾ- ਸੜਕਾਂ ਦੇ ਨਿਰਮਾਣ ਲਈ ਅਧਿਕਾਰੀ, ਰਾਜ ਵਿਚ ਬਾਗ ਔਰ ਰੁੱਖ ਲਾਉਣ ਲਈ ਕਰਮਚਾਰੀ ਵੀ ਤਲਬ ਕਰ ਲਏ ਜਾਣ।
ਦਰਬਾਰ ਵਿਚ ਅਸਲੀ ਮੁੱਦਿਆਂ ਉੱਪਰ ਵਿਚਾਰ ਕਰਨ ਤੋਂ ਪਹਿਲਾਂ ਰਣਜੀਤ ਸਿੰਘ ਹਲਕੀਆਂ-ਫੁਲਕੀਆਂ ਚੁਸਕੀਆਂ ਲੈਂਦਾ ਰਹਿੰਦਾ ਸੀ। ਮੌਜੂਦਾ ਸਮੇਂ ਵਿਚ ਡੋਗਰੇ ਭਰਾਵਾਂ ਵਿਚੋਂ, ਰਾਜਾ ਧਿਆਨ ਸਿੰਘ ਡੋਗਰਾ ਦਰਬਾਰ ਦਾ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਬਣਿਆ ਹੋਇਆ ਸੀ। ਉਸ ਦਾ 10-11 ਸਾਲਾਂ ਦਾ ਪੁੱਤਰ ਹੀਰਾ ਸਿੰਘ, ਮਹਾਰਾਜੇ ਨਾਲ ਬਰਾਬਰ ਕੁਰਸੀ ਉੱਪਰ ਬੈਠਦਾ ਸੀ। ਮੌਜ ਵਿਚ ਆਇਆ ਰਣਜੀਤ ਸਿੰਘ, ਭਰੇ ਦਰਬਾਰ ਵਿਚ ਉਸ ਨੂੰ ਆਪਣੀ ਗੋਦ ਵਿਚ ਬਿਠਾ ਲੈਂਦਾ ਸੀ। ਅੱਜ ਵੀ ਹੀਰਾ ਸਿੰਘ ਰਣਜੀਤ ਸਿੰਘ ਦੀ ਗੋਦ ਵਿਚ ਬੈਠਾ ਹੋਇਆ ਸੀ। ਮਹਾਰਾਜੇ ਨੇ ਆਪਣੇ ਗਲੇ ਵਿਚੋਂ ਮੋਤੀਆਂ ਦੀ ਮਾਲਾ ਲਾਹ ਕੇ ਹੀਰਾ ਸਿੰਘ ਦੇ ਗਲੇ ਵਿਚ ਪਾਉਂਦਿਆਂ ਕਿਹਾ :
-ਅਸੀਂ ਹੁਣ ਹੀਰਾ ਸਿੰਘ ਦੀ ਸ਼ਾਦੀ ਕਰਾਂਗੇ, ਲੜਕੀ ਅਸੀਂ ਵੇਖ ਰੱਖੀ ਹੈ।'
ਰਾਜਾ ਧਿਆਨ ਸਿੰਘ ਦੇ ਚਿਹਰੇ ਉੱਪਰ ਲਾਲੀ ਆ ਗਈ। ਰਣਜੀਤ ਸਿੰਘ ਨੇ ਪਿੱਛੇ ਖੜ੍ਹੇ ਧਿਆਨ ਸਿੰਘ ਨੂੰ ਸਾਹਮਣੇ ਆਉਣ ਦਾ ਇਸ਼ਾਰਾ ਕੀਤਾ ਤੇ ਕਿਹਾ :
-ਆਪਣੇ ਪੁੱਤਰ ਲਈ ਅਸੀਂ ਇਕ ਸੁੰਦਰ ਪਹਾੜਨ ਵੇਖੀ ਹੋਈ ਏ।
-ਮਹਾਰਾਜ ਸਾਨੂੰ ਖ਼ਬਰ ਹੀ ਨਹੀਂ। ਕਦੋਂ? ਕਿੱਥੇ।' ਧਿਆਨ ਸਿੰਘ ਨੇ ਅੱਧਾ ਝੁਕਦਿਆਂ ਕਿਹਾ।
-ਜਦ ਅਸੀਂ ਜਵਾਲਾ ਜੀ ਗਏ, ਉੱਥੇ ਸੰਸਾਰ ਚੰਦ ਦੀਆਂ ਪੁੱਤਰੀਆਂ ਸਮੇਤ ਉਸ ਦਾ ਪੁੱਤਰ ਅਨੀਰੁਧ ਚੰਦ ਮੇਰੇ ਨਾਲ ਮੁਲਾਕਾਤ ਕਰਨ ਆਇਆ ਸੀ। ਉਸ ਦੀਆਂ ਲੜਕੀਆਂ ਵੇਖ ਕੇ ਅਸੀਂ ਉਦੋਂ ਹੀ ਫੈਸਲਾ ਕਰ ਲਿਆ ਸੀ, ਹੀਰੇ ਲਈ ਮੋਤੀ ਲੱਭ ਲਿਆ ਏ। ਆਖ ਕੇ ਰਣਜੀਤ ਸਿੰਘ ਨੇ ਹੀਰਾ ਸਿੰਘ ਦਾ ਮੂੰਹ ਚੁੰਮ ਲਿਆ। ਰਾਜਾ ਧਿਆਨ ਸਿੰਘ, ਮਹਾਰਾਜੇ ਅੱਗੇ ਹੋਰ ਤੁਕ ਗਿਆ।
ਜਦ ਤਲਬ ਕੀਤੇ ਸਾਰੇ ਅਧਿਕਾਰੀ ਦਰਬਾਰ ਵਿਚ ਪੁੱਜ ਗਏ ਤਾਂ ਘਰੇਲੂ ਮਾਮਲਿਆਂ ਬਾਰੇ ਮੰਤਰੀ ਵਕੀਰ ਨੂਰਉਦਦੀਨ ਨੇ ਰਣਜੀਤ ਸਿੰਘ ਤੋਂ ਆਗਿਆ ਲੈ ਕੇ ਆਪਣੇ ਮਾਤਹਿਤਾਂ ਨੂੰ ਕਿਹਾ-ਕਿੱਥੇ ਕਿੱਥੇ ਕੀ ਕੰਮ ਹੋਇਆ ਹੈ, ਐਰ ਕਿਥੇ ਅਜੇ ਹੋਣ ਵਾਲੇ ਕੰਮ ਬਾਕੀ ਨੇ, ਫੋਰਨ ਸੂਚੀ ਤਿਆਰ ਕਰ ਲਈ ਜਾਵੇ।
ਰਣਜੀਤ ਸਿੰਘ ਨੇ ਆਪਣੇ ਸਭ ਤੋਂ ਯੋਗ ਸੈਨਾਪਤੀ ਬੁੱਧ ਸਿੰਘ ਸੰਧਾਂਵਾਲੀਆ ਨੂੰ ਬੁਲਾਇਆ ਹੋਇਆ ਸੀ। ਉਸ ਨੂੰ ਹੁਕਮ ਦਿੱਤਾ-'ਜਰਨਲ ਵੈਨਤੂਰਾ ਔਰ ਐਲਾਰਡ ਨੂੰ ਆਪਣੇ ਨਾਲ ਲੈ ਕੇ ਫੋਰਨ ਪੇਸ਼ਾਵਰ ਵੱਲ ਕੂਚ ਕੀਤਾ ਜਾਵੇ। ਬਾਗੀ ਇਰਾਨੀ ਸਯੀਅਦ ਅਹਿਮਦ ਔਰ ਜੋ ਵੀ ਉਸ ਦੇ ਨਾਲ ਨੇ, ਉਹਨਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ। ਔਰ ਇਕ ਖ਼ਾਸ ਗੱਲ ਯਾਰ ਮੁਹੰਮਦ ਪਾਸ 'ਲੇਲੀ' ਨਾਮ ਦਾ ਘੋੜਾ । ਹਰ ਕੀਮਤ 'ਤੇ 'ਲੈਲੀ' ਹਾਸਲ ਕਰਨਾ ਹੈ।
