ਲੱਖਪਤ ਰਾਇ ਸਿੱਖ-ਧਰਮ ਦਾ ਜਾਣੂ ਸੀ। ਉਸ ਨੇ 'ਗੁੜ' ਸ਼ਬਦ ਕਹਿਣ ਉੱਪਰ ਪਾਬੰਦੀ ਲਾ ਦਿੱਤੀ। ਉਸ ਨੇ ਤਰਕ ਦਿੰਦਿਆਂ ਤਨਜ਼ ਨਾਲ ਕਿਹਾ: 'ਗੁੜ ਕਹੇ ਤੋਂ ਗੁਰੂ ਚੇਤੇ ਆਉਂਦਾ ਹੈ। ਫਿਰ ਗੁਰੂ ਚੇਤੇ ਕਰਕੇ ਜਜ਼ਬਾ ਭੜਕਦਾ ਹੈ। 'ਗੁੜ' ਨੂੰ ਰੋੜੀ ਜਾਂ ਭੇਲੀ ਕਰੋ। ਗ੍ਰੰਥ ਕਹਿਣ 'ਤੇ ਰੋਕ ਲਾ ਦਿੱਤੀ ਗਈ। ਗ੍ਰੰਥ ਨੂੰ ਪੋਥੀ ਕਹੋ। ਅੰਮ੍ਰਿਤ ਸਰੋਵਰ ਮਿੱਟੀ ਨਾਲ ਪੂਰ ਦਿੱਤਾ ਗਿਆ। ਦੀਵਾਨ ਕੌੜਾ ਮੱਲ ਨੇ ਪਤਵੰਤੇ ਹਿੰਦੂਆਂ ਨੂੰ ਨਾਲ ਲੈ ਕੇ, ਲੱਖਪਤ ਰਾਇ ਨੂੰ ਸਿੱਖਾਂ ਉੱਪਰ ਜ਼ੁਲਮ ਨਾ ਕਰਨ ਦੀ ਬੇਨਤੀ ਕੀਤੀ। ਲੱਖਪਤ ਅੱਗੋਂ ਲੋਹਾ ਲਾਖਾ ਹੋ ਕੇ ਹੰਕਾਰ ਨਾਲ ਬੋਲਿਆ, 'ਰੱਬ ਵੀ ਆਣ ਕੇ ਆਖੋ ਤਾਂ ਵੀ ਨਹੀਂ ਹਟਾਂਗਾ। ਸਿੱਖਾਂ ਦਾ ਬੀਜ ਨਾਸ ਕਰ ਦਿਆਂਗਾ।''
ਲੱਖਪਤ ਰਾਇ ਨੇ ਅਚਾਨਕ ਅੰਮ੍ਰਿਤਸਰ ਉੱਪਰ ਹਮਲਾ ਕਰ ਦਿੱਤਾ। ਸਿੱਖ
ਸੰਭਲ ਨਾ ਸਕੇ। ਜੋ ਹਥਿਆਰ ਹੱਥ ਆਇਆ ਲੈ ਕੇ ਕਾਹਨੂੰਵਾਨ ਛੰਬ ਵੱਲ ਦੌੜੇ।
ਲੱਖਪਤ ਰਾਇ ਨੇ ਜੰਗਲ ਕਟਵਾਉਣੇ ਸ਼ੁਰੂ ਕਰ ਦਿੱਤੇ। ਸਿੰਘਾਂ ਹਾਰ ਨਾ ਮੰਨੀ।
ਲੜਦੇ, ਅੜਦੇ ਬਸੌਲੀ ਦੀਆਂ ਪਹੜੀਆਂ ਵਿਚ ਜਾ ਰੁਕੇ। ਇਥੇ ਯਹੀਆ ਖਾਂ ਦਾ
ਹੁਕਮ ਪਹਿਲਾਂ ਹੀ ਪਹੁੰਚ ਚੁੱਕਾ ਸੀ। ਸਿੰਘਾਂ ਦਾ ਗੋਲੀਆਂ ਅਤੇ ਤਲਵਾਰਾਂ ਨਾਲ
ਸਵਾਗਤ ਹੋਇਆ। ਕਿਧਰ ਜਾਣ, ਰਾਵੀ ਦਾ ਵਹਾਅ ਤੇਜ਼ ਸੀ। ਪਿੱਛੇ ਲੱਖਪਤ ਦੀਆਂ
ਫੌਜਾਂ। ਜੂਨ ਦਾ ਮਹੀਨਾ। ਤਪਦੀ ਦੁਪਿਹਰ। ਅੱਗ ਵਾਂਗ ਤਪਦੀ ਰੇਤ ਨੇ ਪੈਰਾਂ ਵਿਚ
ਛਾਲੇ ਪਾ ਦਿੱਤੇ। ਜਾਨਾਂ ਬਚਾ ਕੇ ਬਿਆਸ ਦਰਿਆ ਤੱਕ ਪੁੱਜਣਾ ਔਖਾ ਪੈਂਡਾ ਸੀ।
ਜਿਵੇਂ ਕਿਵੇਂ ਦਰਿਆ ਪਾਰ ਕਰ ਲਿਆ। ਭੁੱਖੇ ਪਿਆਸੇ, ਢਾਲਾਂ ਦੇ ਤਵੇ ਬਣਾ ਕੇ,
ਗਰਮ ਰੇਤ ਉੱਪਰ ਰੱਖ ਕੇ ਰੋਟੀਆਂ ਪਕਾਉਣ ਲੱਗੇ। ਅਚਾਨਕ ਪਠਾਣਾਂ ਨੇ ਹਮਲਾ
ਕਰ ਦਿੱਤਾ। ਪਿੱਛੇ ਲੱਖਪਤ ਵੀ ਲੱਗਾ ਹੋਇਆ ਸੀ। ਕੱਚਾ-ਪੱਕਾ ਆਟਾ ਸਮੇਟ ਕੇ
ਸਿੰਘ ਸਤਲੁਜ ਪਾਰ ਕਰਨ ਲਈ ਆਲੀਵਾਲ ਵੱਲ ਭੱਜੇ। ਬੇਸ਼ੁਮਾਰ ਸਿੱਖ ਮਾਰੇ ਗਏ।
ਪਿੱਛੇ ਲਾਹੌਰ ਵਿਚ ਗੜਬੜ ਸੁਣ ਕੇ ਲੱਖਪਤ ਮੁੜ ਗਿਆ।*
ਯਹੀਆ ਖ਼ਾਨ ਆਪਣੇ ਭਰਾ ਸ਼ਾਹ ਨਵਾਜ਼ ਨਾਲ ਉਲਝ ਗਿਆ। ਸ਼ਾਹ ਨਵਾਜ਼ ਜਲੰਧਰ ਦਾ ਨਵਾਬ ਸੀ। ਇਕ ਹਮਲੇ ਵਿਚ ਯਹੀਆ ਖ਼ਾਨ ਨੂੰ ਕੈਦ ਕਰ ਲਿਆ ਗਿਆ। ਉਹ ਕੈਦ ਵਿਚੋਂ ਫਰਾਰ ਹੋ ਕੇ ਦਿੱਲੀ ਚਲਿਆ ਗਿਆ। ਸ਼ਾਹ ਨਵਾਜ਼ ਨੇ ਲਾਹੌਰ ਦੀ ਨਵਾਬੀ ਸਾਂਭ ਲਈ। ਕੌੜਾ ਮੱਲ ਨੂੰ ਦੀਵਾਨ ਬਣਾ ਲਿਆ। ਏਸ ਸਮੇਂ ਦੌਰਾਨ ਸਿੱਖ ਫਿਰ ਪੈਰਾਂ ਸਿਰ ਹੋ ਗਏ। ਪਹਾੜਾਂ ਅਤੇ ਛੰਬਾਂ ਵਿਚੋਂ ਬਾਹਰ ਨਿਕਲ ਆਏ। ਤਰਨਾ ਦਲ ਅਤੇ ਬੁੱਢਾ ਦਲ ਫਿਰ ਸਰਗਰਮ ਹੋ ਗਏ। ਲੱਖਪਤ ਰਾਇ ਨੂੰ ਸ਼ਾਹ ਨਵਾਜ਼ ਨੇ ਕੈਦ ਕਰ ਲਿਆ। ਸਿੰਘ ਅੰਮ੍ਰਿਤਸਰ ਦੀਵਾਲੀ ਮਨਾਉਣ ਵਹੀਰਾਂ ਘੱਤ ਕੇ ਆਏ। ਮੌਕਾ ਵੇਖ ਕੇ, ਜੱਸਾ ਸਿੰਘ ਨੇ ਅੰਮ੍ਰਿਤਸਰ ਰਾਮ ਰੌਣੀ ਕੱਚੀ ਗੜ੍ਹੀ ਬਣਾਈ। ਫਿਰ ਪੱਕੀ ਬਣ ਗਈ ਤਾਂ ਇਸ ਦਾ ਨਾਮ ਰਾਮਗੜ੍ਹ ਪੈ ਗਿਆ। ਸਿੱਖ, ਜੱਸਾ ਸਿੰਘ ਨੂੰ ਜੱਸਾ ਸਿੰਘ ਰਾਮਗੜ੍ਹੀਆ ਕਹਿਣ ਲੱਗ ਪਏ।
