25 ਅਕਤੂਬਰ 1831 ਨੂੰ ਰਣਜੀਤ ਸਿੰਘ ਆਪਣੇ 16 ਹਜ਼ਾਰ ਘੋੜਸਵਾਰਾਂ ਅਤੇ ਲਾਮ-ਲਸ਼ਕਰ ਨਾਲ ਰੋਪੜ ਪੁੱਜ ਗਿਆ। ਇਕ ਉੱਚੇ ਟਿੱਲੇ ਉੱਪਰ ਮੁਲਾਕਾਤ ਲਈ ਜਗਾਹ ਦੀ ਚੋਣ ਕੀਤੀ ਗਈ ਸੀ। ਚਾਂਦੀ ਦਾ ਮੰਡਪ ਆਪਣੀ ਅਨੋਖੀ ਆਤਾ ਨਾਲ ਚਮਕ ਰਿਹਾ ਸੀ। ਸ਼ਾਹੀ ਤੰਬੂ ਦੇ ਨੇੜੇ ਗੂੜ੍ਹੇ ਲਾਲ ਰੰਗ ਦੇ ਤੰਬੂ ਅਤੇ ਰੇਸ਼ਮੀ ਕੱਪੜੇ ਦੇ ਵੱਡੇ ਤੰਬੂ ਲਗਾਏ ਗਏ ਸਨ। ਸਤਲੁਜ ਦਰਿਆ ਉੱਪਰ ਪੱਧਰੇ ਤਲ ਵਾਲੀਆਂ ਬੇੜੀਆਂ ਦਾ ਪੁਲ ਤਿਆਰ ਕੀਤਾ ਗਿਆ ਸੀ। ਜੀਂਦ ਦਾ ਰਾਜਾ, ਲਾਡਵਾ ਅਤੇ ਕੈਥਲ ਦੇ ਰਾਜੇ, ਕੰਵਰ ਖੜਕ ਸਿੰਘ, ਡੰਗਰੇ ਭਰਾ, ਅਟਾਰੀ ਵਾਲੇ ਸਰਦਾਰ, ਮਜੀਠੀਏ, ਸੰਧਾ ਵਾਲੀਏ, ਜਰਨਲ ਐਲਾਰਡ ਅਤੇ ਕੋਰਟ, ਇਹਨਾਂ ਤੋਂ ਬਿਨਾਂ ਸੌ ਤੋਂ ਵੀ ਵਧੇਰੇ ਅਮੀਰ, ਜਗੀਰਦਾਰ, ਸਰਦਾਰ, ਰੋਪੜ ਪੁੱਜੇ ਹੋਏ ਸਨ।
ਦਰਿਆ ਦੇ ਦੂਸਰੇ ਪਾਸੇ ਵੀ ਪੂਰੀ ਤਿਆਰੀ ਸੀ। ਕਮਾਂਡਰ-ਇਨ-ਚੀਫ਼, ਐਡਮ, ਰਾਮਸੇ, ਪ੍ਰਿੰਸਪ, ਬਰਨਜ਼ ਕੈਪਟਨ ਵੇਡ ਡਾ. ਮੇਰੇ, ਦੇ ਆਰਮੀ ਸੁਕੈਡਰਨ, ਇਕ ਫੌਜੀ ਬੈਂਡ, ਦੇ ਯੂਰਪੀ ਰਜਮੈਂਟ ਦੀਆਂ ਬਟਾਲੀਅਨਾਂ, ਘੋੜਿਆਂ ਉੱਪਰ ਬੀੜਨ ਵਾਲੀਆਂ 8 ਹਲਕੀਆਂ ਤੋਪਾਂ ਤੇ ਹੋਰ ਵੀ ਬੜਾ ਕੁਝ ਸੀ।
26 ਅਕਤੂਬਰ ਦੀ ਸਵੇਰ ਨੂੰ ਰਣਜੀਤ ਸਿੰਘ ਨੇ ਸ਼ਾਨਦਾਰ ਸਜੀ ਵਰਦੀ ਵਿਚ ਤਿੰਨ ਹਜ਼ਾਰ ਘੋੜ ਸਵਾਰਾਂ ਨਾਲ ਸੋਨੇ ਦੇ ਹੋਦੇ ਵਾਲੇ ਹਾਥੀ ਉੱਪਰ ਬੈਠ ਕੇ ਸਤਲੁਜ ਦਰਿਆ ਦਾ ਪੁਲ ਪਾਰ ਕੀਤਾ।" ਦਰਿਆ ਦੇ ਦੂਸਰੇ ਪਾਸੇ ਵਿਲੀਅਮ ਬੈਂਟਿਕ ਵੀ ਆਪਣੇ ਬਰਤਾਨਵੀ ਤੜਕ-ਭੜਕ ਵਾਲੇ ਜਲੋਅ ਵਿਚ ਸੀ। ਦੋਹੀਂ ਪਾਸੀਂ ਅਸਤਰਾਂ- ਸ਼ਸਤਰਾਂ ਨਾਲ ਲੈਸ ਸਿਪਾਹੀ ਪੂਰੇ ਸਾਵਧਾਨ ਅਤੇ ਤਿਆਰ-ਬਰ-ਤਿਆਰ ਨਜ਼ਰ ਆਉਂਦੇ ਸਨ। ਲਾਰਡ ਬੈਂਟਿਕ, ਰਣਜੀਤ ਸਿੰਘ ਦਾ ਸੈਨਿਕ ਅਨੁਸ਼ਾਸਨ ਵੇਖ ਕੇ ਹੇਰਾਨ ਰਹਿ ਗਿਆ। ਮਨ ਵਿਚ ਈਰਖਾ ਵੀ ਜਾਗੀ।.. ਅਸੀਂ ਅੰਗਰੇਜ ਤਾਂ ਸਾਰੀ ਦੁਨੀਆਂ ਨਾਲੋਂ ਆਪਣੇ-ਆਪ ਨੂੰ ਉੱਤਮ ਸਮਝਦੇ ਸਾਂ..। ਪਹਿਲਾਂ ਬੈਂਟਿਕ ਦੇ ਪ੍ਰਤੀਨਿਧੀਆਂ ਨੇ ਮਹਾਰਾਜੇ ਦਾ ਸਵਾਗਤ ਕੀਤਾ।
ਹਾਥੀ ਉੱਪਰ ਉੱਤਰਦਿਆਂ ਹੀ ਲਾਰਡ ਬੈਂਟਿਕ ਨੇ ਰਣਜੀਤ ਸਿੰਘ ਨੂੰ ਕਲਾਵੇ ਵਿਚ ਲਿਆ ਤੇ ਉਸੇ ਤਰ੍ਹਾਂ ਤੁਰਦਾ ਆਪਣੇ ਤੰਬੂ ਵਿਚ ਲੈ ਗਿਆ। ਰਣਜੀਤ ਸਿੰਘ ਦੀ ਬੇਚੈਨ ਅੱਖ ਹਰ ਪਾਸੇ ਘੁੰਮਣ ਲੱਗੀ। ਕਦੇ ਉਹ ਬੇਟਿਕ ਵੱਲ, ਕਦੇ ਉਸ ਦੇ ਅੰਗਰੱਖਿਅਕਾਂ ਵੱਲ ਵੇਖਦਾ ਰਿਹਾ। ਨਾਲ ਨਾਲ ਕੈਪਟਨ ਵੰਡ ਰਾਹੀਂ ਰਸਮੀਂ ਪੁੱਝ- ਗਿੱਛ ਜਾਰੀ ਰਹੀ। ਅਜੀਬ ਮੁਲਾਕਾਤ ਸੀ। ਅੰਗਰੇਜ਼ ਪੰਜਾਬੀ ਜਾਂ ਫਾਰਸੀ ਨਹੀਂ ਸਨ ਜਾਣਦੇ, ਰਣਜੀਤ ਸਿੰਘ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ।
ਥੋੜ੍ਹੀ ਦੇਰ ਬਾਅਦ, ਵਿਲੀਅਮ ਬੈਂਟਿਕ ਦੇ ਨੌਕਰਾਂ ਨੇ 200 ਤਸਤਰੀਆਂ, ਪੰਜਾਬ ਦੇ ਮਹਾਰਾਜੇ ਸਾਹਮਣੇ ਵਾਰੀ ਵਾਰੀ ਲਿਆ ਰੱਖੀਆਂ। ਇਹਨਾਂ ਵਿਚ, ਰੇਸ਼ਮ ਦੇ ਕੱਪੜੇ, ਦੁਨਾਲੀ ਬੰਦੂਕਾਂ, ਪਿਸਤੋਲ ਗਹਿਣੇ ਤੇ ਹੋਰ ਅਨੇਕ ਤਰ੍ਹਾਂ ਦੇ ਤੋਹਫੇ ਸਨ। ਸ਼ਾਨਦਾਰ ਘੋੜੇ ਅਤੇ ਦੋ ਹਾਥੀ ਵੀ ਰਣਜੀਤ ਸਿੰਘ ਨੂੰ ਭੇਂਟ ਕੀਤੇ ਗਏ।
ਇਸ ਸਮੇਂ ਆ ਕੇ ਇਕ ਕਰਮਚਾਰੀ ਨੇ ਵਿਲੀਅਮ ਬੈਂਟਿਕ ਨੂੰ ਕਿਹਾ, 'ਸਰ ਲੋਡੀ ਬੈਂਟਿਕ ਬੇੜੀ ਵਿਚ ਉੱਤਰ ਰਹੇ ਹਨ।'
-ਆਈ ਐਮ ਸੋਰੀ ?' ਕਹਿੰਦਿਆਂ ਬੇਟਿਕ ਕਾਹਲੀ ਨਾਲ ਉੱਠਿਆ ਤੇ ਖ਼ੁਦ ਜਾ ਕੇ ਆਪਣੀ ਪਤਨੀ ਦਾ ਹੱਥ ਫੜ ਕੇ, ਉਸ ਨੂੰ ਬੇੜੀ ਵਿਚੋਂ ਉਤਾਰਿਆ। ਫਿਰ ਤੰਬੂ ਵਿਚ ਆ ਕੇ ਉਸ ਨੂੰ ਬੜੇ ਆਦਰ ਨਾਲ ਕੁਰਸੀ ਉੱਪਰ ਬਿਠਾਇਆ।
ਰਣਜੀਤ ਸਿੰਘ ਨੇ ਬੈਂਟਿਕ ਦੀ ਪਤਨੀ ਦਾ ਰੰਗ-ਰੂਪ ਵੇਖਿਆ। ਝੱਟ ਉਸ ਨੂੰ ਆਪਣੀ ਚਹੇਤੀ ਬੇਗ਼ਮ ਮੇਰਾਂ ਦੀ ਯਾਦ ਆਈ। ਉਸ ਨੇ ਲੰਮਾ ਸਾਹ ਖਿੱਚਦਿਆਂ ਸੋਚਿਆ-ਅਗਰ ਏਸ ਵੇਲੇ ਮੇਰਾ ਮੇਰੇ ਨਾਲ ਹੁੰਦੀ ਤਾਂ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਦਾ ਆਨੰਦ ਹੋਰ ਹੋਣਾ ਸੀ।...
