ਭਰ ਜਵਾਨੀ ਵਿਚ ਮਹਾਂ ਸਿੰਘ ਦੇ ਤੁਰ ਜਾਣ ਦਾ ਸ਼ੁਕਰਚੱਕੀਆ ਮਿਸਲ ਦੇ ਹਮਦਰਦਾਂ ਨੇ ਬਹੁਤ ਸੋਗ ਮਨਾਇਆ। ਇਸ ਮਿਸਲ ਨਾਲ ਖਾਰ ਖਾਣ ਵਾਲੇ ਜੱਥੇਦਾਰ ਵੀ ਸਨ। ਉਹ ਅੰਦਰ-ਖਾਤੇ ਮਹਾਂ ਸਿੰਘ ਦੇ ਇਲਾਕਿਆਂ ਉੱਪਰ ਕਬਜ਼ਾ ਕਰਨ ਲਈ ਆਪਣੀ ਤਿਆਰੀ ਵਿਚ ਰੁੱਝ ਗਏ। ਘਰ ਵਿਚ ਸੱਥਰ ਵਿਛਿਆ ਹੋਇਆ ਸੀ। ਮਿਸਲਾਂ ਦੇ ਸਰਦਾਰ ਮੂੰਹ ਵਿਖਾਉਣ ਲਈ ਅਫਸੋਸ ਕਰਨ ਆਉਣ ਲੱਗੇ। ਬਾਹਰੋਂ ਚਿਹਰੇ ਲਟਕਾਈ, ਪਰ ਅੰਦਰੋਂ ਬਾਗੋ-ਬਾਗ, ਮਗਰਮੱਛੀ ਹੰਝੂ ਵੀ ਕੇਰਦੇ। ਕਮਜ਼ੋਰ ਜਿਹੇ ਰਣਜੀਤ ਸਿੰਘ ਵੱਲ ਵੇਖਦੇ, ਫਿਰ ਮਹਾ ਸਿੰਘ ਦੇ ਜਿੱਤੇ ਇਲਾਕਿਆਂ ਉੱਪਰ ਦ੍ਰਿਭ- ਦ੍ਰਿਸ਼ਟੀ ਮਾਰਦੇ, ਮਨ ਨਾਲ ਹੀ ਗੱਲਾਂ ਕਰਦੇ ਇਹ ਕਿੱਥੋਂ ਸਾਂਭ ਲਊ ਜਾਗੀਰਾਂ, ਏਸ ਕੋਲੋਂ ਤਾਂ ਆਪਣਾ ਆਪ ਨਹੀਂ ਸੰਭਾਲਿਆ ਜਾਂਦਾ। ਖੱਬੇ ਪਾਸੇ ਦੀ ਦੁਨੀਆਂ ਤਾਂ ਰੱਬ ਨੇ ਹਨੇਰੀ ਕਰ ਛੱਡੀ ਐ, ਸੱਜੇ ਪਾਸੇ ਦਾ ਚਾਨਣ ਅਸੀਂ ਬੁਝਾ ਦੇਣੇ। ਸ਼ੁਕਰਚੱਕੀਆ ਮਿਸਲ ਦਾ ਭੋਗ ਵੀ, ਮਹਾਂ ਸਿੰਘ ਦੇ ਭੋਗ ਦੇ ਨਾਲ ਹੀ ਪਾ ਛੱਡਣੇ...।
ਸੱਥਰ ਉੱਪਰ ਬੈਠੇ ਸਰਦਾਰਾਂ ਦੇ ਮਨਾਂ ਵਿਚ ਅਜਿਹੇ ਵਿਚਾਰ ਹੀ ਖੋਰ ਪਾਉਂਦੇ। ਰਾਜ ਕੌਰ ਅਤੇ ਦਲ ਸਿੰਘ ਨੂੰ ਰਣਜੀਤ ਸਿੰਘ ਦੀ ਸੁਰੱਖਿਆ ਦਾ ਫ਼ਿਕਰ ਲੱਗਾ। ਕਦੇ ਕਦੇ ਸਰਦਾਰਾਂ ਦੀ ਨੀਯਤ ਸਾਫ਼ ਨਾ ਜਾਪਦੀ। ਭੋਗ ਦਾ ਦਿਨ ਆ ਗਿਆ। ਇਕ ਦਿਨ ਪਹਿਲਾਂ ਹੀ ਹਵੇਲੀ ਦੇ ਬਾਹਰ ਤੰਬੂ ਲੱਗਣ ਲੱਗੇ।
ਬਟਾਲੇ ਤੋਂ ਜੇ ਸਿੰਘ ਅਤੇ ਸਦਾ ਕੌਰ ਇਕ ਦਿਨ ਪਹਿਲਾਂ ਹੀ ਆ ਗਏ ਸਨ। 'ਕੁੜਮਾਚਾਰੀ ਹੈ, ਸਾਡਾ ਪਹਿਲ ਜਾਣਾ ਬਣਦੇ। ਸਦਾ ਕੌਰ ਨੇ ਕਿਹਾ ਸੀ।
ਰਾਜ ਕੌਰ ਮਲਵੈਣ ਨੇ ਆਪਣੇ ਭਰਾ ਦਲ ਸਿੰਘ ਨਾਲ ਸਲਾਹ ਕੀਤੀ।
