ਅੱਖ ਦੇ ਦਰਦ ਨਾਲ ਰਣਜੀਤ ਸਿੰਘ ਬੇਹਾਲ ਸੀ। ਉਸ ਨੇ ਪਹਿਰੇਦਾਰ ਨੂੰ ਬੁਲਾ ਕੇ ਆਖਿਆ-ਪਤਾ ਕਰੋ ਅਗਰ ਹਕੀਮ ਦੇ ਆਉਣ ਵਿਚ ਦੇਰੀ ਹੋ ਤਾਂ ਅਸੀਂ ਉਸ ਕੋਲ ਜਾ ਸਕਦੇ ਹਾਂ।'
ਪਰ ਜਿਵੇਂ ਹੀ ਪਹਿਰੇਦਾਰ ਬਾਹਰ ਆਇਆ, ਉਸ ਨੂੰ ਹਕੀਮ ਗੁਲਾਮ ਮੋਹੀਉਦੀਨ ਕੱਛ ਵਿਚ ਦਵਾਈਆਂ ਵੱਲੀ ਸੰਦੂਕੜੀ ਦਬਾਈ ਆਉਂਦਾ ਦਿਸਿਆ। ਉਸ ਨਾਲ ਇਕ ਹੋਰ ਨੌਜਵਾਨ ਵੀ ਸੀ । ਪਹਿਰੇਦਾਰ ਨੇ ਝੱਟ ਜਾ ਕੇ ਖ਼ਬਰ ਦਿੱਤੀ, 'ਹਜੂਰ, ਹਕੀਮ ਜੀ ਆ ਗਏ ਨੇ।
ਹਕੀਮ ਗੁਲਾਮ ਮੋਹਉਦਦੀਨ ਨੇ ਰਣਜੀਤ ਸਿੰਘ ਅੱਗੇ ਝੁਕਦਿਆਂ ਸਲਾਮ ਆਖੀ। ਫਿਰ ਆਪਣੇ ਨਾਲ ਨੌਜਵਾਨ ਦਾ ਤਾਅਰੁਵ ਕਰਵਾਉਂਦਿਆਂ ਕਿਹਾ, 'ਹਜ਼ੂਰ ਇਹ ਮੇਰੇ ਵੱਡੇ ਫਰਚੰਦ ਨੇ ਅਜੀਜ਼ਉਦਦੀਨ। ਅਰਬੀ ਫ਼ਾਰਸੀ ਔਰ ਹਿਕਮਤ ਵਿਚ ਬਹੁਤ ਮਾਹਰ ਨੇ ਅੱਲਾਹ ਦੀ ਮੇਹਰ ਏ।
ਅਜੀਜ਼ਉਦਦੀਨ ਝੁਕਿਆ, 'ਜਹਾਂਪਨਾਹ ਦੀ ਤਕਦੀਰ ਦੇ ਬਿਰਖ 'ਤੇ ਨਵੇਂ ਸਾਗੂਫੇ ਛੁੱਟ ਰਹੇ ਨੇ। ਇਕਬਾਲ ਬੁਲੰਦ ਹੋਵੇ। ਅੱਲਾਹ ਮੇਹਰਬਾਨ ਰਹੇ।'
ਤਾਰੀਫ਼ ਸੁਣ ਕੇ ਅਤੇ ਅਜੀਜ਼ਉਦਦੀਨ ਦੀ ਭਾਸ਼ਾ ਸੁਣ ਕੇ ਰਣਜੀਤ ਸਿੰਘ ਅੱਖ ਦੀ ਜਹਿਮਤ ਭੁੱਲ ਗਿਆ। ਪੁੱਛਿਆ-ਕਦ ਤੋਂ ਹਿਕਮਤ ਕਰ ਰਿਹਾ ਏਂ ?'
-ਹਜ਼ੂਰ ਬਚਪਨ ਤੋਂ ਹੀ।' ਮੋਹੀਉਦਦੀਨ ਨੇ ਹੱਥ ਜੋੜ ਕੇ ਜਵਾਬ ਦਿੱਤਾ।
-ਅੱਖਾਂ ਦਾ ਇਲਾਜ ਵੀ ਕਰਨਾ ਏ ?'
-ਇਨਸਾਨੀ ਸਰੀਰ ਦੇ ਹਰ ਹਿੱਸੇ ਦੇ ਇਲਾਜ ਵਿਚ ਖ਼ੁਦਾ ਦੀ ਬਖਸ਼ਿਸ਼ ਹੋ ਹਜੂਰ।
—ਇਹ ਲੜਕਾ ਵੀ ਹਿਕਮਤ ਜਾਣਦਾ ਏ ?'
-ਬਿਲਕੁਲ ਹਜੂਰ। ਇਹ ਤਾਂ ਮੇਰੇ ਨਾਲ ਵੀ ਜਲਦੀ ਰੋਗ ਦੀ ਪਛਾਣ ਕਰਦਾ
ਏ। ਗੁਲਾਮ ਮੋਹੀਓਦੀਨ ਨੇ ਆਪਣੇ ਪੁੱਤਰ ਦੀ ਵਡਿਆਈ ਕੀਤੀ।
-ਬੰਦ ਹੋਈ ਅੱਖ ਵਿਚ ਰੋਸ਼ਨੀ ਆ ਸਕਦੀ ਏ ?' ਰਣਜੀਤ ਸਿੰਘ ਨੇ ਪੁੱਛਿਆ।
-ਅੱਲਾਹ ਮੇਹਰਬਾਨ ਹੋਵੇ ਤਾਂ ਕਬਰਾਂ 'ਚ ਪਏ ਮੁਰਦੇ ਜੀ ਉੱਠਦੇ ਨੇਂ।
-ਅੱਲਾਹ ਮੇਹਰਬਾਨ ਕਦ ਹੁੰਦਾ ਏ ?'
