ਕੁਵਰ ਨੌਨਿਹਾਲ ਸਿੰਘ ਦੀ ਸ਼ਾਦੀ।
ਰਣਜੀਤ ਸਿੰਘ ਲਈ ਜਿਵੇਂ ਖੁਸ਼ੀਆਂ-ਖੇੜਿਆਂ ਦੇ ਦਿਨ ਪਰਤ ਆਏ।
ਇਸ ਵਿਆਹ ਵਿਚ ਸ਼ਾਮਲ ਹੋਣ ਵਾਲੇ ਸ਼ਾਹੀ ਪ੍ਰਾਹਣਿਆ ਬਰਾਤੀਆਂ ਦੀ ਚੋਣ ਉਸ ਨੇ ਆਪ ਕੀਤੀ। ਦਿਲਕਸ਼ ਅਤੇ ਦਿਲ ਨੂੰ ਧੂ ਪਾਉਣ ਵਾਲੇ 'ਸੱਦਾ ਪੱਤਰ' ਭੇਜਣ ਦੀ ਜਿੰਮੇਵਾਰੀ ਛਕੀਰ ਅਜ਼ੀਜ਼ ਉਦਦੀਨ ਨੂੰ ਸੌਂਪ ਦਿਤੀ। ਬਾਦੀ ਦੀਆਂ ਸਾਰੀਆ ਰਸਮਾਂ ਅੰਮ੍ਰਿਤਸਰ ਵਿਚ ਕੀਤੀਆਂ ਜਾਣੀਆਂ ਸਨ। ਇਸ ਲਈ ਉਹਨਾਂ ਰਾਹਾਂ ਨੂੰ ਜਿਧਰੋਂ ਸ਼ਾਹੀ ਪ੍ਰਾਹੁਣੇ ਆਉਣੇ ਸਨ ਤੇ ਉਹਨਾਂ ਰਹਾਇਸ਼-ਗਾਹਾਂ ਨੂੰ ਜਿਥੇ ਪ੍ਰਾਹੁਣਿਆ ਨੇ ਠਹਿਰਨਾ ਸੀ, ਉਚੇਚੇ ਤੌਰ ਤੇ ਸਜਾਉਣ ਦੇ ਫੁਰਮਾਨ ਜਾਰੀ ਹੋ ਗਏ।
ਬਰਤਾਨੀਆਂ ਸਰਕਾਰ ਦੇ ਗਵਰਨਰ ਜਨਰਲ ਫ਼ੌਜ ਦੇ ਕਮਾਂਡਰ, ਆਗਰੇ ਦੇ ਗਵਰਨਰ, ਸਿੰਧ ਅਤੇ ਸਤਲੁਜ ਦੇ ਵਿਚਕਾਰਲੇ ਇਲਾਕਿਆਂ ਦੇ, ਅਮੀਰਾਂ, ਸਰਦਾਰਾਂ, ਜਗੀਰਦਾਰਾਂ, ਨਵਾਬਾਂ ਨੂੰ, ਦਰਬਾਰ ਦੇ ਕਰਮਚਾਰੀਆਂ, ਅਧਿਕਾਰੀਆਂ ਅਤੇ ਕਾਸਦਾ ਰਾਹੀਂ 'ਸੱਦਾ ਪੱਤਰ' ਭੇਜਣੇ ਸ਼ੁਰੂ ਹੋ ਗਏ। ਗਵਰਨਰ ਜਨਰਲ ਨੂੰ ਸਦੀਵੀ ਮਿੱਤਰਤਾ ਦਾ ਮਾਣ ਰੱਖਦਿਆਂ, ਜਾਂਦੀ ਵਿਚ ਸ਼ਾਮਲ ਹੋ ਕੇ, ਸਿੱਖ ਰਿਆਸਤ ਦੇ ਸਿਤਾਰੇ ਅਤੇ ਬਾਦਸ਼ਾਹ ਦੀ ਸ਼ਾਨਦਾਰ ਫੁੱਲਵਾੜੀ ਦੇ ਫੁੱਲ ਨੂੰ ਅਸ਼ੀਰਵਾਦ ਦੇਣ ਲਈ ਬੇਨਤੀ ਕੀਤੀ ਗਈ। ਸਰਦਾਰ ਹਰੀ ਸਿੰਘ ਨਲਵਾ, ਰਾਜਾ ਗੁਲਾਬ ਸਿੰਘ ਜਰਨਲ ਅਵੀਟਾਸ਼ੀਲ ਤੇ ਮਿਸਰ ਰੂਪ ਲਾਲ ਨੂੰ ਸੱਦਾ ਪੱਤਰ' ਭੇਜਣ ਲਈ ਰਣਜੀਤ ਸਿੰਘ ਦੇ ਉਚੇਚਾ ਯਾਦ ਕਰਵਾਇਆ।
ਜਿਸ ਵੇਲੇ ਲਾਹੌਰ ਦਰਬਾਰ ਵੱਲੋਂ ਵੱਖ ਵੱਖ ਥਾਵਾਂ 'ਤੇ ਵਿਅਕਤੀਆਂ ਨੂੰ ਇਹ ਸੱਦੇ ਪੱਤਰ ਪਹੁੰਚਾਏ ਜਾ ਰਹੇ ਸਨ. ਉਸ ਵੇਲੇ ਦੋਸਤ ਮੁਹੰਮਦ ਖ਼ਾਨ ਮੁਸਲਮਾਨਾਂ ਦੇ ਜਜਬਾਤਾਂ ਨੂੰ ਭੜਕਾਉਣ ਵਿਚ ਪੂਰੀ ਵਾਹ ਲਾਹ ਰਿਹਾ ਸੀ। ਉਸ ਨੇ ਹੋਕਾ ਦਿੱਤਾ ਪਹਿਲੀਆਂ ਨਮੋਸ਼ੀ ਭਰੀਆਂ ਹਾਰਾਂ ਦਾ ਬਦਲਾ ਲੈਣ ਦਾ ਵਕਤ ਆ ਗਿਆ ਹੈ। ਅਸੀਂ ਆਖ਼ਰੀ ਲੜਾਈ ਲੜਾਂਗੇ। ਫਤੇਹ ਜਾਂ ਮੌਤ। ਵਿਚਕਾਰਲਾ ਰਾਹ ਕੋਈ ਨਹੀਂ। ਹਰੀ ਸਿੰਘ ਨਲਵਾ ਥਾਂ ਥਾਂ ਕਿਲ੍ਹੇ ਬੰਦੀ ਕਰ ਰਿਹਾ ਹੈ। ਇਹ ਕਾਫਰ ਸਾਡੀ ਨਸਲ ਤਬਾਹ ਕਰ ਦੇਣਗੇ।'
ਦੋਸਤ ਮੁਹੰਮਦ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ। ਉਸ ਪਾਸ 7000 ਘੋੜੇ 2000 ਤੋੜੇਦਾਰ ਬੰਦੂਕਾ, 50 ਤੋਪਾਂ ਤੇ ਲਗਭਗ 20,000 ਜਹਾਦੀ ਜਮ੍ਹਾਂ ਹੋ ਗਏ। ਮਹਿਲਾਂ ਵਿਚ ਵਿਆਹ ਦੀਆਂ ਘੋੜੀਆਂ ਗਾਈਆਂ ਜਾ ਰਹੀਆਂ ਸਨ. ਜਦ ਸੂਹੀਆਂ ਨੇ ਦੋਸਤ ਮੁਹੰਮਦ ਦੀਆਂ ਸਰਗਰਮੀਆਂ ਦੀ ਸੂਚਨਾ ਦਿੱਤੀ। ਰਣਜੀਤ ਸਿੰਘ ਦੋਸਤ ਮੁਹੰਮਦ ਦੀ ਚਾਲ ਸਮਝਦਾ ਸੀ। ਫ਼ਿਕਰਮੰਦ ਵੀ ਹੋਇਆ। ਪਰ ਇਸ ਵੇਲੇ ਪੂਰਾ ਧਿਆਨ ਨੋਨਿਹਾਲ ਦੀ ਸ਼ਾਦੀ ਵੱਲ ਲੱਗਾ ਹੋਇਆ ਸੀ। ਫਿਰ ਵੀ ਉਸ ਨੇ ਆਪਣੇ ਜਰਨੈਲਾਂ ਨੂੰ ਚੌਕਸ ਰਹਿਣ ਲਈ ਫੁਰਮਾਨ ਭੇਜਿਆ।
ਫਕੀਰ ਅਜ਼ੀਜ਼ ਉਦਦੀਨ ਨੇ ਜਾਣਕਾਰੀ ਦਿੱਤੀ, ਸਰਕਾਰ ਬਰਤਾਨਵੀ ਗਵਰਨਰ ਜਨਰਲ ਔਰ ਆਗਰੇ ਦਾ ਗਵਰਨਰ ਸਰਕਾਰੀ ਰੁਝੇਵਿਆਂ ਕਾਰਨ ਸ਼ਾਦੀ ਵਿਚ ਸ਼ਾਮਲ ਨਹੀਂ ਹੋ ਸਕਣਗੇ। ਉਹਨਾਂ ਨੇ ਖਿਮਾ ਮੰਗੀ ਹੈ। ਬਰਤਾਨਵੀ ਸੈਨਾ ਦੇ ਕਮਾਂਡਰ-ਇਨ-ਚੀਫ ਸਰ ਹੇਨਰੀ ਵੇਨ ਵਿਆਹ ਵਿਚ ਸ਼ਾਮਲ ਹੋਵੇਗਾ। ਕਮਾਂਡਰ ਦਾ ਨੌਜਵਾਨ ਭਤੀਜਾ ਹੇਨਰੀ ਐਡਵਰਡ ਫੋਨ ਵੀ ਸ਼ਾਮਲ ਹੋਵੇਗਾ ਪਤਾ ਲੱਗਾ ਹੈ, ਹੇਨਰੀ ਐਡਵਰਡ, ਸਰ ਹੇਨਰੀ ਫੋਨ ਦਾ ਨਿੱਜੀ ਸਕੱਤਰ ਵੀ ਹੈ।
ਰਣਜੀਤ ਸਿੰਘ ਨੇ ਕੁੰਵਰ ਨੌਨਿਹਾਲ ਸਿੰਘ ਦੀ ਮਾਤਾ ਰਾਣੀ ਚੰਦ ਕੌਰ ਅਤੇ ਦੂਸਰੀਆਂ ਸ਼ਾਹੀ ਔਰਤਾਂ ਨੂੰ ਅੰਮ੍ਰਿਤਸਰ ਜਾ ਕੇ ਵਿਆਹ ਦੀਆਂ ਰਸਮਾਂ ਨਿਭਾਉਣ ਲਈ ਕਿਹਾ। ਨਾਲ ਹੀ ਉਸਨੇ ਆਪਣੇ ਅਗਸਰਾਂ ਨੂੰ ਹੁਕਮ ਦਿੱਤਾ ਸਥਾਨ 'ਤੇ ਜਾ ਕੇ ਅੰਗਰੇਜ਼ੀ ਪ੍ਰਾਹੁਣਿਆਂ ਦੇ ਸਵਾਗਤ ਦਾ ਪ੍ਰਬੰਧ ਕਰੋ। 'ਅਟਾਰੀ ਦੇ ਪੂਰੀ ਤਰ੍ਹਾਂ ਤੰਦਰੁਸਤ ਨਾ ਹੋਣ ਕਾਰਨ, ਰਣਜੀਤ ਸਿੰਘ ਆਪ ਲਾਹੌਰ ਵਿਚ ਰਿਹਾ, ਜਦੋਂ ਕਿ ਸਭ ਦਰਬਾਰੀ ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਵੱਖ ਵੱਖ ਥਾਵਾਂ ਉੱਪਰ ਤੈਨਾਤ ਸਨ। ਕੁਝ ਖ਼ਾਸ ਨੇੜਲੇ ਅਮੀਰਾਂ-ਵਜ਼ੀਰਾਂ ਨੇ ਰਣਜੀਤ ਸਿੰਘ ਬਾਰੇ ਇਹ ਅਫਵਾਹ ਫੈਲਾ ਦਿੱਤੀ- 'ਮਹਾਰਾਜਾ ਸ਼ਾਇਦ ਹੀ ਬਾਦੀ ਵਿੱਚ ਭਾਗ ਲਵੇ। ਅਜੇ ਉਹ ਪੂਰੀ ਤਰ੍ਹਾਂ ਰਾਜੀ ਨਹੀਂ ਹੈ।
ਇਹ ਅਫ਼ਵਾਹ ਕੁੰਵਰ ਨੌਨਿਹਾਲ ਸਿੰਘ ਕੋਲ ਵੀ ਪੁੱਜੀ। ਉਸ ਦੀ ਖੁਸ਼ੀ ਕਾਵੂਰ ਹੋ ਗਈ। ਅੰਮ੍ਰਿਤਸਰ ਵੱਲ ਰਵਾਨਾ ਹੋਣ ਤੋਂ ਪਹਿਲਾਂ ਉਹ ਆਪਣੇ ਦਾਦੇ ਤੋਂ ਅਸ਼ੀਰਵਾਦ ਲੈਣ ਲਈ ਉਸਦੇ ਸਾਹਮਣੇ ਹਾਜ਼ਰ ਹੋਇਆ। ਰਣਜੀਤ ਸਿੰਘ ਨੇ ਖੁਸ਼ ਹੁੰਦਿਆਂ, ਉਸਦੇ ਸਿਰ ਉਪਰ 500 ਰੁਪਏ ਵਾਰ ਕੇ ਗਰੀਬਾਂ 'ਚ ਵੰਡਣ ਲਈ ਕਿਹਾ।
-ਮੈਨੂੰ ਆਪਣੇ ਮਹਾਰਾਜਾ ਦਾਦਾ ਜਾਨ ਦੀ ਸੇਹਤ ਦਾ ਫ਼ਿਕਰ ਹੈ। ਸੁਣਿਆ ਜਾ ਰਿਹਾ ਹੈ, ਮਹਾਰਾਜ ਬਾਦੀ ਵਿਚ ਸ਼ਾਮਲ ਨਹੀਂ ਹੋਣਗੇ ' ਨੰਨਿਹਾਲ ਸਿੰਘ ਨੇ ਫਿਕਰ ਨਾਲ ਪੁੱਛਿਆ।
-ਬਹਾਰਤੀ ਲੋਕਾਂ ਦੀਆਂ ਅਫਵਾਹਾਂ ਉੱਪਰ ਭਰੋਸਾ ਨਹੀਂ ਕਰਨਾ ਚਾਹੀਦਾ। ਅਸੀਂ ਸ਼ਾਦੀ ਵਿਚ ਜਰੂਰ ਸ਼ਾਮਲ ਹੋਵਾਂਗ ਔਰ ਇਸ ਸ਼ਾਹੀ ਵਿਆਹ ਦੀਆਂ ਰਹਿੰਦੀਆਂ ਦੁਨੀਆ ਤੱਕ ਗੱਲਾਂ ਹੋਣਗੀਆਂ। ਰਣਜੀਤ ਸਿੰਘ ਨੇ ਕੰਬਦੇ ਹੱਥ ਮੁੱਛਾਂ ਵੱਲ ਲੈ ਜਾਣ ਦਾ ਯਤਨ ਕੀਤਾ।
ਕੁਵੰਰ ਨੇਨਿਹਾਲ ਬੇਫਿਕਰ ਹੋ ਗਿਆ। ਮਾਤਾ ਦੇ ਦਾਗਾ ਨਾਲ ਭਰਿਆ ਉਸਦਾ ਚਿਹਰਾ ਖਿੜ ਉੱਠਿਆ। ਉਸ ਨੇ ਆਪਣੇ ਦਾਦੇ ਦੇ ਪੈਰ ਛੂਹੇ ਤੇ ਚਲਿਆ ਗਿਆ।
...
