ਮੈਂ ਅਜੇ ਲੈਫਟੀਨੈਂਟ ਬਰਨਜ਼ ਵੱਲੋਂ ਲੈ ਕੇ ਆਂਦੇ ਤਹਫਿਆਂ ਦਾ ਵੇਰਵਾ ਲੱਭਣ ਵਿਚ ਰੁੱਝਿਆ ਹੋਇਆ ਸੀ, ਜਿਹੜੇ ਇੰਗਲੈਂਡ ਦੇ ਬਾਦਸ਼ਾਹ ਵੱਲੋਂ ਭੇਜੇ ਗਏ ਸਨ। ਮੇਰੇ ਫੋਨ ਦੀ ਘੰਟੀ ਵੱਜੀ। ਅਗਿਓ ਮੇਰੇ ਦੋਸਤ ਪ੍ਰੋ. ਕੋਤਕੀ ਦੀ ਆਵਾਜ਼ ਆਈ- 'ਮਹਾਰਾਜੇ ਦਾ ਭੋਗ ਪਾ ਦਿੱਤਾ ਹੈ ਜਾ ਨਹੀਂ ?'
-ਅਜੇ ਤਾਂ ਸੇਰ 'ਚੋਂ ਦੋ-ਚਾਰ ਪੂਣੀਆਂ ਹੀ ਕੱਤੀਆਂ ਨੇ ਭਰਾਵਾ।' ਉਸ ਦਾ ਫੋਨ ਆਉਣ 'ਤੇ ਮੈਂ ਖੁਸ਼ ਵੀ ਹੋਇਆ ਤੇ ਹੈਰਾਨ ਵੀ। ਏਨਾ ਸਮਾਂ ਉਹ ਚੁੱਪ ਕਿਵੇਂ ਬੈਠਾ ?...
-ਕੱਛੂ ਕੁੰਮੇ ਦੀ ਚਾਲ ਫੜੀ ਫਿਰਦੈਂ। ਸਹੇ ਆਂਗੂ ਟਪੂਸੀਆਂ ਮਾਰ ਕੇ ਚੱਲ। ਕੌਤਕੀ ਨੇ ਜਿਵੇਂ ਹਦਾਇਤ ਕੀਤੀ।
-ਟਪੂਸੀਆਂ ਮਾਰਨ ਵਾਲਾ ਹਾਰ ਵੀ ਗਿਆ ਸੀ। ਮੈਂ ਹੱਸਿਆ।
-ਨਵੇਂ ਯੁੱਗ ਦੇ ਸਹੇ ਨਹੀਂ ਹਾਰਦੇ ਹੁੰਦੇ। ਚੱਲ ਦੱਸ ਕਿਨਾਂ ਕੁ ਕੰਮ ਨਬੇੜ ਲਿਐ?"
-ਅਜੇ ਤਾਂ ਰਣਜੀਤ ਸਿੰਘ ਦੇ ਚਾਰ ਪੰਜ ਵਿਆਹ ਹੋਰ ਕਰਨੇ ਐ। ਦਲੀਪ ਸਿੰਘ ਨੂੰ ਜਨਮ ਦੇਣ ਵਾਲੀ ਜਿੰਦਾਂ ਤਾਂ ਅਜੇ ਬਹੁਤ ਦੂਰ ਬੈਠੀ ਐ। ਗੁਲ ਬੇਗਮ ਵੀ ਰਣਜੀਤ ਸਿੰਘ ਦੇ ਹਰਮ 'ਚ ਅਜੇ ਆਉਣੀ ਐ।"
-ਪਰ ਤੂੰ ਹੁਣ ਤੱਕ ਪਹੁੰਚਿਆ ਕਿਥੋਂ ਤੱਕ ਐ..?' ਕੌਤਕੀ ਨੇ ਜ਼ੋਰ ਦੇ ਕੇ ਪੁੱਛਿਆ।
-ਸਮਝ ਲੈ 1831 ਦੇ ਅਕਤੂਬਰ ਮਹੀਨੇ, ਰੋਪੜ ਦੇ ਸਥਾਨ 'ਤੇ ਸਤਲੁਜ ਦੇ ਕੰਢੇ 'ਤੇ ਮਹਾਰਾਜੇ ਦੀ ਵਿਲੀਅਮ ਬੇਟਿਕ ਨਾਲ ਮੁਲਾਕਾਤ ਹੋਣ ਵਾਲੀ ਹੈ।
-ਮੈਂ ਆ ਸਕਦੇ ? ਦੇਖਾਂ ਤੂੰ ਹਾਲੇ ਤੱਕ ਕਿੰਨਾ ਕੁ ਸਮਝਿਆ ਹੈ ਰਣਜੀਤ ਸਿੰਘ
ਮੈਨੂੰ ਲੱਗਦਾ ਸੀ, ਉਸ ਨੇ ਆਪਣੀ ਇਤਿਹਾਸਕ ਜਾਣਕਾਰੀ ਅਤੇ ਵਿਦਵਤਾ ਦੇ ਆਧਾਰ 'ਤੇ ਇਸ ਤਰ੍ਹਾਂ ਪੁੱਛਿਆ ਸੀ। ਮੈਂ ਉਸ ਨੂੰ ਕਿਹਾ, 'ਜੇ ਆਉਣਾ ਚਾਹੁੰਦਾ ਏ ਤਾਂ ਮੈਨੂੰ ਖੁਸ਼ੀ ਹੋਵੇਗੀ।'
ਅੱਧੇ ਕੁ ਘੰਟੇ ਬਾਅਦ ਪ੍ਰੋ. ਕੱਤਕੀ ਆ ਗਿਆ। ਲੱਗਦਾ ਸੀ ਜਿਵੇਂ ਉਹ ਕਾਹਲੀ ਵਿਚ ਹੈ ਜਿਵੇਂ ਮੈਨੂੰ ਆਸ ਸੀ, ਕੋਈ ਖ਼ਾਸ ਗੱਲ ਨਾ ਹੋਈ। ਮੇਰੇ ਹੁਣ ਤੱਕ ਲਿਖੇ ਦੀ ਫ਼ਾਈਲ ਲੈ ਕੇ ਉਸ ਨੇ ਕਿਹਾ-'ਮੈਂ' ਪਹਿਲਾਂ ਪੜ੍ਹ ਲਵਾਂ। ਖੁੱਲ੍ਹ ਕੇ ਗੱਲਾਂ ਤਾਂ ਪੜ੍ਹ ਕੇ ਹੀ ਹੋ ਸਕਦੀਐਂ। ਤੂੰ ਆਪਣਾ ਕੰਮ ਨਾ ਰੋਕ। ਦੱਬੀ ਚੱਲ ਕਿੱਲੀ'
ਉਹ ਫ਼ਾਈਲ ਲੈ ਕੇ ਚਲਿਆ ਗਿਆ। ਮੈਂ ਕਿੱਲੀ ਤਾਂ ਕੀ ਦੱਬਣੀ ਸੀ, ਅੱਗ ਲਿਖਣ ਦਾ ਮੂਡ ਹੀ ਨਾ ਰਿਹਾ। ਸੋਚਿਆ.. ਪਤਾ ਨਹੀਂ, ਕੌਤਕੀ ਦੀ ਸੋਚ ਅਨੁਸਾਰ ਰਣਜੀਤ ਸਿੰਘ ਦੀ ਅਸਲ ਸ਼ਖ਼ਸੀਅਤ ਉਭਾਰ ਸਕਿਆ ਹਾਂ ਜਾਂ ਨਹੀਂ। ਮੈਂ ਇਕ ਅਜਿਹੇ ਪੜਾਅ 'ਤੇ ਪਹੁੰਚ ਗਿਆ ਸੀ, ਜਿੱਥੋਂ ਰਣਜੀਤ ਸਿੰਘ ਦੀ ਚੜ੍ਹਤ ਸਿਖ਼ਰਾਂ ਵੱਲ ਜਾਂਦੀ ਸੀ।
ਮੇਰੇ ਕੁਝ ਹੋਰ ਵੀ ਰੁਝੇਵੇਂ ਸਨ। ਕੁਝ ਰਾਹਤ ਪਾਉਣ ਲਈ ਮੈਂ ਬਹਾਨੇ ਵੀ ਭਾਲਦਾ ਸੀ। ਦੋਸਤ ਕੋਤਕੀ ਦਾ ਪ੍ਰਤੀਕਰਮ ਆਉਣ ਤੱਕ ਮੈਂ ਅੱਗੇ ਲਿਖਣਾ ਰੋਕ ਲਿਆ। ਕੁਝ ਜ਼ਰੂਰੀ ਖ਼ਤਾਂ ਦੇ ਜਵਾਬ ਦੇਣੇ ਸਨ। ਕੁਝ ਮਿੱਤਰ ਲੇਖਕਾਂ ਦੀਆ ਪੁਸਤਕਾਂ ਪੜ੍ਹਨੀਆਂ ਸਨ। ਕੁਝ ਮੈਗਜ਼ੀਨ ਵੇਖਣ ਵਾਲੇ ਪਾਏ ਸਨ ਹਫਤਾ ਭਰ ਮੈਂ ਛੱਡੇ ਹੋਏ ਕੰਮ ਪੂਰੇ ਕਰਨ ਵਿਚ ਰੁਝਿਆ ਰਿਹਾ।
ਇਸ ਤੋਂ ਦੋ ਦਿਨਾਂ ਬਾਅਦ, ਪ੍ਰੋ. ਕੇਤਕੀ ਕੱਛ ਵਿਚ ਫਾਈਲ ਲਈ ਅਚਾਨਕ ਆ ਗਿਆ। ਬੋਲਿਆ-'ਪਹਿਲਾਂ ਕਾਫ਼ੀ ਪਿਆ ਪੂਰੀ ਤੇਜ਼। ਅੱਜ ਦਿਮਾਗ਼ ਦੀ ਐਨਰਜੀ ਸ਼ਾਇਦ ਵਧੇਰੇ ਖਰਚ ਹੋਏਗੀ।'
ਮੈਂ ਆਪਣੀ ਪਤਨੀ ਨੂੰ ਕਾਫ਼ੀ ਬਨਾਉਣ ਲਈ ਕਹਿ ਆਇਆ। ਕੋਤਕੀ ਪੂਰੀ ਗਹੁ ਨਾਲ ਮੇਰੇ ਵੱਲ ਵੇਖਣ ਲੱਗਾ। ਮੈਂ ਸੋਚਿਆ, ਹੁਣ ਕਾਫ਼ੀ ਪੀਣ ਤੋਂ ਪਹਿਲਾਂ ਕੁਝ ਵੀ ਨਹੀਂ ਬੋਲੇਗਾ। ਪਰ ਮੈਥੋਂ ਰਿਹਾ ਨਾ ਗਿਆ। ਪੁੱਛਿਆ-‘ਕਿਵੇਂ ਲੱਗਿਆ ਅੱਧਾ- ਅਧੂਰਾ ਰਣਜੀਤ ਸਿੰਘ ?
-ਕਾਹਲਾ ਨਾ ਪੇ। ਕਾਫ਼ੀ-ਕੁਫ਼ੀ ਪੀ ਲੀਏ। ਮਾਈਡ ਸੈੱਟ ਕਰ ਲੀਏ। ਫੇਰ ਕਰਦੇ ਆ ਗੱਲ। ਆਪਣੇ ਕੋਈ ਮਗਰ ਲੱਗਿਆ ਹੋਇਆ ?' ਉਸ ਦੇ ਚਿਹਰੇ ਉੱਪਰ ਅਜਿਹੇ ਭਾਵ ਸਨ, ਜਿਵੇਂ ਉਹ ਮੇਰੀ ਉਤਸਕਤਾ ਵੇਖ ਕੇ ਸੁਆਦ ਲੈ ਰਿਹਾ ਹੋਵੇ।
ਖੈਰ ਕਾਫ਼ੀ ਆ ਗਈ। ਚੁਸਕੀਆਂ ਲੈ ਲੈ ਕੇ ਪੀਤੀ ਵੀ ਗਈ। ਫਿਰ ਗਲਾ ਸਾਫ਼ ਕਰਦਿਆਂ ਕੌਤਕੀ ਬੋਲਿਆ-'ਹੁਣ ਕਰਦੇ ਆ ਗੱਲ '
-ਗੱਲ ਤਾਂ ਤੂੰ ਕਰਨੀ ਆ ਕੰਤਕੀ ਮਿੱਤਰ। ਮੈਂ ਤਾਂ ਜੋ ਲਿਖਣਾ ਸੀ, ਲਿਖ ਦਿੱਤੇ।'
-ਮੇਰੇ ਖਿਆਲ ਵਿਚ, ਰਣਜੀਤ ਸਿੰਘ ਦੀ ਇਕ ਖਾਸੀਅਤ ਤੂੰ ਅਜੇ ਤੱਕ ਨਹੀਂ ਉਭਾਰੀ ਜਾਂ ਫਿਰ ਤੇਰਾ ਧਿਆਨ ਦੀ ਨਹੀਂ ਗਿਆ ਓਸ ਪਾਸੇ ?" ਕੋਤਕੀ ਦਾ ਪਹਿਲਾ ਹੱਲਾ ਹੀ ਮੈਨੂੰ ਹੈਰਾਨ ਰਨ ਵਾਲਾ ਸੀ।
-ਕਿਹੜੀ ਖ਼ਾਸੀਅਤ ?' ਮੈਂ ਇਨਾ ਹੀ ਪੁੱਛ ਸਕਿਆ।
-ਰਣਜੀਤ ਸਿੰਘ ਏਨਾ ਸ਼ਾਤਰ ਹੁਕਮਰਾਨ ਸੀ। ਅੰਦਰਖਾਤੇ ਉਹ ਜੱਟ ਕੌਮ ਤੋਂ ਏਨਾ ਤਰਿਹਦਾ ਸੀ। ਆਪਣੇ ਨਿੱਜੀ ਹਿਤਾਂ ਦੀ ਖ਼ਾਤਰ ਉਹਨਾਂ ਨਾਲ ਦੋਸਤੀਆਂ ਤਾਂ ਕਰ ਸਕਦਾ ਸੀ। ਫੌਜ ਦੀ ਕਮਾਂਡ ਵੀ ਸੰਭਾਲ ਦਿੰਦਾ ਸੀ, ਪਰ ਰਾਜ ਪ੍ਰਬੰਧ ਵਿਚ ਜੱਟਾਂ ਦੀ ਦਖਲਅੰਦਾਜ਼ੀ ਨਹੀਂ ਸੀ ਹੋਣ ਦਿੰਦਾ।'...
