ਅਟਕ ਤੋਂ ਜੇਤੂ ਹੋ ਕੇ ਪਰਤੇ ਫਕੀਰ ਅਜ਼ੀਜ਼ਉਦਦੀਨ ਨੇ ਫਿਰ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ। ਰਣਜੀਤ ਸਿੰਘ ਨੇ ਕੋਹੇਨੂਰ ਹੀਰੇ ਨੂੰ ਪ੍ਰਾਪਤ ਕਰਨ ਦੀ ਮੁਹਿੰਮ ਅਤੇ ਸ਼ਾਹ ਪਰਿਵਾਰ ਦੇ ਫਰਾਰ ਹੋਣ ਦੀ ਘਟਨਾ ਬਾਰੇ ਫ਼ਕੀਰ ਨੂੰ ਪੂਰੀ ਜਾਣਕਾਰੀ ਦੇਣ ਤੋਂ ਬਾਅਦ ਕਿਹਾ: ਵਕੀਰ ਸਾਹਬ ਮੈਂ ਜਾਸੂਸ ਤਾਂ ਭੇਜੇ ਹੋਏ ਨੇ ਪਰ ਤੁਸੀਂ ਆਪਣੇ ਵਸੀਲਿਆਂ ਤੋਂ ਪਤਾ ਲਗਾਓ, ਸ਼ਾਹ ਹੁਣ ਕਿਹੜੀ ਸਾਜ਼ਸ਼ ਕਰ ਰਿਹਾ ਹੈ। ਮੈਨੂੰ ਯਕੀਨ ਹੈ, ਉਹ ਅੰਗਰੇਜ਼ਾ ਜਾਂ ਅਫ਼ਗਾਨਾਂ ਦੀ ਮਦਦ ਨਾਲ ਖਾਲਸਾ ਰਾਜ ਵਿਰੁੱਧ ਬਗਾਵਤ ਕਰੇਗਾ।
-ਬੇਫਿਕਰ ਹੋ ਜਾਓ, ਸਿੰਘ ਸਾਰਬ। ਮੈਂ ਹੁਣ ਆ ਗਿਆ ਹਾਂ। ਕੁਝ ਦਿਨਾਂ ਦੀ ਮੁਹਲਤ ਦਿਓ, ਉਸ ਦੀ ਹਰ ਹਰਕਤ ਬਾਰੇ ਹਜੂਰ ਨੂੰ ਜਾਣਕਾਰੀ ਮਿਲੇਗੀ । ਫਕੀਰ ਨੇ ਪੂਰੇ ਵਿਸ਼ਵਾਸ ਨਾਲ ਕਿਹਾ।
-ਮੈਂ ਬੇਫ਼ਿਕਰ ਹਾਂ। ਰਣਜੀਤ ਸਿੰਘ ਨੇ ਸੇਖਾ ਸੇਖਾ ਮਹਿਸੂਸ ਕਰਦਿਆਂ ਕਿਹਾ। ਇਹਨਾਂ ਗੱਲਾਂ ਨੂੰ ਬਹੁਤੇ ਦਿਨ ਨਹੀਂ ਸਨ ਹੋਏ। ਇਕ ਦਿਨ ਰਣਜੀਤ ਸਿੰਘ ਦੇ ਦਰਬਾਰ ਵਿਚ ਆਉਂਦਿਆਂ ਹੀ, ਫ਼ਕੀਰ ਅਜੀਜ਼ਉਦਦੀਨ ਨੇ ਸ਼ਾਹ ਬਾਰੇ ਸੂਹ ਦੇਣ ਦੀ ਇਜ਼ਾਜ਼ਤ ਮੰਗੀ।
.. ਹਜੂਰ, ਮੁਬਾਰਕ ਹਵੇਲੀ ਵਿਚੋਂ ਫਰਾਰ ਹੋ ਕੇ ਸ਼ਾਹ ਸੁਜਾਹ ਪਹਿਲਾਂ ਕਿਸ਼ਤਵਾੜ ਦੇ ਜਗੀਰਦਾਰਾਂ ਕੋਲ ਪੁੱਜਾ, ਉਸ ਨੇ ਜਗੀਰਦਾਰਾਂ ਦੀ ਮਦਦ ਨਾਲ ਕਸ਼ਮੀਰ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਸਫਲ ਨਹੀਂ ਹੋਇਆ। ਉਸ ਨੇ ਆਪਣੀਆਂ ਕੁਝ ਬੇਗ਼ਮਾਂ ਲੁਧਿਆਣੇ ਅੰਗਰੇਜ਼ਾਂ ਦੀ ਪਨਾਹ ਵਿਚ ਭੇਜ ਦਿੱਤੀਆ ਸਨ। ਉਸ ਦੀਆਂ ਰਖੇਲਾਂ ਪਹਿਲਾ ਹੀ ਅੰਗਰੇਜ਼ੀ ਹਕੂਮਤ ਦੀ ਪਨਾਹ ਵਿਚ ਸਨ। ਸ਼ਾਹ ਸੁਜਾਹ ਹੁਣ ਪਤਾ ਲੱਗਿਆ ਏ, ਸ਼ਿਮਲੇ ਜਾਣ ਦੀ ਤਾਕ ਵਿਚ ਹੈ ਤੇ ਫੇਰ ਉਹ ਲੁਧਿਆਣੇ ਆਪਣੀਆਂ ਬੇਗਮਾਂ ਤੇ ਰਖੇਲਾਂ ਕੋਲ ਪੁੱਜਣ ਦੀ ਖਾਹਸ਼ ਰੱਖਦਾ ਏ।...
-ਇਹ ਅੰਗਰੇਜ਼ ਵੀ ਦੋ ਮੂੰਹੇਂ ਸੱਪ ਨੇ। ਇਕ ਪਾਸੇ ਖਾਲਸਾ ਦਰਬਾਰ ਨੂੰ ਅਟਕ ਫਤੇਹ ਦੀਆਂ ਮੁਬਾਰਕਾਂ ਦੇ ਰਹੇ ਨੇ, ਦੂਜੇ ਪਾਸੇ ਹਰ ਤਰ੍ਹਾਂ ਨਾਲ ਸ਼ਾਹ ਦੀ ਮਦਦ ਕਰਨਗੇ / ਰਣਜੀਤ ਸਿੰਘ ਨੇ ਕਿਹਾ।
-ਸਹੀ ਫੁਰਮਾਉਂਦੇ ਹੋ ਹਜੂਰ। ਫਕੀਰ ਨੇ ਸਹਿਮਤ ਹੁੰਦਿਆਂ ਕਿਹਾ। 'ਇਹ ਵੀ ਖ਼ਬਰ ਹੈ ਸਰਕਾਰ, ਸ਼ਾਹ ਨੂੰ ਕੋਹੇਨੂਰ ਹੀਰੇ ਦੇ ਖੁੱਸ ਜਾਣ ਨਾਲ ਵੱਡਾ ਸਦਮਾ ਲੱਗਾ ਹੈ। ਇਹ ਦੁਨੀਆਂ ਦਾ ਅਨਮੋਲ ਹੀਰਾ ਹੈ, ਹਜੂਰ। ਅਜਿਹਾ ਹੀਰਾ ਕਿਧਰੇ ਵੀ ਕੋਈ ਹੋਰ ਨਹੀਂ ਹੈ। ਕਿਹਾ ਜਾਂਦਾ ਹੈ, ਮਹਾਂਭਾਰਤ ਕਾਲ ਵਿਚ ਇਹ ਹੀਰਾ ਪਾਂਡਵਾਂ ਦੀ ਮਲਕੀਅਤ ਸੀ। ਫਿਰ ਬਾਦਸ਼ਾਹੀਆਂ, ਸ਼ਹਿਨਸ਼ਾਹੀਆਂ ਔਰ ਸਲਤਨਤਾਂ ਆਉਂਦੀਆਂ- ਜਾਂਦੀਆਂ ਰਹੀਆਂ ਤੇ ਇਸ ਹੀਰੇ ਦੀ ਤਕਦੀਰ ਮੁਗਲ ਬਾਦਸ਼ਾਹਾਂ ਨਾਲ ਜੁੜ ਗਈ। ਸ਼ਾਹ ਜਹਾਨ ਨੇ ਇਸ ਨੂੰ ਆਪਣੇ ਤਖ਼ਤ ਵਿਚ ਸਜਾਇਆ। ਫਿਰ ਇਹ ਨਾਦਰ ਸ਼ਾਹ ਦੇ ਹੱਥ ਆ ਗਿਆ। ਉਸ ਦੇ ਕਤਲ ਤੋਂ ਬਾਅਦ ਇਹ ਹੀਰਾ ਅਹਿਮਦ ਸ਼ਾਹ ਅਬਦਾਲੀ ਕੋਲ ਚਲਿਆ ਗਿਆ। ਸ਼ਾਹ ਸੁਜਾਹ ਇਸ ਨੂੰ ਪੰਜਾਬ ਲੈ ਆਇਆ ਔਰ ਅੱਜ ਇਹ 'ਕੋਹੇਨੂਰ ਹੀਰਾ' ਲਾਹੌਰ ਦਰਬਾਰ ਦੀ ਸ਼ਾਨ, ਮਹਾਰਾਜਾ ਬਹਾਦਰ ਦੀ ਮਲਕੀਅਤ ਹੈ।
-ਆਫਰੀਨ| ਆਫ਼ਰੀਨ । ' ਦਰਬਾਰੀਆਂ ਦੇ ਮੂੰਹੋਂ ਨਿਕਲਿਆ।
ਦਰਬਾਰ ਵਿਚ ਖੁਸ਼ੀ ਦਾ ਮਾਹੌਲ ਸੀ। ਰਣਜੀਤ ਸਿੰਘ ਨੇ ਨੂਰਉਦਦੀਨ ਨੂੰ ਪੁੱਛਿਆ :
-ਮਹਾਂ ਦਰਬਾਰ ਲਈ ਸੱਦੇ ਪੱਤਰ ਭੇਜ ਦਿੱਤੇ ਹਨ?