ਇਹ 1748-49 ਦਾ ਸਮਾਂ ਸੀ। ਅਫ਼ਗਾਨਾਂ ਦੇ ਹਮਲਿਆਂ ਤੋਂ ਸਿੰਘ ਕੁਝ ਸੁਰਖੁਰੂ ਹੋਏ। ਪਰ ਬੇਫ਼ਿਕਰੀ ਦੇ ਦਿਨ ਬਹੁਤੀ ਦੇਰ ਨਾ ਰਹੇ। ਸ਼ਾਹ ਨਵਾਜ਼ ਨੇ ਖ਼ੁਦ ਹੀ ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦ ਉੱਪਰ ਚੜ੍ਹਾਈ ਕਰਨ ਦੀ ਦਾਅਵਤ ਦਿੱਤੀ। ਅਬਦਾਲੀ' ਦੇ ਕੁਝ ਆਪਣੇ ਵੀ ਕਾਰਨ ਸਨ। ਅਮਨ-ਚੈਨ ਦੇ ਦਿਨਾਂ ਵਿਚ ਵੱਡੀ ਗਿਣਤੀ ਦੀ ਫੌਜ ਨੂੰ ਸਾਂਭਣਾ ਬੜਾ ਔਖਾ ਸੀ। ਵਿਹਲਾ ਦਿਮਾਗ਼ ਸਾਜ਼ਸ਼ਾਂ ਅਤੇ ਬਗਾਵਤਾਂ ਬਾਰੇ ਹੀ ਸੋਚਦਾ ਹੈ। ਹਮਲਿਆਂ ਵਿਚ ਰੁੱਝੇ ਰਹਿਣ ਤਾਂ ਸੈਨਿਕਾਂ ਨੂੰ ਸਿਰਫ਼ ਜਿੰਦਾ ਰਹਿਣ ਦਾ ਛਿਕਰ ਹੁੰਦਾ ਹੈ। ਜੇ ਹਾਰੀ ਧਿਰ ਦਾ ਖਜ਼ਾਨਾ ਹੱਥ ਆ ਜਾਵੇ ਤਾਂ ਤਨਖ਼ਾਹਾਂ ਭੁਗਤਾਈਆਂ ਜਾ ਸਕਦੀਆਂ ਹਨ। ਸਿਪਾਹੀਆਂ ਨੂੰ ਲੁੱਟ ਮਾਰ ਦਾ ਲਾਲਚ ਹੁੰਦਾ ਹੈ। ਜੰਗ ਸਮੇਂ ਸਿਪਾਹੀ ਫੌਜ ਦੇ ਕਾਇਦੇ-ਕਨੂੰਨ ਵਿਚ ਬੱਝੇ ਰਹਿੰਦੇ ਹਨ। ਸ਼ਾਹ ਨਵਾਜ਼ ਦਾ ਸੱਦਾ ਬਹਾਨਾ ਬਣ ਗਿਆ। ਅਬਦਾਲੀ ਤੂਫ਼ਾਨ ਵਾਂਗ ਹਿੰਦੁਸਤਾਨ 'ਤੇ ਚੜ੍ਹ ਆਇਆ। ਉਸ ਦੇ ਲਗਾਤਾਰ ਹਮਲਿਆਂ ਨੇ ਹਿੰਦ ਵਿਚੋਂ ਮੁਗਲ ਹਕੂਮਤ ਦੀਆਂ ਜੜ੍ਹਾਂ ਪੁੱਟ ਦਿੱਤੀਆਂ।
ਜਨਵਰੀ 1748 ਨੂੰ ਨਾਦਰਸ਼ਾਹ ਨੇ ਸ਼ਾਹ ਨਵਾਜ਼ ਨੂੰ ਹਰਾ ਕੇ ਲਾਹੌਰ ਉੱਪਰ ਕਬਜ਼ਾ ਕਰ ਲਿਆ। ਸ਼ਾਹ ਨਵਾਜ਼ ਤੇ ਅਦੀਨਾ ਬੇਗ, ਸ਼ਾਹੀ ਖਜ਼ਾਨਾ ਸਾਂਭ ਕੇ ਦਿੱਲੀ ਵੱਲ ਹਰਨ ਹੋ ਗਏ। ਅਬਦਾਲੀ ਨੇ ਕਸੂਰ ਦੇ ਜਮਾਲ ਖ਼ਾਨ ਨੂੰ ਗਵਰਨਰ, ਮੋਮਨ ਖ਼ਾਨ ਨੂੰ ਸਹਾਇਕ ਤੇ ਲੱਖਪਤ ਰਾਇ ਨੂੰ ਦੀਵਾਨ ਬਾਪ ਕੇ, ਖ਼ੁਦ ਸ਼ਾਹ ਨਵਾਜ਼ ਦਾ ਪਿੱਛਾ ਕਰਨ ਦਿੱਲੀ ਵੱਲ ਅੱਗੇ ਵਧਿਆ। ਸਰਹਿੰਦ ਦੇ ਲਾਗੇ ਮੈਨੂਪੁਰ ਦੇ ਸਥਾਨ ਉੱਤੇ ਕਮਰਦੀਨ 70 ਹਜ਼ਾਰ ਫੌਜ ਲੈ ਕੇ ਟਾਕਰੇ ਲਈ ਬਟ ਗਿਆ। ਜੰਗ ਵਿਚ ਕਮਰਦੀਨ ਗੋਲਾ ਲੱਗਣ ਨਾਲ ਮਾਰਿਆ ਗਿਆ। ਉਸ ਦੇ ਪੁੱਤਰ ਮੀਰ-ਮਿਯੂਨ ਮਲਕ ਨੇ ਅਬਦਾਲੀ ਨੂੰ ਚੰਗੇ ਹੱਥ ਵਿਖਾਏ। ਮੀਰ ਮਿਯੂਨ ਦੀ ਬਹਾਦਰੀ ਵੇਖ ਕੇ ਦਿੱਲੀ ਦਰਬਾਰ ਨੇ ਉਸ ਨੂੰ ਲਾਹੌਰ ਅਤੇ ਮੁਲਤਾਨ ਦਾ ਗਵਰਨਰ ਬਣਾ ਦਿੱਤਾ। ਇਤਿਹਾਸ ਵਿਚ ਮੀਰ ਮਿਯੂਨ ਨੂੰ 'ਮੀਰ ਮੰਨੂ' ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ)
ਹਾਰ ਖਾ ਕੇ ਮੁੜ ਰਹੀਆਂ ਅਬਦਾਲੀ ਦੀਆਂ ਫੌਜਾਂ ਨੂੰ, ਸ਼ੁਕਰਚੱਕੀਆ ਚੜ੍ਹਤ ਸਿੰਘ ਦੇ ਸਿਪਾਹੀਆਂ ਨੇ ਲੁੱਟਿਆ ਤੇ ਸਿੰਧ ਦਰਿਆ ਤੱਕ ਪਿੱਛਾ ਕਰਕੇ ਭਾਜੜਾਂ ਪਾਈ ਰੱਜੀਆ। ਇਸ ਵੇਲੇ ਸਿੰਘਾਂ ਵਿਚ ਵੀ ਆਪਾ ਧਾਪੀ ਪਈ ਹੋਈ ਸੀ। ਹਰ ਕੋਈ ਚੌਧਬੀ ਆਪਣਾ ਜੱਥਾ ਬਣਾ ਕੇ ਜੱਥੇਦਾਰ ਬਣਿਆ ਫਿਰਦਾ ਸੀ। ਅਜਿਹੇ ਜੱਥਿਆਂ ਦੀ ਗਿਣਤੀ 65 ਤੱਕ ਪੁੱਜ ਗਈ ਸੀ। ਵਿਸਾਖੀ ਦੇ ਮੌਕੇ ਸਿੰਘ ਅੰਮ੍ਰਿਤਸਰ ਜੁਕੇ ਤਾਂ ਨਦਾਰ ਕਪੂਰ ਸਿੰਘ ਨੇ ਸਰਬਤ ਖਾਲਸੇ ਦਾ ਇਕੱਠ ਕਰਨ ਲਈ ਸੱਦੇ ਭੇਜ ਦਿੱਤੇ। ਸਰਬਤ ਖਾਲਸਾ ਵਿਚ ਫੈਸਲਾ ਹੋਇਆ-ਧਰਮ ਤੇ ਸਿਆਸਤ ਦੇ ਫੈਸਲੇ ਕਰਨ ਲਈ ਇਕ ਹੀ ਆਗੂ ਹੋਣਾ ਚਾਹੀਦਾ ਹੈ, ਜਿਸ ਦੀ ਗੱਲ ਸਾਰੀ ਸਿੱਖ ਕੌਮ ਮੰਨੇ। 