ਹੈ। ਔਰ ਇਸ ਸਮੇਂ ਘੋੜਾ ਕਾਬਲ ਵਿਚ ਹੈ ਰਣਜੀਤ ਸਿੰਘ ਨੂੰ ਘੋੜਿਆਂ ਦਾ ਅਨੋਖਾ ਹੀ ਸ਼ੌਕ ਸੀ । ਉਸ ਨੂੰ ਯਾਦ ਆਇਆ, ਕੁਝ ਮਹੀਨੇ ਪਹਿਲਾਂ, ਤੁਰਕੀ ਦੇ ਵਪਾਰੀ, ਕਾਬਲ ਤੋਂ ਘੋੜੇ ਲੈ ਕੇ ਲਾਹੌਰ ਆਏ ਸਨ। ਉਹਨਾਂ ਨੂੰ ਮਹਾਰਾਜੇ ਦਾ ਘੋੜਿਆਂ ਬਾਰੇ ਸ਼ੱਕ ਦਾ ਪਤਾ ਸੀ। ਜਦ ਘੋੜੇ ਮਹਾਰਾਜੇ ਸਾਹਮਣੇ ਪੇਸ਼ ਕੀਤੇ ਗਏ ਤਾਂ ਰਣਜੀਤ ਸਿੰਘ ਨੇ ਖਰੀਦਣੇ ਚਾਹੇ। ਵਪਾਰੀਆਂ ਨੇ ਜਦ ਘੋੜਿਆਂ ਦੀ ਕੀਮਤ ਦੱਸੀ ਤਾਂ ਰਣਜੀਤ ਸਿੰਘ ਗੁੱਸੇ ਵਿਚ ਆ ਗਿਆ: ਕਿਹਾ- 'ਇਹ ਕਿਹੜਾ ਯਾਰ ਮੁਹੰਮਦ ਦੇ 'ਲੇਲੀ' ਘੋੜੇ ਵਰਗੇ ਹਨ। ਇਹ ਤਾਂ ਟੁੱਟੂ ਹਨ। ਰਣਜੀਤ ਸਿੰਘ ਨੇ ਘੋੜਿਆਂ ਦਾ ਜਿਹੜਾ ਮੁੱਲ ਲਾਇਆ। ਉਸ ’ਤੇ ਵਪਾਰੀ ਘੋੜੇ ਵੇਚਣ ਲਈ ਰਾਜ਼ੀ ਨਾ ਹੋਏ। ਰਣਜੀਤ ਸਿੰਘ ਨੇ ਇਹ ਸਭ ਬਰਦਾਸ਼ਤ ਨਾ ਕੀਤਾ। ਉਸ ਨੇ ਵਪਾਰੀਆਂ ਨੂੰ ਕੋੜੇ ਮਾਰਨ ਦਾ ਹੁਕਮ ਦਿੱਤਾ। ਰੋਂਦੇ ਚੀਕਦੇ ਵਪਾਰੀ, ਕੋੜੇ ਖਾ ਕੇ ਮਹਾਰਾਜ ਦੀ ਮਰਜ਼ੀ ਅਨੁਸਾਰ ਘੋੜੇ ਵੇਚਣ ਲਈ ਸਹਿਮਤ ਹੋ ਗਏ। ਉਸ ਵੇਲੇ ਰਣਜੀਤ ਸਿੰਘ ਨੇ ਤੁਰਕੀ ਦੇ ਵਪਾਰੀਆਂ ਨੂੰ ਆਖਿਆ ਸੀ- ਕਹਿ ਦੇਣਾ ਬਰਕਜਈ ਭਰਾਵਾਂ ਨੂੰ ਹੁਣ ਖ਼ਾਲਸਾ ਸਰਕਾਰ ਦੀ ਅੱਖ 'ਲੇਲੀ' ਉੱਪਰ ਆ ਗਈ ਏ।
ਤੇ ਅੱਜ ਸੰਧਾ ਵਾਲੀਆ ਬੁੱਧ ਸਿੰਘ ਨੂੰ ਸਖ਼ਤ ਹਦਾਇਤ ਕਰਦਿਆਂ ਵਪਾਰੀਆਂ ਨੂੰ ਦਿੱਤਾ ਸੁਨੇਹਾ ਰਣਜੀਤ ਸਿੰਘ ਨੂੰ ਯਾਦ ਆ ਗਿਆ। ਇਸ ਤੋਂ ਪਹਿਲਾਂ ਇਕ ਵਾਰ ਫ਼ਕੀਰ ਅਜ਼ੀਜਉਦਦੀਨ ਨੂੰ ਪੇਸ਼ਾਵਰ ਭੇਜਿਆ ਸੀ। ਯਾਰ ਮੁਹੰਮਦ ਨੇ ਫਕੀਰ ਸਾਹਬ ਨੂੰ ਜਿਹੜੇ ਘੋੜੇ ਭੇਂਟ ਕੀਤੇ ਸਨ, ਉਹਨਾਂ ਵਿਚ 'ਲੇਲੀ' ਘੋੜਾ ਨਹੀਂ ਸੀ। ਰਣਜੀਤ ਸਿੰਘ ਨੇ ਬੁੱਧ ਸਿੰਘ ਨੂੰ ਇਹ ਵੀ ਕਿਹਾ-ਯਾਰ ਮੁਹੰਮਦ ਨੂੰ ਯਾਦ ਕਰਵਾ ਦੇਣਾ, 'ਲੈਲੀ' ਹਾਸਲ ਕਰਨ ਲਈ ਫ਼ਕੀਰ ਸਾਹਬ ਦੁਬਾਰਾ ਨਹੀਂ ਆਉਣਗੇ, ਖ਼ਾਲਸਾ ਸਰਕਾਰ ਦੀ ਫੌਜ ਆਏਗੀ।
ਜਾਣ ਤੋਂ ਪਹਿਲਾਂ ਬੁੱਧ ਸਿੰਘ ਸੰਧਾਂਵਾਲੀਆ ਨੇ ਕਿਹਾ-'ਮਹਾਰਾਜ ਮੈਨੂੰ ਪਤਾ ਲੱਗਾ ਏ। 'ਲੈਲੀ' ਘੋੜਾ ਯਾਰ ਮੁਹੰਮਦ ਪਾਸ ਨਹੀਂ ਹੋ। ਅਫਵਾਹ ਹੈ, ਘੋੜਾ ਮਰ ਚੁੱਕਾ ਹੈ।
—ਇਹ ਅਫ਼ਵਾਹ ਯਾਰ ਮੁਹੰਮਦ ਨੇ ਫੈਲਾਈ ਏ। ਪੱਕੀ ਸੂਹ ਹੈ, ਲੇਲੀ ਉਸ ਦੇ ਹੀ ਪਾਸ ਏ। ਪੂਰੀ ਤਿਆਰੀ ਨਾਲ ਜਾਓ ਔਰ ਇਹ ਨਾ ਭੁੱਲਣਾ, ਮੇਰੇ ਲਈ 'ਲੇਲੀ' ਹਾਸਲ ਕਰ ਲੈਣਾ ਤੇ ਸੱਧੀਅਦ ਅਹਿਮਦ ਦਾ ਮਾਰਿਆ ਜਾਣਾ ਜਾਂ ਕਾਬੂ ਕਰ ਲੈਣਾ, ਇਕ ਬਰਾਸਰ ਨੇ। ਆਖ ਕੇ ਰਣਜੀਤ ਸਿੰਘ ਆਪਣੀ ਬੀਮਾਰੀ ਭੁੱਲ ਕੇ ਮੁੱਛਾਂ ਨੂੰ ਤਾਅ ਦੇਣ ਲੱਗਾ।
...
ਰਣਜੀਤ ਸਿੰਘ ਦੀ ਸਾਹਿਤ ਬਾਰੇ ਫ਼ਿਕਰ ਕਰਦਿਆਂ, ਫ਼ਕੀਰ ਭਰਾਵਾਂ ਨੇ ਅਗਲੇ ਦਰਬਾਰ ਸਾਲਾਮਾਰ ਬਾਗ਼ ਵਿਚ ਲਾਉਣ ਦੀ ਸਲਾਹ ਦਿੱਤੀ। ਉੱਥੇ ਜਾਣ ਤੋਂ ਪਹਿਲਾਂ ਰਣਜੀਤ ਸਿੰਘ ਨੇ ਰਾਜ ਦਾ ਇਕ ਅਧਿਕਾਰੀ, ਸੰਸਾਰ ਚੰਦ ਦੇ ਪੁੱਤਰ ਅਨੀਰੁੱਧ ਚੰਦ ਕੋਲ ਕਾਂਗੜੇ ਭੇਜਿਆ, ਤਾਂ ਕਿ ਉਹ ਉਸ ਦੀ ਲੜਕੀ ਦਾ ਰਿਸ਼ਤਾ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨਾਲ ਕਰਨ ਬਾਰੇ, ਮਹਾਰਾਜੇ ਦੀ ਇੱਛਾ ਤੋਂ ਜਾਣੂ ਕਰਵਾ ਦੇਵੇ, ਔਰ ਵਿਆਹ ਦੀਆਂ ਤਿਆਰੀਆਂ ਕਰਨ ਲਈ ਕਰੋ।
ਸ਼ਾਲਾਮਾਰ ਬਾਗ ਆ ਕੇ ਰਣਜੀਤ ਸਿੰਘ ਨੇ ਨਿਆਂ ਪ੍ਰਬੰਧ ਵਿਚ ਆਈਆਂ ਖ਼ਾਮੀਆਂ ਦੀ ਸੁਣਵਾਈ ਕਰਨ ਨੂੰ ਪਹਿਲ ਦਿੱਤੀ। ਅਦਾਲਤੀ ਅਧਿਕਾਰੀਆਂ ਵਿਰੁੱਧ ਰਿਸ਼ਵਤ ਖੋਰੀ ਦੀਆਂ ਸ਼ਕਾਇਤਾਂ ਆਉਣ ਲੱਗੀਆਂ। ਲਾਹੌਰ ਦੇ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਗਿਆ, ਸ਼ਾਲਾਮਾਰ ਬਾਗ ਦੇ ਮੁੱਖ ਦਰਵਾਜੇ ਉੱਪਰ ਸਵੇਰੇ ਹੀ ਲੋਕ ਆ ਕੇ ਜੁੜਨ ਲੱਗੇ। -ਦੁਹਾਈ ਹੈ ਸਰਕਾਰ, ਦੁਹਾਈ ਹੈ ਮਹਾਰਾਜ।' ਦੀਆਂ ਆਵਾਜ਼ਾਂ ਰਣਜੀਤ ਸਿੰਘ ਦੇ ਕੰਨੀਂ ਪੈਣ ਲੱਗੀਆਂ।
