ਬਹੁਤ ਦੇਰ ਬਾਅਦ ਲਾਹੌਰ ਦਰਬਾਰ ਦੀ ਰੋਣਕ ਪਰਤ ਆਈ। ਇਸ ਸਮੇਂ ਜਮਾਂਦਾਰ ਖੁਸ਼ਹਾਲ ਸਿੰਘ, ਕਸ਼ਮੀਰ ਦੇ ਮਾਮਲਿਆਂ ਦਾ ਪ੍ਰਬੰਧਕ ਸੀ। ਰਣਜੀਤ ਸਿੰਘ ਨੂੰ ਪਤਾ ਲੱਗਿਆ, ਉਹ ਸਾਲ ਦੇ ਸ਼ੁਰੂ ਵਿਚ ਹੀ, ਕਸ਼ਮੀਰੀਆਂ ਤੋਂ ਆਸ ਨਾਲੋਂ ਵੱਧ ਕਰ ਉਗਰਾਹ ਕੇ ਲੈ ਆਇਆ ਸੀ। ਰਣਜੀਤ ਸਿੰਘ ਨੂੰ ਇਹ ਵੀ ਜਾਣਕਾਰੀ ਸੀ। ਕਸ਼ਮੀਰ ਵਿਚ ਤਾਂ ਭੁਚਾਲ ਆ ਗਿਆ ਸੀ। ਬੀਮਾਰੀ ਫੈਲ ਗਈ ਸੀ, ਕਾਲ ਪਿਆ ਹੋਇਆ ਸੀ। ਲੋਕ ਭੁੱਖ ਨਾਲ ਮਰ ਰਹੇ ਸਨ।
ਰਣਜੀਤ ਸਿੰਘ ਨੂੰ ਦੁੱਖ ਹੋਇਆ, ਫੋਰਨ ਖੁਸ਼ਹਾਲ ਸਿੰਘ ਨੂੰ ਤਲਬ ਕਰ ਲਿਆ ਪੁੱਛਿਆ ਕੀ ਕਸ਼ਮੀਰ ਦੇ ਵਾਸੀਆਂ ਨੇ ਆਪਣੀ ਮਰਜ਼ੀ ਨਾਲ ਲਗਾਨ ਦਿੱਤਾ
-ਮਹਾਰਾਜ, 'ਘੀ ਕਦੀ ਸਿੱਧੀ ਉਂਗਲੀ ਨਾਲ ਨਿਕਲਿਆ ਹੈ ?' ਖੁਸ਼ਹਾਲ ਸਿੰਘ ਨੂੰ ਉਮੀਦ ਸੀ, ਏਨਾ ਲਗਾਨ ਉਗਰਾਹੁਣ ਨਾਲ ਮਹਾਰਾਜਾ ਪੂਰਾ ਖੁਸ਼ ਹੋਵੇਗਾ ਤੇ ਉਸ ਨੂੰ ਤੋਹਫ਼ੇ ਦੇ ਕੇ ਨਿਵਾਜੇਗਾ।
-ਖ਼ਬਰ ਹੈ, ਉਥੇ ਲੋਕ ਭੁੱਖ ਨਾਲ ਮਰ ਰਹੇ ਹਨ ) ਰਣਜੀਤ ਸਿੰਘ ਦੀ ਅੱਖ ਲਾਲੀ ਫੜ ਗਈ।
-ਖ਼ਬਰ ਸਹੀ ਹੋ ਹਜ਼ੂਰ, ਫਿਰ ਵੀ ਮੈਂ ਲਗਾਨ
ਜਮਾਦਾਰ ਖੁਸ਼ਹਾਲ ਸਿੰਘ ਨੂੰ ਸ਼ੇਰ ਦੀ ਦਹਾੜ ਸੁਣੀ 'ਖਾਮੋਸ਼ ਬਦਬਖ਼ਤ।' ਉਹ ਕੱਸਣ ਲੱਗਾ।
ਦਰਬਾਰੀਆਂ ਨੇ ਪਹਿਲੀ ਵਾਰ ਰਣਜੀਤ ਸਿੰਘ ਦਾ ਇਹ ਰੂਪ ਵੇਖਿਆ। ਆਮਮ ਕਰਕੇ ਅਜਿਹੇ ਗੁੱਸੇ ਵਿਚ ਪਹਿਲਾਂ ਉਸ ਦੀਆਂ ਮੁੱਛਾਂ ਫਰਕਣ ਲਗਦੀਆਂ ਹਨ, ਜਦ ਗੁੱਸਾ ਚਰਮ ਸੀਮਾ ਉੱਪਰ ਹੋਵੇ ਤਾਂ ਉਹ ਰੁਮਾਲ ਨਾਲ ਆਪਣੇ ਚਿਹਰੇ ਨੂੰ ਹਵਾ ਬੱਲਣ ਲਗਦਾ ਹੈ। ਪਰ ਅੱਜ.