-ਰਣਜੀਤ ਸਿੰਘ ਨੂੰ ਪੱਗ ਬਾਬਾ ਸਾਹਬ ਸਿੰਘ ਬੇਦੀ ਪਾਸ ਬੰਨ੍ਹਵਾਣੀ ਚਾਹੀਦੀ ਏ। ਸਾਰੇ ਸਰਦਾਰ ਉਹਨਾਂ ਦਾ ਸਤਿਕਾਰ ਕਰਦੇ ਨੇ। ਉਹਨਾਂ ਦਾ ਬੋਲਿਆ ਹਰ ਸ਼ਬਦ ਹੁਕਮ ਵਾਂਗ ਮੰਨਦੇ ਨੇ ।
ਦਲ ਸਿੰਘ ਨੂੰ ਭੈਣ ਦੀ ਸਲਾਹ ਜਚ ਗਈ। ਉਹ ਆਪਣੇ ਕੁਝ ਸਿਪਾਹੀ ਲੈ ਕੇ ਉਸੇ ਪਲ ਡੇਰਾ ਬਾਬਾ ਨਾਨਕ ਨੂੰ ਤੁਰ ਪਿਆ। ਤੁਰਨ ਲੱਗੇ ਨੇ ਭਰੋਸਾ ਦੁਆ ਗਿਆ।
-ਵਾਹਿਗੁਰੂ ਦੀ ਮੋਹਰ ਰਹੀ, ਬਾਬਾ ਜੀ ਨੂੰ ਮੈਂ ਲੈ ਕੇ ਹੀ ਮੁੜਾਂਗਾ।'
ਭੋਗ ਵਾਲੇ ਦਿਨ ਕੋਈ ਇਕੱਲਾ, ਕਦੇ ਦੋ ਜਣੇ, ਕੋਈ ਆਪਣੇ ਖ਼ਾਸ ਜੱਥੇ ਨਾਲ, ਮਿਸਲਾਂ ਦੇ ਸਰਦਾਰ ਜੁੜਨ ਲੱਗ ਪਏ। ਇਕ ਤੱਤ ਸਰਦਾਰ ਨੇ ਤਾਂ ਆਖ ਵੀ ਦਿੱਤਾ,
-‘ਮੇਰਾ ਤਾਂ ਇਰਾਦਾ ਵੇ ਆਪਾਂ ਕਾਰਵਾਈ ਕਰ ਦੇਈਏ, ਸਾਰੀ ਫੌਜ ਤਾਂ ਆਪਣੀ ਸੇਵਾ 'ਚ ਲੱਗੀ ਹੋਈ ਏ।
--ਹੌਲੀ ਬੋਲ, ਕੰਧਾਂ ਦੇ ਵੀ ਕੰਨ ਹੋਂਦੇ ਨੇ।' ਦੂਸਰੇ ਸਰਦਾਰ ਨੇ ਵਰਜਿਆ।
-ਕਿਹੜੀਆਂ ਕੰਧਾਂ ਨੇ ਏਥੇ, ਬੈਠੇ ਤਾਂ ਤੰਬੂਆਂ 'ਚ ਆਂ।'
-ਫੇਰ ਤਾਂ ਹੋਰ ਵੀ ਡਰ ਈ। ਵੇਖ ਨੀ ਆਇਆ ਗੜ੍ਹੀ ਅੰਦਰ ? ਸਿਪਾਹੀ ਤਿਆਰ ਬੈਠੇ ਨੇ ਤੇ ਤੋਪਾਂ ਦਾ ਮੂੰਹ ਵੀ ਏਧਰ ਈ।
ਅਜੇ ਸਰਦਾਰਾ ਅੰਦਰ ਖਿੱਚੜੀ ਪੱਕ ਹੀ ਰਹੀ ਸੀ। ਉਧਰ ਦਲ ਸਿੰਘ ਨੇ ਡੇਰਾ ਬਾਬਾ ਨਾਨਕ ਪਹੁੰਚ ਕੇ ਬਾਬਾ ਸਾਹਬ ਸਿੰਘ ਬੇਦੀ ਨੂੰ ਮੱਥਾ ਜਾ ਟੇਕਿਆ। ਅਸੀਸ ਦੇ ਤੇ ਬਾਬਾ ਜੀ ਜਗਿਆਸੂ ਨਜ਼ਰਾਂ ਨਾਲ ਦਲ ਸਿੰਘ ਵੱਲ ਤੱਕਣ ਲੱਗੇ।
-ਬਾਬਾ ਜੀ, ਸ਼ੁਕਰਚੱਕੀਆ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਿਆ ਜੋ। ਤੁਸਾਂ ਨੂੰ ਖ਼ਬਰ ਮਿਲ ਹੀ ਗਈ ਹੋਈ ਏਂ। ਮਾਈ ਜੀ ਵੱਲੋਂ ਫਰਿਆਦ ਲੈ ਕੇ ਆਇਆ ਵਾਂ।
-ਏਸ ਉਮਰ 'ਚ ਮਹਾਂ ਸਿੰਘ ਦਾ ਚਲੇ ਜਾਣਾ, ਦੁੱਖ ਦੀ ਗੱਲ ਹੈ। ਪਰ ਵਾਹਿਗੁਰੂ ਦਾ ਭਾਣਾ ਟਲਦਾ ਨਹੀਂ। ਮਾਈ ਕੀ ਚਾਹਵਦੀ ਹੈ ?' ਬਾਬਾ ਜੀ ਨੇ ਸ਼ਾਂਤ ਮਨ ਨਾਲ ਪੁੱਛਿਆ।