-ਭੇਜ ਦਿੱਤੇ ਹਨ ਜਹਾਂ ਪਨਾਂਹ । ਨੂਰਉਦਦੀਨ ਨੇ ਫੋਰਨ ਉੱਠ ਕੇ ਝੁਕਦਿਆਂ ਕਿਹਾ।
...
ਰਣਜੀਤ ਸਿੰਘ ਦੇ ਮਹਾਂ-ਦਰਬਾਰ ਦੀ ਸ਼ਾਨ ਵੇਖਣ ਵਾਲੀ ਸੀ। ਦਰਬਾਰ ਦੀ ਫਰਸ਼ ਉੱਪਰ ਬਹੁਤ ਹੀ ਸ਼ਾਨਦਾਰ ਕਸ਼ਮੀਰੀ ਗਲੀਚਾ ਵਿਛਿਆ ਹੋਇਆ ਸੀ। ਗਲੀਚੇ ਵਿਚ ਸੋਨੇ ਅਤੇ ਚਾਂਦੀ ਦੀਆਂ ਤਾਰਾਂ ਨਾਲ ਕਢਾਈ ਕੀਤੀ ਹੋਈ ਸੀ। ਇਸ ਵਿਚ ਹੀਰੇ ਅਤੇ ਮੋਤੀ ਜੜੇ ਹੋਏ ਸਨ। ਚਾਂਦੀ ਦੇ ਪੋਲਾਂ ਸਹਾਰੇ ਦਰਬਾਰ ਉੱਪਰ ਖੂਬਸੂਰਤ ਚਾਂਦਨੀ ਡਲ੍ਹਕਾਂ ਮਾਰ ਰਹੀ ਸੀ। ਰੁਤਬਿਆਂ ਅਨੁਸਾਰ ਨਰਮ ਗੰਦੇ ਗਾਓ-ਤਕੀਏ ਬੜੇ ਸਲੀਕੇ ਨਾਲ ਸਜਾਏ-ਟਿਕਾਏ ਗਏ ਸਨ। ਪਹਿਰੇਦਾਰ, ਸੇਵਾਦਾਰ ਚਮਕਦੀਆਂ ਵਰਦੀਆ ਕੱਸੀ ਸ਼ਾਹੀ ਪ੍ਰਾਹੁਣਿਆਂ ਦੇ ਸਵਾਗਤ ਲਈ ਤਿਆਰ ਖੜ੍ਹੇ ਸਨ।
ਖ਼ਾਲਸਾ ਰਾਜ ਅਧੀਨ ਤਮਾਮ ਅਮੀਰ, ਵਜ਼ੀਰ, ਨਵਾਬ, ਗਵਰਨਰ, ਸਰਦਾਰ ਜਿਨ੍ਹਾਂ ਨੂੰ ਦਰਬਾਰ ਵੱਲੋਂ ਸੱਦਾ ਪੱਤਰ ਭੇਜੇ ਗਏ ਸਨ ਉਹਨਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਹਰ ਮਹਿਮਾਨ ਆਪਣੇ ਰੁਤਬੇ ਅਨੁਸਾਰ ਪੂਰੀ ਬਾਨ ਨਾਲ ਮਹਾਰਾਜਾ ਦੇ ਦਰਬਾਰ ਵਿਚ ਆਇਆ। ਕੋਈ ਕੀਮਤੀ ਤੋਹਵੇ ਲੈ ਕੇ ਕੋਈ ਜਵਾਹਰਾਤ ਲੈ ਕੇ, ਕੋਈ ਵਧੀਆ ਨਸਲ ਦੇ ਘੋੜੇ ਲੈ ਕੇ ਪੁੱਜਾ। ਕਿਸੇ ਦੇ ਰਸਤੇ ਵਿਚ ਆਉਂਦਿਆਂ ਸ਼ਿਕਾਰ ਕੀਤਾ ਹੋਇਆ ਹਿਰਨ ਭੇਂਟ ਕੀਤਾ। ਕੋਈ ਹਾਥੀ ਲੈ ਕੇ ਆਇਆ ਤੇ ਹੋਰ ਦੂਸਰਾ ਫੁਰਤੀਲੇ ਸ਼ਿਕਾਰੀ ਕੁੱਤ ਲੈ ਕੇ ਆਇਆ। ਕਿਸੇ ਨੇ ਮੋਹਰਾਂ ਦੀ ਥੈਲੀ ਭੇਟ ਕੀਤੀ। ਦਰਬਾਰ ਵਿਚ ਜਗੀਰਦਾਰਾਂ, ਸਰਦਾਰਾਂ ਅਤੇ ਨਵਾਬਾਂ ਦਾ ਹੜ੍ਹ ਆਇਆ ਹੋਇਆ ਸੀ। ਇਹਨਾਂ ਦੀਆਂ ਪੁਸ਼ਾਕਾਂ, ਸਿਰਾਂ ਉੱਪਰ ਪੰਗੜੀਆਂ ਤੇ ਪੱਗੜੀਆਂ ਉੱਪਰ ਲਟਕਦੀਆਂ ਹੀਰ-ਮੋਤੀਆਂ ਦੀਆਂ ਲੜੀਆਂ, ਕਿਸੇ ਦੇ ਹੱਥ ਵਿਚ ਸੋਨੇ ਦੇ ਮੁੱਠੇ ਵਾਲੀ ਤਲਵਾਰ। ਸਾਰੇ ਧੌਣਾ ਅਕੜਾਈ ਅਤੇ ਹਿੱਕਾਂ ਚੌੜੀਆਂ ਕਰਕੇ ਤੁਰੇ ਆਉਂਦੇ, ਤੇ ਦਰਬਾਰ ਵਿਚ ਆਉਂਦਿਆਂ ਹੀ ਮਹਾਰਾਜੇ ਦੀ ਖ਼ਾਲੀ ਪਈ ਕੁਰਸੀ ਵੱਲ ਹੀ ਸਿਰ ਝੁਕਾ ਦਿੰਦੇ।
ਅਚਾਨਕ ਡਿਉਢੀਦਾਰ ਨੇ ਸਭ ਨੂੰ ਖ਼ਬਰਦਾਰ ਕੀਤਾ। ਮਹਾਰਾਜਾ ਰਣਜੀਤ ਸਿੰਘ ਦਰਬਾਰ ਵਿਚ ਪਧਾਰ ਰਹੇ ਸਨ। ਸਾਰੇ ਸਰਦਾਰ ਉੱਠ ਕੇ ਖੜ੍ਹੇ ਹੋ ਗਏ। ਹਰ ਪਾਸਿਓਂ ਮਹਾਰਾਜਾ ਦੀ ਜੈ ਜੈ ਕਾਰ ਅਤੇ ਫਤੇਹ ਬੁਲਾਉਣ ਦੀਆਂ ਆਵਾਜ਼ਾਂ ਉਭਰੀਆਂ। ਸਭ ਹੈਰਾਨ ਸਨ, ਦਰਬਾਰ ਦੀ ਏਨੀ ਚਕਾਚੌਂਧ ਵਿਚ, ਰਣਜੀਤ ਸਿੰਘ ਨੇ ਬਹੁਤ ਹੀ ਸਾਦਾ ਕੱਪੜੇ ਪਹਿਨੇ ਹੋਏ ਸਨ। ਸਿਰ ਉੱਪਰ ਕਲਗੀ ਵੀ ਨਹੀਂ ਸੀ ਲਗਾਈ ਹੋਈ। ਸੱਜੇ ਡੋਲੇ ਉੱਪਰ 'ਕੋਹੇਨੂਰ ਹੀਰਾ ਜਰੂਰ ਬੱਧਾ ਹੋਇਆ ਸੀ, ਜਿਹੜਾ, ਉਸ ਦੀ ਅੱਖ ਵਾਂਗ ਹੀ ਚਮਕ ਰਿਹਾ ਸੀ। ਸਾਰਿਆਂ ਦੀ ਫਤਹ ਕਬੂਲਦਾ ਮਹਾਰਾਜਾ ਆਪਣੀ ਸੁਨਿਹਰੀ ਕੁਰਸੀ ਉੱਪਰ ਜਾ ਬੈਠਾ। ਸੱਜੀ ਲੱਤ ਚੁੱਕ ਕੇ ਖੱਬੀ ਲੱਤ ਦੇ ਗੋਡੇ ਉੱਪਰ ਰੱਖ ਲਈ। ਅੱਜ ਕੁੰਵਰ ਸ਼ੇਰ ਸਿੰਘ ਅਤੇ ਤਾਰਾ ਸਿੰਘ ਵੀ ਪੂਰੇ ਸਜੇ ਹੋਏ, ਦਰਬਾਰ ਵਿਚ ਹਾਜ਼ਰ ਸਨ। ਹਰ ਸਰਦਾਰ, ਉਹਨਾਂ ਨੂੰ ਵੀ ਸਲਾਮ ਕਰਦਾ ਸੀ। ਇਸ ਸਮੇਂ ਕੁੰਵਰ ਖੜਕ ਸਿੰਘ ਆਪਣੀ ਮਾਤਾ ਰਾਜ ਕੌਰ ਅਤੇ ਪਤਨੀ ਚੰਦ ਕੌਰ ਨਾਲ ਸ਼ੇਖੂਪੁਰੋ ਆਪਣੀ ਜਾਗੀਰ ਉੱਪਰ ਗਿਆ ਹੋਇਆ ਸੀ।