-ਫੋਰਨ ਪ੍ਰਬੰਧ ਕੀਤਾ ਜਾਵੇ। ਕਟਕ ਦਾਲਾ, ਗੁੜ, ਕੰਬਲ, ਰੁਪਏ ਲੈ ਕੇ ਕਸ਼ਮੀਰ ਪੁੱਜੇ। ਜਾ ਕਰ ਦੁੱਖੀ ਲੋਕਾਂ ਵਿਚ ਤਕਸੀਮ ਕਰੋ। ਇਸ ਕਾਰਜ ਲਈ ਸੈਨਿਕਾਂ ਦੀ ਮਦਦ ਲਈ ਜਾਵੇ। ਪੂਰਾ ਬੰਦੋਬਸਤ ਕਰਕੇ ਅੱਜ ਹੀ ਰਵਾਨਾ ਹੋਇਆ ਜਾਵੇ।' ਰਣਜੀਤ ਸਿੰਘ ਨੇ ਝੁਰਮਾਨ ਜਾਰੀ ਕਰ ਦਿੱਤਾ। ਫਿਰ ਮਹਾਰਾਜਾ ਕਕੀਰ ਨੂਰਉਦਦੀਨ ਵੱਲ ਝਾਕਿਆ-'ਫਕੀਰ ਸਾਹਬ ਕਾਫਲੇ ਦੇ ਰਵਾਨਾ ਹੋਣ ਦੀ ਇਤਲਾਹ ਮੈਨੂੰ ਫੋਰਨ ਦਿੱਤੀ ਜਾਵੇ।'
ਅਗਲੇ ਦਿਨ ਸੂਰਜ ਅਜੇ ਨਿਕਲਿਆ ਨਹੀਂ ਸੀ। ਸੈਂਕੜੇ ਖੰਚਰਾਂ ਉੱਪਰ ਸਮਾਨ ਲੱਦ ਕੇ ਪਹਾੜਾਂ ਵੱਲ ਜਾਂਦੇ ਸੈਨਿਕਾਂ ਨੂੰ ਲੋਕਾਂ ਨੇ ਹੈਰਾਨੀ ਨਾਲ ਵੇਖਿਆ....
ਦਰਬਾਰ ਵਿਚ ਸਕਾਇਤਾਂ ਅਤੇ ਰਾਜ ਦੇ ਸੂਹੀਆਂ ਵੱਲੋਂ ਆਈਆਂ ਖ਼ਬਰਾਂ ਅਤੇ ਸੂਚਨਾਵਾਂ, ਕਾਫ਼ੀ ਗਿਣਤੀ ਵਿਚ ਜਮ੍ਹਾ ਹੋ ਗਈਆਂ ਸਨ। ਫ਼ਕੀਰ ਅਜ਼ੀਜਉਦਦੀਨ ਨੇ ਦੱਸਿਆ... ਸਰਕਾਰ ਵਿਦੇਸ਼ੀ ਜਰਨੈਲ ਅਵੀਟਾਸ਼ੀਲ ਵੱਲੋਂ ਪਿਸੋਰ ਦੇ ਖੱਤਰੀਆਂ ਨੂੰ ਤੰਗ ਪਰੇਸਾਨ ਕਰਨ ਦੀਆਂ ਸਕਾਇਤਾਂ ਲਗਾਤਾਰ ਆ ਰਹੀਆਂ ਹਨ।
-ਸਰਕਾਰ, ਉਸਨੇ ਖੱਤਰੀਆ ਦੇ ਘਰ ਢਾਹ ਦਿੱਤੇ ਨੇ ਔਰ ਜ਼ਰਾ ਜਿਹੀ ਗਲਤੀ ਕਰਨ ਤੇ ਭਾਰੀ ਜੁਰਮਾਨ ਵਸੂਲ ਕਰਦਾ ਏ। ਪੱਤਰੀਆਂ ਵਿਚ ਤਾਂ ਹਾਹਾਕਾਰ ਮੰਚੀ ਹੋਈ ਏ। ਵਕੀਰ ਅਜ਼ੀਜਉਦਦੀਨ ਨੇ ਦੱਸਿਆ।
ਰਣਜੀਤ ਸਿੰਘ ਸੋਚੀ ਪੈ ਗਿਆ। ਪਿਛਲੇ ਸਮੇਂ ਤੋਂ ਮੈਂ ਏਨਾ ਲਾਪਰਵਾਹ ਕਿਵੇਂ ਹੈ ਗਿਆ। ਇਸ ਤਰ੍ਹਾਂ ਤਾਂ ਸਾਰੇ ਗਵਰਨਰ ਜਰਨੈਲ ਮਨਮਾਨੀਆਂ ਕਰਨ ਲੱਗਣਗੇ। ਪਰਜਾ ਦੁੱਖੀ ਹੋਵੇਗੀ। ਬਗਾਵਤਾਂ ਵੀ ਹੋ ਸਕਦੀਆਂ ਨੇ। ਮੈਨੂੰ ਫਿਰ, ਚਿਰਾਂ ਤੋਂ ਮਿਆਨ 'ਚ ਪਈ ਤਲਵਾਰ ਦੀ ਧਾਰ ਪਰਖਣੀ ਹੋਵੇਗੀ।.......