ਮੈਂ ਕੁਝ ਬੋਲਣ ਲੱਗਾ ਤਾਂ ਕੋਤਕੀ ਨੇ ਟੋਕਿਆ, 'ਮੈਂ ਆਪਣੀ ਗੱਲ ਪੂਰੀ ਕਰ ਲਵਾਂ। ਸਭ ਤੋਂ ਪਹਿਲੀ ਗੱਲ ਨੋਟ ਕਰਨ ਵਾਲੀ ਹੈ, ਉਸ ਦੇ ਜਿੰਨੇ ਦਫਤਰ ਸਨ, ਛੋਟੇ, ਵੱਡੇ, ਜਿਹਨਾਂ ਨੂੰ ਅੱਜ ਕਲ੍ਹ ਅਸੀਂ ਸਕੱਤਰੇਤ ਕਹਿ ਦਿੰਨੇ ਆਂ, ਇਹਨਾਂ ਦਫ਼ਤਰਾਂ 'ਚ ਬਹੁਤੇ ਬ੍ਰਾਹਮਣ, ਮੁਸਲਮਾਨ, ਡੋਗਰੇ ਜਾਂ ਖੱਤਰੀ ਵੱਡੇ ਅਹੁਦਿਆਂ ਉੱਪਰ ਤੈਨਾਤ ਸਨ। ਸਿਰਫ ਧਾਰਮਿਕ ਮਾਮਲੇ, ਭਾਈ ਗੋਬਿੰਦ ਰਾਮ, ਭਾਈ ਰਾਮ ਸਿੰਘ ਤੇ ਭਾਈ ਗੁਰਮੁਖ ਸਿੰਘ ਵਰਗਿਆਂ ਦੇ ਸਪੁਰਦ ਸਨ। ਦੇਖ ਸਾਰੇ ਮੰਤਰੀ ਤੇ ਜਿੰਨੇ ਵੱਡੇ ਅਹੁਦੇ ਸਨ ਇਹਨਾਂ ਤੇ ਨਿਯੁਕਤੀਆਂ ਰਣਜੀਤ ਸਿੰਘ ਕਰਦਾ ਸੀ । ਉਹ ਖ਼ੁਦ-ਮੁਖ਼ਤਾਰ ਹੁੰਦਾ ਸੀ, ਕਿਸੇ ਦੀ ਸਲਾਹ ਨਹੀਂ ਸੀ ਲੈਂਦਾ। ਹਰ ਮਾਮਲੇ 'ਚ ਰਣਜੀਤ ਸਿੰਘ ਸਰਵ-ਉੱਚ ਅਧਿਕਾਰੀ ਹੁੰਦਾ ਸੀ। ਇਤਿਹਾਸਕਾਰ ਕਹਿੰਦੇ ਤਾਂ ਇਹ ਹਨ, ਰਣਜੀਤ ਸਿੰਘ ਦਰਬਾਰੀਆਂ ਦੀ ਚੋਣ ਸਮੇਂ ਧਰਮ ਤੇ ਜਾਤ ਦਾ ਵਿਤਕਰਾ ਨਹੀਂ ਸੀ ਕਰਦਾ। ਪਰ ਜੱਟਾਂ ਨੂੰ ਦਰਬਾਰੀ ਕੰਮਾਂ ਦੇ ਕਾਬਲ ਨਹੀਂ ਸੀ ਸਮਝਦਾ। ਉਹ ਜੱਟਾਂ ਨੂੰ ਸਿਪਾਹੀ, ਸੂਬੇਦਾਰ ਜਾਂ ਜਰਨੈਲਾਂ ਤੱਕ ਹੀ ਸੀਮਤ ਰੱਖਦਾ ਸੀ। ਸਿਵਲ ਪ੍ਰਸ਼ਾਸਨ ਵਿਚ ਉਸ ਨੇ ਕਦੇ ਵੀ ਜੱਟਾਂ ਉੱਪਰ ਵਿਸ਼ਵਾਸ ਨਹੀਂ ਕੀਤਾ। ਉਸ ਵੱਲੋਂ ਜੱਟਾਂ ਬਾਰੇ ਆਮ ਕਿਹਾ ਜਾਂਦਾ ਸੀ- ਇਹ ਕੌਮ ਆਪਣੀਆਂ ਮੱਝਾਂ ਵਾਂਗ ਹੀ ਮੂਰਖ ਹੈ।" ਉਹ ਸਿਰਫ਼ ਹੱਲ ਵਾਹ ਸਕਦੇ ਹਨ। ਲੜ ਸਕਦੇ ਹਨ। ਬ੍ਰਾਹਮਣਾਂ, ਖੱਤਰੀਆਂ ਅਤੇ ਮੁਲਮਾਨਾਂ ਨਾਲ ਬੁੱਧੀ ਦੇ ਮੁਕਾਬਲੇ ਵਿਚ, ਜੱਟ ਗੱਡੀ ਦੇ ਘੋੜਿਆਂ ਤੋਂ ਵੱਧ ਕੁਝ ਨਹੀਂ। ਇਕ ਹੋਰ ਮਿਸਾਲ, ਫਤੇਹ ਸਿੰਘ ਕਾਲਿਆਂ ਵਾਲਾ ਦੀ ਹੈ। ਨਰਾਇਣਗੜ੍ਹ ਦੀ ਝੜਪ ਵਿਚ ਮਰਨ ਤੋਂ ਪਹਿਲਾਂ, ਉਸ ਨੇ ਰਣਜੀਤ ਸਿੰਘ ਨੂੰ ਸਲਾਹ ਦਿੱਤੀ ਸੀ, ਕਦੇ ਵੀ, ਕਿਸੇ ਜੱਟ ਨੂੰ ਦਰਬਾਰ ਵਿਚ ਉੱਚੀ ਪਦਵੀ 'ਤੇ ਨਾ ਰੱਖਣਾ। ਜੱਟਾਂ ਨੂੰ ਸਿਰਫ਼ ਫੌਜ ਵਿਚ ਹੀ ਨੌਕਰੀ ਦੇਣਾ। ਮਿੱਤਰਾ, ਇਹ ਸੱਚ ਹੈ ਜਾਂ ਨਹੀਂ, ਪਰ ਰਣਜੀਤ ਸਿੰਘ ਨੇ ਕਿਸੇ ਵੀ ਜੱਟ ਨੂੰ ਆਪਣੇ ਦਰਬਾਰ ਵਿਚ ਕੋਈ ਪ੍ਰਭਾਵਸ਼ਾਲੀ ਮੰਤਰੀ ਨਹੀਂ ਬਣਾਇਆ ਇਹ ਪੱਕੀ ਸੱਚਾਈ ਹੈ। ਉਸ ਦੀ ਫੌਜ ਵਿਚ ਹਰੀ ਸਿੰਘ ਨਲਵਾ ਅਤੇ ਜਵਾਹਰ ਸਿੰਘ, ਬੁੱਧ ਸਿੰਘ ਸੰਧਾਵਾਲੀਏ ਜਰਨੈਲ ਤਾਂ ਜ਼ਰੂਰ ਸਨ, ਪਰ ਕੋਈ ਵੀ ਅਜੇਹੀ ਮਿਸਾਲ ਨਹੀਂ ਮਿਲਦੀ, ਜਦ ਰਣਜੀਤ ਸਿੰਘ ਨੇ ਜੱਟ ਜਗੀਰਦਾਰਾਂ ਜਾਂ ਸਰਦਾਰਾਂ ਨਾਲ ਇਕੱਠਿਆਂ ਬੈਠ ਕੇ ਦਰਬਾਰ ਦੇ ਮਾਮਲੇ ਵਿਚਾਰੇ ਹੋਣ। ਰੰਗਰਲੀਆਂ ਅਤੇ ਹੋਲੀ ਜ਼ਰੂਰ ਅਨੇਕਾਂ ਵਾਂਗ ਮਨਾਈ ਐ। ਕਿੰਨੇ ਸਰਦਾਰ ਸਨ, ਉਸ ਦੇ ਨੇੜੇ, ਮਜੀਠੀਏ ਸਰਦਾਰ, ਦੇਸਾ ਸਿੰਘ, ਲਹਿਣਾ ਸਿੰਘ, ਅਟਾਰੀ ਵਾਲੇ ਚੜ੍ਹਤ ਸਿੰਘ, ਸ਼ੇਰ ਸਿੰਘ, ਸੰਧਾਂਵਾਲੀਏ ਅਜੀਤ ਸਿੰਘ, ਅਤਰ ਸਿੰਘ, ਕਾਲਿਆਂ ਵਾਲੇ ਹੋਰ ਵੀ ਅਨੇਕਾਂ ਹੋਣਗੇ, ਇਹਨਾ ਸਾਰਿਆਂ ਨੂੰ ਦਰਬਾਰ ਜਾਂ ਕੋਰਟ ਤੋਂ ਦੂਰ ਹੀ ਰੱਖਿਆ। ਉਲਟਾ ਇਹਨਾਂ ਸਰਦਾਰਾਂ ਨੂੰ ਹਰ ਸਮੇਂ ਜੰਗ ਵਿਚ ਰੁਝਾਈ ਰੱਖਿਆ। ਇਹਨਾਂ ਸਰਦਾਰਾਂ ਕੋਲ ਵੱਡੀਆਂ ਜਗੀਰਾਂ ਸਨ, ਆਪਣੀ ਫੌਜ ਸੀ, ਪਰ ਇਹਨਾਂ ਨੂੰ ਕੋਈ ਵੀ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਇਹਨਾਂ ਗੱਲਾਂ ਤੋਂ ਲੱਗਦਾ ਹੈ, ਰਣਜੀਤ ਸਿੰਘ ਅੰਦਰ-ਖਾਤੇ ਜੱਟ ਸਰਦਾਰਾਂ ਤੋਂ ਡਰਦਾ ਸੀ। ਇਹ ਇਕੱਠੇ ਹੋ ਕੇ, ਮੈਨੂੰ ਗੱਦੀ ਤੋਂ ਨਾ ਲਾਹ ਦੇਣ। ਜਿਸ ਨੂੰ ਵੀ ਗਵਰਨਰ ਜਾਂ ਹੋਰ ਅਹੁਦਾ ਦਿੰਦਾ ਸੀ, ਉਸ ਨੂੰ ਸਾਲ ਜਾਂ ਵੱਧ ਤੋਂ ਵੱਧ ਦੋ ਸਾਲ ਬਾਅਦ ਹਟਾ ਕੇ ਜਗਾਹ ਬਦਲੀ ਕਰ ।...
ਮੈਂ ਹੈਰਾਨ ਹੋਇਆ, ਪ੍ਰੋ. ਕੰਤਕੀ ਨੂੰ ਸੁਣ ਰਿਹਾ ਸਾਂ ਤੇ ਸੋਚ ਰਿਹਾ ਸਾਂ ਇਹ ਗੱਲਾਂ ਕੰਤਕੀ ਦੇ ਜਿਹਨ ਵਿਚ ਆਈਆਂ ਕਿਵੇਂ? ਰਣਜੀਤ ਸਿੰਘ ਦੇ ਕਾਰਜ- ਕਾਲ ਉੱਪਰ ਨਜ਼ਰ ਮਾਰਦਾਂ ਤਾਂ ਸੱਚ ਜਾਪਦੀਆਂ ਹਨ। ਮੈਂ ਫਿਰ ਸਾਵਧਾਨ ਹੋਇਆ, ਕੌਤਕੀ ਤਾਂ ਬੋਲਦਾ ਜਾ ਰਿਹਾ ਸੀ.. 'ਸਭ ਤੋਂ ਵੱਧ ਛਾਇਦਾ, ਲਾਹੌਰ ਦਰਬਾਰ ਵਿਚ ਡਕੀਰ ਭਰਾਵਾਂ ਨੇ ਉਠਾਇਆ, ਉਹ ਰਣਜੀਤ ਸਿੰਘ ਦੀ ਮੌਤ ਤੱਕ ਅਹਿਮ ਅੰਗ ਬਣੇ ਰਹੇ। ਉਹਨਾਂ ਦੀ ਰਾਜ ਪ੍ਰਤੀ ਵਫ਼ਾਦਾਰੀ ਕਮਾਲ ਦੀ ਸੀ। ਉਹ ਡੋਗਰੇ ਭਰਾਵਾਂ ਵਾਂਗ ਚੁਸਤ-ਚਲਾਕ ਨਹੀਂ ਸਨ। ਖੁਸ਼ਹਾਲ ਚੰਦ ਵਰਗੇ ਬ੍ਰਾਹਮਣ ਖੁਸ਼ਹਾਲ ਸਿੰਘ ਬਣ ਕੇ ਆਪਣਾ ਉੱਲੂ ਸਿੱਧਾ ਕਰਦੇ ਰਹੇ। ਉਸ ਦਾ ਭਤੀਜਾ ਤੇਜ ਰਾਮ ਵੀ ਤੇਜ ਸਿੰਘ ਬਣ ਕੇ ਸੈਨਾ ਦੇ ਜਰਨੈਲ ਦੀ ਪੌੜੀ ਤੱਕ ਚੜ੍ਹ ਗਿਆ। ਡੋਗਰੇ ਭਰਾਵਾਂ ਨੇ ਰਣਜੀਤ ਸਿੰਘ ਨੂੰ ਖੁਸ਼ ਰੱਖਣ ਲਈ ਕਿਹੋ-ਜੇਹੇ ਆਤਮ ਸਮਰਪਣ ਕੀਤੇ, ਇਤਿਹਾਸਕਾਰ ਭੁੱਲੇ ਨਹੀਂ ਹਨ। ਖੱਤਰੀਆਂ ਤੇ ਹਿੰਦੂਆਂ ਦੀ ਦਰਬਾਰ ਵਿਚ ਪੂਰੀ ਚੜ੍ਹਤ ਹੁੰਦੀ ਸੀ। ਪਰ ਪੰਜਾਬ ਦਾ ਮਹਾਰਾਜਾ ਅਤੇ ਚਾਪਲੂਸੀਏ ਇਤਿਹਾਸਕਾਰਾਂ ਦਾ 'ਸ਼ੇਰ-ਏ-ਪੰਜਾਬ ਹੱਲ ਵਾਹੁਣ ਵਾਲੇ ਜੱਟਾਂ ਨੂੰ, ਜੰਗ ਦੇ ਮੈਦਾਨ ਵਿਚ ਸਿਪਾਹੀਆਂ ਤੋਂ ਵਧੇਰੇ ਮਾਣਤਾ ਨਹੀਂ ਸੀ ਦਿੰਦਾ। ਦੇਖੋ, ਹਿੰਦੂਆਂ-ਖੱਤਰੀਆਂ, ਮੁਸਲਮਾਨਾਂ ਨੂੰ ਦਰਬਾਰ ਵਿਚ ਉੱਚੇ ਅਹੁਦੇ ਦੇਣ ਦੀ ਨੀਤੀ ਨੂੰ ਇਤਿਹਾਸਕਾਰ ਰਣਜੀਤ ਸਿੰਘ ਦਾ ਰਾਸ਼ਟਰੀ ਸਰੂਪ ਮੰਨਦੇ ਹਨ। ਦਰਅਸਲ, ਜੱਟ ਕੰਮ ਨੂੰ ਦਰਬਾਰ ਤੋਂ ਦੂਰ ਰੱਖਣ ਦੀ ਰਣਜੀਤ ਸਿੰਘ ਦੀ ਇਹ बुटतोडी मी।....