-ਅੱਲਾਹ ਦੀ ਮੌਜ ਏ ਹਜੂਰ।' ਮੋਹੀਓਦੀਨ ਨੇ ਦੋਵੇਂ ਹੱਥ ਕੰਨਾਂ ਨੂੰ ਲਗਾਏ ਤੇ ਫਿਰ ਉੱਪਰ ਅਸਮਾਨ ਵੱਲ ਫੈਲਾ ਦਿੱਤੇ।
ਜਦ ਰਣਜੀਤ ਸਿੰਘ ਨੇ ਉਸ ਨੂੰ ਆਪਣੀ ਅੱਖ ਦੇ ਦਰਦ ਬਾਰੇ ਦੱਸਿਆ ਤਾਂ ਗੁਲਾਮ ਮੋਹੀਓਦਦੀਨ ਨੇ ਅੱਖ ਦੀ ਖ਼ਰਾਬੀ ਦੇ ਇਤਿਹਾਸ ਬਾਰੇ ਸਾਰੀ ਜਾਣਕਾਰੀ ਲਈ। ਫਿਰ ਸੁਰਮਚੂ ਨਾਲ ਉਸੇ ਵਕਤ ਦਵਾਈ ਅੱਖ ਵਿਚ ਪਾਈ ਤੇ ਦਿਨ ਵਿਚ ਤਿੰਨ ਵਾਰ ਇਸ ਤਰ੍ਹਾਂ ਹੀ ਦਵਾਈ ਪਾਉਣ ਨੂੰ ਕਿਹਾ।
ਅੱਖ ਵਿਚ ਦਵਾਈ ਪਾਉਂਦਿਆਂ ਹੀ ਰਣਜੀਤ ਸਿੰਘ ਨੂੰ ਕੁਝ ਰਾਹਤ ਮਹਿਸੂਸ ਹੋਈ। ਨੌਜਵਾਨ ਅਜ਼ੀਜ਼ਉਦਦੀਨ ਨਾਲ ਰਣਜੀਤ ਸਿੰਘ ਨੇ ਕੁਝ ਹੋਰ ਗੱਲਾਂ ਕੀਤੀਆਂ। ਉਸ ਦੀ ਵਿਦਵਤਾ ਭਰੀ ਬੋਲੀ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਹਰ ਸਮੇਂ ਜੈਕਾਰੇ, ਲਲਕਾਰੇ ਜਾਂ ਨਾਅਰੇ ਤਾਂ ਸੁਣੇ ਸਨ। ਏਨਾ ਕੋਮਲ ਵੀ ਬੋਲਿਆ ਜਾ ਸਕਦਾ ਹੈ, ਉਸ ਨੇ ਪਹਿਲੀ ਵਾਰ ਸੁਣਿਆ।
-ਅਗਰ ਇਹ ਨੌਜਵਾਨ ਦਰਬਾਰ ਵਿਚ ਨੌਕਰੀ ਕਰਨੀ ਚਾਹੇ ਤਾਂ ਮੈਂ ਇਸ ਨੂੰ ਏਥੇ ਰੱਖਣਾ ਚਾਹਾਂਗਾ।' ਰਣਜੀਤ ਸਿੰਘ ਨੇ ਉਸ ਦੇ ਅੱਬਾ ਨੂੰ ਪੁੱਛਿਆ।
—ਇਹ ਸਾਡੀ ਪੁਸ਼ਨਸੀਬੀ ਹੋਵੇਗੀ-ਹਜੂਰ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ। ਮੋਹੀਉਦੀਨ ਨੇ ਰਣਜੀਤ ਸਿੰਘ ਦੀ ਪੇਸ਼ਕਸ਼ ਪ੍ਰਵਾਨ ਕਰਦਿਆਂ ਕਿਹਾ।
ਤੇ ਅਜ਼ੀਜਉਦਦੀਨ, ਰਣਜੀਤ ਸਿੰਘ ਦੇ ਦਰਬਾਰ ਵਿਚ ਹਕੀਮ ਦੀ ਹੈਸੀਅਤ ਵਿਚ ਆ ਗਿਆ।
...
ਆਪਣੀ ਲਿਆਕਤ ਨਾਲ, ਆਪਣੇ ਸੁਭਾਅ ਨਾਲ ਤੇ ਦੂਸਰਿਆਂ ਨਾਲ ਗੱਲ ਕਰਨ ਦੇ ਸਲੀਕੇ ਕਰਨ, ਨੌਜਵਾਨ ਅਜੀਜ਼ਉਦਦੀਨ ਨੇ ਰਣਜੀਤ ਸਿੰਘ ਅਤੇ ਦਰਬਾਰ ਵਿਚ ਜਿਹੜਾ ਵੀ ਆਉਂਦਾ ਜਾਂਦਾ ਸੀ, ਸਭ ਦਾ ਮਨ ਜਿੱਤ ਲਿਆ। ਉਸ ਨੂੰ ਬਾਹੀ ਹਰੀਮ ਦੇ ਰੁਤਬੇ ਨਾਲ ਨਿਵਾਜ ਦਿੱਤਾ ਗਿਆ।
ਜਦ ਵੀ ਸਰਕਾਰੀ ਕੰਮਾਂ ਤੋਂ ਵਿਹਲੇ ਹੁੰਦੇ ਸਨ ਤਾਂ ਰਣਜੀਤ ਸਿੰਘ ਅਕਸਰ ਅਜ਼ੀਜ਼ਉਦਦੀਨ ਨਾਲ ਦੁਨੀਆਂਦਾਰੀ ਬਾਰੇ ਸਿਲਸਿਲੇ-ਵਾਰ ਗੱਲਾਂ ਦਾ ਆਦੀ ਸੀ। ਅਜਿਹੇ ਵਿਹਲੇ ਸਮੇਂ ਹੀ, ਇਕ ਦਿਨ ਦਰਬਾਰ ਵਿਚ ਬੇਇਨਆਂ, ਰਣਜੀਤ ਸਿੰਘ ਨੇ ਅਜ਼ੀਜ਼ਉਦਦੀਨ ਨੂੰ ਪੁੱਛਿਆ :
ਸ਼ਾਹ ਜੀ, ਇਹ ਦੱਸੋ, ਹਿੰਦੂ ਧਰਮ ਅਤੇ ਇਸਲਾਮ ਧਰਮ 'ਚੋਂ ਕਿਹੜਾ ਧਰਮ ਸਭ ਤੋਂ ਚੰਗਾ ਹੈ ?'
ਅਜ਼ੀਜ਼ਉਦਦੀਨ ਨੇ ਆਪਣੇ ਆਪ ਨੂੰ ਧਰਮ ਸੰਕਟ ਵਿਚ ਫਸਿਆ ਮਹਿਸੂਸ ਕੀਤਾ। ਮਹਾਰਾਜੇ ਨੂੰ ਹੁਣ ਕੀ ਕਹੇ ? ਪਰ ਜਲਦੀ ਹੀ ਉਸ ਨੇ ਬੜੀ ਹਲੀਮੀ ਅਤੇ ਆਣਪ ਪ੍ਰਗਟਾਉਂਦਿਆਂ ਜਵਾਬ ਦਿੱਤਾ, 'ਜਹਾਂਪਨਾਹ, ਮੈਂ ਇਕ ਦਰਿਆ 'ਚ ਤੈਰ ਜੋ ਬੰਦੇ ਵਰਗਾ ਹਾਂ। ਜਦ ਵੀ ਮੈਂ ਦਰਿਆ ਦੇ ਕਿਨਾਰਿਆਂ ਵੱਲ ਨਿਗਾਹ ਮਾਰਦਾ ਹਾਂ.