ਸਰੀਰਕ ਤੌਰ ਤੇ ਵਧੇਰੇ ਸ਼ਰਾਬ ਪੀਣ ਅਤੇ ਅਫੀਮ ਦੀ ਵਰਤੋਂ ਕਰਨ ਨਾਲ ਜਾਬ ਉਹ ਪਹਿਲਾਂ ਵਾਂਗ ਰਿਸ਼ਟ-ਪੁਸ਼ਟ ਤਾਂ ਨਹੀਂ ਸੀ। ਪਰ ਹੋਸਲੇ ਬੁਲੰਦ ਸਨ। ਵਿਰੰਗੀਆ ਪ੍ਰਤੀ ਨਫਰਤ ਜ਼ਰਾ ਵੀ ਘੱਟ ਨਹੀਂ ਸੀ ਹੋਈ, ਭਾਵੇਂ ਉਪਰੋਂ ਉਪਰ ਉਹ ਵਿਰੰਗੀਆਂ ਦਾ ਸਵਾਗਤ ਵੀ ਕਰਦਾ ਸੀ। ਉਸਨੇ ਵਕੀਰ ਅਜੀਜਉਦਦੀਨ ਨੂੰ ਕਿਹਾ
--ਸਾਹ ਸੁਜਾਹ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਹਾਸਲ ਕਰੋ। ਹਰੀ ਸਿੰਘ ਨਲਵਾ ਨੂੰ ਦੂਤ ਰਾਹੀਂ ਫੁਰਮਾਨ ਭੇਜਿਆ ਜਾਵੇ- ਪੇਸ਼ਾਵਰ ਵਿਚੋਂ ਸੁਲਤਾਨ ਮਹੁੰਮਦ ਖਾਨ ਨੂੰ ਖਦੇੜ ਕੇ ਇਲਾਕੇ ਉਪਰ ਕਬਜ਼ਾ ਕਰੇ।
ਦਰਬਾਰੀ ਅਤੇ ਜਰਨੈਲ ਹੇਰਾਨ ਵੀ ਸਨ ਤੇ ਖੁਜ ਵੀ। ਮਹਾਰਾਜੇ ਦਾ ਪਹਿਲਾ ਵਾਲਾ ਜਲੋਅ ਫਿਰ ਪਰਤ ਆਇਆ ਹੈ। ਉਸ ਨੇ ਰਾਤ ਦੀਆਂ ਮਹਿਫਲਾਂ ਘਟਾ ਦਿੱਤੀਆਂ। ਬਕਾਇਦਾ ਦਰਬਾਰ ਲਗਾਉਣ ਲੱਗਾ। ਆਮ ਦਰਬਾਰ ਵਿਚ ਲੋਕਾਂ ਦੀਆ ਸਕਾਇਤਾਂ ਸੁਣਨ ਲੱਗਾ। ਆਪਣੇ ਜਰਨੈਲਾ ਅਤੇ ਭਰਸੇ ਮੰਦ ਮੰਤਰੀਆਂ ਨਾਲ ਸਿੰਧ ਬਾਰੇ ਵਿਚਾਰਾਂ ਕਰਨ ਲੱਗਾ।
ਕੁਝ ਦਿਨਾਂ ਵਿਚ ਹੀ ਪੇਸ਼ਾਵਰ ਤੋਂ ਖ਼ਬਰ ਆ ਗਈ। ਸਰਦਾਰ ਹਰੀ ਸਿੰਘ ਨਲਵਾ ਨੇ ਪੇਸ਼ਾਵਰ ਦੀ ਸੂਬੇਦਾਰੀ ਸਾਂਭ ਲਈ ਹੈ। ਸੁਲਤਾਨ ਮਹੁੰਮਦ ਆਪਣੇ ਭਰਾਂ ਦੋਸਤ ਮੁਹੰਮਦ ਕੋਲ ਭੱਜ ਗਿਆ ਹੈ।' ਅਜੇਹੀ ਖੁਸ਼ੀ ਬਹੁਤ ਦਿਨਾਂ ਬਾਅਦ ਮਿਲੀ ਸੀ।ਕਿਲ੍ਹੇ ਤੋਂ ਤੋਪਾਂ ਦੇ ਗੋਲੇ ਦਾਗੇ ਗਏ। ਲਾਹੌਰ ਵਾਸੀਆਂ ਨੇ ਵੀ ਕਾਫ਼ੀ ਲੰਮੇ ਸਮੇਂ ਪਿੱਛ ਗੋਲਿਆਂ ਦੀ ਆਵਾਜ ਸੁਣੀ ਸੀ। ਉਹ ਲਾਹੋਰ ਦੇ ਬਜ਼ਾਰਾਂ ਵਿਚ ਨਿਕਲ ਆਏ ਤੇ ਖੁਸ਼ੀਆਂ ਮਨਾਉਣ ਲੱਗੇ। ਭਾਵੇਂ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਮਹਾਰਾਜੇ ਦੇ ਘਰ ਕਿਸੇ ਸਹਿਜ਼ਾਦੇ ਨੇ ਜਨਮ ਲਿਆ ਹੈ ਜਾਂ ਕਿਸੇ ਇਲਾਕੇ ਉੱਪਰ ਮਹਾਰਾਜੇ ਦੀ ਸੈਨਾ ਨੇ ਕਬਜ਼ਾ ਕੀਤਾ। ਕੋਈ ਕੋਈ ਪੁੱਛ ਵੀ ਰਿਹਾ ਸੀ.' ਆਖਰ ਗੱਲ ਕੀ ਏ?"