ਦੀਵਾਨ ਮੋਹਕਮ ਚੰਦ ਸਹਿਤ ਖ਼ਰਾਬ ਹੋਣ ਦੇ ਬਾਵਜੂਦ ਦਰਬਾਰ ਵਿਚ ਹਾਜ਼ਰ ਸੀ। ਜਰਨੈਲ ਸਿੰਘ ਨਲੂਆ, ਗੁਲਾਬ ਸਿੰਘ, ਸਰਦਾਰ ਕਾਹਨ ਸਿੰਘ ਆਦਿ ਹਾਜ਼ਰ ਸਨ। ਖੁਸ਼ਹਾਲ ਸਿੰਘ ਵੀ ਅੱਜ ਪੂਰਾ ਸਜਿਆ ਹੋਇਆ ਸੀ। ਵਿਚਕਾਰਲੇ ਸਮੇਂ ਵਿਚ ਰਣਜੀਤ ਸਿੰਘ ਖੂਬਸੂਰਤ ਪਹਾੜੀਏ ਧਿਆਨ ਸਿੰਘ ਉੱਪਰ ਕੁਝ ਜਿਆਦਾ ਹੀ ਮੇਹਰਬਾਨ ਸੀ। ਖੁਸ਼ਹਾਲ ਸਿੰਘ ਅੰਦਰੇ ਅੰਦਰ ਉਸ ਨਾਲ ਈਰਖਾ ਵੀ ਰੱਖਦਾ ਸੀ। ਧਿਆਨ ਸਿੰਘ ਨੂੰ ਸਿਪਾਹੀ ਵਜੋਂ ਭਰਤੀ ਕੀਤਾ ਸੀ, ਪਰ ਉਹ ਉਥੋਂ ਬਦਲੀ ਕਰਕੇ ਹੁਣ ਦਰਬਾਰ ਵਿਚ ਲੈ ਆਂਦਾ ਸੀ। ਉਸ ਦਾ ਭਰਾ ਸੁਚੇਤ ਸਿੰਘ ਵੀ ਦਰਬਾਰ ਵਿਚ ਆਉਣ ਲੱਗਾ ਸੀ।... ਪਿੱਠ ਪਿੱਛੇ ਕੁਝ ਸਰਦਾਰ ਆਪਸ ਵਿਚ ਗੱਲਾਂ ਕਰਨ ਲੱਗੇ ... 'ਇਹਨਾਂ ਡੋਗਰਿਆਂ ਨੇ ਪਤਾ ਨਹੀਂ ਮਹਾਰਾਜੇ ਦੇ ਸਿਰ ਵਿਚ ਕੀ ਧੂੜਿਆ ਜੇ ਇਹ ਤਾਂ ਆਂਵਦੇ ਹੀ ਦਰਬਾਰੀ ਕੰਮਾਂ 'ਚ ਦਖ਼ਲ ਦੇਣ ਲੱਗੇ ਨੇ।'
ਦੋਵੇਂ ਡੋਗਰੇ ਭਰਾ ਏਨੇ ਸੁੰਦਰ ਅਤੇ ਕਮਲ ਸਨ, ਸਰਦਾਰ, ਨਵਾਬ ਅਤੇ ਅਮੀਰ
ਉਹਨਾਂ ਦਾ ਸੁਹੱਪਣ ਵੇਖ ਕੇ ਹੈਰਾਨ ਸਨ। ਸਰਦਾਰ ਕਾਹਨ ਸਿੰਘ ਨੇ ਹਰੀ ਸਿੰਘ ਨਲੂਏ ਦੇ ਕੰਨ ਵਿਚ ਕਿਹਾ, 'ਲੜਕੀਆਂ ਮਰਦਾਵੇਂ ਕੱਪੜੇ ਪਾਈ ਫਿਰਦੀਆਂ ਨੇ ਜਾਂ ਮੈਨੂੰ ਈ ਏਦਾਂ ਜਾਪਦਾ ਜੇ ।
-ਇਹ ਮਹਾਰਾਜੇ ਦੇ ਮਰਦ ਨੇ, ਇਹਨਾਂ ਬਾਰੇ ਕੁਝ ਨਾ ਆਖ, ਇਹਨਾਂ ਦੀ ਪਿੱਠ ਮਹਾਰਾਜੇ ਨਾਲ ਜਾ ਲਗਦੀ ਏ, ਆਪਣੀ ਜਾਗੀਰ ਨਾ ਖੁਹਾ ਬਹੀਂ। ਹਰੀ ਸਿੰਘ ਨੇ ਸਾਵਧਾਨ ਕੀਤਾ। -ਠੀਕ ਏ, ਠੀਕ ਏ,... ਇਹ ਮਹਾਰਾਜੇ ਦੀਆਂ ਰੌਣਕਾਂ ਦਾ ਸਮਾਨ ਜੇ।' ਕਾਹਨ ਸਿੰਘ ਫੁਸਫਸਾਇਆ।
-ਬੱਸ ਹੁਣ ਹੋਰ ਅੱਗੇ ਕੁਝ ਨਾ ਬੋਲੀ। ਉਧਰ ਵੇਖ ਸਰਦਾਰ ਆਪਣੇ ਆਪਣੇ ਇਲਾਕੇ ਦੀ ਸਥਿਤੀ ਬਿਆਨ ਕਰਨ ਲੱਗੇ ਹੋਏ ਨੇ।
ਦੋਵੇਂ ਚੁੱਪ ਹੋ ਗਏ। ਦੀਵਾਨ ਮੋਹਕਮ ਚੰਦ ਆਖਣ ਲੱਗਾ ਹੋਇਆ ਸੀ-'ਮਹਾਰਾਜ ਹਰ ਪਾਸੇ ਲਾਹੌਰ ਦਰਬਾਰ ਅਤੇ ਖ਼ਾਲਸਾ ਰਾਜ ਦੀ ਜੈ ਜੈ ਕਾਰ ਹੋ ਰਹੀ ਏ। ਹੁਣ ਲੱਗਦੇ ਹਥ, ਫਿਰੰਗੀ ਕੰਮ ਨੂੰ ਵੀ ਖ਼ਾਲਸਾ ਫੌਜ ਦੇ ਹੱਥ ਵਿਖਾ ਦੇਈਏ। ਇਹਨਾਂ ਨੇ ਕਦੇ ਵੀ ਖ਼ਾਲਸਾ ਸਰਕਾਰ ਨਾਲ ਦੋਸਤੀ ਨਹੀਂ ਨਿਭਾਈ। ਇਹ ਸੱਪ ਇਕ ਦਿਨ ਜ਼ਰੂਰ ਡੰਗ ਮਾਰੇਗਾ। ਇਹਨਾਂ ਦੀ ਨੀਯਤ ਖੋਟੀ ਏ।
-ਸਹੀ ਆਖਿਆ ਜੇ...' ਰਣਜੀਤ ਸਿੰਘ ਬੋਲਿਆ, ਇਸ ਵਿਰੰਗੀ ਸੱਪ ਦੇ ਜ਼ਹਿਰੀ ਦੰਦ ਖਾਲਸਾ ਫੌਜ ਨੂੰ ਹੀ ਕੱਢਣੇ ਪੈਣੇ ਨੇ ਇਕ ਦਿਨ। ਅਸੀਂ ਇਸ ਵਾਰ ਖ਼ਾਲਸਾ ਰਾਜ ਦਾ ਝੰਡਾ ਪੇਸ਼ਾਵਰ ਔਰ ਕਸ਼ਮੀਰ ਉੱਪਰ ਲਹਿਰਾਉਣ ਦਾ ਬੀੜਾ ਚੁੱਕਿਆ ਏ, ਫੇਰ ਇਹਨਾਂ ਵਲੋਤੀਆਂ ਨਾਲ ਦਸਤ-ਪੰਜਾ ਲਵਾਂਗੇ'
ਸਰਦਾਰਾਂ, ਅਮੀਰਾਂ, ਵਜ਼ੀਰਾਂ ਨੇ ਵੇਖਿਆ, ਮਹਾਰਾਜਾ ਦੇ ਚਿਹਰੇ ਉੱਪਰ ਅਭਿਮਾਨ ਦਾ ਪੂਰਾ ਜਲੋਅ ਸੀ।