ਖਾਣ ਪੀਣ ਤੋਂ ਬਾਅਦ, ਮਹਾਰਾਜੇ ਦੇ ਮਨੋਰੰਜਨ ਲਈ, ਫਿਰੰਗੀ ਦਲ ਨਾਲ ਆਈਆਂ ਨਚਾਰ-ਲੜਕੀਆਂ ਦਾ ਨਾਚ ਪੇਸ਼ ਕੀਤਾ ਗਿਆ। ਸਿੰਧ ਬਾਰੇ ਕੋਈ ਗੱਲ ਨਾ ਹੋਈ, ਜਿਸ ਦੀ ਰਣਜੀਤ ਸਿੰਘ ਨੂੰ ਉਡੀਕ ਸੀ। ਬੇਟਿਕ ਤੇ ਵਿਦਾ ਲੈਣ ਲੱਗਿਆ, ਰਣਜੀਤ ਸਿੰਘ ਨੇ ਉਸ ਨੂੰ ਆਪਣੇ ਕੈਂਪ ਵਿਚ ਆਉਣ ਦਾ ਸੱਦਾ ਦਿੱਤਾ। ਫਿਰ ਉਹ ਖੂਬਸੂਰਤ ਚਾਨਣੀ ਨਾਲ ਢਕੀ ਕਿਸ਼ਤੀ 'ਤੇ ਸਵਾਰ ਹੋ ਕੇ ਵਾਪਸ ਆਪਣੇ ਕੈਂਪ ਵਿਚ ਆ ਗਿਆ।
ਅਗਲੇ ਦਿਨ, ਲਾਰਡ ਵਿਲੀਅਮ ਬੈਂਟਿਕ ਦੇ ਸਵਾਗਤ ਲਈ, ਕੁੰਵਰ ਖੜਕ: ਸਿੰਘ ਨੂੰ ਅਗਵਾਈ ਕਰਨ ਲਈ ਭੇਜਿਆ ਗਿਆ। ਸਤਲੁਜ ਦਰਿਆ ਦੇ ਕਿਨਾਰੇ ਉੱਪਰ ਰਣਜੀਤ ਸਿੰਘ ਨੇ ਲਾਰਡ ਦਾ ਤੋਪਾਂ ਦੀ ਸਲਾਮੀ ਦੇ ਕੇ ਸਵਾਗਤ ਕੀਤਾ। ਫਿਰ ਦੋਵੇਂ ਇਕੋ ਹਾਥੀ ਉੱਪਰ ਸਵਾਰ ਹੋ ਕੇ ਲਾਹੌਰ ਦਰਬਾਰ ਵੱਲੋਂ ਸਜਾਏ ਗਏ, ਗੁੜ੍ਹੇ ਉਨਾਬੀ ਰੰਗ ਮੰਡਪ ਤੱਕ ਆਏ। ਮੰਡਪ ਦੀ ਫਰਸ਼ ਉੱਪਰ ਕਸ਼ਮੀਰੀ ਅਤੇ ਈਰਾਨੀ ਗਲੀਚੇ ਵਿਛਾਏ ਹੋਏ ਸਨ। ਜਿਵੇਂ ਹੀ ਲਾਰਡ ਬੇਟਿਕ ਇਸ ਖਾਸੇ-ਖ਼ਾਸ ਦਰਬਾਰ ਅੰਦਰ ਦਾਖ਼ਲ ਹੋਇਆ। ਇਕ ਵਾਰ ਫਿਰ ਤੋਪਾਂ ਦੇ ਗੋਲੇ ਦਾਗੇ ਗਏ। ਦਰਬਾਰ ਵਿਚ, ਅਮੀਰ, ਜਗੀਰਦਾਰ, ਸਰਦਾਰ, ਮੰਤਰੀ, ਗਵਰਨਰ ਕਤਾਰਾਂ ਵਿਚ ਪੂਰੀ ਤਰ੍ਹਾਂ ਸਜੋ ਖੜ੍ਹੇ ਸਨ। ਰਾਜਾ-ਏ-ਕਲਾ ਡੋਗਰਾ ਧਿਆਨ ਸਿੰਘ ਸਭਨਾਂ ਦਾ ਧਿਆਨ ਖਿੱਚ ਰਿਹਾ ਸੀ। ਉਸ ਦਾ ਪੂਰਾ ਲਿਬਾਸ, ਕੀਮਤੀ ਗਹਿਣੇ ਅਤੇ ਮੋਤੀਆਂ-ਪੰਨਿਆਂ ਦੀਆਂ ਮਾਲਾਵਾਂ ਨਾਲ ਢਕਿਆ ਹੋਇਆ ਸੀ। ਜਦ ਮਹਿਮਾਨਾਂ ਅਤੇ ਮੇਜ਼ਬਾਨਾਂ ਨੇ ਆਪਣੇ ਸਥਾਨ ਗ੍ਰਹਿਣ ਕਰ ਲਏ, ਰਣਜੀਤ ਸਿੰਘ ਦੇ ਇਸ਼ਾਰੇ 'ਤੇ ਈਰਾਨੀ ਅਤੇ ਕਸ਼ਮੀਰੀ ਨਾਚੀਆ ਸੁੰਦਰ ਪੁਸ਼ਾਕਾਂ ਵਿਚ, ਹੱਥਾਂ ਵਿਚ ਤੀਰ ਕਮਾਨ ਫੜੀ, ਦਿਲਕਸ਼ ਅਦਾਵਾਂ ਨਾਲ ਸ਼ਾਹੀ ਪ੍ਰਾਹੁਣਿਆਂ ਸਾਹਮਣੇ ਆ ਕੇ ਨੱਚਣ ਲੱਗੀਆਂ। ਲਾਰਡ ਬੇਟਿਕ ਵਾਂਗ ਰਣਜੀਤ ਸਿੰਘ ਨੇ ਵੀ ਪੰਜਾਬ ਦੇ ਤੋਹਫ਼ੇ, ਘੋੜੇ ਅਤੇ ਹਾਥੀ ਭੇਟ ਕੀਤੇ। ਰਣਜੀਤ ਸਿੰਘ ਨੇ ਬੇਟਿਕ ਦੇ ਗਲੇ ਵਿਚ ਖ਼ੁਦ ਮੋਤੀਆਂ ਦੀ ਮਾਲਾ ਪਹਿਨਾਈ।
ਇਸ ਪਿਛੋਂ ਬਰਤਾਨਵੀ ਸੈਨਾ ਦੀ ਕਵਾਇਦ ਦਾ ਮੁਆਇਨਾ ਕੀਤਾ ਗਿਆ। ਉਹਨਾਂ ਦੀ ਯੁੱਧ-ਕਲਾ ਅਤੇ ਚੁਸਤੀ-ਫੁਰਤੀ ਤੋਂ ਖੁਸ਼ ਹੋ ਕੇ ਰਣਜੀਤ ਸਿੰਘ ਨੇ ਸੈਨਿਕਾਂ ਦਾ ਨਾਨਕਸ਼ਾਹੀ ਸਿੱਕਿਆਂ ਨਾਲ ਸਨਮਾਨ ਕੀਤਾ। ਫਿਰ ਲਾਰਡ ਬੈਂਟਿਕ ਨੇ ਖਾਲਸਾ ਫੌਜ ਦਾ ਨਿਰੀਖਣ ਕੀਤਾ। ਸੈਨਿਕ ਖੇਡਾਂ ਕਰਵਾਈਆਂ ਗਈਆਂ। ਨਿਸ਼ਾਨੇਬਾਜ਼ੀ ਦੇ ਮੁਕਾਬਲੇ ਕਰਵਾਏ ਗਏ। ਪਰ ਅਜੇ ਤੱਕ ਵੀ, ਜਿਸ ਦੀ ਰਣਜੀਤ ਸਿੰਘ ਨੂੰ ਤੀਬਰਤਾ ਨਾਲ ਉਡੀਕ ਸੀ, ਸਿੰਧ ਬਾਰੇ ਕੋਈ ਗੱਲਬਾਤ ਨਾ ਸ਼ੁਰੂ ਹੋਈ।
ਦੋਵੇਂ ਧਿਰਾਂ ਆਪਣੇ ਆਪਣੇ ਦਾਅ 'ਤੇ ਸਨ। ਵਿਲੀਅਮ ਬੈਂਟਿਕ ਸੋਚਦਾ ਸੀ, ਸਿੰਧ ਬਾਰੇ ਗੱਲ ਪਹਿਲਾਂ ਰਣਜੀਤ ਸਿੰਘ ਤੇਰੇ। ਰਣਜੀਤ ਸਿੰਘ ਚਾਹੁੰਦਾ ਸੀ, ਲਾਰਡ ਪਹਿਲ ਕਰੇ। ਉਹਨਾਂ ਦੇ ਸਾਹਮਣੇ ਖੇਡਾਂ ਹੁੰਦੀਆਂ ਰਹੀਆਂ। ਕਦੇ ਘੋੜਸਵਾਰ, ਪਿੱਤਲ ਦੇ ਬਰਤਣਾਂ ਨੂੰ ਕਟਾਰ ਨਾਲ ਕੱਟਣ ਦੇ ਕਰਤਬ ਦਿਖਾਉਂਦੇ, ਕਦੇ ਖਾਲੀ ਬੋਤਲਾਂ ਉੱਪਰ ਗੋਲੀਆਂ ਚਲਾਉਂਦੇ। ਦੋਵੇਂ ਹਾਕਮ ਉੱਪਰ ਖੁਸ਼ ਹੋ ਰਹੇ ਸਨ। ਵਾਹ ਵਾਹ ਕਰ ਰਹੇ ਸਨ। ਪਰ ਉਹਨਾਂ ਦੇ ਅੰਦਰ-'ਸਿੰਧ ਬਾਰੇ ਨੀਤੀ' ਕੰਡੇ ਵਾਂਗ ਚੁੱਭ ਰਹੀ ਸੀ।