-ਮਾਈ ਦੀ ਇੱਛਾ ਹੈ ਬਾਬਾ ਜੀ, ਰਣਜੀਤ ਅਜੇ ਇਞਾਣਾ ਹੈ। ਹਰ ਪਾਸੇ ਦੁਸ਼ਮਣ ਨੂੰ ਆਪਣੇ ਵੀ ਤੇ ਪਰਾਏ ਵੀ। ਮਾਈ ਡਰਦੀ ਏ, ਮਿਸਾਲਾਂ ਦੇ ਸਰਦਾਰ ਰਣਜੀਤ ਨੂੰ ਤਾਂਭੇ ਹੀ ਨਾ ਕਰ ਦੇਣ। ਇਸ ਲਈ ਪੱਗ ਦੀ ਰਸਮ ਵੇਲੇ ਤੁਸਾਂ ਦਾ ਗੁੱਜਰਾਂ ਵਾਲੇ ਹਾਜਰ ਰਹਿਣਾ ਬਹੁਤ ਜ਼ਰੂਰੀ ਏ। ਬੇਨਤੀ ਪ੍ਰਵਾਨ ਕਰੋ।
ਬਾਬਾ ਜੀ ਇਕ ਦਮ ਗੰਭੀਰ ਹੋ ਗਏ। ਅੱਖਾਂ ਬੰਦ ਕਰ ਲਈਆਂ। ਸੁਰਤੀ ਅੰਦਰ ਨਹਿ ਗਈ। ਫਿਰ ਕੁਝ ਦੇਰ ਬਾਅਦ ਅੱਖਾਂ ਖੋਹਲ ਕੇ ਕੋਲ ਖੜ੍ਹੇ ਇਕ ਸੇਵਕ ਨੂੰ ਕਿਹਾ, ਸਿਪਾਹੀਆਂ ਨੂੰ ਕਹਿ, ਤੁਰੰਤ ਕੂਚ ਦੀ ਤਿਆਰੀ ਕੀਤੀ ਜਾਵੇ।'
ਭੋਗ ਦੇ ਪੱਤਰੇ ਪੜ੍ਹੇ ਜਾ ਚੁੱਕੇ ਸਨ। ਅਨੰਦ ਸਾਹਬ ਦਾ ਪਾਠ ਹੋਣ ਲੱਗਾ। ਸੰਗਤ, ਇਕ ਤਕੜੀ ਵਹੀਰ ਧੂੜ ਉਡਾਈ ਆਉਂਦੀ ਵੇਖ ਕੇ ਹੈਰਾਨ ਰਹਿ ਗਈ। ਜਦ ਜੱਥਾ ਬੜੇ ਪੁੱਜਾ ਤਾਂ ਸਰਦਾਰ, ਜੱਥੇਦਾਰ ਹੈਰਾਨ ਹੋਏ ਉੱਠ ਕੇ ਖੜ੍ਹੇ ਹੋ ਗਏ।
ਬਾਬਾ ਸਾਹਬ ਸਿੰਘ ਬੇਦੀ ਘੋੜੇ 'ਤੋਂ ਮਗਰੋਂ ਉੱਤਰਿਆ, ਲੋਕ ਮੱਥਾ ਟੇਕਣ ਪਹਿਲਾਂ ਲੱਗ ਪਏ।
-ਏਹ ਏਧਰ ਕਿਵੇਂ ਆ ਗਿਆ ?' ਇਕ ਜੱਥੇਦਾਰ ਨੇ ਜੱਸਾ ਸਿੰਘ ਦੇ ਕੰਨ ਵਿਚ
-ਲੈ ਕੇ ਆਂਦਾ ਹੋਣਾ। ਨਹੀਂ ਤਾਂ ਬਾਬੇ ਨੂੰ ਕੀ ਭੀੜ ਪਈ ਸੀ।'
-ਏਹਦੇ ਹੁੰਦਿਆਂ ਤਾਂ ਹੁਣ ਚੁੱਪ ਈ ਵੱਟੀ ਰੱਖੀਏ, ਭਲਾ ਐ।
-ਹਵਾ ਦਾ ਰੁਖ਼ ਵੇਖਨੇ ਆ।
ਸਾਹਬ ਸਿੰਘ ਬੇਦੀ ਗੁਰੂ ਨਾਨਕ ਦੀ ਵੇਸ ਵਿਚੋਂ ਸਨ ਤੇ ਸਿੱਖਾਂ ਵਿਚ ਉਹਨਾਂ ਦਾ ਬਾਬੇ ਨਾਨਕ ਵਾਂਗ ਹੀ ਸਤਿਕਾਰ ਸੀ।