ਦੁੱਖੀ ਲੋਕਾਂ ਦੀਆਂ ਸ਼ਕਾਇਤਾਂ ਸੁਣ ਕੇ ਸੰਬੰਧਤ ਅਧਿਕਾਰੀ ਨੂੰ ਤੁਰੰਤ ਤਲਬ ਕੀਤਾ ਜਾਂਦਾ, ਜੋ ਕਸੂਰ ਸਾਬਤ ਹੋ ਜਾਂਦਾ ਤਾਂ ਉਸੇ ਵੇਲੇ ਬਰਖ਼ਾਸਤ ਕਰਕੇ ਕੈਦ ਕਰ ਲਿਆ ਜਾਂਦਾ। ਕਈਆਂ ਨੂੰ ਜੁਰਮਾਨਾ ਭਰਨ ਲਈ ਕਿਹਾ ਜਾਂਦਾ।
ਇਕ ਦਿਨ ਫ਼ਕੀਰ ਅਜੀਜ਼ਉਦਦੀਨ ਨੇ ਕਿਹਾ-ਸਰਕਾਰ, ਕੁੰਵਰ ਸ਼ੇਰ ਸਿੰਘ ਕਨੂੰਨੀ ਮਾਮਲਿਆਂ ਵਿਚ ਦਿਲਚਸਪੀ ਲੈਂਦਾ ਹੈ। ਅਗਰ ਉਸ ਨੂੰ ਸਹੀ ਢੰਗ ਨਾਲ ਸਿਖਲਾਈ ਦਿੱਤੀ ਜਾਵੇ ਤਾਂ ਚੰਗਾ ਮੁਨਸਫ਼ ਬਣੇਗਾ।
-ਕਨੂੰਨੀ ਸਿਖਲਾਈ ਦੇਣ ਲਈ ਕੋਈ ਯੋਗ ਸ਼ਖਸ ਹੈ ? ਰਣਜੀਤ ਸਿੰਘ ਨੇ ਪੁੱਛਿਆ।
—ਹੈ ਮਹਾਰਾਜ। ਬਹਾਦਰ ਸਿੰਘ ਤੋਂ ਕੋਈ ਚੰਗਾ ਨਹੀਂ ਹੈ। ਮੇਰੀ ਅਰਜ਼ ਹੈ, ਅਗਰ ਉਸ ਨੂੰ ਖਾਲਸਾ ਰਾਜ ਦੇ ਘਰੇਲੂ ਔਰ ਫ਼ੌਜਦਾਰੀ ਪ੍ਰਬੰਧ ਬਾਰੇ ਸੰਗ੍ਰਹਿ ਤਿਆਰ ਕਰਨ ਲਈ ਕਿਹਾ ਜਾਵੇ ਤਾਂ ਆਲਾਹ ਦਸਤਾਵੇਜ਼ ਤਿਆਰ ਹੋ ਜਾਵੇਗਾ।'
—ਇਸ ਦੇ ਨਾਲ ਨਾਲ ਕੁੰਵਰ ਸ਼ੇਰ ਸਿੰਘ ਦੀ ਸਿਖਲਾਈ ਵੀ ਹੋ ਜਾਏਗੀ।' ਰਣਜੀਤ ਸਿੰਘ ਨੇ ਖੁਸ਼ ਹੁੰਦਿਆਂ ਕਿਹਾ।
-ਅੰਦਰੂਨੀ ਮਾਮਲਿਆਂ ਦਾ ਕਾਰਜ ਕਿਵੇਂ ਚੱਲ ਰਿਹਾ ਏ ਫ਼ਕੀਰ ਸਾਹਬ ? ਰਣਜੀਤ ਸਿੰਘ ਦੀ ਅੱਖ ਨੂਰਉਦਦੀਨ ਵੱਲ ਘੁੰਮ ਗਈ।
-ਮਹਾਰਾਜ, ਲਾਹੌਰ ਤੋਂ ਅੰਮ੍ਰਿਤਸਰ ਜਾਣ ਵਾਲੀ ਸੜਕ ਦੀ ਮੁਰੰਮਤ ਲਗਭਗ ਪੂਰੀ ਹੋਣ ਵਾਲੀ ਏ। ਸੜਕ ਦੇ ਦੋਨੋਂ ਪਾਸੇ ਰੁੱਖ ਲਾਏ ਜਾ ਰਹੇ ਨੇ। ਖਸਤਾ ਹਾਲ ਵਿਚ ਸਰਾਵਾਂ ਦੀ ਮੁਰੰਮਤ ਵੀ ਚੱਲ ਰਹੀ ਏ। ਲਾਹੌਰ-ਗੁੱਜਰਾਂ ਵਾਲਾ ਸੜਕ ਦਾ ਕੰਮ ਚੱਲ ਰਿਹਾ ਏ। ਮੁਗਲਾਂ ਵੇਲੇ ਦੇ ਉਜੜੇ ਬਾਗਾਂ ਨੂੰ ਫਿਰ ਤੋਂ ਹਰਾ ਭਰਾ ਕਰਨ ਲਈ ਇਸ ਕੰਮ ਵਿਚ ਮਾਹਰ ਬਾਗ਼ਬਾਨ ਨਿਯੁਕਤ ਕਰ ਦਿੱਤੇ ਨੇ।'
-ਮੁਨਸਫ਼ ਚਾਹੇ ਮੁਸਲਮਾਨਾਂ ਦੀ ਸ਼ਰੀਅਤ ਮੁਤਾਬਕ ਸਜਾ ਦੇਵੇ, ਜਾਂ ਹਿੰਦੂ- ਸਿੱਖਾਂ ਦੀਆਂ ਰਵਾਇਤਾਂ ਅਨੁਸਾਰ, ਮੁਕੱਦਮਾ ਪੂਰੇ ਧਿਆਨ ਨਾਲ ਸੁਣਿਆ ਜਾਵੇ। ਜੁਰਮ ਦੀ ਸਜ਼ਾ ਸਮਝਾ ਕੇ ਦਿੱਤੀ ਜਾਵੇ। ਘਰੇਲੂ ਝਗੜਿਆਂ ਵਿਚ ਕਿਸੇ ਵੀ ਦੋਸ਼ੀ ਨੂੰ ਕੈਦ ਨਾ ਕੀਤਾ ਜਾਵੇ । ਧਿਆਨ ਰਹੇ, ਜੇਲ੍ਹਾ ਸਿਰਫ ਲਾਹੌਰ ਦਰਬਾਰ ਦੇ ਬਾਗ਼ੀਆਂ ਲਈ ਹਨ।
ਇਸ ਸਮੇਂ ਆਗਿਆ ਲੈ ਕੇ ਦੀਵਾਨ ਭਵਾਨੀ ਦਾਸ ਵੀ ਦਰਬਾਰੀਆਂ ਵਿਚ ਸ਼ਾਮਲ ਹੋ ਗਿਆ। ਭਵਾਨੀ ਦਾਸ" ਇਸ ਸਮੇਂ ਖਜ਼ਾਨੇ ਦਾ ਦੀਵਾਨ ਨਿਯੁਕਤ ਸੀ। ਜਦ ਰਣਜੀਤ ਸਿੰਘ ਨੇ ਪਿਛਲੇ ਵਰ੍ਹੇ ਦਿੱਤੀਆਂ ਸਜ਼ਾਵਾਂ ਦਾ ਲੇਖਾ ਮੰਗਿਆ ਤਾਂ ਨੂਰਉਦਦੀਨ ਨੇ ਦੱਸਿਆ-'ਮਹਾਰਾਜ, ਮੁਜਰਮਾਂ ਨੂੰ ਨੱਕ ਵੱਢਣ, ਕੰਨ ਕੱਟਣ ਤੋਂ ਹੱਥ ਕੱਟਣ ਤੋਂ ਸਿਵਾ ਹੋਰ ਕੋਈ ਸਜਾ ਨਹੀਂ ਦਿੱਤੀ ਗਈ। ਕੁਝ ਮੁਜਰਮਾਂ ਨੂੰ ਜੁਰਮਾਨੇ ਕੀਤੇ ਗਏ ਨੇ। ਖ਼ਾਲਸਾ ਸਰਕਾਰ ਦੀ ਰਵਾਇਤ ਮੁਤਾਬਕ ਇਕ ਵੀ ਦੋਸ਼ੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ।
--ਮਾਲੀ ਪ੍ਰਬੰਧ ਦੇ ਦਫ਼ਤਰਾਂ ਦੀ ਕਾਰ-ਗੁਜ਼ਾਰੀ ਕਿਸ ਤਰ੍ਹਾਂ ਚੱਲ ਰਹੀ ਹੈ ?' ਅਦਾਲਤੀ ਕਾਰਗੁਜ਼ਾਰੀ ਤੋਂ ਰਣਜੀਤ ਸਿੰਘ ਦੀਵਾਨੀ ਮਾਮਲਿਆਂ ਬਾਰੇ ਜਾਣਕਾਰੀ ਲੈਣ ਲਈ ਦੀਵਾਨ ਭਵਾਨੀ ਦਾਸ ਵੱਲ ਮੁੜਿਆ।