-ਤੋਪਾਂ ਦੇ ਗੋਲੇ ਚੱਲੇ ਨੇ ਕੋਈ ਖੁਸ਼ੀ ਤਾਂ ਹੋਣੀ ਏ ਨਾ । ਦੂਸਰੇ ਦੱਸਦੇ। ਉਹ ਇਸ ਉਮੀਦ ਨਾਲ ਸੜਕਾਂ ਤੇ ਨਿਕਲ ਆਏ, ਹੁਣੇ ਮਹਾਰਾਜਾ ਆਏਗਾ ਹਾਥੀ ਉੱਪਰ ਸਵਾਰ ਹੋ ਕੇ ਤੇ ਉਹਨਾਂ ਉੱਪਰ ਮੋਹਰਾਂ ਅਤੇ ਰੁਪਿਆਂ ਦੀ ਬਰਖਾ ਕਰੇਗਾ।
ਕਿਲ੍ਹੇ ਅੰਦਰ, ਦਰਬਾਰ ਵਿਚ ਅਤੇ ਲਾਹੌਰ ਸ਼ਹਿਰ ਅੰਦਰ ਖੁਸ਼ੀ ਦਾ ਮਹੌਲ ਸੀ। ਪਰ ਰਣਜੀਤ ਸਿੰਘ ਲਈ ਇਹ ਖੁਸ਼ੀ ਵਧੇਰੇ ਦਿਨ ਨਾ ਰਹੀ। ਕੁਝ ਦਿਨਾਂ ਬਾਅਦ ਹੀ ਪੇਸ਼ਾਵਰ ਦੇ ਇਲਾਕੇ ਵਿਚੋਂ ਦੋਸਤ ਮਹੁੰਮਦ ਖ਼ਾਨ ਦਾ ਇਕ ਦੂਤ ਰਣਜੀਤ ਸਿੰਘ ਲਈ ਪਰਵਾਨਾ ਲੈ ਕੇ ਆਇਆ।
ਫਕੀਰ ਅਜੀਜਉਦਦੀਨ ਨੇ ਪੜ੍ਹਿਆ ਤੇ ਉਸਦਾ ਅਰਥ ਮਹਾਰਾਜੇ ਨੂੰ ਦੱਸਣ ਲੱਗਾ।
-ਜਹਾਂ ਪਨਾਹ ਦੋਸਤ ਮਹੁੰਮਦ ਲਿਖਦਾ ਹੈ।
'ਅਗਰ ਆਪਣੀ ਹੈਂਕੜ ਕਾਰਨ ਮਹਾਰਾਜੇ ਨੇ ਮੇਰੀ ਬੇਨਤੀ ਵੱਲ ਧਿਆਨ ਨਾ ਦਿੱਤਾ, ਤਦ ਮੈਂ ਜੰਗ ਲਈ ਲੱਗਏ ਕੱਸ ਲਵਾਂਗਾ ਤੇ ਉਸਦੇ ਗੁਲਾਬ ਦੇ ਵਿਹੜੇ ਵਿਚ ਕੰਡਾ ਬਣ ਜਾਵਾਂਗਾ। ਮੈਂ ਜਹਾਦੀਆਂ ਦੀ ਫੌਜ ਇਕੱਠੀ ਕਰਾਂਗਾ। ਉਹ ਸਿਰਫ ਲੜਨ ਅਤੇ ਮਰਨ ਹੀ ਜਾਣਦੇ ਹਨ। ਮੈਂ ਸਿੱਖਾਂ ਦੇ ਰਾਜ ਵਿਚ ਭੜਥੂ ਪਾ ਦੇਵਾਂਗਾ।'
ਸੁਣਕੇ ਰਣਜੀਤ ਸਿੰਘ ਹੱਸਣ ਲੱਗਾ। ਹੱਸਦਾ ਰਿਹਾ। ਫਿਰ ਅਚਨਾਕ ਚੁੱਪ ਹੈ ਗਿਆ। ਉਸਦੀਆਂ ਮੁੱਛਾਂ ਫਰਕਣ ਲੱਗੀਆਂ। ਵੱਡੀ ਅੱਖ ਹੋਰ ਵੱਡੀ ਦਿੱਸਣ ਲੱਗੀ। ਉਸ ਨੇ ਕਿਹਾ 'ਵਕੀਰ ਸਾਹਬ, ਦੋਸਤ ਮੁਹੰਮਦ ਨੂੰ ਲਿਖਣਾ, 'ਅਸੀ ਅੜੀਅਲ ਜਹਾਦੀਆਂ ਦੇ ਸਿਰ ਕੰਨੇ ਹਨ। ਆਪਣੇ ਵੈਰੀਆਂ ਨੂੰ ਜੋੜੀਆਂ ਪਹਿਨਾਈਆਂ ਹਨ। ਹੰਕਾਰੀਆਂ ਨੂੰ ਲੋਹੇ ਦੇ ਚੁਣੇ ਚਬਾਏ ਹਨ। ਜੇ ਦੋਸਤ ਨੂੰ ਲੜਨ ਤੇ ਮਰਨ ਦਾ ਚਾਅ ਹੈ ਤਾਂ ਜੀ ਸਦਕੇ ਆਵੇ।
ਇਹ ਜਵਾਬ ਜਦ ਦੋਸਤ ਮੁਹੰਮਦ ਪਾਸ ਪਹੁੰਚਿਆ ਤਾਂ ਉਸ ਨੇ ਪੇਸ਼ਾਵਰ ਉੱਪਰ ਧਾਵਾ ਕਰਨ ਦਾ ਐਲਾਨ ਕਰ ਦਿੱਤਾ ਤੇ ਆਪਣੇ ਭਰਾ ਸੁਲਤਾਨ ਮੁਹੱਮਦ ਦੀ ਫੌਜ ਨਾਲ ਰਲਕੇ, ਪੰਜਾਵਰ ਵੱਲ ਵੱਧਣ ਦਾ ਹੁਕਮ ਦੇ ਦਿੱਤਾ।