ਦੋਹਾਂ ਕਿਨਾਰਿਆਂ ਵਿਚ ਕੋਈ ਫਰਕ ਨਹੀਂ ਨਜ਼ਰ ਆਂਦਾ।'
ਰਣਜੀਤ ਸਿੰਘ ਖੁਸ਼ ਹੋ ਗਿਆ। ਆਪਣੀ ਲਿਆਕਤ ਨਾਲ ਅਜੀਜਉਦਦੀਨ — ਧਰਮਾਂ ਦੀ ਅਹਿਮੀਅਤ ਬਾਰੇ ਦੱਸ ਗਿਆ। ਉਹ ਅਜਿਹੇ ਸ਼ਬਦਾ ਦੀ ਚੋਣ ਕਰਦਾ ਸੀ, ਰਣਜੀਤ ਸਿੰਘ ਬਾਰ ਬਾਰ ਉਸ ਨੂੰ ਸੁਣਨਾ ਚਾਹੁੰਦਾ ਸੀ। ਉਸ ਨੇ ਗੱਲ ਜਾਰੀ ਰੱਖਦਿਆਂ ਪੁੱਛਿਆ:
-ਸ਼ਾਹ ਆਪਣੇ ਪੁਰਖਿਆਂ ਨੂੰ ਕਿੱਥੋਂ ਤੱਕ ਜਾਣਦਾ ਏ ?'
-ਹਜੂਰ, ਅੱਬਾ ਦੱਸਦੇ ਹੁੰਦੇ ਨੇ, ਸਾਡਾ ਵਡੇਰਾ ਪੈਗੰਬਰੀ ਰੂਹ ਸੀ। ਸੰਯੀਅਦ ਜਲਾਲਉਦਦੀਨ ਅਰਬ ਤੋਂ ਸੀ। ਉਸ ਨੇ ਬੁਖਾਰਾ ਦੇ ਹਲਾਕੂ ਖ਼ਾਨ ਨੂੰ ਇਸਲਾਮ ਧਰਮ ਵਿਚ ਲੈ ਆਂਦਾ ਸੀ। ਫਿਰ ਜਲਾਲਉਦਦੀਨ ਬੁਖਾਰਾ ਤੋਂ ਆ ਕੇ ਪੰਜਾਬ ਵਿਚ ਵਸ ਗਿਆ ਔਰ ਹਜੂਰ-ਏ-ਆਲਾ, ਪੰਜਾਬ ਦੇ ਲੋਕ ਸਾਨੂੰ 'ਬੁਖ਼ਾਰੀ' ਆਖਣ ਲੱਗ ਪਏ। ਜਲਾਲਉਦਦੀਨ ਬੁਖ਼ਾਰੀ। ਤੇ ਅਸੀ ਬੁਖਾਰੀ ਹੋ ਗਏ।
-ਸ਼ਾਹ ਜੀ, ਮੇਰੀ ਖਵਾਹਿਸ਼ ਏ, ਤੇਰੇ ਖ਼ਾਨਦਾਨ ਨੂੰ ਮੈਂ ਕੋਈ ਹੋਰ ਨਾਮ ਦਿਆਂ। ਤੂੰ ਕੋਈ ਚੰਗਾ ਜਿਹਾ ਨਾਮ ਸੁਝਾ ਸਕਦਾ ਏਂ...। 'ਬਾਹ' ਵਿਚ ਕੁਝ ਗਰੂਰ ਏ, 'ਸਾਹੂਕਾਰਾਂ' ਵਰਗਾ।
-ਹਜ਼ੂਰ। ਅਜ਼ੀਜ਼ਉਦਦੀਨ ਬੋਲਿਆ-'ਅਗਰ ਇਹ ਸਭ ਮਹਾਰਾਜ ਨੂੰ ਖੁਸ਼ੀ ਦਿੰਦਾ ਹੈ ਤਾਂ ਕੋਈ ਅਜੇਹਾ ਨਾਮ ਦਿਉ, ਅਗਰ ਆਉਣ ਵਾਲੇ ਸਮੇਂ ਵਿਚ ਸਾਡਾ ਖ਼ਾਨਦਾਨ ਗਰੀਬ ਹੋ ਜਾਵੇ ਜਾਂ ਏਸ ਤਰ੍ਹਾਂ ਅਮੀਰ ਰਹਿਣ 'ਤੇ ਵੀ ਘੁਮੰਡ ਦਾ ਅਹਿਸਾਸ ਨਾ ਹੋਵੇ।
-ਸ਼ਾਹ ਜੀ, 'ਫ਼ਕੀਰ' ਨਾਮ ਬਾਰੇ ਕੀ ਰਾਇ ਹੈ ?' ਪੁੱਛਦਿਆਂ ਰਣਜੀਤ ਸਿੰਘ ਉਸ ਦੇ ਚਿਹਰੇ ਵੱਲ ਤੱਕਣ ਲੱਗਾ।
ਅਜ਼ੀਜ਼ਉਦਦੀਨ ਦੇ ਚਿਹਰੇ ਉੱਪਰ ਰਜ਼ਾਮੰਦੀ ਦਿੱਸੀ ਤਾਂ ਰਣਜੀਤ ਸਿੰਘ ਨੇ ਕਿਹਾ- ਤੇਰੇ ਅੱਬਾ ਨੂੰ ਇਸੇ ਨਾਮ ਨਾਲ ਬੁਲਾਇਆ ਜਾਂਦਾ ਹੈ। ਮੋਹੀਓਦਦੀਨ ਬੁਖ਼ਾਰੀ। ਬੁਖਾਰੀ, ਭਿਖਾਰੀ ਜਾਂ ਫ਼ਕੀਰ ਤੇਰਾ ਕੀ ਖਿਆਲ ਹੈ, ਇਸ ਤੋਂ ਵਧੇਰੇ ਕੋਈ ਹੋਰ ਚੰਗਾ ਨਾਮ ਤੇਰੇ ਖ਼ਾਨਦਾਨ ਲਈ ਹੋ ਸਕਦਾ ਹੈ ?'