'ਦਲ ਖਾਲਸਾ' ਸਮੁੱਚੇ ਸਿੱਖਾਂ ਦਾ ਸਾਂਝਾ ਰਾਜ ਹੋਵੇਗਾ ਤੇ ਇਸ ਨੂੰ ਬਾਰਾ ਜੱਥਿਆ ਵਿਚ ਵੰਡ ਦਿੱਤਾ ਗਿਆ। ਏਹੀ ਜੱਥੇ ਮਿਸਲਾਂ ਕਹਿਲਾਏ (ਇਸੇ ਮਹੀਨੇ ਹੀ ਮੀਰ ਮੈਨੂੰ ਲਾਹੌਰ ਤੇ ਮੁਲਤਾਨ ਦਾ ਗਵਰਨਰ ਬਣਿਆ ਸੀ। ਦੀਵਾਨ, ਕੰੜਾ ਮੱਲ ਬਣਿਆ। ਕੀੜਾ ਮੱਲ ਸਿੱਖਾਂ ਦਾ ਖੇਲ-ਪਵਾ ਸੀ। ਉਹ ਮੀਰ ਮੰਨੂ ਨੂੰ ਸਿੱਖਾਂ ਉੱਪਰ ਜੁਲਮ ਕਰਨੇ ਰੋਕਦਾ ਸੀ। ਸਿੱਖ ਉਸ ਨੂੰ ਮਾਣ ਨਾਲ 'ਮਿੱਠਾ ਮੱਲ ਆਖਣ ਲੱਗੇ।
ਕੌੜਾ ਮੱਲ ਨੇ ਸਿੱਖਾਂ ਦੀ ਮੰਗ 'ਤੇ ਲੱਖਪਤ ਰਾਇ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ। ਹਰ ਸਿੱਖ ਨੇ ਉਸ ਉੱਪਰ ਪ੍ਰਕਿਆ ਤੇ ਇਕ ਇਕ ਜੁੱਤੀ ਮਾਰੀ। ਉਹ ਏਨਾ ਅਪਮਾਨ ਸਹਿ ਨਾ ਸਕਿਆ, ਦੁੱਖ ਨਾਲ ਹੀ ਮਰ ਗਿਆ।
ਮੀਰ ਮੰਨੂ ਨੇ ਆਪਣੀ ਸਥਿਤੀ ਮਜਬੂਤੀ ਦੇਖ ਕੇ ਜਲੰਧਰ ਦੁਆਬੇ ਦੇ ਨਵਾਬ ਅਦੀਨਾ ਬੇਗ ਨੂੰ ਸਿੱਖਾਂ ਵਿਰੁੱਧ ਸਖ਼ਤੀ ਕਰਨ ਦਾ ਹੁਕਮ ਦਿੱਤਾ। ਕੇੜਾ ਮੇਲ ਇਸ ਸਮੇਂ ਮੁਲਤਾਨ ਵਿਚ ਸੀ। ਅਦੀਨਾ ਬੇਗ ਵੀ ਸਿੱਖਾਂ ਨਾਲ ਵਿਗਾੜਨਾ ਨਹੀਂ ਸੀ ਚਾਹੁੰਦਾ। ਉਸ ਨੇ ਆਹਲੂਵਾਲੀਆ ਮਿਸਲ ਦੇ ਜੱਸਾ ਸਿੰਘ ਨੂੰ ਮੁਲਾਕਾਤ ਲਈ ਸੱਦਾ ਭੇਜਿਆ। ਜਦ ਮੁਲਾਕਾਰ ਹੋਈ ਅਦੀਨਾ ਬੇਗ ਨੇ ਕਿਹਾ, 'ਜੇ ਸਿੱਖ ਮੇਰੇ ਨਾਲ ਮਿਲ ਕੇ ਰਾਜ ਕਰਨ ਤਾਂ ਦਿੱਲੀ ਤੇ ਲਾਹੌਰ ਦੀ ਸਹਿਮਤੀ ਨਾਲ ਇਕ ਵੱਖ ਇਲਾਕਾ ਦੁਆ ਦਿੰਦੇ
ਜੱਸਾ ਸਿੰਘ ਨੇ ਜਵਾਬ ਦਿੱਤਾ। 'ਸਿੱਖ ਉਸੇ ਤਰ੍ਹਾ ਹੀ ਤਲਵਾਰ ਨਾਲ ਰਾਜ: ਹਾਸਲ ਕਰਨਗੇ, ਜਿਸ ਤਰ੍ਹਾਂ ਮੁਗਨਾ ਨੇ ਹਾਸਲ ਕੀਤਾ ਹੈ।
ਅਦੀਨਾ ਬੇਗ ਨੇ ਇਕ ਹੋਰ ਦਾਅ ਖੇਡਿਆ। ਜੱਸਾ ਸਿੰਘ ਰਾਮਗੜੀਆ ਸਿੱਖ ਪੰਥ ਨਾਲ ਕੁਝ ਨਰਾਜ਼ ਸਨ। ਕਿਸੇ ਨੇ ਅਫਵਾਰ ਫੈਲਾ ਦਿੱਤੀ ਸੀ- ਜੱਸਾ ਸਿੰਘ ਰਾਮਗੜ੍ਹੀਏ ਨੇ ਨਵ-ਜੰਮੀ ਲੜਕੀ ਨੂੰ ਮਾਰ ਦਿੱਤਾ ਹੈ। ਇਸ ਕਾਰਨ ਉਸ ਨੂੰ ਪੰਥ ਵਿਚ ਛੇਕ ਦਿੱਤਾ ਸੀ। ਉਸ ਨੇ ਅਦੀਨਾ ਕੀਤਾ ਨਾਲ ਸੰਧੀ ਕਰ ਲਈ। ਜੱਸਾ ਸਿੰਘ ਨੇ ਅਦੀਨਾ ਬੇਗ ਨਾਲ ਮਿਲ ਕੇ ਅੰਮ੍ਰਿਤਸਰ 'ਤੇ ਹਮਲਾ ਕਰ ਦਿੱਤਾ। ਰਾਮ ਰੌਣੀ ਨੂੰ ਘੇਰ ਲਿਆ। ਤਿੰਨ ਮਹੀਨੇ ਘੇਰਾ ਪਿਆ ਰਿਹਾ। ਅਣਗਿਣਤ ਸਿੰਘ ਸ਼ਹੀਦ ਹੋ ਗਏ। ਕੁਝ ਸਿੰਘਾਂ ਵੱਲੋਂ ਜੱਸਾ ਸਿੰਘ ਨੂੰ ਮੇਹਣੇ ਮਾਰੇ ਗਏ। ਲਾਹਣਤਾਂ ਪਾਈਆਂ ਗਈਆਂ। ਉਸ ਦੇ ਸਿੱਖ ਭਰਾ ਜੈਕਾਰੇ ਛੱਡਦੇ ਕੱਚੀ ਗੜ੍ਹੀ ਵਿਚ ਸ਼ਹੀਦੀਆ ਪਾ ਰਹੇ ਸਨ। ਇਕ ਰਾਤ ਮੇਰਾ ਪਾਕਿ. ਜੱਸਾ ਸਿੰਘ ਆਪਣੇ ਸਾਥੀਆਂ ਸਮੇਤ ਗੜ੍ਹੀ ਵਿਚ ਜਾ ਵਡਿਆ। ਅਦੀਨਾ ਬੇਣ ਘਸਰਾ ਗਿਆ। ਉਧਰ ਅਬਦਾਲੀ ਫਿਰ ਹਿੰਦ ਉੱਪਰ ਹਮਲਾ ਕਰਨ ਲਈ ਚੱਲ ਪਿਆ ਸੀ। ਮੀਰ ਮੈਨੂੰ ਘਬਰਾ ਗਿਆ। ਦੀਵਾਨ ਬੜਾ ਮੱਲ ਨੇ ਜੱਸਾ ਸਿੰਘ ਨੂੰ ਮਦਦ ਨਦੀ ਕਿਹਾ। ਜੱਸਾ ਸਿੰਘ ਨੇ ਰਾਮ ਰੌਣੀ ਗੜ੍ਹੀ ਨੂੰ ਪੰਜਾ ਕਰਨ ਦੀ ਸ਼ਰਤ ਰੱਖੀ।