ਸੂਹੀਆਂ ਰਾਹੀਂ ਖ਼ਬਰਾਂ ਝੱਟ ਲਾਹੌਰ ਪੁੱਜ ਗਈਆਂ। ਮੌਜੂਦਾ ਸਥਿਤੀ ਨਾਲ ਸਿੱਝਣ ਲਈ ਰਣਜੀਤ ਸਿੰਘ ਨੇ ਫਕੀਰ ਨਾਲ ਮਸ਼ਵਰਾ ਕੀਤਾ। ਫਕੀਰ ਨੇ ਸੁਭਾ ਦਿੱਤਾ, ਸਰਕਾਰ ਅਗਰ ਗੱਲਬਾਤ ਨਾਲ ਦੋਸਤ ਸਮਝ ਜਾਏ ਤਾਂ ਜਾਨੀ ਮਾਲੀ ਨੁਕਸਾਨ ਤੋਂ ਦੋਹਾਂ ਧਿਰਾਂ ਦਾ ਬਚਾਅ ਹੋ ਸਕਦਾ ਹੈ। ਹਜੂਰ ਨੂੰ ਇਲਮ ਹੈ, ਦਰਬਾਰ ਦੀ ਮਾਲੀ ਹਾਲਤ ਵਿਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ। ਜੰਗ ਛਿੜ ਗਈ ਤਾਂ ਖਜਾਨੇ ਉੱਪਰ ਭਾਰੀ ਖੇਡ ਪਏਗਾ।
-ਫ਼ਕੀਰ ਸਾਹਬ ਇਹ ਵੀ ਕਰ ਵੇਖੋ। ਪਰ ਆਪ ਨੂੰ ਖ਼ੁਦ ਜਾਣਾ ਪਏਗਾ। ਇਹ ਸਾਰੇ ਭਰਾ ਬੜੇ ਟੇਢੇ ਨੇ, ਪੁੱਠੀ ਖੋਪੜੀ ਵਾਲੇ। ਛੇਤੀ ਕੀਤੇ ਕਿਸੇ ਦੀ ਗੱਲ ਮੰਨਣ ਵਾਲੇ ਨਹੀਂ। ਰਣਜੀਤ ਸਿੰਘ ਨੂੰ ਛਕੀਰ ਦੀ ਸਿਆਣਪ ਉੱਪਰ ਪੂਰਾ ਭਰੋਸਾ ਸੀ।
-ਜੋ ਹੁਕਮ, ਮੈਂ ਅੱਜ ਤੋਂ ਹੀ ਪੇਸ਼ਾਵਰ ਜਾਣ ਦੀ ਤਿਆਰੀ ਕਰਦਾ ਹਾਂ ਸਰਕਾਰ।
-ਅਗਰ ਕੱਲ੍ਹ ਤੱਕ ਰਵਾਨਾ ਹੋ ਸਕੇ ਤਾਂ ਬੇਹਤਰ ਹੋਵੇਗਾ। ਗੱਲਬਾਤ ਲਈ ਸੁਨੇਹਾ ਦੇਕੇ ਇਕ ਤੇਜ਼ ਘੋੜ ਸਵਾਰ ਅੱਜ ਹੀ ਭੇਜ ਦੇਵੇ।
ਫਕੀਰ ਅਜੀਜ਼ਉਦਦੀਨ ਨੇ ਸਿਰ ਝੁਕਾਇਆ ਤੇ ਜਾਣ ਦੀ ਆਗਿਆ ਮੰਗੀ।
...
ਪੇਸ਼ਾਵਰ ਦੇ ਖੇਤਰ ਅੰਦਰ ਦਾਖਲ ਹੁੰਦਿਆਂ ਹੀ, ਵਕੀਰ ਅਜ਼ੀਜ਼ ਉਦਦੀਨ ਨੇ ਰਣਨੀਤਕ ਦਾਅ-ਪੇਚ ਵਰਤਦਿਆਂ, 'ਕੰਪੂ-ਏ-ਮੁਅੱਲਾ ਦੇ ਫੌਜਦਾਰ ਜਰਨਲ ਤੇਜ ਸਿੰਘ ਨੂੰ ਪੇਸ਼ਾਵਰ ਦਾ ਘੇਰਾ ਹੌਲੀ ਹੌਲੀ ਭੰਗ ਕਰਦੇ ਜਾਣ ਲਈ ਹੁਕਮ ਦਿੱਤਾ। ਖ਼ੁਦ ਉਹ ਦੋਸਤ ਮੁਹੰਮਦ ਨਾਲ ਗੱਲਬਾਤ ਕਰਨ ਲਈ ਚਲਿਆ ਗਿਆ।
ਦੋਸਤ ਮੁਹੰਮਦ ਨਾਲ ਗੱਲਬਾਤ ਅਜੇ ਜਾਰੀ ਸੀ, ਲਾਹੌਰ ਤੋਂ ਇਕ ਹੋਰ ਫੁਰਮਾਨ ਪੁੱਜ ਗਿਆ।
