ਪ੍ਰੋ. ਕੇਤਕੀ ਦੇ ਆਉਣ ਨਾਲ ਆਖ਼ਰ ਮੇਰੀ ਉਡੀਕ ਖਤਮ ਹੋਈ। ਉਸ ਦੇ ਚਿਹਰੇ ਉੱਪਰ ਮੰਦ ਮੰਦ ਮੁਸਕਾਨ ਸੀ। ਨਾਵਲ ਦਾ ਅਧੂਰਾ ਖਰੜਾ ਉਸ ਨੇ ਟੇਬਲ ਉੱਪਰ ਰੱਖ ਦਿੱਤਾ ਤੇ ਕੁਝ ਦੇਰ ਅੱਖਾਂ ਬੰਦ ਕਰਕੇ ਬੈਠਾ ਰਿਹਾ। ਮੈਨੂੰ ਉਸ ਦੀਆਂ ਹਰਕਤਾਂ ਦੀ ਸਮਝ ਨਾ ਆਈ। ਬਹੁਤੇ ਜੀਨੀਅਸ ਅਕਸਰ ਅਜੇਹੀਆਂ ਹਰਕਤਾਂ ਕਰਦੇ ਰਹਿੰਦੇ ਹਨ। ਅਜੇਹੇ ਸਮੇਂ ਉਹ ਆਪਣੇ ਅੰਦਰਲੇ ਨਾਲ ਹੀ ਸੰਵਾਦ ਕਰਦੇ ਹਨ। ਇਹ ਮੈਂ ਇਕ ਪੁਸਤਕ ਵਿਚ ਪੜ੍ਹਿਆ ਹੋਇਆ ਸੀ।
-ਪਾਣੀ, ਚਾਹ, ਬਾੜੀ 7' ਮੈਂ ਪੁੱਛਿਆ।
-ਫਿਲਹਾਲ ਕੁਝ ਨਹੀਂ। ਉਂਜ ਕਾਫ਼ੀ ਪੀਆਂਗੇ ਆਪਾਂ। ਪਹਿਲਾਂ ਡਿਸਕਸ ਕਰ ਲਈਏ। ਉਹ ਬੈਠਾ ਬੈਠਾ ਹੀ ਇਸ ਤਰ੍ਹਾਂ ਹਿੱਲਿਆ, ਜਿਵੇਂ ਤਿਆਰ ਹੋ ਰਿਹਾ ਹੋਵੇ। ਫਿਰ ਉਸ ਨੇ ਆਪਣੀ ਜੇਬ ਵਿਚੋਂ ਇਕ ਕਾਗਜ ਕੱਢ ਕੇ, ਉਸ ਦੀਆਂ ਤੈਹਾਂ ਖੋਹਲ ਕੇ ਮੇਜ਼ ਉੱਪਰ ਰੱਖਿਆ। ਮੇਰੇ ਵੱਲ ਦੇਖ ਕੇ ਫਿਰ ਮੁਸਕਰਾਇਆ, ਫਿੱਕਾ ਜਿਹਾ।
-ਪਹਿਲਾਂ ਆਪ ਸਦਾ ਕੌਰ ਦੀ ਗੱਲ ਕਰਦੇ ਹਾਂ। ਓਹਦੇ ਬਾਰੇ ਤੇਰੀ ਖੋਜ ਮੈਨੂੰ ਸਹੀ ਨਹੀਂ ਲੱਗੀ ਜਾਂ ਫਿਰ ਤੂੰ ਸੱਚ ਲਿਖਣਾ ਨਹੀਂ ਚਾਹੁੰਦਾ। ਤੈਨੂੰ ਜਾਣਕਾਰੀ ਹੈ, ਉਹਨਾਂ ਸਮਿਆਂ 'ਚ ਸਦਾ ਕੌਰ ਦੇ ਚਰਚੇ ਗਲੀ ਗਲੀ ਹੁੰਦੇ ਸਨ। ਬਟਾਲੇ ਦੇ ਕਿਸੇ ਬੁੱਢੇ ਬੰਦੇ ਨੂੰ ਮਿਲੀਏ ਤਾਂ ਉਹ ਆਪਣੇ ਦਾਦਿਆਂ ਪੜਦਾਦਿਆਂ ਤੋਂ ਸੁਣੀਆਂ ਗੱਲਾ ਸੁਣਾਉਂਦੇ ਨੇ। ਸਦਾ ਕੌਰ ਵਜੀਰਾਬਾਦ ਦੇ ਜੋਧ ਸਿੰਘ ਨਾਲ ਮਿਲ ਕੇ ਕੁਝ ਦਿਨ ਸ਼ਿਕਾਰ ਵੀ ਖੇਡਦੀ ਰਹੀ ਸੀ। ਸ਼ਿਕਾਰ ਖੇਡਣ ਪਿਛੋਂ ਜੋਧ ਸਿੰਘ ਦੇ ਤੰਬੂ ਵਿਚ ਦੇਰ ਰਾਤ ਤੱਕ ਬੈਠੀ ਰਹਿੰਦੀ ਸੀ। ਉਸ ਦੇ ਅੰਗ ਰੱਖਿਅਕ ਬਾਹਰ ਉਡੀਕਦੇ ਰਹਿੰਦੇ ਸਨ। ਤੂੰ ਇਹਨਾਂ ਗੱਲਾਂ ਦਾ ਜ਼ਿਕਰ ਨਹੀਂ ਕੀਤਾ।
-ਇਹ ਅਫਵਾਹਾਂ ਵੀ ਤਾਂ ਹੋ ਸਕਦੀਆਂ ਨੇ। ਬਿਨਾਂ ਠੋਸ ਪ੍ਰਮਾਣਾਂ ਤੋਂ ਏਡੀ ਵੱਡੀ ਇਤਿਹਾਸਕ ਹਸਤੀ ਬਾਰੇ ਇਸ ਤਰ੍ਹਾਂ ਲਿਖਣਾ, ਮੈਂ ਨਹੀਂ ਸਮਝਦਾ, ਜਾਇਜ਼ ਹੈ। ਲੋਕ ਖੰਡਾਂ ਦੀਆਂ ਡਾਰਾਂ ਵੀ ਬਣਾਉਂਦੇ ਰਹੇ ਨੇ। ਮੈਂ ਸਫਾਈ ਦੇਣੀ ਚਾਹੀ।
-ਦੇਖ, ਡਾਰਾਂ ਬਣਦੀਆਂ ਹੀ ਤਾਂ ਹਨ, ਜੇ ਖੰਭ ਦਿੱਸਦੇ ਹਨ। ਗੋਲੀਆਂ ਜਾਂ ਦਾਸੀਆ ਕਿਸੇ ਧੱਕੇ ਜਾਂ ਜ਼ੁਲਮ ਦਾ ਸ਼ਿਕਾਰ ਹੋਈਆਂ, ਗੁੱਸ ਵਿਚ ਮਹਿਲਾਂ ਜਾਂ ਹਵੇਲੀਆਂ ਦੇ ਅੰਦਰਲੇ ਭੇਦ ਬਾਹਰ ਉਗਲਦੀਆਂ ਹਨ। ਨਾਲੇ ਸਦਾ ਕੌਰ ਤਾਂ ਤੇਰੇ ਆਪਣੇ ਲਿਖਣ ਵਾਂਗ, ਮਾਝੇ, ਦੁਆਬੇ, ਮਾਲਵੇ ਵਿਚ ਉਹਦੇ ਵਰਗੀ ਕੋਈ ਨ ਨਹੀਂ ਸੀ। ਫਿਰ ਉਹਨਾਂ ਦਾ ਖਾਣਾ ਪੀਣਾ ਵੀ ਅਜੇਹਾ ਹੀ ਹੁੰਦਾ ਸੀ...