ਇਕ ਫੱਗਣ (ਫਰਵਰੀ ਮਹੀਨਾ) ਨੂੰ ਮਹਾਰਾਜੇ ਦੇ ਹੁਕਮ ਅਨੁਸਾਰ ਸਹਿਜ਼ਾਦਾ ਖੜਕ ਸਿੰਘ, ਵਧੀਆ ਨਸਲ ਦੇ ਘੋੜੇ, ਸੋਨੇ ਦੀ ਕਾਠੀ, ਸ਼ਾਹੀ ਲਿਬਾਸ, ਗਹਿਣੇ ਅਤੇ ਨਕਦੀ ਲੈ ਕੇ ਅੰਮ੍ਰਿਤਸਰ ਲਈ ਰਵਾਨਾ ਹੋ ਗਿਆ।
ਫਿਰ ਫ਼ਕੀਰ ਇਮਾਮਉਦਦੀਨ ਅਤੇ ਲੱਧਾ ਸਿੰਘ ਨੂੰ ਹੁਕਮ ਭੇਜਿਆ-'ਸਹਿਜ਼ਾਦਾ ਨੋਨਿਹਾਲ ਸਿੰਘ ਦੇ ਸਵਾਗਤ ਲਈ ਤੋਪਾਂ ਦੀ ਸਲਾਮੀ ਦਾ ਪ੍ਰਬੰਧ ਕੀਤਾ ਜਾਵੇ।'
ਕੁਵੇਰ ਦੇ ਵਿਆਹ ਲਈ, ਮੁਲਤਾਨ ਦੇ ਦੀਵਾਨ ਸਾਵਣ ਮੱਲ ਨੇ ਇਕ ਖ਼ਤ ਦੇ ਨਾਲ ਤੋਹੜੇ ਵੀ ਭੇਜੇ, ਸੋਨੇ ਦੀ ਕਢਾਈ ਵਾਲੀਆਂ ਬਿਸਤਰੇ ਦੀਆਂ ਚਾਦਰਾਂ ਦੇ ਇਕ ਸੋ ਥਾਨ। 100 ਜੋੜੇ ਸੋਨੇ ਦਾ ਕੜੇ। ਤਿੰਨ ਲੱਖ ਅਠ ਹਜਾਰ ਨਕਦ ਰੁਪਏ ਤੇ ਹੋਰ ਵੀ ਬੜਾ ਕੁਝ ਸੀ। ਰਣਜੀਤ ਸਿੰਘ ਫੈਸਲੇ ਵਿਚ ਹੋ ਗਿਆ। ਹੁਣ ਉਹ ਵਿਆਹ ਦੀ ਖੁਸ਼ੀ ਵਿੱਚ ਖੁਲ੍ਹੇ ਦਿਲ ਨਾਲ ਸੋਨੇ ਅਤੇ ਰੁਪਈਆਂ ਦੀ ਬਰਖਾ ਕਰ ਸਕਦਾ ਸੀ।
ਛੇ ਫੱਗਣ ਨੂੰ ਛਕੀਰ ਅਜ਼ੀਜ਼ ਉਦਦੀਨ ਨੇ ਕੈਪਟਨ ਵੰਡ ਨੂੰ ਮਹਾਰਾਜੇ ਸਾਹਮਣੇ ਪੇਜ ਕੀਤਾ। ਵੰਡ ਨੇ ਕਮਾਂਡਰ ਇਨ-ਚੀਫ ਦੇ ਆਉਣ ਬਾਰੇ ਸੂਚਨਾ ਦਿੱਤੀ। ਅਗਲੇ ਦਿਨ, ਪੈਦਲ, ਘੋੜ ਸਵਾਰ ਅਤੇ ਤੋਪਾਂ ਮੁੱਖ ਸੈਨਾਪਤੀ ਸਰ ਹੇਨਰੀ ਫੋਨ ਦੇ ਸਵਾਗਤ ਲਈ ਪੁਲਾਂ ਅਤੇ ਰਸਤਿਆਂ ਉੱਪਰ ਤੈਨਾਤ ਕਰ ਦਿੱਤੇ ਗਏ।
ਉਸੇ ਦਿਨ ਸ਼ਾਮ ਨੂੰ ਵਿਆਹ ਲਈ ਭੰਡਾਰ ਕੀਤੇ ਰਾਸ਼ਨ ਅਤੇ ਹੋਰ ਸਮਾਨ ਦੀ ਤਫਸੀਲ ਰਣਜੀਤ ਸਿੰਘ ਨੂੰ ਦੱਸੀ ਗਈ:
300 ਮਣ ਵਧੀਆ ਆਟਾ, 205 ਮਣ ਫੈਲੇ, 100 ਮਣ ਲੱਕੜਾ, 15 मेठ भेवट, 50 मेठ थिष्टि, 105 मेव पेन, 1515 श्री 1000 बॅवते 40 भर ਮਠਿਆਈ ਦੇ ਭੰਡਾਰ ਕਰ ਲਏ ਗਏ ਹਨ।
ਰਣਜੀਤ ਸਿੰਘ ਕੁਝ ਦੇਰ ਤੱਕ ਸੋਚੀਂ ਪਿਆ ਰਿਹਾ। ਫਿਰ ਬੋਲਿਆ- 'ਭਾਈ ਰਾਮ ਸਿੰਘ ਨੂੰ ਹੁਕਮ ਹੈ, ਉਹ ਖ਼ੁਦ ਜਾਕੇ ਸਾਰੇ ਭੰਡਾਰਾਂ ਦਾ ਮੁਲਾਹਿਜ਼ਾ ਕਰੇ। ਉਸ ਦੇ ਚਿਹਰੇ ਉੱਪਰ ਇਸ ਤਰ੍ਹਾਂ ਦਾ ਪ੍ਰਭਾਵ ਸੀ, ਜਿਵੇਂ : ਏਨੇ ਕੁ ਭੰਡਾਰ ਨਾਲ ਉਸਦੀ ਤਸੱਲੀ ਨਾ ਹੋਈ ਹੋਵੇ। ਉਸ ਨੇ ਇਕ ਹੋਰ ਜੁਰਮਾਨ ਜਾਰੀ ਕੀਤਾ!
*101 ਊਠ, ਇੰਨੀਆਂ ਹੀ ਗਾਵਾਂ, ਮੱਝਾਂ ਅਤੇ ਘੋੜੇ ਖਰੀਦ ਲਏ ਜਾਣ। 150 ਦੁਸਾਲੇ, 25 ਬਨਾਰਸੀ ਦੁਪੱਟੇ, 50 ਲਾਦੇ 56 ਵੱਡੇ ਨਾਪ ਦੀਆਂ ਵਰਦੀਆਂ, ਦੇ ਜ਼ਰੀ ਦੇ ਦੁਸ਼ਾਲੇ, ਦੇ ਸੋਨੇ ਦੀਆਂ ਕਾਠੀਆ, ਦੋ ਹਾਥੀ, ਜਿੰਨ੍ਹਾ ਦੇ ਹੁੰਦਿਆਂ 'ਤੇ ਸੋਨਾ ਮੜ੍ਹਿਆ ਹੋਵੇ। ਬਹੁਤ ਸਾਰੇ ਸੋਨੇ ਦੇ ਗਹਿਣੇ, ਲੋੜ ਪੈਣ 'ਤੇ ਤਿਆਰ ਰੱਖੇ ਜਾਣ। ਦੇ ਕਮਰੇ ਆਟੇ ਨਾਲ, ਦੇ ਕਮਰੇ ਮੁਰਗੀਆਂ ਨਾਲ, ਦੇ ਕਮਰੇ ਗੁੜ ਨਾਲ ਐਰ ਇਕ ਕਮਰਾ ਬਾਲਣ ਵਾਲੀ ਲੱਕੜ ਨਾਲ ਭਰ ਕੇ, ਰੱਖੇ ਜਾਣ। ਇਕ ਹਜ਼ਾਰ ਗੱੜ ਪਸ਼ੂਆਂ ਲਈ ਚਾਰੇ ਦੇ, ਇਕ ਹਜ਼ਾਰ ਗੱਡੇ ਘਾਹ ਦੇ, ਸੋ ਰ# ਚਾਰਪਾਈਆਂ ਦੇ ਔਰ 500 ਮਿੱਟੀ ਦੇ ਘੜਿਆ ਦਾ ਇਤਜਾਮ ਕੀਤਾ ਜਾਵੇ।'
ਵਿਆਹ ਦੇ ਪ੍ਰਬੰਧਾਂ ਵਿਚ ਦਰਬਾਰ ਦੇ ਤਮਾਮ ਕਰਮਚਾਰੀ ਰੁੱਝ ਗਏ। ਹਰੀਕੇ ਪੱਤਣ 'ਤੇ ਥੋੜੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂਕਿ ਕਮਾਂਡਰ ਇਨ ਚੀਫ ਦਰਿਆ ਪਾਰ ਕਰ ਸਕੇ।
ਇਸ ਤੇ ਕੁਝ ਦਿਨਾਂ ਬਾਅਦ ਰਣਜੀਤ ਸਿੰਘ ਨੂੰ ਦੱਸਿਆ ਗਿਆ ‘ਬਰਤਾਨੀਆਂ ਸਰਕਾਰ ਦਾ ਭਾਰਤ ਵਿਚ ਮੁੱਖ ਸੈਨਾਪਤੀ ਅਤੇ ਉਸਦਾ ਅਮਲਾ-ਫੈਲਾ ਛੋਟਾ ਰਾਮ ਦੇ ਬਾਗ ਵਿਚ ਪੁੱਜ ਗਿਆ ਹੈ।
ਰਣਜੀਤ ਸਿੰਘ ਨੇ ਕੈਪਟਨ ਖੇਡ ਨੂੰ ਤਲਬ ਕਰਕੇ, ਪੁੱਛਿਆ- 'ਸੈਨਾ ਮੁੱਖੀ ਨੂੰ ਰਸਤੇ ਵਿਚ ਕੋਈ ਮੁਸ਼ਕਲ ਪੇਸ਼ ਤਾਂ ਨਹੀਂ ਆਈ?''