-"ਬਟਾਲੀਅਨਾਂ ਅਤੇ ਤੋਪਖ਼ਾਨ ਨਾਲ ਰੋਹਤਾਸ ਤੇ ਕੂਚ ਕਰੋ। ਬਰਾਸਤਾ ਲੰਡੇਰ ਜਾਂਦਿਆਂ, ਸਰਾਏ ਰਾਵਤ ਜਾ ਕੇ ਪੇਮੇ ਲਾਓ। ਖੁਲ੍ਹੀ ਜਗ੍ਹਾ ਦੀ ਚੋਣ ਕੀਤੀ ਜਾਵੇ, ਜਿਥੇ ਕਾਫੀ ਪਾਣੀ ਘਾਹ ਅਤੇ ਬਾਲਣ ਹੋਵੇ ਅਤੇ ਜਿਹੜੀ ਤੁਹਾਨੂੰ ਆਪਣੀ ਕਰਤਾਰ ਬੰਦੀ ਕਾਇਮ ਰੱਖਣ ਵਿਚ ਯੋਗ ਬਣਾਉਂਦੀ ਹੋਵੇ। ਅਫਵਾਰ ਆਮ ਹੋ ਦੋਸਤ ਮੁਹੰਮਦ ਪੇਸ਼ਾਵਰ ਵੱਲ ਵੱਧਦਾ ਆ ਰਿਹਾ ਹੈ। ਜਿਉਂ ਹੀ ਉਹ ਜਲਾਲਾਬਾਦ ਤੋਂ ਅੱਗੇ ਆਉਂਦਾ ਹੈ, ਤੁਸੀਂ ਵੀ ਇਕਦਮ ਸਰਾਏ ਰਾਵਤ ਤੋਂ ਕੂਚ ਕਰ ਜਾਓ। ਰਤਨ ਸਿੰਘ ਮਾਨ ਅਤੇ ਕਿਸ਼ਨ ਸਿੰਘ ਖ਼ਿਦਮਰਗਾਰ ਦੇ ਪ੍ਰਬੰਧ ਹੇਠਾਂ 200 ਊਠਾਂ ਉੱਪਰ ਬਾਰੂਦ ਦੇ ਬੇਰੇ ਲੱਦ ਕੇ ਅਤੇ ਤੋਪ ਦੇ ਗੋਲੇ ਵੀ ਜਿਹੜੇ ਕਿਲ੍ਹਾ ਰਹਤਾਸ ਵਿਚ ਜੰਡਾਰ ਕੀਤੇ ਹੋਏ ਹਨ, ਆਪਣੇ ਨਾਲ ਲੈ ਜਾਓ। ਅਸਲਾਖ਼ਾਨੇ ਵਿਚ ਰਾਵਤੀ ਕਪੜਾ ਵੀ ਮੁਰੰਮਤ ਕਰ ਲਿਆ ਜਾਏ ਅਤੇ ਨਾਲ ਲਜਾਇਆ ਜਾਏ।
ਫੁਰਮਾਨ ਮਿਲਦਿਆਂ ਹੀ ਸਭ ਇਕ ਦਮ ਹਰਕਤ ਵਿਚ ਆ ਗਏ ਤੇ ਰਹਤਾਸ ਤੋਂ ਕੂਚ ਕਰਨ ਦੀ ਤਿਆਰੀ ਹੋਣ ਲੱਗੀ। ਲਾਹੌਰ ਦਰਬਾਰ ਵੱਲੋਂ ਏਨੇ ਭਾਰੀ ਲਾਮ ਲਸ਼ਕਰ ਨਾਲ ਕੀਤੀ ਚੜ੍ਹਾਈ ਵੇਖਕੇ ਸੁਲਤਾਨ ਮੁਹੰਮਦ ਡਰ ਗਿਆ। ਉਹ ਆਪਣੇ ਭਰਾ ਦੋਸਤ ਮਹੁੰਮਦਖਾਨ ਦਾ ਸਾਥ ਛੱਡ ਕੇ ਲਾਹੌਰ ਦਰਬਾਰ ਦੀ ਸੈਨਾ ਨਾਲ ਜਾ ਰਲਿਆ। ਦੋਸਤ ਮੁਹੰਮਦ ਭਰਾ ਦੀ ਗੱਦਾਰੀ ਉੱਪਰ ਬਹੁਤ ਖਫ਼ਾ ਹੋਇਆ ਤੇ ਆਪਣੀ ਜਾਨ ਬਚਾ ਕੇ ਕਾਬਲ ਵੱਲ ਭੱਜ ਗਿਆ।
ਫਕੀਰ ਅਜੀਜ਼ਉਦਦੀਨ ਬਿਨਾਂ ਯੁੱਧ ਕੀਤਿਆ, ਪੰਜਾਵਰ ਫਤੇਹ ਦੀ ਖੁਸ਼ਖਬਰੀ ਲੈ ਕੇ ਲਾਹੌਰ ਪੁੱਜਾ। ਸੁਣਦਿਆਂ ਹੀ ਰਣਜੀਤ ਸਿੰਘ ਦਾ ਹੱਥ ਆਪਣੀਆਂ ਮੁੱਛਾਂ ਉੱਪਰ ਜਾ ਟਿਕਿਆ।ਸੁਲਤਾਨ ਮੁਹੰਮਦ ਨੂੰ ਭਰਾ ਨਾਲ ਪੰਜਾਬੀ ਦੇ ਬਦਲੇ ਵੱਡੀਆਂ ਜਾਗੀਰਾਂ ਦਿੱਤੀਆਂ। ਜਕੀਰ ਨੇ ਕਿਹਾ- 'ਸਰਕਾਰ, ਹੁਣ ਪੰਜਾਵਰ ਪੂਰੀ ਤਰ੍ਹਾਂ ਖਾਲਸਾ ਸਲਤਨਤ ਦਾ ਹਿੱਸਾ ਏ?