-ਹਜੂਰ, ਸਰਿਸ਼ਤਾ-ਏ-ਹਜ਼ੂਰ' ਤਾਂ ਸਿੱਧਾ ਆਪ ਦੇ ਅਧੀਨ ਹੈ। ਦਫਤਰ-ਏ- ਦੇਵੀਦਾਸ, ਨਕਲ ਦਫ਼ਤਰ ਦੇ ਕੰਮਾਂ ਵਿਚ ਕਦੇ ਕੁਤਾਹੀ ਦੀ ਸ਼ਕਾਇਤ ਨਹੀਂ ਆਈ। ਦਫ਼ਤਰ-ਏ-ਗੰਗਾਰਾਮ, ਦਫ਼ਤਰ-ਏ-ਤੋਸ਼ਾਖਾਨਾ, ਦਫ਼ਤਰ-ਏ-ਸ਼ਹਿਜ਼ਾਦਾ, ਦਫ਼ਤਰ- ਏ-ਦਰੋਗਾ, ਦਫ਼ਤਰ-ਏ-ਰੋਜਨਾਮਚਾ, ਦਫ਼ਤਰ-ਏ-ਮੋਹਰਯਾਨੀ ਔਰ ਦਫ਼ਤਰ-ਏ- ਮੁਅੱਲਾ ਦੀਆਂ ਸਭ ਮਿਸਲਾਂ, ਮੈਂ ਖ਼ੁਦ ਗਾਹੇ-ਬਗਾਹੇ ਪਰਖਦਾ ਹਾਂ। ਭਵਾਨੀ ਦਾਸ ਨੇ ਤਫਸੀਲ ਨਾਲ ਦੱਸਿਆ।
--ਸਭ ਕੁਝ ਸਿਲਸਿਲੇ ਵਾਰ ਦਰਜ ਹੋ ਰਿਹਾ ਏ ?' ਰਣਜੀਤ ਸਿੰਘ ਨੇ ਪੁੱਛਿਆ।
-ਜੀ ਸਰਕਾਰ, ਹਜੂਰ ਦੇ ਹੁਕਮ ਮੁਤਾਬਕ ਤਨਖ਼ਾਹ ਦੀ ਅਦਾਇਗੀ ਲਈ ਫੋਰਨ ਲਿਖਤ ਤਿਆਰ ਕੀਤੀ ਜਾਂਦੀ ਹੈ। ਫਿਰ ਉਸ ਨੂੰ ਵਾਰਸੀ ਵਿਚ ਲਿਖਿਆ ਜਾਂਦਾ ਹੈ। ਮਹਿਕਮੇ ਦੀ ਮੋਹਰ ਲਾਉਣ ਪਿੱਛੋਂ, ਪ੍ਰਵਾਨਗੀ ਲਈ ਹਜੂਰ ਅੱਗੇ ਪੇਸ਼ ਕੀਤੀ ਜਾਂਦੀ ਹੈ। ਹਜੂਰ ਨੂੰ ਪੜ੍ਹ ਕੇ ਸੁਨਾਉਣ ਪਿੱਛੋਂ ਅਗਰ ਹਜੂਰ ਕੋਈ ਸੁਧਾਈ ਕਰਵਾਣਾ ਚਾਹੁੰਦੇ ਨੇ ਤਾਂ ਦਰੁਸਤ ਕਰਕੇ ਫਿਰ ਹਜੂਰ ਦੀ ਪ੍ਰਵਾਨਗੀ ਮਿਲਣ ਪਿਛੋਂ ਹੀ, ਦੋਨੋਂ ਮੋਹਰਾਂ, ਗੁਰਮੁਖੀ ਦੇ ਅੱਖਰਾਂ ਲਈ 'ਅਕਲਾ ਸਹਾਇ ਰਣਜੀਤ ਸਿੰਘ ਅਤੇ ਦੂਸਰੀ ਫ਼ਾਰਸੀ ਵਾਲੀ 'ਮੁਲਾਹਿਜ਼ਾ-ਸ਼ੁਦ' ਲਗਾ ਕੇ, ਦੂਸਰੇ ਦਫਤਰਾਂ ਨੂੰ ਕਾਰਵਾਈ ਲਈ ਭੇਜਿਆ ਜਾਂਦਾ ਹੈ। ਹਜੂਰ ਦਾ ਹੁਕਮ ਪਹਿਲਾ 'ਸਰਿਸ਼ਤਾ-ਏ-ਹਜ਼ੂਰ' ਵਿਚ ਦਰਜ ਕੀਤਾ ਹੈ, ਇਸ ਪਰ ਲਿਖਿਆ ਜਾਂਦਾ ਹੈ, ਸਬਤ-ਏ-ਸਰਿਸ਼ਤਾ-ਇ ਹਜੂਰ ਸ਼ੁਦ' ਫਿਰ ਇਹ ਦੇਵੀ ਦਾਸ ਦੇ ਦਫ਼ਤਰ ਵਿਚ ਜਾਂਦਾ ਹੈ। ਉਥੇ ਦਰਜ ਹੁੰਦਾ ਹੈ। ਉਥੇ ਇਕ ਹੋਰ ਮੋਹਰ ਲਾਈ ਜਾਂਦੀ ਹੈ। ਫਿਰ ਮੇਰੇ ਦਫਤਰ ਯਾਨੀ ਭਵਾਨੀ ਦਾਸ ਦੇ ਦਫ਼ਤਰ ਜਾਂਦਾ ਹੈ। ਉਥੇ ਫਿਰ ਦਰਜ ਕੀਤਾ ਜਾਂਦਾ ਹੈ ਤੇ ਮੋਹਰ ਲਗਾਈ ਜਾਂਦੀ ਹੈ। ਫਿਰ ਇਹ ਦਫ਼ਤਰ-ਏ- ਆਮ ਵਿਚ ਭੇਜਿਆ ਜਾਂਦਾ ਹੈ। ਉਥੇ ਵੀ ਮੋਹਰ ਲਗਾਈ ਜਾਂਦੀ ਹੈ ਤੇ ਦਰਜ ਕੀਤਾ ਜਾਂਦਾ ਹੈ। ਫਿਰ ਇਹ ਦਫ਼ਤਰ-ਏ-ਨਕਲ ਵਿਚ ਭੇਜ ਕੇ ਇਸ ਦੀ ਅੱਖਰ ਅੱਖਰ ਨਕਲ ਤਿਆਰ ਕੀਤੀ ਜਾਂਦੀ ਹੈ। ਫਿਰ ਇਹ ਦੀਵਾਨ ਗੰਗਾ ਸਹਾਇ ਦੇ ਦਫਤਰ ਵਿਚ ਇਤਲਾਹ ਅਤੇ ਅੰਦਰਾਜ ਵਾਸਤੇ ਜਾਂਦਾ ਹੈ । ਫਿਰ ਜਾ ਕੇ ਤੋਸ਼ੇਖਾਨ ਵਿਚੋਂ ਇਸ ਦੀ ਅਦਾਇਗੀ ਕੀਤੀ ਜਾਂਦੀ ਹੈ। -ਏਨੇ ਗੁੰਝਲਦਾਰ ਸਿਲਸਿਲੇ ਦੇ ਬਾਵਜੂਦ, ਹੇਰਾ ਫੇਰੀ ਦੀ ਗੁੰਜਾਇਸ਼ ਹੈ ? ਰਣਜੀਤ ਸਿੰਘ ਨੇ ਪੁੱਛਿਆ।
-ਬਹੁਤ ਹੀ ਘੱਟ ਸੰਭਾਵਨਾ ਹੈ, ਹਜੂਰ। ਭਵਾਨੀ ਦਾਸ ਬੋਲਿਆ, 'ਪਹਿਲੇ ਨਹੀਂ ਤਾਂ ਦੂਸਰੇ ... ਜਾਂ ਤੀਸਰੇ ਦਫਤਰ ਤੱਕ ਹੀ ਗਲਤੀ ਫੜੀ ਜਾਂਦੀ ਏ।
ਨੂਰਉਦਦੀਨ, ਰਣਜੀਤ ਸਿੰਘ ਦੇ ਖੱਬੇ ਪਾਸੇ ਬੈਠਾ ਹੋਇਆ ਸੀ । ਉਹ ਪੂਰੀ ਧੌਣ ਘੁੰਮਾ ਕੇ ਫ਼ਕੀਰ ਵੱਲ ਡਾਕਿਆ... 'ਵਕੀਰ ਸਾਹਬ, ਬਾਹੂਕਾਰ ਔਰ ਵਪਾਰੀ ਜਿਨਸਾਂ ਦੇ ਭਾਅ ਆਪਣੀ ਮਨਮਾਨੀ ਨਾਲ ਤਾਂ ਨਹੀਂ ਤੈਅ ਕਰ ਰਹੇ ? ਆਮ ਲੋਕਾਂ ਦੇ ਖਾਣ ਵਾਲੀ ਕਣਕ ਦਾ ਕੀ ਭਾਅ ਏ ਅੱਜਕਲ੍ਹ ?
-ਮਹਾਰਾਜ, ਕਣਕ 14 ਆਨੇ ਦੀ ਮਣ ਏ।ਔਰ ਮੈਂ ਹਰ ਰੋਜ਼ ਇਸ ਦੀ ਜਾਣਕਾਰੀ ਲੈਂਦਾ ਹਾਂ। ਨੂਰਉਦਦੀਨ ਨੇ ਭਰੋਸੇ ਨਾਲ ਕਿਹਾ।
-ਚੁੰਗੀ ਖ਼ਾਨਿਆਂ ਤੋਂ ਮਸੂਲ ਦੀ ਉਗਰਾਹੀ ਠੀਕ ਹੋ ਰਹੀ ਏ ?'