-ਜਹਾਂ ਪਨਾਹ, ਅਗਰ ਕਮਾਂਡਰ ਇਨ-ਚੀਰ ਨੂੰ ਰਾਵੀ ਦਰਿਆ ਦੇ ਕੰਢੇ ਜਵਾਲਾ ਸਿੰਘ ਦੇ ਬਾਗ਼ ਵਿੱਚ ਤਬਦੀਲ ਕਰ ਦਿੱਤਾ ਜਾਏ ਤਾਂ ਸੁਰੱਖਿਆ ਦੇ ਨਜ਼ਰੀਏ ਤੋਂ ਸਭ ਤੋਂ ਬੇਹਤਰ ਜਗਾਹ ਹੈ। ਵੰਡ ਨੇ ਸੁਝਾ ਦਿੱਤਾ।
-ਇਨੀ ਜਲਦੀ ਹੁਣ ਜਗਾਹ ਦੀ ਬਦਲੀ ਨਹੀਂ ਹੋ ਸਕੇਗੀ। ਸਾਰੇ ਕਰਮਚਾਰੀ ਵਿਆਹ ਦੇ ਪ੍ਰਬੰਧਾਂ ਵਿਚ ਰੁੱਝੇ ਹੋਏ ਨੇ। ਛੋਟਾ ਰਾਮ ਦੇ ਬਾਗ ਵਿਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ। ਮੈਂ ਖ਼ੁਦ ਵੀ ਅੰਮ੍ਰਿਤਸਰ ਲਈ ਰਵਾਨਾ ਹੋਣ ਦੀ ਤਿਆਰੀ ਵਿਚ ਹਾਂ। ਮੈਨੂੰ ਆਸ ਹੈ, ਤੁਸੀ ਮੇਰੇ ਨਾਲ ਸਹਿਯੋਗ ਕਰੇਗੇ।
-ਯਕੀਨਨ ਯਕੀਨਨ ', ਵੰਡ ਨੇ ਕਿਹਾ— 'ਕਮਾਂਡਰ-ਇਨ-ਚੀਫ਼ ਹਿਜਨੈਸ ਵੱਲੋਂ ਕੀਤੇ ਗਏ ਸ਼ਾਨਦਾਰ ਸਵਾਗਤ ਤੋਂ ਬਹੁਤ ਖੁਸ਼ ਨੇ।
ਸਤਲੁਜ ਦੇ ਪੱਛਮੀ ਕੰਢੇ ਉੱਪਰ ਸਰ ਹੈਨਰੀ ਫੋਨ ਦਾ ਸਵਾਗਤ ਸਹਿਜਾਦਾ ਸਰ ਸਿੰਘ ਵੱਲੋਂ ਕੀਤਾ ਗਿਆ ਸੀ। ਉਸਦਾ ਭਤੀਜਾ ਹੇਨਰੀ ਐਡਵਰਡ ਫੋਨ, ਕੁਵੇਰ ਸ਼ੇਰ ਸਿੰਘ ਦੀ ਸੁੰਦਰਤਾ ਵੇਖ ਕੇ ਦੰਗ ਰਹਿ ਗਿਆ ਸੀ। ਉਸ ਨੇ ਆਪਣੇ ਪੜਾਅ 'ਤੇ ਜਾਕੇ ਰੋਜ਼ਾਨਾ ਡਾਇਰੀ ਵਿਚ ਲਿਖਿਆ:
'ਉਹ ਕਾਲੀ ਦਾੜ੍ਹੀ ਵਿਚ ਬਹੁਤ ਹੀ ਸੁੰਦਰ ਜਾਪਦਾ ਸੀ। ਭਾਵੇਂ ਕੋਈ ਉਸ ਨੂੰ ਕਿੰਨੀ ਵਾਰ ਵੇਖੋ, ਉਸਦਾ ਜੀ ਨਹੀਂ ਸੀ ਕਰਦਾ। ਉਸ ਨੇ ਕੀਮਤੀ ਰੇਸ਼ਮ ਅਤੇ ਜ਼ਰੀ ਦੇ ਕਪੜੇ ਪਹਿਨੇ ਹੋਏ ਸਨ। ਉਸਦੀ ਪਗੜੀ ਵਿਚ ਹੀਰੋ, ਪੰਨੇ ਅਤੇ ਲਾਲ ਜੁੜੇ ਹੋਏ ਸਨ। ਇਸ ਤਰ੍ਹਾਂ ਪਹਿਲਾਂ ਮੈਂ ਕਦੇ ਨਹੀਂ ਸੀ ਵੇਖਿਆ। ਜਦ ਮੈਨੂੰ ਦੱਸਿਆ ਗਿਆ..... 'ਅਸੀ ਰਾਜਕੁਮਾਰ ਸ਼ੇਰ ਸਿੰਘ ਦੇ ਮਹਿਮਾਨ ਹਾਂ ਤਾਂ ਮੈਂ ਚਾਅ ਨਾਲ ਕਰ ਗਿਆ। 'ਜਦ ਸਾਨੂੰ ਰਾਜ ਕੁਮਾਰ ਦਾ ਸਿੰਗਾਰ ਕਮਰਾ ਵਿਖਾਇਆ ਗਿਆ, ਇਹ ਹੋਰ ਵੀ ਹੈਰਾਨ ਕਰਨ ਵਾਲਾ ਸੀ। ਇਥੇ ਸਜਣ-ਬਣ ਲਈ ਹਰ ਤਰ੍ਹਾਂ ਦਾ ਸਮਾਨ ਸੀ। ਮੂੰਹ ਵੇਖਣ ਵਾਲੇ ਸ਼ੀਸ਼ੇ, ਅਤਰ, ਵਿਦੇਸ਼ੀ ਸ਼ਰਾਬਾ। ਉਸ ਕੋਲ ਇਕ ਅੰਗਰੇਜ਼ੀ ਬੱਘੀ ਵੀ ਸੀ। ਉਹ ਹੱਦ ਦਰਜੇ ਦਾ ਬਾਬਾ ਜਵਾਨ ਤੇ ਰਿਸ਼ਟ-ਪੁਸ਼ਟ ਸੀ।
19 ਫੱਗਣ ਨੂੰ ਮਹਾਰਾਜਾ ਰਣਜੀਤ ਸਿੰਘ, ਵਿਆਹ ਵਿਚ ਸ਼ਾਮਲ ਹੋਣ ਲਈ ਪੂਰੇ ਰਾਮ-ਰਾਮ ਨਾਲ ਲਾਹੌਰ ਤੋਂ ਰਵਾਨਾ ਹੋਇਆ। ਰਸਤੇ ਦੇ ਦੋਹੀਂ ਪਾਸੀ ਖੜ੍ਹੇ ਲੋਕ ਉਸਦੀ ਜੈ ਜੈ ਕਾਰ ਕਰਨ ਲੱਗੇ। ਲੋਕਾਂ ਉੱਪਰ ਸੋਨੇ ਚਾਂਦੀ ਦੀਆਂ ਮੋਹਰਾਂ ਅਤੇ ਰੁਪਿਆਂ ਦੀ ਸੋਟ ਕਰਦਾ ਉਹ ਅੰਮ੍ਰਿਤਸਰ ਅੰਦਰ ਲਾਹੌਰੀ ਦਰਵਾਜ਼ੇ ਰਾਹੀਂ ਦਾਖ਼ਲ ਹੋਇਆ। ਚੰਗੀ ਕਿਲ੍ਹੇ ਵਿਚ ਪਹੁੰਚਣ 'ਤੇ ਹਾਜ਼ਰ ਸਰਦਾਰਾਂ, ਅਮੀਰਾਂ ਅਤੇ ਦਰਬਾਰੀਆਂ ਨੇ ਮਹਾਰਾਜੇ ਦਾ ਸਵਾਗਤ ਕੀਤਾ।
ਹੁਣ ਵਿਆਹ ਦੀਆਂ ਰਸਮਾਂ ਆਰੰਭ ਹੋ ਗਈਆਂ।
ਲਾੜੇ ਨੂੰ ਵਟਣਾ ਮਲਣ ਦੀ ਰਸਮ ਵੇਲੇ, ਰਣਜੀਤ ਸਿੰਘ ਨੇ 500 ਰੁਪਏ ਸ਼ਗਨ ਵਜੋਂ ਤੇ ਇਕ ਜਾਗੀਰ ਦਿੱਤੀ। 500 ਰੁਪਏ ਤੇ ਮੋਹਰਾਂ ਦੀ ਇਕ ਮੁੱਠੀ ਸ਼ਗਨਾਂ ਤੇ ਤੇਲ ਵਿਚ ਪਾਈ। ਆਪਣੇ ਹੱਥਾਂ ਨਾਲ, ਅਤਰ, ਤੇਲ, ਵੇਸਣ ਅਤੇ ਪੀਸੇ ਮੈਰੀਆਂ ਦੇ ਲੇਪ ਦਾ ਵਟਣਾ, ਆਪਣੇ ਪੋਤਰੇ ਨੂੰ ਲਗਾਇਆ। ਹਾਜ਼ਰ ਔਰਤਾਂ ਨੇ ਵਿਆਹ ਦੀ ਗੀਤ ਗਾਏ।
ਇਸ ਮੌਕੇ ਅਟਾਰੀ ਤੋਂ ਸ਼ਾਮ ਸਿੰਘ ਦੇ ਘਰੋਂ ਵੀ ਸ਼ਗਨ ਅਤੇ ਹੋਰ ਸਮਾਨ ਆਇਆ। ਉਹ ਲਾੜੇ ਦੀ ਝੋਲੀ ਪਾਇਆ ਗਿਆ। ਸ਼ਾਹੀ ਪ੍ਰਾਹੁਣਿਆ ਦੀ ਆਮਦ ਸ਼ੁਰੂ ਹੋ ਗਈ। ਉਹਨਾਂ ਦੇ ਰੁਤਬੇ ਅਨੁਸਾਰ ਸਵਾਗਤ ਅਤੇ ਠਹਿਰਣ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਵਕੀਰ ਇਮਾਮਉਦਦੀਨ ਦੀ ਲਗਾਈ ਗਈ ਸੀ। ਵਿਆਹ ਦੀਆਂ ਰਸਮਾਂ ਦੇ ਦੌਰਾਨ ਰਣਜੀਤ ਸਿੰਘ, ਚਾਹੇ ਡੰਗੀਆਂ ਦੇ ਕਿਲ੍ਹੇ 'ਚ ਜਾਂਦਾ, ਚਾਹੇ ਆਪਣੇ ਠਹਿਰਣ ਦੇ ਮੁਕਾਮ 'ਤੇ, ਚਾਹੇ ਦਰਬਾਰ ਸਾਹਬ ਮੱਥਾ ਟੇਕਣ ਰਸਤੇ ਵਿਚ ਰੁਪਿਆਂ ਦੀ ਸੈਟ ਕਰਦਾ ਜਾਂਦਾ। ਪੂਰਾ ਅੰਮ੍ਰਿਤਸਰ ਸ਼ਹਿਰ ਇਸ ਸਮੇਂ ਹੁਲਾਸ ਵਿਚ ਸੀ ਤੇ ਆਪਣੇ ਆਪ ਨੂੰ ਕੁੰਵਰ ਨੌਨਿਹਾਲ ਦੀ ਸ਼ਾਦੀ ਵਿਚ ਸ਼ਾਮਲ ਸਮਝਦਾ ਸੀ। ਗ਼ਰੀਬ ਲੋਕਾਂ ਨੇ ਇਹਨਾਂ ਦਿਨਾਂ 'ਚ ਖਾਣਾ ਪਕਾਉਣਾ ਛੱਡ ਦਿੱਤਾ ਸੀ। ਉਹ ਹਰ ਸਮੇਂ ਇਸ ਤਾਕ ਵਿਚ ਰਹਿੰਦੇ ਮਹਾਰਾਜਾ ਹੁਣ ਕਿਧਰ ਨਿਕਲੇਗਾ ਜਰਾ ਵੀ ਸੂਹ ਲਗਦੀ ਤਾਂ ਉਧਰ ਹੀ ਰੁਪਏ ਅਤੇ ਮੋਹਰਾਂ 'ਲੁੱਟਣ ਲਈ ਕੀੜਾ ਜੁੜਨ ਲਗਦੀਆਂ।
ਰਾਜਾ ਲਾਡਵਾ ਅਤੇ ਰਾਜਾ ਸੁਚੇਤ ਸਿੰਘ, ਲਾੜੀ ਲਈ ਭਾਰੀ ਦਾਜ ਲੈ ਕੇ ਆਏ। ਰਾਜਾ ਗੁਲਾਬ ਸਿੰਘ ਆਪਣੇ ਚੋਣਵੇਂ 500 ਘੋੜ ਸਵਾਰਾਂ ਨਾਲ ਅੰਮ੍ਰਿਤਸਰ ਪੁੱਜਿਆ। ਹਰ ਰਾਜਾ ਇਕ ਦੂਸਰੇ ਉਪਰ ਸਿਰ ਵਾਰਨਾ ਕਰਦਾ। ਰਣਜੀਤ ਸਿੰਘ ਖੁਲ੍ਹੇ ਹੱਥੀ ਦਾਨ ਪੁੰਨ ਕਰਨ ਲੱਗਾ ਹੋਇਆ ਸੀ।