ਸੂਰਜ ਢਲਣ ਦੇ ਨਾਲ ਹੀ ਰਣਜੀਤ ਸਿੰਘ ਨੇ ਵਿਲੀਅਮ ਬੈਂਟਿਕ ਅਤੇ ਉਸ ਦੀ ਪਤਨੀ ਲਈ ਸ਼ਾਨਦਾਰ ਦਾਅਵਤ ਦਾ ਪ੍ਰਬੰਧ ਕੀਤਾ। ਮਹਿੰਗੇ ਗਲੀਚਾਂ ਉੱਪਰ ਹੀਰੇ ਜੜੇ ਤੰਬੂ ਅੰਦਰ ਮਹਿਮਾਨਾਂ ਨੂੰ ਸੋਨੇ ਦੇ ਪਿਆਲਿਆਂ ਵਿਚ ਸ਼ਰਾਬ ਵਰਤਾਈ ਗਈ। ਕਸ਼ਮੀਰੀ ਨਾਚੀਆਂ ਨੇ ਮਾਹੌਲ ਹੋਰ ਰੰਗੀਨ ਬਣਾ ਦਿੱਤਾ। ਜਦ ਰਣਜੀਤ ਸਿੰਘ ਪੁਰਾ ਨਸ਼ੇ ਵਿਚ ਸੀ, ਲਾਰਡ ਬੇਟਿਕ ਨੇ ਕੈਪਟਨ ਵੰਡ ਨੂੰ ਹੌਲੀ ਜਿਹਾ ਕਿਹਾ:
-ਸਿੰਧ ਬਾਰੇ ਗੱਲ ਤੋਰਨ ਦਾ ਇਸ ਤੋਂ ਵਧੀਆ ਮੌਕਾ ਹੋਰ ਨਹੀਂ ਹੋਣਾ।'
ਰਣਜੀਤ ਸਿੰਘ ਦੀ ਇਕ ਤੀਜੀ ਅੱਖ ਵੀ ਸੀ, ਜਿਹੜੀ ਹਰ ਸਮੇਂ ਵਿਰੋਗੀਆਂ ਦੀਆਂ ਹਰਕਤਾਂ ਉੱਪਰ ਟਿਕੀ ਹੋਈ ਸੀ। ਇਸ ਕਾਰਨ ਉਹ ਸ਼ਰਾਬੀ ਹੋ ਕੇ ਵੀ ਸ਼ਰਾਬੀ रुची मी।
ਕੈਪਟਨ ਵੰਡ ਨੇ ਆਪਣੀ ਗੱਲ ਨੂੰ ਹੁਨਰੀ ਬਣਾਉਂਦਿਆਂ ਰਣਜੀਤ ਸਿੰਘ ਨੂੰ ਪੁੱਛਿਆ : 'ਹਿਜ਼ ਹਾਈਨੇਸ, ਅਗਰ ਇਸ ਬੇਹੱਦ ਖੁਸ਼ੀ ਭਰੇ ਮਿੱਤਰਤਾਈ ਦੇ ਮਾਹੌਲ ਵਿਚ, ਲਾਰਡ ਵਿਲੀਅਮ ਬੈਂਟਿਕ ਦੀ ਇੱਛਾ ਬਾਰੇ ਜ਼ਿਕਰ ਕਰਾ, ਤਾਂ ਹਜ਼ੂਰ ਨੂੰ ਬੁਰਾ ਤਾਂ ਨਹੀਂ ਲੱਗੇਗਾ ?'
ਰਣਜੀਤ ਸਿੰਘ ਭੱਟ ਭਾਂਪ ਗਿਆ। ਸ਼ਾਇਦ ਬਿੱਲੀ ਥੈਲੇ ਵਿਚ ਬਾਹਰ ਆਉਣ ਲੱਗੀ ਹੈ। ਜਿਸ ਘੜੀ ਦਾ ਇੰਤਜ਼ਾਰ ਸੀ, ਉਹ ਘੜੀ ਆ ਗਈ। ਉਸਦੀ ਬੇਚੈਨ ਅੱਖ ਲਾਰਡ ਬੇਟਿਕ ਉੱਪਰ ਟਿਕ ਗਈ। ਬੋਲਿਆ: 'ਗਵਰਨਰ ਜਨਰਲ ਦੀ ਖਵਾਹਿਸ਼ ਜਾਣ ਕੇ ਇਹ ਮੁਲਾਕਾਤ ਯਾਦਗਾਰੀ ਬਣ ਜਾਏਗੀ ਔਰ ਮਹਿਫ਼ਲ ਹੋਰ ਰੰਗੀਨ ਹੋ ਜਾਏਗੀ?
-ਹਿਜ਼ ਹਾਈਨੈਸ, ਲਾਰਡ ਬੈਂਟਿਕ ਚਾਹੁੰਦੇ ਨੇ ਦਰਿਆ ਸਿੰਧ ਰਾਹੀਂ ਅਤੇ ਪੰਜਾਬ ਦੇ ਦਰਿਆਵਾਂ ਰਾਹੀਂ ਜੇ ਵਪਾਰਕ ਸੰਧੀ ਹੋ ਜਾਵੇ ਤਾਂ ਪੰਜਾਬ ਸਰਕਾਰ ਅਤੇ ਬ੍ਰਿਟਿਸ਼ ਸਰਕਾਰ ਵਿਚਕਾਰ ਦੋਸਤੀ ਹੋਰ ਪੱਕੀ ਤਾਂ ਹੋਵੇਗੀ ਹੈ, ਨਾਲ ਨਾਲ ਵੱਡੇ ਵਿੱਤੀ ਵਾਇਦੇ ਵੀ ਹੋਣਗੇ। ਕੈਪਟਨ ਵੰਡ ਨੇ ਆਪਣੇ ਵੱਲੋਂ ਬਹੁਤ ਸੁਲਝੇ ਹੋਏ ਢੰਗ ਨਾਲ ਗੱਲ ਸ਼ੁਰੂ ਕਰਨ ਦਾ ਯਤਨ ਕੀਤਾ।
-ਲਾਹੌਰ ਦਰਬਾਰ ਕਦੇ ਉਹਲੇ ਵਿਚ ਗੱਲ ਨਹੀਂ ਕਰਦਾ। ਕੀ ਮੈਂ ਜਾਣ ਸਕਦਾ ਹਾਂ, ਇਸ ਵਪਾਰਕ ਸਰਗਰਮੀਆਂ ਦੀ ਆੜ ਵਿਚ, ਬਰਤਾਨੀਆਂ ਸਰਕਾਰ ਸਿੰਧ ਉੱਪਰ ਆਪਣਾ ਕਬਜ਼ਾ ਕਰਨ ਦੀ ਯੋਜਨਾ ਬਣਾਈ ਬੈਠੀ ਹੈ। ਇਸ ਬਾਰੇ ਅਫਵਾਹਾਂ ਵੀ ਫੈਲੀਆਂ ਹੋਈਆਂ ਹਨ। ਰਣਜੀਤ ਸਿੰਘ ਦੇ ਤੇਵਰ ਜ਼ਰਾ ਕੁ ਬਦਲ ਗਏ।
-ਹਰਗਿਜ਼ ਨਹੀਂ। ਕੈਪਟਨ ਵੰਡ ਨੇ ਕਾਹਲੀ ਨਾਲ ਕਿਹਾ ਤੇ ਲਾਰਡ ਵੱਲ ਇਸ ਉਮੀਦ ਨਾਲ ਝਾਕਿਆ-ਇਸ ਸੰਬੰਧ ਵਿਚ ਉਹ ਵੀ ਕੁਝ ਕਹੇ।