--ਮਸੂਲ ਦਾ ਹਰ ਰੋਜ਼ ਲੇਖਾ ਕੀਤਾ ਜਾਂਦਾ ਏ ਹਜੂਰ। ਹਰ ਚੀਜ਼ 'ਤੇ ਮਸੂਲ ਲੱਗਦਾ ਏ। ਚਾਹੇ ਉਹ ਕਿਧਰੇ ਦੀ ਵੀ ਬਣੀ ਹੋਵੇ, ਜੋ ਸਾਡੀ ਸੀਮਾ ਅੰਦਰ ਆ ਗਈ, ਉਸ ਦਾ ਮਸੂਲ ਦੇਣਾ ਹੋਵੇਗਾ। ਐਸੀ ਸਖ਼ਤ ਹਦਾਇਤ ਏ। ਨੂਰਉਦਦੀਨ ਨੇ ਜਾਣਕਾਰੀ ਦਿੱਤੀ।
-ਖ਼ਿਆਲ ਰਹੇ, ਲਗਾਨ ਉਗਰਾਹੀ ਵੇਲੇ, ਅਗਰ ਕੁਦਰਤ ਦੀ ਮਾਰ ਨਾਲ ਖੇਤੀ ਨਹੀਂ ਹੋਈ ਤਾਂ ਕਿਸੇ ਵੀ ਕਿਸਾਨ ਨੂੰ ਨਜਾਇਜ਼ ਤੰਗ ਨਾ ਕੀਤਾ ਜਾਵੇ। ਅਗਰ ਹੜ੍ਹ ਆਉਂਦਾ ਹੈ, ਜਾਂ ਸੋਕਾ ਪੈਂਦਾ ਹੈ, ਕਿਸਾਨਾਂ ਨੂੰ ਮੁਫ਼ਤ ਬੀਜ ਦਿੱਤੇ ਜਾਣ। ਲੋੜ ਪੈਣ 'ਤੇ ਤਕਾਵੀ ਕਰਜ਼ੇ ਵੀ ਦਿੱਤੇ ਜਾਣ।
-ਹਜੂਰ ਦੇ ਹੁਕਮਾਂ ਦੀ ਇੰਨ-ਬਿੰਨ ਤਾਮੀਲ ਹੋਵੇਗੀ, ਮਹਾਰਾਜ।' ਫ਼ਕੀਰ ਨੇ ਸਿਰ ਝੁਕਾ ਦੇ ਹੱਥ ਜੋੜੇ।
ਦਰਬਾਰੀ ਨਵੀਸ, ਰਣਜੀਤ ਸਿੰਘ ਦੇ ਮੂੰਹ ਨਿਕਲੀ ਇਕ ਇਕ ਗੱਲ ਦਰਜ ਕਰਦਾ ਜਾ ਰਿਹਾ ਸੀ।
ਪੇਸ਼ਾਵਰ ਤੋਂ ਖ਼ਬਰਾਂ ਆਉਣ ਲੱਗੀਆਂ। ਬੁੱਧ ਸਿੰਘ ਸੰਧਾਂਵਾਲੀਆ, ਐਲਾਰਡ ਅਤੇ ਵੈਨਤੂਰਾ ਨਾਲ, ਅਫਗਾਨੀਆਂ ਦੀ ਬਗਾਵਤ ਦਬਾਉਣ ਗਿਆ ਹੋਇਆ ਸੀ। ਸੂਹੀਆਂ ਨੇ ਆ ਕੇ ਦੱਸਿਆ, 'ਪੇਸ਼ਾਵਰ ਤੋਂ ਬਾਹਰ, ਅਟਕ ਦੇ ਲਾਗੇ ਅਕੜਾ ਦੇ ਸਥਾਨ 'ਤੇ ਖ਼ਾਲਸਾ ਫੌਜ ਦੀ ਜਹਾਦੀਆਂ ਨਾਲ ਟੱਕਰ ਹੋ ਗਈ। ਇਸ ਵਿਚ ਜਹਾਦੀਆਂ ਨੂੰ ਹਾਰ ਹੋਈ। ਬੇ-ਸ਼ੁਮਾਰ ਜਹਾਦੀ ਮਾਰੇ ਗਏ। ਬੁੱਧ ਸਿੰਘ ਨੇ ਪੇਸ਼ਾਵਰ ਉੱਪਰ ਫਿਰ ਕਬਜ਼ਾ ਕਰ ਲਿਆ ਹੈ।'
ਦੇ ਦਿਨਾਂ ਬਾਅਦ ਕਾਸਦ ਇਕ ਹੋਰ ਖ਼ਬਰ ਲੈ ਕੇ ਆਇਆ-'ਯਾਰ ਮੁਹੰਮਦ ਨੇ ਆਪਣੇ ਭਰਾ ਨੂੰ ਯਰਗਮਾਲ ਵਜੋਂ ਲਾਹੌਰ ਭੇਜਿਆ ਹੈ ਤੇ ਪੇਸ਼ਾਵਰ ਦੀ ਸੂਬੇਦਾਰੀ ਦੀ ਮੁੜ ਬਹਾਲੀ ਲਈ ਅਰਜ਼ ਕੀਤੀ ਹੈ। ਯਾਰ ਮੁਹੰਮਦ ਦੇ ਦੱਸਣ ਅਨੁਸਾਰ, 'ਲੇਲੀ' ਘੋੜਾ ਮਰ ਚੁੱਕਿਆ ਹੈ। ਉਸ ਨੇ ਮਹਾਰਾਜ ਨੂੰ ਘੋੜਿਆਂ ਦੇ ਤੋਹਫੇ ਭੇਜੇ ਹਨ। ਯਾਰ ਮੁਹੰਮਦ ਨੇ ਅੱਗੇ ਤੋਂ ਲਾਹੌਰ ਦਰਬਾਰ ਦਾ ਵਫ਼ਾਦਾਰ ਰਹਿਣ ਦਾ ਇਕਰਾਰ ਕੀਤਾ ਹੈ।
ਰਣਜੀਤ ਸਿੰਘ ਨੂੰ ਯਾਰ ਮੁਹੰਮਦ ਉੱਪਰ ਇਤਬਾਰ ਨਹੀਂ ਸੀ। ਉਹ ਜਦ ਵੀ ਬਗ਼ਾਵਤ ਕਰਦਾ, ਮਾਫ਼ੀ ਮੰਗ ਕੇ, ਵਫਾਦਾਰ ਰਹਿਣ ਲਈ ਸਹੁੰਆਂ ਖਾਂਦਾ, ਪਰ ਕੁਝ ਹੀ ਸਮੇਂ ਬਾਅਦ ਉਸ ਅੰਦਰ ਬਗਾਵਤ ਦੇ ਕੀੜੇ ਫਿਰ ਜਾਗ ਉੱਠਦੇ। ਫਿਰ ਵੀ ਪੇਸ਼ਾਵਰ ਵੱਲੋਂ ਕੁਝ ਸਮੇਂ ਲਈ ਰਣਜੀਤ ਸਿੰਘ ਬੇਫ਼ਿਕਰ ਹੋ ਗਿਆ। ਪਰ ਸਯੀਅਦ ਅਹਿਮਦ ਨੇ ਹਾਰ ਨਾ ਮੰਨੀ। ਉਹ ਸਮਝਦਾ ਸੀ, ਗੱਦੀ ਦੇ ਲਾਲਚ ਕਰਕੇ ਯਾਰ ਮੁਹੰਮਦ ਨੇ ਕਾਫ਼ਰਾਂ ਅੱਗੇ ਗੋਡੇ ਟੇਕ ਦਿੱਤੇ ਹਨ। ਉਸ ਨੇ ਯਾਰ ਮੁਹੰਮਦ ਨੂੰ 'ਗੱਦਾਰ' ਦਾ ਫਤਵਾ ਦਿੱਤਾ ਤੇ ਇਕ ਵਾਰ ਫੇਰ ਸਿੱਖਾਂ ਨਾਲ ਯੁੱਧ ਕਰਨ ਦੀ ਤਿਆਰੀ ਲਈ ਉਹ ਤੇ ਉਸਦੇ ਸਾਥੀ ਪਹਾੜਾਂ ਵਿਚ ਜਾ ਛੁਪੇ।
ਪੇਸ਼ਾਵਰ ਤੋਂ ਆ ਰਹੀਆਂ ਖ਼ਬਰਾਂ ਨੇ ਰਣਜੀਤ ਸਿੰਘ ਨੂੰ ਪਰੇਸ਼ਾਨ ਕਰ ਦਿੱਤਾ। ਖਾਲਸਾ ਸੈਨਾ ਦਾ ਜੱਥਾ ਜਿਸ ਇਲਾਕੇ ਵਿਚ ਵੀ ਗਸ਼ਤ ਕਰਦਾ, ਜਹਾਦੀ ਅਚਾਨਕ ਹਮਲਾ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ। ਉਹਨਾਂ ਦੀਆਂ ਲਾਸ਼ਾਂ ਉੱਪਰ ਨੱਚਦੇ, 'ਯਾ ਅਲੀ ਅਤੇ ਅੱਲਾਹ-ਹੂ-ਅਕਬਰ' ਦੇ ਨਾਅਰੇ ਲਾਉਂਦੇ। ਅਜੇਹੇ ਹਮਲਿਆਂ ਵਿਚ ਜਹਾਦੀਆਂ ਨੇ ਤਕਰੀਬਨ ਸੋ ਸਿੱਖ ਸੈਨਿਕ ਕਤਲ ਕਰ ਦਿੱਤੇ ਸਨ।
ਜਹਾਦੀਆਂ ਦੀਆਂ ਇਹ ਕਾਰਵਾਈਆਂ, ਰਣਜੀਤ ਸਿੰਘ ਦੀ ਅੱਖ ਦੀ ਰੜਕ ਬਣ ਗਈਆਂ। ਰਣਜੀਤ ਸਿੰਘ ਨੇ ਆਪਣੇ ਇਕ ਸਿਰ ਫਿਰੇ ਜਰਨੈਲ ਅਵੀਟਾ ਬੇਲ' ਨੂੰ ਤਲਬ ਕੀਤਾ। ਅਵੀਟਾ ਬੋਲ ਸੁਭਾ ਤੋਂ ਬੜਾ ਸਖ਼ਤ ਤੇ ਨਿਰਦਈ ਪ੍ਰਬੰਧਕ ਸੀ। ਰਣਜੀਤ ਸਿੰਘ ਨੇ ਉਸ ਨੂੰ ਵਜੀਰਾਬਾਦ ਦਾ ਗਵਰਨਰ ਨਿਯੁਕਤ ਕਰਦਿਆਂ, ਹੁਕਮ ਦਿੱਤਾ-ਦੌਰਨ ਜਾ ਕੇ ਪੇਸ਼ਾਵਰ ਵਿਚ ਬਾਗੀਆਂ ਔਰ ਜਹਾਦੀਆਂ ਨੂੰ ਕਾਬੂ ਹੇਠ ਕੀਤਾ ਜਾਵੇ।