ਇਸੇ ਵੇਲੇ ਮਹਾਰਾਜੇ ਨੂੰ ਸੂਚਨਾ ਦਿੱਤੀ ਗਈ... ਮਹਾਰਾਜ, ਬਰਤਾਨੀਆ ਫੌਜ ਦਾ ਮੁੱਖ ਸੈਨਾਪਤੀ ਅਤੇ ਉਸਦੇ ਅਧਿਕਾਰੀ, ਅੰਮ੍ਰਿਤਸਰ ਦੀ ਜੂਹ ਵਿਚ ਦਾਖ਼ਲ ਹੋ ਗਏ ਹਨ।
ਰਣਜੀਤ ਸਿੰਘ ਨੇ ਫੋਰਨ ਕੁੰਵਰ ਖੜਕ ਸਿੰਘ ਅਤੇ ਰਾਜਾ ਧਿਆਨ ਸਿੰਘ ਨੂੰ ਤਲਬ ਕੀਤਾ। ਫਿਰ ਉਹਨਾਂ ਨੂੰ ਫਿਰੰਗੀ ਪ੍ਰਾਹੁਣਿਆਂ ਦੇ ਸਵਾਗਤ ਲਈ ਭੇਜ ਦਿੱਤਾ। ਕਮਾਂਡਰ ਇਨ-ਚੀਫ਼ ਦਾ ਭਤੀਜਾ ਮੇਜ਼ਬਾਨਾਂ ਦੀ ਸ਼ਾਨੇ-ਸੰਕਤ ਦੇਖ ਕੇ ਦੇਗ ਰਹਿ ਗਿਆ। ਵਾ-ਅ-ਓ' ਉਸਦੇ ਮੂੰਹ ਨਿਕਲਿਆ ਤੇ ਮੂੰਹ ਖੁਲ੍ਹੇ ਦਾ ਖੁਲ੍ਹਾ ਰਹਿ ਗਿਆ। ਮੇਜਬਾਨਾਂ ਵੱਲ ਉਹ ਗਹੁ ਨਾਲ ਤੱਕਣ ਲੱਗਾ।
ਬਹੁਮੁੱਲੇ ਰਤਨਾਂ ਅਤੇ ਲਾਲਾ ਨਾਲ ਜੜੀਆਂ ਪੁਸ਼ਾਕਾਂ। ਰਾਜਾ ਧਿਆਨ ਦੀ ਸ਼ਾਨ ਤਾਂ ਬਿਆਨ ਹੀ ਨਹੀਂ ਸੀ ਕੀਤੀ ਜਾ ਸਕਦੀ। ਈਰਾਨੀ ਘੋੜੇ ਉੱਪਰ ਉਹ ਸਿਰ ਤੋਂ ਪੈਰਾਂ ਤੱਕ ਗਹਿਣਿਆਂ ਅਤੇ ਹੀਰਿਆਂ ਨਾਲ ਢਕਿਆ ਹੋਇਆ ਸੀ। ਘੋੜੇ ਦੀ ਕਾਠੀ ਲਗਾਮ, ਕਾਠੀ ਦੇ ਹੇਠਾਂ ਸੁਨਿਹਰੀ ਚਮਕਾਂ ਮਾਰਦਾ ਕਪੜਾ। ਘੋੜੇ ਦੀ ਪੂਛ ਤੱਕ ਢਕੀ ਹੋਈ ਸੀ। ਘੋੜੇ ਦੀਆਂ ਲੱਤਾਂ ਅਤੇ ਪੂਛ ਗੂੜ੍ਹੇ ਲਾਲ ਰੰਗ ਨਾਲ ਰੰਗੇ ਹੋਏ
ਸ਼ਾਹੀ ਪ੍ਰਾਹੁਣਿਆਂ ਦੀ ਰਹਾਇਸ਼ ਦਾ ਉਹਨਾਂ ਦੀਆਂ ਸਹੂਲਤਾਂ ਦਾ ਪੂਰਾ ਖਿਆਲ ਰੱਖਿਆ ਗਿਆ। ਸੇਵਾਦਾਰ ਵਰਦੀਆਂ ਵਿੱਚ ਸਜੇ ਹੋਏ, ਉਹਨਾਂ ਦਾ ਹਰ ਹੁਕਮ ਪੂਰਾ ਕਰਨ ਲਈ ਤੈਨਾਤ ਕੀਤੇ ਗਏ। ਅਗਲੇ ਦਿਨ, ਸਰ ਹੈਨਰੀ ਫੋਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਵੇਰ ਮੁਲਾਕਾਤ ਹੋਣੀ ਸੀ। ਸੈਨਾ ਮੁੱਖੀ ਦਾ ਭਤੀਜਾ ਐਡਵਰਡ ਫੋਨ ਰਾਤ ਭਰ ਉਤੇਜਨਾ ਵਿਚ ਰਿਹਾ। ਪੰਜਾਬ ਦੇ ਮਹਾਰਾਜੇ ਬਾਰੇ ਉਸਨੇ ਬੜੀਆਂ ਰੌਚਿਕ ਗੱਲਾਂ ਸੁਣ ਰੱਖੀਆਂ ਸਨ। ਉਸ ਨੂੰ ਇਹ ਵੀ ਦੱਸਿਆ ਗਿਆ ਸੀ,... 'ਅਧਰੰਗ ਦੇ ਹਮਲੇ ਕਾਰਨ, ਇਹਨਾਂ ਦਿਨਾਂ ਵਿਚ ਮਹਾਰਾਜੇ ਦੀ ਸੇਹਤ ਠੀਕ ਨਹੀਂ ਹੈ, ਉਹ ਕਮਜ਼ੋਰੀ ਮਹਿਸੂਸ ਕਰਦੇ ਹਨ। ਫਿਰ ਵੀ ਉਹ ਪੰਜਾਬ ਦਾ ਸ਼ੇਰ ਹੈ।
ਤੈਅ ਕੀਤੇ ਸਮੇਂ ਤੋਂ ਕਾਫ਼ੀ ਦੇਰ ਨਾਲ ਸਰ ਹੈਨਰੀ ਫੋਨ ਦਾ ਕਾਫ਼ਲਾ ਮਹਾਰਾਜੇ ਨਾਲ ਮੁਲਾਕਾਤ ਲਈ ਆਇਆ। ਇਹਨਾਂ ਦੀ ਅਗਵਾਈ ਮਹਿਜ਼ਾਦਾ ਖੜਕ ਸਿੰਘ ਨੇ ਕੀਤੀ। ਰਣਜੀਤ ਸਿੰਘ ਆਪਣੇ ਦਰਬਾਰੀਆਂ ਨਾਲ ਖ਼ੁਦ ਸਵਾਗਤ ਲਈ ਰਹਾਇਸ ਤੋਂ ਬਾਹਰ ਆਇਆ। ਸਰ ਹੈਨਰੀ ਛੇਨ ਦੇ ਸਾਥੀ ਜੋ ਹਾਥੀਆਂ ਉੱਪਰ ਸਵਾਰ ਸਨ, ਉਹਨਾਂ ਨੇ ਹਾਥੀਆਂ ਉੱਪਰ ਖੜ੍ਹੇ ਹੋ ਕੇ, ਪੰਜਾਬ ਦੇ ਮਹਾਰਾਜੇ ਨੂੰ ਸਲਾਮੀ ਦਿੱਤੀ, ਅੰਗਰੇਜ਼ੀ ਢੰਗ ਨਾਲ। ਇਸ ਮਗਰੋਂ ਸਰ ਹੈਨਰੀ ਫੋਨ ਮਹਾਰਾਜੇ ਦੇ ਨਾਲ ਹੀ ਹਾਥੀ ਉੱਪਰ ਸਾਵਰ ਹੋ ਕੇ ਮਹਿਲ ਅੰਦਰ ਦਾਖ਼ਲ ਹੋਏ, ਜਿਥੇ ਵਿਆਹ ਦੀਆਂ ਰਸਮਾਂ ਹੋ ਰਹੀਆਂ ਸਨ। ਹੇਨਰੀ ਛੇਨ ਦੇ ਆਉਣ 'ਤੇ ਆਦਰ ਵਜੋਂ ਤੋਪਾਂ ਦੀ ਸਲਾਮੀ ਦਿੱਤੀ गी।
ਠੀਕ ਇਸੇ ਸਮੇਂ ਇਥੋਂ ਬਹੁਤ ਦੂਰ ਦੋਸਤ ਮੁਹੰਮਦ ਖਾਨ ਦੇ ਪੁੱਤਰ ਅਕਸਰ ਖਾਨ ਨੇ ਵੀ ਤੋਪਾਂ ਦੇ ਗੋਲੇ ਦਾਗੇ। ਕਾਫਰਾਂ ਦੇ ਦੰਦ ਖੱਟੇ ਕਰਨ ਲਈ ਉਹ ਗੋਲਿਆਂ ਦੀ ਪਰਖ ਕਰ ਰਿਹਾ ਸੀ।
ਇਧਰ ਅੰਮ੍ਰਿਤਸਰ ਦੇ ਸ਼ਾਹੀ ਮਹਿਲ ਵਿਚ ਮਹਿਮਾਨਾਂ ਨੂੰ ਵਧੀਆ ਸ਼ਰਾਬ ਵਰਤਾਉਣ ਦੀ ਤਿਆਰੀ ਹੋ ਰਹੀ ਸੀ। ਰਣਜੀਤ ਸਿੰਘ ਨੇ ਸਰ ਹੇਨਰੀ ਫੋਨ ਨੂੰ 9 ਹਜ਼ਾਰ ਰੁਪਏ ਤੇ ਇਕ ਸੇ ਮੋਹਰਾਂ ਭੇਟ ਕੀਤੀਆਂ। ਉਸ ਦੇ ਕੈਂਪ ਲਈ ਦੇ ਘੋੜੇ, ਦੇ ਹਾਥੀ, ਮਿਠਾਆਈਆਂ, ਫਲਾਂ ਦੇ ਟੋਕਰੇ, 40 ਰੰਗੀਨ ਮੰਜੇ, ਚਾਂਦੀ ਦੇ ਭਾਂਡੇ ਤੇ ਚਾਂਦੀ ਦੇ ਪੋਲਾਂ ਵਾਲੇ ਦੇ ਤੰਬੂ ਭੇਜੇ ਗਏ।
ਫਿਰ ਵਿਦੇਸ਼ੀ ਮਹਿਮਾਨਾਂ ਨੂੰ ਉਸ ਪੰਡਾਲ ਵਿਚ ਲੈ ਜਾਇਆ ਗਿਆ, ਜਿਥੇ ਸਾਰੇ ਦਰਬਾਰੀ ਅਤੇ ਹੋਰ ਪ੍ਰਾਹੁਣੇ ਉਚੇਰੀ ਸਜ-ਧੱਜ ਨਾਲ ਪੁੱਜੇ ਹੋਏ ਸਨ। ਰਾਜਾ ਧਿਆਨ ਸਿੰਘ ਡੰਗਰੇ ਦਾ ਪੁੱਤਰ ਹੀਰਾ ਸਿੰਘ, ਜਿਸਨੂੰ ਰਣਜੀਤ ਸਿੰਘ ਸਭ ਤੋਂ ਵੱਧ ਪਸੰਦ ਕਰਦਾ ਸੀ। ਗਹਿਣਿਆਂ ਦਾ ਢੇਰ ਹੀ ਜਾਪਦਾ ਸੀ। ਉਸ ਦੀ ਧੌਣ, ਛਾਤੀ, ਬਾਹਾਂ ਲੱਤਾ, ਹੱਥ, ਸਭ ਗਹਿਣਿਆਂ ਨਾਲ ਲੱਦੇ ਹੋਏ ਸਨ। ਮਹਿਮਾਨਾਂ ਲਈ ਇਹ ਦ੍ਰਿਸ਼ ਕਿਸੇ ਅਚੰਭੇ ਨਾਲੋਂ ਘੱਟ ਨਹੀਂ ਸੀ। ਜਦ ਸਾਰੇ ਮਹਿਮਾਨ ਆਪਣੇ ਆਪਣੇ ਆਸਣਾਂ ਉੱਪਰ ਬਿਰਾਜਮਾਨ ਹੋ ਗਏ ਤਾਂ ਰਣਜੀਤ ਸਿੰਘ ਨੇ ਆਪਣੀ ਆਦਤ ਅਨੁਸਾਰ, ਸੁਆਲਾ ਦਾ ਸਿਲਸਿਲਾ ਸ਼ੁਰੂ ਕਰ ਲਿਆ। ਉਸਨੇ ਸਰ ਹੇਨਰੀ ਫੋਨ ਨੂੰ ਪੁੱਛਿਆ:
-ਬਰਤਾਨੀਆ ਹਕੂਮਤ ਕੋਲ ਏਸ ਵੇਲੇ ਸੈਨਾ ਦੀ ਗਿਣਤੀ ਕਿੰਨੀ ਹੋਏਗੀ ?'