ਅਰਦਾਸ ਵੇਲੇ ਪੂਰੀ ਹਿਫਾਜ਼ਤ ਨਾਲ ਰਣਜੀਤ ਸਿੰਘ ਨੂੰ ਹਵੇਲੀ ਤੋਂ ਬਾਹਰ ਪੰਡਾਲ ਵਿਚ ਲੈ ਆਂਦਾ। ਪਹਿਲਾਂ ਉਸ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਿਆ। ਫਿਰ ਬਾਬਾ ਸਾਹਬ ਸਿੰਘ ਬੇਦੀ ਦੇ ਪੈਰ ਛੂਹੇ, ਫਿਰ ਜਾ ਕੇ ਸਰਦਾਰਾਂ ਅਤੇ ਸੰਗਤ ਅੱਗ ਆਪਣਾ ਸੀਸ ਨਿਵਾਇਆ। ਮਾਈ ਰਾਜ ਕੌਰ ਉਸ ਨੂੰ ਪੂਰਾ ਸਮਝਾ ਕੇ ਬਾਹਰ ਲਿਆਈ ਸੀ। ਅਰਦਾਸ ਹੋਈ। ਇਕ ਚੌਂਕੀ ਉੱਪਰ ਚਾਦਰ ਵਿਛਾ ਕੇ ਰਣਜੀਤ ਸਿੰਘ ਨੂੰ ਬਿਠਾਇਆ ਗਿਆ। ਸਾਹਬ ਸਿੰਘ ਬੇਦੀ ਉੱਠਿਆ। ਮਿਸਲਾਂ ਦੇ ਸਰਦਾਰ ਹੋਰ ਨੇੜੇ ਖਿਸਕ ਆਏ। ਰਣਜੀਤ ਸਿੰਘ, ਸੰਗਤ ਵਿਚ ਆਪਣੀ ਅੱਖ ਨੀਵੀਂ ਕਰੀ ਬੈਠਾ ਸੀ। ਸਾਹਬ ਸਿੰਘ ਬੜਾ ਦੂਰ-ਅੰਦੇਸ਼ੀ ਸੀ। ਉਸ ਨੇ ਆਪਣੇ ਕੋਲੋਂ ਪੱਗ ਕੱਢੀ ਤੇ ਸਾਰੀਆਂ ਮਿਸਲਾਂ ਦੇ ਸਰਦਾਰਾਂ ਤੋਂ ਵਾਰੀ ਵਾਰੀ ਪੱਗ ਨੂੰ ਹੱਥ ਲੁਆਏ। ਫਿਰ ਦੋਹਾਂ ਹੱਥਾਂ ਉੱਪਰ ਪੱਗ ਰੱਖ ਕੇ ਸੰਗਤ ਵੱਲ ਵਧਾਏ। ਸੰਗਤ ਨੇ ਜੈਕਾਰਾ ਛੱਡਿਆ। ਫਿਰ ਸਾਹਬ ਸਿੰਘ ਬੇਦੀ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਪੱਗ ਰੱਖ ਕੇ ਮੱਥਾ ਟੇਕਿਆ। ਪੱਗ ਉਠਾਈ, ਸੰਗਤ ਵੱਲ ਮੂੰਹ ਕਰਕੇ ਕਿਹਾ, 'ਮੈਂ ਗੁਰੂਆ ਦੀ ਆਗਿਆ ਨਾਲ, ਤਮਾਮ ਸਰਦਾਰਾਂ ਦੀ ਸਹਿਮਤੀ ਨਾਲ ਔਰ ਸੰਗਤ ਦੀ ਇੱਛਾ ਨਾਲ ਗੁਰੂ-ਘਰ ਦੀ ਇਹ ਪੱਗ ਸ਼ੁਕਰਚੱਕੀਆ ਮਿਸਲ ਦੇ ਵਾਰਿਸ ਰਣਜੀਤ ਸਿੰਘ ਦੇ ਬੰਨ੍ਹਣ ਲੱਗਾ ਵਾਂ।
ਤੇ ਜੈਕਾਰਿਆਂ ਦੀ ਗੂੰਜ ਵਿਚ ਬਾਬਾ ਬੇਦੀ ਜੀ ਨੇ ਰਣਜੀਤ ਦੇ ਸਿਰ ਉੱਪਰ ਪੱਗ ਬੰਨ੍ਹਦਿਆਂ ਕਿਹਾ, 'ਕਾਕਾ ਜੀ, ਇਹ ਚਾਰ ਪੰਜ ਗਜ਼ ਕੱਪੜਾ ਨਹੀਂ ਹੈ। ਜ਼ਿੰਮੇਵਾਰੀਆਂ ਦੀ ਪੰਥ ਤੇਰੇ ਸਿਰ ਉੱਪਰ ਰੱਖੀ ਜਾ ਰਹੀ ਹੈ। ਅੱਜ ਤੋਂ ਤੂੰ ਆਪਣੀ ਮਿਸਲ ਦਾ ਸਰਦਾਰ है।
ਬਹੁਤ ਲੋਕਾਂ ਨੇ ਵੇਖਿਆ, ਇਕ ਪਾਸੇ ਸ਼ਾਂਤ ਚਿੱਤ ਬੈਠੀ ਮਾਈ ਰਾਜ ਕੌਰ ਦੀਆਂ ਅੱਖਾਂ ਵਿਚੋਂ ਤ੍ਰਿਪ ਤ੍ਰਿਪ ਹੰਝੂ ਕਿਰ ਰਹੇ ਸਨ।
...