-ਮੈਂ ਕੁਝ ਆਖ ਸਕਦਾ ?'
ਕੰਤਕੀ ਮੇਰੇ ਵੱਲ ਝਾਕਿਆ। ਉਸ ਨੇ ਡੂੰਘਾ ਸਾਹ ਲਿਆ। ਬੋਲਿਆ-'ਅੱਜ ਤੂੰ ਸਿਰਫ਼ ਸੁਣਨੇ। ਹੁਣ ਪਾਣੀ ਪਿਆ। ਕਾਫ਼ੀ ਨਾਲ ਗਲਾ ਖੁਸ਼ਕ ਹੋ ਗਿਆ।
ਮੈਂ ਜਾ ਕੇ ਪਾਣੀ ਦਾ ਗਲਾਸ ਲੈ ਆਇਆ।
-ਕੀ ਗੱਲ ਇਕ ਗਲਾਸ ਲਿਆਇਆ ?' ਕੇਤਕੀ ਜ਼ਰਾ ਕੁ ਹੱਸਿਆ।
--ਮੈਂ ਕਿਹੜਾ ਬੋਲਣੇ, ਮੈਂ ਤਾਂ ਅੱਜ ਸੁਣਨੇ। ਮੈਂ ਵੀ ਹੱਸ ਪਿਆ।
ਪ੍ਰ. ਕੇਤਕੀ ਪਾਣੀ ਪੀ ਕੇ ਫਿਰ ਤਿਆਰ ਸੀ।
--ਅਜੇ ਤੂੰ ਮਹਾਰਾਜੇ ਦੇ ਹਰਮ ਦੀ ਕੋਈ ਖ਼ਾਸ ਗੱਲ ਨਹੀਂ ਲਿਖੀ। ਭਾਵੇਂ ਮੁਗਲ ਬਾਦਸ਼ਾਹਾਂ ਵਾਂਗ ਉਸ ਦੇ ਹਰਮ ਵਿਚ ਸੈਂਕੜੇ ਬੇਗਮਾਂ ਤੇ ਰਖੇਲਾਂ ਨਹੀਂ ਸਨ। ਫਿਰ ਵੀ ਲਗਭਗ 50 ਵਿਆਹੀਆਂ, ਚਾਦਰ ਪਾ ਕੇ ਲਿਆਂਦੀਆਂ, ਕਰੇਵੇ ਵਾਲੀਆਂ ਤੇ ਰਖੇਲਾਂ ਤਾਂ ਸਨ ਹੀ। ਦਾਸੀਆਂ ਸਨ। ਨਾਚੀਆਂ ਦੀ ਅੱਡ ਸੈਨਾ ਸੀ। ਡਾ. ਜੈਕਮਾਊਂਟ, ਜਿਹੜਾ ਰਣਜੀਤ ਸਿੰਘ ਦਾ ਇਲਾਜ ਕਰਨ ਆਇਆ ਸੀ, ਉਸ ਦੀ ਇਕ ਟਿੱਪਣੀ ਅਨੁਸਾਰ, ਰਣਜੀਤ ਸਿੰਘ 1827 ਵਿਚ ਹੀ ਸਹਿਵਾਸ ਪੱਖੋਂ ਨਿਪੁੰਸਕ ਹੋ ਗਿਆ ਸੀ, ਜਿਹੜੀ ਸ਼ਰਾਬ ਉਹ ਪੀਂਦਾ ਸੀ, ਜਿੰਨੀ ਮਾਤਰਾ 'ਚ ਉਹ 'ਫੀਮ ਖਾਂਦਾ ਸੀ, ਉਸ ਕਾਰਨ ਉਸ ਦਾ ਸਾਰਾ ਮਰਦਊਪੁਣਾ ਮੁਰਦਾ ਹੋ ਗਿਆ ਸੀ। ਪਰ ਹੈਰਾਨੀ ਇਸ ਗੱਲ ਦੀ ਹੈ, ਅਜੇਹਾ ਹੋਣ 'ਤੇ ਵੀ ਉਸ ਦੀਆਂ ਰਾਣੀਆਂ ਪੁੱਤਰ ਜੰਮਦੀਆਂ ਰਹੀਆਂ ਤੇ ਉਹ ਖੁਸ਼ੀਆਂ ਮਨਾਉਂਦਾ ਰਿਹਾ। ਮਿੱਤਰ ਪਿਆਰੇ ਉਸ ਦੇ ਹਰਮ ਦੇ ਅੰਦਰਲੇ ਤ੍ਰੀਆ- ਚਲਿੱਤਰ ਕੌਣ ਲਿਖੇਗਾ ?' ਕੰਤਕੀ ਮੇਰੇ ਵੱਲ ਝਾਕਿਆ। ਉਸ ਦੀਆਂ ਅੱਖਾਂ ਵਿਚ ਚੁਣੋਤੀ ਵਰਗੇ ਭਾਵ ਸਨ। ਮੈਨੂੰ ਚੁੱਪ ਦੇਖ ਕੇ ਉਹ ਫੇਰ ਬੋਲਿਆ:-ਮੈਂ ਏਸੇ ਕਰਕੇ ਪਹਿਲਾਂ ਹੀ ਕਿਹਾ ਸੀ,. ਰਣਜੀਤ ਸਿੰਘ ਬਾਰੇ ਸੱਚ ਲਿਖਣਾ ਬਹੁਤ ਔਖਾ ਅਤੇ ਟੇਢਾ ਹੈ। ਬਹੁਤੇ ਸਿੱਖ ਇਤਿਹਾਸਕਾਰ ਤਾਂ. ਉਸ ਦੇ ਸਿੱਖ ਹੋਣ ਕਰਕੇ ਹੀ, ਉਸ ਦੀਆਂ ਖ਼ਾਮੀਆਂ ਤੋਂ ਅੱਖਾਂ ਮੀਟ ਕੇ ਲਿਖਦੇ ਰਹੇ। ਪਰ ਤੇਰੀ ਕੀ ਮਜਬੂਰੀ ਹੈ ਬਈ ?'
-ਮੈਂ ਕਿਹੜਾ ਅਜੇ ਉਸ ਨੂੰ ਸਮਾਪਤ ਕਰ ਲਿਐ। ਤੂੰ ਤਾਂ ਪਹਿਲਾਂ ਹੀ ਉਤਲੇ ਡੋਡੇ ਨੂੰ ਹੱਥ ਪਾ ਲਿਐ। ਮੈਂ ਕਦੇ ਵੀ ਖੱਪੇ ਛੱਡ ਕੇ ਛਾਲ ਨਹੀਂ ਮਾਰਦਾ। ਮੇਰਾ ਆਪਣਾ ਢੰਗ ਹੈ। ਮੈਂ ਸਹਿਜ ਤਰ ਗੁਰਦਾਂ। ਕੰਮ ਪੂਰਾ ਹੋਣ ਦੇ, ਫੇਰ ਦੇਖਣਾ। ਅਜੇ ਰਣਜੀਤ ਸਿੰਘ ਨੂੰ ਅਧਰੰਗ ਦੇ ਦੌਰੇ ਪੈਣੇ ਨੇ, ਇਕ ਨਹੀਂ ਪੂਰੇ ਤਿੰਨ। ਉਸ ਨੇ ਫੇਰ ਬੀਮਾਰ ਹੋਣਾ ਹੈ। ਪਰ ਅਜੇਹੀ ਹਾਲਤ ਵਿਚ ਵੀ ਉਹ ਯੁੱਧ ਦੇ ਮੈਦਾਨ 'ਚ ਜਾਣੇਂ ਨਹੀਂ ਟਲਦਾ। ਅੰਗਰੇਜਾਂ ਬਾਰੇ ਉਸ ਦੀ ਵੱਖਰੀ ਤਰ੍ਹਾਂ ਦੀ ਜਗਿਆਸਾ ਅਤੇ ਘ੍ਰਿਣਾ ਹੈ। ਮੈਂ ਪੜਾਅ-ਦਰ-ਪੜਾਅ ਤਹਿ ਕਰ ਰਿਹਾ ਹਾਂ। ਇਹ ਕੰਮ ਸਬਰ ਰੱਖ ਕੇ ਕਰਨ ਵਾਲਾ ਐ। ਪਰ ਕੌਤਕੀ ਸੱਚ ਕਹਾਂ, ਮੈਂ ਤੇਰਾ ਰਿਣੀ ਹਾਂ ਯਾਰ, ਤੂੰ ਹੌਲੀ ਹੌਲੀ ਉਹ ਗੱਲਾਂ ਵੀ ਰਣਜੀਤ ਸਿੰਘ ਬਾਰੇ ਆਖ ਜਾਨੇ, ਜਿਹੜੀਆਂ ਮੈਂ ਲਿਖਣੇਂ ਡਰਦੇ। ਤੂੰ ਸੱਚੀਂ ਮੈਨੂੰ ਦਲੇਰ ਬਣਾ ਦਿੱਤੇ।
-ਤੈਨੂੰ ਸਿਰਫ ਦਲੇਰ ਹੀ ਨਹੀਂ ਬਨਾਉਣਾ, ਬੇਬਾਕ ਵੀ ਬਨਾਉਣਾ ਐ ਦੋਸਤਾ। ਰਣਜੀਤ ਸਿੰਘ ਦਾ ਅਸਲੀ ਚਿਹਰਾ ਬਹੁਤ ਘੱਟ ਆਮ ਲੋਕਾਂ ਵਿਚ ਆਇਆ ਹੈ। ਜੇ ਆਇਆ ਵੀ ਹੈ ਤਾਂ ਉਹ ਵੀ ਪਰ ਉਪਕਾਰਾਂ ਦੇ ਪਰਦਿਆਂ 'ਚ ਲਪੇਟ ਕੇ। ਕਦੇ ਉਹ ਧਰਮੀ ਰਾਜਾ ਹੁੰਦਾ ਹੈ, ਕਦੇ ਗਰੀਬਾਂ ਦਾ ਮਸੀਹਾ ਹੁੰਦਾ ਹੈ, ਕਦੇ ਕਿਸੇ ਅੰਨ੍ਹੀ ਬਿਰਧ ਔਰਤ ਦੇ ਪਤੀਲੇ ਨੂੰ ਸੋਨੇ ਦੀਆਂ ਮੋਹਰਾਂ ਨਾਲ ਭਰਦਾ ਹੈ, ਕਦੇ ਉਹ ਕਿਸੇ ਗਰੀਬ ਦੀ ਕਣਕ ਦੀ ਬੋਰੀ ਆਪਣੇ ਕੰਧੇ 'ਤੇ ਰੱਖ ਕੇ ਉਸ ਦੇ ਘਰ ਛੱਡ ਕੇ ਆਉਂਦਾ ਹੈ। ਹੋਰ ਬਥੇਰੇ ਐਸੇ ਕਿੱਸੇ ਘੜੇ ਨੇ, ਜਿਹੜੇ ਬਾਲਾਂ ਨੂੰ ਪਾਠ ਪੁਸਤਕਾਂ 'ਚ ਪੜ੍ਹਾਏ ਜਾਂਦੇ ਨੇ। ਪਰ ਉਸ ਦਾ ਅਸਲੀ ਚਿਹਰਾ ਬਿਲਕੁਲ ਵੱਖਰਾ ਸੀ। ਜਿਹੜਾ ਵੀ ਗਵਰਨਰ, ਜਗੀਰਦਾਰ, ਸੈਨਾਪਤੀ ਜਾਂ ਸਰਦਾਰ, ਜਿਸ ਦੀ ਮੌਤ ਹੋ ਜਾਂਦੀ ਸੀ ਤਾਂ ਰਣਜੀਤ ਸਿੰਘ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲੈਂਦਾ ਸੀ। ਜਾਂ ਭਾਰੀ ਰਕਮ ਲੈ ਕੇ ਉਸ ਦੇ ਵਾਰਸਾਂ ਨੂੰ ਮਾਣਤਾ ਦਿੰਦਾ ਸੀ। ਇਸ ਤਰ੍ਹਾਂ ਅਮੀਰਾਂ-ਵਜ਼ੀਰਾਂ ਦੇ ਵਰਗ ਦੀ ਸਾਰੀ ਜਾਇਜ-ਨਾਜਾਇਜ਼ ਕਮਾਈ ਫਿਰ ਸ਼ਾਹੀ ਖਜ਼ਾਨੇ ਵਿਚ ਆ ਜਾਂਦੀ ਸੀ।
-'ਏਸ ਸੰਬੰਧ ਵਿਚ ਦੋ ਤਰ੍ਹਾਂ ਦੀਆਂ ਰਾਵਾਂ ਹਨ। ਹੈਨਰੀ ਲਾਰੰਸ ਰਣਜੀਤ ਸਿੰਘ ਬਾਰੇ ਵੱਖਰੇ ਵਿਚਾਰ ਰੱਖਦਾ ਹੈ। ਉਹ ਕਹਿੰਦਾ ਹੈ— 'ਮੁਗਲਾਂ ਦੇ ਗੱਦੀਓ ਉਤਾਰੇ ਸ਼ਾਸਕਾਂ ਦੇ ਪਰਿਵਾਰਾਂ ਨੂੰ ਦਿੱਲੀ ਅਤੇ ਕਾਬਲ ਵਿਚ ਗਰੀਬੀ ਦੀ ਹਾਲਤ ਵਿਚ ਰੁਲਦਿਆਂ ਵੇਖਿਆ ਹੈ। ਪਰ ਪੰਜਾਬ ਵਿਚ ਅਜੇਹਾ ਇਕ ਵੀ ਸ਼ਾਸਕ ਪਰਿਵਾਰ ਨਹੀਂ ਵੇਖਿਆ, ਜਿਸ ਦਾ ਇਲਾਕਾ ਰਣਜੀਤ ਸਿੰਘ ਨੇ ਜਿੱਤ ਲਿਆ ਹੋਵੇ ਤੇ ਉਸ ਦੇ ਗੁਜ਼ਾਰੇ ਲਈ ਜਾਗੀਰ ਦਾ ਪ੍ਰਬੰਧ ਨਾ ਕੀਤਾ ਹੋਵੇ। ਮੈਂ ਕਿਹਾ ਤਾਂ ਕੌਤਕੀ ਨੇ ਮੇਹਣਾ ਦੇਣ ਵਾਂਗ ਕਿਹਾ:
-ਤੇਰੇ ਲਾਰੰਸ ਨੂੰ ਇਹ ਨਹੀਂ ਸੀ ਪਤਾ, ਅਜੇਹੇ ਪਰਿਵਾਰਾਂ ਦਾ ਜਗੀਰਦਾਰ ਜਦੋਂ ਮਰਦਾ ਸੀ ਤਾਂ ਉਸ ਦੀ ਜਾਗੀਰ ਵੀ ਖਾਲਸਾ ਰਾਜ ਦੇ ਇਲਾਕੇ ਵਿਚ ਸ਼ਾਮਲ ਹੋ ਜਾਂਦੀ ਸੀ ਤੇ ਜਗੀਰਦਾਰ ਦੀ ਘਰ ਵਾਲੀ ਜੇ ਮੂੰਹ-ਮੱਥੇ ਲਗਦੀ ਹੋਵੇ ਤਾਂ ਰਣਜੀਤ ਸਿੰਘ ਉਸ 'ਤੇ ਚਾਦਰ ਪਾ ਕੇ ਲਾਹੌਰ ਲੈ ਆਉਂਦਾ ਸੀ। ਸਮਝ ਲੈ, ਜਾਗੀਰ ਦਾ ਛੁਣਛਣਾ ਸਾਲ ਦੋ ਸਾਲ ਚੱਲਦਾ ਸੀ, ਫਿਰ ਸਭ ਕੁਝ ਖ਼ਾਲਸਾ ਸਰਕਾਰ ਦਾ। ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ, ਖਾਣ ਵਾਲੇ ਹੋਰ। ਉਸ ਨੇ ਤਾਂ ਆਪਣੀ ਸੱਸ ਨੂੰ ਵੀ ਨਹੀਂ ਬਖਸ਼ਿਆ, ਦੂਸਰੇ ਉਸ ਦੇ ਕੀ ਲੱਗਦੇ ਸਨ ? ਇਹ ਵੀ ਨਾ ਸੋਚੀਂ, ਮੈਂ ਉਸ ਦੀ ਨਿੰਦਿਆ ਕਰਨ ਹੀ ਲੱਗਾ ਹੋਇਆ। ਇਹ ਵੀ ਸੱਚਾਈ ਹੈ, ਉਹ ਇਕ ਮਹਾਰਾਜੇ ਵਜੋਂ ਬਹੁਤ ਯੋਗ ਪ੍ਰਬੰਧਕ ਸੀ। ਉਸ ਦੇ ਬਰਾਬਰ ਦੁਨੀਆਂ ਦਾ ਕੋਈ ਵੀ ਬਾਦਸ਼ਾਹ ਨਹੀਂ ਸੀ। ਜਿਹੜਾ ਇਲਾਕਾ ਉਹ ਇਕ ਵਾਰ ਫਤੇਹ ਕਰ ਲੈਂਦਾ ਸੀ, ਜਿਉਂਦੇ ਜੀ ਉਸ ਕੋਲੋਂ ਕੋਈ ਖੋਹ ਨਹੀਂ ਸੀ ਸਕਿਆ। ਉਸ ਦਾ ਸਭ ਤੋਂ ਵੱਧ ਵਫ਼ਾਦਾਰ ਮੰਤਰੀ ਫ਼ਕੀਰ ਅਜ਼ੀਜਉਦਦੀਨ ਉਸ ਬਾਰੇ ਆਖਦਾ ਹੈ, 'ਮਹਾਰਾਜਾ ਘੋੜੇ ਦੀਆਂ ਖੁਰੀਆਂ ਤੋਂ ਲੈ ਕੇ ਪ੍ਰਧਾਨ ਮੰਤਰੀ ਦੀ ਪੁਸ਼ਾਕ ਤੱਕ ਦਾ ਧਿਆਨ ਰੱਖਦਾ ਸੀ। ਪਰ ਇਹਨਾਂ ਸਭਨਾਂ ਗੱਲਾਂ ਜਾਂ ਗੁਣਾਂ ਦੇ ਨਾਲ-ਨਾਲ ਉਹ ਭਾਰੀ ਮਾਤਰਾ ਵਿਚ ਅਫੀਮ ਖਾਣ ਦਾ ਆਦੀ ਹੋ ਗਿਆ ਸੀ। ਜ਼ਹਿਰ ਵਰਗੀ ਸ਼ਰਾਬ ਪੀਂਦਾ ਸੀ। ਪੇਸ਼ੇਵਰ ਨਚਾਰ ਲੜਕੀਆਂ ਦੇ ਨਾਚ ਵੇਖਦਾ ਸੀ। ਲਾਹੌਰ ਦੇ ਬਾਜ਼ਾਰਾਂ ਵਿਚ ਹਾਥੀ ਉੱਪਰ ਚੜ੍ਹ ਕੇ, ਸ਼ਰੇਆਮ ਸ਼ਰਾਬੀ ਹੋ ਕੇ, ਨਾਚਾਰ ਲੜਕੀਆਂ ਨਾਲ ਨਿਕਲਦਾ ਸੀ ਜਿਹੜਾ ਇਕ ਮਹਾਰਾਜੇ ਦੇ ਰੁਤਬੇ ਵਾਲੇ ਮਨੁੱਖ ਲਈ ਕਿਸੇ ਤਰ੍ਹਾਂ ਵੀ ਸ਼ੋਭਾ ਨਹੀਂ ਸੀ ਦਿੰਦਾ। ਇਸ ਤਰ੍ਹਾਂ ਤਾਂ ਮੁਗ਼ਲ ਬਾਦਸ਼ਾਹਾਂ ਨੇ ਵੀ ਕਦੇ ਨਹੀਂ ਕੀਤਾ ਹੋਣਾ...।
-ਤੇਰੀਆਂ ਸਾਰੀਆਂ ਗੱਲਾਂ ਸਹੀ ਹੋ ਸਕਦੀਆਂ ਨੇ, ਕੱਤਕੀ ਸਾਹਬ, ਉਸੇ ਰਣਜੀਤ ਸਿੰਘ ਬਾਰੇ ਇਤਿਹਾਸਕਾਰ ਇਹ ਵੀ ਦੱਸਦੇ ਨੇ, ਉਹ ਹਰ ਰੋਜ਼ ਜਲਦੀ ਉੱਠਣ ਦਾ ਆਦੀ ਸੀ। ਇਸ਼ਨਾਨ ਕਰਕੇ ਅਰਦਾਸ ਕਰਦਾ ਸੀ। ਫਿਰ ਤਿਆਰ ਹੋ ਕੇ ਸ਼ੀਸ਼ ਮਹੱਲ ਉੱਪਰ ਬਣਾਏ ਇਕ ਵਿਸ਼ੇਸ਼ ਕਮਰੇ 'ਚ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੁੰਦਾ ਸੀ, ਜਾ ਕੇ ਸੀਸ ਨਿਵਾਉਂਦਾ ਸੀ। ਗੁਰੂਬਾਣੀ ਸੁਣਦਾ ਸੀ। ਕੀਰਤਨ ਸੁਣਦਾ ਸੀ। ਇਸ ਤੋਂ ਬਾਅਦ ਹੀ ਆਪਣੇ ਦਰਬਾਰ ਵਿਚ ਆਉਂਦਾ ਸੀ। ਇਕ ਪਾਸੇ ਉਹ ਰਣਜੀਤ ਸਿੰਘ ਸੀ, ਲਾਹੌਰ ਦੇ ਬਾਜ਼ਾਰਾਂ 'ਚ ਸ਼ਰਾਬੀ ਹੋ ਕੇ ਜਲੂਸ ਕੱਢਣ ਵਾਲਾ, ਇਕ ਇਹ ਸੀ। ਉਸ ਨੇ ਤਾਂ ਸਿੱਕੇ ਵੀ ਗੁਰੂਆਂ ਦੇ ਨਾਮ 'ਤੇ ਜਾਰੀ ਕੀਤੇ ਸਨ। ਅੰਮ੍ਰਿਤਸਰ ਬਾਗ਼ ਲਗਵਾਇਆ, ਉਹ ਵੀ, ਚੌਥੇ ਗੁਰੂ ਦੇ ਨਾਮ 'ਤੇ ਉਸ ਦਾ ਨਾਮ ਰਾਮ ਬਾਗ ਰੱਖਿਆ। ਅੰਮ੍ਰਿਤਸਰ ਦੇ ਕਿਲ੍ਹੇ ਦਾ ਨਾਮ ਗੋਬਿੰਦਗੜ੍ਹ ਰੱਖਿਆ। ਬੰਦਾ ਬਹਾਦਰ ਵਾਂਗ ਉਸ ਨੇ ਵੀ ਆਪਣੇ ਨਾਮ ਦੀ ਵਰਤੋਂ ਕਿਧਰੇ ਨਹੀਂ ਕੀਤੀ। ਇਹ ਸਭ ...।'
ਪ੍ਰੋ. ਕੌਤਕੀ ਨੇ ਟੋਕਿਆ, ਉਸ ਨੇ ਮੇਰਾ ਸਿੱਕਾ ਚਲਾਇਆ, ਉਸ ਦੀ ਗੱਲ ਨਹੀਂ ਕਰੇਗਾ ?"
-ਹੁਣ ਇਸ਼ਕ-ਮੁਸ਼ਕ ਵੀ ਰਾਜੇ ਹੀ ਕਰ ਸਕਦੇ ਨੇ। ਰਾਣੀਆਂ ਨੂੰ ਖੁਸ਼ ਰੱਖਣ ਲਈ ਹੋਰ ਪਤਾ ਨਹੀਂ ਕੀ ਕੀ ਕਰਦੇ ਹੋਣਗੇ। ਮੈਂ ਇਹ ਆਖ ਕੇ, ਰਣਜੀਤ ਸਿੰਘ ਦੀ ਵਕਾਲਤ ਨਹੀਂ ਕਰ ਰਿਹਾ। ਮੈਂ ਤਾਂ ਸਿਰਫ਼ ਉਸ ਦੇ ਧਰਮ ਜਾਂ ਸਿੱਖ ਧਰਮ ਪ੍ਰਤੀ ਸ਼ਰਧਾ ਦੀ ਜਾਂ ਆਸਥਾ ਦੀ ਗੱਲ ਕਰ ਰਿਹਾ ਸਾਂ। ਇਹ ਸ਼ਾਇਦ 1826 ਦੀ ਘਟਨਾ ਹੈ, ਨਿਜਾਮ ਨੇ ਰਣਜੀਤ ਸਿੰਘ ਨਾਲ ਮਿੱਤਰਤਾ ਪੱਕੀ ਕਰਨ ਲਈ ਬਹੁਤ ਕੀਮਤੀ ਛੱਤਰ ਭੇਜਿਆ। ਰਣਜੀਤ ਸਿੰਘ ਛੱਤਰ ਦੀ ਸ਼ਾਨ ਵੇਖ ਕੇ ਚਕਾਚੌਂਧ ਹੋ ਗਿਆ। ਉਸੇ ਵੇਲੋਂ ਹੁਕਮ ਦਿੱਤਾ-'ਇਹ ਛੱਤਰ ਤਾਂ ਗੁਰੂ ਰਾਮ ਦਾਸ ਜੀ ਦੇ ਸੀਸ ਨੂੰ ਢਕਣ ਯੋਗ ਹੈ। ਇਸ ਨੂੰ ਸਵਰਨ-ਮੰਦਰ ਵਿਚ ਸਜਾਇਆ ਜਾਵੇ। ਹੋਰ ਬਥੇਰੀਆਂ ਮਿਸਾਲਾਂ ਹਨ, ਉਸ ਨੇ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਨੂੰ ਲੱਖਾਂ ਰੁਪਏ ਦਾਨ ਦਿੱਤਾ। ਜਾਗੀਰਾਂ ਨਾਮ ਲਗਵਾਈਆਂ। ਧਰਮ ਨੂੰ ਲੈ ਕੇ ਕੋਈ ਭੇਦ-ਭਾਵ ਨਹੀਂ ਰੱਖਿਆ। ਇਕ ਰੂਪ ਉਸ ਦਾ ਇਹ ਵੀ ਸੀ। ਮੈਂ ਸਮਝਦਾ ਹਾਂ, ਰਣਜੀਤ ਸਿੰਘ ਤੋਂ ਪਹਿਲਾਂ, ਇਸ ਤਰ੍ਹਾਂ ਦੀ ਰਾਸ਼ਟਰਵਾਦੀ ਸੋਚ ਵਾਲਾ ਰਾਜਾ, ਪੰਜਾਬ ਨੂੰ ਜਾਂ ਸ਼ਾਇਦ ਭਾਰਤ ਨੂੰ ਨਹੀਂ ਸੀ ਮਿਲਿਆ। ਮੈਂ ਵੇਖਿਆ, ਮੇਰੀਆਂ ਗੱਲਾਂ ਸੁਣਦਾ ਉਹ ਵਿਅੰਗ ਨਾਲ ਮੁਸਕਰਾ ਰਿਹਾ ਸੀ।
-ਕਰਾ ਮੇਰਿਆ, ਮੈਂ ਤੇਰੀ ਭਾਵਨਾ ਸਮਝਦਾਂ। ਅਜੇਹਾ ਕਰਨਾ, ਦਾਨ ਦੇਣ ਜਾਂ ਜਾਗੀਰਾ ਦੇਣੀਆਂ, ਰਣਜੀਤ ਸਿੰਘ ਦੀ ਮਜਬੂਰੀ ਸੀ। ਏਡੇ ਵਿਸ਼ਾਲ ਰਾਜ ਵਿਚ ਕੋਈ ਬਗ਼ਾਵਤ ਨਾ ਉੱਠੇ, ਇਸ ਲਈ ਕੁਟਨੀਤੀ ਵੀ ਸੀ। 'ਚਾਣਕੀਯ ਨੀਤੀ'-ਕੋਤਕੀ ਹੱਸਿਆ।" ਸੋਚ, ਇਕੋ ਸਮੇਂ ਉਹ ਤਿੰਨ ਕੰਮਾਂ ਉੱਪਰ ਰਾਜ ਕਰ ਰਿਹਾ ਸੀ ਤੇ ਬਿਨਾਂ ਸ਼ੱਕ ਉਹ ਘੱਟ ਗਿਣਤੀ ਦੇ ਲੋਕਾਂ ਵਿਚੋਂ ਹਾਕਮ ਸੀ। ਮੁਸਲਮਾਨ ਤਾਂ ਦੇਖ ਲੈ, ਅਫਗਾਨਿਸਤਾਨ ਤੋਂ ਅੱਗੇ ਤੱਕ ਫੈਲੇ ਹੋਏ ਸਨ। ਏਸ ਪੱਖ ਤੋਂ, ਰਣਜੀਤ ਸਿੰਘ ਦੀ ਰਾਜਨੀਤਕ ਸੂਝ ਦੀ ਪ੍ਰਸੰਸਾ ਕੀਤੀ ਜਾ ਸਕਦੀ ਹੈ। ਉਸ ਨੇ ਦੂਰ-ਅੰਦੇਸ਼ੀ ਨਾਲ ਬਗਾਵਤਾਂ ਨੂੰ ਉੱਠਣ ਦਾ ਮੌਕਾ ਨਹੀਂ ਦਿੱਤਾ। ਉਹ ਰਾਸ਼ਟਰਵਾਦੀ ਸੀ ਜਾਂ ਨਹੀਂ, ਇਹ ਬਿਲਕੁਲ ਵੱਖਰੀ ਬਹਿਸ ਦਾ ਵਿਸ਼ਾ ਹੈ।...