ਹੁਕਮ ਮਿਲਦਿਆਂ ਹੀ ਅਵੀਟਾਬੇਲ ਲਾਹੌਰ ਤੋਂ ਰਵਾਨਾ ਹੋ ਗਿਆ ਤੇ ਵਜ਼ੀਰਾਬਾਦ ਦਾ ਪ੍ਰਬੰਧ ਆਪਣੇ ਹੱਥਾਂ 'ਚ ਲੈ ਲਿਆ।
ਪੇਸ਼ਾਵਰ ਦੀ ਗੜਬੜ ਕਾਰਨ ਰਣਜੀਤ ਸਿੰਘ ਮਨ ਨੂੰ ਟਿਕਾਉਣ ਲਈ ਫਿਰ ਬਰਾਬ ਪੀਣ ਲੱਗਾ। ਕਾਂਗੜੇ ਤੋਂ ਅਨੀਰੁਧ ਚੰਦ ਨੂੰ ਮਿਲ ਕੇ ਆਏ ਦਰਬਾਰ ਦੇ ਅਧਿਕਾਰੀ ਨੇ ਰਣਜੀਤ ਸਿੰਘ ਦੀਆਂ ਚਿੰਤਾਵਾਂ ਵਧਾ ਦਿੱਤੀਆਂ। ਕਾਂਗੜੇ ਦੇ ਰਾਜੇ ਨਾਲ ਰਿਸ਼ਤੇਦਾਰੀ ਪੈਣ ਦੇ ਚਾਅ ਵਿਚ ਉੱਡੇ ਫਿਰਦੇ ਰਾਜਾ ਧਿਆਨ ਸਿੰਘ ਦੀ ਖੁਸ਼ੀ ਵਿਚ ਵੀ ਕਿਰਕਿਰੀ ਆ ਗਈ।
ਅਨੀਰੁਧ ਚੰਦ ਨੇ ਮਹਾਰਾਜੇ ਰਣਜੀਤ ਸਿੰਘ ਦੀ ਪੇਸ਼ਕਸ਼ ਠੁਕਰਾਉਂਦਿਆਂ ਕਿਹਾ ਸੀ-'ਰਾਜਪੂਤੀ ਵੰਸ਼ ਦੀ ਰਵਾਇਤ ਹੈ, ਅਸੀਂ ਡੋਗਰਿਆਂ ਨਾਲ ਵਿਆਹ-ਸੰਬੰਧ ਨਹੀਂ ਬਣਾ ਸਕਦੇ।
ਅਧਿਕਾਰੀ ਨੇ ਇਹ ਵੀ ਦੱਸਿਆ-'ਅਨੀਰੁਧ ਚੰਦ ਨੇ ਆਪਣੀਆਂ ਦੋਵੇਂ ਧੀਆਂ, ਟੀਹੜੀ ਗੜ੍ਹਵਾਲ ਦੇ ਰਾਜਪੂਤ ਰਾਜੇ ਨੂੰ ਵਿਆਹ ਦਿੱਤੀਆਂ ਹਨ।
ਰਣਜੀਤ ਸਿੰਘ ਦਾ ਖੂਨ ਖੋਲ ਉੱਠਿਆ। ਉਸ ਨੇ ਫੋਰਨ ਕਾਂਗੜੇ ਉੱਪਰ ਹਮਲਾ ਕਰਨ ਦਾ ਹੁਕਮ ਦਿੱਤਾ।
ਰਾਜਾ ਸੰਸਾਰ ਚੰਦ ਦੀ ਮੌਤ ਹੋ ਜਾਣ ਪਿੱਛੋਂ, ਰਾਜ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਅਨੀਰੁਧ ਚੰਦ ਕਿਸੇ ਵੀ ਤਰ੍ਹਾਂ ਜੰਗ ਲੜਨ ਦੇ ਸਮਰੱਥ ਨਹੀਂ ਸੀ। ਸਿਰਫ਼ ਤਿੰਨ ਕੁ ਦਿਨ ਕਾਂਗੜੇ ਦੇ ਕਿਲ੍ਹੇ ਨੂੰ ਘੇਰਾ ਪਾਈ ਰੱਖਣ ਪਿਛੋਂ, ਦਰਬਾਰ ਦੀ ਫੌਜ ਨੇ ਕਾਂਗੜੇ ਉੱਪਰ ਅਧਿਕਾਰ ਕਰ ਲਿਆ। ਰਣਜੀਤ ਸਿੰਘ ਨੇ ਸੰਸਾਰ ਚੰਦ ਦੇ ਹਰਮ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ। ਉਸ ਦੇ ਪਰਿਵਾਰ ਨੂੰ ਬੰਦੀ ਬਣਾ ਲਿਆ। ਫਿਰ ਸੰਸਾਰ ਚੰਦ ਦੀਆਂ ਦੋਵੇਂ ਖੂਬਸੂਰਤ ਲੜਕੀਆਂ, ਮਹਿਤਾਬ ਦੇਵੀ, ਜਿਸਨੂੰ 'ਗੁੱਡਾ' ਕਰਕੇ ਬੁਲਾਇਆ ਜਾਂਦਾ ਸੀ ਤੇ ਦੂਸਰੀ ਛੋਟੀ ਰਾਜ ਬੰਸੋ, ਧੱਕੇ ਨਾਲ ਵਿਆਹ ਕੇ ਲਾਹੌਰ ਆਪਣੇ ਰਾਣੀਵਾਸ ਵਿਚ ਲੈ ਆਇਆ। ਦੋਹਾਂ ਭੈਣਾਂ ਨਾਲ ਵਿਵਾਹਤ ਰਿਸ਼ਤਿਆਂ ਦੀ ਗੰਢ ਪੀਡੀ ਕਰਨ ਲਈ ਪੂਰੇ ਸੱਤ ਦਿਨ ਰਾਣੀਵਾਸ ਵਿਚੋਂ ਬਾਹਰ ਨਹੀਂ ਆਇਆ।
ਅਨੀਰੁਧ ਚੰਦ ਬੇਬਸੀ ਵਿਚ ਲਹੂ ਦੇ ਹੰਝੂ ਕੇਰਦਾ ਰਿਹਾ।
ਜਦ ਰਣਜੀਤ ਸਿੰਘ ਫਿਰ ਦਰਬਾਰ ਵਿਚ ਆਇਆ, ਪੇਸ਼ਾਵਰ ਵਿਚ ਭਿਆਨਕ ਉੱਥਲ-ਪੁੱਥਲ ਹੋ ਚੁੱਕੀ ਸੀ।
ਰਣਜੀਤ ਸਿੰਘ ਲਈ ਸਭ ਤੋਂ ਦੁੱਖਦਾਇਕ ਖ਼ਬਰ ਸੀ, ਜਹਾਦੀਆਂ ਨਾਲ ਇਕ ਖੂਨੀ ਝੜਪ ਵਿਚ ਬੁੱਧ ਸਿੰਘ ਸੰਧਾਵਾਲੀਆ ਮਾਰਿਆ ਗਿਆ ਸੀ। ਇਕ ਇਕ ਕਰਕੇ ਉਸ ਦੀ ਸੈਨਾ ਬਹਾਦਰ ਜਰਨੈਲਾਂ ਤੋਂ ਵਾਂਝੀ ਹੋ ਰਹੀ ਸੀ। 'ਲੈਲੀ' ਘੋੜੇ ਨੂੰ ਹਾਸਲ ਕਰਨ ਲਈ ਇਹ ਬਹੁਤ ਵੱਡਾ ਮੁੱਲ ਸੀ। ਖਾਲਸਾ ਸੈਨਾ ਦਾ ਹੱਥ ਭਾਵ ਉੱਪਰ ਰਿਹਾ ਸੀ ਪਰ ਰਣਜੀਤ ਸਿੰਘ ਲਈ ਸ਼ਾਲਾਮਾਰ ਬਾਗ਼ ਵਿਚ ਮਾਤਮ ਛਾ ਗਿਆ। ਕ੍ਰੋਧ ਵਿਚ ਆਣ ਕੇ ਉਸ ਨੇ ਕੁੰਵਰ ਖੜਕ ਸਿੰਘ ਦੀ ਅਗਵਾਈ ਵਿਚ ਹੋਰ ਸੋਨਾ ਭੇਜੀ। ਸਖਤ ਹੁਕਮ ਦਿੱਤੇ-ਪੇਸ਼ਾਵਰ ਉੱਪਰ ਮੁਕੰਮਲ ਕਬਜ਼ਾ ਕਰਨ ਤੋਂ ਬਾਅਦ, 'ਲੈਲੀ' ਘੋੜਾ ਹਰ ਹੀਲੇ ਹਾਸਲ ਕੀਤਾ ਜਾਵੇ। ਚਾਹੇ ਮੁੱਲ ਤਾਰ ਕੇ, ਚਾਹੇ ਧੱਕੇ ਨਾਲ, ਚਾਹੇ ਯਾਰ ਮੁਹੰਮਦ ਨੂੰ ਗੱਦੀ ਤੋਂ ਕਿਉਂ ਨਾ ਲਾਹੁਣਾ ਪਵੇ।