ਇਕ ਰਾਤ ਗੁੱਜਰਾਂਵਾਲੇ ਗੁਜ਼ਾਰ ਕੇ ਸਦਾ ਕੌਰ ਨੇ ਹਵੇਲੀ ਅੰਦਰਲਾ ਮਾਹੌਲ ਵੇਖਿਆ। ਭੋਗ ਤੋਂ ਪਹਿਲਾਂ ਲਾਹੌਰ ਤੋਂ ਲਹਿਣਾ ਸਿੰਘ ਤੇ ਸਭਾ ਸਿੰਘ ਵੀ ਆਏ ਸਨ। ਅਜੀਬ ਜਿਹੀ ਸਥਿਤੀ ਸੀ। ਮੁਹਤਬਰ ਬੰਦੇ, ਮਹਾਂ ਸਿੰਘ ਦੀ ਮੌਤ ਦਾ ਅਫਸੋਸ ਵੀ ਪ੍ਰਗਟ ਕਰਦੇ ਸਨ ਤੇ ਨਾਲ ਹੀ ਮਲਵੀ ਜਿਹੀ ਜੀਭ ਨਾਲ ਰਣਜੀਤ ਸਿੰਘ ਨੂੰ ਮਹਾਂ ਸਿੰਘ ਦਾ ਜਾਨਸ਼ੀਨ ਬਣਨ ਦੀਆਂ ਵਧਾਈਆਂ ਵੀ ਦਿੰਦੇ ਸਨ। ਪਹਿਲੀ ਵਾਰ ਜਦ ਉਸ ਨੇ ਰਣਜੀਤ ਸਿੰਘ ਨੂੰ ਵੇਖਿਆ, ਸਦਾ ਕੌਰ ਨੂੰ ਪੈਰਾਂ ਹੇਠੋਂ ਜਮੀਨ ਖਿਸਕ ਗਈ ਜਾਪੀ ਸੀ। ਏਨਾ ਬਦਸੂਰਤ ਲੜਕਾ ਉਸ ਨੇ ਕਦੇ ਨਹੀਂ ਸੀ ਵੇਖਿਆ। ਮਾਤਾ ਦੇ ਡੂੰਘੇ ਦਾਗਾਂ ਨਾਲ ਭਰਿਆ ਮੂੰਹ। ਇਕ ਅੱਖ ਕਾਣਾ। ਬੁੱਲ੍ਹ ਮੋਟੇ। ਲੰਬੂਤਰਾ ਨੱਕ। ਉਸ ਨੇ ਆਪਣੀ ਖੂਬਸੂਰਤ ਧੀ ਮਹਿਤਾਬ ਬਾਰੇ ਸੋਚਿਆ। ਅਜਿਹੇ ਮੁੰਡੇ ਨਾਲ ਕਿਵੇਂ ਖੁਸ਼ ਤਵੇਗੀ ਉਹ। ਇਕ ਵਾਰ ਤਾਂ ਉਸਨੇ ਇਹ ਵੀ ਕਿਹਾ ਸੀ, 'ਮਾਂ ਉਹ ਮੇਰੇ ਬਾਪੂ ਦੇ ਕਾਤਲ ਹੋਗੇ ਨੇ, ਫੇਰ ਵੀ ਤੂੰ ਮੈਨੂੰ ਉਥੇ ਤੋਰਨ ਲੱਗੀ ਏ।