ਵਿਆਹ ਦੀਆਂ ਰੰਗ-ਹਲੀਆਂ ਅਤੇ ਮਸਤੀਆਂ ਵਿਚ ਹੈਨਰੀ ਭੇਨ ਨੂੰ ਇਹ ਸੁਆਲ ਬੇ-ਮੌਕਾ ਜਾਪਿਆ। ਉਸਨੇ ਟਾਲਣ ਲਈ ਕਿਹਾ-' ਗਿਣਤੀ ਕਰਨ ਦੀ ਕਦੀ ਲੋੜ ਹੀ ਮਹਿਸੂਸ ਨਹੀਂ ਹੋਈ। ਉਂਜ ਕਿਸੇ ਵੀ ਵੱਡੀ ਸ਼ਕਤੀ ਨਾਲ ਲੜਨ ਲਈ
-ਕਦੀ ਖ਼ੁਦ ਜੰਗ ਵਿਚ ਹਿੱਸਾ ਲਿਆ ਹੈ, ਜਾਂ ਸਿਰਫ ਕਮਾਨ ਸੰਭਾਲੀ ਹੈ "
ਰਣਜੀਤ ਸਿੰਘ ਨੇ ਦੂਸਰਾ ਸੁਆਲ ਕੀਤਾ।
ਹੇਨਰੀ ਫੋਨ ਪਹਿਲਾ ਆਪਣੇ ਭਤੀਜੇ ਵੱਲ ਝਾਕਿਆ। ਫਿਰ ਕਿਹਾ ਮੈਂ ਖੁਦ ਜੰਗ ਦੇ ਮੈਦਾਨ ਵਿੱਚ ਜਾ ਕੇ ਲੜਨ ਵਿਚ ਖੁਸ਼ੀ ਅਨੁਭਵ ਕਰਦਾ ਹਾਂ।
-ਇਕ ਪਲਟਨ ਵਿਚ ਕਿਨੇ ਅੰਗਰੇਜ਼ ਅਕਸਰ ਹੁੰਦੇ ਨੇ ?" ਇਕ ਹੋਰ ਸੁਆਲ ਹੋਇਆ। ਹੈਨਰੀ ਫੇਰ ਨੂੰ ਇਹ ਸਭ ਅਟਾ-ਪਟਾ ਲੱਗਣ ਲੱਗਾ। ਉਹ ਤਾਂ ਵਿਆਹ ਵਿਚ ਅਨੰਦ ਮਾਨਣ ਆਇਆ ਸੀ।
ਰਣਜੀਤ ਸਿੰਘ ਵੱਲੋਂ ਸੁਆਲ ਜਾਰੀ ਰਹੇ।
-ਤੋਪਾਂ ਖ਼ੁਦ ਢਾਲਦੇ ਹੋ ?"
-ਤਲਵਾਰਾਂ-ਨੇਜੇ ਹਿੰਦੁਸਤਾਨ ਦੇ ਲੋਹਾਰ ਬਣਾਉਂਦੇ ਨੇ ਜਾਂ ਲੰਡਨ ਤੋਂ ਆਉਂਦੇ
ਅੰਗਰੇਜ਼ੀ ਨੇਜਿਆਂ ਦੀ ਵੱਧ ਤੋਂ ਵੱਧ ਲੰਬਾਈ ਕਿੰਨੀ ਹੈ ਹੈਨਰੀ ਫੋਨ ਦਾ ਮਜਾ ਕਿਰਕਿਰਾ ਹੋ ਗਿਆ। ਪਰ ਜਲਦੀ ਹੀ ਹੁਸੀਨ ਲੜਕੀਆਂ ਸ਼ਰਾਬ ਦੇ ਪਿਆਲੇ ਅਤੇ ਸੁਰਾਹੀਆਂ ਲੈ ਕੇ ਆ ਗਈਆਂ। ਨੱਚਣ ਵਾਲੀਆਂ ਕੁੜੀਆਂ ਦੀ ਇਕ ਟੈਲੀ ਨੇ ਪ੍ਰਾਹੁਣਿਆਂ ਦੇ ਮੰਨੋਰੰਜਨ ਲਈ ਨਾਚ ਆਰੰਭ ਕਿੱਤਾ।
ਸ਼ਾਹੀ ਮਹਿਲ ਤੋਂ ਵਿਦਾ ਹੋਣ ਤੋਂ ਪਹਿਲਾਂ ਲਾੜੇ ਨੂੰ ਨਿਉਂਦਰਾ ਦੇਣ ਦੀ ਰਸਮ ਹੋਈ। ਰਾਜੇ, ਸਰਦਾਰ, ਅਮੀਰ ਕੀਮਤੀ ਤੁਹਡੇ ਲੈ ਕੇ ਆਏ ਸਨ। ਨਕਦ ਰੁਪਿਆ ਦੀਆਂ ਸੁਨਿਹਰੀ ਤੇ ਸੁਰਖ ਬੋਲੀਆਂ ਭੇਟ ਕੀਤੀਆਂ ਜਾਣ ਲੱਗੀਆਂ। ਇਸ ਵੇਲੇ ਰਣਜੀਤ ਸਿੰਘ ਅਤੇ ਲਾੜਾ, ਇਕ ਬਨਾਵਟੀ ਸਜਾਵਟ ਵਾਲੇ ਰੁੱਖ ਦੇ ਹੇਠਾਂ ਬੈਠੇ ਹੋਏ ਸਨ। ਰੁੱਖ ਨਾਲ ਨਕਲੀ ਸੋਗਰੇ ਲਟਕਾਏ ਹੋਏ ਸਨ। ਨਿਉਂਦਰੇ ਦੀ ਕੁਝ ਰਕਮ 50 ਲੱਖ ਤੋਂ ਵੀ ਵਧੇਰੇ ਜਮ੍ਹਾ ਹੋ ਗਈ।
ਜਦ ਅੰਗਰੇਜ਼ੀ ਟੋਲਾ ਆਪਣੇ ਰਹਾਇਸੀ ਕੈਂਪ ਵਿਚ ਪੁੱਜਾ ਤੇ ਸਭ ਹੈਨਰੀ ਫੋਨ ਪੂਰੀ ਤਰ੍ਹਾਂ ਸ਼ਰਾਬੀ ਸੀ ਤੇ ਕੋਈ ਖੁਸ਼ੀ ਭਰਿਆ, ਅੰਗਰੇਜੀ ਗੀਤ ਗੁਣ ਗਣਾ ਰਿਹਾ ਸੀ। ਇਕ ਦੇ ਵਾਰ ਉਸਦੇ ਪੈਰ ਵੀ ਚਿੜਕੇ। ਭਤੀਜਾ ਐਡਵਰਡ ਫੋਨ ਉਸ ਵੱਲ ਪੂਰਾ ਧਿਆਨ ਰੱਖ ਰਿਹਾ ਸੀ। ਦੋਵੇਂ ਬੜੇ ਖੁਸ਼ ਸਨ। ਹੇਨਰੀ ਭੇਨ ਨੇ ਕਿਹਾ-'ਮੈਂ ਪਹਿਲੀ ਵਾਰ ਸਿੱਖ ਰਾਜ ਦੇ ਪੋਤਰੇ ਦੇ ਵਿਆਹ ਵਿਚ ਸ਼ਾਮਲ ਹੋਇਆ ਹਾਂ। ਇਹ ਲੋਕ ਏਨੇ ਬੁਰੇ ਨਹੀਂ ਹਨ,—ਜਿਵੇਂ ਸਾਡੇ ਹਾਕਮ ਸਮਝਦੇ ਨੇ ਉਹ ਹੋਰ ਵੀ ਬੜਾ ਕੁਝ ਬੋਲਦਾ ਰਿਹਾ, ਉਸਦੇ ਭਤੀਜੇ ਨੂੰ ਸਮਝ ਨਾ ਆਇਆ। ਸੌਣ ਤੋਂ ਪਹਿਲਾਂ ਐਡਵਰਡ ਨੇ ਆਪਣੀ ਡਾਇਰੀ ਵਿਚ ਲਿਖਿਆ:
"ਪੰਜਾਬ ਦਾ ਸ਼ੇਰ ਮਧਰੇ ਕੱਦ ਦਾ 55 ਕੁ ਸਾਲਾਂ ਦਾ ਕਮਜ਼ੋਰ ਜਾਪਦਾ ਬੁੱਢਾ ਆਦਮੀ ਹੈ। ਪਰ ਜਿਵੇਂ ਮੈਨੂੰ ਦੱਸਿਆ ਗਿਆ ਸੀ। ਉਹ ਉਸ ਨਾਲੋਂ ਵਧੇਰੇ ਤੰਦਰੁਸਤ ਜਾਪਦਾ ਸੀ। ਉਸਦੇ ਕੱਪੜੇ ਬੜੇ ਸਾਦੇ ਸਨ। ਹਰੀ ਕਸ਼ਮੀਰੀ ਊਨੀ ਕਪੜੇ ਦਾ ਲਿਬਾਸ, ਛਾਤੀ ਤੱਕ ਲਮਕਦੀ ਵੰਡ ਮੋਤੀਆਂ ਦੀ ਮਾਲਾ। ਬਾਹਾ ਵਿਚ ਵੀ ਗਹਿਣੇ ਪਾਏ ਹੋਏ ਸਨ। ਸਿੱਖਾਂ ਦੀ ਪਗੜੀ, ਜਿਹੜੀ ਕਿ ਸਾਰੀ ਸੁੰਦਰ ਕੰਮ ਨੂੰ ਬਦਸੂਰਤ ਬਣਾ ਦਿੰਦੀ ਹੈ, ਮਹਾਰਾਜੇ ਨੂੰ ਕੁਝ ਵਧੇਰੇ ਹੀ ਬਦਸੂਰਤ ਬਣਾਉਂਦੀ ਹੈ। ਇਸ ਨਾਲ ਉਸ ਦੇ ਨੈਣ-ਨਕਸ਼ਾਂ ਤੋਂ ਅਤਿ ਦਰਜੇ ਦੀ ਮੱਕਾਰੀ ਦਾ ਪ੍ਰਭਾਵ ਪੈਂਦਾ ਹੈ, ਜਿਸਦੇ ਬਿਨਾਂ ਉਹ ਸ਼ਾਇਦ ਅਜੇਹਾ ਨਾ ਜਾਪੇ। ਉਸ ਦੀ ਇਕ ਅੱਖ ਵੀ ਚੁੰਨੀ ਜਿਹੀ ਤੇ ਖੂਨੀ ਹੈ, ਪ੍ਰਤੂੰ ਫਿਰ ਵੀ ਉਸ 'ਚੋਂ ਉਹ ਦ੍ਰਿੜਤਾ ਅਤੇ ਅਨੋਖੀ ਤੀਖਣਤਾ ਝਲਕਦੀ ਹੈ, ਜਿਸ ਸਦਕੇ ਉਹ ਆਪਣੇ ਉਪੰਦਰੀ ਲੋਕਾਂ ਨੂੰ ਅਧੀਨ ਕਰਨ ਵਿਚ ਸਫਲ ਹੋਇਆ ਹੈ।""
ਅੱਜ ਬਰਾਤ ਅਟਾਰੀ ਨੂੰ ਰਵਾਨਾ ਹੋਈ ਸੀ। ਵਾਹਿਗੁਰੂ ਦਾ ਬੁਕਰਾਨਾ ਕਰਨ ਲਈ ਰਣਜੀਤ ਸਿੰਘ ਸਵੇਰੇ ਹੀ ਦਰਬਾਰ ਸਾਹਿਬ ਸਿਰ ਝੁਕਾਉਣ ਲਈ ਚਲਿਆ विभा।
ਦੁਪਿਹਰ ਤੱਕ ਸ਼ਾਹੀ ਬਰਾਤ ਦੀ ਤਿਆਰੀ ਹੁੰਦੀ ਰਹੀ। ਬਰਾਤ ਲਈ 70 ਹਾਥੀ ਤੇ 600 ਘੋੜੇ ਸਜਾਏ ਗਏ। ਮਹਾਰਾਜੇ ਦੇ ਪੋਤਰੇ ਦੀ ਬਰਾਤ ਵੇਖਣ ਲਈ ਸਵੇਰੇ ਤੋਂ ਹੀ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਰਸਤੇ ਦੇ ਚੋਰੀ ਪਾਸੀ ਖੜ੍ਹੇ ਉਡੀਕਣ ਲੱਗੇ ਹੋਏ ਸਨ।ਹਰ ਪਲ ਇਸ ਭੀੜ ਵਿਚ ਵਾਧਾ ਹੁੰਦਾ ਜਾ ਰਿਹਾ ਸੀ। ਇਹਨਾਂ ਲੋਕਾਂ ਵਿਚ ਸਿਰਫ ਬਰਾਤ ਵੇਖਣ ਦੇ ਚਾਹਵਾਨ ਵੀ ਸਨ ਤੇ ਇਸ ਮੌਕੇ ਮਹਾਰਾਜੇ ਵੱਲੋਂ ਸੁੱਟਣ ਵਾਲੇ ਰੁਪਏ ਅਤੇ ਮੋਹਰਾਂ ਨੂੰ ਲੁਟਣ ਲਈ ਗਰੀਬ ਅਤੇ ਮੰਗਤੇ ਵੀ ਹਨ।
ਆਖਰ ਨੂੰ ਸ਼ਾਹੀ ਬੈਂਡ ਦੀ ਧੁਨ ਲੋਕਾਂ ਨੇ ਸੁਣੀ। ਤੋਪਾਂ ਦੇ ਗੋਲੇ ਦਾਗੇ ਗਏ। ਦਿਨ ਢਲੇ ਇਕ ਬੇਹੱਦ ਸ਼ਾਨਦਾਰ ਜਲੂਸ ਦੀ ਸ਼ਕਲ ਵਿਚ ਬਰਾਤ ਅਟਾਰੀ ਨੂੰ ਚੱਲ ਪਈ। ਜੈਕਾਰੇ ਛੱਡੇ ਗਏ। ਪਾਸੀਂ ਖੜ੍ਹੇ ਹਜੂਮ ਨੇ ਮਹਾਰਾਜੇ ਦੀ ਜੈ ਜੈ ਕਾਰ ਕੀਤੀ। ਨਜੂਮੀਆਂ ਦੇ ਦੱਸੇ ਅਨੁਸਾਰ ਵਿਆਹ ਦਾ ਸ਼ੁਭ ਮਹੂਰਤ ਰਾਤ 9 ਵਜੇ ਦਾ ਸੀ।