ਰਣਜੀਤ ਸਿੰਘ ਫਿਰ ਪਹਿਲਾਂ ਵਾਂਗ ਹੀ ਚੜ੍ਹਦੀ ਕਲਾ ਵਿਚ ਹੋ ਗਿਆ। ਰਾਜ ਦੇ ਵਿਸਥਾਰ ਦੀ ਲਾਲਸਾ ਫਿਰ ਜਾਗ ਪਈ। ਉਸਨੇ ਕੁਝ ਦਿਨਾਂ ਬਾਅਦ ਰਾਜਾ ਸੁਚੇਤ ਸਿੰਘ ਨੂੰ ਹੁਕਮ ਦਿਤਾ-
-ਬੰਨੂ ਅਤੇ ਟਾਂਕ ਦੇ ਇਲਾਕੇ ਵਿਚੋਂ ਬਗਾਵਤ ਦੀਆਂ ਖ਼ਬਰਾਂ ਪੁੱਜ ਰਹੀਆਂ ਨੇ। ਸੈਨਾ ਲੈ ਜਾਓ ਔਰ ਅਮੀਰ ਚੰਦ ਦੇ ਤੋਪਖਾਨੇ ਦੀ ਸਹਾਇਤਾ ਨਾਲ ਇਹਨਾਂ ਇਲਾਕਿਆ ਦੇ ਪ੍ਰਬੰਧ ਆਪਣੇ ਹੱਥਾਂ ਵਿਚ ਫੋਰਨ ਲਵੇ
ਫਕੀਰ ਅਜੀਜਉਦਦੀਨ ਨੇ ਦੱਸਿਆ- 'ਸਰਕਾਰ, ਡੇਰਾ ਇਸਮਾਈਲ ਖਾਂ ਦਾ ਨਵਾਬ ਵੀ ਲਗਾਨ ਦੇਣ ਵਿਚ ਆਨਾ ਕਾਨੀ ਕਰਨ ਲੱਗਾ ਹੈ।
-ਫਤੇਹ ਸਿੰਘ ਦੀ ਅਗਵਾਈ ਹੇਠ ਫੌਜ ਭੇਜੋ ਔਰ ਕਹੇ ਅਗਰ ਨਵਾਬ ਸਿੱਧੇ ਰਾਹ ਤੇ ਨਹੀਂ ਆਉਂਦਾ ਤਾਂ ਬੰਦੀ ਬਣਾਇਆ ਜਾਵੇ।
ਜਿਥੇ, ਜਰਾ ਵੀ ਗੜਬੜ ਸੁਣੀ, ਰਣਜੀਤ ਸਿੰਘ ਨੇ ਆਪਣੇ ਜਰਨੈਲ, ਸੈਨਿਕ ਟੁਕੜੀਆਂ ਦੇ ਕੇ ਭੇਜ ਦਿੱਤੇ, ਤੇ ਫਿਰ ਹਰ ਪਾਸਿਉਂ ਫਤੇਹ ਦੀਆਂ ਖ਼ਬਰਾਂ ਮਿਲਣ ਲੱਗੀਆਂ। ਡੇਰਾ ਇਸਮਾਈਲ ਦੇ ਨਵਾਬ ਨੇ 36 ਤੱਪਾਂ ਅਤੇ ਹਥਿਆਰ ਸੁੱਟ ਕੇ ਆਤਮ-ਸਮੱਰਪਣ ਕਰ ਦਿੱਤਾ। ਬੰਨੂ ਅਤੇ ਟਾਂਕ ਉੱਪਰ ਵੀ ਕਬਜਾ ਹੋ ਗਿਆ। ਬੁੱਢੇ ਹੋ ਰਹੇ ਰਣਜੀਤ ਸਿੰਘ ਦੇ ਚਿਹਰੇ ਉੱਪਰ ਫਿਰ ਨੂਰ ਪਰਤ ਆਇਆ।
ਦਰਬਾਰ ਵਿਚ ਰੌਣਕ ਆ ਗਈ। ਰਣਜੀਤ ਸਿੰਘ ਦਰਕਾਰੀਆਂ ਨਾਲ ਫਿਰ ਹਾਸਾ-ਮਜਾਕ ਕਰਨ ਲੱਗਾ। ਇਕ ਦਿਨ ਰਣਜੀਤ ਸਿੰਘ ਨੇ ਆਪਣੇ ਪੋਤਰੇ ਕੁੰਵਰ ਨੋਨਿਹਾਲ ਸਿੰਘ ਨੂੰ ਦਰਬਾਰ ਵਿਚ ਤਲਬ ਕੀਤਾ।
ਕੁਝ ਸਮੇਂ ਬਾਅਦ ਬੇਤਾ ਥੋੜਾ ਘਬਰਾਦਿਆ ਨੌਨਿਹਾਲ ਸਿੰਘ ਦਰਬਾਰ ਵਿਚ ਹਾਜ਼ਰ ਹੋ ਗਿਆ ਤੇ ਵਲੇਹ ਬੁਲਾਕੇ ਮਹਾਰਾਜੇ ਦੇ ਸਾਹਮਣੇ ਖੜ੍ਹ ਗਿਆ।
ਰਣਜੀਤ ਸਿੰਘ ਪੋਤਰੇ ਵੱਲ ਵੇਖ ਕੇ ਜ਼ਰਾ ਕੁ ਮੁਸਕਰਾਇਆ। ਫਿਰ ਦਰਬਾਰੀਆਂ ਦੀ ਹਾਜ਼ਰੀ ਵਿਚ ਪੁੱਛਿਆ- 'ਅਗਰ ਕੁੰਵਰ ਨੌਨਿਹਾਲ ਸਿੰਘ ਮਾਲੀਏ ਵੱਜ, ਲਾਹੌਰ ਦਰਬਾਰ ਨੂੰ ਸਾਢੇ ਚਾਰ ਲੱਖ ਸਲਾਨਾ ਦੇਣ ਲਈ ਰਜਾਮੰਦ ਹੈ ਤਾਂ ਉਸਨੂੰ ਬੰਨੂ, ਟਾਂਕ ਔਰ ਡੇਰਾ ਇਸਮਾਈਲ ਦਾ ਹਾਕਮ ਬਣਾਇਆ ਜਾ ਸਕਦਾ ਹੈ।