ਅਜੀਬ ਮਨੋ-ਦਸ਼ਾ ਸੀ ਸਦਾ ਕੌਰ ਦੀ ਹਵੇਲੀ ਵਿਚ ਮਾਮਾ ਦਲ ਸਿੰਘ 'ਤੇ ਰਾਜ ਕੌਰ ਤੋਂ ਬਿਨਾਂ ਗੋਲੀਆਂ, ਦਾਸੀਆਂ ਤੇ ਹੋਰ ਨੌਕਰਾਂ ਦੀ ਭੀੜ ਸੀ। ਰਣਜੀਤ ਵੱਲ, ਅਫਸੋਸ ਕਰਨ ਆਏ ਜੱਥੇਦਾਰਾਂ ਦੀ ਕੈਰੀ ਅੱਖ ਨੂੰ ਉਹ ਪਛਾਣਦੀ ਸੀ। ਉਸ ਨੇ ਆਪਣੇ ਸਹੁਰੇ ਜੈ ਸਿੰਘ ਨੂੰ ਵੱਖ ਕਰਕੇ ਕਿਹਾ, 'ਮੈਂ' ਸੋਚਨੀ ਆਂ, ਭੋਗ ਤੋਂ ਬਾਅਦ ਸਾਨੂੰ ਫੋਰਨ ਮਹਿਤਾਬ ਦੀ ਬਾਦੀ ਬਾਰੇ ਜ਼ੋਰ ਪਾਉਣਾ ਚਾਹੀਦੇ।
-ਏਡੀ ਕਾਹਲ ਕਰਨੀ ਠੀਕ ਨੀ ਹੈ।' ਜੇ ਸਿੰਘ ਸਮਾਜਕ ਮਰਿਆਦਾ ਨੂੰ ਵਧੇਰੇ अभइसा भी।
-ਮੈਨੂੰ ਸਰਦਾਰਾਂ ਦੀ ਨੀਯਤ ਵਿਚ ਖੋਟ ਜਾਪਦਾ ਜੇ। ਮੈਂ ਉਹ ਮਸ਼ਵਰੇ ਕਰਦੇ ਵੀ ਸੁਣੇ ਨੇ। ਬਾਦੀ ਹੋ ਜਾਵੇਗੀ ਤਾਂ ਅਸੀਂ ਖੁੱਲ੍ਹੇਆਮ ਜਵਾਈ ਦੀ ਮਦਦ ਕਰ ਸਕਦੇ
-ਮਦਦ ਤਾਂ ਹੁਣ ਵੀ ਕਰ ਸਕਨੇ ਆਂ। ਕੌਣ ਰੋਕੇਗਾ ਸਾਨੂੰ ਰਣਜੀਤ ਕਨੱਈਆ ਮਿਸਲ ਦਾ ਜਵਾਈ ਹੋਗਾ ਏ। ਪਰ ਦੇ ਕੁ ਸਾਲ ਉਡੀਕ ਲਈਏ, ਕੁਝ ਗੱਭਰੂ ਹੋ ਲਵੇ।
-ਕੀ ਆਖਦੇ ਪਏ ਓ ਬਾਪੂ ਜੀ। ਮੈਨੂੰ ਤਾਂ ਲੱਗਦਾ ਏ, ਜੱਥੇਦਾਰਾਂ ਨੇ ਦੇ ਮਹੀਨੇ ਨੀ ਪੈਣ ਦੇਣੇ। ਉਹਨਾਂ ਦੀ ਅੱਖ ਰਣਜੀਤ ਸਿੰਘ ਦੇ ਇਲਾਕੇ ਉੱਪਰ ਦੇ ਵੇ।
-ਬਟਾਲੇ ਜਾ ਕੇ ਵਿਚਾਰ ਕਰਾਂਗੇ। ਇਹ ਗੱਲਾਂ ਏਥੇ ਸੱਹਦੀਆਂ ਨਹੀਂ।
ਤੇ ਹੁਣ ਭੋਗ ਤੇ ਪਿੱਛੋਂ ਜਦ ਉਹ ਹਵੇਲੀ ਤੋਂ ਵਿਦਾ ਲੈ ਕੇ ਤੁਰ ਆਏ ਸਨ, ਰਸਤੇ ਵਿਚ ਸਦਾ ਕੌਰ ਨੇ ਪੁੱਛਿਆ-ਬਾਪੂ ਜੀ ਤੁਸਾਂ ਕੁਝ ਪਰਖ ਕੀਤੀ ਉ ?