ਲਾਰਡ ਬੇਟਿਕ ਨੇ ਪਿਆਲੇ ਵਿਚੋਂ ਸ਼ਰਾਬ ਦੀ ਘੁੱਟ ਭਰ ਕੇ ਇਕ ਪਾਸੇ ਰੱਖਦਿਆਂ ਕਿਹਾ-ਬ੍ਰਿਟਿਸ਼ ਹਕੂਮਤ, ਲਾਹੌਰ ਦਰਬਾਰ ਨੂੰ ਇਹ ਭਰੋਸਾ ਦੁਆਉਂਦੀ ਹੈ ਕਿ ਸਾਡੇ ਸਿਰਫ਼ ਤੇ ਸਿਰਫ਼ ਵਪਾਰਕ ਹਿੱਤ ਹਨ। ਇਸੇ ਲਈ ਸਿੰਧ ਦਰਿਆ ਵਿਚ ਜਹਾਜ਼ਰਾਨੀ ਦੀਆਂ ਸੰਭਾਵਨਾਵਾਂ ਜਾਣੀਆਂ ਗਈਆਂ ਸਨ। ਗੱਲਾ ਆਖਦਿਆਂ, ਲਾਰਡ ਬੇਟਿਕ ਨੇ ਚਿਹਰੇ ਉੱਪਰ ਮਿੱਤਰਤਾ ਦਾ ਮਖੌਟਾ ਪਹਿਨੀ ਰੱਖਿਆ।
-ਅਗਰ ਸੰਧੀ ਹੁੰਦੀ ਹੈ, ਬਹਾਵਲਪੁਰ ਦਾ ਇਲਾਕਾ ਪਹਿਲਾਂ ਹੀ ਖਾਲਸਾ ਸਰਕਾਰ ਦੇ ਅਧੀਨ ਹੈ। ਉਸ ਦਾ ਕੀ ਬਣੇਗਾ ? ਔਰ ਦੂਸਰੀ ਗੱਲ, ਖ਼ਾਲਸਾ ਫੌਜ ਜਲਦੀ ਹੀ ਸਿੰਧ ਉੱਪਰ ਕਾਬਜ ਹੋਣ ਵਾਲੀ ਹੈ। ਨਸ਼ੇ ਦੀ ਹਾਲਤ ਦੇ ਬਾਵਜੂਦ ਰਣਜੀਤ ਸਿੰਘ ਨੇ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ।
ਲਾਰਡ ਬੇਟਿਕ ਕੁਝ ਪਲ ਨੀਵੀਂ ਪਾ ਕੇ ਸੋਚਦਾ ਰਿਹਾ। ਸ਼ਰਾਬ ਦਾ ਪਿਆਲਾ ਚੁੱਕ ਕੇ ਹੱਥ ਵਿਚ ਫੜ ਕੇ ਬੋਲਿਆ-'ਦੋਹਾਂ ਸਰਕਾਰਾਂ ਦੇ ਹਿੱਤ ਵਿਚ ਹੋਵੇਗਾ, ਖ਼ਾਲਸਾ ਸਰਕਾਰ ਨੂੰ ਆਪਣੀ ਹੱਦ, ਜਿਥੇ ਹੁਣ ਤੱਕ ਹੈ, ਉਥੋਂ ਤੱਕ ਹੀ ਪੱਕੀ ਸਮਝਣੀ ਹੋਵੇਗੀ।
ਰਣਜੀਤ ਸਿੰਘ ਦੇ ਸਿਰ ਵਿਚ, ਜਿਵੇਂ ਕਿਸੇ ਨੇ ਠੰਢੇ ਪਾਣੀ ਦਾ ਘੜਾ ਉਲੱਦ ਦਿੱਤਾ ਹੋਵੇ। ਉਸ ਦਾ ਨਸ਼ਾ ਲਹਿ ਗਿਆ। ਅੰਗਰੇਜ਼ਾਂ ਦੀ ਅਸਲ ਨੀਤੀ ਜ਼ਾਹਰ ਹੋ ਗਈ ਸੀ। ਉਸ ਨੂੰ ਮਹਿਸੂਸ ਹੋਇਆ, ਰੋਪੜ ਦੇ ਸਥਾਨ 'ਤੇ ਮੁਲਾਕਾਤ ਲਈ ਆਉਣਾ ਗਲਤ ਕਦਮ ਸੀ। ਉਹ ਚੁੱਪ ਰਿਹਾ।
ਦੋਵੇਂ ਧਿਰਾਂ ਮਨਾਂ ਅੰਦਰ ਚਲਦੀਆਂ ਕੂਟਨੀਤਕ ਚਾਲਾਂ ਨੂੰ ਪ੍ਰਗਟ ਨਹੀਂ ਸਨ ਹੋਣ ਦੇਣਾ ਚਾਹੁੰਦੀਆਂ। ਮਹਿਫ਼ਲ ਜਾਰੀ ਰਹੀ ਪਰ ਇਸ ਵਿਚ ਪਹਿਲਾਂ ਵਰਗਾ ਹਲਾਸ ਨਾ ਰਿਹਾ। ਕੁਝ ਦੇਰ ਬਾਅਦ ਰਾਤ ਦੀ ਮਹਿਫਲ ਤਾਂ ਖ਼ਤਮ ਹੋ ਗਈ, ਪਰ ਅਜੇ ਰੋਪੜ ਵਿਚ ਬੜਾ ਕੁਝ ਹੋਰ ਵਾਪਰਨ ਵਾਲਾ ਸੀ।
ਰੋਪੜ ਦੀ ਮੁਲਾਕਾਤ ਵਿਚ ਹੋ ਰਹੀ ਫਜੂਲ ਖਰਚੀ ਅਤੇ ਅੰਗਰੇਜ਼ੀ ਸਰਕਾਰ ਦੇ ਅਫਸਰਾਂ ਨਾਲ ਮੌਜ-ਮਸਤੀ, ਨਾ ਦਰਬਾਰੀਆਂ ਨੇ ਪਸੰਦ ਕੀਤੀ ਨਾ ਆਮ ਲੋਕਾਂ ਨੇ। ਫਿਰੰਗੀਆਂ ਨੂੰ ਸਭ ਘ੍ਰਿਣਾ ਨਾਲ ਵੇਖਦੇ ਸਨ। ਨਿਹੰਗ ਤਾਂ ਕੁਝ ਵਧੇਰੇ ਹੀ ਉਹਨਾਂ ਨੂੰ ਨਫ਼ਰਤ ਕਰਦੇ ਸਨ। ਉਹ ਰਣਜੀਤ ਸਿੰਘ ਨਾਲ ਪਹਿਲਾਂ ਤੋਂ ਹੀ ਨਰਾਜ਼ ਰਹਿੰਦੇ ਸਨ, ਇਕ ਸਿੱਖ ਹੋਣ ਦੇ ਨਾਤੇ ਸ਼ਰੇਆਮ ਸ਼ਰਾਬ ਪੀਣ ਅਤੇ ਇਕ ਤੋਂ ਵਧੇਰੇ ਔਰਤਾਂ ਨਾਲ ਵਿਆਹ ਕਰਵਾਉਣ ਕਰਕੇ ਜਿਹਨਾਂ ਵਿਚ ਮੁਸਲਮਾਨ ਔਰਤਾਂ ਵੀ ਸਨ। ਹੁਣ ਅਕਾਲੀ ਫੂਲਾ ਸਿੰਘ ਤਾਂ ਨਹੀਂ ਸੀ ਰਿਹਾ। ਪਰ ਨਿਹੰਗਾਂ ਦਾ ਜੱਥਾ ਵੀ ਅਕਾਲੀ ਫੂਲਾ ਸਿੰਘ ਤੋਂ ਘੱਟ ਨਹੀਂ ਸੀ। ਇਹਨਾਂ ਵਿਚੋਂ ਕੁਝ ਅਕਾਲੀ ਰੋਪੜ ਵਿਖੇ ਕੀ ਹੋ ਰਿਹਾ ਹੈ, ਸਭ ਵੇਖ ਰਹੇ ਸਨ।
1. ਲਾਰਡ ਬੈਂਟਿਕ ਦੇ ਸਾਹਮਣੇ, ਰਣਜੀਤ ਸਿੰਘ ਦੀ ਜਨਾਨਾ ਫੌਜੀ ਟੁਕੜੀ ਦੀ ਕਵਾਇਦ ਕਰਵਾਈ ਗਈ। ਨਾਲ ਹੀ ਉਹ ਨੱਚਣ ਤੇ ਗਾਉਣ ਲੱਗੀਆਂ। ਰਣਜੀਤ ਸਿੰਘ ਨੇ ਨਾਚੀਆਂ ਉੱਪਰੋਂ ਦੀ 1100 ਸੋਨੇ ਦੀਆਂ ਮੋਹਰਾਂ ਵਾਰ ਕੇ ਲਾਰਡ ਬੈਂਟਿਕ ਨੂੰ ਦਿੱਤੀਆਂ। ਜਵਾਬ ਵਿਚ ਲਾਰਡ ਬੇਟਿਕ ਨੇ ਵੀ ਇਵੇਂ ਹੀ ਕੀਤਾ। ਉਹ ਕਿਸੇ ਵੀ ਗੱਲੋਂ ਆਪਣੇ ਆਪ ਨੂੰ ਰਣਜੀਤ ਸਿੰਘ ਤੋਂ ਨੀਵਾਂ ਨਹੀਂ ਸੀ ਹੋਣ ਦੇਣਾ ਚਾਹੁੰਦਾ। ਇਸ ਸਮੇਂ ਲਾਰਡ ਵਿਲੀਅਮ ਦੇ ਕੈਂਪ ਦੀ ਇਕ ਸੁੰਦਰ ਨਾਚੀ ਨੇ ਆਪਣੇ ਆਪ ਨੂੰ ਮਹਾਰਾਜ ਸਾਹਮਣੇ ਪੇਸ਼ ਕੀਤਾ। ਰਣਜੀਤ ਸਿੰਘ ਖੁਸ਼ ਹੋ ਗਿਆ। ਉਸ ਨੇ ਨਾਚੀ ਨੂੰ ਲਾਹੌਰ ਦੇ ਫ਼ਰਾਬਖਾਨੇ ਵਿਚ ਭੇਜ ਦਿੱਤਾ।