ਖੜਕ ਸਿੰਘ ਅਜੇ ਪੇਸ਼ਾਵਰ ਪੁੱਜਿਆ ਨਹੀਂ ਸੀ, ਕਬਾਇਲੀਆਂ ਨਾਲ ਇਕ ਲੜਾਈ ਵਿਚ ਯਾਰ ਮੁਹੰਮਦ ਮਾਰਿਆ ਗਿਆ। ਉਸ ਦਾ ਭਰਾ ਸੁਲਤਾਨ ਮੁਹੰਮਦ ਕਬਾਇਲੀਆਂ ਤੋਂ ਡਰਦਾ ਸ਼ਹਿਰ ਛੱਡ ਕੇ ਆਪਣੇ ਹਮਾਇਤੀਆਂ ਨਾਲ ਨੱਸ ਗਿਆ। ਬਹਿਜ਼ਾਦਾ ਸ਼ੇਰ ਸਿੰਘ ਅਤੇ ਜਰਨਲ ਵੈਨਤੂਰਾ ਨੇ, ਯਾਰ ਮੁਹੰਮਦ ਦੇ ਭਰਾ ਜਿਹੜਾ ਲਾਹੌਰ ਦਰਬਾਰ ਦਾ ਵਫ਼ਾਦਾਰ ਰਹਿਣ ਦੀ ਸ਼ਰਤ ਉੱਤੇ ਪੇਸ਼ਾਵਰ ਦੀ ਸੂਬੇਦਾਰੀ ਫਿਰ ਹਾਸਲ ਕਰਨ ਆਇਆ ਸੀ, ਦਰਬਾਰ ਦੀ ਆਗਿਆ ਲੈ ਕੇ ਉਸ ਨੂੰ ਪੇਸ਼ਾਵਰ ਦੀ ਸੂਬੇਦਾਰੀ ਦੇ ਦਿੱਤੀ ਤੇ, ਰਣਜੀਤ ਸਿੰਘ ਵੱਲੋਂ ਫਿਰ ਆਏ ਹੁਕਮ ਅਨੁਸਾਰ ਉਸ ਪਾਸੋਂ 'ਲੈਲੀ' ਘੋੜੇ ਦੀ ਮੰਗ ਕੀਤੀ।
-ਅਗਰ ਲੈਲੀ ਘੋੜਾ ਸਾਡੇ ਅਸਤਬਲ ਵਿਚ ਹੁੰਦਾ ਤਾਂ ਅਸੀਂ ਰਾਜ ਦਾ ਏਨਾ ਨੁਕਸਾਨ ਨਹੀਂ ਸੀ ਕਰਵਾਣਾ।' ਸੁਲਤਾਨ ਨੇ ਟਾਲ-ਮਟੋਲ ਕਰਦਿਆਂ ਕਿਹਾ।
ਜਰਨਲ ਵੈਨਤੂਰਾ ਇਕਦਮ ਗੁੱਸੇ ਵਿਚ ਆ ਗਿਆ। ਉਸ ਨੇ ਸੁਲਤਾਨ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਤਲਵਾਰ ਮਿਆਨ ਵਿਚੋਂ ਧੂਅ ਕੇ ਧਮਕੀ ਦਿੱਤੀ : -ਜਾਂ ਲੈਲੀ ਜਾਂ ਮੌਤ।
ਸੁਲਤਾਨ ਮੁਹੰਮਦ ਦਾ ਡਰ ਨਾਲ ਚਿਹਰਾ ਛੱਕ ਹੋ ਗਿਆ। ਉਸ ਨੇ ਫਿਰੰਗੀ ਦੀਆਂ ਅੱਖਾਂ ਵਿਚ ਅੱਗ ਬਲਦੀ ਵੇਖੀ। ਸੁਲਤਾਨ ਨੇ ਖਿਮਾ ਕਰ ਦੇਣ ਦੀ ਸ਼ਰਤ 'ਤੇ 'ਲੈਲੀ' ਉਹਨਾਂ ਦੇ ਹਵਾਲੇ ਕਰ ਦਿੱਤਾ।
ਜਦ ਲੈਲੀ' ਪੂਰੀ ਸ਼ਾਨ ਨਾਲ ਲਾਹੌਰ ਪੁੱਜਿਆ ਤਾਂ ਉਸ ਦਾ ਸ਼ਾਹੀ ਸਵਾਗਤ ਕੀਤਾ ਗਿਆ। ਕਿਲ੍ਹੇ ਅੰਦਰੋਂ ਤੋਪਾਂ ਦੇ ਗੋਲੇ ਦਾਗੇ ਗਏ। ਰਣਜੀਤ ਸਿੰਘ ਨੇ ਪਹਿਲੀ ਨਜ਼ਰ ਲੈਲੀ ਨੂੰ ਵੇਖਿਆ, ਇਹ ਭੂਰੇ ਰੰਗ ਦਾ ਸੀ। ਰਣਜੀਤ ਸਿੰਘ ਘੋੜੇ ਦੀ ਮੜਕ ਅਤੇ ਕੱਦ-ਕਾਠ ਵੇਖਦਾ ਹੀ ਰਹਿ ਗਿਆ ਤੇ ਫੋਰਨ 'ਲੈਲੀ' ਨੂੰ ਸਜਾਉਣ ਦਾ ਹੁਕਮ ਦਿੱਤਾ ਗਿਆ। ਕੁਝ ਸਮੇਂ ਵਿਚ ਲੈਲੀ ਨੂੰ ਪੂਰਾ ਸਿੰਗਾਰ ਕੇ ਰਣਜੀਤ ਸਿੰਘ ਦੇ ਸਾਹਮਣੇ ਲਿਆਂਦਾ ਗਿਆ। ਉਸ ਦੀ ਕਾਠੀ ਤੇ ਲਗਾਮ ਵਿਚ ਕੀਮਤੀ ਪੱਥਰ ਜੜੇ ਹੋਏ ਸਨ। ਗਰਦਨ ਦੁਆਲੇ ਮੋਤੀਆਂ ਦੀਆਂ ਲੜੀਆਂ, ਪੌੜਾਂ ਦੇ ਲਾਗੇ ਸੋਨੇ ਦੇ ਕੜੇ ਪਾਏ ਗਏ।... ਉਸ ਦੀ ਕਾਠੀ ਦੇ ਤੰਗ ਵਿਚ ਵੀ ਹੀਰੇ ਚਮਕ ਰਹੇ ਸਨ।
-ਵਾਹ।' .. ਰਣਜੀਤ ਸਿੰਘ ਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ।
ਕੁਝ ਦਿਨਾਂ ਬਾਅਦ 'ਲੇਲੀ ਦਾ ਬੁਖ਼ਾਰ ਉੱਤਰ ਗਿਆ ਤਾਂ ਰਣਜੀਤ ਸਿੰਘ ਨੂੰ ਰਾਣੀਵਾਸ ਅੰਦਰ ਲਿਆਂਦੀਆਂ ਪਹਾੜਨਾਂ ਯਾਦ ਆ ਗਈਆਂ। ਖਾਸ ਕਰਕੇ ਛੋਟੀ ਰਾਜ ਬੰਸੋ ਨੇ ਤਾਂ ਉਸ ਉੱਪਰ ਵਧੇਰੇ ਹੀ ਹੁਸਨ ਦਾ ਜਾਦੂ ਕੀਤਾ ਹੋਇਆ ਸੀ। ਪਰ ਇਸ ਵਾਰ ਉਹ ਦੋ ਦਿਨਾਂ ਬਾਅਦ ਹੀ ਠੀਕ ਸਮੇਂ ਦਰਬਾਰ ਵਿਚ ਆ ਗਿਆ ਤੇ ਬਾਹਰੀ ਮਾਮਲਿਆਂ ਦੇ ਮੰਤਰੀ ਫ਼ਕੀਰ ਅਜ਼ੀਜ਼ਉਦਦੀਨ ਪਾਸੋਂ ਪੇਸ਼ਾਵਰ ਵੱਲ ਕੀ ਹੋ ਰਿਹਾ ਹੈ ਬਾਰੇ ਜਾਨਣ ਲਈ ਉਤਸੁਕ ਹੋ ਗਿਆ।
-ਪੇਸ਼ਾਵਰ ਵਾਲੇ ਪਾਸਿਓਂ ਕਾਫ਼ੀ ਸੂਚਨਾਵਾਂ ਮਿਲੀਆਂ ਨੇ ਮਹਾਰਾਜ। ਫਕੀਰ ਨੇ ਆਉਂਦਿਆਂ ਹੀ ਤੁਕ ਕੇ ਸਲਾਮ ਕਰਦਿਆਂ ਕਿਹਾ।-ਸਯੀਅਦ ਅਹਿਮਦ ਕਾਬੂ ਆਇਆ ਜੇ ਕਿ ਨਹੀਂ ?' ਰਣਜੀਤ ਸਿੰਘ ਨੇ ਫ਼ਿਕਰ ਨਾਲ ਪੁੱਛਿਆ।
-ਸਰਕਾਰ, ਖ਼ਬਰ ਹੈ, ਸਯੀਅਦ ਨੂੰ ਹੁਣ ਕਬਾਇਲੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਏ। ਪਰ ਉਹ ਅਜੇ ਵੀ ਲਾਹੌਰ ਦਰਬਾਰ ਨਾਲ ਟੱਕਰ ਲੈਣ ਦੇ ਰੌਂਅ ਵਿਚ ਏ। ਉਂਜ ਖ਼ਬਰ ਏ, ਕੁੰਵਰ ਸ਼ੇਰ ਸਿੰਘ ਔਰ ਵੈਨਤੂਰਾ ਨੇ, ਉਸ ਦਾ ਘੇਰਾ ਤੰਗ ਕੀਤਾ ਹੋਇਆ ਏ।"
-ਹੋਰ ਸੈਨਿਕ ਮਦਦ ਭੇਜਣ ਦੀ ਲੋੜ ਏ ?