-ਕੌਤਕੀ ਸਾਹਥ, ਇਕ ਬੰਦਾ ਤਾਰ 'ਤੇ ਤੁਰ ਰਿਹੈ। ਹੇਠਾਂ ਢੋਲ ਵਜਾਉਣ ਵਾਲਾ ਉਸ ਨੂੰ ਡੇਗਣ ਲਈ ਆਪਣਾ ਹਰ ਹਥਿਆਰ ਵਰਤਦੈ। ਨਾਲ ਨਾਲ 'ਹਮ ਨਾ ਮਾਨੂੰ- ਦੀ ਰਟ ਵੀ ਲਾਈ ਜਾਂਦੇ।' ਮੈਂ ਹੱਸ ਕੇ ਕਿਹਾ।
-ਮਿੱਤਰ, ਮੋਰੀਆਂ ਗੱਲਾਂ ਨੂੰ ਏਨੀਆਂ ਹਲਕੀਆਂ ਨਾ ਸਮਝ। ਮੈਂ ਪੂਰੀ ਸੰਜੀਦਗੀ ਨਾਲ ਰਣਜੀਤ ਸਿੰਘ ਦੇ ਚਰਿੱਤਰ ਦੀ ਛਾਣ-ਬੀਣ ਕੀਤੀ ਹੈ। ਦੇਸੀ ਅਤੇ ਵਿਦੇਸ਼ੀ ਇਤਿਹਾਸਕਾਰਾਂ ਦੀ ਹਰ ਰਾਇ ਦੀ ਪਰਖ ਕੀਤੀ ਹੈ। ਹੁਣ ਦੇਖ, ਕਿਹਾ ਇਹ ਜਾਂਦਾ ਹੈ, ਰਣਜੀਤ ਸਿੰਘ ਨੇ ਆਪਣੇ ਚਾਲ੍ਹੀ ਸਾਲਾਂ ਦੇ ਰਾਜ ਵਿਚ ਇਕ ਵੀ ਦੋਸ਼ੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਮੈਂ ਤੈਨੂੰ ਅਵੀਟਾਬੇਲ ਦੀ ਇਕ ਮਿਸਾਲ ਦਿਨਾ। ਸ਼ਾਇਦ ਉਸ ਨੂੰ 1830 ਜਾਂ 1831 ਨੂੰ ਵਜ਼ੀਰਾਬਾਦ ਦਾ ਗਵਰਨਰ ਬਣਾ ਕੇ ਭੇਜਿਆ ਸੀ ਤੇ ਅਫ਼ਗਾਨੀਆਂ ਨੂੰ ਸਖ਼ਤੀ ਨਾਲ ਦਬਾਉਣ ਦਾ ਹੁਕਮ ਵੀ ਸੀ। ਉਸ ਨੇ ਪੇਸ਼ਾਵਰ ਜਾਂਦਿਆਂ ਹੀ, ਸ਼ਹਿਰ ਦੀਆਂ ਕੰਧਾ ਦੇ ਨਾਲ ਨਾਲ ਲੱਕੜ ਦੀਆਂ ਬੱਲੀਆਂ ਗੱਡਵਾ ਦਿੱਤੀਆਂ। ਅਫ਼ਗਾਨੀ ਟਿੱਚਰਾਂ ਕਰਨ ਲੱਗੇ, ਵਿਰੰਗੀ ਇਹਨਾਂ 'ਤੇ ਚੜ੍ਹ ਕੇ ਹਕੂਮਤ ਕਰੂਗਾ। ਫੇਰ ਅਗਲੇ ਦਿਨ ਉਸਨੇ ਬੱਲੀਆਂ ਉੱਪਰ ਰੱਸੇ ਟੰਗਵਾ ਦਿੱਤੇ। ਸਭ ਹੈਰਾਨ ਸਨ, ਇਹ ਫਿਰੰਗੀ ਕਰ ਕੀ ਰਿਹਾ ਹੈ। ਇਕ ਸਵੇਰ ਜਦ ਪੇਸ਼ਾਵਰ ਵਾਸੀ ਉੱਠੇ, ਉਹਨਾਂ ਵੇਖਿਆ, ਹਰ ਬੱਲੀ ਨਾਲ, ਕੋਈ ਕਾਤਲ, ਡਾਕੂ, ਚੋਰ ਲਟਕਾਇਆ ਹੋਇਆ ਹੈ। ਸਭਨਾਂ ਨੂੰ ਫਾਂਸੀ ਦਿੱਤੀ ਹੋਈ ਸੀ। ਹਰ ਰੋਜ਼ ਇਹ ਘਟਨਾ ਵਾਪਰਨ ਲੱਗੀ। ਉਸ ਨੇ ਚੁਣ ਚੁਣ ਕੇ ਅਪਰਾਧੀ ਫਾਂਸੀ ਲਟਕਾਏ। ਦੇਖ, ਰਾਜ ਰਣਜੀਤ ਸਿੰਘ ਦਾ ਸੀ । ਗਵਰਨਰ ਵੀ ਰਣਜੀਤ ਸਿੰਘ ਦਾ ਸੀ। ਇਹ ਲੋਕ, ਜਿਹੜੇ ਮਾਰੇ ਗਏ, ਇਤਿਹਾਸਕਾਰਾਂ ਨੇ ਫਿਰੰਗੀ ਦੇ ਖਾਤੇ ਪਾ ਦਿੱਤੇ। ਰਣਜੀਤ ਸਿੰਘ ਧਰਮੀ ਅਤੇ ਦਇਆਵਾਨ ਰਾਜਾ ਹੀ ਬਣਿਆ ਰਿਹਾ। ਉਸ ਦੇ ਰਾਜ ਵਿਚ ਝੂਠ ਬੋਲਣ ਵਾਲਿਆਂ ਦੀ ਜੀਤ ਕੱਟ ਦਿੱਤੀ ਜਾਂਦੀ ਸੀ, ਇਹ ਸਜ਼ਾ ਕਿਹੜਾ ਮੌਤ ਨਾਲ ਘੱਟ ਹੁੰਦੀ ਹੈ ?
-ਪਰ ਕੌਤਕੀ ਸਾਹਬ, ਰਣਜੀਤ ਸਿੰਘ ਨੇ ਆਪਣੇ ਮੂੰਹੋਂ ਕਿਸੇ ਨੂੰ ਮੌਤ ਦੀ
ਉਸ ਨੂੰ ਕੀ ਲੋੜ ਸੀ ? ਕੌਤਕੀ ਨੇ ਟੇਕਿਆ-'ਇਹ ਕੰਮ, ਉਸ ਦੇ ਸੂਬੇਦਾਰ, ਗਵਰਨਰ ਤਾਂ ਕਰ ਹੀ ਰਹੇ ਸਨ। ਤੈਨੂੰ ਪਤੇ, ਉਸ ਨੂੰ 1827-28 ਤੋਂ ਬਾਅਦ ਬੀਮਾਰੀਆਂ ਨੇ ਘੇਰ ਲਿਆ ਸੀ। ਇਹ ਬੀਮਾਰੀਆਂ ਉਸ ਨੇ ਸਹੇੜੀਆਂ ਵੀ ਆਪ ਹੀ ਸਨ। ਫਿਰ ਵੀ ਉਹ ਆਪਣੀਆਂ ਰਾਣੀਆਂ ਤੇ ਰਖੇਲਾਂ ਨਾਲ ਮੌਜ ਮਸਤੀ ਕਰਨ ਦੇ ਢੰਗ ਕਰਦਾ ਰਿਹਾ, ਮੈਂ ਏਸੇ ਤਰ੍ਹਾਂ ਹੀ ਕਹਾਂਗਾ। ਏਥੇ ਮੈਂ ਤੈਨੂੰ ਮਹਾਰਾਜੇ ਦੇ ਚੋਜ ਬਾਰੇ ਦੱਸਦਾ। ਮੈਨੂੰ ਪਤੇ. ਤੂੰ ਉਸ ਦਾ ਜ਼ਿਕਰ ਨਹੀਂ ਕਰੇਂਗਾ ।...-ਕੇਤਕੀ ਮੈਂ ਆਪਣੇ ਵੱਲੋਂ ਤਾਂ ' ਮੈਂ ਸਫ਼ਾਈ ਦੇਣੀ ਚਾਹੀ, ਪਰ ਉਸ ਨੇ ਟੋਕ ਦਿੱਤਾ।
-ਮੈਨੂੰ ਪਤੈ, ਆਪਣੇ ਵੱਲੋਂ ਤੂੰ ਜਿਹੜੇ ਉਪਰਾਲੇ ਕਰ ਰਿਹਾ। ਮੇਰੀ ਗੱਲ ਸੁਣ, ਤੂੰ ਦੱਸਿਆ ਈ ਐ, ਸੰਸਾਰ ਚੰਦ ਦੀਆਂ ਦੋਵੇਂ ਧੀਆਂ, ਰਣਜੀਤ ਸਿੰਘ ਧੱਕੇ ਨਾਲ ਵਿਆਹ ਲਿਆਇਆ ਸੀ। ਗੁੱਡਾ ਤੇ ਰਾਜ ਬੰਸੋ। ਰਣਜੀਤ ਸਿੰਘ ਨਾਲੋਂ ਅੱਧੀ ਉਮਰ ਦੀਆਂ ਸਨ, ਭਰ ਜੁਆਨ। ਮਰ ਤਾਂ ਉਹ ਦੋਵੇਂ ਗਈਆਂ ਇਕ ਸਤੀ ਹੋ ਕੇ ਤੇ ਦੂਸਰੀ ਅਪਮਾਨਿਤ ਹੋ ਕੇ, ਅਫੀਮ ਖਾ ਕੇ। ਉਥੋਂ ਤੱਕ ਜਾਣ ਲਈ ਅਜੇ ਤੈਨੂੰ ਵਕਤ ਲੱਗੇਗਾ। ਗੱਲ ਇਉਂ ਹੋਈ, ਇਕ ਸ਼ਾਮ ਜਦ ਰਣਜੀਤ ਸਿੰਘ ਪੂਰੀ ਮੌਜ ਵਿਚ ਸੀ. ਉਸ ਨੇ ਆਪਣੀਆਂ ਰਾਣੀਆਂ ਦਾ ਦਰਬਾਰ ਲਾਇਆ। ਰਾਜਿਆਂ ਦੇ ਚੋਜ। ਸਾਰੀਆਂ ਸਜ ਧੱਜ ਕੇ ਆਈਆਂ। ਉਹਨਾਂ ਦਾ ਮਨ ਬਹਿਲਾਉਣ ਲਈ ਨਾਚੀਆਂ ਦੀ ਟੋਲੀ ਆ ਕੇ ਨੱਚਣ ਲੱਗੀ। ਉਹਨਾਂ 'ਚ ਇਕ ਨਾਚੀ ਸੀ ਅੱਲਾਹ-ਜੁਆਈ। ਨਬੇ ਦੀ ਹਾਲਤ 'ਚ ਰਣਜੀਤ ਸਿੰਘ ਨੇ ਅੱਲਾਹ-ਜੁਆਈ ਨੂੰ ਇਸ਼ਾਰੇ ਨਾਲ ਆਪਣੇ ਕੋਲ ਸੱਦਿਆ। ਨਾਚ ਰੁਕ ਗਿਆ। ਮਹਾਰਾਜੇ ਦਾ ਫੁਰਮਾਨ ਹੋਇਆ ਦੱਸ ਮੇਰੀਆਂ ਰਾਣੀਆਂ 'ਚੋਂ ਸਭ ਤੋਂ ਸੁੰਦਰ ਕਿਹੜੀ ਰਾਣੀ ਹੈ ? ਫਸ ਗਈ ਗਰੀਬ ਨਾਚੀ। ਜਿਸ ਦਾ ਵੀ ਨਾਮ ਲੈਂਦੀ ਸੀ, ਬਾਕੀ ਸਾਰੀਆਂ ਖਫ਼ਾ। ਗੁੱਸਾ ਤਾਂ ਰਾਣੀਆਂ-ਮਹਾਰਾਣੀਆ ਦੇ ਨੱਕ 'ਤੇ ਬੈਠਾ ਹੁੰਦੇ। ਫੇਰ ਮਹਾਰਾਜੇ ਨੇ ਧਮਕੀ ਦਿੱਤੀ-ਦੱਸ ਨਹੀਂ ਤਾਂ ਨਾਵ ਟੋਲੀ 'ਚੋਂ ਬਰਖਾਸਤ। ਏਧਰ ਖਾਈ, ਓਧਰ ਖੂਹ। ਨਾਚੀ ਕਿਧਰ ਜਾਵੇ ? ਦੁਬਿਧਾ 'ਚ ਫਸੀ ਅੱਲਾਹ-ਜੁਆਈ ਨੇ ਪਹਾੜਨ ਰਾਜ ਬੰਸੋ ਵੱਲ ਇਸ਼ਾਰਾ ਕਰਕੇ ਕਿਹਾ:
-ਮਹਾਰਾਜ, ਏਹ ਚੰਦਰਮਾ ਹੈ, ਬਾਕੀ ਸਾਰੀਆਂ ਤਾਰੇ।