-ਕੌਤਕੀ ਸਾਹਬ, ਮੈਨੂੰ ਲਗਦੇ, ਮੈਂ ਟਕਿਆ--'ਇਹਨਾਂ ਇਤਿਹਾਸਕ ਹਸਤੀਆਂ ਦੇ ਚਰਿੱਤਰ ਬੇ-ਪਰਦ ਕਰਨ ਦਾ ਤੈਨੂੰ ਵੀ ਚਸਕਾ ਹੈ। ਰਾਜਿਆਂ, ਮਹਾਰਾਜਿਆਂ ਲਈ, ਉਦੋਂ ਇਹ ਗੱਲਾਂ ਆਮ ਸਨ, ਸਧਾਰਨ।
-ਕੀ ਗੱਲਾਂ ਕਰਦੇ, ਕੀ ਅਜੇਹਾ ਕੁਝ ਅੱਜ ਨਹੀਂ ਹੁੰਦਾ ? ਹਜਾਰਾ ਕਿੱਸੇ ਨੇ। ਵੱਡੇ ਅਹੁਦਿਆਂ ਵਾਲੇ ਅਫਸਰਾਂ ਦੇ ਸਿਆਸੀ ਨੇਤਾਵਾਂ ਦੇ, ਜਿਹਨਾਂ ਨੂੰ ਆਪਣੇ ਘਰਾਂ 'ਚ ਪਰਿਵਾਰ ਨਾਲ ਮਿਲ-ਬੈਠਣ ਤੱਕ ਦੀ ਵਿਹਲ ਨਹੀਂ ਹੁੰਦੀ। ਉਹਨਾਂ ਦੀਆਂ ਬੀਵੀਆਂ, ਕਦੇ ਡਰਾਈਵਰਾਂ ਨਾਲ, ਸੁਰੱਖਿਆ ਗਾਰਡਾਂ ਨਾਲ ਜਾਂ ਮਾਤਹਿਤਾਂ ਨਾਲ ਰੰਗ-ਰਲੀਆ ਮਨਾਉਂਦੀਆਂ ਹਨ। ਏਹੀ ਕੁਝ ਉਦੋਂ ਹੁੰਦਾ ਰਿਹੇ। ਰਾਜੇ ਮਹਾਰਾਜੇ, ਦੂਸਰੇ ਦੇ ਖੇਤਰਾਂ ਉੱਪਰ ਕਬਜ਼ਾ ਕਰਨ ਗਏ ਹੁੰਦੇ ਨੇ ਤੇ ਪਿੱਛੇ ਰਾਣੀਆਂ, ਕਿਸੇ ਰਸੋਈਏ ਨਾਲ, ਕਿਸੇ ਡਿਉਢੀਦਾਰ ਨਾਲ ਜਾਂ ਨੌਕਰਾਂ ਨਾਲ ਧੱਕੇ ਨਾਲ ਸੰਬੰਧ ਬਣਾਉਂਦੀਆਂ ਹਨ।
-ਚੱਲ, ਇਹਦੇ ਬਾਰੇ ਆਪਾਂ ਲੰਮੀ ਬਹਿਸ 'ਚ ਨਹੀਂ ਪੈਂਦੇ। ਹੋ ਸਕਦੈ, ਕਿਹਾ ਤਾਂ ਏਹੀ ਜਾਂਦੇ, ਕਾਮ ਚੰਗੇ ਭਲੇ ਬੰਦੇ ਦੀ ਮੱਤ ਮਾਰ ਦਿੰਦੇ। ਮੈਂ ਕਿਹਾ।
-ਕੁਝ ਕੁਝ ਰਾਹ 'ਤੇ ਆ ਰਿਹੈ। ਇਕੱਲਾ ਕਾਮ ਨਹੀਂ ਬਹੁਤੀ ਵਾਰ ਤਾਕਤ ਦਾ ਨਸ਼ਾ ਵੀ ਮੱਤ ਮਾਰ ਦਿੰਦੇ। ਕੋਤਕੀ ਹੱਸਿਆ। ਫਿਰ ਆਪਣਾ ਕਾਗਜ਼ ਚੁੱਕ ਕੇ ਨੋਟ ਕੀਤੇ ਨੁੱਕਤੇ ਵੇਖਣ ਲੱਗਾ। 'ਰਾਅ ਇਸ ਵਾਰ ਤੇਰੀ ਵਿਕਸ਼ਨ ਤਾਂ ਠੀਕ ਹੋਈ ਐ। ਇਸ ਨੂੰ ਥੋਡਾ ਭਾਈਚਾਰਾ ਸ਼ਾਇਦ 'ਬਿਰਤਾਂਤ' ਆਖਦੇ। ਉਹ ਫੇਰ ਹੱਸਿਆ।
-ਮੇਰਾ ਨਹੀਂ, ਅਲੋਚਕ ਭਾਈਚਾਰਾ ਬਿਰਤਾਂਤ ਆਖਦੇ। ਚਲੋ ਸ਼ੁਕਰ ਹੈ, ਕੋਤਕੀ ਨੂੰ ਕੁਝ ਚੰਗਾ ਤਾਂ ਲੱਗਿਆ। ਨਹੀਂ ਤਾਂ ਅਜੇ ਤੱਕ ।
-ਸਾਰੀ ਗੱਲ ਤਾਂ ਪੂਰੀ ਹੋ ਲੈਣ ਦੇ, —ਉਸ ਨੇ ਟੇਕਿਆ-ਮੈਂ ਕਹਿਣਾ ਚਾਹੁੰਨੇ, ਤੈਨੂੰ ਇਤਿਹਾਸਕਾਰਾਂ ਦੇ ਲਿਖੇ ਉੱਪਰ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਸੱਚ ਤੱਕ ਪਹੁੰਚਣ ਲਈ ਖੋਜ ਕਰਨੀ ਬੜੀ ਜ਼ਰੂਰੀ ਹੈ।
ਮੈਂ ਆਪਣੇ ਅੰਦਰ ਭਾਤੀ ਮਾਰੀ। ਆਪਣੇ ਵੱਲ ਮੈਂ ਕੋਈ ਕਸਰ ਨਹੀਂ ਸੀ ਛੱਡੀ। ਜਿਹੜੀ ਵੀ ਪੁਸਤਕ ਬਾਰੇ ਸੁਣਿਆ। ਉਹ ਲਿਆ ਕੇ ਪੜ੍ਹੀ। ਮੈਨੂੰ ਸੋਚੀਂ ਪਏ ਨੂੰ ਦੇਖ ਕੇ ਉਹ ਬੋਲਿਆ- ਤੂੰ ਰਣਜੀਤ ਸਿੰਘ ਨੂੰ ਕਿਲ੍ਹੇ 'ਚ ਵਾੜ ਦਿੱਤਾ। ਉਸ ਦੀ ਤਾਜਪੋਸ਼ੀ ਵੀ ਹੋ ਗਈ। ਪਰ ਇਥੋਂ ਤੱਕ ਪੁੱਜਣ ਲਈ, ਉਹ ਕਿੰਨੇ ਬੇਕਸੂਰ ਲੋਕਾਂ ਦੀ ਮੌਤ ਦਾ ਛੱਡ ਬਣਿਆ ? ਕਿੰਨੇ ਘਰ ਉਜਾੜੇ, ਕਿੰਨੇ ਪਿੰਡ ਤਬਾਹ ਹੋਏ। ਇਹਨਾਂ ਬਾਰੇ ਤੂੰ ਇਕ ਲਾਈਨ ਨਹੀਂ ਲਿਖੀ। ਇਹਨਾਂ ਰਾਜਿਆ, ਮਹਾਰਾਜਿਆ ਦਾ ਅਸਲੀ ਚਿਹਰਾ ਵੀ ਵਿਖਾਉਣਾ ਚਾਹੀਦਾ ਹੈ ਤੈਨੂੰ। ਉਹ ਮੇਰੇ ਮੂੰਹ ਵੱਲ ਵੇਖਣ ਲੱਗਾ।
ਮੈਂ ਸੋਚਣ ਲੱਗਾ, ਕੌਤਕੀ ਜਾਣ ਬੁੱਝ ਕੇ ਇਹ ਸਭ ਆਖ ਰਿਹਾ ਹੈ ਜਾਂ ਸੱਚਮੁਚ ਫਤੀਰ ਹੈ..? ਮੇਰੀ ਚੁੱਪ ਵੇਖ ਕੇ ਉਹ ਵਿਅੰਗ ਨਾਲ ਹੱਸਿਆ।..
-ਜਨਾਬੇ ਆਲੀ ਸੋਚ, ਜਿਹਨਾ ਲੋਕਾਂ ਦੀ ਮਾਲ ਜਾਨ ਦੀ ਰਾਖੀ ਲਈ, ਇਹ ਰਾਜੇ, ਅਮੀਰ, ਸਰਦਾਰ ਕਰ ਉਗਰਾਹੁੰਦੇ ਸਨ, ਉਹਨਾਂ ਦੀਆਂ ਫਸਲਾਂ 'ਚੋਂ ਹਿੱਸਾ ਲੈਂਦੇ ਸਨ। ਜਦ ਕੋਈ ਅਬਦਾਲੀ ਜਾਂ ਸ਼ਾਹ ਜਮਾਨ ਵਰਗਾ ਚੜ ਆਉਂਦਾ ਸੀ ਤਾਂ ਆਪਣਾ ਮਾਲ-ਮੱਤਾ ਸਾਂਭ ਕੇ ਤੇ ਪਰਿਵਾਰ ਲੈ ਕੇ ਪਹਾੜੀ ਜਾ ਛੱਪਦੇ ਸਨ। ਇਹ ਰਾਜਿਆਂ ਦਾ ਧਰਮ ਹੈ ? ਆਮ ਲੋਕਾਂ ਨੂੰ ਧਾੜਵੀ ਬਘਿਆੜਾਂ ਦਾ ਖਾਜਾ ਬਣਾ ਕੇ, ਆਪ ਮੈਦਾਨ ਛੱਡ ਕੇ ਹਰਨ ਹੋ ਜਾਓ। ਰਣਜੀਤ ਸਿੰਘ ਨੇ ਹਰ ਵਾਰ ਏਹੀ ਕੀਤਾ। ਹੁਣ ਦੇ ਨੇਤਾ ਵੀ ਏਹੀ ਕਰਦੇ ਨੇ । ਸਰਹੱਦਾਂ 'ਤੇ ਲੜਨਗੇ ਆਮ ਆਦਮੀ, ਦੰਗਾਕਾਰੀਆਂ ਅਤੇ ਜਨੂੰਨੀਆਂ ਹੱਥੋਂ ਮਰਨਗੇ ਆਮ ਆਦਮੀ, ਇਹਨਾਂ ਦੇ ਧੀਆਂ-ਪੁੱਤਰ ਕਰਨਗੇ ਰਾਜਨੀਤੀ ਜਾਂ ਕਰੋੜਾਂ ਦੇ ਸੱਦਿਆਂ ਦੀ ਦਲਾਲੀ, ਘਪਲੇ ਬਾਜੀ ਜਾਂ ਫਿਰ ਵਿਦੇਸ਼ਾਂ 'ਚ ਜਾਕੇ ਪੜ੍ਹਨਗੇ। ਰਣਜੀਤ ਸਿੰਘ ਦੇ ਸਿਪਾਹੀ ਨੂੰ ਮਹੀਨੇ ਦੀ ਤਨਖਾਹ ਇਕ ਜਾਂ ਦੋ ਰੁਪਈਏ ਹੁੰਦੀ ਸੀ। ਮਤਲਬ ਉਹ ਇਕ ਜਾਂ ਦੇ ਰੁਪਈਏ ਪਿੱਛੇ ਆਪਣੇ ਰਾਜੇ ਲਈ ਲੜਦਾ ਸੀ। ਜੰਗ ਤੋਂ ਪਿੱਛੋਂ ਸੈਂਕੜੇ ਲਾਸ਼ਾਂ ਮੈਦਾਨ ਵਿਚ ਰੁਲਦੀਆਂ ਸਨ, ਗਿੱਦੜਾਂ, ਕੁੱਤਿਆਂ, ਗਿਰਝਾਂ ਦੇ ਖਾਣ ਲਈ। ਜਿੱਤ ਦੀ ਖੁਸ਼ੀ ਵਿਚ ਨਗਾਰੇ ਵਜਾਏ ਜਾਂਦੇ ਸਨ। ਤੋਪਾਂ ਦਾਗੀਆਂ ਜਾਂਦੀਆ ਸਨ। ਪਰ ਕਿਸੇ ਨੇ ਵੀ ਮਾਰੇ ਗਏ ਸਿਪਾਹੀਆਂ ਲਈ ਹਾਅ ਦਾ ਨਾਅਰਾ ਮਾਰਿਆ ਹੋਵੇ ਜਾਂ ਦੁੱਖ ਪ੍ਰਗਟ ਕੀਤਾ ਹੋਵੇ ਨਹੀਂ ਸੁਣਿਆ। ਉਲਟਾ ਖੁਸ਼ੀ ਵਿਚ ਸ਼ਰਾਬਾਂ ਦੇ ਦੌਰ ਚੱਲਣ ਲੱਗਦੇ। ਉਹਨਾਂ ਦੇ ਹਰਮਾਂ ਵਿਚ ਦੋ ਤਿੰਨ ਖੂਬਸੂਰਤ ਲੜਕੀਆਂ ਦਾ ਵਾਧਾ ਹੋ ਜਾਂਦਾ। ਅਜੇ ਤੱਕ ਤਾਂ ਇਤਿਹਾਸਕਾਰ ਜਿੱਤੀ ਧਿਰ ਦੇ ਸੋਹਲੇ ਹੀ ਗਾਉਂਦੇ ਰਹੇ ਨੇ। ਮੈਨੂੰ ਤੂੰ ਵੀ ਏਸੇ ਰਾਹ ਪਿਆ ਲਗਦੇ। ਮੈਂ ਗਲਤ ਤਾਂ ਨਹੀਂ ?