ਜਦ ਲੋਕਾਂ ਨੂੰ ਬਰਾਤ ਦਾ ਕਾਫ਼ਲਾ ਨਜ਼ਰੀ ਪਿਆ। ਇਕ ਦਮ ਰੋਲਾ ਪੈ ਗਿਆ। ਹਰ ਕੋਈ ਧੱਕੇ ਨਾਲ ਇਕ ਦੂਸਰੇ ਤੋਂ ਅਗਾਹ ਹੋ ਕੇ, ਮਹਾਰਾਜਾ ਰਣਜੀਤ ਸਿੰਘ ਦੇ ਹਾਥੀ ਨੇੜੇ ਹੋਣ ਲਈ ਖਿੱਚ-ਧੂ ਕਰਨ ਲੱਗਾ। ਕੁਝ ਥਾਂਈ ਲੋਕ ਆਪਸ ਵਿਚ ਉਲਝ ਪਏ। ਚੁਸਤ ਘੋੜਸਵਾਰਾਂ ਦੀ ਨਿਗਰਾਨੀ ਦੇ ਬਾਵਜੂਦ ਬੇ-ਸ਼ੁਮਾਰ ਭੀੜ ਆਪ- ਮੁਹਾਰੀ ਹੋ ਗਈ। ਵਿਦੇਸ਼ੀ ਪ੍ਰਾਹਣੇ ਇਹ ਅਜੀਬ ਨਜ਼ਾਰਾ ਵੇਖ ਕੇ ਹੈਰਾਨ ਵੀ ਹੋ ਰਹੇ ਸਨ ਤੇ ਹੱਸ ਵੀ ਰਹੇ ਸਨ। ਉਹਨਾਂ ਨੇ ਵੇਖਿਆ, ਰਣਜੀਤ ਸਿੰਘ ਦੇ ਚਿਹਰੇ ਉੱਪਰ ਕੋਈ ਪਰੇਸ਼ਾਨੀ ਜਾਂ ਘਬਰਾਹਟ ਨਹੀਂ ਸੀ। ਉਹ ਦੋਹੀਂ ਪਾਸੀਂ ਖੜ੍ਹੀ ਭੀੜ ਉੱਪਰ ਮੁਠੀਆਂ ਭਰ-ਜਦ ਰੁਪਿਆਂ ਦੀ ਸੋਟ ਕਰਦਾ ਅੱਗੇ ਵੱਧ ਰਿਹਾ ਸੀ।
ਜਦ ਬਰਾਤ ਅਟਾਰੀ ਪੁੱਜੀ ਤਾਂ ਕੁੰਵਰ ਨੌਨਿਹਾਲ ਸਿੰਘ ਦੇ ਹਾਥੀ ਉਪਰੋਂ 2500 ਸੋਨੇ ਦੀਆਂ ਮੋਹਰਾਂ ਦੀ ਬਰਖਾ ਕੀਤੀ ਗਈ। ਤੋਪਾਂ ਦੀ ਸਲਾਮੀ ਦੇਣ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਪੈਦਲ ਚੱਲ ਕੇ ਮਹਾਰਾਜੇ ਅਤੇ ਬਾਰਾਤ ਦੇ ਸਵਾਗਤ ਲਈ ਆਪਣੇ ਰਿਸ਼ਤੇਦਾਰਾਂ ਅਤੇ ਸਗੋਂ-ਸੰਬੰਧੀਆ ਨਾਲ ਅੱਗੇ ਆਇਆ। ਆਪਣੀ ਹਵੇਲੀ ਵਿਚ ਦਾਖ਼ਲ ਹੋਣ ਸਮੇਂ, ਸ਼ਾਮ ਸਿੰਘ ਨੇ 15 ਘੋੜੇ 100 ਸੋਨੇ ਦੀਆਂ ਮੋਹਰਾਂ, ਰਣਜੀਤ ਸਿੰਘ ਨੂੰ ਤੇ 25-25 ਮੋਹਰਾਂ ਕਮਾਂਡਰ ਇਨ ਚੀਡ ਸਹਿਜ਼ਾਦਾ ਖੜਕ ਸਿੰਘ ਨੂੰ, ਸਹਿਜ਼ਾਦਾ ਸ਼ੇਰ ਸਿੰਘ ਨੂੰ ਤੇ ਆਪਣੇ ਜਵਾਈ ਕੁੰਵਰ ਨੌਨਿਹਾਲ ਸਿੰਘ ਨੂੰ ਸ਼ਗਨ ਵਜੇ ਦਿੱਤੇ।
ਅੰਦਰ ਰੰਗਾਂ ਨਾਲ ਚਮਕ ਰਹੇ ਸਮਿਆਨੇ ਵਿਚ ਕੁੜੀਆਂ ਅਤੇ ਇਸਤਰੀਆਂ ਲਾੜੇ ਨੂੰ ਵੇਖਣ ਲਈ ਉਤਸਕ ਸਨ। ਲਾੜੇ ਦਾ ਚਿਹਰਾ ਮੋਤੀਆਂ ਦੇ ਬਣੇ ਸਿਹਰ ਨਾਲ ਢਕਿਆ ਹੋਇਆ ਸੀ। ਜਦ ਉਹ ਆਸ ਪਾਸ ਵੇਖਣ ਲਈ ਜਰਾ ਕੁ ਸਿਹਰਾ ਹਟਾਉਂਦਾ ਤਾਂ ਚਿਹਰ ਦੀ ਝਲਕ ਦਿਸਦੀ। ਅਲਬ ਮੁਟਿਆਰਾਂ ਹੇਰਾਨ ਹੋਈਆ ਤੇ ਇਕ ਦੂਸਰੀ ਨੂੰ ਹੁੱਬਾਂ ਮਾਰਦੀਆਂ ਕਾਨਾਸੀ ਕਰਨ ਲੱਗੀਆ ।
-ਅੜਿਆ, ਏਹ ਤਾਂ ਬੜਾ ਪਤਲੂਆ ਜਿਹਾ ਏ। ਇਕ ਬੋਲੀ
- 'ਮੂੰਹ 'ਤੇ ਮਾਤਾ ਦੇ ਦਾਗ ਵੀ ਹੋਗੇ ਨੇ। ਦੂਸਰੀ ਨੇ ਕਿਹਾ।
-ਰੰਗ ਵੀ ਤਾਂ ਰੋਹੀ ਦੀ ਕਿੱਕਰ ਵਰਗਾ ਏ। ਇਕ ਹੋਰ ਬੋਲੀ
-ਨਿਰਾ ਆਪਣੇ ਦਾਦੇ ਵਰਗਾ ਏ। ਪਹਿਲੀ ਨੇ ਕਿਹਾ।
-ਮੈਨੂੰ ਤਾਂ ਬੀਮਾਰ ਜਿਹਾ ਲਗਦਾ ਏ' ਪਤਾ ਨਹੀਂ ਭੀੜ ਵਿਚੋਂ ਕੌਣ ਬੋਲੀ।- 'ਲਾੜਾ ਵੇਖਣ ਨੂੰ ਬੜਾ ਸਾਊ ਤੇ ਸਮਝਦਾਰ ਜਾਪਦਾ ਏ ਭੈਣਾ। ਇਕ ਹੱਢੀ ਵਰਤੀ ਔਰਤ ਨੇ ਕਿਹਾ।
ਦੂਸਰੇ ਪਾਸੇ ਰਣਜੀਤ ਸਿੰਘ ਸਦਾ ਵਾਂਗ ਆਪਣੇ ਪ੍ਰਸੰਸਕਾਂ ਅਤੇ ਚਹੇਤਿਆ ਵਿਚ ਘਿਰਿਆ ਇਕ ਕੁਰਸੀ ਉੱਪਰ ਬੈਠਾ ਸੀ। ਅੱਜ ਦੇ ਇਸ ਖ਼ਾਸ ਦਿਨ ਖੱਬੇ ਥੱਲੇ ਉੱਪਰ ਬੰਨ੍ਹਿਆ, ਕੋਹੇਨੂਰ ਹੀਰਾ, ਉਸ ਦੀ ਅੱਖ ਵਾਂਗ ਹੀ ਚਮਕ ਰਿਹਾ ਸੀ। ਵਿਦੇਸ਼ੀ ਮਹਿਮਾਨ ਅਤੇ ਹੋਰ ਸ਼ਾਹੀ ਪ੍ਰਾਹੁਣੇ ਆਪਸ ਵਿਚ ਗੁਫ਼ਤਗ ਕਰਨ ਲੱਗੇ ਹੋਏ ਸਨ।
-ਪੰਜਾਬ ਦੇ ਮਹਾਰਾਜੇ ਨੂੰ ਸ਼ਾਇਦ ਤੜਕ-ਭੜਕ ਦਾ ਏਨਾ ਸ਼ੱਕ ਨਹੀਂ ਹੈ। ਉਸ ਨੂੰ ਹਾਂ ਲਿਬਾਸ ਪਹਿਨਣ ਦਾ ਸਲੀਕਾ ਵੀ ਨਹੀਂ ਹੈ। ਉਹ ਇਕ ਪੈਰ ਵਿਚ ਹੀ ਜੁਰਾਬ ਕਿਉਂ ਪਹਿਨਦਾ ਹੈ... ਅਜੀਬ ਅਜੀਬ ਗੱਲਾ ਹੋ ਰਹੀਆਂ ਸਨ।
ਮਹਿਮਾਨਾਂ ਦੇ ਪੁੱਛਣ 'ਤੇ ਵਕੀਰ ਅਜ਼ੀਜ਼ ਉਦਦੀਨ ਨੇ ਦੱਸਿਆ-'ਮਹਾਰਾਜੇ ਦੇ ਇਕ ਪੈਰ ਵਿਚ ਗੰਠੀਏ ਦੀ ਤਕਲੀਫ ਹੈ। ਪੈਰ ਨੂੰ ਗਰਮ ਰੱਖਣ ਲਈ ਅਸੀਂ ਹੀ ਮਹਾਰਾਜੇ ਨੂੰ ਜੁਰਾਬ ਪਹਿਨ ਕੇ ਰੱਖਣ ਲਈ ਅਰਜ ਕੀਤੀ ਹੈ।
ਮੰਡਪ ਦੇ ਦੂਸਰੇ ਪਾਸੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਮਹਾਰਾਜੇ ਦੇ ਮੈਡਪ ਵਿਚ ਸ਼ਰਾਬ ਦਾ ਦੌਰ ਚੱਲ ਪਿਆ।
ਵਕੀਰ ਅਜ਼ੀਜ਼ਉਦਦੀਨ ਅਤੇ ਦੁਸਰੇ ਡਾਕਟਰਾਂ ਦੀ ਸਖ਼ਤ ਹਦਾਇਤ ਦੇ ਬਾਵਜੂਦ ਰਣਜੀਤ ਸਿੰਘ ਆਪਣੇ ਆਪ ਨੂੰ ਸ਼ਰਾਬ ਪੀਣ ਕ ਨਾ ਸਕਿਆ। ਉਹ ਸਰ ਹੈਨਰੀ ਛੇਨ ਦਾ ਪਿਆਲਾ ਵੀ ਭਰ ਦਿੰਦਾ ਤੇ ਖ਼ੁਦ ਦਾ ਵੀ। ਫਿਰ ਉਹ ਹੈਨਰੀ ਫੋਨ ਉੱਪਰ ਕਰੜੀ ਨਿਗਾਹ ਰੱਖਦਾ ਉਹ ਸਾਰਾ ਪੀਂਦਾ ਹੈ ਜਾਂ ਏਧਰ ਓਧਰ ਡੁੱਲ੍ਹਦਾ ਹੈ। ਏਨੀ ਤਿੱਖੀ ਸ਼ਰਾਬ ਵਿਦੇਸ਼ੀ ਸੈਨਾ-ਮੁੱਖੀ ਨੇ ਬਹੁਤ ਘੱਟ ਹੀ ਪੀਤੀ ਸੀ। ਸ਼ਾਇਦ ਪਹਿਲੀ ਵਾਰ ਪੀਤੀ ਸੀ। ਹੇਨਰੀ ਫੋਨ ਸ਼ਰਾਬੀ ਹੋ ਗਿਆ। ਸਹੀ ਗੱਲਬਾਤ ਕਰਨ ਤੋਂ ਉਸ ਦੀ ਜੀਤ ਵੀ ਬਾਗੀ ਹੋ ਗਈ। ਸਾਰੇ ਹੀ ਸ਼ਰਾਬੀ ਸਨ। ਉਧਰੋਂ ਰਣਜੀਤ ਸਿੰਘ ਨੇ ਫਿਰ ਸੁਆਲਾਂ ਦੀ ਝੜੀ ਲਾ ਦਿੱਤੀ।
-ਭਾਰਤ ਵਿਚ ਅੰਗਰੇਜ਼ੀ ਫ਼ੌਜ ਦੀ ਗਿਣਤੀ ਕਿੰਨੀ ਹੈ ?' ਸਰਾਬੀ ਹੋਇਆ ਉਹ ਭੁੱਲ ਗਿਆ ਸੀ, ਇਹ ਸੁਆਲ ਉਸ ਨੇ ਅੰਮ੍ਰਿਤਸਰ ਵਿਚ ਪੁੱਛਿਆ ਸੀ।
ਹੇਨਰੀ ਏਨ ਜੇ ਵੀ ਦੱਸਣ ਦਾ ਯਤਨ ਕਰਦਾ। ਉਸਦੀ ਸਮਝ ਵਕੀਰ ਅਜ਼ੀਜ਼ਉਦਦੀਨ ਨੂੰ ਵੀ ਨਹੀਂ ਸੀ ਪੈਂਦੀ। ਰਣਜੀਤ ਸਿੰਘ ਨੂੰ ਤਾਂ ਕੀ ਸਮਝ ਆਉਣੀ ਸੀ ਰਣਜੀਤ ਸਿੰਘ ਨੇ ਫੇਰ ਪੁੱਛਿਆ, 'ਅਗਰ ਰੂਸ ਈਰਾਨ ਉੱਪਰ ਹਮਲਾ ਕਰਦਾ ਹੈ ਤਾਂ ਕੀ ਉਹ ਭਾਰਤ ਵੱਲ ਵੀ ਆ ਸਕਦਾ ਹੈ ? ਈਰਾਨ ਕੋਲ ਕਿੰਨੀ ਸੋਨਾ ਹੈ ? ਕੀ ਰੂਸ ਸਾਡੇ ਦੋਹਾਂ ਮੁਲਕਾਂ ਦੀ ਸਾਰੀ ਸੈਨਾ ਨਾਲੋਂ ਤਕੜਾ ਹੈ ?