-ਨਹੀਂ ਹੋ ਸਕਦਾ ਮਹਾਰਾਜ। ਅਜ਼ੀਜ਼ਉਦਦੀਨ ਖੁਸ਼ ਹੋ ਗਿਆ।
ਉਸ ਦਾ ਸੁਝਾਇਆ ਨਾਮ ਸਵੀਕਾਰ ਕਰਨ 'ਤੇ ਰਣਜੀਤ ਸਿੰਘ ਨੇ ਉਸ ਨੂੰ ਦੇ ਕੀਮਤੀ ਸਾਲਾਂ ਭੇਂਟ ਕੀਤੀਆਂ ਤੇ ਐਲਾਨ ਕੀਤਾ-'ਅੱਜ ਤੋਂ ਅਜੀਜ਼ਉਦਦੀਨ ਫ਼ਕੀਰ ਅਜ਼ੀਜਉਦਦੀਨ ਕਹਿਲਾਏਗਾ।
-'ਉਹ ਸ਼ਹਿਨਸ਼ਾਹ ਖੁਸ਼ਕਿਸਮਤ ਹੈ, ਹਜ਼ੂਰ-ਏ-ਵੱਲਾ, ਜਿਸ ਦੀਆਂ ਮੇਹਰਬਾਨੀਆਂ ਦੇ ਵਿਹੜੇ ਵਿਚ ਇਮਾਨਦਾਰੀ ਦੇ ਫੁੱਲ ਖਿੜਦੇ ਹਨ। ਅਜੀਜ਼ਉਦਦੀਨ ਨੇ ਅੱਧਾ ਝੁੱਕਦਿਆਂ ਕਿਹਾ।
ਰਣਜੀਤ ਸਿੰਘ ਦੇ ਚਿਹਰੇ ਉੱਪਰ ਮੁਸਕਰਾਹਟ ਫੈਲ ਗਈ।
ਅਜੀਜ਼ਉਦਦੀਨ ਨੂੰ ਜਿੰਨੀ ਸਮਝ ਹਿਕਮਤ ਦੀ ਸੀ, ਉੱਨੀ ਸਮਝ ਹੀ ਉਸ ਨੂੰ ਪੰਜਾਬ ਵਿਚ ਅਤੇ ਆਸ ਪਾਸ ਵਾਪਰ ਰਹੀਆਂ ਘਟਨਾਵਾਂ ਦੀ ਵੀ ਰਹਿੰਦੀ ਸੀ। ਪੇਂਡੂ ਲੋਕਾਂ ਦੇ ਵਸੇਬ ਅਤੇ ਉਹਨਾਂ ਦੀਆਂ ਲੋੜਾਂ ਅਤੇ ਬੁੜਾ ਬਾਰੇ ਵੀ ਜਾਣਕਾਰੀ ਰੱਖਦਾ ਸੀ। ਰਣਜੀਤ ਸਿੰਘ ਨੇ, ਲਾਹੌਰ ਦੇ ਵੱਖ-ਵੱਖ ਹਿੱਸਿਆਂ ਵਿਚ, ਅਜ਼ੀਜਉਦਦੀਨ ਦੀ ਸਲਾਹ ਨਾਲ ਦਵਾਖ਼ਾਨੇ ਖੋਹਲਣ ਦਾ ਹੁਕਮ ਦਿੱਤਾ ਤੇ ਉਸ ਦੇ ਛੋਟੇ ਭਰਾ ਨੂਰਉਦਦੀਨ ਨੂੰ ਸਰਕਾਰੀ ਮੁੱਖ ਹਕੀਮ ਨਿਯੁਕਤ ਕਰ ਦਿੱਤਾ।
ਜਿਹੜੇ ਇਲਾਕੇ ਰਣਜੀਤ ਸਿੰਘ ਦੇ ਅਧੀਨ ਸਨ, ਉਸ ਅੰਦਰ ਖੇਤੀ ਅਤੇ ਜ਼ਮੀਨ ਦੇ ਪ੍ਰਬੰਧ ਨੂੰ ਨਵਾਂ ਰੂਪ ਦੇਣ ਲਈ, ਉਸ ਨੇ ਆਪਣੇ ਮਾਹਰਾਂ ਤੋਂ ਸਲਾਹ ਮੰਗੀ। ਕੁਝ ਸਰਦਾਰ ਪਹਿਲੇ ਪ੍ਰਬੰਧ ਵਿਚ ਤਬਦੀਲੀਆਂ ਕਰਨੀਆਂ ਚਾਹੁੰਦੇ ਸਨ। ਅਜ਼ੀਜਉਦਦੀਨ ਨੂੰ ਪੁੱਛਣ 'ਤੇ ਉਸ ਨੇ ਕਿਹਾ:
-ਮਹਾਰਾਜ ਮੈਂ ਸੋਚਦਾਂ...'
-ਮੈਨੂੰ ਮਹਾਰਾਜ ਜਾਂ ਮਹਾਰਾਜਾ ਕਹਾਉਣਾ ਪਸੰਦ ਨਹੀਂ.. । ' ਰਣਜੀਤ ਸਿੰਘ ਨੇ ਟਕਿਆ-'ਮੈਨੂੰ ਖਾਲਸਾ ਜੀ ਕਹਿ ਲਿਆ ਜਾਵੇ। ਇਸ ਤੋਂ ਵੀ ਵਧੇਰੇ ਸਿੰਘ ਸਾਹਬ' ਮੈਨੂੰ ਚੰਗਾ ਲੱਗਦਾ ਹੈ।
-ਖਿਮਾ ਕਰਨਾ ਸਿੰਘ ਸਾਹਿਬ-ਫ਼ਕੀਰ ਅਜ਼ੀਜਉਦਦੀਨ ਨੇ ਖ਼ੁਦ ਨੂੰ ਦਰੁਸਤ ਕਰਦਿਆਂ ਕਿਹਾ, 'ਮੈਂ ਚਾਹੁੰਦਾ ਹਾਂ, ਖੇਤੀ ਔਰ ਜ਼ਮੀਨ ਦਾ ਪ੍ਰਬੰਧ ਜਿਵੇਂ ਚਲਦਾ ਆ ਰਿਹਾ ਹੈ, ਉਸੇ ਤਰ੍ਹਾਂ ਰਹਿਣ ਦਿੱਤਾ ਜਾਏ। ਅਜੇ ਤਖ਼ਤ ਦੇ ਪਾਵੇ ਮਜ਼ਬੂਤ ਕਰਨ ਲਈ ਅਤੇ ਅੜਿਕੇ ਪਾਰ ਕਰਨ ਵਾਲੇ ਨੇ। ਪ੍ਰਬੰਧ ਵਿਚ ਰੱਦੋ-ਬਦਲ ਸਾਡੇ ਲਈ ਹੋਰ ਨਵੀਆਂ ਮੁਸ਼ਕਲਾਂ ਲੈ ਕੇ ਆਏਗੀ। ਇਸ ਲਈ ਖੇਤੀ ਪ੍ਰਬੰਧ ਵਾਲਾ ਮੁਹਾਜ ਫਿਲਹਾਲ ਛੇੜਨਾ ਲੋਕ ਨਹੀਂ ਹੋਵੇਗਾ।'