ਮਹਾਰਾਜਾ ਉਸੇ ਅੰਦਾਜ਼ ਵਿਚ ਬੋਲਿਆ, 'ਹਰ ਸਰਕਾਰ ਆਪਣੇ ਇਲਾਕੇ ਦਾ ਪ੍ਰਬੰਧ ਔਰ ਰਿਆਇਆ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖੇਗਾ। ਲਾਹੌਰ ਦਰਬਾਰ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਉੱਪਰ ਪੂਰੀ ਨਿਗਰਾਨੀ ਰੱਖੇਗਾ ਔਰ ਇਸ ਦੀ ਸੂਚਨਾ ਫੋਰਨ ਲਾਹੌਰ ਦਰਬਾਰ ਨੂੰ ਪਹੁੰਚਾਏਗਾ। ਮਾਲੀਆ ਸਮੇਂ ਸਿਰ ਭੇਜੇਗਾ।
ਇਹਨਾਂ ਹਦਾਇਤਾਂ ਨਾਲ ਦਰਬਾਰ ਬਰਖ਼ਾਸਤ ਕਰਨ ਤੋਂ ਪਹਿਲਾਂ ਆਏ ਤਮਾਮ ਅਮੀਰਾਂ ਵਜ਼ੀਰਾਂ ਨੂੰ ਖਿਲਅਤਾਂ ਭੇਟ ਕੀਤੀਆਂ ਗਈਆਂ।
ਵਿਦਾ ਲੈਣ ਸਮੇਂ ਰਣਜੀਤ ਸਿੰਘ ਨੇ ਦੀਵਾਨ ਮੋਹਕਮ ਚੰਦ ਨੂੰ ਰੋਕ ਲਿਆ।
-ਦੀਵਾਨ ਜੀ, ਦੁਸਹਿਰੇ ਦਾ ਤਿਉਹਾਰ ਕੁਝ ਮਹੀਨਿਆਂ ਬਾਅਦ ਆਵਣ ਵਾਲਾ ਏ। ਏਸ ਸ਼ੁਭ ਅਵਸਰ ਪਰ, ਸਰਕਾਰ ਖਾਲਸਾ ਦੀ ਪੂਰੀ ਫੌਜ ਦਾ ਮੁਆਇਨਾ ਕੀਤਾ ਜਾਏਗਾ। ਹਰ ਸੈਨਿਕ ਦੀ ਵਰਦੀ, ਹਥਿਆਰ ਪਰਖੇ ਜਾਣੇ ਨੇ ਔਰ ਉਹਨਾਂ ਦੀ ਬਹਾਦਰੀ ਦੀ ਪਰਖ ਵੀ ਕੀਤੀ ਜਾਣੀ ਏ। ਇਸ ਸਮੇਂ ਤਮਾਮ ਸੈਨਿਕ ਤਿਆਰ ਰਹਿਣੇ ਚਾਹੀਦੇ ਨੇ।
-ਜੋ ਹੁਕਮ ਸਰਕਾਰ।' ਦੀਵਾਨ ਨੇ ਸਿਰ ਝੁਕਾ ਕੇ ਹੁਕਮ ਪ੍ਰਵਾਨ ਕਰ ਲਿਆ।
...
ਦਰਬਾਰ ਦਾ ਸਭ ਤੋਂ ਮਹੱਤਵਪੂਰਨ ਵਿਅਕਤੀ ਸੀ, ਫ਼ਕੀਰ ਅਜ਼ੀਜ਼ਉਦਦਦੀਨ। ਖਾਲਸਾ ਸਰਕਾਰ ਦੇ ਬਾਹਰੀ ਮਾਮਲਿਆਂ ਦਾ ਪ੍ਰਬੰਧਕ ਤਾਂ ਉਹ ਹੈ ਹੀ ਸੀ. ਦਰਬਾਰ ਦੇ ਹੋਰ ਕਾਰਜਾਂ ਅਤੇ ਜ਼ਿੰਮੇਵਾਰੀਆਂ ਉੱਪਰ ਵੀ ਉਸ ਦੀ ਤਿੱਖੀ ਨਿਗਰਾਨੀ ਰਹਿੰਦੀ ਸੀ। ਦੁਸਿਹਰੇ ਦੇ ਤਿਉਹਾਰ ਤੋਂ ਪਹਿਲਾਂ, ਰਣਜੀਤ ਸਿੰਘ ਨੇ, ਰਾਜ ਦੇ ਖਜ਼ਾਨੇ ਦੀ ਸਥਿਤੀ ਜਾਨਣ ਬਾਰੇ ਅਤੇ ਅੰਦਰੂਨੀ ਬਾਹਰੀ ਮਾਮਲਿਆਂ ਬਾਰੇ ਜਾਣਕਾਰੀ ਲੈਣ ਲਈ, ਫ਼ਕੀਰ ਭਰਾਵਾਂ ਨਾਲ ਵੱਖਰੀ ਸਭਾ ਕੀਤੀ। ਉਸ ਨੇ ਫ਼ਕੀਰ ਭਰਾਵਾਂ ਉੱਪਰ ਸਵਾਲਾਂ ਦੀ ਝੜੀ ਲਾ ਦਿੱਤੀ।
-ਸਰਕਾਰ', ਵਕੀਰ ਅਜ਼ੀਜ਼ਉਦਦੀਨ ਹਲੀਮੀ ਨਾਲ ਬੋਲਿਆ- ਹਰ ਪਾਸਿਓਂ ਸੂਚਨਾਵਾਂ ਔਰ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀਆਂ ਹਾਸਲ ਹੋ ਗਈਆਂ ਨੇ। ਸੂਬੇਦਾਰਾਂ, ਸੈਨਾਪਤੀਆਂ ਔਰ ਜਰਨੈਲਾਂ ਨੂੰ ਖ਼ਬਰਦਾਰ ਕਰ ਦਿੱਤਾ ਏ। ਦੁਸਿਹਰੇ ਵੇਲੇ ਜਦ ਹਜੂਰ ਸੈਨਾ ਦਾ ਮੁਆਇਨਾ ਕਰਨਗੇ, ਹਰ ਘੋੜਸਵਾਰ ਨੇ ਵੈਲਵਟ ਯਾ ਗੈਬਰਡੀਨ ਦਾ ਕੋਟ ਪਹਿਨਿਆ ਹੋਏਗਾ। ਇਹਨਾਂ ਉੱਪਰ ਜਰ੍ਹਾ ਬਖ਼ਤਰ ਵੀ ਪਹਿਨਿਆ ਹੋਵੇਗਾ। ਕਮਰ ਦੁਆਲੇ ਸੁਨਿਹਰੇ ਤਿੱਲੇ ਦੀ ਕਢਾਈ ਵਾਲਾ ਕਮਰਬੰਦ ਬੰਨ੍ਹਿਆ ਹੋਵੇਗਾ। ਹਜੂਰ ਦੀ ਖਵਾਹਿਸ਼ ਮੁਤਾਬਕ ਇਸ ਨਾਲ ਬਰੂਦ ਵਾਲੀ ਥੈਲੀ ਲਟਕਦੀ ਹੋਵੇਗੀ, ਔਰ ਇਰਾਨੀ ਕਟਾਰ ਤੇ ਪਿਸਤੌਲ ਬੱਧ ਹੋਣਗੇ। ਜਿਹੜੇ ਸਿੱਖ ਸੈਨਿਕ ਨਹੀਂ, ਉਹਨਾਂ ਦੇ ਲੋਹ-ਟੋਪ ਪਹਿਨੇ ਹੋਣਗੇ ਔਰ ਉਹਨਾਂ ਉੱਪਰ ਕਾਲੇ ਤੇ ਸਫੇਦ ਰੰਗ ਦੇ ਖੰਭਾਂ ਦੀ ਕਲਗੀ ਹੋਏਗੀ। ਪਿੱਠ ਪਰ ਢਾਲ ਹੋਏਗੀ। ਪੈਦਲ ਸਿਪਾਹੀਆਂ ਪਾਸ ਸੱਜੇ ਪਾਸੇ ਤੀਰਾਂ ਦਾ ਤੱਥਾ ਔਰ ਕੰਧੇ ਪਰ ਕਮਾਨ ਹੋਣਗੇ। ਹਰ ਸੈਨਿਕ ਤਿਆਰ ਮਿਲੇਗਾ, ਹਜੂਰ, ਜੈਸੇ ਫੋਰਨ ਸੋ ਪਹਿਲੇ, ਜੰਗ ਲਈ ਕੂਚ ਕਰ ਰਿਹਾ ਏ।...
--ਵਾਹ। ਵਾਹ।' ਰਣਜੀਤ ਸਿੰਘ ਸੁਣ ਕੇ ਬਾਰੀਬਾਗ਼ ਹੋ ਗਿਆ।
-ਸਰਕਾਰ, ਮੇਰਾ ਨਹੀਂ ਖ਼ਿਆਲ, ਬਰਤਾਨੀਆਂ ਫੌਜ ਵਿਚ ਏਨੀ ਸ਼ਾਨਦਾਰ ਵਰਦੀ ਵਾਲੇ ਸੈਨਿਕ ਹੋਣਗੇ। ਵਕੀਰ ਨੇ ਗਰਵ ਨਾਲ ਕਿਹਾ।
ਰਣਜੀਤ ਸਿੰਘ ਨੇ ਫਕੀਰ ਨੂਰਉਦਦੀਨ ਵੱਲ ਤੱਕਿਆ... 'ਦੁਸਿਹਰਾ ਸਿਰ ਪਰ ਆ ਗਿਆ ਏ ਫ਼ਕੀਰ ਸਾਹਬ। ਪੂਰਾ ਲਾਹੋਰ ਜਸ਼ਨ ਮਨਾਏਗਾ। ਸੈਨਿਕਾਂ ਦੀ ਕਵਾਇਦ ਵੀ ਹੋਵੇਗੀ। ਧਨ ਦੀ ਬਹੁਤ ਲੋੜ ਪਏਗੀ। ਉਗਰਾਰੀ ਦੀ ਸਥਿਤੀ ਕਿਸ ਤਰ੍ਹਾਂ ਦੀ चे?'
-ਹਜ਼ੂਰ-ਏ-ਅਨਵਰ’, ਸਰਕਾਰ ਦੇ ਹੁਕਮ ਨਾਲ ਦਰਜਾ-ਬ-ਦਰਜਾ, ਹਰ ਇਲਾਕੇ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ। ਦੀਵਾਨ ਸਾਹਬ ਨੂੰ ਹਜੂਰ ਦੀ ਖਵਾਹਿਸ਼ ਤੋਂ ਜਾਣੂ ਕਰਵਾ ਦਿੱਤਾ ਏ। ਪਟਵਾਰੀ, ਕਾਨੂੰਗੋ, ਮੁਕੱਦਮ, ਤਮਾਮ ਅਧਿਕਾਰੀ ਜੋ ਮਾਲੀਆ ਉਗਰਾਹੁਣ ਲਈ ਜ਼ਿੰਮੇਵਾਰ ਨੇ, ਉਹਨਾਂ ਨੂੰ ਸਖ਼ਤ ਤਾੜਨਾ ਕਰ ਦਿੱਤੀ ਏ। ਹਰ ਉਗਰਾਹੀ ਦੀ ਬਕਾਇਦਾ ਸੂਚੀ ਤਿਆਰ ਕੀਤੀ ਜਾਏਗੀ, ਹਜੂਰ। ਸਭ ਲੇਖਾ 'ਸ਼ਰਿਸ਼ਤ-ਏ-ਹਜੂਰ' ਵਿਚ ਭੇਜਣ ਲਈ ਆਖ ਦਿੱਤਾ ਏ। ਨੂਰਉਦਦੀਨ ਨੇ ਤਫ਼ਸੀਲ ਨਾਲ ਜਾਣਕਾਰੀ ਦਿੱਤੀ।
-ਖੂਬ, ਖੂਬ, ਲੇਕਿਨ ਫਿਰ ਵੀ ਹਰ ਏਕ ਤਅੱਲਕੇ ਨੂੰ ਖ਼ਬਰਦਾਰ ਕਰੋ। ਕਾਰਦਾਰਾਂ ਨੂੰ ਹਦਾਇਤਾਂ ਦਿਓ, ਉਗਰਾਹੀ ਹਰ ਹਾਲਤ ਵਿਚ ਕਰਨੀ ਹੈ, ਪਰ ਕਿਸੇ ਉੱਪਰ ਵੀ ਵਧੇਰੇ ਜ਼ੁਲਮ ਦੀ ਸ਼ਕਾਇਤ ਨਹੀਂ ਆਉਣੀ ਚਾਹੀਦੀ, ਖ਼ਿਆਲ ਰੱਖਿਆ ਜਾਵੇ।
--ਏਵੇਂ ਹੋਵੇਗਾ, ਮਹਾਰਾਜ । ਨੂਰਉਦਦੀਨ ਨੇ ਬੈਠਿਆਂ ਬੈਠਿਆਂ ਸਿਰ ਝੁਕਾਇਆ।
-ਇਕ ਗੱਲ ਹੋਰ ਰਣਜੀਤ ਸਿੰਘ ਦੇ ਤਾੜਨਾ ਭਰੇ ਬੋਲ ਸੁਣੇ-ਅਗਰ ਕੋਈ ਚੌਧਰੀ, ਮੁਕੱਦਮ, ਪਟਵਾਰੀ, ਕਾਨੂੰਗੋ ਕੁਤਾਹੀ ਕਰਦਾ ਹੈ ਜਾਂ ਹੇਰਾਫੇਰੀ ਕਰਦਾ ਹੈ ਤਾਂ ਫੋਰਨ ਲਾਹੌਰ ਦਰਬਾਰ ਨੂੰ ਇਤਲਾਹ ਕੀਤੀ ਜਾਵੇ।
-ਹੁਕਮ ਦੀ ਤਾਮੀਲ ਹੋਵੇਗੀ ਸਰਕਾਰ। ਨੂਰਉਦਦੀਨ ਨੇ ਖੱਬਾ ਹੱਥ ਛਾਤੀ ਉੱਪਰ ਰੱਖ ਕੇ ਫਿਰ ਸੀਸ ਨਿਵਾਇਆ।
ਰਣਜੀਤ ਸਿੰਘ ਨੇ ਖੱਬੇ ਪਾਸੇ ਵੱਲ ਪੂਰਾ ਮੁੜ ਕੇ ਵਕੀਰ ਅਜ਼ੀਜ਼ਉਦਦੀਨ ਨੂੰ ਪੁੱਛਿਆ-‘ਕੁੰਵਰ ਖੜਕ ਸਿੰਘ ਦਾ ਉਸਤਾਦ ਭਈਆ ਰਾਮ ਸਿੰਘ ਆਪਣਾ ਫਰਜ਼ ਨਿਭਾ ਰਿਹਾ ਹੈ ਜਾਂ ਕੁਤਾਹੀ ਕਰ ਰਿਹਾ ਹੈ ?'