-ਕਾਹਦੀ ਪੁੱਤਰ ? ਜੇ ਸਿੰਘ ਚੇਰਾਨ ਹੋਇਆ।
-ਗੁਜਰਾਂ ਵਾਲੇ ਦੀ ਹਵੇਲੀ ਅੰਦਰ ਤਿੰਨ ਬੰਦੇ ਅਜਿਹੇ ਨੇ, ਜਿਹੜੇ ਕੁਝ ਵੀ ਕਰ सबसे है।'
-ਏਨੇ ਘੱਟ ਸਮੇਂ ਵਿਚ ਤੂੰ ਕੀ ਪਰਖ ਕਰ ਲਈ ਪੁੱਤਰ ?' ਜੇ ਸਿੰਘ ਨੇ ਪੁੱਛਿਆ, ਨਾਲ ਹੀ ਬੋਲਿਆ, 'ਮੇਰੇ ਕੋਲ ਤਾਂ ਕਾਬਾ ਜੀ ਦੀ ਮਾਂ ਦਾ ਵਿਰਲਾਪ ਹੀ ਨਹੀਂ ਦੇਖ ਹੋਇਆ 22-23 ਸਾਲ ਦੀ ਕੋਈ ਉਮਰ ਹੁੰਦੀ ਏ। ਵਿਧਵਾ ਹੋ ਕੇ ਬਹਿ ਗਈ।
-ਮੈਨੂੰ ਰਣਜੀਤ ਦਾ ਮਾਮਾ ਦਲ ਸਿੰਘ ਕਪਟੀ ਜਾਪਦਾ ਜੇ। ਤੇ ਦੀਵਾਨ ਦੀ बंध क्षो मगे रुची हॅडगरी।'
-ਕੀ ਆਪਨੀ ਏ ਪੁੱਤਰ ?
--ਸਹੀ ਆਖਨੀ ਆ ਬਾਪੂ ਜੀ। ਰਾਜ ਕੌਰ ਤਾਂ ਮੰਨ ਲੈਨੇ ਆ ਉਸ ਉੱਪਰ ਬਿਪਤਾ ਦੀ ਘੜੀ ਏ। ਪਰ ਦੀਵਾਨ ਦਾ ਉਸ ਕੋਲ ਬਾਰ ਬਾਰ ਜਾ ਬਹਿਣਾ ਤੇ ਘੁਸਰ- ਵਸਰ ਗੱਲਾਂ ਕਰਨੀਆਂ, ਦਾਲ ਚ ਕੁਝ ਕਾਲਾ ਈ, ਬਾਪੂ ਜੀ/ ਰਣਜੀਤ ਸਿੰਘ ਨੂੰ ਅਜੇ ਸਮਝ ਹੀ ਕਿੰਨੀ ਕੁ ਏ ? ਅਜੇ ਤਾਂ ਉਸ ਦੇ ਖੋਡਣ ਦੀ ਉਮਰ ਏ। ਪੱਗ ਬੰਨ੍ਹ ਦਿੱਤੀ ਏ ਜ਼ਿੰਮੇਵਾਰੀਆਂ ਦੀ। ਸਾਨੂੰ ਰਣਜੀਤ ਦੀ ਹਿਫਾਜ਼ਤ ਕਰਨੀ ਹੋਏਗੀ ਬਾਪੂ ਜੀ। ਖ਼ਬਰਦਾਰ ਕਰਨਾ ਹੋਵੇਗਾ ਕਾਕਾ ਜੀ ਨੂੰ। ਦਲ ਸਿੰਘ, ਰਾਜ ਕੋਰ ਤੇ ਦੀਵਾਨ ਮੈਨੂੰ ਇਹਨਾਂ ਦੀ ਨੀਯਤ ਸ਼ੱਕੀ ਲੱਗਦੀ ਸੁ।
-ਮਾਂ ਆਪਣੇ ਪੁੱਤਰ ਦਾ ਮਾੜਾ ਕਿਉਂ ਸੋਚੇਗੀ ਕਲਾ ਨੇ ਕਾਕਾ ਜੀ ਦੀ ਉਮਰ ਘੱਟ ਜ਼ਰੂਰ ਏ। ਪਰ ਲਿਆਕਤ ਹੈ ਵੇ, ਮੈਂ ਵੇਖ ਲਿਐ। ਤੂੰ ਵੀ ਦੇਖਿਆ ਹੋਣੇ ਧੀਏ. ਕਿਵੇਂ ਹਰ ਸਰਦਾਰ ਨੂੰ ਮਿਲਦਾ ਸਾਈ। ਭਾਣੇ ਦੀਆਂ ਗੱਲਾਂ ਕਰਦਾ ਸਾਈ। ਘੋੜਸਵਾਰ ਵੀ ਡਾਹਢੇ। ਮੈਨੂੰ ਦੱਸਿਐ, ਤਲਵਾਰ ਵੀ ਖੂਬ ਵਾਹੁੰਦੇ। ਹਾਂ ਇਕ ਗੱਲ ਖਟਕਦੀ ਹੈ, ਆਪਣੀ ਮਹਿਤਾਬ ਦੇ ਮੁਕਾਬਲੇ 'ਚ ਕਮਜ਼ੋਰ ਬੜਾ ਈ ਤੇ ਦੱਖਣੀ, ਪਾਖਣੀ ਵੀ...।