ਰਣਜੀਤ ਸਿੰਘ ਉਸ ਦੀ ਦੂਰ-ਅੰਦੇਬੀ ਦਾ ਕਾਇਲ ਹੋ ਗਿਆ, ਪੁੱਛਿਆ- ਫਕੀਰ ਸਾਹਬ ਮੌਜੂਦਾ ਪ੍ਰਬੰਧ ਬਾਰੇ ਮੈਂ ਜਾਨਣਾ ਚਾਹੁੰਦਾ ਹਾਂ।
-ਹਜ਼ੂਰ.. ਖਿਮਾ ਕਰਨਾ, ਸਿੰਘ ਸਾਹਬ, ਇਸ ਬਾਰੇ ਸਹੀ ਜਾਣਕਾਰੀ ਤਾਂ ਕਾਨੂੰਗੇ ਦਾ ਸਕਦਾ ਹੈ ਪਰ ਕੁਝ ਇਲਮ ਆਪ ਦੇ ਇਸ ਬੰਦੇ ਨੂੰ ਵੀ ਹੈ—' ਅਜ਼ੀਜ਼ਉਦਦੀਨ ਨੇ ਆਪਣੀ ਛਾਤੀ ਉੱਪਰ ਖੱਬਾ ਹੱਥ ਰੱਖ ਕੇ ਸਿਰ ਝੁਕਾਇਆ-ਪਿੰਡ ਵਿਚ ਇਕ ਕਦਮ ਹੁੰਦਾ ਹੈ। ਕੁਝ ਪਿੰਡ ਮਿਲਾ ਕੇ 'ਤਾਲੁਕਾ' ਬਣਦਾ ਹੈ। ਉਹ ਇਕ ਚੌਧਰੀ ਦੇ ਅਧੀਨ ਹੁੰਦਾ ਹੈ। ਜਮੀਨ ਸੰਬੰਧੀ ਲਿਖਤ-ਪੜ੍ਹਤ ਔਰ ਕਾਗਜ਼ਾਤ ਦੀ ਸੰਭਾਲ ਦਾ -ਮਾ ਕਾਨੂੰਗੇ ਕੋਲ ਹੈ। ਉਸ ਦੇ ਅਧੀਨ ਪਟਵਾਰੀ ਹੈ। ਕਾਸ਼ਤਕਾਰ ਤੋਂ ਸਿੱਧਾ ਮਾਮਲਾ ਜੁਗਰਾਹਿਆ ਜਾਂਦਾ ਹੈ।
ਫਿਰ ਰਣਜੀਤ ਸਿੰਘ ਨੇ, ਵਪਾਰੀਆਂ ਬਾਰੇ, ਦੁਕਾਨਦਾਰਾਂ ਅਤੇ ਬੁਣਕਰਾ ਬਾਰੇ ਜਾਣਕਾਰੀ ਲਈ। ਅਮਨ ਕਾਨੂੰਨ ਬਾਰੇ ਵਿਚਾਰਾ ਕਰਦਿਆਂ, ਰਣਜੀਤ ਸਿੰਘ ਨੇ = ਹੁਕਮ ਜਾਰੀ ਕੀਤਾ-'ਲਾਹੌਰ ਸ਼ਹਿਰ ਨੂੰ ਵੱਖ-ਵੱਖ ਮੁਹੱਲਿਆਂ ਵਿਚ ਤਕਸੀਮ ਤਾ ਜਾਵੇ। ਹਰ ਮੁਹੱਲੇ ਦਾ ਇਕ ਮੁਖੀਆ ਹੋਵੇਗਾ। ਮੁਖੀਆਂ ਦੇ ਉੱਪਰ ਇਕ ਚੌਧਰੀ . ਤਾ। ਚੌਧਰੀ ਸ਼ਹਿਰ ਵਿਚ ਅਮਨ ਕਾਇਮ ਕਰਨ ਲਈ ਜ਼ਿੰਮੇਵਾਰ ਹੋਵੇਗਾ।
ਦਰਬਾਰੀ ਨਵੀਸ, ਜਾਰੀ ਕੀਤੇ ਹੁਕਮ ਨਾਲ ਨਾਲ ਲਿਖਣ ਲੱਗਾ।
ਇਸ ਮੌਕੇ ਆਏ ਲਾਹੌਰ ਦੇ ਕੁਝ ਸ਼ਹਿਰੀਆਂ ਨੂੰ ਰਣਜੀਤ ਸਿੰਘ ਨੇ ਪੁੱਛਿਆ- 'ਲਾਹੌਰ ਸ਼ਹਿਰ ਦਾ ਪੁਲੀਸ ਮੁੱਖੀ ਇਮਾਮ ਬਖ਼ਸ਼ ਕੀ ਉਹ ਸ਼ਹਿਰ ਦੀ ਗਸ਼ਤ ਕਰਦਾ हे ?'
—ਉਹ ਹਰ ਸਮੇਂ ਲਾਹੌਰ ਦੇ ਬਜ਼ਾਰਾਂ ਵਿਚ ਖੋਤੇ ਉੱਪਰ ਸਵਾਰ ਵੇਖਿਆ ਜਾ ਸਕਦਾ ਹੈ, ਹਜੂਰ। ਇਕ ਸ਼ਹਿਰੀ ਬੋਲਿਆ।
-ਸਿੰਘ ਸਾਹਬ, ਉਹ ਬੜਾ ਅੱਖੜ ਏ, ਪਰ ਲਾਇਕ ਵੀ ਏ। ਲਾਹੌਰੀਆ ਵਿਚ ਉਹ 'ਖਰ-ਸਵਾਰ' ਕਰਕੇ ਮਜ਼ਹੂਰ ਹੋ ਗਿਆ ਏ। ਦੂਜੇ ਸ਼ਹਿਰੀ ਨੇ ਦੱਸਿਆ ਤਾਂ ਰਣਜੀਤ ਸਿੰਘ ਸੁਣ ਕੇ ਹੱਸਣ ਲੱਗਾ। ਫਿਰ ਜਿਵੇਂ ਉਸ ਨੂੰ ਅਚਾਨਕ ਯਾਦ ਆ ਗਿਆ। ਪੁੱਛਿਆ-'ਮੰਡੀ ਵਿਚ ਗੇਹੂੰ ਦਾ ਕੀ ਤਾਅ ਏ ?'
-14 ਆਨੇ ਮਣ ਏ ਹਜੂਰ।
-ਬਿੰਦਾ (ਘਿਉ) ਕੀ ਭਾਅ ਮਿਲਦਾ ਏ ?
—ਇਕ ਰੁਪਈਏ ਦਾ ਸੇਰ ਮਿਲਦਾ ਏ, ਮਹਾਰਾਜ।'
-ਮੱਕਾ ?'