ਮੀਰ ਮੰਨੂ ਨੇ ਦੇ ਸਾਲਾਂ ਤੋਂ ਅਬਦਾਲੀ ਨੂੰ ਮਾਲੀਏ ਦੀ ਰਕਮ ਨਹੀਂ ਸੀ ਭੇਜੀ। ਉਸ ਨੂੰ ਆਸ ਸੀ, ਦਿੱਲੀ ਦੇ ਹਾਕਮ ਉਸ ਦੀ ਸਹਾਇਤਾ ਕਰਨਗੇ। ਪਰ ਦਿੱਲੀ ਦੇ ਹਾਕਮ ਮੀਰ ਮੰਨੂ ਦੀ ਵਧਦੀ ਤਾਕਤ ਤੋਂ ਪਰੇਸ਼ਾਨ ਸਨ। ਮੀਰ ਮੈਨੂ ਦੀ ਹੇਕੜ ਵੇਖ ਕੇ ਅਬਦਾਲੀ ਪੂਰੇ ਗੁੱਸੇ ਨਾਲ ਲਾਹੌਰ ਵੱਲ ਵਧਿਆ ਤੇ ਵਜ਼ੀਰਾਬਾਦ ਲਾਗੇ ਆ ਕੇ ਤੰਬੂ ਗੱਡ ਦਿੱਤੇ। ਮੀਰ ਮੰਨੂ ਨੇ 9 ਲੱਖ ਰੁਪਏ ਭੇਜੇ ਤੇ ਬਾਕੀ ਦੀ ਰਕਮ ਛੇਤੀ ਭੇਜਣ ਦਾ ਵਾਅਦਾ ਕੀਤਾ। ਅਬਦਾਲੀ ਪੂਰੀ ਤਿਆਰੀ ਕਰਕੇ ਆਇਆ ਸੀ। ਉਸ ਨੇ ਰੁਪਏ ਵੀ ਰੱਖ ਲਏ ਪਰ ਇਰਾਦਾ ਨਾ ਬਦਲਿਆ। ਉਸ ਦੀਆਂ ਫੌਜਾ ਜਿੱਥੇ ਪੜਾਅ ਕਰਦੀਆਂ, ਇਲਾਕਾ ਉਜਾੜ ਦਿੰਦੀਆਂ। ਦੀਵਾਨ ਕੌੜਾ ਮੇਲ ਸਿੱਧੇ ਹਮਲੇ ਤੋਂ ਡਰਦਾ ਸੀ ਤੇ ਗਰਮੀ ਦੇ ਮੌਸਮ ਨੂੰ ਉਡੀਕ ਰਿਹਾ ਸੀ। ਸੱਚਦਾ ਸੀ ਅਫਗਾਨੀ ਗਰਮੀ ਨਾ ਸਹਾਰਦੇ ਆਪੇ ਮੁੜ ਜਾਣਗੇ। ਅਬਦਾਲੀ ਦੀ ਪੂਰਾ ਸ਼ਾਤਰ ਸੀ। ਉਸ ਨੇ ਮਾਰਚ 1752 ਨੂੰ ਜੀ ਹਮਲਾ ਕਰ ਦਿੱਤਾ। ਮੀਰ ਮੰਨੂੰ ਹਾਰ ਗਿਆ। ਦੀਵਾਨ ਕੌੜਾ ਮੱਲ ਮਾਰਿਆ ਗਿਆ। ਮੀਰ ਮੰਨੂ ਹੇਸਲਾ ਕਰਕੇ ਉਸ ਰਾਤ ਅਹਿਮਦ ਸ਼ਾਹ ਦੇ ਪੜਾਅ ਤੇ ਚਲਿਆ ਗਿਆ। ਅਹਿਮਦ ਸ਼ਾਹ ਉਸ ਦੀ ਜੁਅਰਤ 'ਤੇ ਹੈਰਾਨ ਰਹਿ ਗਿਆ।
-ਤੂੰ ਪਹਿਲਾਂ ਹੀ ਈਨ ਮੰਨਣ ਕਿਉਂ ਨਾ ਆਇਆ ?' ਉਸ ਨੇ ਪੁੱਛਿਆ।
-ਉਦੋਂ ਮੇਰਾ ਹਾਕਮ ਹੋਰ ਸੀ। ਮੀਰ ਮੰਨੂ ਨੇ ਨੀਵੀ ਪਾਉਂਦਿਆਂ ਕਿਹਾ।
-ਤੇਰਾ ਹਾਕਮ, ਤੇਰੀ ਇਮਦਾਦ 'ਤੇ ਕਿਉਂ ਨਾ ਆਇਆ ?' ਅਬਦਾਲੀ ਨੇ ਵਿਅੰਗ ਨਾਲ ਪੁੱਛਿਆ
-ਉਹ ਮੈਨੂੰ ਕਾਫੀ ਤਾਕਤਵਰ ਸਮਝਦਾ ਸੀ। ਉਸ ਨੂੰ ਯਕੀਨ ਸੀ ਮੈਂ ਆਪਣੀ ਹਿਰਾਜ਼ਤ ਖੁਦ ਕਰ ਨਵਾਂਗਾ।
ਸੁਣ ਕੇ ਅਬਦਾਲੀ ਹੱਸਣ ਲੱਗਾ, 'ਅਗਰ ਮੈਂ ਤੇਰੇ ਹੱਥ ਆ ਜਾਂਦਾ, ਤੂੰ ਕਿਸ ਤਰ੍ਹਾਂ ਦਾ ਸਲੂਕ ਕਰਦਾ ਮੇਰੇ ਨਾਲ '
-ਮੈਂ ਤੇਰਾ ਸਿਰ ਕਲਮ ਕਰਕੇ, ਦਿੱਲੀ ਆਪਣੇ ਹਾਕਮ ਕੋਲ ਭੇਜ ਦਿੰਦਾ। ਮੀਰ ਮੈਨੂ ਨੇ ਦਲੇਰੀ ਨਾਲ ਕਿਹਾ।
ਸਥਾਨ ਅਲਾਹ। ਅਹਿਮਦ ਸ਼ਾਹ ਪਿੜ ਖਿੜਾ ਕੇ ਹੱਸਿਆ ਹੁਣ ਤੂੰ ਮੇਰੇ ਰਹਿਮੇ-ਭਰਮ ਉੱਪਰ ਹੈ। ਮੇਰੇ ਕੋਲ ਕਿਸ ਤਰ੍ਹਾਂ ਦੇ ਸਲੂਕ ਦੀ ਆਸ ਕਰਦਾ ਹੈ '
ਮੀਰ ਮੈਨੂ ਉਸੇ ਅੰਦਾਜ਼ ਵਿਚ ਬੋਲਿਆ-'ਅਗਰ ਨੂੰ ਵਪਾਰੀ ਹੈਂ ਤਾਂ ਮੈਨੂੰ ਰੋਪਤ ਕਰਦੇ। ਜੇ ਕਸਾਈ ਹੈ ਤਾਂ ਮੈਨੂੰ ਕਤਲ ਕਰ ਦੇਹ। ਜੋ ਸ਼ਾਹ ਹੋ ਤਾਂ ਖਿਮਾ ਕਰ ਦੇ।
ਅੱਲਾਹ ਰਹਿਮ ਕਰੇ ' ਅਹਿਮਦ ਸ਼ਾਹ ਬਾਗੋ-ਬਾਗ ਹੋ ਗਿਆ-ਜਾਹ, ਤੈਨੂੰ
ਅਬਦਾਲੀ ਨੇ ਸਿਰਫ਼ ਖਿਮਾ ਹੀ ਨਹੀਂ ਕੀਤਾ। ਉਸ ਨੂੰ ਵਰਜਦ ਖ਼ਾਨ ਬਹਾਦਰ ਦਾ ਖਿਤਾਬ ਵੀ ਦਿੱਤਾ। ਖਿਲਅਤ ਦਿੱਤੀ ਤੇ ਗਵਰਨਰ ਬਣਾ ਦਿੱਤਾ। ਹੁਣ ਮੀਰ ਮੰਨੂ ਨੂੰ ਨਾ ਦਿੱਲੀ ਦਾ ਭਰ ਰਿਹਾ ਨਾ ਅਬਦਾਲੀ ਦਾ। ਉਸ ਦੇ ਮਨ ਅੰਦਰ ਸਿੱਖਾ ਪ੍ਰਤੀ ਦੱਖੀ ਨਵਰਤ ਬਾਹਰ ਆ ਗਈ। ਮੰਨੂ ਦੇ ਜੁਲਮਾਂ ਨੇ ਸਿੱਖਾਂ ਨੂੰ ਆਪਣੇ ਧਰਮ ਪ੍ਰਤੀ ਹੋਰ ਦ੍ਰਿਫ ਕਰ ਦਿੱਤਾ। ਜਦੋਂ ਵੀ ਮੌਕਾ ਮਿਲਦਾ, ਉਹ ਜੰਗਲਾ ਚ ਝੋਲਾ ਦੇ ਜਾ ਦਿੱਤਾ 'ਦੇ ਬਾਹਰ ਆਉਂਦੇ। ਇਕ ਦੂਸਰੇ ਨੂੰ ਮਿਲਦੇ, ਆਪਦੇ-ਮੀਰ ਮੰਨੂ ਦੇ ਸੋਏ, ਉੱਤੇ ਉੱਤੇ ਸਾਹ ਪੜ੍ਹੇ, ਹੇਠੋਂ ਦੂਣ ਸਵਾਏ ਹੋਏ।