ਇਸ ਸਮੇਂ ਅੰਗਰੇਜ਼ੀ ਕੈਂਪ ਨੂੰ ਪੂਰੀ ਜਾਣਕਾਰੀ ਸੀ ਕਿ ਇਥੋਂ 12 ਕੋਹ ਦੂਰ ਬੇਗਮ ਸਮਰੂ ਰਣਜੀਤ ਸਿੰਘ ਨੂੰ ਮਿਲਣ ਦੀ ਇੱਛਾ ਲੈ ਕੇ ਆਪਣਾ ਕੈਂਪ ਲਾਈ ਬੈਠੀ ਹੈ ਤੇ ਉਡੀਕ ਵਿਚ ਹੈ, ਅੰਗਰੇਜ਼ੀ ਪ੍ਰਤੀਨਿਧ ਕਦੋਂ ਵਾਪਸ ਜਾਂਦੇ ਹਨ। ਪਰ ਲਾਰਡ ਅਤੇ ਉਸ ਦੇ ਅਫਸਰਾਂ ਨੇ ਉਹਨਾਂ ਦੋਹਾਂ ਨੂੰ ਇਕੱਠੇ ਹੋਣ ਦਾ ਕੋਈ ਮੌਕਾ ਨਾ ਦਿੱਤਾ। ਅਜਿਹੇ ਹਾਲਾਤਾਂ ਵਿਚ, ਰਣਜੀਤ ਸਿੰਘ ਜਦ 28 ਅਕਤੂਬਰ ਨੂੰ ਆਪਣੇ ਜਰਨਲ ਐਲਾਰਡ ਦੀ ਵਿਸ਼ੇਸ਼ ਸਿਖਲਾਈ ਦਿੱਤੀ ਸੈਨਿਕ ਟੁਕੜੀ ਦੀ ਲਾਰਡ ਦੇ ਸਾਹਮਣੇ ਪਰੇਡ ਕਰਵਾ ਰਿਹਾ ਸੀ ਤਾਂ ਇਕ ਅਕਾਲੀ ਨੇ ਕ੍ਰੋਧ ਵਿਚ ਆ ਕੇ, ਤਲਵਾਰ ਲੈ ਕੇ ਰਣਜੀਤ ਸਿੰਘ ਉੱਪਰ ਅਚਾਨਕ ਧਾਵਾ ਬੋਲ ਦਿੱਤਾ ਤੇ ਲਲਕਾਰਿਆ-'ਤੂੰ ਸਿੱਖਾਂ ਦਾ ਨਿਰਾਦਰ ਕੀਤਾ ਹੈ, ਤੈਨੂੰ ਚਾਹਟਾ ਗੁਰੂ ਦੇ ਸਿੰਘ ਛਕਾਉਣਗੇ।
ਬੜੀ ਮੁਸ਼ਕਲ ਨਾਲ ਰਣਜੀਤ ਸਿੰਘ ਦੇ ਅੰਗ ਰੱਖਿਅਕਾਂ ਅਤੇ ਅਰਦਲੀਆਂ ਨੇ ਨਿਹੰਗ ਨੂੰ ਕਾਬੂ ਕੀਤਾ. ਫਿਰ ਕੈਦ ਕਰ ਲਿਆ।
ਅਜਿਹੀਆਂ ਘਟਨਾਵਾਂ ਕਾਰਨ ਤੇ ਆਮ ਪਰਜਾ ਵਿਚ ਇਸ ਤਰ੍ਹਾਂ ਦੇ ਪ੍ਰਭਾਵ ਕਾਰਨ ਰਣਜੀਤ ਸਿੰਘ ਉੱਪਰ ਨਿਰਾਸਤਾ ਛਾ ਗਈ। ਇਸ ਮਾਨਸਿਕ ਸਥਿਤੀ ਵਿਚੋਂ ਨਿਕਲਣ ਲਈ ਉਹ ਵਧੇਰੇ ਸ਼ਰਾਬ ਪੀਣ ਲੱਗਾ। ਨਾਚ ਦੀਆਂ ਮਹਿਕਲਾਂ ਵਿਚ ਮਸਤ ਰਹਿਣ ਲੱਗਾ। ਇਕ ਸ਼ਾਮ ਉਹ ਰੋਪੜ ਵਿਖੇ ਹੋਈ ਗੱਲਬਾਤ ਨੂੰ ਭੁਲਾਉਣ ਲਈ, ਸ਼ਰਾਬ ਅਤੇ ਹੁਸੀਨ ਕੁੜੀਆਂ ਦਾ ਨਾਚ ਵੇਖਦਾ ਝੂਮ ਰਿਹਾ ਸੀ। ਉਸ ਨੂੰ ਦੱਸਿਆ ਗਿਆ, 'ਇਕ ਵਿਦੇਸ਼ੀ ਜੋਜਰ ਫੁਲਵ ਹਜੂਰ ਨਾਲ ਮੁਲਾਕਾਤ। ਕਰਨ ਲਈ ਆਇਆ ਹੈ'
-ਕਿਧਰੋਂ ਆਇਆ ਹੈ, ਕੌਣ ਹੈ, ਕੀ ਚਾਹੁੰਦਾ ਹੈ ? ਰਣਜੀਤ ਸਿੰਘ ਨੇ ਪੁੱਛਿਆ।
-ਮਹਾਰਾਜ, ਉਹ ਪੇਸ਼ੇ ਤੋਂ ਵੇਦ ਹੈ। ਯਹੂਦੀ ਹੈ। ਆਪਣੇ ਮਜ਼ਹਥ ਦਾ ਪ੍ਰਚਾਟ ਕਰਨ ਆਇਆ ਹੈ।
-ਕੀ ਇਹ ਓਹੀ ਯਹੂਦੀ ਹੈ, ਜਿਸ ਨੇ ਲਾਹੌਰ ਸ਼ਹਿਰ ਅੰਦਰ ਇਸ਼ਤਿਹਾਰ ਲਗਾ ਕੇ ਕਾਫ਼ਰਾਂ ਨੂੰ ਦੋਜਖ ਦੀ ਅੱਗ ਵਿਚ ਸੜਨ ਦਾ ਡਰਾਵਾ ਦਿੱਤਾ ਹੈ ?'
-ਓਹੀ ਹੈ, ਮਹਾਰਾਜ।
ਸ਼ਰਾਬੀ ਰਣਜੀਤ ਸਿੰਘ ਸਿਰ ਹਿਲਾਉਂਦਾ ਕੁਝ ਯਾਦ ਕਰਨ ਲੱਗਾ... 'ਅੱਛਾ.. ਅੱਛਾ... ਸ਼ਾਇਦ ਇਸੇ ਯਹੂਦੀ ਬਾਰੇ ਮੈਨੂੰ ਦੱਸਿਆ ਗਿਆ ਸੀ ਕਿ ਇਹ ਆਖਦਾ ਫਿਰਦਾ ਏ, ਜਿਹੜੇ ਲੋਕ ਧਾਰਮਿਕ ਹੁੰਦੇ ਨੇ, ਉਹਨਾਂ ਨੂੰ ਮੌਤ ਦਾ ਡਰ ਨਹੀਂ ਹੁੰਦਾ।'
-ਸਹੀ ਫਰਮਾਉਂਦੇ ਹੋ ਹਜੂਰ, ਇਹ ਉਹੀ ਵਿਦੇਸ਼ੀ ਹੈ।
ਰਣਜੀਤ ਸਿੰਘ ਦੇ ਚਿਹਰੇ ਉੱਪਰ ਵਿਅੰਗ ਭਰੀ ਮੁਸਕਰਾਹਟ ਆ ਗਈ।...
-ਹਾਂ-ਹਾਂ... ਮੈਨੂੰ ਇਸ ਬਾਰੇ ਇਕ ਹੋਰ ਜਾਣਕਾਰੀ ਵੀ ਏ। ਜਦ ਇਹ ਯਹੂਦੀ ਦਰਿਆ ਸਿੰਧ ਪਾਰ ਕਰ ਰਿਹਾ ਸੀ ਤਾਂ ਝੁਲਦੇ ਪੁਲ ਤੋਂ ਲੰਘਣ ਸਮੇਂ ਡਰ ਨਾਲ ਚੀਕਾਂ ।.....