ਮੈਂ ਫਿੱਕਾ ਜਿਹਾ ਹੱਸਿਆ-ਪੂਰਾ ਗਲਤ ਐ। ਲੇਖਕ ਨੇ ਸਿਰਫ਼ ਸੰਕੇਤ ਦੇਣੇ ਹੁੰਦੇ ਨੇ। ਉਹ ਮੈਂ ਦਿੱਤੇ ਨੇ। ਸ਼ਾਇਦ ਤੂੰ ਅੱਧਾ ਗਲਾਸ ਖ਼ਾਲੀ ਵੇਖਦੇ। ਤੈਨੂੰ ਮੇਰੀ ਜੁਅਰਤ ਦੀ ਤਾਰੀਫ ਕਰਨੀ ਚਾਹੀਦੀ ਸੀ।
-ਆਹੋ, ਹੁਣ ਲੇਖਕਾਂ ਨੂੰ ਸਿਰਫ ਤਾਰੀਫ ਸੁਣਨ ਦੀ ਆਦਤ ਪਈ ਹੋਈ ਐ। ਨੁਕਤਾਚੀਨੀ ਕਰਨ ਵਾਲਿਆ ਨੂੰ ਤਾਂ ਉਹ ਆਪਣੇ ਵਿਰੋਧੀ ਸਮਝਦੇ ਐ। ਸਹੀ ਗੱਲ ਹੈ ?
-ਮੇਰਾ ਮਤਲਬ ਹੈ, ਲੇਖਕ ਦੀ ਆਪਣੀ ਸੀਮਾ ਵੀ ਹੁੰਦੀ ਹੈ।
-ਮੈਂ ਮੰਨਦੇ। ਪਰ ਲੇਖਕ ਨੂੰ ਤੱਥ ਨਹੀਂ ਛੁਪਾਉਣੇ ਚਾਹੀਦੇ। ਇਹ ਰਾਜੇ ਕੋਈ ਦੇਵਤ ਨਹੀਂ ਹੁੰਦੇ। ਮੈਂ ਤਾਂ ਕਹਿਨੇਂ, ਦੇਵਤੇ ਵੀ ਦੁੱਧ ਧੋਤੇ ਨਹੀਂ ਹੁੰਦੇ। ਉਹਨਾਂ ਦੇ ਫੜਯੰਤਰਾਂ ਨਾਲ, ਵਿਤਚਾਰਾਂ ਨਾਲ, ਅਨੈਤਿਕ ਸੰਬੰਧਾਂ ਨਾਲ ਸਾਡੇ ਗ੍ਰੰਥ ਕਰੇ ਪਏ ਹਨ। ਫਿਰ ਇਹ ਤਾਂ ਆਮ ਆਦਮੀਆਂ 'ਚੋਂ ਉੱਠ ਕੇ ਤਖ਼ਤ ਤੱਕ ਪਹੁੰਚਦੇ ਹਨ। ਹਰ ਆਦਮੀ ਉੱਪਰਲੀ ਪੌੜੀ ਚੜ੍ਹਨਾ ਚਾਹੁੰਦਾ ਹੈ। ਜਦੋਂ ਕੋਈ ਗਰੀਬ ਬੰਦਾ ਅਜੇਹਾ ਯਤਨ ਕਰਦਾ ਹੈ ਤਾਂ ਉਸ ਉੱਪਰ ਬਗਾਵਤ, ਗੰਦਾਰੀ ਜਾਂ ਦੇਸ਼ ਧ੍ਰੋਹੀ ਵਰਗੇ ਇਲਜ਼ਾਮ ਲੱਗਦੇ ਹਨ। ਜਦੋਂ ਤਾਕਤਵਰ ਧਿਰ ਅਜੇਹੇ ਯਤਨ ਕਰਦੀ ਹੈ ਤਾਂ ਉਸ ਦੀ ਬਹਾਦਰੀ ਦੇ ਚਰਚੇ ਹੋਣ ਲੱਗਦੇ ਹਨ। ਏਹੀ ਹੁੰਦਾ ਆਇਆ ਹੈ ਨਾਂ ? ਦੇਖ ਜਿਵੇਂ ਜਿਵੇਂ
ਰਣਜੀਤ ਸਿੰਘ ਸ਼ਕਤੀਸ਼ਾਲੀ ਹੁੰਦਾ ਜਾ ਰਿਹਾ ਸੀ, ਅਫ਼ਗਾਨੀ ਆਪਣੇ ਘਰੇਲੂ ਵਿਵਾਦਾਂ
ਵਿਚ ਫਸਦੇ ਗਏ। ਜਮਾਨ ਸ਼ਾਹ ਨੂੰ ਜੇ ਪਿੱਛੇ ਆਪਣੇ ਭਰਾਵਾਂ ਦੀ ਬਗਾਵਤ ਦਾ ਡਰ
ਨਾ ਹੁੰਦਾ ਤਾਂ ਪੰਜਾਬ ਦਾ ਇਤਿਹਾਸ ਹੋਰ ਤਰ੍ਹਾਂ ਲਿਖਿਆ ਜਾਣਾ ਸੀ। ਸਿੱਖ ਮਿਸਲਾਂ
ਦੇ ਸਰਦਾਰ ਇਕ ਦੂਸਰੇ ਦਾ ਗਲਾ ਕੱਟਣ ਲਈ ਤਿਆਰ ਰਹਿੰਦੇ ਸਨ। ਮਿਸਲਾਂ ਪੈਦਾ
ਹੀ ਸੱਤਾ ਹਾਸਲ ਕਰਨ ਅਤੇ ਨਿੱਜੀ ਲਾਲਸਾਵਾਂ ਤੋਂ ਹੋਈਆਂ ਨੇ। ਭੰਗੀ, ਰਾਮਗੜੀਏ,
ਫੂਲਕੀਏ, ਆਹਲੂਵਾਲੀਏ, ਕਨ੍ਹਈਏ, ਇਹਨਾਂ ਸਾਰਿਆਂ ਨੇ ਗੁਰੂ ਗੋਬਿੰਦ ਸਿੰਘ
ਦੀ ਸਾਂਝੀਵਾਲਤਾ ਦੀ ਸੋਚ 'ਤੇ ਘਾਤਕ ਵਾਰ ਕੀਤਾ। ਦਲ ਖਾਲਸਾ ਤਾਂ ਓਸ ਸਮੇਂ
ਪੁਰਾਣੀਆਂ ਗੱਲਾਂ ਹੋ ਗਈਆਂ ਸਨ। ਸਰਬੱਤ ਖਾਲਸਾ ਤਾਂ ਨਾਮ ਦਾ ਹੀ ਸਰਬੱਤ ਸੀ।
ਹੈਂਕੜਬਾਜ਼ ਤਾਂ ਇਹਦੇ ਵਿਚ ਸ਼ਾਮਲ ਹੀ ਨਹੀਂ ਸਨ ਹੁੰਦੇ ਨਾ ਉਹ ਗੁਰਮੱਤਿਆ ਦੀ
ਪਰਵਾਹ ਕਰਦੇ ਸਨ। ਹੁਣ ਵੀ ਕਿਹੜਾ ਕਰਦੇ ਨੇ। ਤੂੰ ਕੁਝ ਸੰਕੇਤ ਤਾਂ ਦਿੱਤੇ ਹਨ ਪਰ
ਤੈਨੂੰ ਸਿੱਖਾਂ ਦੇ ਇਸ ਵਿਵਹਾਰ ਬਾਰੇ ਵਧੇਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਸੀ। ਜੇ
ਰਣਜੀਤ ਸਿੰਘ ਨੂੰ ਹੱਥ ਪਾਇਐ ਤਾਂ ਉਹਨਾਂ ਰਾਜਿਆਂ, ਸਰਦਾਰਾਂ ਦਾ ਵੀ ਜ਼ਿਕਰ
ਕਰਨਾ ਪਵੇਗਾ, ਜਿਹੜੇ ਕਦੇ ਵੀ ਨਹੀਂ ਸਨ ਚਾਹੁੰਦੇ, ਉਹਨਾਂ ਤੋਂ ਬਿਨਾਂ ਪੰਜਾਬ ਦਾ
ਕੋਈ ਹੋਰ ਹਾਕਮ ਬਣੇ। ਇਹ ਕਦੇ ਦੁਰਾਨੀਆਂ ਨਾਲ ਸਮਝੌਤੇ ਕਰਦੇ ਰਹੇ, ਕਦੇ
ਅੰਗਰੇਜ਼ਾਂ ਨਾਲ। ਆਪਣਿਆਂ ਨਾਲ ਪੂਰੀ ਦੁਸ਼ਮਣੀ। ਸਾਡੀ ਲੋਕ ਬੋਲੀ ਹੈ-'ਜੇਠ ਨੂੰ
ਲੱਸੀ ਨੀ ਦੇਣੀ, ਦਿਉਰ ਭਾਵੇਂ ਦੁੱਧ ਪੀ ਲਵੇ। ਇਹ ਗੱਲਾ ਤੂੰ ਮੇਰੇ ਨਾਲੋਂ ਵਧੇਰੇ
ਜਾਣਦਾ ਹੈ। ਦੇਖ, 1716 ਤੋਂ ਲੈ ਕੇ 1767-68 ਤੱਕ ਜਿਹੜਾ ਕਾਲ ਹੈ, ਜੇ ਸਿੱਖ