-ਮੱਕਾ ਚਾਰ ਆਨੇ ਮਣ ਜੇ।'
-ਬਾਜਰਾ ?
-ਦੋ ਆਨੇ ਮਣ।
-ਖਿਆਲ ਰੱਖਣਾ ਏ, ਅਗਰ ਕੋਈ ਦੁਕਾਨਦਾਰ, ਵਪਾਰੀ ਆਪਣੀ ਮਰਜ਼ੀ ਨਾਲ ਭਾਅ ਚੜ੍ਹਾਂਦਾ ਏ ਤਾਂ ਫੋਰਨ ਇਤਿਲਾਹ ਕੀਤੀ ਜਾਵੇ। ਕੋਈ ਖਾਣ ਦੀ ਵਸਤੂ ਵਿਚ ਮਿਲਾਵਟ ਕਰਦਾ ਏ ਤਾਂ ਵੀ ਝੱਟ ਸ਼ਿਕਾਇਤ ਕੀਤੀ ਜਾਵੇ|' ਰਣਜੀਤ ਸਿੰਘ ਨੇ ਸਖ਼ਤੀ ਨਾਲ ਕਿਹਾ ਤੇ ਦਰਬਾਰ ਬਰਖ਼ਾਸਤ ਕਰ ਦਿੱਤਾ। ਫਿਰ ਪਹਿਰੇਦਾਰ ਨੂੰ ਕਿਹਾ— 'ਸਾਈਸ ਨੂੰ ਘੋੜਾ ਲੈ ਕੇ ਆਉਣ ਲਈ ਕਿਹਾ ਜਾਵੇ। ਸਿਪਾਹੀਆਂ ਨੂੰ ਇਤਿਹ ਕੀਤੀ ਜਾਵੇ-ਅਸੀਂ ਸ਼ਹਿਰ ਦੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਫੋਰਨ ਨਿਕਲਣਾ ਹੈ।
ਰਣਜੀਤ ਸਿੰਘ, ਘੋੜੇ ਉੱਪਰ ਸਵਾਰ ਹੋਇਆ ਹੀ ਸੀ। ਮੁੱਖ ਦਰਵਾਜ਼ੇ ਵੱਲੋਂ ਆਏ ਪਹਿਰੇਦਾਰ ਨੇ ਸੂਚਨਾ ਦਿੱਤੀ। 'ਕਪੂਰਥਲੇ ਤੋਂ ਸਿੰਘ ਸਾਹਬ ਫਤੇਹ ਸਿੰਘ ਆਹਲੂਵਾਲੀਆ ਆਏ ਨੇ ਹਜੂਰ।
ਬਾਹਰ ਜਾਣ ਦਾ ਇਰਾਦਾ ਬਦਲਦਿਆਂ ਰਣਜੀਤ ਸਿੰਘ ਘੋੜੇ ਤੋਂ ਉੱਤਰ ਪਿਆ। ਸਿਪਾਹੀਆਂ ਨੂੰ ਘੋੜੇ ਤਬੇਲੇ ਵਿਚ ਲੈ ਜਾਣ ਲਈ ਕਿਹਾ ਤੇ ਆਪ ਸੰਮਨ ਬੁਰਜ ਵਿਚ ਚਲਿਆ ਗਿਆ। ਜਦ ਫਤੇਹ ਸਿੰਘ ਉੱਥੇ ਪੁੱਜਾ ਤਾਂ ਰਣਜੀਤ ਸਿੰਘ ਨੇ ਉੱਠ ਕੇ ਗਲਵਕੜੀ ਪਾ ਲਈ। ਆਪਣੇ ਬਰਾਬਰ ਬਿਠਾਇਆ ਤੇ ਨੌਕਰ ਨੂੰ ਕੁਝ ਖਾਣ ਪੀਣ ਲਈ ਲੈ ਕੇ ਆਉਣ ਦਾ ਇਸ਼ਾਰਾ ਕੀਤਾ।
ਫਤਹ ਸਿੰਘ ਨੇ ਵੇਖਿਆ, ਇਸ ਵੇਲੇ ਰਣਜੀਤ ਸਿੰਘ ਨੇ ਸਧਾਰਨ ਲਿਬਾਸ ਪਹਿਨਿਆ ਹੋਇਆ ਸੀ। ਪਗੜੀ ਉੱਪਰ ਕਲਗੀ ਨਹੀਂ ਸੀ ਲਗਾਈ। ਨਾ ਹੀ ਗਲ ਵਿਚ ਸੋਨੇ ਜਾਂ ਹੀਰੇ ਮੋਤੀਆਂ ਦੇ ਹਾਰ ਸਨ। ਬਾਹਾ ਵੀ ਸੋਨੇ ਦੇ ਕੜਿਆਂ ਤੋਂ ਖਾਲੀ ਸਨ। ਹੱਥਾਂ ਦੀਆਂ ਉਂਗਲਾਂ ਵਿਚ ਵੀ ਕੋਈ ਹੀਰੇ ਜੜੀ ਮੁੰਦਰੀ ਨਹੀਂ ਸੀ। ਹੈਰਾਨ ਹੋਇਆ ਫਤੇਹ ਸਿੰਘ ਆਹਲੂਵਾਲੀਆ-'ਮੇਰੀ ਸਰਕਾਰ, ਹੁਣ ਤੁਸੀਂ ਪੰਜਾਬ ਦੇ ਮਹਾਰਾਜਾ ਹੋ, ਤੁਹਾਨੂੰ ਮਹਾਰਾਜਿਆਂ ਵਰਗਾ ਦਿੱਸਣਾ ਵੀ ਚਾਹੀਦਾ ਹੈ' ਆਖਦਿਆਂ ਫਤੇਹ ਸਿੰਘ ਹੱਸਿਆ।
ਰਣਜੀਤ ਸਿੰਘ ਮੁਸਕਰਾ ਕੇ ਫਤੇਹ ਸਿੰਘ ਵੱਲ ਤੱਕਣ ਲੱਗਾ, ਬੋਲਿਆ ਕੁਝ ਨਹੀਂ।
-ਇਸ ਤਰ੍ਹਾਂ ਕਿਉਂ ਵੇਖ ਰਹੇ ਨੇ ਮੇਰੀ ਸਰਕਾਰ ?'
-ਤੂੰ ਮੈਨੂੰ ਸਰਕਾਰ ਨਾ ਆਖਿਆ ਕਰ ਫਤੇਹ ਸਿੰਘ। ਰਣਜੀਤ ਸਿੰਘ ਦੀ ਅੱਖ ਵਿਚ ਸ਼ਰਾਰਤ ਸੀ।
-ਸਰਕਾਰ ਨੇ ਤਾਂ ਸਰਕਾਰ ਹੀ ਰਹਿਣਾ ਏ ਸਰਕਾਰ !