-ਹਾਂ ਹਜੂ।
-ਇਸ ਯਹੂਦੀ ਨੂੰ ਮਿਲਣ ਦਾ ਬਹੁਤ ਮਜਾ ਆਏਗਾ। ਡਿਉਢੀਦਾਰ ਨੂੰ ਆਖ ਉਸ ਨੂੰ ਏਥੇ ਹੀ ਲੈ ਆਏ। ਮੈਂ ਏਸੇ ਜਗਾਹ ਉਸ ਨੂੰ ਮਿਲਣਾ ਪਸੰਦ ਕਰਾਂਗਾ।
ਰਣਜੀਤ ਸਿੰਘ ਫਿਰ ਨਾਚ ਵਿਚ ਮਸਤ ਹੋ ਗਿਆ। ਥੋੜ੍ਹੀ ਦੇਰ ਬਾਅਦ ਡਾਕਟਰ ਜੋਜ਼ਫ ਵੁਲਫ ਦੀ ਅਗਵਾਈ ਕਰਕੇ ਡਿਉਢੀਦਾਰ ਉਸ ਨੂੰ ਮਹਾਰਾਜੇ ਪਾਸ ਲੈ ਆਇਆ। ਰਣਜੀਤ ਸਿੰਘ ਨੇ ਵੇਖਿਆ, ਵਿਦੇਸ਼ੀ ਨੇ ਲੰਮਾ ਚੋਗਾ ਪਹਿਨਿਆ ਹੋਇਆ ਸੀ। ਦਾੜੀ ਵਧੀ ਹੋਈ ਸੀ। ਸਿਰ ਦੇ ਵਾਲ ਰੁੱਖੇ ਸਨ। ਚਮੜੀ ਗੋਰੀ ਸੀ ਤੇ ਅੱਖਾਂ ਬਿੱਲੀਆ ਸਨ। ਰਣਜੀਤ ਸਿੰਘ ਨੇ ਉਸ ਨੂੰ 'ਖੁਸ਼ਆਮਦੀਦ" ਕਿਹਾ ਤੇ ਆਪਣੇ ਕੋਲ ਬੈਠਣ ਦਾ ਇਸਾਰਾ ਕੀਤਾ।
ਯਹੂਦੀ ਨੇ ਬੈਠਣ ਲੱਗਿਆ, ਨਾਚੀਆਂ ਵੱਲੋਂ ਮੂੰਹ ਫੇਰ ਲਿਆ।
-ਇਹ ਤੈਨੂੰ ਪਸੰਦ ਨਹੀਂ ?' ਰਣਜੀਤ ਸਿੰਘ ਨੇ ਹੇਰਾਨੀ ਨਾਲ ਪੁੱਛਿਆ। -ਮੈਂ ਸੰਤ ਹਾਂ। ਮੇਰਾ ਕਾਰਜ ਧਰਮ ਪਰਚਾਰ ਕਰਨ ਦਾ ਹੈ। ਇਸ ਵਿਚ ਇਸ ਤਰ੍ਹਾ ਦੇ ਜਸ਼ਨ ਸ਼ਾਮਲ ਨਹੀਂ ਹਨ। ਅਜੇਹੇ ਵਿਲਾਸੀ ਮੇਲਿਆਂ ਦੀ ਸਖ਼ਤ ਮਨਾਹੀ ਹੈ। ਜੋਜ਼ਫ ਫੁਲਫ ਨੇ ਦੱਸਿਆ।
-ਇਹ ਕੁਝ ਕੁ ਮਾਤਰਾ ਵਿਚ ਲੈਣ ਦੀ ਵੀ ਮਨਾਹੀ ਹੈ ਕੀ ?' ਰਣਜੀਤ ਸਿੰਘ ਨੇ ਸ਼ਰਾਬ ਦੀ ਸੁਰਾਹੀ ਵੱਲ ਇਸ਼ਾਰਾ ਕੀਤਾ।
-ਹਾਂ, ਥੋੜ੍ਹੀ ਮਾਤਰਾ 'ਚ ਇਸ ਦੀ ਮਨਾਹੀ ਨਹੀਂ ਹੈ। ਯਹੂਦੀ ਨੇ ਹੌਲੀ ਜਿਹੀ ਕਿਹਾ।
ਰਣਜੀਤ ਸਿੰਘ ਨੇ ਤਾੜੀ ਮਾਰੀ ਤੇ ਇਕ ਨਾਚੀ ਨੂੰ ਬੁਲਾ ਕੇ, ਸੁਰਾਹੀ ਤੇ ਪਿਆਲੇ ਵੱਲ ਇਸ਼ਾਰਾ ਕੀਤਾ।
ਨਾਚੀ ਨੇ ਕੋਲ ਪਿਆ ਦੂਸਰਾ ਖ਼ਾਲੀ ਪਿਆਲਾ ਭਰ ਦਿੱਤਾ।
ਰਣਜੀਤ ਸਿੰਘ ਨੇ ਨਾਚ ਰੋਕਣ ਦਾ ਹੁਕਮ ਦਿੱਤਾ। ਫਿਰ ਯਹੂਦੀ ਨੂੰ ਕਿਹਾ, ਜਿਹੜਾ ਬਰਾਬ ਦੇ ਪਿਆਲੇ ਵੱਲ ਤੱਕੀ ਜਾ ਰਿਹਾ ਸੀ, ਪਰ ਮੂੰਹ ਨੂੰ ਲਾਉਣ ਤੋਂ ਝਿਜਕ ਰਿਹਾ ਸੀ-'ਪੀ ਕੇ ਵੇਖ, ਤੇਰੇ ਰੁੱਖ ਚਿਹਰੇ 'ਤੇ ਰੌਣਕ ਪਰਤ ਆਏਗੀ ਤੇ ਆਪਣੀ ਸਾਰੀ ਥਕਾਵਟ ਭੁੱਲ ਜਾਏਂਗਾ।' ਰਣਜੀਤ ਸਿੰਘ ਹੱਸਿਆ।
ਯਹੂਦੀ ਨੇ ਘੁੱਟ ਭਰੀ। ਕੁੜੱਤਣ ਮਹਿਸੂਸ ਕਰਦਿਆਂ ਵਿੰਗਾ ਜਿਹਾ ਮੂੰਹ ਬਣਾਇਆ। ਅੱਖਾਂ ਸੁਕੇੜੀਆਂ, ਫਿਰ ਧੁੜਧੜੀ ਲੈ ਕੇ ਬੋਲਿਆ, ' ਓ ਮਾਈ ਗੋਡ, ਵੈਰੀ ਡੇਂਜਰਸ। ਵਿਸਕੀ ਨਾਲੋਂ ਵੀ ਤੇਜ਼। ਨਿਰੀ ਅੱਗ। ਰੀਅਲੀ ਮੈਂ ਤਾਂ ਅੰਦਰ ਅੱਗ ਸੁੱਟ ਲਈ।
ਰਣਜੀਤ ਸਿੰਘ ਹੱਸਣ ਲੱਗਾ। ਇਹ ਉਸ ਦੀ ਸ਼ਰਾਬ ਦੀ ਵਡਿਆਈ ਸੀ। ਉਸ ਨੇ ਖੁਸ਼ ਹੋ ਕੇ ਆਪਣਾ ਅੱਧਾ ਪਿਆਲਾ ਇਕ ਸਾਹੇ ਖ਼ਾਲੀ ਕਰ ਦਿੱਤਾ। ਜਿਵੇਂ ਦਿਖਾਉਣਾ ਚਾਹੁੰਦਾ ਹੋਵੇ.. ਏਧਰ ਵੇਖ ਯਹੂਦੀ, ਏਸ ਤਰ੍ਹਾਂ ਪੀਈਦੀ ਹੈ। ਇਹ ਪੰਜਾਬ ਦੇ ਮਹਾਰਾਜੇ ਦੀ ਸ਼ਰਾਬ ਏ, ਕਿਸੇ ਫਿਰੰਗੀ ਬਾਦਸ਼ਾਹ ਦੀ ਨਹੀਂ।
ਡਾ. ਜੋਜ਼ਫ ਨਿੱਕੀਆਂ ਨਿੱਕੀਆਂ ਘੁੱਟਾਂ ਭਰਨ ਲੱਗਾ।
-ਤੂੰ ਲੋਕਾਂ ਵਿਚ ਪਰਚਾਰ ਕਰਦਾ ਏਂ, ਜਿਹੜੇ ਲੋਕ ਧਰਮ ਵਿਚ ਵਿਸ਼ਵਾਸ ਕਰਦੇ ਨੇ, ਉਹਨਾਂ ਨੂੰ ਕਿਸੇ ਵੀ ਚੀਜ਼ ਤੋਂ ਡਰਨਾ ਨਹੀਂ ਚਾਹੀਦਾ, ਮੌਤ ਤੋਂ ਵੀ ਨਹੀਂ। ਇਹ ਸਹੀ ਏ ? ਰਣਜੀਤ ਸਿੰਘ ਨੇ ਪੁੱਛਿਆ।
-ਬਿਲਕੁਲ ਸਹੀ ਏ। ਇੰਜ਼ੀਲ ਵਿਚ ਏਹੀ ਲਿਖਿਆ ਹੈ। ਕੁਲਫ ਨੇ ਦ੍ਰਿੜਤਾ ਨਾਲ ਕਿਹਾ।
-ਜਦ ਤੂੰ ਸਿੰਧ ਦਰਿਆ ਝੂਲੇ ਦੇ ਪੁਲ ਰਾਹੀਂ ਪਾਰ ਕਰ ਰਿਹਾ ਸੀ, ਸੁਣਿਆ ਏ, ਮੌਤ ਦੇ ਡਰ ਤੋਂ ਤੂੰ ਚੀਕਾਂ ਮਾਰੀਆਂ ਸਨ। ਬਚਾਓ, ਬਚਾਓ. ਆਖ ਕੇ ਰੋਲਾ ਪਾਇਆ ਸੀ, ਇਹ ਸਹੀ ਏ ?' ਰਣਜੀਤ ਸਿੰਘ ਦੀ ਤੱਕਣੀ ਵਿਚ ਵਿਅੰਗ ਸੀ।
-ਚਾ, ਇਹ ਸਹੀ ਹੈ। ਹਿਜ਼ ਹਾਈਨੇਸ ਨੇ ਇਥੇ ਮੇਰੀ ਕਮਜ਼ੋਰੀ ਪਕੜ ਲਈ ਹੈ। ਮੈਂ ਮੰਨਦਾ ਹਾਂ, ਮੈਂ ਇਕ ਕਮਜ਼ੋਰ ਦਿਲ ਦਾ ਬੰਦਾ ਹਾਂ। ਮੈਂ ਏਸੇ ਕਰਕੇ ਹਰ ਰੋਜ ਪ੍ਰਾਰਥਨਾ ਕਰਦਾ ਹਾਂ, ਕਿ ਮਨ ਤੋਂ ਤਕੜਾ ਹੋਵਾਂ। ਪ੍ਰਮਾਤਮਾ ਮੈਨੂੰ ਸ਼ਕਤੀ ਦੇਵੇ।' ਕਹਿੰਦਿਆਂ ਵੁਲਫ ਨੇ ਨੀਵੀਂ ਪਾ ਲਈ।
-ਦੋ ਘੁੱਟਾਂ ਹੋਰ ਭਰੋ। ਰਣਜੀਤ ਸਿੰਘ ਨੇ ਵੁਲਫ਼ ਦੇ ਹੱਥ ਵਿਚ ਫੜੇ ਪਿਆਲੇ ਵੱਲ ਵੇਖ ਕੇ ਹੁਕਮ ਦੇਣ ਵਾਂਗ ਕਿਹਾ।
-ਫਿਰ ਕੀ ਹੋਏਗਾ ?' ਵੁਲਫ ਨੇ ਪੁੱਛਿਆ।
-ਇਹ ਸ਼ੈਅ ਤੈਨੂੰ ਪ੍ਰਮਾਤਮਾ ਨਾਲੋਂ ਵੀ ਪਹਿਲਾਂ ਸ਼ਕਤੀ ਦੇਵੇਗੀ। ਰਣਜੀਤ ਸਿੰਘ ਫਿਰ ਹੱਸਣ ਲੱਗਾ।
ਜੋਜ਼ਫ਼ ਉੱਪਰ ਜਿਵੇਂ ਜਾਦੂ ਹੋ ਗਿਆ ਹੋਵੇ। ਉਸ ਨੇ ਇਕ ਘੁੱਟ ਹੋਰ ਭਰ ਲਈ।
-ਤੇਰਾ ਸੱਚ ਬੋਲਣਾ ਮੈਨੂੰ ਚੰਗਾ ਲੱਗਿਆ ਏ। ਕੀ ਇਹ ਯਾਤਰਾ ਧਰਮ ਫੈਲਾਉਣ ਲਈ ਕਰ ਰਿਹਾ ਏਂ ?'