ਖ਼ੁਦਗਰਜ਼ ਨਾ ਹੁੰਦੇ, ਦੂਰ-ਅੰਦੇਸ਼ੀ ਦੀ ਵਿਚਾਰਧਾਰਾ ਰੱਖਦੇ ਤਾਂ ਸਾਰੇ ਹਿੰਦੁਸਤਾਨ
ਉੱਪਰ ਇਹਨਾਂ ਦਾ ਰਾਜ ਹੋਣਾ ਸੀ। ਪਰ ਇਹ ਕਰਦੇ ਕੀ ਰਹੇ ? ਸਿਰੇ ਦੀ ਈਰਖਾ,
ਸਿਰੇ ਦਾ ਸਾੜਾ, ਸਿਰੇ ਦੀ ਨਫਰਤ। ਬੋਰ ਤਾਂ ਨਹੀਂ ਹੋ ਰਿਹਾ ?' ਕੰੜਕੀ ਨੇ ਅਚਾਨਕ
ਪੁੱਛਿਆ :
-ਨਹੀਂ ਨਹੀਂ, ਮੈਂ ਤਾਂ ਤੇਰੀ ਜਾਣਕਾਰੀ ਉੱਪਰ ਹੈਰਾਨ ਹੋ ਰਿਹਾ।
-ਸਾਰੀ ਉਮਰ ਏਹੀ ਕੁਝ ਤਾਂ ਪੜਾਉਂਦਾ ਰਿਹਾ ਂ ਉਹ ਬੋਲਿਆ: 'ਰਣਜੀਤ ਸਿੰਘ ਲਿਖਣਾ ਹੈ ਤਾਂ ਇਹ ਘਟਨਾਵਾਂ ਬੜੀਆਂ ਮਹੱਤਵਪੂਰਣ ਨੇ। 1761-62 ਦੇ ਸਮੇਂ ਸਤਲੁਜ ਪਾਰ ਦੇ ਸਿੱਖ ਸਰਦਾਰਾਂ ਨੇ ਸਰਹੰਦ ਉੱਪਰ ਕਬਜਾ ਕਰ ਲਿਆ ਹੋਇਆ ਸੀ। ਉਸ ਨੇ ਆਪਣਾ ਕਾਗਜ਼ ਚੁੱਕ ਲਿਆ 'ਸਰਹੰਦ ਅਹਿਮਦ ਸ਼ਾਹ ਦੇ ਅਧੀਨ ਸੀ। ਉਸ ਨੇ ਸਿੱਖਾਂ ਨੂੰ ਏਸ ਹਮਾਕਤ ਦੀ ਸਜ਼ਾ ਦੇਣ ਲਈ, ਫਿਰ ਹਮਲਾ ਕੀਤਾ। ਸਤਲੁਜ ਪਾਰ ਦੇ ਸਾਰੇ ਸਿੱਖ ਅਬਦਾਲੀ ਨਾਲ ਟੱਕਰ ਲੈਣ ਲਈ ਤਿਆਰ ਹੋ ਗਏ। ਮੈਂ ਮੇ-ਚੌੜੇ ਵਿਸਥਾਰ ਵਿਚ ਨਹੀਂ ਜਾਂਦਾ। ਸਿੱਖਾਂ ਦਾ ਬੜਾ ਜਾਨੀ ਨੁਕਸਾਨ ਹੋਇਆ। ਅਬਦਾਲੀ ਨੇ ਬਹੁਤ ਸਿੱਖ ਆਗੂ ਕੈਦ ਕਰ ਲਏ। ਉਹਨਾਂ ਕੈਦੀਆਂ ਵਿਚ ਪਟਿਆਲੇ ਦਾ ਮੁੱਖੀ ਆਲਾ ਸਿੰਘ ਵੀ ਸੀ। ਜੰਗ ਤੋਂ ਬਾਅਦ ਜਦ ਕੁਝ ਪਤਵੰਤੇ ਆਲਾ ਸਿੰਘ ਨੂੰ ਰਿਹਾ ਕਰਨ ਲਈ, ਅਬਦਾਲੀ ਨੂੰ ਮਿਲੇ ਤਾਂ ਉਸ ਨੇ ਇਵਜਾਨੇ ਵਜੋਂ 5 ਲੱਖ ਰੁਪਏ ਮੇਰੀ। ਸਿੱਖਾਂ ਨੇ ਇਹ ਰਕਮ ਤਾਰ ਦਿੱਤੀ। ਅਬਦਾਲੀ ਹੈਰਾਨ ਹੋਇਆ ਇਹ ਸਿੱਖ ਏਨੇ ਅਮੀਰ ਨੇ ? ਇਹ ਤਾਂ ਸੋਨੇ ਦੀਆਂ ਮੁਰਗੀਆਂ ਨੇਂ। ਇਹ ਤਾਂ ਹਰ ਹਮਲੇ ਵੇਲੇ ਅੱਜ ਦੇਣਗੀਆਂ। ਬੜਾ ਸ਼ਾਤਰ ਸੀ ਅਬਦਾਲੀ, ਉਸ ਨੇ ਮੱਕਾਰੀ ਨਾਲ ਸਾਰੀ ਰਕਮ ਵੀ ਲੈ ਲਈ ਤੇ ਆਲਾ ਸਿੰਘ ਨੂੰ ਗਲੇ ਲਗਾ ਕੇ ਖ਼ਿਲਤ ਵੀ ਬਖਸ਼ੀ। ਰਾਜਾ ਦਾ ਖ਼ਿਤਾਬ ਵੀ ਦਿੱਤਾ। ਆਲਾ ਸਿੰਘ ਦੀ ਸਿਆਣਪ ਵੇਖ, ਸਾਰੀ ਬੇਇਜ਼ਤੀ, ਨਮੋਸ਼ੀ ਭੁੱਲ ਕੇ, ਹਜ਼ਾਰਾਂ ਸਿੱਖ ਸਿਪਾਹੀ ਮਰਵਾ ਕੇ, ਬਾਗੋ-ਬਾਗ ਹੋ ਗਿਆ। ਇਹ ਨੇ ਸਾਡੇ ਸਿੱਖ ਆਗੂਆ ਦੇ ਕਿਰਦਾਰ। ਹੁਣ ਦੱਸ ਤੂੰ ਇਹਨਾਂ ਬਾਰੇ ਕੋਈ ਜਿਕਰ ਕੀਤਾ ਹੈ ?' ਕੈਤਕੀ ਇਤਿਹਾਸ ਦਾ ਮਾਹਰ ਸੀ। ਮੈਂ ਉਸ ਨੂੰ ਹੀ ਵੱਧ ਤੋਂ ਵੱਧ ਸੁਣਨਾ ਚਾਹੁੰਦਾ ਸੀ। ਇਸ ਲਈ ਚੁੱਪ ਰਿਹਾ।
-ਮੈਂ ਜਾਣਦੇ, ਤੂੰ ਕੋਈ ਜ਼ਿਕਰ ਨਹੀਂ ਕੀਤਾ: ਉਹ ਮੈਨੂੰ ਚੁੱਪ ਵੇਖ ਕੇ ਬੋਲਿਆ,
'ਹੋਰ ਸੁਣ, ਜ਼ਿਕਰ ਮਿਲਦਾ ਹੈ, ਅਮਰ ਸਿੰਘ ਮਜੀਠੀਆ, ਏਨਾ ਤਾਕਤਵਰ ਸੀ. ਉਹ ਦਰੱਖਤ ਦੇ ਤਣੇ ਵਿਚੋਂ ਕੀ ਤੀਰ ਪਾਰ ਕਰ ਦਿੰਦਾ ਸੀ। ਪਰ ਸਾਰੀ ਸ਼ਕਤੀ ਆਪਸੀ ਈਰਖਾ ਵਿਚ ਗਵਾ ਦਿੱਤੀ। ਇਕ ਹੋਰ ਗੱਲ ਜਿਹੜੀ ਮੈਨੂੰ ਰੜਕੀ ਹੈ ਤੂੰ ਹੁਣ ਤੱਕ ਉਸ ਵੇਲੇ ਦੀ ਸਮਾਜਕ ਹਾਲਤ ਦਾ ਜਿਕਰ ਨਹੀਂ ਕੀਤਾ। ਹਾਲਾਤ ਇਸ ਤਰ੍ਹਾਂ ਦੇ ਸਨ, ਹਰ ਪਿੰਡ ਵਿਚ ਇਕ ਛੋਟੀ ਮੋਟੀ ਗੜ੍ਹੀ ਹੋਇਆ ਕਰਦੀ ਸੀ। ਸ਼ਾਹੂਕਾਰਾਂ ਨੇ ਵੀ ਸੁਰੱਖਿਆ ਪੱਖੋਂ ਗੜ੍ਹੀਆਂ ਬਣਾਈਆਂ ਹੋਈਆਂ ਸਨ। ਉਹਨਾਂ ਗੜ੍ਹੀਆਂ ਨੂੰ ਜਾਣ ਵਾਲੇ ਰਸਤੇ ਏਨੇ ਤੰਗ ਹੁੰਦੇ ਸਨ, ਉਹਨਾਂ ਵਿਚੋਂ ਦੀ ਮੁਸ਼ਕਲ ਨਾਲ ਦੇ ਆਦਮੀ ਲੰਘ ਸਕਦੇ ਸਨ। ਤਾਂ ਕਿ ਇਕ ਦਮ ਕੋਈ ਵੱਡਾ ਜੱਥਾ ਹਮਲਾ ਨਾ ਕਰ ਦੇਵੇ। ਯਹੂਦੀਆਂ ਵਿਚ ਔਖੇ ਦਿਨਾਂ ਵੇਲੇ ਇਕ ਮੁਹਾਵਰਾ ਬਣ ਗਿਆ ਸੀ-ਲੋਕ ਬੰਦੂਕਾਂ ਨਾਲ ਹਲ ਵਾਹੁਣ ਲੱਗੇ ਹਨ। ਪੰਜਾਬ ਦੇ ਲੋਕ ਉਹਨਾਂ ਨਾਲੋਂ ਕਿਸੇ ਗੱਲੋਂ ਵੀ ਪਿੱਛੇ ਨਹੀਂ ਸਨ। ਕੋਈ ਵੀ ਆਦਮੀ, ਜੇ ਉਹ ਸ਼ਕਤੀਸ਼ਾਲੀ ਨਹੀਂ, ਉਹ ਆਪਣਾ ਘੋੜਾ, ਆਪਣੀ ਬੰਦੂਕ ਜਾਂ ਹਥਿਆਰ, ਏਥੋਂ ਤੱਕ ਕਿ ਆਪਣੀ ਤੀਵੀਂ ਵੀ ਸੁਰੱਖਿਅਤ ਨਹੀਂ ਸੀ ਸਮਝਦਾ। ਜਰਵਾਣੇ ਜਦ ਆਉਂਦੇ ਸਨ, ਸਭ ਕੁਝ ਲੁੱਟ ਕੇ ਲੈ ਜਾਂਦੇ ਸਨ। ਕਾਵਲੇ ਲੁੱਟੇ ਜਾਂਦੇ ਸਨ। ਵਪਾਰੀ ਲੁੱਟ ਲਏ ਜਾਂਦੇ ਸਨ। ਹਨੇਰੇ-ਸਵੇਰੇ ਡਰਦਾ ਕੋਈ ਰਾਹ ਨਹੀਂ ਸੀ ਪੈਂਦਾ। ਇਹ ਗੱਲਾਂ ਕਿਥੇ ਨੇ ਤੇਰੀ ਲਿਖਤ ਵਿਚ ? ਸ਼ਾਇਦ ਅਜੇ ਲਿਖਣੀਆਂ ਹੋਣ। ਭੌਤਕੀ ਮੇਰੇ ਵੱਲ ਵਿਅੰਗ ਨਾਲ ਝਕਿਆ
-ਅੱਜ ਤਾਂ ਦੁਰਾਨੀਆਂ ਵਾਂਗੂ ਪੂਰੀ ਤਿਆਰੀ ਕਰਕੇ ਹਮਲਾ ਕਰਨ ਆਇਆ। ਮੈਨੂੰ ਕੋਈ ਹੋਰ ਗੱਲ ਨਾ ਸੁੱਝੀ। ਮੈਂ ਸੁਸਤ ਜਿਹਾ ਹਾਸਾ ਹੱਸਿਆ।
-ਇਹ ਦੱਸਣ ਦੀ ਗੱਲ ਨਹੀਂ ਹੈ ਯਾਰ। ਤੇਰੀ ਲਿਖਤ ਹਜ਼ਾਰਾਂ ਪਾਠਕਾਂ ਨੇ ਪੜ੍ਹਨੀ ਹੈ। ਲੇਖਕ ਦੀ ਜ਼ਿੰਮੇਵਾਰੀ ਵੀ ਇਹੀ ਹੈ, ਉਹ ਪਾਠਕਾਂ ਨੂੰ, ਸੱਚ ਦੇ ਰੂ-ਬ-ਰੂ ਕਰੋ। ਕੌਤਕੀ ਨੇ ਗੰਭੀਰਤਾ ਨਾਲ ਕਿਹਾ। 'ਹੁਣ ਤੁਲਸੀ ਦਾਸ ਦੀ ਰਮਾਇਣ ਵੀ ਹੈ ਤੇ ਬਾਲਮੀਕ ਦੀ ਰਮਾਇਣ ਵੀ ਹੈ। ਇਕ ਉਸ ਨੂੰ ਮਰਿਯਾਦਾ ਪ੍ਰਸ਼ੋਤਮ ਲਿਖਦਾ ਹੈ। ਦੂਸਰਾ ਰਾਮ ਚੰਦਰ ਦੇ ਚਰਿੱਤਰ ਨੂੰ ਹੋਰ ਦ੍ਰਿਸ਼ਟੀ ਤੋਂ ਦੇਖਦਾ ਹੈ। ਉਸ ਦੇ ਰਾਮਚੰਦਰ ਨੂੰ ਆਪਣਾ ਪਿਤਾ ਕਾਮੀ ਬੁੱਢਾ ਦਿੱਸਦਾ ਹੈ, ਜਿਸ ਨੇ ਕੇਕਈ ਦੇ ਪ੍ਰਭਾਵ ਹੇਠ ਉਸ ਨੂੰ ਬਨਵਾਸ ਦਿੱਤਾ ਹੈ। ਰਣਜੀਤ ਸਿੰਘ ਬਾਰੇ ਵੀ ਅਜੇਹਾ ਬੜਾ ਕੁਝ ਹੈ। ਤੂੰ ਉਸ ਦੇ ਸ਼ਰਾਬ ਪੀਣ ਤੇ ਹੋਰ ਨਸ਼ੇ ਕਰਨ ਬਾਰੇ ਸਿਰਫ ਸੰਕੇਤ ਹੀ ਦਿੱਤੇ ਹਨ। ਜਿਹੜੇ ਵੇਲੇ ਦਾ ਤੂੰ ਜ਼ਿਕਰ ਕੀਤਾ ਹੈ, ਉਹ 23-24 ਵਰ੍ਹਿਆਂ ਦਾ ਭਰ-ਜੁਆਨ ਸੀ। ਜਵਾਨੀ ਹੋਵੇ, ਪੰਜਾਬ ਦਾ ਮਹਾਰਾਜਾ ਹੋਵੇ, ਤਾਕਤਵਰ ਫੌਜ ਕੋਲ ਹੋਵੇ, ਤੇਨੂੰ ਦੱਸਣਾ ਚਾਹੀਦਾ ਸੀ, ਕੰਜਰੀ ਮੋਰਾਂ ਨੂੰ ਆਪਣੇ ਹਰਮ ਵਿਚ ਲਿਆਉਣ ਲਈ, ਜਾਂ ਤੇਰੀ ਸਾਹਿਤਕ ਭਾਸ਼ਾ ਅਨੁਸਾਰ ਰਾਣੀਵਾਸ ਵਿਚ ਲਿਆਉਣ ਲਈ, ਸੰਤਾ ਕਿਥੋਂ ਤੱਕ ਜਾ ਸਕਦੀ ਹੈ। ਕੁਝ ਸਮੇਂ ਲਈ ਮੁਸਲਮਾਨ ਬਣ ਕੇ, ਉਸ ਨਾਲ ਨਿਕਾਹ ਕੀਤਾ। ਮੇਰਾਂ ਦੀ ਖਾਤਰ ਅਕਾਲ ਤਖਤ ਤੇ ਤਨਖਾਹ ਲਗਵਾਈ। ਉਸ ਸਮੇਂ ਵਿਚ ਦਰਬਾਰ ਸਾਹਬ ਵਿਖੇ ਸਵਾ ਲੱਖ ਹਰਜਾਨਾ ਚੜਾਇਆ
-ਮੈਨੂੰ ਤਾਂ ਇਹ ਤੱਥ ਅਫਵਾਹਾਂ ਹੀ ਲਗਦੇ ਨੇ ਕੋਤਕੀ। ਕਿਸ ਨੇ ਸਾਹਸ ਕੀਤਾ ਹੋਵੇਗਾ, ਪੰਜਾਬ ਦੇ ਮਹਾਰਾਜੇ ਨੂੰ ਤਨਖ਼ਾਹ ਲਾਵੇ। ਪ੍ਰਸੰਸਕਾਂ ਨੇ ਸਾਖੀਆਂ ਬਣਾ ਲਈਆਂ ਤੇ ਉਹਨਾਂ ਨਾਲ ਹੋਰ ਹੋਰ ਜੁੜਦਾ ਗਿਆ।
-j...' ਕੇਤਕੀ ਹੱਸਿਆ, ' ਮੇਰਾ ਨੂੰ ਹਾਥੀ 'ਤੇ ਬਿਠਾ ਕੇ ਸ਼ਰੇਆਮ ਲਾਹੌਰ ਦੇ ਬਾਜ਼ਾਰਾਂ ਵਿਚ ਸ਼ਰਾਬ ਪੀ ਕੇ, ਜਿਹੜਾ ਉਹ ਜਲੂਸ ਕੱਢਦਾ ਸੀ, ਆਪਣਾ ਦੀ ਤੇ ਪੂਰੀ ਸਿੱਖ ਕੌਮ ਦਾ ਵੀ, ਇਹ ਵੀ ਸਾਖੀਆਂ ਨੇ ? ਇਹਨਾਂ ਦੇ ਤਾਂ ਚਸ਼ਮਦੀਦ ਇਤਿਹਾਸਕਾਰ ਵੀ ਹੋਗੇ ਨੇ। ਕਹਾ ਤਾਂ ਮੈਂ ਨਾਮ ਵੀ ਦੱਸ ਸਕਦਾ ।' ਉਹ ਮੇਰੇ ਵੱਲ ਚੁਣੌਤੀ ਦੇਣ ਵਾਂਗ ਝਾਕਿਆ।- ਪ੍ਰਿੰਸਪ ਪੜਿਐ ? ਉਸ ਨੇ ਪੁੱਛਿਆ।
-ਚਾਅ। ਮੈਂ ਦ੍ਰਿੜਤਾ ਨਾਲ ਕਿਹਾ।