ਸਿੱਖਾਂ ਨੂੰ ਮਾਰਨ ਦੀ ਇਕ ਮੁਹਿੰਮ ਵਿਚ, ਇਕ ਦਿੱਲ ਉਸ ਦੇ ਘੋੜੇ ਨੂੰ ਅਚਾਨਕ ਛੂਹ ਕੇ ਉੱਪ ਗਈ। ਘੋਨਾ ਰਿਹ ਗਿਆ। ਉਸ ਵਕਤ ਮੀਰ ਮੰਨੂ ਘੋੜੇ ਦੀ ਰਕਾਬ ਵਿਚ ਪੈਰ ਰੱਖ ਕੇ ਚੜਨ ਲੱਗਾ ਸੀ। ਘੋੜਾ ਦੇੜ ਪਿਆ। ਮੀਰ ਮੰਨੂ ਘੋੜੇ ਦੇ ਨਾਲ ਘੜੀਸੀਦਾ 4 ਨਵੰਬਰ 1753 ਨੂੰ ਕਬਰ ਵਿਚ ਜਾ ਪਿਆ।
ਹੁਣ ਲਾਹੌਰ ਦੀ ਸੱਤਾ ਆਏ ਦਿਨ ਬਦਲਣ ਲੱਗੀ। ਦਿਨ ਵੇਲੇ ਹਕੂਮਤ ਕਰਨ ਵਾਲਾ, ਰਾਤ ਨੂੰ ਨਜ਼ਰਬੰਦ ਹੁੰਦਾ ਸੀ। ਚੌਧਰੀ, ਫੌਜਦਾਰ ਨਵਾਬ ਇਕ ਦੂਸਰੇ ਵਿਰੁੱਧ ਸਾਜਤਾਂ ਘੜਨ ਲੱਗੇ। ਅਬਦਾਲੀ ਨੇ ਪਹਿਲਾਂ ਮੀਰ ਮੰਨੂ ਦੇ ਦੇ ਸਾਲਾ ਪੁੱਤਰ ਅਮੀਨ ਖ਼ਾਨ ਨੂੰ ਗਵਰਨਰ ਮੰਨ ਲਿਆ। 1754 ਵਿਚ ਉਸ ਦੀ ਮੌਤ ਹੋ ਗਈ। ਭਾਰਤ ਮੁਰਾਦ ਬੇਗਮ ਦੇ ਹੱਥ ਆ ਗਈ। ਇਹ 'ਮੁਗਲਾਨੀ ਬੇਗਮ ਦੇ ਨਾਮ ਨਾਲ ਚਰਚਾ ਵਿਚ ਆਈ। ਇਸ ਦੇ ਚਾਲ-ਚੱਲਣ ਬਾਰੇ ਵੀ ਅਫਵਾਹਾਂ ਫੈਲੀਆਂ। ਇਸ ਨੇ ਸੱਤਾ ਵਿਚ ਬਣੇ ਰਹਿਣ ਲਈ ਦਿੱਲੀ ਦੇ ਵਜ਼ੀਰ ਨੂੰ ਵੀ ਬੜੇ ਸਬਜਬਾਗ ਵਿਖਾਏ। ਇਕ ਤਰ੍ਹਾਂ ਨਾਲ ਸਾਰੇ ਪੰਜਾਬ ਵਿਚ ਹੀ ਹਫੜਾ-ਦਫਤੀ ਦਾ ਮਾਹੌਲ ਸੀ। ਪਤਾ ਹੀ ਨਹੀਂ ਸੀ ਲੱਗਦਾ ਲਾਹੌਰ ਦਾ ਹਾਕਮ ਲੈਣ ਹੈ।
ਅਬਦਾਲੀ ਨੇ ਹਿੰਦ ਉੱਪਰ ਚੌਥੇ ਹਮਲੇ ਵੇਲੇ ਲੁੱਟ ਮਾਰ ਦੀ ਤਬਾਹੀ ਮਚਾ ਦਿੱਤੀ। ਉਹ 28,000 ਲਾਦੂ ਪਸ਼ੂਆਂ ਅਤੇ 80,000 ਘੋੜਿਆਂ ਮਾਲ ਲੱਦ ਕੇ ਲੈ ਗਿਆ।
ਸਿੱਖਾਂ ਨੇ ਮੁਗਲਾਂ ਦੇ ਢਹਿੰਦੇ ਸਾਮਰਾਜ ਤੋਂ ਲਾਹਾ ਲਿਆ। ਲੁੱਟ-ਮਾਰ ਕਰਕੇ ਮੁੜਦੀਆਂ ਅਬਦਾਲੀ ਦੀਆਂ ਫੌਜਾਂ ਨੂੰ ਭਾਜੜਾਂ ਪਾਈ ਰੱਖਿਆ। ਮੌਕਾ ਮਿਲਿਆ ਤਾਂ ਪਿੰਡਾਂ ਉੱਪਰ ਵੀ ਕਬਜਾ ਕੀਤਾ। ਜੱਸਾ ਸਿੰਘ ਆਹਲੂਵਾਲੀਆ ਨੇ ਜਲੰਧਰ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ। ਜੈ ਸਿੰਘ ਕਨਈਆ, ਜੱਸਾ ਸਿੰਘ ਰਾਮਗੜ੍ਹੀਆ. ਸਰਦਾਰ ਹਰੀ ਸਿੰਘ, ਝੰਡਾ ਸਿੰਘ, ਲਹਿਣਾ ਸਿੰਘ, ਚੜਤ ਸਿੰਘ, ਗੁਜਰ ਸਿੰਘ ਆਦਿ ਦੇ ਜੱਥੇ ਪੂਰੇ ਸਰਗਰਮ ਸਨ। ਬਾਬਾ ਦੀਪ ਸਿੰਘ ਨੇ ਦਮਦਮਾ ਸਾਹਬ ਮੱਲਿਆ ਹੋਇਆ ਸੀ। ਸਿੰਘ ਮਾਰਾ ਮਾਰਦੇ ਜੇਪੁਰ ਤੱਕ ਜਾ ਪੁੱਜੇ ਸਨ। ਜਦ ਬਾਬਾ ਦੀਪ ਸਿੰਘ ਨੂੰ ਖ਼ਬਰ ਮਿਲੀ ਜਹਾਨ ਖਾਨ ਨੇ ਦਰਬਾਰ ਸਾਹਬ 'ਤੇ ਹਮਲਾ ਕਰਕੇ ਢਹਿ-ਢੇਰੀ ਕਰ ਦਿੱਤਾ ਹੈ। ਅਫਗਾਨਾਂ ਨਾਲ ਦੇ ਹੱਥ ਕਰਨ ਲਈ ਉਹ ਜੱਬਾ ਲੈ ਕੇ ਦਮਦਮੇ ਤੇ ਚੱਲ ਪਿਆ। ਨਾਲ ਕੇਵਲ ਅੱਠ ਸਿੰਘ ਸਨ। ਪਰ ਹਰੀ ਕੇ ਪੱਤਣ ਤੱਕ ਪੁੱਜਦਿਆਂ ਰਸਤੇ ਵਿਚ ਜੁੜਦੇ ਸਿੰਘਾਂ ਦੀ ਗਿਣਤੀ ਚਾਰ ਹਜ਼ਾਰ ਤੋਂ ਟੱਪ ਗਈ। ਸੰਗਰਾਣਾ ਸਾਹਿਬ ਲਾਗੇ ਆ ਕੇ ਖੰਡੇ ਨਾਲ ਲਕੀਰ ਵਿਚ ਦਿੱਤੀ-'ਜਿਹੜੇ ਸ਼ਹੀਦੀਆਂ ਪਾਉਣਾ ਚਾਹੁੰਦੇ ਨੇ ਮੇਰੇ ਵੱਲ ਆ ਜਾਓ। ਬਾਕੀ ਪਿੱਛੇ ਪਰਤ ਜਾਓ।