-ਹੁਣ ਅਸੀਂ ਪੱਗਾਂ ਵਟਾ ਕੇ ਕਰਾ ਬਣ ਗਏ ਆਂ। ਤੇਰੇ ਮਿੱਤਰ, ਮੇਰੇ ਮਿੱਤਰ, ਤੇਰੇ ਵੈਰੀ ਮੇਰੇ ਵੈਰੀ। ਇਹਨਾਂ ਵਿਚ ਸਰਕਾਰ ਕਿਧਰੋਂ ਆ ਗਈ ?'
-ਪਰ ਸਰਕਾਰ ਗੱਲ...'
-ਨਾ। ਰਣਜੀਤ ਸਿੰਘ ਨੇ ਟੇਕਿਆ।
-ਸਿੰਘ ਸਾਹਬ...
—ਨਾ ਇਹ ਵੀ ਨਹੀਂ।
-ਭਾਈ ਸਾਹਬ...?' ਫਤੇਹ ਸਿੰਘ ਨੇ ਫਿਰ ਹੱਸਦਿਆਂ ਪੁੱਛਿਆ।
-ਹਾਂ ਹੁਣ ਕੁਝ ਦਰੁਸਤ ਹੋਇਆ ਏਂ। ਉਂਜ ਆਪਾਂ ਦੋਵੇਂ ਹੋਈਏ ਤਾਂ ਰਣਜੀਤ ਆਖਿਆ ਕਰੇਂ, ਮੈਨੂੰ ਹੋਰ ਵੀ ਚੰਗਾ ਲੱਗੇ।
-ਇਹ ਮੈਥੋਂ ਨੀ ਆਖਿਆ ਜਾਣਾ ਸਰਕਾਰ।
ਦੋਹਾਂ ਦਾ ਹਾਸਾ ਨਿਕਲ ਗਿਆ।
-ਹੁਣ ਦੱਸ ਲਾਹੌਰ ਕਿਵੇਂ ਆਉਣਾ ਹੋਇਆ ?' ਰਣਜੀਤ ਸਿੰਘ ਨੇ ਗੰਭੀਰ ਹੁੰਦਿਆਂ ਪੁੱਛਿਆ। ਫਿਰ ਇਕਦਮ ਚਹਿਬ ਪਿਆ-'ਕਿ ਲਹੌਰਨਾਂ ਵੇਖਣ ਆਇਆ'
-ਮੈਂ ਤਾਂ ਭਾਈ ਸਾਹਬ ਖ਼ਬਰਦਾਰ ਕਰਨ ਆਇਆ। ਅਫਵਾਹਾਂ ਫੈਲ ਰਹੀਆਂ 5. ਰਾਮਗੜ੍ਹੀਏ,... ਚੰਗੀ ਅਜੇ ਵੀ ਸਾਜ਼ਸ਼ਾਂ ਘੜ ਰਹੇ ਨੇ, ਇਹਨਾਂ ਨੂੰ ਤੁਹਾਡੀ ਤਾਜਪੋਸ਼ੀ ਹਜਮ ਨਹੀਂ ਹੋ ਰਹੀ। ਇਹਨਾਂ ਨੂੰ ਨੱਥ ਪਾਈਏ ਪਹਿਲਾਂ। ਸੁਰਖਰੂ ਹੋ ਗਏ ਤਾਂ ਲਾਹੌਰਨਾਂ ਕਿਹੜਾ ਦੌੜ ਚੱਲੀਆਂ ? ਫਤੇਰ ਸਿੰਘ ਨੇ ਭਰਵੱਟੇ ਨਚਾਏ।
-ਫਤੇਹ ਸਿੰਘਾ, ਕੰਡਾ ਤਾਂ ਕਸੂਰ ਵਾਲਾ ਵੀ ਚੁੱਭ ਰਿਹੇ। ਪਠਾਣ ਕਾਬੂ ਕਰਨਾ ਪੈਣਾ। ਇਹ ਭੇਡਾਂ 'ਚ ਕਾਲੀ ਭੇਡ ਜੇ। ਇਹ ਸਾਹਬ ਸਿੰਘ ਕੰਗੀ ਨਾਲ ਵੀ ਰਲਿਆ ਹੋਇਆ, ਓਧਰ ਜ਼ਮਾਨ ਸ਼ਾਹ ਕੋਲ ਵੀ ਮੁਖਬਰੀਆਂ ਕਰਦੇ। ਭਸੀਨ ਪਿੰਡ ਵਿਚ ਵੀ ਫੌਜ ਲੈ ਕੇ ਭੰਗੀਆਂ ਨਾਲ ਦੋ ਮਹੀਨੇ ਬੈਠਾ ਰਿਹਾ। ਅਸਾਂ ਨੂੰ ਪਹਿਲਾਂ ਗੁਆਢ ਸਾਫ਼ ਕਰਨਾ ਪੈਣਾ।
-ਹੁਕਮ ਕਰੋ, ਭਾਈ ਸਾਹਬ, ਅੱਜ ਈ ਜਾ ਪਵਾਂ ਕਸੂਰ ਨੂੰ ?"
-ਭਰਾਵਾਂ ਨੂੰ ਹੁਕਮ ਨਹੀਂ ਕਰੀਦਾ, ਭਰਾਵਾਂ ਦੇ ਨਾਲ ਖੜ੍ਹੀਦੇ। ਮੈਂ ਸੋਚਦਾਂ ਜੇ ਆਪਾਂ ਫਤੇਹ ਸਿੰਘ ਕਾਲਿਆਂ ਵਾਲਾ ਨੂੰ ਫੌਜ ਦੇ ਕੇ ਭੇਜੀਏ ?' ਰਣਜੀਤ ਸਿੰਘ ਨੇ
ਪੁੱਛਿਆ-
-ਮੈਂ ਕਿਉਂ ਨਹੀਂ ਜਾ ਸਕਦਾ "
-ਆਪਾਂ ਦੋਵਾਂ ਗੁਜਰਾਤ ਦੇ ਸਾਹਥ ਸਿੰਘ ਭੰਗੀ ਨੂੰ ਭਾਜੀ ਮੋੜ ਕੇ ਆਵਣੀ ਹੈ। ਭਸੀਨ ਲਾਗੇ ਫੌਜਾਂ ਲੈ ਕੇ ਲਾਹੌਰ 'ਤੇ ਚੜ੍ਹਨ 'ਚ ਏਸੇ ਦਾ ਹੱਥ ਏ। ਰਣਜੀਤ ਸਿੰਘ ਨੇ ਆਉਣ ਵਾਲੇ ਸਮੇਂ ਵਿਚ ਹੋਣ ਵਾਲੀ ਮੁਹਿੰਮ ਤੋਂ ਜਾਣੂ ਕਰਵਾਇਆ।
ਨੰਕਰ ਚਾਂਦੀ ਦੇ ਵੱਡੇ ਗਲਾਸਾਂ ਵਿਚ ਠੰਢਾ ਸ਼ਰਬਤ ਅਤੇ ਨਾਲ ਸੁੱਕੇ ਕਾਬਲੀ ਮੋਵੇ ਲੈ ਆਇਆ।
ਕੁਝ ਦੇਰ ਬਾਅਦ ਮੁਹਿੰਮ ਦੀ ਤਿਆਰੀ ਕਰਨ ਲਈ ਵਾਅਦਾ ਕਰਕੇ ਫਤੇਹ ਸਿੰਘ ਆਹਲੂਵਾਲੀਆ, ਫਤੇਹ ਬੁਲਾ ਕੇ ਚਲਿਆ ਗਿਆ।
...