-ਨਬੇ ਦੇ ਆਲਮ ਵਿਚ ਰਣਜੀਤ ਸਿੰਘ ਨੇ ਮੇਰਾਂ ਦਾ ਮਾਣ ਰੱਖਣ ਲਈ ਕਿਹਾ— 'ਮੇਰਾ ਸਰਕਾਰ ਵੀ ਤਾਂ ਕਿਸੇ ਤੋਂ ਘੱਟ ਨਹੀਂ। ਰਾਜ ਬੱਸੇ ਤਾਂ ਸੜ ਬਲ ਗਈ। ਕਿਹਾ ਰਾਜਪੂਤ ਖਾਨਦਾਨ ਦੀ ਧੀ, ਕਿਸੇ ਕੰਜਰੀ ਦੀ ਧੀ ਬਜ਼ਾਰੂ ਤੀਵੀਂ। ਉਸ ਦੀ ਅਣਖ ਨੂੰ ਸੱਟ ਲੱਗੀ। ਉਹ ਗੁੱਸੇ ਵਿਚ ਪੈਰ ਪਟਕਦੀ ਝੱਟ ਆਪਣੇ ਨਿੱਜੀ ਸੌਣ ਕਮਰੇ 'ਚ ਗਏ ਤੇ ਅਫੀਮ ਘੋਲ ਕੇ ਪੀ ਲਈ। ਰਣਜੀਤ ਸਿੰਘ ਨੂੰ ਉਸ ਦੇ ਮਰਨ ਦੀ ਖ਼ਬਰ ਹੀ ਮਿਲੀ: ਮਹਾਰਾਜੇ ਲਈ ਸਿਰਫ਼ ਇਹ ਮੌਜ ਮੇਲਾ ਹੀ ਸੀ। ਹੋਰ ਬੜਾ ਕੁਝ ਹੋ, ਪਿਆਰੇ, ਜਿਹੜਾ, ਇਕ ਸਿੱਖ ਮਹਾਰਾਜੇ ਨੂੰ, ਜਿਵੇਂ ਕੁਝ ਇਤਿਹਾਸਕਾਰਾਂ ਨੇ ਬਿਆਨਣ ਦੀ ਜੁਅਰਤ ਕੀਤੀ ਹੈ, .. ਸੋਭਦਾ ਨਹੀਂ। ਉਮਰ ਦੇ ਅਖੀਰਲੇ ਪੜਾਅ ਤੇ ਉਹ ਇਕ ਹੋਰ ਫੁਲ ਬਹਾਰ ਬੇਗਮ ਨੂੰ ਰਖੇਲ ਬਣਾ ਕੇ ਲੈ ਆਇਆ ਸੀ। ਇਸ ਧਰਮੀ ਰਾਜੇ ਦੇ ਚਿਹਾ ਉੱਪਰ ਹੋਰ ਬੜੇ ਪਰਦੇ ਚੁੱਕਣ ਵਾਲੇ ਨੇ। ਆਖ ਕੇ ਪ੍ਰੋ. ਕੇਤਕੀ ਹੱਸਿਆ- ਬੜਾ ਕੁਝ ਤੂੰ ਖ਼ੁਦ ਵੀ ਖੋਜਣਾ ਹੈ। ਅਜੇ ਤਾਂ ਰੋਪੜ ਦੀ ਸੰਧੀ ਵੀ ਨਹੀਂ ਹੋਈ। ਇਕ ਨਿਹੰਗ ਨੰਗੀ ਕਿਰਪਾਨ ਲੈ ਕੇ ਰਣਜੀਤ ਸਿੰਘ ਨੂੰ ਪੈ ਨਿਕਲਿਆ ਸੀਤ ਲਈ ਏਨਾ ਈ। ਆਪਾਂ ਜਲਦੀ ਫੇਰ ਮਿਲਾਂਗੇ। ਇਹ ਵੀ ਨਾ ਸੋਚੀ, ਮੈਂ, ਤੇਰੀ ਮੇਹਰ ਦਾ ਮੁੱਲ ਨਹੀਂ ਪਾਉਂਦਾ। ਪਰ ਘਟਨਾਵਾਂ ਦੀ ਤਹਿ ਤੱਕ ਜਾਣਾ ਤੇ ਉਹਨਾਂ ਨਾਲ ਇਕਮਿਕ ਹੋਣਾ ਲੇਖਕ ਦਾ ਵਰਜ਼ ਹੈ। ਮੈਂ ਤੈਨੂੰ ਜਦ ਵੀ ਮੌਕਾ ਮਿਲਿਆ, ਸੁਚੇਤ ਕਰਦਾ ਰਹਾਂਗਾ। ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਨਾਂ ਹੈ ਤੇ ਉਸ ਬਾਰੇ ਲਿਖਤ ਵੀ ਉਸ ਦੇ ਹਾਣ ਦੀ ਹੋਣੀ ਚਾਹੀਦੀ ਐ
-ਮੈਂ ਤੇਰਾ ਰਿਣੀ ਰਹਾਂਗਾ ਕੌਤਕੀ। ਏਹੀ ਆਖ ਸਕਦਾ ਹਾਂ। ਇਹ ਵੀ ਸੱਚੀ ਗੱਲ ਹੇ, ਮੈਂ ਤੇਰੀ ਰਾਇ ਨੂੰ ਉਡੀਕਦਾ ਰਹਿੰਦਾ ਹਾਂ। ਮੈਂ ਹੱਸਦਿਆਂ ਕਿਹਾ।
-ਮੈਂ ਤੇਰਾ ਸਹਿਯੋਗੀ ਹਾਂ, ਜਿੱਥੇ ਥਿੜਕੇਗਾ, ਖ਼ਬਰਦਾਰ ਕਰਾਂਗਾ ਜਾਂ ਰੋਕ ਦਿਆਂਗਾ।' ਆਖ ਕੇ ਕੌਤਕੀ ਉੱਠ ਖੜ੍ਹਾ।
ਪਰ ਸ਼ਾਇਦ ਉਸ ਨੂੰ ਕੁਝ ਯਾਦ ਆ ਗਿਆ। ਬੋਲਿਆ.. 'ਜਾਂਦਾ ਜਾਂਦਾ ਤੈਨੂੰ ਇਕ ਹੋਰ ਅਮਰੀਕਨ ਬਾਰੇ ਵੀ ਦੱਸ ਦਿਆਂ। ਖਾਲਸਾ ਫੌਜ ਦੇ ਸਿਪਾਹੀ ਉਸ ਨੂੰ 'ਬੈਂਕੀ ਡੂਡਲ' ਕਹਿੰਦੇ ਸਨ। ਉਸ ਦਾ ਨਾਂ ਸੀ 'ਜੋਸ਼ੀਆ ਹਰਲਾਂ'। ਆਪਣੇ ਆਪ ਨੂੰ ਡਾਕਟਰ ਦੱਸਦਾ ਸੀ। ਹੈ ਸੀ ਉਹ ਅੰਗਰੇਜ਼ੀ ਸੈਨਾ ਦਾ ਭਗੌੜਾ। ਅਫ਼ਗਾਨਿਸਤਾਨ ਵੱਲ ਭੱਜ ਗਿਆ ਸੀ। ਬੰਦੇ ਦੀ ਜੁਅਰਤ ਵੇਖ, ਉਸ ਨੇ ਕਾਬਲ ਦਾ ਬਾਦਸ਼ਾਹ ਬਣਨ ਦੇ ਵੀ ਯਤਨ ਕੀਤੇ। ਉਹ ਸ਼ਾਹ ਸੁਜਾਹ ਅਤੇ ਦੋਸਤ ਮੁਹੰਮਦ ਨਾਲ ਵੀ ਗਾਂਠ-ਸਾਂਠ ਕਰਦਾ ਰਿਹਾ। ਇਕ ਵਾਰ ਗੜ੍ਹੀ ਉੱਪਰ ਕਬਜ਼ੇ ਦੇ ਚੱਕਰ 'ਚ ਸਿੰਘਾਂ ਦੇ ਅੜਿਕੇ ਆ ਗਿਆ। ਉਸ ਨੂੰ ਫੜ ਕੇ ਲਾਹੌਰ ਲੈ ਆਏ। ਤੂੰ ਜਾਣਦਾ ਈ ਐ, ਰਣਜੀਤ ਸਿੰਘ ਵਿਦੇਸ਼ੀਆਂ ਬਾਰੇ ਬੜਾ ਭਾਵੁਕ ਹੋ ਜਾਂਦਾ ਸੀ । ਅੰਦਰੋਂ ਭਾਵੇਂ ਉਹਨਾਂ ਨੂੰ ਨਫ਼ਰਤ ਹੀ ਕਰਦਾ ਸੀ। ਜੋਸ਼ੀਆਂ ਨੇ ਰਣਜੀਤ ਸਿੰਘ ਅੱਗੇ ਬੜੀਆਂ ਫੜ੍ਹਾਂ ਮਾਰੀਆਂ। ਸਿਰੇ ਦਾ ਗੱਪੀ ਸੀ। ਉਸ ਨੇ ਆਪਣੇ ਆਪ ਨੂੰ ਵਿਦਵਾਨ, ਸਿਆਸੀ ਆਗੂ, ਬਹਾਦਰ ਸਿਪਾਹੀ ਤੇ ਬੀਮਾਰੀਆਂ ਦਾ ਮਾਹਰ ਡਾਕਟਰ ਦੱਸਿਆ। ਸਮਝ ਲੈ, ਪਹਿਲਾਂ ਡੋਗਰਿਆਂ ਨੇ ਤੇ ਬਾਅਦ 'ਚ ਡਾਕਟਰ ਹਰਲਾਂ ਨੇ ਸਭ ਤੋਂ ਵੱਧ ਚਤੁਰ ਜਾਣੇ ਜਾਂਦੇ ਮਹਾਰਾਜੇ ਨੂੰ, ਕਦੇ ਵੀ ਆਪਣੇ ਅੰਦਰਲੇ ਭੇਦਾਂ ਤੋਂ ਜਾਣੂ ਨਾ ਹੋਣ ਦਿੱਤਾ। ਇਹ ਸੰਨ 1827 ਦੀ ਗੱਲ ਹੈ, ਰਣਜੀਤ ਸਿੰਘ ਉਸ ਦੀਆਂ ਗੱਲਾਂ ਵਿਚ ਆ ਗਿਆ। ਉਸ ਨੇ ਇਹ ਵੀ ਫੜ੍ਹ ਮਾਰੀ ਸੀ ਜੇ ਮੈਨੂੰ ਜਹਾਂਪਨਾਂਹ ਦੀ ਫੌਜ ਵੜ ਨਾ ਲੈਂਦੀ, ਮੈਂ ਕਾਬਲ ਦਾ ਬਾਦਸ਼ਾਹ ਹੋਣਾ ਸੀ। ਪਤੇ, ਰਣਜੀਤ ਸਿੰਘ ਨੇ ਕੀ ਕਿਹਾ ?' ਮੈਂ ਚੁੱਪ ਰਿਹਾ। ਕੌਤਕੀ ਬੋਲਿਆ-'ਮਹਾਰਾਜਾ ਕਹਿੰਦਾ ਮੈਂ ਤੈਨੂੰ ਨੌਕਰੀ ਵਿਚ ਲੈ ਲਵਾਂਗਾ। ਮੈਂ ਤੈਨੂੰ ਗੁਜਰਾਤ ਦਾ ਗਵਰਨਰ ਵੀ ਬਣਾ ਦੇਵਾਂਗਾ। ਤਿੰਨ ਹਜ਼ਾਰ ਰੁਪਏ ਮਹੀਨੇ ਦੀ ਤਨਖ਼ਾਹ ਦੇਵਾਂਗਾ। ਜੇ ਤੂੰ ਸਹੀ ਸਹੀ ਪ੍ਰਬੰਧ ਕੀਤਾ ਤਾਂ ਤੇਰੀ ਤਨਖਾਹ 'ਚ ਵਾਧਾ ਵੀ ਕਰ ਦੇਵਾਂਗਾ। ਪਰ ਜੇ ਤੂੰ ਗੱਦਾਰੀ ਕੀਤੀ ਤਾਂ ਮੈਂ ਤੇਰਾ ਨੱਕ ਵੱਢ ਦਿਆਂਗਾ।' ਹਾਰਲਾਂ ਨੇ ਸ਼ਰਤਾਂ ਮੰਨ ਲਈਆਂ। ਉਸ ਨੂੰ ਜਸਰੋਟਾ ਅਤੇ ਨੂਰਪੁਰ ਦਾ ਕੁਝ ਸਮੇਂ ਲਈ ਗਵਰਨਰ ਬਣਾ ਦਿੱਤਾ। ਕੁਝ ਸਾਲ ਉਹ ਨੌਕਰੀ ਕਰਦਾ ਰਿਹਾ। ਉਸ ਨੂੰ ਗੁਜਰਾਤ ਦਾ ਗਵਰਨਰ ਵੀ ਬਣਾਇਆ। ਪਰ ਕੁਝ ਵਿਦੇਸ਼ੀਆਂ ਵਾਂਗ ਉਸ ਅੰਦਰ ਵੀ ਗੱਦਾਰੀ ਦੇ ਕੀੜੇ ਸਨ। ਉਹ ਰਣਜੀਤ ਸਿੰਘ ਦੇ ਕੱਟੜ ਦੁਸ਼ਮਣ ਦੋਸਤ ਮੁਹੰਮਦ ਨਾਲ ਮਿਲ ਕੇ ਸਾਜ਼ਸ਼ਾਂ ਕਰਦਾ ਰਿਹਾ। ਰਣਜੀਤ ਸਿੰਘ ਨੂੰ ਉਹ ਵਿਲਾਸੀ ਤੇ ਖਜ਼ਾਨੇ ਭਰਨ ਵਾਲਾ ਬਾਦਸ਼ਾਹ ਸਮਝਦਾ ਰਿਹਾ। ਉਹ ਬੜਾ ਈਰਖਾਲੂ ਅਮਰੀਕਨ ਸੀ। ਇਕੋ ਸਮੇਂ ਉਹ ਦੁਹਰੀ ਜਾਸੂਸੀ ਕਰਦਾ ਰਿਹਾ। ਉਹ ਦੋਸਤ ਮੁਹੰਮਦ ਦਾ ਖ਼ੈਰ-ਖਵਾਹ ਵੀ ਬਣਿਆ ਰਿਹਾ ਤੇ ਦੇਸ਼ ਨਿਕਾਲਾ ਦਿੱਤੇ ਸ਼ਾਹ ਸੁਜਾਹ ਕੋਲ ਵੀ ਮੁਖ਼ਬਰੀਆਂ ਕਰਦਾ ਰਿਹਾ। 'ਯਕੀ ਡੂਡਲ ਬਾਰੇ ਇਕ ਹੋਰ ਗੱਲ ਦੱਸਾਂ, ਉਹ ਬੜਾ ਜ਼ਾਲਮ ਹਾਕਮ ਸੀ, ਬਲਾਤਕਾਰੀਆ ਸੀ ਤੇ ਨਕਲੀ ਸੋਨੇ ਦੇ ਸਿੱਕੇ ਢਾਲਣ ਵਿਚ ਵੀ ਮਾਹਰ ਸੀ । ਮਹਾਰਾਜੇ ਨੂੰ ਜਦ ਅਧਰੰਗ ਦਾ ਅਟੈਕ ਹੋਇਆ ਸੀ ਤਾਂ ਹਾਰਲਾਂ ਨੇ ਸੁਨੇਹਾ ਭੇਜਿਆ, 'ਉਹ ਮਹਾਰਾਜੇ ਦਾ ਇਲਾਜ ਕਰ ਸਕਦਾ ਹੈ। ਰਣਜੀਤ ਸਿੰਘ ਨੇ ਦਵਾਈ ਮੰਗਵਾਉਣ ਲਈ ਆਪਣਾ ਮੰਤਰੀ ਭੇਜਿਆ। 'ਬੈਂਕੀ ਡਡਲ' ਨੇ ਕਿਹਾ, 'ਪਹਿਲਾਂ ਇਕ ਲੱਖ ਰੁਪਈਆ ਦਿਓ, ਫਿਰ ਦਵਾਈ ਮਿਲੇਗੀ।' ਕ੍ਰੋਧ 'ਚ ਆਏ ਰਣਜੀਤ ਸਿੰਘ ਨੇ ਉਸ ਦੀਆਂ ਸਾਰੀਆਂ ਸ਼ਕਤੀਆਂ ਖੋਹ ਕੇ ਤੇ ਜਾਇਦਾਦ ਉੱਪਰ ਕਬਜ਼ਾ ਕਰਕੇ, ਖਾਲਸਾ ਰਾਜ ਵਿਚੋਂ ਕੱਢ ਦਿੱਤਾ। ਹਾਰਲਾਂ ਦੋਸਤ ਮੁਹੰਮਦ ਨਾਲ ਜਾ ਰਲਿਆ ਸੀ ਤੇ ਉਥੇ ਜਾ ਕੇ ਵੀ ਪੰਜਾਬ ਵਿਰੁੱਧ ਸਾਜ਼ਸ਼ਾ ਕਰਦਾ ਰਹਿੰਦਾ ਸੀ।.. ਇਹ ਮੈਂ ਤਾਂ ਦੱਸਿਐ, ਇਹ ਗੱਲਾਂ ਬੜੀਆਂ ਜ਼ਰੂਰੀ ਨੇ, ਜਿਹੜੀਆਂ ਰਣਜੀਤ ਸਿੰਘ ਦਾ ਵਿਦੇਸ਼ੀਆਂ ਲਈ ਹੇਜ ਅਤੇ ਵਿਦੇਸ਼ੀਆਂ ਦੀ ਖਾਲਸਾ ਰਾਜ ਬਾਰੇ ਨੀਯਤ ਨੂੰ ਉਜਾਗਰ ਕਰਦੀਆਂ ਨੇਂ।... ਇਹਨਾਂ ਦਾ ਜਿਕਰ ਆਉਣਾ ਬਹੁਤ ਮਹੱਤਵਪੂਰਣ ਹੈ।