ਸੁਣਦਿਆਂ ਹੀ ਦਰਬਾਰੀ ਹੇਰਾਨੀ ਨਾਲ ਮਹਾਰਾਜੇ ਵੰਨ ਤੱਕਣ ਲੱਗੇ। ਫਕੀਰ ਨੂਰਉਦਦੀਨ ਕੁਝ ਵਧੇਰੇ ਪ੍ਰੇਸ਼ਾਨ ਹੋਇਆ ...... ਮਹਾਰਾਜਾ ਤਾਂ ਆਪਣੇ ਪੋਤਰੇ ਨੂੰ ਵੀ ਨਹੀਂ ਬਖਸ਼ ਰਿਹਾ
ਪਰ ਕੁੰਵਰ ਨੌਨਿਹਾਲ ਸਿੰਘ ਨੇ ਆਪਣੇ ਦਾਦੇ ਦੀ ਸ਼ਰਤ ਪ੍ਰਵਾਨ ਕਰ ਲਈ। ਇਹਨਾਂ ਦਿਨਾਂ ਵਿਚ ਹੀ ਜਰਨਲ ਜੋਰਾਵਰ ਸਿੰਘ, ਲੱਦਾਖ ਤੋਂ ਵਸੂਲ ਕੀਤਾ ਲਗਾਨ ਦੇਣ ਆਇਆ ਹੋਇਆ ਸੀ। ਉਸਨੇ ਰਣਜੀਤ ਸਿੰਘ ਤੋਂ ਤਿੱਬਤ ਉੱਪਰ ਹਮਲਾ ਕਰਨ ਦੀ ਆਗਿਆ ਮੰਗੀ। ਰਣਜੀਤ ਸਿੰਘ ਨੇ ਫਿਕਰ ਭਰੀ ਹੈਰਾਨੀ ਨਾਲ ਪੁੱਛਿਆ- 'ਚੀਨ ਦੇ ਬਾਦਸ਼ਾਹ ਕੋਲੋਂ ਤਿੱਬਤ ਕਿਵੇਂ ਫਤਹ ਕੀਤਾ ਜਾ ਸਕਦਾ ਹੈ
-ਆਗਿਆ ਦਿਓ ਹਜੂਰ, 'ਤਿੱਬਤੀ ਲੋਕ ਤਾਂ ਮੇਰੇ ਨਾਮ ਤੋਂ ਥਰ ਥਰ ਕੰਬਦੇ ਹਨ। ਜੋਰਾਵਰ ਸਿੰਘ' ਨੇ ਗਰਵ ਨਾਲ ਕਿਹਾ।
ਰਣਜੀਤ ਸਿੰਘ ਨੂੰ ਇਸ ਬਹਾਦਰ ਜਰਨੈਲ ਉੱਪਰ ਪੂਰਾ ਭਰਸਾ ਸੀ। ਉਸਨੇ ਆਗਿਆ ਦੇ ਦਿੱਤੀ ਤੇ ਨਾਲ ਹੀ ਦਰਬਾਰ ਦੀ ਸੈਨਾ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦਾ ਵਿਸ਼ਵਾਸ ਦੁਆਇਆ।
ਲੱਦਾਖ ਵਿਚ ਖ਼ਾਲਸਾ ਫੌਜ ਦੀਆ ਸਰਗਰਮੀਆਂ ਦੀ ਖ਼ਬਰ ਅੰਗਰੇਜ਼ਾਂ ਨੂੰ ਮਿਲੀ ਤਾਂ ਲੁਧਿਆਣੇ ਵਿਚ ਅੰਗਰੇਜ਼ੀ ਹਕੂਮਤ ਦੇ ਰਾਜਸੀ ਦੂਰ ਕੈਪਟਨ ਵੰਡ ਨੇ ਲਾਹੌਰ ਦਰਬਾਰ ਨੂੰ ਰੋਸ ਪੱਤਰ ਭੇਜਿਆ, 'ਜਰਾਵਰ ਸਿੰਘ ਦੀਆਂ ਕਾਰਵਾਈਆਂ ਰੋਕੀਆਂ ਜਾਣ। ਰਣਜੀਤ ਸਿੰਘ ਨੇ ਦੂਤ ਰਾਹੀ ਵੰਡ ਨੂੰ ਯਾਦ ਕਰਵਾਇਆ, 'ਲੱਦਾਖ ਸਤਲੁਜ ਦੇ ਦੂਸਰੇ ਪਾਸੇ ਹੈ। ਉਸ ਪਾਸੇ ਬਰਤਾਨੀਆ ਹਕੂਮਤ ਦਾ ਦਖਲ ਦੇਣਾ ਸੰਧੀ ਦੇ ਵਿਰੁੱਧ ਹੈ।
ਜਾਵੇ ਹਰ ਪਾਸਿਓਂ ਦਰਬਾਰ ਦੀਆਂ ਫੌਜਾਂ ਦੀ ਫਤਹ ਹੋ ਰਹੀ ਸੀ। ਪਰ ਰਣਜੀਤ ਸਿੰਘ ਚਿੰਤਤ ਸੀ। ਅੰਗਰੇਜ਼ੀ ਹਕੂਮਤ ਹੁਣ ਹਰ ਮੁਹਾਜ 'ਤੇ ਦਖ਼ਲ ਦੇਣ ਲੱਗ ਪਈ। ਜੇ ਉਹ ਏਸ ਤਰ੍ਹਾਂ ਹੀ ਮੈਨੂੰ ਪਰੇਸ਼ਾਨ ਕਰਦੇ ਰਹੇ ਤਾਂ ਮੇਰੇ ਬਾਅਦ ਕੀ ਬਣੇਗਾ ਖ਼ਾਲਸਾ
ਉਹ ਫਿਰ ਸ਼ਰਾਬ ਪੀਣ ਲੱਗਾ ਤੇ ਦੇਰ ਰਾਤ ਤੱਕ ਆਪਣੇ ਆਪ ਨੂੰ ਲੜਕੀਆਂ ਦੇ ਨਾਚ-ਗਾਣਿਆਂ ਵਿੱਚ ਰੁਝਾਈ ਰੱਖਦਾ।