ਸਰ ਹੈਨਰੀ ਫੋਨ... 'ਓ ਯੇਸ ਓਨੇ ਯਾ ਯਾ..' ਕਰਦਾ ਰਿਹਾ। ਫਿਰ ਰਣਜੀਤ ਸਿੰਘ ਕੁੰਵਰ ਨੌਨਿਹਾਲ ਸਿੰਘ ਦੀ ਬਹਾਦਰੀ ਦੀਆਂ ਸਿਫਤਾਂ ਕਰਨ ਲੱਗਾ - 'ਜਦ ਇਹ ਸਿਰਫ 13 ਸਾਲ ਦਾ ਲੜਕਾ ਸੀ, ਇਸ ਨੇ ਪੇਸ਼ਾਵਰ ਫਤੇਹ ਕੀਤਾ ਸੀ। ਇਕ ਸਾਲ ਬਾਅਦ ਇਸ ਨੇ ਡੇਰਾ ਇਸਮਾਈਲ ਔਰ ਟਾਂਕ ਦੀ ਬਗਾਵਤ ਦਬਾ ਦਿੱਤੀ ਸੀ। ਪੰਦਰਾਂ ਸਾਲਾਂ ਦੀ ਉਪਰ 'ਚ ਇਸ ਨੇ ਸ਼ਿਕਾਰਪੁਰ ਔਰ ਮਜਾਰੀ ਨਗਰ 'ਤੇ ਕਬਜ਼ਾ ਕੀਤਾ। ਇਸ ਸਮੇਂ ਨੋਨਿਹਾਲ ਸਿੰਘ ਪੇਸ਼ਾਵਰ ਦਾ ਗਵਰਨਰ ਹੈ ਔਰ 12 ਲੱਖ ਸਲਾਨਾ ਲਗਾਨ ਉਗਰਾਹੁੰਦਾ ਹੈ।
ਰਣਜੀਤ ਸਿੰਘ ਦੀਆਂ ਅਧੀਆ ਕੁ ਗੱਲਾ ਸਰ ਹੇਨਰੀ ਫੋਨ ਦੇ ਸਿਰ ਉਪਰ ਦੀ ਲੰਘ ਗਈਆਂ, ਬਾਕੀ ਇਸ ਸ਼ਰਾਬੀ ਹਾਲਤ ਵਿਚ ਸਮਝ ਨਾ ਆਈਆਂ। ਇਸ ਤੋਂ ਵੀ ਉੱਪਰ ਜਦ ਉਸਦਾ ਪਿਆਲਾ ਖ਼ਾਲੀ ਹੁੰਦਾ, ਰਣਜੀਤ ਸਿੰਘ ਉਸ ਨੂੰ ਭਰਨ ਦਾ ਫੇਰ ਇਸ਼ਾਰਾ ਕਰ ਦਿੰਦਾ।
ਇਕ ਪਾਸੇ ਅੱਧੀ ਰਾਤ ਤੱਕ ਵਿਆਹ ਦੀਆਂ ਰਸਮਾਂ ਹੁੰਦੀਆਂ ਰਹੀਆਂ, ਦੂਜੇ ਪਾਸੇ ਬਹੁਤੇ ਅਮੀਰ ਵਜ਼ੀਰ ਸ਼ਰਾਬੀ ਹੋਏ ਮੰਡਪ ਅੰਦਰ ਪਲੰਘਾਂ 'ਤੇ ਹੀ ਸੁੱਤੇ ਰਹੇ।
ਅਗਲੇ ਦਿਨ ਲਾੜੀ ਦੇ ਦਾਜ ਵਿਚ, ਗਿਆਰਾਂ ਹਾਥੀ, 101 ਗਊਆ, 101 भेडा, 101 ोड़े, 101 घर में मिला 10 प्रेठ, बसभीवी माला, गैरे सांसी ਸੋਨੇ ਦੇ ਬਰਤਨਾ ਦੇ ਵੱਡੇ ਭੰਡਾਰ ਦਾ ਵਿਖਾਲਾ ਕੀਤਾ ਗਿਆ। ਲਾੜੀ ਲਈ ਬਣਾਏ ਕਪੜੇ ਇਕ ਏਕੜ ਜਮੀਨ ਵਿਚ ਰੱਖੇ ਹੋਏ ਸਨ।
ਇਸ ਦਿਨ ਸਰ ਹੈਨਰੀ ਫੋਨ ਨੇ ਸਿੱਖ ਫੌਜਾਂ ਦਾ ਮੁਆਇਨਾ ਵੀ ਕੀਤਾ। ਫਿਰ ਨਾਚ ਗਾਣੇ ਮਰਾਸੀਆਂ ਦੀਆਂ ਨਕਲਾਂ ਅਤੇ ਰੰਗ ਰਲੀਆਂ ਵਿਚ ਦਿਨ ਢਲ ਗਿਆ। ਸ਼ਾਮ ਹੁੰਦੇ ਹੀ ਸ਼ਰਾਬ ਦੀਆਂ ਸੁਰਾਹੀਆ, ਪਿਆਲੇ ਤੇ ਭੁੰਨੇ ਹੋਏ ਤਿੱਤਰ-ਬਟੇਰਿਆ ਦੀਆ ਤਬਤਰੀਆਂ ਫਿਰ ਸਜ ਗਈਆਂ। ਰਣਜੀਤ ਸਿੰਘ ਨੇ ਆਪਣੇ ਦਰਬਾਰੀਆਂ ਨੂੰ ਰੁਪਿਆਂ ਦੀਆਂ ਬੋਲੀਆਂ ਦੇ ਕੇ ਹੁਕਮ ਦਿੱਤਾ-ਵਿਆਹ ਵੇਖਣ ਆਈ ਭੀੜ ਵਿਚ ਖੜ੍ਹੇ ਹਰ ਵੱਡੇ ਛੋਟੇ ਨੂੰ ਇਕ ਇਕ ਰੁਪਈਆ ਵੰਡ ਕੇ ਆਵੇ।
ਅਗਲੇ ਦਿਨ ਡੋਲੀ ਅੰਮ੍ਰਿਤਸਰ ਲਈ ਵਿਦਾ ਹੋਈ।
ਰਣਜੀਤ ਸਿੰਘ ਆਪਣੇ ਵਿਦੇਸ਼ੀ ਮਹਿਮਾਨਾਂ ਨੂੰ ਜਸ਼ਨ ਮਨਾਉਣ ਲਈ ਸਾਲਾਮਾਰ ਬਾਗ਼ ਵਿਚ ਲੈ ਗਿਆ। ਇਥੇ ਵੀ ਰਣਜੀਤ ਸਿੰਘ ਆਪਣੀ ਆਦਤ ਅਨੁਸਾਰ ਲਗਾਤਾਰ ਸਵਾਲ ਕਰਦਾ ਰਿਹਾ। ਉਸ ਨੇ ਫੋਨ ਨੂੰ ਪੁੱਛਿਆ:
-ਕੁੰਵਰ ਨੌਨਿਹਾਲ ਦੀ ਸ਼ਾਦੀ ਵਰਗੀ, ਪਹਿਲਾਂ ਕਈ ਹੋਰ ਸ਼ਾਦੀ ਵੇਖੀ ਏ ?
-ਨਹੀਂ, ਲੰਡਨ ਵਿਚ ਵੀ ਨਹੀਂ ਐਂਡ ਹਿੰਦੁਸਤਾਨ ਵਿਚ ਤਾਂ ਬਿਲਕੁਲ
ਨਹੀਂ। ਤੇਨ ਨੇ ਪ੍ਰਸੰਸਾ ਕਰਦਿਆਂ ਕਿਹਾ। ਉਸ ਨੇ ਗੱਲ ਅੱਗੇ ਤੋਰਦਿਆਂ ਕਿਹਾ- ਜਦ ਗਵਰਨਰ ਜਨਰਲ ਨੂੰ ਇਸ ਬਾਦੀ ਬਾਰੇ ਦੱਸਿਆ ਜਾਵੇਗਾ, ਉਸ ਨੂੰ ਸਚਮੁੱਚ ਅਫ਼ਸੋਸ ਹੋਏਗਾ। ਉਹ ਇਸ ਸਾਦੀ ਵਿਚ ਸ਼ਾਮਲ ਹੋਣ ਕਿਉਂ ਨਹੀਂ ਆਇਆ ??
ਰਣਜੀਤ ਸਿੰਘ ਹੱਸਣ ਲੱਗਾ। ਫਿਰ ਪੁੱਛਿਆ, 'ਕੀ ਕਮਾਂਡਰ-ਇਨ-ਚੀਫ ਨੇ ਕਦੀ ਅਜੇਹਾ ਬਾਗ਼ ਰੱਖਿਆ ਹੈ ?"