-ਸਰਕਾਰ, ਪੂਰੀ ਸੈਨਿਕ-ਤਾਕਤ ਓਥੇ ਭੇਜੀ ਹੋਈ ਏ।'
-ਅਗਰ ਕੋਈ ਅਜੇਹੀ ਮੰਗ ਆਉਂਦੀ ਏ ਤਾਂ ਫੋਰਨ ਪੂਰੀ ਕੀਤੀ ਜਾਵੇ।
-ਬੇਫ਼ਿਕਰ ਹੋ ਜਾਓ ਹਜੂਰ। ਕਿਸੇ ਤਰ੍ਹਾਂ ਦੀ ਵੀ ਘਾਟ ਨਹੀਂ ਆਉਣ ਦਿੱਤੀ
ਅਜੇ ਰਣਜੀਤ ਸਿੰਘ ਅਤੇ ਫ਼ਕੀਰ ਅਜ਼ੀਜਉਦਦੀਨ ਵਿਚਕਾਰ ਗੱਲਬਾਤ ਚੱਲ ਹੀ ਰਹੀ ਸੀ, ਪੇਸ਼ਾਵਰ ਤੋਂ ਆਏ ਇਕ ਕਾਸਦ ਨੇ ਮਿਲਣ ਦੀ ਆਗਿਆ ਮੰਗੀ।
ਕਾਸਦ ਨੇ ਸਾਹਮਣੇ ਹੁੰਦਿਆਂ ਹੀ ਅੱਧਾ ਝੁਕ ਕੇ ਕਿਹਾ-'ਵਧਾਈ ਹੋਵੇ ਮਹਾਰਾਜ । ਕੁੰਵਰ ਸ਼ੇਰ ਸਿੰਘ ਨੇ ਆਹਮੋ-ਸਾਹਮਣੇ ਦੀ ਲੜਾਈ ਵਿਚ ਸਯੀਅਦ ਅਹਿਮਦ ਨੂੰ ਮਾਰ ਮੁਕਾਇਆ ਹੈ।
ਦਰਬਾਰ ਵਿਚ ਹਾਜ਼ਰ ਰਾਜਾ ਧਿਆਨ ਸਿੰਘ ਨੇ ਸੁਣਦਿਆਂ ਹੀ ਜੈਕਾਰਾ ਛੱਡਿਆ। ਰਣਜੀਤ ਸਿੰਘ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਸਯੀਅਦ ਅਹਿਮਦ ਦੀ ਕਿਲ੍ਹੇ ਦੇ ਕਰਮਚਾਰੀਆਂ ਵਿਚ ਵੀ ਦਹਿਸ਼ਤ ਫੈਲੀ ਹੋਈ ਸੀ।. ਸਾਰੇ ਇਕ ਦੂਸਰੇ ਨੂੰ ਮੁਬਾਰਕਾਂ रेट लेंगे।
ਰਣਜੀਤ ਸਿੰਘ ਲਈ ਇਹ ਖੁਸ਼ੀ ਦਾ ਮਾਹੌਲ ਲੰਮਾ ਸਮਾਂ ਨਾ ਰਿਹਾ। ਰਾਜ ਦੇ ਸੂਹੀਆਂ ਨੇ ਖਬਰ ਦਿੱਤੀ, 'ਅੰਗਰੇਜ਼ੀ ਸਰਕਾਰ ਦੇ ਦੂਤ ਸੀ.ਐਮ. ਵੰਡ ਨੇ, ਗਵਰਨਰ ਜਨਰਲ ਦੇ ਸਕੱਤਰ ਨੂੰ, ਲਾਹੌਰ ਦਰਬਾਰ ਦੀ ਸੂਚਨਾ ਦਿੰਦਿਆਂ ਲਿਖਿਆ ਹੈ—"ਸਿੱਖ ਫੌਜ ਨੇ ਆਖ਼ਰ ਸਯੀਅਦ ਅਹਿਮਦ ਨੂੰ ਮਾਰ ਮੁਕਾਇਆ ਹੈ। ਸਯੀਅਦ ਨੇ ਪੰਜ ਸਾਲ ਰਣਜੀਤ ਸਿੰਘ ਦੀ ਫੌਜੀ ਸ਼ਕਤੀ ਨੂੰ ਆਹਰੇ ਲਾਈ ਰੱਖਿਆ ਸੀ। ਹੁਣ ਉਹ ਵਿਹਲੇ ਹਨ। ਖ਼ਾਲਸਾ ਫੌਜ ਵਿਹਲੀ ਬੈਠਣ ਵਾਲੀ ਨਹੀਂ ਹੈ । ਸੂਤਰਾਂ ਤੋਂ ਜਾਣਕਾਰੀ ਮਿਲੀ ਹੈ, ਰਣਜੀਤ ਸਿੰਘ ਹੁਣ ਸਿੱਧ ਵੱਲ ਹਮਲਾ ਕਰਨ ਦੀ ਯੋਜਨਾ ਬਣਾਏਗਾ। ਫੌਜ ਨੂੰ ਵਿਹਲੀ ਰੱਖ ਕੇ ਖੁਆਉਣਾ ਰਣਜੀਤ ਸਿੰਘ ਦੇ ਸੁਭਾਅ ਵਿਚ ਨਹੀਂ ਹੈ। ਅੰਗਰੇਜ਼ੀ ਸਰਕਾਰ ਨੂੰ ਇਸ ਦਾ ਹੱਲ ਪਹਿਲਾਂ ਹੀ ਕੱਢ ਲੈਣਾ ਚਾਹੀਦਾ ਹੈ।
ਇਸ ਇਤਲਾਹ ਦਾ ਫੌਰੀ ਅਸਰ ਹੋਇਆ। ਇੰਗਲਸਤਾਨ ਦੇ ਬਾਦਸ਼ਾਹ ਵੱਲੋਂ, ਰਣਜੀਤ ਸਿੰਘ ਨੂੰ ਲੈਫਟੀਨੈਂਟ ਬਰਨਜ਼ ਰਾਹੀਂ ਕੀਮਤੀ ਤੋਹਫ਼ੇ ਭੇਜੇ ਗਏ। ਬਰਨਜ਼ 1831 ਦੀ ਗਰਮ ਰੁੱਤ ਵਿਚ ਲਾਹੌਰ ਪੁੱਜਾ। ਉਪਰੋਂ ਦੇਖਣ ਨੂੰ ਇਹ ਇਕ ਸਦਭਾਵਨਾ ਮਿਲਣੀ ਸੀ। ਪਰ ਬਰਨਜ਼ ਦਾ ਲਾਹੌਰ ਆਉਣਾ-ਅਸਲ ਗੁਪਤ-ਮਕਸਦ ਹੋਰ ਹੀ ਸੀ। ਸਮਝਦਾ ਰਣਜੀਤ ਸਿੰਘ ਵੀ ਸੀ। ਉਸ ਨੇ ਆਪਣੇ ਸ਼ੱਕੀ-ਸੁਭਾਅ ਅਨੁਸਾਰ, ਛਕੀਰ ਅਜ਼ੀਜ਼ਉਦਦੀਨ ਨੂੰ ਕਿਹਾ-ਇਸ ਫਿਰੰਗੀ ਦੀ ਹਰ ਹਰਕਤ ਉੱਪਰ ਤਿੱਖੀ ਨਜ਼ਰ ਰੱਖੀ ਜਾਵੇ ਔਰ ਉਸ ਦੇ ਹਰ ਲਫਜ਼ ਦੇ ਅਰਥ ਸਮਝਣ ਦੇ ਯਤਨ ਕੀਤੇ ਜਾਣ |