ਸਾਹਬ ਸਿੰਘ ਭੰਗੀ ਨੂੰ ਕੋਈ ਚਿੱਤ-ਚੇਤਾ ਵੀ ਨਹੀਂ ਸੀ, ਲਾਹੌਰ ਵਿਚ ਉਸ ਨੂੰ ਕਾਬੂ ਕਰਨ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਉਹ ਅਜੇ ਵੀ ਰਣਜੀਤ ਸਿੰਘ ਦੇ ਮਾਮੇ ਦਲ ਸਿੰਘ ਨੂੰ ਅਤੇ ਹੋਰ ਸਰਦਾਰਾਂ ਨੂੰ ਲਾਹੌਰ ਵਿਰੁੱਧ ਬਗਾਵਤ ਕਰਨ ਲਈ ਉਕਸਾਉਣ ਲੱਗਾ ਹੋਇਆ ਸੀ। ਵਜ਼ੀਰਾਬਾਦ ਦੇ ਜੋਧ ਸਿੰਘ ਨਾਲ ਵੀ ਉਸ ਦਾ ਸੰਪਰਕ ਸੀ। ਇਹਨਾਂ ਦਿਨਾਂ ਵਿਚ ਹੀ ਉਹ ਜੋਧ ਸਿੰਘ ਨੂੰ ਉਚੇਚਾ ਮਿਲਣ ਗਿਆ। ਰਸਮੀ ਪੁੱਛ-ਗਿੱਛ ਮਗਰੋਂ ਉਸ ਨੇ ਪੁੱਛਿਆ। ਲਾਹੌਰ ਵਿਚ ਜਿਹੜੀ ਖਿੱਚੜੀ ਪੱਕ ਰਹੀ ਏ, ਉਸ ਦੀ ਜਾਣਕਾਰੀ ਹੈ ਵੇ ?
-ਮੈਂ ਤਾਂ ਇਕ ਵਾਰ ਮਜੀਠੇ ਸ਼ਿਕਾਰ ਖੇਡਣ ਗਿਆ ਤਾਂ. ਫੇਰ... ।'
-ਓਸ ਸ਼ਿਕਾਰ ਦਾ ਸਾਨੂੰ ਪਤਾ ਏ ਜੋਧ ਸਿੰਘ ਓਹ ਸ਼ਿਕਾਰ* ਤੇਰੇ ਹੱਥ ਆਣ ਵਾਲਾ ਨਹੀਂ। ਸਾਹਥ ਸਿੰਘ ਭੰਗੀ ਗੁੱਝਾ ਝਾਕਿਆ। ਫਿਰ ਬੋਲਿਆ-'ਹੁਣ ਤਾਂ ਮਾਜਰਾ ਈ ਹੋਰ ਏ। ਕਾਣੇ ਨੇ ਕਪੂਰਥਲੇ ਵਾਲੇ ਫਤਹ ਸਿੰਘ ਨਾਲ ਪੱਗਾਂ ਵਟਾ ਕੇ ਉਸ ਨੂੰ ਪੱਗ-ਵੱਟ ਭਰਾ ਬਣਾ ਲਿਆ ਏ ਤਰਨ ਤਾਰਨ ਜਾ ਕੇ...।'
-ਹਲਾ, ਹਾਅ ਤੇ ਮੈਨੂੰ ਖ਼ਬਰ ਦੀ ਕਾਈ ਨੀਂ ? ਜੋਧ ਸਿੰਘ ਹੇਰਾਨ ਹੋਇਆ।
-ਹੁਣ ਖ਼ਬਰ ਮਿਲ ਗਈ ਏ ਨਾ। ਸਾਡੇ ਲਈ ਖ਼ਤਰੇ ਦੀ ਘੰਟੀ ਜੇ, ਉਹਨਾਂ ਦਾ ਜੁੜਨਾ। ਸਾਹਬ ਸਿੰਘ ਨੇ ਫਿਕਰ ਨਾਲ ਕਿਹਾ।
-ਅਸੀਂ ਐਸਾ ਕਿਉਂ ਨਹੀਂ ਕਰ ਸਕਦੇ ? ਸਾਡੇ ਸਭਨਾਂ ਨਾਲ ਤਾਂ ਉਹ ਤਕੜਾ ਨਹੀਂ ?"
-ਜਧ ਸਿੰਘ ਏਹੀ ਤਾਂ ਸਮਝਣ ਦੀ ਗੱਲ ਹੈ। ਮੈਂ ਕੱਲ੍ਹ ਅੰਮ੍ਰਿਤਸਰ ਜਾ ਰਿਹਾਂ, ਮਾਈ ਸੁੱਖਾਂ ਕੋਲ। ਜੱਸਾ ਸਿੰਘ ਨੂੰ ਵੀ ਮਿਲਾਂਗਾ। ਹੁਣ ਹਵੇਲੀਆਂ 'ਚੋਂ ਬਾਹਰ ਨਿਕਲਣਾ ਪਵੇਗਾ।...
ਜਿਸ ਸਮੇਂ ਸਾਹਬ ਸਿੰਘ ਭੰਗੀ ਅਤੇ ਜੋਧ ਸਿੰਘ ਵਿਚਕਾਰ ਰਣਜੀਤ ਸਿੰਘ ਵਿਰੁੱਧ ਰਣਨੀਤੀ ਘੜਨ ਦੀਆਂ ਵਿਚਾਰਾਂ ਹੋ ਰਹੀਆਂ ਸਨ, ਉਸ ਸਮੇਂ ਫਤੇਹ ਸਿੰਘ ਕਾਲਿਆਂ ਵਾਲਾ ਨੇ ਕਸੂਰ ਨੂੰ ਆ ਕੇ ਘੇਰਾ ਪਾ ਲਿਆ ਹੋਇਆ ਸੀ।