ਪ੍ਰੋ. ਕੋਤਕੀ ਖੜ੍ਹਾ ਮੇਰੇ ਵੱਲ ਅਜੇ ਵੀ ਇਸ ਤਰ੍ਹਾਂ ਵੇਖ ਰਿਹਾ ਸੀ ਜਿਵੇਂ ਕੁਝ ਹੋਰ ਕਹਿਣਾ ਚਾਹੁੰਦਾ ਹੋਵੇ। ਉਸ ਦੇ ਚਿਹਰੇ ਉੱਪਰ ਮਾਣਮੱਤੀ ਸਿਆਣਪ-ਭਰੀ ਮੁਸਕਰਾਹਟ मी।
-ਜੇ ਕਾਹਲੀ ਨਹੀਂ ਹੈ ਤਾਂ ਬੈਠ ਜਾ ਯਾਰ।' ਮੈਂ ਇਹ ਸੋਚ ਕੇ ਕਿਹਾ ਕਿ ਕੌਤਕੀ ਇਹ ਨਾ ਸਮਝ ਲਵੇ, ਮੈਂ ਉਸ ਨੂੰ ਏਥੋਂ ਕੱਢਣਾ ਚਾਹੁੰਦਾ ਹਾਂ।
ਕੇਤਕੀ ਹੱਸ ਪਿਆ। ਕਹਿਣ ਨੂੰ ਤਾਂ ਬੜਾ ਕੁਝ ਹੈ, ਜਾਣ ਲੈ ਅੰਦਰ ਭਰਿਆ ਪਿਐ।' ਆਖਦਾ ਉਹ ਬੈਠ ਗਿਆ-ਮੈਂ ਸਾਰਾ ਭਾਰਤ ਘੁੰਮਿਆ ਹਾਂ। ਵਿਦੇਸ਼ਾਂ ਵਿਚ ਵੀ ਗਿਆ ਹਾਂ। ਪੁਰਾਣੀਆਂ ਸਭਿਆਤਾਵਾਂ ਦਾ ਅਧਿਐਨ ਵੀ ਕੀਤਾ ਹੈ। ਅਨੇਕਾਂ ਸਮਾਜ ਦੇਖੋ ਨੇ, ਅਨੇਕਾਂ ਜਾਤੀਆਂ ਦੇਖੀਆਂ ਹਨ। ਪਰ ਇਸ ਆਪਣੇ ਦੇਸ਼ ਵਰਗੀ ਅਨੋਖੀ ਸਮਾਜਕ ਵਿਵਸਥਾ ਕਿਧਰੇ ਨਹੀਂ ਵੇਖੀ। ਏਥੇ ਏਨੀਆ ਜਾਤੀਆਂ, ਏਨੇ ਵਰਗ ਭੇਦ, ਵਰਣ ਭੇਦ, ਤੋਬਾ ਤੋਬਾ। ਮੈਂ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਅਸੀਂ ਲੋਕ ਜਿਉਂਦੇ ਕਿਵੇਂ ਆਂ ? ਬਾਹਰ ਕਿਧਰੇ ਵੀ ਸਮਾਜਕ ਉਚ ਨੀਚ ਦਾ ਭੇਦ ਨਹੀਂ ਹੈ। ਏਥੇ ਹਜਾਰਾਂ ਤਰ੍ਹਾਂ ਦੇ ਵਰਗ ਹੋਣਗੇ। ਇਸ ਦੇਸ਼ ਵਿਚ ਜੋ ਉੱਚੇ ਹਨ, ਉਹ ਬਹੁਤ ਉੱਚੇ ਹਨ ਤੇ ਹੋਰ ਉੱਚੇ ਹੁੰਦੇ ਜਾ ਰਹੇ ਨੇ। ਜੋ ਨੀਵੇਂ ਹਨ, ਉਹ ਹੋਰ ਹੋਰ ਨੀਵੇਂ ਹੁੰਦੇ ਜਾ ਰਹੇ ਨੇ। ਅਜ਼ਾਦੀ ਦੇ 65-70 ਸਾਲਾਂ ਬਾਅਦ ਵੀ ਚੱਲ ਛੱਡ ਇਹ ਤਾਂ ਕੱਲ੍ਹ ਦੀਆਂ ਗੱਲਾਂ ਹਨ। ਤੂੰ ਰਣਜੀਤ ਸਿੰਘ ਦੇ ਵੇਲੇ ਤੋਂ ਲੈ। ਸਰਦਾਰ, ਜਾਗੀਰਦਾਰ, ਸਾਮੰਤ...ਇਹ ਸਾਰੇ ਸਧਾਰਨ ਲੋਕਾਂ ਦੇ ਸਿਰਾਂ 'ਤੇ ਬਿਠਾਏ ਹੁੰਦੇ ਸਨ। ਮਹਾਰਾਜੇ ਦੇ ਹੇਠਾਂ ਛੋਟੇ-ਛੋਟੇ ਰਾਜੇ, ਤਾਂ ਕਿ ਰਾਜ ਵਿਚ ਕੋਈ ਉਭਾਸਰ ਨਾ ਸਕੇ। ਅੱਜਕਲ੍ਹ ਜਾਂ ਵਰਤਮਾਨ ਦੀ ਸਿਆਸਤ ਕੀ ਹੈ ? ਆਖ ਕੇ ਕੋਤਕੀ ਮੇਰੇ ਵੱਲ ਝਾਕਿਆ।
ਮੈਂ ਚੁੱਪ ਰਿਹਾ। ਸ਼ਾਇਦ ਮੇਰੀ ਕੋਈ ਟਿੱਪਣੀ ਉਸ ਨੂੰ ਪਸੰਦ ਨਾ ਆਵੇ। - ਦੇਖ...।' ਉਹ ਬੋਲਿਆ-ਜਾਗੀਰਦਾਰਾਂ, ਸਾਮੰਤਾਂ ਦੀ ਥਾਂ ਆ ਗਏ ਨੇ ਮੰਤਰੀ, ਰਾਜ ਮੰਤਰੀ, ਐਮ.ਐਲ.ਏ., ਪਾਰਲੀਮੈਂਟ ਦੇ ਮੈਂਬਰ। ਕੰਮ ਇਹਨਾਂ ਦਾ ਵੀ ਉਹੀ ਹੈ। ਉਦੋਂ ਉਹ ਰਜਵਾੜੇ ਆਪਣੇ ਬਾਦਸ਼ਾਹ ਜਾਂ ਮਹਾਰਾਜੇ ਪ੍ਰਤੀ ਵਫ਼ਾਦਾਰ ਹੁੰਦੇ ਸਨ ਤੇ ਹੁਣ ਇਹ ਆਧੁਨਿਕ ਰਜਵਾੜੇ ਆਪਣੀ ਸਰਕਾਰ ਜਾਂ ਪਾਰਟੀ ਪ੍ਰਤੀ ਵਫ਼ਾਦਾਰ ਹੁੰਦੇ ਨੇ। ਆਮ ਲੋਕਾਂ ਪ੍ਰਤੀ ਨਾ ਉਦੋਂ ਇਹ ਲੋਕ ਵਫ਼ਾਦਾਰ ਹੁੰਦੇ ਸਨ ਨਾ ਹੁਣ ਇਹ ਆਮ ਲੋਕਾਂ ਦੀ ਪਰਵਾਹ ਕਰਦੇ ਹਨ। ਕੀ ਫਰਕ ਪਿਆ ? ਮੁਗਲਾਂ ਦਾ ਰਾਜ ਹੋਵੇ, ਚਾਹੇ ਰਣਜੀਤ ਸਿੰਘ ਦਾ ਰਾਜ ਹੋਵੇ, ਚਾਹੇ ਅੰਗਰੇਜ਼ਾਂ ਦਾ ਰਾਜ ਹੋਵੇ, ਚਾਹੇ ਹੁਣ ਦੀਆਂ ਸਰਕਾਰਾਂ ਚਲਾਉਂਦੇ ਨਵੇਂ ਫੈਸ਼ਨ ਦੇ ਜਾਗੀਰਦਾਰ, ਰਾਜੇ, ਮਹਾਰਾਜੇ ਹੋਣ। ਤੂੰ ਸਮਝ ਲੈ ਸਾਧਨ ਬਦਲ ਗਏ। ਗੱਡਿਆਂ ਦੀ ਥਾਂ ਗੱਡੀਆਂ ਆ ਗਈਆਂ। ਘੋੜਿਆਂ ਦੀ ਥਾਂ, ਮੋਟਰ ਸਾਈਕਲ ਆ ਗਏ। ਰੇਲਾਂ ਆ ਗਈਆਂ, ਹਵਾਈ ਜਹਾਜ਼ ਆ ਗਏ। ਸਾਰਾ ਵਿਸ਼ਵ ਇਕ ਪਿੰਡ ਬਣ ਗਿਆ। ਪਰ ਕਿੰਨ੍ਹਾਂ ਲਈ ? ਸਧਾਰਨ ਬੰਦਾ ਉਦੋਂ ਵੀ ਮਜ਼ਦੂਰੀ ਕਰਕੇ ਦੇ ਬੋਲਿਆਂ ਦੀ ਰੋਟੀ ਖਾਂਦਾ ਸੀ। ਸਧਾਰਨ ਬੰਦਾ ਹੁਣ ਵੀ ਮਜ਼ਦੂਰੀ ਕਰਕੇ ਮਸਾਂ ਆਪਣਾ ਪਰਿਵਾਰ ਪਾਲਦਾ ਹੈ। ਤਾਂ ਇਹ ਸਭ ਤਰੱਕੀਆਂ ਕਿਨ੍ਹਾਂ ਲਈ ? ਉਦੋਂ ਮਹਾਰਾਜਿਆ, ਅਮੀਰਾਂ, ਵਜ਼ੀਰਾਂ ਦੀ ਰਾਣੀਆਂ ਮਹਾਰਾਣੀਆਂ ਪਾਲਕੀਆਂ ਵਿਚ ਜਾਂਦੀਆਂ ਸਨ ਤੇ ਪਾਲਕੀਆਂ ਚੁੱਕਣ ਵਾਲੇ ਮਜ਼ਦੂਰ ਹੁੰਦੇ ਸਨ। ਹੁਣ ਮਹਿੰਗੀਆਂ ਏ.ਸੀ. ਕਾਰਾਂ ਨੇ ਤੇ ਉਹਨਾਂ ਨੂੰ ਚਲਾਉਣ ਵਾਲੇ ਡਰਾਈਵਰ। ਸਵਾਲ ਹੈ, ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਤੇ ਉਸ ਤੋਂ ਬਾਅਦ, ਫਿਰ ਅੰਗਰੇਜ਼ਾਂ ਦੇ ਭਾਰਤ ਵਿਚੋਂ ਚਲੇ ਜਾਣ ਤੋਂ ਬਾਅਦ, ਜੇ ਦੇਸ਼ ਨੇ ਤਰੱਕੀ ਕੀਤੀ ਹੈ ਤਾਂ ਉਸ ਤਰੱਕੀ ਦਾ, ਹਾਸ਼ੀਏ ਤੋਂ ਬਾਹਰ ਧੱਕੀ ਦੇਸ਼ ਦੀ ਜਨਤਾ ਨੂੰ ਕਿੰਨਾ ਕੁ ਲਾਭ ਹੋਇਆ ਹੈ ? ਇਸ ਦਾ ਇਕੋ ਹੀ ਜਵਾਬ ਹੈ, ਅਵਲ ਤਾਂ ਹੋਇਆ ਨਹੀਂ, ਜੇ ਹੋਇਆ ਵੀ ਹੋ ਤਾਂ ਨਾ ਮਾਤਰ। ਜਿਸ ਦਾ ਸਧਾਰਨ ਲੋਕਾਂ ਨੂੰ ਰੱਤੀ-ਕਰ ਵੀ ਲਾਭ ਨਹੀਂ ਮਿਲਿਆ। ਰਣਜੀਤ ਸਿੰਘ ਵਰਗਾ ਰਾਜ ਲਿਆਉਣ ਦੇ ਦਾਅਵੇ ਕਰਕੇ ਸਾਡੇ ਰਾਜਨੀਤਕ ਨੇਤਾ, ਸਚਮੁੱਚ ਉਸੇ ਦੀ ਕੂਟਨੀਤੀ 'ਤੇ ਚੱਲ ਰਹੇ ਹਨ। ਉੱਚੇ ਨੂੰ ਹੋਰ ਉੱਚਾ ਹੋਣ ਦਿਉ। ਨੀਵੇਂ ਨੂੰ ਹੋਰ ਹੇਠਾਂ ਨਿਘਰਨ ਦਿਉ। ਇਹ ਹੈ, ਮੇਰੇ ਮਿੱਤਰ ਓਸ ਵੇਲੇ ਦਾ ਸੱਚ ਤੇ ਏਹੀ ਹੈ ਮਿੱਤਰਾ, ਏਸ ਵੇਲੇ ਦਾ ਸੱਚ। ਮੇਰੀ ਖਾਹਸ਼ ਹੈ, ਰਣਜੀਤ ਸਿੰਘ ਉੱਪਰ ਲਿਖਣ ਦੇ ਬਹਾਨੇ ਤੂੰ ਇਹ ਗੱਲਾਂ ਵੀ ਪ੍ਰਗਟ ਕਰੇਂ...।' ਪ੍ਰੋ. ਕੌਤਕੀ ਰੁਕ ਗਿਆ। ਆਪਣੀਆਂ ਗੱਲਾਂ ਦਾ ਪ੍ਰਭਾਵ ਜਾਨਣ ਲਈ ਇਕ ਟੱਕ ਮੇਰੇ ਵੱਲ ਵੇਖਣ ਲੱਗਾ। ਮੈਂ ਪਹਿਲਾਂ ਵਾਂਗ ਹੀ ਚੁੱਪ ਰਿਹਾ। ਜਦ ਉਸ ਨੂੰ ਤਸੱਲੀ ਹੋ ਗਈ ਮੈਂ ਕੁਝ ਨਹੀਂ ਬੋਲਾਂਗਾ ਤਾਂ ਉਹ ਫਿਰ ਕਹਿਣ ਲੱਗਾ :