ਹੇਨਰੀ ਫੋਨ ਕੁਝ ਪਲ ਸੋਚਦਾ ਰਿਹਾ, ਫਿਰ ਬੋਲਿਆ' ਹਾਂ ਪੈਰਿਸ ਵਿਚ ਅਜੇਹਾ ਇਕ ਬਾਰੀ ਹੈ। ਉਸ ਉੱਪਰ ਕਾਫ਼ੀ ਖਰਚ ਕੀਤਾ ਗਿਆ ਹੈ। ਪਰ ਉਹ ਬਾਗ਼ ਇਸ ਬਾਗ਼ ਦਾ ਮੁਕਾਬਲਾ ਫਿਰ ਵੀ ਨਹੀਂ ਕਰ ਸਕਦਾ।
ਦੂਸਰੇ ਦਿਨ ਹੈਨਰੀ ਫੋਨ ਨੇ ਕਿਹਾ- 'ਮੈਂ ਇਕੋ ਫੀਰੋਜਪੁਰ ਨੂੰ ਜਾਣਾ ਚਾਹੁੰਦਾ ਹਾਂ।' ਰਣਜੀਤ ਸਿੰਘ ਨੇ ਦੱਸਿਆ।.... ਸਬੱਬ ਨਾਲ ਹੋਲੀ ਦਾ ਤਿਉਹਾਰ ਆ ਗਿਆ ਏ। ਇਹ ਪੰਜਾਬ ਵਾਸੀਆਂ ਲਈ ਔਰ ਖ਼ਾਸ ਕਰਕੇ ਲਾਹੌਰੀਆਂ 'ਤੇ ਖ਼ੁਦ ਮੇਰੇ ਲਈ ਬੜਾ ਮਨ ਭਾਉਂਦਾ ਤਿਉਹਾਰ ਏ। ਇਸ ਨੂੰ ਵੇਖ ਕੇ ਜਦ ਜੀ ਚਾਹੇ ਚਲੇ ਜਾਣਾ।
ਸਰ ਹੈਨਰੀ ਫੋਨ ਹੋਲੀ ਦਾ ਤਿਉਹਾਰ ਦੇਖਣ ਲਈ ਸਹਿਮਤ ਹੋ ਗਿਆ ਫ਼ਕੀਰ ਅਜੀਜਉਦਦੀਨ ਨੇ ਵੀ ਕਿਹਾ—ਨਜੂਮੀਆਂ ਨੇ ਕਿਹਾ, ਸਫਰ ਕਰਨ ਲਈ ਗ੍ਰਹਿ ਔਰ ਸਿਤਾਰੇ ਇਸ ਘੜੀ ਹਜੂਰ ਦੇ ਪੱਖ ਵਿਚ ਨਹੀਂ ਹਨ।
ਸਰ ਹੈਨਰੀ ਫੋਨ ਅਤੇ ਉਸ ਦੇ ਸਾਥੀ ਰੁਕ ਗਏ। ਅਗਲੇ ਦਿਨ ਹੀ ਹੋਲੀ ਦਾ ਤਿਉਹਾਰ ਆ ਗਿਆ।
ਵਿਦੇਸ਼ੀਆਂ ਲਈ ਹੋਲੀ ਦਾ ਤਿਉਹਾਰ ਬੜਾ ਹੀ ਅਨੋਖਾ ਅਤੇ ਪਰੇਸ਼ਾਨ ਕਰਨ ਵਾਲਾ ਸੀ। ਆਪਣੇ ਜੀਵਨ ਵਿਚ ਉਹਨਾਂ ਨੇ ਪਹਿਲੀ ਵਾਰ ਅਜੇਹਾ-ਕੁਝ ਵੇਖਿਆ ਸੀ। ਹਰ ਕੋਈ ਦੂਸਰੇ ਉੱਪਰ ਗੁਲਾਲ ਸੁੱਟ ਰਿਹਾ ਸੀ। ਰੰਗਾਂ ਦੇ ਗੁਬਾਰੇ ਸੁੱਟੇ ਜਾ ਰਹੇ ਸਨ। ਲਾਹੌਰ ਵਾਸੀ ਰੰਗਾਂ ਦੀਆਂ ਕਹੀਆਂ ਅਤੇ ਬਾਲਟੀਆਂ ਚੁੱਕੀ ਫਿਰਦੇ ਸਨ। ਰੰਗਾ ਨਾਲ ਭਰੀਆਂ ਪਿਚਕਾਰੀਆਂ ਲਈ ਵਿਰਦੇ ਸਨ।
ਸਰ ਹੈਨਰੀ ਫੋਨ ਅਤੇ ਉਸ ਦੇ ਸਾਥੀ ਜਦ ਰਣਜੀਤ ਸਿੰਘ ਦੇ ਮੰਡਪ ਵਿਚ ਪਹੁੰਚੇ, ਤਾਂ ਉਸ ਸਮੇਂ ਸੁਨਿਹਰੀ ਪਿਚਕਾਰੀਆਂ ਨਾਲ ਰੰਗਾਂ ਦੀਆਂ ਬੇਛਾਰਾਂ ਕੀਤੀਆਂ ਜਾ ਰਹੀਆਂ ਸਨ। ਛੇਨ ਅਜੇ ਕੁਰਸੀ ਉੱਪਰ ਬੈਠਾ ਹੀ ਸੀ। ਰਣਜੀਤ ਸਿੰਘ ਨੇ ਰੰਗ ਦੀ ਭਰੀ ਹੋਈ ਮਟਕੀ, ਹੇਨਰੀ ਏਨ ਦੇ ਗੰਜੇ ਸਿਰ ਉੱਪਰ ਉੱਲਦ ਦਿੱਤੀ। ਉਸ ਦਾ ਭਤੀਜਾ ਅਤੇ ਸਾਥੀ ਹੱਸ ਹੱਸ ਲੋਟ ਪੋਟ ਹੋਣ ਲੱਗੇ। ਉਦੋਂ ਹੀ ਇਕ ਪਾਸਿਓਂ ਰੰਗ ਦਾ ਗੋਲਾ ਆਇਆ ਤੇ ਹੈਨਰੀ ਫੋਨ ਦੀ ਅੱਖ ਰੰਗ ਨਾਲ ਭਰ ਗਈ। ਰਣਜੀਤ ਸਿੰਘ ਖੁਦ ਰੰਗ ਦੇ ਗੋਲਿਆਂ ਨਾਲ ਵਿਦੇਸ਼ੀ ਪ੍ਰਾਹੁਣਿਆਂ ਦੇ ਨਿਸ਼ਾਨੇ ਲਾਉਣ ਲੱਗਾ।
ਠੀਕ ਉਸ ਵੇਲੇ ਬਹੁਤ ਹੀ ਸੁੰਦਰ ਮੁਟਿਆਰਾਂ, ਨਾਚੀਆਂ ਤੀਰ ਕਮਾਨਾਂ ਨਾਲ ਲੈਸ ਆਪਣੇ ਜੰਗੀ ਕਰਤਬ ਦਿਖਾਉਣ ਲੱਗੀਆ। ਇਸ ਵੇਲੇ ਇਕ ਅਫ਼ਗਾਨੀ ਦੂਤ ਮਹਾਰਾਜੇ ਨਾਲ ਮੁਲਾਕਾਤ ਕਰਨ ਦੀ ਉਮੀਦ ਨਾਲ ਆਇਆ। ਉਸ ਨੂੰ ਵੀ ਨਹੀਂ ਬਖਸ਼ਿਆ ਗਿਆ। ਉਸ ਨੂੰ ਰੰਗਾਂ ਨਾਲ ਪੂਰਾ ਗੜੁੱਚ ਕਰ ਦਿੱਤਾ। ਉਸ ਦੀ ਲੰਮੀ ਦਾੜ੍ਹੀ ਵਿਚੋਂ ਰੰਗ ਚੋਣ ਲੱਗਾ। ਉਹ ਘਬਰਾ ਗਿਆ ਕੰਧਾਰ ਤੋਂ ਆਇਆ ਸੀ। ਉਸ ਦੀਆ ਅੱਖਾਂ ਵਿਚ ਵੀ ਰੰਗ ਭਰ ਗਿਆ ਤੇ ਉਹ ਸਾਰੀ ਦਰਬਾਰੀ ਮਰਿਯਾਦਾ ਭੁੱਲ ਕੇ ਰੋਲਾ ਪਾਉਂਦਾ ਬਾਹਰ ਨੱਸ ਗਿਆ।
ਬੜੀ ਦੇਰ ਤੱਕ ਰੰਗਾਂ ਦਾ ਯੁੱਧ ਚਲਦਾ ਰਿਹਾ। ਨੱਚਣ ਵਾਲੀਆਂ ਮੁਟਿਆਰਾਂ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਰੰਗੀਆਂ ਗਈਆਂ। ਰਣਜੀਤ ਸਿੰਘ ਦੀ ਜਨਾਨਾ ਪਲਟਣ ਵੇਖਕੇ ਅੰਗਰੇਜ਼ ਹੱਸਦੇ ਰਹੇ। ਪਰ ਉਹਨਾਂ ਨੂੰ ਆਪਣੀਆਂ ਸ਼ਕਲਾਂ ਨਹੀਂ ਸਨ ਦਿੱਸਦਿਆਂ। ਦੂਸਰੇ ਉਹਨਾਂ ਨੂੰ ਵੇਖਕੇ ਹੱਸਦੇ ਰਹੇ।
ਦੁਪਿਹਰ ਢਲਣ ਤੱਕ ਹੋਲੀ ਦਾ ਤਿਉਹਾਰ ਚਲਦਾ ਰਿਹਾ।
ਅਗਲੇ ਦਿਨ ਕੁੰਵਰ ਨੌਨਿਹਾਲ ਸਿੰਘ ਲਾੜੀ ਸਮੇਤ ਲਾਹੌਰ ਪੁੱਜਾ। ਤੋਪਾਂ ਦੀ ਸਲਾਮੀ ਨਾਲ ਉਸਦਾ ਸਵਾਗਤ ਕੀਤਾ ਗਿਆ।
ਰਣਜੀਤ ਸਿੰਘ ਦੇ ਹੁਕਮ ਨਾਲ ਕੁੰਵਰ ਨੌਨਿਹਾਲ ਸਿੰਘ ਨੇ ਸਰ ਹੈਨਰੀ ਫੋਨ ਨੂੰ 'ਗਾਰਡ-ਆਫ ਆਨਰ' ਦਿੱਤੀ। ਹੇਨਰੀ ਫੋਨ ਗਾਰਡਾਂ ਦੀ ਵਰਦੀ ਅਨੁਸ਼ਾਸਨ ਤੇ ਕੁੰਵਰ ਦੀ ਕਮਾਂਡ ਕਰਨ ਦੀ ਲਿਆਕਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਮਹਾਰਾਜੇ ਨੂੰ ਪੱਤਰ ਦੀ ਯੋਗਤਾ ਲਈ ਵਧਾਈ ਦਿੱਤੀ।
ਵਿਦਾਈ ਸਮੇਂ ਸ਼ਾਹੀ ਮਹਿਮਾਨਾਂ ਨੂੰ ਕੀਮਤੀ ਪੁਸ਼ਾਕਾਂ ਭੇਟ ਕੀਤੀਆਂ| ਗਵਰਨਰ ਜਨਰਲ ਦੇ ਨਾਮ ਇਕ ਖਤ ਦਿੱਤਾ, ਜਿਸ ਵਿਚ ਸਭ ਹੇਨਰੀ ਕੇਨ ਦੇ ਸ਼ਾਦੀ ਵਿਚ ਸ਼ਾਮਲ ਹੋਣ ਤੇ ਖੁਸ਼ੀ ਪ੍ਰਗਟ ਕੀਤੀ ਗਈ। ਵਿਦਾ ਹੋਣ ਵੇਲੇ ਸਾਰੇ ਮਹਿਮਾਨ ਭਾਵੁਕ ਹੋ ਗਏ। ਹੈਨਰੀ ਐਡਵਰਡ ਫੋਨ ਤਾਂ ਬੇਹੱਦ ਉਦਾਸ ਸੀ। ਉਹ ਇਸ ਤਰ੍ਹਾਂ ਮਹਿਸੂਸ ਕਰਨ ਲੱਗਾ... ਪਹਿਲੀ ਮੁਲਾਕਾਤ ਸਮੇਂ ਮੈਂ ਇਸ ਬੁੱਢੇ ਸੇਰ ਬਾਰੇ ਹੋਰ ਤਰ੍ਹਾਂ ਦੇ ਪ੍ਰਭਾਵ ਰੱਖਦਾ ਸੀ। ਪਰ ਹੁਣ ਮੈਨੂੰ ਇਹ ਬੇਹੱਦ ਸਮਝਦਾਰ ਅਤੇ ਸਾਊ ਬਜ਼ੁਰਗ ਲਗਦਾ ਹੈ। ਇਸ ਤਰ੍ਹਾਂ ਦਾ ਅਹਿਸਾਸ ਕਿਉਂ ਹੋ ਰਿਹਾ ਹੈ, ਜਿਵੇਂ ਅਸੀਂ ਆਪਣੇ ਬਹੁਤ
ਹੀ ਸਤਿਕਾਰਯੋਗ ਪਰੀਵਾਰਕ ਮਿੱਤਰ ਕੋਲੋਂ ਵਿਛੜ ਰਹੇ ਹਾਂ
ਰਣਜੀਤ ਸਿੰਘ ਨੇ ਸਹਿਜ਼ਾਦਾ ਸ਼ੇਰ ਸਿੰਘ ਨੂੰ ਕਿਹਾ, ਉਹ ਸ਼ਾਹੀ ਮਹਿਮਾਨਾਂ ਦੇ ਨਾਲ ਜਾਵੇ, ਉਹਨਾਂ ਦੀ ਹਰ ਸਹੂਲਤ ਦਾ ਖਿਆਲ ਰੱਖੋ ਔਰ ਹਰ ਪੜਾਅ 'ਤੇ ਉਹਨਾਂ ਦੀ ਟਹਿਲ-ਸੇਵਾ ਦਾ ਪ੍ਰਬੰਧ ਕੀਤਾ ਜਾਵੇ'
ਇਕ ਦੇ ਦਿਨਾਂ ਦੇ ਵਿਚ ਵਿਚ ਲਗਭਗ ਸਾਰੇ ਪ੍ਰਾਹੁਣੇ ਵਿਦਾ ਹੋ ਗਏ। ਆਪਣੇ ਪੋਤਰੇ ਦਾ ਵਿਆਹ ਕਰਕੇ ਰਣਜੀਤ ਸਿੰਘ ਖੁਸ਼ੀ ਨਾਲ ਭਰਿਆ ਹੋਇਆ ਸੀ। ਅਜੇਹੇ ਵਿਆਹ ਦੇ ਦੇਸ਼ਾਂ-ਵਿਦੇਸ਼ਾਂ ਵਿਚ ਚਰਚੇ ਹੋਵਣਗੇ। ਪਰ ਇਹ ਖੁਸ਼ੀ ਬਹੁਤੀ ਦੇਰ ਨਾ ਰਹੀ। ਪੇਸ਼ਾਵਰ ਵੱਲੋਂ ਦਰਬਾਰ ਦੇ ਦੂਤ ਖ਼ਬਰ ਲੈ ਕੇ ਪੁੱਜੇ- 'ਦੋਸਤ ਮੁਹੰਮਦ ਨੇ, ਖ਼ਾਲਸਾ ਰਾਜ ਵਿਰੁਧ ਜੰਗ ਦਾ ਐਲਾਨ ਕਰ ਦਿੱਤਾ ਹੈ।
ਲਾੜੇ ਦੇ ਮੱਥੇ ਤੋਂ ਅਜੇ ਸ਼ਗਨਾਂ ਦੇ ਇੱਕ ਦਾ ਰੰਗ ਫਿੱਕਾ ਵੀ ਨਹੀਂ ਸੀ ਹੋਇਆ. ਰਣਜੀਤ ਸਿੰਘ ਨੇ ਆਪਣੇ ਸਹਿਜ਼ਾਦਿਆਂ ਸਮੇਤ ਉਸਨੂੰ ਵੀ ਹੁਕਮ ਦਿੱਤਾ ‘ਪੇਸ਼ਾਵਰ ਵੱਲ ਫੋਰਨ ਸੇਨਾ ਲੈ ਕੇ ਕੂਚ ਕਰਨਾ ਹੋਵੇਗਾ।