-ਸਰਕਾਰ ਗੱਲ ਇਹ ਵੇ, ਕੁੰਵਰ ਸਾਹਬ ਠਹਿਰੇ, ਸਾਊ ਸੁਭਾ ਦੇ ਰਾਜ ਭਾਗ ਦੇ ਕੰਮਾਂ ਵਿਚ ਉਹਨਾਂ ਦੀ ਖ਼ਾਸ ਰੁਚੀ ਨਹੀਂ ਹੈ। ਫਕੀਰ ਬੋਲਿਆ।
--ਰੁਚੀ ਤਾਂ ਲੈਣੀ ਪਵੇਗੀ, ਫ਼ਕੀਰ ਸਾਹਬ।
-ਹਜੂਰ ਖਿਮਾ ਕਰਨਾ, ਕੁੰਵਰ ਦੀ ਰੁਚੀ ਇਬਾਦਤ ਵੱਲ ਏ।
--ਏਡੀ ਵੱਡੀ ਸਲਤਨਤ ਸਿਰਫ਼ ਇਬਾਦਤ ਆਸਰੇ ਤਾਂ ਨਹੀਂ ਚੱਲਣੀ ? ਨਾ ਹੀ ਭਈਆ ਰਾਮ ਸਿੰਘ ਦੇ ਆਸਰੇ ਛੱਡੀ ਜਾ ਸਕਦੀ ਹੈ। ਸਾਡੇ ਪਾਸ ਸੂਚਨਾ ਹੈ, ਕੁੰਵਰ ਤਾਂ ਆਪਣੀ ਜਾਗੀਰ ਦਾ ਪ੍ਰਬੰਧ ਵੀ ਠੀਕ ਢੰਗ ਨਾਲ ਨਹੀਂ ਚਲਾ ਰਿਹਾ। ਇਸ ਵਾਰ ਦਾ ਮਾਲੀਆ ਵੀ ਅਜੇ ਤੱਕ ਨਹੀਂ ਭੇਜਿਆ ਗਿਆ। ਮੇਰਾ ਖਿਆਲ ਹੈ, ਭਈਆ ਰਾਮ ਸਿੰਘ ਕੁਝ ਵਧੇਰੇ ਹੀ ਕਪਟੀ ਹੈ। ਉਸ ਨੂੰ ਬਦਲ ਦੇਣਾ ਚਾਹੀਦਾ ਏ। ਉਹ ਕੁੰਵਰ ਨੂੰ ਸਹੀ ਢੰਗ ਨਾਲ ਤਾਲੀਮ ਨਹੀਂ ਦੇ ਰਿਹਾ।
-ਏਨੀ ਕਾਹਲੀ ਨਾ ਕਰੋ ਸਰਕਾਰ। ਇਕ ਵਾਰ ਭਈਆ ਰਾਮ ਸਿੰਘ ਨੂੰ ਪੂਰੀ ਸਖ਼ਤੀ ਨਾਲ, ਖ਼ਬਰਦਾਰ ਕਰਨਾ ਚਾਹੀਦਾ ਏ। ਅਗਰ ਫਿਰ ਵੀ ਸਹੀ ਰਸਤੇ ਉੱਪਰ ਨਾ ਆਇਆ ਤਾਂ ਉਸ ਦਾ ਇਲਾਜ ਜ਼ਰੂਰ ਕਰਨਾ ਚਾਹੀਦਾ ਏ। ਫ਼ਕੀਰ ਨੇ ਸੁਝਾਅ ਦਿੱਤਾ।
ਰਣਜੀਤ ਸਿੰਘ ਚੁੱਪ ਹੋ ਗਿਆ। ਚਿਹਰੇ ਉੱਪਰ ਨਿਰਾਸ਼ਾ ਉੱਤਰ ਆਈ। ਕੁੰਵਰ ਖੜਕ ਸਿੰਘ ਦਾ ਵਿਵਹਾਰ, ਬੁੱਧੀ, ਰਣਜੀਤ ਸਿੰਘ ਨੂੰ ਹਰ ਸਮੇਂ ਚਿੰਤਾ ਵਿਚ ਪਾਈ ਰੱਖਦੀ। ਉਹ ਸੋਚਦਾ ਰਹਿੰਦਾ 'ਇਹ ਬਹਿਜ਼ਾਦਾ ਮੇਰੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰਿਆ। ਸਧਾਰਨ ਬੁੱਧੀ ਦਾ ਮਾਲਕ, ਕਿਵੇਂ ਤਖ਼ਤ ਸੰਭਾਲੋਗਾ ਮੇਰੇ ਬਾਅਦ ? ਹਰ ਪਾਸੇ ਦੁਸ਼ਮਣ ਨੇ।... ਸੋਚਦਾ, ਅੱਜ ਫਿਰ ਰਣਜੀਤ ਸਿੰਘ ਪਰੇਸ਼ਾਨ ਹੋ ਗਿਆ। ਕਿਲ੍ਹੇ ਅੰਦਰ ਦਮ ਘੁੱਟਦਾ ਮਹਿਸੂਸ ਹੋਣ ਲੱਗਾ। ਇਹਨਾਂ ਖ਼ਿਆਲਾ ਵਿਚੋਂ ਨਿਕਲਣ ਲਈ ਰਣਜੀਤ ਸਿੰਘ ਨੇ ਕਸ਼ਮੀਰ ਘਾਟੀ ਉੱਪਰ ਹਮਲਾ ਕਰਨ ਦਾ ਇਰਾਦਾ ਕਰ ਲਿਆ।... ਰੁੱਝਿਆ ਰਹਾਂਗਾ ਤਾਂ ਖੜਕ ਸਿੰਘ ਬਾਰੇ ਘੱਟ ਤੋਂ ਘੱਟ ਸੋਚਾਂਗਾ। ਉਸ ਨੇ ਝੱਟ ਹੁਕਮ ਦਿੱਤਾ-ਦੀਵਾਨ ਮੋਹਕਮ ਚੰਦ ਜਿੱਥੇ ਵੀ ਹੈ, ਦਰਬਾਰ ਵਿਚ ਹਾਜ਼ਰ ਹੋਣ ਲਈ ਕਿਹਾ ਜਾਵੇ।'
ਇਹਨਾਂ ਦਿਨਾਂ ਵਿਚ ਦੀਵਾਨ ਮੋਹਕਮ ਚੰਦ ਦੀ ਸੇਹਿਤ ਠੀਕ ਨਹੀਂ ਸੀ। ਵੈਦਾ ਨੇ ਉਸ ਨੂੰ ਮੁਕੰਮਲ ਆਰਾਮ ਕਰਨ ਲਈ ਕਿਹਾ ਹੋਇਆ ਸੀ। ਪਰ ਉਹ ਮਹਾਰਾਜੇ ਦਾ ਹੁਕਮ ਟਾਲ ਨਾ ਸਕਿਆ, ਉਹ ਦੋਵੇਂ ਹੱਥ ਜੋੜੀ ਦਰਬਾਰ ਵਿਚ ਆ ਹਾਜ਼ਰ ਹੋਇਆ।
-ਕਰੋ ਦੀਵਾਨ ਜੀ, ਤਬੀਅਤ ਤਾਂ ਵੱਲ ਏ ਨਾ ?' ਰਣਜੀਤ ਸਿੰਘ ਨੇ ਪੁੱਛਿਆ।
--ਕਮਜ਼ੋਰੀ ਬਹੁਤ ਹੈ ਮਹਾਰਾਜ।' ਦੀਵਾਨ ਨੇ ਢਿੱਲੀ ਜਿਹੀ ਆਵਾਜ਼ ਵਿਚ ਜਵਾਬ ਦਿੱਤਾ।
-ਦੀਵਾਨ ਜੀ, ਦੁਸਿਹਰੇ ਦੇ ਪੁਰਬ ਤੋਂ ਪਹਿਲਾਂ ਜਦ ਫੌਜ ਦਾ ਮੁਆਇਨਾ ਹੋਵੇਗਾ, ਅਸੀਂ ਕਸ਼ਮੀਰ ਉੱਪਰ ਫਤੇਹ ਲਈ ਕੂਚ ਕਰਾਂਗੇ। ਸੈਨਿਕਾਂ ਦਾ ਸ਼ੁਰੂ ਤੋਂ ਹੀ ਮਨੋਬਲ ਬਣਾਈ ਰੱਖਣਾ ਜ਼ਰੂਰੀ ਏ। ਰਣਜੀਤ ਸਿੰਘ ਨੇ ਦੀਵਾਨ ਨੂੰ ਦਰਬਾਰ ਵਿਚ ਸੱਦਣ ਦੇ ਅਸਲ ਮਕਸਦ ਤੋਂ ਜਾਣੂ ਕਰਵਾਇਆ।
-ਮੁਆਫੀ ਚਾਹੁੰਦਾ ਹਾਂ ਮਹਾਰਾਜ, ਏਹ ਮੌਸਮ ਸੈਨਿਕ ਕਾਰਵਾਈ ਲਈ ਠੀਕ ਨਹੀਂ ਰਹੇਗਾ। ਸਰਦੀ ਆ ਰਹੀ ਹੈ। ਪਹਾੜਾਂ ਵਿਚ ਭਾਰੀ ਬਰਫਬਾਰੀ ਹੋਏਗੀ। ਅਗਰ ਬਰਸਾਤ ਵੀ ਆ ਗਈ ਤਾਂ ਅੱਗੇ ਵਧਣਾ ਹੋਰ ਵੀ ਮੁਸ਼ਕਲ ਹੋਵੇਗਾ। ਫੌਜ ਦਾ ਜਾਨੀ ਨੁਕਸਾਨ ਹੋਣ ਦਾ ਡਰ ਹੈ, ਹਜੂਰ ਫਿਰ ਵੀ ਅਗਰ...।'
ਟੋਕਿਆ ਰਣਜੀਤ ਸਿੰਘ ਨੇ 'ਦੀਵਾਨ ਸਾਹਬ, ਮੈਂ ਵੇਖ ਰਿਹਾ ਹਾਂ, ਉਮਰ ਦੇ ਨਾਲ ਨਾਲ ਧਾਅਡਾ ਦੇਸ਼ ਵੀ ਬੁੱਢਾ ਹੁੰਦਾ ਜਾ ਰਿਹਾ ਏ। ਐਸਾ ਕਰੋ, ਆਪ ਆਰਾਮ ਕਰੋ, ਆਪਣੇ ਨੌਜਵਾਨ ਪੋਤਰੇ ਰਾਮ ਦਿਆਲ ਨੂੰ ਸੈਨਾ ਦੀ ਅਗਵਾਈ ਕਰਨ ਲਈ ਕਹੋ। ਉਹ ਵੀ ਤੁਸਾਂ ਵਾਂਗ ਹੀ ਬਹਾਦਰ ਏ। ਵੇਖੋ, ਮੌਸਮ ਸਾਡੇ ਮਨਸੂਬਿਆਂ ਵਿਚ ਅੜਿੱਕਾ ਨਹੀਂ ਬਣਨਾ ਚਾਹੀਦਾ।' ਰਣਜੀਤ ਸਿੰਘ ਨੇ ਆਪਣਾ ਇਰਾਦਾ ਸਪੱਸ਼ਟ ਕਰ ਦਿੱਤਾ।
ਦੀਵਾਨ ਸਮਝ ਗਿਆ, ਜੋ ਹੋਵੇ ਸੋ ਹੋਵੇ ਹੁਣ ਕਸ਼ਮੀਰ ਉੱਪਰ ਚੜ੍ਹਾਈ ਜਰੂਰ ਹੋਵੇਗੀ। ਸਿਰ ਝੁਕਾ ਕੇ ਉਸ ਨੇ ਰਣਜੀਤ ਸਿੰਘ ਦਾ ਹੁਕਮ ਪ੍ਰਵਾਨ ਕਰ ਲਿਆ ਤੇ ਫੌਜਾਂ ਦੇ ਕੂਚ ਬਾਰੇ ਸੋਚਦਾ, ਬੇਦਿਲੀ ਜਿਹੀ ਨਾਲ ਆਗਿਆ ਲੈ ਕੇ ਉੱਠ ਖੜ੍ਹਾ।
ਰਣਜੀਤ ਸਿੰਘ ਖ਼ੁਦ ਹੈਰਾਨ ਸੀ, ਕਸ਼ਮੀਰ ਵਾਦੀ ਉਸ ਨੂੰ ਏਨਾ ਕਿਉਂ ਖਿੱਚ ਰਹੀ ਸੀ। ਇਸ ਵਾਰ ਉਸ ਨੇ ਖ਼ੁਦ ਸੈਨਾ ਦੀ ਅਗਵਾਈ ਕਰਨ ਦਾ ਫੈਸਲਾ ਕਰ ਲਿਆ। ਆਪਣੇ ਸਭ ਤੋਂ ਭਰੋਸੇਮੰਦ ਜਰਨੈਲ ਹਰੀ ਸਿੰਘ ਨਲੂਆ, ਮਿੱਤ ਸਿੰਘ ਚੜਾਈਆਂ, ਜੋਧ ਸਿੰਘ ਕਲਸੀਆਂ ਤੇ ਖਾਲਸਾ ਫੌਜ ਦੇ ਸਭ ਤੋਂ ਮਾਹਰ ਤੋਪਚੀ ਮੀਆਂ ਗੋਸਾ ਨੂੰ ਕਸ਼ਮੀਰ ਮੁਹਿੰਮ ਉੱਪਰ ਜਾਣ ਦੇ ਹੁਕਮ ਜਾਰੀ ਕਰ ਦਿੱਤੇ ਤੇ ਜਰਨੈਲਾਂ ਨੂੰ ਆਪਣੀ ਆਪਣੀ ਫੌਜ ਦਾ ਮੁਆਇਨਾ ਕਰਨ ਲਈ ਕਿਹਾ।
ਖਾਲਸਾ ਸਰਕਾਰ ਦੇ ਘਰੇਲੂ ਮਾਮਲਿਆ ਦੇ ਮੰਤਰੀ ਅਤੇ ਸ਼ਾਹੀ ਵੈਦ ਫ਼ਕੀਰ ਨੂਰਉਦਦੀਨ, ਜਿਸ ਉੱਪਰ ਰਣਜੀਤ ਸਿੰਘ ਦੀ ਸੋਹਿਤ ਦਾ ਖ਼ਿਆਲ ਰੱਖਣ ਦੀ ਬਹੁਤ ਹੀ ਵੱਡੀ ਜ਼ਿੰਮੇਵਾਰੀ ਸੀ, ਨੇ ਰਣਜੀਤ ਸਿੰਘ ਨੂੰ ਅਰਜ਼ ਕੀਤੀ :
-ਮਹਾਰਾਜ ਕਸ਼ਮੀਰ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ, ਮੈਂ ਹਜੂਰ ਨੂੰ ਸਲਾਹ ਦੇਵਾਂਗਾ, ਸੈਨਾ ਦੀ ਖ਼ੁਦ ਅਗਵਾਈ ਕਰਨ ਨਾਲ, ਪਿੱਛੇ ਰਹਿ ਕੇ, ਫੌਜ ਦੀ ਹਰ ਤਰ੍ਹਾਂ ਦੀ ਮਦਦ ਕਰਨਾ ਵਧੇਰੇ ਫਾਇਦੇਮੰਦ ਹੋਵੇਗਾ।'
-ਨੂਰਉਦਦੀਨ ਅਸੀਂ ਤੇਰੀ ਭਾਵਨਾ ਦੀ ਕਦਰ ਕਰਦੇ ਹਾਂ। ਤੇਰੀਆਂ ਜ਼ਿੰਮੇਵਾਰੀਆਂ ਸਲਾਹ ਦੇਣ ਨਾਲੋਂ ਹੋਰ ਵੀ ਵੱਡੀਆਂ ਨੇ। ਤੂੰ ਦਾਨ-ਪੁੰਨ ਦਾ ਵੱਡਾ ਅਫ਼ਸਰ ਏ। ਸ਼ਾਹੀ ਮਹੱਲਾਂ ਅਤੇ ਬਾਗਾਂ ਦੀ ਦੇਖ-ਰੇਖ ਦਾ ਅਧਿਕਾਰੀ ਵੀ ਏਂ। ਸਭ ਤੋਂ ਵੱਡੀ ਗੱਲ ਕਿਲ੍ਹੇ ਅੰਦਰ ਅਸਲੇ ਦੇ ਭੰਡਾਰਾਂ ਦਾ ਪ੍ਰਬੰਧਕ ਵੀ ਏਂ। ਸ਼ਾਹੀ ਖਜ਼ਾਨਾ ਤੇਰੀ ਚਾਬੀ ਬਿਨਾਂ ਖੋਲ੍ਹਿਆ ਨਹੀਂ ਜਾ ਸਕਦਾ। ਇਹ ਮੈਂ ਤੈਨੂੰ ਕਿਉਂ ਯਾਦ ਕਰਵਾ ਰਿਹਾ ਹਾਂ? ਇਸ ਲਈ ਕਿ ਤੇਰੇ ਸਿਰ ਉੱਪਰ ਜ਼ਿੰਮੇਵਾਰੀਆਂ ਦੀ ਵੱਡੀ ਪੰਡ ਏ। ਸੈਨਾ ਦੀ ਅਗਵਾਈ ਕੌਣ ਕਰਦਾ ਏ, ਕੋਣ ਨਹੀਂ ਕਰਦਾ, ਇਸ ਬਾਰੇ ਫਿਕਰਮੰਦ ਹੋਣ ਦੀ ਲੋੜ ਨਹੀਂ । ਫੌਜੀ ਕਾਰਵਾਈਆਂ ਸਾਨੂੰ ਅਜ਼ਾਦਾਨਾ ਤੌਰ 'ਤੇ ਕਰਨ ਦੇਹ।' ਆਖ ਕੇ ਰਣਜੀਤ ਸਿੰਘ ਨੂਰਉਦਦੀਨ ਦੇ ਚਿਹਰੇ ਉੱਪਰਲੇ ਪ੍ਰਭਾਵਾਂ ਨੂੰ ਜਾਚਣ ਲੱਗਾ।
-ਖਿਮਾ ਕਰਨਾ ਮਹਾਰਾਜ..