-ਇਕ ਹੋਰ ਇਤਿਹਾਸਕ ਸੱਚਾਈ ਬਾਰੇ ਮੈਂ ਤੈਨੂੰ ਸੁਚੇਤ ਕਰਨਾ ਚਾਹੁੰਨਾ। ਫੇਰ ਸ਼ਾਇਦ ਮੇਰੇ ਕੋਲੋਂ ਜਲਦੀ ਨਾ ਆਇਆ ਜਾਵੇ। ਜੇ ਤੂੰ ਇਸ ਨਾਵਲ ਵਿਚ ਇਹ ਜ਼ਿਕਰ ਕਰ ਸਕੇ, ਮੇਰੀ ਇੱਛਾ ਹੈ ਤੂੰ ਅਜੇਹਾ ਕਰੇਂ। ਸਾਡੇ ਗੁਰੂਆਂ ਨੇ, ਸਾਡੇ ਪੀਰਾਂ, ਪੈਗੰਬਰਾਂ ਨੇ ਕਦੇ ਵੀ ਪਰਿਵਾਰ-ਮੋਹ ਜਾਂ ਪੁੱਤਰ-ਮੋਹ ਨਹੀਂ ਪਾਲਿਆ। ਉਹਨਾਂ ਨੇ ਤਾਂ ਆਪਣੇ ਨਿੱਜ ਦੀ ਪਰਵਾਹ ਵੀ ਕਦੇ ਨਹੀਂ ਸੀ ਕੀਤੀ। ਪਰ ਸਾਡੇ ਰਾਜੇ ਮਹਾਰਾਜਿਆਂ ਨੇ, ਕਦੇ ਵੀ ਆਪਣੇ ਗੁਰੂਆਂ ਦੇ ਸੰਦੇਸ਼ 'ਤੇ ਅਮਲ ਨਹੀਂ ਕੀਤਾ। ਗੁਰੂ ਨਾਨਕ ਦੇਵ ਤੋਂ ਹੀ ਜੇ ਲਈਏ, ਚੱਲ ਉਸ ਤੋਂ ਵੀ ਪਹਿਲਾਂ ਫਰੀਦ ਬਾਬੇ ਤੋਂ ਹੀ ਲਈਏ, ਉਹਨਾਂ ਨੇ ਆਪਣੀ ਗੱਦੀ ਦਾ ਵਾਰਿਸ ਯੋਗ ਵਿਅਕਤੀ ਚੁਣਿਆ। ਉਹਨਾਂ ਨੇ ਸਦਾ ਲੋਕਾਈ ਦੇ ਭਲੇ ਨੂੰ ਤਰਜੀਹ ਦਿੱਤੀ। ਆਪਣੇ ਹਰ ਤਰ੍ਹਾਂ ਦੇ ਸੁੱਖ ਆਰਾਮ ਤਿਆਗੇ। ਉਹ ਮਹਾਂਪੁਰਖ ਲੋਕਾਂ ਲਈ ਜੀਵੇ। ਪਰ ਸਾਡੇ ਰਾਜੇ, ਮਹਾਰਾਜੇ ਤੇ ਹੁਣ ਸਾਡੇ ਨੇਤਾ ਸਿਰਫ਼ ਤੇ ਸਿਰਫ਼ ਆਪਣੇ ਪਰਿਵਾਰਾਂ ਲਈ ਜਿਉਂਦੇ ਨੇ । ਪਰਿਵਾਰ-ਮੋਹ ਤੇ ਪੁੱਤਰ-ਮੋਹ ਤੋਂ ਬਿਨਾਂ ਉਹਨਾਂ ਨੂੰ ਹੋਰ ਕੁਝ ਦਿੱਸਦਾ ਹੀ ਨਹੀਂ। ਉਹਨਾਂ ਦੇ ਹੀ ਪੁੱਤਰ, ਧੀਆਂ, ਜਵਾਈ, ਭਰਾ, ਭਤੀਜੇ, ਉੱਚੇ ਅਹੁਦਿਆਂ 'ਤੇ ਬਿਰਾਜਮਾਨ ਉਦੋਂ ਵੀ ਹੁੰਦੇ ਸਨ ਤੇ ਹੁਣ ਵੀ ਇਹ ਸਿਲਸਿਲਾ ਉਸੇ ਤਰ੍ਹਾਂ ਚੱਲ ਰਿਹਾ ਹੈ। ਜੇ ਅੱਜ ਦੇ ਨੇਤਾਵਾਂ ਨੂੰ ਪੁੱਛਣਾ ਹੋਵੇ, ਕੀ ਸਾਰੀ ਸਟੇਟ ਵਿਚੋਂ ਤੁਹਾਡੇ ਪਰਿਵਾਰਾਂ ਦੇ ਪੁੱਤਰ-ਧੀਆਂ ਹੀ ਯੋਗ ਹਨ ਤੇ ਬਾਕੀ ਸਾਰੀ ਸਟੇਟ ਮੂਰਖਾਂ ਦੀ ਭਰੀ ਹੋਈ ਹੈ ਜਾਂ ਭੇਡਾਂ ਬੱਕਰੀਆਂ ਹਨ ?'...
ਮੈਂ ਦੇਖਿਆ ਪ੍ਰੋ. ਕੌਤਕੀ ਦਾ ਚਿਹਰਾ ਸੇਕ ਮਾਰ ਰਿਹਾ ਸੀ ਤੇ ਇਸ ਵੇਲੇ ਕੁਝ ਵਧੇਰੇ ਹੀ ਸੁਰਖ਼ ਭਾਅ ਮਾਰਨ ਲੱਗਾ ਸੀ। ਉਹ ਰੁਕਿਆ ਤੇ ਕੁਝ ਲੰਮੇ ਸਾਹ ਭਰੇ। ਪਰ ਤੁਰੰਤ ਫਿਰ ਬੋਲਿਆ, 'ਮਿੱਤਰਾ, ਮੇਰੇ ਵੱਲ ਇਸ ਤਰ੍ਹਾਂ ਨਾ ਵੇਖ। ਇਹ ਸਿਰਫ਼ ਭਾਵੁਕਤਾ ਨਹੀਂ ਹੈ।ਮਨ ਦੀ ਪੀੜ ਹੈ। ਇਹ ਖਿੱਝ ਹੈ, ਏਸ ਸਿਸਟਮ ਬਾਰੇ ਤਾਂ ਮੈਨੂੰ ਇਹ ਖਿੱਝ ਹੋਰ ਵੀ ਚੜ੍ਹਦੀ ਹੈ, ਜਦੋਂ ਅਸੀ ਸਭ ਕੁਝ ਵੇਖਦੇ, ਸੁਣਦੇ, ਚੁੱਪ ਹਾਂ। ਇਹਨਾਂ ਲੀਡਰਾਂ ਦੇ ਗਧਿਆਂ ਨੂੰ ਵੀ ਸਲੂਟ ਮਾਰਦੇ ਹਾਂ ਤੇ ਉਹਨਾਂ ਦੇ ਮੂਰਖਾਂ ਨੂੰ ਵੀ ਸਵੀਕਾਰ ਕਰਦੇ ਹਾਂ। ਮੈਨੂੰ ਪਤਾ ਹੈ, ਤੂੰ ਇਹ ਸਭ ਨਹੀਂ ਲਿਖਣਾ। ਆਮ ਬੰਦਾ ਜਾਂ ਇਹਨਾਂ ਦੀ ਵਿਰੋਧੀ ਧਿਰ ਦਾ ਬੰਦਾ ਸ਼ਰੇਆਮ ਦਿਨ ਦਿਹਾੜੇ ਲੋਕਾਂ ਦੇ ਸਾਹਮਣੇ ਕਤਲ ਕਰ ਦਿੱਤਾ ਜਾਂਦਾ ਹੈ, ਕੋਈ ਸੁਣਵਾਈ ਨਹੀਂ, ਕੋਈ ਕਨੂੰਨ ਨਹੀਂ, ਤੇ ਦੁਸਰੇ ਪਾਸੇ ਇਹਨਾਂ ਦੇ ਪਾਲਤੂ ਕੁੱਤਿਆਂ ਨੂੰ ਵੀ ਸਕਿਉਰਟੀ ਗਾਰਡ ਮਿਲੇ ਹੁੰਦੇ ਨੇਂ। ਉਦੋਂ ਮਹਾਰਾਜਿਆਂ ਦੇ ਪਾਲਤੂ ਜਾਨਵਰਾਂ ਨੂੰ ਵੀ ਅੰਗ-ਰੱਖਿਅਕ ਮਿਲੇ ਹੁੰਦੇ ਸਨ, ਇਤਿਹਾਸ ਗਵਾਹ ਹੈ। ਹੁਣ ਤੂੰ ਦੇਖ ਹੀ ਸਕਦਾ ਹੈਂ, ਅਸੀ ਕਿੰਨੀ ਕੁ ਤਰੱਕੀ ਕਰ ਲਈ ਹੈ ਹੁਣ ਤੱਕ ।' ਪ੍ਰੋ. ਕੌਤਕੀ ਨੇ ਸਿਰ ਝਟਕਿਆ ਤੇ ਚੁੱਪ ਹੋ ਗਿਆ। ਉਸ ਦੇ ਚਿਹਰੇ ਉੱਪਰ ਪੀੜ ਅਤੇ ਖਿੱਡ ਸਾਫ਼ ਝਲਕਦੀ ਸੀ। ਉਹ ਉੱਠ ਕੇ ਖੜ੍ਹ ਗਿਆ। ਬੋਲਿਆ-'ਅਲੋਚਕਾਂ ਤੋਂ ਆਪਣੀ ਚਮੜੀ ਕਿਵੇਂ ਬਚਾਏਂਗਾ ?' ਉਹਨਾਂ ਨੇ ਇਹਦੇ 'ਚੋਂ ਸ਼ੁੱਧ ਇਤਿਹਾਸਿਕਤਾ ਲੱਭਣੀ ਹੈ। ਸਮਕਾਲੀਨਤਾ ਲੱਭਣੀ ਹੈ। ਫਿਰ ਸਿਰਜਣ ਕਾਲ ਦੇ ਸੰਦਰਭ ਵਿਚ ਰੱਖ ਕੇ ਉਸ ਦੀ ਪ੍ਰਮਾਣਿਕਤਾ ਨੂੰ ਪਛਾਨਣਾ ਹੈ। ਕੀ ਜਵਾਬ ਦੇਵੇਂਗਾ ਉਹਨਾਂ ਨੂੰ ? ਫੇਰ ਜਾਂ ਉਹ ਤੇਰੇ ਸਮੁੱਚੇ ਕਾਰਜ ਨੂੰ ਨਕਾਰ ਦੇਣਗੇ ਜਾਂ ਫਿਰ ਸਮੁੱਚੇ ਅਤੀਤ ਨੂੰ ਇਤਿਹਾਸਕ ਸੰਦਰਭ ਵਿਚ ਰੱਖ ਕੇ ਆਪਣੀ ਬੌਧਿਕ ਚਲਾਕੀ ਨਾਲ ਉਚਿਆ ਦੇਣਗੇ। ਫੇਰ ਹੋਰ ਬੜੇ ਹਥਿਆਰ ਨੇ ਉਹਨਾਂ ਕੋਲ, ਲੇਖਕ ਦੀ ਇਤਿਹਾਸਕ ਦ੍ਰਿਸ਼ਟੀ ਰਾਜਨੀਤਕ ਦ੍ਰਿਸ਼ਟੀ, ਸਮਾਜਕ ਦ੍ਰਿਸ਼ਟੀ, ਆਂਤਰਿਕ ਦ੍ਰਿਸ਼ਟੀ, ਬਾਰੇ ਸੁਆਲ ਕਰਨਗੇ ਕਿੰਤੂ ਕਰਨਗੇ, ਇਹਦਾ ਫ਼ਿਕਰ ਹੈ ਤੈਨੂੰ? ਮੈਂ ਫਿਰ ਵੀ ਚੁੱਪ ਰਿਹਾ। 'ਹੁਣ ਮੈਂ ਚਲਦਾ। ਬਹੁਤ ਹੋ ਗਿਆ। ਤੇ ਉਹ ਕਾਹਲੀ ਨਾਲ ਤੁਰ ਪਿਆ।
ਮੈਂ ਹਤਾਸ਼ ਹੋਇਆ, ਉਸ ਦਾ ਧੰਨਵਾਦ ਵੀ ਨਾ ਕਰ ਸਕਿਆ। ਉਹ ਚਲਿਆ ਗਿਆ। ਮੈਂ ਮੱਥਾ ਫੜ ਕੇ ਬੈਠ ਗਿਆ। ਇਸ ਤਰ੍ਹਾਂ ਮੇਰਾ ਕੰਮ ਕਿਵੇਂ ਨਿਬੜੇਗਾ ? ਪ੍ਰੋ. ਕੌਤਕੀ ਦੇ ਕਹਿਣ 'ਤੇ ਚੱਲਿਆ ਤਾਂ ਪਿਛਲਾ ਲਿਖਿਆ ਸਾਰਾ ਸੋਧਣਾ ਪਵੇਗਾ। ਮੈਂ ਤਾਂ ਰਣਜੀਤ ਸਿੰਘ ਅਤੇ ਲਾਰਡ ਬੈਂਟਿਕ ਦੀ ਰੋਪੜ ਦੇ ਸਥਾਨ 'ਤੇ ਹੋਣ ਜਾ ਰਹੀ ਮੁਲਾਕਾਤ ਬਾਰੇ ਤੱਥਾਂ ਦੀ ਪੜਤਾਲ ਕਰਦਾ ਹੀ ਪਰੇਸ਼ਾਨ ਹੋ ਰਿਹਾ ਸਾਂ।... ਤੇ ਉੱਧਰ ਅੰਗਰੇਜ਼ੀ ਸਰਕਾਰ ਦੇ ਸੂਹੀਏ ਸੈਲਾਨੀਆਂ ਦੇ ਭੇਸ ਵਿਚ ਪੰਜਾਬ ਵੱਲ ਗਾਹੇ-ਬਗਾਹੇ ਆਉਂਦੇ ਹੀ ਰਹਿੰਦੇ ਸਨ। ਇਸ ਵੇਲੇ ਲੇਫਟੀਨੈਂਟ ਅਲੈਗਜ਼ੈਂਡਰ ਬਰਨਜ਼ ਦੀ ਟੋਲੀ ਸਿੰਧ ਦਰਿਆ ਦੀ ਪੂਰੀ ਰੋਕੀ ਕਰਕੇ, ਪੰਜਾਬ ਦੀ ਹੱਦ ਅੰਦਰ ਦਾਖ਼ਲ ਹੋ ਗਈ ਸੀ ਤੇ ਇਸ ਨੇ ਰਣਜੀਤ ਸਿੰਘ ਨੂੰ ਨਵੇਂ ਫਿਕਰਾਂ ਵਿਚ ਪਾਉਣਾ ਸੀ।