-ਜਿਥੇ ਉਹ ਲਿਖਦਾ ਹੈ-ਉਸ ਨੇ ਵਧੇਰੇ ਦੁਰਾਚਾਰੀ ਜ਼ਿੰਦਗੀ ਜੀਵੀ। ਉਸ ਦੀਆਂ ਅਯਾਸ਼ੀਆ ਹਲੀ ਅਤੇ ਦੁਸਿਹਰੇ ਦੇ ਤਿਉਹਾਰਾਂ ਵੇਲੇ ਵੇਖਣ ਵਾਲੀਆ ਹੁੰਦੀਆਂ ਸਨ। ਏਨਾ ਬੇਸ਼ਰਮ ਕੋਈ ਮਹਾਰਾਜਾ ਹੋ ਸਕਦਾ ਹੈ, ਦਰਬਾਰੀਆ ਦੇ ਸਾਹਮਣੇ ਤੇ ਆਮ ਸ਼ਹਿਰੀਆਂ ਦੇ ਸਾਹਮਣੇ ? ਇਸ ਤਰ੍ਹਾਂ ਤਾਂ ਹਿੰਦੁਸਤਾਨ ਵਿਚ ਕਿਸੇ ਵੀ ਰਾਜੇ ਨੇ ਨਹੀਂ ਕੀਤਾ। ਉਸ ਨੇ ਤਾਂ ਪੁਰਾਤਨ ਰੋਮ ਦੀਆਂ ਘਟਨਾਵਾਂ ਨੂੰ ਵੀ ਮਾਤ ਪਾ ਦਿੱਤਾ। ਇਕੋ ਹਾਥੀ 'ਤੇ ਚੜ੍ਹ ਕੇ ਉਹ ਕੰਜਰੀਆਂ ਨਾਲ ਸਰੇਆਮ ਬਰਾਬ ਪੀ ਕੇ ਖਰਮਸਤੀਆਂ ਕਰਦਾ ਸੀ।.. ਸ਼ਾਇਦ ਉਹ ਪੰਨੇ ਤੂੰ ਛੱਡ ਗਿਆ ਹੋਵੇ। ਉਹ ਵਿਅੰਗ ਨਾਲ ਹੱਸਿਆ।
ਮੈਂ ਕੁਝ ਨਾ ਆਖ ਸਕਿਆ। ਮੇਰੇ ਸਾਹਮਣੇ ਰਣਜੀਤ ਸਿੰਘ ਪੂਰਨ ਸਿੱਖ, ਸਵੇਰੇ ਉਠ ਕੇ ਪਾਠ ਸੁਣਨ ਵਾਲਾ, ਮਹਾਂਪੁਰਖਾਂ ਦਾ ਸਤਿਕਾਰ ਕਰਨ ਵਾਲਾ, ਹਰ ਗਰੀਬ ਦੀ ਫਰਿਆਦ ਸੁਣਨ ਵਾਲਾ ਸਰੂਪ ਘੁੰਮਣ ਲੱਗਾ। ਫਿਰ ਮਨ ਵਿਚ ਆਇਆ ਗਲਤ ਮੇਰਾ ਮਿੱਤਰ ਵੀ ਨਹੀਂ ਹੈ। ਕੀ ਪਤਾ ਅੰਗਰੇਜ਼ ਇਤਿਹਾਸਕਾਰਾਂ ਨੇ ਜਾਂ ਸੈਲਾਨੀਆਂ ਨੇ ਰਣਜੀਤ ਸਿੰਘ ਦਾ ਅਕਸ ਖਰਾਬ ਕਰਨ ਲਈ, ਅਜੇਹਾ ਕੁਝ ਲਿਖਿਆ ਹੋਵੇ।
-ਕੀ ਸੋਚਣ ਲੱਗ ਪਿਐਂ ? ਯਕੀਨ ਨਹੀਂ ਆ ਰਿਹਾ ? ਇਹੋ ਜੇਹੇ ਰਾਜਿਆਂ ਬਾਰੇ ਨਾਵਲ ਲਿਖਣਾ, ਬੋਕ ਦੇ ਸਿੰਗਾਂ ਨੂੰ ਹੱਥ ਪਾਉਣ ਵਰਗਾ ਹੁੰਦਾ ਹੈ। ਕੋਤਕੀ ਨੇ ਅੱਖਾਂ ਮਟਕਾਈਆਂ।
-ਸਹੀ ਗੱਲ ਹੈ ਮੈਂ ਤਾਂ ਸਾਨ੍ਹ ਦੇ ਸਿੰਗਾਂ ਨੂੰ ਹੱਥ ਪਾਈ ਫਿਰਦੇ। ਅੱਜਕਲ੍ਹ ਬੇਕ ਕਿੱਥੇ ਲੱਭਦੇ ਐ, ਮੈਨੂੰ ਤਾਂ ਤੇਰੇ ਦਿਮਾਗ ਦੇ ਸਿੰਗ ਵੀ ਸ਼ੱਕ ਦੇ ਸਿੰਗਾਂ ਵਰਗੇ ਲਗਦੇ ਐ। ਮੈਂ ਹੱਸਿਆ।
-ਮੇਰੇ ਕੋਲੋਂ ਏਨਾ ਨਾ ਡਰ। ਸੱਚ ਦੱਸਾਂ, ਮੈਨੂੰ ਤੇਰੇ 'ਤੇ ਮਾਣ ਹੈ। ਖੁਸ਼ੀ ਵੀ ਹੈ, ਤੂੰ ਇਤਿਹਾਸ ਦੀ ਪੁਨਰ ਸਿਰਜਣਾ ਵਿਚ ਗੰਭੀਰਤਾ ਨਾਲ ਲੱਗਾ ਹੋਇਆ। ਮੈਂ ਤਾਂ ਈਮਾਨਦਾਰੀ ਨਾਲ ਤੇਰੀ ਮਦਦ ਕਰ ਰਿਹੈ। ਲੋਕਾਂ ਵਿਚ ਇਹਨਾਂ ਰਾਜਿਆ ਮਹਾਰਾਜਿਆ ਦੇ ਦੋਵੇਂ ਅਕਸ ਜਾਣੇ ਚਾਹੀਦੇ ਹਨ। ਇਕ ਜਿਹੜਾ ਪਰਚਾਇਆ ਜਾ ਰਿਹਾ ਹੁੰਦਾ ਹੈ, ਦੂਸਰਾ ਜਿਹੜਾ ਅਸਲ ਸੱਚ ਹੁੰਦਾ ਹੈ। ਜਦੇ ਹੋਰ ਅੱਗੇ ਜਾਵੇਗਾ, ਵੇਖੇਗਾ, ਰਣਜੀਤ ਸਿੰਘ ਕਿੰਨਾ ਵੱਡਾ, ਧੋਖੇਬਾਜ਼, ਮੱਕਾਰ, ਮਿੱਤਰ-ਮਾਰ ਸੀ। ਉਸ ਨੇ ਨੇੜੇ ਤੇ ਨੇੜੇ ਰਿਸ਼ਤੇਦਾਰ ਦਾ ਵੀ ਕਦੇ ਲਿਹਾਜ਼ ਨਹੀਂ ਸੀ ਕੀਤਾ। ਇਹਦੇ ਬਾਰੇ ਧਿਆਨ ਰੱਖਣਾ। ਕਹਿੰਦਾ ਕੋਤਕੀ ਉੱਠ ਖੜ੍ਹਾ।...
.ਕੇਵੀ...? ਏਨੀ ਦਿਮਾਗੀ ਊਰਜਾ ਖਰਚ ਕਰਨ ਬਾਅਦ ਕੌਫੀ ਤਾਂ ਬਣਦੀ ਹੈ। ਨਾ ? ਮੈਂ ਕੁਝ ਕੁਝ ਰਾਹਤ ਮਹਿਸੂਸ ਕਰਦਿਆਂ ਪੁੱਛਿਆ।
ਉਹ ਕਾਗਜ ਨੂੰ ਉਲਟ-ਪੁਲਟ ਦੇਖਦਾ ਬਹਿ ਗਿਆ। 'ਕਾਫ਼ੀ ਤਾਂ ਹੁਣ ਪੀਣੀ ਪਏਗੀ ਹੀ। ਕੁਝ ਗੱਲਾਂ ਹੋਰ ਵੀ ਕਰਨ ਵਾਲੀਆਂ ਨੇ ।
ਮੈਂ ਫਿਰ ਸਕਤੇ ਵਿਚ ਆ ਗਿਆ। ਅਜੇ ਹੋਰ ਸਹਿਣਾ ਪਏਗਾ। ਪੁੱਛਿਆ 'ਪਹਿਲਾਂ ਕਾਫੀ ਪੀ ਲਈਏ ?'
--ਕਾਫ਼ੀ ਬਾਅਦ 'ਚ ਪੀਆਗੇ ਹੁਣ। ਤੂੰ ਹੁਣ ਤੱਕ ਜਿੰਨਾ ਲਿਖਿਆ ਹੈ, ਉਸ ਨੇ ਜੰਗਾਂ ਵੀ ਲੜ ਲਈਆਂ, ਮਹਾਰਾਜਾ ਵੀ ਬਣ ਗਿਆ। ਦਰਬਾਰ ਵੀ ਲਾਉਣ ਲੱਗ ਪਿਆ। ਪਰ ਕਿਤੇ ਵੀ ਜ਼ਿਕਰ ਨਹੀਂ ਕੀਤਾ। ਉਸ ਦਾ ਸ਼ਾਸਨ ਕਿਵੇਂ ਚੱਲਦਾ ਸੀ ?