-ਨਹੀਂ ਵੈਦ ਜੀ, ਹੁਣ ਕੋਈ ਹੋਰ ਜੰਗੀ ਸਲਾਹ ਨਾ ਦੇਵਣਾ। ਇਹ ਬੇਸ਼ਕ ਦੱਸਣਾ ਅਗਰ ਕਸ਼ਮੀਰ ਵਿਚ ਵਧੇਰੇ ਠੰਢ ਲੱਗ ਜਾਵੇ ਤਾਂ ਸਰੀਰ ਨੂੰ ਗਰਮ ਕਿਵੇਂ ਰੱਖਣਾ ਹੈ ? ਬੁਖ਼ਾਰ ਹੋ ਜਾਏ ਤਾਂ ਕਿਹੜੀ ਜੜ੍ਹੀ-ਬੂਟੀ ਉਬਾਲ ਕੇ ਪੀਣੀ ਏ। ਕਿਸੇ ਜ਼ਹਿਰ ਨਾਲ ਪਾਣ ਕੀਤੇ ਹਥਿਆਰ ਦਾ ਜਖ਼ਮ ਠੀਕ ਨਾ ਹੋਏ ਤਾਂ ਕਿਹੜੀ ਮੱਲ੍ਹਮ ਲਗਾਣੀ ਏਂ। ਇਹਨਾਂ ਗੱਲਾਂ ਦਾ ਸਾਨੂੰ ਬੜਾ ਫਾਇਦਾ ਹੋਵੇਗਾ। ਨੂਰਉਦਦੀਨ ਨੇ ਵੇਖਿਆ, ਜਦ ਮਹਾਰਾਜ ਇਹ ਗੱਲਾਂ ਆਖ ਰਹੇ ਸਨ ਤਾਂ ਉਹਨਾਂ ਦੇ ਚਿਹਰੇ ਉੱਪਰ ਮਿੱਠੀ ਮਿੱਠੀ ਮੁਸਕਾਣ ਸੀ।
ਨੂਰਉਦਦੀਨ ਕੁਝ ਨਹੀਂ ਬੋਲਿਆ। ਉਸ ਨੇ ਸਿਰ ਝੁਕਾ ਲਿਆ। ਜਿਵੇਂ ਸੰਕੇਤ ਕੀਤਾ ਹੋਵੇ, ਸਭ ਕੁਝ ਹਜੂਰ ਦੀ ਇੱਛਾ ਮੁਤਾਬਕ ਹੋਵੇਗਾ।
ਇਕ ਖਾਸਾ ਖ਼ਿਆਲ ਰੱਖਣਾ ।' ਰਣਜੀਤ ਸਿੰਘ ਨੇ ਫਿਰ ਕਿਹਾ, 'ਜਦ ਅਸੀ ਕਸ਼ਮੀਰ ਘਾਟੀ 'ਚ ਹੋਵਾਂਗ, ਸ਼ਾਹੀ ਮਹੱਲਾਂ ਦੇ ਬਾਗ਼ ਸੁੱਕਣੇ ਨਹੀਂ ਚਾਹੀਦੇ। ਸਾਲਾਬਾਗ ਨੂੰ ਤਰੋਤਾਜਾ ਰੱਖਣਾ। ਵਾਪਸ ਆ ਕੇ ਅਸੀਂ ਉਥੇ ਹੀ ਆਰਾਮ ਕਰਨਾ ਚਾਹਾਂਗੇ। ਕਸ਼ਮੀਰ ਫਤੋਹ ਤੋਂ ਬਾਅਦ ਪੂਰੀ ਧੂਮ-ਧਾਮ ਨਾਲ ਦੁਸਿਹਰਾ ਮਨਾਇਆ ਜਾਏਗਾ।-ਹੁਕਮ ਦੀ ਤਾਮੀਲ ਹੋਵੇਗੀ ਹਜੂਰ। ਆਖ ਕੇ ਫਕੀਰ ਨੇ ਫਿਰ ਸਿਰ ਝੁਕਾਇਆ।
ਜਦ ਕਸ਼ਮੀਰ ਉੱਪਰ ਚੜ੍ਹਾਈ ਲਈ ਤਿਆਰੀ ਹੋ ਰਹੀ ਸੀ, ਇਕ ਦਿਨ ਫ਼ਕੀਰ ਅਜ਼ੀਜ਼ਉਦਦੀਨ ਨੇ ਰਣਜੀਤ ਸਿੰਘ ਨੂੰ ਦੱਸਿਆ-'ਸਿੰਘ ਸਾਹਬ, ਸੂਹ ਲੱਗੀ ਏ, ਸ਼ਾਹ ਸੁਜਾਹ ਬੜੀਆਂ ਔਕੜਾਂ ਝੱਲਦਾ ਸ਼ਿਮਲੇ ਤੋਂ ਹੁੰਦਾ ਹੋਇਆ, ਲੁਧਿਆਣੇ ਆਪਣੀਆਂ 600 ਬੇਗਮਾਂ ਅਤੇ ਪਰਿਵਾਰ ਨਾਲ ਆ ਮਿਲਿਆ ਏ ਔਰ ਅੰਗਰੇਜ਼ੀ ਹਕੂਮਤ ਨੇ ਉਸ ਨੂੰ ਪਨਾਹ ਵਿਚ ਲੈ ਕੇ ਉਸ ਦੇ ਖਰਚੇ ਲਈ 50,000 ਰੁਪਏ ਸਲਾਨਾ ਦੇਣਾ ਤੈਅ ਕਰ ਦਿੱਤਾ ਜੇ। ਉਸ ਦਾ ਅੰਨ੍ਹਾ ਭਰਾ ਸ਼ਾਹ ਜ਼ਮਾਨ ਵੀ ਉਸ ਕੋਲ ਪੁੱਜ ਗਿਆ ਜੇ ਤੇ ਫਿਰੰਗੀ ਹਕੂਮਤ ਨੇ ਉਸ ਲਈ ਵੀ 24,000 ਰੁਪਏ ਸਲਾਨਾ ਦੇਣਾ ਪ੍ਰਵਾਨ ਕਰ ਲਿਆ ਜੇ।'
ਸੁਣ ਕੇ ਰਣਜੀਤ ਸਿੰਘ ਕੁਝ ਪਰੇਸ਼ਾਨੀ 'ਚ ਬੋਲਿਆ-'ਮੈਂ ਤਾਂ ਆਖਦਾ ਰਹਿਨਾ- 'ਏ ਸਾਰੇ ਪੱਕੇ ਹਰਾਮਜ਼ਾਦੇ ਨੇ। ਇਹਨਾਂ ਦਾ ਕੋਈ ਦੀਨ-ਇਮਾਨ ਨਹੀਂ। ਛੱਡ ਇਹਨਾਂ ਨੂੰ ਦਫ਼ਾ ਕਰੋ। ਹੁਣ ਅਸੀਂ ਸਿਰਫ਼ ਤੇ ਸਿਰਫ਼, ਕਸ਼ਮੀਰ ਘਾਟੀ ਦੀ ਫਤੇਹ ਬਾਰੇ ਫ਼ਿਕਰਮੰਦ ਹਾਂ।'
ਤੇ ਅਗਲੇ ਦਿਨਾਂ ਵਿਚ ਲਾਹੌਰ ਵਾਸੀ ਕਿਲ੍ਹੇ ਅੰਦਰੋਂ ਨਿਕਲਦੀ ਸੈਨਾ ਵੇਖ ਕੇ ਫੇਰ ਹੈਰਾਨ ਰਹਿ ਗਏ।