ਅਦੀਨਾ ਬੇਗ ਨੇ ਆਪਣੀ ਤਿੱਖੀ ਸੂਝ ਨਾਲ ਮਰਹੱਟਿਆਂ, ਸਿੱਖਾਂ ਤੇ ਅਫਗਾਨਾਂ ਨੂੰ ਆਪਣੇ ਹਿਤਾਂ ਲਈ ਖੂਬ ਵਰਤਿਆ। ਸਿੱਖ ਉਸ ਨੂੰ ਆਪਣਾ ਹਮਦਰਦ ਜਾਣ ਕੇ ਬੰਦਾ ਸਿੱਖ' ਕਹਿਣ ਲੱਗ ਪਏ। ਉਹ ਆਪ ਵੀ ਹੱਸ ਕੇ ਆਖ ਦਿੰਦਾ ਸੀ-'ਬੇਸ਼ਕ ਮੈਂ ਸਿਰ ਘਸਾ ਹਾਂ ਪਰ ਫਿਰ ਵੀ ਸਿੱਖ ਹਾਂ।' 15 ਸਤੰਬਰ 1758 ਨੂੰ ਉਸ ਦੀ ਮੌਤ ਹੋ ਗਈ। ਇਸ ਵੇਲੇ ਸਿੱਖ ਜੱਥੇ ਵੱਡੀ ਤਾਕਤ ਬਣ ਚੁੱਕੇ ਸਨ। ਅਹਿਮਦ ਸ਼ਾਹ ਸਰਹਿੰਦ ਦੀ ਹਾਰ ਦਾ ਬਦਲਾ ਲੈਣ ਲਈ ਬਾਰ ਬਾਰ ਹਮਲੇ ਕਰਨ ਲੱਗਾ। ਘਰ ਮੁੜਦੇ ਅਬਦਾਲੀ ਨੂੰ ਸਿੰਘ ਲੁੱਟ ਲੈਂਦੇ। ਅਬਦਾਲੀ ਹੋਰ ਖਿਝ ਭਰੇ ਗੁੱਸੇ ਨਾਲ ਹਮਲਾ ਕਰਦਾ। ਜੱਸਾ ਸਿੰਘ ਆਹਲੂਵਾਲੀਆ ਅਤੇ ਚੜ੍ਹਤ ਸਿੰਘ ਦੇ ਜੱਥਿਆਂ ਨੇ ਅਫਗਾਨਾਂ ਨੂੰ ਭਾਵੇਂ ਭਾਜੜ ਪਾਈ ਰੱਖੀ। ਫਿਰ ਵੀ ਅਫਗਾਨੀ ਇਸ ਵਾਰ ਜਹਾਦੀ ਬਣ ਕੇ ਆਏ। ਉਹਨਾਂ ਨੇ ਸਿੰਘਾਂ ਦੇ ਆਹੂ ਲਾਹ ਦਿੱਤੇ। ਬੱਚੇ ਅਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ। (ਸਿੱਖ ਇਸ ਨੂੰ 'ਵੱਡਾ ਘੱਲੂਘਾਰਾ' ਦੇ ਨਾਂ ਨਾਲ ਯਾਦ ਕਰਦੇ ਹਨ।
ਇਕ ਵਾਰ ਫੇਰ ਅਬਦਾਲੀ ਨੇ ਅੱਠਵਾਂ ਤੇ ਆਖਰੀ ਹਮਲਾ ਕੀਤਾ। ਉਸ ਨੂੰ ਯਕੀਨ ਹੋ ਗਿਆ, ਅਫ਼ਗਾਨ ਸਾਮਰਾਜ ਸਿੱਖਾਂ ਦੇ ਹੱਥਾਂ 'ਚ ਜਾ ਰਿਹਾ ਹੈ। ਉਹ ਹੁਣ ਬੁੱਢਾ ਵੀ ਹੋ ਰਿਹਾ ਸੀ। ਉਸ ਦੇ ਬਹੁਤੇ ਸੂਰਬੀਰ ਸੈਨਾਪਤੀ ਸਿੰਘਾਂ ਦੇ ਹੱਥੋਂ ਮਾਰੇ ਜਾ ਚੁੱਕੇ ਸਨ। ਉਸ ਨੇ ਜੱਸਾ ਸਿੰਘ ਨੂੰ ਜਾਗੀਰ ਦਾ ਲਾਲਚ ਦੇ ਕੇ ਆਪਣੇ ਨਾਲ ਮਿਲਾਉਣਾ ਚਾਹਿਆ। ਜੱਸਾ ਸਿੰਘ ਨਾ ਮੰਨਿਆ ਤਾਂ ਗੁੱਜਰ ਸਿੰਘ ਭੰਗੀ ਨੂੰ ਲਾਹੌਰ ਦੀ ਗਵਰਨਰੀ ਦਾ ਪਰਵਾਨਾ ਭੇਜਿਆ। ਕਾਬਲ ਦੇ ਮੇਵੇ ਅਤੇ ਦੁਬਾਲਾ ਘੱਲਿਆ। ਗੁਜਰ ਸਿੰਘ ਨੇ ਜਵਾਬ ਵਿਚ ਭੂਰਾ ਮੋੜਿਆ ਤੇ ਮੇਵਿਆਂ ਦੀ ਥਾਂ ਪੰਜਾਬ ਦੇ ਗੋਂਗਲ ਭੇਜੇ। ਨਾਲ ਹੀ ਸੁਨੇਹਾ ਦਿੱਤਾ-'ਸਾਡੇ ਲਈ ਤਾਂ ਏਹੀ ਮੇਵੇ ਅਤੇ ਦੁਸ਼ਾਲੇ ਹਨ।
ਅਬਦਾਲੀ ਦੁੱਖੀ ਅਤੇ ਨਿਰਾਸ਼ ਹੋ ਗਿਆ-'ਕਾਫ਼ਰ ਹੁਣ ਸਾਡੇ ਤੋਂ ਬਾਗੀ ਹਨ। ਉਸ ਨੇ ਆਪਣੇ ਸੈਨਾਪਤੀਆਂ ਨੂੰ ਕਿਹਾ, "ਇਹਨਾਂ ਨੂੰ ਦੋ ਵਾਰ ਮਾਰਨਾ ਪੈਂਦਾ ਹੈ। ਜਾਡਾ ਇਕ ਫੌਜਦਾਰ ਆਖਦਾ ਹੈ-ਚੰਗਾ ਹੋਵੇ, ਸਿੱਖਾਂ ਤੋਂ ਦੂਰ ਹੀ ਰਹੇ। ਮੈਂ ਸਾਰੀ ਉਮਰ ਸਿੱਖਾਂ ਨਾਲ ਲੜਕੇ ਕੀ ਖੱਟਿਆ ਹੈ ?"
...
ਦਿੱਲੀ ਵੱਲੋਂ ਸਿੰਘਾਂ ਨੂੰ ਕੋਈ ਖ਼ਤਰਾ ਨਹੀਂ ਸੀ। ਹੁਣ ਕਾਬਲ ਵੱਲੋਂ ਆਉਂਦੇ ਜੁੜਵੀ ਵੀ ਸਿੰਘਾਂ ਤੋਂ ਡਰਨ ਲੱਗੇ। ਚੜ੍ਹਤ ਸਿੰਘ ਦੀ ਤਲਵਾਰ ਅਟਕ ਤੱਕ ਮਾਰ ਕਰਨ ਲੱਗੀ। ਇਸ ਸਮੇਂ ਦੌਰਾਨ ਮਿਸਲਾਂ ਦਾ ਵਿਕਾਸ ਹੋਇਆ ਤੇ ਹੌਲੀ ਹੌਲੀ ਸਾਰਾ ਪੰਜਾਬ ਮਿਸਲਾਂ ਨੇ ਆਪਸ ਵਿਚ ਵੰਡ ਲਿਆ।
ਲਾਹੌਰ ਦਾ ਗਵਰਨਰ ਮਨ ਆਏ ਜ਼ੁਲਮ ਤੇ ਅਯਾਸ਼ੀਆਂ ਕਰਦਾ ਸੀ। ਭੇਗੀ ਮਿਸਲ ਦੇ ਸਰਦਾਰ ਲਹਿਣਾ ਸਿੰਘ ਤੇ ਗੁੱਜਰ ਸਿੰਘ ਦੀ ਅੱਖ ਹਰ ਸਮੇਂ ਲਾਹੌਰ ਉੱਪਰ ਕਬਜ਼ਾ ਕਰਨ 'ਤੇ ਲੱਗੀ ਹੋਈ ਸੀ। 1764 ਵਿਚ ਇਕ ਸੂਹੀਏ ਨੇ ਭੰਗੀਆਂ ਨੂੰ ਦੱਸਿਆ-'ਲਾਹੌਰ ਦਾ ਸੂਬੇਦਾਰ ਸ਼ਰਾਬੀ ਹੋਇਆ, ਕੰਜਰੀਆਂ ਦਾ ਨਾਚ ਵੇਖਣ ਵਿਚ ਮਸਤ ਹੈ। ਹਿਫਾਜ਼ਤ ਵੀ ਕੋਈ ਬਹੁਤੀ ਨਹੀਂ। ਸਿਪਾਹੀ ਵੀ ਨਸ਼ੇ ਵਿਚ ਹਨ। ਕਾਬੂ ਕਰਨਾ ਹੈ ਤਾਂ ਬੜਾ ਢੁੱਕਵਾਂ ਮੌਕਾ ਦਿੱਤਾ ਜੇ ਵਾਹਿਗੁਰੂ ਨੇ।
ਸਿੰਘਾਂ ਝੱਟ ਕਮਰਕੱਸੇ ਕਰ ਲਏ। ਆਪਣੇ ਹਮਾਇਤੀ ਸੋਭਾ ਸਿੰਘ ਨੂੰ ਵੀ ਬੁਲਾ ਲਿਆ। ਦੁਰਾਨੀ ਨੂੰ ਅਚਿੰਤੇ ਬਾਜ ਜਾ ਪਏ। ਕਾਬੂ ਕਰ ਲਿਆ। ਫਿਰ ਕੁਝ ਦਿਨਾਂ ਬਾਅਦ ਲਾਹੌਰ ਨੂੰ ਤਿੰਨ ਹਿੱਸਿਆਂ 'ਚ ਵੰਡ ਲਿਆ। ਮਿਸਲਾਂ ਵਿਚ ਇਸ ਜੰਗੀ ਕਾਰਵਾਈ ਦੀ ਈਰਖਾ ਭਰੀ ਪ੍ਰਸੰਸਾ ਹੋਣ ਲੱਗੀ।