-ਕੇਤਕੀ ਸਾਹਬ ਅਜੇ ਮੇਰੇ ਜਾਨਣ ਸਮਝਣ ਲਈ ਹੋਰ ਬੜਾ ਕੁਝ ਪਿਐ।
-ਲੇਖਕ ਨੂੰ ਬਹਾਨੇ ਨਹੀਂ ਬਨਾਉਣੇ ਚਾਹੀਦੇ। ਕੁਤਾਹੀ ਹੈ ਤਾਂ ਕੁਤਾਹੀ ਹੈ। ਮੰਨ ਲੈਣਾ ਚਾਹੀਦਾ| ਅੱਖਾਂ ਖੋਹਲ ਕੇ. ਦਿਮਾਗ਼ ਦੀਆਂ ਸਾਰੀਆਂ ਖਿੜਕੀਆਂ ਖੋਹਲ ਤੇ ਕੁਝ ਪੜ੍ਹੇਗਾ, ਸੁਣੇਗਾ, ਵੇਖੇਗਾ ਤਾਂ ਹੀ ਨਾ ਮੈਂ ਦੱਸਦੇ, ਰਣਜੀਤ ਸਿੰਘ ਨੇ ਪ੍ਰਸ਼ਾਸਨ ਚਲਾਉਣ ਲਈ, ਮੁਗ਼ਲਾਂ ਵਾਲਾ ਪ੍ਰਬੰਧ ਹੀ ਅਪਣਾਇਆ। ਉਸ ਦਾ ਕੋਈ ਨਿੱਜੀ ਤਜੁਰਬਾ ਵੀ ਨਹੀਂ ਸੀ। ਹਰ ਹਾਕਮ ਦਾ ਇਕ ਦੀਵਾਨ ਹੁੰਦਾ ਸੀ, ਜਿਸ ਨੂੰ ਅੱਜਕਲ੍ਹ ਖਜਾਨਾ ਮੰਤਰੀ ਆਖਦੇ ਨੇ। ਇਹ ਦੀਵਾਨ ਸਦਰ ਮੁਕਾਮ 'ਤੇ ਮਾਮਲੇ ਦੀ ਵਸੂਲੀ ਦਾ ਲੇਖਾ ਜੋਖਾ ਕਰਦਾ ਸੀ। ਸਟੇਟ ਦਾ ਹੋਰ ਹਿਸਾਬ ਕਿਤਾਬ ਵੀ ਰੱਖਦਾ ਸੀ। ਦੀਵਾਨ ਦੇ ਅਧੀਨ 'ਕਾਰਦਾਰ' ਹੁੰਦੇ ਸਨ। ਇਹਨਾਂ ਨੂੰ ਅਸੀ ਅੱਜਕਲ੍ਹ ਤਹਿਸੀਲਦਾਰ ਆਖਦੇ ਆਂ। ਇਹ ਕਾਰਦਾਰ ਆਪਣੇ ਇਲਾਕੇ ਦੇ ਮਾਲੀਏ ਦਾ ਜ਼ਿੰਮੇਵਾਰ ਹੁੰਦਾ ਸੀ ਤੇ ਅਮਨ ਨੂੰ ਵੀ ਬਰਕਰਾਰ ਰੱਖਦਾ ਸੀ। ਫੇਰ ਚੌਧਰੀ ਅੱਗੇ ਕਾਨੂੰਗੋ ਕਾਰਦਾਰ ਦੀ ਮਦਦ ਕਰਦੇ ਸਨ। ਇਹ ਪਿਤਾ-ਪੁਰਖੀ ਅਹੁਦਾ ਹੁੰਦਾ ਸੀ, ਜਿਹੜਾ ਅੱਜ ਤੱਕ ਨੰਬਰਦਾਰੀ ਵਿਚ ਚੱਲਦਾ ਹੈ। ਪਿੰਡਾਂ 'ਚ ਮੁਕੱਦਮ ਤੇ ਪਟਵਾਰੀ ਹੁੰਦੇ ਸਨ। ਹੁਣ ਵੀ ਹੈਗੇ ਨੇ। ਤੂੰ ਸੋਚ ਸਕਦੇ, ਏਸ ਪ੍ਰਬੰਧ ਵਿਚ ਅਸੀਂ ਮੁਗਲਾਂ ਤੋਂ ਲੈ ਕੇ ਹੁਣ ਤੱਕ ਕਿੰਨੀ ਕੁ ਤਰੱਕੀ ਕੀਤੀ ਹੇ ਜਾ ਤਬਦੀਲੀ ਲਿਆਂਦੀ ਹੈ। ਤੈਨੂੰ ਹੋਰ ਜਾਣਕਾਰੀ ਦੇਵਾਂ, ਕਿਲ੍ਹਿਆਂ ਦਾ ਪ੍ਰਬੰਧ ਤੇ ਹਿਫਾਜ਼ਤ ਕਿਲ੍ਹੇਦਾਰ ਕਰਦੇ ਸਨ। ਠਾਣੇਦਾਰ ਨਿਯੁਕਤ ਕੀਤੇ ਜਾਂਦੇ ਸਨ। ਪਿੰਡਾਂ 'ਚ ਪੰਚਾਇਤਾਂ ਵੀ ਹੁੰਦੀਆਂ ਸਨ। ਸੂਬੇ ਲਈ ਨਾਜ਼ਮ, ਜਿਸ ਨੂੰ ਹੁਣ ਗਵਰਨਰ ਕਹਿੰਦੇ ਨੇ। ਤਾਲੁਕੇ ਲਈ ਕਾਰਦਾਰ। ਤਾਲੁਕਾ ਤਹਿਸੀਲ ਨੂੰ ਆਖਦੇ ਸਨ।
ਮੈਂ ਅਸਚਰਜਤਾ ਨਾਲ ਪ੍ਰੋਫੈਸਰ ਕੀਤਕੀ ਵੱਲ ਤੱਕਣ ਲੱਗਾ ਹੋਇਆ ਸਾਂ। ਪਰ ਉਹ ਤਾਂ ਜਿਵੇਂ ਆਪਣਾ ਸਾਰਾ ਗਿਆਨ, ਸਾਰੀ ਜਾਣਕਾਰੀ ਅੱਜ ਹੀ ਦੱਸਣ ਦੇ ਇਰਾਦੇ ਨਾਲ ਆਇਆ ਸੀ ਤੇ ਹੁਣ ਲਗਾਤਾਰ ਬੋਲੀ ਜਾ ਰਿਹਾ ਸੀ :
-ई ऐसे ग्टत्तौड सिंध से ऍप भने इवधा से वॉल बोड़ी है। 'देस हूं ਕੂਚ ਕਰਨ ਦਾ ਹੁਕਮ ਦਿੱਤਾ ਗਿਆ। ਫੌਜ ਨੂੰ ਰਵਾਨਾ ਕੀਤਾ ਗਿਆ। 'ਫੌਜ ਨੂੰ ਤਿਆਰੀ ਕਰਨ ਲਈ ਕਿਹਾ ਗਿਆ। ਇਹੀ ਲਿਖਿਆ ਹੈ ਨਾ ?
-ਹਾਂਅ, ਹੋਰ ਕੀ ਲਿਖਦਾ, ਫੌਜ ਨੂੰ ਨੱਚਣ ਲਈ ਕਿਹਾ ਗਿਆ...?' -ਇਸ ਤਰ੍ਹਾਂ ਖਿੱਝਣ ਦੀ ਲੋੜ ਨਹੀਂ। ਤੂੰ ਫੌਜੀ ਸੰਗਠਨ ਬਾਰੇ ਗੱਲ ਕੀਤੀ ਹੈ ?
ਤੈਨੂੰ ਬਿਆਨ ਕਰਨਾ ਚਾਹੀਦਾ ਸੀ ਰਣਜੀਤ ਸਿੰਘ ਸਭ ਤੋਂ ਵਧੇਰੇ ਖ਼ਿਆਲ ਆਪਣੀ ਫੌਜ ਦਾ ਰੱਖਦਾ ਸੀ। ਫੌਜ ਦੀ ਵਰਦੀ ਦਾ। ਡਸਿਪਲਿਨ ਵਿਚ ਉਸ ਦੀ ਫੌਜ ਅੰਗਰੇਜ਼ੀ ਫੌਜ ਨਾਲੋਂ ਵੀ ਚੰਗੀ ਸੀ। ਅਵਗਾਨਾਂ ਨਾਲੇ, ਪਹਾੜੀਆਂ ਨਾਲੋਂ ਗੋਰਖਿਆਂ ਨਾਲੋਂ ਵੀ ਹਰ ਪੱਖ ਤੋਂ ਬੇਹਤਰ ਸੀ। ਸੰਨ 1800 ਦੇ ਅਖੀਰ ਤੱਕ ਉਸ ਕੋਲ 5000 ਅਜਿਹੇ ਘੋੜ ਸਵਾਰ ਸਨ, ਜਿਹੜੇ ਤੋੜੇਦਾਰ ਬੰਦੂਕਾਂ ਦੀ ਵਰਤੋਂ ਕਰਦੇ ਸਨ। ਉਹਨਾਂ ਸਮਿਆਂ ਵਿਚ ਇਹ ਕੋਈ ਛੋਟੀ ਗੱਲ ਨਹੀਂ। 1837-38 ਤੱਕ ਤਾ. ਅਜੇ ਤੂੰ ਉਥੇ ਪਹੁੰਚਣਾ ਹੈ, ਮੈਂ ਤੈਨੂੰ ਖ਼ਬਰਦਾਰ ਕਰ ਦਿਆਂ। ਉਸ ਕਲ ਏਸ਼ੀਆ ਦੀ ਸਭ ਤੋਂ ਤਾਕਤਵਰ ਫੌਜ ਸੀ। ਉਸ ਦੇ ਰਾਜ ਪ੍ਰਬੰਧ ਵਿਚ ਸਭ ਤੋਂ ਵੱਡੀ ਘਾਟ ਇਹ ਸੀ, ਉਸ ਦੇ ਸਮੇਂ ਸਮਾਜਕ ਵਿਵਸਥਾ ਵਿਚ, ਜਗੀਰਦਾਰੀ ਸਿਸਟਮ ਨੂੰ ਬੇਹੱਦ ਸਿੱਜਿਆ ਗਿਆ। ਕੋਈ ਵਿਰਲਾ ਹੀ ਸਿੱਖ ਸੀ, ਜਿਹੜਾ ਜਗੀਰਦਾਰ ਨਹੀਂ ਸੀ। ਅਸਲ ਵਿਚ ਰਾਜ ਦੀ ਸਥਾਪਤੀ ਤੇ ਜਗੀਰਦਾਰੀ ਸਿਸਟਮ ਵਿਚ ਬਹੁਤ ਨੇੜੇ ਦਾ ਰਿਸ਼ਤਾ ਹੈ। ਜਗੀਰਦਾਰਾਂ ਤੋਂ ਫੌਜ ਦੀਆਂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਸੀ। ਦੇ ਚਾਰ ਪਿੰਡ ਜਗੀਰਦਾਰਾਂ ਨੂੰ ਦੇ ਦਿੱਤੇ ਜਾਂਦੇ ਸਨ ਤੇ ਉਹਨਾਂ ਨੂੰ ਹਰ ਤਰ੍ਹਾਂ ਦਾ ਜ਼ੁਲਮ ਅਤੇ ਕੁਕਰਮ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਂਦੀ ਸੀ। ਉਹਨਾਂ ਪਿੰਡਾਂ ਵਿਚ ਅਮਨ ਬਣਾਈ ਰੱਖਣ ਲਈ, 50, 100 ਜਾਂ 1500 ਘੋੜ ਸਵਾਰ ਰੱਖਣ ਦੀ ਆਗਿਆ ਵੀ ਹੁੰਦੀ ਸੀ। ਤੂੰ ਇਸ ਬਾਰੇ: ਜਾਣਕਾਰੀ ਦੇਣੀ ਹੈ ਅਜੇ ਸ਼ਾਇਦ।'