--ਹਾਂ, ਮੈਂ ਧਰਮ ਦਾ ਪਰਚਾਰ ਕਰਦਾ ਹਾਂ। ਇਸ ਲਈ ਭਾਰਤ ਦੀ ਯਾਤਰਾ 'ਤੇ ਹਾਂ।' ਵੁਲਫ਼ ਨੇ ਦੱਸਿਆ।
-ਫਿਰ ਜਿਹੜੇ ਅੰਗਰੇਜ਼ ਭਾਰਤ ਵਿਚ ਰਹਿੰਦੇ ਨੇ, ਉਹਨਾਂ ਦਾ ਕੋਈ ਧਰਮ ਹੀ ਨਹੀਂ ਹੈ, ਉਹਨਾਂ ਨੂੰ ਤਾਂ ਧਰਮ ਬਾਰੇ ਜਰੂਰ ਦੱਸਣਾ ਚਾਹੀਦਾ ਹੈ। ਰਣਜੀਤ ਸਿੰਘ ਚਤੁਰਾਈ ਨਾਲ ਕਿਹਾ।
ਵੁਲਫ ਨੇ ਕੋਈ ਜਵਾਬ ਨਾ ਦਿੱਤਾ। ਨੱਕ ਅਤੇ ਅੱਖਾਂ ਸੁਕੇੜ ਕੇ ਪਿਆਲੇ ਵਿਚੋਂ ਨਿੱਕੀ ਜੇਹੀ ਘੁੱਟ ਭਰੀ।
ਇੰਨੇ ਵਿਚ ਗੱਲਬਾਤ ਦਾ ਚਸਕਾ ਲੈਣ ਲਈ, ਰਾਜਾ ਧਿਆਨ ਸਿੰਘ ਡੋਗਰਾ ਅਤੇ ਫ਼ਕੀਰ ਅਜ਼ੀਜ਼ਉਦਦੀਨ ਤੇ ਨੂਰਉਦਦੀਨ, ਜ਼ਰਾ ਕੁ ਸਿਰ ਝੁਕਾ ਕੇ ਉਹਨਾਂ ਵਿਚ ਸ਼ਾਮਲ ਹੋ ਗਏ। ਨੱਚਣ ਵਾਲੀਆਂ ਕੁੜੀਆਂ ਏਥੋਂ ਜਾ ਚੁੱਕੀਆਂ ਸਨ।
ਡਾ. ਵੁਲਫ਼ ਹੁਣ ਆਪਣੇ ਆਪ ਨੂੰ ਹੋਰ ਵੀ ਔਖੀ ਸਥਿਤੀ ਵਿਚ ਫਸਿਆ ਮਹਿਸੂਸ ਕਰਨ ਲੱਗਾ। ਉਸ ਨੇ ਮਹਾਰਾਜੇ ਦਾ ਧਿਆਨ ਹੋਰ ਪਾਸੇ ਪਾਉਣ ਲਈ ਪੁੱਛਿਆ- 'ਦੱਸੋ ਬੰਦਾ ਪ੍ਰਮਾਤਮਾ ਦੇ ਨਜ਼ਦੀਕ ਕਿਵੇਂ ਜਾ ਸਕਦਾ ਹੈ ?' ਉਹ ਹੁਣੇ ਆਏ ਦਰਬਾਰੀਆਂ ਵੱਲ ਵੀ ਝਾਕਿਆ।
ਦਰਬਾਰੀਆਂ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਰਣਜੀਤ ਸਿੰਘ ਖੁੱਲ੍ਹ ਕੇ ਹੱਸਣ ਲੱਗਾ। ਫਿਰ ਕਿਹਾ-'ਅੰਗਰੇਜ਼ਾਂ ਨਾਲ ਦੋਸਤੀ ਕਰਕੇ ਪਰਮਾਤਮਾ ਦੇ ਨੇੜੇ ਜਾਇਆ ਜਾ ਸਕਦਾ ਹੈ, ਜਿਵੇਂ ਮੈਂ ਫਿਰੰਗੀ ਲਾਰਡ ਬੇਟਿਕ ਨਾਲ ਹੁਣੇ ਹੁਣੇ ਰੋਪੜ ਵਿਚ ਦੋਸਤੀ
ਕਰਕੇ ਕੀਤਾ ਹੈ।* ਡਾ. ਕੁਲਫ ਮਹਾਰਾਜੇ ਦਾ ਤਿੱਖਾ ਵਿਅੰਗ ਸਮਝ ਗਿਆ । ਉਹ ਕੁਝ ਨਾ ਬੋਲਿਆ। ਉਸ ਨੂੰ ਪੰਜਾਬ ਦੀ ਸੀਮਾ ਅੰਦਰ ਦਾਖਲ ਹੁੰਦਿਆਂ ਹੀ ਜਰਨਲ ਐਲਾਰਡ ਨੇ ਸਮਝਾ ਦਿੱਤਾ ਸੀ, 'ਮਹਾਰਾਜੇ ਦੀ ਕਿਸੇ ਗੱਲ ਦਾ ਵਿਰੋਧ ਨਹੀਂ ਕਰਨਾ ਅਤੇ ਜਿੰਨੀ ਦੇਰ ਪੰਜਾਬ ਵਿਚ ਰਹਿਣਾ ਹੈ, ਦਾੜ੍ਹੀ ਨਹੀਂ ਕਟਵਾਣੀ। ਮਹਾਰਾਜਾ ਲੰਮੀ ਦਾੜ੍ਹੀ ਵਾਲੇ ਮਨੁੱਖਾਂ ਨੂੰ ਵਧੇਰੇ ਪਸੰਦ ਕਰਦਾ ਹੈ।
ਜਦ ਜੋਜ਼ਫ਼, ਰਣਜੀਤ ਸਿੰਘ ਤੋਂ ਵਿਦਾ ਲੈ ਕੇ ਆਪਣੀ ਰਹਾਇਸ਼ ਉੱਪਰ ਗਿਆ ਤਾਂ ਉਸ ਨੇ ਖੁਲ੍ਹ ਕੇ ਲੰਮਾ ਸਾਹ ਭਰਿਆ। ਮਹਾਰਾਜੇ ਦੇ ਸਾਹਮਣੇ ਬੈਠਣਾ ਉਸ ਲਈ ਬਹੁਤ ਮੁਸ਼ਕਲ ਹੋ ਗਿਆ ਸੀ । ਹੁਣ ਉਹ ਬੜਾ ਸੌਖਾ ਸੌਖਾ ਮਹਿਸੂਸ ਕਰਨ ਲੱਗਾ। ਮਹਾਰਾਜੇ ਦੀ ਸ਼ਰਾਬ ਉਸ ਦੇ ਸਿਰ ਨੂੰ ਘੁੰਮਾ ਰਹੀ ਸੀ ਤੇ ਉਹ ਆਪਣੇ-ਆਪ ਨੂੰ ਹਵਾ 'ਚ ਤੁਰਦਾ ਮਹਿਸੂਸ ਕਰ ਰਿਹਾ ਸੀ। ਉਸ ਦਾ ਜਿਵੇਂ ਵਜ਼ਨ ਹੀ ਨਾ ਹੋਵੇ ਤੇ ਉਹ ਉੱਡਿਆ ਫਿਰਦਾ ਹੋਵੇ। ਉਸ ਨੇ ਆਪਣੀ ਡਾਇਰੀ ਕੱਢੀ ਤੇ ਲਿਖਣ ਬੈਠ ਗਿਆ :
"ਸਚਮੁੱਚ ਮੈਂ ਹੈਰਾਨ ਹਾਂ, ਮਹਾਰਾਜਾ ਰਣਜੀਤ ਸਿੰਘ ਦਾ ਨਾਮ ਬਲਖ਼-ਬੁਖਾਰੇ
ਤੱਕ ਹਊਆ ਬਣਿਆ ਹੋਇਆ ਹੈ। ਇਸ ਨੇ ਮੈਨੂੰ ਲਾਹੌਰ ਸ਼ਹਿਰ ਵਿਚ ਧਰਮ ਪਰਚਾਰ
ਦੇ ਇਸ਼ਤਿਹਾਰ ਲਗਾਉਣਾ ਮਨ੍ਹਾਂ ਕਰ ਦਿੱਤਾ ਹੈ। ਰਣਜੀਤ ਸਿੰਘ ਨੇ ਮੁਸਲਮਾਨਾਂ ਨੂੰ
ਇਹ ਚੰਗੀ ਤਰ੍ਹਾਂ ਸਾਬਤ ਕਰ ਦਿੱਤਾ ਹੈ ਕਿ ਤਲਵਾਰ ਦੀ ਧਾਰ ਹੀ ਧਰਮ ਦੀ ਸੱਚਾਈ
ਦੀ ਸ਼ਾਹਦੀ ਨਹੀਂ ਹੈ। ਕਿਉਂਕਿ ਉਸ ਦੀ ਤਲਵਾਰ ਨੇ ਲਾਹੌਰ ਤੋਂ ਲੈ ਕੇ ਬੁਖਾਰਾ ਤੱਕ
ਆਪਣੀ ਧਾਕ ਜਮਾਈ ਹੋਈ ਹੈ ਔਰ ਉਸ ਨੇ ਤਲਵਾਰ ਦੇ ਜ਼ੋਰ ਨਾਲ ਹਰ ਲੜਾਈ
ਵਿਚ ਮੁਸਲਮਾਨਾਂ ਨੂੰ ਹਰਾਇਆ ਹੈ।'