ਇਸ ਘਟਨਾਂ ਤੋਂ ਕੁਝ ਸਮਾਂ ਪਹਿਲਾਂ ਦੀਵਾਲੀ ਮੌਕੇ ਅੰਮ੍ਰਿਤਸਰ ਸਰਬਤ ਖਾਲਸਾ ਸੱਦਿਆ ਗਿਆ ਸੀ। ਬਾਬਾ ਸਾਹਬ ਸਿੰਘ ਬੇਦੀ ਨੇ ਸਿੱਖਾਂ ਨਾਲ ਗੁਰਮੱਤਾ ਕਰਦਿਆਂ ਸਮਝਾਇਆ ਸੀ :
-ਖਾਲਸਾ ਜੀਓ। ਇਥੋਂ ਤੱਕ ਪੁੱਜਣ ਲਈ ਅਸਾਂ ਬੜਾ ਬਿਖੜਾ ਪੈਂਡਾ ਤੈਅ ਕੀਤਾ ਜੇ। ਸਾਡੇ ਲੱਖਾਂ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੇ ਬਚਨ-'ਰਾਜ ਕਰੇਗਾ ਖਾਲਸਾ' ਨੂੰ ਅਮਲੀ ਜਾਮਾ ਪਹਿਨਾਉਣ ਖ਼ਾਤਰ ਸ਼ਹੀਦੀਆਂ ਪਾ ਗਏ ਨੇ। ਗੁਰੂ ਸੁਮੱਤ ਬਖਸ਼ੇ, ਸਾਨੂੰ ਆਪਣਾ ਮਨ ਨੀਵਾਂ ਰੱਖ ਕੇ, ਆਪਸ ਵਿਚ ਮਿਲ ਬੈਠ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਬਾਰੇ ਸੋਚਣਾ ਚਾਹੀਏ। ਪੰਜਾਬ ਦੇ ਜੰਮਿਆਂ ਨੇ ਬਹੁਤ ਸੰਤਾਪ ਭੋਗਿਆ ਹੈ। ਬਾਰ ਬਾਰ ਉੱਜੜੇ ਹਨ। ਅਫ਼ਗਾਨ ਸਾਨੂੰ ਕੁੱਤੇ ਔਰ ਕਾਲੇ ਕੁੱਤੇ ਆਖਦੇ ਰਹੇ। ਅਸੀਂ ਉਹਨਾਂ ਨੂੰ ਸੀਹ ਬਣ ਕੇ ਟੱਕਰੇ ਹਾਂ। ਸਾਡੇ ਪਾਸ ਨਾ ਸਾਧਨ ਸਨ ਨਾ ਹਥਿਆਰ, ਫਿਰ ਵੀ ਅਸੀਂ ਅਵਗਾਨੀਆਂ ਨੂੰ, ਤੁਰਕਾਂ ਨੂੰ ਧੂਲ ਚਟਾਈ ਹੈ। ਮੁਗ਼ਲਾਂ ਤੇ ਅਫ਼ਗਾਨਾਂ ਦੇ ਸਿਪਾਹੀ ਆਪਣੀਆਂ ਤਨਖਾਹਾਂ ਲਈ ਲੜੇ, ਅਸੀਂ ਆਪਣੀ ਮਿੱਟੀ ਲਈ ਲੜੇ। ਸਾਡੀ ਜੰਗ ਆਪਣੀ ਕੌਮ ਨੂੰ ਬਚਾਉਣ ਦੀ ਜੰਗ ਸੀ। ਹੁਣ ਤੁਰਕ ਹੀ ਤੁਰਕਾਂ ਦੇ ਵੈਰੀ ਹੋ ਗਏ ਜੇ। ਕਲਗੀਧਰ ਪਾਤਸ਼ਾਹ ਦੇ ਬਚਨ ਪੂਰੇ ਹੋਏ: ਕਾਬਲ ਸੇ ਕੁੱਤਾ ਮੰਗਵਾਊਂ। ਉਨਕੋ ਉਨ ਸੇ ਮਰਵਾਉ। ਖਾਲਸਾ ਜੀ, ਮੈਂ ਕੁਝ ਸਮੇਂ ਤੋਂ ਸਿੰਘਾਂ ਵਿਚ ਆਪਸੀ ਵਿਰੋਧ ਦੀਆਂ ਗੱਲਾਂ ਸੁਣਦਾ ਪਿਆ ਵਾਂ। ਮੇਰੀ ਬੇਨਤੀ ਪ੍ਰਵਾਨ ਕਰੋ, ਆਪਸੀ ਵਿਰੋਧ ਤਿਆਗ ਕੇ, ਸਾਂਝੀ ਤਾਕਤ ਕਾਇਮ ਕਰਨੀ ਹੈ। ਭਾਵੇਂ ਆਪਣੇ ਆਪਣੇ ਇਲਾਕੇ ਵਿਚ, ਕਿਲ੍ਹੇ, ਗੜ੍ਹੀਆਂ, ਉਸਾਰ ਕੇ ਤਾਕਤ ਮਜਬੂਤ ਕਰੋ, ਭਾਵੇਂ ਰਲ ਕਰ ਕਰਕੇ ਸਾਂਝੀ ਗੜ੍ਹੀ ਬਣਾ ਲਵੋ। ਸਾਂਝੀ ਜੱਥੇਬੰਦੀ ਕਾਇਮ ਕਰ ਲਵਾਂਗ ਤਾਂ ਹਿੰਦੁਸਤਾਨ ਦੀ ਵੱਡੀ ਤਾਕਤ ਬਣ ਜਾਵਾਂਗੇ। ਆਓ! ਰਲ ਕੇ ਅਰਦਾਸ ਕਰੀਏ,, ਅਸੀਂ ਸਾਰੇ ਇਕ ਹਾਂ। ਕੋਈ ਵੀ ਬਾਹਰੀ ਦੁਸ਼ਮਣ ਸਾਡਾ ਸਾਰਿਆਂ ਦਾ ਦੁਸ਼ਮਣ ਹੈ। ਇਕੱਠ ਵਿਚੋਂ ਇਕ ਸਿੰਘ ਨੇ ਜੈਕਾਰਾ ਛੱਡਿਆ, 'ਜੋ ਬੋਲੇ ਸੋ ਨਿਹਾਲ' ਤੇ 'ਸਤਿ ਸ੍ਰੀ ਅਕਾਲ' ਦੀਆਂ ਆਵਾਜ਼ਾਂ ਨਾਲ ਦਰਬਾਰ ਸਾਹਬ ਦਾ ਚੁਗਿਰਦਾ ਗੂੰਜ ਉੱਠਿਆ। ਦੋਵੇਂ ਹੱਥ ਜੋੜੋ ਕੇ ਸਾਹਿਬ ਸਿੰਘ ਬੇਦੀ ਨੇ ਸਭ ਨੂੰ ਸ਼ਾਂਤ ਹੋਣ ਲਈ ਇਸ਼ਾਰਾ ਕੀਤਾ। ਫਿਰ ਨਵਾਬ ਕਪੂਰ ਸਿੰਘ ਦੀ ਵਡਿਆਈਆ ਕਰਦਿਆ ਕਿਹਾ, "ਕਪੂਰ ਸਿੰਘ ਨੇ ਬਹੁਤ ਦੂਰ-ਅੰਦੇਸ਼ੀ ਨਾਲ 'ਦਲ ਖਾਲਸਾ' ਦੀ ਵਾਗਡੋਰ ਜੱਥੇਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸੌਂਪੀ ਹੈ। ਮੇਰੀ ਬੇਨਤੀ ਹੈ, ਉਹਨਾਂ ਦੀ ਅਗਵਾਈ ਹੇਠ ਸਾਰੇ ਜੱਥੇ ਕੰਮ ਕਰਦੇ ਰਹਿਣ। ਆਪਸ ਵਿਚ ਕੋਈ ਝਗੜਾ ਉੱਠੇ ਵੀ ਤਾਂ ਸਰਬਤ ਖਾਲਸਾ ਸਮੇਂ ਨਿਬੇੜਾ ਕਰਨਾ। ਇਹੀ ਸਿੱਖੀ ਮਰਿਯਾਦਾ ਹੈ। ਖਾਲਸਾ ਜੀਓ, ਆਪਸ ਵਿਚ ਵੇਰ ਵਿਰੋਧ ਤੇ ਈਰਖਾਵਾਂ ਕਰਕੇ ਅਸੀਂ ਬੜਾ ਸਮਾਂ ਅਜਾਈਂ ਗੁਆ ਲਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ, ਦਿੱਲੀ ਤੱਕ ਹਿੰਦੁਸਤਾਨ ਵਿਹਲਾ ਪਿਆ ਸੀ। ਸਾਡੇ ਵਿਚ ਸਾਰੇ ਗੁਣ ਹੈ ਸਨ। ਪਰ ਯੋਗ ਆਗੂ ਦੀ ਘਾਟ ਰੜਕਦੀ ਰਹੀ। ਜੇ ਮੌਕਾ ਸੰਭਾਲ ਲੈਂਦੇ, ਦਿੱਲੀ ਉੱਪਰ ਇਸ ਸਮੇਂ ਖਾਲਸੇ ਦਾ ਰਾਜ ਹੋਣਾ ਸੀ। ਅਜੇ ਵੀ ਕੁਝ ਨਹੀਂ ਵਿਗੜਿਆ। ਪ੍ਰਣ ਕਰੀਏ, ਅਸੀਂ 'ਦਲ ਖਾਲਸਾ' ਦੇ ਝੰਡੇ ਹੇਠ ਇਕੱਠੇ ਹਵਾਗੇ। ਖੇਰੂੰ ਖੇਰੂੰ ਨਹੀਂ ਹੋਵਾਂਗ। ਗੁਰਮਤਿਆ ਦਾ ਮਾਣ ਰੱਖਾਂਗੇ। ਗੁਰੂ ਖਾਲਸਾ ਜੀ. ਤੁਹਾਡੇ ਵਿਚ ਰਾਜ ਕਰਨ ਦੀ ਯੋਗਤਾ ਵੀ ਹੈ ਤੇ ਤਾਕਤ ਵੀ ਹੈ। ਗੁਰੂ ਨਾਨਕ ਦੇਵ ਜੀ, ਦੂਸਰੀ ਉਦਾਸੀ ਸਮੇਂ ਸੁਮੇਰ ਪਰਬਤ ਪਹੁੰਚੇ ਤਾਂ ਸਿੱਧਾ ਨੇ ਤਨਜ਼ ਨਾਲ ਸਵਾਲ ਕੀਤਾ ਸੀ-'ਸਿੱਖੀ ਮਹੱਲ ਕਿਸ ਆਸਰੇ ਖੜ੍ਹਾ ਕਰੋਗੇ ?
ਗੁਰੂ ਨਾਨਕ ਨੇ ਆਪਣੇ ਸੁਭਾ ਅਨੁਸਾਰ ਨਿਮਰਤਾ ਨਾਲ ਕਿਹਾ ਸੀ: 'ਦੋ ਥੰਮ੍ਹਾਂ ਆਸਰੇ। ਗੁਰੂ ਸੰਗਤ ਔਰ ਗੁਰੂ ਬਾਣੀ। ਜਦ ਸਿੱਧਾਂ ਦੀ ਅਕਲ ਵਿਚ ਕੁਝ ਨਾ ਪਿਆ ਤਾਂ ਗੁਰੂ ਨੇ ਸਮਝਾਇਆ, 'ਇਕ ਸਿੱਖ ਦੋਇ ਸਾਧ ਸੰਗ, ਪੰਜੀ ਪਰਮੇਸ਼ਰ। ਮੈਨੂੰ ਭਰੋਸਾ ਹੈ ਤੁਸੀਂ ਗੁਰੂ ਦੇ ਬਚਨ ਸੱਚ ਕਰ ਵਿਖਾਉਗ। ਅਕਾਲ ਪੁਰਖ ਸਾਡੇ ਸਿਰਾਂ ਉੱਪਰ ਹੈ। ਗੁਰੂਆਂ ਦਾ ਅਸ਼ੀਰਵਾਦ ਸਾਡੇ ਨਾਲ ਹੈ। ਅਸੀਂ ਹਿੰਦੁਸਤਾਨ ਦੀ ਵੱਡੀ ਸ਼ਕਤੀ ਬਣਾਂਗੇ। ਸੰਗਤ ਵਿਚੋਂ ਫਿਰ ਇਕ ਸਿੰਘ ਨੇ ਜੈਕਾਰਾ ਛੱਡਿਆ।
ਬਹੁਤੇ ਜੱਥੇਦਾਰ ਤਾਂ ਬਾਬਾ ਸਾਹਬ ਸਿੰਘ ਬੇਦੀ ਦੀਆਂ ਨਸੀਹਤਾਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਹੀ ਛੱਡ ਗਏ। ਇਕ ਦੂਸਰੇ ਨੂੰ ਨੀਵਾਂ ਦਿਖਾਉਣ ਤੇ ਉਸ ਦੇ ਇਲਾਕੇ ਉੱਪਰ ਕਬਜ਼ਾ ਕਰਨ ਦੀਆਂ ਸਾਜ਼ਸ਼ਾ ਘੜਨ ਵਿਚ ਰੁੱਝ ਗਏ। ਚੜ੍ਹਤ ਸਿੰਘ ਦਾ ਜੱਬਾ ਕੁਝ ਵਧੇਰੇ ਹੀ ਹਮਲਾਵਰ ਬਣ ਗਿਆ। ਉਹ ਦੂਸਰੇ ਜੱਥੇਦਾਰਾਂ ਦੀਆਂ ਅੱਖਾਂ ਵਿਚ ਰੜਕਣ ਲੱਗਾ।
ਲਾਹੌਰ ਵਿਚ ਇਸ ਸਮੇਂ ਸ਼ਾਹ ਨਵਾਜ਼ ਹਾਕਮ ਸੀ। ਜਦ ਪੰਜਾਬ ਦੀਆਂ ਖ਼ਬਰਾਂ ਦਿੱਲੀ ਪੁੱਜੀਆਂ ਤਾਂ ਸ਼ਾਹ ਨਵਾਜ਼ ਦੀ ਜਵਾਬ ਤਲਬੀ ਹੋਈ। ਸਿੱਖਾਂ ਨੂੰ ਨੱਥ ਪਾਉਣ ਲਈ ਕਿਹਾ ਪਰ ਸ਼ਾਹ ਨਵਾਜ਼ ਸਿੱਖਾਂ ਨੂੰ ਛੇੜਨ ਤੋਂ ਡਰਦਾ ਸੀ। ਸਿੱਖਾਂ ਦੇ ਹੌਸਲੇ ਬੁਲੰਦ ਹੁੰਦੇ ਗਏ। ਸਿੱਖਾਂ ਦੀ ਅਰਦਾਸ ਵਿਚਲਾ 'ਰਾਜ ਕਰੇਗਾ ਖਾਲਸਾ' ਵਾਲਾ ਹਥਿਆਰ ਉਹਨਾਂ ਨੂੰ ਟਿਕ ਕੇ ਨਹੀਂ ਸੀ ਬੈਠਣ ਦਿੰਦਾ।
ਅਜਿਹੇ ਸਮੇਂ ਗੁਜਰਾਂਵਾਲੇ ਦਾ ਜਗੀਰਦਾਰ ਗੁਰਬਖਸ਼ ਸਿੰਘ ਆਪਣੇ ਇਕ ਰਿਸ਼ਤੇਦਾਰ ਕੋਲ ਗਿਆ। 'ਮੈਂ ਤੇਰੇ ਨਾਲ ਸ਼ੁਕਰਚੱਕੀਏ ਚੜ੍ਹਤ ਸਿੰਘ ਬਾਰੇ ਇਕ ਗੱਲ ਕਰਨ ਆਇਆ ਵਾਂ।
-ਏਹੋ ਜੇਹੀਆਂ ਗੱਲਾਂ ਖੁੱਲ੍ਹੇ-ਆਮ ਨਹੀਂ ਕਰੀਦੀਆਂ।' ਰਿਸ਼ਤੇਦਾਰ ਕੁਝ ਸਿੰਘਾਂ ਵਿਚ ਘਿਰਿਆ ਹੋਇਆ ਸੀ... 'ਰਾਤੀ ਕਰਾਂਗੇ ਗੱਲ।
ਤੇ ਗੁਰਬਖਸ਼ ਸਿੰਘ ਰਾਤ ਉੱਥੇ ਹੀ ਟਿਕ ਗਿਆ।