-ਮੈਂ ਤਾਂ ਅਜੇ 1808-09 ਦੇ ਨੜੇ ਤੇੜੇ ਤੁਰਿਆ ਫਿਰਦੇ ਮੈਂ ਪ੍ਰੋ. ਕਰਕੀ ਨੂੰ ਇਹ ਦੱਸਣਾ ਜਾਇਜ਼ ਸਮਝਿਆ ਕਿ ਇਹਨਾਂ ਗੱਲਾਂ ਬਾਰੇ ਮੈਨੂੰ ਵੀ ਪੂਰੀ ਜਾਣਕਾਰੀ ਸੀ । ਕੋਤਕੀ ਹੱਸਿਆ। ਇਹ ਵੀ ਉਸ ਦਾ ਆਪਣਾ ਅੰਦਾਜ਼ ਹੈ-'ਜਾਂਦਾ ਜਾਂਦਾ ਇਹ ਵੀ ਦੱਸ ਦਿਆਂ, ਧਰਮ ਦੇ ਪੱਖ ਤੋਂ ਰਣਜੀਤ ਸਿੰਘ ਬੜੀ ਦੂਰ ਦੀ ਸੋਚਣ ਵਾਲਾ ਸੀ। ਉਸ ਆਪਣੀ ਬਾਹਰੀ ਦਿੱਖ ਤਾਂ ਪੂਰਨ ਗੁਰ-ਸਿੱਖ ਵਾਲੀ ਬਣਾਈ ਹੋਈ ਸੀ, ਪਰ ਉਸ ਦੇ ਸਾਰੇ ਲੱਛਣ ਪੂਰੇ ਵਿਗੜੇ ਹੋਏ ਬੰਦੇ ਵਾਲੇ ਸਨ । ਹਾਂ, ਉਸ ਨੇ ਗੈਰ-ਸਿੱਖ ਪਰਜਾ ਨੂੰ ਰਿਆਇਤ ਦੇ ਕੇ ਸਿੱਖਾਂ ਨਾਲ ਸੱਤਾ ਵਿਚ ਭਾਈਵਾਲ ਬਣਨ ਦੀ ਸਿਰਫ ਇਜਾਜ਼ਤ ਹੀ ਨਹੀਂ ਦਿੱਤੀ, ਉਹਨਾਂ ਨੂੰ ਦਰਬਾਰ ਵਿਚ ਉੱਚੇ ਰੁਤਬੇ ਵੀ ਬਖਸ਼ੇ। ਉਸ ਨੇ ਮੱਠਾਂ, ਮੰਦਰਾਂ, ਖਾਨਗਾਹਾਂ, ਮਸਜਿਦਾਂ ਗੁਰਦੁਆਰਿਆਂ ਅਤੇ ਧਾਰਮਿਕ ਡੇਰਿਆਂ ਨੂੰ ਖੁੱਲ੍ਹ ਕੇ ਦਾਨ ਦਿੱਤਾ। ਜਗੀਰਾਂ ਬਖਸ਼ੀਆਂ। ਉਹ ਕਾਜੀਆਂ, ਮੁੱਲਾਂ, ਗ੍ਰੰਥੀਆਂ ਅਤੇ ਰਾਗੀਆਂ ਦਾ ਵਿਸ਼ੇਸ਼ ਧਿਆਨ ਰੱਖਦਾ ਸੀ। ਤਿਉਹਾਰਾਂ ਤੇ ਗੁਰਪੁਰਬ ਮੌਕੇ ਉਹਨਾਂ ਨੂੰ ਖੁੱਲ੍ਹੇ ਦਿਲ ਨਾਲ ਨਜ਼ਰਾਨੇ ਭੇਂਟ ਕਰਦਾ ਸੀ। ਇਹ ਉਸ ਦੀ ਤੀਖਣ-ਬੁੱਧੀ ਸਮਝ ਲੇ, ਰਾਜ ਕਰਨ ਦਾ ਢੰਗ ਸਮਝ ਲੈ, ਜਾ ਚਾਣਕੀਯ ਨੀਤੀ ਸਮਝ ਲੈ। ਏਨਾ ਹੋਣ ਦੇ ਬਾਵਜੂਦ ਵੀ, ਜਿਹੜੀ ਅਸਲ ਗੱਲ ਤੇਰੇ ਧਿਆਨ 'ਚ ਰੱਖਣ ਵਾਲੀ ਹੈ, ਸਭ ਤੋਂ ਪਵਿੱਤਰ ਬੰਦੇ ਜਾਂ ਰੂਹਾਨੀਅਤ ਦੇ ਪੈਰੋਕਾਰ ਵੀ ਰਣਜੀਤ ਸਿੰਘ ਦੀ ਮਰਜ਼ੀ ਤੋਂ ਬਿਨਾਂ ਨਾ ਆਪਣੀ ਜ਼ਮੀਨ ਆਪਣੇ ਪਾਸ ਰੱਖ ਸਕਦੇ ਸਨ ਨਾ ਹੀ ਕਿਸੇ ਝਗੜੇ ਨੂੰ ਆਪਸ ਵਿਚ ਨਿਬੇੜ ਸਕਦੇ ਸਨ। ਉਹਨਾਂ ਨੂੰ ਰਣਜੀਤ ਸਿੰਘ ਪਾਸ ਜਾਣਾ ਹੀ ਪੈਂਦਾ ਸੀ। ਉਥੇ ਫਿਰ ਸਭ ਕੁਝ ਉਹ ਹੁੰਦਾ ਸੀ, ਜੋ ਆਮ ਬੰਦੇ ਨਾਲ ਵਾਪਰਦਾ ਸੀ। ਝਗੜੇ ਵਾਲੀਆਂ ਬਿੱਲੀਆਂ ਵੇਖਦੀਆਂ ਹੀ ਰਹਿ ਜਾਂਦੀਆਂ ਸਨ ਤੇ ਝਗੜੇ ਦਾ ਮੁੱਦਾ ਰਣਜੀਤ ਸਿੰਘ ਦੇ ਖ਼ਾਤੇ ਵਿਚ ਜਮ੍ਹਾਂ ਹੋ ਜਾਂਦਾ ਸੀ। ਇਹ ਸੀ ਸਾਡੇ ਧਰਮੀ, ਦਇਆਵਾਨ, ਇਨਸਾਫ਼-ਪਸੰਦ ਮਹਾਰਾਜੇ ਦਾ ਅਸਲੀ ਰੂਪ ਤੇ ਇਹ ਰੂਪ ਉਦੋਂ ਤੋਂ ਲੈ ਕੇ ਹੁਣ ਤੱਕ ਤੁਰਿਆ ਆਉਂਦਾ ਹੈ ਜਿਸ ਨੂੰ ਅਸੀਂ ਰਣਜੀਤ ਸਿੰਘ ਦਾ ਰਾਜ ਆਖਦੇ ਆਂ।
ਕੋਰਕੀ ਨੇ ਲੰਮਾ ਸਾਹ ਛੱਡਿਆ। ਮੇਰੇ ਵੱਲ ਇਉਂ ਡਾਕਿਆ, ਜਿਵੇਂ ਅੱਖਾਂ ਨਾਲ ਹੀ ਆਪਣੀ ਵਿਦਵਤਾ ਦਾ ਪ੍ਰਭਾਵ ਮੇਰੇ ਚਿਹਰੇ ਉੱਪਰ ਪੜ੍ਹਦਾ ਹੋਵੇ, ਫਿਰ। ਉਸ ਨੇ ਤੁਰੰਤ ਕਿਹਾ : 'ਹੁਣ ਕਾਫੀ ਪੀਆਂਗੇ!
ਮੈਂ ਉੱਠ ਖੜ੍ਹਾ। 'ਪਾਣੀ ਪਹਿਲਾਂ ਪਿਆ ਦੇ ਯਾਰ। ਬੋਲਦੇ ਦੀਆਂ ਰੰਗਾਂ ਖੁਸ਼ਕ ਹੋ ਗੀਆਂ। ਉਸ ਨੇ ਕਿਹਾ।
ਜਦ ਕਾਫ਼ੀ ਪੀ ਰਹੇ ਸਾਂ। ਮੇਰੇ ਜਿਹਨ ਵਿਚ ਇਕ ਵੱਖਰਾ ਰਣਜੀਤ ਸਿੰਘ ਘੁੰਮਣ ਲੱਗਾ। ਸਚਮੁੱਚ ਹੀ ਇਹ ਰਣਜੀਤ ਸਿੰਘ ਨਾਲੋਂ ਵਧੇਰੇ ਸ਼ਾਤਰ, ਵਧੇਰੇ ਚਾਲਾਕ, ਵਧੇਰੇ ਦੁਰਾਚਾਰੀ ਅਤੇ ਵਧੇਰੇ ਧੋਖੇਬਾਜ਼ ਸੀ।
ਕਾਫ਼ੀ ਦਾ ਖਾਲੀ ਪਿਆਲਾ ਮੇਜ ਉੱਪਰ ਰੱਖਦਿਆਂ ਕੌਤਕੀ ਨੇ ਕਿਹਾ, 'ਸ਼ਾਇਦ ਮੈਥੋਂ ਹੁਣ ਜਲਦੀ ਨਹੀਂ ਆਇਆ ਜਾਣਾ। ਬਾਹਰ ਜਾ ਰਿਹਾ। ਜਦ ਮੁੜਿਆ ਫੋਨ ਕਰਾਂਗਾ। ਉਦੋਂ ਤੱਕ ਤੂੰ ਰਣਜੀਤ ਸਿੰਘ ਦਾ ਉਮੀਦ ਹੈ, ਭੋਗ ਪਾ ਲਏਗਾ । ਮੇਰੇ ਵੱਲੋਂ ਸ਼ੁੱਭ ਕਾਮਨਾਵਾਂ| ਮੇਰੀਆਂ ਚੰਗੀਆਂ ਗੱਲਾਂ ਰੱਖ ਲਈ ਜਿਹੜੀਆਂ ਤੈਨੂੰ ਚੰਗੀਆਂ ਨਾ ਲੱਗਣ ਉਹ ਛੱਡ ਦੇਵੀਂ.. ਰੱਬ ਰਾਖਾ।'
ਹੱਥ ਮਿਲਾ ਕੇ ਉਹ ਚਲਿਆ ਗਿਆ। ਮੈਂ ਆਪਣੇ ਆਪ ਵਿਚ ਡੂੰਘਾ ਲਹਿ ਗਿਆ । ਜੇ ਕੇਤਕੀ ਵਾਲਾ ਰਣਜੀਤ ਸਿੰਘ ਲੋਕਾਂ ਸਾਹਮਣੇ ਲਿਆਵਾਂ ਤਾਂ ਹਰ ਪਾਸਿਓ ਇਸ ਦਾ ਵਿਰੋਧ ਨਹੀਂ ਹੋਵੇਗਾ ? ਲੋਕਾਂ ਦੇ ਬਣੇ ਵਿਸ਼ਵਾਸ ਨੂੰ ਤੋੜਨਾ ਏਨਾ ਸੋਖਾ ਨਹੀਂ ਹੁੰਦਾ।
ਖੈਰ! ਅਜੇ ਤਾਂ ਰਣਜੀਤ ਸਿੰਘ ਮੇਰਾ ਨਾਲ ਹੋਲੀ ਖੇਡ ਕੇ ਕਿਲ੍ਹੇ ਦੇ ਪਰਤਿਆ ਹੈ। ਤੇ ਮੈਂ ਉਸ ਦੇ ਅਗਲੇ ਦੌਰ ਦੀ ਰੂਪ-ਰੇਖਾ ਬਨਾਉਣ ਲੱਗਾ। ਹਰ ਸਮੇਂ ਮੈਨੂੰ ਏਹੀ ਮਹਿਸੂਸ ਹੁੰਦਾ, ਪ੍ਰੋ. ਕੋਤਕੀ ਦੀ ਬਾਜ ਅੱਖ ਮੈਨੂੰ ਤਾੜ ਰਹੀ ਹੈ।