ਇਸ ਮੁਲਾਕਾਤ ਤੋਂ ਬਾਅਦ ਤੇ ਉਸ ਦੀ ਸ਼ਰਾਬ ਦਾ ਜਾਇਕਾ ਚੱਖਣ ਤੋਂ ਪਿਛੇ ਵੁਲਫ ਨੇ ਫਿਰ ਕਦੀ ਵੀ ਰਣਜੀਤ ਸਿੰਘ ਨਾਲ ਮਿਲਣ ਦਾ ਇਰਾਦਾ ਛੱਡ ਦਿੱਤਾ। ਅੰਮ੍ਰਿਤਸਰ ਆ ਕੇ ਉਸ ਨੇ ਆਪਣੀ ਦਾੜੀ ਸਭਾ-ਚੱਟ ਕਰਵਾ ਦਿੱਤੀ। ਜਦ ਉਹ ਲੁਧਿਆਣੇ ਵੱਲ ਜਾਣ ਲੱਗਾ ਤੇ ਉਸ ਨੂੰ ਲੱਭਦਾ ਲੱਭਦਾ ਰਣਜੀਤ ਸਿੰਘ ਦਾ ਇਕ ਦੂਤ ਆਇਆ। ਆਖਿਆ-'ਮਹਾਰਾਜ ਆਪ ਜੀ ਨੂੰ ਫੋਰਨ ਮਿਲਣਾ ਚਾਹੁੰਦੇ ਨੇ।
ਜੋਜ਼ਫ ਫੁਲਫ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੇ ਡਰਦਿਆਂ ਹੋਇਆਂ ਆਪਣੇ ਘੋਨ-ਮੋਨ ਚਿਹਰੇ ਉੱਪਰ ਹੱਥ ਫੇਰਿਆ।. ਏਸ ਹਾਲਤ ਵਿਚ ਹਿਜ਼-ਹਾਈਨੈਂਸ ਦੇ ਸਾਹਮਣੇ ਕਿਵੇਂ ਜਾਵਾਂਗਾ ? ਪਰ ਜਾਣਾ ਤਾਂ ਪਏਗਾ ਹੀ। ਨਹੀਂ ਤਾਂ ਉਸ ਦੇ ਸਿਪਾਹੀ ਧੱਕੇ ਨਾਲ ਲੈ ਜਾਣਗੇ। ਉਹ ਅੰਦਰ ਕੰਬਦਾ ਤੇ ਬਾਹਰ ਸਹਿਜ ਦਿੱਸਣ ਦੀ ਕੋਸ਼ਿਸ ਕਰਦਾ ਜਦ ਲਾਹੌਰ ਦਰਬਾਰ ਵਿਚ ਰਣਜੀਤ ਸਿੰਘ ਦੇ ਅੱਗੇ ਪੇਸ਼ ਹੋਇਆ ਤਾਂ
ਉਸ ਨੂੰ ਵੇਖਦਿਆਂ ਹੀ ਰਣਜੀਤ ਸਿੰਘ ਦਾ ਹਾਸਾ ਨਿਕਲ ਗਿਆ:
-ਅਰੇ ਵਾਹ। ਤੇਰੀ ਦਾੜ੍ਹੀ ਕਿਧਰ ਗਈ ?
-ਹਿਜ਼ ਹਾਈਨੈਂਸ, ਦਾੜ੍ਹੀ ਜਨਰਲ ਐਲਾਰਡ ਦੇ ਘਰ ਸਾਂਭੀ ਪਈ ਹੈ। ਜੋਜਫ਼ ਵੁਲਫ ਤੋਂ ਮਸਾਂ ਹੀ ਬੋਲਿਆ ਗਿਆ।
-ਇਹ ਸਹੀ ਏ ? ਰਣਜੀਤ ਸਿੰਘ ਹੈਰਾਨ ਹੋਇਆ।
-ਬਿਲਕੁਲ ਸਹੀ ਏ, ਜਹਾਂ ਪਨਾਹ।' ਵਲਡ ਨੇ ਆਪਣੇ ਦਿਲ ਉੱਪਰ ਹੱਥ ਰੱਖ ਤੇ ਕਿਹਾ। -ਜਦ ਵੀ ਮੈਨੂੰ ਉਹ ਮਿਲਿਆ, ਮੈਂ ਉਸ ਐਲਾਰਡ ਦੇ ਬੱਚੇ ਦਾ ਨੱਕ ਲਾਹ ਦਿਆਂਗਾ। ਰਣਜੀਤ ਸਿੰਘ ਨੇ ਪਹਿਲਾਂ ਵਾਂਗ ਹੀ ਹੱਸਦਿਆਂ ਕਿਹਾ। ਫਿਰ ਕੁਲਫ਼ ਨੂੰ ਤੋਹਫੇ ਦੇ ਕੇ ਵਿਦਾ ਕਰ ਦਿੱਤਾ।
ਰਣਜੀਤ ਸਿੰਘ ਦੇ ਮਨ ਵਿਚੋਂ ਅਜੇ ਵੀ, ਲਾਰਡ ਬੈਂਟਿਕ ਨਾਲ ਮੁਲਾਕਾਤ ਦੇ ਕੌੜੇ ਅਨੁਭਵ ਨਿਕਲ ਨਹੀਂ ਰਹੇ ਸਨ। ਇਕ ਦਿਨ ਦਰਬਾਰ ਵਿਚ ਬਰਨਜ਼ ਵੱਲੋਂ ਦਰਖ਼ਾਸਤ ਆਈ, ਉਹ ਖੁਸ਼ਕੀ ਦੇ ਰਸਤੇ ਇੰਗਲੈਂਡ ਜਾਣਾ ਚਾਹੁੰਦਾ ਹੈ। ਮਹਾਰਾਜਾ ਪੰਜਾਬ ਤੋਂ, ਪੰਜਾਬ ਵਿਚੋਂ ਲੰਘਣ ਦੀ ਆਗਿਆ ਮੰਗਦਾ ਹੈ। ਬਰਨਜ਼ ਨੇ ਸਿਰੇ ਦੀ ਚਾਪਲੂਸੀ ਕਰਦਿਆਂ ਲਿਖਿਆ, 'ਇਸ ਬਹਾਨੇ ਮੈਨੂੰ ਮਹਾਰਾਜੇ ਨਾਲ ਦੋਸਤੀ ਨਵਿਆਉਣ ਦਾ ਮੌਕਾ ਮਿਲੇਗਾ। ਜਿਸ ਦੇ ਉੱਤਮ ਅਤੇ ਆਲਾਹ ਗੁਣਾਂ ਦੀਆਂ ਯਾਦਾਂ ਮੈਨੂੰ ਸਦੀਵੀਂ ਖੁਸ਼ੀ ਨਾਲ ਭਰ ਦਿੰਦੀਆਂ ਹਨ।
ਵਕੀਰ ਅਜ਼ੀਜ਼ਉਦਦੀਨ ਨੇ ਇਸ ਯਾਤਰਾ ਦਾ ਅਸਲ ਮਕਸਦ ਭਾਂਪਦਿਆਂ ਕਿਹਾ-'ਸਰਕਾਰ ਜਾਪਦਾ ਤਾਂ ਇਹ ਹੈ, ਇਹ ਫਿਰੰਗੀ ਕਬਾਇਲੀ ਇਲਾਕੇ ਔਰ ਅਫ਼ਗਾਨਿਸਤਾਨ ਦੀ ਖੋਜ ਪੜਤਾਲ ਕਰਨਾ ਚਾਹੁੰਦਾ ਏ। ਵਿਰੰਗੀਆਂ ਦੀ ਕਹਿਣੀ ਔਰ ਕਰਨੀ ਵਿਚ ਬਹੁਤ ਫਰਕ ਹੁੰਦਾ ਏ, ਮਹਾਰਾਜ ।
ਉਸ ਵੇਲੇ ਰਣਜੀਤ ਸਿੰਘ ਨੇ ਫ਼ਕੀਰ ਦੇ ਵਿਕਰਾਂ ਵੱਲ ਕੋਈ ਵਿਸ਼ੇਸ਼ ਧਿਆਨ ਨਾ ਦਿੱਤਾ ਤੇ ਬਰਨਜ਼ ਨੂੰ ਖੁਸ਼ਕੀ ਦੇ ਰਾਹ ਯਾਤਰਾ ਕਰਨ ਦੀ ਆਗਿਆ ਦੇ ਦਿੱਤੀ। ਨਾ ਹੀ ਰਣਜੀਤ ਸਿੰਘ ਨੂੰ ਅਤੇ ਦਰਬਾਰ ਦੇ ਸੂਹੀਆਂ ਨੂੰ ਕਈ ਅਗਾਉਂ ਖ਼ਬਰ ਸੀ ਕਿ ਆਉਣ ਵਾਲੇ ਦਿਨਾਂ ਵਿਚ ਵਿਦੇਸ਼ੀ ਸੈਲਾਨੀਆਂ ਦਾ ਖ਼ਾਲਸਾ ਰਾਜ ਵਿਚ ਸਿਲਸਿਲਾ ਹੀ ਸ਼ੁਰੂ ਹੋਣ ਵਾਲਾ ਹੈ ਤੇ ਏਧਰ ਏਨ ਸੈਲਾਨੀ ਆਉਣ ਦਾ ਕਾਰਨ ਕੀ ਹੈ ?