-ਖੱਬੀ ਅੱਖ ਵੀ ਤਾਂ ਹੋ ਨੀ । ਸਦਾ ਕੌਰ ਨੇ ਹਾਉਕਾ ਲਿਆ।
ਚੱਲ ਛੱਡ। ਮਹਾਂ ਸਿੰਘ ਬੜਾ ਕੁਝ ਛੱਡ ਗਿਆ। ਜਦ ਮੂੰਹੋਂ ਨਿਕਲਿਆ ਹਰ ਬੋਲ ਹੁਕਮ ਬਣ ਜਾਣੇ, ਕਿਸ ਨੇ ਅੱਖ ਵੇਖਣੀ ਐ, ਕਿਸ ਨੂੰ ਸੀਤਲਾ ਮਾਤਾ ਦੇ ਦਾਗ ਨਜ਼ਰ ਆਉਣੇ ਨੇ, ਕਿਸ ਨੇ ਕੱਦ-ਕਾਠ ਵੇਖਣੇ ? ਬੱਸ ਦੁਸ਼ਮਣਾ ਤੋਂ ਬਚਿਆ ਰਹਵ ਤੇ ਆਯੂ ਲੰਮੀ ਹੋਵੇ। ਗੱਭਰੂ ਤਾਂ ਹੋਇਆ ਲੈ ਦੇ ਸਾਲਾਂ ਨੂੰ ।
ਸਦਾ ਕੌਰ ਦੂਰ ਦਿਸਹੱਦੇ ਵੱਲ ਤੱਕਦੀ ਉੱਪਰ ਅਸਮਾਨ ਵੱਲ ਵੇਖਣ ਲੱਗ ਪਈ ਜਿਵੇਂ ਕੋਈ ਸੁਪਨਾ ਵੇਖ ਰਹੀ ਹੋਵੇ ਧੀ ਮਹਿਤਾਬ ਏਡੇ ਵੱਡੇ ਇਲਾਕੇ ਦੀ ਮਾਲਕ ਹੋਵੇਗੀ। ਰਾਣੀ ਬਣੇਗੀ। ਆਲੇ-ਦੁਆਲੇ, ਦਾਸੀਆਂ ਗੋਲੀਆਂ ਹੋਣਗੀਆਂ। ਜਗੀਰਦਾਰ, ਅਮੀਰ ਵਜ਼ੀਰ ਸਲਾਮਾਂ ਕਰਨਗੇ। ਇਹ ਵੀ ਕੀ ਪਤਾ ਜੇ ਵਿਧਾਤਾ ਨੂੰ ਮਨਜੂਰ ਹੋਇਆ, ਪੂਰੇ ਪੰਜਾਬ 'ਤੇ ਮੇਰਾ ਹੁਕਮ ਚੱਲੇ..।
ਰੱਬ ਦੇ ਹਚਕੋਲਿਆਂ 'ਚ ਸਦਾ ਕੌਰ ਨੂੰ ਪਤਾ ਨਹੀਂ ਕਦ ਨੀਂਦ ਆ ਗਈ ਤੇ ਉਹ ਸੁਪਨਿਆਂ 'ਚ ਖੋਈ ਗੁਜਹਾਵਾਲੇ ਤੋਂ ਹਰ ਪਲ ਦੂਰ ਹੁੰਦੀ ਗਈ।
ਅਜੇ ਉਹ ਬਟਾਲੇ ਦੀ ਜੂਹ ਵਿਚ ਦਾਖਲ ਹੋਏ ਹੀ ਸਨ। ਜੋ ਸਿੰਘ ਦੇ ਇਕ ਭਰੋਸੇਮੰਦ ਸੂਹੀਏ ਨੇ ਖਬਰ ਦਿੱਤੀ ਤੇਮੂਰ ਦਾ ਪੁੱਤਰ ਜਮਾਨ ਸ਼ਾਹ, ਹਿੰਦ ਉੱਪਰ ਭਾਰੀ ਫੌਜ ਲੈ ਕੇ ਚੜ੍ਹ ਪਿਆ ਜੇ ਤੇ ਉਹ ਰਸਤੇ ਦੀਆਂ ਗੜ੍ਹੀਆਂ ਕਿਲ੍ਹੇ ਢਹਿ-ਢੇਰੀ ਕਰਦਾ ਅੱਗੇ ਵੱਧ ਰਿਹਾ ਜੇ। ਸਾਨੂੰ ਆਪਣੀ ਮੋਰਚਾਬੰਦੀ ਕਰ ਲੈਣੀ ਚਾਹੀਦੀ ਏ।
ਮਹਿਤਾਬ ਦਾ ਵਿਆਹ ਕਰਨ ਦੇ ਮਨਸੂਬੇ ਵਿਚ ਰਹਿ ਗਏ। ਜੇ ਸਿੰਘ ਵੀ ਤੇ ਪੰਜਾਬ ਦੇ ਸਾਰੇ ਜੱਥੇਦਾਰ, ਜਮਾਨ ਸ਼ਾਹ ਨਾਲ ਟੱਕਰ ਲੈਣ ਦੀ ਤਿਆਰੀ ਕਰਨ ਲੱਗ ਪਏ ।